ਹਾਕੀ ਕੱਪ ਰੂਮੀ ਅਤੇ ਕਬੱਡੀ ਓਪਨ ਦਾ ਕੱਪ ਕਾਉਂਕੇ
ਕਲਾਂ ਨੇ ਜਿੱਤਿਆ
ਜਗਰਾਉਂ, 16 ਜਨਵਰ

ਮਲਕ ਪਿੰਡ ਵਿਚ ਹੋਏ ਟੂਰਨਾਮੈਂਟ ਵਿਚ ਕਬੱਡੀ ਓਪਨ ਦਾ ਕੱਪ ਜਿੱਤਣ ਵਾਲੀ ਕਾਉਂਕੇ
ਕਲਾਂ ਦੀ ਟੀਮ ਨੂੰ ਟਰਾਫੀ ਤੇ ਇਨਾਮ ਦਿੰਦੇ ਹੋਏ ਜ਼ਿਲ੍ਹਾ ਜਥੇਦਾਰ ਸੰਤਾ ਸਿੰਘ
ਉਮੈਦਪੁਰੀ, ਕਮਲਜੀਤ ਸਿੰਘ ਮੱਲ੍ਹਾ ਚੇਅਰਮੈਨ ਤੇ ਪ੍ਰਬੰਧਕ ।
ਜਗਰਾਉਂ ਨਜ਼ਦੀਕ ਪਿੰਡ ਮਲਕ ਵਿਖੇ ਪਿਛਲੇ ਤਿੰਨਾਂ ਦਿਨਾਂ ਤੋਂ ਕਰਵਾਏ ਦਸ਼ਮੇਸ਼ ਸਪੋਰਟਸ
ਹਾਕੀ ਕਲੱਬ ਵੱਲੋਂ ਕਰਵਾਏ ਜਾ ਰਹੇ ਚੌਥੇ ਟੂਰਨਾਮੈਂਟ ਦੇ ਅੱਜ ਅਖੀਰਲੇ ਦਿਨ ਹਾਕੀ
ਦੇ ਦੂਸਰੇ ਸੈਮੀਫਾਈਨਲ ਵਿਚ ਰੂਮੀ ਨੇ ਢੁਡੀਕੇ ਨੂੰ 3-0 ਨਾਲ ਹਰਾ ਕੇ ਫਾਈਨਲ ਵਿਚ
ਪ੍ਰਵੇਸ਼ ਕਰਨ ਤੋਂ ਬਾਅਦ ਪਹਿਲਾ ਸੈਮੀਫਾਈਨਲ ਜਿੱਤਣ ਵਾਲੀ ਐਤੀਆਣਾ ਦੀ ਟੀਮ ਨਾਲ
ਫਾਈਨਲ ਖੇਡਦਿਆਂ ਉਸ ਨੂੰ ਵੀ 3-0 ਨਾਲ ਹਰਾ ਕੇ ਹਾਕੀ ਕੱਪ ਤੇ ਕਬਜ਼ਾ ਕਰ ਲਿਆ।
ਦਸ਼ਮੇਸ਼ ਸਪੋਰਟਸ ਹਾਕੀ ਕਲੱਬ ਦੇ ਪ੍ਰਧਾਨ, ਪੰਚਾਇਤ ਮੈਂਬਰ ਅਤੇ ਮੈਂਬਰ ਮਾਰਕੀਟ
ਕਮੇਟੀ ਜਗਰਾਉਂ ਮਨਜੀਤ ਸਿੰਘ ਬਿੱਟਾ ਨੇ ਦੱਸਿਆ ਕਿ ਹਾਕੀ ਦਾ ਫਾਈਨਲ ਜਿੱਤਣ ਵਾਲੀ
ਰੂਮੀ ਪਿੰਡ ਦੀ ਟੀਮ ਨੂੰ 21 ਹਜ਼ਾਰ ਤੇ ਟਰਾਫੀ, ਦੂਸਰੇ ਨੰਬਰ ਵਾਲੀ ਰਹਿਣ ਵਾਲੀ
ਐਤੀਆਣਾ ਦੀ ਟੀਮ ਨੂੰ 15, ਤੀਸਰੇ ਨੰਬਰ ਵਾਲੀ ਢੁਡੀਕੇ ਦੀ ਟੀਮ ਨੂੰ ਪੰਜ ਅਤੇ ਚੌਥੇ
ਨੰਬਰ ਤੇ ਆਉਣ ਵਾਲੀ ਮੇਜ਼ਬਾਨ ਮਲਕ ਏ ਟੀਮ ਨੂੰ ਤਿੰਨ ਹਜ਼ਾਰ ਰੁਪਏ ਨਕਦ ਦੇਣ ਦੇ ਨਾਲ
ਟਰਾਫੀ ਦਿੱਤੀ ਗਈ। ਪ੍ਰਧਾਨ ਮਨਜੀਤ ਸਿੰਘ ਬਿੱਟਾ ਨੇ ਦੱਸਿਆ ਕਿ ਕਬੱਡੀ ਓਪਨ ਦੇ ਮੈਚ
ਵਿਚ ਕੁਲ 24 ਟੀਮਾਂ ਨੇ ਭਾਗ ਲਿਆ। ਕਬੱਡੀ ਓਪਨ ਦਾ ਫਾਈਨਲ ਮੈਚ ਸਿਧਵਾਂ ਖੁਰਦ ਤੇ
ਕਾਉਂਕੇ ਕਲਾਂ ਦੀ ਟੀਮ ਵਿਚਕਾਰ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਇਹ ਮੈਚ ਨਹੀਂ
ਖੇਡਿਆ ਗਿਆ ਅਤੇ ਦੋਵਾਂ ਟੀਮਾਂ ਦੀ ਆਪਸੀ ਸਹਿਮਤੀ ਨਾਲ ਕਾਉਂਕੇ ਕਲਾਂ ਦੀ ਟੀਮ ਨੂੰ
ਜੇਤੂ ਅਤੇ ਸਿਧਵਾਂ ਖੁਰਦ ਦੀ ਟੀਮ ਨੂੰ ਉਪ ਜੇਤੂ ਕਰਾਰ ਦਿੰਦਿਆਂ ਕਬੱਡੀ ਓਪਨ ਦਾ
ਪਹਿਲਾਂ ਇਨਾਮ 35 ਹਜ਼ਾਰ ਨਕਦ ਤੇ ਟਰਾਫੀ ਕਾਉਂਕੇ ਕਲਾਂ ਦੀ ਟੀਮ ਨੂੰ ਅਤੇ ਦੂਸਰਾ
ਇਨਾਮ ਸਿਧਵਾਂ ਖੁਰਦ ਦੀ ਟੀਮ ਨੂੰ 25 ਹਜ਼ਾਰ ਰੁਪਏ ਨਕਦ ਦੇ ਨਾਲ ਟਰਾਫੀ ਦਿੱਤੀ ਗਈ।
ਜੇਤੂ ਟੀਮਾਂ ਨੂੰ ਇਨਾਮ ਦੇਣ ਦੀ ਰਸਮ ਜ਼ਿਲ੍ਹਾ ਜਥੇਦਾਰ ਸੰਤਾ ਸਿੰਘ ਉਮੈਦਪੁਰੀ,
ਕਮਲਜੀਤ ਸਿੰਘ ਮੱਲ੍ਹਾ ਚੇਅਰਮੈਨ ਮਾਰਕੀਟ ਕਮੇਟੀ ਜਗਰਾਉਂ, ਗੁਰਦੀਪ ਸਿੰਘ
ਗਿਦੜਵਿੰਡੀ ਚੇਅਰਮੈਨ ਮਾਰਕੀਟ ਕਮੇਟੀ, ਸਿਧਵਾਂ ਬੇਟ, ਅਖਤਿਆਰ ਸਿੰਘ ਰੂਮੀ ਮੈਂਬਰ
ਜਿਲ੍ਹਾ ਪ੍ਰੀਸ਼ਦ, ਬਲਦੇਵ ਕ੍ਰਿਸ਼ਨ ਤੇਲੂ ਪ੍ਰਧਾਨ ਨਗਰ ਕੌਂਸਲ ਜਗਰਾਉਂ, ਸੁਖਜਿੰਦਰ
ਸ਼ੇਰਾ ਫਿਲਮੀ ਕਲਾਕਾਰ ਆਪਣੇ ਕਰ ਕਮਲਾ ਨਾਲ ਕੀਤੀ। ਇਸ ਮੌਕੇ ਬਲਬੀਰ ਸਿੰਘ ਬੜਿੰਗ ਤੇ
ਸੁਖਵਿੰਦਰ ਸਿੰਘ ਬਿੱਲੂ ਹਾਕੀ ਕੋਚ, ਸੁਖਮਿੰਦਰ ਸਿੰਘ ਉਪਲ਼, ਮਹਿੰਦਰ ਸਿੰਘ ਉਪਲ਼,
ਰਮਿੰਦਰਜੀਤ ਸਿੰਘ, ਦੀਪਇੰਦਰ ਭੰਡਾਰੀ, ਹਰਦੇਵ ਸਿੰਘ ਬੋਬੀ, ਗੁਰਨਾਮ ਸਿੰਘ ਬੁਚਕਰ,
ਬਾਬੂ ਸਿੰਘ ਢੋਲਣ, ਹਰਚਰਨ ਸਿੰਘ ਭਨੋਹੜ, ਜੱਗਾ ਕਨੇਡੀਅਨ, ਤਰਸੇਮ ਸਿੰਘ ਰਾਏ, ਮੋਹਨ
ਸਿੰਘ ਰਾਏ ਇਟਲੀ, ਮਨਜੀਤ ਸਿੰਘ ਬੜਿੰਗ, ਬਲਦੇਵ ਸਿੰਘ ਬੜਿੰਗ, ਮਾਸਟਰ ਇਕਬਾਲ ਸਿੰਘ,
ਸੁਖਦੇਵ ਸਿੰਘ ਤੱਤਲਾ, ਬਖਤੌਰ ਸਿੰਘ, ਬੂਟਾ ਸਿੰਘ ਉਪਲ਼, ਅਮਰ ਸਿੰਘ ਰਾਏ, ਮੋਹਨ
ਸਿੰਘ ਬੜਿੰਗ, ਅਜਮੇਰ ਸਿੰਘ ਉਪਲ਼, ਤਲਵਿੰਦਰ ਸਿੰਘ ਉਪਲ਼, ਕੁਲਵਿੰਦਰ ਸਿੰਘ ਉਪਲ਼,
ਲਖਬੀਰ ਸਿੰਘ ਉਪਲ਼, ਹਰਜਿੰਦਰ ਸਿੰਘ ਰਾਏ, ਕਾਲੀ, ਸੁਖੀ, ਰਿੱਕੀ, ਇਕਬਾਲ ਸਿੰਘ
ਬੜਿੰਗ, ਲਖਬੀਰ ਸਿੰਘ ਰਾਮੂਵਾਲੀਆ, ਗੁਰਸੇਵਕ ਸਿੰਘ ਰਾਏ, ਅਵਤਾਰ ਸਿੰਘ ਥਿੰਦ,
ਸੁਖਬੀਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਹਾਜ਼ਰ ਸਨ।
ਨਾਡਾਲ ਲਈ ਸੁਖਾਵਾਂ ਨਹੀਂ
ਆਸਟ੍ਰੇਲੀਅਨ ਓਪਨ
ਮੈਲਬੋਰਨ, 16 ਜਨਵਰੀ 2009
ਬੀਤੇ ਵਰ੍ਹੇ ਟੈਨਿਸ ਦੀ ਬਾਦਸ਼ਾਹਤ ਉੱਪਰ ਕਬਜ਼ਾ ਜਮਾਉਣ ਵਾਲੇ ਰਾਫੇਲ ਨਾਡਾਲ ਲਈ
ਆਸਟ੍ਰੇਲੀਅਨ ਓਪਨ ਦਾ ਰਾਹ ਸੌਖਾ ਨਹੀਂ ਜਾਪਦਾ ਅਤੇ ਸਾਲ ਦੇ ਇਸ ਪਹਿਲੇ ਗ੍ਰੈਂਡ
ਸਲੈਮ ਖਿਤਾਬ ਲਈ ਉਹਨਾਂ ਦੀਆਂ ਤਿਆਰੀਆਂ ਪੁਖਤਾ ਨਹੀਂ ਹਨ ਅਤੇ ਉਹਨਾਂ ਦੀ ਫਿੱਟਨੈਸ
ਦਾ ਪੱਧਰ ਵੀ ਉਹੋ ਜਿਹਾ ਨਹੀਂ ਹੈ.ਅਕਤੂਬਰ ਮਗਰੋਂ ਸਪੇਨ ਦੇ ਇਸ ਖਿਡਾਰੀ ਨੇ ਸਿਰਫ
ਤਿੰਨ ਟੂਰ ਮੈਚ ਖੇਡੇ ਹਨ.ਸੱਜੇ ਗੋਡੇ ਦੀ ਸੱਟ ਕਾਰਣ ਉਹ ਵਧੇਰੇ ਟੂਰਨਾਮੈਂਟਾਂ ਤੋਂ
ਬਾਹਰ ਹੀ ਰਹੇ.ਬੀਤੇ ਹਫਤੇ ਕਤਰ ਓਪਨ ਦੇ ਕਵਾਰਟਰ ਫਾਇਨਲ ਵਿਚ ਹਾਰ ਗਏ ਸਨ.ਉਹਨਾਂ
ਨੂੰ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਐਂਡੀ ਮੂਰੇ ਨੇ ਨੁਮਾਇਸ਼ੀ ਮੈਚ ਵਿਚ ਹਰਾਇਆ ਸੀ.ਇਸ
ਦੇ ਬਾਵਜੂਦ ਨਾਡਾਲ ਨੇ ਕਿਹਾ ਕਿ ਮੇਰਾ ਆਤਮ ਵਿਸ਼ਵਾਸ ਘਟਿਆ ਨਹੀਂ ਹੈ.ਉਹਨਾਂ ਕਿਹਾ
ਕਿ ਮੈਂ ਜਾਣਦਾ ਹਾਂ ਕਿ ਸੈਸ਼ਨ ਦੀ ਸ਼ੁਰੂਆਤ ਮੇਰੇ ਲਈ ਸੌਖੀ ਨਹੀਂ ਰਹੇਗੀ ਕਿਉਂ ਜੋ
ਮੈਂ ਦੂਜੇ ਖਿਡਾਰੀਆਂ ਨਾਲੋਂ ਵੱਧ ਆਰਾਮ ਕੀਤਾ ਹੈ.ਮੈਂ ਕੋਰਟ ਤੋਂ ਦੂਰ ਰਿਹਾ ਜਿਸ
ਕਾਰਣ ਮੈਨੂੰ ਪੁਰਾਣੀ ਤਾਲ ਹਾਸਲ ਕਰਨੀ ਮੁਸ਼ਕਲ ਰਹੇਗੀ ਪਰ ਮੈਂ ਇਸ ਨੂੰ ਫਿਰ ਵੀ
ਹਾਸਲ ਕਰ ਲਵਾਂਗਾ.ਜ਼ਿਕਰਯੋਗ ਹੈ ਕਿ ਕਲੇ ਕੋਰਟ ਦੇ ਬਾਦਸ਼ਾਹ ਨਾਡਾਲ ਨੇ ਪਹਿਲਾ ਖਿਤਾਬ
ਬੀਤੇ ਵਰ੍ਹੇ ਅਪ੍ਰੈਲ ਵਿਚ ਜਿੱਤਿਆ ਸੀ ਅਤੇ ਆਖਰ ਵਿਚ ਉਸ ਨੇ ਰੋਜ਼ਰ ਫ਼ੈਡਰਰ ਤੋਂ
ਨੰਬਰ ਇੱਕ ਦਾ ਤਾਜ਼ ਖੋਹ ਲਿਆ ਸੀ.
ਸਾਨੀਆ ਦੀ ਟੱਕਰ ਡੋਮਾਸ਼ੋਵਸਕਾ ਨਾਲ
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਟੱਕਰ ਆਸਟ੍ਰੇਲਿਆਈ ਓਪਨ ਦੇ ਪਹਿਲੇ ਦੌਰ 'ਚ
ਪੋਲੈਂਡ ਦੀ ਮਾਰਟਾ ਡੋਮਾਸ਼ੋਵਸਕਾ ਨਾਲ ਹੋਵੇਗਾ ਅਤੇ ਇਸ ਵਿੱਚ ਜੇਤੂ ਰਹਿਣ 'ਤੇ ਉਹ
ਦਸਵੀਂ ਰੈਂਕਿੰਗ ਪ੍ਰਾਪਤ ਰੂਸੀ ਨਾਦੀਆ ਪੇਤ੍ਰੋਵਾ ਨਾਲ ਟਕਰਾ ਸਕਦੀ ਹੈ।ਫਿਟਨੈਸ
ਸਮੱਸਿਆਵਾਂ ਕਾਰਣ ਡਬਲਯੂਟੀਏ ਰੈਂਕਿੰਗ 'ਚ 107ਵੇਂ ਸਥਾਨ 'ਤੇ ਖਿਸਕੀ ਸਾਨੀਆ ਪਹਿਲੇ
ਦੌਰ 'ਚ ਦੁਨੀਆ ਦੀ 61ਵੇਂ ਨੰਬਰ ਦੀ ਖਿਡਾਰੀ ਨਾਲ ਭਿੜੇਗੀ,ਜੋ ਉਸ ਨੂੰ 2003 'ਚ
ਇੱਕ ਹਾਰਡ ਕੋਰਟ ਟੂਰਨਾਮੈਂਟ 'ਚ ਹਰਾ ਚੁੱਕੀ ਹੈ।ਇਸ ਵਾਰ ਉਹ ਜਿੱਤਦੀ ਹੈ ਤਾਂ ਉਸ
ਨੂੰ ਪੈਤ੍ਰੋਵਾ ਨਾਲ ਭਿੜਨਾ ਪੈ ਸਕਦਾ ਹੈ,ਜੋ ਪਹਿਲੇ ਦੌਰ 'ਚ ਕਜਾਖਸਤਾਨ ਦੀ ਗੈਰ
ਰੈਂਕਿੰਗ ਯਾਰੋਸਲਾਵ ਸ਼ੇਵੇਦੋਵਾ ਨਾਲ ਖੇਡੇਗੀ।ਪੈਤ੍ਰੋਵਾ ਖਿਲਾਫ਼ ਸਾਨੀਆ ਦਾ ਰਿਕਾਰਡ
1-1 ਦਾ ਹੈ।ਸਾਨੀਆ ਨੇ 2005 'ਚ ਉਸ ਨੂੰ ਸਾਨ ਡਿਏਗਾ 'ਚ ਹਰਾਇਆ ਅਤੇ ਵਿੰਬਲਡਨ
2007 'ਚ ਉਸ ਦੇ ਹੱਥੋਂ ਹਾਰ ਹੋ ਗਈ।ਸਾਨੀਆ 2005 ਅਤੇ 2008 ਆਸਟ੍ਰੇਲਿਆਈ ਓਪਨ 'ਚ
ਤੀਸਰੇ ਦੌਰ ਤੱਕ ਪਹੁੰਚੀ ਹੈ।
ਮੁਕਾਬਲੇ 'ਚ ਭਾਗ ਲੈ ਸਕਦੇ ਹਨ ਬਿੰਦਰਾ
ਕੋਲਕਾਤਾ, ਸ਼ੁਕਰਵਾਰ, 16 ਜਨਵਰੀ 2009
ਬੀਜਿੰਗ ਓਲੰਪਿਕ ਵਿਚ ਸੋਨੇ ਦਾ ਤਮਗਾ ਜਿੱਤ ਕੇ ਮੁੱਢਲੇ ਸਥਾਨ ਉੱਪਰ ਪੁੱਜ ਚੁੱਕੇ
ਭਾਰਤੀ ਨਿਸ਼ਾਨੇਬਾਜ ਅਭਿਨਵ ਬਿੰਦਰਾ ਨਿਸ਼ਾਨੇਬਾਜ਼ੀ ਦੇ ਕਈ ਮੁਕਾਬਲਿਆਂ ਵਿਚ ਭਾਗ ਲੈਣ
ਬਾਰੇ ਵਿਚਾਰ ਕਰ ਰਹੇ ਹਨ.ਬਿੰਦਰਾ ਨੇ ਬੀਜਿੰਗ ਓਲੰਪਿਕ ਵਿਚ 10 ਮੀਟਰ ਏਅਰ ਰਾਇਫਲ
ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ ਸੀ.ਇੱਥੇ ਇੱਕ ਸਨਮਾਣ ਸਮਾਰੋਹ ਵਿਚ ਪੁੱਜੇ
ਬਿੰਦਰਾ ਨੇ ਕਿਹਾ ਕਿ ਜੇਕਰ ਮੈਂ ਚਾਂਦੀ ਜਾਂ ਕਾਂਸੇ ਦਾ ਤਮਗਾ ਜਿੱਤਦਾ ਤਾਂ ਮੈਂ ਇਸ
ਤੋਂ ਬਿਹਤਰ ਕਰਨ ਲਈ ਹੋਰ ਮਿਹਨਤ ਕਰਦਾ.ਇਸ ਲਈ ਹੁਣ ਮੈਂ ਨਿਸ਼ਾਨੇਬਾਜ਼ੀ ਦੇ ਹੋਰਨਾਂ
ਮੁਕਾਬਲਿਆਂ ਵਿਚ ਵੀ ਭਾਗ ਲੈਣਾ ਚਾਹੁੰਦਾ ਹਾਂ.ਉਹਨਾਂ ਸਾਫ ਕੀਤਾ ਕਿ ਮੈਂ ਅਜੇ
ਟ੍ਰੇਨਿੰਗ ਸ਼ੁਰੂ ਕੀਤੀ ਹੈ ਪਰ ਅਗਲੇ ਮੁਕਾਬਲੇ ਬਾਰੇ ਮੈਂ ਨਿਸ਼ਚਿਤ ਨਹੀਂ ਹਾਂ.
ਕਬੱਡੀ ਦਾ
ਪਹਿਲਾ ਟੂਰਨਾਮੈਂਟ 24 ਜਨਵਰੀ ਤੋਂ 26 ਤਕ
ਧੂਰੀ 14 ਜਨਵਰੀ (ਭੋਲਾ)
ਸੰਤ ਬਾਬਾ ਅਤਰ ਸਿੰਘ ਕਲਬ ਸਪੋਟਸ ਕਲਬ ਕਿਲਾ ਹਕੀਮ ਵਲੋਂ ਪਿੰਡ ਅੰਦਰ ਕਬੱਡੀ ਦਾ
ਪਹਿਲਾ ਟੂਰਨਾਮੈਂਟ 24 ਜਨਵਰੀ ਤੋਂ 26 ਤਕ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਕਲਬ
ਦੇ ਮੈਂਬਰ ਜੰਗਪਾਲ ਸਿੰਘ ਸ਼ਲੈਰ ਨੇ ਕਿਹ ਕਿ ਟੂਰਨਾਮੈਂਟ ਵਿਚ 42,57,62 ਕਿਲੋ ਤੇ
ਇਕ ਪਿੰਡ ਓਪਨ ਕਬੱਡੀ ਦਾ ਮੈਚ ਕਰਵਾਏ ਜਾਣਗੇ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਯੂQ ਸਪੋਰਟਸ ਕL`ਬ ਵਲੋਂ 2 ਰੋਜਾ ਕਬੱਡੀ ਟੂਰਨਾਮੈਂਟ
ਕਰਵਾਇਆ
ਸੰਗਰਰੂ 14 ਜਨਵਰੀ (ਹਰਜਿੰਦਰ)

ਪਿੰਡ ਮੰਗਵਾਲ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਯੂQ ਸਪੋਰਟਸ ਕL`ਬ ਵਲੋਂ ਕਲਬ
ਦੇ ਪ੍ਰਧਾਨ ਰਮਨਵੀਰ ਸਿੰਘ ਰਵੀ ਦੀ ਦੇਖ ਰੇਖ ਹੇਠ ਗ੍ਰਾਮ ਪੰਚਾਇਤ ਮੰਗਵਾਲ ਅਤੇ
ਸਮਾਧ ਸ੍ਰੀ ਬਾਬਾ ਸਾਹਿਬ ਦਾਸ ਨਗਨ ਜੀ ਦੇ ਮੁਖ ਸੇਵਾਦਾਰ ਮਹੰਤ ਬੇਅੰਤ ਦਾਸ ਜੀ ਦੇ
ਸਹਿਯੋਗ ਨਾਲ 2 ਰੋਜਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਮੁਖ ਮਹਿਮਾਨ
ਵਜੋਂ ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ ਸ਼ਾਮਲ ਹੋਏ। ਇਸ ਮੌਕੇ ਉਹਨਾਂ ਨੇ
ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਲ ਵਧ ਧਿਆਨ ਦੇਣਾ
ਚਾਹੀਦਾ ਹੈ। ਇਸ ਮੌਕੇ ਤੇ ਸ. ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਕੋਟੇ ਵਿਚੋਂ ਪਿੰਡ
ਦੇ ਵਿਕਾਸ ਲਈ 10 ਲੱਖ ਰੁਪਏ ਦਾ ਚੈਕ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਲੱਖਾ ਨੂੰ
ਦਿੱਤਾ। ਇਸ ਮੌਕੇ ਤੇ ਉਹਨਾਂ ਨਾਲ ਪ੍ਰੀਤਮ ਸਿੰਘ ਪੀਤਾ ਸਾਬਾਕ ਪੰਚ. ਨਾਹੌਰ ਸਿੰਘ
ਪੰਚ , ਵਿਕਰਮਜੀਤ ਸਿੰਘ ਵਾਲੀਆ, ਲਖਵਿੰਦਰ ਸਿੰਘ ਲੱਖੀ, ਜਗਦੀਪ ਸਿੰਘ ਦੀਪ, ਮਾਨ
ਸਿੰਘ ਪੰਚ, ਕਮਲਪਾਲ ਸਿੰਘ, ਗੁਰਪ੍ਰੀਤ ਸਿੰਘ ਵਾਲੀਆ ਆਦਿ ਹਾਜਰ ਸਨ।
ਢਿਲਵਾਂ ਵਿਖੇ ਵਿਸ਼ਰਾਮ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ
ਢਿੱਲਵਾਂ ਵੱਲੋਂ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
ਤਪਾ ਮੰਡੀ, 14 ਜਨਵਰੀ (ਨਰੇਸ਼ ਗਰਗ)

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਵੱਲੋਂ ਆਪਣੀ ਮਾਲਵਾ ਯਾਤਰਾ ਦੌਰਾਨ
ਪਿੰਡ ਢਿਲਵਾਂ ਵਿਖੇ ਵਿਸ਼ਰਾਮ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ
ਪਿੰਡ ਢਿੱਲਵਾਂ ਵੱਲੋਂ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ ਆਖੰਡਪਾਠ ਦੇ ਭੋਗ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ
ਕੀਤਰਨ ਕੀਤਾ ਗਿਆ। ਵੱਡੀ ਗੱਡੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਵਿੱਚ
ਸਜਾਇਆ ਹੋਇਆ ਸੀ। ਸਿੱਖ ਸ਼ਰਧਾਲੂ ਟਰਾਲੀਆਂ ਅਤੇ ਪੈਦਲ ਯਾਤਰਾ ਵੀ ਕਰ ਰਹੇ ਸਨ। ਸ਼ਬਦ
ਕੀਰਤਨ ਤੇ ਗੁਰੂ ਜਸ ਵੀ ਕਵੀਸ਼ਰਾਂ ਵੱਲੋਂ ਕੀਤਾ ਜਾ ਰਿਹਾ ਸੀ। ਪਿੰਡ ਢਿੱਲਵਾਂ ਦੇ
ਚਾਰੇ ਪਿੰਡਾਂ ਦੀ ਨਗਰ ਕੀਤਰਨ ਸਮੇਂ ਪ੍ਰਕਰਮਾ ਕੀਤੀ ਗਈ। ਇਸੇ ਦੌਰਾਨ ਸ੍ਰੋਮਣੀ
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਤ ਬਲਵੀਰ ਸਿੰਘ ਘੁੰਨਸ ਐਮ.ਐਲ. ਏ. ਚੇਅਰਮੈਨ
ਜ਼ਿਲ੍ਰਾ ਵਿਕਾਸ ਬੋਰਡ ਵੀ ਇਸ ਸਮਾਗਮ ਵਿੱਚ ਪੁੱਜੇ। ਸ੍ਰੀ ਬਲਦੇਵ ਸਿੰਘ ਚੂੰਘਾ
ਸ੍ਰੋਮਣੀ ਕਮੇਟੀ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਸੰਤ ਬਲਵੀਰ ਸਿੰਘ ਘੁੰਨਸ ਨੇ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲਵਾਂ,
ਮੈਨੇਜਰ ਸੁਖਵਿੰਦਰ ਸਿੰਘ, ਸਰਪੰਚ ਗੁਰਨਾਮ ਸਿੰਘ ਢਿੱਲਵਾਂ, ਮਾ: ਗੁਰਦੇਵ ਸਿੰਘ
ਮੌੜਾਂ, ਬਲਦੇਵ ਸਿੰਘ ਸਰਪੰਚ ਢਿੱਲਵਾਂ, ਮਨਜੀਤ ਸਿੰਘ ਸਾਬਕਾ ਸਰਪੰਚ ਆਦਿ ਨੇ ਸੰਤ
ਬਲਵੀਰ ਸਿੰਘ ਘੁੰਨਸ ਅਤੇ ਬਲਦੇਵ ਸਿੰਘ ਚੂੰਘਾਂ ਨੂੰ ਸਿਰੋਪੇ ਦੇਕੇ ਕੇ ਸਨਮਾਨਿਤ
ਕੀਤਾ। ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਅਰਿਆਂ ਨੂੰ ਵੀ ਹਲਕਾ ਵਿਧਾਇਕ ਸੰਤ
ਬਲਵੀਰ ਸਿੰਘ ਘੁੰਨਸ ਨੇ ਸਿਰੋਪੇ ਭੇਂਟ ਕੀਤੇ।
ਅਕਾਲੀ ਸਰਕਾਰ ਨੇ ਹਮੇਸ਼ਾ ਕਾਂਗਰਸੀ ਵਰਕਰਾਂ ਨਾਲ ਧੱਕਾ ਕੀਤਾ ਤੇ ਆਪ ਹਰ ਫਰੰਟ ਤੇ
ਫੇਲ
ਤਪਾ ਮੰਡੀ, 14 ਜਨਵਰੀ (ਨਰੇਸ਼ ਗਰਗ)
ਪੰਜਾਬ ਵਿੱਚ ਰਾਜ ਕਰ ਰਹੀ ਬਾਦਲ ਸਰਕਾਰ ਅੱਜ ਹਰੇਕ ਮੋਰਚੇ ਤੇ ਫ਼ੇਲ ਹੋ ਗਈ ਹੈ,
ਕਾਂਗਰਸੀਆਂ ਨਾਲ ਪੰਜਾਬ ਅੰਦਰ ਜੋ ਧੱਕੇਸ਼ਾਹੀਆਂ ਹੋ ਰਹੀਆਂ ਹਨ, ਉਹ ਕਿਸੇ ਕੀਮਤ ਤੇ
ਬਰਦਾਸ਼ਤ ਨਹੀਂ ਕਰੀਆਂ ਜਾਣਗੀਆਂ। ਇਹਨਾਂ ਗੱਲਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ
ਸੰਗਰੂਰ ਦੇ ਕਾਂਗਰਸੀ ਸੰਭਾਵੀ ਉਮੀਦਵਾਰ ਅਤੇ ਸਾਬਕਾ ਵਿਧਾਇਕ ਸ੍ਰੀ ਅਰਵਿੰਦ ਖੰਨਾ
ਨੇ ਸਥਾਨਕ ਅਨਾਜ਼ ਮੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ੍ਰੀ
ਖੰਨਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸੀਆਂ ਨਾਲ ਹੋ ਰਹੀ ਧੱਕੇਸ਼ਾਹੀ ਦਾ ਬਦਲਾ
ਅਕਾਲੀ ਸਰਕਾਰ ਤੋਂ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਲਿਆ ਜਾਵੇਗਾ ਅਤੇ ਕਾਂਗਰਸ
ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਭਾਰੀ ਜਿੱਤ ਪ੍ਰਾਪਤ ਕਰਕੇ ਕੇਂਦਰ
ਵਿੱਚ ਕਾਂਗਰਸ ਦੀ ਸਰਕਾਰ ਚੁਣੇਗੀ। ਉਹਨਾਂ ਕਿਹਾ ਕਿ ਪੰਜਾਬ ਅੰਦਰ ਅੱਜ ਬਿਜਲੀ ਪਾਣੀ
ਦਾ ਬੇੜਾ ਗਰਕ ਹੋਇਆ ਪਿਆ ਹੈ। ਕੱਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼
ਸਿੰਘ ਬਾਦਲ ਮੁਕਤਸਰ ਵਿਖੇ ਮਾਘੀ ਮੇਲੇ ਤੇ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਬੋਲਦਿਆਂ
ਦੇ ਵਿੱਚ ਦੀ ਹੀ ਬਿਜਲੀ ਦਾ ਕੱਟ ਲੱਗ ਗਿਆ। ਉਹਨਾਂ ਕਿਹਾ ਕਿ ਬਿਜਲੀ ਪਾਣੀ ਵੱਲੋਂ
ਕਿਸਾਨ ਅਤੇ ਆਮ ਜਨਤਾ ਪੂਰੀ ਦੁਖੀ ਹੋਈ ਪਈ ਹੈ। ਉਹਨਾਂ ਕਿਹਾ ਕਿ ਕੱਲ੍ਹ ਭਦੌੜ ਵਿਖੇ
ਜੋ ਕੁਝ ਕਾਂਗਰਸੀਆਂ ਨਾਲ ਪੁਲਿਸ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ, ਉਸ ਸਭ ਦਾ
ਲੇਖਾ-ਜੋਖਾ ਕੈਪਟਨ ਅਮਰਿੰਦਰ ਸਿੰਘ ਦੀ ਕਚਿਹਰੀ ਵਿੱਚ ਲਿਜਾਇਆ ਜਾਵੇਗਾ ਅਤੇ ਕੈਪਟਨ
ਸਾਹਿਬ ਨੂੰ ਇਸ ਸਭ ਬਾਰੇ ਜਾਣੂ ਕਰਵਾਇਆ ਜਾਵੇਗਾ।ਉਹਨਾਂ ਸ਼ਹਿਣਾ-ਭਦੌੜ ਵਿਚਾਲੇ
ਸਕੂਲੀ ਬੱਚਿਆਂ ਦੀਆਂ ਬੱਸਾਂ ਦੀ ਹੋਈ ਟੱਕਰ ਵਿਚ ਜੋ ਵੀ ਕਸੂਰਵਾਰ ਹਨ, ਉਹਨਾਂ
ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਹਨਾਂ ਨਾਲ ਕਾਂਗਰਸੀ ਆਗੂ ਸ੍ਰੀ
ਪ੍ਰੇਮ ਕੁਮਰ ਭੂਤ, ਨਗਰ ਕੌਂਸ਼ਲ ਸ੍ਰੀ ਅਨਿਲ ਕੁਮਾਰ (ਕਾਲਾ) ਭੂਤ, ਰਜਿੰਦਰ ਸਿੰਘ
ਦੀਪਾ ਤੋਂ ਇਲਾਵਾ ਮੰਡੀ ਦੇ ਹੋਰ ਕਈ ਪਤਵੰਤੇ ਵਿਅਕਤੀ ਹਾਜ਼ਰ ਸਨ।
ਫੈਡਰਰ ਨੇ ਜਿੱਤ ਦੇ ਨਾਲ ਸ਼ੁਰੂਆਤ ਕੀਤੀ
ਮੈਲਬੋਰਨ, 14 ਜਨਵਰੀ : ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਸਵਿਟਜਰਲੈਂਡ ਦੇ ਰੋਜਰ
ਫੈਡਰਰ ਨੇ ਕੋਯੋਂਗ ਕਲਾਸਿਕ ਟੈਨਿਸ ਟੂਰਨਾਮੈਂਟ ਵਿੱਚ ਆਸਾਨ ਜਿੱਤ ਦੇ ਨਾਲ ਸ਼ੁਰੂਆਤ
ਕੀਤੀ ਹੈ।ਫੈਡਰਰ ਨੇ ਸਪੇਨ ਦੇ ਕਾਰਲੋਸ ਮੋਆ ਨੂੰ 6-2, 6-3 ਨਾਲ ਹਰਾ ਕੇ ਅਲਗੇ ਦੌਰ
ਵਿੱਚ ਦਾਖਲਾ ਲੈ ਲਿਆ। ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਫੈਡਰਰ ਦੀ ਜਿੱਤ ਨਾਲ
ਸ਼ੁਰੂਆਤ ਨਾਲ ਉਹਨਾਂ ਦਾ ਮਨੋਬਲ ਕਾਫੀ ਵਧੇਗਾ। 13 ਵਾਰ ਦੇ ਗ੍ਰੈਂਡ ਸਲੈਮ ਵਿਜੇਤਾ
ਫੈਡਰਰ ਨੇ ਸਿਰਫ 57 ਮਿੰਟ ਵਿੱਚ ਮੋਆ ਨੂੰ ਹਰਾ ਦਿੱਤਾ। ਮੋਆ ਇਸ ਮੈਚ ਵਿੱਚ ਸਿਰਫ
ਪੰਜ ਗੇਮ ਹੀ ਜਿੱਤ ਸਕੇ। ਫੈਡਰਰ ਦੇ ਤਾਕਤਵਰ ਸਰਵਿਸ ਅਤੇ ਰਿਟਰਨਾਂ ਦੇ ਅੱਗੇ ਮੋਆ
ਕਿਤੇ ਨਹੀਂ ਟਿਕੇ ਅਤੇ ਪਹਿਲਾ ਸੈਟ ਆਸਾਨੀ ਨਾਲ 2-6 ਨਾਲ ਹਾਰ ਗਏ। ਦੂਜੇ ਸੈਟ ਵਿੱਚ
ਵੀ ਨਜਾਰਾ ਪਹਿਲੇ ਸੈਟ ਦੀ ਤਰ੍ਹਾਂ ਹੀ ਰਿਹਾ ਅਤੇ ਇਹ ਸੈਟ ਵੀ ਫੈਡਰਰ 6-3 ਨਾਲ
ਜਿੱਤ ਗਏ। ਮੈਚ ਤੋਂ ਬਾਅਦ ਫੈਡਰਰ ਨੇ ਕਿਹਾ ਕਿ ਮੈਂ ਇੱਥੋਂ ਦੇ ਹਾਲਾਤ ਨਾਲ ਸੰਤੁਲਨ
ਬਿਠਾਉਣ ਦਾ ਯਤਨ ਕਰ ਰਿਹਾ ਹਾਂ। ਮੈਂ ਇੱਥੇ ਚੰਗਾ ਖੇਡਣ ਲਈ ਆਇਆ ਹਾਂ। ਉਹਨਾਂ ਕਿਹਾ
ਕਿ ਤੁਸੀਂ ਜਿੰਨੀ ਜਲਦੀ ਹਾਲਾਤਾਂ ਨਾਲ ਸੰਤੁਲਨ ਬਿਠਾਉਣਗੇ ਉਹ ਤੁਹਾਡੇ ਲਈ ਉੱਨਾ ਹੀ
ਚੰਗਾ ਹੋਵੇਗਾ। ਫੈਡਰਰ ਦਾ ਅਗਲੇ ਦੌਰ ਦਾ ਮੁਕਾਬਲਾ ਸਪੇਨ ਦੇ ਫਰਨਾਡੋ ਵਾਰਦੋਸਕੋ
ਨਾਲ ਹੋਵੇਗਾ।
ਯੂ ਐਸ ਪੀ ਜੀ ਏ ਜਿੱਤਣਾ ਹੈ ਮੁੱਖ ਟੀਚਾ: ਜੀਵ ਮਿਲਖਾ ਸਿੰਘ
ਸਿੰਘਾਪੁਰ, 14 ਜਨਵਰੀ : ਭਾਰਤ ਦੇ ਸਟਾਰ ਗੋਲਫਰ ਜੀਵ ਮਿਲਖਾ ਸਿੰਘ ਨੇ ਕਿਹਾ ਹੈ ਕਿ
ਉਹਨਾ ਦਾ ਇਸ ਸਾਲ ਯੂ ਐਸ ਪੀ ਜੀ ਏ ਟੂਰ ਖਿਤਾਬ ਜਿੱਤਣਾ ਮੁੱਖ ਟੀਚਾ ਹੈ।ਦੁਨੀਆ ਦੇ
35ਵੇਂ ਨੰਬਰ ਦੇ ਖਿਡਾਰੀ ਜੀਵ ਨੇ ਪਿਛਲੇ ਸਾਲ ਸਿੰਗਾਪੁਰ ਓਪਨ ਸਮੇਤ ਕੁੱਲ ਚਾਰ
ਖਿਤਾਬ ਜਿੱਤੇ ਸਨ। ਇਸ ਸਾਲ ਜੀਵ ਨਾ ਸਿਰਫ ਯੂ ਐਸ ਪੀ ਜੀ ਏ ਦਾ ਖਿਤਾਬ ਜਿੱਤਣਾ
ਚਾਹੁੰਦੇ ਹਨ ਬਲਕਿ ਉਹ ਪ੍ਰੈਸੀਡੈਂਟ ਕੱਪ ਲਈ ਅੰਤਰਰਾਸ਼ਟਰੀ ਟੀਮ ਵਿੱਚ ਵੀ ਸ਼ਾਮਿਲ
ਹੋਣਾ ਚਾਹੁੰਦੇ ਹਨ। ਜੀਵ ਨੇ ਕਿਹਾ ਕਿ ਮੈਂ ਯੂ ਐਸ ਪੀ ਜੀ ਏ ਨੂੰ ਛੱਡ ਕੇ ਲਗਭਗ
ਸਾਰੇ ਵੱਡੇ ਟੂਰ ਖਿਤਾਬ ਜਿੱਤੇ ਹਨ। ਇਸ ਸਾਲ ਮੈਂ ਉਸ ਨੂੰ ਜਿੱਤਣਾ ਚਾਹੁੰਦਾ ਹਾਂ।
ਮੈਨੂੰ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਲ 2007 ਵਿੱਚ ਮੈਂ
ਨਤੀਜਿਆਂ ਤੇ ਜ਼ਿਆਦਾ ਧਿਆਨ ਦੇਣ ਲੱਗਿਆ ਅਤੇ ਖੁਦ ਤੋਂ ਉਮੀਦਾਂ ਕਾਫੀ ਵਧਾ ਲਈਆਂ ਪਰ
ਮੈਂ ਉਸ ਤੋਂ ਹੁਣ ਸਬਕ ਸਿੱਖ ਲਿਆ ਹੈ ਅਤੇ ਉਮੀਦ ਹੈ ਕਿ ਇਸ ਸਾਲ ਉਸ ਨੂੰ ਨਹੀਂ
ਦੁਹਰਾਵਾਂਗਾ। ਉਹਨਾਂ ਕਿਹਾ ਕਿ ਪਿਛਲਾ ਸਾਲ ਸ਼ਾਨਦਾਰ ਰਹਿਣ ਤੋਂ ਬਾਅਦ ਤੁਹਾਡੀਆਂ
ਉਮੀਦਾਂ ਵਧਣੀਆਂ ਸੁਭਾਵਿਕ ਹਨ ਪਰ ਮੈਂ ਖੁਦ ਨੁੰ ਚੌਕਸ ਰੱਖਣ ਜਾ ਰਿਹਾ ਹਾਂ। ਮੈਂ
ਬੱਸ ਆਪਣਾ ਸੌ ਫੀਸਦੀ ਦੇਣਾ ਚਾਹੁੰਦਾ ਹਾਂ। ਜੀਵ ਨੇ ਇਸ ਸਾਲ ਸੈਸ਼ਨ ਦੀ ਸ਼ੁਰੂਆਤ ਅਬੂ
ਧਾਬੀ ਗੋਲਫ ਚੈਂਪੀਅਨਸ਼ਿਪ ਨਾਲ ਕੀਤੀ। ਇਸ ਤੋਂ ਬਾਅਦ ਉਹ ਯੂ ਐਸ ਮਾਸਟਰਸ ਲਈ ਅਪ੍ਰੇਲ
ਵਿੱਚ ਜੋਰ ਅਜਮਾਇਸ਼ ਕਰਨਗੇ। ਉਹਨਾਂ ਕਿਹਾ ਕਿ ਸ਼ੁਰੂਆਤੀ ਸੈਸ਼ਨ ਵਿੱਚ ਕੁੱਝ
ਟੂਰਨਾਮੈਂਟ ਵਿੱਚ ਖੇਡਣ ਦਾ ਮੈਨੂੰ ਫਾਇਦਾ ਮਿਲੇਗਾ ਅਤੇ ਮੈਂ ਮਾਸਟਰਸ ਲਈ ਤਿਆਰ ਹੋ
ਜਾਵਾਂਗਾ। ਇਸ ਤੋਂ ਇਲਾਵਾ ਮੈਂ ਗ੍ਰੇ ਨੋਰਮਨ ਦੀ ਇੰਟਰਨੈਸ਼ਨਲ ਟੀਮ ਵਿੱਚ ਵੀ ਹਰ ਸਾਲ
ਜਗ੍ਹਾ ਬਣਾਉਣ ਦਾ ਯਤਨ ਕਰਾਂਗਾ ਤਾਂ ਕਿ ਪ੍ਰੈਸੀਡੈਂਟ ਕੱਪ ਵਿੱਚ ਮੈਂ ਅਮਰੀਕਾ ਦੇ
ਖਿਲਾਫ ਖੇਡ ਸਕਾਂ।ਜੀਵ ਨੇ ਕਿਹਾ ਕਿ ਪ੍ਰੈਸੀਡੈਂਟ ਕੱਪ ਵੀ ਮੇਰੇ ਰਡਾਰ ਵਿੱਚ ਹੈ।
ਮੈਂ ਇਸ ਟੂਰਨਾਮੈਂਟ ਵਿੱਚ ਖੇਡ ਕੇ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਬਣਨਾ ਚਾਹਾਂਗਾ
ਅਤੇ ਇਹ ਭਾਰਤੀ ਗੋਲਫ ਲਈ ਸ਼ਾਨਦਾਰ ਉਪਲਬਧੀ ਹੋਵੇਗੀ।
ਟੀਮ ਇੰਡੀਆ 'ਚ ਬਦਲਾਅ ਦੀ ਲੋੜ ਨਹੀਂ
ਨਵੀਂ ਦਿੱਲੀ , ਬੁੱਧਵਾਰ, 14 ਜਨਵਰੀ 2009 )
ਮੌਜੂਦਾ ਰਣਜੀ ਸ਼ੈਸਨ ਵਿੱਚ ਕਈ ਖਿਡਾਰੀਆਂ ਦੇ ਬਿਹਤਰ ਪ੍ਰਦਰਸ਼ਨ ਦੇ ਬਾਵਜੂਦ ਸਾਬਕਾ
ਚੌਣਕਰਤਾਵਾਂ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਵਿੱਚ ਤੱਤਕਾਲ ਕੋਈ ਬਦਲਾਅ ਦੀ
ਜਰੂਰਤ ਨਹੀਂ ਹੈ, ਨਹੀਂ ਤਾਂ ਫਿਰ ਭਾਰਤ ਨੂੰ ਆਸਟਰੇਲੀਆ ਵਰਗੀ ਸਥਿਤੀ ਦਾ ਸਾਹਮਣਾ
ਕਰਨਾ ਪੈ ਸਕਦਾ ਹੈ. ਸਾਬਕਾ ਮੁੱਖ ਚੌਣਕਰਤਾ ਚੰਦੂ ਬੋਰਡੇ ਅਤੇ ਕਿਰਨ ਮੋਰੇ ਦਾ
ਕਹਿਣਾ ਹੈ ਕਿ ਸੌਰਾਸ਼ਟਰ ਦੇ ਬੱਲੇਬਾਜ ਚੇਤੇਸ਼ਵਰ ਪੁਜਾਰਾ, ਉੱਤਰ ਪ੍ਰਦੇਸ਼ ਦੇ ਮੱਧਮ
ਤੇਜ ਗੇਂਦਬਾਜ ਭੁਵਨੇਸ਼ਵਰ ਕੁਮਾਰ ਅਤੇ ਸਲਾਮੀ ਬੱਲੇਬਾਜ ਅਜਿੰਕਯ ਰਹਾਣੇ ਭਾਰਤੀ ਟੀਮ
ਵਿੱਚ ਚੌਣ ਦੇ ਮਜ਼ਬੂਤ ਦਾਅਵੇਦਾਰ ਹਨ, ਪਰੰਤੂ ਇਹਨਾਂ ਦੇ ਲਈ ਜਗ੍ਹਾ ਬਣਨ ਵਿੱਚ ਕੁੱਝ
ਸਮਾਂ ਲੱਗੇਗਾ. ਉੱਥੇ ਰਾਸ਼ਟਰੀ ਚੌਣ ਸੰਮਤੀ ਦੇ ਸਾਬਕਾ ਮੈਂਬਰ ਕੀਰਤੀ ਆਜਾਦ ਦੀ ਰਾਏ
ਹੈ ਕਿ ਜਲਦਬਾਜ਼ੀ ਦੇ ਵਿੱਚ ਬਦਲਾਅ ਕਰਨ ਤੋਂ ਬੱਚਣਾ ਹੋਵੇਗਾ, ਨਹੀਂ ਤਾਂ ਟੀਮ ਇੰਡੀਆ
ਦੀ ਸਥਿਤੀ ਆਸਟਰੇਲੀਆ ਦੀ ਤਰ੍ਹਾਂ ਹੋ ਜਾਵੇਗੀ, ਜੋ ਅਨੁਭਵੀ ਖਿਡਾਰੀਆਂ ਦੇ ਸੰਨਿਆਸ
ਲੈਣ ਦੇ ਬਾਅਦ ਖਰਾਬ ਦੌਰ ਤੋਂ ਗੁੱਜਰ ਰਿਹਾ ਹੈ.
ਸ਼੍ਰੀਸੰਤ ਨੂੰ ਨਿਊਜ਼ੀਲੈਂਡ ਦੌਰੇ ਦੀ ਉਮੀਦ
ਨਵੀਂ ਦਿੱਲੀ , ਬੁੱਧਵਾਰ, 14 ਜਨਵਰੀ 2009
ਤੇਜ ਗੇਂਦਬਾਜ ਐੱਸ ਸ਼੍ਰੀਸੰਤ ਪਿਛਲੇ ਕੁੱਝ ਸਮੇਂ ਤੋਂ ਕ੍ਰਿਕਟ ਟੀਮ ਤੋਂ ਬਾਹਰ ਰਹਿਣ
ਦੇ ਕਾਰਣ ਕਾਫੀ ਨਿਰਾਸ਼ ਹਨ ਪਰੰਤੂ ਫਿੱਟ ਘੋਸ਼ਿਤ ਹੋਣ ਦੇ ਬਾਅਦ ਉਹਨਾਂ ਨੂੰ ਮਾਰਚ
ਵਿੱਚ ਨਿਊਜ਼ੀਲੈਂਡ ਦੌਰੇ ਉੱਤੇ ਮੌਕਾ ਦਿੱਤਾ ਜਾਣ ਦੀ ਉਮੀਦ ਹੈ.ਸ਼੍ਰੀਸੰਤ ਨੇ ਭਾਰਤ
ਵੱਲੋਂ ਆਪਣਾ ਅੰਤਿਮ ਮੈਚ ਅਪ੍ਰੈਲ 2008 ਵਿੱਚ ਕਾਨਪੁਰ ਵਿੱਚ ਦੱਖਣੀ ਅਫਰੀਕਾ ਦੇ
ਵਿਰੁੱਧ ਤੀਜਾ ਟੈਸਟ ਖੇਡਿਆ ਸੀ. ਉਹ ਬੈਂਚ ਦੀ ਸਮੱਸਿਆ ਦੇ ਕਾਰਣ ਬੈਂਗਲੂਰ ਵਿੱਚ
ਰਾਸ਼ਟਰੀ ਕ੍ਰਿਕਟ ਐਕਡਮੀ ਵਿੱਚ ਰੀਹੈਬਿਲੀਟੇਸ਼ਨ ਪ੍ਰੋਗ੍ਰਾਮ ਵਿੱਚ ਸਨ. ਉਹਨਾਂ ਨੇ
ਕਿਹਾ ਮੈਂ ਐਕਸ਼ਨ ਤੋਂ ਬਾਹਰ ਰਹਿਣ ਕਰਕੇ ਨਿਰਾਸ਼ ਹਾਂ, ਪਰੰਤੂ ਇਹ ਮੇਰੇ ਹੱਥ ਵਿੱਚ
ਨਹੀਂ ਹੈ. ਮੈਂ ਐੱਨਸੀਏ ਵਿੱਚ ਸਖ਼ਤ ਸਿਖਲਾਈ ਲੈ ਰਿਹਾ ਹਾਂ ਅਤੇ ਪਿਛਲੇ ਮਹੀਨੇ ਹੀ
ਮੈਨੂੰ ਫਿੱਟ ਘੋਸ਼ਿਤ ਕੀਤਾ ਗਿਆ ਹੈ. ਇਹ ਸਮੇਂ ਦੀ ਗੱਲ ਹੈ ਅਤੇ ਮੈਨੂੰ ਧੀਰਜ ਵਰਤਣਾ
ਹੋਵੇਗਾ. ਮੈਂ ਨਿਊਜ਼ੀਲੈਂਡ ਦੌਰੇ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ. ਇਸ 25 ਸਾਲਾ
ਤੇਜ ਗੇਂਦਬਾਜ ਨੇ ਐੱਨਡੀਟੀਵੀ ਨੂੰ ਕਿਹਾ ਕਿ ਮੈਂ ਇਸ ਗੱਲ ਦੇ ਨਾਲ ਖੁਸ਼ ਹਾਂ ਕਿ
ਭਾਰਤੀ ਟੀਮ ਵਿੱਚ ਹਰੇਕ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ. ਉੱਥੇ ਕੋਈ ਵੀ
ਮੇਰੀ ਕਮੀ ਮਹਿਸੂਸ ਨਹੀਂ ਕਰ ਰਿਹਾ ਕਿਉਂਕਿ ਉਹ ਵਧੀਆ ਗੇਂਦਬਾਜ਼ੀ ਕਰ ਰਹੇ ਹਨ. ਮੈਂ
ਉਹਨਾਂ ਦੇ ਲਈ ਖੁਸ਼ ਹਾਂ.
ਛੁੱਟੀਆਂ ਮਗਰੋਂ ਲਵਾਂਗਾ ਫੈਸਲਾ : ਹੇਡਨ
ਮੇਲਬਰਨ , ਐਤਵਾਰ, 11 ਜਨਵਰੀ 2009
ਆਸਟਰੇਲੀਆ ਦੇ ਸਲਾਮੀ ਬੱਲੇਬਾਜ ਮੈਥਿਊ ਹੇਡਨ ਨੇ ਕਿਹਾ ਕਿ ਉਹ ਪਰਿਵਾਰ ਦੇ ਨਾਲ
ਸਟਰਾਡ ਬਰੋਕ ਟਾਪੂ ਉੱਤੇ ਇਸ ਹਫ਼ਤੇ ਛੁੱਟੀਆਂ ਬਿਤਾਉਣ ਦੇ ਬਾਅਦ ਆਪਣੇ ਭਵਿੱਖ ਦੇ
ਬਾਰੇ 'ਚ ਫੈਸਲਾ ਲੈਣਗੇ ਅਤੇ ਉਹ ਕਿਸੇ ਗੱਲ ਨੂੰ ਲੈਕੇ ਡਰੇ ਹੋਏ ਨਹੀਂ ਹਨ. ਹੇਡਨ
ਨੇ ਸੰਡੇ ਟੈਲੀਗ੍ਰਾਫ ਨੂੰ ਕਿਹਾ ਕਿ ਮੈਂ ਤੰਦਰੁਸਤੀ ਉੱਤੇ ਧਿਆਨ ਦਿਆਂਗਾ. ਇਸ
ਛੁੱਟੀ ਨਾਲ ਮੈਨੂੰ ਇਹ ਸੋਚਣ ਦਾ ਸਮਾਂ ਮਿਲੇਗਾ ਕਿ ਮੈਂ ਕੀ ਕਰਨਾ ਚਾਹੁੰਦਾ ਹਾਂ.
ਆਸਟਰੇਲੀਆ ਦੀ ਵਨਡੇ ਅਤੇ ਟਵੈਂਟੀ 20 ਟੀਮ ਤੋਂ ਬਾਹਰ ਕੀਤੇ ਗਏ ਹੇਡਨ ਦੇ ਭਵਿੱਖ
ਨੂੰ ਲੈਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ.ਉਹਨਾਂ ਨੇ ਕਿਹਾ ਕਿ ਉਹ ਅਟਕਲਾਂ
ਉੱਤੇ ਧਿਆਨ ਨਹੀਂ ਦਿੰਦੇ ਅਤੇ ਫਿਲਹਾਲ ਪੂਰਾ ਧਿਆਨ ਪਰਿਵਾਰ ਦੇ ਨਾਲ ਛੁੱਟੀਆਂ ਬਤੀਤ
ਕਰਨ ਉੱਤੇ ਕੇਂਦ੍ਰਿਤ ਹੈ. ਉਹਨਾਂ ਨੇ ਕਿਹਾ ਕਿ ਅਗਲਾ ਹਫ਼ਤਾ ਮਹੱਤਵਪੂਰਨ ਹੋਵੇਗਾ.
ਅਸੀਂ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਜਾ ਰਹੇ ਹਾਂ. ਮੈਂ ਬੱਚਿਆਂ ਦੇ ਨਾਲ
ਫਿਸ਼ਿੰਗ ਅਤੇ ਡਰਾਈਵਿੰਗ ਕਰਾਂਗਾ.
ਫ੍ਰੇਡੀ,ਸਟ੍ਰਾਸ ਨੇ ਕੀਤੀ ਸੀ ਅਪੀਲ:ਕੇਵਿਨ
ਲੰਦਨ, ਐਤਵਾਰ, 11 ਜਨਵਰੀ 2009
ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਅੱਜ ਬਰਖਾਸਤ ਕੋਚ ਪੀਟਰ ਮੂਰਸ ਨਾਲ
ਉਹਨਾਂ ਦੇ ਵਿਵਾਦ ਦੌਰਾਨ ਟੀਮ ਦੇ ਉਹਨਾਂ ਦਾ ਸਮਰਥਨ ਨਾ ਕਰਨ ਦੀ ਰਿਪੋਰਟ ਨੂੰ ਖਾਰਜ
ਕਰਦਿਆਂ ਕਿਹਾ ਕਿ ਨਵੇਂ ਕਪਤਾਨ ਐਂਡ੍ਰਿਉ ਸਟ੍ਰਾਸ ਅਤੇ ਐਂਡ੍ਰਿਉ ਫਲਿੰਟਾਫ ਜਿਹੇ
ਚੋਟੀ ਦੇ ਖਿਡਾਰੀਆਂ ਨੇ ਉਹਨਾਂ ਨੂੰ ਕਪਤਾਨ ਬਣੇ ਰਹਿਣ ਲਈ ਅਪੀਲ ਕੀਤੀ ਸੀ.ਪੀਟਰਸਨ
ਨੇ ' ਦ ਨਿਊਜ਼ ਆਫ ਦ ਵਰਲਡ' ਨੂੰ ਦਿਤੀ ਇੰਟਰਵਿਊ ਵਿਚ ਖੁਲਾਸ ਕੀਤਾ ਕਿ ਫ੍ਰੇਡੀ ਅਤੇ
ਮੇਰੇ ਰਿਸ਼ਤੇ ਸ਼ਾਨਦਾਰ ਹਨ ਅਤੇ ਮੈਂ ਉਸ ਨਾਲ ਬੈਠਿਆ ਅਤੇ ਮੈਂ ਉਸ ਨੂੰ ਕਿਹਾ ਕਿ
ਦੋਸਤ ਅਜਿਹਾ ਘਟਨਾਕ੍ਰਮ ਚੱਲ ਰਿਹਾ ਹੈ.ਸਾਡੇ ਵਿਚਕਾਰ ਗੱਲਬਾਤ ਹੋਈ ਅਤੇ ਫ੍ਰੇਡੀ ਦੇ
ਸ਼ਬਦ ਸਨ ' ਤੁਸੀਂ ਇੰਗਲੈਂਡ ਦੀ ਕਪਤਾਨੀ ਨਹੀਂ ਛੱਡ ਸਕਦੇ'.ਪੀਟਰਸਨ ਨੇ ਕਿਹਾ ਕਿ
ਉਹਨਾਂ ਨੂੰ ਨਵੇਂ ਕਪਤਾਨ ਐਂਡ੍ਰਿਉ ਸਟ੍ਰਾਸ ਅਤੇ ਪਾਲ ਕੋਲਿੰਗਵੁੱਡ ਉੱਪਰ ਵੀ ਪੂਰਾ
ਭਰੋਸਾ ਹੈ.ਉਹਨਾਂ ਕਿਹਾ ਕਿ ਮੇਰਾ ਇਹ ਮਤਲਬ ਨਹੀਂ ਸੀ ਕਿ ਪੀਟਰ ਮੂਰਸ ਬਰਖਾਸਤ ਹੋਣ.
ਸਾਡਾ ਟੀਚਾ ਵੱਡੇ ਟੂਰਨਾਮੈਂਟ ਜਿੱਤਣਾ:ਸੰਦੀਪ
ਚੰਡੀਗੜ੍ਹ, ਐਤਵਾਰ, 11 ਜਨਵਰੀ 2009
ਪੁਰਸ਼ ਹਾਕੀ ਟੀਮ ਦੇ ਨਵੇਂ ਨਿਯੁਕਤ ਕਪਤਾਨ ਸੰਦੀਪ ਸਿੰਘ ਨੇ ਇੱਥੇ ਕਿਹਾ ਕਿ ਚਾਰ
ਦੇਸ਼ਾਂ ਦੇ ਪੰਜਾਬ ਗੋਲਡ ਕੱਪ ਦੇ ਮੱਦੇਨਜ਼ਰ ਜੇਤੂ ਸੁਰਤਾਲ ਹਾਸਲ ਕਰਨ ਲਈ ਭਾਰਤੀ ਟੀਮ
ਅਰਜਨਟੀਨਾ ਖਿਲਾਫ ਟੈਸਟ ਲੜ੍ਹੀ ਜਿੱਤਣ ਦੀ ਕੋਸ਼ਿਸ਼ ਕਰੇਗੀ.ਭਾਰਤ ਨੇ ਮਾਲ ਡੇਲ
ਪਲਾਟਾ(ਅਰਜਨਟੀਨਾ) ਵਿਚ 18, 19, 21 ਅਤੇ 22 ਜਨਵਰੀ ਨੂੰ ਅਰਜਨਟੀਨਾ ਖਿਲਾਫ ਚਾਰ
ਮੈਚਾਂ ਦੀ ਟੈਸਟ ਲੜ੍ਹੀ ਖੇਡਣੀ ਹੈ ਜਦੋਂ ਕਿ ਪੰਜਾਬ ਗੋਲਡ ਕੱਪ 31 ਜਨਵਰੀ ਤੋਂ
ਇੱਥੇ ਸ਼ੁਰੂ ਹੋਵੇਗਾ.ਸੰਦੀਪ ਨੇ ਭਾਸ਼ਾ ਨੂੰ ਕਿਹਾ ਕਿ ਜੇਤੂ ਸੁਰਤਾਲ ਹਾਸਲ ਕਰਨਾ
ਮਹਤੱਵ ਪੂਰਨ ਹੈ ਅਤੇ ਇਸ ਨਾਲ ਸਾਨੂੰ ਭਵਿੱਖ ਮਦੱਦ ਮਿਲੇਗੀ ਕਿਉਂ ਜੋ ਸਾਡਾ ਟੀਚਾ
ਵੱਡੇ ਟੂਰਨਾਮੈਂਟ ਜਿੱਤਣਾ ਹੈ ਜਿੰਨ੍ਹਾਂ ਵਿਚ ਅਗਲੇ ਸਾਲ ਹੋਣ ਵਾਲਾ ਵਿਸ਼ਵ ਕੱਪ ਅਤੇ
ਰਾਸ਼ਟਰ ਮੰਡਲ ਖੇਡਾਂ ਸ਼ਾਮਲ ਹਨ.ਜ਼ਿਕਰਯੋਗ ਹੈ ਕਿ ਸੰਦੀਪ ਨੂੰ ਕੱਲ੍ਹ ਉਸ 22 ਮੈਂਬਰੀ
ਭਾਰਤੀ ਹਾਕੀ ਟੀਮ ਦਾ ਕਪਤਾਨ ਚੁਣਿਆ ਗਿਆ ਜੋ ਅਰਜਨਟੀਨਾ ਖਿਲਾਫ ਅਤੇ ਪੰਜਾਬ ਗੋਲਡ
ਕੱਪ ਵਿਚ ਖੇਡੇਗੀ.
ਇੰਗਲਿਸ਼ ਕੋਚ ਬਨਣਾ ਚਾਹੁੰਦੇ ਹਨ ਲੇਹਮੈਨ
ਮੈਲਬੋਰਨ, ਐਤਵਾਰ, 11 ਜਨਵਰੀ 2009
ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ ਡੈਰੇਨ ਲੇਹਮੈਨ ਇੰਗਲੈਂਡ ਕ੍ਰਿਕਟ ਟੀਮ ਦੇ ਕੋਚ
ਬਨਣ ਦੇ ਇਛੁੱਕ ਹਨ.ਇਸ 38 ਸਾਲਾ ਖਿਡਾਰੀ ਨੇ ਕਿਹਾ ਕਿ ਜੇਕਰ ਮੌਕਾ ਮਿਲਿਆ ਤਾਂ ਉਹ
ਇੰਗਲਿਸ਼ ਕੋਚ ਬਨਣ ਲਈ ਤਿਆਰ ਹਨ.ਉਹਨਾਂ ਕਿਹਾ ਕਿ ਸ਼ੇਨਵਾਰਨ ਮੇਰਾ ਚੰਗਾ ਦੋਸਤ ਹੈ
ਅਤੇ ਉਹ ਜਾਣਦਾ ਹੈ ਕਿ ਮੈਂ ਕੀ ਕਰਨਾ ਚਾਹੁੰਦਾ ਹਾਂ.ਤੁਸੀਂ ਇਸ ਮੌਕੇ ਤੋਂ ਪਿੱਛੇ
ਨਹੀਂ ਹੱਟ ਸਕਦੇ.ਸ਼ੇਨਵਾਰਨ ਨੇ ਜਨਤਕ ਰੂਪ ਨਾਲ ਕਿਹਾ ਸੀ ਕਿ ਈਸੀਬੀ ਨੂੰ ਐਸ਼ੇਜ਼
ਲੜ੍ਹੀ ਤੋਂ ਪਹਿਲਾਂ ਲੇਹਮੈਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ.ਇਸ ਤੋਂ ਮਗਰੋਂ ਹੀ
ਲੇਹਮੈਨ ਨੇ ਇਹ ਪ੍ਰਤੀਕ੍ਰਿਆ ਦਿੱਤੀ.
ਠੀਕਰੀਵਾਲ
ਟੂਰਨਾਮੈਂਟ ਵਿੱਚ ਫੁੱਟਬਾਲ ਫਾਈਨਲ ਵਿੱਚ ਭੜੀ ਨੇ ਦੁੱਲਵਾਂ ਨੂੰ ਹਰਾਇਆ
ਖਮਾਣੋਂ 10 ਜਨਵਰੀ (ਰਣਬੀਰ ਸਿੰਘ ਰਾਣਾ)

ਟੂਰਨਾਮੈਂਟ ਦੌਰਾਨ ਹਲਕਾ ਵਿਧਾਇਕ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਮੈਂਬਰ। (ਫੋਟੋ:
ਰਣਬੀਰ ਰਾਣਾ)
ਨਹਿਰੂ ਯੁਵਾ ਕੇਂਦਰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਬਾਬਾ ਗੋਬਿੰਦ ਗਿਰ
ਸਪੋਰਟਸ ਕਲੱਬ (ਰਜਿਂ.) ਅਤੇ ਗ੍ਰਾਮ ਪੰਚਾਇਤ ਠੀਕਰੀਵਾਲ ਦੇ ਸਹਿਯੋਗ ਨਾਲ ਤਿੰਨ
ਰੋਜ਼ਾ ਪੇਂਡੂ ਖੇਡ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਕਬੱਡੀ ਅਤੇ ਫੁੱਟਬਾਲ ਦੇ
ਮੁਕਾਬਲੇ ਕਰਵਾਏ ਗਏ। ਕਬੱਡੀ ਦੇ ਫਾਈਨਲ ਮੁਕਾਬਲਿਆਂ ਵਿੱਚ ਕਬੱਡੀ 42 ਕਿਲੋ ਵਿੱਚ
ਨਾਨੋਵਾਲ ਨੇ ਫਰੌਰ ਨੂੰ ਹਰਾਇਆ, ਕਬੱਡੀ 47 ਕਿਲੋ ਵਿੱਚ ਠੀਕਰੀਵਾਲ ਨੇ ਲੱਲ ਕਲਾਂ
ਨੂੰ, ਕਬੱਡੀ 52 ਕਿਲੋ ਵਿੱਚ ਠੀਕਰੀਵਾਲ ਨੇ ਖੀਰਨੀਆਂ ਨੂੰ, ਕਬੱਡੀ 57 ਕਿਲੋ ਵਿੱਚ
ਦੀਵਾਲਾ ਨੇ ਠੀਕਰੀਵਾਲ ਨੂੰ, ਕਬੱਡੀ 65 ਕਿਲੋ ਵਿੱਚ ਨੱਥੋਹੇੜੀ ਨੇ ਹਮੀਦੀ ਨੂੰ
ਹਰਾਇਆ। ਕਬੱਡੀ ਆਲ ਓਪਨ ਕਲੱਬ ਦੇ ਫਾਈਨਲ ਮੁਕਾਬਲਿਆਂ ਵਿੱਚ ਐਨ.ਆਰ.ਆਈ. ਖੰਨਾ ਦੇ
ਗੱਭਰੂਆਂ ਨੇ ਠੀਕਰੀਵਾਲ ਨੂੰ ਹਰਾਇਆ। ਫੁੱਟਬਾਲ ਦੇ ਦਿਲਚਸਪ ਫਾਈਨਲ ਮੁਕਾਬਲੇ ਵਿੱਚ
ਭੜੀ ਨੇ ਦੁੱਲਵਾਂ ਨੂੰ ਹਰਾਇਆ। ਇਸ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਮੁਖਤਿਆਰ ਸਿੰਘ,
ਗੁਰਦੀਪ ਸਿੰਘ ਬੂਟਾ, ਹਰਦੀਪ ਸਿੰਘ, ਅਮਨਦੀਪ ਅਮਨ, ਹਰਬੰਸ ਸਿੰਘ, ਸਰਪੰਚ ਅਮਰੀਕ
ਸਿੰਘ, ਭਜਨ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਖੇਡ ਮੇਲੇ ਦੇ ਵੱਖ-ਵੱਖ ਦਿਨ
ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਬਲਾਕ ਸੰਮਤੀ ਚੇਅਰਮੈਨ ਅਵਤਾਰ ਸਿੰਘ ਰਿਆ,
ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ ਅਤੇ ਹਲਕਾ ਵਿਧਾਇਕ ਜਗਜੀਵਨ ਸਿੰਘ
ਖੀਰਨੀਆਂ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਸ਼੍ਰੀ ਖੀਰਨੀਆਂ ਨੇ ਕਲੱਬ ਦੇ ਇਸ
ਉਦੱਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਖੇਡ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ
ਤੋਂ ਦੂਰ ਰੱਖਣ ਵਿੱਚ ਸਹਾਈ ਸਿੱਧ ਹੋ ਸਕਦੇ ਹਨ। ਇਸ ਦੌਰਾਨ ਸਟੇਜ ਸਕੱਤਰ ਦੀ
ਭੂਮਿਕਾ ਮਾਸਟਰ ਪ੍ਰਿਤਪਾਲ ਭਾਂਬਰੀ ਨੇ ਨਿਭਾਈ। ਟੂਰਨਾਮੈਂਟ ਦੌਰਾਨ ਸੀਨੀਅਰ ਅਕਾਲੀ
ਆਗੂ ਇਕਬਾਲ ਸਿੰਘ ਬਾਲੀ, ਯੂਥ ਆਗੂ ਪੰਮਾ ਭੰਗੂ, ਹਰਧੀਰ ਸਿੰਘ ਧੀਰਾ, ਪ੍ਰਿਤਪਾਲ
ਭਾਂਬਰੀ, ਗੁਰਜਾਪ ਸਿੰਘ, ਬਲਵਿੰਦਰ ਸਿੰਘ ਰਿਆ, ਸਰਬਜੀਤ ਸਿੰਘ ਜਰਮਨ ਤੋਂ ਬਿਨ੍ਹਾਂ
ਹੋਰ ਕਈ ਮੋਹਤਵਰ ਸ਼ਖਸ਼ੀਅਤਾਂ ਹਾਜ਼ਰ ਸਨ।
ਮੈਂ
ਇੰਗਲੈਂਡ ਦੀ ਕਪਤਾਨੀ ਕਰਨ ਵਿੱਚ ਸਮਰਥ: ਸਟ੍ਰਾਸ
ਲੰਦਨ, 9 ਜਨਵਰੀ : ਇੰਗਲੈਂਡ ਦੇ ਕਪਤਾਨ ਐਂਡ੍ਰਿਊ ਸਟ੍ਰਾਸ ਨੇ ਕਿਹਾ ਹੈ ਕਿ ਉਹ ਟੀਮ
ਨੂੰ ਮੌਜੂਦਾ ਝੰਜਟਾਂ ਤੋਂ ਕੱਢਣ ਦੇ ਸਮਰਥ ਹਨ। ਸਟ੍ਰਾਸ ਨੇ ਕਿਹਾ ਕਿ ਮੈਂ ਟੀਮ ਦੀ
ਅਗਵਾਈ ਚੰਗੇ ਤਰੀਕੇ ਨਾਲ ਕਰ ਸਕਦਾ ਹਾਂ ਅਤੇ ਟੀਮ ਨੂੰ ਸਾਬਕਾ ਕਪਤਾਨ ਕੇਵਿਨ
ਪੀਟਰਸਨ ਅਤੇ ਕੋਚ ਪੀਟਰ ਮੂਰਸ ਵਿਵਾਦਾਂ ਦੇ ਪਰਛਾਵੇ ਤੋਂ ਕੱਢਣ ਵਿੱਚ ਪੂਰੀ ਤਰ੍ਹਾਂ
ਸਮਰਥ ਹਾਂ। ਉਹਨਾਂ ਕਿਹਾ ਕਿ ਪੀਟਰਸਨ ਦੇ ਅਸਤੀਫਾ ਦੇਣ ਤੋਂ ਬਾਅਦ ਇੰਗਲੈਂਡ ਐਂਡ
ਵੈਲਸ ਕ੍ਰਿਕਟ ਬੋਰਡ (ਈ ਸੀ ਬੀ) ਨੇ ਮੇਰੇ ਨਾਲ ਕਪਤਾਨੀ ਲਈ ਸੰਪਰਕ ਕੀਤਾ ਉਦੋਂ ਮੈਂ
ਇਸ ਬਾਰੇ ਕਾਫੀ ਵਿਚਾਰ ਵਟਾਂਦਰਾ ਕਰਕੇ ਫੈਸਲਾ ਲਿਆ। ਉਹਨਾਂ ਕਿਹਾ ਕਿ ਮੈਨੂੰ
ਅਹਿਸਾਸ ਹੋਇਆ ਕਿ ਕਿਸੇ ਨਾ ਕਿਸੇ ਨੂੰ ਇੰਗਲੈਂਡ ਦੀ ਕਪਤਾਨੀ ਤਾਂ ਕਰਨੀ ਹੀ ਚਾਹੀਦੀ
ਹੈ ਅਤੇ ਮੈਂ ਇਸ ਦੇ ਲਈ ਬਿਹਤਰ ਹੋ ਸਕਦਾ ਹਾਂ। ਮੈਂ ਇਸ ਦੇ ਲਈ ਪੀਟਰਸਨ ਨਾਲ ਵੀ
ਗੱਲ ਕੀਤੀ ਸੀ।ਉਹਨਾਂ ਕਿਹਾ ਕਿ ਮੈਂ ਪੀਟਰਸਨ ਨਾਲ ਇਸ ਬਾਰੇ ਗੱਲ ਕੀਤੀ ਅਤੇ ਆਪਣਾ
ਫੈਸਲਾ ਦੱਸਿਆ। ਹਾਲਾਂਕਿ ਮੈਨੂੰ ਪੀਟਰਸਨ ਲਈ ਥੋੜ੍ਹੀ ਹਮਦਰਦੀ ਵੀ ਹੈ ਕਿਉਂਕਿ
ਉਹਨਾਂ ਦਾ ਮੰਨਣਾ ਸੀ ਕਿ ਉਹ ਟੀਮ ਲਈ ਬਿਹਤਰ ਕੰਮ ਕਰ ਰਹੇ ਹਨ। ਇੰਗਲੈਂਡ ਨੇ ਹਾਲ
ਵਿੱਚ ਖਤਮ ਹੋਏ ਭਾਰਤ ਦੌਰੇ ਵਿੱਚ ਪੀਟਰਸਨ ਅਤੇ ਮੂਰਸ ਦੇ ਵਿਚਾਲੇ ਰਿਸ਼ਤੇ ਕਾਫੀ
ਵਿਗੜ ਗਏ ਸਨ ਅਤੇ ਪੀਟਰਸਨ ਨੇ ਈ ਸੀਬੀ ਤੋਂ ਮੂਰਸ ਨੂੰ ਹਟਾਉਣ ਦੀ ਮੰਗ ਕੀਤੀ ਸੀ।
ਬਾਅਦ ਵਿੱਚ ਬੋਰਡ ਨੇ ਮੂਰਸ ਨੂੰ ਬਰਖਾਸਤ ਕਰ ਦਿੱਤਾ ਜਦੋਂਕਿ ਪੀਟਰਸਨ ਨੇ ਆਪਣੇ
ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਪੇਸ-ਭੂਪਤੀ ਵੱਲੋਂ ਸੋਮਦੇਵ ਦੀ ਸ਼ਲਾਘਾ
ਚੇਨੱਈ, 9 ਜਨਵਰੀ 2009
ਭਾਰਤੀ ਟੈਨਿਸ ਸਿਤਾਰੇ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਨੇ ਸੋਮਦੇਵ ਦੇਵ ਬਰਮਨ ਦੀ
ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਕੋਲ ਭਾਰਤੀ ਟੈਨਿਸ ਨੂੰ ਉੱਚ ਪੱਧਰ ਤੱਕ ਲਿਜਾਣ ਦੀ
ਸਮਰੱਥਾ ਹੈ.ਜ਼ਿਕਰਯੋਗ ਹੈ ਕਿ ਸੋਮਦੇਵ ਨੇ ਚੇੱਨਈ ਓਪਨ ਵਿਚ ਵੀਰਵਾਰ ਨੂੰ ਸੰਸਾਰ ਦੇ
ਸਾਬਕਾ ਨੰਬਰ ਇੱਕ ਖਿਡਾਰੀ ਕਾਰਲੋਸ ਮੋਇਆ ਨੂੰ ਮਾਤ ਦੇ ਕੇ ਸਨਸਨੀ ਫੈਲਾ ਦਿੱਤੀ
ਸੀ.ਪੇਸ ਨੇ ਕਿਹਾ ਕਿ ਸੋਮ ਦੀ ਜਿੱਤ ਤੋਂ ਸਾਨੂੰ ਹੈਰਾਨੀ ਨਹੀਂ ਹੋਈ ਜਦੋਂ ਕਿ
ਭੂਪਤੀ ਨੇ ਵੀ ਕਿਹਾ ਕਿ ਬਰਮਨ ਤੋਂ ਸਾਨੂੰ ਅਜਿਹੀ ਹੀ ਆਸ ਸੀ.ਜ਼ਿਕਰਯੋਗ ਹੈ ਕਿ ਬੀਤੇ
ਕੱਲ੍ਹ ਸੋਮਦੇਵ ਨੇ ਚੇੱਨਈ ਓਪਨ ਦੇ ਦੋ ਵਾਰ ਦੇ ਜੇਤੂ ਕਾਰਲੋਸ ਮੋਇਆ ਖਿਲਾਫ ਪਹਿਲਾ
ਸੈਟ 4-6 ਨਾਲ ਪੱਛੜਨ ਮਗਰੋਂ ਮੈਚ ਵਿਚ ਜ਼ਬਰਦਸਤ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈਟ
7-5 ਅਤੇ 6-4 ਨਾਲ ਜਿੱਤ ਕੇ ਮੋਇਆ ਨੂੰ ਹਰਾ ਦਿੱਤਾ ਸੀ.ਇਸ ਦੇ ਨਾਲ ਉਹ ਕਵਾਰਟਰ
ਫਾਇਨਲ ਵਿਚ ਦਾਖਲ ਹੋ ਗਏ.ਸਾਲ 1998 ਵਿਚ ਪੇਸ ਦੇ ਸੈਮੀਫਾਇਨਲ ਵਿਚ ਸਥਾਨ ਬਨਾਉਣ
ਮਗਰੋਂ ਸੋਮਦੇਵ ਅਜਿਹੇ ਪਹਿਲੇ ਭਾਰਤੀ ਹਨ ਜਿੰਨ੍ਹਾਂ ਨੇ ਚੇੱਨਈ ਓਪਨ ਦੇ ਕਵਾਰਟਰ
ਫਾਇਨਲ ਵਿਚ ਸਥਾਨ ਬਣਾਇਆ ਹੈ.
ਹਾਂਗਕਾਂਗ 'ਚ ਸਾਨੀਆ ਹਾਰੀ
ਹਾਂਗਕਾਂਗ , ਵੀਰਵਾਰ, 8 ਜਨਵਰੀ 2009

ਹਾਂਗਕਾਂਗ ਵਿੱਚ ਖੇਡੇ ਜਾ ਰਹੇ ਵਲੱਰਡ ਟੀਮ ਚੈਲੇਂਜ ਟੂਰਨਾਮੈਂਟ ਵਿੱਚ ਭਾਰਤੀ
ਟੈਨਿਸ ਸਨਸਨੀ ਸਾਨੀਆ ਮਿਰਜਾ ਨੂੰ ਕੱਲ੍ਹ ਹਾਰ ਦਾ ਸਾਹਮਣਾ ਕਰਨਾ ਪਿਆ. ਸਾਨੀਆ
ਮਿਰਜਾ ਨੂੰ ਚੱਕਵੇਤਾਦਜੇ ਨੇ ਸਿੱਧੇ ਸੈੱਟਾਂ ਵਿੱਚ 6-4, 6-4 ਦੇ ਨਾਲ
ਹਰਾਇਆ.ਸਾਨੀਆ ਦੀ ਇਸ ਹਾਰ ਦੇ ਨਾਲ ਏਸ਼ੀਆ ਪੈਸੀਫਿਕ ਟੀਮ ਰੂਸੀ ਟੀਮ ਦੇ ਵਿਰੁੱਧ 2-0
ਤੋਂ ਹਾਰ ਗਈ. ਇਸ ਤੋਂ ਪਹਿਲਾਂ ਏਸ਼ੀਆ ਪੈਸੀਫਿਕ ਦੀ ਕਪਤਾਨ ਅਤੇ ਚੀਨ ਦੀ ਝੇਂਗ ਜੀ
ਨੇ ਵੀ ਆਪਣੇ ਵਿਰੋਧੀ ਝੋਨਾਰੇਵਾ ਤੋਂ 7-6.3 ਅਤੇ 6-4 ਦੇ ਫ਼ਰਕ ਨਾਲ ਹਾਰਕੇ ਰੂਸੀ
ਟੀਮ ਨੂੰ 1.0 ਦੀ ਬੜ੍ਹਤ ਦਰਜ ਕਰਵਾ ਦਿੱਤੀ ਸੀ.
ਗੁਰੀ ਕਨੈਡਾ ਦੀ ਯਾਦ ਵਿਚ 31 ਜਨਵਰੀ ਤੇ 1 ਫਰਵਰੀ ਨੂੰ ਦੋ ਰੋਜਾ ਕਬੱਡੀ
ਟੂਰਨਾਮੈਂਟ ਹੀਰੋਜ ਸਟੇਡੀਅਮ ਸੰਗਰੂਰ ਵਿਖੇ
ਸੰਗਰੂਰ 8 ਜਨਵਰੀ (ਹਰਜਿੰਦਰ)
ਮਾਲਵਾ ਸਪੋਰਟਸ ਐੰਡ ਕਲਚਰਲ ਕਲਬ ਵਲੋਂ ਦੋ ਰੋਜਾ ਵਿਸ਼ਾਲ ਕਬੱਡੀ ਟੂਰਨਾਮੈਂਟ ਸਥਾਨਕ
ਵਾਰ ਹੀਰੋਜ ਸਟੇਡੀਅਮ ਸੰਗਰੂਰ ਵਿਖੇ ਕਰਵਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ
ਦਿੰਦਿਆਂ ਕਲਬ ਦੇ ਜਨਰਲ ਸੈਕਟਰੀ ਸੁਖਵਿੰਦਰ ਸਿੰਘ ਸੁਖੀ ਨੇ ਦੱਸਿਆ ਕਿ 31 ਜਨਵਰੀ
ਤੇ 1 ਫਰਵਰੀ ਨੂੰ ਹੋਣ ਵਾਲੇ ਇਸ ਦੋ ਰੋਜਾ ਕਬੱਡੀ ਟੂਰਨਾਮੈਂਟ ਨੂੰ ਐਨ.ਆਰ.ਆਈ ਵਲੋਂ
ਗੁਰੀ ਕਨੈਡਾ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ
ਨੂੰ ਕਰਵਾਉਣ ਵਿਚ ਮੁਖ ਐਨ.ਆਰ.ਆਈ ਇੰਦਰਜੀਤ ਸਿੰਘ ਧੁੱਗਾ, ਗੁਰਜੀਤ ਮਾਂਗਟ ਕਨੇਡਾ,
ਜਗਦੀਪ ਧਾਲੀਵਾਲ ਕਨੈਡਾ, ਰਿੰਪੀ ਬਰਨਾਲਾ, ਬਲਰਾਜ ਸੰਘਾ, ਸੁਖਜੀਤ ਖਹਿਰਾ ਤੇ ਜੱਗਾ
ਯੂ.ਐਸ.ਏ ਵਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹਾਜਰ ਪਰਮਿੰਦਰ
ਸਿੰਘ ਢੀਂਡਸਾ ਕੈਬਨਿਟ ਮੰਤਰੀ ਪੰਜਾਬ ਦੇ ਉ.ਐਸ.ਡੀ ਅਮਨਵੀਰ ਸਿੰਘ ਚੈਰੀ ਨੇ ਦੱਸਿਆ
ਕਿ ਐਨ.ਆਰ.ਆਈ ਭਰਾਵਾਂ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਹਨਾਂ ਨੇ
ਕਿਹਾ ਕਿ 1 ਫਰਵਰੀ ਨੂੰ ਅੰਤਿਮ ਦਿਨ ਇਨਾਮ ਵੰਡਣ ਦੀ ਰਸਮ ਸੁਖਦੇਵ ਸਿੰਘ ਢੀਂਡਸਾ ਤੇ
ਖਾਜਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵਲੋਂ ਕੀਤਾ ਜਾਵੇਗਾ। ਇਸ ਮੌਕੇ
ਸਭਿਆਚਾਰਕ ਪ੍ਰੋਗਰਾਮ ਵੀ ਕਰਵਾਈਆ ਜਾਵੇਗਾ ਜਿਸ ਵਿਚ ਦਰਸ਼ਕਾਂ ਦੇ ਮਨੋਰੰਜ ਲਈ ਤਾਨੀਆ
ਗਿਲ ਤੇ ਦੂਜੇ ਦਿਨ ਗਾਇਕ ਕਮਲਹੀਰ ਪੁਜਣਗੇ।
ਹਾਉ ਕਿਵੀ ਟੀਮ ਤੋਂ ਬਾਹਰ
ਵੇਲਿੰਗਟਨ, ਵੀਰਵਾਰ, 8 ਜਨਵਰੀ 2009
ਸਲਾਮੀ ਬੱਲੇਬਾਜ਼ ਜੇਮੀ ਹਾਉ ਨੂੰ ਆਪਣੀ ਖਰਾਬ ਫਾਰਮ ਦਾ ਸਿੱਟਾ ਉਸ ਵੇਲ੍ਹੇ ਭੁਗਤਣਾ
ਪਿਆ ਜਦੋਂ ਉਹਨਾਂ ਨੂੰ ਵੈਸਟ ਇੰਡੀਜ਼ ਖਿਲਾਫ ਆਖਰੀ ਦੋ ਇੱਕ ਦਿਨਾ ਮੈਚਾਂ ਲਈ ਕਿਵੀ
ਕ੍ਰਿਕਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ.ਉਹਨਾਂ ਦੀ ਥਾਂ 22 ਸਾਲਾ ਉੱਭਰਦੇ ਖਿਡਾਰੀ
ਮਾਰਟਿਨ ਗੁਪਟਿਲ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜਿੰਨ੍ਹਾ ਨੇ ਪਹਿਲੇ ਦਰਜੇ ਵਿਚ
ਆਪਣੀ ਟੀਮ ਆਕਲੈਂਡ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ.ਉੱਧਰ ਆਲ ਰਾਉਂਡਰ ਜੈਕਬ ਓਰਾਮ
ਵੀ ਸੱਟ ਕਾਰਣ ਟੀਮ ਵਿਚ ਸਥਾਨ ਹਾਸਲ ਕਰਨੋਂ ਵਾਂਝੇ ਰਹਿ ਗਏ.ਨਿਊਜ਼ੀਲੈਂਡ ਦੀ ਕ੍ਰਿਕਟ
ਚੌਣ ਸੰਮਤੀ ਦੇ ਮੁਖੀ ਗਲੇਨ ਟਰਨਰ ਨੇ ਕਿਹਾ ਫਾਰਮ ਵਾਪਸ ਹਾਸਲ ਕਰਨ ਲਈ ਹਾਉ ਘਰੇਲੂ
ਕ੍ਰਿਕਟ ਖੇਡਣਗੇ.
ਬੱਲੇਬਾਜੀ ਲਈ ਤਿਆਰ : ਜਾਫਰ
ਨਵੀਂ ਦਿੱਲੀ , ਵੀਰਵਾਰ, 8 ਜਨਵਰੀ 2009
ਮੌਜੂਦਾ ਰਣਜੀ ਸ਼ੈਸਨ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ਉੱਤੇ ਭਾਰਤੀ ਟੈਸਟ ਟੀਮ ਵਿੱਚ
ਵਾਪਸੀ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਸਲਾਮੀ ਬੱਲੇਬਾਜ ਵਸੀਮ ਜਾਫਰ ਦਾ ਕਹਿਣਾ ਹੈ ਕਿ
ਉਹ ਕਿਸੇ ਵੀ ਕ੍ਰਮ ਉੱਤੇ ਬੱਲੇਬਾਜੀ ਦੇ ਲਈ ਤਿਆਰ ਹਨ ਅਤੇ ਉਹਨਾਂ ਨੂੰ ਬੱਸ ਇੱਕ
ਮੌਕੇ ਦੀ ਜਰੂਰਤ ਹੈ. ਤੀਹਰਾ ਸੈਂਕੜਾ ਜੜ੍ਹਕੇ ਮੁੰਬਈ ਨੂੰ ਰਣਜੀ ਫਾਈਨਲ 'ਚ
ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਸ ਸਲਾਮੀ ਬੱਲੇਬਾਜ ਨੇ ਭਾਸ਼ਾ ਨੂੰ
ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਵਰਿੰਦਰ ਸਹਿਵਾਗ ਅਤੇ ਗੌਤਮ ਗੰਭੀਰ ਸਲਾਮੀ
ਬੱਲੇਬਾਜਾਂ ਦੀ ਭੂਮਿਕਾ ਬਖ਼ੂਬੀ ਨਿਭਾਅ ਰਹੇ ਹਨ. ਲਿਹਾਜਾ ਉਸ ਸਲਾਟ ਉੱਤੇ ਵਾਪਸੀ
ਕਰਨਾ ਫਿਲਹਾਲ ਕਠਿਨ ਲੱਗ ਰਿਹਾ ਹੈ. ਪਰੰਤੂ ਮੈਂ ਕਿਸੇ ਵੀ ਕ੍ਰਮ ਉੱਤੇ ਬੱਲੇਬਾਜੀ
ਦੇ ਲਈ ਤਿਆਰ ਹਾਂ. ਜਾਫਰ ਨੇ ਕਿਹਾ ਕਿ ਪ੍ਰਾਰੰਭਿਕ ਬੱਲੇਬਾਜ ਕਿਸੇ ਵੀ ਕ੍ਰਮ ਉੱਤੇ
ਉੱਤਰ ਸਕਦਾ ਹੈ ਜਦਕਿ ਮੱਧਕ੍ਰਮ ਦੇ ਬੱਲੇਬਾਜਾਂ ਵਿੱਚ ਇਹ ਖੂਬੀ ਨਹੀਂ ਹੁੰਦੀ ਹੈ.
ਚੌਣਕਰਤਾ ਜੇਕਰ ਮੈਨੂੰ ਮੱਧਕ੍ਰਮ ਵਿੱਚ ਫਿੱਟ ਪਾਉਂਦੇ ਹਨ ਤਾਂ ਮੈਂ ਉੱਥੇ ਵੀ ਖੇਡ
ਸਕਦਾ ਹਾਂ.
ਸਕੇਟਿੰਗ
ਹਾਕੀ ਵਿਚ ਪੰਜਾਬ ਦੇ ਵਿਦਿਆਰਥੀਆਂ ਮੱਲਾਂ ਮਾਰੀਆਂ
ਮੁਹਾਲੀ,7 ਜਨਵਰੀ-ਕੁਲਵੰਤ ਗਿੱਲ

ਸਕੇਟਿੰਗ ਹਾਕੀ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਪੰਜਾਬ ਪਰਤੇ ਖਿਡਾਰੀ ਕ੍ਰਮਵਾਰ
ਸੰਦੀਪ ਸਿੰਘ, ਮਨਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ।
ਸਕੇਟਿੰਗ ਹਾਕੀ ਵਿਚ ਪੂਨਾ ਅਤੇ ਬੰਗਲਾਦੇਸ਼ ਤੋਂ ਜਿੱਤ ਪ੍ਰਾਪਤ ਕਰ ਚੁੱਕੇ ਸੰਦੀਪ
ਸਿੰਘ ਸਪੁੱਤਰ ਲਖਵੀਰ ਸਿੰਘ ਪਿੰਡ ਰਾਮਪੁਰ, ਮਨਪ੍ਰੀਤ ਸਿੰਘ ਸਪੁੱਤਰ ਬਲਵੰਤ ਸਿੰਘ
ਕੋਟਲਾ ਬਜਵਾੜਾ ਅਤੇ ਜਸਪ੍ਰੀਤ ਸਿੰਘ ਸਪੁੱਤਰ ਭੁਪਿੰਦਰ ਸਿੰਘ ਭੂਆ ਖੇੜੀ ਨੇ
ਹਾਂਗਕਾਗ ਵਿਖੇ ਹੋਈਆਂ ਅੰਤਰਰਾਸ਼ਟਰੀ ਖੇਡਾਂ ਵਿਚ 1-1 ਗੋਲਡ ਮੈਡਲ ਪ੍ਰਾਪਤ ਕਰਕੇ
ਅਤੇ ਇਕ ਬਰੋਜ ਮੈਡਲ ਪ੍ਰਾਪਤ ਕਰਕੇ ਜਿਥੇ ਪੰਜਾਬ ਦਾ ਨਾਮ ਚਮਕਾਇਆ ਸੀ ਹੁਣ ਇਨ੍ਹਾਂ
ਵਿਦਿਆਰਥੀਆਂ ਨੂੰ ਦਸੰਬਰ ਵਿਚ ਦੁਬਈ ਤੇ ਮਸਕਟ ਵਿਚ ਹੋਈਆਂ ਅੰਤਰਰਾਸ਼ਟਰੀ ਸਕੇਟਿੰਗ
ਹਾਕੀ ਖੇਡਾਂ ਵਿਚ ਹਿੱਸਾ ਲੈ ਕੇ ਗੋਲਡ ਮੈਡਲ ਹਾਸਿਲ ਕਰਕੇ ਫਿਰ ਦੁਬਾਰਾ ਪੰਜਾਬ ਦਾ
ਨਾਂ ਰੌਸ਼ਂਨ ਕੀਤਾ ਹੈ। ਅੱਜ ਉਨ੍ਹਾਂ ਦਾ ਪਿੰਡ ਰਾਮਪੁਰ, ਭੂਆ ਖੇੜੀ ਅਤੇ ਕੋਟਲਾ
ਬਜਵਾੜਾ ਪੁੱਜਣ ਤੇ ਸ਼ਾਨੋ ਸ਼ੋਕਤ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਇਨ੍ਹਾਂ
ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਇਨ੍ਹਾਂ ਦੇ ਨਾਲ ਦੇ ਖਿਡਾਰੀ ਜੋ ਕੇ
ਹਰਿਆਣਾ ਅਤੇ ਹੋਰ ਸਟੇਟਾਂ ਦੇ ਹਨ ਉਨ੍ਹਾਂ ਨੂੰ ਸਰਕਾਰ ਮਾਲੀ ਮੱਦਦ ਦੇ ਰਹੀ ਹੈ ਪਰ
ਪੰਜਾਬ ਦੇ ਇਨ੍ਹਾਂ ਖਿਡਾਰੀਆਂ ਦੀ ਅਜੇ ਤੱਕ ਕਿਸੇ ਨੇ ਵੀ ਸਾਰ ਨਹੀਂ ਲਈ। ਉਨ੍ਹਾਂ
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜੋਰਦਾਰ ਅਪੀਲ ਕੀਤੀ ਕਿ
ਇਨ੍ਹਾਂ ਵਿਦਿਆਰਥੀਆਂ ਲਈ ਇਲਾਕੇ ਵਿਚ ਰੋਜ਼ਾਨਾ ਅਭਿਆਸ ਲਈ ਸਕੇਟਿੰਗ ਗਰਾਉਂਡ ਤਿਆਰ
ਕੀਤਾ ਜਾਵੇ ਤਾਂ ਜੋ ਇਹ ਹੋਰ ਵਧੀਆ ਤਰੀਕੇ ਨਾਲ ਖੇਡਾਂ ਵਿਚ ਮੱਲਾਂ ਮਾਰ ਸਕਣ।
ਯੂਥ ਵੈਲਫੇਅਰ ਸੇਵਾ ਸੁਸਾਇਟੀ ਵਿਚ ਸਪੋਰਟਸ ਕਲੱਬ ਭਬਾਤ ਦੇ ਮੈਂਬਰ ਸ਼ਾਮਿਲ ਹੋਏ
ਮੁਹਾਲੀ,7 ਜਨਵਰੀ-ਕੁਲਵੰਤ ਗਿੱਲ
ਯੂਥ ਵੈਲਫੇਅਰ ਸੇਵਾ ਸੁਸਾਇਟੀ ਅਲੀਪੁਰ ਭਬਾਤ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ
ਭਬਾਤ ਨੂੰ ਸੁਸਾਇਟੀ ਨਾਲ ਜੋੜ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ
ਸੁੱਚਾ ਸਿੰਘ ਪ੍ਰਧਾਨ ਯੂਥ ਵੈਲਫੇਅਰ ਸੇਵਾ ਸੁਸਾਇਟੀ ਨੇ ਦੱਸਿਆ ਕਿ ਕਲੱਬ ਨੂੰ
ਸੁਸਾਇਟੀ ਵਿਚ ਸ਼ਾਮਿਲ ਕਰਨ ਨਾਲ ਜਿਥੇ ਸੁਸਾਇਟੀ ਵਿਚ ਕੰਮ ਕਰਨ ਵਾਲੇ ਵਰਕਰਾਂ ਦੀ
ਗਿਣਤੀ ਵਧੀ ਹੈ ਉਸ ਨਾਲ ਵੱਖ-ਵੱਖ ਪਿੰਡਾਂ ਵਿਚ ਸਮਾਜ ਸੇਵੀ ਕੰਮਾਂ ਵਿਚ ਵੱਧ
ਚੜ੍ਹਕੇ ਨੌਜੁਆਨਾਂ ਨੂੰ ਜੋੜਿਆ ਜਾਵੇਗਾ ਅਤੇ ਸਮਾਜ ਸੇਵੀ ਕਾਰਜ਼ ਕੀਤੇ ਜਾਣਗੇ। ਇਸ
ਮੌਕੇ ਸੁਸਾਇਟੀ ਵੱਲੋਂ ਕਲੱਬ ਦੇ ਮੈਂਬਰਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ
ਗਿਆ।
ਪਿੰਡ ਚਾਉਕੇ ਦੇ 16 ਵੇਂ ਕਬੱਡੀ ਕੱਪ ਦੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਪੂਰੇ
ਜੋਰਾਂ ਸ਼ੋਰਾਂ ਨਾਲ ਸ਼ੁਰੂ
ਤਪਾ ਮੰਡੀ 7 ਜਨਵਰੀ (ਸਮੀਰ ਮਾਰਕੰਡਾ, ਨਰੇਸ਼ ਗਰਗ)-

- ਪਿੰਡ ਚਾਉਕੇ ਦੇ 16 ਵੇਂ ਕਬੱਡੀ ਕੱਪ ਦੀਆਂ ਤਿਆਰੀਆਂ ਪ੍ਰਬੰਧਕਾਂ ਵੱਲੋਂ ਪੂਰੇ
ਜੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਸਟੇਡੀਅਮ ਵਿਖੇ ਸ਼ਹੀਦ ਬਾਬਾ ਮਹਾਂ ਸਿੰਘ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਚਾਉਕੇ,
ਜਵਾਹਰ ਯੂਥ ਕਲੱਬ ਚਾਉਕੇ ਅਤੇ ਗਰਾਮ ਪੰਚਾਇਤ ਚਾਉਕੇ ਦੇ ਪ੍ਰਬੰਧਕਾਂ ਵੱਲੋਂ ਸਾਂਝੇ
ਤੌਰ ਤੇ 16 ਵੇਂ ਕਬੱਡੀ ਕੱਪ ਸਬੰਧੀ ਤਿਆਰ ਕੀਤਾ ਬਹੁਰੰਗਾ ਪੋਸਟਰ ਜਾਰੀ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੌਰਾਨ 14
ਜਨਵਰੀ ਨੂੰ ਕਬੱਡੀ52 ਕਿਲੋ, 57 ਕਿਲੋ, ਬਾਲੀਵਾਲ ਸੂਟਿੰਗ, ਅਤੇ ਤਾਸ ਸੀਪ ਦੇ
ਮੁਕਾਬਲੇ ਹੋਣਗੇ। 15 ਜਨਵਰੀ ਨੂੰ ਕਬੱਡੀ 70 ਕਿਲੋ, ਰੱਸਾ ਕਸੀ ਅਤੇ ਕੁੱਤਿਆਂ ਦੀਆਂ
ਦੌੜਾ ਕਰਵਾਈਆਂ ਜਾਣਗੀਆਂ। 16 ਜਨਵਰੀ ਨੂੰ ਅਕੈਡਮੀ ਕਬੱਡੀ ਕੱਪ ਦੇ ਸ਼ਾਨਦਾਰ
ਮੁਕਾਬਲੇ ਹੋਣਗੇ ਅਤੇ ਜੇਤੂ ਟੀਮ ਨੂੰ 1 ਲੱਖ ਰੁਪਏ ਅਤੇ ਕੱਪ ਤੋਂ ਇਲਾਵਾ ਦੂਸਰੇ
ਸਥਾਨ ਤੇ ਰਹਿਣ ਵਾਲੀ ਟੀਮ ਨੂੰ 50 ਹਜਾਰ ਨਕਦ ਇਨਾਮ ਦਿੱਤਾ ਜਾਵੇਗਾ। 16 ਜਨਵਰੀ
ਨੂੰ ਅਕੈਡਮੀ ਕਬੱਡੀ ਮੈਚਾਂ ਦੀ ਸਮਾਪਤੀ ਉਪਰੰਤ ਪੰਜਾਬ ਦੇ ਉਘੇ ਗਾਇਕ ਬਲਕਾਰ ਸਿੱਧੂ
ਦਾ ਖੁੱਲ੍ਹਾ ਅਖਾੜਾ ਹੋਵੇਗਾ। ਇਸ ਕਬੱਡੀ ਕੱਪ ਦਾ ਉਦਘਾਟਨ 14 ਜਨਵਰੀ ਨੂੰ ਇਫਕੋ ਦੇ
ਵਾਈਸ ਚੇਅਰਮੈਨ ਸ: ਬਲਵਿੰਦਰ ਸਿੰਘ ਨਕਈ ਕਰਨਗੇ ਅਤੇ 15 ਜਨਵਰੀ ਨੂੰ ਪੰਜਾਬ ਦੇ
ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਮੁੱਖ ਮਹਿਮਾਨ ਵਜੋਂ ਪੁੱਜਣਗੇ ਅਤੇ
ਪ੍ਰਧਾਨਗੀ ਸਾਬਕਾ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਕਰਨਗੇ। 16 ਜਨਵਰੀ ਸ਼ਾਮ ਨੂੰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਜੇਤੂ ਟੀਮਾਂ ਨੂੰ ਇਨਾਮਾਂ
ਦੀ ਵੰਡ ਕਰਨਗੇ ਅਤੇ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ:
ਜਗਦੀਪ ਸਿੰਘ ਨਕਈ ਕਰਨਗੇ ਅਤੇ ਸ੍ਰੀ ਅਭੈ ਸਿੰਘ ਚੌਟਾਲਾ ਉਚੇਚੇ ਤੌਰ ਤੇ ਪੁੱਜਣਗੇ।
ਅੱਜ ਦੀ ਮੀਟਿੰਗ ਦੌਰਾਨ ਸੀਨੀਅਰ ਅਕਾਲੀ ਆਗੂ ਹਰਦਿਆਲ ਸਿੰਘ ਮਿੱਠੂ ਚਾਉਕੇ ਸਰਕਲ
ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜਦੀਪ ਸਿੰਘ ਕਾਲਾ, ਸਰਪੰਚ ਗਮਦੂਰ ਸਿੰਘ
ਚਾਉਕੇ, ਮਾਰਕੀਟ ਕਮੇਟੀ ਮੈਂਬਰ ਬਲਵੀਰ ਸਿੰਘ ਚਾਉਕੇ ਅਤੇ ਸ਼ਹੀਦ ਮਹਾਂ ਸਿੰਘ ਯੂਥ
ਵੈਲਫੇਅਰ ਐਂਡ ਸਪੋਰਟਸ ਕਲੱਬ ਚਾਉਕੇ ਦੇ ਪ੍ਰਧਾਨ ਜਰਨੈਲ ਸਿੰਘ ਪੱਪੀ ਆਦਿ ਆਗੂ ਵੀ
ਹਾਜਰ ਸਨ।
ਮੈਂ ਆਪਣਾ ਹੀ ਦੁਸ਼ਮਨ ਬਣ ਗਿਆ ਸੀ ਪਿਛਲੇ ਸਾਲ: ਬ੍ਰੈਟ ਲੀ
ਮੈਲਬੋਰਨ, 7 ਜਨਵਰੀ :
ਆਸਟ੍ਰੇਲੀਆ ਦੇ ਜ਼ਖਮੀ ਤੇਜ ਗੇਂਦਬਾਜ ਬ੍ਰੈਟ ਲੀ ਨੇ ਮੌਜੂਦਾ ਸਥਿਤੀ ਲਈ ਖੁਦ ਨੂੰ
ਦੋਸ਼ੀ ਠਹਿਰਾਉਂਦਿਆਂ ਕਿਹਾ ਹੈ ਕਿ ਲੰਬੇ ਸਪੈਲ ਸੁੱਟਣ ਦੀ ਤਾਕਤ ਨਾ ਹੋਣ ਦੇ ਬਾਵਜੂਦ
ਅਜਿਹਾ ਕਰਨ ਨਾਲ ਉਹ ਆਪਣੇ ਖੁਦ ਦੇ ਦੁਸ਼ਮਨ ਬਣ ਗਏ ਸਨ। ਲੀ ਨੇ ਪਿਛਲੇ ਸਾਲ 580 ਤੋਂ
ਜ਼ਿਆਦਾ ਓਵਰ ਕਰਦਿਆਂ 4500 ਗੇਂਦਾਂ ਸੁੱਟੀਆਂ। ਇਸ ਬੋਝ ਦਾ ਨਾ ਸਿਰਫ ਉਹਨਾਂ ਦੀ
ਫਾਰਮ ਤੇ ਅਸਰ ਪਿਆ ਬਲਕਿ ਉਹਨਾਂ ਦਾ ਗੋਡਾ ਵੀ ਜ਼ਖਮੀ ਹੋ ਗਿਆ ਜਿਸ ਦਾ ਉਹਨਾਂ ਨੂੰ
ਆਪਰੇਸ਼ਨ ਕਰਵਾਉਣਾ ਪਿਆ। ਇਹ ਉਹਨਾਂ ਦੇ ਕੈਰੀਅਰ ਦੀ ਚੌਥੀ ਸਰਜਰੀ ਸੀ। ਲੀ ਨੇ ਕਿਹਾ
ਕਿ ਪਹਿਲੇ ਸਪੈਲ ਵਿੱਚ ਸਭ ਕੁੱਝ ਠੀਕ ਰਹਿੰਦਾ ਸੀ ਕਿਉਂਕਿ ਤੁਸੀਂ ਥੱਕੇ ਹੋਏ ਨਹੀਂ
ਹੁੰਦੇ ਅਤੇ ਗੇਂਦ ਨਵੀਂ ਹੁੰਦੀ ਸੀ, ਪਰ ਇਸ ਤੋਂ ਬਾਅਦ ਮੈਨੂੰ ਲੱਗਦਾ ਸੀ ਕਿ ਮੇਰੇ
ਅੰਦਰ ਤਾਕਤ ਨਹੀਂ ਬਚੀ ਹੈ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਦੌਰੇ ਤੋਂ
ਹੀ ਮੈਂ ਕਾਫੀ ਗੇਂਦਬਾਜੀ ਕਰ ਰਿਹਾ ਸੀ। ਉੱਥੇ ਮੇਰੀ ਤਿਆਰੀ ਕਾਫੀ ਚੰਗੀ ਨਹੀਂ ਸੀ।
ਇਹ ਕਾਫੀ ਮੁਸ਼ਕਿਲ ਸਾਲ ਰਿਹਾ, ਪਰ ਆਪਣੇ ਸਰੀਰ ਦੀ ਸੁਣਨਾ ਸ਼ਾਇਦ ਚੰਗੀ ਗੱਲ ਹੈ। 'ਦਾ
ਏਜ' ਨੇ ਅੱਜ ਉਹਨਾਂ ਦੇ ਹਵਾਲੇ ਨਾਲ ਕਿਹਾ ਕਿ ਮੈਂ 2008 ਵਿੱਚ ਜਿੰਨੇ ਓਵਰ ਸੁੱਟੇ
ਉਸ ਦਾ ਬੁਰਾ ਅਸਰ ਪਿਆ। ਲੀ ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਖਿਲਾਫ ਮੌਜੂਦਾ ਟੈਸਟ
ਵਿੱਚ ਗੋਡੇ ਦੀ ਸੱਟ ਲੱਗਣ ਤੱਕ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੋਇਆ ਸੀ ਕਿ ਉਹਨਾਂ
ਨੇ ਖੁਦ ਤੇ ਕਿੰਨਾ ਬੋਝ ਪਾ ਦਿੱਤਾ ਹੈ। ਲੀ ਨੇ ਕਿਹਾ ਕਿ ਜਦੋਂ ਤੁਸੀਂ ਗੇਂਦਬਾਜੀ
ਕਰ ਰਹੇ ਹੁੰਦੇ ਹੋ ਤਾਂ ਇਸ ਬਾਰੇ ਜ਼ਿਆਦਾ ਨਹੀਂ ਸੋਚਦੇ। ਜਦੋਂ ਤੁਸੀਂ ਮੁੜਦੇ ਹੋ
ਅਤੇ ਅੰਕੜਿਆਂ ਨੂੰ ਦੇਖਦੇ ਹੋ ਤਾਂ ਬੇਸ਼ਕ ਇਹ ਕਾਫੀ ਮਾਇਨੇ ਰੱਖਦਾ ਹੈ। ਉਹਨਾਂ ਕਿਹਾ
ਕਿ ਮੈਨੂੰ ਲੱਗਦਾ ਹੈ ਕਿ 2008 ਅਲੱਗ ਤਰ੍ਹਾਂ ਦਾ ਸਾਲ ਰਿਹਾ। ਯਕੀਨੀ ਤੌਰ ਤੇ ਮੈਂ
ਕਾਫੀ ਓਵਰ ਸੁੱਟੇ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਸੈਸ਼ਨ ਵਿੱਚ ਨਿਯਮਿਤ ਤੌਰ ਤੇ
580 ਓਵਰ ਕਰਦੇ ਹੋ ਅਤੇ ਤੁਹਾਨੁੰ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾ ਨਾਲ
ਗੇਂਦਬਾਜੀ ਕਰਨ ਨੂੰ ਕਿਹਾ ਜਾਂਦਾ ਹੈ ਤਾਂ ਇਸ ਦਾ ਸਰੀਰ ਤੇ ਕਾਫੀ ਬੋਝ ਪੈਂਦਾ ਹੈ।
ਇਹ ਕਾਫੀ ਮੁਸ਼ਕਿਲ ਕੰਮ ਹੈ ਪਰ ਮੈਨੂੰ ਓਵਰ ਕਰਨ ਨੂੰ ਕਿਹਾ ਜਾ ਰਿਹਾ ਸੀ। ਲੀ ਨੇ
ਕਿਹਾ ਕਿ ਸਰਜਰੀ ਤੋਂ ਬਾਅਦ ਉਹ ਬਿਹਤਰ ਮਹਿਸੂਸ ਕਰ ਰਹੇ ਹਨ ਅਤੇ ਉਹਨਾਂ ਨੇ ਵਾਪਸੀ
ਤੇ ਫਾਰਮ ਵਿੱਚ ਮੁੜਣ ਦੀ ਉਮੀਦ ਪ੍ਰਗਟਾਈ।
ਨਾਈਟ ਰਾਈਡਰਸ ਦੇ ਸੰਭਾਵਿਤ ਖਿਡਾਰੀ ਵਿਨੀਤ ਇੰਦੁਲਕਰ ਜ਼ਖਮੀ
ਕੋਲਕਾਤਾ, 7 ਜਨਵਰੀ :
ਕੋਲਕਾਤਾ ਨਾਈਟ ਰਾਈਡਰਸ ਦੇ 45 ਸੰਭਾਵਿਤ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਮੁੰਬਈ
ਦੇ ਬੱਲੇਬਾਜ ਵਿਨੀਤ ਇੰਦੁਲਕਰ ਇੱਥੇ ਅਭਿਆਸ ਮੈਚ ਦੇ ਦੌਰਾਨ ਅਨੁਰੀਤ ਸਿੰਘ ਦੀ ਗੇਂਦ
ਤੇ ਜ਼ਖਮੀ ਹੋ ਗਏ। ਭਾਵਿਨ ਠੱਕਰ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਇੰਦੁਲਕਰ ਨੇ
ਰੇਲਵੇ ਦੇ ਇਸ ਤੇਜ ਗੇਂਦਬਾਜ ਦੀ ਉਛਾਲ ਲੈਂਦੀ ਗੇਂਦ ਨੂੰ ਛੱਡਣ ਦਾ ਯਤਨ ਕੀਤਾ ਪਰ
ਗੇਂਦ ਉਹਨਾਂ ਦੇ ਹੈਲਮੈਟ ਨਾਲ ਟਕਰਾ ਕੇ ਆਈਬ੍ਰੋ ਤੇ ਜਾ ਲੱਗੀ। ਸੰਭਾਵਿਤ ਖਿਡਾਰੀਆਂ
ਨੇ ਅੱਜ ਅਭਿਆਸ ਮੈਚ ਖੇਡਿਆ ਜਿਨ੍ਹਾਂ ਨੂੰ ਚਾਰ ਟੀਮਾਂ ਵਿੱਚ ਵੰਡਿਆ ਗਿਆ ਸੀ। ਬਾਅਦ
ਵਿੱਚ ਹਾਲਾਂਕਿ ਉਹ ਠੀਕ ਦਿਖੇ ਅਤੇ ਬਾਕੀ ਖਿਡਾਰੀਆਂ ਤੋਂ ਬਾਅਦ ਗੱਲਬਾਤ ਸੈਸ਼ਨ ਵਿੱਚ
ਨਜਰ ਆਏ।
ਜਿੱਤ ਦੇ ਨਾਲ ਆਸਟ੍ਰੇਲੀਆ ਨੇ ਬਚਾਇਆ ਤਾਜ
ਸਿਡਨੀ, 7 ਜਨਵਰੀ :
ਕਪਤਾਨ ਗ੍ਰੀਮ ਸਮਿਥ ਵੱਲੋਂ ਟੁੱਟੀ ਹੋਈ ਉਂਗਲੀ ਦੇ ਨਾਲ ਮੈਦਾਨ ਤੇ ਉਤਰਨ ਦੇ
ਬਾਵਜੂਦ ਦੱਖਣੀ ਅਫਰੀਕਾ ਨੂੰ ਆਸਟ੍ਰੇਲੀਆ ਦੇ ਖਿਲਾਫ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ
ਵਿੱਚ 103 ਦੌੜਾਂ ਦੀ ਹਾਰ ਤੋਂ ਨਹੀਂ ਬਚਾ ਸਕੇ। ਜਦੋਂਕਿ ਮੇਜਬਾਨ ਟੀਮ ਨੇ ਇਸ ਜਿੱਤ
ਦੇ ਦਮ ਤੇ ਸੀਰੀਜ ਵਿੱਚ ਵਾਈਟਵਾਸ਼ ਨੂੰ ਟਾਲਦੇ ਹੋਏ ਆਈ ਸੀ ਸੀ ਰੈਂਕਿੰਗ ਵਿੱਚ ਆਪਣਾ
ਉਚ ਸਥਾਨ ਵੀ ਬਚਾ ਲਿਆ। ਜਿੱਤ ਦੇ ਲਈ 376 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ
ਦੱਖਣੀ ਅਫਰੀਕਾ ਦੀ ਟੀਮ ਅੱਜ ਆਖਰੀ ਦਿਨ ਦੀ ਖੇਡ ਖਤਮ ਹੋਣ ਤੋਂ ਸਿਰਫ ਦਸ ਗੇਂਦਾਂ
ਪਹਿਲਾਂ 272 ਦੌੜਾਂ ਤੇ ਸਿਮਟ ਗਈ। ਦੱਖਣੀ ਅਫਰੀਕਾ ਨੇ ਹਾਲਾਂਕਿ ਪਰਥ ਅਤੇ ਮੈਲਬੋਰਨ
ਵਿੱਚ ਪਹਿਲੇ ਦੋ ਮੈਚ ਜਿੱਤ ਕੇ ਸੀਰੀਜ 2-1 ਨਾਲ ਆਪਣੇ ਨਾਮ ਕੀਤੀ। ਸਮਿਥ ਨੂੰ
ਸੀਰੀਜ ਵਿਚ 326 ਦੌੜਾਂ ਅਤੇ ਬੇਜੋੜ ਅਗਵਾਈ ਸਰਮਥਾ ਲਈ ਮੈਨ ਆਫ ਦਾ ਸੀਰੀਜ ਚੁਣਿਆ
ਗਿਆ। ਆਸਟ੍ਰੇਲੀਆਈ ਕਪਤਾਨ ਰਿਕੀ ਪੌਂਟਿੰਗ ਨੇ ਮੰਗਲਵਾਰ ਨੂੰ ਪਾਰੀ ਐਲਾਨਣ ਦਾ
ਫੈਸਲਾ ਕਰਕੇ ਅੰਤਿਮ ਦਿਨ ਰੋਮਾਂਚਕ ਫਾਈਨਲ ਦੀ ਨੀਂਹ ਰੱਖੀ। ਅੱਜ ਸਵੇਰੇ ਇੱਕ ਵਿਕਟ
ਤੇ 62 ਦੌੜਾਂ ਤੋਂ ਅੱਗੇ ਖੇਡਦਿਆਂ ਪੰਜ ਵਿਕਟਾਂ 171 ਦੌੜਾਂ ਤੇ ਗਵਾਉਣ ਤੋਂ ਬਾਅਦ
ਹਾਲਾਂਕਿ ਦੱਖਣੀ ਅਫਰੀਕਾ ਦੇ ਕੋਲ ਮੈਚ ਬਚਾਉਣ ਲਈ ਖੇਡਣ ਤੋਂ ਇਲਾਵਾ ਕੋਈ ਚਾਰਾ
ਨਹੀਂ ਬਚਿਆ ਸੀ। ਦੱਖਣੀ ਅਫਰੀਕਾ ਲਈ ਹਾਸ਼ਿਮ ਅਮਲਾ (59) ਅਤੇ ਏ ਬੀ ਡੀਵਿਲਅਰਸ (56)
ਉਚ ਸਕੋਰ ਰਹੇ ਪਰ ਸਮਿਥ ਨੇ ਸੱਟ ਦੇ ਬਾਵਜੂਦ ਨੌਵੇਂ ਵਿਕਟ ਦੇ ਪਤਨ ਤੋਂ ਬਾਅਦ
ਕ੍ਰੀਜ ਤੇ ਉਤਰ ਕੇ ਸਭ ਦਾ ਦਿਲ ਜਿੱਤ ਲਿਆ। ਸਮਿਥ ਨੇ ਉਂਗਲੀ ਟੁੱਟੀ ਹੋਣ ਦੇ
ਬਾਵਜੂਦ 108ਵੇਂ ਓਵਰ ਵਿੱਚ ਡੇਲ ਸਟੇਨ (28) ਦਾ ਵਿਕਟ ਡਿੱਗਣ ਤੋਂ ਬਾਅਦ ਮੈਦਾਨ ਤੇ
ਉਤਰਨ ਦਾ ਫੈਸਲਾ ਕੀਤਾ। ਸੱਟ ਦੇ ਬਾਵਜੂਦ ਐਸ ਸੀ ਜੀ ਮੈਦਾਨ ਤੇ ਉਤਰਨ ਦਾ ਫੈਸਲਾ
ਕਰਨ ਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਸਮਿਥ ਦਾ ਸਵਾਗਤ ਕੀਤਾ। ਸਮਿਥ ਹਾਲਾਂਕਿ ਤਿੰਨ
ਦੌੜਾਂ ਦੀ ਆਪਣੀ ਪਾਰੀ ਦੇ ਦੌਰਾਨ ਕਾਫੀ ਅਸਹਿਜ ਦਿਖੇ ਪਰ ਉਹ ਫਿਰ ਵੀ ਮਖਾਇਆ
ਐਂਟਿਨੀ (ਨਾਬਾਦ 23) ਦੇ ਨਾਲ ਲਗਭਗ ਸੱਤ ਓਵਰ ਤੱਕ ਕ੍ਰੀਜ ਤੇ ਟਿਕੇ ਰਹੇ। ਇਹ
ਦੋਵੇਂ ਆਪਣੀ ਟੀਮ ਲਈ ਮੈਚ ਬਚਾਉਣ ਤੋਂ ਸਿਰਫ ਗੇਂਦ ਦੂਰ ਸਨ, ਪਰ ਮਿਸ਼ੇਲ ਜਾਨਸਨ ਨੇ
114ਵੇਂ ਓਵਰ ਵਿਚ ਸਮਿਥ ਨੂੰ ਬੋਲਡ ਕਰਕੇ ਆਸਟ੍ਰੇਲੀਆ ਨੂੰ ਜਿੱਤ ਦਿਵਾ ਦਿੱਤੀ।
ਲਾਲ ਸਿੰਘ
ਲਾਲੀ ਯਾਦਗਾਰੀ ਕਬੱਡੀ ਕੱਪ ਤੇ ਸ਼ਹੀਦ ਬਚਨ ਸਿੰਘ ਅਕੈਡਮੀ ਦੇ ਖਿਡਾਰੀਆਂ ਨੇ ਲਗਾਤਾਰ
ਦੂਜੀ ਬਾਰ ਕਬਜਾ
ਲਹਿਰਾਗਾਗਾ 6 ਜਨਵਰੀ ()
ਅੱਜ ਇਥੇ ਸਮਾਪਤ ਹੋਏ 12 ਵੇਂ ਲਾਲ ਸਿੰਘ ਲਾਲੀ ਯਾਦਗਾਰੀ ਕਬੱਡੀ ਕੱਪ ਤੇ ਸ਼ਹੀਦ ਬਚਨ
ਸਿੰਘ ਅਕੈਡਮੀ ਦੇ ਖਿਡਾਰੀਆਂ ਨੇ ਲਗਾਤਾਰ ਦੂਜੀ ਬਾਰ ਕਬਜਾ ਕਰ ਲਿਆ ਹੈ। ਅੱਜ ਦੇ
ਹੋਏ ਮੁਕਾਬਲਿਆਂ ਵਿਚ ਦਸ਼ਮੇਸ਼ ਕਲਬ ਨਕੋਦਰ ਨੇ ਮਾਲਵਾ ਕਲਬ ਜਗਰਾਵਾਂ ਆਦਿ ਨੂੰ
ਹਰਾਇਆ। ਫਾਈਨਲ ਮੈਚ ਸ਼ਹੀਦ ਬਚਨ ਸਿੰਘ ਅਕੈਡਮੀ ਦਿੜਬਾ ਅਤੇ ਦਸ਼ਮੇਸ਼ ਕਲਬ ਨਕੋਦਰ ਵਿਚ
ਹੋਇਆ ਜੋ ਸ਼ਹੀਦ ਬਚਨ ਸਿੰਘ ਅਕੈਡਮੀ ਨੇ ਵੱਡੇ ਫਰਕ 24 ਦੇ ਮੁਕਾਬਲੇ 40 ਅੰਕਾਂ ਦੇ
ਫਰਕ ਨਾਲ ਜਿਤ ਲਿਆ ਹੈ। ਦਿੜਬਾ ਤੇ ਅਮਰਜੀਤ ਮਾਣੂਕੇ ਨੇ ਕਰਮਵਾਰ ਬੈਸਟ ਜਫੀ ਅਤੇ
ਬੈਸਟ ਧਾਣੀ ਦਾ ਮਾਣ ਹਾਸਲ ਕੀਤਾ। ਜਸਪਾਲ ਬਿਟੂ ਬਾਗਰ ਦੀ ਦੇਖ ਰੇਖ ਹੇਠ ਹੋਏ
ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਰਾਹੁਲਇੰਦਰ ਸਿੰਘ ਸਿਧੂ ਨੇ ਦਿਤੇ। ਕਲਬ ਦੇ
ਪ੍ਰਧਾਨ ਗੁਰਲਾਲ ਸਿੰਘ ਨ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ।
ਵਿਟੋਰੀ ਨੇ ਕੀਤਾ ਬੀਸੀਸੀਆਈ ਦਾ ਸਮਰੱਥਨ
ਵੈਲਿੰਗਟਨ , ਮੰਗਲਵਾਰ, 6 ਜਨਵਰੀ 2009
ਨਿਊਜ਼ੀਲੈਂਡ ਦੇ ਕਪਤਾਨ ਡੈਨੀਅਲ ਵਿਟੋਰੀ ਨੇ ਟੀਮ ਇੰਡੀਆ ਦੇ ਇਸ ਸਾਲ ਮਾਰਚ ਵਿੱਚ
ਹੋਣ ਵਾਲੇ ਦੌਰੇ ਦੇ ਦੌਰਾਨ ਭਾਰਤੀ ਕ੍ਰਿਕਟ ਬੋਰਡ ਦੇ ਇੱਕ ਹੋਰ ਟੈਸਟ ਮੈਚ ਵਧਾਉਣ
ਦੀ ਅਪੀਲ ਦਾ ਸਮਰੱਥਨ ਕੀਤਾ ਹੈ. ਭਾਰਤ ਕ੍ਰਿਕਟ ਟੀਮ ਇੱਕ ਮਾਰਚ ਨੂੰ ਨਿਊਜ਼ੀਲੈਂਡ
ਪੁੱਜੇਗੀ ਅਤੇ ਫਿਰ ਉਹ ਮਾਰਚ ਨੂੰ ਇੱਥੇ ਇੱਕ ਟਵੈਂਟੀ 20 ਮੈਚ ਖੇਡੇਗੀ. ਮੂਲ ਯੋਜਨਾ
ਦੇ ਅਨੁਸਾਰ ਭਾਰਤ ਨੂੰ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ 26 ਮਾਰਚ ਤੋਂ
ਖੇਡਣਾ ਹੈ, ਪਰੰਤੂ ਇਸ ਤੋਂ ਪਹਿਲਾਂ ਉਸਨੂੰ ਪੰਜ ਮੈਚਾਂ ਦੀ ਇੱਕ ਦਿਨਾ ਲੜੀ ਖੇਡਣੀ
ਹੈ. ਦੂਜਾ ਟੈਸਟ ਵੈਲਿੰਗਟਨ ਵਿੱਚ ਤਿੰਨ ਅਪ੍ਰੈਲ ਨਾਲ ਖੇਡਿਆ ਜਾਵੇਗਾ.ਪਰੰਤੂ ਭਾਰਤੀ
ਕ੍ਰਿਕਟ ਬੋਰਡ ਨੇ ਨਿਊਜ਼ੀਲੈਂਡ ਨੂੰ ਇੱਕ ਹੋਰ ਟੈਸਟ ਕਰਵਾਉਣ ਦੇ ਬਾਰੇ ਵਿੱਚ ਪੁੱਛਿਆ
ਹੈ ਕਿਉਂਕਿ ਭਾਰਤ ਸਰਕਾਰ ਨੇ ਮੁੰਬਈ ਵਿੱਚ ਅੱਤਵਾਦੀ ਹਮਲਿਆਂ ਦੇ ਬਾਅਦ ਟੀਮ ਇੰਡੀਆ
ਨੂੰ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ. ਵਿਟੋਰੀ ਨੇ ਵੈਸਟਇੰਡੀਜ਼ ਦੇ
ਵਿਰੁੱਧ ਤੀਜੇ ਵਨਡੇ ਤੋਂ ਪਹਿਲਾਂ ਕਿਹਾ ਕਿ ਮੈਂ ਉਤਸ਼ਾਹਿਤ ਹਾਂ. ਮੈਨੂੰ ਲੱਗਦਾ ਹੈ
ਕਿ ਕਾਫੀ ਖਿਡਾਰੀ ਤੀਜੇ ਟੈਸਟ ਮੈਚ ਦੀ ਲੜੀ ਖੇਡਣਾ ਚਾਹੁੰਦੇ ਹਨ.
ਆਰਾਮ ਲਾਹੇਮੰਦ : ਬਰੇਟ ਲੀ
ਲੰਦਨ , 6 ਜਨਵਰੀ 2009
ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਬਰੇਟ ਲੀ ਦਾ ਮੰਨਣਾ ਹੈ ਕਿ ਪੈਰ ਦੇ ਓਪਰੇਸ਼ਨ ਕਾਰਣ ਪੰਜ
ਮਹੀਨਿਆਂ ਤੱਕ ਕ੍ਰਿਕਟ ਤੋਂ ਬਾਹਰ ਰਹਿਣ ਨਾਲ ਉਨ੍ਹਾ ਨੂੰ ਅਸ਼ੇਜ ਲੜੀ ਦੇ ਲਈ ਚੰਗੀ
ਤਰ੍ਹਾਂ ਤਿਆਰ ਹੋਣ 'ਚ ਮਦਦ ਮਿਲੇਗੀ।ਲੀ ਨੇ ਕਿਹਾ ਹੈ ਕਿ ਇਹ ਕ੍ਰਿਕਟ ਤੋਂ ਇਲਾਵਾ
ਸਮਾਂ ਬਿਤਾਉਣ ਦਾ ਮੌਕਾ ਹੈ। ਇਹ ਪੂਰੀ ਤਰ੍ਹਾਂ ਫਿੱਟ ਹੋਣ ਅਤੇ ਸਰੀਰ ਨੂੰ ਸਹੀ
ਤੰਦਰੁਸਤ ਕਰਨ ਦਾ ਸਮਾਂ ਹੈ, ਜਿਸਦੇ ਨਾਲ ਮੈਂ ਭਵਿੱਖ 'ਚ ਜ਼ਿਆਦਾ ਕ੍ਰਿਕਟ ਖੇਡ
ਸਕਾਂ।ਉਨ੍ਹਾ ਸਕਾਈ ਸਪੋਰਟਸ 'ਤੇ ਕਿਹਾ ਹੈ ਕਿ ਮੈਨੂੰ ਜਿਨ੍ਹਾ ਮਜ਼ਬੂਤ ਹੋਣਾ ਚਾਹੀਦਾ
ਹੈ,ਮੈਂ ਸ਼ਾਇਦ ਉਨ੍ਹਾ ਮਜ਼ਬੂਤ ਨਹੀਂ ਹਾਂ ਅਤੇ ਮੈਨੂੰ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ
ਕਰਨੀ ਚਾਹੀਦੀ ਹੈ,ਸ਼ਾਇਦ ਮੈਂ ਉਸ ਤਰ੍ਹਾਂ ਨਾਲ ਨਹੀ ਕਰ ਰਿਹਾ ਸੀ।ਲੀ ਭਾਰਤ ਅਤੇ
ਦੱਖਣੀ ਅਫ਼ਰੀਕਾ ਖਿਲਾਫ ਲੜੀ ਦੌਰਾਨ ਜੂਝਦੇ ਰਹੇ।ਦੱਖਣੀ ਅਫ਼ਰੀਕਾ ਖਿਲਾਫ਼ ਮੈਲਬਰਨ 'ਚ
ਪਹਿਲੇ ਟੈਸਟ ਮੈਚ ਦੌਰਾਨ ਉਨ੍ਹਾ ਦਾ ਪੈਰ ਜ਼ਖਮੀ ਹੋ ਗਿਆ ਸੀ,ਜਿਸ ਦੇ ਕਾਰਣ ਉਹ
ਦੱਖਣੀ ਅਫਰੀਕਾ ਦੌਰੇ 'ਤੇ ਨਹੀਂ ਜਾ ਸਕਣਗੇ।

ਪੰਜਾਬ ਦੀ ਮਾਂ ਖੇਡ
ਕਬੱਡੀ ਨੂੰ ਹੁਣ ਅਸੀ ਭੁੱਲਦੇ ਜਾ ਰਹੇ ਹਨ- ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ
ਗਿੱਦੜਬਾਹਾ,5 ਜਨਵਰੀ (ਗੁਰਮੀਤ ਮਾਨ)-


ਫੋਟੋ ਕੈਪਸ਼ਨ- ਪਿੰਡ ਭਲਾਈਆਣਾ (ਗਿੱਦੜਬਾਹਾ) ਵਿਖੇ ਯੁਵਕ ਸੇਵਾਵਾਂ ਕਲੱਬ ਵੱਲੋ
ਬਾਬੇ ਮੁੰਦਰਾਂ ਵਾਲੇ ਦੀ ਯਾਦ ਵਿੱਚ ਕਰਵਾਏ ਵਿਸ਼ਾਲ ਟੂਰਨਾਂਮੈਂਟ ਵਿਚ ਖਿਡਾਰੀਆਂ
ਨਾਲ ਜਾਣ ਪਹਿਚਾਨ ਕਰਦੇ ਹੋਏ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕਲੱਬ ਪ੍ਰਧਾਨ
ਇਕਬਾਲ ਸਿੰਘ ਅਤੇ ਵਿੱਤ ਮੰਤਰੀ ਨੂੰ ਸਨਮਾਨਿਤ ਕਰਦੇ ਕਲੱਬ ਮੈਬਰ।
ਤਸਵੀਰਾਂ - ਗੁਰਮੀਤ ਮਾਨ
ਯੁਵਕ ਸੇਵਾਵਾਂ ਕਲੱਬ ਪਿੰਡ ਭਲਾਈਆਣਾ , ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ
ਸਹਿਯੋਗ ਨਾਲ ਬਾਬੇ ਮੁੰਦਰਾਂ ਵਾਲੇ ਦੀ ਯਾਦ ਵਿੱਚ ਕਰਵਾਇਆ ਦਸਵਾਂ ਵਿਸਾਲ ਕਬੱਡੀ
ਟੂਰਨਾਂਮੈਟ ਪੂਰੀ ਸਾਨੋ ਸੌਕਤ ਨਾਲ ਸਮਾਪਤ ਹੋ ਗਿਆ।ਅਤੇ ਟੂਰਨਾਂਮੈਂਟ ਦੇ ਸਮਾਪਤੀ
ਸਮਾਰੋਹ ਦੀ ਪ੍ਰਧਾਨਗੀ ਪੰਜਾਬ ਦੇ ਯੋਜਨਾ ਅਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ
ਨੇ ਕੀਤੀ। ਇਸ ਮੌਕੇ ਬੋਲਦਿਆਂ ਪੰਜਾਬ ਦੇ ਖਜਾਨਾਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ
ਕਿਹਾ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਹੁਣ ਲੋਕ ਭੁੱਲਦੇ ਜਾ ਰਹੇ ਹਨ ਅਤੇ
ਉਨ੍ਹਾਂ ਨੂੰ ਖੁਸ਼ੀ ਹੈ ਕਿ ਪਿੰਡਾਂ ਵਿਚ ਅਜੇ ਤੱਕ ਲੋਕਾਂ ਨੇ ਇਸ ਮਾਂ ਖੇਡ ਨੂੰ
ਜਿੰਦਾ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਂਵੇਂ ਪੰਜਾਬ ਨੇ ਹੋਰ ਖੇਡਾਂ ਵਿਚ ਵੀ
ਮਾਅਰਕੇ ਮਾਰੇ ਹਨ ਪਰ ਕੱਬਡੀ ਵਿਚ ਪੰਜਾਬੀਆਂ ਦੇ ਯੋਗਦਾਨ ਨੂੰ ਕਦਿ ਵੀ ਅੱਖੋ ਪਰੋਖੇ
ਨਹੀ ਕੀਤਾ ਜਾ ਸਕਦਾ। ਉਨ੍ਹਾਂ ਪਿੰਡ ਭਲਾਈਆਣਾ ਦੇ ਨੌਜਵਾਨ ਖਿਡਾਰੀਆਂ ਦੀ ਤਾਰੀਫ
ਕਰਦੇ ਹੋਏ ਕਿਹਾ ਕਿ ਚੰਗੇ ਖਿਡਾਰੀ ਹੀ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਸਕਦੇ ਹਨ
ਅਤੇ ਇਸੇ ਦਾ ਨਤੀਜਾ ਹੈ ਕਿ ਪਿੰਡ ਭਲਾਈਆਣਾ ਦੇ 35 ਨੌਜਵਾਨ ਇਸ ਸਮੇਂ ਫੌਜ ਵਿਚ
ਭਰਤੀ ਹਨ। ਉਨ੍ਹਾਂ ਯੁਵਕ ਸੇਵਾਵਾਂ ਕੱਲਬ ਭਲਾਈਆਣਾ ਨੂੰ ਆਪਣੇ ਅਖਤਿਆਰੀ ਕੋਟੇ
ਵਿਚੋਂ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਪਿੰਡ ਦੇ ਸਕੂਲ
ਵਿਚ ਇੱਕ ਸ਼ਾਨਦਾਰ ਖੇਡ ਸਟੇਡੀਅਮ ਦਾ ਨਿਰਮਾਨ ਕੀਤਾ ਜਾਵੇਗਾ ਜਿਸ ਤੇ ਸਰਕਾਰ ਵਲੋਂ
25 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ।
ਇਸ ਮੌਕੇ ਪ੍ਰਾਪਤ ਵੇਰਵਿਆਂ ਅਨੁਸਾਰ ਕਬੱਡੀ 70 ਕਿੱਲੋ ਸੇਖਾ ਪਹਿਲੇ ਤੇ ਮਾਣੂਕੇ
ਗਿੱਲ ਦੂਸਰੇ,ਕਬੱਡੀ 62 ਕਿੱਲੋ ਰਾਈਆ ਪਹਿਲੇ ਤੇ ਰਾਏਪੁਰ ਦੂਸਰੇ,ਕਬੱਡੀ 53 ਕਿੱਲੋ
ਭਲਾਈਆਣਾ ਪਹਿਲੇ ਤੇ ਬਰਗਾੜੀ ਦੂਜੇ,ਕਬੱਡੀ 48 ਕਿੱਲੋ ਜੰਡ ਸਾਹਿਬ ਪਹਿਲੇ ਤੇ
ਭਲਾਈਆਣਾ ਦੂਜੇ ਅਤੇ ਕਬੱਡੀ 35 ਕਿੱਲੋ ਸੁਖਨਾ ਅਬਲੂ ਪਹਿਲੇ ਤੇ ਰਾਮ ਨਿਵਾਸ ਦੂਜੇ
ਸਥਾਨ ਤੇ ਰਿਹਾ ਜਦਕਿ ਫੁੱਟਬਾਲ ਉਪਨ ਵਿੱਚ ਰੁਪਾਣਾ ਪਹਿਲੇ ਅਤੇ ਭਲਾਈਆਣਾ ਦੂਸਰੇ
ਸਥਾਨ ਤੇ ਰਿਹਾ। ਇਸ ਮੌਕੇ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸੁਖਪਾਲ ਪਾਲੀ-ਜਤਿੰਦਰ
ਕੌਰ ਅਤੇ ਜਸਵੰਤ ਪੱਪੂ- ਰਾਜਵਿੰਦਰ ਕੌਰ ਆਪਣਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ
ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਗੁਰਦਿਆਲ ਕੌਰ ਮਲ੍ਹੱਣ ਸਾਬਕਾ ਚੇਅਰਪਰਸਨ ਸਮਾਜ
ਭਲਾਈ ਸਲਾਹਕਾਰ ਬੋਰਡ ਪੰਜਾਬ, ਜਬਰਜੰਗ ਸਿੰਘ ਦੋਦਾ, ਜਥੇਦਾਰ ਨਵਤੇਜ ਸਿੰਘ ਕਾਉਣੀ,
ਜਗਤਾਰ ਸਿੰਘ ਓ.ਐਸ.ਡੀ, ਗੁਰਚਰਨ ਸਿੰਘ ਸਰਪੰਚ, ਇੱਕਬਾਲ ਸਿੰਘ ਕੱਲਬ ਪ੍ਰਧਾਨ,
ਲਖਵੀਰ ਸਿੰਘ ਮੋਨਾ, ਹਰਦੀਪ ਸਿੰਘ, ਰਣਬੀਰ ਸਿੰਘ, ਬਲਵੀਰ ਸਿੰਘ ਕੋਟਲੀ ਅਬਲੂ,
ਗੁਰਤਾਰ ਸਿੰਘ ਬੁੱਟਰ ਸਰੀਂਹ, ਪਟਵਾਰੀ ਸੁਰਜੀਤ ਸਿੰਘ ਕੋਟਭਾਈ, ਬੋਹੜ ਸਿੰਘ ਬੈਕ
ਮੈਨੇਜਰ, ਅਤੇ ਪ੍ਰਿੰਸੀਪਲ ਕਮਲੇਸ਼ ਚੰਦਰ ਸ਼ਰਮਾ, ਸੁਖਰਾਜ ਸਿੰਘ ਸਰਪੰਚ ਮੰਚ ਸੰਚਾਲਨ
ਮਾਸਟਰ ਸੁਖਪਾਲ ਪਾਲੀ ਬਲਾੜ ਨੇ ਕੀਤਾ।
ਕ੍ਰਿਕਟ ਤਾਂ ਕੋਈ ਵੀ ਖੇਡ ਸਕਦਾ ਹੈ: ਗਿਲ
ਇੰਦੌਰ, 5 ਜਨਵਰੀ :ਕ੍ਰਿਕਟ ਨੂੰ ਰਾਸ਼ਟਰੀ ਖੇਡ ਬਣਾਉਣ ਨੂੰ ਲੈ ਕੇ ਸਾਬਕਾ ਕਪਤਾਨ
ਮੰਸੂਰ ਅਲੀ ਖਾ ਪਟੌਦੀ ਦੇ ਹਾਲ ਦੇ ਸੁਝਾਅ ਤੋ ਂ ਬਾਅਦ ਭੰਗ ਭਾਰਤੀ ਹਾਕੀ ਮਹਾਸੰਘ
(ਆਈ ਐਚ ਐਫ) ਦੇ ਪ੍ਰਧਾਨ ਕੇ ਪੀ ਐਸ ਗਿਲ ਹਾਕੀ ਦੇ ਬਚਾਅ ਵਿੱਚ ਆ ਗਏ ਹਨ। ਗਿਲ ਨੇ
ਹਾਕੀ ਦੀ ਜਬਰਦਸਤ ਪੈਰਵੀ ਕਰਦਿਆਂ ਕਿਹਾ ਕਿ ਇਸ ਨੂੰ ਖੇਡਣ ਵਾਲੇ ਨੂੰ ਚੰਗਾ ਐਥਲੀਟ
ਹੋਣਾ ਪੈਂਦਾ ਹੈ ਜਦੋਂਕਿ ਕ੍ਰਿਕਟ ਤਾਂ ਕੋਈ ਵੀ ਖੇਡ ਸਕਦਾ ਹੈ। ਲਗਭਗ 15 ਸਾਲ ਤੱਕ
ਆਈ ਐਚ ਐਫ ਪ੍ਰਧਾਨ ਰਹੇ ਗਿਲ ਨੇ ਕਿਹਾ ਕਿ ਹਾਕੀ ਉਲੰਪਿਕ ਦਾ ਹਿੱਸਾ ਹੈ ਜਦੋਂਕਿ
ਕ੍ਰਿਕਟ ਨਹੀਂ। ਕ੍ਰਿਕਟ ਅੱਠ ਦਸ ਦੇਸ਼ ਖੇਡਦੇ ਹਨ ਜਦੋਂਕਿ ਹਾਕੀ ਸੌ ਤੋਂ ਜ਼ਿਆਦਾ
ਦੇਸ਼ਾਂ ਵਿੱਚ ਖੇਡੀ ਜਾਂਦੀ ਹੈ। ਗਿਲ ਦਾ ਧਿਆਨ ਟੀਮ ਇੰਡੀਆ ਦੇ ਸਾਬਕਾ ਕਪਤਾਨ ਮੰਸੂਰ
ਅਲੀ ਖਾਂ ਪਟੌਦੀ ਦੇ ਹਾਲ ਦੇ ਸੁਝਾਅ ਵੱਲ ਖਿੱਚਿਆ ਗਿਆ ਸੀ। ਪਟੌਦੀ ਨੇ ਹਾਲ ਵਿੱਚ
ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਵਕਤ ਆ ਗਿਆ ਹੈ ਜਦੋਂ ਹਾਕੀ ਦੀ ਥਾਂ ਕ੍ਰਿਕਟ
ਨੂੰ ਭਾਰਤ ਦੀ ਰਾਸ਼ਟਰੀ ਖੇਡ ਐਲਾਨਿਆ ਜਾਵੇ।ਬਹਿਰਹਾਲ ਗਿਲ ਪਟੌਦੀ ਦਾ ਨਾਮ ਲਏ ਬਗੈਰ
ਇਸ ਸੁਝਾਅ ਨੂੰ ਸਿਰੇ ਤੋਂ ਖਾਰਿਜ ਕਰਦੇ ਦਿਖੇ। ਗਿਲ ਨੇ ਜੋਰ ਦੇ ਕੇ ਕਿਹਾ ਕਿ
ਕ੍ਰਿਕਟ ਤਾਂ ਕੋਈ ਵੀ ਖੇਡ ਸਕਦਾ ਹੈ ਜਦੋਂਕਿ ਹਾਕੀ ਦੇ ਖਿਡਾਰੀ ਨੂੰ ਚੰਗਾ ਅਥਲੀਟ
ਹੋਣਾ ਜਰੂਰੀ ਹੈ। ਗਿਲ ਹਾਕੀ ਵਿੱਚ ਭਾਰਤ ਨੂੰ ਸੁਨਹਿਰੀਆਂ ਸੰਭਾਵਨਾਵਾਂ ਨਾਲ ਭਰਿਆ
ਮੰਨਦੇ ਹਨ ਪਰ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਸੰਭਾਵਨਾਵਾਂ ਨੂੰ
ਸੱਚ ਕਰਨ ਲਈ ਐਥਲੈਟਿਕਸ ਵਿੱਚ ਸੁਧਾਰ ਹੋਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਦੇਸ਼
ਵਿੱਚ ਐਥਲੈਟਿਕਸ ਦੀ ਸਥਿਤੀ ਠੀਕ ਨਹੀਂ ਹੈ। ਜੇ ਸਾਡੇ ਕੋਲ ਚੰਗੇ ਐਥਲੀਟ ਨਹੀਂ ਹਨ
ਤਾਂ ਚੰਗੇ ਹਾਕੀ ਖਿਡਾਰੀ ਕਿੱਥੋਂ ਪੈਦਾ ਹੋਣਗੇ।
ਆਸਟਰੇਲੀਆ ਨੇ ਸਿਕੰਜਾ ਕੱਸਿਆ
ਸਿਡਨੀ , ਸੋਮਵਾਰ, 5 ਜਨਵਰੀ 2009
ਪੀਟਰ ਸਿਡਲ ਦੀ ਤੂਫ਼ਾਨੀ ਗੇਂਦਬਾਜੀ ਦੇ ਦਮ ਉੱਤੇ ਦੱਖਣੀ ਅਫਰੀਕੀ ਬੱਲੇਬਾਜੀ ਨੂੰ
ਸਮੇਟਣ ਦੇ ਬਾਅਦ ਆਸਟਰੇਲੀਆ ਨੇ ਅੱਜ ਇੱਥੇ ਤੀਜੇ ਅਤੇ ਅੰਤਿਮ ਕ੍ਰਿਕਟ ਟੈਸਟ ਦੇ
ਤੀਜੇ ਦਿਨ ਮੈਚ ਉੱਤੇ ਪਕੜ੍ਹ ਮਜਬੂਤ ਕਰਦੇ ਹੋਏ ਆਪਣੀ ਕੁੱਲ ਬੜ੍ਹਤ 151 ਦੌੜਾਂ ਤੱਕ
ਪਹੁੰਚਾਈ. ਸਿਡਲ ਨੇ ਕੈਰੀਅਰ ਵਿੱਚ ਪਹਿਲੀ ਵਾਰ ਪੰਜ ਵਿਕਟਾਂ ਲਈਆਂ, ਜਿਸ ਨਾਲ ਅੱਜ
ਸਵੇਰੇ ਇੱਕ ਵਿਕਟ ਉੱਤੇ 125 ਦੌੜਾਂ ਨਾਲ ਅੱਗੇ ਖੇਡਣ ਉਤਰੀ. ਦੱਖਣੀ ਅਫਰੀਕਾ ਦੀ
ਟੀਮ 327 ਦੌੜਾਂ ਉੱਤੇ ਸਿਮਟ ਗਈ. ਮਹਿਮਾਨ ਟੀਮ ਦੇ ਲਈ ਮਾਰਕ ਬਾਊਚਰ (89), ਹਾਸ਼ਿਮ
ਅਮਲਾ (51) ਅਤੇ ਮਾਰਨੇ ਮੋਰਕਲ (40) ਨੇ ਸਾਹਸਿਕ ਪਾਰੀਆਂ ਖੇਡੀਆਂ. ਬਾਊਚਰ ਅਤੇ
ਮੋਰਕਲ ਨੇ ਛੇਵੇਂ ਵਿਕਟਾਂ ਦੇ ਲਈ 115 ਦੌੜਾਂ ਦੀ ਸਾਂਝੇਦਾਰੀ ਕਰਕੇ ਦੱਖਣੀ ਅਫਰੀਕਾ
ਦਾ ਸਕੋਰ 300 ਦੌੜਾਂ ਦੇ ਪਾਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ.
ਆਈਪੀਐਲ 'ਚ ਖੇਡਣਾ ਬਣਿਆ ਸ਼ਰਾਪ
ਮੈਲਬੋਰਨ, 5 ਜਨਵਰੀ 2009
ਆਸਟਰੇਲੀਆਈ ਮੀਡੀਆ ਦੇ ਮੁਤਾਬਕ ਇਸ ਸਾਲ ਟੀਮ ਦੇ ਪੱਧਰ 'ਚ ਆ ਰਹੀ ਗਿਰਾਵਟ ਦਾ ਕਾਰਣ
ਭਾਰਤ ਵਿੱਚ ਪਹਿਲੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣਾ ਸੀ ਕਿਉਂਕਿ ਉੱਚ ਖਿਡਾਰੀ
ਇਸਦੇ ਬਾਅਦ ਤੋਂ ਹੀ ਖਰਾਬ ਦੌਰ ਤੋਂ ਗੁੱਜਰ ਰਹੇ ਹਨ.ਅਖ਼ਬਾਰਾਂ ਨੇ ਆਈਪੀਐੱਲ ਨੂੰ
ਖਿਡਾਰੀਆਂ ਦੇ ਲਈ ਸ਼ਰਾਪ ਦੱਸਿਆ. ਸਿਡਨੀ ਮਾਰਨਿੰਗ ਹੇਰਾਲਡ ਨੇ ਲਿਖਿਆ ਕਿ ਇਹ ਇੱਕ
ਸੰਯੋਗ ਵੀ ਹੋ ਸਕਦਾ ਹੈ ਪਰੰਤੂ ਜਿਹਨਾਂ ਆਸਟਰੇਲੀਆਈ ਕ੍ਰਿਕਟਰਾਂ ਨੇ ਪਿਛਲੇ ਸਾਲ
ਅਪ੍ਰੈਲ ਮਈ ਆਈਪੀਐੱਲ ਵਿੱਚ ਹਿੱਸਾ ਲਿਆ ਸੀ ਉਹ ਜਾਂ ਤਾਂ ਜ਼ਖਮੀ ਹੋਏ ਸਨ ਜਾਂ ਬਹੁਤੇ
ਥੱਕ ਗਏ ਸਨ ਅਤੇ ਭਾਰਤ ਵਿੱਚ ਇਹ ਸਮੱਸਿਆ ਹੋਰ ਵੱਧ ਗਈ. ਇਸਦੇ ਮੁਤਾਬਕ ਮਾਈਕਲ
ਕਲਾਰਕ ਅਤੇ ਮਿਸ਼ੈਲ ਜਾਨਸਨ ਆਈਪੀਐੱਲ ਦੀ ਲੁਭਾਉਣੀ ਰਾਸ਼ੀ ਦੇ ਮੋਹ ਵਿੱਚ ਨਹੀਂ ਬੱਝੇ
ਅਤੇ ਟੀਮ ਦੇ ਤਾਰਨਹਾਰ ਬਣਨ ਵਿੱਚ ਸਫ਼ਲ ਰਹੇ ਜਿਸ ਉੱਤੇ ਵਿਸ਼ਵ ਚੈਂਪੀਅਨ ਦਾ ਖਿਤਾਬ
ਖੋਹਣ ਦਾ ਖ਼ਤਰਾ ਮੰਡਰਾ ਰਿਹਾ ਹੈ. ਅਖ਼ਬਾਰ ਨੇ ਲਿਖਿਆ ਕਿ ਭਾਵੇਂ ਜੋ ਕੁੱਝ ਵੀ ਕਾਰਣ
ਹੋਣ, ਪਰੰਤੂ ਜਦੋਂ ਆਸਟਰੇਲੀਆਈ ਕ੍ਰਿਕਟਰ ਭਾਰਤ ਵਿੱਚ ਟਵੈਂਟੀ 20 ਟੂਰਨਾਮੈਂਟ ਵਿੱਚ
ਖੇਡਣ ਦੇ ਬਾਅਦ ਪਰਤੇ ਹਨ, ਤਦ ਤੋਂ ਉਹ ਟੈਸਟ ਅਤੇ ਪਹਿਲੀ ਸ਼੍ਰੇਣੀ ਮੈਚਾਂ ਵਿੱਚ
ਜੂਝਦੇ ਵਿਖਾਈ ਦੇ ਰਹੇ ਹਨ.
ਉਟਾਲਾਂ
ਦਾ ਖੇਡ ਮੇਲਾ ਧੂਮ ਧੜੱ ਕੇ ਨਾਲ ਸ਼ੁਰੂ
ਸਮਰਾਲਾ,2 ਜਨਵਰੀ-ਸੁਰਿੰਦਰ ਬੇਦੀ-
ਇਲਾਕੇ ਵਿੱਚ ਮਿੰਨੀ ਉਲੰਪਿੰਕ ਵਜੋਂ ਜਾਣਿਆ ਜਾਂਦਾ ਉਟਾਲਾਂ ਦਾ ਖੇਡ ਮੇਲਾ ਅੱਜ
ਪੂਰੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ ਹੈ। ਅੱਜ ਖੇਡ ਮੇਲੇ ਦਾ ਉਦਘਾਟਨ ਸਤਿੰਦਰ
ਸਿੰਘ ਛਿੰਦਾ ਨੇ ਕਰ ਕਮਲਾਂ ਨਾਲ ਕੀਤਾ ਅਤੇ ਪ੍ਰਧਾਨਗੀ ਹਰਬੰਸ ਸਿੰਘ ਉਟਾਲਾਂ ਅਤੇ
ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਲਿਬੜਾ ਨੇ ਕੀਤੀ। ਖੇਡਾਂ ਬਾਰੇ ਜਾਣਕਾਰੀ ਦਿੰਦਿਆ
ਸਕੱਤਰ ਕੁਲਦੀਪ ਸਿੰਘ ਉਟਾਲ ਨੇ ਦਸਿਆ ਕਿ ਅੱਜ ਹਾਕੀ ਕੱਪ ਦਾ ਉਦਘਾਟਨ ਮੁਖਤਿਆਰ
ਸਿੰਘ ਨੈਬ ਤਹਿਸੀਲਦਾਰ ਅਤੇ ਘੌੜਿਆ ਦੀ ਦੌੜ ਦੀ ਸ਼ੁਰੂਆਤ ਬਲਵਿੰਦਰ ਸਿੰਘ ਉਟਾਲਾਂ ਨੇ
ਕੀਤੀ। ਅੱਜ ਦੇ ਖੇਡ ਮੇਲੇ ਦੇ ਅਥਲੈਟਿਕਸ ਮੂਕਾਬਲਿਆ ਵਿੱਚ 400 ਮੀਟਰ ਦੌੜ ਰਮਨਦੀਪ
ਸਿੰਘ ਜੰਡਿਆਂਲੀ ਨੇ ਪਹਿਲਾ,ਹਰਪਾਲ ਸਿੰਘ ਖਮਾਣੌਂ ਦੂਜਾ,ਬਲਵਿੰਦਰ ਪੰਜ ਗਰਾਈਆਂ ਨੇ
ਤੀਜਾ ਸਥਾਨ ਲਿਆ। ਚਾਰ ਸੌ ਮੀਟਰ ਲੜਕੀਆਂ ਦੀ ਦੌੜ ਵਿੱਚ ਸਿਮਰਨਜੀਤ ਕੌਰ ਕਟਾਣਾ
ਸਾਹਿਬ,ਰਮਦੀਪ ਕੌਰ ਸਮਰਾਲਾ ਤੇ ਅੰਜਲੀ ਰਾਣੀ ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ
ਸਥਾਨ ਲਿਆ।ਪੰਦਰਾਂ ਸੌ ਮੀਟਰ ਲੜਕਿਆ ਵਿੱਚ ਨਿਰਭੈ ਸਿੰਘ ਦੁਧਾਹਰੂ ਨੇ
ਪਹਿਲਾ,ਪਵਨਦੀਪ ਸਿੰਘ ਨੇ ਦੂਜਾ,ਰਾਜ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਪੰਦਰਾਂ
ਸੌ ਮੀਟਰ ਲੜਕੀਆਂ ਵਿੱਚ ਸਿਮਰਨਜੀਤ ਕੌਰ ਕਟਾਣਾ ਸਾਹਿਬ,ਗੁਰਵਿੰਦਰ ਕੌਰ
ਸਮਰਾਲਾਂ,ਰਮਨਦੀਪ ਕੌਰ ਨੇ ਪਹਿਲਾਂ,ਦੂਜਾ ਤੇ ਤੀਜਾ ਸਥਾਨ ਕੁਟਿਆ। ਅੱਠ ਸੌ ਮੀਟਰ
ਲੜਕੇ ਵਿੱਚ ਜਸਮੇਲ ਸਿੰਘ ਖੰਨਾਂ ਪਹਿਲਾ,ਨਿਰਭੈ ਸਿੰਘ ਦੂਜਾ ਤੇ ਅਮਨਦੀਪ ਸਿੰਘ ਤੀਜੇ
ਸਥਾਨ ਤੇ ਰਹੇ। ਅੱਠ ਸੌ ਮੀਟਰ ਲੜਕੀਆਂ ਸਿਮਰਨਜੀਤ ਕੌਰ ਕਟਾਣਾ ਸਾਹਿਬ ਨੇ
ਪਹਿਲਾ,ਅਮਨਦੀਪ ਕੌਰ ਨੇ ਦੂਜਾ ਤੇ ਗੁਰਵਿੰਦਰ ਕੌਰ ਨੇ ਤੀਜਾ ਸਥਾਨ ਲਿਆ। ਸ਼ਾਟ ਪੁੱਟ
ਮੁਕਾਬਲੇ ਵਿੱਚ ਮਨਜੀਤ ਸਿੰਘ ਨੇ ਪਹਿਲਾ,ਪਰਮਿੰਦਰ ਸਿੰਘ ਨੇ ਦੂਜਾ ਤੇ ਸੁਖਰਾਜ ਸ਼ਿੰਘ
ਨੇ ਤੀਜੇ ਨੰਬਰ ਤੇ ਰਹੇ। ਘੋੜਿਆ ਦੀ ਦੌੜ ਵਿੱਚ ਲਵਲੀ ਨਾਂ ਦੇ ਘੋੜੇ ਨੇ
ਪਹਿਲਾਂ,ਹੈਪੀ ਦੁਬਰਜੀ ਨੇ ਦੂਜਾ,ਕਰਨਬੀਰ ਸਿੰਘ ਨੇ ਤੀਜਾ,ਜੀਲਾਖਾਨ ਚੌਥਾ,ਹਰਦੇਵ
ਸਿੰਘ ਫਰੌਰ ਪੰਜਵੇ ਸਥਾਨ ਤੇ ਰਹੇ।ਇ੍ਹਨਾਂ ਪੰਜਾਂ ਘੌੜਿਆਂ ਨੂੰ ਝੁੱਲ਼ਾਂ ਦੀਆ
ਜੌੜੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੇਲੇ ਵਿੱਚ ਅੱਜ ਕੁਲ 90 ਬੈਲ ਗੱਡੀਆ ਨੇ
ਭਾਗ ਲਿਆ। ਇਸ ਮੇਲੇ ਦੇ ਪ੍ਰਧਾਨ ਰੁਪਿੰਦਰ ਸਿੰਘ,ਖਜਾਨਚੀ ਧਰਮਵੀਰ ਸਿੰਘ,ਸੁਰਿੰਦਰ
ਸਿੰਘ,ਅਮਨਦੀਪ ਸਿੰਘ,ਸਤਿੰਦਰ ਸਿੰਘ ਨੇ ਦਸਿਆ ਕਿ ਸਾਰਾ ਦਿਨ ਗਰਾਊਂਡ ਵਿੱਚ ਭਰਪੂਰ
ਰੌਣਕਾਂ ਰਹੀਆ ਅਤੇ ਹਾਕੀ ਦੇ ਮੁਕਾਬਲੇ ਫਸਟ ਰਾਊਂਡ ਪੂਰੇ ਕਰ ਚੁਕੇ ਹਨ।
ਅਹਿਮਦਗੜ
01 ਜਨਵਰੀ ()

ਲਾਗਲੇ ਪਿੰਡ ਜੰਡਾਲੀ ਖੁਰਦ ਵਿਖੇ ਤੀਸਰਾ ਸਲਾਨਾ ਕੱਬਡੀ ਕੱਪ ਧੂਮ ਧਾਮ ਨਾਲ ਸੰਪਨ
ਹੋਇਆ। ਬਾਬਾ ਸ਼੍ਰੀ ਚੰਦ ਸਪੋਰਟਸ ਕਲੱਬ ਵਲੌ ਕਰਵਾਏ ਗਏ ਇੱਸ ਟੂਰਨਾਂਮੈਟ ਦਾ ਉਦਘਾਟਨ
ਸੰਤ ਸੁਰਸਤੀ ਦਾਸ , ਸੰਤ ਭੀਮ ਸਿੰਘ, ਸੰਤ ਗਗਨਦੀਪ ਸਿੰਘ ਨੇ ਸਾਂਝੇ ਤੋਰ ਤੇ ਕੀਤਾ।
ਕੱਬਡੀ ਦੇ ਹੋਏ ਮੁਕਾਬਲੇ ਚ ਆਲ ਓਪਨ ਕੱਬਡੀ ਕੱਪ 51 ਹਜ਼ਾਰ ਰੁਪੈ ਦਾ ਪਹਿਲਾ ਇਨਾਮ
ਚੌਧਰੀ ਸਵੀਟ ਸ਼ਾਪ ਨੇ ਜਿੱਤਿਆ, ਰਕਬਾ ਕਲੱਬ ਦੂਜੇ ਸਥਾਨ ਤੇ ਰਿਹਾ ਜਿਸਨੂੰ 41 ਹਜ਼ਾਰ
ਦਾ ਇਨਾਮ ਦਿੱਤਾ ਗਿਆ। ਤੀਜੇ ਸਥਾਨ ਤੇ ਜੰਡਾਲੀ ਖੁਰਦ ਦੀ ਟੀਮ ਰਹੀ ਜਿਸਨੂੰ 21
ਹਜ਼ਾਰ ਰੁਪੈ ਇਨਾਮ ਦਿੱਤਾ ਗਿਆ। ਕੱਬਡੀ 70 ਕਿੱਲੋ ਚ ਜੰਡਾਲੀ ਖੁਰਦ ਪਹਿਲੇ ਅਤੇ
ਰਛੀਨ ਦੂਜੇ ਸਥਾਨ ਤੇ ਰਹੇ। ਕੱਬਡੀ 37 ਕਿੱਲੋ ਵਿਚ ਜਲੂਰ ਕਲੱਬ ਪਹਿਲੇ ਤੇ ਡੱਡਹੇੜੀ
ਦੂਸਰੇ ਸਥਾਨ ਤੇ ਰਹੇ। ਕੱਬਡੀ 47 ਕਿੱਲੋ ਵਿਚ ਕੁਟਾਰੀ ਪਹਿਲੇ ਤੇ ਜੋਧਪੁਰ ਚੀਮਾਂ
ਦੂਸਰੇ ਸਥਾਨ ਤੇ ਰਹੇ। ਕੱਬਡੀ 58 ਕਿੱਲੋ ਬੀਹਲਾਂ ਪਹਿਲੇ ਤੇ ਕਰਾਚੌ ਦੂਜੇ ਸਥਾਨ ਤੇ
ਰਹੇ। ਅੱਜ ਅੰਤਰਾਸ਼ਟਰੀ ਕੱਬਡੀ ਖਿਡਾਰੀ ਲਾਲੀ ਬੁਟਾਰੀ, ਚਰਨਜੀਤ ਸਿੰਘ ਸਿਲਕਾ,
ਪ੍ਰੇਮ ਸਾਗਰ ਨਾਰੀਕੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਤਿੰਨ ਦਿਨਾਂ ਇਸ ਖੇਡ ਮੇਲੇ
ਵਿਚ ਵਿਸ਼ੇਸ਼ ਮਹਿਮਾਨ ਬੱਗਾ ਸਿੰਘ ਜੰਡਾਲੀ, ਗੁਰਮੀਤ ਸਿੰਘ, ਜੁਗਰਾਜ ਸਿੰਘ ਸਪੇਨ,
ਸੁਖਚੈਨ ਸਿੰਘ ਨੰਬਰਦਾਰ, ਮਾਸਟਰ ਮੋਹਤਮ ਸਿੰਘ, ਇੰਦਰਜੀਤ ਸਿੰਘ ਕਨੇਡਾ, ਜੀਤਾ ਸਿੰਘ
ਆੜਤੀਆ, ਹਰੀ ਸਿੰਘ ਠੇਕੇਦਾਰ ਆਦਿ ਵਿਸ਼ੇਸ਼ ਮਹਿਮਾਨ ਸਨ। ਖੇਡ ਮੇਲੇ ਦੇ ਜੈਤੂ
ਖਿਡਾਰੀਆਂ ਨੂੰ ਸ. ਚਰਨਜੀਤ ਸਿੰਘ ਅਟਵਾਲ ਡਿਪਟੀ ਸਪੀਕਰ ਲੋਕ ਸਭਾ, ਚੌਧਰੀ ਅਬਦੁੱਲ
ਗਫਾਰ, ਸ. ਅਜੀਤ ਸਿੰਘ ਚੰਦੂਰਾਈਆ, ਸ. ਜੈਪਾਲ ਸਿੰਘ ਮੰਡੀਆ, ਨਿਰਮਲ ਸਿੰਘ ਸਰਪੰਚ
ਬੌੜਆਈ, ਕੌਸਲਰ ਅਵਤਾਰ ਸਿੰਘ ਜੱਸਲ, ਭਾਗ ਸਿੰਘ ਭਾਗਾ, ਕੁਲਦੀਪ ਸਿੰਘ ਕੜਵੱਲ ,
ਪ੍ਰਧਾਨ ਸੰਜੇ ਸੂਦ, ਸ. ਬਲਵਿੰਦਰ ਸਿੰਘ ਯੂ.ਐਸ.ਏ. , ਸ. ਬਲਵੰਤ ਸਿੰਘ ਚੇਅਰਮੈਨ
ਬਲਾਕ ਸੰਮਤੀ ਮਾਲੇਰਕੋਟਲਾ, ਮਹੁੰਮਦ ਸੁਦਾਗਰ, ਮੇਜਰ ਸਿੰਘ ਸਰਪੰਚ, ਸੁਰਿੰਦਰਪਾਲ
ਸਿੰਘ ਸਰਪੰਚ ਮੋਮਨਾਬਾਦ, ਗੁਰਮੀਤ ਸਿੰਘ ਜੰਡਾਲੀ, ਜੀਵਨ ਸਿੰਘ ਪੰਧੇਰ ਆਦਿ ਨੇ
ਜੈਤੂਆਂ ਨੂੰ ਇਨਾਮ ਵੰਡੇ। ਖੇਡ ਮੇਲੇ ਨੂੰ ਨੇਪਰੇ ਚਾੜਣ ਲਈ ਕਲੱਬ ਪ੍ਰਧਾਨ
ਕੁਲਜਿੰਦਰ ਸਿੰਘ ਕਿੰਦੀ, ਸ਼ੰਮੀ ਗਰੇਵਾਲ, ਧਰਮਿੰਦਰ ਸਿੰਘ, ਸੁਖਚੈਨ ਸਿੰਘ ਬਾਵਾ,
ਦਵਇੰਦਰ ਸਿੰਘ, ਗੁੱਡੂ, ਜੋਰਾ, ਲਾਡੀ, ਕੁਲਜਿੰਦਰ ਸਿੰਘ ਯੂ.ਐਸ.ਏ., ਮਨਦੀਪ ਸਿੰਘ,
ਨਛੱਤਰ ਸਿੰਘ ਦਲੀਜ, ਹਰਜੋਧ ਸਿਹੋੜਾ ਆਦਿ ਦਾ ਵਿਸ਼ੇਸ ਯੋਗਦਾਨ ਰਿਹਾ।
ਪਿੰਡ ਭਾਂਬਰੀ ਵਿਖੇ ਦੂਜਾ ਖੇਡ ਟੂਰਨਾਮੈਂਟ 8,9,10 ਨੂੰ
ਖਮਾਣੋਂ 1 ਜਨਵਰੀ (ਰਣਬੀਰ ਸਿੰਘ ਰਾਣਾ)
ਨਜ਼ਦੀਕੀ ਪਿੰਡ ਭਾਂਬਰੀ ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ
ਐਨ.ਐਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਦੂਜਾ ਪੇਂਡੂ ਖੇਡ ਟੂਰਨਾਮੈਂਟ 8,9,10 ਜਨਵਰੀ
ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਡ ਮੇਲੇ ਦੇ
ਪ੍ਰਬੰਧਕ ਗੁਰਜੱਪ ਸਿੰਘ ਭਾਂਬਰੀ ਅਤੇ ਰਜਿੰਦਰ ਸਿੰਘ ਭਾਂਬਰੀ ਨੇ ਦੱਸਿਆ ਕਿ ਤਿੰਨ
ਦਿਨਾਂ ਇਸ ਖੇਡ ਟੂਰਨਾਮੈਂਟ ਵਿੱਚ ਕਬੱਡੀ 32, 37, 42, 47, 52, 57, 70 ਕਿਲੋ,
ਕਬੱਡੀ ਇੱਕ ਪਿੰਡ ਓਪਨ, ਬੈਲ ਗੱਡੀਆਂ ਦੀਆਂ ਦੌੜਾਂ, ਘੋੜਿਆਂ ਦੀਆਂ ਦੌੜਾਂ,
ਕੁੱਤਿਆਂ ਦੀਆਂ ਦੌੜਾਂ, ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਜਾਣਗੇ। ਟੂਰਨਾਮੈਂਟ ਦੇ
ਵੱਖ ਵੱਖ ਦਿਨ ਮੈਂਬਰ ਬਲਾਕ ਸੰਮਤੀ ਚੇਅਰਮੈਨ ਅਵਤਾਰ ਸਿੰਘ ਰਿਆ, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ, ਹਲਕਾ ਸਰਹਿੰਦ ਦੇ
ਵਿਧਾਇਕ ਦੀਦਾਰ ਸਿੰਘ ਭੱਟੀ, ਹਲਕਾ ਸਮਰਾਲਾ ਦੇ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ,
ਮੁੱਖ ਪਾਰਲੀਮਾਨੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ, ਡਿਪਟੀ ਸਪੀਕਰ ਲੋਕ ਸਭਾ ਚਰਨਜੀਤ
ਸਿੰਘ ਅਟਵਾਲ ਤੋਂ ਬਿਨ੍ਹਾਂ ਹੋਰ ਕਈ ਉਘੀਆਂ ਸ਼ਖਸ਼ੀਅਤਾਂ ਖਿਡਾਰੀਆਂ ਦੀ ਹੌਂਸਲਾ
ਅਫਜਾਈ ਕਰਨ ਲਈ ਪਹੰਚਣਗੇ। ਟੂਰਨਾਮੈਂਟ ਦੌਰਾਨ ਰੰਗਾਰੰਗ ਪ੍ਰੋਗਰਾਮ ਮਨਦੀਪ ਰੰਧਾਵਾ,
ਗੁਰਬਖਸ਼ ਸੌਂਕੀ ਪੇਸ਼ ਕਰਨਗੇ।
ਪਿੰਡ ਸੇਖ
ਵਿਖੇ ਕਬੱਡੀ ਟੂਰਨਾਮੈਟ ਸਮਾਪਤ
ਗਿੱਦੜਬਾਹਾ 31 ਦਸੰਬਰ (ਗੁਰਮੀਤ ਮਾਨ )

ਫੋਟੋ ਕੈਪਸਨ- ਪਿੰਡ ਸੇਖ ਗਿੱਦੜਬਾਹਾ ਵਿਖੇ ਕਰਵਾਏ ਕਬੱਡੀ ਟੂਰਨਾਮੈਟ ਦੇ ਵੱਖ ਵੱਖ
ਦ੍ਰਿਸ। ਤਸਵੀਰਾਂ- ਗੁਰਮੀਤ ਮਾਨ ਗਿੱਦੜਬਾਹਾ
ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਟਾ ਦੇ ਸਹਿਯੋਗ ਨਾਲ ਪਿੰਡ ਸੇਖ ਵਿਖੇ ਕਰਵਾਇਆ
ਗਿਆ ਤਿੰਨ ਰੋਜਾ ਕਬੱਡੀ ਟੂਰਨਾਮੈਟ ਅੱਜ ਸਮਾਪਤ ਹੋ ਗਿਆ। ਇਸ ਟੂਰਨਾਮੈਟ ਦਾ ਉਦਘਾਟਨ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਨਵਤੇਜ ਸਿੰਘ ਕਾਉਣੀ ਅਤੇ ਗੁਰਮੀਤ
ਸਿੰਘ ਕਾਉਣੀ ਨੇ ਕੀਤਾ ਅਤੇ ਇਨਾਮਾਂ ਦੀ ਵੰਡ ਸੁਰਜੀਤ ਸਿੰਘ ਮਾਨ ਚੱਕ ਗਿਲਜੇਵਾਲਾ
ਚੇਅਰਮੈਨ ਮਾਰਕੀਟ ਕਮੇਟੀ ਗਿੱਦੜਬਾਹਾ ਨੇ ਕੀਤੀ। ਇਸ ਮੌਕੇ ਬੋਲਦਿਆਂ ਸੁਰਜੀਤ ਸਿੰਘ
ਮਾਨ ਨੇ ਕਿਹਾ ਨਸਿਆਂ ਤੇ ਚਿੰਤਾ ਪ੍ਰਗਟ ਕਰਦਿਆਂ ਖਿਡਾਰੀਆਂ ਨੂੰ ਨਸਿਆਂ ਤੋ ਦੂਰ
ਰਹਿਣ ਦੀ ਅਪੀਲ ਕੀਤੀ। ਇਸ ਟੂਰਨਾਮੈਟ ਵਿੱਚ ਕਬੱਡੀ 48 ਕਿਲੋ ਵਰਗ ਵਿੱਚ ਭਲਾਈਆਣਾ
ਨੇ ਪਹਿਲਾ ਅਤੇ ਬੱਲੂਆਣਾ ( ਬਠਿੰਡਾ) ਨੇ ਦੂਸਰਾ, ਕਬੱਡੀ 58 ਕਿਲੋ ਵਿੱਚ
ਫੱਕਰਝੇੜਾ( ਸਰਦੂਲਗੜ੍ਹ) ਨੇ ਪਹਿਲਾ ਅਤੇ ਮੱਲਣ ਨੇ ਦੂਸਰਾ ਸਥਾਨ, ਉਪਨ ਕਬੱਡੀ ਵਿੱਚ
ਭਾਗੀਬਾਂਦਰ ਨੇ ਪਹਿਲਾ ਅਤੇ ਫੱਕਰਝੇੜਾ( ਸਰਦੂਲਗੜ੍ਹ) ਨੇ ਦੂਸਰਾ ਸਥਾਨ ਪ੍ਰਾਪਤ
ਕੀਤਾ। ਇਸ ਟੂਰਨਾਮੈਟ ਵਿੱਚ ਛੱਤਰਿਆਂ ਦੇ ਭੇੜ ਅਤੇ 50 ਸਾਲ ਤੋ ਉਪਰ ਦੇ ਬਜੁਰਗਾਂ
ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਟੂਰਨਾਮੈਟ ਨੂੰ ਸਫਲ ਕਰਨ ਵਿੱਚ ਸਰਪੰਚ ਜਸਵੀਰ
ਸਿੰਘ, ਐਡਵੋਕੇਟ ਕੁਲਜਿੰਦਰ ਸਿੰਘ ਸੇਖ , ਚੂਹੜ ਸਿੰਘ, ਗੋਪਾਲ ਰਾਮ, ਬਲਵਿੰਦਰ ਕੌਰ,
ਤੇਜਾ ਸਿੰਘ ਮੈਬਰ , ਜਗਦੇਵ ਸਿੰਘ ਗਿਆਨੀ, ਪ੍ਰਧਾਨ ਜਸਵੰਤ ਸਿੰਘ, ਕਮੇਟੀ ਮੈਬਰ
ਜਗਦੇਵ ਸਿੰਘ ਚਹਿਲ ,ਲਖਵੀਰ ਸਿੰਘ ਲੱਖਾ ਨੇ ਵਿਸੇਸ ਸਹਿਯੋਗ ਦਿੱਤਾ। ਇਹ ਜਾਣਕਾਰੀ
ਐਡਵੋਕੇਟ ਕੁਲਜਿੰਦਰ ਸਿੰਘ ਸੇਖ ਨੇ ਦਿੱਤੇ।
ਅਹਿਮਦਗੜ 31 ਦਸੰਬਰ ()

ਫੋਟੋ ਕੈਪਸ਼ਨ- ਅਹਿਮਦਗੜ ਵਿਖੇ ਫੁੱਟਬਾਲ ਟੂਰਨਾਂਮੈਟ ਦੇ ਜੈਤੂਆਂ ਨੂੰ ਇਨਾਮ ਵੰਡਦੇ
ਹੋਏ ਸ. ਮਾਨ ਸਿੰਘ ਗਰਚਾ, ਪ੍ਰਧਾਨ ਊਸ਼ਾ ਸ਼ੂਦ, ਸ਼੍ਰੀ ਆਰ.ਪੀ. ਗੁਪਤਾ ਆਦਿ।
ਆਰ.ਐਸ. ਫਰੈਡਜ਼ ਕਲੱਬ ਵਲੌ ਰਾਜੀਵ ਸੰਜੀਵ ਯਾਦਗਾਰੀ ਫੁੱਟਬਾਲ ਟੂਰਨਾਂਮੈਟ ਕਰਵਾਇਆ
ਗਿਆ। ਤਿੰਨ ਰੋਜ਼ਾ ਚੱਲੇ ਇੱਸ ਟੂਰਨਾਂਮੈਟ ਵਿਚ 24 ਦੇ ਲਗਭਗ ਟੀਮਾਂ ਨੇ ਭਾਗ ਲਿਆ।
ਟੂਰਨਾਂਮੇਟ ਦੇ ਪਹਿਲੇ ਦਿਨ ਖੇਡਾਂ ਦਾ ਉਦਘਾਟਨ ਸ਼੍ਰੀਆਂਸ ਪੇਪਰ ਮਿੱਲ ਦੇ ਈ.ਡੀ.
ਸ਼੍ਰੀ ਅਨਿਲ ਕੁਮਾਰ,ਪੱਤਰਕਾਰ ਯੂਨੀਅਨ ਦੇ ਪ੍ਰਧਾਨ ਕੌਸਲਰ ਰਵਿੰਦਰ ਪੁਰੀ, ਨਗਰ ਕੌਸਲ
ਦੀ ਪ੍ਰਧਾਨ ਸ਼੍ਰੀਮਤੀ ਊਸ਼ਾ ਰਾਣੀ ਸੂਦ ਨੇ ਕੀਤਾ। ਟੂਰਨਾਂਮੈਟ ਵਿਚ 24 ਟੀਮਾਂ
ਵਿਚਾਲੇ ਤਿੰਨ ਦਿਨ ਹੋਏ ਸਖਤ ਮੁਕਾਬਲਿਆ ਤੋ ਬਾਅਦ ਗੁਰੂ ਨਾਨਕ ਸਪੋਰਟਸ ਕਲੱਬ
ਘੁੰਗਰਾਲੀ ਅਤੇ ਸ਼ਹੀਦ ਪ੍ਰੀਤਮ ਸਿੰਘ ਸਪੋਰਟਲ ਕਲੱਬ ਅਲੂਣਾ ਪੱਲਾ ਵਿਚਕਾਰ ਫਾਈਨਲ ਦੇ
ਹਏ ਸਖਤ ਮੁਕਾਬਲੇ ਦੌਰਾਨ ਗੁਰੂ ਨਾਨਕ ਸਪੋਰਟਸ ਕਲੱਬ ਘੁੰਗਰਾਲੀ ਜੈਤੂ ਰਹੀ ਅਤੇ
ਪਹਿਲਾ ਸਥਾਨ ਹਾਸਿਲ ਕੀਤਾ। ਇਸ ਖੇਡ ਦੌਰਾਨ ਮਨਪ੍ਰੀਤ ਸਿੰਘ ਘੁੰਗਰਾਲੀ ਬੇਸਟ ਪਲੇਅਰ
ਅਤੇ ਅਮਨਦੀਪ ਸਿੰਘ ਨੂੰ ਬੇਸਟ ਗੋਲਕੀਪਰ ਐਲਾਨਿਆ ਗਿਆ। ਜੈਤੂ ਖਿਡਾਰੀਆਂ ਨੂੰ
ਇਨਾਮਾਂ ਦੀ ਵੰਡ ਸ. ਮਾਨ ਸਿੰਘ ਗਰਚਾ, ਸ਼੍ਰੀਆਂਸ ਇੰਡਸਟਰੀਜ਼ ਦੇ ਜ. ਮੈਨੇਜਰ ਸ਼੍ਰੀ
ਆਰ. ਪੀ. ਗੁਪਤੀ, ਊਸ਼ਾ ਸ਼ੂਦ ਪ੍ਰਧਾਨ ਨਗਰ ਕੌਸਲ ਨੇ ਕੀਤੀ। ਇਸ ਮੋਕੇ ਹੋਰਨਾਂ ਤੋ
ਇਲਾਵਾ ਡਾ ਸੁਨੀਤ ਹਿੰਦ, ਚੌਧਰੀ ਚਾਨਣ ਰਾਮ, ਯੂਥ ਆਗੂ ਸੰਜੇ ਸੂਦ, ਦਿਲਸ਼ਾਦ, ਅਵਤਾਰ
ਸਿੰਘ ਜੱਸਲ, ਰਛਪਾਲ ਸਿੰਘ ਗਰੇਵਾਲ, ਕੌਸਲਰ ਕੇਦਾਰ ਕਪਿਲਾ, ਕੁਲਦੀਪ ਸਿੰਘ ਕੜਵੱਲ,
ਡਾ ਰਾਜੀਵ ਸੂਦ, ਡਾ ਰਵੀ ਸ਼ਰਮਾ, ਸ. ਜਗਨ ਸਿੰਘ ਛੰਨਾਂ, ਕਲੱਬ ਦੇ ਸਰਪ੍ਰਤ ਕੌਸਲਰ
ਸ਼੍ਰੀ ਬਿਮਲ ਸ਼ਰਮਾਂ ਤੇ ਰਾਜ ਕੁਮਾਰ ਸ਼ਰਮਾ ਨੇ ਸਾਰੇ ਆਏ ਮਹਿਮਾਨਾਂ ਨੂੰ ਯਾਦਗਾਰੀ
ਚਿੰਨ ਭੇਟ ਕੀਤਾ।
ਧੋਨੀ ਨੂੰ ਮਿਲਿਆ ਧਮਕੀ ਭਰਿਆ ਪੱਤਰ, ਸੁਰੱਖਿਆ ਵਧੀ
ਰਾਂਚੀ, 31 ਦਸੰਬਰ :ਭਾਰਤੀ ਕ੍ਰਿਕਟ ਟੀਮ ਦੇ ਤੇਜ ਤਰਾਰ ਕਪਤਾਨ ਮਹਿੰਦਰ ਸਿੰਘ ਧੋਨੀ
ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ ਜਿਸ ਵਿੱਚ ਉਹਨਾਂ ਨੂੰ ਕਿਹਾ ਗਿਆ ਹੈ ਕਿ ਜੇ
ਉਹ 50 ਲੱਖ ਰੁਪਏ ਨਹੀਂ ਦੇਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ
ਜਾਵੇਗਾ। ਪੁਲੀਸ ਨੇ ਅੱਜ ਕਿਹਾ ਕਿ ਧੋਨੀ ਦੀ ਸੁਰੱਖਿਆ ਲਈ ਸਾਰੇ ਇਹਤਿਆਤੀ ਕਦਮ
ਚੁੱਕੇ ਗਏ ਹਨ ਅਤੇ ਉਹਨਾਂ ਦੇ ਆਲੇ ਦੁਆਲੇ ਸੁਰੱਖਿਆ ਵਿਵਸਥਾ ਹੋਰ ਪੁਖਤਾ ਕਰ ਦਿੱਤੀ
ਗਈ ਹੈ।
ਸ਼ੋਇਬ ਮਲਿਕ ਬਣੇ ਰਹਿਣਗੇ ਪਾਕਿਸਤਾਨੀ ਟੀਮ ਦੇ ਕਪਤਾਨ
ਕਰਾਚੀ, 31 ਦਸੰਬਰ : ਸ਼ੋਇਬ ਮਲਿਕ ਦਾ ਪਾਕਿਸਤਾਨੀ ਟੀਮ ਦੇ ਕਪਤਾਨ ਦਾ ਦੋ ਸਾਲ ਦਾ
ਕਾਰਜਕਾਲ ਕੱਲ੍ਹ ਖਤਮ ਹੋ ਰਿਹਾ ਹੈ ਪਰ ਪੂਰੀ ਸੰਭਾਵਨਾ ਹੈ ਕਿ ਪਾਕਿਸਤਾਨ ਕ੍ਰਿਕਟ
ਬੋਰਡ ਇਸ ਹਰਫਨਮੌਲਾ ਨੂੰ ਇੱਕ ਸਾਲ ਲਈ ਇਸ ਅਹੁਦੇ ਤੇ ਬਰਕਰਾਰ ਰੱਖੇ। ਉਹਨਾਂ ਦੀ
ਜਗ੍ਹਾ ਕੋਈ ਵੀ ਖਿਡਾਰੀ ਕਪਤਾਨੀ ਲਈ ਉਪਯੁਕਤ ਨਹੀਂ ਦਿਖਦਾ। ਉਹਨਾਂ ਦੇ ਇਸ ਸਾਲ
ਰਾਸ਼ਟਰੀ ਅਤੇ ਪਿਛਲੇ ਕੱਝ ਮੈਚਾਂ ਵਿੱਚ ਘਰੇਲੂ ਟੀਮ ਦੇ ਪ੍ਰਦਰਸ਼ਨ ਨੂੰ ਦੇਖਦਿਆਂ
ਉਮੀਦ ਹੈ ਕਿ ਪੀ ਸੀ ਬੀ ਮਲਿਕ ਨੂੰ ਕਪਤਾਨ ਬਣਾ ਕੇ ਰੱਖੇਗਾ। ਮਲਿਕ ਨੇ ਇੰਜਮਾਮ ਉਲ
ਹੱਕ ਤੋਂ ਬਾਅਦ ਕਪਤਾਨੀ ਸੰਭਾਲੀ ਸੀ ਜਿਨ੍ਹਾਂ ਲੇ 2007 ਵਿਸ਼ਵ ਕੱਪ ਵਿੱਚ
ਪਾਕਿਸਤਾਨੀ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਸੰਨਿਆਸ ਲੈ ਲਿਆ ਸੀ। ਇਸ ਤੋਂ ਬਾਅਦ
ਪੀ ਸੀ ਬੀ ਨੇ ਸੀਨੀਅਰ ਖਿਡਾਰੀ ਜਿਵੇਂ ਮੁਹੰਮਦ ਯੂਸੁਫ, ਸ਼ਾਹਿਦ ਅਫਰੀਦੀ ਅਤੇ ਸ਼ੋਇਬ
ਅਖਤਰ ਨੂੰ ਅਣਦੇਖਿਆ ਕਰਦਿਆਂ ਉਹਨਾਂ ਨੂੰ ਕਪਤਾਨ ਨਿਯੁਕਤ ਕੀਤਾ ਸੀ। ਹਾਲਾਂਕਿ ਮਲਿਕ
ਨੂੰ ਕਪਤਾਨੀ ਸੰਭਾਲਣ ਤੋਂ ਬਾਅਦ ਚਾਰੇ ਪਾਸਿਉਂ ਆਲੋਚਨਾਵਾਂ ਦਾ ਸਾਮ੍ਹਣਾ ਕਰਨਾ ਪਿਆ
ਅਤੇ ਇੱਥੋਂ ਤੱਕ ਕਿ ਯੂਸੁਫ ਨੇ ਤਾਂ ਆਈ ਸੀ ਐਲ ਨਾਲ ਜੁੜਣ ਲਈ ਇਸ ਹਰਫਨਮੌਲਾ ਨੂੰ
ਦੋਸ਼ੀ ਦੱਸਿਆ ਸੀ।
ਦੱਖਣੀ ਅਫਰੀਕਾ ਨੇ
ਆਸਟ੍ਰੇਲੀਆ ਨੂੰ ਉਸੇ ਦੀ ਜਮੀਨ ਤੇ ਹਰਾਇਆ
ਮੈਲਬੋਰਨ, 30 ਦਸੰਬਰ : ਦੱਖਣੀ ਅਫਰੀਕਾ ਨੇ ਦੂਜੇ ਟੈਸਟ ਮੈਚ ਦੇ ਪੰਜਵੇਂ ਦਿਨ
ਆਸਟ੍ਰੇਲੀਆ ਨੂੰ ਨੌ ਵਿਕਟਾਂ ਨਾਲ ਹਰਾ ਕੇ ਮੇਜਬਾਨ ਟੀਮ ਦੇ ਖਿਲਾਫ ਆਪਣੀ ਪਹਿਲੀ
ਟੈਸਟ ਸੀਰੀਜ ਤੇ ਜਿੱਤਣ ਦੀ ਮੋਹਰ ਲਗਾ ਕੇ ਇਤਿਹਾਸ ਰਚ ਦਿੱਤਾ ਹੈ। ਰਿਕੀ ਪੌਂਟਿੰਗ
ਦੀ ਅਗਵਾਈ ਵਿੱਚ ਪਹਿਲੇ ਨੰਬਰ ਤੇ ਖੜ੍ਹੀ ਆਸਟ੍ਰੇਲੀਆਈ ਟੀਮ ਨੂੰ ਇੱਕ ਹੋਰ ਹਾਰ ਦੇ
ਨਾਲ ਹੀ ਇਸ ਉਚ ਸਥਾਨ ਤੋਂ ਹੱਥ ਧੋਣਾ ਪੈ ਜਾਵੇਗਾ। ਦੱਖਣੀ ਅਫਰੀਕਾ ਦੀ ਟੀਮ ਤਿੰਨ
ਟੈਸਟ ਮੈਚਾਂ ਦੀ ਸੀਰੀਜ ਵਿੱਚ 2-0 ਨਾਲ ਅੱਗੇ ਹੋ ਗਈ ਹੈ। ਉਹ ਤੀਜਾ ਅਤੇ ਆਖਰੀ
ਟੈਸਟ ਜਿੱਤਣ ਦੇ ਨਾਲ ਟੈਸਟ ਰੈਕਿੰਗ ਵਿੱਚ ਪਹਿਲੇ ਨੰਬਰ ਦੀ ਟੀਮ ਬਣ ਜਾਵੇਗੀ। ਆਪਣੇ
ਕੱਲ੍ਹ ਦੇ ਸਕੋਰ ਬਿਨਾਂ ਕਿਸੇ ਨੁਕਸਾਨ ਦੇ 30 ਦੌੜਾਂ ਤੋਂ ਬਾਅਦ ਦੱਖਣੀ ਅਫਰੀਕਾ ਨੇ
ਬਾਕੀ ਬਚੇ 153 ਦੌੜਾਂ ਸਿਰਫ ਇੱਕ ਵਿਕਟ ਗੁਆ ਕੇ ਹਾਸਿਲ ਕਰ ਲਏ। ਦੱਖਣੀ ਅਫਰੀਕਾ ਲਈ
ਜੇਤੂ ਪਲ ਲੰਚ ਤੋਂ ਬਾਅਦ ਹਾਸ਼ਿਮ ਅਮਲਾ ਵੱਲੋਂ ਮਾਈਕਲ ਕਲਾਰਕ ਦੀ ਗੇਂਦ ਤੇ ਦੋ
ਦੌੜਾਂ ਲੈਣ ਦੇ ਨਾਲ ਆਇਆ। ਇਸ ਮੈਚ ਵਿੱਚ ਦੱਖਣ ਅਫਰੀਕੀ ਕਪਤਾਨ ਗ੍ਰੀਮ ਸਮਿਥ ਨੇ ਦੋ
ਅਰਧ ਸੈਂਕੜੇ ਮਾਰੇ। ਪਹਿਲੀ ਵਾਰ ਟੈਸਟ ਮੈਚ ਖੇਡ ਰਹੇ ਜੇਪ ਡੁਮਿਨੀ ਨੂੰ ਸੈਂਕੜਾ
ਬਣਾਉਣ ਦਾ ਸਹਿਰਾ ਹਾਸਿਲ ਹੋਇਆ। ਆਸਟ੍ਰੇਲੀਆਈ ਕਪਤਾਨ ਰਿਕੀ ਪੌਂਟਿੰਗ ਨੇ 101 ਅਤੇ
99 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਦੱਖਣੀ ਅਫਰੀਕਾ ਵੱਲੋਂ ਤੇਜ ਗੇਂਦਬਾਜ ਡੇਲ
ਸਟੇਨ ਨੇ ਸਭ ਤੋਂ ਵੱਧ ਦਸ ਵਿਕਟਾਂ 154 ਦੌੜਾਂ ਦੇ ਕੇ ਲਈਆਂ। ਪਹਿਲੀ ਪਾਰੀ ਵਿੱਚ
76 ਦੌੜਾਂ ਦੀ ਉਪਯੋਗੀ ਪਾਰੀ ਖੇਡਣ ਵਾਲੇ ਸਟੇਨ ਨੂੰ ਹਰਫਨਮੌਲਾ ਪ੍ਰਦਰਸ਼ਨ ਦੇ ਕਾਰਨ
ਮੈਨ ਆਫ ਦਾ ਮੈਚ ਐਲਾਨਿਆ ਗਿਆ। ਸਵੇਰ ਦੇ ਸੈਸ਼ਨ ਵਿੱਚ ਦੱਖਣ ਅਫਰੀਕਾ ਵੱਲੋਂ ਆਊਟ
ਹੋਣ ਵਾਲੇ ਸਿਰਫ ਇੱਕ ਖਿਡਾਰੀ ਕਪਤਾਨ ਸਮਿਥ ਰਹੇ। ਦੱਖਣ ਅਫਰੀਕੀ ਕਪਤਾਨ ਨੂੰ ਨਾਥਨ
ਹੌਰੀਟਜ ਨੇ ਐਲ ਬੀ ਡਬਲਿਊ ਆਊਟ ਕੀਤਾ। ਸਮਿਥ ਨੇ 94 ਗੇਂਦਾਂ ਦਾ ਸਾਮ੍ਹਣਾ ਕਰਦਿਆਂ
ਦਸ ਚੌਕਿਆਂ ਦੀ ਮਦਦ ਨਾਲ ਸ਼ਾਨਦਾਰ 75 ਦੌੜਾਂ ਬਣਾਈਆਂ। ਸਹਿਯੋਗੀ ਸਲਾਮੀ ਬੱਲੇਬਾਜ
ਨੀਲ ਮੈਕੇਂਜੀ 59 ਅਤੇ ਹਾਸ਼ਿਮ ਅਮਲਾ 30 ਦੌੜਾਂ ਬਣਾ ਕੇ ਅੰਤ ਤੱਕ ਨਾਬਾਦ ਰਹੇ।
ਗੇਂਦਬਾਜੀ ਤੋਂ ਜ਼ਿਆਦਾ ਇਸ ਟੈਸਟ ਮੈਚ ਵਿੱਚ ਹਾਰ ਤੋਂ ਬਚਣ ਲਈ ਮੇਜਬਾਨ ਟੀਮ ਨੂੰ
ਇੰਦਰ ਦੇਵਤਾ ਦੀ ਕ੍ਰਿਪਾ ਦੀ ਲੋੜ ਸੀ ਪਰ ਸਵੇਰੇ ਕੁੱਝ ਦੇਰ ਤੱਕ ਹੋਈ ਹਲਕੀ ਬਾਰਿਸ਼
ਤੋਂ ਬਾਅਦ ਹੀ ਅਸਮਾਨ ਸਾਫ ਹੋ ਗਿਆ ਅਤੇ ਮੈਚ ਆਪਣੇ ਨਿਰਧਾਰਿਤ ਸਮੇਂ ਤੇਂ ਹੀ ਸ਼ੁਰੂ
ਹੋਇਆ। ਇਸ ਟੈਸਟ ਸੀਰੀਜ ਨੂੰ ਹਰਾਉਣ ਦੇ ਨਾਲ ਹੀ ਪਿਛਲੇ 16 ਸਾਲ ਦੇ ਅੰਦਰ ਆਪਣੇ ਹੀ
ਧਰਤੀ ਤੇ ਹਾਰ ਸਵੀਕਾਰ ਕਰਨ ਵਾਲੇ ਰਿਕੀ ਪੌਂਟਿੰਗ ਪਹਿਲੇ ਆਸਟ੍ਰੇਲੀਆਈ ਕਪਤਾਨ ਹਨ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਸਵਦੇਸ਼ ਵਿੱਚ ਸੀਰੀਜ ਵਿੱਚ ਹਾਰ ਵੈਸਟਇੰਡੀਜ ਤੋਂ
1992-93 ਵਿੱਚ ਮਿਲੀ ਸੀ।
ਟੈਸਟ ਕ੍ਰਿਕਟ ਲਈ ਮਦਦਗਾਰ ਹਨ ਰਾਤ ਦੇ ਮੈਚ: ਵਾਰਨ
ਮੈਲਬੋਰਨ, 29 ਦਸੰਬਰ : ਕ੍ਰਿਕਟ ਪੰਡਿਤ ਭਾਵੇਂ ਹੀ ਰਾਤ ਨੂੰ ਟੈਸਟ ਖੇਡਣ ਦੇ ਸੁਝਾਅ
ਨੂੰ ਰਵਾਇਤ ਤੋੜਣ ਦੀ ਕਵਾਇਦ ਮੰਨ ਰਹੇ ਹੋਣ ਪਰ ਆਸਟ੍ਰੇਲੀਆ ਦੇ ਮਹਾਨ ਸਪਿਨਰ ਸ਼ੇਨ
ਵਾਰਨ ਦਾ ਮੰਨਣਾ ਹੈ ਕਿ ਇਸ ਨਾਲ ਦਰਸ਼ਕਾਂ ਦੀ ਕਮੀ ਨਾਲ ਜੂਝ ਰਹੇ ਪੰਜ ਦਿਨਾਂ
ਕ੍ਰਿਕਟ ਨੂੰ ਮਦਦ ਹੀ ਮਿਲੇਗੀ। ਵਾਰਨ ਨੇ ਹੇਰਾਲਡ ਸਨ ਅਖਬਾਰ ਵੱਲੋਂ ਆਯੋਜਿਤ ਸਿੱਧੀ
ਗੱਲਬਾਤ ਵਿੱਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦਿਨ ਰਾਤ ਦੇ ਟੈਸਟ ਨਾਲ ਕ੍ਰਿਕਟ ਦਾ
ਭਲਾ ਹੋਵੇਗਾ। ਆਸਟ੍ਰੇਲੀਆ ਇੰਗਲੈਂਡ ਦੱਖਣੀ ਅਫਰੀਕਾ ਅਤੇ ਭਾਰਤ ਵਿੱਚ ਟੈਸਟ ਕ੍ਰਿਕਟ
ਦੀਆਂ ਜੜ੍ਹਾਂ ਮਜਬੂਤ ਹਨ, ਪਰ ਅਸੀਂ ਦੂਜੇ ਦੇਸ਼ਾਂ ਵਿੱਚ ਵੀ ਇਸ ਨੂੰ ਬੜ੍ਹਾਵਾ ਦੇਣਾ
ਹੈ। ਰਾਤ ਦੇ ਮੈਚਾਂ ਨਾਲ ਜਰੂਰ ਇਸ ਵਿੱਚ ਮਦਦ ਮਿਲੇਗੀ। ਸਾਬਕਾ ਲੈਗ ਸਪਿਨਰ ਦਾ
ਮੰਨਣਾ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਅੰਪਾਇਰਿੰਗ ਦਾ ਪੱਧਰ ਡਿੱਗਦਾ ਜਾ ਰਿਹਾ
ਹੈ ਅਤੇ ਉਹਨਾਂ ਨੇ ਪਾਕਿਸਤਾਨ ਦੇ ਅਲੀਮ ਡਾਰ ਦੀ ਮਿਸਾਲ ਦਿੱਤੀ। ਉਹਨਾਂ ਕਿਹਾ ਕਿ
ਅਲੀਮ ਡਾਰ ਬਹੁਤ ਗਲਤੀਆਂ ਕਰਦੇ ਹਨ। ਉਹਨਾਂ ਨੂੰ ਬ੍ਰੇਕ ਦੀ ਲੋੜ ਹੈ। ਅੰਪਾਇਰਿੰਗ
ਦਾ ਪੱਧਰ ਬਹੁਤ ਖਰਾਬ ਹੁੰਦਾ ਜਾ ਰਿਹਾ ਹੈ। ਸੰਨਿਆਸ ਦੇ ਫੈਸਲੇ ਨੂੰ ਬਦਲਣ ਦੀ
ਸੰਭਾਵਨਾ ਤੋਂ ਵਾਰ ਵਾਰ ਇਨਕਾਰ ਕਰਨ ਵਾਲੇ ਵਾਰਨ ਨੇ ਕਿਹਾ ਕਿ ਆਸਟ੍ਰੇਲੀਆਈ ਟੀਮ ਦੇ
ਮੌਜੂਦਾ ਖਰਾਬ ਦੌਰ ਤੋਂ ਉਹ ਵਾਕਿਫ ਹਨ। ਉਹਨਾਂ ਇਹ ਵੀ ਕਿਹਾ ਕਿ ਡ੍ਰੈਸਿੰਗ ਰੂਮ ਦੇ
ਆਪਣੇ ਦਿਨਾਂ ਨੂੰ ਉਹ ਯਾਦ ਕਰਦੇ ਹਨ, ਪਰ ਫਿਲਹਾਲ ਉਹਨਾਂ ਦਾ ਪੂਰਾ ਧਿਆਨ ਚੰਗੇ
ਪਿਤਾ ਦੀ ਭੂਮਿਕਾ ਨਿਭਾਉਣ ਤੇ ਹੈ। ਉਹਨਾਂ ਕਿਹਾ ਕਿ ਮੈਨੂੰ ਆਸਟ੍ਰੇਲੀਆ ਲਈ ਖੇਡਣ
ਦੀ ਕਮੀ ਖਲਦੀ ਹੈ। ਮੈਂ 20 ਸਾਲ ਆਸਟ੍ਰੇਲੀਆ ਲਈ ਖੇਡਿਆ ਹੈ ਅਤੇ ਕਦੇ ਇਸ ਨੂੰ
ਨੌਕਰੀ ਨਹੀਂ ਸਮਝਿਆ। ਮੈਂ ਇਸ ਦਾ ਪੂਰਾ ਮਜਾ ਲਿਆ।
ਆਸਟ੍ਰੇਲੀਆਈ ਸਰਕਾਰ ਹਨੀਫ ਤੋਂ ਮਾਫੀ ਮੰਗੇ: ਅੰਨਾ ਬਲੀਘ
ਮੈਲਬੋਰਨ, 29 ਦਸੰਬਰ : ਕਵੀਂਸਲੈਂਡ ਦੀ ਪ੍ਰਧਾਨ ਮੰਤਰੀ ਅੰਨਾ ਬਲੀਘ ਨੇ ਅੱਜ ਕਿਹਾ
ਹੈ ਕਿ ਆਸਟ੍ਰੇਲੀਆ ਸਰਕਾਰ ਨੂੰ ਜਿੰਮੇਵਾਰੀ ਸਵੀਕਾਰ ਕਰਦਿਆਂ ਨਿਰਦੋਸ਼ ਭਾਰਤੀ ਡਾਕਟਰ
ਮੁਹੰਮਦ ਹਨੀਫ ਤੋਂ ਮਾਫੀ ਮਗਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਬ੍ਰਿਟੇਨ ਵਿੱਚ ਅਸਫਲ
ਕਾਰ ਹਮਲੇ ਦੇ ਸਬੰਧ ਵਿੱਚ ਗਲਤ ਤਰੀਕੇ ਨਾਂਲ ਹਿਰਾਸਤ ਵਿੱਚ ਲਏ ਗਏ ਹਨੀਫ ਨੂੰ
ਨਿਰਪੱਖ ਜਾਂਚ ਵਿੱਚ ਨਿਰਦੋਸ਼ ਕਰਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਕੇਵਿਨ
ਰੁਡ ਦੀ ਸਰਕਾਰ ਦੀ ਜਿੰਮੇਵਾਰੀ ਹੈ ਕਿ ਊਹਹਨੀਫ ਤੋਂ ਮਾਫੀ ਮੰਗਣ ਕਿਉਂਕਿ ਸਰਕਾਰ ਦੇ
ਕੰਮ ਦੀ ਜਿੰਮੇਵਾਰੀ ਕੋਈ ਸਰਕਾਰ ਹੀ ਲੈਂਦੀ ਹੈ। ਮੁਹੰਮਦ ਹਨੀਫ ਪਿਛਲੇ ਸਾਲ
ਗ੍ਰਿਫਤਾਰੀ ਤੋਂ ਪਹਿਲਾਂ ਕਵੀਂਸਲੈਂਡ ਵਿੱਚ ਹੀ ਕੰਮ ਕਰ ਰਿਹਾ ਸੀ। ਊਹਨਾਂ ਕਿਹਾ ਕਿ
ਹਾਲਾਂਕਿ ਹਨੀਫ ਨੂੰ ਪਿਛਲੀ ਜਾਨ ਹਾਵਰ ਸਰਕਾਰ ਦੇ ਸ਼ਾਸਨ ਕਾਲ ਵਿੱਚ ਊਸ ਤ੍ਰਾਸਦੀ
ਤੋਂ ਲੰਘਣਾ ਪਿਆ ਸੀ ਫਿਰ ਵੀ ਵਰਤਮਾਨ ਰੁਡ ਸਰਕਾਰ ਨੂੰ ਉਸ ਤੋਂ ਮਾਫੀ ਮੰਗਣੀ
ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਹਾਲਾਂਕਿ ਸੰਘੀ ਸਰਕਾਰ ਦੇ ਸਾਮ੍ਹਣੇ ਹੈ
ਪਰ ਮੈਂ ਸਮਝਣਾ ਹਾਂ ਕਿ ਜਦੋਂ ਕਿਸੇ ਵਿਅਕਤੀ ਦੇ ਨਾਲ ਊਚਿਤ ਵਿਵਹਾਰ ਨਹੀਂ ਕੀਤਾ
ਜਾਂਦਾ ਹੈ ਤਾਂ ਇਹ ਵਿਵਹਾਰਿਕ ਚੀਜ ਹੈ ਜਿਸ ਨੂੰ ਕੀਤਾ ਜਾਣਾ ਚਾਹੀਦਾ ਹੈ।
ਖਿਡਾਰੀਆਂ ਵੱਲੋਂ ਕੱਪ ਜਿੱਤਣ ਲਈ ਲਿਆ ਜਾਂਦਾ ਹੈ ਨਸ਼ਿਆਂ ਸਹਾਰਾ--
ਮਹਿਲ ਕਲਾਂ 27 ਦਸੰਬਰ (ਰਘਵੀਰ ਜਲਾਲਦੀਵਾਲ) -ਪੰਜਾਬ ਵਿੱਚ ਪੇਂਡੂ ਖੇਡ ਮੇਲੇ ਆਮ
ਤਾਂ ਸਾਰਾ ਸਾਲ ਹੀ ਹੁੰਦੇ
ਰਹਿੰਦੇ ਹਨ, ਪਰ ਜਨਵਰੀ, ਫਰਵਰੀ ਅਤੇ ਮਾਰਚ ਆਦਿ ਤਿੰਨ ਮਹੀਨੇ ਤਾਂ ਪੰਜਾਬ ਵਿੱਚ
ਕੁੱਝ ਹੀ ਪਿੰਡ ਇਸ ਤਰ੍ਹਾ ਦੇ ਹੋਣਗੇ ਜਿੱਥੇ ਪੇਂਡੂ ਖੇਡ ਮੇਲੇ ਨਾ ਕਰਵਾਏ
ਜਾਂਦੇ ਹੋਣ ਇਹ ਪੇਂਡੂ ਖੇਡ ਮੇਲੇ ਪਹਿਲਾ ਤਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ
ਕਰਵਾਏ ਜਾਂਦੇ ਸਨ ਪਰ ਹੁਣ ਹਰ ਪਿੰਡ ਵਿੱਚ ਖੇਡ ਕਲੱਬਾਂ ਅਤੇ ਨੌਜਵਾਨ ਸਭਾਵਾਂ ਦੇ
ਹੋਂਦ ਵਿੱਚ ਆਉਣ ਤੋਂ ਬਾਅਦ ਇਹਨਾਂ ਕਲੱਬਾਂ ਤੇ ਸੰਸਥਾਵਾਂ ਦੇ ਨੌਜਵਾਨਾਂ ਵੱਲੋਂ
ਪੰਚਾਇਤਾਂ ਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਖੇਡ ਮੇਲੇ ਕਰਵਾਏ ਜਾਦੇ ਹਨ,
ਇਹਨਾਂ ਹੋ ਰਹੇ ਪੇਂਡੂ ਖੇਡ ਮੇਲਿਆਂ ਨੂੰ ਦੇਖ ਕੇ ਕੁਝ ਥੜੱਲੇਦਾਰ ਵਿਅਕਤੀਆਂ ਵੱਲੋਂ
ਅਕੈਡਮੀਆਂ ਬਣਾ ਕੇ ਵੱਡੇ ਵੱਡੇ ਕਬੱਡੀ ਕੱਪ ਕਰਵਾਏ ਜਾ ਰਹੇ ਹਨ, ਇਹਨਾਂ ਕਬੱਡੀ
ਕੱਪਾਂ ਦੀ ਤਰਜ ਤੇ ਵਿਦੇਸਾਂ ਵਿੱਚ ਬੈਠੇ ਕੁਝ ਪੰਜਾਬੀਆਂ ਵੱਲੋਂ ਪੰਜਾਬ ਵਿੱਚ
ਕਬੱਡੀ ਕੱਪ ਕਰਵਾਉਣ ਦੇ ਨਾਅ ਤੇ ਵਿਦੇਸ਼ਾਂਵਿੱਚੋਂ ਲੱਖਾ ਰੁਪਏ ਫੰਡ ਇੱਕਠਾ ਕੀਤਾ
ਜਾਦਾ ਹੈ। ਇਹ ਕਰਵਾਏ ਜਾ ਰਹੇ ਕਬੱਡੀ ਕੱਪਾਂ ਸਮੇਂ ਇੱਕਲੀ ਕਬੱਡੀ ਖੇਡ ਹੀ ਦੇਖਣ
ਨੂੰ ਨਹੀਂ ਮਿਲਦੀ ਸਗੋਂ ਗੁਰਦਾਸ ਮਾਨ, ਬੱਬੂ ਮਾਨ, ਭੁਪਿੰਦਰ ਗਿੱਲ, ਮਿਸ਼. ਨੀਲਮ,
ਜੈਜੀ ਬੀ ਵਰਗੇ ਮਹਿੰਗੇ ਗਾਇਕਾਂ ਦੇ ਅਖਾੜੇ ਵੀ ਲਗਾਕੇ ਲੋਕਾਂ ਨੂੰ ਪ੍ਰਭਾਵਿਤ ਕਰਕੇ
ਜਿੱਥੇ ਉਹਨਾ ਤੋਂ ਲੱਖਾਂ ਰੁਪਏ ਫੰਡ ਇੱਕਠਾ ਕੀਤਾ ਜਾ ਰਿਹਾ ਹੈ, ਉਥੇ ਪੰਜਾਬ ਵਿੱਚ
ਰਾਜਨੀਤਿਕ ਆਗੂਆਂ ਤੇ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਵਿੱਚ ਆਪਣਾ ਦਬਦਬਾ ਬਣਾਇਆ ਜਾਂਦਾ
ਹੈ। ਵਿਦੇਸ਼ਾ ਵਿੱਚ ਬੈਠੇ ਕੁਝ ਐਨ.ਆਰ.ਆਈ ਵੀਰਾਂ ਵੱਲੋਂ ਖੇਡ ਕਲੱਬਾਂ ਬਣਾਕੇ ਵੱਡੇ
ਵੱਡੇ ਖੇਡ ਮੇਲ ਕਰਵਾਏ ਜਾਂਦੇ ਹਨ, ਵਿਦੇਸ਼ਾ ਦੇ ਵਿੱਚ ਬਣੇ ਕਲੱਬਾਂ ਦੇ ਨੁਮਾਇਦਿਆਂ
ਵੱਲੋਂ ਪੰਜਾਬ ਦੇ ਨਾਮਵਰ ਖਿਡਾਰੀਆਂ ਨੂੰ ਮਹਿੰਗੇ ਭਾਅਵਾਂ ਵਿੱਚ ਖਰੀਦ ਕੇ ਕਲੱਬ
ਵੱਲੋਂ ਖੇਡਣ ਦੇ ਸੱਦੇ ਦਿੱਤੇ ਜਾਦੇ ਹਨ। ਜਦੋਂ ਇਹ ਪੰਜਾਬ ਦੇ ਗੱਭਰੂ ਵਿਦੇਸ਼ੀ ਧਰਤੀ
ਤੇ ਕਬੱਡੀ ਕੱਪ ਖੇਡਣ ਲਈ ਪਹੁੰਚ ਜਾਂਦੇ ਹਨ ਤਾਂ ਇਹ ਮੈਚ ਜਿੱਤਣ ਦੇ ਇਰਾਦੇ ਨਾਲ
ਖਿਡਾਰੀਆਂ ਵੱਲੋਂ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਬਾਰੇ ਪਿਛਲੇ ਸਮੇਂ ਦੌਰਾਨ
ਕੁਝ ਖਿਡਾਰੀਆਂ ਦੇ ਨਸ਼ਈ ਹਾਲਤ ਵਿੱਚ ਪਕੜੇ ਜਾਣ ਤੇ ਇਹ ਸਭ ਕੁਝ ਸਪੱਸਟ ਹੋ ਚੁਕਿਆ
ਹੈ। ਕਿ ਵਿਦੇਸੀ ਖੇਡ ਕਲੱਬਾਂ ਮੈਚ ਜਿੱਤਣ ਲਈ ਖਿਡਾਰੀਆਂ ਨੂੰ ਨਸ਼ਿਆਂ ਤੋਂ ਵਰਜ
ਨਹੀਂ ਰਹੀਆਂ, ਇਹਨਾਂ ਕਬੱਡੀ ਖਿਡਾਰੀਆਂ ਨੂੰ ਪ੍ਰਭਾਵਿਤ ਕਰਨ ਲਈ ਐਨ.ਆਰ.ਆਈ ਵੀਰਾਂ
ਵੱਲੋਂ ਕਈ ਵੱਡੇ ਵੱਡੇ ਇਨਾਮ ਬੈਸਟ ਸਟਾਪਰ ਜਾਂ ਬੈਸਟ ਰੇਡਰ ਦਾ ਖਿਤਾਬ ਦੇ ਕੇ
ਨਿਮਾਜਿਆ ਜਾ ਰਿਹਾ ਹੈ, ਜੋ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ, ਪਰ ਖਿਡਾਰੀਆਂ ਦਾ
ਕਬੱਡੀ ਦੇ ਨਾਲ ਨਾਲ ਨਸ਼ਿਆਂ ਦੇ ਦਰਿਆ ਦੇ ਵਿੱਚ ਵਹਿੰਦੇ ਜਾਣ ਨੂੰ ਜੇਕਰ ਨਾ ਰੋਕਿਆ
ਗਿਆ ਤਾਂ ਪੰਜਾਬ ਦੀ ਮਾਂ ਖੇਡ ਕਬੱਡੀ ਇੱਕ ਦਿਨ ਬਿਲਕੁਲ ਅਲੋਪ ਹੋ ਜਾਵੇਗੀ।
ਤਿੰਨ ਦਿਨਾਂ ਸੰਜੀਵ ਰਜੀਵ ਯਾਦਗਾਰੀ ਫੁਟਬਾਲ ਟੂਰਨਾਮੈਂਟ ਧੂਮ ਧਾਮ ਨਾਲ ਸ਼ੁਰੂ
ਅਹਿਮਦਗੜ 26 ਦਸੰਬਰ
ਤਿੰਨ ਦਿਨਾਂ ਸੰਜੀਵ ਰਜੀਵ ਯਾਦਗਾਰੀ ਫੁਟਬਾਲ ਟੂਰਨਾਮੈਂਟ ਅੱਜ ਸਥਾਨਕ ਗਾਂਧੀ ਸਕੂਲ
ਦੇ ਗਰਾਊਡ ਵਿਖੇ ਧੂਮ ਧਾਮ ਨਾਲ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਸ੍ਰੇਆਂਸ
ਪੇਪਰ ਮਿਲ ਦੇ ਅਗਜੈਕਟਿਵ ਡਾਇਰੈਕਟਰ ਅਨਿਲ ਕੁਮਾਰ ਨੇ ਕੀਤਾ। ਇਸ ਮੌਕੇ ਨਗਰ ਕੌਂਸਲ
ਪ੍ਰਧਾਨ ਊਸ਼ਾ ਸੂਦ, ਉਪ ਪ੍ਰਧਾਨ ਹਰਬੰਸ ਕੌਰ, ਕੌਂਸਲਰ ਬਿਮਲ ਕੁਮਾਰ, ਕੌਂਸਲਰ ਭਾਗ
ਸਿੰਘ, ਪਤਰਕਾਰ ਯੂਨੀਅਨ ਦੇ ਪ੍ਰਧਾਨ ਰਵਿੰਦਰ ਪੁਰੀ, ਖੁਸ਼ੀ ਮੁਹੰਮਦ, ਕੇਦਾਰ ਕਪਿਲਾ,
ਦਿਲਸ਼ਾਦ ਮੁਹੰਮਦ ਆਦਿ ਹਾਜਰ ਸਨ। ਟੂਰਨਾਮੈਂਟ ਦੌਰਾਨ 16 ਫੁਟਬਾਲ ਦੀਆਂ ਟੀਮਾਂ ਭਾਗ
ਲੈ ਰਹੀਆਂ ਹਨ। ਅੱਜ ਦੇ ਮੁਕਾਬਲਿਆਂ ਵਿਚ ਗੁਰਮ ਕਲਬ ਨੇ ਗੁਜਰਵਾਲ ਨੂੰ 1-0 ਨਾਲ
ਹਰਾਇਆ ਜਦਕਿ ਨਵਾਂ ਪਿੰਡ ਗੋਬਿੰਦਪਰਾ ਟੀਮ ਨੇ ਮੁਬਾਰਕਪੁਰ ਚੁੰਘਾ ਨੂੰ 4-0 ਨਾਲ
ਹਰਾਇਆ। ਅਲੂਣਾ ਤੋਲਾ ਕਲਬ ਨੇ ਅਹਿਮਦਗੜ ਨੂੰ 5-1 ਤੇ ਹਰਾਇਆ।
ਬਰਨਾਲਾ,
23 ਦਸੰਬਰ- ( ਬਾਜਵਾ/ ਢਿੱਲੋਂ)

ਜੱਥੇਦਾਰ ਕਰਤਾਰ ਸਿੰਘ ਜੋਸ਼ੀਲਾ ਖੇਡ ਸਟੇਡੀਅਮ ਵਿਖੇ ਹੋਏ 15ਵੇਂ ਖੇਡ ਮੇਲਾ ਬੜੀ
ਧੂਮ-ਧੜੱਕੇ ਨਾਲ ਸਮਾਪਤ ਹੋਇਆ। ਕਬੱਡੀ 52 ਕਿਲੋ ਗ੍ਰਾਮ ਵਿੱਚ ਧੂਰਕੋਟ ਨੇ ਪਹਿਲਾ,
ਕੂਲਰੀਆਂ ਨੇ ਦੂਸਰਾ ਸਥਾਨ ਹਾਸ਼ਲ ਕੀਤਾ, ਜਦਕਿ ਕਬੱਡੀ 57 ਕਲੋਗ੍ਰਾਮ ਵਿੱਚ 32
ਟੀਮਾਂ ਵਿੱਚੋਂ ਚੀਮਾ ਜੋਧਪੁਰ ਨੇ ਪਹਿਲਾ ਤੇ ਘਰਾਚੋਂ ਨੇ ਦੂਸਰਾ ਸਥਾਨ ਹਾਸ਼ਲ ਕੀਤਾ।
ਕਬੱਡੀ ਓਪਨ ਦੀਆਂ 40 ਟੀਮਾਂ ਵਿੱਚੋਂ ਪਿੰਡ ਗੁਰਮ ਨੇ ਪਹਿਲਾ, ਜਲਾਲ ਨੇ ਦੂਸਰਾ ਤੇ
ਜਨੇਤਪੁਰਾ ਨੇ ਤੀਸਰਾ ਸਥਾਨ ਹਾਸ਼ਲ ਕੀਤਾ। ਇਸ ਮੌਕੇ ਹੋਏ ਕੁਲਦੀਪ ਸਿੰਘ ਸੇਖੋਂ
ਕਬੱਡੀ ਕੱਪ ਵਿੱਚ ਪੰਜਾਬ ਦੀਆਂ ਨਾਮਵਰ 8 ਅਕੈਡਮੀ ਦੀਆਂ ਟੀਮਾਂ ਨੇ ਹਿੱਸਾ ਲਿਆ,
ਜਿਸ ਵਿੱਚ ਹਰਜੀਤ ਸਿੰਘ ਫਰੈਂਡਜ ਕਬੱਡੀ ਕਲੱਬ ਪੱਤੋ ਹੀਰਾ ਸਿੰਘ (ਮੋਗਾ), ਮਾਤਾ
ਨਸੀਬ ਕੌਰ ਅਕੈਡਮੀ ਫਰਵਾਹੀ, ਦਸ਼ਮੇਸ ਕਬੱਡੀ ਕਲੱਬ ਕਾਲਖ (ਲੁਧਿਆਣਾ), ਡੀ.ਏ.ਵੀ.
ਕਲੱਬ (ਬਠਿੰਡਾ), ਹਰਜੀਤ ਕਬੱਡੀ ਕਲੱਬ ਜਗਰਾਉਂ, ਹਰਜੀਤ ਤਲਵਾਰ ਕਬੱਡੀ ਕਲੱਬ
ਬਾਜਾਖਾਨਾ ਆਦਿ ਨੇ ਹਿੱਸਾ ਲਿਆ। ਬਰਨਾਲਾ ਦੇ ਸਭ ਤੋਂ ਵੱਡੇ ਕਬੱਡੀ ਕੱਪ ਉਪਰ ਹਰਜੀਤ
ਸਿੰਘ ਕਬੱਡੀ ਕਲੱਬ ਜਗਰਾਉਂ ਨੇ 32 ਅੰਕ ਹਾਸ਼ਲ ਕਰਕੇ 71000 ਰੁਪੈ ਨਕਦ ਤੇ ਕੱਪ ਉਪਰ
ਕਬਜ਼ਾ ਕੀਤਾ ਜਦਕਿ ਦਸ਼ਮੇਸ ਕਬੱਡੀ ਕਲੱਬ ਕਾਲਖਾਂ (ਲੁਧਿਅਣਾ) ਨੇ ਦੂਸਰਾ ਸਥਾਨ ਹਾਸ਼ਲ
ਕੀਤਾ ਕਬੱਡੀ ਦੀਆਂ ਟੀਮਾਂ ਨੂੰ ਕਲੱਬ ਵੱਲੋਂ ਕਰੀਬ 5 ਲੱਖ ਰੁਪੈ ਨਕਦ ਇਨਾਮ ਦਿੱਤੇ
ਗਏ। ਖੇਡ ਮੇਲੇ ਵਿੱਚ ਕਬੱਡੀ ਕੱਪ ਮੌਕੇ ਕਈ ਵਰ ਇੱਕ-ਇੱਕ ਰੇਡ ਦਾ ਇਨਾਮ ਕਰੀਬ 1000
ਰੁਪੈ ਪ੍ਰਤੀ ਰੇਡ ਤੱਕ ਪੁਆਇੰਟ ਜਾਂਦਾ ਸੀ। ਕੁੱਤਿਆਂ ਦੀ ਦੌੜ ਵਿਸ਼ੇਸ਼ ਖਿੱਚ ਦਾ
ਕੇਂਦਰ ਸਨ, ਦੌੜਾਂ ਵਿੱਚ ਪ੍ਰਮਜੀਤ ਸਿੰਘ ਮਾਨਸਾ ਦਾ ਕੁੱਤਾ ਪਹਿਲਾ ਸਥਾਨ ਜਦਕਿ
ਭੋਲਾ ਸਿੰਘ ਰੋਲੀ ਦੇ ਕੁੱਤੇ ਨੇ ਦੂਸਰਾ ਸਥਾਨ ਹਾਸ਼ਲ ਕੀਤਾ। ਇਸ ਮੌਕੇ ਜੇਤੂ
ਖਿਡਾਰੀਆਂ ਨੂੰ ਆਏ ਮੁੱਖ ਮਹਿਮਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ ਅਤੇ
ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਨੇ ਇਨਾਮ ਤਕਸ਼ੀਮ ਕੀਤੇ ਅਤੇ ਢੀਂਡਸਾ ਨੇ ਕਿਹਾ ਕਿ
ਮੈਂ ਆਪਣੇ ਕੋਟੇ ਵਿੱਚੋਂ ਕਲੱਬ ਲਈ 2 ਲੱਖ ਰੁਪੈ ਦੀ ਗ੍ਰਾਂਟ ਦੇ ਅਤੇ ਸਕੂਲ ਲਈ 10
ਲੱਖ ਰੁਪੈ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਿੰਨੀ ਸੰਧੂ ਪੱਤੀ
ਸੁਧਾਰ ਕਮੇਟੀ ਰਾਸ਼ੀ ਇਕੱਠੀ ਕਰੇਗੀ ਤੇ ਉਸ ਤੋਂ ਦੁੱਗਣੀ ਰਕਮ ਮੈਂ ਗ੍ਰਾਂਟ ਦੇ
ਦੇਵਾਂਗਾ। ਇਸ ਮੌਕੇ ਮਲਕੀਤ ਸਿੰਘ ਕੀਤੂ, ਭੋਲਾ ਸਿੰਘ ਵਿਰਕ ਮੈਂਬਰ ਜਨਰਲ ਕੌਂਸ਼ਲ,
ਬਾਬਾ ਟੇਕ ਸਿੰਘ ਧਨੌਲਾ, ਇੰਦਰਪਾਲ ਸਿੰਘ ਚੇਅਰਮੈਨ ਇੰਪਰੂਮੈਂਟ, ਪ੍ਰਮਜੀਤ ਸਿੰਘ
ਢਿੱਲੋਂ ਪ੍ਰਧਾਨ ਨਗਰ ਕੌਂਸ਼ਲ ਬਰਨਾਲਾ, ਗੁਰਤੇਜ ਸਿੰਘ ਖੁੱਡੀ ਚੇਅਰਮੈਨ ਜ਼ਿਲ੍ਹਾ
ਪ੍ਰੀਸ਼ਦ, ਵਾਇਸ ਪ੍ਰਧਾਨ ਗੁਰਤੇਜ ਸਿੰਘ ਧੌਲਾ, ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਮਾਨ
ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਇਕਬਾਲ ਸਿੰਘ ਬਾਜਵਾ, ਰਮਿੰਦਰ
ਸਿੰਘ ਰੰਮੀ ਢਿੱਲੋਂ, ਤੇਜਿੰਦਰ ਸੋਨੀ, ਗੁਰਚਰਨ ਸਿੰਘ ਭਿੱਲਾ ਤੇ ਗੁੱਡੂ ਮਾਸਟਰ ਜੀ
ਨੇ ਸਟੇਜ਼ ਸੈਕਟਰੀ ਦੀ ਸੇਵਾ ਨਿਭਾਈ।
ਮੋਹਾਲੀ ਟੈਸਟ ਡਰਾਅ, ਭਾਰਤ ਨੇ 1-0 ਨਾਲ ਸੀਰੀਜ਼
ਜਿੱਤੀ
ਮੋਹਾਲੀ/ਬਿਊਰੋ ਨਿਊਜ਼
ਭਾਰਤ ਦੀ ਧਰਤੀ 'ਤੇ ਇੱਕ ਰੋਜਾ ਸੀਰੀਜ਼ ਦਿਵਾਉਣ ਤੋਂ ਬਾਅਦ ਅੰਗਰੇਜ ਹੁਣ ਟੈਸਟ
ਸੀਰੀਜ ਵੀ ਹਾਰ ਕੇ ਆਪਣੇ ਵਤਨ ਖਾਲੀ ਪਰਤ ਰਹੇ ਹਨ। ਇੱਕ ਪਾਸੇ ਜਿੱਥੇ ਭਾਰਤ ਲਗਾਤਾਰ
ਜਿੱਤ ਦਰ ਜਿੱਤ ਦਰਜ ਕਰਦਾ ਬੁਲੰਦੀਆਂ ਵੱਲ ਵੱਧ ਰਿਹਾ ਹੈ ਉੱਥੇ ਚੈਂਪੀਅਨ ਅਖਵਾਉਣ
ਵਾਲੀ ਆਸਟਰੇਲੀਆਈ ਟੀਮ ਭਾਰਤ ਤੋਂ ਮਤਾ ਖਾਣ ਤੋਂ ਬਾਅਦ ਦੱਖਣੀ ਅਫਰੀਕਾ ਦੇ ਹੱਥੋਂ
ਵੀ ਬੁਰੀ ਤਰ੍ਹਾਂ ਨਾਲ ਹਾਰ ਚੁੱਕੀ ਹੈ। ਮੋਹਾਲੀ ਵਿਖੇ ਇੰਗਲੈਂਡ ਅਤੇ ਭਾਰਤ ਦੇ
ਵਿਚਕਾਰ ਖੇਡਿਆ ਗਿਆ ਦੂਜਾ ਟੈਸਟ ਮੈਚ ਬਿਨਾ ਕਿਸੇ ਨਤੀਜੇ ਤੋਂ ਖਤਮ ਹੋ ਗਿਆ। ਇਸ
ਮੈਚ ਦੇ ਡਰਾਅ ਨਾਲ ਹੀ ਭਾਰਤ ਨੇ ਇਹ ਟੈਸਟ ਸੀਰੀਜ਼ 1-0 ਨਾਲ ਜਿੱਤ ਲਈ ਹੈ।
ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਚ ਗਿੱਦੜਬਾਹਾ ਦੇ ਪਵਨੀਤ ਵਰਮਾ ਨੇ ਕੁਸਤੀ ਚ
ਤੀਜਾ ਸਥਾਨ ਪਾਪਤ ਕੀਤਾ
ਗਿੱਦੜਬਾਹਾ 22 ਦਸੰਬਰ(ਗੁਰਮੀਤ ਮਾਨ )
ਪਿਛਲੇ ਦਿਨੀ ਬਠਿਡਾ ਵਿਖੇ ਹੋਈਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਚ
ਗਿੱਦੜਬਾਹਾ ਦੇ ਪਵਨੀਤ ਵਰਮਾ ਪੁੱਤਰ ਗੁਰਦੀਪ ਵਰਮਾ ਨੇ ਕੁਸਤੀ ਚ ਤੀਜਾ ਸਥਾਨ ਪਾਪਤ
ਕੀਤਾ। ਬਾਬਾ ਗੰਗਾ ਰਾਮ ਕੁਸਤੀ ਅਖਾੜਾ ਦੇ ਕੁਸਤੀ ਕੋਚ ਗੁਰਪ੍ਰੀਤ ਸਿੰਘ ਭਲਵਾਨ ਨੇ
ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ 9 ਸਾਲਾਂ ਦਾ ਪਵਨੀਤ ਵਰਮਾ ਜੋ ਪਿਛਲੇ
ਕਾਫੀ ਸਮੇ ਤੋ ਉਹਨਾਂ ਕੋਲ ਕੁਸਤੀ ਦੀ ਟਰੇਨਿੰਗ ਲੈ ਰਿਹਾ ਹੈ। ਉਹਨਾਂ ਦੱਸਿਆ ਕਿ ਇਹ
ਛੋਟੀ ਉਮਰ ਦਾ ਬੱਚਾ ਆਉਣ ਵਾਲੇ ਸਮੇ ਵਿੱਚ ਵਧੀਆ ਪਹਿਲਵਾਨ ਬਣੇਗਾ। ਮਾਸਟਰ ਬਲਵਿੰਦਰ
ਸਿੰਘ ਜਰਨਲ ਸਕੱਤਰ ਜਿਲ੍ਹਾ ਕੁਸਤੀ ਐਸੋਸੀਏਸਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ
ਚਾਹੀਦਾ ਹੈ ਕਿ ਛੋਟੀ ਉਮਰ ਚੋ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਬੱਚਿਆ ਦੀ ਪੜ੍ਹਾਈ
ਅਤੇ ਖੁਰਾਕ ਮੁਫਤ ਮਿਲਣੀ ਚਾਹੀਦੀ ਹੈ ਅਤੇ ਅਜਿਹੇ ਕਾਬਲ ਬੱਚਿਆਂ ਨੂੰ ਸਿਰਫ ਵਿੰਗ ਚ
ਰੱਖ ਕੇ ਯੋਗ ਸਿਖਲਾਈ ਅਤੇ ਪੜ੍ਹਾਈ ਕਰਵਾਈ ਜਾਵੇ ਤਾਂ ਜੋ ਇਹ ਬੱਚੇ ਸਾਡੇ ਭਾਰਤ ਦਾ
ਨਾਮ ਦੁਨੀਆਂ ਵਿੱਚ ਰੋਸਨ ਕਰਨ। ਇਸ ਸਮੇ ਮਾਸਟਰ ਬਲਵਿੰਦਰ ਸਿੰਘ ਜਰਨਲ ਸਕੱਤਰ
ਜਿਲ੍ਹਾ ਕੁਸਤੀ ਐਸੋਸੀਏਸਨ, ਪਵਨੀਤ ਦੇ ਪਿਤਾ ਗੁਰਦੀਪ ਵਰਮਾ , ਕੁਲਵੰਤ ਸਿੰਘ
ਛੱਤੇਆਣਾ, ਬਾਸਕਿਟਬਾਲ ਕੋਚ ਜਗਸੀਰ ਪੁਰੀ ਵੀ ਹਾਜਰ ਸਨ
20ਵੀਂ ਪੰਜਾਬ ਰੋਲਰ ਸਕੈਟਿੰਗ ਚੈਪਿਅਨਸ਼ਿਪ ਸਥਾਨਕ ਪੁਲਿਸ ਲਾਈਨ ਵਿਖੇ 25 ਦਸੰਬਰ
ਨੂੰ
ਸੰਗਰੂਰ 22 ਦਸੰਬਰ
ਪੰਜਾਬ ਰੋਲਰ ਸਕੈਟਿੰਗ ਐਸ਼ੋਸਿਏਸ਼ਨ ਵਲੋਂ 20ਵੀਂ ਪੰਜਾਬ ਰੋਲਰ ਸਕੈਟਿੰਗ ਚੈਪਿਅਨਸ਼ਿਪ
ਸਥਾਨਕ ਪੁਲਿਸ ਲਾਈਨ ਵਿਖੇ 25 ਦਸੰਬਰ ਨੂੰ ਕਰਵਾਈ ਜਾ ਰਹੀ ਹੈ। ਇਸ ਚੈਪਿਅਨਸ਼ਿਪ ਦੇ
ਮੁਖ ਮਹਿਮਾਨ ਐਸ ਐਸ ਪੀ ਸ. ਨੌਨਿਹਾਲ ਸਿੰਘ ਹੋਣਗੇ ਜਦਕਿ 28 ਦਸੰਬਰ ਨੂੰ ਜੇਤੂ
ਖਿਡਾਰੀਆ ਨੂੰ ਇਨਾਮਾਂ ਦੀ ਵੰਡ ਕੈਬਿਨਟ ਮੰਤਰੀ ਪੀ ਡਬਲਯੁ ਡੀ ਸ. ਪਰਮਿੰਦਰ ਸਿੰਘ
ਢੀਂਡਸਾ ਕਰਨਗੇ।
ਪੇਂਡੂ ਸਪੋਰਟਸ ਐਂਡ ਵੈਲਫੇਅਰ ਕੱਲਬ ਕੁਭੰੜਾ ਅਤੇ ਮੋਹਾਲੀ ਵੱਲੋ ਦੁਸਹਿਰਾ ਗਰਾਉਂਡ
ਵਿਖੇ ਦੋ ਰੋਜ਼ਾ 17ਵਾਂ ਕਬੱਡੀ ਕੱਪ ਦਾ ਆਯੋਜਨ
ਮੁਹਾਲੀ,੨੦ ਦਸੰਬਰ-ਕੁਲਵੰਤ ਗਿੱਲ
%ਪੇਂਡੂ ਸਪੋਰਟਸ ਐਂਡ ਵੈਲਫੇਅਰ ਕੱਲਬ ਕੁਭੰੜਾ ਅਤੇ ਮੋਹਾਲੀ ਵੱਲੋ ਦੁਸਹਿਰਾ ਗਰਾਉਂਡ
ਵਿਖੇ ਦੋ ਰੋਜ਼ਾ 17ਵਾਂ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ। ਜਿਸ ਦੇ ਇਨਾਮ ਵੰਡ
ਸਮਾਰੋਹ ਵਿਚ ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਬਤੌਰ ਮੁੱਖ
ਮਹਿਮਾਨ ਅਤੇ ਪੰਜਾਬ ਰਾਜ ਸਹਿਕਾਰੀ ਬੈਕ ਦੇ ਚੇਅਰਮੈਨ ਜਸਜੀਤ ਸਿੰਘ ਬੰਨੀ ਬਤੌਰ
ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਸਹਿਕਾਰਤਾ ਮੰਤਰੀ ਨੇ ਜੇਤੂ ਕਬੱਡੀ ਟੀਮਾਂ
ਅਤੇ ਅਕੈਡਮੀਆਂ ਨੂੰ ਇਨਾਮ ਵੀ ਤਕਸ਼ੀਮ ਕੀਤੇ। ਆਪਣੇ ਸੰਬੋਧਨ ਵਿੱਚ ਸਹਿਕਾਰਤਾ ਮੰਤਰੀ
ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋ ਖੇਡਾਂ ਨੂੰ ਪਫੂੱਲਤ ਕਰਨ ਲਈ ਨਵੀਆਂ
ਨੀਤੀਆਂ ਘੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਸਰਕਾਰ ਵੱਲੋ ਜਿਥੇ ਹੋਣਹਾਰ
ਖਿਡਾਰੀਆਂ ਨੂੰ ਮਾਣ ਸਨਮਾਨ ਅਤੇ ਨਕਦ ਇਨਾਮ ਦਿੱਤੇ ਜਾਂਦੇ ਹਨ ਉਥੇ ਉਨ੍ਹਾਂ ਲਈ
ਨੌਕਰੀਆਂ ਵੀ ਰਾਖਵੀਆਂ ਰੱਖੀਆਂ ਜਾਂਦੀਆਂ ਹਨ। ਸਹਿਕਾਰਤਾ ਮੰਤਰੀ ਨੇ ਕਿਹਾ ਕਿ
ਕਬੱਡੀ ਪੰਜਾਬ ਦੀ ਇਕ ਪੁਰਾਣੀ ਖੇਡ ਹੈ। ਅੱਜ ਵੀ ਇਸ ਨੂੰ ਰਾਜ ਖੇਡ ਦਾ ਦਰਜ਼ਾ
ਪ੍ਰਾਪਤ ਹੈ ਅਤੇ ਇਸ ਦੇ ਦਰਸ਼ਕ ਵੀ ਬਹੁਤ ਹਨ। ਸਾਡੇ ਕਬੱਡੀ ਖਿਡਾਰੀ ਬਾਹਰਲੇ ਦੇਸ਼ਾਂ
ਤੋ ਵੀ ਇਨਾਮ ਜਿਤ ਕੇ ਲਿਆਉਦੇ ਹਨ। ਇਸ ਤਰ੍ਹਾ ਕਬੱਡੀ ਦਾ ਭਵਿੱਖ ਬੜਾ ਰੋਸ਼ਨ ਜਾਪਦਾ
ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਖੇਡਾਂ ਵਿਚ ਵੱਧ ਤੋ ਵੱਧ
ਹਿੱਸਾ ਲੈਣ। ਪੜਾਈ ਦੇ ਨਾਲ ਨਾਲ ਖੇਡਾਂ ਵੀ ਜਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ
ਬਹੁਤ ਸਹਾਈ ਹੁੰਦੀਆਂ ਹਨ। ਇਸ ਨਾਲ ਨੌਜਵਾਨ ਵਰਗ ਨਸ਼ਿਆਂ ਤੋ ਵੀ ਬੱਚਿਆ ਰਹੇਗਾ।
ਉਨ੍ਹਾਂ ਇਸ ਮੌਕੇ ਕਲੱਬ ਨੂੰ ਆਪਣੇ ਅਖਤਿਆਰੀ ਕੋਟੇ ਵਿਚੋ ਇਕ ਲੱਖ ਦੀ ਗਰਾਂਟ ਦੇਣ
ਦਾ ਵੀ ਐਲਾਨ ਕੀਤਾ। ਕਬੱਡੀ ਖੇਡ ਕੱਪ ਆਯੋਜਿਤ ਕਰਨ ਲਈ ਕਲੱਬ ਦੇ ਮੈਬਰਾਂ ਨੂੰ ਵਧਾਈ
ਦਿੰਦਿਆ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਜਸਜੀਤ ਸਿੰਘ ਬੰਨੀ ਨੇ ਵੀ ਅਪਣੇ
ਵੱਲੋ 25 ਹਜਾਰ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਖਿਡਾਰੀਆਂ ਦੀ ਹੋਸਲਾ
ਅਫਜ਼ਾਈ ਕਰਨ ਲਈ ਸੰਤ ਮਾਨ ਸਿੰਘ ਪਿਹੋਵਾ ਵਾਲੇ ਅਤੇ ਸੰਤ ਅਵਤਾਰ ਸਿੰਘ ਧੂਲ ਕੋਟ
ਵਾਲੇ ਵੀ ਸਟੇਜ ਤੇ ਵਿਰਾਜਮਾਨ ਸਨ।
ਸਾਇਨਾ ਸੈਮੀਫਾਈਨਲ ਵਿੱਚ ਵਾਂਗ ਤੋਂ ਹਾਰੀ

ਕੁਆਲਾਲੰਪੁਰ, 20 ਦਸੰਬਰ : ਭਾਰਤ ਦੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਵਿਸ਼ਵ
ਸੁਪਰ ਸੀਰੀਜ ਮਾਸਟਰਸ ਫਾਈਨਲ ਦੇ ਸੈਮੀਫਾਈਨਲ ਵਿੱਚ ਵਿਸ਼ਵ ਦੀ ਨੰਬਰ ਛੇ ਖਿਡਾਰੀ
ਹਾਂਗ ਕਾਂਗ ਦੀ ਚੇਨ ਵਾਂਗ ਦੇ ਖਿਲਾਫ ਸਖਤ ਚੁਣੌਤੀ ਪੇਸ਼ ਕੀਤੀ ਪਰ ਊਹਨਾਂ ਨੂੰ ਹਾਰ
ਦਾ ਸਾਮ੍ਹਣਾ ਕਰਨਾ ਪਿਆ।ਵਿਸ਼ਵ ਦੀ ਦਸਵੇਂ ਨੰਬਰ ਦੀ ਇਸ ਭਾਰਤੀ ਖਿਡਾਰੀ ਨੇ ਹਰ
ਤਰ੍ਹਾਂ ਦੀ ਕੋਸ਼ਿਸ਼ ਕੀਤੀ ਪਰ ਉਹ ਤੀਜਾ ਦਰਜਾ ਪ੍ਰਾਪਤ ਹਾਂਗਕਾਂਗ ਦੀ ਵਿਰੋਧੀ ਨੂੰ
ਹਰਾ ਨਹੀਂ ਸਕੀ ਅਤੇ 15-21, 21-14, 16-21 ਨਾਲ ਹਾਰ ਕੇ ਇਸ ਟੂਰਨਾਮੈਂਟ ਤੋਂ
ਬਾਹਰ ਹੋ ਗਈ। ਵਾਂਗ ਨੇ ਆਪਣੇ ਸਮੈਸ਼ ਅਤੇ ਸ਼ਾਨਦਾਰ ਨੈਟ ਪਲੇ ਦੀ ਬਦੌਲਤ ਸਾਇਨਾ ਨੂੰ
ਪਹਿਲੇ ਗੇਮ ਵਿੱਚ ਗੋਡੇ ਟੇਕਣ ਤੇ ਮਜਬੂਰ ਕਰ ਦਿੱਤਾ।ਪਰ ਇਸ 18 ਸਾਲਾ ਭਾਰਤੀ
ਖਿਡਾਰੀ ਨੇ ਆਪਣੀ ਗੇਮ ਵਿੱਚ ਸੁਧਾਰ ਕਰਦਿਆਂ ਦੂਜੀ ਗੇਮ 21-14 ਨਾਲ ਆਪਣੇ ਨਾਮ
ਕਰਕੇ ਬਰਾਬਰੀ ਹਾਸਿਲ ਕੀਤੀ। ਤੀਜੀ ਗੇਮ ਬਹੁਤ ਰੋਮਾਂਚਕ ਰਹੀ ਅਤੇ ਦੋਵਾਂ ਨੇ ਇੱਕ
ਦੂਜੇ ਨੂੰ ਪਛਾੜਣ ਦਾ ਯਤਨ ਕੀਤਾ ਜਿਸਿ ਵੱਚ ਸਾਇਨਾ ਨੂੰ ਹਾਰ ਝੱਲਣੀ ਪਈ।ਸਾਇਨਾ
ਸ਼ੁੱਕਰਵਾਰ ਨੂੰ ਵਿਸ਼ਵ ਸੁਪਰ ਸੀਰੀਜ ਮਾਸਟਰਸ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ
ਪਹਿਲੀ ਭਾਰਤੀ ਖਿਡਾਰੀ ਬਣੀ ਸੀ। ਉਹਨਾਂ ਨੇ ਫਰਾਂਸ ਦੀ ਹਾਂਗਯਾਨ ਪੀ ਨੂੰ ਸਿੱਧੇ
ਸੈਟਾਂ ਅਤੇ ਫਿਰ ਸਥਾਨਕ ਪ੍ਰਬਲ ਦਾਅਵੇਦਾਰ ਮਿਉ ਚੂ ਵਾਂਗ ਨੂੰ ਰੋਮਾਂਚਕ ਮੈਚ ਵਿੱਚ
ਹਰਾਇਆ ਸੀ। ਬੀਜਿੰਗ ਦੇ ਕਵਾਟਰ ਫਾਈਨਲ ਵਿੱਚ ਪਹੁੰਚਣ ਵਾਲੀ ਇਸ ਸਟਾਰ ਭਾਰਤੀ ਨੂੰ
ਅਗਲੇ ਸਾਲ ਜਨਵਰੀ ਵਿੱਚ ਮਲੇਸ਼ੀਆਈ ਸੁਪਰ ਸੀਰੀਜ ਅਤੇ ਕੋਰੀਆਈ ਸੁਪਰ ਸੀਰੀਜ ਵਿੱਚ ਹਰ
ਝੱਲਣੀ ਪਈ ਹੈ।
ਦਾਸ ਪੁੱਤਰੀ ਅਮਾਂਡਾ ਜੋਂਸ ਦਾ ਦਿਹਾਂਤ
ਆਸਟਿਨ (ਅਮਰੀਕਾ), 20 ਦਸੰਬਰ : ਅਮਰੀਕਾ ਦੇ ਪਹਿਲੇ ਅਫਰੀਕੀ ਅਮਰੀਕੀ ਰਾਸ਼ਟਰੀ ਲਈ
ਵੋਟ ਪਾ ਕੇ ਦੁਨੀਆ ਭਰ ਵਿੱਚ ਖਬਰਾਂ ਦੀਆਂ ਸੁਰਖੀਆਂ ਵਿੱਚ ਆਉਣ ਵਾਲੀ 110 ਸਾਲਾਂ
ਦਾਸ ਪੁੱਤਰੀ ਅਮਾਂਡਾ ਰਾਬਰਟਸ ਜੋਂਸ ਦਾ ਦਿਹਾਂਤ ਹੋ ਗਿਆ ਹੈ।ਜੋਂਸ ਦਾ ਦਿਹਾਂਤ
ਬੁੱਧਵਾਰ ਨੂੰ ਹੋਇਆ। ਅਕਤੂਬਰ ਵਿੱਚ ਬਰਾਕ ਓਬਾਮਾ ਦੇ ਪੱਖ ਵਿੱਚ ਵੋਟ ਪਾ ਕੇ
ਅਮਾਂਡਾ ਨੇ ਅਮਰੀਕਾ ਹੀ ਨਈਂ ਦੁਨੀਆ ਵਿੱਚ ਸੁਰਖੀਆਂ ਹਾਸਿਲ ਕੀਤੀਆਂ ਸਨ। ਵੋਟ ਦੇ
ਸਬੰਧ ਵਿੱਚ ਉਸ ਦੇ ਵਿਚਾਰ ਦਾ ਖੁਲਾਸਾ ਹੋਣ ਤੇ ਜੋਂਸ ਨੂੰ ਨੈਸ਼ਨਲ ਪਬਲਿਕ ਰੇਡਿਓ
ਅਤੇ ਏ ਬੀ ਸੀ ਨਿਊਜ ਤੇ ਪੇਸ਼ ਕੀਤਾ ਗਿਆ ਸੀ।ਜੋਂਸ ਦੀ ਪੋਤੀ ਬ੍ਰੈਂਡਾ ਬੇਕਰ ਨੇ
ਕਿਹਾ ਕਿ ਜੋਂਸ ਨੂੰ ਹਾਲ ਵਿੱਚ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ, ਪਰ ਇਸ ਹਾਲਤ
ਵਿੱਚ ਵੀ ਉਹ ਐਤਵਾਰ ਦੁਪਹਿਰ ਬਾਅਦ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ
ਇੰਤਜਾਰ ਕਰ ਰਹੀ ਸੀ। 16 ਦਸੰਬਰ ਨੂੰ ਜੋਂਸ ਨੇ ਆਪਣਾ ਜਨਮ ਦਿਨ ਮਨਾਇਆ ਸੀ।
ਬੁੱਧਵਾਰ ਸਵੇਰੇ ਉਹ ਸੌਣ ਗਈ ਸੀ। ਉਹਨਾਂ ਦੀ ਪੋਤੀ ਆਸਟਿਨ ਨੇ ਆਪਣੀ ਦਾਦੀ ਦੀ ਮੌਤ
ਦੀ ਪੁਸ਼ਟੀ ਕਰ ਦਿੱਤੀ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਯੂਥ ਸਪੋਰਟਸ ਕਲਬ ਵਲੋਂ ਕਬਡੀ ਟੂਰਨਾਮੈਂਟ ਧੂਮ-ਧੜਕ ਨਾਲ
ਆਰੰਭ
ਸੰਗਰੂਰ 19 ਦਸੰਬਰ (ਹਰਜਿੰਦਰ)
ਇਥੋਂ ਨੇੜਲੇ ਪਿੰਡ ਭੈਣੀ ਮਹਿਰਾਜ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਯੂਥ ਸਪੋਰਟਸ ਕਲਬ
ਵਲੋਂ ਕਬਡੀ ਟੂਰਨਾਮੈਂਟ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ
ਬੂਟਾ ਸਿੰਘ ਨੱਥ ਦੀ ਪ੍ਰਧਾਨਗੀ ਹੇਠ ਧੂਮ-ਧੜਕ ਨਾਲ ਆਰੰਭ ਕੀਤਾ ਗਿਆ। ਇਸ
ਟੂਰਨਾਮੈਂਟ ਵਿਚ 46 ਕਿਲੋ, 52 ਕਿਲੋ, 58 ਕਿਲੋ ਭਾਰ ਵਰਗ ਦੀਆਂ 65 ਦੇ ਕਰੀਬ
ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਦਾ ਉਦਘਾਟਨ ਕਲਬ ਦੇ ਸਰਪਰਸਤ ਬਾਬਾ ਮੱਖਣ
ਸਿੰਘ ਨੇ ਕਬਡੀ ਖਿਡਾਰੀਆਂ ਨਾਲ ਜਾਣਪਛਾਣ ਕਰਨ ਉਪਰੰਤ ਕੀਤਾ। ਇਸ ਮੌਕੇ ਉਹਨਾਂ ਦੇ
ਨਾਲ ਸਰਪੰਚ ਅਵਤਾਰ ਸਿੰਘ, ਗੁਰਮੇਲ ਸਿੰਘ, ਤਨਵੀਰ ਸਿੰਘ, ਮੁਖਤਿਆਰ ਸਿੰਘ, ਬਲਦੇਵ
ਸਿੰਘ ਆਦਿ ਹਾਜਰ ਸਨ। ਇਸ ਟੂਰਨਾਮੈਂਟ ਹੋਏ ਸਖਤ ਮੁਕਾਬਲਿਆਂ ਚ ਭੈਣੀ ਮਹਿਰਾਜ ਨੇ
ਪਹਿਲਾ ਸਥਾਨ ਅਤੇ ਮੌੜ ਨਾਭਾ ਨੇ ਦੂਸਰਾ ਸਥਾਨ ਪ੍ਰਪਾਤ ਕਰਕੇ ਨਾਮ ਰੋਸ਼ਨ ਕੀਤਾ। ਇਸ
ਮੌਕੇ ਜੇਤੂ ਟੀਮਾਂ ਨੂੰ ਦਿਲਕਸ਼ ਇਨਾਮ ਦਿਤੇ ਜਾਣਗੇ।
ਸੰਤ ਬਾਬਾ ਦੇਵਾ ਦਾਸ ਜੀ ਦੀ ਬਰਸੀ ਦੇ ਸੰਬੰਧੀ ਮਹਾਨ ਕੁਸ਼ਤੀ ਦੰਗਲ ਮਿਤੀ 24 ਦਸੰਬਰ
ਨੂੰ
ਅਹਿਮਦਗੜ, 19 ਦਸੰਬਰ (ਹਰਜਿੰਦਰ)
ਮਹਾਨ ਕੁਸ਼ਤੀਆਂ ਦੇ ਨਾਂ ਤੇ ਮਸ਼ਹੂਰ ਮਾਲੇਰਕੋਟਲਾ-ਲੁਧਿਆਣਾ ਰੋਡ ਤੇ ਸਥਿਤ ਪਿੰਡ
ਲਹਿਰਾ ਵਿਖੇ ਹਰ ਸਾਲ ਦੀ ਤਰਾਂ ਸੰਤ ਬਾਬਾ ਦੇਵਾ ਦਾਸ ਜੀ ਦੀ ਬਰਸੀ ਦੇ ਸੰਬੰਧੀ
ਮਹਾਨ ਕੁਸ਼ਤੀ ਦੰਗਲ ਮਿਤੀ 24 ਦਸੰਬਰ ਨੂੰ ਸੰਤ ਬਾਬਾ ਨਿਰਭੈ ਦਾਸ ਅਤੇ ਭੀਖਾ ਦਾਸ ਜੀ
ਦੀ ਸਰਪਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਯੂਥ ਅਕਾਲੀ ਦਲ ਦੇ ਜੱਥੇਬੰਦ ਸਕਤਰ ਨਾਹਰ
ਸਿੰਘ ਲਹਿਰਾ ਨੇ ਦੱਸਿਆ ਕਿ ਪਿਛਲੇ 67 ਸਾਲਾਂ ਤੋਂ ਚੱਲੇ ਆ ਰਹੇ ਇਸ ਕੁਸ਼ਤੀ ਦੰਗਲ
ਵਿਚ ਅਮਰੀਕਾ ਅਤੇ ਕਨੇਡਾ ਦੇ ਪਹਿਲਵਾਨ ਵੀ ਪਹੁੰਚ ਦੇ ਹਨ। ਉਹਨਾਂ ਦੱਸਿਆ ਕਿ ਗ੍ਰਾਮ
ਪੰਚਾਇਤ ਦੇ ਸਹਿਯੋਗ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਇਸ ਕੁਸ਼ਤੀ ਦੰਗਲ ਵਿਚ ਪਹਿਲੀ
ਵੰਡੀ ਝੰਡੀ ਦੀ ਕੁਸ਼ਤੀ 21000 ਰੁਪੈ ਦੀ ਅਤੇ ਦੂਜੀ 11 ਹਜਾਰ ਰੁਪੈ ਦੀ ਹੋਵੇਗੀ।
ਚੌਥੀ ਜਮਾਤ ਦੀ ਵਿਦਿਆਰਥਣ ਨਵਦੀਪ ਕੌਰ ਨੇ ਜਿੱਤਿਆ ਗੋਲਡ ਮੈਡਲ
ਕੋਟਕਪੂਰਾ 18 ਦਸੰਬਰ (ਰਮਿੰਦਰ ਸਿੰਘ ਰੰਮੀ, ਹਰਿੰਦਰ ਸਿੰਘ ਰਿੱਕੀ)

ਜੇਕਰ ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਤੇ ਅਧਿਆਪਕ ਸਮੇਂ-ਸਮੇਂ ਪੜ੍ਹਾਈ ਤੇ ਖੇਡਾਂ
ਸਬੰਧੀ ਉਤਸ਼ਾਹਿਤ ਅਤੇ ਸਮਾਜਿਕ ਬੁਰਾਈਆਂ ਖਿਲਾਫ ਪ੍ਰੇਰਿਤ ਕਰਦੇ ਰਹਿਣ ਤਾਂ ਬੱਚੇ
ਆਪਣੀ ਕਾਬਲੀਅਤ ਨਾਲ ਆਪਣੇ ਮਾਪਿਆਂ, ਸਕੂਲ, ਅਧਿਆਪਕਾਂ ਅਤੇ ਆਪਣੀ ਜਨਮ ਭੂਮੀ ਦਾ
ਨਾਂਅ ਰੋਸ਼ਨ ਕਰ ਸਕਦੇ ਹਨ। ਇਸੇ ਤਰ੍ਹਾਂ ਸਥਾਨਕ ਸੈਂਟ ਕਾਂਨਵੈਂਟ ਸਕੂਲ ਦੀ ਚੌਥੀ
ਜਮਾਤ ਦੀ ਵਿਦਿਆਰਥਣ ਨਵਦੀਪ ਕੌਰ ਨੇ ਤਾਈ ਕਮਾਂਡੋ ਦੇ ਸੂਬਾ ਪੱਧਰੀ ਮੁਕਾਬਲਿਆਂ ਵਿਚ
ਸੋਨੇ ਦਾ ਮੈਡਲ ਜਿੱਤ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਨਰੇਸ਼
ਕੁਮਾਰ ਜੈਨ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 13 ਤੇ 14 ਦਸੰਬਰ ਨੂੰ ਜਲੰਧਰ ਵਿਖੇ
ਤਾਈ ਕਮਾਂਡੋ ਦੇ ਸੂਬਾ ਪੱਧਰੀ ਹੋਏ ਮੁਕਾਬਲਿਆਂ ਵਿਚ ਨਵਦੀਪ ਕੌਰ ਨੇ ਉਕਤ ਮਾਅਰਕਾ
ਮਾਰਿਆ। ਉਨ੍ਹਾਂ ਦੱਸਿਆ ਕਿ ਨਵਦੀਪ ਕੌਰ ਨੂੰ ਸੈਂਟ ਕਾਂਨਵੈਂਟ ਸਕੂਲ ਦੀ ਮੈਨੈਜਮੈਂਟ
ਵਲੋਂ ਵੀ ਸਕੂਲ ਪਹੁੰਚਣ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੀਤੇ ਗਏ ਸਾਦੇ ਪਰ
ਪ੍ਰਭਾਵਸ਼ਾਲੀ ਸਮਾਗਮ ਮੌਕੇ ਇਸ ਬੱਚੀ ਦੇ ਪਿਤਾ ਬਲਕਾਰ ਸਿੰਘ, ਮਾਤਾ ਮਨਜੀਤ ਕੌਰ ਅਤੇ
ਤਾਈ ਕਮਾਂਡੋ ਫੈਡਰੇਸ਼ਨ ਫਰੀਦਕੋਟ ਦੇ ਸਕੱਤਰ ਸ. ਕੇਹਰ ਸਿੰਘ ਨੂੰ ਵੀ ਸਨਮਾਨ ਚਿੰਨ੍ਹ
ਦੇ ਕੇ ਸਨਮਾਨਿਤ ਕੀਤਾ ਗਿਆ।
ਗੁਰਤਾ ਗੱਦੀ ਨੂੰ ਸਮਰਪਿਤ ਕਬੱਡੀ ਟੂਰਨਾਂਮੈਂਟ ਪਿੰਡ
ਬੋਪਾਰੇ ਖੁਰਦ ਵਿੱਖੇ ੨੪ ਤੋਂ
ਰਾਏ ਕੋਟ,੧੮ ਦਸੰਬਰ-ਭੁਪਿੰਦਰ ਧਨੇਰ
ਸ਼੍ਰੀ ਗੁਰੁ ਗ੍ਰੰਥ ਸਾਹਿਬ ੩੦੦ ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਬਾਬਾ ਸੂਰਤੀਆ
ਸਿੰਘ ਜੀ ਸਪੋਰਟਸ ਕਲੱਬ ,ਸਮੂਹ ਨਗਰ ਨਿਵਾਸੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ
ਪਿੰਡ ਬੋਪਾਰਾਏ ਖੁਰਦ ਵਿੱਚ ਮਿੱਤੀ ੨੪ ਤੋਂ ੨੭ ਦਸੰਬਰ ੨੦੦੮ ਨੂੰ ਕਬੱਡੀ
ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ ਜਿੱਸ ਵਿੱਚ ਕਬੱਡੀ ਓਪਨ ੭੦ ਕਿਲੋ,੬੦ ਕਿਲੋ,੪੦
ਕਿਲੋ,ਬੈਲਗੱਡੀਆਂ ਦੀ ਦੋੜ ਅਤੇ ਕੁਤਿਆ ਦੀਆਂ ਦੋੜਾਂ ਕਰਵਾਈਆਂ ਜਾਣਗੀਆਂ
ਟੂਰਨਾਂਮੈਂਟ ਦਾ ਉੱਦਘਾਟਨ ਬਾਬਾ ਘੁਮਾਣ ਜੀ ਵਲੋਂ ਕੀਤਾ ਜਾਵੇ ਗਾ
ਬਾਬਾ ਦੇਵਾ ਦਾਸ ਜੀ ਦੀ ਬਰਸੀ ਸੰਬੰਧੀ ਮਹਾਨ ਕੁਸ਼ਤੀ ਦੰਗਲ 25 ਦਸੰਬਰ ਨੂੰ
ਅਹਿਮਦਗੜ 18 ਦਸੰਬਰ (ਮੀਮਸਾ)
ਨੇੜਲੇ ਪਿੰਡ ਲਹਿਰਾ ਵਿਖੇ ਹਰ ਸਾਲ ਦੀ ਤਰਾਂ ਬਾਬਾ ਦੇਵਾ ਦਾਸ ਜੀ ਦੀ ਬਰਸੀ ਸੰਬੰਧੀ
ਮਹਾਨ ਕੁਸ਼ਤੀ ਦੰਗਲ 25 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਨਾਹਰ ਸਿੰਘ ਲਹਿਰਾ ਕੌਮੀ
ਜਥੇਬੰਦਕ ਸਕਤਰ ਯੂਥ ਅਕਾਲੀ ਦਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਦੀ ਕੁਸ਼ਤੀ
21000 ਰੂਪੈ ਦੀ ਹੋਵੇਗੀ ਅਥੇ ਦੂਜੇ ਨੰਬਰ ਦੀ 11000 ਰੁਪੈ ਦੀ ਜਦਕਿ 1500 ਰੁਪੈ
ਦੀਆਂ ਹੋਰ ਅਨੇਕਾਂ ਕੁਸ਼ਤੀਆਂ ਹੋਣਗੀਆਂ। ਲਹਿਰਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਅਤੇ
ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਮਹਾਨ ਕੁਸ਼ਤੀ ਦੰਗਲ ਵਿਚ ਨਾਮਵਰ ਅਖਾੜਿਆਂ ਦੇ
ਪਹਿਲਵਾਨ ਪਹੁੰਚਣਗੇ ਅਤੇ ਇਨਾਮਾਂ ਦੀ ਵੰਡ ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ
ਗਰਚਾ, ਸ. ਮਾਨ ਸਿੰਘ ਗਰਚਾ ਆਦਿ ਕਰਨਗੇ।
ਚੰਗੇ ਪ੍ਰਦਰਸ਼ਨ ਦੀ ਉਮੀਦ ਜੀਵ ਨੂੰ
ਬੈਂਕਾਕ , ਬੁੱਧਵਾਰ, 17 ਦਿਸੰਬਰ 2008
ਲੋੜੀਂਦਾ ਅਭਿਆਸ ਨਹੀਂ ਮਿਲਣ ਦੇ ਬਾਵਜੂਦ ਅਨੁਭਵੀ ਭਾਰਤੀ ਗੋਲਫਰ ਜੀਵ ਮਿਲਖਾ ਸਿੰਘ
ਨੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਏਸ਼ੀਆਈ ਟੂਰ ਦੇ ਆਖ਼ਰੀ ਵੋਲਵੋ ਮਾਸਟਰਜ਼ ਟੂਰਨਾਮੈਂਟ
ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਪ੍ਰਗਟ ਕੀਤੀ ਹੈ.ਜੀਵ ਨੇ ਪਿਛਲੇ ਹਫ਼ਤੇ ਜਾਪਾਨ ਟੂਰ
ਨਿੱਪੋਨ ਸੀਰੀਜ ਜੇਟੀ ਕੱਪ ਜਿੱਤਣ ਦੇ ਬਾਅਦ ਬਰੇਕ ਲਿਆ ਸੀ. ਉਹਨਾਂ ਨੇ ਕਿਹਾ ਕਿ
ਉਹਨਾਂ ਦੀ ਤਿਆਰੀ ਉਤਨੀ ਪੁਖ਼ਤਾ ਨਹੀਂ ਹੈ. ਉਹਨਾਂ ਨੇ ਕਿਹਾ ਕਿ ਮੈਂ ਇਸ ਸਾਲ ਚੰਗਾ
ਪ੍ਰਦਰਸ਼ਨ ਕੀਤਾ ਹੈ. ਇਹ ਮੇਰੇ ਕੈਰੀਅਰ ਦਾ ਸਰਬੋਤਮ ਸਾਲ ਰਿਹਾ ਹੈ. ਵੋਲਵੋ ਮਾਸਟਰਜ਼
ਦੇ ਲਈ ਮੇਰੀ ਪੂਰੀ ਪੱਕੀ ਤਿਆਰੀ ਨਹੀਂ ਹੈ, ਪਰੰਤੂ ਵੇਖਦੇ ਹਾਂ ਕਿ ਕੀ ਹੁੰਦਾ ਹੈ.
ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿੱਚਕਾਰ ਹੋਣ ਵਾਲੇ ਦੂਜੇ ਅਤੇ ਆਖਰੀ ਕ੍ਰਿਕਟ
ਮੈਚ ਦੇ ਮਦੇਨਜ਼ਰ ਦੋਵੇਂ ਦੇਸ਼ਾਂ ਦੀਆਂ ਕ੍ਰਿਕਟ ਦੇ ਖਿਡਾਰੀ ਅੱਜ ૪]૯"&ੇ ਪੀ.ਸੀ.ਏ.
ਸਟੇਡੀਅਮ
ਮੁਹਾਲੀ, 17 ਦਸੰਬਰ (ਕੁਲਵੰਤ ਜਪੱ;) ਂ
ਇਥੋਂ ਦੇ ਫੇਜ਼ 9 ਸਥਿਤ ਅੰਤਰਰਾਜ਼ੀ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿਖੇ 19 ਤੋਂ 23
ਦਸੰਬਰ ਤੱਕ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿੱਚਕਾਰ ਹੋਣ ਵਾਲੇ ਦੂਜੇ ਅਤੇ ਆਖਰੀ
ਕ੍ਰਿਕਟ ਮੈਚ ਦੇ ਮਦੇਨਜ਼ਰ ਦੋਵੇਂ ਦੇਸ਼ਾਂ ਦੀਆਂ ਕ੍ਰਿਕਟ ਦੇ ਖਿਡਾਰੀ ਅੱਜ ਪੀ.ਸੀ.ਏ.
ਸਟੇਡੀਅਮ ਪਹੁੰਚ ਗਏ। ਇਸ ਦੌਰਾਨ ਦੋਵੇਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਦੇ ਖਿਡਾਰੀਆਂ
ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਂਠ ਮੈਚ ਸਬੰਧੀ ਅਭਿਆਸ ਕੀਤਾ। ਇਸ ਤਰ੍ਹਾਂ ਸਥਾਨਕ
ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿਖੇ ਪਹੁੰਚ ਕੇ ਵਾਰੋ-ਵਾਰੀ ਜਮ ਕੇ ਨੈੱਟ ਅਭਿਆਸ
ਕੀਤਾ। ਇੰਗਲੈਂਡ ਦੀ ਟੀਮ ਸਵੇਰੇ ਲਗਭਗ 9.15 ਵਜੇ ਕ੍ਰਿਕਟ ਸਟੇਡੀਅਮ ਵਿਖੇ ਸਖਤ
ਸੁਰੱਖਿਆ ਪ੍ਰਬੰਧ ਹੇਠ ਪਹੁੰਚੀ। ਟੀਮ ਦੇ ਅੱਗੇ ਪਿੱਛੇ ਪੁਲੀਸ ਦੀਆਂ ਗੱਡੀਆਂ ਦਾ
ਲੰਬਾ ਕਾਫਲਾ ਸੀ। ਇੰਗਲੈਂਡ ਦੇ ਖਿਡਾਰੀਆਂ ਨੇ ਪਹਿਲਾਂ ਮੁੱਖ ਮੈਦਾਨ ਵਿਚ ਕਾਫੀ
ਲੰਬਾ ਸਮਾਂ ਅਭਿਆਸ ਕੀਤਾ, ਉਪਰੰਤ ਇਹ ਖਿਡਾਰੀ ਨੈੱਟ ਵੱਲ ਚਲੇ ਗਏ, ਜਿਥੇ ਇਨ੍ਹਾਂ
ਨੇ ਆਪਣਾ ਖੂਬ ਪਸੀਨਾ ਵਹਾਇਆ। ਇੰਗਲੈਂਡ ਦੀ ਟੀਮ ਲਗਭਗ 4 ਘੰਟਿਆਂ ਤੱਕ ਮੈਦਾਨ ਵਿਚ
ਰਹੀ। ਅੱਜ ਨੈੱਟ ਅਭਿਆਸ ਕੁੱਝ ਵੱਖਰਾ ਵੱਖਰਾ ਇਸ ਲਈ ਜਾਪ ਰਿਹਾ ਸੀ ਕਿ ਨੈੱਟ ਦੇ
ਆਸ-ਪਾਸ ਅਤੇ ਸਟੇਡੀਅਮ ਦੇ ਆਲੇ ਦੁਆਲੇ ਚਾਰੇ ਪਾਸੇ ਪੁਲੀਸ ਹੀ ਪੁਲੀਸ ਨਜ਼ਰ ਆ ਰਹੀ
ਸੀ, ਇੰਝ ਖਿਡਾਰੀਆਂ ਨੇ ਸੰਗੀਨਾਂ ਦੀ ਛਾਂ ਹੇਠ ਹੀ ਨੈੱਟ ਪ੍ਰੈਕਟਿਸ ਕੀਤੀ। ਇਨ੍ਹਾਂ
ਦੇ ਜਾਣ ਮਗਰੋਂ ਭਾਰਤੀ ਟੀਮ ਨਿਰਧਾਰਿਤ ਸਮੇਂ ਤੋਂ ਲਗਭਗ ਇਕ ਘੰਟਾ ਲੇਟ ਸਟੇਡੀਅਮ
ਵਿਚ ਪਹੁੰਚੀ। ਸਭ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਅਤੇ ਹੋਰ ਖਿਡਾਰੀ ਪਿੱਚ 'ਤੇ
ਗਏ ਅਤੇ ਪਿੱਚ ਦਾ ਜਾਇਜ਼ਾ ਲਿਆ, ਉਪਰੰਤ ਭਾਰਤੀਆਂ ਨੇ ਨੈੱਟ 'ਤੇ ਜਾ ਕੇ ਕਾਫੀ ਅਭਿਆਸ
ਕੀਤਾ। ਬਾਅਦ ਵਿਚ ਰਾਹੁਲ ਦ੍ਰਾਵਿੜ ਮੈਦਾਨ ਵਿਚ ਆਏ ਤੇ ਉਨ੍ਹਾਂ ਨੇ ਪਿੱਚ ਦਾ
ਨਿਰੀਖਣ ਕੀਤਾ ਅਤੇ ਪਿੱਚ ਕਿਊਰੇਟਰ ਦਲਜੀਤ ਸਿੰਘ ਨਾਲ ਵੀ ਗੁਫਤਗੂ ਕੀਤੀ। ਖਿਡਾਰੀਆਂ
ਦੇ ਹੌਸਲੇ ਅੱਜ ਕਾਫੀ ਬੁਲੰਦ ਜਾਪੇ। ਅੱਜ ਸਟੇਡੀਅਮ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ
ਬਹੁਤ ਹੀ ਸਖਤ ਪ੍ਰਬੰਧ ਕੀਤੇ ਹੋਏ ਸਨ ਅਤੇ ਸੰਗੀਨਾਂ ਦੀ ਛਾਂ ਹੇਠ ਹੀ ਦੋਵੇਂ ਟੀਮਾਂ
ਹੋਟਲਾਂ ਤੋਂ ਸਟੇਡੀਅਮ ਅਤੇ ਸਟੇਡੀਅਮ ਤੋਂ ਹੋਟਲ ਤੱਕ ਗਈਆਂ। ਮੈਚ ਦੇ ਮਦੇਨਜ਼ਰ ਪੀ.
ਸੀ. ਏ. ਪ੍ਰਬੰਧਕਾਂ ਵਲੋਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਚੱਲ ਰਹੀਆਂ ਹਨ।
ਪੀ.ਸੀ.ਏ. ਦੇ ਪ੍ਰਧਾਨ ਸ਼੍ਰੀ ਆਈ.ਐਸ. ਬਿੰਦਰਾ ਦਾ ਦਾਅਵਾ ਮੈਚ ਦੌਰਾਨ ਦੋਵੇਂ ਦੇਸ਼ਾਂ
ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੈਸ਼ ਨਹੀਂ ਪੀ.ਸੀ.ਏ. ਵਲੋਂ
ਖਿਡਾਰੀਆਂ ਦੀ ਸੁਰਖਿਆ ਤੋਂ ਇਲਾਵਾ ਰਹਿਣ ਅਤੇ ਖਾਣੇ ਦਾ ਖਾਸ ਪ੍ਰਬੰਧ ਕੀਤਾ ਗਿਆ
ਹੈ। ਇਸੇ ਦੌਰਾਨ ਜਿਲ੍ਹਾ ਪੁਲੀਸ ਮੁਖੀ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਪੀ.ਸੀ.ਏ.
ਸਟੇਡਅਮ ਵਿਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਹੋਣ ਵਾਲੇ ਕ੍ਰਿਕਟ ਮੈਚ ਦੇ
ਸਬੰਧ ਵਿਚ ਜ਼ਿਲ੍ਹਾ ਪੁਲੀਸ ਵਲੋਂ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਰਾਰਤੀ ਅਨਸਰਾਂ
ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਹਾਲੀ ਪੁਲੀਸ ਤੇ
ਸਰਕਾਰ ਦੀ ਅਣਸੁਖਾਵੀਂ ਘਟਨਾ ਨਾਲ ਨਿਜਠਿਣ ਲਈ ਪੁਰੀ ਤਰ੍ਹਾਂ ਤਿਆਰ ਹੈ। ਉਨ੍ਹਾਂ
ਕਿਹਾ ਕਿ ਭਾਵੇਂ ਪੀਸੀਏ ਵਲੋਂ ਮੈਚ ਲਈ ਆਪਣੇ ਪੱਧਰ ਤੇ ਪ੍ਰਾਈਵੇਟ ਸਿਕਿਉਰਟੀ ਦਾ
ਪ੍ਰਬੰਧ ਕੀਤਾ ਗਿਆ ਹੈ ਲੇਕਿਨ ਇਸ ਦੇ ਬਾਵਜੂਦ ਮੁਹਾਲੀ ਪੁਲੀਸ ਵਲੋਂ ਸਖਤ ਪ੍ਰਬੰਧਾਂ
ਵਲੋਂ ਟੀਲ ਨਹੀਂ ਵਰਤੀ ਜਾ ਸਕਦੀ ਹੈ।
ਸਹਿਵਾਗ ਦੀ ਹਾਰਪਰ ਨੂੰ ਸਲਾਹ
ਚੈਨਈ 17 ਦਿਸੰਬਰ 2008

ਐੱਲਪੀਡਬਲਿਊ ਦਿੱਤੇ ਜਾਣ ਦੇ ਕਾਰਣ ਸੈਂਕੜਾ ਬਣਾਉਣ ਤੋਂ ਚੂਕਣ ਕਰਕੇ ਦੁੱਖੀ ਹੋਏ
ਭਾਰਤੀ ਬੱਲੇਬਾਜ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਅੰਪਾਇਰ ਡੈਰੇਲ ਹਾਰਪਰ ਨੂੰ
ਆਪਣੇ ਫੈਸਲਿਆਂ ਵਿੱਚ ਜਿਆਦਾ ਨਿਰੰਤਰਤਾ ਲਿਆਉਣ ਦੀ ਜਰੂਰਤ ਹੈ. ਸਹਿਵਾਗ ਨੇ ਮੈਚ ਦੇ
ਬਾਅਦ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਮੈਂ ਨਿਰਾਸ਼ ਹਾਂ. ਮੈਨੂੰ ਲੱਗਦਾ ਹੈ ਕਿ
ਮੈਂ ਸ਼ਾਟ ਖੇਡ ਰਿਹਾ ਸੀ ਅਤੇ ਗੇਂਦ ਕਾਫੀ ਸਪਿਨ ਹੋ ਰਹੀ ਸੀ ਅਤੇ ਮੈਂ ਸੋਚਿਆ ਸ਼ਾਇਦ
ਅੰਪਾਇਰ ਨਾਟ ਆਊਟ ਆਖੇਗਾ, ਪਰੰਤੂ ਸਭ ਅੰਪਾਇਰ ਦੇ ਫੈਸਲੇ ਉੱਤੇ ਨਿਰਭਰ ਹੁੰਦਾ ਹੈ.
ਫੈਸਲਾ ਇੰਗਲੈਂਡ ਦੇ ਪੱਖ 'ਚ ਗਿਆ. ਉਹਨਾਂ ਨੇ ਕਿਹਾ ਕਿ ਬਦਕਿਸਮਤੀ ਨਾਲ ਇਸ ਤੋਂ
ਪਹਿਲਾਂ ਐੱਲਪੀਡਬਲਿਊ ਦੇ ਦੋ ਕਰੀਬੀ ਫੈਸਲੇ ਉਹਨਾਂ ਨੇ ਇੰਗਲੈਂਡ ਦੇ ਪੱਖ ਵਿੱਚ
ਦਿੱਤੇ ਅਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਪਣੇ ਫੈਸਲਿਆਂ ਵਿੱਚ ਨਿਰੰਤਰਤਾ
ਲਿਆਉਣੀ ਚਾਹੀਦੀ ਹੈ.
ਚੇਨੰਈ ਟੈਸਟ 'ਚ ਭਾਰਤ ਦੀ ਇਤਿਹਾਸਿਕ ਜਿੱਤ
ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
ਸਹਿਵਾਗ ਬਣੇ ਮੈਨ ਆਫ ਦ ਮੈਚ
ਸਚਿਨ ਤੇਂਦੁਲਕਰ ਨੇ ਜਿੱਤ ਨੂੰ ਮੁੰਬਈ ਦੇ ਸ਼ਹੀਦਾਂ ਨੂੰ ਕੀਤਾ ਸਮਰਪਿਤ
ਚੇਨਈ, 15 ਦਸੰਬਰ : ਨਿੱਤ ਨਵੀਆਂ ਉਚਾਈਆਂ ਛੂਹ ਰਹੀ ਭਾਰਤ ਦੀ ਕ੍ਰਿਕਟ ਟੀਮ ਨੇ
ਚੇਨਈ ਵਿਖੇ ਇੰਗਲੈਂਡ ਨੂੰ ਪਹਿਲੇ ਟੈਸਟ ਮੈਚ ਵਿਚ 6 ਵਿਕਟਾਂ ਨਾਲ ਹਰਾ ਕੇ ਇਤਿਹਾਸਕ
ਜਿੱਤ ਦਰਜ ਕੀਤੀ ਹੈ। ਭਾਰਤ ਨੇ ਇੰਗਲੈਂਡ ਵਲੋਂ ਦਿੱਤੇ 387 ਦੌੜਾਂ ਦੇ ਟੀਚੇ ਨੂੰ
ਸਚਿਨ ਤੇਂਦੁਲਕਰ ਦੇ 41ਵੇਂ ਸੈਂਕੜੇ ਦੀ ਬਦੌਲਤ ਬਹੁਤ ਹੀ ਆਸਾਨੀ ਨਾਲ ਚਾਰ ਵਿਕਟਾਂ
ਗਵਾ ਹਾਸਲ ਕਰ ਲਿਆ। ਇਸੇ ਦੌਰਾਨ ਸਚਿਨ ਤੇਂਦੁਲਕਰ ਨੇ ਇਸ ਜਿੱਤ ਨੂੰ ਮੁੰਬਈ ਦੇ
ਸ਼ਹੀਦਾਂ ਨੂੰ ਸਮਰਪਿਤ ਕਰ ਦਿੱਤਾ। ਟੀਮ ਇੰਡੀਆ ਦੀ ਜਿੱਤ ਦੀ ਨੀਂਹ ਕੱਲ੍ਹ ਵੀਰੇਂਦਰ
ਸਹਿਵਾਗ ਨੇ ਤੇਜ਼ ਤਰਾਰ 83 ਦੌੜਾਂ ਬਣਾ ਕੇ ਰੱਖੀ। ਇਸ ਮਗਰੋਂ ਸਚਿਨ ਤੇਂਦੁਲਕਰ ਅਤੇ
ਯੁਵਰਾਜ ਸਿੰਘ ਨੇ ਕ੍ਰਮਵਾਰ 103 ਅਤੇ 85 ਨਾਬਾਦ ਦੌੜਾਂ ਬਣਾ ਕੇ ਯਤਨ ਨੂੰ ਅੰਜ਼ਾਮ
ਤਕ ਪਹੁੰਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਇਹ ਦੂਜੀ ਵੱਡੀ ਜਿੱਤ
ਹੈ। ਇਸ ਤੋਂ ਪਹਿਲਾਂ 1976 ਵਿਚ ਵੈਸਟ ਇੰਡੀਜ਼ ਦੇ ਖਿਲਾਫ ਭਾਰਤ ਨੇ ਪੋਰਟ ਆਫ ਸਪੇਨ
ਵਿਚ 406 ਦੌੜਾਂ ਦਾ ਟੀਚਾ ਹਾਸਲ ਕੀਤਾ ਸੀ। ਵੱਡੀ ਜਿੱਤ ਦਾ ਰਿਕਾਰਡ ਭਾਵੈਂ ਵੈਸਟ
ਇੰਡੀਜ਼ ਦੇ ਨਾਮ ਹੈ, ਜਿਸ ਨੇ 2003 ਵਿਚ ਆਸਟਰੇਲੀਆ ਦੇ ਖਿਲਾਫ ਸੇਂਟ ਜੋਹਨਸ ਵਿਚ
418 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ ਸੀ।
ਭਾਰਤ ਨੇ 98.3 ਓਬਰਾਂ ਵਿਚ ਲੋੜੀਂਦਾ ਟੀਚਾ ਹਾਸਲ ਕਰਕੇ ਇੰਗਲੈਂਦ ਦੋ ਹੱਥਾਂ ਵਿਚੋਂ
ਮੈਚ ਖੋਹ ਲਿਆ, ਜਦਕਿ ਇਸ ਤੋਂ ਪਹਿਲਾਂ ਇੰਗਲੈਂਡ ਦੀ ਸਥਿਤੀ ਮਜ਼ਬੂਤ ਜਾਪ ਰਹੀ ਸੀ।
ਚੌਥੀ ਪਾਰੀ ਵਿਚ 387 ਦੌੜਾਂ ਦਾ ਟੀਚਾ ਮਿਲਣ ਮਗਰੋਂ ਖੇਡਣ ਲਈ ਉਤਰੇ ਵੀਰੇਂਦਰ
ਸਹਿਵਾਗ ਨੇ 68 ਗੇਂਦਾਂ 'ਤੇ 83 ਦੌੜਾਂ ਬਣਾ ਕੇ ਆਸ ਦੀ ਇਕ ਵੱਡੀ ਕਿਰਨ ਜਗਾ
ਦਿੱਤੀ, ਜਿਸ ਨੂੰ ਬਾਅਦ ਵਿਚ ਤੇਂਦੁਲਕਰ ਅਤੇ ਯੁਵਰਾਜ ਨੇ ਪੂਰਾ ਕਰ ਦਿੱਤਾ।
ਸੰਖੇਪ ਸਕੋਰ ਇਸ ਪ੍ਰਕਾਰ ਰਿਹਾ
ਇੰਗਲੈਂਡ ਪਹਿਲੀ ਪਾਰੀ : 316 ਦੌੜਾਂ
ਭਾਰਤ ਪਹਿਲੀ ਪਾਰੀ : 241 ਦੌੜਾਂ
ਇੰਗਲੈਂਡ ਦੂਜੀ ਪਾਰੀ : 9 ਵਿਕਟਾਂ ਪਿਛੇ 311 ਦੌੜਾਂ 'ਤੇ ਪਾਰੀ ਐਲਾਨੀ
ਭਾਰਤ ਦੂਜੀ ਪਾਰੀ : 4 ਵਿਕਟਾਂ ਪਿੱਛੇ 387 ਦੌੜਾਂ
ਗੌਤਮ ਗੰਭੀਰ : 66 (ਕੈਚ ਕਾਲਿੰਗਵੁੱਡ ਬੋਲਡ ਐਂਡਰਸਨ)
ਵੀਰੇਂਦਰ ਸਹਿਵਾਗ : 83 (ਲੱਤ ਅੜਿਕਾ ਸਵਾਨ)
ਰਾਹੁਲ ਦ੍ਰਾਵਿੜ : 04 (ਕੈਚ ਪ੍ਰਾਇਰ ਬੋਲਡ ਫਲਿੰਟਾਫ)
ਸਚਿਨ ਤੇਂਦੁਲਕਰ : 103 (ਨਾਬਾਦ)
ਵੀ. ਵੀ. ਐਸ. ਲਕਸ਼ਮਣ : 26 (ਕੈਚ ਬੈਲ ਬੋਲਡ ਸਵਾਨ)
ਯੁਵਰਾਜ ਸਿੰਘ : 85 (ਨਾਬਾਦ)
84ਵੇ ਧਾਰਮਿਕ ਜੋੜ ਮੇਲਾ ਤੇ
ਟੂਰਨਾਮੈਟ ਸੁਰੂ
ਗਿੱਦੜਬਾਹਾ 13 ਦਸੰਬਰ(ਗੁਰਮੀਤ ਮਾਨ)

ਫੋਟੋ ਕੈਪਸਨ- ਇਤਿਹਾਸਿਕ ਗੁਰਦੁਆਰਾ ਥੇੜੀ੍ਹ ਸਾਹਿਬ
ਵਿਖੇ 84ਵੇ ਧਾਰਮਿਕ ਜੋੜ ਮੇਲੇ ਤੇ ਮਾਤਾ ਗੁਜਰੀ ਜੀ ਪਬਲਿਕ ਸਕੂਲ ਵਿੱਚ ਕਬੱਡੀ
ਟੂਰਨਾਮੈਟ ਦਾ ਉਦਘਾਟਨ ਕਰਦੇ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਮੌਜੂਦਾ ਮੈਬਰ
ਜਥੇਦਾਰ ਗੁਰਪਾਲ ਸਿੰਘ ਗੋਰਾ, ਸਰਪੰਚ ਜੋਗਿੰਦਰ ਗਾਂਧੀ, ਚੇਅਰਮੈਨ ਹਜੂਰ ਸਿੰਘ ਅਤੇ
ਰਾਜੂ ਫਕਰਸਰ ਅਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਵਿਧਾਇਕ ਹਰਪ੍ਰੀਤ ਸਿੰਘ
ਕੋਟਭਾਈ ਅਤੇ ਜਥੇਦਾਰ ਗੁਰਪਾਲ ਸਿੰਘ। ਤਸਵੀਰ- ਮਾਨ ਗਿੱਦੜਬਾਹਾ
ਅੱਜ ਇਤਿਹਾਸਿਕ ਗੁਰਦੁਆਰਾ ਪਿੰਡ ਥੇੜੀ੍ਹ ਸਾਹਿਬ ਵਿਖੇ 84ਵੇ ਧਾਰਮਿਕ ਜੋੜ ਮੇਲਾ ਤੇ
ਦਸਮੇਸ ਟਰਨਾਮੈਟ ਕਮੇਟੀ, ਗ੍ਰਾਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ
ਸਥਾਨਕ ਮਾਤਾ ਗੁਜਰੀ ਜੀ ਪਬਲਿਕ ਸਕੂਲ ਵਿਖੇ ਕਬੱਡੀ ਦਾ ਟੂਰਨਾਮੈਟ ਦਾ ਦੋ ਰੋਜਾ ਅੱਜ
ਸੁਰੂ ਹੋਇਆ। ਇਸ ਟੂਰਨਾਮੈਟ ਦਾ ਉਦਘਾਟਨ ਹਲਕਾ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ
ਕੋਟਭਾਈ ਨੇ ਕੀਤਾ। ਇਸ ਮੌਕੇ ਉਹਨਾਂ ਨੇ ਕਬੱਡੀ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ
ਅਤੇ ਇਸ ਸਮੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ' ਜਿੱਥੇ ਖੇਡਾਂ ਸਾਡੀ ਨੌਜਵਾਨ
ਪੀੜੀ੍ਹ ਨੂੰ ਨਸਿਆਂ ਤੋ ਦੂਰ ਕਰਨ ਲਈ ਪ੍ਰੇਰਿਤ ਕਰਦੀਆਂ ਹਨ, ਉਥੇ ਇਹ ਨੌਜਵਾਨਾਂ
ਨੂੰ ਚੰਗੀ ਸਿਹਤ ਸੰਭਾਲ ਨਹੀ ਵੀ ਪ੍ਰੇਰਦੀਆਂ ਹਨ। ਉਹਨਾ ਕਿਹਾ ਕਿ ਨੌਜਵਾਨ ਤੇ ਬੱਚੇ
ਦੇਸ ਦਾ ਭਵਿੱਖ ਹਨ ਜਿਨਾ੍ਹਂ ਅੱਗੇ ਜਾ ਕੇ ਵੱਖ ਵੱਖ ਖੇਤ+ਾ ਵਿੱਚ ਸਾਡੇ ਦੇਸ ਦੀ
ਕਮਾਨ ਸੰਭਾਲਣੀ ਹੈ। ਜੇਕਰ ਅਸੀ ਆਪਣੀਆਂ ਕੌਮਾਂ ਨੂੰ ਅੱਗੇ ਲਿਜਾਣਾ ਹੈ ਤਾਂ ਸਾਡੇ
ਭਵਿੱਖ ਬੱਚਿਆ ਅਤੇ ਨੌਜਵਾਨਾਂ ਨੂੰ ਰੱਖ ਕੇ ਉਚ ਉਜਵਲ ਭਵਿੱਖ ਦੀ ਨੀਹ ਰੱਖਣੀ
ਚਾਹੀਦੀ ਹੈ। ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ
ਸਿੰਘ ਬਾਦਲ ਨੌਜਵਾਨਾਂ ਅਤੇ ਬੱਚਿਆਂ ਪ੍ਰਤੀ ਗੰਭੀਰ ਹਨ ਅਤੇ ਖੇਡਾਂ ਦੇ ਖੇਤਰ ਵਿੱਚ
ਪੰਜਾਬ ਨੂੰ ਦੁਨੀਆਂ ਭਰ ਵਿੱਚ ਮੋਹਰੀ ਸੂਬਾ ਬਣਾਉਣਾ ਚਾਹੁੰਦੇ ਹਨ। ਇਸ ਸਮੇ ਹਲਕਾ
ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਬੱਡੀ ਖਿਡਾਰੀਆਂ ਨਾਲ ਜਾਣ ਪਹਿਚਾਣ
ਕੀਤੀ ਅਤੇ ਸੋਅ ਮੈਚ ਦਿਖਾਉਣ ਵਾਲੇ ਖਿਡਾਰੀਆਂ ਨੂੰ ਇਨਾਮ ਵੀ ਦਿੱਤੇ। ਇਸ ਸਮੇ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਮੌਜੂਦਾ
ਮੈਬਰ ਜਥੇਦਾਰ ਗੁਰਪਾਲ ਸਿੰਘ ਗੋਰਾ ਨੇ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਆਏ
ਮਹਿਮਾਨਾਂ ਅਤੇ ਕਬੱਡੀ ਖਿਡਾਰੀਆਂ ਦਾ ਧੰਨਵਾਦ ਕੀਤਾ। ਇਸ ਸਮੇ ਮਾਤਾ ਗੁਜਰੀ ਜੀ
ਪਬਲਿਕ ਸਕੂਲ ਦੀ ਪ੍ਰਿਸੀਪਲ ਮੈਡਮ ਰਿੰਪਲ ਢਿੱਲੋ ਨੇ ਵਿਧਾਇਕ ਹਰਪ੍ਰੀਤ ਸਿੰਘ ਦੇ
ਸਕੂਲ ਦੇ ਗਰਾਉਡ ਅਤੇ ਸਕੂਲ ਦੇ ਦੌਰੇ ਤੇ ਧੰਨਵਾਦ ਕੀਤਾ। ਇਸ ਟੂਰਨਾਮੈਟ ਵਿੱਚ
ਜਥੇਦਾਰ ਗੁਰਪਾਲ ਸਿੰਘ ਗੋਰਾ ਤੋ ਇਲਾਵਾ , ਕੁਲਵੀਰ ਸਿੰਘ ਕੋਟਭਾਈਂ ਪੀ ਏ ਵਿਧਾਇਕ,
ਰਿੰਪਲ ਢਿੱਲੋ ਪ੍ਰਿਸੀਪਲ ਮਾਤਾ ਗੁਜਰੀ ਪਬਲਿਕ ਸਕੂਲ, ਗੁਰਦੀਪ ਸਿੰਘ ਵਾਈਸ
ਪ੍ਰਿਸੀਪਲ, ਜੋਗਿੰਦਰ ਗਾਂਧੀ ਸਰਪੰਚ, ਜਗਸੀਰ ਸਿੰਘ ਭਲਾਈ ਅਫਸਰ, ਰਾਜੂ ਫਕਰਸਰ,
ਸੁਖਮੰਦਰ ਸਿੰਘ ਚਹਿਲ, ਚੇਅਰਮੈਨ ਹਜੂਰ ਸਿੰਘ ਭੁੱਲਰ, ਮੈਬਰਜੀਤ ਸਿੰਘ ਭਾਈਕਾ,
ਰਣਜੀਤ ਸਿੰਘ ਚੱਠਾ, ਨਛੱਤਰ ਸਿੰਘ ਪੰਚ, ਗੁਰਤੇਜ ਸਿੰਘ ਤੇਜੀ ਪੰਚ, ਨੈਬ ਸਿੰਘ,
ਜੀਤਾ ਰਾਮ, ਮਿਲਖੀ ਰਾਮ, ਮੈਗਲ ਸਿੰਘ ਭੁੱਲਰ, ਜਸਵਿੰਦਰ ਸਿੰਘ ਭੁੱਲਰ, ਜਸਮੇਲ ਸਿੰਘ
ਫਕਰਸਰ, ਅਵਤਾਰ ਸਿੰਘ ਫੌਜੀ,ਜਸਵਿੰਦਰ ਸਿੰਘ ਭੁੱਲਰ, ਰਛਪਾਲ ਸਿੰਘ ਸੈਕਟਰੀ, ਮੰਦਰ
ਸਿੰਘ ਬੀ ਪੱਚੀ, ਸੁਖਮੰਦਰ ਸਿੰਘ ਚਹਿਲ, ਗੁੱਡ ਭਾਈਕਾ, ਹਰਸਪਿੰਦਰ ਹਰੀ, ਰੋਮੀ
ਭਾਈਕਾ, ਕੰਵਰਜੀਤ ਰਾਜਾ, ਇਕਬਾਲ ਸਿੰਘ ਭੁੱਲਰ, ਗਿੰਦਰ ਸਿੰਘ, ਰਾਜਾ ਸਿੰਘ ਪੰਚ,
ਲਾਲੀ ਭਾਈਕਾ, ਮੰਦਰ ਸਿੰਘ ਗੁਰੂਸਰ, ਕਾਕਾ ਸਿੰਘ ਦੰਦੀਵਾਲ, ਬਲਜੀਤ ਸਿੰਘ ਖਿਉਵਾਲੀ,
ਸੱਤਪਾਲ ਸਿੰਘ ਲੰਬੀ, ਗੁਰਮੇਲ ਸਿੰਘ ਭੀਟੀਵਾਲਾ, ਦੇਸ ਰਾਜ ਸਾਬਕਾ ਸਰਪੰਚ, ਇਕਬਾਲ
ਸਿੰਘ ਪ੍ਰਧਾਨ,ਸੁਲਖਲ ਸਿੰਘ ਪ੍ਰਧਾਨ, ਮੰਦਰ ਸਿੰਘ ਫਕਰਸਰ, ਡਾ ਦਰਸਨ ਸਿੰਘ, ਰਣਜੀਤ
ਸਿੰਘ ਨੰਬਰਦਾਰ ਦੌਲਾ, ਬਖਤੌਰ ਸਿੰਘ, ਮਲਕੀਤ ਚੱਠਾ, ਬਲਦੇਵ ਸਿੰਘ ਚੱਠਾ, ਗੋਰਾ
ਸਿੰਘ ਭੁੱਚੋਵਾਲਾ, ਗੁਰਸੇਵਕ ਭਾਈਕਾ, ਦਰਸਨ ਭਾਈਕਾ, ਗੁਰਦੀਪ ਸਿੰਘ ਭਾਈਕਾ, ਮੈਡਮ
ਸਰਬਜੀਤ ਕੌਰ, ਮੈਡਮ ਪ੍ਰਮਿੰਦਰ ਕੌਰ, ਮੈਡਮ ਮਨਜੀਤ ਕੌਰ ਨੇ ਵਿਸੇਸ ਸਹਿਯੋਗ ਦੇ ਰਹੇ
ਹਨ।
ਰਣਬੀਰ ਕਲਬ ਵਿਖੇ 22 ਵੀਂ ਪੰਜਾਬ
ਸੀਨੀਅਰ ਸਟੇਟ ਤਲਵਾਰਬਾਜੀ ਚੈਂਪੀਅਨਸ਼ਿਪ ਸੁਰੂ
ਸੰਗਰੂਰ 12 ਦਸੰਬਰ
ਅੱਜ ਇਥੋਂ ਦੇ ਰਣਬੀਰ ਕਲਬ ਵਿਖੇ 22 ਵੀਂ
ਪੰਜਾਬ ਸੀਨੀਅਰ ਸਟੇਟ ਤਲਵਾਰਬਾਜੀ ਚੈਂਪੀਅਨਸ਼ਿਪ ਸੁਰੂ ਹੋ ਗਈ। ਜਿਸ ਦਾ ਉਦਘਾਟਨ
ਨੌਨਿਹਾਲ ਸਿੰਘ ਐਸ.ਐਸ.ਪੀ ਸੰਗਰੂਰ ਨੇ ਕੀਤਾ। ਇਸ ਮੌਕੇ ਉਹਨਾਂ ਨੇ ਖਿਡਾਰੀਆਂ ਨੂੰ
ਆਸ਼ੀਰਵਾਦ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਵਧੀਆ ਖੇਡ ਹੈ। ਸ੍ਰੀ ਅਨੂ ਕਪੂਰ ਸੰਗਰੂਰ
ਦੀ ਅਗਵਾਈ ਵਿਚ ਖਿਡਾਰੀ ਅਤੇ ਖਿਡਾਰਨਾਂ ਨੇ ਸੱਚੀ ਸੁਚੀ ਖੇਡ ਭਾਵਨਾ ਨਾਲ ਖੇਡਣ ਦੀ
ਸੁੰਹ ਚੁਕੀ। ਸ੍ਰੀ ਇੰਦਰਮੋਹਨ ਸਿੰਘ ਮੀਤ ਪ੍ਰਧਾਨ ਪੰਜਾਬ ਤਲਵਾਰਬਾਜੀ ਐਸੋਸਿਏਸ਼ਨ ਨੇ
ਦੱਸਿਆ 3 ਦਿਨਾਂ ਤਕ ਚਲਣ ਵਾਲੀ ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਸਾਰੇ ਜਿਲਿਆਂ ਤੋਂ
400 ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕ ਤੇਜਿੰਦਰੇ ਸਿੰਘ ਵਾਲਿਆ ਪ੍ਰਧਾਨ ਜਿਲਾ
ਤਲਵਾਰਬਾਜੀ ਐਸੋਸੀਏਸ਼ਨ ਸੰਗਰੂਰ ਨੇ ਸਭਨਾ ਦਾ ਸਵਾਗਤ ਕੀਤਾ।
ਕ੍ਰਿਕਟ ਟੀਮ ਨਾ ਕਰੇ ਪਾਕਿ
ਦੌਰਾ:ਗਿੱਲ
ਨਵੀਂ ਦਿੱਲੀ, ਸ਼ੁਕਰਵਾਰ, 12 ਦਿਸੰਬਰ 2008
ਕੇਂਦਰੀ ਖੇਡ ਮੰਤਰੀ ਐਮਐਸ ਗਿੱਲ ਨੇ ਅੱਜ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸਖਤ ਸੁਨੇਹਾ
ਦਿੰਦਿਆਂ ਦੋ ਟੂਕ ਸ਼ਬਦਾਂ ਵਿਚ ਕਿਹਾ ਕਿ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਭਾਰਤੀ
ਕ੍ਰਿਕਟ ਟੀਮ ਨੂੰ ਪਾਕਿਸਤਾਨ ਦਾ ਦੌਰਾ ਨਹੀਂ ਕਰਨਾ ਚਾਹੀਦਾ.ਉਹਨਾਂ ਕਿਹਾ ਕਿ
ਪਾਕਿਸਤਾਨ ਵਿਚ ਜਾ ਕੇ ਕ੍ਰਿਕਟ ਖੇਡਣ ਦਾ ਇਹ ਸਹੀ ਸਮਾਂ ਨਹੀਂ ਹੈ ਕਿਉਂ ਜੋ
ਪਾਕਿਸਤਾਨ ਦੇ ਲੋਕ ਹੀ ਭਾਰਤ ਵਿਚ ਨਰਸੰਹਾਰ ਵਿਚ ਸ਼ਾਮਲ ਹਨ.ਉਹਨਾਂ ਸਵਾਲ ਕੀਤਾ ਕਿ
ਕੀ ਇਹ ਸੰਭਵ ਹੈ ਕਿ ਇੱਕ ਟੀਮ ਮੁੰਬਈ ਆਵੇ ਅਤੇ ਸਮੂਹਕ ਨਰਸੰਹਾਰ ਕਰੇ ਅਤੇ ਇੱਕ ਹੋਰ
ਟੀਮ ਫੌਰਨ ਮਗਰੋਂ ਲਾਹੌਰ ਜਾ ਕੇ ਕ੍ਰਿਕਟ ਖੇਡੇ.ਉਹਨਾਂ ਕਿਹਾ ਕਿ ਉਹ ਟੀਮ ਦੇ
ਪਾਕਿਸਤਾਨ ਵਿਚ ਖੇਡਣ ਦੇ ਪੱਖ ਵਿਚ ਨਹੀਂ ਹਨ ਪਰ ਆਖਰੀ ਫੈਸਲਾ ਸਰਕਾਰ ਨੇ ਕਰਨਾ
ਹੈ.ਜ਼ਿਕਰਯੋਗ ਹੈ ਕਿ ਖੇਡ ਮੰਤਰੀ ਦੀ ਇਹ ਪ੍ਰਤੀਕ੍ਰਿਆ ਅਜਿਹੇ ਵੇਲ੍ਹੇ ਆਈ ਹੈ ਜਦੋਂ
ਪਾਕਿਸਤਾਨੀ ਕ੍ਰਿਕਟ ਬੋਰਡ ਦੇ ਪ੍ਰਧਾਨ ਐਜ਼ਾਜ ਬੱਟ ਨੇ ਲੜ੍ਹੀ ਬਚਾਉਣ ਦੀ ਕਵਾਇਅ
ਅਧੀਨ ਚੇਨੱਈ ਵਿਚ ਆਈਸੀਸੀ ਦੇ ਮੁੱਖ ਕਾਰਜਕਾਰੀ ਹਾਰੂਨ ਲੋਗਾਰਟ ਅਤੇ ਬੀਸੀਸੀਆਈ
ਅਧਿਕਾਰੀਆਂ ਨਾਲ ਮਿਲਣਾ ਹੈ.
ਭਾਰਤ ਨੇ ਬਰਾਬਰੀ 'ਤੇ ਰੋਕਿਆ ਅਰਜਨਟੀਨਾ ਨੂੰ
ਬਿਉਨਰਸ ਆਇਰਸ, 12 ਦਿਸੰਬਰ 2008
ਵਿੰਗਰ ਪ੍ਰਮੋਦ ਕੁਮਾਰ ਦੇ ਆਖਰੀ ਪਲਾਂ ਵਿਚ ਦਾਗੇ ਗੋਲ ਸਦਕਾ ਭਾਰਤੀ ਹਾਕੀ ਟੀਮ ਨੇ
ਇੱਥੇ ਕਲੱਬ ਸਿਉਦਾਦ ਡੀ ਵਿਖੇ ਤੀਜੇ ਅੰਡਰ 21 ਹਾਕੀ ਟੈਸਟ ਮੈਚ ਵਿਚ ਵਿਸ਼ਵ ਚੈਂਪੀਅਨ
ਅਰਜਨਟੀਨਾ ਨੂੰ 2-2 ਦੀ ਬਰਾਬਰੀ ਉੱਪਰ ਰੋਕ ਦਿੱਤਾ.
ਚਾਰ ਮੈਚਾਂ ਦੀ ਲੜ੍ਹੀ ਦਾ ਪਹਿਲਾ ਮੈਚ ਸੋਮਵਾਰ ਨੂੰ ਭਾਰਤ ਨੇ ਜਿੱਤਿਆ ਸੀ ਜਦੋਂ ਕਿ
ਦੂਜਾ ਮੈਚ ਡਰਾਅ ਰਿਹਾ ਸੀ.ਭਾਰਤ ਮੱਧ ਕਾਲ ਵੇਲ੍ਹੇ 1-0 ਨਾਲ ਅੱਗੇ ਸੀ ਪਰ ਟੀਮ ਛੇ
ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਤਬਦੀਲ ਕਰਨ ਵਿਚ ਨਾਕਾਮ ਰਹੀ ਜਿਸ ਦਾ ਸਿੱਟਾ ਉਸ
ਨੂੰ ਭੁਗਤਣਾ ਪਿਆ.ਭਾਰਤ ਹਾਲਾਂਕਿ ਭਾਗਸ਼ਾਲੀ ਰਿਹਾ ਅਤੇ ਮੈਚ ਡਰਾਅ ਕਰਾਉਣ ਵਿਚ
ਸਫਲਤਾ ਹਾਸਲ ਕੀਤੀ.ਕਪਤਾਨ ਦਿਵਾਕਰ ਰਾਮ ਬਿਲਕੁਲ ਵੀ ਫਾਰਮ ਵਿਚ ਵਿਖਾਈ ਨਹੀਂ ਦਿੱਤੇ
ਅਤੇ ਆਪਣੀ ਡ੍ਰੈਗ ਫਲਿੱਕ ਨਾਲ ਗੋਲ ਕਰਨ ਵਿਚ ਨਾਕਾਮ ਰਹੇ.ਦਿਵਾਕਰ ਦੀ ਚੌਥੀ ਕੋਸ਼ਿਸ਼
ਉੱਪਰ ਹਾਲਾਂਕਿ ਰੀਬਾਉਂਡ ਹੋ ਕੇ ਆਈ ਗੇਂਦ ਨੂੰ ਗੋਲ ਵਿਚ ਤਬਦੀਲ ਕਰਕੇ ਮੰਦੀਪ
ਅੰਤਿਲ ਨੇ 32ਵੇਂ ਮਿੰਟ ਵਿਚ ਭਾਰਤ ਨੂੰ ਵਾਧਾ ਦੁਆਇਆ.ਇਸ ਤੋਂ ਪਹਿਲਾਂ ਅਰਜਨਟੀਨਾ
ਨੇ ਮਜ਼ਬੂਤ ਡਿਫੈਂਸ ਸਦਕਾ ਸਟ੍ਰਾਇਕਰ ਜੈ ਕਰਨਾਤੇ ਪ੍ਰਮੋਦ ਕੁਮਾਰ ਦੇ ਹਮਲਿਆਂ ਨੂੰ
ਨਾਕਾਮ ਕਰ ਦਿੱਤਾ.
ਨੰਗਲ 10 ਦਸੰਬਰ(ਕੁਲਦੀਪ)

ਅਜ ਭਾਖੜਾ ਬਿਆਸ ਪ੍ਰਬੰਧਕ ਬੋਰਡ ਦੀ ਕੇਂਦਰੀ ਖੇਡ ਸਮਿਤੀ ਵਲੋਂ 13ਵਾਂ ਅੰਤਰ ਪਾਵਰ ਖੇਡ ਬੋਰਡ ਵਾਲੀਵਾਰ ਟੂਰਨਾਂਮੈਂਟ ਦਾ ਆਯੋਜਨ ਕੀਤਾ ਗਿਆ। ਸਥਾਨਕ ਕ੍ਰਿਕਟ ਗਰਾਊਂਡ ਵਿਚ ਇਸਦਾ ਉਦਘਾਟਨ ਖੇਲ ਸਮਿਤੀ ਦੇ ਪ੍ਰਧਾਨ ਇੰਜੀਨੀਅਰ ਵੀ.ਬੀ.ਬੱਸੀ ਨੇ ਕੀਤਾ । ਇਸ ਉਦਘਾਟਨ ਸਮਾਰੋਹ ਵਿਚ ਚੀਫ ਇੰਜਿਨੀਅਰ ਭਾਖੜਾ ਡੈਮ ਸ੍ਰ: ਬਲਦੇਵ ਸਿੰਘ, ਸ਼੍ਰੀ ਏ.ਐਸ.ਊਭੀ, ਜਰਨਲ ਸਕੱਤਰ ਕੇਂਦਰੀ ਖੇਲ ਕਮੇਟੀ ਇੰਜੀਨੀਅਰ ਏ.ਕੇ ਪੁਰੀ, ਆਦਿ ਵਿਸ਼ੇਸ਼ ਤੋਰ ਤੇ ਹਾਜ਼ਰ ਸਨ। ਇਹ ਟੂਰਨਾਮੈਂਟ ਤਿੰਨ ਦਿਨ ਚੱਲੇਗਾ ਅਤੇ ਇਸ ਵਿਚ ਦੇਸ਼ ਦੇ ਵੱਖ ਵੱਖ ਪਾਵਰ ਪ੍ਰੋਜੈਕਟਾਂ ਦੀਆਂ ਟੀਮਾਂ ਭਾਗ ਲੈਣਗੀਆਂ। ਉਦਘਾਟਨ ਸਮਾਰੋਹ ਵਿਚ ਬੋਲਦਿਆਂ ਇੰਜੀਨੀਅਰ ਬੱਸੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਮੁਲਾਜ਼ਮਾਂ ਵਿਚ ਨਵਾਂ ਉਤਸ਼ਾਹ ਤੇ ਜੋਸ਼ ਪੈਦਾ ਹੁੰਦਾ ਹੈ। ਉਨ੍ਹਾ ਇਸ ਟੂਰਨਾਂਮੈਂਟ ਦੇ ਅਯੋਜਨ ਨੂੰ ਇਕ ਸਲਾਘਾਂ ਯੋਗ ਕਦਮ ਦੱਸਿਆ। ਇਸ ਮੋਕੇ ਤੇ ਕਮੇਟੀ ਵਲੋਂ ਟੀਮਾਂ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਟੀਮਾਂ ਵਲੋਂ ਮਾਰਚ ਪਾਸਟ ਵੀ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋ ਇਲਾਵਾਂ ਪੀ ਡੀ ਬੰਗੜ, ਇੰਜੀ: ਐਚ ਐਸ ਢੱਲ, ਯੂਨੀਅਨ ਆਗੂ ਰਹਿਮਤ ਅਲੀ, ਅਤੇ ਵਰਿੰਦਰ ਠਾਕੁਰ ਹਾਜ਼ਰ ਸਨ।
ਮਾਲਵੇ ਦੇ ਕਬੱਡੀ ਖਿਡਾਰੀ ਘੋਨੀ ਰਾਣੀਵਾਲਾ

ਗਿੱਦੜਬਾਹਾ (ਮੁਕਤਸਰ)-10 ਦਸੰਬਰ--ਜਸਪ੍ਰੀਤ ਸਿੰਘ ਭਲਾਈਆਣਾ
ਜੇਕਰ ਮਾਲਵੇ ਦੇ ਚੋਟੀ ਦੇ ਕਬੱਡੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਨਿਰਵੈਰ ਸਿੰਘ ਉਰਫ ਘੋਨੀ ਰਾਣੀਵਾਲਾ ਦਾ ਨਾਂਅ ਆਪਮੁਹਾਰੇ ਚੇਤੇ ਆ ਜਾਂਦਾ ਹੈ। ਛੋਟੀ ਉਮਰੇ ਵੱਡੀਆਂ ਮੱਲਾਂ ਮਾਰ ਕੇ ਅੰਤਰਰਾਸ਼ਟਰੀ ਪ੍ਰਸਿੱਧੀ ਖੱਟ ਚੁੱਕੇ ਇਸ ਨੌਜਵਾਨ ਦਾ ਜਨਮ ਜ਼ਿਲ੍ਹਾ ਮੁਕਤਸਰ ਦੀ ਬੁੱਕਲ ਵਿਚ ਵਸੇ ਪਿੰਡ ਰਾਣੀਵਾਲਾ ਵਿਚ ਪਿਤਾ ਸ: ਸ਼ੇਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਅਮਰਜੀਤ ਕੌਰ ਦੀ ਕੁੱਖੋਂ 6 ਫ਼ਰਵਰੀ 1985 ਨੂੰ ਹੋਇਆ। ਇਸ ਨੌਜਵਾਨ ਖਿਡਾਰੀ ਨੇ ਕਬੱਡੀ ਦੀ ਸ਼ੁਰੂਆਤ ਪਿੰਡ ਵਿਚ 57 ਕਿਲੋ ਤੋਂ ਲਗਭਗ 5 ਸਾਲ ਪਹਿਲਾਂ ਕੀਤੀ। ਕਬੱਡੀ ਦੇ ਮੁਢਲੇ ਗੁਣ ਰਾਜਿੰਦਰਾ ਕਾਲਜ ਬਠਿੰਡਾ ਪੜ੍ਹਦਿਆਂ ਸਿੱਖੇ ਤੇ ਯੂਨੀਵਰਸਿਟੀ ਪੱਧਰ 'ਤੇ ਟਾਪ ਕੀਤਾ। ਉਸ ਤੋਂ ਬਾਅਦ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਪ੍ਰਸਿੱਧ ਕਬੱਡੀ ਕੋਚ ਹਰਪ੍ਰੀਤ ਸਿੰਘ ਬਾਬਾ ਕਮਾਲੂ ਦੀ ਸਵੱਲੀ ਨਜ਼ਰ ਨੇ ਆਪ ਨੂੰ ਹਰਜੀਤ ਅੰਤਰਰਾਸ਼ਟਰੀ ਕਬੱਡੀ ਕਲੱਬ ਬਾਜਾਖਾਨਾ ਵਿਚ ਸ਼ਾਮਿਲ ਕਰਕੇ ਕਬੱਡੀ ਦੇ ਅਨੇਕਾਂ ਨਵੇਂ ਗੁਣ ਸਿਖਾਉਣ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਘੋਨੀ ਨੂੰ 2005 ਵਿਚ ਪਹਿਲੀ ਵਾਰ ਸਿੰਘ ਸਭਾ ਬਾਰਕਿੰਗ ਕਬੱਡੀ ਕਲੱਬ ਵੱਲੋਂ ਇੰਗਲੈਡ ਵਿਚ ਖੇਡਣ ਦਾ ਮੌਕਾ ਮਿਲਿਆ। ਲੰਬੀ ਦੇ ਖੇਡ ਮੇਲੇ 'ਤੇ 2004, 05 ਤੇ 06 ਵਿਚ ਬੈਸਟ ਰੇਡਰ ਵਜੋਂ ਸੋਨੇ ਦੀ ਮੁੰਦਰੀ ਨਾਲ ਵਿਸ਼ੇਸ਼ ਸਨਮਾਨ ਮਿਲ ਚੁੱਕੇ ਹਨ, ਜਦਕਿ ਇੰਡੋ-ਕੈਨੇਡੀਅਨ ਕੱਪ ਬਠਿੰਡਾ ਤੇ ਬਾਜਾਖਾਨਾ ਕੱਪ 'ਤੇ ਵੀ ਅਨੇਕਾਂ ਵਾਰ ਬੈਸਟ ਰੇਡਰ ਹੋਣ ਦਾ ਮਾਣ ਪ੍ਰਾਪਤ ਹੈ। ਘੋਨੀ ਦਾ ਕਹਿਣਾ ਹੈ ਕਿ ਉਸ ਲਈ ਸਭ ਤੋਂ ਵੱਡਾ ਸਨਮਾਨ ਲੋਕਾਂ ਵੱਲੋਂ ਮਿਲਦਾ ਅਥਾਹ ਪਿਆਰ ਹੈ। ਪ੍ਰਮਾਤਮਾ ਕਰੇ, ਇਹ ਖਿਡਾਰੀ ਹੋਰ ਬੁਲੰਦੀਆਂ ਸਰ ਕਰੇ।
ਯੁਵਰਾਜ ਸਿੰਘ ਅੰਤਿਮ ਇਕ ਦਿਨਾ 'ਚ ਸ਼ਾਮਲ
ਚੇਨਈ , ਬੁੱਧਵਾਰ, 10 ਦਿਸੰਬਰ 2008

ਯੁਵਰਾਜ ਸਿੰਘ ਅੱਠ ਮਹੀਨਿਆਂ 'ਚ ਪਹਿਲ ਟੈਸਟ ਖੇਡਣਗੇ,ਜਿਨ੍ਹਾ ਨੂੰ ਇੰਗਲੈਂਡ ਖਿਲਾਫ਼
ਕੱਲ੍ਹ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਦੇ ਲਈ ਭਾਰਤ ਦੀ ਅੰਤਿਮ ਇੱਕ ਦਿਨਾ 'ਚ
ਜਗ੍ਹਾ ਦਿੱਤੀ ਗਈ ਹੈ।ਯੁਵਰਾਜ ਨੇ ਟੀਮ 'ਚ ਸੌਰਵ ਗਾਂਗੁਲੀ ਦੀ ਜਗ੍ਹਾ ਲਈ ਹੈ,ਜੋ
ਆਸਟ੍ਰੇਲੀਆ ਖਿਲਾਫ਼ ਹਾਲੀਆ ਟੈਸਟ ਲੜੀ ਦੇ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ
ਕਹਿ ਚੁੱਕੇ ਹਨ।ਨਾਗਪੁਰ 'ਚ ਆਸਟ੍ਰੇਲੀਆ ਖਿਲਾਫ਼ ਆਖਰੀ ਟੈਸਟ ਖੇਡਣ ਵਾਲੀ ਟੀਮ 'ਚ
ਇੱਕ ਮਾਤਰ ਇਹੀ ਬਦਲਾਅ ਹੈ।ਯੁਵਰਾਜ ਨੇ ਆਖਰੀ ਟੈਸਟ ਕਾਨ੍ਹਪੁਰ 'ਚ ਅਪ੍ਰੈਲ 'ਚ
ਦੱਖਣੀ ਅਫ਼ਰੀਕਾ ਦੇ ਖਿਲਾਫ਼ ਖੇਡਿਆ ਸੀ।ਇੰਗਲੈਂਡ ਖਿਲਾਫ਼ ਹਾਲੀਆ ਇੱਕ ਦਿਨਾ ਲੜੀ 'ਚ
ਦੋ ਸੈਂਕੜੇ ਜਮ੍ਹਾਉਣ ਵਾਲੇ ਯੁਵਰਾਜ ਇਸ ਸਮੇਂ ਬਿਹਤਰੀਨ ਫਾਰਮ 'ਚ ਹਨ।ਤਮਿਲਨਾਢੂ ਦੇ
ਬੱਲੇਬਾਜ਼ ਐਸ.ਬਦਰੀਨਾਥ ਅਤੇ ਮੁਰਲੀ ਵਿਜੈ ਤੇਜ ਗੇਂਦਬਾਜ਼ ਮੁਨਾਫ਼ ਪਟੇਲ ਅਤੇ ਸੱਜੇ
ਹੱਥ ਦੇ ਸਪਿੰਨਰ ਪ੍ਰਗਿਆਨ ਓਝਾ ਨੂੰ ਅੰਤਿਮ ਇਕ ਦਿਨਾ 'ਚ ਜਗ੍ਹਾ ਨਹੀਂ ਮਿਲ ਸਕੀ
ਹੈ।ਭਾਰਤੀ ਟੀਮ ਇਸ ਮੈਚ 'ਚ ਸੱਤ ਬੱਲੇਬਾਜ਼ਾਂ ਅਤੇ ਚਾਰ ਨਿਯਮਿਤ ਗੇਂਦਬਾਜ਼ਾਂ ਨਾਲ
ਉਤਰੇਗੀ।ਜ਼ਹੀਰ ਖਾਨ ਅਤੇ ਈਸ਼ਾਂਤ ਸ਼ਰਮਾਂ ਤੇਜ਼ ਗੇਂਦਬਾਜ਼ੀ ਦਾ ਮੋਰਚਾ
ਸੰਭਾਲਣਗੇ,ਜਦੋਂਕਿ ਹਰਭਜਨ ਸਿੰਘ ਅਤੇ ਅਮਿਤ ਮਿਸ਼ਰਾ 'ਤੇ ਸਪਿੰਨ ਦਾ ਦਾਰੋਮਦਾਰ
ਹੋਵੇਗਾ।ਟੀਮ:ਮਹਿੰਦਰ ਸਿੰਘ ਧੋਨੀ (ਕਪਤਾਨ),ਵੀਰੇਂਦਰ ਸਹਿਵਾਗ,ਗੌਤਮ ਗੰਭੀਰ,ਰਾਹੁਲ
ਦ੍ਰਵਿੜ,ਸਚਿਨ ਤੇਂਦੁਲਕਰ,ਵੀਵੀਐਸ ਲਕਸ਼ਮਣ,ਯੁਵਰਾਜ ਸਿੰਘ,ਜ਼ਹੀਰ ਖਾਨ,ਹਰਭਜਨ ਸਿੰਘ
ਅਮਿਤ ਮਿਸ਼ਰਾ ਅਤੇ ਇਸ਼ਾਂਤ ਸ਼ਰਮਾਂ।
ਆਨੰਦ ਪਤੀ ਵਜੋਂ ਬਿਹਤਰੀਨ ਪੈਕੇਜ:ਅਰੁਣਾ
ਨਵੀਂ ਦਿੱਲੀ, 10 ਦਿਸੰਬਰ 2008
ਸ਼ਤਰੰਜ ਦੇ ਬਾਦਸ਼ਾਹ ਵਿਸ਼ਵ ਚੈਂਪੀਅਨ ਵਿਸ਼ਵ ਨਾਥਨ ਆਨੰਦ ਨੇ ਕਾਮਯਾਬੀ ਦੀਆਂ ਬੁਲੰਦੀਆਂ
'ਤੇ ਪੁੱਜਣ ਦੇ ਬਾਵਜੂਦ ਆਪਣੇ ਪੈਰ ਹਮੇਸ਼ਾ ਜਮੀਨ ਉੱਪਰ ਰਹਿਣ ਦਿੱਤੇ ਹਨ ਅਤੇ ਉਹਨਾਂ
ਦੀ ਇਸੇ ਸਾਦਗੀ ਨੂੰ ਉਹਨਾਂ ਦੀ ਪਤਨੀ ਅਰੁਣਾ ਵੱਡੀ ਤਾਕਤ ਮੰਨਦੀ ਹੈ.ਆਨੰਦ ਦੇ
39ਵੇਂ ਜਨਮਦਿਨ ਤੋਂ ਪਹਿਲਾਂ ਅਰੁਣਾ ਨੇ ਭਾਸ਼ਾ ਨੂੰ ਚੇਨੱਈ ਤੋਂ ਦਿੱਤੀ ਇੰਟਰਿਉ ਵਿਚ
ਕਿਹਾ ਕਿ ਉਹ ਪਤੀ ਦੇ ਰੂਪ ਵਿਚ ਇੱਕ ਬਿਹਤਰੀਨ ਪੈਕੇਜ ਹਨ ਅਤੇ ਉਹਨਾਂ ਨੂੰ ਜਾਨਣ
ਵਾਲਿਆਂ ਨੂੰ ਪਤਾ ਹੈ ਕਿ ਸਫਲਤਾ ਉਹਨਾਂ ਦੇ ਸਿਰ ਚੜ੍ਹ ਕੇ ਨਹੀਂ ਬੋਲਦੀ.ਉਹਨਾਂ
ਕਿਹਾ ਕਿ ਮੇਰਾ ਆਨੰਦ ਨਾਲ ਮਾਪਿਆਂ ਨੇ ਵਿਆਹ ਕੀਤਾ ਅਤੇ ਜਦੋਂ ਉਹ ਮੈਨੂੰ ਵੇਖਣ ਆਏ
ਉਦੋਂ ਵੀ ਬਹੁਤ ਵੱਡੇ ਹਸਤੀ ਸਨ.ਮੈਂ ਡਰੀ ਹੋਈ ਸੀ ਕਿ ਕੀ ਗੱਲ ਕਰਾਂਗੀ ਪਰ ਉਹਨਾਂ
ਨਾਲ ਗੱਲ ਕਰਕੇ ਲੱਗਾ ਹੀ ਨਹੀਂ ਕਿ ਮੈਂ ਇੰਨੀ ਵੱਡੀ ਹਸਤੀ ਨਾਲ ਮਿਲ ਰਹੀ ਹਾਂ.ਅੱਜ
ਵੀ ਕੁੱਝ ਨਹੀਂ ਬਦਲਿਆ ਪਰ ਉਹਨਾਂ ਨਾਲ ਗੱਲ ਕਰਕੇ ਲੱਗਾ ਹੀ ਨਹੀਂ ਕਿ ਮੈਂ ਇੰਨ੍ਹੀ
ਵੱਡੀ ਹਸਤੀ ਨਾਲ ਮਿਲ ਰਹੀ ਹਾਂ.ਅੱਜ ਵੀ ਕੁੱਝ ਨਹੀਂ ਬਦਲਿਆ.ਵਿਸ਼ਵ ਚੈਂਪੀਅਨ ਬਨਣ
ਮਗਰੋਂ ਵੀ ਉਹ ਉਹੋ ਜਿਹੇ ਹੀ ਹਨ.ਜ਼ਿਕਰਯੋਗ ਹੈ ਕਿ ਸ਼ਤਰੰਜ ਦੇ ਇਤਿਹਾਸ ਵਿਚ ਤਿੰਨੋਂ
ਖਰੜੇ ਨਾਕ ਆਉਟ ਟੂਰਨਾਮੈਂਟ ਅਤੇ ਮੈਚਾਂ ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੇ ਆਨੰਦ
ਦੁਨੀਆਂ ਦੇ ਇਕੱਲੇ ਖਿਡਾਰੀ ਹਨ ਅਤੇ ਉਹਨਾਂ ਨੇ ਇਸੇ ਸਾਲ ਰੂਸ ਦੇ ਵਲਾਦੀਮੀਰ
ਕ੍ਰਾਮਨਿਕ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਦਾ ਆਪਣਾ ਦਰਜਾ ਵੀ ਬਰਕਰਾਰ ਰੱਖਿਆ.

ਲੰਦਨ (pp), 9 ਦਿਸੰਬਰ 2008 -ਇੰਗਲੈਂਡ ਦੇ ਆਲ ਰਾਊਂਡਰ ਐਂਡ੍ਰਿਯੂ ਫਲਿੰਟਆਫ਼ ਨੇ ਕਿਹਾ ਹੈ ਕਿ ਟੈਸਟ ਲੜੀ ਲਈ ਭਾਰਤ ਦੌਰੇ 'ਤੇ ਪਰਤਣ ਦੇ ਫੈਸਲੇ ਦਾ ਇੰਡੀਅਨ ਪ੍ਰੀਮੀਅਰ ਲੀਗ ਨਾਲ ਕੁੱਝ ਲੈਣਾ ਦੇਣਾ ਨਹੀਂ ਹੈ ਅਤੇ ਉਨ੍ਹਾ ਨੇ ਭਰੋਸਾ ਦਿਵਾਇਆ ਹੈ ਕਿ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਲੜੀ 'ਚ ਸੁਰੱਖਿਆ ਦਾ ਮੁੱਦਾ ਉਨ੍ਹਾ ਦੇ ਖਿਡਾਰੀਆਂ ਦੇ ਲਈ ਧਿਆਨ ਭਟਕਾਉਣ ਵਾਲਾ ਨਹੀਂ ਹੋਵੇਗਾ। ਫਲਿੰਟਆਫ਼ ਨਾਲ ਸਟੀਵ ਹਾਰਮੀਸਨ ਅਤੇ ਗ੍ਰੀਮ ਸਵਾਨ ਨੂੰ ਪਿੱਛਲੇ ਮਹੀਨੇ ਮੁੰਬਈ 'ਚ ਅੱਤਵਾਦੀ ਹਮਲਿਆਂ ਬਾਅਦ ਭਾਰਤ ਦੌਰੇ ਦੇ ਲਈ ਕੁੱਝ ਇਤਰਾਜ ਸੀ,ਲੇਕਿਨ ਇਹ ਕ੍ਰਿਸ਼ਮਿਆਈ ਆਲ ਰਾਊਂਡਰ ਬਾਅਦ 'ਚ ਟੈਸਟ ਟੀਮ ਨਾਲ ਜੁੜ ਗਿਆ,ਲੇਕਿਨ ਇਸ 'ਤੇ ਉਨ੍ਹਾ ਦਾ ਕਹਿਣਾ ਹੈ ਕਿ ਭਾਰਤ ਆਉਣ ਦੇ ਫੈਸਲੇ ਦਾ ਆਈਪੀਐਲ ਨਾਲ ਕੁੱਝ ਲੈਣਾ ਦੇਣਾ ਨਹੀਂ ਹੈ। ਦ ਡੇਲੀ ਟੈਲੀਗ੍ਰਾਫ਼ ਤੋਂ ਫਲਿੰਟਆਫ਼ ਨੇ ਕਿਹਾ ਹੈ ਕਿ ਸਭ ਤੋਂ ਮਹੱਤਵਪੂਰਣ ਸੁਰੱਖਿਆ ਦਾ ਮਾਮਲਾ ਸੀ।ਮੁੰਬਈ 'ਚ ਜੋ ਕੁੱਝ ਹੋਇਆ,ਉਸ ਦੇ ਬਾਅਦ ਭਾਰਤ 'ਚ ਖੇਡਣਾ ਸਹੀ ਸੀ ਜਾਂ ਨਹੀਂ।ਮੈਂ ਹੋਰ ਖਿਡਾਰੀਆਂ ਦੇ ਬਾਰੇ 'ਚ ਨਹੀਂ ਦੱਸ ਸਕਦਾ,ਲੇਕਿਨ ਮੇਰੇ ਲਈ ਇੰਡੀਅਨ ਪ੍ਰੀਮੀਅਰ ਲੀਗ ਇਸ ਵਿੱਚ ਸ਼ਾਮਲ ਨਹੀਂ ਸੀ,ਸੁਰੱਖਿਆ ਆਈਪੀਐਲ ਤੋਂ ਜ਼ਿਆਦਾ ਅਹਿਮ ਹੈ।ਉਨ੍ਹਾ ਨੇ ਕਿਹਾ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਫ਼ੋਨ ਕਰਨ ਦੇ ਲਈ ਸਮਾਂ ਲਿਆ ਅਤੇ ਖੁਦ ਇਸ ਬਾਰੇ 'ਚ ਸੋਚਿਆ।ਸਾਨੂੰ ਇਹ ਜਾਨਣ ਦੀ ਜਰੂਰਤ ਸੀ ਕਿ ਦੌਰਾ ਕਿਵੇਂ ਹੋਵੇਗਾ।ਇੱਕ ਵਾਰ ਸਾਨੂੰ ਇਸ ਬਾਰੇ 'ਚ ਦੱਸਿਆ ਗਿਆ ਹੈ,ਤਦ ਹੀ ਇਸ 'ਤੇ ਅਸੀਂ ਫੈਸਲਾ ਕਰ ਸਕੇ।
ਲੀਗ ਕਾਰਣ ਬਦਲੇਗੀ ਕਰਾਰ ਵਿਵਸਥਾ : ਕਲਾਰਕ

ਮੇਲਬਰਨ - 9 ਦਿਸੰਬਰ 2008 ਆਸਟਰੇਲੀਆ ਦੇ ਉਪ ਕਪਤਾਨ ਮਾਈਕਲ ਕਲਾਰਕ ਦਾ ਮੰਨਣਾ ਹੈ
ਕਿ ਇੰਡੀਅਨ ਪ੍ਰੀਮੀਅਰ ਲੀਗ ਵਰਗੇ ਕਮਾਊ ਟੂਰਨਾਮੈਂਟਾਂ ਨਾਲ ਕਰਾਰ ਵਿਵਸਥਾ ਵਿੱਚ
ਭਾਰੀ ਬਦਲਾਅ ਆਉਣਗੇ ਅਤੇ ਕ੍ਰਿਕਟਰਾਂ ਨੂੰ ਅਗਲੇ ਕੁੱਝ ਸਾਲ 'ਚ ਮੈਚ ਦੇ ਆਧਾਰ ਉੱਤੇ
ਪੈਸਾ ਮਿਲ ਸਕਦਾ ਹੈ. ਕਲਾਰਕ ਨੇ ਫਾਕਸ ਸਪੋਰਟਸ ਨੂੰ ਕਿਹਾ ਕਿ ਦੋ ਸਾਲ ਬਾਅਦ ਕਰਾਰ
ਕਿਸ ਤਰ੍ਹਾਂ ਦਾ ਹੋਵੇਗਾ, ਇਹ ਵੇਖਣਾ ਰੋਚਕ ਹੋਵੇਗਾ. ਹੋ ਸਕਦਾ ਹੈ ਕਿ ਪ੍ਰਤੀ ਮੈਚ
ਆਧਾਰ ਉੱਤੇ ਪੈਸਾ ਮਿਲਣ ਲੱਗੇ. ਇਸ ਸ਼ੈਸਨ ਵਿੱਚ ਦਸ ਲੱਖ ਡਾਲਰ ਕਮਾਉਣ ਵਾਲੇ ਕਲਾਰਕ
ਨੇ ਆਈਪੀਐੱਲ ਦੇ ਪਹਿਲੇ ਸ਼ੈਸਨ ਵਿੱਚ ਨਹੀਂ ਖੇਡਿਆ, ਪਰੰਤੂ ਅਗਲੇ ਸਾਲ ਅਪ੍ਰੈਲ ਵਿੱਚ
ਹੋਣ ਵਾਲੇ ਦੂਜੇ ਸ਼ੈਸਨ ਵਿੱਚ ਉਹ ਖਿੱਚ ਦੇ ਕੇਂਦਰ ਹੋਣਗੇ.
ਧੀਮੀ ਓਵਰ ਗਤੀ ਪੈ ਸਕਦੀ ਹੈ
ਮਹਿੰਗੀ
ਮੰਗਲਵਾਰ, 9 ਦਿਸੰਬਰ 2008 -ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਵਨਡੇ ਅਤੇ ਟੈਸਟ
ਕ੍ਰਿਕਟ ਵਿੱਚ ਧੀਮੀ ਓਵਰ ਗਤੀ ਰੱਖਣ ਵਾਲੀਆਂ ਟੀਮਾਂ ਦੇ ਵਿਰੁੱਧ ਸਖ਼ਤ ਕਾਰਵਾਈ ਦੇ
ਨਾਲ ਨਾਲ ਵਿਅੰਗ ਕਰਨ ਵਾਲੇ ਖਿਡਾਰੀਆਂ ਉੱਤੇ ਵੀ ਰੋਕ ਲਗਾਉਣ ਦਾ ਫੈਸਲਾ ਕੀਤਾ.
ਆਈਸੀਸੀ ਦੇ ਮੁੱਖ ਕਾਰਜਕਾਰੀਆਂ ਦੀ ਸੰਮਤੀ ਦੀ ਦੋ ਦਿਨਾਂ ਬੈਠਕ ਦੇ ਦੌਰਾਨ ਆਖ਼ਰ
ਵਿੱਚ ਫੈਸਲਾ ਕੀਤਾ ਗਿਆ. ਭਾਰਤ ਅਤੇ ਆਸਟਰੇਲੀਆ ਦੇ ਦਰਮਿਆਨ ਹਾਲੀਆ ਟੈਸਟ ਲੜੀ ਦੇ
ਦੌਰਾਨ ਧੀਮੀ ਓਵਰ ਗਤੀ ਅਤੇ ਵਿਅੰਗ ਦੇ ਮਾਮਲੇ ਵੇਖੇ ਗਏ ਸਨ. ਆਈਸੀਸੀ ਨੇ ਅੱਜ ਜਾਰੀ
ਇੱਕ ਬਿਆਨ 'ਚ ਕਿਹਾ ਕਿ ਸੀਈਸੀ ਦੇ ਮੈਂਬਰਾਂ ਨੇ ਧੀਮੀ ਓਵਰ ਗਤੀ ਰੱਖਣ ਵਾਲੀਆਂ
ਟੀਮਾਂ ਦੇ ਵਿਰੁੱਧ ਕੜ੍ਹੀ ਕਾਰਵਾਈ ਦੀ ਮੰਗ ਕੀਤੀ. ਆਈਸੀਸੀ ਪ੍ਰਬੰਧਨ ਇਸ ਸੰਬੰਧ
ਵਿੱਚ ਨਿਯਮਾਂ ਉੱਤੇ ਗੌਰ ਕਰੇਗਾ ਅਤੇ ਦੋਸ਼ੀ ਟੀਮਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ
ਜਾਵੇਗੀ.
ਉਹਨਾਂ ਨੇ ਕਿਹਾ ਕਿ ਸੀਈਸੀ ਦੇ ਮੈਂਬਰਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਵਿਰੋਧੀ
ਖਿਡਾਰੀਆਂ ਉੱਤੇ ਵਾਕ ਹਮਲਾ ਕਰਨ ਵਾਲੇ ਖਿਡਾਰੀਆਂ ਉੱਤੇ ਵੀ ਲਗਾਮ ਲਗਾਉਣ ਦੀ ਜਰੂਰਤ
ਹੈ.
ਨਿਸ਼ਾਨੇਬਾਜੀ ਨੂੰ ਕੋਈ ਫਾਇਦਾ
ਨਹੀਂ : ਸੋਢੀ
ਜੈਪੁਰ - 9 ਦਿਸੰਬਰ 2008 -ਵਿਸ਼ਵ ਰਿਕਾਰਡਧਾਰੀ ਨਿਸ਼ਾਨੇਬਾਜ ਰੰਜਨ ਸੋਢੀ ਨੂੰ ਲੱਗਦਾ
ਹੈ ਕਿ ਅਭਿਨੈ ਬਿੰਦਰਾ ਦਾ ਓਲੰਪਿਕ ਸੋਨ ਪਦਕ ਦੇਸ਼ ਦੇ ਹੋਰ ਨਿਸ਼ਾਨੇਬਾਜਾਂ ਦੇ ਲਈ
ਮਦਦਗਾਰ ਸਾਬਿਤ ਨਹੀਂ ਹੋਵੇਗਾ, ਜਿਹਨਾਂ ਨੂੰ ਹੁਣ ਵੀ ਨਜਰੰਦਾਜ ਕੀਤਾ ਜਾ ਰਿਹਾ ਹੈ.
ਸੋਢੀ ਨੇ ਪੁੱਛਿਆ ਓਲੰਪਿਕ ਸੋਨ ਪਦਕ ਅਭਿਨਵ ਦੇ ਲਈ ਵਿਅਕਤੀਗਤ ਤੌਰ 'ਤੇ ਚਮਤਕਾਰ ਕਰ
ਸਕਦਾ ਹੈ, ਪਰੰਤੂ ਭਾਰਤ ਵਿੱਚ ਨਾਲ ਨਿਸ਼ਾਨੇਬਾਜੀ ਨੂੰ ਕੀ ਫਾਇਦਾ ਹੋਇਆ ਹੈ. ਉਹਨਾਂ
ਨੇ ਜਗਤਪੁਰਾ 'ਚ ਰਾਸ਼ਟਰੀ ਨਿਸ਼ਾਨੇਬਾਜੀ ਚੈਂਪੀਅਨਸ਼ਿਪ ਦੇ ਲਈ ਅਭਿਆਸ ਦੇ ਦੌਰਾਨ ਭਾਸ਼ਾ
ਨੂੰ ਕਿਹਾ ਕਿ ਆਮ ਨਿਸ਼ਾਨੇਬਾਜ ਨੂੰ ਹੁਣ ਵੀ ਬੰਦੂਕ ਅਤੇ ਗੋਲਾ ਬਾਰੂਦ ਖਰੀਦਣ ਦੇ ਲਈ
ਭੀਖ ਮੰਗਣੀ ਪੈਂਦੀ ਹੈ.ਇਹ ਡਬਲ ਟਰੈਪ ਨਿਸ਼ਾਨੇਬਾਜ ਕਾਫੀ ਕਰੀਬ ਤੋਂ ਬੀਜਿੰਗ ਓਲੰਪਿਕ
ਦਾ ਵਾਈਲਡ ਕਾਰਡ ਹਾਸਲ ਕਰਨ ਤੋਂ ਚੂਕ ਗਿਆ ਸੀ. ਉਹਨਾਂ ਨੂੰ ਲੱਗਦਾ ਹੈ ਕਿ ਪਹਿਲਾ
ਵਿਅਕਤੀਗਤ ਓਲੰਪਿਕ ਸੋਨ ਪਦਕ ਜਿੱਤਣ ਦੀ ਇਤਿਹਾਸਕ ਪ੍ਰਾਪਤੀ ਵੀ ਜਲਦ ਹੀ ਭੁਲਾ
ਦਿੱਤੀ ਜਾਵੇਗੀ. ਜੂਨ 'ਚ ਸਰਬੀਆ ਦੇ ਬੇਲਗ੍ਰੇਡ ਵਿੱਚ ਆਈਐੱਸਐੱਫਐੱਫ ਵਿਸ਼ਵ ਕੱਪ
ਵਿੱਚ ਦੋ ਵਾਰ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਵਾਲੇ ਸੋਢੀ ਨੇ ਕਿਹਾ ਕਿ ਅਜਿਹਾ
ਪਹਿਲਾਂ ਵੀ ਹੋਇਆ ਹੈ, ਲੋਕ ਇਸਨੂੰ ਜਲਦ ਹੀ ਭੁਲਾ ਦੇਣਗੇ.
ਮੈਲਬੋਰਨ, ਸੋਮਵਾਰ, 8 ਦਿਸੰਬਰ 2008
ਮੁੰਬਈ ਵਿਚ ਅੱਤਵਾਦੀ ਹਮਲਿਆਂ ਨੇ ਭਾਂਵੇਂ ਸੰਸਾਰ ਭਰ ਵਿਚ ਦਹਿਸ਼ਤ ਫੈਲਾ ਦਿੱਤੀ ਹੋਵੇ ਪਰ ਗੈਰ ਏਸ਼ੀਆਈ ਕ੍ਰਿਕਟ ਸੰਸਾਰ ਭਾਰਤ ਨੂੰ ਪਿੱਠ ਵਿਖਾਉਣ ਲਈ ਤਿਆਰ ਨਹੀਂ ਹੈ ਅਤੇ ਉਹਨਾਂ ਨੂੰ ਦੇਸ਼ ਦੇ ਸੁਰੱਖਿਆ ਇੰਤਜਾਮਾਂ ਉੱਪਰ ਭਰੋਸਾ ਹੈ.ਇੰਗਲੈਂਡ ਦੀ ਟੀਮ ਨੇ ਸਾਰੇ ਖਿਡਾਰੀਆਂ ਨਾਲ ਦੋ ਟੈਸਟ ਮੈਚਾਂ ਦੀ ਲੜੀ ਖੇਡਣ ਲਈ ਵਾਪਸੀ ਦਾ ਫੈਸਲਾ ਕਰਕੇ ਇੱਕਜੁੱਟਤਾ ਜਾਹਰ ਕੀਤੀ ਜਦੋਂ ਕਿ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਸੀਨੀਅਰ ਖਿਡਾਰੀ ਵੀ ਦੇਸ਼ ਦਾ ਦੌਰਾ ਕਰਨ ਤੋਂ ਇਨਕਾਰ ਨਹੀਂ ਕਰ ਰਹੇ ਹਨ.ਭਾਰਤੀ ਕੋਚ ਗੈਰੀ ਕਰਸਟਨ ਏਨ ਕਿਹਾ ਕਿ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਲੜ੍ਹੀ ਲਈ ਇੰਗਲੈਂਡ ਦੇ ਵਾਪਸ ਪਰਤਣ 'ਤੇ ਉਹ ਸਹਿਜ ਮਹਿਸੂਸ ਕਰ ਰਹੇ ਹਨ.ਉਹਨਾਂ ਅਖਬਾਰ 'ਹੇਰਾਲਡ ਸਨ' ਨੂੰ ਕਿਹਾ ਕਿ ਹਰੇਕ ਨੂੰ ਸਮਝਨਾ ਹੋਵੇਗਾ ਕਿ ਖਿਡਾਰੀ ਕਿਹੋ ਜਿਹਾ ਮਹਿਸੂਸ ਕਰਦੇ ਹਨ.ਮੈਨੂੰ ਜਾਪਦਾ ਹੈ ਕਿ ਤੁਹਾਨੂੰ ਹਰੇਕ ਵਿਅਕਤੀ ਦੀ ਪਸੰਦ ਦਾ ਸਨਮਾਣ ਕਰਨਾ ਪਵੇਗਾ.ਜੇਕਰ ਖਿਡਾਰੀ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਕਿਸੇ ਨੂੰ ਵੀ ਕਿਤੇ ਵੀ ਨਹੀਂ ਲਿਜਾ ਸਕਦੇ.
ਮਾਰਾਡੋਨਾ ਨੇ ਕੋਲਕਾਤਾ ਨੂੰ ਅਲਵਿਦਾ ਆਖਿਆ
ਕੋਲਕਾਤਾ , ਸੋਮਵਾਰ, 8 ਦਿਸੰਬਰ 2008
ਕੋਲਕਾਤਾ ਨੂੰ ਦੋ ਦਿਨ ਤੱਕ 'ਮਾਰਾਡੋਨਾ ਮਈ' ਬਣਾਉਣ ਦੇ ਬਾਅਦ ਮਹਾਨ ਫੁੱਟਬਾਲਰ
ਡਿਏਗੋ ਮਾਰਾਡੋਨਾ ਅੱਜ ਸਵੇਰੇ ਵਤਨ ਰਵਾਨਾ ਹੋ ਗਏ. ਮਹਾਨਗਰ 'ਚ ਵੱਖ ਵੱਖ
ਪ੍ਰੋਗ੍ਰਾਮਾਂ ਵਿੱਚ ਆਪਣੇ ਕੌਸ਼ਲ ਦਾ ਨਮੂਨਾ ਪੇਸ਼ ਕਰਕੇ ਲੱਖਾਂ ਲੋਕਾਂ ਦੇ ਦਿਲਾਂ
ਉੱਤੇ ਛਾਉਣ ਵਾਲੇ ਮਾਰਾਡਨਾ ਸਵੇਰੇ ਦੋ ਵੱਜਕੇ 45 ਮਿੰਟ ਉੱਤੇ ਐੱਲ 8571 ਲੁਫਤਾਂਜਾ
ਹਵਾਈ ਜਹਾਜ 'ਚ ਸਵਾਰ ਹੋਏ. ਮਾਰਾਡੋਨਾ ਦੇ ਨਾਲ ਉਹਨਾਂ ਦੀ ਔਰਤ ਮਿੱਤਰ ਵੈਰੋਨਿਕਾ
ਨਿੱਜੀ ਸਕੱਤਰ ਅਤੇ ਹੋਰ ਲੋਕ ਵੀ ਸਨ. ਉਹ ਫਰੈਂਕਫਰਟ ਤੋਂ ਅਰਜੇਨਟੀਨਾ ਦੇ ਲਈ ਉਡਾਨ
ਪਕੜ੍ਹਣਗੇ. ਸਦੀ ਦੇ ਸਰਵਸ਼੍ਰੇਸਠ ਫੁੱਟਬਾਲਰ ਨੇ ਆਪਣੇ ਦੋ ਦਿਨਾ ਦੌਰੇ ਦੇ ਦੌਰਾਨ ਕਈ
ਪ੍ਰੋਗ੍ਰਾਮਾਂ ਵਿੱਚ ਹਿੱਸਾ ਲਿਆ, ਜਿਹਨਾਂ ਵਿੱਚ ਫੁੱਟਬਾਲ ਐਕਡਮੀ ਦੀ ਨੀਂਹ ਰੱਖਣਾ
ਯੁਵਾ ਭਾਰਤੀ ਖੇਡ ਮੈਦਾਨ ਵਿੱਚ ਸਨਮਾਨ ਸਮਾਰੋਹ ਮਿਸ਼ਨਰੀ ਆਫ ਚੈਰਿਟੀ ਵਿੱਚ ਮਦਰ
ਹਾਊਸ ਦਾ ਦੌਰਾ ਮਾਰਕਸਵਾਦੀ ਨੇਤਾ ਜੋਤੀ ਬਸੂ ਨਾਲ ਭੇਂਟ ਅਤੇ ਮੋਹਨ ਬਾਗਨ ਮੈਦਾਨ
ਉੱਤੇ ਫੁੱਟਬਾਲ ਕਲੀਨਿਕ ਵਿੱਚ ਸਬ ਜੂਨੀਅਰ ਖਿਡਾਰੀਆਂ ਨੂੰ ਮਿਲਣਾ ਵੀ ਸ਼ਾਮਲ ਹੈ.
ਨਵੇਂ ਚੌਣ ਕਰਤਾਵਾਂ ਵੱਲੋਂ ਕਾਰਤਿਕ ਨਜ਼ਰ ਅੰਦਾਜ
ਨਵੀਂ ਦਿੱਲੀ, ਸੋਮਵਾਰ, 8 ਦਿਸੰਬਰ 2008
ਨਵੀਂ ਰਾਸ਼ਟਰੀ ਚੌਣ ਸੰਮਤੀ ਦੇ ਗਠਨ ਮਗਰੋਂ ਸੌਰਵ ਗਾਂਗੁਲੀ ਨੂੰ ਸਨਮਾਣ ਨਾਲ ਵਿਦਾਈ
ਦੇਣ ਅਤੇ ਯੁਵਰਾਜ ਸਿੰਘ ਨੂੰ ਆਪਣਾ ਟੈਸਟ ਕੈਰੀਅਰ ਨਿਖਾਰਨ ਦਾ ਮੌਕਾ ਮਿਲਿਆ ਪਰ
ਕ੍ਰਿਸ਼ਨਾਮਚਾਰੀ ਸ਼੍ਰੀਕਾਂਤ ਦੀ ਅਗੁਵਾਈ ਵਾਲੀ 5 ਮੈਂਬਰੀ ਟੀਮ ਦਾ ਵੀ ਸਪਿੰਨਰ ਮੁਰਲੀ
ਕਾਰਤਿਕ ਵੱਲ ਧਿਆਨ ਨਹੀਂ ਗਿਆ ਜੋ ਦੇਸ਼ ਅਤੇ ਵਿਦੇਸ਼ ਅਤੇ ਲਗਾਤਾਰ ਚੰਗਾ ਪ੍ਰਦਰਸ਼ਨ
ਕਰਨ ਦੇ ਬਾਵਜੂਦ ਰਾਸ਼ਟਰੀ ਟੀਮ ਵਿਚ ਵਾਪਸੀ ਨਹੀਂ ਕਰ ਸਕੇ.ਟ੍ਰਾਫੀ ਵਿਚ ਉਹਨਾਂ ਦੇ
ਪ੍ਰਦਰਸ਼ਨ ਉੱਪਰ ਗੌਰ ਕਰਕੇ ਉਹਨਾਂ ਨੂੰ ਇੰਗਲੈਂਡ ਖਿਲਾਫ ਲੜ੍ਹੀ ਲਈ ਟੀਮ ਵਿਚ ਚੁਣ
ਲਿਆ ਜਾਵੇਗਾ ਪਰ ਆਪਣੇ ਤੋਂ ਘੱਟ ਅਨੁਭਵੀ ਖਿਡਾਰੀਆਂ ਦੀ ਚੌਣ ਨਾਲ ਇਹ ਆਫ ਸਪਿੰਨਰ
ਇੰਨਾ ਦੁਖੀ ਹੈ ਕਿ ਉਹ ਹੁਣ ਇਸ ਮਾਮਲੇ ਵਿਚ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ
ਕਿਉਂਜੋ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਕਿਸੇ ਗੈਰ ਲੋੜੀਂਦੀ ਮੁਕਾਬਲੇਬਾਜ਼ੀ ਵਿਚ
ਖਿੱਚਿਆ ਜਾਵੇ.ਕਾਰਤਿਕ ਆਪਣੀ ਫਾਰਮ, ਫਿੱਟਨੈਸ ਅਤੇ ਆਸਟ੍ਰੇਲੀਆ ਖਿਲਾਫ ਮੈਚ ਜੇਤੂ
ਦੀ ਆਪਣੀ ਪਿਛਲੀ ਭੂਮਿਕਾ ਕਾਰਣ ਹਾਲ ਵਿਚ ਸੰਪੰਨ ਹੋਈ ਟੈਸਟ ਲੜ੍ਹੀ ਲਈ ਟੀਮ ਵਿਚ
ਥਾਂ ਦੇ ਪ੍ਰਬਲ ਦਾਅਵੇਦਾਰ ਸੀ ਪਰ ਉਹਨਾਂ ਦੇ ਨਾਂ ਉੱਪਰ ਵਿਚਾਰ ਨਹੀਂ ਕੀਤਾ
ਜਾਵੇ.ਇੰਗਲੈਂਡ ਖਿਲਾਫ ਉਹਨਾਂ ਦਾ ਦਾਅਵਾ ਇਸਲਈ ਮਜ਼ਬੂਤ ਬਣ ਰਿਹਾ ਸੀ ਕਿਉਂ ਜੋ
ਕਾਉਂਟੀ ਕ੍ਰਿਕਟ ਵਿਚ ਮਿਡਲਸੈਕਸ ਵੱਲੋਂ ਖੇਡਦੇ ਹੋਏ ਉਹ ਇੰਗਲਿਸ਼ ਖਿਡਾਰੀਆਂ ਦੀ ਖੇਡ
ਤੋਂ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਇੰਨਾ ਹੀ ਨਹੀਂ ਉਹ ਇਸ ਵੇਲ੍ਹੇ ਸ਼ਾਨਦਾਰ ਫਾਰਮ
ਵਿਚ ਹਨ ਪਰ ਚੌਣਕਰਤਾਵਾਂ ਨੇ ਪ੍ਰਗਿਆਨ ਓਝਾ ਨੂੰ ਉਹਨਾਂ ਮੁਕਾਬਲੇ ਤਰਜੀਹ ਦਿੱਤੀ.
ਇੰਗਲੈਂਡ ਨਾਲ ਭਿੜ੍ਹੇਗਾ ਭਾਰਤ
ਅਬੁਧਾਬੀ , ਸੋਮਵਾਰ, 8 ਦਿਸੰਬਰ 2008
ਸੁਰੱਖਿਆ ਮਾਹਿਰਾਂ ਤੋਂ ਹਰੀ ਝੰਡੀ ਮਿਲਣ ਦੇ ਬਾਅਦ ਇੰਗਲੈਂਡ ਆਪਣੀ ਸਭ ਤੋਂ ਮਜਬੂਤ
ਟੀਮ ਦੇ ਨਾਲ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਭਾਰਤ ਨਾਲ ਭਿੜ੍ਹੇਗਾ. ਇਸਦੇ ਨਾਲ ਹੀ
ਮੁੰਬਈ 'ਚ ਆਤੰਕਵਾਦੀ ਹਮਲਿਆਂ ਦੇ ਕਾਰਣ ਇਸ ਲੜੀ ਉੱਤੇ ਛਾਏ ਆਸ਼ੰਕਾ ਦੇ ਬੱਦਲ ਵੀ
ਹੱਟ ਗਏ ਹਨ. ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਦੇ ਸੁਰੱਖਿਆ ਸਲਾਹਕਾਰ ਰੈੱਗ
ਡਿਕਾਸਨ ਦੀ ਬਹੁ-ਇੰਤਜਾਰੀ ਰਿਪੋਰਟ ਵਿੱਚ ਬੀਤੀ ਰਾਤ ਭਾਰਤ ਨੂੰ ਖਿਡਾਰੀਆਂ ਦੇ ਲਈ
ਸੁਰੱਖਿਅਤ ਦੱਸਿਆ ਗਿਆ. ਇਸ ਨਾਲ ਮੁੰਬਈ ਹਮਲਿਆਂ ਦੇ ਬਾਅਦ ਠੱਪ ਹੋਈਆਂ ਦੋਵਾਂ
ਦੇਸ਼ਾਂ ਦੇ ਦਰਮਿਆਨ ਕ੍ਰਿਕਟ ਗਤੀਵਿਧੀਆਂ ਦੇ ਦੁਬਾਰਾ ਬਹਾਲ ਹੋਣ ਦਾ ਰਾਸਤਾ ਵੀ ਸਾਫ
ਹੋ ਗਿਆ. ਕੈਵਿਨ ਪੀਟਰਸਨ ਦੀ ਅਗਵਾਈ 'ਚ ਇੰਗਲੈਂਡ ਟੀਮ ਦੋ ਦਲ 'ਚ ਚੈਨਈ ਦੇ ਲਈ
ਰਵਾਨਾ ਹੋਵੇਗੀ. ਜਿਸ ਨਾਲ ਸੀਨੀਅਰ ਖਿਡਾਰੀ ਐਂਡ੍ਰਿਊ ਫਿਲੰਟਫ਼ ਅਤੇ ਸਟੀਫਨ ਹਾਰਮੀਸਨ
ਦੇ ਭਾਰਤ ਦੌਰੇ ਉੱਤੇ ਨਹੀਂ ਜਾਣ ਦੀਆਂ ਅਟਕਲਾਂ ਉੱਤੇ ਵੀ ਵਿਰਾਮ ਲੱਗ ਗਿਆ.
ਬਿੰਦਰਾ ਨੂੰ ਸੰਮਾਨਿਤ ਕਰੇਗੀ ਕੇਐੱਸਐੱਸਸੀ
ਤਿਰੂਵਨੰਤਪੁਰਮ , ਸੋਮਵਾਰ, 8 ਦਿਸੰਬਰ 2008
ਕੇਰਲ ਸੂਬਾ ਖੇਡ ਪਰਿਸ਼ਦ ਭਾਰਤ ਨੂੰ ਪਹਿਲਾ ਵਿਕਅਤੀਗਤ ਓਲੰਪਿਕ ਸੋਨ ਪਦਕ ਦਿਵਾਉਣ
ਵਾਲੇ ਨਿਸ਼ਾਨੇਬਾਜੀ ਅਭਿਨੈ ਬਿੰਦਰਾ ਅਤੇ ਉਹਨਾਂ ਦੇ ਕੋਚ ਸੰਨੀ ਥਾਮਸ ਨੂੰ ਨੌ ਦਸੰਬਰ
ਵਾਲੇ ਦਿਨ ਇੱਥੇ ਸੰਮਾਨਿਤ ਕਰੇਗੀ. ਮੁੱਖ ਮੰਤਰੀ ਵੀਐੱਸ ਅਚੁਤਾਨੰਦਨ ਇਸ ਪ੍ਰੋਗ੍ਰਾਮ
ਦਾ ਉਦਘਾਟਨ ਕਰਨਗੇ. ਇਸਦੇ ਦੌਰਾਨ ਬਿੰਦਰਾ ਨੂੰ ਸੰਮਾਨਿਤ ਕਰਨ ਦੇ ਇਲਾਵਾ ਥਾਮਸ ਨੂੰ
ਪੰਜ ਲੱਖ ਦਾ ਨਗਦ ਪੁਰਸਕਾਰ ਦਿੱਤਾ ਜਾਵੇਗਾ. ਉਹਨਾਂ ਨੂੰ ਸੈਂਟਰਲ ਸਟੇਡੀਅਮ ਤੋਂ
ਖੁੱਲ੍ਹੀ ਜੀਪ 'ਚ ਪ੍ਰੋਗ੍ਰਾਮ ਦੇ ਸਥਲ ਸ਼ਹਿਰ ਦੇ ਵੀਜੇਟੀ ਹਾਲ ਤੱਕ ਲਿਆਂਦਾ
ਜਾਵੇਗਾ.
ਦੁੱਬਈ -7 ਦਿਸੰਬਰ 2008 ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਕ੍ਰਿਕਟ ਪ੍ਰੇਮੀਆਂ ਤੋਂ ਦੋ ਮੈਚਾਂ ਦੀ ਭਾਰਤ ਇੰਗਲੈਂਡ ਟੈਸਟ ਲੜੀ ਦੇ ਦੌਰਾਨ ਵੱਡੀ ਸੰਖਿਆ 'ਚ ਸਟੇਡੀਅਮ ਵਿੱਚ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਆਤੰਕਵਾਦ ਦੇ ਵਿਰੁੱਧ ਇੱਕਜੁੱਟਤਾ ਦਾ ਪ੍ਰਦਰਸ਼ਨ ਕੀਤਾ ਜਾ ਸਕੇ. ਮੁੰਬਈ ਵਿੱਚ ਆਤੰਕਵਾਦੀ ਹਮਲੇ ਦੇ ਬਾਅਦ ਭਾਰਤ ਇੰਗਲੈਂਡ ਲੜੀ ਉੱਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਸਨ. ਬਾਅਦ 'ਚ ਬੀਸੀਸੀਆਈ ਨੇ ਦੋਵਾਂ ਟੈਸਟਾਂ ਦੀ ਜਗ੍ਹਾ ਬਦਲ ਦਿੱਤੀ ਅਤੇ ਹੁਣ ਇਹ ਮੈਚ ਅਹਿਮਦਾਬਾਦ ਅਤੇ ਮੁੰਬਈ ਦੀ ਜਗ੍ਹਾ ਕ੍ਰਮਵਾਰ ਚੈਨਈ ਅਤੇ ਮੁਹਾਲੀ 'ਚ ਹੋਣਗੇ.ਇੱਕਦਿਨਾ ਲੜੀ 'ਚ 0.5 ਤੋਂ ਪਿਛਲੀ ਇੰਗਲੈਂਡ ਦੀ ਟੀਮ ਆਖ਼ਰੀ ਦੋ ਵਨਡੇ ਰੱਦ ਕਰਕੇ ਵਤਨ ਪਰਤ ਗਈ ਸੀ. ਭਾਰਤ ਵੱਲੋਂ ਸੁਰੱਖਿਆ ਦਾ ਪੂਰਾ ਭਰੋਸਾ ਮਿਲਣ ਦੇ ਬਾਅਦ ਇੰਗਲੈਂਡ ਟੀਮ ਪ੍ਰਬੰਧਨ ਨੇ ਦੌਰਾ ਬਹਾਲ ਕਰਨ ਦੇ ਬਾਰੇ 'ਚ ਸੋਚਿਆ. ਖਿਡਾਰੀਆਂ ਅਤੇ ਪਰਫਾਰਮੈਂਸ ਸਕਵਾਡ ਸਮੇਤ ਇੰਗਲੈਂਡ ਦਾ 45 ਮੈਂਬਰੀ ਦਲ ਫਿਲਹਾਲ ਅਬੁਧਾਬੀ ਵਿੱਚ ਅਭਿਆਸ ਕਰ ਰਿਹਾ ਹੈ. ਸੁਰੱਖਿਆ ਸਲਾਹਕਾਰ ਰੈਗ ਡਿਕਾਸਨ ਤੋਂ ਮਸ਼ਵਰੇ ਦੇ ਬਾਅਦ ਦੌਰੇ ਦੇ ਬਾਰੇ 'ਚ ਆਖਰੀ ਫੈਸਲਾ ਅੱਜ ਲਿਆ ਜਾਵੇਗਾ.
ਹਾਲੇ ਕ੍ਰਿਕਟ ਖੇਡ ਸਕਦਾ ਹਾਂ : ਲੀ
ਮੇਲਬਰਨ - 7 ਦਿਸੰਬਰ 2008
ਆਸਟਰੇਲੀਆਈ ਤੇਜ ਗੇਂਦਬਾਜ ਬਰੇਟ ਲੀ ਨੇ ਨੇੜਲੇ ਭਵਿੱਖ 'ਚ ਸੰਨਿਆਸ ਦੀਆਂ ਅਟਕਲਾਂ
ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਹਾਲੇ ਉਹਨਾਂ ਦੇ ਅੰਦਰ ਘੱਟ ਤੋਂ ਘੱਟ ਚਾਰ ਜਾਂ
ਪੰਜ ਸਾਲ ਕ੍ਰਿਕਟ ਦੇ ਬਾਕੀ ਹਨ.
ਭਾਰਤ ਦੌਰੇ ਉੱਤੇ ਔਸਤ ਪ੍ਰਦਰਸ਼ਨ ਦੇ ਬਾਅਦ 32 ਸਾਲਾ ਲੀ ਨੇ ਨਿਊਜ਼ੀਲੈਂਡ ਦੇ ਵਿਰੁੱਧ
ਪਿਛਲੇ ਹਫ਼ਤੇ ਖੇਡੇ ਗਏ ਟੈਸਟ 'ਚ 171 ਦੌੜਾਂ ਦੇਕੇ ਨੌ ਵਿਕਟ ਲਈ ਜੋ 74 ਟੈਸਟ ਦੇ
ਉਹਨਾਂ ਦੇ ਕੈਰੀਅਰ ਦਾ ਸਰਵ ਉੱਤਮ ਪ੍ਰਦਰਸ਼ਨ ਹੈ. ਲੀ ਨੇ ਹੇਰਾਲਡ ਸਨ ਨੂੰ ਕਿਹਾ ਕਿ
ਮੈਨੂੰ ਪੂਰਾ ਯਕੀਨ ਹੈ ਕਿ ਅਜਿਹੇ ਹੀ ਖੇਡਦੇ ਰਹਿਣ ਉੱਤੇ ਮੈਂ ਚਾਰ ਪੰਜ ਵਰ੍ਹੇ ਹੋਰ
ਖੇਡ ਸਕਦਾ ਹਾਂ. ਇਹ ਬੱਸ ਸੱਟ ਤੋਂ ਦੂਰ ਰਹਿਣ ਅਤੇ ਆਪਣਾ ਖਿਆਲ ਰੱਖਣ ਦੀ ਗੱਲ ਹੈ.
ਉਹਨਾਂ ਨੇ ਕਿਹਾ ਕਿ ਤੇਜ ਗੇਂਦਬਾਜ ਹੋਣ ਦੇ ਕਾਰਣ ਸ਼ਰੀਰ ਦੇ ਨਾਲ ਕੁੱਝ ਨਾ ਕੁੱਝ
ਹੁੰਦਾ ਰਹਿੰਦਾ ਹੈ. ਇਹ ਆਮ ਗੱਲ ਹੈ, ਪਰੰਤੂ ਮੈਂ ਫਿਟਨਸ ਪ੍ਰੋਗ੍ਰਾਮ ਤੈਅ ਕੀਤਾ ਹੈ
ਅਤੇ ਉਸ ਉੱਤੇ ਕੰਮ ਕਰ ਰਿਹਾ ਹਾਂ. ਪਿਛਲੇ ਦਸ ਸਾਲ ਵਿੱਚ ਖੇਡ ਕਾਫੀ ਬਦਲ ਗਿਆ ਹੈ
ਅਤੇ ਨਵੇਂ ਪੱਧਰ ਤੱਕ ਪੁੱਜ ਗਿਆ ਹੈ.
ਭੱਜਦੜ ਨਾਲ ਦੁੱਖੀ ਹੋਏ ਭੂਟੀਆ
ਕੋਲਕਾਤਾ -7 ਦਿਸੰਬਰ 2008
ਭਾਰਤੀ ਫੁੱਟਬਾਲ ਕਪਤਾਨ ਬਾਈਚੁੰਗ ਭੂਟੀਆ ਕੋਚ ਡਿਏਗੋ ਮਾਰਾਡੋਨਾ ਦੇ ਦੌਰੇ ਦੌਰਾਨ
ਹੋਈ ਭੱਜਦੜ ਤੋਂ ਕਾਫੀ ਨਾਖੁਸ਼ ਸਨ ਕਿਉਂਕਿ ਇਸਦੇ ਕਾਰਣ ਅਰਜੇਨਟੀਨਾ ਦੇ ਇਸ ਮਹਾਨ
ਖਿਡਾਰੀ ਦੇ ਲਈ ਯੁਵਾ ਭਾਰਤੀ ਖੇਡ ਮੈਦਾਨ ਵਿੱਚ ਆਯੋਜਿਤ ਸਨਮਾਨ ਸਮਾਰੋਹ ਉੱਤੇ ਵੀ
ਖ਼ਤਰਾ ਮੰਡਰਾ ਗਿਆ ਸੀ.ਭੂਟੀਆ ਨੇ ਕਿਹਾ ਕਿ ਚੀਜਾਂ ਇਸ ਤੋਂ ਵਧੀਆ ਤਰੀਕੇ ਨਾਲ ਹੋ
ਸਕਦੀਆਂ ਸਨ. ਚਹੁੰ ਪਾਸਿਉਂ ਕਾਫੀ ਲੋਕ ਇਕੱਠੇ ਹੋਏ ਸਨ, ਜਿਸ ਵਿੱਚ ਪੁਲਿਸ ਅਤੇ
ਮੀਡੀਆ ਇਹਨਾਂ ਰਾਸਤਿਆਂ ਵਿੱਚ ਆ ਰਹੀ ਸੀ.ਮਾਰਾਡੋਨਾ ਕੋਲਕਾਤਾ ਆ ਰਹੇ ਸਨ, ਇਸਦੇ
ਬਾਰੇ 'ਚ ਸਭ ਨੂੰ ਪਹਿਲਾਂ ਤੋਂ ਪਤਾ ਸੀ ਪਰੰਤੂ ਆਯੋਜਕਾਂ ਨੇ ਜਰੂਰਤ ਦੇ ਮੁਤਾਬਕ
ਕੰਮ ਨਹੀਂ ਕੀਤਾ. ਭੂਟੀਆ ਚੀਫ ਮਿਨੀਸਟਰਜ਼ ਇਕਾਦਸ਼ ਦੇ ਵਿਰੁੱਧ ਹੋਏ ਪ੍ਰਦਰਸ਼ਨ ਮੈਚ 'ਚ
ਐਕਸਟਰਨਲ ਏਫੇਅਰਸ ਇਕਾਦਸ਼ ਦੇ ਕਪਤਾਨ ਸਨ. ਉਹ ਮਾਰਾਡੋਨਾ ਦੇ ਕਰੀਬ ਜਾਣ ਦੇ ਲਈ ਬਹੁਤ
ਰੋਮਾਂਚਿਤ ਸਨ, ਪਰੰਤੂ ਇਸ ਗੱਲ ਤੋਂ ਕਾਫੀ ਨਾਰਾਜ ਸਨ ਕਿ ਆਯੋਜਕਾਂ ਰਾਜ ਸਰਕਾਰ ਅਤੇ
ਸੈਲੀਬ੍ਰਿਟੀ ਮੈਨੇਜਮੇਂਟ ਕੰਪਨੀ ਨੇ ਉਹਨਾਂ ਦੇ ਦੌਰੇ ਦੇ ਲਈ ਠੀਕ ਨਾਲ ਇੰਤਜਾਮ
ਨਹੀਂ ਕੀਤਾ, ਹਾਲਾਂਕਿ ਉਹ ਮਾਰਾਡੋਨਾ ਦੇ ਨਾਲ ਹੋਏ ਅਨੁਭਵ ਤੋਂ ਕਾਫੀ ਰੋਮਾਂਚਿਤ
ਸਨ.
ਸ਼ਮੀਮ ਨੇ ਜਿੱਤਿਆ ਟਾਟਾ ਓਪਨ ਗੋਲਫ
ਜਮਸ਼ੇਦਪੁਰ-07 ਦਿਸੰਬਰ 2008
ਦਿੱਲੀ ਦੇ ਗੋਲਫਰ ਸ਼ਮੀਮ ਖਾਨ ਨੇ ਆਪਣੀ ਸ਼ਾਨਦਾਰ ਫਾਰਮ ਨੂੰ ਬਰਕਰਾਰ ਰੱਖਦੇ ਹੋਏ
ਅੰਤਿਮ ਰਾਊਂਡ 'ਚ ਇਵਨ ਪਾਰ 70 ਦੇ ਸਕੋਰ ਨਾਲ ਅੱਜ ਇੱਥੇ ਟਾਟਾ ਓਪਨ ਖਿਤਾਬ ਆਪਣੇ
ਨਾਮ ਕਰ ਲਿਆ. ਸ਼ਮੀਮ ਨੇ ਕੁੱਲ 10 ਅੰਡਰ 272 ਦੇ ਸਕੋਰ ਤੋਂ ਆਪਣੀ ਤੀਜੀ ਪੇਸ਼ੇਵਰ
ਜਿੱਤ ਦਰਜ ਕੀਤੀ. ਪੰਜ ਸਟਰੋਕ ਦੀ ਬੜ੍ਹਤ ਨੇ ਉਹਨਾਂ ਨੂੰ 323300 ਰੁਪਏ ਦਾ ਚੈੱਕ
ਦਿਵਾਇਆ. ਉੱਥੇ ਮੁਕੇਸ਼ ਕੁਮਾਰ ਨੇ ਚਾਰ ਅੰਡਰ 66 ਦੇ ਸਕੋਰ ਨਾਲ ਸੰਯੁਕਤ ਦੂਜਾ ਸਥਾਨ
ਹਾਸਲ ਕੀਤਾ. ਉਹ ਰਾਤ ਨੂੰ ਸੰਯੁਕਤ 13ਵੇਂ ਸਥਾਨ ਉੱਤੇ ਸਨ. ਪਿਛਲੇ ਵਿਜੇਤਾ ਮੁਕੇਸ਼
ਕੁਮਾਰ ਅਤੇ ਸੀ ਮੁਨੀਅੱਪਾ ਪੰਜ ਅੰਡਰ 277 ਦੇ ਸਕੋਰ ਨਾਲ ਸੰਯੁਕਤ ਉਪ ਵਿਜੇਤਾ ਰਹੇ.
ਆਨੰਦ ਨੂੰ ਸਨਮਾਨਿਤ ਕਰਨਗੇ ਧੋਨੀ
ਚੈਨਈ-7- ਦਿਸੰਬਰ 2008
ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਉਹਨਾਂ ਦੀ ਟੀਮ ਇੰਗਲੈਂਡ ਦੇ ਵਿਰੁੱਧ 11
ਦਸੰਬਰ ਨੂੰ ਇੱਥੇ ਸ਼ੁਰੂ ਹੋ ਰਹੇ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਵਿਸ਼ਵ ਸ਼ਤਰੰਜ
ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਸਨਮਾਨਿਤ ਕਰੇਗੀ.ਅੱਜ ਇੱਥੇ ਕੀਤੀ ਗਈ ਘੋਸ਼ਣਾ ਦੇ
ਅਨੁਸਾਰ ਅਖਿਲ ਭਾਰਤੀ ਸ਼ਤਰੰਜ ਫਾਊਂਡੇਸ਼ਨ ਦੁਆਰਾ ਆਯੋਜਿਤ ਸਮਾਰੋਹ ਵਿੱਚ ਆਨੰਦ ਨੂੰ
ਧੋਨੀ ਇੱਕ ਕੈਰੇਟ ਦੀ ਹੀਰੇ ਦੀ ਅੰਗੂਠੀ ਭੇਂਟ ਕਰਨਗੇ, ਜਿਸਦੀ ਕੀਮਤ ਲੱਗਭਗ ਪੰਜ
ਲੱਖ ਰੁਪਏ ਹੈ.ਜਰਮਨੀ ਦੇ ਬਾਨ 'ਚ ਅਕਤੂਬਰ ਮਹੀਨੇ ਦੌਰਾਨ ਰੂਸ ਦੇ ਵਲਾਦੀਮੀਰ
ਕ੍ਰੈਮਨਿਕ ਦੇ ਵਿਰੁੱਧ ਆਪਣੇ ਵਿਸ਼ਵ ਖਿਤਾਬ ਦੀ ਸਫ਼ਲਤਾਪੂਰਵਕ ਰੱਖਿਆ ਕਰਨ ਦੇ ਬਾਅਦ
ਆਨੰਦ ਵਤਨ ਪਰਤੇ ਹਨ.ਭਾਰਤੀ ਮਹਾਨ ਖਿਡਾਰੀ ਨੇ ਤੀਜੀ ਵਾਰ ਵਿਸ਼ਵ ਖਿਤਾਬ ਜਿੱਤਿਆ ਹੈ.
ਉਹ ਇਸ ਤੋਂ ਪਹਿਲਾਂ 2001 ਅਤੇ 2007 ਵਿੱਚ ਵਿਸ਼ਵ ਖਿਤਾਬ ਜਿੱਤ ਚੁੱਕੇ ਹਨ ਅਤੇ
2008 ਵਿੱਚ ਇੱਕ ਵਾਰ ਫਿਰ ਖਿਤਾਬ ਜਿੱਤਕੇ ਉਹਨਾਂ ਨੇ ਖੇਡ ਦੇ ਤਿੰਨਾਂ ਪ੍ਰਾਰੂਪਾਂ
ਨਾਕਆਊਟ ਰਾਊਂਡ ਰੋਬਿਨ ਅਤੇ ਮੈਚ ਪਲੇ 'ਚ ਆਪਣਾ ਦਬਦਬਾ ਸਾਬਤ ਕੀਤਾ.ਇਸਦੇ ਨਾਲ ਹੀ
ਉਹ ਸ਼ਤਰੰਜ ਦੇ ਸਰਵਕਾਲਿਕ ਮਹਾਨ ਖਿਡਾਰੀਆਂ ਵਿੱਚ ਸ਼ਾਮਲ ਵੀ ਹੋ ਗਏ ਹਨ.
ਜਦ ਸਮਿਤਾ ਚੇਤੇ ਆਈ
ਪਿਛਲੇ ਦਿਨੀਂ ਰਿਲੀਜ ਹੋਈ ਓਨੀਰ ਦੀ ਫਿਲਮ 'ਸੌਰੀ ਭਾਈ' ਦੇ ਵਿੱਚ ਚਿੱਤਰਾਂਗਦਾ ਅਤੇ
ਸ਼ਬਾਨਾ ਆਜ਼ਮੀ ਨੇ ਇੱਕ ਸਾਥ ਕੰਮ ਕੀਤਾ ਹੈ. ਇਸ ਫਿਲਮ ਦੇ ਦੌਰਾਨ ਦੋਵਾਂ ਦੇ ਵਿੱਚ
ਚੰਗੀ ਟਿਊਨਿੰਗ ਵੀ ਬੈਠੀ. ਚਿੱਤਰਾਂਗਦਾ ਕਹਿੰਦੀ ਹੈ ਕਿ ਉਹਨਾਂ ਨੇ ਆਜ਼ਮੀ ਕੋਲੋਂ
ਵਧੇਰਾ ਕੁੱਝ ਸਿੱਖਿਆ. ਚਿੱਤਰਾਂਗਦਾ ਨੇ ਦੱਸਿਆ ਕਿ ਸ਼ੂਟਿੰਗ ਦੇ ਦੌਰਾਨ ਆਜਮੀ ਨੇ
ਉਹਨਾਂ ਨੂੰ ਵੇਖਕੇ ਆਖਿਆ ਕਿ ਤੈਨੂੰ ਵੇਖਕੇ ਸਮਿਤਾਜੀ ਚੇਤੇ ਆ ਗਈ. ਤੂੰ ਬਿਲਕੁਲ
ਉਹਦੇ ਵਰਗੀ ਲੱਗਦੀ ਹੈ. ਇਸਦੇ ਇਲਾਵਾ ਸਮਿਤਾ ਨਾਲ ਜੁੜ੍ਹੀ ਸ਼ਬਾਨਾ ਨੇ ਕੋਈ ਹੋਰ ਗੱਲ
ਚਿੱਤਰਾਂਗਦਾ ਨਾਲ ਸ਼ਾਂਝੀ ਨਹੀਂ ਕੀਤੀ.
ਚੰਡੀਗੜ੍ਹ , ਵੀਰਵਾਰ, 4 ਦਿਸੰਬਰ 2008
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟਰੀ ਖੇਡ ਨੀਤੀ ਬਣਾਉਣ ਦੀ ਜਰੂਰਤ ਉੱਤੇ ਬਲ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਓਲੰਪਿਕ ਏਸ਼ੀਆਈ ਖੇਡ ਅਤੇ ਰਾਸ਼ਟਰਮੰਡਲ ਖੇਡਾਂ ਦੇ ਲਈ ਸਿਖਲਾਈ ਅਤੇ ਢਾਂਚਾਗਤ ਸੁਵਿਧਾਵਾਂ ਮੁਹੱਈਆ ਕਰਵਾਇਆ ਜਾਣਾ ਸੁਨਿਸ਼ਚਿਤ ਕੀਤਾ ਜਾਵੇ.ਮੁੱਖ ਮੰਤਰੀ ਇੱਥੇ 17ਵੇਂ ਅਖਿਲ ਭਾਰਤੀ ਵਨ ਖੇਡ ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਸਨ. ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਜਲਦ ਹੀ ਇੱਕ ਅਜਿਹੀ ਖੇਡੀ ਨੀਤੀ ਲੈਕੇ ਆ ਰਹੀ ਹੈ, ਜਿਸ ਵਿੱਚ ਨੌਜਵਾਨ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਉੱਤੇ ਬਿਹਤਰ ਪ੍ਰਦਰਸ਼ਨ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ.ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਹਿਲਾਂ ਘੋਸ਼ਣਾ ਕੀਤੀ ਸੀ ਜੋ ਵੀ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤੇਗਾ, ਉਸਨੂੰ ਇੱਕ ਕਰੋੜ ਰੁਪਏ ਬਤੌਰ ਇਨਾਮ ਦਿੱਤੇ ਜਾਣਗੇ. ਨਿਸ਼ਾਨੇਬਾਜ ਅਭਿਨਵ ਬਿੰਦਰਾ ਇਹ ਸਨਮਾਨ ਪਾਉਣ ਵਾਲੇ ਸੂਬੇ ਦੇ ਪਹਿਲੇ ਖਿਡਾਰੀ ਬਣ ਚੁੱਕੇ ਹਨ.
ਪੰਜਾਬ ਚ ਬਣੇਗਾ ਕੌਮਾਂਤਰੀ ਕ੍ਰਿਕਟ ਸਟੇਡੀਅਮ
ਜਲੰਧਰ, ਵੀਰਵਾਰ, 4 ਦਿਸੰਬਰ 2008
ਪੰਜਾਬ ਦੇ ਇਸ ਸ਼ਹਿਰ ਵਿਚ ਪੁਰਾਣੇ ਬਰਲਟੋਨ ਪਾਰਕ ਸਟੇਡੀਅਮ ਦੀ ਥਾਂ 200 ਕਰੋੜ ਰੁਪਏ
ਦੀ ਲਾਗਤ ਨਾਲ ਵਿਆਪਕ ਖੇਡ ਇਮਾਰਤ ਉਸਾਰੀ ਜਾਵੇਗੀ ਜਿਸ ਵਿਚ ਇੱਕ ਅੰਤਰ ਰਾਸ਼ਟਰੀ
ਕ੍ਰਿਕਟ ਸਟੇਡੀਅਮ ਵੀ ਹੋਵੇਗਾ.ਜਲੰਧਰ ਦੇ ਮੇਅਰ ਰਾਕੇਸ਼ ਰਾਠੌੜ ਨੇ ਦੱਸਿਆ ਕਿ
ਪਰਿਯੋਜਨਾ ਨੂੰ ਨਗਰ ਨਿਗਮ ਦੀ ਮੰਜੂਰੀ ਮਿਲ ਚੁੱਕੀ ਹੈ ਅਤੇ ਪੰਜਾਬ ਕ੍ਰਿਕਟ ਸੰਘ ਦੀ
ਸਲਾਹ ਨਾਲ ਇੱਕ ਮਸ਼ਹੂਰ ਨਕਸ਼ਾਨਵੀਸ ਨੂੰ ਅੰਤਰ ਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨਕਸ਼ਾ
ਤਿਆਰ ਕਰਨ ਦਾ ਕੰਮ ਸੌਂਪ ਦਿੱਤਾ ਗਿਆ ਹੈ.ਇਸ ਪਰਿਯੋਜਨਾ ਦੇ ਵਿੱਤੀ ਸਰੋਤ ਬਾਰੇ
ਉਹਨਾਂ ਕਿਹਾ ਕਿ ਬਰਲਟੋਨ ਪਾਰਕ ਦੀ 63 ਏਕੜ ਜਮੀਨ ਵਿਚੋਂ 8 ਏਕੜ ਜਮੀਨ ਵਿਚ ਇੱਕ
ਸ਼ਾਪਿੰਗ ਕੰਪਲੈਕਸ ਅਤੇ 5 ਸਿਤਾਰਾ ਹੋਟਲ ਬਣਾਇਆ ਜਾਵੇਗਾ ਜਿਸ ਤੋਂ ਆਮਦਨੀ
ਮਿਲੇਗੀ.ਸਾਬਕਾ ਰਣਜੀ ਖਿਡਾਰੀ ਰਾਠੌੜ ਨੇ ਕਿਹਾ ਕਿ ਇਸ ਸੰਬੰਧੀ ਪੰਜਾਬ ਕ੍ਰਿਕਟ ਸੰਘ
ਦੇ ਪ੍ਰਧਾਨ ਆਈਐਸ ਬਿੰਦਰਾ ਨਾਲ ਗੱਲ ਹੋ ਚੁੱਕੀ ਹੈ.ਉਹਨਾਂ ਦੱਸਿਆ ਕਿ ਸਟੇਡੀਅਮ ਨੂੰ
ਪੱਟੇ ਦੇ ਅਧਾਰ ਉੱਪਰ ਪੀਸੀਏ ਨੂੰ ਸੌਂਪਿਆ ਜਾਵੇਗਾ ਤਾਂ ਜੋ ਉੱਥੇ ਅੰਤਰ ਰਾਸ਼ਟਰੀ
ਮੈਚ ਹੋ ਸਕਣ.ਉਹਨਾਂ ਕਿਹਾ ਕਿ ਇਹ ਪਰਿਯੋਜਨਾ ਦੋ ਸਾਲ ਦੇ ਅੰਦਰ ਪੂਰੀ ਹੋਣ ਦੀ ਆਸ
ਹੈ.
ਇੰਗਲੈਂਡ ਵਿਰੁੱਧ ਟੈਸਟ ਖੇਡੇਗਾ ਯੁਵੀ
ਮੁੰਬਈ , 4 ਦਿਸੰਬਰ 2008
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਰਾਸ਼ਟਰੀ ਚੌਣ ਸੰਮਤੀ ਨੇ ਇੰਗਲੈਂਡ ਦੇ ਵਿਰੁੱਧ ਦੋ
ਟੈਸਟ ਮੈਚਾਂ ਦੇ ਲਈ ਭਾਰਤੀ ਟੀਮ ਦ ਐਲਾਨ ਕਰ ਦਿੱਤਾ ਹੈ. ਯੁਵਰਾਜ ਸਿੰਘ ਅਤੇ ਐੱਸ
ਬਦਰੀਨਾਥ ਨੂੰ ਟੈਸਟ ਟੀਮ ਵਿੱਚ ਜਗ੍ਹਾ ਮਿਲੀ ਹੈ ਜਦਕਿ ਆਰਪੀ ਸਿੰਘ ਨੂੰ ਬਾਹਰ ਕੀਤਾ
ਗਿਆ ਹੈ. ਯੁਵਰਾਜ ਨੇ ਆਪਣਾ ਅੰਤਿਮ ਟੈਸਟ ਮੈਚ ਅਪ੍ਰੈਲ 2008 ਵਿੱਚ ਦੱਖਣੀ ਅਫਰੀਕਾ
ਦੇ ਵਿਰੁੱਧ ਕਾਨਪੁਰ ਵਿੱਚ ਖੇਡਿਆ ਸੀ.ਕ੍ਰਿਸ਼ਨਮਾਚਾਰੀ ਸ਼੍ਰੀਕਾਂਤ ਦੀ ਅਗਵਾਈ ਵਾਲੀ
ਰਾਸ਼ਟਰੀ ਚੌਣ ਸੰਮਤੀ ਨੇ ਫੈਸਲਾ ਕੀਤਾ ਹੈ ਕਿ ਆਸਟਰੇਲੀਆ ਦੇ ਵਿਰੁੱਧ ਟੈਸਟ ਟੀਮ ਤੋਂ
ਬਾਹਰ ਕੀਤੇ ਗਏ ਯੁਵਰਾਜ ਸਿੰਘ ਨੇ ਇੰਗਲੈਂਡ ਦੇ ਵਿਰੁੱਧ ਵਨਡੇ ਸਿਰੀਜ ਵਿੱਚ
ਧਮਾਕੇਦਾਰ ਪ੍ਰਦਰਸ਼ਨ ਕੀਤਾ ਅਤੇ ਇਸੇ ਕਾਰਣ ਉਹਨਾਂ ਟੈਸਟ ਮੈਚ ਵਿੱਚ ਵੀ ਮੌਕਾ ਦਿੱਤਾ
ਜਾਣਾ ਚਾਹੀਦਾ ਹੈ.
ਟੀ-20 ਡਬਲਿਊਸੀ 'ਤੇ ਫੈਸਲਾ 31 ਜਨਵਰੀ ਨੂੰ
ਦੁੱਬਈ , ਵੀਰਵਾਰ, 4 ਦਿਸੰਬਰ 2008
ਕੌਮਾਂਤਰੀ ਕ੍ਰਿਕਟ ਪਰਿਸ਼ਦ ਪਰਥ ਵਿੱਚ 31 ਜਨਵਰੀ ਅਤੇ ਇੱਕ ਫਰਵਰੀ ਨੂੰ ਹੋਣ ਵਾਲੀ
ਆਪਣੀ ਤਿਮਾਹੀ ਬੈਠਕ ਵਿੱਚ ਵੈਸਟਇੰਡੀਜ਼ ਵਿੱਚ 2010 ਵਿੱਚ ਹੋਣ ਵਾਲੇ ਟਵੈਂਟੀ 20
ਵਿਸ਼ਵ ਕੱਪ ਦੇ ਸਥਾਨਾਂ ਉੱਤੇ ਫੈਸਲਾ ਕਰੇਗੀ. ਮੇਜਬਾਨ ਦੇਸ਼ ਨੂੰ ਲੈਕੇ ਕੀਤੇ ਸਮਝੌਤੇ
ਦੇ ਅਨੁਰੂਪ ਵੈਸਟਇੰਡੀਜ਼ ਕ੍ਰਿਕਟ ਬੋਰਡ ਆਪਣੇ ਮੈਚ ਸਥਲਾਂ ਦੀ ਸੂਚੀ ਆਈਸੀਸੀ ਨੂੰ
ਸੌਂਪੇਗਾ ਜੋ ਇਹਨਾਂ ਸਿਫਾਰਿਸ਼ਾਂ ਦੇ ਆਧਾਰ ਉੱਤੇ ਫੈਸਲਾ ਕਰੇਗੀ. ਆਈਸੀਸੀ ਦੇ ਮੁੱਖ
ਕਾਰਜਕਾਰੀ ਹਾਰੂਨ ਲੋਰਗਟ ਨੇ ਕਿਹਾ ਕਿ ਵੈਸਟਇੰਡੀਜ਼ ਵਿੱਚ 2010 ਵਿੱਚ ਹੋਣ ਵਾਲੇ
ਆਈਸੀਸੀ ਵਿਸ਼ਵ ਟਵੈਂਟੀ 20 ਚੈਂਪੀਅਨਸ਼ਿਪ ਨੂੰ ਵੀ ਯਾਦਗਾਰ ਬਣਾਉਣ ਦੇ ਲਈ ਕੋਈ ਕਸਰ
ਨਹੀਂ ਛੱਡੀ ਜਾਵੇਗੀ ਅਤੇ ਅਸੀਂ ਵੈਸਟਇੰਡੀਜ ਬੋਰਡ ਦੀ ਸਿਫਾਰਸ਼ਾਂ ਦਾ ਇੰਤਜਾਰ ਕਰ
ਰਹੇ ਹਨ.ਉਹਨਾਂ ਨੇ ਕਿਹਾ ਕਿ ਵਿਸ਼ਵ ਕੱਪ 2007 ਕੈਰੇਬੀਆਈ ਦੇਸ਼ਾਂ ਦੇ ਕਈ ਬਿਹਤਰੀਨ
ਸਥਾਨਾਂ ਉੱਤੇ ਆਯੋਜਿਤ ਕੀਤਾ ਗਿਆ. ਦੁਨੀਆ ਦੇ ਇਸ ਹਿੱਸੇ 'ਚ ਟਵੈਂਟੀ 20 ਕ੍ਰਿਕਟ
ਕਾਫੀ ਲੋਕਪ੍ਰਿਆ ਹੈ ਅਤੇ ਇਸ ਲਈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵੈਸਟ ਇੰਡੀਜ ਇੱਕ
ਸ਼ਾਨਦਾਰ ਟੂਰਨਾਮੈਂਟ ਦੀ ਮੇਜਬਾਨੀ ਕਰੇਗਾ.
ਦੌਰਾ ਬਹਾਲੀ ਉਚਿਤ:ਸਟ੍ਰਾਸ
ਲੰਦਨ, ਵੀਰਵਾਰ, 4 ਦਿਸੰਬਰ 2008
ਇੰਗਲੈਂਡ ਦੇ ਬੱਲੇਬਾਜ ਐਂਡ੍ਰਿਉ ਸਟ੍ਰਾਸ ਨੇ ਮੀਡੀਆ ਰਿਪੋਰਟਾਂ ਦੇ ਉਲਟ ਦਾਅਵਾ
ਕੀਤਾ ਹੈ ਕਿ ਮੁੰਬਈ ਵਿਚ ਅੱਤਵਾਦੀ ਹਮਲੇ ਦੇ ਬਾਵਜੂਦ ਉਹਨਾਂ ਦੇ ਸਾਥੀ ਖਿਡਾਰੀ ਦੋ
ਟੈਸਟ ਮੈਚਾਂ ਦੀ ਲੜ੍ਹੀ ਲਈ ਭਾਰਤ ਜਾਕੇ ਖੁਸ਼ ਹਨ.ਭਾਰਤ ਵਿਚ ਟੈਸਟ ਲੜ੍ਹੀ ਦੇ ਅਭਿਆਸ
ਲਈ ਆਬੂਧਾਬੀ ਰਵਾਨਾ ਹੋਈ ਇੰਗਲੈਂਡ ਟੀਮ ਦੇ ਮੈਂਬਰ ਸਟ੍ਰਾਸ ਨੇ ਕਿਹਾ ਕਿ ਹਮਲੇ ਦੇ
ਫੌਰਨ ਮਗਰੋਂ ਖਿਡਾਰੀਆਂ ਨੂੰ ਆਪਣੇ ਪਰਿਵਾਰ ਦਾ ਖਿਆਲ ਆਉਣਾ ਜਰੂਰੀ ਸੀ ਜਿਸ ਕਾਰਣ
ਉਹ ਦੌਰਾ ਵਿਚਾਲੇ ਛੱਡ ਕੇ ਵਾਪਸ ਪਰਤ ਆਏ.ਉਹਨਾਂ ਬੀਬੀਸੀ ਨੂੰ ਕਿਹਾ ਕਿ ਅਜਿਹ
ਵੇਲ੍ਹੇ ਪਰਿਵਾਰ ਦੀ ਯਾਦ ਸੱਭ ਤੋਂ ਪਹਿਲਾਂ ਆਉਂਦੀ ਹੈ.ਉਹਨਾਂ ਕਿਹਾ ਕਿ ਹਾਲਾਤ
ਸੰਭਲਣ ਮਗਰੋਂ ਹੁਣ ਦੌਰਾ ਬਹਾਲ ਕਰਨ ਦਾ ਫੈਸਲਾ ਸਹੀ ਹੈ.ਉਹਨਾਂ ਕਿਹਾ ਕਿ ਹਾਲਾਤ
ਸੰਭਲਣ ਮਗਰੋਂ ਅਸੀਂ ਨਿਰਪੱਖ ਹੋ ਕੇ ਚੀਜਾਂ ਨੂੰ ਤਰਕਪੂਰਨ ਢੰਗ ਨਾਲ ਵੇਖਿਆ ਹੈ ਅਤੇ
ਦੌਰਾ ਬਹਾਲ ਹੋਣਾ ਸਹੀ ਹੈ.ਉਹਨਾਂ ਕਿਹਾ ਕਿ ਮੇਰੇ ਸਾਥੀ ਖਿਡਾਰੀ ਵੀ ਅਜਿਹਾ ਹੀ
ਸੋਚਦੇ ਹਨ.ਲੜ੍ਹੀ ਲਈ ਤਿਆਰੀ ਦੀ ਘਾਟ ਦਾ ਜ਼ਿਕਰ ਕਰਦਿਆਂ ਸਟ੍ਰਾਸ ਨੇ ਕਿਹਾ ਕਿ ਸਾਡੇ
ਕੋਲ ਇੱਕ ਹਫਤੇ ਦਾ ਹੀ ਸਮਾਂ ਹੈ ਅਤੇ ਇਸ ਵਿਚ ਲੰਮੀ ਯਾਤਰਾ ਦੀ ਥਕਾਨ ਮਿਟਾਉਂਦੇ
ਹੋਏ ਅਭਿਆਸ ਘੱਟ ਹੀ ਹੋਵੇਗਾ.ਅਗਲੇ ਵੀਰਵਾਰ ਤੋਂ ਮੈਚ ਹਨ.

ਮੇਲਬਰਨ (pp), ਬੁੱਧਵਾਰ, 3 ਦਿਸੰਬਰ 2008
ਭਾਰਤੀ ਕ੍ਰਿਕਟ ਪ੍ਰੇਮੀ ਰਾਹੁਲ ਦ੍ਰਾਵਿੜ੍ਹ ਨੂੰ ਮੈਦਾਨ ਉੱਤੇ ਅੰਗਦ ਦੀ ਤਰ੍ਹਾਂ ਪੈਰ ਜਮਾਉਣ ਦੇ ਕਾਰਣ ਭਾਰਤੀ ਕੰਧ ਕਹਿੰਦੇ ਹਨ ਪਰੰਤੂ ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦਾ ਮੰਨਣਾ ਹੈ ਕਿ ਇਸ ਬੇਜੋੜ ਬੱਲੇਬਾਜ ਨੂੰ 'ਕੰਧ' ਦੀ ਜਗ੍ਹਾ 'ਕਿਲ੍ਹਾ' ਕਹਿਣਾ ਚਾਹੀਦਾ ਹੈ.
ਵਾਰਨ ਨੇ ਹਾਲ 'ਚ ਪ੍ਰਕਾਸ਼ਿਤ ਆਪਣੀ ਕਿਤਾਬ ਸ਼ੇਨ ਵਾਰਜ਼ ਸੈਂਚੁਰੀ ਵਿੱਚ ਕਈ ਖਿਡਾਰੀਆਂ ਦੇ ਬਾਰੇ ਵਿੱਚ ਅਲੱਗ ਅਲੱਗ ਟਿੱਪਣੀਆਂ ਕੀਤੀਆਂ ਹਨ.
ਉਹਨਾਂ ਨੇ ਕੁੱਝ ਸਥਾਨਾਂ ਉੱਤੇ ਹਲਕਾ ਅੰਦਾਜ ਵੀ ਅਪਣਾਇਆ ਹੈ ਪਰੰਤੂ ਦ੍ਰਾਵਿੜ੍ਹ ਦੀ ਬੱਲੇਬਾਜੀ ਨਾਲ ਉਹ ਇਤਨੇ ਪ੍ਰਭਾਵਿਤ ਹਨ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਇਹ ਭਾਰਤੀ ਮੈਦਾਨ ਉੱਤੇ ਪੈਰ ਜਮਾ ਲੈਂਦਾ ਹੈ ਤਾਂ ਉਹਨਾਂ ਨੂੰ ਆਊਟ ਕਰਨ ਦੇ ਲਈ ਚਹੁੰ-ਪਾਸਿਉਂ ਵਾਰ ਕਰਨਾ ਪੈਂਦਾ ਹੈ.
ਉਹਨਾਂ ਨੇ ਲਿਖਿਆ ਹੈ ਕਿ ਭਾਰਤੀ ਲੋਕ ਆਪਣੇ ਕ੍ਰਿਕਟ ਨਾਇਕਾਂ ਨੂੰ ਨਿਕਨੇਮ ਦੇਣਾ ਪਸੰਦ ਕਰਦੇ ਹਨ. ਇਸੇ ਤਰ੍ਹਾਂ ਨਾਲ ਰਾਹੁਲ ਦ੍ਰਾਵਿੜ੍ਹ ਨੂੰ 'ਕੰਧ' ਕਿਹਾ ਜਾਂਦਾ ਹੈ, ਪਰੰਤੂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਿਲ੍ਹਾ ਕਿਹਾ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਵਾਰ ਜਦੋਂ ਉਹ ਮੈਦਾਨ ਉੱਤੇ ਪੈਰ ਜਮਾ ਲੈਂਡੇ ਹਨ ਤਾਂ ਤੁਸੀਂ ਚਹੁੰਪਾਸਿਉਂ ਇੱਕ ਨਾਲ ਹਮਲਾ ਬੋਲਕੇ ਹੀ ਉਹਨਾਂ ਨੂੰ ਆਊਟ ਕਰ ਸਕਦੇ ਹਨ.
ਸੱਟ ਨਾਲ ਪੋਂਟਿੰਗ ਨੂੰ ਕੋਈ ਖ਼ਤਰਾ ਨਹੀਂ
ਮੇਲਬਰਨ (pp), 3 ਦਿਸੰਬਰ 2008
ਆਸਟਰੇਲੀਆਈ ਕ੍ਰਿਕਟ ਟੀਮ ਦੇ ਫਿਜਿਓਥੈਰੇਪਸਿਟ ਅਲੈਕਸ ਕੰਟੂਰੀਸ ਨੇ ਇਹਨਾਂ ਅਟਕਲਾਂ ਨੂੰ ਖਾਰਿਜ ਕੀਤਾ ਹੈ ਕਿ ਕਲਾਈ ਦੀ ਸੱਟ ਰਿੱਕੀ ਪੋਂਟਿੰਗ ਦੇ ਕੈਰੀਅਰ ਲਈ ਖ਼ਤਰਾ ਹੋ ਸਕਦੀ ਹੈ. ਪੋਂਟਿੰਗ ਨੂੰ ਆਪਣੀ ਸੱਜੀ ਕਲਾਈ ਦੇ ਚੈੱਕਅਪ ਦੇ ਲਈ ਕੱਲ੍ਹ ਇੱਥੇ ਸਰਜਨ ਗ੍ਰੈਗ ਹੋਏ ਨਾਲ ਮਿਲਣਾ ਹੈ. ਉਹਨਾਂ ਦੀ ਇਸ ਕਲਾਈ ਦਾ ਜੁਲਾਈ ਵਿੱਚ ਓਪਰੇਸ਼ਨ ਹੋਇਆ ਸੀ. ਕੰਟੂਰੀਸ ਨੇ ਕਿਹਾ ਕਿ ਉਹਨਾਂ ਨੇ ਛੇ ਹਫ਼ਤੇ ਪਹਿਲਾਂ ਮੁਲਾਕਾਤ ਦਾ ਸਮਾਂ ਲੈ ਰੱਖਿਆ ਸੀ ਅਤੇ ਇਹ ਗੱਲ ਗਲਤ ਹੈ ਕਿ ਓਪਰੇਸ਼ਨ ਦੇ ਬਾਅਦ ਪੋਂਟਿੰਗ ਨੂੰ ਇਸਦੇ ਬੁਰੇ ਪ੍ਰਭਾਵ ਅਚਾਨਕ ਭੁਗਤਣੇ ਪੈ ਰਹੇ ਹਨ. ਉਹਨਾਂ ਨੇ ਦੀ ਏਜ ਨੂੰ ਕਿਹਾ ਕਿ ਪੋਂਟਿੰਗ ਨੂੰ ਅਜਿਹਾ ਦਰਦ ਨਹੀਂ ਹੋ ਰਿਹਾ ਸੀ ਕਿ ਉਹ ਅਭਿਆਸ ਸ਼ੈਸਨ ਵਿੱਚ ਹਿੱਸਾ ਨਹੀਂ ਲੈ ਸਕੇ, ਮੈਚ ਨਹੀਂ ਖੇਡਣਾ ਤਾਂ ਦੂਰ ਦੀ ਗੱਲ ਹੈ.
ਛੇ ਖਿਡਾਰੀ ਭਾਰਤ ਨਹੀਂ ਜਾਣਗੇ : ਕਾਰਕ
ਲੰਡਨ (pp), ਬੁੱਧਵਾਰ, 3 ਦਿਸੰਬਰ 2008
ਇੰਗਲੈਂਡ ਦੇ ਸਾਬਕਾ ਤੇਜ ਗੇਂਦਬਾਜ ਡੋਮੀਨਿਕ ਕਾਰਕ ਦੇ ਅਨੁਸਾਰ ਮੁੰਬਈ ਉੱਤੇ ਆਤੰਕਵਾਦੀ ਹਮਲੇ ਦੇ ਬਾਅਦ ਇੰਗਲੈਂਡ ਦੇ ਛੇ ਕ੍ਰਿਕਟਰ ਭਾਰਤ ਦੌਰੇ ਤੋਂ ਕੰਨੀ ਕਤਰਾ ਸਕਦੇ ਹਨ. ਕਾਰਕ ਨੇ ਕਿਹਾ ਕਿ ਉਹਨਾਂ ਨੇ ਇੰਗਲੈਂਡ ਦੇ ਜਿਆਦਾਤਰ ਕ੍ਰਿਕਟਰਾਂ ਨਾਲ ਗੱਲ ਕੀਤੀ ਹੈ ਜੋ ਮੁੰਬਈ ਉੱਤੇ ਹਮਲੇ ਦੇ ਬਾਅਦ ਭਾਰਤ ਦੇ ਵਿਰੁੱਧ ਆਖਰੀ ਦੋ ਵਨਡੇ ਰੱਦ ਕਰਕੇ ਵਤਨ ਪਰਤ ਆਏ ਹਨ. ਉਹਨਾਂ ਨੇ ਦਾਅਵਾ ਕੀਤਾ ਕਿ ਇਹਨਾਂ ਵਿੱਚੋਂ ਪੰਜ ਛੇ ਭਾਰਤ ਜਾਣਾ ਨਹੀਂ ਚਾਹੁੰਦੇ ਹਨ. ਉਹਨਾਂ ਨੇ ਬੀਬੀਸੀ ਫਾਈਵ ਰੇਡੀਓ ਨੂੰ ਕਿਹਾ ਕਿ ਮੈਂ ਜਾਣਦਾ ਹਾਂ ਕਿ ਪੰਜ ਤੋਂ ਛੇ ਖਿਡਾਰੀ ਭਾਰਤ ਦੌਰੇ ਉੱਤੇ ਨਹੀਂ ਜਾਣਗੇ. ਮੈਂ ਜਿਹਨਾਂ ਨਾਲ ਗੱਲਬਾਤ ਵੀ ਕੀਤੀ ਹੈ, ਉਹ ਡਰੇ ਹੋਏ ਹਨ. ਉਹਨਾਂ ਨੇ ਜੋ ਟੀਵੀ ਉੱਤੇ ਵੇਖਿਆ, ਉਹ ਉਸ ਤੋਂ ਦਸ ਗੁਣਾ ਬੁਰਾ ਸੀ ਜੋ ਇੱਥੇ ਵਿਖਾਇਆ ਗਿਆ. ਉਹਨਾਂ ਨੇ ਖਿਡਾਰੀਆਂ ਦੇ ਨਾਮ ਨਹੀਂ ਲਏ ਪਰੰਤੂ ਤੇਜ ਗੇਂਦਬਾਜ ਸਟੀਵ ਹਾਰਮੀਸਨ ਅਤੇ ਸਪਿਨਰ ਗ੍ਰੀਮ ਸਵਾਨ ਪਹਿਲਾਂ ਹੀ ਭਾਰਤ ਦੌਰੇ ਤੇ ਨਹੀਂ ਜਾਣ ਦੀ ਗੱਲ ਪ੍ਰਗਟ ਕਰ ਚੁੱਕੇ ਹਾਂ.
ਫੇਲਪਸ ਸਾਲ ਦੇ ਸਰਬਸ਼੍ਰੇਸ਼ਠ ਖਿਡਾਰੀ
ਨਿਊਯਾਰਕ(pp), ਬੁੱਧਵਾਰ, 3 ਦਿਸੰਬਰ 2008
ਕਰਿਸ਼ਮਾਈ ਅਮਰੀਕੀ ਤੈਰਾਕ ਮਾਇਕਲ ਫੇਲਪਸ ਨੇ ਆਪਣੀਆਂ ਪ੍ਰਾਪਤੀਆਂ ਵਿਚ ਹੋਰ ਇਜ਼ਾਫਾ
ਉਸ ਵੇਲ੍ਹੇ ਕਰ ਲਿਆ ਜਦੋਂ ਸਪੋਰਟਸ ਇਲਸਟ੍ਰੇਟਡ ਵੱਲੋਂ ਉਹਨਾਂ ਨੂੰ ਸਾਲ ਦੇ ਸਰਬ
ਸ਼੍ਰੇਸ਼ਠ ਖਿਡਾਰੀ ਚੁਣੇ ਜਾਣ 'ਤੇ ਉਹ ਦੁਨੀਆਂ ਦੇ ਪਹਿਲੇ ਤੈਰਾਕ ਬਣੇ.ਇਸ ਤੋਂ
ਪਹਿਲਾਂ ਵੀ ਓਲੰਪਿਅਨਾਂ ਨੂੰ ਇਹ ਸਨਮਾਣ ਮਿਲ ਚੁੱਕਾ ਹੈ ਪਰ ਕਿਸੇ ਤੈਰਾਕ ਨੂੰ
ਨਹੀਂ.ਫੇਲਪਸ ਨੇ ਬੀਜਿੰਗ ਓਲੰਪਿਕ ਵਿਚ ਮਾਰਕ ਸਪਿਟਜ਼ ਦਾ 8 ਸੋਨੇ ਦੇ ਤਮਗਿਆਂ ਦਾ
ਰਿਕਾਰਡ ਤੋੜਿਆ ਸੀ.ਫੇਲਪਸ ਨੇ ਇਸ ਬਾਰੇ ਕਿਹਾ ਕਿ ਮੈਂ ਅਜੇ ਵੀ ਪਹਿਲਾਂ ਜਿਹਾ ਹੀ
ਹਾਂ.ਮੈਂ ਇਸ ਸਾਲ ਬਹੁਤ ਕੁੱਝ ਹਾਸਲ ਕੀਤਾ ਹੈ ਅਤੇ ਮੇਰੇ ਸਾਰੇ ਸੁਫਨੇ ਸੱਚ ਹੋ ਗਏ
ਹਨ
ਖਰੜ 2 ਦਸੰਬਰ:- (ਪ੍ਰੀਤ ਖਾਨਪੁਰੀ) ਪਿੰਡ ਦੇਸੂਜ਼ਮਾਜਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਯੂਥ ਕਲੱਬ (ਰਜਿ:) ਵਲੋਂ 4 ਤੋਂ 6 ਦਸੰਬਰ ਤੱਕ ਪੰਜਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਮੈਬਰਾਂ ਨੇ ਦੱਸਿਆ ਕਿ ਮੇਲੇ ਵਿੱਚ ਕਬੱਡੀ, ਵਾਲੀਬਾਲ, ਕੁੱਤਿਆਂ ਦੀਆਂ ਦੌੜਾਂ ਦਾ ਆਯੋਜਨ ਕੀਤਾ ਜਾਵੇਗਾ। ਮੇਲੇ ਦੇ ਮੁੱਖ ਮਹਿਮਾਨ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਹੋਣਗੇ।
ਰਾਸ਼ਟਰਮੰਡਲ ਖੇਡਾਂ ਨੂੰ ਕੋਈ ਖ਼ਤਰਾ
ਨਹੀਂ : ਆਈਓਏ
ਨਵੀਂ ਦਿੱਲੀ , ਸੋਮਵਾਰ, 1 ਦਿਸੰਬਰ 2008
ਭਾਰਤੀ ਓਲੰਪਿਕ ਸੰਘ ਨੇ ਮੁੰਬਈ ਆਤੰਕੀ ਹਮਲੇ ਦੇ ਕਾਰਣ 2010 ਵਿੱਚ ਹੋਣ ਵਾਲੇ
ਰਾਸ਼ਟਰਮੰਡਲ ਖੇਡਾਂ ਦੀ ਭਾਰਤ ਦੀ ਮੇਜਬਾਨੀ ਨੂੰ ਲੈਕੇ ਉਠਾਏ ਜਾ ਰਹੇ ਸਵਾਲਾਂ ਨੂੰ
ਸਿਰੇ ਤੋਂ ਖਾਰਿਜ ਕਰਦੇ ਹੋਏ ਅੱਜ ਕਿਹਾ ਕਿ ਇਸ ਖੇਡ ਮਹਾਕੁੰਭ ਦੀ ਸੁਰੱਖਿਆ ਨੂੰ
ਲੈਕੇ ਉਹ ਪਹਿਲਾਂ ਤੋਂ ਹੀ ਸੁਚੇਤ ਹਨ ਅਤੇ ਤਾਜਾ ਘਟਨਾਕ੍ਰਮ ਨਾਲ ਇਹਨਾਂ ਦੇ ਆਯੋਜਨ
ਉੱਤੇ ਕਿਸੇ ਪ੍ਰਕਾਰ ਅਸਰ ਨਹੀਂ ਪਵੇਗਾ.ਆਈਓਏ ਮੁੱਖ ਸਕੱਤਰ ਰਣਧੀਰ ਸਿੰਘ ਨੇ ਭਾਸ਼ਾ
ਨਾਲ ਕਿਹਾ ਕਿ ਮੁੰਬਈ ਹਾਦਸਾ ਇੱਕ ਦੁਖਦ ਘਟਨਾ ਹੈ, ਪਰੰਤੂ ਜਿੱਥੇ ਤੱਕ ਰਾਸ਼ਟਰਮੰਡਲ
ਖੇਡਾਂ ਦਾ ਸੁਆਲ ਹੈ ਤਾਂ ਇਹਨਾਂ ਖੇਡਾਂ ਦੇ ਲਈ ਪਹਿਲਾਂ ਤੋਂ ਹੀ ਭਾਰੀ ਸੁਰੱਖਿਆ
ਵਿਵਸਥਾ ਦਾ ਇੰਤਜਾਮ ਕੀਤਾ ਜਾ ਰਿਹਾ ਹੈ. ਰਾਸ਼ਟਰਮੰਡਲ ਖੇਡ ਫਾਊਂਡੇਸ਼ਨ ਦੇ ਪ੍ਰਮੁੱਖ
ਮਾਈਕਲ ਹੂਪਰ ਦੇ ਉਸ ਬਿਆਨ ਉੱਤੇ ਜਿਸ ਵਿੱਚ ਉਹਨਾਂ ਨੇ ਮੁੰਬਈ ਹਾਦਸੇ ਵਰਗੀਆਂ
ਖ਼ਬਰਾਂ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਬੀਜਿੰਗ
ਓਲੰਪਿਕ ਖੇਡਾਂ ਦੇ ਲਈ ਕੜ੍ਹੀ ਸੁਰੱਖਿਆ ਕੀਤੀ ਗਈ ਸੀ ਅਤੇ ਜਿਸ ਤਰ੍ਹਾਂ ਦੀ
ਸੁਰੱਖਿਆ 2012 ਲੰਡਨ ਉਲੰਪਿਕ ਖੇਡਾਂ 'ਚ ਹੋਵੇਗੀ, ਉਸ ਤਰ੍ਹਾਂ ਦੀ ਸੁਰੱਖਿਆ ਦਿੱਲੀ
'ਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਦੇ ਦੌਰਾਨ ਕੀਤੀ ਜਾਵੇਗੀ.
ਇੰਗਲੈਂਡ ਤੋਂ ਮੁਆਵਜਾ ਨਹੀਂ ਲਵਾਂਗੇ:ਲਲਿਤ
ਲੰਦਨ, 1 ਦਿਸੰਬਰ 2008
ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਦੇ ਉੱਪ ਪ੍ਰਧਾਨ ਲਲਿਤ ਮੋਦੀ ਨੂੰ ਵਿਸ਼ਵਾਸ ਹੈ ਕਿ
ਕੇਵਿਨ ਪੀਟਰਸਨ ਅਤੇ ਉਹਨਾਂ ਦੀ ਟੀਮ ਟੈਸਟ ਲੜੀ ਖੇਡਣ ਲਈ ਭਾਰਤ ਜਾਵੇਗੀ ਪਰ ਇਸਦੇ
ਨਾਲ ਹੀ ਉਹਨਾਂ ਨੇ ਭਰੋਸਾ ਦਿੱਤਾ ਕਿ ਜੇਕਰ ਟੀਮ ਨਹੀਂ ਆਉਂਦੀ ਹੈ ਤਾਂ ਫਿਰ
ਬੀਸੀਸੀਆਈ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਤੋਂ ਮੁਆਵਜਾ ਨਹੀਂ ਮੰਗੇਗਾ.ਮੋਦੀ ਨੇ
2005 ਦੀ ਐਸ਼ੇਜ ਲੜ੍ਹੀ ਦਾ ਜ਼ਿਕਰ ਕੀਤਾ ਜਦੋਂ ਲੰਦਨ ਵਿਚ ਬੰਬ ਧਮਾਕੇ ਦੇ ਬਾਵਜੂਦ ਵੀ
ਮੈਚ ਹੋਏ ਸਨ.ਉਹਨਾਂ ਕਿਹਾ ਕਿ ਅਸੀਂ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਕਾਰਣ ਖੇਡਣ
ਤੋਂ ਡਰ ਨਹੀਂ ਕਦੇ.
ਮੈਨੂੰ ਭਰੋਸਾ ਹੈ ਕਿ ਦੌਰਾ ਹੋਵੇਗਾ.ਇਸ ਨੂੰ ਦੂਜੇ ਸ਼ਹਿਰ ਵਿਚ ਆਯੋਜਿਤ ਕਰਨ ਦੀ ਲੋੜ
ਹੈ ਜਿਸ ਲਈ ਅਸੀਂ ਸਹਿਮਤ ਹਾਂ.'ਦ ਟਾਇਮਸ' ਮੁਤਾਬਕ ਮੋਦੀਨੇ ਕਿਹਾ ਕਿ ਬੀਸੀਸੀਆਈ ਲਈ
ਪੈਸਾ ਮਸਲਾ ਨਹੀਂ ਹੈ.ਜੇਕਰ ਸੁਰੱਖਿਆ ਸੰਭਵ ਹੈ ਤਾਂ ਫਿਰ ਦੌਰਾ ਜਾਰੀ ਰਹਿਣਾ
ਚਾਹੀਦਾ ਹੈ.ਇਹ ਮੁਆਵਜੇ ਦਾ ਮਾਮਲਾ ਨਹੀਂ ਹੈ.ਮੈਂ ਗਿਣਤੀ ਬਾਰੇ ਸੁਣਿਆ ਹੈ ਪਰ ਇਸ
ਵਿਚ ਪੈਸੇ ਦੀ ਗੱਲ ਨਹੀਂ ਹੈ.ਅਸੀਂ ਕਿਸੇ ਉੱਪਰ ਦਬਾਅ ਨਹੀਂ ਪਾਵਾਂਗੇ.ਸਾਡੇ ਕੰਮ
ਕਰਨ ਦਾ ਤਰੀਕਾ ਅਜਿਹਾ ਨਹੀਂ ਹੈ.ਮੋਦੀ ਨੇ ਕਿਹਾ ਕਿ ਮੁਆਵਜਾ ਆਖਰੀ ਮਸਲਾ ਹੋਵੇਗਾ
ਜਿਸ ਬਾਰੇ ਅਸੀਂ ਸੋਚਾਂਗੇ.
ਰਾਸ਼ਟਰਮੰਡਲ ਖੇਡਾਂ ਨੂੰ ਕੋਈ ਖ਼ਤਰਾ ਨਹੀਂ : ਆਈਓਏ
ਨਵੀਂ ਦਿੱਲੀ , ਸੋਮਵਾਰ, 1 ਦਿਸੰਬਰ 2008
ਭਾਰਤੀ ਓਲੰਪਿਕ ਸੰਘ ਨੇ ਮੁੰਬਈ ਆਤੰਕੀ ਹਮਲੇ ਦੇ ਕਾਰਣ 2010 ਵਿੱਚ ਹੋਣ ਵਾਲੇ
ਰਾਸ਼ਟਰਮੰਡਲ ਖੇਡਾਂ ਦੀ ਭਾਰਤ ਦੀ ਮੇਜਬਾਨੀ ਨੂੰ ਲੈਕੇ ਉਠਾਏ ਜਾ ਰਹੇ ਸਵਾਲਾਂ ਨੂੰ
ਸਿਰੇ ਤੋਂ ਖਾਰਿਜ ਕਰਦੇ ਹੋਏ ਅੱਜ ਕਿਹਾ ਕਿ ਇਸ ਖੇਡ ਮਹਾਕੁੰਭ ਦੀ ਸੁਰੱਖਿਆ ਨੂੰ
ਲੈਕੇ ਉਹ ਪਹਿਲਾਂ ਤੋਂ ਹੀ ਸੁਚੇਤ ਹਨ ਅਤੇ ਤਾਜਾ ਘਟਨਾਕ੍ਰਮ ਨਾਲ ਇਹਨਾਂ ਦੇ ਆਯੋਜਨ
ਉੱਤੇ ਕਿਸੇ ਪ੍ਰਕਾਰ ਅਸਰ ਨਹੀਂ ਪਵੇਗਾ.ਆਈਓਏ ਮੁੱਖ ਸਕੱਤਰ ਰਣਧੀਰ ਸਿੰਘ ਨੇ ਭਾਸ਼ਾ
ਨਾਲ ਕਿਹਾ ਕਿ ਮੁੰਬਈ ਹਾਦਸਾ ਇੱਕ ਦੁਖਦ ਘਟਨਾ ਹੈ, ਪਰੰਤੂ ਜਿੱਥੇ ਤੱਕ ਰਾਸ਼ਟਰਮੰਡਲ
ਖੇਡਾਂ ਦਾ ਸੁਆਲ ਹੈ ਤਾਂ ਇਹਨਾਂ ਖੇਡਾਂ ਦੇ ਲਈ ਪਹਿਲਾਂ ਤੋਂ ਹੀ ਭਾਰੀ ਸੁਰੱਖਿਆ
ਵਿਵਸਥਾ ਦਾ ਇੰਤਜਾਮ ਕੀਤਾ ਜਾ ਰਿਹਾ ਹੈ. ਰਾਸ਼ਟਰਮੰਡਲ ਖੇਡ ਫਾਊਂਡੇਸ਼ਨ ਦੇ ਪ੍ਰਮੁੱਖ
ਮਾਈਕਲ ਹੂਪਰ ਦੇ ਉਸ ਬਿਆਨ ਉੱਤੇ ਜਿਸ ਵਿੱਚ ਉਹਨਾਂ ਨੇ ਮੁੰਬਈ ਹਾਦਸੇ ਵਰਗੀਆਂ
ਖ਼ਬਰਾਂ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਬੀਜਿੰਗ
ਓਲੰਪਿਕ ਖੇਡਾਂ ਦੇ ਲਈ ਕੜ੍ਹੀ ਸੁਰੱਖਿਆ ਕੀਤੀ ਗਈ ਸੀ ਅਤੇ ਜਿਸ ਤਰ੍ਹਾਂ ਦੀ
ਸੁਰੱਖਿਆ 2012 ਲੰਡਨ ਉਲੰਪਿਕ ਖੇਡਾਂ 'ਚ ਹੋਵੇਗੀ, ਉਸ ਤਰ੍ਹਾਂ ਦੀ ਸੁਰੱਖਿਆ ਦਿੱਲੀ
'ਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਦੇ ਦੌਰਾਨ ਕੀਤੀ ਜਾਵੇਗੀ.
ਭਾਰਤ ਦੌਰਾ ਰੱਦ,ਪੀਸੀਬੀ ਚੁੱਪ
ਕਰਾਚੀ, ਸੋਮਵਾਰ, 1 ਦਿਸੰਬਰ 2008
ਪਾਕਿਸਤਾਨ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਉਹ ਉਹਨਾਂ ਅਟਕਲਾਂ ਵਾਲੀ ਰਿਪੋਰਟ ਉੱਪਰ
ਪ੍ਰਤੀਕ੍ਰਿਆ ਜਾਹਰ ਨਹੀਂ ਕਰੇਗਾ ਜਿੰਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਭਾਰਤੀ
ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੀ ਕ੍ਰਿਕਟ ਟੀਮ ਨੂੰ ਅਗਲੇ ਸਾਲ ਪਾਕਿਸਤਾਨ
ਦੌਰੇ ਉੱਪਰ ਨਹੀਂ ਭੇਜੇਗੀ.ਪੀਸੀਬੀ ਦੇ ਮੁੱਖ ਪਰਿਚਾਲਨ ਅਧਿਕਾਰੀ ਸਲੀਮ ਅਲਤਾਫ ਨੇ
ਭਾਸ਼ਾ ਨੂੰ ਦੱਸਿਆ ਕਿ ਸਾਨੂੰ ਭਾਰਤੀ ਕ੍ਰਿਕਟ ਬੋਰਡ ਤੋਂ ਕੋਈ ਵੀ ਸੁਨੇਹਾ ਨਹੀਂ
ਮਿਲਿਆ ਹੈ.ਅਸੀਂ ਦੌਰਾ ਰੱਦ ਹੋਣ ਬਾਰੇ ਅਜੇ ਕੁੱਝ ਨਹੀਂ ਕਹਿ ਸਕਦੇ.ਅਸੀਂ ਚਿੰਤਤ
ਹਾਂ ਅਤੇ ਉਡੀਕ ਕਰਾਂਗੇ.ਅਸੀਂ ਪਹਿਲਾਂ ਵੀ ਕਿਹਾ ਹੈ ਕਿ ਅਸੀਂ ਮੰਨਦੇ ਹਾਂ ਕਿ ਦੌਰੇ
ਦਾ ਭਾਗ ਦੋਵੇਂ ਸਰਕਾਰਾਂ ਦੇ ਹੱਥ ਵਿਚ ਹੈ.ਉਹਨਾਂ ਇਹ ਵੀ ਸਾਫ ਕੀਤਾ ਕਿ ਬੋਰਡ ਇਸ
ਗੱਲ ਤੋਂ ਵੀ ਜਾਣੂੰ ਹੈ ਕਿ ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਮਗਰੋਂ ਭਾਰਤੀ ਟੀਮ
ਦੇ ਦੌਰੇ ਉੱਪਰ ਹੁਣ ਹੋਰ ਅਨਿਸ਼ਚਿਤਤਾ ਵੱਧ ਗਈ ਹੈ.ਉਹਨਾਂ ਕਿਹਾ ਕਿ ਪਰ ਦੌਰੇ ਦੇ
ਸ਼ੁਰੂ ਹੋਣ ਵਿਚ ਅਜੇ ਕਾਫੀ ਸਮਾਂ ਬਚਿਆ ਹੈ.ਇਸ ਵੇਲ੍ਹੇ ਮੈਨੂੰ ਜਾਪਦਾ ਹੈ ਕਿ
ਕ੍ਰਿਕਟ ਦੋਵੇਂ ਸਰਕਾਰਾਂ ਦੀ ਪ੍ਰਾਥਮਿਕਤਾ ਦੀ ਸੂਚੀ ਵਿਚ ਨਹੀਂ ਹੈ.
ਤਾਇਕਵਾਂਡੋ ਮੁਕਾਬਲੇ 30 ਨਵੰਬਰ
ਨੂੰ
ਮੁਹਾਲੀ, 25 ਨਵੰਬਰ : 12ਵੀਂ ਜਿਲ੍ਹਾ ਸੀਨੀਅਰ, ਜੂਨੀਅਰ, ਸਬ ਜੂਨੀਅਰ ਅਤੇ ਪੀ ਵੀ
ਗਰੁੱਪ ਤਾਇਕਵਾਂਡੋ ਚੈਂਪੀਅਨਸ਼ਿਪ ਅਤੇ 6ਵੀਂ ਮੂਝੇ ਤਾਇਕਵਾਂਡੋ ਚੈਂਪੀਅਨਸ਼ਿਪ ਗੁਰੂ
ਨਾਨਕ ਵੀ ਬੀ ਟੀ ਪਾਲੀਟੈਕਨਿਕ , ਸਨਅਤੀ ਖੇਤਰ ਫੇਜ਼-1 ਮੁਹਾਲੀ ਵਿਖੇ 30 ਨਵੰਬਰ ਨੂੰ
ਹੋਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਮੁਹਾਲੀ ਤਾਇਕਵਾਂਡੋ ਐਸੋਸੀਏਸ਼ਨ ਦੇ
ਪ੍ਰਧਾਨ ਸ੍ਰ: ਹਰਿੰਦਰਪਾਲ ਸਿਘ ਬਿੱਲਾ, ਸਾਬਕਾ ਪ੍ਰਧਾਨ ਮੁਹਾਲੀ ਮਿਉਂਸਪਲ ਕੌਂਸਲ
ਨੇ ਦੱਸਿਆ ਕਿ ਜਿਲ੍ਹੇ ਦੇ ਵੱਖ ਵੱਖ ਸਿੱਖਿਆ ਸੰਸਥਾਨਾਂ ਦੇ ਖਿਡਾਰੀ ਇਸ ਵਿੱਚ ਭਾਗ
ਲੈਣਗੇ ਅਤੇ ਚੁਣੇ ਹੋਏ ਖਿਡਾਰੀ ਜਨਵਰੀ ਵਿੱਚ ਹੋ ਰਹੀ ਰਾਜਪੱਧਰੀ ਚੈਂਪੀਅਨਸ਼ਿਪ ਵਿੱਚ
ਭਾਗ ਲੈਣਗੇ। ਉਹਨਾਂ ਦਸਿਆ ਕਿ ਭਾਰ ਤੋਲਣ ਪ੍ਰਕਿਰਿਆ ਸਵੇਰੇ 8 30 ਵਜੇ ਸ਼ੁਰੂ
ਹੋਵੇਗੀ। ਚੈਂਪੀਅਨਸ਼ਿਪ ਦਾ ਤਕਨੀਕੀ ਕੰਮ-ਕਾਜ ਐਸੋਸੀਏਸ਼ਨ ਦੇ ਤਕਨੀਕੀ ਡਾਇਰੈਕਟਰ
ਇੰਜੀਨੀਅਰ ਸਤਪਾਲ ਸਿੰਘ ਰੀਹਲ ਦੇਖਣਗੇ।
ਐਂਡੀ ਮੋਲਸ ਨਿਊਜੀਲੈਂਡ ਦੇ ਨਵੇਂ ਕੋਚ ਨਿਯੁਕਤ
ਵੇਲਿੰਗਟਨ, 25 ਨਵੰਬਰ : ਇੰਗਲੈਂਡ ਦੇ ਐਂਡੀ ਮੋਲਸ ਨੂੰ ਅੱਜ ਜਾਨ ਬ੍ਰੈਸਵੇਲ ਦੀ
ਜਗ੍ਹਾ ਨਿਊਜੀਲੈਂਡ ਕ੍ਰਿਕਟ ਟੀਮ ਦਾ ਨਵਾਂ ਕੋਚ ਬਣਾਇਆ ਗਿਆ। ਮੋਲਸ ਇਸ ਤੋਂ ਪਹਿਲਾਂ
ਕੀਨੀਆ ਅਤੇ ਸਕਾਟਲੈਂਡ ਦੇ ਕੋਚ ਰਹਿ ਚੁੱਕੇ ਹਨ। ਉਹ ਪਿਛਲੇ ਦੋ ਸੈਸ਼ਨ ਵਿੱਚ
ਨਿਊਜੀਲੈਂਡ ਦੀ ਰਾਜ ਟੀਮ ਨਾਰਦਨ ਡਿਸਟ੍ਰਿਕਟਸ ਦੇ ਕੋਚ ਸਨ। ਨਿਊਜੀਲੈਂਡ ਕ੍ਰਿਕਟ ਦੇ
ਮੁੱਖ ਕਾਰਜਕਾਰੀ ਜਸਟਿਨ ਵਾਨ ਨੇ ਉਹਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਇਸ ਤੋਂ
ਪਹਿਲਾਂ ਆਸਟ੍ਰੇਲੀਆ ਦੇ ਮੈਥਿਊ ਮੋਟ ਨੇ ਆਪਣੀ ਦਾਅਵੇਦਾਰੀ ਵਾਪਸ ਲੈ ਲਈ ਸੀ। ਮੋਟ
ਨੇ ਆਸਟ੍ਰੇਲੀਆ ਦੀ ਰਾਜ ਟੀਮ ਨਿਊ ਸਾਊਥਵੇਲਸ ਦੇ ਨਾਲ ਦੋ ਸਾਲ ਦਾ ਸਮਝੌਤਾ ਕੀਤਾ।
ਇਸ ਤੋਂ ਬਾਅਦ ਮੋਲਸ ਅਤੇ ਕੀਵੀ ਹਰਫਨਮੌਲਾ ਦੀਪਕ ਪਟੇਲ ਹੀ ਦਾਅਵੇਦਾਰ ਬਚੇ ਸਨ।
ਮੋਲਸ ਅਪ੍ਰੈਲ ਵਿੱਚ ਬ੍ਰੇਸਵੇਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਅਹੁਦਾ
ਸੰਭਾਲਣਗੇ।
ਧੋਨੀ ਦੇ ਸ਼ੇਰਾਂ ਦਾ
ਲੜ੍ਹੀ 'ਤੇ ਕਬਜ਼ਾ
ਬੰਗਲੌਰ, ਸੋਮਵਾਰ, 24 ਨਵੰਬਰ 2008
ਭਾਰਤੀ ਕ੍ਰਿਕਟ ਟੀਮ ਦੇ ਜੇਤੂ ਰੱਥ ਨੂੰ ਰੋਕਣ ਵਿਚ ਮਿਹਮਾਨ ਟੀਮ ਇੰਗਲੈਂਡ ਬੰਗਲੌਰ
ਵਿਚ ਵੀ ਨਾਕਾਮ ਰਹੀ ਅਤੇ ਮੇਜ਼ਬਾਨ ਟੀਮ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗੁਵਾਈ
ਅਧੀਨ ਇਹ ਮੈਚ ਜਿੱਤ ਕੇ ਲੜ੍ਹੀ ਆਪਣੇ ਨਾਂ ਕੀਤੀ.ਬਾਰਿਸ਼ ਨਾਲ ਪ੍ਰਭਾਵਿਤ ਇਸ ਮੈਚ
ਵਿਚ ਡਕਵਰਥ-ਲੁਇਸ ਨਿਯਮ ਦੇ ਅਧਾਰ ਉੱਪਰ ਟੀਚਾ ਵਧਾ ਦਿੱਤਾ ਗਿਆ ਸੀ.ਮੀਂਹ ਕਾਰਣ ਮੈਚ
ਵਿਚ ਤਿੰਨ ਵਾਰ ਰੁਕਾਵਟ ਪਈ ਅਤੇ ਆਖਰ ਕਾਰ ਮੈਚ 22 ਓਵਰ ਪ੍ਰਤੀ ਪਾਰੀ ਕਰ ਦਿੱਤਾ
ਗਿਆ.ਭਾਰਤ ਵੱਲੋਂ 4 ਵਿਕਟਾਂ ਦੇ ਨੁਕਸਾਨ ਉੱਪਰ 168 ਦੌੜਾਂ ਦੇ ਜਵਾਬ ਵਿਚ ਇੰਗਲੈਂਡ
ਨੂੰ 198 ਦੌੜਾਂ ਦਾ ਸੋਧਿਆ ਹੋਇਆ ਟੀਚਾ ਦਿੱਤਾ ਗਿਆ ਸੀ.ਇਸ ਮੈਚ ਵਿਚ ਜਿੱਤ ਦੇ ਨਾਲ
ਹੀ ਭਾਰਤ ਨੇ 7 ਮੈਚਾਂ ਦੀ ਇਹ ਲੜ੍ਹੀ ਆਪਣੇ ਨਾਂ ਕਰ ਲਈ.
ਬਦਲਾਅ ਦੀ ਜਰੂਰਤ ਸੀ : ਇਸ਼ਾਂਤ
ਬੈਂਗਲੂਰ , ਸੋਮਵਾਰ, 24 ਨਵੰਬਰ 2008
ਇੰਗਲੈਂਡ ਦੇ ਵਿਰੁੱਧ ਕੱਲ੍ਹ ਚੌਥੇ ਇੱਕਦਿਨਾ ਮੈਚ ਵਿੱਚ ਇੱਥੇ ਆਪਣੇ ਟਰੈਡਮਾਰਕ
ਲੰਮੇ ਵਾਲਾਂ ਨੂੰ ਕੱਟਵਾਕੇ ਮੈਦਾਨ ਵਿੱਚ ਪੁੱਜੇ ਤੇਜ ਗੇਂਦਬਾਜ ਇਸ਼ਾਂਤ ਸ਼ਰਮਾ ਨੇ
ਕਿਹਾ ਕਿ ਉਹਨਾਂ ਨੂੰ ਲੱਗਿਆ ਬਦਲਾਅ ਦੀ ਜਰੂਰਤ ਹੈ. ਇਸ ਲਈ ਉਹਨਾਂ ਨੇ ਵਾਲ ਕਟਵਾਉਣ
ਦਾ ਫੈਸਲਾ ਕੀਤਾ. ਇਸ਼ਾਂਤ ਨੂੰ ਮਜਾਕੀਆ ਲਹਿਜੇ ਵਿੱਚ ਕਿਹਾ ਗਿਆ ਕਿ ਇਹਨਾਂ ਲੰਮੇ
ਵਾਲਾਂ ਦੇ ਕਾਰਣ ਉਹਨਾਂ ਨੇ ਆਸਟਰੇਲੀਆ ਦੇ ਵਿਰੁੱਧ ਟੈਸਟ ਲੜੀ ਵਿੱਚ ਮਹੱਤਵਪੂਰਨ
ਕੈਚ ਛੱਡ ਦਿੱਤਾ ਸੀ. ਹਾਲ ਹੀ ਵਿੱਚ ਆਪਣੇ ਵਾਲ ਕਟਵਾਉਣ ਵਾਲੇ ਇਸ 19 ਸਾਲਾ
ਗੇਂਦਬਾਜ ਨੇ ਇਸ ਉੱਤੇ ਹੱਸਦਿਆਂ ਕਿਹਾ ਕਿ ਅਸਲ ਵਿੱਚ ਜਦੋਂ ਉਹ ਕੈਚ ਛੁੱਟਿਆ, ਤਦ
ਮੈਂ ਟੋਪੀ ਪਹਿਣ ਰੱਖੀ ਸੀ. ਦਿੱਲੀ ਦੇ ਇਸ ਤੇਜ ਗੇਂਦਬਾਜ ਨੇ ਕਿਹਾ ਕਿ ਉਹਨਾਂ ਨੇ
ਵਾਲ ਇਸ ਲਈ ਕੱਟਵਾ ਦਿੱਤੇ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਹੁਣ ਬਦਲਾਅ ਦਾ ਸਮਾਂ ਆ
ਗਿਆ ਹੈ.
ਮਹਿਮਾਨਾਂ ਦੇ ਸਫਾਏ ਦੇ ਇਛੁੱਕ ਧੋਨੀ
ਬੰਗਲੌਰ, 24 ਨਵੰਬਰ 2008
ਇੰਗਲੈਂਡ ਖਿਲਾਫ ਲੜ੍ਹੀ ਜਿੱਤਣ ਮਗਰੋਂ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ
ਨਜ਼ਰਾਂ ਹੁਣ ਮਿਹਮਾਨ ਟੀਮ ਦਾ 7-0 ਨਾਲ ਸੂਪੜਾ ਸਾਫ ਕਰਨ 'ਤੇ ਲੱਗੀਆਂ ਹਨ.ਉਹਨਾਂ
ਹਾਲਾਂਕਿ ਕਿਹਾ ਹੈ ਕਿ ਕਟਕ ਵਿਚ ਪੰਜਵੇਂ ਮੈਚ ਵਿਚ ਮੇਜ਼ਬਾਨ ਟੀਮ ਸੀਨੀਅਰ ਖਿਡਾਰੀਆਂ
ਨੂੰ ਅਰਾਮ ਦੇ ਕੇ ਰਿਜ਼ਰਵ ਖਿਡਾਰੀਆਂ ਦੀ ਪਰਖ ਕਰੇਗੀ.ਉਹਨਾਂ ਚੌਥੇ ਮੈਚ ਵਿਚ ਕੱਲ੍ਹ
ਮਿਹਮਾਨਾਂ ਖਿਲਾਫ ਡਕਵਰਥ ਲੁਇਸ ਪ੍ਰਣਾਲੀ ਦੇ ਅਧਾਰ ਉੱਪਰ ਮਿਲੀ 19 ਦੌੜਾਂ ਦੀ ਜਿੱਤ
ਮਗਰੋਂ ਕਿਹਾ ਕਿ ਅਗਲੇ ਤਿੰਨ ਮੈਚਾਂ ਵਿਚ ਟੀਮ ਵਿਚ ਕੁੱਝ ਬਦਲਾਅ ਹੋਣਗੇ.ਉਹਨਾਂ
ਲੋਕਾਂ ਨੂੰ ਟੀਮ ਵਿਚ ਮੌਕਾ ਦਿੱਤਾ ਜਾਵੇਗਾ ਜੋ ਅਜੇ ਤੱਕ ਲੜ੍ਹੀ ਵਿਚ ਨਹੀਂ ਖੇਡੇ
ਹਨ.ਸਾਡਾ ਇਰਾਦਾ ਜਿੱਤ ਦਰਜ ਕਰਨ ਦਾ ਹੀ ਹੋਵੇਗਾ.ਇੰਗਲੈਂਡ ਨੂੰ ਚੌਥੇ ਮੈਚ ਵਿਚ
ਹਰਾਉਣ ਬਾਰੇ ਉਹਨਾਂ ਕਿਹਾ ਕਿ ਕੁੱਲ ਮਿਲਾਕੇ ਇਹ ਟੀਮ ਦੀ ਇੱਕ ਚੰਗੀ ਕੋਸ਼ਿਸ਼ ਸੀ.
ਜੋਤਸ਼ 'ਤੇ ਭਰੋਸਾ ਨਹੀਂ ਕਰਦੇ ਸਹਿਵਾਗ
ਬੈਂਗਲੂਰ , ਸੋਮਵਾਰ, 24 ਨਵੰਬਰ 2008
ਨਜਫ਼ਗੜ੍ਹ ਦੇ ਤੈਂਦੁਲਕਰ ਵੀਰੇਂਦਰ ਸਹਿਵਾਗ ਕ੍ਰਿਕਟ ਦੇ ਮੈਦਾਨ ਉੱਤੇ ਪ੍ਰਦਰਸ਼ਨ ਦੇ
ਮਾਮਲੇ ਵਿੱਚ ਜੋਤਸ਼ੀ ਉੱਤੇ ਨਹੀਂ ਬਲਕਿ ਆਪਣੇ ਹੁਨਰ ਉੱਤੇ ਭਰੋਸਾ ਕਰਦੇ ਹਨ ਅਤੇ
ਉਹਨਾਂ ਨੇ ਕੱਲ੍ਹ ਇਸਦਾ ਸਬੂਤ ਵੀ ਪੇਸ਼ ਕਰ ਦਿੱਤਾ.ਬੱਲੇਬਾਜੀ ਦੇ ਦੌਰਾਨ ਕਿਸ ਨੰਬਰ
ਦੀ ਜਰਸੀ ਪਹਿਣਨੀ ਹੈ, ਇਸ ਨੂੰ ਲੈਕੇ ਜੋਤਸ਼ ਜਾਣਨ ਵਾਲਿਆਂ ਦੀ ਸਲਾਹ ਤੋਂ ਦੁੱਖੀ ਆ
ਚੁੱਕੇ ਭਾਰਤ ਦੇ ਇਸ ਸਲਾਮੀ ਬੱਲੇਬਾਜ ਨੇ ਇੰਗਲੈਂਡ ਦੇ ਵਿਰੁੱਧ ਚੌਥੇ ਇੱਕ ਦਿਨਾ
ਮੈਚ ਵਿੱਚ ਬਿਨ੍ਹਾਂ ਕਿਸੇ ਨੰਬਰ ਵਾਲੀ ਹੀ ਜਰਸੀ ਪਹਿਣ ਲਈ. ਚੌਥੇ ਵਨਡੇ ਮੈਚ ਵਿੱਚ
69 ਦੌੜਾਂ ਬਣਾਕੇ ਮੈਨ ਆਫ ਦੀ ਮੈਚ ਹਾਸਲ ਕਰਨ ਵਾਲੇ ਸਹਿਵਾਗ ਦਾ ਕਹਿਣਾ ਹੈ ਕਿ
ਜੋਤਸ਼ 'ਚ ਮੈਂ ਨਹੀਂ ਮੇਰੇ ਪਰਿਵਾਰ ਵਾਲੇ ਵਿਸ਼ਵਾਸ ਕਰਦੇ ਹਨ. ਕਈ ਲੋਕ ਮੈਨੂੰ ਅਤੇ
ਮੇਰੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਸਲਾਹ ਦਿੰਦੇ ਸਨ ਕਿ ਮੈਨੂੰ ਕਿਹੜੇ ਨੰਬਰ ਦੀ
ਸ਼ਰਟ ਪਹਿਨੀ ਚਾਹੀਦੀ ਹੈ.
ਕਬੱਡੀ ਮਹਾਂ-ਕੁੰਭ,ਖੇਡ ਮੇਲਾ ਪਰਸਰਾਮ ਪੁਰ


ਜਲੰਧਰ,22 ਨਵੰਬਰ-(ਭੋਗਲ)-ਉੱਘੇ ਖੇਡ ਪ੍ਰਮੋਟਰ ਸ੍ਰ: ਹਰਜਿੰਦਰ ਸਿੰਘ ਧਨੋਆ ਵੱਲੌ
ਹਰ ਸਾਲ ਉਹਨਾਂ ਦੀ ਮਾਤਾ ਸਵ: ਸ਼੍ਰੀ ਮਤੀ ਚੰਨਣ ਕੌਰ ਧਨੌਆਂ ਦੀ ਯਾਦ ਵਿੱਚ ਕਰਵਾਏ
ਜਾਂਦੇ ਕਬੱਡੀ ਮਹਾਂ ਕੁੰਭ ਖੇਡ ਮੇਲੇ ਦੌਰਾਨ ਅੱਜ ਦੂਸਰੇ ਦਿਨ ਕੁੜੀਆ ਦੇ ਮੈਚ ਵਿੱਚ
ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨਾਰਵੇ ਦੀ ਟੀਮ ਨੇ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ
ਦੀ ਟੀਮ ਨੂੰ 52-36 ਅੰਕਾਂ ਦੇ ਫਰਕ ਨਾਲ ਹਰਾਇਆ।ਇਸ ਮੇਲੇ ਵਿੱਚ ਕਬੱਡੀ ਦੋਰਾਨ
ਕੁਤਿੱਆ,ਬੈਲ ਗੱਡੀਆਂ,ਝੋਟਿਆਂ ਦੀਆਂ ਦੌੜਾਂ ਆਦਿ ਮੈੱਚ ਕਰਵਾਏ ਜਾਂਦੇ ਹਨ।ਇਸ ਮੇਲੇ
ਨੂੰ ਸ਼੍ਰੀ ਧਨੋਆਂ ਵੱਲੌਂ ਸੁਚੇਜੇ ਢੰਗ ਨਾਲ ਸ਼ਿੰਗਾਰਿਆਂ ਜਾਂਦਾਂ ਹੈ ਮੇਲੇ ਵਿੱਚ
ਪਹੁੰਚੇ ਹਰ ਇਕ ਸਖਸ਼ੀਅਤ ਦਾ ਮਾਣ ਸਨਮਾਨ ਨਾਲ ਸੁਆਗਤ ਕੀਤਾ ਜਾਂਦਾ ਹੈ।ਇਸ ਮੇਲੇ
ਵਿੱਚ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਅਤੇ ਯੂਰੋਪ ਵਿੱਚ ਪੰਜਾਬੀ ਨਿਊਜ਼ ਪੇਪਰ ਦੇ ਚੀਫ
ਐਡੀਟਰ ਸ਼੍ਰੀ ਅਨਿਲ ਕੁਮਾਰ ਸ਼ਰਮਾ,ਵੀਨਸ ਟੀ.ਵੀ. ਯੂ.ਕੇ. ਵੱਲੋਂ ਸ਼੍ਰੀ ਤਾਹਿਰ ੳਲੀ
ਤੇ ਹੋਰ ਮਹਾਨ ਸਖਸ਼ੀਅਤਾਂ ਹਾਜ਼ਿਰ ਹੋਈਆਂ।
ਬੈਂਗਲੂਰ , ਸ਼ਨਿਵਾਰ, 22 ਨਵੰਬਰ 2008
ਭਾਰਤੀ ਵਨਡੇ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਕ੍ਰਿਕਟ ਬੋਰਡ ਦੀ
ਚੌਣ ਕਮੇਟੀ ਦੇ ਵਿਚਕਾਰ ਦਰਾਰ ਦੀਆਂ ਆ ਰਹੀਆਂ ਖ਼ਬਰਾਂ ਉੱਤੇ ਉਸ ਵੇਲੇ ਵਿਰਾਮ ਲੱਗ
ਗਿਆ, ਜਦੋਂ ਧੋਨੀ ਨੇ ਮੀਡੀਆ ਨੂੰ ਕਿਹਾ ਕਿ ਉਹਨਾਂ ਨੇ ਅਸਤੀਫਾ ਦੇਣ ਦੀ ਕ੍ਰਿਕਟ
ਬੋਰਡ ਨੂੰ ਕੋਈ ਪੇਸ਼ਕਸ਼ ਨਹੀਂ ਕੀਤੀ.ਜਿਕਰਯੋਗ ਹੈ ਕਿ ਅੱਜ ਸਵੇਰੇ ਇੱਕ ਨਿੱਜੀ ਚੈਨਲ
ਨੇ ਚੌਣ ਕਮੇਟੀ ਦੇ ਨਜਦੀਕੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਧੋਨੀ ਨੇ ਆਰਪੀ
ਸਿੰਘ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤੇ ਜਾਣ ਨੂੰ ਲੈਕੇ ਵਿਰੋਧ ਪ੍ਰਗਟ ਕਰਦੇ ਹੋਏ
ਕਪਤਾਨੀ ਛੱਡਣ ਦੀ ਬੋਰਡ ਨੂੰ ਚਿਤਾਵਨੀ ਦਿੱਤੀ.ਇਸ ਖ਼ਬਰ ਦੇ ਆਉਂਦੇ ਹੋਏ ਕ੍ਰਿਕਟ ਜਗਤ
ਵਿੱਚ ਹਲਚਲ ਮੱਚ ਗਈ, ਕਿਉਂਕਿ ਮਹਿੰਦਰ ਸਿੰਘ ਧੋਨੀ ਅੱਜ ਭਾਰਤੀ ਟੀਮ ਦੇ ਸਫ਼ਲ ਕਪਤਾਨ
ਹਨ.ਕੱਲ੍ਹ ਦਾ ਮੈਚ ਖੇਡਣ ਦੇ ਲਈ ਬੈਂਗਲੂਰ ਪੁੱਜੇ ਮਹਿੰਦਰ ਸਿੰਘ ਧੋਨੀ ਨੇ ਮੀਡੀਆ
ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਕਪਤਾਨੀ ਛੱਡਣ ਦੀ ਗੱਲ ਕਿਤੇ ਵੀ
ਨਹੀਂ ਆਖੀ, ਪਤਾ ਨਹੀਂ ਇਹ ਖ਼ਬਰ ਕਿੱਥੋਂ ਸਾਹਮਣੇ ਆਈ ਹੈ. ਜਦੋਂਕਿ ਇਸ ਤੋਂ ਪਹਿਲਾਂ
ਬੋਰਡ ਨੇ ਵੀ ਇਸ ਮਾਮਲੇ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ
ਫਿਲੰਟਫ ਕਾਨਪੁਰ ਨਤੀਜੇ ਤੋਂ ਖ਼ਫਾ
ਲੰਡਨ , ਸ਼ਨਿਵਾਰ, 22 ਨਵੰਬਰ 2008
ਇੰਗਲੈਂਡ ਦੇ ਹਰਫਨਮੌਲਾ ਖਿਡਾਰੀ ਐਂਡ੍ਰਿਊ ਫਿਲੰਟਫ ਹੁਣ ਤੱਕ ਭਾਰਤ ਦੇ ਵਿਰੁੱਧ
ਕਾਨਪੁਰ ਵਿੱਚ ਤੀਜੇ ਵਨਡੇ ਕੌਮਾਂਤਰੀ ਮੈਚ ਦੇ ਊਲ ਜਲੂਲ ਨਤੀਜੇ ਤੋਂ ਖ਼ਫਾ ਹਨ ਅਤੇ
ਉਹਨਾਂ ਨੇ ਕਿਹਾ ਕਿ ਇਸ ਮੁਕਾਬਲੇ ਨਾਲ ਲੜੀ ਦਾ ਮਜਾ ਖਰਾਬ ਕੀਤਾ. ਫਿਲੰਟਫ ਨੇ ਫਾਰਮ
ਵਿੱਚ ਚੱਲ ਰਹੇ ਯੁਵਰਾਜ ਸਿੰਘ ਸਮੇਤ ਤਿੰਨ ਵਿਕਟ ਝੱਟਕਾਏ ਸਨ. ਇੰਗਲੈਂਡ ਨੇ 49
ਓਵਰਾਂ ਵਿੱਚ 240 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਇਆ ਸੀ ਅਤੇ ਫਿਲੰਟਾਫ ਨੇ ਇਹ
ਵਿਕਟ ਪੁੱਟਕੇ ਟੀਮ ਨੂੰ ਵਾਪਸੀ ਦਰਜ ਕਰਵਾਈ ਸੀ.ਪਰੰਤੂ ਇੰਗਲੈਂਡ ਇਸ ਮੈਚ ਵਿੱਚ
ਜਿੱਤ ਦਾ ਸੁਆਦ ਨਹੀਂ ਚੱਖ ਸਕੀ ਕਿਉਂਕਿ ਖਰਾਬ ਰੋਸ਼ਨੀ ਦੇ ਕਾਰਣ ਭਾਰਤ ਨੇ ਡੱਕਵਰਥ
ਲੁਈਸ ਨਿਯਮ ਨਾਲ 16 ਦੌੜਾਂ ਨਾਲ ਜਿੱਤ ਦਰਜ ਕੀਤੀ. ਦੀ ਸਨ ਨੇ ਫਿਲੰਟਫ ਦੇ ਹਵਾਲੇ
ਨਾਲ ਲਿਖਿਆ ਕਿ ਅਸੀਂ ਇਸ ਮੈਚ ਵਿੱਚ ਸਭ ਕੁੱਝ ਝੌਂਕ ਦਿੱਤਾ ਸੀ ਪਰੰਤੂ ਇਸ ਨਾਲ ਲੜੀ
ਬੇਕਾਰ ਹੋ ਗਈ. ਉਹਨਾਂ ਨੇ ਕਿਹਾ ਕਿ ਮੈਚ ਦੀ ਤਿਆਰੀ ਦੇ ਲਈ ਤੁਸੀਂ ਦੋ ਦਿਨ ਅਭਿਆਸ
ਕਰਦੇ ਹੋ ਅਤੇ ਫਿਰ ਤੁਹਾਡੇ ਪਾਸੋਂ ਜਿੱਤ ਖੋਹ ਲਈ ਜਾਂਦੀ ਹੈ. ਇਹ ਕਾਫੀ ਨਿਰਾਸ਼ਾਜਨਕ
ਹੈ.
ਸੀਰੀਜ ਵਿਜੇਤਾ ਬਣਨ ਉਤਰੇਗਾ ਭਾਰਤ
ਬੈਂਗਲੂਰ , 22 ਨਵੰਬਰ 2008
ਨਿਰੰਤਰ ਤਿੰਨ ਵਾਰ ਜਿੱਤ ਦਰਜ ਕਰਨ ਦੇ ਬਾਅਦ ਭਾਰਤੀ ਟੀਮ ਕੱਲ੍ਹ ਚੌਥੇ ਇੱਕ ਦਿਨਾ
ਕ੍ਰਿਕਟ ਮੈਚ ਵਿੱਚ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉੱਤਰੇਗੀ, ਕਿਉਂਕਿ ਇਸ ਜਿੱਤ ਦੇ
ਨਾਲ ਹੀ ਭਾਰਤ ਦਾ ਇੰਗਲੈਂਡ ਭਾਰਤ ਵਨਡੇ ਸੀਰੀਜ ਉੱਤੇ ਕਬਜਾ ਹੋ ਜਾਵੇਗਾ. ਇਸਦੇ
ਇਲਾਵਾ ਕੱਲ੍ਹ ਹੋਣ ਵਾਲੇ ਮੈਚ ਵਿੱਚ ਸਚਿਨ ਤੈਂਦੁਲਕਰ ਦੇ ਖੇਡਣ ਨਾਲ ਭਾਰਤੀ
ਬੱਲੇਬਾਜੀ ਕ੍ਰਮ ਹੋਰ ਮਜਬੂਤ ਹੋ ਜਾਵੇਗਾ. ਭਾਰਤ ਨੂੰ ਸੱਤ ਮੈਚਾਂ ਦੀ ਲੜੀ ਜਿੱਤਣ
ਦੇ ਲਈ ਕੇਵਲ ਇੱਕ ਜਿੱਤ ਦੀ ਜਰੂਰਤ ਹੈ.ਮਹਿੰਦਰ ਸਿੰਘ ਧੋਨੀ ਅਤੇ ਉਹਨਾਂ ਦੀ ਟੀਮ
ਆਪਣਾ ਜਿੱਤ ਦਾ ਸਫ਼ਰ ਜਾਰੀ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗੀ. ਦੂਜੇ ਪਾਸੇ ਮਹਿਮਾਨ ਟੀਮ
ਦੇ ਸਾਹਮਣੇ ਲੜੀ ਜਿੱਤਣ ਦੇ ਲਈ ਨਿਰੰਤਰ ਚਾਰ ਮੈਚ ਫਤਿਹ ਕਰਨ ਦਾ ਮੁਸ਼ਕਲ ਟੀਚਾ ਹੈ.
ਭਾਰਤੀ ਟੀਮ ਦੀ ਮੌਜੂਦਾ ਫਾਰਮ ਨੂੰ ਵੇਖਦੇ ਹੋਏ ਇਹ ਅਸੰਭਵ ਲੱਗਦਾ ਹੈ.
ਲੋਰੇਨਾ ਤੀਜੀ ਵਾਰ ਬਣੀ ਸਰਵੋਤਮ ਮਹਿਲਾ ਗੋਲਫਰ
ਮਿਆਮੀ, 22 ਨਵੰਬਰ : ਦੁਨੀਆ ਦੀ ਨੰਬਰ ਇੱਕ ਮਹਿਲਾ ਗੋਲਫਰ ਲੋਰੇਨਾ ਓਕੋਵਾ ਨੂੰ
ਲਗਾਤਾਰ ਤੀਜੀ ਵਾਰ ਸਾਲ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਹੈ। ਮਹਿਲਾ ਪੇਸ਼ੇਵਰ
ਗੋਲਫ ਸੰਘ (ਐਨ ਪੀ ਜੀ ਏ) ਦੀ ਕਮਿਸ਼ਨਰ ਕੈਰੋਲਿਨ ਬਿਵੇਨਾ ਨੇ ਜਾਰੀ ਇੱਕ ਬਿਆਨ ਵਿੱਚ
ਲੋਰੇਨਾ ਨੂੰ ਸਾਲ ਦਾ ਸਰਵੋਤਮ ਖਿਡਾਰੀ ਚੁਣਨ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ
ਇੱਕ ਵਾਰ ਫਿਰ ਲੋਰੇਨਾ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਇਸ ਖਿਤਾਬ ਤੇ ਆਪਣਾ ਕਬਜਾ
ਬਰਕਰਾਰ ਰੱਖਿਆ ਹੈ। ਉਹ ਗੋਲਫਰ ਕੋਰਸ ਦੇ ਬਾਹਰ ਵੀ ਉੱਨੀ ਹੀ ਪ੍ਰਭਾਵੀ ਰਹੀ ਹੈ ਅਤੇ
ਹੁਣ ਉਹ ਇੱਕ ਵੈਸ਼ਵਿਕ ਹਸਤੀ ਬਣ ਚੁੱਕੀ ਹੈ। ਲੋਰੇਨਾ ਨੇ ਸਾਲ 2008 ਵਿੱਚ ਕੁੱਲ ਸੱਤ
ਖਿਤਾਬ ਜਿੱਤੇ ਹਨ ਜਿਨ੍ਹਾਂ ਵਿੱਚ ਲਗਾਤਾਰ ਦੂਜੀ ਵਾਰ ਜਿੱਤੀ ਗਈ ਕ੍ਰਾਫਟ ਨੈਬਿਸਕੋ
ਚੈਂਪੀਅਨਸ਼ਿਪ ਵੀ ਸ਼ਾਮਿਲ ਹੈ। ਉਹਨਾਂ ਨੇ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਖੇਡੇ ਗਏ
ਨੌ ਟੂਰਨਾਮੈਂਟਾਂ ਵਿੱਚ ਛੇ ਖਿਤਾਬੀ ਜਿੱਤਾਂ ਦਰਜ ਕਰਕੇ ਤਹਿਲਕਾ ਮਚਾ ਦਿੱਤਾ ਸੀ।
ਇਸ ਦੌਰਾਨ ਤਾਈਵਾਨ ਦੀ ਨੌਜਵਾਨ ਸਨਸਨੀ ਯੇਨੀ ਸੇਂਗ ਨੂੰ ਐਲ ਪੀ ਜੀ ਏ ਟੂਰ ਦਾ
ਸਰਵੋਤਮ ਖਿਡਾਰੀ ਐਲਾਨਿਆ ਗਿਆ ਹੈ। ਸੇਂਗ ਨੇ ਜੂਨ ਵਿੱਚ 19 ਸਾਲ ਦੀ ਉਮਰ ਵਿੱਚ ਹੀ
ਐਨ ਪੀ ਜੀ ਏ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ।
ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ
ਵਲੋਂ ਖੇਡ ਮੁਕਾਬਲੇ ਸ਼ੁਰੂ




ਮੁਹਾਲੀ-21 ਨਵੰਬਰ -ਆਉਣ ਵਾਲੇ ਦੋ ਮਹੀਨਿਆਂ ਵਿੱਚ ਮੁਹਾਲੀ ਦਾ ਮਾਸਟਰ
ਪਲਾਨ ਤਿਆਰ ਕਰ ਲਿਆ ਜਾਵੇਗਾ ਜਿਸ ਵਿੱਚ ਹੋਰਨਾਂ ਮਹੱਤਵਪੂਰਨ ਪ੍ਰੋਜੈਕਟਾਂ ਤੋਂ
ਇਲਾਵਾ ਇੱਕ ਆਧੁਨਿਕ ਇੰਟਰਨੈਸ਼ਨਲ ਪੱਧਰ ਦਾ ਸਪੋਰਟਸ ਕੰਪਲੈਕਸ ਮੁਹਾਲੀ ਵਿੱਚ ਬਣਾਇਆ
ਜਾਵੇਗਾ ਅਤੇ ਇਸਦਾ ਕੰਮ ਮਾਸਟਰ ਪਲਾਨ ਆਉਣ ਦੇ ਨਾਲ ਹੀ ਸ਼ੁਰੂ ਕਰ ਦਿੱਤਾ ਜਾਵੇਗਾ
ਤਾਂ ਜੋ ਉਭਰ ਰਹੇ ਖਿਡਾਰੀਆਂ ਨੂੰ ਵਧੀਆ ਤੇ ਆਧੁਨਿਕ ਟ੍ਰੇਨਿੰਗ ਦੇ ਕੇ ਅਤਰਰਾਸ਼ਟਰੀ
ਪੱਧਰ ਦਾ ਖਿਡਾਰੀ ਬਣਾਇਆ ਜਾ ਸਕੇ ਜੋ ਦੁਨੀਆਂ ਭਰ ਵਿੱਚ ਮੁਹਾਲੀ ਦਾ ਨਾਂ ਰੌਸ਼ਨ
ਕਰਨ। ਇਹ ਵਿਚਾਰ ਸ੍ਰ: ਜਸਜੀਤ ਸਿੰਘ ਬੰਨੀ, ਚੇਅਰਮੈਨ ਕੋਆਪਰੇਟਿਵ ਬੈਂਕ ਪੰਜਾਬ ਅਤੇ
ਇੰਚਾਰਜ ਹਲਕਾ ਖਰੜ, ਸ਼੍ਰੋਮਣੀ ਅਕਾਲੀ ਦਲ ਨੇ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵਲੋਂ
ਫੇਜ਼-8 ਵਿੱਚ ਕਰਵਾਈਆਂ ਜਾ ਰਹੀਆਂ ਖੇਡਾਂ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਉਹ
ਇੱਥੇ ਮੁੱਖ ਮਹਿਮਾਨ ਵਜੋਂ ਆਏਹੋਏ ਸਨ।ਸ੍ਰ: ਬੰਨੀ ਨੇ ਇਸ ਮੌਕੇ ਇਹਨਾਂ ਮੁਕਾਬਲਿਆਂ
ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਇਹੀ
ਖਿਡਾਰੀ ਇੱਕ ਦਿਨ ਵੱਡੇ ਮੁਕਾਮ ਹਾਸਿਲ ਕਰਨਗੇ। ਮੁਹਾਲੀ ਦੇ ਵਿਕਾਸ ਬਾਰੇ ਬੋਲਦਿਆਂ
ਉਹਨਾਂ ਕਿਹਾ ਕਿ ਇਸਨੂੰ ਸਿੰਗਾਪੁਰ ਅਤੇ ਦੁਬਈ ਦੀ ਤਰਜ ਤੇ ਵਿਸਕਤ ਕੀਤਾ ਜਾ ਰਿਹਾ
ਹੈ ਤਾਂ ਜੋ ਦੇਸ਼ ਅਤੇ ਵਿਦੇਸ਼ਾਂ ਤੋਂ ਨਾਮਵਰ ਕੰਪਨੀਆਂ ਇੱਥੇ ਆ ਕੇ ਨਿਵੇਸ਼ ਕਰਨ ਅਤੇ
ਇਲਾਕੇ ਦਾ ਬਹੁਪੱਖੀ ਵਿਕਾਸ ਹੋ ਸਕੇ। ਉਹਨਾਂ ਕਿਹਾ ਕਿ ਇਸਦੀ ਸ਼ੁਰੂਆਤ ਮੁਹਾਲੀ ਵਿੱਚ
ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿਰਮਾਣ ਨਾਲ ਹੋ ਗਈ ਹੈ। ਇਸ ਮੌਕੇ ਉਹਨਾਂ ਨੇ ਸੰਸਥਾ
ਨੂੰ 51 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ।ਇਸ ਮੌਕੇ ਬੋਲਦਿਆਂ ਸੰਸਥਾ ਦੇ ਸੀਨੀਅਰ
ਮੀਤ ਪ੍ਰਧਾਨ ਸ੍ਰੀ ਜੀ ਐਸ ਬੋਪਾਰਾਏ ਨੇ ਖੇਡ ਮੈਦਾਨ ਉਪਲਬਧ ਕਰਵਾਉਣ ਦੀ ਗਮਾਡਾ ਦੀ
ਬੇਰੁਖੀ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੁਹਾਲੀ ਵਿੱਚ ਖੇਡ ਸਟੇਡੀਅਮ ਅੱਜ ਤੱਕ
ਨਹੀਂ ਬਣ ਸਕਿਆ ਜਿਸ ਕਾਰਨ ਬੱਚੇ ਗਲੀਆਂ ਵਿੱਚ ਖੇਡਣ ਲਈ ਮਜਬੂਰ ਹਨ। ਉਹਨਾਂ ਕਿਹਾ
ਕਿ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਧੀਆ ਖੇਡ ਸਟੇਡੀਅਮ ਸਮੇਂ ਦੀ
ਲੋੜ ਹੈ। ਉਹਨਾਂ ਸ੍ਰ: ਬੰਨੀ ਨੂੰ ਇਸ ਪਾਸੇ ਨਿੱਜੀ ਦਖਲ ਦੇ ਕੇ ਗਮਾਡਾ ਨੂੰ
ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ। ਤੀਜੀ ਜਿਲ੍ਹਾ ਅਥਲੈਟਿਕਸ ਮੀਟ ਦੀ ਸ਼ੁਰੂਆਤ
1500 ਮੀਟਰ ਦੀ ਦੌੜ ਨਾਲ ਕੀਤੀ ਗਈ। ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਨਰਲ
ਸਕੱਤਰ ਸ੍ਰ: ਸਵਰਨ ਸਿੰਘ ਨੇ ਦੱਸਿਆ ਕਿ ਦੋ ਰੋਜਾ ਖੇਡ ਮੁਕਾਬਲਿਆਂ ਦੌਰਾਨ ਜਿਲ੍ਹੇ
ਭਰ ਦੇ ਸਕੂਲਾਂ ਦੇ ਬੱਚੇ ਹਿੱਸਾ ਲੈ ਰਹੇ ਹਨ ਅਤੇ 14 ਸਾਲ, 16, ਸਾਲ, 18 ਸਾਲ, 20
ਸਾਲ ਵਰਗ ਦੇ ਬੱਚਿਆਂ ਦੇ ਮੁਕਾਬਲਿਆਂ ਤੋਂ ਇਲਾਵਾ ਮਾਸਟਰਜ਼ ਦੇ ਮੁਕਾਬਲੇ ਵੀ ਕਰਵਾਏ
ਜਾਣਗੇ।ਇਸ ਮੌਕੇ ਨੌਜਵਾਨ ਅਕਾਲੀ ਆਗੂ ਸ੍ਰੀ ਅਸ਼ਵਨੀ ਕੁਮਾਰ ਸੰਭਾਲਕੀ ਨੇ ਵਿਸ਼ੇਸ਼ ਤੌਰ
ਤੇ ਸੰਸਥਾ ਨੂੰ ਦਿੱਤੇ ਗਏ। ਇਸ ਮੌਕੇ ਸ੍ਰੀ ਜਸਪਾਲ ਸਿੰਘ ਏਸ਼ੀਅਨ ਗੋਲਡ ਮੈਡਲਿਸਟ
ਅਤੇ ਏ ਈ ਓ ਸ੍ਰ: ਕ੍ਰਿਸ਼ਨ ਸਿੰਘ ਵੀ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਪਹੁੰਚੇ ਹੋਏ
ਸਨ।
ਆਨੰਦ ਦਾ ਸਵਦੇਸ਼ ਪਹੁੰਚਣ 'ਤੇ
ਜ਼ੋਰਦਾਰ ਸੁਆਗਤ
ਚੇਨਈ , 21 ਨਵੰਬਰ 2008
ਵਿਸ਼ਵ ਸ਼ਤਰੰਜ 'ਚ ਬਾਦਸ਼ਾਹ ਬਨਣ ਬਾਅਦ ਵਿਸ਼ਵਨਾਥ ਆਨੰਦ ਅੱਜ ਸਵੇਰੇ ਜਦੋਂ ਇੱਥੇ
ਪਹੁੰਚੇ ਤਾਂ ਸੈਂਕੜੇ ਉਤਸਾਹੀ ਪ੍ਰਸ਼ੰਸਕਾਂ ਅਤੇ ਉਨ੍ਹਾ ਦੀ ਇੱਕ ਟਿੱਪਣੀ ਪਾਉਣ ਦੀ
ਹੋੜ 'ਚ ਲੱਗੇ ਮੀਡੀਆ ਕਰਮੀਆਂ ਨੇ ਉਨ੍ਹਾ ਦਾ ਜ਼ੋਰਦਾਰ ਸੁਆਗਤ ਕੀਤਾ।ਆਨੰਦ ਦਾ ਵਿਸ਼ਵ
ਸ਼ਤਰੰਜ ਚੈਂਪੀਅਨ ਬਨਣ ਬਾਅਦ ਆਪਣੇ ਘਰੇਲੂ ਸ਼ਹਿਰ ਦਾ ਇਹ ਪਹਿਲਾ ਦੌਰਾ ਹੈ।ਉਨ੍ਹਾ ਦੀ
ਅਗਵਾਈ ਲਈ ਵੱਡੀ ਸੰਖਿਆ 'ਚ ਸਕੂਲੀ ਬੱਚੇ ਅਤੇ ਤਮਿਲਨਾਢੂ ਰਾਜ ਸ਼ਤਰੰਜ ਸੰਘ ਦੇ
ਅਧਿਕਾਰੀ ਮੌਜੂਦ ਸਨ।ਮੱਧ ਰਾਤੀ ਦੇ ਬਾਅਦ ਆਨੰਦ ਆਪਣੀ ਪਤਨੀ ਅਰੁਣਾ ਦੇ ਨਾਲ ਜਿਵੇਂ
ਹਵਾਈ ਅੱਡੇ ਤੋਂ ਬਾਹਰ ਆਏ ਉਤਸ਼ਾਹੀ ਪ੍ਰਸ਼ੰਸਕਾਂ 'ਚ ਉਨ੍ਹਾ ਦੀ ਇੱਕ ਝਲਕ ਪਾਉਣ ਦੀ
ਹੋੜ ਮੱਚ ਗਈ।ਆਨੰਦ ਕਾਫ਼ੀ ਥੱਕੇ ਹੋਏ ਦਿਖ ਰਹੇ ਸਨ,ਲੇਕਿਨ ਅਨਾ ਅੰਤਰਰਾਸ਼ਟਰੀ ਹਵਾਈ
ਅੱਡੇ 'ਤੇ ਆਪਣੀ ਮਾਂ ਸੁਸ਼ੀਲਾ ਵਿਸ਼ਵਨਾਥਨ ਨਾਲ ਮਿਲਣ ਦੇ ਬਾਅਦ ਉਹ ਕਾਫ਼ੀ ਉਤਸ਼ਾਹ 'ਚ
ਦਿਖੇ।ਆਨੰਦ ਵੱਡੀ ਸੰਖਿਆ 'ਚ ਲੋਕਾਂ ਦੇ ਪਹੁੰਚਣ ਤੋਂ ਕਾਫ਼ੀ ਹੈਰਾਨ ਸਨ।ਉਨ੍ਹਾ ਨੇ
ਕਿਹਾ ਹੈ ਕਿ ਸੁਆਗਤ ਸਮਾਰੋਹ ਅਤੇ ਪ੍ਰਸ਼ੰਸਕਾਂ ਦਾ ਉਤਸ਼ਾਹ ਲਾਜਵਾਬ ਹੈ।ਆਨੰਦ ਨੇ
ਪਿੱਛਲੇ ਮਹੀਨੇ ਬੋਨ 'ਚ ਰੂਸ ਦੇ ਬਲਾਦੀਮੀਰ ਕ੍ਰਾਮਨਿਕ ਨੂੰ ਹਰਾਕੇ ਵਿਸ਼ਵ ਚੈਂਪੀਅਨ
ਦਾ ਖਿਤਾਬ ਬਰਕਰਾਰ ਰੱਖਿਆ ਸੀ।
ਤੇਂਦੁਲਕਰ ਦੀਆਂ ਨਜ਼ਰਾਂ ਧਮਾਕੇਦਾਰ ਵਾਪਸੀ 'ਤੇ
ਨਵੀਂ ਦਿੱਲੀ , 21 ਨਵੰਬਰ 2008
ਆਸਟ੍ਰੇਲੀਆ ਖਿਲਾਫ਼ ਟੈਸਟ ਲੜੀ ਦੌਰਾਨ ਰਨਾਂ ਦੇ ਐਵਰੇਸਟ 'ਤੇ ਪਹੁੰਚਣ ਵਾਲੇ ਭਾਰਤੀ
ਰਨ ਮਸ਼ੀਨ ਸਚਿਨ ਤੇਂਦੁਲਕਰ ਤਿੰਨ ਮੈਚਾਂ ਦੇ ਅਰਾਮ ਬਾਅਦ ਇੰਗਲੈਂਡ ਖਿਲਾਫ਼ 23 ਨਵੰਬਰ
ਦੇ ਚੌਥੇ ਇਕ ਦਿਨਾ ਮੈਚ 'ਚ ਇੱਕ ਵਾਰ ਫ਼ਿਰ ਬੈਂਗਲੌਰ ਦੇ ਉਸ ਚਿਨਾਸੁਆਮੀ ਸਟੇਡੀਅਮ
'ਚ ਧਮਾਕੇਦਾਰ ਵਾਪਸੀ ਦੀ ਆਸ ਨਾਲ ਉਤਰਨਗੇ,ਜੋ ਉਨ੍ਹਾ ਲਈ ਹਾਲੇ ਤੱਕ ਲੱਕੀ ਰਿਹਾ
ਹੈ।ਆਸਟ੍ਰੇਲੀਆ ਖਿਲਾਫ਼ ਲੜੀ 'ਚ ਟੈਸਟ ਮੈਚਾਂ 'ਚ ਸਭ ਤੋਂ ਜ਼ਿਆਦਾ ਰਨ ਦਾ ਵੈਸਟਇੰਡੀਜ਼
ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦਾ ਰਿਕਾਰਡ ਤੋੜਨ ਦੇ ਬਾਅਦ ਟੈਸਟ ਕ੍ਰਿਕਟ 'ਚ
12,000 ਰਨ ਬਨਾਉਣ ਵਾਲਾ ਪਹਿਲਾ ਬੱਲੇਬਾਜ਼ ਬਣੇ ਤੇਂਦੁਲਕਰ ਨੂੰ ਚਿਨਾਸੁਆਮੀ
ਸਟੇਡੀਅਮ ਕਾਫ਼ੀ ਰਾਸ ਆਉਂਦਾ ਹੈ,ਜਿਨ੍ਹਾ ਨੇ ਇੱਥੇ ਅੱਠ ਮੈਚਾਂ 'ਚ ਇੱਕ ਸੈਂਕੜਾ ਅਤੇ
ਅਰਧ ਸੈਂਕੜੇ ਦੀ ਮਦਦ ਨਾਲ ਸਭ ਤੋਂ ਜ਼ਿਆਦਾ 365 ਸਕੋਰ ਬਣਾਏ ਹਨ।ਇਸ ਦੌਰਾਨ ਉਨ੍ਹਾ
ਦਾ ਔਸਤ 45.62 ਸਕੋਰ ਪ੍ਰਤੀ ਪਾਰੀ ਦਾ ਰਿਹਾ ਅਤੇ ਉਹ ਸੱਤ ਮੈਚਾਂ ਦੀ ਲੜੀ 'ਚ
ਪਹਿਲਾਂ ਹੀ 0.3 ਨਾਲ ਪਿੱਛੜ ਰਹੇ ਹਨ,ਇੰਗਲੈਂਡ ਦੀ ਪ੍ਰੇਸ਼ਾਨੀ ਹੋਰ ਵਧਾ ਸਕਦੇ ਹਨ।
ਤੇਂਦੁਲਕਰ ਦੇ ਇਲਾਵਾ ਇਹ ਮੈਦਾਨ ਭਾਰਤ ਲਈ ਵੀ ਲੱਕੀ ਰਿਹਾ ਹੈ,ਜਿਸ ਨਾਲ ਇੱਥੇ ਖੇਡੇ
14 ਮੈਚਾਂ 'ਚ ਨੌ 'ਚ ਜਿੱਤ ਹਾਸਿਲ ਕੀਤੀ ਹੈ,ਜਦੋਂਕਿ ਚਾਰ 'ਚ ਉਸ ਨੂੰ ਹਾਰ ਦਾ
ਮੂੰਹ ਦੇਖਣਾ ਪਿਆ ਅਤੇ ਆਸਟ੍ਰੇਲੀਆ ਦਾ ਇੱਕ ਮੈਚ ਬੇਨਤੀਜਾ ਸਮਾਪਤ ਹੋਇਆ।ਇੰਗਲੈਂਡ
ਜੇਕਰ ਲਗਾਤਾਰ ਚੌਥਾ ਮੈਚ ਹਾਰ ਜਾਂਦਾ ਹੈ ਤਾਂ ਉਹ ਇੱਕ ਦਿਨਾ ਲੜੀ ਵੀ ਗੁਆ
ਦੇਵੇਗਾ,ਲੇਕਿਨ ਕਰੋ ਜਾਂ ਮਰੋ ਦੇ ਮੁਕਾਬਲੇ ਤੋਂ ਪਹਿਲਾਂ ਮਹਿਮਾਨ ਦੇ ਹੌਂਸਲੇ ਇਹ
ਜਾਣਕੇ ਬੁਲੰਦ ਹੋਣਗੇ ਕਿ ਉਸ ਨੇ ਇੱਥੇ ਖੇਡੇ ਦੋਨੋਂ ਮੈਚਾਂ 'ਚ ਮੇਜ਼ਬਾਨ ਟੀਮ ਨੂੰ
ਗੋਢੇ ਟੇਕਣ 'ਤੇ ਮਜ਼ਬੂਰ ਕੀਤਾ ਹੈ,ਹਾਲਾਂਕਿ ਰਾਜਕੋਟ ਦੀ ਤਰ੍ਹਾਂ ਹੀ ਇਸ ਮੈਦਾਨ 'ਤੇ
ਵੀ ਉਸ ਦਾ ਕੋਈ ਖਿਡਾਰੀ ਵਾਕਿਫ਼ ਨਹੀਂ ਹੈ।
ਆਨੰਦ ਦਾ ਸਵਦੇਸ਼ ਪਹੁੰਚਣ 'ਤੇ ਜ਼ੋਰਦਾਰ ਸੁਆਗਤ
ਚੇਨਈ , 21 ਨਵੰਬਰ 2008
ਵਿਸ਼ਵ ਸ਼ਤਰੰਜ 'ਚ ਬਾਦਸ਼ਾਹ ਬਨਣ ਬਾਅਦ ਵਿਸ਼ਵਨਾਥ ਆਨੰਦ ਅੱਜ ਸਵੇਰੇ ਜਦੋਂ ਇੱਥੇ
ਪਹੁੰਚੇ ਤਾਂ ਸੈਂਕੜੇ ਉਤਸਾਹੀ ਪ੍ਰਸ਼ੰਸਕਾਂ ਅਤੇ ਉਨ੍ਹਾ ਦੀ ਇੱਕ ਟਿੱਪਣੀ ਪਾਉਣ ਦੀ
ਹੋੜ 'ਚ ਲੱਗੇ ਮੀਡੀਆ ਕਰਮੀਆਂ ਨੇ ਉਨ੍ਹਾ ਦਾ ਜ਼ੋਰਦਾਰ ਸੁਆਗਤ ਕੀਤਾ।ਆਨੰਦ ਦਾ ਵਿਸ਼ਵ
ਸ਼ਤਰੰਜ ਚੈਂਪੀਅਨ ਬਨਣ ਬਾਅਦ ਆਪਣੇ ਘਰੇਲੂ ਸ਼ਹਿਰ ਦਾ ਇਹ ਪਹਿਲਾ ਦੌਰਾ ਹੈ।ਉਨ੍ਹਾ ਦੀ
ਅਗਵਾਈ ਲਈ ਵੱਡੀ ਸੰਖਿਆ 'ਚ ਸਕੂਲੀ ਬੱਚੇ ਅਤੇ ਤਮਿਲਨਾਢੂ ਰਾਜ ਸ਼ਤਰੰਜ ਸੰਘ ਦੇ
ਅਧਿਕਾਰੀ ਮੌਜੂਦ ਸਨ।ਮੱਧ ਰਾਤੀ ਦੇ ਬਾਅਦ ਆਨੰਦ ਆਪਣੀ ਪਤਨੀ ਅਰੁਣਾ ਦੇ ਨਾਲ ਜਿਵੇਂ
ਹਵਾਈ ਅੱਡੇ ਤੋਂ ਬਾਹਰ ਆਏ ਉਤਸ਼ਾਹੀ ਪ੍ਰਸ਼ੰਸਕਾਂ 'ਚ ਉਨ੍ਹਾ ਦੀ ਇੱਕ ਝਲਕ ਪਾਉਣ ਦੀ
ਹੋੜ ਮੱਚ ਗਈ।ਆਨੰਦ ਕਾਫ਼ੀ ਥੱਕੇ ਹੋਏ ਦਿਖ ਰਹੇ ਸਨ,ਲੇਕਿਨ ਅਨਾ ਅੰਤਰਰਾਸ਼ਟਰੀ ਹਵਾਈ
ਅੱਡੇ 'ਤੇ ਆਪਣੀ ਮਾਂ ਸੁਸ਼ੀਲਾ ਵਿਸ਼ਵਨਾਥਨ ਨਾਲ ਮਿਲਣ ਦੇ ਬਾਅਦ ਉਹ ਕਾਫ਼ੀ ਉਤਸ਼ਾਹ 'ਚ
ਦਿਖੇ।ਆਨੰਦ ਵੱਡੀ ਸੰਖਿਆ 'ਚ ਲੋਕਾਂ ਦੇ ਪਹੁੰਚਣ ਤੋਂ ਕਾਫ਼ੀ ਹੈਰਾਨ ਸਨ।ਉਨ੍ਹਾ ਨੇ
ਕਿਹਾ ਹੈ ਕਿ ਸੁਆਗਤ ਸਮਾਰੋਹ ਅਤੇ ਪ੍ਰਸ਼ੰਸਕਾਂ ਦਾ ਉਤਸ਼ਾਹ ਲਾਜਵਾਬ ਹੈ।ਆਨੰਦ ਨੇ
ਪਿੱਛਲੇ ਮਹੀਨੇ ਬੋਨ 'ਚ ਰੂਸ ਦੇ ਬਲਾਦੀਮੀਰ ਕ੍ਰਾਮਨਿਕ ਨੂੰ ਹਰਾਕੇ ਵਿਸ਼ਵ ਚੈਂਪੀਅਨ
ਦਾ ਖਿਤਾਬ ਬਰਕਰਾਰ ਰੱਖਿਆ ਸੀ।
ਤੇਂਦੁਲਕਰ ਦੀਆਂ ਨਜ਼ਰਾਂ
ਧਮਾਕੇਦਾਰ ਵਾਪਸੀ 'ਤੇ
ਨਵੀਂ ਦਿੱਲੀ , 21 ਨਵੰਬਰ 2008
ਆਸਟ੍ਰੇਲੀਆ ਖਿਲਾਫ਼ ਟੈਸਟ ਲੜੀ ਦੌਰਾਨ ਰਨਾਂ ਦੇ ਐਵਰੇਸਟ 'ਤੇ ਪਹੁੰਚਣ ਵਾਲੇ ਭਾਰਤੀ
ਰਨ ਮਸ਼ੀਨ ਸਚਿਨ ਤੇਂਦੁਲਕਰ ਤਿੰਨ ਮੈਚਾਂ ਦੇ ਅਰਾਮ ਬਾਅਦ ਇੰਗਲੈਂਡ ਖਿਲਾਫ਼ 23 ਨਵੰਬਰ
ਦੇ ਚੌਥੇ ਇਕ ਦਿਨਾ ਮੈਚ 'ਚ ਇੱਕ ਵਾਰ ਫ਼ਿਰ ਬੈਂਗਲੌਰ ਦੇ ਉਸ ਚਿਨਾਸੁਆਮੀ ਸਟੇਡੀਅਮ
'ਚ ਧਮਾਕੇਦਾਰ ਵਾਪਸੀ ਦੀ ਆਸ ਨਾਲ ਉਤਰਨਗੇ,ਜੋ ਉਨ੍ਹਾ ਲਈ ਹਾਲੇ ਤੱਕ ਲੱਕੀ ਰਿਹਾ
ਹੈ।ਆਸਟ੍ਰੇਲੀਆ ਖਿਲਾਫ਼ ਲੜੀ 'ਚ ਟੈਸਟ ਮੈਚਾਂ 'ਚ ਸਭ ਤੋਂ ਜ਼ਿਆਦਾ ਰਨ ਦਾ ਵੈਸਟਇੰਡੀਜ਼
ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦਾ ਰਿਕਾਰਡ ਤੋੜਨ ਦੇ ਬਾਅਦ ਟੈਸਟ ਕ੍ਰਿਕਟ 'ਚ
12,000 ਰਨ ਬਨਾਉਣ ਵਾਲਾ ਪਹਿਲਾ ਬੱਲੇਬਾਜ਼ ਬਣੇ ਤੇਂਦੁਲਕਰ ਨੂੰ ਚਿਨਾਸੁਆਮੀ
ਸਟੇਡੀਅਮ ਕਾਫ਼ੀ ਰਾਸ ਆਉਂਦਾ ਹੈ,ਜਿਨ੍ਹਾ ਨੇ ਇੱਥੇ ਅੱਠ ਮੈਚਾਂ 'ਚ ਇੱਕ ਸੈਂਕੜਾ ਅਤੇ
ਅਰਧ ਸੈਂਕੜੇ ਦੀ ਮਦਦ ਨਾਲ ਸਭ ਤੋਂ ਜ਼ਿਆਦਾ 365 ਸਕੋਰ ਬਣਾਏ ਹਨ।ਇਸ ਦੌਰਾਨ ਉਨ੍ਹਾ
ਦਾ ਔਸਤ 45.62 ਸਕੋਰ ਪ੍ਰਤੀ ਪਾਰੀ ਦਾ ਰਿਹਾ ਅਤੇ ਉਹ ਸੱਤ ਮੈਚਾਂ ਦੀ ਲੜੀ 'ਚ
ਪਹਿਲਾਂ ਹੀ 0.3 ਨਾਲ ਪਿੱਛੜ ਰਹੇ ਹਨ,ਇੰਗਲੈਂਡ ਦੀ ਪ੍ਰੇਸ਼ਾਨੀ ਹੋਰ ਵਧਾ ਸਕਦੇ
ਹਨ।ਤੇਂਦੁਲਕਰ ਦੇ ਇਲਾਵਾ ਇਹ ਮੈਦਾਨ ਭਾਰਤ ਲਈ ਵੀ ਲੱਕੀ ਰਿਹਾ ਹੈ,ਜਿਸ ਨਾਲ ਇੱਥੇ
ਖੇਡੇ 14 ਮੈਚਾਂ 'ਚ ਨੌ 'ਚ ਜਿੱਤ ਹਾਸਿਲ ਕੀਤੀ ਹੈ,ਜਦੋਂਕਿ ਚਾਰ 'ਚ ਉਸ ਨੂੰ ਹਾਰ
ਦਾ ਮੂੰਹ ਦੇਖਣਾ ਪਿਆ ਅਤੇ ਆਸਟ੍ਰੇਲੀਆ ਦਾ ਇੱਕ ਮੈਚ ਬੇਨਤੀਜਾ ਸਮਾਪਤ
ਹੋਇਆ।ਇੰਗਲੈਂਡ ਜੇਕਰ ਲਗਾਤਾਰ ਚੌਥਾ ਮੈਚ ਹਾਰ ਜਾਂਦਾ ਹੈ ਤਾਂ ਉਹ ਇੱਕ ਦਿਨਾ ਲੜੀ
ਵੀ ਗੁਆ ਦੇਵੇਗਾ,ਲੇਕਿਨ ਕਰੋ ਜਾਂ ਮਰੋ ਦੇ ਮੁਕਾਬਲੇ ਤੋਂ ਪਹਿਲਾਂ ਮਹਿਮਾਨ ਦੇ
ਹੌਂਸਲੇ ਇਹ ਜਾਣਕੇ ਬੁਲੰਦ ਹੋਣਗੇ ਕਿ ਉਸ ਨੇ ਇੱਥੇ ਖੇਡੇ ਦੋਨੋਂ ਮੈਚਾਂ 'ਚ ਮੇਜ਼ਬਾਨ
ਟੀਮ ਨੂੰ ਗੋਢੇ ਟੇਕਣ 'ਤੇ ਮਜ਼ਬੂਰ ਕੀਤਾ ਹੈ,ਹਾਲਾਂਕਿ ਰਾਜਕੋਟ ਦੀ ਤਰ੍ਹਾਂ ਹੀ ਇਸ
ਮੈਦਾਨ 'ਤੇ ਵੀ ਉਸ ਦਾ ਕੋਈ ਖਿਡਾਰੀ ਵਾਕਿਫ਼ ਨਹੀਂ ਹੈ।
ਕਾਨਪੁਰ , ਵੀਰਵਾਰ, 20 ਨਵੰਬਰ 2008

ਭਾਰਤੀ ਵਨਡੇ ਕ੍ਰਿਕਟ ਟੀਮ ਨੇ ਸੱਤ ਮੈਚਾਂ ਦੀ ਕ੍ਰਿਕਟ ਲੜੀ ਦੇ ਤਹਿਤ ਖੇਡੇ ਗਏ
ਕਾਨਪੁਰ ਦੇ ਗ੍ਰੀਨ ਪਾਰਕ ਵਿੱਚ ਤੀਜੇ ਵਨਡੇ ਮੈਚ ਵਿੱਚ ਇੰਗਲੈਂਡ ਉੱਤੇ 16 ਦੌੜਾਂ
ਦੇ ਨਾਲ ਜਿੱਤ ਦਰਜ ਕਰਕੇ ਲੜੀ ਵਿੱਚ 3.0 ਦੀ ਬੜ੍ਹਤ ਹਾਸਲ ਕਰ ਲਈ ਹੈ.ਇੰਗਲੈਂਡ ਦੀ
ਟੀਮ ਨੇ ਮੇਜਬਾਨ ਟੀਮ ਦੇ ਅੱਗੇ ਜਿੱਤ ਦੇ ਲਈ 241 ਦੌੜਾਂ ਦਾ ਟੀਚਾ ਰੱਖਿਆ. ਇਸ
ਟੀਚੇ ਦਾ ਪਿੱਛਾ ਕਰਦੇ ਹੋਏ ਮੇਜਬਾਨ ਟੀਮ ਨੇ ਹਾਲੇ ਪੰਜ ਵਿਕਟਾਂ ਖੋਹਕੇ 198 ਦੌੜਾਂ
ਹੀ ਬਣਾਈਆਂ ਸਨ ਕਿ ਮੀਂਹ ਸ਼ੁਰੂ ਹੋ ਗਿਆ. ਇਸ ਵਰਖ਼ਾ ਪ੍ਰਭਾਵਿਤ ਮੈਚ ਦਾ ਨਤੀਜਾ ਕੱਢਣ
ਦੇ ਲਈ ਡੱਕਵਰਥ ਦੇ ਨਿਯਮ ਦਾ ਸਹਾਰਾ ਲਿਆ ਗਿਆ, ਜਿਸਦੇ ਅਧੀਨ ਭਾਰਤ ਨੂੰ 16 ਦੌੜਾਂ
ਦੇ ਨਾਲ ਵਿਜੇਤਾ ਘੋਸ਼ਿਤ ਕਰ ਦਿੱਤਾ ਗਿਆ. ਇਸ ਮੈਚ ਦੇ ਦੌਰਾਨ ਚੰਗਾ ਪ੍ਰਦਰਸ਼ਨ ਕਰਨ
ਦੇ ਲਈ ਹਰਭਜਨ ਸਿੰਘ ਨੂੰ ਮੈਨ ਆਫ ਦੀ ਮੈਚ ਘੋਸ਼ਿਤ ਕੀਤਾ ਗਿਆ. ਇਸਦੇ ਇਲਾਵਾ
ਇੰਗਲੈਂਡ ਦੁਆਰਾ ਦਿੱਤੇ ਟੀਚੇ ਉੱਤੇ ਪਾਰ ਪਾਉਣ ਦੇ ਲਈ ਭਾਰਤੀ ਬੱਲੇਬਾਜ ਸਹਿਵਾਗ ਨੇ
68 ਦੌੜਾਂ, ਯੁਵਰਾਜ ਸਿੰਘ ਨੇ 38 ਦੌੜਾਂ, ਧੋਨੀ ਨੇ 29 ਦੌੜਾਂ, ਯੂਸੁਫ ਨੇ 12
ਦੌੜਾਂ, ਗੰਭੀਰ ਨੇ 14 ਦੌੜਾਂ ਅਤੇ ਰੋਹਿਤ ਨੇ 28 ਦੌੜਾਂ ਦਾ ਯੋਗਦਾਨ ਦਿੱਤਾ.
ਹੇਡਨ ਨੇ ਦਿੱਤੇ ਸੰਨਿਆਸ ਦੇ ਸੰਕੇਤ
ਮੇਲਬਰਨ , ਵੀਰਵਾਰ, 20 ਨਵੰਬਰ 2008
ਆਸਟਰੇਲੀਆਈ ਸਲਾਮੀ ਬੱਲੇਬਾਜ ਮੈਥਿਊ ਹੈਡਨ ਨੇ ਭਾਰਤ ਵਿਰੁੱਧ ਟੈਸਟ ਲੜੀ ਵਿੱਚ
ਢਿੱਲੇ ਪ੍ਰਦਰਸ਼ਨ ਦੇ ਬਾਅਦ ਸੰਕੇਤ ਦਿੱਤੇ ਹਨ ਕਿ ਉਹਨਾਂ ਦਾ ਕੌਮਾਂਤਰੀ ਕੈਰੀਅਰ ਜਲਦ
ਸਮਾਪਤ ਹੋ ਸਕਦਾ ਹੈ. ਇਸਦਾ ਇਲਾਵਾ ਉਹ ਪੱਕੀ ਤੌਰ 'ਤੇ ਨਹੀਂ ਕਹਿ ਸਕਦੇ ਕਿ ਅਗਲੇ
ਸਾਲ ਏਸ਼ੇਜ ਦੇ ਲਈ ਉਹ ਇੰਗਲੈਂਡ ਦੌਰੇ ਉੱਤੇ ਜਾਣਗੇ ਜਾਂ ਨਹੀਂ. ਸੱਟ ਆਤਮਵਿਸ਼ਵਾਸ ਦੀ
ਕਮੀ ਅਤੇ ਜਹੀਰ ਖ਼ਾਨ ਦੀ ਸਵਿੰਗ ਦੇ ਸਾਹਮਣੇ ਟੈਸਟ ਕ੍ਰਿਕਟ ਵਿੱਚ 8000 ਤੋਂ ਜਿਆਦਾ
ਦੌੜਾਂ ਬਣਾਉਣ ਵਾਲਾ ਇਹ ਬੱਲੇਬਾਜ ਭਾਰਤ ਦੇ ਵਿਰੁੱਧ ਚਾਰ ਮੈਚਾਂ ਵਿੱਚ 33.42 ਦੀ
ਔਸਤ ਨਾਲ ਕੇਵਲ 234 ਦੌੜਾਂ ਹੀ ਬਣਾ ਪਾਇਆ. ਹੈਡਨ ਨੇ ਕਿਹਾ ਕਿ ਉਹ ਅਸਲ ਵਿੱਚ ਇਹ
ਪੱਕਾ ਨਹੀਂ ਮੰਨ ਰਹੇ ਹਨ ਕਿ ਉਹ ਅਗਲੇ ਸਾਲ ਏਸ਼ੇਜ ਦੌਰੇ ਉੱਤੇ ਜਾਣਗੇ ਜਾਂ ਨਹੀਂ
ਅਤੇ ਵਰਤਮਾਨ ਵਿੱਚ ਆਪਣੇ ਕੈਰੀਅਰ ਨੂੰ ਮੈਚ ਦਰ ਮੈਚ ਲੈਕੇ ਅੱਗੇ ਵੱਧ ਰਹੇ ਹਨ.
ਉਹਨਾਂ ਨੇ ਕਿਹਾ ਕਿ ਸੰਭਾਵਨਾ ਹਮੇਸ਼ਾ ਰਹਿੰਦੀ ਹੈ ਪਰੰਤੂ ਮੇਰੀ ਉਮਰ ਦੇ ਖਿਡਾਰੀ ਦੇ
ਲਈ 12 ਮਹੀਨੇ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ. ਹੈਡਨ ਨੇ ਹੇਰਲਡ ਸਨ ਨੂੰ ਕਿਹਾ ਕਿ
ਇਹ ਸਭ ਕੁੱਝ ਇਸ ਉੱਤੇ ਨਿਰਭਰ ਕਰਦਾ ਹੈ ਕਿ ਮੈਂ ਇਸ ਟੈਸਟ ਮੈਚ ਦੇ ਲਈ ਖੁਦ ਨੂੰ
ਕਿਵੇਂ ਪੇਸ਼ ਕਰਦਾ ਹਾਂ ਅਤੇ ਕੀ ਮੈਂ ਖੇਡਣ ਦੇ ਲਈ ਸਹੀ ਸਥਿਤੀ ਵਿੱਚ ਹਾਂ.
ਪਠਾਨ ਨੂੰ ਜੁਰਮਾਨਾ
ਨਵੀਂ ਦਿੱਲੀ , ਵੀਰਵਾਰ, 20 ਨਵੰਬਰ 2008
ਭਾਰਤੀ ਟੀਮ ਵਿੱਚ ਵਾਪਸੀ ਦੀ ਕੋਸ਼ਿਸ਼ ਵਿੱਚ ਜੁੱਟੇ ਬੜੌਦਾ ਦੇ ਤੇਜ ਗੇਂਦਬਾਜ ਇਰਫਾਨ
ਪਠਾਨ ਉੱਤੇ ਕੱਲ੍ਹ ਰਣਜੀ ਟਰਾਫੀ ਸੁਪਰ ਲੀਗ ਮੈਚ ਦੇ ਦੌਰਾਨ ਰੇਲਵੇ ਦੇ ਕਪਤਾਨ ਸੰਜੇ
ਬਾਂਗ਼ੜ ਵੱਲ ਖ਼ਤਰਨਾਕ ਅੰਦਾਜ ਵਿੱਚ ਗੇਂਦ ਸੁੱਟਣ ਕਾਰਣ ਮੈਚ ਫੀਸ ਦਾ ਸੌ ਫੀਸਦੀ
ਜੁਰਮਾਨਾ ਕੀਤਾ.ਮੈਚ ਰੈਫਰੀ ਸੁਨੀਲ ਚਤੁਰਵੇਦੀ ਨੇ ਪਠਾਨ ਨੂੰ ਬੀਸੀਸੀਆਈ ਦੇ ਘਰੇਲੂ
ਕ੍ਰਿਕਟ ਦੀ ਨਿਯਮਾਵਲੀ ਦੇ ਨਿਯਮ 2.7 ਦਾ ਦੋਸ਼ੀ ਪਾਇਆ. ਪਠਾਨ ਨੇ ਮੈਚ ਦੇ ਚੌਥੇ ਅਤੇ
ਅੰਤਿਮ ਦਿਨ ਸਵੇਰੇ ਬਾਂਗੜ ਵੱਲ ਗੇਂਦ ਸੁੱਟੀ ਸੀ.ਬਾਂਗੜ ਨੇ ਪਠਾਨ ਦੀ ਗੇਂਦ
ਰੱਖਿਆਤਮਕ ਰੂਪ ਦੇ ਨਾਲ ਗੇਂਦਬਾਜ ਵੱਲੋਂ ਖੇਡੀ, ਜਿਹਨਾਂ ਨੇ ਉਸਨੂੰ ਵਿਕਟ ਉੱਤੇ
ਮਾਰਨ ਦੀ ਬਜਾਏ ਰੇਲਵੇ ਦੇ ਸਲਾਮੀ ਬੱਲੇਬਾਜ ਦੀ ਵੱਲ ਸੁੱਟ ਦਿੱਤਾ. ਬਾਂਗੜ ਇਸ ਤੋਂ
ਬੱਚਣ ਦੇ ਲਈ ਝੁੱਕ ਗਏ ਪਰੰਤੂ ਮੈਚ ਰੈਫਰੀ ਨੇ ਇਸਨੂੰ ਵੱਡਾ ਅਪਰਾਧ ਮੰਨਿਆ ਅਤੇ
ਸਾਬਕਾ ਭਾਰਤੀ ਗੇਂਦਬਾਜ ਦੀ ਪੂਰੀ ਮੈਚ ਫੀਸ ਕੱਟ ਦਿੱਤੀ.
ਯੁਵੀ ਦੀ ਗਾਂਗੁਲੀ ਨਾਲ ਤੁਲਨਾ ਨਹੀਂ : ਸਿੱਧੂ
ਇੰਦੌਰ , ਵੀਰਵਾਰ, 20 ਨਵੰਬਰ 2008
ਇੰਗਲੈਂਡ ਦੇ ਵਿਰੁੱਧ ਨਿਰੰਤਰ ਦੋ ਮੈਚਾਂ ਵਿੱਚ ਸੈਂਕੜਾ ਜਮਾਉਣ ਵਾਲੇ ਟੀਮ ਇੰਡੀਆ
ਦੇ ਖੱਬੂ ਬੱਲੇਬਾਜ ਯੁਵਰਾਜ ਸਿੰਘ ਨੂੰ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ
ਅੱਜ ਵਨਡੇ ਕ੍ਰਿਕਟ ਦਾ ਪਾਵਰ ਹਾਊਸ ਦੱਸਿਆ. ਪਰੰਤੂ ਉਸਦੀ ਸੌਰਵ ਗਾਂਗੁਲੀ ਨਾਲ
ਤੁਲਨਾ ਨੂੰ ਫਿਲਹਾਲ ਇਹ ਕਹਿੰਦੇ ਹੋਏ ਗਲਤ ਕਰਾਰ ਦਿੱਤਾ ਕਿ ਦੋਵਾਂ ਬੱਲੇਬਾਜ ਅਲੱਗ
ਅਲੱਗ ਮਿੱਟੀ ਦੇ ਬਣੇ ਹਨ. ਸਿੱਧੂ ਦੇ ਮੁਤਾਬਕ ਯੁਵਰਾਜ ਬੇਸ਼ੱਕ ਕਈ ਵਨਡੇ ਮੁਕਾਬਲਿਆਂ
ਵਿੱਚ ਭਾਰਤ ਦੇ ਲਈ ਮੈਚ ਜਿਤਾਊ ਬੱਲੇਬਾਜ ਸਾਬਤ ਹੋਏ ਹਨ, ਪਰੰਤੂ ਉਹਨਾਂ ਨੂੰ ਹਾਲੇ
ਟੈਸਟ ਕ੍ਰਿਕਟ ਵਿੱਚ ਆਪਣਾ ਦਮ ਖਮ ਵਿਖਾਉਣ ਦੀ ਚੁਨੌਤੀ ਪਾਰ ਕਰਨੀ ਹੈ. ਅੰਮ੍ਰਿਤਸਰ
ਤੋਂ ਭਾਜਪਾ ਸਾਂਸਦ ਇੱਕ ਚੌਣ ਰੈਲੀ ਦੇ ਸਿਲਸਿਲੇ ਵਿੱਚ ਇੰਦੌਰ ਪੁੱਜੇ ਸਨ. ਉਹਨਾਂ
ਨੇ ਮੀਡੀਆ ਨੂੰ ਕਿਹਾ ਕਿ ਗਾਂਗੁਲੀ ਅਤੇ ਯੁਵਰਾਜ ਅਲੱਗ ਅਲੱਗ ਮਿੱਟੀ ਦੇ ਬਣੇ
ਹਨ.ਯੁਵਰਾਜ ਵਨਡੇ ਕ੍ਰਿਕਟ ਦੇ ਪਾਵਰ ਹਾਊਸ ਹਨ. ਜਦੋਂ ਜਦੋਂ ਉਹਨਾਂ ਨੇ ਵਧੀਆ
ਬੱਲੇਬਾਜੀ ਕੀਤੀ ਹੈ ਤਦ ਤਦ ਭਾਰਤ ਜਿੱਤਿਆ ਹੈ, ਪਰੰਤੂ ਮੇਰੇ ਖਿਆਲ ਵਿੱਚ ਦੇਸ਼ ਦੇ
ਹੁਣ ਤੱਕ ਦੇ ਬਿਹਤਰੀਨ ਖੱਬੂ ਬੱਲੇਬਾਜ ਗਾਂਗੁਲੀ ਹੀ ਹਨ.
ਇੰਟਰਨੈਸ਼ਨਲ ਸਪੋਰਟਸ ਅਤੇ ਕਲਚਰਲ
ਸੈਂਟਰ ਦਾ ਪੰਜਵਾਂ ਕਾਮਯਾਬ ਫੰਡ ਰੇਜ਼ਿਗ ਡਿਨਰ
ਡਰੱਗ ਟੈਸਟ ਫੈਸਲੇ ਸੰਬੰਧੀ ਕਬੱਡੀ ਫੈਡਰੇਸ਼ਨ ਦੀ ਹਰ ਪਾਸਿਉਂ ਸ਼ਲਾਘਾ ਹੋਈ





ਬਰੈਪਟਨ 16 ਨਵੰਬਰ 08( ਟਹਿਲ ਸਿੰਘ ਬਰਾੜ) ਇੰਟਰਨੈਸ਼ਨਲ ਪੰਜਾਬੀ ਸਪੋਰਟਸ ਅਤੇ
ਕਲਚਰਲ ਸੈਂਟਰ ਦੇ ਖੁਬਸਰਤ ਫੰਡ ਰੇਜਿੰਗ ਡਿਨਰ ਜਿਹੜਾ ਕਿ ਵਰਸਾਇਲ ਕਨਵੈਂਸ਼ਨ ਸੈਂਟਰ
ਚ 15 ਨਵੰਬਰ ਨੂੰ ਕਰਵਾਇਆ ਗਿਆ ਚ ਬੇਹਿਸਾਬਾ ਇਕੱਠ ਹੋਇਆ। ਇਸ ਮੌਕੇ ਜਿੱਥੇ ਖੇਡ
ਪ੍ਰੇਮੀਆਂ ਨੂੰ ਸੱਦੇ ਦਿੱਤੇ ਗਏ ਉੱਥੇ ਸਿਆਸੀ ਸ਼ਖਸੀਅਤਾਂ ਨੇ ਵੀ ਇਸ ਫੰਡ ਰੇਜਿੰਗ
ਡਿਨਰ ਚ ਆਪਣੀ ਆਪਣੀ ਹਾਜਰੀ ਲਵਾਈ ਜਿਹਨਾਂ ਚ ਮਾਨਯੋਗ ਸਰਦਾਰ ਗੁਰਬਖਸ਼ ਸਿੰਘ ਮ੍ਹੱਲੀ
ਐਮ ਪੀ, ਨਵਦੀਪ ਸਿੰਘ ਬੈਂਸ ਐਮ ਪੀ,ਮਿਸਟਰ ਐਂਡਰੀਉ ਕੇਨੀਆ ਐਮ ਪੀ, ਕਿਰਸਟੀ ਡੰਕਨ
ਐਮ ਪੀ,ਵਿੱਕ ਢਿੱਲੋਂ ਐਮ ਪੀ ਪੀ,ਜਗਤਾਰ ਸ਼ੇਰਗਿੱਲ (ਐਨ ਡੀ ਪੀ)ਰਾਜ ਝੱਜ (ਲਿਬਰਲ)
ਦੇ ਨਾਮ ਵਰਨਣ ਯੋਗ ਹਨ। ਡਾ: ਰੂਬੀ ਢਾਲਾ ਅਤੇ ਪਰਮ ਗਿੱਲ ਭਾਵੇ ਖੁਦ ਤਾਂ ਪਾਰਟੀ
ਰੁਝੇਵਿਆਂ ਕਾਰਨ ਇਸ ਸਮਾਗਮ ਚ ਹਾਜਰ ਨਹੀ ਹੋ ਸਕੇ ਪਰ ਉਹਨਾਂ ਦੇ ਸਾਥੀਆਂ ਵੱਲੋਂ
ਇਹਨਾਂ ਦੀ ਸਟੇਜ ਤੇ ਬਾਖੂਬੀ ਨਾਲ ਹਾਜਰੀ ਲਵਾਈ ਅਤੇ ਅਮਰਜੀਤ ਗਿੱਲ ਨੇ ( ਪਰਮ ਗਿੱਲ
ਵੱਲੋਂ) ਕੈਨੇਡਾ ਦੇ ਪ੍ਰਧਾਨ ਮੰਤਰੀ ਮਿ: ਸਟੀਫਨ ਹਾਰਪਰ ਦਾ ਇਸ ਕਲੱਬ ਨੂੰ
ਸ਼ੁਭ-ਕਾਮਨਾਵਾਂ ਦਿੰਦਾ ਹੋਇਆ ਸੰਦੇਸ਼ ਪੜ੍ਹ ਕੇ ਸੁਣਾਇਆ।
ਇਸ ਕਲੱਬ ਦੇ ਚੇਅਰਮੈਨ ਰੂਬਨ ਚਾਹਲ ਨੇ ਬੜੇ ਹੀ ਚੋਣਵੇਂ ਅਤੇ ਢੁਕਵੇਂ ਸ਼ਬਦਾਂ ਦਾ
ਪ੍ਰਯੋਗ ਕਰਕੇ ਸਮੁੱਚੇ ਮਹਿਮਾਨਾਂ ਦਾ ਹਾਰਦਿੱਕ ਸਵਾਗਤ ਕੀਤਾ ਅਤੇ ਸਾਰੀ ਕਾਰਜਕਰਨੀ
ਦਾ ਸਾਥ ਦੇਣ ਲਈ ਧੰਨਵਾਦ ਕੀਤਾ ਕਿੳਕਿ ਇਸ ਕਲੱਬ ਦਾ ਇਹ ਪੰਜਵਾਂ ਵਿਸ਼ਾਲ ਇਕੱਠ ਸੀ
ਅਤੇ ਸਾਰੀ ਕਾਰਜਕਰਨੀ ਦੀ ਇੱਕਸੁਰਤਾ ਅਤੇ ਵਿਉਂਤਬੰਦੀ ਨਾਲ ਲਏ ਗਏ ਫੈਸਲਿਆਂ ਕਾਰਨ
ਹੀ ਇਹ ਕਲੱਬ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਰੁਬਨ ਚਾਹਲ ਅਤੇ
ਕਲੱਬ ਦੇ ਪ੍ਰਧਾਨ ਸ: ਪੁਸ਼ਵਿੰਦਰ ਘੋਤਰਾ ਅਤੇ ਇੰਦਰਜੀਤ ਧੁੱਗਾ ਉੱਪ-ਪ੍ਰਧਾਨ ਨੇ
ਕਬੱਡੀ ਫੈਡਰੇਸ਼ਨ ਵੱਲੋਂ ਖਿਡਾਰੀਆਂ ਦੇ ਡਰੱਗ ਟੈਸਟ ਚ ਲਏ ਗਏ ਨਿਧੜਕ ਫੈਸਲੇ ਦੀ
ਭਰਪੂਰ ਸਰਾਹਨਾ ਕੀਤੀ ਅਤੇ ਕਿਹਾ ਇਸ ਫੈਸਲੇ ਨਾਲ ਹੁਣ ਸਾਰੀਆਂ ਖੇਡ ਕਲੱਬਾਂ , ਮਾਂ
ਖੇਡ ਕਬੱਡੀ, ਇਸ ਖੇਡ ਦੇ ਪ੍ਰੇਮੀਆਂ ਅਤੇ ਇਸ ਖੇਡ ਦੇ ਸਪਾਂਸਰਾਂ ਨਾਲ ਇਨਸਾਫ ਕਰ
ਸਕਿਆ ਕਰਨਗੀਆਂ ਕਿਉਕਿ ਹਰ ਕੋਈ ਮੈਦਾਨ ਚ ਖਿਡਾਰੀ ਚਾਹੁੰਦਾ ਹੈ ਨਾਂਕਿ ਨਸ਼ਈ ਜਾਂ
ਅਮਲੀ। ਰੂਬਿਨ ਚਾਹਲ ਇਸ ਪੱਤਰਕਾਰ ਨਾਲ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਇਹ ਵੀ
ਦੱਸਿਆ ਕਿ ਇਸ ਡਰੱਗ ਟੈਸਟ ਸੰਬੰਧੀ ਲਏ ਗਏ ਫੈਸਲੇ ਨਾਲ ਅਸੀ ਆਪਣੀ ਮਾਂ ਜਾਈ ਖੇਡ ਦਾ
ਅਕਸ ਜਿੱਥੇ ਮੇਨ ਸਟਰੀਮ ਮੀਡੀਏ ਚ ਸੁਧਾਰਨ ਚ ਸਫਲ ਹੋਵਾਂਗੇ ਉੱਥੇ ਕੈਨੇਡਾ ਸਰਕਾਰ
ਦੇ ਮਨਾਂ ਚ ਵੀ ਇਸ ਖੇਡ ਦਾ ਸਤਿਕਾਰ ਵਧਾਉਣ ਚ ਸਫਲ ਹੋਵਾਂਗੇ ਅਤੇ ਖਿਡਾਰੀਆਂ ਨੂੰ
ਵੀਜ਼ੇ ਮਿਲਦੇ ਸਮੇਂ ਆਉਦੀਆਂ ਮੁਸ਼ਕਿਲਾਂ ਆਪਣੇ ਆਪ ਹੱਲ ਹੋ ਜਾਣਗੀਆਂ। ਉੱਘੇ ਕਬੱਡੀ
ਖਿਡਾਰੀ ਸੰਦੀਪ ਲੱਲੀਆਂ ਨੇ ਇਸ ਕਲੱਬ ਨੂੰ ਹਮੇਸ਼ਾ ਲਈ ਸਾਥ ਦੇਣ ਦਾ ਭਰੋਸਾ ਦਿਵਾਇਆ।
ਸਾਲ 2009 ਲਈ ਡਿਕਸੀ 401 ਲਿਊਬ ਤੋਂ ਰੂਬਨ ਅਤੇ ਬਿੱਟੂ ਚਾਹਲ, ਨਿਊ ਮਿਲੇਨੀਅਮ
ਟਾਇਰ ਤੋਂ ਇੰਦਰਜੀਤ ਧੁੱਗਾ ਅਤੇ ਏਅਰ ਐਂਡ ਉਸ਼ਨ ਤੋਂ ਜੈਗ ਧਾਲੀਵਾਲ ਅਤੇ ਰਣਧੀਰ
ਸੰਧੂ ਨੇ ਭਰਪੂਰ ਸਾਥ ਦੇਣ ਦਾ ਵਾਅਦਾ ਕੀਤਾ। ਰਣਜੀਤ ਬਰਾੜ, ਸੰਦੀਪ ਘੁੰਮਣ ਅਤੇ
ਅੰਮ੍ਰਤਿ ਚਾਹਲ ਨੂੰ ਬਤੌਰ ਵਧੀਆਂ ਵਲੰਟੀਅਰ ਸਨਮਾਨਿਆ ਗਿਆ।
ਸਾਲ 2009 ਦੀ ਕਾਰਜਕਰਨੀ ਇਸ ਪ੍ਰਕਾਰ ਬਣਈ ਗਈ ਜਿਹਨਾਂ ਚ ਰੂਬਨ ਚਾਹਲ ਚੇਅਰਮੈਨ,
ਪੁਸ਼ਵਿੰਦਰ ਸਿੰਘ ਘੋਤਰਾ ਪ੍ਰਧਾਨ, ਇੰਦਰਜੀਤ ਸਿੰਘ ਧੁੱਗਾ ਉੱਪ ਪ੍ਰਧਾਨ,ਕਰਨ ਘੁੰਮਣ
ਸਕੱਤਰ, ਮਨਜੀਤ ਘੋਤਰਾ ਉੱਪ ਸਕੱਤਰ, ਬਲਵਿੰਦਰ ਗਿੱਲ ਖਜਾਨਚੀ, ਮੇਜਰ ਸਿੰਘ ਕੈਲਾ
ਸਹਿ: ਖਜਾਨਚੀ, ਬਲਜੀਤ ਚੌਹਾਨ ਮੈਬਰ ਸਕੱਤਰ ਅਤੇ ਪ੍ਰਮਿੰਦਰ ਗੁਰਾਇਆ ਸਹਿ: ਸਕੱਤਰ
ਦੇ ਕਾਰਜ ਭਾਰ ਸੰਭਾਲਣਗੇ ਅਤੇ ਮਨਜੀਤ ਸਿੰਘ ਪੰਡੋਰੀ , ਨਰਿੰਦਰ ਚਹਿਲ, ਰਣਧੀਰ ਸਿੰਘ
ਸੰਧੂ, ਗੁਰਿੰਦਰਜੀਤ ਭੁੱਲਰ ਅਤੇ ਬਲਵਿੰਦਰ ਧਾਲੀਵਾਲ ਨੂੰ ਇਸ ਕਲੱਬ ਦੇ ਸਲਾਹਕਾਰ
ਬਣਾਇਆ ਗਿਆ।
ਸਿਆਸੀ ਸ਼ਖਸੀਅਤਾਂ ਨੇ ਰਵਾਇਤ ਮੁਤਾਬਕ ਇਸ ਖੇਡ ਨੂੰ ਪ੍ਰਮੋਟ ਕਰਨ ਦਾ ਵਾਅਦਾ
ਦੁਹਰਾਇਆ ਅਤੇ ਸਰਦਾਰ ਮ੍ਹੱਲੀ ਵੱਲੋਂ ਤਾਂ ਇਸ ਖੇਡ ਦਾ ਆਪਣਾ ਸਟੇਡੀਅਮ ਬਨਾਉਣ ਦੀ
ਸਲਾਹ ਵੀ ਦਿੱਤੀ ਗਈ। ਸਪਾਂਸਰਾਂ ਦਾ ਬੜੇ ਹੀ ਸਤਿਕਾਰ ਨਾਲ ਸਨਮਾਨ ਚਿੰਨ ਭੇਂਟ ਕਰਕੇ
ਸਨਮਾਨ ਕੀਤਾ ਗਿਆ। ਸਾਲ 2008 ਚ ਜਿਹਨਾਂ ਸਪਾਂਸਰਾਂ ਨੇ ਕਲੱਬ ਦਾ ਸਹਿਯੋਗ ਦਿੱਤਾ
ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ। ਜਿਹਨਾਂ ਚ ਰਣਜੀਤ ਤੂਰ, ਰੂਪਿੰਦਰ
ਚਾਹਲ, ਅਜਮੇਰ ਸਿੰਘ ਸਿੱਧੂ,ਜੈਗ ਔਜਲਾ ਅਤੇ ਕੈਸ਼ ਔਜਲਾ9 ਰੀਆਲਟਰ)ਕੁਲਦੀਪ
ਗਰੇਵਾਲ,ਬਲਜਿੰਦਰ ਬੇਦੀ,ਬਿੱਟੂ ਚਾਹਲ,ਰੂਬਨ ਚਾਹਲ,ਏਅਰ ਐਂਡ ਅੁਸ਼ਨ,ਅਮਨ ਵੜੈਚ, ਰਮਨ
ਵੜੈਚ,ਟਾਇਰ ਟਰਮੀਨਲ,ਮਿਊਜ਼ਿਕ ਏਸ਼ੀਆ ਤੋਂ ਰੌਬੀ ਅਤੇ ਪਾਲ ਤੱਖਰ ਦੇ ਨਾਮ ਜਿਕਰਯੋਗ
ਹਨ। ਅਤੇ ਸਟੇਜ ਸਕੱਤਰ ਸ: ਮਨਜੀਤ ਘੋਤਰਾ ਵੱਲੋਂ ਸਾਰੀ ਸਟੇਜੀ ਕਾਰਵਾਈ ਬਾਖੂਬੀ
ਚਲਾਈ ਗਈ ਕਿੳਕਿ ਹਰ ਬੁਲਾਰੇ ਲਈ ਸਮਾਂ ਪਹਿਲਾਂ ਹੀ ਨਿਰਧਾਰਤ ਕੀਤਾ ਹੋਇਆ ਸੀ। ਸਾਰੇ
ਮਹਿਮਾਨ ਜਿਹੜੇ ਕਿ ਵੱਡੀ ਗਿਣਤੀ ਚ ਤਕਰੀਬਨ ਪ੍ਰੀਵਾਰਾਂ ਸਮੇਤ ਹੀ ਆਏ ਸਨ ਲਈ ਖਾਣ
ਪੀਣ ਦੇ ਖੁੱਲੇ ਇੰਤਜਾਮ ਕੀਤੇ ਗਏ ਅਤੇ ਮਨੋਰੰਜਨ ਲਈ ਭੰਗੜੇ ਦੀ ਪੇਸ਼ਕਾਰੀ ਅਤੇ
ਭੰਡਾਂ ਦੀ ਪੇਸ਼ਕਾਰੀ ਦਾ ਵੀ ਇੰਤਜਾਮ ਕੀਤਾ ਗਿਆ।
ਕਲਾਰਕ ਅਤੇ ਸਾਈਮੰਡਜ਼ 'ਚ ਫ਼ਿਰ
ਹੋਈ ਦੋਸਤੀ

ਮੈਲਬਰਨ (pp), ਮੰਗਲਵਾਰ, 18 ਨਵੰਬਰ
ਐਂਡ੍ਰਿਯੂ ਸਾਈਮੰਡਜ਼ ਅਤੇ ਮਾਈਕਲ ਕਲਾਰਕ ਨੇ ਗੋ ਫਿਸ਼ਿੰਗ ਮਾਮਲੇ ਦੇ ਕਾਰਣ ਆਪਸੀ
ਰਿਸ਼ਤਿਆਂ 'ਚ ਆਈ ਦਰਾਰ ਨੂੰ ਇੱਕ ਕਾਕਟੇਲ ਪਾਰਟੀ ਦੌਰਾਨ ਮਿਟਾਉਂਦੇ ਹੋਏ ਇੱਕ ਦੂਸਰੇ
ਵੱਲ ਫ਼ਿਰ ਦੋਸਤੀ ਦਾ ਹੱਥ ਵਧਾ ਦਿੱਤਾ ਹੈ। ਆਸਟ੍ਰੇਲੀਆ ਦੇ ਉੱਪ ਕਪਤਾਨ ਕਲਾਰਕ ਨੇ
ਸਾਈਮੰਡਜ਼ ਨੂੰ ਉਸ ਸਮੇਂ ਟੀਮ ਤੋਂ ਬਾਹਰ ਕਰਨ ਦਾ ਸਮੱਰਥਨ ਕੀਤਾ ਸੀ,ਜਦੋਂ ਉਹ
ਡਾਰਵਿਨ 'ਚ ਇੱਕ ਜਰੂਰੀ ਟੀਮ ਬੈਠਕ ਛੱਡ ਕੇ ਮੱਛਲੀ ਫੜ੍ਹਨ ਚਲੇ ਗਏ ਸਨ। ਇਸ ਦੇ
ਬਾਅਦ ਸਾਈਮੰਡਜ਼ ਨੇ ਕਿਹਾ ਸੀ ਕਿ ਹੁਣ ਉਨ੍ਹਾ ਵਿੱਚ ਕੋਈ ਦੋਸਤੀ ਨਹੀਂ ਰਹਿ ਗਈ
ਹੈ,ਲੇਕਿਨ ਨਿਊਜ਼ੀਲੈਂਡ ਖਿਲਾਫ ਟੈਸਟ ਤੋਂ ਪਹਿਲਾਂ ਬ੍ਰਿਸਬੇਨ 'ਚ ਇੱਕ ਪਾਰਟੀ ਦੌਰਾਨ
ਜਦੋਂ ਦੋਨਾਂ ਦਾ ਸਾਹਮਣਾ ਹੋਇਆ ਤਾਂ ਸਾਰੇ ਗਿਲੇ ਸ਼ਿਕਵੇ ਜਾਂਦੇ ਰਹੇ। ਕਲਾਰਕ ਦੇ
ਹਵਾਲੇ ਨਾਲ ਏਏਪੀ ਨੇ ਕਿਹਾ ਹੈ ਕਿ ਕੱਲ੍ਹ ਰਾਤ ਅਸੀਂ ਕਾਕਟੇਲ ਪਾਰਟੀ ਕੀਤੀ,ਜੋ
ਬਿਹਤਰੀਨ ਸੀ।ਅਸੀਂ ਨਾਲ ਹੀ ਸਮਾਂ ਬਿਤਾਇਆ ਅਤੇ ਗੱਲਬਾਤ ਕੀਤੀ।ਕਲਾਰਕ ਨੇ ਕਿਹਾ ਹੈ
ਕਿ ਇਸ ਮੁਲਾਕਾਤ 'ਚ ਕਿਸੇ ਨੂੰ ਅਸਹਿਜ ਮਹਿਸੂਸ ਨਹੀਂ ਹੋਇਆ ਅਤੇ ਨਾ ਹੀ ਆਪਸ 'ਚ
ਕੋਈ ਕੜਵਾਹਟ ਸੀ।
ਈਐੱਸਪੀਐੱਨ ਨੂੰ ਮਿਲਿਆ ਅਧਿਕਾਰ
ਨਵੀਂ ਦਿੱਲੀ (pp), ਮੰਗਲਵਾਰ, 18 ਨਵੰਬਰ 2008
ਈਐੱਸਪੀਐੱਨ ਸਟਾਰ ਸਪੋਰਟਸ ਅਗਲੇ ਮਹੀਨੇ ਹੋਣ ਵਾਲੇ ਚੈਂਪੀਅੰਸ ਲੀਗ ਟਵੈਂਟੀ 20
ਕ੍ਰਿਕਟ ਟੂਰਨਾਮੈਂਟ ਦੇ ਲਈ ਲੰਮੀ ਅਵਧੀ ਦੇ ਕੌਮਾਂਤਰੀ ਟੈਲੀਵਿਜਨ ਅਧਿਕਾਰ ਖਰੀਦ ਲਏ
ਹਨ. ਚੈਨਲ ਨੇ ਹਾਲ ਵਿੱਚ ਦਸ ਸਾਲ ਦੇ ਲਈ ਲੀਗ ਦੇ ਕੌਮਾਂਤਰੀ ਕਾਰੋਬਾਰਕ ਅਧਿਕਾਰ
ਖਰੀਦੇ ਹਨ. ਈਐੱਸਪੀਐੱਨ ਸਟਾਰ ਸਪੋਰਟਸ ਅਤੇ ਚੈਂਪੀਅੰਸ ਲੀਗ ਟਵੈਂਟੀ 20 ਅਧਿਕਾਰੀ
ਹਾਲੇ ਜਰੂਰੀ ਸਮਝੌਤਿਆਂ ਨੂੰ ਅੰਤਿਮ ਰੂਪ ਦੇ ਰਹੇ ਹਨ. ਚੈਨਲ ਮੈਚ ਕਵਰ ਕਰਨ ਦੇ ਲਈ
ਹਰੇਕ ਮੈਚ ਸਥਲ ਉੱਤੇ ਘੱਟ ਤੋਂ ਘੱਟ 34 ਕੈਮਰੇ ਲਗਾਏ ਜੋ ਹਾਲੇ ਤੱਕ ਕਿਸੇ ਵੀ ਮੈਚ
ਨੂੰ ਕਵਰ ਕਰਨ ਦੇ ਲਈ ਲਗਾਏ ਜਾਣ ਵਾਲੇ ਸਭ ਤੋਂ ਵੱਧ ਕੈਮਰੇ ਹੋਣਗੇ

ਇੰਦੌਰ , 17 ਨਵੰਬਰ -ਸਥਾਨਕ ਊਸ਼ਾ ਰਾਜੇ ਸਟੇਡੀਅਮ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡਿਆ ਜਾ ਰਿਹਾ ਦੂਜਾ ਇਕ ਦਿਨਾ ਮੈਚ ਭਾਰਤ ਨੇ 54 ਸਕੋਰਾਂ ਦੇ ਫ਼ਰਕ ਨਾਲ ਜਿੱਤ ਲਿਆ ਹੈ।ਪਹਿਲੇ ਇਕ ਦਿਨਾ ਮੈਚ ਰਾਜਕੋਟ 'ਚ ਇੰਗਲੈਂਡ ਵਿਰੁੱਧ ਸੈਂਕੜਾ ਮਾਰ ਕੇ ਇੰਗਲੈਂਡ ਨੂੰ ਤਰੇਲੀਆਂ ਲਿਆਉਣ ਵਾਲੇ ਭਾਰਤੀ ਖਿਡਾਰੀ ਯੁਵਰਾਜ ਸਿੰਘ ਅੱਜ ਫ਼ਿਰ ਆਪਣਾ ਸੈਂਕੜਾ ਪੂਰ੍ਹਾ ਕੀਤਾ ਅਤੇ ਇਸ ਦੇ ਨਾਲ 4 ਵਿਕੇਟ ਲੈ ਕੇ ਇੰਦੌਰ ਸਟੇਡੀਅਮ 'ਚ ਛਾਇਆ ਰਿਹਾ।ਭਾਰਤ ਨੇ ਅੱਜ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ ਇੰਗਲੈਂਡ ਸਾਹਮਣੇ 293 ਸਕੋਰ ਦਾ ਟੀਚਾ ਰੱਖਿਆ,ਜਦੋਂਕਿ ਇੰਗਲੈਂਡ ਦੀ ਟੀਮ 47 ਓਵਰਾਂ ਵਿੱਚ 238 ਸਕੋਰਾਂ 'ਤੇ ਹੀ ਆਲ ਆਊਟ ਹੋ ਗਈ ।
ਯੁਵਰਾਜ ਨੂੰ ਉਨ੍ਹਾ ਦੋਹਰੇ ਪ੍ਰਦਰਸ਼ਨ (118 ਸਕੋਰ ਅਤੇ ਚਾਰ ਵਿਕੇਟ) ਦੇ ਲਈ ਲਗਾਤਾਰ ਦੂਸਰੀ ਵਾਰ ਮੈਨ ਆਫ਼ ਦ ਮੈਚ ਘੋਸ਼ਿਤ ਕੀਤਾ ਗਿਆ।ਇਸ ਜਿੱਤ ਦੇ ਨਾਲ ਹੀ ਸੱਤ ਮੈਚਾਂ ਦੀ ਲੜੀ 'ਚ ਭਾਰਤ 2-0 ਨਾਲ ਅੱਗੇ ਹੋ ਗਿਆ ਹੈ। ਅੱਜ ਭਾਰਤ ਨੇ ਯੁਵਰਾਜ ਸਿੰਘ (118),ਗੌਤਮ ਗੰਭੀਰ (70) ਅਤੇ ਅੰਤਿਮ ਓਵਰਾਂ 'ਚ ਯੂਸੁਫ਼ ਪਠਾਨ (29 ਗੇਂਦਾਂ 'ਚ 50 ਸਕੋਰ ਨਾਬਾਦ) ਦੀ ਦਮਦਾਰ ਪਾਰੀਆਂ ਦੀ ਬਦੌਲਤ ਇੰਗਲੈਂਡ ਸਾਹਮਣੇ 293 ਸਕੋਰਾਂ ਦਾ ਲਕਸ਼ ਰੱਖਿਆ।
ਜਵਾਬ 'ਚ ਇੰਗਲੈਂਡ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਅਤੇ ਉਸ ਨੇ ਸਲਾਮੀ ਬੱਲੇਬਾਜ਼ ਇਆਨ ਬੇਲ (1) ਦਾ ਵਿਕੇਤ ਜਲਦੀ ਖੋ ਦਿੱਤਾ।ਬੇਲ ਸੁਰੇਸ਼ ਰੈਨਾ ਸਟੀਕ ਥ੍ਰੋ 'ਤੇ ਰਨ ਆਊਤ ਹੋਏ।ਇੱਕ ਵਿਕੇਤ ਜਲਦੀ ਡਿੱਗ ਜਾਣ ਦੇ ਬਾਅਦ ਪ੍ਰਾਇਰ ਅਤੇ ਓਵਸ ਸ਼ਾਹ ਨੇ ਜਿੰਮੇਦਾਰੀ ਨਾਲ ਖੇਡਦੇ ਹੋਏ ਇੰਗਲੈਂਡ ਨੂੰ ਮੈਚ 'ਚ ਕਾਇਮ ਰੱਖਿਆ।ਦੋਨੋ ਬੱਲੇਬਾਜ਼ਾਂ ਨੇ ਦੂਸਰੇ ਵਿਕੇਟ ਦੇ ਲਈ 96 ਸਕੋਰ ਜੋੜੇ। ਸ਼ਾਹ ਨੇ ਧੀਰਜ ਨਾਲ ਖੇਡਦੇ ਹੋਏ ਅਪਣਾ 7ਵਾਂ ਇਕ ਦਿਨਾ ਅਰਧ ਸੈਂਕੜਾ ਲਗਾਇਆ।ਉਨ੍ਹਾ ਨੇ 62 ਗੇਂਦਾਂ 'ਚ ਆਪਣੇ ਪੰਜਾਹ ਸਕੋਰ ਪੂਰ੍ਹੇ ਕੀਤੇ।ਸ਼ਾਹ ਨੂੰ 58 ਸਕੋਰਾਂ ਦੇ ਨਿੱਜੀ ਯੋਗ 'ਤੇ ਯੁਵਰਾਜ ਨੇ ਐਲਬੀਡਬਲਯੂ ਆਊਟ ਕੀਤਾ।
ਇਸ ਦੇ ਬਾਅਦ ਪ੍ਰਾਇਰ (38) ਵੀ ਕ੍ਰੀਜ 'ਤੇ ਟਿਕ ਨਾ ਸਕੇ।ਉਨ੍ਹਾ ਨੇ ਵੀ ਯੁਵਰਾਜ ਨੇ ਅਪਣਾ ਨਿਸ਼ਾਨਾ ਬਣਾਇਆ।ਯੁਵਰਾਜ ਨੇ ਪ੍ਰਾਇਰ ਨੂੰ 38 ਸਕੋਰਾਂ ਦੇ ਨਿੱਜੀ ਯੋਗ 'ਤੇ ਬੋਲਡ ਕਰ ਦਿੱਤਾ।
ਜਦੋਂ ਲੱਗ ਰਿਹਾ ਸੀ ਕਿ ਇੰਗਲੈਂਡ ਸੰਕਟ 'ਚ ਹੈ,ਤਦ ਕਪਤਾਨ ਕੇਵਿਨ ਪੀਟਰਸਨ (33) ਅਤੇ ਐਂਡ੍ਰਿਊ ਫਲਿੰਟਆਫ਼ (43) ਨੇ ਚੌਥੇ ਵਿਕੇਟ ਦੇ ਲਈ 74 ਜੋੜਕੇ ਇੰਗਲੈਂਡ ਦੀ ਸੰਭਾਵਨਾਵਾਂ ਜੀਵਿਤ ਰੱਖੀ।ਇੰਗਲੈਂਡ ਦੀ ਪਾਰੀ ਦੇ 38ਵੇਂ ਓਵਰ 'ਚ ਯੁਵਰਾਜ ਨੇ ਫਲਿੰਟਆਫ਼ ਨੂੰ ਐਲਬੀਡਬਲਯੂ ਅਤੇ ਪੀਟਰਸਨ ਨੂੰ ਬੋਲਡ ਕੀਤਾ।ਯੁਵਰਾਜ ਦੇ ਇਸ ਘਾਤਕ ਸਪੈਲ ਦੇ ਬਾਅਦ ਕੋਈ ਵੀ ਅੰਗ੍ਰੇਜ਼ ਬੱਲੇਬਾਜ਼ ਕ੍ਰੀਜ਼ 'ਤੇ ਟਿਕ ਨਹੀਂ ਸਕਿਆ ਅਤੇ ਇੱਕ ਸਮੇਂ ਮੁਕਾਬਲੇ 'ਚ ਨਜ਼ਰ ਆ ਰਹੀ,ਇੰਗਲੈਂਡ ਟੀਮ 47 ਓਵਰਾਂ 'ਚ 238 ਸਕੋਰ ਬਣਾਕੇ ਆਊਟ ਹੋ ਗਈ।ਭਾਰਤ ਵੱਲੋਂ ਯੁਵਰਾਜ ਨੇ 28 ਸਕੋਰਾਂ 'ਤੇ ਚਾਰ ਵਿਕੇਤ ਲਈ,ਜਦੋਂਕਿ ਸਹਿਵਾਗ ਨੇ ਇਨ੍ਹੇ ਹੀ ਰਨ ਦੇ ਕੇ ਤਿੰਨ ਖਿਡਾਰੀਆਂ ਨੂੰ ਆਊਟ ਕੀਤਾ।ਹਰਭਜਨ ਸਿੰਘ ਅਤੇ ਯੂਸੁਫ਼ ਪਠਾਨ ਨੂੰ ਇੱਕ -ਇੱਕ ਵਿਕੇਟ ਮਿਲਿਆ।
ਇਸ ਤੋਂ ਪਹਿਲਾਂ ਭਾਰਤ ਨੇ ਨਿਰਧਾਰਤ ਪੰਜਾਹ ਓਵਰਾਂ 'ਚ 9 ਵਿਕੇਟ ਖੋ ਕੇ 292 ਸਕੋਰ ਬਣਾਏ।ਇੰਗਲੈਂਡ ਵੱਲੋਂ ਸਟੂਅਰਤ ਬ੍ਰਾਡ ਨੇ 55 ਸਕੋਰ ਦੇ ਕੇ ਚਾਰ ਵਿਕੇਟ ਲਏ।ਪੀਟਰਸਨ,ਕੋਲਿੰਗਵੁਡ ਅਤੇ ਹਾਰਮਸਨ ਨੂੰ ਇੱਕ-ਇੱਕ ਵਿਕੇਟ ਮਿਲਿਆ। ਵਿਸਫ਼ੋਟਕ ਬੱਲੇਬਾਜ਼ ਯੂਸੁਫ਼ ਪਠਾਨ ਨੇ 29 ਗੇਂਦਾਂ 'ਚ ਦੋ ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ 50 ਸਕੋਰ ਠੋਕਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।ਉਨ੍ਹਾ ਨੇ ਪੰਜਾਹਵੇਂ ਓਵਰ ਦੀ ਅੰਤਿਮ ਗੇਂਦ 'ਤੇ ਅਪਣਾ ਅਰਧ ਸੈਂਕੜਾ ਲਗਾਇਆ।ਇਸ ਤੋਂ ਪਹਿਲਾਂ ਗੰਭੀਰ ਅਤੇ ਯੁਵਰਾਜ ਨੇ ਲੜਖੜਾਉਂਦੀ ਭਾਰਤੀ ਪਾਰੀ ਨੂੰ ਸੰਭਾਲਿਆ।ਯੁਵਰਾਜ ਸਿੰਘ ਨੇ ਇਸ ਲੜੀ 'ਚ ਲਗਾਤਾਰ ਦੂਸਰੀ ਵਾਰ ਬਿਹਤਰੀਨ ਖੇਡ ਦਿਖਾਉਂਦੇ ਹੋਏ ਆਪਣੇ ਵਨਡੇ ਕੈਰੀਅਰ ਦਾ 10ਵਾਂ ਸੈਂਕੜਾ ਜਮ੍ਹਾਇਆ।ਯੁਵੀ ਨੇ ਅਪਣਾ ਸੈਂਕੜਾ 107 ਗੇਂਦਾਂ 'ਚ 12 ਚੌਕੇ ਅਤੇ ਦੋ ਛੱਕਿਆਂ ਨਾਲ ਪੂਰ੍ਹਾ ਕੀਤਾ।
ਯੁਵਰਾਜ ਨੇ ਆਊਟ ਹੋਣ ਤੋਂ ਪਹਿਲਾਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।ਉਨ੍ਹਾ ਨੇ 122 ਗੇਂਦਾਂ 'ਚ 118 ਸਕੋਰ ਬਣਾਏ।ਯੁਵਰਾਜ ਨੂੰ ਬ੍ਰਾਡ ਨੇ ਵਿਕੇਟ ਕੀਪਰ ਪ੍ਰਾਇਰ ਦੇ ਹੱਥੋਂ ਕੈਚ ਕਰਵਾਇਆ।ਅੱਜ ਸਵੇਰੇ ਭਾਰਤ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਚੁਣੀ।ਇੰਗਲੈਂਡ ਦੇ ਤੇਜ਼ ਗੇਂਦਬਾਜ਼ ਬ੍ਰਾਡ ਨੇ ਭਾਰਤ ਨੂੰ ਇੱਕ ਦੇ ਬਾਅਦ ਇੱਕ ਤਿੰਨ ਝੱਟਕੇ ਦਿੰਦੇ ਹੋਏ ਉਸ ਦੀ ਸ਼ੁਰੂਆਤ ਵਿਗਾੜ ਦਿੱਤੀ।ਹਾਲੇ ਭਾਰਤ ਦੇ ਸਕੋਰ ਕਾਰਡ 'ਤੇ 29 ਸਕੋਰ ਸੀ ਕਿ ਬ੍ਰਾਡ ਨੇ ਵੀਰੇਂਦਰ ਸਹਿਵਾਗ (1),ਸੁਰੇਸ਼ ਰੈਨਾ (4) ਅਤੇ ਰੋਹਿਤ ਸ਼ਰਮਾਂ ਨੂੰ ਪੈਵੇਲੀਅਨ ਦੀ ਰਾਹ ਦਿਖਾ ਦਿੱਤੀ। ਸੰਕਟ ਦੇ ਇਸ ਸਮੇਂ 'ਚ ਗੌਤਮ ਗੰਭੀਰ ਅਤੇ ਪਿੱਛਲੇ ਮੈਚ ਦੇ ਹੀਰੋ ਯੁਵਰਾਜ ਸਿੰਘ ਨੇ ਭਾਰਤੀ ਪਾਰੀ ਨੂੰ ਦਿਸ਼ਾ ਅਤੇ ਮਜ਼ਬੂਤੀ ਦਿੱਤੀ।ਦੋਨੋਂ ਬੱਲੇਬਾਜ਼ਾਂ ਨੇ ਚੌਥੇ ਵਿਕੇਟ ਲਈ 134 ਸਕੋਰਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਮੈਚ 'ਚ ਵਾਪਸ ਲਿਆਂਦਾ।ਗੰਭੀਰ ਨੂੰ ਅੰਗ੍ਰੇਜ਼ ਕਪਤਾਨ ਕੇਵਿਨ ਪੀਟਰਸਨ ਨੇ ਬੋਲਡ ਕੀਤਾ।ਗੰਭੀਰ ਨੇ 76 ਗੇਂਦਾਂ ਦਾ ਸਾਹਮਣਾ ਕਰਕੇ 70 ਸਕੋਰ ਬਣਾਏ। ਗੰਭੀਰ ਦੇ ਆਊਟ ਹੋਣ ਬਾਅਦ ਯੁਵਰਾਜ ਨੇ ਕਪਤਾਨ ਮਹਿੰਦਰ ਸਿੰਘ ਧੋਨੀ (15) ਦੇ ਨਾਲ ਪੰਜਵੇਂ ਵਿਕੇਟ ਲਈ 43 ਸਕੋਰ ਜੋੜੇ।ਦ ਹੋਨੀ 15 ਸਕੋਰ ਬਨਾਉਣ ਦੇ ਬਾਅਦ ਪਾਲ ਕੋਲਿੰਗਵੁਡ ਦਾ ਸ਼ਿਕਾਰ ਬਣੇ।ਕੋਲਿੰਗਵੁਡ ਨੇ ਉਨ੍ਹਾ ਨੂੰ ਬੋਲਡ ਕੀਤਾ।
ਸਾਇਨਾ ਬਣੇਗੀ ਨੰਬਰ ਇੱਕ:ਪਾਦੂਕੋਣ
ਬੰਗਲੌਰ, ਐਤਵਾਰ, 16 ਨਵੰਬਰ 2008

ਭਾਰਤ ਦੀ ਚੋਟੀ ਦੇ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਣ ਨੇ ਕਿਹਾ ਕਿ ਸਾਇਨਾ ਨੇਹਵਾਲ ਵਿਚ ਚੈਂਪੀਅਨ ਬਨਣ ਦੇ ਸਾਰੇ ਗੁਣ ਮੌਜੂਦ ਹਨ ਅਤੇ ਅਗਲੇ ਤਿੰਨ ਵਰ੍ਹਿਆਂ ਵਿਚ ਉਹ ਦੁਨੀਆਂ ਦੀ ਨੰਬਰ ਇੱਕ ਖਿਡਾਰੀ ਬਣ ਸਕਦੀ ਹੈ.ਸਾਬਕਾ ਆਲ ਇੰਗਲੈਂਡ ਚੈਂਪੀਅਨ ਪਾਦੂਕੋਣ ਨੇ ਕਿਹਾ ਕਿ ਇੱਕ ਚੈਂਪੀਅਨ ਲਈ ਸਰੀਰਕ, ਮਾਨਸਿਕ ਅਤੇ ਆਤਮ ਵਿਸ਼ਵਾਸ ਵਜੋਂ ਜੋ ਗੁਣ ਚਾਹੀਦੇ ਹਨ ਉਹ ਸਾਰੇ ਸਾਇਨਾ ਵਿਚ ਮੌਜੂਦ ਹਨ.ਦੁਨੀਆਂ ਦੇ ਸਾਬਕਾ ਨੰਬਰ ਇੱਕ ਖਿਡਾਰੀ ਪਾਦੂਕੋਣ ਨੇ ਭਾਸ਼ਾ ਨੂੰ ਕਿਹਾ ਕਿ ਜੇਕਰ ਉਹ ਲਗਾਤਾਰ ਸਖਤ ਮਿਹਨਤ ਜਾਰੀ ਰੱਖੇਗੀ ਅਤੇ ਆਪਣਾ ਧਿਆਨ ਖੇਡ ਉੱਪਰ ਬਰਕਰਾਰ ਰੱਖੇਗੀ ਤਾਂ ਉਹ ਮੁੱਢਲੇ ਸਥਾਨ ਉੱਪਰ ਪੁੱਜ ਸਕਦੀ ਹੈ.ਉਹਨਾਂ ਕਿਹਾ ਕਿ ਸਾਇਨਾ ਦਾ ਨੰਬਰ ਇੱਕ ਬਨਣਾ ਅਸਲ ਵਿਚ ਸੰਭਵ ਹੈ.ਉਹਾਜੇ ਸੰਸਾਰ ਵਿਚ 11ਵੇਂ ਨੰਬਰ ਦੀ ਖਿਡਾਰਨ ਹੈ ਅਤੇ ਕਦੀ ਵੀ ਚੋਟੀ ਦੇ 10 ਖਿਡਾਰੀਆਂ ਵਿਚ ਸ਼ਾਮਲ ਹੋ ਸਕਦੀ ਹੈ.ਪਾਦੂਕੋਣ ਨੇ ਕਿਹਾ ਕਿ ਮੈਨੂੰ ਜਾਪਦਾ ਹੈ ਕਿ ਉਹ ਇੱਕ ਸਾਲ ਦੇ ਅੰਦਰ ਮੁੱਢਲੇ ਪੰਜ ਵਿਚ ਥਾਂ ਬਨਾਉਣ ਯੋਗ ਹੈ ਅਤੇ ਇੱਥੋਂ ਤੱਕ ਕਿ ਦੋ ਜਾਂ ਤਿੰਨ ਸਾਲਾਂ ਵਿਚ ਨੰਬਰ ਇੱਕ ਬਣ ਸਕਦੀ ਹੈ.
ਲਗਾਤਾਰ ਚੰਗਾ ਪ੍ਰਦਰਸ਼ਨ ਕਰੇ ਭਾਰਤ:
ਮੈਲਬੋਰਨ, ਐਤਵਾਰ, 16 ਨਵੰਬਰ 2008
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾਨੇ ਕਿਹਾ ਕਿ ਜੇਕਰ ਭਾਰਤ ਕ੍ਰਿਕਟ ਸੰਸਾਰ ਦਾ ਨਵਾਂ ਬਾਦਸ਼ਾਹ ਬਨਣਾ ਚਾਹੁੰਦਾ ਹੈ ਤਾਂ ਉਸ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ.ਵਾ ਨੇ ਸਿਡਨੀ ਮਾਰਨਿੰਗ ਹੇਰਾਲਡ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਭਾਰਤ ਨੂੰ ਅੱਗੇ ਵੀ ਲੰਮੇ ਸਮੇਂ ਤੱਕ ਅਜਿਹਾ ਪ੍ਰਦਰਸ਼ਨ ਜਾਰੀ ਰੱਖਣਾ ਪਵੇਗਾ ਅਤੇ ਸਾਨੂੰ ਮੁੜ ਤੋਂ ਵਾਪਸੀ ਕਰਕੇ ਆਪਣੀ ਬਦਸ਼ਾਹਤ ਮਜ਼ਬੂਤ ਕਰਨੀ ਪਵੇਗੀ ਪਰ ਖੇਡ ਲਈ ਇਹੋ ਚੰਗਾ ਹੈ ਕਿ ਅਜਿਹੀਆਂ ਟੀਮਾਂ ਹੋਣ ਜੋ ਸਰਬ ਸ਼੍ਰੇਸ਼ਠ ਟੀਮਾਂ ਨੂੰ ਲਗਾਤਾਰ ਚੁਣੌਤੀ ਦੇਣ. ਨੇ ਕਿਹਾ ਕਿ ਉਹਨਾਂ ਨੂੰ ਆਸਟ੍ਰੇਲੀਆਈ ਟੀਮ ਦੇ ਡਿੱਗਦੇ ਪ੍ਰਦਰਸ਼ਨ ਉੱਪਰ ਹੈਰਾਨੀ ਨਹੀਂ ਹੋਈ ਕਿਉਂ ਜੋ ਹਰੇਕ ਟੀਮ ਸੰਕ੍ਰਮਣ ਦੇ ਦੌਰ ਤੋਂ ਲੰਘਦੀ ਹੈ.ਉਹਨਾਂ ਕਿਹਾ ਕਿ ਇਹ ਇੱਕ ਚੱਕਰ ਹੈ.ਅਸੀਂ ਦੱਸ ਜਾਂ 15 ਸਾਲਾਂ ਤੋਂ ਵੱਧ ਦਬਦਬਾ ਬਣਾ ਕੇ ਨਹੀਂ ਰੱਖ ਸਕਦੇ.ਵੈਸਟ ਇੰਡੀਜ਼ ਦੀ ਮਹਾਨ ਟੀਮ ਨੇ ਲੰਮੇ ਸਮੇਂ ਤੱਕ ਅਜਿਹਾ ਕੀਤਾ ਸੀ ਅਤੇ ਸਾਡਾ ਵੀ ਸਮਾਂ ਹੈ.
ਧੋਨੀ ਨੇ ਹੇਡਨ ਨੂੰ ਲਤਾੜਿਆ
ਇੰਦੌਰ, ਐਤਵਾਰ, 16 ਨਵੰਬਰ 2008
ਮੈਥਿਉ ਹੇਡਨ ਦੀ ਤੀਜੀ ਦੁਨੀਆ ਦੀ ਟਿੱਪਣੀ ਉੱਪਰ ਭਾਰਤੀ ਕਪਤਾਨ ਮਹਿੰਦਰਸ ਸਿੰਘ ਧੋਨੀ ਨੇ ਆਸਟ੍ਰੇਲੀਆਈ ਸਲਾਮੀ ਬੱਲੇਬਾਜ ਨੂੰ ਲਤਾੜਦਿਆਂ ਕਿਹਾ ਕਿ ਆਸਟ੍ਰੇਲੀਆਈ ਟੀਮ ਦੁਨੀਆ ਦੇ ਕਿਸੇ ਵੀ ਭਾਗ ਵਿਚ ਖੇਡੇ ਪਰ ਉਸਦੀ ਓਵਰ ਗਤੀ ਹਮੇਸ਼ਾ ਮੱਧਮ ਹੀ ਰਹਿੰਦੀ ਹੈ.ਧੋਨੀ ਨੇ ਇੰਗਲੈਂਡ ਖਿਲਾਫ ਦੂਜੇ ਇੱਕ ਦਿਨਾ ਮੈਚ ਤੋਂ ਪਹਿਲਾਂ ਦੀ ਸ਼ਾਮ ਪੱਤਰਕਾਰਾਂਨੂੰ ਕਿਹਾ ਕਿ ਆਸਟ੍ਰੇਲੀਆਈ ਦੁਨੀਆ ਵਿਚ ਹਰ ਥਾਂ 'ਤੇ ਖੇਡਦੇ ਹਨ ਅਤੇ ਉਹਨਾਂ ਦੀ ਓਵਰ ਗਤੀ ਹੌਲੀ ਰਹਿੰਦੀ ਹੈ.ਭਾਰਤ ਖਿਲਾਫ ਟੈਸਟ ਲੜ੍ਹੀ ਵਿਚ 2-0 ਦੀ ਹਾਰ ਮਗਰੋਂ ਹੇਡਨ ਨੇ ਮੈਦਾਨ ਦੀ ਖਰਾਬ ਸਥਿੱਤੀ ਅਤੇ ਬਿਨਾਂ ਕਾਰਣ ਦੇਰੀ ਦੀ ਗੱਲ ਕਹੀ ਅਤੇ ਕਿਹਾ ਕਿ ਤੀਜੀ ਦੁਨੀਆ ਦੇ ਦੇਸ਼ਾਂ ਵਿਚ ਅਜਿਹਾ ਵਾਪਰਦਾ ਹੈ.
ਯੁਵੀ ਲਈ ਲੱਕੀ ਰਿਹਾ ਹੈ ਇੰਦੌਰ ਸਟੇਡੀਅਮ
ਨਵੀਂ ਦਿੱਲੀ, 16 ਨਵੰਬਰ 2008
ਰਾਜਕੋਟ ਵਿਚ ਧਮਾਕੇਦਾਰ ਪਾਰੀ ਖੇਡਣ ਵਾਲੇ ਯੁਵਰਾਜ ਸਿੰਘ ਲਈ ਇੰਦੌਰ ਦਾ ਊਸ਼ਾ ਰਾਜੇ ਸਟੇਡੀਅਮ ਭਾਗਸ਼ਾਲੀ ਰਿਹਾ ਹੈ ਜਿੱਥੇ ਇਸੇ ਮੁਕਾਬਲੇਬਾਜ਼ ਟੀਮ ਖਿਲਾਫ ਉਹਨਾਂ ਨੇ ਦੋ ਸਾਲ ਪਹਿਲਾਂ ਸ਼ਾਨਦਾਰ ਅਰਧ ਸੈਂਕੜ੍ਹੇ ਵਾਲੀ ਪਾਰੀ ਖੇਡ ਕੇ ਮੁੱਖ ਭੂਮਿਕਾ ਨਿਭਾਈ ਸੀ.ਰਾਜਕੋਟ ਦੇ ਮਾਧਵਰਾਵ ਸਿੰਧੀਆ ਕ੍ਰਿਕਟ ਗ੍ਰਾਉਂਡ 'ਤੇ 78 ਗੇਂਦਾਂ ਵਿਚ ਨਾਬਾਦ 138 ਦੌੜਾਂ ਦੀ ਤੁਫਾਨੀ ਪਾਰੀ ਖੇਡਣ ਵਾਲੇ ਇੰਗਲੈਂਡ ਹਮਲੇ ਨੂੰ ਤਹਿਸ-ਨਹਿਸ ਕਰਨ ਵਾਲੇ ਯੁਵਰਾਜ ਸਿੰਘ ਨੇ ਇਸ ਮੈਚ ਵਿਚ ਨਾਬਾਦ 63 ਦੌੜਾਂ ਦੀ ਪਾਰੀ ਖੇਡੀ ਸੀ.ਪਹਿਲੇ ਇੱਕ ਦਿਨਾ ਮੈਚ ਵਿਚ ਅਨਜਾਣ ਪਿੱਚ ਉੱਪਰ ਕਰਾਰੀ ਹਾਰ ਮਗਰੋਂ ਇੰਗਲਿਸ਼ ਟੀਮ ਨੂੰ ਇਸ ਗੱਲ ਦਾ ਸੁਕੂਨ ਹੋਵੇਗਾ ਕਿ ਕਪਤਾਨ ਕੇਵਿਨ ਪੀਟਰਸਨ ਸਮੇਤ ਉਸ ਦੇ ਚੋਟੀ ਦੇ ਪੰਜ ਖਿਡਾਰੀ ਇੱਥੋਂ ਦੀ ਪਿੱਚ ਤੋਂ ਵਾਕਫ ਹਨ.ਉਸ ਲਈ ਹਾਲਾਂਕਿ ਬੁਰੀ ਖਬਰ ਇਹ ਹੈ ਕਿ ਬੱਲੇਬਾਜਾਂ ਲਈ ਅਨੁਕੂਲ ਮੰਨੇ ਜਾਂਦੇ ਇਸ ਮੈਦਾਨ ਉੱਪਰ 15 ਅਪ੍ਰੈਲ 2006 ਨੂੰ ਹੋਏ ਇੱਕ ਮਾਤਰ ਅੰਤਰ ਰਾਸ਼ਟਰੀ ਮੈਚ ਵਿਚ ਟੀਮ ਨੂੰ 7 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ.
ਜਿਲ੍ਹਾ ਅਥਲੈਟਿਕਸ ਮੁਕਾਬਲੇ 21-22 ਨਵੰਬਰ ਨੂੰ
ਮੁਹਾਲੀ15 ਨਵੰਬਰ : ਜਿਲ੍ਹਾ ਮੁਹਾਲੀ ਅਥਲੈਟਿਕ ਐਸੋਸੀਏਸ਼ਨ ਵਲੋਂ ਮਿਤੀ 21 ਅਤੇ 22
ਨਵੰਬਰ ਨੂੰ ਫੇਜ਼-8 ਦੇ ਬਸ ਸਟੈਂਡ ਨੇੜੇ ਜਿਲ੍ਹਾ ਅਥਲੈਟਿਕ ਮੁਕਾਬਲਿਆਂ ਦਾ ਆਯੋਜਨ
ਕੀਤਾ ਜਾ ਰਿਹਾ ਹੈ। ਇਹਨਾਂ ਖੇਡਾਂ ਦਾ ਉਦਘਾਟਨ ਸ੍ਰ: ਜਸਜੀਤ ਸਿੰਘ ਬੰਨੀ ਚੇਅਰਮੈਨ
ਸਹਿਕਾਰਤਾ ਬੈਂਕ ਪੰਜਾਬ ਅਤੇ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਅਤੇ ਸ੍ਰੀ
ਅਸ਼ਵਨੀ ਕੁਮਾਰ ਸੰਭਾਲਕੀ (ਨੌਜਵਾਨ ਆਗੂ) ਕਰਨਗੇ। ਇਨਾਮਾਂ ਦੀ ਵੰਡ ਸ੍ਰ: ਤਰਲੋਚਨ
ਸਿੰਘ ਨੰਬਰਦਾਰ ਪ੍ਰਧਾਨ ਨੰਬਰਦਾਰਾ ਐਸੋਸੀਏਸ਼ਨ ਪੰਜਾਬ ਕਰਨਗੇ।ਇਸ ਸਬੰਧੀ ਜਾਣਕਾਰੀ
ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਸ੍ਰ: ਸਵਰਨ ਸਿੰਘ ਨੇ ਦੱਸਿਆ ਕਿ ਸਾਰੇ ਅਥਲੀਟ
ਆਪਣੇ ਉਮਰ ਦੇ ਸਰਟੀਫਿਕੇਟ ਨਾਲ ਲਿਆਉਣ। ਇਸ ਮੌਕੇ ਪੰਜਾਬ ਰਾਜ ਦੀਆਂ ਖੇਡਾਂ ਲਈ
ਜਿਲ੍ਹਾ ਅਥਲੈਟਿਕ ਟੀਮ ਦੀ ਚੋਣ ਕੀਤੀ ਜਾਵੇਗੀ। ਪੰਜਾਬ ਦੀਆਂ ਖੇਡਾਂ ਦਾ ਆਯੋਜਨ
ਦਸੰਬਰ 2008 ਵਿੱਚ ਹੋਣ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਪੱਧਰੀ ਮੁਕਾਬਲੇ
14, 16, 18, 20 ਸਾਲ ਵਰਗ ਅਤੇ ਮਾਸਟਰਜ਼ ਅਥਲੈਟਿਕ ਮਰਦ ਅਤੇ ਔਰਤਾਂ ਦੇ ਮੁਕਾਬਲੇ
35, 40, 45, 50, 55, 60, 65, 70, 75, 80, 85 ਅਤੇ 90 ਸਾਲ ਵਰਗ ਦੇ ਹੋਣਗੇ।
ਟਾਸ ਹਾਰਨਾ
ਫਾਇਦੇਮੰਦ ਰਿਹਾ:ਧੋਨੀ

ਇੰਗਲੈਂਡ ਦੇ ਖਿਲਾਫ਼ ਸੱਤ ਮੈਚਾਂ ਦੀ ਇੱਕ ਦਿਨਾ ਲੜੀ 'ਚ ਜਿੱਤ ਦੇ ਨਾਲ ਸ਼ੁਰੂਆਤ ਤੋਂ
ਉਤਸਾਹਿਤ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਹੈ ਕਿ ਉਨ੍ਹਾ ਨੂੰ ਟਾਸ
ਹਾਰਨ ਦਾ ਫ਼ਾਇਦਾ ਮਿਲਿਆ,ਕਿਉਂਕਿ ਜੇਕਰ ਟਾਸ ਜਿੱਤਦੇ ਹਨ ਤਾਂ ਉਹ ਵੀ ਪਹਿਲਾਂ
ਫੀਲਡਿੰਗ ਦਾ ਫੈਸਲਾ ਕਰਦੇ।ਇੰਗਲੈਂਡ ਦੇ ਕਪਤਾਨ ਕੇਵਿਨ ਪੀਟਰਸਨ ਨੇ ਟਾਸ ਜਿੱਤਿਆ
ਅਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ।ਭਾਰਤ ਨੇ ਇਸ ਦੇ ਬਾਅਦ ਪੰਜ
ਵਿਕੇਟ 'ਤੇ 387 ਸਕੋਰ ਦਾ ਵਿਸ਼ਾਲ ਸਕੋਰ ਖੜਾ ਕੀਤਾ,ਜਿਸ ਦੇ ਜਵਾਬ 'ਚ ਮਹਿਮਾਨ ਟੀਮ
38 ਓਵਰ ਦੇ ਅੰਦਰ 229 ਸਕੋਰ 'ਤੇ ਹੀ ਸਿਮਟ ਗਈ।ਧੋਨੀ ਨੇ ਕਿਹਾ ਹੈ ਕਿ ਉਹ ਵੀ ਟਾਸ
ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫੈਸਲਾ ਕਰਦੇ।ਇੰਗਲੈਂਡ ਨੂੰ ਰਿਕਾਰਡ 158 ਸਕੋਰਾਂ
ਨਾਲ ਜਿੱਤ ਦਰਜ਼ ਕਰਨ ਦੇ ਬਾਅਦ ਧੋਨੀ ਨੇ ਕਿਹਾ ਹੈ ਕਿ ਟਾਸ ਹਾਰਨ ਦਾ ਸਾਨੂੰ ਫ਼ਾਇਦਾ
ਮਿਲਿਆ।ਅਸੀਂ ਵੀ ਫੀਲਡਿੰਗ ਕਰਨਾ ਚਾਹੁੰਦੇ ਸਨ।ਉਨ੍ਹਾ ਨੇ ਕਿਹਾ ਹੈ ਕਿ ਸਾਨੂੰ ਉਮੀਦ
ਸੀ ਕਿ ਸ਼ੁਰੂਅਤੀ 30 ਤੋਂ 45 ਮਿੰਟ ਪਿਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਮਦਦ
ਮਿਲੇਗੀ,ਲੇਕਿਨ ਪਿਚ ਤੋਂ ਜ਼ਿਆਦਾ ਮਦਦ ਨਹੀਂ ਮਿਲੀ।ਧੋਨੀ ਨੇ ਮੈਨ ਆਫ਼ ਦ ਮੈਚ ਯੁਵਰਾਜ
ਸਿੰਘ ਦੀ ਵੀ ਕਾਫ਼ੀ ਸ਼ਲਾਘਾ ਕੀਤੀ,ਜਿਨ੍ਹਾ ਨੇ ਕਮਰ 'ਚ ਦਰਦ ਦੇ ਵਾਬਜੂਦ 78 ਗੇਂਦਾਂ
'ਚ 138 ਸਕੋਰ ਦੀ ਤੂਫਾਨੀ ਪਾਰੀ ਖੇਡੀ।ਉਨ੍ਹਾ ਨੇ ਕਿਹਾ ਹੈ ਕਿ ਵੀਰੇਂਦਰ
ਸਹਿਵਾਗ,ਗੌਤਮ ਗੰਭੀਰ ਅਤੇ ਸੁਰੇਸ਼ ਰੈਨਾ ਦੀ ਸ਼ਾਨਦਾਰ ਸ਼ੁਰੂਆਤ ਦੇ ਬਾਅਦ ਯੁਵਰਾਜ
ਬਿਹਤਰੀਨ ਸੀ।ਅਜਿਹੇ ਦਿਨ ਵਿਰੋਧੀ ਟੀਮ ਜ਼ਿਆਦਾ ਕੁੱਝ ਨਹੀਂ ਕਰ ਸਕਦੀ।ਇਸ ਤਰ੍ਹਾਂ ਦੀ
ਪਾਰੀ ਤੁਹਾਨੂੰ ਜਿੱਤ ਦਿਵਾ ਦਿੰਦੀ ਹੈ।
ਭਾਰਤ 'ਚ ਆਸਟ੍ਰੇਲੀਆ ਦੀ ਹਾਲਤ
ਦੇਖਕੇ ਦੁੱਖ ਹੋਇਆ:ਸਾਈਮੰਡਜ਼
ਮੈਲਬਰਨ, ਸ਼ੁਕਰਵਾਰ, 14 ਨਵੰਬਰ 2008
ਆਸਟ੍ਰੇਲੀਆਈ ਹਰਫ਼ਨਮੌਲਾ ਐਂਡ੍ਰਿਊ ਸਾਈਮੰਡਜ਼ ਨੇ ਖੁਲਾਸਾ ਕੀਤਾ ਹੈ ਕਿ ਭਾਰਤ 'ਚ
ਬਾਰਡਰ ਗਾਵਸਕਰ ਟ੍ਰਾਫ਼ੀ ਦੌਰਾਨ ਆਪਣੀ ਟੀਮ ਦੀ ਹਾਲਤ ਦੇਖਕੇ ਉਹ ਕਾਫ਼ੀ ਦੁਖੀ
ਹੋਏ,ਕਿਉਂਕਿ ਇੱਕ ਬੇਵਕੂਫ਼ ਗਲਤੀ ਦੇ ਕਾਰਣ ਉਹ ਟੀਮ ਤੋਂ ਬਾਹਰ ਸਨ।ਗੋ ਫਿਸ਼ਿੰਗ
ਮਾਮਲੇ ਕਾਰਣ ਭਾਰਤ ਦੌਰੇ ਤੋਂ ਬਾਹਰ ਰਹੇ ਸਾਈਮੰਡਜ਼ ਨੇ ਕਿਹਾ ਹੈ ਕਿ ਜਦੋਂ ਵੀ
ਆਸਟ੍ਰੇਲੀਆਈ ਪਾਰੀ 'ਚ ਕੋਈ ਵਿਕੇਤ ਡਿੱਗਦਾ ਸੀ ਤਾਂ ਉਹ ਮੈਦਾਨ 'ਤੇ ਉਤਰਨ ਲਈ
ਕਸਮਸਾ ਜਾਂਦੇ ਸਨ।ਉਨ੍ਹਾ ਨੇ ਕਿਹਾ ਹੈ ਕਿ ਭਾਰਤ ਦੌਰੇ 'ਤੇ ਸਾਡੀ ਟੀਮ ਦਾ ਹਸ਼ਰ
ਦੇਖਕੇ ਮੈਨੂੰ ਦੁੱਖ ਹੋਇਆ।ਕਈ ਵਾਰ ਮੈਂ ਮੈਚ ਦੇਖ ਰਿਹਾ ਹੁੰਦਾ ਹਾਂ ਅਤੇ ਵਿਕੇਟ
ਡਿੱਗਣ 'ਤੇ ਮੈਨੂੰ ਲੱਗਦਾ ਕਿ ਬੱਲੇਬਾਜ਼ੀ ਦੇ ਲਈ ਉਤਰ ਜਾਵਾਂ।ਸਾਈਮੰਡਜ਼ ਨੇ ਕਿਹਾ ਹੈ
ਕਿ ਟੀਮ 'ਚ ਵਾਪਸੀ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ,ਕਿਉਂਕਿ ਬਾਹਰ ਬੈਠਣ ਨਾਲ ਮੈਂ
ਕਾਫ਼ੀ ਆਹਤ ਮਹਿਸੂਸ ਕੀਤੀ।ਉਨ੍ਹਾ ਨੇ ਕਿਹਾ ਹੈ ਕਿ ਆਪਣੀ ਬੇਵਕੂਫ਼ੀ ਨਾਲ ਮੈਂ ਬੈਗੀ
ਗ੍ਰੀਨ ਕੈਪ ਪਹਿਨਣ ਦਾ ਹੱਕ ਖੋਅ ਦਿੱਤਾ,ਹੁਣ ਮੈਂ ਇਹ ਹੱਕ ਦੁਆਰਾ ਹਾਸਿਲ ਕੀਤਾ ਹੈ
ਅਤੇ ਗਰਭ ਦੇ ਨਾਲ ਇਸ ਨੂੰ ਪਹਿਨਾ ਸਕਾਂਗਾ।ਉਨ੍ਹਾ ਨੇ ਕਿਹਾ ਹੈ ਕਿ ਮੈਂ ਖਰਾਬ ਫਾਰਮ
ਦੇ ਕਾਰਣ ਟੀਮ ਤੋਂ ਬਾਹਰ ਨਹੀਂ ਹੋਇਆ ਸੀ,ਲੇਕਿਨ ਮੈਂ ਸਰਵਸ਼੍ਰੇਸ ਪ੍ਰਦਰਸ਼ਨ ਦੀ
ਪੂਰ੍ਹੀ ਕੋਸ਼ਿਸ ਕਰਾਂਗਾ।
ਸੀਨੀਅਰ
ਸਕੈਂਡਰੀ ਸਕੂਲ ਦਕੋਹਾ ਵਲੋ ਸਕੂਲ ਪੱਦਰ ਦੇ ਖੇਡ ਮੁਕਾਬਲੇ ਕਰਵਾਏ



ਕਾਦੀਆਂ (ਲਈਕ ਅਹਿਮਦ) ਕਾਦੀਆਂ ਦੇ ਨਜਦੀਕ ਪਿੰਡ ਦਕੋਹਾ ਵਿਚ ਸੀਨੀਅਰ ਸਕੈਂਡਰੀ
ਸਕੂਲ ਦਕੋਹਾ ਵਲੋ ਸਕੂਲ ਪੱਦਰ ਦੇ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿਚ ਕਬੱਡੀ ਖੋ ਖੋ
ਫੁਟਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ ਕਬੱਡੀ ਦਾ ਮੁਕਾਬਲਾ ਬਟਾਲਾ ਅਤੇ
ਦਕੋਹਾ ਦਾ ਹੋਇਆ ਜਿਸ ਵਿਚ ਦਕੋਹਾ ਸਕੂਲ ਨੇ ਜਿਤ ਪ੍ਰਾਪਤ ਕੀਤੀ ਫੁਟਬਾਲ ਵਿਚ ਦਕੋਹਾ
ਨੇ ਜੀਤੋ ਸਰਜਾ ਨੂੰ ਹਰਾ ਕੇ ਫਾਇਨਲ ਵਿਚ ਕਬਜਾ ਕੀਤਾ ਖੋ ਖੋ ੳਤੇ ਐਥਲੀਟਿਕਸ
ਮੁਕਾਬਲੇ ਵਿਚ ਵੀ ਦਕੋਹਾ ਸਕੂਲ ਨੇ ਮੱਲਾਂ ਮਾਰੀਆਂ ਇਸ ਮੋਕੇ ਸ੍ਰੀ ਹਰਵਿੰਦਰ ਸ਼ਿੰਘ
ਅਸਟਰੇਲੀਆਂ ਨੇ 50.000 ਦਾ ਯੋਗਦਾਨ ਦਿਤਾ ਇਸ ਮੇਲੇ ਵਿਚ ਦਵਿੰਦਰ ਸਿੰਘ
ਮਨਾ,ਸਵਿੰਦਰ ਸਿੰਘ,ਪ੍ਰਭਜੋਤ ਸਿੰਘ, ਹਰਦੇਵ ਸਿੰਘ ਪਡਾ,ਗੁਰਮੇਜ ਸਿੰਘ, ਸੁਖਦੇਵ
ਸਿੰਘ ਦਕੋਹਾ.ਹਰਜਿੰਦਰ ਸਿੰਘ, ਅਵਤਾਰ ਸਿੰਘ ਕੰਡੀਲਾ,ਗੁਰਮੁਖ ਸਿੰਘ ,ਜਤਿੰਦਰ ਸਿੰਘ
,ਗੁਰਮੁਖ ਸਿੰਘ ਗੋਰਾ ਨੇ ਵਿਸ਼ੇਸ਼ ਯੋਗਦਾਨ ਦਿਤਾ ਇਹ ਖੇਡ ਮੇਲਾ ਸਪੋਰਸ ਐਂਡ ਵੈਲਫਿਅਰ
ਅੇਸੋਸੀਏਸ਼ਨ ਵਲੋ ਅਜੀਤ ਸਿੰਘ ਸੀਨਿਅਰ ਸਕੈਂਡਰੀ ਸਕੂਲ ਦਕੋਹਾ ਸਕੂਲ ਵਿਚ ਕਰਵਾਇਆ
ਗਿਆ ਤਰਲੋਕ ਸਿੰਘ ਬਾਠ ਇਸ ਖੇਡ ਮੇਲੇ ਦੇ ਮੁਖ ਮਹਿਮਾਨ ਵਜੋ ਪਹੁੰਚੇ ਅਤੇ ਉਨਾਂ ਨੇ
ਨੋਜਵਾਨਾਂ ਨੂੰ ਇਹ ਕਿਹਾ ਕਿ ਉਹ ਖੇਡਾਂ ਵਲ ਵਧ ਤੋ ਵਧ ਧਿਆਨ ਦੇਣ ਇਸ ਮੋਕੇ ਬਲਰਾਜ
ਸਿੰਘ ਨੇ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ
ਧੋਨੀ ਨੂੰ ਵੀ ਚਾਹੀਦੀ ਹੈ ਬੰਦੂਕ
ਰਾਂਚੀ, ਵੀਰਵਾਰ, 13 ਨਵੰਬਰ 2008
ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣੀ ਰੱਖਿਆ ਲਈ ਬੰਦੂਕ ਦੀ ਲੋੜ
ਹੈ ਅਤੇ ਇਸ ਮੰਤਵ ਲਈ ਉਹਨਾਂ ਤੋਂ ਬੰਦੂਕ ਦੇ ਲਾਇਸੈਂਸ ਲਈ ਚਰਿੱਤਰ ਪ੍ਰਮਾਣ ਪੱਤਰ
ਮੰਗਣ ਵਾਲੇ ਸਥਾਪਨ ਪ੍ਰਸ਼ਾਸਨ ਨੇ ਆਪਣਾ ਰੁੱਖ ਨਰਮ ਕਰਦਿਆਂ ਉਹਨਾਂ ਦੀ ਅਰਜ਼ੀ ਅੱਗੇ
ਭੇਜ ਦਿੱਤੀ ਹੈ.ਆਪਣਾ ਵਤੀਰਾ ਨਰਮ ਕਰਦਿਆਂ ਰਾਂਚੀ ਜਿਲ੍ਹਾ ਪ੍ਰਸ਼ਾਸਨ ਨੇ ਧੋਨੀ ਦਾ
ਆਵੇਦਨ ਛੋਟਾ ਨਾਗਪੁਰ ਦੇ ਕਮਿਸ਼ਨਰ ਦੇ ਦਫਤਰ ਵਿਚ ਭੇਜ ਦਿੱਤਾ ਹੈ.ਇਸ ਵਿਚ ਇਹ
ਸਿਫਾਰਸ਼ ਵੀ ਕੀਤੀ ਗਈ ਹੈ ਕਿ ਉਸ ਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ ਕਿਉਂ ਜੋ
ਉਹ ਮਸ਼ਹੂਰ ਹਸਤੀ ਹਨ.ਕੁੱਝ ਦਿਨ ਪਹਿਲਾਂ ਹੀ ਧੋਨੀ ਨੂੰ ਇੱਕ ਅਧਿਕਾਰਕ ਪੱਤਰ ਮਿਲਿਆ
ਸੀ ਜਿਸ ਵਿਚ ਉਹਨਾਂ ਪਾਸੋਂ 9ਐਮਐਮ ਬੰਦੂਕ ਦੇ ਲਾਇਸੈਂਸ ਲਈ ਚਰਿੱਤਰ ਪ੍ਰਮਾਣ ਪੱਤਰ
ਦੀ ਮੰਗ ਕੀਤੀ ਗਈ ਸੀ.
ਆਸਟ੍ਰੇਲੀਆਈ ਟੈਸਟ ਟੀਮ 'ਚ ਪਰਤੇ ਸਾਇਮੰਡਸ
ਮੈਲਬੋਰਨ, ਵੀਰਵਾਰ, 13 ਨਵੰਬਰ 2008
ਆਸਟ੍ਰੇਲੀਆਈ ਹਰਫਨ ਮੌਲਾ ਐਂਡ੍ਰਿਉ ਸਾਇਮੰਡਸ ਨੇ ਨਿਊਜ਼ੀਲੈਂਡ ਖਿਲਾਫ ਇਸ ਮਹੀਨੇ ਦੇ
ਆਖਰ ਵਿਚ ਹੋਣ ਵਾਲੇ ਪਹਿਲੇ ਟੈਸਟ ਲਈ ਟੀਮ ਵਿਚ ਵਾਪਸੀ ਕੀਤੀ ਹੈ.ਭਾਰਤ ਦੌਰੇ ਉੱਪਰ
ਟੈਸਟ ਲੜ੍ਹੀ ਵਿਚ ਉਹਨਾਂ ਦੀ ਘਾਟ ਟੀਮ ਨੂੰ ਮਹਿਸੂਸ ਹੋਈ ਸੀ.ਕ੍ਰਿਕਟ ਆਸਟ੍ਰੇਲੀਆ
ਦੀ ਰਾਸ਼ਟਰੀ ਚੌਣ ਸੰਮਤੀ ਨੇ ਅੱਜ 13 ਮੈਂਬਰੀ ਟੀਮ ਵਿਚ ਸਾਇਮੰਡਸ ਨੂੰ ਥਾਂ
ਦਿੱਤੀ.ਐਨਸੀਪੀ ਦੇ ਮੁੱਖ ਐਂਡ੍ਰਿਉ ਹਿਲਡਿਚ ਨੇ ਕਿਹਾ ਕਿ ਸਾਇਮੰਡਸ ਨੇ ਸੀਏ ਦਾ
ਪ੍ਰੋਗਰਾਮ ਪੂਰਾ ਕਰ ਲਿਆ ਹੈ ਜਿਸ ਕਾਰਣ ਉਹ ਟੀਮ ਵਿਚ ਚੁਣੇ ਜਾਣ ਦੇ ਹੱਕਦਾਰ
ਹਨ.ਜ਼ਿਕਰਯੋਗ ਹੈ ਕਿ ਕ੍ਰਿਕਟ ਆਸਟ੍ਰੇਲੀਆ ਨੇ ਸਾਇਮੰਡਸ ਨੂੰ 'ਗੋ ਫਿਸ਼ਿੰਗ' ਮਾਮਲੇ
ਕਾਰਣ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ.
ਨਾਗਪੁਰ,ਸਿਡਨੀ ਟੈਸਟ ਰਹੇ ਸੱਭ ਤੋਂ ਖਰਾਬ:ਪੋਟਿੰਗ
ਮੈਲਬੋਰਨ, 13 ਨਵੰਬਰ 2008
ਨਾਗਪੁਰ ਵਿਚ ਆਪਣੀ ਕਪਤਾਨੀ ਨੂੰ ਲੈ ਕੇ ਆਲੋਚਨਾ ਤੋਂ ਦੁਖੀ ਆਸਟ੍ਰੇਲੀਆਈ ਕਪਤਾਨ
ਰਿੱਕੀ ਪੋਂਟਿੰਗ ਨੇ ਕਿਹਾ ਕਿ ਸਿਡਨੀ ਵਿਵਾਦ ਮਗਰੋਂ ਓਵਰ ਰੇਟ ਵਿਵਾਦ ਉਹਨਾਂ ਦੇ
ਕੈਰੀਅਰ ਦਾ ਸੱਭ ਤੋਂ ਮੁਸ਼ਕਲ ਦੌਰ ਸੀ.ਨਾਗਪੁਰ ਟੈਸਟ ਦੇ ਬਾਅਦ ਤੋਂ ਹੀ ਪੋਂਟਿੰਗ ਦੀ
ਕਪਤਾਨੀ ਦੀ ਕਾਫੀ ਆਲੋਚਨਾ ਹੋ ਰਹੀ ਹੈ ਜਿੰਨ੍ਹਾਂ ਨੇ ਆਖਰੀ ਟੈਸਟ ਦੌਰਾਨ ਓਵਰਗਤੀ
ਦੀ ਭਰਪਾਈ ਲਈ ਅਨਿਯਮਿਤ ਗੇਂਦਬਾਜਾਂ ਦੀ ਵਰਤੋਂ ਕੀਤੀ.ਸਿਡਨੀ ਵਿਚ 'ਕੈਪਟਨਜ਼ ਡਾਇਰੀ'
ਦੀ ਲਾਂਚਿੰਗ ਮੌਕੇ ਪੋਂਟਿੰਗ ਨੇ ਨਾਗਪੁਰ ਦੀ ਹਾਰ ਮਗਰੋਂ ਆਪਣੇ ਉੱਪਰ ਬਣੇ ਦਬਾਅ ਦੀ
ਤੁਲਨਾਂ ਜਨਵਰੀ ਦੇ ਸਿਡਨੀ ਟੈਸਟ ਵਿਵਾਦ ਨਾਲ ਕੀਤੀ.ਸਾਬਕਾ ਦਿੱਗਜਾਂ ਅਤੇ
ਕਮੈਂਟੇਟਰਾਂ ਨੇ ਉਹਨਾਂ ਦੀ ਬਰਖਾਸਤਗੀ ਦੀ ਮੰਗ ਕੀਤੀ ਹੈ.ਪੋਂਟਿੰਗ ਨੇ ਕਿਹਾ ਕਿ
ਸਿਡਨੀ ਟੈਸਟ ਮੇਰੇ ਕੈਰੀਅਰ ਦਾ ਸੱਭ ਤੋਂ ਮੁਸ਼ਕਲ ਸਮਾਂ ਸੀ.ਇਸ ਵਾਰ ਹਾਲਾਂਕਿ ਉਹਨਾਂ
ਨੂੰ ਕ੍ਰਿਕਟ ਆਸਟ੍ਰੇਲੀਆ ਦੇ ਸੀਈਓ ਜੇਮਸ ਸਦਰਲੈਂਡ ਅਤੇ ਆਪਣੇ ਸਾਥੀ ਖਿਡਾਰੀਆਂ ਦਾ
ਸਮਰਥਨ ਹਾਸਲ ਹੈ.
ਕਬੱਡੀ ਮੈਚ 'ਚ
ਭਾਰਤੀ ਪੰਜਾਬ ਦੀ ਕਬੱਡੀ ਟੀਮ ਨੇ ਪਾਕਿਸਤਾਨੀ ਪੰਜਾਬ ਦੀ ਟੀਮ ਨੂੰ 54-34 ਦੇ ਫਰਕ
ਨਾਲ ਹਰਾਇਆ।




ਮਲੋਟ/ਮੁਕਤਸਰ 12 ਨਵੰਬਰ (ਹਰਿੰਦਰ ਜੱਸਲ,
ਗੁਰਦੀਪ ਸਿੰਘ ਖਾਲਸਾ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਸਥਾਪਨਾ ਦਿਵਸ
ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਕਬੱਡੀ ਮੈਚਾਂ ਦੀ ਲੜੀ ਵਜੋਂ
ਅੱਜ ਚੌਥਾ ਕਬੱਡੀ ਮੈਚ 40 ਮੁਕਤਿਆਂ ਦੀ ਧਰਤੀ ਮੁਕਤਸਰ ਵਿਖੇ ਗੁਰੂ ਗੋਬਿੰਦ ਸਿੰਘ
ਖੇਡ ਸਟੇਡੀਅਮ ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਕਬੱਡੀ ਟੀਮਾਂ ਵਿਚਕਾਰ
ਖੇਡਿਆ ਗਿਆ। ਇਸ ਕਬੱਡੀ ਮੈਚ 'ਚ ਭਾਰਤੀ ਪੰਜਾਬ ਦੀ ਕਬੱਡੀ ਟੀਮ ਨੇ ਪਾਕਿਸਤਾਨੀ
ਪੰਜਾਬ ਦੀ ਟੀਮ ਨੂੰ 54-34 ਦੇ ਫਰਕ ਨਾਲ ਹਰਾਇਆ। ਇਸ ਮੈਚ ਦੇ ਪਹਿਲੇ ਅੱਧ ਤੱਕ
ਚੜਦੇ ਪੰਜਾਬ ਦੀ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 34 ਪੁਆਇੰਟ ਬਣਾਏ।
ਜਦਕਿ ਲਹਿੰਦੇ ਪੰਜਾਬ ਭਾਵ ਪਾਕਿਸਤਾਨ ਦੀ ਟੀਮ ਨੇઠ ਇਸ ਮੈਚ ਦੇ ਪਹਿਲੇ ਅੱਧ ਤੱਕ 17
ਅੰਕ ਹੀ ਬਣਾਏ। ਦੂਜੇ ਅੱਧ ਵਿੱਚ ਪਾਕਿਸਤਾਨੀ ਕਬੱਡੀ ਟੀਮ ਦੇ ਖਿਡਾਰੀਆਂ ਨੇ ਇਸ ਮੈਚ
ਵਿੱਚ ਵਾਪਸੀ ਲਿਆਉਣ ਲਈ ਬੇਹੱਦ ਕੋਸ਼ਿਸ਼ ਕੀਤੀ। ਪ੍ਰੰਤੂ ਭਾਰਤੀ ਪੰਜਾਬ ਦੀ ਕਬੱਡੀ
ਟੀਮ ਨੇ ਪਾਕਿਸਤਾਨੀ ਖਿਡਾਰੀਆਂ ਦੀ ਇੱਕ ਨਾ ਚੱਲਣ ਦਿੱਤੀ। ਇਸ ਮੌਕੇ ਤੇ 40 ਸਾਲ ਦੀ
ਉਮਰ ਦੇ ਖਿਡਾਰੀਆਂ ਦਾ ਵੀ ਇੱਕ ਕਬੱਡੀ ਮੈਚ ਕਰਵਾਇਆ ਗਿਆ। ਇਹ ਮੈਚ ਮੁਕਤਸਰ ਦੀ
ਕਬੱਡੀ ਟੀਮ ਨੂੰ 36-30 ਦੇ ਫਰਕ ਨਾਲ ਹਰਾਇਆ। ਇਸ ਮੌਕੇ ਤੇ ਇੱਕ ਪਹਿਲਾ ਕਬੱਡੀ ਮੈਚ
ਵੀ ਹਰਿਆਣਾ ਅਤੇ ਪੰਜਾਬ ਦੀਆਂ ਲੜਕੀਆਂ ਵਿਚਕਾਰ ਖੇਡਿਆ ਗਿਆ।ઠ ਜਿਸ ਵਿੱਚ ਸ:
ਗੁਰਦਾਸ ਸਿੰਘ ਬਾਦਲ ਸਾਬਕਾ ਮੈਂਬਰ ਪਾਰਲੀਮੈਂਟ ਨੇ ਇਸ ਮੌਕੇ ਤੇ ਜੇਤੂ ਖਿਡਾਰੀਆਂ
ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ
ਪੰਜਾਬઠ ਸਰਕਾਰ ਵਲੋਂ ਅਗਲੇ ਸਾਲ ਪੰਜਾਬ ਵਿੱਚ ਵਿਸ਼ਵ ਕਬੱਡੀ ਟੂਰਨਾਮੈਂਟ ਕਰਵਾਉਣ ਦੇ
ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਫੈਂਸਲੇ ਨਾਲ ਪੰਜਾਬ ਦੀ ਇਸ ਪਰੰਪਰਾਗਤ ਖੇਡ
ਕਬੱਡੀ ਨੂੰ ਦੁਨੀਆਂ ਦੇ ਨਕਸ਼ੇ ਤੇ ਲਿਆਉਣ ਲਈ ਸਰਕਾਰ ਦੇ ਇਸ ਫੈਂਸਲੇ ਨਾਲ ਭਾਰੀ ਮਦਦ
ਮਿਲੇਗੀ। ਇਸ ਮੌਕੇ ਤੇ ਬੋਲਦਿਆਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਕੰਦਰ
ਸਿੰਘ ਮਲੂਕਾ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੀਆਂ ਏਸ਼ੀਆਈ
ਖੇਡਾਂ ਵਿੰਚ ਕਬੱਡੀ ਦੀ ਖੇਡ ਨੂੰ ਸ਼ਾਮਿਲ ਕਰਵਾਇਆ ਜਾਵੇ। ਮਲੂਕਾ ਨੇ ਕਿਹਾ ਕਿ
ਪੰਜਾਬ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਵਿਸ਼ਵ ਕਬੱਡੀ ਟੂਰਨਾਮੈਂਟ ਵਿੱਚ ਜੋ ਅਗਲੇ
ਸਾਲ ਹੋਣਾ ਹੈ ਪਹਿਲਾ ਨੰਬਰ ਤੇ ਆਉਣ ਵਾਲੀ ਟੀਮ ਨੂੰ 1 ਕਰੋੜ ਰੁਪਏ, ਦੂਜੇ ਨੰਬਰ ਤੇ
ਆਉਣ ਵਾਲੀ ਟੀਮ ਨੂੰ 50 ਲੱਖ ਰੁਪਏ ਅਤੇ ਤੀਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ 25
ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਮੈਚ ਤੋਂ ਬਾਅਦ ਪਾਕਿਸਤਾਨੀ ਟੀਮ ਨੇ ਚੀਫ
ਰਾਣਾ ਕਰਾਮਤ ਮਕਬੂਲ ਮੈਨੇਜਰઠ ਬਾਕਰ ਅਲੀ ਅਤੇ ਕੈਪਟਨ ਅਮਿਤਾਜ਼ ਆਲਮ ਨੇ ਪੱਤਰਕਾਰਾਂ
ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤ੍ਰੈ ਸ਼ਤਾਬਦੀ
ਸਮਾਗਮਾਂ ਵਿੱਚ ਸ਼ਾਮਿਲઠ ਹੋ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਉਸਦੀ ਜਿੰਨੀ
ਤਾਰੀਫ ਕੀਤੀ ਜਾਵੇ, ਥੋਹੜੀ ਹੈ। ਉਨ੍ਹਾਂ ਕਿਹਾ ਕਿ ਦੋਨਾ ਦੇਸ਼ਾਂ ਵਿਚਕਾਰ ਆਪਸੀ
ਰਿਸ਼ਤਿਆਂઠ ਨੂੰ ਮਜਬੂਤ ਕਰਨ ਲਈ ਦੋਨਾ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀਜ਼ਾ ਸ਼ਰਤਾਂ ਨਰਮ
ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਦੋਨਾ ਦੇਸ਼ਾਂ ਦੇ ਲੋਕ ਇੱਕ ਦੂਸਰੇ ਦੇ ਦੇਸ਼ ਵਿੱਚ
ਅਸਾਨੀ ਨਾਲ ਆ ਜਾ ਸਕਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ: ਜਗਦੀਪ ਸਿੰਘ ਨਕਈ
ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ, ਸ: ਸੁਖਦਰਸ਼ਨ ਸਿੰਘ ਮਰਾੜ ਚੇਅਰਮੈਨ ਪੀ ਏ ਡੀ
ਬੀ, ਸ: ਮਨਜੀਤ ਸਿੰਘ ਬਰਕੰਦੀ ਜਿਲ੍ਹਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੁਭਾਸ਼
ਭਟੇਜਾ ਜਨਰਲ ਸਕੱਤਰ ਪੰਜਾਬ ਭਾਜਪਾ, ਸ: ਤੇਜਿੰਦਰ ਸਿੰਘ ਮਿੱਡੂ ਖੇੜਾ, ਸ: ਜੋਰਾ
ਸਿੰਘ ਮਾਨ ਮੈਂਬਰ ਪਾਰਲੀਮੈਂਟ, ਸ: ਹਰੀ ਸਿੰਘ ਜੀਰਾ ਸਾਬਕਾ ਮੰਤਰੀ, ਸ:ਮਹਿੰਦਰ
ਸਿੰਘ ਰੋਮਾਣਾ, ਸ: ਮਿੱਤ ਸਿੰਘ ਬਰਾੜ ਪ੍ਰਧਾਨ ਨਗਰ ਕੋਂਸਲ, ਸ: ਕੰਵਲਜੀਤ ਸਿੰਘ,
ਰੋਜੀ ਬਰਕੰਦੀ, ਸ: ਮਨਜਿੰਦਰ ਸਿੰਘ ਬਿੱਟੂ, ਸ: ਗੁਰਰਾਜ ਸਿੰਘ ਫੱਤਣਵਾਲਾ, ਜਗਜੀਤ
ਸਿੰਘ ਹਨੀ ਬਰਾੜ ਚੇਅਰਮੈਨ ਮਾਰਕੀਟ ਕਮੇਟੀ ਮੁਕਤਸਰ, ਸ: ਜਗਮੋਹਨ ਸਿੰਘ ਫੱਤਣਵਾਲਾ,
ਸ: ਅਵਤਾਰ ਸਿੰਘ ਵਣਵਾਲਾ, ਸ: ਸਤਿੰਦਰਜੀਤ ਸਿੰਘ ਮੰਟਾਂ, ਸਤੀਸ਼ ਭਟੇਜਾ, ਟਿੱਪਾ
ਸ਼ੇਖੋਂ, ਰਜਤ ਅਗਰਵਾਲ ਡਿਪਟੀ ਕਮਿਸ਼ਨਰ ਮੁਕਤਸਰ, ਸ: ਗੁਰਪ੍ਰੀਤ ਸਿੰਘ ਗਿੱਲ ਐਸ ਐਸ
ਪੀ, ਅਮਰਜੀਤ ਸਿੰਘ ਸ਼ਾਹੀ ਐਸ ਡੀ ਐਮ ਮੁਕਤਸਰ, ਸ: ਗੁਰਦੀਪ ਸਿੰਘ ਵਾਇਸ ਪ੍ਰੈਜੀਡੈਂਟ
ਪੰਜਾਬ ਕਬੱਡੀ ਐਸੋਸੀਏਸ਼ਨ, ਸ: ਗੁਰਭਗਤ ਸਿੰਘ ਸੰਧੂ ਜਿਲ੍ਹਾਂ ਖੇਡ ਅਫਸਰ ਮੁਕਤਸਰ
ਤੋਂ ਇਲਾਵਾ ਸਮੁੱਚੀ ਅਕਾਲੀ ਤੇ ਭਾਜਪਾ ਲੀਡਰਸ਼ਿਪ ਹਾਜ਼ਰ ਸੀ। ਮਲੋਟ ਵਿਖੇ ਗੁਰੂ ਨਾਨਕ
ਦੇਵ ਜੀ ਦੇ ਪ੍ਰਕਾਸ ਪੁਰਬ ਦੇ ਸੰਬੰਧ 'ਚ ਨਗਰ ਕੀਰਤਨ ਕੱਢਿਆ
ਸ਼ੋਏਬ ਦਾ ਖੇਡਣਾ ਸ਼ੱਕ ਦੇ ਘੇਰੇ 'ਚ
ਕਰਾਚੀ , ਬੁੱਧਵਾਰ, 12 ਨਵੰਬਰ 2008

ਪਾਕਿਸਤਾਨ ਦੇ ਤੇਜ ਗੇਂਦਬਾਜ ਸ਼ੋਏਬ ਅਖ਼ਤਰ ਨੂੰ ਇੱਕ ਵਾਰ ਫਿਰ ਫਿਟਨਸ ਸਮੱਸਿਆਵਾਂ ਨੇ
ਘੇਰ ਲਿਆ ਹੈ, ਜਿਸ ਨਾਲ ਉਹਨਾਂ ਦਾ ਅਬੂਧਾਬੀ ਵਿੱਚ ਵੈਸਟਇੰਡੀਜ਼ ਦੇ ਵਿਰੁੱਧ ਤਿੰਨ
ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਖੇਡਣਾ ਸ਼ੱਕੀ ਹੋ ਗਿਆ ਹੈ. ਟੀਮ ਦੇ ਨਾਲ
ਕੱਲ੍ਹ ਅਭਿਆਸ ਦੇ ਦੌਰਾਨ ਸ਼ੋਏਬ ਦੀ ਮਾਸਪੇਸ਼ੀਆ ਵਿੱਚ ਖਿੱਚਾਅ ਆ ਗਿਆ ਸੀ. ਟੀਮ
ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਮੈਚ ਤੋਂ ਪਹਿਲਾਂ ਸ਼ੋਏਬ ਦਾ ਫਿਟਨਸ ਟੈਸਟ
ਹੋਵੇਗਾ. ਉਹਨਾਂ ਨੇ ਕਿਹਾ ਕਿ ਇਸ ਸਮੇਂ ਪੂਰੀ ਤਰ੍ਹਾਂ ਫਿੱਟ ਨਹੀਂ ਹੈ. ਸਾਨੂੰ
ਕੱਲ੍ਹ ਤੱਕ ਇੰਤਜਾਰ ਕਰਨਾ ਹੋਵੇਗਾ. ਸ਼ੋਏਬ ਨੇ ਪਿਛਲੇ ਮਹੀਨੇ ਟੋਰਾਂਟੋ ਵਿੱਚ ਚਾਰ
ਦੇਸ਼ਾਂ ਦੇ ਟੀ 20 ਕੌਮਾਂਤਰੀ ਟੂਰਨਾਮੈਂਟ ਦੇ ਰਾਹੀਂ ਰਾਸ਼ਟਰੀ ਟੀਮ ਵਿੱਚ ਵਾਪਸੀ
ਕੀਤੀ ਹੈ.
ਸਾਈਮੰਡਸ ਨਾਲ ਮਜਬੂਤ ਹੋਵੇਗੀ
ਟੀਮ : ਹੈਡਨ
ਸਿਡਨੀ , ਬੁੱਧਵਾਰ, 12 ਨਵੰਬਰ 2008
ਆਸਟਰੇਲੀਆਈ ਸੀਨੀਅਰ ਬੱਲੇਬਾਜ ਮੈਥਿਊ ਹੈਡਨ ਨੇ ਅੱਜ ਕਿਹਾ ਕਿ ਆਲ ਰਾਊਂਡਰ ਐਂਡ੍ਰਿਊ
ਸਾਈਮੰਡਸ ਦੀ ਵਾਪਸੀ ਨਾਲ ਆਸਟਰੇਲੀਆਈ ਕ੍ਰਿਕਟ ਟੀਮ ਮਜਬੂਤ ਹੋਵੇਗੀ. ਹੈਡਨ ਨੇ ਕਿਹਾ
ਕਿ ਆਸਟਰੇਲੀਆਈ ਖਿਡਾਰੀ ਸਾਰੇ ਵਿਵਾਦਾਂ ਨੂੰ ਭੁਲਾਕੇ ਉਹਨਾਂ ਦੇ ਕਰੀਬੀ ਦੋਸਤ
ਸਾਈਮੰਡਸ ਦਾ ਖੁੱਲ੍ਹੇ ਦਿਲ ਨਾਲ ਟੀਮ ਵਿੱਚ ਸੁਆਗਤ ਕਰਨ ਨੂੰ ਤਿਆਰ ਹਨ. ਸਾਈਮੰਡਸ
ਬ੍ਰਿਸਬੇਨ ਵਿੱਚ ਸ਼ੁਕਰਵਾਰ ਨੂੰ ਹੋਣ ਵਾਲੇ ਟਵੈਂਟੀ 20 ਪ੍ਰਦਰਸ਼ਨ ਮੈਚ ਨਾਲ ਵਾਪਸੀ
ਕਰਨਗੇ ਅਤੇ ਅਜਿਹੀ ਉਮੀਦ ਲਗਾਈ ਜਾ ਰਹੀ ਹੈ ਕਿ ਉਹ ਜਲਦ ਹੀ ਟੈਸਟ ਟੀਮ ਵਿੱਚ ਵਾਪਸੀ
ਕਰ ਸਕਦੇ ਹਨ.ਆਸਟਰੇਲੀਆ ਦਾ ਚੌਣ ਪੈਨਲ ਬ੍ਰਿਸਬੇਨ ਵਿੱਚ ਨਿਊਜ਼ੀਲੈਂਡ ਦੇ ਵਿਰੁੱਧ
ਅਗਲੇ ਹਫ਼ਤੇ ਹੋਣ ਵਾਲੇ ਪਹਿਲੇ ਟੈਸਟ ਦੇ ਲਈ ਟੀਮ ਚੁਣਨ ਨੂੰ ਤਿਆਰ ਹੈ, ਜਿਸ ਵਿੱਚ
ਮੈਚ ਵਿਜੇਤਾ ਹਰਫਨਮੌਲਾ ਖਿਡਾਰੀ ਦੀ ਵਾਪਸੀ ਹੋ ਸਕਦੀ ਹੈ. ਹੈਡਨ ਨੇ ਕਿਹਾ ਕਿ ਮੈਂ
ਚਾਹੁੰਦਾ ਹਾਂ ਕਿ ਜਲਦ ਤੋਂ ਜਲਦ ਸਾਈਮੰਡਸ ਟੀਮ ਦੇ ਵਿੱਚ ਵਾਪਸੀ ਚਾਹੁੰਦਾ ਹਾਂ.
ਗਿੱਦੜਬਾਹਾ
ਹਾਈ ਜੋਨ ਦੀਆਂ ਸਰਦ ਰੁੱਤ ਖੇਡਾਂ ਸਰਕਾਰੀ ਹਾਈ ਸਕੂਲ ਚੋਟੀਆਂ ਵਿਖੇ ਖੇਡਾਂ ਸੁਰੂ

ਫੋਟੋ ਕੈਪਸਨ- ਸਰਕਾਰੀ ਹਾਈ ਸਕੂਲ ਚੋਟੀਆਂ
(ਗਿੱਦੜਬਾਹਾ) ਵਿਖੇ ਜੋਨ ਦੀਆਂ ਸਰਦ ਰੁੱਤ ਦੀਆਂ ਖੇਡਾਂ ਦੀ ਸੁਰੂਆਤ ਸਮੇ ਝੰਡਾ
ਲਹਿਰਾੳਦੇ ਜਸਵੰਤ ਸਿੰਘ ਸਾਬਕਾ ਸਰਪੰਚ, ਪਿੰਸੀਪਲ ਸਾਧੂ ਸਿੰਘ ਰੋਮਾਣਾ ਤੇ ਸੁਭਾਸ
ਗਰਗ ਪ੍ਰਧਾਨ ਹਾਈਂ ਜੋਨ ਗਿੱਦੜਬਾਹਾ ਅਤੇ ਖੇਡਾਂ ਦੇ ਦ੍ਰਿਸ।
ਤਸਵੀਰਾਂ- ਗੁਰਮੀਤ ਮਾਨ
ਗਿੱਦੜਬਾਹਾ 11 ਨਵੰਬਰ (ਗੁਰਮੀਤ ਮਾਨ) ਸਰਕਾਰੀ ਹਾਈਂ ਸਕੂਲ ਚੋਟੀਆਂ (ਗਿੱਦੜਬਾਹਾ)
ਵਿਖੇ ਹਾਈ ਜੋਨ ਦੀਆਂ ਸਰਦ ਰੁੱਤ ਦੀਆਂ ਖੇਡਾਂ ਦਾ ਆਰੰਭ ਬੜੇ ਹੀ ਰੌਚਕ ਤਰੀਕੇ ਨਾਲ
ਮੁੱਖ ਅਧਿਆਪਕ ਸਾਧੂ ਸਿੰਘ ਰੋਮਾਣਾ ਅਤੇ ਸੁਭਾਸ ਗਰਗ ਪ੍ਰਧਾਨ ਹਾਈ ਜੋਨ ਗਿੱਦੜਬਾਹਾ
ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਇਹਨਾ ਖੇਡਾਂ ਦਾ ਉਦਘਾਟਨ ਜਸਵੰਤ ਸਿੰਘ ਸਾਬਕਾ
ਸਰਪੰਚ ਨੇ ਝੰਡਾ ਲਹਿਰਾ ਕੇ ਕੀਤਾ ਅਤੇ ਮਾਰਚ ਮਾਸਟ ਤੋ ਸਲਾਮੀ ਲਈ।ਬਾਅਦ ਵਿੱਚ ਸਕੂਲ
ਦੇ ਵਿਦਿਆਰਥੀਆਂ ਨੇ ਸੱਭਿਆਚਰਕ ਪ੍ਰੋਗਰਾਮ ਵੀ ਪੇਸ ਕੀਤਾ। ਅੱਜ ਲੰਬੀ ਛਾਲ, ਉਚੀ
ਛਾਲ, ਦੌੜਾਂ, ਗੋਲਾ ਸੋੱਟਣਾ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਟ ਸਮੇ ਤੇਜ
ਸਿੰਘ ਦੰਦੀਵਾਲ, ਕਾਮਰੇਡ ਸਾਧੂ ਸਿੰਘ, ਅਜੈਬ ਸਿੰਘ ਸਾਬਕਾ ਪੰਚ ਵੀ ਹਾਜਰ ਸਨ। ਇਸ
ਟੂਰਨਾਮੈਟ ਨੂੰ ਸਫਲ ਬਣਾਉਣ ਲਈ ਸੁਰਿੰਦਰ ਸਿੰਘ, ਰਾਹੁਲ ਸਰਮਾ, ਅਮਰਜੀਤ ਗਿੱਲ,
ਮੋਨਿਕਾ ਦੁੱਗਲ, ਮਨਪ੍ਰੀਤ ਕੌਰ, ਗੁਰਮੇਲ ਸਿੰਘ, ਰਾਜ ਭੁਪਿੰਦਰ ਸਿੰਘ ਅਤੇ ਮਨਜੀਤ
ਕੌਰ ਨੇ ਵਿਸੇਸ ਸਹਿਯੋਗ ਦਿੱਤਾ ਜਿਨਾਂ ਦੀ ਅਗਵਾੲ ਸ੍ਰੀ ਮਤੀ ਪਰਮਜੀਤ ਕੌਰ ਡੀ ਪੀ
ਆਈ ਕਰ ਰਹੇ ਹਨ। ਮੰਚ ਸੰਚਾਲਨ ਦੀ ਜਿੰਮੇਵਾਰੀ ਸ੍ਰੀ ਤੇਜ ਸਿੰਘ ਮਾਸਟਰ ਨੇ ਕੀਤੀ।
ਮਾੜੇ ਹਾਲਾਤਾਂ ਵਿੱਚ ਜਿਲ੍ਹਾ ਪੱਧਰੀ ਖੇਡਾਂ ਵਿੱਚ
ਹਿੱਸਾ ਲੈ ਰਹੇ ਹਨ ਬੱਚੇ
ਮੁਹਾਲੀ, 11 ਨਵੰਬਰ
ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ ਸਮੇਂ ਤੇ ਫੰਡ ਜਾਰੀ ਕੀਤੇ ਜਾਂਦੇ
ਹਨ ਤਾਂ ਜੋ ਸਕੂਲੀ ਪੱਧਰ ਤੇ ਬੱਚਿਆਂ ਵਿੱਚ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕਰਕੇ
ਬੱਚਿਆਂ ਨੂੰ ਵਧੀਆ ਟ੍ਰੇਨਿੰਗ ਦੇ ਕੇ ਦੇਸ਼ ਲਈ ਚੰਗੇ ਖਿਡਾਰੀ ਤਿਆਰ ਕੀਤੇ ਜਾ ਸਕਣ
ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਖੇਡ ਕੇ ਪੰਜਾਬ ਅਤੇ ਹਿੰਦੁਸਤਾਨ ਦਾ ਨਾਂ ਰੌਸ਼ਨ ਕਰਨ
ਪਰ ਮੁਹਾਲੀ ਦੇ ਫੇਜ਼-8 ਵਿੱਚ ਹੋ ਰਹੇ ਬੱਚਿਆਂ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ
ਬਾਰੇ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅਧਿਕਾਰੀਆਂ ਅਤੇ ਸਕੂਲਾਂ ਦੇ
ਅਧਿਆਪਕਾਂ ਦੀ ਲਾਪਰਵਾਹੀ ਅਤੇ ਬੇਰੁਖੀ ਕਾਰਨ ਮੁਹਾਲੀ ਦੇ ਫੇਜ਼-8 ਦੇ ਗ੍ਰਾਉਂਡ ਵਿੱਚ
ਹੋ ਰਹੀਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੱਚੇ ਸੱਟਾਂ ਖਾ-ਖਾ ਕੇ
ਜਖਮੀ ਹੋ ਰਹੇ ਹਨ ਅਤੇ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ
ਸਾਮ੍ਹਣਾ ਕਰ ਰਹੇ ਹਨ। ਅੱਜ ਇਹਨਾਂ ਖੇਡਾਂ ਦੇ ਦੂਜੇ ਦਿਨ ਮੌਕੇ ਤੇ ਹਾਜਿਰ
ਸਮਾਜਸੇਵੀ ਸ੍ਰ: ਸਰਦਾਰਾ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਅਤੇ ਅਧਿਕਾਰੀਆਂ ਵਲੋਂ
ਖੇਡਾਂ ਲਈ ਬਣੇ ਮਾਪਦੰਡਾਂ ਨੂੰ ਅੱਖੋਂ ਪਰੋਖੇ ਰੱਖ ਕੇ ਜਿਲ੍ਹਾ ਪੱਧਰੀ ਖੇਡਾਂ ਵਿੱਚ
ਸਿਰਫ ਡੰਗ ਟਪਾਊ ਕੰਮ ਹੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਖੇਡਾਂ ਲਈ
ਸਾਫ ਸੁਥਰਾ ਗ੍ਰਾਉਂਡ ਅਤੇ ਵਧੀਆ ਟ੍ਰੈਕ ਹੋਣਾ ਜਰੂਰੀ ਹੈ ਪਰ ਇੱਥੇ ਅਧਿਆਪਕਾਂ ਅਤੇ
ਅਧਿਕਾਰੀਆਂ ਵਲੋਂ ਟ੍ਰੈਕ ਨੂੰ ਸਾਫ ਕਰਨ ਦੀ ਜਹਿਮਤ ਵੀ ਨਹੀਂ ਉਠਾਈ ਗਈ ਜਿਸ ਕਾਰਨ
ਦੌੜਾਂ, ਸ਼ਾਟਪੁਟ, ਹਾਈ ਜੰਪ, ਲੰਮੀ ਛਾਲ, ਡਿਸਕਸ ਥ੍ਰੋ, 400 ਮੀਟਰ ਰਿਲੇਅ ਅਤੇ
ਦੌਜੀਆਂ ਖੇਡਾਂ ਦੌਰਾਨ ਕਈ ਬੱਚਿਆਂ ਨੂੰ ਡਿਗ ਕੇ ਸੱਟਾਂ ਲੱਗੀਆਂ। ਹੈਰਾਨੀ ਦੀ ਗੱਲ
ਇਹ ਸੀ ਕਿ ਜਿਲ੍ਹਾ ਪੱਧਰੀ ਖੇਡਾਂ ਹੋਣ ਦੇ ਬਾਵਜੂਦ ਇੱਥੇ ਸੱਟਾਂ ਤੇ ਮਲ੍ਹਮ ਪੱਟੀ
ਲਈ ਫਸਟ ਏਡ ਦਾ ਕੋਈ ਬੰਦੋਬਸਤ ਹੀ ਨਹੀਂ ਸੀ ਜਦੋਂ ਕਿ ਖੇਡਾਂ ਦੌਰਾਨ ਫਸਟ ਏਡ ਜਰੂਰੀ
ਹੁੰਦਾ ਹੈ। ਇਹੀ ਨਹੀਂ ਬੱਚਿਆਂ ਲਈ ਖੇਡਾਂ ਦਾ ਸਾਮਾਨ ਵੀ ਠੀਕ ਨਹੀਂ ਸੀ।ਠੇਕੇਦਾਰ
ਸਰਦਾਰਾ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਨਾ ਤਾਂ ਟ੍ਰੈਕ ਸੂਟ ਦਿੱਤੇ ਗਏ ਅਤੇ ਨਾ
ਹੀ ਇਹਨਾਂ ਲਈ ਕੋਈ ਡ੍ਰੈਸ ਕੋਡ ਨਿਰਧਾਰਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇੱਥੇ ਕੋਈ
ਵਧੀਆ ਕਮੈਂਟੇਟੇਰ ਵੀ ਨਹੀਂ ਸੀ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਇਹ ਖੇਡਾਂ
ਆਯੋਜਿਤ ਹੋ ਰਹੀਆਂ ਹਨ, ਉਹ ਡੰਗ ਟਪਾਊ ਢੰਗ-ਤਰੀਕੇ ਕਾਰਨ ਹਾਸੇ ਅਤੇ ਮਜਾਕ ਦਾ ਵਿਸ਼ਾ
ਬਣ ਰਹੀਆਂ ਹਨ।ਇਸ ਮੌਕੇ ਇਹ ਵੀ ਦੇਖਿਆ ਗਿਆ ਕਿ ਇੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ
ਨਾ ਹੋਣ ਕਾਰਨ ਬੱਚੇ ਹੈਂਡਪੰਪ ਦਾ ਪਾਣੀ ਪੀ ਰਹੇ ਸਨ ਜਦੋਂ ਕਿ ਪੂਰੇ ਪੰਜਾਬ ਭਰ
ਵਿੱਚ ਹੈਂਡਪੰਪਾਂ ਦਾ ਪਾਣੀ ਪੀਣਯੋਗ ਨਹੀਂ ਹੈ। ਬੱਚਿੀਆਂ ਨੇ ਕਿਹਾ ਕਿ ਪੀਣ ਵਾਲੇ
ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਨੂੰ ਮਜਬੂਰੀ ਵਿੱਚ ਇਹ ਪਾਣੀ ਪੀਣਾ ਪੈ
ਰਿਹਾ ਹੈ ਅਤੇ ਇੱਥੇ ਆਰਜੀ ਟਾਇਲਟ ਆਦਿ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ।
ਇਸ ਤੋਂ ਵੀ ਵੱਧ ਕੇ ਜਦੋਂ ਇੱਥੇ 100 ਮੀਟਰ ਅੰਡਰ 17 ਦੀ ਰੇਸ ਚੱਲ ਰਹੀ ਸੀ ਤਾਂ
ਇੱਕ ਥ੍ਰੀ ਵ੍ਹੀਲਰ ਚਾਲਕ ਟ੍ਰੈਕ ਦੇ ਵਿੱਚੋਂ ਹੀ ਆਪਣਾ ਥ੍ਰੀ ਵ੍ਹੀਲਰ ਲੰਘਾ ਕੇ ਲੈ
ਗਿਆ।ਸ੍ਰ: ਸਰਦਾਰਾ ਸਿੰਘ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਸਬੰਧਤ
ਲਾਪਰਵਾਹ ਅਧਿਕਾਰੀਆਂ ਅਤੇ ਅਧਿਆਪਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।ਮੌਕੇ ਤੇ
ਹਾਜਿਰ ਸਪੋਰਟਸ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਜਿਲ੍ਹਾ ਮੁਹਾਲੀ ਦੇ ਮਿਡਲ,
ਐਲੀਮੈਂਟਰੀ ਅਤੇ ਹਾਈ ਸਕੂਲਾਂ ਦੇ ਜੋਨ ਪੱਧਰ ਤੇ ਜੇਤੂ ਖਿਡਾਰੀਆਂ ਦੇ ਜਿਲ੍ਹਾ
ਪੱਧਰੀ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵੱਚ 141 ਸਰਕਾਰੀ, 11
ਏਡਿਡ, 30 ਪਬਲਿਕ ਸਕੂਲਾਂ ਦੇ 350 ਬੱਚੇ ਹਿੱਸਾ ਲੈ ਰਹੇ ਹਨ। ਇੱਥੋਂ ਦੀਆਂ ਕਮੀਆਂ
ਸਬੰਧੀ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨਾਲ
ਸੰਪਰਕ ਨਹੀਂ ਹੋ ਸਕਿਆ।
ਕ੍ਰਿਕਟ ਵਿੱਚ ਭਾਰਤ ਦਾ ਸਿਖਰ
ਭਾਰਤ ਨੇ ਨਾਗਪੁਰ ਟੈਸਟ ਜਿੱਤ ਕੇ ਜਿਸ ਤਰ੍ਹਾਂ ਵਰਲਡ ਚੈਂਪੀਅਨ ਆਸਟ੍ਰੇਲੀਆ ਨੂੰ
2-0 ਨਾਲ ਹਰਾਉਂਦੇ ਹੋਏ ਬਾਰਡਰ-ਗਾਵਸਕਰ ਟ੍ਰਾਫੀ ਤੇ ਆਪਣਾ ਕਬਜਾ ਕੀਤਾ, ਉਸ ਦਾ
ਕਾਫੀ ਸਿਹਰਾ ਸੌਰਭ ਗਾਂਗੁਲੀ ਨੂੰ ਦਿੱਤਾ ਜਾ ਸਕਦਾ ਹੈ। ਇਸ ਲਈ ਨਹੀਂ ਕਿ ਇਸ ਟੈਸਟ
ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਗਾਂਗੁਲੀ ਨੂੰ ਆਖਰੀ ਓਵਰਾਂ ਵਿੱਚ
ਮਹਿੰਦਰ ਸਿੰਘ ਧੋਨੀ ਨੇ ਮੈਚ ਦੀ ਪ੍ਰਤੀਕਾਤਮਕ ਕਪਤਾਨੀ ਸੌਂਪੀ, ਬਲਕਿ ਇਸ ਲਈ ਵੀ ਕਿ
ਆਸਟ੍ਰੇਲੀਆ ਤੋਂ ਪਾਰ ਪਾਉਣ ਲਈ ਅੱਜ ਸਾਡੀ ਟੀਮ ਜਿਸ ਹਮਲਾਵਰਪਨ ਨਾਲ ਲੈਸ ਹੈ, ਉਸ
ਦੀ ਜੜ੍ਹ ਗਾਂਗੁਲੀ ਦੀ ਹੀ ਰੋਪੀ ਹੋਈ ਹੈ।ਅੱਜ ਅਸੀਂ ਆਪਣੀ ਟੀਮ ਵਿੱਚ ਜੋ ਤੇਜ
ਤਤਪਰਤਾ ਦੇਖ ਪਾ ਰਹੇ ਹਾਂ, ਉਸ ਦੀ ਸ਼ੁਰੂਆਤ ਗਾਂਗੁਲੀ ਦੀ ਕਪਤਾਨੀ ਵਾਲੇ ਦਿਨਾਂ
ਵਿੱਚ ਹੋਈ ਸੀ। ਉਹਨੀਂ ਦਿਨੀਂ ਭਾਰਤੀ ਕ੍ਰਿਕਟ ਤੇ ਪੈਸੇ ਦੀ ਬਰਸਾਤ ਵੀ ਹੋਣੀ ਸ਼ੁਰੂ
ਹੋਈ, ਜਿਸ ਦੇ ਕਾਰਨ ਬੀ ਸੀ ਸੀ ਆਈ ਅੱਜ ਅਪਾਰ ਧਨ ਤੇ ਬੈਠਾ ਹੋਇਆ ਹੈ। ਗਾਂਗੁਲੀ ਦਾ
ਭਾਰਤੀ ਕ੍ਰਿਕਟ ਵਿੱਚ ਸਿਰਫ ਇਹ ਯੋਗਦਾਨ ਨਹੀਂ ਹੈ ਕਿ ਉਹ ਸਭ ਤੋਂ ਸਫਲ ਕਪਤਾਨ ਅਤੇ
ਆਕਰਸ਼ਕ ਬੱਲੇਬਾਜ ਰਹੇ, ਬਲਕਿ ਇਹ ਯੋਗਦਾਨ ਜ਼ਿਆਦਾ ਹੈ ਕਿ ਉਹਨਾਂ ਨੇ ਖਿਡਾਰੀਆਂ ਨੂੰ
ਇਸ ਜਜਬੇ ਨਾਲ ਭਰਨ ਦੀ ਕੋਸ਼ਿਸ਼ ਕੀਤੀ ਕਿ ਨਾਮੁਮਕਿਨ ਕੁੱਝ ਵੀ ਨਹੀਂ ਅਤੇ ਨਵੇਂ
ਪ੍ਰਯੋਗ ਵੀ ਰੁਟੀਨ ਦੀ ਤਰ੍ਹਾਂ ਹੋਣ। ਵਰਿੰਦਰ ਸਹਿਵਾਗ ਨੂੰ ਓਪਨਰ ਦੇ ਰੂਪ ਵਿੱਚ
ਖਿਡਾਉਣ ਦੀ ਹਿੰਮਤ ਗਾਂਗੁਲੀ ਨੇ ਕੀਤੀ ਅਤੇ ਦ੍ਰਵਿੜ, ਲਕਸ਼ਮਣ, ਹਰਭਜਨ ਸਿੰਘ ਆਦਿ
ਕ੍ਰਿਕਟਰਾਂ ਨੂੰ ਆਪਣੀਆਂ ਅਸਲੀ ਖੂਬੀਆਂ ਤੋਂ ਜਾਣੂ ਕਰਵਾਉਣ ਵਿੱਚ ਵੀ ਉਹਨਾਂ ਦੀ
ਸਰਗਰਮੀ ਕੰਮ ਆਈ। ਭਾਰਤ ਦੀ ਸਭ ਤੋਂ ਨੌਜਵਾਨ ਕ੍ਰਿਕਟ ਟੀਮ ਗਾਂਗੁਲੀ ਦੀ ਕਪਤਾਨੀ
ਵਿੱਚ ਹੀ ਬਣੀ। ਗਾਂਗੁਲੀ ਨੂੰ ਹਮੇਸ਼ਾ ਇਹ ਅਹਿਸਾਸ ਰਿਹਾ ਹੋਵੇਗਾ ਕਿ ਵੱਡੇ ਬਦਲਾਵਾਂ
ਨਾਲ ਹੀ ਟੀਮ ਦੀ ਸੂਰਤ ਬਦਲੀ ਜਾ ਸਕਦੀ ਹੈ, ਤਾਂ ਹੀ ਉਹਨਾਂ ਦੇ ਰਹਿੰਦੇ ਭਾਰਤੀ
ਕ੍ਰਿਕਟ ਟੀਮ ਲਈ ਵਿਦੇਸ਼ੀ ਕੋਚ ਲਿਆਂਦਾ ਗਿਆ।ਹਾਲਾਂਕਿ ਵਿਦੇਸ਼ੀ ਕੋਚ, ਗ੍ਰੇਗ ਚੈਪਲ
ਦੀ ਮੌਜੂਦਗੀ ਖੁਦ ਗਾਂਗੁਲੀ ਲਈ ਮੁਸ਼ਕਿਲ ਬਣ ਗਈ। ਗਾਂਗੁਲੀ ਨੂੰ ਸਿਰਫ ਇੱਕ ਕ੍ਰਿਕਟਰ
ਜਾਂ ਟੀਮ ਦੇ ਕਪਤਾਨ ਦੇ ਰੂਪ ਵਿੱਚ ਹੀ ਦਰਸਾਇਆ ਨਹੀਂ ਜਾਣਾ ਚਾਹੀਦਾ। ਲੋਕ ਪਸੰਦ
ਕਰਨ ਜਾਂ ਨਾਪਸੰਦ, ਗਾਂਗੁਲੀ ਦੇ ਵਿਅਕਤਿਤਵ ਅਤੇ ਵਿਵਹਾਰ ਵਿੱਚ ਇੱਕ ਤਰ੍ਹਾਂ ਦੀ
ਤੁਰਸ਼ੀ ਸੀ। ਇੱਕ ਖਿਡਾਰੀ ਦੇ ਤੌਰ ਤੇ ਅਜਿਹੀ ਇੰਸਟਿਕਟ ਅੱਜ ਦੇ ਕ੍ਰਿਕਟ ਦੀ ਮੰਗ
ਹੈ, ਪਰ ਇਹਨਾਂ ਕਾਰਨਾਂ ਕਰਕੇ ਗਾਂਗੁਲੀ ਲੋਕਾਂ ਦੀ ਨਾਰਾਜਗੀ ਦੇ ਪਾਤਰ ਬਣੇ। ਟੀਮ
ਦੀ ਜਿੱਤ ਤੇ ਜਦੋਂ ਗਾਂਗੁਲੀ ਆਪਣੀ ਸ਼ਰਟ ਉਤਾਰ ਕੇ ਉਸ ਨੂੰ ਹਵਾ ਵਿੱਚ ਲਹਿਰਾਉਂਦੇ
ਸਨ ਉਦੋਂ ਵੀ, ਅਤੇ ਜਦੋਂ ਉਹ ਖਰਾਬ ਪਰਫਾਰਮ ਕਰਨ ਵਾਲੇ ਖਿਡਾਰੀ ਤੇ ਖੁਲ੍ਹੇਆਮ
ਵਰ੍ਹਦੇ ਸਨ ਉਦੋਂ ਵੀ ਗਾਂਗੁਲੀ ਨੂੰ ਬਹੁਤ ਪਸੰਦ ਨਹੀਂ ਕੀਤਾ ਗਿਆ।ਟੀਮ ਤੋਂ ਬਾਹਰ
ਰਹਿਣ ਤੇ ਸ਼ਾਇਦ ਗਾਂਗੁਲੀ ਨੇ ਇਹਨਾਂ ਗੱਲਾਂ ਨੂੰ ਮਹਿਸੂਸ ਕੀਤਾ ਅਤੇ ਪਰਫਾਰਮੈਂਸ ਦੇ
ਬਲ ਤੇ ਸਮੀਖਕਾਂ ਨੂੰ ਗਲਤ ਸਾਬਿਤ ਕਰਦਿਆਂ ਜਦੋਂ ਦੁਬਾਰਾ ਟੀਮ ਵਿੱਚ ਸ਼ਾਮਿਲ ਹੋਏ,
ਤਾਂ ਲੋਕਾਂ ਨੇ ਉਹਨਾਂ ਨੂੰ ਬਹੁਤ ਸੰਜਮ ਭਰੇ ਖਿਡਾਰੀ ਦੇ ਰੂਪ ਵਿੱਚ ਪਾਇਆ।
ਹਾਲਾਂਕਿ ਇਹ ਤਕਰੀਬਨ ਤੈਅ ਹੈ ਕਿ ਫੈਬ-5 ਕਹਾ ਰਹੇ ਸੌਰਭ ਗਾਂਗੁਲੀ, ਅਨਿਲ ਕੁੰਬਲੇ,
ਵੀ ਵੀ ਐਸ ਲਕਸ਼ਮਣ, ਰਾਹੁਲ ਦ੍ਰਵਿੜ ਅਤੇ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਤੋਂ ਸੰਨਿਆਸ
ਲੈ ਕੇ ਦੁਜੀਆਂ ਭੂਮਿਕਾਵਾਂ ਵਿੱਚ ਜਾਣਾ ਹੈ, ਪਰ ਇਹ ਭੂਮਿਕਾਵਾਂ ਕੀ ਹੋਣਗੀਆਂ, ਇਸ
ਤੇ ਵਿਚਾਰ ਕਰਨਾ ਚਾਹੀਦਾ ਹੈ।ਜੇ ਆਪਣੇ ਤੋਂ ਪਹਿਲਾਂ ਦੇ ਕਈ ਕ੍ਰਿਕਟਰਾਂ ਦੀ ਤਰ੍ਹਾਂ
ਇਹ ਵੀ ਮਾਹਿਰ ਕਮੈਂਟੇਟਰ ਜਾਂ ਕਾਲਮ ਨਵੀਸ ਬਣ ਕੇ ਰਹਿ ਜਾਂਦੇ ਹਨ ਤਾਂ ਇਹ ਉਹਨਾਂ
ਦੇ ਟੈਲੰਟ ਦਾ ਅੱਧਾ-ਅਧੂਰਾ ਇਸਤੇਮਾਲ ਹੀ ਹੋਵੇਗਾ। ਟੀਮ ਨੂੰ ਮਾਂਜਣ ਵਿੱਚ ਉਹਨਾਂ
ਦੇ ਅਨੁਭਵਾਂ ਦਾ ਲਾਭ ਐਕਟਿਵ ਕ੍ਰਿਕਟ ਵਿੱਚ ਚੁੱਕਿਆ ਜਾਣਾ ਚਾਹੀਦਾ ਹੈ।
ਵਨਡੇ 'ਚ ਮਾਹਿਰ ਹੈ ਗਾਂਗੁਲੀ
: ਗਾਵਸਕਰ
ਨਵੀਂ ਦਿੱਲੀ , ਮੰਗਲਵਾਰ, 11 ਨਵੰਬਰ 2008
ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ ਨੇ ਕੱਲ੍ਹ ਕਿਹਾ ਕਿ ਸੌਰਵ
ਗਾਂਗੁਲੀ ਮਹਾਨ ਇੱਕਦਿਨਾ ਖਿਡਾਰੀ ਦੇ ਰੂਪ ਵਿੱਚ ਖੇਡ ਨੂੰ ਅਲਵਿਦਾ ਕਹਿਣਗੇ ਪਰੰਤੂ
ਨਿਰੰਤਰਤਾ ਵਿੱਚ ਕਮੀ ਦੇ ਕਾਰਣ ਖੱਬੇ ਹੱਥ ਦੇ ਇਸ ਸਟਾਇਲਿਸ਼ ਬੱਲੇਬਾਜ ਦੇ ਬਾਰੇ
ਵਿੱਚ ਟੈਸਟ ਕ੍ਰਿਕਟ ਵਿੱਚ ਅਜਿਹਾ ਨਹੀਂ ਆਖਿਆ ਜਾ ਸਕਦਾ ਹੈ. ਕੱਲ੍ਹ ਕੌਮਾਂਤਰੀ
ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਬੰਗਾਲ ਦੇ ਇਸ ਖਿਡਾਰੀ ਦੇ ਬਾਰੇ ਵਿੱਚ ਗਾਵਸਕਰ
ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸਨੇ ਜਿੰਨੀਆਂ ਦੌੜਾਂ ਬਣਾਈਆਂ ਹਨ, ਜਿੰਨੇ ਮੈਨ
ਆਫ ਦੀ ਮੈਚ ਜਿੱਤੇ ਹਨ,ਉਸਦੇ ਮੁਤਾਬਕ ਵਨਡੇ ਸ਼ੈਸਨ ਉੱਤੇ ਉਹ ਮਹਾਨ ਖਿਡਾਰੀ ਹੈ,
ਪਰੰਤੂ ਟੈਸਟ ਵਿੱਚ ਉਸਦਾ ਪੱਧਰ ਥੋੜ੍ਹਾ ਘੱਟ ਹੈ ਕਿਉਂਕਿ ਉਸਦੇ ਪ੍ਰਦਰਸ਼ਨ ਵਿੱਚ
ਨਿਰੰਤਰਤਾ ਨਹੀਂ ਸੀ.
ਆਮਿਰ ਬਣੇ ਕੌਮੀ ਕ੍ਰਿਕਟ ਐਕਡਮੀ ਨਿਦੇਸ਼ਕ
ਨਵੀਂ ਦਿੱਲੀ , ਮੰਗਲਵਾਰ, 11 ਨਵੰਬਰ 2008
ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਆਮਿਰ ਸੋਹੇਲ ਨੂੰ ਕੱਲ੍ਹ ਰਾਸ਼ਟਰੀ
ਕ੍ਰਿਕਟ ਦਾ ਨਿਦੇਸ਼ਕ ਨਿਯੁਕਤ ਕਰ ਦਿੱਤਾ ਗਿਆ. ਖੱਬੇ ਹੱਥ ਦੇ ਇਸ ਬੱਲੇਬਾਜ ਨੇ ਕਿਹਾ
ਕਿ ਦੇਸ਼ ਵਿੱਚ ਖੇਡ ਦੇ ਵਿਕਾਸ ਦੇ ਲਈ ਉਹ ਇਸ ਆਹੁਦੇ ਉੱਤੇ ਨਿਯੁਕਤ ਹੋਣ ਦੇ ਬਾਅਦ
ਕਮੈਂਟ੍ਰੀ ਦੀ ਆਪਣੀ ਵਰਤਮਾਨ ਵਚਨਬੱਧਤਾ ਨੂੰ ਛੱਡ ਦੇਣਗੇ. ਸੋਹੇਲ ਨੇ ਕਿਹਾ ਕਿ ਇਹ
ਪੀਸੀਬੀ ਦੀ ਨੀਤੀ ਹੈ ਕਿ ਉਸਦਾ ਕੋਈ ਵੀ ਖਿਡਾਰੀ ਜਾਂ ਅਧਿਕਾਰੀ ਮੀਡੀਆ ਦੇ ਲਈ ਕੰਮ
ਨਹੀਂ ਕਰ ਸਕਦਾ. ਮੈਂ ਕਮੈਂਟ੍ਰੀ ਦੀ ਕੰਮ ਬਾਅਦ ਵਿੱਚ ਜੇਕਰ ਜਰੂਰਤ ਪਈ ਤਾਂ ਫਿਰ
ਤੋਂ ਸ਼ੁਰੂ ਕਰ ਸਕਦਾ ਹਾਂ. ਪੀਸੀਬੀ ਦੀ ਸੰਚਾਲਨ ਸੰਮਤੀ ਨੇ ਸੁਹੇਲ ਦੇ ਇਲਾਵਾ ਸਲੀਮ
ਅਲਤਾਫ ਨੂੰ ਮੁੱਖ ਪਰਿਚਾਲਨ ਅਧਿਕਾਰੀ ਅਤੇ ਸਾਬਕਾ ਟੈਸਟ ਕਪਤਾਨ ਅਤੇ ਵਿਕਟ ਕੀਪਰ
ਵਸੀਮ ਬਾਰੀ ਨੂੰ ਮਨੁੱਖੀ ਸੰਸਾਧਨ ਨਿਦੇਸ਼ਕ ਨਿਯੁਕਤ ਕੀਤਾ ਹੈ.
ਮੈਨੂੰ ਗੱਲਤ ਸਮਝਿਆ ਗਿਆ:ਗਾਂਗੁਲੀ
ਨਾਗਪੁਰ , 11 ਨਵੰਬਰ 2008
ਸੌਰਵ ਗਾਂਗੁਲੀ ਨੇ ਆਪਣੇ ਕੈਰੀਅਰ ਦਾ ਅੰਤ ਭਲਾਂ ਹੀ ਭਾਰਤ ਦੇ ਸਭ ਤੋਂ ਸਫ਼ਲ ਕਪਤਾਨ
ਦੇ ਰੂਪ 'ਚ ਕੀਤਾ ਹੋਵੇ,ਲੇਕਿਨ ਖੱਬੇ ਹੱਥ ਦੇ ਇਸ ਬੱਲੇਬਾਜ਼ ਦਾ ਮੰਨਣਾ ਹੈ ਕਿ
ਕਪਤਾਨੀ ਦੇ ਦੌਰਾਨ ਉਨ੍ਹਾ ਨੂੰ ਗੱਲਤ ਸਮਝਿਆ ਗਿਆ।ਅੰਤਰਰਾਸ਼ਟਰੀ ਕ੍ਰਿਕਟ ਨੂੰ
ਅਲਵਿਦਾ ਕਹਿਣ ਦੇ ਬਾਅਦ ਗਾਂਗੁਲੀ ਨੇ ਕਿਹਾ ਹੈ ਕਿ ਬੇਸ਼ਕ ਮੇਰੇ ਨਾਲ ਅਜਿਹਾ
ਹੋਇਆ।ਮੈਨੂੰ ਪੂਰ੍ਹੀ ਤਰ੍ਹਾਂ ਨਾਲ ਗੱਲਤ ਸਮਝਿਆ ਗਿਆ।ਮੈਦਾਨ 'ਤੇ ਮੇਰੀ ਭੂਮਿਕਾ
ਨੂੰ ਉਸੇ ਤਰ੍ਹਾਂ ਲਿਆ ਗਿਆ,ਜਿਵੇਂ ਮੈਦਾਨ ਦੇ ਬਾਹਰ,ਜਦੋਂਕਿ ਮੈਦਾਨ ਦੇ ਬਾਹਰ ਮੈਂ
ਬਿਲਕੁਲ ਵਿਅਕਤੀ ਹਾਂ। ਗਾਂਗੁਲੀ ਨੇ ਮੈਦਾਨ 'ਤੇ ਜੋ ਵੀ ਕੀਤਾ ਉਸਦਾ ਬਚਾਅ ਕਰਦੇ
ਹੋਏ ਕਿਹਾ ਹੈ ਕਿ ਉਨ੍ਹਾ ਨੇ ਜੋ ਵੀ ਕੀਤਾ,ਉਸ ਦਾ ਮਕਸਦ ਭਾਰਤ ਨੂੰ ਦੁਨੀਆ 'ਚ ਚੋਟੀ
ਦੀ ਕ੍ਰਿਕਟ ਟੀਮ ਬਨਾਉਣਾ ਸੀ ਅਤੇ ਉਨ੍ਹਾ ਦਾ ਮੰਨਣਾ ਹੈ ਕਿ ਉਹ ਇਸ ਵਿੱਚ ਸਫ਼ਲ ਵੀ
ਰਹੇ।ਗਾਂਗੁਲੀ ਨੇ ਐਨਡੀਟੀਵੀ ਨੂੰ ਕਿਹਾ ਹੈ ਕਿ ਮੇਰੇ ਲਈ ਭਾਰਤੀ ਕ੍ਰਿਕਟ ਨੂੰ
ਦੁਨੀਆ ਦੇ ਨਕਸ਼ੇ 'ਤੇ ਲਿਆਉਣਾ ਸਭ ਤੋਂ ਅਹਿਮ ਚੀਜ਼ ਸੀ।ਮੈਨੂੰ ਲੱਗਦਾ ਹੈ ਕਿ ਇਹ
ਕਰਨਾ ਮੇਰੀ ਜਿੰਮੇਦਾਰੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਮੇਰੇ ਪਾਸ ਅਜਿਹੀ ਟੀਮ
ਹੈ,ਜੋ ਅਜਿਹਾ ਕਰ ਸਕਦੀ ਹੈ।ਉਨ੍ਹਾ ਨੇ ਕਿਹਾ ਹੈ ਕਿ ਇਸ ਲਈ ਮੈਨੂੰ ਅਜਿਹਾ ਸਭ ਕੁੱਝ
ਕਰਨਾ ਸੀ,ਜਿਸ ਨਾਲ ਕ੍ਰਿਕਟ ਦੇਸ਼ ਦੇ ਰੂਪ 'ਚ ਭਾਰਤ ਨੂੰ ਗਰਭ ਹੋਵੇ ਅਤੇ ਅਜਿਹਾ ਹੀ
ਹੋਇਆ।
ਅਮਿੱਟ ਪੈੜਾਂ
ਅਤੇ ਮਿੱਠੀਆਂ ਯਾਦਾਂ ਛੱਡ ਕੇ ਸਮਾਪਤ ਹੋਇਆ 10ਵਾਂ ਸ੍ਰ: ਸੁਖਦੇਵ ਸਿੰਘ ਗਿੱਲ
ਯਾਦਗਾਰੀ ਮੇਲਾ

ਮੁਹਾਲੀ, 10 ਨਵੰਬਰ : ਸ੍ਰ ਸੁਖਦੇਵ ਸਿੰਘ ਗਿੱਲ ਮੈਮੋਰੀਅਲ ਵੈਲਫੇਅਰ ਕਲੱਬ (ਰਜ਼ਿ)
ਮੁਹਾਲੀ ਵੱਲੋਂ ਕਰਵਾਇਆ ਖੇਡਾਂ ਦਾ ਮਹਾਨ ਕੁੰਭ 'ਦਸਵਾਂ ਸ੍ਰ ਸੁਖਦੇਵ ਸਿੰਘ ਗਿੱਲ
ਯਾਦਗਾਰੀ ਖੇਡ ਮੇਲਾ' ਅਮਿੱਟ ਪੈੜਾਂ ਅਤੇ ਮਿੱਠੀਆਂ ਯਾਦਾਂ ਛੱਡਦਾ ਅਗਲੇ ਸਾਲ ਫੇਰ
ਮਿਲਣ ਦਾ ਸੁਨੇਹਾ ਦਿੰਦਾ ਸ਼ਾਨੋ ਸੌਕਤ ਨਾਲ ਸਮਾਪਤ ਹੋ ਗਿਆ। ਕਬੱਬ ਦੇ ਪ੍ਰਧਾਨ
ਫੂਲਰਾਜ ਸਿੰਘ ਐਮ ਸੀ ਅਤੇ ਮੁੱਖ ਪ੍ਰਬੰਧਕ ਸਰਤਾਜ ਸਿੰਘ ਗਿੱਲ ਐਡਵੋਕੇਟ ਦੀ ਦੇਖਰੇਖ
ਹੇਠ ਕਰਵਾਏ ਇਸ ਖੇਡ ਮੇਲੇ ਦੇ ਆਖਰੀ ਦਿਨ ਹਜਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਸਾਹ
ਰੋਕ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦੇ ਭੇੜ ਦੇਖੇ। ਪੰਜਾਬ ਦੀਆਂ ਨਾਮਵਰ
ਅਕੈਡਮੀਆਂ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਖੇਡ ਰਹੇ ਸਨ 51000
ਰੁਪਏ ਦਾ ਪਹਿਲਾ ਇਨਾਮ ਜਿੱਤਣ ਲਈ ਜੂਝੀਆਂ। ਕੈਲਫੋਰਨੀਆ ਰਹਿੰਦੇ ਦੂਲੇ ਅਤੇ ਦੁਨੀਆ
ਦੇ ਸਰਵੋਤਮ ਧਾਵੀ ਸੰਦੀਪ ਸੂਰਖਪੁਰੀਏ ਦੀ ਟੀਮ ਮੀਰੀ ਪੀਰੀ ਕਬੱਡੀ ਅਕੈਡਮੀ
ਕੈਲਫੋਰਨੀਆ ਕਪੂਰਥਲਾ ਨੇ ਕਬੱਡੀ ਕੱਪ ਜਿਤਿਆ ਜਦੋਂਕਿ ਦਸ਼ਮੇਸ਼ ਕਲੱਬ ਕਾਲਖ
(ਲੁਧਿਆਣਾ) ਨੂੰ 41000 ਰੁਪਏ ਦੇ ਦੂਜੇ ਇਨਾਮ ਤੇ ਸਬਰ ਕਰਨਾ ਪਿਆ। ਸੈਮੀਫਾਈਨਲ
ਵਿੱਚ ਹਾਰਨ ਵਾਲੀਆਂ ਹਰਜੀਤ ਤਲਵਾਰ ਕਲੱਬ ਜਗਰਾਉਂ ਅਤੇ ਬੈਦਵਾਨ ਸਪੋਰਟਸ ਅਕੈਡਮੀ
ਮੌਲੀ ਬੈਦਵਾਨ (ਮੁਹਾਲੀ) ਨੂੰ ਤੀਹ ਤੀਹ ਹਜਾਰ ਰੁਪਏ ਇਨਾਮ ਦਿੱਤਾ ਗਿਆ। ਦੂਲਾ
ਕੈਲਫੋਰਨੀਆ ਨੂੰ ਸਭ ਤੋਂ ਵਧੀਆ ਖਿਡਾਰੀ ਦਾ ਇਨਾਮ ਦਿੱਤਾ ਗਿਆ। ਹਰ ਕਬੱਡੀ ਮੈਚ
ਵਿੱਚ ਖਿਡਾਰੀਆਂ ਤੇ ਨੋਟਾਂ ਦੀ ਬਰਸਾਤ ਹੁੰਦੀ ਰਹੀ ਅਤੇ ਲਗਭਗ ਲੱਖ ਰੁਪਏ ਦਰਸ਼ਕਾਂ
ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫਜਾਈ ਵਜੋਂ ਖਿਡਾਰੀਆਂ ਨੂੰ ਦਿੱਤੇ ਗਏ ਅਤੇ ਇਨ੍ਹਾਂ
ਵਿੱਚ ਇਕਬਾਲ ਸਿੰਘ ਗਾਖਲ ਗੋਲਡ ਜਿਮਜ ਵਾਲੇ ਮੋਹਰੀ ਰਹੇ। 300 ਸਾਲਾ ਗੁਰਤਾ ਗੱਦੀ
ਨੂੰ ਸਮਰਪਿਤ ਛੋਟੇ ਛੋਟੇ ਕੇਸਧਾਰੀ ਸਿੱਖ ਬੱਚਿਆਂ ਦੇ ਮੈਚ ਨੇ ਦਰਸ਼ਕਾਂ ਦਾ ਮਨ ਮੋਹ
ਲਿਆ। ਬਾਕੀ ਮੁਕਾਬਲਿਆਂ ਵਿੱਚ ਕਬੱਡੀ 65 ਕਿਲੋ ਵਿੱਚ ਹਮੀਦੀ (ਬਰਨਾਲਾ) ਦੀ ਟੀਮ
ਪਹਿਲੇ ਅਤੇ ਮੌਲੀ ਬੈਦਵਾਨ ਦੀ ਟੀਮ ਦੂਜੇ ਸਥਾਨ ਤੇ ਰਹੀ ਜਦੋਂਕਿ ਕਬੱਡੀ 60 ਕਿਲੋ
ਵਿੱਚ ਦੁਸਾਰਨਾ ਪਹਿਲੇ ਅਤੇ ਮੌਲੀ ਬੈਦਵਾਨ ਦੂਜੇ ਸਥਾਨ ਤੇ ਰਹੇ। ਵਾਲੀਬਾਲ ਵਿੱਚ
ਚੰਡੀਗੜ੍ਹ ਕਲੱਬ ਪਹਿਲੇ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚੰਡੀਗੜ੍ਹ ਦੂਜੇ
ਸਥਾਨ ਤੇ ਰਹੇ। ਸ਼ੂਟਿੰਗ ਬਾਲ ਵਿੱਚ ਖਨਾਲ ਕਲਾ (ਸੰਗਰੂਰ) ਪਹਿਲੇ ਅਤੇ ਸੈਣੀ ਕਲੱਬ
ਚੰਡੀਗੜ੍ਹ ਦੂਜੇ ਸਥਾਨ ਤੇ ਰਹੇ। ਵਿਅਕਤੀਗਤ ਕਰਤਬ ਦਿਖਾਉਣ ਵਾਲਿਆਂ ਨੇ ਤੀਜੇ ਦਿਨ
ਵੀ ਆਪਣੀ ਕਲਾ ਦੇ ਜੌਹਰ ਦਿਖਾਏ। ਬਠਿੰਡੇ ਤੋਂ ਆਏ ਹੌਲਦਾਰ ਮੇਜਰ ਸਿੰਘ ਨੇ ਹੱਥ ਤੇ
ਸਾਈਕਲ ਬੰਨ੍ਹ ਕੇ ਦੰਦਾਂ ਨਾਲ ਚੁੱਕਿਆ ਅਤੇ ਦੰਦਾਂ ਨਾਲ ਹੱਲ ਫੜ੍ਹ ਕੇ ਡੰਡ ਬੈਠਕਾਂ
ਮਾਰੀਆਂ। ਦੋਵਾਂ ਲੱਤਾਂ ਤੋਂ ਹੈਂਡੀਕੈਪ ਸਰਬਜੀਤ ਸਿੰਘ ਸੁਨਾਮ ਬਾਹਾਂ ਸਹਾਰੇ ਤੁਰਿਆ
ਜਦੋਂਕਿ ਭਿੰਡਰ ਕਲਾ (ਮੋਗਾ) ਦੇ ਦਰਸ਼ਨ ਸਿੰਘ ਜੋ ਇੱਕ ਲੱਤ ਤੋਂ ਅਪਾਹਿਜ ਸੀ ਨੇ ਇੱਕ
ਲੱਤ ਨਾਲ ਦੌੜ ਕੇ ਗਰਾਊਂਡ ਦਾ ਚੱਕਰ ਲਗਾਇਆ।ਮੁੱਖ ਮਹਿਮਾਨ ਜਸਜੀਤ ਸਿੰਘ ਬੰਨੀ
ਚੇਅਰਮੈਨ ਪੰਜਾਬ ਰਾਜ ਸਹਿਕਾਰੀ ਬੈਂਕ ਦਾ ਸੁਆਗਤ ਕਰਦਿਆਂ ਕਲੱਬ ਦੇ ਪ੍ਰਧਾਨ ਫੂਲਰਾਜ
ਸਿੰਘ ਐਮ ਸੀ ਨੇ ਕਲੱਬ ਵੱਲੋਂ ਸਾਲ ਭਰ ਕੀਤੇ ਜਾਣ ਵਾਲੇ ਕੰਮਾਂ ਤੇ ਚਾਨਣਾ ਪਾਇਆ।
ਮੁੱਖ ਮਹਿਮਾਨ ਜਸਜੀਤ ਸਿੰਘ ਬੰਨੀ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਵਿਸ਼ਵਾਸ਼ ਦਿਵਾਇਆ
ਕਿ ਅਗਲੇ ਸਾਲ ਤੱਕ ਮੁਹਾਲੀ ਵਿੱਚ ਸਟੇਡੀਅਮ ਬਣ ਕੇ ਤਿਆਰ ਹੋ ਜਾਵੇਗਾ ਅਤੇ ਅਗਲੇ
ਸਾਲ ਇਹ ਖੇਡ ਮੇਲਾ ਸਟੇਡੀਅਮ ਵਿੱਚ ਹੋਵੇਗਾ। ਉਨ੍ਹਾਂ ਨੇ ਕਲੱਬ ਨੂੰ ਇੱਕ ਲੱਖ ਰੁਪਏ
ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਕਬੱਡੀ ਕੱਪ ਦਾ ਪਹਿਲਾ ਇਨਾਮ ਅਮੋਲਕ ਸਿੰਘ
ਗਾਖਲ ਐਮ ਡੀ ਗੋਲਡ ਜਿੰਮਜ ਵੱਲੋਂ ਅਤੇ ਦੂਜਾ ਇਨਾਮ ਨਿਰਮਲ ਸਿੰਘ ਭੰਗੂ ਸੀ ਐਮ ਡੀ
ਪਰਲਜ ਗਰੁੱਪ ਵੱਲੋਂ ਸਪਾਂਸਰ ਕੀਤਾ ਗਿਆ। ਕਲੱਬ ਦੇ ਮੁੱਖ ਪ੍ਰਬੰਧਕ ਸਰਤਾਜ ਸਿੰਘ
ਗਿੱਲ ਐਡਵੋਕੇਟ ਨੇ ਅੰਤ ਵਿੱਚ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਲਈ
ਸਹਿਯੋਗੀ ਸੱਜਣਾਂ ਦਾ ਗਿਲ ਪਰਿਵਾਰ ਵੱਲੋਂ ਧੰਨਵਾਦ ਕੀਤਾ ਅਤੇ ਦਰਸ਼ਕਾਂ ਵੱਲੋਂ
ਦਿੱਤੇ ਵੱਡੇ ਹੁੰਗਾਰੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸਮੁੱਚੇ ਖੇਡ ਮੇਲੇ ਦੀ
ਕਮੈਂਟਰੀ ਅੰਤਰਰਾਸ਼ਟਰੀ ਕਮੈਂਟੇਟਰ ਸੁਰਜੀਤ ਸਿੰਘ ਜੀਤਾ ਕਕਰਾਲੀ, ਸਤਿਨਾਮ ਸਿੰਘ
ਪਟਿਆਲਾ, ਜਗਤਾਰ ਸਿੰਘ ਜੱਗੀ, ਨਰਿੰਦਰ ਅਬਰਾਵਾਂ, ਭੁਪਿੰਦਰ ਸਿੰਘ ਭਿੰਦਾ ਅਤੇ
ਪਰਮਜੀਤ ਸਿੰਘ ਹੈਪੀ ਨੇ ਕੀਤੀ। ਖੇਡ ਮੇਲੇ ਦੇ ਤਿੰਨੋਂ ਦਿਨ ਰੈਫਰੀ ਦੀ ਸੇਵਾ ਹਰਬੰਸ
ਸਿੰਘ ਪੀ ਟੀ ਆਈ, ਬਲਜੀਤ ਸਿੰਘ ਰਤਨਗੜ੍ਹ, ਹਰਮਿੰਦਰ ਸਿੰਘ ਮੱਖਣ, ਪਰਤਜੀਤ ਸਿੰਘ
ਪੰਮਾ, ਹਰਸਿਮਰਨ ਸਿੰਘ ਕਾਲਾ, ਬਲਵਿੰਦਰ ਸਿੰਘ ਭੀਮ, ਰਘਬੀਰ ਸਿੰਘ ਡੀ ਪੀ ਅਤੇ
ਹਰਪ੍ਰੀਤ ਸਿੰਘ ਡੀ ਪੀ ਈ ਨੇ ਨਿਭਾਈ। ਖੇਡ ਮੇਲੇ ਨੂੰ ਸਫਲ ਬਣਾਉਣ ਲਈ ਕਲੱਬ ਦੇ
ਪ੍ਰਧਾਨ ਫੂਲਰਾਜ ਸਿੰਘ ਮੁੱਖ ਪ੍ਰਬੰਧਕ ਸਰਤਾਜ ਸਿੰਘ ਗਿੱਲ ਐਡਵੋਕੇਟ ਅਤੇ ਭੁਪਿੰਦਰ
ਸਿੰਘ ਭਿੰਦਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਰਘਬੀਰ ਸਿੰਘ, ਜਗਤਾਰ ਸਿੰਘ ਜੱਗੀ,
ਹਰਮਿੰਦਰ ਸਿੰਘ ਮੱਖਣ, ਅਕਵਿੰਦਰ ਸਿੰਘ ਗੋਸਲ, ਪਰਮਜੀਤ ਸਿੰਘ ਹੈਪੀ, ਜੋਗਿੰਦਰ ਸਿੰਘ
ਭੂੱਡਾ, ਅਮਰੀਕ ਸਿੰਘ ਬੱਲੋਪੁਰੀ, ਧਰਮਪੁਰ ਸਿੰਘ ਸੰਧੂ, ਹਰਦੀਪ ਸਿੰਘ ਰੰਧਾਵਾ,
ਸੁਦਾਗਰ ਸਿੰਘ ਸੁੰਮੀ, ਇੰਜ਼ ਗੁਰਜੰਟ ਸਿੰਘ, ਪਿਆਰਾ ਸਿੰਘ, ਗੁਰਵਿੰਦਰ ਸਿੰਘ ਬਿੱਟੂ
ਸੋਹਲ, ਦਵਿੰਦਰ ਸਿੰਘ ਜੁਗਨੀ, ਮਹਿੰਦਰ ਸਿੰਘ, ਬਲਵਿੰਦਰ ਸਿੰਘ ਭਾਊ, ਰਣਜੀਤ ਸਿੰਘ,
ਦਲਜੀਤ ਸਿੰਘ ਪਿੰਕਾ, ਸਵਰਨ ਸਿੰਘ ਨੇ ਤਿੰਨੋਂ ਦਿਨ ਬਹੁਤ ਸੁਚੱਜੇ ਢੰਗ ਨਾਲ ਆਪਣੀਆਂ
ਡਿਊਟੀਆਂ ਨਿਭਾਈਆਂ। ਸ੍ਰ ਭਾਗ ਸਿੰਘ ਨੇ ਖਿਡਾਰੀਆਂ ਨੂੰ ਮੁਢਲੀ ਸਹਾਇਤਾ ਦੇਣ ਲਈ
ਤਿੰਨੋਂ ਦਿਨ ਮੁਫਤ ਸੇਵਾ ਕੀਤੀ।
ਵੀਨਸ ਨੇ ਜਿੱਤਿਆ ਸੀਜਨ ਦਾ ਆਖਰੀ ਟੂਰਨਾਮੈਂਟ
ਦੋਹਾ, 10 ਨਵੰਬਰ : ਵੀਨਸ ਵਿਲੀਅਮਸ ਨੇ ਰੂਸ ਦੀ ਵੇਰਾ ਜਵੋਨਾਰੇਵਾ ਨੂੰ 6-7, 6-0,
6-2 ਨਾਲ ਹਰਾ ਕੇ ਡਬਲਿਊ ਟੀ ਏ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕੀਤਾ
ਹੈ।ਅਮਰੀਕਾ ਦੀ ਵੀਨਸ ਨੇ ਇਹ ਖਿਤਾਬ ਪਹਿਲੀ ਵਾਰ ਹਾਸਿਲ ਕੀਤਾ ਹੈ। ਉਹ ਇਸ
ਚੈਂਪੀਅਨਸ਼ਿਪ ਵਿੱਚ ਖੇਡਦਿਆਂ ਪਿਛਲੇ ਦੋ ਮੌਕਿਆਂ ਤੇ ਸੈਮੀਫਾਈਨਲ ਤੱਕ ਪਹੁੰਚੀ ਸੀ।
ਵੀਨਸ ਦੀ ਸ਼ੁਰੂਆਤ ਕੁੱਝ ਸੁਸਤ ਰਹੀ ਅਤੇ ਜਵੋਨਾਰੇਵਾ ਨੇ ਇਸ ਦਾ ਫਾਇਦਾ ਚੁੱਕਦਿਆਂ
ਪਹਿਲਾ ਸੈਟ ਟਾਈਬ੍ਰੇਕਟਰ ਰਾਹੀਂ ਜਿੱਤ ਲਿਆ, ਪਰ ਇਸ ਤੋਂ ਬਾਅਦ ਵੀਨਸ ਨੇ ਆਪਣੀ
ਵਿਰੋਧੀ ਨੂੰ ਮੈਚ ਵਿੱਚ ਪੈਰ ਜਮਾਉਣ ਦਾ ਕੋਈ ਮੌਕਾ ਨਹੀਂ ਦਿੱਤਾ। ਜਿੱਤ ਤੋਂ ਬਾਅਦ
ਵੀਨਸ ਨੇ ਕਿਹਾ ਕਿ ਸੀਜਨ ਦਾ ਅੰਤ ਇਸ ਸ਼ਾਨਦਾਰ ਢੰਗ ਨਾਲ ਕਰਨਾ ਵਾਕਈ ਰੋਮਾਂਚਕ ਹੈ।
ਮੈਨੂੰ ਇਸ ਟੂਰਨਾਮੈਂਟ ਵਿੱਚ ਖੇਡਣ ਦਾ ਮੌਕਾ ਘੱਟ ਹੀ ਮਿਲਿਆ ਹੈ। ਇਸ ਲਈ ਮੈਨੂੰ ਇਸ
ਗੱਲ ਦਾ ਸੰਤੋਸ਼ ਹੈ ਕਿ ਮੈਂ ਵਧੀਆ ਪ੍ਰਦਰਸ਼ਨ ਕੀਤਾ।ਚੈਂਪੀਅਨਸ਼ਿਪ ਵਿੱਚ ਜੇਤੂ ਰਹੀ
ਵੀਨਸ ਨੂੰ 13 ਲੱਖ 40 ਹਜਾਰ ਡਾਲਰ ਮਿਲੇ। ਇਸ ਦੇ ਨਾਲ ਹੀ ਉਹਨਾਂ ਨੇ ਮਾਰਟਿਨਾ
ਨਵਰਾਤਿਲੋਵਾ ਨੂੰ ਪਿੱਛੇ ਛੱਡ ਕੇ ਸਭ ਤੋਂ ਜ਼ਿਆਦਾ ਇਨਾਮ ਜਿੱਤਣ ਵਾਲੀਆਂ ਮਹਿਲਾਵਾ
ਖਿਡਾਰੀਆਂ ਦੀ ਲਿਸਟ ਵਿੱਚ ਚੌਥਾ ਸਥਾਨ ਬਣਾ ਲਿਆ। ਵਿੰਬਲਡਨ ਅਤੇ ਜਿਊਰਿਖ ਤੋਂ ਬਾਅਦ
ਵੀਨਸ ਦਾ ਸਾਲ ਦਾ ਇਹ ਤੀਜਾ ਖਿਤਾਬ ਹੈ।
ਸਾਬਕਾ ਖਿਡਾਰੀਆਂ ਨੇ ਪੌਂਟਿੰਗ ਤੇ ਨਿਸ਼ਾਨਾ ਲਗਾਇਆ
ਮੈਲਬੋਰਨ, 10 ਨਵੰਬਰ : ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰਾਂ ਅਤੇ ਮੀਡੀਆ ਨੇ ਕਪਤਾਨ
ਰਿਕੀ ਪੌਂਟਿੰਗ ਨੂੰ ਸਵਾਰਥੀ ਕਰਾਰ ਦਿੰਦਿਆਂ ਟੀਮ ਤੇ ਖੁਦ ਨੂੰ ਤਵੱਜੋਂ ਦੇਣ ਲਈ
ਉਹਨਾਂ ਦੀ ਸਖਤ ਆਲੋਚਨਾ ਕੀਤੀ ਹੈ।ਪੌਂਟਿੰਗ ਨੂੰ ਪਤਾ ਸੀ ਕਿ ਨਾਗਪੁਰ ਵਿੱਚ ਖੇਡੇ
ਜਾ ਰਹੇ ਅੰਤਿਮ ਟੈਸਟ ਵਿੱਚ ਆਸਟ੍ਰੇਲੀਆ ਦੀ ਮੱਧਮ ਓਵਰ ਗਤੀ ਦੇ ਕਾਰਨ ਉਹਨਾਂ ਤੇ
ਇੱਕ ਮੈਚ ਦੀ ਪਾਬੰਦੀ ਲੱਗ ਸਕਦੀ ਹੈ ਅਤੇ ਅਜਿਹੇ ਵਿੱਚ ਉਹਨਾਂ ਨੇ ਚਾਹ ਦੇ ਆਰਾਮ
ਤੋਂ ਬਾਅਦ ਬ੍ਰੈਟ ਲੀ ਨੂੰ ਗੇਂਦ ਨਾ ਫੜਾ ਕੇ ਕੰਮ ਚਲਾਊ ਸਪਿਨਰਾਂ ਨੂੰ ਹਮਲੇ ਤੇ
ਲਗਾਇਆ ਜਦੋਂਕਿ ਉਸ ਸਮੇਂ ਉਹਨਾਂ ਦੀ ਟੀਮ ਚੰਗੀ ਸਥਿਤੀ ਵਿੱਚ ਸੀ। ਸਾਬਕਾ
ਆਸਟ੍ਰੇਲੀਆਈ ਕਪਤਾਨ ਏਲਨ ਬੋਰਡਰ ਨੇ ਕਿਹਾ ਕਿ ਪੌਂਟਿੰਗ ਨੂੰ ਆਪਣੀ ਮੁਅੱਤਲੀ ਬਾਰੇ
ਨਹੀਂ ਬਲਕਿ ਮੈਚ ਜਿੱਤਣ ਬਾਰੇ ਸੋਚਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਮੈਂ ਨਹੀਂ
ਜਾਣਦਾ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ। ਉਹ ਬਹੁਤ ਚੰਗੀ ਸਥਿਤੀ ਵਿੱਚ ਚਾਹ ਦੇ
ਆਰਾਮ ਲਈ ਗਏ ਪਰ ਓਵਰ ਗਤੀ ਦੀ ਚਿੰਤਾ ਦੇ ਨਾਲ ਮੈਦਾਨ ਤੇ ਵਾਪਸ ਮੁੜੇ। ਉਹਨਾਂ ਨੇ
ਸੁਨਹਿਰਾ ਮੌਕਾ ਗਵਾ ਦਿੱਤਾ।ਸਿਡਨੀ ਮਾਰਨਿੰਗ ਹੇਰਾਲਡ ਵਿੱਚ ਮਸ਼ਹੂਰ ਕ੍ਰਿਕਟ ਲੇਖਕ
ਪੀਟਰ ਰੋਬਕ ਨੇ ਨਿੱਜੀ ਲਾਭ ਲਈ ਦੇਸ਼ ਦੇ ਹਿਤਾਂ ਦਾ ਬਲੀਦਾਨ ਕਰਨ ਲਈ ਪੌਂਟਿੰਗ ਦੀ
ਆਲੋਚਨਾ ਕੀਤੀ। ਉਹਨਾਂ ਲਿਖਿਆ ਹੈ ਕਿ ਆਸਟ੍ਰੇਲੀਆਈ ਕ੍ਰਿਕਟ ਦੇ ਲੰਬੇ ਅਤੇ
ਗੌਰਵਪੂਰਨ ਇਤਿਹਾਸ ਵਿੱਚ ਕਪਤਾਨੀ ਦਾ ਸਭ ਤੋਂ ਬੁਰੇ ਪ੍ਰਦਰਸ਼ਨਾਂ ਵਿੱਚੋਂ ਇਹ ਇੱਕ
ਸੀ। ਟੀਮ ਨੂੰ ਜਿੱਤ ਦਾ ਜੋ ਸ਼ਾਨਦਾਰ ਮੌਕਾ ਮਿਲਿਆ ਸੀ ਰਿਕੀ ਪੌਂਟਿੰਗ ਨੇ ਉਸ ਨੂੰ
ਗਵਾ ਦਿੱਤਾ। ਰੋਬਕ ਨੇ ਕਿਹਾ ਕਿ ਆਸਟ੍ਰੇਲੀਆਈ ਕਪਤਾਨ ਨੇ ਦੁਪਹਿਰ ਦੇ ਸੈਸ਼ਨ ਵਿੱਚ
ਬੇਜੋੜ ਸਵਿੰਗ ਗੇਂਦਬਾਜੀ ਅਤੇ ਪ੍ਰੇਰਣਾਦਾਈ ਸਪਿਨ ਦੇ ਬਲਬੂਤੇ ਤੇ ਮਿਲੀ ਬੜ੍ਹਤ ਦਾ
ਫਾਇਦਾ ਚੁੱਕਣ ਦੀ ਬਜਾਏ ਕੰਮ ਚਲਾਊ ਗੇਂਦਬਾਜਾਂ ਦੀ ਵਰਤੋਂ ਕੀਤੀ। ਇਹ ਮੱਧਮ ਓਵਰ
ਗਤੀ ਨੂੰ ਸੁਧਾਰਨ ਦਾ ਯਤਨ ਸੀ। ਸ਼ਾਇਦ ਇਹ ਅਗਲੇ ਮੈਚ ਤੋਂ ਬਾਹਰ ਰਹਿਣ ਨੂੰ ਲੈ ਕੇ
ਚਿੰਤਿਤ ਸਨ। ਇੱਕ ਹੋਰ ਰੋਜਾਨਾ ਅਖਬਾਰ ਹੇਰਾਲਡ ਸਨ ਨੇ ਕਿਹਾ ਕਿ ਪੌਂਟਿੰਗ ਨੂੰ
ਪਹਿਲਾਂ ਖੁਦ ਦਾ ਬਚਾਅ ਕਰਨ ਲਈ ਆਪਣਾ ਸਿਰ ਸ਼ਰਮ ਨਾਲ ਝੁਕਾ ਦੇਣਾ ਚਾਹੀਦਾ ਹੈ।ਅਖਬਾਰ
ਦੇ ਅਨੁਸਾਰ ਭਾਰਤ ਨੂੰ ਚੌਥੇ ਟੈਸਟ ਵਿੱਚ ਸੰਕਟ ਤੋਂ ਉਭਰਨ ਦਾ ਮੌਕਾ ਦੇ ਕੇ
ਪੌਂਟਿੰਗ ਨੂੰ ਆਪਣਾ ਸਿਰ ਸ਼ਰਮ ਨਾਲ ਝੁਕਾ ਦੇਣਾ ਚਾਹੀਦਾ ਹੈ। ਸਭ ਤੋਂ ਸ਼ਰਮਨਾਕ
ਸਥਿਤੀ 48ਵੇਂ ਓਵਰ ਵਿੱਚ ਪੈਦਾ ਹੋਈ ਜਦੋਂ ਪਿਛਲੇ ਸਾਲ ਤੋਂ ਕਪਤਾਨ ਦੀ ਭੂਮਿਕਾ
ਨਿਭਾ ਰਹੇ ਪੌਂਟਿੰਗ ਅਨੁਕੂਲ ਨਤੀਜੇ ਹਾਸਿਲ ਕਰਨ ਦੀ ਬਜਾਏ ਆਸਟ੍ਰੇਲੀਆ ਦੀ ਮੱਧਮ
ਓਵਰ ਗਤੀ ਨੂੰ ਸੁਧਾਰਨ ਦੇ ਪ੍ਰਤੀ ਚਿੰਤਿਤ ਦਿਖੇ।
ਭਾਰਤ ਨੇ ਆਸਟਰੇਲੀਆ ਨੂੰ 2-0
ਨਾਲ ਦਿੱਤੀ ਮਾਤ -ਸੌਰਵ ਗਾਂਗੁਲੀ ਨੇ ਅੰਤਰਰਾਸ਼ਟੀ ਕ੍ਰਿਕਟ ਨੂੰ ਕਿਹਾ ਅਲਵਿਦਾ
ਨਾਗਪੁਰ/ਬਿਊਰੋ ਨਿਊਜ਼
ਭਾਰਤੀ ਟੀਮ ਨੇ ਆਸਟਰੇਲੀਆ ਨੂੰ ਟੈਸਟ ਸਿਰੀਜ਼ ਵਿਚ 2-0 ਨਾਲ ਮਾਤ ਦੇ ਕੇ ਵਿਸ਼ਵ
ਚੈਪੀਅਨ ਟੀਮ ਦਾ ਗਰੂਰ ਤੋੜ ਦਿੱਤਾ ਹੈ। ਇਸ ਹਾਰ ਦੀ ਟੀਸ ਰਿਕੀ ਪੌਟਿੰਗ ਦੀ ਟੀਮ
ਨੂੰ ਲੰਮੇਂ ਸਮੇਂ ਤੱਕ ਯਾਦ ਰਹੇਗੀ। ਦੂਜੀ ਪਾਰੀ ਵਿਚ ਆਸਟਰੇਲੀਆਈ ਟੀਮ 382 ਰਨਾਂ
ਦੇ ਸਕੋਰ ਦਾ ਪਿੱਛਾ ਕਰਦਾ ਹੋਏ ਪੰਜਵੇਂ ਅਤੇ ਆਖਰੀ ਦਿਨ 209 ਰਨ ਬਣਾ ਕੇ ਮੁੱਦੇ
ਮੂੰਹ ਗਿਰ ਗਈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 7 ਸਾਲਾਂ ਬਾਅਦ ਬਾਰਡਰ-ਗਵਾਸਕਰ
ਟਰਾਫੀ 'ਤੇ ਕਬਜ਼ਾ ਕਰ ਲਿਆ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਭਾਰਤੀ ਟੀਮ
ਨੇ ਜਦੋਂ ਜਿੱਤ ਹਾਸਿਲ ਕੀਤੀ ਤਦ ਮੈਦਾਨ ਵਿਚ ਆਪਣਾ ਆਖਰੀ ਮੈਚ ਖੇਡ ਰਹੇ ਸੌਰਵ
ਗਾਂਗੁਲੀ ਦੇ ਹੱਥ ਕਮਾਨ ਸੀ। ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕੈਰੀਅਰ ਨੂੰ ਲੈ ਕੇ ਇਸ
ਸਿਰੀਜ਼ ਵਿਚ ਕੁੰਬਲੇ ਤੋਂ ਬਾਅਦ ਅਲਵਿਦਾ ਕਹਿਣ ਵਾਲੇ ਭਾਰਤ ਦੇ ਸਫਲ ਕਪਤਾਨ ਸੌਰਵ
ਗਾਂਗੁਲੀ ਨੇ ਵੀ ਅੱਜ ਆਪਣਾ ਆਖਰੀ ਮੈਚ ਖੇਡਿਆ। ਧੋਨੀ ਨੇ ਮੈਚ ਦੇ ਆਖਰੀ ਪਲਾਂ ਵਿਚ
ਸੌਰਵ ਨੂੰ ਸਨਮਾਨ ਬਖਸ਼ਦਿਆਂ ਹੋਇਆ ਟੀਮ ਦੀ ਵਾਗਡੌਰ ਸੌਂਪੀ। ਇਹ ਵੀ ਇੱਕ ਸੰਜੋਗ ਹੀ
ਸੀ ਕਿ ਗਾਂਗੁਲੀ ਨੇ ਅੱਜ ਤੋਂ ਅੱਠ ਸਾਲ ਪਹਿਲਾਂ ਇਸੇ ਦਿਨ ਭਾਰਤ ਦੀ ਕਪਤਾਨੀ ਸਾਂਭੀ
ਸੀ। ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਤਾੜੀਆਂ ਮਾਰ ਕੇ ਸੌਰਵ ਗਾਂਗੁਲੀ ਨੂੰ ਅਲਵਿਦਾ
ਕਿਹਾ। ਜਦੋਂ ਕਿ 4 ਮੈਚਾਂ ਦੀ ਭਾਰਤ-ਆਸਟਰੇਲੀਆ ਟੈਸਟ ਸਿਰੀਜ਼ ਵਿਚ ਪੌਟਿੰਗ ਦੀ ਟੀਮ
ਨੂੰ 2-0 ਨਾਲ ਮਾਤ ਦੇਣ ਵਿਚ ਪੂਰੀ ਟੀਮ ਨੇ ਅਹਿਮ ਭੂਮਿਕਾ ਨਿਭਾਈ। ਸ਼ਾਨਦਾਰ
ਗੇਂਦਬਾਜ਼ੀ ਕਰਦਿਆਂ ਹਰਭਜਨ ਸਿੰਘ ਭੱਜੀ ਨੇ ਚਾਰ ਵਿਕਟਾਂ ਲਈਆਂ। ਜਦੋਂ ਕਿ ਮਿਸ਼ਰਾ ਨੇ
3 ਅਤੇ ਈਸ਼ਾਂਤ ਸ਼ਰਮਾ ਨੇ ਦੋ ਨੂੰ ਮੈਦਾਨ ਤੋਂ ਬਾਹਰ ਦਾ ਰਸਤਾ ਦਿਖਾਇਆ।
ਧੋਨੀ ਨੇ ਬਣਾਈ ਜਿੱਤ ਦੀ ਹੈਟ੍ਰਿਕ
ਨਵੀਂ ਦਿੱਲੀ, ਸੋਮਵਾਰ, 10 ਨਵੰਬਰ 2008
ਕਿਸਮਤ ਦੇ ਅਮੀਰ ਭਾਰਤ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਨਾਗਪੁਰ ਵਿਚ
ਆਸਟ੍ਰੇਲੀਆ ਖਿਲਾਫ ਆਪਣੇ ਤੀਜੇ ਟੈਸਟ ਵਿਚ ਟੀਮ ਦੀ ਅਗੁਵਾਈ ਕਰਦਿਆਂ ਜਿੱਤ ਦੀ
ਹੈਟ੍ਰਿਕ ਪੂਰੀ ਕੀਤੀ.ਧੋਨੀ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਇੱਥੇ ਆਸਟ੍ਰੇਲੀਆ ਨੂੰ
172 ਦੌੜਾਂ ਨੂੰ ਹਰਾਕੇ ਚਾਰ ਮੈਚਾਂ ਦੀ ਲੜ੍ਹੀ 2-0 ਨਾਲ ਜਿੱਤੀ ਅਤੇ
ਬਾਰਡਰ-ਗਾਵਸਕਰ ਟ੍ਰਾਫੀ ਆਪਣੇ ਨਾਂ ਕੀਤੀ ਜਿਸ ਨਾਲ ਇਸ ਵਿਕਟ ਕੀਪ ਬੱਲੇਬਾਜ ਨੇ
ਆਪਣੇ ਟੈਸਟ ਮੈਚਾਂ ਵਿਚ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ.ਧੋਨੀ ਨੇ ਅਜੇ ਤੱਕ ਇਸ ਤੋਂ
ਪਹਿਲਾਂ ਦੋ ਟੈਸਟ ਮੈਚਾਂ ਵਿਚ ਟੀਮ ਦੀ ਅਗੁਵਾਈ ਕੀਤੀ ਸੀ ਜਿੰਨ੍ਹਾਂ ਵਿਚ ਭਾਰਤ
ਜਿੱਤਿਆ ਸੀ ਅਤੇ ਅਨਿਲ ਕੁੰਬਲੇ ਦੇ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਤੋਂ ਮਗਰੋਂ
ਉਹਨਾਂ ਨੂੰ ਇੱਕ ਦਿਨਾ 20-20 ਟੀਮ ਤੋਂ ਮਗਰੋਂ ਹੁਣ ਟੈਸਟ ਟੀਮ ਦੀ ਕਪਤਾਨੀ ਵੀ
ਸੌਂਪ ਦਿੱਤੀ ਗਈ ਹੈ.ਇਸ ਸਾਲ ਅਪ੍ਰੈਲ ਵਿਚ ਧੋਨੀ ਨੇ ਦੱਖਣੀ ਅਫਰੀਕਾ ਖਿਲਾਫ ਕਾਨਪੁਰ
ਵਿਚ ਆਪਣੇ ਪਹਿਲੇ ਟੈਸਟ ਮੈਚ ਵਿਚ ਟੀਮ ਇੰਡੀਆ ਨੂੰ ਜਿੱਤ ਪ੍ਰਦਾਨ ਕੀਤੀ ਸੀ.ਇਸ ਤੋਂ
ਮਗਰੋਂ ਕੁੰਬਲੇ ਦੀ ਸੱਟ ਕਾਰਣ ਉਹਨਾਂ ਨੂੰ ਆਸਟ੍ਰੇਲੀਆ ਖਿਲਾਫ 17 ਅਕਤੂਬਰ ਨੂੰ
ਮੋਹਾਲੀ ਵਿਚ ਹੋਏ ਦੂਜੇ ਟੈਸਟ ਮੈਚ ਵਿਚ ਟੀਮ ਦੀ ਕਮਾਨ ਸੌਂਪੀ ਗਈ ਜਿਸ ਵਿਚ ਭਾਰਤ
ਨੇ ਰਿੱਕੀ ਪੋਂਟਿੰਗ ਦੀ ਟੀਮ ਨੂੰ 320 ਦੌੜਾਂ ਨਾਲ ਹਰਾਇਆ ਸੀ ਜੋ ਇਸ ਵਿਸ਼ਵ
ਚੈਂਪੀਅਨ ਟੀਮ ਖਿਲਾਫ ਉਸ ਦੀ ਸੱਭ ਤੋਂ ਵੱਡੀ ਜਿੱਤ ਸੀ.
ਐੱਸਏਡੀ ਹੁਣ ਦਿੱਲੀ 'ਚ
ਨਵੀਂ ਦਿੱਲੀ , ਸੋਮਵਾਰ, 10 ਨਵੰਬਰ 2008
ਦਿੱਲੀ ਵਿਧਾਨ ਸਭਾ ਦੀਆਂ ਚੌਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਨਜਰ ਪੰਜਾਬੀ
ਵੋਟਰਾਂ ਉੱਤੇ ਹੈ, ਜਿਹਨਾਂ ਨੂੰ ਲੁਭਾਉਣ ਦੇ ਲਈ ਉਹ ਸਿੱਖ ਵਿਰੋਧੀ ਦੰਗਾ ਪੀੜ੍ਹਤਾਂ
ਦਾ ਪੁਨਰਵਾਸ ਦੰਗਿਆਂ ਦੇ ਆਰੋਪੀਆਂ ਨੂੰ ਸਜਾ ਅਤੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਕੰਮ
ਕਾਜ ਦੀ ਦੂਜੀ ਭਾਸ਼ਾ ਦਾ ਦਰਜ ਦਿੱਤੇ ਜਾਣ ਦੀ ਮੰਗ ਉਠਾਵੇਗਾ.
ਰਾਸ਼ਟਰੀ ਰਾਜਧਾਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਹਾਲਾਂਕਿ ਚਾਰ ਸੀਟਾਂ ਉੱਤੇ ਚੌਣ ਲੜ੍ਹ
ਰਿਹਾ ਹੈ ਪਰੰਤੂ ਉਹ ਆਪਣੀ ਗਠਜੋੜ ਸਹਿਯੋਗੀ ਭਾਜਪਾ ਦੇ ਲਈ ਸਿੱਖਾਂ ਅਤੇ ਪੰਜਾਬੀ
ਵੋਟਰਾਂ ਨੂੰ ਲੁਭਾਉਣ ਵਿੱਚ ਕੋਈ ਕਸਰ ਨਹੀਂ ਛੱਡੇਗਾ. ਸ਼੍ਰੋਮਣੀ ਅਕਾਲੀ ਦਲ ਦੀ
ਦਿੱਲੀ ਇਕਾਈ ਦੇ ਪ੍ਰਮੁੱਖ ਮਨਜੀਤ ਸਿੰਘ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਸਿੱਖ
ਸਮੁਦਾਇ ਦੀਆਂ ਸਮੱਸਿਆਵਾਂ ਸੁਲਝਾਉਣ ਵਿੱਚ ਅਸਫ਼ਲ ਰਹੀ ਹੈ. ਦਲ ਨੇ ਭਾਜਪਾ ਨੂੰ ਕਿਹਾ
ਹੈ ਕਿ ਜਲਦ ਹੀ ਰਿਲੀਜ ਹੋਣ ਜਾ ਰਹੇ ਭਾਜਪਾ ਦੇ ਘੋਸ਼ਣਾ ਪੱਤਰ ਵਿੱਚ ਸਿੱਖ ਸਮੁਦਾਇ
ਸੰਬੰਧਿਤ ਉਸਦੀਆਂ ਮੰਗਾਂ ਨੂੰ ਸ਼ਾਮਲ ਕੀਤਾ ਜਾਵੇ.
ਨਾਗਪੁਰ ਟੈਸਟ
ਆਸਟ੍ਰੇਲੀਆ ਅੱਗੇ 382 ਦੌੜਾਂ ਦਾ ਟੀਚਾ
ਨਾਗਪੁਰ, 9 ਨਵੰਬਰ : ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਆਖਰੀ ਟੈਸਟ ਮੈਚ ਦੇ
ਚੌਥੇ ਦਿਨ ਵੀਰੇਂਦਰ ਸਹਿਵਾਗ ਦੀ ਸ਼ਾਨਵਾਰ ਬੱਲੇਬਾਜ਼ੀ ਦੀ ਬਦੌਲਤ ਭਾਰਤੀ ਟੀਮ ਦੂਜੀ
ਪਾਰੀ ਵਿਚ 295 ਦੌੜਾਂ ਬਣਾਉਣ ਵਿਚ ਸਫਲ ਰਹੀ ਅਤੇ ਆਸਟ੍ਰੇਲੀਆ ਨੂੰ ਜਿੱਤ ਲਈ 382
ਦੌੜਾਂ ਦਾ ਟੀਚਾ ਦਿੱਤਾ। ਇਕ ਸਮੇਂ ਭਾਰਤ ਦੇ ਸਟਾਰ ਬੱਲੇਬਾਜ਼ ਸਚਿਨ ਤੇਂਦੁਲਕਰ,
ਰਾਹੁਲ ਦ੍ਰਾਵਿੜ, ਵੀ. ਵੀ. ਐਸ. ਲਕਸ਼ਮਣ ਅਤੇ ਸੌਰਵ ਗਾਂਗੁਲੀ ਦੇ ਇਕ ਮਗਰੋਂ ਇਕ ਦੇ
ਆਊਟ ਹੋ ਜਾਣ 'ਤੇ ਭਾਰਤੀ ਪਾਰੀ ਲੜਖੜਾਉਂਦੀ ਨਜ਼ਰ ਆ ਰਹੀ ਸੀ ਪਰ ਮਹਿੰਦਰ ਸਿੰਘ ਧੋਨੀ
ਨੇ ਪਾਰੀ ਨੂੰ ਸੰਭਾਲਿਆ। ਮਹਿੰਦਰ ਸਿੰਘ ਧੋਨੀ ਨੇ 55 ਅਤੇ ਹਰਭਜਨ ਸਿੰਘ ਨੇ 52
ਦੌੜਾਂ ਬਣਾਈਆਂ। ਪਹਿਲੀ ਪਾਰੀ ਵਿਚ 86 ਦੌੜਾਂ ਦੀ ਲੀਡ ਸਦਕਾ ਭਾਰਤ ਇਕ ਮਜ਼ਬੂਤ ਸਕੋਰ
ਹਾਸਲ ਕਰਨ ਵਿਚ ਸਫਲ ਰਿਹਾ। ਅੱਜ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਬਿਨਾਂ ਕਿਸੇ
ਨੁਕਸਾਨ ਦੇ 13 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਜ਼ੋਰਦਾਰ ਸ਼ੁਰੂਆਤ ਦੇ
ਬਾਵਜੂਦ ਭਾਰਤੀ ਪਾਰੀ ਲੜਖੜਾ ਗਈ। ਖਰਾਬ ਫਾਰਮ ਵਿਚੋਂ ਲੰਘ ਰਹੇ ਰਾਹੁਲ ਦ੍ਰਾਵਿੜ
ਅੱਜ ਵੀ ਕੁਝ ਨਾ ਕਰ ਸਕੇ ਤੇ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਏ। ਸਚਿਨ ਨੇ 12,
ਲਕਸ਼ਮਣ ਨੇ 4 ਅਤੇ ਸੌਰਵ ਗਾਂਗੁਲੀ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ। ਆਸਟ੍ਰੇਲੀਆ
ਵਲੋਂ ਵਾਟਸਨ ਤੇ ਕ੍ਰੇਜਾ ਨੇ 4-4 ਵਿਕਟਾਂ ਲਈਆਂ।
|
![]() |
|
![]() |
|
|||||||
|
| ਆਸਟ੍ਰੇਲੀਆ ਦੂਜੀ ਪਾਰੀ |
| ਬੱਲੇਬਾਜ | ਸਥਿੱਤੀ | ਰਨ | ਬਾਲਾਂ | ਚੌਕੇ | ਛੱਕੇ |
|---|---|---|---|---|---|
| ਐਮ ਹੈਡਨ | ਨਾਬਾਦ | 5 | 7 | 1 | 0 |
| ਸਾਇਮਨ ਕਤਿੱਚ | ਨਾਬਾਦ | 8 | 2 | 2 | 0 |
| ਕੁਲ: 13/0 (1.3) | | ਰਨ ਰੇਟ: 8.67 | | ਵਾਧੂ: 0 (ਵਾਇ- 0, ਵਾਈਡ- 0, ਨੋ ਬਾਲ- 0, ਲੈਗ ਵਾਇ- 0, ਜੁਰਮਾਨਾ - 0) |
| ਵਿਕਟਾਂ ਡਿੱਗੀਆਂ |
| ਗੇਂਦਬਾਜ | ਓਵਰ | ਮੇਡਨ | ਰਨ | ਵਿਕਟ | ਵਾਈਡ | ਨੋ ਬਾਲ |
|---|---|---|---|---|---|---|
| ਜਹੀਰ ਖਾਨ | 1.0 | 0 | 13 | 0 | 0 | 0 |
| ਈਸ਼ਾਂਤ ਸ਼ਰਮਾਂ | 0.3 | 0 | 0 | 0 | 0 | 0 |
| ਭਾਰਤ ਦੂਜੀ ਪਾਰੀ |
| ਬੱਲੇਬਾਜ | ਸਥਿੱਤੀ | ਰਨ | ਬਾਲਾਂ | ਚੌਕੇ | ਛੱਕੇ |
|---|---|---|---|---|---|
| ਵੀ ਸਹਿਵਾਗ | ਕੈ. ਬੀ ਹੈਡਨ ਬੋ. ਬ੍ਰੈਟ ਲੀ | 92 | 107 | 10 | 1 |
| ਮੁਰਲੀ ਵਿਜੈ | ਐਲਬੀਡਬਲਿਊ ਸ਼ੇਨ ਵਾਟਸਨ | 41 | 81 | 5 | 0 |
| ਰਾਹੁਲ ਦ੍ਰਵਿੜ | ਕੈ. ਬੀ ਹੈਡਨ ਬੋ. ਸ਼ੇਨ ਵਾਟਸਨ | 3 | 18 | 0 | 0 |
| ਸਚਿਨ ਤੇਂਦੁਲਕਰ | ਰਨ ਆਉਟ ਸੀ ਐਲ ਵ੍ਹਾਈਟ | 12 | 55 | 1 | 0 |
| ਵੀਵੀਐਸ ਲਕਸ਼ਮਣ | ਬੋਲਡ ਜੇਸਨ ਕ੍ਰੇਝਾ | 4 | 34 | 0 | 0 |
| ਸੌਰਭ ਗਾਂਗੁਲੀ | ਕੈਚ ਐਂਡ ਬੋਲਡ ਜੇਸਨ ਕ੍ਰੇਝਾ | 0 | 1 | 0 | 0 |
| ਮਹਿੰਦਰ ਧੋਨੀ | ਕੈ. ਮੈਕ ਹਸੀ ਬੋ. ਜੇਸਨ ਕ੍ਰੇਝਾ | 55 | 81 | 4 | 0 |
| ਹਰਭਜਨ ਸਿੰਘ | ਬੋਲਡ ਸ਼ੇਨ ਵਾਟਸਨ | 52 | 94 | 5 | 0 |
| ਜਹੀਰ ਖਾਨ | ਕੈ. ਬੀ ਹੈਡਨ ਬੋ. ਜੇਸਨ ਕ੍ਰੇਝਾ | 6 | 11 | 1 | 0 |
| ਅਮਿਤ ਮਿਸ਼੍ਰਾ | ਬੋਲਡ ਸ਼ੇਨ ਵਾਟਸਨ | 7 | 8 | 1 | 0 |
| ਈਸ਼ਾਂਤ ਸ਼ਰਮਾਂ | ਨਾਬਾਦ | 1 | 9 | 0 | 0 |
| ਕੁਲ: 295/10 (82.4) | | ਰਨ ਰੇਟ: 3.57 | | ਵਾਧੂ: 22 (ਵਾਇ- 6, ਵਾਈਡ- 6, ਨੋ ਬਾਲ- 2, ਲੈਗ ਵਾਇ- 3, ਜੁਰਮਾਨਾ - 5) |
| ਵਿਕਟਾਂ ਡਿੱਗੀਆਂ |
| 1-116(28.2), 2-132(33.0), 3-142(35.1), 4-163(47.1), 5-163(47.2), 6-166(49.5), 7-274(77.1), 8-286(79.2), 9-288(80.1), 10-295(82.4) |
| ਗੇਂਦਬਾਜ | ਓਵਰ | ਮੇਡਨ | ਰਨ | ਵਿਕਟ | ਵਾਈਡ | ਨੋ ਬਾਲ |
|---|---|---|---|---|---|---|
| ਐਮ ਜੌਹਨਸਨ | 14.0 | 4 | 22 | 0 | 0 | 0 |
| ਬ੍ਰੈਟ ਲੀ | 10.0 | 3 | 27 | 1 | 0 | 2 |
| ਜੇਸਨ ਕ੍ਰੇਝਾ | 31.0 | 3 | 143 | 4 | 0 | 0 |
| ਸ਼ੇਨ ਵਾਟਸਨ | 15.4 | 2 | 42 | 4 | 1 | 1 |
| ਸੀ ਐਲ ਵ੍ਹਾਈਟ | 2.0 | 0 | 15 | 0 | 1 | 1 |
| ਮੈਕ ਹਸੀ | 4.0 | 2 | 3 | 0 | 0 | 0 |
| ਐਮ ਕਲਾਰਕ | 6.0 | 1 | 29 | 0 | 0 | 0 |
| ਆਸਟ੍ਰੇਲੀਆ ਪਹਿਲੀ ਪਾਰੀ |
| ਬੱਲੇਬਾਜ | ਸਥਿੱਤੀ | ਰਨ | ਬਾਲਾਂ | ਚੌਕੇ | ਛੱਕੇ |
|---|---|---|---|---|---|
| ਐਮ ਹੈਡਨ | ਰਨ ਆਉਟ ਮੁਰਲੀ ਵਿਜੈ | 16 | 26 | 3 | 0 |
| ਸਾਇਮਨ ਕਤਿੱਚ | ਐਲਬੀਡਬਲਿਊ ਜਹੀਰ ਖਾਨ | 102 | 189 | 9 | 0 |
| ਰਿਕੀ ਪੋਂਟਿੰਗ | ਬੋਲਡ ਹਰਭਜਨ ਸਿੰਘ | 24 | 41 | 3 | 0 |
| ਮੈਕ ਹਸੀ | ਰਨ ਆਉਟ ਮੁਰਲੀ ਵਿਜੈ | 90 | 229 | 8 | 0 |
| ਐਮ ਕਲਾਰਕ | ਕੈ. ਮਹਿੰਦਰ ਧੋਨੀ ਬੋ. ਈਸ਼ਾਂਤ ਸ਼ਰਮਾਂ | 8 | 44 | 1 | 0 |
| ਸ਼ੇਨ ਵਾਟਸਨ | ਬੋਲਡ ਹਰਭਜਨ ਸਿੰਘ | 2 | 22 | 0 | 0 |
| ਬੀ ਹੈਡਨ | ਕੈ. ਰਾਹੁਲ ਦ੍ਰਵਿੜ ਬੋ. ਅਮਿਤ ਮਿਸ਼੍ਰਾ | 28 | 80 | 2 | 0 |
| ਸੀ ਐਲ ਵ੍ਹਾਈਟ | ਕੈ. ਵੀ ਸਹਿਵਾਗ ਬੋ. ਹਰਭਜਨ ਸਿੰਘ | 46 | 133 | 4 | 0 |
| ਜੇਸਨ ਕ੍ਰੇਝਾ | ਐਲਬੀਡਬਲਿਊ ਈਸ਼ਾਂਤ ਸ਼ਰਮਾਂ | 5 | 21 | 0 | 0 |
| ਐਮ ਜੌਹਨਸਨ | ਕੈ. ਜਹੀਰ ਖਾਨ ਬੋ. ਅਮਿਤ ਮਿਸ਼੍ਰਾ | 5 | 25 | 0 | 0 |
| ਬ੍ਰੈਟ ਲੀ | ਨਾਬਾਦ | 1 | 4 | 0 | 0 |
| ਕੁਲ: 355/10 (134.4) | | ਰਨ ਰੇਟ: 2.64 | | ਵਾਧੂ: 28 (ਵਾਇ- 12, ਵਾਈਡ- 2, ਨੋ ਬਾਲ- 6, ਲੈਗ ਵਾਇ- 3, ਜੁਰਮਾਨਾ - 5) |
| ਵਿਕਟਾਂ ਡਿੱਗੀਆਂ |
| 1-32(6.5), 2-74(17.1), 3-229(71.0), 4-255(84.4), 5-265(89.5), 6-266(91.4), 7-318(115.5), 8-333(126.1), 9-352(133.2), 10-355(134.4) |
| ਗੇਂਦਬਾਜ | ਓਵਰ | ਮੇਡਨ | ਰਨ | ਵਿਕਟ | ਵਾਈਡ | ਨੋ ਬਾਲ |
|---|---|---|---|---|---|---|
| ਜਹੀਰ ਖਾਨ | 28.0 | 8 | 68 | 1 | 0 | 0 |
| ਹਰਭਜਨ ਸਿੰਘ | 37.0 | 7 | 94 | 3 | 0 | 0 |
| ਈਸ਼ਾਂਤ ਸ਼ਰਮਾਂ | 26.0 | 8 | 64 | 2 | 2 | 4 |
| ਅਮਿਤ ਮਿਸ਼੍ਰਾ | 23.4 | 5 | 58 | 2 | 0 | 2 |
| ਵੀ ਸਹਿਵਾਗ | 18.0 | 2 | 38 | 0 | 0 | 0 |
| ਸਚਿਨ ਤੇਂਦੁਲਕਰ | 2.0 | 0 | 13 | 0 | 0 | 0 |
| ਭਾਰਤ ਪਹਿਲੀ ਪਾਰੀ |
| ਬੱਲੇਬਾਜ | ਸਥਿੱਤੀ | ਰਨ | ਬਾਲਾਂ | ਚੌਕੇ | ਛੱਕੇ |
|---|---|---|---|---|---|
| ਵੀ ਸਹਿਵਾਗ | ਬੋਲਡ ਜੇਸਨ ਕ੍ਰੇਝਾ | 66 | 69 | 9 | 1 |
| ਮੁਰਲੀ ਵਿਜੈ | ਕੈ. ਬੀ ਹੈਡਨ ਬੋ. ਸ਼ੇਨ ਵਾਟਸਨ | 33 | 52 | 2 | 0 |
| ਰਾਹੁਲ ਦ੍ਰਵਿੜ | ਕੈ. ਸਾਇਮਨ ਕਤਿੱਚ ਬੋ. ਜੇਸਨ ਕ੍ਰੇਝਾ | 0 | 2 | 0 | 0 |
| ਸਚਿਨ ਤੇਂਦੁਲਕਰ | ਐਲਬੀਡਬਲਿਊ ਐਮ ਜੌਹਨਸਨ | 109 | 188 | 12 | 0 |
| ਵੀਵੀਐਸ ਲਕਸ਼ਮਣ | ਕੈ. ਬੀ ਹੈਡਨ ਬੋ. ਜੇਸਨ ਕ੍ਰੇਝਾ | 64 | 141 | 5 | 0 |
| ਸੌਰਭ ਗਾਂਗੁਲੀ | ਕੈ. ਐਮ ਕਲਾਰਕ ਬੋ. ਜੇਸਨ ਕ੍ਰੇਝਾ | 85 | 153 | 8 | 1 |
| ਮਹਿੰਦਰ ਧੋਨੀ | ਬੋਲਡ ਜੇਸਨ ਕ੍ਰੇਝਾ | 56 | 97 | 4 | 0 |
| ਹਰਭਜਨ ਸਿੰਘ | ਨਾਬਾਦ | 18 | 24 | 4 | 0 |
| ਜਹੀਰ ਖਾਨ | ਬੋਲਡ ਜੇਸਨ ਕ੍ਰੇਝਾ | 1 | 16 | 0 | 0 |
| ਅਮਿਤ ਮਿਸ਼੍ਰਾ | ਬੋਲਡ ਜੇਸਨ ਕ੍ਰੇਝਾ | 0 | 1 | 0 | 0 |
| ਈਸ਼ਾਂਤ ਸ਼ਰਮਾਂ | ਕੈ. ਸਾਇਮਨ ਕਤਿੱਚ ਬੋ. ਜੇਸਨ ਕ੍ਰੇਝਾ | 0 | 7 | 0 | 0 |
| ਕੁਲ: 441/10 (124.5) | | ਰਨ ਰੇਟ: 3.53 | | ਵਾਧੂ: 9 (ਵਾਇ- 4, ਵਾਈਡ- 1, ਨੋ ਬਾਲ- 2, ਲੈਗ ਵਾਇ- 2, ਜੁਰਮਾਨਾ - 0) |
| ਵਿਕਟਾਂ ਡਿੱਗੀਆਂ |
| 1-98(17.5), 2-99(18.4), 3-116(22.3), 4-262(68.4), 5-303(82.5), 6-422(116.4), 7-423(117.0), 8-437(122.3), 9-437(122.4), 10-441(124.5) |
| ਗੇਂਦਬਾਜ | ਓਵਰ | ਮੇਡਨ | ਰਨ | ਵਿਕਟ | ਵਾਈਡ | ਨੋ ਬਾਲ |
|---|---|---|---|---|---|---|
| ਬ੍ਰੈਟ ਲੀ | 16.0 | 2 | 62 | 0 | 1 | 2 |
| ਐਮ ਜੌਹਨਸਨ | 32.0 | 11 | 84 | 1 | 0 | 0 |
| ਸ਼ੇਨ ਵਾਟਸਨ | 20.0 | 5 | 42 | 1 | 0 | 0 |
| ਜੇਸਨ ਕ੍ਰੇਝਾ | 43.5 | 1 | 215 | 8 | 0 | 0 |
| ਸੀ ਐਲ ਵ੍ਹਾਈਟ | 10.0 | 1 | 24 | 0 | 0 | 0 |
| ਸਾਇਮਨ ਕਤਿੱਚ | 3.0 | 0 | 8 | 0 | 0 | 0 |

Testimonial content would come here
Testimonial content would come here
Testimonial content would come here











