Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

ब्रेस्ट के बाद हैदी ने कराई नाक की सर्जरी------>> ------>> ------>> ਪ੍ਰੀਖਿਆ ਕੇਂਦਰਾਂ ਦੇ ਆਲੇ- ਦੁਆਲੇ ਪ੍ਰੀਖਿਆ ਵਾਲੇ ਦਿਨ ਆਮ ਜਨਤਾ ਨੂੰ ਇਕੱਠੇ ਹੋਣ ਤੇ ਮਨਾਹੀ ਦੇ ਹੁਕਮ------>> ਹਰਿਆਣਾ ਵਿੱਚ ਵੱਖਰੀ ਗੁਰਦੁਅਰਾ ਕਮੇਟੀ ਬਨਾਉਣ ਸਬੰਧੀ ਦਿੱਤਾ ਅਲਟੀਮੇਟਮ ਮੰਗਭਾਗਾ ਕਿਹਾ ਦਲਜੀਤ ਸਿੰਘ ਚੀਮਾ ਨੇ------>> ------>> ਬਾਦਲ ਨੂੰ ਹੁਣ ਕੁਰਸੀ ਦਾ ਮੋਹ ਛੱਡ ਦੇਣ-ਕਿਹਾ ਪਰਮਜੀਤ ਸਿੰਘ ਸਰਨਾ ਨੇ------>> ਮਾਂਗਟ ਤੇ ਕੁਲਾਰ ਨੂੰ ਤਰੱਕੀਆਂ------>> ------>> ਕਿਊਬਿਕ ਦਾ ਦਾਅਵਾ ਨਹੀਂ ਛੱਡਿਆ : ਹਾਰਪਰ------>>

ਪ੍ਰੀਖਿਆ ਕੇਂਦਰਾਂ ਦੇ ਆਲੇ- ਦੁਆਲੇ ਪ੍ਰੀਖਿਆ ਵਾਲੇ ਦਿਨ ਆਮ ਜਨਤਾ ਨੂੰ ਇਕੱਠੇ ਹੋਣ ਤੇ ਮਨਾਹੀ ਦੇ ਹੁਕਮ

ਐਸ.ਏ.ਐਸ.ਨਗਰ: 3 ਸਤੰਬਰ-Kulwant Gill
 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਸ੍ਰੇਣੀ ਦੀ ਪਹਿਲੇ ਸਮੈਸਟਰ ਦੀ ਪ੍ਰੀਖਿਆ 6 ਸਤੰਬਰ 2010 ਤੋਂ 7 ਅਕਤੂਬਰ 2010 ਤੱਕ ਕਰਵਾਈਆਂ ਜਾ ਰਹੀਆਂ ਹਨ । ਆਮ ਵੇਖਣ ਵਿੱਚ ਆਇਆ ਹੈ ਕਿ ਅਕਸਰ ਪ੍ਰੀਖਿਆ ਕੇਂਦਰਾਂ ਦੇ ਆਲੇ- ਦੁਆਲੇ ਪ੍ਰੀਖਿਆਰਥੀਆਂ ਦੇ ਮਾਤਾ - ਪਿਤਾ ਅਤੇ ਰਿਸਤੇਦਾਰ ਆਦਿ ਇਕੱਠੇ ਹੋ ਜਾਂਦੇ ਹਨ। ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਇਸ ਨੂੰ ਮੱਦੇਨਜ਼ਰ ਰੱਖਦਿਆਂ ਸ੍ਰੀ ਪਰਵੀਨ ਕੁਮਾਰ ਆਈ .ਏ.ਐਸ. ਡਿਪਟੀ ਕਮਿਸ਼ਨਰ –ਕਮ –ਜ਼ਿਲ•ਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪ੍ਰੀਖਿਆਵਾਂ ਦੇ ਸਮੇਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਫੌਜ਼ਦਾਰੀ ਜਾਬਤਾ ਸੰਘਤਾ 1973 (1974 ਦੇ ਐਕਟ ਨੰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ•ੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿਸ਼ਚਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੇ ਆਲੇ - ਦੁਆਲੇ ਪ੍ਰੀਖਿਆ ਵਾਲੇ ਦਿਨ ਪ੍ਰੀਖਿਆਰਥੀਆਂ ਦੇ ਮਾਤਾ -ਪਿਤਾ , ਰਿਸਤੇਦਾਰ ਅਤੇ ਆਮ ਲੋਕ ਇਕੱਠੇ ਨਹੀਂ ਹੋਣਗੇ। ਇਹ ਹੁਕਮ 6 ਸਤੰਬਰ 2010 ਤੋਂ 7 ਅਕਤੂਬਰ 2010 ਤੱਕ ਲਾਗੂ ਰਹਿਣਗੇ।

 

 


ਬਾਦਲ ਨੂੰ ਹੁਣ ਕੁਰਸੀ ਦਾ ਮੋਹ ਛੱਡ ਦੇਣ-ਕਿਹਾ ਪਰਮਜੀਤ ਸਿੰਘ ਸਰਨਾ ਨੇ

Ludhiana ,3 sep 2010-Pamma

sarna

ਸ਼੍ਰਮੋਣੀ  ਗੁਰੂਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਚੋਣ ਅਯੌਗ ਉਪੱਰ ਐਸ ਜੀ ਪੀ ਸੀ ਚੌਣਾ ਵਿੱਚ ਵੋਟਰ ਸੁਚੀ ਜਾਰੀ ਕਰਨ ਵਿੱਚ ਅਕਾਲੀ ਦਲ ਬਾਦਲ ਦੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਇਆ ਹੈ ਉਹਨਾਂ ਕਿਹਾ ਕਿ 13 ਅਗੱਸਤ ਨੂੰ ਐਸ ਜੀ ਪੀ ਸੀ ਵਿੱਚ 18 ਲੱਖ ਵੋਟਰ ਸਨ ਪਰ ਪਿਛਲੇ ਪੰਜ ਦਿਨਾ ਵਿੱਚ ਇਸ ਦੀ ਗਿਣਤੀ 40 ਲੱਖ ਹੋ ਗਈ ਹੈ ਇਸ ਦਾ ਜਵਾਵ ਕਿਸੇ ਕੋਲ ਨਹੀ ਹੈ ਤੇ ਸਰਨਾ ਇਸ ਗੱਲ ਦਾ ਜਬਾਵ ਮੰਨ ਰਹੇ ਹਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਦਲ ਦੇ ਰਾਜ ਵਿੱਚ ਕੋਈ ਵੀ ਚੋਣ ਸਹੀ ਢੰਗ ਨਾਲ ਨਹੀ ਹੋ ਸਕਦੀ ਫਿਰ ਐਸ ਜੀ ਪੀ ਸੀ ਚੋਣਾ ਕਿਮੇ ਸਹੀ ਢੰਗ ਨਾਲ ਹੋ ਸਕਦੀਆਂ ਹਨ ਉਹਨਾਂ ਕਿਹਾ ਕਿ ਵੋਟਰ ਆਈ ਕਾਰਡ ਉਪਰ ਫੋਟੋ ਲੱਗੀ ਹੋਵੇ ਇਹ ਪਹਿਲਾਂ ਹੀ ਗੁਰੁਦੁਆਰਾ ਕਮਿਸ਼ਨ ਨੂੰ ਕਹਿ ਚੁੱਕੇ ਹਨ ਲੇਕਿਨ ਉਹਨਾਂ ਨੇ ਵੀ ਇਸ ਤੇ ਅਸਮੱਰਥਾ ਜਾਹਿਰ ਕਰ ਕੇ ਸ ਬਾਦਲ ਦਾ ਹੀ ਪੱਖ ਪੂਰਿਆ ਉਹਨਾਂ ਕਿਹਾ ਕਿ ਬਾਦਲ ਨੂੰ ਸੱਤਾ ਦਾ ਮੋਹ ਛੱਡ ਦੇਣਾ ਚਾਹੀਦਾਂ ਹੈ ਸ ਸਰਨਾ ਨੇ ਅਕਾਲੀ ਦਲ ਮਾਨ ਨਾਲ ਅਪਣੇ ਸਮਝੋਤੇ ਨੂੰ ਸਿਰੇ ਤੋਂ ਨਾਕਾਰ ਦਿੱਤਾ ਤੇ ਕਿਹਾ ਕਿ ਪਹਿਲਾਂ ਸ ਮਾਨ ਖਾਲਿਸਤਾਨ ਦੀ ਮੰਗ ਛੱਡਣ ਫਿਰ ਜਾ ਕੇ ਸਮਝੋਤਾ ਹੋ ਸਕਦਾ ਹੈ

 

 


ਸਾਂਸਦ ਪ੍ਰਤਾਪ ਬਾਜਵਾ ਵਲੋਂ ਇਕ ਰੈਂਕ ਇਕ ਪੈਨਸ਼ਨ ਦਾ ਮੁਦਾ ਲੋਕ ਸਭਾ ਵਿਚ ਉਠਾਉਣ ਦਾ ਸਾਬਕਾ ਫ਼ੋਜਿਆਂ ਨੇ ਕੀਤਾ ਸਵਾਗਤ

ਕਾਦੀਆਂ 3 ਸਤੰਬਰ (ਤਾਰੀ):
ਅੱਜ ਇਥੇ ਸਾਬਕਾ ਫ਼ੋਜੀਆਂ ਦੀ ਮੀਟਿੰਗ ਕਰਨਲ ਬਲਰਾਜ ਸਿੰਘ ਘੁੰਮਣ ਵਾਈਸ ਪ੍ਰੈਜ਼ੀਡੈਂਟ ਕੋਮੀ ਐਕਸ ਸਰਵਿਸ ਲੀਗ ਦਿਲੀ ਦੀ ਪ੍ਰਧਾਨਗੀ ਹੇਠ ਉਨ•ਾਂ ਦੇ ਨਿਵਾਸ ਸਥਾਨ ਤੇ ਹੋਈ। ਜਿਸ ਵਿਚ ਇਲਾਕੇ ਦੇ ਸਾਬਕਾ ਫ਼ੋਜੀਆਂ ਨੇ ਵਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਵੱਖ ਵੱਖ ਬੁਲਾਰਿਆਂ ਨੇ ਸ੍ਰ. ਪ੍ਰਤਾਪ ਸਿੰਘ ਬਾਜਵਾ ਸਾਂਸਦ ਲੋਕ ਸਭਾ ਹਲਕਾ ਗੁਰਦਾਸਪੁਰ ਵਲੋਂ ਫ਼ੋਜੀਆਂ ਦੀ ਇਕ ਰੈਂਕ ਇਕ ਪੈਨਸ਼ਨ ਦਾ ਮਾਮਲਾ ਪਹਿਲਾਂ ਲੋਕ ਸਭਾ ਵਿਚ ਉਠਾਉਣ ਅਤੇ ਫ਼ਿਰ ਯੂਪੀਏ ਚੇਅਰਪਰਸਨ ਸ਼੍ਰੀਮਤਿ ਸੋਨਿਆ ਗਾਂਧੀ  ਨਾਲ ਮੁਲਾਕਤ ਉਨਾਂ ਨਾਲ ਉਠਾਉਣ ਤੇ ਉਨਾਂ ਦਾ ਧੰਨਵਾਦ ਕੀਤਾ। ਇਸ ਮੋਕੇ ਕਰਨਲ ਬਲਰਾਜ ਸਿੰਘ ਘੁੰਮਣ ਨੇ ਕਿਹਾ ਕਿ ਪ੍ਰਤਾਪ ਬਾਜਵਾ ਪੰਜਾਬ ਦੇ ਪਹਿਲੇ ਅਜਿਹੇ ਸਾਂਸਦ ਹਨ ਜਿਨਾਂ ਨੇ ਸਾਬਕਾ ਫ਼ੋਜੀਆਂ ਦਾ ਇਹ ਮਸਲਾ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੰਸਦ ਵਿਚ ਉਠਾਇਆ ਹੈ ਅਤੇ ਬਾਅਦ ਵਿਚ ਸ਼੍ਰੀਮਤਿ ਸੋਨਿਆ ਗਾਂਧੀ ਨਾਲ ਵੀ ਇਸ ਮੁਦੇ ਨੂੰ ਚੁਕਿਆ ਹੈ। ਉਨਾਂ ਦਸਿਆ ਕਿ ਪ੍ਰਤਾਵ ਬਾਜਵਾ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜਿਹੜੇ ਫ਼ੋਜੀ ਨੈਕ ਬਾ ਹਵਲਦਾਰ ਇਕ ਜਨਵਰੀ 2006 ਤੋਂ ਪਹਿਲਾਂ ਰਿਟਾਇਰ ਹੋ ਚੁਕੇ ਹਨ ਉਨਾਂ ਦੀ ਪੈਨਸ਼ਨ ਤੇ ਜਿਹੜਾ ਨੈਕ ਬਾ ਹਵਲਦਾਰ 1 ਜਨਵਰੀ 06 ਤੋਂ ਬਾਅਦ ਰਿਟਾਇਰ ਹੁੰਦਾ ਹੈ ਦੀਆਂ ਪੈਨਸ਼ਨਾਂ ਵਿਚ 4000 ਰੂਪੈ ਤੇ 3050 ਰੂਪੈ  ਦਾ ਅੰਤਰ ਹੈ। ਜੋਕਿ ਇ ਬੜੀ ਵਡੀ ਬੇਇਨਸਾਫ਼ੀ ਹੈ। ਉਨਾਂ ਕਿਹਾ ਹੈ ਕਿ ਫ਼ੋਜਿਆਂ ਦਾ ਸਿਵਲ ਨਾਲ ਮੁਕਾਬਲਾ ਕਰਨਾ ਨਹੀਂ  ਚਾਹੀਦਾ ਕਿਉਂਕਿ ਫ਼ੋਜੀਆਂ ਦੀ ਸਾਰੀ ਸਰਵਿਸ ਬਹੁਤ ਹੀ ਮੁਸ਼ਕਲਾਂ ਵਾਲੀ ਥਾਂਵਾ ਜਿਵੇਂ ਜੰਗਲਾਂ, ਪਹਾੜਾਂ,ਰੇਗਿਸਤਾਨ ਅਤੇ ਸਮੁੰਦਰਾਂ ਵਿਚ ਆਪਣੇ ਪਰਿਵਾਰਾਂ ਤੋਂ ਦੂਰ ਹੁੰਦੀ ਹੈ। ਇਨਾਂ ਫ਼ੋਜੀਆਂ ਦੀ ਜ਼ਿੰਦਗੀ ਬੜੀ ਹੀ ਅਨੁਸ਼ਾਸਨ ਅਨੁਸਾਰ ਸਖ਼ਤ ਹੁੰਦੀ ਹੈ। ਇਸ ਲਈ ਇਨਾਂ ਦਾ ਦੇਸ਼ ਨੂੰ ਉਚੇਚਾ ਖ਼ਿਆਲ ਰਖਣਾ ਚਾਹੀਦਾ ਹੈ। ਸਾਬਕਾ ਫ਼ੋਜੀਆਂ ਨੇ ਸਾਂਸਦ ਪ੍ਰਤਾਪ ਬਾਜਵਾ ਵਲੋਂ ਪਾਰਲੀਮੈਂਟ ਵਿਚ ਕਿਸਾਨਾਂ ਦਾ ਮਾਮਲਾ ਜਿਵੇਂ ਪੀਏ ਪਲਵਣ 201 ਨੂੰ ਬਾਸਮਤੀ ਦਾ ਦਰਜਾ ਦੇਕੇ ਖ਼ਰੀਦਣ ਲਈ ਜ਼ੋਰ ਪਾਇਆ ਹੈ। ਇਸੇ ਪ੍ਰਕਾਰ ਕ੍ਰਿਸ਼ਚਨਾਂ ਨੂੰ ਵੀ ਰਾਖਵਾਂਕਰਨ ਹੱਕ ਦਿਤੇ ਜਾਣ ਦੀ ਵੀ ਮੰਗ ਉਨਾਂ ਵਲੋਂ ਕੀਤੀ ਗਈ ਹੈ। ਇਸ ਮੀਟਿੰਗ ਵਿਚ ਕੈਪਟਨ ਗੁਰਬਕਸ਼ ਸਿੰਘ ਬੁੱਟਰ ਜਨਰਲ ਸਕੱਤਰ, ਸੂਬੇਦਾਰ ਮੇਜਰ ਸਿੰਘ ਖ਼ਜ਼ਾਂਚੀ, ਸੁਖਜੀਤ ਸਿੰਘ ਘੁੰਮਣ, ਹਵਲਦਾਰ ਮਨਸਿੰਘ ਸਰਪੰਚ ਘੌੜੇਵਾਲ, ਸ਼ਾਂਮ ਸਿੰਘ ਸਰਪੰਚ ਬੇਰੀ, ਕਲਿਆਣ ਸਿੰਘ ਸਾਬਕਾ ਸਰਪੰਚ, ਵਸਣ ਸਿੰਘ, ਵਜ਼ੀਰ ਸਿੰਘ ਬਗੋਲ, ਕੈਪਟਨ ਜੀ.ਐਸ. ਭਟੀ, ਦਿਦਾਰ ਸਿੰਘ, ਸੋਹਨ ਸਿੰਘ, ਬਲਕਾਰ ਸਿੰਘ, ਜੋਗਿੰਦਰ ਸਿੰਘ, ਮੇਜਰ ਜਾਗੀਰ ਸਿੰਘ, ਬਚਨ ਸਿੰਘ,ਕੈਪਟਨ ਕੇਹਰ ਸਿੰਘ, ਅਤੇ ਸੂਬੇਦਾਰ ਧਿਆਨ ਸਿੰਘ ਨੇ ਸੰਬੋਧਣ ਕੀਤਾ।

—————————————————————————————————————————————–
ਰਮਜ਼ਾਨ ਮੁਬਾਰਕ ਦੇ ਆਖ਼ਿਰੀ ਪੜਾਅ ਵਿਚ ਮੁਸਲਮਾਨ ਮਸਜਿਦਾਂ ਵਿਚ ‘‘ਏਤਕਾਫ਼ੂ ਬੈਠੇ
ਕਾਦੀਆਂ 3 ਸਤੰਬਰ (ਤਾਰੀ•):

ਰਮਜ਼ਾਨੁਲ ਮੁਬਾਰਕ ਦੇ ਪਵਿਤਰ ਮੋਕੇ ਦੇ ਆਖ਼ੀਰੀ ਪੜਾਅ ਵਿਚ ਮੁਸਲਮਾਨ ਕਾਦੀਆਂ ਦੀ ਵੱਖ ਵੱਖ ਮਸਜਿਦਾਂ ਵਿਚ ‘‘ਏਤਕਾਫ਼ੂ ਬੈਠੇ ਹਨ। ਇਸ ਸੰਬੰਧ ਵਿਚ ਅਹਿਮਦੀਆ ਮੁਸਲਿਮ ਜਮਾਤ ਦੇ ਡਿਪਟੀ ਸੈਕਰੇਟਰੀ ਸ਼੍ਰੀ ਬਸ਼ਾਰਤ ਅਹਿਮਦ ਹੈਦਰ ਨੇ ਦਸਿਆ ਕਿ ਪਵਿਤਰ ਮਹੀਨੇ ਦੇ ਆਖ਼ਿਰੀ ਪੜਾਅ ਵਿਚ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਮਸਜਿਦ ਵਿਚ ‘‘ਏਤਕਾਫ਼ੂ ਬੈਠਦੇ ਸਨ। ਉਸੇ ਸੁਨੰਤ ਨੂੰ ਪੂਰਾ ਕਰਨ ਲਈ ਰਮਜ਼ਾਨੁਲ ਮੁਬਾਰਕ ਦੇ 20 ਰੋਜ਼ੇ ਦੇ ਮੋਕੇ ਮੁਸਲਮਾਨ ਮਸਜਿਦਾਂ ਵਿਚ ‘‘ਏਤਕਾਫ਼ੂ ਬੈਠਦੇ ਹਨ। ਉਨਾਂ ਦਸਿਆ ਕਿ ਇਸ ਵਾਰੀ ਮਸਜਿਦ ਅਕਸਾ, ਮਸਜਿਦ ਮੁਬਾਰਕ, ਮਸਜਿਦ ਨਾਸਿਰਾਬਾਦ ਅਤੇ ਮਸਜਿਦ ਦਾਰੁਲ ਅਨਵਾਰ ਵਿਚ ਭਾਰੀ ਤਾਦਾਦ ਵਿਚ ਮੁਸਲਮਾਨ ‘‘ਏਤਕਾਫ਼ੂ ਬੈਠੇ ਹਨ। ਪ੍ਰਾਪਤ ਵੇਰਵੀਆਂ ਅਨੁਸਾਰ ਕਾਦੀਆਂ ਵਿਚ 125 ਦੇ ਕਰੀਬ ਮੁਸਲਮਾਨ ਜਿਨਾਂ ਵਿਚ ਔਰਤਾਂ ਵੀ ਸ਼ਾਮਿਲ ਹਨ ‘‘ਏਤਕਾਫ਼ੂ ਬੈਠੇ ਹਨ। ਇਹ ਗੱਲ ਵਰਨਣਯੋਗ ਹੈ ਕਿ ‘‘ਏਤਕਾਫ਼ੂ ਵਿਚ ਬਾਹਰੀ ਦੁਨਿਆ ਨਾਲ ਕੋਈ ਸੰਪਰਕ ਨਹੀਂ ਰਹਿੰਦਾ। ਅਤੇ ਮੁਸਲਮਾਨ ਪੂਰਾ ਸਮਾਂ ਇਬਾਦਤ ਵਿਚ ਲਗੇ ਰਹਿੰਦੇ ਹਨ। ਕਾਦੀਆਂ ਵਿਚ ਮਲੇਸ਼ਿਆ, ਇੰਡੋਨੇਸ਼ਿਆ, ਪਾਕਿਸਤਾਨ ਸਹਿਤ ਦੇਸ਼ ਭਰ ਤੋਂ ਆਏ ਮੁਸਲਮਾਨ ‘‘ਏਤਕਾਫ਼ੂ ਬੈਠੇ ਹੋਏ ਹਨ।


ਦੇਸ਼ ਦੇ ਬੱਚਿਆਂ ਨੂੰ ਪੋਸ਼ਟਿਕ ਭੋਜਨ ਤੇ ਉਸਾਰੂ ਮਾਹੌਲ ਨਹੀਂ ਮਿਲ ਰਿਹਾਂ : ਬੱਬੀ ਬਾਦਲ

ਭਗਸਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਹਾੜਾ ਮਨਾਇਆ 

          ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਸਤੰਬਰ ( Gill )

ed

 ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ ਸਬੰਧ ਜਨਮ ਆਸ਼ਟਮੀ ਦਾ ਤਿਉਹਾਰ ਅੱਜ ਸ੍ਰੀ ਗੁਰੂ ਨਾਨਕ ਦੇਵ ਕਲੋਨੀ, ਜਗਤਪੁਰਾ ਵਿਖੇ ਸੋਸ਼ਲ ਵੈਲਫ਼ੇਅਰ ਐਸੋਸੀਏਸ਼ਨ (ਰਾਜਿ) ਗੁਰੂ ਨਾਨਕ ਦੇਵ ਕਲੋਨੀ ਅਤੇ ਸਮੂਹ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ‑ਧਾਮ ਅਤੇ ਸ਼ਰਧਾਂ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਮੰਦਿਰ ਨੂੰ ਲਾਇਟਾਂ ਨਾਲ ਪੂਰੀ ਤਰ੍ਹਾਂ ਸਜਾਇਆ ਗਿਆ ਸੀ। ਇਸ ਸਮਾਰੋਹ ’ਚ ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕੌਮੀ ਜਨਰਲ ਸਕੱਤਰ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ ਅਤੇ ਸੰਗਤਾਂ ਨੂੰ ¦ਗਰ ਵਰਤਾਇਆ। ਬੱਬੀ ਬਾਦਲ ਨੇ ਇਥੇ ਜੁੜੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 66 ਸਾਲਾਂ ਬਾਅਦ ਵੀ ਸਾਡੇ ਦੇਸ਼ ਦੇ ਬੱਚਿਆ ਨੂੰ ਪੋਸ਼ਿਟ ਭੋਜਨ ਤੇ ਉਸਾਰੂ ਮਾਹੌਲ ਨਹੀਂ ਮਿਲ ਰਿਹਾ ਜਿਸ ਕਾਰਨ ਜਿੱਥੇ ਸਮਾਜ ’ਚ ਜ਼ੁਰਮ ਰਿਹਾ ਹੈ ਉਥੇ ਅਮੀਰੀ ਅਤੇ ਗਰੀਬੀ ਫਰਕ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੌਰ ਤੇ ਬਹੁਤ ਪਛੜ ਚੁੱਕੇ ਪਰਿਵਾਰਾਂ ਦੇ ਬੱਚੇ ਬਹੁਤ ਪਿੱਛੇ ਰਹਿ ਗਏ ਹਨ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ’ਚ ਅਜਿਹਾ ਪ੍ਰਬੰਧ ਕਾਇਮ ਕਰਨ ਜਿਸ ਨਾਲ ਗਰੀਬਾਂ ਦੇ ਬੱਚੇ ੳੁੱਚੀ ਵਿੱਦਿਆ ਪ੍ਰਾਪਤ ਕਰਕੇ ਉੱਚੀਆਂ ਅਸਾਮੀਆਂ ਅਤੇ ਵੱਡੀਆਂ ਰਾਜਨੀਤਿਕ ਸਨਮਾਨਯੋਗ ਪਦਵੀਆਂ ਤੱਕ ਪਹੁੰਚ ਸਕਣ। ਪ੍ਰੋਗਰਾਮ ਦੇ ਅੰਤ ’ਚ ਬੱਬੀ ਬਾਦਲ ਦਾ ਸਨਮਾਨ ਕੀਤਾ ਗਿਆ ਅਤੇ ਇੱਥੇ ਆਉਣ ’ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਗੁਰੂ ਨਾਨਕ ਦੇਵ ਕਲੋਨੀ ਦੇ ਪ੍ਰਧਾਨ ਰਾਮਜੀਤ ਯਾਦਵ, ਮਹਿਲਾ ਮੰਡਲ ਦੀ ਪ੍ਰਧਾਨ ਸੁਨੀਤਾ ਰਾਣੀ, ਕਰਮਪਾਲ ਜਨਰਲ ਸਕੱਤਰ, ਮੋਹਣ ਸਿੰਘ ਸਕੱਤਰ, ਸੋਢੀ ਖਜਾਨਚੀ, ਬਹੁਤ ਸਾਰੇ ਬੱਚੇ ਅਤੇ ਹੋਰ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।

 


ਨਵੇਂ ਪੁਲਿਸ ਮੁਖੀ ਤੋਂ ਲੋਕਾਂ ਨੂੰ ਬਹੁਤ ਆਸਾਂ,ਲੁੱਟ ਖੋਹ, ਨਸ਼ੀਲੀਆਂ ਦਵਾਈਆਂ, ਦੜਾ ਸੱਟਾ ਵਾਰਦਾਤਾਂ ਦੀ ਜੜ•

ਖੰਨਾ/ਸਮਰਾਲਾ 2 ਸਤੰਬਰ  (ਪਰਮਜੀਤ ਸਿੰਘ ਧੀਮਾਨ, ਕਮਲਜੀਤ)-

 ਖੰਨਾ ਪੁਲਿਸ ਜ਼ਿਲਾ ਵਿਚ ਨਵੇਂ ਬਦਲ ਕੇ ਆਏ ਐਸ. ਐਸ. ਪੀ. ਡੀ. ਪੀ. ਸਿੰਘ ਤੋਂ ਆਮ ਲੋਕਾਂ ਨੂਂ ਵੱਡੀਆ ਉਮੀਦਾਂ ਹਨ ਜਿਹੜੇ ਰੋਜ਼ ਰੋਜ਼ ਦੀਆਂ ਹਾਈਵੇ ਤੇ ਜਰਨੈਲੀ ਸੜਕਾਂ ਤੇ ਹੋ ਰਹੀਆਂ ਲੁੱਟਖੋਹਾਂ ਦੀ ਰੋਕਥਾਮ ਅਤੇ ਹੋ ਰਹੇ ਸੜਕੀ ਹਾਦਸਿਆਂ ਵਿੱਚ ਜਾ ਰਹੀਆਂ ਮਨੁੱਖੀ ਜਾਨਾਂ ਦੇ ਬਚਾਅ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਖੰਨਾ ਪੁਲਿਸ ਜਿਲੇ ਵਿਚ ਮੈਡੀਕਲ ਹਾਲਾਂ ਤੇ ਅੰਗਰੇਜ਼ੀ ਦਵਾਈਆਂ ਤੇ ਨਾਂਅ ਵਿੱਕ ਰਹੇ ਨਸ਼ੇ ਤੇ ਸ਼ਹਿਰਾਂ ਦੇ ਮੋੜਾਂ ਤੇ ਲਗਦਾ ਰੋਜ਼ਾਨਾ ਹਜ਼ਾਰਾਂ ਲੱਖਾਂ ਦੇ ਸੱਟੇ ਕਰਕੇ ਉਪਰੋਕਤ ਡਕੈਤੀਆਂ ਤੇ ਲੁੱਟਖੋਹਾਂ ਦੀ ਬੁਨਿਆਦ ਹਨ, ਜਿਹਨਾਂ ਨੂੰ ਰੋਕਣਾ ਪੁਲਿਸ ਪ੍ਰਸਾਸ਼ਨ ਅਤੇ ਸਿਵਲ ਪ੍ਰਸ਼ਾਸ਼ਨ ਦਾ ਮੁੱਢਲਾ ਕੰਮ ਹੈ। ਆਮ ਲੋਕਾਂ ਨੂੰ ਉਮੀਦ ਹੈ ਕਿ ਜੁਰਮਾਂ ਦੀ ਜੜ, ਮੈਡੀਕਲ ਦੁਕਾਨਾਂ ਤੇ  ਵਿਕਦੇ ਨਸ਼ੇ, ਸਮੈਕ, ਭੁੱਕੀ, ਅਫੀਮ ਅਤੇ ਹੋਰ ਨਸ਼ਾਖੋਰੀ ਤੇ ਦੜਾ ਸੱਟੇ ਨੂੰ ਬੰਦ ਕਰਨਾ ਹਰ ਉੱਚ ਅਧਿਕਾਰੀ ਦਾ ਮੁਢਲਾ ਫਰਜ਼ ਹੈ ਜਿਸਨੂੰ ਨਿਭਾਉਣਾ ਸਮੇਂ ਦੀ ਮੰਗ ਹੈ।


ਧਰਨੇ ਤੇ ਬੈਠੇ ਲੋਕਾਂ ਦੇ ਟੈਂਟ ਤੇ ਤੰਬੂ ਰਾਤ ਦੇ ਹਨੇਰੇ ਚ ਸ਼ਰਾਰਤੀ ਲੋਕਾਂ ਨੇ ਸਾੜੇ-ਕਾਰਵਾਈ ਮੰਗੀ

02-sep-malwa-college

ਖੰਨਾ/ਸਮਰਾਲਾ 2 ਸਤੰਬਰ  (ਪਰਮਜੀਤ ਸਿੰਘ ਧੀਮਾਨ, ਕਮਲਜੀਤ)-

 ਨਜ਼ਦੀਕ ਸਥਿਤ ਵਿਦਿਅਕ ਅਦਾਰੇ ਮਾਲਵਾ ਕਾਲਜ ਬੌਂਦਲੀ ਦਾ ਲੈਕਚਰਾਰ ਦੀ ਮੁਅਤਲੀ ਦਾ ਮਾਮਲਾ ਆਏ ਦਿਨ ਗੰਭੀਰ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ ਬਜਾਏ ਇਸ ਝਗੜੇ ਨੂੰ ਨਿਬੇੜਨ ਦੇ ਕਾਲਜ ਵਿਰੋਧੀ ਮਾਮਲੇ ਨੂੰ ਲਾਂਬੂ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਇਸਦੀ ਮਿਸਾਲ ਅੱਜ ਉਸ ਸਮੇਂ ਮਿਲੀ ਜਦੋਂ ਕਾਲਜ ਵਿਚੋਂ ਮੁਅੱਤਲ ਕੀਤੇ ਗਏ ਲੈਕਚਰਾਰ ਤੇ ਉਸਦੇ ਸਾਥੀ ਧਰਨਾ ਲਾਉਣ ਵਾਲੀ ਥਾਂ ਤੇ ਪੁੱਜੇ ਤਾਂ ਟੈਂਟ ਉਖਾੜਿਆ ਪਿਆ ਸੀ ਤੇ ਉਸਨੂੰ ਤੇ ਲਿਖੇ ਮਾਟੋਆਂ ਨੂੰ ਅਗਨਭੇਟ ਕੀਤਾ ਹੋਇਆ ਸੀ। ਮੁਅੱਤਲ ਅਧਿਆਪਕ ਬਲਜੀਤ ਸਿੰਘ ਤੇ ਕਾਲਜ ਬਚਾੳ ਐਕਸ਼ਨ ਕਮੇਟੀ ਦੇ ਕਨਵੀਨਰ ਜਥੇਦਾਰ ਜਸਮੇਲ ਸਿੰਘ ਬੌਂਦਲੀ ਤੇ ਸਹਿ ਕਨਵੀਨਰ ਹਰਗੁਰਮੁਖ ਸਿੰਘ ਦਿਆਲਪੁਰਾ ਨੇ ਸਾਂਝੇ ਬਿਆਨ ਵਿਚ ਉਕਤ ਕਾਰਵਾਈ ਤੇ ਅਫ਼ਸੋਸ਼ ਜ਼ਾਹਰ ਕਰਦਿਆਂ ਕਾਲਜ ਵਿਰੋਧੀ ਤਾਕਤਾਂ ਇਸ ਹੱਦ ਤੱਕ ਹੋਛੇ ਹਥਕੰਡਿਆਂ ਤੇ ਵੀ ਜਾ ਸਕਦੀਆਂ ਹਨ, ਦੇ ਬਾਵਜੂਦ ਜਬਤ ਵਿਚ ਰਹਿੰਦਿਆਂ ਮੁਅਤਲ ਲੈਕਚਰਾਰ ਬਲਜੀਤ ਸਿੰਘ ਨੂੰ ਇਨਸਾਫ਼ ਦਿਵਾਉਣ ਤਕ ਲੜਦੇ ਰਹਿਣ ਦਾ ਪ੍ਰਣ ਲਿਆ,ਤੇ ਵਿਰੋਧੀਆਂ  ਦੇ ਹਥਕੰਡਿਆਂ ਦਾ ਜਵਾਬ ਅਣਉਚਿਤ ਢੰਗ ਨਾਲ ਨਾਂ ਦੇਕੇ ਸਗੋਂ  ਜਥੇਬੰਦਕ ਤਾਕਤ ਨਾਲ ਦੇਕੇ ਇਨਸਾਫ ਲੈਣ ਨੂੰ ਤਰਜੀਹ ਦੇਣ ਦਾ ਅਹਿਦ ਕੀਤਾ। ਟੈਂਟ ਪੁੱਟਣ ਤੇ ਕਨਾਤਾਂ ਸਾੜਨ ਵਿਰੁਧ ਰਿਪੋਰਟ ਸਬੰਧਤ ਥਾਣੇ ਵਿਚ ਦੇ ਦਿਤੀ ਗਈ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਟੈਂਟ ਸਾੜਨ ਦੀ ਕਾਰਵਾਈ ਦਾ ਅੱਜ ਲੋਕਹਿਤੂ ਜਥੇਬੰਦੀਆਂ ਨੇ ਸਖਤ ਵਿਰੋਧ ਕਰਦਿਆਂ ਅਜਿਹਾ ਕਰਨ ਵਾਲੇ ਹੋਛੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀ ਮੰਗ ਕੀਤੀ ਹੈ।


ਬਰਾਸ ਵਿਖੇ  ਗੁਰਮਤਿ ਕਲਾਸਾਂ ਦੀ ਸ਼ੁਰੂਆਤ

02-harpreet-baras2

ਫਤਹਿਗੜ• ਸਾਹਿਬ, 2 ਸਤੰਬਰ ( ਜਗਦੇਵ)-

ਗੁਰਦੁਆਰਾ ਚੋਆ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਬਰਾਸ ਵਿਖੇ  ਬੱਚਿਆਂ ਨੂੰ ਗੁਰਬਾਣੀ ਸਰਵਣ ਕਰਨ ਬੱਚਿਆਂ ਨੂੰ ਸਿੱਖੀ ਵਿਰਸੇ ਤੋ ਜਾਣੁ ਕਰਾਉਣ  ਦੇ ਨਾਲ ਨਾਲ ਇਸ ਨੂੰ ਆਪਣੇ ਨਿੱਜੀ ਜੀਵਣ ਵਿਚ ਵੀ ਲਾਗੂ ਕਰਨ ਲਈ ਸਿੱਖਿਆ ਦੇਣ ਦੇ ਤਹਿਤ ਇੱਕ ਗੁਰਮਤਿ ਟਰੇਨਿੰਗ ਕਲਾਸਾਂ ਦਾ ਆਯੋਜਨ ਕੀਤਾ ਗਿਆ। ਇਸ ਦੀ ਸ਼ੁਰੂਆਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਨਾਨਕਸਰ ਠਾਠ ਰਾਏਪੁਰ ਕਲਾਂ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤੀ। ਮੌਕੇ ਉਨਾਂ ਸਮੂਹ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਗੁਰਬਾਣੀ ਪੜਨ ਲਈ ਵੀ ਪ੍ਰੇਰਿਤ ਕੀਤਾ। ਇਨਾਂ ਵਿਸ਼ੇਸ਼ ਗੁਰਮਤਿ ਕਲਾਸਾਂ ਵਿਚ ਸਾਰੇ ਬੱਚਿਆਂ ਅਤੇ ਵੱਡਿਆਂ ਵਲੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਗ੍ਰਹਿਣ ਕੀਤਾ  ਜਾਵੇਗਾ। ਇਸ ਦੌਰਾਨ ਗੰਰਥੀ ਸਿੰਘ ਕੁਲਵੰਤ ਸਿੰਘ ਭਗੜਾਣਾ  ਨੇ ਦੱਸਿਆ ਕਿ ਇਹ ਕਲਾਸਾਂ ਮੁਫਤ ਲਾਈਆਂ ਜਾ ਰਹੀਆਂ ਹਨ ਤਾਂ ਜੋ ਸਮੂਹ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੁ ਕਰਵਾਇਆ ਜਾ ਸਕੇ।  ਇਸ ਮੌਕੇ ਪ੍ਰਧਾਨ ਸਵਰਨ ਸਿੰਘ, ਦਿਲਬਰ ਸਿੰਘ, ਰਣਧੀਰ ਸਿੰਘ , ਮੋਹਨ ਸਿੰਘ , ਹਰਨੇਕ ਸਿੰਘ , ਭਾਈ ਦਿਆਲ ਸਿੰਘ, ਭਾਈ ਛਿੰਦਰ ਸਿੰਘ,ਗੁਰਨਾਮ ਸਿੰਘ , ਗੁਰਜੀਤ ਸਿੰਘ , ਬੰਤ ਸਿੰਘ, ਗੁਰਚਰਨ ਸਿੰਘ , ਦਲਜੀਤ ਸਿੰਘ , ਪ੍ਰੇਮ ਸਿੰਘ ਆਦਿ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ।


ਪੁਲਸ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਜੰਗ ਨੂੰ ਹੋਰ ਤੇਜ ਕੀਤਾ ਜਾਵੇਗਾ : ਰਣਵੀਰ ਖੱਟੜਾ

02-harpreet-ssp-1

ਫਤਹਿਗੜ ਸਾਹਿਬ, 2 ਸਤੰਬਰ ( ਜਗਦੇਵ)-

 ਮੀਡੀਆ ਆਮ ਲੋਕਾਂ ਨੂੰ ਇਨਸਾਫ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਸੂਚਨਾ ਦੇ ਅਦਾਨ ਪ੍ਰਦਾਨ ਦੀ ਮਹੱਤਤਾ ਬਹੁਤ ਵੱਧ ਗਈ ਹੈ ਜਿਸ ਵਿੱਚ ਮੀਡੀਆ ਉਸਾਰੂ ਰੋਲ ਅਦਾ ਕਰ ਰਿਹਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲੇ ਦੇ ਨਵ ਨਿਯੁਕਤ ਐਸ.ਐਸ. ਪੀ. ਸ: ਰਣਬੀਰ ਸਿੰਘ ਖੱਟੜਾ ਨੇ ਅੱਜ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।  ਉਨਾਂ ਜ਼ਿਲੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਸਮਾਜ ਵਿੱਚ ਹੋ ਰਹੇ ਅਪਰਾਧਾਂ ਨੂੰ ਨੱਥ ਪਾਉਣ ਲਈ ਮੀਡੀਏ ਤੋਂ ਉਸਾਰੂ ਸਹਿਯੋਗ ਦੀ ਮੰਗ ਵੀ ਕੀਤੀ। ਉਨਾਂ ਆਖਿਆ ਕਿ ਉਹ ਬਹੁਤ ਹੀ ਖੁਸ਼ ਕਿਸਮਤ ਹਨ ਕਿ ਉਨਾਂ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨਾਂ ਕਿਹਾ ਕਿ ਉਨਾਂ ਦੀ ਪਹਿਲੀ ਤਰਜੀਹ ਇਹ ਹੋਵੇਗੀ ਕਿ ਜ਼ਿਲੇ ਵਿੱਚ ਪੂਰੀ ਤਰਾਂ ਅਮਨ ਅਤੇ ਸਾਂਤੀ ਕਾਇਮ ਰਹੇ ਤਾਂ ਜੋ ਜ਼ਿਲੇ ਦੇ ਲੋਕ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਸਕਣ। ਸ੍ਰੀ ਖੱਟੜਾ ਨੇ ਆਖਿਆ ਕਿ ਉਹ ਜ਼ਿਲੇ ਵਿੱਚ ਪੰਜਾਬ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਜੰਗ ਨੂੰ ਹੋਰ ਤੇਜ ਕਰਨਗੇ ਅਤੇ ਨਸ਼ਿਆਂ ਦੇ ਰੂਪ ਵਿੱਚ ਚੱਲ ਰਹੇ ਛੇਵੇਂ ਦਰਿਆ ਨੂੰ ਠੱਲ ਪਾ ਕੇ ਪੰਜਾਬ ਦੀ ਜਵਾਨੀ ਨੂੰ ਉਸਾਰੂ ਕੰਮਾਂ ਵੱਲ ਲਗਾਉਣ ਲਈ ਮੁਹਿੰਮ ਚਲਾਈ ਜਾਵੇਗੀ। ਉਨਾਂ  ਜ਼ਿਲਾ ਵਾਸੀਆਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਜ਼ਿਲੇ ਵਿੱਚੋਂ ¦ਘਦੀ ਜੀ.ਟੀ.ਰੋਡ ਤੇ ਵਾਪਰਦੇ ਸੜਕ ਹਾਦਸਿਆਂ ਵਿੱਚ ਰੋਜ਼ਾਨਾ ਅਜਾਈਂ ਜਾਂਦੀਆਂ ਅਨਮੋਲ ਜਾਨਾਂ ਨੂੰ ਬਚਾਉਣ ਲਈ ਟਰੈਫਿਕ ਵਿਵਸਥਾ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ ਕਿਉਂਕਿ ਇੱਕ ਅਨੁਮਾਨ ਮੁਤਾਬਿਕ ਕਤਲ ਕੇਸਾਂ ਦੀ ਦਰ ਨਾਲੋਂ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ  ਦਰ ਕਿਤੇ ਵੱਧ  ਹੈ। ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ: ਖੱਟੜਾ ਨੇ ਦੱਸਿਆ ਕਿ ਜ਼ਿਲਾ ਪੁਲਿਸ ਵਿੱਚ ਜਲਦੀ ਹੀ 162 ਨਵੇਂ ਭਰਤੀ ਕੀਤੇ ਗਏ ਸਿਪਾਹੀਆਂ ਦੀ ਸ਼ਮੂਲੀਅਤ ਹੋ ਜਾਵੇਗੀ, ਜਿਸ ਨਾਲ ਜ਼ਿਲਾ ਪੁਲਿਸ ਵਿੱਚ ਕਰਮਚਾਰੀਆਂ ਦੀ ਘਾਟ ਪੂਰੀ ਹੋ ਜਾਵੇਗੀ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨਾਂ ਦੱਸਿਆ ਕਿ ਫਤਹਿਗੜ• ਸਾਹਿਬ ਪੁਲਿਸ ਸਟੇਸ਼ਨ ਜਲਦੀ ਹੀ ਉੱਤਮ ਬੁਨਿਆਦੀ ਢਾਂਚਾ ਅਤੇ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲਾ ਪੁਲਿਸ ਸਟੇਸ਼ਨ ਬਣ ਜਾਵੇਗਾ ਜਿਸ ਨੂੰ ਕਿ ਆਈ.ਐਸ.ਓ. ਦੀ ਪ੍ਰਮਾਣਿਕਤਾ ਹਾਸਲ ਹੋ ਜਾਵੇਗੀ। ਇਸ ਤੋਂ ਪਹਿਲਾਂ ਸ: ਖੱਟੜਾ ਨੇ ਗੁਰਦੁਆਰਾ ਸ੍ਰੀ ਫਤਹਿਗੜ• ਸਾਹਿਬ ਵਿਖੇ ਮੱਥਾ ਟੇਕਿਆ, ਜਿੱਥੇ ਜ਼ਿਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਉਨਾਂ ਦਾ ਸਵਾਗਤ ਕੀਤਾ ਗਿਆ। ਵਰਨਣਯੋਗ ਹੈ ਕਿ ਸ੍ਰੀ ਖੱਟੜਾ ਇਸ ਤੋਂ ਪਹਿਲਾਂ ਅੰਮ੍ਰਿਤਸਰ, ਬਾਬਾ ਬਕਾਲਾ, ਮਜੀਠਾ, ਆਨੰਦਪੁਰ ਸਾਹਿਬ, ਰੋਪੜ, ਮੋਹਾਲੀ ਅਤੇ ਪਟਿਆਲਾ ਵਰਗੇ ਮਹੱਤਵਪੂਰਨ ਜ਼ਿਲਿ•ਆਂ ਵਿੱਚ ਜ਼ਿਲਾ ਪੁਲਿਸ ਮੁੱਖੀ ਦੇ ਅਹੁਦੇ ਤੇ ਤਾਇਨਾਤ ਰਹਿ ਚੁੱਕੇ ਹਨ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀ ਖੱਟੜਾ ਨੂੰ ਜ਼ਿਲਾ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਐਸ.ਪੀ.(ਹੈਡਕੁਆਟਰ) ਸ੍ਰੀ ਹਰਪ੍ਰੀਤ ਸਿੰਘ ਸਿੱਧੂ, ਡੀ.ਐੱਸ.ਪੀ.ਫਤਿਹਗੜ• ਸਾਹਿਬ ਸ. ਅਮਰਜੀਤ ਸਿੰਘ ਘੁੰਮਣ ਵੀ ਮੌਜੂਦ ਸਨ।


ਹਰਿਆਣਾ ’ਚ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਮੁੱਠੀ ਭਰ ਸਿੱਖਾਂ ਵੱਲੋਂ ਦਿੱਤਾ ਅਲਟੀਮੇਟਮ ਬਹੁਤ ਹੀ ਮੰਦਭਾਗਾ : ਦਲਜੀਤ ਚੀਮਾ

 ਮੁਹਾਲੀ, 3 ਸਤੰਬਰ (ਜਗਦੇਵ ਸਿੰਘ ) 

ਹਰਿਆਣਾ ਵਿੱਚ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਮੁੱਠੀ ਭਰ ਸਿੱਖਾਂ ਵੱਲੋਂ 15 ਸਤੰਬਰ ਨੂੰ ਦੁਬਾਰਾ ਹਰਿਆਣਾ ਅੰਦਰ ਪੈਂਦੇ ਗੁਰਦੁਆਰਾ ਸਾਹਿਬਾਨ ਉਤੇ ਕਬਜੇ ਕਰਨ ਲਈ ਦਿੱਤਾ ਗਿਆ ਅਲਟੀਮੇਟਮ ਬਹੁਤ ਹੀ ਮੰਦਭਾਗਾ, ਖਤਰਨਾਕ ਅਤੇ ਸਿੱਖਾਂ ਵਿੱਚ ਵੰਡੀਆਂ ਪਾਉਣ ਦੀ ਡੂੁੰਘੀ ਸਾਜਿਸ਼ ਅਤੇ ਆ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਖਲਲ ਪਾਉਣ ਦੀ ਕੋਝੀ ਹਰਕਤ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀ ਕਰਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪ੍ਰੈਸ ਨੂੰ ਜਾਰੀ ਇੱਕ ਲਿਖਤੀ ਬਿਆਨ ਵਿੱਚ ਕੀਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇਸ ਬਿਆਨ ਵਿੱਚ ਡਾ. ਚੀਮਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਆਪਣੀ ਜਿੰਮੇਵਾਰੀ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਅਤੇ ਅਜਿਹੀਆਂ ਕੋਝ੍ਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਰੋਕਣਾ ਚਾਹੀਦਾ ਹੈ। ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤਾਂ ਵੱਲੋਂ ਪਿਛਲੀਆਂ ਚੋਣਾਂ ਵਿੱਚ ਦਿੱਤੇ ਗਏ ਫਤਵੇ ਅਨੁਸਾਰ ਹਰਿਆਣਾ ਵਿਚਲੇ ਇਤਿਹਾਸਕ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਵਧੀਆ ਤਰੀਕੇ ਨਾਲ ਕਰ ਰਹੀ ਹੈ ਅਤੇ ਜੇ ਇਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਆ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਆਪਣਾ ਸ਼ੱਕ ਕੱਢ ਲੈਣਾਂ ਚਾਹੀਦਾ ਹੈ। ਡਾ. ਚੀਮਾ ਨੇ ਅੱਗੇ ਕਿਹਾ ਕਿ ਇੱਕ ਪਾਸੇ ਸਰਨਾ ਭਰਾ ਵੋਟਾਂ ਬਣਨ ਦੀ ਕਾਰਵਾਈ ਉਪਰ ਗਲਤ ਅਤੇ ਬੇਤੁਕੇ ਇਲਜ਼ਾਮ ਲਾ ਕੇ ਚੋਣਾਂ ਲੇਟ ਕਰਾਉਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਦੂਜੇ ਪਾਸੇ ਹਰਿਆਣਾ ਵਿੱਚ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਆਗੂ ਕਬਜਾ ਕਰਨ ਦੀਆਂ ਧਮਕੀਆਂ ਦੇ ਕੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਕੇ ਚੋਣਾਂ ਅੱਗੇ ਪਾਉਣਾ ਚਾਹੁੰਦੇ ਹਨ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਇਹਨਾਂ ਸਾਰੇ ਆਗੂਆਂ ਨੂੰ ਸ਼ਹਿ ਦੇ ਕੇ ਤਮਾਸ਼ਾ ਦੇਖ ਰਹੀ ਹੈ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੇ ਮਨਸੂਬੇ ਬਣਾ ਰਹੀ ਹੈ ਪਰ ਸਾਰੀ ਸਿੱਖ ਕੌਮ ਕਾਂਗਰਸ ਪਾਰਟੀ ਅਤੇ ਇਹਨਾ ਦੇ ਚਹੇਤਿਆਂ ਦੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਕਿਸੇ ਵੀ ਹਾਲਤ ਵਿੱਚ ਇਹਨਾਂ ਦੀਆਂ ਪੰਥ ਵਿਰੋਧੀ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।  ਅਖੀਰ ਵਿੱਚ ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਧਮਕੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਵੱਲੋਂ ਛੇਤੀ ਹੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।

—————————————————————————————————————————

ਗੁੱਗਾ ਨੌਮੀ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ

ਫਤਹਿਗੜ੍ਹ ਸਾਹਿਬ, 3 ਸਤੰਬਰ (ਹਰਪ੍ਰੀਤ ਕੋਰ ਟਿਵਾਣਾ) 

guga

ਸ੍ਰੀ ਗੁੱਗਾ ਮਾੜੀ ਸੇਵਾ ਸੰਮਤੀ ਰਜਿ ਮੁੱਹਲਾ ਜੱਟਪੁਰਾ ਸਰਹਿੰਦ ਸ਼ਹਿਰ ਵਲੋਂ ਗੁੱਗਾ ਨੌਮੀ ਦਾ ਦਿਹਾੜਾ ਇਲਾਕੇ ਦੀ ਸੰਗਤ ਵਲੋਂ ਸ਼ਰਧਾ ਪੂਰਵਕ ਮਨਾਇਆ ਗਿਆ। ਅੱਜ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਨੇ ਗੁੱਗਾ ਮਾੜੀ ਵਿਖੇ ਦਰਬਾਰ ਵਿਚ ਸ਼ਰਧਾ ਪੂਰਵਕ ਮੱਥਾ ਟੇਕਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਸਲਰ ਸਰਹਿੰਦ ਸ਼ਹਿਰ ਸ੍ਰੀ ਅਜੈਬ ਸਿੰਘ, ਸ੍ਰੀ ਗੁੱਗਾ ਮਾੜੀ ਸੇਵਾ ਸੰਮਤੀ ਰਜਿ ਮੁੱਹਲਾ ਜੱਟਪੁਰਾ ਸਰਹਿੰਦ ਸ਼ਹਿਰ ਦੇ ਸਰਪ੍ਰਸਤ ਬੀਬੀ ਨਿਰਮਲਾ ਦੇਵੀ, ਪ੍ਰਧਾਨ ਸੁਸੀਲ ਕੁਮਾਰ ਲੋਟਾ, ਮੀਤ ਪ੍ਰਧਾਨ ਜਸਪਾਲ ਸਿੰਘ ਬਬਲਾ, ਚੇਅਰਮੈਨ ਜਸਵਿੰਦਰ ਸਿੰਘ ਬਿਨੀ, ਖਜਾਨਚੀ ਤਰਸੇਮ ਸਿੰਘ ਆੜ੍ਹਤੀ, ਮੈਂਬਰ ਹਰਮੇਸ਼ ਸ਼ਰਮਾ, ਚਰਨਜੀਤ ਚੰਨੀ, ਜਗਪਾਲ ਸਿੰਘ ਜੱਸੀ, ਕਮਲ ਵਾਸੀ, ਕੁਲਦੀਪ ਸਿੰਘ ਮੁਹਾਲੀ ਆਦਿ ਵੀ ਹਾਜਰ ਸਨ।

———————————————
ਐੱਸ.ਐੱਸ.ਪੀ. ਖੱਟੜਾ ਦਾ ਫਤਿਹਗੜ੍ਹ ਸਾਹਿਬ ਵਿਖੇ ਜ਼ਿਲਾ ਜਥੇਬੰਦੀ ਵਲੋਂ ਭਰਵਾਂ ਸਵਾਗਤ

ਫਤਹਿਗੜ੍ਹ ਸਾਹਿਬ, 3 ਸਤੰਬਰ ( ਹਰਪ੍ਰੀਤ ਕੋਰ ਟਿਵਾਣਾ)

khatra

ਪਟਿਆਲਾ ਤੋਂ ਬਦਲ ਕੇ ਫਤਿਹਗੜ੍ਹ ਸਾਹਿਬ ਵਿਖੇ ਆਏ ਨਵ ਨਿਯੁਕਤ ਐਸ.ਐਸ. ਪੀ. ਸ. ਰਣਬੀਰ ਸਿੰਘ ਖੱਟੜਾ ਦਾ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਜ਼ਿਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਸ. ਖੱਟੜਾ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਜਿੱਥੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾਂ ਟੇਕਣ ਉਪਰੰਤ ਉਨ੍ਹਾਂ ਨੂੰ ਗ੍ਰੰਥੀ ਸਿੰਘ ਅਤੇ ਜਗਦੀਪ ਸਿੰਘ ਚੀਮਾ ਵਲੋਂ ਸਿਰੋਪਾਓ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜ਼ਰ ਸ. ਅਮਰਜੀਤ ਸਿੰਘ ਨੇ ਸ਼੍ਰੀ ਸਾਹਿਬ ਭੇਂਟ ਕੀਤੀ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਖੱਟੜਾ ਨੇ ਕਿਹਾ ਕਿ ਜ਼ਿਲੇ ਭਰ ਵਿਚ ਹਰੇਕ ਵਿਅਕਤੀ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਤੇ ਕਿਸੇ ਨਾਲ ਕੋਈ ਧੱਕਾ ਜਾਂ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕਿਟ ਕਮੇਟੀ ਚਨਾਰਥਲ ਦੇ ਚੇਅਰਮੈਨ ਜਥੇਦਾਰ ਸਵਰਨ ਸਿੰਘ ਚਨਾਰਥਲ, ਮਾਰਕਿਟ ਕਮੇਟੀ ਬਸੀ ਪਠਾਣਾ ਦੇ ਚੇਅਰਮੈਨ ਲਖਵੀਰ ਸਿੰਘ ਥਾਬਲਾ, ਸੀਨੀਅਰ ਅਕਾਲੀ ਆਗੂ ਗੁਰਦੇਵ ਸਿੰਘ ਖਾਲਸਾ, ਐਸ.ਪੀ.(ਹੈਡਕੁਆਟਰ) ਸ੍ਰੀ ਹਰਪ੍ਰੀਤ ਸਿੰਘ ਸਿੱਧੂ, ਡੀ.ਐੱਸ.ਪੀ.ਫਤਿਹਗੜ੍ਹ ਸਾਹਿਬ ਸ. ਅਮਰਜੀਤ ਸਿੰਘ ਘੁੰਮਣ, ਐੱਸ.ਐੱਚ.ਓ. ਥਾਣਾ ਫਤਿਹਗੜ੍ਹ ਸਾਹਿਬ ਸ. ਹਰਜਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਜਨਰਲ ਸਕੱਤਰ ਗੁਰਮੀਤ ਸਿੰਘ ਧਾਲੀਵਾਲ, ਸ਼ਹਿਰੀ ਇਕਾਈ ਬਸੀ ਪਠਾਣਾਂ ਦੇ ਪ੍ਰਧਾਨ ਮਲਕੀਤ ਸਿੰਘ ਮਠਾੜੂ, ਜ਼ਿਲਾ ਖਜਾਨਚੀ ਕੁਲਵਿੰਦਰ ਸਿੰਘ ਡੇਰਾ, ਨੌਜਵਾਨ ਆਗੂ ਗੁਰਮੁੱਖ ਸਿੰਘ ਚਨਾਰਥਲ, ਮਹਿੰਦਰ ਸਿੰਘ ਅੰਬੇਮਾਜਰਾ, ਮਾਰਕਿਟ ਕਮੇਟੀ ਬਸੀ ਪਠਾਣਾ ਦੇ ਵਾਈਸ ਚੇਅਰਮੈਨ ਸਵਰਨ ਸਿੰਘ ਗੁਪਾਲੋਂ, ਸਤਵੀਰ ਸਿੰਘ ਖੱਟੜਾ ਸਰਪ੍ਰਸਤ ‘‘ਦੀ ਵੈਲਫੇਅਰ ਸੁਸਾਇਟੀ ਪਟਿਆਲਾ’’, ਕਰਮ ਸਿੰਘ ਭਾਂਬਰੀ ਆਦਿ ਵੀ ਹਾਜਰ ਸਨ।

 

 


ਦਰ ਦਰ ਦੀਆਂ ਠੋਕਰਾਂ ਖਾ ਰਿਹਾ  ਬੇ ਸਹਾਰਾ ਬਜ਼ੁਰਗ ਅਪਣੇ ਪੋਤਰਿਆਂ ਨਾਲ

ਕਾਦੀਆਂ 2 ਸਤੰਬਰ (ਤਾਰੀ) -

ਪੰਜਾਬ ਸਰਕਾਰ ਵਲੋ ਬੇਸ਼ਕ ਗਰੀਬ ਲੋਕਾਂ ਲਈ ਭਲਾਈ ਦੀਆਂ ਸਕੀਮਾ ਲਾਗੂ ਕੀਤੀਆਂ ਗਈਆਂ ਹਨ। ਪਰ ਇਹ ਗਰੀਬਾਂ ਦੀ ਬਿਜਾਏ ਬਹੁਤੇ ਪਿੰਡਾ ਵਿੱਚ ਅਮੀਰਾਂ ਨੂ ਹੀ ਦਿਤੀਆਂ ਗਈਆਂ ਹਨ। ਇਸ ਹੀ ਤਰਾਂ ਦੀ ਮਿਸਾਲ ਮਿਲਦੀ ਹੈ ਗਰੀਬ ਅਤੇ ਬੇਸਹਾਰਾ ਬਜ਼ੁਰਗ ਮਹਿੰਦਰ ਸਿੰਘ ਪਿੰਡ ਕਾਜ਼ਮਪੁਰ ਤੋ ਇ ਸਬੰਧੀ ਬਜ਼ੁਰਗ ਮਹਿੰਦਰ ਸਿੰਘ ਨੇ ਪਤਰਕਾਰਾਂ ਨੂ ਅਥਰੂ ਬਹਾਂਦੇ ਹੋਏ ਦਸਿਆ ਕਿ ਇਕ ਸਾਲ ਪਹਿਲਾਂ ਮੇਰੇ ਪੁਤਰ ਦੀ ਮੋਤ ਹੋ ਗਈ ਅਤੇ 6 ਮਹੀਨੇ ਬੀਤਨ ਤੇ ਮੇਰੀ ਨੁੰਹ ਆਪਣੇ ਚਾਰ ਬਚਿਆਂ ਨੂ ਛੱਡ ਕੇ ਗਰੀਬੀ ਕਰ ਕੇ ਕਿਦਰੇ ਚਲੀ ਗਈ ਮੈ ਆਪਣੇ ਚਾਰੇ ਨਿੱਕੇ ਨਿੱਕੇ ਪੋਤਰਿਆਂ ਨੂ ਮੰਗ ਮੰਗ ਕੇ ਰੋਟੀ ਖਵਾ ਰਿਹਾ ਹਾਂ। ਅਤੇ ਅਜੇ ਤਕ ਮੇਰੀ ਨਾਂ ਹੀ ਕਿਸੇ ਸਰਕਾਰ ਨੇ ਅਤੇ ਨਾਂ ਹੀ ਪਿੰਡ ਦੇ ਮੋਹਤਬਰਾਂ ਨੇ ਕੋਈ ਮਾਲੀ ਮਦਦ ਕੀਤੀ ਹੈ ਅਤੇ ਨਾਂ ਹੀ ਸਰਕਾਰ ਵਲੋ ਬੇ ਸਹਾਰਾ ਬਜ਼ੁਰਗਾਂ ਵਾਲੀ ਸਕੀਮ ਦਿੱਤੀ ਹੈ। ਬਜ਼ੁਰਗ ਵਲੋ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਮੈਨੂ ਅਤੇ ਮੇਰੇ ਬੇ ਸਹਾਰਾ ਪੋਤਰਿਆ ਲਈ ਸਰਕਾਰੀ ਸਹੂਲਤ ਜਾਂ ਕੋਈ ਪੈਨਸ਼ਨ ਦਿੱਤੀ ਜਾਵੇ ਤਾਂ ਜੋ ਮੈ ਆਪਣੇ ਪੋਤਰਿਆਂ ਦੀ ਦੇਖ ਭਾਲ ਕਰ ਸਕਾਂ

ਬਲਾਤਕਾਰ ਦੀ ਝੂਠੀ ਰਿਪੋਰਟ ਕਰਨ ਵਾਲੀ ਔਰਤ ਖਿਲਾਫ ਕਾਰਵਾਈ ਕਰਨ ਦੀ ਮੰਗ

ਕਾਦੀਆਂ2 ਸਤੰਬਰ (ਤਾਰੀ)-

 ਪਿਛਲੇ ਦਿਨੀ ਥਾਣਾ ਕਾਹਨੂਵਾਨ ਵਿੱਚ ਇੱਕ ਔਰਤ ਬਲਜੀਤ ਕੋਰ ਪਤਨੀ ਹਰਦੀਪ ਸਿੰਘ ਵਾਸੀ ਸੀਂਹ ਭੱਠੀਆਂ ਨੇ ਪੁਲਿਸ ਕੋਲ ਚਾਰ ਵਿਅਕਤੀਆ ਖਿਲਾਫ ਬਲਾਤਕਾਰ ਦੀ ਰਿਪੋਰਟ ਦਰਜ ਕਰਵਾਈ ਸੀ ਜੋ ਮੈਡੀਕਲ ਰਿਪੋਟਾਂ ਅਨੂਸਾਰ ਬਲਾਤਕਾਰ ਦੀ ਰਿਪੋਰਟ ਨਿੱਲ ਪਾਈ ਗਈ ਇਸ ਬਾਰੇ ਪਤਰਕਾਰਾਂ ਨੂ ਜਾਨਕਾਰੀ ਦਿੰਦੇ ਹੋਏ ਬੰਟੀ ਪੁਤਰ ਪ੍ਰਕਾਸ਼ ਸਿੰਘ,ਸਨੀ ਪੁਤਰ ਹਰਜੀਤ ਸਿੰਘ,ਬੱਲੀ ਪੁਤਰ ਸਿਕੰਦਰ ਸਿੰਘ,ਬੱਬੂ ਪੁਤਰ ਕਰਨੈਲ ਸਿੰਘ ਨੇ ਦਸਿਆ ਕਿ ਸਾਡੇ ਖਿਲਾਫ ਜਾਣ ਬੁੱਝ ਕੇ ਹੀ ਝੂਠੀ ਬਲਾਤਕਾਰ ਦੀ ਰਿਪੋਰਟ ਦਿੱਤੀ ਗਈ ਸੀ ਜਿਸ ਵਿਚ ਮੈਡੀਕਲ ਅਫਸਰ ਪੀ ਪੀ ਯੂਨਟ ਗੁਰਦਾਸਪੁਰ ਵਲੋ ਮਿਤੀ 1-7-10 ਨੂ ਮੈਡੀਕਲ ਰਿਪੋਰਟ ਨ-2090 ਨਰੀਖਣ ਲਈ ਕੈਮੀਕਲ ਐਗਜ਼ੈਮੀਨਰ ਦਫਤਰ ਖਰੜ ਨੂ ਬੇਜੀ ਗਈ ਸੀ ਜਿਸ ਦੀ ਰਿਪੋਰਟ ਆਉਣ ਤੇ ਪਤਾ ਲਗਾ ਕਿ ਬਲਾਤਕਾਰ ਨਹੀ ਹੋਇਆ ਬਲਾਤਕਾਰ ਦੀ ਰਿਪੋਰਟ ਨਿਲ ਆਈ ਹੈ ਉੇਕਤ ਚਾਰੇ ਵਿਅਕਤੀਆਂ ਨੇ ਪੁਲਿਸ ਪ੍ਰਸਾਸਨ ਅਤੇ ਡਿਪਟੀ ਕਮੀਸ਼ਨਰ ਗੁਰਦਾਸਪੁਰ ਤੋ ਇਹ ਮੰਗ ਕੀਤੀ ਹੈ ਕਿ ਸਾਡੇ ਖਿਲਾਫ ਝੂਠੀ ਰਿਪੋਰਟ ਦਰਜ ਕਰਵਾਉਣ ਵਾਲੀ ਔਰਤ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ

ਭੱਠਾ ਮਾਲਿਕਾਂ ਦੇ ਖਿਲਾਫ ਰੋਸ਼ ਧਰਨਾ 7 ਨੂ-ਇਫ ਟੂ ਯੂਨੀਅਨ

ਕਾਦੀਆਂ 2 ਸਤੰਬਰ (ਤਾਰੀ)-

 ਪੰਜਾਬ ਅੰਦਰ ਪੰਜਾਬ ਦੇ ਭੱਠਾ ਮਾਲਿਕਾਂ ਦੇ ਉਸ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਤੀ ਕੀਤੀ ਗਈ ਕਿ ਭੱਠਾ ਮਾਲਿਕਾਂ ਨੇ ਭੱਠੇ ਨਾ ਚਲਾਉਣ ਦਾ ਫੈਸਲਾ ਕਰ    ਕੇ ਗਰੀਬ ਲੋਕਾਂ ਨਾਲ ਧੱਕਾ ਕੀਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭੱਠਾ ਮਜ਼ਦੂਰ ਯੂਨਿਅਨ(ਇਫ ਟੂ) ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਕਾਹਲਵਾਂ ਹੋਣ ਸਮੇ ਯੂਨਿਅਨ ਦੇ ਜ਼ਿਲਾ ਪ੍ਰਧਾਨ ਕਾਮਰੇਡ ਪ੍ਰੇਮ ਮਸੀਹ ਨੇ ਕੀਤਾ। ਪੰਜਾਬ ਦੇ ਸ਼ੂਬਾ ਵਾਇਸ ਪ੍ਰਧਾਨ ਕਾਮਰੇਡ ਗੁਲਜ਼ਾਰ ਸਿੰਘ ਸੰਬੋਧਨ ਕਰਦੀਆ ਕਿਹਾ ਕਿ ਭੱਠਿਆਂ ਦੇ ਮਾਲਿਕਾਂ ਵਲੋ ਅਜੇ ਤੱਕ ਕਿਰਤ ਕਨੂਨਾਂ ਨੂ ਲਾਗੂ ਨਹੀ ਕੀਤਾ। ਨਾਂ ਹੀ ਡਾਕਟਰੀ ਸਹੂਲਤ ਅਤੇ ਨਾਂ ਹੀ ਮਜ਼ਦੂਰਾਂ ਦੀ ਹਾਜ਼ਰੀ ਅਤੇ ਨਾਂ ਹੀ ਰਹਿਣ ਸਹਿਣ ਦਾ ਪ੍ਰਬੰਧ ਸਹੀ ਢੰਗ ਨਾਲ ਨਹੀ ਕੀਤਾ ਗਿਆ ਉਹਨਾਂ ਕਿਹਾ ਕਿ 7 ਸਤੰਬਰ ਦੀ ਹੋ ਰਹੀ ਪੰਜਾਬ ਪਦਰ ਦੀ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਚ ਮਜ਼ਦੂਰ ਪੁਜਣਗੇ ਅਤੇ ਭੱਠਿਆਂ ਉਪਰ ਕਿਰਤ ਕਨੂਨ ਨੂ ਪੂਰਨ ਰੂਪ ਚ ਲਾਗੂ ਕਰਨਗੇ ਇਸ ਮੋਕੇ ਵਾਇਸ ਪ੍ਰਧਾਨ ਬਚਨ ਸਿੰਘ ਬੋਪਾ ਰਾਏ,ਛਿੰਦਾ ਮਸੀਹ ਆਦਿ ਨੇ ਵੀ ਸੰਬੋਧਨ ਕੀਤਾ।


ਆਰਥਿਕ ਤੰਗੀ ਕਾਰਣ ਇਲਾਜ ਨਾ ਹੋਣ ਤੇ ਪਾਗਲ ਨੂੰ ਸੰਗਲਾਂ ਨਾਲ ਬੰਨਣ ਲਈ ਮਜਬੂਰ ਪਤੀ

a02

ਤਪਾ ਮੰਡੀ, 02 ਸਤੰਬਰ(ਮਾਰਕੰਡਾ)-

ਭਾਂਵੇ ਦੇਸ ਦੀ ਹਰ ਭਾਰਤ ਅਤੇ ਪੰਜਾਬ ਸਰਕਾਰਾਂ ਸਮੇ ਸਮੇ ਤੇ ਗਰੀਬਾਂ ਦੀ ਹਮਦਰਦੀ ਹੋਣ ਦੇ ਝੂਠੇ ਦਾਅਵੇ ਕਰਦੀਆਂ ਹਨ ਪਰ ਕੋਈ ਸਰਕਾਰ ਗਰੀਬਾਂ ਦੀ ਤਰਸਦੀ ਹਾਲਤ ਵੱਲ ਧਿਆਨ ਦੇਣ ਦੀ ਖੇਚਲ ਨਹੀ ਕਰਦੀ ਸਗੋ ਲੀਡਰ ਮਗਰਮੱਛ ਵਾਲੇ ਹੰਝੂ ਵਹਾ ਕੇ ਡਰਾਮਾ ਜਰੂਰ ਕਰਦੇ ਹਨ। ਇਸੇ ਤਰਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਗਰੀਬਾ ਤੱਕ ਇਲਾਜ ਪਹਿਚਾਉਣ ਦੇ ਝੂਠੇ ਦਾਅਵਿਆਂ ਦੀ ਫੂਕ ਕੱਢ ਰਹੀ ਹੈ ਪਿੰਡ ਧੂਰਕੋਟ ਦੀ ਗਰੀਬ ਵੀਰਪਾਲ ਕੌਰ ਜੋ ਪਾਗਲਪਣ ਦੀ ਸੂਰਤ ਵਿਚ ਸੰਗਲਾਂ ਨਾਲ ਜੜੀ ਬੈਠੀ ਹੈ। ਪਿੰਡ ਧੂਰਕੋਟ ਦੇ ਵਸਨੀਕ ਸਰਦਾਰਾ ਸਿੰਘ ਦਾ ਅੱਜ ਤੋ ਚਾਰ ਸਾਲ ਪਹਿਲਾ ਵੀਰਪਾਲ ਕੌਰ ਉਰਫ ਭੋਲੀ ਨਾਲ ਵਿਆਹ ਹੋਇਆ ਸੀ ਵਿਆਹ ਤੋ ਬਾਅਦ ਭੋਲੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗੀ ਤੇ ਇੱਕ ਸਾਲ ਬਾਅਦ ਇੱਕ  ਮੁੰਡਾ ਪੈਦਾ ਹੋ ਗਿਆ ਤੇ ਭੋਲੀ ਦੀ ਮਾਨਸਿਕ ਪਰੇਸਾਨੀ ਵਧਦੀ ਹੀ ਗਈ । ਪਰਿਵਾਰ ਨੇ ਘਰ ਵਿੱਚ ਗਰੀਬੀ ਹੋਣ ਦੇ ਬਾਵਜੂਦ ਵੀ ਬਰਨਾਲਾ, ਧਨੌਲਾ,ਤਪਾ ਅਤੇ ਹੋਰ ਨਜਦੀਕੀ ਹਸਪਤਾਲਾਂ ਤੋ ਇਲਾਜ ਕਰਵਾਇਆ ਪਰ ਮਾਨਸਿਕ ਹਾਲਤ ਆਖਿਰ ਦਿਨ ਬ ਦਿਨ ਵਿਗੜਦੀ ਹੀ ਗਈ ਤੇ ਅੱਜ ਤੋਂ ਦੋ ਸਾਲ ਪਹਿਲਾ ਭੋਲੀ ਕੌਰ ਪੂਰੀ ਤਰਾਂ ਪਾਗਲ ਹੋ ਗਈ ਤੇ ਆਪਣੇ ਕਪੜੇ ਪਾੜਨ ਤੇ ਰਾਹਗੀਰ ਲੋਕਾਂ ਦੇ ਰੋੜੇ ਆਦਿ ਮਾਰਨ ਲੱਗੀ ਆਖਿਰ ਪਰਿਵਾਰ ਵਾਲਿਆਂ ਨੇ ਮਜਬੂਰੀ ਵੱਸ ਘਰ ਵਿੱਚ ਹੀ ਭੋਲੀ ਕੌਰ ਨੂੰ ਬੰਨ ਕੇ ਰੱਖਣਾ ਸ਼ੁਰੂ ਕਰ ਦਿੱਤਾ ਅੱਜ ਵੀ ਭੋਲੀ ਕੌਰ ਗਰੀਬੀ ਕਾਰਨ ਇਲਾਜ ਤੋ ਬਿਨ•ਾ ਘਰ ਵਿੱਚ ਹੀ ਬੰਨ•ੀ ਬੈਠੀ ਹੈ ਤੇ ਪਰਿਵਾਰ ਇਲਾਜ ਕਰਵਾਂਉਦਾ ਕਰਵਾਂਉਦਾ  ਐਨਾਂ ਗਰੀਬ ਹੋ ਚੁਕਿਆ ਹੈ ਕਿ ਅੱਜ ਇੱਕ ਡੰਗ ਦੀ ਰੋਟੀ ਵੀ ਨਸੀਬ ਨਹੀ ਹੋ ਰਹੀ । ਤਿੰਨ ਸਾਲ ਦਾ ਨਿੱਕਾ ਬੱਚਾ ਜੋ ਕਿ ਬਿਨਾਂ ਰੋਟੀ ਤੋਂ ਭੁੱਖਾ ਹੀ ਸੌਂਦਾ ਹੈ ਅੱਜ ਇਸ ਬੱਚੇ ਦਾ ਆਉਣ ਵਾਲਾ ਭਵਿੱਖ ਵੀ ਖ਼ਤਰੇ ਭਰਿਆ ਹੋਇਆ ਹੈ । ਹੱਸਦਾ ਵੱਸਦਾ ਘਰ ਅੱਜ ਨਰਕ ਦਾ ਰੂਪ ਧਾਰ ਚੁੱਕਿਆ ਹੈ ਪਾਗਲ ਭੋਲੀ ਕੌਰ ਅਤੇ ਬੱਚੇ ਦੀ ਦੇਖ ਰੇਖ ਕਰ ਰਿਹਾ ਪਤੀ ਸਰਦਾਰਾ ਸਿੰਘ ਦੀ ਇਹ ਹਾਲਤ ਬਣੀ ਹੋਈ ਹੈ ਕਿ ਕਿਸੇ ਦਿਨ ਉਹ ਵੀ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇਗਾ । ਅੱਜ ਤੱਕ ਕਿਸੇ ਵੀ ਧਾਰਮਿਕ, ਸਮਾਜਿਕ ਜਥੇਬੰਦੀ ਜਾ ਸਰਕਾਰ ਦ ੇਕਿਸੇ ਅਧਿਕਾਰੀ ਨੇ ਪਹੁੱਚ ਨਹੀ ਕੀਤੀ ਨਰਕ ਭਰੀ ਜਿੰਦਗੀ ਜੀ ਰਹੀ ਪਾਗਲ ਭੋਲੀ ਕੌਰ ਅਤੇ ਉਸਦੇ ਤਿੰਨ ਸਾਲ ਦੇ ਨੰਨੇ ਬੱਚੇ ਤੱਕ । ਇਸ ਪਿੰਡ ਵਿੱਚ ਵੀ ਇੱਕ ਸਿਰਕੱਡ ਧਾਰਮਿਕ ਸੰਸਥਾ ਹੈ ਪਰ ਉਨਾਂ ਨੇ ਵੀ ਆਪਣਾ ਫਰਜ ਨਹੀ ਸਮਝਿਆ । ਪਾਗਲ ਭੋਲੀ ਦੇ ਪਤੀ ਸਰਦਾਰਾ ਸਿੰਘ ਅਤੇ ਉਸਦੇ ਬੱਚੇ ਨੇ ਬੇਨਤੀ ਕੀਤੀ ਹੈ ਕਿ ਕੋਈ ਧਾਰਮਿਕ ਸੰਸਥਾ ਜਾਂ ਸਰਕਾਰ ਸਾਡੇ ਤੇ ਤਰਸ ਕਰਕੇ ਸਾਨੂੰ ਨਰਕ ਭਰੀ ਜ਼ਿੰਦਗੀ ਵਿੱਚੋ ਕੱਢ ਲਵੇ ।


ਮੁਖ ਮੰਤਰੀ ਵਲੋਂ ਜਿਲਾ ਫਿਰੋਜ਼ਪੁਰ ਵਿਚ 67 ਕਰੋੜ ਦੇ ਵਿਕਾਸ ਕਾਰਜਾਂ ਦੇ ਨੀਵ ਪਥਰ ਰਖੇ ਅਤੇ ਉਦਘਾਟਣ ਕੀਤੇ।

* ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਜੀਰਾ ਵਿਖੇ 56 ਲਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਟੇਡੀਅਮ ਦਾ ਨੀਂਹ ਪਥਰ
* ਜੀਰਾ ਵਿਚ 28 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਏ ਜਾ ਰਹੇ ਸ਼ਤ-ਪ੍ਰਤੀਸ਼ਤ ਵਾਟਰ ਸਪਲਾਈ, ਸੀਵਰੇਜ, ਸਟ੍ਰੀਟ ਲਾਈਟ ਅਤੇ ਟ੍ਰੀਟਮੈਂਟ ਪਲਾਂਟ
* ਹਰਦਾਸਾ ਵਿਖੇ 7.5 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਆਦਰਸ਼ ਸਕੂਲ,
* 2 ਕਰੋੜ ਦੀ ਲਾਗਤ ਨਾਲ ਬਨਣ ਵਾਲੇ 66 ਕੇ.ਵੀ. ਪਾਵਰ ਗਰਿਡ ਸਟੇਸ਼ਨ ਅਤੇ ਬਹਿਕ ਗੁਜਰਾਂ ਵਿਖੇ
 62 ਲਖ ਦੀ ਲਾਗਤ ਨਾਲ ਬਨਣ ਵਾਲੇ ਉਦਯੋਗਿਕ ਸਿਖਲਾਈ ਕੇਂਦਰ ਦਾ ਨੀਂਹ ਪਥਰ ਰਖਣ
* ਮਖੂ ਵਿਚ 35 ਲਖ ਦੀ ਲਾਗਤ ਨਾਲ ਬਣੀ ਸਬ ਤਹਿਸੀਲ ਦਾ ਉਦਘਾਟਨ ਕੀਤਾ।
* 22 ਕਰੋੜ ਦੀ ਲਾਗਤ ਨਾਲ ਮਖੂ ਵਿਚ 100 ਫੀਸਦੀ ਵਾਟਰ ਸਪਲਾਈ ਅਤੇ ਸੀਵਰੇਜ ਬਿਜਲੀਕਰਨ ਅਤੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਨੀਂਹ ਪਥਰ
* 5.5 ਕਰੋੜ ਰੁਪਏ ਦੀ ਲਾਗਤ ਨਾਲ ਮਖੂ ਵਿਖੇ ਬਨਣ ਵਾਲੇ ਕਮਿਊਨਟੀ ਸਿਹਤ ਕੇਂਦਰ ਦਾ ਨੀਂਹ ਪਥਰ ਵੀ ਰਖਿਆ।

ਫਿਰੋਜਪੁਰ, 2 ਸਤੰਬਰ (ਪੀ.ਡੀ.ਸ਼ਰਮਾ)-

babbibadal-sahib
ਦੇਸ਼ ਦੀ ਆਜਾਦੀ ਸੰਗਰਾਮ ਦੌਰਾਨ ਪੰਜਾਬੀਆਂ ਅਤੇ ਖਾਸ ਕਰਕੇ ਸਿਖਾਂ ਨੇ ਸਾਂਝੇ ਤੌਰ ‘ਤੇ 85 ਫੀਸਦੀ ਕੁਰਬਾਨੀਆਂ ਦਿਤੀਆਂ ਅਤੇ ਦੇਸ਼ ਅਜਾਦ ਹੋਣ ਤੋਂ ਬਾਅਦ ਸਰਹਦਾਂ ਦੀ ਰਾਖੀ ਅਤੇ ਦੇਸ਼ ਦੀ ਸਲਾਮਤੀ ਲਈ ਹਮੇਸ਼ਾ ਮੋਹਰੀ ਹੋ ਕੇ ਲੜਾਈਆਂ ਲੜਨ ਦੇ ਨਾਲ-ਨਾਲ ਐਮਰਜੈਂਸੀ ਦੌਰਾਨ ਸ੍ਰੀਮਤੀ ਇੰਦਰਾ ਗਾਂਧੀ ਵਲੋਂ ਲੋਕਾਂ ਦੀਆਂ ਲੋਕ ਰਾਜੀ ਹਕਾਂ ‘ਤੇ ਛਾਪਾ ਮਾਰਨ ਦੀ ਕੀਤੀ ਗੈਰ ਸਵਿਧਾਨਕ ਕਾਰਵਾਈ ਦਾ ਡਟ ਕੇ ਵਿਰੋਧ ਕੀਤਾ ਪਰੰਤੁ ਕਾਂਗਰਸ ਪਾਰਟੀ ਨੇ ਪੰਜਾਬ ਦੇ ਨਾਲ ਹਮੇਸ਼ਾ ਵਿਤਕਰਾ ਕਰਦੇ ਹੋਏ ਕੋਈ ਵੀ ਵਿਕਾਸ ਪ੍ਰੋਜੈਕਟ ਪੰਜਾਬ ਵਿਚ ਨਹੀਂ ਲਗਾਇਆ। ਜਿਸ ਨਾਲ ਪੰਜਾਬ ਆਰਥਿਕ ਪਖੋਂ ਪਛੜ ਗਿਆ ਪਰੰਤੁ ਜਦੋਂ ਵੀ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਾਂਝੀਆਂ ਸਰਕਾਰਾਂ ਪੰਜਾਬ ਵਿਚ ਆਈਆਂ, ਉਨਾਂ ਵਲੋਂ ਪੰਜਾਬ ਦੇ ਸਮੂਹ ਲੋਕਾਂ, ਕਿਸਾਨਾਂ, ਵਿਉਪਾਰੀਆਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਮਜਦੂਰਾਂ, ਦਲਿਤ ਭਰਾਵਾਂ ਲਈ ਵਿਕਾਸ ਮੁਖੀ ਪ੍ਰੋਜੈਕਟ ਸ਼ੁਰੂ ਕੀਤੇ ਹਨ।
ਇਹ ਵਿਚਾਰ ਸ. ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਪੰਜਾਬ ਨੇ ਪੰਜਾਬ ਦੇ ਵਿਕਾਸ ਲਈ ਆਪਣੀ ਵਚਨ ਬਧਤਾ ਦੌਹਰਾਉਂਦਿਆ ਅਜ ਜੀਰਾ ਦਾਣਾ ਮੰਡੀ ਅਤੇ ਮਖੂ ਵਿਖੇ ਦੋ ਵਿਕਾਸ ਰੈਲੀਆਂ ਸਮੇਂ ਇਕਤਰ ਵਡੀ ਗਿਣਤੀ ਵਿਚ ਲੋਕਾਂ ਦੇ ਇਕਠ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਬਾਦਲ ਨੇ ਅਜ ਦੇ ਇਸ ਦੌਰੇ ਦੌਰਾਨ 67 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਵਖ-ਵਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪਥਰ ਅਤੇ ਉਦਘਾਟਨ ਵੀ ਕੀਤੇ। ਸ. ਬਾਦਲ ਨੇ ਜੀਵਨ ਮਲ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਜੀਰਾ ਵਿਖੇ 56 ਲਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਟੇਡੀਅਮ ਦਾ ਨੀਂਹ ਪਥਰ, ਜੀਰਾ ਵਿਚ 28 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਏ ਜਾ ਰਹੇ ਸ਼ਤ-ਪ੍ਰਤੀਸ਼ਤ ਵਾਟਰ ਸਪਲਾਈ, ਸੀਵਰੇਜ, ਸਟ੍ਰੀਟ ਲਾਈਟ ਅਤੇ ਟ੍ਰੀਟਮੈਂਟ ਪਲਾਂਟ, ਹਰਦਾਸਾ ਵਿਖੇ 7.5 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਆਦਰਸ਼ ਸਕੂਲ, 2 ਕਰੋੜ ਦੀ ਲਾਗਤ ਨਾਲ ਬਨਣ ਵਾਲੇ 66 ਕੇ.ਵੀ. ਪਾਵਰ ਗਰਿਡ ਸਟੇਸ਼ਨ ਅਤੇ ਬਹਿਕ ਗੁਜਰਾਂ ਵਿਖੇ 62 ਲਖ ਦੀ ਲਾਗਤ ਨਾਲ ਬਨਣ ਵਾਲੇ ਉਦਯੋਗਿਕ ਸਿਖਲਾਈ ਕੇਂਦਰ ਦਾ ਨੀਂਹ ਪਥਰ ਰਖਣ ਤੋਂ ਇਲਾਵਾ ਮਖੂ ਵਿਚ 35 ਲਖ ਦੀ ਲਾਗਤ ਨਾਲ ਬਣੀ ਸਬ ਤਹਿਸੀਲ ਦਾ ਉਦਘਾਟਨ ਕੀਤਾ। 22 ਕਰੋੜ ਦੀ ਲਾਗਤ ਨਾਲ ਮਖੂ ਵਿਚ 100 ਫੀਸਦੀ ਵਾਟਰ ਸਪਲਾਈ ਅਤੇ ਸੀਵਰੇਜ, ਬਿਜਲੀਕਰਨ ਅਤੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਨੀਂਹ ਪਥਰ ਅਤੇ 5.5 ਕਰੋੜ ਰੁਪਏ ਦੀ ਲਾਗਤ ਨਾਲ ਮਖੂ ਵਿਖੇ ਬਨਣ ਵਾਲੇ ਕਮਿਊਨਟੀ ਸਿਹਤ ਕੇਂਦਰ ਦਾ ਨੀਂਹ ਪਥਰ ਵੀ ਰਖਿਆ। ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਇਹ ਸਾਰੇ ਪ੍ਰੋਜੈਕਟ ਨਵੰਬਰ 2011 ਤਕ ਮੁਕੰਮਲ ਕਰ ਦਿਤੇ ਜਾਣਗੇ।
ਪੰਜਾਬ ਵਿਚ ਸਮੁਚੇ ਵਿਕਾਸ ਦੀ ਗਲ ਕਰਦਿਆਂ ਪੰਜਾਬ ਦੇ ਮੁਖ ਮੰਤਰੀ ਸ. ਬਾਦਲ ਨੇ ਕਿਹਾ ਕਿ ਉਨਾਂ ਦੀ ਸਰਕਾਰ ਵਲੋਂ ਪੰਜਾਬ ਦੇ ਪ੍ਰਮੁਖ ਸ਼ਹਿਰਾਂ ਲਈ ਵਿਕਾਸ ਮਾਸਟਰ ਪਲਾਨ ਬਣਾਇਆ ਗਿਆ ਹੈ, ਜਿਸ ਅਧੀਨ ਸਿਹਤ, ਸਿਖਿਆ, ਪੀਣ ਵਾਲਾ ਪਾਣੀ, ਸੀਵਰੇਜ਼, ਸਟ੍ਰੀਟ ਲਾਈਟ, ਸੜਕਾਂ, ਆਲੇ-ਦੁਆਲੇ ਦਾ ਸੁੰਦਰੀਕਰਨ ਲਈ ਵਿਆਪਕ ਯੋਜਨਾਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਵਲ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਕਾਂਗਰਸ ਪਾਰਟੀ ਦੀ ਅਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਗਰੀਬਾਂ ਦੇ ਨਾਂਅ ‘ਤੇ ਦੇਸ਼ ਵਿਚ ਰਾਜ ਕੀਤਾ ਹੈ ਪਰੰਤੁ ਇਨਾਂ ਲੋਕਾਂ ਦੀ ਆਰਥਿਕ ਵਿਕਾਸ ਤਰਕੀ ਲਈ ਕਦੀ ਵੀ ਸਾਰਥਿਕ ਉਪਰਾਲੇ ਨਹੀਂ ਕੀਤੇ। ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਜਿੰਨਾ ਵਿਕਾਸ ਪਿਛਲੇ ਸਾਢੇ ਤਿੰਨਾਂ ਸਾਲਾਂ ਵਿਚ ਕੀਤਾ ਗਿਆ ਹੈ, ਇੰਨਾ ਵਿਕਾਸ ਕਾਂਗਰਸ ਪਾਰਟੀ ਵਲੋਂ 60 ਸਾਲ ਵਿਚ ਵੀ ਨਹੀਂ ਕੀਤਾ ਗਿਆ। ਕਾਂਗਰਸ ਪਾਰਟੀ ਨੂੰ ਪੰਜਾਬ ਦੀ ਦੁਸ਼ਮਣ ਨੰਬਰ ਇਕ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਹਡਭੰਨਵੀ ਮਿਹਨਤ ਕਰਕੇ ਅਨਾਜ ਪੈਦਾ ਕਰ ਰਹੇ ਹਨ, ਪਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਇਕ ਪਾਸੇ ਅਨਾਜ ਗੌਦਾਮਾਂ ਵਿਚ ਸੜ ਰਿਹਾ ਹੈ ਅਤੇ ਦੂਜੇ ਪਾਸੇ ਕਰੋੜਾਂ ਲੋਕਾਂ ਨੂੰ ਭੁਖੇ ਢਿਡ ਰਾਤ ਨੂੰ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਅਮੀਰ ਘਰਾਣਿਆਂ ਨੂੰ ਆਰਥਿਕ ਲਾਭ ਦੇਣ ਵਾਸਤੇ ਅਜਿਹੀਆਂ ਨੀਤੀਆਂ ਘੜਦੀ ਹੈ ਜਿਸ ਨਾਲ ਦੇਸ਼ ਵਿਚ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ ਅਤੇ ਆਮ ਆਦਮੀ ਦਾ ਜਿਊਣਾ ਮੁਸ਼ਕਲ ਹੋ ਰਿਹਾ ਹੈ।
ਪੰਜਾਬ ਵਿਚ ਬਿਜਲੀ ਉਤਪਾਦਨ ਲਈ ਕੀਤੇ ਗਏ ਉਪਰਾਲੇ ਦਾ ਵਿਸਥਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੀਆਂ ਸਰਕਾਰਾਂ ਦੇ ਸਮੇਂ ਇਕ ਯੁਨਿਟ ਪੈਦਾ ਕਰਨ ਲਈ ਕੋਈ ਉਪਰਾਲਾ ਪੈਦਾ ਨਹੀਂ ਕੀਤਾ। ਜਦਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ 4 ਨਵੇਂ ਤਾਪ ਬਿਜਲੀ ਘਰਾਂ ਦਾ ਨਿਰਮਾਣ ਸ਼ੁਰੂ ਕੀਤਾ ਹੈ। ਜਿਸ ਨਾਲ 9 ਹਜ਼ਾਰ ਮੈਗਾਵਾਟ ਵਾਧੂ ਬਿਜਲੀ ਪੈਦਾ ਹੋਵੇਗੀ, ਜੋ ਆਉਂਦੇ 20 ਸਾਲ ਤਕ ਪੰਜਾਬ ਦੀਆਂ ਲੋੜਾਂ ਪੂਰੀਆਂ ਕਰੇਗੀ। ਉਨਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਪੰਜਾਬ ਸਰਕਾਰ ਵਲੋਂ ਦੂਜੇ ਸੂਬਿਆਂ ਵਿਚ ਬਣ ਰਹੇ ਬਿਜਲੀ ਪ੍ਰੋਜੈਕਟਾਂ ਵਿਚ ਵੀ ਹਿਸੇਦਾਰੀ ਪਾਈ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਬਿਜਲੀ ਦੇ ਖੇਤਰ ਵਿਚ ਸਵੈ-ਨਿਰਭਰ ਹੀ ਨਹੀਂ ਸਗੋਂ ਬਹੁਲਤਾ ਵਾਲਾ ਸੂਬਾ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਵਿਚ ਹਾਈਡਰੋ, ਸੂਰਜੀ ਅਤੇ ਬਾਇਓਮਾਸ (ਖੇਤੀ ਰਹਿੰਦ-ਖੁਹੰਦ) ਦੇ ਪ੍ਰੋਜੈਕਟ ਸਥਾਪਿਤ ਕਰਕੇ ਬਿਜਲੀ ਉਤਪਾਦਨ ਕਰਨ ਦੀਆਂ ਯੋਜਨਾਵਾਂ ਉਲੀਕੀਆਂ ਹਨ।
ਪੰਜਾਬ ਵਿਚ ਬੇਰੁਜਗਾਰੀ ਦੀ ਸਮਸਿਆ ਨੂੰ ਹਲ ਕਰਨ ਸੰਬੰਧੀ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਉਨਾਂ ਦੀ ਸਰਕਾਰ ਵਲੋਂ ਕੀਤੇ ਸਾਢੇ ਤਿੰਨਾ ਸਾਲਾਂ ਦੌਰਾਨ ਇਕ ਲਖ ਲੋਕਾਂ ਨੂੰ ਰੁਜਗਾਰ ਮੁਹਈਆ ਕਰਵਾਇਆ ਗਿਆ ਹੈ। ਜਿਸ ਵਿਚ 39 ਹਜ਼ਾਰ ਅਧਿਆਪਕ ਵਖ-ਵਖ ਸਕੂਲਾਂ ਵਿਚ ਭਰਤੀ ਕੀਤੇ ਗਏ ਹਨ। ਉਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ 700 ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਅਤੇ ਤਿੰਨ ਮੈਡੀਕਲ ਕਾਲਜਾਂ ਵਿਚ 100 ਹੋਰ ਅਧਿਆਪਕ ਛੇਤੀ ਹੀ ਭਰਤੀ ਕੀਤੇ ਜਾ ਰਹੇ ਹਨ। ਪੰਜਾਬ ਦੇ ਸਿਵਲ ਸਪਲਾਈ ਅਤੇ ਕਾਰ ਅਤੇ ਆਬਕਾਰੀ ਵਿਭਾਗ ਵਿਚ 1500 ਦੇ ਲਗਭਗ ਨਿਰੋਲ ਮੈਰਿਟ ਦੇ ਅਧਾਰ ‘ਤੇ ਪੂਰਨ ਪਾਰਦਰਸ਼ਤਾ ਨਾਲ ਇੰਸਪੈਕਟਰਾਂ ਦੀ ਭਰਤੀ ਕੀਤੀ ਗਈ ਹੈ। ਉਨਾਂ ਅਗੇ ਦਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਕਿਊਰਟੀ, ਮਿਲਟਰੀ, ਪੁਲਸ ਅਤੇ ਰਿਵਾਇਤੀ ਹੁਨਰ ਦੀ ਟ੍ਰੇਨਿੰਗ ਦੇਣ ਲਈ ਯੋਜਨਾਵਾਂ ਉਲੀਕੀਆਂ ਹਨ। ਜਿਸ ਨਾਲ ਨੌਜਵਾਨਾਂ ਨੂੰ ਰੋਜਗਾਰ ਪ੍ਰਾਪਤੀ ਲਈ ਵਡੀ ਮਦਦ ਮਿਲੇਗੀ। ਉਨਾਂ ਕਿਹਾ ਕਿ ਸਰਕਾਰ ਵਲੋਂ ਵਿਦਿਆ ਦੇ ਖੇਤਰ ਵਿਚ ਵੀ ਵਡੀਆਂ ਪੁਲਾਂਘਾਂ ਪੁਟੀਆਂ ਗਈਆਂ ਹਨ। ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਾਇੰਸ ਅਤੇ ਕਾਮਰਸ ਦੀ ਸਿਖਿਆ ਦੇਣ ਲਈ ਨਵੀਆਂ ਬਿਲਡਿੰਗਾਂ, ਲੈਬੋਰਟਰੀਆਂ, ਫਰਨੀਚਰ, ਸਾਇੰਸ ਦਾ ਸਾਮਾਨ, ਲਾਇਬ੍ਰੇਰੀਆਂ ਅਤੇ ਹੋਰ ਮੁਢਲਾ ਢਾਂਚਾ ਵਿਕਸਿਤ ਕੀਤਾ ਗਿਆ ਹੈ। ਖੋਲੇ ਜਾ ਰਹੇ ਆਦਰਸ਼ ਸਕੂਲਾਂ ਵਿਚ ਉਚ ਮਿਆਰੀ ਗੁਣਾਤਮਕ ਸਿਖਿਆ ਪੇਂਡੂ ਖੇਤਰ ਦੇ ਗਰੀਬ ਵਰਗ ਦੇ ਲੋਕਾਂ ਨੂੰ ਮੁਫਤ ਮੁਹਈਆ ਕਰਵਾਈ ਗਈ ਹੈ। ਉਨਾਂ ਕਿਹਾ ਕਿ ਸੂਬੇ ਵਿਚ ਉਚੇਰੀ ਸਿਖਿਆ ਦੇ ਪ੍ਰਸਾਰ ਲਈ ਤਿੰਨ ਨਵੀਆਂ ਯੂਨੀਵਰਸਿਟੀਆਂ ਅਤੇ 15 ਨਵੇਂ ਕਾਲਜ ਖੋਲੇ ਗਏ ਹਨ ਤਾਂ ਜੋ ਨੌਜਵਾਨ ਉਚ ਸਿਖਿਆ ਪ੍ਰਾਪਤ ਕਰਕੇ ਚੰਗੇ ਰੁਜਗਾਰ ਲਈ ਅੰਤਰਰਾਸ਼ਟਰੀ ਪਧਰ ਦੇ ਮੁਕਾਬਲਿਆਂ ਦੇ ਹਾਣੀ ਹੋ ਸਕਣ।
ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ‘ਤੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਸਰਬ ਸਾਂਝੀਵਾਲਤਾ, ਆਪਸੀ ਭਾਈਚਾਰਾ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਿਚ ਵਿਸ਼ਵਾਸ ਰਖਦਾ ਹੈ ਪਰੰਤੁ ਕੁਝ ਲੋਕ ਕਾਂਗਰਸ ਪਾਰਟੀ ਦੇ ਇਸ਼ਾਰੇ ‘ਤੇ ਸਿਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲਅੰਦਾਜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੋ ਕਦੀ ਵੀ ਸਫਲ ਨਹੀਂ ਹੋਣ ਦਿਤੀਆਂ ਜਾਣਗੀਆਂ। ਉਨਾਂ ਕਿਹਾ ਕਿ ਬੀਤੇ ਸਮੇਂ ਵਿਚ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਏਜੰਟਾਂ ਨੇ ਧਾਰਮਿਕ ਮਸਲਿਆਂ ਵਿਚ ਦਖਲ ਅੰਦਾਜੀ ਕੀਤੀ ਪਰੰਤੁ ਇਤਿਹਾਸ ਗਵਾਹ ਹੈ ਕਿ ਧਾਰਮਿਕ ਸਥਾਨਾਂ ਦੀ ਅਜਾਦੀ ਲਈ ਜਾਨਾਂ ਵਾਰਨ ਤੋਂ ਗੁਰੇਜ ਨਹੀਂ ਕੀਤਾ। ਉਨਾਂ ਕਿਹਾ ਕਿ ਜੋ ਲੋਕ ਵਖਵਾਦ ਅਤੇ ਨਫਰਤ ਦਾ ਪ੍ਰਚਾਰ ਕਰਦੇ ਹਨ, ਉਹ ਦੇਸ਼ ਦੇ ਦੁਸ਼ਮਣ ਹਨ, ਇਸ ਲਈ ਸਮੁਚੇ ਪੰਜਾਬੀਆਂ ਨੂੰ ਅਜਿਹੇ ਲੋਕਾਂ ਦੀਆਂ ਕੋਝੀਆਂ ਚਾਲਾਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਰਕਾਰ ਵਲੋਂ ਹਰ ਹਾਲਤ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰਖੀ ਜਾਵੇਗੀ, ਕਿਸੇ ਵੀ ਵਖਵਾਦੀ ਅਤੇ ਦੇਸ਼ ਵਿਰੋਧੀ ਤਾਕਤ ਨੂੰ ਸਿਰ ਨਹੀਂ ਚੁਕਣ ਦਿਤਾ ਜਾਵੇਗਾ।
ਸਮਾਗਮਾਂ ਉਪਰੰਤ ਪਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਜੀਰਾ ਸਹਿਕਾਰੀ ਖੰਡ ਮਿਲ ਦੇ ਮੁਲਾਜਮਾਂ ਦੀਆਂ ਲੰਮੇਂ ਸਮੇਂ ਤੋਂ ਬੰਦ ਤਨਖਾਹਾਂ ਦੀ ਅਦਾਇਗੀ ਇਕ ਮਹੀਨੇ ਦੇ ਅੰਦਰ-ਅੰਦਰ ਕਰ ਦਿਤੀ ਜਾਵੇਗੀ ਅਤੇ ਇਹ ਵੀ ਕਿਹਾ ਕਿ ਹੜਾਂ ਦੇ ਕਾਰਨ ਪੰਜਾਬ ਵਿਚ ਜਿੰਨਾ ਵੀ ਨੁਕਸਾਨ ਹੋਇਆ ਹੈ, ਸਰਕਾਰ ਵਲੋਂ ਉਸਦੀ ਪੂਰਤੀ ਕੀਤੀ ਜਾਵੇਗੀ। ਉਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕੇਵਲ 1600 ਰੁਪਏ ਪ੍ਰਤੀ ਏਕੜ 100 ਫੀਸਦੀ ਹੋਏ ਨੁਕਸਾਨ ਦੀ ਅਦਾਇਗੀ ਕਰਦੀ ਹੈ ਜਦੋਂਕਿ ਪੰਜਾਬ ਸਰਕਾਰ ਵਲੋਂ 5 ਹਜ਼ਾਰ ਰੁਪਏ ਆਪਣੇ ਖਜਾਨੇ ਵਿਚੋਂ ਦਿਤਾ ਜਾ ਰਿਹਾ ਹੈ। ਉਨਾਂ ਇਸ ਮੌਕੇ ਇਹ ਵੀ ਕਿਹਾ ਕਿ ਜੇਕਰ ਰਾਹਤ ਫੰਡ ਵਿਚੋਂ ਕੇਂਦਰ ਸਰਕਾਰ ਅਗਾਂਓ ਹੜ ਰੋਕੂ ਪ੍ਰਬੰਧਾਂ ਲਈ ਰਾਸ਼ੀ ਜਾਰੀ ਕਰ ਦੇਵੇ ਤਾਂ ਪੰਜਾਬ ਵਿਚ ਹੜਾਂ ਦੀ ਨੋਬਤ ਹੀ ਨਹੀਂ ਆ ਸਕਦੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਪੰਜਾਬ ਦੋਖੀ ਨੀਤੀ ਕਰਕੇ ਹੀ ਪੰਜਾਬ ਨੂੰ ਹੜਾਂ ਕਰਕੇ ਵਡਾ ਨੁਕਸਾਨ ਉਠਾਉਣਾ ਪੈਂਦਾ ਹੈ। 
ਇਨਾਂ ਵਿਕਾਸ ਕਾਨਫਰੰਸਾਂ ਸਮੇਂ ਡਾ. ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਜੰਮੂ ਕਸ਼ਮੀਰ ਅਤੇ ਉਤਰੀ ਪੂਰਬੀ ਰਾਜਾਂ ਵਿਚ ਨਕਸਲਵਾਦੀ ਲਹਿਰਾਂ ਉਠ ਰਹੀਆਂ ਹਨ, ਕਿਉਂਕਿ ਕੇਂਦਰ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਅਤੇ ਲੋੜਾਂ ਦਾ ਕਦੀ ਵੀ ਧਿਆਣ ਨਹੀਂ ਰਖਿਆ ਅਤੇ ਹਮੇਸ਼ਾ ਡੰਡੇ ਦੇ ਜੋਰ ਨਾਲ ਲੋਕਾਂ ਦੇ ਜਜਬਾਤਾਂ ਨੂੰ ਦਬਾ ਕੇ ਰਖਣ ਦੀ ਕੋਸ਼ਿਸ਼ ਕੀਤੀ। ਉਨਾਂ ਅਗੇ ਕਿਹਾ ਕਿ ਫਿਰੋਜਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਦੇ ਸਰਹਦੀ ਖੇਤਰ ਵਿਚ ਸੜਕਾਂ ਦੀ ਮਜਬੂਤੀ ਲਈ 250 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆ ਰਹੀਆਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਦੌਰਾਨ ਕਾਂਗਰਸੀ ਏਜੰਟਾਂ ਨੂੰ ਮੂੰਹ ਨਾ ਲਗਾਉਣ। ਕੌਮਪ੍ਰਸਤ ਅਤੇ ਧਰਮ ਨਾਲ ਪਿਆਰ ਕਰਨ ਵਾਲੇ ਅਤੇ ਕੁਰਬਾਨੀ ਵਾਲੇ ਉਮੀਦਵਾਰਾਂ ਨੂੰ ਕਾਮਯਾਬ ਬਨਾਉਣ। ਇਸ ਸਮਾਗਮ ਸਮੇਂ ਸ. ਹਰੀ ਸਿੰਘ ਜੀਰਾ ਸਾਬਕਾ ਮੰਤਰੀ, ਸ. ਅਵਤਾਰ ਸਿੰਘ ਮਿੰਨਾ ਪ੍ਰਧਾਨ ਯੂਥ ਅਕਾਲੀ ਦਲ ਫਿਰੋਜਪੁਰ ਨੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜੀ ਆਇਆਂ ਆਖਦੇ ਕਿਹਾ ਕਿ ਸ. ਬਾਦਲ ਵਲੋਂ ਕੀਤੇ ਜਾ ਰਹੇ ਇਨਾਂ ਵਡੇ ਪ੍ਰੋਜੈਕਟਾਂ ਨਾਲ ਇਲਾਕੇ ਦੇ ਲੋਕਾਂ ਨੂੰ ਵਡੀ ਸਹੂਲਤ ਮਿਲੇਗੀ ਅਤੇ ਲੋਕਾਂ ਦਾ ਜੀਵਨ ਪਧਰ ਉਚਾ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸ਼ੀਤਲ ਸਿੰਘ ਪਾਰਲੀਮਨੀ ਸਕਤਰ, ਸ. ਗੁਰਤੇਜ ਸਿੰਘ ਘੁੜਿਆਣਾ ਵਿਧਾਇਕ, ਸ੍ਰੀ ਆਰ.ਪੀ. ਮਿਤਲ ਆਈ.ਜੀ., ਸ੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ, ਡਾ. ਕੌਸ਼ਤਭ ਸ਼ਰਮਾ ਐਸ.ਐਸ.ਪੀ., ਸ੍ਰੀ ਬਸੰਤ ਗਰਗ ਅਤੇ ਸ. ਜਸਕਰਨ ਸਿੰਘ ਦੋਵੇਂ ਕ੍ਰਮਵਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਤੇ ਜਨਰਲ, ਸ੍ਰੀ ਮੌਂਟੂ ਵੋਹਰਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਫਿਰੋਜਪੁਰ, ਸ. ਸਤਪਾਲ ਸਿੰਘ, ਕੈਪਟਨ ਸਵਰਨ ਸਿੰਘ ਦੋਵੇਂ ਮੈਂਬਰ ਐਸ.ਜੀ.ਪੀ.ਸੀ., ਕੁਲਦੀਪ ਸਿੰਘ ਚੇਅਰਮੈਨ ਬਲਾਕ ਸੰਮਤੀ ਜੀਰਾ, ਸ. ਬਲਵੰਤ ਸਿੰਘ ਪ੍ਰਧਾਨ ਨਗਰ ਕੌਂਸਲ, ਬਾਪੂ ਦਾਰਾ ਸਿੰਘ ਆਦਿ ਹਾਜਰ ਸਨ।


krishna

A devotee carries a child dressed as Hindu god Krishna in a basket at the Durgiana temple on the occasion of Janmashtami in Amritsar on Thursday. Janmashtami is the festival that marks the birth of Hindu God Krishna.
PHOTO-PRABHJOT GILL AMRITSAR


ਜਨਮ ਅਸ਼ਟਮੀ ਦੇ ਮੌਕੇ ਤੇ ਪੁਰੇ ਸੰਸਾਂਰ ਦੇ ਮੰਦਰਾਂ ਵਿੱਚ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ

gb

ਅੱਜ ਜਨਮ ਅਸ਼ਟਮੀ ਦੇ ਮੌਕੇ ਤੇ ਪੁਰੇ ਸੰਸਾਂਰ ਦੇ ਮੰਦਰਾਂ ਵਿੱਚ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਕ੍ਰਿਸ਼ਨ ਲੀਲਾ ਨਾਲ ਸਬੰਧਤ ਝਾਕੀਆਂ ਵੀ ਕੱਡੀਆਂ ਗਈਆਂ ਤੇ ਤੇ ਮੰਦਰਾ ਵਿੱਚ ਕ੍ਰਿਸ਼ਨ ਲੀਲਾ ਦਾ ਗੁਣ ਗਾਣ ਕੀਤਾ ਗਿਆ ਅਸੀ ਵੀ ਮਹਿਕ ਰੇਡੀਓ ਵਲੋਂ ਉਹਾਨੂੰ ਸਾਰਿਆਂ ਨੂੰ ਹਾਰਦਿਕ ਮੁਬਾਰਕਾਂ ਭੇਜਦੇ ਹਾਂ ਤੇ ਤੁਸੀ ਵਿੱਚ ਇਹਨਾਂ ਗੁਰੂਆਂ ਪੀਰਾਂ ਦੇ ਬਣਾਏ ਮਾਰਗ ਤੇ ਚਲੋਂ


ਲ਼ੇਹ ਦੇ ਹੜ ਪੀੜਤਾਂ ਲਈ ਪੰਜਾਬ ਸਰਕਾਰ ਵਲੋਂ ਇੱਕ ਕਰੋੜ ਦੇਣ ਦਾ ਐਲਾਣ

S.A.S Nagar ,2 SEP 2010-Kulwant Gill

s-badal

ਲ਼ੇ ਹ ਦੀ ਹੜ ਪੀੜਤ ਲੋਕਾਂ ਲਈ 11 ਟਰੱਕ ਰਾਹਤ ਸਮੱਗਰੀ ਪੰਜਾਬ ਦੇ ਉੱਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲਦਾਖ ਹਿੱਲ ਡਿਵੈਲਪਮੈਨਟ ਕੌਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਚੈਰਿੰਗ ਡੋਰਸੀ ਨੂੰ ਸੋਂਪੀ ਇਸ ਦੇ ਨਾਲ ਨਾਲ ਹੜ ਪੀੜਤਾਂ ਲਈ ਇੱਕ ਕਰੋੜ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਣ ਵੀ ਕੀਤਾ ਮੁੱਖ ਕਾਰਜਕਾਰੀ ਅਧਿਕਾਰੀ ਵਲੋਂ ਪਸ਼ੂਆਂ ਲਈ ਚਾਰੇ ਦੀ ਕਮੀ ਦੱਸਣ ਤੇ ਸ ਬਾਦਲ ਨੇ ਪੰਜਾਬ ਤੋਂ 23 ਹਜਾਰ ਕਵਿੰਟਲ ਚਾਰਾ ਭੇਜਣ ਦਾ ਐਲਾਣ ਵੀ ਕੀਤਾ ਉਹਨਾਂ ਲੇਹ ਵਿੱਚ ਰਹਿਣ ਵਾਲੇ ਸਿੱਖ ਪਰਿਵਾਰਾ ਨੂੰ ਪੰਜ ਪੰਜ ਲੱਖ ਰੁਪਏ ਦੇਣ ਦਾ ਐਲਾਣ ਵੀ ਕੀਤਾ ਇਥੇ ਇਹਨਾਂ ਸਿੱਖ ਪਰਿਵਾਰਾਂ ਦਾ ਸਭ ਕੁਝ ਬਰਬਾਦ ਹੋ ਗਿਆ ਤੇ ਇਹਨਾਂ ਦੇ ਇੱਕ ਪਰਿਵਾਰ ਵਿਚੋ ਇੱਕ ਬੱਚੀ ਚੰਡੀਗੜ ਪੜਦੀ ਹੈ  ਤੇ ਉਸ ਨੂੰ ਪੰਜਾਬ ਸਰਕਾਰ ਦੇ ਅਡਾਪਟ ਕਰਨ ਦਾ ਫੈਸਲਾ ਕੀਤਾ ਹੈ ਇਸ ਬੱਚੀ ਦੀ ਪੜਾਈ ਲਖਾਈ ਤੇ ਬਾਕੀ ਖਰਚੇ ਪੰਜਾਬ ਸਰਕਾਰ ਅਪਣੇ ਆਪ ਚੁੱਕੇ ਗੀ ।ਸ ਬਾਦਲ ਨੇ ਲੇਹ ਵਿੱਚ ਬੱਣੇ ਗੁਰੂ ਘਰ ਦੀ ਮੁਰੰਮਤ ਲਈ ਵੀ ਪੰਜ ਲੱਖ ਰੁਪਏ ਦਿੱਤੇ ਸ ਬਾਦਲ ਨੇ ਨਾਲ ਸੁਖਦੇਬ ਸਿੰਘ ਢੀਡਸਾ,ਬਲਵਿੰਦਰ ਸਿੰਘ ਭੁੰਦੜ,ਮੁੱਖ ਮੰਤਰੀ ਦੇ ਮੀਡੀਆਂ ਸਲਾਹਕਾਰ ਹਰਚਰਨ ਸਿੰਘ ਬੈਂਸ ਵੀ ਹਾਜਿਰ ਸਨ ਇਹਨਾਂ ਨੇ ਬੱਚਿਆਂ ਨੂੰ ਮਿਠਾਈਆਂ ਤੇ ਚਾਕਲੈਟਾਂ ਵੀ ਵੰਡੀਆਂ

 


ਗਰੀਬਾਂ ਦਾ ਤਾਂ ਰੱਬ ਹੀ ਰਾਖਾ ਹੁੰਦਾਂ ਬਾਈ ਜੀ ?

ਤਪਾ ਮੰਡੀ, 02 ਸਤੰਬਰ(ਮਾਰਕੰਡਾ)-

poor
ਭਾਂਵੇ ਦੇਸ ਦੀ ਹਰ ਭਾਰਤ ਅਤੇ ਪੰਜਾਬ ਸਰਕਾਰਾਂ ਸਮੇ ਸਮੇ ਤੇ ਗਰੀਬਾਂ ਦੀ ਹਮਦਰਦੀ ਹੋਣ ਦੇ ਝੂਠੇ ਦਾਅਵੇ ਕਰਦੀਆਂ ਹਨ ਪਰ ਕੋਈ ਸਰਕਾਰ ਗਰੀਬਾਂ ਦੀ ਤਰਸਦੀ ਹਾਲਤ ਵੱਲ ਧਿਆਨ ਦੇਣ ਦੀ ਖੇਚਲ ਨਹੀ ਕਰਦੀ ਸਗੋ ਲੀਡਰ ਮਗਰਮੱਛ ਵਾਲੇ ਹੰਝੂ ਵਹਾ ਕੇ ਡਰਾਮਾ ਜਰੂਰ ਕਰਦੇ ਹਨ। ਇਸੇ ਤਰਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਗਰੀਬਾ ਤੱਕ ਇਲਾਜ ਪਹਿਚਾਉਣ ਦੇ ਝੂਠੇ ਦਾਅਵਿਆਂ ਦੀ ਫੂਕ ਕੱਢ ਰਹੀ ਹੈ ਪਿੰਡ ਧੂਰਕੋਟ ਦੀ ਗਰੀਬ ਵੀਰਪਾਲ ਕੌਰ ਜੋ ਪਾਗਲਪਣ ਦੀ ਸੂਰਤ ਵਿਚ ਸੰਗਲਾਂ ਨਾਲ ਜੜੀ ਬੈਠੀ ਹੈ। ਪਿੰਡ ਧੂਰਕੋਟ ਦੇ ਵਸਨੀਕ ਸਰਦਾਰਾ ਸਿੰਘ ਦਾ ਅੱਜ ਤੋ ਚਾਰ ਸਾਲ ਪਹਿਲਾ ਵੀਰਪਾਲ ਕੌਰ ਉਰਫ ਭੋਲੀ ਨਾਲ ਵਿਆਹ ਹੋਇਆ ਸੀ ਵਿਆਹ ਤੋ ਬਾਅਦ ਭੋਲੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗੀ ਤੇ ਇੱਕ ਸਾਲ ਬਾਅਦ ਇੱਕ  ਮੁੰਡਾ ਪੈਦਾ ਹੋ ਗਿਆ ਤੇ ਭੋਲੀ ਦੀ ਮਾਨਸਿਕ ਪਰੇਸਾਨੀ ਵਧਦੀ ਹੀ ਗਈ । ਪਰਿਵਾਰ ਨੇ ਘਰ ਵਿੱਚ ਗਰੀਬੀ ਹੋਣ ਦੇ ਬਾਵਜੂਦ ਵੀ ਬਰਨਾਲਾ, ਧਨੌਲਾ,ਤਪਾ ਅਤੇ ਹੋਰ ਨਜਦੀਕੀ ਹਸਪਤਾਲਾਂ ਤੋ ਇਲਾਜ ਕਰਵਾਇਆ ਪਰ ਮਾਨਸਿਕ ਹਾਲਤ ਆਖਿਰ ਦਿਨ ਬ ਦਿਨ ਵਿਗੜਦੀ ਹੀ ਗਈ ਤੇ ਅੱਜ ਤੋਂ ਦੋ ਸਾਲ ਪਹਿਲਾ ਭੋਲੀ ਕੌਰ ਪੂਰੀ ਤਰ•ਾਂ ਪਾਗਲ ਹੋ ਗਈ ਤੇ ਆਪਣੇ ਕਪੜੇ ਪਾੜਨ ਤੇ ਰਾਹਗੀਰ ਲੋਕਾਂ ਦੇ ਰੋੜੇ ਆਦਿ ਮਾਰਨ ਲੱਗੀ ਆਖਿਰ ਪਰਿਵਾਰ ਵਾਲਿਆਂ ਨੇ ਮਜਬੂਰੀ ਵੱਸ ਘਰ ਵਿੱਚ ਹੀ ਭੋਲੀ ਕੌਰ ਨੂੰ ਬੰਨ• ਕੇ ਰੱਖਣਾ ਸ਼ੁਰੂ ਕਰ ਦਿੱਤਾ ਅੱਜ ਵੀ ਭੋਲੀ ਕੌਰ ਗਰੀਬੀ ਕਾਰਨ ਇਲਾਜ ਤੋ ਬਿਨ•ਾ ਘਰ ਵਿੱਚ ਹੀ ਬੰਨੀ ਬੈਠੀ ਹੈ ਤੇ ਪਰਿਵਾਰ ਇਲਾਜ ਕਰਵਾਂਉਦਾ ਕਰਵਾਂਉਦਾ  ਐਨਾਂ ਗਰੀਬ ਹੋ ਚੁਕਿਆ ਹੈ ਕਿ ਅੱਜ ਇੱਕ ਡੰਗ ਦੀ ਰੋਟੀ ਵੀ ਨਸੀਬ ਨਹੀ ਹੋ ਰਹੀ । ਤਿੰਨ ਸਾਲ ਦਾ ਨਿੱਕਾ ਬੱਚਾ ਜੋ ਕਿ ਬਿਨਾਂ ਰੋਟੀ ਤੋਂ ਭੁੱਖਾ ਹੀ ਸੌਂਦਾ ਹੈ ਅੱਜ ਇਸ ਬੱਚੇ ਦਾ ਆਉਣ ਵਾਲਾ ਭਵਿੱਖ ਵੀ ਖ਼ਤਰੇ ਭਰਿਆ ਹੋਇਆ ਹੈ । ਹੱਸਦਾ ਵੱਸਦਾ ਘਰ ਅੱਜ ਨਰਕ ਦਾ ਰੂਪ ਧਾਰ ਚੁੱਕਿਆ ਹੈ ਪਾਗਲ ਭੋਲੀ ਕੌਰ ਅਤੇ ਬੱਚੇ ਦੀ ਦੇਖ ਰੇਖ ਕਰ ਰਿਹਾ ਪਤੀ ਸਰਦਾਰਾ ਸਿੰਘ ਦੀ ਇਹ ਹਾਲਤ ਬਣੀ ਹੋਈ ਹੈ ਕਿ ਕਿਸੇ ਦਿਨ ਉਹ ਵੀ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇਗਾ । ਅੱਜ ਤੱਕ ਕਿਸੇ ਵੀ ਧਾਰਮਿਕ, ਸਮਾਜਿਕ ਜਥੇਬੰਦੀ ਜਾ ਸਰਕਾਰ ਦ ੇਕਿਸੇ ਅਧਿਕਾਰੀ ਨੇ ਪਹੁੱਚ ਨਹੀ ਕੀਤੀ ਨਰਕ ਭਰੀ ਜਿੰਦਗੀ ਜੀ ਰਹੀ ਪਾਗਲ ਭੋਲੀ ਕੌਰ ਅਤੇ ਉਸਦੇ ਤਿੰਨ ਸਾਲ ਦੇ ਨੰਨੇ ਬੱਚੇ ਤੱਕ । ਇਸ ਪਿੰਡ ਵਿੱਚ ਵੀ ਇੱਕ ਸਿਰਕੱਡ ਧਾਰਮਿਕ ਸੰਸਥਾ ਹੈ ਪਰ ਉਨਾਂ ਨੇ ਵੀ ਆਪਣਾ ਫਰਜ ਨਹੀ ਸਮਝਿਆ । ਪਾਗਲ ਭੋਲੀ ਦੇ ਪਤੀ ਸਰਦਾਰਾ ਸਿੰਘ ਅਤੇ ਉਸਦੇ ਬੱਚੇ ਨੇ ਬੇਨਤੀ ਕੀਤੀ ਹੈ ਕਿ ਕੋਈ ਧਾਰਮਿਕ ਸੰਸਥਾ ਜਾਂ ਸਰਕਾਰ ਸਾਡੇ ਤੇ ਤਰਸ ਕਰਕੇ ਸਾਨੂੰ ਨਰਕ ਭਰੀ ਜ਼ਿੰਦਗੀ ਵਿੱਚੋ ਕੱਢ ਲਵੇ ।


ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਧਾਰਧਾਰਾ ਨੂੰ ਆਪਣੇ ਜੀਵਨ ’ਤੇ ਲਾਗੂ ਕਰਨ – ਬੱਬੀ ਬਾਦਲ

ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕੌਮੀ ਜਨਰਲ ਸਕੱਤਰ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ ਗੱਲਬਾਤ ਕਰਦੇ ਹੋਏ।

ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕੌਮੀ ਜਨਰਲ ਸਕੱਤਰ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ ਗੱਲਬਾਤ ਕਰਦੇ ਹੋਏ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਸਤੰਬਰ (ਪਪ)-

ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਨੂੰ ਆਪਣੇ ਜੀਵਨ ’ਤੇ ਲਾਗੂ ਕਰਨ। ਇਹ ਵਿਚਾਰ ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕੌਮੀ ਜਨਰਲ ਸਕੱਤਰ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ  ਦੀਆਂ ਸਮੂਹ ਸਾਧ‑ਸੰਗਤ ਨੂੰ ਵਧਾਈ ਤੇ ਮੁਬਾਰਕਵਾਦ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਗਿਆਨ ਦੀ ਕਸੌਟੀ ’ਤੇ ਵੀ ਪੂਰਾ ਉਤਰਦਾ ਹੈ ਅਤੇ ਭਵਿਖ ਦੇ ਮਨੁੱਖ ਲਈ ਸਿੱਖ ਧਰਮ ਆਸ ਤੇ ਸਹਾਰਾ ਹੈ, ਇਸ ਲਈ ਮੌਜੂਦਾ ਵਾਤਾਵਰਣ ਦੇ ਲੋਕਾਂ ਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਮਲੀ ਤੌਰ ਤੇ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਸਮੁੱਚੀ ਲੋਕਾਈ ਤੱਕ ਫੈਲਾਉਣ ਤੇ ਜ਼ੋਰ ਦਿੰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਧਰਮ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਕਲਿਆਣ ਅਤੇ ਮਨੁੱਖਤਾ ਦੀ ਚਿੰਤਾ ਦੇ ਦੁੱਖ‑ਦੂਰ ਕਰਨ ਵਾਲੇ ਪਾਵਨ ਗੁਰੂ ਗ੍ਰੰਥ ਹਨ, ਇਸ ਲਈ ਇਸ ਮਹਾਨ ਪਾਵਨ ਗੰ੍ਰਥ ਦੀ ਵਡਿਆਈ ਇਸ ਵਿਚ ਹੀ ਹੈ ਕਿ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੇ ਸਰਬ‑ਸਾਂਝੇ ਅਤੇ ਕਲਿਆਣਕਾਰੀ ਸੰਦੇਸ਼ ਨੂੰ ਸਰਬੱਤ ਦੇ ਭਲੇ ਲਈ ਸਮੁੱਚੀ ਲੋਕਾਈ ਤੱਕ ਫੈਲਾਉਣ ਲਈ ਹੰਭਲੇ ਮਾਰੇ ਜਾਣ।  
  ਉਨ੍ਹਾਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ’ਤੇ ਸਮੂਹ ਸਾਧ‑ਸੰਗਤ ਨੂੰ ਮੁਬਾਰਕਬਾਦ ਦਿੰਦੇ ਹੋਏ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੁਰਬਾਣੀ ਸੁਣ ਕੇ ਅਤੇ ਪੜ੍ਹ ਕੇ ਗੁਰਮਤਿ ਸਿਧਾਤਾਂ ਨੂੰ ਆਪਣੇ ਜੀਵਨ ’ਤੇ ਲਾਗੂ ਕਰਨ ਅਤੇ ਗੁਰਮਤਿ ਵਿਚਾਰਧਾਰਾ ਦੇ ਅਧਾਰ ’ਤੇ ਸਮਾਜਿਕ ਅਸ਼ਾਂਤੀ ਨੂੰ ਖਤਮ ਕਰਕੇ ਇਕ ਅਜਿਹਾ ਨਿਆਂਕਾਰੀ ਪ੍ਰਬੰਧ ਸਿਰਜਨ ਲਈ ਸੰਘਰਸ਼ ਕਰਨ ਦਾ ਪ੍ਰਣਾ ਕਰਨ, ਜਿਥੇ ਸਾਰੇ ਲੋਕ ਸ਼ਾਂਤੀ ਦੇ ਨਾਲ‑ਨਾਲ ਸਵੈਮਾਣ ਦੀ ਜਿੰਦਗੀ ਬਤੀਤ ਕਰ ਸਕਣ ਅਤੇ ਜਿਸ ਸਮਾਜ ’ਚ ਸਮਾਜਿਕ ਬੁਰਾਈਆਂ ਲਈ ਕੋਈ ਥਾਂ ਨਾ ਹੋਵੇ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਅਕਾਲੀ ਆਗੂ ਸ਼ਿਵਰਾਮ ਸ਼ਾਮਪੁਰ, ਮਹਿੰਦਰ ਸਿੰਘ ਲਾਲਾ ਬਾਕਰਪੁਰ, ਜਸਰਾਜ ਸਿੰਘ ਸੋਨੂੰ, ਰਾਜਾ ਸਿੰਘ, ਨੌਜਵਾਨ ਅਕਾਲੀ ਆਗੂ ਜਸਵਿੰਦਰ ਸਿੰਘ ਅਕੋਈ, ਜਗਵਿੰਦਰ ਜੱਗੂ ਅਤੇ ਹੋਰ ਬਹੁਤ ਸਾਰੇ ਪੰਤਵੱਤੇ ਸੱਜਣ ਹਾਜ਼ਰ ਸਨ।


ਸਰਕਾਰ ਭਰਤੀ ਤੇ ਲੱਗੀ ਪਾਬੰਦੀ ਨੂੰ ਖਤਮ ਕਰਕੇ ਨੌਜਵਾਨ ਪੀੜੀ ਨੂੰ ਰੋਜਗਾਰ ਦੇਵੇ : ਟੋਹੜਾ
ਫਤਿਹਗੜ ਸਾਹਿਬ 1 ਸਤੰਬਰ (ਜਗਦੇਵ)
 ਸ਼੍ਰੋਮਣੀ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਪੰਜਾਬ ਦੇ ਸਰਕਾਰੀ, ਅਰਧ ਸਰਕਾਰੀ ਅਤੇ ਪੈਨਸ਼ਨਰਜ ਦੀਆ ਮੰਗਾਂ ਨੂੰ ਵਾਅਦਾ ਕਰਕੇ ਵੀ ਪੂਰਾ ਕਰਨ ’ਚ ਬੁਰੀ ਤਰਾਂ ਨਾਕਾਮ ਰਹੀ ਹੈ। ਜਿਸ ਕਾਰਨ ਕਰਮਚਾਰੀ ਵਰਗ ਵਿਚ ਭਾਰੀ ਨਿਰਾਸ਼ਤਾ ਫੈਲੀ ਹੋਈ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਕਰਮਚਾਰੀ ਦਲ ਦੇ ਸੁਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਪੰਜਾਬ ਸਟੇਟ ਕਰਮਚਾਰੀ ਦਲ ਜਿਲਾ ਫਤਿਹਗੜ ਸਾਹਿਬ ਦੇ ਦਫਤਰ ਵਿਖੇ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕਮਿਸ਼ਨ ਦੀਆਂ ਸਿਫਾਰਸ਼ਾ ਅਜੇ ਤੱਕ ਪੰਜਾਬ ਦੇ ਮੁਲਾਜਮਾਂ ਤੇ ਪੂਰੀ ਤਰਾਂ ਲਾਗੂ ਨਹੀ ਕੀਤੀਆ ਗਈਆ, ਪੇ ਕਮਿਸ਼ਨ ਰਿਪੋਰਟ ਦਾ ਬਣਦਾ ਬਕਾਇਆ ਰੀਲੀਜ ਨਹੀ ਕੀਤਾ ਗਿਆ, ਵਰਕਚਾਰਜ, ਦਿਹਾੜੀਦਾਰ, 89 ਦਿਨਾਂ ਤੇ ਲੱਗੇ ਕਰਮਚਾਰੀਆ ਦੀਆ ਸੇਵਾਵਾ ਨੂੰ ਅਜੇ ਤੱਕ ਲਾਗੂ ਨਹੀ ਕੀਤਾ ਜਾ ਰਿਹਾ,  ਜਿਹੜੇ ਕਰਮਚਾਰੀ ਵਿਭਾਗ ਵਾਈਜ ਫਿਕਸ ਤਨਖਾਹ ਤੇ ਰੱਖੇ ਹਨ ਉਨਾਂ ਨੂੰ ਵਾਅਦੇ ਅਨੁਸਾਰ ਰੈਗਪਲਰ ਸਕੈਲਾ ਵਿਚ ਨਹੀ ਲਿਆਦਾ ਗਿਆ, ਭਰਤੀ ਤੇ 12 ਮਈ 2002 ਤੋ ਲੱਗੀ ਮੁਕੰਮਲ ਪਾਬੰਦੀ ਕਾਰਨ ਵਿਭਾਗ ਵਾਈਜ, ਇਕ ਲੱਖ 80 ਹਜਾਰ ਕਰਮਚਾਰੀਆ ਦੇ ਰਿਟਾਇਰ ਹੋਣ ਕਾਰਨ ਖਾਲੀ ਹੋ ਚੁਕੀਆਂ ਹਨ,  ਜਦ ਕਿ ਪੰਜਾਬ ਵਿਚ ਪੜਿਆ ਲਿਖਿਆ ਤਕਰੀਬਨ 50 ਲੱਖ ਨੌਜਵਾਨ ਵਰਗ ਵਿਹਲਾ ਫਿਰਦਾ ਹੈ,  ਸਰਕਾਰ ਭਰਤੀ ਤੇ ਲੱਗੀ ਪਾਬੰਦੀ ਨੂੰ ਖਤਮ ਕਰਕੇ ਵਿਭਾਗ ਵਾਈਜ ਭਰਤੀ ਕਰਕੇ ਨੌਜਵਾਨ ਪੀੜੀ ਨੂੰ ਰੋਜਗਾਰ ਦੇਵੇ, ਡੀ. ਏ.ਦੀ ਬਣਦੀ 10% ਕਿਸਤ ਦਿੱਤੀ ਜਾਵੇ, ਭਾਰਤ ਸਰਕਾਰ ਵੱਲੋ ਜਾਰੀ ਹੋਏ ਪੱਤਰ ਮੁਤਾਬਿਕ ਔਰਤ ਮੁਲਾਜਮਾ ਨੂੰ 4 ਸੂਤਾ ਛੁੱਟੀ ਦੇ ਨਾਲ ਜੋੜਵੀ ਦੋ ਨਾਬਾਲਗ ਬੱਚਿਆ ਦੀ ਦੇਖ ਭਾਲ ਲਈ ਸਾਰੀ ਸੇਵਾ ਦੌਰਾਨ 730 ਦਿਨਾ ਦੀ ਬੱਚਾ ਦੇਖ ਭਾਲ ਛੁਟੀ ਦੇਣ ਦਾ ਪੱਤਰ ਜਾਰੀ ਕੀਤਾ ਜਾਵੇ ਅਤੇ ਇਸੇ ਤਰਾ ਪੰਜਾਬ ਸਰਕਾਰ ਦੇ ਪੱਤਰ ਅਨੁਸਾਰ ਇਸਤਰੀ ਮੁਲਾਜਮਾ ਨੂੰ ਨਵਜੰਮੇ ਬੱਚੇ ਨੂੰ ਗੋਦ ਲੈਣ ਸਮੇ 3 ਮਹੀਨੇ ਦੀ ਆਡਪਸ਼ਨ ਛੁਟੀ ਦਿੱਤੀ ਜਾਵੇ ਆਦਿ ਮੰਗਾ ਨੂੰ ਸਰਕਾਰ ਪ੍ਰਵਾਨ ਕੀਤਾ ਜਾਵੇ। ਇਸ ਮੌਕੇ ਮਹਿਕਮਾ ਲੋਕ ਨਿਰਮਾਣ ਵਿਭਾਗ ਦੇ ਗਿਆਨ ਸਿੰਘ ਮੇਟ ਅਤੇ ਛੋਟੇ ਲਾਲ ਪੇਟਰ ਨੂੰ ਵਿਭਾਗ ਵਿਚ ਕੀਤੀਆ ਗਈਆ ਸੇਵਾਵਾ ਬਦਲੇ ਜਥੇਬੰਦੀ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੋਕੇ ਹੋਰਨਾ ਤੋ ਇਲਾਵਾ ਸੂਬਾ ਪ੍ਰੈੱਸ ਸਕੱਤਰ ਅਸ਼ੋਕ ਟੂਲਾਨੀ, ਸੁੱਚਾ ਸਿੰਘ ਰੈਲੋ ਜਿਲਾ ਪ੍ਰਧਾਨ, ਸ. ਇੰਦਰ ਸਿੰਘ ਰਾਏਪੁਰ, ਗਰੀਬ ਸਿੰਘ ਮੌੜਾ, ਸ਼੍ਰੀ ਮੰਗਤ ਰਾਮ ਸ਼ਰਮਾ, ਵਿਜੇ ਸਿੰਘ ਪਾਮੌਰ, ਮਹਿੰਦਰ ਸਿੰਘ ਚੀਮਾ, ਸੁਖਪਾਲ ਸਿੰਘ ਚਨਾਰਥਲ, ਭਾਰਤ ਭੂਸ਼ਨ ਮਲਕੀਤ ਸਿੰਘ ਰੈਲੋ, ਸ਼ੇਰ ਸਿੰਘ ਡਘੇੜੀਆ, ਸੁਖਜਿੰਦਰ ਸਿੰਘ, ਮਹਿੰਦਰ ਸਿੰਘ ਚੀਮਾ, ਨਹਿਰੀ ਵਿਭਾਗ, ਲਛਮਣ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ।

————————————————————–

ਅਕਾਲੀ ਦਲ ਤੇ ਬੀ.ਜੇ.ਪੀ. ਦੇ ਸੰਸਦ ਮੈਂਬਰਾਂ ਨੇ ਸੁੱਤੀ ਪਈ ਕਾਂਗਰਸ ਸਰਕਾਰ ਦੇ ਕੰਨ ਖੋਲੇ : ਬੱਬੀ ਬਾਦਲ
ਫਤਿਹਗੜ ਸਾਹਿਬ 1 ਸਤੰਬਰ (ਜਗਦੇਵ)

babi-badal
 ਸ਼੍ਰੋਮਣੀ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰਾਂ ਨੇ ਸੰਸਦ ਵਿਚ ਪੰਜਾਬ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਉਠਾ ਕੇ ਕੇਂਦਰ ਦੀ ਸੁੱਤੀ ਪਈ ਕਾਂਗਰਸ ਸਰਕਾਰ ਦੇ ਕੰਨ ਖੋਲ ਕੇ ਰੱਖ ਦਿੱਤੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕੌਮੀ ਜਨਰਲ ਸਕੱਤਰ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ਬਾਦਲ ਨੇ ਕਿਹਾ ਕਿ ਜੇਕਰ ਇਸੇ ਪ੍ਰਕਾਰ ਪਹਿਲਾਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁ¦ਦ ਕਰਦੇ ਹਾਂ ਪੰਜਾਬ ਨੂੰ ਪੰਜਾਬ ਦੇ ਵਿਕਾਸ ਤੇ ਲੋਕਾਂ ਨੂੰ ਆਉਣ ਵਾਲੀਆਂ ਔਕੜਾ ਤੇ ਨੱਥ ਪਾਈ ਸਕਦੀ ਸੀ। ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਾਉਣ ਵਿਚ ਯੂਥ ਵਰਗ ਦਾ ਅਹਿਮ ਰੋਲ ਰਿਹਾ ਹੈ ਤੇ ਅਕਾਲੀ ਸਰਕਾਰ ਵੀ ਨੌਜਵਾਨ ਵਰਗ ਦੇ ਹੱਕਾਂ ਪ੍ਰਤੀ ਪੂਰਨ ਤੌਰ ਤੇ ਵਚਨਬੱਧ ਹੈ। ਸ. ਬਾਦਲ ਨੇ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਜ ਵਿਚ ਫੈਲੀਆਂ ਹੋਈਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਉਣ, ਕਿਉਂਕਿ ਨੌਜਵਾਨ ਵਰਗ ਹੀ ਸਮਾਜ ਨੂੰ ਸਹੀ ਦਿਸ਼ਾ ਦੇ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਕੌਮੀ ਪ੍ਰਚਾਰ ਸਕੱਤਰ ਬਲਜੀਤ ਸਿੰਘ ਸੈਣੀ, ਪਰਮਿੰਦਰ ਸਿੰਘ, ਬੰਤ ਸਿੰਘ ਅਤਾਪੁਰ ਤੇ ਜ਼ਿਲਾ ਅਕਾਲੀ ਦਲ ਫਤਿਹਗੜ• ਸਾਹਿਬ ਦੇ ਪ੍ਰਚਾਰ ਸਕੱਤਰ ਜਥੇਦਾਰ ਹਰਨੇਕ ਸਿੰਘ ਬਡਾਲੀ ਆਦਿ ਵੀ ਹਾਜਰ ਸਨ।

————————————————————–
 
 ਪੰਚਾਇਤੀ ਰਾਜ ਵਿਕਾਸ ਸੰਗਠਨ ਦੀ ਇਕਾਈਆਂ ਪਿੰਡ ਪੱਧਰ ਤੇ ਗਠਿਤ ਕੀਤੀਆਂ ਜਾਣਗੀਆਂ : ਲੋਹਗੜ•
ਫਤਿਹਗੜ• ਸਾਹਿਬ, 1 ਸਤੰਬਰ (ਜਗਦੇਵ)

lohgarh
ਪੰਚਾਇਤੀ ਰਾਜ ਵਿਕਾਸ ਸੰਗਠਨ ਦੇ ਕੌਮੀ ਪ੍ਰਧਾਨ ਸ: ਕੁਲਵੰਤ ਸਿੰਘ ਲੋਹਗੜ• ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਚਾਇਤਾਂ ਨੂੰ ਪੰਚਾਇਤਾਂ ਦੇ ਸਰਬਪੱਖੀ ਵਿਕਾਸ ਤੇ ਭੇਦ ਭਾਵ ਤੋਂ ਉੱਪਰ ਚੁੱਕਣ ਲਈ ਕੇਂਦਰ ਦੀ ਕਾਂਗਰਸ ਸਰਕਾਰ ਨੇ ਜੋ ਪੰਚਾਇਤਾਂ ਨੂੰ ਖੁਦ ਮੁਖਤਿਆਰੀ ਸਬੰਧੀ 29 ਅਧਿਕਾਰ ਦਿੱਤੇ ਸਨ,  ਉਸ ਨੂੰ ਰਾਜ ਸਰਕਾਰਾਂ ਤੋਂ ਇਨ ਬਿਨ ਲਾਗੂ ਕਰਵਾਇਆ ਜਾਵੇਗਾ । ਉਨਾਂ ਅੱਗੇ ਕਿਹਾ ਕਿ ਇਸ ਸੰਗਠਨ ਦੀਆਂ ਇਕਾਈਆਂ ਜਲਦੀ ਹੀ ਪੰਜਾਬ ਦੇ ਹਰ ਪਿੰਡ ਤੱਕ ਪਹੁੰਚਾਈਆਂ ਜਾਣਗੀਆਂ । ਇਸ ਸਮੇਂ ਉਨਾਂ ਦੇ ਨਾਲ ਲਖਵੀਰ ਸਿੰਘ ਸੌਂਢਾ, ਮੀਤ ਪ੍ਰਧਾਨ ਪੰਚਾਇਤੀ ਰਾਜ ਵਿਕਾਸ ਸੰਗਠਨ ਅਤੇ ਬਲਜੀਤ ਸਿੰਘ ਸੌਂਢਾ, ਜਗਤਾਰ ਸਿੰਘ ਜੱਲਾ ਅਤੇ ਐਡਵੋਕੇਟ ਜਸਵਿੰਦਰ ਸਿੰਘ ਸਿੱਧੂ ਹਾਜ਼ਰ ਸਨ ।

—————————————————————
             ਯੁਵਕ ਸੇਵਾਵਾਂ ਕਲੱਬ ਨੇ ਪਿੰਡ ਬਾਲਪੁਰ ’ਚ ਬੂਟੇ ਲਗਾਏ
ਫਤਿਹਗੜ• ਸਾਹਿਬ, 1 ਸਤੰਬਰ (ਜਗਦੇਵ)

  ਯੁਵਕ ਸੇਵਾਵਾਂ ਕਲੱਬ (ਰਜਿ:) ਪਿੰਡ ਬਾਲਪੁਰ, ਜਿਲਾ ਫਤਿਹਗੜ• ਸਾਹਿਬ ਕਲੱਬ ਵੱਲੋਂ ਪਿੰਡ ਦੇ ਆਲੇ ਦੁਆਲੇ ਅਤੇ ਪਿੰਡ ਦੀ ਸਾਂਝੀ ਜਗਾ ਵਿੱਚ ਵਾਤਾਵਰਣ ਨੂੰ ਸੁੰਦਰ ਬਣਾਉਣ ਲਈ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ 80 ਪੌਦੇ ਲਗਾਏ ਗਏ । ਇਹ ਸਾਰਾ ਉਪਰਾਲਾ ਪਿੰਡ ਦੇ ਅਗਾਂਵਧੂ ਨੌਜਵਾਨ ਦਵਿੰਦਰ ਸਿੰਘ ਖਰੋੜ ਵੱਲੋਂ ਕੀਤਾ ਗਿਆ । ਉਨਾਂ ਨੇ ਪਿੰਡ ਦੇ ਕਲੱਬ ਨੂੰ ਬੂਟੇ ਮੁਹੱਈਆ ਕਰਵਾਏ । ਕਲੱਬ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਕਿ ਹਰ ਇਨਸਾਨ ਸ਼ੁੱਧ ਸ਼ਾਹ ਲੈ ਸਕੇ ਅਤੇ ਬਿਮਾਰੀਆਂ ਤੋਂ ਬਚ ਸਕੇ । ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਸ: ਨੇਤਰ ਸਿੰਘ, ਮੀਤ ਪ੍ਰਧਾਨ ਰਵਿੰਦਰ ਸਿੰਘ, ਖਜਾਨਚੀ ਮਨਪ੍ਰੀਤ ਸਿੰਘ, ਜਤਿੰਦਰ ਸਿੰਘ, ਦਲਵਿੰਦਰ ਸਿੰਘ, ਗੁਰਤੇਜ ਸਿੰਘ, ਲਖਵਿੰਦਰ ਸਿੰਘ, ਗੁਰਮੁੱਖ ਸਿੰਘ, ਗੁਰਜੰਟ ਸਿੰਘ, ਸੁਖਦੇਵ ਸਿੰਘ ਅਤੇ ਬਾਬਾ ਸੋਹਣ ਸਿੰਘ ਆਦਿ ਹਾਜਰ ਸਨ ।

—————————————————————–

ਨਗਰ ਕੌਂਸਲ ਸਰਹਿੰਦ ਦੀਆਂ ਜਾਇਦਾਦਾਂ ਦੀ ਬੋਲੀ ਪਾਰਦਰਸ਼ਤਾ ਢੰਗ ਨਾਲ ਕੀਤੀ ਗਈ : ਭੱਟੀ
ਫਤਿਹਗੜ• ਸਾਹਿਬ, 1 ਸਤੰਬਰ (ਜਗਦੇਵ)


 ਨਗਰ ਕੌਂਸਲ ਸਰਹਿੰਦ ਫਤਿਹਗੜ• ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਭੱਟੀ ਨੇ ਸਪਸ਼ਟ ਕੀਤਾ ਹੈ ਕਿ ਨਗਰ ਕੌਂਸਲ ਵਲੋਂ ਪਿਛਲੇ ਦਿਨੀਂ ਕਬਜ਼ਾਧਾਰਕ ਜਾਇਦਾਦਾਂ ਦੀ ਕੀਤੀ ਗਈ ਬੋਲੀ ਸਰਕਾਰੀ ਨਿਯਮਾਂ ਅਨੁਸਾਰ ਅਤੇ ਪਾਰਦਰਸ਼ਤਾ ਢੰਗ ਨਾਲ ਕੀਤੀ ਗਈ ਹੈ ਪਰ ਫਿਰ ਵੀ ਜੇਕਰ ਇਨਾਂ ਜਾਇਦਾਦਾਂ ਦੀ ਬੋਲੀ ਵਿਚ ਕਿਸੇ ਪ੍ਰਕਾਰ ਦੀ ਕੋਈ ਅਨਿਯਮਤਾ ਸਾਹਮਣੇ ਆਉਂਦੀ ਹੈ, ਤਾਂ ਉਹ ਇਸ ਸਬੰਧੀ ਕਿਸੇ ਤਰਾਂ ਦੀ ਜਾਂਚ ਕਰਵਾਉਣ ਤੋਂ ਪਿਛੇ ਨਹੀਂ ਹਟਣਗੇ। ਭੱਟੀ ਨੇ ਕਿਹਾ ਕਿ ਉਕਤ ਜਾਇਦਾਦਾਂ ਦੀ ਬੋਲੀ ਮੌਕੇ ਜੋ ਡਿਪਟੀ ਕਮਿਸ਼ਨਰ ਵਲੋਂ ਨਿਸ਼ਚਿਤ ਕੀਤੇ ਰੇਟ ਹਨ ਉਸ ਤੋਂ ਵੀ 25ਫੀਸਦੀ ਰੇਟ ਵਧਾ ਕੇ ਰਿਜ਼ਰਵ ਕੀਮਤ ਰੱਖ ਕੇ ਬੋਲੀ ਕਰਵਾਈ ਗਈ ਹੈ। ਉਨਾਂ ਕਿਹਾ ਕਿ ਉਕਤ ਜਾਇਦਾਦਾਂ ਉਪਰ ਜਿਹੜੇ ਵੀ ਵਿਅਕਤੀਆਂ ਦੇ ਨਾਮ ਕਬਜ਼ਾ ਸੀ ਉਨਾਂ ਨੂੰ ਬੁਲਾ ਕੇ ਪਾਰਦਰਸ਼ੀ ਢੰਗ ਨਾਲ ਬੋਲੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਨਾਂ ਜਾਇਦਾਦਾਂ ਦੀ ਬੋਲੀ ਤੋਂ ਨਗਰ ਕੌਂਸਲ ਨੂੰ ਇਕ ਕਰੌੜ 69 ਲੱਖ ਰੁਪਏ ਦੀ ਆਮਦਨ ਹੋਈ ਹੈ ਤੇ ਜਿਸ ਜਾਇਦਾਦ ਤੋਂ ਪਹਿਲਾਂ ਸਿਰਫ 200 ਰੁਪਏ ਕਿਰਾਇਆ ਮਿਲਦਾ ਸੀ, ਉਸ ਜਾਇਦਾਦ ਨੂੰ ਵੇਚਣ ਉਪਰੰਤ ਉਸ ਜਾਇਦਾਦ ਤੋਂ ਨਗਰ ਕੌਂਸਲ ਨੂੰ 12 ਸੋ ਰੁਪਏ ਹਾਊਸ ਟੈਕਸ ਮਿਲੇਗਾ। ਉਨਾਂ ਕਿਹਾ ਕਿ ਨਗਰ ਕੌਂਸਲ ਦੀਆਂ ਉਕਤ ਜਾਇਦਾਦਾਂ ਦੀ ਬੋਲੀ ਸਬੰਧੀ ਕੁਝ ਧਿਰਾਂ ਵਲੋਂ ਵਾਵੇਲਾ ਖੜਾ ਕੀਤੇ ਜਾਣ ਪਿਛੇ ਉਨਾਂ ਦੇ ਆਪਣੇ ਨਿੱਜੀ ਹਿੱਤ ਹਨ ਤੇ ਉਹ ਨਜਾਇਜ਼ ਢੰਗ ਨਾਲ ਦਬਾਅ ਬਣਾ ਕੇ ਨਗਰ ਕੌਂਸਲ ਦੀਆਂ ਕੁਝ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਹੜਪਣਾ ਚਾਹੁੰਦੇ ਹਨ।

——————————————————————

 

 


ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਸਿਵਲ ਹਸਪਤਾਲ ਵਿਖੇ ਅੰਗਹੀਣਾਂ ਅਤੇ ਬਜੁਰਗਾਂ ਦੀ ਸਹਾਇਤਾ ਲਈ ਵਿਸ਼ਾਲ ਕੈਂਪ ਲਗਾਇਆ ਗਿਆ

ਫਤਹਿਗੜ੍ਹ ਸਾਹਿਬ, 1 ਸਤੰਬਰ (ਹਰਪ੍ਰੀਤ ਕੌਰ ਟਿਵਾਣਾ)

01-harpreet-bains-71
 ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ , ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਸਵੈ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਅੰਗਹੀਣ ਵਿਅਕਤੀਆਂ ਨੂੰ ਨਕਲੀ ਅੰਗ ਲਗਾਉਣ, ਸੀਨੀਅਰ ਸਿਟੀਜਨਾਂ ਨੂੰ ਸ਼ਨਾਖਤੀ ਕਾਰਡ ਜਾਰੀ ਕਰਨ, ਅੰਗਹੀਣ ਵਿਅਕਤੀਆਂ ਨੂੰ ਸ਼ਨਾਖਤੀ ਕਾਰਡ ਜਾਰੀ ਕਰਨ, 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਬੱਸ ਪਾਸ ਜਾਰੀ ਕਰਨ, ਅੰਗਹੀਣ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਅਤੇ ਪੇਂਡੂ ਖੇਤਰ ਦੀਆਂ ਅੰਗਹੀਣ ਲੜਕੀਆਂ ਨੂੰ ਵਜੀਫਾ ਸਕੀਮ ਦਾ ਲਾਭ ਪਹੁੰਚਾਉਣ ਲਈ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਲਗਾਏ ਵਿਸ਼ਾਲ ਕੈਂਪ ਦਾ ਉਦਘਾਟਨ ਕੀਤਾ ।ਉਨ੍ਹਾਂ ਇਸ ਮੌਕੇ ਕੈਂਪ ਵਿੱਚ ਸ਼ਾਮਲ ਲਾਭਪਾਤਰਾਂ ਨਾਲ  ਗੱਲਬਾਤ ਕਰਦਿਆਂ ਕਿਹਾ ਕਿ ਲੋੜਵੰਦਾਂ ਨੂੰ ਵੱਧ ਤੋਂ ਵੱਧ ਅਜਿਹੇ ਕੈਂਪਾਂ ਵਿੱਚ ਸ਼ਾਮਲ ਹੋ ਕੇ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਸ੍ਰੀ ਮਹਾਜਨ ਨੇ ਆਖਿਆ ਕਿ ਅਜਿਹੇ ਕੈਂਪ ਲੋੜਵੰਦਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਵੱਧ ਤੋਂ ਵੱਧ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਇਨ੍ਹਾਂ ਸਕੀਮਾਂ ਦੇ ਲਾਭ ਤੋਂ ਵਾਂਝਾ ਨਾ ਰਹੇ । ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਵੱਖ  ਵੱਖ ਸਕੀਮਾਂ ਦੇ 800 ਤੋਂ ਵੀ ਵੱਧ ਲਾਭਪਾਤਰਾਂ ਨੇ ਫਾਰਮ ਭਰੇ ਹਨ । ਉਨ੍ਹਾਂ ਲੋੜਵੰਦ ਅੰਗਹੀਣਾਂ ਨੂੰ ਨਕਲੀ ਅੰਗ ਲਗਾਉਣ ਲਈ  ਸਵੈ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਵੱਲੋਂ ਸਹਾਇਤਾ ਕਰਨ ਲਈ ਵਿਸ਼ੇਸ਼ ਤੌਰ ਤੇ ਸਰਾਹਨਾ ਕੀਤੀ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਵਰਿੰਦਰ ਬੈਂਸ ਨੇ ਦੱਸਿਆ ਕਿ 60 ਸਾਲ ਤੋਂ ਵੱਧ ਉਮਰ ਦੇ ਔਰਤਾਂ ਅਤੇ ਮਰਦਾਂ ਨੂੰ ਵਿਭਾਗ ਵੱਲੋਂ ਸੀਨੀਅਰ ਸਿਟੀਜਨ ਦਾ ਸ਼ਨਾਖਤੀ ਕਾਰਡ ਜਾਰੀ ਕੀਤਾ ਜਾਂਦਾ ਹੈ ਜਿਹਨਾਂ ਨੂੰ ਸਰਕਾਰੀ ਦਫਤਰਾਂ, ਬੈਂਕਾਂ ਤੇ ਹੋਰ ਜਨਤਕ ਸਥਾਨਾਂ ਤੇ ਪਹਿਲੇ ਦੇ ਆਧਾਰ ਤੇ  ਕੰਮ ਕਰਵਾਉਣ ਦੀ ਸਹੂਲਤ ਮਿਲਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਬੱਸ ਪਾਸ ਬਣਾਏ ਜਾਂਦੇ ਹਨ ਜਿਹਨਾਂ ਨੂੰ ਬੱਸ ਕਿਰਾਏ  ਵਿੱਚ ਛੋਟ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੱਸਾਂ ਅਤੇ ਰੇਲਾਂ ਵਿੱਚ ਸੀਨੀਅਰ ਸਿਟੀਜਨਾਂ ਲਈ ਸੀਟਾਂ ਵੀ ਰਾਖਵੀਆਂ ਰੱਖੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ 40 ਫੀਸਦੀ ਤੋਂ ਵੱਧ ਅੰਗਹੀਣ ਵਿਅਕਤੀ ਨੂੰ ਅਪੰਗਤਾ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪੇਂਡੂ ਖੇਤਰ ਦੀਆਂ ਅੰਗਹੀਣ ਲੜਕੀਆਂ ਜਿਹਨਾਂ ਦੀ ਸਕੂਲਾਂ ਤੇ ਵਿਦਿਆਕ ਸੰਸਥਾਵਾਂ ਵਿੱਚ 75 ਫੀਸਦੀ ਤੋਂ ਵੱਧ ਹਾਜ਼ਰੀ ਹੋਵੇ, ਉਸ ਦੀ ਅਪੰਗਤਾ 40 ਫੀਸਦੀ ਜਾਂ ਇਸ ਤੋਂ ਵੱਧ ਹੋਵੇ ਅਤੇ ਉਸ ਦੇ ਮਾਤਾ ਪਿਤਾ ਦੀ ਸਾਲਾਨਾ ਆਮਦਨ 5 ਹਜ਼ਾਰ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ, ਨੂੰ ਵਜੀਫਾ ਮੁਹੱਈਆ ਕਰਵਾਇਆ ਜਾਂਦਾ ਹੈ। ਊਨ੍ਹਾਂ ਦੱਸਿਆ ਿਕ 10ਵੀਂ ਤੱਕ 100 ਰੁਪਏ ਪ੍ਰਤੀ ਮਹੀਨਾ, 10ਵੀਂ ਤੋਂ ਬੀ.ਏ. ਪੱਧਰ ਤੱਕ 200 ਰੁਪਏ ਪ੍ਰਤੀ ਮਹੀਨਾ, ਬੀ.ਏ. ਤੋਂ ਪੋਸਟ ਗਰੈਜੂਏਟ ਪੱਧਰ ਤੱਕ 300 ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਕੀਮ ਅਧੀਨ ਵਰਦੀ ਅਤੇ ਕਿਤਾਬਾਂ ਲਈ 1000 ਰੁਪਏ ਪ੍ਰਤੀ ਸਾਲ ਦੀ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ।

 

 


ਅਕਾਲੀ ਭਾਜਪਾ ਸਰਕਾਰ ਨੇ ਮੁਲਾਜ਼ਮ ਵਰਗ ’ਚ ਫੈਲੀ ਹੋਈ ਨਿਰਾਸ਼ਤਾ ਨੂੰ ਦੂਰ ਕੀਤਾ : ਚੀਮਾ, ਧਾਰੀਵਾਲ
ਫਤਹਿਗੜ• ਸਾਹਿਬ 1 sep : (ਜਗਦੇਵ ) :

sanman
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਮੁਲਾਜ਼ਮ ਵਰਗ  ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਕੇ ਮੁਲਾਜ਼ਮ ਵਰਗ ਵਿਚ ਫੈਲੀ ਹੋਈ ਨਿਰਾਸ਼ਤਾ ਨੂੰ ਦੂਰ ਕੀਤਾ ਹੈ ਜਿਸ ਕਾਰਨ ਮੁਲਾਜ਼ਮ ਵਰਗ ਪੂਰਨ ਤੋਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਵਿਚ ਆਪਣਾ ਪੂਰਨ ਸਮੱਰਥਣ ਰੱਖਦੇ ਹਨ।  ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਅਕਾਲੀ ਦਲ ਫਤਿਹਗੜ• ਸਾਹਿਬ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਤੇ ਜ਼ਿਲਾ ਵਿਕਾਸ ਬੋਰਡ ਫਤਿਹਗੜ• ਸਾਹਿਬ ਦੇ ਚੇਅਰਪਰਸ਼ਨ ਬੀਬੀ ਸਤਵਿੰਦਰ ਕੌਰ ਧਾਲੀਵਾਲ ਅਤੇ ਜ਼ਿਲਾ ਅਕਾਲੀ ਦਲ ਦੇ ਸੱਕਤਰ ਜਨਰਲ ਜਥੇਦਾਰ ਦਵਿੰਦਰ ਸਿੰਘ ਭੱਪੂ ਨੇ ਪੰਜਾਬ ਸਟੇਟ ਕਰਮਚਾਰੀ ਦਲ ਜ਼ਿਲਾ ਫਤਿਹਗੜ• ਸਾਹਿਬ ਵਲੋਂ ਆਯੋਜਿਤ ਸਮਾਗਮ ਵਿਚ ਸ਼ਾਮਲ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੁਲਾਜ਼ਮ ਵਰਗ ਨੂੰ ਹਮੇਸ਼ਾ ਨਾਲ ਲੈ ਕੇ ਚੱਲਿਆ ਹੈ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਸਟੇਟ  ਕਰਮਚਾਰੀ ਦਲ ਦੇ ਪ੍ਰਧਾਨ ਹਰੀ ਸਿੰਘ ਟੋਹੜਾ ਨੇ ਕਿਹਾ ਕਿ ਉਨਾਂ ਦੀ ਨਿੱਜੀ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ, ਜਿਸ ਵਿਚ ਸ. ਬਾਦਲ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਪੂਰਨ ਭਰੋਸਾ ਦਿਵਾਇਆ ਹੈ। ਇਸ ਮੌਕੇ ਸਮਾਗਮ ਵਿਚ ਕਰਮਚਾਰੀ ਦਲ ਵਿਚ ¦ਮਾਂ ਸਮਾਂ ਸੇਵਾ ਕਰਨ ਵਾਲੇ ਛੋਟੇ ਲਾਲ ਅਤੇ ਗਿਆਨ ਸਿੰਘ ਨੂੰ ਵਿਸ਼ੇਸ਼ ਤੌਰ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਤੇ ਆਈਆਂ ਸਖਸੀਅਤਾਂ ਦਾ ਧੰਨਵਾਦ ਜ਼ਿਲਾ ਪ੍ਰਧਾਨ ਸੁੱਚਾ ਸਿੰਘ ਰੈਲੋਂ ਅਤੇ ਇੰਦਰ ਸਿੰਘ ਰਾਏਪੁਰ ਵਲੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲ ਦੇ ਸੂਬਾ ਪ੍ਰੈੱਸ ਸਕੱਤਰ ਅਸ਼ੋਕ ਟੂਲਾਨੀ, ਮਲਕੀਤ ਸਿੰਘ ਮਠਾੜੂ ਸ਼ਹਿਰੀ ਪ੍ਰਧਾਨ ਬਸੀ ਪਠਾਣਾ,  ਸੁਖਪਾਲ ਸਿੰਘ ਚਨਾਰਥਲ, ਬਾਬਾ ਬੰਤ ਸਿੰਘ ਅਤਾਪੁਰ, ਮਹਿੰਦਰ ਸਿੰਘ ਚੀਮਾ,  ਮਲਕੀਤ ਸਿੰਘ ਰੈਲੋਂ, ਸੇਰ ਸਿੰਘ ਡੰਘੇੜੀਆਂ, ਸੁਖਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
—————————————————————–
ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਮਨਦੀਪ ਕੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨ
ਫਤਹਿਗੜ• ਸਾਹਿਬ 1 sep : (ਜਗਦੇਵ ) :

sanman-2
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰਦੀ ਡਾ: ਅੰਬੇਦਕਰ ਫਾਊਂਡੇਸ਼ਨ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਜਿਹੜੇ ਕਿ  ਬੋਰਡ ਦੀ ਪਰੀਖਿਆ ਵਿੱਚੋਂ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਆਉਂਦੇ  ਹਨ, ਉਨਾਂ ਨੂੰ 20 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਅਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਤਾ ਗੁਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ 12ਵੀਂ ਜਮਾਤ ਕਮਰਸ ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ ਜਿਸ ਨੇ 83.03 ਫੀਸਦੀ ਅੰਕ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ, ਨੂੰ 20 ਹਜ਼ਾਰ ਰੁਪਏ ਦਾ ਚੈਕ ਅਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਕਰਨ ਸਮੇਂ ਦਿੱਤੀ। ਇਸ ਸਮੇਂ ਸਕੂਲ ਦੀ ਪਿੰ੍ਰਸੀਪਲ ਸ੍ਰੀਮਤੀ ਸਤਿੰਦਰਪਾਲ ਕੌਰ , ਵਾਇਸ ਪ੍ਰਿੰਸੀਪਲ ਸ: ਭਰਪੂਰ ਸਿੰਘ, ਲੈਕਚਰਾਰ ਸ: ਅਵਤਾਰ ਸਿੰਘ ਤੋਂ ਇਲਾਵਾ ਲੜਕੀ ਦੀ ਮਾਤਾ ਵੀ ਮੌਜੂਦ ਸਨ।
 

 —————————————————————————–
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ  1129 ਲੋੜਵੰਦਾਂ ਨੂੰ ਮੁਫ਼ਤ ਕਾਨੁੰਨੀ ਸਹਾਇਤਾ ਦਿੱਤੀ ਗਈ
ਫਤਹਿਗੜ ਸਾਹਿਬ 1 Sep : (ਜਗਦੇਵ ) :

sanman-3
 ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ ਜ਼ਿਲਾ ਕਚਹਿਰੀਆਂ ਵਿਖੇ ਜ਼ਿਲਾ ਅਤੇ ਸੈਸ਼ਨ ਜੱਜ -ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਯੂ.ਐਸ. ਗੇਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ, ਐਸ.ਐਸ.ਪੀ. ਸ: ਗੁਰਪ੍ਰੀਤ ਸਿੰਘ ਗਿੱਲ, ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀਮਤੀ ਅਮਰਜੋਤ ਭੱਟੀ ਅਤੇ ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਡੀ.ਪੀ.ਕੇ.ਬੇਦੀ ਸ਼ਾਮਲ ਹੋਏ। ਚੇਅਰਮੈਨ ਨੇ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਹੁਣ ਤੱਕ 1129 ਕੇਸਾਂ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨਾਂ ਕਿਹਾ ਕਿ ਅਥਾਰਟੀ ਵੱਲੋਂ ਵਕੀਲ ਦਾ ਖਰਚਾ ਅਤੇ ਕੋਰਟ ਫੀਸ ਵੀ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ 13 ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਦਾ ਫੈਸਲਾ ਵੀ ਕੀਤਾ ਗਿਆ।  ਸ੍ਰੀ ਗੇਰਾ ਨੇ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ 208 ਲੋਕ ਅਦਾਲਤਾਂ ਲਗਾਈਆਂ ਜਾ ਚੁੱਕੀਆਂ ਹਨ ਜਿਹਨਾਂ ਵਿੱਚ 37223 ਕੇਸ ਦਾਇਰ ਕੀਤੇ ਗਏ ਜਿਹਨਾਂ ਵਿੱਚੋਂ 17450 ਕੇਸਾਂ ਦਾ ਮੌਕੇ ਤੇ ਹੀ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਸੀ ਝਗ੍ਯੜਿਆਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਹੀ ਕਰਵਾਉਣ ਕਿਉਂਕਿ ਲੋਕ ਅਦਾਲਤ ਰਾਹੀਂ ਫੈਸਲਾ ਕਰਵਾਉਣ ਨਾਲ ਜਿੱਥੇ ਦੋਵਾਂ ਧਿਰਾਂ ਦੇ ਆਪਸੀ ਮੱਤਭੇਦ ਖਤਮ ਹੁੰਦੇ ਹਨ ਉੱਥੇ ਲੋਕ ਅਦਾਲਤ ਰਾਹੀਂ ਕੀਤਾ ਗਿਆ ਫੈਸਲਾ ਅੰਤਿਮ ਹੁੰਦਾ ਹੈ , ਜਿਸ ਦੇ ਖਿਲਾਫ ਕਿਸੇ ਵੀ ਉੱਚ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ।
                ਚੇਅਰਮੈਨ ਨੇ ਇਹ ਵੀ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ ਵੱਖ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕਰਨ ਲਈ ਹੁਣ ਤੱਕ 118 ਸੈਮੀਨਾਰ ਕਰਵਾਏ ਜਾ ਚੁੱਕੇ ਹਨ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਨਿਆਂ ਤੋਂ ਵਾਂਝਾ ਨਾ ਰਹੇ। ਉਨਾਂ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਦੇ ਲੋਕ, ਔਰਤਾਂ, ਬੱਚੇ, ਉਦਯੋਗਿਕ ਕਾਮੇ, ਵੱਡੀ ਮੁਸੀਬਤ ਦਾ ਮਾਰਿਆ ਵਿਅਕਤੀ, ਹਿਰਾਸਤ ਵਿੱਚ ਕੈਦੀ ਅਤੇ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ 50 ਹਜ਼ਾਰ ਰੁਪਏ ਤੋਂ ਘੱਟ ਹੋਵੇ, ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਇਸ ਮੀਟਿੰਗ ਵਿੱਚ ਸਹਾਇਕ ਜ਼ਿਲਾ ਅਟਾਰਨੀ ਕਾਨੂੰਨੀ ਸੇਵਾਵਾਂ ਸ੍ਰੀ ਵਰਿੰਦਰ ਸੰਧੂ, ਸ੍ਰੀ ਜਤਿੰਦਰਜੀਤ ਸਿੰਘ ਉੱਪ ਜ਼ਿਲਾ ਅਟਾਰਨੀ, ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਦਵਿੰਦਰ ਸਿੰਘ ਚੱਕਲ ਵੀ ਸ਼ਾਮਲ ਹੋਏ।

 

 

 


ਸਮਾਜ ਵਿੱਚੋਂ ਜਾਤੀਵਾਦ ਅਤੇ ਨਫ਼ਰਤ ਦੇ ਖਾਤਮੇ ਲਈ ਵਿਆਪਕ ਉਪਰਾਲੇ ਦੀ ਲੋੜ=ਪੁਰਖਾਲਵੀ

ਖਰੜ 01 ਸਤੰਬਰ                  

io                                              
ਅੱਜ ਨਜ਼ਦੀਕੀ ਪਿੰਡ ਮਲਿਕਪੁਰ ਟੱਪਰੀਆਂ ਵਿਖੇ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਇੱਕ ਚੇਤਨਾ ਸਮਾਗਮ ਦਾ ਆਯੋਜਨ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਕੁੰਜੀਵਤ ਭਾਸ਼ਣ ਰਾਹੀਂ ਇਕੱਠੇ ਹੋਏ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਦੀ ਚੁੰਗਲ ਵਿੱਚੋਂ ਨਿਕਲਕੇ ਨਿੱਗਰ ਸਮਾਜ ਦੀ ਸਿਰਜਣਾ ਹਿੱਤ ਆਪਸੀ ਸਾਂਝ ਨੂੰ ਪਕੇਰਾ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।ਸਮਾਗਮ ਨੂੰ ਸੰਬੋਧਨ ਕਰਦਿਆਂ ਮੰਚ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਸਮਾਜ ਵਿੱਚੋਂ ਜਾਤੀਵਾਦ ਅਤੇ ਨਫ਼ਰਤ ਦੇ ਖ਼ਾਤਮੇ ਲਈ ਇੱਕ ਵਿਆਪਕ ਉਪਰਾਲੇ ਦੀ ਲੋੜ ਹੈ ਜਿਸ ਵਿੱਚ ਔਰਤਾਂ ਅਤੇ ਨੌਜ਼ਵਾਨਾਂ ਨੂੰ ਬਰਾਬਰ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨਾਂ ਸਮੇਂ ਦੀਆਂ ਹਕੂਮਤਾਂ ਪ੍ਰਤੀ ਡਾਹਢੀ ਨਰਾਜਗੀ ਜ਼ਾਹਰ ਕਰਦਿਆਂ ਕਿਹਾ ਕਿ ਉਨਾਂ ਨੇ ਆਪਣੀ ਇਖ਼ਲਾਕੀ ਅਤੇ ਸੰਵਿਧਾਨਕ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਹੀਂ ਨਿਭਾਇਆ ਜਿਸ ਕਾਰਨ ਆਮ ਲੋਕਾਂ ਨੂੰ ਕਈ ਤਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੀ ਪੁਰਖਾਲਵੀ ਨੇ ਵਾਅਦਾ ਕੀਤਾ ਕਿ ਆਰਥਿਕ ਤੌਰ ਤੇ ਸਮਰੱਥ ਲੋਕਾਂ ਦੇ ਸਹਿਯੋਗ ਦੇ ਨਾਲ ਕਮਜ਼ੋਰ ਵਰਗ ਦੇ  ਲੋਕਾਂ ਪੱਲੇ ਪਈਆਂ ਪੀੜਾਂ ਨੂੰ ਘੱਟ ਕਰਨ ਲਈ ਮੰਚ ਆਪਣੀ ਸਮਾਜਿਕ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਂਦਾ ਰਹੇਗਾ।ਸਮਾਗਮ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਨਰੇਸ਼ ਕੁਮਾਰ ਮੁਹਾਲੀ ਨੇ ਕਿਹਾ ਕਿ ਦਿਹਾਤੀ ਲੋਕਾਂ ਨੂੰ ਸੁਝਾਅ ਦਿੱਤਾ ਕਿ ਉਹ ਸਿਆਸਤਦਾਨਾਂ ਦੇ ਪਿੱਛਲੱਗ ਬਣਕੇ ਆਪਣੇ ਸਵੈਮਾਣ ਨੂੰ ਇਨਾਂ ਦੇ ਗਹਿਣੇ ਨਾ ਪਾਉਣ। ਮੰਚ ਦੇ ਆਗੂ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰਾਂ ਫਸੀ ਜਵਾਨੀ ਨੂੰ ਬਾਹਰ ਕੱਢਣ ਦੇ ਸਾਰਥਿਕ ਉਪਰਾਲੇ ਹੋਣੇ ਚਾਹੀਦੇ ਹਨ। ਉਨਾਂ ਸੁਚੇਤ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਐਲਾਨ ਕੀਤਾ ਕਿ ਨੌਜ਼ਵਾਨਾਂ ਨੂੰ ਇਸ ਮਾਰੂ ਅਲਾਮਤ ਵਿੱਚੋਂ ਕੱਢਣ ਲਈ ਮੰਚ ਵੱਲੋਂ ਭਵਿੱਖ ਦੌਰਾਨ ਜਿਲੇ ਭਰ ਵਿੱਚ ਵੱਡੀ ਪੱਧਰ ਤੇ ਜਾਗਰੂਕਤਾ ਰੈਲੀਆਂ ਦਾ ਆਯੋਜਨ ਵੀ ਕੀਤਾ ਜਾਵੇਗਾ।
ਮੰਚ ਦੀ ਮੀਡੀਆ ਇੰਚਾਰਜ ਕੌਂਸਲਰ ਬਲਜੀਤ ਕੌਰ ਪੁਰਖਾਲਵੀ ਦਾ ਕਹਿਣਾ ਸੀ ਕਿ ਦਲਿਤ ਆਗੂ ਸ਼੍ਰੀ ਪੁਰਖਾਲਵੀ ਦੀ ੳਸਾਰੂ ਸੋਚ ਅਤੇ ਮਾਨਵ ਪੱਖੀ ਉਪਰਾਲਿਆਂ ਨੇ ਦਲਿਤਾਂ ਵਿੱਚ ਜਿਊਣ ਦੀ ਆਸ ਨੂੰ ਮੁੜ ਪੈਦਾ ਕਰ ਦਿੱਤਾ ਹੈ, ਜਿਸ ਦਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਭਾਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ, ਉਨਾਂ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਪੈਦਾ ਹੋਈ ਕੁੜੱਤਣ ਨੂੰ ਦੂਰ ਕਰਨ ਲਈ ਔਰਤਾਂ ਨੂੰ ਮੋਹਰੀ ਰੋਲ ਅਦਾ ਕਰਨ ਦਾ ਜਜਬਾਤੀ ਸੱਦਾ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਸਰਪੰਚ ਸੋਹਣ ਸਿੰਘ, ਯੂਥ ਆਗੂ ਅਰਸ਼ਪ੍ਰੀਤ ਬਾਲਾ, ਬਜ਼ੁਰਗ ਆਗੂ ਪਾਲ ਸਿੰਘ, ਸਥਾਨਕ ਆਗੂ ਬਲਜੀਤ ਕੌਰ ਟੱਪਰੀਆਂ, ਮਲਕੀਤ ਸਿੰਘ ਮੰਨਾਣਾ, ਬਾਰਾ ਸਿੰਘ ਬਹਿਲੋਲਪੁਰ, ਜਸਵਿੰਦਰ ਸਿੰਘ ਸੈਦਪੁਰ, ਹਰਬੰਸ ਸਿੰਘ ਸਾਰੰਗਪੁਰ, ਸਵਰਨ ਸਿੰਘ ਬਰਿਆਲੀ ਅਤੇ ਜਥੇਦਾਰ ਰਘੁਬੀਰ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਪਰਮਲ ਸਿੰਘ, ਦਵਿੰਦਰ ਸਿੰਘ, ਸਤਿੰਦਰ ਸਿੰਘ, ਮਾਨ ਸਿੰਘ, ਸੁਰਿੰਦਰ ਕੌਰ, ਪਰਮਜੀਤ ਕੌਰ ਅਤੇ ਕੁਲਵਿੰਦਰ ਸਿੰਘ ਰਾਏਪੁਰ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਅੰਤ ਵਿੱਚ ਪਿੰਡ ਵਾਸੀਆਂ ਨੇ ਮੰਚ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਸਮਾਜਿਕ ਕੁਰੀਤੀਆਂ ਦਾ ਖਹਿੜਾ ਛੱਡਕੇ ਭਾਈਚਾਰਕ ਰਿਸ਼ਤਿਆਂ ਨੂੰ ਪਕੇਰਾ ਕਰਨ ਲਈ ਮੰਚ ਦੀਆਂ ਨੀਤੀਆਂ ਦਾ ਡਟਕੇ ਪ੍ਰਚਾਰ ਕਰਨਗੇ।


ਮਜਲਿਸ ਖ਼ੁਦਾਮ-ਉਲ-ਅਹਿਮਦੀਆ ਵਲੋਂ ਕਾਦੀਆਂ ਨੂੰ ਹਰਾ ਭਰਾ ਕਰਨ ਦੀ ਸਕੀਮ ਦਾ ਉਦਘਾਟਨ ਫ਼ਤੇਹ ਜੰਗ ਬਾਜਵਾ ਵਲੋਂ ਕੀਤਾ ਗਿਆ

ਕਾਦੀਆਂ 1 sep  (ਤਾਰੀ):

yyyyyy
ਪੂਰੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਅਤੇ ਹਰਾ ਭਰਾ ਰਖਣ ਲਈ ਇਸ ਸਕੀਮ ਦਾ ਉਦਘਾਟਨ ਪੰਜਾਬ ਪ੍ਰਦੇਸ਼ ਕਾਂਗਰੇਸ (ਆਈ) ਦੇ ਬੁਲਾਰੇ ਫ਼ਤੇਹ ਜੰਗ ਬਾਜਵਾ ਅਤੇ ਕਾਦੀਆਂ ਨਗਰਪਾਲਿਕਾ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰਪਾਲ ਸਿੰਘ ਖਹਿਰਾ ਵਲੋਂ ਕੀਤਾ ਗਿਆ। ਇਸ ਮੋਕੇ ਤੇ ਮਜਲਿਸ ਖ਼ੁਦਾਮ-ਉਲ-ਅਹਿਮਦੀਆ ਭਾਰਤ ਦੇ ਕੋਮੀ ਪ੍ਰਧਾਨ ਹਾਫ਼ਿਜ਼ ਮਖ਼ਦੂਮ ਸ਼ਰੀਫ਼, ਮੋਹਤਮਿਮ ਮੁਕਾਮੀ ਅਜ਼ਹਰ ਅਹਿਮਦ ਖ਼ਾਦਿਮ, ਡਾ.ਸਾਲੇਹ ਮੁਹੰਮਦ ਅਲਾਹਦੀਨ, ਨਗਰਪਾਲਿਕਾ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰਪਾਲ ਸਿੰਘ ਖਹਿਰਾ, ਕੋਂਸਲਰ ਚੋਧਰੀ ਅਬਦੁਲ ਵਾਸੇ, ਸਾਬਕਾ ਨਗਰਪਾਲਿਕਾ ਪ੍ਰਧਾਨ ਨਰਿੰਦਰ ਕੁਮਾਰ ਭਾਟੀਆ, ਤਿਲਕ ਰਾਜ ਮਹਾਜਨ, ਜਗਦੀਸ਼ ਜੰਬਾ,ਕੋਂਸਲਰ ਸੁਖਵਿੰਦਰ ਸਿੰਘ ਭਾਟੀਆ, ਗੁਰਨਾਮ ਸਿੰਘ ਅਤੇ ਮੁਹੰਮਦ ਨਸੀਮ ਖ਼ਾਂ ਸੈਕਰੇਟਰੀ ਅਹਿਮਦੀਆ ਜਮਾਤ ਮੋਜੂਦ ਸਨ। ਇਸ ਮੋਕੇ ਫ਼ਤੇਹ ਜੰਗ ਬਾਜਵਾ ਨੇ ਆਪਣੇ ਹਥਾਂ ਨਾਲ ਇਕ ਪੋਦਾ ਲਗਾਇਆ। ਇਸਤੋਂ ਬਾਅਦ ਜਮਾਤੇ ਅਹਿਮਦੀਆ ਭਾਰਤ ਦੇ ਪ੍ਰੈਜ਼ੀਡੈਂਟ ਹਾਫ਼ਿਜ਼ ਡਾ.ਸਾਲੇਹ ਮੁਹੰਮਦ ਅਲਾਹਦੀਨ, ਮਜਲਿਸ ਖ਼ੁਦਾਮ-ਉਲ-ਅਹਿਮਦੀਆ ਭਾਰਤ ਦੇ ਕੋਮੀ ਪ੍ਰਧਾਨ ਹਾਫ਼ਿਜ਼ ਮਖ਼ਦੂਮ ਸ਼ਰੀਫ਼, ਕੋਂਸਲਰ ਚੌਧਰੀ ਅਬਦੁਲ ਵਾਸੇ, ਨਗਰਪਾਲਿਕਾ ਪ੍ਰਧਾਨ ਸੁਖਵਿੰਦਰਪਾਲ ਸਿੰਘ ਖਹਿਰਾ ਸਹਿਤ ਨਗਰਕੋਂਸਲਰਾਂ ਨੇ ਪੋਦੇ ਲਗਾਏ। ਇਸ ਸੰਬੰਧ ਵਿਚ ਮਜਲਿਸ ਖ਼ੁਦਾਮ-ਉਲ-ਅਹਿਮਦੀਆ ਕਾਦੀਆਂ ਦੇ ਮੋਹਤਮਮ ਮੁਕਾਮੀ ਅਜ਼ਹਰ ਅਹਿਮਦ ਖ਼ਾਦਿਮ ਨੇ ਦਸਿਆ ਕਿ ਸ਼ਹਿਰ ਨੂੰ ਖ਼ੂਬਸੂਰਤ ਬਣਾਉਣ ਲਈ ਅਤੇ ਹਰਾ ਭਰਾ ਕਰਨ ਦੇ ਮਕਸਦ ਨਾਲ ਪੂਰੇ ਸ਼ਹਿਰ ਵਿਚ ਪੋਦੇ ਲਗਾਉਣ ਦੀ ਸਕੀਮ ਸ਼ੁਰੂ ਕੀਤੀ ਗਈ ਹੈ। ਪਹਿਲੇ ਚਰਨ ਵਿਚ ਸਿਵਿਲ ਲਾਈਨ ਵਿਚ ਪੋਦੇ ਲਗਾਏ ਗਏ ਹਨ। ਇਸ ਤੋਂ ਬਾਅਦ ਸ਼ਹਿਰ ਦੀਆਂ ਸਾਰਿਆਂ 14 ਵਾਰਡਾਂ ਵਿਚ ਪੋਦੇ ਲਗਾਏ ਜਾਣਗੇ। ਇਸ ਮੋਕੇ ਪੰਜਾਬ ਪ੍ਰਦੇਸ ਕਾਂਗਰੇਸ ਦੇ ਬੁਲਾਰੇ ਫ਼ਤੇਹ ਜੰਗ ਬਾਜਵਾ ਨੇ ਕਿਹਾ ਕਿ ਮਜਲਿਸ ਖ਼ੁਦਾਮ ਉਲ ਅਹਿਮਦੀਆ ਵਲੋਂ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਜੋ ਬੀੜਾ ਚੁਕਿਆ ਹੈ ਉਹ ਕਾਬਿਲੇ ਤਾਰੀਫ਼ ਹੈ। ਉਨਾਂ ਕਿਹਾ ਸਾਡੀ ਵਲੋਂ ਇਸ ਮੁਹਿਮ ਨੂੰ ਕਾਮਯਾਬ ਬਣਾਉਣ ਲਈ ਜੋ ਵੀ ਸਹਿਯੋਗ ਹੋਵੇਗਾ ਦਿਤਾ ਜਾਵੇਗਾ। ਉਨਾਂ ਕਿਹਾ ਕਿ ਕਾਦੀਆਂ ਅਹਿਮਦੀਆ ਮੁਸਲਿਮ ਜਗਤ ਦਾ ਅੰਤਰ-ਰਾਸ਼ਟਰੀ ਹੈਡ ਕਵਾਟਰ ਹੈ ਅਤੇ ਇਹ ਜਮਾਤ ਦੁਨਿਆ ਦੇ 197 ਦੇਸ਼ਾਂ ਵਿਚ ਫ਼ੈਲੀ ਹੋਈ ਹੈ। ਇਸ ਪਵਿਤਰ ਨਗਰੀ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਭਾਰੀ ਤਾਦਾਦ ਵਿਚ ਸ਼ਰਧਾਲੂ ਹਰ ਸਾਲ ਇਥੇ ਆਉਂਦੇ ਹਨ। ਉਨਾਂ ਕਿਹਾ ਕਿ ਕਾਦੀਆਂ ਸ਼ਹਿਰ ਨੂੰ ਸੁੰਦਰ ਬਣਾਉਣਾ ਸਾਡਾ ਸ਼ਹਿਰ ਵਾਸਿਆਂ ਦਾ ਫ਼ਰਜ਼ ਬਣਦਾ ਹੈ। ਇਸ ਮੋਕੇ ਤੇ ਨਗਰਪਾਲਿਕਾ ਪ੍ਰਧਾਨ ਸੁਖਵਿੰਦਰਪਾਲ ਸਿੰਘ ਖਹਿਰਾ ਨੇ ਕਿਹਾ ਕਿ ਸ਼ਹਿਰ ਵਿਚ ਪੋਦੇ ਲਗਾਉਣ ਦੀ ਮੁਹਿਮ ਨੂੰ ਹਰ ਸੰਭਵ ਕਾਮਯਾਬ ਬਣਾਇਆ ਜਾਵੇਗਾ। ਇਸ ਮੋਕੇ ਜਮਾਤੇ ਅਹਿਮਦੀਆ ਦੇ ਪ੍ਰੈਜ਼ੀਡੈਂਟ ਡਾ.ਹਾਫ਼ਿਜ਼ ਸਾਲੇਹ ਮੁਹੰਮਦ ਅਲਾਹਦੀਨ ਨੇ ਦੁਆ ਕਰਵਾਈ।

 


ਜਨਮ ਅਸ਼ਟਮੀ ਦੇ ਮੌਕੇ ਲੱਗੀਆਂ ਮੰਦਰਾਂ ਵਿੱਚ ਰੌਣਕਾ

ਕਾਦੀਆਂ 1 sep (ਤਾਰੀ)

janam
ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਵਸ ਜਨਮ ਅਸ਼ਟਮੀ ਦੇ ਸੰਬੰਧ ਵਿੰਚ ਸ਼੍ਰੀ ਕ੍ਰਿਸ਼ਨਾ ਮੰਦਿਰ ਦੀ ਕਮੇਟੀ ਅਤੇ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਅਕਾਲੀ ਦਲ,ਬੀ ਜੇ ਪੀ,ਕਾਂਗਰਸ,ਸ਼ਿਵ ਸੇਨਾਂ,ਅਹਿਮਦੀਆ ਜਮਾਤ ਸਹਿਤ ਸਾਰੀ ਪਾਰਟੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਮੋਕੇ ਸਕੂਲ ਦੇ ਬਚਿਆ ਵਲੋ ਵੱਖ ਵੱਖ ਝਾਕਿਆਂ ਪੇਸ਼ ਕੀਤਿਆਂ ਗਇਆਂ। ਇਸ ਮੋਕੇ ਸ਼੍ਰੀ ਪੰਡੋਰੀ ਨਾਮ ਦੇ ਮਹੰਤ ਰਗਬੀਰਦਾਸ ਜੀ ਅਤੇ ਧਿਆਨਪੁਰ ਗੱਦੀ ਦੇ ਮਹਾਰਾਜ ਰਾਮਸੁੰਦਰ ਦਾਸ ਜੀ ਵਿਸ਼ੇਸ਼ ਰੂਪ ਵਿੱਚ ਇਸ ਸ਼ੋਭਾ ਯਾਤਰਾ ਵਿੱਚ ਹਾਜ਼ਿਰ ਹੋਏ


ਪੰਜਾਬੀ ਸੂਬਾ ਦਿਵਸ ਪਿੰਡ ਸਲੋਦੀ ’ਚ ਵਿਸ਼ਵ ਪੱਧਰੀ ਲੋਕ ਉਤਸਵ ਵੱਜੋ ਮਨਾਇਆ ਜਾਵੇਗਾ- ਜੱਸੋਵਾਲ

ਖੰਨਾ 1 sep ( ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ ) :

er

ਪੰਜਾਬੀ ਸੂਬਾ ਦਿਵਸ ਉੱਤੇ 1 ਨਵੰਬਰ ਦਿਨ ਸੋਮਵਾਰ 2010ਨੂੰ ਸਰਹਿੰਦ ਫਤਿਹ ਦੇ ਮਹਾਂਨਾਇਕ ਅਤੇ ਪਹਿਲੇ ਸਿੱਖ ਰਾਜ ਦੇ ਪਹਿਲੇ ਡਿਪਟੀ ਗਵਰਨਰ ਬਾਬਾ ਆਲੀ ਸਿੰਘ ਤੇ ਬਾਬਾ ਮਾਲੀ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਤੇ ਪੰਜਾਬੀ ਸੂਬਾ ਦਿਵਸ ਮਨਾਉਂਣ ਦੇ ਲਈ ਉਨਾਂ ਦੇ ਜੱਦੀ ਪਿੰਡ ਸਲੋਦੀ ਸਿੰਘਾ (ਖੰਨਾ+ਸਮਰਾਲਾ ਰੋਡ ) ਜ਼ਿਲਾ ਲੁਧਿਆਣਾ, ਵਿਖੇ ਵਿਸ਼ਵ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਵਿਸ਼ਵ ਪੱਧਰੀ ਲੋਕ ਉਤਸਵ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਾਊਡੇਸ਼ਨ ਦੇ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ ਨੇ ਦੱਸਿਆ ਕਿ ਇਸ ਲੋਕ ਉਤਸਵ ਦੇ ਵਿੱਚ ਕੀਰਤਨ ਦਰਬਾਰ, ਕਵੀਸ਼ਰਾਂ ਦੇ ਜ਼ੌਹਰ, ਢਾਡੀਆਂ ਦੀਆਂ ਵਾਰਾਂ, ਗੱਤਕਾਂ ਪਾਰਟੀਆਂ ਦੇ ਕਰਤੱਵ, ਬਾਜ਼ੀਗਰਾਂ ਦੇ ਜ਼ੌਹਰ, ਲੋਕ ਕਲਾਕ੍ਰਿਤ, ਇਤਿਹਾਸਕ ਦੇ ਖੋਜ ਪੱਤਰ ਪੰਜਾਬ ਦੇ ਇਤਿਹਾਸਕ ਸ਼ਸ਼ਤਰਾਂ-ਵਸਤਰਾਂ ਦੀ ਨੁਮਇਸ਼, ਵਿਦਵਾਨਾਂ ਦੇ ਵਿਚਾਰ ਅਤੇ ਪੰਜਾਬੀ ਸੂਬੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਲੋਕ-ਨਾਇਕਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਉਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਇਹ ਇਤਿਹਾਸਕ ਸਮਾਗਮ ਗੈਰ-ਸਿਆਸੀ, ਸਰਬ-ਸਾਂਝ ਹੋਵੇਗਾ। ਇਸ ਦੀ ਡਾਕੂਮੈਂਟਰੀ ਫਿਲਮ ਬਣਾ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਦਿਖਾਈ ਜਾਵੇਗੀ। ਇਸ ਬਾਰੇ ਪ੍ਰੋਗਰਾਮ ਵਿੰਚ ਪੰਜਾਬ ਦੇ ਪੰਜਾਬੀ ਵਿਰਸੇ ਅਤੇ ਇਤਿਹਾਸ ਨਾਲ ਸਬੰਧਿਤ ਲੋਕ ਨੁਮਾਇਸ਼ਾਂ ਲਾਉਣ ਵਾਲੀਆਂ ਸੰਸਥਾਵਾਂ ਲਈ ਢੁਕਵਾਂ ਪ੍ਰਬੰਧ ਹੋਵੇਗਾ। ਇਸ ਸਮਾਗਮ ਵਿੱਚ ਦਾ ਮੁੱਖ ਪੰਡਾਲ ਸ਼ਹੀਦ ਬਾਬਾ ਆਲੀ ਸਿੰਘ ਤੇ ਬਾਬਾ ਮਾਲੀ ਸਿੰਘ ਨੂੰ ਸਮਰਪਿਤ ਹੋਵੇਗਾ। ਉਨ•ਾਂ ਨੇ ਕਿਹਾ ਕਿ ਇਤਿਹਾਸਕਾਰਾਂ ਨੂੰ ਇਸ ਗੱਲ ਦੀ ਸ਼ਿਕਾਇਤ ਹੈ ਕਿ ਸਿੱਖ ਇਤਿਹਾਸ ਸਿਰਜਦੇ ਹਨ, ਪਰ ਵਿਸ਼ਵ ਪੰਜਾਬੀ ਵਿਰਾਸਤ ਫਾਊਡੈਸ਼ਨ ਵੱਲੋਂ -ਉਤਸਵ ਰਾਹੀ ਇਤਿਹਾਸ ਸਾਂਭਣ ਦਾ ਲੋਕਾਂ ਨੂੰ ਵਿਰਸੇ ਜੋੜਨ ਦਾ ਤੁਛ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤੋ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਭਰਪੂਰ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਸ਼ਖ਼ਸੀਅਤਾਂ ਦਾ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਇੱਕ ਇਤਿਹਾਸਕ ਸੋਵੀਨਾਰ ਰਿਲੀਜ਼ ਕੀਤਾ ਜਾਵੇਗਾ। ਇਸ ਲੋਕ ਉਤਸਵ ਦੇ ਵਿੱਚ ਸ਼ਾਮਲ ਹੋਣ ਦੇ ਲਈ ਦੇਸ਼ਾਂ-ਵਿਦੇਸ਼ਾਂ ਤੋਂ ਵਿੇਸ਼ਸ਼ ਡੈਲੀਗੇਟ ਪੁੱਜਣਗੇ। ਲੋਕਾਂ ਨੂੰ ਇਸ ਇਤਿਹਾਸਕ ਵਿਸ਼ਵ ਲੋਕ ਉਤਸਵ ਵਿੱਚ ਸ਼ਾਮਲ ਹੋਣ ਦਾ ਅਤੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਗੁਰੂ ਕਾ ¦ਗਰ ਅਤੁੱਟ ਵਰਤੇਗਾ। ਇਸ ਪ੍ਰੈਸ ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ਵ ਪੰਜਾਬੀ ਵਿਰਾਸਤ ਫਾਊਡੇਸ਼ਨ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋ, ਸਰਪ੍ਰਸਤ ਸੰਤ ਬਾਬਾ ਗੁਰਮੇਲ ਸਿੰਘ ਜੀ ਨਾਨਕਸਰ ਵਾਲੇ, ਮੀਤ ਪ੍ਰਧਾਨ ਮੋਹਣ ਸਿੰਘ ਮਾਨ, ਸਕੱਤਰ ਚਰਨ ਸਿੰਘ ਸਲੋਦੀ, ਗੁਰਮੁੱਖ ਸਿੰਘ ਪੂਰਬਾ, ਗੁਰਦੀਪ ਸਿੰਘ ਭੱਟੀ, ਬਾਬਾ ਓਮ ਪ੍ਰਕਾਸ਼ ਸਲੋਦੀ ਵਾਲੇ, ਲਖਵਿੰਦਰ ਸਿੰਘ ਦਹੇੜੂ, ਹਰਦੀਪ ਸਿੰਘ ਗਿੱਦੜਵਿੰਡੀ, ਜਰਨੈਲ ਸਿੰਘ ਸਲੋਦੀ, ਜਗਤਾਰ ਸਿੰਘ ਸਲੋਦੀ, ਸੰਤ ਸਿੰਘ ਮਾਨ, ਅਜਮੇਰ ਸਿੰਘ ਮਾਨ, ਸਰਪੰਚ ਸੁਖਦੇਵ ਸਿੰਘ ਸਲੋਦੀ, ਹਰਬੰਸ ਸਿੰਘ ਆਦਿ ਹਾਜਰ ਸਨ।

 

 

 


ਨਗਰ ਕੌਂਸਲ ਸਰਹਿੰਦ ਦੀਆਂ ਜਾਇਦਾਦਾਂ ਦੀ ਬੋਲੀ ਪਾਰਦਰਸ਼ਤਾ ਢੰਗ ਨਾਲ ਕੀਤੀ ਗਈ : ਭੱਟੀ

ਫਤਿਹਗੜ੍ਹ ਸਾਹਿਬ,1 sep 2010-  (ਹਰਪ੍ਰੀਤ ਕੌਰ ਟਿਵਾਣਾ)

ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਭੱਟੀ ਨੇ ਸਪਸ਼ਟ ਕੀਤਾ ਹੈ ਕਿ ਨਗਰ ਕੌਂਸਲ ਵਲੋਂ ਪਿਛਲੇ ਦਿਨੀਂ ਕਬਜ਼ਾਧਾਰਕ ਜਾਇਦਾਦਾਂ ਦੀ ਕੀਤੀ ਗਈ ਬੋਲੀ ਸਰਕਾਰੀ ਨਿਯਮਾਂ ਅਨੁਸਾਰ ਅਤੇ ਪਾਰਦਰਸ਼ਤਾ ਢੰਗ ਨਾਲ ਕੀਤੀ ਗਈ ਹੈ ਪਰ ਫਿਰ ਵੀ ਜੇਕਰ ਇਨ੍ਹਾਂ ਜਾਇਦਾਦਾਂ ਦੀ ਬੋਲੀ ਵਿਚ ਕਿਸੇ ਪ੍ਰਕਾਰ ਦੀ ਕੋਈ ਅਨਿਯਮਤਾ ਸਾਹਮਣੇ ਆਉਂਦੀ ਹੈ, ਤਾਂ ਉਹ ਇਸ ਸਬੰਧੀ ਕਿਸੇ ਤਰ੍ਹਾਂ ਦੀ ਜਾਂਚ ਕਰਵਾਉਣ ਤੋਂ ਪਿਛੇ ਨਹੀਂ ਹਟਣਗੇ।

          ਸ. ਭੱਟੀ ਨੇ ਕਿਹਾ ਕਿ ਉਕਤ ਜਾਇਦਾਦਾਂ ਦੀ ਬੋਲੀ ਮੌਕੇ ਜੋ ਡਿਪਟੀ ਕਮਿਸ਼ਨਰ ਵਲੋਂ ਨਿਸ਼ਚਿਤ ਕੀਤੇ ਰੇਟ ਹਨ ਉਸ ਤੋਂ ਵੀ 25ਫੀਸਦੀ ਰੇਟ ਵਧਾ ਕੇ ਰਿਜ਼ਰਵ ਕੀਮਤ ਰੱਖ ਕੇ ਬੋਲੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਜਾਇਦਾਦਾਂ ਉਪਰ ਜਿਹੜੇ ਵੀ ਵਿਅਕਤੀਆਂ ਦੇ ਨਾਮ ਕਬਜ਼ਾ ਸੀ ਉਨ੍ਹਾਂ ਨੂੰ ਬੁਲਾ ਕੇ ਪਾਰਦਰਸ਼ੀ ਢੰਗ ਨਾਲ ਬੋਲੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਦੀ ਬੋਲੀ ਤੋਂ ਨਗਰ ਕੌਂਸਲ ਨੂੰ ਇਕ ਕਰੌੜ 69 ਲੱਖ ਰੁਪਏ ਦੀ ਆਮਦਨ ਹੋਈ ਹੈ ਤੇ ਜਿਸ ਜਾਇਦਾਦ ਤੋਂ ਪਹਿਲਾਂ ਸਿਰਫ 200 ਰੁਪਏ ਕਿਰਾਇਆ ਮਿਲਦਾ ਸੀ, ਉਸ ਜਾਇਦਾਦ ਨੂੰ ਵੇਚਣ ਉਪਰੰਤ ਉਸ ਜਾਇਦਾਦ ਤੋਂ ਨਗਰ ਕੌਂਸਲ ਨੂੰ 12 ਸੋ ਰੁਪਏ ਹਾਊਸ ਟੈਕਸ ਮਿਲੇਗਾ।

          ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਉਕਤ ਜਾਇਦਾਦਾਂ ਦੀ ਬੋਲੀ ਸਬੰਧੀ ਕੁਝ ਧਿਰਾਂ ਵਲੋਂ ਵਾਵੇਲਾ ਖੜਾ ਕੀਤੇ ਜਾਣ ਪਿਛੇ ਉਨ੍ਹਾਂ ਦੇ ਆਪਣੇ ਨਿੱਜੀ ਹਿੱਤ ਹਨ ਤੇ ਉਹ ਨਜਾਇਜ਼ ਢੰਗ ਨਾਲ ਦਬਾਅ ਬਣਾ ਕੇ ਨਗਰ ਕੌਂਸਲ ਦੀਆਂ ਕੁਝ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਹੜਪਣਾ ਚਾਹੁੰਦੇ ਹਨ।

 

 

ਫਤਿਹਗੜ੍ਹ ਸਾਹਿਬ 31 ਅਗਸਤ (ਹਰਪ੍ਰੀਤ ਕੌਰ ਟਿਵਾਣਾ)  ਪੀ.ਡਬਲਿਯੂ.ਡੀ ਬੀ ਐਂਡ ਆਰ (ਬਿਜਲੀ) ਦੇ ਜੂਨੀਅਰ ਟੈਕਨੀਸ਼ੀਅਲ ਲੱਖਾ ਸਿੰਘ 37 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਅੱਜ ਰਿਟਾਇਰ ਹੋ ਗਏ। ਅੱਜ ਉਨ੍ਹਾਂ ਦੀ ਵਿਦਾਇਗੀ ਪਾਰਟੀ ਮੌਕੇ ਐਕਸੀਅਨ ਵਿਕਾਸ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੱਖਾ ਸਿੰਘ ਨੇ ਆਪਣੀ ਸੇਵਾ ਬਹੁਤ ਇਮਾਨਦਾਰੀ ਤੇ ਲਗਨ ਨਾਲ ਨਿਭਾਈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਤਰੱਕੀ ਵਿੱਚ ਇਮਾਨਦਾਰ ਕਰਮਚਾਰੀਆਂ ਦਾ ਬੜਾ ਮਹੱਤਵਪੂਰ ਰੋਲ ਹੁੰਦਾ ਹੈ। ਇਸ ਮੌਕੇ ਦਲਜੀਤ ਸਿੰਘ ਸੁਪਰਡੈਂਟ, ਜੇ.ਈ ਲਾਲ ਚੰਦ, ਮੁਖਤਿਆਰ ਸਿੰਘ ਕਲਰਕ, ਪਿਆਰਾ ਸਿੰਘ ਚਾਰਜ ਮੈਨ, ਚਰਨਜੀਤ ਸਿੰਘ, ਦਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਤੋਂ ਇਲਾਵਾ ਵਿਭਾਗ ਦੇ ਹੋਰ ਵੀ ਕਰਮਚਾਰੀ ਮੌਜੂਦ ਸਨ।

 

ਫਤਹਿਗੜ੍ਹ ਸਾਹਿਬ, 31 ਅਗਸਤ (ਹਰਪ੍ਰੀਤ ਕੌਰ ਟਿਵਾਣਾ)  ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਪੱਤਰ ਲਿਖ ਕੇ ਜਾਣੂ ਕਰਵਾਇਆ ਹੈ ਕਿ ਜਿਲ੍ਹੇ ਦੀਆਂ ਅਨੇਕਾਂ ਪੇਂਡੂ ਜਲ ਸਪਲਾਈ ਯੋਜਨਾਵਾਂ ਤੋਂ ਲਏ ਗਏ ਪਾਣੀ ਦੇ ਸੈਂਪਲਾਂ ਦੇ ਧੜਾ-ਧੜ ਫੇਲ ਹੋਣ ਕਾਰਨ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਇਹ ਸੈਂਪਲ ਇਸ ਲਈ ਫੇਲ ਹੋ ਰਹੇ ਹਨ ਕਿਉਂਕਿ ਪਿੰਡਾਂ ਅੰਦਰ ਜਲ ਸਪਲਾਈ ਵਿਭਾਗ ਵਲੋਂ ਪਾਣੀ ਦੀ ਸਪਲਾਈ ਲਈ ਨਿਯਮਾਂ ਅਨੁਸਾਰ ਪਾਇਪਾਂ ਨਹੀਂ ਪਾਈਆਂ ਗਈਆਂ ਅਤੇ ਇਸ ਲਈ ਕਥਿਤ ਘਟੀਆ ਮਟੀਰੀਅਲ ਵਰਤਿਆ ਗਿਆ ਹੈ।

ਉਨ੍ਹਾਂ ਕਿਹਾ ਪਾਇਪਾਂ ਦੇ ਲੀਕ ਹੋਣ ਕਾਰਨ ਗੰਦਾ ਪਾਣੀ ਇਸ ਪੀਣ ਵਾਲੇ ਪਾਣੀ ਵਿੱਚ ਮਿਕਸ ਹੋਣਾ ਅਤੇ ਇਸ ਪਾਣੀ ਨੂੰ ਸ਼ੁੱਧ ਕਰਨ ਲਈ ਇਸ ਵਿੱਚ ਪਾਏ ਜਾਣ ਵਾਲੇ ਪਾਊਡਰ ਦਾ ਸਹੀ ਇਸਤੇਮਾਲ ਨਾ ਕਰਨਾ ਸਮੇਤ ਇਸ ਵਿਭਾਗ ਅੰਦਰ ਕਥਿਤ ਤੌਰ ਤੇ ਪੇਂਡੂ ਜਲ ਸਪਲਾਈ ਯੋਜਨਾਵਾਂ ਦੇ ਘਪਲਿਆਂ, ਨਾਕਸ ਪ੍ਰਬੰਧਾਂ ਅਤੇ ਵਿਆਪਕ ਪ¤ਧਰ ਤੇ, ਉਪਰਲੀ ਪ¤ਧਰ ਤੋਂ ਲੈ ਕੇ ਛੇਕੜਲੀ ਪ¤ਧਰ ਤ¤ਕ ਫੈਲੇ ਭ੍ਰਿਸ਼ਟਾਚਾਰ ਸਬੰਧੀ ਆਪਣੀ ਵਿਸਥਾਰ ਪੂਰਵਕ ਤ¤ਥ-ਖੋਜੀ ਰਿਪੋਰਟ ਜਲਦੀ ਹੀ ਭੇਜਣਗੇ।

          ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਜ਼ਿਲ੍ਹੇ ਦੇ ਪਿੰਡ ਭਮਾਰਸੀ-ਜ਼ੇਰ ਦੀ, ਜਲ ਸਪਲਾਈ ਯੋਜਨਾ ਰਾਹੀਂ ਸਪਲਾਈ ਕੀਤੇ ਜਾ ਰਹੇ ਦੂਸ਼ਿਤ ਪਾਣੀ ਕਾਰਨ ਪੂਰੇ ਪਿੰਡ ਵਿ¤ਚ ਪੇਚਿਸ਼ ਦੀ ਬੀਮਾਰੀ ਫੈਲਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦੋਂ ਕਿ 170 ਕਰੀਬ ਲੋਕ ਬਿਮਾਰ ਹੋ ਗਏ ਸਨ। ਬੀਮਾਰੀ ਦਾ ਕਾਰਨ ਜਲ ਸਪਲਾਈ ਯੋਜਨਾ ਵ¤ਲੋਂ ਸਪਲਾਈ ਕੀਤਾ ਜਾ ਰਿਹਾ ਦੂਸ਼ਿਤ ਪਾਣੀ ਦ¤ਸਿਆ ਗਿਆ ਹੈ। ਸਿਹਤ ਵਿਭਾਗ ਵ¤ਲੋਂ ਪਾਣੀ ਦੀਆਂ ਟੂਟੀਆਂ ਵਿ¤ਚੋਂ ਲਏ ਗਏ ਸੈਂਪਲ ਫੇਲ ਹੋ ਗਏ ਹਨ, ਜਿਸ ਦੇ ਲਈ ਜਨ ਸਿਹਤ ਵਿਭਾਗ ਦੀ ਘੋਰ ਅਣਗਹਿਲੀ, ਨਾਕਸ-ਪ੍ਰਬੰਧ ਅਤੇ ਵਿਆਪਕ ਪ¤ਧਰ ਤੇ ਫੈਲਿਆ ਭ੍ਰਿਸ਼ਟਾਚਾਰ ਜਿੰਮੇਵਾਰ ਹੈ।        

ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਤੇ ਨਬਾਰਡ ਜਿਹੀਆਂ ਸੰਸਥਾਵਾਂ ਵ¤ਲੋਂ ਦਿ¤ਤੇ ਕਰੋੜਾਂ ਰੁਪਏ ਦੇ ਫੰਡਾਂ ਨਾਲ ਉਸਾਰੀਆਂ ਜਾ ਰਹੀਆਂ ਪੇਂਡੂ ਜਲ-ਸਪਲਾਈ ਯੋਜਨਾਵਾਂ, ਪੇਂਡੂ ਖੇਤਰ ਦੇ ਲੋਕਾਂ ਦੀ ਸਿਹਤ  ਸੰਭਾਲ ਦੀ ਬਜਾਏ ਉਹਨਾਂ ਨੂੰ ਦੂਸ਼ਿਤ ਅਤੇ ਮਲੀਨ ਪਾਣੀ ਮੁ¤ਹਈਆ ਕਰਵਾ ਕੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪ ਜੀ ਦੇ ਅਧਿਕਾਰ ਹੇਠ ਆਉਂਦਾ ਜਨ ਸਿਹਤ ਵਿਭਾਗ, ਤੁਹਾਡੀ ਤੁਰੰਤ ਤਵ¤ਜੋ ਦੀ ਮੰਗ ਕਰ ਰਿਹਾ ਹੈ।  ਕਿਉਂਕਿ ਹਾਲ ਹੀ ਵਿ¤ਚ ਜੋ ਪਾਣੀ ਦੇ ਸੈਂਪਲ ਸਿਹਤ ਵਿਭਾਗ ਵ¤ਲੋਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿ¤ਚ ਚ¤ਲ ਰਹੀਆਂ ਪੇਂਡੂ ਜਲ ਯੋਜਨਾਵਾਂ ਤੋਂ, ਮਹੀਨਾ ਅਗਸਤ  ਵਿ¤ਚ ਲਏ ਗਏ ਸਨ, ਉਹਨਾਂ ਵਿ¤ਚੋਂ ਬਹੁਤ ਸਾਰੇ ਸੈਂਪਲ ਵਿਭਾਗ ਦੀਆਂ ਪ੍ਰਯੋਗ-ਸ਼ਾਲਾਵਾਂ ਵਿ¤ਚ ਫ੍ਹੇਲ ਪਾਏ ਗਏ ਹਨ, ਜਿਸ ਕਾਰਨ ਇਲਾਕੇ ਵਿ¤ਚ ਪਿੰਡ ਭਮਾਰਸੀ-ਜ਼ੇਰ ਵਾਂਗ ਹੀ ਬਿਮਾਰੀ ਫੈਲਣ ਦਾ ਭਾਰੀ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ। ਜਿਹਨਾਂ ਪਿੰਡਾਂ ਦੇ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ ਹਨ, ਉਹਨਾਂ ਵਿੱਚ ਪੇਂਡੂ ਜਲ ਸਪਲਾਈ ਯੋਜਨਾ ਪਿੰਡ ਚਨਾਰਥਲ ਕਲਾਂ, ਜ¤ਲ੍ਹਾ, ਭਮਾਰਸੀ-ਜ਼ੇਰ, ਹਰਨਾਂ, ਮਛਰਾਏ ਕਲਾਂ (ਤਹਿਸੀਲ ਅਮਲੋਹ), ਚਨਾਰਥਲ ਖੁਰਦ, ਬਹਿਲੋਲਪੁਰ, ਰਿਓਣਾਂ ਨੀਵਾਂ, ਰਿਓਣਾਂ ਭੋਲਾ ਦੇ ਨਾਮ ਸ਼ਾਮਲ ਹਨ। ਇਸੇ ਤਰ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ, ਲੂਲੋਂ ਦਾ ਸਮਰਸੀਬਲ ਪੰਪ, ਸਰਕਾਰੀ ਐਲੀਮੈਂਟਰੀ ਸਕੂਲ, ਬਡਵਾਲਾ ਦਾ ਸਮਰਸੀਬਲ ਪੰਪ,  ਮੰਡੀਕਰਣ ਬੋਰਡ, ਦਾਣਾ ਮੰਡੀ, ਚਨਾਰਥਲ ਕਲਾਂ ਦਾ ਟਿਊਬਵੈਲ, ਬਾਬਾ ਬੀਰਮ ਦਾਸ ਡੀ.ਏ.ਵੀ ਪਬਲਿਕ ਸਕੂਲ ਚਨਾਰਥਲ ਖੁਰਦ ਦਾ ਸਮਰਸੀਬਲ ਪੰਪਾਂ ਦੇ ਸੈਂਪਲ ਵੀ ਫੇਲ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇ।
   

 

 


60 ਸਾਲਾ ਪ੍ਰੇਮਿਕਾ ਦੀ ਹੱਤਿਆ ਕਰਕੇ 45 ਸਾਲਾ ਪ੍ਰੇਮੀ ਨੇ ਕੀਤੀ ਖੁਦਕੁਸ਼ੀ

ਫਰੀਦਕੋਟ,1 ਸਤੰਬਰ 2010-ਪੰਮਾ

deth
ਫਰੀਦਕੋਟ ਵਿੱਚ ਇੱਕ 45 ਸਾਲਾ ਪ੍ਰੇਮੀ ਨੇ ਅਪਣੀ 60 ਸਾਲਾ ਪ੍ਰੇਮਿਕਾ ਦੀ ਲੋਹੇ ਦੇ ਗਾਡਰ ਨਾਲ ਸਿਰ ਮਾਰ ਮਾਰ ਕੇ ਹੱਤਿਆ ਕਰ ਦਿੱਤੀ ਤੇ ਆਪ ਵੀ ਕੋਈ ਨਸ਼ੀਲ਼ੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ 45 ਸਾਲਾ ਪ੍ਰੇਮੀ ਰਾਤੀ ਨਸ਼ੇ ਦੀ ਹਾਲਤ ਵਿੱਚ 60 ਸਾਲ ਦੀ ਚੰਦਕੁਰ ਕੋਲ ਆਇਆ ਤੇ ਉਸਨੂੰ ਮਾਰ ੱਿਦਤਾ ਚੰਦ ਕੌਰ ਜਿਹੜੀ ਕਿ 2 ਸਾਲ ਪਹਿਲਾਂ ਹੀ ਵਿਧਵਾ ਹੋਈ ਸੀ ਤੇ ਫਿਰ ਪਿੰਡ ਦੇ ਇੱਕ ਛੜੇ ਪੱਪੂ ਸਿੰਘ ਦਾ ਇਸ ਦੇ ਘਰ ਆਉਣਾ ਜਾਣਾ ਹੋ ਗਿਆ ਸੀ ਤੇ ਚੰਦ ਕੋਰ ਨਾਲ ਨੇੜਤਾ ਵੱਧ ਗਈ ਫਰ ਕੀ ਸੀ ਇਹਨਾਂ ਵਿਚਕਾਰ ਇੱਕ ਦਿਨ ਤਕਰਾਰ ਵੱਧ ਗਈ ਤੇ ਗੱਲ ਕਤਲ ਤੱਕ ਪਹੁੰਚ ਗਈ ਪੁੁਿਲਸ ਚੌਕੀ ਕਾਲੇ ਦੇ ਇੰਚਾਰਜ ਅਮਰਜੀਤ ਸਿੰਘ ਨੇ ਲਾਸ਼ਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾ ਨੂੰ ਵਾਰਸਾ ਦੇ ਹਵਾਲੇ ਕਰ ਦਿੱਤਾ ਹੈ


ਆਜ਼ਾਦ ਸਿੱਖ ਰਾਜ ਦੀ ਕਾਇਮੀ ਲਈ ਸਮੁੱਚੀਆਂ ਪੰਥਕ ਧਿਰਾਂ ਇੱਕ ਪਲੇਟਫਾਰਮ ਉਤੇ ਇਕੱਤਰ ਹੋਣ : ਮਾਨ

   
ਫਤਹਿਗੜ• ਸਾਹਿਬ 30 ਅਗਸਤ : (ਜਗਦੇਵ ) :-

 ‘‘ਜਦੋਂ ਹਿੰਦ ਵਿੱਚ ‘‘ਭਗਵੇਂ ਅਤਿਵਾਦੂ ਦੀਆ ਦਹਿਸ਼ਤਗਰਦੀ ਦੀਆ ਕਾਰਵਾਈਆ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਤਾਂ ਉਸ ਸਮੇ ਘੱਟ-ਗਿਣਤੀ ਸਿੱਖ ਕੌਮ ਨੂੰ ਜ਼ਬਰ-ਜੁਲਮ ਅਤੇ ਹੋਣ ਵਾਲੇ ਵਿਤਕਰਿਆਂ ਅਤੇ ਬੇਇਨਸਾਫੀਆਂ ਤੋ ਬਚਾਉਣ ਲਈ ਸਮੁੱਚੀਆਂ ਪੰਥਕ ਧਿਰਾਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਵਿਚਾਰਾਂ ਦੇ ਵਖਰੇਵਿਆਂ ਦੇ ਹੋਣ ਦੇ ਬਾਵਜੂਦ ਵੀ ‘‘ਆਜ਼ਾਦ ਸਿੱਖ ਰਾਜੂ ਦੀ ਕਾਇਮੀ ਲਈ ਇੱਕ ਪਲੇਟਫਾਰਮ ਉ¤ਤੇ ਇਕੱਤਰ ਹੋਣ। ਕਿਉਂਕਿ ਆਜ਼ਾਦ ਸਿੱਖ ਰਾਜ ਹੀ ਸਿੱਖ ਕੌਮ ਦੀਆ ਸਮੁੱਚੀਆਂ ਮੁਸ਼ਕਿਲਾਂ ਦਾ ਇੱਕੋ ਇੱਕ ਸਹੀ ਹੱਲ ਹੈ।ੂ ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਕੀਤੇ ਬਿਆਨ ਵਿੱਚ ਪ੍ਰਗਟ ਕੀਤੇ। ਉਨਾ ਕਿਹਾ ਕਿ ਜਦੋਂ ਡਾ: ਰਤਨ ਸਿੰਘ ਅਜਨਾਲਾ ਐ¤ਮ.ਪੀ ਅਤੇ ਸ: ਸੇਵਾ ਸਿੰਘ ਸੇਖਵਾ ਵਜ਼ੀਰ ਪੰਜਾਬ ਸਰਕਾਰ ਵਰਗੇ ਬਾਦਲ ਦਲ ਨਾਲ ਸਬੰਧਿਤ ਆਗੂ ਵੀ ਜੇਕਰ ਅੱਜ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਇਸ ਮੁਲਕ ਵਿੱਚ ਰਹਿਣ ਵਾਲੀਆ ਘੱਟ-ਗਿਣਤੀ ਕੌਮਾਂ ਨਾਲ ਬਹੁਗਿਣਤੀ ਦੇ ਹੁਕਮਰਾਨ ਲੰਮੇ ਸਮੇ ਤੋ ਘੋਰ ਵਿਤਕਰੇ ਕਰਦੇ ਆ ਰਹੇ ਹਨ। ਸਿੱਖ ਕੌਮ ਉਤੇ ਅਕਹਿ ਅਤੇ ਅਸਹਿ ਜ਼ਬਰ ਕੀਤੇ ਗਏ ਹਨ। 1984 ਵਿੱਚ ਸਿੱਖਾਂ ਦੀ ਨਸਲਕੁਸੀ ਅਤੇ 2000 ਵਿੱਚ ਛੱਤੀਸਿੰਘਪੁਰਾ (ਕਸ਼ਮੀਰ) ਵਿਖੇ 45 ਬੇਕਸੂਰ ਸਿੱਖਾਂ ਦਾ ਸ਼ਾਜਿਸੀ ਢੰਗ ਨਾਲ ਕੀਤਾ ਗਿਆ ਕਤਲੇਆਮ ‘‘ਭਗਵੇ ਅਤਿਵਾਦੂ ਦੀ ਦੇਣ ਹੈ ਅਤੇ ਸਿੱਖਾਂ ਦੇ ਕਿਸੇ ਇੱਕ ਵੀ ਕਾਤਿਲ ਨੂੰ ਕਾਨੂੰਨ ਅਨੁਸਾਰ ਸਜ਼ਾ ਨਹੀਂ ਦਿੱਤੀ ਗਈ। ਇਸ ਦਾ ਕਾਰਨ ਇਹ ਹੈ ਕਿ ਸਿੱਖ ਕੌਮ ਨਾਲ ਗੁਲਾਮਾਂ ਦੀ ਤਰਾ ਵਿਵਹਾਰ ਹੋ ਰਿਹਾ ਹੈ। ਇਸ ਲਈ ਹੀ ਡਾ: ਰਤਨ ਸਿੰਘ ਅਜਨਾਲਾ ਅਤੇ ਸ: ਸੇਵਾ ਸਿੰਘ ਸੇਖਵਾਂ ਵਰਗੇ ਰਵਾਇਤੀ ਆਗੂ ਸਿੱਖ ਕੌਮ ਦੀ ਆਜ਼ਾਦੀ ਦੇ ਹੱਕ ਵਿੱਚ ਨਿਡਰਤਾ ਨਾਲ ਅੱਜ ਆਵਾਜ਼ ਬੁਲੰਦ ਕਰ ਰਹੇ ਹਨ। ਸਿੱਖ ਕੌਮ ਲਈ ਇਹ ਸ਼ੁੱਭ ਸਗਨ ਹੈ ਕਿ ਬਾਦਲ ਦਲ ਵਿੱਚ ਬੈਠੇ ਜੀਊਦੀਆਂ ਜ਼ਮੀਰਾਂ ਦੇ ਮਾਲਿਕ ਅੱਜ ਕੌਮੀ ਨਿਸ਼ਾਨੇ ਦੇ ਪੱਖ ਵਿੱਚ ਦ੍ਰਿੜਤਾ ਨਾਲ ਡੱਟ ਰਹੇ ਹਨ। ਇਨਸਾਫ, ਸੱਚਾਈ, ਮਨੁੱਖਤਾ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਪਰਪੱਕ ਕਰਨ ਵਿੱਚ ਯੋਗਦਾਨ ਪਾ ਰਹੇ ਹਨ। ਉਨਾ ਕਿਹਾ ਕਿ ਰਵਾਇਤੀ ਲੀਡਰਸ਼ਿਪ ਵਿੱਚ ਸਿੱਖ ਕੌਮ ਦੀ ਆਜ਼ਾਦੀ ਪੱਖੀ ਸੋਚ ਦਾ ਮਜ਼ਬੂਤ ਹੁੰਦੇ ਜਾਣਾ ਅਤੇ ਦੂਸਰੀਆਂ ਹੋਰ ਪੰਥਕ ਧਿਰਾਂ ਵਿੱਚ ਵੀ ਇਸ ਮੁੱਦੇ ਉ¤ਤੇ ਜ਼ੋਰਦਾਰ ਚਰਚਾਂ ਦੀ ਸੁਰੂਆਤ ਹੋਣਾ ਦੇਸ਼-ਵਿਦੇਸਾਂ ਵਿੱਚ ਵਿਚਰ ਰਹੀ ਸਿੱਖ ਕੌਮ ਨੂੰ ਸਪੱਸ਼ਟ ਸੰਦੇਸ ਦੇ ਰਿਹਾ ਹੈ ਕਿ ਹੁਣ ਸਿੱਖ ਕੌਮ ਦਾ ਆਜ਼ਾਦੀ ਪ੍ਰਾਪਤੀ ਤੋ ਬਿਨਾ ਵਿਚਰਨਾ ਅਸੰਭਵ ਹੈ।
———————————————————————————
    ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਲੋਂ ਗੁਣੀਆ ਮਾਜਰਾ ਦੀ ਸਰਪੰਚ ਪੱਦਮੁੱਕਤ
ਫਤਹਿਗੜ• ਸਾਹਿਬ 30 ਅਗਸਤ : (ਜਗਦੇਵ ) :-

ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਪੰਜਾਬ ਗੁਰਦੇਵ ਸਿੰਘ ਸਿੱਧੂ ਨੇ  ਆਪਣੇ ਪਿੱਠ ਅੰਕਣ ਨੰ : 6/43/08-ਫਗਸ/10379-82 ਮਿਤੀ 27-08-10 ਰਾਹੀਂ ਸਰਪੰਚ ਦਲਜੀਤ ਕੋਰ ਗ੍ਰਾਮ ਪੰਚਾਇਤ ਗੁਣੀਆ ਮਾਜਰਾ ਬਲਾਕ ਸਰਹਿੰਦ ਨੂੰ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (1) ਅਤੇ (2) ਅਧੀਨ ਪੱਦ ਮੁਕਤ ਕਰਕੇ ਅਗਲੇ ਪੰਜ ਸਾਲ ਲਈ ਮੁੜ ਚੋਣ ਲੜਨ ਤੋਂ ਵਰਜਿੱਤ ਕੀਤਾ ਹੈ। ਆਪਣੇ ਪੱਤਰ ਵਿਚ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਪੰਜਾਬ ਨੇ ਲਿਖਿਆ ਕਿ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਫਤਿਹਗੜ• ਸਾਹਿਬ ਦੀ ਰਿਪੋਰਟ ਅਨੁਸਾਰ ਸ਼੍ਰੀਮਤੀ ਦਲਜੀਤ ਕੌਰ ਸਰਪੰਚ, ਗ੍ਰਾਮ ਪੰਚਾਇਤ ਗੁਣੀਆ ਮਾਜਰਾ,ਬਲਾਕ ਸਰਹਿੰਦ ਜ਼ਿਲਾ ਫਤਿਹਗੜ• ਸਾਹਿਬ ਵਿਰੁੱਧ ਨਜਾਇਜ਼ ਕਬਜ਼ਿਆਂ ਨੂੰ ਰੋਕਣ ਸਬੰਧੀ ਕੋਈ ਕਾਰਵਾਈ ਨਾ ਕਰਕੇ ਖੁਦ ਵੀ ਨਜਾਇਜ਼ ਕਬਜ਼ੇ ਕਰਨ ਦਾ ਦੋਸ਼ ਸਾਬਤ ਪਾਇਆ ਗਿਆ ।
————————————————————————-
    ਨਿਰ-ਸਵਾਰਥ ਭਾਵਨਾ ਨਾਲ ਕੀਤਾ ਗਿਆ ਖੂਨਦਾਨ ਕਿਸੇ ਲੋੜਵੰਦ ਨੂੰ ਜੀਵਨ ਦਾਨ ਦੇ ਸਕਦਾ ਹੈ : ਰਾਜੂ ਖੰਨਾ
ਫਤਹਿਗੜ• ਸਾਹਿਬ 30 ਅਗਸਤ : (ਜਗਦੇਵ ) :-

 

a3
 ਖੂਨਦਾਨ ਕਰਕੇ ਜਿਥੇ ਮਨੁੱਖਤਾ ਦੀ ਭਲਾਈ ਲਈ ਅਹਿਮ ਯੋਗਦਾਨ ਪਾਇਆ ਜਾ ਸਕਦਾ ਹੈ ਉਥੇ ਮੌਤ ਨਾਲ ਲੜ ਰਹੇ ਕਿਸੇ ਜਰੂਰਤਮੰਦ ਵਿਅਕਤੀ ਦੀ ਕੀਮਤੀ ਜਾਣ ਬਚਾਈ ਜਾ ਸਕਦੀ ਹੈ। ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਯੁਵਕ ਸੇਵਾਵਾਂ ਕਲੱਬ ਪਿੰਡ ਹਰਨਾ ਵਲੋਂ ਬਾਬਾ ਜੋਰਾਵਰ ਸਿੰਘ, ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਿਤ ਲਗਾਏ ਗਏ ਪਹਿਲੇ ਖੂਨਦਾਨ ਤੇ ਅੱਖਾਂ ਦੇ ਮੁਫਤ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਉਪਰੰਤ ਵੱਡੀ ਗਿਣਤੀ ਵਿੱਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਕੈਂਪ ਵਿੱਚ ਨਗਰ ਕੌਂਸਲ ਸਰਹੰਦ ਦੇ ਪ੍ਰਧਾਨ ਗੁਰਵਿੰਦਰ ਸਿੰਘ ਭੱਟੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਿਨਾਂ ਵਲੋਂ ਕਲੱਬ ਦੀ ਮਾਲੀ ਮਦਦ ਕਰਦੇ ਹੋਏ 5100 ਰੁਪਏ ਦੀ ਨਗਦ ਰਾਸ਼ੀ ਕਲੱਬ ਮੈਂਬਰਾਂ ਨੂੰ ਭੇਂਟ ਕੀਤੀ ਗਈ। ਇਸ ਕੈਂਪ ਵਿੱਚ ਗਿਆਨ ਸਾਗਰ ਹਸਪਤਾਲ ਦੇ ਡਾਕਟਰ ਮੁਨੀਸ਼ ਰਾਏ, ਡਾ. ਰਿਤੇਸ਼ ਗੁਲਾਟੀ, ਡਾ. ਵਿਜੇ ਕੁਮਾਰ, ਡਾ. ਸਿੰਦਰਪਾਲ ਕੌਰ, ਡਾ. ਨਵਦੀਪ ਕੌਰ, ਡਾ. ਵਿਸ਼ਾਲ ਦੀ ਟੀਮ ਵਲੋਂ ਜਿਥੇ 100 ਯੁਨਿਟ ਖੂਨ ਇਕੱਤਰ ਕੀਤਾ ਗਿਆ ਉਥੇ 200 ਦੇ ਲਗਭਗ ਮਰੀਜਾਂ ਦੀਆਂ ਅੱਖਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਹੋਰਨਾ ਤੋਂ ਇਲਾਵਾ ਸਰਬਜੀਤ ਸਿੰਘ ਝਿੰਜਰ ਮੈਂਬਰ ਯੂਥ ਵਿਕਾਸ ਬੋਰਡ ਪੰਜਾਬ, ਜਗਜੀਤ ਸਿੰਘ ਕਲੱਬ ਪ੍ਰਧਾਨ, ਲਖਵੀਰ ਸਿੰਘ ਖਜਾਨਚੀ, ਮੋਹਨ ਸਿੰਘ ਸਕੱਤਰ, ਕਾਕਾ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਤਾਰੀ ਪ੍ਰਧਾਨ ਜਲਵੇੜਾ ਕਾਲਜ, ਅਮਰੀਕ ਸਿੰਘ ਪੰਚ, ਬਹਾਦਰ ਸਿੰਘ, ਰਿਸ਼ੀ ਹਰਨਾ, ਲਖਵਿੰਦਰ ਸਿੰਘ, ਮਨਦੀਪ ਸਿੰਘ ਵਿਸੇਸ ਤੌਰ ’ਤੇ ਹਾਜ਼ਰ ਹੋਏ।
———————————————————-
ਕੇਂਦਰੀ ਵਿਦਿਆਲਿਆ ਰਿਉਣਾ ਉੱਚਾ ਫਤਹਿਗੜ• ਸਾਹਿਬ ਵਿੱਚ ਪਹਿਲੀ ਸਤੰਬਰ ਤੋਂ ਦਾਖਲਾ ਸ਼ੁਰੂ
ਫਤਹਿਗੜ• ਸਾਹਿਬ 30 ਅਗਸਤ : (ਜਗਦੇਵ ) :-

ਜ਼ਿਲੇ ਵਿੱਚ ਨਵੇਂ ਬਣਨ ਵਾਲੇ ਕੇਂਦਰੀ ਵਿਦਿਆਲਿਆ ਰਿਉਣਾ ਉੱਚਾ ਫਤਹਿਗੜ• ਸਾਹਿਬ ਦਾ ਪਹਿਲਾ ਸੈਸ਼ਨ ਸਾਲ 2010-11 ਲਈ ਜਦੋਂ ਤੱਕ ਇਸ ਸਕੂਲ ਦੀ ਇਮਾਰਤ ਨਹੀਂ ਬਣ ਜਾਂਦੀ , ਉਦੋਂ ਤੱਕ ਇਹ ਸਕੂਲ ਬਸੀ ਪਠਾਣਾਂ ਸੜਕ ਤੇ ਸਥਿਤ ਮਾਤਾ ਸੁੰਦਰੀ ਪਬਲਿਕ ਸਕੂਲ ਦੀ ਇਮਾਰਤ ਵਿੱਚ ਚਲਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ੍ਰੀ ਐਲ.ਐਮ. ਖੰਟਵਾਲ ਨੇ ਦੱਸਿਆ ਕਿ ਪਹਿਲੀ ਜਮਾਤ ਤੋਂ 5ਵੀਂ ਜਮਾਤ ਤੱਕ ਇਸ ਕੇਂਦਰੀ ਵਿਦਿਆਲਿਆ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਪਹਿਲੀ ਸਤੰਬਰ ਤੋਂ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨਾਂ ਦੱਿਸਆ ਕਿ 31 ਮਾਰਚ 2010 ਤੱਕ ਪਹਿਲੀ ਜਮਾਤ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਦੀ ਉਮਰ ਘੱਟੋ ਘੱਟ 5 ਸਾਲ ਹੋਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਇਹ ਵਿਦਿਆਲਿਆ ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਹੈ ਅਤੇ ਇਸ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਉਨਾਂ ਦੀ ਸ਼ਖਸ਼ੀਅਤ ਦੇ ਚੌਤਰਫਾ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਹਰੇਕ ਕਲਾਸ ਵਿੱਚ 40 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ ਅਤੇ ਪਹਿਲਾਂ ਆਉਣ ਵਾਲੇ ਵਿਦਿਆਰਥੀ ਨੂੰ ਪਹਿਲ ਦਿੱਤੀ ਜਾਵੇਗੀ। ਉਨਾਂ ਆਖਿਆ ਕਿ ਦਾਖਲੇ ਦੇ ਚਾਹਵਾਨ ਸਕੂਲ ਦੇ ਦਫਤਰ ਤੋਂ ਸਵੇਰੇ 9.00 ਵਜੇ ਤੋਂ ਲੈ ਕੇ ਦੁਪਹਿਰ 12.30 ਵਜੇ ਤੱਕ ਦਾਖਲਾ ਫਾਰਮ ਹਾਸਲ ਕਰ ਸਕਦੇ ਹਨ।  ਸ੍ਰੀ ਖੰਟਵਾਲ ਨੇ ਦੱਸਿਆ ਕਿ ਇਸ ਸਾਲ ਕੇਂਦਰ ਵੱਲੋਂ ਸਮੁੱਚੇ ਭਾਰਤ ਵਿੱਚ 70 ਕੇਂਦਰੀ ਵਿਦਿਆਲਿਆ ਖੋਲੇ ਜਾ ਰਹੇ ਹਨ ਜਿਹਨਾਂ ਵਿੱਚੋਂ ਅਜਿਹੇ 3 ਸਕੂਲ ਪੰਜਾਬ ਵਿੱਚ ਉੱਚਾ ਰਿਉਣਾ ਫਤਹਿਗੜ• ਸਾਹਿਬ, ਮੋਹਾਲੀ ਅਤੇ ਸੰਗਰੂਰ ਵਿਖੇ ਖੋਲੇ ਜਾ ਰਹੇ ਹਨ।
————————————————————————-
        ਯੁਵਕ ਸੇਵਾਵਾਂ ਕਲੱਬ ਨੇ ਪਿੰਡ ਬਾਲਪੁਰ ’ਚ ਬੂਟੇ ਲਗਾਏ
ਫਤਹਿਗੜ• ਸਾਹਿਬ 30 ਅਗਸਤ : (ਜਗਦੇਵ ) :-

b1
ਯੁਵਕ ਸੇਵਾਵਾਂ ਕਲੱਬ (ਰਜਿ:) ਪਿੰਡ ਬਾਲਪੁਰ, ਜਿਲਾ ਫਤਿਹਗੜ• ਸਾਹਿਬ ਕਲੱਬ ਵੱਲੋਂ ਪਿੰਡ ਦੇ ਆਲੇ ਦੁਆਲੇ ਅਤੇ ਪਿੰਡ ਦੀ ਸਾਂਝੀ ਜਗਾ ਵਿੱਚ ਵਾਤਾਵਰਣ ਨੂੰ ਸੁੰਦਰ ਬਣਾਉਣ ਲਈ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ 80 ਪੌਦੇ ਲਗਾਏ ਗਏ । ਇਹ ਸਾਰਾ ਉਪਰਾਲਾ ਪਿੰਡ ਦੇ ਅਗਾਂਵਧੂ ਨੌਜਵਾਨ ਦਵਿੰਦਰ ਸਿੰਘ ਖਰੋੜ ਵੱਲੋਂ ਕੀਤਾ ਗਿਆ । ਉਨਾਂ ਨੇ ਪਿੰਡ ਦੇ ਕਲੱਬ ਨੂੰ ਬੂਟੇ ਮੁਹੱਈਆ ਕਰਵਾਏ । ਕਲੱਬ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਕਿ ਹਰ ਇਨਸਾਨ ਸ਼ੁੱਧ ਸ਼ਾਹ ਲੈ ਸਕੇ ਅਤੇ ਬਿਮਾਰੀਆਂ ਤੋਂ ਬਚ ਸਕੇ । ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਸ: ਨੇਤਰ ਸਿੰਘ, ਮੀਤ ਪ੍ਰਧਾਨ ਰਵਿੰਦਰ ਸਿੰਘ, ਖਜਾਨਚੀ ਮਨਪ੍ਰੀਤ ਸਿੰਘ, ਜਤਿੰਦਰ ਸਿੰਘ, ਦਲਵਿੰਦਰ ਸਿੰਘ, ਗੁਰਤੇਜ ਸਿੰਘ, ਲਖਵਿੰਦਰ ਸਿੰਘ, ਗੁਰਮੁੱਖ ਸਿੰਘ, ਗੁਰਜੰਟ ਸਿੰਘ, ਸੁਖਦੇਵ ਸਿੰਘ ਅਤੇ ਬਾਬਾ ਸੋਹਣ ਸਿੰਘ ਆਦਿ ਹਾਜਰ ਸਨ ।
——————————————————————————————————————-
   ਦਾਨ ਕੀਤੇ ਹੋਏ ਖੂਨ ਨਾਲ ਕਿਸੇ ਵੀ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ : ਡਾ. ਲਾਲ
ਫਤਹਿਗੜ• ਸਾਹਿਬ 30 ਅਗਸਤ : (ਜਗਦੇਵ ) :-

 ਖੂਨਦਾਨ ਇਕ ਮਹਾਂ ਦਾਨ ਹੈ ਤੇ ਇਸ ਦਾਨ ਵਿਚ ਹਰੇਕ ਵਿਅਕਤੀ ਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ, ਕਿਉਂਕਿ ਦਾਨ ਕੀਤੇ ਹੋਏ ਖੂਨ ਨਾਲ ਕਿਸੇ ਵੀ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਪੋਰਟਸ ਕੱਲਬ ਪਿੰਡ ਹਰਨਾ  ਵਲੋਂ ਆਯੋਜਿਤ  ਸ਼ਹੀਦੇ ਆਜ਼ਮ ਸ. ਬੇਅੰਤ ਸਿੰਘ  ਦੀ ਯਾਦ ਨੂੰ ਸਮਰਪ੍ਰਿਤ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਯੂਥ ਕਾਂਗਰਸ ਵਲੋਂ ਸ਼ੁਰੂ ਕੀਤੀ ਗਈ ਰੁੱਖਾਂ ਦੀ ਠੰਡੀ ਛਾਂ ਯੋਜਨਾਂ ਤਹਿਤ ਪਿੰਡ ਦੇ ਧਾਰਮਿਕ ਸਥਾਨਾ ਤੋਂ ਇਲਾਵਾ ਵੱਖ ਵੱਖ ਥਾਵਾਂ ਤੇ 500 ਦੇ ਲਗਭਗ ਬੂਟੇ ਵੀ ਡਾ. ਹਰਬੰਸ ਲਾਲ ਵਲੋਂ ਲਗਾਏ। ਉਨਾਂ ਇਸ ਮੋਕੇ ਤੇ ਚੰਡੀਗੜ• ਵਿਖੇ 31 ਅਗਸਤ ਨੂੰ ਸ਼ਹੀਦੀ ਦਿਵਸ ਮੌਕੇ ਮਨਾਏ ਜਾਣ ਵਾਲੇ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ । ਇਸ ਮੌਕੇ ਤੇ ਪਿੰਡ ਵਾਸੀਆਂ ਨੇ ਪਿੰਡ ਦੀ ਫਿਰਨੀ ਤੇ ਪਿੰਡ ਦੇ ਵਿਕਾਸ ਲਈ ਇਕ ਮੰਗ ਪੱਤਰ ਵੀ ਡਾ. ਲਾਲ ਨੂੰ ਸੋਂਪਿਆ। ਇਸ ਮੌਕੇ ’ਤੇ ਕਲੱਬ ਮੈਂਬਰਾਂ ਵਲੋਂ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦਾ ਯਾਦਗਾਰੀ ਚਿੰਨ ਦੇ ਕੇ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਡਾ. ਬਲਰਾਮ ਸ਼ਰਮਾ, ਬਲਜੀਤ ਸਿੰਘ ਕਬੂੰਬੜੀ, ਜਗਜੀਤ ਸਿੰਘ ਡੇਰਾ ਮੀਰ ਮੀਰਾ, ਲਖਵੀਰ ਸਿੰਘ ਕੱਲਬ ਪ੍ਰਧਾਨ ਜੰਗਜੀਤ ਸਿੰਘ, ਲਖਵੀਰ ਸਿੰਘ, ਮੋਹਨ ਸਿੰਘ, ਨਾਹਰ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ ਹਰਨਾ, ਮਨਜੀਤ ਸਿੰਘ, ਸੁਰਜੀਤ ਸਿੰਘ ਫੋਜੀ, ਆਦਿ ਵੀ ਹਾਜਰ ਸਨ।

 

 


ਸੀਵਰੇਜ ਸਮੱਸਿਆ ਸਬੰਧੀ ਨਗਰ ਕੌਸਲ ਦਫ਼ਤਰ ਅੱਗੇ ਮੁਜ਼ਹਰਾ
ਖੰਨਾ, 30 ਅਗਸਤ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ):-

police
ਸੀਵਰੇਜ ਅਤੇ ਗੰਦੇ ਪਾਣੀ ਦੇ ਨਿਕਾਸ ਸਬੰਧੀ ਮਸਲੇ ਨੂੰ ਹੱਲ ਨਾ ਕਰਨ ਦੇ ਦੋਸ਼ ਵੱਜੋਂ ਅੱਜ ਵਾਰਡ ਨੰਬਰ 12 ਸ਼ਹੀਦ ਭਗਤ ਸਿੰਘ ਕਲੋਨੀ, ਕਰਤਾਰ ਨਗਰ ਅਤੇ ਕ੍ਰਿਸ਼ਨਾ ਨਗਰ ਦੇ ਵਸਨੀਕਾਂ ਜਿੰਨਾਂ• ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ, ਨੇ ਨਗਰ ਕੌਸਲ ਦਫ਼ਤਰ ਅੱਗੇ ਰੋਸ ਭਰਿਆ ਮੁਜ਼ਹਰਾ ਕੀਤਾ। ਇਸ ਮੁਜ਼ਹਰੇ ਦੀ ਅਗਵਾਈ  ਸਾਬਕਾ ਕੌਸਲਰ ਰਾਮ ਸਿੰਘ ਬਾਲੂ, ਭੁਪਿੰਦਰ ਸਿੰਘ ਗੁੱਡੂ ਪ੍ਰਧਾਨ, ਭਰਪੂਰ ਸਿੋੰਘ, ਫੋਜੀ ਸੁਰਜੀਤ ਸਿੰਘ ਗਿੱਲ, ਰਵਿੰਦਰ ਸਿੰਘ ਬੱਗਾ, ਅੰਨੂ ਬਾਂਸਲ, ਫੋਜੀ ਬੰਤ ਸਿੰਘ, ਬੀਬੀ ਸ਼ਕੁੰਤਲਾ ਰਾਣੀ, ਬੀਬੀ ਮਹਿੰਦਰ ਕੌਰ, ਮਾਸਟਰ ਦਰਸ਼ਣ ਸਿੰਘ, ਡਾ: ਭੋਲਾ, ਸ਼ੁਸ਼ੀਲ ਕੁਮਾਰ, ਪਿਆਰਾ ਸਿੰਘ, ਗੁਰਨਾਮ ਸਿੰਘ, ਪੰਡਿਤ ਸੁਰਜੀਤ ਆਦਿ ਕਰ ਰਹੇ ਸਨ। ਇਸ ਮੌਕੇ ਬੁਲਾਰਿਆ ਨੇ ਦੋਸ਼ ਲਾਇਆ ਕਿ ਕਾਲਜ਼ ਤੋ ਵਾਰਡ ਨੰਬਰ 12 ਤੱਕ ਦਾ ਸੀਵਰੇਜ ਦਾ ਕੰਮ ਜੋ ਕਿ 1 ਜਨਵਰੀ 2010 ਨੁੂੰ ਆਰੰਭ ਕੀਤਾ ਗਿਆ ਪਰ ਤਿੰਨ ਦਿਨਾਂ ਪਿੱਛੋ ਹੀ ਇਹ ਕੰਮ ਰੋਕ ਦਿੱਤਾ ਗਿਆ ਅਤੇ 8 ਮਹੀਨੇ ਬੀਤ ਜਾਣ ਤੇ ਮੁੜ ਇਹ ਕੰਮ ਸ਼ੁਰੂ ਨਹੀ ਕੀਤਾ ਗਿਆ। ਜਿਸ ਕਾਰਨ ਉਪਰੋਕਤ ਇਲਾਕਿਆਂ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਵਿੱਚ ਭਾਰੀ ਬਦਬੂ ਕਾਰਨ ਹਰ ਸਮੇਂ ਬਿਮਾਰੀ ਫੈਲਣ ਦਾ ਡਰ ਲੱਗਿਆ ਰਹਿੰਦਾ ਹੈ। ਇਸ ਮੌਕੇ ਬੁਲਾਰਿਆ ਨੇ ਦੋਸ਼ ਲਗਾਇਆ ਕਿ ਨਗਰ ਕੌਸਲ ਦਫ਼ਤਰ ਵਿੱਚੋ ਜਦੋ ਇੱਕ ਵਫਦ ਉਪਰੋਕਤ ਮਸਲੇ ਸਬੰਧੀ ਗੱਲਬਾਤ ਕਰਨ ਗਿਆ ਤਾਂ ਦਫ਼ਤਰ ਵਿੱਚ ਪ੍ਰਧਾਨ, ਮੀਤ ਪ੍ਰਧਾਨ ਤੋ ਇਲਾਵਾ ਕਾਰਜ ਸਾਧਕ ਅਫ਼ਸਰ, ਏ.ਐਮ.ਈ. ਆਦਿ ਗੈਰ-ਹਾਜ਼ਰ ਸਨ। ਜਿਸ ਕਾਰਨ ਸ਼ਹਿਰ ਦੇ ਵਸਨੀਕਾਂ ਵਿੱਚ ਹੋਰ ਵੀ ਰੋਸ ਫੈਲ ਗਿਆ। ਕੌਸਲ ਖਿਲਾਫ਼ ਜਮ ਕੇ ਨਾਅਰੇਬਾਜੀ ਕੀਤੀ ਗਈ, ਇਸ ਮੌਕੇ ਕੌਸਲ ਵੱਲੋ ਮੁਖਤਿਆਰ ਸਿੰਘ ਐਸ.ਓ. ਨੇ ਵਿਸ਼ਵਾਸ ਦਵਾਇਆ ਕਿ ਸੀਵਰੇਜ ਦਾ ਕੰਮ ਇਸ ਹਫ਼ਤੇ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ।  
——————————————————————————-
ਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਦੇਣ ਦੀ ਮੰਗ
ਖੰਨਾ, 30 ਅਗਸਤ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ):-
ਅੱਜ ਮਜ਼ਦੂਰ ਯੂਨੀਅਨ ਖੰਨਾ ਵੱਲੋਂ ਬੀ.ਡੀ.ਪੀ.ਓ.ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਜਿਸ ਵਿੱਚ ਖੰਨਾ ਤੋਂ ਇਲਾਵਾ ਭੱਟੀਆ, ਰਸੂਲੜਾ, ਗੋਹ, ਮਾਜਰੀ, ਹਰਿਓ ਕਲਾਂ ਤੋਂ ਵੀ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਭਰਪੂਰ ਸਿੰਘ, ਜੰਗ ਸਿੰਘ ਰਸੂਲੜਾ, ਪੀ.ਐਸ.ਯੂ. ਦੇ ਪ੍ਰਧਾਨ ਮਦਨ ਲਾਲ, ਸੋਹਣ ਸਿੰਘ ਅਤੇ ਜਗਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਨਛੱਤਰ ਸਿੰਘ ਜਗਰੜੀ, ਮਲਕੀਤ ਸਿੰਘ ਅਤੇ ਮੇਵਾ ਸਿੰਘ ਨੇ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਤਿੱਖਾ ਰੋਸ ਜਾਹਰ ਕੀਤਾ। ਇਸ ਮੌਕੇ ਤੇ ਬੀ.ਡੀ.ਪੀ.ਓ. ਖੰਨਾ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਮਜ਼ਦਰਾਂ ਨੂੰ 40 ਦਿਨਾਂ ਦੇ ਕੰਮ ਦੀ ਮਜ਼ਦੂਰੀ 2 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਨਹੀ ਦਿੱਤੀ ਗਈ। ਯੂਨੀਅਨ ਨੇ ਮੰਗ ਕੀਤੀ ਕਿ ਸ਼ਗਰਨ ਸਕੀਮ ਦੇ ਕੇਸਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ। ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਂਟ ਦਿੱਤੇ ਜਾਣ, ਖਸਤਾ ਹਾਲਤ ਦੇ ਮਕਾਨਾਂ ਲਈ ਗਰਾਂਟ ਦਿੱਤੀ ਜਾਵੇ, ਵਿਧਵਾ ਅਤੇ ਬੁਢਾਪਾ ਪੈਨਸ਼ਨ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਕੀਤੀ ਜਾਵੇ।
——————————————————————————-
ਐਡਵੋਕੇਟ ਚਮਕੌਰ ਸਿੰਘ ’ਤੇ ਕਾਤਲਾਨਾਂ ਹਮਲਾ,
ਵਕੀਲਾਂ ਦਾ ਵਫ਼ਦ ਐਸ.ਐਸ.ਪੀ. ਨੂੰ ਮਿਲਿਆ 

ਖੰਨਾ, 30 ਅਗਸਤ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ):-

sakkkk
ਅੱਜ ਡੈਮੋਕਰਟਿਕ ਲਾਇਰਜ਼ ਐਸੋ: ਪੰਜਾਬ ਅਤੇ ਬਾਰ ਐਸੋ: ਖੰਨਾ ਦਾ ਇੱਕ ਸਾਂਝਾ ਵਫਦ ਅੱਜ ਇੱਥੇ ਪੁਲਿਸ ਜ਼ਿਲਾ ਖੰਨਾ ਦੇ ਐਸ.ਐਸ.ਪੀ. ਸੁਖਮਿੰਦਰ ਸਿੰਘ ਮਾਨ ਨੂੰ ਮਿਲਿਆ। ਇਸ ਵਫਦ ਦੀ ਅਗਵਾਈ ਰਾਜੀਵ ਕੁਮਾਰ ਲੋਹਟਬੱਧੀ, ਹਰਪ੍ਰੀਤ ਜੀਰਖ, ਹਰਜਿੰਦਰ ਸਿੰਘ ਖੰਨਾ ਅਤੇ ਜਸਪ੍ਰੀਤ ਸਿੰਘ ਅਟਵਾਲ ਕਰ ਰਹੇ ਸਨ। ਵਫ਼ਤ ਦੇ ਸ੍ਰੀ ਮਾਨ ਨੂੰ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਲੁਧਿਆਣਾ ਦੇ ਵਕੀਲ ਚਮਕੌਰ ਸਿੰਘ ਮਲੋਦ ਨੂੰ ਧਮਕੀਆਂ ਮਿਲ ਰਹੀਆਂ ਸਨ ਕਿ ਉਹ ਇੱਕ ਕੇਸ ਵਿੱਚ ਪੈਰਵਾਈ ਕਰਨੀ ਬੰਦ ਕਰ ਦੇਵੇ, ਨਹੀ ਤਾਂ ਉਸਨੂੰ ਖ਼ਤਮ ਕਰ ਦਿੱਤਾ ਜਾਵੇਗਾ। ਇਸ ਸਬੰਧੀ ਚਮਕੌਰ ਸਿੰਘ ਨੇ ਧਮਕੀਆਂ ਦੇਣ ਵਾਲੇ ਵਿਅਕਤੀਆਂ ਖਿਲਾਫ਼ ਪੁਲਿਸ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ। ਜਿਸਦੇ ਸਿੱਟੇ ਵੱਜੋਂ ਕੁੱਝ ਦਿਨਾਂ ਬਾਅਦ ਕੱਲ• ਸ਼ਾਮੀ ਚਮਕੌਰ ਸਿੰਘ ਤੇ ਕਾਤਲਾਨਾ ਹਮਲਾ ਹੋ ਗਿਆ। ਹਮਲਾਵਰ ਸੁਖਦੀਪ ਸਿੰਘ, ਜਸਪ੍ਰੀਤ ਸਿੰਘ ਵਾਸੀ ਮਲੋਦ ਅਤੇ ਰਿੰਪੀ ਪਿੰਡ ਨੱਥੋਮਾਜਰਾ ਨੇ ਕ੍ਰਿਪਾਨਾਂ, ਕਿਰਚਾਂ ਨਾਲ ਹਮਲਾ ਕਰਕੇ ਚਮਕੌਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਜਿਸ ਸਬੰਧੀ ਕੱਲ• ਸ਼ਾਮ  ਨੂੰ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪਰ 24 ਘੰਟੇ ਬੀਤ ਜਾਣ ਤੇ ਵੀ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀ ਕੀਤੀ ਗਈ। ਵਫ਼ਦ ਨੇ ਚੈਤਾਵਨੀ ਦਿੱਤੀ ਕਿ ਜੇ ਦੋਸ਼ੀਆਂ ਵਿਰੁੱਧ ਕਾਰਵਾਈ ਨਹੀ ਹੋਈ ਤਾਂ ਸਾਰੀਆਂ ਹੀ ਬਾਰ ਐਸੋਸੀਏਸ਼ਨਾਂ ਅਣਮਿੱਥੇ ਸਮਂੇ ਲਈ ਹੜਤਾਲ ਕਰ ਦੇਣਗੀਆਂ। ਪੁਲਿਸ ਮੁਖੀ ਸ. ਮਾਨ ਨੇ ਇਸ ਮਾਮਲੇ ਸਬੰਧੀ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।
——————————————————————————

 


ਸ਼ਵ:ਸ਼੍ਰੀ ਵਿਜੇ ਧਵਨ ਦੀ ਪਹਿਲੀ ਵਰਸੀ ਤੇ ਲੋੜਵੰਦਾਂ ਨੂੰ ਰਾਸ਼ਨ ,ਕੱਪੜੇ ਵੰਡੇ

Firozpur,30 Aug 2010-P.D SHARMA

pd-sharma

ਬੀਤੇ ਦਿਨੀ ਫਿਰੋਜਪੁਰ ਵਿੱਚ ਜਦੋਂ ਵਿਜੇ ਧਵਨ ਜੀ ਦੇ ਬੇਟੇ ਵਿਪਨ ਧਵਨ ( ਆਰੀਆ ਸਮਾਜ ਮੰਦਰ ਗੁਰੁਕੁਲ ਵਿਭਾਗ ਵਲੋਂ ਅਪਣੇ ਦੁਜੇ ਭਰਾਵਾਂ ਬੱਚਿਆਂ ਤੇ ਸ਼੍ਰੀ ਨਰੇਸ਼ ਮਲਹੋਤਰਾ ਪ੍ਰਧਾਨ ਆਰੀਆਂ ਸਮਾਜ ਮੰਦਰ ਗੁਰੂਕੁਲ ਵਿਭਾਗ ਫਿਰੋਜਪੁਰ ਦੇ ਸਹਿਯੋਗ ਨਾਲ ਗਰੀਬ ਬੱਚਿਆਂ ਨੂੰ ਪੜਾਈ ਦਾ ਸਜੋ ਸਮਾਨ ਦਿੱਤਾ ਗਿਆ ਤੇ ਇਸ ਦੇ ਨਾਲ ਨਾਲ ਜਰੂਰਤ ਮੰਦਾ ਨੂੰ ਰਾਸ਼ਨ,ਕੱਪੜੇ ਵੀ ਦਿੱਤੇ ਗਏ ਇਸ ਮੌਕੇ ਉਹਨਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ ਤੇ ਇਹ ਹੀ ਸੁਨੇਹਾ ਦਿੱਤਾ ਗਿਆ ਕਿ ਸਾਨੂੰ ਸਭ ਤੋਂ ਪਹਿਲਾਂ ਅਪਣੇ ਵੱਡਿਆਂ ਨੂੰ ਯਾਦ ਰੱਖਣਾ ਚਾਹੀਦਾਂ ਹੈ ਤੇ ਹਮੇਸ਼ਾ ਗਰੀਬਾ ਦਾ ਭਲਾ ਕਰਨਾ ਚਾਹੀਦਾਂ ਹੈ

 


p-62

Dalip Singh, former vice-president of the SGPC showing the one squre inch miniature Sikh religious holy book ‘Sri Guru Granth Sahib‘ at Mallu Nangal village about 15 km from Amritsar on Monday, ahead of the celebration of the 406th anniversary of the installation of the Guru Granth Sahib which falls on 1 September. Amazingly, this small-sized copy has 1430 pages of Sri Guru Granth Sahib, and is read with the help of lens. It is wrapped in a silky piece of cloth to avoid dust and kept respectfully in a wooden box.
PHOTO-PRABHJOT GILL AMRITSAR


ਨਗਰ ਕੀਰਤਨ ਦਾ ਅਯੋਜਨ ਕੀਤਾ

Mohali,30 Aug 2010-Gill

nagar-kirtan

ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਦਾ ਅਯੋਜਨ ਕੀਤਾ ਗਿਆ ਜਿਸਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਇਹ ਨਗਰ ਕੀਰਤਨ ਪੂਰੇ ਮੁਹਾਲੀ ਵਿੱਚ ਸ਼ਸੋਵਿਤ ਰਿਹਾ ਤੇ ਇਸ ਮੌਕੇ ਸਿੱਖ ਸੰਗਤਾ ਹਜਾਰਾ ਦੀ ਗਿਣਤੀ ਵਿੱਚ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਸਨ ਇਸ ਮੌਕੇ ਸ ਹਰਦੀਪ ਸਿੰਘ ਐਸ ਜੀ ਪੀ ਸੀ ਮੈਬਰ ਨੇ ਕਿਹਾ ਕਿ ਸਿੱਖ ਬ੍ਰਦਰਹੁਡ ਵਲੋਂ ਘਰ ਵਾਪਸੀ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਉਹਨਾਂ ਸਿੱਖ ਬੱਚਿਆਂ ਨੂੰ ਵਾਪਸ ਗੁਰ ਸਿੱਖੀ ਨਾਲ ਜੋੜਨਾ ਹੈ ਜਿਹੜੇ ਇਸ ਤੋਂ ਦੂਰ ਹੋ ਗਏ ਹਨ ਇਸ ਮੌਕੇ ਗੁਰੁ ਦੇ ਅਤੁਟ ਲੰਗਰ ਵਰਤਾਏ ਗਏ

 

 


ਚੋਰ ਵਲੋਂ ਸਵਾ ਲੱਖ ਦੇ ਮੋਬਾਇਲ ਚੋਰੀ

Mohali,30 Aug 2010-Gill

chori
ਮੁਹਾਲੀ ਫੇਸ 11 ਵਿੱਚ ਸ਼ੌਰੂਮ ਨੰ 96 ਵਿੱਚੋ ਚੋਰਾਂ ਨੇ ਸਵਾ ਲੱਖ ਰੁਪਏ ਦੇਮੁਬਾਇਲ ਤੇ ਹੋਰ ਸਮਾਨ ਨੂੰ ਚੋਰੀ ਕਰ ਲਿਆ ਗਿਆ ਇਸ ਸ਼ੌ ਰੂਮ ਵਿੱਚ ਸੀ ਸੀ ਟੀ ਵੀ ਕੈਮਰੇ ਵਿੱਚ ਚੋਰ ਦੀ ਸ਼ਕਲ ਸਾਫ ਦੇਖੀ ਜਾ ਸਕਦੀ ਹੈ ਤੇ ਪੁਲਿਸ ਇਸ ਨੂੰ ਅਧਾਰ ਬਣਾ ਕੇ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ ਕੈਮਰੇ ਅਨੁਸਰਾ ਰਾਤੀ 2.45 ਮਿੰਟ ਤੇ ਇਹ ਚੋਰੀ ਹੋਈ ਹੋਰ ਤਾਂ ਹੋਰ ਇਥੇ ਕੋਈ ਚੌਕੀਦਾਰ ਵੀ ਨਹੀ ਹੈ ਕਿਉਕਿ ਸੁਕਾਨ ਦਾਰ ਚੌਕੀਦਾਰ ਨੂੰ ਪੇਸੈ ਨਹੀ ਦਿੰਦੇ ਪੁਲਿਸ ਨੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਚੋਰੀ ਕਰਨ ਸਮੇ ਇਹ ਚੋਰ ਇਕੱਲਾ ਹੀ ਸੀ

 


ਇੰਨਸਾਫ ਲਈ ਭੁੱਖ ਹੜਤਾਲ ਤੇ ਬੇਠੀ ਹਾਈ ਕੋਰਟ ਦੀ ਵਕੀਲ

Mohali,30 Aug 2010-Kulwant Gill

web_2561_f

ਪੰਜਾਬ ਹਰਿਆਣਾ ਹਾਈਕੋਰਟ ਦੀ ਇੱਕ ਵਕੀਲ ਇੰਨਸਾਫ ਲਈ ਅੱਜ ਮੁਹਾਲੀ ਦੇ ਐਸ ਐਸ ਪੀ ਦਫਤਰ ਦੇ ਸਾਹਮਣੇ ਭੁੱਖ ਹੜਤਾਲ ਤੇ ਇਸ ਲਈ ਬੇਠ ਗਈ ਕਿਉਕਿ ਉਸ ਦੀ ਇੱਕ ਲੜਕੀ ਦੋਸਤ ਸਰਬਜੀਤ ਕੌਰ ਜਿਹੜੀ ਕਿ ਬਰਨਾਲਾ ਦੀ ਰਹਿਣ ਵਾਲੀ ਹੈ ਨੇ ਘਰੋ 22 ਲੱਖ ਦੇ ਸੋਣੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਈ ਹੈ ਲੇਕਿਨ ਪੁਲਿਸ ਕੁੱਝ ਨਹੀ ਕਰ ਰਹੀ ਇਹ ਉਕਤ ਵਕੀਲ ਮੰਗ ਕਰ ਰਹੀ ਹੈ ਕਿ ਇਸ ਸਰਬਜੀਤ ਨਾਮੀ ਲੜਕੀ ਨੇ ਇੱਕ ਐਨ ਆਰ ਆਈ ਨਾਲ ਵਿਆਹ ਕਰਵਾਇਆ ਹੈ ਤੇ ਇਹ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਹੈ ਇਸ ਲਈ ਜੇ ਇਹ ਲੜਕੀ ਵਾਹਰ ਜਾਣ ਵਿੱਚ ਸਫਲ ਹੋ ਗਈ ਤਾਂ ਇਹ ਐਸ ਐਸ ਪੀ ਦਫਤਰ ਤੇ ਅੱਗੇ ਆਤਮਦਾਹ ਕਰ ਲਵੇ ਗੀ

 


ਪੰਜਾਬ ਦੇ ਸਾਰੇ ਸਹਿਰਾਂ ਅਤੇ ਕਸਬਿਆਂ ਲਈ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ

   ਫਿਰੋਜ਼ਪੁਰ:30 ਅਗਸਤ,2010:ਪੀ.ਡੀ.ਸ਼ਰਮਾ।

badal2 ਪੰਜਾਬ ਸਰਕਾਰ ਨੇ ਸਹਿਰਾਂ ਅਤੇ ਕਸਬਿਆਂ ਦੇ ਉਘੜਦੁਗੜ ਵਿਕਾਸ ਨੂੰ ਕੰਟਰੌਲ ਕਰਨ ਲਈ ਅਤੇ ਦੂਸੇ ਪਾਸੇ ਸਹਿਰੀ ਸੈਕਟਰ ਦੇ ਯੋਜਨਾਂਬਧ ਵਿਕਾਸ ਲਈ ਇਕ ਮਾਸਟਰ ਪਲਾਨ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਇਹ ਵਿਚਾਰ ਸ੍ਰ. ਪਰਕਾਸ ਸਿਘ ਬਾਦਲ ਮੁਖ ਮੰਤਰੀ, ਪੰਜਾਬ ਨੇ ਅਜ ਜਿਲਾ ਫਿਰੋਜਪੁਰ ਦੇ ਐਸੰਬਲੀ ਹਲਕਾ ਗੁਰੂਹਰਸਹਾਏ ਵਿਖੇ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਵਾਟਰ ਸਪਲਾਈ, ਸੀਵਰੇਜ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪਥਰ ਰਖਣ ਉਪਰੰਤ ਇਕ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।ਸ੍ਰ. ਬਾਦਲ ਨੇ ਕਿਹਾ ਕਿ ਸਹਿਰ ਲੁਧਿਆਣਾ, ਮੁਹਾਲੀ, ਮੁਲਾਂਪੁਰ, ਡੇਰਬਸੀ, ਜੀਰਕਪੁਰ, ਖਰੜ, ਬਨੂੜ, ਬਠਿੰਡਾ, ਅਬੋਹਰ, ਸ੍ਰੀ ਹਰਗੋਬਿੰਦਪੁਰ ਲਈ ਮਾਸਟਰ ਅਤੇ ਰੀਜਨ ਪਲਾਨ ਪਹਿਲਾਂ ਹੀ ਨੋਟੀਫਾਈਡ ਕੀਤੇ ਜਾ ਚੁਕੇ ਹਨ। ਉਨਾਂ ਕਿਹਾ ਕਿ ਰਾਜ ਦੇ 34 ਸਹਿਰਾਂ ਲਈ ਮਾਸਟਰ ਪਲਾਨ ਪਹਿਲੀ ਫੇਜ ਵਿਚ ਤਿਆਰ ਕਰਨ ਲਈ ਵਿਚਾਰ ਅਧੀਨ ਹਨ ਅਤੇ ਦੂਜੀ ਫੇਜ ਵਿਚ 40 ਸਹਿਰ ਹੋਰ ਸਾਮਿਲ ਕੀਤੇ ਗਏ ਹਨ, ਜਿਨਾਂ ਵਿਚ 44 ਸਹਿਰ ਪਹਿਲਾਂ ਹੀ ਸਥਾਨਿਕ ਯੋਜਨਾਂ ਖੇਤਰ ਵਿਚ ਆਉਂਦੇ ਹਨ। ਸ੍ਰ. ਬਾਦਲ ਨੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਦ੍ਰਿੜ ਨਿਸਚਿਤਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਰਾਜ ਦੇ ਲੋਕਾਂ ਨੂੰ ਪਹਿਲਾਂ ਹੀ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬਧ ਹੈ, ਜਿਨਾਂ ਵਿਚ ਸਹਿਰਾਂ ਨੂੰ 100‘ ਪੀਣ ਵਾਲਾ, ਸੀਵਰੇਜ ਟਰੀਟਮੈਂਟ ਪਲਾਂਟ, ਸੜਕਾਂ ਅਤੇ ਸਟਰੀਟ ਲਾਈਟਾਂ ਦੇਣੀਆਂ ਹਨ। ਸ੍ਰ. ਬਾਦਲ ਨੇ ਪਿਛਲੀ ਕਾਂਗਰਸ ਸਰਕਾਰ ਤੇ ਵਰਦਿਆਂ ਕਿਹਾ ਕਿ ਉਨਾਂ ਨੇ 45 ਸਾਲ ਰਾਜ ਕੀਤਾ, ਪ੍ਰੰਤੂ ਰਾਜ ਦੇ ਵਿਕਾਸ ਦੀ ਗਤੀ ਨੂੰ ਮੁਕੰਮਲ ਤੌਰ ਤੇ ਅਣ ਗੌਲਿਆਂ ਕੀਤਾ, ਜਦ ਕਿ ਮੌਜਊਦਾ ਪੰਜਾਬ ਸਰਕਾਰ ਨੇ ਆਪਣੇ ਸਾਢੇ ਤਿੰਨ ਸਾਲਾਂ ਦੌਰਾਨ ਵਿਕਾਸ ਦੀ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ, ਜਿਸ ਵਿਚ ਖੇਤੀਬਾੜੀ, ਬੁਨਿਆਦੀ ਢਾਂਚਾ, ਸਹਿਰੀ ਹਵਾ ਬਾਜੀ, ਬਿਜਲੀ, ਵਿਦਿਆ ਅਤੇ ਸਿਹਤ ਸੇਵਾਵਾਂ ਆਉਂਦੀਆਂ ਹਨ।  ਉਨਾਂ ਨੇ ਰਾਜ ਦੇ ਪਛੜੇਪਨ ਅਤੇ ਵੋਟ ਬੈਂਕ ਕਾਰਣ ਕਾਂਗਰਸ ਨੂੰ ਦੋਸੀ ਠਹਿਰਾਇਆ।ਸਿਹਤ ਵਿਭਾਗ ਦੇ ਨਵੀਨੀਕਰਨ ਦੀ ਗਲ ਕਰਦਿਆਂ ਮੁਖ ਮੰਤਰੀ ਨੇ ਕਿਹਾ ਕਿ 340 ਕਰੋੜ ਰੁਪਏ ਦੀ ਲਾਗਤ ਨਾਲ ਸਿਹਤ ਵਿਭਾਗ ਵਿਚ ਇਕ ਨਵੀਂ ਰੂਹ ਫੂਕਣ ਲਈ ਇਕ ਵਿਆਪਕ ਯੋਜਨਾਂ ਤਿਆਰ ਕਰ ਰਹੀ ਹੈ।  ਉਨਾਂ ਕਿਹਾ ਕਿ ਭਾਰਤ ਸਰਕਾਰ ਦਾ ਆਦਾਰਾ ਹਸਪਤਾਲ ਸਰਵਿਸਜ ਕੰਸਲਟੈਂਸੀ ਕਾਰਪੋਰੇਸਨ ਨਾਲ ਸਮਝੌਤਾ ਕਰਕੇ ਸਿਹਤ ਸੰਸਥਾਵਾਂ ਲਈ ਨਵੇਂ ਨਮੂਨੇ ਦਾ ਕੰਨਸੈਪਟ ਅਤੇ ਵਿਸਥਾਰਪੂਰਵਕ ਅੰਦਾਜਾ ਤਿਆਰ ਕਰਵਾ ਰਹੀ ਹੈ। ਇਸ ਪ੍ਰੋਜੈਕਟ ਦੇ ਅਧੀਨ ਹਸਪਤਾਲਾਂ ਦੀਆਂ ਮੌਜਊਦਾ ਸਿਹਤ ਸੇਵਾਵਾਂ ਦੇ ਨਾਲਨਾਲ ਨਵੇਂ ਹਸਪਤਾਲ ਬਲਾਕ ਜਿਲਾ ਅਤੇ ਸਬ ਡਵੀਜਨ ਹਸਪਤਾਲ, ਕਮਿਊਨਟੀ ਹੈਲਥ ਸੈਟਰਾਂ ਦੀ ਉਸਾਰੀ ਕਰਵਾ ਰਹੀ ਹੈ। ਵਿਦਿਆ ਦੇ ਖੇਤਰ ਵਿਚ ਮੁਖ ਮੰਤਰੀ ਨੇ ਕਿਹਾ ਕਿ ਰਾਜ ਵਿਚ ਵਿਦਿਆ ਦੇ ਖੇਤਰ ਵਿਚ ਪਛੜੇ ਹੋਏ ਬਲਾਕਾਂ ਲਈ 15 ਨਵੇਂ ਡਿਗਰੀ ਕਾਲਜ ਸਥਾਪਿਤ ਕਰਵਾ ਰਹੀ ਹੈ, ਜਿਨਾਂ ਦੀ ਲਾਗਤ 8 ਕਰੋੜ ਰੁਪਏ ਪ੍ਰਤੀ ਕਾਲਜ ਹੈ, ਜਿਨਾਂ ਵਿਚ ਦੋ ਕਾਲਜ ਜਲਾਲਾਬਾਦ ਅਤੇ ਗੁਰੂਹਰਸਹਾਏ ਵਿਖੇ ਖੋਲੇ ਜਾ ਰਹੇ ਹਨ, ਜਿਨਾਂ ਦੀ ਮੰਗ ਲੋਕਾਂ ਵਲੋਂ ਚਰੋਕੇ ਸਮੇਂ ਤੋਂ ਕੀਤੀ ਜਾ ਰਹੀ ਸੀ । ਇਸ ਤੋਂ ਇਲਾਵਾ ਮੁਹਾਲੀ ਵਿਖੇ ਨੌਜਵਾਨਾਂ ਲਈ ਫੌਜ ਦੇ ਉਚ ਰੈਕਾਂ ਦੀ ਭਰਤੀ ਲਈ ਇਕ ਮਿਲਟਰੀ ਟ੍ਰੇਨਿੰਗ ਸੈਟਰ ਵੀ ਸਥਾਪਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਾਡੀ ਸਰਕਾਰ ਨੇ  ਲਗਭਗ ਇਕ ਲਖ ਵਿਅਕਤੀਆਂ ਨੂੰ ਰੋਜਗਾਰ ਮੁਹਈਆ ਕਰਵਾਇਆ ਹੈ, ਜਿਸ ਵਿਚ 44 ਹਜਾਰ ਟੀਚਰਾਂ ਦੀ ਭਰਤੀ ਤੋਂ ਇਲਾਵਾ ਡਾਕਟਰ, ਇੰਜੀਨੀਅਰਜ ਅਤੇ ਹੋਰ ਦੂਜੀਆਂ ਸੇਵਾਵਾਂ ਵਿਚ ਭਰਤੀ ਕੀਤੀ ਗਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਪ੍ਰੇਗਰਾਮ ਉਲੀਕਿਆ ਹੈ, ਜਿਸ ਨਾਲ ਬੇਰੋਜਗਾਰ ਨੌਜਵਾਨਾਂ ਨੂੰ ਪੌਲੀਟੈਕਨਿਕ ਅਤੇ ਇੰਜੀਨੀਅਰ ਕਾਲਜਾਂ ਵਿਚ ਪੜਾਈ ਦੇ ਨਾਲਨਾਲ ਕਿਤਾ ਮੁਖੀ ਟ੍ਰੇਨਿੰਗ ਵੀ ਦਿਤੀ ਜਾਵੇਗੀ, ਜਿਸ ਨਾਲ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ। ਮਿਊਸੀਪਲ ਗੁਰੂਹਰਸਹਾਏ ਕੌਸਲ ਦੇ ਪ੍ਰਧਾਨ ਸ੍ਰੀ ਰੋਹਿਤ ਵੋਹਰਾ ਵਲੋਂ ਰਖੀਆਂ ਗਈਆਂ ਮੰਗਾਂ ਦੇ ਇਵਜ ਵਿਚ ਮੁਖ ਮੰਤਰੀ ਨੇ ਦੋ ਸੜਕਾਂ ਗੋਲੂ ਕੇ ਮੋੜ ਤੋਂ ਗੁਰੂਹਰਸਹਾਏ ਅਤੇ ਗੁਰੂਹਰਸਹਾਏ ਤੋਂ ਮੁਕਤਸਰ ਦੇ ਨਾਲ ਸਹਿਰ ਵਿਚ ਇਕ ਬਸ ਸਟੈਂਡ ਉਸਾਰਨ ਲਈ ਐਲਾਨ ਵੀ ਕੀਤਾ। ਉਨਾਂ 5 ਲਖ ਰੁਪਏ ਦੀ ਲਾਗਤ ਨਾਲ ਗਊਸਾਲਾ, ਦੋ ਲਖ ਰੁਪਏ ਦੀ ਲਾਗਤ ਨਾਲ ਸੈਡ ਅਤੇ ਢਾਈ ਲਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਦੀ ਗਰਾਂਊਡ ਉਸਾਰਨ ਦਾ ਵੀ ਐਲਾਨ ਕੀਤਾ। ਉਨਾ ਦੋਹਾਂ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਦੀ ਬਿਲਡਿੰਗ ਦੀ ਮੁਰੰਮਤ ਪਹਿਲ ਦੇ ਆਧਾਰ ਤੇ ਕਰਨ ਅਤੇ ਸਹਿਰ ਦੇ 22 ਯੁਵਕਾਂ ਨੂੰ ਖੇਡ ਕਿਟਾਂ ਵੀ ਵੰਡੀਆਂ। ਇਸ ਤੋਂ ਪਹਿਲਾਂ ਮੁਖ ਮੰਤਰੀ ਪੰਜਾਬ ਨੇ ਹਲਕਾ ਗੁਰੂਹਰਸਹਾਏ ਦੇ ਪਿੰਡ ਲਖੋ ਕੇ ਬਹਿਰਾਮ ਵਿਚ ਸੰਗਤ ਦਰਸਨ ਕੀਤਾ ਅਤੇ ਹਲਕੇ ਦੀਆਂ 30 ਪੰਚਾਇਤਾਂ ਨੂੰ 1.39 ਕਰੋੜ ਰੁਪਏ ਦੀ ਰਾਸੀ ਦੀਆਂ ਗਰਾਂਟਾਂ ਵੀ ਵੰਡੀਆਂ। ਮੁਖ ਮੰਤਰੀ ਪੰਜਾਬ ਨੇ ਸਮੇਂ ਦੀ ਘਾਟ ਹੋਣ ਕਾਰਣ ਪਿੰਡ ਝੋਕ ਮੋੜੇ ਅਤੇ ਚ ਜਮਾਲਗੜ• ਵਿਖੇ ਕੀਤੇ ਜਾਣ ਵਾਲੇ ਸੰਗਤ ਦਰਸਨਾਂ ਲਈ ਸਮੇਂ ਦੀ ਘਾਟ ਕਾਰਣ ਨਾ ਕਰ ਸਕਣ ਲਈ ਕਿਹਾ ਕਿ ਉਹ 14 ਸਤੰਬਰ ਨੂੰ ਇਨਾਂ ਪਿੰਡਾਂ ਦਾ ਫਿਰ ਦੁਬਾਰਾ ਦੌਰਾ ਕਰਨਗੇ।ਪਿਛੋਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਮੁਖ ਮੰਤਰੀ ਨੇ ਕਿਹਾ ਕਿ ਰਾਜ ਵਿਚ ਸਤਲੁਜ ਦਰਿਆ ਦੇ ਪਾਣੀ ਦੇ ਬਹਾਵ ਕਾਰਣ ਲੋਕਾਂ ਦੇ ਹੋਏ ਫਸਲਾਂ ਦੇ ਨੁਕਸਾਨ, ਸੜਕਾਂ, ਜਾਇਦਾਦਾਂ ਦੀ ਭਰਪੂਰ ਭਰਪਾਈ ਕਰਨਗੇ ਅਤੇ ਉਨਾਂ ਨੇ ਡਿਪਟੀ ਕਮਿਸਨਰ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਤਾਂ ਜੋ ਲੋਕਾਂ ਨੂੰ ਢੁਕਵਾਂ ਮੁਆਵਜਾਂ ਦਿਤਾ ਜਾ ਸਕੇ। ਪਤਰਕਾਰਾਂ ਦੇ ਇਕ ਹੋਰ ਸੁਵਾਲ ਦਾ ਜੁਆਬ ਦਿੰਦਿਆਂ ਕਿ ਪਾਕਿਸਤਾਨ ਵਲੋਂ ਸਤਲੁਜ ਦੇ ਪਾਣੀ ਦੇ ਬਹਾਵ ਨਾਲ ਛੇੜਖਾਨੀ ਕਰਨ ਤੇ ਸ੍ਰ. ਬਾਦਲ ਨੇ ਕਿਹਾ ਕਿ ਉਹ ਇਸ ਸਬੰਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨਾਲ ਦਖਲ ਦੇਣ ਲਈ ਗਲਬਾਤ ਕਰਨਗੇ, ਕਿਉਂਕਿ ਇਹ ਦੋਹਾਂ ਦੇਸਾਂ ਦੀਆਂ ਸਰਕਾਰਾਂ ਦਾ ਮਸਲਾ ਹੈ ਅਤੇ ਸੂਬਾ ਸਰਕਾਰ ਇਸ ਵਿਚ ਸਿਧੀ ਦਖਲਅੰਦਾਜੀ ਨਹੀਂ ਕਰ ਸਕਦੀ। ਇਹ ਮਸਲਾ ਜਾਂ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਾਂ ਵਿਦੇਸੀ ਮੰਤਰਾਲਾ ਹੀ ਸੁਲਝਾ ਸਕਦਾ ਹੈ।  ਸੰਗਤ ਦਰਸਨਾਂ ਦੇ ਪ੍ਰੋਗਰਾਮਾਂ ਦੀ ਫੀਡ ਬੈਕ ਦਿੰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਉਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸਮਸਿਆਵਾਂ ਪਾਣੀ ਦੀ ਨਿਕਾਸੀ, ਗਲੀਆਂ-ਨਾਲੀਆਂ ਪਕੀਆਂ ਕਰਨ, ਪੀਣ ਵਾਲਾ ਪਾਣੀ, ਸੜਕਾਂ ਅਤੇ ਪਖਾਨੇ , ਸਮਸਾਨਘਾਟ ਅਤੇ ਪਿੰਡਾਂ ਦੀਆਂ ਖੇਡ ਕਲਬਾਂ ਮੌਕੇ ਤੇ ਸੁਣੀਆਂ ਅਤੇ ਇਨਾਂ ਵਿਚੋ 90‘ ਦਾ ਹਾਜਰ ਅਫਸਰਾਨਾਂ ਨੇ ਮੌਕੇ ਤੇ ਹੀ ਫੈਸਲਾ ਕਰ ਦਿਤਾ।ਹੋਰਨਾਂ ਤੋਂ ਇਲਾਵਾ ਸ੍ਰ. ਜਨਮੇਜ ਸਿੰਘ ਸੇਖੋਂ ਸਿੰਚਾਈ ਮੰਤਰੀ ਪੰਜਾਬ, ਸ੍ਰ. ਸੇਰ ਸਿੰਘ ਘੁਬਾਇਆ ਮੈਬਰ ਲੋਕ ਸਭਾ, ਸ੍ਰ. ਬਲਦੇਵ ਸਿੰਘ ਚੇਅਰਮੈਨ ਬੈਕਫਿੰਕੋ ਅਤੇ ਵਿਸੇਸ ਪ੍ਰਮੁਖ ਸਕਤਰ ਕੇ.ਜੇ. ਐਸ.ਚੀਮਾਂ ਤੋਂ ਇਲਾਵਾ ਸਿਵਲ ਪ੍ਰਸਾਸਨ ਅਤੇ ਪੁਲਿਸ ਪ੍ਰਸਾਸਨ ਦੇ ਅਧਿਕਾਰੀ ਮੌਜੂਦ ਸਨ।

 


ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਪਿੰਡ ਪੱਧਰ ਤੇ ਖੇਡ ਸਟੇਡੀਅਮ ਉਸਾਰੇ ਜਾਣਗੇ : ਸ਼ਰਮਾ

ਆਲ ਓਵਰ ਚੈਪਿਅਨਸ਼ਿਪ ਵਿੱਚ ਜੇਤੂ ਰਹੀਂ ਪਿੰਡ ਪੈਂਤਪੁਰ ਦੀ ਟੀਮ ਨੇ ਜਿੱਤਿਆ 40,00 ਰੁਪਏ ਦਾ ਇਨਾਮ

 ਜੇਤੂਆਂ ਨੂੰ ਵੰਡੇ 4 ਲੱਖ ਦੇ ਨਕਦ ਇਨਾਮ
 

ਮੁਹਾਲੀ , 29 ਅਗਸਤ  ( ਜਗਦੇਵ ਸਿੰਘ ) ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਵਿਚੋ ਕੱਢ ਕੇ  ਖੇਡਾਂ ਨਾਲ ਜੋੜਨ ਲਈ ਵਚਨਵੱਧ ਹੈ ਅਤੇ ਨੋਜਵਾਨਾਂ ਦੇ ਖੇਡਾਂ ਵਿੱਚ ਰੂਚੀ ਪੈਦਾ ਕਰਨ ਲਈ ਪਿੰਡ ਪੱਧਰ ਤੇ ਖੇਡ ਸਟੇਡੀਅਮ ਉਸਾਰੇ ਜਾਣਗੇ ।  ਇਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਯੋਜਨਾ ਕਮੇਟੀ ਐਸ.ਏ.ਐਸ.ਨਗਰ ਸ੍ਰੀ ਨਰਿੰਦਰ ਸ਼ਰਮਾ ਨੇ ਕੌਂਮੀ ਖੇਡ ਦਿਵਸ ਦੇ ਮੌਕੇ ਮੇਜਰ ਧਿਆਨ ਚੰਦ ਮਹਾਨ ਭਾਰਤੀ ਹਾਕੀ ਖਿਡਾਰੀ ਦੇ ਜਨਮ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਪੰਚਾਇਤ ਯੁਵਾ ਕਰੀੜਾ ਅਤੇ ਖੇਡ ਅਭਿਆਨ ਯੋਜਨਾ ਤਹਿਤ ਸਰਕਾਰੀ ਕਾਲਜ ਐਸ.ਏ.ਐਸ.ਨਗਰ ਵਿਖੇ ਤਿੰਨ ਰੋਜ਼ਾ ਜ਼ਿਲਾ ਪੇਂਡੂ ਖੇਡਾਂ ਦੇ ਜੇਤੂ ਖਿਡਾਰੀਆਂ ਨੁੰ ਇਨਾਮ ਵੰਡਣ ਉਪਰੰਤ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਦ੍ਰਿੜ ਨਿਸ਼ਚਾ ਹੈ ਕਿ ਬੱਚਿਆਂ ਦੇ ਤੰਦਰੁਸਤ ਜੀਵਨ ਲਈ ਉਨਾਂ ਅੰਦਰ ਅੰਦਰ ਖੇਡ ਭਾਵਨਾ ਪੈਦਾ ਕਰਨ ਲਈ ਪਿੰਡ ਪਿੰਡ ਖੇਡ ਮੈਦਾਨ ਅਤੇ ਸਪੋਰਟਸ ਕਲੱਬ ਤਿਆਰ  ਕੀਤੇ ਜਾਣਗੇ ਅਤੇ ਹਰੇਕ ਪਿੰਡ ਨੂੰ ਖੇਡਾਂ ਦਾ ਸਮਾਨ ਮੁਫਤ ਦਿੱਤਾ ਜਾਵੇਗਾ।
ਸ੍ਰੀ ਸ਼ਰਮਾ  ਨੇ ਖਿਡਾਰੀਆਂ ਨੂੰ ਹਰੇਕ ਮੁਕਾਬਲੇ ਵਿੱਚ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਨਾ  ਦਿੱਤੀ ਅਤੇ  ਕਿਹਾ ਕਿ ਅੱਜ ਦੇ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਤਣਾਅ ਨੂੰ ਦੂਰ ਕਰਨ ਲਈ ਖੇਡਾਂ ਬਹੁਤ ਅੰਹਿਮ ਭੁਮਿਕਾਂ ਨਿਭਾਉਂਦੀਆਂ ਹਨ । ਉਨਾਂ ਖਿਡਾਰੀਆਂ ਨੂੰ ਜੀਵਨ ਵਿਚ ਅਨੁਸ਼ਾਸਨ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਕਾਮਯਾਬੀ ਪ੍ਰਾਪਤ ਕਰਨ ਲਈ ਸਖਤ ਮਿਹਨਤ, ਕੇਂਦਰਿਤ ਧਿਆਨ ਅਤੇ ਦ੍ਰਿੜ ਇਰਾਦਾ ਬਹੁਤ ਜਰੂਰੀ ਹੈ। ਇਸ ਮੌਕੇ ਸ੍ਰੀ ਨਰਿੰਦਰ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ 4 ਲੱਖ ਰੁਪਏ ਦੇ ਨਕਦ ਇਨਾਮ ਵੰਡੇ। ਜਿਨਾਂ ਵਿੱਚ ਵਿਸ਼ੇਸ਼ ਤੌਰ ਤੇ ਬਲਾਕ ਮਾਜਰੀ  ਦੇ ਪਿੰਡ ਪੈਂਤਪੁਰ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ਤੇ 40,000 ਰੁਪਏ, ਖਰੜ ਬਲਾਕ ਦੇ ਪਿੰਡ ਸਿੰਬਲਮਾਜਰਾ ਨੂੰ ਦੂਜਾ ਸਥਾਨ ਪ੍ਰਾਪਤ ਕਰਨ ਤੇ 20,000 ਰੁਪਏ ਅਤੇ ਡੇਰਾਬੱਸੀ ਬਲਾਕ ਦੇ ਪਿੰਡ ਰਾਮਪੁਰ ਸੈਣੀਆਂ ਨੂੰ ਤੀਜਾ ਸਥਾਨ ਪ੍ਰਾਪਤ ਕਰਨ ਤੇ  12000 ਰੁਪਏ ਦੇ ਇਨਾਮ ਤਕਸੀਮ ਕੀਤੇ। ਇਸ ਮੌਕੇ 33 ਪਿੰਡ ਨੂੰ 3 ਲੱਖ 40 ਹਜਾਰ ਰੁਪਏ ਦੀ ਖੇਡਾਂ ਦੇ  ਸਮਾਨ ਦੀਆਂ ਕੀਟਾਂ ਵੀ ਵੰਡਿਆਂ। ਉਨਾਂ ਇਸ ਮੌਕੇ  ਖੇਡ ਵਿਭਾਗ ਪੰਜਾਬ   ਦੀ ਹਾਕੀ ਟੀਮ ਨੂੰ 16 ਹਜਾਰ ਰੁਪਏ ਦਾ ਨਕਦ ਇਨਾਮ ਦੇਣ ਦਾ ਵੀ ਐਲਾਨ ਕੀਤਾ।  ਇਸ ਮੋਕੇ ਜ਼ਿਲਾ ਖੇਡ ਅਫਸਰ ਸ੍ਰੀ ਮਨੋਹਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ  ਅਤੇ ਵਿਭਾਗ ਦੀਆਂ ਪ੍ਰਾਪਤੀਆਂ ਤੇ ਵਿਸਥਾਰ ਸਹਿਤ ਚਾਣਨਾ ਪਾਇਆ ਅਤੇ  ਉਨਾਂ ਨੇ ਦੱਸਿਆ ਕਿ ਜ਼ਿਲੇ ਵਿੱਚ ਖੇਡ ਵਿਭਾਗ ਵੱਲੋਂ ਪਹਿਲਾਂ ਬਲਾਕ ਪੱਧਰ ਤੇ ਰਤਵਾੜਾ, ਸੁਹਾਣਾ ਅਤੇ ਡੇਰਾਬੱਸੀ ਵਿਖੇ ਖੇਡ ਮੁਕਾਬਲੇ ਕਰਵਾਏ ਗਏ । ਉਨਾਂ ਇਹ ਵੀ ਦੱਸਿਆ ਕਿ ਜ਼ਿਲਾ ਪੇਂਡੂ ਖੇਡਾਂ ਵਿੱਚ 60 ਪਿੰਡਾਂ ਦੀਆਂ 100 ਟੀਮਾਂ ਨੇ ਭਾਗ ਲਿਆ ਇਨਾਂ ਖੇਡਾਂ ਵਿੱਚ ਹੈਂਡਬਾਲ, ਖੋ-ਖੋ, ਕਬੱਡੀ, ਫੁਟਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ।

 ਇਸ ਜ਼ਿਲਾ ਪੇਂਡੂ ਖੇਡਾਂ ਦੀ ਓਵਰ ਆਲ ਚੈਪਿਅਨਸ਼ਿਪ ਵਿੱਚ ਪਹਿਲਾ ਸਥਾਨ ਬਲਾਕ ਮਾਜਰੀ ਦੇ ਪਿੰਡ ਪੈਂਤਪੁਰ, ਦੂਜਾ ਸਥਾਨ ਬਲਾਕ ਖਰੜ ਦੇ ਪਿੰਡ ਸਿੰਬਲਮਾਜਰਾ ਅਤੇ ਤੀਜਾ ਸਥਾਨ ਬਲਾਕ ਡੇਰਾਬੱਸੀ ਦੇ ਪਿੰਡ ਰਾਮਪੁਰ ਸੈਣੀਆਂ ਨੇ ਹਾਸਲ ਕੀਤਾ। ਹੈਂਡਬਾਲ ਲੜਕੇ ਪਹਿਲਾ ਸਥਾਨ ਗਰਾਮ ਪੰਚਾਇਤ ਤਿਉੜ, ਦੂਜਾ ਸਥਾਨ ਗਰਾਮ ਪੰਚਾਇਤ ਸੁਹਾਣਾ, ਹੈਡਬਾਲ ਲੜਕੀਆਂ ਪਹਿਲਾ ਸਥਾਨ ਤੋਗਾ, ਦੂਜਾ ਸਥਾਨ ਪੈਂਤਪੁਰ, ਖੋ-ਖੋ ਲੜਕੇ ਪਹਿਲਾ ਸਥਾਨ ਰਾਮਪੁਰਸੈਣੀਆਂ, ਦੁਜਾ ਸਥਾਨ ਸਿਆਲਬਾ, ਖੋ-ਖੋ (ਲੜਕੀਆਂ) ਪਹਿਲਾ ਸਥਾਨ ਪੈਂਤਪੁਰ, ਦੂਜਾ ਰਾਮਪੁਰ ਸੈਣੀਆਂ, ਕਬੱਡੀ ਲੜਕੇ ਪਹਿਲਾ ਸਥਾਨ ਰਾਣੀਮਾਜਰਾ, ਦੂਜਾ ਸਥਾਨ ਬਾਕਰਪੁਰ, ਕਬੱਡੀ (ਲੜਕੀਆਂ) ਪਹਿਲਾ ਸਥਾਨ ਪੈਂਤਪੁਰ, ਦੂਜਾ ਸਥਾਨ ਕਰੌਰਾਂ ਅਤੇ  ਫੁਟਬਾਲ  ਪਹਿਲਾ ਸਥਾਨ ਪਡਿਆਲਾ ਅਤੇ ਦੂਜਾ ਸਥਾਨ ਪੈਤਪੁਰ ਨੇ ਹਾਸਲ ਕੀਤਾ। ਇਸ ਤਰਾਂ ਅਥਲੈਟਿਕਸ  (ਲੜਕੀਆਂ) ਵਿੱਚ 100 ਮੀਟਰ ਦੀ ਦੋੜ ਵਿੱਚ ਪਹਿਲਾ ਸਥਾਨ ਕੰਚਨ (ਪੈਂਤਪੁਰ) ਦੂਜਾ ਸਥਾਨ ਨੀਰੂ ਰਾਣੀ (ਸਿੰਬਲਮਾਜਰਾ), 400 ਮੀਟਰ  ਦੋੜ ਵਿੱਚ ਪਹਿਲਾ ਸਥਾਨ ਅਮਨਦੀਪ ਕੌਰ (ਸਿੰਬਲਮਾਜਰਾ), ਦੂਜਾ ਸਥਾਨ ਕੰਚਨ (ਕਰੋਰਾ), 800 ਮੀਟਰ  ਦੋੜ ਵਿੱਚ ਪਹਿਲਾ ਸਥਾਨ ਰਜਨੀਰਾਣੀ (ਸਿੰਬਲਮਾਜਰਾ), ਦੂਜਾ ਸਥਾਨ ਗੁਰਪ੍ਰੀਤ ਕੌਰ (ਬਹੇੜਾ), 1500 ਮੀਟਰ  ਦੋੜ ਵਿੱਚ ਪਹਿਲਾ ਸਥਾਨ ਅਮਨਦੀਪ ਕੌਰ (ਸਿੰਬਲਮਾਜਰਾ), ਦੂਜਾ ਸਥਾਨ ਰਜਨੀਰਾਣੀ (ਸਿੰਬਲਮਾਜਰਾ), 3000 ਮੀਟਰ  ਦੋੜ ਵਿੱਚ ਪਹਿਲਾ ਸਥਾਨ ਰਜਨੀ ਰਾਣੀ (ਸਿੰਬਲਮਾਜਰਾ), ਦੂਜਾ ਸਥਾਨ ਗੁਰਪ੍ਰੀਤ ਕੌਰ (ਬਹੇੜਾ), ਸ਼ਾਟਫੁੱਟ ਅਰਵਿੰਦਰ ਕੌਰ ਸਿੰਬਲਮਾਜਰਾ ਪਹਿਲਾ ਸਥਾਨ, ਸੁਖਵਿੰਦਰ ਕੌਰ ਪੈਂਤਪੁਰ ਦੂਜਾ ਸਥਾਨ, ਡਿਸਕਥਰੋ ਨੀਰੂ ਰਾਣੀ ਸਿੰਬਲਮਾਜਰਾ ਪਹਿਲਾ ਸਥਾਨ, ਅਮਨਦੀਪ ਕੌਰ ਪੈਂਤਪੁਰ ਦੂਜਾ ਸਥਾਨ, ਲੋਂਗਜੰਪ ਨੀਰੂ ਰਾਣੀ ਸਿੰਬਲਮਾਜਰਾ ਪਹਿਲਾ ਸਥਾਨ, ਗੁਰਨਜੀਤ ਕੌਰ ਪੈਂਤਪੁਰ ਦੂਜਾ ਸਥਾਨ ਅਤੇ ਹਾਈ ਜੰਪ ਵਿੱਚ ਅਮਨਦੀਪ ਕੌਰ ਸਿੰਬਲਮਾਜਰਾ ਪਹਿਲਾ, ਸੰਦੀਪ ਕੌਰ ਪੈਂਤਪੁਰ ਦੂਜਾ ਸਥਾਨ ਹਾਸਲ ਕੀਤਾ। ਅਥਲੈਟਿਕਸ ( ਲੜਕੇ)  ਵਿੱਚ 100 ਮੀਟਰ ਦੀ ਦੋੜ ਵਿੱਚ ਪਹਿਲਾ ਸਥਾਨ ਹਰਜੀਤ ਸਿੰਘ  (ਸਿੰਬਲਮਾਜਰਾ) ਦੂਜਾ ਸਥਾਨ ਸਤਵਿੰਦਰ ਸਿੰਘ (ਸਿੰਬਲਮਾਜਰਾ), 400 ਮੀਟਰ  ਦੋੜ ਵਿੱਚ ਪਹਿਲਾ ਸਥਾਨ ਹਰਜੀਤ ਸਿੰਘ (ਸਿੰਬਲਮਾਜਰਾ), ਦੂਜਾ ਸਥਾਨ ਸਤਵਿੰਦਰ ਸਿੰਘ (ਸਿੰਬਲਮਾਜਰਾ), 800 ਮੀਟਰ  ਦੋੜ ਵਿੱਚ ਪਹਿਲਾ ਸਥਾਨ ਵਿਵੇਕ ਕੁਮਾਰ (ਸਿੰਬਲਮਾਜਰਾ), ਦੂਜਾ ਸਥਾਨ ਸਾਹਿਬ ਕੁਮਾਰ (ਸਿੰਬਲਮਾਜਰਾ), 1500 ਮੀਟਰ  ਦੋੜ ਵਿੱਚ ਪਹਿਲਾ ਸਥਾਨ ਵਿਵੇਕ ਕੁਮਾਰ (ਸਿੰਬਲਮਾਜਰਾ), ਦੂਜਾ ਸਥਾਨ ਸਾਹਿਬ ਕੁਮਾਰ (ਸਿੰਬਲਮਾਜਰਾ), 3000 ਮੀਟਰ  ਦੋੜ ਵਿੱਚ ਪਹਿਲਾ ਸਥਾਨ ਵਿਵੇਕ ਕੁਮਾਰ (ਸਿੰਬਲਮਾਜਰਾ), ਦੂਜਾ ਸਥਾਨ ਰਜਿੰਦਰ ਸਿੰਘ (ਬਾਕਰਪੁਰ), ਸ਼ਾਟਫੁੱਟ ਵਿੱਚ ਪਨਵੀਰ ਸਿੰਘ ਬਾਕਰਪਬਰ ਪਹਿਲਾ ਸਥਾਨ, ਸਤਵਿੰਦਰ ਸਿੰਘ (ਸਿੰਬਲਮਾਜਰਾ)  ਦੂਜਾ ਸਥਾਨ, ਡਿਸਕਥਰੋ ਹਰਪ੍ਰੀਤ ਸਿੰਘ ਬਾਕਰਪੁਰ ਪਹਿਲਾ ਸਥਾਨ, ਪਨਵੀਰ ਸਿੰਘ ਬਾਕਰਪੁਰ ਦੂਜਾ ਸਥਾਨ ਲੋਂਗਜੰਪ ਸੁਖਜਿੰਦਰ ਸਿੰਘ ਡੇਰਾਬੱਸੀ ਪਹਿਲਾ ਸਥਾਨ, ਹਰਜੀਤ ਸਿੰਘ (ਸਿੰਬਲਮਾਜਰਾ)  ਦੂਜਾ ਸਥਾਨ ਅਤੇ ਹਾਈ ਜੰਪ ਵਿੱਚ ਗੁਰਮੀਤ ਸਿੰਘ ਬਾਕਰਪੁਰ ਪਹਿਲਾ, ਹਰਜੀਤ ਸਿੰਘ (ਸਿੰਬਲਮਾਜਰਾ) ਦੂਜੇ ਸਥਾਨ ਹਾਸਲ ਕਰਨ ਚ ਸਫਲ  ਰਹੇ। ਇਸ ਮੌਕੇ ਸ੍ਰ: ਬਲਵਿੰਦਰ ਸਿੰਘ ਗੋਬਿੰਦਗੜ ਜ਼ਿਲ•ਾ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸ੍ਰ: ਪਾਲ ਸਿੰਘ ਮਨੌਲੀ, ਸ੍ਰ: ਕਰਨੈਲ ਸਿੰਘ ਮੈਂਬਰ ਜ਼ਿਲ•ਾ ਪਰਿਸ਼ਦ,  ਸ੍ਰ: ਪਰਮਿੰਦਰ ਸਿੰਘ ਸਰਪੰਚ, ਸ੍ਰ: ਅਮਰਿੰਦਰ ਸਿੰਘ ਸਫੀਪੁਰ, ਸ੍ਰ: ਜਸਵੀਰ ਸਿੰਘ ਜੱਸੀ, ਸ੍ਰ: ਪਾਲ ਸਿੰਘ ਮੌਲੀ, ਸ੍ਰੀ ਰਜਿੰਦਰ ਪ੍ਰਸ਼ਾਦ ਸ਼ਰਮਾ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਵੀ ਮੌਜੂਦ ਸਨ।


dsc_0164
Indian artist Harwinder Singh Gill displays his creation, a portrait of US pop superstar Michael Jackson carved into an egg shell, in Amritsar on Sunday, on the occassion of Jackson’s 52nd birth anniversary. According to Harwinder, who is a dental hygienist by profession, each egg requires one to three hours to be carved, tremendous patience and concentration. Harwinder Singh has produced many carved egg shells inspired by various designs.
PHOTO-PRABHJOT GILL AMRITSAR ,29 Aug 2010
 


ਸਕੂਲੀ ਬੱਸ ਪਲਟਨ ਨਾਲ ਬੱਚੇ ਤੇ ਅਧਿਆਪਕ ਜਖਮੀ

ਤਪਾ ਮੰਡੀ, 29 ਅਗਸਤ (ਮਾਰਕੰਡਾ) –

28barmarkanda01
ਅੱਜ ਸਵੇਰੇ ਤਕਰੀਬਨ 7 ਵਜੇ ਬਰਨਾਲਾ–ਬਠਿੰਡਾ ਮੁੱਖ ਮਾਰਗ ’ ਪਿੰਡ ਮਹਿਤਾ ਦੇ ਲਾਗੇ ਇੱਕ ਸਕੂਲੀ ਵੈਨ ਬੇਕਾਬੂ ਹੋਕੇ ਪਲਟ ਜਾਣ ਕਾਰਨ ਕਈ ਬੱਚਿਆਂ ਅਤੇ ਅਧਿਆਪਕਾਂ ਦੇ ਜ਼ਖ਼ਮੀ ਹੋ ਜਾਣ ਤਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਵੇਰੇ ਸੱਤ ਵਜੇ ਜਦੋਂ ਸ਼ਹਿਰ ਅਤੇ ਆਸੇ ਪਾਸੇ ਦੇ ਪਿੰਡਾਂ ਵਿੱਚੋ ਬਾਬਾ ਗਾਂਧਾ ਪਬਲਿਕ ਸਕੂਲ ਦੀ ਵੈਨ ਨੰਬਰ ਪੀ.ਬੀ.31.ਜੀ. – 0256 ਬੱਚਿਆ ਅਤੇ ਅਧਿਆਪਕਾਂ ਨੂੰ ਰੋਜ਼ਾਨਾ ਦੀ ਤਰਾਂ• ਸਕੂਲ ਲੈ ਜਾ ਰਹੀ ਸੀ। ਜਦੋਂ ਵੈਨ ਤਪਾ ਤੋਂ ਥੋੜੀ ਦੂਰ ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਪਿੰਡ ਮਹਿਤਾ ਕੋਲ ਪਹੁੰਚੀ ਤਾਂ ਟਰੱਕ ਨੂੰ ਓਵਰਟੇਕ ਕਰਦੀ ਹੋਈ ਬੇਕਾਬੂ ਹੋਕੇ ਖ਼ਤਾਨਾ ਵਿਚ ਡਿੱਗਕੇ ਪਲਟ ਗਈੇ । ਸਕੂਲ ਵੈਨ ਵਿਚ 20 ਦੇ ਕਰੀਬ ਬੱਚੇ ਅਤੇ 3 ਅਧਿਆਪਕ ਮੌਜ਼ੂਦ ਸਨ। ਵੈਨ ਪਲਟਨ ਨਾਲ ਰਾਹੁਲ ਸਿੰਗਲਾ, ਰੋਹਿਤ ਗੋਇਲ, ਸਾਹਿਲ, ਮੋਹਿਤ, ਅਵਨੀਤ, ਸੁਰਿੰਦਰ ਜੀਤ, ਵਰਣੀਕਾ, ਅਭਿਨਵ ਜੀਤ, ਭਵਦੀਪ ਆਦਿ ਬੱਚੇ ਅਤੇ ਮੋਨਿਕਾ ਸ਼ਰਮਾ, ਕਮਲਜੀਤ ਕੌਰ ਅਤੇ ਪ੍ਰਦੀਪ ਸ਼ਰਮਾ ਸਕੂਲ ਅਧਿਆਪਕ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿਚ ਮੈਡਮ ਕਮਲਜੀਤ ਕੌਰ ਨੇ ਸਕੂਲ ਵੈਨ ਚੋਂ ਬਾਹਰ ਨਿਕਲਕੇ ਸੜ•ਕ ਤੇ ¦ਘ ਰਹੇ ਵਾਹਨਾ ਤੋਂ ਮਦਦ ਮੰਗੀ, ਜਿਸਤੇ ਬਠਿੰਡਾ ਤੋਂ ਆ ਰਹੀ ਕਾਰ ਸਹਾਇਤਾ ਲਈ ਰੁੱਕੀ ਅਤੇ ਉਨਾਂ ਸ਼ਹਿਰ ਵਿਚ ਇਸ ਘਟਨਾ ਪ੍ਰਤੀ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ ਅਤੇ ਬੱਚਿਆਂ ਦੇ ਮਾਂ ਬਾਪ ਆਪਣੇ ਬੱਚਿਆ ਦੀ ਦੇਖ ਰੇਖ ਲਈ ਭੱਜੇ। ਸਥਾਨਕ ਮਿੰਨੀ ਸਹਾਰਾ ਵੈਲਫੇਅਰ ਕਲੱਬ ਤਪਾ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਸਕਲੀ ਬੱਚਿਆਂ ਨੂੰ ਸਥਾਨਕ ਵੱਖ ਵੱਖ ਹਸਪਤਾਲਾ ‘ਚ ਭਰਤੀ ਕਰਵਾਇਆ। ਸਕੂਲ ਵੈਨ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾਂਦਾ ਹੈ। ਇਸ ਮੌਕੇ ਸੂਚਨਾ ਮਿਲਦਿਆਂ ਸਾਰ ਹੀ ਡੀ.ਐਸ.ਪੀ.ਤਾ ਮੁਖਤਿਆਰ ਸਿੰਘ, ਐਸ.ਐਚ.ਓ. ਤਪਾ ਸੁਮਿਤ ਸੂਦ, ਜਿਲਾਂ ਟ੍ਰੈਫਿਕ ਇੰਚਾਰਜ਼ ਮੈਡਮ ਜਸਬੀਰ ਕੌਰ ਪੁੱਜੇ । ਬੱਚਿਆਂ ਅਤੇ ਅਧਿਆਪਕਾਂ ਦੀ ਹਾਲਤ ਭਾਵੇਂ ਹੁਣ ਸਥਿਰ ਦੱਸੀ ਜਾਂਦੀ ਹੈ ਪਰੰਤੂ ਜਿੰਨਾਂ ਚਿਰ ਤੱਕ ਪ੍ਰਾਈਵੇਟ ਸਕੂਲਾਂ ਵਲੋਂ ਚਲਾਈਆਂ ਜਾਂਦੀਆਂ ਖਸਤਾ ਹਾਲਤ ਦੀਆਂ ਸਕੂਲੀ ਵੈਨਾ ’ਤੇ ਸਖ਼ਤ ਕਾਰਵਾਈ ਨਹੀ ਹੋਵੇਗਾ ਉਨ ਚਿਰ ਤੱਕ ਇਨਾਂ ਹਾਦਸਿਆਂ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਅਜਿਹੇ ਹਾਦਸਿਆਂ ਵਿਚ ਡਰਾਈਵਰ ਵਲੋਂ ਵਰਤੀ ਜਾਂਦੀ ਲਾਪਰਵਾਹੀ, ਤੇਜ਼ ਰਫ਼ਤਾਰ ਅਤੇ ਘਟਿਆ ਡਰਾਈਵਿੰਗ ਵੀ ਜਿੰਮੇਵਾਰ ਹੈ।              ਅੱਜ ਵਾਪਰੇ ਇਸ ਘਟਨਾਕ੍ਰਮ ਦੀ ਜਿੱਥੇ ਸ਼ਹਿਰ ਨਿਵਾਸੀਆਂ ਅਤੇ ਬੱਚਿਆਂ ਦੇ ਮਾਂ ਬਾਪ ਨੇ ਨਿੰਦਾ ਕੀਤੀ ਹੈ ਉੱਥੇ ਮਿੰਨੀ ਸਹਾਰਾ ਵੈਲਫੇਅਰ ਕਲੱਬ ਤਪਾ ਦੇ ਪ੍ਰਧਾਨ ਅਤੇ ਜਿਲਾ ਟ੍ਰੈਫਿਕ ਕਮੇਟੀ ਦੇ ਮੈਂਬਰ ਪਵਨ ਕੁਮਾਰ ਬਤਾਰਾ ਨੇ ਕਿਹਾ ਕਿ ਉਹ ਇਸ ਸਬੰਧ ਵਿਚ ਅਗਾਮੀ ਹੋਣ ਵਾਲੀ ਜਿਲਾ ਟ੍ਰੈਫਿਕ ਕਮੇਟੀ ਦੀ ਮੀਟਿੰਗ ਵਿਚ ਇਹ ਮੁੱਦਾ ਉਠਾਉਣਗੇ ਕਿ ਸਾਰੇ ਸਕੂਲਾਂ ਨੂੰ ਨਵੀਆਂ ਬੱਸਾ ਲਾਜ਼ਮੀ ਕੀਤੀਆਂ ਜਾਣ ਜਦੋਂ ਪ੍ਰਾਈਵੇਟ ਸਕੂਲ ਬੱਚਿਆਂ ਦੇ ਮਾਂ ਬਾਪ ਦਾ ਘੂਰ ਕੱਢਕੇ ਮੋਟੀਆਂ ਫੀਸਾਂ ਵਸੂਲਦੇ  ਹਨ ਤਾਂ ਉਕਤ ਸਕੂਲਾਂ ਵਿਚ ਨਵੀਆਂ ਅਤੇ ਵਧੀਆ ਹਾਲਤ ਦੀਆਂ ਬੱਸਾ ਦਾ ਹੋਣਾ ਵੀ ਜ਼ਰੂਰੀ ਕੀਤਾ ਜਾਵੇ।


ਆਂਪਣੀ ਜਿੰਦਗੀ ਨੂੰ ਦਾਅ ਤੇ ਲਾ ਕੇ ਹਾਦਸਿਆਂ ਨੁੰ ਸਦਾ ਦੇਂਦੇ ਹਨ ਲੋਕ
90 ਪ੍ਰਤੀਸ਼ਤ ਹੋਣ ਵਾਲੇ ਐਕਸੀਡੇਂਟ ਅਤੇ ਹੋਰ ਸੜਕ ਹਦਸਿਆ ਲਈ ਲੋਕ ਖੁਦ ਹੀ ਹੁੰਦੇ ਹਨ ਜਿੰਮੇਵਾਰ,ਪਰ ਦੋਸ਼ ਮੜਦੇ ਹਨ ਦੂਸਰਿਆਂ ਤੇ

ਅੰਮ੍ਰਿਤਸਰ/28ਅਗਸਤ/ਸਰਵਨ ਸਿੰਘ ਰੰਧਾਵਾ:-
ਪੰਜਾਬ ਦੀਆਂ ਸੜਕਾਂ ਤੇ ਹਾਦਸਿਆਂ ਦੀ ਤਾਦਾਦ ਲਗਾਤਰ ਵਧਦੀ ਹੀ ਜਾ ਰਹੀ ਹੈ।ਹਰ ਰੋਜ ਅਖਬਾਰਾਂ ਕਈ ਸੜਕ ਹਾਦਸਿਆਂ ਨਾਲ ਕਾਲੀਆਂ ਹੋਈਆਂ ਅਸੀ ਅਕਸਰ ਹੀ ਵੇਖਦੇ ਹਾਂ। ਸੜਕ ਤੇ ਲੋੜ ਤੋਂ ਵਧ ਵਾਹਨਾਂ ਦੀ ਰਫਤਾਰ ਇਹਨਾਂ ਹਾਦਸਿਆਂ ਲਈ ਪ੍ਰਮੁਖ ਤੋਰ ਤੇ ਜਿੰਮੇਵਾਰ ਹੈ।ਇਹਨਾਂ ਸੜਕ ਤੇ ਹੋਣ ਵਾਲੇ ਹਾਦਸਿਆਂ ਨਾਲ ਸੈਂਕੜੇ ਲੋਕ ਹਰ ਵਰੇ ਮੋਤ ਦੀ ਨੀਂਦ ਸੋਂ ਜਾਂਦੇ ਹਨ।ਇਹਨਾਂ ਹਾਦਸਿਆਂ ਲਈ ਪ੍ਰਮੁਖ ਤੋਰ ਤੇ ਲੋਕ ਆਪ ਹੀ ਜਿੰਮੇਵਾਰ ਹਨ।ਵੇਖਿਆ ਜਾਵੇ ਤਾਂ ਸੜਕਾਂ ਤੇ ਹੋਣ ਵਾਲੇ ਇਹ ਹਾਦਸੇ 90 ਪ੍ਰਤੀਸ਼ਤ ਲੋਕਾਂ ਦੀ ਆਂਪਣੀ ਲਾ ਪਰਵਾਹੀ ਨਾਲ ਹੀ ਹੁੰਦੇ ਹਨ,ਪਰ ਲੋਕਾਂ ਵਲੋਂ ਇਸ ਦਾ ਦੋਸ਼ ਕੁਦਰਤ ਤੇ ਜਾਂ ਦੂਸਰਿਆਂ ਦੇ ਸਿਰ ਮੜਿਆ ਜਾਂਦਾ ਹੈ। ਪਰ ਜਰੂਰਤ ਤੋਂ ਵਧ ਰਫਤਾਰ ਤੇ ਗਡੀ ਚਲਾਉਣੀ ਅਤੇ ਸ਼ਰਾਬ ਪੀ ਕੇ ਵਾਹਨ ਤੇ ਸਵਾਰ ਹੋਣਾਂ ਹਾਦਸਿਆਂ ਲਈ ਪ੍ਰਮੁਖ ਤੋਰ ਤੇ ਜਿੰਮੇਵਾਰ ਹੈ। ਅਜ ਦੇ ਦੋਰ ਵਿਚ ਲੋਕਾਂ ਕੋਲ ਸਮੇਂ ਦੀ ਬਹੁਤ ਘਾਟ ਹੈ ਜਿਸ ਦੇ ਚਲਦਿਆਂ ਉਹ ਆਂਪਣੇ ਵਾਹਨਾਂ ਨੂੰ ਲੋੜ ਤੋਂ ਵਧ ਸਪੀਡ ਤੇ ਚਲਾਉਦੇ ਹਨ ਅਤੇ ਅਖੀਰ ਇਹੀ ਲੋੜ ਤੋਂ ਵਧ ਸਪੀਡ ਹੀ ਉਹਨਾਂ ਨਾਲ ਹਾਦਸਾ ਬਣ ਕੇ ਵਾਪਰਦੀ ਹੈ ਤੇ ਕਈ ਵਾਰ ਉਹਨਾਂ ਨੂੰ ਮੋਤ ਦੇ ਅਗੋਸ਼ ਤਕ ਲੈ ਜਾਂਦੀ ਹੈ। ਇਹ ਸਭ ਜਾਂਣਦੇ ਹੋਏ ਵੀ ਲੋਕ ਤੇਜ ਰਫਤਾਰ ਨਾਲ ਯਾਰੀ ਪਾਈ ਬੇਠੇ ਹਨ ਜੋ ਕਿ ਛੁਰੁ ਤੋਂ ਹੀ ਬੇਵਫਾ ਰਹੀ ਹੈ।ਤੇਜ ਰਫਤਾਰੀ ਨੈ ਮੁਡ ਤੋਂ ਲੈ ਕੇ ਹੁਣ ਤਕ ਕਦੇ ਵੀ ਵਫਾ ਵਿਚ ਰਹਿ ਕੇ ਮਨੁਖ ਨਾਲ ਆਂਪਣੀ ਯਾਰੀ ਨਹੀ ਨਿਭਾਈ ਸਗੋਂ ਹਮੇਸਾਂ ਹੀ ਅਖੀਰ ਉਸ ਲਈ ਹਾਦਸਾ ਅਤੇ ਮੋਤ ਦਾ ਸਬਬ ਬਣ ਕੇ ਨਿਬੜੀ ਹੈ। ਇਸ ਦੇ ਨਾਲ ਹੀ ਲੋਕਾਂ ਵਲੋਂ ਵਰਤੀਆਂ ਜਾਦੀਆਂ ਹੋਰ ਵੀ ਕਈ ਅਣਗਿਹਲੀਆਂ ਦੀਆਂ ਉਦਹਰਨਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਉਦਾਹਨ ਵਜੋਂ ਜੇ ਕਿਤੇ ਰੇਲਵੇ ਦਾ ਫਾਟਕ ਗਡੀ ਆਉਣ ਕਰਕੇ ਕਿਧਰੇ ਬੰਦ ਹੋ ਜਾਵੇ ਤਾਂ ਲੋਕਾਂ ਦੀ ਭਾਦੀ ਬਣ ਜਾਂਦੀ ਹੈ ਉਹਨਾਂ ਨੂੰ ਤਾਂ ਇਹੀ ਹੁੰਦਾ ਹੈ ਕਿ ਜੇ ਉਹਨਾਂ ਦਾ ਵਸ ਚਲੇ ਤਾਂ ਫਾਟਕ ਨੂੰ ਤੋੜ ਕੇ ਹੀ ਲੰ ਜਾਂਣ। 1ਾਮ ਹੀ ਵੇਖਿਆ ਜਾਂਦਾ ਹੈ ਲੋਕ ਆਂਪਣੇ ਸਕੂਟਰ, ਸਾਈਕਲ ਅਤੇ ਮੋਟਰਸਾਈਕਲ ਆਦਿ ਨੂੰ ਔਖੇ ਹੋ ਕੇ ਫਾਟਕ ਦੇ ਹੇਠਿਉ ਕਢਦੇ ਹਨ। ਪਰ ਉਹਨਾਂ ਨੂੰ ਇਹ ਗਿਆਤ ਨਹੀ ਹੁੰਦਾਂ ਕਿ ਇਸ ਦੋਰਾਂਨ ਜੇ ਕਿਧਰੇ ਗਡੀ ਆ ਗਈ ਤਾਂ ਉਹਨਾਂ ਨਾਲ ਕੀ ਹੋਵੇਗਾ। ੲਸ ਤੋਂ ਇਲਾਵਾ ਚੋਂਕ ਵਿਚ ਕਿਧਰੇ ਜੇ ਲਾਲ ਬਤੀ ਹੋ ਜਾਵੇ ਤਾਂ ਉਹ ਉਸ ਦੀ ਪਰਵਾਹ ਵੀ ਨਹੀ ਕਰਦੇ ਅਤੇ ਤੇਜ ਰਫਤਾਰ ਨਾਲ ਚੋਂਕ ਵਿਚੋਂ ਲੰਗ ਜਾਦੇ ਹਨ। ਇਹ ਤੇਜੀ ਉਹਨਾਂ ਨੂੰ ਕਈ ਵਾਰੀ ਭਿਅੰਕਰ ਹਾਦਸਾ ਬਣ ਕੇ ਅਗਲੇ ਹੀ ਮੋੜ ਤੇ ਟਕਰ ਜਾਂਦੀ ਹੈ ਅਤੇ ਫਿਰ ਉਹ ਕਿਸੇ ਹਸਪਤਾਲ ਦਾ ਬਿਸਤਰਾ  ਮਲੀ ਨਜਰੀ ਪੈਂਦੇ ਹਨ। ਇਸ ਤਰਾਂ ਦੀਆਂ ਹੋਰ ਵੀ ਕਈ ਉਦਾਹਰਨਾਂ ਹਨ ਜੋ ਇਹ ਸਾਬਿਤ ਕਰਦੀਆਂ ਹਨ ਕਿ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਲਈ ਮੁਖ ਤੋਰ ਤੇ ਅਸੀ ਲੋਕ ਆਪ ਹੀ ਜਿੰਮੇਵਾਰ ਹਾਂ ਜਦ ਤਕ ਅਸੀ ਆਂਪਣੀਆਂ ਇਹਨਾਂ ਗਲਤੀਆਂ ਨੂੰ ਨਹੀ ਸੁਧਾਰਦੇ ਉਦੋਂ ਤਕ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਨੂੰ ਠਲ ਨਹੀ ਪਾਈ ਜਾ ਸਕਦੀ।

 


7ਵਾਂ ਸਲਾਨਾਂ ਕੀਰਤਨ ਅਤੇ ਕਥਾ ਦਰਬਾਰ 29 ਅਗਸਤ ਦਿਨ ਐਤਵਾਰ ਨੂੰ ਪਿੰਡ ਬਲਪੁਰੀਆਂ ਵਿਖੇ ਹੋਵੇਗਾ:-ਬਾਬਾ ਕੁਲਵੰਤ ਸਿੰਘ ਮਘਾ

ਅੰਮ੍ਰਿਤਸਰ/28ਅਗਸਤ/ਸਰਵਨ ਸਿੰਘ ਰੰਧਾਵਾ:-

ਹਰ ਸਾਲ ਦੀ ਤਰਾਂ ਇਸ ਵਾਰ ਵੀ 7ਵਾਂ ਸਲਾਨਾਂ ਮਹਾਨ ਕੀਰਤਨ ਅਤੇ ਕਥਾ ਦਰਬਾਰ 29 ਅਗਸਤ ਦਿਨ ਐਤਵਾਰ ਨੂੰ ਪਿੰਡ ਬਲਪੁਰੀਆਂ ਵਿਖੇ ਹੋਵੇਗਾ।ਇਸ ਦੀ ਜਾਂਣਕਾਰੀ ਬਾਬਾ ਕੁਲਵੰਤ ਸਿੰਘ ਮਘਾ ਨੇ ਪਤਰਕਾਰਾਂ ਨਾਲ ਵਿਸ਼ੇਸ ਗਲਬਾਤ ਦੋਰਾਂਨ ਦਿਤੀ। ਪਤਰਕਾਰਾਂ ਨਾਲ ਗਲ ਕਰਦਿਆਂ ਬਾਬਾ ਕੁਲਵੰਤ ਸਿੰਘ ਨੇ ਦਸਿਆ ਕਿ ਇਸ ਵਾਰ ਵੀ ਹਰ ਸਾਲ ਦੀ ਤਰਾਂ ਵਡੀ ਗਿਣਤੀ ਵਿਚ ਗੁਰੁ ਘਰ ਦੇ ਕੀਰਤਨੀਏ ਅਤੇ ਕਥਾ ਵਾਚਕ ਪ੍ਰਮਾਤਮਾਂ ਗੁਰੂਆਂ ਪੀਰਾਂ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨ ਲਈ ਵਡੀ ਗਿਣਤੀ ਵਿਚ ਉਚੇਚੇ ਤੋਰ ਤੇ ਸਮਾਗਮ ਵਿਚ ਪੁਜ ਰਹੇ ਹਨ। ਉਹਨਾਂ ਦਸਿਆ ਕਿ ਇਸ ਮੋਕੇ ਇਹਨਾਂ ਉਚੇਚੇ ਤੋਰ ਤੇ ਪੁਜ ਰਹੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਭਾਬਾ ਮਘੇ ਨੇ ਅਗੇ ਦਸਿਆ ਕਿ ਇਸ ਕੀਰਤਨ ਅਤੇ ਕਥਾ ਦਰਬਾਰ ਵਿਚ ਬਾਬਾ ਗਜਣ ਸਿੰਘ, ਬਾਬਾ ਮਖਣ ਸਿੰਘ, ਬਾਬਾ ਬੁਧ ਸਿੰਘ ਛੋਟੇ ਘੁੰਮਣਾਂ ਵਾਲੇ, ਬਾਬਾ ਸਜਣ ਸਿੰਘ ਜੀ ਗੁਰੁ ਕੇ ਬਾਗ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਜੀ ਖੁਜਾਲੇ ਵਾਲੇ, ਬਾਬਾ ਹਰਨਾਂਮ ਸਿੰਘ ਜੀ ਖਾਲਸਾ, ਭਾਈ ਈਸ਼ਰ ਸਿੰਘ ਜੀ, ਭਾਈ ਸਕਤਰ ਸਿੰਘ ਜੀ ਕਥਾ ਵਾਚਕ, ਜੋਗਾ ਸਿੰਘ ਸਿੰਘ ਜੋਗੀ, ਭਾਈ ਗਜਣ ਸਿੰਘ ਜੀ ਗੜਗਜ ਆਦਿ ਉਚੇਚੇ ਤੋਰ ਤੇ ਸੰਗਤਾਂ ਨੂੰ ਨਿਹਾਲ ਕਰਨ ਈ ਪੁਜ ਰਹੇ ਹਨ। ਉਹਨਾਂ ਇਹ ਵੀ ਦਸਿਆ ਕਿ ਇਹ ਕੀਰਤ ਦਰਬਾਰ ਐਤਵਾਰ ਸਵੇਰੇ 10 ਤੋਂ 2 ਵਜੇ ਤਕ ਹੋਵੇਗਾ।


ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਤਿਆਰੀਆਂ ਸ਼ੁਰੂ।

ਚੰਡੀਗੜ• 28 ਅਗਸਤ :–Kulwant Gill

dr3

 ਸ਼੍ਰੋਮਣੀ ਅਕਾਲੀ ਦਲ ਨੇ ਆਉਂਦੇ 2-3 ਮਹੀਨਿਆਂ ਵਿੱਚ ਹੋ ਰਹੀਆਂ 27 ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਦੀ ਤਿਆਰੀ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਇੱਕ ਉਚ ਪੱਧਰੀ ਮੀਟਿੰਗ ਚੰਡੀਗੜ• ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿੱਚ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਬੰਧਤ ਜ਼ਿਲਿਆਂ ਦੇ ਚੋਣ ਅਬਜਰਵਰ, ਮੈਂਬਰ ਪਾਰਲੀਮੈਂਟ, ਵਿਧਾਇਕ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਏ। ਮੀਟਿੰਗ ਦੇ ਵਿਸਥਾਰ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਨੇ ਇਹ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਇਹ ਸਾਰੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਚੋਣ ਨਿਸ਼ਾਨ ਉਪਰ ਲੜੀਆਂ ਜਾਣਗੀਆਂ। ਇਹਨਾਂ ਚੋਣਾਂ ਵਿੱਚ ਉਮੀਦਵਾਰਾਂ ਦੀ ਚੋਣ ਵਾਸਤੇ ਇੱਕ ਕਮੇਟੀ ਵੀ ਕਾਇਮ ਕਰ ਦਿੱਤੀ ਗਈ ਹੈ ਜਿਸ ਵਿੱਚ ਜਿਲੇ ਦਾ ਜਥੇਦਾਰ , ਸਬੰਧਤ ਮੈਂਬਰ ਪਾਰਲੀਮੈਂਟ, ਵਿਧਾਇਕ ਜਾਂ ਹਲਕਾ ਇੰਚਾਰਜ਼ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਵਾਰਡ ਪੱਧਰ ਤੇ ਬੀ.ਜੇ.ਪੀ ਦੇ ਅਧਿਕਾਰਤ ਆਗੂਆਂ ਨਾਲ ਗੱਲਬਾਤ ਕਰਕੇ ਸੀਟਾਂ ਦੀ ਵੰਡ ਕਰੇਗੀ ਅਤੇ ਸੰਭਾਵੀ ਉਮੀਦਵਾਰਾਂ ਦੀ ਲਿਸਟ ਤਿਆਰ ਕਰਕੇ ਪਾਰਟੀ ਪ੍ਰਧਾਨ ਨੂੰ ਸੌਂਪੇਗੀ ਜਿਹਨਾਂ ਵੱਲੋਂ ਉਮੀਦਵਾਰਾਂ ਦਾ ਆਖਰੀ ਫੈਸਲਾ ਕੀਤਾ ਜਾਵੇਗਾ।  ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਸਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਚੋਣਾਂ ਬਹੁਤ ਹੀ ਅਹਿਮ ਹਨ ਇਸ ਲਈ ਇਹਨਾਂ ਨੂੰ ਲੜਨ ਲਈ ਤਿਆਰੀ ਜੰਗੀ ਪੱਧਰ ਤੇ ਤੁਰੰਤ ਸ਼ੁਰੂ ਕਰ ਦਿੱਤੀ ਗਈ ਹੈ। ਸ. ਬਾਦਲ ਨੇ ਇਹ ਵੀ ਹਦਾਇਤ ਕੀਤੀ ਕਿ ਇਹ ਚੋਣਾਂ ਪੂਰੇ ਅਮਨ, ਸ਼ਾਂਤੀ ਅਤੇ ਲੋਕਾਂ ਦਾ ਦਿਲ ਜਿੱਤ ਕੇ ਜਿੱਤੀਆਂ ਜਾਣ। ਉਹਨਾਂ ਸਪੱਸ਼ਟ ਹਦਾਇਤ ਕੀਤੀ ਕਿ ਇਹਨਾਂ ਚੋਣਾਂ ਵਿੱਚ ਕਿਸੇ ਤਰਾਂ ਦਾ ਵੀ ਗਲਤ ਹੱਥਕੰਡਾ ਨਾ ਅਪਣਾਇਆ ਜਾਵੇ। ਮੀਟਿੰਗ ਵਿੱਚ ਜਿਹੜੇ ਆਗੂ ਸ਼ਾਮਲ ਹੋਏ ਉਹਨਾਂ ਵਿੱਚ ਬੀਬੀ. ਜਗੀਰ ਕੌਰ, ਸ. ਸੇਵਾ ਸਿੰਘ ਸੇਖਵਾਂ, ਸ. ਗੁਲਜਾਰ ਸਿੰਘ ਰਣੀਕੇ, ਜਥੇਦਾਰ ਅਜੀਤ ਸਿੰਘ ਕੋਹਾੜ, ਸ. ਸਰਵਣ ਸਿੰਘ ਫਿਲੌਰ, ਸ. ਹੀਰਾ ਸਿੰਘ ਗਾਬੜੀਆ, ਸ. ਚਰਨਜੀਤ ਸਿੰਘ ਅਟਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਵੀਰ ਸਿੰਘ ਲੋਪੋਕੇ, ਡਾ. ਦਲਜੀਤ ਸਿੰਘ ਚੀਮਾ, ਸ.ਹਰਬੰਤ ਸਿੰਘ ਦਾਤੇਵਾਸ, ਪ੍ਰੋ. ਵਿਰਸਾ ਸਿੰਘ ਵਲਟੋਹਾ ਐਮ.ਐਲ.ਏ, ਚੌਧਰੀ ਮੋਹਣ ਲਾਲ ਐੈਮ.ਐਲ.ਏ, ਸੰਤ ਬਲਬੀਰ ਸਿੰਘ ਘੁੰਨਸ ਐੈਮ.ਐਲ.ਏ,  ਸ. ਸੁਖਵਿੰਦਰ ਸਿੰਘ ਔਲਖ, ਸ. ਅਜੈਬ ਸਿੰਘ ਮੁਖਮੈਲਪੁਰ, ਸ. ਮਲਕੀਤ ਸਿੰਘ ਕੀਤੂ, ਸ. ਸੰਤਾ ਸਿੰਘ ਉਮੈਦਪੁਰ, ਸ. ਮਨਜੀਤ ਸਿੰਘ ਬਰਕੰਦੀ, ਸ. ਜਗਦੀਪ ਸਿੰਘ ਚੀਮਾ, ਸ. ਗੁਰਪ੍ਰੀਤ ਸਿੰਘ ਰਾਜੂਖੰਨਾ ਚੇਅਰਮੈਨ, ਗਿਆਨੀ ਰਘਬੀਰ ਸਿੰਘ ਜਖੇਪਲ, ਸ. ਹਰੀ ਸਿੰਘ ਜੀਰਾ, ਸ. ਸੁਖਦਰਸ਼ਨ ਸਿੰਘ ਮਰਾੜ, ਸ. ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਸ਼ਾਮਲ ਸਨ।


ਪੰਜਾਬ ਭਰ ’ਚ ਰਹਿੰਦੀਆਂ ਨਗਰ ਕੌਂਸਲ ਚੋਣਾਂ ਬੀ.ਜੇ.ਪੀ. ਨਾਲ ਰਲ ਕੇ ਲੜੀਆਂ ਜਾਣਗੀਆਂ : ਚੀਮਾ

 ਫਤਿਹਗੜ• ਸਾਹਿਬ, 28 ਅਗਸਤ, (ਜਗਦੇਵ ) :-

kaka
ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਵਿਚ ਆਗਾਮੀ 2-3 ਮਹੀਨਿਆਂ ਵਿੱਚ ਹੋ ਰਹੀਆਂ ਪੈਂਡਿੰਗ ਰੰਿਹਦੀਆਂ ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਫਤਿਹਗੜ ਸਾਹਿਬ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਫਤਿਹਗੜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ਚੀਮਾ ਨੇ ਕਿਹਾ ਕਿ ਇਸੇ ਸੰਦਰਭ ਵਿਚ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਚੰਡੀਗੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਤੇ ਇਸ ਨਾਲ ਸਬੰਧਤ ਜ਼ਿਲਿਆਂ ਦੇ ਚੋਣ ਆਬਜਰਵਰ, ਮੈਂਬਰ ਪਾਰਲੀਮੈਂਟ, ਵਿਧਾਇਕ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਏ। ਸ. ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਹ ਸਾਰੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਚੋਣ ਨਿਸ਼ਾਨ ਉਪਰ ਲੜੀਆਂ ਜਾਣਗੀਆਂ। ਉਨਾਂ ਕਿਹਾ ਕਿ ਇਸੇ ਸਬੰਧ ਵਿਚ ਉਮੀਦਵਾਰਾਂ ਦੀ ਚੋਣ ਵਾਸਤੇ ਇੱਕ ਕਮੇਟੀ ਵੀ ਕਾਇਮ ਕਰ ਦਿੱਤੀ ਗਈ ਹੈ ਜਿਸ ਵਿੱਚ ਜਿਲੇ ਦਾ ਪ੍ਰਧਾਨ, ਸਬੰਧਤ ਮੈਂਬਰ ਪਾਰਲੀਮੈਂਟ, ਵਿਧਾਇਕ ਜਾਂ ਹਲਕਾ ਇੰਚਾਰਜ਼ਾਂ ਨੂੰ ਜ਼ਿਲਾ ਆਬਜ਼ਰਵਰ ਦੀ ਪ੍ਰਧਾਨਗੀ ਥੱਲੇ ਸ਼ਾਮਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਕਮੇਟੀ ਵਾਰਡ ਪੱਧਰ ਤੇ ਬੀ.ਜੇ.ਪੀ ਦੇ ਅਧਿਕਾਰਤ ਆਗੂਆਂ ਨਾਲ ਗੱਲਬਾਤ ਕਰਕੇ ਸੀਟਾਂ ਦੀ ਵੰਡ ਕਰੇਗੀ ਅਤੇ ਸੰਭਾਵੀ ਉਮੀਦਵਾਰਾਂ ਦੀ ਲਿਸਟ ਤਿਆਰ ਕਰਕੇ ਪਾਰਟੀ ਪ੍ਰਧਾਨ ਨੂੰ ਸੌਂਪੇਗੀ ਜਿਨਾਂ ਵੱਲੋਂ ਉਮੀਦਵਾਰਾਂ ਦਾ ਆਖਰੀ ਫੈਸਲਾ ਕੀਤਾ ਜਾਵੇਗਾ।


 ਨਗਰ ਕੌਸਲ ਖੰਨਾ ਦੀ ਮਾਸਿਕ ਮੀਟਿੰਗ ਹੋਈ
ਖੰਨਾ 28 ਅਗਸਤ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ) :

tt
 ਅੱਜ ਇੱਥੇ ਨਗਰ ਕੌਸਲ ਖੰਨਾ ਦੇ ਮੀਟਿੰਗ ਹਾਲ ਵਿੱਚ ਨਗਰ ਕੌਸਲ ਦੀ ਮਾਸਿਕ ਮੀਟਿੰਗ ਪ੍ਰਧਾਨ ਇਕਬਾਲ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 27 ਕੌਸਲਰਾਂ ਵਿੱਚੋਂ ਇੱਕ ਦੋ ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰੇ ਮੈਬਰ ਹਾਜ਼ਰ ਹੋਏ। ਜਿੰਨਾਂ ਵਿੱਚ ਕਾਰਜ ਸਾਧਕ ਅਫਸਰ ਭੂਸ਼ਨ ਰਾਣਾ, ਐਮ.ਈ. ਕੁਲਦੀਪ ਰਾਏ ਵਰਮਾ, ਨਗਰ ਕੌਸ਼ਲ ਦੀ ਮੀਤ ਪ੍ਰਧਾਨ ਸ੍ਰੀਮਤੀ ਰੀਟਾ ਧਮੀਜਾ, ਕੌਸਲਰ ਸਰਵਦੀਪ ਕਾਲੀਰਾਓ, ਡਾ: ਸੁਮੇਸ਼ ਬੱਤਾ, ਲਖਵੀਰ ਸਿੰਘ ਕਲਾਲ ਮਾਜਰਾ, ਵਿਜੇ ਸ਼ਰਮਾ, ਰਜਿੰਦਰ ਸਿੰਘ ਜੀਤ, ਮਲਕੀਤ ਸਿੰਘ ਭੱਟੀਆ, ਸੰਤ ਸਿੰਘ ਫੋਜੀ, ਪਰਮਜੀਤ ਸਿੰਘ ਬੋਬੀ, ਪ੍ਰਤਾਪ ਸਿੰਘ ਜੋਤੀ, ਜਤਿੰਦਰ ਦੇਵਗਨ, ਅਨਿਲ ਦੱਤ ਫੱਲੀ, ਜਸਵੰਤ ਕੌਰ ਜੱਸਲ, ਦਰਸ਼ਨ ਸਿੰਘ ਰਹੋਣ, ਗੁਰਮਿੰਦਰ ਸਿੰਘ ਲਾਲੀ, ਬਲਵਿੰਦਰ ਕੌਰ ਰਮਾਣਾ, ਸ਼ਾਮ ਲਾਲ ਮਲਹੋਤਰਾ, ਰਾਜੀਵ ਰਾਏ ਮਹਿਤਾ, ਵੇਦ ਪ੍ਰਕਾਸ਼, ਪਰਮਜੀਤ ਕੌਰ ਅਟਵਾਲ ਅਤੇ ਹੋਰ ਕੌਸ਼ਲਰਾਂ ਨੇ ਮੀਟਿੰਗ ਵਿੱਚ ਪੇਸ਼ ਕੀਤੇ ਗਏ 19 ਏਜੰਡਿਆਂ ਨੂੰ ਸਰਵ ਸੰਮਤੀ ਨਾਲ ਪਾਸ ਕਰ ਲਿਆ ਗਿਆ। ਇਸ ਮੌਕੇ ਤੇ ਬੋਲਦਿਆ ਨਗਰ ਕੌਸਲ ਪ੍ਰਧਾਨ ਸ. ਇਕਬਾਲ ਸਿੰਘ ਚੰਨੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸੀ ਕੰਮਾਂ ਵਿੱਚ ਕਿਸੇ ਤਰਾਂ ਦੀ ਘਾਟ ਨਹੀ ਹੋਣ ਦਿੱਤੀ ਜਾਵੇਗੀ।  ਉਨਾਂ ਕਿਹਾ ਕਿ ਸ਼ਹਿਰ ਦੇ ਸਾਰੇ ਹੀ ਵਾਰਡਾਂ ਵਿੱਚ ਬਿੰਨਾਂ ਕਿਸੇ ਭੇਦ ਭਾਵ ਦੇ ਕੰਮ ਕੀਤੇ ਜਾ ਰਹੇ ਹਨ। ਸ਼ਹਿਰ ਵਾਸੀਆਂ ਨੂੰ ਅਕਾਲੀ ਭਾਜਪਾ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਸਹੂਲਤਾਂ ਲਈ ਨਗਰ ਕੌਸਲ ਵਚਨਬੱਧ ਹੈ।
——————————————————————
ਸਫਾਈ ਸੇਵਕ ਕਰਮਚਾਰੀਆਂ ਨੇ ਅਕਾਲੀ ਕੌਸਲਰਾਂ ਖਿਲਾਫ਼ ਰੋਸ ਮੁਜ਼ਾਹਰਾ ਕੀਤਾ
ਖੰਨਾ 28 ਅਗਸਤ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ) :

ty2
 ਅੱਜ ਇੱਥੇ ਨਗਰ ਕੌਸਲ ਖੰਨਾ ਦੇ ਦਫ਼ਤਰ ਵਿੱਚ ਜਿੳਂ ਹੀ ਕੌਸਲ ਦੀ ਮਾਸਿਕ ਮੀਟਿੰਗ ਚੱਲ ਰਹੀ ਸੀ ਤਾਂ ਕੌਸਲ ਦਫ਼ਤਰ ਦੇ ਮੁੱਖ ਗੇਟ ਅੱਗੇ ਸਫਾਈ ਸੇਵਕ ਯੂਨੀਅਨ ਰਜਿ: ਨਗਰ ਕੌਸਲ ਖੰਨਾ ਦੇ ਪ੍ਰਧਾਨ ਮਦਨ ਲਾਲ ਬਾਲੂ (ਐਡਵੋਕੇਟ ) ਦੀ ਅਗਵਾਈ ਵਿੱਚ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਵੱਲੋਂ ਜਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਲੂ ਨੇ ਦੱਸਿਆ ਕਿ ਨਗਰ ਕੌਸਲ ਦੇ ਕੁੱਝ ਕੌਸਲਰ ਮੁਲਾਜ਼ਮ ਹਿੱਤਾਂ ਦੇ ਵਿਰੁੱਧ ਅਤੇ ਉਨਾਂ ਦੇ ਕੰਮਾਂ ਵਿੱਚ ਰੌੜੇ ਅਟਕਾ ਰਹੇ ਹਨ ਜਿਵੇਂ ਕਿ ਤਰਸ ਦੇ ਅਧਾਰ ਤੇ ਸਰਕਾਰ ਦੀ ਨੀਤੀ ਅਨੁਸਾਰ ਨੌਕਰੀ ਦੇ ਕੇਸ ਅਤੇ ਕਰਮਚਾਰੀਆਂ ਦੇ ਹਿੱਤਾਂ ਨਾਲ ਸਬੰਧਿਤ ਹੋਰ ਦਫ਼ਤਰੀ ਮਸਲਿਆ ਸਬੰਧੀ ਇਹ ਚੁਣੇ ਗਏ ਕੌਸਲਰ, ਨਗਰ ਕੌਸਲ ਵੱਲੋਂ ਮਤੇ ਪਾਸ ਕਰਨ ਸਮੇਂ ਕਈ ਸਮੱਸਿਆਵਾਂ ਖੜੀਆਂ ਕਰ ਰਹੇ ਹਨ ਜਿੰਨਾਂ ਨੂੰ ਹਰ ਹਿੱਲੇ ਸਬਕ ਸਿਖਾਇਆ ਜਾਵੇਗਾ ਅਤੇ ਜਿਹੜਾ ਵੀ ਕੋਸਲਰ ਮੁਲਾਜ਼ਮਾਂ ਦੇ ਖਿਲਾਫ ਜਾਵੇਗਾ ਉਸ ਨਾਲ ਚੰਗੀ ਤਰਾਂ ਨਿਜਿਠਿਆ ਜਾਵੇਗਾ। ਇਸ ਮੌਕੇ ਤੇ ਸੈਨੀਟੇਸ਼ਨ ਵਿਭਾਗ ਦੇ ਸਫਾਈ ਸੇਵਕ, ਸੀਵਰ ਮੈਨ, ਟਰੈਕਰ-ਟਰਾਲੀਆਂ ਅਤੇ ਸਫਾਈ ਦਾ ਕੰਮ ਕਰਨ ਵਾਲੇ ਸਟਾਫ ਨੇ ਵੱਡੀ ਗਿਣਤੀ ਵਿੱਚ ਜਿੰਮੇਵਾਰ ਸੱਤਾ ਧਿਰ ਚਾਰ ਕੌਸਲਰਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ। ਉਨਾਂ ਕਿਹਾ ਕਿ ਉਕਤ ਕੌਸਲਰਾਂ ਨੇ ਜੁਲਾਈ ਮਹੀਨੇ ਦੀ ਮੀਟਿੰਗ ਦੌਰਾਨ ਵਿਚਾਰ ਕਰਨ ਸਮੇਂ ਜੋ ਕਿ ਤਰਸ ਦੇ ਅਧਾਰ ਤੇ ਸ੍ਰੀ ਅਸ਼ੋਕ ਕੁਮਾਰ ਸੈਨਟਰੀ ਮੇਡ ਦੀ ਮੌਤ ਉਪਰੰਤ ਉਸਦੇ ਲੜਕੇ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਨੌਕਰੀ ਦੇਣੀ ਵਿਚਾਰੀ ਜਾਣੀ ਸੀ ਉਪਰੋਕਤ ਚਾਰੇ ਕੌਸਲਰਾਂ ਨੇ ਆਪਣੇ ਵੱਲੋ ਇਸ ਮੱਦ ਉੱਤੇ ਇੱਕ ਡੀਸੈਨ ਡਿੰਗ ਨੋਟ ਲਿਖਵਾਇਆ ਗਿਆ ਕਿ ਜਿਸ ਵਿਅਕਤੀ ਨੂੰ ਉਸਦੇ ਮ੍ਰਿਤਕ ਪਿਤਾ ਦੀ ਥਾਂ ਤੇ ਤਰਸ ਦੇ ਅਧਾਰ ਤੇ ਨੌਕਰੀ ਦੇਣੀ ਹੈ ਉਹ ਉਸ ਅਸਾਮੀ ਲਈ ਯੋਗਤਾਵਾਂ ਪੂਰੀਆਂ ਨਹੀ ਕਰਦਾ, ਇਸ ਲਈ ਇਹ ਨਿਯੁਕਤੀ ਕਰਨੀ ਗੈਰ-ਕਾਨੂੰਨੀ ਹੈ ਅਤੇ ਇਸ ਨਾਲ ਨਗਰ ਕੌਸਲ ਦਾ ਵਿੱਤੀ ਨੁਕਸਾਨ ਹੋਵੇਗਾ। ਇਸ ਅਸਾਮੀ ਤੇ ਕਿਸੇ ਹੋਰ ਯੋਗ ਉਮੀਦਵਾਰ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਜਦੋ ਕਿ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਤਰਸ ਦੇ ਅਧਾਰ ਉੱਤੇ ਮ੍ਰਿਤਕ ਕਰਮਚਾਰੀ ਦੇ ਬਲੱਡ ਰਿਲੇਸ਼ਨ ਜਿਵੇ ਕਿ ਲੜਕਾ ਜਾਂ ਲੜਕੀ ਜੋ ਕਿ ਉਸਦੀ ਕੁਖਮ ਤੋਂ ਪੈਦਾ ਹੋਏ ਹੋਣ ਨੂੰ ਨੌਕਰੀ ਦੇਣੀ ਯਕੀਨੀ ਬਣਦੀ ਹੈ। ਉਨਾਂ ਕਿਹਾ ਕਿ ਉਪਰੋਕਤ ਕੌਸਲਰਜ਼ ਨੂੰ ਇਹ ਵੀ ਨਹੀ ਪਤਾ ਕਿ ਤਰਸ ਦੇ ਅਧਾਰ ਤੇ ਨੌਕਰੀ ਕਿਸ ਨੂੰ ਦੇਣੀ ਚਾਹੀਦੀ ਹੈ। ਇਨਾਂ ਵੱਲੋਂ ਯੋਗਤਾ ਬਾਰੇ ਕਿਹੜਾ ਤਰੀਕਾ ਅਪਣਾਇਆ ਹੋਇਆ ਹੈ ਕਿ ਕਿਹੜਾ ਯੋਗ ਉਮੀਦਵਾਰ ਹੈ ਕਿਹੜਾ ਨਹੀ ?


ਸ਼੍ਰੋਮਣੀ ਕਮੇਟੀ ਦੁਨੀਆਂ ਦੇ ਹਰ ਕੋਨੋਂ ’ਚ ਰਹਿੰਦੇ ਸਿੱਖ ਮਸਲਿਆਂ ਦੀ ਰਾਖੀ ਬਚਨਬੱਧ : ਮੱਕੜ

ਜੰਮੂ ਕਸ਼ਮੀਰ ’ਚ ਮੁਸਲਿਮ ਤੇ ਸਿੱਖ ਭਾਈਚਾਰੇ ਦੀਆਂ ਸਿੱਖ ਕਮੇਟੀਆਂ ਗਠਤ
ਫਤਿਹਗੜ• ਸਾਹਿਬ, 28 ਅਗਸਤ, (ਜਗਦੇਵ ) :-:

abc1
 ਸ਼੍ਰੀ ਨਗਰ ’ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਸਲਾਮ ਧਰਮ ਅਪਨਾਉਣ ਜਾਂ ਘਾਟੀ ਛੱਡਣ ਸਬੰਧੀ ਸਿੱਖਾਂ ਨੂੰ ਮਿਲ ਰਹੀਆਂ ਧਮਕੀਆਂ ਦਾ ਗੰਭੀਰ ਨੌਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਉਨਾਂ ਵਲੋਂ ਜੰਮੂ ਕਸ਼ਮੀਰ ’ਚ ਹੁਰੀਅਤ ਕਾਨਫਰੰਸ (ਐਮ) ਦੇ ਨੇਤਾ ਤੇ ਧਾਰਮਿਕ ਮੁਖੀ ਜਨਾਬ ਉਮਰ ਫਾਰੂਕ ਮੀਰਵਾਇਜ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ ਤੇ ਜਨਾਬ ਮੀਰਵਾਇਜ਼ ਨੇ ਸ੍ਰੀ ਨਗਰ ਵਿਖੇ ਜੁੰਮੇ ਦੀ ਨਮਾਜ ਉਪਰੰਤ ਸਿੱਖ ਭਾਈਚਾਰੇ ਨੂੰ ਮਿਲ ਰਹੀਆਂ ਧਮਕੀਆਂ ਦੀ ਨਿੰਦਾ ਦਾ ਮਤਾ ਪਾਸ ਕਰਦਿਆਂ ਮੁਸਲਿਮ ਅਤੇ ਸਿੱਖ ਭਾਈਚਾਰੇ ਦੀਆਂ ਤਾਲਮੇਲ ਕਮੇਟੀਆਂ ਗਠਤ ਕਰਨ ਦਾ ਐਲਾਨ ਕੀਤਾ ਹੈ। ਉਨਾਂ ਦੱਸਿਆ ਕਿ ਜਨਾਬ ਮੀਰਵਾਇਜ਼ ਕਸ਼ਮੀਰ ਦੇ ਸਮੂੰਹ ਮੌਲਵੀਆਂ ਨੂੰ ਆਦੇਸ਼ ਕੀਤੇ ਹਨ ਕਿ ਕਸ਼ਮੀਰ ’ਚ ਪੈਦਾ ਹੋਏ ਚਿੰਤਾਜਨਕ ਹਾਲਾਤਾਂ ਦੇ ਮੱਦੇ ਨਜ਼ਰ ਸਿੱਖ ਭਾਈਚਾਰੇ ਨਾਲ ਆਪਸੀ ਸਦਭਾਵਨਾਵਾਂ ਬਨਾਈ ਰੱਖਣ ਅਤੇ ਕਿਸੇ ਵੀ ਪ੍ਰਕਾਰ ਦੀ ਗਲਤ ਫਹਿਮੀ ਦੂਰ ਕਰਨ ਲਈ ਆਪਣੇ-ਆਪਣੇ ਇਲਾਕੇ ’ਚ ਵੱਸਦੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਸੰਪਰਕ ਕਰਕੇ ਤਾਲਮੇਲ ਕਮੇਟੀਆਂ ਗਠਤ ਕਰਨ। ਜਥੇਦਾਰ ਮੱਕੜ ਨੇ ਦੱਸਿਆ ਕਿ ਕਸ਼ਮੀਰ ’ਚ ਸਿੱਖ ਭਾਈਚਾਰੇ ਨੂੰ ਇਸਲਾਮ ਕਬੂਲ ਕਰਨ ਜਾਂ ਕਸ਼ਮੀਰ ਛੱਡ ਜਾਣ ਵਰਗੀਆਂ ਮਿਲ ਰਹੀਆਂ ਧਮਕੀਆਂ ਕਾਰਨ ਸਿੱਖ ਭਾਈਚਾਰੇ ’ਚ ਪੈਦਾ ਹੋਏ ਚਿੰਤਾਜਨਕ ਹਾਲਾਤਾਂ ਸਬੰਧੀ ਬੀਤੀ 25 ਅਗਸਤ ਨੂੰ ਉਨਾਂ ਦੀ ਅਗਵਾਈ ’ਚ ਪੰਜ ਮੈਂਬਰੀ ਵਫਦ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਤੋਂ ਇਲਾਵਾ ਹੁਰੀਅਤ ਕਾਨਫਰੰਸ ਦੇ ਨੇਤਾਵਾਂ ਨਾਲ ਵੀ ਗਲੱਬਾਤ ਕੀਤੀ ਸੀ, ਜਿਸ ਦੋਰਾਨ ਹੁਰੀਅਤ ਕਾਨਫਰੰਸ (ਐਮ) ਦੇ ਮੁਖੀ ਤੇ ਧਾਰਮਿਕ ਨੇਤਾ ਜਨਾਬ ਉਮਰ ਫਾਰੂਕ ਮੀਰਵਾਇਜ਼ ਨੇ ਭਰੋਸਾ ਦਿੱਤਾ ਸੀ ਕਿ ਸਿੱਖ ਭਾਈਚਾਰੇ ’ਚ ਮੁੜ ਵਿਸ਼ਵਾਸ ਬਹਾਲ ਕਰਨ ਲਈ ਉਹ ਜੁੰਮੇ ਦੀ ਨਮਾਜ ਤੋਂ ਬਾਅਦ ਮੁਸਲਿਮ ਤੇ ਸਿੱਖ ਭਾਈਚਾਰੇ ’ਚ ਆਪਸੀ ਤਾਲਮੇਲ ਅਤੇ ਕਿਸੇ ਵੀ ਪ੍ਰਕਾਰ ਦੇ ਭਰਮ ਭੁਲੇਖੇ ਦੂਰ ਕਰਨ ਲਈ ਮੁਸਲਿਮ ਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦੀਆਂ ਤਾਲਮੇਲ ਕਮੇਟੀਆਂ ਗਠਤ ਕੀਤੇ ਜਾਣ ਦਾ ਭਰੋਸਾ ਦਿੱਤਾ, ਜਿਸ ’ਤੇ ਉਹ ਪੂਰੇ ਉਤਰੇ ਹਨ ਅਤੇ ਕਸ਼ਮੀਰ ’ਚ ਮੌਜੂਦ ਹਾਲਾਤਾਂ ਨੂੰ ਠੀਕ ਕਰਨ ਲਈ ਇਹ ਇਕ ਅਹਿਮ ਕਦਮ ਹੈ। ਜਥੇਦਾਰ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੁਨੀਆਂ ਦੇ ਹਰ ਕੋਨੋਂ ’ਚ ਰਹਿੰਦੇ ਸਿੱਖ ਮਸਲਿਆਂ ਦੀ ਰਾਖੀ ਕਰੇਗੀ ਤੇ ਇਸ ਵਿਚ ਪੂਰਨ ਤੌਰ ਤੇ ਵਚਨਬੱਧ ਹੈ ਤੇ ਵਿਦੇਸ਼ਾਂ ਜਾਂ ਦੂਜੇ ਰਾਜਾਂ ਸਿੱਖ ਭਾਈਚਾਰੇ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਛੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਸ਼੍ਰੋਮਣੀ ਕਮੇਟੀ ਦਿਲਮੇਘ ਸਿੰਘ, ਸ਼੍ਰੋਮਣੀ ਕਮੇਟੀ ਦੀ ਅੰਤਰਿਵ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਰਾਜਿੰਦਰ ਸਿੰਘ ਮਹਿਤਾ ਆਦਿ ਵੀ ਹਾਜਰ ਸਨ।

——————————————————————————————————————-

ਡ੍ਰਾ: ਰਤਨ ਸਿੰਘ ਅਜਨਾਲਾ ਵੱਲੋ ਲੋਕ ਸਭਾ ’ਚ ‘‘ਸਿੱਖ ਆਜ਼ਾਦ ਸਟੇਟੂ ਸਬੰਧੀ ਉਠਾਈ ਆਵਾਜ਼ ਦਾ ਉਦਮ ਪ੍ਰਸ਼ੰਸਾਯੋਗ : ਮਾਨ
ਫਤਿਹਗੜ• ਸਾਹਿਬ, 28 ਅਗਸਤ (ਜਗਦੇਵ) :-

 ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ‘‘ਡਾ: ਰਤਨ ਸਿੰਘ ਅਜਨਾਲਾ ਐਮ. ਪੀ ਨੇ ਲੋਕ ਸਭਾ ਦੀ ਬਹਿਸ ਵਿੱਚ ਹਿੱਸਾ ਲੈਦੇ ਹੋਏ ਜੋ ਕਸ਼ਮੀਰ ਨੂੰ ਹਿੰਦ ਹਕੂਮਤ ਵੱਲੋਂ ਖੁਦਮੁਖਤਿਆਰੀ ਦੇਣ ਦਾ ਹਵਾਲਾ ਦੇ ਕੇ ਕਸ਼ਮੀਰ ਦੇ ਭੱਖਦੇ ਕੌਮਾਂਤਰੀ ਮਸਲੇ ਉਤੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਸਿੱਖ ਕੌਮ ਨਾਲ ਵੀ ਲੰਮੇ ਸਮੇ ਤੋਂ ਇੱਥੋ ਦੀਆਂ ਹਕੂਮਤਾਂ ਜ਼ਬਰ-ਜੁਲਮ ਅਤੇ ਭਾਰੀ ਵਿਤਕਰੇ ਕਰਦੀਆ ਆ ਰਹੀਆ ਹਨ। ਇਸ ਲਈ ਜਦੋ ਭਵਿੱਖ ਵਿੱਚ ਕਸ਼ਮੀਰ ਨੂੰ ਆਜ਼ਾਦੀ ਦਿੱਤੀ ਗਈ ਤਾਂ ਪੰਜਾਬ ਨੂੰ ਵੀ ਆਜ਼ਾਦ ਕਰਕੇ ਸਿੱਖ ਕੌਮ ਉਤੇ ਅਧਾਰਿਤ ਆਜ਼ਾਦ ਸਿੱਖ ਸਟੇਟ ਨੂੰ ਹੋਂਦ ਵਿੱਚ ਲਿਆਉਣ ਦਾ ਐਲਾਨ ਵੀ ਉਸੇ ਸਮੇ ਕੀਤਾ ਜਾਵੇ, ਦੇ ਪ੍ਰਗਟਾਏ ਵਿਚਾਰਾਂ ਦਾ ਉਦਮ ਅਤਿ ਸ਼ਲਾਘਾਯੋਗ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲਾ ਹੈ। ਸ. ਮਾਨ ਨੇ ਕਿਹਾ ਕਿ ਜੋ ਡਾ: ਰਤਨ ਸਿੰਘ ਅਜਨਾਲਾ ਨੇ ਲੋਕ ਸਭਾ ਵਿੱਚ ਸਿੱਖ ਕੌਮ ਸਬੰਧੀ ਗੱਲ ਕਰਦੇ ਹੋਏ 2000 ਵਿੱਚ ਛੱਤੀਸਿੰਘਪੁਰਾ (ਜੰਮੂ ਕਸ਼ਮੀਰ) ਵਿੱਚ ਹੋਏ ਸਿੱਖਾਂ ਦੇ ਕਤਲੇਆਮ ਦੀ ਗੱਲ ਕਰਦੇ ਹੋਏ ਕਿਹਾ ਹੈ ਕਿ ਅੱਜ ਤੱਕ ਨਾ ਤਾਂ ਛੱਤੀਸਿੰਘਪੁਰਾ ਕਤਲੇਆਮ ਦੇ ਦੋਸ਼ੀਆਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਨਾ ਹੀ ਕੋਈ ਛਾਣਬੀਣ ਕੀਤੀ ਗਈ ਹੈ। ਇਹ ਆਪਣੇ ਆਪ ਵਿੱਚ ਵੱਡੀ ਬੇਇਨਸਾਫੀ ਅਤੇ ਅਤਿ ਸ਼ਰਮਨਾਕ ਕਾਰਵਾਈ ਹੈ। ਉਨਾ ਕਿਹਾ ਕਿ ਇਹ ਗੱਲ ਅਸੀਂ ਨਹੀਂ ਬਲਕਿ ਉਸ ਸਮੇ ਦੇ ਅਮਰੀਕਾ ਦੇ ਸਦਰ ਸ਼੍ਰੀ ਬਿਲ ਕਲਿੰਟਨ ਨੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਮੈਡਲੀਨ ਅਲਬ੍ਰਾਈਟ ਵੱਲੋ ਲਿਖੀ ਕਿਤਾਬ ਦਾ ਮੁੱਖ ਬੰਦ ਲਿਖਦੇ ਹੋਏ ਇਸ ਸੱਚਾਈ ਤੋ ਪਰਦਾ ਚੁੱਕਿਆ ਸੀ। ਉਨਾ ਕਿਹਾ ਕਿ ਹੁਣ ਡਾ: ਰਤਨ ਸਿੰਘ ਅਜਨਾਲਾ ਅਤੇ ਬਾਦਲ ਦਲ ਦੇ ਹੋਰ ਸਮੁੱਚੇ ਐਮ ਪੀਜ਼ ਨੂੰ ਦ੍ਰਿੜਤਾ ਨਾਲ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਇਸ ਛੱਤੀਸਿੰਘਪੁਰਾ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਦੀ ਪਹਿਚਾਣ ਕਰਨ ਲਈ ਕਿਸੇ ਕੌਮਾਂਤਰੀ ਪੱਧਰ ਦੀ ਏਜੰਸੀ ਤੋ ਛਾਣਬੀਣ ਕਰਵਾਈ ਜਾਵੇ ਅਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਕੌਮਾਂਤਰੀ ਅਦਾਲਤਾਂ ਵਿੱਚ ਸਜਾਵਾਂ ਦਿੱਤੀਆਂ ਜਾਣ। ਉਨਾ ਡਾ: ਰਤਨ ਸਿੰਘ ਦੀ ਜ਼ਮੀਰ ਦੇ ਜਾਗ ਉਠੇ ਜਾਣ ਉਤੇ ਡਾ: ਸਾਹਿਬ ਨੂੰ ਮੁਬਾਰਕਵਾਦ ਦਿੰਦੇ ਹੋਏ ਦੂਸਰੇ ਐਮ ਪੀਜ਼ ਨੂੰ ਵੀ ਅਪੀਲ ਕੀਤੀ ਕਿ ਇਸ ਦੁਨੀਆ ਤੋ ਤੁਸੀ ਅਸੀਂ ਸਭ ਨੇ ਸਮੇ ਨਾਲ ਚਲੇ ਜਾਣਾ ਹੈ, ਇਸ ਲਈ ਆਪਣੀਆ ਜ਼ਮੀਰਾਂ ਨੂੰ ਬੁਲੰਦ ਰੱਖਦੇ ਹੋਏ ਆਪਣੇ ਕੌਮੀ ਅਤੇ ਸਮਾਜਿਕ ਫਰਜਾਂ ਦੀ ਪੂਰਤੀ ਕਰਨ ਲਈ ਅੱਗੇ ਆਵੋ ਤਾਂ ਕਿ ਸਾਡੀਆਂ ਆਤਮਾਵਾਂ ਇਸ ਦੁਨੀਆ ਤੋ ਕੂਚ ਕਰਦੇ ਸਮੇ ਫਖਰ ਅਤੇ ਅਮਨ ਨਾਲ ਜਾ ਸਕਣ ਅਤੇ ਅਸੀਂ ਅਜਿਹਾ ਕਰਕੇ ਕੌਮ ਅਤੇ ਸਮਾਜ ਨੂੰ ਚੜਦੀ ਕਲਾ ਦਾ ਸੰਦੇਸ ਦੇ ਸਕੀਏ।

———————————————————————————————————–
ਸੰਸਦ ਵਿਚ ਬਾਦਲਕਿਆਂ ਨੇ ਮੰਨਿਆ ਕਿ ਕੌਮ ‘ਸਿੱਖ-ਰਾਜ’ ਦੀ ਮੰਗ ਤੇ ਅਜੇ ਵੀ ਕਾਇਮ : ਪੰਚ ਪ੍ਰਧਾਨੀ 
      ਬਾਦਲਕੇ ਪਹਿਲਾਂ ਵਿਧਾਨ ਸਭਾ ਵਿਚ ਸਿੱਖ ਰਾਜ ਦੇ ਹੱਕ ਵਿੱਚ ਮਤਾ ਪੇਸ਼ ਕਰਨੂ

ਫ਼ਤਿਹਗੜ• ਸਾਹਿਬ, 28 ਅਗਸਤ (ਜਗਦੇਵ ) :
 ਆਖਰ ਬਾਦਲਕਿਆਂ ਨੇ ਦੇਸ਼ ਦੀ ਸੰਸਦ ਵਿਚ ਵੱਖਰੇ ਸਿੱਖ-ਰਾਜ ਦੀ ਮੰਗ ਰੱਖਦਿਆਂ ਦੇਸ਼ ਅੱਗੇ ਸਾਫ਼ ਕਰ ਦਿੱਤਾ ਹੈ ਕਿ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਅੱਜ ਵੀ ‘ਸਿੱਖ ਰਾਜ’ ਦੇ ਸੰਕਲਪ ਨਾਲ ਜੁੜੀਆਂ ਹੋਈਆਂ ਹਨ ਭਾਵੇਂ ਕਿ ਬਾਦਲਕਿਆਂ ਦੀ ਸਿੱਖ ਰਾਜ ਦੀ ਭਾਵਨਾ ਉਤੇ ਨਿੱਜ਼ੀ ਖਵਾਹਿਸਾਂ ਅਤੇ ਕੁਰਸੀਆਂ ਦੇ ਲਾਲਚ ਭਾਰੂ ਹੋ ਚੁੱਕੇ ਹਨ। ਫਿਰ ਵੀ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਵੇਖਦਿਆਂ ਹਮੇਸਾਂ ਪੰਥ ਦੇ ਵਿਰੁੱਧ ਭੁਗਤਣ ਵਾਲੇ ਬਾਦਲਕਿਆਂ ਵਲੋਂ ਰੱਖੀ ਗਈ ਇਹ ਮੰਗ ਸਿੱਖ ਕੌਮ ਦੀ ਇੱਕ ਵੱਡੀ ਜਿੱਤ ਹੈ। ਪੰਜਾਬ ਵਿਚ ਸਰਕਾਰ ਚਲਾ ਰਹੇ ਬਾਦਲ ਧੜੇ ਨੇ ਸੰਸਦ ਵਿੱਚ ਮੰਨ ਲਿਆ ਹੈ ਕਿ ਇੰਨੇ ਜ਼ੁਲਮ ਸਹਿਣ ਤੋਂ ਬਾਅਦ ਵੀ ਸਿੱਖ ਕੌਮ ਅਪਣੇ ਵੱਖਰੇ ਰਾਜ ਦੀ ਹੱਕੀ ਮੰਗ ਨੂੰ ਛੱਡ ਨਹੀਂ ਸਕਦੀ। ਇਸ ਲਈ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ‘ਸਿੱਖ ਰਾਜ’ ਦੀ ਮੰਗ ਦਾ ਸ਼ੋਸ਼ਾ ਛੱਡਣਾ ਜ਼ਰੂਰੀ ਹੋ ਗਿਆ ਸੀ।ੂ  ਅਕਾਲੀ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਵਲੋਂ ਸੰਸਦ ਵਿਚ ਸਿੱਖ ਰਾਜ ਦੀ ਕੀਤੀ ਗਈ ਮੰਗ ਦੇ ਸਬੰਧ ਉਕਤ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. ਦੇ ‘ਹਿੰਦੂ ਰਾਸ਼ਟਰ’ ਨੂੰ ਸਮਰਪਿਤ ਬਾਦਲਕੇ ਅੱਜ ਕਿਵੇਂ ‘ਸਿੱਖ-ਰਾਜ’ ਦੀ ਗੱਲ ਕਰ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਜੇ ਬਾਦਲਕੇ ਸਿੱਖ ਰਾਜ ਦੀ ਸਥਾਪਨਾ ਲਈ ਸੱਚਮੁਚ ਦਿਲੋਂ ਸੰਜੀਦਾ ਹਨ ਤਾਂ ਪਹਿਲਾਂ ਵਿਧਾਨ ਸਭਾ ਵਿਚ ਇਸਦੇ ਹੱਕ ਵਿੱਚ ਮਤਾ ਪੇਸ਼ ਕਰਨ। ਉਕਤ ਆਗੂਆਂ ਨੇ ਕਿਹਾ ਕਿ ਸਿੱਖ ਰਾਜ ਲਈ ਜਾਨਾਂ ਕੁਰਬਾਨ ਕਰਨ ਵਾਲਿਆਂ ਦੇ ਰੁਲ ਰਹੇ ਯਤੀਮ ਪਰਿਵਾਰ ਵੀ ਬਾਦਲਕਿਆਂ ਦੀ ਨਜ਼ਰ ਵਿਚ ਦੇਸ਼-ਧ੍ਰੋਹੀ ਹਨ। ਇਹੀ ਕਾਰਨ ਹੈ ਬਾਦਲ ਸਰਕਾਰ ਨੇ ਇਨਾਂ ਬੇਸਹਾਰਾ ਪਰਿਵਾਰਾਂ ਦੀ ਮਦਦ ਕਰਨ ਦੇ ਦੋਸ਼ ਵਿਚ ਭਾਈ ਦਲਜੀਤ ਸਿੰਘ ਬਿੱਟੂ ਤੇ ਉਨਾਂ ਦੇ ਸਾਥੀਆਂ ਨੂੰ ‘ਦੇਸ਼-ਧ੍ਰੋਹ’ ਦੇ ਕੇਸ ਪਾ ਕੇ ਜੇਲਾਂ ’ਚ ਡੱਕ ਦਿੱਤਾ ਹੈ। ਉਨਾਂ ਕਿਹਾ ਕਿ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਸੁਮੇਧ ਸੈਣੀ ਵਰਗੇ ਪੁਲਿਸ ਅਫਸਰ ਬਾਦਲ ਸਰਕਾਰ ਦੇ ਚਹੇਤੇ ਹਨ ਤੇ ਸੈਣੀ ਦਾ ਕੇਸ ਵੀ ਬਾਦਲ ਸਰਕਾਰ ਖੁਦ ਸੁਪਰੀਮ ਕੋਰਟ ਵਿੱਚ ਲੜ ਰਹੀ ਹੈ। ਉਨਾਂ ਕਿਹਾ ਕਿ ਛੱਤੀ ਸਿੰਘਪੁਰਾ ਦੇ ਕਤਲੇਆਮ ਦੀ ਗੱਲ ਕਰਕੇ ਬਾਦਲਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਕਿਉਂਕਿ ਜਦੋਂ ਇਹ ਕਤਲੇਅਮ ਹੋਇਆ ਤਾਂ ਉਦੋਂ ਕੇਂਦਰ ਵਿਚ ਇਨਾਂ ਦੀ ਭਾਈਵਾਲ ਭਾਜਪਾ ਦੀ ਸਰਕਾਰ ਹੀ ਸੀ ਤੇ ਇਨਾ ਲੋਕਾਂ ’ਤੇ ਹੀ ਇਸ ਕਤਲੇਆਮ ਦੇ ਦੋਸ਼ ਲੱਗ ਰਹੇ ਹਨ। ਜੰਮੂ ਕਸਮੀਰ ਦੇ ਸਾਬਕਾ ਮੁੱਖ ਮੰਤਰੀ ਜਨਾਬ ਫਾਰੂਕ ਅਬਦੁਲਾ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਹੀ ਇਸ ਕਤਲੇਆਮ ਦੀ ਜਾਂਚ ਰੋਕ ਦਿੱਤੀ ਸੀ।

———————————————————————————————–

ਪਰਿਵਾਰ ਨਿਯੋਜਨ ਸਬੰਧੀ ਬਲਾਕ ਪੱਧਰੀ ਵਰਕਸ਼ਾਪ
ਬਸੀ ਪਠਾਣਾ, 28 ਅਗਸਤ (ਜਗਦੇਵ )
:
 ਸਿਵਲ ਸਰਜਨ ਫਤਹਿਗੜ• ਸਾਹਿਬ ਡਾ. ਰੀਨਾ ਸੰਧੂ ਦੇ ਦਿਸਾ ਨਿਰਦੇਸਾ ਅਨੁਸਾਰ ਡਾ. ਤਰਸੇਮ ਲਾਲ ਮੱਟੂ ਸੀਨੀਅਰ ਮੈਡੀਕਲ ਅਫਸਰ ਇੰ:, ਪੀ ਨੰਦਪੁਰ ਕਲੌੜ ਦੀ ਪ੍ਰਧਾਨਗੀ ਹੇਠ ਪ੍ਰੀਵਾਰ ਨਿਯੋਜਨ ਸਬੰਧੀ ਐਡਵੋਕੇਸੀ ਵਰਕਸਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਡਾ: ਬ੍ਰਿਜ ਲਾਲ ਨੇ ਪ੍ਰੀਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਤਰੀਕੀਆ ਬਾਰੇ ਜਿਸ ਵਿਚ, ਗਭਰ ਨਿਰੋਧਕ ਗੋਲੀਆਂ, ਕਾਪਰਟੀ ਦੱਸ ਸਾਲਾਂ ਵਾਲੀ, ਔਰਤਾਂ ਦੀ ਨੱਲਬੰਦੀ, ਮਰਦਾ ਦੀ ਨਸਬੰਦੀ (ਚੀਰਾ ਰਹਿਤ ਅਪ੍ਰੇਸ਼ਨ) ਆਦਿ ਵਿਸ਼ਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ ਗਈ। ਇਸ ਵਰਕਸ਼ਾਪ ਵਿਚ ਸ੍ਰੀ ਗੁਰਦੀਪ ਸਿੰਘ ਬੀ ਨੇ ਪ੍ਰੀਵਾਰ ਨਿਯੋਜਨ ਦੇ ਅਪ੍ਰੇਸ਼ਨ ਕਰਵਾਉਣ ਤੇ ਸਰਕਾਰ ਵਲੋਂ ਦਿਤੀ ਜਾਂਦੀ ਵਿੱਤੀ ਸਹਾਇਤਾ ਬਾਰੇ ਚਾਨਣਾ ਪਾਇਆ ਅਤੇ ਡਾ: ਜਸਵੀਰ ਕੌਰ ਨੇ ਦੱਸ ਸਾਲਾਂ ਦੀ ਕਾਪਰਟੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ। ਇਸ ਸਮੇਂ ਸਿਹਤ ਵਿਭਾਗ ਦੇ ਕਰਮਚਾਰੀ ਆਸ਼ਾ ਵਰਕਰ, ਔਰਤਾਂ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

——————————————————————————————————————-
ਦੀ ਚਮਾਰ ਮਹਾਂ ਸਭਾ ਮੰਗਾਂ ਪ੍ਰਤੀ ਭਲਕੇ ਪੰਜਾਬ ਭਰ ਦੇ ਡੀ.ਸੀ. ਮੰਗ ਪੱਤਰ ਸੋਪੇਗੀ : ਸੁਹਾਗਹੇੜੀ

ਫ਼ਤਿਹਗੜ• ਸਾਹਿਬ, 28 ਅਗਸਤ (ਜਗਦੇਵ )
:ਦੀ ਚਾਮਾਰ ਮਹਾਂ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਮੁੱਖ ਸਿੰਘ ਸੁਹਾਗਹੇੜੀ ਨੇ ਦੱਸਿਆ ਕਿ ਪੰਜਾਬ ਦੇ ਸਮੁੱਚੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਕਾਨੂੰਨ ਮੰਤਰੀ ਦੇ ਨਾਮ ਰਿਜਰਵੇਸ਼ਨ ਦੇ ਮੁੱਦੇ ਨੂੰ ਲੈ ਕੇ ਮੰਗ ਪੱਤਰ ਮਿਤੀ 30 ਅਗਸਤ ਨੂੰ ਦਿੱਤੇ ਜਾਣਗੇ। ਉਨਾਂ ਕਿਹਾ ਕਿ ਦੀ ਚਮਾਰ ਮਹਾਂ ਸਭਾ, ਚਮਾਰ ਭਾਈਚਾਰੇ ਦੇ ਹੱਕਾਂ ਲਈ ਹਮੇਸ਼ਾਂ ਤੱਤਪਰ ਰਹੇਗੀ।


ਰਾਹੁਲ ਗਾਂਧੀ ਝੂਠੇ ਦਿਲਾਸਿਆਂ ਰਾਂਹੀ ਨੌਜਵਾਨਾਂ ਨੂੰ ਭਰਮਾ ਰਿਹਾ ਹੈ – ਬੱਬੀ ਬਾਦਲ

          ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਗਸਤ (  Gill ) –

babi-badal

 ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵੱਲੋਂ ਅੱਜ ਕੁਰੂਕਸ਼ੇਤਰ ’ਚ ਨੌਜਵਾਨਾਂ ਨੂੰ ਰਾਜਨੀਤੀ ’ਚ ਆਉਣ ਦੇ ਦਿੱਤੇ ਗਏ ਸੱਦੇ ਤੇ ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਕੌਮੀ ਜਨਰਲ ਸਕੱਤਰ ਸ. ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਪ੍ਰਤੀਕਿਆ ਜ਼ਾਹਰ ਕਰਦਿਆਂ ਕਿਹਾ ਹੈ ਕਿ ਰਾਹੁਲ ਗਾਂਧੀ ਨੌਜਵਾਨਾਂ ਲਈ ਕੁੱਝ ਠੋਸ ਕਰਨ ਦੀ ਬਜਾਇ ਕੇਵਲ ਝੂਠੇ ਦਿਲਾਸਿਆਂ ਰਾਂਹੀ ਨੌਜਵਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  ਅੱਜ ਆਪਣੇ ਜਨਮ ਦੇ ਦਿਨ ਦੇ ਦੂਜੇ ਦਿਨ ਅੰਬ ਸਾਹਿਬ ਕਲੋਨੀ ਜਗਤਪੁਰਾ ਵਿਖੇ ਗਰੀਬ ਬੱਚਿਆਂ ਨੂੰ ਫਲ ਵੰਡਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਸ਼੍ਰੀ ਬੱਬੀ ਬਾਦਲ ਨੇ ਕਿਹਾ ਗਾਂਧੀ ਪਰਿਵਾਰ ਨੇ ਰਾਜਨੀਤੀ ਨੂੰ ਸਮਾਜ ਦੀ ਸੇਵਾ ਦੀ ਥਾਂ ਲੋਭ–ਲਾਲਚ ਦੇ ਧੰਦੇ ਵਜ਼ੋ ਵਰਤਿਆ ਹੈ ਤੇ ਗਰੀਬ ਪਰਿਵਾਰਾਂ ਲਈ ਕੁੱਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ’ਤੇ ¦ਮਾ ਸਮਾਂ ਰਾਜ ਕਰਨ ਵਾਲੇ ਗਾਂਧੀ ਪਰਿਵਾਰ ਨੇ ਅੱਜ ਤੱਕ ਨੌਜਵਾਨਾਂ ਨੂੰ ਤਾਂ ਕੀ ਕੁੱਝ ਚੰਨ ਕੁ ਸ਼ਾਹੀ ਪਰਿਵਾਰਾਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਸਿਆਸਤ ’ਚ ਅੱਗੇ ਨਹੀਂ ਆਉਣ ਦਿੱਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤੀ ਪਰਿਵਾਰਾਂ ਦੇ ਬਹੁਤ ਸਾਰੇ ਪਰਿਵਾਰਾਂ ਦੇ ਨੌਜਵਾਨਾਂ ਕੋਲ ਕੌਮੀ ਮੁਕਤੀ ਲਹਿਰ ਦੇ ਆਦਰਸ਼ਾਂ ਅਤੇ ਸੰਘਰਸ਼ਾਂ ਦਾ ਤਜਰਬਾ ਸੀ ਤੇ ਉਨ੍ਹਾਂ ਕੋਲ ਆਜ਼ਾਦ ਮੁਲਕ ਉਸਾਰਨ ਦਾ ਆਦਰਸ਼ ਵੀ ਸੀ ਪਰ ਉਦੋਂ ਗਾਂਧੀ ਤੇ ਕੁਝ ਹੋਰ ਪਰਿਵਾਰਾਂ ਤੋਂ ਇਲਾਵਾ ਭਾਰਤੀ ਸਿਆਸਤ ’ਚ ਹੋਰ ਕਿਸੇ ਨੂੰ ਭਾਗੀਦਾਰ ਹੀ ਨਹੀਂ ਬਣਾਇਆ ਗਿਆ ਜਿਸ ਕਾਰਨ ਸ਼ਹੀਦਾਂ ਦੇ ਸੁਪਨਿਆ ਵਾਲੇ ਭਾਰਤ ਦਾ ਅੱਜ ਤੱਕ ਨਿਰਮਾਣ ਨਹੀਂ ਹੋ ਸਕਿਆ। ਸ਼੍ਰੀ ਬੱਬੀ ਬਾਦਲ ਨੇ ਕਿਹਾ ਕਿ ਜੇਕਰ ਗਾਂਧੀ ਪਰਿਵਾਰ ਸ਼ੁਰੂ ਤੋਂ ਹੀ ਦੇਸ਼ ਦੇ ਅਮ ਤੇ ਸਧਾਰਨ ਪਰਿਵਾਰਾਂ ਦੇ ਨੌਜਵਾਨਾਂ ਨੂੰ ਸਿਆਸਤ ’ਚ ਭਾਗੀਦਾਰ ਬਣਾ ਲੈਂਦਾ ਤਾਂ ਦੇਸ਼ ਦੇ ਨੌਜਵਾਨਾਂ ਦੀ ਹਾਲਤ ਅੱਜ ਇੰਨੀ ਪਤਲੀ ਨਾ ਹੁੰਦੀ, ਕਿ ਉਨ੍ਹਾਂ ਨੂੰ ਆਪਣਾ ਦੇਸ਼ ਛੱਡ ਕੇ ਰੋਜੀ ਰੋਟੀ ਲਈ ਬਾਹਰਲੇ ਮੁਲਕਾਂ ਨੂੰ ਜਾਣਾ ਪੈਂਦਾ। ਨੌਜਵਾਨ ਅਕਾਲੀ ਆਗੂ ਨੇ ਕਿਹਾ ਕਿ ਨੌਜਵਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਬੇਰੁਜ਼ਗਾਰੀ ਦੁਆਲੇ ਘੁੰਮਦੀਆਂ ਹਨ, ਇਸ ਲਈ ਭਾਰਤ ਸਰਕਾਰ ਨੂੰ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗਾਂਧੀ ਪਰਿਵਾਰ ਦੇ ਲਾਰਿਆਂ ’ਚ ਨਾ ਆਉਣ ਤੇ ਆਪਣੇ ਚੁਣੌਤੀਆਂ ਭਰੇ ਭਵਿੱਖ ਨੂੰ ਸਵੀਕਾਰਦੇ ਹੋਏ ਜਥੇਬੰਦ ਹੋ ਕੇ ਸੁਚੱਜੇ ਢੰਗ ਨਾਲ ਸੋਨੇ ਦੀ ਚਿੜੀ ਅਖਵਾਉਂਣ ਵਾਲੇ ਭਾਰਤ ਨੂੰ ਕੰਗਾਲ ਕਰਨ ਵਾਲੀਆਂ ਸ਼ਕਤੀਆਂ ਖਿਲਾਫ਼ ਸੰਘਰਸ਼ ਕਰਨ।  ਇਸ ਸਮੇਂ ਉਨ੍ਹਾਂ ਦੇ ਨਾਲ ਗਿਰਧਾਰੀ ਲਾਲ ਪ੍ਰਧਾਨ ਅੰਬ ਸਾਹਿਬ ਕਲੋਨੀ, ਕ੍ਰਿਸ਼ਨਪਾਲ ਪ੍ਰਧਾਨ ਬੰਤ ਲੇਬਰ ਕਲੋਨੀ, ਵਿੱਦਿਆ ਰਾਮ ਪ੍ਰਧਾਨ ਮੰਦਿਰ ਕਮੇਟੀ, ਗੁਰਵਿੰਦਰ ਸਿੰਘ ਸਨੀ ਸੀਨੀਅਰ ਮੀਤ ਪ੍ਰਧਾਨ ਵਪਾਰ ਮੰਡਲ ਮੁਹਾਲੀ, ਯੋਧਵੀਰ ਸਿੰਘ ਸ਼ੇਰਗਿੱਲ ਅਤੇ ਬਹੁਤ ਕਲੋਨੀ ਦੇ ਵਸਨੀਕ ਤੇ ਬੱਚੇ ਹਾਜ਼ਰ ਸਨ।


ਮੁਫ਼ਤ ਨਸ਼ਾ ਛੁਡਾਊ ਕੈਂਪ ਦੌਰਾਨ ਲੱਡਾ ਕੋਠੀ ਵਿਖੇ ਤਾਇਨਾਤ 7 ਪੁਲਸ ਮੁਲਾਜ਼ਮਾ ਨੂੰ ਨਸ਼ਾ ਮੁਕਤ ਕਰ ਵਿਖਾਇਆ

ਤਪਾ ਮੰਡੀ, 27 ਅਗਸਤ (ਮਾਰਕੰਡਾ) –

n
 ਡਾ.ਗੁਰਮੇਲ ਸਿੰਘ ਵਿਰਕ ਨੇ ਆਪਣੇ ਮੁਫ਼ਤ ਨਸ਼ਾ ਛੁਡਾਊ ਕੈਂਪ ਦੌਰਾਨ ਲੱਡਾ ਕੋਠੀ ਵਿਖੇ ਤਾਇਨਾਤ 7 ਪੁਲਸ ਮੁਲਾਜ਼ਮਾ ਨੂੰ ਨਸ਼ਾ ਮੁਕਤ ਕਰ ਵਿਖਾਇਆ, ਜਿਹੜੇ ਸ਼ਰਾਬ, ਭੁੱਕੀ ਅਤੇ ਹੋਰਨਾ ਨਸ਼ੀਲੇ ਪਦਾਰਥਾਂ ਨਾਲ ਰੱਜੇ ਰਹਿੰਦੇ ਸੀ। ਡਾ. ਗੁਰਮੇਲ ਸਿੰਘ ਵਿਰਕ ਨੇ ਇਸ ਤੋਂ ਪਹਿਲਾਂ ਪੰਜਾਬ ਪੁਲਸ ਦੇ ਇੱਕ ਡੀ.ਐਸ.ਪੀ.ਦਾ ਵੀ ਸ਼ਰਾਬ ਤੋਂ ਖਹਿੜਾ ਛੁਡਵਾਇਆ ਜੋ ਰੋਜ਼ਾਨਾ ਵੱਡੀ ਮਾਤਰਾ ਵਿਚ ਸ਼ਰਾਬ ਪੀਣ ਦਾ ਆਦੀ ਸੀ।          ਸੈਕਿੰਡ ਆਈ .ਆਰ.ਪੀ.ਕੇ. ਲੱਡਾ ਕੋਠੀ ਦੇ 7 ਨੌਜੁਆਨਾਂ  ਸੁਰਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਪਿੰਡ ਨਥਾਲਾ ਜਿਲਾ ਹੁਸ਼ਿਆਰਪੁਰ ਉਮਰ 39 ਸਾਲ ਜੋ ਪਿਛਲੇ ਪੰਜ ਸਾਲਾਂ ਤੋਂ ਰੋਜ਼ਾਨਾ ਸ਼ਰਾਬ ਪੀਣ ਦਾ ਆਦੀ ਸੀ ਉਹ ਸ਼ਰਾਬ ਪੀਕੇ ਅਕਸਰ ਟੱਲੀ ਹੋ ਜਾਦਾ ਅਤੇ ਆਪਣੀਆਂ ਜਿੰਮੇਵਾਰੀਆਂ ਨੂੰ ਭੁੱਲ ਜਾਂਦਾ, ਭੂਪਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਫੌਜੀ ਪਿੰਡ ਪੱਖੋਕਲਾਂ ਤਹਿਸੀਲ ਤਪਾ ਉਮਰ 28 ਸਾਲ ਵੀ ਚੱਤੋ ਪਹਿਰ ਸ਼ਰਾਬ ਪੀਂਦਾ ਸੀ । ਘਰ ਦੇ ਅਤੇ ਇਸਦੇ ਸਾਥੀ ਬਹੁਤ ਵਰਜ਼ਦੇ ਪਰ ਸ਼ਰਾਬ ਇਸਦੀ ਪੀਣਾ ਇਸਦੀ ਮਜ਼ਬੂਰੀ ਬਣ ਗਈ ਸੀ। ਪਵਨ ਕੁਮਾਰ ਪੁੱਤਰ ਕਿਦਾਰ ਨਾਥ ਨਿਵਾਸੀ ਸੰਗਰੂਰ ਵੀ ਪਿਛਲੇ 10 ਸਾਲਾਂ ਤੋਂ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲਾਂ ਦੀ ਵਰਤੋ ਕਰਦਾ ਸੀ, ਇਹ ਲਾਹਨਤ ਇਸਤੇ ਇੰਨੀ ਭਾਰੀ ਹੋ ਚੁੱਕੀ ਸੀ ਕਿ ਚਾਹੁੰਦਾ ਹੋਇਆ ਵੀ ਇਹ ਨਸ਼ਾ ਨਹੀਂ ਸੀ ਸਕਦਾ ਅਤੇ ਇਹ ਸ਼ਾਮ ਨੂੰ ਰੋਜ ਦਾਰੂ ਵੀ ਪੀਂਦਾ ਸੀ। ਸੰਦੀਪ ਕੁਮਾਰ ਪੁੱਤਰ ਰਾਮ ਚੰਦ ਪਿੰਡ ਜੋਧਪੁਰ ਪਾਖ਼ਰ ਜਿਲਾ ਬਠਿੰਡਾ ਉਮਰ 25 ਸਾਲ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਸ਼ਰਾਬ ਪੀਂਦਾ ਸੀ, ਸ਼ਰਾਬ ਉਸਦੀ ਆਦਤ ਬਣ ਗਈ ਸੀ।  ਦਲਬਾਰਾ ਸਿੰਘ ਪੁੱਤਰ ਫੌਜਾ ਸਿੰਘ ਪਿੰਡ ਸੰਤਾ ਵਾਲੀ ਜਿਲਾ ਸਿਰਸਾ ਉਮਰ 41 ਸਾਲ ਵੀ ਪਿਛਲੇ 12 ਸਾਲਾਂ ਤੋਂ ਸ਼ਰਾਬ ਅਤੇ ਭੁੱਕੀ ਖ਼ਾਂਦਾ ਆ ਰਿਹਾ ਸੀ। ਇਸਨੇ ਦੱਸਿਆ ਕਿ ਉਹ ਮਹੀਨੇ ਵਿਚ ਉਹ 1 ਕਿਲੋ ਭੁੱਕੀ ਅਤੇ ਦੋ ਡੱਬੇ ਸ਼ਰਾਬ ਦੇ ਪੀ ਜਾਂਦਾ ਸੀ। ਨਸ਼ਈ ਰਹਿਣ ਕਾਰਨ ਉਹ ਪੂਰੀ ਡਿਊਟੀ ਵੀ ਨਹੀਂ ਸੀ ਦੇ ਸਕਦਾ।  ਸੰਤੋਖ ਸਿੰਘ ਪੁੱਤਰ ਗੁਰਨਾਮ ਸਿੰਘ ਉਮਰ 35 ਸਾਲ ਅਤੇ ਬਲਜਿੰਦਰ ਸਿੰਘ ਪੁੱਤਰ ਨੱਛਤਰ ਸਿੰਘ ਪਿੰਡ ਨਾਰੋਮਾਜ਼ਰਾ ਜਿਲਾ ਸੰਗਰੂਰ ਹਨ ਜੋ ਬੀਤੇ 8–10 ਸਾਲਾਂ ਤੋਂ ਰੋਜ਼ਾਨਾ ਸ਼ਰਾਬ ਅਤੇ ਹੋਰਨਾ ਨਸ਼ੀਲੀਆਂ ਵਸਤੂਆਂ ਦੀ ਵਰਤੋ ਕਰਦੇ ਸੀ ਅਤੇ ਆਪਣੀ ਡਿਊਟੀ ਵੀ ਸਹੀ ਤਰੀਕੇ ਨਾਲ ਨਿਭਾ ਨਹੀਂ ਸਨ ਸਕਦੇ।           ਕਤ ਪੁਲਸ ਮੁਲਾਜ਼ਮਾ ਨੇ ਦੱਸਿਆ ਕਿ ਸ਼ਰਾਬ, ਭੁੱਕੀ ਅਤੇ ਨਸ਼ੇ ਦੀਆਂ ਗੋਲੀਆਂ ਆਦਿ ਉੱਨਾਂ• ਨੂੰ ਮੁਫ਼ਤ ਵਿਚ ਹੀ ਮਿਲ ਜਾਂਦੀਆ ਸਨ, ਜਿਸ ਕਾਰਨ ਉਨਾਂ ਨੂੰ ਨਸ਼ੇ ਦੀ ਬਾਦੀ ਪੈ ਗਈ। ਹੁਣ ਡਾਕਟਰ ਗੁਰਮੇਲ ਸਿੰਘ ਦੇ ਨਸ਼ਾ ਛੂਡਾਊ ਕੈਂਪ ਵਿੱਚ ਆਕੇ ਉਨਾਂ ਦਾ ਅਜਿਹਾ ਇਲਾਜ ਹੋਇਆ ਕਿ ਦਾਰ ਅਤੇ ਨਸ਼ਿਆਂ ਤੋਂ ਉਨਾਂ ਦਾ ਮੂੰਹ ਮੁੜ ਗਿਆ।        ਡਾ.ਗੁਰਮੇਲ ਸਿੰਘ ਇੱਕ ਦਿਨ ਸੈਕਿੰਡ ਬਟਾਲੀਅਨ ਆਈ.ਆਰ.ਪੀ.ਲੱਡਾ ਕੋਠੀ ਵਿਖੇ ਪੁਲਸ ਦੇ ਜਵਾਨਾਂ ਨੂੰ ਨਸ਼ਾ ਵਿਰੋਧੀ ਮੂਹਿੰਮ ਤਹਿਤ ਉੱਥੋਂ ਦੇ ਮੁਲਾਜ਼ਮਾ ਦਾ ਮੈਡੀਕਲ ਚੈਕਅਪ ਕਰਨ ਪੁੱਜੇ । ਆਪਣੇ ਭਾਸ਼ਣ  ਉਪਰੰਤ ਜਦੋਂ ਉਨਾਂ ਬਟਾਲੀਅਨ ਦੇ ਜਵਾਨਾਂ ਦਾ ਮੈਡੀਕਲ ਜਾਂਚ ਕੀਤੀ ਤਾਂ ਵਧੇਰੇ ਮੁਲਾਜ਼ਮ ਨਸ਼ੇੜੀ ਪਾਏ ਗਏ। ਬਟਾਲੀਅਨ ਦੇ ਮੁਖ਼ੀ ਵੀ ਇਹ ਜਾਣਕੇ ਚਿੰਤਾਤੁਰ ਹੋਏ। ਡਾ.ਗੁਰਮੇਲ ਸਿੰਘ ਵਿਰਕ ਨੇ ਭਰੋਸਾ ਦਿਵਾਇਆ ਕਿ ਤੁਸੀਂ ਕੁੱਝ ਨਸ਼ੇੜੀਆਂ ਨੂੰ ਮੇਰੇ ‘ ਪੰਜਾਬ ਯੋਗਾ ਟ੍ਰੈਨਿੰਗ ਨੈਚਰੋਪੈਥੀ ਹਸਪਤਾਲ’ ਭਦੌੜ ਵਿਖੇ ਭੇਜੋ ਤਾਂ ਉਨਾਂ ਦਾ ਕੁਦਰਤੀ ਇਲਾਜ ਪ੍ਰਣਾਲੀ ਨਾਲ ਵਿਸ਼ੇਸ਼ ਕੈਂਪ ਦੇ ਦੌਰਾਨ ਬਿਨਾਂ ਕਿਸੇ ਦਵਾਈ ਦਿੱਤੀਆਂ  ਨਸ਼ੇ ਤੋਂ ਮੋਹ ਭੰਗ ਹੋ ਜਾਵੇਗਾ।  ਇੰਨਾਂ ਸੱਤੇ ਨੌਜਵਾਨਾਂ ਨੇ ਦੱਸਿਆ ਕਿ ਉਹ ਛੁਡਾਊ ਕੈਂਪ ਵਿਖੇ 15–16 ਦਿਨ ਤੋਂ ਜ਼ੇਰੇ ਇਲਾਜ ਹਨ ਅਤੇ ਸਾਡਾ ਇਲਾਜ ਹਵਾ, ਪਾਣੀ, ਅੱਗ , ਮਿੱਟੀ ਅਤੇ ਸੂਰਜ ਕਿਰਨਾਂ ਅਤੇ ਯੋਗਾ ਰਾਂਹੀ ਕੀਤਾ ਜਾ ਰਿਹਾ ਹੈ । ਹੁਣ ਸਾਡੇ ਵਿਚ ਦਾਰੂ ਅਤੇ ਹੋਰ ਨਸ਼ੀਲੇ ਪਦਾਰਥ ਦੇ ਸੇਵਨ ਦੀ ਇੱਛਾ ਹੀ ਮਰ ਗਈ ਹੈ।
                 ਹੁਣ ਇਹ ਪੁਲਸ ਮੁਲਾਜ਼ਮ ਖੁਸ਼ ਨਜ਼ਰ ਆ ਰਹੇ ਹਨ। ਡਾ.ਗੁਰਮੇਲ ਸਿੰਘ ਵਿਰਕ ਨੇ ਦੱਸਿਆ ਕਿ ਜਿਲਾ ਬਰਨਾਲਾ ਅਤੇ ਸੰਗਰੂਰ ਦੇ ਪੁਲਸ ਅਧਿਕਾਰੀਆਂ ਦੀ ਹਾਜ਼ਰੀ ਵਿਚ 28 ਅਗਸਤ ਨੂੰ ਨੈਣੇਵਾਲ ਸੜ•ਕ ’ਤੇ ਸਥਿਤ ਆਪਣੇ ਵਿਰਕ ਫਾਰਮ ਵਿਖੇ ਇੰਨਾਂ ਨੂੰ ਲੋਕਾਂ ਦੇ ਰੂਬਰੂ ਕੀਤਾ ਜਾਵੇਗਾ ਤਾਂ ਜੋ ਹੋਰ ਨਸ਼ੇੜੀ ਵੀ ਪ੍ਰੇਰਨਾ ਲੈਕੇ ਕੁਦਰਤੀ ਇਲਾਜ ਪ੍ਰਣਾਲੀ ਦਾ ਲਾਹਾ ਤੱਕ ਸਕਣ ਅਤੇ ਸਮਾਜ ਨਸ਼ਾ ਮੁਕਤ ਹੋ ਸਕੇ।

 


Previous News

  • 03/09/2010
  • 02/09/2010
  • 01/09/2010
  • 30/08/2010
  • 29/08/2010
  • 28/08/2010
  • 27/08/2010
  • 26/08/2010
  • 25/08/2010
  • 24/08/2010
  • 23/08/2010
  • 22/08/2010
  • 20/08/2010
  • 19/08/2010
  • 18/08/2010