ਇੰਗਲੈਂਡ ਨੇ ਭਾਰਤ ਨੂੰ ਦਿੱਤਾ 299 ਦੌੜਾਂ ਦਾ ਚੈਲੰਜ
ਮੋਹਾਲੀ, 20 ਅਕਤੂਬਰ

ਜੋਨਾਥਨ ਟ੍ਰਾਟ (ਅਜੇਤੂ 98), ਕੇਵਿਨ ਪੀਟਰਸਨ (64) ਅਤੇ ਸਮਿਤ ਪਟੇਲ (ਅਜੇਤੂ 70) ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਭਾਰਤ ਖਿਲਾਫ ਤੀਜੇ ਵਨ ਡੇ ‘ਚ ਅੱਜ 50 ਓਵਰਾਂ ‘ਚ ਚਾਰ ਵਿਕਟਾਂ ‘ਤੇ 298 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਹਾਲਾਂਕਿ ਕਪਤਾਨ ਐਲੇਸਟੀਅਰ ਕੁੱਕ (3) ਨੂੰ 8 ਦੌੜਾਂ ਦੇ ਸਕੋਰ ‘ਤੇ ਗਵਾ ਦਿੱਤਾ ਪਰ ਉਸ ਤੋਂ ਬਾਅਦ ਸਾਰੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਟ੍ਰਾਟ ਨੇ 116 ਗੇਂਦਾਂ ‘ਚ ਅਜੇਤੂ 98 ਦੌੜਾਂ ਦੀ ਪਾਰੀ ‘ਚ 8 ਚੌਕੇ ਲਗਾਏ। ਉਸਦੀ ਬਦਕਿਸਮਤੀ ਰਹੀ ਕਿ ਉਹ ਦੋ ਦੌੜਾਂ ਨਾਲ ਸੈਂੜਕੇ ਤੋਂ ਖੁੰਝ ਗਿਆ। ਪੀਟਰਸਨ ਨੇ ਫਾਰਮ ‘ਚ ਪਰਤਦਿਆਂ 61 ਗੇਂਦਾਂ ‘ਚ 9 ਚੌਕਿਆਂ ਦੀ ਮਦਦ ਨਾਲ 64 ਦੌੜਾਂ ਅਤੇ ਪਟੇਲ ਨੇ 43 ਗੇਂਦਾਂ ‘ਚ ਸੱਤ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 70 ਦੌੜਾਂ ਬਣਾਈਆਂ 298 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 5 ਓਵਰਾਂ ‘ਚ 29 ਦੌੜਾਂ ਬਣਾ ਲਈਆਂ ਹਨ ਅਤੇ ਉਸਦਾ ਕੋਈ ਵੀ ਵਿਕਟ ਨਹੀਂ ਡਿੱਗਾ ਹੈ। ਪਾਰਥਿਵ ਪਟੇਲ 13 ਅਤੇ ਅੰਜਿਕਯਾ ਰਹਾਣੇ 14 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਡਟੇ ਹੋਏ ਹਨ।
ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਫਰਾਂਸ ਵਲੋਂ 10 ਜੁਲਾਈ ਨੂੰ ਕਰਾਏ ਜਾ ਰਹੇ ਟੂਰਨਾਮੈਂਟ ਸਬੰਧੀ ਵਿਸ਼ੇਸ ਮੀਟਿੰਗ ਹੋਈ
ਫਰਾਂਸ (ਪੈਰਿਸ) 1 ਜੁਲਾਈ (ਧਰਮਵੀਰ ਨਾਗਪਾਲ)
ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵਲੋਂ 10 ਜੁਲਾਈ ਨੂੰ ਕਰਾਏ ਜਾ ਰਹੇ ਕਬੱਡੀ ਖੇਡ ਟੂਰਨਾਮੈਂਟ ਸਬੰਧੀ ਵਿਸ਼ੇਸ ਮੀਟਿੰਗ ਸ੍ਰ; ਕਰਮਜੀਤ ਸਿੰਘ ਪੈਡਰੋ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਦੀ ਪ੍ਰਧਾਨਗੀ ਹੇਠ ਪੈਰੀਫਿਤ ਸਤਾਂਹ ਦੇ ਗਰਾਉਂਡ ਵਿਖੇ ਹੋਈ ਜਿਸ ਵਿੱਚ ਸਮੂਹ ਅਹੂਦੇਦਾਰਾ ਤੇ ਮੈਂਬਰਾ ਨੇ 10 ਜੁਲਾਈ ਨੂੰ ਹੋਣ ਵਾਲੇ ਟੂਰਨਾਮੈਂਟ ਸਬੰਧੀ ਬੜੇ ਉਤਸ਼ਾਹ ਨਾਲ ਫੈਸਲੇ ਲਏ।ਇਸ ਮੀਟਿੰਗ ਵਿੱਚ ਸਮੂਹ ਯੁਰੋਪ ਭਰ ਦੇ ਦੇਸਾ ਵਿੱਚ ਕੱਬਡੀ ਖੇਡ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਵੀ ਵਿਚਾਰਾ ਕੀਤੀਆ ਗਈਆ।ਇਸ ਮੀਟਿੰਗ ਵਿੱਚ ਸ੍ਰ; ਬਲਕਾਰ ਸਿੰਘ ਸਿੱਧੂ ਤੇ ਸ੍ਰ; ਲੱਖਵੀਰ ਸਿੰਘ ਲੱਖਾ ਸਿੱਧੂ ਪਰਿਵਾਰ ਵਲੋਂ ਕੱਬਡੀ ਖੇਡ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 3100 ਯੂਰੋ ਦੇਣ ਦੀ ਸਮੂਹ ਅਹੂਦੇਦਾਰਾ ਨੂੰ ਬੇਨਤੀ ਕੀਤੀ ਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦਿਆ ਭਾਈ ਬਸੰਤ ਸਿੰਘ ਪੰਜਹੱਥਾ ਤੇ ਚੇਅਰਮੈਨ ਤੇ ਭਾਈ ਕਰਮਜੀਤ ਸਿੰਘ ਪੈਡਰੋ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਸਾਰਿਆ ਨੇ ਤਾੜੀਆਂ ਦੀ ਗੂੰਜ ਨਾਲ ਸਿੱਧੂ ਪਰਿਵਾਰ ਦਾ ਧੰਨਵਾਦ ਕੀਤਾ।
ਦੂਸਰਾ ਇਨਾਮ 2100 ਯੂਰੋ ਦਾ ਸ੍ਰ; ਰਣਬੀਰ ਸਿੰਘ ਮਿਨਹਾਸ ਡਰੋਲੀ ਕਲਾਂ ਨੇ ਇਸ ਮੀਟਿੰਗ ਵਿੱਚ ਬੇਨਤੀ ਕੀਤੀ ਤੇ ਉਹਨਾਂ ਦੀ ਬੇਨਤੀ ਨੂੰ ਵੀ ਪ੍ਰਵਾਨਗੀ ਦੇਂਦੇ ਹੋਏ ਸਾਰਿਆ ਨੇ ਬਹੁਤ ਉਤਸ਼ਾਹ ਨਾਲ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕੀਤਾ।ਇਸ ਮੀਟਿੰਗ ਵਿੱਚ ਮੱਖਣ ਸਿੰਘ ਤੇ ਰੇਸ਼ਮ ਸਿੰਘ ਹਕੀਮ ਪੁਰ ਦੇਵੇ ਭਰਾਵਾਂ ਨੇ ਕੁਮੈਨਟਰਾਂ ਦਾ ਖਰਚਾ ਦੇਣ ਦਾ ਇਕਰਾਰ ਕੀਤਾ।10 ਜੁਲਾਈ ਨੂੰ ਟੂਰਨਾਮੈਂਟ ਵਾਲੇ ਦਿਨ ਫਰਾਂਸ ਦੀ ਮਸ਼ਹੂਰ ਸਮਾਜਿਕ ਸੰਸ਼ਥਾਂ ਸਿੱਖ ਮਿਸ਼ਨ ਔਰਗੇਨਾਈਜੇਸ਼ਨ ਵਲੋਂ ਚਾਹ ਪਕੋੜਿਆਂ ਦੀ ਸੇਵਾ ਕੀਤਾ ਜਾਵੇਗੀ ਤੇ ਲੰਗਰ ਦੀ ਸੇਵਾ ਕੱਬਡੀ ਕੋਚ ਜਸਵੰਤ ਸਿੰਘ ਬਾਗੜੀ ਅਤੇ ਹਰਜੀਤ ਸਿੰਘ ਗੁਰਦਾਸਪੁਰ ਵਲੋਂ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਕੱਬਡੀ ਖਿਡਾਰੀਆਂ ਨੇ ਵੀ ਆਪਣੀਆਂ ਸਮਸਿਆਵਾਂ ਬਾਰੇ ਕਲੱਬ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ ਅਤੇ ਸਮੂਹ ਮੈਂਬਰਾਂ ਨੇ ਇਹਨਾਂ ਦੀਆ ਮੁਸ਼ਕਿਲਾ ਦਾ ਹੱਲ ਕਰਨ ਦਾ ਵਚਨ ਦਿਤਾ।ਇੱਥੇ ਇਹ ਵੀ ਜਿਕਰਯੋਗ ਹੈ ਕਿ ਫਰਾਂਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨਾਂ ਦਾ ਇਸ ਕਲੱਬ ਵਿੱਚ ਕੱਬਡੀ ਖਿਡਾਰੀ ਹਰ ਰੋਜ ਪ੍ਰੈਕਟਿਸ਼ ਕਰਦੇ ਹਨ ਤਾਂ ਕਿ ਬਾਹਰਲੇ ਦੇਸਾ ਵਿੱਚ ਇਸ ਕਲੱਬ ਦਾ ਨਾਮ ਰੋਸ਼ਨ ਕੀਤਾ ਜਾ ਸਕੇ ਤੇ ਇਸ ਮੀਟਿੰਗ ਵਿੱਚ ਕਲੱਬ ਦੇ ਪ੍ਰਧਾਨ ਸ੍ਰ; ਕਰਮਜੀਤ ਸਿੰਘ ਪੈਡਰੋ, ਸ੍ਰ; ਬਸੰਤ ਸਿੰਘ ਪੰਜਹੱਥਾ, ਬਲਕਾਰ ਸਿੰਘ ਸਿੱਧੂ, ਲਖਬੀਰ ਸਿੰਘ ਲੱਖਾ ਸਿੱਧੁ ਪਰਿਵਾਰ, ਰਣਬੀਰ ਸਿੰਘ ਮਿਨਹਾਸ ਡਰੋਲੀ ਕਲਾਂ, ਹਰਜੀਤ ਸਿੰਘ ਪਰਮਾਰ, ਜਸਵੰਤ ਸਿੰਘ ਬਾਗੜੀ, ਹਰਜੀਤ ਸਿੰਘ ਗੁਰਦਾਸਪੁਰ, ਜੁਲਫਕਾਰ ਵਰਪਾਲ ਚੱਠਾ ਪਾਕਿਸਤਾਨ ਗੁਜਰਾਂ ਵਾਲੇ, ਹਰਜੀਤ ਸਿੰਘ ਤੇ ਪਰਮਿੰਦਰ ਸਿੰਘ ਪਰਹਾਰ, ਕੁਲਵਿੰਦਰ ਸਿੰਘ ਘੁੰਮਣ, ਮੱਖਣ ਸਿੰਘ ਤੇ ਰੇਸ਼ਮ ਸਿੰਘ ਹਕੀਮਪੁਰ,ਕੋਚ ਬਿੱਟੂ ਬਿੱਲੀ ਭੁਲਰ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਖੀਰਾਂਵਾਲੀ, ਸੁੱਖਵੀਰ ਸਿੰਘ ਬਿਲਗਾ, ਮਨਜੀਤ ਸਿੰਘ ਫਿਰੋਜਪੁਰ, ਰਿੰਕੂ ਢੇਸੀ, ਅਮਰ ਕੈਨੀ, ਕੇਵਲ ਸਿੰਘ, ਪ੍ਰਤਾਪੁਰਾ,ਲੱਖਾ ਉਲਨੀਸੂਬਾ, ਲੱਖਾ ਚਾਹਲਾਂ, ਗੁਰਵਿੰਦਰ ਸਿੰਘ ਸਿੱਧਵਾਂ ਬੇਟ, ਸੀਟਾ ਚੱਕ ਕਲਾਂ, ਰਾਜਨ ਅਜਨੋਹਾ,ਅਮਰ ਕੈਨੀ ਜੇਹਲਮ, ਰਾਜਨ ਅਜਨੋਹਾ ਤੇ ਸ੍ਰ; ਸੁਖਬੀਰ ਸਿੰਘ ਕੰਗ ਆਦਿ ਵਿਸ਼ੇਸ ਤੌਰ ਤੇ ਹਾਜਰ ਸਨ।ਇਸ ਦੇ ਇਲਾਵਾ ਇਸ ਕਲੱਬ ਨੂੰ ਅੰਦਰੂਨੀ ਸਹਿਯੋਗ ਦੇਣ ਵਾਲੇ ਵੀ ਬਹੁਤ ਸਾਰੇ ਸੁਪੋਰਟਰ ਹਾਜਰ ਸਨ ਜਿਹਨਾਂ ਨੇ ਆਪਣਾ ਨਾਮ ਗੁਪਤ ਰੱਖਣ ਲਈ ਮੀਡੀਆ ਨੂੰ ਜਰੂਰੀ ਬੇਨਤੀ ਕੀਤੀ।
ਪੰਜਾਬ ਸਰਕਾਰ ਦੇ ਯਤਨਾਂ ਸਦਕਾ ਖੇਡ ਕਬੱਡੀ ਕਰੋੜਾਂ ਦੀ ਬਣੀ : ਬੱਬੀ ਬਾਦਲ
ਸਨੌਰ, 1 ਜੂਨ

ਸ਼੍ਰੋਮਣੀ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕੌਮੀ ਜਨਰਲ ਸਕੱਤਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ ਕਬੱਡੀ ਦੀ ਖੇਡ ਹੁਣ ਕਰੋੜਾਂ ਦੀ ਬਣ ਗਈ ਹੈ, ਜਦੋਂ ਕਿ ਪਹਿਲਾਂ ਲੋਕ ਕਬੱਡੀ ਨੂੰ ਭੁੱਲ ਚੁੱਕੇ ਸਨ। ਬੱਬੀ ਬਾਦਲ ਅੱਜ ਇੱਥੇ ਪਿੰਡ ਪੰਜੇਟਾ ਵਿਖੇ ਯੁਵਕ ਸੇਵਾਵਾਂ ਕਲੱਬ ਵਲੋਂ ਪਹਿਲਾਂ ਦੋ ਦਿਨਾਂ ਵਿਸ਼ਾਲ ਕਬੱਡੀ ਕੱਪ ਮੌਕੇ ਬੋਲ ਰਹੇ ਸਨ।
ਬੱਬੀ ਬਾਦਲ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਣਾਈ ਗਈ ਖੇਡ ਨੀਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਂ ਖੇਡ ਨੀਤੀ ਦੇ ਲਾਗੂ ਹੋਣ ਨਾਲ ਨੌਜਵਾਨਾਂ ਦਾ ਉਤਸ਼ਾਹ ਹੋਰ ਵਧਿਆ ਹੈ ਅਤੇ ਇਹ ਯਕੀਨੀ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਹ ਨੀਤੀ ਨਸ਼ਿਆਂ ਨੂੰ ਠੱਲ੍ਹ ਪਾਉਣ ਵਿਚ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਟੂਰਨਾਮੈਂਟ ਵਿਚ ਹਰਦਵਿੰਦਰ ਸਿੰਘ ਸੰਧੂ ਡੀ. ਐੱਸ. ਪੀ. (ਦਿਹਾਤੀ) ਪਟਿਆਲਾ ਅਤੇ ਜੀਤ ਸਿੰਘ ਬੂਟਰ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਵਿਸ਼ੇਸ਼ ਤੌਰ ‘ਤੇ ਪੁੱਜਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਸੇ ਪ੍ਰਕਾਰ ਅਫਸਰ ਸ਼ਾਹੀ ਨੌਜਵਾਨ ਕਲੱਬਾਂ ਨੂੰ ਸਹਿਯੋਗ ਦਿੰਦੀ ਰਹੇ ਤਾਂ ਨੌਜਵਾਨ ਵਰਗ ਹੋਰ ਵੀ ਵਧੇਰੇ ਉਪਰਾਲੇ ਕਰਨ ਦੇ ਯੋਗ ਬਣ ਸਕਦਾ ਹੈ। ਇਸ ਮੌਕੇ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੇ ਸਪੋਰਟਸ ਕੋਟੇ ‘ਚੋਂ 51 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਕਬੱਡੀ ਕੱਪ ਦੇ ਸਰਪ੍ਰਸਤ ਇੰਦਰਜੀਤ ਸਿੰਘ ਸੰਧੂ, ਯੁਵਕ ਸੇਵਾਵਾਂ ਕਲੱਬ ਪੰਜੇਟਾ ਦੇ ਪ੍ਰਧਾਨ ਜਸਵਿੰਦਰ ਸਿੰਘ ਖਟਕੜ੍ਹ ਗੁੱਡੂ, ਜਨਰਲ ਸਕੱਤਰ ਦਵਿੰਦਰ ਸਿੰਘ, ਖਜ਼ਾਨਚੀ ਲਖਬੀਰ ਸਿੰਘ, ਸੀ. ਮੀਤ ਪ੍ਰਧਾਨ ਪਰਮਲਜੀਤ ਸਿੰਘ ਬੱਬੂ, ਸੈਕਟਰੀ ਕਸ਼ਮੀਰ ਸਿੰਘ, ਸੁਖਦੇਵ ਸਿੰਘ ਭੌਲਾ ਐੱਮ. ਡੀ. ਖਾਲਸਾ ਪ੍ਰਾਪਰਟੀ ਸਨੌਰ, ਮਨਜੀਤ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਪਾਰਕ ਕਮੇਟੀ ਸਨੌਰ, ਤਰਸੇਮ ਸਿੰਘ ਪ੍ਰਧਾਨ ਯੂਥ ਅਕਾਲੀ ਸਨੌਰ, ਅੰਗਰੇਜ਼ ਸਿੰਘ, ਸਰਪੰਚ ਖੁੱਡਾ, ਬਲਜਿੰਦਰ ਸਿੰਘ ਭੰਗੂ ਸਰਪੰਚ ਬਲਾਸਪੁਰ, ਸਤਿਗੁਰੂ ਸਿੰਘ ਅਕੋਤ, ਨਛੱਤਰ ਸਿੰਘ ਸਰਪੰਚ ਭਾਨਰਾ, ਪ੍ਰਦੀਪ ਸਿੰਘ ਸਰਪੰਚ ਪਹਾੜਪੁਰ, ਰਣਜੀਤ ਸਿੰਘ ਸਰਪੰਚ ਸੁਨਿਆਰਹੇੜੀ, ਚਰਨਜੀਤ ਸਿੰਘ ਸਰਪੰਚ ਠਾਕਰਗੜ੍ਹ, ਜਥੇਦਾਰ ਬਲਵੰਤ ਸਿੰਘ ਰਾਮਗੜ੍ਹ ਮੈਂਬਰ ਐੱਸ. ਜੀ. ਪੀ. ਸੀ., ਬੂਟਾ ਸਿੰਘ ਸ਼ਾਦੀਪੁਰ ਮੈਂਬਰ ਜਰਨਲ ਕੌਂਸਲ, ਗੁਲਜਾਰ ਸਿੰਘ ਸਰਕਲ ਪ੍ਰਧਾਨ ਭੁਨਰਹੇੜੀ, ਜਥੇਦਾਰ ਮੋਹਣ ਸਿੰਘ ਕਰਤਾਰਪੁਰ, ਜਥੇਦਾਰ ਕ੍ਰਿਪਾਲ ਸਿੰਘ ਸਨੌਰ, ਹਰਦੀਪ ਸਿੰਘ ਖਹਿਰਾ, ਜੋਗਿੰਦਰ ਸਿੰਘ ਕਾਕੜਾ, ਬੀਬਾ ਸਹਿਗਲ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ ।
ਐਸ ਸੀ ਐਫ ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੋੇ 18-19 ਜੂਨ ਨੂੰ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ।
ੳਸਲੋ(ਰੁਪਿੰਦਰ ਢਿੱਲੋ ਮੋਗਾ)- 27 ਮਈ

ਐਸ ਸੀ ਐਫ(ਸਪੋਰਟਸ ਕੱਲਚਰਲ ਫੈਡਰੇਸ਼ਨ) ਨਾਰਵੇ ਦੇ ਮਲਕੀਅਤ ਸਿੰਘ (ਬਿੱਟੂ) ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ 18-19 ਜੂਨ(ਸ਼ਨੀਵਾਰ ਤੇ ਐਤਵਾਰ ਵਾਲੇ ਦਿਨ) ਨੂੰ ੳਸਲੋ ਦੀਆ ਇੱਕੀਆ ਨਜ਼ਦੀਕ ਗਰਾਊਡਾ ਚ ਕਰਵਾਏ ਜਾ ਰਹੇ ਟੂਰਨਾਮੈਟ ਸੰਬੱਧੀ ਇੱਕ ਅਹਿਮ ਮੀਟਿੰਗ ਕੀਤੀ ਗਈ ਅਤੇ ਖੇਡ ਮੇਲੇ ਦੀਆਂ ਮੁਕੰਮਲ ਤਿਆਰੀਆ ਸੰਬੱਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੱਲਬ ਦੇ ਮੈਬਰਾਂ ਦੀਆਂ ਹੁਣ ਤੋ ਹੀ ਡਿਊਟੀਆ ਵੰਡ ਦਿੱਤੀਆ ਗਈਆ ਹਨ।ਇਸ ਖੇਡ ਟੂਰਨਾਮੈਟ ਚ ਨਾਰਵੇ ਦੇ ਵੱਖ ਵੱਖ ਕੱਲਬਾ ਤੋ ਇਲਾਵਾ ਸਵੀਡਨ ਅਤੇ ਡੈਨਮਾਰਕ ਤੋ ਕੱਬਡੀ, ਵਾਲੀਬਾਲ ਆਦਿ ਟੀਮਾ ਦੇ ਖਿਡਾਰੀ ਹਿੱਸਾ ਲੈ ਰਹੇ ਹਨ।ਬੱਚੇ, ਬੱਚੀਆ ਆਦਿ ਲਈ ਵੀ ਵੱਖ ਵੱਖ ਖੇਡਾ ਦਾ ਪ੍ਰੰਬੱਧ ਹੈ ਅਤੇ ਕੱਲਬ ਵੱਲੋ ਜੇਤੂ ਟੀਮਾਂ ਦੀ ਹੋਸਲਾ ਅਫਜਾਈ ਲਈ ਆਕਰਸਿ਼ਤ ਇਨਾਮ ਰੱਖੇ ਗਏ ਹਨ। ਕੱਲਬ ਵੱਲੋ ਸੱਭ ਇੱਕ ਦਾ ਹਾਰਦਿਕ ਸਵਾਗਤ ਹੈਕਿ 18_19 ਜੂਨ ਨੂੰ ਟੂਰਨਾਮੈਟ ਦੀ ਰੋਣਕ ਵਧਾਉ ਅਤੇ ਆਪਣੇ ਵਿਰਸੇ ਦੀਆਂ ਖੇਡਾਂ ਅਤੇ ਸਭਿਆਚਾਰ ਦਾ ਆਨੰਦ ਮਾਣੋ। ਵਧੇਰੇ ਜਾਣਕਾਰੀ ਲਈ ਸ੍ਰ: ਜਗਦੀਪ ਸਿੰਘ ਰੇਹਾਲ ਨੂੰ 0047+40042928 ਤੇ ਸੰਪਰਕ ਕੀਤਾ ਜਾ ਸੱਕਦਾ ਹੈ।
ਪ੍ਰੈਸ ਕਲੱਬ ਐਸ.ਏ.ਐਸ.ਨਗਰ ਨੇ ਕਿਕਟ ਮੈਚ ਦੋਰਾਨ ਪੰਜਾਬੀ ਲੋਕ ਗਾਇਕ ਕਲਾ ਮੰਚ ਦੇ ਮੈਂਬਰਾਂ (ਕਲਾਕਾਰਾਂ) ਦੀ ਟੀਮ ਨੂੰ ਸੱਤ ਵਿਕਟਾਂ ਨਾਲ ਹਰਾਇਆ
ਮੈਨ ਆਫ ਦਾ ਮੈਚ ਕਲਾਕਾਰਾਂ ਦੀ ਟੀਮ ਦੇ ਖਿਡਾਰੀ ਗੂਰੀ ਗੂਰ ਐਲਾਨੇ ।
ਮੈਚ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਸਾਂਝੇ ਤੋਰ ਤੇ ਕੀਤਾ ਗਿਆ ।
ਖੇਡਾਂ ਜਿਥੇ ਆਪਸੀ ਭਾਈਚਾਰਾ ਮਜਬੂਤ ਕਰਦਿਆ ਹਨ ਉਥੇ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਵੀ ਬੇਹੱਦ ਸਹਾਈ ਹੁੰਦੀਆਂ ਹਨ :
ਐਸ.ਏ.ਐਸ.ਨਗਰ: 23 ਅਪ੍ਰੈਲ -Kulwant Gill



ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਯਾਦਵਿੰਦਰਾ ਪਬਲਿਕ ਸਕੂਲ ਦੇ ਮੈਦਾਨ ਵਿੱਚ ਪ੍ਰੈੱਸ ਕਲੱਬ ਐਸ.ਏ.ਐਸ.ਨਗਰ ਅਤੇ ਪੰਜਾਬੀ ਲੋਕ ਗਾਇਕ ਕਲਾ ਮੰਚ ਦੇ ਮੈਂਬਰਾਂ(ਕਲਾਕਾਰਾਂ) ਵਿਚਕਾਰ ਖੇਡੇ ਗਏ 20-20 ਓਵਰਾਂ ਦੇ ਇੱਕ ਰੋਜਾ ਦੋਸਤਾਨਾ ਕਿਕਟ ਮੈੱਚ ਦੌਰਾਨ ਪ੍ਰੈੱਸ ਕਲੱਬ ਐਸ.ਏ.ਐਸ.ਨਗਰ ਦੀ ਟੀਮ ਨੇ ਕਲਾਕਾਰਾਂ ਦੀ ਟੀਮ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਮੈਨ ਆਫ ਦਾ ਮੈਚ ਕਲਾਕਾਰਾਂ ਦੀ ਟੀਮ ਦੇ ਖਿਡਾਰੀ ਕਲਾਕਾਰ ਗੂਰੀ ਗੂਰ ਨੂੰ ਐਲਾਨਿਆ ਗਿਆ। ਜਿਸ ਵੱਲੋਂ 79 ਦੌੜਾਂ ਬਣਾਈਆ ਗਈਆਂ। ਕਲਾਕਾਰਾਂ ਦੀ ਟੀਮ ਨੇ 20 ਓਵਰਾਂ ਵਿੱਚ 145 ਦੋੜਾਂ ਬਣਾਈਆ ਜਦਕਿ ਪ੍ਰੈੱਸ ਕਲੱਬ ਦੀ ਟੀਮ ਨੇ ਕੇਵਲ 18 ਓਵਰਾਂ ਵਿੱਚ 146 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ। ਪ੍ਰੈੱਸ ਕਲੱਬ ਦੀ ਟੀਮ ਦੇ ਖਿਡਾਰੀ ਵਿਸ਼ਾਲ ਸੰਕਰ ਨੇ ਸਭ ਤੋਂ ਵੱਧ 52 ਦੋੜਾਂ ਬਣਾਈਆਂ। ਇਸ ਦੂਸਰੇ ਦੋਸਤਾਨਾ ਮੈਚ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ: ਸੁੱਚਾ ਸਿੰਘ ਲੰਗਾਹ ਨੇ ਜਿਥੇ ਪ੍ਰੈੱਸ ਕਲੱਬ ਨੂੰ ਇੱਕ ਰੋਜ਼ਾ ਕ੍ਰਿਕਟ ਮੈਚ ਆਯੋਜਿਤ ਕਰਨ ਤੇ ਮੁਬਾਰਕਬਾਦ ਦਿੱਤੀ ਉਥੇ ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿੱਚੋ 1 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਜਿਥੇ ਆਪਸੀ ਭਾਈਚਾਰਾ ਮਜਬੂਤ ਕਰਦੀਆਂ ਹਨ ਉਥੇ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਵੀ ਬੇਹੱਦ ਸਹਾਈ ਹੁੰਦੀਆਂ ਹਨ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਸਾਧਨ ਹਨ ਜਿਹੜੀਆਂ ਸਾਨੂੰ ਨਸ਼ੇ ਤੋ ਦੂਰ ਰਹਿ ਕੇ ਚੰਗੀ ਜਿੰਦਗੀ ਜਿਉਣ ਅਤੇ ਅਨੁਸ਼ਾਸਨ ਵਿੱਚ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਇਸ ਦੋਸਤਾਨਾ ਮੈਚ ਦਾ ਉਦਘਾਟਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੁਜਮ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸਾਂਝੇ ਤੋਰ ਤੇ ਕੀਤਾ ਗਿਆ। ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਵੱਲੋਂ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਵੀ ਕੀਤੀ ਗਈ। ਉਨ੍ਹਾਂ ਪ੍ਰੈੱਸ ਕਲੱਬ ਵੱਲੋ ਕੀਤੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਦੋਸਤਾਨਾ ਮੈਚ ਖੇਡਣ ਨਾਲ ਆਪਸੀ ਪਿਆਰ ਮਿਲ ਵਰਤਣ ਤੇ ਇੱਕ ਜੁਟਤਾ ਲਈ ਸਹਾਈ ਹੁੰਦੇ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਦੋਸਤਾਨਾਂ ਮੈਚ ਖੇਡਣ ਨਾਲ ਸਾਨੂੰ ਰੁਝੇਵਿਆਂ ਭਰੀ ਜਿੰਦਗੀ ਵਿੱਚ ਕੁੱਝ ਸਮਾਂ ਮਾਨਸਿਕ ਦਬਾਓ ਤੋ ਛੁਟਕਾਰਾਂ ਦਿਵਾਉਂਦੇ ਹਨ ਅਜਿਹੇ ਦੋਸਤਾਨਾ ਮੈਚ ਨਿਰੰਤਰ ਹੋਣੇ ਚਾਹੀਦੇ ਹਨ। ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਕੇਵਲ ਸਿੰਘ ਰਾਣਾ, ਜਨਰਲ ਸਕੱਤਰ ਸ੍ਰ: ਦਰਸ਼ਨ ਸਿੰਘ ਸੋਢੀ, ਸ੍ਰੀ ਗੁਰਪ੍ਰੀਤ ਸਿੰਘ ਨਿਆਮੀਆਂ ਚੇਅਰਮੈਨ ਸਕਰੀਨਿੰਗ ਕਮੇਟੀ, ਸ੍ਰੀ ਹਰਬੰਸ ਸਿੰਘ ਬਾਗੜੀ ਖਜ਼ਾਨਚੀ ਅਤੇ ਸ੍ਰੀਮਤੀ ਹਰਪਾਲ ਕੌਰ ਗਿੱਲ ਚੇਅਰਮੈਨ ਸਵਾਗਤੀ ਕਮੇਟੀ ਨੇ ਪੁੱਜੀਆਂ ਸ਼ਖਸੀਅਤਾਂ ਦਾ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਸ ਦੋਸਤਾਨਾ ਮੈਚ ਵਿੱਚ ਪੰਜਾਬੀ ਗਾਇਕੀ ਦੇ ਥੰਮ ਉਸਤਾਦ ਸਰਦੂਲ ਸਿਕੰਦਰ ਵੀ ਵਿਸ਼ੇਸ ਤੌਰ ਤੇ ਪੁੱਜੇ ਹੋਏ ਸਨ। ਉਨ੍ਹਾਂ ਨੇ ਹੰਸਰਾਜ ਸ਼ਾਮਾ ਅਤੇ ਮਲਕੀਤ ਸਿੰਘ ਨਾਲ ਮਿਲ ਕੇ ਕ੍ਰਿਕਟ ਮੈਚ ਦੀ ਕੁਮੈਂਟਰੀ ਦੌਰਾਨ ਖੁਬ ਰੰਗ ਬੰਨਿਆ। ਅੰਤ ਵਿੱਚ ਪ੍ਰੈੱਸ ਕਲੱਬ ਐਸ.ਏ.ਐਸ.ਨਗਰ ਦੇ ਪ੍ਰਧਾਨ ਸ੍ਰੀ ਪਰਦੀਪ ਸਿੰਘ ਹੈਪੀ ਨੇ ਪੁੱਜੀਆਂ ਸ਼ਖਸੀਅਤਾਂ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਕਲੱਬ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਦੋਸਤਾਨਾ ਮੈਚ ਜਾਰੀ ਰੱਖੇ ਜਾਣਗੇ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਉੱਘੇ ਲੋਕ ਗਾਇਕ ਸਰਦੂਲ ਸਿਕੰਦਰ ਵੱਲੋ ਨਿਭਾਈ ਗਈ। ਇਸ ਦੋਸਤਾਨਾ ਮੈੱਚ ਵਿੱਚ ਸ੍ਰ: ਕਿਰਨਬੀਰ ਸਿੰਘ ਕੰਗ ਮੀਤ ਪ੍ਰਧਾਨ ਅਤੇ ਮੈਂਬਰ ਪੀ.ਏ.ਸੀ ਸ੍ਰੋਮਣੀ ਅਕਾਲੀ ਦਲ, ਸ੍ਰ: ਹਰਸੁੱਖ ਇੰਦਰ ਸਿੰਘ ਬੱਬੀ ਬਾਦਲ ਮੁੱਖ ਬੁਲਾਰਾ ਕੌਂਮੀ ਯੂਥ ਅਕਾਲੀ ਦਲ, ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸ੍ਰ: ਜਸਵੰਤ ਸਿੰਘ ਭੁੱਲਰ, ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਸ੍ਰ: ਹਰਦੇਵ ਸਿੰਘ ਰਿਆੜ ਸਿਆਸੀ ਸਲਾਹਾਕਾਰ ਖੇਤੀਬਾੜੀ ਮੰਤਰੀ ਪੰਜਾਬ, ਸ੍ਰੀ ਮਨਜੀਤ ਸਿੰਘ ਮਾਨ, ਸ੍ਰੀ ਗੁਰਚਰਨ ਸਿੰਘ ਨਨੜਾ, ਸ੍ਰੀ ਜਤਿੰਦਰ ਪਾਲ ਸਿੰਘ ਤੋਂ ਇਲਾਵਾ ਹੋਰ ਪਤਵੰਤਿਆਂ ਵੱਲੋ ਵੀ ਸਿਰਕਤ ਕੀਤੀ ਗਈ।
ਸੰਗਾਕਾਰਾ ਨੇ ਵਨ ਡੇ ਤੇ ਟਵੰਟੀ-20 ਦੀ ਕਪਤਾਨੀ ਛੱਡੀ
ਕੋਲੰਬੋ, 5 ਅਪ੍ਰੈਲ

ਵਿਸ਼ਵ ਕੱਪ ਦੇ ਫਾਈਨਲ ਵਿਚ ਭਾਰਤ ਹੱਥੋਂ ਮਿਲੀ ਹਾਰ ਤੋਂ ਨਿਰਾਸ਼ ਕੁਮਾਰ ਸੰਗਾਕਾਰਾ ਨੇ ਇਕ ਦਿਨਾ ਕ੍ਰਿਕਟ ਦੇ ਨਾਲ-ਨਾਲ ਟਵੰਟੀ-20 ਟੀਮ ਦੀ ਵੀ ਕਪਤਾਨੀ ਛੱਡ ਦਿੱਤਾ ਪਰ ਉਸ ਨੇ ਇੰਗਲੈਂਡ ਅਤੇ ਆਸਟ੍ਰੇਲੀਆ ਵਿਰੁੱਧ ਆਉਣ ਵਾਲੀਆਂ ਲੜੀਆਂ ਲਈ ਅੰਤ੍ਰਿਮ ਆਧਾਰ ‘ਤੇ ਕਪਤਾਨ ਬਣੇ ਰਹਿਣ ਦੀ ਪੇਸ਼ਕਸ਼ ਕੀਤੀ ਹੈ। ਸੰਗਾਕਾਰਾ ਨੇ ਅੱਜ ਕਿਹਾ ਕਿ ਉਹ ਵਨ ਡੇ ਅਤੇ ਟਵੰਟੀ-20 ਟੀਮਾਂ ਦੀ ਕਪਤਾਨੀ ਛੱਡ ਰਿਹਾ ਹੈ ਪਰ ਆਉਣ ਵਾਲੀਆਂ ਟੈਸਟ ਲੜੀਆਂ ਲਈ ਉਹ ਕਪਤਾਨ ਬਣਿਆ ਰਹਿ ਸਕਦਾ ਹੈ ਜੇ ਇਸ ਨਾਲ ਨਵੇਂ ਕਪਤਾਨਾਂ ਨੂੰ ਮਦਦ ਮਿਲਦੀ ਹੈ। ਇਕ ਦਿਨਾ ਟੀਮ ਦੀ ਕਪਤਾਨੀ ਲਈ ਓਪਨਰ ਤਿਲਕਰਤਨੇ ਦਿਲਸ਼ਾਨ ਅਤੇ ਆਲ ਰਾਊਂਡਰ ਐਂਜਲੋ ਮੈਥਿਊਜ਼ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ, ਜਦਕਿ ਤਿਲਨ ਸਮਰਵੀਰਾ ਤੇ ਟੈਸਟ ਟੀਮ ਦੀ ਕਪਤਾਨੀ ਲਈ ਵਿਚਾਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸੰਗਾਕਾਰਾ ਨੂੰ 8 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ਦੇ ਚੌਥੇ ਸੈਸ਼ਨ ਲਈ ਡੈਕਨ ਚਾਰਜਰਸ ਦੀ ਕਪਤਾਨੀ ਸੌਂਪੀ ਗਈ ਹੈ, ਜਦਕਿ ਆਸਟ੍ਰੇਲੀਆ ਦਾ ਕੈਮਰੂਨ ਵ੍ਹਾਈਟ ਉਪ ਕਪਤਾਨ ਹੋਵੇਗਾ। ਡੈਕਨ ਚਾਰਜਰਸ ਨੇ ਆਸਟ੍ਰੇਲੀਆ ਦੇ ਬੱਲੇਬਾਜ਼ ਐਡਮ ਗਿਲਕ੍ਰਿਸਟ ਦੀ ਕਪਤਾਨੀ ਵਿਚ ਸਾਲ 2009 ਵਿਚ ਖਿਤਾਬ ਜਿੱਤਿਆ ਸੀ ਪਰ ਇਸ ਵਾਰ ਗਿਲਕ੍ਰਿਸਟ ਕਿੰਗਜ਼ ਇਲੈਵਨ ਪੰਜਾਬ ਵਲੋਂ ਖੇਡ ਰਿਹਾ ਹੈ।
ਕ੍ਰਿਸਟਨ ਦਾ ਬਦਲ ਲੱਭਣਾ ਆਸਾਨ ਨਹੀਂ
ਜੈਪੁਰ, 5 ਅਪ੍ਰੈਲ

-ਆਸਟ੍ਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਨੇ ਅੱਜ ਕਿਹਾ ਕਿ ਕੋਚ ਗੈਰੀ ਕ੍ਰਿਸਟਨ ਦਾ ਬਦਲ ਲੱਭਣਾ ਭਾਰਤ ਲਈ ਆਸਾਨ ਨਹੀਂ ਹੋਵੇਗਾ। ਵਾਰਨ ਨੇ ਕਿਹਾ ਕਿ ਉਹ ਸ਼ਾਨਦਾਰ ਕੋਚ ਹਨ ਤੇ ਉਨ੍ਹਾਂ ਦਾ ਬਦਲ ਲੱਭਣਾ ਆਸਾਨ ਨਹੀਂ ਹੈ। ਉਨ੍ਹਾਂ ਦੇ ਮਾਰਗ ਦਰਸ਼ਨ ‘ਚ ਭਾਰਤ ਨੰਬਰ ਇਕ ਟੈਸਟ ਟੀਮ ਬਣੀ ਤੇ ਵਿਸ਼ਵ ਕੱਪ ਜਿੱਤਿਆ। ਉਨ੍ਹਾਂ ਕਿਹਾ ਕਿ ਹੁਣ ਜਿਹੜਾ ਵੀ ਭਾਰਤੀ ਟੀਮ ਦਾ ਕੋਚ ਬਣੇਗਾ ਉਸ ਲਈ ਕੰਮ ਮਜ਼ੇਦਾਰ ਹੋਵੇਗਾ। ਉਸ ਲਈ ਕੰਮ ਆਸਾਨ ਵੀ ਹੋਵੇਗਾ, ਕਿਉਂਕਿ ਭਾਰਤ ਹੁਣ ਸ਼ਾਨਦਾਰ ਟੀਮ ਹੈ।
ਸਚਿਨ ਲਈ ਜਿੱਤਣਾ ਚਾਹੁੰਦਾ ਸੀ ਵਿਸ਼ਵ ਕੱਪ : ਯੁਵਰਾਜ
ਮੁੰਬਈ, 4 ਅਪ੍ਰੈਲ (ਭਾਸ਼ਾ)-

ਭਾਰਤ ਦੀ ਖਿਤਾਬੀ ਜਿੱਤ ਦੇ ਸੂਤਰਧਾਰ ਰਹੇ ਮੈਨ ਆਫ ਦਿ ਟੂਰਨਾਮੈਂਟ ਯੁਵਰਾਜ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਸਚਿਨ ਤੇਂਦੁਲਕਰ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਸੀ। ਯੁਵਰਾਜ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਮੈਂ ਤੁਹਾਨੂੰ ਨਿਰਾਸ਼ ਕਰ ਰਿਹਾ ਹਾਂ। ਮੈਂ ਆਪਣੀ ਗਰਲ ਫ੍ਰੈਂਡ ਲਈ ਨਹੀਂ ਸਗੋਂ ਸਚਿਨ ਤੇਂਦੁਲਕਰ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਸੀ। ਯੁਵਰਾਜ ਨੇ ਆਸਟ੍ਰੇਲੀਆ ਵਿਰੁੱਧ ਜਿੱਤ ਤੋਂ ਬਾਅਦ ਕਿਹਾ ਸੀ ਕਿ ਉਹ ਕਿਸੇ ਖਾਸ ਵਿਅਕਤੀ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹੈ ਅਤੇ ਫਾਈਨਲ ਤੋਂ ਬਾਅਦ ਹੀ ਇਸਦਾ ਖੁਲਾਸਾ ਕਰੇਗਾ। ਯੁਵਰਾਜ ਨੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਅਤੇ ਮੌਜੂਦਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਮੁਸ਼ਕਿਲ ਦੌਰ ‘ਚ ਉਸਦਾ ਸਾਥ ਦੇਣ ਲਈ ਧੰਨਵਾਦ ਦਿਤਾ । ਉਸਨੇ ਕਿਹਾ ਜਦ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਉਦੋਂ ਸੌਰਭ ਕਪਤਾਨ ਸੀ ਅਤੇ ਉਨ੍ਹਾਂ ਨੇ ਮੇਰਾ ਖੂਬ ਸਾਥ ਦਿਤਾ ਸੀ। ਜਦ ਮੈਂ ਉਤਰਾਅ-ਚੜ੍ਹਾਅ ਦੇਖੇ ਤਾਂ ਮਾਹੀ ਨੇ ਮੇਰਾ ਸਾਥ ਦਿਤਾ। ਮਾਹੀ ਸ਼ਾਨਦਾਰ ਕਪਤਾਨ ਹੈ ਅਤੇ ਜਿਸ ਨੂੰ ਵੀ ਛੂੰਹਦਾ ਹੈ ਉਹ ਸੋਨਾ ਬਣ ਜਾਂਦਾ ਹੈ। ਉਸਨੇ ਨਾਲ ਹੀ ਕਿਹਾ ਕਿ ਮੈਂ ਇਹ ਵਿਸ਼ਵ ਕੱਪ ਆਪਣੇ ਗੁਰੂ ਰਾਮ ਸਿੰਘ ਅਤੇ ਅਜੀਤ ਸਿੰਘ ਨੂੰ ਸਮਰਪਿਤ ਕਰਦਾ ਹਾਂ। ਨਾਲ ਹੀ ਮੈਂ ਇਹ ਵਿਸ਼ਵ ਕੱਪ ਆਪਣੀ ਮਾਂ ਅਤੇ ਦੋਸਤਾਂ ਨੂੰ ਸਮਰਪਿਤ ਕਰਦਾ ਹਾਂ। ਯੁਵਰਾਜ ਨੇ ਕਿਹਾ ਕਿ ਮੇਰੇ ਲਈ ਇਹ ਸਭ ਕੁਝ ਬੇਯਕੀਨੀ ਹੈ। ਅੰਡਰ 19, ਵਿਸ਼ਵ ਕੱਪ ਅਤੇ ਟਵੰਟੀ-20 ਵਿਸ਼ਵ ਕੱਪ ਪਰ ਇਹ ਖਿਤਾਬ ਮੇਰੇ, ਸਚਿਨ ਅਤੇ ਪੂਰੀ ਟੀਮ ਦੇ ਸਾਥੀਆਂ ਲਈ ਸਭ ਤੋਂ ਵਿਸ਼ੇਸ਼ ਹੈ।
ਵੈਲਡਨ ਟੀਮ ਇੰਡੀਆ

ਮੁੰਬਈ : ਰਾਸ਼ਟਰਪਤੀ ਨੇ ਕਿਹਾ ਭਾਰਤੀ ਟੀਮ ਧੀਰਜ ਅਤੇ ਤਕਨੀਕ ਨਾਲ ਖੇਡੀ ਅਤੇ ਉਸ ਨੇ ਬੱਲੇ ਅਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਨੇ ਭਾਰਤੀ ਟੀਮ ਨੂੰ ਅੱਜ ਰਾਜ ਭਵਨ ‘ਚ ਚਾਹ ਪਾਰਟੀ ਲਈ ਬੁਲਾਇਆ। ਇਹ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਦਾ ਪਹਿਲਾ ਅਧਿਕਾਰਤ ਪ੍ਰੋਗਰਾਮ ਹੋਵੇਗਾ। ਰਾਸ਼ਟਰਪਤੀ ਨੇ ਕੱਲ ਪੂਰਾ ਮੈਚ ਸਟੇਡੀਅਮ ‘ਚ ਬੈਠ ਕੇ ਦੇਖਿਆ ਸੀ।
ਦਿਲਸ਼ਾਨ ਨੇ ਬਣਾਈਆਂ 500 ਦੌੜਾਂ

ਸ਼੍ਰੀਲੰਕਾ ਦੇ ਓਪਨਰ ਤਿਲਕਰਤਨ ਦਿਲਸ਼ਾਨ ਵਿਸ਼ਵ ਕੱਪ ਵਿਚ 500 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਦਿਲਸ਼ਾਨ ਨੇ ਭਾਰਤ ਖਿਲਾਫ ਟੂਰਨਾਮੈਂਟ ਵਿਚ ਆਪਣੀ 33ਵੀਂ ਦੌੜ ਬਣਾਉਣ ਦੇ ਨਾਲ ਹੀ 500 ਦੌੜਾਂ ਪੂਰੀਆਂ ਕਰ ਲਈਆਂ। ਫਾਈਨਲ ਤੋਂ ਪਹਿਲਾਂ ਤਕ ਦਿਲਸ਼ਾਨ ਦੇ ਖਾਤੇ ਵਿਚ 8 ਮੈਚਾਂ ਵਿਚ 66.71 ਦੀ ਪ੍ਰਭਾਵਸ਼ਾਲੀ ਔਸਤ ਨਾਲ ਸਭ ਤੋਂ ਵੱਧ 467 ਦੌੜਾਂ ਸਨ, ਜਿਨ੍ਹਾਂ ਵਿਚੋਂ ਦੋ ਸੈਂਕੜੇ ਅਤੇ ਦੋ ਅਰਧ ਸੈਂਕੜੇ ਸ਼ਾਮਲ ਸਨ। ਸ਼੍ਰੀਲੰਕਾ ਦੇ ਕਪਤਾਨ ਕੁਮਾਰ ਸੰਗਾਕਾਰਾ ਫਾਈਨਲ ਵਿਚ 48 ਦੌੜਾਂ ਬਣਾ ਕੇ ਆਊਟ ਹੋਇਆ ਅਤੇ ਟੂਰਨਾਮੈਂਟ ਵਿਚ ਉਸ ਦੀਆਂ ਦੌੜਾਂ ਦੀ ਗਿਣਤੀ 9 ਮੈਚਾਂ ਵਿਚ 93.00 ਦੀ ਔਸਤ ਨਾਲ 465 ਪੁੱਜ ਗਈ।
ਮੁਰਲੀ ਨੇ ਲਿਆ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ

ਸ਼੍ਰੀਲੰਕਾ ਦੇ ਸਟਾਰ ਆਫ ਸਪਿਨਰ ਮੁਥੱਈਆ ਮੁਰਲੀਧਰਨ ਨੇ ਅੱਜ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿਤਾ। ਇਹ ਵੱਖਰੀ ਗੱਲ ਹੈ ਕਿ ਭਾਰਤ ਵਿਰੁੱਧ ਮਿਲੀ ਹਾਰ ਕਾਰਨ ਉਹ ਵਿਸ਼ਵ ਕੱਪ ਦੀ ਖਿਤਾਬੀ ਜਿੱਤ ਨਾਲ ਆਪਣੇ ਕੈਰੀਅਰ ਦਾ ਅੰਤ ਨਹੀਂ ਕਰ ਸਕਿਆ। ਸ਼੍ਰੀਲੰਕਾ ਦੀ ਭਾਰਤ ਹੱਥੋਂ ਵਿਸ਼ਵ ਕੱਪ ਫਾਈਨਲ ‘ਚ 6 ਵਿਕਟਾਂ ਦੀ ਹਾਰ ਨਾਲ ਹੀ ਮੁਰਲੀਧਰਨ ਦੇ 19 ਸਾਲਾ ਕੈਰੀਅਰ ਦਾ ਅੰਤ ਹੋ ਗਿਆ ਜਿਸ ਵਿਚ ਉਹ ਵਿਵਾਦਾਂ ਨਾਲ ਵੀ ਘਿਰਿਆ ਰਿਹਾ। ਪਰ ਆਖਿਰ ‘ਚ ਟੈਸਟ ਅਤੇ ਵਨਡੇ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਦੇ ਤੌਰ ‘ਤੇ ਕ੍ਰਿਕਟ ਤੋਂ ਵਿਦਾ ਹੋਇਆ। ਮੁਰਲੀਧਰਨ ਰਿਕਾਰਡ 800 ਵਿਕਟਾਂ ਲੈ ਕੇ ਪਹਿਲਾਂ ਹੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕਾ ਸੀ। ਉਨ੍ਹਾਂ ਨੇ ਪਿਛਲੇ ਸਾਲ ਭਾਰਤ ਵਿਰੁੱਧ ਆਪਣਾ ਆਖਰੀ ਅਤੇ ਕੁਲ 133ਵਾਂ ਟੈਸਟ ਮੈਚ ਖੇਡੇ ਸਨ। ਉਨ੍ਹਾਂ ਵਨਡੇ ‘ਚ 534 ਵਿਕਟਾਂ ਲਈਆਂ ਹਨ।
ਵਿਸ਼ਵ ਕੱਪ ਫਾਈਨਲ ‘ਚ ਸੈਂਕੜਾ ਬਣਾਉਣ ਵਾਲਾ ਛੇਵਾਂ ਬੱਲੇਬਾਜ਼ ਬਣਿਆ ਜੈਵਰਧਨੇ
ਮੁੰਬਈ, 2 ਅਪ੍ਰੈਲ

ਸ਼੍ਰੀਲੰਕਾ ਦਾ ਬੱਲੇਬਾਜ਼ ਮਹੇਲਾ ਜੈਵਰਧਨੇ ਵਿਸ਼ਵ ਕੱਪ ਇਤਿਹਾਸ ‘ਚ ਫਾਈਨਲ ਮੈਚ ‘ਚ ਸੈਂਕੜਾ ਬਣਾਉਣ ਵਾਲਾ ਦੁਨੀਆ ਦਾ ਛੇਵਾਂ ਅਤੇ ਆਪਣੇ ਦੇਸ਼ ਦਾ ਦੂਜਾ ਬੱਲੇਬਾਜ਼ ਬਣਿਆ। ਮਹੇਲਾ ਨੇ ਅੱਜ ਇਥੇ ਭਾਰਤ ਵਿਰੁੱਧ ਫਾਈਨਲ ‘ਚ ਅਜੇਤੂ 103 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਫਾਈਨਲ ‘ਚ ਲਗਾਏ ਗਏ ਸਾਰੇ 5 ਸੈਂਕੜੇ ਵੀ ਪਹਿਲੀ ਪਾਰੀ ‘ਚ ਹੀ ਲੱਗੇ ਸਨ ਅਤੇ ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ ਦੀ ਟੀਮ ਜੇਤੂ ਰਹੇ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਕਲਾਇਵ ਲਾਇਡ, ਸਰ ਵਿਵੀਅਨ ਰਿਚਰਡਸ, ਸ਼੍ਰੀਲੰਕਾ ਦੇ ਅਰਵਿੰਦ ਡਿਸਿਲਵਾ ਤੇ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਤੇ ਐਡਮ ਗਿਲਕ੍ਰਿਸਟ ਫਾਈਨਲ ‘ਚ ਸੈਂਕੜੇ ਬਣਾ ਚੁੱਕੇ ਹਨ। ਇਸ ਤਰ੍ਹਾਂ ਲਾਇਡ, ਰਿਚਰਡਸ ਤੇ ਪੇਂਟਿੰਗ ਤਿੰਨ ਅਜਿਹੇ ਕਪਤਾਨ ਹਨ ਜਿਹੜੇ ਫਾਈਨਲ ‘ਚ ਸੈਂਕੜੇ ਬਣਾ ਸਕੇ। ਇਨ੍ਹਾਂ ਕੁਲ 6 ਸੈਂਕੜਿਆਂ ‘ਚੋਂ 2-2 ਵੈਸਟਇੰਡਜ਼, ਆਸਟ੍ਰੇਲੀਆ ਅਤੇ ਸ਼੍ਰੀਲੰਕਾ ਦੇ ਖਾਤੇ ‘ਚ ਰਹੇ।
4 ਦਿਨ ‘ਚ 2 ਵਾਰ ਦੀਵਾਲੀ
ਮੁੰਬਈ, 2 ਅਪ੍ਰੈਲ

ਗੌਤਮ ਗੰਭੀਰ ਅਤੇ ਮਹਿੰਦਰ ਸਿੰਘ ਧੋਨੀ ਦੀਆਂ ਸ਼ਾਨਦਾਰ ਪਾਰੀਆਂ ਅਤੇ 121 ਕਰੋੜ ਲੋਕਾਂ ਦੀ ਦੁਆ ਅੱਜ ਵਾਨਖੇ²ੜੇ ਸਟੇਡੀਅਮ ਵਿਚ ਭਾਰਤ ਨੂੰ 28 ਸਾਲਾਂ ਬਾਅਦ ਕ੍ਰਿਕਟ ਦਾ ਵਿਸ਼ਵ ਚੈਂਪੀਅਨ ਬਣਾ ਗਈ। ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਕੇ 1983 ਤੋਂ ਬਾਅਦ ਦੂਜੀ ਵਾਰ ਵਿਸ਼ਵ ਕੱਪ ਜਿੱਤਿਆ। ਉਸ ਦਿਨ ਵੀ ਸ਼ਨੀਵਾਰ ਸੀ, ਜਦੋਂ 25 ਜੂਨ 1983 ਨੂੰ ਕਪਿਲ ਦੇਵ ਦੀ ਟੀਮ ਨੇ ਲਾਰਡਸ ਵਿਚ ਇਤਿਹਾਸ ਰਚਿਆ ਸੀ। ਧੋਨੀ ਦੀ ਸੈਨਾ ਨੇ ਫਿਰ ਸ਼ਨੀਵਾਰ ਨੂੰ ਭਾਰਤੀਆਂ ਲਈ ਯਾਦਗਾਰ ਬਣਾ ਦਿੱਤਾ। ਭਾਰਤ ਨੇ ਨਵਾਂ ਰਿਕਾਰਡ ਵੀ ਬਣਾਇਆ। ਉਹ ਆਪਣੀ ਧਰਤੀ ‘ਤੇ ਫਾਈਨਲ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਹੀ ਨਹੀਂ ਆਸਟ੍ਰੇਲੀਆ (4 ਵਾਰ) ਅਤੇ ਵੈਸਟਇੰਡੀਜ਼ (2 ਵਾਰ) ਤੋਂ ਬਾਅਦ ਭਾਰਤ ਤੀਜਾ ਦੇਸ਼ ਹੈ, ਜਿਸ ਨੇ ਘੱਟੋ-ਘੱਟ 2 ਵਾਰ ਵਿਸ਼ਵ ਕੱਪ ਜਿੱਤਿਆ ਹੈ।
ਰੋ ਪਏ ਯੁਵੀ ਤੇ ਭੱਜੀ

ਸਚਿਨ ਤੇਂਦੁਲਕਰ ਲਈ ਵਿਸ਼ਵ ਕੱਪ ਜਿੱਤਣ ਦਾ ਵਾਅਦਾ ਕਰਨ ਵਾਲੀ ਟੀਮ ਇਡੀਆ ਨੇ ਜਦ ਸ਼੍ਰੀਲੰਕਾ ਨੂੰ ਫਾਈਨਲ ‘ਚ ਹਰਾਇਆ ਤਾਂ ਖਿਡਾਰੀ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਹੀਂ ਰੱਖ ਸਕੇ ਅਤੇ ਉਨ੍ਹਾਂ ਇਸ ਮਾਸਟਰ ਬੱਲੇਬਾਜ਼ ਨੂੰ ਮੋਢਿਆਂ ‘ਤੇ ਬਿਠਾ ਕੇ ਪੂਰੇ ਸਟੇਡੀਅਮ ਦਾ ਚੱਕਰ ਲਗਾਇਆ। ਕਪਤਾਨ ਮਹਿੰਦਰ ਸਿੰਘ ਧੋਨੀ ਨੇ ਛੱਕਾ ਲਗਾ ਕੇ ਜਿਸ ਤਰ੍ਹਾਂ ਹੀ ਟੀਮ ਨੂੰ ਜਿੱਤ ਦਿਵਾਈ ਤਾਂ ਦੂਜੇ ਪਾਸੇ ਖੜਾ ਯੁਵਰਾਜ ਸਿੰਘ ਦੌੜ ਕੇ ਉਸਦੇ ਗਲੇ ਲੱਗ ਗਿਆ ਅਤੇ ਰੋਣ ਲੱਗ ਪਿਆ। ਡ੍ਰੈਸਿੰਗ ਰੂਮ ‘ਚ ਬੈਠੇ ਸਾਰੇ ਖਿਡਾਰੀ ਦੌੜ ਪਏ ਅਤੇ ਧੋਨੀ ਤੇ ਯੁਵਰਾਜ ਸਿੰਘ ਨੂੰ ਮਿਲੇ। ਹਰਭਜਨ ਸਿੰਘ ਹੋਵੇ ਜਾਂ ਸਚਿਨ ਤੇਂਦੁਲਕਰ ਜਾਂ ਫਿਰ ਪਹਿਲਾ ਵਿਸ਼ਵ ਕੱਪ ਖੇਡ ਰਿਹਾ ਵਿਰਾਟ ਕੋਹਲੀ, ਸਾਰਿਆਂ ਦੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਸਨ।
ਮੁੰਬਈ ‘ਚ ਫਾਈਨਲ ਖੇਡਣ ਦਾ ਸੁਪਨਾ ਪੂਰਾ ਹੋਇਆ
ਮੋਹਾਲੀ, 31ਮਾਰਚ (ਯੂ. ਐੱਨ. ਆਈ.)—

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਪਾਕਿਸਤਾਨ ਖਿਲਾਫ ਬੁੱਧਵਾਰ ਨੂੰ ਸੈਮੀਫਾਈਨਲ ਵਿਚ ਭਾਰਤ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਿਹਾ ਕਿ ਹੁਣ ਆਪਣੇ ਗ੍ਰਹਿ ਨਗਰ ਮੁੰਬਈ ਵਿਚ ਵਿਸ਼ਵ ਕੱਪ ਦਾ ਫਾਈਨਲ ਖੇਡਣ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਆਪਣੀ 85 ਦੌੜਾਂ ਦੀ ਪਾਰੀ ਨਾਲ ਮੈਨ ਆਫ ਦਿ ਮੈਚ ਬਣੇ ਸਚਿਨ ਨੇ ਭਾਰਤ ਦੀ 29 ਦੌੜਾਂ ਦੀ ਜਿੱਤ ਦਾ ਸਿਹਰਾ ਟੀਮ ਨੂੰ ਦਿੰਦੇ ਹੋਏ ਕਿਹਾ ਕਿ ਅਸੀਂ ਗੇਂਦਬਾਜ਼ੀ ਅਤੇ ਫੀਲਡਿੰਗ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ। ਵਰਿੰਦਰ ਨੇ ਸਾਨੂੰ ਤੇਜ਼ ਸ਼ੁਰੂਆਤ ਦਿੱਤੀ ਜਿਸ ਨਾਲ ਵਿਚਾਲੇ ਦੇ ਓਵਰਾਂ ਵਿਚ ਜਦੋਂ ਗੇਂਦ ਰੁਕ ਕੇ ਆ ਰਹੀ ਸੀ ਉਦੋਂ ਸਾਨੂੰ ਆਪਣੀ ਪਾਰੀ ਨੂੰ ਸੰਭਾਲਣ ਦਾ ਮੌਕਾ ਮਿਲ ਗਿਆ। ਸਚਿਨ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਸਾਡੀ ਸ਼ੁਰੂਆਤ ਹੋਈ ਸੀ, ਉਸ ਤੋਂ ਲੱਗ ਰਿਹਾ ਸੀ ਕਿ ਅਸੀਂ 310 ਤੋਂ 315 ਦੇ ਸਕੋਰ ਤਕ ਪੁੱਜ ਸਕਦੇ ਹਾਂ ਪਰ ਨਿਯਮਿਤ ਫਰਕ ‘ਤੇ ਵਿਕਟਾਂ ਡਿੱਗਣ ਨਾਲ ਸਾਡੀ ਦੌੜਾਂ ਦੀ ਰਫਤਾਰ ਕੁਝ ਹੌਲੀ ਹੋਈ ਅਤੇ ਵਿਕਟਾਂ ਵੀ ਪਹਿਲਾਂ ਵਰਗੀਆਂ ਨਹੀਂ ਰਹਿ ਗਈਆਂ। ਅਜਿਹੀ ਸਥਿਤੀ ਵਿਚ 260 ਦਾ ਸਕੋਰ ਵੀ ਚੁਣੌਤੀਪੂਰਨ ਸਕੋਰ ਬਣ ਗਿਆ। ਮਾਸਟਰ ਬਲਾਸਟਰ ਨੇ ਕਿਹਾ ਕਿ ਸਾਡਾ ਟੀਚਾ ਸੀ ਕਿ ਪੂਰੇ 50 ਓਵਰ ਖੇਡੀਏ ਤਾਂ ਜੋ ਅਸੀਂ ਇਕ ਚੰਗੇ ਸਕੋਰ ਤਕ ਪੁੱਜ ਸਕੀਏ। ਖਾਸ ਕਰਕੇ ਸੁਰੇਸ਼ ਰੈਣਾ ਨੇ ਸਲਾਗ ਓਵਰਾਂ ਵਿਚ ਵਿਸ਼ੇਸ਼ ਪਾਰੀ ਖੇਡੀ। ਇਕ ਪਾਰੀ ਵਿਚ 5 ਜੀਵਨਦਾਨ ਕਦੇ ਨਹੀਂ ਮਿਲੇ : ਸਚਿਨ ਤੇਂਦੁਲਕਰ ਨੇ ਮੰਨਿਆ ਕਿ ਪਾਕਿਸਤਾਨ ਖਿਲਾਫ ਕੱਲ ਇਥੇ ਹੋਏ ਵਿਸ਼ਵ ਕੱਪ ਸੈਮੀਫਾਈਨਲ ਤੋਂ ਪਹਿਲਾਂ ਤਕ ਉਸ ਨੂੰ ਇਕ ਪਾਰੀ ਵਿਚ ਕਦੇ ਵੀ 5 ਜੀਵਨਦਾਨ ਨਹੀਂ ਮਿਲੇ ਸਨ। ਸਚਿਨ ਨੇ ਕੱਲ ਇਥੇ ਮੈਚ ਤੋਂ ਬਾਅਦ ਇਕ ਇੰਟਰਵਿਊ ਵਿਚ ਕਿਹਾ ਕਿ 5 ਜੀਵਨਦਾਨ, ਭਗਵਾਨ ਮੇਰੇ ‘ਤੇ ਮਿਹਰਬਾਨ ਸੀ। ਇਹ ਕੁਝ ਅਜਿਹਾ ਸੀ, ਜੋ ਮੇਰੇ ਨਾਲ ਪਹਿਲਾਂ ਕਦੇ ਨਹੀਂ ਹੋਇਆ। ਸ਼ਨੀਵਾਰ 2 ਅਪ੍ਰੈਲ ਨੂੰ ਹੋਣ ਵਾਲੇ ਸ਼੍ਰੀਲੰਕਾ ਨਾਲ ਫਾਈਨਲ ਬਾਰੇ ਸਚਿਨ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਅਸੀਂ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਤਿੰਨਾਂ ਖੇਤਰਾਂ ਵਿਚ ਆਪਣਾ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਾਂਗੇ। ਸ਼੍ਰੀਲੰਕਾ ਬਹੁਤ ਚੰਗੀ ਟੀਮ ਹੈ। ਉਹ ਚੰਗਾ ਖੇਡਦੇ ਹਨ ਅਤੇ ਇਥੋਂ ਦੀਆਂ ਸਥਿਤੀਆਂ ਤੋਂ ਵਾਕਿਫ ਹਨ। ਉਸ ਨੇ ਕਿਹਾ ਕਿ ਮੁੰਬਈ ਵਿਚ ਫਾਈਨਲ ਖੇਡਣਾ ਬਹੁਤ ਚੰਗਾ ਤਜਰਬਾ ਹੋਵੇਗਾ। ਅਸੀਂ ਚਾਹਾਂਗੇ ਕਿ ਖੇਡ ਦੌਰਾਨ ਅਸੀਂ ਸੰਜਮ ਨਾਲ ਰਹੀਏ ਅਤੇ ਆਪਣਾ ਪੂਰਾ ਧਿਆਨ ਟੀਚੇ ‘ਤੇ ਕੇਂਦ੍ਰਿਤ ਕਰੀਏ ਤਾਂ ਜੋ ਅਸੀਂ ਇਸ ਨੂੰ ਹਾਸਲ ਕਰ ਸਕੀਏ।
ਭਾਰਤ ਦੇ ਜੋਸ਼ ਅੱਗੇ ਪਾਕਿ ਨੇ ਗੋਡੇ ਟੇਕੇ
ਮੋਹਾਲੀ, 30 ਮਾਰਚ (ਭਾਸ਼ਾ, ਨਿਆਮੀਆਂ)

-ਬੱਲੇਬਾਜ਼ੀ ਵਿਚ ਕਿਸਮਤ ਅਤੇ ਗੇਂਦਬਾਜ਼ੀ ਵਿਚ ਅਨੁਸ਼ਾਸਨ ਦੇ ਅਨੋਖੇ ਮਿਸ਼ਰਨ ਨਾਲ ਭਾਰਤ ਨੇ ਅੱਜ ਇਥੇ ਪਾਕਿਸਤਾਨ ਨੂੰ ਵਿਸ਼ਵ ਕੱਪ 2011 ਦੇ ਮਹਾਮੁਕਾਬਲੇ ਵਿਚ 29 ਦੌੜਾਂ ਨਾਲ ਹਰਾ ਕੇ ਸਹਿ-ਮੇਜ਼ਬਾਨ ਸ਼੍ਰੀਲੰਕਾ ਨਾਲ ਖਿਤਾਬੀ ਮੁਕਾਬਲੇ ਵਿਚ ਭਿੜਨ ਦਾ ਮੌਕਾ ਹਾਸਲ ਕੀਤਾ। ਕ੍ਰਿਕਟ ਕੂਟਨੀਤੀ ਦਾ ਗਵਾਹ ਬਣਿਆ ਇਹ ਮੈਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਕਈ ਮਹਾਨ ਹਸਤੀਆਂ ਨੇ ਵੀ ਦੇਖਿਆ। ਭਾਰਤ ਤੀਜੀ ਵਾਰ ਫਾਈਨਲ ਵਿਚ ਪੁੱਜਾ ਹੈ। 1983 ਦੇ ਚੈਂਪੀਅਨ ਨੂੰ ਦੂਜੀ ਵਾਰ ਖਿਤਾਬ ਜਿੱਤਣ ਲਈ ਹੁਣ 2 ਅਪ੍ਰੈਲ ਨੂੰ ਮੁੰਬਈ ‘ਚ ਸ਼੍ਰੀਲੰਕਾ ਨਾਲ ਮੁਕਾਬਲਾ ਕਰਨਾ ਪਵੇਗਾ। ਪੀ. ਸੀ. ਏ. ਸਟੇਡੀਅਮ ਵਿਚ ਕਿਸਮਤ ਭਾਰਤ ਦੇ ਨਾਲ ਸੀ। ਸਚਿਨ ਤੇਂਦੁਲਕਰ ਨੇ ਚਾਰ ਜੀਵਨਦਾਨ ਅਤੇ ਰੈਫਰਲ ਦਾ ਲਾਭ ਲੈ ਕੇ 115 ਗੇਂਦਾਂ ‘ਤੇ 85 ਦੌੜਾਂ ਬਣਾਈਆਂ। ਵਰਿੰਦਰ ਸਹਿਵਾਗ (38) ਨੇ ਟੀਮ ਨੂੰ ਤੂਫਾਨੀ ਸ਼ੁਰੂਆਤ ਦਿਵਾਈ ਪਰ ਵਹਾਬ ਰਿਆਜ਼ (46 ਦੌੜਾਂ ਦੇ ਕੇ 5 ਵਿਕਟਾਂ) ਦੇ ਝਟਕਿਆਂ ਨਾਲ ਦੌੜਾਂ ਦੀ ਰਫਤਾਰ ਹੌਲੀ ਪੈ ਗਈ। ਸੁਰੇਸ਼ ਰੈਨਾ ਨੇ ਆਖਿਰ ਵਿਚ 36 ਦੌੜਾਂ ਦੀ ਚੰਗੀ ਪਾਰੀ ਖੇਡੀ, ਜਿਸ ਨਾਲ ਭਾਰਤ ਨੇ 9 ਵਿਕਟਾਂ ‘ਤੇ 260 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਮੈਚ ਵਿਚ ਗੇਂਦਬਾਜ਼ਾਂ ਨੇ ਫਰਕ ਪੈਦਾ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਬੇਹੱਦ ਅਨੁਸ਼ਾਸਿਤ ਖੇਡ ਦਿਖਾਈ ਅਤੇ ਨਿਯਮਿਤ ਵਕਫੇ ਦੌਰਾਨ ਵਿਕਟਾਂ ਲੈ ਕੇ ਪਾਕਿਸਤਾਨ ਨੂੰ ਵੱਡੀ ਭਾਈਵਾਲੀ ਨਹੀਂ ਨਿਭਾਉਣ ਦਿੱਤੀ। ਮਿਸਬਾਹ ਉੱਲ ਹੱਕ ਨੇ 76 ਗੇਂਦਾਂ ‘ਤੇ 56 ਦੌੜਾਂ ਬਣਾਈਆਂ ਪਰ ਪਾਕਿਸਤਾਨ 49.5 ਓਵਰਾਂ ਵਿਚ 231 ਦੌੜਾਂ ਹੀ ਬਣਾ ਸਕਿਆ। ਭਾਰਤ ਵਲੋਂ 5 ਗੇਂਦਬਾਜ਼ਾਂ ਜ਼ਹੀਰ ਖਾਨ, ਆਸ਼ੀਸ਼ ਨਹਿਰਾ, ਮੁਨਾਫ ਪਟੇਲ, ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਨੇ 2-2 ਵਿਕਟਾਂ ਲਈਆਂ। ਵਿਸ਼ਵ ਕੱਪ ਵਿਚ ਇਹ ਪਹਿਲਾ ਮੌਕਾ ਹੈ, ਜਦੋਂਕਿ 2 ਮੇਜ਼ਬਾਨ ਅਤੇ ਏਸ਼ੀਆਈ ਟੀਮਾਂ ਫਾਈਨਲ ਵਿਚ ਆਹਮਣੇ-ਸਾਹਮਣੇ ਹੋਣਗੀਆਂ। ਇੰਗਲੈਂਡ ਤੋਂ ਬਾਅਦ ਭਾਰਤ ਪਹਿਲਾ ਮੇਜ਼ਬਾਨ ਹੈ ਜੋ ਆਪਣੀ ਧਰਤੀ ‘ਤੇ ਫਾਈਨਲ ਖੇਡੇਗਾ, ਜੇਕਰ ਭਾਰਤ ਵਿਸ਼ਵ ਕੱਪ ਜਿੱਤਦਾ ਹੈ ਤਾਂ ਉਹ ਆਪਣੀ ਧਰਤੀ ‘ਤੇ ਚੈਂਪੀਅਨ ਬਣਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। (ਸਫਾ 1 ਦਾ ਬਾਕੀ)
ਇਸ ਤੋਂ ਪਹਿਲਾਂ ਮਾਸਟਰ-ਬਲਾਸਟਰ ਸਚਿਨ ਤੇਂਦੁਲਕਰ ਦੀ ਜੀਵਨਦਾਨਾਂ ਨਾਲ ਭਰੀ 85 ਦੌੜਾਂ ਦੀ ਪਾਰੀ ਅਤੇ ਵਰਿੰਦਰ ਸਹਿਵਾਗ ਦੀਆਂ ਤੇਜ਼ 38 ਤੇ ਸੁਰੇਸ਼ ਰੈਨਾ ਦੀਆਂ 36 ਉਪਯੋਗੀ ਦੌੜਾਂ ਦੀ ਬਦੌਲਤ ਭਾਰਤ ਨੇ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ‘ਚ ਅੱਜ ਭਾਰਤ ਦੇ ਸਾਹਮਣੇ ਜਿੱਤ ਲਈ 261 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਲਈ ਅਨੁਕੂਲ ਪਿੱਚ ‘ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਸਹਿਵਾਗ, ਤੇਂਦੁਲਕਰ ਅਤੇ ਰੈਨਾ ਨੂੰ ਛੱਡ ਕੇ ਹੋਰ ਕੋਈ ਵੀ ਬੱਲੇਬਾਜ਼ ਖਾਸ ਬੱਲੇਬਾਜ਼ੀ ਨਹੀਂ ਕਰ ਸਕਿਆ। ਸ਼ਾਨਦਾਰ ਫਾਰਮ ‘ਚ ਚੱਲ ਰਹੇ ਯੁਵਰਾਜ ਸਿੰਘ ਦਾ ਪਹਿਲੀ ਹੀ ਗੇਂਦ ‘ਤੇ ਆਊਟ ਹੋ ਜਾਣਾ ਭਾਰਤ ਲਈ ਸਭ ਤੋਂ ਵੱਡਾ ਝਟਕਾ ਰਿਹਾ। ਗੌਤਮ ਗੰਭੀਰ ਨੇ 27 ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 25 ਦੌੜਾਂ ਦਾ ਯੋਗਦਾਨ ਦਿਤਾ। ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੇ ਆਪਣੇ ਕੈਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 46 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਸਹਿਵਾਗ ਨੇ 25 ਗੇਂਦਾਂ ਦੀ ਆਪਣੀ ਪਾਰੀ ‘ਚ 9 ਚੌਕੇ ਲਗਾਏ ਜਦਕਿ ਚਾਰ ਜੀਵਨਦਾਨ, ਇਕ ਰੈਫਰਲ ਅਤੇ ਇਕ ਸਟੰਪਿੰਗ ਤੋਂ ਬਚੇ ਸਚਿਨ ਨੇ 115 ਗੇਂਦਾਂ ‘ਚ 11 ਚੌਕਿਆਂ ਦੀ ਮਦਦ ਨਾਲ 85 ਦੌੜਾਂ ਬਣਾਈਆਂ। ਸਚਿਨ ਇਕ ਵਾਰ ਫਿਰ ਸੈਂਕੜਿਆਂ ਦਾ ਮਹਾ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਿਆ। ਰੈਨਾ ਨੇ 39 ਗੇਂਦਾਂ ‘ਚ 3 ਚੌਕਿਆਂ ਦੀ ਮਦਦ ਨਾਲ ਅਜੇਤੂ 36 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਭਾਰਤ ਨੂੰ 260 ਦੌੜਾਂ ਦੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਮੈਚ ਦੀ ਸ਼ੁਰੂਆਤ ‘ਚ ਸਹਿਵਾਗ ਨੇ ਉਮਰ ਗੁਲ ਦੇ ਦੂਜੇ ਓਵਰ ‘ਚ 5 ਚੌਕੇ ਲਗਾ ਕੇ ਸਟੇਡੀਅਮ ਦਾ ਮਾਹੌਲ ਖੁਸ਼ਗਵਾਰ ਕਰ ਦਿਤਾ। ਉਸਦੀ ਬੱਲੇਬਾਜ਼ੀ ਦੇਖ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਖੁਦ ਨੂੰ ਤਾੜੀਆਂ ਮਾਰਨ ਤੋਂ ਨਹੀਂ ਰੋਕ ਸਕੇ। ਸਹਿਵਾਗ ਦੇ ਆਊਟ ਹੋਣ ਤੋਂ ਬਾਅਦ ਤੇਂਦੁਲਕਰ ਦਾ ਕਿਸਮਤ ਨੇ ਪੂਰਾ ਸਾਥ ਦਿਤਾ। ਤੇਂਦੁਲਕਰ ਨੂੰ 23 ਦੌੜਾਂ ‘ਤੇ ਪਹਿਲਾ ਜੀਵਨ ਦਾਨ ਮਿਲਿਆ ਜਦ ਅਜਮਲ ਦੀ ਐੱਲ. ਬੀ. ਡਬਲਯੂ. ਅਪੀਲ ‘ਤੇ ਉਨ੍ਹਾਂ ਰੈਫਰਲ ਮੰਗਿਆ। ਅਗਲੀ ਹੀ ਗੇਂਦ ‘ਤੇ ਸਟੰਪਿਗ ਦੀ ਅਪੀਲ ‘ਤੇ ਵੀ ਤੇਂਦੁਲਕਰ ਨੂੰ ਸ਼ੱਕ ਦਾ ਫਾਇਦਾ ਮਿਲਿਆ। ਇਸ ਤੋਂ ਬਾਅਦ ਤੁਂਦਲਕਰ ਨੂੰ 27 ਦੌੜਾਂ ‘ਤੇ ਮਿਸਬਾਹ ਉਲ ਹੱਕ, 45 ਦੌੜਾਂ ‘ਤੇ ਯੂਨਿਸ ਖਾਨ ਅਤੇ 70 ਦੌੜਾਂ ‘ਤੇ ਕਾਮਰਾਨ ਅਕਮਲ ਨੇ ਕੈਚ ਛੱਡ ਕੇ ਜੀਵਨਦਾਨ ਦਿਤਾ। ਤਿੰਨਾਂ ਮੌਕਿਆਂ ‘ਤੇ ਗੇਂਦਬਾਜ਼ ਕਪਤਾਨ ਸ਼ਾਹਿਦ ਅਫਰੀਦੀ ਰਿਹਾ। ਇਸ ਸਭ ਦੇ ਬਾਵਜੂਦ ਤੇਂਦੁਲਕਰ ਕੌਮਾਂਤਰੀ ਕ੍ਰਿਕਟ ‘ਚ ਆਪਣੇ ਸੈਂਕੜਿਆਂ ਦਾ ਮਹਾ ਸੈਂਕੜਾ ਪੂਰਾ ਨਹੀਂ ਕਰ ਸਕਿਆ ਅਤੇ ਅਜਮਲ ਦੀ ਗੇਂਦ ‘ਤੇ ਅਫਰੀਦੀ ਨੂੰ ਕੈਚ ਦੇ ਬੈਠਾ। ਤੇਂਦੁਲਕਰ ਨੇ 115 ਗੇਂਦਾਂ ਦੀ ਆਪਣੀ ਪਾਰੀ ‘ਚ 11 ਚੌਕੇ ਲਗਾਏ। ਇਸ ਤੋਂ ਪਹਿਲਾਂ ਗੰਭੀਰ ਆਪਣੀ ਪਾਰੀ ਨੂੰ ਵੱਡੀ ਪਾਰੀ ‘ਚ ਤਬਦੀਲ ਨਹੀਂ ਕਰ ਸਕਿਆ। ਇਸ ਤੋਂ ਬਾਅਦ ਵਿਰਾਟ ਕੋਹਲੀ (9) ਵੀ ਛੇਤੀ ਆਊਟ ਹੋ ਗਿਆ ਪਰ ਅੱਜ ਰਿਆਜ਼ ਦਾ ਦਿਨ ਸੀ ਅਤੇ ਉਸ ਨੇ ਅਗਲੀ ਹੀ ਗੇਂਦ ‘ਤੇ ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਨੂੰ ਬੋਲਡ ਆਊਟ ਕਰਕੇ ਸਟੇਡੀਅਮ ‘ਚ ਚੁੱਪ ਵਰਤਾ ਦਿਤੀ। ਧੋਨੀ ਨੇ ਹਾਲਾਂਕਿ ਰਿਆਜ਼ ਦੀ ਹੈਟ੍ਰਿਕ ਨਹੀਂ ਬਣ ਦਿਤੀ ਪਰ ਭਾਰਤੀ ਟੀਮ ਦਬਾਅ ‘ਚ ਆ ਚੁੱਕੀ ਸੀ। ਧੋਨੀ ਦੇ ਆਊਟ ਹੋਣ ਤੋਂ ਬਾਅਦ ਰੈਨਾ ਨੇ ਪਾਰੀ ਨੂੰ ਸੰਭਾਲਿਆ ਪਰ ਇਸ ਦੌਰਾਨ ਹਰਭਜਨ ਸਿੰਘ (12) ਤੇ ਜ਼ਹੀਰ ਖਾਨ (9) ਵੀ ਆਊਟ ਹੋ ਗਏ।
ਵਿਸ਼ਵ ਕੱਪ ‘ਚ ਭਾਰਤ ਤੋਂ ਕਦੇ ਨਹੀਂ ਜਿੱਤ ਸਕਿਆ ਪਾਕਿ : ਭਾਰਤ ਨੇ ਵਿਸ਼ਵ ਕੱਪ ਵਿਚ ਪਾਕਿਸਤਾਨ ‘ਤੇ ਆਪਣੀ ਬਾਦਸ਼ਾਹਤ ਮੋਹਾਲੀ ਵਿਚ ਵੀ ਬਰਕਰਾਰ ਰੱਖੀ ਅਤੇ ਇਥੇ ਮਹਾਮੁਕਾਬਲਾ 29 ਦੌੜਾਂ ਨਾਲ ਜਿੱਤ ਕੇ ਆਪਣੀ ਵਿਰੋਧੀ ‘ਤੇ ਕ੍ਰਿਕਟ ਮਹਾਕੁੰਭ ਵਿਚ ਪਿਛਲੇ 19 ਸਾਲਾਂ ਵਿਚ ਪੰਜਵੀਂ ਜਿੱਤ ਦਰਜ ਕੀਤੀ। ਭਾਰਤ ਨੇ ਪਾਕਿਸਤਾਨ ‘ਤੇ ਵਿਸ਼ਵ ਕੱਪ ਵਿਚ ਜਿੱਤ ਦਰਜ ਕਰਨ ਦੀ ਮੁਹਿੰਮ 1992 ਵਿਚ ਸ਼ੁਰੂ ਕੀਤੀ ਸੀ, ਉਦੋਂ ਤੋਂ ਇਨ੍ਹਾਂ ਦੋਵਾਂ ਟੀਮਾਂ ਦਰਮਿਆਨ ਖੇਡੇ ਗਏ ਪੰਜੇ ਮੈਚ ਭਾਰਤੀ ਟੀਮ ਨੇ ਜਿੱਤੇ ਹਨ। ਇਹੀ ਨਹੀਂ ਟਵੰਟੀ-20 ਵਿਸ਼ਵ ਚੈਂਪੀਅਨਸ਼ਿਪ ਵਿਚ ਇਨ੍ਹਾਂ ਦਰਮਿਆਨ ਜਿਹੜੇ 2 ਮੈਚ ਖੇਡੇ ਗਏ ਉਨ੍ਹਾਂ ਵਿਚ ਭਾਰਤੀ ਟੀਮ ਨੇ ਹੀ ਬਾਜ਼ੀ ਮਾਰੀ ਹੈ। ਸਚਿਨ ਤੇਂਦੁਲਕਰ ਸਾਰੇ ਪੰਜੇ ਮੈਚਾਂ ਦਾ ਹਿੱਸਾ ਰਿਹਾ ਹੈ ਅਤੇ ਇਨ੍ਹਾਂ ਵਿਚੋਂ ਮੋਹਾਲੀ ਮੈਚ ਸਮੇਤ ਤਿੰਨ ਵਾਰ ਉਹ ਮੈਨ ਆਫ ਦਿ ਮੈਚ ਬਣਿਆ। ਭਾਰਤ ਅਤੇ ਪਾਕਿਸਤਾਨ ਵਿਸ਼ਵ ਕੱਪ ਵਿਚ ਪਹਿਲੀ ਵਾਰ 4 ਮਾਰਚ 1992 ਨੂੰ ਸਿਡਨੀ ਵਿਚ ਭਿੜੇ ਸਨ। ਇਸ ਦਿਨ-ਰਾਤ ਦੇ ਮੈਚ ਵਿਚ ਮੁਹੰਮਦ ਅਜ਼ਹਰੂਦੀਨ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ 43 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਨੇ ਸਿਡਨੀ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤੇਂਦੁਲਕਰ ਦੀ ਅਜੇਤੂ 54 ਦੌੜਾਂ ਦੀ ਪਾਰੀ ਦੀ ਮਦਦ ਨਾਲ 7 ਵਿਕਟਾਂ ‘ਤੇ 216 ਦੌੜਾਂ ਬਣਾਈਆਂ ਅਤੇ ਫਿਰ ਪਾਕਿਸਤਾਨ ਨੂੰ 48.1 ਓਵਰਾਂ ਵਿਚ 173 ਦੌੜਾਂ ‘ਤੇ ਢੇਰ ਕਰ ਦਿੱਤਾ। ਤੇਂਦੁਲਕਰ ਨੇ ਇਕ ਵਿਕਟ ਵੀ ਲਈ ਅਤੇ ਉਸ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਇਸ ਤੋਂ ਬਾਅਦ 1996 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਇਹ ਦੋਵੇਂ ਟੀਮਾਂ 9 ਮਾਰਚ ਨੂੰ ਬੰਗਲੌਰ ਵਿਚ ਆਹਮਣੇ-ਸਾਹਮਣੇ ਸੀ, ਜਿਸ ਨੂੰ ਭਾਰਤ ਨੇ 39 ਦੌੜਾਂ ਨਾਲ ਜਿੱਤਿਆ। ਭਾਰਤ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰਿਆ ਅਤੇ ਉਸਨੇ 8 ਵਿਕਟਾਂ ‘ਤੇ 287 ਦੌੜਾਂ ਬਣਾ ਦਿੱਤੀਆਂ। ਮੈਨ ਆਫ ਦਿ ਮੈਚ ਨਵਜੋਤ ਸਿੰਘ ਸਿੱਧੂ ਨੇ 93 ਦੌੜਾਂ ਬਣਾਈਆਂ, ਜਦਕਿ ਅਜੈ ਜਡੇਜਾ ਨੇ ਸਿਰਫ 25 ਗੇਂਦਾਂ ‘ਤੇ 43 ਦੌੜਾਂ ਬਣਾ ਦਿੱਤੀਆਂ, ਜਿਸ ਨਾਲ ਭਾਰਤ ਆਖਰੀ 4 ਓਵਰਾਂ ਵਿਚ 57 ਦੌੜਾਂ ਬਣਾਉਣ ਵਿਚ ਸਫਲ ਰਿਹਾ। ਪਾਕਿਸਤਾਨ ਦੇ ਉਸ ਸਮੇਂ ਦੇ ਵੱਕਾਰ ਯੂਨਿਸ ਨੇ ਇਕ ਓਵਰ ਵਿਚ 22 ਦੌੜਾਂ ਬਣਾਈਆਂ ਸਨ। ਪਾਕਿਸਤਾਨ ਨੂੰ ਹੌਲੀ ਓਵਰ ਰਫਤਾਰ ਕਾਰਨ 49 ਓਵਰ ਹੀ ਖੇਡਣ ਨੂੰ ਮਿਲੇ ਅਤੇ ਉਹ 7 ਵਿਕਟਾਂ ‘ਤੇ 248 ਦੌੜਾਂ ਹੀ ਬਣਾ ਸਕਿਆ। 1992 ਦੀ ਤਰ੍ਹਾਂ ਇਸ ਮੈਚ ਵਿਚ ਵੀ ਆਮਿਰ ਸੋਹੇਲ ਨੇ ਅਰਧ ਸੈਂਕੜਾ ਮਾਰਿਆ ਅਤੇ ਵੈਂਕਟੇਸ਼ ਪ੍ਰਸਾਦ ਅਤੇ ਅਨਿਲ ਕੁੰਬਲੇ ਨੇ 3-3 ਵਿਕਟਾਂ ਲੈ ਕੇ ਭਾਰਤ ਨੂੰ ਯਾਦਗਾਰ ਜਿੱਤ ਦਿਵਾਈ ਸੀ। ਵੈਂਕਟੇਸ਼ ਪ੍ਰਸਾਦ ਦੀ ਗੇਂਦਬਾਜ਼ੀ ਦਾ ਕਮਾਲ 8 ਜੂਨ 1999 ਨੂੰ ਓਲਡ ਟੈਫੋਰਡ ਵਿਚ ਵੀ ਦੇਖਣ ਨੂੰ ਮਿਲਿਆ। ਪ੍ਰਸਾਦ ਨੇ 27 ਦੌੜਾਂ ਦੇ ਕੇ ਪੰਜ ਅਤੇ ਜਵਾਗਲ ਸ਼੍ਰੀਨਾਥ ਨੇ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਨਾਲ ਭਾਰਤ ਨੇ ਇਹ ਮੈਚ 47 ਦੌੜਾਂ ਨਾਲ ਜਿੱਤਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਹੁਲ ਦ੍ਰਾਵਿੜ (61) ਅਤੇ ਅਜ਼ਹਰੂਦੀਨ (59) ਦੇ ਅਰਧ ਸੈਂਕੜਿਆਂ ਨਾਲ 6 ਵਿਕਟਾਂ ‘ਤੇ 227 ਦੌੜਾਂ ਬਣਾਈਆਂ ਅਤੇ ਫਿਰ ਪਾਕਿਸਤਾਨ ਨੂੰ 45.3 ਓਵਰਾਂ ਵਿਚ 180 ਦੌੜਾਂ ‘ਤੇ ਆਊਟ ਕਰ ਦਿੱਤਾ। 1 ਮਾਰਚ 2003 ਨੂੰ ਸੈਂਚੁਰੀਅਨ ਵਿਚ ਖੇਡੇ ਗਏ ਵਿਸ਼ਵ ਕੱਪ ਮੈਚ ਵਿਚ ਤੇਂਦੁਲਕਰ ਦੇ ਬੱਲੇ ਦਾ ਧਮਾਲ ਕ੍ਰਿਕਟ ਪ੍ਰੇਮੀਆਂ ਨੂੰ ਅਜੇ ਵੀ ਯਾਦ ਹੋਵੇਗਾ, ਜਿਸ ਨਾਲ ਭਾਰਤ ਨੇ 47 ਗੇਂਦਾਂ ਬਾਕੀ ਰਹਿੰਦੇ ਹੋਏ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ਸਈਦ ਅਨਵਰ ਦੀਆਂ 101 ਦੌੜਾਂ ਦੀ ਮਦਦ ਨਾਲ 7 ਵਿਕਟਾਂ ‘ਤੇ 273 ਦੌੜਾਂ ਬਣਾਈਆਂ ਪਰ ਭਾਰਤ ਨੇ ਮੈਨ ਆਫ ਦਿ ਮੈਚ ਤੇਂਦੁਲਕਰ ਦੀਆਂ 98 ਦੌੜਾਂ ਦੀ ਧਮਾਕੇਦਾਰ ਪਾਰੀ ਅਤੇ ਯੁਵਰਾਜ ਸਿੰਘ ਦੀਆਂ 50 ਅਤੇ ਦ੍ਰਾਵਿੜ ਦੀਆਂ 44 ਦੌੜਾਂ ਦੀ ਅਜੇਤੂ ਪਾਰੀਆਂ ਨਾਲ 45.5 ਓਵਰਾਂ ਵਿਚ ਚਾਰ ਵਿਕਟਾਂ ‘ਤੇ 276 ਦੌੜਾਂ ਬਣਾ ਦਿੱਤੀਆਂ ਸਨ।
ਆਸਟਰੇਲੀਆ ਨੂੰ ਹਰਾ ਕੇ ਭਾਰਤ ਸੈਮੀਫਾਈਨਲ ’ਚ
ਅੱਜ ਇਥੇ ਭਾਰਤੀ ਟੀਮ ਨੇ ਦੇਸ਼ ਵਾਸੀਆਂ ਦੀਆਂ ਆਸਾਂ ’ਤੇ ਪੂਰਾ ਉਤਰਦਿਆਂ ਆਸਟਰੇਲੀਆ ਨੂੰ ਕੁਆਰਟਰ ਫਾਈਨਲ ਵਿੱਚ ਪੰਜ ਵਿਕਟਾਂ ਨਾਲ ਸ਼ਾਨਦਾਰ ਢੰਗ ਨਾਲ 13 ਗੇਂਦਾਂ ਰਹਿੰਦਿਆਂ ਹਰਾ ਕੇ ਸੈਮੀ ਫਾਈਨਲ ਵਿਚ ਥਾਂ ਪੱਕੀ ਕਰ ਲਈ। ਭਾਰਤ ਦੀ ਜਿੱਤ ਨਾਲ ਦੇਸ਼ ਭਰ ਵਿੱਚ ਜਿੱਤ ਦੇ ਜਸ਼ਨ ਸ਼ੁਰੂ ਹੋ ਗਏ। ਆਸਟਰੇਲੀਆ ਦੁਆਰਾ ਨਿਰਧਾਰਤ 261 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੇ ਵੀਰੇਂਦਰ ਸਹਿਵਾਗ (15), ਸਚਿਨ ਤੇਂਦੁਲਕਰ (53), ਗੌਤਮ ਗੰਭੀਰ (50), ਵਿਰਾਟ ਕੋਹਲੀ (24) ਅਤੇ ਐਮ.ਐਸ.ਧੋਨੀ (7) ਦੌੜਾਂ ਬਣਾ ਕੇ ਆਊਟ ਹੋ ਗਏ । ਯੁਵਰਾਜ ਸਿੰਘ (ਨਾਬਾਦ 57) ਤੇ ਸੁਰੇਸ਼ ਰੈਣਾ (34 ਨਾਬਾਦ) ਨੇ ਭਾਰਤੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਯੁਵਰਾਜ ਸਿੰਘ ਵੱਲੋਂ ਮੈਚ ਦੇ ਆਖਰੀ ਪਲਾਂ ਵਿੱਚ ਮਾਰੇ ਸ਼ਾਨਦਾਰ ਚੌਕੇ ਨਾਲ ਭਾਰਤ ਸਿਰ ਜਿੱਤ ਦਾ ਸਿਹਰਾ ਸੱਜ ਗਿਆ।
ਇਸ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਾਨ ਰਿੱਕੀ ਪੌਂਟਿੰਗ ਨੇ ਪੂਰੀ ਤਰ੍ਹਾਂ ਫਾਰਮ ਵਿਚ ਆਉਂਦਿਆਂ ਅੱਜ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੈਚ ਵਿਚ ਸ਼ਾਨਦਾਰ ਸੈਂਕੜਾ ਬਣਾਇਆ ਤੇ ਟੀਮ ਨੇ 6 ਵਿਕਟਾਂ ਬਦਲੇ 260 ਦੌੜਾਂ ਦਾ ਸਕੋਰ ਬਣਾਇਆ। ਟਾਸ ਜਿੱਤਣ ਉਪਰੰਤ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੌਂਟਿੰਗ ਨੇ ਆਪਣਾ 30ਵਾਂ ਸੈਂਕੜਾ ਬਣਾਇਆ ਜੋ ਵਿਸ਼ਵ ਕੱਪਾਂ ਵਿਚ ਉਸ ਦਾ ਹੁਣ ਤੱਕ ਦਾ ਪੰਜਵਾਂ ਸੈਂਕੜਾ ਹੈ। ਪੌਂਟਿੰਗ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾ ਸਿਰਫ ਆਪਣੇ ਆਲੋਚਕਾਂ ਦਾ ਮੂੰਹ ਬੰਦ ਕਰਵਾਇਆ ਸਗੋਂ ਸਰਦਾਰ ਪਟੇਲ ਸਟੇਡੀਅਮ ਦੀ ਸੁਸਤ ਤੇ ਘੁੰਮਾਉਣ ਵਾਲੀ ਪਿੱਚ ’ਤੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।
36 ਸਾਲਾ ਪੌਂਟਿੰਗ ਜੋ ਮਾੜੇ ਪ੍ਰਦਰਸ਼ਨ ਕਾਰਨ ਬੇਹੱਦ ਦਬਾਅ ਵਿਚ ਸੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਾਪਸੀ ਕੀਤੀ।
ਪੌਂਟਿੰਗ ਵੱਲੋਂ 118 ਗੇਂਦਾਂ ’ਤੇ 104 ਦੌੜਾਂ ਬਣਾਉਣ ਤੋਂ ਇਲਾਵਾ ਬਰੈਡ ਹੈਡਿਨ (53) ਅਤੇ ਡੇਵਿਡ ਹਸੀ (38 ਨਾਬਾਦ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਨੇ ਜੇ ਸੈਮੀਫਾਈਨਲ ਵਿਚ ਪਾਕਿਸਤਾਨ ਨੂੰ ਟੱਕਰ ਦੇਣੀ ਹੈ ਤਾਂ ਉਸ ਨੂੰ 5.22 ਦੀ ਔਸਤ ਨਾਲ ਦੌੜਾਂ ਬਣਾਉਣ ਦੀ ਲੋੜ ਹੈ। ਭਾਰਤ ਦੀ ਤਰਫੋਂ ਯੁਵਰਾਜ ਸਿੰਘ ਨੇ 44 ਦੌੜਾਂ ਦੇ ਕੇ ਦੋ ਵਿਕਟਾਂ, ਰਾਮਚੰਦਰਨ ਅਸ਼ਵਿਨ ਨੇ 52 ਦੌੜਾਂ ਬਦਲੇ ਦੋ ਵਿਕਟਾਂ ਤੇ ਜ਼ਹੀਰ ਖਾਨ ਨੇ 53 ਦੌੜਾਂ ਬਦਲੇ ਦੋ ਵਿਕਟਾਂ ਹਾਸਲ ਕੀਤੀਆਂ। ਪੌਂਟਿੰਗ ਮੈਚ ਦੇ 49ਵੇਂ ਓਵਰ ਵਿਚ ਆਊਟ ਹੋਇਆ ਅਤੇ ਬੇਹੱਦ ਸੰਜਮ ਨਾਲ ਖੇਡਦਿਆਂ ਇਸ ਅਹਿਮ ਮੈਚ ਵਿਚ ਟੀਮ ਲਈ ਸਾਰਾ ਸਮਾਂ ਸੂਤਰਧਾਰ ਵਜੋਂ ਉਭਰਿਆ। ਸਪਿੰਨਰ ਰਾਮਚੰਦਰਨ ਅਸ਼ਵਿਨ ਨੇ ਭਾਰਤ ਦੀ ਤਰਫੋਂ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਤੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਤੇਜ਼ ਗੇਂਦਬਾਜ ਜ਼ਹੀਰ ਖਾਨ ਨੇ ਆਪਣੇ ਪਹਿਲੇ ਓਵਰ ਵਿਚ ਸਿਰਫ ਇਕ ਦੌੜ ਦਿੱਤੀ। ਆਸਟਰੇਲੀਆ ਦੀ ਤਰਫੋਂ ਓਪਨਰ ਵਜੋਂ ਵਾਟਸਨ ਤੇ ਹੈਡਨ ਨੇ ਸ਼ੁਰੂਆਤ ਕੀਤੀ ਤੇ ਵੱਡੇ ਸ਼ਾਟ ਖੇਡਣ ਤੋਂ ਪਹਿਲਾਂ ਕੁਝ ਸਮਾਂ ਸਾਵਧਾਨੀ ਨਾਲ ਖੇਡੇ। ਆਸਟਰੇਲੀਅਨ ਬੱਲੇਬਾਜ਼ਾਂ ਨੇ ਆਪਣੇ ਹਮਲੇ ਲਈ ਮੁਨਾਫ ਪਟੇਲ ਨੂੰ ਚੁਣਿਆ ਤੇ ਉਸ ਦੇ ਪਹਿਲੇ ਓਵਰ ਵਿਚ ਹੀ 13 ਦੌੜਾਂ ਬਣਾਈਆਂ ਤੇ ਹੈਡਨ ਨੇ 3 ਚੌਕੇ ਜੜੇ। ਉਸ ਨੇ ਅਰਾਮ ਨਾਲ ਇਕ ਰੋਜ਼ਾ ਮੈਚਾਂ ਵਿਚ ਆਪਣਾ 15ਵਾਂ ਅਰਧ ਸੈਂਕੜਾ ਬਣਾਇਆ। ਪਰ ਹੈਡਿਨ ਜਲਦੀ ਹੀ ਪਵੇਲੀਅਨ ਪਰਤ ਗਿਆ ਤੇ ਉਹ ਯੁਵਰਾਜ ਦੀ ਗੇਂਦ ’ਤੇ ਸੁਰੇਸ਼ ਰੈਨਾ ਨੂੰ ਕੈਚ ਦੇ ਬੈਠਾ। ਯੁਵਰਾਜ ਨੇ ਦੂਜਾ ਸ਼ਿਕਾਰ ਮਾਈਕਲ ਕਲਾਰਕ (8) ਨੂੰ ਬਣਾਇਆ ਤੇ ਉਸ ਦਾ ਕੈਚ ਜ਼ਹੀਰ ਨੇ ਲਿਆ। ਜ਼ਹੀਰ ਨੇ 31ਵੇਂ ਓਵਰ ਵਿਚ ਮਾਈਕਲ ਹਸੀ ਨੂੰ ਆਊਟ ਕਰਕੇ ਆਸਟਰੇਲੀਆ ਨੂੰ 150 ਦੌੜਾਂ ’ਤੇ ਚਾਰ ਵਿਕਟਾਂ ਲੈ ਕੇ ਚਿੰਤਾ ਵਿਚ ਪਾ ਦਿੱਤਾ। ਕੈਮਰੂਨ ਵਾਈਟ ਨੂੰ ਇਕ ਵਾਰ ਮੁੜ ਜੀਵਨ ਮਿਲਿਆ ਪਰ ਉਹ ਜਲਦੀ ਹੀ ਜ਼ਹੀਰ ਦੀ ਗੇਂਦ ’ਤੇ ਉਸ ਨੂੰ ਹੀ ਮੁੜਵਾਂ ਕੈਚ ਦੇ ਬੈਠਾ।
ਭਾਰਤ ਦਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਦੇ ਆਸਟਰੇਲੀਆ ਵਿਰੁੱਧ ਮੈਚ ’ਚ ਕੈਮਰੂਨ ਵ੍ਹਾਈਟ ਨੂੰ ਆਊਟ ਕਰਨ ’ਤੇ ਖੁਸ਼ ਹੁੰਦਾ ਹੋਇਆ (ਫੋਟੋ: ਪੀ.ਟੀ.ਆਈ.)
ਅਹਿਮਦਾਬਾਦ, 24 ਮਾਰਚ
AUS 260 SCORE 6 OUT IN 50 OVERS
ਯੁਵਰਾਜ ਦੀ ਕਾਰਗੁਜ਼ਾਰੀ ਸਦਕਾ ਭਾਰਤ ਜਿੱਤਿਆ
ਆਇਰਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
ਯੁਵੀ ਦੀਆਂ 5 ਵਿਕਟਾਂ ਤੇ ਨਾਬਾਦ ਅਰਧ ਸੈਂਕੜਾ
ਬੰਗਲੌਰ, 6 ਮਾਰਚ
ਯੁਵਰਾਜ ਸਿੰਘ ਦੀ ਹਰਫਨਮੌਲਾ ਖੇਡ ਸਕਦਾ ਭਾਰਤ ਨੇ ਆਇਰਲੈਂਡ ਨੂੰ ਵਿਸ਼ਵ ਕੱਪ ਵਿੱਚ ਦੂਜੇ ਉਲਟਫੇਰ ਕਰਨ ਤੋਂ ਰੋਕਦਿਆਂ ਪੰਜ ਵਿਕਟਾਂ ਨਾਲ ਮੈਚ ਜਿੱਤਿਆ। ਯੁਵਰਾਜ ਨੇ ਜਿੱਥੇ ਪੰਜ ਵਿਕਟਾਂ ਲਈਆਂ ਉਥੇ ਨਾਬਾਦ ਅਰਧ ਸੈਂਕੜਾ ਵੀ ਜੜਿਆ। ਇਸ ਜਿੱਤ ਨਾਲ ਭਾਰਤ ਗਰੁੱਪ ‘ਬੀ’ ਵਿੱਚ ਚਾਰ ਮੈਚ ਖੇਡ ਕੇ ਪੰਜ ਅੰਕਾਂ ਨਾਲ ਪਹਿਲਾ ਸਥਾਨ ਬਣਾ ਲਿਆ ਹੈ। ਅੱਜ ਦੇ ਮੈਚ ਜਿੱਥੇ ਆਇਰਸ਼ ਟੀਮ ਨੇ ਭਾਰਤ ਨੂੰ ਪੂਰੀ ਟੱਕਰ ਦਿੰਦਿਆਂ ਆਖਰੀ ਓਵਰਾਂ ਤੱਕ ਮੈਚ ਸ਼ੰਘਰਸ਼ਪੂਰਨ ਬਣਾਈ ਰੱਖਿਆ ਉਥੇ ਯੁਵਰਾਜ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਪੁੂਰੇ ਸ਼ਬਾਬ ‘ਤੇ ਸੀ। ਯੁਵਰਾਜ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਪੰਜ ਵਿਕਟਾਂ ਲੈ ਕੇ ਆਇਰਲੈਂਡ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ। ਇਸ ਤੋਂ ਬਾਅਦ ਯੁਵਰਾਜ ਨੇ ਆਇਰਸ਼ ਗੇਂਦਬਾਜ਼ਾਂ ਵੱਲੋਂ ਦਿੱਤੇ ਸ਼ੁੂਰਆਤੀ ਝਟਕਿਆਂ ਤੋਂ ਉਭਾਰਦਿਆਂ ਆਖਰ ਤੱਕ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਵਿੱਚੋਂ ਸਰਵੋਤਮ ਸਕੋਰ ਬਣਾਉਂਦਿਆ ਭਾਰਤ ਨੂੰ ਜਿੱਤ ਦਿਵਾਈ। ਯੁਵਰਾਜ ਨੇ ਅੱਜ ਆਪਣੇ ਰਵਾਇਤੀ ਹਮਲਾਵਰ ਅੰਦਾਜ਼ ਦੀ ਬਜਾਏ ਠਰੰ੍ਹਮੇ ਵਾਲੀ ਖੇਡ ਦਿਖਾਈ।
ਆਇਰਲੈਂਡ ਵੱਲੋਂ ਬਣਾਈਆਂ 207 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਵਿਰੇਂਦਰ ਸਹਿਵਾਗ (5) ਤੇ ਗੌਤਮ ਗੰਭੀਰ (10 ) ਸਸਤੇ ਵਿੱਚ ਹਬੀ ਆਊਟ ਹੋ ਗਿਆ। ਇਸ ਤੋਂ ਬਾਅਦ ਸਚਿਨ ਤੇਂਦੁਲਕਰ (38), ਵਿਰਾਟ ਕੋਹਲੀ (34) ਤੇ ਮਹਿੰਦਰ ਸਿੰਘ ਧੋਨੀ (34) ਨੇ ਸੰਘਰਸ਼ਪੂਰਨ ਪਾਰੀਆਂ ਖੇਡੀਆ ਪਰ ਉਨ੍ਹਾਂ ਦੇ ਆਊਟ ਹੋਣ ਨਾਲ ਭਾਰਤੀ ਟੀਮ ਬੈਕਫੁੱਟ ਵਿੱਚ ਵੀ ਜਾਂਦੀ ਰਹੀ ਪਰ ਦੂਜੇ ਪਾਸੇ ਤੋਂ ਯੁਵਰਾਜ ਨੇ ਇਕ ਪਾਸਾ ਸੰਭਾਲੀ ਰੱਖਿਆ। ਛੇਵੀਂ ਵਿਕਟ ਲਈ ਯੁਵਰਾਜ ਦਾ ਸਾਥ ਦੇਣ ਆਏ ਯੂਸਫ ਪਠਾਨ ਨੇ ਤੇਜ਼ ਤਰਾਰ ਨਾਬਾਦ 30 ਦੌੜਾਂ (24 ਗੇਂਦਾਂ) ਬਣਾ ਕੇ ਭਾਰਤ ਨੂੰ ਜਿੱਤ ਦਿਵਾਈ। ਯੁਵਰਾਜ ਨੇ 75 ਗੇਂਦਾਂ ਖੇਡ ਕੇ ਨਾਬਾਦ 50 ਦੌੜਾਂ ਬਣਾਈਆਂ। ਆਇਰਲੈਂਡ ਨੇ ਆਖਰ ਤੱਕ ਆਸ ਨਹੀਂ ਛੱਡੀ ਪਰ ਉਹ ਇੰਗਲੈਂਡ ਵਿਰੁੱਧ ਕੀਤਾ ਕਾਰਨਾਮਾ ਦੁਹਰਾ ਨਾ ਸਕੀ।
ਇਸ ਤੋਂ ਪਹਿਲਾਂ ਭਾਰਤ ਦੇ ਕੰਮ ਚਲਾਊ ਗੇਂਦਬਾਜ਼ ਯੁਵਰਾਜ ਸਿੰਘ ਦੀ ਫਿਰਕੀ ਮੂਹਰੇ ਢੇਰ ਹੋਈ ਆਇਰਲੈਂਡ ਦੀ ਪੂਰੀ ਟੀਮ 207 ਦੇ ਸਕੋਰ ‘ਤੇ ਆਲ-ਆਊਟ ਹੋ ਗਈ। ਕਪਤਾਨ ਵਿਲੀਅਮ ਪੋਰਟਫੀਲਡ ਤੇ ਨਿਆਲ ਓ ਬਰਾਇਨ ਵੱਲੋਂ ਨਿਭਾਈ ਸੈਂਕੜੇ ਦੀ ਸਾਂਝੇਦਾਰੀ ਸਦਕਾ ਆਇਰਸ਼ ਟੀਮ ਵੱਡੇ ਸਕੋਰ ਵੱਲ ਵਧ ਰਹੀ ਸੀ, ਪਰ ਯੁਵਰਾਜ ਨੇ ਫਿਰਕੀ ਦਾ ਅਜਿਹਾ ਜਾਲ ਬੁਣਿਆ ਕਿ ਇਕ-ਇਕ ਕਰਕੇ ਆਇਰਲੈਂਡ ਦੇ ਬੱਲੇਬਾਜ਼ ਉਸ ਵਿਚ ਫਸਦੇ ਰਹੇ। ਯੁਵਰਾਜ ਨੇ ਸਭ ਤੋਂ ਪਹਿਲਾਂ ਆਪਣਾ ਸ਼ਿਕਾਰ ਐਂਡਰਿਊ ਵਹਾਈਟ (5) ਨੂੰ ਬਣਾਇਆ।
ਇਸ ਤੋਂ ਬਾਅਦ ਯੁਵਰਾਜ ਨੇ ਬਿਹਤਰੀਨ ਬੱਲੇਬਾਜ਼ੀ ਕਰ ਰਹੇ ਪੋਰਟਫੀਲਡ (75) ਨੂੰ ਆਊਟ ਕਰਕੇ ਮਹਿਮਾਨ ਟੀਮ ਦੇ ਵੱਡੇ ਸਕੋਰ ਦੇ ਸੁਫ਼ਨੇ ਨੂੰ ਤੋੜਿਆ। ਇੰਗਲੈਂਡ ਖਿਲਾਫ਼ ਜਿੱਤ ਦੀ ਹੀਰੋ ਰਹੀ ਤਿੱਕੜੀ ਕੇਵਿਨ ਓ ਬਰਾਇਨ (9), ਅਲੈਕਸ ਕੁਸੈਕ (24) ਤੇ ਜਾਨ ਮੂਨੀ (5) ਨੂੰ ਯੁਵਰਾਜ ਨੇ ਆਪਣਾ ਸ਼ਿਕਾਰ ਬਣਾ ਕੇ ਕਰੀਅਰ ‘ਚ ਪਹਿਲੀ ਵਾਰ ਪੰਜ ਵਿਕਟਾਂ ਲਈਆਂ। ਵੱਡੇ ਸਕੋਰ ਵੱਲ ਵਧ ਰਹੀ ਆਇਰਲੈਂਡ ਦੀ ਟੀਮ ਨੂੰ 207 ਦੇ ਸਕੋਰ ‘ਤੇ ਸਮੇਟਣ ‘ਚ ਜ਼ਹੀਰ ਖਾਨ ਨੇ ਵੀ ਚੰਗਾ ਯੋਗਦਾਨ ਪਾਉਂਦਿਆਂ ਤਿੰਨ ਵਿਕਟਾਂ ਲਈਆਂ। ਮੁਨਾਫ ਪਟੇਲ ਦੇ ਹਿੱਸੇ ਇਕ ਵਿਕਟ ਆਈ। ਆਇਰਲੈਂਡ ਦੀ ਪੂਰੀ ਟੀਮ 47.5 ਓਵਰਾਂ ‘ਚ 207 ਦੇ ਸਕੋਰ ‘ਤੇ ਆਊਟ ਹੋ ਗਈ। ਹਰਭਜਨ ਨੇ 9 ਓਵਰਾਂ ‘ਚ ਸਿਰਫ 29 ਦੌੜਾਂ ਦਿੱਤੀਆਂ ਅਤੇ ਉਹ ਕਾਫੀ ਕਿਫਾਇਤੀ ਸਾਬਤ ਹੋਇਆ। ਸਭ ਤੋਂ ਵੱਧ ਕਿਫਾਇਤੀ ਯੁਵਰਾਜ ਸਿੱਧ ਹੋਇਆ ਜਿਸ ਨੇ 10 ਓਵਰਾਂ ‘ਚ ਜਿੱਥੇ 31 ਦੌੜਾਂ ਦਿੱਤੀਆਂ, ਉਥੇ ਪੰਜ ਵਿਕਟਾਂ ਵੀ ਲਈਆਂ। ਪਿਯੂਸ਼ ਚਾਵਲਾ 8 ਓਵਰਾਂ ‘ਚ 56 ਦੌੜਾਂ ਦੇ ਕੇ ਸਭ ਤੋਂ ਮਹਿੰਗਾ ਸਾਬਤ ਹੋਇਆ।
ਧੋਨੀ ਸੈਨਾ ਦੀ ਗੇਦਬਾਜ਼ੀ ‘ਚ ਅੱਗ

ਬੰਗਲੌਰ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਤੇਜ਼ ਸ਼ੈਚਰੀ ਬਣਾਉਣ ਵਾਲੇ ਆਇਰਲੈਂਡ ਦੇ ਵਿਸਫੋਟਕ ਬੱਲੇਬਾਜ਼ ਕੇਵਿਨ ਬਰਾਉਨ ਦਾ ਮੰਨਣਾ ਹੈ ਕਿ ਭਾਰਤੀ ਗੇਦਬਾਜ਼ਾਂ ਵਿਚ ਅੱਗ ਹੈ। ਕਿਸੇ ਵੀ ਬੱਲੇਬਾਜ਼ ਨੂੰ ਆਉੂਟ ਕਰਨ ਦੀ ਸ਼ਕਤੀ ਹੈ ਜ਼ਹੀਰ ਖਾਨ ਅਤੇ ਹਰਭਜਨ ਸਿੰਘ ਦੀ ਤਰੀਫ ਕਰਦੇ ਹੋਏ ਕਿਹਾ ਆਇਰਸ਼ ਬੱਲੇਬਾਜ਼ ਨੇ ਕਿਹਾ, ਅਸੀਂ ਭਾਰਤੀ ਆਕਰਮਨ ਨੂੰ ਕਈ ਵਾਰ ਦੇਖ ਚੁਕੇ ਹਾਂ ਉਨ੍ਹਾਂ ਕੋਲ ਨਵੀਂ ਗੇਂਦ ਦੇ ਲਈ ਵਿਸ਼ਵ ਸਤਰੀਏ ਗੇਦਬਾਜ ਹਨ ਹਰਭਜਨ ਦੇ ਬਾਰੇ ਵਿਚ ਤਾ ਅਸੀ ਸਾਰੇ ਜਾਣਦੇ ਹਾ ਮੁਨਾਫ ਪਟੇਲ,ਪੀਉੂਸ਼ ਚਾਵਲਾ ਅਤੇ ਅਸ਼ਵਨੀ ਵੀ ਚੰਗੇ ਗੇਦਬਾਜ ਹਨ ਉਨ੍ਹਾਂ ਨੇ ਭਾਰਤੀ ਬੱਲੇਬਾਜ਼ੀ ਤਰੀਫ ਕਰਦੇ ਹੋਏ ਕਿਹਾ ਕਿ ਸਚਿਨ ਅਤੇ ਸਹਿਵਾਗ ਦੁਨੀਆ ਦੀ ਪਹਿਲੀ ਜੋੜੀਆਂ ਵਿਚੋਂ ਇਕ ਹੈ ਉਨ੍ਹਾਂ ਨੂੰ ਗੇਦਬਾਜ਼ੀ ਕਰਨਾ ਮੁਸ਼ਕਿਲ ਹੈ। ਸਹਿਵਾਗ ਨੂੰ ਰੋਕਣਾ ਕਾਫੀ ਮੁਸ਼ਕਿਲ ਹੈ। ਬਾਹ੍ਰਨ ਨੇ ਕਿਹਾ ਅਗਰ ਗੇਂਦ ਹਿੱਟ ਕਰਨ ਲਈ ਹੈ ਤਾ ਸਹਿਵਾਗ ਉਸ ਉਤੇ ਪ੍ਰਹਾਰ ਕਰਨਗੇ। ਧੋਨੀ,ਪਠਾਨ ਵੀ ਚੰਗੇ ਪਾਵਰ ਹਿੱਟਰ ਹਨ ਇੰਗਲੈਂਡ ਦੇ ਖਿਲਾਫ ਆਪਣੀ ਦੇ ਲਈ ਬਾਹ੍ਰਨ ਨੇ ਕਿਹਾ ਮੈਨੂੰ ਵਧਾਈ ਦੇ 100 ਮੈਸਜ ਮਿਲ ਚੁਕੇ ਹਨ ਜੀਵਨ ਵਿਚ ਮੇਰੇ ਲਈ ਕੁਝ ਨਹੀਬਦਲਿਆ ਮੇਰਾ ਧਿਆਨ ਸਿਰਫ ਟੂਰਨਾਮੈਂਟ ਵਿਚ ਲੱਗਾ ਹੋਇਆ ਹੈ। ਹਾਲਾਂਕਿ ਆਇਰਲੈਂਡ ਰਾਸ਼ਟਰਪਤੀ ਨਾਲ ਕੁਝ ਮਿੰਟ ਗੱਲ ਕਰਨਾ ਮੇਰੇ ਲਈ ਗਰਵ ਦੀ ਗੱਲ ਹੈ।