ਸੰਤ ਬਾਬਾ ਅਜੀਤ ਸਿਘ ਜੀ ਹੰਸਾਲੀ
ਸੰਤ ਬਾਬਾ ਅਜੀਤ ਸਿਘ ਜੀ ਹੰਸਾਲੀ ਵਾਲਿਆਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਅਸੀਂ ਯੂਰਪ ਵਿੱਚ ਪੰਜਾਬੀ ਅਖਬਾਰ ਨੂੰ ਸ਼ੁਰੂ ਕਰਨ ਜਾ ਰਹੇ ਹਾਂ । ਇਹ ਮਹਾਂਪੁਰਖਾਂ ਦੀ ਕਿਰਪਾ ਹੀ ਹੈ ਕਿ ਵਤਨੋਂ ਪਾਰ ਚੰਗੇ ਲੋਕਾਂ ਦਾ ਸਾਥ ਮਿਲਿਆ ਤੇ ਉਨ੍ਹਾਂ ਦੇ ਉੱਦਮ ਸਦਕਾ ਇਸ ਅਖਵਾਰ ਨੂੰ ਸ਼ੁਰੂ ਕੀਤਾ ਗਿਆ । ਸਾਡੀ ਵੀ ਇਹੀ ਕੋਸ਼ਿਸ਼ ਹੋਵੇਗੀ ਕਿ ਇਸ ਅਖਵਾਰ ਰਾਹੀਂ ਸੱਚ ਨੂੰ ਛਾਪਿਆ ਜਾ ਸਕੇ ਤਾਂ ਜੋ ਸਾਡੀ ਖਬਰ ਨਾਲ ਹਰ ਵਰਗ ਨੂੰ ਸਹੀ ਸੇਧ ਮਿਲ ਸਕੇ । ਨਾਂ ਕਿਸੇ ਨਾਲ ਕੋਈ ਭੇਦ ਭਾਵ । ਇਹ ਮੈਂਨੂੰ ਬੜੀ ਖੁਸ਼ੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀਰ ਚੰਗੇ ਕੰਮ ਕਰਨ ਵਿੱਚ ਲੱਗੇ ਹੋਏ ਹਨ । ਯੂਰਪ ਵਿੱਚ ਪੰਜਾਬੀ ਅਖਵਾਰ ਸ਼ੁਰੂ ਕਰਨ ਦਾ ਜੋ ਉਪਰਾਲਾ ਸ੍ਰੀ ਅਨਿੱਲ ਸ਼ਰਮਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਕੀਤਾ ਹੈ । ਸ਼ਲਾਘਾ ਯੋਗ ਹੈ । ਅਸੀਂ ਇਨ੍ਹਾਂ ਤੋਂ ਆਸ ਕਰਦੇ ਹਾਂ ਕਿ ਇਹ ਆਪਣੇ ਇੰਟਰਨੈੱਟ ਦੇ ਅਖਵਾਰ ਰਾਹੀਂ ਪੰਜਾਬ ਸਰਕਾਰ ਦੀਆਂ ਚੰਗੀਆਂ ਕਾਰਗੁਜਾਰੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਗੇ । ਅਸੀਂ ਇੱਕ ਵਾਰ ਫਿਰ ਇਨ੍ਹਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ।

ਫੋਰਟਿਸ ਵਿਚ ਕਰਵਾਏ ਸਹਾਇਕ ਪ੍ਰੋਗਰਾਮ ਵਿਚ 60 ਤੋਂ ਜਿਆਦਾ ਲੋਕਾਂ ਨੇ ਲਿਆ ਹਿੱਸਾ
ਮੋਹਾਲੀ,ਜਨਵਰੀ 16, 2009:-ਕੁਲਵੰਤ ਗਿੱਲ,ਸ਼ਾਨਤੀ ਭਨੋਟ



ਫੋਰਟਿਸ ਹਸਪਤਾਲ ਮੋਹਾਲੀ ਦੇ ਅਡੀਟੋਰਿਅਮ ਵਿਚ ਡਾਇਲਸਿਸ ਗਰੁਪ ਆਫ ਫੋਰਟਿਸ ਵਲੋਂ ਇਕ
ਐਜੁਕੇਸ਼ਨ ਭਰਭੂਰ ਇੰਫੇਕਸ਼ਨ ਕੰਟਰੋਲ ਉਪਰ ਅਧਾਰਿਤ ਇਕ ਸਹਾਇਕ ਪ੍ਰੋਗਰਾਮ ਕਰਵਾਇਆ
ਗਿਆ। ਜਿਸ ਵਿਚ ਲਗਭਗ 60 ਤੋਂ ਵਧ ਮਰੀਜਾਂ ਅਤੇ ਉਨਾਂ ਦੇ ਰਿਸ਼ਤੇਦਾਰਾਂ ਨੇ ਇਸ
ਪ੍ਰੋਗਰਾਮ ਵਿਚ ਭਾਗ ਲਿਆ ਤੇ ਨਾਲ ਹੀ ਲੋਹੜੀ ਵੀ ਮਨਾਈ ।ਆਪਣੇ ਸੁਆਗਤੀ ਭਾਸ਼ਣ ਵਿਚ
ਡਾ.ਪੀ.ਕੇ.ਪਰਾਸ਼ਰ ਕੰਨਸਲਟੈਂਟ ਨਿਫਰੋਲੋਜੀ ਫੋਰਟਿਸ ਹਸਪਤਾਲ ਮੋਹਾਲੀ ਨੇ ਮਰੀਜਾਂ
ਨੂੰ ਆਪਣੇ ਆਪ ਨੂੰ ਤੰਦਰੂਸਤ ਰਖਣ ਲਈ ਅਤੇ ਇੰਨਫੇਕਸਨ ਤੋਂ ਬਚਣ ਲਈ ਟਿਪਸ ਦਿਤੇ ।
ਉਨਾਂ ਨੇ ਦਰਸ਼ਕਾਂ ਨੂੰ ਵਿਸ਼ੇਸ਼ ਤੋਰ ਉਪਰ ਡਾਇਲਸਿਸ ਦੇ ਸਰੀਰ ਉਪਰ ਪੈਣ ਵਾਲੇ
ਪ੍ਰਭਾਵਾ ਬਾਰੇ ਕੁਝ ਸਵਾਲਾਂ ਉਪਰ ਵੀ ਸੰਬੋਧਨ ਕੀਤਾ।ਇੰਫੇਕਸ਼ਨ ਵਿਸ਼ੇ ਨੂੰ ਛੁਹਦੇਂ
ਹੋਏ ਫੋਰਟਿਸ ਹਸਪਤਾਲ ਮੋਹਾਲੀ ਦੀਆਂ ਨਰਸਿੰਗ ਦੀਆਂ ਵਿਦਿਆਰਥਣਾ ਨੇ ਇਕ ਬਹੁਤ ਹੀ
ਮਨਮੋਹਕ ਤੇ ਮਨੋਰੰਜਕ ਸਕਿਟ ਪੇਸ਼ ਕੀਤੀ ਜਿਸ ਵਿਚ ਯਮਰਾਜ ਆਪਣੇ ਦੂਤਾਂ ਨੂੰ ਵੱਖ-ਵੱਖ
ਹਸਪਤਾਲਾਂ ਵਿਚ ਇੰਨਫੇਕਸ਼ਨ ਫੈਲਾਉਣ ਲਈ ਭੇਜਦਾ ਹੈ ਅਤੇ ਉਨਾਂ ਨੂੰ ਇਸ ਵਿਚ ਮਿਲੀ
ਸਫਲਤਾ ਦੇ ਬਾਰੇ ਵਿਚ ਹਰ ਰੋਜ ਰਿਪੋਰਟ ਮੰਗਦਾ ਹੈ । ਜਿਵੇਂ ਹੀ ਦੂਤ ਫੋਰਟਿਸ
ਹਸਪਤਾਲ ਵਿਚ ਪਹੁੰਚਦਾ ਹੈ ਤਾਂ ਉਥੇ ਉਹ ਡਾਕਟਰਾਂ ਦੀ ਸੰਭਾਲ ਅਤੇ ਹਸਪਤਾਲ ਦੇ
ਉਪਕਰਨ ਅਤੇ ਸਫਾਈ ਵਿਵਸਥਾ ਦੇਖ ਕੇ ਇੰਨਫੇਕਸ਼ਨ ਫੈਲਾਉਣ ਵਿਚ ਫੇਲ ਹੋ ਜਾਂਦਾ ਹੈ ।
ਨਰਸਿੰਗ ਵਿਦਿਆਰਥਣਾ ਦੁਆਰਾ ਪੇਸ਼ ਕੀਤੀ ਸਕਿਟ ਨੂੰ ਦਰਸ਼ਕਾ ਨੇ ਕਾਫੀ ਤਰੀਫ ਕੀਤੀਇਸੇ
ਦੋਰਾਨ ਇਕ ਚਕਾਚੋਂਦ ਵਾਲਾ ਫੈਸ਼ਨ ਸ਼ੋ ਵੀ ਇੰਨਫੇਕਸ਼ਨ ਕੰਟਰੋਲ ਟੀਮ ਦੁਆਰਾ ਪੇਸ਼ ਕੀਤਾ
ਗਿਆ ਜਿਸ ਮਾਡਲਾਂ ਨੇ ਪ੍ਰੋਟੇਕਟਿਵਿਟੀ ਦਾ ਪ੍ਰਦਰਸ਼ਨ ਕੀਤਾ। ਨਰਸਿੰਗ ਵਿਦਿਆਰਥਣਾ ਨੇ
ਵਰਾਇਟੀ ਸ਼ੋ, ਗੀਤ ਸੰਗੀਤ ਅਤੇ ਨਾਚ ਵੀ ਪੇਸ਼ ਕੀਤਾ ।ਇਸ ਤਰਾਂ ਇਸ ਪ੍ਰੋਗਰਾਮ ਵਿਚ
ਦਰਸ਼ਕਾਂ ਨੇ ਮਨੋਰਜਕ ਤਰੀਕੇ ਨਾਲ ਇੰਫੇਕਸ਼ਨ ਤੋਂ ਬਚਣ ਦੇ ਗੁਣ ਸਿਖੇ।ਮੋਹਾਲੀ ਸਥਿਤ
ਫੋਰਟਿਸ ਹਸਪਤਾਲ ਦੇ ਨਿਰਦੇਸ਼ਕ ਡਾ. ਅਸ਼ੀਸ ਬੈਨਰਜੀ ਦੇ ਅਨੂੰਸਾਰ, ''ਸਹਾਇਕ ਇਕ
ਪ੍ਰਸੰਸਾਯੋਗ ਯਤਨ ਹੈ ਜੋ ਕਿ ਡਾਇਲਸਿਸ ਮਰੀਜਾਂ ਦੇ ਲਈ ਇਕ ਮਦਦ ਹੈ । ਇਸ ਸਮੂਹ
ਦੀਆਂ ਬੈਠਕਾਂ ਮਰੀਜਾਂ ਲਈ ਵਰਦਾਨ ਸਾਬਿਤ ਹੁੰਦੀਆਂ ਹਨ ਜਿਸ ਵਿਚ ਉਨਾਂ ਦੇ ਵਹਿਮਾਂ
ਨੂੰ ਦੂਰ ਕੀਤਾ ਜਾਦਾ ਹੈ ।ਸਾਨੂੰ ਉਮੀਦ ਹੈ ਕਿ ਅਜਿਹੀਆਂ ਬੈਠਕਾਂ ਅਸੀਂ ਨੇੜੇ ਭਵਿਖ
ਵਿਚ ਵੀ ਕਰਦੇ ਰਹਾਂਗੇ ।"
ਸੁਖਬੀਰ ਹੋਣਗੇ ਪੰਜਾਬ ਦੇ ਉੱਪ ਮੁੱਖ ਮੰਤਰੀ
ਜਲੰਧਰ, ਸ਼ੁਕਰਵਾਰ, 16 ਜਨਵਰੀ 2009

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਕਿਹਾ ਕਿ ਸ਼ਿਰੋਮਣੀ ਅਕਾਲੀ
ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਬਨਾਉਣ ਦੇ ਫੈਸਲੇ ਤੋਂ
ਭਾਜਪਾ ਦੇ ਕੇਂਦਰੀ ਆਗੂਆਂ ਨੂੰ ਜਾਣੂੰ ਕਰਾ ਦਿੱਤਾ ਗਿਆ ਹੈ.ਬਾਦਲ ਨੇ ਇੱਥੇ
ਪੱਤਰਕਾਰਾਂ ਨੂੰ ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ ਅਤੇ ਰਾਜਨਾਥ ਸਿੰਘ ਸਮੇਤ ਭਾਜਪਾ
ਦੇ ਸੀਨੀਅਰ ਨੇਤਾਵਾਂ ਨੂੰ ਇਸ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪਾਰਟੀ
ਦੀ ਰਾਜ ਇਕਾਈ ਨੂੰ ਇਹ ਸੁਨੇਹਾ ਅੱਗੇ ਭੇਜਣ ਬਾਰੇ ਕਿਹਾ ਗਿਆ ਹੈ.ਸੁਖਬੀਰ ਦੇ ਉਪ
ਮੁੱਖ ਮੰਤਰੀ ਬਨਣ 'ਤੇ ਸਥਾਨਕ ਮੀਡੀਆ ਵਿਚ ਆਈਆਂ ਖਬਰਾਂ 'ਤੇ ਪੱਤਰਕਾਰਾਂ ਵੱਲੋਂ
ਕੀਤੇ ਗਏ ਸਵਾਲ 'ਤੇ ਬਾਦਲ ਨੇ ਕਿਹਾ ਕਿ ਇਹ ਪਰਿਵਾਰਕ ਮਾਮਲਾ ਹੈ ਅਤੇ ਮੈਂ ਇਸ ਬਾਰੇ
ਜ੍ਜਿਆਦਾ ਕੁੱਝ ਨਹੀਂ ਕਹਿਣਾ ਚਾਹੁੰਦਾ.ਇਹ ਪੁੱਛਣ ਉੱਪਰ ਕਿ ਕੀ ਭਾਜਪਾ ਨੇਤਾ ਅਤੇ
ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ ਨੂੰ ਉੱਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ
ਦਿੱਤਾ ਜਾਵੇਗਾ ਤਾਂ ਬਾਦਲ ਨੇ ਇਸ ਉੱਪਰ ਚੁੱਪੀ ਧਾਰ ਰੱਖੀ ਸੀ.
ਮੇਰੇ ਉਪ ਮੁੱਖ ਮੰਤਰੀ ਬਣਨ ਦੇ ਬਾਰੇ ਵਿਚ ਮੈਂ ਅਜੇ ਕੁੱਝ ਨਹੀਂ ਕਹਾਂਗਾ- ਸ:
ਸੁਖਬੀਰ ਸਿੰਘ ਬਾਦਲ
ਤਪਾ ਮੰਡੀ, 16 ਜਨਵਰੀ (ਨਰੇਸ਼ ਗਰਗ,ਸਮੀਰ ਮਾਰਕੰਡਾ)-

ਫੋਟੋ ਕੈਪਸਿਨ : ਤਪਾ ਨੇੜਲੇ ਪਿੰਡ ਚਾਉਕੇ ਵਿਖੇ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ ਖੇਡ ਮੇਲੇ ਦੋਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ।
ਮੇਰੇ ਉਪ ਮੁੱਖ ਮੰਤਰੀ ਬਣਨ ਦੇ ਬਾਰੇ ਵਿਚ ਮੈਂ ਅਜੇ ਕੁੱਝ ਨਹੀਂ ਕਹਾਂਗਾ, ਇਸ ਦਾ
ਜਵਾਬ ਤੁਹਾਨੂੰ ਜਲਦੀ ਪਤਾ ਚੱਲ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ
ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਚਾਉਕੇ ਵਿਖੇ ਮਾਰਕੀਟ ਕਮੇਟੀ ਮੈਂਬਰ
ਬਲਵੀਰ ਸਿੰਘ ਚਾਉਕੇ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ
ਹੈ ਕਿ ਸਾਲ 2009 ਦੇ ਅੰਤ ਤੱਕ ਹਰ ਨਹਿਰੀ ਟੇਲ ਤੇ ਪਾਣੀ ਪੁੱਜਦਾ ਕਰਨ ਲਈ ਸਰਕਾਰ
ਵਚਨਬੱਧ ਹੈ ਅਤੇ ਇਸ ਪ੍ਰੋਜੈਕਟ ਤੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ। ਸ: ਸੁਖਬੀਰ
ਸਿੰਘ ਬਾਦਲ ਨੇ ਦੱਸਿਆ ਕਿ ਇਸ ਇਲਾਕੇ ਵਿਚ ਨਹਿਰੀ ਪਾਣੀ ਦੀ ਕਿਸਾਨਾ ਨੂੰ ਸਭ ਤੋਂ
ਵੱਡੀ ਸਮੱਸਿਆ ਸੀ ਜਿਸ ਨੂੰ ਸਮੁੱਚੇ ਰੂਪ ਵਿਚ ਹੱਲ ਕੀਤਾ ਜਾ ਰਿਹਾ ਹੈ ਜਿਸ ਨਾਲ
ਕੋਈ ਵੀ ਪਿੰਡ ਨਹਿਰੀ ਪਾਣੀ ਤੋਂ ਵਾਂਝਾ ਨਹੀਂ ਰਹੇਗਾ। ਸ: ਬਾਦਲ ਨੇ ਆਖਿਆ ਕਿ
ਬਿਜਲੀ ਦੀ ਕਿੱਲਤ ਦੂਰ ਕਰਨ ਲਈ ਤਲਵੰਡੀ ਸਾਬੋ ਅਤੇ ਗੋਇੰਦਵਾਲ ਵਿਖੇ ਵੱਡੇ ਥਰਮਲ
ਪਲਾਟਾਂ ਦਾ ਕੰਮ ਚੱਲ ਰਿਹਾ ਹੈ ਅਤੇ ਇਸੇ ਮਹੀਨੇ 1500 ਮੈਗਾਵਾਟ ਸਮਰੱਥਾ ਦੇ ਥਰਮਲ
ਪਲਾਟ ਦਾ ਕੰਮ ਰਾਜਪੁਰਾ ਵਿਖੇ ਚਾਲੂ ਕੀਤਾ ਜਾਵੇਗਾ। ਸ: ਸੁਖਬੀਰ ਸਿੰਘ ਨੇ ਦੱਸਿਆ
ਕਿ ਜ਼ਿਲ੍ਹਾ ਬਠਿੰਡਾ ਦੇ ਪਿੰਡ ਘੁੱਦਾ ਵਿਖੇ 2 ਹਜ਼ਾਰ ਕਰੋੜ ਦੀ ਲਾਗਤ ਨਾਲ ਸੈਂਟਰ
ਯੂਨੀਵਰਸਿਟੀ ਬਣਾਈ ਜਾ ਰਹੀ ਜਿਸ ਵਿਚ ਆਧੁਨਿਕ ਕੋਰਸ ਸ਼ੁਰੂ ਕੀਤੇ ਜਾਣਗੇ। ਪਿੰਡ
ਚਾਉਕੇ ਦੇ 16 ਵੇਂ ਕਬੱਡੀ ਕੱਪ ਮੌਕੇ ਸਟੇਡੀਅਮ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ
ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਪਿੰਡ ਨੂੰ 5 ਸਾਲਾਂ ਦੌਰਾਨ 25 ਤੋਂ 50
ਲੱਖ ਰੁਪਏ ਤੱਕ ਦੀ ਗਰਾਟ ਵਿਕਾਸ ਕੰਮਾਂ ਲਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ
ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਇਸੇ ਸਾਲ ਤੋਂ ਸਰਕਾਰ ਨੇ ਪੰਜਾਬ ਵਿਚ ਵਰਲਡ ਕਬੱਡੀ
ਚੈਪੀਅਨਸਿੱਪ ਕਰਾਉਣ ਦਾ ਫੈਸਲਾ ਕੀਤਾ ਹੈ ਜਿਸ ਵਿਚ 16 ਮੁਲਕਾਂ ਦੀਆਂ ਚੋਟੀ ਦੀਆਂ
ਟੀਮਾਂ ਭਾਗ ਲੈਣਗੀਆਂ ਅਤੇ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 1 ਕਰੋੜ, ਦੂਸਰੇ
ਸਥਾਨ ਦੀ ਟੀਮ ਨੂੰ 51 ਲੱਖ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 25 ਲੱਖ ਦੇ
ਵੱਡੇ ਇਨਾਮ ਦਿੱਤੇ ਜਾਣਗੇ। ਇਸ ਮੌਕੇ ਸ: ਬਾਦਲ ਨੇ ਪਿੰਡ ਚਾਉਕੇ ਵਿਚ ਨਵੀਂ ਕਿਸਮ
ਦਾ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ
ਦੇ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਜੋਗਾ ਦੇ ਵਿਧਾਇਕ ਸ: ਜਗਦੀਪ ਸਿੰਘ ਨਕਈ ਨੇ
ਆਖਿਆ ਕਿ ਅਕਾਲੀ ਭਾਜਪਾ ਸਰਕਾਰ ਕਹਿਣੀ ਤੇ ਕਰਨੀ ਦੀ ਪੁਰੀ ਹੈ। ਇਸ ਮੌਕੇ ਅਮਰਜੀਤ
ਸਿੰਘ ਸਿੱਧੂ ਹਲਕਾ ਇੰਚਾਰਜ ਤਲਵੰਡੀ ਸਾਬੋ, ਸ: ਬਲਵਿੰਦਰ ਸਿੰਘ ਨਕਈ ਡਾਇਰੈਕਟਰ
ਇਫ਼ਕੋ, ਪਰਮਜੀਤ ਸਿੰਘ ਸਿੱਧਵਾਂ ਸਿਆਸੀ ਸਲਾਹਕਾਰ ਸ: ਬਾਦਲ, ਸੁਖਵਿੰਦਰ ਸਿੰਘ ਔਲਖ
ਸਾਬਕਾ ਵਿਧਾਇਕ, ਜਥੇਦਾਰ ਜਗਰੂਪ ਸਿੰਘ ਢਿੱਲੋਂ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ
ਬਲਦੇਵ ਸਿੰਘ ਮਾਖਾ, ਸ: ਗੁਰਪ੍ਰੀਤ ਸਿੰਘ ਪੀਰਕੋਟ, ਸਿੰਧੂਰਾ ਸਿੰਘ ਚੇਅਰਮੈਨ,
ਜਥੇਦਾਰ ਗੁਰਤੇਜ ਸਿੰਘ ਢੱਡੇ, ਜਥੇਦਾਰ ਹਰਦਿਆਲ ਸਿੰਘ ਮਿੱਠੂ ਚਾਉਕੇ, ਰਾਜਦੀਪ ਸਿੰਘ
ਕਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਗਮਦੂਰ ਸਿੰਘ ਚਾਉਕੇ, ਬਲਵੀਰ ਸਿੰਘ ਚਾਉਕੇ
ਮੈਂਬਰ ਮਾਰਕੀਟ ਕਮੇਟੀ, ਜਥੇਦਾਰ ਗੁਰਦਿਆਲ ਸਿੰਘ ਅਲੀਸ਼ੇਰ, ਜਥੇਦਾਰ ਮੇਜਰ ਸਿੰਘ
ਗਿੱਲ ਕਲਾਂ, ਜਰਨੈਲ ਸਿੰਘ ਪੱਪੀ ਪ੍ਰਧਾਨ ਕਲੱਬ, ਤਰਸੇਮ ਬਾਂਸਲ ਆਦਿ ਆਗੂ ਵੀ ਹਾਜ਼ਰ
ਸਨ।
ਆਰਥਿਕ ਮੰਦੀ ਦਾ ਸਾਹਮਣਾ ਕਰਨ ਵਾਲੇ ਵਿਕਾਸਸ਼ੀਲ ਦੇਸਾਂ ਦੇ ਵਿਕਾਸ ਦੇ ਉੱਦਮ ਨੂੰ
ਵਿਸ਼ਵ ਤਜਰਬੇ ਦੇ ਆਧਾਰ ਤੇ ਵਧਾਉਣ ਲਈ ਕਾਨਫਰੰਸ ਦਾ ਆਯੋਜਨ
ਨੈਸ਼ਨਲ ਇੰਸਟੀਚਿਊਟ ਫਾਰ ਇੰਟਰਪਰਿਨਿਉਸ਼ਿਪ ਅਤੇ ਸਮਾਲ ਬਿਜ਼ਨੈਸ ਡਿਵੈਲਪਮੈਟ (ਮਨਿਸਟਰੀ
ਆਫ ਮਾਈਕਰੋ, ਸਮਾਲ ਐਡ ਮੀਡੀਅਮ ਇੰਟਰਪ੍ਰਾਈਜ਼ਜ਼ ਭਾਰਤਸਰਕਾਰ) ਅਤੇ ਗਿਆਨ ਜਯੋਤੀ
ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨਾਲੋਜੀ (ਘਝੀੰਠ) ਨੇ ਸਾਂਝੇ ਤੌਰ ਤੇ ਇੱਕ
ਕਾਨਫਰੰਸ ਦਾ ਆਯੋਜਨ ਕੀਤਾ ਜਿਸ ਵਿੱਚ ਆਰਥਿਕ ਮੰਦੀ ਦਾ ਸਾਹਮਣਾ ਕਰਨ ਵਾਲੇ
ਵਿਕਾਸਸ਼ੀਲ ਦੇਸਾਂ ਦੇ ਵਿਕਾਸ ਦੇ ਉੱਦਮ ਨੂੰ ਵਧਾਉਣ ਲਈ ਵਿਸ਼ਵ ਤਜ਼ਰਬੇ ਦੇ ਆਧਾਰ ਤੇ
ਵਿਚਾਰ ਕੀਤਾ ਗਿਆ । ਇਹ ਕਾਨਫਰੰਸ ਘਝੀੰਠ ਮੋਹਾਲੀ ਵਿਖੇ 16 ਜਨਵਰੀ, 2009 ਨੂੰ
ਕੀਤੀ ਗਈ । ਇਸ ਕਾਨਫਰੰਸ ਵਿੱਚ ਚੰਡੀਗੜ੍ਹ ਮੈਨੇਜਮੈਟ ਐਸੋਸੀਏਸ਼ਨ, ਮੋਹਾਲੀ
ਇੰਡਸਟਰੀਜ਼ ਐਸੋਸੀਏਸ਼ਨ, ਠੀਓ ਚੰਡੀਗੜ੍ਹ ਚੈਪਟਰ ਅਤੇ ਪੀ ਟੀ ਯ ੂਦਾ ਗਿਆਨ ਜਯੋਤੀ
ਸਕੂਲ ਆਫ ਟੀਕਿਊਐਸ ਐਂਡ ਇੰਟਰਪਰਿਨਿਉਰਸ਼ਿਪ ਨੇ ਵੀ ਇਸ ਕਾਨਫਰੰਸ ਵਿੱਚ ਆਪੋ ਆਪਣਾ
ਸਹਿਯੋਗ ਦਿੱਤਾ । ਮਿਸਟਰ ਵਿਕਰਮ ਹੰਸ (ਪ੍ਰੈਜ਼ੀਡੈਟ ਚੰਡੀਗੜ੍ਹ ਮੈਨੇਜਮੈਟ
ਐਸੋਸੀਏਸ਼ਨ) ਮਿਸਟਰ ਪੀ.ਜੇ ਸਿੰਘ (ਜੁਆਇੰਟ ਸੈਕਟਰੀ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ)
ਮਿਸਟਰ ਹਰਸ਼ਵੀਰ ਸਿੰਘ ਸੈਕਟਰੀ (ਠੀਓ ਚੰਡੀਗੜ੍ਹ ਚੈਪਟਰ) ਅਤੇ ਮਿਸ਼ਟਰ ਮੁਨੀਸ਼ ਤ੍ਰਿਹਨ
(ਸੀਈੳ ਪੀ ਟੀ ਯੂ ਗਿਆਨ ਜਯੋਤੀ ਸਕੂਲ ਆਫ ਟੀਕਿਊਐਮ ਐਂਡ ਇੰਟਰਪਰਿਨਿਉਰਸ਼ਿਪ) ਨੇ ਵੀ
ਇਸ ਕਾਨਫਰੰਸ ਵਿੱਚ ਹਿੱਸਾ ਲਿਆ । ਅੰਤਰਰਾਸ਼ਟਰੀ ਪ੍ਰਤੀਨਿਧੀ ਰੂਸ, ਮੈਕਸੀਕੋ, ਚਾਈਲ
ਦੱਖਣੀ ਅਫਰੀਕਾ, ਮਾਰੀਸ਼ਸ਼, ਉਜਬੇਕਿਸਤਾਨ, ਅਫਗਾਨਿਸਤਾਨ, ਤਨਜਨੀਆਂ, ਕੰਬੋਡੀਆ
ਨਾਈਜ਼ੀਰੀਆ, ਬੋਟਸਵਨਾ, ਕਿਸੋਖੋ, ਟੋਗੋ, ਇਥੋਪੀਆ, ਸ੍ਰੀਲੰਕਾ, ਆਈਵਰੀ ਕੋਸਟ ਲੈਕ
ਪੀਡੀਆਰ ਅਤੇ ਡਾਰੇਨਾਡਾਈਨਜ, ਅਤੇ ਸੂਡਾਨ ਨੇ ਵੀ ਇਸ ਕਾਨਫਰੰਸ ਵਿੱਚ ਭਾਗ ਲਿਆ ।
ਇਨਾਂ ਅਲੱਗ - 2 ਦੇਸਾਂ ਤੋ ਆਏ ਪ੍ਰਤੀਨਿਧੀਆਂ ਨੇ ਆਪਣੇ ਦੇਸਾਂ ਵਿੱਚ ਛੋਟੇ ਵਪਾਰ,
ਮਾਈਕਰਰੋ ਇੰਟਰਪ੍ਰਾਈਜ਼ਜ਼, ਇੰਟਰਪਰਿਨਿਉਰਸ਼ੈਪ ਅਤੇ ਇਨਕਮ ਜੈਨਰੇਸ਼ਨ ਗਤੀਵਿਧੀਆ ਨੂੰ
ਉਤਸ਼ਾਹਿਤ ਕਰਨ ਲਈ ਸਲਾਹ ਮਸ਼ਵਰਾ ਕੀਤਾ । ਘਝੀੰਠ ਦੇ ਚੇਅਰਮੈਨ ਸ੍ਰੀ ਜੇ ਐਸ ਬੇਦੀ ਨੇ
ਕਿਹਾ ਇਸ ਅਵਸਰ ਤੇ ਵਿਕਾਸਸ਼ੀਲ ਦੇਸ਼ਾਂ ਦੇ ਪ੍ਰਤੀਨਿਧ ਆਪਣੇ ਤਜ਼ਰਬਿਆਂ ਨਾਲ ਘਰੇਲੂ
ਉਦਯੋਗ ਨੂੰ ਵਿਕਸਤ ਕਰਨ ਹਾਜ਼ਰ ਸਨ । ਘਝੀੰਠ ਦੇ ਡਾਇਰੈਕਟਰ ਵਿਮਲ ਕੁਮਾਰ ਅੱਗਰਵਾਲ
ਨੇ ਕਿਹਾ ਇਹ ਕਾਨਫਰੰਸ ਵਿਦਿਆਰਥੀਆਂ ਅਤੇ ਫੈਕਲਟੀ ਮੈਬਰਾਂ ਦੇ ਵਿਸ਼ਵ ਯੋਗਦਾਨ ਪਾਉਣ
ਲਈ ਲਾਭਦਾਇਕ ਸਿੱਧ ਹੋਈ ਹੈ ।
ਐਮ.ਡੀ. ਐਸ ਅਤੇ ਐਮ.ਸੀ.ਐਚ. ਜਿਹੇ ਪ੍ਰੋਸਟਗ੍ਰੈਜੂਏਟ ਡਿਗਰੀ ਕੋਰਸਾਂ ਵਿਚ ਦਾਖਲੇ
ਦੇ ਲਈ ਉਮੀਦਵਾਰਾਂ ਕੋਲੋਂ ਬਿਨੈ-ਪੱਤਰ ਮੰਗੇ
ਚੰਡੀਗੜ੍ਹ, 16 ਜਨਵਰੀ - ਪਰੋਮਿਲਾ/ਅਮਿਤ-
ਪੰਡਿਤ ਭਗਵੱਦ ਦਿਯਾਲ ਸ਼ਰਮਾ ਸਿਹਤ ਵਿਗਿਆਨ ਯੂਨੀਵਰਸਿਟੀ, ਰੋਹਤਕ ਨੇ ਸੈਸ਼ਨ 2009 ਦੇ
ਲਈ ਐਮ.ਡੀ., ਐਮ.ਐਸ., ਪੀ.ਜੀ. ਡਿਪਲੋਮਾ, ਐਮ.ਡੀ. ਐਸ ਅਤੇ ਐਮ.ਸੀ.ਐਚ. ਜਿਹੇ
ਪ੍ਰੋਸਟਗ੍ਰੈਜੂਏਟ ਡਿਗਰੀ ਕੋਰਸਾਂ ਵਿਚ ਦਾਖਲੇ ਦੇ ਲਈ ਦਾਖਲਾ ਪ੍ਰੀਖਿਆ ਦੇ ਲਈ ਪਾਤਰ
ਉਮੀਦਵਾਰਾਂ ਕੋਲੋਂ ਬਿਨੈ-ਪੱਤਰ ਮੰਗੇ ਹਨ । ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਅੱਜ
ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦਾਖਲਾ ਪ੍ਰੀਖਿਆ ਪਹਿਲੀ ਮਾਰਚ, 2009 ਨੂੰ
ਰੋਹਤਕ ਵਿਚ ਆਯੋਜਿਤ ਕੀਤੀ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਐਮ.ਡੀ., ਐਮ.ਐਸ.,
ਪੀ.ਜੀ. ਡਿਪਲੋਮਾ ਐਮ.ਡੀ.ਐਸ. ਦੇ ਲਈ ਜਿਨ੍ਹਾਂ ਉਮੀਦਵਾਰਾਂ ਨੇ ਹਰਿਆਣਾ ਵਿਚ ਸਥਿਤ
ਕਾਲਜਾਂ ਤੋਂ ਜਾਂ ਹੋਰ ਰਾਜਾਂ ਵਿਚ ਸਥਿਤ ਭਾਰਤੀ ਮੈਡੀਕਲ ਪਰਿਸ਼ਦ, ਭਾਰਤੀ ਦੰਦ
ਪਰਿਸ਼ਦ ਦੁਆਰਾ ਮਾਨਤਾ ਪ੍ਰਾਪਤ ਕਾਲਜਾਂ ਤੋਂ ਐਮ.ਬੀ.ਬੀ.ਐਸ./ਬੀ.ਡੀ.ਐਸ. ਦੀਆਂ
ਪ੍ਰੀਖਿਆਵਾਂ ਪਾਸ ਕੀਤੀਆਂ ਹਨ ਅਤੇ ਹਰਿਆਣਾ ਦੇ ਵਾਸੀ ਹਨ ਅਤੇ ਜਿਨ੍ਹਾਂ ਉਮੀਦਵਾਰਾਂ
ਨੇ 15 ਮਈ, 2009 ਨੂੰ ਜਾਂ ਇਸ ਤੋਂ ਪਹਿਲਾਂ ਆਪਣੀ ਇੰਟਰਨਸ਼ਿਪ ਪੂਰੀ ਕਰ ਲਈ ਹੈ ਜਾਂ
ਕਰਨਗੇ, ਉਹ ਪ੍ਰੀਖਿਆ ਵਿਚ ਬੈਠਣ ਦੇ ਪਾਤਰ ਹੋਣਗੇ ।ਉਨ੍ਹਾਂ ਨੇ ਕਿਹਾ ਕਿ
ਐਮ.ਸੀ.ਐਚ. ਦੇ ਲਈ ਜਿਨ੍ਹਾਂ ਉਮੀਦਵਾਰਾਂ ਨੇ ਹਰਿਆਣਾ ਵਿਚ ਸਥਿਤ ਕਾਲਜਾਂ ਤੋਂ ਜਾਂ
ਭਾਰਤੀ ਮੈਡੀਕਲ ਪਰਿਸ਼ਦ ਦੁਆਰਾ ਮਾਨਤਾ ਪ੍ਰਾਪਤ ਹੋਰ ਰਾਜਾਂ ਵਿਚ ਸਥਿਤ ਕਾਲਜਾਂ ਤੋਂ
ਸਰਜਰੀ ਵਿਚ ਐਮ.ਐਸ., ਆਰਥੋਪੈਡਿਕਸ ਅਤੇ ਓਬੇਸਟ ਵਿਚ ਐਮ.ਡੀ. /ਐਮ.ਐਸ. ਅਤੇ
ਗਾਇਨੋਕਾਇਲੋਜੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹਨ ਅਤੇ ਹਰਿਆਣਾ ਦੇ ਸਥਾਈ ਵਾਸੀ
ਹਨ, ਪ੍ਰੀਖਿਆ ਵਿਚ ਬੈਠਣ ਦੇ ਪਾਤਰ ਹੋਣਗੇ । ਉਨ੍ਹਾਂ ਨੇ ਕਿਹਾ ਕਿ ਪਾਤਰਤਾ ਦੀਆਂ
ਸ਼ਰਤਾਂ ਤੋਂ ਸਬੰਧੀ ਪ੍ਰੋਸਪੈਕਟਸ 19 ਜਨਵਰੀ, 2009 ਨੂੰ ਪੰਡਿਤ ਭੱਗਵਦ ਦਿਯਾਲ ਸ਼ਰਮਾ
ਸਿਹਤ ਵਿਗਿਆਨ ਯੂਨੀਵਰਸਿਟੀ, ਰੋਹਤਕ ਦੇ ਸੁਪਰਡੈਂਟ (ਯੂਨੀਵਰਸਿਟੀ ਸੈਲ) ਦੇ ਕਾਊਂਟਰ
'ਤੇ 1500 ਰੁਪਏ ਦੀ ਨਗਦ ਅਦਾਇਗੀ ਕਰਕੇ ਜਾਂ ਯੂਨੀਵਰਸਿਟੀ ਦੇ ਲੇਖਾ ਅਧਿਕਾਰੀ ਦੇ
ਪੱਖ ਵਿਚ ਭਾਰਤੀ ਸਟੇਟ ਬੈਂਕ, ਰੋਹਤਕ ਵਿਚ ਦੇਯ 1550 ਰੁਪਏ ਦਾ ਬੈਂਕ ਡਰਾਫਟ
ਰਜਿਸਟਰਡ ਡਾਕ ਦੁਆਰਾ ਭੇਜ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ।
ਬੇਰੀ ਵਿਚ ਬਣਾਈ ਜਾ ਰਹੀਆਂ ਮੰਡੀਆਂ ਰਾਜ ਦੀ ਆਧੁਨਿਕ ਮੰਡੀਆਂ ਵਿਚ ਸ਼ਾਮਿਲ
ਹੋਣਗੀਆਂ- ਸਾਂਸਦ ਦਿਪੇਂਦਰ ਸਿੰਘ ਹੁੱਡਾ
ਚੰਡੀਗੜ੍ਹ, 16 ਜਨਵਰੀ - ਪਰੋਮਿਲਾ/ਅਮਿਤ
ਹਰਿਆਣਾ ਖੇਤੀਬਾੜੀ ਮਾਰਕੀਟਿੰਗ ਬੋਰਡ ਦੁਆਰਾ ਝੱਜਰ ਜ਼ਿਲੇ ਦੇ ਬੇਰੀ ਕਸਬੇ ਵਿਚ ਕਰੀਬ
30 ਏਕੜ ਭੂਮੀ 'ਤੇ ਬਣਾਈ ਜਾ ਰਹੀ ਨਵੀਂ ਸਬਜ਼ੀ ਮੰਡੀ, ਅਨਾਜ ਮੰਡੀ ਅਤੇ ਪਿਆਜ਼
ਭੰਡਾਰਨ ਕੇਂਦਰ ਦਾ ਨਿਰਮਾਣ ਕਾਰਜ ਆਉਣ ਵਾਲੇ 6 ਮਹੀਨਿਆਂ ਵਿਚ ਪੂਰਾ ਹੋ ਜਾਵੇਗਾ ।
ਇਸ 'ਤੇ ਕਰੀਬ 10.38 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ । ਇਹ ਜਾਣਕਾਰੀ
ਦਿੰਦੇ ਹੋਏ ਰੋਹਤਕ ਲੋਕਸਭਾ ਖੇਤਰ ਦੇ ਸਾਂਸਦ ਦਿਪੇਂਦਰ ਸਿੰਘ ਹੁੱਡਾ ਨੇ ਦਸਿਆ ਕਿ
ਬੇਰੀ ਵਿਚ ਬਣਾਈ ਜਾ ਰਹੀਆਂ ਮੰਡੀਆਂ ਰਾਜ ਦੀ ਆਧੁਨਿਕ ਮੰਡੀਆਂ ਵਿਚ ਸ਼ਾਮਿਲ ਹੋਣਗੀਆਂ
। ਇਸ ਮੰਡੀ ਕੰਪਲੈਕਸ ਵਿਚ ਹੀ ਹਰਿਆਣਾ ਦਾ ਪਿਆਜ਼ ਭੰਡਾਰਣ ਕੇਂਦਰ ਵੀ ਬਣਾਇਆ ਜਾ
ਰਿਹਾ ਹੈ । ਇਸ ਦੇ ਇਲਾਵਾ, ਇੱਥੇ ਕਿਸਾਨ ਰੈਸਟ ਹਾਊਸ, ਕਵਰ ਸ਼ੈਡ, ਪਲੇਟਫਾਰਮ ਤੇ
ਪਖਾਨਿਆਂ ਦਾ ਨਿਰਮਾਣ ਵੀ ਕੀਤਾ ਜਾਵੇਗਾ । ਸ੍ਰੀ ਹੁੱਡਾ ਨੇ ਕਿਹਾ ਕਿ ਇਸ ਨਾਲ ਰਾਜ
ਦੇ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੇ ਉੱਚਿਤ ਦਾਮ ਤੇ ਹੋਰ ਸਾਰੀਆਂ
ਸਹੂਲਤਾਂ ਇਕ ਹੀ ਕੰਪਲੈਕਸ ਵਿਚ ਮਿਲਣ ਲੱਗ ਜਾਣਗੀਆਂ । 3 ਕਰੋੜ 38 ਲੱਖ 98 ਹਜ਼ਾਰ
ਰੁਪਏ ਦੀ ਲਾਗਤ ਨਾਲ ਬਣ ਰਹੇ ਪਿਆਜ਼ ਭੰਡਾਰਣ ਕੇਂਦਰ ਦਾ ਨਿਰਮਾਣ ਨਵੀਂ ਤਕਨੀਕਾਂ ਅਤੇ
ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ, ਜਿੱਥੇ ਪਿਆਜ਼ ਦੇ
ਰੱਖ-ਰਖਾਓ ਤੇ ਭੰਡਾਰਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ । ਪਿਆਜ਼ ਭੰਡਾਰਣ ਕੇਂਦਰ
ਦੇ ਨਿਰਮਾਣ ਦੇ ਬਾਅਦ ਰਾਜ ਵਿਚ ਪਿਆਜ਼ ਦੀ ਕਮੀ ਨਹੀਂ ਹੋਵੇਗੀ । ਇਸ ਨਾਲ ਕੀਮਤਾਂ
ਵਿਚ ਵੀ ਗਿਰਾਵਟ ਆਵੇਗੀ। ਉਨ੍ਹਾਂ ਨੇ ਦਸਿਆ ਕਿ ਬੇਰੀ ਵਿਚ ਬਣ ਰਹੀਆਂ ਮੰਡੀਆਂ 'ਤੇ
7.25 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਹੋਵੇਗੀ । ਇਨ੍ਹਾਂ ਦੋਵੇਂ ਮੰਡੀਆਂ ਵਿਚ
ਪਲੇਟਫਾਰਮ ਤੇ ਦੋ ਸ਼ੈਡਾਂ ਦਾ ਨਿਰਮਾਣ ਆਧੁਨਿਕ ਤਰੀਕੇ ਨਾਲ ਕੀਤਾ ਜਾ ਰਿਹਾ ਹੈ ।
ਮੰਡੀ ਕੰਪਲੈਕਸ ਵਿਚ ਆਉਣ ਵਾਲੇ ਕਿਸਾਨਾਂ ਤੇ ਆਮ ਜਨਤਾ ਦੀ ਸਹੂਲਤ ਦੇ ਲਈ ਵਿਭਾਗ
ਦੁਆਰਾ 80 ਲੱਖ ਰੁਪਏ ਦੀ ਲਾਗਤ ਨਾਲ ਕਿਸਾਨ ਰੈਸਟ ਹਾਊਸ ਵੀ ਬਣਾਏ ਜਾਣ ਦੀ ਯੋਜਨਾ
ਹੈ । ਕੰਪਲੈਕਸ ਵਿਚ ਪਾਣੀ ਦੀ ਸਪਲਾਈ ਦੇ ਲਈ ਅਤੇ ਸੀਵਰੇਜ਼ ਵਿਵਸਥਾ ਦੇ ਲਈ ਨਵੀਂਆਂ
ਪਾਈਪ ਲਾਈਨਾਂ ਵੀ ਪਾਈਆਂ ਗਈਆਂ ਹਨ ਅਤੇ ਸੜਕਾਂ ਨੂੰ ਸਹੀ ਨਿਰਮਾਣ ਵਿਵਸਥਾ 'ਤੇ
ਧਿਆਨ ਦਿੱਤਾ ਗਿਆ ਹੈ । ਮੰਡੀ ਵਿਚ ਕਿਸਾਨਾਂ ਦੇ ਰੁੱਕਣ ਦੇ ਲਈ ਰੈਸਟ ਹਾਊਸ ਦੀ
ਸਹੂਲਤ ਵੀ ਉਪਲੱਬਧ ਕਰਵਾਈ ਜਾਵੇਗੀ ।
ਡਿਜ਼ਨੀ ਚੈਨਲ 'ਤੇ 'ਦੀ ਸੁਪਰ ਲਾਈਫ ਆਨ ਡੈਕ' ਦੇ ਨਵੇਂ ਐਪੀਸੋਡ ਦੀ ਸ਼ੁਰੂਆਤ
ਚੰਡੀਗੜ੍ਹ, 16 ਜਨਵਰੀ :
ਡਿਜਨੀ ਚੈਨਲ ਹਰ ਸ਼ੁੱਕਰਵਾਰ ਸ਼ਾਮ 5.30 ਵਜੇ ਜੈਕ ਐਂਡ ਕੋਡੀ ਭਾਈਆਂ ਦਾ ਨਵਾਂ ਐਕਸ਼ਨ
ਲੜੀਵਾਰ ਲੈ ਕੇ ਆ ਰਿਹਾ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦਰਸ਼ਕ ਉਨ੍ਹਾਂ ਨੂੰ
ਨੌਜਵਾਨਾਂ ਦੇ ਰੂਪ ਵਿੱਚ ਦੇਖਣਗੇ ਅਤੇ ਉਹ ਅਜਾਦ ਰਹਿ ਕੇ ਆਪਣੀ ਜਿੰਮੇਵਾਰੀ ਦੇ
ਅਹਿਸਾਸ ਨਾਲ ਵੱਡੀਆਂ ਮੁਸ਼ਕਿਲਾਂ ਨਾਲ ਨਿਪਟਦੇ ਦਿਖਾਈ ਦੇਣਗੇ।ਇਸ ਵਾਰ ਉਹ ਹੋਟਲ
ਹਾਇਰਸ 'ਚ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਸਮੁੰਦਰ ਪ੍ਰੋਗਰਾਮ ਦੇ ਸੈਮੇਸਟਰ ਦੇ ਲਈ
ਜਾਂਦੇ ਹਨ ਜਿਸ 'ਚ ਹੋਟਲ ਦਾ ਮੈਨੇਜਰ ਮਿ. ਮੋਸਬੀ ਵੀ ਉਨ੍ਹਾਂ ਦੇ ਨਾਲ ਹੈ। ਇਸ 'ਚ
ਉਨ੍ਹਾਂ ਨੂੰ ਲੰਡਨ 'ਚ ਜਾ ਕੇ ਇੱਕ ਛੋਟੇ ਜਿਹੇ ਕਮਰੇ 'ਚ ਰਹਿਣਾ ਹੈ ਅਤੇ ਜਿਸਨੂੰ
ਉਨ੍ਹਾਂ ਨੂੰ ਸ਼ੇਅਰ ਵੀ ਕਰਨਾ ਹੈ। ਜੈਕ ਐਂਡ ਕੋਡੀ ਅਜਿਹੀ ਸਥਿਤੀ 'ਚ ਆਪਣੇ ਆਪ ਨੂੰ
ਪਾ ਕੇ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਦੇ ਹਨ।
ਗਰੀਬੀ ਰੇਖਾ ਤੋਂ ਥੱਲੇ ਜੀਵਨ ਬਿਤਾਉਣ ਵਾਲੇ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਮਿੱਟੀ
ਦੇ ਤੇਲ ਦਾ ਕੋਟਾ ਵੱਧਾ ਕੇ 10 ਲੀਟਰ ਪ੍ਰਤੀ ਕਾਰਡ ਕਰਨ ਦਾ ਫੈਸਲਾ
ਚੰਡੀਗੜ੍ਹ, 16 ਜਨਵਰੀ -ઠਪਰੋਮਿਲਾ/ਅਮਿਤ-
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸਰਕਾਰ ਨੇ
ਜਨਵਰੀ, 2009 ਤੋਂ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਿਤਾਉਣ ਵਾਲੇ ਪਰਿਵਾਰਾਂ ਨੂੰ
ਦਿੱਤੇ ਜਾ ਰਹੇ ਮਿੱਟੀ ਦੇ ਤੇਲ ਦਾ ਕੋਟਾ ਵੱਧਾ ਕੇ 10 ਲੀਟਰ ਪ੍ਰਤੀ ਕਾਰਡ ਕਰਨ ਦਾ
ਫੈਸਲਾ ਲਿਆ ਹੈ । ਸ੍ਰੀ ਹੁੱਡਾ ਨੇ ਕਿਹਾ ਕਿ ਇਸ ਫੈਸਲੇ ਤੋਂ ਗਰੀਬੀ ਰੇਖਾ ਤੋਂ
ਥੱਲੇ ਜੀਵਨ ਬਿਤਾਉਣ ਵਾਲੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਬਸਿਡੀ ਮਿਲੇਗੀ ।
ਉਨ੍ਹਾਂ ਨੇ ਕਿਹਾ ਕਿ ਜਿੱਥੇ ਤਕ ਗਰੀਬੀ ਰੇਖਾ ਤੋਂ ਉੱਪਰ ਜੀਵਨ ਬਿੱਤਾ ਰਹੇ
ਪਰਿਵਾਰਾਂ ਦਾ ਸਬੰਧ ਹੈ ਅਤੇ ਜਿਨ੍ਹਾਂ ਦੇ ਕੋਲ ਘਰੇਲੂ ਗੈਸ ਦੀ ਸਹੂਲਤ ਨਹੀਂ ਹੈ,
ਉਨ੍ਹਾਂ ਨੂੰ ਵੀ 3 ਲੀਟਰ ਪ੍ਰਤੀ ਕਾਰਡ ਪ੍ਰਤੀ ਮਹੀਨਾ 8.98 ਰੁਪਏ ਤੋਂ 9.82 ਰੁਪਏ
ਪ੍ਰਤੀ ਲੀਟਰ ਦੀ ਦਰ ਨਾਲ ਮੁਹੱਈਆ ਕਰਵਾਇਆ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਇਸ
ਸਬੰਧ ਵਿਚ ਸਾਰੇ ਜ਼ਿਲਾ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਨੂੰ ਮਿੱਟੀ ਦੇ ਤੇਲ
ਦਾ ਪਾਤਰ ਲੋਕਾਂ ਵਿਚ ਵੰਡ ਕਰਨ ਦੇ ਲਈ ਖੁਰਾਕ ਅਤੇ ਸਪਲਾਈ ਵਿਭਾਗ ਨੂੰ ਮਾਰਗਦਰਸ਼ਨ
ਅਤੇ ਸਹਿਯੋਗ ਕਰਨ ਦੇ ਲਈ ਆਦੇਸ਼ ਦਿੱਤੇ ਗਏ ਹਨ । ਜੇਕਰ ਕਿਸੇ ਪੱਧਰ 'ਤੇ ਕੋਈ
ਬੇਨਿਯਮੀ ਜਾਂ ਕਮੀ ਪਾਈ ਜਾਂਦੀ ਹੈ ਤਾਂ ਦੋਸ਼ੀਆਂ ਦੇ ਵਿਰੁੱਧ ਲੋੜੀਦੀਂ ਵਸਤੂ ਐਕਟ,
1955 ਦੇ ਪ੍ਰਵਧਾਨਾਂ ਦੇ ਤਹਿਤ ਸਖ਼ਤ ਕਾਰਵਈ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ । ਮੁੱਖ
ਮੰਤਰੀ ਨੇ ਦਸਿਆ ਕਿ ਜੇਕਰ ਕਿਸੇ ਪਾਤਰ ਖਪਤਕਾਰ ਨੂੰ ਮਿੱਟੀ ਦਾ ਤੇਲ ਨਾ ਮਿਲਣ ਵਾਲੇ
ਕੋਈ ਸ਼ਿਕਾਇਤ ਹੈ ਤਾਂ ਉਹ ਆਪਣੇ ਜ਼ਿਲੇ ਦੇ ਸਬੰਧਤ ਜ਼ਿਲਾ ਖੁਰਾਕ ਅਤੇ ਸਪਲਾਈ
ਕੰਟ੍ਰੋਲਰ ਜਾਂ ਵਿਭਾਗ ਦੇ ਕਰਮਚਾਰੀ ਨੂੰ ਜਾਂ ਡਿਪਟੀ ਕਮਿਸ਼ਨਰ ਜਾਂ ਉਪ-ਮੰਡਲ
ਅਧਿਕਾਰੀ (ਨਾਗਰਿਕ) ਤੋਂ ਸੰਪਰਕ ਕਰ ਸਕਦੇ ਹਨ । ਇਸ ਦੇ ਇਲਾਵਾ, ਇਸ ਸਬੰਧ ਵਿਚ
ਸ਼ਿਕਾਇਤਾਂ ਮੁੱਖ ਦਫਤਰ ਸਥਿਤ ਕੰਟ੍ਰੋਲ ਰੂਮ ਵਿਚ ਟੈਲੀਫੋਨ ਨੰਬਰ 0172 - 2701215
ਜਾਂ ਫੈਕਸ ਨੰਬਰ 0172 - 2702759 'ਤੇ ਸਵੇਰੇ 9:00 ਵਜੇ ਤੋਂ ਸ਼ਾਮੀ 7:00 ਵਜੇ ਤਕ
ਦਰਜ਼ ਕਰਵਾਈਆਂ ਜਾ ਸਕਦੀਆਂ ਹਨ । ਸ਼ਿਕਾਇਤਾਂ ਈ-ਮੇਲ foods@hry.nic.in 'ਤੇ ਵੀ
ਭੇਜੀ ਜਾ ਸਕਦੀ ਹੈ ।

ਨਗਰ ਕੌਂਸਲ ਦੇ ਪ੍ਰਧਾਨਾਂ ਵੱਲੌ ਤਪਾ ਮੰਡੀ ਗਲੀ ਨੰਬਰ 6 ਦੇ ਵਸਨੀਕਾਂ ਨਾਲ ਮਤਰੇਈ
ਮਾਂ ਵਾਲਾ ਸਲੂਕ
ਤਪਾ ਮੰਡੀ,16 ਜਨਵਰੀ (ਨਰੇਸ਼ ਗਰਗ)-

ਸਥਾਨਕ ਮੰਡੀ ਦੀ ਗਲੀ ਨੰਬਰ 6 ਦੇ ਵਸਨੀਕਾਂ ਨੇ ਇੱਕ ਲਿਖਤੀ ਦਰਖ਼ਾਸਤ ਡਿਪਟੀ ਕਮਿਸ਼ਨਰ
ਬਰਨਾਲਾ, ਐਸ. ਡੀ.ਐਮ. ਤਪਾ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਤਪਾ ਨੂੰ ਦੇ ਕੇ
ਮੰਗ ਕੀਤੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਿਛਲੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨਾਂ
ਨੇ ਇਸ ਗਲੀ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਚਲਦਾ ਆ ਰਿਹਾ ਹੈ। ਪਰੰਤੂ ਇਸ
ਨਵੀਂ ਚੁਣੇ ਨਗਰ ਕੌਂਸਲ ਪ੍ਰਧਾਨ ਅਤੇ ਕੌਂਸਲਰਾਂ ਵੱਲ ਗਲੀ ਵਾਲੇ ਲੋਕਾਂ ਦੀ ਇਹੀ
ਨਿਗਾਹ ਸੀ ਕਿ ਹੁਣ ਨਗਰ ਕੌਂਸਲ ਕੋਲ ਗ੍ਰਾਂਟ ਆਈ ਹੈ, ਆਪਣੀ ਚਿਰਾਂ ਤੋਂ ਗੰਦਗੀ ਵਿਚ
ਘਿਰੀ ਇਹ ਗਲੀ ਅਤੇ ਤਕਲੀਫ਼ ਝੇਲ ਰਹੇ ਗਲੀ ਵਿਚ ਘਰ ਬਣਾਈ ਬੈਠੇ ਲੋਕ ਖੜ੍ਹੇ ਗੰਦੇ
ਪਾਣੀ ਕਾਰਨ ਹਰ ਸਮੇਂ ਮੂੰਹ ਲਪੇਟਕੇ ਲੰਘਦੇ ਹਨ। ਜਦੋਂ ਨਗਰ ਕੌਂਸਲ ਕੋਲ ਆਈ ਗ੍ਰਾਂਟ
ਵਿਚੋਂ ਇਸ 6 ਨੰਬਰ ਗਲੀ ਦਾ ਐਸਟੀਮੈਂਟ ਨਗਰ ਕੌਂਸਲ ਦੇ ਅਧਿਕਾਰੀ ਅਤੇ ਚੁਣੇ ਹੋਏ
ਕੌਂਸਲਰਾਂ ਨੇ 6 ਨੰਬਰ ਗਲੀ ਦੇ ਕੁਝ 10-12 ਘਰਾਂ ਵਾਲਿਆਂ ਦੇ ਅੱਗੇ ਹੀ ਗਲੀ ਨੂੰ
ਉਚਾ ਚੁੱਕਣ ਦਾ ਬੀੜਾ ਚੁਕਿਆ ਜਾ ਰਿਹਾ ਹੈ। ਗਲੀ ਵਾਸੀਆਂ ਨੇ ਮੰਗ ਕੀਤੀ ਹੈ ਕਿ
ਉਹਨਾਂ ਨੂੰ ਇਸ ਧੱਕੇਸ਼ਾਹੀ ਤੋਂ ਬਚਾਇਆ ਜਾਵੇ। ਅਤੇ ਦੂਜੀਆਂ ਗਲੀਆਂ ਦੇ ਮੁਕਾਬਲੇ 6
ਨੰਬਰ ਗਲੀ ਨੂੰ ਵੀ ਉਹਨਾਂ ਦੇ ਬਰਾਬਰ ਉਚਾ ਕੀਤਾ ਜਾਵੇ ਅਤੇ ਬੰਦ ਪਿਆ ਸੀਵਰੇਜ ਵੀ
ਖੋਲਿਆ ਜਾਵੇ। ਜ਼ਿਕਰਯੋਗ ਇਹ ਹੈ ਕਿ ਪਿਛਲੀ ਨਗਰ ਕੌਂਸਲ ਨੇ 6 ਨੰਬਰ ਗਲੀ ਦੇ ਨਾਲ
ਲਗਦੀਆਂ 7 ਨੰਬਰ ਅਤੇ 5 ਨੰਬਰ ਤੋ ਇਲਾਵਾ ਸਕੂਲ ਰੋਡ ਵੀ ਐਨੀ ਉਚੀ ਚੁੱਕ ਦਿੱਤੀ ਸੀ
ਕਿ 6 ਨੰਬਰ ਗਲੀ ਇੱਕ ਟੋਬੇ ਦਾ ਰੂਪ ਧਾਰਨ ਕੀਤੀ ਹੋਈ ਹੈ। ਗਲੀ ਵਾਸੀਆਂ ਦੇ ਦੱਸਣ
ਮੁਤਾਬਿਕ ਕਿ ਚਿਰਾਂ ਤੋਂ ਇਸ ਸਾਰੀ ਗਲੀ ਵਿਚ ਗੰਦਾ ਪਾਣੀ ਖੜਾ ਰਹਿੰਦਾ ਹੈ ਅਤੇ
ਸੀਵਰੇਜ ਵੀ ਹਮੇਸ਼ਾ ਹੀ ਬੰਦ ਰਹਿੰਦਾ ਹੈ।
ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆਉਣ ਕਾਰਨ ਬਾਦਲ ਸਰਕਾਰ ਪੇਂਡੂ ਅਤੇ ਸ਼ਹਿਰੀ ਲੋਕਾਂ
ਨੂੰ ਖ਼ੁਸ਼ ਕਰਨ ਦੇ ਯਤਨਾਂ ਨਾਲ ਦੇ ਰਹੀ ਹੈ ਸਕੀਮਾਂ ਦੇ ਗੱਫੇ
ਤਪਾ ਮੰਡੀ, 15 ਜਨਵਰੀ (ਨਰੇਸ਼ ਗਰਗ)

ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆਉਣ ਕਾਰਨ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰ
ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚੀ ਸਰਕਾਰ ਪੇਂਡੂ ਅਤੇ ਸ਼ਹਿਰੀ ਲੋਕਾਂ ਨੂੰ ਖ਼ੁਸ਼ ਕਰਨ
ਦੇ ਯਤਨਾਂ ਨਾਲ ਸਕੀਮਾਂ ਦੇ ਗੱਫੇ ਦੇ ਰਹੀ ਹੈ। ਇਸ ਕੜੀ ਤਹਿਤ ਲੋਕ ਨਾਇਕ ਸਰਪੰਚ
ਸ੍ਰੀਮਤੀ ਰਾਜਕਰਨੀ ਅਤੇ ਸਮਾਜ ਸੇਵਕ ਮਹਿੰਦਰ ਪਾਲ ਸਿੰਘ ਪੱਖੋ ਨੇ ਗਰੀਬ ਲੋੜਵੰਦ
ਪਰਿਵਾਰਾਂ ਨੂੰ ਕਰੀਬ 664 ਪੀਲੀਆਂ ਕਾਪੀਆਂ ਤਕਸੀਮ ਕੀਤੀਆਂ। ਭਾਰਤ ਸਰਕਾਰ ਦੀ ਚੱਲ
ਰਹੀ ਨਰੇਗਾ ਸਕੀਮ ਅਧੀਨ ਕੰਮ ਕਰਨ ਵਾਲੇ ਗਰੀਬ ਪਰਿਵਾਰਾਂ ਦੇ ਚਾਹਵਾਨ ਵਿਅਕਤੀਆਂ ਦੇ
ਰੋਜ਼ਗਾਰ ਗਰੰਟੀ ਕਾਰਡ ਬਣਾਉਣ ਲਈ ਲਾਭਪਾਤਰੀਆਂ ਤੋਂ ਫ਼ਾਰਮ ਭਰਵਾਏ ਗਏ। ਪ੍ਰਚਾਰ ਹਿੱਤ
ਚੱਲ ਰਹੀ ਬਾਦਲ ਸਰਕਾਰ ਦੀ ਮੁੱਖ ਸਕੀਮ 20 ਰੁਪਏ ਕਿਲੋ ਦਾਲਾਂ ਅਤੇ ਚਾਰ ਰੁਪਏ ਕਿਲੋ
ਆਟਾ ਸਕੀਮ ਤੋਂ ਵਾਂਝੇ ਰਹੇ ਲਾਭਪਾਤਰੀਆਂ ਤੋਂ ਫ਼ਾਰਮ ਭਰਵਾਏ ਗਏ। ਇਸ ਮੌਕੇ ਸਕੀਮਾਂ
ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਸੰਬੋਧਨ ਕਰਦੇ ਹੋਏ ਲੋਕ ਨਾਇਕ ਸਰਪੰਚ
ਸ੍ਰੀਮਤੀ ਰਾਜਕਰਨੀ ਨੇ ਕਿਹਾ ਕਿ ਮੇਰਾ ਮੁੱਖ ਟੀਚਾ ਗਰੀਬ ਪਰਿਵਾਰਾਂ, ਲੋੜਵੰਦ
ਵਿਅਕਤੀਆਂ, ਸਰਕਾਰਾਂ ਦੀਆਂ ਸਕੀਮਾਂ ਤੋਂ ਵਾਂਝੇ ਰਹੇ ਵਿਅਕਤੀਆਂ ਨੂੰ ਸਹੀ ਲਾਭ
ਪਹੁੰਚਾਉਣਾ ਹੈ। ਇਸ ਮੌਕੇ ਗਰਾਮ ਪੰਚਾਇਤ ਦੇ ਆਹੁਦੇਦਾਰ ਅਤੇ ਨਗਰ ਨਿਵਾਸੀ ਵੱਡੀ
ਗਿਣਤੀ ਵਿਚ ਹਾਜ਼ਰ ਸਨ।
ਸੜ੍ਹਕੀ ਆਵਾਜਾਈ ਨਿਯਮਾਂ ਦੀ ਪਾਲਣਾ
ਨਾ ਕਰਨ ਕਰਕੇ ਵਾਪਰ ਰਹੀਆਂ ਹਨ ਰੌਜ਼ਾਨਾਂ ਦੁੱਖਦਾਈ ਘਟਨਾਵਾਂ

ਤਪਾ ਮੰਡੀ, 15 ਜਨਵਰੀ (ਨਰੇਸ਼
ਗਰਗ)
ਧੁੰਦ ਅਤੇ ਸੜ੍ਹਕੀ ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਰੌਜ਼ਾਨਾਂ ਦੁੱਖਦਾਈ
ਘਟਨਾਵਾਂ ਵਾਪਰ ਰਹੀਆਂ ਹਨ। ਜਿਹਨਾਂ ਨਾਲ ਸਾਡੀਆਂ ਬੇਕੀਮਤੀ ਜਾਨਾਂ ਅਤੇ ਕਰੌੜਾਂ
ਰੁਪਏ ਦੀ ਮਸ਼ੀਨਰੀ ਦਾ ਬਰਬਾਦੀ ਹੋ ਰਹੀ ਹੈ। ਇਸੇ ਤਰਾਂ ਤਪਾ ਤੋਂ ਤਾਜੋਕੇ ਰੋਡ ਦੇ
ਵਿਚਕਾਰ ਉਪਰ ਟੇਡੇ ਹੋਏ ਕਿੱਕਰਾਂ ਦੇ ਦਰਖ਼ਤ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹਨ।
ਇਹ ਕਿੱਕਰਾਂ ਦੇ ਦਰਖ਼ਤਾਂ ਨਾਲ ਬਸਾਂ, ਟਰੱਕ ਅਦਿ ਟਕਰਾਕੇ ਲੰਘਦੇ ਹਨ। ਇਹਨਾਂ ਨਾਲ
ਕਦੇ ਵੀ ਕਿਸੇ ਬਸ ਦੇ ਉਪਰ ਬੈਠੀਆਂ ਸਵਾਰੀਆਂ, ਜਾਂ ਸਮਾਨ ਵਾਲੇ ਵਹੀਕਲਾਂ ਦਾ ਭਾਰੀ
ਨੁਕਸਾਨ ਹੋ ਸਕਦਾ ਹੈ। ਪਰ ਅਫ਼ਸੋਸ ਕਿ ਪ੍ਰਸ਼ਾਸ਼ਨ ਦਾ ਜਾਪਦਾ ਹੈ ਕਿ ਇਹਨਾਂ ਕਿੱਕਰਾਂ
ਦੇ ਦਰਖ਼ਤਾਂ ਵੱਲ ਉਕਾ ਹੀ ਧਿਆਨ ਨਹੀਂ ਜਾਂ ਫਿਰ ਪ੍ਰਸ਼ਾਸ਼ਨ ਦੇ ਧਿਆਨ ਵਿਚ ਹੁੰਦੇ ਹੋਏ
ਵੀ ਗਹਿਰੀ ਨੀਂਦ ਸੁੱਤਾ ਪਿਆ ਹੈ। ਪਿੰਡ ਤਾਜੋਕੇ ਦੇ ਪਤਵੰਤੇ ਸੱਜਨਾਂ ਨੇ ਪੰਜਾਬ
ਸਰਕਾਰ ਅਤੇ ਸਬੰਧਤ ਮਹਿਕਮੇ ਪਾਸੋਂ ਮੰਗ ਕੀਤੀ ਹੈ ਕਿ ਕਿਸੇ ਵੱਡੇ ਹਾਦਸੇ ਨੂੰ
ਬਚਾਉਣ ਲਈ ਇਹਨਾਂ ਕਿੱਕਰਾਂ ਦੇ ਦਰਖ਼ਤਾਂ ਦਾ ਸਥਾਈ ਹੱਲ ਜਲਦੀ ਕੀਤਾ ਜਾਵੇ।
ਚੇਅਰਮੈਨ ਦਰਸ਼ਨ ਸਿੰਘ ਢਿੱਲੋ ਦੀ ਅਗਵਾਈ ਵਿਚ ਯੁਵਕ ਸੇਵਾਵਾਂ ਕਲੱਬ ਕਾਹਨੇਕੇ ਦੀ
ਸਲਾਨਾ ਮੀਟਿੰਗ
ਰੂੜੇਕੇ ਕਲਾਂ, (ਗੁਰਪ੍ਰੀਤ ਸਿੰਘ ਕਾਹਨੇਕੇ)
ਯੁਵਕ ਸੇਵਾਵਾਂ ਕਲੱਬ ਕਾਹਨੇਕੇ ਦੀ ਸਲਾਨਾ ਮੀਟਿੰਗ ਚੇਅਰਮੈਨ ਦਰਸ਼ਨ ਸਿੰਘ ਢਿੱਲੋ ਦੀ
ਅਗਵਾਈ ਵਿਚ ਕਲੱਬ ਦੇ ਮੁੱਖ ਦਫ਼ਤਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਕਲੱਬ ਦੇ
ਅਹੁਦੇਦਾਰਾਂ, ਪ੍ਰਧਾਨ ਦੀ ਚੋਣ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਕੀਤੀ ਗਈ। ਇਸ ਚੋਣ
ਮੁਤਾਬਿਕ ਸਰਦਾਰ ਮਹਿੰਦਰ ਸਿੰਘ ਕਲੱਬ ਦੇ 11ਵੀਂ ਵਾਰ ਪ੍ਰਧਾਨ ਚੁਣੇ ਗਏ। ਬਾਕੀ
ਆਹੁਦੇਦਾਰਾਂ ਵਿਚ ਮੀਤ ਪ੍ਰਧਾਨ ਅਵਤਾਰ ਸਿੰਘ ਢਿੱਲੋ, ਖ਼ਜਾਨਚੀ ਜਗਦੇਵ ਸਿੰਘ, ਸਹਾਇਕ
ਖ਼ਜਾਨਚੀ ਡਾ. ਰਣਜੀਤ ਸਿੰਘ ਰਣੀ, ਸਟੋਰ ਕੀਪਰ ਜਗਦੇਵ ਸਿੰਘ ਬੱਗਾ, ਸਟੇਜ ਸੈਕਟਰੀ
ਅਵਤਾਰ ਸਿੰਘ ਤਾਰੂ। ਕਲੱਬ ਦੀ ਚਾਰ ਮੈਂਬਰੀ ਅਨੁਸ਼ਾਸ਼ਨ ਕਮੇਟੀ ਵਿਚ ਪੰਚ ਹਰਨਾਮ
ਸਿੰਘ, ਸ੍ਰ ਬਲਰਾਜ ਸਿੰਘ, ਬਿੰਦਰ ਸਿੰਘ, ਭਗਵਾਨ ਸਿੰਘ ਚੁਣੇ ਗਏ। ਕਲੱਬ ਦੇ ਮੁੱਖ
ਸਲਾਹਕਾਰਾਂ ਵਿਚ ਸੁਰਜੀਤ ਸਿੰਘ ਪੰਚ, ਕੁਲਵਿੰਦਰ ਸਿੰਘ ਢਿੱਲੋ ਸਟੂਡੀਓ, ਰਣਧੀਰ
ਸਿੰਘ ਧੀਰਾ, ਅਮਰੀਕ ਸਿੰਘ, ਹਰਦੇਵ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਅਵਤਾਰ
ਸਿੰਘ ਸਲਾਹਕਾਰ ਨਿਯੁਕਤ ਕੀਤੇ ਗਏ।
ਪੱਡਾ ਵੱਲੋਂ ਬਿਨਾਂ ਅਹੁਦੇ
ਤੋਂ ਪਾਰਟੀ ਦੀ ਸੇਵਾ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਅਹੁਦੇਦਾਰਾਂ ਦੀਆਂ ਹੋਈਆਂ ਨਿਯੁਕਤੀਆਂ
ਦੌਰਾਨ ਵਰਕਿੰਗ ਕਮੇਟੀ ਮੈਂਬਰ ਸ: ਤਰਲੋਕ ਸਿੰਘ ਪੱਡਾ ਨੇ ਅਹੁਦਾ ਲੈਣ ਤੋਂ ਨਾਂਹ
ਕਰਦਿਆਂ ਪਾਰਟੀ ਦੀ ਸੇਵਾ ਕਰਦੇ ਰਹਿਣ ਦਾ ਪ੍ਰਗਟਾਵਾ ਕੀਤਾ ਹੈ। ਵਿਧਾਨ ਸਭਾ ਹਲਕਾ
ਕਾਦੀਆਂ ਦੀ ਪੰਚ-ਸਰਪੰਚ ਯੂਨੀਅਨ ਦੇ ਪ੍ਰਧਾਨ ਸ: ਪੱਡਾ ਅਕਾਲੀ ਹਲਕੇ 'ਚ
ਜਾਣੀ-ਪਹਿਚਾਣੀ ਸ਼ਖਸੀਅਤ ਹਨ। ਪੱਡਾ ਨੇ ਆਪਣੇ ਪਿੰਡ ਡੱਲਾ ਅਕਾਲੀ ਵਰਕਰਾਂ,
ਪੰਚਾਂ-ਸਰਪੰਚਾਂ ਦੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸ:
ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਸ: ਸੁੱਚਾ ਸਿੰਘ ਲੰਗਾਹ ਦਾ ਧੰਨਵਾਦ ਕੀਤਾ
ਕਿ ਉਨ੍ਹਾਂ ਮੈਨੂੰ ਮਾਣ ਬਖਸ਼ਿਆ ਹੈ, ਪਰ ਮੈਂ ਪਹਿਲਾਂ ਵਾਂਗ ਬਿਨਾਂ ਕਿਸੇ ਅਹੁਦੇ ਦੇ
ਇਕ ਵਰਕਰ ਬਣ ਕੇ ਕਾਰਜਸ਼ੀਲ ਰਹਾਂਗਾ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੀ ਸੇਵਾ ਕਿਸੇ
ਅਹੁਦੇ ਦੀ ਖਾਤਰ ਨਹੀਂ ਕੀਤੀ।
ਸੁਖਵੀਰ ਸਿੰਘ ਬਾਦਲ ਇਕ ਚੜ੍ਹਦੇ ਸੂਰਜ ਵਾਂਗ ਪੰਜਾਬੇ ਦੇ ਲੋਕਾਂ ਦੀ ਦਿਲਾਂ ਉਪਰ
ਰਾਜ ਕਰਦਾ ਰਿਹਾ ਹੈ- ਜਥੇਦਾਰ ਜੋਗਾ ਸਿੰਘ ਘਨੌਰ
ਧੂਰੀ 16 ਜਨਵਰੀ
ਸ੍ਰੋਮਣੀ ਅਕਾਲੀ (ਬ) ਦੇ ਸਾਬਕਾ ਸਰਕਲ ਜਥੇਦਾਰ ਜੋਗਾ ਸਿੰਘ ਘਨੌਰ ਨੇ ਸ੍ਰੋਮਣੀ
ਅਕਾਲੀ ਦਲ (ਬ) ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦਾ ਉਪਰ ਮੱਖ ਮੰਤਰੀ ਬਣਾਉਣ ਦੀ
ਖੁਸ਼ੀ ਵਿਚ ਅੱਜ ਵਰਕਰਾਂ ਦੀ ਇਕ ਮੀਟਿੰਗ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸੁਖਵੀਰ
ਸਿੰਘ ਬਾਦਲ ਇਕ ਚੜ੍ਹਦੇ ਸੂਰਜ ਵਾਂਗ ਪੰਜਾਬੇ ਦੇ ਲੋਕਾਂ ਦੀ ਦਿਲਾਂ ਉਪਰ ਰਾਜ ਕਰਦਾ
ਰਿਹਾ ਹੈ। ਜਿਸ ਦੀ ਅਗਵਾਈ ਵਿਚ ਪੰਜਾਬ ਅਤੇ ਅਕਾਲੀ ਦਲ ਦੋਵੇਂ ਤੱਰਕੀ ਦੀਆਂ ਹੋਰ
ਲੀਹਾਂ ਸਰ ਕਰਨਗੇ। ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਦਾ ਉਪ ਮੰਤਰੀ ਬਣਨ
ਨਾਲ ਪੰਜਾਬ ਦੀਆਂ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਹੂੰਝਾ ਫੇਰ ਜਿਤ ਪ੍ਰਪਾਤ
ਕਰੇਗੀ। ਉਹਨਾਂ ਹੋਰ ਕਿਹਾ ਕਿ ਸੁਖਵੀਰ ਸਿੰਘ ਨੂੰ ਪੰਜਾਬ ਦਾ ਉਪ ਮੁਖ ਮੰਤਰੀ ਨਹੀਂ
ਸਗੋਂ ਪੰਜਾਬ ਦਾ ਮੁਖ ਮੰਤਰੀ ਹੀ ਬਣਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੇਸ਼ ਦਾ ਸੂਬਾ
ਨੰਬਰ 1 ਬਣ ਸਕੇ। ਉਹਨਾਂ ਸੁਖਵੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਜੇਕਰ ਜਿਮਨੀ
ਚੋਣ ਧੂਰੀ ਹਲਕੇ ਤੋਂ ਲੜਨ ਤਾਂ ਉਹਨ ਨੂੰ ਇਤਿਹਾਸਕ ਜਿਤ ਦਵਾਉਣ ਦੇ ਨਾਲ ਨਾਲ ਉਹਨਾਂ
ਦੇ ਹਰ ਹੁਕਮ ਤੇ ਫੁਲ ਚੜਾਵਾਂਗੇ। ਇਸ ਮੌਕੇ ਅਮਰੀਕ ਸਿੰਘ , ਰਣਧੀਰ ਸਿੰਘ, ਜਥੇਦਾਰ
ਬਲਦੇਵ ਸਿੰਘ, ਜਗਦੀਪ ਸਿੰਘ, ਹਰਨੇਕ ਸਿੰਘ, ਜਗਤਾਰ ਸਿੰਘ ਆਦਿ ਹਾਜਰ ਸਨ।
ਸਮੁਚੇ ਵਾਲਮੀਕਿ ਭਾਈਚਾਰੇ ਨੂੰ ਸੰਗਠਨ ਦੇ ਨਾਲ ਜੁੜਨ ਲਈ ਅਪੀਲ
ਸੰਗਰੂਰ 16 ਜਨਵਰੀ

ਭਾਰਤੀਆ ਵਾਲਮੀਕਿ ਧਰਮ ਸਮਾਜ ਸ਼ਾਖਾ ਮਾਲੇਰਕੋਟਲਾ ਦੀ ਅਹਿਮ ਮੀਟਿੰਗ ਵਿਜੈ ਕਲਿਆਣ
ਸ਼ਹਿਰੀ ਪ੍ਰਧਾਨ ਮਲੇਰਕੋਟਲਾ ਅਤੇ ਜਿਲੇ ਦੇ ਵਾਇਸ ਪ੍ਰਧਾਨ ਬਲਵਿੰਦਰ ਸ਼ਾਹ ਜੀ ਵਲੋਂ
ਵਾਲਮੀਕਿ ਮੰਦਰ ਬਠਿੰਡੀਆ ਮੁਹਲਾ ਵਿਖੇ ਰੱਖੀ ਗਈ। ਜਿਸ ਵਿਚ ਵਿਸ਼ੇਸ ਤੌਰ ਤੇ ਦਿਨੇਸ਼
ਪਰੋਚਾ ਸਕਤਰ ਭਾਵਾਧਸ ਪੰਜਾਬ ਅਤੇ ਜਿਲਾ ਪ੍ਰਧਾਨ ਜਸਵੰਤ ਜੱਸੀ ਭਵਾਨੀਗੜ ਨੇ ਸ਼ਿਰਕਤ
ਕੀਤੀ। ਇਸ ਮੀਟਿੰਗ ਵਿਚ ਪਰੋਚਾ ਨੇ ਸਮੁਚੇ ਵਾਲਮੀਕਿ ਭਾਈ ਚਾਰੇ ਨੂੰ ਨਵੇਂ ਸਾਲ
ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਸਮੁਚੇ ਵਾਲਮੀਕਿ ਭਾਈਚਾਰੇ ਨੂੰ ਸੰਗਠਨ ਦੇ ਨਾਲ
ਜੁੜਨ ਲਈ ਪ੍ਰੇਰਤ ਕੀਤਾ। ਸਮਾਜ ਵਿਚ ਨਸ਼ਾ ਖੋਰੇ ਤੇ ਦਹੇਜ ਪ੍ਰਥਾ ਵਰਗੀਆਂ ਵਧ ਰਹੀਆਂ
ਬਿਮਾਰੀਆਂ ਅਤੇ ਰਾਜਨਿਤੀਕ ਪਾਰਟੀਆਂ ਵਲੋਂ ਜੋ ਦਲਿਤਾਂ ਨੌਜਵਾਨਾਂ ਦਾ ਸ਼ੋਸ਼ਨ ਕੀਤਾ
ਜਾ ਰਿਹਾ ਹੈ ਉਸ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪਰੋਚਾ ਨੇ ਕਿਹਾ ਕਿ 28
ਫਰਵਰੀ ਤੋ ਪਹਿਲਾਂ ਪਹਿਲਾਂ ਪੂਰੇ ਜਿਲੇ ਭਰ ਵਿਚ ਮੀਟਿੰਗ ਕਰਕੇ ਸੰਗਠਨਾਂ ਦੀ
ਮਜਬੂਤੀ ਲਈ ਮੈਂਬਰਸ਼ਿਪ ਭਰੀ ਜਾਵੇਗੀ। ਸਮਾਜ ਨੂੰ ਸੰਗਠਨ ਪ੍ਰਤੀ ਜਾਗਰੂਕ ਕਰਿਆ
ਜਾਵੇਗਾ ਜੋ ਸਮਾਜ ਵਿਚ ਵਧ ਰਹੀਆਂ ਬੁਰਾਇਆਂ ਦੇ ਖਿਲਾਫ ਇਕ ਜੁਠ ਹੋ ਕੇ ਖੜਾ ਹੋ ਸਕੇ
ਅਤੇ
ਸਮਾਜ ਪੜ ਲਿਖ ਤੇ ਆਉਣ ਵਾਲੀਆਂ ਪੀੜੀਆਂ ਨੂੰ ਸਹੀ ਦਿਸ਼ਾ ਦੇ ਸਕੇ। ਇਸ ਮੌਕੇ ਜਸਵੰਤ
ਜੱਸੀ ਨੇ ਇਸ ਮੌਕੇ ਤੇ ਆਉਣ ਵਾਲੇ ਭਾਵਾਧਸ ਸੰਗਤਾਂ ਦਾ ਧੰਨਵਾਦ ਕੀਤਾ।
ਬਰਾਤ ਲੈ ਕੇ ਜਾ ਰਹੀ ਇਕ ਕਾਰ ਸੜਕ ਹਾਦਸੇ ਦਾ ਸ਼ਿਕਾਰ
ਪੰਜ ਬਰਾਤੀਆਂ ਵਿਚ ਦੋ ਦੀ ਮੌਕੇ ਤੇ ਹੀ ਮੌਤ
ਸੰਗਰੂਰ 16 ਜਨਵਰੀ
ਏਥੇ ਥੋੜੀ ਦੂਰ ਪੈਂਦੇ ਕਸਬੇ ਬਡਬਰ ਨੇੜੇ ਬਰਾਤ ਲੈ ਕੇ ਜਾ ਰਹੀ ਇਕ ਕਾਰ ਸੜਕ ਹਾਦਸੇ
ਦਾ ਸ਼ਿਕਾਰ ਹੋ ਗਈ। ਕਾਰ ਵਿਚ ਸਵਾਰ ਪੰਜ ਬਰਾਤੀਆਂ ਵਿਚ ਦੋ ਦੀ ਮੌਕੇ ਤੇ ਹੀ ਮੌਤ ਹੋ
ਗਈ। ਜਦਕਿ ਤਿੰਨ ਗੰਭੀਰ ਜਖਮੀ ਹੋ ਗਏ ਜਿਨਾਂ ਨੇ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ
ਭਰਤੀ ਕਰਵਾਉਣ ਤੋਂ ਬਾਅਦ ਗੰਭੀਰ ਹੋਣ ਕਰਕੇ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਇਹ
ਸਾਰੇ ਬਰਾਤੀ ਸਮਾਣਾ ਨੇੜਲੇ ਪਿੰਡ ਰਾਂਹੀ ਮਾਜਰਾ ਦੇ ਦੱਸੇ ਜਾ ਰਹੇ ਹਨ। ਮੌਕੇ ਤੋਂ
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜਿਲੇ ਅਧੀਨ ਪੈਂਦੇ ਪਿੰਡ ਗਗਰੋਲਾ ਤੋਂ ਚਲ ਕੇ
ਬਾਰਾਤ ਮੋਗੇ ਵਲ ਜਾ ਰਹੀ ਸੀ ਬਰਾਤ ਵਿਚ ਪਿੰਡ ਰਾਹੀ ਮਾਜਰਾ ਦੇ ਇਹ ਪੰਜ ਬਰਾਤੀਆਂ
ਦੀ ਐਸੋਟ ਕਾਰ ਜਦੋਂ ਬਡਬਰ ਕਸਬੇ ਨੇੜੇ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਗਈ ਅਤੇ
ਟਾਹਲੀ ਦੇ ਦਰਖਤ ਨਾਲ ਜਾ ਟਕਰਾਈ ਜਿਸ ਕਾਰਣ ਕਾਰ ਵਿਚ ਸਵਾਰ ਵਰਿੰਦਰ ਸਿੰਘ ਪੁਤਰ
ਕਰਨੈਲ ਸਿੰਘ ਅਤੇ ਅਰਸ਼ਦੀਪ ਪੁਤਰ ਸੁਰਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।
ਜਦੋਂ ਕਿ ਬਾਕੀ ਤਿੰਨ ਬਰਾਤੀ ਕਰਨਵੀਰ ਸਿੰਘ ਪੁਤਰ ਜੋਗਿੰਦਰ ਸਿੰਘ, ਹਰਮਨ ਸਿੰਘ
ਪੁਤਰ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁਤਰ ਗੁਰਚਰਨ ਸਿੰਘ ਗੰਭੀਰ ਜਖਮੀ ਹੋ
ਗਏ। ਜਿਨਾਂ ਨੂੰ ਸਥਾਨਕ ਨਿਵਾਸੀਆਂ ਨੇ ਸੰਗਰੂਰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਈਆ।
ਜਿਥੋਂ ਗੰਭੀਰ ਹੋਣ ਕਰਕੇ ਉਹਨਾਂ ਨੂੰ ਪਟਿਆਲਾ ਰੈਫਰ ਕਰ ਦਿਤਾ ਗਿਆ ਹੈ।
ਸਿੱਖਾਂ ਦਾ ਨਾਂ ਜਾਨਵਰਾਂ ਦੇ ਨਾਂ ਰੱਖ ਕੇ ਜਲੀਲ ਕੀਤਾ ਜਾ ਰਿਹਾ ਹੈ....
ਅਹਿਮਦਗੜ੍ਹ 16 ਜਨਵਰੀ
ਬੀਤੇ ਦਿਨੀ ਦੇਸ਼ ਵਿਦੇਸ਼ ਵਿਚ ਚੱਲੀ ਖਬਰ ਜਿਸ ਵਿਚ ਕੁਲ ਹਿੰਦੀ ਟੀ.ਵੀ ਚੈਨਲਾਂ ਤੇ
ਸਿੱਖ ਮਾਣ ਮਰਿਆਦਾ ਦਾ ਸਰੇਆਮ ਘਾਣ ਕਰਨ ਵਾਲੇ ਚੈਨਲਾਂ ਦਾ ਪਖ ਲੋਕਾਂ ਸਾਹਮਣੇ ਪੇਸ਼
ਕੀਤਾ ਗਿਆ ਸੀ। ਜਿਸ ਵਿਚ ਸਿੱਖਾਂ ਦਾ ਨਾਂ ਜਾਨਵਰਾਂ ਦੇ ਨਾਂ ਰੱਖ ਕੇ ਜਲੀਲ ਕੀਤਾ
ਜਾ ਰਿਹਾ ਹੈ ਬਾਰੇ ਸਿਖ ਸੰਗਤਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਅੱਜ
ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ, ਗੁਰਪ੍ਰੀਤ ਸਿੰਘ ਪ੍ਰਧਾਨ
ਪੀਰ ਬੁਧੂ ਸਾਹ ਸੇਵਾ ਸੋਸਾਇਟੀ, ਗੁਰਦਿਆਲ ਸਿੰਘ ਪੰਧੇਰ ਪ੍ਰਧਾਨ ਗੁਰਦੁਆਰਾ
ਬਹਾਦਰਗੜ ਸਾਹਿਬ, ਸਿਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ,
ਕਲਗੀਧਰ ਫੈਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ, ਸਾਬਕਾ ਕੌਸਲਰ ਜਸਵਿੰਦਰ ਸਿੰਘ ਸੋਢੀ,
ਅਕਾਲੀ ਦਲ ਸ਼ਹਿਰੀ ਪ੍ਰਧਾਨ ਅਮਰ ਸਿੰਘ ਸਰਾਓੰ, ਯੂਥ ਪ੍ਰਧਾਨ ਸੁਖਸਾਗਰ ਸਿੰਘ ਸੋਢੀ,
ਅਮਰੀਕ ਸਿੰਘ, ਕੁਲਦੀਪ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਅਰਵਿੰਦ ਸਿੰਘ , ਬਾਬਾ
ਬੁਢਾ ਜੀ ਗੁਰਮਤਿ ਟਰਸਟ ਦੇ ਚੇਅਰਮੈਨ ਦਰਸ਼ਨ ਸਿੰਘ, ਪੂਰਨ ਸਿੰਘ, ਬਲਦੇਵ ਸਿੰਘ,
ਜਗਦੇਵ ਸਿੰਘ, ਬਿਲੂ ਮਾਜਰੀ, ਪਰਮਜੀਤ ਸਿੰਘ, ਖੁਸ਼ਕਰਨ ਸਿੰਘ, ਸਾਬਕਾ ਸਰਪੰਚ ਗੁਰਜੀਤ
ਸਿੰਘ ਲਹਿਰਾ, ਨਾਹਰ ਸਿੰਘ ਲਹਿਰਾ, ਸਾਬਕਾ ਸਰਪੰਚ ਅਜੈਬ ਸਿੰਘ ਅਤੇ ਹੋਰ ਪੰਚ
ਸਰਪੰਚਾਂ ਅਤੇ ਧਾਰਮਿਕ ਆਗੂਆਂ ਨੇ ਸਿਖ ਧਰਮ ਖਿਲਾਫ ਅਤੇ ਸਿਖ ਮਾਣ ਮਰਿਆਦਾ ਨੂੰ ਠੇਸ
ਪਹੁੰਚਾਉਣ ਵਾਲੇ ਟੀ.ਵੀ ਚੈਨਲ ਅਤੇ ਕਲਾਕਾਰਾਂ ਨੂੰ ਮੁਆਫੀ ਮੰਗਣ ਦੀ ਅਪੀਲ ਕੀਤੀ
ਹੈ। ਸਿਖ ਜਥੇਬੰਦੀਆਂ ਨੇ ਅਪੀਲ ਕੀਤੀ ਹੈ ਕਿ ਜੇਕਰ ਟੀ.ਵੀ ਚੈਨਲ ਨੇ ਅਤੇ ਕਲਾਕਾਰ
ਨੇ ਮੁਆਫੀ ਨਾ ਮੰਗੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਉਪ ਮੁਖ ਮੰਤਰੀ ਬਣਾਉਣ ਦਾ ਲਿਆ ਗਿਆ
ਫੈਸਲਾ ਪਾਰਟੀ ਅਤੇ ਪੰਜਾਬ ਲਈ ਸੁਭ ਸ਼ਗਨ

ਸੰਦੌੜ 16 ਜਨਵਰੀ
ਸ੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਪੰਜਾਬ
ਵਲੋਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਉਪ ਮੁਖ ਮੰਤਰੀ ਬਣਾਉਣ
ਦਾ ਲਿਆ ਗਿਆ ਫੈਸਲਾ ਪਾਰਟੀ ਅਤੇ ਪੰਜਾਬ ਲਈ ਸੁਭ ਸ਼ਗਨ ਹੈ ਅਤੇ ਇਸ ਫੈਸਲੇ ਨਾਲ
ਪਾਰਟੀ ਹੋਰ ਮਜਬੂਤ ਹੋਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਜਮੇਰ ਸਿੰਘ ਲਖੋਵਾਲ
ਚੇਅਰਮੈਨ ਪੰਜਾਬ ਮੰਡੀਕਰਨ ਬੋਰਡ ਅਤੇ ਪ੍ਰਧਾਨ ਪੰਚਾਇਤ ਨੂੰ ਸੰਬੋਧਨ ਕਰਨ ਤੋਂ
ਪਹਿਲਾਂ ਨਿਰਮਲ ਸਿੰਘ ਵਿਤ ਸਕਤਰ ਭਾਰਤੀਆਂ ਕਿਸਾਨ ਯੂਨੀਅਨ ਜਿਲਾ ਸੰਗਰੂਰ ਦੇ ਘਰ
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਲੱਖੋਵਾਲ ਨੇ ਕਿਹਾ ਕਿ ਸੰਦੌੜ ਵਿਖੇ
ਮਾਰਕੀਟ ਕਮੇਟੀ ਦੇ ਗਠਨ ਦਾ ਕੰਮ ਤਕਰੀਬਨ ਪੂਰਾ ਹੋ ਗਿਆ ਹੈ ਨੇ ਜਿਲਦੀ ਹੀ ਇਸਦਾ
ਉਦਘਾਟਨ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਉਦਘਾਟਨ ਦੀ ਤਾਰੀਕ ਦਾ ਐਲਾਨ ਸੁਖਦੇਵ
ਸਿੰਘ ਢੀਂਡਸਾ ਦੇ ਨਾਲ ਸਲਾਹ ਕਰਕੇ ਜਲਦੀ ਹੀ ਕਰ ਦਿਤਾ ਜਾਵੇਗਾ। ਕਿਸਾਨ ਨੂੰ ਬੋਨਸ
ਚੈਕਾਂ ਦੀ ਅਦਾਇਗੀ ਵਿਚ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਉਹਨਾਂ ਕਿਹਾ ਕਿ ਸ਼ੁਰੂ ਵਿਚ
ਅਜਿਹੀਆਂ ਮੁਸ਼ਕਲਾਂ ਜਰੂਰ ਆਉਂਦੀਆਂ ਹਨ ਪਰ ਸਮਾਂ ਪਾ ਕੇ ਇਹ ਫੈਸਲਾ ਸਮੁਚੇ ਕਿਸਾਨ
ਵਰਗ ਲਈ ਸਾਰਥਿਕ ਹੋ ਨਿਬੜੇਗਾ। ਬਾਦ ਵਿਚ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਦਿਆਂ
ਕਿਹਾ ਕਿ ਯੂਨੀਅਨ ਵਲੋਂ ਕਿਸਾਨਾਂ ਨੂੰ ਨਸ਼ਿਆਂ ਖਿਲਾਫ, ਭਰੂਣ ਹੱਤਿਆ ਅਤੇ ਦਾਜ ਵਰਗੀ
ਲਾਹਨਤ ਤੋਂ ਜਾਗ੍ਰਿਤ ਕਰਨ ਲਈ ਪੰਜਾਬ ਅੰਦਰ 20 ਜਿਲਾ ਪੱਧਰੀ ਰੈਲੀਆਂ ਦਾ ਪ੍ਰੋਗਰਾਮ
ਉਲੀਕਿਆ ਗਿਆ ਹੈ ਤੇ ਇਸੇ ਲੜੀ ਤਹਿਤ ਹੀ ਅੱਜ ਸੰਗਰੂਰ ਜਿਲੇ ਦੀ ਰੈਲੀ ਆਯੋਜਿਤ ਕੀਤੀ
ਗਈ ਹੈ। ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਅਮਰਗੜ, ਵਿਤ ਸਕਤਰ ਨਿਰਮਲ ਸਿੰਘ, ਨੋਰੰਗ
ਸਿੰਘ, ਬਿਹਾਰੀ ਲਾਲ, ਜਥੇਦਾਰ ਹਰਿਗਿਆਨ ਸਿੰਘ ਦੁਲਗਾਂ, ਜਗਪਾਲ ਸਿੰਘ, ਸਰਪੰਚ
ਪਰਮਜੀਤ ਸਿੰਘ, ਅਵਤਾਰ ਸਿੰਘ ਆਦਿ ਹਾਜਰ ਸਨ
ਸਮਾਜ ਸੇਵੀ ਸੰਸਥਾ ਵਲੋਂ ਗਰੀਬ ਬੱਚਿਆਂ ਲਈ ਸੰਗਰੂਰ ਵਿਚ ਮੁਫਤ ਚਲਾਏ ਜਾ ਰਹੇ ਸਕੂਲ
ਵਿਚ ਇਕ ਸਮਾਮਗ ਦਾ ਆਯੋਜਨ ਕੀਤਾ

ਸੰਗਰੂਰ 16 ਜਨਵਰੀ
ਫਰੀ ਐਜੂਕੇਸ਼ਨ ਐੰਡ ਚੇਰੀਟੈਬਲ ਸੁਸਾਇਟੀ ਫਾਰ ਡਾਊਨ ਟਰੋਡਨਜ ਰਜਿ. ਨਾਂ ਦੀ ਸਮਾਜ
ਸੇਵੀ ਸੰਸਥਾ ਵਲੋਂ ਛਜਘੜਿਆਂ ਅਤੇ ਸਪੇਰਿਆਂ ਦੇ ਰੂੜੀਆਂ ਅਤੇ ਗੰਦਗੀ ਭਰਿਆਂ ਥਾਵਾਂ
ਤੋਂ ਪੋਲੀਥੀਨ ਦੇ ਲੀਫਾਫੇ ਆਦਿ ਚੁਕਕੇ ਜੀਵਨ ਗੁਜਾਰਾ ਕਰ ਰਹੇ ਬੱਚਿਆਂ ਲਈ ਸੰਗਰੂਰ
ਵਿਚ ਮੁਫਤ ਚਲਾਏ ਜਾ ਰਹੇ ਸਕੂਲ ਵਿਚ ਇਕ ਸਮਾਮਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ
ਦਾਨੀ ਸੱਜਣ ਐਨ.ਆਰ.ਆਈ ਬਬਲ ਕਨੇਡਾ, ਸੰਦੀਪ ਕੁਮਾਰ, ਮਹਿੰਦਰ ਸਿੰਘ ਸੇਖੋ ਅਤੇ
ਮੁਖਤਿਆਰ ਸਿੰਘ ਮੱਖਣ ਨੇ ਸਕੂਲ ਵਿਚ ਪੜਦੇ ਇਹਨਾਂ 100 ਬੱਚਿਆਂ ਨੂੰ ਜਰਸੀਆਂ ਦਾਨ
ਕਰਕੇ ਉਹਨਾਂ ਨੂੰ ਕੜਾਕੇ ਦੀ ਠੰਢ ਤੋਂ ਬਚਾਕੇ ਮਨੁਖਤਾਵਾਦੀ ਕਰਦਾ ਕੀਮਤਾ ਨੂੰ
ਬਚਾਉਣ ਦਾ ਮਹਾਨ ਕਾਰਜ ਕੀਤਾ। ਇਸ ਮੌਕੇ ਬੋਲਦਿਆਂ ਗੁਰੂ ਤੇਗ ਬਹਾਦਰ ਫਾਇਨਾਂਸ
ਕੰਪਨੀ ਦੇ ਡਾਇਰੈਕਟਰ ਗੁਰਪਾਲ ਸਿੰਘ ਗਿਲ ਨੇ ਕਿਹਾ ਕਿ ਸੰਸਥਾ ਵਲੋਂ ਇਹਨਾਂ ਗਰੀਬ
ਬੱਚਿਆਂ ਨੂੰ ਮੁਫਤ ਪੜਾਉਣਾ ਬਹੁਤ ਕਠਿਨ ਕੰਮ ਹੈ। ਬੱਚਿਆਂ ਨੂੰ ਕੋਟੀਆਂ ਦਾਨ ਕਰਨ
ਉਪਰੰਤ ਬੋਲਦਿਆਂ ਬਬਲ ਕਨੇਡਾ ਨੇ ਕਿਹਾ ਕਿ ਗਰੀਬ ਬੱਚਿਆਂ ਨੂੰ ਮੁਫਤ ਪੜਾਉਣ ਦੀ
ਪ੍ਰਕਿਰਿਆ ਸਚਮੁਚ ਦੀ ਸਮਾਜ ਸੇਵਾ ਹੈ। ਉਹਨਾਂ ਨੇ ਕਿਹਾ ਕਿ ਜੱਸੀ ਪੇਦਨੀ ਦੀ ਅਗਵਾਈ
ਵਿਚ ਚਲਾਏ ਜਾ ਰਹੇ ਸਕੂਲਾਂ ਵਿਚ ਪੜਦੇ ਬੱਚਿਆਂ ਨੂੰ ਜਰਸੀਆਂ ਦਾਨ ਕਰਕੇ ਸਾਨੂੰ
ਬੇਹਦ ਆਤਮਿਕ ਖੁਸ਼ੀ ਮਿਲੀ ਹੈ। ਬਬਲ ਕਨੇਡਾ ਨੇ ਸੰਸਥਾ ਦੇ ਆਗੂਆਂ ਨੂੰ ਭਰੋਸਾ
ਦਿਵਾਇਆ ਕਿ ਉਹ ਇਸ ਮਹਾਨ ਮਿਸ਼ਨ ਲਈ ਸਦਾ ਹੀ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।
ਇਸ ਮੌਕੇ ਪੰਜਾਬੀ ਸਭਿਆਚਾਰਕ ਸਥ ਰਜਿ. ਜਿਲਾ ਸੰਗਰੂਰ ਦੇ ਪ੍ਰਧਾਨ ਮੁਲਖਾ ਸਿੰਘ
ਕੁੰਨਰ, ਦਿਨੇਸ਼ ਗੋਇਲ, ਅੰਗਰੇਜ ਸਿੰਘ, ਮਨਵੀਰ ਸਿੰਘ, ਜਸਵਿੰਦਰ ਸਿੰਘ, ਮਹਿੰਦਰ
ਸਿੰਘ, ਸਾਧੂ ਰਾਮ, ਨਿਗਰਾਨ ਸੁਬੇਗ ਸਿੰਘ। ਅੰਤ ਵਿਚ ਵਿਦਿਅਕ ਕੰਦਰਾਂ ਦੇ ਮੁਖ
ਪ੍ਰਬੰਧਕ ਸ੍ਰੀ ਭਾਨ ਸਿੰਘ ਜੱਸੀ ਨੇ ਦਾਨੀ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ
ਸਾਡੇ ਵਿਦਿਅਕ ਕੇਦਰਾਂ ਵਿਚ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਸਮਰਪਿਤ ਲੋਕ ਹੀ
ਪਹੁੰਚਕੇ ਬੱਚਿਆਂ ਦੀ ਮਦਦ ਕਰਨ ਦਾ ਤਹਈਆਂ ਕਰਦੇ ਹਨ।
ਕਾਰ ਦੀ ਫੇਟ ਵੱਜਣ ਨਾਲ ਇੱਕ ਵਿਆਕਤੀ ਦੀ ਮੌਤ ਤੇ ਇੱਕ ਗੰਭੀਰ ਜਖਮੀ
ਗਿੱਦੜਬਾਹਾ 16 ਜਨਵਰੀ ( ਗੁਰਮੀਤ ਮਾਨ)

ਫੋਟੋ ਕੈਪਸਨ-ਬਠਿੰਡਾ-ਮਲੋਟ ਰੋਡ ਤੇ ਗਿੱਦੜਬਾਹਾ ਤੋ ਥੋੜੀ੍ਹ ਦੂਰ ਪਿੰਡ ਦੌਲਾ ਨੇੜੇ
ਇੰਡੀਕਾ ਕਾਰ ਦੀ ਫੇਟ ਨਾਲ ਚਕਨਾਚੂਰ ਹੋਇਆ ਸਾਇਕਲ ਅਤੇ ਉਕਤ ਇੰਡੀਕਾ ਕਾਰ।
ਤਸਵੀਰਾਂ- ਗੁਰਮੀਤ ਮਾਨ ਗਿੱਦੜਬਾਹਾ
ਅੱਜ ਸਵੇਰੇ ਬਠਿੰਡਾ-ਮਲੋਟ ਰੋਡ ਤੇ ਗਿੱਦੜਬਾਹਾ ਤੋ ਥੋੜੀ੍ਹ ਦੂਰ ਪਿੰਡ ਦੌਲਾ ਨੇੜੇ
ਸੜਕ ਦੁਰਘਟਨਾ ਵਿੱਚ ਇੱਕ ਵਿਆਕਤੀ ਦੀ ਮੌਤ ਹੋਣ ਅਤੇ ਇੱਕ ਵਿਆਕਤੀ ਗੰਭੀਰ ਜਖਮੀ ਹੋਣ
ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੂਪ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਨਿੱਕਾ
ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਵਿਰਕ ਕਲਾਂ ਜਿਲ੍ਹਾ ਬਠਿੰਡਾ ਜੋ ਕਿ ਗਿੱਦੜਬਾਹਾ
ਵਿਖੇ ਮਜਦੂਰੀ ਦਾ ਕੰਮ ਕਰਨ ਲਈ ਜਾ ਰਹੇ ਸਨ ਅਤੇ ਬਠਿੰਡਾ ਤੋ ਆ ਰਹੀ ਟਾਟਾ ਇੰਡੀਕਾ
ਪੀ ਬੀ 03ਪੀ 5282 ਨੇ ਉਹਨਾਂ ਨੂੰ ਪਿੰਡ ਦੌਲਾ ਨੇੜੇ ਟੱਕਰ ਦਿੱਤੀ। ਜਿਸ ਨਾਲ ਰੂਪ
ਸਿੰਘ ਪੁੱਤਰ ਕਰਤਾਰ ਸਿੰਘ ਅਤੇ ਨਿੱਕਾ ਸਿੰਘ ਦੀ ਮੌਕੇ ਤੋ ਮੌਤ ਹੋ ਗਈ ਅਤੇ ਨਿੱਕਾ
ਸਿੰਘ ਪੁੱਤਰ ਗੁਰਦੀਪ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਨਿੱਕਾ ਸਿੰਘ ਪੁੱਤਰ
ਗੁਰਦੀਪ ਸਿੰਘ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਲਿਆਦਾ ਗਿਆ ਪਰ ਉਸ ਦੀ ਹਾਲਤ
ਨਾਜੁਕ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ।
ਦੁਰਘਟਨਾ ਵਾਪਰਨ ਤੋ ਬਾਅਦ ਕਾਰ ਚਾਲਕ ਮੌਕੇ ਤੇ ਫਰਾਰ ਹੋ ਗਿਆ। ਥਾਣਾ ਗਿੱਦੜਬਾਹਾ
ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸੁਰੂ ਕਰ ਦਿੱਤੀ। ਮ੍ਰਿਤਕ ਰੂਪ ਸਿੰਘ
ਨੂੰ ਸਹਾਰਾ ਜਨ ਸੇਵਾ ਬਠਿੰਡਾ ਵੱਲੋ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚਾਇਆ ਜਿੱਥੇ
ਉਸਦਾ ਪੋਸਟਮਾਰਟਮ ਹੋਵੇਗਾ। ਗੰਭੀਰ ਰੂਪ ਵਿੱਚ ਜਖਮੀ ਨਿੱਕਾ ਸਿੰਘ ਨੂੰ ਸਹਾਰਾ
ਵੈਲਫੇਅਰ ਕਲੱਬ ਦੇ ਪ੍ਰਧਾਨ ਪਵਨ ਕੁਮਾਰ ਬਾਂਸਲ ਨੇ ਸਿਵਲ ਹਸਪਤਾਲ ਬਠਿੰਡਾ ਪਹੁੰਚਿਆ
ਅਤੇ ਉਹਨਾ ਦੱਸਿਆ ਕਿ ਨਿੱਕਾ ਸਿੰਘ ਖਤਰੇ ਤੋ ਬਾਹਰ ਹੈ।
ਬਿਜਲੀ ਕਾਰਨ ਪੂਰੇ ਪੰਜਾਬ ਦੇ ਉਦਯੋਗ ਫੇਲ੍ਹ : ਜੋਗੀ
ਮੁਹਾਲੀ, 16 ਜਨਵਰੀ :
ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਭੈਣ ਮਾਇਆ
ਵਤੀ ਦਾ ਜਨਮ ਦਿਨ ਮੁਹਾਲੀ ਵਿਖੇ ਬਹੁਜਨ ਸਮਾਜ ਪਾਰਟੀ ਜ਼ਿਲਾ ਮੁਹਾਲੀ ਦੇ ਵਰਕਰਾਂ
ਅਤੇ ਰਾਮਗੜੀਆ ਇਕਾਈ ਵਲੋਂ ਸਾਦਗੀ ਅਤੇ ਧੂੰਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ ਜੋਗਿੰਦਰ ਸਿੰਘ ਜੋਗੀ ਨੇ ਪ੍ਰਸ਼ਾਸਨ ਅਤੇ ਸਰਕਾਰ
ਤੇ ਵਰਦਿਆਂ ਕਿਹਾ ਕਿ ਬਿਜਲੀ ਦੀ ਘਾਟ ਕਾਰਨ ਮੁਹਾਲੀ ਦੀ ਹੀ ਨਹੀਂ ਪੂਰੇ ਪੰਜਾਬ ਦੀ
ਇੰਡਸਟਰੀ ਫੇਲ ਹੋ ਕੇ ਤਬਾਹੀ ਦੇ ਕੰਢੇ ਪਹੁੰਚ ਚੁੱਕੀ ਹੈ। ਜੇਕਰ ਸਰਕਾਰ ਨੇ ਜਲਦੀ
ਤੋਂ ਜਲਦੀ ਇਸ ਪਾਸੇ ਧਿਆਨ ਨਹੀਂ ਦਿੱਤਾ ਤਾਂ ਮੁਹਾਲੀ ਦੀ ਰਹਿੰਦੀ ਖੁੰਹਦੀ ਇੰਸਟਰੀ
ਇਥੋਂ ਪਲਾਇਨ ਕਰਕੇ ਹਰਿਆਣਾ ਹਿਮਾਚਲ ਆਦਿ ਰਾਜਾਂ ਵਿੱਚ ਚਲੀ ਜਾਵੇਗੀ। ਉਹਨਾਂ ਅਕਾਲੀ
ਭਾਜਪਾ ਸਰਕਾਰ ਦੀ ਪੋਲ ਖੋਲਦਿਆਂ ਕਿਹਾ ਕਿ ਸਰਕਾਰ ਲੋਕਾਂ ਨੂੰ ਵਿਕਾਸ ਦੇ ਨਾਮ ਤੇ
ਗੁਮਰਾਹ ਕਰਕੇ ਆਪਣਾ ਉਲੂ ਸਿੱਧਾ ਕਰਨਾ ਚਾਹੁੰਦੀ ਹੈ। ਪਰ ਅਸਲ ਵਿੱਚ ਦਿਨੋ-ਦਿਨ
ਰੱਖੇ ਜਾ ਰਹੇ ਨੀਂਹ ਪੱਥਰਾਂ ਵਿੱਚ ਵਿਕਾਸ ਨਾਮ ਦੀ ਕੋਈ ਸਚਾਈ ਹੀ ਨਹੀਂ ਹੈ ਤੇ ਇਹ
ਨੀਂਹ ਪੱਥਰ ਇੱਕ ਦਿਨ ਸਿਰਫ ਪੱਥਰ ਹੀ ਬਣ ਕੇ ਰਹਿ ਜਾਣਗੇ। ਸ੍ਰ ਜੋਗਿੰਦਰ ਸਿੰਘ
ਜੋਗੀ ਨੇ ਦਾਅਵਾ ਕੀਤਾ ਕਿ ਲੋਕ ਅਕਾਲੀ ਦਲ ਤੇ ਕਾਂਗਰਸ ਦੋਵਾਂ ਪਾਰਟੀਆਂ ਤੋਂ ਦੁੱਖੀ
ਹੋ ਕੇ ਜਾਗਰੂਕ ਹੋ ਚੁੱਕੇ ਹਨ। ਲੋਕਾਂ ਦੀ ਇਸ ਜਾਗਰੂਕਤਾ ਦਾ ਫਾਇਦਾ ਆਉਣ ਵਾਲੀਆਂ
ਐਮ ਚੋਣਾਂ ਦੌਰਾਨ ਬਹੁਜਨ ਸਮਾਜ ਪਾਰਟੀ ਨੂੰ ਮਿਲੇਗਾ ਤੇ ਬੀਐਸਪੀ 13 ਦੀਆਂ 13
ਸੀਟਾਂ ਜਿੱਤ ਦੇ ਇਤਿਹਾਸ ਸਿਰਜੇਗੀ। ਉਹਨਾਂ ਕਿਹਾ ਕਿ ਇਸੇ ਜਿੱਤ ਨੂੰ ਯਕੀਨੀ ਬਣਾਉਣ
ਲਈ ਪਾਰਟੀ ਦੇ ਸਾਰੇ ਆਗੂ ਵਰਕਰਾਂ ਦੇ ਸਹਿਯੋਗ ਨਾਲ ਸਖਤ ਮਿਹਨਤ ਤੇ ਲਗਨ ਨਾਲ ਕੰਮ
ਕਰ ਰਹੇ ਹਨ ਤਾਂ ਜੋ ਭੈਣ ਮਾਇਆਵਤੀ ਨੂੰ ਦਿੱਲੀ ਦੇ ਤੱਖਤ ਤੇ ਬੈਠਾਇਆ ਜਾ ਸਕੇ। ਇਸ
ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਜਨਰਲ ਸੈਕਟਰੀ (ਰਾਮਗੜੀਆ
ਇਕਾਈ), ਰਵਿੰਦਰ ਸਿੰਘ ਕਲਸੀ, (ਬਲਾਕ ਪ੍ਰਧਾਨ), ਜੀਤ ਕੁਮਾਰ, ਸੁਰਿੰਦਰ ਕੁਮਾਰ,
ਕਸ਼ਮੀਰ ਸਿੰਘ ਗੁਰਦੀਪ ਸਿੰਘ ਮੌਜੂਦ ਸਨ।
ਬਨੀ ਨੇ 27 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ
ਮੁਹਾਲੀ, 16 ਜਨਵਰੀ :
ਸ੍ਰੀ ਜਸਜੀਤ ਸਿੰਘ ਬਨੀ ਚੇਅਰਮੈਨ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਨੇ ਅੱਜ
ਪਿੰਡ ਬੱਲੋਮਾਜਰਾ ਦੀ ਪੰਚਾਇਤ ਨੂੰ ਇੱਕ ਲੱਖ ਰੁਪਏ ਦੀ ਗਰਾਂਟ ਦਾ ਚੈਕ ਦਿੱਤਾ।
ਂਿੲਸ ਮੌਕੇ ਉਹਨਾਂ ਨੇ ਲਿੰਕ ਸੜਕ ਬਣਾਉਣ ਦਾ ਨੀਂਹ ਪੱਥਰ ਵੀ ਰੱਖਿਆ। ਉਹਨਾਂ ਦੱਸਿਆ
ਕਿ 2.32 ਕਿਲੋਮੀਟਰ ਲੰਬੀ ਇਸ ਸੜਕ ਦੀ ਅੰਦਾਜਨ ਲਾਗਤ 26.90 ਲੱਖ ਰੁਪਏ ਆਵੇਗੀ।
ਉਹਨਾਂ ਨੇ ਕਿਹਾ ਕਿ ਹਲਕੇ ਵਿਚ ਬਣ ਰਹੀਆਂ ਨਵੀਆਂ ਸੜਕਾਂ ਨਵੀ ਤਕਨੀਕ ਅਨੁਸਾਰ
ਬਣਾਈਆਂ ਜਾ ਰਹੀਆਂ ਹਨ ਜੋ ਕਿ ਮਜਬੂਤ ਅਤੇ ਲੰਮੇ ਸਮੇਂ ਤੱਕ ਨਵੀਂ ਸੜ੍ਹਕ ਦੇ ਰੂਪ
ਵਿਚ ਬਣੀਆਂ ਰਹਿਣਗੀਆਂ।ਪਿੰਡ ਦੇ ਸਰਪੰਚ ਸ੍ਰੀ ਕ੍ਰਿਪਾਲ ਸਿੰਘ ਨੇ ਸ੍ਰੀ ਬਨੀ ਨੂੰ
ਜੀ ਆਇਆ ਕਿਹਾ। ਇਸ ਮੌਕੇ ਪੀ.ਡਬਲਿਯੂ.ਡੀ ਦੇ ਉਪ ਮੰਡਲ ਇੰਜਨੀਅਰ ਸੀ੍ਰ ਹਰਜਿੰਦਰ
ਸਿੰਘ, ਸ੍ਰੀ ਕ੍ਰਿਸ਼ਨ ਸਿੰਘ ਰਾਜਨੀਤਕ ਸਕੱਤਰ, ਸ੍ਰੀ ਜਸਪਿੰਦਰ ਸਿੰਘ ਲਾਲੀ ਯੁਥ
ਅਕਾਲੀ ਲੀਡਰ, ਸ੍ਰੀ ਜਸਵੀਰ ਸਿੰਘ ਜੱਸਾ ਚੇਅਰਮੈਨ ਮਾਰਕੀਟ ਕਮੇਟੀ ਖਰੜ, ਸ੍ਰੀ
ਕਰਨੈਲ ਸਿੰਘ ਮੈਂਬਰ ਜਿਲਾ ਪ੍ਰੀਸ਼ਦ, ਸ੍ਰੀ ਪਾਲ ਸਿੰਘ ਮੈਂਬਰ ਬਲਾਕ ਸੰਮਤੀ, ਸੀ੍ਰ
ਅਵਤਾਰ ਸਿੰਘ ਬਲਾਕ ਸਮੰਤੀ ਮੈਂਬਰ, ਸ੍ਰੀ ਗੋਲਡੀ, ਸ੍ਰੀ ਜਸਵੀਰ ਸਿੰਘ ਸੰਤੇਮਾਜਰਾ,
ਪਿੰਡ ਦੀ ਪੰਚਾਇਤ ਤੇ ਪੰਚ ਸ੍ਰੀ ਮਨਜੀਤ ਸਿੰਘ, ਸ੍ਰੀ ਹਰਪ੍ਰੀਤ ਸਿੰਘ, ਸ੍ਰੀਮਤੀ
ਮਨਜੀਤ ਕੌਰ, ਸ੍ਰੀਮਤੀ ਗੁਰਮੀਤ ਕੌਰ, ਸ੍ਰੀ ਹਰਚਰਨ ਸਿੰਘ, ਸਾਬਕਾ ਸਰਪੰਚ ਸ੍ਰੀ
ਬਲਜੀਤ ਸਿੰਘ, ਨੰਬਰਦਾਰ ਸ੍ਰੀ ਲਾਭ ਸਿੰਘ, ਸ੍ਰੀ ਹਰਜੀਤ ਸਿੰਘ ਘੋਲੂ ਆਦਿ ਹਾਜਿਰ
ਸਨ।
ਮੁਹਾਲੀ ਮਿਉਂਸਪਲ ਕੌਂਸਲ ਨੂੰ ਭਲਕੇ ਮਿਲ ਸਕਦੇ ਹਨ 3 ਕਰੋੜ ਰੁਪਏ
ਮੁਹਾਲੀ, 16 ਜਨਵਰੀ
ਮੁਹਾਲੀ ਮਿਉਂਸਪਲ ਕੌਂਸਲ ਨੂੰ ਭਲਕੇ ਮੁੱਖ ਮੰਤਰੀ ਪੰਜਾਬ ਵਲੋਂ ਮੁਹਾਲੀ ਦੇ ਵੱਖ
ਵੱਖ ਵਿਕਾਸ ਕਾਰਜਾਂ ਲਈ 3 ਕਰੋੜ ਰੁਪਏ ਦੀ ਗ੍ਰਾਂਟ ਹਾਸਿਲ ਹੋ ਸਕਦੀ ਹੈ। ਭਰੋਸੇਯੋਗ
ਸੂਤਰਾਂ ਅਨੁਸਾਰ ਇਹ ਰਕਮ ਭਲਕੇ ਸੰਗਤ ਦਰਸ਼ਨ ਪ੍ਰੋਗਰਾਮ ਮੌਕੇ ਪੰਜਾਬ ਦੇ ਮੁੱਖ
ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਮਿਉਂਸਪਲ ਕੌਂਸਲ ਦੇ ਹਵਾਲੇ ਚੈਕ ਦੇ ਰੂਪ ਵਿੱਚ
ਕਰਨਗੇ। ਇਸ ਸਬੰਧੀ ਕੀਤੇ ਜਾਣ ਵਾਲੇ ਕੰਮਾਂ ਦੇ ਐਸਟੀਮੇਟ ਪਹਿਲਾਂ ਹੀ ਤਿਆਰ ਕਰਕੇ
ਮੁੱਖ ਮੰਤਰੀ ਦੇ ਨੋਟਿਸ ਵਿੱਚ ਲਿਆਂਦੇ ਜਾ ਚੁੱਕੇ ਹਨ ਅਤੇ ਇਹਨਾਂ ਵਿੱਚੋਂ ਜਿਆਦਾ
ਪੈਸਾ ਉਦਯੋਗਿਕ ਖੇਤਰ ਦੀ ਨੁਹਾਰ ਬਦਲਣ ਲਈ ਖਰਚ ਕੀਤਾ ਜਾਣਾ ਹੈ। ਪ੍ਰਾਪਤ ਜਾਣਕਾਰੀ
ਅਨੁਸਾਰ ਮਿਉਂਸਪਲ ਕੌਂਸਲ ਦੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀ ਪਿਛਲੇ ਕੁੱਝ ਸਮੇਂ
ਤੋਂ ਮੁੱਖ ਮੰਤਰੀ ਦੀ ਸੰਭਾਵਿਤ ਫੇਰੀ ਨੂੰ ਲੈ ਕੇ ਐਸਟੀਮੇਟ ਤਿਆਰ ਕਰਦੇ ਰਹੇ ਹਨ
ਜਿਨ੍ਹਾਂ ਨੂੰ ਸਥਾਨਕ ਸਰਕਾਰ ਵਿਭਾਗ ਰਾਹੀਂ ਮੁੱਖ ਮੰਤਰੀ ਕੋਲ ਭੇਜਿਆ ਗਿਆ। ਇਸ
ਵਿੱਚ ਮੁਹਾਲੀ ਸ਼ਹਿਰ ਦੀਆਂ ਸੜਕਾਂ ਤੋਂ ਇਲਾਵਾ ਉਦਯੋਗਿਕ ਖੇਤਰ ਦੀਆਂ ਸੜਕਾਂ, ਪਾਣੀ,
ਸਟ੍ਰੀਟ ਲਾਈਟਾਂ ਆਦਿ ਦੇ ਮੁੱਖ ਐਸਟੀਮੇਟ ਹਨ।ਦੂਜੇ ਪਾਸੇ ਕੌਂਸਲ ਦੇ ਕੁੱਝ ਸੀਨੀਅਰ
ਕੌਂਸਲਰ ਕਹਿੰਦੇ ਹਨ ਕਿ ਇਸ ਰਕਮ ਨਾਲ ਮੁਹਾਲੀ ਸ਼ਹਿਰ ਦਾ ਕੋਈ ਬਹੁਤਾ ਭਲਾ ਨਹੀਂ
ਹੋਣਾ ਸਗੋਂ ਸ਼ਹਿਰ ਦੀਆਂ ਮੁੱਖ ਮੰਗਾਂ ਲਈ ਸਰਕਾਰ ਗ੍ਰਾਂਟ ਨਹੀਂ ਦੇ ਰਹੀ। ਉਹਨਾਂ
ਕਿਹਾ ਕਿ ਮੁਹਾਲੀ ਵਿੱਚ ਕੁੱਝ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਸੁਚਾਰੂ ਢੰਗ ਨਾਲ
ਕਰਨ ਲਈ ਟਿਊਬਵੈਲਾਂ ਦੀ ਸਖਤ ਲੋੜ ਹੈ ਅਤੇ ਕੌਂਸਲ ਦੀ ਮੀਟਿੰਗ ਵਿੱਚ ਇਸ ਸਬੰਧੀ ਮਤੇ
ਵੀ ਪਾਸ ਕੀਤੇ ਗਏ ਹਨ ਪਰ ਇਸ ਸਬੰਧੀ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਅਤੇ
ਆਉਂਦੀਆਂ ਗਰਮੀਆਂ ਵਿੱਚ ਲੋਕਾਂ ਨੂੰ ਪਾਣੀ ਦੀ ਕਿੱਲਤ ਲਈ ਮਜਬੂਰ ਹੋਣਾ ਪਵੇਗਾ।
ਇਹਨਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਇਹ ਰਕਮ ਕਾਫੀ ਘੱਟ ਹੈ ਅਤੇ ਜਿੰਨਾ ਕੁ ਮੁਹਾਲੀ
ਦੇ ਉਦਯੋਗਿਕ ਖੇਤਰ ਦਾ ਮਾੜਾ ਹਾਲ ਹੈ, ਉੱਨਾ ਹੀ ਸ਼ਹਿਰ ਦਾ ਹਾਲ ਵੀ ਮਾੜਾ ਹੈ।
ਇਹਨਾਂ ਕੌਂਸਲਰਾਂ ਅਨੁਸਾਰ ਸ਼ਹਿਰ ਵਿੱਚ ਮੌਜੂਦਾ ਸਮੇਂ 15 ਟਿਊਬਵੈਲਾਂ ਦੀ ਲੋੜ ਹੈ।
ਸੁਵਿਧਾ ਕੈਂਪ ਵਿੱਚ ਉਮੜੀ ਭੀੜ ਪ੍ਰਸ਼ਾਸ਼ਨਿਕ ਕੰਮ ਕਾਜ ਦੀ ਨਾਕਾਮੀ ਦੀ ਸੂਚਕ
ਮੁਹਾਲੀ, 16 ਜਨਵਰੀ

ਆਮ ਲੋਕਾਂ ਨੂੰ ਪ੍ਰਸ਼ਾਸ਼ਨ ਨਾਲ ਸੰਬੰਧਿਤ ਛੋਟੇ ਵੱਡੇ ਕੰਮਾਂ ਸੰਬੰਧੀ ਪੇਸ਼ ਆਊਣ
ਵਾਲੀਆਂ ਸਮੱਸਿਅਵਾਂ ਦੇ ਹਲ ਕਰਨ ਅਤੇ ਲੋਕਾਂ ਦੇ ਅਜਿਹੇ ਛੋਟੇ ਵੱਡੇ ਕੰਮ ਮੌਕੇ ਤੇ
ਹੀ ਕਰਕੇ ਦੇਣ ਲਈ ਸਰਕਾਰ ਵਲੋਂ ਚਲਾਈ ਜਾ ਰਹੀ ਸਕੀਮ ਸਰਕਾਰ, ਜਨਤਾ ਕੇ ਦੁਆਰ ਦੇ
ਤਹਿਤ ਮੁਹਾਲੀ ਤਹਿਸੀਲ ਦੇ ਵਸਨੀਕਾਂ ਲਈ ਸਥਾਨਕ ਫੇਜ਼ 8 ਦੇ ਦਸ਼ਹਿਰਾ ਮੈਦਾਨ ਵਿੱਚ
ਲਗਾਏ ਗਏ ਸੁਵਿਧਾ ਕੈਂਪ ਦੌਰਾਨ ਜਿਸ ਤਰੀਕੇ ਨਾਲ ਹਜਾਰਾਂ ਦੀ ਗਿਣਤੀ ਵਿੱਚ ਲੋਕ
ਆਪਣੇ ਕੰਮ ਕਰਵਾਉਣ ਲਈ ਇਕੱਤਰ ਹੋਏ ਉਸ ਨਾਲ ਸਥਾਨਕ ਪ੍ਰਸ਼ਾਸ਼ਨ ਦੀ ਨਾਕਾਮੀ ਵਧੇਰੇ
ਜਾਹਿਰ ਹੁੰਦੀ ਹੈ। ਲੋਕਾਂ ਦੀ ਭਲਾਈ ਲਈ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ
ਜਿਵੇਂ ਆਟਾ ਦਾਲ ਸਕੀਮ, ਪੈਂਸ਼ਨਾਂ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ,
ਬਿਜਲੀ, ਟ੍ਰਾਂਸਪੋਰਟ ਅਤੇ ਹੋਰ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ
ਕਰਮਚਾਰੀਆਂ ਨੂੰ ਇੱਕੋਂ ਥਾਂ ਤੇ ਇਕੱਠਾ ਕਰਕੇ ਅਤੇ ਖੁਦ ਪੰਜਾਬ ਦੇ ਕੈਬਿਨਟ ਪੱਧਰ
ਦੇ ਮੰਤਰੀ ਦੀ ਨਿਗਰਾਨੀ ਵਿੱਚ ਲਗਾਏ ਗਏ ਇਸ ਸੁਵਿਧਾ ਕੈਂਪ ਵਿੱਚ ਆਏ ਲੋਕਾਂ ਦੇ
ਕਿੰਨੇ ਕੁ ਕੰਮ ਹੋਏ ਇਹ ਤਾਂ ਸਰਕਾਰ ਦੇ ਅੰਕੜਿਆਂ ਵਿੱਚ ਆ ਹੀ ਜਾਣਾ ਹੈ ਪਰੰਤੂ ਵੱਖ
ਵੱਖ ਸਰਕਾਰੀ ਵਿਭਾਗਾਂ ਵਿੱਚ ਰੁਕੇ ਆਪਣੇ ਵੱਖ ਵੱਖ ਕੰਮਾਂ ਲਈ ਜਿਸ ਤਰੀਕੇ ਨਾਲ
ਹਜਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਉਸ ਨਾਲ ਇਹ ਪਤਾ ਚਲਦਾ ਹੈ ਕਿ ਸਾਡਾ
ਪ੍ਰਸ਼ਾਸ਼ਨ ਆਮ ਲੋਕਾਂ ਦੀ ਲੋੜ ਅਨੁਸਾਰ ਕਾਰਵਾਈ ਕਰਨ ਦਾ ਬਿਲਕੁਲ ਵੀ ਸਮਰਥ ਨਹੀਂ ਹੈ
ਅਤੇ ਇਸੇ ਕਾਰਣ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਵੱਖ ਵੱਖ ਵਿਭਾਗਾਂ ਨਾਲ
ਸੰਬੰਧਿਤ ਕੰਮ ਰੁਕੇ ਹੋਏ ਹਨ ਜਿਸ ਕਾਰਣ ਇਹ ਲੋਕ ਇਸ ਸੁਵਿਧਾ ਕੈਂਪ ਵਿੱਚ ਪਹੁੰਚਣ
ਲਈ ਮਜਬੂਰ ਹੋਏ ਹਨ ਵਰਨਾ ਜੇਕਰ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਸੰਤੁਸ਼ਟੀਜਨਕ ਹੋਵੇ ਤਾਂ
ਫਿਰ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਕੰਮ ਕਿਸੇ ਵੀ ਤਰ੍ਹਾ ਰੁਕੇ ਨਹੀਂ ਰਹਿ
ਸਕਦੇ। ਇਸ ਸੁਵਿਧਾ ਕੈਂਪ ਵਿੱਚ ਆਪਣੇ ਕੰਮਾਂ ਕਾਰਾਂ ਲਈ ਪਹੁੰਚੇ ਲੋਕਾਂ ਦੀ ਭੀੜ ਆਸ
ਤੋਂ ਕਿਤੇ ਵੱਧ ਹੋ ਜਾਣ ਕਾਰਣ ਭਾਵੇਂ ਲੋਕਾਂ ਲੂੰ ਭਾਰੀ ਅਸੁਵਿਧਾ ਦਾ ਸਾਮ੍ਹਣਾ
ਕਰਣਾ ਪਿਆ ਅਤੇ ਇਸ ਕੈਂਪ ਵਿੱਚ ਲੋਕਾਂ ਦੇ ਕੰਮ ਕਰਨ ਲਈ ਤੈਨਾਤ ਕੀਤੇ ਗਏ
ਕਰਮਚਾਰੀਆਂ ਦੀ ਗਿਣਤੀ ਉੱਥੇ ਪਹੁੰਚੇ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਬਹੁਤ ਘੱਟ
ਹੋਣ ਕਾਰਣ ਲੋਕ ਲਾਈਨਾਂ ਵਿੱਚ ਲੱਗ ਕੇ ਘੰਟਿਆਂ ਬੱਧੀ ਆਪਣੀ ਵਾਰੀ ਦੀ ਉਡੀਕ ਕਰਦੇ
ਰਹੇ। ਹੋਰ ਤਾਂ ਹੋਰ ਇਸ ਕੈਂਪ ਵਿੱਚ ਵੀ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤਸੱਲੀਬਖਸ਼ ਨਹੀਂ
ਰਹੀ ਅਤੇ ਲੋਕਾਂ ਨੂੰ ਵੱਖ ਵੱਖ ਕੰਮਾਂ ਕਾਰਾਂ ਨਾਲ ਸੰਬੰਧਿਤ ਫਾਰਮਾਂ ਬਦਲੇ ਪੈਸੇ
ਵਸੂਲ ਕੀਤੇ ਜਾਣ ਦੀਆਂ ਸ਼ਿਕਾਇਤਾਂ ਵੀ ਸਾਮ੍ਹਣੇ ਆਈਆਂ ਜਿਸ ਕਾਰਣ ਸਟੇਜ ਤੋਂ ਅਜਿਹੇ
ਵਿਅਕਤੀਆਂ ਨੂੰ ਲੋਕਾਂ ਤੋਂ ਪੈਸੇ ਲੈਣ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਬਾਕਾਇਦਾ
ਲਾਉਡ ਸਪੀਕਰ ਤੇ ਐਲਾਨ ਤਕ ਕਰਨਾ ਪਿਆ। ਇਸ ਸੁਵਿਧਾ ਕੈਂਪ ਵਿੱਚ ਜੁੜੀ ਆਮ ਲੋਕਾਂ ਦੀ
ਭੀੜ ਇਹ ਦੱਸਦੀ ਹੈ ਕਿ ਆਮ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਸਰਕਾਰੀ ਦਫਤਰਾਂ
ਵਿੱਚ ਕਿਸ ਕਦਰ ਖੱਚਲ ਖੁਆਰ ਹੋਣਾ ਪੈਂਦਾ ਹੈ। ਇਸ ਸੁਵਿਧਾ ਕੈਂਪ ਵਿੱਚ ਰਾਸ਼ਨ ਕਾਰਡ
ਬਣਾਉਣ ਵਾਲੇ ਲੋਕਾਂ ਦੀ ਭਾਰੀ ਭੀੜ ਵੇਖੀ ਗਈ। ਜਿਸਦਾ ਇੱਕ ਵੱਡਾ ਕਾਰਣ ਇਹ ਹੈ ਕਿ
ਮੁਹਾਲੀ ਵਿੱਚ ਸਥਿਤ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਦਫਤਰ ਵਲੋਂ ਪਿਛਲੇ ਕਾਫੀ
ਸਮੇਂ ਤੋਂ ਲੋਕਾਂ ਦੇ ਰਾਸ਼ਨ ਕਾਰਡ ਬਣਾਉਣ ਦਾ ਕੰਮ ਨਹੀਂ ਕੀਤਾ ਜਾ ਰਿਹਾ ਸੀ ਅਤੇ
ਅਜਿਹੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਹੜੇ ਕਿਸੇ ਹੋਰ ਥਾਂ ਤੋਂ ਆ
ਕੇ ਮੁਹਾਲੀ ਵਿੱਚ ਰਹਿਣ ਲੱਗ ਪਏ ਹਨ। ਇਸੇ ਤਰ੍ਹਾਂ ਲੋਕਾਂ ਦੇ ਵੱਖ ਵੱਖ ਸਰਕਾਰੀ
ਵਿਭਾਗਾਂ ਨਾਲ ਸੰਬੰਧਿਤ ਛੋਟੇ ਵੱਡੇ ਕੰਮ ਲੰਬਾ ਸਮਾਂ ਲਮਕਦੇ ਰਹਿੰਦੇ ਹਨ ਅਤੇ ਜੇਕਰ
ਸਾਡਾ ਇਹ ਪ੍ਰਸ਼ਾਸ਼ਨਿਕ ਅਮਲਾ ਫੈਲਾ ਆਪਣੀ ਜਿੰਮੇਵਾਰੀ ਨੂੰ ਠੀਕ ਢੰਗ ਨਾਲ ਨਿਭਾਏ ਤਾਂ
ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹਲ ਲਈ ਅਜਿਹੇ ਸੁਵਿਧਾ ਕੈਂਪ ਲਗਾਉਣ ਦੀ ਲੋੜ ਹੀ ਨਾ
ਪਵੇ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਗੰਭੀਰਤਾ
ਨਾਲ ਲੈਣ ਅਤੇ ਜਿਲ੍ਹੇ ਦੀ ਪ੍ਰਸ਼ਾਸ਼ਨਿਕ ਮਸ਼ੀਨਰੀ ਦੀ ਕਾਰਗੁਜਾਰੀ ਵਿੱਚ ਸੁਧਾਰ ਕਰਨ
ਲਈ ਵੱਖ ਵੱਖ ਵਿਭਾਗਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਲਈ ਸਮਾਂ ਸੀਮਾ ਤੈਅ ਕਰਨ ਤਾਂ
ਜੋ ਸਰਕਾਰੀ ਕਰਮਚਾਰੀਆਂ ਵਲੋਂ ਲੋਕਾਂ ਦੇ ਕੰਮਾਂ ਕਾਰਾਂ ਨਾਲ ਸੰਬੰਧਿਤ ਫਾਈਲਾਂ ਨੂੰ
ਬਿਨਾ ਵਜ੍ਹਾਂ ਮਹੀਨਿਆਂ ਬੱਧੀ ਲਮਕਾਇਆ ਨਾ ਜਾ ਸਕੇ। ਇਸ ਸੁਵਿਧਾ ਕੈਂਪ ਵਿੱਚ ਉਮੜੀ
ਭੀੜ ਪ੍ਰਸ਼ਾਸ਼ਨਿਕ ਅਮਲੇ ਫੈਲੇ ਦੀ ਪੂਰੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਉਠਾਉਂਦੀ ਹੈ
ਅਤੇ ਇਸ ਵਿੱਚ ਸੁਧਾਰ ਕਰਨ ਲਈ ਸਖਤ ਕਦਮ ਚੁੱਕੇ ਜਾਣੇ ਅਤਿ ਜਰੂਰੀ ਹਨ।
ਲੋਕਾਂ ਦੀਆਂ ਮੁਸ਼ਕਿਲਾਂ ਦੀ ਮੌਕੇ 'ਤੇ ਨਿਪਟਾਰਾ
ਹੁਸ਼ਿਆਰਪੁਰ, 16 ਜਨਵਰੀ
ਸ੍ਰੀ ਮਨਸਵੀ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਅੱਜ ਮਿੰਨੀ ਸਕੱਤਰੇਤ
ਦੇ ਮੀਟਿੰਗ ਹਾਲ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੌਕੇ ਤੇ ਸੁਣ ਕੇ ਉਨ੍ਹਾਂ ਦਾ
ਨਿਪਟਾਰਾ ਕਰਨ ਹਿੱਤ ਸੰਗਤ ਦਰਸ਼ਨ ਲਗਾਇਆ। ਇਸ ਸੰਗਤ ਦਰਸ਼ਨ ਦੌਰਾਨ ਕੁਲ ਪੁਰਾਣੀਆਂ 56
ਅਤੇ ਨਵੀਆਂ 13 ਸ਼ਿਕਾਇਤਾਂ ਵਿਚੋਂ 34 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਤੇ
ਬਾਕੀ ਦੀਆਂ ਰਹਿੰਦੀਆਂ ਸ਼ਿਕਾਇਤਾਂ ਸਬੰਧੀ ਵੱਖ-ਵੱਖ ਮਹਿਕਮਿਆਂ ਤੋਂ ਰਿਪੋਰਟ ਮੰਗੀ
ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸੰਗਤ ਦਰਸ਼ਨ ਦੌਰਾਨ ਹਾਜ਼ਰ ਅਧਿਕਾਰੀਆਂ ਨੂੰ
ਕਿਹਾ ਕਿ ਉਹ ਸੰਗਤ ਦਰਸ਼ਨ ਵਿਚ ਕਿਸੇ ਵੀ ਵਿਅਕਤੀ ਦੀ ਆਈ ਸ਼ਿਕਾਇਤ ਸਬੰਧੀ ਨਿਜੀ
ਦਿਲਚਸਪੀ ਲੈਣ ਅਤੇ ਉਸ ਨੂੰ ਹੱਲ ਕਰਨ ਲਈ ਆਪਣੀ ਪੂਰੀ ਵਾਹ ਲਗਾਉਣ। ਉਨ੍ਹਾਂ ਲੋਕਾਂ
ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਆਪਸੀ ਝਗੜੇ ਮਿਲ ਬੈਠ ਕੇ ਸੁਲਝਾਉਣ ਲਈ
ਉਪਰਾਲੇ ਕਰਨ ਕਿਉਂਕਿ ਬਿਨਾਂ ਕਿਸੇ ਮਤਲਬ ਦੇ ਲੜਾਈ ਝਗੜਿਆਂ ਨਾਲ ਲੋਕਾਂ ਨੂੰ ਕੋਈ
ਲਾਭ ਨਹੀਂ ਪਹੁੰਚਦਾ। ਅਜਿਹਾ ਕਰਨ ਨਾਲ ਜਿਥੇ ਆਮ ਲੋਕਾਂ ਦੇ ਸਮੇਂ ਦੀ ਬਚਤ ਹੋਵੇਗੀ,
ਉਥੇ ਬੱਸਾਂ ਆਦਿ ਦੇ ਕਿਰਾਏ ਵੀ ਉਨ੍ਹਾਂ ਨੂੰ ਨਹੀਂ ਭਰਨੇ ਪੈਣਗੇ।
ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਕਰਵਾਈ
ਜਾਵੇਗੀ-ਸੁਖਬੀਰ ਬਾਦਲ
* ਚੈਂਪੀਅਨਸ਼ਿਪ ਦੀ ਇਨਾਮੀ ਰਾਸ਼ੀ 1.80 ਕਰੋੜ ਰੁਪਏ ਹੋਵੇਗੀ* ਅੰਤਰਰਾਸ਼ਟਰੀ ਪੱਧਰ
ਦੀਆਂ ਟੀਮਾਂ ਹਿੱਸਾ ਲੈਣਗੀਆਂ
ਬਠਿੰਡਾ, 16 ਜਨਵਰ
ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਇਸ ਖੇਡ ਪ੍ਰਤੀ
ਵੱਧ ਤੋਂ ਵੱਧ ਆਕਰਸ਼ਿਤ ਕਰਨ ਲਈ ਹਰ ਸਾਲ ਸੂਬੇ 'ਚ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਕਰਵਾਈ
ਜਾਇਆ ਕਰੇਗੀ, ਜਿਸ ਦੀ ਜੇਤੂ ਟੀਮ ਨੂੰ ਇਨਾਮ ਵਜੋਂ 1 ਕਰੋੜ ਰੁਪਏ ਉਪ ਜੇਤੂ ਨੂੰ 55
ਲੱਖ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 25 ਲੱਖ ਰੁਪਏ ਇਨਾਮ ਵਜੋਂ ਦਿੱਤੇ
ਜਾਇਆ ਕਰਨਗੇ। ਇਹ ਐਲਾਨ ਅੱਜ ਇਥੇ ਪਿੰਡ ਚਾਉਕੇ ਵਿਖੇ 16ਵੇਂ ਕਬੱਡੀ ਕੱਪ ਦੇ ਆਖਰੀ
ਦਿਨ ਮੁਖ ਮਹਿਮਾਨ ਵਜੋਂ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਂਸਦ ਸੁਖਬੀਰ
ਸਿੰਘ ਬਾਦਲ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਬਾਦਲ ਨੇ ਦੱਸਿਆ ਕਿ ਇਸ
ਵਿਸ਼ਵ ਪੱਧਰੀ ਚੈਂਪੀਅਨਸ਼ਿਪ 'ਚ ਅਮਰੀਕਾ, ਕਨੇਡਾ, ਇੰਗਲੈਂਡ, ਨਾਰਵੇ, ਪਾਕਿਸਤਾਨ ਆਦਿ
16 ਦੇਸ਼ਾਂ ਦੀਆਂ ਟੀਮਾਂ ਹਿੱਸਾ ਲਿਆ ਕਰਨਗੀਆਂ।ਨੌਜਵਾਨ ਆਗੂ ਨੇ ਕਿਹਾ ਕਿ ਪੰਜਾਬ
ਸਰਕਾਰ ਰਾਜ ਵੱਲੋਂ ਖੇਡ ਵਿਭਾਗ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ
ਤਾਂ ਕਿ ਪੰਜਾਬ ਦਾ ਨਾਂਅ ਖੇਡਾਂ ਦੇ ਖੇਤਰ 'ਚ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਰੋਸ਼ਨ
ਹੋ ਸਕੇ। ਉਨ੍ਹਾਂ ਦੱਸਿਆ ਕਿ ਹੇਠਲੇ ਪੱਧਰ ਤੋਂ ਖਿਡਾਰੀਆਂ ਨੂੰ ਉਤਸ਼ਾਹਿਤ ਤੇ ਤਿਆਰ
ਕਰਨ ਲਈ ਸਕੂਲਾਂ ਤੇ ਕਾਲਜਾਂ 'ਚ 170 ਖੇਡ ਵਿੰਗਾਂ ਰਾਹੀਂ ਸਾਲ 2007-08 ਦੌਰਾਨ
2400 ਹੋਣਹਾਰ ਖਿਡਾਰੀਆਂ ਨੂੰ ਵਿਸ਼ੇਸ਼ ਕੋਚਿੰਗ, ਖੁਰਾਕ ਅਤੇ ਖੇਡ ਸਮਾਨ ਮੁਹੱਈਆ
ਕਰਵਾ ਕੇ ਵੱਖ-ਵੱਖ ਖੇਡ ਮੁਕਾਬਲਿਆਂ ਲਈ ਤਿਆਰ ਕੀਤਾ ਗਿਆ, ਜਿਸ 'ਤੇ 2 ਕਰੋੜ ਰੁਪਏ
ਖਰਚ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਸਾਲ ਇਨ੍ਹਾਂ ਖੇਡ ਵਿੰਗਾਂ 'ਚ ਖਿਡਾਰੀਆਂ ਦੀ
ਗਿਣਤੀ 3000 ਕਰ ਦਿੱਤੀ ਗਈ ਹੈ ਜੋ ਕਿ ਅਗਲੇ ਸਾਲ ਵਧਾ ਕੇ 5000 ਕਰ ਦਿੱਤੀ
ਜਾਵੇਗੀ। ਕੋਚਾਂ ਦੀ ਭਰਤੀ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਾਲ 169
ਕੋਚਾਂ ਦੀ ਨਿਯੁਕਤੀ ਕੀਤੀ ਗਈ ਹੈ।ਸੂਬੇ 'ਚ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਪੁੱਟੇ ਗਏ
ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ
ਸਰਕਾਰ ਦੇ ਰਾਜ 'ਚ ਪਹਿਲੀ ਵਾਰ 29 ਅਗਸਤ 2007 ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨ
ਚੰਦ ਦੇ ਜਨਮ ਦਿਨ ਨੂੰ ਜਲੰਧਰ ਵਿਖੇ ਖੇਡ ਵਿਭਾਗ ਵੱਲੋਂ ਕੌਮੀ ਖੇਡ ਦਿਵਸ ਵਜੋਂ
ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਸੂਬੇ 'ਚ ਹਾਕੀ ਨੂੰ ਪੁਰਾਣਾ ਰੁਤਬਾ ਮੁੜ ਦਵਾਉਣ ਲਈ
ਲੜਕੀਆਂ ਤੇ ਲੜਕਿਆਂ ਵਾਸਤੇ ਪੰਜਾਬ ਸਟੇਟ ਹਾਕੀ ਲੀਗ ਸ਼ੁਰੂ ਕੀਤੀ ਗਈ ਹੈ। ਉਨ੍ਹਾਂ
ਦੱਸਿਆ ਕਿ ਰਾਜ 'ਚ ਜਿੱਥੇ ਜਲੰਧਰ 'ਚ ਸੰਸਾਰਪੁਰ, ਤਲਵੰਡੀ ਸਾਬੋ ਤੇ ਮੁਹਾਲੀ ਵਿਖੇ
ਐਸਟਰੋਟਰਫ ਲਗਾਏ ਜਾ ਰਹੇ ਹਨ ਉਥੇ ਮੁਹਾਲੀ ਵਿਖੇ ਅੰਤਰਰਾਸ਼ਟਰੀ ਪੱਧਰ ਦਾ ਹਾਕੀ
ਸਟੇਡੀਅਮ ਤੇ ਕੋਚਿੰਗ ਸੈਂਟਰ ਖੋਲ੍ਹਿਆ ਜਾ ਰਿਹਾ ਹੈ।ਸ. ਬਾਦਲ ਨੇ ਦੱਸਿਆ ਕਿ
ਪੰਜਾਬਣ ਖਿਡਾਰਨਾਂ ਨੂੰ ਉਤਸ਼ਾਹਿਤ ਕਰਨ ਲਈ ਖਾਸ ਤੌਰ 'ਤੇ ਯਤਨ ਕੀਤੇ ਜਾ ਰਹੇ ਹਨ।
ਇਸ ਸਾਲ ਫਰਵਰੀ ਮਹੀਨੇ 'ਚ ਜਲੰਧਰ ਵਿਖੇ ਕੌਮੀ ਮਹਿਲਾ ਖੇਡ ਮੇਲਾ ਕਰਵਾਇਆ ਗਿਆ, ਜਿਸ
'ਚ ਪੰਜਾਬ ਨੇ ਪੰਜ ਸਾਲਾਂ ਦੇ ਅਰਸੇ ਦੇ ਬਾਅਦ ਓਵਰ ਆਲ ਚੈਂਪੀਅਨਸ਼ਿਪ ਜਿੱਤੀ। ਇਸ
ਤੋਂ ਇਲਾਵਾ ਫਰਵਰੀ ਮਹੀਨੇ 'ਚ ਹੀ ਮੁਕਸਤਰ ਜ਼ਿਲ੍ਹੇ ਦੇ ਪਿੰਡ ਬਾਦਲ ਵਿਖੇ ਆਲ ਇੰਡੀਆ
ਵੀਮਨ ਏਅਰ ਵੈਪਨ ਕੰਪੀਟੀਸ਼ਨ ਕਰਵਾਇਆ ਗਿਆ, ਜਿਸ 'ਚ ਦੇਸ਼ ਭਰ ਤੋਂ 200 ਖਿਡਾਰਨਾਂ ਨੇ
ਹਿੱਸਾ ਲਿਆ। ਇਸ ਸ਼ੂਟਿੰਗ ਰੇਂਜ਼ ਨੂੰ ਸਰਕਾਰ ਵੱਲੋਂ ਇਕ ਕਰੋੜ ਰੁਪਏ ਦੀ ਲਾਗਤ ਨਾਲ
ਅੰਤਰਰਾਸ਼ਟਰੀ ਪੱਧਰ ਦੀ ਸ਼ੂਟਿੰਗ ਰੇਂਜ਼ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ
'ਚ ਹੀ ਬੀਤੇ ਨਵੰਬਰ 2007 'ਚ ਅੰਮ੍ਰਿਤਸਰ ਵਿਖੇ ਔਰਤਾਂ ਦੀਆਂ ਸੂਬਾ ਪੱਧਰੀ ਖੇਡਾਂ
ਕਰਵਾਈਆਂ ਗਈਆਂ ਸਨ।ਪੇਂਡੂ ਪੱਧਰ 'ਤੇ ਖੇਡਾਂ ਦੇ ਵਿਕਾਸ ਬਾਰੇ ਪੁੱਛੇ ਜਾਣ 'ਤੇ ਸ.
ਬਾਦਲ ਨੇ ਦੱਸਿਆ ਕਿ ਮੌਜੂਦਾ ਰਾਜਕਾਲ ਦੌਰਾਨ ਸਰਕਾਰ ਵੱਲੋਂ ਪਿੰਡਾਂ, ਬਲਾਕਾਂ,
ਜ਼ਿਲ੍ਹਿਆਂ ਅਤੇ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ ਹਨ। ਇਸ ਤੋਂ ਇਲਾਵਾ ਰਾਜ ਦੇ
ਵੱਖ-ਵੱਖ ਜ਼ਿਲ੍ਹਿਆਂ ਦੇ 14000 ਖਿਡਾਰੀਆਂ ਨੂੰ ਸਵਾ ਕਰੋੜ ਰੁਪਏ ਦਾ ਖੇਡਾਂ ਦਾ
ਸਾਜੋ-ਸਾਮਾਨ ਵੰਡਿਆ ਗਿਆ ਹੈ।ਅੱਜ ਦੇ ਇਸ ਖੇਡ ਮੇਲੇ ਦੌਰਾਨ ਉਨ੍ਹਾਂ ਦੇ ਨਾਲ ਮੁਖ
ਸੰਸਦੀ ਸਕੱਤਰ ਜਗਦੀਪ ਸਿੰਘ ਨੱਕਈ ਤੇ ਇਲਾਕੇ ਦੇ ਅਹਿਮ ਅਕਾਲੀ ਆਗੂ ਹਾਜ਼ਰ ਸਨ। ਇਸ
ਮੌਕੇ ਉਨ੍ਹਾਂ ਕਾਉਕੇ ਪਿੰਡ ਦੀਆਂ ਹੋਰ ਮੰਗਾਂ ਮੰਨਣ ਦੇ ਨਾਲ-ਨਾਲ ਉਥੇ ਸ਼ਾਨਦਾਰ
ਸਟੇਡੀਅਮ ਦਾ ਨਿਰਮਾਣ ਕਰਵਾਏ ਜਾਣ ਦਾ ਐਲਾਨ ਵੀ ਕੀਤਾ।
ਬਹਾਦਰਜੀਤ ਸਿੰਘ ਰੂਪਨਗਰ ਪ੍ਰੈਸ ਕਲੱਬ ਦੇ ਮੁੜ ਪ੍ਰਧਾਨ ਚੁਣੇ ਗਏ
ਰੂਪਨਗਰ, 16 ਜਨਵਰ
ਰੂਪਨਗਰ ਪ੍ਰੈਸ ਕਲੱਬ ਦੀ ਅੱਜ ਇਥੇ ਉਚੇਚੀ ਚੋਣ ਮੀਟਿੰਗ ਹੋਈ ਜਿਸ ਦੌਰਾਨ ਬਹਾਦਰਜੀਤ
ਸਿੰਘ ਸੈਣੀ (ਐਚ.ਟੀ.) ਨੂੰ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਕਲੱਬ ਦਾ ਮੁੜ ਤੋਂ
ਪ੍ਰਧਾਨ ਚੁਣਿਆ ਗਿਆ।ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਨੇੜੇ ਸਥਿਤ ਸਥਾਨਿਕ ਪ੍ਰੈਸ ਕਲੱਬ
ਸਾਈਟ ਵਿਖੇ ਹੋਈ ਇਸ ਚੋਣ ਮੀਟਿੰਗ ਦੌਰਾਨ ਸਵਰਨ ਸਿੰਘ ਭੰਗੂ (ਅਜੀਤ) ਨੂੰ ਸੀਨੀਅਰ
ਮੀਤ ਪ੍ਰਧਾਨ, ਵਿਜੇ ਸ਼ਰਮਾ (ਪੰਜਾਬ ਕੇਸਰੀ, ਜਗਬਾਣੀ) ਨੂੰ ਮੀਤ ਪ੍ਰਧਾਨ, ਸਤੀਸ਼
ਜਗੋਤਾ (ਇੰਡੀਅਨ ਐਕਸਪ੍ਰੈਸ) ਨੂੰ ਸਕੱਤਰ, ਰਣਦੀਪ ਵਸ਼ਿਸ਼ਟ( ਦੈਨਿਕ ਭਾਸਕਰ) ਨੂੰ
ਸੰਯੁਕਤ ਸਕੱਤਰ ਅਤੇ ਸਤਨਾਮ ਸਿੰਘ ਸੱਤੀ (ਦੇਸ਼ ਸੇਵਕ) ਨੂੰ ਖਜਾਨਚੀ ਵੱਜੋ ਚੁਣਿਆ
ਗਿਆ। ਇਸ ਤੋਂ ਇਲਾਵਾ ਅਰੁਣ ਪੁਰੀ (ਦੈਨਿਕ ਜਾਗਰਣ), ਸ਼੍ਰੀਮਤੀ ਮੇਘਾ ਮਾਨ (ਦਾ
ਟ੍ਰਿਬਿਊਨ), ਅਵਤਾਰ ਸਿੰਘ ਕੰਬੋਜ( ਅਜੀਤ,ਦੂਰਦਰਸ਼ਨ) ਸੁਰਜੀਤ ਸਿੰਘ ਗਾਂਧੀ (ਐਫ.ਵੇਅ
ਚੈਨਲ, ਦੈਨਿਕ ਜਾਗਰਣ) ਅਤੇ ਕਮਲਦੀਪ ਸਿੰਘ ਭਾਰਜ (ਪ੍ਰੈਸ ਫੋਟੋਗ੍ਰਾਫਰ ਅਜੀਤ) ਨੂੰ
ਕਾਰਜਕਾਰੀ ਮੈਂਬਰ ਲਿਆ ਗਿਆ। ਪ੍ਰੈਸ ਕਲੱਬ ਦੇ ਸਮੂੰਹ ਮੈਂਬਰਾਂ ਦੀ ਸਰਬਸੰਮਤੀ ਨਾਲ
ਹੋਏ ਫੈਸਲੇ ਅਨੁਸਾਰ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਗੁਰਚਰਨ ਸਿੰਘ
ਬਿੰਦਰਾ ਨੂੰ ਕਲੱਬ ਦਾ ਸਰਪ੍ਰਸਤ ਅਤੇ ਰਾਜਿੰਦਰ ਸੈਣੀ ਨੂੰ ਪ੍ਰੈਸ ਕਲੱਬ ਦੀ ਇਮਾਰਤ
ਦੀ ਉਸਾਰੀ ਲਈ ਪ੍ਰੋਜੈਕਟ ਡਾਇਰੈਕਟਰ ਤੇ ਕਲੱਬ ਦੀ ਕਾਰਜਕਾਰਨੀ ਦਾ ਪੱਕਾ ਸਪੈਸ਼ਲ
ਇਨਵਾਇਟੀ ਨਿਯੁਕਤ ਕੀਤਾ ਗਿਆ।ਅੱਜ ਦੀ ਸਾਰੀ ਚੋਣ ਪ੍ਰਕਿਰਿਆ ਰਿਟਰਨਿੰਗ ਅਫਸਰ
ਗੁਰਚਰਨ ਸਿੰਘ ਬਿੰਦਰਾ ਦੀ ਦੇਖਰੇਖ ਹੇਠ ਹੋਈ। ਮੀਟਿੰਗ ਦੌਰਾਨ ਕਲੱਬ ਦੇ ਪ੍ਰਧਾਨ
ਬਹਾਦਰਜੀਤ ਸਿੰਘ ਨੇ ਪੁਰਾਣੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਪੇਸ਼ ਕੀਤਾ ਜਿਸ ਨੂੰ ਕਲੱਬ
ਦੀ ਜਨਰਲ ਬਾਡੀ ਵਲੋਂ ਪ੍ਰਵਾਨਗੀ ਦਿਤੀ ਗਈ।ਇਸ ਉਪਰੰਤ ਉਹਨਾਂ ਆਪਣੀ ਟੀਮ ਦਾ ਅਸਤੀਫਾ
ਰਿਟਰਨਿੰਗ ਅਫਸਰ ਨੂੰ ਸੋਂਪਿਆ। ਇਸ ਮਗਰੋਂ ਰਿਟਰਨਿੰਗ ਅਫਸਰ ਗੁਰਚਰਨ ਸਿੰਘ ਬਿੰਦਰਾ
ਨੇ ਚੋਣ ਪ੍ਰਕਿਰਿਆ ਅਰੰਭ ਕੀਤੀ ਜਿਸ ਵਿੱਚ ਉਕਤ ਨਵੀਂ ਕਾਰਜਕਾਰਨੀ ਸਰਵਸੰਮਤੀ ਨਾਲ
ਚੁਣੀ ਗਈ। ਇਸ ਮੌਕੇ ਰੂਪਨਗਰ ਸਬ-ਡਵੀਜ਼ਨ ਦੇ ਅੱਠ ਨਵੇਂ ਪੱਤਰਕਾਰਾਂ ਨੂੰ ਕਲੱਬ ਵਿੱਚ
ਕੈਂਡੀਟੇਟ ਮੈਂਬਰਾਂ ਵੱਜੋਂ ਸ਼ਾਮਲ ਕੀਤਾ ਗਿਆ ਜਿਹਨਾਂ ਵਿੱਚ ਘਨੌਲੀ ਖੇਤਰ ਤੋਂ
ਹਰਮਨਪ੍ਰੀਤ ਸਿੰਘ ਗੋਲੀਆ, ਸੁਨੀਲ ਕੁਮਾਰ ਸ਼ਰਮਾ ਅਤੇ ਜਗਮੋਹਨ ਸਿੰਘ, ਭਰਤਗੜ੍ਹ ਤੋਂ
ਜਸਵੀਰ ਸਿੰਘ ਬਾਵਾ, ਰੂਪਨਗਰ ਤੋਂ ਅਜੇ ਅਗਨੀਹੋਤਰੀ, ਅਮਰੀਕ ਸਿੰਘ ਸਾਰੀ, ਰਾਜਨ
ਵੋਹਰਾ ਅਤੇ ਹਰਮੀਤ ਸਿੰਘ ਬਿੰਦਰਾ ਸ਼ਾਮਲ ਹਨ, ਜਦੋਂ ਕਿ ਅਮਰਜੀਤ ਸਿੰਘ ਹਵੇਲੀ ਖੁਰਦ
ਤੇ ਅੰਕੁਰ ਤਾਂਗੜੀ ਨੂੰ ਐਸੋਸੀਏਟ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ। ਇਸ ਮੌਕੇ ਕੁੱਝ
ਨਵੇਂ ਮੈਂਬਰ ਬਣਨ ਲਈ ਪਹੁੰਚੀਆਂ ਅਰਜੀਆਂ ਅਧੂਰੀਆਂ ਹੋਣ ਕਾਰਨ ਉਹਨਾ ਦੇ ਕੇਸ ਅਗਲੀ
ਮੀਂਿਟੰਗ ਵਿੱਚ ਵਿਚਾਰਨ ਦਾ ਫੈਸਲਾ ਕੀਤਾ ਗਿਆ। ਚੋਣ ਉਪਰੰਤ ਪ੍ਰੈਸ ਕਲੱਬ ਦੇ
ਤਜਵੀਜਸ਼ੁਦਾ ਭਵਨ ਦੀ ਉਸਾਰੀ ਜਲਦ ਸ਼ੁਰੂ ਕਰਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ
ਨਵੇਂ ਚੁਣੇ ਗਏ ਪ੍ਰਧਾਨ ਬਹਾਦਰਜੀਤ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਲੱਬ ਦੇ
ਸਮੂਹ ਅਹੁਦੇਦਾਰਾਂ ਤੇ ਜਨਰਲ ਬਾਡੀ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ
ਵਲੋਂ ਅਗਲੀ ਮਿਆਦ ਲਈ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪਾਰਦਰਸ਼ੀ , ਕੁਸ਼ਲਤਾ ਤੇ
ਜਥੇਬੰਦਕ ਏਕੇ ਨਾਲ ਨੇਪਰੇ ਚਾੜਨਗੇ ਅਤੇ ਪੱਤਰਕਾਰਾਂ ਦੀਆਂ ਮੁਤੇ ਸਮੱਸਿਆਵਾਂ ਨੂੰ
ਹਰ ਪਲੇਟਫਾਰਮ ਤੇ ਉਠਾ ਕੇ ਹੱਲ ਕਰਵਾਉਣਗੇ।
ਧੂਰੀ ਸ਼ਹਿਰ ਦਾ ਪਛੜਾਪਣ ਛੇਤੀ ਦੂਰ ਕੀਤਾ ਜਾਵੇਗਾ- ਢੀਂਡਸਾ
ਧੂਰੀ, 16 ਜਨਵਰ
-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੰਸਦ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧੂਰੀ ਸ਼ਹਿਰ ਦਾ ਪਛੜਾਪਣ ਦੂਰ ਕਰਨ ਦੇ
ਹੋਰ ਯਤਨ ਕੀਤੇ ਜਾਣਗੇ। ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜ ਤੇ ਨਵੇਂ ਵਿਕਾਸ ਕਾਰਜਾਂ
ਨੂੰ ਕਰਵਾਉਣ ਲਈ ਪੰਜਾਬ ਸਰਕਾਰ 2 ਕਰੋੜ ਰੁਪਏ ਸ਼ਹਿਰ ਤੇ 3 ਕਰੋੜ 24 ਲੱਖ ਰੁਪਏ
ਪਿੰਡਾਂ ਲਈ ਸ਼ਹਿਰ ਦੇ ਮੁੱਖ ਬਾਈਪਾਸ ਨੂੰ ਚੌੜਾ ਕਰਨ ਲਈ 90 ਲੱਖ ਰੁਪਏ ਜਾਰੀ ਕਰ
ਚੁੱਕੀ ਹੈ। ਸ਼ਹਿਰ ਵਿੱਚੋਂ ਦੀ ਲੰਘਦੇ ਗੰਦੇ ਨਾਲੇ ਨੂੰ ਬੰਦ ਕਰਨ ਲਈ ਇੱਕ ਕਰੋੜ
ਰੁਪਏ ਤੋਂ ਵੱਧ ਦੀ ਗ੍ਰਾਂਟ ਦਿੱਤੀ ਜਾਵੇਗੀ। ਧੂਰੀ ਹਲਕੇ ਦੇ ਸਾਰੇ ਵਿਕਾਸ ਦੇ ਕੰਮ
ਹਲਕਾ ਵਿਧਾਇਕ ਸ. ਇਕਬਾਲ ਸਿੰਘ ਝੂੰਦਾਂ ਦੀ ਦੇਖ-ਰੇਖ ਹੇਠ ਹੋਣਗੇ। ਉਹਨਾਂ ਕਿਹਾ ਕਿ
ਸ਼ਹਿਰ ਦੇ ਹੋਰ ਵਿਕਾਸ ਕੰਮਾਂ ਲਈ ਜੋ ਕਰੋੜਾਂ ਦੀ ਗ੍ਰਾਂਟ ਸਮੇਤ ਹਲਕਾ ਵਿਧਾਇਕ
ਵੱਲੋਂ ਭੇਜੀ ਜਾਵੇਗੀ ਉਸ ਨੂੰ ਫੌਰੀ ਜਾਰੀ ਕਰਕੇ ਸ਼ਹਿਰ ਨੂੰ ਜ਼ਿਲ੍ਹੇ ਦੇ ਵਿਕਾਸ
ਪੱਖੋਂ ਸ਼ਹਿਰ ਨੰਬਰ ਇੱਕ ਬਣਾ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਅੱਜ ਤੱਕ ਧੂਰੀ
ਇਤਿਹਾਸ ਵਿੱਚ ਕਰੋੜਾਂ ਰੁਪਏ ਦੀ ਗ੍ਰਾਂਟ ਜੋ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਆਈ ਹੋਵੇ
ਪਰ ਅਕਾਲੀ ਸਰਕਾਰ ਨੇ ਇਸ ਪੁਰਾਣੇ ਇਤਿਹਾਸ ਨੂੰ ਬਦਲ ਦਿੱਤਾ ਹੈ। ਇਹ ਗ੍ਰਾਂਟ ਸ਼ਹਿਰ
ਲਈ ਇੱਕ ਤੋਹਫ਼ਾ ਹੈ ਬਾਕੀ ਤਿੰਨ ਸਾਲਾਂ ਵਿੱਚ ਸ਼ਹਿਰ ਉਪਰ ਗ੍ਰਾਂਟਾਂ ਦੀ ਬਰਸਾਤ ਕਰ
ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸ਼ਹਿਰ ਅੰਦਰ ਕ੍ਰਿਕਟ ਸਟੇਡੀਅਮ ਦੀ ਵੱਡੀ ਘਾਟ ਹੈ
ਇਸ ਵੱਡੀ ਸਮੱਸਿਆ ਦੇ ਹੱਲ ਲਈ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਮਦਦ ਲਈ ਜਾ ਰਹੀ ਹੈ ਤੇ
ਸ਼ਹਿਰ ਅੰਦਰ ਖੇਡ ਸਟੇਡੀਅਮ ਵੀ ਛੇਤੀ ਬਣਾ ਦਿੱਤਾ ਜਾਵੇਗਾ। ਇਸ ਮੌਕੇ ਧੂਰੀ ਦੇ
ਵਿਧਾਇਕ ਇਕਬਾਲ ਸਿੰਘ ਝੂੰਦਾਂ, ਭੁਪਿੰਦਰ ਭਲਵਾਨ, ਜੋਗਾ ਸਿੰਘ ਘਨੌਰ ਅਤੇ ਮਾਸਟਰ
ਹਰਿੰਦਰ ਸਿੰਘ ਪਲਾਸੋਰ ਹੋਰ ਆਗੂ ਹਾਜ਼ਰ ਸਨ।
ਰਾਮੂਵਾਲੀਆ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕਰਾਂਗਾ- ਖੰਨਾ
ਧੂਰੀ, 16 ਜਨਵਰੀ
ਉਮੀਦ ਖੰਨਾ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਅਰਵਿੰਦ ਖੰਨਾ ਵੱਲੋਂ ਯੂਥ ਕਾਂਗਰਸ
ਸਪੋਰਟਸ ਐਂਡ ਕਲਚਰ ਪੰਜਾਬ ਦੇ ਵਾਈਸ ਚੇਅਰਮੈਨ ਸੰਦੀਪ ਸਿੰਗਲਾ ਦੇ ਗ੍ਰਹਿ ਵਿਖੇ
ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਇੱਕ
ਅੰਤਰ-ਰਾਸ਼ਟਰੀ ਪਾਰਟੀ ਹੈ ਜਿਸ ਦੀ ਸਥਿਤੀ ਜ਼ਿਲ੍ਹਾ ਸੰਗਰੂਰ ਵਿੱਚ ਬਹੁਤ ਮਜ਼ਬੂਤ ਹੈ
ਉਪਰੋਂ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਦੇ 7 ਵਿਧਾਇਕ ਮੌਜੂਦ ਹੋਣ ਫਿਰ ਕਿਸੇ ਵੀ
ਹਾਲਤ ਵਿੱਚ ਸੰਗਰੂਰ ਲੋਕ ਸਭਾ ਦੀ ਸੀਟ ਕਾਂਗਰਸ ਪਾਰਟੀ ਨੂੰ ਜਿੱਤਣ ਤੋਂ ਕੋਈ ਰੋਕ
ਨਹੀਂ ਸਕਦਾ। ਉਹਨਾਂ ਹੋਰ ਕਿਹਾ ਕਿ ਅਜਿਹੀ ਸਥਿਤੀ ਵਿੱਚ ਲੋਕ ਭਲਾਈ ਪਾਰਟੀ ਦੇ
ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨਾਲ ਸਮਝੌਤਾ ਕਰਨ ਦਾ ਸਵਾਲ ਪੈਦਾ ਨਹੀਂ ਹੁੰਦਾ
ਜੇਕਰ ਬਲਵੰਤ ਸਿੰਘ ਰਾਮੂਵਾਲੀਆ ਕਾਂਗਰਸ ਪਾਰਟੀ 'ਚ ਸ਼ਾਮਲ ਹੋਣਾ ਚਾਹੁੰਣ ਤਾਂ
ਕਾਂਗਰਸ ਦੇ ਦਰਵਾਜੇ ਉਹਨਾਂ ਲਈ ਹਰ ਵੇਲ੍ਹੇ ਖੁੱਲੇ ਹਨ। ਉਹਨਾਂ ਹੋਰ ਕਿਹਾ ਮੈਂ
ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਪਾਰਟੀ ਹਾਈ ਕਮਾਂਡ ਕੋਲ ਪ੍ਰਗਟਾ
ਦਿੱਤੀ ਹੈ ਬਾਕੀ ਕਾਂਗਰਸ ਪਾਰਟੀ ਕਿਸੇ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ ਉਸ ਦੀ ਡੱਟ
ਕੇ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਹੋਰ ਮਜ਼ਬੂਤੀ ਲਈ
ਜ਼ਿਲ੍ਹੇ ਭਰ ਅੰਦਰ ਵਰਕਰਾਂ ਨਾਲ ਸੰਪਰਕ ਮੁਹਿੰਮ ਵਿੱਢੀ ਗਈ ਹੈ ਜਿਸ ਕੜੀ ਤਹਿਤ ਇੱਕ
ਹਫ਼ਤੇ ਦੇ ਅੰਦਰ-ਅੰਦਰ ਧੂਰੀ ਹਲਕੇ ਦੇ ਸਾਰੇ ਪਿੰਡਾਂ ਵਿੱਚ ਵਰਕਰਾਂ ਦੀਆਂ ਮੁਸ਼ਕਲਾਂ
ਸੁਣ ਕੇ ਉਹਨਾਂ ਦਾ ਹੱਲ ਕੱਢਿਆ ਜਾਵੇਗਾ। ਇਸ ਮੌਕੇ 'ਤੇ ਉਹਨਾਂ ਨਾਲ ਸ. ਰਾਜਵੰਤ
ਸਿੰਘ ਘੁੱਲੀ, ਹਰਬੰਸ ਬਾਸੀ, ਨਾਹਰ ਸਿੰਘ ਅਤੇ ਸੁਖਪਾਲ ਬਮਾਲ ਹੋਰ ਕਾਂਗਰਸੀ ਯੂਥ
ਵਰਕਰ ਹਾਜ਼ਰ ਸਨ।

Haryana Chief Secretary Mr. Dharam Vir while inaugurating State
Vigilance Bureau Cases and Enquiries Monitoring Software 'e-Vigil'
on 15th January, 2009 at Chandigarh. Director General (Vigilance)
Mr. S.C. Sinha also seen in the picture.
ਸ. ਸੁਖਬੀਰ ਸਿੰਘ ਬਾਦਲ ਨੇ ਡਾ. ਦਲਜੀਤ ਸਿੰਘ ਚੀਮਾ ਨੂੰ ਅਨੰਦਪੁਰ ਸਾਹਿਬ
ਪਾਰਲੀਮੈਂਟ ਹਲਕੇ ਤੋਂ ਸਾਂਝੇ ਗੱਠਜੋੜ ਦਾ ਉਮੀਦਵਾਰ ਐਲਾਨਿਆ।

ਚੰਡੀਗੜ੍ਹ 15 ਜਨਵਰੀ :--ਕੁਲਵੰਤ ਗਿੱਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸੁਖਬੀਰ ਸਿੰਘ ਬਾਦਲ
ਨੇ ਐਲਾਨ ਕੀਤਾ ਕਿ ਆ ਰਹੀਆਂ ਪਾਰਲੀਮੈਂਟ ਚੋਣਾਂ ਵਿੱਚ ਪਾਰਟੀ ਦੇ ਸਕੱਤਰ ਤੇ
ਬੁਲਾਰੇ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਡਾ.
ਦਲਜੀਤ ਸਿੰਘ ਚੀਮਾ ਅਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ
ਦੇ ਸਾਂਝੇ ਉਮੀਦਵਾਰ ਹੋਣਗੇ।ਅੱਜ ਚੰਡੀਗੜ੍ਹ ਵਿੱਚ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ
ਇੱਕ ਬਿਆਨ ਵਿੱਚ ਸ. ਬਾਦਲ ਨੇ ਕਿਹਾ ਕਿ ਉਹਨਾਂ ਨੇ ਇਹ ਫੈਸਲਾ ਡਾ. ਚੀਮਾ ਦੀਆਂ
ਪਾਰਟੀ ਪ੍ਰਤੀ ਸ਼ਲਾਘਾਯੋਗ ਸੇਵਾਵਾਂ ਅਤੇ ਹਲਕੇ ਦੇ ਸਮੂਹ ਆਗੂਆਂ ਅਤੇ ਵਰਕਰਾਂ ਦੀਆਂ
ਭਾਵਨਾਵਾਂ ਨੂੰ ਮੁੱਖ ਰੱਖਕੇ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਵਿੱਚ ਬਤੌਰ ਸਕੱਤਰ
ਅਤੇ ਬੁਲਾਰੇ ਦੇ ਲੰਬਾ ਸਮਾ ਕੰਮ ਕਰਕੇ ਜਿੱਥੇ ਡਾ. ਚੀਮਾ ਨੇ ਪਾਰਟੀ ਜਥੇਬੰਦੀ ਨੂੰ
ਮਜਬੂਤ ਕੀਤਾ ਉਥੇ ਹਰ ਔਖੇ-ਸੌਖੇ ਸਮੇ ਪਾਰਟੀ ਦੀ ਹਰ ਮੁਹਿੰਮ ਵਿੱਚ ਸਰਗਰਮ ਰੋਲ
ਨਿਭਾਇਆ। ਉਹਨਾਂ ਕਿਹਾ ਕਿ ਬਤੌਰ ਸਲਾਹਕਾਰ ਮੁੱਖ ਮੰਤਰੀ ਵੀ ਡਾ. ਚੀਮਾ ਨੇ ਇੱਕ
ਸੇਵਾਦਾਰ ਬਣਕੇ ਦਿਨ ਰਾਤ ਕੰਮ ਕੀਤਾ ਅਤੇ ਮੁੱਖ ਮੰਤਰੀ ਦੇ ਦਫਤਰ ਵਿੱਚ ਆਏ ਹਰ ਛੋਟੇ
ਵੱਡੇ ਪਾਰਟੀ ਵਰਕਰ ਅਤੇ ਆਮ ਜਨਤਾ ਦੀ ਰੱਜ ਕੇ ਸੇਵਾ ਕੀਤੀ। ਸ. ਬਾਦਲ ਨੇ ਕਿਹਾ ਕਿ
ਅਜਿਹੇ ਮਿਹਨਤੀ ਅਤੇ ਵਫਾਦਾਰ ਆਗੂ ਨੂੰ ਪਾਰਟੀ ਟਿਕਟ ਮਿਲਣਾ, ਪਾਰਟੀ ਦੇ ਸਾਰੇ
ਵਰਕਰਾਂ ਦਾ ਸਨਮਾਨ ਹੈ। ਉਹਨਾਂ ਦ੍ਰਿੜਤਾ ਨਾਲ ਕਿਹਾ ਕਿ ਡਾ. ਚੀਮਾ ਇਸ ਇਤਿਹਾਸਕ
ਹਲਕੇ ਤੋਂ ਸ਼ਾਨ ਨਾਲ ਜਿੱਤਣਗੇ।
ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ 'ਤੇ ਹਮਲਾ
ਬੁਲੇਟ ਪਰੂਫ ਗੱਡੀ ਸਦਕਾ ਹੋਇਆ ਬਚਾਅ ਸੇਵਾਦਾਰ ਜ਼ਖ਼ਮੀ, ਕਈ ਜਣੇ ਗ੍ਰਿਫਤਾਰ

ਤਲਵੰਡੀ ਸਾਬੋ/ਬਿਊਰੋ ਨਿਊਜ਼
ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 'ਤੇ ਹੋਏ ਜਾਨਲੇਵਾ ਹਮਲੇ ਵਿਚ ਉਹ ਵਾਲ-ਵਾਲ
ਬਚ ਗਏ। ਛਿਆਨਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ
ਸਿੰਘ ਉਸ ਸਮੇਂ ਵਾਲ ਵਾਲ ਬਚ ਗਏ ਜਦੋਂ ਪਿੰਡ ਭਾਗੀਵਾਂਦਰ ਵਿਖੇ ਕੁਝ ਬੰਦੂਕਧਾਰੀਆਂ
ਨੇ ਉਨ੍ਹਾਂ ਦੇ ਕਾਫਲੇ 'ਤੇ ਅੰਨ੍ਹੇਵਾਹ ਫਾੲਰਿੰਗ ਕਰ ਦਿੱਤੀ। ਬਾਬਾ ਬਲਬੀਰ ਸਿੰਘ
ਦਾ ਇਕ ਸੇਵਾਦਾਰ ਇਸ ਮੌਕੇ ਜ਼ਖ਼ਮੀ ਹੋ ਗਿਆ। ਤਲਵੰਡੀ ਸਾਬੋ ਪੁਲਿਸ ਨੇ 16 ਵਿਅਕਤੀਆਂ
ਤੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ
ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਸਵੇਰੇ ਬੁੱਢਾ ਦਲ ਦੀ ਤਲਵੰਡੀ ਸਾਬੋ ਸਥਿਤ ਛਾਉਣੀ
ਵਿਚ ਅੱਧੀ ਦਰਜਨ ਦੇ ਕਰੀਬ ਆਪਣੀਆਂ ਗੱਡੀਆਂ ਦੇ ਕਾਫਲੇ ਨਾਲ ਮੁਕਤਸਰ ਦੇ ਮਾਘੀ ਮੇਲੇ
ਵਿਚ ਸ਼ਾਮਲ ਹੋਣ ਲਈ ਰਵਾਨਾ ਹੋਏ।
ਜਦ ਉਹਨਾਂ ਦਾ ਕਾਫਲਾ ਪੰਜ ਕਿਲੋਮੀਟਰ ਦੂਰ ਪਿੰਡ ਭਾਗੀਵਾਂਦਰ ਦੇ ਬੱਸ ਅੱਡੇ
ਨਜ਼ਦੀਕ ਸ਼ਰਾਬ ਦੇ ਠੇਕੇ ਕੋਲੋਂ ਲੰਘਣ ਲੱਗਾ ਤਾਂ ਇਕ ਜ਼ੈਨ ਕਾਰ ਨੇ ਬਾਬਾ ਬਲਬੀਰ ਸਿੰਘ
ਦੀ ਕਾਲੇ ਰੰਗ ਦੀ ਬੁਲੇਟ ਪਰੂਫ ਗੱਡੀ (ਪੀਬੀ 11 ਏ ਐਚ 0590) ਨੂੰ ਓਵਰਟੇਕ ਕੀਤਾ
ਤੇ ਠੇਕੇ ਦੀ ਛੱਤ 'ਤੇ ਚੁਬਾਰੇ ਵਿਚ ਪਹਿਲਾਂ ਹੀ ਨਿਸ਼ਾਨਾ ਸੇਧੀ ਬੈਠੇ ਬੰਦੂਕਧਾਰੀਆਂ
ਜਿਨ੍ਹਾਂ ਦੀ ਗਿਣਤੀ ਚਾਰ ਦੇ ਕਰੀਬ ਦੱਸੀ ਜਾਂਦੀ ਹੈ, ਨੇ ਅੰਨ੍ਹੇਵਾਹ ਫਾੲਰਿੰਗ ਕਰ
ਦਿੱਤੀ।
ਹਮਲਾਵਰਾਂ ਨੇ ਪਹਿਲਾਂ ਬਾਬਾ ਬਲਬੀਰ ਸਿੰਘ ਦੇ ਡਰਾਈਵਰ ਨੂੰ ਨਿਸ਼ਾਨਾ ਬਣਾ ਕੇ ਗੋਲੀ
ਚਲਾਈ ਫਿਰ ਬਾਬਾ ਬਲਬੀਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਗੋਲੀਆਂ ਦਾਗੀਆਂ। ਇਹ
ਗੋਲੀਆਂ ਉਨ੍ਹਾਂ ਦੀ ਗੱਡੀ 'ਤੇ ਲੱਗੀਆਂ, ਪਰ ਗੱਡੀ ਬੁਲੇਟ ਪਰੂਫ ਹੋਣ ਕਰਕੇ ਉਹ ਵਾਲ
ਵਾਲ ਬਚ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਬਲਬੀਰ ਸਿੰਘ ਨੇ ਆਪਣੇ 'ਤੇ ਹੋਏ
ਹਮਲੇ ਵਿਚ ਬੁੱਢਾ ਦਲ ਦੇ ਵਿਰੋਧੀ ਧੜੇ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ
2007 ਦੀ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਉਨ੍ਹਾਂ ਤੇ ਪਹਿਲਾ ਕਾਤਲਾਨਾ ਹਮਲਾ
ਹੋਇਆ। ਫਿਰ 21 ਸਤੰਬਰ 2007 ਨੂੰ ਪਟਿਆਲਾ ਵਿਖੇ ਵਿਰੋਧੀ ਧਿਰ ਨੇ ਕਾਤਲਾਨਾ ਹਮਲਾ
ਕਰਕੇ ਉਸ ਦੇ ਪਿਤਾ ਆਸ਼ਾ ਸਿੰਘ, ਦੋ ਭਰਾਵਾਂ ਜਗਦੀਸ਼ ਸਿੰਘ ਤੇ ਭਜਨ ਸਿੰਘ ਸਮੇਤ ਇਕ
ਭਤੀਜੇ ਕਰਮਜੀਤ ਸਿੰਘ ਨੂੰ ਮਾਰ ਦਿੱਤਾ। ਇਸ ਕੇਸ ਵਿਚ ਲੋੜੀਂਦੇ ਦੋਸ਼ੀ ਅਜੇ ਤੱਕ
ਭਗੌੜੇ ਹਨ ਪਰ ਪੁਲਿਸ ਨੇ ਅਜੇ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ।
ਆਪਣੀ ਹਾਰ ਨੂੰ ਦੇਖਦਿਆਂ ਵਿਰੋਧੀ ਧਿਰ ਨੇ ਮੁਲਤਵੀ ਕਰਵਾਈ ਸੀ: ਮੀਤ ਪ੍ਰਧਾਨ ਦੀ
ਚੋਣ : ਰਾਣਾ
ਮੁਹਾਲੀ, 15 ਜਨਵਰੀ : ਕੁਲਵੰਤ ਗਿੱਲ
ਮੁਹਾਲੀ ਮਿਉਂਸਪਲ ਕੌਂਸਲ ਦੇ ਪ੍ਰਧਾਨ ਸ੍ਰ: ਰਜਿੰਦਰ ਸਿੰਘ ਰਾਣਾ ਨੇ ਕਿਹਾ ਹੈ ਕਿ
ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਸਿਰਫ ਇਸ ਕਰਕੇ ਰੁਕੀ ਹੈ ਕਿਉਂਕਿ ਵਿਰੋਧੀ
ਧਿਰ ਅਤੇ ਇਸਦੇ ਪੰਜਾਬ ਸਰਕਾਰ ਵਿੱਚ ਬੈਠੇ ਆਗੂਆਂ ਨੂੰ ਇਸ ਚੋਣ ਵਿੱਚ ਆਪਣੀ ਹਾਰ
ਹੁੰਦੀ ਸਪਸ਼ਟ ਦਿਖਾਈ ਦੇ ਰਹੀ ਸੀ। ਉਹਨਾਂ ਕਿਹਾ ਕਿ ਭਾਵੇਂ ਇਹ ਚੋਣ ਐਸ ਡੀ ਐਮ ਵਲੋਂ
ਵੋਟਾਂ ਦੀ ਸੁਧਾਈ ਦਾ ਕੰਮ 22 ਜਨਵਰੀ ਤੱਕ ਵਧਾਉਣ ਦੀ ਗੱਲ ਕਹਿ ਕੇ ਮੁਲਤਵੀ ਕੀਤੀ
ਗਈ ਹੈ ਪਰ ਇਸ ਵਿੱਚੋਂ ਰਾਜਨੀਤਕ ਦਬਾਅ ਦੀ ਬੋਅ ਸਾਫ ਆਉਂਦੀ ਹੈ। ਸ੍ਰ: ਰਾਣਾ ਨੇ
ਕਿਹਾ ਕਿ ਪਹਿਲਾਂ ਵੀ ਜਦੋਂ ਡਿਪਟੀ ਕਮਿਸ਼ਨਰ ਨੇ ਐਸ ਡੀ ਐਮ ਨੂੰ ਇਹ ਚੋਣ ਕਰਵਾਉਣ ਲਈ
ਕਿਹਾ ਸੀ ਤਾਂ ਉਹਨਾਂ ਵਲੋਂ ਡੀ ਸੀ ਨੂੰ ਪੱਤਰ ਲਿਖਿਆ ਗਿਆ ਸੀ ਕਿ ਉਹ ਮਜਬੂਰੀ ਅਤੇ
ਦਬਾਅ ਕਾਰਨ ਇਹ ਚੋਣ ਨਹੀਂ ਕਰਵਾ ਸਕਦੇ। ਸ੍ਰ: ਰਾਣਾ ਨੇ ਕਿਹਾ ਕਿ ਇਹ ਚੋਣ ਨਾ ਕਰਵਾ
ਕੇ ਮੁਹਾਲੀ ਪ੍ਰਸ਼ਾਸ਼ਨ ਮੁਹਾਲੀ ਦੇ ਕੌਂਸਲਰਾਂ ਦੇ ਲੋਕਤਾਂਤਰਿਕ ਹੱਕਾਂ ਦਾ ਘਾਣ ਕਰ
ਰਿਹਾ ਹੈ ਅਤੇ ਅਜਿਹਾ ਸਿਰਫ ਇਸ ਕਰਕੇ ਹੋ ਰਿਹਾ ਹੈ ਕਿ ਕੌਂਸਲ ਦੇ ਇੱਕ ਗਰੁੱਪ
ਜਿਸਦੇ ਸਿਰ ਤੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦਾ ਹੱਥ ਹੈ, ਦੀ ਇਸ ਚੋਣ
ਵਿੱਚ ਬੁਰੀ ਤਰ੍ਹਾਂ ਹਾਰ ਹੋਣੀ ਨਿਸ਼ਚਿਤ ਹੈ। ਉਹਨਾਂ ਮੰਗ ਕੀਤੀ ਕਿ ਇਹ ਚੋਣ ਤੁਰੰਤ
ਕਰਵਾਈ ਜਾਵੇ ਅਤੇ ਜੇਕਰ ਐਸ ਡੀ ਐਮ ਮੁਹਾਲੀ ਇਹ ਚੋਣ ਕਰਵਾਉਣ ਲਈ ਤਿਆਰ ਨਹੀਂ ਹਨ,
ਤਾਂ ਕਿਸੇ ਹੋਰ ਅਫਸਰ ਦੀ ਡਿਊਟੀ ਲਗਾ ਕੇ ਇਹ ਚੋਣ ਕਰਵਾਈ ਜਾਵੇ।
ਵੱਡੇ ਬਹੁਮਤ ਨਾਲ ਕਾਂਗਰਸ ਪਾਰਟੀ ਜਿੱਤੇ ਗੀ
ਡਾ-ਰੋਬਿੰਦਰ ਸਿੰਘ
ਮੁਹਾਲੀ,੧੩ ਜਨਵਰੀ-ਕੁਲਵੰਤ ਗਿੱਲ

ਅਕਾਲੀ ਦਲ ਪਾਰਟੀ ਨੇ ਹਮੇਸ਼ਾ ਲੋਕਾਂ ਨਾਲ ਦਗਾ ਕੀਤਾ ਤੇ ਜੋ ਵਾਅਦੇ ਉਹਨਾਂ ਨੇ
ਇਲ਼ੈਕਸ਼ਨਾ ਵਿੱਚ ਕੀਤੇ ਸਨ ਉਹਨਾਂ ਨੂੰ ਪੂਰਾ ਕਰਨ ਵਿਚ ਨਾ ਕਾਮਯਾਬ ਹੋਏ ਹਨ ਇਸ
ਵਿਚਾਰ ਅੱਜ ਇਕ ਪ੍ਰੈਸ ਮਿਲਣੀ ਦੋਰਾਨ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਸੈਕਟਰੀ
ਡਾਕਟਰ ਰੋਬਿੰਦਰ ਸਿੰਘ ਨੇ ਮੁਹਾਲੀ ਵਿੱਖੇ ਰੱਖੇ ਉਹਨਾਂ ਬੋਲਦਿਆਂ ਕਿਹਾ ਕਿ ੨੪
ਘੰਟੇ ਬਿਜਲੀ ਦੇਣ ਵਾਲੀ ਸਰਕਾਰ ਨੂੰ ਜਾ ਕੇ ਕੋਈ ਪੁੱਛੇ ਕਿ ਬਿਜਲੀ ਤਾਂ ਦਿਨ ਚੜਦੇ
ਹੀ ਚਲੀ ਜਾਂਦੀ ਹੈ ੨੪ ਘੰਟੇ ਦੂਰ ਤਾਂ ਗੱਲ ਹੈ। ਉਹਨਾਂ ਕਿਹਾ ਕਿ ਅੱਜ ਹਰ ਮੁਲਾਜਮ
ਵਰਗ ਸੜਕਾਂ ਤੇ ਆ ਗਿਆ ਹੈ ਤੇ ਇਕ ਪਾਸੇ ਇਹ ਸਰਕਾਰ ਨੌਕਰੀਆਂ ਦੀ ਗੱਲ ਕਰਦੀ ਹੈ
ਦੂਸਰੇ ਪਾਸੇ ਮੁਲਾਜਮਾਂ ਉੱਪਰ ਲਾਠੀਚਾਰਜ ਕਰ ਕੇ ਉਹਨਾਂ ਨੂੰ ਜੇਲਾਂ ਵਿੱਚ ਡੱਕਿਆ
ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਜਿਥੇ ਇੱਕ ਪਾਸੇ ਬਿਜਲੀ ਨਾ ਆਉਣ ਕਰਕੇ ਪੂਰੀ
ਸਅਨਤ ਬਰਬਾਦ ਹੋਈ ਪਈ ਹੈ ਉੱਥੇ ਦੂਸਰ ਪਾਸੇ ਗੁਰੁ ਘਰਾਂ ਵਿੱਚ ਵੀ ਇਹੀ ਸਮੱਸਿਆ ਹੈ
ਕਿਉਕਿ ਪਾਠ ਦਾ ਸਮੇ ਦੋਰਾਨ ਬਿਜਲੀ ਨਹੀ ਹੁੰਦੀ ਇਸ ਕਰਕੇ ਉਹਨਾਂ ਨੂੰ ਜਰਨੇਟਰ ਦੇ
ਸ਼ੋਰ ਸ਼ਰਾਬੇ ਵਿੱਚ ਹੀ ਪਾਠ ਕਰਨਾ ਪੈਦਾਂ ਹੈ ,ਉਹਨਾਂ ਇਹ ਵੀ ਕਿਹਾ ਕਿ ਇਹਨਾਂ ਚੋਣਾ
ਵਿੱਚ ਉਹ ਵੱਧ ਤੋ ਵੱਧ ਸੀਟਾਂ ਲੈ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣ ਗੇ ਨਾਲ
ਉਹਨਾਂ ਇਹ ਵੀ ਕਿਹਾ ਅਕਾਲੀ ਭਾਜਪਾ ਸਰਕਾਰ ਨੇ ਪੂਰੇ ਮੀਡੀਆ ਉੱਪਰ ਕੰਟਰੋਲ ਕਰ ੋਿਲਆ
ਹੈ ਤੇ ਕੋਈ ਵੀ ਅਪਣੇ ਖਿਆਲ ਲੋਕਾਂ ਤੱਕ ਨਹੀ ਭੇਜ ਸਕਦਾ ਉਹਨਾਂ ਕੈਂਦਰ ਸਰਕਾਰ ਤੋਂ
ਦਾਖਲ ਦੀ ਮੰਗ ਕੀਤੀ ਹੈ ਤਾਂ ਜੋ ਮੀਡੀਆ ਦਾ ਘਾਣ ਹੋਣ ਤੋ ਬਚਾਇਆ ਜਾ ਸਕੇ ,ਡਾ
ਰੋਬਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਹ ਘਰ ਘਰ ਜਾ ਕੇ ਲੌਕਾਂ ਨੂੰ ਲਾਮਬੰਦ ਕਰਨ ਗੇ
ਤਾਂ ਜੋ ਕਾਂਗਰਸ ਪਾਰਟੀ ਨਾਲ ਲੋਕਾਂ ਦਾ ਵਧੇਰੇ ਝੁਕਾਅ ਵੱਧ ਸਕੇ ।ਅੱਜ ਉਹਨਾਂ ਇਸ
ਗੱਲ ਤੇ ਜੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੋਈ ਫੁੱਟ ਨਹੀ ਹੈ ਤੇ ਸਾਰੇ
ਇੱਕਠੇ ਹੋ ਕੇ ਚੋਣ ਮੈਦਾਨ ਵਿੱਚ ਆ ਰਹੇ ਹਨ ਤੇ ਜਿੱਤ ਕਾਂਗਰਸ ਪਾਰਟੀ ਦੌ ਹੋਵੇ ਗੀ
ਕਿਉਕਿ ਲੋਕ ਹੁਣ ਸਮਝ ਚੁੱਕੇ ਹਨ ਕਿ ਕਿਹੜੀ ਪਾਰਟੀ ਲੋਕਾਂ ਦੀ ਅਪਣੀ ਪਾਰਟੀ ਹੈ ।
ਡਾ ਦਲਜੀਤ ਸਿੰਘ ਚੀਮਾ ਨੂੰ ਅਨੰਦਪੁਰ ਸਾਹਿਬ ਤੋਂ ਸੀਟ ਦੇਣਾ ਇਕ ਇਤਹਾਸਿਕ
ਫੈਸਲਾਂ-ਠੰਡਲ
ਮੁਹਾਲੀ,੧੩ ਜਨਵਰੀ-ਪ੍ਰੱਤਰ ਪ੍ਰੇਰਕ-ਕੁਲਵੰਤ ਗਿੱਲ

ਗੁਰੂਆਂ ਪੀਰਾਂ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜਿਥੇ ਹੁਣ ਚੋਣ ਲੜਨ ਦਾ ਮਾਨ
ਹਾਸਿਲ ਹੋਵੇ ਗਾ ਡਾ ਦਲਜੀਤ ਸਿੰਘ ਚੀਮਾ ਨੂੰ ,ਇਸ ਫੈਸਲੇ ਨੂੰ ਸਾਰੇ ਇਤਹਾਸਿਕ
ਫੈਸਲਾ ਮੰਨਦੇ ਹਨ ਕਿਉਕਿ ਗੁਰੂਆਂ ਪੀਰਾਂ ਦੀ ਇਸ ਪਵਿੱਤਰ ਧਰਤੀ ਉਪਰ ਚੋਣ ਲੜਨ ਦਾ
ਸੋਭਾਗ ਪ੍ਰਪਾਤ ਸ ਚੀਮਾ ਨੂੰ ਹੋਇਆ ਹੈ ਇਸ ਗੱਲ ਦਾ ਪ੍ਰਗਟਾਵਾ ਹਲਕਾ ਮਾਲਪੁਰ ਦੇ ਐਮ
.ਐਲ.ਏ ਸ ਸੋਹਣ ਸਿੰਘ ਠੰਡਲ ਨੇ ਮੁਹਾਲੀ ਵਿੱਖੇ ਇੱਕ ਪੱਤਰਕਾਰ ਸੰਮੇਲਣ ਦੌਰਾਨ ਕੀਤੇ
ਅੱਜ ਉਹਨਾਂ ਦੇ ਨਾਲ ਸ ਬਲਬੀਰ ਸਿੰਘ ਚਗਿਆੜਾ ਜਰਨਲ ਸਕੱਤਰ ਸ਼੍ਰਮੋਣੀ ਅਕਾਲੀ ਦਲ
ਕਨੇਡਾ ਵੀ ਸ਼ਾਨਿਲ ਸਨ ,ਇਸ ਮੌਕੇ ਸ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਹਲਕਾ ਮਾਲਪੁਰ
ਦੇ ਤਕਰੀਬਣ ੬੦ ਪਿੰਡ ਹੁਣ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸ਼ਾਮਿਲ ਹੋ ਗਏ ਹਨ ਤੇ
ਇਸ ਲਈ ਅਸੀ ਡਾ ਚੀਮਾ ਦੀ ਡਟ ਕੇ ਹਮਾਇਤ ਕਰਾਂਗੇ ਕਿਉਕਿ ਇਹ ਇਲਕਾ ਅਕਾਲੀਆਂ ਦਾ ਗੜ
ਮੰਨਿਆ ਜਾਦਾਂ ਹੈ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ
ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੂੰ ਵਧਾਈ ਦਿੱਤੀ ,ਇਸ ਮੌਕੇ ਸ ਬਲਬੀਰ ਸਿੰਘ
ਚਗਿਆੜਾ ਜਰਨਲ ਸਕੱਤਰ ਸ਼੍ਰਮੋਣੀ ਅਕਾਲੀ ਦਲ ਕਨੇਡਾ ਨੇ ਬੋਲਦਿਆਂ ਕਿਹਾ ਕਿ ਦੇਸ਼
ਵਿਦੇਸ਼ ਵਿੱਚ ਬੇਠੇ ਸਿੱਖ ਇਸ ਫੈਸਲੇ ਤੋਂ ਖੁਸ਼ ਹਨ ਉਹਨਾਂ ਇਹ ਵੀ ਕਿਹਾ ਕਿ ਚੋਣਾਂ
ਦੋਰਾਨ ਪੂਰੇ ਸੰਸਾਰ ਚੋ ਪੰਜਾਬੀ ਸ਼੍ਰਮੋਣੀ ਅਕਾਲੀ ਦਲ ਦੀ ਹਮਾਇਤ ਲਈ ਪੁੱਜ ਰਹੇ ਹਨ
ਤੇ ਇਹ ਵੀ ਕਿਹਾ ਕਿ ਅਕਾਲੀ ਦਲ ਦੀ ਜਿੱਤ ਜਕੀਨੀ ਹੈ ,ਸ ਠੰਡਲ ਨੇ ਬੋਲਦਿਆਂ ਕਿਹਾ
ਕਿ ਡਾ ਚੀਮਾ ਇੱਕ ਬੇਦਾਗ ਇਨਸਾਨ ਹਨ ਤੇ ਇੱਕ ਸੱਚੇ ਸਿੱਖ ਇਸ ਲਈ ਸਾਰੇ ਚਾਹੁਦੇਂ ਸਨ
ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਇੱਕ ਸੱਚੇ ਸੁੱਚੇ ਪਾਕ ਇਨਸਾਨ ਨੂੰ ਮਿਲੇ ਤੇ
ਆਖਿਰ ਕਰ ਉਹੀ ਹੋਇਆ ,ਇਸ ਮੌਕੇ ਕਨੇਡਾ ਤੋਂ ਕੇਵਲ ਸਿੰਘ ਮਾਂਗਟ,ਸੁੱਚਾ ਸਿੰਘ
ਮਾਨ,ਬਲਜੀਤ ਸਿੰਘ ਬੰਗੜ,ਬਲਬੀਰ ਸਿੰਘ ਦੁਸਾਂਝ, ਵੀ ਸ਼ਾਮਿਲ ਸਨ ਤੇ ਇਹਨਾਂ ਸਾਰਿਆਂ
ਨੇ ਭਰੋਸਾ ਦਿਵਾਇਆ ਕਿ ਅਸੀ ਪੂਰੀ ਤਰਾਂ ਨਾਲ ਸ਼੍ਰਮੋਣੀ ਅਕਾਲੀ ਦਲ ਦੇ ਨਾਲ ਹਾਂ ਤੇ
ਡਾ ਚੀਮਾ ਨੂੰ ਜਿਤਾ ਕੇ ਦਮ ਲਵਾਂ ਗੇ।
ਸਾਰੀਆਂ ਤੇਲ ਕੰਪਨੀਆਂ ਵਲੋਂ 15 ਤੋਂ 31 ਜਨਵਰੀ ਤੱਕ ਮਨਾਏ ਜਾ ਰਹੇ ਤੇਲ ਅਤੇ ਗੈਸ
ਬਚਾਓ ਪੰਦਰਵਾੜੇ
ਮੁਹਾਲੀ,13 ਜਨਵਰੀ-ਪ੍ਰੱਤਰ ਪ੍ਰੇਰਕ-ਕੁਲਵੰਤ ਗਿੱਲ

ਪੈਟਰੋਲੀਅਮ ਕੰਜਰਵੇਸ਼ਨ ਰਿਸਰਚ ਐਸੋਸੀਏਸ਼ਨ (ਪੀਸੀਆਰਏ) ਅਤੇ ਸਾਰੀਆਂ ਤੇਲ ਕੰਪਨੀਆਂ
ਵਲੋਂ 15 ਤੋਂ 31 ਜਨਵਰੀ ਤੱਕ ਮਨਾਏ ਜਾ ਰਹੇ ਤੇਲ ਅਤੇ ਗੈਸ ਬਚਾਓ ਪੰਦਰਵਾੜੇ ਦਾ
ਉਦਘਾਟਨੀ ਸਮਾਗਮ ਅੱਜ ਸਥਾਨਕ ਨੈਸ਼ਨਲ ਇੰਸਟੀਚਿਊਟ ਆਫ ਫਰਮਾਸਿਊਟੀਕਲ ਐਜੂਕੇਸ਼ਨ ਐਂਡ
ਰਿਸਰਚ (ਨਾਈਪਰ) ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਖੇਡ ਅਤੇ
ਯੁਵਾਵਾਂ ਮਾਮਲੇ ਅਤੇ ਫੂਡ ਅਤੇ ਸਪਲਾਈ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਆਰ.ਪੀ.ਐਸ.
ਪਵਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਪਵਾਰ ਨੇ
ਕਿਹਾ ਕਿ ਇਸ ਪੰਦਰਵਾੜੇ ਨੂੰ ਮਨਾਉਣ ਦਾ ਉਦੇਸ਼ ਸਮਾਜ ਦੇ ਵੱਖ ਵੱਖ ਵਰਗਾਂ ਵਿਚ ਵੱਖ
ਵੱਖ ਪ੍ਰੋਗਰਾਮਾਂ ਜਿਵੇਂ ਬੱਚਿਆਂ ਅਤੇ ਔਰਤਾਂ ਦੀ ਰੈਲੀਆਂ ਕਰਵਾਉਣਾ, ਲੇਖ ਲਿਖਣ
ਮੁਕਾਬਲੇ, ਸੈਮੀਨਾਰਾਂ ਅਤੇ ਵਰਕਸ਼ਾਪਾਂ ਆਦਿ ਆਯੋਜਿਤ ਕਰਕੇ ਲੋਕਾਂ ਨੂੰ ਤੇਲ ਅਤੇ
ਗੈਸ ਦੇ ਮਹੱਤਵ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਇਸ ਦੇ ਬਚਾਅ ਕਰਨ ਦੇ ਤਰੀਕਿਆਂ
ਤੋਂ ਜਾਣੂ ਕਰਾਉਣ ਹੈ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦਾ ਥੀਮ 'ਸੇਵ ਫਿਊਲ ਯਾਨੀ
ਸੇਵ ਮਨੀ' ਹੈ। ਸ੍ਰੀ ਪਵਾਰ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਕਿ
ਅੰਤਰਰਾਸ਼ਟੀ ਮਾਰਕੀਟ ਵਿਚ ਜੁਲਾਈ 2008 ਵਿਚ 147 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ
ਗਈਆਂ ਸਨ ਨੂੰ ਦੇਖਦੇ ਹੋਏ ਅਜਿਹੇ ਪੰਦਰਵਾੜਿਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਇਨ੍ਹਾਂ ਉਚੀਆਂ ਕੀਮਤਾਂ ਕਾਰਨ ਨਾ ਕੇਵਲ ਭਾਰਤ
ਬਲਕਿ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਡਗਮਗਾ ਗਈ ਜਿਸ ਦੇ ਸਿੱਟੇ ਵਜੋਂ ਮਹਿੰਗਾਈ ਵੱਧ
ਗਈ। ਉਨ੍ਹਾਂ ਕਿਹਾ ਕਿ ਅੱਜ ਤੇਲ ਅਤੇ ਪੈਟਰੋਲੀਅਮ ਪਦਾਰਥਾਂ ਦੀ ਮੰਗ ਉਤਪਾਦਕਾਂ
ਨਾਲੋਂ ਕਿਤੇ ਜਿਆਦਾ ਹੈ ਜਿਸ ਕਾਰਨ ਸਾਨੂੰ 70 ਫੀਸਦੀ ਕੱਚਾ ਤੇਲ ਬਾਹਰੋਂ ਮੰਗਵਾਉਣਾ
ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਥੋੜੇ ਜਿਹੇ ਯਤਨਾਂ ਰਾਹੀਂ ਇਨ੍ਹਾਂ ਪਦਾਰਥਾਂ
ਦੀ ਖਪਤ ਨੂੰ ਘਟਾ ਕੇ ਮੰਗ ਅਤੇ ਉਤਪਾਦਕਤਾ ਵਿਚਲਾ ਫਰਕ ਮਿਟਾ ਸਕਦੇ ਹਾਂ। ਇਸ ਤੋਂ
ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ
ਐਚ.ਐਸ. ਬੇਦੀ ਨੇ ਜੇਕਰ ਅਸੀਂ ਪੈਟਰੋਲ ਅਤੇ ਪੈਟਰੋਲੀਅਮ ਵਸਤਾਂ ਦੇ ਮਹੱਤਵ ਨੂੰ ਨਾ
ਸਮਝਿਆ ਅਤੇ ਇਸਦੀ ਵਧਦੀ ਖਪਤ ਨੂੰ ਕਾਬੂ ਨਾ ਕੀਤਾ ਤਾਂ ਆਯਾਤ 'ਤੇ ਸਾਡੀ ਨਿਰਭਰਤਾ
90 ਫੀਸਦੀ ਤੱਕ ਪਹੁੰਚ ਜਾਵੇਗੀ ਅਤੇ ਆਉਂਦੇ 20-22 ਸਾਲਾਂ ਤੱਕ ਸਾਡੇ ਤੇਲ ਦੇ
ਭੰਡਾਰ ਖਤਮ ਹੋ ਜਾਣਗੇ ਜਿਸਦਾ ਖਮਿਆਜਾ ਸਾਡੀਆਂ ਆਉਂਣ ਵਾਲੀਆਂ ਪੀੜ੍ਹੀਆਂ ਨੂੰ
ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਮਾਰਕੀਟ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ
ਉਤਰਾਅ ਚੜਾਅ ਆਉਂਦੇ ਰਹਿੰਦੇ ਹਨ। ਪਿਛਲੇ ਸਾਲ ਮਨਾਏ ਗਏ ਇਸ ਪੰਦਰਵਾੜੇ ਦੌਰਾਨ ਕੱਚੇ
ਤੇਲ ਦੀ ਕੀਮਤ 85 ਡਾਲਰ ਪ੍ਰਤੀ ਬੈਰਲ ਸੀ ਜਿਹੜੀ ਕਿ ਜੁਲਾਈ 2008 ਵਿਚ ਵੱਧ ਕੇ 147
ਡਾਲਰ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਧੀਆਂ ਕੀਮਤਾਂ ਨੇ ਜਿਥੇ ਤੇਲ
ਕੰਪਨੀਆਂ ਦੀ ਕਮਰ ਤੋੜ ਦਿੱਤੀ ਸੀ ਉਥੇ ਇਸ ਨਾਲ ਸਾਰੀ ਅਰਥ ਵਿਵਸਥਾ ਵੀ ਪ੍ਰਭਾਵਿਤ
ਹੋਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹੀਨਿਆਂ ਡੀਜ਼ਲ ਦੀ ਖਪਤ ਘੱਟ ਹੁੰਦੀ ਹੈ ਇਸ ਲਈ
ਬਹੁਤ ਜਿਆਦਾ ਕੱਚਾ ਤੇਲ ਬਾਹਰੋਂ ਮੰਗਵਾਉਣ ਦੀ ਲੋੜ ਨਹੀਂ ਪਈ। ਉਨ੍ਹਾਂ ਕਿਹਾ ਕਿ
ਭਾਵੇਂ ਅੱਜ ਕੱਚੇ ਤੇਲ ਦੀ ਕੀਮਤ ਘੱਟ ਕੇ 40 ਡਾਲਰ ਪ੍ਰਤੀ ਬੈਰਲ ਰਹਿ ਗਈ ਹੈ ਫਿਰ
ਵੀ ਇਸ ਦੀ ਔਸਤਨ ਕੀਮਤ 98 ਡਾਲਰ ਪ੍ਰਤੀ ਬੈਰਲ ਹੀ ਬੈਠਦੀ ਹੈ ਇਸ ਲਈ ਸਾਨੂੰ ਇਨ੍ਹਾਂ
ਪਦਾਰਥਾਂ ਦੀ ਵਰਤੋਂ ਵਿਚ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅੱਜ
ਵੀ ਪੈਟਰੋਲੀਅਮ ਪਦਾਰਥਾਂ ਦੀ 70 ਤੋਂ 75 ਫੀਸਦੀ ਮੰਗ ਆਯਾਤ ਰਾਹੀਂ ਪੂਰੀ ਹੁੰਦੀ
ਹੈ। ਉਨ੍ਹਾਂ ਅੰਕੜੇ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ 122 ਮਿਲੀਅਨ ਮੈਟ੍ਰਿਕ ਟਨ
ਕੱਚਾ ਤੇਲ ਅਤੇ 122 ਮਿਲੀਅਨ ਟਨ ਹੀ ਇਸ ਦੇ ਉਤਪਾਦਨ ਬਾਹਰੋਂ ਮੰਗਵਾਏ ਗਏ ਸਨ
ਜਿਨ੍ਹਾਂ ਦੀ ਕੀਮਤ ਸਰਕਾਰ ਨੂੰ 2 ਲੱਖ 72 ਹਜ਼ਾਰ 699 ਕਰੋੜ ਰੁਪਏ ਚੁਕਾਉਣੀ ਪਈ ਸੀ।
ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਪੈਟਰੋਲੀਅਮ ਪਦਾਰਥਾਂ ਕਾਰਨ ਵੱਧ ਰਹੇ
ਪ੍ਰਦੂਸ਼ਣ ਤੋਂ ਗਲੋਬਲ ਵਾਰਮਿੰਗ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ ਜਿਸ ਤੋਂ ਬਚਣਾ
ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੇਲ
ਕੰਪਨੀਆਂ ਵਧੀਆ ਤੇਲ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਜਲਦੀ ਹੀ
ਪੂਰੇ ਭਾਰਤ ਵਿਚ ਯੂਰੋ-3 ਸਟੈਂਡਰਡ ਗੱਡੀਆਂ ਚੱਲਣਗੀਆਂ ਜਿਨ੍ਹਾਂ ਦਾ ਪ੍ਰਦੂਸ਼ਣ ਘੱਟ
ਹੋਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਤੇਲ ਕੰਪਨੀਆਂ ਵਲੋਂ ਪੂਰੇ ਭਾਰਤ ਵਿਚ 383
ਆਟੋ ਗੈਸ ਡਿਸਪੈਂਸਿੰਗ ਯੂਨਿਟ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਆਟੋ ਗੈਸ
ਰਾਹੀਂ ਤੇਲ ਸਸਤਾ ਅਤੇ ਸਾਫ ਮਿਲਦਾ ਹੈ। ਇਸ ਮੌਕੇ ਪੀਸੀਆਰਏ ਦੇ ਅਮਿਤ ਸ਼ਰਮਾ ਨੇ ਤੇਲ
ਅਤੇ ਗੈਸ ਬਚਾਉਣ ਦੇ ਨੁਕਤੇ ਦੱਸੇ। ਪ੍ਰੋਗਰਾਮ ਦੀ ਸ਼ੁਰੂਆਤ ਡੀ.ਏ.ਵੀ. ਸਕੂਲ ਕੁਰਾਲੀ
ਦੇ ਬੱਚਿਆਂ ਵਲੋਂ ਸਰਸਵਤੀ ਬੰਦਨਾ ਨਾਲ ਕੀਤੀ ਗਈ। ਲੈਂਪ ਜਗਾਉਣ ਦੀ ਰਸਮ ਮੁੱਖ
ਮਹਿਮਾਨ ਨੇ ਅਦਾ ਕੀਤੀ। ਮੌਕੇ 'ਤੇ ਮੌਜੂਦ ਬੱਚਿਆਂ ਅਤੇ ਹੋਰਨਾਂ ਨੇ ਤੇਲ ਬਚਾਉਣ ਦੀ
ਸਹੁੰ ਚੁੱਕੀ। ਇਸ ਮੌਕੇ ਮੁੱਖ ਮਹਿਮਾਨ ਨੇ ਤੇਲ ਅਤੇ ਗੈਸ ਬਚਾਉਣ ਦਾ ਸੰਦੇਸ਼ ਘਰ ਘਰ
ਪਹੁੰਚਾਉਣ ਲਈ ਇਕ ਮੁਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਮੁਬਾਈਲ
ਵੈਨ ਇਸ ਪੰਦਰਵਾੜੇ ਦੌਰਾਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਜਾ ਕੇ
ਤੇਲ ਅਤੇ ਗੈਸ ਬਚਾਉਣ ਦਾ ਸੁਨੇਹਾ ਦੇਵੇਗੀ। ਸਕੂਲੀ ਬੱਚਿਆਂ ਵਲੋਂ ਰੰਗਾਰਗ
ਪ੍ਰੋਗਰਾਮ ਤੋਂ ਇਲਾਵਾ ਤੇਲ ਅਤੇ ਗੈਸ ਦੀ ਬੱਚਤ ਸਬੰਧੀ ਸਕਿੱਟਾਂ ਵੀ ਪੇਸ਼ ਕੀਤੀਆਂ
ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਪੀਸੀਐਲ ਦੇ ਸੁਮੰਤ ਕੁਮਾਰ, ਗੇਲ ਦੇ
ਦਵਿੰਦਰ ਸਿੰਘ ਅਤੇ ਐਚਪੀਸੀਐਲ ਦੇ ਐਸ.ਸੀ. ਨੇਗੀ ਵੀ ਮੌਜੂਦ ਸਨ।
2009 ਦਾ ਇਕ ਰੰਗੀਨ ਟੇਬਲ ਕੈਲੇਂਡਰ ਅਤੇ ਇਕ ਵਾਲ ਕੈਲੇਂਡਰ ਜਾਰੀ
ਚੰਡੀਗੜ੍ਹ, 15 ਜਨਵਰੀ - ਪਰੋਮਿਲਾ/ਅਮਿਤ

ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਧਰਮਵੀਰઠ ਨੇ ਅੱਜ ਇੱਥੇ ਹਰਿਆਣਾ ਕਲਾ ਪਰਿਸ਼ਦ ਅਤੇ
ਹਰਿਆਣਾ ਜਨ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੁਆਰਾ ਸਾਂਝੇ ਰੂਪ ਨਾਲ ਤਿਆਰ ਕੀਤਾ
ਗਿਆ ਸਾਲ 2009 ਦਾ ਇਕ ਰੰਗੀਨ ਟੇਬਲ ਕੈਲੇਂਡਰ ਅਤੇ ਇਕ ਵਾਲ ਕੈਲੇਂਡਰ ਜਾਰੀ ਕੀਤਾ
।ઠ ਕੈਲੇਂਡਰ 'ਤੇ ਹਰਿਆਣਾਵੀਂ ਸਭਿਆਚਾਰ 'ਤੇ ਆਧਾਰਿਤ ਚਿੱਤਰ ਦਰਸਾਏ ਗਏ ਹਨ, ਜੋ
ਮੰਨੇ-ਪ੍ਰਮੰਨੇ ਪ੍ਰਤਿਭਾਸ਼ਾਲੀ ਕਲਾਕਾਰ ਸ੍ਰੀ ਹਰਵਿੰਦਰ ਮਲਿਕ ਦੁਆਰਾ ਤਿਆਰ ਕੀਤੇ ਗਏ
ਹਨ ਅਤੇ ਉਨ੍ਹਾਂ ਨੇ ਖੁਦ ਹੀ ਇਨ੍ਹਾਂ ਕੈਲੇਂਡਰਾਂ ਨੂੰ ਡਿਜਾਈਨ ਵੀ ਕੀਤਾ ਹੈ ।ઠ
ਕੈਲੇਂਡਰ ਸੂਚਨਾ ਅਤੇ ਲੋਕ ਸੰਪਰਕ ਕਮਿਸ਼ਨਰ ਅਤੇ ਨਿਰਦੇਸ਼ਕ ਸ੍ਰੀ ਕ੍ਰਿਸ਼ਣ ਕੁਮਾਰ
ਖੰਡੇਲਵਾਲ ਦੀ ਪਰਿਕਲਪਨਾ ਹੈ । ਮੁੱਖ ਸਕੱਤਰ ਨੇ ਦੋਵੇਂ ਕੈਲੇਂਡਰਾਂ ਦੇ ਡਿਜਾਇਨ
ਅਤੇ ਛਪਾਈ ਦੀ ਗੁਣਵੱਤਾ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਕੈਲੇਂਡਰ ਦੇ ਰਾਹੀਂ
ਹਰਿਆਣਵੀਂ ਸਭਿਆਚਾਰ ਨੂੰ ਦਰਸਾਏ ਜਾਣ ਦੀ ਵੀ ਸ਼ਲਾਘਾ ਕੀਤੀ । 12 ਸਫਿਆਂ ਵਾਲੇ ਟੇਬਲ
ਕੈਲੇਂਡਰ ਵਿਚ ਜਿੱਥੇ ਸਾਲ ਦੇ ਸਾਰੇ 12 ਮਹੀਨਿਆਂ ਦੇ ਲਈ ਅਲਗ ਸਫੇ ਹਨ, ਉੱਥੇ ਵਾਲ
ਕੈਲੇਂਡਰ ਵਿਚ 6 ਸਫੇ ਹਨ ਅਤੇ ਹਰ ਸਫੇ 'ਤੇ ਦੋ-ਦੋ ਮਹੀਨੇ ਦਰਸਾਏ ਗਏ ਹਨ । ਟੇਬਲ
ਕੈਲੇਂਡਰ ਹਿੰਦੀ ਅਤੇ ਅੰਗ੍ਰੇਜ਼ੀ ਦੋਵੇਂ ਭਾਸ਼ਾਵਾਂ ਵਿਚ ਅਤੇ ਵਾਲ ਕੈਲੇਂਡਰ ਸਿਰਫ
ਹਿੰਦੀ ਵਿਚ ਹੈ । ਹਰਿਆਣਾ ਦੇ ਸੰਗੀਤ, ਨਾਚਾਂ, ਭਜਨਾਂ, ਗਾਥਾਵਾਂ ਅਤੇ ਰਾਗਨੀਆਂ ਦੇ
ਸਰੰਖਣ, ਪ੍ਰੋਤਸਾਹਨ ਅਤੇ ਪ੍ਰੋਗ੍ਰਾਮਾਂ ਦੇ ਸਰਾਹਨਿਆਂ ਉਦੇਸ਼ਾਂ ਦੇ ਨਾਲ ਸਾਲ 1995
ਵਿਚ ਹਰਿਆਣਾ ਕਲਾ ਪਰਿਸ਼ਦ ਦੀ ਸਥਾਪਨਾ ਕੀਤੀ ਗਈ । ਸਾਲ 2007 ਤੋਂ ਹਰਿਆਣਾ ਕਲਾ
ਪਰਿਸ਼ਦ ਨੇ ਸੁਚੱਜੇ ਢੰਗ ਨਾਲ ਕੰਮ ਕਰਨਾ ਸ਼ੁਰੂ ਕੀਤਾ । ਪਰਿਸ਼ਦ ਦੁਆਰਾ ਮਹਿਲਾ ਅਤੇ
ਪੁਰਖ ਗਾਇਕਾਂ ਦੀ ਨੌਜੁਆਨ ਪੀੜ੍ਹੀ ਦੇ ਵਿਚਕਾਰ ਰਾਜ ਪੱਧਰੀ ਲੋਕ ਨਾਚਾਂ ਅਤੇ ਲੋਕ
ਸੰਗੀਤ ਮੁਕਾਬਲਿਆਂ, ਚਿੱਤਰਕਲਾ ਪ੍ਰਦਰਸ਼ਨੀਆਂ ਅਤੇ ਗੁੱਡੀਆਂ ਬਣਾਉਣ ਦੀਆਂ ਵਰਕਸ਼ਾਪਾਂ
ਅਤੇ ਮਸ਼ਹੂਰ ਆਯੋਜਕਾਂ ਦੇ ਰਾਹੀਂ ਰਾਸ਼ਟਰ ਪੱਧਰੀ ਸਾਂਗ, ਰਾਮ ਲੀਲਾ ਅਤੇ ਕ੍ਰਿਸ਼ਣ
ਲੀਲਾ ਉਤਸਵਾਂ ਦਾ ਆਯੋਜਨ ਕਰਨ ਦੀ ਜ਼ੋਰਦਾਰ ਪਹਿਲ ਕੀਤੀ ਗਈ ।ਹਰਿਆਣਾ ਕਲਾ ਪਰਿਸ਼ਦ ਦੀ
ਮੁੱਖ ਵਿਸ਼ੇਸ਼ਤਾ ਹਰਿਆਣਾ ਦੇ ਸ਼ੇਕਸਪੀਅਰ ਕਹਿ ਜਾਣ ਵਾਲੇ ਪੰਡਿਤ ਲਖਮੀ ਚੰਦ ਅਤੇ
ਉਨ੍ਹਾਂ ਦੇ ਸਮਾਕਾਲੀਨ ਕਵੀਆਂ ਦੀ ਵਿਰਾਸਤ ਨੂੰ ਦੌਬਾਰਾ ਜੀਵਤ ਕਰ ਰਹੀ ਹੈ । ਇਸ
ਸਬੰਧ ਵਿਚ ਪਿਛਲੇ ਦੋ ਸਾਲਾਂ ਤੋਂ ਰਾਈ (ਸੋਨੀਪਤ) ਵਿਚ ਵਧੀਆ ਕਲਾਕਾਰਾਂ ਦੇ ਰਾਜ
ਪੱਧਰੀ ਰਾਗਨੀ ਅਤੇ ਗਾਇਨ ਪ੍ਰੋਗ੍ਰਾਮ ਆਯੋਜਿਤ ਕੀਤੇ ਜਾ ਰਹੇ ਹਨ । ਹਰਿਆਣਾ ਲੋਕ
ਵਿਰਾਸਤ ਵਿਚ ਲਗਭਗ 10,000 ਰਚਨਾਵਾਂ ਅਤੇ 500 ਲੋਕ ਧੂੰਨਾਂ ਹਨ, ਜਿਸ ਵਿਚ ਸਾਮ
ਵੇਦ ਤੋਂ ਲੈ ਕੇ ਅੱਜ ਤਕ ਦੇ ਵਧੀਆ ਸਾਸ਼ਤਰੀ ਰਾਗ ਸ਼ਾਮਿਲ ਹਨ । ਇਸ ਖੁਸ਼ਹਾਲ ਵਿਰਾਸਤ
ਦੇ ਸਰੰਖਣ ਦੇ ਲਈ ਸਾਰੇ ਵਸ਼ਿਸ਼ਟ ਸਭਿਆਚਾਰਕ ਪ੍ਰੋਗ੍ਰਾਮਾਂ ਦਾ ਦਸਤਾਵੇਜੀਕਰਣ ਕੀਤਾ
ਜਾ ਰਿਹਾ ਹੈ । ਇਸ ਮੌਕੇ 'ਤੇ ਹਰਿਆਣਾ ਪ੍ਰਸ਼ਾਸਨਿਕ ਆਯੋਗ ਦੇ ਚੇਅਰਮੈਨ ਸ੍ਰੀ ਕਰਣ
ਸਿੰਘ ਦਲਾਲ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਕਮਿਸ਼ਨਰ ਅਤੇ ਨਿਰਦੇਸ਼ਕ ਸ੍ਰੀ
ਕ੍ਰਿਸ਼ਣ ਕੁਮਾਰ ਖੰਡੇਲਵਾਲ, ਅਤੇ ਹਰਿਆਣਾ ਕਲਾ ਪਰਿਸ਼ਦ ਦੀ ਨਿਰਦੇਸ਼ਕ ਸ੍ਰੀਮਤੀ ਊਸ਼ਾ
ਸ਼ਰਮਾ ਹਾਜ਼ਿਰ ਸੀ ।ઠઠ
ਕੌਮਾਂਤਰੀ ਪ੍ਰਸਿੱਧੀ ਪ੍ਰਾਪਤ 15 ਦਿਨਾਂ ਸਾਲਾਨਾ ਸੂਰਜਕੁੰਡ ਸ਼ਿਲਪ ਮੇਲਾ ਇਸ ਸਾਲ
ਵਿਚ ਇਕ ਅਨੋਖਾ ਮੇਲਾ ਹੋਵੇਗਾ
ਚੰਡੀਗੜ੍ਹ, 15 ਜਨਵਰੀ - ਪਰੋਮਿਲਾ/ਅਮਿਤ
ਦਿੱਲੀ ਤੋਂ 8 ਕਿਲੋਮੀਟਰ ਦੂਰ ਸੂਰਜਕੁੰਡ ਵਿਚ ਪਹਿਲੀ ਫਰਵਰੀ ਤੋਂ ਸ਼ੁਰੂ ਹੋਣ ਵਾਲਾ
ਕੌਮਾਂਤਰੀ ਪ੍ਰਸਿੱਧੀ ਪ੍ਰਾਪਤ 15 ਦਿਨਾਂ ਦੇ ਲਈ ਸਾਲਾਨਾ ਸੂਰਜਕੁੰਡ ਸ਼ਿਲਪ ਮੇਲਾ ਇਸ
ਸਾਲ ਵਿਚ ਇਕ ਅਨੋਖਾ ਮੇਲਾ ਹੋਵੇਗਾ । ਇਹ ਮੇਲਾ ਮਹਾਨ ਦੇਸ਼ਾਂ ਵਿਚ ਹਸਤਸ਼ਿਲਪ ਅਤੇ
ਹੱਥਕਰਘਾ ਹੀ ਨਹੀਂ, ਸਗੋਂ ਮਿਸ਼ਰ, ਬ੍ਰਾਜ਼ੀਲ, ਥਾਈਲੈਂਡ ਅਤੇ ਸਾਰਕ ਦੇਸ਼ਾਂ ਬੰਗਲਾ
ਦੇਸ਼, ਭੂਟਾਨ, ਮਾਲਦੀਵਸ, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਦੇ ਹਸਤਸ਼ਿਲਪ ਅਤੇ
ਹੱਥਕਰਘਾ ਨੂੰ ਵੀ ਪ੍ਰਦਰਸ਼ਿਤ ਕਰੇਗਾ । ਹਰਿਆਣਾ ਦੀ ਸੈਰ-ਸਪਾਟਾ ਰਾਜ ਮੰਤਰੀ
ਸ੍ਰੀਮਤੀ ਕਿਰਣ ਚੌਧਰੀ ਨੇ ਅੱਜ ਇੱਥੇ ਇਕ ਪ੍ਰੈਸ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ
ਦਸਿਆ ਕਿ ਥਾਈਲੈਂਡ, ਬ੍ਰਾਜ਼ੀਲ, ਮਿਸ਼ਰ ਅਤੇ ਸਾਰਕ ਦੇਸ਼ਾਂ ਦੇ ਸ਼ਿਲਪਕਾਰਾਂ ਨੂੰ ਵੀ ਇਸ
ਮੇਲੇ ਵਿਚ ਹਿੱਸਾ ਲੈਣ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦੇ ਲਈ ਸੱਦਿਆ ਗਿਆ ਹੈ ।
ਵਿਕਾਸ ਕਮਿਸ਼ਨਰ ਹੱਥਕਰਘਾ ਅਤੇ ਹਸਤਸ਼ਿਲਪ, ਕੇਂਦਰੀ ਕਪੜਾ ਮੰਤਰਾਲੇ ਦੁਆਰਾ
ਪ੍ਰਾਯੋਜਿਤ ਲਗਭਗ 350 ਸ਼ਿਲਪਕਾਰਾਂ, ਜਿਸ ਵਿਚ ਰਾਸ਼ਟਰੀ ਅਤੇ ਰਾਜ ਪੁਰਸਕਾਰ ਨਾਲ
ਸਨਮਾਨਿਤ ਸ਼ਿਲਪਕਾਰ ਵੀ ਸ਼ਾਮਿਲ ਹਨ, 23ਵੇਂ ਸੂਰਜਕੁੰਡ ਸ਼ਿਲਪ ਮੇਲੇ ਵਿਚ ਹਿੱਸਾ
ਲੈਣਗੇ ਅਤੇ ਆਪਣੇ ਮਨਮੋਹਕ ਹੱਸਤਸ਼ਿਲਪ ਦਾ ਪ੍ਰਦਰਸ਼ਨ ਕਰਨਗੇ । ਥੀਮ ਰਾਜ, ਮੱਧ
ਪ੍ਰਦੇਸ਼ ਤੋਂ ਵੀ ਲਗਭਗ 40 ਸ਼ਿਲਪਕਾਰ ਹਿੱਸਾ ਲੈ ਰਹੇ ਹਨ । ਮੇਲੇ ਵਿਚ ਪ੍ਰਦਰਸ਼ਿਤ
ਕੀਤੀਆਂ ਜਾਣ ਵਾਲੀਆਂ ਮੁੱਖ ਸ਼ਿਲਪ ਕਲਾਵਾਂ ਵਿਚ ਲੋਕ ਚਿੱਤਰਕਲਾ, ਬਾਂਸ, ਕੇਨ ਜਾਂ
ਜੂਟ, ਵੂਡ ਕਰਾਫਟ, ਸਟੋਨ ਕਰਾਫਟ, ਆਇਰਨ ਕਰਾਫਟ, ਮੈਟਲ ਕਰਾਫਟ, ਟੈਰਾਕੋਟਾ, ਪੈਪਯੇ
ਮੈਰੋ, ਜ਼ਰੀ ਦਾ ਕੰਮ, ਗਹਿਣੇ ਅਤੇ ਗੁੱਡੀਆਂ ਸ਼ਾਮਿਲ ਹਨ । ਉਨ੍ਹਾਂ ਨੇ ਕਿਹਾ ਕਿ
ਸਾਲਾਨਾ ਸੂਰਜਕੁੰਡ ਸ਼ਿਲਪ ਮੇਲੇ ਦਾ ਆਯੋਜਨ ਕੇਂਦਰੀ ਸੈਰ-ਸਪਾਟਾ ਮੰਤਰਾਲੇ ਦੇ
ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਅਤੇ ਇਹ ਮੇਲਾ ਕੇਂਦਰੀ ਕੱਪੜਾ ਮੰਤਰਾਲੇ ਦੁਆਰਾ
ਪ੍ਰਾਯੋਜਿਤ ਹੈ । ਭਾਰਤ ਸਰਕਾਰ ਦੇ ਸੈਰ-ਸਪਾਟਾ ਸਕੱਤਰ ਦੀ ਪ੍ਰਧਾਨਗੀ ਹੇਠ ਗਠਿਤ
ਮੇਲਾ ਐਥਾਰਿਟੀ ਵਿਚ ਵਿਕਾਸ ਕਮਿਸ਼ਨਰ ਹਸਤਸ਼ਿਪ, ਵਿਕਾਸ ਕਮਿਸ਼ਨਰ ਹੱਥਕਰਘਾ ਅਤੇ
ਹਰਿਆਣਾ ਸੈਰ-ਸਪਾਟਾ ਦੇ ਦਫਤਰ ਮੈਂਬਰ ਏਜੰਸੀਆਂ ਵੱਜੋਂ ਸ਼ਾਮਿਲ ਹਨ । ਮੇਲੇ ਦੇ
ਆਯੋਜਨ ਦੇ ਲਈ ਧੰਨਰਾਸ਼ੀ ਕੇਂਦਰੀ ਸੈਰ-ਸਪਾਟਾ ਅਤੇ ਕੱਪੜਾ ਮੰਤਰਾਲਿਆਂ ਦੇ ਯੋਗਦਾਨ
ਤੇ ਦਾਖਲਾ ਟਿਕਟ ਅਤੇ ਸਪਾਂਸਰਸ਼ਿਪ ਕੋਲੋਂ ਪ੍ਰਾਪਤ ਹੁੰਦੀ ਹੈ । ਮੇਲੇ ਦੇ ਉਦੇਸ਼ਾਂ
ਦਾ ਜ਼ਿਕਰ ਕਰਦੇ ਹੋਏ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਮੇਲਾ ਆਯੋਜਿਤ ਕਰਨ ਦਾ ਮੁੱਖ
ਉਦੇਸ਼ ਵਿਦੇਸ਼ੀ ਅਤੇ ਘਰੇਲੂ ਸੈਲਾਨੀਆਂ ਦੇ ਲਈ ਪੁਰਾਣੀ ਦਿਹਾਤੀ ਪਰਿਵੇਸ਼ ਉਪਲੱਬਧ
ਕਰਵਾਉਣਾ, ਕਲਾ ਸਿਰਜਨ ਵਿਚ ਹੁਨਰ ਦੇ ਸਰੰਖਣ ਦੇ ਲਈ ਕਲਾ ਅਤੇ ਸ਼ਿਲਪ ਸਰੰਖਕਾਂ ਨੂੰ
ਸਿੱਖਿਅਤ ਕਰਨਾ, ਸ਼ਿਲਪ ਅਤੇ ਸ਼ਿਲਪਕਾਰਾਂ ਨੂੰ ਸਿੱਧੇ ਖਰੀਦਣ ਵਾਲਿਆਂ ਤੋਂ ਮਿਲਵਾਉਣਾ
ਅਤੇ ਦੇਸ਼ ਦੀਆਂ ਲੁਪਤ ਹੋ ਰਹੀਆਂ ਸ਼ਿਲਪਕਲਾਵਾਂ ਦੀ ਪਛਾਣ ਕਰਨਾ ਅਤੇ ਇਨ੍ਹਾਂ ਦਾ
ਵਿਕਾਸ ਜਾਂ ਸਰੰਖਣ ਕਰਨਾ ਹੈ । ਵਿਦੇਸ਼ੀ ਪ੍ਰਤੀਭਾਗੀਆਂ ਨੂੰ ਮੇਲੇ ਵਿਚ ਬੁਲਾਉਣ ਦਾ
ਉਦੇਸ਼ ਆਪਣੇ ਸ਼ਿਲਪਕਾਰਾਂ ਨੂੰ ਵਿਦੇਸ਼ੀ ਸ਼ਿਲਪਕਾਰਾਂ ਨੂੰ ਇਕ ਮੰਚ ਉਪਲੱਬਧ ਕਰਵਾਉਣਾ
ਅਤੇ ਆਪਣੇ ਉਤਪਾਦ ਅਤੇ ਮਾਰਕੀਟਿੰਗ ਦੀ ਗੁਣਵੱਤਾ ਨੂੰ ਸੁਧਾਰਨਾ ਹੈ । ਉਨ੍ਹਾਂ ਨੇ
ਕਿਹਾ ਕਿ ਇਸ ਸਾਲ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਪਹਿਲੀ ਫਰਵਰੀ
ਨੂੰ ਸੂਰਜਕੁੰਡ ਸ਼ਿਲਪ ਮੇਲੇ ਵਿਚ ਮੁੱਖ ਮਹਿਮਾਨ ਹੋਣਗੇ ਅਤੇ ਹਰਿਆਣਾ ਦੇ ਰਾਜਪਾਲ
ਡਾ. ਏ.ਆਰ.ਕਿਦਵਈ ਅਤੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਸ਼ੁਰੂ ਹੋਏ
ਸਮਾਰੋਹ ਦੀ ਪ੍ਰਧਾਨਗੀ ਕਰਨਗੇ । ਕੇਂਦਰੀ ਸੈਰ-ਸਪਾਟਾ ਅਤੇ ਸਭਿਆਚਾਰਕ ਮੰਤਰੀ
ਸ੍ਰੀਮਤੀ ਅੰਬੀਕਾ ਸੋਨੀ ਅਤੇ ਮੱਧ ਪ੍ਰਦੇਸ਼ ਦੇ ਸੈਰ-ਸਪਾਟਾ ਮੰਤਰੀ ਸ੍ਰੀ ਤੁਕਾਏ ਰਾਵ
ਪਵਾਰ ਇਸ ਮੌਕੇ ਦੀ ਸ਼ੋਭਾ ਵਧਾਉਣਗੇ । ਹਰਿਆਣਾ ਦੇ ਰਾਜਪਾਲ 15 ਫਰਵਰੀ ਨੂੰ ਸ਼ਿਲਪ
ਮੇਲੇ ਦੇ ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ । ਮੇਲੇ ਦੇ ਦੌਰਾਨ ਮਿਸ਼ਰ ਦੇ
ਇਸਮਾਲਿਆ ਤੋਂ ਆਇਆ 12 ਮੈਂਬਰੀ ਲੋਕ ਨਾਚ ਦਲ ਸ਼ੁਰੂਆਤੀ ਸਮਾਰੋਹ ਵਿਚ ਆਪਣੀ ਲੋਕ ਕਲਾ
ਦਾ ਵਿਖਾਵਾ ਕਰਨਗੇ ਅਤੇ ਦਿਨ ਦੇ ਸਮੇਂ ਕਲਾ ਪ੍ਰਦਰਸ਼ਨ ਕਰਨ ਵਾਲਿਆਂ ਦਾ ਇਕ ਛੋਟਾ
ਜਿਹਾ ਦਲ ਆਪਣਾ ਮੰਚ ਪ੍ਰਦਰਸ਼ਨ ਪੇਸ਼ ਕਰੇਗਾ । ਸੈਲਾਨਿਆਂ ਨੂੰ ਮੇਲੇ ਵਿਚ ਖਿੱਚਣ ਦੇ
ਲਈ ਸਥਾਪਿਤ ਕੀਤੀ ਜਾਣ ਵਾਲੀ ਚੌਪਾਲ ਅਤੇ ਮੇਲਾ ਖੇਤਰ ਵਿਚ ਦਿਨ ਭਰ ਪ੍ਰਦਰਸ਼ਨ ਕਰਨ
ਦੇ ਲਈ 200 ਤੋਂ ਵੱਧ ਕਲਾਕਾਰਾਂ ਨੂੰ ਸੱਦਿਆ ਗਿਆ ਹੈ । ਦਿਨ ਦੇ ਸਮੇਂ ਕਲਾ
ਪ੍ਰਦਰਸ਼ਨ ਕਰਨ ਦੇ ਲਈ ਵੱਖ-ਵੱਖ ਰਾਜਾਂ ਤੋਂ ਕਲਾਕਾਰਾਂ ਨੂੰ ਸੱਦਿਆ ਗਿਆ ਹੈ ।
ਜਿਨ੍ਹਾਂ ਵਿਚ ਰਾਜਸਥਾਨ ਤੋਂ ਕਾਲਬੇਲਿਆ, ਗੁਜਰਾਤ ਤੋਂ ਸਿੱਧੀ ਗੋਮਾ, ਉੱਤਰ ਪ੍ਰਦੇਸ਼
ਤੋਂ ਬ੍ਰਿਜ ਦੀ ਹੋਲੀ ਅਤੇ ਚਾਰਕੂਲਾ, ਪੰਜਾਬ ਤੋਂ ਭੰਗੜਾ, ਹਰਿਆਣਾ ਤੋਂ ਲੋਕ ਨਾਚ
ਅਤੇ ਬੀਨ ਸਪੇਰਾ ਅਤੇ ਛਤੀਸਗੜ੍ਹ ਤੋਂ ਪਾਂਥੀ ਸ਼ਾਮਿਲ ਹਨ । ਥੀਮ ਰਾਜ, ਮੱਧ ਪ੍ਰਦੇਸ਼
ਤੋਂ ਲਗਭਗ 120 ਡੇ-ਪਰਫਾਰਮਰਸ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ । ઠઠ ਉਨ੍ਹਾਂ ਨੇ
ਕਿਹਾ ਕਿ ਸੂਰਜਕੁੰਡ ਜਿੱਥੇ ਸਥਿਤ ਹੈ, ਜਿੱਥੇ ਦਿਹਾਤੀ ਭਾਰਤੀ ਪ੍ਰਵੇਸ਼ ਆਪਣੀ
ਸਾਦਗੀ, ਸੁੰਦਰਤਾ ਅਤੇ ਕੁਦਰਤੀ ਸੁਗੰਧ ਦੇ ਨਾਲ ਸਾਡੇ ਮਨ ਨੂੰ ਮੋਹ ਲੈਂਦਾ ਹੈ ।
ਦਿੱਲੀ ਸ਼ਹਿਰ ਦੀ ਭੀੜ-ਭਾੜ ਤੋਂ ਦੂਰ ਸੂਰਜਕੁੰਡ ਅਸਲ ਵਿਚ ਜੰਗਲ ਵਿਚ ਮੰਗਲ ਹੈ । ਇਹ
ਮੇਲਾ ਦੇਸ਼ ਭਰ ਵਿਚ ਪੁਰਾਣੀਆਂ ਕਲਾਵਾਂ ਵਿਚ ਵਧੀਆ ਉਪਲੱਬਧੀ ਹਾਸਿਲ ਕਰਨ ਵਾਲੇ
ਕੁੰਭਕਾਰਾਂ, ਕਸੀਦਾਂਕਾਰਾਂ, ਬੁਨਕਰਾਂ, ਧਾਤੂਕਾਰਾਂ, ਕਾਸ਼ਤਕਾਰਾਂ, ਚਿੱਤਰਕਾਰਾਂ
ਅਤੇ ਹੋਰ ਸ਼ਿਲਪਕਾਰਾਂ ਨੂੰ ਇਕ ਮੰਚ 'ਤੇ ਇੱਕਠਾ ਕਰਦਾ ਹੈ । ਇੱਥੇ ਪੰਜਾਬ ਦੀ
ਫੁਲਕਾਰੀ ਤੋਂ ਦੱਖਣ ਭਾਰਤ ਦੇ ਕਾਂਜੀਵਰਮ ਅਤੇ ਧਰਮ-ਵਰਮ, ਪੱਛਮ ਬੰਗਾਲ ਦੇ ਸੂਤੀ
ਕੱਪੜੇ, ਉੜੀਸਾ ਦੇ ਇੱਟਕ ਤੋਂ ਲੈ ਕੇ ਗੋਆ ਅਤੇ ਕੇਰਲ ਦੇ ਨਾਜੁਕ ਗੋਟੇ ਦਾ ਕੰਮ,
ਗੁਜਰਾਤ ਅਤੇ ਰਾਜਸਥਾਨ ਦੀ ਬੰਜਾਰਾ ਅਤੇ ਬਣੀ ਕਸੀਦਾਕਾਰੀ ਤੋਂ ਲੈ ਕੇ ਆਂਧਰ
ਪ੍ਰਦੇਸ਼, ਕਰਨਾਟਕ ਅਤੇ ਬਿਹਾਰ ਦੀ ਕਲਾਮਕਾਰੀ ਅਤੇ ਮਧੂਬਨੀ ਚਿੱਤਰਕਾਰਤਾ, ਸਿੱਪੀ
ਤੋਂ ਬਣੇ ਸਜ਼ਾਵਟੀ ਸਮਾਨ, ਚਮਚਮਾਉਂਦੇ ਪਿੱਤਲ ਤੋਂ ਬਣਿਆ ਸਮਾਨ ਅਤੇ ਵਧੀਆ ਰਤਨ
ਪ੍ਰਦਰਸ਼ਿਤ ਕੀਤੇ ਜਾਣਗੇ । ਮੇਲੇ ਦੇ 15 ਦਿਨੀਂ ਸਮਾਰੋਹ ਵਿਚ ਆਯੋਜਿਤ ਖੁਰਾਕ ਮੇਲੇ
ਸਾਨੂੰ ਖੁਸ਼ਹਾਲ ਭਾਰਤੀ ਪਕਵਾਨਾਂ ਦੀ ਖੁਸ਼ਬੂ ਅਤੇ ਸੁਆਦ ਨਾਲ ਵੀ ਰੂ-ਬ-ਰੂ ਕਰਵਾਏਗਾ
। ਮੇਲਾ ਭਾਰਤ ਦੇ ਸਾਰੇ ਰਾਜਾਂ ਨੂੰ ਮੇਲੇ ਵਿਚ ਆਉਣ ਵਾਲੇ ਲੋਕਾਂ ਦੇ ਲਈ ਆਪਣੇ
ਅਨੋਖੇ ਪਕਵਾਨਾਂ ਦਾ ਪ੍ਰਦਰਸ਼ਨ ਕਰਨ ਦੇ ਲਈ ਇਕ ਮੰਚ ਉਪਲੱਬਧ ਕਰਵਾਉਂਦਾ ਹੈ । ਥੀਮ
ਰਾਜ ਦੇ ਭੂੱਟੇ ਦੀ ਖੀਰ, ਚੱਕੀ ਦੀ ਸ਼ਾਕ, ਕਾਜੂ ਬਰਫੀ, ਮੂੰਗ ਦਾ ਹਲਵਾ, ਸਾਬੂਦਾਨਾ
ਖਿੱਚੜੀ, ਕੁਸਲੀ, ਪੋਹਾ, ਜਲੇਬੀ ਅਤੇ ਸ਼ਿੰਕਜ਼ੀ ਜਿਹੇ ਪਕਵਾਨਾਂ ਦੇ ਸਟਾਲਾਂ ਦੇ
ਇਲਾਵਾ ਪੰਜਾਬ ਸੈਲਾਨੀ, ਰਾਜਸਥਾਨ ਸੈਲਾਨੀ, ਹਿਮਾਚਲ ਸੈਲਾਨੀ ਅਤੇ ਹਰਿਆਣਾ
ਸੈਲਾਨੀਆਂ ਦੁਆਰਾ ਵੀ ਆਪਣੇ ਸਟਾਲ ਲਗਾਏ ਜਾਣਗੇ । ਇਸ ਦੇ ਇਲਾਵਾ, ਮੇਲੇ ਵਿਚ ਆਉਣ
ਵਾਲਿਆਂ ਦੇ ਲਈ ਦੱਖਣ ਭਾਰਤੀ ਭੋਜਨ, ਰਾਜਸਥਾਨੀ ਭੋਜਨ, ਪੰਜਾਬੀ ਭੋਜਨ, ਟਿੱਕੀ,
ਪਾਪੜੀ, ਚਾਟ, ਗੋਲ-ਗਪਾ, ਦੱਹੀ ਭੱਲਾ, ਪਾਊਭਾਜੀ, ਭੇਲਪੂਰੀ, ਹਰਬਲ ਟੀ,
ਅੰਮ੍ਰਿਤਸਰੀ ਕੂਲਚਾ, ਨਾਨ, ਛੋਲੇ, ਕਾਠੀ ਰੋਲ, ਚਾਈਨਜ਼ ਭੋਜਨ ਅਤੇ ਹੋਰ ਅਨੇਕ ਪਕਵਾਨ
ਵੀ ਉਪਲੱਬਧ ਕਰਵਾਏ ਜਾਣਗੇ । ਥੀਮ ਰਾਜ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ
ਸਾਲ 1989 ਤੋਂ ਮੇਲੇ ਵਿਚ ਦੇਸ਼ ਦੇ ਕਿਸੇ ਇਕ ਰਾਜ ਨੂੰ ਥੀਮ ਰਾਜ ਦੇ ਰੂਪ ਵਿਚ ਪੇਸ਼
ਕੀਤਾ ਜਾ ਰਿਹਾ ਹੈ ਅਤੇ ਥੀਮ ਰਾਜ ਦੁਆਰਾ ਮੇਲਾ ਖੇਤਰ ਦੇ ਅੰਦਰ ਆਪਣੇ ਕਿਸੇ ਪੁਰਾਣੇ
ਸਮਾਰਕ ਦੀ ਪ੍ਰਤੀਮੂਰਤੀ ਦਾ ਨਿਰਮਾਣ ਕੀਤਾ ਜਾਂਦਾ ਹੈ । ਮੱਧ ਪ੍ਰਦੇਸ਼ ਨੇ ਸਾਲ 1992
ਵਿਚ ਬਸਤਰ ਗੇਟ ਦਾ ਨਿਰਮਾਣ ਕੀਤਾ ਸੀ । ਇਸ ਸਾਲ ਦੌਬਾਰਾ ਮੱਧ ਪ੍ਰਦੇਸ਼ ਥੀਮ ਰਾਜ ਹੈ
। ਮੇਲੇ ਵਿਚ ਥੀਮ ਰਾਜ ਤੋਂ ਵੱਡੀ ਗਿਣਤੀ ਵਿਚ ਸ਼ਿਲਪਕਾਰ, ਜੋ ਕਿ ਮੇਲੇ ਵਿਚ ਆਉਣ
ਵਾਲੇ ਕੁੱਲ ਸ਼ਿਲਪਕਾਰਾਂ ਦਾ 20 ਪ੍ਰਤੀਸ਼ਤ ਹੋਣਗੇ, ਨੂੰ ਬੁਲਾਉਣ ਦੇ ਯਤਨ ਕੀਤੇ ਗਏ
ਹਨ ਤਾਂ ਜੋ ਰਾਜ ਦੀ ਪੁਰਾਣੀ ਹੱਥਕਰਘਾ ਅਤੇ ਹੱਥਸ਼ਿਲਪ ਨੂੰ ਸਹੀ ਰੂਪ ਨਾਲ ਉਜਾਗਰ
ਕੀਤਾ ਜਾ ਸਕੇ । ਇਸ ਸਾਲ ਦੇ ਮੇਲੇ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ
ਨੇ ਦਸਿਆ ਕਿ ਮਨਮੋਹਕ ਪ੍ਰੋਗ੍ਰਾਮ ਅਤੇ ਪ੍ਰਦਰਸ਼ਨੀ ਰੋਜ਼ਾਨਾ ਸਵੇਰੇ 9:30 ਵਜੇ ਸ਼ੁਰੂ
ਹੋਵੇਗੀ, ਜੋ ਸ਼ਾਮੀ 8:00 ਵਜੇ ਤਕ ਚੱਲਣਗੀਆਂ । ਮੇਲੇ ਵਿਚ ਸਾਰਕ ਦੇਸ਼ਾਂ ਅਤੇ
ਬ੍ਰਾਜ਼ੀਲ, ਥਾਈਲੈਂਡ ਅਤੇ ਮਿਸ਼ਰ ਦੀਆਂ ਅਨੋਖੀ ਸ਼ਿਲਪਕਲਾਵਾਂ ਪ੍ਰਦਰਸ਼ਿਤ ਕੀਤੀਆਂ
ਜਾਣਗੀਆਂ । ਮੇਲੇ ਵਿਚ ਵਿਸ਼ੇਸ਼ ਰੂਪ ਨਾਲ ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਹਰਿਆਣਾ
ਦੇ ਪੁਰਾਣੇ ਪਕਵਾਨਾਂ ਦੇ ਨਾਲ-ਨਾਲ ਚੀਨੀ ਅਤੇ ਕਾਨਟੀਨੈਂਟਲ ਪਕਵਾਨਾਂ ਦੀ ਖੁਸ਼ਬੂ ਵੀ
ਫੈਲੇਗੀ । ਪਤੰਗ ਬਣਾਉਣ ਅਤੇ ਪਤੰਗ ਉਡਾਉਂਣ ਦੇ ਨਾਲ-ਨਾਲ ਬੱਚਿਆਂ ਦੇ ਲਈ ਫੇਸ
ਪੇਂਟਿੰਗ ਮੁਕਾਬਲੇ ਆਯੋਜਿਤ ਕੀਤੇ ਜਾਣਗੇ । ਸੂਰਜਕੁੰਡ ਵਿਸ਼ੇ 'ਤੇ ਫੋਟੋਗ੍ਰਾਫੀ
ਮੁਕਾਬਲੇ ਵੀ ਹੋਣਗੇ । ''ਹੈਂਡਰਸ ਆਨ ਕਰਾਫਟਸ'' 'ਤੇ ਵਰਕਸ਼ਾਪ ਵੀ ਲਗਾਈ ਜਾਵੇਗੀ ।
ਲੁਪਤ ਹੋ ਰਹੀਆਂ ਸ਼ਿਲਪਕਲਾਵਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ । ਉਨ੍ਹਾਂ ਨੇ
ਕਿਹਾ ਕਿ ਵਿਕਾਸ ਕਮਿਸ਼ਨਰ ਹਸਤਸ਼ਿਲਪ ਦੇ ਨਿਰਯਾਤ ਪ੍ਰੋਤਸਾਹਨ ਪਰਿਸ਼ਦ ਦੁਆਰਾ
ਨਿਰਯਾਤਕਾਂ ਬੈਠਕ ਦਾ ਆਯੋਜਨ ਕੀਤਾ ਜਾਵੇਗਾ । ਆਰਟ ਕਾਲਜ, ਚੰਡੀਗੜ੍ਹ ਦੇ
ਵਿਦਿਆਰਥੀਆਂ ਦੁਆਰਾ ਮੇਲਾ ਕਾਰਨੀਵਲ ਦੇ ਲਈ ਝਾਂਕੀ ਤਿਆਰ ਕੀਤੀ ਜਾਵੇਗੀ ਅਤੇ
ਮਹਾਂਰਾਸ਼ਟਰ ਦੇ ਪੇਸ਼ੇਵਰਾਂ ਦੁਆਰਾ ਰੰਗੋਲੀ ਅਤੇ ਸਕੈਚਿਜ ਬਣਾਏ ਜਾਣਗੇ । ਉੱਤਰ ਖੇਤਰ
ਸਭਿਆਚਾਰ ਕੇਂਦਰ, ਮੱਧ ਪ੍ਰਦੇਸ਼, ਮਿਸ਼ਰ ਅਤੇ ਹਰਿਆਣਾ ਸੂਚਨਾ ਤੇ ਜਨ ਸੰਪਰਕ ਵਿਭਾਗ
ਦੁਆਰਾ ਰੰਗਾ-ਰੰਗ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤੇ ਜਾਣਗੇ । ਉਨ੍ਹਾਂ ਨੇ ਕਿਹਾ ਕਿ
ਸਕੂਲੀ ਬੱਚਿਆਂ ਦੇ ਲਈ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾઠઠઠ ਜਾਵੇਗਾ । ਸਦੀਆਂ
ਪੁਰਾਣਾ ਲੋਕ ਸੰਗੀਤ ਅਤੇ ਪੁਰਾਣੇ ਨੱਚਣ ਵਾਲਿਆਂ ਦੁਆਰਾ ਪੇਸ਼ ਕੀਤਾ ਦਰਸ਼ਕਾਂ ਨੂੰ
ਮੋਹ ਲੈਣਗੇ । ਓਪਨ ਏਅਰ ਥੀਏਟਰ ਵਿਚ ਪੇਸ਼ ਕੀਤੇ ਜਾਣ ਵਾਲੇ ਵਿਆਪਕ ਨਾਚ ਗਤੀਵਿਧੀਆਂ
ਵੀ ਖਿੱਚ ਦਾ ਕੇਂਦਰ ਹੋਣਗੇ । ਆਉਣ ਵਾਲੇ ਕਢਾਈਦਾਰ ਅਤੇ ਪੇਂਟਿੰਡ ਸਾੜੀ, ਸੂਟ
ਸਕਾਰਫ, ਸ਼ਾਲ, ਗਹਿਣੇ, ਦਰੀਆਂ, ਕਾਲੀਨ, ਫਰਨੀਚਰ, ਕੇਨ ਤੇ ਜੂਟ ਤੋਂ ਬਣਿਆ ਸਮਾਨ
ਅਤੇ ਟੈਰਾਕੋਟਾ, ਪਿੱਤਲ ਅਤੇ ਸੰਗਮਰਮਰ ਤੋਂ ਬਣੀਆਂ ਚੀਜ਼ਾਂ ਖਰੀਦ ਸਕਣਗੇ । ਹੋਟਲ
ਰਾਜਹੰਸ ਦੇ ਸ਼ਾਹੀਨ ਰੇਸਟੋਰੈਂਟ ਦੇ ਚੁਣਵੇਂ ਪਕਵਾਨ ਅਤੇ ਫੂਡ ਕੋਰਟ ਵਿਚ ਭਾਰਤ ਦੇ
ਲਜ਼ੀਜ ਦਿਹਾਤੀ ਪਕਵਾਨ ਅਤੇ ਵਿਸ਼ੇਸ਼ઠ ਰੂਪ ਤੋਂ ਮਿਸ਼ਰ ਦੇ ਪਕਵਾਨ ਖਿੱਚ ਦਾ ਕੇਂਦਰ
ਹੋਣਗੇ । ਆਉਣ ਵਾਲੇ ਚੌਪਾਲ ਪਰ ਡੇ ਪਰਫਾਰਮਰ ਦੇ ਪ੍ਰੋਗ੍ਰਾਮ ਅਤੇ ਢੋਲੀਆਂ ਦੇ
ਪ੍ਰੋਗ੍ਰਾਮ ਅਤੇ ਲੋਕ ਨਾਚ ਦਾ ਵੀ ਆਨੰਦ ਲੈ ਸਕਣਗੇ । ਬੱਚਿਆਂ ਦੇ ਲਈ ਊਟ ਸਵਾਰੀ
ਅਤੇ ਮੰਨੋਰੰਜਨ ਪਾਰਕઠ ਹੋਵੇਗਾ । ਮੂਰਤੀ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ, ਜਿੱਥੇ
ਮੂਰਤੀਕਾਰਾਂ ਦੁਆਰਾ ਸਫੇਦ, ਕਾਲੇ ਅਤੇ ਪੀਲੇ ਪੱਥਰਾਂ 'ਤੇ ਆਪਣੇ ਹੁਨਰ ਦਾ ਪ੍ਰਦਰਸ਼ਨ
ਕੀਤਾ ਜਾਵੇਗਾ । 15 ਦਿਨੀਂ ਮੇਲੇ ਦੇ ਦੌਰਾਨ ਆਯੋਜਿਤ ਕੀਤੇ ਜਾਣ ਵਾਲੇ ਵਿਸ਼ੇਸ਼
ਪ੍ਰੋਗ੍ਰਾਮਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 14 ਫਰਵਰੀ ਨੂੰ ਥੀਮ ਰਾਜ,
ਮੱਧ ਪ੍ਰਦੇਸ਼ ਦੁਆਰਾ ਹੋਟਲ ਰਾਜਹੰਸ, ਸੂਰਜਕੁੰਡ ਦੇ ਸਾਹਮਣੇ ਇਕ ਫੈਸ਼ਨ ਸ਼ੋਅ ਦਾ
ਆਯੋਜਨ ਕੀਤਾ ਜਾਵੇਗਾ । ਓਪਨ ਏਅਰ ਥੀਏਟਰ ''ਨਾਟਸ਼ਾਲਾ'' ਵਿਚ ਰੋਜ਼ਾਨਾ ਸ਼ਾਮੀਂ 6 ਵਜੇ
ਤੋਂ ਸਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆ
ਅਤੇ ਵੱਖ-ਵੱਖ ਸਭਿਆਚਾਰਕ ਖੇਤਰਾਂ ਦੇ ਮਸ਼ਹੂਰ ਕਲਾਕਾਰਾਂ ਦੁਆਰਾ ਦੇਸ਼ ਦੀ ਸਭਿਆਚਾਰਕ
ਵਿਵਧਤਾ ਨੂੰ ਉਜਾਗਰ ਕਰਨ ਅਤੇ ਕਲਾਕਾਰਾਂ ਦਾ ਮੰਨੋਰੰਜਨ ਕਰਨ ਦੇ ਲਈ ਪ੍ਰੋਗ੍ਰਾਮ
ਪੇਸ਼ ਕੀਤੇ ਜਾਣਗੇ । ઠઠઠઠઠઠ ਮੇਲੇ ਦੇ ਪਹਿਲੇ ਤਿੰਨ ਦਿਨ ਥੀਮ ਰਾਜ ਦੁਆਰਾ
ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤੇ ਜਾਣਗੇ । ਚੌਥੇ ਦਿਨ 4 ਫਰਵਰੀ ਨੂੰ ਉੱਤਰ ਖੇਤਰ
ਸਭਿਆਚਾਰਕ ਕੇਂਦਰ ਅਤੇ ਹਰਿਆਣਾ ਕਲਾ ਪਰਿਸ਼ਦ ਦੁਆਰਾ ਮਿਲ ਕੇ ਸਭਿਆਚਾਰਕ ਪ੍ਰੋਗ੍ਰਾਮ
ਪੇਸ਼ ਕੀਤਾ ਜਾਵੇਗਾ ਅਤੇ 5 ਫਰਵਰੀ ਨੂੰ ਉੱਤਰ ਖੇਤਰ ਸਭਿਆਚਾਰਕ ਕੇਂਦਰ ਦੁਆਰਾ
''ਤੁੱਕੇ ਪੇ ਤੁੱਕਾ'' ਨਾਮੀ ਇਕਾਂਗੀ ਪੇਸ਼ ਕੀਤੀ ਜਾਵੇਗੀ । ਉੱਤਰ ਖੇਤਰ ਸਭਿਆਚਾਰਕ
ਕੇਂਦਰ 6 ਫਰਵਰੀ ਨੂੰ ਇਕ ਹਾਸ ਕਾਵਿ ਸੰਮੇਲਨ ਅਤੇ 7 ਫਰਵਰੀ ਨੂੰ ਪੰਜਾਬੀ ਪੋਪ
ਗਾਇਕਾਂ ਦਾ ਪ੍ਰੋਗ੍ਰਾਮ ਪੇਸ਼ ਕਰੇਗਾ । ਕੇਂਦਰ ਦੁਆਰਾ ਚੰਚਲ ਭਾਰਤੀ ਅਤੇ ਨਿਜ਼ਾਮੀ
ਭਾਈਆਂ ਦੀ ਕੁੱਵਾਲੀ ਦਾ ਆਯੋਜਨ ਕੀਤਾ ਜਾਵੇਗਾ । ਇਸੇ ਤਰ੍ਹਾਂ, ਉੱਤਰ ਖੇਤਰ
ਸਭਿਆਚਾਰਕ ਕੇਂਦਰ ਦੁਆਰਾ 9 ਫਰਵਰੀ ਨੂੰ ''ਕਰਣ'' ਨਾਮੀ ਇਕ ਨਾਚ ਨਾਟਕ ਦਾ ਆਯੋਜਨ
ਕੀਤਾ ਜਾਵੇਗਾ, ਜੋ ਸ੍ਰੀ ਭਾਰਤੀ ਕਲਾ ਕੇਂਦਰ, ਨਵੀਂ ਦਿੱਲੀ ਦੁਆਰਾ ਪੇਸ਼ ਕੀਤਾ
ਜਾਵੇਗਾ । 10 ਫਰਵਰੀ ਨੂੰ ਇਕ ਹੋਰ ਨਾਚ ਨਾਟਕ, ''ਦੇਵ ਦਿਲਦਾਰ'' ਅਤੇ ''ਸੂਫੀ
ਗਾਇਨ'' ਵੀ ਪੇਸ਼ ਕੀਤਾ ਜਾਵੇਗਾ । ਉੱਤਰ ਖੇਤਰ ਸਭਿਆਚਾਰਕ ਕੇਂਦਰ ਦੁਆਰਾ 11 ਅਤੇ 12
ਫਰਵਰੀ ਨੂੰ ਲੋਕ ਨਾਚਾਂ ਦਾ ਅਤੇ 13 ਫਰਵਰੀ ਨੂੰ ਥੀਮ ਰਾਜ ਦੁਆਰਾ ਇਕ ਸਭਿਆਚਾਰਕ
ਪ੍ਰੋਗ੍ਰਾਮ ਪੇਸ਼ ਕੀਤਾ ਜਾਵੇਗਾ । ਕੇਂਦਰ ਦੁਆਰਾ 14 ਫਰਵਰੀ ਨੂੰ ਰਾਜਬੀਰ, ਭਾਰਤੀ,
ਸੁਗੰਧਾ ਮਿਸ਼ਰਾ, ਜਸਵੰਤ ਅਤੇ ਮਦੇਸਿਆ ਦੇ ਲਾਫਟਰ ਚੈਲੇਂਜ਼ ਪ੍ਰੋਗ੍ਰਾਮ ਦਾ ਆਯੋਜਨ
ਕੀਤਾ ਜਾਵੇਗਾ । ਮੇਲੇ ਦੇ ਆਖਿਰੀ ਦਿਨ 15 ਫਰਵਰੀ ਨੂੰ ਥੀਮ ਰਾਜ ਅਤੇ ਉੱਤਰ ਖੇਤਰ
ਸਭਿਆਚਾਰਕ ਕੇਂਦਰ ਦੁਆਰਾ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾ ਜਾਵੇਗਾ । ਪ੍ਰੋਗ੍ਰਾਮ
ਵਿਚ ''ਹਰਿਆਣਾ ਗਰੁੱਪ ਘੂੰਮਰ'' ਮੁੱਖ ਖਿੱਚ ਦਾ ਕੇਂਦਰ ਰਹੇਗਾ । ਸੂਰਜਕੁੰਡ ਸ਼ਿਲਪ
ਮੇਲੇ ਦਾ ਆਯੋਜਨ ਸੱਭ ਤੋਂ ਪਹਿਲਾਂ 1987 ਵਿਚ ਕੀਤਾ ਗਿਆ ਸੀ ਅਤੇ ਸਮੇਂ ਗੁਜਰਨ ਦੇ
ਨਾਲ-ਨਾਲ ਆਯੋਜਕਾਂ ਨੇ ਮੇਲੇ ਵਿਚ ਨਵੇਂ ਪ੍ਰੋਗ੍ਰਾਮ ਸ਼ੁਰੂ ਕੀਤੇ ਹਨ । ਭਾਰਤ ਦੇ
ਜ਼ਿਆਦਾਤਰ ਰਾਜ ਮੇਲੇ ਵਿਚ ਥੀਮ ਰਾਜ ਦੇ ਰੂਪ ਵਿਚ ਹਿੱਸਾ ਲੈ ਚੁੱਕੇ ਹਨ । ਸੂਰਜਕੁੰਡ
ਮੇਲਾ ਮੈਦਾਨ ਵਿਚ ਸਾਰੇ ਥੀਮ ਰਾਜਾਂ ਦੀ ਪ੍ਰਤੀਕ੍ਰਿਤੀਆਂ ਸਥਾਪਿਤ ਹਨ, ਜੋ ਆਉਣ
ਵਾਲਿਆਂ ਨੂੰ ਦੇਸ਼ ਦੀ ਵਿਵਥਤਾ ਦਾ ਯਾਦ ਕਰਵਾਉਂਦੇ ਹੋਏ ਮੇਲਾ ਮੈਦਾਨ ਨੂੰ ਲਘੂ ਭਾਰਤ
ਦੇ ਰੂਪ ਵਿਚ ਪੇਸ਼ ਕਰਦੀ ਹੈ । ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਮੇਲੇ ਵਿਚ
ਪ੍ਰੋਗ੍ਰਾਮ ਭਾਰਤੀ ਸ਼ਿਲਪ ਕਲਾ ਅਤੇ ਜੀਵੰਤ ਲੋਕ ਨਾਚ ਲੋਕਾਂ ਦੇ ਲਈ ਯਾਦਗਾਰੀ
ਰਹਿਣਗੇ ।ઠઠઠ ਸੂਰਜਕੁੰਡ ਦਾ ਨਾਮ ਪ੍ਰਾਚੀਨ ਰੰਗ-ਭੂਮੀ, ''ਸਨਪੂਲ'', 'ਤੇ ਰੱਖਿਆ
ਗਿਆ ਹੈ, ਜੋ ਦਸਵੀਂ ਸ਼ਤਾਬਦੀ ਦਾ ਹੈ,। ਇਹ ਉਹ ਯੁੱਗ ਸੀ, ਜੋ ਆਦਿਵਾਸੀ ਸਾਮੰਤ
ਪ੍ਰਧਾਨਤਾ ਦੇ ਲਈ ਯਤਨਸ਼ੀਲ ਸੀ । ਇਤਿਹਾਸ ਦੇ ਕਾਲਅਨੁਕ੍ਰਮ ਵਿਚ ਤੋਮਰ ਵੰਸ਼ ਦੀ
ਉਤਪਤੀ ਹੋਈ, ਜੋ ਸੂਰਜ ਉਪਾਸਕ ਸਨ । ਇਸ ਭੌਂ-ਖੰਡ ਦੇ ਨੇੜੇ ਪਰਿਵੇਸ਼ ਤੋਂ ਪ੍ਰਭਾਵਿਤ
ਹੋ ਕੇ ਇਕ ਸਾਮੰਤ ਰਾਜਾ ਸੂਰਜਮੱਲ ਨੇ ਇੱਥੇ ਆਪਣਾ ਗੜ੍ਹ ਸਥਾਪਿਤ ਕਰਨ ਦਾ ਫੈਸਲਾ
ਲਿਆ । ਬਾਅਦ ਵਿਚ, ਇਕ ਸੂਰਜ ਮੰਦਿਰ ਅਤੇ ''ਸੂਰਜਕੁੰਡ'' ਦਾ ਨਿਰਮਾਣ ਕੀਤਾ ਗਿਆ ।
ਲੇਕਿਨ ਸਮਾਂ ਬਦਲਿਆ ਅਤੇ ਇਹ ਵੰਸ਼ ਖਤਮ ਹੋ ਗਿਆ । ਮੰਦਿਰ ਨਸ਼ਟ ਹੋ ਗਿਆ । ਲੇਕਿਨ ਇਹ
ਰੰਗ ਭੂਮੀ ਉਂਜੇ ਹੀ ਬਣੀ ਰਹੀ, ਜਿਵੇਂ ਕਿ ਅੱਜ ਹੈ । ਇਸੀ ਸੂਰਜਕੁੰਡ ਦੇ ਨਾਂਅ 'ਤੇ
ਇਸ ਕੰਪਲੈਕਸ ਦਾ ਨਾਂਅ ਸੂਰਜਕੁੰਡ ਰੱਖਿਆ ਗਿਆ । ਅਰਾਵਲੀ ਪਰਵੱਤ ਮਾਲਾ ਦੇ ਕੁਦਰਤੀ
ਸੁੰਦਰਤਾ ਦੇ ਕਾਰਣ ਸੂਰਜਕੁੰਡ ਦੀ ਪਛਾਣ ਇਕ ਆਦਰਸ਼ ਉਪ-ਨਗਰੀ ਮੰਨੋਰਜਨ ਸਥੱਲ ਦੇ
ਮੰਨੋਰੰਜਨ ਸਥਲ ਦੇ ਰੂਪ ਵਿਚ ਹੋਈ ਹੈ । 40 ਹੈਕਟੇਅਰ ਖੇਤਰ 'ਤੇ ਫੈਲੀ ਇਹ ਥਾਂ
ਛੁੱਟੀ ਮਨਾਉਣ ਵਾਲਿਆਂ ਦੇ ਲਈ ਇਕ ਸ਼ਹਿਰੀ ਖਿੱਚ ਹੈ, ਜੋ ਆਪਣੀ ਉਪ-ਨਗਰੀ
ਸ਼ਾਂਤੀਚਿੰਤਤਾ ਬਣਾਈ ਹੋਈ ਹੈ । ''ਸੂਰਜਕੁੰਡ'' ਇਸ ਖੇਤਰ ਦੇ ਬਿਲਕੁੱਲ ਵਿਚਕਾਰ
ਸਥਿਤ ਹੈ ਤੇ ਇਸ ਦੇ ਨੇੜੇ ਅਨੇਕ ਸੈਲਾਨੀ ਸਹੂਲਤਾਂ ਵਿਕਸਿਤ ਕੀਤੀਆਂ ਗਈਆ ਹਨ ।
ਸੂਰਜਕੁੰਡ ਦੇ ਖੱਬੇ ਪਾਸੇ ਅਤੇ ਮੰਦਿਰ ਦੇ ਅਵਸ਼ੇਸ਼ਾਂ ਦੇ ਨੇੜੇ ਹੋਟਲ ਰਾਜਹੰਸ ਸਥਿਤ
ਹੈ । ਇਸ ਹੋਟਲ ਦੇ ਨਾਲ ਸਨਵਰਡ ਮੋਅਨ ਵਿਕਸਿਤ ਕੀਤਾ ਗਿਆ ਹੈ, ਜਿਸ ਵਿਚ ਰਿਹਾਇਸ਼ੀ
ਵਿੰਗ ਹੈ । ਸੂਰਜਕੁੰਡ ਅਤੇ ਮੇਲਾ ਮੈਦਾਨ ਦੇ ਵਿਚਕਾਰ ਇਕ ਓਪਨ ਏਅਰ ਥੀਏਟਰ ਨਾਚਸ਼ਾਲਾ
ਸਥਾਪਿਤ ਕੀਤੀ ਗਈ ਹੈ । ਮੁੱਖ ਸੜਕ ਦੇ ਆਖਿਰੀ ਛੋਰ 'ਤੇ ਸ਼ਿਲਪ ਮੇਲਾ ਮੈਦਾਨ ਸਥਿਤ
ਹੈ ।
ਸਾਰੀਆਂ ਡਿਫਾਲਟਰ ਕੋਆਪ੍ਰੇਟਿਵ ਸੋਸਾਇਟੀਆਂ ਨੂੰ ਮੁੜ ਚਾਲੂ ਕਰ ਦਿੱਤਾ ਜਾਵੇਗਾ-
ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ
ਤਪਾ ਮੰਡੀ, 15 ਜਨਵਰੀ (ਸਮੀਰ ਮਾਰਕੰਡਾ, ਨਰੇਸ਼ ਗਰਗ)

-ਪੰਜਾਬ ਦੀਆਂ ਡਿਫਾਲਟਰ ਕੋਆਪ੍ਰੇਟਿਵ ਸੋਸਾਇਟੀਆਂ ਦੇ ਖਾਤੇ ਠੀਕ ਕਰਨ ਲਈ ਆਡਿਟ ਦੀ
ਪ੍ਰਕ੍ਰਿਆ ਚੱਲ ਰਹੀ ਹੈ ਅਤੇ ਅਸੀਂ ਕੇਂਦਰ ਤੋਂ 1100 ਕਰੋੜ ਰੁਪਏ ਲਿਆਏ ਹਾਂ ਜਿਸ
ਨਾਲ ਸਾਰੀਆਂ ਡਿਫਾਲਟਰ ਕੋਆਪ੍ਰੇਟਿਵ ਸੋਸਾਇਟੀਆਂ ਨੂੰ ਮੁੜ ਚਾਲੂ ਕਰ ਦਿੱਤਾ
ਜਾਵੇਗਾ। ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ ਅੱਜ ਪਿੰਡ ਚਾਉਕੇ
ਵਿਖੇ ਜਥੇਦਾਰ ਹਰਦਿਆਲ ਸਿੰਘ ਮਿੱਠੂ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ
ਕਿ ਅਫਸਰਸ਼ਾਹੀ ਨੂੰ ਤਾਕਤਾਂ ਦੀ ਦੁਰਵਰਤੋਂ ਕਰਨ ਨਹੀਂ ਦਿੱਤੀ ਜਾਵੇਗੀ ਅਤੇ ਇਸ ਦੀ
ਪਹਿਲ ਉਨ੍ਹਾਂ ਵੱਲੋਂ ਸਹਿਕਾਰਤਾ ਵਿਭਾਗ ਵਿਚ ਅਫਸਰਸ਼ਾਹੀ ਦੀ ਦਖ਼ਲ ਅੰਦਾਜੀ ਖਤਮ ਕਰਕੇ
1 ਜਨਵਰੀਂ ਤੋਂ ਚੁਣੇ ਹੋਏ ਨੁੰਮਾਇਦਿਆਂ ਨੂੰ ਅਧਿਕਾਰ ਦੇ ਕੇ ਕਰ ਦਿੱਤੀ ਗਈ ਹੈ।
ਉਨ੍ਹਾ ਦੱਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਵੱਡੀਆਂ ਕੰਪਨੀਆਂ ਨਾਲ ਸਮਝੌਤੇ ਕਰਕੇ
ਲੋਕਾਂ ਨੂੰ ਬਾਜਾਰ ਨਾਲੋ 30 ਰੁਪਏ ਪ੍ਰਤੀ ਸੈਂਕੜਾ ਲੋੜੀਦੀਆਂ ਵਸਤਾਂ ਸਸਤੀਆਂ ਦੇਣ
ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਅਗਾਮੀ ਅਪ੍ਰੈਲ ਮਹੀਨੇ ਹੋ ਰਹੀਆਂ ਲੋਕ
ਭਾ ਚੋਣਾ ਵਿਚ ਸ਼੍ਰੋਮਣੀ ਅਕਾਲੀ ਦਲ ਆਪਣੇ 2 ਸਾਲ ਦੇ ਵਿਕਾਸ ਕੰਮਾਂ ਨੂੰ ਆਪਣਾ ਚੋਣ
ਮੁੱਦਾ ਬਣਾਕੇ ਚੋਣ ਲੜੇਗਾ ਜਦਕਿ ਕਾਂਗਰਸ ਨੇ ਪਿਛਲੇ 5 ਸਾਲਾਂ ਦੇ ਰਾਜ ਵਿਚ ਲੋਕਾਂ
ਦਾ ਕੱਖ ਨਹੀਂ ਸੰਵਾਰਿਆ। ਇਸ ਮੌਕੇ ਕੈਪਟਨ ਕੰਵਲਜੀਤ ਸਿੰਘ ਨੇ ਪਿੰਡ ਚਾਉਕੇ ਵਿਖੇ
ਸਹਿਕਾਰਤਾ ਵਿਭਾਗ ਵੱਲੋਂ ਪੈਟਰੋਲ ਪੰਪ ਅਤੇ ਗੈਸ ਏਜੰਸੀ ਵੀ ਜਲਦੀ ਦੇਣ ਦਾ ਐਲਾਨ
ਕੀਤਾ। ਇਸ ਮੌਕੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਅਤੇ ਹਲਕਾ ਜੋਗਾ ਦੇ ਵਿਧਾਇਕ ਸ:
ਜਗਦੀਪ ਸਿੰਘ ਨਕਈ, ਅਜਮੇਰ ਸਿੰਘ ਭਾਗਪੁਰ ਚੇਅਰਮੈਨ ਵੇਰਕਾ ਮਿਲਕ ਪਲਾਂਟ ਲੁਧਿਆਣਾ,
ਸਿੰਧੂਰਾ ਸਿੰਘ ਚੇਅਰਮੈਨ ਮਿਲਕ ਪਲਾਂਟ ਬਠਿੰਡਾ, ਗੁਰਪ੍ਰੀਤ ਸਿੰਘ ਪੀਰਕੋਟ, ਚਤਿੰਨ
ਸਿੰਘ ਸਮਾਓਂ, ਜਥੇਦਾਰ ਬਲਦੇਵ ਸਿੰਘ ਮਾਖਾ, ਹਰਦਿਆਲ ਸਿੰਘ ਮਿੱਠੂ ਚਾਉਕੇ, ਗੁਰਦਿਆਲ
ਸਿੰਘ ਅਲੀਸ਼ੇਰ, ਰਾਜਦੀਪ ਸਿੰਘ ਕਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗਮਦੂਰ ਸਿੰਘ ਸਰਪੰਚ
ਚਾਉਕੇ, ਬਲਵੀਰ ਸਿੰਘ ਚਾਉਕੇ ਮੈਂਬਰ ਮਾਰਕੀਟ ਕਮੇਟੀ, ਜਰਨੈਲ ਸਿੰਘ ਪੱਪੀ ਕਲੱਬ
ਪ੍ਰਧਾਨ, ਜੋਗਿੰਦਰ ਸਿੰਘ ਮੈਨੇਜਰ, ਤਰੇਸਮ ਬਾਂਸਲ ਮਾਰਕਫੈਡ, ਭੋਲਾ ਸਿੰਘ
ਗਿੱਲਪੱਤੀ, ਹਰਮੋਹਣ ਸਿੰਘ ਗੁੱਡੂ ਲੁਧਿਆਣਾ, ਅਮਰੀਕ ਸਿੰਘ ਰੌਣੀਆਂ ਡਾਇਰੈਕਟਰ ਲੈਂਡ
ਮਾਰਗੇਜ ਬੈਂਕ ਮਲੌਦ ਆਦਿ ਆਗੂ ਵੀ ਹਾਜ਼ਰ ਸਨ।
ਪੰਜਾਬੀ ਲੇਖਕ ਸਭਾ ਰਜਿ ਚੰਡੀਗੜ ਵਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯਗਿ ਨਾਲ ਲੋਕ
ਅਰਪਿਤ ਬੰਨੇ ਚੰਨੇ ਲੋਕ ਸੰਗ੍ਰਿਹ ਰੀਲੀਜ
ਮੁਹਾਲੀ,15 ਜਨਵਰੀ-ਕੁਲਵੰਤ ਗਿੱਲ

Banne Channe a collection of articles on various
socio-politicalglobal developments penned by acclaimed Punjabi
writer Ripudaman Singh Roop was released today at Kala Bhawan,
Sector-16, Chandigarh by Punjabi Lekhak Sabha (Regd.) Chandigarh is
association with Punjab Sahit Academy at a function presided over by
eminent journalist Mr. Gobind Thukral, former Bureau Chief, The
Tribune in the presence of Mr. R.S.Cheema,Former Advocate
General,Punjab,eminient writer Mr.Santokh Singh Dhir and Dr.Laabh
Singh Kheeva,President Lekhak Sabha. Banne- Channe is a collection
of articles penned by acclaimed writer Ripudaman Singh Roop on
various global issues/ developments of the socio-political sphere in
the last one and a half decade. Having vast experience of trade
unionism and presently a practicing lawyer of the Punjab and Haryana
High Court, Ripudaman Singh Roop have so far penned four story
collections in Punjabi namely Dil di Agg (1979), Bahane Bahane
(1993), Badmash (2002) and Opri Hawa (2007) and one poetry
collection Rani Rutt (1991). Roop senses the globalization & world
politics and its implications from the angle of his Marxist ideology
and vision which he graciously admits to have imbibed from his
internationally acclaimed elder sibling Santokh Singh Dhir A Sahit
Academy award winner. Through his collection of about one and a half
articles written over the past one and a half decade, Roop has
endeavored to address many issues like, future of Communist Movement
and left unity, literature, Education, Mother tongue, Employees
Movements, analysis of Indian and International Socio-Political
scenario in context with the concept of Globalization. While
critically analyzing Banne Channe Mr.R.S.Cheema, Gurnam Kanwar,Karam
Singh ,Balkar Singh Sidhu,Manmohan Daun,Shiv Nath,Sanjeevan Singh
and others said that Roops creation has the potential of initiating
serious discussion among the masses on various burning
issues.Dr.Swaraj Sandhu ,General Secretary,Lekhak Sabha conducted
the proceedings.
ਪੰਜਾਬ ਸਰਕਾਰ ਸਿਆਸੀ ਵਿਰੋਧੀਆਂ ਪ੍ਰਤੀ ਘਿਨਾਉਂਣੀਆਂ ਨੀਤੀਆਂ ਅਪਣਾਉਂਣ ਲੱਗੀ
15 ਜਨਵਰੀ, 2009- ਜਸਪਾਲ ਸਿੰਘ ਮੰਝਪੁਰ
ઠઠઠઠઠઠઠ ઠਪੰਜਾਬ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਪ੍ਰਤੀ ਅਤਿ ਘਟੀਆ ਤੇ
ਘਿਨਾਉਂਣੀਆਂ ਨੀਤੀਆਂ ਅਫਣਾ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਅਤੇ ਇਸੇ ਤਹਿਤ
ਹੀ ਬਲਬੀਰ ਸਿੰਘ ਬੁੱਢਾ ਦਲ ਵਾਲੇ ਤੇ ਹਮਲੇ ਦੇ ਕੇਸ ਵਿਚ ਸਤਿਕਾਰਯੋਗ ਬਾਬਾ
ਜੋਗਿੰਦਰ ਸਿੰਘ ਜੀ ਰਕਬਾ ਵਾਲੇ ਤੇ ਬਾਬਾ ਲਾਭ ਸਿੰਘ ਦਿਆਲਪੁਰਾ ਭਾਈਕਾ ਵਾਲਿਆਂ ਨੂੰ
ਫਸਾਇਆ ਜਾ ਰਿਹਾ ਹੈ ਕਿਉਂਕਿ ਇਹ ਦੋਵੇਂ ਮਹਾਂਪੁਰਸ਼ 21 ਦਸੰਬਰ 2008 ਦੇ ਸੌਦਾ ਸਾਧ
ਖਿਲਾਫ ਹੋਣ ਵਾਲੀ ਪੰਥਕ ਸਭਾ ਵਿਚ ਪੰਥਕ ਧਿਰਾਂ ਤੇ ਖਾਸ ਤੌਰ ਤੇ ਅਕਾਲੀ ਦਲ ਪੰਚ
ਪ੍ਰਧਾਨੀ ਨਾਲ ਖੜੇ ਸਨ ਅਤੇ ਇਹਨਾਂ ਨੇ ਸਰਕਾਰੀ ਜਬਰ ਦੇ ਬਾਵਜੂਦ ਦਿਆਲਪੁਰਾ ਭਾਈਕਾ
ਵਿਖੇ ਪੰਥਕ ਸਭਾ ਲਈ ਗੁਰਦੁਆਰਾ ਜਫਰਨਾਮਾ ਸਾਹਿਬ ਦੇ ਦਰਵਾਜੇ ਖੋਲੇ ਸਨ। ਅਸੀਂ
ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੇਕਰ ਇਹਨਾਂ ਪੰਥਕ ਸਖਸ਼ੀਅਤਾਂ ਨੂੰ
ਝੂਠੇ ਕੇਸ ਵਿਚ ਫਸਾਉਂਣਾ ਚਾਹਿਆ ਤਾਂ ਸਿੱਖ ਸੰਗਤਾਂ ਸੜਕਾਂ ਤੇ ਉੱਤਰ ਆਉਂਣਗੀਆਂ ਤੇ
ਬਾਦਲ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹਨਾਂ
ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ
ਬਿੱਟੂ, ਕੌਮੀ ਪੰਚ ਭਾਈ ਹਰਪਾਲ ਸਿੰਘ ਚੀਮਾ ਤੇ ਸ. ਕਮਿੱਕਰ ਸਿੰਘ ਨੇ ਕੀਤਾ। ਆਗੂਆਂ
ਨੇ ਕਿਹਾ ਕਿ ਬਾਦਲ ਸਰਕਾਰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਟਿੱਚ ਜਾਣਦਿਆਂ
ਸੌਦਾ ਸਾਧ ਦੇ ਅੱਗੇ ਇੰਨੀ ਸ਼ਰਧਾ ਨਾਲ ਝੁਕ ਚੁੱਕਾ ਹੈ ਕਿ ਉਸ ਖਿਲਾਫ ਬੋਲਣ ਵਾਲੇ
ਜਾਂ ਬੋਲਣ ਵਾਲਿਆਂ ਦਾ ਸਾਥ ਦੇਣ ਵਾਲਿਆਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ
ਹੈ ਜਿਸ ਤਰਾਂ ਪਹਿਲਾਂ ਵੀ ਅਨੇਕਾਂ ਸਿੰਘਾਂ ਨਾਲ ਅਜਿਹਾ ਕੀਤਾ ਜਾ ਰਿਹਾ ਹੈ।
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਪੰਜ ਕਿਸਾਨ ਜੱਥੇਬੰਦੀਆਂ ਦੇ ਸੱਦੇ ਉੱਤੇ
ਸੈਂਕੜੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਦੇ ਅੱਗੇ ਧਰਨਾ
ਮਾਨਸਾ 14 ਜਨਵਰੀ ਕੁਲਵਿੰਦਰ ਗੁਰੂ

ਕੈਪਸ਼ਨ ਡੀਸੀ ਦਫ਼ਤਰ ਅੱਗੇ ਧਰਨਾ ਦਿੰਦੇ ਕਿਸਾਨ ਫੋਟੌ ਗੋਪੀ ਮਾਨਸਾ
ਅੱਜ ਮਾਨਸਾ ਵਿਖੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮੇਤ ਪੰਜ ਕਿਸਾਨ ਜੱਥੇਬੰਦੀਆਂ
ਦੇ ਸੱਦੇ ਉੱਤੇ ਸੈਂਕੜੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਦੇ ਅੱਗੇ
ਧਰਨਾ ਦਿੱਤਾ। ਇਸ ਮੌਕੇਤੇ ਸੰਬੋਧਨ ਕਰਦੇ ਜ਼ਿਲ੍ਹਾਂ ਪ੍ਰਧਾਨ ਰਾਮ ਸਿੰਘ ਨੇ ਕਿਹਾ ਕਿ
ਅੰਤਰ ਰਾਸ਼ਟਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 75ਪ੍ਰਤੀਸ਼ਤ ਕਮੀ ਆ
ਚੁੱਕੀ ਹੈ। ਪਰ ਕੇਂਦਰ ਸਰਕਾਰ ਨੇ ਡੀਜ਼ਲ,ਪੈਟਰੋਲ,ਰਸੋਈ ਗੈਸ ਤੇ ਮਿੱਟੀ ਤੇਲ ਵਿੱਚ
ਕੋਈ ਕਮੀ ਨਹੀ ਕੀਤੀ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ
ਖਾਦਾਂ ਅਤੇ ਹੋਰ ਖੇਤੀ ਰਸਾਇਣਾਂ ਦੀਆਂ ਕੀਮਤਾਂ ਵੀ ਤੁਰੰਤ ਘਟਾਇਆ ਜਾਣ। ਆਗੂਆਂ ਨੇ
ਕਿਹਾ ਕਿ ਜਦੋਂ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ
ਥੋੜ੍ਹੀ ਬਹੁਤਾ ਵਾਧਾ ਹੁੰਦਾ ਸੀ ਤਾਂ ਉਸ ਸਮੇਂ ਕੇਂਦਰ ਦੀ ਯੂਪੀਏ ਸਰਕਾਰ ਅਤੇ ਤੇਲ
ਕੰਪਨੀਆਂ ਦੇ ਮਾਲਕ ਘਾਟਾ ਪੈਣ ਦੀ ਦੁਹਾਈ ਪਿੱਟਣ ਲੱਗ ਪੈਂਦੇ ਸੀ ਉਸੇ ਨੂੰ ਅਧਾਰ
ਬਣਾਕੇ ਬਿਨ੍ਹਾਂ ਪੁੱਛੇ ਤੇਲ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਸਨ। ਆਗੂਆਂ ਨੇ ਕਿਹਾ
ਕਿ ਜਦੋਂ ਅੰਤਰਰਾਸ਼ਟਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ 147 ਡਾਲਰ ਪ੍ਰਤੀ
ਬੈਰਲ ਤੋਂ ਘੱਟਕੇ ਇਕੱਲੇ 37 ਡਾਲਰ ਪ੍ਰਤੀ ਬੈਰਲ ਤੇ ਆ ਗਈਆਂ ਹਨ ਤਾਂ ਸਰਕਾਰ ਤੇਲ
ਕੰਪਨੀਆਂ ਹਿੱਤ ਪੂਰਨ ਲਈ ਤੇਲ ਖਪਤਕਾਰਾਂ ਦੀ ਲੁੱਟ ਕਰਵਾ ਰਹੀਹੈ। ਇਸ ਮੌਕੇ ਤੇ
ਮਹਿੰਦਰ ਸਿੰਘ, ਨਿਰਮਲ ਸਿੰਘ,ਗੁਰਜੰਟ ਸਿੰਘ ਤੇ ਹੋਰ ਆਗੂ ਹਾਜ਼ਰ ਸਨ।
ਬਾਬਾ ਫਰੀਦ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ
ਗਿੱਦੜਬਾਹਾ 15 ਜਨਵਰੀ ( ਗੁਰਮੀਤ ਮਾਨ)

ਬਾਬਾ ਫਰੀਦ ਪਬਲਿਕ ਸਕੂਲ ਪਿੰਡ ਛੱਤਿਆਣਾ ( ਗਿੱਦੜਬਾਹਾ) ਵਿਖੇ ਕਰਵਾਏ ਸਾਲਾਨਾ
ਇਨਾਮ ਵੰਡ ਸਮਾਰੋਹ ਦੇ ਵੱਖ ਵੱਖ ਦ੍ਰਿਸ। ਤਸਵੀਰਾਂ- ਰਾਜੂ ਗਿੱਦੜਬਾਹਾ
ਬਾਬਾ ਫਰੀਦ ਪਬਲਿਕ ਸਕੂਲ ਪਿੰਡ ਛੱਤਿਆਣਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਤਿ
ਕੀਤਾ ਗਿਆ। ਇਸ ਇਨਾਮ ਵੰਡ ਸਮਾਰੋਹ ਦਾ ਉਦਘਾਟਨ ਸਰਪੰਚ ਸੁਖਮੰਦਰ ਸਿੰਘ ਨੇ ਰਿਬਨ
ਕੱਟ ਕੀਤਾ। ਇਸ ਸਮੇ ਸਕੂਲ ਦੇ ਪ੍ਰਿਸੀਪਲ ਹਰਜੀਤ ਸਿੰਘ ਤੋ ਇਲਾਵਾ ਨਛੱਤਰ ਸਿੰਘ
ਬਰਾੜ ਛੱਤੇਆਣਾ, ਰਣਜੀਤ ਸਿੰਘ ਛੱਤੇਆਣਾ, ਬਲਜੀਤ ਸਿੰਘ ਬਰਾੜ, ਗੁਰਦੀਪ ਸਿੰਘ ਬਰਾੜ
ਤੇ ਗੁਰਚਰਨ ਸਿੰਘ ਸਾਬਕਾ ਸਰਪੰਚ ਵੀ ਹਾਜਰ ਸਨ। ਇਸ ਸਮਾਰੋਹ ਚ ਸਭ ਤੋ ਪਹਿਲਾ ਸਕੂਲ
ਦੇ ਬੱਚਿਆ ਵਲੋ ਸ਼ਬਦ ਗਾਇਨ ਕੀਤਾ ਗਿਆ ਅਤੇ ਇਸ ਤੋ ਬਾਅਦ ਸਕੂਲ ਦੀਆਂ ਵਿਦਿਆਰਥਣਾਂ
ਨੇ ਆਏ ਮਹਿਮਾਨਾਂ ਦੇ ਸਵਾਗਤ ਲਈ'ਸਵਾਗਤੀ ਗੀਤ 'ਪੇਸ਼ ਕੀਤਾ ਗਿਆ। ਇਸ ਸਮਾਰੋਹ ਸਮੇ
ਸਕੂਲ ਦੇ ਵਿਦਿਆਰਥੀਆਂ ਨੇ ਕਰਿਉਗ੍ਰਾਫੀਆਂ 'ਮਾਂ ਤੇਰਾ ਪੁੱਤ ਲਾਡਲਾ' (ਕਿਸਾਨ ਦੀ
ਕਰਜਾਈ ਜਿੰਦਗੀ ਤੇ ਝਾਤ), 'ਚਾਂਦੀ ਦੀਆਂ ਝਾਜਰਾਂ (ਸਹੀਦੇ ਅਜਮ ਭਗਤ ਸਿੰਘ ਨੂੰ
ਸਮਰਪਿਤ)', 'ਕੁੱਖ ਚ ਨਾ ਕਤਲ ਕਰਾ( ਭਰੂਣ ਹੱਤਿਆ ਦੇ ਵਿਰੁੱਧ),' 'ਧੀਆਂ ਪੁੱਤ ਸਭ
ਨੂੰ ਪਿਆਰੇ' ਕਰਿਉਗ੍ਰਾਫੀਆਂ ਅਤੇ ਵੱਖ ਵੱਖ ਕਲਾਸਾਂ ਦੇ ਬੱਚਿਆਂ ਨੇ ਭਾਸਣ,
ਕਵਿਤਾਵਾਂ ਤੇ ਗੀਤਾਂ ਰਾਹੀ ਭਰੂਣ ਹੱਤਿਆ, ਨਸਿਆਂ ਅਤੇ ਏਡਜ ਪ੍ਰਤੀ ਜਾਗਰੂਕਤਾ ਪੈਦਾ
ਕੀਤੀ। ਛੋਟੇ ਛੋਟੇ ਬੱਚਿਆਂ ਨੇ ਨਰੀ ਸਿੰਘ ਨਲੂਏ ਦੀ ਵਾਰ ਪੇਸ ਕੀਤੀ ਅਤੇ ਸਕੂਲ ਦੇ
ਵਿਦਿਆਰਥੀਆਂ ਨੇ ਭਾਈ ਗੁਰਸਰਨ ਸਿੰਘ ਉਰਫ ਮੰਨਾ ਸਿੰਘ ਦੁਆਰਾ ਲਿਖਿਆ 'ਨਾਟਕ ਬੁੱਤ
ਜਾਗ ਪਿਆ' ਪੇਸ ਕੀਤਾ । ਇਸ ਸਲਾਨਾ ਸਮਾਰੋਹ ਵਿੱਚ ਸਕੂਲ ਦੇ ਵਿਦਿਆਰਥੀਆਂ ਤੇ
ਵਿਦਿਅਰਣਾਂ ਨੇ ਭੰਗੜਾ ਤੇ ਗਿੱਧਾ ਪਾ ਕੇ ਦਰਸਕਾਂ ਚ ਵਾਹ ਵਾਹ ਖੱਟੀ। ਸਕੂਲ ਦੇ
ਪ੍ਰਿਸੀਪਲ ਹਰਜੀਤ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਣਨਾ ਪਾਇਆ ਅਤੇ
ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਵਿਚ ਵੱਧ ਚੱੜ ਕੇ
ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਉਹਨਾਂ ਆਏ ਮਹਿਮਾਨਾਂ,ਮਾਪਿਆਂ ਅਤੇ ਵਿਦਿਆਰਥੀਆਂ
ਦਾ ਤਹਿ ਦਿਲੋ ਧੰਨਵਾਦ ਕੀਤਾ। ਅੰਤ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਦੇ ਮੁੱਖ
ਮਹਿਮਾਨ ਸ੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਬਰ ਅਤੇ ਸੀਨਅਰ ਮਹਿਲਾ ਅਕਾਲੀ
ਆਗ ੂਬੀਬੀ ਗੁਰਦਿਆਲ ਕੌਰ ਮੱਲਣ ਨੇ ਪਹਿਲੀਆਂ ਪਜੀਸਨਾਂ ਹਸਿਲ ਕਰਨ ਵਾਲੇ
ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ
ਕਿ ਸ਼ਹਿਰੀ ਸਕੂਲਾਂ ਦੇ ਬੱਚੇ ਪੇਂਡੂ ਸਕੂਲ ਦੇ ਬੱਚਿਆਂ ਨਾਲੋ ਵੱਧ ਪੱਛਮੀ ਸਭਿਆਚਾਰ
ਦੀ ਗ੍ਰਿਫਤ ਵਿਚ ਆ ਰਹੇ ਹਨ ਅਤੇ ਸਹਿਰੀ ਮਾਪਿਆਂ ਲਈ ਇਹ ਚਿੰਤਾ ਦਾ ਵਿਸਾ ਬਣਿਆ
ਹੋਇਆ ਹੈ ਪਰ ਜੇਕਰ ਪੇਡੂ ਸਕੂਲਾਂ ਦੇ ਬੱਚੇ ਸਖਤ ਮਿਹਨਤ ਅਤੇ ਲਗਨ ਨਾਲ ਪੜਾਈ ਕਰਨ
ਤਾਂ ਸਹਿਰਾਂ ਦੇ ਬੱਚਿਆਂ ਨਾਲੋ ਅੱਗੇ ਲੰਘ ਸਕਦੇ ਹਨ। ਉਹਨਾਂ ਬੱਚਿਆਂ ਨੂੰ ਨਸਿਆਂ
ਤੋ ਦੂਰ ਰਹਿ ਕੇ ਚੰਗੇ ਸਮਾਜ ਦੀ ਸਿਰਜਨਾ ਕਰਨ ਦਹ ਅਪੀਲ ਕੀਤੀ। ਇਸ ਸਮੇ ਵਿਸੇਸ
ਮਹਿਮਾਨ ਰਛਪਿੰਦਰ ਸਿੰਘ ਪ੍ਰਿਸੀਪਲ ਪੰਜਾਬ ਪਬਲਿਕ ਸਕੂਲ ਮੂਹਲਿਆਂ ਵਾਲੀ, ਪ੍ਰਿਸੀਪਲ
ਰਛਪਾਲ ਸਿੰਘ ਪ੍ਰਿਸੀਪਲ ਕਲਗੀਧਰ ਪਬਲਿਕ ਸਕੂਲ ਮਲੋਟ, ਨਛੱਤਰ ਸਿੰਘ ਬਰਾੜ, ਬਲਜੀਤ
ਸਿੰਘ ਬਰਾੜ, ਗੁਰਦੀਪ ਸਿੰਘ ਬਰਾੜ, ਗੁਰਚਰਨ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ
ਦੁੱਗਲ, ਸੱਤਪਾਲ ਸੋਹਲ, ਪਰਦਮਨ ਸਿੰਘ, ਕਰਤਾਰ ਸਿੰਘ, ਜਸਪਾਲ ਸਿੰਘ, ਨਿਹਾਲ ਸਿੰਘ,
ਗੁਰਜੀਤ ਸਿੰਘ ਵੀ ਹਾਜਰ ਸਨ।
ਲੋੜਵੰਦ ਗਰੀਬ ਬੱਚਿਆਂ ਨੂੰ ਜਰਸੀਆਂ ਵੰਡੀਆਂ ਗਈਆਂ
ਗਿੱਦੜਬਾਹਾ, 15 ਜਨਵਰੀ (ਗੁਰਮੀਤ ਮਾਨ ) -

ਲੋੜਵੰਦ ਗਰੀਬ ਬੱਚਿਆਂ ਨੂੰ ਜਰਸੀਆਂ ਵੰਡਦੇ ਸਰਵੇਸ਼ ਦਿਵਿਆ ਸੇਵਾ ਸੰਮਤੀ ਗਿੱਦੜਬਾਹਾ
ਪ੍ਰਧਾਨ ਡਾਕਟਰ ਕੇ.ਕੇ ਸਿੰਗਲਾ ਅਤੇ ਮਹਿਲਾ ਸੁੰਦਰ ਕਾਂਡ ਸਭਾ ਗਿੱਦੜਬਾਹਾ ਦੀ
ਪ੍ਰਧਾਨ ਡਾਕਟਰ ਸਵਰਨ ਲਤਾ। ਤਸਵੀਰਾਂ- ਰਾਜੂ ਗਿੱਦੜਬਾਹਾ
ਸ੍ਰੀ ਦਿਵਿਆਨੰਦ ਵਿਜੇ ਜੀ ਮਹਾਰਾਜ (ਨਿਰਾਲੇ ਬਾਬਾ) ਦੀ ਪ੍ਰੇਰਨਾ ਸਦਕਾ ਅੱਜ ਮਹਿਲਾ
ਸੁੰਦਰ ਕਾਂਡ ਸਭਾ ਗਿੱਦੜਬਾਹਾ ਅਤੇ ਸਰਵੇਸ਼ ਦਿਵਿਆ ਸੇਵਾ ਸੰਮਤੀ ਗਿੱਦੜਬਾਹਾ ਵਲੋਂ
ਲੋੜਵੰਦ ਗਰੀਬ ਬੱਚਿਆਂ ਨੂੰ ਜਰਸੀਆਂ ਵੰਡੀਆਂ ਗਈਆਂ। ਸਰਵੇਸ਼ ਦਿਵਿਆ ਸੇਵਾ ਸੰਮਤੀ
ਗਿੱਦੜਬਾਹਾਂ ਪ੍ਰਧਾਨ ਡਾਕਟਰ ਕੇ.ਕੇ. ਸਿੰਗਲਾ ਨੇ ਦੱਸਿਆਂ ਕਿ ਅੱਜ ਮਹਿਲਾ ਸੁੰਦਰ
ਕਾਂਡ ਸਭਾ ਅਤੇ ਸਰਵੇਸ਼ ਦਿਵਿਆ ਸੇਵਾ ਸੰਮਤੀ ਗਿੱਦੜਬਾਹਾ ਵਲੋਂ ਸਥਾਨਕ ਸਰਕਾਰੀ
ਪ੍ਰਾਈਮਰੀ ਸਕੂਲ (ਲੜਕੀਆਂ) ਵਿਖੇ 50 ਜਰਸੀਆਂ, ਸਥਾਨਕ ਸਰਕਾਰੀ ਪ੍ਰਾਈਮਰੀ ਸਕੂਲ
(ਨੇੜੇ ਪੰਜ ਫੋਟੋ ਨਸਵਾਰ ਫੈਕਟਰੀ) ਵਿਖੇ 30 ਜਰਸੀਆਂ ਅਤੇ ਸਥਾਨਕ ਸਰਕਾਰੀ
ਪ੍ਰਾਈਮਰੀ ਸਕੂਲ ਪਿੰਡ ਭਾਰੂ ਵਿਖੇ 100 ਜਰਸੀਆਂ ਵੰਡੀਆਂ ਗਈਆਂ। ਇਸ ਮੌਕੇ ਮਹਿਲਾ
ਸੁੰਦਰ ਕਾਂਡ ਸਭਾ ਗਿੱਦੜਬਾਹਾ ਦੀ ਪ੍ਰਧਾਨ ਡਾਕਟਰ ਸਵਰਨ ਲਤਾ, ਪ੍ਰਕਾਸ਼ ਰਾਣੀ, ਰਾਣੀ
ਗਰਗ, ਨੇਹਾ ਅਤੇ ਵੀਨਾ ਦਾਬੜਾ ਹਾਜ਼ਰ ਸਨ ਜਦੋਂਕਿ ਸਰਵੇਸ਼ ਦਿਵਿਆ ਸੇਵਾ ਸੰਮਤੀ
ਗਿੱਦੜਬਾਹਾ ਵਲੋਂ ਪ੍ਰਧਾਨ ਡਾਕਟਰ ਕੇ.ਕੇ. ਸਿੰਗਲਾ, ਸੁਰੇਸ਼ ਕੁਮਾਰ ਪੱਪੂ, ਸ਼ਤੀਸ਼
ਸਿੰਗਲਾ, ਪਵਨ ਸਿੰਗਲਾ, ਵਿਜੇ ਗੋਇਲ ਵੀ ਹਾਜ਼ਰ ਸਨ। ਸਰਕਾਰੀ ਪ੍ਰਇਮਰੀ ਸਕੂਲ ਲੜਕੀਆਂ
ਗਿੱਦੜਬਾਹਾ ਵਿਖੇ ਸਰਵੇਸ਼ ਦਿਵਿਆ ਸੇਵਾ ਸੰਮਤੀ ਅਤੇ ਮਹਿਲਾ ਸੁੰਦਰ ਕਾਂਡ ਸਭਾ
ਗਿੱਦੜਬਾਹਾ ਵਲੋਂ
ਟਰੈਕਟਰ-ਟਰਾਲੀ ਹਾਦਸਾਗ੍ਰਸਤ ਹੋਣ ਨਾਲ ਇੱਕ ਵਿਆਕਤੀ ਦੀ ਮੌਤ
ਗਿੱਦੜਬਾਹਾ 15 ਜਨਵਰੀ (ਗੁਰਮੀਤ ਮਾਨ )

ਫੋਟੋ ਕੈਪਸਨ- ਗਿੱਦੜਬਾਹਾ ਨੇੜੇ ਹਾਦਸਾਗ੍ਰਸਤ ਹੋਇਆ ਟਰੈਕਟਰ-ਟਰਾਲੀ ਜਿਸ ਚ ਇੱਕ
ਵਿਆਕਤੀ ਦੀ ਮੌਤ ਹੋ ਗਈ। ਤਸਵੀਰਾਂ- ਰਾਜੂ ਗਿੱਦੜਬਾਹਾ
ਅੱਜ ਸਵੇਰੇ ਇੱਕ ਟਰੈਕਟਰ-ਟਰਾਲੀ ਹਾਦਸਾਗ੍ਰਸਤ ਹੋਣ ਨਾਲ ਇੱਕ ਵਿਆਕਤੀ ਦੀ ਮੌਤ ਦੀ
ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੀਤ ਸਿੰਘ (40 ਸਾਲ) ਪੁੱਤਰ ਟਹਿਲ ਸਿੰਘ ਵਾਸੀ
ਪਿੰਡ ਹੁਸਨਰ ਜਿਲ੍ਹਾ ਮਕਤਸਰ ਜੋ ਟਰੈਕਟਰ-ਟਰਾਲੀ ਨਾਲ ਆਸਪਾਸ ਦੇ ਪਿੰਡਾਂ ਵਿੱਚ
ਬਰੇਤੀ ਸੁੱਟਣ ਦਾ ਕੰਮ ਕਰਦਾ ਸੀ। ਅੱਜ ਬੀਤੀ ਸਵੇਰ ਜੀਤ ਸਿੰਘ ਪਿੰਡ ਹੁਸਨਰ ਤੋ
ਪਿੰਡ ਪਿਉਰੀ ਵਿਖੇ ਟਰੈਕਟਰ-ਟਰਾਲੀ ਨਾਲ ਬਰੇਤੀ ਸੁੱਟਣ ਲਈ ਜਾ ਰਿਹਾ ਸੀ ਕਿ ਜਦੋ ਉਹ
ਗਿੱਦੜਬਾਹਾ ਦੇ ਨੇੜੇ ਰੇਲਵੇ ਫਾਟਕ ਤੋ ਟਰੈਕਟਰ-ਟਰਾਲੀ ਲੰਘਾਉਣ ਲੱਗਾ ਤਾਂ ਟਰਾਲੀ
ਦੀ ਹੁੱਕ ਟੁੱਟਣ ਕਾਰਨ ਟਰੈਕਰਟਰ ਉਸ ਉਪਰ ਪਲਟਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ
ਗਈ। ਅੱਜ ਪਿੰਡ ਹੁਸਨਰ ਵਿਖੇ ਜੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਵਿਸਵ ਸਾਮਰਾਜ ਦਾ ਆਰਥਿਕ ਸੰਕਟ ਅਤੇ ਜੰਗੀ ਤਿਆਰੀਆਂ ਤੇ ਸੈਮੀਨਾਰ
ਗਿੱਦੜਬਾਹਾ 15 ਜਨਵਰੀ (ਗੁਰਮੀਤ ਮਾਨ )

ਭਗਤ ਸਿੰਘ ਯਾਦਗਾਰੀ ਕਮੇਟੀ ਗਿੱਦੜਬਾਹਾ ਵੱਲੋ ਕਰਵਾਏ ਗਏ ਇੱਕ ਸੈਮੀਨਾਰ ' ਵਿਸਵ
ਸਾਮਰਾਜ ਦਾ ਆਰਥਿਕ ਸੰਕਟ ਅਤੇ ਜੰਗ ਦੇ ਖਤਰੇ ' ਵਿੱਚ ਵਿਚਾਰ ਪੇਸ ਕਰਦੇ ਬੁਲਾਰੇ
ਅਤੇ ਸਾਮਿਲ ਲੋਕ। ਤਸਵੀਰਾਂ- ਰਾਜੂ ਗਿੱਦੜਬਾਹਾ
'ਅੱਜ ਦੁਨੀਆਂ ਦੀ ਕੁੱਲ ਦੌਲਤ ਦਾ 85 ਪ੍ਰਤੀਸਤ ਹਿੱਸਾ 10 ਫੀਸਦੀ ਲੋਕਾਂ ਕੋਲ ਹੈ
ਜਦਕਿ 85 ਪ੍ਰਤੀਸਤ ਲੋਕਾਂ ਕੋਲ ਕੁੱਲ ਦੌਲਤ ਦਾ 10 ਪ੍ਰਤੀਸਤ ਹਿੱਸਾ ਹੈ। ਭਾਰਤ
ਅੰਦਰ 83 ਕਰੋੜ ਲੋਕ ਸਿਰਫ 20 ਰੁਪਏ ਪ੍ਰਤੀ ਦਿਨ ਤੇ ਗੁਜਾਰਾ ਕਰਦੇ ਹਨ ਜਦਕਿ ਦੂਜੇ
ਪਾਸੇ ਕਈ ਹੋਟਲਾਂ ਦਾ ਇੱਕ ਰਾਤ ਦਾ ਕਿਰਾਇਆ 10 ਹਜਾਰ ਰੁਪਏ ਹੈ। ਭਾਰਤ ਦੇ ਅਮੀਰ
ਲੋਕਾਂ ਦੇ ਵਿਦੇਸੀ ਬੈਕਾਂ ਵਿੱਚ ਅਰਬਾਂ ਡਾਲਰ ਜਮ੍ਹਾ ਹਨ। ਜੇਕਰ ਉਹ ਪੈਸਾ ਭਾਰਤ ਦੇ
ਪੰਜਾਹ ਕਰੋੜ ਲੋਕਾਂ ਨੂੰ ਵੰਡ ਦਿੱਤਾ ਜਾਵੇ ਤਾਂ ਹਰ ਵਿਆਕਤੀ ਨੂੰ ਲਗਭਗ ਡੇਢ ਲੱਖ
ਰੁਪੲ ਦੇ ਲਗਭਗ ਪ੍ਰਤੀ ਵਿਆਕਤੀ ਨੂੰ ਮਿਲ ਸਕਦੇ ਹਨ' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ
ਸਹੀਦ ਭਗਤ ਸਿੰਘ ਯਾਦਗਾਰੀ ਕਮੇਟੀ ਗਿੱਦੜਬਾਹਾ ਵੱਲੋ ਕਰਵਾਏ ਗਏ ਇੱਕ ਸੈਮੀਨਾਰ '
ਵਿਸਵ ਸਾਮਰਾਜ ਦਾ ਆਰਥਿਕ ਸੰਕਟ ਅਤੇ ਜੰਗ ਦੇ ਖਤਰੇ' ਵਿੱਚ ਪੰਜਾਬ ਦੇ ਉੱਘੇ
ਅਰਥਸਾਸਤਰੀ ਡਾਕਟਰ ਅਨੂਪ ਸਿੰਘ ਨੇ ਕੀਤਾ। ਉਹਨਾਂ ਜੋਰ ਦੇ ਕੇ ਕਿਹਾ ਕਿ ਸੰਸਾਰ
ਵਿੱਚ ਆਰਥਿਕ ਸੰਕਟ,ਪੂੰਜੀਵਾਦੀ ਪ੍ਰਬੰਧ ਦਾ ਸੰਕਟ ਹੈ ਜੋ ਮੁਨਾਫੇ ਦੇ ਆਧਾਰ ਤੇ
ਉਸਰਿਆ ਹੋਇਆ ਹੈ। ਉਹਨਾਂ ਕਿਹਾ ਕਿ ਅੱਜ ਖੇਤੀ ਦਾ ਮਸੀਨੀਕਰਨ, ਰਸਾਇਣੀਕਰਨ ਅਤੇ
ਵਪਾਰੀਕਰਨ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਖਰੀਦ ਸਕਤੀ ਸੁੰਗੜ ਚੁੱਕੀ ਹੈ। ਲੋਕ
ਬੇਰੁਜਗਾਰ ਹੋ ਚੁੱਕੇ ਹਨ, ਦੁਖਾਂਤ ਵਾਪਰ ਰਹੇ ਹਨ, ਮਾਲਟਾ ਵਰਗੇ ਕਿਸਤੀ ਕਾਂਡ ਹੋ
ਰਹੇ ਹਨ। ਪੂੰਜੀਪਤੀਆਂ ਨੂੰ ਆਪਣਾ ਮਾਲ ਵੇਚਣ ਲਈ ਮਸੂਹਰੀਆਂ ਦਾ ਸਹਾਰਾ ਲੈਣਾ ਪੈ
ਰਿਹਾ ਹੈ। ਪੈਦਾਵਾਰ ਸਮਾਜਿਕ ਲੋਕਾਂ ਕਰਕੇ ਨਹੀ ਬਲਕਿ ਮੁਨਾਫੇ ਨੂੰ ਧਿਆਨ ਵਿੱਚ ਰੱਖ
ਕੇ ਕੀਤੀ ਜਾਂਦੀ ਹੈ। ਜਿਸ ਕਰਕੇ ਅੱਜ ਸੰਸਾਰ ਵਿੱਚ ਵਾਧੂ ਪੈਦਾਵਾਰ ਦਾ ਸੰਕਟ ਹੈ
ਅਤੇ ਦੂਜੇ ਪਾਸੇ ਲੋਕ ਭੁੱਖਮਰੀ ਦਾ ਸਿਕਾਰ ਹੋ ਰਹੇ ਹਨ। ਸੈਮੀਨਾਰ ਦੇ ਦੂਜੇ
ਪ੍ਰਮੁੱਖ ਬੁਲਾਰੇ ਇੰਨਕਲਾਬੀ ਨੌਜਵਾਨ ਸਭਾ ਦੇ ਪ੍ਰਧਾਨ ਕੰਵਲਜੀਤ ਸਿੰਘ ਨੇ ਆਪਣੇ
ਵਿਚਾਰਾਂ ਰਾਹ ਇਸ ਗੱਲ ਤੇ ਜੋਰ ਦਿੱਤਾ ਕਿ ਭਾਰਤ-ਪਾਕਿ ਵੱਲੋ ਜੋ ਜੰਗੀ ਤਿਆਰਿਆਂ
ਕੀਤੀਆਂ ਜਾ ਰਹੀਆਂ ਹਨ ਉਸ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ। ਅਮਰੀਕੀ ਸਾਮਰਾਜ
ਵੱਲੋ ਆਪਣੇ ਆਏ ਆਰਥਿਕ ਮੰਦੇ ਨੂੰ ਹਮੇਸਾ ਹੀ ਅੱਤਵਾਦ ਦਾ ਨਾਂ ਦੇ ਕੇ ਜੰਗ ਦਾ
ਸਹਾਰਾ ਲਿਅ ਗਿਆ ਹੈ। ਇਸ ਸੈਮੀਨਾਰ ਵਿੱਚ ਉਘੇ ਕਹਾਣੀਕਾਰ ਬਿਕਰਮਜੀਤ ਨੂਰ,
ਪ੍ਰੋਫੈਸਰ ਜੱਸਲ, ਜਗਸੀਰ ਜੀਦਾ, ਨਵਦੀਪ ਸਿੰਘ, ਹਰਮੀਤ ਸਿੰਘ, ਨਵਜੀਤ ਸਿੰਘ,
ਐਡਵੇਕੇਟ ਸੁਭਾਸ ਅਤੇ ਅਜੇਪਾਲ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਪੀ ਆਰ ਟੀ ਸੀ ਦੀਆਂ ਬੱਸਾਂ ਦੀ ਆਵਾਜਾਈ ਠੱਪ ਕੀਤੀ
ਗਿੱਦੜਬਾਹਾ 15 ਜਨਵਰੀ (ਗੁਰਮੀਤ ਮਾਨ )

ਫੋਟੋ ਕੈਪਸਨ- ਪਿੰਡ ਬੱਲੂਆਣਾ ਦੇ ਬੱਸ ਅੱਡੇ ਤੇ ਪੀ ਆਰ ਟੀ ਸੀ ਦੀਆਂ ਬੱਸਾਂ ਰੋਕਦੇ
ਪਿੰਡ ਵਾਸੀ ਅਤੇ ਰੁਕੀਆਂ ਹੋਈਆਂ ਬੱਸਾਂ।
ਇੱਥੋ ਨੇੜਲੇ ਪਿੰਡ ਬੱਲੂਆਣਾ ਵਿਖੇ ਪੀ ਆਰ ਟੀ ਸੀ ਦੀਆਂ ਬੱਸਾਂ ਨਾ ਰੁਕਣ ਕਾਰਨ
ਪਿੰਡ ਵਾਸੀਆਂ ਨੇ ਇੱਕ ਘੰਟੇ ਤੋ ਵੱਧ ਸਮਾ ਸੜਕੀ ਆਵਾਜਾਈ ਠੱਪ ਰੱਖੀ ਜਿਸ ਕਰਕੇ ਬੱਸ
ਚ ਸਵਾਰ ਮੁਸਾਫਿਰਾਂ ਨੇ ਕਾਫੀ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ
ਅਨੁਸਾਰ ਪਿਛਲੇ ਕਾਫੀ ਸਮੇ ਤੋ ਬੱਲੂਆਣਾ ਦੇ ਬੱਸ ਅੱਡੇ ਤੇ ਪੀ ਆਰ ਟੀ ਸੀ ਦੀਆਂ
ਬੱਸਾਂ ਸਵੇਰੇ 9 ਵਜੇ ਤੋ ਬਾਅਦ ਘੱਟ ਦੀ ਰੁਕਦੀਆਂ ਹਨ ਅਤੇ ਪਿੰਡ ਬੱਲੂਆਣਾ ਤੋ
ਇਲਾਵਾ ਚੁੱਘੇ ਕਲਾਂ, ਵਿਰਕ ਕਲਾਂ ਆਦਿ ਪਿੰਡਾਂ ਦੇ ਲੋਕ ਵੀ ਪਿੰਡ ਬੱਲੂਆਣਾ ਦੇ ਬੱਸ
ਅੱਡੇ ਤੋ ਬਠਿੰਡਾ ਆਦਿ ਨੂੰ ਜਾਂਦੇ ਹਨ ਅਤੇ ਉਕਤ ਮੁਸਾਫਿਰਾਂ ਨੂੰ 9 ਵਜੇ 11 ਵਜੇ
ਤੱਕ ਕੋਈ ਵੀ ਬੱਸ ਨਹੀ ਰੁਕਦੀ ਜਿਸ ਕਰਕੇ ਲੋਕ ਪਿਛਲੇ ਲੰਬੇ ਸਮੇ ਤੋ ਪ੍ਰੇਸਾਨ ਹਨ
ਪਰ ਅੱਜ 2 ਘੰਟੇ ਦੇ ਲਗਭਗ ਸਮਾ ਬੱਸਾਂ ਨਾ ਰੁਕਣ ਕਾਰਨ ਉਹਨਾ ਨੇ ਪੀ ਆਰ ਟੀ ਸੀ
ਦੀਆਂ ਬੱਸਾਂ ਦੀ ਆਵਾਜਾਈ ਠੱਪ ਕਰ ਦਿੱਤੀ ਅਤੇ ਜੀ ਐਮ ਬਠਿੰਡਾ ਵਿਰੁੱਧ ਨਾਅਰੇਬਾਜੀ
ਵੀ ਕੀਤੀ । ਚੌਕੀ ਬੱਲੂਆਣਾ ਦੇ ਇੰਜਾਰਚ ਨੇ ਜੈ ਐਮ ਬਠਿੰਡਾ ਨਾਲ ਗੱਲ ਕੀਤੀ ਅਤੇ
ਉਹਨਾ ਨੇ ਬੱਸਾਂ ਰੁਕਣ ਦਾ ਭਰੋਸਾ ਦਿੱਤਾ ਤਦ ਬੱਸਾਂ ਰੁਕਣ ਦੇ ਭਰਸੇ ਤੋ ਬਾਅਦ ਇਹ
ਆਵਾਜਾਈ ਬਹਾਲ ਹੋਈ। ਇਸ ਸਮੇ ਖਾਸ ਗੱਲ ਇਹ ਸੀ ਕਿ ਪਿੰਡ ਵਾਸੀਆਂ ਨੇ ਸਿਰਫ ਪੀ ਆਰ
ਟੀ ਸੀ ਦੀਆਂ ਬੱਸਾਂ ਦੀ ਆਵਾਜਾਈ ਹੀ ਠੱਪ ਕੀਤੀ ਜਦਕਿ ਬਾਕੀ ਰਾਹਗੀਰਾਂ ਨੂੰ ਨਹੀ
ਰੋਕਿਆ। ਇਸ ਸਮੇ ਪਿੰਡ ਬੱਲੂਆਣਾ ਦੇ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ
ਕਿ ਜੇਕਰ ਆਉਣ ਵਾਲੇ ਸਮੇ ਵਿੱਚ ਪੀ ਆਰ ਟੀ ਸੀ ਦੀਆਂ ਬੱਸਾਂ ਨਹੀ ਰੁਕਦੀਆਂ ਤਾਂ
ਸੰਘਰਸ ਤੇਜ ਕੀਤਾ ਜਾਵੇਗਾ।
ਮਾਨਸਾ ਵਿਖੇ ਪੰਚਾਂ ਤੇ ਸਰਪੰਚਾਂ ਨੂੰ ਟਰੇਨਿੰਗ ਕੈਂਪ ਆਯੋਜਿਤ
ਮਾਨਸਾ 15ਜਨਵਰੀ ਕੁਲਵਿੰਦਰ ਗੁਰੂ
ਅੱਜ ਬੀਡੀਪੀੳ ਦਫ਼ਤਰ ਵਿਖੇ ਪੰਚਾਂ,ਸਰਪੰਚਾਂ ਦੀ ਟਰੇਨਿੰਗ ਦਾ ਚੌਥਾ ਕੈਂਪ ਲਗਾਇਆ
ਗਿਆ। ਇਸ ਕੈਂਪ ਵਿੱਚ ਪੰਚਾਂ,ਸਰਪੰਚਾਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਵਿਕਾਸ ਦੀਆਂ
ਵੱਖ ਵੱਖ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਪੱਤਰਕਾਰਾਂ
ਨੂੰ ਜਾਣਕਾਰੀ ਐਸਆਈ ਆਰ ਡੀ ਨਾਭਾ ਵੱਲੋਂ ਨਿਯੁਕਤ ਕੀਤੇ ਗਏ ਟਰੇਨਿੰਗ ਕੋਆਰਡੀਨੇਟਰ
ਨੱਥੂ ਸਿੰਘ ਦੀ ਅਗਵਾਈ ਵਿੱਚ ਦਰਬਾਰਾ ਸਿੰਘ ਅਤੇ ਰਿਟਾਇਡ ਪ੍ਰਿੰਸੀਪਲ ਵੱਲੋਂ ਦਿੱਤੀ
ਗਈ। ਇਸਮੌਕੇ ਤੇ ਸਮੂਹ ਪੰਚਾਂ ਅਤੇ ਸਰਪੰਚਾਂ ਨੂੰ ਨਰੇਗਾ ਸਕੀਮ ਅਧੀਨ ਜਾਣਕਾਰੀ
ਦਿੱਤੀ ਗਈ। ਇਸਮੌਕੇ ਤੇ ਜਸਵੰਤ ਸਿੰਘ ਪੰਚਾਇਤ ਅਫ਼ਸਰ ਵੀ ਹਾਜ਼ਰ ਸਨ। ਇਸ ਤੋਂ
ਬਿਨ੍ਹਾਂ ਪੰਚਾਂ ਅਤੇ ਸਰਪੰਚਾਂ ਵੱਲੋਂ ਦੱਸਿਆਂ ਗਿਆ ਕਿ ਅਜਿਹੀਆਂ ਟਰੇਨਿੰਗ ਹੋਣੀਆਂ
ਚਾਹੀਦੀਆਂ ਹਨ ਤਾਂ ਜੋ ਸਾਨੂੰ ਸਾਡੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਜਾਣਕਾਰੀ ਮਿਲ
ਸਕੇ। ਅੰਤ ਵਿੱਚ ਪੰਚਾਂ ਤੇ ਸਰਪੰਚਾਂ ਨੇ ਟਰੇਨਿੰਗ ਤੇ ਸਰਕਾਰ ਦਾ ਧੰਨਵਾਦ ਕੀਤਾ।
ਸਾਰੇ ਮਸਲੇ ਹੱਲ ਕੀਤੇ ਜਾਣਗੇ: ਦਿਲਰਾਜ ਭੂੰਦੜ
ਮਾਨਸਾ 15ਜਨਵਰੀ ਕੁਲਵਿੰਦਰ ਗੁਰੂ
ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਦਿਲਰਾਜ ਸਿੰਘ ਭੂੰਦੜ ਨੇ ਜ਼ਿਲ੍ਹੇ ਦੇ ਸਮੂਹ
ਈਟੀਟੀ ਅਧਿਆਪਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਸਾਰੇ ਮਸਲੇ ਹੱਲ ਕੀਤੇ
ਜਾਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ
ਲਈ ਵਿਭਾਗ ਵੱਲੋਂ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨਤਾਂ ਕਿ ਇਨ੍ਹਾਂ
ਸੰਸਥਾਵਾਂ ਵਿੱਚ ਪੜ੍ਹ ਰਹੇ ਬੱਚਿਆਂ ਦਾ ਭਵਿੱਖ ਸੁਨਹਿਰੀ ਹੋ ਸਕੇ। ਭੂੰਦੜ ਅੱਜ
ਇੱਥੇ ਜ਼ਿਲ੍ਹਾਂ ਪ੍ਰੀਸ਼ਦ ਵਿਖੇ ਜ਼ਿਲ੍ਹੇ ਦੇ ਸਮੂਹ ਹੈਡ ਟੀਚਰਾਂ ਦੀ ਮੀਟਿੰਗ ਨੂੰ
ਸੰਬੋਧਨ ਕਰ ਰਹੇ ਸਨ। ਈਟੀਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾਂ ਪ੍ਰਧਾਨ ਹਰਦੀਪ ਸਿੰਘ
ਸਿੱਧੂ ਨੇ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ । ਇਨ੍ਹਾਂ
ਮੰਗਾਂ ਨੂੰ ਜ਼ਿਲ੍ਹਾਂ ਪ੍ਰੀਸ਼ਦ ਦੇ ਚੇਅਰਮੈਨ ਨੇ ਗੰਭੀਰਤਾ ਨਾਲ ਸੁਣਦਿਆਂ ਵਿਸ਼ਵਾਸ਼
ਦਿਵਾਇਆ ਕਿ ਅਧਿਆਪਕਾਂ ਦੇ ਸਾਰੇ ਮਾਮਲੇ ਹੱਲ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਕੋਈ
ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗਾ । ਮੀਟਿੰਗ ਦੌਰਾਨ ਜਿਲ੍ਹਾਂ ਪ੍ਰੀਸ਼ਦ ਦੇ ਸੁਪਰਡੈਂਟ
ਪਵਨ ਕੁਮਾਰ , ਵਿਨੈ ਕੁਮਾਰ ਹਾਜ਼ਰ ਸਨ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜਗਤਾਰ
ਸਿੰਘ, ਰਾਮਨਾਥ ਖੀਰਾ, ਸੁਖਦਰਸ਼ਨ ਸਿੰਘ ਰਾਜੂ, ਰਣਧੀਰ ਸਿੰਘ,ਅਮਰਜੀਤ ਸਿੰਘ, ਅਸ਼ੋਕ
ਕੁਮਾਰ, ਪ੍ਰੀਤਮ ਸਿੰਘ, ਪ੍ਰਮਜੀਤ ਸਿੰਘ,ਰਵਿੰਦਰ ਸਿੰਘ, ਰਾਜੇਸ਼ ਬੁਢਲਾਡਾ, ਕੁਲਵੰਤ
ਜੋਗਾ ਨੇ ਵੀ ਸੰਬੋਧਨ ਕੀਤਾ। ਮੀਟਿੰਗ ਦੌਰਾਨ ਸਟੇਜ਼ ਦੀ ਕਾਰਵਾਈ ਜਸਵੀਰ ਸਿੰਘ ਖੁਡਾਲ
ਨੇ ਚਲਾਈ।
ਭਵਾਨੀਗੜ੍ਹ ਵਿਖੇ ਹੋਏ ਲਾਠੀਚਾਰਜ ਦੀ ਨਿੰਦਾ
ਮਾਨਸਾ 15ਜਨਵਰੀ ਕੁਲਵਿੰਦਰ ਗੁਰੂ
ਅੱਜ ਮਾਨਸਾ ਵਿਖੇ ਪੇਂਡੂ ਡਿਸਪੈਂਸਰੀਆਂ ਚ ਕੰਮ ਕਰਦੇ ਫਾਰਮਸਿਸਟਾਂ ਨੇ ਰੂਰਨ ਹੈਲਥ
ਫਾਰਮਸਿਸਟ ਐਸੋ: ਦੇ ਇੱਕ ਮੀਟਿੰਗ ਕੀਤੀ। ਜਿਸ ਵਿੱਚ ਭਵਾਨੀਗੜ੍ਹ ਵਿਖੇ ਕੀਤੇ ਗਏ
ਲਾਠੀਚਾਰਜ ਦੀ ਨਿੰਦਾ ਕੀਤੀ ਗਈ ਅਤੇ ਦਰਜ ਕੀਤੇ ਝੂਠੇ ਪਰਚਿਆਂ ਦਾ ਵਿਰੋਧ ਕੀਤਾ
ਗਿਆ। ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਯੂਨੀਅਨ ਦੀਆਂ ਮੰਗਾਂ ਨਹੀ
ਮੰਨਦੀ ਤੱਦ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ। ਆਗੂਆ ਨੇ ਕਿਹਾ ਕਿ ਜਿਸਦਾ
ਨਤੀਜ਼ਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਚ ਭੁਗਤਣਾ ਪਵੇਗਾ। ਇਸ ਮੌਕੇ ਤੇ ਹੋਰਨਾਂ
ਤੋਂ ਇਲਾਵਾ ਹਰਪਾਲ ਸ਼ਰਮਾ,ਨਵੀਨ ਕੁਮਾਰ, ਅਵਤਾਰ ਸਿੰਘ ਤੇ ਹੋਰ ਆਗੂ ਹਾਜ਼ਰ ਸਨ।
ਪੀ.ਆਰ.ਟੀ.ਸੀ ਸੰਗਰੂਰ ਡਿਪੂ ਵਿਚ ਕੰਟਰੈਕਟ ਵਰਕਰ ਯੂਨੀਅਨ ਅਜ਼ਾਦ ਵਲੋਂ ਇਕ ਦਿਨ ਦੀ
ਮੁਕੰਮਲ ਹੜਤਾਲ ਕੀਤੀ
ਸੰਗਰੂਰ 15 ਜਨਵਰੀ (ਹਰਜਿੰਦਰ)
ਅੱਜ ਪੀ.ਆਰ.ਟੀ.ਸੀ ਸੰਗਰੂਰ ਡਿਪੂ ਵਿਚ ਕੰਟਰੈਕਟ ਵਰਕਰ ਯੂਨੀਅਨ ਅਜ਼ਾਦ ਵਲੋਂ ਇਕ ਦਿਨ
ਦੀ ਮੁਕੰਮਲ ਹੜਤਾਲ ਕੀਤੀ ਗਈ। ਡਿਪੂ ਪ੍ਰਧਾਨ ਦਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ 2
ਜੂਨ ਨੂੰ ਮੰਗ ਪਤਰ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਧੱਕੇ ਨਾਲ ਕੱਢੇ ਹੋਏ
ਵਰਕਰਾਂ ਨੂੰ ਬਹਾਲ ਕੀਤਾ ਜਾਵੇ ਅਤੇ ਬਦਲੀਆਂ ਵਾਪਸ ਕੀਤੀਆਂ ਜਾਣ, ਕੱਚੇ ਕੰਮ ਪੱਕੇ
ਕੀਤੇ ਜਾਣ। ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ
ਗਈਆਂ ਤਾਂ ਅਗਲਾ ਸੰਘਰਸ਼ ਹੋਰ ਤਿਖਾ ਕੀਤਾ ਜਾਵੇਗਾ। ਇਸ ਹੜਤਾਲ ਵਿਚ ਕੰਟਰੈਕਟ ਵਰਕਰ
ਯੂਨੀਅਨ ਆਜਾਦ ਦੇ ਆਗੂ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੁਮਾਰ ਚੰਗਾਲੀ, ਹਰਸੇਵਕ
ਸਿੰਘ ਵਿਤ ਸਕਤਰ, ਭੁਪਿੰਦਰ ਸਿੰਘ ਸੂਬਾਈ ਮੀਤ ਪ੍ਰਧਾਨ, ਸਟੇਜ ਸੈਕਟਰੀ ਅਮਨਦੀਪ
ਸਿੰਘ, ਪ੍ਰੈਸ ਸਕਤਰ ਸਿੰਗਾਰਾ ਸਿੰਘ, ਚੇਅਰਮੈਨ ਰਾਜਿੰਦਰ ਸਿੰਘ ਥਲੇਸਾ ਪਰੋਪੋਕੰਡਾ
ਸੈਕਟਰੀ ਹਰਵਿੰਦਰ ਸਿੰਘ ਵਿਰਕ ਆਦਿ ਸ਼ਾਮਲ ਸਨ।
ਬਿਜਲੀ ਪ੍ਰੋਜੈਕਟਸ ਅਤੇ ਪਲਾਂਟ ਲਗਾਉਣ ਦੇ ਸਾਰੇ ਵਾਅਦੇ ਖੋਖਲੇ- ਪੂਨਮ ਕਾਂਗੜਾ
ਸੰਗਰੂਰ 15 ਜਨਵਰੀ (ਹਰਜਿੰਦਰ)
ਇਕ ਪਾਸੇ ਤਾਂ ਸੂਬੇ ਦੀ ਬਾਦਲ ਸਰਕਾਰ ਪੰਜਾਬ ਦੀ ਧਰਤੀ ਤੇ ਵੱਡੇ ਵੱਡੇ ਬਿਜਲੀ
ਪ੍ਰੌਜੈਕਟ ਅਤੇ ਪਲਾਂਟ ਲਗਾਉਣ ਦੇ ਦਾਅਵੇ ਕਰ ਰਹੀ ਹੈ। ਪਰ ਦੂਜੇ ਪਾਸੇ ਜੇਕਰ ਬਿਜਲੀ
ਦੀ ਕਾਰਗੁਜਾਰੀ ਦੇਖੀ ਜਾਵੇ ਤਾਂ ਇਹ ਸਭ ਵਾਅਦੇ ਫੌਕੇ ਹੀ ਸਾਬਤ ਹੁੰਦੇ ਹਨ। ਇਹ
ਵਿਚਾਰ ਜਿਲਾ ਯੂਥ ਕਾਂਗਰਸ ਕਮੇਟੀ ਸੰਗਰੂਰ ਦੀ ਪ੍ਰਧਾਨ ਸ੍ਰੀਮਤੀ ਪੂਨਮ ਕਾਂਗੜਾ ਨੇ
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰਗਟ ਕੀਤੇ। ਸ੍ਰੀ ਕਾਂਗੜਾ ਨੇ ਕਿਹਾ ਕਿ ਬਾਦਲ
ਸਰਕਾਰ ਬੇਰੋਜਗਾਰੀ ਦੂਰ ਕਰਨ ਲਈ ਲੋਕਾਂ ਨੂੰ ਹੋਰ ਕੰਮ ਕਾਰ ਤਾਂ ਕੀ ਦੇਣੇ ਸਨ ਸਗੋਂ
ਲਗਾਤਾਰ ਬਿਜਲੀ ਦੀ ਕਟੌਤੀ ਕਰਕੇ ਬੋਰੋਜਗਾਰੀ ਵਿਚ ਹੋਰ ਵੀ ਵਾਧਾ ਕੀਤਾ ਹੈ। ਜਿਸ ਦਾ
ਖਮਿਆਜਾ ਅਕਾਲੀ ਭਾਜਪਾ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿਚੋਂ ਭੁਗਤਣਾ ਪਵੇਗਾ।
ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਤੋਂ ਤੰਗ ਆਏ ਮਾਮੂਮ
ਲੋਕ ਇਹਨਾਂ ਵਿਚੋਂ ਮੁਕੰਮਲ ਤੌਰ ਤੇ ਅਕਾਲੀ ਭਾਜਪਾ ਦਾ ਬਿਲਕੁਲ ਸਫਾਇਆ ਕਰ ਦੇਣਗੇ।
ਇਸ ਮੌਕੇ ਜਿਲਾ ਮੀਤ ਪ੍ਰਧਾਨ ਗੁਰਤੇਜ ਸਿੰਘ, ਜਿਲਾ ਜਨਰਲ ਸਕਤਰ ਜਗਤਾਰ ਸਿੰਘ
ਬੈਨੜਾ, ਹਰਪਾਲ ਸਿੰਘ, ਸ਼ੁਭ ਪ੍ਰੀਤ ਛਾਜਲਾ, ਬਲਜਿੰਦਰ ਕੌਰ, ਜਸਪਾਲ ਜੋਸ਼ੀ ਆਦਿ ਹਾਜਰ
ਸਨ।
ਪੰਜਾਬ ਦੀਆਂ ਖੇਡਾਂ ਦੀ ਉਨਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ
ਸੰਗਰੂਰ 15 ਜਨਵਰੀ (ਹਰਜਿੰਦਰ)
ਅੱਜ ਸੰਗਰੂਰ ਜਿਲੇ ਦੇ ਸਮੂਹ ਖੇਡ ਵਿਭਾਗ ਦੇ ਕੋਚਾਂ ਵਲੋਂ ਨਵੇਂ ਸਾਲ ਦੀ ਖੁਸ਼ੀ ਵਿਚ
ਖੇਡ ਵਿਭਾਗ ਦੀ ਤਰੱਕੀ ਨੂੰ ਲੈ ਕੇ ਅਤੇ ਵਿਭਾਗ ਦੀ ਚੜਾਦੀ ਕਲਾ ਅਤੇ ਪੰਜਾਬ ਦੀਆਂ
ਖੇਡਾਂ ਦੀ ਉਨਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਅੱਜ ਭੋਗ ਪਾਏ
ਪਾਏ ਗਏ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਸਮਾਜ ਸੇਵਾ ਅਤੇ ਵੈਟਰਨ
ਖਿਡਾਰੀਆਂ ਤੋਂ ਇਲਾਵਾ ਪੱਤਰਕਾਰ ਭਾਈ ਚਾਰਾ ਵੀ ਸ਼ਾਮਲ ਸੀ। ਜਿਨਾਂ ਵਿਚ ਬਲਜੀਤ
ਸਿਾਂਘ ਸਿਬੀਆ ਸਾਬਕਾ ਜਿਲਾ ਸਪੋਰਟਸ ਅਫਸਰ, ਦਲਜੀਤ ਸਿੰਘ ਰਟਾਇਰ ਫਿਜੀਕਲ ਕਾਲਜ
ਮਸਤੂਆਣਾ ਸਾਹਿਬ, ਨਰਿੰਦਰ ਸਿੰਗ ਰਟਾਇਰ ਡੀ.ਐਮ ਪੰਜਾਬ, ਜੋਗਿੰਦਰ ਗਿਲ ਰਟਾਇਰ
ਸਪੋਰਟਸ ਅਫਸਰ, ਓ.ਪੀ ਅਰੋੜਾ ਸਕਤਰ ਸੀਨੀਅਰ ਸਿਟੀਜਨ ਰਜਿੰਦਰ ਸਿੰਘ ਸਾਬਕਾ ਜਿਲਾ
ਸਪੋਰਟਸ ਅਫਸਰ, ਡਾਕਟਰ ਨੰਦ ਸਿੰਘ ਜਗਮੋਹਨ ਸਿੰਘ ਚਹਿਲ, ਦਲਜੀਤ ਜਖਮੀ ਪ੍ਰਧਾਨ
ਪੰਜਾਬ ਖਤਰੀ ਸਭਾ, ਪਤਰਕਾਰ ਭਾਈਚਾਰਾ ਵਲੋਂ ਸ.ਸ. ਫੁਲ, ਸਤਪਾਲ ਸਤਿਆਮ, ਗੁਰਦੀਪ
ਸਿੰਘ ਲਾਲੀ, ਅਮਨਦੀਪ ਸਿੰਘ ਬਿੱਟਾ, ਪਨੀਤ ਗਰਗ, ਰਾਜਵਿੰਦਰ ਸ਼ਰਮਾ, ਗੁਰਮੀਤ ਸਿੰਘ
ਜੋਹਲ, ਅਜੈਬ ਸਿੰਘ ਮੋਰਾਂਵਾਲੀ, ਮੈਡਮ ਰੂਪਕ ਸ਼ਰਮਾ ਸੰਗਰੂਰ ਆਦਿ ਹਜਾਰ ਸਨ। ਇਸ
ਮੌਕੇ ਸਿਬੀਆ ਨੇ ਕਿਹਾ ਕਿ ਖੇਡ ਵਿਭਾਗ ਨੇ ਜੋ ਅੱਜ ਕੰਮ ਕੀਤਾ ਹੈ ਇਹ ਸ਼ਲਾਘਾ ਯੋਗ
ਹੈ। ਉਹਨਾਂ ਕਿਹਾ ਕਿ ਸਮੂਹ ਕੋਚ ਸਾਹਿਬਾਨ ਨੇ ਪੰਜਾਬ ਭਰ ਵਿਚ ਖੇਡਾਂ ਦੀ ਉਨਤੀ ਲਈ
ਅਤੇ ਖੇਡ ਵਿਭਾਗ ਦੀ ਚੜਦੀ ਕਲਾ ਵਿਚ ਜੋ ਅਖੰਡ ਪਾਠ ਕਰਵਾਏ ਹਨ ਉਹਨਾਂ ਦੀ ਉਹ ਵਾਰ
ਵਾਰ ਸ਼ਲਾਘਾ ਕਰਦੇ ਹਨ।
ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ 27 ਜਨਵਰੀ ਨੂੰ ਲਹਿਰਾ ਅਨਾਜ ਮੰਡ ਵਿਖੇ
ਚੈਕ ਵੰਡਣਗੇ
ਮੂਣਕ 15 ਜਨਵਰੀ (ਹਰਜਿੰਦਰ)
ਹਲਕਾ ਮੂਣਕ ਲਹਿਰਾ ਦੇ ਸੀਨੀਅਰ ਅਕਾਲੀ ਆਗੂਆਂ ਜਥੇਦਾਰ ਗਰਜਾ ਸਿੰਘ ਖੰਡੇਬਾਦ ਅਤੇ
ਕਰਿਸ਼ਨਦੇਵ ਸਿੰਘ ਭੁਟਾਲ ਨੇ ਦੱਸਿਆ ਕਿ ਹੁਣ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ
ਬਾਦਲ 27 ਜਨਵਰੀ ਨੂੰ ਲਹਿਰਾ ਅਨਾਜ ਮੰਡ ਵਿਖੇ ਚੈਕ ਵੰਡਣਗੇ ਤੇ ਹਲਕੇ ਦੇ ਰੁਕੇ ਪਏ
ਵਿਕਾਸ ਕਾਰਜਾਂ ਨੂੰ ਅਗੇ ਤੋਰਨਗੇ। ਉਹਨਾਂ ਦੱਸਿਆ ਕਿ ਵਰਕਰਾਂ ਦੀਆਂ ਵੱਖੋ ਵੱਖ
ਕਮੇਟੀਆਂ ਬਣਾਕੇ ਡਿਊਟੀਆਂ ਵਾ ਦਿੱਤੀਆਂ ਹਨ। ਵਰਣਯੋਗ ਹੈ ਕਿ ਪ੍ਰੋ. ਪ੍ਰੇਮ ਸਿੰਘ
ਚੰਦੂਮਾਜਰਾ ਦੇ ਅਨੁਸਾਰ ਲਹਿਰਾ ਮਿਉਂਸਪਲ ਲਈ ਦੋ ਕਰੋੜ ਮੂਣਕ ਲਈ ਇਕ ਕਰੋੜ ਤੇ
ਖਨੋਰੀ ਲਈ 1 ਕਰੋੜ ਰੂਪੈ ਤੋਂ ਵੱਖ ਪਿੰਡਾਂ ਲਈ ਪੰਚਾਇਤਾਂ ਨੂੰ ਚਾਰ ਕਰੋੜ ਦੇ ਚੈਕ
ਤਕਸੀਮ ਕੀਤੇ ਜਾਣਗੇ। ਇਸ ਸੰਬੰਧੀ ਲਹਿਰਾ ਦੀ ਅਨਾਜ ਮੰਡੀ ਵਿਖੇ ਭਾਰੀ ਵਿਕਾਸ ਰੈਲੀ
ਕੀਤੀ ਜਾ ਰਹੀ ਹੈ। ਜਿਸ ਵਿਤ ਹਲਕਾ ਸੁਨਾਮ ਦੀ ਮਿਉਂਸਪਲ ਲਈ ਅਤੇ ਪੰਚਾਇਤਾਂ ਨੂੰ ਵੀ
ਚੈਕ ਤਕਸੀਮ ਕੀਤਾ ਜਾਣਗੇ। ਹਲਕੇ ਦੇ ਲੋਕਾਂ ਲਈ ਇਹ ਬਹੁਤ ਵੱਡੀ ਖੁਸ਼ੀ ਹੋਵੇਗੀ।
ਭਾਵੇਂ ਵਿਕਾਸ ਤਾਂ ਸ਼ਹਿਰ ਤੇ ਪਿੰਡਾ ਲਈ ਸਭ ਨੂੰ ਸਾਂਝਾ ਹੈ ਪਰ ਕਾਂਗਰਸ ਖੇਮੇਂ ਵਿਚ
ਘਬਰਾਹਟ ਪਾਈ ਜਾ ਰਹੀ ਹੈ।
ਆਟਾ ਦਾਲਾਂ ਕਣਕ ਆਦਿ ਦੇ ਟਰੱਕਾਂ ਸਮੇਤ ਤਕਰੀਬਨ ਪੰਜ ਲੱਖ ਦੇ ਕਰੀਬ ਨਕਦ ਰਾਸ਼ੀ
ਸ੍ਰੀ ਅਮ੍ਰਿਤਸਰ ਸਾਹਿਬ ਲਈ ਭੇਜੀ
ਮੂਣਕ 15 ਜਨਵਰੀ (ਹਰਜਿੰਦਰ)
ਸ੍ਰੀਮਤੀ ਸੁਰਿੰਦਰ ਕੌਰ ਜੀ ਬਾਦਲ ਵਲੋਂ ਚਲਾਈ ਮੁਹਿੰਮ ਤਹਿਤ ਅੱਜ ਸੀਨੀਅਰ ਅਕਾਲੀ
ਆਗੂਆਂ ਗਰਜਾ ਸਿੰਘ ਖੰਡੇਬਾਦ ਇੰਚਾਰਜ ਰਸਤ ਕਮੇਟੀ ਸਮੇਤ ਵੱਖੋਂ ਵੱਖ ਪਿੰਡਾਂ ਤੋਂ
ਅਕਾਲੀ ਵਰਕਰਾਂ ਸਮੇਤ ਜਥਾ ਰਵਾਨਾ ਹੋ ਗਿਆ। ਆਟਾ ਦਾਲਾਂ ਕਣਕ ਆਦਿ ਦੇ ਟਰੱਕਾਂ ਸਮੇਤ
ਤਕਰੀਬਨ ਪੰਜ ਲੱਖ ਦੇ ਕਰੀਬ ਨਕਦ ਰਾਸ਼ੀ ਸ੍ਰੀ ਅਮ੍ਰਿਤਸਰ ਸਾਹਿਬ ਲਈ ਭੇਜੀ ਗਈ ਹੈ।
ਪਤਾ ਲੱਗਾ ਹੈ ਕਿ ਹਲਕਾ ਇੰਚਾਰਜ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜੀ ਜਥੇ ਦੇ ਨਾਲ
ਹੀ ਰਲਕੇ ਅਮ੍ਰਿਤਸਰ ਸਾਹਿਬ ਪਹੁੰਚ ਗਏ ਹਨਸ਼ ਤਕਰੀਬਨ ਹਜਾਰ ਤੋਂ ਉਪਰ ਵਰਕਰ ਹਲਕੇ
ਵਿਚੋਂ ਇਸ ਸੇਵਾ ਵਿਚ ਅੱਜ ਉਥੇ ਭਾਗ ਲੈਣਗੇ। ਤੇ ਕਲ ਨੂੰ ਵਾਪਸ ਮੁੜ ਆਉਣਗੇ। ਇਹ
ਵਰਣਯੋਗ ਹੈ ਕਿ ਜਿਥੇ ਕਾਂਗਰਸੀ ਵਰਕਰ ਇਸ ਨੂੰ ਚੋਣ ਸਟੇਟ ਦਾ ਹੀ ਨਾ ਦੇ ਰਹੇ ਹਨ
ਉਥੇ ਇਹ ਨਿਰੋਲ ਧਾਰਮਿਕ ਪ੍ਰੋਗਰਾਮ ਨਾਲ ਅਕਾਲ ਦਲ ਇਸ ਨੂੰ ਜੋੜ ਰਿਹਾ ਹੈ। ਜਥੇਦਾਰ
ਗਰਜਾ ਸਿੰਘ ਦੇ ਦਸਣ ਅਨੁਸਾਰ ਕਿਸੇ ਤੋਂ ਵੀ ਜਰੂਰ ਦਿਓ ਕਹਿ ਕੇ ਇਹ ਰਸਤ ਨਹੀਂ ਲਈ
ਗਈ ਬਲਕਿ ਗੁਰੂ ਘਰਾਂ ਦੇ ਸਪੀਕਰਾਂ ਵਿਚ ਇਕ ਬਾਰ ਬੋਲਦੇ ਸਰਧਾਲੂ ਆਪਣੇ ਆਪ ਵਰਕਰਾਂ
ਵਲੋਂ ਜਮਾ ਕਰਵਾ ਗਏ।
ਇਹ ਸਰਕਾਰ ਵੀ ਕਾਂਗਰਸ ਸਰਕਾਰ ਵਾਂਗ ਆਪਣੇ ਵਾਅਦਿਆਂ
ਤੋਂ ਭੱਜ ਰਹੀ- ਬੇਰੋਜਗਾਰੀ ਲਾਈਨਮੈਨ ਯੂਨੀਅਨ
ਸੰਗਰੂਰ 15 ਜਨਵਰੀ (ਹਰਜਿੰਦਰ)
ਅੱਜ ਬੇਰੋਜਗਾਰੀ ਲਾਈਨਮੈਨ ਯੂਨੀਅਨ ਦੀ ਜਿਲਾ ਪੱਧਰੀ ਮੀਟਿੰਗ ਬਨਾਸਰ ਬਾਗ ਸੰਗਰੂਰ
ਵਿਚ ਹੋਈ। ਝੂਠੀਆਂ ਦਲੀਲਾਂ ਦੇ ਵਿਚਾਰ ਕੀਤਾ ਗਿਆ। ਮੀਟਿੰਗ ਦੀ ਅਗਵਾਈ ਪਿਰਮਲ ਸਿੰਘ
ਸੰਗਰੂਰ ਸੂਬਾ ਖਜਾਨਚੀ ਨੇ ਕਰਦਿਆਂ ਕਿਹਾ ਕਿ ਇਹ ਸਰਕਾਰ ਵੀ ਕਾਂਗਰਸ ਸਰਕਾਰ ਵਾਂਗ
ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਅਕਾਲੀ ਭਾਜਪਾ ਸਰਕਾਰ ਨੇ ਚੋਣਾਂ ਦੌਰਾਨ
ਬੇਰੋਜਗਾਰ ਲਾਈਨਮੈਨ ਯੂਨੀਅਨ ਵਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਪਹਿਲੇ
ਮਹੀਨਿਆਂ ਦ ਅੰਦਰ ਸਾਨੂੰ ਪੰਜਾਬ ਰਾਜ ਬਿਜਲੀ ਬੋਰਡ ਵਿਚ ਪਹਿਲ ਦੇ ਅਧਾਰ ਤੇ ਭਰਤੀ
ਕੀਤਾ ਜਾਵੇਗਾ। ਪ੍ਰੰਤੂ ਲਗਭਗ 2 ਸਾਲਾਂ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਭਰਤੀ ਦੀ
ਕੋਈੇ ਪ੍ਰਕ੍ਰਿਆ ਸੁਰੂ ਨਹੀਂ ਹੋਈ। ਜਦਕਿ ਇਸ ਮੰਗ ਨੂੰ ਲੈ ਕੇ ਸੂਬਾ ਕਮੇਟੀ ਕਈ ਵਾਰ
ਸੰਗਤ ਦਰਸ਼ਨ ਦੌਰਾਨ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਚੁਕੀ ਹੈ। ਪਰੰਤੂ ਹਰ
ਬਾਰ ਬਾਦਲ ਨੇ ਝੂਠਾ ਲਾਰਾ ਹੀ ਲਾਇਆ ਹੈ। ਇਹਨਾਂ ਲਾਰਿਆਂ ਤੋਂ ਅੱਕ ਚੁਕੇ ਬੇਰੋਜਗਾਰ
ਲਾਈਨਮੈਨਾਂ ਨੇ ਫੈਸਲਾ ਲਿਆ ਹੈ ਕਿ ਪੂਰੇ ਪੰਜਾਬ ਵਿਚ ਸਰਕਾਰ ਦੀ ਕਿਸੇ ਵੀ ਰੋਲੀ
ਨੂੰ ਕੈਪਟਨ ਸਰਕਾਰਦੀ ਰੈਲੀ ਤਰਾਂ ਸਫਲ ਨਹੀਂ ਹੋਣ ਦਿਤਾ ਜਾਵੇਗਾ। ਇਸ ਮੌਕੇ ਭੋਲਾ
ਸਿੰਘ, ਸੁਖਦਰਸ਼ਨ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਸੋਮਾ ਭੜੋ, ਸੁਰਜੀਤ ਸਿੰਘ
ਆਦਿ ਹਾਜਰ ਸਨ।
ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫਤਰ ਅੱਗੇ ਧਰਨੇ
ਸੰਗਰੂਰ 15 ਜਨਵਰੀ (ਹਰਜਿੰਦਰ)
ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫਤਰ ਅੱਗੇ ਧਰਨੇ
ਦਿਤਾ ਗਿਆ। ਸੰਗਰੂਰ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ
ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਤੇਲ ਦੀਆਂ
ਕੀਮਤਾਂ ਵੱਧਣ ਦਾ ਕਾਰਣ ਕੇਂਦਰ ਅਤੇ ਸੂਬਾ ਪ੍ਰਧਾਨ ਸਰਕਾਰਾਂ ਵਲੋਂ ਤੇਲ ਤੇ ਲਾਏ
ਭਾਰੀ ਟੈਕਸਾਂ ਸਰਕਾਰ ਆਪਣੇ ਟੈਕਸਾਂ ਨੂੰ ਘਟਾਉਣ ਦੀ ਬਜਾਏ ਸਾਰਾ ਬੋਝ ਲੋਕਾਂ ਤੇ ਪਾ
ਰਹੀਆਂ ਹਨ। ਕਿਸਾਨ ਆਗੂ ਨੇ ਕਿਹਾ ਜੋ ਤੇਲ ਸਾਡੇ ਆਪਣੇ ਮੁਲਕ ਵਿਚੋਂ ਹੀ ਨਿਕਲਦਾ ਹੈ
ਉਸ ਤੇਲ ਨੂੰ ਵੀ ਬਾਹਰੋਂ ਮੰਗਵਾਏ ਮਹਿੰਗੇ ਭਾਅ ਵਾਲੇ ਤੇਲ ਦੇ ਬਰਾਬਰ ਰੇਟਾਂ ਤੇ
ਵੇਚਿਆ ਜਾਂਦਾ ਹੈ। ਪੰਜਾਬ ਕਿਸਾਨ ਸਭਾ ਦੇ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਤੇਲ
ਦੀਆਂ ਕੀਮਤਾਂ ਵਧਾਉਣ ਵੇਲੇ ਇਕ ਮੰਤਰੀ ਮੰਡੀ ਵਿਚ ਤੇਜੀ ਦਾ ਬਹਾਨਾ ਬਣਾਇਆ ਜਾਂਦਾ
ਹੈ। ਹੁਣ ਕੌਮਾਂਤਰੀ ਮੰਡੀ ਵਿਚ ਡਿਗੇ ਹੋਏ ਰੇਟਾਂ ਮੁਤਾਬਿਕ ਏਥੇ ਰੇਟ ਘਟਾਏ ਨਹੀਂ
ਜਾ ਰਹੇ। ਕਿਸਾਨ ਆਗੂਆਂ ਨੇ ਕਿਹਾ ਕਿ ਪੈਟਰੋਲੀਅਮ ਵਸਤਾਂ ਵਿਚ ਮੌਜੂਦਾ ਰੇਟਾਂ ਵਿਚ
70 ਪ੍ਰਤੀਸ਼ਤ ਕਮੀ ਕੀਤੀ ਜਾਣੀ ਚਾਹੀਦੀ ਹ ਹੈ। ਪੰਜਾਬ ਕਿਸਾਨ ਸਭਾ ਦੇ ਆਗੂ ਹਰਦੇਵ
ਸਿੰਘ ਨੇ ਕਿਹਾ ਕਿ ਖੇਤੀ ਲਈ ਵਰਤੇ ਜਾਂਦੇ ਡੀਜਲ ਤੇ 50 ਪ੍ਰਤੀਸ਼ਤ ਸਬ ਸਿਡੀ ਦਿਤੀ
ਜਾਣੀ ਚਾਹੀਦੀ ਹੈ। ਕਿਸਾਨ ਆਗੂ ਨੇ ਕਿਹਾ ਕਿ ਰਸਾਇਣਕ ਖਾਦਾਂ ਤਿਆਰ ਕਰਨ ਲਈ ਕੱਚੇ
ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਤੇਲ ਦੀਆਂ ਕੀਮਤਾਂ ਘਟ ਹੋਣ ਕਾਰਣ ਖਾਂਜਾ ਦੀਆਂ
ਕੀਮਤਾਂ ਵੀ ਘਟਾਈਆਂ ਜਾਣ ਕਿਸਾਨ ਆਗੂਆਂ ਨੇ ਕਿਹਾ ਕਿ ਡੀਜਲ ਦੀਆਂ ਕੀਮਤਾਂ ਘੱਟਣ
ਕਾਰਣ ਕੁਲ ਮਹਿੰਗਾਈ ਘਟੇਗੀ। ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦੀਆਂ ਕਿਹਾ ਕਿ ਤੇਲ
ਦੀਆਂ ਕੀਮਤਾਂ ਨੂੰ ਲੈ ਕੇ ਜਬਰਦਸਤ ਸੰਘਰਸ਼ ਕੀਤਾ ਜਾ ਰਿਹਾ ਹੈ। ਸਮੂਹ ਟਰਕ
ਅਪਰੇਟਰਾਂ ਮਿੰਨੀ ਬੱਸ ਮਾਲਕਾਂ ਟੈਕਸੀ ਯੂਨੀਅਨ ਟੈਂਪੂ ਟਰਾਲੀ ਯੂਨੀਅਨ ਸਮੇਤ ਸਮੂਹ
ਲੋਕਾਂ ਨੂੰ ਅਪੀਲ ਕੀਤੀ ਕਿ ਤੇਲ ਕੀਮਤਾਂ ਘਟਾਉਣ ਲਈ ਸੰਘਰਸ਼ ਵਿਚ ਸ਼ਾਮਲ ਹੋਣ ਹੋਰਨਾਂ
ਤੋਂ ਇਲਾਵਾ ਬਲਵੰਤ ਸਿੰਘ, ਪਰਮਜੀਤ ਸਿੰਘ, ਜਸਵੰਤ ਸਿੰਘ, ਭਰਪੂਰ ਸਿੰਘ, ਬੀਰਬਲ
ਸਿੰਘ ਆਦਿ ਨੇ ਵਿਚਾਰ ਪੇਸ਼ ਕੀਤੇ।
ਅਖਾਊਤੀ ਨਿਹੰਗ ਬਲਬੀਰ ਸਿੰਘ ਵਲੋਂ ਨਿਜੀ ਹਮਲੇ ਦੀ ਝੂਠੀ ਸਾਜਿਸ਼ ਰਚ ਕੇ ਪਰਚਾ ਦਰਜ
ਕਰਵਾਇਆ ਦੀ ਕੜੀ ਨਿਖੇਧੀ
ਸੰਗਰੂਰ 15 ਜਨਵਰੀ (ਹਰਜਿੰਦਰ)
ਅੱਜ ਗੁਰਦੁਆਰਾ ਅਕਾਲਗੜ ਸਾਹਿਬ ਸੰਗਰੂਰ ਵਿਖੇ ਹੋਈ ਅਹਿਮ ਮੀਟਿੰਗ ਵਿਚ ਅਖਾਊਤੀ
ਨਿਹੰਗ ਬਲਬੀਰ ਸਿੰਘ ਵਲੋਂ ਜੋ ਬੁਢਾ ਦਲ ਦੇ ਮੁਖ ਸੇਵਾਦਾਰ ਤੇ ਨਿਜੀ ਹਮਲੇ ਦੀ ਝੂਠੀ
ਸਾਜਿਸ਼ ਰਚ ਕੇ ਪਰਚਾ ਦਰਜ ਕਰਵਾਇਆ ਦੀ ਕੜੀ ਨਿਖੇਧੀ ਕੀਤੀ ਹੈ। ਇਸ ਮੌਕੇ ਜਥੇਦਾਰ
ਬਾਬਾ ਬਚਨ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਦੱਸਿਆ ਕਿ
ਆਪ ਜਥੇਦਾਰ ਸੁਖਬੀਰ ਸਿੰਘ ਉਰਫ ਮਿੱਠਾ ਸਿੰਘ ਜੀ ਦੀ ਅਗਵਾਈ ਹੇਠ 2 ਜਨਵਰੀ ਨੂੰ
ਚਾਵਲਾ ਦੇ ਪੰਜ ਟਰੱਕ ਲੈ ਕੇ ਮਾਤਾ ਸਾਹਿਬ ਕੌਰ ਜੀ ਦੇ ਗੁਰਦੁਆਰਾ ਸਾਹਿਬ ਸੰਗਤ
ਸਮੇਤ ਲੰਗਰ ਦੀ ਸੇਵਾ ਵਾਸਤੇ ਲੈ ਕੇ ਗਏ ਸਨ ਅਤੇ ਜਥੇਦਾਰ ਮਿੱਠਾ ਸਿੰਘ ਦੀ ਸਿਹਤ
ਖਰਾਬ ਹੋਣ ਕਰਕੇ ਉਥੇ ਲੋਕਲ ਹਸਪਤਾਲ ਚ ਦਾਖਲ ਸਨ ਅਤੇ ਮੈਂ ਨਿਜੀ ਕੰਮ ਹੋਣ ਕਰਕੇ
ਸੰਗਰੂਰ 13 ਜਨਵਰੀ ਨੂੰ ਵਾਪਸ ਪਰਤਿਆ ਅਤੇ ਇਥੇ ਅਖਬਾਰਾਂ ਰਾਹੀਂ ਖਬਰ ਮਿਲਣ ਤੇ ਹਕਾ
ਬਕਾ ਰਹਿ ਗਿਆ । ਇਹ ਸੰਪਰਦਾਇ ਦੇ ਅਸਲ ਸੇਵਾਦਾਰ ਉਤੇ ਜੁਰਮ ਅਤੇ ਜਬਰ ਹੈ, ਸਰਕਾਰ
ਨੂੰ ਅਪੀਲ ਹੈ ਕਿ ਇਹ ਝੂਠਾ ਪਰਚਾ ਬੇ ਦੋਸ਼ਿਆਂ ਖਿਲਾਫ ਵਾਪਸ ਲਿਅਆ ਜਾਵੇ। ਇਸ ਮੌਕੇ
ਜਥੇਦਾਰ ਮਿੱਠਾ ਸਿੰਘ ਦੇ ਘਰਵਾਲੀ ਬੀਬੀ ਗੁਰਮੀਤ ਕੌਰ ਨੇ ਦੱਸਿਆ ਕਿ ਇਸ ਤੋਂ
ਪਹਿਲਾਂ ਵੀ ਮਿਤੀ 23-06-08 ਨੂੰ ਕਣਕ ਦੇ ਲਦੇ ਹੋਏ ਦਸ ਟਰੱਕ ਦੀ ਸੇਵਾ ਲਈ ਹਜੂਰ
ਸਾਹਿਬ ਜਥੇਦਾਰ ਜੀ ਸ਼ਰਧਾਲੂ ਸੰਗਤਾਂ ਦੇ ਕਾਇਫਲੇ ਨਾਲ ਗਏ ਹੋਏ ਸਨ ਅਤੇ ਉਹਨਾਂ ਦੀ
ਗੈਰ ਹਾਜਰੀ ਚ ਉਹਨਾਂ ਉਪਰ ਝੂਠਾ 302 ਦਾ ਪਰਚਾ ਐਫ.ਆਰ.ਆਈ ਥਾਣਾ ਸਾਬੋ ਦੀ ਤਲਵੰਡੀ
ਵਿਖੇ ਦਰਜ ਕਰਾਇਆ ਗਿਆ ਸੀ ਜੋ ਕਿ ਡੀ.ਐਸ.ਪੀ ਸਾਬੋ ਦੀ ਤਲਵੰਡੀ ਦੀ ਤਫਤੀਸ਼ ਅਧੀਨ
ਪਇਆ ਹੋਇਆ ਹੈ। ਬੀਬੀ ਨੇ ਕਿਹਾ ਕਿ ਇਸ ਤਰਾਂ ਦੇ ਝੂਠੇ ਪਰਚੇ ਪਾ ਕੇ ਮੇਰੇ ਪਰਿਵਾਰ
ਨੂੰ ਮਾਨਸਿਕ ਅਤੇ ਆਰਥਿਕ ਤੌਰ ਤੇ ਨਜਾਇਜ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਨਾਮਧਾਰੀ ਸਿੱਖ ਸ਼ਹੀਦਾਂ ਦੀ ਯਾਦ ਤਾਜਾ ਕਰਨ ਲਈ ਸੰਗਰੂਰ ਵਿੱਚ ਛੁੱਟੀ ਦਾ ਐਲਾਨ
ਸੰਗਰੂਰ 15 ਜਨਵਰੀ (ਹਰਜਿੰਦਰ)
ਸ੍ਰੀ ਵੀ.ਕੇ ਓਹਰੀ ਡਿਪਟੀ ਕਮਿਸ਼ਨਰ ਸੰਗਰੂਰ ਨੇ ਮਹਾਨ ਦੇਸ਼ ਭਗਤ ਸੁਤੰਤਰਤਾ ਸੰਗਰਾਮੀ
ਦੇਸ਼ ਧਰਮ ਅਤੇ ਕੌਮ ਲਈ ਬੇਮਿਸਾਲ ਸ਼ਹਾਦਤਾਂ ਦੇਣ ਵਾਲੇ 66 ਨਾਮਧਾਰੀ ਸਿਖ ਸ਼ਹੀਦਾਂ ਦੀ
ਯਾਦ ਨੂੰ ਸਮਰਪਿਤ ਮਹਾਨ ਰਾਜ ਪੱਧਰੀ ਸ਼ਹੀਦੀ ਸਮਾਗਮ ਮਨਾਉਣ ਲਈ 17 ਜਨਵਰੀ 09 ਨੂੰ
ਸਰਕਾਰੀ ਦਫਤਰਾਂ ਬੋਰਡਾਂ, ਕਾਰਪੋਰੇਸ਼ਨਾਂ, ਵਿਦਿਅਕ ਸੰਸਥਾਵਾਂ ਵਿਚ ਜਿਲਾ ਸੰਗਰੂਰ
ਲਈ ਸਥਾਨਕ ਛੁਟੀ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਉਹਨਾਂ ਨੇ ਸਭਨਾ ਨੂੰ ਅਪੀਲ ਕੀਤੀ
ਹੈ ਕਿ ਉਹ 17ਜਨਵਰੀ 09 ਨੂੰ ਮਲੇਰਕੋਟਲਾ ਦੇ ਨਾਮਧਾਰੀ ਸਮਾਰਕ ਵਿਚ ਹੋਣ ਵਾਲੇ ਰਾਜ
ਪੱਧਰੀ ਸਮਾਗਮ ਵਿਚ ਪੁਜਣ।
ਸਕੂਲੀ ਅਧਿਆਪਕਾਂ ਦੀਆਂ ਰਹਿਦੀਆਂ ਪੋਸਟਾਂ ਭਰਨ ਵਿਸੇਸ਼ ਮੀਟੰਗ ੧੮ ਨੂੰ
ਸੰਗਰੂਰ 15 ਜਨਵਰੀ (ਹਰਜਿੰਦਰ)
ਪੰਜਾਬ ਸਰਕਾਰ ਵਲੋਂ ਬੀਤੇ ਦਿਨੀ ਸਕੂਲ ਅਧਿਆਪਕਾਂ ਦੀਆਂ ਪੋਸਟਾਂ ਕੱਢੀਆਂ ਗਈਆਂ ਸਨ।
ਜਿੰਨਾਂ ਵਿਚ ਕੁਝ ਪੋਸਟਾਂ ਪੁਰ ਕਰ ਦਿੱਤੀਆਂ ਸਨ ਅਤੇ ਬਾਕੀ ਹਜਾਰਾਂ ਦੀ ਤਾਦਾਦ
ਅੰਦਰ ਰਹਿੰਦੀਆਂ ਪੋਸਟਾਂ ਪੁਰ ਕਰਨੇ ਬਾਕੀ ਪਈਆਂ ਹਨ। ਸਰਕਾਰ ਵਲੋਂ ਇਹ ਰਹਿੰਦੀਆਂ
ਪੋਸਟਾਂ ਨੂੰ ਪੁਰ ਕਰਨ ਲਈ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਸਲੈਕਟਿਡ ਟੀਚਰ ਯੂਨੀਅਨ
ਦੀ ਇਕ ਵਿਸ਼ੇਸ ਇਕਤਰਤਾ ਸੂਬਾ ਪ੍ਰਧਾਨ ਜਗਤਾਰ ਸਿੰਘ ਮੁਕਤਸਰ ਦੀ ਪ੍ਰਧਾਨਗੀ ਹੇਠ 18
ਜਨਵਰੀ ਲੁਧਿਆਣਾ ਦੇ ਚਤਰ ਸਿੰਘ ਪਾਰਕ ਵਿਖੇ 11 ਵਜੇ ਕੀਤੀ ਜਾ ਰਹੀ ਹੈ। ਸੂਬਾ
ਪ੍ਰਧਾਨ ਜਗਤਾਰ ਸਿੰਘ ਨੇ ਗਲਬਾਤ ਦੌਰਾਨ ਦੱਸਿਆ ਕਿ ਇਸ ਮੌਕੇ ਤੇ ਸਮੂਹ ਉਡੀਕ ਸੂਚੀ
ਵਿਚੇ ਬੈਠੇ ਉਮੀਦਵਾਰ ਲੁਧਿਆਣਾ ਵਿਖੇ ਪਹੁਚਣਗੇ ਅਤੇ ਇਹਨਾਂ ਪੋਸਟਾਂ ਨੂੰ ਸਰਕਾਰ
ਤੋਂ ਪੁਰ ਕਰਵਾਉਣ ਦੀ ਮੰਗ ਨੂੰ ਲੈ ਕੇ ਅਗਲੀ ਰੂਪ ਰੇਖਾ ਤਿਆਰ ਕਰਨਗੇ।
ਜਮੀਨ ਬਚਾਓ ਸੰਘਰਸ਼ ਕਮੇਟੀ ਵਲੋਂ ਇੰਮਪਰੂਵਮੈਂਟ ਟਰਸਟ ਸੰਗਰੂਰ ਦੀ ਧੱਕੇਸ਼ਾਹੀ ਵਿਰੁਧ
ਰੋਸ ਰੈਲੀ ਦਾ ਅਯੋਜਨ
ਸੰਗਰੂਰ 15 ਜਨਵਰੀ (ਹਰਜਿੰਦਰ)
ਜਮੀਨ ਬਚਾਓ ਸੰਘਰਸ਼ ਕਮੇਟੀ ਵਲੋਂ ਇੰਮਪਰੂਵਮੈਂਟ ਟਰਸਟ ਸੰਗਰੂਰ ਦੀ ਧੱਕੇਸ਼ਾਹੀ ਵਿਰੁਧ
ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਦੀ
ਰਹਿਨੁਮਾਈ ਹੇਠ ਅੱਜ ਸ਼ਹਿਰ ਦੇ ਬਾਜਾਰ ਵਿਚ ਇਕ ਰੋਸ਼ ਹੱਕੀ ਪ੍ਰਸ਼ਾਸਨ ਦੇ ਖਿਲਾਫ ਕੱਢੀ
ਗਈ। ਸੰਘਰਸ਼ ਕਮੇਟੀ ਦੇ 79 ਪੀੜਤ ਪਰਿਵਾਰ ਨੇ ਅੱਜ ਕਿਸਾਨ ਯੂਨੀਅਨ ਉਗਰਾਹਾਂ ਗਰੁਪ
ਵਲੋਂ ਰੱਖੀ ਗਈ ਡੀ.ਸੀ ਦਫਤਰ ਵਿਖੇ ਤੇਲ ਘਟਾਓ ਰੈਲੀ ਵਿਚ ਵਿਸ਼ੇਸ਼ ਤੌਰ ਤੇ ਸਿਰਕਤ
ਕੀਤੀ। ਇਸ ਰੈਲੀ ਨੂੰ ਸੰਘਰਸ਼ ਕਮੇਟੀ ਦੇ ਜਨਰਲ ਸਕਤਰ ਰੋਸ਼ਨ ਲਾਲ ਨੇ ਵੀ ਸੰਬੋਧਨ
ਕੀਤਾ। ਉਹਨਾਂ ਇਸ ਮੌਕੇ ਕਿਹਾ ਕਿ ਇੰਮਪਰੂਮੈਂਟ ਟਰਸਟ ਅਤੇ ਪ੍ਰਸ਼ਾਸਨ ਦਾ ਧੱਕਾ ਅਸੀਂ
ਚਲਣ ਨਹੀਂ ਦਿਆਂਗੇ ਹੋ ਸਕਿਆਂਤਾਂ ਇਸ ਸੰਘਰਸ਼ ਨੂੰ ਹੋਰ ਵਡਾ ਕੀਤਾ ਜਾਵੇਗਾ। ਅਗਰ
ਅਕਾਲੀ ਸਰਕਾਰ ਹੁੰਦੇ ਹੋਏ ਵੀ ਸ਼ਹਿਰ ਦੇ ਵਸਨੀਕ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ
ਢੀਂਡਸਾ ਵਲੋਂ 79 ਪਰਿਵਰਾਂ ਨੂੰ ਦਿਤੇ ਭਰੋਸੇ ਦੇ ਬਾਅਦ ਵੀ ਪ੍ਰਸ਼ਾਸਨ ਅਤੇ
ਇੰਮਪਰੂਵਮੈਂਟ ਟਰਸਟ ਧੱਕਾ ਕਰ ਰਿਹਾ ਹੈ ਤਾਂ ਉਕਤ ਪੀੜਤ ਪਰਿਵਾਰ ਅਤੇ ਕਿਸਾਨ
ਜਥੇਬੰਦੀਆਂ ਆਉਣ ਵਾਲੇ ਸਮੇਂ ਵਿਚ ਕੋਈ ਵੱਡਾ ਸੰਘਰਸ਼ ਉਲੀਕਣ ਲਈ ਤਤਪਰ ਹਨ। ਇਸ ਮੌਕੇ
ਦਰਬਾਰਾ ਸਿੰਘ, ਤਪਿੰਦਰ ਸਿੰਘ ਆਦਿ ਹਾਜਰ ਸਨ।
ਕਾਟਨ ਫੈਕਟਰੀ ਤੇ ਅਚਨਚੇਤ ਛਾਪਾ ਮਾਰਿਆ
ਸੰਗਰੂਰ 15 ਜਨਵਰੀ (ਹਰਜਿੰਦਰ)
ਸ. ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ ਵਲੋਂ ਦਿਤੇ ਹੁਕਮਾਂ
ਅਨੁਸਾਰ ਸ੍ਰੀ ਰਮੇਸ਼ ਗੁਪਤਾ ਜਿਲਾ ਮੰਡੀ ਅਫਸਰ ਸੰਗਰੂਰ ਮੰਡੀ ਬੋਰਡ ਵਲੋਂ ਧੂਰੀ
ਮੰਡੀ ਵਿਚ ਇਕ ਕਾਟਨ ਫੈਕਟਰੀ ਤੇ ਅਚਨਚੇਤ ਛਾਪਾ ਮਾਰਿਆ ਗਿਆ। ਇਸ ਕਾਟਨ ਫੈਕਟਰੀ
ਵਲੋਂ ਮਹੀਨਾ 11 -08 ਤੋਂ ਹੁਣ ਤਕ ਲਗਭਗ 1.50 ਕਰੋੜ ਰੁਪੈ ਮੁਲ ਦਾ ਨਰਮਾ ਮੰਡੀਆਂ
ਵਿਚੋਂ ਖਰੀਦ ਕੀਤਾ ਗਿਆ। ਪਰ ਮਾਰਕਿਟ ਫੀਸ ਅਤੇ ਆਰ.ਡੀ.ਐਫ ਨਹੀਂ ਭਰੀ ਗਈ। ਇਸ
ਸਬੰਧੀ ਡੀ.ਐਮ.ਓ ਵਲੋਂ ਮੌਕੇ ਤੇ ਫਰਮ ਤੋਂ 6 ਲੱਖ ਦੇ ਚੈਕ ਅਤੇ ਐਮ ਰਿਟਰਨਾਂ ਲੈ ਕੇ
ਮਾਰਕਿਟ ਕਮੇਟੀ ਧੂਰੀ ਵਿਖੇ ਜਮਾਂ ਕਰਵਾਏ ਗਏ ਤੇ ਸਕਤਰ ਮਾਰਕਿਟ ਕਮੇਟੀ ਧੂਰੀ ਨੂੰ
ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਫਰਮ ਤੋਂ ਪਨੈਲਟੀ ਜੁਰਮਾਨਾ ਲੈਣ ਦੇ ਆਦੇਸ਼
ਦਿੱਤੇ ਗਏ। ਰਮੇਸ਼ ਗੁਪਤਾ ਜਿਲਾ ਮੰਡੀ ਅਫਸਰ ਸੰਗਰੂਰ ਵਲੋਂ ਸਾਉਣੀ ਸੀਜਨ ਵਿਚ
ਮਾਰਕਿਟ ਫੀਸ ਦੀ ਚੋਰੀ ਦੇ ਕਾਫੀ ਕੇਸ ਫੜੇ ਗਏ ਤੇ ਮੌਕੇ 11.50 ਲੱਖ ਰੂਪੈ ਮਾਰਕਿਟ
ਫੀਸ, ਆਰ.ਡੀ.ਐਫ ਅਤੇ ਜੁਰਮਾਨਾ ਵਸੂਲਿਆ ਗਿਆ।
ਲੋਕ ਸਭਾ ਚੋਣਾ ਵਿੱਚ ਅਕਾਲੀਆਂ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ
ਦੇਵਾਗੇ-ਮਿੰਟੂ
ਮਹਿਲ-ਕਲਾਂ, 15 ਜਨਵਰੀ (ਰਘਵੀਰ ਜਲਾਲਦੀਵਾਲ) -

ਪੰਜਾਬ ਵਿਚ ਕਾਂਗਰਸ ਪਾਰਟੀ ਦੀ ਲੋਕਪ੍ਰਿਯਤਾ ਤੋਂ ਘਬਰਾ ਕੇ ਸੱਤਾਧਾਰੀ ਸ਼੍ਰੋਮਣੀ
ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਾਂਗਰਸੀ ਵਰਕਰਾਂ ਨਾਲ ਧੱਕੇਸ਼ਾਹੀ ਕਰ
ਰਹੀ ਹੈ ਅਤੇ ਉਨ੍ਹਾਂ ਖਿਲਾਫ਼ ਝੂਠੇ ਮੁਕੱਦਮੇ ਦਰਜ ਕਰਕੇ ਉਲਝਾ ਰਹੀ ਹੈ। ਪਰ ਕਾਂਗਰਸ
ਪਾਰਟੀ ਦੇ ਨੇਤਾ ਆਪਣੇ ਵਰਕਰਾਂ ਦਾ ਮਨੋਬਲ ਨਹੀਂ ਡਿੱਗਣ ਦੇਣਗੇ ਅਤੇ ਅਕਾਲੀ ਪਾਰਟੀ
ਤੇ ਸਰਕਾਰ ਦੇ ਹਰ ਧੱਕੇ ਦਾ ਜਵਾਬ ਦੇਵਾਂਗੇ। ਉਕਤ ਪ੍ਰਗਟਾਵਾ ਯੂਥ ਕਾਂਗਰਸ ਦੇ ਜਰਨਲ
ਸਕੱਤਰ ਸ. ਸੁਖਚਰਨ ਸਿੰਘ ਮਿੰਟੂ ਨੇ ਪ੍ਰੈਸ ਨੂੰ ਸਬੋਧਨ ਕਰਦੇ ਹੋਏ ਕੀਤਾ। ਉਨ੍ਹਾਂ
ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਲਹਿਰ ਚੱਲ ਰਹੀ ਹੈ ਅਤੇ ਸਾਰੀਆਂ ਸੀਟਾਂ
'ਤੇ ਕਾਂਗਰਸ ਪਾਰਟੀ ਜੇਤੂ ਰਹੇਗੀ ਅਤੇ ਕੇਂਦਰ ਵਿਚ ਸ੍ਰੀਮਤੀ ਸੋਨੀਆ ਗਾਂਧੀ ਤੇ ਡਾ.
ਮਨਮੋਹਨ ਸਿੰਘ ਦੀ ਅਗਵਾਈ ਵਿਚ ਸਰਕਾਰ ਗਠਿਤ ਹੋਵੇਗੀ। ਕਾਂਗਰਸ ਪਾਰਟੀ ਆਉਣ ਵਾਲੀਆ
ਲੋਕ ਸਭਾ ਚੋਣਾ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੈ। ਅਕਾਲੀ-ਭਾਜਪਾ ਗਠਜੋੜ
ਪੰਜਾਬ ਵਿਚ ਹਰ ਤਰ੍ਹਾ ਫੇਲ੍ਹ ਹੋ ਚੁੱਕੀ ਹੈ, ਜਨਤਾ ਨੂੰ ਆਪਣੀਆਂ ਮੰਗਾਂ ਸਬੰਧੀ
ਧਰਨੇ ਦੇਣੇ ਪੈ ਰਹੇ ਹਨ ਅਤੇ ਇਨ੍ਹਾਂ ਨੂੰ ਆਪਣੇ ਅਧਿਕਾਰਾਂ ਦੀ ਵਜਾਏ ਡੰਡੇ ਹੀ ਮਿਲ
ਰਹੇ ਹਨ। ਬਿਜਲੀ-ਪਾਣੀ ਸਪਲਾਈ ਦੀ ਸਥਿਤੀ ਇਸ ਕਦਰ ਤਰਸਯੋਗ ਹੈ। ਬਿਜਲੀ ਦੀ ਇੰਨੀ
ਮਾੜੀ ਹਾਲਤ ਹੈ ਕਿ ਕਿਸਾਨਾਂ ਨੂ ਸਿਰਫ 3 ਜਾਂ 4 ਘੰਟੇ ਹੀ ਬਿਜਲੀ ਮਿਲੀ ਰਹੀ ਹੈ।
ਮਾਘੀ ਮੇਲੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਾਸ਼ਣ ਦੌਰਾਨ ਬਿਜਲੀ ਗੁੱਲ
ਹੋ ਗਈ ਅਤੇ ਉਨ੍ਹਾਂ ਨੂੰ ਭਾਸ਼ਣ ਦੇਣ ਲਈ ਉਨ੍ਹਾਂ ਨੂੰ ਬੈਟਰੀ ਨਾਲ ਚੱਲਣ ਵਾਲੇ
ਪੋਰਟੇਬਲ ਲਾਊਡ ਸਪੀਕਰ ਦਾ ਸਹਾਰਾ ਲੈਣਾ ਪਿਆ। ਸ੍ਰੀ ਮਿੰਟੂ ਨੇ ਅੱਗੇ ਕਿਹਾ ਕਿ
ਬਾਦਲ ਸਰਕਾਰ ਫੇਲ ਹੋਣ ਦੇ ਕਾਰਨ ਬਾਦਲ ਪਰਿਵਾਰ ਨੂੰ ਆਉਣ ਵਾਲੀਆ ਲੋਕ ਸਭਾ ਚੋਣਾ
ਵਿੱਚ ਚੋਣ ਲੜਨ ਲਈ ਵੀ ਡਰ ਲੱਗ ਰਿਹਾ ਹੈ, ਉਹਨਾਂ ਨੂੰ ਇਹ ਵੀ ਸਮਝ ਨਹੀਂ ਆ ਰਿਹਾ
ਕਿ ਉਹ ਕਿਹੜੀ ਸੀਟ ਤੋਂ ਚੋਣ ਲੜਨ ਕਿ ਜਿੱਤ ਪ੍ਰਾਪਤ ਕਰ ਸਕਣ। ਬਾਦਲ ਪਰਿਵਾਰ ਚੋਣਾ
ਵਿੱਚ ਜਿੱਤ ਪ੍ਰਾਪਤ ਕਰਨ ਲਈ ਕਈ ਤਰ੍ਹਾ ਦੇ ਹੀਲੇ ਵਸੀਲੇ ਕਰ ਰਿਹਾ ਹੈ। ਇਸ ਮੌਕੇ
ਇਲਾਕੇ ਦੇ ਹੋਰ ਕਾਂਗਰਸੀ ਆਗੂ ਮੌਜੂਦ ਸਨ।
ਲੜਕੀਆਂ ਦੀ ਲੋਹੜੀ ਮਨਾਈ
ਸਮਰਾਲਾ,15 ਜਨਵਰੀ-ਸੁਰਿੰਦਰ ਬੇਦੀ-
ਬਲਜੀਤ ਬਘੋਰੀਆ-ਨੇੜਲੇ ਪਿੰਡ ਬੌਦਲੀ ਵਿੱਖੇ ਬਲਾਕ ਪੱਧਰ ਦੀ ਲੜਕੀਆਂ ਦੀ ਲੋਹੜੀ
ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਮਨਾਈ ਗਈ ਇਸ ਸਾਦੇ ਪਰ ਪ੍ਰਭਾਚਸ਼ਾਲੀ ਸਮਾਗਮ
ਵਿੱਚ ਬੱਚਿਆਂ ਵੱਲੋਂ ਕੰਨਿਆਂ ਭਰੂਣ ਹੱਤਿਆ ਵਿਰੁੱਧ ਜਾਗਰੂਕ ਕਰਨ ਲਈ ਗੀਤ ਅਤੇ
ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਕੰਨਿਆਵਾਂ ਦੀ ਰਾਖੀ ਲਈ ਸਰਕਾਰ ਵਲੋਂ ਸ਼ੁਰੂ
ਕੀਤੀਆਂ ਵੱਖ ਵੱਖ ਯੋਜਨਾਵਾਂ ਸਬੰਧੀ ਜਾਣਕਾਰੀ ਇੱਥੇ ਪੁੱਜੇ ਬਲਾਕ ਵਿਕਾਸ
ਪ੍ਰੋਜੈਕਟਸ ਅਧਿਕਾਰੀ ਅਤੇ ਸਟਾਫ ਵਲੋਂ ਦਿੱਤੀ ਗਈ ਸੀ
ਅੱਜ ਪੂਰੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਹਨੇਰੀ ਚੱਲ ਰਹੀ
ਤਪਾ ਮੰਡੀ, 15 ਜਨਵਰੀ (ਨਰੇਸ਼ ਗਰਗ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਮੌੜ ਮੰਡੀ ਵਿਖੇ ਹੋ
ਰਹੀ ਰੈਲੀ ਵਿਚ ਸ਼ਾਮਲ ਹੋਣ ਲਈ ਸੈਂਕੜੇ ਦੀ ਗਿਣਤੀ ਦੇ ਕਰੀਬ ਨੌਜਵਾਨ ਜੱਥਾ ਇਥੋਂ
ਨਜ਼ਦੀਕੀ ਪਿੰਡ ਉਗੋਕੇ ਦੇ ਸਰਪੰਚ ਡੋਗਰ ਸਿੰਘ ਦੀ ਰਹਿਨੁਮਾਈ ਹੇਠ ਸਥਾਨਕ ਮੰਡੀ ਦੇ
ਬਾਹਰਲੇ ਬਸ ਸਟੈਂਡ ਤੋਂ ਰਵਾਨਾ ਹੋਇਆ। ਇਸ ਮੌਕੇ ਸਰਪੰਚ ਡੋਗਰ ਸਿੰਘ ਨੇ ਪੱਤਰਕਾਰਾਂ
ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੂਰੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ
ਹਨੇਰੀ ਚੱਲ ਰਹੀ ਹੈ ਅਤੇ ਪੂਰੀ ਨੌਜਵਾਨ ਪੀੜੀ ਸ੍ਰ ਸੁਖਬੀਰ ਸਿੰਘ ਬਾਦਲ ਦੇ ਨਾਲ
ਖੜ੍ਹੇ ਹਨ। ਉਹਨਾਂ ਕਿਹਾ ਕਿ ਅੱਜ ਉਹ ਸ੍ਰ ਸੁਖਬੀਰ ਸਿੰਘ ਬਾਦਲ ਦੀ ਜੋ ਰੈਲੀ ਮੌੜ
ਮੰਡੀ ਵਿਖੇ ਹੋ ਰਹੀ ਹੈ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਨ। ਸਰਪੰਚ ਨੇ ਕਿਹਾ ਕਿ ਆਉਣ
ਵਾਲੀਆਂ ਲੋਕ ਸਭਾ ਚੋਣਾਂ ਵਿਚ ਸੰਗਰੂਰ ਸੀਟ ਤੇ ਖੜ੍ਹਨ ਵਾਲੇ ਸ਼੍ਰੋਮਣੀ ਅਕਾਲੀ ਦਲ
ਦੇ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਉਹ ਡਟ ਕੇ ਮੱਦਦ ਕਰਨਗੇ ਅਤੇ ਉਹਨਾਂ ਨੂੰ
ਸੰਗਰੂਰ ਸੀਟ ਤੋਂ ਜਿੱਤਾ ਕੇ ਪਾਰਲੀਮੈਂਟ ਵਿਚ ਭੇਜਣਗੇ। ਤਾਂ ਜੋ ਪੰਜਾਬ ਦੇ ਵਿਕਾਸ
ਕਾਰਜ ਨਵੀਂਆ ਸਿਖਰਾਂ ਨੂੰ ਛੂਹ ਸਕਣ। ਇਸ ਮੌਕੇ ਉਹਨਾਂ ਨਾਲ ਰਣਵੀਰ ਸਿੰਘ ਰਵੀ
ਪ੍ਰਧਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਸੋਨੀ ਸੰਘੇੜਾ, ਗੱਗੀ ਭੱਦਲਵੱਡ, ਕਾਲਾ
ਕੋਟਦੁੱਨਾ, ਰੋਕੀ ਉਗੋਕੇ ਆਦਿ ਵਿਦਿਆਰਥੀ ਆਗੂ ਹਾਜ਼ਰ ਸਨ।
ਫੇਜ਼ 5 ਦੀ ਮਾਰਕੀਟ ਵੱਲੋਂ ਲੋਹੜੀ ਮੌਕੇ ਵਿਸ਼ੇਸ਼ ਪ੍ਰੋਗਰਾਮ
ਮੁਹਾਲੀ,13 ਜਨਵਰੀ-ਕੁਲਵੰਤ ਗਿੱਲ

ਸਾਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਫੇਜ਼ 5 ਵਿਖੇ ਨਵੇਂ ਸਾਲ ਅਤੇ ਲੋਹੜੀ ਦੀ
ਖੁਸ਼ੀ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਸਮੂਹ ਮਾਰਕੀਟ ਅਤੇ ਸ਼ਹਿਰ
ਨਿਵਾਸੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਯੂਥ ਕਲੱਬਜ਼ ਤਾਲਮੇਲ ਕਮੇਟੀ
ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੋਸਟਲ ਯੂਨੀਅਨ ਇੰਪਲਾਈਜ਼ ਦੇ ਪ੍ਰਧਾਨ ਬਲਜਿੰਦਰ ਸਿੰਘ
ਰਾਏਪੁਰ ਕਲਾਂ ਅਤੇ ਸਤਬੀਰ ਸਿੰਘ ਖਾਲਸਾ ਨੇ ਕੀਤੀ। ਇਸ ਮੌਕੇ ਸਮੂਹ ਮਾਰਕੀਟ ਦੇ
ਦੁਕਾਨਦਾਰਾਂ ਵੱਲੋਂ ਲੋਹੜੀ ਮਨਾਈ ਅਤੇ ਖੂਬ ਭੰਗੜਾ ਪਾਇਆ। ਇਸ ਮੌਕੇ ਹੋਰਨਾਂ ਤੋਂ
ਇਲਾਵਾ ਕੇਵਲ ਸਿੰਘ ਰਾਣਾ ਇੰਚਾਰਜ਼ ਸਬ ਦਫ਼ਤਰ ਅਜੀਤ, ਪਰਦੀਮ ਸਿੰਘ ਹੈਪੀ, ਸੁਰਿੰਦਰ
ਕੁਮਾਰ ਖਾਲਸਾ ਟੈਂਟ ਮੈਨੇਜਰ, ਬੈਂਡ ਬਾਕਸ, ਸੱਗੂ ਮੈਡੀਕਲ, ਮੈਨੇਜਰ ਰਮਨ ਹੈਡ
ਲਾਈਨ, ਮੈਡੀਕ ਐਮ ਜੀ ਟੀ ਵੀ ਐਸ, ਸੀਤਲ ਸਿੰਘ ਆਦਿ ਹਾਜਰ ਸਨ।
ਸੰਤ ਬਾਬਾ ਨਰਾਇਣ ਸਿੰਘ ਮੋਨੀ ਜੀ ਦੀ ਸਲਾਨਾ ਬਰਸੀ ਮਿਤੀ 19,20 ਅਤੇ 21 ਜਨਵਰੀ
ਨੂੰ ਗੁਰਦੁਆਰਾ ਟਿੱਬਾ ਸਾਹਿਬ ਤਪਾ-ਦਰਾਜ ਵਿਖੇ
ਤਪਾ ਮੰਡੀ, 15 ਜਨਵਰੀ (ਨਰੇਸ਼ ਗਰਗ, ਸਮੀਰ ਮਾਰਕੰਡਾ)
ਸ੍ਰੀ ਮਾਨ ਸੱਚ ਖੰਡ ਵਾਸੀ ਸੰਤ ਬਾਬਾ ਨਰਾਇਣ ਸਿੰਘ ਮੋਨੀ ਜੀ ਦੀ ਸਲਾਨਾ ਬਰਸੀ ਮਿਤੀ
19,20 ਅਤੇ 21 ਜਨਵਰੀ ਨੂੰ ਗੁਰਦੁਆਰਾ ਟਿੱਬਾ ਸਾਹਿਬ ਤਪਾ-ਦਰਾਜ ਵਿਖੇ ਮਨਾਈ ਜਾ
ਰਹੀ ਹੈ। ਇਸ ਸਬੰਧੀ ਜਾਣਕਹਰੀ ਦਿੰਦਿਆਂ ਗੁਰਦੁਆਰਾ ਟਿੱਬਾ ਸਾਹਿਬ ਦੇ ਮੈਨੇਜਰ ਸ੍ਰ
ਜੰਗ ਸਿੰਘ ਜੰਗੀਆਣਾ ਨੇ ਦੱਸਿਆ ਕਿ 21 ਜਨਵਰੀ ਨੂੰ ਭੋਗ ਵਾਲੇ ਦਿਨ ਸੰਤ ਬਾਬਾ
ਬਲਵੀਰ ਸਿੰਘ ਘੁੰਨਸ ਹਲਕਾ ਵਿਧਾਇਕ ਭਦੌੜ ਅਤੇ ਸ੍ਰ ਗੋਬਿੰਦ ਸਿੰਘ ਲੌਗੋਵਾਲ ਸਾਬਕਾ
ਅਕਾਲੀ ਮੰਤਰੀ, ਦੋਨਾਂ ਦੇ ਜਿਲ੍ਹਾ ਬਰਨਾਲਾ ਅਤੇ ਜਿਲ੍ਹਾ ਸੰਗਰੂਰ ਦੇ ਚੇਅਰਮੈਨ ਬਣਨ
ਤੇ ਗੁਰਦੁਆਰਾ ਟਿੱਬਾ ਸਾਹਿਬ ਦੇ ਟਰੱਸਟ, ਦਰਾਜ-ਦਰਾਕਾ ਦੀਆਂ ਪੰਚਾਇਤਾਂ ਅਤੇ ਇਲਾਕਾ
ਨਿਵਾਸੀਆਂ ਵੱਲੋਂ ਇਹਨਾਂ ਸਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ
ਕਿ ਇਸ ਸਮੇਂ ਸ੍ਰ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ
ਦੇ ਜਨਰਲ ਸਕੱਤਰ , ਸੰਤ ਮਹਾਂਪੁਰਸ਼, ਰਾਗੀ ਢਾਡੀ ਉਚੇਚੇ ਤੌਰ ਤੇ ਪਹੁੰਚਕੇ ਸੰਤਾਂ
ਨੂੰ ਸਰਧਾਂਜਲੀ ਦੇਣ ਆ ਰਹੇ ਹਨ।
ਸੰਕਟ ਚੌਥ ਦਾ ਵਰਤ ਖੋਲਣ ਲਈ
ਚੰਦਰਮਾਂ ਦਾ ਇੰਤਜਾਰ
ਤਪਾ ਮੰਡੀ, 15ਜਨਵਰੀ (ਨਰੇਸ਼ ਗਰਗ,ਸਮੀਰ ਮਾਰਕੰਡਾ)

ਬੀਤੀ ਰਾਤ ਔਰਤਾਂ ਨੇ ਆਪਣੇ ਸੰਕਟ ਚੌਥ ਦਾ ਵਰਤ ਖੋਲਣ ਲਈ ਚੰਦਰਮਾਂ ਦਾ ਇੰਤਜਾਰ
ਕੀਤਾ। ਬੀਤੇ ਦਿਨ ਇਹ ਵਰਤ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਰੱਖਿਆ। ਮਾਨਤਾ ਹੈ ਕਿ ਇਹ
ਵਰਤ ਸ੍ਰੀ ਗਨੇਸ਼ ਜੀ ਦਾ ਹੁੰਦਾ ਹੈ ਅਤੇ ਇਸ ਦਾ ਸਬੰਧ ਕਰਵਾ ਚੌਥ ਦੇ ਵਰਤ ਨਾਲ
ਹੁੰਦਾ ਹੈ। ਕਹਿੰਦੇ ਹਨ ਕਿ ਕਰਵਾ ਚੌਥ ਦੇ ਵਰਤ ਦਾ ਫਲ ਇਸ ਵਰਤ ਦੇ ਪੂਰੇ ਹੋਣ ਨਾਲ
ਮਿਲਦਾ ਹੈ ਅਤੇ ਕਈ ਔਰਤਾਂ ਇਸ ਦਿਨ ਆਪਣੇ ਪਤੀ ਤੋਂ ਬਚਨ ਵੀ ਮੰਗਦੀਆਂ ਹਨ। ਬੀਤੀ
ਰਾਤ ਭਾਵੇਂ ਚੰਦਰਮਾਂ ਦੇ ਨਿਕਲਣ ਵਿਚ ਕੁਝ ਦੇਰੀ ਹੋਈ ਪਰੰਤੂ ਔਰਤਾਂ ਦੀ ਸਰਧਾ ਅਤੇ
ਵਿਸਵਾਸ ਵਿਚ ਕਿਸੇ ਕਿਸਮ ਦੀ ਕਮੀ ਨਹੀਂ ਵੇਖਣ ਨੂੰ ਮਿਲੀ। ਰਾਤ ਨੂੰ ਚੰਦਰਮਾਂ
ਤਕਰੀਬਨ 10 ਵਜ੍ਹੇ ਨਿਕਲਿਆਂ। ਔਰਤਾਂ ਨੇ ਚੰਦਰਮਾਂ ਵੇਖਕੇ ਮੱਥਾ ਟੇਕਿਆ ਆਪਣਾ ਵਰਤ
ਖੋਲਣ ਤੋਂ ਬਾਅਦ ਭੋਜਨ ਕੀਤਾ।
ਰਾਹੁਲ ਗਂਧੀ ਸਿੱਖੀ ਤੋਂ ਐਨੇ ਹੀ ਪ੍ਰਭਾਵਤ ਹਨ ਤਾਂ ਉਹ ਆਪ ਵੀ ਸਿੱਖੀ ਸਰੂਪ ਧਾਰਨ
ਕਰਨ।
ਤਪਾ ਮੰਡੀ, 15 ਜਨਵਰੀ (ਨਰੇਸ਼ ਗਰਗ,ਸਮੀਰ ਮਾਰਕੰਡਾ)
ਪਿਛਲੇ ਦਿਨੀਂ ਸਪੋਕਸਮੈਨ ਅਖ਼ਬਾਰ ਵਿਚ ਇੱਕ ਖ਼ਬਰ ਲੇਖਕ ਦੁਪਾਲਪੁਰੀ ਵੱਲੋਂ ਲੱਗੀ।
ਜਿਸ ਵਿਚ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਸ੍ਰ ਬੇਅੰਤ ਸਿੰਓ ਦੇ ਪੋਤਰੇ ਨੇ ਰਾਹੁਲ
ਗਾਂਧੀ ਦੇ ਕਹਿਣ ਤੇ ਸਿੱਖੀ ਸਰੂਪ ਧਾਰਨ ਕੀਤਾ। ਇਸ ਬਾਰੇ ਖੁਲਾਸਾ ਕਰਦਿਆਂ ਭਾਈ
ਦਲੀਪ ਸਿੰਘ ਨੇ ਦੱਸਿਆ ਕਿ ਲੇਖਕ ਦੁਪਾਲਪੁਰੀ ਬੇਸ਼ੱਕ ਸਿੱਖੀ ਬਾਰੇ ਵੱਡੇ ਵੱਡੇ ਲੇਖ
ਲਿਖਦਾ ਹੈ, ਪਰੰਤੂ ਉਸਨੂੰ ਸਿੱਖੀ ਬਾਰੇ ਐਨਾ ਗਿਆਨ ਵੀ ਨਹੀਂ ਕਿ ਸਿੱਖ ਗੁਰੂ ਗ੍ਰੰਥ
ਸਾਹਿਬ ਤੋਂ ਸੇਧ ਲੈਕੇ ਸਿੱਖੀ ਧਾਰਨ ਕਰਦੇ ਹਨ, ਨਾ ਕਿ ਰਾਹੁਲ ਤੋਂ ਜੋ ਉਸਦੀ ਦਾਦੀ
ਤੋਂ। ਉਹਨਾਂ ਨੇ ਰਾਹੁਲ ਗਂਧੀ ਨੂੰ ਵੀ ਕਿਹਾ ਕਿ ਜੇਕਰ ਉਹ ਸਿੱਖੀ ਤੋਂ ਐਨੇ ਹੀ
ਪ੍ਰਭਾਵਤ ਹਨ ਤਾਂ ਉਹ ਆਪ ਵੀ ਸਿੱਖੀ ਸਰੂਪ ਧਾਰਨ ਕਰਨ।
ਬੱਚੇ ਨੂੰ ਪੜ੍ਹਾਉਣਾ ਭਾਵੇਂ ਲਾਜਮੀ ਹੈ, ਪਰੰਤੂ ਪੜ੍ਹਾਈ ਦੇ ਨਾਲ ਛੋਟੇ ਬੱਚਿਆਂ ਦੀ
ਜਿੰਦਗੀ ਨਾਲ ਖ਼ਿਲਵਾੜ ਕਰਨਾ ਚੰਗੀ ਗੱਲ ਨਹੀਂ
ਤਪਾ ਮੰਡੀ, 15 ਜਨਵਰੀ (ਨਰੇਸ਼ ਗਰਗ, ਸਮੀਰ ਮਾਰਕੰਡਾ)
ਅੱਜ ਪੜ੍ਹਾਈ ਦੇ ਯੁੱਗ ਵਿਚ ਹਰ ਇੱਕ ਬੱਚੇ ਨੂੰ ਪੜ੍ਹਾਉਣਾ ਭਾਵੇਂ ਲਾਜਮੀ ਹੈ,
ਪਰੰਤੂ ਪੜ੍ਹਾਈ ਦੇ ਨਾਲ ਛੋਟੇ ਬੱਚਿਆਂ ਦੀ ਜਿੰਦਗੀ ਨਾਲ ਖ਼ਿਲਵਾੜ ਕਰਨਾ ਚੰਗੀ ਗੱਲ
ਨਹੀਂ। ਇਹਨਾਂ ਗੱਲਾਂ ਦਾ ਪ੍ਰਗਟਾਵਾ ਇਥੋਂ ਨਜ਼ਦੀਕੀ ਪਿੰਡ ਢਿੱਲਵਾਂ ਦੇ ਕਿਸਾਨ ਆਗੂ
ਸ੍ਰ ਦਲੀਪ ਸਿੰਘ ਦੀਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ
ਕਿ ਅੱਜ ਪਿੰਡਾਂ ਵਿਚ ਧੜਾਧੜ ਖੁੱਲ ਰਹੇ ਮਾਡਲ ਸਕੂਲਾਂ ਨੇ ਇਹਨਾਂ ਬੱਚਿਆਂ ਦੇ
ਮਾਪਿਆਂ ਨੂੰ ਐਨਾ ਪ੍ਰਭਾਵਤ ਕੀਤਾ ਹੋਇਆ ਹੈ ਕਿ ਉਹ ਆਪਣੇ ਬੱਚਿਆਂ ਦੀ ਨਾ ਤਾਂ ਉਮਰ
ਦਾ ਖਿਆਲ ਰੱਖਦੇ ਹਨ ਅਤੇ ਨਾ ਹੀ ਉਹਨਾਂ ਦੀ ਸਿਹਤ ਵੱਲ ਕੋਈ ਧਿਆਨ ਦਿੰਦੇ ਹਨ। ਅੱਜ
ਸਰਦੀਆਂ ਦੇ ਦਿਨ ਹੋਣ ਕਾਰਨ ਇਹਨਾਂ ਮਾਡਲ ਸਕੂਲਾਂ ਦੀਆਂ ਚਲਦੀਆਂ ਮਿੰਨੀ ਬਸਾਂ
ਬੱਚਿਆਂ ਨੂੰ ਸਵੇਰੇ 8 ਵਜ੍ਹੇ ਹੀ ਲੈਣ ਆ ਜਾਂਦੀਆਂ ਹਨ। ਜਦੋਂ ਕਿ ਮਾਪੇ ਆਪਣੇ
ਬੱਚਿਆਂ ਨੂੰ 7 ਵਜ੍ਹੇ ਹੀ ਸੁੱਤੇ ਨੂੰ ਜਗ੍ਹਾ ਕੇ ਤਿਆਰ ਕਰਦੇ ਹਨ। ਬੇਸ਼ੱਕ ਬੱਚਾ
ਸਰਦੀ ਕਾਰਨ ਸੁਵ੍ਹਾ ਹੋਰ ਸੌਣ ਦੀ ਜਿੱਦ ਕਰਦਾ ਹੈ ਪਰ ਮਾਪੇ ਉਸਨੂੰ ਮੱਲੋ ਮੱਲੀ
ਤਿਆਰ ਕਰਦੇ ਹਨ ਅਤੇ ਬਸ ਵਿਚ ਚੜਾਉਂਦੇ ਹਨ। ਉਹਨਾਂ ਕਿਹਾ ਕਿ ਇਹਨਾਂ ਮਾਪਿਆਂ ਵਿਚ
ਬਹੁਤ ਸਾਰੇ ਅਜਿਹੇ ਮਾਪੇ ਵੀ ਹਨ ਜਿਹੜੇ ਸਾਲ ਵਿਚ ਇੱਕ ਦਿਨ ਵੀ ਸਕੂਲ ਵਿਚ ਜਾ ਕੇ
ਇਹ ਨਹੀਂ ਵੇਖਦੇ ਕਿ ਜੋ ਸਹੂਲਤਾਂ ਸਾਡੇ ਬੱਚਿਆਂ ਨੂੰ ਸਕੂਲਾਂ ਵੱਲੋਂ ਦਿੱਤੀਆਂ
ਜਾਂਦੀਆਂ ਹਨ ਕੀ ਉਹ ਸਹੀ ਵੀ ਹਨ ਕਿ ਨਹੀਂ। ਉਹਨਾਂ ਦੱਸਿਆਂ ਕਿ ਇਹ ਸਹੂਲਤਾਂ ਵਿਚ
ਗਰਮੀ ਮਹੀਨੇ ਵਿਚ ਕਮਰਿਆਂ ਦੇ ਅੰਦਰ ਬਿਜਲੀ ਦੇ ਪੱਖੇ, ਬੱਚਿਆਂ ਦੇ ਪੀਣ ਵਾਲੇ ਪਾਣੀ
ਲਈ ਵਾਟਰ ਕੂਲਰ, ਬੱਚਿਆਂ ਦੇ ਖੇਡਣ ਲਈ ਗਰਾਊਡ ਅਤੇ ਬਿਜਲੀ ਚਲੀ ਜਾਣ ਤੇ ਜਨਰੇਟਰ ਦਾ
ਬੰਦੋਬਸ਼ਤ ਵੀ ਜ਼ਰੂਰੀ ਹੋਣਾ ਚਾਹੀਦਾ ਹੈ। ਸ੍ਰ ਦੀਪਾ ਨੇ ਕਿਹਾ ਕਿ ਇਹਨਾਂ ਸਕੂਲਾਂ ਦੇ
ਮਾਲਕਾਂ ਨੂੰ ਆਪ ਪੜ੍ਹੇ ਲਿਖੇ ਹੋਣ ਕਰਕੇ ਜਦੋਂ ਅਨਪੜ੍ਹ ਮਾਪੇ ਆਪਣੇ ਛੋਟੀ ਉਮਰ ਦੇ
ਬੱਚੇ ਨੂੰ ਸਕੂਲ ਵਿਚ ਦਾਖਲ ਕਰਵਾਉਣ ਆਉਦੇ ਹਨ ਤਾਂ ਇਹਨਾਂ ਦਾ ਫਰਜ ਬਣਦਾ ਹੈ ਕਿ ਉਹ
ਮਾਪਿਆਂ ਨੂੰ ਇਹ ਸਮਝਾਉਣ ਕਿ ਤੁਹਾਡਾ ਬੱਚਾ ਹਾਲ ਦੀ ਘੜੀ ਪੜ੍ਹਨ ਦੇ ਕਾਬਲ ਨਹੀਂ
ਹੈ। ਸਗੋਂ ਇਹ ਆਪਣੀ ਕਮਾਈ ਨੂੰ ਮੁੱਖ ਰੱਖਕੇ ਉਸ ਛੋਟੀ ਉਮਰ ਦੇ ਬੱਚੇ ਨੂੰ ਹੀ ਦਾਖਲ
ਕਰ ਲੈਂਦੇ ਹਨ। ਜਿਸ ਨੂੰ ਨਾ ਤਾਂ ਆਪਣਾ ਕੈਦਾ ਕਿਤਾਬ ਸਾਭਣੀ ਆਉਦੀ ਹੈ ਅਤੇ ਨਾ ਹੀ
ਉਸ ਨੂੰ ਆਪਣੀ ਆਪਣੀ ਵਰਦੀ ਪ੍ਰਤੀ ਗਿਆਨ ਹੁੰਦਾ ਹੈ। ਉਹਨਾਂ ਇਹ ਦੱਸਿਆ ਕਿ
ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿਚ ਅਜਿਹਾ ਕੁਝ ਨਹੀਂ ਹੈ। ਉਥੇ
ਬੱਚਿਆਂ ਦੀ ਉਮਰ ਦਾ ਧਿਆਨ ਰੱਖਕੇ ਹੀ ਬੱਚੇ ਨੂੰ ਦਾਖਲ ਕੀਤਾ ਜਾਂਦਾ ਹੈ। ਇਹ
ਪ੍ਰਾਈਵੇਟ ਮਾਡਲ ਸਕੂਲਾਂ ਵਾਲੇ ਬੱਚਿਆਂ ਜਾਨ ਤੋਂ ਵੀ ਬੇਖ਼ਬਰ ਹਨ। ਪ੍ਰਾਈਵੇਟ
ਸਕੂਲਾਂ ਦੇ ਮਾਲਕਾਂ ਵੱਲੋਂ ਸਾਰੇ ਨਹੀਂ ਜੋ ਬਸ ਉਤੇ ਡਰਾਈਵਰ ਰੱਖਦੇ ਹਨ, ਉਹ
ਡਰਾਈਵਰ ਵੀ ਜਿਆਦਾ ਤਰ ਅਨਜਾਣ ਹੀ ਰੱਖੇ ਹੁੰਦੇ ਹਨ ਜਿਸ ਕਾਰਨ ਆਮ ਹੀ ਇਹ ਬਸਾਂ
ਹਾਦਸੇ ਦਾ ਸ਼ਿਕਾਰ ਹੋ ਰਹੀਆਂ ਹਨ। ਸੋ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਦੀ ਉਮਰ
ਅਤੇ ਸਿਹਤ ਪ੍ਰਤੀ ਧਿਆਨ ਰੱਖਣਾ ਚਾਹੀਦਾ ਹੈ, ਭੇਡਚਾਲ ਨਹੀਂ ਕਰਨੀ ਚਾਹੀਦੀ। ਤਾਂ ਕਿ
ਸਾਡੇ ਦੇਸ਼ ਦਾ ਇਹ ਸਰਮਾਇਆ ਵੱਡਾ ਹੋ ਕੇ ਸਰੀਰਕ ਤੌਰ ਤੇ ਫਿਟ ਰਹਿ ਸਕੇ।
ਦਰਜਨਾਂ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੇ ਰੋਸ ਵਜੋਂ ਬੱਚਿਆਂ ਅਤੇ ਆਮ ਲੋਕਾਂ ਵੱਲੋਂ
ਸਕੂਲ ਮੂਹਰੇ ਧਰਨਾ
ਬਰਨਾਲਾ, 15 ਜਨਵਰੀ ( ਬਾਜਵਾ ਢਿੱਲੋਂ)

ਸਥਾਨਕ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀਆਂ ਆਪਸ ਵਿਚ
ਭਿੜੀਆਂ ਦੋ ਬੱਸਾਂ ਕਾਰਨ ਦਰਜਨਾਂ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੇ ਰੋਸ ਵਜੋਂ
ਬੱਚਿਆਂ ਅਤੇ ਆਮ ਲੋਕਾਂ ਵੱਲੋਂ ਸਕੂਲ ਮੂਹਰੇ ਧਰਨਾ ਦਿੱਤਾ ਗਿਆ ਅਤੇ ਸਕੂਲ ਚਲਾ ਰਹੀ
ਪ੍ਰਬੰਧਕੀ ਕਮੇਟੀ ਖਿਲਾਫ ਨਾਅਰੇਬਾਜੀ ਕੀਤੀ ਗਈ। ਇਹ ਧਰਨਾਕਾਰੀਆਂ ਨੇ ਮੰਗ ਕੀਤੀ ਕਿ
ਮਾੜੇ ਪ੍ਰਬੰਧਾਂ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ਵਿਚ ਇਕ ਬੱਚੇ ਦੀ ਬਾਂਹ ਕੱਟੀ
ਗਈ ਹੈ ਅਤੇ ਦੋ ਦਰਜਨ ਦੇ ਕਰੀਬ ਵਿਦਿਆਰਥੀ ਜ਼ਖਮੀ ਹੋ ਗਏ ਹਨ। ਇਸ ਲਈ ਇਸ ਦੁਰਘਟਨਾ
ਲਈ ਡਰਾਇਵਰਾਂ ਤੇ ਪਰਚਾ ਦਰਜ ਕੀਤਾ ਜਾਵੇ। ਇਸ ਧਰਨੇ ਨੂੰ ਸੰਬੋਧਨ ਕਰਦਿਆਂ
ਬੁਲਾਰਿਆਂ ਨੇ ਕਿਹਾ ਕਿ ਸਕੂਲ ਵਾਲੇ ਬੱਚਿਆਂ ਦੇ ਮਾਪਿਆਂ ਤੋਂ ਮੋਟੀਆਂ ਰਕਮ ਫੀਸਾਂ
ਦੇ ਰੂਪ ਵਿਚ ਬਟੋਰਦੇ ਹਨ, ਪਰ ਬੱਚਿਆਂ ਨੂੰ ਲਿਆਉਣ ਵਾਲੀਆਂ ਗੱਡੀਆਂ ਅੱਤ ਦਰਜੇ
ਦੀਆਂ ਘਟੀਆ ਹਨ ਅਤੇ ਬਹੁਤ ਘੱਟ ਤਨਖਾਹ 'ਤੇ ਨਾ-ਤਜਰਬੇਕਾਰ ਡਰਾਇਵਰਾਂ ਨੂੰ ਇਹ
ਗੱਡੀਆਂ ਫੜਾ ਕੇ ਬੱਚਿਆਂ ਦੀ ਜਾਨ ਨਾਲ ਖੇਡਣ ਲਈ ਸਕੂਲ ਪ੍ਰਬੰਧਕ ਜਿੰਮੇਵਾਰ ਹੈ।
ਧਰਨਾਕਾਰੀਆਂ ਵੱਲੋਂ ਮੰਗ ਕੀਤੀ ਗਈ ਕਿ ਇਸ ਹਾਦਸੇ ਵਿਚ ਇਕ ਬੱਚੇ ਰਮਨਦੀਪ ਸਿੰਘ
ਪੁੱਤਰ ਕਾਕਾ ਸਿੰਘ ਵਾਸੀ ਉਗੋਕੇ ਦੀ ਬਾਂਹ ਕੱਟੀ ਗਈ ਹੈ, ਉਸਦੀ ਸਾਰੀ ਉਮਰ ਦਾ ਪੜਾਈ
ਦਾ ਖਰਚਾ ਸਕੂਲ ਉਠਾਵੇ ਅਤੇ ਉਸਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਹ ਮੰਗ ਵੀ ਕੀਤੀ
ਗਈ ਕਿ ਵਸੂਲੀਆਂ ਜਾ ਰਹੀਆਂ ਫੀਸਾਂ ਦੇ ਹਿਸਾਬ ਨਾਲ ਬੱਚਿਆਂ ਨੂੰ ਲਿਆਉਣ ਲਈ ਵਧੀਆ
ਗੱਡੀਆਂ, ਤਜ਼ਰਬੇਕਾਰ ਡਰਾਇਵਰ-ਕੰਡਕਟਰ ਰੱਖੇ ਜਾਣ। ਜਦੋਂ ਇਸ ਸਬੰਧੀ ਸਕੂਲ ਦੇ
ਟਰੱਸਟੀ ਮੈਂਬਰ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ
ਜ਼ਖਮੀ ਬੱਚਿਆਂ ਦਾ ਸਾਰਾ ਇਲਾਜ ਆਪਣੇ ਖਰਚੇ 'ਤੇ ਕਰਵਾ ਰਹੇ ਹਾਂ, ਬਾਕੀ ਮੰਗਾਂ ਲਈ
ਕਮੇਟੀ ਦੀ ਮੀਟਿੰਗ ਬੁਲਾ ਕੇ ਵਿਚਾਰ ਕੀਤਾ ਜਾਵੇਗਾ। ਇਸ ਸਬੰਧੀ ਸਕੂਲ ਪ੍ਰਬੰਧ
ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ ਡਰਾਇਵਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ
ਹੈ, ਜ਼ਖਮੀ ਬੱਚਿਆਂ ਦੇ ਪੂਰਨ ਇਲਾਜ਼ ਦਾ ਖਰਚਾ ਸਕੂਲ ਪ੍ਰਬੰਧਕ ਕਮੇਟੀ ਕਰੇਗੀ ਤੇ ਜਿਸ
ਬੱਚੇ ਦੀ ਬਾਂਹ ਕੱਟੀ ਗਈ ਹੈ ਉਸਨੂੰ ਮਾਲੀ ਸਹਾਇਤਾ ਵਜੋਂ 1 ਲੱਖ ਰੁਪੈ ਅਤੇ ਗੰਭੀਰ
ਰੂਪ ਵਿੱਚ ਪੰਜੇ ਫੱਟੜ ਬੱਚਿਆਂ ਦੀ ਦਸਵੀਂ ਤੱਕ ਫੀਸ਼ ਪੂਰਨ ਰੂਪ ਵਿੱਚ ਮਾਫ਼ ਰਹੇਗੀ।
ਵਿਭਾਗੀ ਤੌਰ 'ਤੇ ਇਸ ਦੀ ਜਾਂਚ ਕਰਨ ਲਈ ਸ੍ਰ: ਨਰਪਿੰਦਰ ਸਿੰਘ ਢਿੱਲੋਂ ਦੀ ਅਗਵਾਈ
'ਚ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ, ਜਾਂਚ ਟੀਮ ਜਾਂਚ ਦੌਰਾਨ ਮਾਪਿਆਂ,
ਪ੍ਰੈਸ ਅਤੇ ਹੋਰਨਾਂ ਸ਼ਖਸੀਅਤਾਂ ਤੋਂ ਸੁਝਾਅ ਵੀ ਲਵੇਗੀ ਤਾਂ ਜੋ ਦੋਸ਼ੀਆਂ ਨੂੰ ਬਣਦੀ
ਸਜ਼ਾ ਦਿੱਤੀ ਜਾ ਸਕੇ ਅਤੇ ਮੁੜ ਅਜਿਹੀ ਮੰਦਭਾਗੀ ਘਟਨਾ ਨੂੰ ਹੋਣ ਤੋਂ ਰੋਕਿਆ ਜਾਵੇ।
ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਛੋਲੇ-ਪੂਰੀਆਂ ਅਤੇ ਹਲਵੇ ਦਾ ਲੰਗਰ ਲਗਾਇਆ
ਬਰਨਾਲਾ, 15 ਜਨਵਰੀ ( ਬਾਜਵਾ)

ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਇਥੇ ਐਸ.ਡੀ. ਸਭਾ ਮਾਰਕੀਟ ਹੰਡਿਆਇਆ ਬਜ਼ਾਰ
ਵੱਲੋਂ ਛੋਲੇ-ਪੂਰੀਆਂ ਅਤੇ ਹਲਵੇ ਦਾ ਲੰਗਰ ਲਗਾਇਆ ਗਿਆ। ਦੁਕਾਨਦਾਰ ਮੱਖਣ ਲਾਲ,
ਜਤਿੰਦਰ ਕੁਮਾਰ ਘੁੱਗੀ, ਸੁਰੇਸ਼ ਕੁਮਾਰ, ਅਸ਼ੋਕ ਕੁਮਾਰ, ਸੁਰਜੀਤ ਸਿੰਘ ਚੌਹਾਨ, ਬੱਬੂ
ਸੇਠ, ਭੋਲਾ ਰਾਮ ਸਹੌਰੀਆ, ਬਾਲੀ, ਬਿੱਲੂ, ਜਗਸੀਰ ਸਿੰਘ ਆਦਿ ਨੇ ਸਵੇਰ ਤੋਂ ਲੈ ਕੇ
ਸ਼ਾਮ ਤੱਕ ਪੂਰੀਆਂ-ਛੋਲੇ ਅਤੇ ਹਲਵਾ ਵਰਤਾਏ। ਜ਼ਿਕਰਯੋਗ ਹੈ ਕਿ ਐਸ.ਡੀ. ਸਭਾ ਮਾਰਕੀਟ
ਵੱਲੋਂ ਹਰ ਸਾਲ ਮਾਘੀ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਰਲਮਿਲ ਕੇ ਲੰਗਰ
ਲਗਾਏ ਜਾਂਦੇ ਹਨ।
ਅਕਾਲੀ ਭਾਜਪਾ ਸਰਕਾਰ ਦੇ ਦੋ ਸਾਲਾਂ ਵਿਚ ਗੈਰ ਕਾਨੂੰਨੀ ਅਤੇ ਧੱਕੇਸ਼ਾਹੀ ਹੀ ਹੋਈ-
ਅਰਵਿੰਦ ਖੰਨਾ
ਬਰਨਾਲਾ, 15 ਜਨਵਰੀ (ਨਿਰਮਲ ਸਿੰਘ ਢਿੱਲੋਂ)
ਪੰਜਾਬ ਸਰਕਾਰ ਜਿਸ ਤਰ੍ਹਾਂ ਸਰਕਾਰੀ ਅਤੇ ਸਾਂਝੀਆਂ ਥਾਵਾਂ ਵੇਚਣ ਅਤੇ ਨਜਾਇਜ਼ ਕਬਜ਼ੇ
ਕਰਵਾਉਣ ਲੱਗੀ ਹੈ, ਜੇ ਇਸ ਨੂੰ ਠੱਲ ਨਾ ਪਾਈ ਗਈ ਤਾਂ ਤਿੰਨ ਸਾਲਾਂ ਬਾਅਦ ਪੰਚਾਇਤਾਂ
ਅਤੇ ਸਰਕਾਰ ਪਾਸ ਸਾਂਝੇ ਕੰਮਾਂ ਲਈ ਇਕ ਮਰਲਾ ਥਾਂ ਵੀ ਨਹੀਂ ਰਹੇਗਾ। ਇਹ ਪ੍ਰਗਟਾਵਾ
ਕਰਦਿਆਂ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਅਕਾਲੀ
ਭਾਜਪਾ ਸਰਕਾਰ ਦੇ ਦੋ ਸਾਲਾਂ ਵਿਚ ਗੈਰ ਕਾਨੂੰਨੀ ਅਤੇ ਧੱਕੇਸ਼ਾਹੀ ਹੀ ਹੋਈ ਹੈ, ਜਿਸ
ਉਤੇ ਹੁਣ ਵਿਕਾਸ ਦੇ ਪ੍ਰਚਾਰ ਦਾ ਮੁਲੰਮਾਂ ਚੜਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਸ੍ਰੀ ਖੰਨਾ ਜੋ ਕਸਬਾ ਭਦੌੜ ਨੂੰ ਜਾਂਦੇ ਹੋਏ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ
ਸੀ, ਨੇ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਕੇ ਅਕਾਲੀ ਕੇਂਦਰ ਵਿਚ ਮੰਤਰੀ
ਵੀ ਬਣੇ ਹਨ, ਪਰ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਸਿੱਟੇ ਵਜੋਂ ਇਥੇ
ਬੇਕਾਰ ਨੌਜਵਾਨਾਂ ਦੀ ਗਿਣਤੀ ਕਿਤੇ ਵੱਧ ਹੈ। ਗਲਤ ਨੀਤੀਆਂ ਦਾ ਹੀ ਸਿੱਟਾ ਹੈ ਕਿ
'ਟਰਾਈਡੈਂਟ' ਅਤੇ ਹੋਰ ਸਨਅਤਾਂ ਨੇ ਗੁਜਰਾਤ ਵੱਲ ਮੂੰਹ ਕਰ ਲਿਆ ਹੈ। ਇਹ ਇਲਾਕੇ ਦੇ
ਰੁਜ਼ਗਾਰ ਅਤੇ ਵਿਕਾਸ ਲਈ ਮਾਰੂ ਹੈ।ਉਹਨਾਂ ਕਿਹਾ ਕਿ ਅਧਿਆਪਕਾਂ, ਬਿਜਲੀ ਅਤੇ
ਪੀ.ਆਰ.ਟੀ.ਸੀ. ਕਰਮਚਾਰੀਆਂ ਅਤੇ ਹੋਰ ਵਰਗਾਂ ਦੇ ਮੁਲਾਜ਼ਮਾਂ ਨਾਲ ਚੋਣਾਂ ਸਮੇਂ ਕੀਤੇ
ਵਾਅਦੇ ਸਰਕਾਰ ਨੇ ਭੁਲਾ ਦਿੱਤੇ ਹਨ ਅਤੇ ਮੰਗਾਂ ਕਰਨ ਵਾਲਿਆਂ ਨੂੰ ਪੁਲਸੀ ਡਾਂਗਾਂ
ਨਾਲ ਚੁੱਪ ਕਰਾਉਣ ਦਾ ਯਤਨ ਕੀਤਾ ਜਾਂਦਾ ਹੈ। ਇਹੋ ਹਾਲ ਸਮਾਜ ਦੇ ਦੂਜੇ ਵਰਗਾਂ ਦਾ
ਹੈ। ਇਸੇ ਕਾਰਨ ਪੰਜਾਬ, ਪਾਸ ਕਰਕੇ ਮਾਲਵਾ ਦੇ ਲੋਕਾਂ ਦਾ ਝੁਕਾਅ ਵੱਲ ਹੋ ਗਿਆ
ਹੈ।ਸ੍ਰੀ ਖੰਨਾ ਨੇ ਕਿਹਾ ਕਿ ਭਦੌੜ ਵਿਚ ਕਾਂਗਰਸੀ ਵਰਕਰਾਂ ਉਤੇ ਝੂਠੇ ਕੇਸ ਬਣਾਏ
ਜਾਣ ਅਤੇ ਉਥੇ ਸਕੂਲੀ ਬੱਸਾਂ ਦੀ ਹੋਈ ਦੁਰਘਟਨਾ ਦੇ ਪੀੜਤਾਂ ਨਾਲ ਹਮਦਰਦੀ ਪ੍ਰਗਟ
ਕਰਨ ਹਿੱਤ ਉਹ ਆਏ ਹਨ। ਉਹਨਾਂ ਕਿਹਾ ਕਿ ਉਮੀਦ ਖੰਨਾ ਫਾਉਂਡੇਸ਼ਨ ਵੱਲੋਂ ਦਿੱਤੀਆਂ
ਜਾਂਦੀਆਂ ਸਿਹਤ ਸੇਵਾਵਾਂ ਅਤੇ ਪਾਰਟੀ ਦੇ ਕੰਮ ਦੇ ਆਧਾਰ ਉਤੇ ਸੰਗਰੂਰ ਸੀਟ ਤੋਂ ਲੋਕ
ਸਭਾ ਲਈ ਟਿਕਟ ਮੰਗੀ ਹੈ। ਕਿਸੇ ਹੋਰ ਕਾਂਗਰਸੀ ਨੂੰ ਟਿਕਟ ਮਿਲਦੀ ਹੈ, ਉਸ ਦੀ ਵੀ
ਡੱਟ ਕੇ ਹਮਾਇਤ ਕੀਤੀ ਜਾਵੇਗੀ। ਇਸ ਵਾਰ ਜਿੱਤ ਕਾਂਗਰਸ ਦੀ ਹੋਵੇਗੀ।
ਭਾਰਤ ਨੂੰ ਨੰਬਰ ਇੱਕઠ ਦੇਸ਼
ਬਣਨ ਲਈઠ ਸਰਵਪੱਖੀ ਵਿਕਾਸ ਦੀ ਜਰੂਰਤ ਹੈ-- ਉੱਜਲ ਦੁਸਾਂਝ
ਚੰਗੇ ਸਮਾਜ ਦੀ ਸਿਰਜਨਾ ਲਈ ਇਮਾਨਦਾਰੀ, ਸਖਤ ਮੇਹਨਤ ਅਤੇ ਸੱਚਾਈ ਦਾ ਹੋਣਾ ਅਤਿ
ਜਰੂਰੀ
ਗਿੱਦੜਬਾਹਾ, 14 ਜਨਵਰੀ,ਗੁਰਮੀਤ ਮਾਨ

ਫੋਟੋ ਕੈਪਸਨ- ਬਾਰ ਐਸੋਸੀਏਸ਼ਨ ਗਿੱਦੜਬਾਹਾ ਵੱਲੋ ਕਰਵਾਏ ਸਮਾਗਮ ਚ ਵਕੀਲਾਂ ਨੂੰ
ਸੰਬੋਧਨ ਕਰਦੇ ਕੈਨੇਡਾ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ
ਕੈਨੇਡਾ ਸ੍ਰੀ ਉੱਜਲ ਦੂਸਾਂਝ ਅਤੇ ਮੰਚ ਤੇ ਬੈਠੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ
ਬਾਦਲ ਅਤੇ ਸਾਮਿਲ ਵਕੀਲ।ઠઠઠ ਤਸਵੀਰਾਂ- ਗੁਰਮੀਤ ਮਾਨ

ਫੋਟੋ ਕੈਪਸਨ- ਬਾਰ ਐਸੋਸੀਏਸ਼ਨ ਗਿੱਦੜਬਾਹਾ ਵੱਲੋ ਕਰਵਾਏ ਸਮਾਗਮ ਚ ਵਕੀਲਾਂ ਨੂੰ
ਸੰਬੋਧਨ ਕਰਦੇ ਕੈਨੇਡਾ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ
ਕੈਨੇਡਾ ਸ੍ਰੀ ਉੱਜਲ ਦੂਸਾਂਝ ਅਤੇ ਉਹਨਾ ਪਤਨੀ ਨੂੰ ਸਨਮਾਨਿਤ ਕਰਦੇ ਖਜਾਨਾ ਮੰਤਰੀ
ਮਨਪ੍ਰੀਤ ਸਿੰਘ ਬਾਦਲ, ਬਾਰ ਐਸੋਸੀਏਸਨ ਦੇ ਪ੍ਰਧਾਨ ਗੁਰਮੀਤ ਮਾਨ।ઠ ਤਸਵੀਰਾਂ-
ਗੁਰਮੀਤ ਮਾਨ
ਚੰਗੇ ਸਮਾਜ ਦੀ ਸਿਰਜਨਾ ਲਈ ਇਮਾਨਦਾਰੀ, ਸਖਤ ਮੇਹਨਤ ਅਤੇ ਸੱਚਾਈ ਦਾ ਹੋਣਾ ਅਤਿ
ਜਰੂਰੀ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ਦੇ ਸਾਬਕਾ ਮੁੱਖ ਮੰਤਰੀ ਅਤੇ
ਮੌਜੂਦਾ ਮੈਂਬਰ ਪਾਰਲੀਮੈਂਟ ਕੈਨੇਡਾ ਸ੍ਰੀ ਉੱਜਲ ਦੂਸਾਂਝ ਨੇ ਪੰਜਾਬ ਦੇ ਖਜਾਨਾ
ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸੱਦੇ ਤੇ ਬਾਰ ਐਸੋਸੀਏਸ਼ਨ ਵਲੋਂ ਕਰਵਾਏ ਗਏ ਇੱਕ
ਸਮਾਗਮ ਦੌਰਾਨ ਅੱਜ ਗਿੱਦੜਬਾਹਾ ਦੇ ਕੋਰਟ ਕੰਪਲੈਕਸ ਵਿਚ ਵਕੀਲਾਂ ਨੂੂੰ ਸੰਬੋਧਨ
ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਨੰਬਰ ਇੱਕઠ ਦੇਸ਼ ਬਣਨ ਲਈઠ ਸਰਵਪੱਖੀ
ਵਿਕਾਸ ਦੀ ਜਰੂਰਤ ਹੈ। ਇਸ ਮੌਕੇ ਬੋਲਦਿਆਂ ਸ੍ਰੀ ਉੱਜਲ ਦੂਸਾਂਝ ਨੇ ਕਿਹਾ ਕਿ ਮੈਂ
ਕੈਨੇਡਾ ਵਿਚ 1977 ਤੋਂ ਲੈ ਕੇ 1991 ਤੱਕ ਵਕਾਲਤ ਕੀਤੀ ਹੈ ਅਤੇ ਅੱਜ ਇੱਥੇ
ਗਿੱਦੜਬਾਹਾ ਦੇ ਵਕੀਲਾਂ ਵਿਚ ਆ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਨੂੰ
ਪੰਜਾਬ ਵਿਚ ਕਈ ਵਾਰ ਕਈ ਥਾਂਈ ਲੋਕਾਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ ਅਤੇ ਹਰ
ਥਾਂ ਮੈਨੂੰ ਲੋਕਾਂ ਵਲੋਂ ਭਰਪੂਰ ਪਿਆਰ ਅਤੇ ਸਤਿਕਾਰ ਮਿਲਿਆ ਹੈ। ਸ੍ਰੀ ਉੱਜਲ
ਦੂਸਾਂਝ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਦੇਸ਼ ਦੇ ਲੋਕ ਮੁਲਕ ਦੇ ਵੱਖ
ਵੱਖ ਹਿੱਸਿਆਂ ਵਿਚ ਜਾ ਕੇ ਵਸੇ ਹੋਏ ਹਨ, ਬਾਵਜੂਦ ਇਸ ਦੇ ਉਹ ਆਪਣੀ ਮਿੱਟੀ ਨਾਲ
ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਅਗਰ ਅੱਜ ਵੀ ਅਸੀਂ ਜਦੋਂ ਵਿਦੇਸ਼ਾਂ ਵਿਚ ਵੱਸਦੇ
ਭਾਰਤੀਆਂ ਨੂੰ ਪੁੱਛਦੇ ਹਾਂ ਕਿ ਉਨ੍ਹਾਂ ਦਾ ਪਿਛੋਕੜ ਕਿੱਥੋਂ ਦਾ ਹੈ ਤਾਂ ਉਨ੍ਹਾਂ
ਦਾ ਜਵਾਬ ਹੁੰਦਾ ਹੈ 'ਬੜਾ ਥਾਂਓ' (ਭਾਰਤ)। ਉਨ੍ਹਾਂ ਇਸ ਮੌਕੇ ਵਕੀਲਾਂ ਨੂੰ ਸੰਬੋਧਨ
ਕਰਦਿਆਂ ਕਿਹਾ ਕਿ ਤੁਹਾਡਾ ਕੰਮ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ
ਕਾਨੂੰਨ ਕਿਸੇ ਮੁਜਰਮ ਨੂੂੰ ਸਜਾ ਦਿੰਦਾ ਹੈ ਤਾਂ ਉਸ ਮੁਜਰਮ ਨੂੰ ਹੱਕ ਹੈ ਕਿ ਉਹ ਇਸ
ਸਜ਼ਾ ਵਿਰੁੱਧ ਅਪੀਲ ਕਰ ਸਕੇ ਅਤੇ ਇਸ ਨਾਲ ਹੀ ਭਾਰਤੀ ਕਾਨੂੰਨ ਹੋਰ ਮਜਬੂਤ ਹੁੰਦਾ
ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ, ਪੰਜਾਬੀਅਤ ਅਤੇ ਭਾਰਤ ਤੇ ਮਾਣ ਹੈ ਪਰ ਅਸੀਂ
ਆਪਣੇ ਆਪ ਨੂੰ ਹਰ ਖੇਤਰ ਵਿਚ ਨੰਬਰ ਇੱਕ ਸਮਝਦੇ ਹਾਂ ਪਰ ਸਾਨੂੰ ਨੰਬਰ ਇੱਕ ਮਹਿਸੂਸ
ਕਰਨਾ ਚੰਗੀ ਗੱਲ ਹੈ ਪਰ ਲੋੜ ਹੈ ਨੰਬਰ ਇੱਕ ਬਣਨ ਲਈ ਦੇਸ਼ ਦੇ ਸਰਵਪੱਖੀ ਵਿਕਾਸ ਦੀ
ਜਰੂਰਤ ਹੈ ਤਾਂ ਹੀ ਅਸੀਂ ਆਪਣੇ ਆਪ ਨੂੰ ਨੰਬਰ ਇਕ ਸਾਬਤ ਕਰ ਸਕਦੇ ਹਾਂ। ਉਨ੍ਹਾਂ
ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਕੋਈ ਵਕੀਲ
ਗਲਤ ਕੇਸ ਬਣਾ ਕੇ ਉਸ ਨੂੰ ਪੇਸ਼ ਕਰਦਾ ਹੈ ਤਾਂ ਇੱਕ ਸਹੀ ਜੱਜ ਉਸ ਦੀ ਜੱਜਮੈਂਟ ਕਰਕੇ
ਪਤਾ ਲਗਾ ਲੈਂਦਾਂ ਹੈ ਕਿ ਕੇਸ ਗਲਤ ਹੈ। ਉਨ੍ਹਾਂ ਕਿਹਾ ਕਿ ਇੱਕ ਚੰਗਾ ਜੱਜ ਸਹੀ
ਫੈਸਲਾ ਦੇ ਸਕਦਾ ਹੈ ਇਸ ਸਬੰਧੀ ਉਨ੍ਹਾਂ ਉਦਹਾਰਨ ਦਿੰਦਿਆਂ ਕਿਹਾ ਕਿ ਭਾਰਤ ਵਿਚ ਇੱਕ
ਟਰੈਫਿਕ ਕਰਮਚਾਰੀ ਦੀ ਭੂਮਿਕਾ ਕਿਸੇ ਚੀਫ ਜਸਟਿਸ ਤੋਂ ਘੱਟ ਨਹੀਂ ਹੈ ਜਿਸ ਤਰ੍ਹਾਂ
ਉਹ ਟਰੈਫਿਕ ਕਰਮਚਾਰੀ ਇੱਕਲਾ ਹੀ ਸਾਰੇ ਟਰੈਫਿਕ ਨੂੰ ਸਹੀ ਦਿਸ਼ਾਂ ਦਿੰਦਾ ਹੈ ਉਸੇ
ਤਰ੍ਹਾਂ ਜੱਜ ਕੇਸ ਨੂੰ ਹੀ ਦਿਸ਼ਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹਾ ਸਮਾਜ
ਸਿਰਜਨਾ ਚਾਹੀਦਾ ਹੈ ਜਿਸ ਵਿਚ ਹਰ ਮਨੁੱਖ ਬਰਾਬਰ ਹੋਵੇ। ਇਸ ਮੌਕੇ ਸ੍ਰੀ ਦੁਸਾਂਝ ਨੇ
ਕਿਹਾ ਕਿ ਭਾਰਤ ਵਿਚ ਹਰ ਕਦਮ ਤੇ ਲੜਾਈ ਲੜਨ ਵਾਲਾ ਮਾਹੌਲ ਹੈ ਅਤੇ ਉਹ ਤਾਂ ਇਸ ਲੜਾਈ
ਨੂੰ ਛੱਡ ਕੇ ਵਿਦੇਸ਼ਾਂ ਵਿਚ ਨੱਠ ਗਏ ਹਨ ਅਤੇ ਹੁਣ ਬਾਹਰਲੇ ਮੁਲਕਾਂ ਵਿਚઠ
ਸੰਘਰਸ਼ਪੂਰਨ ਰਾਜਨੀਤੀਕਿ ਲੜਾਈਆਂ ਲੜ ਰਹੇ ਹਾਂ। ਇਸ ਮੌਕੇ ਪੰਜਾਬ ਦੇ ਖਜਾਨਾ
ਮੰਤਰੀ ਮਨਪ੍ਰੀਤ ਬਾਦਲ ਨੇ ਸ੍ਰੀ ਦੁਸਾਂਝ ਅਤੇ ਉਨ੍ਹਾਂ ਦੀ ਧਰਮਪਤਨੀ ਦੇ ਗਿੱਦੜਬਾਹਾ
ਆਉਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਵਿਦੇਸ਼ੀ ਪ੍ਰਵਾਸ ਦੌਰਾਨ
ਕੀਤੀ ਵਕਾਲਤ ਦੇ ਜੋ ਤਜਰਬੇ ਗਿੱਦੜਬਾਹਾ ਦੇ ਵਕੀਲਾਂ ਨਾਲ ਅੱਜ ਸਾਂਝੇ ਕੀਤੇ ਹਨ ਉਸ
ਨਾਲ ਵਕੀਲਾਂ ਨੂੰ ਨਿਸ਼ਚਿਤ ਹੀ ਫਾਇਦਾ ਹੋਵੇਗਾ। ਕੈਨੇਡਾ ਦੇ ਸਾਬਕਾ ਮੁੱਖ ਮੰਤਰੀ
ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਕੈਨੇਡਾ ਸ੍ਰੀ ਉੱਜਲ ਦੂਸਾਂਝ ਵਿਸ਼ੇਸ਼ ਤੌਰ ਤੇ ਆਪਣੀ
ਧਰਮਪਤਨੀ ਸਮੇਤ ਪੁੱਜੇ । ਇਸ ਮੌਕੇ ਤੇ ਬਾਰ ਐਸੋਸੀਏਸ਼ਨ ਅਤੇ ਖਜਾਨਾ ਮੰਤਰੀ ਮਨਪੀ੍ਰਤ
ਬਾਦਲ ਨੇ ਦੂਸਾਂਝ ਜੋੜੀ ਦਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ
ਬੋਲਦਿਆ ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਪ੍ਰਧਾਨ ਗੁਰਮੀਤ ਮਾਨ ਨੇ ਕਿਹਾ ਕਿ ਸ੍ਰੀ
ਦੁਸਾਂਝ ਦੇ ਗਿੱਦੜਬਾਹਾ ਪੁੱਜਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਬਾਰ ਐਸੋਸੀਏਸ਼ਨ
ਗਿੱਦੜਬਾਹਾ ਲਈ ਅੱਜ ਖੁਸ਼ੀਆਂ ਭਰਿਆ ਦਿਨ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦੁਸਾਂਝ
ਪਹਿਲੇ ਅਜਿਹੇ ਹਿੰਦੁਸਤਾਨੀ ਹਨ ਜੋ ਵਿਦੇਸ਼ਾਂ ਵਿਚ ਜਾ ਕੇ ਮੁੱਖ ਮੰਤਰੀ, ਮੈਂਬਰ
ਪਾਰਲੀਮੈਂਟ ਅਤੇ ਹੋਰ ਉਚ ਅਹੁਦਿਆਂ ਤੇ ਬਿਰਾਜਮਾਨ ਰਹੇ ਹਨ,ઠ ਉਨ੍ਹਾਂ ਨੇ ਵਿਦੇਸ਼ਾਂ
ਵਿਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਸ੍ਰੀ ਦੁਸਾਂਝ ਨੂੰ ਦੱਸਿਆ
ਕਿ ਗਿੱਦੜਬਾਹਾ ਦੀ ਕੋਰਟ 1950 ਵਿਚ ਬਣਿਆ ਸੀ ਅਤੇ 1970 ਵਿਚ ਸ੍ਰੀ ਪ੍ਰਕਾਸ਼ ਸਿੰਘ
ਬਾਦਲ ਨੇ ਮੌਜੂਦਾ ਕੋਰਟ ਕੰਪਲੈਕਸ ਬਣਾਇਆ ਸੀ। ਉਨ੍ਹਾਂ ਪੰਜਾਬ ਦੇ ਖਜਾਨਾ ਮੰਤਰੀ
ਮਨਪ੍ਰੀਤ ਬਾਦਲ ਤੋਂ ਕੋਰਟ ਵਿਚ ਨਵਾਂ ਬਾਰ ਰੂਮ, ਬਾਥਰੂਮ ਅਤੇ ਲਾਈਬਰੇਰੀ ਬਣਾਉਣ ਦੀ
ਮੰਗ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਰਾਜਵਿੰਦਰ ਕੌਰ ਅਡੀਸ਼ਨਲ
ਸਿਵਲ ਜੱਜ (ਸੀਨੀਅਰ ਡਵੀਜ਼ਨ), ਸ੍ਰੀ ਵਰੂਣ ਨਾਗਪਾਲ ਸਿਵਲ ਜੱਜ (ਜੂਨੀਅਰ ਡਵੀਜਨ),
ਐਸ.ਡੀ. ਐਮ. ਡਾਕਟਰ ਰਿਸ਼ੀਪਾਲ ਸਿੰਘ, ਤਹਿਸੀਲਦਾਰ ਗੁਰਮੇਲ ਸਿੰਘ ਢੱਡਾ, ਨਾਇਬ
ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਸ੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀઠ ਦੇ ਸਾਬਕਾ
ਸੀਨਅਰ ਮੀਤ ਪ੍ਰਧਾਨ ਅਤੇ ਮੌਜੂਦਾ ਮੈਂਬਰ ਜੱਥੇਦਾਰ ਗੁਰਪਾਲ ਸਿੰਘ ਗੋਰਾ, ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਜਥੇਦਾਰ ਨਵਤੇਜ਼ ਸਿੰਘ ਕਾਓਣੀ, ਸ੍ਰੋਮਣੀ ਅਕਾਲੀ
ਦਲ ਦੀ ਵਰਕਿੰਗ ਕਮੇਟੀ ਮੈਂਬਰ ਅਤੇ ਸੀਨੀਅਰ ਮਹਿਲਾ ਅਕਾਲੀ ਆਗੂ ਬੀਬੀ ਗੁਰਦਿਆਲ ਕੌਰ
ਮੱਲਣ, ਚਰਨਜੀਤ ਸਿੰਘ ਓ.ਐਸ.ਡੀ., ਜਗਤਾਰ ਸਿੰਘ ਓ.ਐਸ.ਡੀ., ਠੇਕੇਦਾਰ ਸੁਰਜੀਤ ਸਿੰਘ
ਫਕਰਸਰ, ਰਾਜੂ ਫਰਕਸਰઠ ਮੌਜੂਦ ਸਨ।
ਸਰਵੇਸ਼ ਦਿਵਿਆ ਸੇਵਾ ਸੰਮਤੀ ਗਿੱਦੜਬਾਹਾ ਵੱਲੋ ਧਾਰਮਿਕ ਪ੍ਰੋਗਰਾਮ ਦਾ ਆਯੋਜਨ
ਗਿੱਦੜਬਾਹਾ, 14 ਜਨਵਰੀ (ਗੁਰਮੀਤ ਮਾਨ) -

ਐਸ ਐਸ ਡੀ ਕਮਿਊਨਿਟੀ ਸੈਟਰ ਗਿੱਦੜਬਾਹਾ ਵਿਖੇ ਸਰਵੇਸ਼ ਦਿਵਿਆ ਸੇਵਾ ਸੰਮਤੀ ਵਲੋਂ
ਕਰਵਾਏ ਗਏ ਸਮਾਰੋਹ ਚ ਜੋਤ ਜਗਾਉਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ , ਪ੍ਰਵਚਨ
ਕਰਦੇ ਨਿਰਾਲੇ ਬਾਬਾ ਅਤੇ ਸਾਮਿਲ ਸੰਗਤਾਂ।ઠઠ ਤਸਵੀਰਾਂ- ਰਾਜੂ ਗਿੱਦੜਬਾਹਾ
ਸਥਾਨਕ ਐਸ ਐਸ ਕਮਿਊਨਿਟੀ ਸੈਟਰ ਵਿਖੇ ਸਰਵੇਸ਼ ਦਿਵਿਆ ਸੇਵਾ ਸੰਮਤੀ ਗਿੱਦੜਬਾਹਾ ਵਲੋਂ
ਮਹਾਂਮੰਗਲਿਕ ਸੰਗਰਾਂਦ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿਚ ਸ੍ਰੀ
ਦਿਵਿਆਨੰਦ ਵਿਜੇ ਜੀ ਮਹਾਰਾਜ (ਨਿਰਾਲੇ ਬਾਬਾ) ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ
ਨੂੰ ਨਿਹਾਲ ਕੀਤਾ ਅਤੇ ਇਸ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਦੇ ਯੋਜਨਾ ਅਤੇ ਖਜਾਨਾ
ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤੀ। ਇਸ ਮੌਕੇ ਸੰਗਤਾਂ ਨੂੰ ਪ੍ਰਵਚਨ ਕਰਦੇ
ਨਿਰਾਲੇ ਬਾਬਾ ਨੇ ਕਿਹਾ ਕਿ ਨਾ ਤਾਂ ਹਿੰਦੂ ਬੁਰਾ ਹੈ ਅਤੇ ਨਾ ਹੀ ਮੁਸਲਮਾਨ, ਬੁਰਾ
ਤਾਂ ਉਹੀ ਇੰਨਸਾਨ ਹੈ ਜਿਹੜਾ ਬੁਰੇ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਜਨਮ
ਤੋਂ ਬੁਰਾ ਨਹੀਂ ਹੁੰਦਾ ਸਗੋਂ ਆਪਣੇ ਮਾੜੇ ਕੰਮਾਂ ਕਰਕੇ ਹੀ ਬੁਰਾ ਬਣਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਅੰਦਰ ਅੱਤਵਾਦ ਕਾਰਨ ਖੂਨ ਦੀਆਂ ਨਦੀਆਂ ਬਹਿ ਰਹੀਆਂ
ਹਨ, ਪਰ ਜੇਕਰ ਨੇਤਾ ਆਪਣੇ ਫਰਜਾਂ ਨੂੰ ਭਲੀ ਭਾਂਤ ਸਮਝਨ ਤਾਂ ਭਾਰਤ ਦੇਸ਼ ਪਹਿਲਾਂ ਦੀ
ਤਰ੍ਹਾਂ ਹੀ ਸੋਨੇ ਦੀ ਚਿੱੜੀ ਬਣ ਸਕਦਾ ਹੈ ਅਤੇ ਇਸ ਵਿਚ ਖੂਨ ਦੀ ਥਾਂ ਤੇ ਦੁੱਧ
ਦੀਆਂ ਨਦੀਆਂ ਵਹਿ ਸਕਦੀਆਂ ਹਨ। ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਲਈ ਪ੍ਰਮਾਤਮਾ ਤੋਂ
ਮੰਗ ਕੀਤੀ ਕਿ ਜਿਸ ਤਰ੍ਹਾਂ ਉਹ ਪੰਜਾਬ ਅੰਦਰ ਸ਼ਾਨਦਾਰ ਵਿਕਾਸ ਕਰਵਾ ਰਹੇ ਹਨ ਇਸੇ
ਤਰ੍ਹਾਂ ਇੱਕ ਦਿਨ ਭਾਰਤ ਦੀ ਰਾਜਨੀਤੀ ਵਿਚ ਵੀ ਉਹ ਇਸੇ ਤਰ੍ਹਾਂ ਕਾਮਯਾਬੀਆਂ ਹਾਸਲ
ਕਰਨਗੇ। ਇਸ ਮੌਕੇ ਬੋਲਦਿਆਂ ਪੰਜਾਬ ਦੇ ਯੋਜਨਾ ਅਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ
ਬਾਦਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਹ ਹਲਕੇ ਦੇ ਵਿਧਾਇਕ ਹੋਣ ਤੇ ਨਿਰਾਲੇ
ਬਾਬਾ ਦਾ ਉਨ੍ਹਾਂ ਦੇ ਹਲਕੇ ਵਿਚ ਪੁੱਜ ਕੇ ਕੀਰਤਨ ਕਰਨ ਲਈ ਸੁਕਰਾਨਾ ਕਰਦੇ ਹਨ।
ਉਨ੍ਹਾਂ ਸੰਮਤੀ ਨੂੰ ਮੈਡੀਟੇਸ਼ਨ ਸੈਂਟਰ ਦੀ ਬਿਲਡਿੰਗ ਲਈ 2.50 ਲੱਖ ਰੁਪਏ ਦੇਣ ਦਾ
ਐਲਾਨ ਕੀਤਾ ਅਤੇ ਨਾਲ ਹੀ ਕਿਹਾ ਕਿ ਪਹਿਲਾਂ ਉਹ ਮੈਡੀਟੇਸ਼ਨ ਸੈਂਟਰ ਲਈ ਜਮੀਂਨ ਦੀ
ਖਰੀਦ ਕਰ ਲੈਣ ਕਿਉਂਕਿ ਸਰਕਾਰ ਆਪਣੇ ਵਲੋਂ ਜਮੀਨ ਆਦਿ ਅਲਾਟ ਨਹੀਂ ਕਰ ਸਕਦੀ। ਇਸ
ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰੀ ਸਕੂਲਾਂ ਦੇ ਜਰੂਰਤਮੰਦ ਬੱਚਿਆਂ ਨੂੰ ਸੰਮਤੀ
ਵਲੋਂ ਜਰਸੀਆਂ ਵੀ ਵੰਡੀਆਂ। ਇਸ ਮੌਕੇ ਹੋਰ ਸ਼ਹਿਰਾਂ ਤੋਂ ਵੀ ਨਿਰਾਲੇ ਬਾਬਾ ਦੇ
ਭਗਤਾਂ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਉਨ੍ਹਾਂ ਨਾਲ ਸੰਮਤੀ ਦੇ
ਸਰਪ੍ਰਸਤ ਮੁਕੰਦ ਲਾਲ ਸਿੰਗਲਾ, ਪ੍ਰਧਾਨ ਡਾਕਟਰ ਕੇ.ਕੇ. ਸਿੰਗਲਾ, ਚਰਨਜੀਤ ਸਿੰਘ
ਓ.ਐਸ.ਡੀ., ਜਗਤਾਰ ਸਿੰਘ ਓ.ਐਸ.ਡੀ., ਸ੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਬਰ
ਅਤੇ ਸੀਨਅਰ ਮਹਿਲਾ ਅਕਾਲੀ ਆਗੂ ਬੀਬੀ ਗੁਰਦਿਆਲ ਕੌਰ ਮੱਲ੍ਹਣ, ਠੇਕੇਦਾਰ ਸੁਰਜੀਤ
ਸਿੰਘ ਫਕਰਸਰ, ਵਿਪਨ ਖੰਨਾ, ਯਸ਼ਪਾਲ ਗੋਇਲ, ਸੁਖਮੰਦਰ ਸਿੰਘ ਮੰਦਰ ਕੌਸਲਰ, ਅਕਾਲੀ
ਆਗੂ ਗੋਗੀ ਜੈਨ, ਪਵਨ ਕੁਮਾਰ, ਸ਼ਤੀਸ਼ ਸਿੰਗਲਾ, ਸੁਰੇਸ਼ ਪੱਪੂ, ਜੀਵਨ ਸਿੰਗਲਾ,
ਸ੍ਰੀਮਤੀ ਸ਼ਿਮਲਾ ਸਿੰਗਲਾ ਮੈਂਬਰ, ਬੱਬੂ ਢੱਲਾ, ਸਵਰਨਾ ਢੱਲਾ, ਸੇਠ ਜਗਨ ਨਾਥ
ਸਿੰਗਲਾ, ਪ੍ਰੇਮ ਬੰਟੀ ਤਿਰਲੋਕੀ ਬਾਂਸਲ ਪ੍ਰਦੀਪ ਗੋਇਲ ਸਮੂਹ ਮੈਬਰ ਸਰਵੇਸ ਦਿਵਿਆ
ਸੇਵਾ ਸੰਮਤੀ, ਲਾਲਾ ਜਗਲ ਨਾਥ ਵੀ ਮੌਜੂਦ ਸਨ
ਮਸ਼ਹੂਰ ਵਿਗਿਆਨਕਾਂ, ਇੰਜੀਨੀਅਰਾਂ ਅਤੇ ਡਾਕਟਰਾਂ ਨੂੰ ਸਨਮਾਨਿਤ ਕਰਨ ਦੇ ਲਈ
''ਹਰਿਆਣਾ ਵਿਗਿਆਨ ਰਤਨ ਐਵਾਰਡ'' ਅਤੇ ''ਹਰਿਆਣਾ ਯੁਵਾ ਵਿਗਿਆਨ ਰਤਨ ਐਵਾਰਡ''
ਨਾਮੀ ਦੋ ਪੁਰਸਕਾਰ ਸ਼ੁਰੂ ਕੀਤੇ
ਚੰਡੀਗੜ੍ਹ, 14 ਜਨਵਰੀ - ਅਮਿਤ
ઠ ਹਰਿਆਣਾ ਸਰਕਾਰ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਪਿਛਲੇ 10 ਸਾਲਾਂ ਤੋਂ
ਵਧੀਆ ਯੋਗਦਾਨ ਦੇਣ ਵਾਲੇ ਰਾਜ ਦੇ ਮਸ਼ਹੂਰ ਵਿਗਿਆਨਕਾਂ, ਇੰਜੀਨੀਅਰਾਂ ਅਤੇ ਡਾਕਟਰਾਂ
ਨੂੰ ਸਨਮਾਨਿਤ ਕਰਨ ਦੇ ਲਈ ''ਹਰਿਆਣਾ ਵਿਗਿਆਨ ਰਤਨ ਐਵਾਰਡ'' ਅਤੇ ''ਹਰਿਆਣਾ ਯੁਵਾ
ਵਿਗਿਆਨ ਰਤਨ ਐਵਾਰਡ'' ਨਾਮੀ ਦੋ ਪੁਰਸਕਾਰ ਸ਼ੁਰੂ ਕੀਤੇ ਹਨ । ઠઠ ਹਰਿਆਣਾ ਰਾਜ
ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ
ਹੋਏ ਦਸਿਆ ਕਿ ਹਰਿਆਣਾ ਵਿਗਿਆਨ ਰਤਨ ਐਵਾਰਡ ਜੇਤੂ ਨੂੰ ਇਕ ਲੱਖ ਰੁਪਏ ਦੀ ਨਗਦ
ਰਾਸ਼ੀ, ਇਕ ਪ੍ਰਸ਼ੰਸ਼ਾ ਪੱਤਰ ਅਤੇ ਇਕ ਟਰਾਫੀ, ਜਦ ਕਿ ਹਰਿਆਣਾ ਯੁਵਾ ਵਿਗਿਆਨ ਰਤਨ
ਐਵਾਰਡ ਜੇਤੂ ਨੂੰ 50,000 ਰੁਪਏ ਦੀ ਨਗਦ ਰਾਸ਼ੀ, ਇਕ ਪ੍ਰਸ਼ੰਸ਼ਾ ਪੱਤਰ ਅਤੇ ਇਕ ਟਰਾਫੀ
ਪ੍ਰਦਾਨ ਕੀਤੀ ਜਾਵੇਗੀ ।ઠ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਗਿਆਨ ਰਤਨ ਐਵਾਰਡ
ਹਰਿਆਣਾ ਦੇ 40 ਸਾਲ ਤੋਂ ਵੱਧ ਉਮਰ ਦੇ ਮਸ਼ਹੂਰ ਵਿਗਿਆਨਕਾਂ, ਇੰਜੀਨੀਅਰਾਂ ਅਤੇ
ਡਾਕਟਰਾਂ ਨੂੰ ਦਿੱਤਾ ਜਾਂਦਾ ਹੈ, ਜਦ ਕਿ ਹਰਿਆਣਾ ਯੁਵਾ ਵਿਗਿਆਨ ਰਤਨ ਐਵਾਰਡ 40
ਸਾਲ ਤਕ ਦੀ ਉਮਰ ਦੇ ਮਸ਼ਹੂਰ ਵਿਗਿਆਨਕਾਂ, ਇੰਜੀਨੀਅਰਾਂ ਅਤੇ ਡਾਕਟਰਾਂ ਨੂੰ ਦਿੱਤਾ
ਜਾਂਦਾ ਹੈ । ਉਨ੍ਹਾਂ ਨੇ ਕਿਹਾ ਕਿ ਸਾਲ 2008-09 ਦੇ ਲਈ ਐਵਾਰਡਾਂ ਦੀ ਘੋਸ਼ਣਾ
ਫਰਵਰੀ, 2009 ਵਿਚ ਕੀਤੀ ਜਾਵੇਗੀ । ઠ ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਚ ਜੰਮੇ
ਜਾਂ ਆਪਣੀ ਨੌਕਰੀ ਜਾਂ ਅਧਿਐਨ ਦਾ ਲੰਬਾ ਸਮਾਂ ਹਰਿਆਣਾ ਵਿਚ ਬਿਤਾਉਣ ਵਾਲੇ
ਵਿਗਿਆਨਕ, ਇੰਜੀਨੀਅਰ ਅਤੇ ਡਾਕਟਰ, ਹਰਿਆਣਾ ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ ਜਾਂ
ਉਨ੍ਹਾਂ ਦੇ ਸੰਗਠਨਾਂ ਵਿਚ ਨਿਯੁਕਤ ਵਿਗਿਆਨਕਾਂ, ਇੰਜੀਨੀਅਰਾਂ ਅਤੇ ਡਾਕਟਰਾਂ ਨੂੰ
ਛੱਡ ਕੇ, ਇਨ੍ਹਾਂ ਐਵਾਰਡਾਂ ਦੇ ਲਈ ਪਾਤਰ ਹੋਣਗੇ । ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ
ਵਿਗਿਆਨ ਅਕਾਦਮੀਆਂ ਦੇ ਪ੍ਰਧਾਨ, ਪੇਸ਼ੇਵਰ ਵਿਗਿਆਨ, ਮੈਡੀਕਲ ਅਤੇ ਇੰਜੀਨੀਅਰਿੰਗ
ਕਮੇਟੀਆਂ ਦੇ ਪ੍ਰਧਾਨ, ਯੂਨੀਵਰਸਿਟੀਆਂ ਦੇ ਕੁਲਪਤੀ, ਖੋਜ ਲੈਬਾਰਟਰੀਆਂ ਦੇ
ਨਿਰਦੇਸ਼ਕ, ਭਾਰਤੀ ਮੈਡੀਕਲ ਸੰਘ ਦੇ ਪ੍ਰਧਾਨ, ਕੇਂਦਰ ਅਤੇ ਰਾਜ ਸਰਕਾਰਾਂ ਦੇ
ਵਿਭਾਗਾਂ ਦੇ ਮੁੱਖੀਆਂ, ਆਈ.ਆਈ.ਟੀਜ਼. ਦੇ ਨਿਰਦੇਸ਼ਕ, ਵਿਗਿਆਨ ਮੈਡੀਕਲ ਅਤੇ
ਇੰਜੀਨੀਅਰਿੰਗ ਦੇ ਨਿਰਦੇਸ਼ਕ / ਪ੍ਰਿੰਸੀਪਲ, ਵਿਗਿਆਨ ਅਤੇ ਤਕਨਾਲੋਜੀ ਦੀ ਰਜਿਸਟਰਡ
ਕਮੇਟੀਆਂ ਜਿਵੇਂ ਕਿ ਸਵੈ-ਇੱਛੁਕ ਸੰਗਠਨਾਂ ਦੇ ਪ੍ਰਧਾਨ ਅਤੇ ਰਾਸ਼ਟਰੀ ਵਿਗਿਆਨ ਅਤੇ
ਤਕਨਾਲੋਜੀ ਐਵਾਰਡਸ ਦੇ ਸਾਬਕਾ ਜੇਤੂ ਇਨ੍ਹਾਂ ਪੁਰਸਕਾਰਾਂ ਦੇ ਲਈ ਲੋਕਾਂ ਦੇ ਨਾਂਅ
ਭੇਜਣ ਦੇ ਪਾਤਰ ਹਨ । ઠઠ ਉਨ੍ਹਾਂ ਨੇ ਕਿਹਾ ਕਿ ਪੂਰੇ ਤਰ੍ਹਾਂ ਨਾਲ ਭਰੇ ਗਏ
ਨਾਮਾਂਕਣ ਫਾਰਮ ਹਰਿਆਣਾ ਰਾਜ ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ, ਚੰਡੀਗੜ੍ਹ ਦੇ ਦਫਤਰ
ਵਿਚ 31 ਜਨਵਰੀ, 2009 ਤਕ ਪੁੱਜ ਜਾਣੇ ਚਾਹੀਦੇ ਹਨ ।
ਚੰਡੀਗੜ੍ਹ, 14 ਜਨਵਰੀ - ਅਮਿਤ
ਹਰਿਆਣਾ ਦੇ ਸੂਚਨਾ ਅਤੇ ਜਨ ਸੰਪਰਕ ਵਿਭਾਗ ਨੇ ਮੀਡਿਆ ਅਧਿਕਾਰੀਆਂ ਦੀਆਂ 27
ਆਸਾਮੀਆਂ ਅਤੇ ਸਹਾਇਕ ਲੋਕ ਸੰਪਰਕ ਅਧਿਕਾਰੀਆਂ ਦੀਆਂ 15 ਆਸਾਮੀਆਂ ਨੂੰ ਠੇਕੇ ਦੇ
ਆਧਾਰ 'ਤੇ ਭਰਨ ਦੇ ਲਈ ਬਿਨੈ-ਪੱਤਰ ਮੰਗੇ ਹਨ । ઠઠઠ ਵਿਭਾਗ ਦੇ ਇਕ ਬੁਲਾਰੇ ਨੇ ਅੱਜ
ਇੱਥੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਆਸਾਮੀਆਂ ਦੇ ਲਈ ਬਿਨੈ ਕਰਨ ਦੇ
ਇਛੁੱਕ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਵੇ ਅਤੇ
ਉਸ ਨੂੰ ਮੈਟ੍ਰਿਕ ਪੱਧਰ ਤਕ ਹਿੰਦੀ ਜਾਂ ਸੰਸਕ੍ਰਿਤ ਦਾ ਗਿਆਨ ਹੋਵੇ । ਇਸ ਦੇ
ਇਲਾਵਾ, ਉਨ੍ਹਾਂ ਦੇ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾਨ ਤੋਂ
ਪੱਤਰਕਾਰਿਤਾ ਵਿਚ ਡਿਪਲੋਮਾ ਜਾਂ ਇਸ ਦੇ ਬਰਾਬਰ ਜਾਂ ਕਿਸੇ ਮਾਨਤਾ ਪ੍ਰਾਪਤ ਜਾਂ
ਸੰਸਥਾਨ ਤੋਂ ਹਿੰਦੀ ਜਾਂ ਅੰਗ੍ਰੇਜੀ ਵਿਚ ਪੋਸਟਗ੍ਰੈਜੂਏਟ ਦੀ ਡਿਗਰੀ ਜਾਂ ਇਸ ਦੇ
ਬਰਾਬਰ ਜਾਂ ਕਿਸੇ ਹੋਰ ਵਿਸ਼ੇ ਵਿਚ ਪੋਸਟਗ੍ਰੈਜੂਏਟ ਦੀ ਡਿਗਰੀ ਹੋਵੇ ਅਤੇ ਅੰਗ੍ਰੇਜ਼ੀ
ਅਤੇ ਹਿੰਦੀ ਦੋਵੇਂ ਭਾਸ਼ਾਵਾਂ ਵਿਚ ਸਿਰਜਨਾਤਮਕ ਲੇਖਣ ਵਿਚ ਯੋਗਤਾ ਰੱਖਦਾ ਹੋਵੇ ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਜਾਂ ਰਾਜ ਸਰਕਾਰ ਦੇ ਪ੍ਰਚਾਰ ਸੰਗਠਨ ਵਿਚ ਕਿਸੇ ਵੀ
ਤੁਲਨਾਤਮਕ ਜਿੰਮੇਵਾਰੀ ਵਾਲੀ ਆਸਾਮੀ 'ਤੇ ਇਕ ਸਾਲ ਦਾ ਤਜਰਬਾ ਜਾਂ ਕਿਸੇ ਵੀ ਦੈਨਿਕ
ਸਮਾਚਾਰ ਪੱਤਰ ਜਾਂ ਹਫਤੇਵਾਰ ਸਮਾਚਾਰ ਪੱਤਰ ਵਿਚ ਫੂਲ ਟਾਈਮ ਪੱਤਰਕਾਰ ਦੇ ਰੂਪ ਵਿਚ
ਇਕ ਸਾਲ ਦੇ ਤਜਰਬੇ ਵਾਲੇ ਉਮੀਦਵਾਰਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ । ਉਮੀਦਵਾਰ ਦੀ
ਉਮਰ ਪਹਿਲੀ ਜਨਵਰੀ, 2009 ਨੂੰ 18 ਤੋਂ 40 ਸਾਲ ਦੇ ਵਿਚਕਾਰ ਹੋਵੇ । ਉਨ੍ਹਾਂ ਨੇ
ਕਿਹਾ ਕਿ ਇਛੁੱਕ ਉਮੀਦਵਾਰਾਂ ਨੂੰ ਨਿਰਧਾਰਿਤ ਫਾਰਮ ਵਿਚ ਬਿਨੈ ਕਰਨਾ ਹੋਵੇਗਾ ਅਤੇ
ਆਪਣੇ ਅਸਲ ਪ੍ਰਮਾਣ-ਪੱਤਰਾਂ ਅਤੇ ਉਨ੍ਹਾਂ ਦੀ ਇਕ ਤਸਦੀਕਸ਼ੁਦਾ ਫੋਟੋਕਾਪੀ ਅਤੇ ਉਸ ਦੀ
ਇਕ ਪਾਸਪੋਰਟ ਸਾਇਜ ਫੋਟੇ ਅਤੇ ਇਕ ਵਾਧੂ ਫੋਟੋਗ੍ਰਾਫ ਦੇ ਨਾਲ 27 ਜਨਵਰੀ, 2009 ਨੂੰ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-16, ਚੰਡੀਗੜ੍ਹ ਵਿਚ ਰਜਿਸਟਰਡ,
ਸਕਰੀਨਿੰਗ ਟੈਸਟ ਅਤੇ ਵਰਣਨਾਤਮਕ ਟੈਸਟ ਦੇ ਲਈ ਹਾਜ਼ਿਰ ਹੋਣਾઠ ਹੋਵੇਗਾ । ਉਨ੍ਹਾਂ ਨੇ
ਕਿਹਾ ਕਿ 28 ਜਨਵਰੀ, 2009 ਨੂੰ ਐਸ.ਸੀ.ਓ. ਨੰਬਰ 200-201, ਸੈਕਟਰ 17-ਸੀ,
ਚੰਡੀਗੜ੍ਹ ਵਿਚ ਚੋਣ ਕੀਤੇ ਹੋਏ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ।
16 ਜਨਵਰੀ ਨੂੰ ਗੁੜਗਾਉਂ ਵਿਚ ਅਤੇ 21 ਜਨਵਰੀ ਨੂੰ ਬਹਾਦੁਰਗੜ੍ਹ ਵਿਚ ਖਪਤਕਾਰ
ਬੈਠਕਾਂ ਆਯੋਜਿਤ ਕਰਨ ਦਾ ਫੈਸਲਾ
ਚੰਡੀਗੜ੍ਹ, 14 ਜਨਵਰੀ - ਅਮਿਤ
ਹਰਿਆਣਾ ਵਿੱਤ ਨਿਗਮ ਨੇ 16 ਜਨਵਰੀ ਨੂੰ ਗੁੜਗਾਉਂ ਵਿਚ ਅਤੇ 21 ਜਨਵਰੀ ਨੂੰ
ਬਹਾਦੁਰਗੜ੍ਹ ਵਿਚ ਖਪਤਕਾਰ ਬੈਠਕਾਂ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ । ਨਿਗਮ ਦੇ ਇਕ
ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਨ੍ਹਾਂ ਖਪਤਕਾਰ ਬੈਠਕਾਂ
ਵਿਚ ਨਿਗਮ ਦੇ ਸੀਨੀਅਰ ਅਧਿਕਾਰੀ ਹਾਜ਼ਿਰ ਰਹਿਣਗੇ, ਜੋ ਸੰਭਾਵਿਤ ਖਪਤਕਾਰਾਂ ਤੋਂ
ਪ੍ਰਾਪਤ ਹੋਣ ਵਾਲੇ ਕਰਜ਼ੇ ਪ੍ਰਸਤਾਵਾਂ ਨੂੰ ਮੌਕੇ 'ਤੇ ਹੀ ਉਨ੍ਹਾਂ ਦਾ ਫੈਸਲਾ ਕਰਨਗੇ
। ਉਨ੍ਹਾਂ ਨੇ ਕਿਹਾ ਕਿ ਨਿਗਮ ਦੁਆਰਾ ਨਵੀਂ ਉਦਯੋਗਿਕ ਇਕਾਈਆਂ ਦੀ ਸਥਾਪਨਾਂ ਅਤੇ
ਮੌਜ਼ੂਦਾ ਇਕਾਈਆਂ ਦੇ ਵਿਸਥਾਰ, ਆਧੁਨੀਕੀਕਰਣ ਅਤੇ ਵਿਭਿੰਨਤਾ ਸ਼ਰਤਾਂ ਅਤੇ ਵਿਆਜ਼ ਦਰਾਂ
'ਤੇ 5 ਕਰੋੜ ਰੁਪਏ ਤਕ ਦੀ ਵਿੱਤੀ ਸਹਾਇਤਾ ਉਪਲੱਬਧ ਕਰਵਾਈ ਜਾਂਦੀ ਹੈ । ਉਨ੍ਹਾਂ ਨੇ
ਕਿਹਾ ਕਿ ਇਸ ਦੇ ਇਲਾਵਾ, ਨਿਗਮ ਦੁਆਰਾ ਵਪਾਰਕ ਕੰਪਲੈਕਸਾਂ, ਹਸਪਤਾਲਾਂ, ਨਰਸਿੰਗ
ਹੋਮਾਂ, ਹੋਟਲਾਂ ਆਦਿ ਦੇ ਨਿਰਮਾਣ ਦੇ ਲਈ ਵੀ ਵਿੱਤੀ ਮਦਦ ਉਪਲੱਬਧ ਕਰਵਾਈ ਜਾਂਦੀ ਹੈ
।
ਚੰਡੀਗੜ੍ਹ, 14 ਜਨਵਰੀ - ਅਮਿਤ
ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਮੰਡਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਦੇਸ਼
ਦੀ ਆਜ਼ਾਦੀ ਸੰਗ੍ਰਾਮ ਦੇ ਦੌਰਾਨ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ 30
ਜਨਵਰੀ, 2009 ਨੂੰ ਉਚਿਤ ਰੂਪ ਵਿਚ ਸ਼ਰਧਾਜਲੀ ਦੇਣ ਦੇ ਨਿਰਦੇਸ਼ ਦਿੱਤੇ ਹਨ । ਮੁੱਖ
ਸਕੱਤਰ ਦੁਆਰਾ ਇਸ ਸਬੰਧ ਵਿਚ ਜਾਰੀ ਇਕ ਪੱਤਰ ਦੇ ਅਨੁਸਾਰ ਇਸ ਦਿਨ ਸਵੇਰੇ 11:00
ਵਜੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਣਾ ਹੋਵੇਗਾ ।
ਹਰਿਆਣਾ ਦਾ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ 26 ਜਨਵਰੀ ਨੂੰ ਰਿਵਾੜੀ ਵਿਚ
ਆਯੋਜਿਤ
ਚੰਡੀਗੜ੍ਹ, 14 ਜਨਵਰੀ - ਅਮਿਤ
ਹਰਿਆਣਾ ਦਾ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ 26 ਜਨਵਰੀ ਨੂੰ ਰਿਵਾੜੀ ਵਿਚ
ਆਯੋਜਿਤ ਕੀਤਾ ਜਾਵੇਗਾ, ਜਿੱਥੇ ਹਰਿਆਣਾ ਦੇ ਰਾਜਪਾਲ ਡਾ. ਏ.ਆਰ.ਕਿਦਵਈ ਰਾਸ਼ਟਰ ਝੰਡਾ
ਫਹਿਰਾਉਣਗੇ । ਇਸੇ ਸ਼ਾਮ ਰਿਵਾੜੀ ਵਿਚ ''ਐਟ ਹੋਮ'' ਵੀ ਹੋਵੇਗਾ । ਮੁੱਖ ਮੰਤਰੀ
ਸ੍ਰੀ ਭੁਪਿੰਦਰ ਸਿੰਘ ਹੁੱਡਾ ਗੁੜਗਾਉਂ ਵਿਚ ਰਾਸ਼ਟਰੀ ਝੰਡਾ ਫਹਿਰਾਉਣਗੇ । ਹਰਿਆਣਾ
ਵਿਧਾਨ ਸਭਾ ਦੇ ਸਪੀਕਰ ਡਾ. ਰਘੁਬੀਰ ਸਿੰਘ ਕਾਦਿਆਨ ਗਣਤੰਤਰ ਦਿਵਸ 'ਤੇ ਫਰੀਦਾਬਾਦ
ਵਿਚ, ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਆਜ਼ਾਦ ਮਹੁੰਮਦ ਪਲਵਲ ਵਿਚ, ਵਿੱਤ
ਮੰਤਰੀ ਸ੍ਰੀ ਬਿਰੇਂਦਰ ਸਿੰਘ ਹਿਸਾਰ ਵਿਚ, ਖੇਤੀਬਾੜੀ ਮੰਤਰੀ ਸ੍ਰੀ ਐਚ.ਐਸ.ਚੱਠਾ
ਜੀਂਦ ਵਿਚ, ਸਿੱਖਿਆ ਮੰਤਰੀ ਸ੍ਰੀ ਮਾਂਗੇ ਰਾਮ ਗੁਪਤਾ ਸੋਨੀਪਤ ਵਿਚ, ਲੋਕਲ ਬਾਡੀ
ਮੰਤਰੀ ਸ੍ਰੀ ਏ.ਸੀ.ਚੌਧਰੀ ਪਾਣੀਪਤ ਵਿਚ, ਸਿਹਤ ਮੰਤਰੀ ਸ੍ਰੀਮਤੀ ਕਰਤਾਰ ਦੇਵੀ
ਕੁਰੂਕਸ਼ੇਤਰ ਵਿਚ, ਲੋਕ ਨਿਰਮਾਣ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਨਾਰਨੌਰ ਵਿਚ,
ਉਦਯੋਗ ਮੰਤਰੀ ਸ੍ਰੀ ਲਛਮਣ ਦਾਸ ਅਰੋੜਾ ਪੰਚਕੂਲਾ ਵਿਚ ਅਤੇ ਬਿਜਲੀ ਮੰਤਰੀ ਸ੍ਰੀ
ਰਣਦੀਪ ਸਿੰਘ ਸੁਰਜੇਵਾਲਾ ਕਰਨਾਲ ਵਿਚ ਰਾਸ਼ਟਰੀ ਝੰਡਾ ਫਹਿਰਾਉਣਗੇ । ਵਣ ਤੇ
ਸੈਰ-ਸਪਾਟਾ ਮੰਤਰੀ ਸ੍ਰੀਮਤੀ ਕਿਰਣ ਚੌਧਰੀ ਯਮੁਨਾਨਗਰ ਵਿਚ, ਮਾਲ ਰਾਜ ਮੰਤਰੀ
ਸ੍ਰੀਮਤੀ ਸਵਿਤਰੀ ਜਿੰਦਲ ਭਿਵਾਨੀ ਵਿਚ ਅਤੇ ਪੁਰਾਲੇਖਾ ਰਾਜ ਮੰਤਰੀ ਸ੍ਰੀਮਤੀ ਮੀਨਾ
ਮੰਡਲ ਕੈਥਲ ਵਿਚ ਰਾਸ਼ਟਰੀ ਝੰਡਾ ਫਹਿਰਾਉਣਗੀ । ਮੁੱਖ ਸਾਂਸਦੀ ਸਕੱਤਰ ਸ੍ਰੀ ਧਰਮਬੀਰ
ਸਿੰਘ ਨੂੰਹ (ਮੇਵਾਤ) ਵਿਚ, ਮੁੱਖ ਸਾਂਸਦੀ ਸਕੱਤਰ ਸ੍ਰੀ ਰਮੇਸ਼ ਕੌਸ਼ਿਕ ਫਤਿਹਾਬਾਦ
ਵਿਚ, ਸਾਂਸਦੀ ਸਕੱਤਰ ਸ੍ਰੀ ਦਿਲੂ ਰਾਮ ਸਿਰਸਾ ਵਿਚ, ਰਾਵ ਦਾਨ ਸਿੰਘ ਝੱਜਰ ਵਿਚ,
ਡਾ. ਕ੍ਰਿਸ਼ਣਾ ਪੰਡਿਤ ਅੰਬਾਲਾ ਵਿਚ, ਸ੍ਰੀ ਪਰਮਵੀਰ ਸਿੰਘ ਰੋਹਤਕ ਵਿਚ, ਕੁਮਾਰੀ
ਸ਼ਾਰਦਾ ਰਾਠੌਰ ਬਹਾਦੁਰਗੜ੍ਹ ਵਿਚ, ਸ੍ਰੀ ਰਾਮ ਕ੍ਰਿਸ਼ਨ ਬੱਲਵਗੜ੍ਹ ਵਿਚ, ਸ੍ਰੀ ਅਨਿਲ
ਠੱਕਰ ਹਾਂਸੀ ਵਿਚ ਅਤੇ ਸ੍ਰੀ ਦੂਰਾ ਰਾਮ ਡੱਬਵਾਲੀ ਵਿਚ ਰਾਸ਼ਟਰੀ ਝੰਡਾ ਫਹਿਰਾਉਣਗੇ ।
ਜੇਕਰ ਕੋਈ ਮੰਤਰੀ ਸਮਾਰੋਹ ਸਥੱਲ 'ਤੇ ਸਮੇਂ 'ਤੇ ਨਹੀਂ ਪਹੁੰਚਦਾ ਤਾਂ ਸਬੰਧਤ ਡਿਪਟੀ
ਕਮਿਸ਼ਨਰ ਦੁਆਰਾ ਰਾਸ਼ਟਰੀ ਝੰਡਾ ਫਹਿਰਾਇਆ ਜਾਵੇਗਾ । ਉਪ-ਮੰਡਲ ਮੁੱਖ ਦਫਤਰ 'ਤੇ
ਸੰਬਧਿਤ ਉਪ-ਮੰਡਲ ਅਧਿਕਾਰੀਆਂ (ਨਾਗਰਿਕ) ਦੁਆਰਾ ਅਤੇ ਤਹਿਸੀਲ ਮੁੱਖ ਦਫਤਰਾਂ
(ਜਿੱਥੇ ਤਹਿਸੀਲ ਮੁੱਖ ਦਫਤਰ ਵੱਖਰੇ ਹਨ) 'ਤੇ ਤਹਿਸੀਲਦਾਰ ਦੁਆਰਾ ਰਾਸ਼ਟਰੀ ਝੰਡਾ
ਫਹਿਰਾਇਆ ਜਾਵੇਗਾ ।ઠ ਮੰਡਲ, ਜ਼ਿਲਾ ਅਤੇ ਤਹਿਸੀਲ ਪੱਧਰ ਦੇ ਮੁੱਖ ਦਫਤਰਾਂ 'ਤੇ ਹੋਮ
ਗਾਰਡ ਅਤੇ ਐਨ.ਸੀ.ਸੀ. ਨਾਲ ਮਿਲਕੇ ਪੁਲਿਸ ਪਰੇਡ ਕਰਵਾਈ ਜਾਵੇਗੀ ।
Doaba Group to sign MoU with CSIO, Chd for six months industrial
training of Engg students
Mohali,14 Jan-Kulwant gill

Doaba Group of Colleges (DGC) and Central Scientific Instruments
Organization (CSIO), Chd have reached an understanding to sign an
MoU for taking Engineering students of DGC for six months industrial
training in CSIO, where they shall be benefited to play a vital role
in undergoing research programs of CSIO.The Doaba students shall
actively participate in the quest for new projects at CSIO.
Dr Pawan Kapur, Director CSIO, Chd was here in the Doaba campus to
finalize the draft for the MoU. He also delivered a special lecture
on the research projects underhand and the devices produced by the
scientists at CSIO. He started off with an impressive statement,
knowledge is driven by market trends. Explaining the term he
stressed that only that knowledge which is required by the industry
is considered to be useful and gets the importance. For ex if
industry or market requires producing a particular device, then
those will be hired who are able to aid in that project. So, the
students while selecting particular streams or courses should
analyze the futuristic market demand along with their interest and
aptitude to enhance their career opportunities. He also elaborated
the current research and development programs being undertaken at
CSIO, Chd with an emphasis on head up display for LCA (Tejas) for
Aviation Development Authority (ADA), Medical instruments mainly
Linear Accelerator for cancer treatment and sensors for variety of
applications.
A vote of thanks was proposed by S.Jeet Singh Chief Administrator
DGC to Dr.Kapur for the arrangement of DGC students industrial
training at CSIO, Chd. Mr.S.S.Sangha MD (DGC), S.Manjit Singh
Executive Director (DGC), Dr.S.S.Wadhwa Director/Principal DIET
graced the occasion with their esteemed presence.
ਯੂਥ ਵੈਲਫੇਅਰ ਸੇਵਾ ਸੁਸਾਇਟੀ ਅਲੀਪੁਰ ਨੇ ਲੋਹੜੀ
ਮਨਾਈ

-ਯੂਥ ਵੈਲਫੇਅਰ ਸੇਵਾ ਸੁਸਾਇਟੀ ਅਲੀਪੁਰ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ
ਅਲੀਪੁਰ ਵਿਚ ਕੁੜੀਆਂ ਦੇ ਨਾਂ ਤੇ ਲੋਹੜੀ ਮਨਾਈ ਗਈ। ਇਸ ਮੌਕੇ ਪ੍ਰੋਗਰਾਮ ਵੀ ਰੱਖਿਆ
ਗਿਆ ਜਿਸ ਦਾ ਉਦਘਾਟਨ ਭਾਰਤੀ ਸਟੇਟ ਬੈਂਕ ਹਾਈ ਗਰਾਉਂਡ ਚੰਡੀਗੜ੍ਰ ਦੇ ਮੈਨੇਜਰ ਓਮ
ਪ੍ਰਕਾਸ਼ ਨੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕੁੜੀਆਂ ਦੇ ਨਾਂ ਤੇ ਇਹ ਲੋਹੜੀ
ਮਨਾਈ ਗਈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆਂ ਇਕ ਬਹੁਤ ਵੱਡਾ ਪਾਪ ਹੈ ਜਿਸ ਨੂੰ ਰੱਬ
ਵੀ ਮਾਫ ਨਹੀਂ ਕਰਦਾ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਵੀ ਭਰੂਣ ਹੱਤਿਆਂ, ਨਸ਼ਿਆਂ
ਅਤੇ ਏਡਜ਼ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ
ਸੁਸਾਇਟੀ ਦੇ ਪ੍ਰਧਾਨ ਸੁੱਚਾ ਸਿੰਘ ਧਾਲੀਵਾਲ ਦਾ ਵਡਮੁੱਲਾ ਯੋਗਦਾਨ ਰਿਹਾ ਅਤੇ
ਉਨ੍ਹਾਂ ਇਸ ਮੌਕੇ ਕਿਹਾ ਕਿ ਸੁਸਾਇਟੀ ਭਰੂਣ ਹੱਤਿਆਂ, ਨਸ਼ਿਆਂ, ਏਡਜ਼ ਨੂੰ ਜੜੋ ਖਤਮ
ਕਰਨ ਲਈ ਅੱਗੇ ਤੋਂ ਵੀ ਪ੍ਰੋਗਰਾਮ ਕਰਵਾਉਂਦੀ ਰਹੇਗੀ। ਇਸ ਮੋਕੇ ਸੁਸਾਇਟੀ ਦੇ
ਮੈਂਬਰ, ਸਮੂਹ ਸਟਾਫ ਤੇ ਬੱਚੇ ਹਾਜਰ ਸਨ।
ਸ: ਗੁਰਜੰਟ ਸਿੰਘ ਬੱਲ੍ਹੋ ਜ਼ਿਲ੍ਹਾ ਪੱਧਰੀ ਸਿੰਚਾਈ ਅਤੇ ਬਿਜਲੀ ਵਿਭਾਗ ਅਡਵਾਈਜ਼ਰੀ
ਕਮੇਟੀ ਦਾ ਮੈਂਬਰ ਨਿਯੁਕਤ
ਤਪਾ ਮੰਡੀ, 14 ਜਨਵਰੀ (ਸਮੀਰ ਮਾਰਕੰਡਾ, ਨਰੇਸ਼ ਗਰਗ) -

ਇਲਾਕੇ ਦੇ ਸਰਗਰਮ ਆਗੂ ਸ: ਗੁਰਜੰਟ ਸਿੰਘ ਬੱਲ੍ਹੋ ਨੂੰ ਜ਼ਿਲ੍ਹਾ ਪੱਧਰੀ ਸਿੰਚਾਈ ਅਤੇ
ਬਿਜਲੀ ਵਿਭਾਗ ਅਡਵਾਈਜ਼ਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ
ਨਿਯੁਕਤੀ ਤੇ ਪਾਲ ਸਿੰਘ, ਦਰਸ਼ਨ ਸਿੰਘ, ਗੁਰਜੰਟ ਸਿੰਘ, ਭੂਰਾ ਸਿੰਘ ਪੰਚ , ਬਲਾਕ
ਸੰਮਤੀ ਰਾਮਪੁਰਾ ਦੇ ਚੇਅਰਮੈਨ ਜਥੇਦਾਰ ਹਾਕਮ ਸਿੰਘ ਬੱਲ੍ਹੋ, ਸਾਬਕਾ ਸਰਪੰਚ ਬਾਬੂ
ਸਿੰਘ, ਜਸਵੰਤ ਸਿੰਘ ਨੰਬਰਦਾਰ ਬੱਲ੍ਹੋ, ਸੁਰਿੰਦਰ ਸਿੰਘ ਪੰਚ, ਬਲਦੇਵ ਸਿੰਘ
ਪ੍ਰਧਾਨ, ਦਰਸ਼ਨ ਸਿੰਘ ਪ੍ਰਧਾਨ ਆਦਿ ਆਗੂਆਂ ਨੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ:
ਜਗਦੀਪ ਸਿੰਘ ਨਕਈ, ਜ਼ਿਲ੍ਹਾ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ
ਹੈ।
ਬਾਬਾ ਬੂਲਾ ਜੀ ਕਮੇਟੀ ਬੱਲ੍ਹੋ ਵੱਲੋਂ 24 ਬੇਸਹਾਰਾ, ਗਰੀਬ ਜਰੂਰਤਮੰਦ ਪਰਿਵਾਰਾਂ
ਦੀਆਂ ਲੜਕੀਆਂ ਦੇ ਵਿਆਹ ਕਰਵਾਏ
ਤਪਾ ਮੰਡੀ, 14 ਜਨਵਰੀ (ਸਮੀਰ ਮਾਰਕੰਡਾ, ਨਰੇਸ਼ ਗਰਗ)

ਫੋਟੋ ਕੈਪਸਿਨ : ਤਪਾ ਨੇੜਲੇ ਪਿੰਡ ਬੱਲ੍ਹੋ ਵਿਖੇਂ ਜਰੂਰਤਮੰਦ ਪਰਿਵਾਰਾਂ ਦੀਆਂ
ਲੜਕੀਆਂ ਦੇ ਵਿਆਹ ਮੌਕੇ ਸਟੇਜ ਤੇ ਵਿਖਾਈ ਦੇ ਰਹੇ ਗਿਆਨੀ ਜਗਤਾਰ ਸਿੰਘ ਜੰਗੀਆਣਾ
ਅਤੇ ਲੜਕੀਆਂ ਦੇ ਆਨੰਦ ਕਾਰਜ਼ ਦੀ ਰਸਮ ਦਾ ਦ੍ਰਿਸ਼। ਫੋਟੋ : ਮਾਰਕੰਡਾ ਤਪਾ
ਤਪਾ ਨੇੜਲੇ ਪਿੰਡ ਬੱਲ੍ਹੋ ਦੇ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਬਾਬਾ ਬੂਲਾ ਜੀ
ਵਿਖੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਅਤੇ ਬਾਬਾ ਬੂਲਾ ਜੀ ਕਮੇਟੀ ਬੱਲ੍ਹੋ
ਵੱਲੋਂ ਵੱਡਾ ਸਮਾਜਿਕ ਉਪਰਾਲਾ ਕਰਦਿਆਂ ਇਲਾਕੇ ਦੀਆਂ ਕਰੀਬ 24 ਬੇਸਹਾਰਾ, ਗਰੀਬ
ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਗਏ। ਲੜਕੀਆਂ ਨੂੰ ਇਸ ਮੌਕੇ
ਕਮੇਟੀ ਵੱਲੋਂ ਇਕ ਪੇਟੀ, ਬੈਡ, ਪੱਖਾ ਬਰਤਨ, ਕੱਪੜੇ ਆਦਿ ਕਰੀਬ 25 ਹਜ਼ਾਰ ਦਾ ਹਰ
ਲੜਕੀ ਨੂੰ ਸਮਾਨ ਦਿੱਤਾ ਗਿਆ। ਇਸ ਮੌਕੇ ਹੋਏ ਗਿਆਨੀ ਜਗਤਾਰ ਸਿੰਘ ਜੰਗੀਆਣਾ ਇੰਚਾਰਜ਼
ਸਿੱਖ ਮਿਸ਼ਨ ਦਿੱਲੀ ਨੇ ਸੰਗਤਾਂ ਨੂੰ ਗੁਰ ਇਤਿਹਸ ਨਾਲ ਜੋੜਿਆ ਅਤੇ ਕਮੇਟੀ ਦੇ ਇਸ
ਸਮਾਜ ਸੇਵੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਤਿੰਨ ਰੋਜਾ ਧਾਰਮਿਕ ਸਮਾਗਮ ਉਘੇ
ਵਿਦਵਾਨ ਸੰਤ ਬਾਬਾ ਦਲੇਰ ਸਿੰਘ ਖਾਲਸਾ ਖੇੜੀ ਸਾਹਿਬ ਵਾਲਿਆਂ ਨੇ ਵੀ ਧਾਰਮਿਕ ਦੀਵਾਨ
ਸਜਾਏ ਗਏ। ਇਸ ਸਮਾਗਮ ਦੌਰਾਨ ਆਦੇਸ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 2 ਦਿਨ
ਕੈਂਪ ਲਗਾਕੇ ਕਰੀਬ 430 ਮਰੀਜ਼ਾਂ ਦਾ ਮੁਫ਼ਤ ਚੈਕਅਪ ਕੀਤਾ ਅਤੇ ਦਵਾਈਆਂ ਦਿੱਤੀਆਂ ।
ਇਸ ਮੌਕੇ ਹਲਕਾ ਖਰੜ ਦੇ ਵਿਧਾਇਕ ਸ: ਬਲਵੀਰ ਸਿੰਘ ਸਿੱਧੂ, ਹਲਕਾ ਫੂਲ ਦੇ ਵਿਧਾਇਕ
ਗੁਰਪ੍ਰੀਤ ਸਿੰਘ ਕਾਂਗੜ, ਕਾਂਗੜ, ਕਾਂਗਰਸ ਕਮੇਟੀ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ
ਪ੍ਰਧਾਨ ਨਰਿੰਦਰ ਸਿੰਘ ਭਲੇਰੀਆ, ਵੈਬਕੋ ਪੰਜਾਬ ਦੇ ਸਾਬਕਾ ਚੇਅਰਮੈਨ ਸੁਖਰਾਜ ਸਿੰਘ
ਨੱਤ ਆਦਿ ਆਗੂਆਂ ਨੇ ਵਿਆਹੁਤਾ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। ਸਮਾਗਮ ਦੌਰਾਨ
ਪ੍ਰਸ਼ਾਸ਼ਨ ਵੱਲੋਂ ਐਸ ਡੀ ਐਮ ਸਬ ਡਵੀਜ਼ਨ ਫੂਲ ਸ੍ਰੀ ਓਮਾਂ ਸੰਕਰ ਗੁਪਤਾ, ਡੀ ਐਸ ਪੀ
ਫੂਲ ਸ੍ਰੀ ਰੁਪਿਦਰ ਭਾਰਦਵਾਜ, ਬਾਬਾ ਬੂਲਾ ਜੀ ਕਮੇਟੀ ਦੇ ਪ੍ਰਧਾਨ ਕਰਨੈਲ ਸਿੰਘ ,
ਗੁਰਮੀਤ ਸਿੰਘ, ਡਾ: ਹਤਿੰਦਰ ਸ਼ਰਮਾ, ਦਾਨ ਸਿੰਘ ਬੱਲ੍ਹੋ, ਜਥੇਦਾਰ ਜਿਉਣ ਸਿੰਘ ਸੂਚ,
ਸੁਖਬੀਰ ਸਿੰਘ ਆਦਿ ਆਗੂਆਂ ਨੇ ਵੀ ਹਾਜ਼ਰੀ ਲਵਾਈ।
ਮਾਘੀ ਦੇ ਪਵਿਤਰ ਦਿਹਾੜੇ ਦੀ ਖ਼ੁਸੀ ਵਿਚ ਬਰੈਡ ਪਕੌੜਿਆਂ ਦਾ ਅਤੁੱਟ ਲੰਗਰ ਚਲਾਇਆ
ਤਪਾ ਮੰਡੀ, 14 ਜਨਵਰੀ (ਸਮੀਰ ਮਾਰਕੰਡਾ, ਨਰੇਸ਼ ਗਰਗ) -

ਫੋਟੋ ਕੈਪਸਿਨ : ਤਪਾ ਨੇੜਲੇ ਪਿੰਡ ਘੜੈਲੀ ਵਿਖੇ ਯੂਥ ਵੈਲਫੇਅਰ ਕਲੱਬ ਦੇ ਨੌਜਵਾਨ
ਲੰਗਰ ਸੇਵਾ ਨਿਭਾੳਂਦੇ ਹੋਏ। ਫੋਟੋ : ਮਾਰਕੰਡਾ ਤਪਾ
ਤਪਾ ਨੇੜਲੇ ਪਿੰਡ ਘੜੈਲੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੱਜ ਮਾਘੀ ਦੇ ਪਵਿਤਰ
ਦਿਹਾੜੇ ਦੀ ਖ਼ੁਸੀ ਵਿਚ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਘੜੈਲੀ ਦੇ ਨੌਜਵਾਨਾ
ਵੱਲੋਂ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਬਰੈਡ ਪਕੌੜਿਆਂ ਦਾ ਅਤੁੱਟ ਲੰਗਰ
ਚਲਾਇਆ ਗਿਆ ਅਤੇ ਗੁਰਦੁਆਰਾ ਸਾਹਿਬ ਵਿਖੇ ਪਾਠਾਂ ਦੇ ਭੋਗ ਪਾਏ ਗਏ ਅਤੇ ਗਿਆਨੀ
ਗੁਰਚਰਨ ਸਿੰਘ ਅਤੇ ਭਾਈ ਜਸਵੰਤ ਸਿੰਘ ਦੇ ਜਥੇ ਨੇ ਕੀਰਤਨ ਕੀਤਾ। ਇਸ ਮੌਕੇ ਯੂਥ
ਵੈਲਫੇਅਰ ਕਲੱਬ ਪਿੰਡ ਘੜੈਲੀ ਦੇ ਪ੍ਰਧਾਨ ਜਸਵਿੰਦਰ ਸਿੰਘ, ਜੀਤ ਸਿੰਘ, ਨਿਰਮਲ
ਸਿੰਘ, ਇੰਦਰਜੀਤ ਸਿੰਘ, ਸੰਦੀਪ ਸਿੰਘ, ਗੋਰਾ ਸਿੰਘ, ਬਿੰਦਰ ਸਿੰਘ, ਜਗਸੀਰ ਸਿੰਘ,
ਸਵਰਨ ਸਿੰਘ, ਲਖਵਿੰਦਰ ਸਿੰਘ, ਬੰਟੀ ਸਿੰਘ, ਭਾਗ ਸਿੰਘ, ਗੁਰਦੁਆਰਾ ਕਮੇਟੀ ਦੇ
ਪ੍ਰਧਾਨ ਗੁਰਜੰਟ ਸਿੰਘ, ਸਵਰਨਜੀਤ ਸਿੰਘ, ਸਵਰਨ ਸਿੰਘ ਖਜਾਨਚੀ, ਵਜੀਰ ਸਿੰਘ, ਜੰਗ
ਸਿੰਘ, ਗੁਲਾਬ ਸਿੰਘ, ਹਰਜੀਤ ਸਿੰਘ, ਨਾਜ਼ਰ ਸਿੰਘ ਮੈਂਬਰ, ਮਨਜੀਤ ਸਿੰਘ, ਲਾਭਇੰਦਰ
ਆਦਿ ਆਗੂਆਂ ਨੇ ਵੀ ਹਾਜ਼ਰੀ ਲਵਾਈ।
ਤਪਾ ਮੰਡੀ, 14 ਜਨਵਰੀ (ਮਾਰਕੰਡਾ) -
ਭਾਵੇਂ ਬਾਦਲ ਸਰਕਾਰ ਨੇ 'ਰਾਜ ਨਹੀਂ ਸੇਵਾ' ਦਾ ਨਾਹਰਾ ਲਾਇਆ ਸੀ, ਅਤੇ ਸੱਤਾ ਹਾਸਲ
ਕਰਦੇ ਹੀ ਸੇਵਾ ਕਰਨੀ ਭੁੱਲਦੇ ਜਾ ਰਹੇ ਹਨ। ਇਸ ਦੀ ਤਾਜਾ ਮਿਸਾਲ ਇਥੋਂ ਨਜ਼ਦੀਕੀ
ਪਿੰਡ ਰੂੜੇਕੇ ਕਲਾਂ ਤੋਂ ਉਦੋਂ ਮਿਲੀ ਜਦੋਂ ਪਿੰਡ ਦੇ ਕੁਝ ਮੌਹਤਬਰ ਵਿਅਕਤੀਆਂ ਨੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਰਾਸ਼ਨ ਕਾਰਡ ਅਗਸਤ
ਮਹੀਨੇ ਵਿਚ ਮਹਿਕਮਾ ਫੂਡ ਸਪਲਾਈ ਦੁਆਰਾ ਬਣਾ ਦਿੱਤੇ ਗਏ ਸਨ। ਪਰ ਅਜੇ ਤੱਕ ਇਹਨਾਂ
ਰਾਸ਼ਨ ਕਾਰਡਾਂ ਦਾ ਮਹਿਕਮੇ ਵੱਲੋਂ ਸਾਰੀਆਂ ਜਰੂਰੀ ਵਸਤਾਂ ਜਿੰਨਾ ਵਿਚ ਮਿਟੀ ਦਾ
ਤੇਲ, ਕਣਕ ਆਦਿ ਦਾ ਕੋਟਾ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਜਾਰੀ ਨਹੀਂ ਕੀਤਾ
ਗਿਆ। ਭਰੋਸੇਯੋਗ ਸੂਤਰਾਂ ਅਨੁਸਾਰ ਪਿੰਡ ਦੇ ਡੀਪੂ ਹੋਲਡਰ ਅਤੇ ਸਹਿਕਾਰੀ ਸੁਸਾਇਟੀ
ਵੱਲੋਂ ਮਿਤੀ 29-09-2008 ਨੂੰ ਕੋਟਾ ਵਧਾਉਣ ਅਤੇ ਜਾਰੀ ਕਰਨ ਸਬੰਧੀ ਇੱਕ ਲਿਖਤੀ
ਦੁਰਖਾਸਤ ਜ਼ਿਲ੍ਹਾ ਕੰਟਰੋਲਰ ਫੂਡ ਸਪਲਾਈ ਨੂੰ ਕੱਢੀ ਗਈ ਹੈ। ਪਰੰਤੂ ਕਰੀਬ ਚਾਰ
ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਸਪਲਾਈ ਵਧਾਈ ਗਈ ਹੈ ਅਤੇ ਨਾ ਹੀ ਕੋਈ
ਜਵਾਬ ਮਿਲਿਆ ਹੈ। ਜਦੋਂ ਇਸ ਸਬੰਧੀ ਜ਼ਿਲ੍ਹਾ ਖੁਰਾਕ ਦੇ ਸਪਲਾਈ ਕੰਟਰੋਲਰ ਸ੍ਰੀ
ਕੋਹਲੀ ਸਾਹਿਬ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਕਿ ਕਿ ਇਸ ਬਾਰੇ ਉਹਨਾਂ ਨੂੰ
ਕੁਝ ਵੀ ਪਤਾ ਨਹੀਂ, ਫੇਰ ਵੀ ਜੇਕਰ ਅਜਿਹਾ ਹੋ ਰਿਹਾ ਹੈ ਤਾਂ ਇਸ ਤੇ ਤੁਰੰਤ ਕਾਰਵਾਈ
ਕਰਕੇ ਪਿੰਡ ਦੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਗੌਰਤਲਬ ਹੈ ਕਿ ਪਿੰਡ
ਰੂੜੇਕੇ ਕਲਾਂ ਦੇ ਦੋ ਹਜ਼ਾਰ ਤੋਂ ਉਪਰ ਰਾਸ਼ਨ ਕਾਰਡ ਬਣੇ ਹੋਏ ਹਨ। ਜਦੋਂ ਕਿ ਕੋਟਾ
ਸਿਰਫ਼ ਸੱਤ ਸੌ ਦੇ ਕਰੀਬ ਰਾਸ਼ਨ ਕਾਰਡਾਂ ਦਾ ਮਿਲ ਰਿਹਾ ਹੈ।ਇਹ ਕੋਟਾ ਤਕਰੀਬਨ 12-13
ਸਾਲ ਪਹਿਲਾਂ ਦਾ ਜਾਰੀ ਹੋਇਆ ਹੈ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸ਼ਨ ਨੂੰ ਬੇਨਤੀ ਕਰੀ
ਹੈ ਕਿ ਇਸ ਵੱਲ ਖਾਸ ਧਿਆਨ ਦੇ ਕੇ ਪਿੰਡ ਦੇ ਰਾਸ਼ਨ ਕਾਰਡਾਂ ਦਾ ਕੋਟਾ ਵਧਾਇਆ ਜਾਵੇ।
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਵਾਰਡ ਵਾਸੀਆਂ
ਦਾ ਜਿਊਣਾ ਦੁੱਭਰ
ਖਮਾਣੋਂ 14 ਜਨਵਰੀ (ਰਣਬੀਰ ਸਿੰਘ ਰਾਣਾ)

ਘਰਾਂ ਅੱਗੇ ਖੜਾ ਗੰਦਾ ਪਾਣੀ ਦਿਖਾਉਂਦਾ ਹੋਇਆ ਵਾਰਡ ਵਾਸੀ ਮਨਦੀਪ ਸਿੰਘ। (ਫੋਟੋ:
ਰਾਣਾ)
ਖਮਾਣੋਂ ਦੇ ਵਾਰਡ ਨੰ: 1 ਵਿੱਚ ਲੁਧਿਆਣਾ ਚੰਡੀਗੜ੍ਹ ਰੋਡ ਤੇ ਪੈਂਦੇ ਘਰਾਂ ਅਤੇ
ਦੁਕਾਨਾਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਗੰਦਾ ਪਾਣੀ
ਉਨ੍ਹਾਂ ਦੇ ਘਰਾਂ ਮੂਹਰੇ ਖੜਾ ਹੈ। ਜੇਕਰ ਉਹ ਆਪਣੇ ਘਰਾਂ ਅਤੇ ਦੁਕਾਨਾਂ ਅੱਗੇ ਬੰਨ
ਨਾ ਲਾਉਣ ਤਾਂ ਇਹ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਵੜ੍ਹ ਜਾਂਦਾ ਹੈ। ਇਸ ਸਬੰਧੀ
ਵਾਰਡ ਦੇ ਵਸਨੀਕਾਂ ਮਨਦੀਪ ਸਿੰਘ, ਕਰਮ ਸਿੰਘ, ਕਮਲਜੀਤ ਸਿੰਘ ਆਦਿ ਨੇ ਦੱਸਿਆ ਕਿ
ਗੰਦੇ ਪਾਣੀ ਦੀ ਬਦਬੂ ਕਾਰਨ ਉਨ੍ਹਾਂ ਦਾ ਜੀਊਣਾ ਦੁੱਭਰ ਹੋਇਆ ਪਿਆ ਹੈ ਅਤੇ ਖੜੇ
ਪਾਣੀ ਵਿੱਚ ਮੱਛਰ, ਮੱਖੀ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ ਜਿਸ ਕਾਰਨ ਬੀਮਾਰੀ
ਫੈਲਣ ਦਾ ਵੀ ਡਰ ਬਣਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਨਗਰ ਪੰਚਾਇਤ ਦੇ
ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਚੁੱਕੇ ਹਨ ਪ੍ਰੰਤੂ ਨਗਰ ਪੰਚਾਇਤ ਇਸਦਾ ਕੋਈ
ਹੱਲ ਨਹੀਂ ਕਰ ਰਿਹਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ
ਕਰਵਾਇਆ ਜਾਵੇ।
ਲੋਹੜੀ ਮੌਕੇ ਪੰਚਾਇਤ ਨੇ ਬੱਚੀ ਨੂੰ ਸਨਮਾਨਿਤ ਕੀਤਾ
ਖਮਾਣੋਂ 13 ਜਨਵਰੀ (ਰਣਬੀਰ ਸਿੰਘ ਰਾਣਾ)

ਲੜਕੀ ਦੀ ਲੋਹੜੀ ਮੌਕੇ ਬੱਚੀ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਅਤੇ ਪੰਚਾਇਤ
ਮੈਂਬਰ।(ਫੋਟੋ: ਰਾਣਾ)
ਸੀ.ਡੀ.ਪੀ.ਓ. ਦਫ਼ਤਰ ਖਮਾਣੋਂ ਦੇ ਸਹਿਯੋਗ ਨਾਲ ਸਰਕਲ ਖੇੜੀ ਨੌਧ ਸਿੰਘ ਦੇ ਪਿੰਡ
ਦੁੱਲਵਾਂ ਵਿਖੇ ਬਾਲਮੀਕ ਭਾਈਚਾਰੇ ਨਾਲ ਸਬੰਧਤ ਲੜਕੀ ਦੀ ਲੋਹੜੀ ਮਨਾਈ ਗਈ। 8 ਮਹੀਨੇ
ਦੀ ਜਸਪ੍ਰੀਤ ਆਪਣੀ ਮਾਤਾ ਗੁਰਪ੍ਰੀਤ ਕੌਰ ਅਤੇ ਪਿਤਾ ਰਾਜਵੀਰ ਸਿੰਘ ਦੀ ਇਕਲੌਤੀ
ਸੰਤਾਨ ਹੈ। ਪੁਸ਼ਪ ਰਾਜ ਸੁਪਰਵਾਈਜ਼ਰ ਸੀ.ਡੀ.ਪੀ.ਓ. ਬਲਾਕ ਖਮਾਣੋਂ ਨੇ ਦੱਸਿਆ ਕਿ
ਖਮਾਣੋਂ ਬਲਾਕ ਚਾਰ ਸਰਕਲਾਂ ਵਿਚ ਵੰਡਿਆ ਹੋਇਆ ਹੈ। ਪੂਰੇ ਸਰਕਲ ਦੀਆਂ ਆਂਗਣਵਾੜੀ
ਵਰਕਰਜ਼ ਅਤੇ ਪਿੰਡ ਦੀਆਂ ਮਹਿਲਾਵਾਂ ਵਲੋਂ ਇਸ ਸਮੇਂ ਭਰਵੇਂ ਇਕੱਠ ਵਿਚ ਲੋਕ ਗੀਤ ਅਤੇ
ਗਿੱਧਾ ਪਾਇਆ ਗਿਆ।ઠ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਵਲੋਂ ਇਸ ਲੋਹੜੀ ਦੇ ਮੌਕੇ 'ਤੇ
ਪੂਰੇ ਪ੍ਰਬੰਧ ਕੀਤੇ ਗਏ ਅਤੇ ਨੰਨ੍ਹੀ ਜਸਪ੍ਰੀਤ ਨੂੰ ਸ਼ਗਨ ਵੀ ਦਿੱਤਾ ਗਿਆ। ਇਸ ਮੌਕੇ
ਪੰਚ ਲਖਵੀਰ ਸਿੰਘ, ਪੰਚ ਸਤਵਿੰਦਰ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਨਾਜਰ ਸਿੰਘ, ਪੰਚ
ਬਲਬੀਰ ਕੌਰ, ਪੰਚ ਪ੍ਰੇਮ ਕੌਰ ਤੋਂ ਬਿਨ੍ਹਾਂ ਹੋਰ ਕਈ ਮੋਹਤਵਰ ਵਿਅਕਤੀ ਹਾਜ਼ਰ ਸਨ।
ਪਿੰਡ ਭਾਂਬਰੀ ਦੇ ਟੂਰਨਾਮੈਂਟ ਵਿੱਚ ਮਾਨੂੰਪੁਰ ਦੇ ਚੋਬਰਾਂ ਨੇ ਨੀਲੋਂ ਦੇ ਗੱਭਰੂਆਂ
ਨੂੰ ਹਰਾਇਆ
ਗਾਇਕ ਜੈਲੀ, ਗੁਰਬਖਸ਼ ਸੌਂਕੀ, ਮਨਦੀਪ ਰੰਧਾਵਾ ਨੇ ਲਾਈ ਗੀਤਾਂ ਦੇ ਛਹਿਬਰ
ਖਮਾਣੋਂ 13 ਜਨਵਰੀ (ਰਣਬੀਰ ਸਿੰਘ ਰਾਣਾ)

ਪਿੰਡ ਭਾਂਬਰੀ ਵਿਖੇ ਟੂਰਨਾਮੈਂਟ ਦੌਰਾਨ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਮੁੱਖ
ਪਾਰਲੀਮਾਨੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ, ਵਿਧਾਇਕ ਦੀਦਾਰ ਸਿੰਘ ਭੱਟੀ ਕਲੱਬ ਦੇ
ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ। ਫੋਟੋ: ਰਾਣਾ)
ਇੱਥੋਂ ਨਜ਼ਦੀਕੀ ਪਿੰਡ ਭਾਂਬਰੀ ਵਿਖੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ
ਸਹਿਯੋਗ ਨਾਲ ਤਿੰਨ ਰੋਜ਼ਾ ਪੇਂਡੂ ਖੇਡ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਕਬੱਡੀ,
ਬੈਲ =઼7$ੴ, ਘੋੜਿਆਂ ਅਤੇ ਕੁੱਤਿਆਂ ਦੀਆਂ ਦੌੜਾਂ ਤੇ ਦਸਤਾਰਬੰਦੀ ਦੇ ਮੁਕਾਬਲੇ
ਕਰਵਾਏ ਗਏ। ਕਬੱਡੀ 32 ਕਿਲੋ ਦੇ ਫਾਈਨਲ ਵਿੱਚ ਮਹਿਲ ਕਲਾਂ ਨੇ ਚਹਿਲਾਂ ਨੂੰ ਹਰਾਇਆ,
ਕਬੱਡੀ 37 ਕਿਲੋ ਵਿੱਚ ਭਾਦਸੋਂ ਨੇ ਦਿਵਾਲਾ ਨੂੰ, 57 ਕਿਲੋ ਵਿੱਚ ਸਿਰਥਲਾ ਨੇ
ਝੋਰੜਾ ਨੂੰ, ਕਬੱਡੀ 70 ਕਿਲੋ ਵਿੱਚ ਰਾਮਪੁਰ ਨੇ ਚੌਂਦਾ ਨੂੰ ਹਰਾਇਆ। ਕਬੱਡੀ ਇੱਕ
ਪਿੰਡ ਓਪਨ ਕਲੱਬ ਦੇ ਫਾਈਨਲ ਵਿੱਚ ਮਾਨੂੰਪੁਰ ਦੇ ਚੋਬਰਾਂ ਨੇ ਨੀਲੋਂ ਦੇ ਗੱਭਰੂਆਂ
ਨੂੰ ਹਰਾਇਆ। ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁਕਾਬਲੇ ਵਿੱਚ ਹਰਸ਼ ਮੁੰਡੀਆਂ ਦੀ ਬੈਲ
ਗੱਡੀ ਫਸਟ ਅਤੇ ਹਰਚੰਦ ਸਿੰਘ ਢੰਡਾਰੀ ਕਲਾਂ ਦੀ ਬੈਲ ਗੱਡੀ ਦੂਜੇ ਸਥਾਨ ਤੇ ਰਹੀ।
ਘੋੜਿਆਂ ਦੀ ਦੌੜ ਵਿੱਚ ਲਵਲੀ ਬੱਸੀ ਗੁੱਜਰਾਂ ਦਾ ਘੋੜਾ ਪਹਿਲੇ ਜਦਕਿ ਹਰਪ੍ਰੀਤ ਸਿੰਘ
ਜੀਲਾ ਪੰਜੋਰ ਦਾ ਘੋੜਾ ਦੂਜੇ ਸਥਾਨ ਤੇ ਰਿਹਾ। ਕੁੱਤਿਆਂ ਦੀਆਂ ਦੌੜਾਂ ਵਿੱਚ ਰਾਜਵੀਰ
ਸਿੰਘ ਮੱਲਮਾਜਰੇ ਦਾ ਕੁੱਤਾ ਪਾਵਰ ਪਹਿਲੇ ਅਤੇ ਹਰਭਜਨ ਸਿੰਘ ਕੋਟਲਾ ਮਸੂਦ ਦਾ ਕੁੱਤਾ
ਅਬਦਾਲੀ ਦੂਸਰੇ ਸਥਾਨ ਤੇ ਰਿਹਾ। ਦਸਤਾਰਬੰਦੀ ਦੇ 19-28 ਸਾਲ ਦੇ ਦਸਤਾਰਬੰਦੀ
ਮੁਕਾਬਲਿਆਂ ਵਿੱਚ ਦਲਬੀਰ ਸਿੰਘ ਭਾਂਬਰੀ ਪਹਿਲੇ, ਰਾਜਿੰਦਰ ਸਿੰਘ ਬਿਲਾਸਪੁਰ ਦੂਜੇ
ਅਤੇ ਸਿਮਰਨਜੀਤ ਸਿੰਘ ਨੌਗਾਵਾਂ ਤੀਜੇ ਸਥਾਨ ਤੇ ਰਿਹਾ। ਟੂਰਨਾਮੈਂਟ ਨੂੰ ਸਫਲ ਬਣਾਉਣ
ਲਈ ਕਲੱਬ ਪ੍ਰਧਾਨ ਰਜਿੰਦਰ ਸਿੰਘ, ਗੁਰਜਾਪ ਸਿੰਘ ਸਰਪੰਚ, ਪਵਿੱਤਰ ਸਿੰਘ ਪੰਚ, ਕੇਸਰ
ਸਿੰਘ ਪੰਚ, ਮਨਜੀਤ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਜਥੇਦਾਰ ਅਵਤਾਰ ਸਿੰਘ, ਮੀਤ
ਸਿੰਘ, ਮਹਿੰਦਰ ਸਿੰਘ, ਅੰਗਰੇਜ਼ ਸਿੰਘ ਯੂ.ਕੇ, ਤਰਨਜੀਤ ਸਿੰਘ ਪੈਰਿਸ, ਕਰਨੈਲ ਸਿੰਘ
ਘੋਲਾ, ਕੁਲਦੀਪ ਸਿੰਘ, ਰਾਜਸਿੰਕਦਰ ਸਿੰਘ, ਹਰਪਾਲ ਸਿੰਘ, ਸੋਹਣ ਸਿੰਘ, ਜਸਵੀਰ ਸਿੰਘ
ਬੈਲਜੀਅਮ, ਸ਼ੇਰ ਸਿੰਘ, ਗੁਰਜਿੰਦਰ ਸਿੰਘ ਕਾਲਾ, ਜਰਨੈਲ ਸਿੰਘ ਪੂਨੀਆ, ਮੇਜਰ ਸਿੰਘ
ਗਰਚਾ, ਲਾਲਾ ਕ੍ਰਿਸ਼ਨ ਕੁਮਾਰ ਆਦਿ ਨੇ ਮੁੱਖ ਭੂਮਿਕਾ ਨਿਭਾਈ। ਟੂਰਨਾਮੈਂਟ ਦੇ ਆਖਰੀ
ਦਿਨ ਪ੍ਰਸਿੱਧ ਲੋਕ ਗਾਇਕ ਜੈਲੀ, ਗੁਰਬਖਸ਼ ਸੌਂਕੀ, ਮਨਦੀਪ ਰੰਧਾਵਾ ਨੇ ਆਪਣੇ
ਸੁਪਰਹਿੱਟ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਟੂਰਨਾਮੈਂਟ ਦੌਰਾਨ ਖਿਡਾਰੀਆਂ
ਦੀ ਹੌਂਸਲਾ ਅਫਜਾਈ ਕਰਨ ਲਈ ਹਲਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਮੁੱਖ
ਪਾਰਲੀਮਾਨੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ, ਵਿਧਾਇਕ ਸਰਹਿੰਦ ਦੀਦਾਰ ਸਿੰਘ ਭੱਟੀ,
ਸੋ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ, ਬਲਾਕ ਸੰਮਤੀ ਚੇਅਰਮੈਨ ਅਵਤਾਰ ਸਿੰਘ ਰਿਆ
ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਬੁਲਾਰਿਆਂ ਨੇ ਟੂਰਨਾਮੈਂਟ ਪ੍ਰਬੰਧਕਾਂ ਦੀ
ਸ਼ਲਾਘਾ ਕੀਤੀ ਅਤੇ ਕਿਹਾ ਕਿ ਪੇਂਡੂ ਖੇਡ ਟੂਰਨਾਮੈਂਟ ਸਾਡੇ ਪੰਜਾਬੀ ਸੱਭਿਆਚਾਰ ਦਾ
ਅਨਿਖੜਵਾਂ ਅੰਗ ਹਨ। ਇਸ ਮੌਕੇ ਹਲਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਰੂਰਲ
ਡਿਪਲੈਪਮੈਂਟ ਫੰਡ ਅਧੀਨ ਪੰਚਾਇਤ ਨੂੰ ਦੋ ਲੱਖ ਰੁਪਏ ਦਾ ਚੈਕ ਭੇਂਟ ਕੀਤਾ। ਮੁੱਖ
ਪਾਰਲੀਮਾਨੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨੇ ਕਲੱਬ ਦੀ ਮਾਲੀ ਮੱਦਦ ਵਜੋਂ ਪੰਜਾਹ
ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ ਨੇ
ਪੰਦਰਾਂ ਹਜ਼ਾਰ ਰੁਪਏ ਦਾ ਚੈਕ ਕਲੱਬ ਨੂੰ ਭੇਂਟ ਕੀਤਾ। ਟੂਰਨਾਮੈਂਟ ਦੌਰਾਨ
ਪ੍ਰਿੰਸੀਪਲ ਸਵਰਨ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਗੁਰਦੀਪ ਸਿੰਘ ਘੁਮਾਣ, ਯੂਥ ਆਗੂ
ਇਕਬਾਲ ਸਿੰਘ ਬਾਲੀ, ਬਲਾਕ ਕਾਂਗਰਸ ਯੂਥ ਪ੍ਰਧਾਨ ਸਰਬਜੀਤ ਸਿੰਘ ਜੀਤੀ, ਬਹਾਦਰ ਸਿੰਘ
ਬਿੱਟੂ, ਕੌਂਸਲਰ ਬਲਮਜੀਤ ਸਿੰਘ ਪ੍ਰਿੰਸੀ, ਪੰਮਾ ਭੰਗੂ ਤੋਂ ਬਿਨ੍ਹਾਂ ਹੋਰ ਕਈ
ਸਨਮਾਨਯੋਗ ਸ਼ਖਸ਼ੀਅਤਾਂ ਨੇ ਆਪਣੀ ਹਾਜ਼ਰੀ ਲਗਵਾਈ।
ਧੂਰੀ 14 ਜਨਵਰੀ (Bolw)
ਧੂਰੀ ਦੇ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਪ੍ਰੈਸ ਮੀਟਿੰਗ ਦੌਰਾਨ ਕਿਹਾ ਕਿ ਅਕਾਲੀ
ਭਾਜਪਾ ਸਰਕਾਰ ਨੇ ਵੋਟਾਂ ਦੋਰਾਨ ਜੋ ਵਾਅਦਾ ਧੂਰੀ ਦੇ ਲੋਕਾਂ ਨਾਲ ਕੀਤਾ ਸੀ ਉਸ ਨੂੰ
ਪੂਰਾ ਕਰਦੇ ਹੋਏ ਸ਼ਹਿਰ ਨੂੰ 2 ਕਰੋੜ ਅਤੇ ਪਿੰਡਾਂ ਲਈ 3 ਕਰੋੜ 24 ਲੱਖ ਰੁਪਏ ਵਿਕਾਸ
ਕਾਰਜਾਂ ਲਈ ਦੇ ਦਿੱਤੇ ਗਏ ਹਨ। ਜਿਸ ਨਾਲ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਬਰਸਾਤ
ਸੁਰੂ ਕਰ ਦਿੱਤੀ ਜਾਵੇਗੀ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ
ਸੁਖਦੇਵ ਸਿੰਘ ਢੀਂਡਸਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼ਹਿਰ ਅੰਦਰ ਜੋ ਗੰਦੇ ਨਾਲੇ
ਨੂੰ ਬੰਦ ਕਰਨ ਦੀ ਪਰਪੋਜਲ ਸਰਕਾਰ ਨੂੰ ਭੇਜੀ ਜਾ ਚੁਕੀ ਹੈ ਜਿਸ ਉਪਰ ਵੱਖਰੀ ਗ੍ਰਾਂਟ
ਜਾਰੀ ਕਰਵਾਈ ਜਾਵੇਗੀ ਅਤੇ ਸ਼ਹਿਰ ਦੇ ਮੁਖ ਬਾਈਪਾਸ ਦੀ ਚੰਗੀ ਦਿਖ ਦਿਖਾਉਣ ਲਈ 90
ਲੱਖ ਰੁਪੈ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਨੇ ਜਾਰੀ ਕੀਤੇ ਹਨ। ਸ਼ਹਿਰ ਦੇ ਸਾਰੇ
ਵਾਰਡਾਂ ਅੰਦਰ ਬਿਨਾ ਭੇਦਭਾਵ ਤੋਂ ਕੰਮ ਕਰਵਾਏ ਜਾਣਗੇ। ਉਹਨਾਂ ਨੇ ਕਿਹਾ ਕਿ ਪਿੰਡਾਂ
ਨੂੰ ਵਿਕਾਸ ਕਾਰਜਾਂ ਦੇ ਚੈਕ 22 ਜਨਵਰੀ ਨੂੰ ਪਿੰਡ ਢੰਡਗਲ ਵਿਖੇ ਚਰਨਜੀਤ ਸਿੰਘ
ਅਟਵਾਲ ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਵੰਡੇ ਜਾਣਗੇ। ਇਸ
ਮੌਕੇ ਐਸ.ਜੀ.ਪੀ.ਸੀ ਮੈਂਬਰ ਭੁਪਿੰਦਰ ਭਲਵਾਨ, ਜੋਗਾ ਸਿੰਘ ਘਨੌਰ, ਸੁਖਵਿੰਦਰ ,
ਹਰਬੰਸ ਸਿੰਘ, ਹਰਿੰਦਰ ਸਿੰਘ ਆਦਿ ਆਗੂ ਹਾਜਰ ਸਨ।
ਸੰਦੋੜ 14 ਜਨਵਰੀ
ਜਦੋਂ ਕੁਦਰਤ ਨੇ ਰੰਗ ਚ ਭੰਗ ਪਾਇਆ, ਇਹ ਗੱਲ ਸਾਬਤ ਹੋਈ ਜੱਗ ਜੰਕਸ਼ਨ ਰੈਲਾਂ ਦਾ
ਗੱਡੀ ਇਕ ਆਵੇ ਇਕ ਜਾਵੇ। ਇਕ ਹਸਦੇ ਵਸਦੇ ਜਿਮੀਂਦਾਰ ਸਬੰਧਤ ਪਰਿਵਾਰ ਦੇ ਘਰ ਆਪਣੇ
ਹੀ ਬੇਟੇ ਦੀ ਲੋਹੜੀ ਦਾ ਸਮਾਗਮ ਵਾਲੇ ਦਿਨ ਲੋਹੜੀ ਦੀ ਰਾਤ ਨੂੰ ਆਪਣੇ ਪਿਛਲੇ
ਪਰਿਵਾਰ ਨੂੰ ਭਾਰੀ ਦੁਖਾਂ ਦੇ ਪਹਾੜ ਹੇਠਾਂ ਡੱਬੋ ਗਿਆ। ਇਹ ਦੁਖਾਂ ਦਾ ਪਹਾੜ ਇਥੋਂ
ਨੇੜਲੇ ਪਿੰਡ ਪੰਜਗਰਾਈਆਂ ਵਿਖੇ ਕਿਸਾਨ ਅਜਤੀ ਸਿੰਘ ਦੇ ਘਰ ਉਸ ਵਕਤ ਆਣ ਡਿੱਗਿਆ
ਜਦੋਂ ਕਿਸਾਨ ਦੇ ਪੋਤੇ ਦੀ ਲੋਹੜੀ ਦਾ ਸਮਾਗਮ ਸੀ। ਅਚਾਨਕ ਹੀ ਉਸ ਦਾ ਲੜਕਾ ਰੱਬ ਨੂੰ
ਪਿਆਰਾ ਹੋ ਗਿਆ। ਜਾਣਕਾਰੀ ਦੇ ਅਨੁਸਾਰ ਕਿਸਾਨ ਅਜੀਤ ਸਿੰਘ ਦੇ ਪੁਤਰ ਕੁਲਦੀਪ ਸਿੰਘ
ਦੇ ਘਰ ਵਾਹਿਗੁਰੂ ਦਾ ਦਾਤ ਸਦਕਾ ਬੇਟੇ ਦੀ ਲੋਹੜੀ ਦਾ ਸਮਾਗਮ ਸੀ। ਕੁਲਦੀਪ ਸਿੰਘ ਨੇ
ਬੇਟੇ ਦੀ ਲੋਹੜੀ ਆਪਣੇ ਰਿਸ਼ਤੇਦਾਰ ਸਕੇ ਸੰਬੰਧੀਆਂ ਅਤੇ ਪਰਿਵਾਰਾਂ ਨਾਲ ਬੜੇ ਹੀ
ਚਾਵਾਂ ਨਾਲ ਮਨਾਈ। ਅਚਾਨਕ ਲੋਹੜੀ ਦੀ ਰਾਤ ਨੂੰ ਉਸ ਨੂੰ ਖੁਸ਼ੀ ਚ ਹਾਰਟ ਅਟੈਕ ਨਾਲ
ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ। ਇਸ ਬੇਵਕਤੀ ਮੌਤ ਦਾ ਪਤਾ ਲੱਗਣ ਤੇ
ਇਲਾਕੇ ਵਿਚ ਸਨਸਨੀ ਫੈਲ ਗਈ। ਉਥੇ ਇਲਾਕੇ ਦੀਆਂ ਜਥੇਬੰਦੀਆਂ ਅਤੇ ਸਮੂਹ ਕਲੱਬਾਂ ਨੇ
ਮੋਤ ਤੇ ਡੁੰਘੇ ਦੁਖ ਦਾ ਪ੍ਰਗਟਾਵਾ ਵੀ ਕੀਤਾ।
ਮਾਲੇਰਕੋਟਲਾ ਤੇ ਭਵਾਨੀਗੜ ਵਿਖੇ ਕੀਤੇ ਪੁਲਸ ਜਬਰ ਤੇ ਮੜੇ ਝੂਠੇ ਕੇਸਾਂ ਦੀ ਸਖਤ
ਸ਼ਬਦਾਂ ਵਿਚ ਨਿਖੇਧੀ
ਸੰਗਰੂਰ 14 ਜਨਵਰੀ
ਡੈਮੋਕਰੇਟਿਕ ਇੰਪਲਾਈਜ ਫਰੰਟ ਪੰਜਾਬ ਦੀ ਜਿਲਾ ਇਕਾਈ ਸੰਗਰੂਰ ਨੇ ਬੀਤੇ ਦਿਨੀ
ਈ.ਟੀ.ਟੀ ਅਧਿਆਪਕਾਂ ਅਤੇ ਰੂਰਲ ਫਾਰਮਾਸਿਸਟ ਯੂਨੀਅਨ ਦੇ ਕਾਰਕੁੰਨਾ ਤੇ ਮਾਲੇਰਕੋਟਲਾ
ਤੇ ਭਵਾਨੀਗੜ ਵਿਖੇ ਕੀਤੇ ਪੁਲਸ ਜਬਰ ਤੇ ਮੜੇ ਝੂਠੇ ਕੇਸਾਂ ਦੀ ਸਖਤ ਸ਼ਬਦਾਂ ਵਿਚ
ਨਿਖੇਧੀ ਕਰਦਿਆਂ ਜੇਲਾਂ ਵਿਚ ਡੱਕੇ ਮੁਲਾਜਮਾਂ ਨੂੰ ਤੁਰੰਤ ਰਿਹਾ ਕਰਨ ਤੇ ਦੋਸ਼ੀ
ਪੁਲਸ ਮੁਲਾਜਮ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪ੍ਰੈਸ ਨੂੰ ਜਾਰੀ ਆਪਣੇ ਇਕ
ਬਿਆਨ ਵਿਚ ਫਰੰਟ ਦੇ ਜਿਲਾ ਪ੍ਰਧਾਨ ਸਵਰਨਜੀਤ ਸਿੰਘ ਤੇ ਸਕਤਰ ਸਰਬਜੀਤ ਸਿੰਘ ਨੇ
ਪੰਜਾਬ ਸਰਕਾਰ ਤੋਂ ਆਪਣੀ ਹੱਕੀ ਮੰਗਾਂ ਲਈ ਲੜ੍ਹ ਰਹੇ ਵਖ ਵਖ ਵਰਗਾਂ ਤੇ ਜਬਰ ਕਰਨ
ਦੀ ਥਾਂ ਇਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਜਿਲਾ
ਪਰਿਸ਼ਦਾਂ ਦੇ ਹਵਾਲੇ ਕੀਤੇ ਸਕੂਲ, ਸਿਹਤ ਕੇਂਦਰਾਂ, ਪਸ਼ੂ ਹਸਪਤਾਲਾਂ, ਜਲ ਸਪਲਾਈ
ਸਕੀਮਾਂ ਨੂੰ ਸਰਕਾਰੀ ਕੰਟਰੋਲ ਅਧੀਨ ਲਿਆ ਕੇ ਇਹਨਾਂ ਵਿਚ ਕੰਮ ਕਰਦੇ ਸਮੂਹ
ਮੁਲਾਜਮਾਂ ਨੂੰ ਰੈਗੂਲਰ ਕਰਕੇ ਸਰਕਾਰੀ ਮੁਲਾਜਮਾਂ ਵਾਲੇ ਤਨਖਾਹ ਸਕੇਲ ਤੇ ਹੋਰ
ਸਹੂਲਤਾਂ ਦੇਣ ਦੀ ਮੰਗ ਕੀਤੀ।
ਪੁਲਸ ਦੀ ਧੱਕੇਸ਼ਾਹੀ ਅਤੇ ਦਰਜ ਕੀਤੇ ਝੂਠੇ ਪੁਲਸ ਪਰਚਿਆਂ ਦੀ ਸਖਤ ਸ਼ਬਦਾਂ ਵਿਚ
ਨਿਖੇਧੀ
ਸੰਗਰੂਰ 14 ਜਨਵਰੀ
ਟੈਕਨੀਕਲ ਐੰਡ ਮਕੈਨੀਕਲ ਇੰਪਲਾਇਜ ਯੂਨੀਅਨ ਦੀ ਬਰਾਂਚ ਸੰਗਰੂਰ-1 ਵਲੋਂ ਈ.ਟੀ.਼ਟੀ
ਅਧਿਆਪਕਾਂ, ਰੂਰਲ ਫਾਰਮਾਸਿਸਟੇ ਯੂਨੀਅਨ ਦੇ ਵਰਕਰਾਂ ਤੇ ਕੀਤੀ ਪੁਲਸ ਦੀ ਧੱਕੇਸ਼ਾਹੀ
ਅਤੇ ਦਰਜ ਕੀਤੇ ਝੂਠੇ ਪੁਲਸ ਪਰਚਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ
ਵੱਖ ਵੱਖ ਵੋਟ ਬਟੋਰੂ ਪਾਰਟੀਆਂ ਚੋਣਾਂ ਮੋਕੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ
ਵਾਅਦੇ ਕਰਦਿਆਂ ਹਨ ਪਰੰਤੂ ਸੱਤਾ ਉਤੇ ਕਾਬਜ ਹੋਣ ਤੋਂ ਬਾਅਦ ਚੋਣ ਮੈਨੀਫੈਸਟੋ ਵਿਚ
ਦਰਜ ਮੰਗਾਂ ਨੂੰ ਮੰਨਣ ਦੀ ਬਜਾਏ ਖਜਾਨਾ ਖਾਲੀ ਹੋਣ ਦਾ ਬਹਾਨਾ ਬਣਾਕੇ ਮੰਗਾਂ ਤੋਂ
ਟਾਲਾ ਵੱਟ ਲੈਂਦੀਆਂ ਹਨ। ਯੂਨੀਅਨ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ
ਝੂਠੇ ਪਰਚੇ ਤੁਰੰਤ ਰੱਦ ਕਰਕੇ ਜਥੇਬੰਦੀਆਂ ਦੇ ਆਗੂਆਂ ਨੂੰ ਰਿਹਾ ਕੀਤਾ ਜਾਵੇ ਅਤੇ
ਕਰਮਚਾਰੀਆਂ ਦੀਆਂ ਹੱਕੀ ਮੰਗਾਂ ਸਮੂਹ ਦਿਹਾੜੀਦਾਰ, ਕੰਟਟੈਕਟ ਵੇਜ ਅਤੇ ਠੇਕੇਦਾਰਾਂ
ਰਾਹੀ ਰੱਖੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ।
ਅਹਿਮਦਗੜ੍ਹ 14 ਜਨਵਰੀ
ਸਥਾਨਕ ਨਗਰ ਕੌਂਸਲ ਵਿਖੇ ਕਾਬਜ ਨਗਰ ਕੌਂਸਲਰਾਂ ਅਤੇ ਸ਼ਹਿਰ ਦੇ ਅਕਾਲੀ ਅਤੇ ਸਮਾਜ
ਸੇਵੀ ਆਗੂਆਂ ਵਿਚਕਾਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੀ ਲਗਾਤਾਰ ਬਦਲੀ ਕਰਾਉਣ ਅਤੇ
ਤੀਜੀ ਬਾਰ ਕੁਲਬੀਰ ਸਿੰਘ ਬਰਾੜ ਦੇ ਦੁਬਾਰਾ ਨਗਰ ਕੌਂਸਲ ਦੇ ਦਫਤਰ ਚਾਰਜ ਸੰਭਾਲਣ ਤੇ
ਸਥਾਨਕ ਅਤੇ ਹਲਕੇ ਦੇ ਅਕਾਲੀ ਆਗੂਆਂ ਵਿਚ ਭਾਰੀ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ। ਇਸ
ਮੌਕੇ ਉਹਨਾਂ ਦਾ ਸਵਾਗਤ ਕਰਨ ਵਾਲਿਆਂ ਵਿਚੋਂ ਸ਼ਹਿਰੀ ਪ੍ਰਧਾਨ ਅਮਰ ਸਿੰਘ ਸਰਾਓ,
ਸਰਕਲ ਦਿਹਾਤੀ ਪ੍ਰਧਾਨ ਨਿਰਮਲ ਸਿੰਘ ਚੀਮਾਂ, ਯੂਥ ਸ਼ਹਿਰੀ ਪ੍ਰਧਾਨ ਸੁਖਸਾਗਰ ਸਿੰਘ
ਸੋਢੀ, ਯੂਥ ਦਿਹਾਤੀ ਪ੍ਰਧਾਨ ਕਰਮਜੀਤ ਸਿੰਘ ਬਾਲੇਵਾਲ, ਟਹਿਲ ਸਿੰਘ , ਵਿਨੋਦ ਜੈਨ,
ਪੀਰ ਬੁਧੂ ਸ਼ਾਹ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਦੁਆਰਾ ਸਿੰਘ ਸਭਾ
ਦੇ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ, ਵਿਸ਼ਕਰਮਾ ਮੰਦਰ ਕਮੇਟੀ ਦੇ ਆਗੂ ਮਿੰਟੂੇ ਲੋਟੇ,
ਗੁਰਦਿਆਲ ਸਿੰਘ ਪੰਧੇਰ, ਰਮੇਸ਼ ਕੁਮਾਰ, ਸਾਬਕਾ ਕੌਂਸਲਰ ਆਸ਼ੂਤੋਸ਼ ਵਿਧਾਇਕ, ਗੋਰਾ ਲਾਲ
ਜੈਨ, ਮਾਸਟਰ ਰਾਮ ਸਿੰਘ ਢਿਲੋਂ, ਜਗਦੇਵ ਸਿੰਘ ਘਲੋਟੀ, ਹਾਕਮ ਸਿੰਘ ਘੁੰਰਾਣਾ,
ਬਲਦੇਵ ਸਿੰਘ ਆਦਿ ਨੇ ਭਾਰੀ ਸਵਾਗਤ ਕੀਤਾ ਹੈ।
ਜਮੀਨ ਅਤੇ ਪਲਾਟਾਂ ਨੂੰ ਇੰਪਰੂਵਮੈਂਟ ਟਰਸਟ ਵਲੋਂ ਬਚਾਉਣ ਲਈ ਅੱਜ ਅਣਮਿਥੇ ਸਮੇਂ ਲਈ
ਧਰਨਾ
ਸੰਗਰੂਰ 14 ਜਨਵਰੀ
ਜਮੀਨ ਬਚਾਓ ਸੰਘਰਸ਼ ਕਮੇਟੀ ਤੁੰਗਾ ਕੁਲਾਰਾਂ ਰੋਡ ਵਲੋਂ ਆਪਣੀ ਜਮੀਨ ਅਤੇ ਪਲਾਟਾਂ
ਨੂੰ ਇੰਪਰੂਵਮੈਂਟ ਟਰਸਟ ਵਲੋਂ ਬਚਾਉਣ ਲਈ ਅੱਜ ਅਣਮਿਥੇ ਸਮੇਂ ਲਈ ਧਰਨਾ ਲਾ ਦਿਤਾ
ਹੈ। ਇਹ ਧਰਨਾ ਉਦੋਂ ਤਕ ਜਾਰੀ ਰਹੇਗਾ ਜਦ ਤਕ ਸਰਕਾਰ ਇਸ ਜਮੀਨ ਨੂੰ ਇਕੁਅਰ ਕਰਨ ਦਾ
ਕੰਮ ਕੈਂਸਲ ਨਹੀਂ ਕਰਦੀ। ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨੇ
ਦੱਸਿਆ ਕਿ ਪੀੜਤ 79 ਪਰਿਵਾਰਾਂ ਦੇ ਮੈਂਬਰ ਅਤੇ ਕਮੇਟੀ ਮੈਂਬਰ ਭਵਾਨੀਗੜ ਵਿਖੇ ਮੁਖ
ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਨੂੰ
ਮਿਲੇ ਸਨ। ਉਹਨਾਂ ਨ ਭਰੋਸਾ ਦਿਵਾਇਆ ਸੀ ਕਿ ਇਸ ਸਕੀਮ ਨੂੇੰ ਕੈਂਸਲ ਕਰ ਦਿੱਤਾ
ਜਾਵੇਗਾ ਪਰੰਤੂ ਮੁਖ ਮੰਤਰੀ ਦੇ ਆਦੇਸ਼ ਨੂੰ ਲਾਭੇ ਰੱਖਦਿਆਂ ਇਮਪਰੂਵਮੈਂਟ ਟਰਸਟ ਫਿਰ
ਤੋਂ ਉਕਤ ਪਰਿਵਾਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਉਹਨਾਂ ਨੇ ਸਰਕਾਰ ਨੂੰ ਚੇਤਾਵਨੀ
ਦਿੰਦਿਆ ਕਿਹਾ ਕਿ ਅਗਰ ਉਕਤ ਸਕੀਮ ਨੂੰ ਕੈਂਸਲ ਨਾ ਕੀਤਾ ਗਿਆ ਤਾਂ ਇਸ਼ ਸੰਘਰਸ਼ ਨੂੰ
ਹੋਰ ਤੇਜ ਕੀਤਾ ਜਾਵੇਗਾ। ਅਗਰ ਸੰਘਰਸ਼ ਦੌਰਾਨੇ ਕੋਈ ਘਟਨਾ ਵਾਪਰੀ ਤਾਂ ਉਸਦੀ
ਜਿਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਧਰਨੇ ਨੂੰ ਭਰਤੀ ਕਿਸਾਨ ਯੂਨੀਅਨ
ਏਕਤਾ ਉਗਰਾਹਾਂ ਦੇ ਜਿਲਾ ਜਨਰਲ ਸਕਤਰ ਦਲਬਾਰਾ ਸਿੰਘ ਛਾਜਲਾ, ਸੁਨਾਮ ਬਲਾਕ ਦੇ
ਪ੍ਰਧਾਨ ਜਸਵੰਤ ਸਿੰਘ, ਜਸਵੀਰ ਸਿੰਘ, ਦਰਸ਼ਨ ਸਿੰਘ , ਐਜਬ ਸਿੰਘ, ਦਿਲਬਾਗ ਸਿੰਘ ਆਦਿ
ਨੇ ਸੰਬੋਧਨ ਕੀਤਾ।
ਕਾਂਗਰਸ ਨੇ ਪੰਜਾਬ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ- ਸ੍ਰੀਮਤੀ ਹਰਜੀਤ
ਕੌਰ ਢੀਂਡਸਾ
ਮੂਣਕ 14 ਜਨਵਰੀ
ਜਦੋਂ ਵੀ ਪੰਜਾਬ ਅੰਦਰ ਸ੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣੀ ਤਾਂ ਉਦੋਂ ਹੀ
ਸੂਬੇ ਦਾ ਸਰਬਪੱਖੀ ਵਿਕਾਸ ਹੋ ਗਿਆ। ਪਰ ਕਾਂਗਰਸ ਨੇ ਪੰਜਾਬ ਨੂੰ ਲਾਰਿਆਂ ਤੋਂ
ਸਿਵਾਏ ਕੁਝ ਨਹੀਂ ਦਿੱਤਾ। ਪਰ ਅਕਾਲੀ ਦਲ (ਬ) ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ
ਲੋਕਾਂ ਨਾਲ ਕੀਤੇ ਵਾਅਦੇ ਸਿਰਫ ਦੋ ਸਾਲਾਂ ਵਿਚ ਹੀ ਪੂਰੇ ਕਰ ਦਿਤੇ ਹਨ। ਇਹਨਾਂ
ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕਤਰ ਸੁਖਦੇਵ ਸਿੰਘ
ਢੀਂਡਸਾ ਦੀ ਧਰਮਪਤਨੀ ਸ੍ਰੀਮਤੀ ਹਰਜੀਤ ਕੌਰ ਢੀਂਡਸਾ ਨੇ ਪਿੰਡ ਭੁਟਾਲ ਖੁਰਦ ਵਿਖੇ
ਪਿੰਡ ਦੇ ਲੋਕਾਂ ਵਲੋਂ ਸਥਾਨਕ ਗਊਸਾਲਾ ਵਿਖੇ ਰੱਖੇ ਗਏ ਮਹਾਨ ਯੱਗ ਦੇ ਭੋਗ ਮੌਕੇ
ਲੋਕਾਂ ਦੇ ਭਰਵੇਂ ਇਕਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਪਹੁੰਚੇ
ਜਥੇਦਾਰ ਗਰਜਾ ਸਿੰਘ ਖੰਡੇਬਾਦ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਮੈਂਬਰ ਜਿਲਾ
ਪਰਿਸ਼ਦ ਨਛਤਰ ਸਿੰਘ ਢੀਂਡਸਾ, ਐਡਵੋਕੇਟ ਵਰਿੰਦਰ ਗੋਇਲ ਪਾਰਟੀ ਦੇ ਸੀਨੀਅਰ ਆਗੂਆਂ ਨੇ
ਲੋਕਾਂ ਦੇ ਇਕਠ ਨੂੰ ਸੰਬੋਧਨ ਕੀਤਾ। ਇਸ ਮੌਕੇ ਬੀਬੀ ਢੀਂਡਸਾ ਨੇ ਗਊਸ਼ਾਲਾ ਨੂੰ ਦੋ
ਲੱਖ ਰੁਪਏ ਜਲਦੀ ਹੀ ਸ. ਢੀਂਡਸਾ ਰਾਹੀਂ ਭਿਜਵਾਉਣ ਦਾ ਐਲਾਨ ਕੀਤਾ ਅਤੇ ਲੋਕਾਂ ਦੀਆਂ
ਤਕਲੀਫਾਂ ਸੁਣੀਆਂ। ਇਸ ਮੌਕੇ ਸਰਪੰਚ ਰਾਜ ਸਿੰਘ, ਕਲਬ ਦੇ ਪ੍ਰਧਾਨ ਸੁਰਜੀਤ ਸਿੰਘ,
ਸਾਬਕਾ ਸਰਪੰਚ ਗੰਘਣ ਸਿੰਘ ਅਤੇ ਸੁਖਦੇਵ ਸ਼ਰਮਾ ਆਦਿ ਹਾਜਰ ਸਨ ਅਤੇ ਸਮੂਹ ਪੰਚਾਇਤ
ਵਲੋਂ ਬੀਬੀ ਹਰਜੀਤ ਕੌਰ ਢੀਂਡਸਾ ਨੂੰ ਮੰਗ ਪਤਰ ਦਿਤਾ ਅਤੇ ਜਲਦੀ ਪੁਰਾ ਕਰਨ ਦਾ
ਭਰੋਸਾ ਦਿਵਾਇਆ।
ਬ੍ਰਾਹਮਣ ਸਭਾ ਰਜਿ. ਧੂਰੀ ਵਲੋਂ ਗੌਰਮਿੰਟ ਸੀਨੀਅਰ ਸਕੂਲ ਵਿਖੇ ਇਕ ਸਭਿਆਚਾਰਕ
ਪ੍ਰੋਗਰਾਮ ਕਰਵਾieAw
ਧੂਰੀ 14 ਜਨਵਰੀ
ਬ੍ਰਾਹਮਣ ਸਭਾ ਰਜਿ. ਧੂਰੀ ਵਲੋਂ ਗੌਰਮਿੰਟ ਸੀਨੀਅਰ ਸਕੂਲ ਵਿਖੇ ਇਕ ਸਭਿਆਚਾਰਕ
ਪ੍ਰੋਗਰਾਮ ਕਰਵਾਈਆ ਗਿਆ। ਜਿਸਦਾ ਉਦਘਾਟਨ ਸ੍ਰੀ ਸੁਭਾਸ਼ ਚੰਦ ਗੁਪਤਾ ਸਹਾਰਾ ਜਵੈਲਰਜ
ਵਾਲੀਆਂ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡੀ.ਪੀ.ਆਰ.ਓ ਮਨਜੀਤ ਸਿੰਘ
ਬਖਸ਼ੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਗਰੀਬ ਬੱਚਿਆਂ ਦੀ ਸਹਾਇਤਾ ਕਰਨੀ
ਚਾਹੀਦੀ ਹੈ। ਜੋ ਇਹ ਬ੍ਰਾਹਮਣ ਸਭਾ ਨੇ ਲਗਾਤਾਰ ਦੂਸਰੇ ਸਾਲ ਗਰੀਬ ਸਕੂਲੀ ਬੱਚਿਆਂ
ਨੂੰ ਬੂਟ ਅਤੇ ਜਰਸੀਆਂ ਵੰਡੀਆਂ ਹਨ। ਉਹ ਹਰ ਧਾਰਮਿਕ ਸਮਾਜਕ ਸੰਸਥਾਵਾਂ ਨੂੰ ਵੀ
ਅਜਿਹੇ ਕੰਮ ਕਰਨ ਨੂੰ ਪ੍ਰੇਰਦੇ ਹਨ। ਇਸ ਮੌਕੇ ਬੱਚਿਆਂ ਵਲੋਂ ਰੰਗਾ ਰੰਗ ਪ੍ਰੋਗਰਾਮ
ਪੇਸ਼ ਕੀਤਾ ਗਿਆ। ਇਸ਼ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ੋਕ ਸ਼ਰਮਾ, ਰਾਮ ਮੂਰਤੀ
ਸ਼ਰਮਾ ਆਦਿ ਹਾਜਰ ਸਨ।
ਸੋਨੀ ਸਬ ਚੈਨਲ 'ਤੇ ਕਾਮੇਡੀ ਪ੍ਰੋਗਰਾਮ ਵਿੱਚ ਆਪਣੇ
ਕੁੱਤੇ ਦਾ ਨਾਮ ''ਪਰਮਿੰਦਰ ਸਿੰਘ ਸੋਢੀ ਦੱਸਿਆ
ਟੀ.ਵੀ ਚੈਨਲਾਂ ਦੇ ਕਾਮੇਡੀ ਪ੍ਰੋਗਰਾਮਾ ਵਿੱਚ ਸ਼ਰੇਆਮ ਹੋ ਰਿਹਾ ਹੈ ਸਿੱਖ ਮਾਣ
ਮਰਿਆਦਾ ਦਾ ਘਾਣ
ਸਿੱਖਾਂ ਨੂੰ ਬਣਾਇਆ ਜਾ ਰਿਹਾ ਹੈ ਮਜਾਕ ਦਾ ਪਾਤਰ
ਐਸ.ਜੀ.ਪੀ.ਸੀ ਅਤੇ ਪੰਥਕ ਸਿਆਸੀ ਪਾਰਟੀਆਂ ਆਖਿਰ ਖਮੋਸ਼ ਕਿਉ?
ਅਹਿਮਦਗੜ੍ਹ 14 ਜਨਵਰੀ
ਸਿੱਖ ਕੌਮ ਜੋ ਕਿ ਦੁਨੀਆਂ ਵਿੱਚ ਬਹਾਦਰਾਂ ਦੀ ਕੌਮ ਗਿਣੀ ਜਾਂਦੀ ਹੈ ਤੇ ਜਿਸ ਦਾ
ਇਤਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਪਰ ਹੁਣ ਕੁਝ ਟੀ.ਵੀ ਚੈਨਲਾਂ ਤੇ ਚੱਲਣ
ਵਾਲੇ ਕਾਮੇਡੀ ਪ੍ਰੋਗਰਾਮਾਂ ਵਿੱਚ ਸਿੱਖਾਂ ਨੂੰ ਇੱਕ ਮਜਾਕ ਦਾ ਪਾਤਰ ਬਣਾ ਦਿੱਤਾ ਹੈ
ਤੇ ਉਹ ਸ਼ਰੇਆਮ ਸਿੱਖ ਮਾਣ ਮਰਿਆਦਾ ਦਾ ਘਾਣ ਕਰ ਰਹੇ ਹਨ ਪਰ ਇਸ ਗੰਭੀਰ ਮਾਮਲੇ ਸਬੰਧੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ
ਖਮੋਸ਼ ਬੈਠੀਆਂ ਹਨ । ਹੁਣ ਜਦੋਂ ਪੰਜਾਬ ਵਿੱਚ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ
ਸਰਕਾਰ ਹੈ ਫਿਰ ਵੀ ਸਰਕਾਰ ਨੇ ਵੀ ਇਸ ਗੰਭੀਰ ਮਾਮਲੇ ਸਬੰਧੀ ਚੁੱਪੀ ਵੱਟੀ ਹੋਈ ਹੈ
ਜਿਸ ਕਾਰਨ ਪੰਜਾਬ ਦੀ ਜਨਤਾ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ । ਹੈਰਾਨੀ ਵਾਲੀ
ਗੱਲ ਇਹ ਹੈ ਕਿ ਇਨ੍ਹਾਂ ਕਾਮੇਡੀ ਪ੍ਰੋਗਰਾਮਾਂ ਦੇ ਹੌਂਸਲੇ ਦਿਨੋ-ਦਿਨ ਬੁਲੰਦ ਹੁੰਦੇ
ਜਾ ਰਹੇ ਹਨ ਤੇ ਇਥੋ ਤੱਕ ਸੋਨੀ-ਸਬ ਚੈਨਲ 'ਤੇ ਚੱਲਣ ਵਾਲੇ ਇੱਕ ਕਾਮੇਡੀ ਪ੍ਰੋਗਰਾਮ
ਵਿੱਚ ਇੱਕ ਕਲਾਕਾਰ ਨੇ ਆਪਣਾ ਕੁੱਤੇ ਦਾ ਨਾਮ ''ਪਰਮਿੰਦਰ ਸਿੰਘ ਸੋਢੀ" ਦੱਸਿਆ ਜਿਸ
ਕਾਰਨ ਸੋਢੀ ਬਰਦਾਰੀ ਵਿੱਚ ਵੀ ਭਾਰੀ ਰੋਸ਼ ਪਾਇਆ ਜਾ ਰਹੀ ਹੈ । ''ਚੈਨਲ ਅਤੇ ਕਲਾਕਾਰ
ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ" - ਜਸਵਿੰਦਰ ਸਿੰਘ ਸੋਢੀ, ਅਹਿਮਦਗੜ੍ਹ ਦੇ ਸਾਬਕਾ
ਕੌਂਸਲਰ ਸ:ਜਸਵਿੰਦਰ ਸਿੰਘ ਸੋਢੀ ਨੇ ਸਾਫ ਕਿਹਾ ਕਿ ਜੇਕਰ ਇਸ ਚੈਨਲ ਅਤੇ ਕਲਾਕਾਰ ਨੇ
ਮਾਫੀ ਨਾ ਮੰਗੀ ਤਾਂ ਇਸ ਤੇ ਖਿਲਾਫ ਇੱਕ ਮੁੰਹਿਮ ਵਿੱਢੀ ਜਾਵੇਗੀ । ਉਨ੍ਹਾਂ ਨੇ
ਦੁੱਖੀ ਮਨ ਨਾਲ ਕਿਹਾ ਕਿ ਇਹ ਸਭ ਸਾਡੇ ਪੰਥਕ ਆਗੂਆਂ ਦੀ ਚੁੱਪੀ ਦਾ ਨਤੀਜਾ ਹੈ।
ਸ:ਸੋਢੀ ਨੇ ਇਹ ਵੀ ਕਿਹਾ ਕਿ ਚੋਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਵੀ ਸੋਢੀ ਵੰਸ਼ ਵਿਚੋ
ਸਨ ਤੇ ਇਸ ਚੈਨਲਾਂ ਦੀ ਘਟੀਆ ਤੇ ਨਿਕੰਮੀ ਕਾਰਵਾਈ ਵਿੱਰੁਧ ਜਲਦੀ ਹੀ ਕਾਨੂੰਨੀ
ਕਾਰਵਾਈ ਕਰਾਂਗੇ ਪ੍ਰੋਗਰਾਮਾਂ ਵਿੱਚ ਸੁਧਾਰ ਨਾ ਲਿਆਉਣ ਤੇ ਤਿੱਖੇ ਸੰਘਰਸ਼ ਦੀ
ਚੇਤਵਾਨੀ ਦਿੱਤੀ ਭਾਈ ਗੁਰਦੀਪ ਸਿੰਘ ਗੋਸ਼ਾ ਉੱਧਰ ਸਿੱਖ ਸਟੂਡੈਂਸ ਫੈਡਰੇਸ਼ਨ (ਮਹਿਤਾ)
ਲੁਧਿਆਣਾ ਦੇ ਜਿਲਾ ਪ੍ਰਧਾਨ ਭਾਈ ਗੁਰਦੀਪ ਸਿੰਘ ਗੋਸ਼ਾ ਨੇ ਵੀ ਚੇਤਾਵਨੀ ਦਿੰਦਆਂ
ਕਿਹਾ ਕਿ ਹੁਣ ਸਬਕ ਦਾ ਘੜਾ ਭਰ ਗਿਆ ਹੈ ਤੇ ਇਹ ਚੈਨਲ ਵਿੱਚ ਘਟੀਆ ਕਲਾਕਾਰਾਂ ਵਲੋਂ
ਜੇਕਰ ਅਜਿਹੀਆਂ ਕਾਰਵਾਈਆਂ ਬੰਦ ਨਾ ਕੀਤੀਆਂ ਗਈਆਂ ਤਾਂ ਇੱਕ ਵੱਡਾ ਸੰਘਰਸ਼ ਇਸ
ਵਿਰੁੱਧ ਛੇੜਿਆਂਾ ਜਾਵੇਗਾ ਸ:ਗੋਸ਼ਾ ਨੇ ਅਜਿਹੇ ਚੈਨਲਾਂ ਦਾ ਬਾਈਕਾਟ ਦਾ ਵੀ ਸੱਦਾ
ਦਿੱਤਾ। ਉਨ੍ਹਾਂ ਨੇ ਮੰਗ ਕੀਤੀ ਕਿ ਸੈਸਰ ਵਿਚ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਲਿਆ
ਜਾਵੇ ਜੋ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੇ ਸੀਨਾਂ ਤੇ ਕੈਚੀ ਮਾਰ ਸਕੇ
।
ਹਿੰਦੀ ਟੀ.ਵੀ ਚੈਨਲਾਂ ਵੱਲੋਂ
ਕੀਤਾ ਜਾ ਰਿਹਾ ਸਿੱਖੀ ਨਾਲ ਖਿਲਵਾੜ
ਗੁਰੂ ਵੱਲੋਂ ਸਾਜੇ ਕਕਾਰਾਂ ਦਾ ਉਡਾਇਆ ਜਾ ਰਿਹਾ ਮਜ਼ਾਕ

ਅਹਿਮਦਗੜ੍ਹ 14 ਜਨਵਰੀ
ਕੁਝ ਹਿੰਦੀ ਟੀ.ਵੀ ਚੈਨਲਾਂ ਦੁਆਰਾ ਚਲਾਏ ਜਾਣ ਵਾਲੇ ਕਾਮੇਡੀ ਪ੍ਰੋਗਰਾਮਾਂ ਵਿੱਚ
ਸਿਖਾਂ ਨੂੰ ਹਮੇਸ਼ਾ ਹੀ ਮਾਜਾਕ ਦਾ ਪਾਤਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਨਕਲੀ
ਦਾੜ੍ਹੀ ਮੁੱਛਾਂ ਲਗਾ ਕੇ ਪੇਸ਼ ਕੀਤੇ ਜਾਂਦੇ ਸਿੱਖ ਪਾਤਰਾਂ ਬਾਰੇ ਭਾਵੇਂ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਠੋਸ ਕਦਮ ਨਹੀਂ ਉਠਾ ਸਕੀ ਪਰ ਹਿੰਦੀ ਟੀਵੀ ਚੈਨਲ
ਸਟਾਰ ਵਨ ਨੇ ਸਿੱਖੀ ਦਾ ਖੂਬ ਮਜ਼ਾਕ ਉਡਾਇਆ। ਇਸ ਚੈਨਲ ਉਪਰ ਪ੍ਰਸਾਰਤ ਕੀਤੇ ਜਾਂਦੇ
ਪ੍ਰੋਗਰਾਮ 'ਹੈਲੋ ਕੌਨ ਪਹਿਚਾਨ ਕੌਨ' ਉਪਰ ਜਲੰਧਰ ਦੇ ਇਕ ਵਿਅਕਤੀ ਨੇ ਸਿੱਖੀ ਬਾਣੇ
ਵਿਚ ਕੇਸਾਂ ਦੀ ਬੇਅਦਬੀ ਕੀਤੀ ਹੈ । ਇਸ ਪ੍ਰੋਗਰਾਮ ਵਿਚ ਸ਼ਾਮਿਲ ਹੁੰਦੇ ਆਮ ਵਿਅਕਤੀ
ਕਈ ਪ੍ਰਸਿੱਧ ਫਿਲਮੀ ਕਲਾਕਾਰਾਂ ਦੀ ਨਕਲ ਕਰਦੇ ਹਨ। ਜਲੰਧਰ ਦਾ ਇਕ ਵਿਅਕਤੀ ਦਾਰਾ
ਸਿੰਘ ਦੇ ਭੇਸ ਵਿਚ ਸਟੇਜ ਉਪਰ ਆਇਆ ਜਿਸ ਨੇ ਸਿੱਖੀ ਬਾਣਾ ਪਾਇਆ ਹੋਇਆ ਸੀ ਅਤੇ ਸ੍ਰੀ
ਸਾਹਿਬ ਵੀ ਪਹਿਨੀ ਹੋਈ ਸੀ। ਸਟੇਜ ਤੇ ਆਉਦਿਆਂ ਹੀ ਉਸ ਨੇ ਜੈ ਸ਼੍ਰੀ ਰਾਮ ਕਿਹਾ ਅਤੇ
ਫਿਰ ਪੱਟ ਉਪਰ ਥਾਪੀ ਮਾਰੀ ਜਿੱਦਾਂ ਭਲਵਾਨ ਮਾਰਦੇ ਹਨ। ਉਸ ਤੋਂ ਬਾਅਦ ਪ੍ਰੋਗਰਾਮ ਦੇ
ਜੱਜ ਦੇ ਕਹਿਣ ਤੇ ਦਾੜੀ ਅਤੇ ਮੁੱਛਾਂ ਵੀ ਉਤਾਰ ਦਿੱਤੀਆਂ ਜੋ ਕਿ ਉਸ ਨੇ ਨਕਲੀ
ਲਗਾਈਆਂ ਹੋਈਆਂ ਸਨ। ਇਸ ਤੋਂ ਬਾਅਦ ਪ੍ਰੋਗਰਾਮ ਵਿਚ ਬੈਠੇ ਸਾਰੇ ਦਰਸ਼ਕਾਂ ਅਤੇ ਜੱਜਾਂ
ਨੇ ਉਸ ਦੀ ਇਸ ਹਰਕਤ ਦਾ ਹੌਸਲਾ ਵਧਾਉਣ ਲਈ ਖੂਬ ਤਾੜੀਆਂ ਮਾਰੀਆਂ। ਇਸੇ ਤਰਾਂ ਸਟਾਰ
ਪਲੱਸ ਤੋਂ ਦਿਖਾਏ ਜਾਂਦੇ ਪ੍ਰੋਗਰਾਮ 'ਅਰੇ ਦੀਵਾਨੋ ਮੁਝੇ ਪਹਿਚਾਨੋ' ਵਿਚ ਇਕ ਔਰਤ
ਸਿੱਖੀ ਬਾਣੇ ਵਿਚ ਇਕ ਹੋਟਲ ਦੀ ਵੇਟਰ ਦਾ ਰੋਲ ਕਰਦੀ ਹੈ ਜਿਸ ਦੇ ਸਿਰ ਦੇ ਬਾਲ ਕੱਟੇ
ਸਾਫ ਦਿਖਦੇ ਹਨ ਜਦ ਕਿ ਉਸ ਨੇ ਸਿੱਖੀ ਭੇਸ ਧਾਰਨ ਕਰਨ ਲਈ ਸ੍ਰੀ ਸਾਹਿਬ ਵੀ ਪਾਈ ਹੋਈ
ਹੈ ਜੋ ਕਿ ਸਿੱਖੀ ਦਾ ਸ਼ਰੇਆਮ ਮਜ਼ਾਕ ਉਡਾ ਰਹੀ ਹੈ। ਇਸੇ ਤਰਾਂ ਸਿੱਖਾਂ ਨੂੰ ਨੀਵਾਂ
ਦਿਖਾਉਣ ਲਈ ਸੋਨੀ ਸਬ ਟੀਵੀ ਤੋਂ ਪ੍ਰਸਾਰਤ ਹੁੰਦੇ ਇਕ ਪ੍ਰੋਗਰਾਮ ਵਿਚ ਪ੍ਰੋਗਰਾਮ ਦਾ
ਪਾਤਰ ਆਪਣੇ ਕੁੱਤੇ ਦਾ ਨਾਮ ਪ੍ਰਮਿੰਦਰ ਸਿੰਘ ਸੋਢੀ ਦੱਸਦਾ ਹੈ। ਉਪਰੋਕਤ ਮਾਮਲੇ
ਵਿੱਚ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਭੜਕਾਉਣ ਦਾ ਕੇਸ ਕਿਉਂ ਨਹੀਂ ਦਰਜ ਹੋ ਸਕਦਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਤਖਤਾਂ ਦੇ ਅਖੌਤੀ ਜਥੇਦਾਰਾਂ
ਵੱਲੋਂ ਆਪਣੀਆਂ ਪ੍ਰੈਸ ਕਾਂਨਫਰੰਸਾਂ ਵਿੱਚ ਸਿੱਖੀ ਦਾ ਮਾਜ਼ਾਕ ਉਡਾਉਣ ਵਾਲੇ ਅਜਿਹੇ
ਚੈਨਲਾਂ ਦੇ ਨੁਮਾਂਇੰਦਿਆਂ ਨੂੰ ਕਿਉਂ ਬੈਠਣ ਦਿੰਦੇ ਹਨ। ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਅਤੇ ਤਖਤਾਂ ਦੇ ਅਖੌਤੀ ਜਥੇਦਾਰਾਂ ਵੱਲੋਂ ਐਹੋ ਜਿਹੇ ਗੰਭੀਰ ਮਾਮਲੇ
ਤੇ ਚੁੱਪ ਵੱਟਣਾਂ ਸਿੱਖ ਕੌਮ ਲਈ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਲੋੜਵੰਦ ਵਿਦਿਆਰਥੀਆਂ ਨੂੰ ਬੂਟ ਅਤੇ ਕੋਟੀਆਂ ਵੰਡੀਆਂ ਗਈਆਂ
ਸੰਦੌੜ 14 ਜਨਵਰੀ

ਫੋਟੋ-ਕੈਪਸ਼ਨ ਸਰਕਾਰੀ ਹਾਈ ਸਕੂਲ ਖੁਰਦ ਵਿਖੇ ਬੱਚਿਆਂ ਨੂੰ ਬੂਟ,ਕੋਟੀਆਂ ਵੰਡਣ ਸਮੇਂ
ਸੁਖਦੇਵ ਸਿੰਘ ਕਨੇਡੀਅਨ ਤੇ ਹੋਰ।
ਸਰਕਾਰੀ ਹਾਈ ਸਕੂਲ ਖੁਰਦ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਅਤੇ ਕੋਟੀਆਂ
ਵੰਡੀਆਂ ਗਈਆਂ। ਪਿੰਡ ਦੇ ਜਮਪਲ ਸਾਬਕਾ ਸਰਪੰਚ ਸੁਖਦੇਵ ਸਿੰਘ ਕਨੇਡੀਅਨ ਦੇ ਸਰਕਾਰੀ
ਹਾਈ ਸਕੂਲ ਪ੍ਰਾਇਮਰੀ ਸਕੂਲ ਅਤੇ ਇਸਲਾਮੀਆਂ ਸਕੂਲ ਦੇ ਕੋਈ ਇਕ ਸੌ ਤੋਂ ਵਧ ਲੋੜਵੰਦ
ਵਿਦਿਆਰਥੀਆਂ ਨੂੰ ਵਰਦੀਆਂ, ਕੋਟੀਆਂ ਅਤੇ ਬੂਟ ਵੰਡੇ। ਇਸ ਮੌਕੇ ਪਿੰਡ ਦੇ ਸਾਬਕਾ
ਸਰਪੰਚ ਰਾਜਵਿੰਦਰ ਸਿੰਘ ਰਾਣੂ,ਸਰਪੰਚ ਬੀਬੀ ਪ੍ਰਵੀਨਸ ਸਾਹਿਬਦੀਨ, ਪੰਚ ਤਰਸਪਾਲ
ਸਿੰਘ, ਪੰਚ ਅਮਰਜੀਤ ਸਿੰਘ, ਪੰਚ ਬਲਜੀਤ ਸਿੰਘ, ਪੰਚ ਸਤਨਾਮ ਸਿੰਘ, ਸੁਖਪਾਲ ਸਿੰਘ
ਰਾਣੂ ਪ੍ਰਧਾਨ ਮਾਲਵਾ ਵੈਲਫੇਅਰ, ਸਕੂਲ ਦੇ ਹੈਡਮਾਸਟਰ ਮੁਹੰਮਦ ਇਕਬਾਲ ਵੀ ਹਾਜਰ ਸਨ।
ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਣੂ ਨੇ ਦੱਸਿਆ ਕਿ ਬੀਤੇ ਦੋ ਸਾਲਾਂ ਤੋਂ ਸੁਖਦੇਵ
ਸਿੰਘ ਕਾਰਜ ਕਰਦੇ ਆ ਰਹੇ ਹਨ।
ਸਰਫ ਦੇ ਪੈਕਟਾਂ ਤੋਂ ਪੈਕਿੰਗ ਦੀ ਮਿਤੀ, ਰੇਟ ਆਦਿ ਸਾਫ ਕਰਕੇ ਦੁਕਾਨਦਾਰਾਂ ਨੂੰ
ਸਪਲਾਈ ਹੋਇਆ ਮਾਲ?
ਮੁਹਾਲੀ, 14 ਜਨਵਰੀ
ਕੀ ਕਿਸੇ ਕੰਪਨੀ ਦੇ ਅਧਿਕਾਰਤ ਡਿਸਟ੍ਰੀਬਿਊਟਰ ਵੱਲੋਂ ਦੁਕਾਨਦਾਰਾਂ ਨੂੰ ਬਿਨਾਂ
ਪੈਕਿੰਗ ਦੀ ਮਿਤੀ, ਕੀਮਤ ਅਤੇ ਬੈਚ ਨੰਬਰ ਦੇ ਬਿਨਾਂ ਮਾਲ ਸਪਲਾਈ ਕੀਤਾ ਜਾ ਸਕਦਾ
ਹੈ? ਅਜਿਹਾ ਕਰਨਾ ਭਾਵੇਂ ਕਾਨੂੰਨੀ ਅਪਰਾਧ ਹੈ ਪਰੰਤੂ ਅਜਿਹੇ ਹੀ ਇੱਕ ਮਾਮਲੇ ਵਿੱਚ
ਮੁਹਾਲੀ ਕਰਿਆਣਾ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸ਼ਾਮ ਬਾਂਸਲ ਅਤੇ ਜਨਰਲ
ਸਕੱਤਰ ਸ੍ਰੀ ਸੁਰੇਸ਼ ਗੋਇਲ ਨੇ ਇਲਜਾਮ ਲਗਾਇਆ ਹੈ ਕਿ ਹਿੰਦੁਸਤਾਨੀ ਲੀਵਰ ਕੰਪਨੀ ਦੇ
ਸਥਾਨ ਡਿਸਟ੍ਰੀਬਿਊਟਰ ਵੱਲੋਂ ਸਥਾਨਕ ਦੁਕਾਨਦਾਰਾਂ ਨੂੰ ਪਿਛਲੇ ਦਿਨੀਂ ਜਿਹੜਾ ਸਾਮਾਨ
ਸਪਲਾਈ ਕੀਤਾ ਗਿਆ ਉਸ ਵਿੱਚ ਸਰਫ ਐਕਸੇਲ ਦੇ ਤਿੰਨ ਕਿਲੋ 800 ਗ੍ਰਾਮ ਪੈਕਿੰਗ ਵਾਲੇ
ਪੈਕਟਾਂ ਤੋਂ ਕੰਪਨੀ ਦਾ ਬੈਚ ਨੰਬਰ, ਵਿਕਰੀ ਕੀਮਤ ਅਤੇ ਪੈਕਿੰਗ ਦੀ ਮਿਤੀ ਸਾਫ ਕਰ
ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਕਿਉਂਕਿ ਪਿਛਲੇ ਕੁੱਝ ਸਮੇਂ ਦੌਰਾਨ ਕੰਪਨੀ ਵੱਲੋਂ
ਸਰਫ ਦੀ ਕੀਮਤ ਵਿੱਚ 20-25 ਫੀਸਦੀ ਦੇ ਕਰੀਬ ਵਾਧਾ ਕੀਤਾ ਜਾ ਚੁੱਕਿਆ ਹੈ ਇਸ ਲਈ
ਡਿਸਟ੍ਰੀਬਿਊਟਰ ਵੱਲੋਂ ਕੰਪਨੀ ਦੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਵਾਧੂ ਮੁਨਾਫਾ
ਕਮਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਉਹਨਾਂ ਇਲਜਾਮ ਲਗਾਇਆ ਕਿ ਡਿਸਟ੍ਰੀਬਿਊਟਰ
ਕੋਲ ਪੁਰਾਣਾ ਸਟਾਕ ਪਿਆ ਹੋ ਸਕਦਾ ਹੈ ਜਿਸ ਕੀਮਤ, ਬੈਚ ਨੰਬਰ ਅਤੇ ਪੈਕਿੰਗ ਦੀ ਮਿਤੀ
ਸਾਫ ਕਰਕੇ ਨਵੀਂ ਕੀਮਤ ਤੇ ਸਾਮਾਨ ਵੇਚਿਆ ਜਾ ਰਿਹਾ ਹੈ ਅਤੇ ਅਜਿਹਾ ਕਰਕੇ ਨਾ ਸਿਰਫ
ਨਾਪ ਤੋਲ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਬਲਕਿ ਐਕਸਾਈਜ ਦੀ ਚੋਰੀ ਕਰਕੇ
ਸਰਕਾਰ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਹੈ। ਸ੍ਰੀ ਬਾਂਸਲ ਨੇ ਦੱਸਿਆ ਕਿ ਬੀਤੀ 2
ਜਨਵਰੀ ਨੂੰ ਹਿੰਦੁਸਤਾਨ ਲੀਵਰ ਕੰਪਨੀ ਦੇ ਸਥਾਨਕ ਡਿਸਟ੍ਰੀਬਿਊਟਰ ਨੈਨਾ
ਇੰਟਰਪ੍ਰਾਈਜਿਜ ਦਾ ਇੱਕ ਕਰਮਚਾਰੀ ਫੇਜ਼-11 ਦੀ ਇੱਕ ਦੁਕਾਨ ਅਮਿਤ ਡਿਪਾਰਟਮੈਂਟਲ
ਸਟੋਰ ਵਿਖੇ ਸਾਮਾਨ ਦੇਣ ਗਿਆ ਅਤੇ ਦੁਕਾਨਦਾਰ ਨੂੰ ਜਿਹੜਾ ਮਾਲ ਦਿੱਤਾ ਉਸ ਵਿੱਚ ਸਰਫ
ਐਕਸੇਲ ਦੇ ਪੈਕੇਟ ਵੀ ਸਨ। ਉਹਨਾਂ ਦੱਸਿਆ ਕਿ ਦੁਕਾਨਦਾਰ ਵੱਲੋਂ ਨੈਨਾ
ਇੰਟਰਪ੍ਰਾਈਜਿਜ ਦੇ ਸੇਲਜਮੈਨ ਜੇ ਪੀ ਸਿੰਘ ਤੋਂ ਬਿਲ ਤੇ ਹੀ ਇਹ ਲਿਖਵਾ ਲਿਆ ਗਿਆ ਕਿ
ਜਿਹੜਾ ਮਾਲ ਉਹ ਸਪਲਾਈ ਕਰਕੇ ਜਾ ਰਿਹਾ ਹੈ ਉਸ ਵਿੱਚੋਂ ਸਰਫ ਐਕਸੇਲ ਦੀ ਤਿੰਨ ਕਿਲੋ
800 ਗ੍ਰਾਮ ਦੀ ਪੈਕਿੰਗ ਦੇ ਲਿਫਾਫੇ ਤੇ ਸਾਮਾਨ ਦੀ ਵਿਕਰੀ ਕੀਮਤ, ਪੈਕਿੰਗ ਦੀ ਮਿਤੀ
ਅਤੇ ਬੈਚ ਨੰਬਰ ਨਹੀਂ ਹੈ। ਇਸ ਉਪਰੰਤ ਉਕਤ ਦੁਕਾਨਦਾਰ ਵੱਲੋਂ ਇਹ ਮਾਮਲਾ ਮੁਹਾਲੀ
ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਉਪਰੰਤ ਸੰਸਥਾ ਵ
ੱਲੋਂ ਮੁਹਾਲੀ ਦੇ ਨਾਪ ਤੋਲ ਵਿਭਾਗ ਦੇ ਇੰਸਪੈਕਟਰ ਨੂੰ ਇਸ ਮਾਮਲੇ ਦੀ ਜਾਣਕਾਰੀ
ਦਿੱਤੀ ਗਈ। ਉਹਨਾਂ ਦੱਸਿਆ ਕਿ ਬੀਤੀ 7 ਜਨਵਰੀ ਨੂੰ ਨਾਪਤੋਲ ਵਿਭਾਗ ਦੇ ਅਧਿਕਾਰੀਆਂ
ਵੱਲੋਂ ਇਸ ਕੰਪਨੀ ਦੇ ਡਿਸਟ੍ਰੀਬਿਊਟਰ ਦੇ ਸਾਮਾਨ ਦੀ ਜਾਂਚ ਵੀ ਕੀਤੀ ਗਈ ਪਰੰਤੂ ਹੁਣ
ਨਾਪ ਤੋਲ ਵਿਭਾਗ ਦੇ ਅਧਿਕਾਰੀ ਇਹ ਕਹਿ ਕੇ ਆਪਣਾ ਪੱਲਾ ਝਾੜਣ ਦੀ ਕੋਸ਼ਿਸ਼ ਕਰ ਰਹੇ ਹਨ
ਕਿ ਉੱਥੇ ਸਭ ਕੁੱਝ ਠੀਕ ਠਾਕ ਪਾਇਆ ਗਿਆ ਹੈ। ਸ੍ਰੀ ਬਾਂਸਲ ਨੇ ਕਿਹਾ ਕਿ ਅਜਿਹਾ
ਸਾਮਾਨ ਜਿਸ ਉੱਪਰ ਬੈਚ ਨੰਬਰ, ਪੈਕਿੰਗ ਦੀ ਮਿਤੀ ਅਤੇ ਕੀਮਤ ਨਾ ਛਪੀ ਹੋਵੇ ਨੂੰ
ਖਪਤਕਾਰ ਨੂੰ ਵੇਚਣਾ ਕਾਨੂੰਨਨ ਜੁਰਮ ਹੈ ਅਤੇ ਜੇਕਰ ਕੋਈ ਦੁਕਾਨਦਾਰ ਇਸ ਤਰ੍ਹਾਂ
ਕਰਦਾ ਫੜਿਆ ਜਾਵੇ ਤਾਂ ਉਸ ਵਿਰੁੱਧ ਮਾਮਲਾ ਵੀ ਦਰਜ ਹੋ ਸਕਦਾ ਹੈ ਪਰੰਤੂ ਇਸ ਕੰਪਨੀ
ਦੇ ਡਿਸਟ੍ਰੀਬਿਊਟਰ ਵੱਲੋਂ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅਜਿਹਾ ਕੀਤਾ ਜਾ
ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਕੇ ਇਹ ਡਿਸਟ੍ਰੀਬਿਊਟਰ ਐਕਸਾਈਜ ਦੀ ਵੀ ਚੋਰੀ
ਕਰਦੇ ਹਨ ਕਿਉਂਕਿ ਕੰਪਨੀ ਵੱਲੋਂ ਸਾਮਾਨ ਦੀ ਪੈਕਿੰਗ ਕਰਨ ਵੇਲੇ ਛਾਪਣ ਵਾਲੀ ਕੀਮਤ
ਦੇ ਅਨੁਸਾਰ ਹੀ ਐਕਸਾਈਜ ਡਿਊਟੀ ਅਦਾ ਕੀਤੀ ਜਾਂਦੀ ਹੈ ਪਰੰਤੂ ਪੁਰਾਣੇ ਮਾਲ ਨੂੰ
ਨਵੇਂ ਰੇਟ ਤੇ ਵੇਚਣ ਤੇ ਰਕਮ ਦਾ ਜਿਹੜਾ ਫਰਕ ਆਉਂਦਾ ਹੈ ਉਸ ਅਨੁਸਾਰ ਸਰਕਾਰ ਨੂੰ
ਐਕਸਾਈਜ ਡਿਊਟੀ ਅਦਾ ਨਹੀਂ ਹੁੰਦੀ। ਉਹਨਾਂ ਇਹ ਵੀ ਇਲਜਾਮ ਲਗਾਇਆ ਕਿ ਇਹ ਸਾਰਾ ਕੁੱਝ
ਕੰਪਨੀ ਦੇ ਸਥਾਨਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਸੰਭਵ ਹੁੰਦਾ ਹੈ ਕਿਉਂਕਿ
ਡਿਸਟ੍ਰੀਬਿਊਟਰ ਦੀ ਬਿਲਿੰਗ ਦਾ ਕੰਮ ਆਨ ਲਾਈਨ ਹੁੰਦਾ ਹੈ ਅਤੇ ਡਿਸਟ੍ਰੀਬਿਊਟਰ ਦੇ
ਪੂਰੇ ਸਟਾਕ ਦੀ ਜਾਣਕਾਰੀ ਕੰਪਨੀ ਕੋਲ ਹੁੰਦੀ ਹੈ। ਉਹਨਾਂ ਕਿਹਾ ਕਿ ਉਹ ਇਸ ਸਬੰਧੀ
ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕਰਨ ਜਾ ਰਹੇ ਹਨ ਤਾਂ ਜੋ ਇਸ ਪੂਰੇ
ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਜਾ ਦਿੱਤੀ ਜਾਵੇ। ਦੂਜੇ ਪਾਸੇ
ਸੰਪਰਕ ਕਰਨ ਤੇ ਨੈਨਾ ਇੰਟਰਪ੍ਰਾਈਜਿਜ ਦੇ ਮਾਲਕ ਸ੍ਰੀ ਮਨੀਸ਼ ਗੋਇਲ ਨੇ ਇਹਨਾਂ ਦੋਸ਼ਾਂ
ਨੂੰ ਬੇਬੁਨਿਆਦ ਦਸਦਿਆਂ ਉਲਟਾ ਫੇਜ਼-11 ਦੇ ਉਕਤ ਦੁਕਾਨਦਾਰ ਤੇ ਇਲਜਾਮ ਲਗਾਇਆ ਕਿ ਉਸ
ਵੱਲੋਂ ਸਿਰਫ ਉਹਨਾਂ ਨੂੰ ਪ੍ਰੇਸ਼ਾਨ ਕਰਨ ਲਈ ਇਹ ਝੂਠੀ ਸ਼ਿਕਾਇਤ ਕੀਤੀ ਗਈ ਹੈ। ਉਹਨਾਂ
ਕਿਹਾ ਕਿ ਫੇਜ਼-11 ਦਾ ਉਕਤ ਦੁਕਾਨਦਾਰ ਉਹਨਾਂ ਦੇ ਕਰਮਚਾਰੀਆਂ ਨੂੰ ਤੰਗ ਕਰਦਾ ਹੈ
ਅਤੇ ਪੈਸੇ ਦੇਣ ਤੋਂ ਵੀ ਆਨਾਕਾਨੀ ਕਰਦਾ ਹੈ ਇਸ ਲਈ ਉਹਨਾਂ ਵੱਲੋਂ ਇਸ ਦੁਕਾਨਦਾਰ
ਨੂੰ ਮਾਲ ਦੇਣਾ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਉਸ ਨੇ ਇਹ ਸ਼ਿਕਾਇਤ ਕੀਤੀ ਹੈ।
ਉਹਨਾਂ ਮੰਨਿਆ ਕਿ ਇਸ ਦੁਕਾਨਦਾਰ ਨੂੰ ਦਿੱਤੇ ਗਏ ਬਿਲ ਉੱਪਰ ਉਹਨਾਂ ਦੇ ਕਰਮਚਾਰੀ ਨੇ
ਹੱਥ ਨਾਲ ਇਹ ਲਿਖ ਕੇ ਦਿੱਤਾ ਕਿ ਸਰਫ ਦੇ ਪੈਕੇ ਟ ਤੇ ਬੈਚ ਨੰਬਰ, ਪੈਕਿੰਗ ਦੀ ਮਿਤੀ
ਅਤੇ ਕੀਮਤ ਨਹੀਂ ਲਿਖੀ ਹੋਈ, ਪਰੰਤੂ ਉਹਨਾਂ ਕਿਹਾ ਕਿ ਇਹ ਸਾਰਾ ਕੁੱਝ ਉਸ ਦੁਕਾਨਦਾਰ
ਵੱਲੋਂ ਉਹਨਾਂ ਦੇ ਕਰਮਚਾਰੀ ਤੋਂ ਦਬਾਉ ਪਾ ਕੇ ਲਿਖਵਾਇਆ ਸੀ। ਉਹਨਾਂ ਕਿਹਾ ਕਿ
ਨਾਪਤੋਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਸ ਸਬੰਧੀ ਬੀਤੀ 7 ਜਨਵਰੀ ਨੂੰ ਉਹਨਾਂ ਦੇ
ਪੂਰੇ ਸਟਾਕ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਉੱਥੇ ਕੁੱਝ ਵੀ ਗਲਤ ਨਹੀਂ ਪਾਇਆ
ਗਿਆ।ਇਸ ਪੂਜੇ ਮਾਮਲੇ ਵਿੱਚ ਹਿੰਦੁਸਤਾਨ ਲੀਵਰ ਦੇ ਸਥਾਨਕ ਅਧਿਕਾਰੀ ਮਾਮਲੇ ਤੋਂ
ਆਪਣੇ ਹੱਥ ਝਾੜਣ ਦੀ ਕੋਸ਼ਿਸ਼ ਵਿੱਚ ਨਜਰ ਆਏ। ਕੰਪਨੀ ਦੇ ਟੀ ਐਸ ਓ ਸ੍ਰੀ ਅਮਿਤ ਗੁਪਤਾ
ਨੇ ਇਹ ਕਹਿ ਕੇ ਆਪਣੇ ਸੀਨੀਅਰ ਅਧਿਕਾਰੀ ਸ੍ਰੀ ਵਰਮਾ ਨਾਲ ਗੱਲ ਕਰਨ ਲਈ ਕਿਹਾ ਕਿ
ਕੰਪਨੀ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਸ੍ਰੀ ਵਰਮਾ ਹੀ ਦੇਣਗੇ ਜਦੋਂਕਿ ਸ੍ਰੀ ਵਰਮਾ
ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਇਸ ਬਾਰੇ ਕੰਪਨੀ ਕੁੱਝ ਨਹੀਂ ਦੱਸ ਸਕਦੀ ਅਤੇ
ਇਸ ਬਾਰੇ ਜਿਹੜੀ ਵੀ ਜਾਣਕਾਰੀ ਹੈ, ਸਿਰਫ ਡਿਸਟ੍ਰੀ-ਬਿਊਟਰ ਤੋਂ ਹੀ ਮਿਲ ਸਕਦੀ ਹੈ।
ਸੰਪਰਕ ਕਰਨ ਤੇ ਨਾਪ ਤੋਲ ਵਿਭਾਗ ਦੇ ਇੰਸਪੈਕਟਰ ਸ੍ਰ ਸੁਰਿਦਰ ਸਿੰਘ ਨੇ ਕਿਹਾ ਕਿ
ਕਰਿਆਨਾ ਮਰਚੈਂਟ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ 7 ਜਨਵਰੀ ਨੂੰ ਮਾਮਲੇ ਦੀ ਜੁਬਾਨੀ
ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਡਿਸਟ੍ਰੀਬਿਊਟਰ ਦੇ ਸਟਾਕ ਦੀ
ਮੁਕੰਮਲ ਜਾਂਚ ਕੀਤੀ ਸੀ ਪਰੰਤੂ ਉੱਥੇ ਸਭ ਕੁੱਝ ਠੀਕ ਠਾਕ ਪਾਇਆ ਗਿਆ ਸੀ। ਉਹਨਾਂ
ਕਿਹਾ ਕਿ ਡਿਸਟ੍ਰੀਬਿਊਟਰ ਦੇ ਕਰਮਚਾਰੀ ਵੱਲੋਂ ਬਿਲ ਤੇ ਹੀ ਦੁਕਾਨਦਾਰ ਨੂੰ ਕੁੱਝ
ਲਿਖ ਕੇ ਦੇਣ ਦੀ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਸੀ ਅਤੇ ਜੇਕਰ ਐਸੋਸੀਏਸ਼ਨ
ਵੱਲੋਂ ਉਹਨਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਤਾਂ ਉਹ ਇਸ ਸਬੰਧੀ ਕਾਨੂੰਨ ਅਨੁਸਾਰ
ਬਣਦੀ ਕਾਰਵਾਈ ਕਰਨਗੇ।
ਮੁਹਾਲੀ ਵਿੱਚ ਮਨਾਈ ਸੂਬਾ ਪੱਧਰੀ ਲੋਹੜੀ ਲਈ ਕਿਸੇ ਕੌਂਸਲਰ ਨੂੰ ਸੱਦਾ ਨਹੀਂ ਆਇਆ
ਮੁਹਾਲੀ, 14 ਜਨਵਰੀ
ਮੁਹਾਲੀ ਦੇ ਸਿਲਵੀ ਪਾਰਕ ਵਿੱਚ ਦੋ ਦਿਨ ਪਹਿਲਾਂ ਮਨਾਈ ਗਈ ਸੂਬਾ ਪੱਧਰੀ ਬੱਚੀਆਂ ਦੀ
ਲੋਹੜੀ ਵਿੱਚ ਮੁਹਾਲੀ ਦੇ ਕਿਸੇ ਵੀ ਕੌਂਸਲਰ ਨੂੰ ਸ਼ਾਮਿਲ ਹੋਣ ਦਾ ਸੱਦਾ ਤੱਕ ਨਹੀਂ
ਦਿੱਤਾ ਗਿਆ ਜਦੋਂ ਕਿ ਇਹ ਪ੍ਰੋਗਰਾਮ ਜਿਹੜੇ ਸਿਲਵੀ ਪਾਰਕ ਵਿੱਚ ਕਰਵਾਇਆ ਗਿਆ, ਉਸਦੀ
ਦੇਖ ਰੇਖ ਦੀ ਜਿੰਮੇਵਾਰੀ ਮੁਹਾਲੀ ਮਿਉਂਸਪਲ ਕੌਂਸਲ ਦੀ ਹੀ ਹੈ। ਮੁਹਾਲੀ ਦੇ ਸਮੂਹ
ਕੌਂਸਲਰ ਸਮਾਜਿਕ ਸੁਰੱਖਿਆ ਵਿਭਾਗ ਅਤੇ ਮੁਹਾਲੀ ਦੇ ਪ੍ਰਸ਼ਾਸ਼ਨ ਵਲੋਂ ਉਹਨਾਂ ਦੀ ਕੀਤੀ
ਗਈ ਇਸ ਅਣਦੇਖੀ ਨੂੰ ਆਪਣੀ ਬੇਇੱਜਤੀ ਮੰਨਦੇ ਹੋਏ ਕੌਂਸਲ ਵਿੱਚ ਇਸਦੇ ਖਿਲਾਫ ਮਤਾ
ਲਿਆਉਣ ਬਾਰੇ ਵਿਚਾਰ ਕਰ ਰਹੇ ਹਨ। ਜਿਕਰਯੋਗ ਹੈ ਕਿ ਬੀਤੇ ਕੱਲ ਐਸ ਡੀ ਐਮ ਸ੍ਰੀਮਤੀ
ਰਘਵੀਰ ਕੌਰ ਖਹਿਰਾ ਨੇ ਜਦੋਂ ਮੁਹਾਲੀ ਦੇ ਕੌਂਸਲਰਾਂ ਨਾਲ ਆਪਣੇ ਦਫਤਰ ਵਿੱਚ 15
ਜਨਵਰੀ ਨੂੰ ਲਗਣ ਵਾਲੇ ਲੋਕ ਸੁਵਿਧਾ ਕੈਂਪ ਬਾਰੇ ਵਿਚਾਰ ਵਟਾਂਦਰਾ ਕੀਤਾ ਤਾਂ ਕੁੱਝ
ਕੌਂਸਲਰਾਂ ਨੇ ਉੱਥੇ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਨਾ ਆਉਣ ਤੇ
ਆਪਣੀ ਨਾਰਾਜਗੀ ਜਾਹਿਰ ਕੀਤੀ ਪਰ ਐਸ ਡੀ ਐਮ ਨੇ ਇਹ ਕਹਿ ਕੇ ਆਪਣਾ ਖਹਿੜਾ ਛੁਡਾ ਲਿਆ
ਕਿ ਉਹਨਾਂ ਨੂੰ ਤਾਂ ਪ੍ਰੋਗਰਾਮ ਦੇ ਇੰਤਜਾਮ ਕਰਨ ਲਈ ਕਿਹਾ ਗਿਆ ਸੀ, ਸੱਦੇ ਦੇਣ ਲਈ
ਨਹੀਂ।ਇਸ ਸਬੰਧੀ ਸੰਪਰਕ ਕਰਨ ਤੇ ਮੁਹਾਲੀ ਦੇ ਕੌੇਂਸਲਰ ਸ੍ਰੀ ਆਰ ਪੀ ਸ਼ਰਮਾ ਨੇ ਕਿਹਾ
ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਮੁਹਾਲੀ ਦੇ ਕੌਂਸਲਰਾਂ ਦੀ ਕਿਸੇ ਅਹਿਮ
ਪ੍ਰੋਗਰਾਮ ਦੌਰਾਨ ਅਣਦੇਖੀ ਕੀਤੀ ਗਈ ਹੋਵੇ। ਉਹਨਾਂ ਕਿਹਾ ਕਿ ਦੁਖ ਤਾਂ ਇਸ ਗੱਲ ਦਾ
ਹੈ ਕਿ ਮੁਹਾਲੀ ਦੇ ਦੋ ਹਾਰੇ ਹੋਏ ਸਾਬਕਾ ਕੌਂਸਲਰਾਂ ਨੂੰ ਉੱਥੇ ਸਟੇਜ ਤੇ ਬਿਠਾਇਆ
ਗਿਆ ਸੀ ਜਦੋਂ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਸੱਦਾ ਤੱਕ ਨਹੀਂ ਦਿੱਤਾ ਗਿਆ।
ਉਹਨਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਕੌਂਸਲ ਵਿੱਚ ਉਠਾਉਣਗੇ ਅਤੇ ਇਸ ਸਬੰਧੀ ਮਤਾ ਪਾ
ਕੇ ਉਕਤ ਵਿਭਾਗ ਦੀ ਨਿਖੇਧੀ ਕਰਨਗੇ।ਇੱਥੇ ਇਹ ਵੀ ਜਿਕਰਯੋਗ ਹੈ ਕਿ ਨਾ ਸਿਰਫ ਕਾਬਜ
ਧਿਰ ਸਗੋਂ ਵਿਰੋਧੀ ਧਿਰ, ਜਿਸ ਵਿੱਚ ਜਿਆਦਾਤਰ ਸਰਕਾਰ ਪੱਖੀ ਕੌਂਸਲਰ ਹਨ ਅਤੇ ਅਕਾਲੀ
ਦਲ ਨਾਲ ਜੁੜੇ ਹਨ, ਨੂੰ ਵੀ ਇਸ ਪ੍ਰੋਗਰਾਮ ਲਈ ਪੂਰੀ ਤਰ੍ਹਾਂ ਅਣਦੇਖਿਆਂ ਕੀਤਾ ਗਿਆ
ਅਤੇ ਇਹਨਾਂ ਨੂੰ ਵੀ ਕੋਈ ਸੱਦਾ ਪੱਤਰ ਨਹੀਂ ਪਹੁੰਚਿਆ। ਇਸ ਗਰੁੱਪ ਦਾ ਕੋਈ ਕੌਂਸਲਰ
ਸਿੱਧੇ ਤੌਰ ਤੇ ਤਾਂ ਕੁੱਝ ਬੋਲਣ ਲਈ ਤਿਆਰ ਨਹੀਂ ਹੈ ਪਰ ਆਪਣਾ ਨਾਂ ਨਾ ਛਾਪੇ ਜਾਣ
ਦੀ ਸ਼ਰਤ ਤੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਣਕਾਰੀ
ਕੈਪਟਨ ਕੰਵਲਜੀਤ ਸਿੰਘ ਦੇ ਧਿਆਨ ਹੇਠ ਲਿਆਉਣਗੇ।
ਸਰਕਾਰ ਦੀਆਂ ਭਲਾਈ ਸਕੀਮਾਂ ਗਰੀਬਾਂ ਤੱਕ ਨਹੀਂ ਪਹੁੰਚ ਰਹੀਆਂ : ਜਥੇਬੰਦੀ
ਮੁਹਾਲੀ, 14 ਜਨਵਰੀ : ਘੱਟ ਗਿਣਤੀ ਤੇ ਦਲਿਤ ਫਰੰਟ ਪੰਜਾਬ ਦੀ ਇੱਕ ਅਹਿਮ ਮੀਟਿੰਗ
ਹੋਈ ਜਿਸ ਵਿੱਚ ਕਿਹਾ ਗਿਆ ਕਿ ਸਰਕਾਰ ਵਲੋਂ ਜੋ ਭਲਾਈ ਸਕੀਮਾਂ ਦਿੱਤੀਆਂ ਜਾਂਦੀਆਂ
ਉਹਨਾਂ ਵਿੱਚ ਸਰਕਾਰੀ ਸ਼ਰਤਾਂ ਪਾਉਣ ਕਾਰਨ ਗਰੀਬ ਲੋਕ ਇਹਨਾਂ ਦਾ ਲਾਭ ਹਾਸਿਲ ਨਹੀਂ
ਕਰ ਸਕਦੇ। ਇਸ ਤੋਂ ਇਲਾਵਾ ਬੁਢਾਪਾ ਪੈਂਸ਼ਨਾਂ ਵਿੱਚ ਵਾਧਾ ਕਰਨ ਦੀ ਮੰਗ, ਗਰੀਬ
ਲੋਕਾਂ ਨੂੰ ਆਪਣਾ ਸਿਰ ਢਕਣ ਲਈ ਸਸਤੇ ਦਰਾਂ ਤੇ ਮਕਾਨ ਦੇਣ ਦੀ ਮੰਗ, ਸਸਤਾ ਦਾਲ ਆਟਾ
ਸਕੀਮ ਬਿਨਾਂ ਸ਼ਰਤਾਂ ਤੋਂ ਹਰੇਕ ਵਰਗ ਦੇ ਗਰੀਬ ਪਰਿਵਾਰ ਨੂੰ ਦੇਣ, ਸਰਕਾਰੀ
ਡਿਸਪੈਂਸਰੀਆਂ ਵਿੱਚ ਦਵਾਈਆਂ ਦੀ ਘਾਟ ਨੂੰ ਪੂਰਾ ਕਰਨ, ਗਰੀਬ ਬੱਚਿਆਂ ਦੀ ਪੜ੍ਹਾਈ
ਲਈ ਸਰਕਾਰੀ ਸਕੂਲਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ।ਮੀਟਿੰਗ ਵਿੱਚ
ਹਾਜਿਰ ਆਗੂਆਂ ਨੇ ਕਿਹਾ ਕਿ ਫਰੰਟ ਦੀ ਅਗਲੀ ਜਨਰਲ ਬਾਡੀ ਮੀਟਿੰਗ 23 ਜਨਵਰੀ ਨੂੰ
ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਵਿਖੇ ਸਵੇਰੇ 10 ਵਜੇ ਹੋਵੇਗੀ।ਮੀਟਿੰਗ ਵਿੱਚ
ਹੋਰਨਾਂ ਤੋਂ ਇਲਾਵਾ ਸ੍ਰ: ਹਰਮੀਤ ਸਿੰਘ ਮੌਲੀ, ਸ੍ਰ: ਪ੍ਰੇਮ ਸਿੰਘ ਝਿਊਰਹੇੜੀ,
ਸ੍ਰ: ਸਤਨਾਮ ਸਿੰਘ ਧਾਲੀਵਾਲ, ਸਾਬਕਾ ਸਰਪੰਚ ਬਲਦੇਵ ਸਿੰਘ ਮੌਲੀ, ਸ੍ਰ: ਨਛੱਤਰ
ਸਿੰਘ ਨੰਬਰਦਾਰ, ਸ੍ਰ: ਸੰਤੋਖ ਸਿੰਘ ਮਨਾਣਾ, ਬੀਬੀ ਕਮਲਜੀਤ ਕੌਰ ਐਡਵੋਕੇਟ, ਮੇਜਰ
ਕ੍ਰਿਸ਼ਨ ਸਿੰਘ ਹੁਸੈਨਪੁਰ, ਸ੍ਰ: ਬਲਬੀਰ ਸਿੰਘ ਬੱਲ ਸ਼ਾਮਿਲ ਹੋਏ।
ਪਿੰਡ ਸੁਖਗੜ੍ਹ, ਸੋਏਮਾਜਰਾ ਨੂੰ ਇੱਕ-ਇੱਕ ਲੱਖ ਰੁਪਏ ਦੀ ਗ੍ਰਾਂਟ ਦਿੱਤੀ
ਮੁਹਾਲੀ, 14 ਜਨਵਰੀ :
ਸ੍ਰ: ਜਸਜੀਤ ਸਿੰਘ ਬਨੀ ਚੇਅਰਮੈਨ ਪੰਜਾਬ ਰਾਜ ਸਹਿਕਾਰੀ ਬੈਂਕ ਨੇ ਅੱਜ ਪਿੰਡ ਸੋਏ
ਮਾਜਰਾ ਅਤੇ ਪਿੰਡ ਸੁਖਗੜ੍ਹ ਨੂੰ ਇੱਕ-ਇੱਕ ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਇਸ ਮੌਕੇ
ਬੋਲਦਿਆਂ ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਦਾ ਅੰਦਾਜਾ ਪਿੰਡਾਂ
ਵਿੱਚ ਰਹਿੰਦੇ ਲੋਕਾਂ ਦੇ ਆਰਥਿਕ ਜੀਵਨ ਤੋਂ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ
ਪਿੰਡਾਂ ਵਿੱਚ ਸਹੂਲਤਾਂ ਦੀ ਘਾਟ ਹੈ ਅਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਪਿੰਡ ਵਾਸੀਆਂ
ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਹੋ ਸਕਣ। ਉਹਨਾਂ ਕਿਹਾ ਕਿ ਲੋਕਾਂ ਦੀ
ਸਰਕਾਰੀ ਦਫਤਰਾਂ ਵਿਚ ਹੁੰਦੀ ਖੱਜਲ ਖੁਆਰੀ ਨੂੰ ਦੂਰ ਕਰਨ ਲਈ ਮਿਤੀ 15 ਜਨਵਰੀ ਨੂੰ
ਦਸ਼ਹਿਰਾ ਗਰਾਉਂਡ ਫੇਜ- 8, ਮੁਹਾਲੀ ਵਿਖੇ ਇਕ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾ
ਰਿਹਾ ਹੈ ਜਿਸ ਵਿਚ ਜਿਲ੍ਹੇ ਦੇ ਸਮੂਹ ਅਧਿਕਾਰੀ ਇੱਕ ਥਾਂ ਬੈਠ ਕੇ ਲੋਕਾਂ ਦੀਆਂ
ਸ਼ਕਾਇਤਾਂ ਸੁਣ ਕੇ ਉਸੇ ਵੇਲੇ ਨਿਪਟਾਰਾ ਕਰਨਗੇ ਜਿਸ ਨਾਲ ਲੋਕਾਂ ਦੇ ਕੀਮਤੀ ਸਮੇਂ ਦੀ
ਬਚਤ ਹੋਵੇਗੀ। ਇਸ ਮੌਕੇ ਉਹਨਾਂ ਨਾਲ ਸੀਨੀਅਰ ਯੁਥ ਅਕਾਲੀ ਆਗੂ ਸ੍ਰ: ਜਸਪਿੰਦਰ ਸਿੰਘ
ਲਾਲੀ, ਸ੍ਰੀ ਜਸਵੀਰ ਸਿੰਘ ਸੰਤੇਮਾਜਰਾ ਅਕਾਲੀ ਆਗੂ, ਸ੍ਰੀ ਗੁਰਜੰਟ ਸਿੰਘ ਯੁਥ
ਅਕਾਲੀ ਆਗੂ, ਸ੍ਰੀ ਬਚਿੱਤਰ ਸਿੰਘ ਸਰਪੰਚ, ਸ੍ਰੀ ਅਮਰੀਕ ਸਿੰਘ ਸੋਏ ਮਾਜਰਾ, ਸ੍ਰੀ
ਸੋਹਨ ਸਿੰਘ ਸੋਏ ਮਾਜਰਾ, ਸ੍ਰੀ ਟਹਿਲ ਸਿੰਘ ਸੋਏ ਮਾਜਰਾ, ਸ੍ਰੀ ਸਵਰਨ ਸਿੰਘ ਸੋਏ
ਮਾਜਰਾ, ਸੁਖਗੜ੍ਹ ਦੀ ਸਰਪੰਚ ਬੀਬੀ ਮਨਜੀਤ ਕੌਰ, ਸ੍ਰੀ ਜਸਵੀਰ ਸਿੰਘ ਜੱਸਾ ਚੇਅਰਮੈਨ
ਮਾਰਕੀਟ ਕਮੇਟੀ ਖਰੜ, ਸ੍ਰੀ ਪਰਮਿੰਦਰ ਸਿੰਘ ਸਰਪੰਚ ਸੋਹਾਣਾ, ਸ੍ਰੀ ਮਾਨ ਸਿੰਘ
ਸੋਹਾਣਾ ਸੀ: ਅਕਾਲੀ ਆਗੂ, ਸ੍ਰੀ ਕਰਨੈਲ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ, ਸ੍ਰੀ ਪਾਲ
ਸਿੰਘ ਮੌਲੀ ਮੈਂਬਰ ਬਲਾਕ ਸੰਮਤੀ, ਸ੍ਰੀ ਤਰਲੋਚਨ ਸਿੰਘ ਪੰਚ, ਸ੍ਰੀ ਬਲਬੀਰ ਸਿੰਘ
ਪੰਚ, ਸ੍ਰੀ ਨਜ਼ੀਰ ਮੁਹੰਮਦ ਪੰਚ, ਸ੍ਰੀ ਗੁਰਮੀਤ ਸਿੰਘ, ਸ੍ਰੀ ਮਲਕੀਤ ਸਿੰਘ, ਬੀਬੀ
ਮਨਜੀਤ ਕੌਰ, ਸ੍ਰੀ ਹਰਪਾਲ ਸਿੰਘ ਚਾਰੇ ਸਾਬਕਾ ਸਰਪੰਚ ਹਾਜਿਰ ਸਨ।
ਰਾਜਬੀਰ ਨੂੰ ਅਨੰਦਪੁਰ ਸਾਹਿਬ ਲੋਕਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਦੇਣ ਦੀ ਮੰਗ
ਮੁਹਾਲੀ, 14 ਜਨਵਰੀ :
ਮੁਹਾਲੀ ਸ਼ਹਿਰ ਅਤੇ ਅਨੰਦਪੁਰ ਸਾਹਿਬ ਹਲਕੇ ਦੇ ਅਕਾਲੀ ਆਗੂਆਂ ਅਤੇ ਮੋਹਤਬਰਾਂ ਨੇ
ਮੰਗ ਕੀਤੀ ਹੈ ਕਿ ਆਉਣ ਵਾਲੀ ਲੋਕਸਭਾ ਚੋਣ ਲਈ ਹਲਕਾ ਅਨੰਦਪੁਰ ਸਾਹਿਬ ਤੋਂ ਅਕਾਲੀ
ਦਲ ਦੇ ਵਫਾਦਾਰ ਪਰਿਵਾਰ ਨਾਲ ਤਾਅਲੁੱਕ ਰੱਖਦੇ ਟਕਸਾਲੀ ਅਕਾਲੀ ਆਗੂ ਸ੍ਰ: ਰਾਜਬੀਰ
ਸਿੰਘ ਪਡਿਆਲਾ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ ਜਾਵੇ।ਅੱਜ ਮੁਹਾਲੀ ਵਿੱਚ ਇੱਕ
ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰ: ਬਲਦੇਵ ਸਿੰਘ ਕੁੰਭੜਾ, ਸ੍ਰ: ਮਨਜੀਤ
ਸਿੰਘ ਸੇਠੀ, ਸ੍ਰ: ਮਾਨ ਸਿੰਘ ਸੋਹਾਣਾ, ਸ੍ਰ: ਸਾਧੂ ਸਿੰਘ ਟੋਡਰਮਾਜਰਾ, ਸ੍ਰ:
ਮਨਮੋਹਨ ਸਿੰਘ ਲੰਗ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸ੍ਰ: ਰਾਜਬੀਰ ਸਿੰਘ ਪਡਿਆਲਾ
ਦੇ ਪਿਤਾ ਸ੍ਰ: ਬਚਿੱਤਰ ਸਿੰਘ (ਸਾਬਕਾ ਵਿਧਾਇਕ ਹਲਕਾ ਖਰੜ) ਨੇ ਅਕਾਲੀ ਦਲ ਦੀ
ਮਜਬੂਤੀ ਲਈ ਵਰ੍ਹਿਆਂ ਬੱਧੀ ਕੰਮ ਕੀਤਾ ਅਤੇ ਉਹਨਾਂ ਦੇ ਸਪੁੱਤਰ ਸ੍ਰ: ਰਾਜਬੀਰ ਸਿੰਘ
ਪਡਿਆਲਾ ਵੀ ਸਦਾ ਹੀ ਅਕਾਲੀ ਦੇ ਵਫਾਦਾਰ ਰਹੇ ਹਨ ਅਤੇ ਪਾਰਟੀ ਦੀ ਬੇਹਤਰੀ ਲਈ ਕੰਮ
ਕੀਤਾ ਹੈ।ਇਹਨਾਂ ਆਗੂਆਂ ਨੇ ਕਿਹਾ ਕਿ ਇਸ ਲੋਕਸਭਾ ਹਲਕੇ ਵਿੱਚ ਸ੍ਰ: ਰਾਜਬੀਰ ਸਿੰਘ
ਪਡਿਆਲਾ ਅਤੇ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਆਧਾਰ ਅਤੇ ਰਸੂਖ ਹੈ ਅਤੇ ਉਹ ਹਰ
ਹਾਲਤ ਵਿੱਚ ਇਹ ਸੀਟ ਕੱਢਣ ਯੋਗ ਹਨ।ਇਹਨਾਂ ਆਗੂਆਂ ਨੇ ਕਿਹਾ ਕਿ ਪਹਿਲਾਂ ਵੀ ਖਰੜ
ਹਲਕੇ ਵਿੱਚ ਅਕਾਲੀ ਦਲ ਨੂੰ ਬਾਹਰੋਂ ਉਮੀਦਵਾਰ ਦੇਣ ਦਾ ਖਮਿਆਜਾ ਹਾਰ ਨਾਲ ਭੁਗਤਣਾ
ਪਿਆ ਹੈ ਕਿਉਂਕਿ ਇੱਥੋਂ ਦੇ ਲੋਕ ਇਲਾਕੇ ਤੋਂ ਬਾਹਰ ਦੇ ਉਮੀਦਵਾਰ ਨੂੰ ਪ੍ਰਵਾਨ ਨਹੀਂ
ਕਰਦੇ। ਉਹਨਾਂ ਕਿਹਾ ਕਿ ਬਾਹਰੋਂ ਕਿਸੇ ਉਮੀਦਵਾਰ ਨੂੰ ਲਿਆਉਣ ਦੀ ਥਾਂ ਤੇ ਸ੍ਰ:
ਰਾਜਬੀਰ ਸਿੰਘ ਪਡਿਆਲਾ ਜੋ ਕਿ ਇਸ ਹਲਕੇ ਦੀਆਂ 9 ਵਿਧਾਨਸਭਾਵਾਂ ਵਿੱਚ ਜਾਣਿਆ
ਪਛਾਣਿਆ ਨਾਂ ਹੈ, ਨੂੰ ਹੀ ਪਾਰਟੀ ਦੀ ਟਿਕਟ ਦਿੱਤੀ ਜਾਵੇ।
ਮ੍ਰਿਤਕ ਵਿਅਕਤੀਆਂ ਦੀ ਪ੍ਰਾਪਰਟੀ ਵਾਰਸਾਂ ਦੇ ਨਾਂ ਤੇ ਕਰਨ ਲਈ ਗਮਾਡਾ ਕਰਦਾ ਹੈ
ਲੋਕਾਂ ਨੂੰ ਪ੍ਰੇਸ਼ਾਨ
ਮੁਹਾਲੀ, 14 ਜਨਵਰੀ : ਮ੍ਰਿਤਕ ਵਿਅਕਤੀਆਂ ਦੇ ਨਾਂ ਤੇ ਚੜ੍ਹੀ ਜਾਇਦਾਦ ਨੂੰ ਉਹਨਾਂ
ਦੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਤਬਦੀਲ ਕਰਨ ਲਈ ਗਮਾਡਾ ਇਹਨਾਂ ਦੇ ਪਰਿਵਾਰਕ
ਮੈਂਬਰਾਂ ਨੂੰ ਇੰਨਾ ਕੁ ਪ੍ਰੇਸ਼ਾਨ ਕਰਦਾ ਹੈ ਕਿ ਉਹਨਾਂ ਨੂੰ ਨੱਕ ਨਾਲ ਚਣੇ ਚਬਾਉਣੇ
ਪੈ ਜਾਂਦੇ ਹਨ। ਇੱਕ ਤਾਂ ਇਹ ਪਰਿਵਾਰ ਵੈਸੇ ਹੀ ਆਪਣੇ ਮੈਂਬਰ ਦੀ ਮੌਤ ਕਾਰਨ ਸੋਗ
ਵਿੱਚ ਹੁੰਦਾ ਹੈ, ਦੂਜਾ ਗਮਾਡਾ ਦੇ ਕਰਮਚਾਰੀ ਅਤੇ ਅਧਿਕਾਰੀ ਉਹਨਾਂ ਦੀ ਫਾਈਲ ਨੂੰ
ਇਸ ਕਦਰ ਲਮਕਾ ਦਿੰਦੇ ਹਨ ਕਿ ਉਹਨਾਂ ਦਾ ਜੀਣਾ ਹਰਾਮ ਹੋ ਜਾਂਦਾ ਹੈ। ਅਜਿਹਾ ਕਿਉਂ
ਹੁੰਦਾ ਹੈ ਇਸ ਦਾ ਕਾਰਨ ਤਾਂ ਗਮਾਡਾ ਦੇ ਅਧਿਕਾਰੀ ਹੀ ਬਿਹਤਰ ਜਾਣਦੇ ਹੋਣਗੇ। ਅਜਿਹੇ
ਜਿਆਦਾਤਰ ਕੇਸਾਂ ਨੂੰ ਲਮਕੇ ਨੂੰ ਕਈ ਕਈ ਮਹੀਨੇ ਕਿਉਂ ਬੀਤ ਚੁੱਕੇ ਹਨ।ਪ੍ਰਾਪਤ
ਜਾਣਕਾਰੀ ਅਨੁਸਾਰ ਪਹਿਲਾਂ ਤਾਂ ਗਮਾਡਾ ਵਲੋਂ ਮ੍ਰਿਤਕ ਵਿਅਕਤੀ ਦੇ ਪਰਿਵਾਰ ਤੋਂ
ਸਕਸੈਸ਼ਨ ਸਰਟੀਫਿਕੇਟ ਮੰਗਿਆ ਜਾਂਦਾ ਸੀ ਜੋ ਕਿ ਅਦਾਲਤ ਤੋਂ ਹਾਸਿਲ ਕੀਤਾ ਜਾ ਸਕਦਾ
ਹੈ ਅਤੇ ਇਸ ਕਾਰਵਾਈ ਵਿੱਚ ਦੋ ਸਾਲ ਤੱਕ ਲੱਗ ਜਾਂਦੇ ਹਨ। ਦੂਜੇ ਕੇਸ ਵਿੱਚ ਡਿਪਟੀ
ਕਮਿਸ਼ਨਰ ਤੋਂ ਕਾਨੂੰਨੀ ਵਾਰਿਸ ਦਾ ਸਰਟੀਫਿਕੇਟ ਹਾਸਿਲ ਕੀਤਾ ਜਾ ਸਕਦਾ ਹੈ ਪਰ ਇਹ ਵੀ
ਬਹੁਤ ਲੰਮੇਂ ਸਮੇਂ ਦਾ ਕੰਮ ਹੈ। ਪਿਛਲੇ ਮੁੱਖ ਪ੍ਰਸ਼ਾਸ਼ਕ ਸ੍ਰੀ ਕ੍ਰਿਸ਼ਨ ਕੁਮਾਰ ਨੇ
ਇਸ ਮਾਮਲੇ ਨੂੰ ਆਸਾਨ ਕਰਦਿਆਂ ਮਿਉਂਸਪਲ ਕੌਂਸਲਰ ਦੀ ਵਲੋਂ ਪਰਿਵਾਰ ਦੇ ਮੈਂਬਰਾਂ ਦੀ
ਗਿਣਤੀ ਦਾ ਹਲਫਨਾਮਾ ਦੇਣ ਨਾਲ ਜਾਇਦਾਦ ਟ੍ਰਾਂਸਫਰ ਕਰਨ ਦਾ ਹੁਕਮ ਪਾਸ ਕੀਤਾ ਅਤੇ
ਉਦੋਂ ਲੋਕਾਂ ਨੂੰ ਕਾਫੀ ਸੌਖ ਹੋ ਗਈ। ਵੈਸੇ ਤਾਂ ਮਿਉਂਸਪਲ ਕੌਂਸਲਰ ਵੀ ਹਲਫਨਾਮਾ
ਦੇਣ ਤੋਂ ਘਬਰਾਉਂਦੇ ਸਨ ਕਿਉਂਕਿ ਉਹ ਆਪਣੇ ਵਾਰਡ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ
ਤਾਂ ਜਾਣਦੇ ਸਨ ਪਰ ਉਹਨਾਂ ਦੇ ਪਰਿਵਾਰਾਂ ਬਾਰੇ ਕੁੱਝ ਨਹੀਂ ਸੀ ਜਾਣਦੇ ਪਰ ਚੁਣੇ
ਹੋਏ ਨੁਮਾਇੰਦੇ ਹੋਣ ਕਾਰਨ ਘੋਖ ਕਰਨ ਤੋਂ ਬਾਅਦ ਉਹ ਹਲਫਨਾਮਾ ਵੀ ਦੇਣ ਲੱਗ ਪਏ। ਹੁਣ
ਹਾਲਾਤ ਇਹ ਹਨ ਕਿ ਇਹਨਾਂ ਦੇ ਹਲਫਨਾਮਿਆਂ ਨੂੰ ਵੀ ਗਮਾਡਾ ਨਹੀਂ ਮੰਨਦਾ ਅਤੇ ਡੈਥ
ਕੇਸ ਦੇ ਸਾਰੇ ਮਾਮਲੇ ਰੁਕੇ ਹੋਏ ਹਨ। ਇਸ ਸਬੰਧੀ ਗਮਾਡਾ ਦੇ ਅਸਟੇਟ ਅਫਸਰ ਨਾਲ ਤਾਂ
ਸੰਪਰਕ ਨਹੀਂ ਹੋ ਸਕਿਆ ਪਰ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਡੈਥ ਕੇਸ ਵਿੱਚ ਕਈ
ਤਰ੍ਹਾਂ ਦੀਆਂ ਫਾਰਮੈਲਟੀਆਂ ਹੁੰਦੀਆਂ ਹਨ ਅਤੇ ਇਸ ਕਰਕੇ ਇਹਨਾਂ ਕੇਸਾਂ ਵਿੱਚ ਕੁੱਝ
ਸਮਾਂ ਤਾਂ ਲੱਗ ਹੀ ਜਾਂਦਾ ਹੈ। ਇਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ
ਜਿਆਦਾਤਰ ਮਾਮਲਿਆਂ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਅਤੇ ਵੈਰੀਫਿਕੇਸ਼ਨ ਪੂਰੀ ਕਰਨ
ਬਗੈਰ ਕੋਈ ਅਧਿਕਾਰੀ ਆਪਣੇ ਦਸਤਖਤ ਨਹੀਂ ਕਰਦਾ।
ਅਜਾਦ ਕਨੂੰਨੀ ਸਿਕੰਜਾਂ ਨੇ ਮਨਾਈ ਅਪਣੀ ਤਸਰੀ ਵਰੇ ਗੰਡ
ਚੰਡੀਗ੍ਹੜ,੧੪ ਜਨਵਰੀ-ਕੁਲਵੰਤ ਗਿੱਲ

The third anniversary of the trilingual magazine Azad Kanooni
Shikanja was celebrated with great enthusiasm. The gathering which
had assembled at the new premises of the magazine at Karuna Sadan,
Sector 11B, Chandigarh enjoyed the unique cultural programme,
performed by the outstanding troupes and was acclaimed widely by the
audience. The new premises was inaugurated by Sh. Pawan Kumar
Bansal, the State Minister of Finance, Govt. of India. The occasion
was also graced by Smt. Mohinder Kaur Josh, Chief Parliament
Secretary, Govt. of Punjab who had inaugurated the cultural
programme held at the anniversary celebrations. Shri Babbi Badal,
Sr. Leader of Shiromani Akali dal Badal who had also presided over
the function as one of the dignitary guests alongwith Mrs. Mohinder
Kaur Josh announced/ promised a substantial amount for the magazine
Azad Kanooni Shikanja. Mrs. Josh also released the 3rd anniversary
issue of the magazine. Smt. Kamlesh, Mayor of Chandigarh (U.T. ) was
also present on the occasion. The staff and reporters of the
magazine were honoured by all the dignitaries. Miss World Punjaban
2008 Mohit Inder Bawa was also present during the function. Punjabi
Sahityak Sabhayacharak Manch President & chief edsitor of the crime
journal, Sh. Sital Dass Katru regarded her with a token of regard
for her achievements.
ਪੰਜਾਬ ਪੁਲਿਸ 'ਚ ਮਹਿਲਾ ਸਿਪਾਹੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ, ਅਰਜੀਆਂ ਦੇਣ ਦੀ
ਅੰਤਿਮ ਮਿਤੀ 5 ਫਰਵਰੀ-ਆਰ.ਐਨ.ਢੋਕੇ
ਰੂਪਨਗਰ, 14 ਜਨਵਰੀ :
ਪੰਜਾਬ ਪੁਲਿਸ ਵਿੱਚ ਮਹਿਲਾਵਾਂ ਦੀ ਘਾਟ ਨੂੰ ਦੇਖਦਿਆਂ 466 ਮਹਿਲਾ ਸਿਪਾਹੀਆਂ ਦੀਆਂ
ਅਸਾਮੀਆਂ ਭਰਨ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ 10+2 ਪਾਸ ਲੜਕੀਆਂ,
ਜਿਹਨਾਂ ਦੀ ਉਮਰ 18 ਤੋਂ 22 ਸਾਲ ਦੇ ਦਰਮਿਆਨ ਹੋਵੇ, ਇਹਨਾਂ ਅਸਾਮੀਆਂ ਲਈ ਅਰਜੀਆਂ
ਦੇ ਸਕਦੀਆਂ ਹਨ।ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਰੂਪਨਗਰ ਸ਼੍ਰੀਂ
ਆਰ.ਐਨ.ਢੋਕੇ ਨੇ ਦੱਸਿਆ ਕਿ ਬਿਨੈਕਾਰ ਭਾਰਤ ਦੀ ਨਾਗਰਿਕ ਹੋਵੇ ਅਤੇ ਉਸ ਦੀ ਜਨਮ
ਮਿਤੀ 1-1-87 ਤੋਂ 1-1-91 ਦੇ ਵਿਚਕਾਰ ਹੋਵੇ ਅਤੇ ਅਨੁਸੂਚਿਤ ਜਾਤੀਆਂ/ ਅਨੁਸੂਚਿਤ
ਕਬੀਲਿਆਂ/ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਬਿਨੈਕਾਰਾਂ ਲਈ ਉਪਰਲੀ ਉਮਰ ਦੀ ਹੱਦ
ਵਿੱਚ ਪੰਜਾਬ ਸਰਕਾਰ ਦੇ ਨਿਰਧਾਰਤ ਨਿਯਮਾਂ ਤਹਿਤ 5 ਸਾਲ ਦੀ ਛੋਟ ਦਿੱਤੀ ਗਈ
ਹੈ।ਉਹਨਾਂ ਦੱਸਿਆ ਕਿ ਇਸ ਸਬੰਧੀ ਚੁਣੇ ਹੋਏ ਉਮੀਦਵਾਰ ਨੂੰ ਪੰਜਾਬ, ਭਾਰਤ ਅਤੇ
ਵਿਦੇਸ਼ ਵਿੱਚ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਪੰਜਾਬ ਪੁਲਿਸ ਵਿੱਚ ਸੇਵਾ ਕਰਨ
ਦੀਆਂ ਇਛੁੱਕ ਲੜਕੀਆਂ ਦਫਤਰੀ ਸਮੇਂ ਦੌਰਾਨ ਉਹਨਾਂ ਦੇ ਦਫਤਰ ਵਿੱਚੋਂ ਇੱਕ ਸੌ ਰੁਪਏ
ਦੀ ਕੀਮਤ ਤੇ 31 ਜਨਵਰੀ ਤੱਕ ਫਾਰਮ ਪ੍ਰਾਪਤ ਕਰ ਸਕਦੀਆਂ ਹਨ ਅਤੇ ਬਿਨੈ-ਪੱਤਰ ਭੇਜਣ
ਦੀ ਅੰਤਿਮ ਮਿਤੀ 5 ਫਰਵਰੀ ਮਿੱਥੀ ਗਈ ਹੈ।ਉਹਨਾਂ ਇਹ ਵੀ ਦੱਸਿਆ ਕਿ 10+2 ਪਾਸ
ਲੜਕੀਆਂ ਲਈ ਮੈਟ੍ਰਿਕ ਪੱਧਰ ਤੱਕ ਪੰਜਾਬੀ ਲਾਜ਼ਮੀ ਜਾਂ ਚੋਣਵੇਂ ਵਿਸ਼ੇ ਵਜੋਂ ਪਾਸ
ਕੀਤੀ ਹੋਈ ਚਾਹੀਦੀ ਹੈ। ਇਹਨਾਂ ਅਸਾਮੀਆਂ ਵਿੱਚ ਸਾਬਕਾ ਫੌਜੀਆਂ ਦੀਆਂ
ਪਤਨੀਆਂ/ਵਿਧਵਾਵਾਂ/ ਲੜਕੀਆਂ, ਅਜ਼ਾਦੀ ਘੁਲਾਟੀਆਂ ਦੀਆਂ ਬੱਚੀਆਂ/ਪੋਤਰੀਆਂ/ਦੋਹਤੀਆਂ
ਅਤੇ ਪੁਲਿਸ ਕਰਮਚਾਰੀਆਂ ਦੇ ਬੱਚੇ ਰਾਖਵਾਂਕਰਨ ਤਹਿਤ ਅਰਜੀਆਂ ਦੇ ਸਕਦੇ ਹਨ।ਉਹਨਾਂ
ਇਹ ਵੀ ਦੱਸਿਆ ਕਿ ਬਿਨੈਕਾਰਾਂ ਦਾ ਸ਼ਰੀਰਕ ਕੱਦਕਾਠ 5 ਫੁੱਟ 3 ਇੰਚ ਦਾ ਹੋਵੇ ਅਤੇ
ਉਹਨਾਂ ਨੂੰ ਸ਼ਰੀਰਕ ਕੁਸ਼ਲਤਾ ਦੀ ਪਰਖ ਲਈ 800 ਮੀਟਰ ਦੌੜ, 3.25 ਮੀਟਰ ਲੰਬੀ ਛਾਲ
ਅਤੇ 1.05 ਮੀਟਰ ਉੱਚੀ ਛਾਲ ਦੇ ਇਵੈਂਟ ਪਾਸ ਕਰਨੇ ਪੈਣਗੇ। ਉਹਨਾਂ ਦੱਸਿਆ ਕਿ ਸ਼ਰੀਰਕ
ਕੁਸ਼ਲਤਾ ਪਰਖ ਵਿੱਚੋਂ ਸਫਲ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ ਅਤੇ ਲਿਖਤੀ
ਪ੍ਰੀਖਿਆ ਦੇ ਆਧਾਰ ਤੇ ਹੀ ਮੈਰਿਟ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇੰਟਰਵਿਊ ਤੇ
ਬੁਲਾਇਆ ਜਾਵੇਗਾ ਜੋ ਕਿ 15 ਨੰਬਰਾਂ ਦੀ ਹੋਵੇਗੀ। ਉਹਨਾਂ ਦੱਸਿਆ ਕਿ ਇਸ ਸਬੰਧੀ ਹੋਰ
ਵਧੇਰੇ ਜਾਣਕਾਰੀ ਪੰਜਾਬ ਪੁਲਿਸ ਦੀ ਵੈਬਸਾਈਟ ਤੇ ਵੀ ਉਪਲਬਧ ਹੈ।
ਜੈ ਦੁਰਗਾ ਮਾਈਸਰ ਮੰਦਰ ਅਤੇ ਨਹਿਰ ਯੂਵਾ ਕੇਂਦਰ ਮਾਨਸਾ ਦੇ ਸਹਿਯੋਗ ਨਾਲ ਖੂਨ ਦਾਨ
ਕੈਂਪ ਲਗਾਇਆ
ਮਾਨਸਾ 14 ਜਨਵਰੀ ਕੁਲਵਿੰਦਰ ਗੁਰੂ
ਅੱਜ ਮਾਨਸਾ ਤੋਂ ਥੋੜ੍ਹੀ ਦੂਰ ਪਿੰਡ ਉਭੱਾ ਵਿਖੇ ਨੋਜਵਾਨ ਸਪੋਰਟਸ਼ ਕਲੱਬ ਤੇ ਗ੍ਰਾਮ
ਪੰਚਾਇਤ, ਜੈ ਦੁਰਗਾ ਮਾਈਸਰ ਮੰਦਰ ਅਤੇ ਨਹਿਰ ਯੂਵਾ ਕੇਂਦਰ ਮਾਨਸਾ ਦੇ ਸਹਿਯੋਗ ਨਾਲ
ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਪਰਮਪੂਜਣ ਮਾਤਾ ਬਿਮਲਾ
ਦੇਵੀ ਨੇ ਕੀਤਾ। ਕੈਂਪ ਵਿੱਚ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਤੇ ਹੋਰ ਮੈਂਬਰਾਂ ਨੇ
ਪਹਿਲਾਂ ਖੂਨਦਾਨ ਕਰਕੇ ਕੈਂਪ ਦੀ ਸੁਰੂਆਤ ਕੀਤੀ। ਇਸ ਕੈਂਪ ਵਿੱਚ 30 ਯੂਨਿਟਾਂ ਖੂਨ
ਇੱਕਠਾ ਕੀਤਾ ਗਿਆ। ਇਸ ਮੌਕੇ ਤੇ ਮੈਡਮ ਪਰਮਜੀਤ ਸੋਹਲ ਜ਼ਿਲ੍ਹਾਂ ਯੂਥ ਕੁਆਰਡੀਨੇਟਰ
ਮਾਨਸਾ ਤੇ ਡਾ ਮਨੋਹਰ ਲਾਲ ਮੈਡੀਕਲ ਅਫ਼ਸਰ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ।
ਅੰਤ ਵਿੱਚ ਖੂਨਦਾਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਮਨਜੀਤ ਸਿੰਘ ਚਹਿਲ,
ਹਰਦੇਵ ਸਿੰਘ, ਗੁਰਮੇਲ , ਸੁਖਪਾਲ ,ਹਾਕਮ ,ਬੂਟਾ, ਸਤਿੰਦਰ,ਪਰਮਜੀਤ ਸਿੰਘ, ਜਗਦੇਵ
ਸਿੰਘ ਤੇ ਹੋਰ ਆਗੂ ਹਾਜ਼ਰ ਸਨ।
ਵਾਰਡ ਨਿਵਾਸੀਆਂ ਨੇ ਦਿੱਤਾ ਡੀਸੀ ਮਾਨਸਾ ਨੂੰ ਮੰਗ ਪੱਤਰ
ਮਾਨਸਾ 14 ਜਨਵਰੀ ਕੁਲਵਿੰਦਰ ਗੁਰ
ਅੱਜ ਸਥਾਨਕ ਸ਼ਹਿਰ ਦੇ ਵਾਰਡ ਨੰ: 10 ਦੇ ਨਿਵਾਸੀਆਂ ਨੇ ਮਿਲਕੇ ਗੰਦੇ ਪਾਣੀ ਦੇ
ਨਿਕਾਸ ਦੇ ਸਬੰਧ ਵਿੱਚ ਡੀ ਸੀ ਮਾਨਸਾ ਨੂੰ ਮੰਗ ਪੱਤਰ ਦਿੱਤਾ। ਪੱਤਰਕਾਰਾਂ ਨੂੰ
ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ,ਸੁਰੇਸ਼ ਕੁਮਾਰ,ਜਸਵਿੰਦਰ ਸਿੰਘ,ਪਵਨ ਕੁਮਾਰ,
ਮਹਿੰਦਰ ਕੁਮਾਰ ਤੇ ਸੋਨੂੰ ਨੇ ਦੱਸਿਆਂ ਕਿ ਦੋ ਖੱਬਿਆਂ ਵਾਲੀ ਗਲੀ ਵਿੱਚ ਇੱਕ ਮਹੀਨੇ
ਤੋਂ ਲਗਾਤਾਰ ਗੰਦਾ ਪਾਣੀ ਭਰਿਆ ਪਾਇਆ ਹੈ। ਜਿਸ ਨਾਲ ਸਾਰੇ ਦੁਕਾਨਦਾਰਾਂ ਅਤੇ
ਮੁਹੱਲਾ ਵਾਸੀਆਂ ਨੂੰ ਲੰਘਣ ਵਿੱਚ ਕਾਫ਼ੀ ਡਿਕਤ ਆ ਰਹੀ ਹੈ ਅਤੇ ਇਸ ਗੰਦੇ ਪਾਣੀ ਨਾਲ
ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ।ਪਰ ਨਗਰ ਕੌਸਲ ਮਾਨਸਾ ਦਾ ਇਸ ਪਾਸੇ
ਕੋਈ ਧਿਆਨ ਨਹੀ ਹੈ ਜਿਸ ਕਰਕੇ ਸਭ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ
ਤੇ ਗੰਦੇ ਪਾਣੀ ਦਾ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ।
ਵਿਸ਼ਾਲ ਭੰਡਾਰਾ ਲਾਇਆ ਗਿਆ
ਮਾਨਸਾ 14 ਜਨਵਰੀ ਕੁਲਵਿੰਦਰ ਗੁਰੂ
ਅੱਜ ਮਾਨਸਾ ਵਿਖੇ ਕਚਹਿਰੀ ਰੋਡ ਮਾਰਕਿਟ ਨੇ ਵਿਸ਼ਾਲ ਭੰਡਾਰਾ ਲਾਇਆ ਗਿਆ। ਜਿਸ ਦਾ
ਸ਼ੁਭ ਆਰੰਭ ਮਾਰਕਿਟ ਦੁਕਾਨਦਾਰ ਤੇ ਦਲਵੀਰ ਸਿੰਘ ਕਾਲਕੇ ਨੇ ਕੀਤਾ। ਇਸ ਮੋਕੇ ਤੇ
ਸਮੂਹ ਦੁਕਾਨਦਾਰਾਂ ਨੇ ਭੰਡਾਰੇ ਵਿੱਚ ਸੇਵਾ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ
ਦਿੰਦੇ ਦੁਕਾਨਦਾਰ ਪੱਪੂ , ਰਾਜੀ,ਰਾਜੂ, ਤਰਸੇਮ ਚੰਦ ਗੋਇਲ, ਬਲਜਿੰਦਰ ਸਿੰਘ,ਵਿੱਕੀ
ਅਤੇ ਭੋਲਾ ਨੇ ਦੱਸਿਆਂ ਕਿ ਸੰਗਰਾਂਦ ਦੇ ਸ਼ੁਭ ਦਿਹਾੜੇ ਤੇ ਇਹ ਅਸੀ ਭੰਡਾਰਾ ਲਗਾਇਆ
ਹੈ। ਇਸ ਤਰ੍ਹਾਂ ਸਥਾਨਕ ਸਿਨੇਮਾ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਮਕਰ ਸੰਭ੍ਰਾਤੀ ਦੇ
ਸ਼ੁਭ ਦਿਹਾੜੇ ਤੇ ਪ੍ਰਸ਼ਾਦ ਦਾ ਭੰਡਾਰਾ ਲਗਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾ
ਕੰਜਕਾਂ ਪੂਜਨ ਸਮੂਹ ਦੁਕਾਨਦਾਰਾ ਕੰਵਲ ਸ਼ਰਮਾਂ,ਨਵਜੋਤ ਲਖਾਨੀ, ਪ੍ਰਸ਼ੋਤਮ ਮਿੱਤਲ,
ਵਿਕਰਮਜੀਤ ਟੇੈਕਸਲਾ, ਰਾਮ ਮਾਨਾਂਵਾਲਾ,ਰਾਕੇਸ਼ ਬੱਤਰਾ, ਸਤਪਾਲ ਸੈਲੋਂ ਅਸ਼ੋਕ ਕੁਮਾਰ,
ਪ੍ਰਿੰਸ ਬਾਂਸਲ ,ਦੀਪਕ ਜੋਗਾ, ਸੋਮਨਾਥ ,ਪ੍ਰਮੋਦ ਬੰਟੀ ਅਤੇ ਕਰਮਚੰਦ ਲਖਾਨੀ ਵਾਲੇ
ਵੱਲੋਂ ਕੀਤਾ ਗਿਆ। ਭੰਡਾਰੇ ਦਾ ਸ਼ੁਭ ਆਰੰਭ ਡਾ ਗੁਰਬਖ਼ਸ ਸਿੰਘ ਚਹਿਲ ਨੇ ਕੀਤਾ। ਇਸ
ਮੌਕੇ ਤੇ ਦੁਕਾਨਦਾਰਾਂ ਵਲੋਂ ਜਾਣ ਵਾਲੇ ਵਿਅਕਤੀਆਂ ਨੂੰ ਪ੍ਰਸ਼ਾਦ ਛਕਾਇਆ ਗਿਆ।

ਇੱਕ ਸਕੂਲ ਦੀਆਂ ਆਪਸੀ ਬੱਸਾਂ
ਦੇ ਟਕਰਾਓ 'ਚ 26 ਬੱਚੇ ਜ਼ਖਮੀ-----
ਤਿੰਨੇ ਬੱਚੇ ਦੇ ਹੱਥ ਕੱਟੇ ਗਏ---
ਘਟਨਾ ਸਥਾਨ ਤੋਂ ਨਸ਼ੇ ਦੀਆਂ ਗੋਲੀਆਂ ਬਰਾਮਦ --
ਮੌਕੇ ਤੋਂ ਦੋਵੇਂ ਬੱਸਾਂ ਦੇ ਡਰਾਇਵਰ ਫਰਾਰ ------
ਬਰਨਾਲਾ, 13 ਜਨਵਰੀ (ਨਿਰਮਲ ਸਿੰਘ ਢਿੱਲੋਂ/ਸੁਦਾਗਰ ਸਿੰਘ ਬਾਜਵਾ)

ਬਾਬਾ ਗਾਂਧਾ ਸਿੰਘ ਪਬਲਿਕ ਭਦੌੜ ਸਕੂਲ ਦੇ ਡਰਾਇਵਰਾਂ ਦੀ ਗਲਤੀ ਕਾਰਨ ਬੱਸਾਂ ਦੇ
ਆਪਸੀ ਟਕਰਾਓ ਵਿੱਚ ਦੋ ਦਰਜ਼ਨ ਤੋਂ ਵੱਧ ਬੱਚੇ ਜ਼ਖਮੀ, ਚਾਰ ਦੀ ਹਾਲਤ ਅਤਿ ਗੰਭੀਰ ਹੋਣ
ਕਾਰਨ ਲੁਧਿਆਣਾ ਲਈ ਰੈਫ਼ਰ ਕੀਤਾ ਗਿਆ, ਘਟਨਾ ਸਥਾਨ ਤੋਂ ਡਰਾਇਰ ਫਰਾਰ। ਘਟਨਾ ਦੀ
ਜਾਣਕਾਰੀ ਅਨੁਸਾਰ ਅੱਜ ਕਰੀਬ 3.30 ਵਜੇ ਜਦੋਂ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ
ਬੱਚਿਆਂ ਨੂੰ ਛੁੱਟੀ ਮਿਲੀ ਤਾਂ ਕੁਝ ਦੂਰ ਆਉਣ ਤੇ ਹੀ ਡਰਾਇਡਰਾਂ ਵੱਲੋਂ ਬੱਸਾਂ ਪੀ.
ਜੇ. ਐਲ-128 ਅਤੇ ਪੀ.ਜੇ. ਬੀ-83000 ਦੇ ਤੇਜ਼ ਰਫ਼ਤਾਰ ਨਾਲ ਇੱਕ ਦੂਸਰੇ ਤੋਂ ਅੱਗੇ
ਲੰਘਣ ਦੀ ਹੋੜ 'ਚ ਬੱਸਾਂ ਦਾ ਆਪਸੀ ਟਕਰਓ ਹੋ ਗਿਆ। ਡਰਇਵਰ ਤੋਂ ਬੇਕਾਬੂ ਹੋ ਕੇ
ਬੱਸਾਂ ਖਤਾਨਾ ਵਿੱਚ ਚਲੀਆਂ ਗਈਆਂ। ਬੱਸਾਂ ਦੇ ਆਪਸੀ ਟਕਰਾਓ ਕਾਰਨ ਹਰਵੀਰ ਹਰਮਨ
ਪੁੱਤਰ ਰਣਜੀਤ ਵਾਸੀ ਉਗੋਕੇ, ਪਵਨਦੀਪ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ ਗਿੱਲ
ਕੋਠੇ, ਹਰਮਨ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਉਗੋਕੇ, ਸਿਵਾਲੀ ਪੁੱਤਰ ਸੁਰਿੰਦਰਪਾਲ
ਉਮਰ 9 ਸਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਗੁਲਾਬ ਸਿੰਘ, ਹਰਪ੍ਰੀਤ
ਕੌਰ, ਸਿੰਦਰਪਾਲ ਕੌਰ, ਸੁਖਪ੍ਰੀਤ ਸਿੰਘ, ਮਾਨਵ ਥਾਪਰ, ਬੇਅੰਤ ਸਿੰਘ ਆਦਿ ਤੇ 20
ਹੋਰਨਾ ਨੂੰ ਭਦੌੜ ਹਸਪਤਾਲ ਵਿੱਚ ਰੱਖਿਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ
ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ, ਮਾਪਿਆਂ ਨੇ ਵੱਡੀ ਗਿਣਤੀ ਵਿੱਚ ਘਟਨਾ ਵਾਲੀ ਥਾਂ
ਉਪਰ ਪਹੁੰਚਣਾ ਸ਼ੁਰੂ ਕਰ ਦਿੱਤਾ। ਬੱਚਿਆਂ ਨੂੰ ਬੱਸਾਂ ਵਿੱਚ ਜ਼ਖਮੀ ਹਾਲਤ ਵਿੱਚ ਕੱਢਣ
ਸਮੇਂ ਲੋਕਾਂ ਨੇ ਡਰਾਇਵਰ ਵੱਲੋਂ ਵਰਤੀਆਂ ਜਾ ਰਹੀਆਂ ਗੋਲੀਆਂ ਵੀ ਬਰਾਮਦ ਕੀਤੀ।
ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਡਰਾਇਵਰ ਬੱਚਿਆਂ ਦੀ ਹਾਲਤ ਦੇਖ ਕੇ ਫਰਾਰ ਹੋ
ਗਏ।
ਭਦੌੜ ਤੋਂ ਰੈਫਰ ਕੀਤੇ ਬੱਚਿਆਂ ਨੂੰ ਬਰਨਾਲਾ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ।
ਜਿਨ੍ਹਾਂ ਦੀ ਹਾਲਤ ਬੜੀ ਗੰਭੀਰ ਸੀ। ਤਿੰਨ ਬੱਚਿਆਂ ਦੇ ਕਰੀਬ-ਕਰੀਬ ਹੱਥ ਬਿਲਕੁਲ
ਖਤਮ ਹੀ ਸਨ ਅਤੇ ਬਾਂਹ ਦੀਆਂ ਮੋਟੀਆਂ ਹੱਡੀਆਂ ਹੀ ਦਿਖਾਈ ਦੇ ਰਹੀਆਂ ਸਨ। ਇਨ੍ਹਾਂ
ਉਕਤ ਚਾਰ ਬੱਚਿਆਂ ਦੀ ਨਾਜੁਕ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਰੈਫ਼ਰ
ਦਿੱਤਾ। ਅੱਜ ਸ਼ਾਮ ਉਸ ਵੇਲੇ ਬਹੁਤ ਹੀ ਦੁੱਖਦਾਈ ਘਟਨਾ ਵਾਪਰ ਗਈ ਜਦੋਂ ਬਾਬਾ ਗਾਂਧਾ
ਸਿੰਘ ਪਬਲਿਕ ਸਕੂਲ ਭਦੌੜ ਦੀਆਂ ਖਸਤਾ ਹਾਲਤ ਗੱਡੀਆਂ ਆਪਸ ਵਿੱਚ ਟਕਰਾ ਜਾਣ ਕਾਰਨ
ਚਕਨਾਚੂਰ ਹੋ ਗਈਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਉਸ ਸਮੇਂ ਹਫੜਾ-ਦਫੜਾ ਮੱਚ
ਗਈ ਜਦੋਂ ਬੱਚਿਆਂ ਦੀ ਬਹੁਤ ਹੀ ਗੰਭੀਰ ਹਾਲਤ ਦੀ ਖ਼ਬਰ ਅੱਗ ਵਾਂਗ ਫੈਲ ਗਈ। ਇਸ
ਦੁਰਘਟਨਾ ਵਿੱਚ ਕਰੀਬ ਦੋ ਦਰਜ਼ਨ ਬੱਚੇ ਗੰਭੀਰ ਹੋ ਗਏ। ਜਿੰਨ੍ਹਾਂ ਵਿੱਚ ਚਾਰ ਬੱਚਿਆਂ
ਦੇ ਹੱਥ ਕੱਟੇ ਗਏ, ਜਿੰਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਮੁਢਲੀ ਸਹਾਇਤਾ ਦੇਕੇ
ਲੁਧਿਆਣਾ ਰੈਫ਼ਰ ਕੀਤਾ ਗਿਆ। ਇਸ ਸਮੇਂ ਬਾਬਾ ਟੇਕ ਸਿੰਘ ਧਨੌਲਾ ਅੰਤ੍ਰਿਗ ਕਮੇਟੀ
ਮੈਂਬਰ ਨੇ ਕਿਹਾ ਕਿ ਜ਼ਖਮੀ ਬੱਚਿਆਂ ਦਾ ਸਾਰਾ ਇਲਾਜ਼ ਮੁਫ਼ਤ ਕਰਵਾਇਆ ਜਾਵੇਗਾ ਅਤੇ
ਜਾਂਚ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਪਾਏ ਗਏ ਬਖ਼ਸੇ ਨਹੀਂ ਜਾਣਗੇ। ਉਧਰ ਮੌਕੇ ਤੇ
ਮੌਜੂਦ ਐਸ.ਐਸ.ਪੀ. ਬਰਨਾਲਾ ਦੱਸਿਆ ਕਿ ਡਰਾਇਰਾਂ ਖਿਲਾਫ਼ 304 ਦਾ ਪਰਚਾ ਦਰਜ ਕੀਤਾ
ਜਾਵੇਗਾ ਅਤੇ ਸਕੂਲ ਦੇ ਪ੍ਰਿੰਸੀਪਲ ਖਿਲਾਫ਼ ਵੀ ਕਾਰਵਾਈ ਹੋਵੇਗੀ। ਜਿਸਨੇ ਅਣਟ੍ਰੇਡ
ਡਰਾਇਵਰਾਂ ਨੂੰ ਭਰਤੀ ਕੀਤਾ ਅਤੇ ਸਾਰੇ ਸਕੂਲਾਂ ਦੇ ਡਰਾਇਵਰਾਂ ਦਾ ਮੈਡੀਕਲ ਚੈਕਅੱਪ
ਵੀ ਕੀਤਾ ਜਾਵੇਗਾ। ਘਟਨਾ ਸਥਾਨ ਤੇ ਡਿਪਟੀ ਕਮਿਸ਼ਨਰ ਬਰਨਾਲਾ, ਸਕੂਲ ਪ੍ਰਬੰਧਕ ਕਮੇਟੀ
ਦੇ ਚੇਅਰਮੈਨ ਟੇਕ ਸਿੰਘ ਧਨੌਲਾ, ਬਲਵੀਰ ਸਿੰਘ ਘੁੰਨਸ, ਚੇਅਰਮੈਨ ਗੁਰਤੇਜ ਸਿੰਘ
ਬਿੱਟੂ, ਬਲਦੇਵ ਸਿੰਘ ਚੂੰਘਾਂ, ਅਮਰ ਸਿੰਘ ਵੀਰ ਮੈਂਬਰ ਐਸ.ਜੀ.ਪੀ.ਸੀ., ਨਗਰ ਕੌਂਸ਼ਲ
ਭਦੌੜ ਦੇ ਪ੍ਰਧਾਨ ਜਸਵੀਰ ਸਿੰਘ ਧੰਮੀ, ਭੋਲਾ ਸਿੰਘ ਵਿਰਕ, ਪ੍ਰਮਜੀਤ ਸਿੰਘ ਢਿੱਲੋਂ
ਅਤੇ ਜੋਗਿੰਦਰ ਸਿੰਘ ਸ਼ਹਿਣਾ ਨੇ ਵੀ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਕੇ ਬਣਦੇ
ਪ੍ਰਬੰਧ ਕਰਵਾਏ।
ਪੁਲਿਸ ਸਾਹਮਣੇ ਪੇਸ਼ ਹੋਣਗੇ
ਸਿਰਸੇ ਵਾਲੇ ਸੰਤ
ਚੰਡੀਗੜ੍ਹ, ਮੰਗਲਵਾਰ, 13 ਜਨਵਰੀ 2009
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਸੰਤ ਗੁਰਮੀਤ ਰਾਮ
ਰਹੀਮ ਸਿੰਘ ਨੂੰ ਕਥਿਤ ਤੌਰ 'ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ
ਪਹੁੰਚਾਉਣ ਦੇ ਮਾਮਲੇ ਵਿੱਚ ਹੋਰ ਪੁੱਛਗਿੱਛ ਦੇ ਲਈ ਸੱਤ ਫਰਵਰੀ ਨੂੰ ਪੁਲਿਸ ਦੇ
ਸਾਹਮਣੇ ਹਾਜ਼ਰ ਹੋਣ ਦਾ ਕੱਲ੍ਹ ਨਿਰਦੇਸ਼ ਦਿੱਤਾ. ਮਾਣਯੋਗ ਜੱਜ ਹਰਬੰਸ ਲਾਲ ਨੇ ਕਿਹਾ
ਕਿ ਅਪੀਲਕਰਤਾ ਸੱਤ ਫਰਵਰੀ ਨੂੰ ਦੁਪਹਿਰ ਵੇਲੇ ਹੋਰ ਪੁੱਛਗਿੱਛ ਦੇ ਲਈ ਕੋਤਵਾਲੀ
ਪੁਲਿਸ ਥਾਣਾ ਬਠਿੰਡਾ ਵਿੱਚ ਹਾਜ਼ਰ ਹੋਵੇਗਾ. ਅਦਾਲਤ ਨੇ ਇਸ ਸੰਬੰਧ 'ਚ ਲੋੜੀਂਦੇ
ਪ੍ਰਬੰਧ ਕਰਨ ਦਾ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਨਿਦੇਸ਼ਕਾਂ ਨੂੰ ਨਿਰਦੇਸ਼ ਦਿੱਤਾ
ਹੈ. ਅਦਾਲਤ ਨੇ ਕਿਹਾ ਕਿ ਜੇਕਰ ਪੁੱਛਗਿੱਛ ਪਹਿਲੇ ਦਿਨ ਮੁਕੰਮਲ ਨਹੀਂ ਹੁੰਦੀ ਤਾਂ
ਡੇਰਾ ਪ੍ਰਮੁੱਖ ਤੋਂ ਰੋਜ਼ਾਨਾ ਦੇ ਆਧਾਰ ਉੱਤੇ ਪੁੱਛਗਿੱਛ ਕੀਤੀ ਜਾਵੇ.
ਪੁਲਿਸ ਸਾਹਮਣੇ ਪੇਸ਼ ਹੋਣਗੇ ਸਿਰਸੇ ਵਾਲੇ ਸੰਤ
ਚੰਡੀਗੜ੍ਹ, ਮੰਗਲਵਾਰ, 13 ਜਨਵਰੀ 2009
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਸੰਤ ਗੁਰਮੀਤ ਰਾਮ
ਰਹੀਮ ਸਿੰਘ ਨੂੰ ਕਥਿਤ ਤੌਰ 'ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ
ਪਹੁੰਚਾਉਣ ਦੇ ਮਾਮਲੇ ਵਿੱਚ ਹੋਰ ਪੁੱਛਗਿੱਛ ਦੇ ਲਈ ਸੱਤ ਫਰਵਰੀ ਨੂੰ ਪੁਲਿਸ ਦੇ
ਸਾਹਮਣੇ ਹਾਜ਼ਰ ਹੋਣ ਦਾ ਕੱਲ੍ਹ ਨਿਰਦੇਸ਼ ਦਿੱਤਾ. ਮਾਣਯੋਗ ਜੱਜ ਹਰਬੰਸ ਲਾਲ ਨੇ ਕਿਹਾ
ਕਿ ਅਪੀਲਕਰਤਾ ਸੱਤ ਫਰਵਰੀ ਨੂੰ ਦੁਪਹਿਰ ਵੇਲੇ ਹੋਰ ਪੁੱਛਗਿੱਛ ਦੇ ਲਈ ਕੋਤਵਾਲੀ
ਪੁਲਿਸ ਥਾਣਾ ਬਠਿੰਡਾ ਵਿੱਚ ਹਾਜ਼ਰ ਹੋਵੇਗਾ. ਅਦਾਲਤ ਨੇ ਇਸ ਸੰਬੰਧ 'ਚ ਲੋੜੀਂਦੇ
ਪ੍ਰਬੰਧ ਕਰਨ ਦਾ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਨਿਦੇਸ਼ਕਾਂ ਨੂੰ ਨਿਰਦੇਸ਼ ਦਿੱਤਾ
ਹੈ. ਅਦਾਲਤ ਨੇ ਕਿਹਾ ਕਿ ਜੇਕਰ ਪੁੱਛਗਿੱਛ ਪਹਿਲੇ ਦਿਨ ਮੁਕੰਮਲ ਨਹੀਂ ਹੁੰਦੀ ਤਾਂ
ਡੇਰਾ ਪ੍ਰਮੁੱਖ ਤੋਂ ਰੋਜ਼ਾਨਾ ਦੇ ਆਧਾਰ ਉੱਤੇ ਪੁੱਛਗਿੱਛ ਕੀਤੀ ਜਾਵੇ.
ਸ. ਸੁਖਬੀਰ ਸਿੰਘ ਬਾਦਲ ਵੱਲੋਂ ਹੁਸ਼ਿਆਰਪੁਰ ਦੀ ਜਥੇਬੰਦੀ ਦਾ ਐਲਾਨ।
ਚੰਡੀਗੜ੍ਹ 13 ਜਨਵਰੀ (ਡਾ. ਦਲਜੀਤ ਸਿੰਘ ਚੀਮਾ)
ਜਿਲਾ ਜਥੇਬੰਦੀਆਂ ਦੀ ਲੜੀ ਨੂੰ ਅੱਗੇ ਹੋਰ ਤੋਰਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ
ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਜਿਲਾ ਅਕਾਲੀ ਜਥਾ ਹੁਸ਼ਿਆਰਪੁਰ ਦੇ ਪ੍ਰਧਾਨ
ਸ. ਸੁਰਿੰਦਰ ਸਿੰਘ ਠੇਕੇਦਾਰ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਜਿਲਾ ਅਕਾਲੀ ਜੱਥਾ
ਹੁਸ਼ਿਆਰਪੁਰ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ। ਸ. ਬਾਦਲ ਨੇ ਹੁਸ਼ਿਆਰਪੁਰ ਦੇ 42
ਅਹੁਦੇਦਾਰਾਂ ਅਤੇ 101 ਮੈਂਬਰੀ ਕਾਰਜਕਾਰਨੀ ਦਾ ਐਲਾਨ ਕੀਤਾ। ਪਾਰਟੀ ਦੇ ਸਕੱਤਰ ਅਤੇ
ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸੂਚੀ ਜਾਰੀ ਕਰਦੇ ਹੋਏ ਦੱਸਿਆ ਕਿ ਜਿਲਾ
ਹੁਸ਼ਿਆਰਪੁਰ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਉਹਨਾਂ
ਦੱਸਿਆ ਕਿ ਅੱਜ ਦੇ ਐਲਾਨ ਦੇ ਨਾਲ 8 ਜ਼ਿਲਿਆਂ ਵਿੱਚ ਜਿਲਾ ਜਥੇਬੰਦੀ ਮੁਕੰਮਲ ਹੋ ਗਈ
ਹੈ। ਉਹਨਾਂ ਕਿਹਾ ਕਿ ਜਿਹਨਾਂ ਜ਼ਿਲਿਆਂ ਵਿੱਚ ਜਥੇਬੰਦੀ ਐਲਾਨੀ ਜਾ ਚੁੱਕੀ ਹੈ ਉਥੇ
ਸਰਕਲ ਜਥੇਦਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਉਹ ਇਸੇ ਤਰਾਂ
ਪਿੰਡ ਪੱਧਰ ਤੱਕ ਜਥੇਬੰਦੀ ਮੁਕੰਮਲ ਕਰਨ। ਅੱਜ ਐਲਾਨੇ ਗਏ ਜਿਲਾ ਅਕਾਲੀ ਜੱਥਾ
ਹੁਸ਼ਿਆਰਪੁਰ ਦੇ ਜਥੇਬੰਦਕ ਢਾਂਚੇ ਦਾ ਵੇਰਵਾ ਇਸ ਤਰ੍ਹਾਂ ਹੈ :-
ਜਿਲਾ ਅਕਾਲੀ ਜਥਾ ਹੁਸ਼ਿਆਰਪੁਰ ਦੀ ਜਥੇਬੰਦੀ ਦਾ ਵੇਰਵਾ :
ਸਰਪ੍ਰਸਤ : ਜਥੇਦਾਰ ਤਾਰਾ ਸਿੰਘ ਸੱਲ੍ਹਾਂ ਅਤੇ ਜਥੇਦਾਰ ਜੋਗਿੰਦਰ ਸਿੰਘ ਨਰਿਆਲ।
ਸੀਨੀਅਰ ਮੀਤ ਪ੍ਰਧਾਨ : ਜਥੇਦਾਰ ਤਜਿੰਦਰ ਸਿੰਘ ਸੋਢੀ, ਜਥੇਦਾਰ ਅਵਤਾਰ ਸਿੰਘ
ਅਜਨੋਹਾ, ਜਥੇਦਾਰ ਚੂਹੜ ਸਿੰਘ ਧਮਾਈ, ਜਥੇਦਾਰ ਸੱਜਣ ਸਿੰਘ ਬਾੜੀਆਂ, ਜਥੇਦਾਰ ਭਗਵੰਤ
ਸਿੰਘ ਜੰਡ , ਸ. ਜਸਵਿੰਦਰ ਸਿੰਘ ਟਿੱਬਾ ਸਾਹਿਬ ਅਤੇ ਮਾਸਟਰ ਅਵਤਾਰ ਸਿੰਘ ਸੂਸ।
ਮੀਤ ਪ੍ਰਧਾਨ: ਜਥੇਦਾਰ ਮਲਕੀਤ ਸਿੰਘ ਖਡਿਆਲਾ ਸੈਣੀਆਂ, ਜਥੇਦਾਰ ਗੁਰਜੀਤ ਸਿੰਘ
ਨੰਦਾਚੌਰ, ਜਥੇਦਾਰ ਬੁੱਧ ਸਿੰਘ ਪੰਜ ਢੇਰਾ, ਜਥੇਦਾਰ ਹਰਬੰਸ ਸਿੰਘ ਹਾਰਟਾ, ਸ.
ਮਨਮੋਹਨ ਸਿੰਘ ਚਾਵਲਾ, ਸ. ਗੁਰਮੀਤ ਸਿੰਘ ਫੁਗਲਾਣਾ, ਬੀਬੀ ਪੂਰਨਾ ਦੇਵੀ ਹਾਜੀਪੁਰ,
ਜਥੇਦਾਰ ਦਇਆ ਸਿੰਘ ਮੇਘੇਵਾਲ, ਸ. ਰਸ਼ਪਾਲ ਸਿੰਘ ਪਾਲੀ ਬੱਦੋਵਾਲ ਅਤੇ ਸ. ਜਗਤਾ ਸਿੰਘ
ਬਰਾਲਾ ਸ਼ਾਮਲ।
ਜਨਰਲ ਸਕੱਤਰ : ਜਥੇਦਾਰ ਪਰਮਿੰਦਰ ਸਿੰਘ ਪੰਨੂ, ਜਥੇਦਾਰ ਇਕਬਾਲ ਸਿੰਘ ਜੋਹਲ,
ਪ੍ਰਿੰਸੀਪਲ ਗਿਆਨ ਸਿੰਘ, ਜਥੇਦਾਰ ਜੋਰਾਵਰ ਸਿੰਘ ਚੌਹਾਨ, ਜਥੇਦਾਰ ਹਰਜਿੰਦਰ ਸਿੰਘ
ਰੀਹਲ, ਜਥੇਦਾਰ ਮੇਜਰ ਸਿੰਘ ਮੌਜੀ, ਪੰਡਿਤ ਅੰਮ੍ਰਿਤ ਰਾਏ ਅਤੇ ਮਾਸਟਰ ਕੁਲਵਿੰਦਰ
ਸਿੰਘ ਜੰਡਾ।
ਜਥੇਬੰਧਕ ਸਕੱਤਰ : ਜਥੇਦਾਰ ਰਣਜੋਧ ਸਿੰਘ ਕੁਕੂ ਮੁਕੇਰੀਆਂ, ਸ. ਅਮਰੀਕ ਸਿੰਘ
ਜਹਾਨਖੇਲਾਂ, ਸ. ਭਗਤ ਸਿੰਘ ਸਤੌਰ, ਸ. ਉਂਕਾਰ ਸਿੰਘ ਬੀਹਲਾ ਅਤੇ ਸ. ਭਾਗ ਸਿੰਘ
ਸਤੌਰ ।
ਸੰਯੁਕਤ ਸਕੱਤਰ : ਸ. ਮਲਕੀਤ ਸਿੰਘ ਪੰਜਢੇਰ, ਸ. ਜਗਜੀਤ ਸਿੰਘ ਚਟਾਲਾ, ਸ.ਜਸਵਿੰਦਰ
ਸਿੰਘ ਗੁਲਾਟੀ, ਸ. ਗੁਰਦਿਆਲ ਸਿੰਘ ਬੁੱਢੀਪਿੰਡ, ਸ. ਸ਼ਾਮ ਸਿੰਘ ਮੂਣਕਾ ਅਤੇ ਸ.
ਗੁਰਕੰਵਲ ਸਿੰਘ ਸੋਢੀ।
ਸਕੱਤਰ: ਸ. ਨਿਰਮਲ ਸਿੰਘ ਡੇਹਰੀਵਾਲਾ ਅਤੇ ਸ. ਸੰਸਾਰ ਸਿੰਘ ਬੱਡੋਂ ।
ਪ੍ਰੈਸ ਸਕੱਤਰ: ਜਥੇਦਾਰ ਕੁਲਵੰਤ ਸਿੰਘ ਦੁਆਬਾ ।
ਦਫਤਰ ਸਕੱਤਰ- ਕਮ- ਖਜਾਨਚੀ : ਮੇਜਰ ਰਘਬੀਰ ਸਿੰਘ।
ਵਰਕਿੰਗ ਕਮੇਟੀ : ਗਿਆਨੀ ਇਕਬਾਲ ਸਿੰਘ ਕੁੱਕੜਾ , ਸ. ਦਰਸ਼ਨ ਸਿੰਘ ਚੱਕ ਮੱਲਾਂ, ਸ.
ਦਿਲਬਾਗ ਸਿੰਘ ਡਡਿਆਣਾ, ਮਾਸਟਰ ਤੀਰਥ ਸਿੰਘ ਧਨੋਆ, ਸ. ਬਲਦੇਵ ਸਿੰਘ ਨਿਮੋਲੀਆ, ਸ.
ਕੇਵਲ ਸਿੰਘ ਸੀਣਾ, ਸ. ਹਰਭਜਨ ਸਿੰਘ ਸੀਕਰੀ, ਸ. ਮਨਜੀਤ ਸਿੰਘ ਹਾਜੀਪੁਰ, ਜਥੇਦਾਰ
ਮੰਗਲ ਸਿੰਘ ਜਹਾਨਖੇਲਾਂ, ਸ. ਦਲਜੀਤ ਸਿੰਘ ਸਰਿਆਲਾ ਕਲਾਂ, ਸ. ਹਰਭਜਨ ਸਿੰਘ
ਖੁਣਖੁਣ, ਸ. ਕਰਨੈਲ ਸਿੰਘ ਖੜਕਾਂ, ਸ. ਮਹਿੰਦਰ ਸਿੰਘ ਸੀਕਰੀ, ਸ. ਟਹਿਲ ਸਿੰਘ
ਬਜਵਾੜਾ, ਸ. ਹਰਚਰਨ ਸਿਘ ਬਸੀ ਦੌਲਤਖਾਂ, ਸ. ਬਲਵਿੰਦਰ ਸਿੰਘ ਚੌਹਾਨ, ਸ. ਜਸਵਿੰਦਰ
ਸਿੰਘ ਟਾਂਡਾ, ਸ. ਵਰਿਆਮ ਸਿੰਘ ਤਲਵੰਡੀ ਸੱਲਾਂ, ਸ. ਅਜੀਤ ਸਿੰਘ ਤਲਵੰਡੀ ਡੱਡੀਆਂ,
ਸ. ਕਰਨੈਲ ਸਿੰਘ ਦਸੂਹਾ, ਸ. ਮਹਿੰਗਾ ਸਿੰਘ ਸ਼ਰਕੀ, ਸ. ਬਲਦੇਵ ਸਿੰਘ ਗੋਰਸੀਆਂ, ਸ.
ਸੁੱਚਾ ਸਿੰਘ ਹਿੰਮਤਪੁਰ, ਸ. ਲਾਲ ਸਿੰਘ ਜੋਗੀਆਣਾ, ਸ. ਜਰਨੈਲ ਸਿੰਘ ਨੌਸ਼ਹਿਰਾ, ਸ.
ਜਗੀਰ ਸਿੰਘ ਬਹਿਨੰਗਲ, ਸ. ਜਸਵੀਰ ਸਿੰਘ ਸਧਾਨੀ, ਕੈਪਟਨ ਕਿਸ਼ਨ ਚੰਦ ਨਾਰਨੌਲ, ਸ.
ਪ੍ਰਸ਼ੋਤਮ ਲਾਲ ਬਹਿਅੱਡਾ, ਸ. ਗੁਰਦੇਵ ਸਿੰਘ ਡਡਿਆਰਾ, ਸ. ਸੁਖਵਿੰਦਰ ਸਿੰਘ ਖਾਨਪੁਰ
ਥਿਆੜਾ, ਸ. ਹਰਦੇਵ ਸਿੰਘ ਸਹਾਏਪੁਰ, ਸ. ਭੁਪਿੰਦਰ ਸਿਘ ਅਜੜਾਮ, ਸ. ਬਲਜੀਤ ਸਿੰਘ
ਮੇਘੋਵਾਲ, ਸ. ਕਰਨੈਲ ਸਿੰਘ ਮੰਡਿਆਲ, ਸ. ਦੀਦਾਰ ਸਿਘ ਹਰਗੜ੍ਹ, ਸ. ਜਗਤ ਸਿੰਘ
ਲਾਚੋਵਾਲ, ਸ. ਸੰਤ ਸਿੰਘ ਧਾਮੀਆਂ, ਸ. ਹਰਭਜਨ ਸਿੰਘ ਰੰਧਾਵਾ, ਸ. ਅਵਤਾਰ ਸਿੰਘ
ਖਨੌੜਾ, ਸ. ਦਲਜੀਤ ਸਿੰਘ ਸਰਪੰਚ ਗੋਲੋਵੇਾਲ, ਸ. ਨਿਰਮਲ ਸਿੰਘ ਸਰਪੰਚ ਬਗਵਾਈਂ, ਸ.
ਜਸਪਾਲ ਸਿੰਘ ਹਰਮਾਬੀਤ, ਸ. ਜਸਬੀਰ ਸਿੰਘ ਡਗਾਮ, ਸ. ਬਲਬੀਰ ਸਿੰਘ ਅਲੀਪੁਰ, ਸ.
ਨਿਰਮਲ ਸਿੰਘ ਬੋੜਾ, ਸ. ਮੋਹਣ ਸਿੰਘ ਸਾਬਾਕ ਸਰਪੰਚ ਬੀਹੜਾ, ਸ. ਅਵਤਾਰ ਸਿੰਘ ਸੈਲਾ
ਖੁਰਦਸ. ਗੁਰਦਿਆਲ ਸਿੰਘ ਲੰਬੜਦਾਰ ਜੀਵਨਪੁਰ ਜੱਟਾਂ, ਸ. ਸੁਖਵਿੰਦਰ ਸਿੰਘ ਸੁੱਖਾ
ਸੈਲਾ ਖੁਰਦ, ਡਾਕਟਰ ਬਲਬੀਰ ਸਿੰਘ ਝੁੰਗੀਆਂ, ਸ. ਜਸਵਿੰਦਰ ਸਿੰਘ ਸੈਲਾ ਖੁਰਦ, ਸ.
ਬਲਦੇਵ ਸਿੰਘ ਡੱਫਰ, ਸ. ਬਿਸ਼ਨ ਸਿੰਘ ਝਾਵਾਂ, ਸ. ਦਰਸ਼ਨ ਸਿੰਘ ਮੀਸਤਪਾਲ ਕੋਟ, ਸ.
ਸੰਤੋਖ ਸਿੰਘ ਡਾਲੋਵਾਲ, ਸ. ਰਵਿੰਦਰ ਸਿੰਘ ਸੰਮਤੀ ਮੈਂਬਰ, ਸ. ਸਤਪਾਲ ਸਿੰਘ ਪੱਪੂ
ਮਿਆਣੀ, ਪ੍ਰਿੰਸੀਪਲ ਬਖਸ਼ੀਸ਼ ਸਿੰਘ, ਸ. ਮਾਨ ਸਿੰਘ, ਸ. ਹਰਦਿਆਲ ਸਿੰਘ ਦਾਰਾਪੁਰ, ਸ.
ਲੱਖਾ ਸਿੰਘ ਪਾਲਦੀ, ਸ. ਜਿੰਦਰ ਸਿੰਘ ਫਤਿਹਪੁਰ, ਸ. ਕੰਵਲਜੀਤ ਸਿੰਘ ਪੰਜੋੜਾ, ਸ.
ਜਸਵੀਰ ਸਿੰਘ ਸੰਘਾ ਮੁਗੋਵਾਲ, ਸ. ਦਲਜੀਤ ਸਿੰਘ ਰਾਜਪੁਰ, ਸ. ਗੁਰਮੇਲ ਸਿੰਘ
ਬਡਵਾਣਾ, ਸ. ਮਝੇਲ ਸਿੰਘ ਹਰਮੋਏ, ਸ. ਕੁਲਵੰਤ ਸਿੰਘ ਬਾਜਵਾ ਨੂਰਪੁਰ, ਸ. ਸਹਿਦੇਵ
ਸਿੰਘ ਰਾਮਦਾਸਪੁਰ, ਸ. ਉੱਜਲ ਸਿਘ ਧੁੱਗਾ, ਸ. ਅਵਤਾਰ ਸਿੰਘ ਸਲੇਮਪੁਰ, ਸ. ਤਰਸੇਮ
ਸਿੰਘ ਢਾਡਾ ਕਲਾਂ, ਸ. ਪ੍ਰੀਤਮ ਸਿੰਘ ਹਰਦੋਥਲਾ, ਸ. ਬਲਦੇਵ ਸਿੰਘ ਹਰਦੋਥਲਾ, ਸ.
ਕੁਲਤਾਰ ਸਿੰਘ ਹਿੰਮਤਪੁਰ, ਸ. ਬਲਜਿੰਦਰ ਸਿੰਘ ਹੀਰਾਹਰ, ਸ. ਮਹਿੰਦਰ ਸਿੰਘ
ਬਾਜਾਚੱਕ, ਨੰਬਰਦਾਰ ਆਗਿਆ ਸਿੰਘ ਕੂਰਾਲਾ, ਸ. ਹਰਭਜਨ ਸਿੰਘ ਟਾਂਡਾ, ਸ. ਗਿਆਨ ਸਿੰਘ
ਮੋਹਕਮਗੜ੍ਹ, ਸ. ਗਿਆਨ ਸਿੰਘ ਧੁੱਗਾ, ਸ. ਗੁਰਦੀਪ ਸਿੰਘ ਗੋਂਦਪੂਰ, ਸ. ਸਵਰਨ ਸਿੰਘ
ਰੂਪੋਵਾਲ, ਸ. ਇੰਦਰਜੀਤ ਸਿੰਘ ਬਡਿਆਲ, ਪ੍ਰਸ਼ੋਤਮ ਸਿੰਘ ਟੂਟੋਮਜਾਰਾ,ਸ. ਕਮਲਵੀਰ
ਸਿੰਘ ਕਾਹਲੋਂ, ਮਾਸਟਰ ਸਰਬਜੀਤ ਸਿੰਘ ਸਰਪੰਚ ਜੱਲੇਵਾਲ, ਸ. ਕਸ਼ਮੀਰ ਸਿੰਘ
ਗੀਗਨੋਵਾਲ, ਸ. ਰੇਸ਼ਮ ਸਿੰਘ ਜਰਬਦੀਵਾਲਾ, ਸ. ਮੋਹਣ ਸਿੰਘ ਅਤਵਾਰਾਪੁਰ, ਸ. ਹਰਜੀਤ
ਸਿੰਘ ਖਾਲਸਾ, ਸ਼ ਮਹਿੰਦਰ ਸਿੰਘ ਅੰਬਾਲਾ ਜੱਟਾਂ, ਸ. ਬਲਦੇਵ ਸਿੰਘ , ਸ. ਇਕਬਾਲ
ਸਿੰਘ ਸਿੰਬਲੀ, ਸ. ਗੁਰਦੀਪ ਸਿੰਘ ਗੇਰਾ, ਸ. ਜਸਵਿੰਦਰ ਸਿੰਘ ਰੁੂੜਾ, ਸ. ਬਲਦੇਵ
ਸਿੰਘ , ਸ. ਕੁਲਵਿੰਦਰ ਸਿੰਘ ਕਿੰਦਾ, ਸ. ਬਲਵਿੰਦਰ ਸਿੰਘ ਬਰਾੜ ਅਤੇ ਸ. ਗੁਰਨਾਮ
ਸਿੰਘ ਟੋਡਰਪੁਰ ਸ਼ਾਮਲ ਹਨ।
ਗੁਰਦੀਪ ਸਿੰਘ ਘੁਮਾਣ ਖਮਾਣੋਂ ਮਾਰਕਿਟ ਕਮੇਟੀ ਦੇ ਚੇਅਰਮੈਨ ਨਿਯੁਕਤ
ਖਮਾਣੋਂ 13 ਜਨਵਰੀ (ਰਣਬੀਰ ਸਿੰਘ ਰਾਣਾ)

ਨਵ ਨਿਯੁਕਤ ਚੇਅਰਮੈਨ ਗੁਰਦੀਪ ਸਿੰਘ ਘੁਮਾਣ ਹਲਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ,
ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਅਤੇ ਹੋਰ ਆਗੂਆਂ ਨਾਲ।
(ਫੋਟੋ: ਰਾਣਾ)
ਖਮਾਣੋਂ ਮਾਰਕਿਟ ਕਮੇਟੀ ਦਾ ਚੇਅਰਮੈਨ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਤਨਦੇਹੀ
ਨਾਲ ਕੰਮ ਕਰਦੇ ਆ ਰਹੇ ਯੂਥ ਆਗੂ ਗੁਰਦੀਪ ਸਿੰਘ ਘੁਮਾਣ ਨੂੰ ਲਗਾਇਆ ਗਿਆ ਹੈ। ਇਸ
ਸਬੰਧੀ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਮੰਡੀ ਸ਼ਾਖਾ ਤੋਂ ਮਿਤੀ 1-1-09 ਨੂੰ
ਜਾਰੀ ਪੱਤਰ ਅਧਿਸੂਚਨਾ ਨੰਬਰ 1/2/08-ਮ3/22 ਤਹਿਤ ਮਾਰਕਿਟ ਕਮੇਟੀ ਦਾ ਗੁਰਦੀਪ
ਸਿੰਘ ਘੁਮਾਣ ਨੂੰ ਚੇਅਰਮੈਨ ਸਮੇਤ 15 ਮੈਂਬਰ ਨਿਯੁਕਤ ਕੀਤੇ ਗਏ ਹਨ। ਗੁਰਨਾਮ ਸਿੰਘ
ਸ਼ਮਸ਼ਪੁਰ, ਬਲਬੀਰ ਸਿੰਘ ਉਚਾ ਜਟਾਣਾ, ਕੁਲਦੀਪ ਪਹਿਲਵਾਨ ਉਚਾ ਪਿੰਡ, ਬਹਦਾਰ ਸਿੰਘ
ਰਾਣਵਾਂ, ਸੁਰਜੀਤ ਸਿੰਘ, ਹਰਚੰਦ ਸਿੰਘ ਮੀਰਪੁਰ, ਬਲਵੰਤ ਸਿੰਘ ਚੜੀ, ਦਵਿੰਦਰ ਕੌਰ
ਬਰਵਾਲੀ ਖੁਰਦ, ਰਣਜੀਤ ਸਿੰਘ ਰਾਏਪੁਰ ਮਾਜਰੀ, ਪੰਡਤ ਗਿਆਨ ਪ੍ਰਕਾਸ਼, ਜਸਵਿੰਦਰ ਸਿੰਘ
ਸੰਘੋਲ, ਸ਼ੇਰ ਸਿੰਘ ਬਾਠਾਂ ਖੁਰਦ, ਸਰਵਣ ਸਿੰਘ ਸੁਹਾਵੀ, ਬੀ.ਡੀ.ਪੀ.ਓ. ਨਿਸ਼ਾਨ ਸਿੰਘ
ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਚੇਅਰਮੈਨ ਨਿਯੁਕਤ ਹੋਣ ਉਪਰੰਤ ਸ਼੍ਰੋਮਣੀ ਕਮੇਟੀ
ਮੈਂਬਰ ਕ੍ਰਿਪਾਲ ਸਿੰਘ ਖੀਰਨੀਆਂ ਅਤੇ ਹਲਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਨਵ
ਨਿਯੁਕਤ ਚੇਅਰਮੈਨ ਗੁਰਦੀਪ ਸਿੰਘ ਘੁਮਾਣ ਦਾ ਸਵਾਗਤ ਕੀਤਾ। ਉਨ੍ਹਾਂ ਭਰੋਸਾ
ਪ੍ਰਗਟਾਇਆ ਕਿ ਸ਼੍ਰੀ ਘੁਮਾਣ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਨਵ
ਨਿਯੁਕਤ ਚੇਅਰਮੈਨ ਗੁਰਦੀਪ ਸਿੰਘ ਘੁਮਾਣ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਇਲਾਕੇ ਦੀ
ਬਿਹਤਰੀ ਲਈ ਮਿਹਨਤ ਨਾਲ ਕੰਮ ਕਰਨਗੇ। ਇਸ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਸਰਕਲ
ਜਥੇਦਾਰ ਸੁਰਜੀਤ ਸਿੰਘ ਮਨਸੂਰਪੁਰ, ਸਾਬਕਾ ਕੌਂਸਲਰ ਇੰਦਰਜੀਤ ਸਿੰਘ ਰੋਮੀ, ਅਵਤਾਰ
ਸਿੰਘ ਭਾਂਬਰੀ, ਦਲਬੀਰ ਸਿੰਘ ਲੰਬੜਦਾਰ, ਗੁਰਮੀਤ ਸਿੰਘ ਐਮ.ਡੀ., ਬੀਬੀ ਮਨਜੀਤ ਕੌਰ,
ਨਗਰ ਪੰਚਾਇਤ ਪ੍ਰਧਾਨ ਗਿਆਨ ਚੰਦ, ਕੌਂਸਲਰ ਸਰਬਜੀਤ ਕੌਰ, ਵਾਈਸ ਪ੍ਰਧਾਨ ਨਗਰ
ਪੰਚਾਇਤ ਬਲਜੀਤ ਸਿੰਘ, ਪ੍ਰਹਿਲਾਦ ਸਿੰਘ ਕੰਗ ਤੋਂ ਬਿਨ੍ਹਾਂ ਹੋਰ ਕਈ ਅਕਾਲੀ ਆਗੂਆਂ
ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ
ਸਿੰਘ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਖਮਾਣੋਂ ਇਕਾਈ ਨੂੰ ਵੱਡਾ ਝਟਕਾ
50 ਤੋਂ ਵੱਧ ਸੀਨੀਅਰ ਅਕਾਲੀ ਅਹੁਦੇਦਾਰਾਂ ਨੇ ਪਾਰਟੀ ਨਾਲੋਂ ਨਾਤਾ ਤੋੜਿਆ
ਖਮਾਣੋਂ 13 ਜਨਵਰੀ (ਰਣਬੀਰ ਸਿੰਘ ਰਾਣਾ)

ਸ਼੍ਰੋਮਣੀ ਅਕਾਲੀ ਦਲ ਦੀ ਖਮਾਣੋਂ ਇਕਾਈ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ
ਖਮਾਣੋਂ ਤਹਿਸੀਲ ਦੇ 50 ਤੋਂ ਵੱਧ ਸੀਨੀਅਰ ਅਕਾਲੀ ਅਹੁਦੇਦਾਰਾਂ ਨੇ ਮਾਰਕਿਟ ਕਮੇਟੀ
ਦਾ ਚੇਅਰਮੈਨ ਉਨ੍ਹਾਂ ਨੂੰ ਵਿਸ਼ਵਾਸ਼ ਵਿੱਚ ਲਏ ਤੋਂ ਬਿਨ੍ਹਾਂ ਨਿਯੁਕਤ ਕਰ ਦੇਣ ਦੇ
ਰੋਸ ਵਜੋਂ ਪਾਰਟੀ ਨਾਲੋਂ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਪ੍ਰੈਸ ਨੂੰ
ਜਾਣਕਾਰੀ ਦਿੰਦੇ ਹੋਏ ਅਕਾਲੀ ਅਹੁਦੇਦਾਰਾਂ ਨੇ ਇੱਕ ਲਿਖਤੀ ਪੱਤਰ ਰਾਹੀਂ ਦੱਸਿਆ ਕਿ
ਉਹ 1970 ਤੋਂ ਪਾਰਟੀ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਲਈ ਵਫਾਦਾਰੀ ਨਾਲ ਕੰਮ ਕਰਦੇ
ਆ ਰਹੇ ਹਨ ਪ੍ਰੰਤੂ ਮਾਰਕਿਟ ਕਮੇਟੀ ਦੀ ਚੇਅਰਮੈਨੀ ਦੇਣ ਵਿੱਚ ਉਨ੍ਹਾਂ ਨੂੰ ਅੱਖੋਂ
ਪਰੋਖੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੀ ਲੜਾਈ
ਜਥੇਦਾਰ ਤਲਵੰਡੀ ਨਾਲ ਰਹੀ ਹੋਵੇ, ਚਾਹੇ ਸ਼੍ਰੀ ਬਰਨਾਲਾ ਨਾਲ ਜਾਂ ਜਥੇਦਾਰ ਗੁਰਚਰਨ
ਸਿੰਘ ਟੌਹੜਾ ਨਾਲ ਉਹ ਚਟਾਨ ਵਾਂਗ ਉਨ੍ਹਾਂ ਦੇ ਨਾਲ ਖੜੇ ਹਨ ਪ੍ਰੰਤੂ ਉਨ੍ਹਾਂ ਨੂੰ
ਪਾਰਟੀ ਵੱਲੋਂ ਬਣਦਾ ਮਾਣ ਸਨਮਾਨ ਨਹੀਂ ਮਿਲ ਰਿਹਾ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ
ਜੋ ਅਕਾਲੀ ਅਹੁਦੇਦਾਰ ਪਹਿਲਾਂ ਮੀਤ ਪ੍ਰਧਾਨ ਅਤੇ ਜਿਲ੍ਹੇ ਵਿੱਚ ਹੋਰ ਉਚ ਅਹੁਦਿਆਂ
ਤੇ ਸਨ ਉਨ੍ਹਾਂ ਨੂੰ ਪਹਿਲਾਂ ਵਾਲੇ ਅਹੁਦਿਆਂ ਦੇ ਮੁਕਾਬਲੇ ਹੇਠਲੇ ਅਹੁਦੇਦਾਰਾ ਵਿੱਚ
ਸ਼ਾਮਿਲ ਕਰ ਦਿੱਤਾ ਗਿਆ ਹੈ। ਇਸ ਮੌਕੇ ਮੈਂਬਰ ਵਰਕਿੰਗ ਕਮੇਟੀ ਪੰਜਾਬ ਸਰਬਣ ਸਿੰਘ
ਸੁਹਾਵੀ, ਜਿਲ੍ਹਾ ਮੀਤ ਪ੍ਰਧਾਨ ਪ੍ਰੇਮ ਸਿੰਘ ਮਨੈਲੀ, ਜਿਲ੍ਹਾ ਵਰਕਿੰਗ ਕਮੇਟੀ
ਮੈਂਬਰ ਸੁਖਦੇਵ ਸਿੰਘ ਲੁਹਾਰਮਾਜਰਾ, ਜਿਲ੍ਹਾ ਵਰਕਿੰਗ ਕਮੇਟੀ ਮੈਂਬਰ ਹਰਸੋਹਣ ਸਿੰਘ,
ਜਿਲ੍ਹਾ ਵਰਕਿੰਗ ਕਮੇਟੀ ਮੈਂਬਰ ਗੁਰਦੇਵ ਸਿੰਘ ਜਟਾਣਾ, ਸਾਬਕਾ ਡਾਇਰੈਕਟਰ ਕਸ਼ਮੀਰਾ
ਸਿੰਘ ਰਾਣਵਾਂ, ਯੂਥ ਆਗੂ ਪਰਮਜੀਤ ਸਿੰਘ ਭੰਗੂ, ਕੌਂਸਲਰ ਬਲਮਜੀਤ ਸਿੰਘ ਪ੍ਰਿੰਸੀ,
ਪ੍ਰੋਫੈਸਰ ਨਿਰਮਲ ਸਿੰਘ ਮਨੈਲੀ, ਸਾਬਕਾ ਜਨਰਲ ਸਕੱਤਰ ਭਗਤ ਸਿੰਘ ਪੰਜਕੋਹਾ ਸਮੇਤ 50
ਦੇ ਕਰੀਬ ਅਹੁਦੇਦਾਰਾਂ ਅਤੇ ਵਰਕਰਾਂ ਨੇ ਪਾਰਟੀ ਤੋਂ ਨਾਤਾ ਤੋੜਕੇ ਘਰ ਬੈਠਣ ਦਾ
ਐਲਾਨ ਕਰ ਦਿੱਤਾ। ਜਦੋਂ ਇਸ ਸਬੰਧੀ ਜਿਲ੍ਹਾ ਜਥੇਦਾਰ ਜਗਦੀਪ ਸਿੰਘ ਚੀਮਾ ਨਾਲ ਸਪੰਰਕ
ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਆਗੂਆਂ ਪਾਰਟੀ ਹਾਈ ਕਮਾਂਡ ਨਾਲ
ਗੱਲ ਕਰਨਗੇ ਅਤੇ ਆਗੂਆਂ ਨੂੰ ਨਾਰਾਜ਼ ਨਹੀਂ ਹੋਣ ਦੇਣਗੇ। ਅੱਜ ਆਲ ਇੰਂਡੀਆ ਯੂਥ
ਅਕਾਲੀ ਦਲ ਦੇ ਕੌਮੀ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੇ ਖਮਾਣੋਂ ਵਿਖੇ ਯੂਥ ਵਰਕਰਾਂ
ਨੂੰ ਸੰਬੋਧਨ ਕਰਨਾ ਸੀ ਅਤੇ ਇਸ ਲਈ ਯੂਥ ਆਗੂ ਬਲਮਜੀਤ ਸਿੰਘ ਪ੍ਰਿੰਸੀ ਵੱਲੋਂ
ਨੌਜਵਾਨਾ ਦਾ ਇੱਕ ਭਰਵਾਂ ਇੱਕਠ ਦਾਣਾ ਮੰਡੀ ਖਮਾਣੋਂ ਵਿਖੇ ਕੀਤਾ ਗਿਆ ਸੀ ਪ੍ਰੰਤੂ
ਐਨ ਸਮੇਂ ਤੇ ਮਾਰਕਿਟ ਕਮੇਟੀ ਦੀ ਚੇਅਰਮੈਨੀ ਦੇ ਐਲਾਨ ਦਾ ਪਤਾ ਲੱਗਦੇ ਹੀ ਸੀਨੀਅਰ
ਅਕਾਲੀ ਅਹੁਦੇਦਾਰਾਂ ਭੜਕ ਪਏ ਅਤੇ ਯੂਥ ਆਗੂਆਂ ਨੂੰ ਰੈਲੀ ਕਰਨ ਤੋਂ ਰੋਕ ਦਿੱਤਾ
ਪ੍ਰੰਤੂ ਪ੍ਰਧਾਨ ਕਿਰਨਬੀਰ ਸਿੰਘ ਕੰਗ ਮਿੱਥੇ ਸਮੇਂ ਤੇ ਆਪਣੇ ਕਾਫਲੇ ਸਮੇਤ ਅਨਾਜ
ਮੰਡੀ ਵਿੱਚ ਪਹੁੰਚ ਗਏ ਅਤੇ ਨਾਰਾਜ਼ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਗੂਆਂ
ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦਾ ਮਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ
ਦੇ ਿ
ਧਆਨ ਵਿੱਚ ਲਿਆਕੇ ਹੱਲ ਕਰਵਾਉਣਗੇ।
ਰਾਮੂਵਾਲੀਆ ਮਨਘੜਤ ਚਿੱਠੀਆ ਰਾਹੀ ਸੰਗਰੂਰ ਹਲਕੇ ਦੇ
ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ- ਜੱਥੇ. ਅਜਮੇਰ ਸਿੰਘ
ਮਹਿਲ-ਕਲਾਂ 13 ਜਨਵਰੀ (ਰਘਵੀਰ ਸਿੰਘ ਜਲਾਲਦੀਵਾਲ)

- ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਅਤੇ ਸਾਬਕਾ ਚੇਅਰਮੈਨ ਜੱਥੇਦਾਰ
ਅਜਮੇਰ ਸਿੰਘ ਮਹਿਲ-ਕਲਾਂ ਨੇ ਅੱਜ ਆਪਣੇ ਪ੍ਰੈਸ ਰਿਲੀਜ਼ ਵਿੱਚ ਲੋਕ ਭਲਾਈ ਪਾਰਟੀ ਦੇ
ਆਪੇ ਬਣੇ ਪ੍ਰਧਾਨ ਸ. ਬਲਵੰਤ ਸਿੰਘ ਰਾਮੂਵਾਲੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ
ਭਗੌੜਾ ਕਰਾਰ ਦਿੰਦਿਆ ਅਤੇ ਲੁਧਿਆਣਾ ਹਲਕੇ ਵਿੱਚੋਂ ਬੁਰੀ ਤਰ੍ਹਾ ਫਲਾਪ ਹੋਣ ਤੋਂ
ਬਾਅਦ ਹੁਣ ਮਨਘੜਤ ਚਿੱਠੀਆ ਰਾਹੀ ਸੰਗਰੂਰ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ
ਦੋਸ਼ ਲਾਇਆ ਹੈ, ਉਹਨਾਂ ਕਿਹਾ ਹੈ ਕਿ ਸਮਝੌਤੇ ਤਹਿਤ ਕਾਂਗਰਸ ਆਈ ਅੱਗੇ ਸੰਗਰੂ ਸੀਟ
ਛੱਡਣ ਅਤੇ ਵੋਟਰਾਂ ਨੂੰ ਇੱਕ ਵਾਰ ਜਿੱਤਾ ਦਿਉ ਦੀਆਂ ਅੱਜ ਲੇਲੜੀਆ ਕੱਢ ਕੇ ਹਲਕੇ ਦੇ
ਲੋਕਾਂ ਨੂੰ ਵੱਖ ਵੱਖ ਝੂਠੇ ਸਬਜ਼ਬਾਰਾ ਵਿਖਾਉਣ ਵਾਲੇ ਸ੍ਰੀ ਰਾਮੂਵਾਲੀਆਂ ਅਕਾਲੀ ਦਲ
ਦੇ ਮਰਹੂਮ ਪ੍ਰਧਾਨ ਅਤੇ ਦਰਵੇਸ਼ ਸਿਆਸਤਦਾਨ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਕਿਰਪਾ
ਨਾਲ 1977 ਵਿੱਚ ਫਰੀਦਕੋਟ ਅਤੇ 1985 ਵਿੱਚ ਸੰਗਰੂਰ ਹਲਕੇ ਤੋਂ ਪਾਰਲੀਮੈਂਟ ਮੈਂਬਰ
ਬਣਕੇ ਲੋਕਾਂ ਦਾ ਕੁਝ ਵੀ ਸੰਵਾਰਨ ਵਿੱਚ ਪੂਰੀ ਤਰ੍ਹਾ ਨਾਕਾਮ ਰਿਹਾ ਹੈ। ਜਿਸ ਨੇ
ਸਿਰਫ ਦਿੱਲੀ ਬੈਠ ਕੇ ਪੰਜਾਬ ਵਿੱਚ ਉਸ ਸਮੇਂ ਝੂਲੀ ਕਾਲੀ ਹਨੇਰੀ ਦੌਰਾਨ ਕੇਂਦਰੀ
ਕਾਂਗਰਸ ਸਰਕਾਰ ਵੱਲੋਂ ਪੁਲਿਸ ਰਾਂਹੀ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆ ਰਾਂਹੀ
ਕੀਤੇ ਜਾ ਰਹੇ ਘਾਣ, ਧੀਆਂ-ਭੈਣਾ ਤੇ ਬਜੁਰਗਾਂ ਦੀ ਥਾਣਿਆ ਵਿੱਚ ਹੋ ਰਹੀ ਬੇਪੱਤੀ
ਨੂੰ ਜਾਇਜ ਠਹਿਰਾ ਕੇ ਸਰਕਾਰੀ ਰੁਤਬੇ ਅਤੇ ਲਾਲ ਬੱਤੀ ਵਾਲੀਆਂ ਗੱਡੀਆਂ ਦਾ ਆਨੰਦ
ਮਾਣ ਕੇ ਸਿੱਖੀ ਸਿਧਾਂਤਾਂ ਤੇ ਮਰਿਆਦਾ ਦਾ ਸਰੇਆਮ ਮਖੌਲ ਉਡਾਇਆ ਗਿਆ। ਜਿਸ ਤੋਂ
ਪੂਰੇ ਪੰਜਾਬ ਵਾਂਗ ਸੰਗਰੂਰ ਹਲਕੇ ਦੇ ਸਮਝਦਾਰ ਵੋਟਰ ਵੀ ਪੂਰੀ ਤਰ੍ਹਾ ਜਾਣੂੰ ਹਨ,
ਜੋ ਰਾਮੂਵਾਲੀਆ ਦੇ ਝੂਠੇ ਚੋਣ ਪ੍ਰਚਾਰ ਤੋਂ ਪ੍ਹਰੇ ਹੱਟ ਕੇ ਪਿਛਲੀਆ ਚੋਣਾ ਵਾਂਗ ਇਸ
ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਸੁਖਦੇਵ ਸਿੰਘ ਢੀਂਡਸਾ ਨੂੰ ਜਿੱਤ
ਦਿਵਾਉਣ ਲਈ ਕਮਰਕੱਸੇ ਬੈਠੇ ਹਨ। ਕਿਉਕਿ ਸ੍ਰੀ ਢੀਂਡਸਾ ਹੀ ਇੱਕ ਅਜਿਹੇ ਆਗੂ ਹਨ,
ਜਿੰਨ੍ਹਾ ਵੱਲੋਂ ਪਾਰਲੀਮੈਂਟ ਵਿੱਚ 1984 ਦੇ ਦੰਗਿਆ ਅਤੇ ਪੰਜਾਬ ਹੱਕੀ ਮੰਗਾਂ ਲਈ
ਭਰਵੀਂ ਬਹਿਸ ਕਰਕੇ ਪੂਰੀ ਅੰਦਰ ਪੰਜਾਬ ਅਤੇ ਸਿੱਖ ਪੱਖੀ ਮਾਹੌਲ਼ ਸਿਰਜਣ ਵਿੱਚ ਸਫਤਾ
ਪ੍ਰਾਪਤ ਕੀਤੀ ਹੈ।
ਸਰਕਲ ਸਮਰਾਲਾ ਸਹਿਕਾਰੀ ਸੇਭਾਵਾਂ ਵਲੋਂ ਕੈਲੰਡਰ ਜਾਰੀ
ਸਮਰਾਲਾ,੧੩ ਜਨਵਰੀ-ਸੁਰਿੰਦਰ ਬੇਦੀ,ਬਲਜੀਤ-

ਪੰਜਾਬ ਰਾਜ ਖੇਤੀ ਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸਰਕਲ ਸਮਰਾਲਾ ਦੇ
ਸਮੂਹ ਸਟਾਫ ਦੀ ਇੱਕ ਪ੍ਰਭਾਵਸ਼ਾਲੀ ਮੀਟਿੰਗ ਅੱਜ ਸਮਰਾਲਾ ਵਿਖੇ ਹਲਕਾ ਵਿਧਾਇਕ
ਜਗਜੀਵਨ ਸਿੰਘ ਖੀਰਨੀਆਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸਰਕਲ ਸਮਰਾਲਾ
ਦੇ ਵੱਖ ਵੱਖ ਅਹੁਦੇਦਾਰਾਂ ਵਲੋਂ ਅਪਣੇ ਸਬੰਧੀ ਅਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਪੇਸ਼
ਆਉਦੀਆਂ ਮੁਸ਼ਕਲਾਂ ਸਬੰਧੀ ਹਲਕਾ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ ਅਤੇ ਆਪਣੀਆ
ਸਾਰੀਆਂ ਮੁਸ਼ਕਲਾਂ ਦਾ ਹੱਲ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਅਤੇ ਮੁੱਖ
ਮੰਤਰੀ ਪੰਜਾਬ ਸ ਬਾਦਲ ਕੋਲੋਂ ਹੱਲ਼ ਕਰਵਾਉਣ ਲਈ ਵਿਧਾਇਕ ਨੂੰ ਬੇਨਤੀ ਕੀਤੀ ਜਲਕਾ
ਵਿਧਾਇਕ ਨੇ ਅਪਣੇ ਭਾਸ਼ਨ ਦੌਰਾਨ ਇਹ ਭਰੋਸਾ ਦਿਵਾਇਆ ਕਿ ਹਰ ਕੰਮ ਨੂੰ ਜਲਦੀ ਪੁਰਾ
ਕੀਤਾ ਜਾਵੇ ਗਾ ਤੇ ਇਸ ਮੋਕੇ ਗੁਰਤਾਗੱਦੀ ਨੂੰ ਸਮਰਪਿਤ ਇੱਕ ਕਲੈਂਡਰ ਵੀ ਜਾਰੀ ਕੀਤਾ
ਗਿਆ ਇਸ ਮੌਕੇ ਸ ਮੇਜਰ ਸਿੰਘ ਬੋਦਲੀ,ਰਾਜਵੰਤ ਸਿੰਘ,ਸ ਮਹਿੰਦਰ ਸਿੰਘ,ਕੇਸਰ ਸਿੰਘ ਨੇ
ਵੀ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ
ਧੁੰਦ ਕਾਰਨ ਵਾਪਰਦੇ ਹਨ ਹਾਦਸੇ
ਸਮਰਾਲਾ,੧੩ ਜਨਵਰੀ-ਸੁਰਿੰਦਰ ਬੇਦੀ,ਬਲਜੀਤ

ਸਾਡਾ ਭਾਰਤ ਬੇਸ਼ੱਕ ਅਜਾਦ ਹੋਏ ਨੂੰ ੬੦ ਸਾਲ ਹੋ ਗਏ ਪਰ ਅਜੇ ਤੱਕ ਸੜਕਾਂ ਦਾ ਉਹੀ
ਹਾਲ ਹੈ ਜਿਹੜਾ ਪਿਹਲਾਂ ਸੀ ਨਾ ਸੜਕਾਂ ਉੱਪਰ ਰਿਫਲੈਕੇਟਰ ਨਾ ਵਿਚਕਾਰ ਚਿੱਟੀ ਪੱਟੀ
ਜੇ ਕਿਤੇ ਹੈ ਵੀ ਤਾਂ ਨਜਰ ਨਹੀ ਆਉਦੀ ਇਹੀ ਕਾਰਣ ਹੈ ਕਿ ਧੂੰਦ ਵਿੱਚ ਰਸਤਾ ਨਹੀ
ਮਿਲਦਾ ਤੇ ਵੱਡੇ ਹਾਦਸੇ ਵਾਪਰ ਜਾਂਦੇ ਹਨ ਸਰਕਾਰ ਨੂੰ ਚਾਹੀਦਾਂ ਹੈ ਕਿ ਉਹ ਸੜਕਾਂ
ਦੀ ਦੇਖ ਰੇਖ ਕਰਨ ਤੇ ਆਸੇ ਪਾਸੇ ਰਿਫਲੈਕਟਰ ਵਿਚਕਾਰ ਇੱਕ ਰੰਗਦਾਰ ਲੇਨ ਲਗਾਉਣ ਤਾਂ
ਜੋ ਗੱਡੀ ਚਲਾਉਣ ਵਾਲਿਆਂ ਨੂੰ ਸੜਕ ਤਾਂ ਨਜਰ ਆਵੇ
GIAN JYOTIANS CELEBRATED LOHRI
Mohali-13 Jan-Kulwant Gill
Gian Jyoti Public School plunged into celebration of Lohri with
great aplomb. The Principal, Mrs Ranjeet Bedi inaugurated the
function by lighting the fire. She blessed the students on the
occasion. The Senior Students acquainted the gathering with the
importance and history of the festival. They told the students about
the meaning of the word Lohri and even presented the history behind
the Lohri song Sunder Mundrie. The teachers as well as the students
of the school offered formal prayers. Lohri songs sung by the
students were the main attraction of the show. The students
enthusiastically presented a very colourful cultural programme.
Boliyan and Bhangra persuaded everyone to tap their feet with the
beats of drum.The students were distributed with the delicacies of
Lohri. The students as well as the teachers relished over the
Groundnuts, Rewari, Ghachak etc. The function ended with the hope
that the coming year would bring happiness in the lives of the
students and teachers as well.
ਸੌਦਾ ਸਾਧ ਦਾ ਜਲਾਲੇਆਣਾ
ਪ੍ਰੋਗਰਾਮ ਰੱਦ ਹੋਣਾ ਪੰਥ ਕੀ ਜੀਤ : ਭਾਈ ਮਨਧੀਰ ਸਿੰਘ
ਤਰੀਕ: 13 ਜਨਵਰੀ, 2009 -ਜਸਪਾਲ ਸਿੰਘ ਮੰਝਪੁਰ

ਸਿੱਖ ਸੰਗਤਾਂ ਦੇ ਵੱਧਦੇ ਰੋਹ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ ਭਾਈ
ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਿਚ ਚੱਲੇ ਜੱਥੇ ਵਿਚ ਵੱਧਦੀ ਸਿੱਖ ਸੰਗਤਾਂ ਦੀ
ਸ਼ਮੂਲੀਅਤ ਨੂੰ ਦੇਖਦਿਆਂ ਹਲਾਤ ਵਿਗੜਨ ਦੇ ਡਰੋਂ ਸੌਦਾ ਸਾਧ ਵਲੋਂ ਕੱਲ੍ਹ 12 ਜਨਵਰੀ
ਨੂੰ ਜਲਾਲੇਆਣਾ ਵਿਚ ਰੱਖੇ ਪ੍ਰੋਗਰਾਮ ਦੀ ਇਜ਼ਾਜ਼ਤ ਪ੍ਰਸ਼ਾਸ਼ਨ ਵਲੋਂ ਰੱਦ ਕਰ ਦਿੱਤੀ ਗਈ
। ਭਾਵੇਂ ਕਿ ਸਰਕਾਰਾਂ ਸੌਦਾ ਸਾਧ ਦੇ ਡੇਰੇ ਖੁਲਵਾਉਂਣ ਤੇ ਉਸਦੀਆਂ ਸਰਗਰਮੀਆਂ
ਵਧਾਉਣ ਲਈ ਪੱਬਾਂ ਭਾਰ ਹੋ ਰਹੀਆਂ ਹਨ ਪਰ ਪੰਥ ਦੇ ਵੱਧਦੇ ਪ੍ਰਭਾਵ ਸਦਕਾ ਸਭ ਨੂੰ
ਝੁਕਣਾ ਪੈਂਦਾ ਹੈ ਭਾਵੇਂ ਉਹ ਕਾਂਗਰਸ ਸਰਕਾਰ ਹੋਵੇ ਜਾਂ ਭਾਜਪਾ-ਅਕਾਲੀ। ਸੌਦਾ ਸਾਧ
ਦਾ ਪ੍ਰੋਗਾਰਮ ਰੱਦ ਹੋਣਾ ਸਹੀ ਮਾਅਨਿਆ ਵਿਚ ਪੰਥ ਕੀ ਜੀਤ ਹੈ। ਇਹਨਾਂ ਵਿਚਾਰਾਂ ਦਾ
ਪ੍ਰਗਟਾਵਾ ਯੂਥ ਅਕਾਲੀ ਦਲ ਪੰਚ ਪ੍ਰਧਾਨੀ ਦੇ ਕੌਮੀ ਪੰਚ ਭਾਈ ਮਨਧੀਰ ਸਿੰਘ ਤੇ
ਬੁਲਾਰੇ ਜਸਪਾਲ ਸਿੰਘ ਮੰਝਪੁਰ ਨੇ ਕੀਤਾ। ਆਗੂਆਂ ਨੇ ਕਿਹਾ ਕਿ ਸਾਰੇ ਪੰਥ ਨੇ ਤੇ
ਖਾਸ ਤੌਰ ਤੇ ਹਰਿਆਣਾ ਦੀਆਂ ਸਿੱਖ ਸੰਗਤਾਂ ਵਲੋਂ ਦਿਖਾਏ ਰੋਹ ਕਾਰਨ ਤੇ ਹਰਿਆਣਾ ਦੀ
ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਸਭਾ ਵਲੋਂ ਸਿੱਖ ਸੰਗਤਾਂ ਨੂੰ ਸੁਚੇਤ ਕਰਨ ਦੇ
ਫਲ ਵਜੋਂ ਮਾਨਸਾ ਮੋਰਚੇ ਵਾਂਗ ਇਹ ਜਿੱਤ ਨਸੀਬ ਹੋਈ ਹੈ ਅਤੇ ਆਓ ਅਕਾਲ ਪੁਰਖ ਅੱਗੇ
ਅਰਦਾਸ ਕਰੀਏ ਕਿ ਉਹ ਸਾਨੂੰ ਇਸੇ ਤਰ੍ਹਾਂ ਪੰਥ ਦੀ ਸੇਵਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ
ਦੇ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਬਲ-ਉੱਦਮ ਤੇ ਸਮੱਰਥਾ ਬਖਸ਼ੇ। ਆਗੂਆਂ ਨੇ ਕਿਹਾ
ਕਿ ਸੌਦਾ ਸਾਧ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ 7 ਫਰਵਰੀ ਨੂੰ ਕੋਤਵਾਲੀ
ਬਠਿੰਡਾ ਵਿਚ ਧਾਰਾ 295-ਏ ਦੇ ਕੇਸ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਅਤੇ ਪੰਥਕ
ਜਥੇਬੰਦੀਆਂ ਨੂੰ ਉਸ ਦੇ ਪੰਜਾਬ ਵਿਚ ਇਕ ਦੋਸ਼ੀ ਦੀ ਤਰਹਾਂ ਆਉਂਣ ਤੇ ਕੋਈ ਇਤਰਾਜ਼
ਨਹੀਂ ਪਰ ਜੇਕਰ ਪੰਜਾਬ ਸਰਕਾਰ ਨੇ ਉਸਦੀ ਚੰਡੀਗੜ ਪੇਸ਼ੀ ਦੀ ਤਰ੍ਹਾਂ ਉਸਨੂੰ ਚਰਚਾ
ਕਰਨ ਦੀ ਇਜ਼ਾਜ਼ਤ ਦਿੱਤੀ ਤਾਂ ਅਸੀ ਉਸਦਾ ਵਿਰੋਧ ਕਰਾਂਗੇ।
ਪੰਥ ਦਾ ਮਖੌਟਾ ਪਾ ਕੇ ਬੈਠੇ ਲੋਕਾਂ ਨੂੰ ਰੱਦ ਕੀਤਾ ਜਾਵੇ: ਅਕਾਲੀ ਦਲ ਪੰਚ
ਪ੍ਰਧਾਨੀ
13 ਜਨਵਰੀ, 2009- ਜਸਪਾਲ ਸਿੰਘ ਮੰਝਪੁਰ

ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਮਾਘੀ ਮੌਕੇ ਧਰਮਕੋਟ ਵਿਖੇ ਪੰਥਕ ਕਾਨਫਰੰਸ ਕੀਤੀ ਗਈ
ਜਿਸ ਨੂੰ ਸੰਬੋਧਨ ਕਰਦਿਆਂ ਪਾਰਟੀ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਤੇ
ਭਾਈ ਹਰਪਾਲ ਸਿੰਘ ਚੀਮਾ ਕੌਮੀ ਪੰਚ ਨੇ ਕਿਹਾ ਕਿ ਅੱਜ ਸਮੇਂ ਦੀ ਵੱਡੀ ਮੰਗ ਹੈ ਕਿ
ਪੰਥ ਨੂੰ ਪਛਾਣਿਆ ਜਾਵੇ ਅਤੇ ਪੰਥ ਦਾ ਮਖੌਟਾ ਪਾ ਕੇ ਬੈਠੇ ਲੋਕਾਂ ਨੂੰ ਰੱਦ ਕੀਤਾ
ਜਾਵੇ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿਚ ਭਾਵੇਂ ਕਹਿਣ ਨੂੰ ਅਕਾਲੀ ਦਲ ਦੀ ਸਰਕਾਰ
ਹੈ ਪਰ ਜਿੰਨਾ ਪੰਥ ਦਾ ਨੁਕਸਾਨ ਇਸ ਸਰਕਾਰ ਨੇ ਇਕ ਪਰਿਵਾਰ ਦੇ ਸਵਾਰਥਾਂ ਦੀ ਪੂਰਤੀ
ਲਈ ਕੀਤਾ ਸ਼ਾਇਦ ਹੀ ਕਿਸੇ ਨੇ ਕੀਤੇ ਹੋਵੇ। ਆਗੂਆਂ ਨੇ ਕਿਹਾ ਕਿ ਇਸ ਸਰਕਾਰ ਦਾ ਮੁਖ
ਸਕੱਤਰ ਰਮੇਸ਼ ਇੰਦਰ ਸਿੰਘ ਉਹ ਹੈ ਜਿਸਨੇ ਜੂਨ 84 ਵਿਚ ਦਰਬਾਰ ਸਾਹਿਬ ਤੇ ਹਮਲੇ ਲਈ
ਅੰਮ੍ਰਿਤਸਰ ਦੇ ਡੀ.ਸੀ ਹੋਣ ਦੇ ਨਾਤੇ ਸਹੀ ਪਾਈ ਸੀ, ਬਾਦਲ ਦਾ ਮੀਡੀਆ ਸਲਾਹਕਾਰ
ਹਰਚਰਨ ਬੈਂਸ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਨ ਵਾਲੇ ਮੁਖ ਮੰਤਰੀ ਬੇਅੰਤ ਦਾ ਵੀ
ਮੀਡੀਆ ਸਲਾਹਕਾਰ ਸੀ, ਸਿੱਖ ਯੂਨੀਵਰਸਿਟੀ ਦਾ ਵੀ.ਸੀ. ਪੰਜਾਬ ਦੇ ਜ਼ਾਲਮ ਗਵਰਨਰ ਰੇਅ
ਦਾ ਸਲਾਹਕਾਰ ਸੀ, ਸਿੱਖ ਨੌਜਵਾਨਾਂ ਨੂੰ ਕੋਹ-ਕਹਿ ਕੇ ਮਾਰਨ ਵਾਲਾ ਸੁਮੇਧ ਸੈਣੀ
ਪੰਜਾਬ ਵਿਜੀਲੈਂਸ ਬਿਊਰੋ ਦਾ ਚੀਫ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ
ਸਿੰਘ ਕਾਉਂਕੇ ਕਲਾਂ ਦੇ ਕਾਤਲਾਂ ਦੇ ਨਾਮ ਨਸ਼ਰ ਕਰਨ ਵਾਲੀ ਤਿਵਾੜੀ ਰਿਪੋਰਟ ਬਾਦਲ ਨੇ
ਜਨਤਕ ਨਹੀਂ ਕੀਤੀ ਮਤਲਬ ਕਿ ਅੱਜ ਪੰਜਾਬ ਵਿਚ ਸਾਰਾ ਪ੍ਰਬੰਧ ਉਹਨਾਂ ਲੋਕਾ ਦੇ ਸਪੁਰਦ
ਹੈ ਜੋ ਮੁੱਢਲੇ ਰੂਪ ਵਿਚ ਸਿੱਖੀ ਸਿਧਾਂਤਾਂ ਤੇ ਪੰਥਕ ਵਿਚਾਰਧਾਰਾ ਦੇ ਉਲਟ ਰਹੇ ਹਨ।
ਭਾਈ ਕੁਲਬੀਰ ਸਿੰਘ ਬੜਾ ਪਿੰਡ ਜਨਰਲ ਸਕੱਤਰ, ਭਾਈ ਬਲਦੇਵ ਸਿੰਘ ਸਰਸਾ ਵਿਸ਼ੇਸ਼
ਸਕੱਤਰ, ਭਾਈ ਸੁਖਦੇਵ ਸਿੰਘ ਡੋਡ ਸੰਯੁਕਤ ਸਕੱਤਰ ਨੇ ਕਿਹਾ ਕਿ 1978 ਦੇ ਨਕਲੀ
ਨਿਰੰਕਾਰੀ ਘਟਨਾਕ੍ਰਮ ਵਾਂਗ ਅੱਜ ਸੌਦਾ ਸਾਧ ਘਟਨਾਕ੍ਰਮ ਵਾਪਰ ਰਿਹਾ ਹੈ ਅਤੇ ਜਿਹੜੇ
ਲੋਕਾਂ ਨੇ ਉਸ ਸਮੇਂ ਆਪਣੀ ਸਰਕਾਰ ਹੋਣ ਦੇ ਬਾਵਜੂਦ ਸਹੀ ਸਮੇਂ ਤੇ ਸਹੀ ਐਕਸ਼ਨ ਨਹੀਂ
ਲਿਆ ਉਹੀ ਲੋਕ ਅੱਜ ਸੌਦਾ ਸਾਧ ਨੂੰ ਵੀ ਸ਼ਹਿ ਦੇ ਰਹੇ ਹਨ ਅਤੇ ਸ੍ਰੀ ਅਕਾਲ ਤਖਤ
ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦਿੰਦਿਆਂ ਉਸਦੀਆਂ ਸਰਗਰਮੀਆਂ ਨੂੰ ਪੰਜਾਬ ਵਿਚ ਮੁੜ
ਵਧਾ ਰਹੇ ਹਨ ਅਤੇ ਉਸਦੇ ਬੰਦ ਹੋ ਚੁੱਕੇ ਡੇਰੇ ਮੁੜ ਖੁਲਵਾ ਰਹੇ ਹਨ। ਉਹਨਾਂ ਕਿਹਾ
ਕਿ 7 ਫਰਵਰੀ ਨੂੰ ਸੌਦਾ ਸਾਧ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਕੋਤਵਾਲੀ
ਬਠਿੰਡਾ ਵਿਚ ਪੇਸ਼ ਹੋਣ ਲਈ ਹੁਕਮ ਕੀਤੇ ਗਏ ਹਨ ਪਰ ਅਸੀਂ ਸਰਕਾਰ ਨੂੰ ਦੱਸਣਾ
ਚਾਹੁੰਦੇ ਹਾਂ ਕਿ ਸੌਦਾ ਸਾਧ ਨੂੰ ਉੱਥੇ ਦੋਸ਼ੀ ਦੀ ਤਰ੍ਹਾਂ ਪੇਸ਼ ਹੋਣ ਵਿਚ ਸਾਨੂੰ
ਕੋਈ ਇਤਰਾਜ਼ ਨਹੀਂ ਪਰ ਜੇਕਰ ਸੌਦਾ ਸਾਧ ਦੀ ਚੰਡੀਗੜ ਪੇਸ਼ੀ ਦੀ ਤਰ੍ਹਾ ਚਰਚਾ ਕਰਨ ਦਾ
ਪ੍ਰਬੰਧ ਕੀਤਾ ਗਿਆ ਤਾਂ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ
ਮੌਕੇ ਹੋਰਨਾਂ ਤੋਂ ਇਲਾਵਾ ਭਾਈ ਮਨਧੀਰ ਸਿੰਘ ਕੌਮੀ ਪੰਚ ਯੂਥ ਵਿੰਗ, ਐਡਵੋਕੇਟ
ਜਸਪਾਲ ਸਿੰਘ ਮੰਝਪੁਰ, ਭਾਈ ਗੁਰਪ੍ਰੀਤਮ ਸਿੰਘ ਚੀਮਾ ਮੁਖੀ ਜਿਲ੍ਹਾ ਮੋਗਾ, ਡਾ,
ਕੁਲਜੀਤ ਸਿੰਘ ਢੋਟ, ਭਾਈ ਆਤਮਾ ਸਿੰਘ, ਭਾਈ ਕਰਮਜੀਤ ਸਿੰਘ ਧੰਜਲ,ਭਾਈ ਜਸਵਿੰਦਰ
ਸਿੰਘ ਘੋਲੀਆਂ, ਜਸਵਿੰਦਰ ਸਿੰਘ ਮੁਖੀ ਯੂਥ ਵਿੰਗ ਮੋਗਾ,ਹਰੀ ਸਿੰਘ ਭੌਰਾ ਜਿਲ੍ਹਾ
ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਮੋਹਨ ਸਿੰਘ ਜੀਂਦੜਾ, ਬਲਾਕ ਪ੍ਰਧਾਨ ਭਾਰਤੀ ਕਿਸਾਨ
ਯੂਨੀਅਨ, ਹਰਮਨਪ੍ਰੀਤ ਸਿੰਘ ਰਿੱਚੀ ਚਾਵਲਾ, ਰਜਿੰਦਰ ਸਿੰਘ, ਮਨਜੀਤ ਸਿੰਘ ਜੀਂਦੜਾ,
ਰਛਪਾਲ ਸਿੰਘ ਖ਼ਾਲਸਾ, ਸੁਰਿੰਦਰ ਸਿੰਘ ਛਿੰਦਾ, ਭਗਵੰਤ ਸਿੰਘ, ਜੁਗਰਾਜ ਸਿੰਘ
ਬੋਪਾਰਾਏ, ਅਮਰਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਰਾਮਗੜ, ਬਲਵਿੰਦਰ ਸਿੰਘ ਸਿੱਧੂ,
ਅਜੀਤ ਸਿੰਘ ਸੱਗੂ, ਲਾਭਜੀਤ ਸਿੰਘ ਦੱਧਾਹੂਰ, ਸੁਖਦਿਆਲ ਸਿੰਘ ਦੱਧਾਹੂਰ, ਹਰਪ੍ਰੀਤ
ਸਿੰਘ ਦਾਰੀ, ਰਛਪਾਲ ਸਿੰਘ ਦੁਸਾਂਝ, ਨਿਰਮਲਜੀਤ ਸਿੰਘ, ਪ੍ਰਿਤਪਾਲ ਸਿੰਘ ਸਮਾਧ ਭਾਈ,
ਗੁਰਦੇਵ ਸਿੰਘ ਦੇਬੂ, ਪ੍ਰੀਤਮ ਸਿੰਘ ਧੱਲੇਕੇ, ਬਲਵਿੰਦਰ ਸਿੰਘ ਧੱਲੇਕੇ, ਭਾਈ
ਪਲਵਿੰਦਰ ਸਿੰਘ ਸ਼ੁਤਰਾਣਾ, ਭਾਈ ਰਣਬੀਰ ਸਿੰਘ ਗੋਹ ਨੇ ਵੀ ਆਪਣੇ ਵਿਚਾਰ ਸਾਂਝੇ
ਕੀਤੇ।
ਵਿਕਾਸ ਰੈਲੀਆਂ ਦੇ ਦੌਰਾਨ
ਚੱਲੀਆਂ ਲਾਠੀਆਂ ਦੀ ਪੂਰਜੋਰ ਨਿਖੇਦੀ
ਸੰਗਰੂਰ 13 ਜਨਵਰੀ (ਹਰਜਿੰਦਰ)
ਬੇਰੋਜਗਾਰ ਲਾਈਨਮੈਨ ਯੂਨੀਅਨ ਪੰਜਾਬ ਪਿਛਲੇ ਦਿਨੀ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਦੀ ਵਿਕਾਸ ਰੈਲੀ ਮਾਲੇਰਕੋਟਲਾ ਤੇ ਭਵਾਨੀਗੜ ਵਿਚ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼
ਕਰ ਰਹੇ ਈ.ਟੀ.ਟੀ ਅਧਿਆਪਕਾਂ ਤੇ ਹੈਲਥ ਫਾਰਮਾਸਿਸਟ ਅਤੇ ਮਲਟੀਪਰਪਜ ਹੈਲਥ ਵਰਕਰਾਂ
ਉਪਰ ਬੇਰਹਿਮੀ ਨਾਲ ਕੀਤੇ ਲਾਠੀਚਾਰਜ ਦੀ ਨਿੰਦਿਆਂ ਕਰਦੀ ਹੈ ਤੇ ਨਾਲ ਹੀ ਪੰਜਾਬ
ਸਰਕਾਰ ਨੂੰ ਦਸਣਾ ਚਾਹੰਦੇ ਹਾਂ ਕਿ ਪੰਜਾਬ ਸਰਕਾਰ ਕਿਸੇ ਭੁਲਖੇ ਵਿਚ ਨਾ ਰਹੇ
ਕਿਉਂਕਿ ਵਿਕਾਸ ਯਾਤਰਾਵਾਂ ਤਾਂ ਪਿਛਲੀ ਸਰਕਾਰ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ
ਸਿੰਘ ਨੇ ਵੀ ਬਹੁਤ ਕੀਤੀ ਸਨ ਤੇ ਲੋਕਾਂ ਨੇ ਵੀ ਬੜੇ ਇਕੱਠ ਵਿਖਾਏ ਸਨ ਤਾਂ ਵੀ
ਉਹਨਾਂ ਦੀ ਕੁਰਸੀ ਨਿਕਲ ਗਈ ਸੀ। ਸੋ ਬੇਰੋਜਗਾਰ ਲਾਈਨਮੈਨ ਯੂਨੀਅਨ ਵਲੋਂ ਪੰਜਾਬ
ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਸਰਕਾਰ ਆਪਣੀਆਂ ਇਹਨਾਂ ਧੱਕੇਸ਼ਾਹੀ
ਨੀਤੀਆਂ ਨੂੰ ਤਿਆਗ ਕੇ ਬੇਰੋਜਗਾਰਾਂ ਦੀਆਂ ਹੱਕੀ ਮੰਗਾ ਪੂਰੀਆਂ ਕੀਤੀਆਂ ਜਾਣ ਨਹੀਂ
ਤਾਂ ਇਹਨਾਂ ਧੱਕੇਸ਼ਾਹੀਆਂ ਦੇ ਨਤੀਜੇ ਆਉਣ ਵਾਲੀ ਚੋਣਾਂ ਵਿਚ ਪੰਜਾਬ ਸਰਕਾਰ ਭੁਗਤਣ
ਲਈ ਤਿਆਰ ਰਹੇ।
ਗਰੀਬਾਂ ਤੇ ਬੇਸਹਾਰਾ ਦੀ ਸੰਸਥਾ ਬਲੱਡ ਡੋਨਰਜ ਵੈਲਫੇਅਰ ਸੁਸਾਇਟੀ ਰਜਿ. ਸੰਗਰੂਰ
ਵਲੋਂ ਲੋਹੜੀ ਦਾ ਤਿਉਹਾਰੇ ਧੂਮਧਾਮ ਨਾਲ ਮਨਾਇਆ
ਸੰਗਰੂਰ 13 ਜਨਵਰੀ (ਹਰਜਿੰਦਰ)
ਗਰੀਬਾਂ ਤੇ ਬੇਸਹਾਰਾ ਦੀ ਸੰਸਥਾ ਬਲੱਡ ਡੋਨਰਜ ਵੈਲਫੇਅਰ ਸੁਸਾਇਟੀ ਰਜਿ. ਸੰਗਰੂਰ
ਵਲੋਂ ਧੂਰੀ ਰੋਡ ਪਿੰਗਲਵਾੜਾ ਵਿਖੇ ਸਮਾਰੋਹ ਦੌਰਾਨ ਲੋਹੜੀ ਦਾ ਤਿਉਹਾਰੇ ਧੂਮਧਾਮ
ਨਾਲ ਮਨਾਇਆ ਗਿਆ। ਇਸ ਸਮਾਰੋਹ ਦੀ ਅਗਵਾਈ ਦੀਪਕ ਆਨੰਦ,ਰਾਜੇਸ਼ ਕੁਮਾਰ, ਤਰਲੋਚਨ ਸਿੰਘ
ਚੀਮਾ, ਚੇਤ ਸਿੰਘ ਨੇ ਕੀਤੀ। ਰਾਜੇਸ਼ ਕੁਮਾਰ ਬਰਾਂਚ ਇੰਚਾਰਜ ਨੇ ਸਭ ਨੂੰ ਜੀ ਆਇਆ
ਕਿਹਾ ਡਾ. ਸੰਜੀਵ ਜਿੰਦਲ ਵਿਸ਼ੇਸ ਤੌਰ ਤੇ ਪਹੁੰਚੇ ਤੇ ਸੰਸਥਾ ਨਾਲ ਜੁੜਨ ਤੇ ਹਰ
ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸੁਸਾਇਟੀ ਪ੍ਰਧਾਨ ਤੇ ਉਘੇ ਸਮਾਜ
ਸੇਵਕ ਜਗਦੀਸ਼ ਗਰਗ ਨੇ ਜਿਲਾ ਸੰਗਰੂਰ ਨਿਵਾਸੀਆਂ ਨੂੰ ਲੋਹੜੀ ਤੇ ਨਵੇਂ ਸਾਲ ਦੀਆਂ
ਸੁਭਕਾਮਨਾਵਾਂ ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਸੰਸਥਾ ਸਕਤਰ ਬੰਟੀ ਕੁਮਾਰ, ਡਾ.
ਸੰਜੀਵ ਜਿੰਦਲ, ਦੀਪਕ ਆਨੰਦ, ਰਾਜੇਸ਼ ਕੁਮਾਰ, ਚੇਤ ਸਿੰਘ, ਵਿਜੈ ਕੁਮਾਰ, ਜਗਦੀਸ਼ ਗਰਗ
ਆਦਿ ਹਾਜਰ ਸਨ।
ਦੀਪ ਸੰਧੂ ਦਾ ਉਹਨਾਂ ਦੇ ਜੱਦੀ ਪਿੰਡ ਵਿੱਚ ਸਮਮਾਨ ਹੋਇਆ
ਅਹਿਮਦਗੜ੍ਹ 13 ਜਨਵਰੀ (ਹਰਜਿੰਦਰ)

ਪੰਜਾਬ ਦੇ ਉਭਰਦੇ ਲੋਕ ਗਾਇਕ ਦੀਪ ਸਿਧੂ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਰਮਗੜ੍ਹ
ਸਰਦਾਰਾਂ ਵਿਖੇ ਗ੍ਰਾਮ ਪੰਚਾਇਤ, ਪਿੰਜ ਨਿਵਾਸੀ ਅਤੇ ਸੰਤ ਬਾਬਾ ਗੱਜਣ ਸਿੰਘ ਜੀ
ਤੋਤਾਪੁਰੀ ਵਾਲਿਆਂ ਵਲੋਂ ਅਤੇ ਬਾਬਾ ਜੀਵਨ ਸਿੰਘ ਨੌਜਵਾਨ ਸਭਾ ਵਲੋਂ ਸਨਮਾਨਿਤ ਕੀਤਾ
ਗਿਆ। ਇਸ ਸਨਮਾਨ ਸਮਾਰੋਹ ਤੇ ਦੀਪ ਸਿਧੂ ਅਤੇ ਗਾਇਕਾ ਸਿਮਰਨ ਜੋਤੀ ਦੁਆਰਾ ਆਪਣੇ
ਗੀਤਾਂ ਦੇ ਅਖਾੜੇ ਨਾਲ ਪਿੰਡ ਵਾਸੀਆਂ ਦਾ ਮਨੋਰੰਜਨ ਕੀਤਾ ਗਿਆ। ਤਿੰਨ ਘੰਟੇ ਚਲੇ ਇਸ
ਰੰਗਾਰੰਗ ਪ੍ਰੋਗਰਾਮ ਦੁਆਰਾ ਗਾਇਕ ਜੋੜੀ ਨੇ ਦੇ ਪੁਤਰਾਂ ਦੀਆਂ ਦਾਤਾ ਮਾਲਕਾ, ਦੋਗਲੀ
ਨੀਤੀ ਮਾੜੀ, ਦੁਸ਼ਮਣ ਨਾਲ ਪੀਕੀ ਮਾੜੀ, ਸਰੋਂ ਵਿਚ ਦੱਸੇ ਗਾਜਰਾਂ, ਦੁਨੀਆਂ ਬੜੀ ਢੀਠ
ਤੋਂ ਢੀਠ, ਤੇਰੇ ਵਰਗੇ ਮਲੰਗ ਨਾਲ, ਦਾਰੂ ਪੀਣ ਛੱਡ ਵੀਰ ਵੇ ਆਦਿ ਗੀਤ ਨਾਲ ਦਰਸ਼ਕਾਂ
ਨੂੰ ਨੱਚਣ ਲਗਾ ਦਿੱਤਾ ਅਤੇ ਦਰਸ਼ਕਾਂ ਨੇ ਨੋਟਾਂ ਦੀ ਮੀਂਹ ਵਰ੍ਹਾ ਦਿੱਤਾ। ਸਨਮਾਨ
ਸਮਾਰੋਹ ਦੌਰਾਨ ਹੀ ਦੀਪ ਸਿਧੂ ਦੀ ਹੁਣੇ ਨਵੀਂ ਆਈ 8 ਗੀਤਾਂ ਨਾਲ ਮਿਸ ਪੂਜਾ ਨਾਲ
ਸ਼ਿੰਗਾਰ ਕੈਸਿਟ ਇਕ ਪੈਗ ਨੂੰ ਸਾਬਕਾ ਚੇਅਰਮੈਨ ਸੁਖਵੰਤ ਸਿੰਘ ਟਿਲੂ ਬਾਬਾ ਗੱਜਣ
ਸਿੰਘ ਜੀ ਤੋਤਾ ਪੁਰੀ, ਸਰਪੰਤ ਸੁਰਜੀਤ ਸਿੰਘ ਬਲਾਕ ਸੰਮਤੀ ਮੈਂਬਰ ਜੋਗਾ ਸਿੰਘ ,
ਪਿੰਡ ਦੀ ਨੌਜਵਾਨ ਸਭਾ ਅਤੇ ਇਲਾਕਾ ਨਿਵਾਸੀਆਂ ਨੇ ਰਿਲੀਜ ਕੀਤਾ। ਇਸ ਮੌਕੇ ਇਸੇ
ਪਿੰਡ ਦੇ ਹੀ ਅਕਾਲੀ ਦਲ ਵਿਚ ਉਘੇ ਆਗੂ ਸੁਖਵੰਤ ਸਿੰਘ ਟਿਲੂ ਨੇ ਬੋਲਦਿਆਂ ਕਿਹਾ ਕਿ
ਇਕ ਨੌਜਵਾਨ ਗਾਇਕ ਨੇ ਗਾਇਕੀ ਦੇ ਖੇਤਰ ਵਿਚ ਆਪਣਾ ਨਾ ਰੋਸ਼ਨ ਕਰਨ ਸਾਡੇ ਪਿੰਡ ਅਤੇ
ਇਲਾਕੇ ਦਾ ਨਾਂ ਚਮਕਾਇਆ ਹੈ। ਉਹਨਾਂ ਉਮੀਦ ਕੀਤੀ ਕਿ ਇਹ ਸਾਡਾ ਬੇਾ ਦੀਪ ਸਿਧੂ
ਪੰਜਾਬੀ ਮਾਂ ਬੋਲੀ ਦੀ ਸੇਵਾ ਕਰੇਗਾ ਅਤੇ ਲਚਰ ਗਾਇਕੀ ਤੋਂ ਹਮੇਸ਼ਾ ਦੂਰ ਰਹੇਗਾ। ਇਸ
ਮੌਕੇ ਦਰਸ਼ਕਾਂ ਦੇ ਭਾਰੀ ਇਕਠ ਤੋਂ ਇਲਾਵਾ ਦੀਪ ਸਿਧੂ ਦੇ ਉਸਤਾਦ ਅਤੇ ਮਿਊਜਿਕ
ਡਾਇਰੈਕਟਰ ਜਸਵਿੰਦਰ ਸਿੰਘ ਚੋਪੜਾ, ਪ੍ਰਧਾਨ ਅਵਤਾਰ ਸਿੰਘ ਭੋਲਾ, ਪਿੰਡ ਦੇ ਪੰਚ
ਨੰਬਰਦਾਰ ਅਤੇ ਭਾਰੀ ਗਿਣਤੀ ਵਿਚ ਔਰਤਾਂ ਨੇ ਸਿਧੂ ਨੂੰ ਆਸ਼ੀਰਵਾਦ ਦਿੱਤਾ।
ਸਰਕਾਰ ਅਤੇ ਪੰਜਾਬ ਸਰਕਾਰ ਵਿੱਚ ਸਬੰਧ ਬਨਾਉਣ ਲਈ ਨਣੇਂ ਉਪਰਾਲਿਆਂ ਦੀ ਲੋੜ
ਸੰਗਰੂਰ 13 ਜਨਵਰੀ (ਹਰਜਿੰਦਰ)
ਅਧਿਆਪਕ ਦਲ ਪੰਜਾਬ ਜਿਲਾ ਸੰਗਰੂਰ ਦੀ ਇਕ ਵਿਸ਼ੇਸ ਇਕਤਰਤਾ ਸੰਗਰੂਰ ਵਿਖੇ ਜਿਲਾ
ਪ੍ਰਧਾਨ ਮਨਜੀਤ ਸਿੰਘ ਭੁਲਰਾਂ ਦੀ ਅਗਵਾਈ ਵਿਚ ਮੀਟਿੰਗ ਹੋਈ। ਜਿਸ ਦੀ ਕਾਰਵਾਈ ਸ਼ੇਰ
ਸਿੰਘ ਬਾਲੇਵਾਲ ਨੇ ਕੀਤੀ। ਮੀਟਿੰਗ ਵਿਚ ਵਿਸ਼ੇਸ ਤੌਰ ਤੇ ਸੂਬਾ ਪ੍ਰਧਾਨ ਗਰਦੇਵ ਸਿੰਘ
ਜਵੰਧਾ, ਹਰਬੰਸ ਸਿੰਘ ਸ਼ੇਰਪੁਰ, ਤੇਜਿੰਦਰ ਸਿੰਘ ਸੰਘਰੇੜੀ ਅਤੇ ਬਲਦੇਵ ਸਿੰਘ ਮੰਡੇਰ
ਸੂਬਾਈ ਆਗੂ ਪਹੁੰਚੇ। ਮੀਟਿੰਗ ਦੌਰਾਨ ਸਰਕਾਰ ਅਤੇ ਅਧਿਆਪਕਾਂ ਵਿਚ ਤਾਲਮੇਲ ਸੰਬੰਧੀ
ਵਿਸ਼ੇਸ ਵਿਚਾਰ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਦੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ
ਪ੍ਰੈਸ ਸਕਤਰ ਗੁਰਚਰਨ ਸਿੰਘ ਪੇਧਨੀ ਨੇ ਦੱਸਿਆ ਕਿ ਜਥੇਬੰਦੀ ਦਾ ਸਾਲ 2009 ਅਤੇ
ਡਾਇਰੀ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਕਤਰ ਜਨਰਲ ਸ੍ਰੋਮਣੀ
ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ ਵਲੋਂ ਰਲੀਜ ਕਰਨ ਤੇ ਵਿਸ਼ੇਸ਼ ਧੰਨਵਾਦ ਕੀਤਾ।
ਜਥੇਬੰਦੀ ਨੇ ਅਪਣਾ ਜੋ ਮੰਗ ਪੱਤਰ ਬਾਦਲ ਨੂੰ ਸੌਂਪਿਆ ਹੈ। ਉਸ ਵਿਚ ਅਧਿਆਪਕਾਂ ਦੀਆਂ
ਹੱਕੀ ਮੰਗਾਂ ਪੂਰੀਆਂ ਕਰਨ, ਤਨਖਾਹ ਕਮਿਸ਼ਨ ਦੀ ਰਿਪੋਰਟ ਲੈ ਕੇ ਜਲਦੀ ਲਾਗੂ ਕਰਨ
ਬਾਰੇ ਅਤੇ ਚੋਣ ਮੈਨੀਫੈਸਟੋ ਵਿਚ ਦਰਜ ਕੀਤੇ ਅਧਿਆਪਕਾਂ ਨੂੰ ਪੂਰਾ ਕਰਨ ਦੀ ਮੰਗ ਵੀ
ਕੀਤੀ ਗਈ ਹੈ। ਵਿਸ਼ੇਸ਼ ਤੌਰ ਈ.ਟੀ.ਟੀ ਅਧਿਆਪਕ ਜੋ ਕਿ ਜਿਲਾ ਪਰਿਸ਼ਦ ਅਧੀਨ ਕੰਮ ਕਰ
ਰਹੇ ਹਨ ਨੂੰ ਸਿੱਖਿਆ ਵਿਭਾਗ ਵਿਚ ਤਬਦੀਲ ਕਰਨ ਦੀ ਪੁਰਜੋਰ ਮੰਗ ਕੀਤੀ ਹੈ। ਤਾਂ ਜੋ
ਅਧਿਆਪਕ ਆਪਣਾ ਕੰਮ ਸ਼ਾਂਤੀ ਨਾਲ ਕਰ ਸਕਣ। ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ,
ਅਮਰੀਕ ਸਿੰਘ, ਰਾਜਵਿੰਦਰ ਸਿੰਘ ਪਵਿਤਰ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ,
ਨਵਤੇਜ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਬਲਵੰਤ ਸਿੰਘ ਰਾਮੂਵਾਲੀਆਂ ਕਰਨ ਗੇ ਜਾਗਰਤੀ ਪੈਦਲ ਯਾਤਰਾ
ਸੰਗਰੂਰ 13 ਜਨਵਰੀ (ਹਰਜਿੰਦਰ)
ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ
ਰਾਮੂਵਾਲੀਆ ਵਲੋਂ ਸੰਗਰੂਰ ਲੋਕ ਸਭਾ ਹਲਕਾ ਦੀ ਸ਼ੁਰੂ ਕੀਤੀ ਲੋਕ ਜਾਗਰਤੀ ਪੈਦਲ
ਯਾਤਰਾ ਮੁਹਿੰਮ ਦੌਰਾਨ ਰਾਮੂਵਾਲੀਆ 15 ਜਨਵਰੀ ਨੂੰ ਮਹਿਸਮਪੁਰ, ਰਸੂਲਪੁਰ, ਸੰਗਤਪੁਰ
ਛੰਨਾ, ਪੰਨਵਾਂ, ਫਤਿਹਗੜ ਭਾਦਸੋਂ ਅਤੇ ਜੌਲੀਆ ਆਦਿ ਪਿੰਡਾਂ ਵਿਚ ਲੋਕਾਂ ਦੇ ਭਰਵੇਂ
ਇਕਠਾਂ ਨੂੰ ਸੰਬੋਧਨ ਕਰਨਗੇ। ਇਸੇ ਦੌਰਾਨ ਰਾਮੂਵਾਲੀਆ 16 ਜਨਵਰੀ ਨੂੰ ਬਾਲਦ ਕਲਾਂ,
ਬਾਲਦ ਖੁਰਦ, ਥੰਮਣੇ ਸਿੰਘ ਵਾਲਾ, ਮਟਰਾਂ, ਹਰਦਿਤ ਪੁਰਾ, ਨਕਟੇ ਆਦਿ ਪਿੰਡਾਂ ਵਿਚ
ਪਾਰਟੀ ਵਰਕਰਾਂ ਤੇ ਪਿੰਡ ਵਾਸੀਆਂ ਦੇ ਇਕੱਠਾਂ ਨੂੰ ਸੰਬੋਧਨ ਕਰਨਗੇ। ਲੋਕ ਭਲਾਈ
ਪਾਰਟੀ ਦੇ ਕੌਮੀ ਜਨਰਲ ਸਕਤਰ ਸ.ਅਲੀ ਨੇ ਦੱਸਿਆ ਕਿ ਅਜ ਤਕ ਰਾਮੂਵਾਲੀਆ ਨੇ ਲੋਕ ਸਭਾ
ਹਲਕਾ ਸੰਗਰੂਰ ਦੇ 40 ਫੀਸਦੀ ਪਿੰਡਾਂ ਵਿਚ ਜਾ ਚੁਕੇ ਹਨ ਤੇ ਹਰ ਪਿੰਡਾਂ ਵਿਚੋਂ
ਰਾਮੂਵਾਲੀਆ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਬਿਜਲੀ ਦੇ ਘਟੀਆ ਸਮਾਨ ਨਾਲ ਕੋਈ ਵੱਡਾ ਹਾਦਸਾ ਹੋਣ ਦੀ ਸੰਭਾਵਨਾਂ
ਧੂਰੀ 13 ਜਨਵਰੀ (ਹਰਜਿੰਦਰ)
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਧੂਰੀ ਦੀ ਮੀਟਿੰਗ ਬਲਾਕ ਪ੍ਰਧਾਨ ਨਰੰਜਣ
ਸਿੰਘ ਦੋਹਲਾ ਦੀ ਪ੍ਰਧਾਨਗੀ ਧੂਰੀ ਵਿਖੇ ਹੋਈ, ਜਿਸ ਵਿਚ 30 ਪਿੰਡਾਂ ਦੇ 60-70
ਸਰਗਰਮ ਕਿਸਾਨਾਂ ਨੇ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ
ਜਿਲਾ ਪ੍ਰੈਸ ਸਕਤਰ ਮਹਿੰਦਰ ਸਿੰਘ, ਜਨਰਲ ਸਕਤਰ ਕਰਮਜੀਤ ਸਿੰਘ ਅਲਾਲ ਨੇ ਦੱਸਿਆ ਕਿ
ਕਿਸਾਨਾਂ ਦੇ ਖੇਤਾਂ ਵਿਚ ਜੋ ਇਕਲੀ ਇਕਲੀ ਮੋਟਰ ਤੇ ਟਰਾਂਸਫਾਰਮਰ ਰੱਖੇ ਜਾ ਰਹੇ ਹਨ।
ਉਹਨਾਂ ਦਾ ਸਮਾਨ, ਡਿਸਕਾਂ ਤੇ ਸਵਿਚਾਂ ਵਗੈਰਾ ਉਹ ਘਟੀਆਂ ਕਿਸਮ ਦਾ ਲਗਾਇਆ ਜਾ ਰਿਹਾ
ਹੈ। ਜਿਸ ਨਾਲ ਬਿਜਲੀ ਦੀ ਸਪਲਾਈ ਵਿਚ ਨੁਕਸ ਪੈ ਰਹੇ ਹਨ। ਸੋ ਪੰਜਾਬ ਰਾਜ ਬਿਜਲੀ
ਬੋਰਡ ਤੋਂ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਵਿਚ ਟਰਾਂਸਫਾਰਮਰ ਅਤੇ ਸਮਾਨ ਦੀ
ਚੈਂਕਿੰਗ ਕੀਤੀ ਜਾਵੇ। ਕਿਰਪਾਲ ਸਿੰਘ ਬਟੂਹਾ ਤੇ ਸੁਰਜੀਤ ਸਿੰਘ ਕਾਂਝਲਾ ਮੀਤ
ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਪੇਂਡੂ ਸਕੂਲਾਂ ਦਾ
ਵਿਦਿਅਕ ਮਿਆਰ ਗਿਰ ਰਿਹਾ ਹੈ ਤੇ ਗਰੀਬ ਤੇ ਛੋਟੇ ਕਿਸਾਨਾਂ ਦੇ ਬੱਚੇ ਇੰਨਾਂ ਚ
ਪੜ੍ਹਦੇ ਹਨ। ਸੋ ਇਸ ਚੀਜ ਨੂੰ ਮੁਖ ਰੱਖਦੇ ਹੋਏ ਇਹਨਾਂ ਸਕੂਲਾਂ ਦੀ ਪੜਾਈ ਵਲ ਵਿਸ਼ੇਸ
ਧਿਆਨ ਦਿੱਤਾ ਜਾਵੇ। ਨਾਰੰਗ ਸਿੰਘ ਭਸੌੜ, ਯੂਨੀਅਨਦੇ ਸਰਪ੍ਰਸਤ ਦਲੀਪ ਸਿੰਘ ਨੇ ਮੰਗ
ਕੀਤੀ ਕਿ ਪਿਛਲੇ ਸਾਲ ਤਾਂ ਕਣਕ ਦਾ ਭਾਅ ਬਿਜਾਈ ਸਮੇਂ ਐਲਾਨ ਕਰ ਦਿੱਤਾ ਸੀ ਪਰ ਅਜੇ
ਤਕ ਕਣਕ ਦਾ ਭਾਅ ਅਲਾਨਣ ਨਾ ਕਰਨ ਰੋਸ਼ ਪਾਇਆ ਜਾ ਰਿਹਾ ਹੈ ਅਤੇ ਮੰਗ ਕੀਤੀ ਕਿ ਸਰਕਾਰ
ਕਣਕ ਦਾ ਲਾਹੇਬੰਦ ਭਾਅ ਤੁਰੰਤ ਐਲਾਨ ਕਰੇ। ਇਸ ਮੌਕੇ ਗੁਰਨਾਮ ਸਿੰਘ ਕਾਂਝਲਾ, ਰਾਮ
ਸਿੰਘ ਗੁਰਤੇਜ ਸਿੰਘ, ਹਰਦੇਵ ਸਿੰਘ, ਹਰਨੇਕ ਸਿੰਘ ਕਰਮਜੀਤ ਸਿੰਘ ਆਦਿ ਆਗੂਆਂ ਨੇ
ਸੰਬੋਧਨ ਕੀਤਾ।
ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਵਿਖੇ ਦਸ ਰੋਜਾ ਐਨ.ਐਸ.ਐਸ ਕੈਂਪ ਦਾ ਆਯੋਜਨ
ਸੰਦੌੜ 13 ਜਨਵਰੀ (ਹਰਜਿੰਦਰ)
ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਵਿਖੇ ਦਸ ਰੋਜਾ ਐਨ.ਐਸ.ਐਸ ਕੈਂਪ ਦਾ ਆਯੋਜਨ
ਕੀਤਾ ਗਿਆ। ਇਸ ਦਸ ਰੋਜਾ ਕੈਂਪ ਦੇ ਸਹਾਇਕ ਕੈਂਪ ਕਮਾਂਡਰ ਨਿਰਵੈਰ ਸਿੰਘ ਨੇ ਦੱਸਿਆ
ਕਿ ਕੈਂਪ ਵਿਚ 110 ਕੈਡਿਟਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਇਲਾਕੇ ਨਾਲ ਸੰਬੰਧਿਤ
ਵਖ ਵਖ ਖੇਤਰਾਂ ਵਿਚ ਸਤਿਕਾਰਤਿ ਸਖਸ਼ੀਅਤਾਂ ਨੇ ਸਮੂਲੀਅਤ ਕੀਤੀ ਅਤੇ ਕੈਡਿਟਾਂ ਨੂੰ
ਵੱਖ ਵੱਖ ਖੇਤਰਾਂ ਬਾਰੇ ਭਰਪੂਰ ਜਾਣਕਾਰੀ ਮੁਹਈਆਂ ਕਰਵਾਈ। ਕੈਂਪ ਦੌਰਾਨ ਭਾਰਤੀਆਂ
ਸਟੇਟ ਬੈਂਕ ਸ਼ਾਖਾ ਸੰਦੌੜ ਦੇ ਸ਼ਾਖਾ ਮੈਨੇਜਰ ਬਲਦੇਵ ਰਾਜ ਮਲਹੋਤਰਾ ਨੇ ਸ਼ਿਰਕਤ ਕੀਤੀ
ਅਤੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਬੈਂਕ ਵਲੋਂ ਮੁਹਈਆਂ ਕਰਵਾਈਆ ਜਾ
ਰਹੀਆਂ ਐਜੂਕੇਸ਼ਨ ਲੋਨ ਸੰਬੰਧੀ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਮਲਹੋਤਾਰ ਨੇ
ਹਾਜਰ ਵਿਦਿਆਰਥੀਆਂ ਨੂੰ ਬੈਂਕਿੰਗ ਖੇਤਰ ਸੰਬੰਧੀ ਵੀ ਭਰਪੂਰ ਜਾਣਕਾਰੀ ਦਿੱਤੀ। ਕੈਂਪ
ਦੌਰਾਨ ਲੈਕਚਰਾਰ ਜੈਡ.ਆਰ. ਖਾਨ ਮੁਖੀ ਰਾਜਨੀਤੀ ਵਿਭਾਗ ਸ਼ਾਂਤੀ ਤਾਰਾ ਕਾਲਜ
ਅਹਿਮਦਗੜ, ਜੋਰਾ ਸਿੰਘ ਅਕਾਊਟੈਂਟ ਐਸ.ਬੀ.ਆਈ, ਪ੍ਰਿੰਸੀਪਲ ਬਾਬੂ ਸਿੰਘ ਸੰਦੌੜ ਜਨਰਲ
ਸਕਤਰੇ ਸੰਤ ਖਾਲਾਸ ਦਲ ਰਜਿ.ਪੰਜਾਬ, ਲੈਕਚਰਾਰ ਸ਼ੋਇਬ ਜਾਫਿਰ ਐਸ.ਡੀ ਕਾਲਜ ਬਰਨਾਲਾ
ਤੋਂ ਇਲਾਵਾ ਕੈਂਪ ਕਮਾਂਡਰ ਰਾਜਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ। ਕੈਂਪ ਦੌਰਾਨ
ਬਾਰੇ ਵਲੰਟੀਅਰਾਂ ਨੇ ਵੱਖ ਵੱਖ ਪ੍ਰਾਜੈਕਟਾਂ ਵਿਚ ਕੰਮ ਕਰਦਿਆਂ ਕਾਫੀ ਸ਼ਲਾਘਾ ਯੋਗ
ਕੰਮ ਹੈ।
ਚੀਮਾਂ 13 ਜਨਵਰੀ (ਹਰਜਿੰਦਰ)
ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
ਮਹਾਰਾਜ ਦੀ ਦਰਸਾਈ ਗੁਰਮਤਿ ਫਿਲਾਸਫੀ ਅਤੇ ਕਲਯੁਗ ਦੇ ਵਿਚ ਰੁਹਾਨੀਅਤ ਵਿਦਿਆ ਨੂੰ
ਪ੍ਰਚਾਰਨ ਲਈ ਸੰਤ ਤੇਜਾ ਜੀ ਨੂੇੰ ਆਦੇਸ਼ ਦਿੱਤੇ। ਸੰਤ ਤੇਜਾ ਸਿੰਘ ਜੀ ਨੇ ਕਲਗੀਧਰ
ਟਰਸਟ ਦੀ ਸਥਾਪਨਾ ਕੀਤੀ ਤੇ ਬਾਬਾ ਇਕਬਾਲ ਸਿੰਘ ਜੀ ਨੂੰ ਟਰਸਟ ਦਾ ਪ੍ਰਧਾਨ ਬਣਾ ਕੇ
ਮਨੁਖਤਾ ਦੀ ਭਲਾਈ ਦੇ ਅਨੇਕਾਂ ਕਾਰਜ ਤੌਰੇ। ਵਿਦਿਆ ਦੇ ਖੇਤਰ ਵਿਚ ਸੰਤ ਅਤਰ ਸਿੰਘ
ਜੀ ਨੇ ਬਹੁਤ ਵੱਡੇ ਪੱਧਰ ਤੇ ਸਿਖ ਐਜੂਕੇਸ਼ਨ ਕਾਨਫਰੰਸ ਦੁਆਰਾ ਸਮਾਜ ਨੂੰ ਜਾਗਰੂਕ
ਕੀਤਾ। 1906 ਵਿਚ ਲੜਕੀਆਂ ਦੇ ਸਕੂਲ ਦੀ ਸਥਾਪਨਾ ਕੀਤੀ। ਇਸ ਤੋਂ ਠੀਕ 50 ਸਾਲ ਬਾਅਦ
ਗੁਰਦੁਆਰ ਬੜੂ ਸਾਹਿਬ ਦੀ ਸਥਾਪਨਾ ਹੋਈ। 80 ਸਾਲ ਬਾਅਦ ਅਕਾਲ ਅਕੈਡਮੀ ਬੜੂ ਸਾਹਿਬ
ਸਥਾਪਿਤ ਹੋਈ। ਉਪਰੰਤ ਅਕਾਲ ਅਕੈਡਮੀ ਦੀ ਸ਼ਲਾਘਾਯੋਗ ਕਾਰਗੁਜਾਰੀ ਵੇਖਦਿਆਂ ਹੋਇਆਂ
ਸਮਾਜ ਨੇ ਬਾਬਾ ਇਕਬਾਲ ਸਿੰਘ ਜੀ ਨੂੰ ਭਰਪੂਰ ਯੋਗਦਾਨ ਦਿੱਤਾ। ਇਸ ਤਰਾਂ ਇਸ ਸ਼ੈਸ਼ਨ
ਵਿਚ ਕੁਲ 40 ਅਕਾਲ ਅਕੈਡਮੀਆਂ ਕਲਗੀਧਰ ਟਰਸਟ ਦੇ ਸੰਚਾਲਨ ਵਿਚ ਚਲ ਪਈਆਂ ਹਨ।
ਪਾਠਕਾਂ ਦੀ ਜਾਣਕਾਰੀ ਲਈ ਇਥੇ ਇਹ ਦੱਸਣਾ ਵੀ ਵਾਜਬ ਹੈ ਕਿ ਵਿਦਿਆਰਥੀ ਰੁਹਾਨੀਅਤ ਦੇ
ਖੇਤਰ ਵਿਚ ਜਿਥੇ ਨਸ਼ਿਆਂ ਤੋਂ ਬਚ ਕੇ ਸਾਦਾ ਜੀਵਨ, ਸਾਦੀ ਪੁਸ਼ਾਕ ਦੇ ਧਾਰਨੀ ਹਨ ਉਥੇ
ਗੁਰੂ ਗ੍ਰੰਥ ਸਾਹਿਬ ਜੀ ਜੋ ਬਿਨਾਂ ਕਿਸੇ ਜਾਤ ਪਾਤ, ਰੰਗ ਰੂਪ, ਨਸਲ ਭੇਦ ਦੇ ਸਮੁਚੀ
ਮਨੁਖਤਾ ਦੇ ਅਧਿਆਤਮਿਕ ਆਗੂ ਬਾਣੀ ਦਾ ਅਭਿਆਸ ਕਰਕੇ ਉਪਦੇਸ਼ ਪ੍ਰਾਪਤ ਕਰਦੇ ਹਨ। ਇਸ
ਦੌਰਾਨ ਜੇ ਕਰ ਕੋਈ ਅਧਿਆਤਮਕ ਮੁਕਾਬਲੇ ਪੰਜਾਬ ਦੇ ਕਿਸੇ ਕੋਨੇ ਵਿਚ ਹੁੰਦੇ ਹਨ ਉਥੇ
ਅਕਾਲ ਅਕੈਡਮੀਆਂ ਦੇ ਨਾਂ ਦਾ ਡੰਕਾ ਵਜਦਾ ਹੈ। ਪਿਛਲੇ ਦਿਨੀ ਮਾਤਾ ਕੌਲਾਂ ਟਕਸਾਲ
ਸ੍ਰੀ ਅਮ੍ਰਿਤਸਰ ਸਾਹਿਬ ਵਲੋਂ ਜਪੁ ਜੀ ਸਾਹਿਬ ਅਤੇ ਚੌਪਈ ਸਾਹਿਬ ਕੰਠ ਮੁਕਾਬਲੇ
ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਅਕਾਲ ਅਕੈਡਮੀ ਦੇ ਬੱਚਿਆਂ ਦੀ ਭਰਵੀਂ ਸਮੂਲੀਅਤ
ਸੀ। 11 ਜਨਵਰੀ 09 ਦਿਨ ਐਤਵਾਰ ਨੂੰ ਟਕਸਾਲ ਵਲੋਂ ਮਿਲੇ ਸਨਮਾਨ ਚਿੰਨਾਂ ਵਿਚੋਂ
ਸੋਨੇ ਦੇ ਸਨਮਾਨ ਚਿੰਨ੍ਹ ਅਕਾਲ ਅਕੈਡਮੀ ਬਾਈ ਦੇਸਾ, ਬਲਵੇੜਾ, ਅੰਗਰੇਜੀ ਮਾਧਿਅਮ
ਚੀਮਾਂ ਅਤੇ ਮੁਕਤਸਰ ਨੇ ਆਪਣੇ ਨਾਮ ਕੀਤੇ। ਸਿਲਵਰ ਦ ਸਨਮਾਨ ਚਿੰਨ੍ਹ ਅਕਾਲ ਅਕੈਡਮੀ
ਪੰਜਾਬੀ ਮਾਧਿਆਮ ਚੀਮਾਂ, ਭਰਿਆਲ ਲਹਿਰੀ, ਭਦੌੜ ਅਤੇ ਢੀਂਡਸਾ ਦੀ ਝੋਲੀ ਪਏ। ਤੀਜੇ
ਨੰਬਰ ਤੇ ਮਿਲੇ ਸਨਮਾਨ ਚਿੰਨ੍ਹ ਸਿਲਵਰ ਵਿਚ ਅਕਾਲ ਅਕੈਡਮੀ ਮੰਡੇਰ, ਕੌੜੀਵਾੜਾ ਅਤੇ
ਬਿਲਗਾਂ ਦਾ ਨਾਂ ਚਮਕਿਆ ਹੈ। ਹੌਂਸਲਾ ਵਧਾਊ ਇਨਾਮਾਂ ਵਿਚ ਵੀ ਬੱਚਿਆਂ ਦੇ ਹਿੱਸੇ ਕਈ
ਇਨਾਮ ਆਏ ਹਨ।
ਕੋਰਟ ਕੰਪਲੈਕਸ ਵਿਚ ਲੋਹੜੀ ਮਨਾਈ-
ਸੰਗਰੂਰ 13 ਜਨਵਰੀ (ਹਰਜਿੰਦਰ)

ਅੱਜ ਸਥਾਨਕ ਕੋਰਟ ਕੰਪਲੈਕਸ ਵਿਚ ਲੋਹੜੀ ਮਨਾਈ ਗਈ। ਇਸ ਸਮਾਗਮ ਵਿਚ ਸੁਖਦੇਵ ਸਿੰਘ
ਢੀਂਡਸਾ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਢੀਂਡਸਾ ਨੇ ਵਕੀਲਾਂ ਦੇ ਜੁੜੇ ਇਕਠ ਨੂੰ
ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੇ ਜਮਾਨੇ ਵਿਚ ਲੋਕ ਲੜਕੀਆਂ ਨੂੰ ਮਾਰ ਦਿੰਦੇ ਸਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਲੈਣ ਸਮੇਂ ਕੁੜੀ ਮਾਰਨ ਨਾਲ ਕੋਈ
ਸੰਬੰਧ ਨਾ ਰੱਖਣ ਦੀ ਹਦਾਇਤ ਦਿਤੀ ਸੀ। ਪਰ ਅੱਜ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ
ਗਰਭ ਵਿਚ ਮਾਰ ਦਿੱਤਾ ਜਾਂਦਾ ਹੈ। ਇਸ ਮੌਕੇ ਉਹਨਾਂ ਵਕੀਲਾਂ ਦੇ ਚੈਂਬਰ ਦੀ ਇਮਾਰਤ
ਵਿਚ ਲਿਫਟ ਲਗਾਉਣ ਦਾ ਭਰੋਸਾ ਦਿਤਾ ਅਤੇ 20 ਲੱਖ ਰੁਪੈ ਦਾ ਚੈਕ ਵੀ ਵਕੀਲਾਂ ਦੀ
ਯੂਨੀਅਨ ਦੇ ਪ੍ਰਧਾਨ ਨੂੰ ਦਿੱਤਾ। ਇਸ ਮੌਕੇ ਸ੍ਰੀ ਵੀ.ਕੇ ਓਹਰੀ ਡਿਪਟੀ ਕਮਿਸ਼ਨਰ
ਸੰਗਰੂਰ ਤੋਂ ਇਲਾਵਾ ਸਮੂਹ ਜਜ ਸਹਿਬਾਨ ਅਤੇ ਸਮੂਹ ਵਕੀਲ ਹਾਜਰ ਸਨ।

Testimonial content would come here
Testimonial content would come here
Testimonial content would come here









