ਮਾਹਲ ਦੀ ਨਿਯੁਕਤੀ ’ਤੇ ਅਕਾਲੀ ਦਲ ਮਜ਼ਬੂਤ ਹੋਇਆ-ਅਕਾਲੀ ਆਗੂ
ਕਾਦੀਆਂ, 5 ਮਾਰਚ (ਤਾਰੀ)-
ਵਿਧਾਨ ਸਭਾ ਹਲਕਾ ਕਾਦੀਆਂ ਦੇ ਅਕਾਲੀ ਵਰਕਰਾਂ ਪੰਚਾਂ-ਸਰਪੰਚਾਂ ਦੀ ਜਰੂਰੀ ਮੀਟਿੰਗ ਸ਼ੂਗਰ ਮਿੱਲ ਬਟਾਲਾ ਦੇ ਡਾਇਰੈਕਟਰ ਸ. ਹਰਭਜਨ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਵ ਸ੍ਰੀ ਸੁਲੱਖਣ ਸਿੰਘ ਸਰਪੰਚ ਵਡਾਲਾ ਗੰ੍ਰਥੀਆਂ, ਜਗਜੀਤ ਸਿੰਘ ਸਰਪੰਚ ਅਵਾਣ, ਡਾ. ਕਸ਼ਮੀਰ ਸਿੰਘ ਸਰਪੰਚ ਤਲਵੰਡੀ ਝੁੰਗਲਾ, ਬਲਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਦਲਬੀਰ ਸਿੰਘ ਸਰਪੰਚ ਧੰਨੇ, ਬਲਰਾਜ ਸਿੰਘ ਕੋਟਲਾ ਮੂਸਾ, ਜਗੀਰ ਸਿੰਘ ਮਨੋਹਰਪੁਰ, ਅਜੈਬ ਸਿੰਘ ਪੰਜਗਰਾਈਆਂ, ਜਗੀਰ ਸਿੰਘ ਦੁਨੀਆ ਸੰਧੂ, ਚੜਤ ਸਿੰਘ ਨੰਗਲ ਬੁੱਟਰ, ਕਰਮ ਸਿੰਘ ਪਵਾਰ, ਅਜਮੇਰ ਸਿੰਘ ਬਹਿਲੂਵਾਲ, ਗੁਰਦਿਆਲ ਸਿੰਘ ਲੀਲ ਕਲਾਂ, ਰਛਪਾਲ ਸਿੰਘ ਕਰਨਾਮਾ, ਮਨਜੀਤ ਸਿੰਘ ਹਰਦਾਨ, ਬਚਨ ਸਿੰਘ ਵਡਾਲਾ ਗੰ੍ਰਥੀਆਂ, ਜੋਗਿੰਦਰ ਸਿੰਘ ਸ਼ਾਹ, ਮਹਿੰਦਰ ਸਿੰਘ ਸ਼ਾਹ, ਨਿਰਮਲ ਸਿੰਘ, ਗਿਆਨ ਸਿੰਘ, ਅਵਤਾਰ ਸਿੰਘ ਸੰਮਤੀ ਮੈਂਬਰ, ਸਤਨਾਮ ਸਿੰਘ ਰਸੂਲਪੁਰ, ਦਲਬੀਰ ਸਿੰਘ ਗੰ੍ਰਥਗੜ, ਸੂਰਤਾ ਸਿੰਘ ਸੰਗਰਾਵਾਂ ਆਦਿ ਅਕਾਲੀ ਆਗੂਆਂ ਅਤੇ ਸਰਪੰਚਾਂ ਨੇ ਭਾਗ ਲਿਆ। ਮੀਟਿੰਗ ਵਿਚ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਹਲਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਵਲੋਂ ਸ. ਜਰਨੈਲ ਸਿੰਘ ਮਾਹਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਦਾ ਮੈਂਬਰ ਨਿਯੁਕਤ ਕਰਨਾ ਵਧੀਆ ਕਦਮ ਹੈ। ਇਸ ਨਾਲ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਜਿਥੇ ਬਲ ਮਿਲਿਆ ਹੈ, ਉਥੇ ਹਲਕੇ ਵਿਚ ਅਕਾਲੀ ਦਲ ਦੀ ਮਜਬੂਰੀ ਬਣੀ ਹੈ।
ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ
ਕਾਦੀਆਂ, 5 ਮਾਰਚ (ਤਾਰੀ)-
ਗੁਰਮਤਿ ਪ੍ਰਚਾਰ ਸੁਸਾਇਟੀ ਕਾਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਮੁਹੱਲਾ ਧਰਮਪੁਰਾ ਕਾਦੀਆਂ ਵਿਖੇ ਦਮਦਮੀ ਟਕਸਾਲ ਦੇ ਜਥੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ। ਇਸ ਮੌਕੇ 50 ਤੋਂ ਵੱਧ ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਇਸ ਮੌਕੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰਮਤਿ ਰਹਿਣੀ-ਬਹਿਣੀ ਵਾਲਾ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ, ਭਾਈ ਤਰਲੋਚਨ ਸਿੰਘ, ਭਾਈ ਤਰਲੋਕ ਸਿੰਘ ਰਜ਼ਾਦਾ, ਗਿਆਨੀ ਹਰਬੰਸ ਸਿੰਘ ਸਮੇਤ ਉੱਘੀਆਂ ਹਸਤੀਆਂ ਹਾਜ਼ਰ ਸਨ।
ਸੈਟੇਲਾਈਟ ਰਾਹੀ ਸਿੱਖਿਆ ਦੇਣ ਦਾ ਉਦਘਾਟਨ
ਕਾਦੀਆਂ, 5 ਮਾਰਚ (ਤਾਰੀ)-
ਐਨ.ਆਰ.ਆਈ. ਗੋਲਡਨ ਪਬਲਿਕ ਸਕੂਲ ਨੇੜੇ ਡੱਲਾ ਮੋੜ ਵਲੋਂ ਸੈਟੇਲਾਈਟ ਰਾਹੀ ਸਾਰੇ ਵਿਸ਼ਿਆਂ ਦੀ ਸਿੱਖਿਆ ਦੇਣ ਲਈ ਸਕੂਲ ਅੰਦਰ ਕੰਪਿਊਟਰ ਲੈਬ ਬਣਾ ਕੇ ਸਮਾਟ ਕਲਾਸ ਰੂਮ ਸ਼ੁਰੂ ਕੀਤਾ ਹੈ। ਐਡੂਕਾਮ ਸਿਸਟਮ ਬੰਬਈ ਰਾਹੀ ਪ੍ਰਸਾਰਿਸਤ ਇਸ ਨੈੱਟਵਰਕ ਦਾ ਉਦਘਾਟਨ ਕਰਨ ਲਈ ਸਕੂਲ ਅੰਦਰ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ। ਜਿਸ ਅੰਦਰ ਜਿਲ•ਾ ਪ੍ਰੀਸ਼ਦ ਮੈਂਬਰ ਕਰਨੈਲ ਸਿੰਘ ਤਤਲਾ, ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸੀਨੀਅਰ ਆਗੂ ਜਰਨੈਲ ਸਿੰਘ ਮਾਹਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇ. ਗੁਰਿੰਦਰਪਾਲ ਸਿੰਘ ਗੋਰਾ ਸਮੇਤ ਉੱਘੀਆਂ ਸ਼ਖਸੀਅਤਾਂ ਹਾਜਰ ਸਨ। ਇਸ ਮੌਕੇ ਬੱਚਿਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਚੇਅਰਮੈਨ ਕਸ਼ਮੀਰਾ ਸਿੰਘ ਚੀਮਾ, ਬੀਬੀ ਬਲਵਿੰਦਰ ਕੌਰ, ਗੁਰਦੀਪ ਸਿੰਘ, ਸੁਖਵੰਤ ਸਿੰਘ, ਮਾਰਕਿਟ ਕਮੇਟੀ ਡਾਇਰੈਕਟਰ ਚਰਨਦਾਸ ਭਾਟੀਆ, ਭਾਜਪਾ ਮੰਡਲ ਪ੍ਰਧਾਨ ਕਮਲ ਜੋਤੀ ਸ਼ਰਮਾ, ਉੱਘੇ ਲੇਖਕ ਸ਼੍ਰੀ ਸੁਲੱਖਣ ਸਰਹੱਦੀ, ਪ੍ਰਿੰ. ਅੰਗਰੇਜ਼ ਸਿੰਘ ਬੋਪਾਰਾਏ, ਪ੍ਰਿੰ. ਰਮਿੰਦਰ ਕੌਰ ਬਾਵਾ, ਪ੍ਰਿੰ. ਸਰਬਜੀਤ ਕੌਰ ਬੋਪਾਰਾਏ ਸਮੇਤ ਉਘੀਆਂ ਸ਼ਖਸੀਅਤਾਂ ਨੇ ਸੰਬੋਧਨ ਕੀਤਾ।
ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰਾਂ ਦਾ ਗਿਰੋਹ ਕਾਬੂ ਅਤੇ ਚੋਰੀ ਕੀਤੀਆਂ ਚਾਰ ਕਾਰਾਂ ਬਰਾਮਦ : ਭੁੱਲਰ
ਐਸ.ਏ.ਐਸ.ਨਗਰ : 5 ਮਾਰਚ-Kulwant Gill
ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਜ਼ਿਲਾ ਪੁਲਿਸ ਮੁਖੀ ਐਸ.ਏ.ਐਸ.ਨਗਰ ਨੇ ਵਿਸ਼ੇਸ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲਾ ਪੁਲਿਸ ਨੇ ਇੱਕ ਅੰਤਰਰਾਜੀ ਕਾਰ ਚੋਰਾਂ ਦਾ ਗਿਰੋਹ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਚੋਰੀ ਕੀਤੀਆਂ ਚਾਰ ਕਾਰਾਂ ਵੀ ਬਰਾਮਤ ਕੀਤੀਆਂ ਹਨ। ਇਹ ਕਾਰ ਚੋਰਾਂ ਦਾ ਗਿਰੋਹ ਜਿਹੜਾ ਕਿ ਟੈਕਸੀ ਕਰਾਏ ਤੇ ਕਰਦਾ ਸੀ ਅਤੇ ਰਾਸਤੇ ਵਿੱਚ ਡਰਾਇਵਰਾਂ ਨੂੰ ਨਸ਼ੀਲੀ ਬਸਤੂ ਖੁਆ ਕੇ ਜਾਂ ਪਿਆ ਕੇ ਉਸਨੂੰ ਬਹੋਸ਼ ਕਰਕੇ ਗੱਡੀ ਵਿੱਚ ਬਹਾਰ ਸੁਟ ਦਿੰਦੇ ਸਨ ਅਤੇ ਗੱਡੀ ਲੈ ਕੇ ਫਰਾਰ ਹੋ ਜਾਂਦੇ ਸਨ। ਇਸ ਤੋਂ ਇਲਾਵਾ ਇਸ ਗਿਰੋਹ ਦੇ ਕੁਝ ਮੈਂਬਰ ਪਾਰਕਿੰਗ ਵਿੱਚ ਖੜੀਆ ਗੱਡੀਆਂ ਨੂੰ ਡੁਪਲੀਕੇਟ ਚਾਬੀਆਂ ਲਗਾ ਕੇ ਚੋਰੀ ਕਰਦੇ ਸਨ। ਅਤੇ ਗੱਡੀਆਂ ਨੂੰ ਸਿਮਲੇ ਲੈ ਜਾ ਕੇ ਐਕਸੀਡੈਂਟ ਵਿੱਚ ਪੁਰੀ ਤਰਾਂ ਨਸਟ ਹੋਈਆਂ ਗੱਡੀਆਂ ਦੀ ਮੁਰੰਮਤ ਕਰਨ ਬਦਲੇ, ਉਨਾਂ ਦੇ ਰਜਿਸਟਰੇਸ਼ਨ ਨੰਬਰ, ਚੈਸੀ ਨੰਬਰ ਤੇ ਇੰਜਨ ਨੰਬਰ, ਚੋਰੀ ਕੀਤੀਆਂ ਗੱਡੀਆਂ ਤੇ ਲਗਾ ਕੇ ਅੱਗੇ ਵੇਚ ਦਿੰਦੇ ਸਨ।
ਐਸ.ਐਸ.ਪੀ ਨੇ ਦੱਸਿਆ ਕਿ ਇੰਸਪੈਕਟਰ ਤਜਿੰਦਰ ਸਿੰਘ ਇੰਚਾਰਜ ਸਪੈਸਲ ਬਰਾਂਚ ਐਸ.ਏ.ਐਸ.ਨਗਰ, ਸ੍ਰੀ ਸੰਤੋਖ ਸਿੰਘ ਇੰਚਾਰਜ ਪੀ.ਓ ਸਟਾਫ, ਸ੍ਰੀ ਵਿਜੈ ਕੁਮਾਰ ਮੁੱਖ ਥਾਣਾ ਅਫਸਰ ਮੁਲਾਂਪੁਰ ਨੇ ਚੈਕਿੰਗ ਲਈ ਵਿਸ਼ੇਸ ਨਾਕਾ ਲਾਇਆ ਹੋਇਆ ਸੀ ਅਤੇ ਪੁਲਿਸ ਨੂੰ ਇਤਲਾਹ ਮਿਲੀ ਕਿ ਇਸ ਗਿਰੋਹ ਦੇ ਮੈਂਬਰ ਇੱਕ ਚੋਰੀ ਦੀ ਸਕਾਰਪਿਓ ਗੱਡੀ ਵੇਚਣ ਲਈ ਘੁੰਮ ਰਹੇ ਹਨ। ਪੁਲਿਸ ਪਾਰਟੀ ਨੇ ਸਕਾਰਪਿਓ ਗੱਡੀ ਨੰ. ਐਚ.ਆਰ 05 ਜੀ 9233 ਜੋ ਕਿ ਜਾਲੀ ਨੰਬਰ ਸੀ। ਸਮੇਤ ਗਿਰੋਹ ਦੇ ਮੈਂਬਰ ਗੁਰਮਿੰਦਰ ਸਿੰਘ ਉਰਫ ਰਾਣਾ ਵਾਸੀ ਅਹਲੋਮਾਜਰਾ, ਗੁਰਪ੍ਰੀਤ ਸਿੰਘ ਉਰਫ ਪਟਿਆਲ, ਨਦੀਮ ਅਹਿਮਦ ਉਰਫ ਮਾਮਾ ਵਾਸੀ ਸਿਮਲਾ, ਤਰਨਜੀਤ ਸਿੰਘ ਵਾਸੀ ਮੋਰਿੰਡਾ ਅਤੇ ਮੁਕੇਸ ਕੁਮਾਰ ਉਰਫ ਸੋਨੂ ਵਾਸੀ ਨਵਾਂ ਗਰਾਓ ਨੂੰ ਕਾਬੂ ਕਰ ਲਿਆ ਗਿਆ । ਇਸ ਗੱਡੀ ਦੀ ਨਵਾਂ ਸਹਿਰ ਤੋ ਖੋਹ ਕੀਤੀ ਗਈ ਸੀ। ਇਸ ਰਿਰੋਹ ਦੇ 2 ਮੈਂਬਰ ਸੁਖਵਿੰਦਰ ਸਿੰਘ ਅਤੇ ਰਾਮਾ ਮੋਕੇ ਤੇ ਫਰਾਰ ਹੋਣ ਵਿੱਚ ਸਫਲ ਹੋ ਗਏ। ਗਿਰੋਹ ਪਾਸੋਂ ਇਕ ਇੰਡੀਕਾ ਕਾਰ ਅਤੇ ਤਿੰਨ ਮਾਰੂਤੀ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ। ਇੰਡੀਕਾ ਕਾਰ ਕੁਰਸੇਤਰ ਅਤੇ ਮਾਰੂਤੀ ਕਾਰਾ ਚੰਡੀਗੜ ਤੋ ਚੋਰੀ ਕੀਤੀਆਂ ਗਈਆਂ ਸਨ। ਗਿਰੋਹ ਦੇ ਮੈਂਬਰਾਂ ਨੇ ਦੱਸਿਆ ਕਿ ਉਨਾਂ ਵੱਲੋਂ ਚੋਰੀ ਕੀਤੀਆਂ ਚਾਰ ਮਾਰੂਤੀ ਹੋਰ ਕਾਰਾ ਹਿਮਾਚਲ ਪ੍ਰਦੇਸ਼ ਵਿੱਚ ਚਲ ਰਹੀਆਂ ਹਨ। ਜਿਨਾਂ ਨੂੰ ਬਰਾਮਦ ਕਰਨ ਲਈ ਪੁਲਿਸ ਪਾਰਟੀ ਰਵਾਨਾ ਕਰ ਦਿੱਤੀ ਗਈ ਹੈ। ਐਸ.ਐਸ.ਪੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸੀਆਂ ਨੇ ਦੱਸਿਆ ਕਿ ਦੋ ਸਾਥੀ ਸੁਖਵਿੰਦਰ ਸਿੰਘ ਉਰਫ ਸੁਖੀ ਵਾਸੀ ਲੁਧਿਆਣਾ ਅਤੇ ਗੁਰਮਿੰਦਰ ਸਿੰਘ ਉਰਫ ਰਾਣਾ ਨੇ ਏਅਰ ਫੋਰਸ ਦੇ ਮੁਲਾਜਮਾਂ ਦੇ ਜਾਅਲੀ ਪਛਾਣ ਪੱਤਰ ਬਣਾਏ ਹੋਏ ਹਨ, ਜੋ ਵੱਖ ਵੱਖ ਥਾਵਾਂ ਤੋਂ ਏਅਰ ਫੋਰਸ ਮੁਲਾਜਮ ਦਸ ਕੇ ਸਟੈਂਡ ਤੋਂ ਟੈਕਸੀ ਕਿਰਾਏ ਤੇ ਕਰਦੇ ਸਨ। ਰਸਤੇ ਵਿੱਚ ਡਰਾਇਵਰ ਨੂੰ ਚਾਹ ਵਿੱਚ ਨਸ਼ੀਲੀ ਦਵਾਈ ਪਿਲਾ ਕੇ ਬਹੋਸ਼ ਕਰਕੇ ਗੱਡੀ ਤੋਂ ਬਾਹਰ ਸੁੱਟ ਕੇ ਆਪ ਗੱਡੀ ਲੈ ਕੇ ਫਰਾਰ ਹੋ ਜਾਂਦੇ ਸਨ। ਇਸ ਰਿਰੋਹ ਦੇ ਮੈਂਬਰ ਗੁਰਮਿੰਦਰ ਸਿੰਘ ਉਰਫ ਰਾਣਾ, ਸੁਖਵਿੰਦਰ ਸਿੰਘ ਉਰਫ ਸੁਖੀ ਅਤੇ ਮਨੋਜ ਕੁਮਾਰ ਉਰਫ ਸੌਨੂੰ ਚੰਡੀਗੜ ਦੇ ਵੱਖ ਵੱਖ ਸੈਕਟਰਾਂ ਵਿੱਚ ਡੁਪਲੀਕੇਟ ਚਾਬੀਆਂ ਲਗਾ ਕੇ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਨੂੰ ਚੋਰੀ ਕਰਦੇ ਸਨ ਅਤੇ ਅੱਗੇ ਆਪਣੇ ਸਾਥੀ ਗੁਰਪ੍ਰੀਤ ਸਿੰਘ ਉਰਫ ਪਟਿਆਲ ਅਤੇ ਨਦੀਮ ਅਹਿਮਦ ਉਰਫ ਮਾਮਾ ਜੋ ਕਿ ਸਿਮਲਾ ਵਿਖੇ ਡੈਟਿੰਗ ਅਤੇ ਪੈਟਿੰਗ ਦਾ ਕੰਮ ਕਰਦੇ ਹਨ ਨੂੰ ਵੇਚ ਦਿੰਦੇ ਸਨ। ਇਹ ਰਿਰੋਹ ਪਿਛਲੇ ਇੱਕ ਸਾਲ ਤੋ ਪੁਰੀ ਤਰਾ ਸਰਗਰਮ ਸੀ। ਇਨਾਂ ਦੋਸ਼ੀਆ ਖਿਲਾਫ ਮੁਕਦਮਾ 87 ਮਿਤੀ 4.3.2010 ਅ/ਧ 379, 328, 465, 468, 472, 201, 411 ਥਾਣਾ ਖਰੜ ਵਿਖੇ ਦਰਜ ਕਰ ਲਿਆ ਹੈ । ਸ੍ਰੀ ਵਰਿੰਦਰ ਪਾਲ ਐਸ.ਪੀ. ਡੀ ਐਸ.ਏ.ਐਸ.ਨਗਰ ਨੇ ਦੱਸਿਆ ਕਿ ਉਕਤ ਗਿਰੋਹ ਤੋ ਵਹਾਨ ਚੋਰੀ ਦੇ ਕਾਫੀ ਮੁਕਦਮੇ ਟਰੇਸ ਹੋਣ ਦੀ ਉਮੀਦ ਹੈ ਅਤੇ ਗ੍ਰਿਫਤਾਰ ਕੀਤੇ ਦੋਸੀਆਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ।
Barkha Bisht is the new Dhaani
5 March 2010-Kalsi

Neha Saxena, the lead actress of Sajan Ghar Jana Hai on Star Plus has been replaced and now Barkha Bisht will essay Dhaani’s role in the show. The dynamic and beautiful actress has been roped in by Star Plus to play the character of the suave and passive Dhaani. With a host of popular shows in her kitty like Doli Saja Ke, Pyaar ke Do Naam - Ek Radhaa Ek Shyaam, we are sure that Barkha will undoubtedly live up to her new character. We wish her all the best!
So, do not miss the new Dhaani played by Barkha Bisht, March 8th, Monday onwards in Sajan Ghar Jana Hai, Monday – Friday at 8 pm only on Star Plus
Tressed Up to provide all the beauty needs under one roof
5 March Chandigarh-Kalsi

Tressed Up is a newly opened saloon in Sector9 Chandigarh WILL PROVIDE
AN ARRAY OF BEAUTY products and procedures under one roof. Bridal make
up to hair treatment, hair designing to tattoo designing all will be
done by trained professionals from the respective field. The Tressed
up lounge will provide all beauty treatments under one roof which will
be very beneficial for the fashion conscious people of Trinity. The
lounge will also provide training for the art of tattoo designing and
the certificates will be provided by ISO 9001 2008 certified academy.
Its centrally located in sector 9 of Chandigarh, the lounge will cater
to the needs of beauty and fashion centric people of trinity.
The professionals of lounge has specialization in the field of hair
cutting and designing who has the credentials of working with the
fashion institutes like LO real etc. Another feature of the Tressed up lounge is that it
provides service of tattoo designing and will also provide training to
the people who want to peruse their carrier in this field. The
certificates for the same will be provided by 9002-2008 certified
academy.The Tressed up lounge is set up under the able guidance of Ms. Priya
Singh who holds experience of over ten years in the field of beauty
and fashion. The hair cutting and designing will be done by the
renowned Ahmed Khan who has worked and trained by L’Oreal academy. He
has more than over 20 years, 15 years he has spent in L’Oreal academy
And Ms. Henna (spl Bridal makeup & Mehandi artist) who has 8 yrs
experience from Delhi.The art lovers will find a special place with Tattoo making now
reaching their door steps, as expert from the field of etching will
make tattoos and will also train the aspiring people who want to take
up this as a profession. The training will be a add on to the students
who are already into the field of beauty and art.
ਆਰਥਿਕ ਤੌਰ ਤੇ ਤਬਾਹ ਹੋ ਚੁੱਕੀ ਅਬਲਾ ਨੇ ਲਗਾਈ ਇਨਸਾਫ਼ ਦੀ ਗੁਹਾਰ
ਪੁਲਿਸ ਪ੍ਰਸ਼ਾਸ਼ਨ ਬਣਿਆਂ ਸਿਆਸਤਦਾਨਾਂ ਅਤੇ ਜ਼ਰਵਾਣਿਆਂ ਦੀ ਕਠਪੁਤਲੀ : ਪੁਰਖਾਲਵੀ
ਮੁਹਾਲੀ 5 ਫਰਵਰੀ -Kulwant Gill
ਜ਼ਰਵਾਣਿਆਂ ਦੇ ਜਬਰ ਦੀ ਭੱਠੀ ਵਿੱਚ ਸੜ ਕੇ ਰਾਖ ਹੋ ਚੁੱਕੀ ਇੱਕ ਦਲਿਤ ਅਬਲਾ ਨੇ ਓਟ ਲੈਣ ਦੀ ਆਸ ਵਿੱਚ ਅੱਜ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਪਹੁੰਚ ਕੇ ਮੰਚ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਕੋਲ ਗੁਹਾਰ ਲਗਾਈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸਿਆਸਤਦਾਨਾਂ, ਪੁਲਿਸ ਪ੍ਰਸ਼ਾਸ਼ਨ ਅਤੇ ਸਰਮਾਏਦਾਰਾਂ ਦੀਆਂ ਵਧੀਕੀਆਂ ਤੋਂ ਬਚਾਇਆ ਜਾਵੇ ਅਤੇ ਖੁੱਸਿਆ ਰੋਜ਼ਗਾਰ ਮੁੜ ਬਹਾਲ ਕਰਵਾਇਆ ਜਾਵੇ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਮੰਚ ਦੀ ਮੀਡੀਆ ਇੰਚਾਰਜ ਕੌਂਸਲਰ ਬਲਜੀਤ ਕੌਰ ਪੁਰਖਾਲਵੀ ਨੇ ਦੱਸਿਆ ਕਿ ਜਿਲੇ ਦੇ ਪਿੰਡ ਨਵਾਂ ਗਰਾਂਓ ਦੀ ਵਸਨੀਕ ਦਲਿਤ ਮਹਿਲਾ ਪ੍ਰਵੀਨ ਕੁਮਾਰੀ ਜਿਹੜੀ ਪਿਛਲੇ ਪੰਦਰਾਂ ਸਾਲਾਂ ਤੋਂ ਪਿੰਡ ਵਿੱਚ ਹੀ ਜਰੂਰੀ ਘਰੇਲੂ ਵਸਤਾਂ ਦੀ ਦੁਕਾਨ ਖੋਖਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਰ ਬਸ਼ਰ ਕਰ ਰਹੀ ਸੀ, ਦੀ ਦੁਕਾਨ ਤੇ ਨਾਜਾਇਜ਼ ਕਬਜ਼ਾ ਕਰਨ ਦੀ ਲਾਲਸਾ ਨਾਲ ਪਿੰਡ ਦਾ ਹੀ ਇੱਕ ਸਰਮਾਏਦਾਰ ਕੁਲਦੀਪ ਸਿੰਘ ਜਿਹੜਾ ਕਿ ਵਾਰਡ ਨੰਬਰ 13 ਦੀ ਮੌਜੂਦਾ ਕੌਂਸਲਰ ਦਾ ਪਤੀ ਹੈ, ਪਿਛਲੇ ਕੁਝ ਸਮੇਂ ਤੋਂ ਮਾਨਸਿਕ, ਸਮਾਜਿਕ ਅਤੇ ਆਰਥਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਹੈ ਤਾਂ ਜੋ ਉਸ ਨੂੰ ਉਸ ਥਾਂ ਤੋਂ ਉਜਾੜਿਆ ਜਾ ਸਕੇ। ਆਪਣੇ ਉਤੇ ਹੋ ਰਹੀਆਂ ਵਧੀਕੀਆਂ ਬਾਰੇ ਭਾਵੇਂ ਉਸ ਨੇ ਅਨੇਕਾਂ ਵਾਰ ਪੁਲਿਸ ਕੋਲ ਸ਼ਿਕਾਇਤ ਕੀਤੀ ਪ੍ਰੰਤੂ ਪਲਿਸ ਨੇ ਕੋਈ ਵੀ ਕਾਰਵਾਈ ਕਰਨ ਦੀ ਜਹਿਮਤ ਨਹੀਂ ਕੀਤੀ, ਕਿਉਂਕਿ ਦਲਿਤ ਔਰਤ ਨਾਲ ਵਧੀਕੀ ਕਰਨ ਵਾਲੇ ਅਖੌਤੀ ਲੀਡਰ ਨੂੰ ਸਥਾਨਕ ਵਿਧਾਇਕ ਦਾ ਸਿਆਸੀ ਅਸ਼ੀਰਵਾਦ ਹਾਸਲ ਹੈ।
ਪੁਲਿਸ ਦੀ ਅਤਿ ਘਟੀਆ ਦਰਜੇ ਦੀ ਇਸ ਮਾੜੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਪੀੜਤ ਮਹਿਲਾ ਨੇ ਜਨਵਰੀ ਮਹੀਨੇ ਮਾਨਯੋਗ ਖਰੜ ਦੀ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ, ਜਿਸ ਨੇ ਉਸ ਕੋਲ ਮੌਜੂਦ ਤਮਾਮ ਸਬੂਤਾਂ ਦੇ ਆਧਾਰ ਤੇ ਇਸ ਥਾਂ ਦੇ ਉਸ ਦੇ ਨਾਮ ਸਟੇਅ ਦੇ ਹੁਕਮ ਜਾਰੀ ਕਰ ਦਿੱਤੇ। ਮਹਿਲਾ ਵੱਲੋਂ ਕੀਤੀ ਇਸ ਕਾਰਵਾਈ ਤੋਂ ਤੈਸ਼ ਵਿੱਚ ਆਏ ਦੋਸ਼ੀ ਕੁਲਦੀਪ ਸਿੰਘ ਨੇ ਉਸ ਨੂੰ ਜਾਤੀ ਤੌਰ ਤੇ ਅਪਸ਼ਬਦ ਬੋਲ ਕੇ ਜ਼ਲੀਲ ਕੀਤਾ, ਗਾਲੀ ਗਲੋਚ ਕੀਤਾ ਅਤੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਕਰਨ ਦੀਆਂ ਅਸਿਹ ਧਮਕੀਆਂ ਵੀ ਦਿੱਤੀਆਂ।
ਬੀਤੇ 28 ਫਰਵਰੀ ਦੀ ਰਾਤ ਨੂੰ ਉਕਤ ਦੋਸ਼ੀ ਨੇ ਰਾਤ ਦੇ ਸਮੇਂ ਮਹਿਲਾ ਦੀ ਦੁਕਾਨ ਨੂੰ ਅੰਦਰ ਪਏ ਸਾਮਾਨ ਸਮੇਤ ਪੁਲਿਸ ਦੀ ਕਥਿਤ ਮਿਲੀ ਭੁਗਤ ਨਾਲ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਤਹਿਸ ਨਹਿਸ ਕਰ ਦਿੱਤਾ। ਇਸ ਮੌਕੇ ਹਾਜ਼ਰ ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਇਸ ਦੀ ਸ਼ਿਕਾਇਤ ਲੇ ਕੇ ਸਵੇਰੇ ਥਾਣੇ ਗਈ ਤਾਂ ਪੁਲਿਸ ਨੇ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਹੀ ਜ਼ਲੀਲ ਕਰਕੇ ਥਾਣੇ ਵਿੱਚੋਂ ਕੱਢ ਦਿੱਤਾ। ਮਾਮਲੇ ਬਾਰੇ ਵੇਰਵੇ ਦਿੰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੀ ਦੁਕਾਨ ਕੋਲ ਹੀ ਇੱਕ ਸਰਕਾਰੀ ਹੋਮਿਊਪੈਥਿਕ ਡਿਸਪੈਂਸਰੀ ਦੀ ਥਾਂ ਉਤੇ ਕੁਲਦੀਪ ਸਿੰਘ ਨੇ ਨਾਜ਼ਾਇਜ ਕਬਜਾ ਕਰਕੇ ਆਪਣੀ ਕੋਠੀ ਬਣਾਈ ਹੋਈ ਹੈ। ਉਹ ਸਥਾਨਿਕ ਵਿਧਾਇਕ ਅਤੇ ਪੁਲਿਸ ਦੀ ਕਥਿਤ ਮਿਲੀ ਭੁਗਤ ਨਾਲ ਉਸ ਦੀ ਦੁਕਾਨ ਨੂੰ ੳਜਾੜ ਕੇ ਉਸ ਥਾਂ ਤੇ ਵੀ ਨਾਜਾਇਜ ਕਬਜਾ ਕਰਨ ਚਾਹੁੰਦਾ ਹੈ ਇਸ ਕਰਕੇ ਹੀ ਉੁਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।
ਇਸ ਵਧੀਕੀ ਬਾਰੇ ਬੋਲਦਿਆਂ ਮੰਚ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਸਰਮਾਏਦਾਰਾਂ ਅਤੇ ਸਿਆਸਤਦਾਨਾਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ, ਜਿਸ ਕਾਰਨ ਆਮ ਲੋਕ ਇਨਸਾਫ਼ ਦੀ ਆਸ ਵਿੱਚ ਦਰ ਦਰ ਠੋਕਰਾਂ ਖਾਣ ਲਈ ਮਜ਼ਬੂਰ ਹਨ। ਉਨਾਂ ਕਿਹਾ ਕਿ ਅਗਰ ਪੁਲਿਸ ਨੇ ਇਸ ਮਾਮਲੇ ਪ੍ਰਤੀ ਨਿਰਪੱਖ ਅਤੇ ਯੋਗ ਕਾਰਵਾਈ ਕੀਤੀ ਹੁੰਦੀ ਤਾਂ ਇਸ ਦਲਿਤ ਮਹਿਲਾ ਦਾ ਰੋਜ਼ਗਾਰ ਉਜੜਨ ਤੋਂ ਬਚ ਸਕਦਾ ਸੀ। ਸ਼੍ਰੀ ਪੁਰਖਾਲਵੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਸ਼ਟਰੀ ਮਹਿਲਾ ਤੇ ਐਸ. ਸੀ. ਕਮਿਸ਼ਨ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੰਬੰਧਿਤ ਥਾਣਾ ਮੁਖੀ ਨੂੰ ਤੁਰੰਤ ਸਸਪੈਂਡ ਕਰਕੇ ਉਸ ਵਿਰੁੱਧ ਪ੍ਰਸ਼ਾਸ਼ਕੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਵਿਰੁੱਧ ਮਹਿਲਾ ਨਾਲ ਦੁਰਵਿਵਹਾਰ, ਉਸ ਦਾ ਰੋਜ਼ਗਾਰ ਤਬਾਹ ਕਰਨ ਅਤੇ ਅਦਾਲਤ ਦੀ ਤੌਹੀਨ ਕਰਨ ਬਦਲੇ ਤੁਰੰਤ ਬਣਦੀ ਯੋਗ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜਥੇਬੰਦੀ ਨੂੰ ਕੋਈ ਹੋਰ ਰਸਤਾ ਇਖਤਿਆਰ ਕਰਨ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ। ਇਸ ਮੌਕੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਤੋਂ ਇਲਾਵਾ ਪੀੜਤ ਮਹਿਲਾ ਦਾ ਪਤੀ ਕਰਨ ਸਿੰਘ, ਮੰਚ ਦੇ ਆਗੂ ਬਲਜੀਤ ਕੌਰ ਪੁਰਖਾਲਵੀ, ਸੁਸ਼ੀਲ ਕੁਮਾਰ ਖੇੜਾ ਅਤੇ ਜਿਲਾ ਆਗੂ ਬਲਜੀਤ ਸਿੰਘ ਮਦਵਾੜਾ ਹਾਜ਼ਰ ਸਨ।
ਸਾਡੇ ਸਭ ਦੇ…… / ਚਰਨਜੀਤ ਕੌਰ

ਪੰਜਾਬੀ ਦੇ ਸਿਰਮੌਰ ਲੇਖਕ ਸੰਤੋਖ ਸਿੰਘ ਧੀਰ ਕਿਸੇ ਜਾਣ ਪਹਿਚਾਣ ਦੇ ਮੁਹਤਾਜ਼ ਨਹੀਂ।ਉਨ੍ਹਾਂ ਦਾ ਤਾਅਰੁਫ ਕਰਵਾਉਣਾ ਸ਼ਾਇਦ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੋਵੇਗੀ। ਸਗੋਂ ਇੱਥੇ ਇਹ ਦੱਸਣਾ ਉਚਿਤ ਹੋਵੇਗਾ ਮੈਂ ਇਕ ਨਵੀਂ ਲੇਖਿਕਾ ਜਿਸ ਨੇ ਅਜੇ ਲੇਖਣੀ ਵੱਲ ਕਦਮ ਵਧਾਉਣ ਦੀ ਚੇਸ਼ਟਾ ਹੀ ਕੀਤੀ ਹੈ ਉਨ੍ਹਾਂ ਬਾਰੇ ਕੁੱਝ ਗੱਲਾਂ ਕਰਨਾ ਚਾਹੁੰਦੀ ਹਾਂ।ਮੈਂ ਗੁਸਤਾਖੀ ਕਰਨ ਲਈ ਖਿਮਾਂ ਮੰਗਦੀ ਹਾਂ।ਂਕਿ ਮੈਂ ਉਨ੍ਹਾਂ ਨੂੰ ਧੀਰ ਸਾਹਿਬ ਕਹਿ ਕੇ ਸੰਬੋਧਨ ਕਰਾਂਗੀ ਜਦ ਤਕ ਗੱਲ ਦੀ ਤਹਿ ਤਕ ਨਾ ਪਹੁੰਚ ਜਾਵਾਂ।ਉਮੀਦ ਹੈ ਮੈਂ ਕਿਸੇ ਨੂੰ ਨਿਰਾਸ਼ ਨਹੀਂ ਕਰਾਂਗੀ।ਤੁਸੀਂ ਸਭ ਸੰਤੋਖ ਸਿਘ ਧੀਰ ਜੀ ਨੂੰ ਇਕ ਕਵੀ, ਕਹਾਣੀਕਾਰ , ਨਾਵਲਕਾਰ ਦੇ ਤੌਰ ਤੇ ਜਾਣਦੇ ਹੋਵੋਗੇ।ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ।ਪਰ ਇਕ ਅਹਿਮ ਪੱਖ ਜਿਹੜਾ ਘਰਦਿਆਂ ਜਾਂ ਰਿਸ਼ਤੇਦਾਰਾਂ ਦੇ ਨਜ਼ਰੀਏ ਵੱਲੋਂ ਵੇਖਿਆ ਜਾਣਾ ਚਾਹੀਦਾ ਹੈ , ਓਹੀ ਪੱਖ ਉਜਾਗਰ ਕਰਨਾ ਚਾਹਾਂਗੀ।
ਕਹਿੰਦੇ ਨੇ ਇਨਸਾਨ ਜੰਮਦਾ ਹੀ ਰਿਸ਼ਤਿਆਂ’ਚ ਬੱਝ ਜਾਂਦਾ ਹੈ। ਫੇਰ ਜਿਉਂ-ਜਿਉਂ ਵੱਡਾ ਹੋਣ ਲੱਗਦੈ ਇਨ੍ਹਾਂ ਰਿਸ਼ਤਿਆਂ ਨੂੰ ਸਮਝਣ ਤੇ ਹੰਢਾਉਣ ਵੀ ਲੱਗ ਜਾਂਦੈ ।ਕੁਝ ਰਿਸ਼ਤੇ ਖੂਨ ਦੇ, ਕੁਝ ਸਮਾਜਿਕ ਬੰਧਨਾਂ’ਚ ਬੰਨ੍ਹੇ ਜਾਣ ਤੋਂ ਬਾਅਦ ਅਪਣਾਏ ਜਾਂਦੇ ਹਨ।ਕੁਝ ਅਜਿਹਾ ਹੀ ਰਿਸ਼ਤਾ ਮੇਰਾ ਧੀਰ ਸਾਹਿਬ ਨਾਲ ਬਣ ਗਿਆ ਜਦ ਵਿਆਹੁਤਾ ਜੋੜੀ ਨੂੰ ਸੁਭਾਗ ਜੋੜੀ ਹੋਣ ਦਾ ਅਸ਼ੀਰਵਾਦ ਦਿੰਦੇ ਹੋਏ ਕਿਹਾ ਮੈਂ ਸੰਜੀਵਨ ਦਾ ਭਾਪਾ ਜੀ ਹਾਂ । ਇਕ ਦੋ ਹੋਰ ਬਹੁਤ ਹੀ ਅੱਪਣਤ ਵਾਲੀਆਂ ਗੱਲਾਂ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਕਿਹਾ,“ਸੰਜੀਵਨ ਤਾਂ ਮੂੰਹ ’ਚ ਚਾਂਦੀ ਦਾ ਚਮਚਾ ਲੈ ਕੇ ਜੰਮਿਐ ।”
ਮੇਰਾ ਇਸ ਪਰਿਵਾਰ ਨਾਲ ਰਿਸ਼ਤਾ ਜੁੜਨ ਦਾ ਕਾਰਨ ਵੀ ਧੀਰ ਸਾਹਿਬ ਹੀ ਸਨ। ਵਿਆਹ ਦੀ ਗੱਲਬਾਤ ਅਖਬਾਰ ’ਚ ਛਪੇ ਇਸ਼ਤਿਹਾਰ ਰਾਹੀਂ ਹੋਈ।ਜਦ ਚਿੱਠੀਆਂ ਛਾਂਟੀ ਕਰਨ ਦੀ ਵਾਰੀ ਆਈ ਤਾਂ ਮਸਲਾ ਅੜ ਗਿਆ ਕਿ ਪਹਿਲ ਕਿਹਨੂੰ ਦਿੱਤੀ ਜਾਵੇ।ਫੇਰ ਸਾਡੇ ਇਕ ਬਹੁਤ ਹੀ ਕਰੀਬੀ ਨੇ ਇਕ ਚਿੱਠੀ ਹੱਥ ’ਚ ਲੈਂਦੇ ਹੋਏ ਇਕ ਖਾਸ ਸਖਸ਼ ਦੇ ਨਾਮ ਦਾ ਜ਼ਿਕਰ ਪੜ੍ਹਦਿਆਂ ਹੀ ਸਤੁੰਸ਼ਟੀ ਦੀ ਮੋਹਰ ਲਗਾ ਦਿਤੀ।ਉਸ ਚਿੱਠੀ ’ਚ ਲੜਕੇ ਵਾਲਿਆਂ ਦੇ ਵੇਰਵੇ ਤੋਂ ਇਲਾਵਾ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ ਦਾ ਵੀ ਜ਼ਿਕਰ ਸੀ।ਹਾਲਾਂਕਿ ਮੈਂ ਇਕ ਬਿਜ਼ਨਸ ਫੈਮਿਲੀ ਤੋਂ ਸੀ ਜਿਥੇ ਸਾਹਿਤ ਨਾਲ ਕਿਸੇ ਦਾ ਕੋਈ ਵਾਸਤਾ ਨਹੀਂ ਸੀ। ਪਰ ਮੈਨੂੰ ਕਿਤਾਬਾਂ ਪੜ੍ਹਨ ਦਾ ਥੋੜਾ ਬਹੁਤ ਸ਼ੌਕ ਜ਼ਰੂਰ ਸੀ। ਫੇਰ ਫਰਵਰੀ 1989 ਵਿੱਚ ਸੰਜੀਵਨ ਨਾਲ ਵਿਆਹੁਤਾ ਜੀਵਨ ’ਚ ਪ੍ਰਵੇਸ਼ ਕੀਤਾ।
ਦਰਅਸਲ ਸੰਜੀਵਨ ਦੇ ਭਾਪਾ ਜੀ , ਰਿਸ਼ਤੇ ਵਜੋਂ ਮੇਰੇ ਤਾਇਆ ਸਹੁਰਾ ਲੱਗਦੇ ਸਨ।ਸਾਂਝੇ ਪਰਿਵਾਰ ਦੇ ਸਾਰੇ ਬੱਚਿਆਂ ਨੇ ਉਨ੍ਹਾਂ ਨੂੰ ਭਾਪਾ ਜੀ ਕਹੀ ਜਾਣਾ। ਵਿਆਹ ਤੋਂ ਮਗਰੋਂ ਜਦ ਮੈਂ ਭਾਪਾ ਜੀ ਦੀ ਬਜਾਏ ਤਾਇਆ ਜੀ ਕਹਿ ਕੇ ਸੰਬੋਧਨ ਕੀਤਾ ਪਹਿਲਾਂ ਤਾਂ ਸਭ ਨੂੰ ਅਜੀਬ ਲੱਗਿਆ, ਟੋਕਿਆ ਵੀ ਗਿਆ ।ਪਰ ਮੈਂ ਅੜੀ ਰਹੀ ਕਿ ਨਹੀਂ, ਜੋ ਅਸਲੀ ਰਿਸ਼ਤਾ ਹੈ ਓਸੇ ਨਾਲ ਸੰਬੋਧਨ ਕੀਤਾ ਜਾਣਾ ਚਾਹੀਦੈ। ਜਿਵੇਂ ਅੰਕਲ , ਆਂਟੀ ਸਾਰੇ ਰਿਸ਼ਤਿਆਂ ਦਾ ਵੱਖਰੇਵਾਂ ਨਹੀਂ ਹੋਣ ਦਿੰਦੇ । ਉਦਾਂ ਭਾਪਾ ਜੀ ਲਫਜ਼ ਵੀ ਦਾਦਾ, ਪਿਤਾ ਹੋਣ ਦਾ ਭੁਲੇਖਾ ਪਾਉਂਦੇ ਹਨ। ਵੈਸੇ ਵੀ ਰਿਸ਼ਤਿਆਂ ਨੂੰ ਅਸਲੀ ਰੂਪ ’ਚ ਉਚਾਰਦੇ ਹੋਏ ਜੋ ਖੁਸ਼ੀ ਮਿਲਦੀ ਹੈ ਉਹ ਲੁਕਵੇਂ ਸ਼ਬਦਾਂ’ਚ ਕਿੱਥੇ ?
ਇੱਥੇ ਇਕ ਹੋਰ ਸਖਸ਼ ਦਾ ਜ਼ਿਕਰ ਕਰਨਾ ਚਾਹਾਂਗੀ ।ਮੇਰੇ ਪਿਤਾ ਜੀ (ਫਾਦਰ) ਦੇ ਵੱਡੇ ਭਰਾ ਜਿਨ੍ਹਾਂ ਨੂੰ ਮੈਂ ਤਾਇਆ ਜੀ ਕਹਿੰਦੀ ਸੀ। ਮੇਰਾ ਉਨ੍ਹਾਂ ਨਾਲ ਬਹੁਤ ਲਗਾਓ ਸੀ ਪਰ ਬਦਕਿਸਮਤੀ ਨਾਲ ਵਿਆਹ ਤੋਂ ਠੀਕ ਇਕ ਮਹੀਨਾ ਪਹਿਲਾਂ ਅਚਾਨਕ ਉਹ ਵਿਛੋੜਾ ਦੇ ਗਏ।ਉਨ੍ਹਾਂ ਦਾ ਘਾਟਾ ਇੱਥੇ ਆ ਕੇ ਪੂਰਾ ਹੁੰਦਾ ਲੱਗਿਆ, ਜਦ ਧੀਰ ਤਾਇਆ ਜੀ ਓਸੇ ਰੂਪ ’ਚ ਵਿਚਰਣ ਲੱਗੇ। ਇੰਝ ਲੱਗਿਆ ਕਰੇ ਕਿ ਮੇਰੇ ਤਾਇਆ ਜੀ ਮੁੜ ਸੁਰਜੀਵ ਹੋ ਗਏ ਨੇ। ਇਕ ਵਾਰ ਫੇਰ ਇਹ ਰਿਸ਼ਤਾ ਇੱਕੀ ਸਾਲ ਤਕ ਹੰਢਾਉਣ ਦਾ ਮੌਕਾ ਮਿਲਿਆ।
ਮੈਂ ਨਿੱਜੀ ਤੌਰ ’ਤੇ ਤਾਇਆ ਜੀ ਬਾਰੇ ਇੰਨਾਂ ਜ਼ਰੂਰ ਕਹਾਂਗੀ ਕਿ ਕੁਝ ਇਨਸਾਨ ਹਮੇਸ਼ਾਂ ਲਈ ਚੰਗੇ ਹੀ ਰਹਿੰਦੇ ਨੇ। ਮੈਂ ਉਨ੍ਹਾਂ ਦੀਆਂ ਕੁੱਝ ਗੱਲਾਂ ਦਾ ਜ਼ਿਕਰ ਕਰਦੀ ਹਾਂ ।ਜਿਵੇਂ ਮੈਨੂੰ ਉਨ੍ਹਾਂ ਦੇ ਘਰ ਗਿਆਂ ਕਈ ਵਾਰ ਬਹੁਤ ਸਮਾਂ ਲੰਘ ਜਾਣਾ ਤਾਂ ਉਨ੍ਹਾਂ ਹਮੇਸ਼ਾ ਇਹੀ ਕਹਿਣਾ, “ਬਈ ਚਰਨਜੀਤ ਪੁੱਤਰ ਤੂੰ ਤਾਂ ਬਹੁਤ ਚਿਰ ਤੋਂ ਚੱਕਰ ਨਹੀਂ ਮਾਰਿਆ।ਛੇਤੀਓ ਆਉਂਦੀ ਰਿਹਾ ਕਰ ।ਸਾਨੂੰ ਚੰਗਾ ਲੱਗਦੈ ਤੇਰਾ ਆਉਣਾ।” ਉਂਝ ਵੀ ਘਰ ਗਿਆਂ ਹਮੇਸ਼ਾ ਖਿੜੇ ਮੱਥੇ ਮਿਲਣਾ।ਪੈਰੀਂ ਹੱਥ ਲਗਵਾਉਣ ਤੋਂ ਮਨ੍ਹਾਂ ਕਰਨਾ।ਫੇਰ ਅਸ਼ੀਰਵਾਦ ਦੇਣ ਲਈ ਉੱਠੇ ਦੋਨੋ ਹੱਥ ਸਿਰ ’ਤੇ ਰੱਖਦੇ ਹੋਏ ਖੁਸ਼ਆਮਦੀਦ ਦਾ ਇਜ਼ਹਾਰ ਕਰਨਾ। ਰਾਜੀਖੁਸ਼ੀ ਪੁੱਛਣ ਤੋਂ ਬਾਅਦ ਆਪਣੇ ਕਮਰੇ ’ਚ ਜਾ ਕੇ ਕੰਮੀਂ ਰੁੱਝ ਜਾਣਾ। ਬੇਲੋੜੀ ਘਰੇਲੂ ਦਖਲਅੰਦਾਜ਼ੀ ਤੋਂ ਗੁਰੇਜ਼ ਕਰਦੇ ਹੋਏ ਸ਼ਾਤੀ ਨਾਲ ਲਿਖਣ ਪੜ੍ਹਣ ’ਚ ਮਸਤ ਰਹਿਣਾ। ਜੇ ਕਦੇ ਸਾਡੇ ਘਰ ਆਉਣਾ ਤੇ ਕਿਸੇ ਕਾਰਨ ਉਨ੍ਹਾਂ ਦੇ ਸਾਹਮਣੇ ਨਾ ਹੋਣਾ ਤਾਂ ਉਨ੍ਹਾਂ ਨੇ ਪੁੱਛਣਾ ਜਰੂਰ, “ਬਈ ਬੱਚੇ ਘਰ ਹੈ ਨੀਂ ? ਜੇ ਹੈਂ ਤਾਂ ਮਿਲਣ ਕਿਉਂ ਨਹੀਂ ਆਏ?” ਬੜੀ ਅਪੱਣਤ ਜਿਹੀ ਝਲਕਦੀ ਸੀ ਉਨ੍ਹਾਂ ਦੀ ਗਲਬਾਤ ’ਚੋਂ।ਕਦੇ ਕਦੇ ਉਨ੍ਹਾਂ ਆਪਣੀ ਛੋਟੀ ਭੈਣ (ਮਿੰਦਰੋ ) ਨਾਲ ਮੇਰਾ ਜ਼ਿਕਰ ਕਰਦੇ ਹੋਏ ਕਹਿਣਾ, “ਨੂੰਹਾਂ ਤਾਂ ਹੋਰ ਵੀ ਬਹੁਤ ਆਉਣਗੀਆਂ ਪਰ ਚਰਨਜੀਤ ਦੀ ਕੀ ਰੀਸ ਕਰਨਗੀਆਂ। ਉਹਦੀ ਤਾਂ ਗੱਲ ਈ ਹੋਰ ਹੈ। ਖਾਨਦਾਨੀ ਲੜਕੀ ਹੈ ਉਹ। ਹੀਰਾ ਹੈ ਹੀਰਾ ਸਾਡੇ ਘਰ ’ਚ।” ਆਪਣੇ ਬਾਰੇ ਇਹ ਸਭ ਸੁਣਕੇ ਮੈਂ ਹੱਸ ਕੇ ਗੱਲ ਟਾਲ ਦੇਣਾ ।ਤਾਂ ਮਿੰਦਰੋ ਭੂਆ ਜੀ ਨੇ ਕਹਿਣਾ, “ਬੜਾ ਬੀਰ ਤੇਰੀ ਬਹੁਤ ਤਾਰੀਫ ਕਰਦਾ ਹੁੰਦੈ।ਤੂੰ ਭਾਵੇਂ ਯਕੀਨ ਨਾ ਵੀ ਕਰੇਂ।ਪਰ ਇਹੀ ਸੱਚ ਹੈ।”
ਇੱਕ ਗੱਲ ਹੋਰ ਜੋ ਮੇਰੇ ਲਈ ਅਭੁੱਲ ਰਹੇਗੀ ।ਮੇਰੀ ਪਹਿਲੀ ਬੱਚੀ ਦੇ ਜਨਮ ਵੇਲੇ ਬੱਚੀ ਨੂੰ ਦੇਖਣ ਲਈ ਬਹੁਤ ਰਿਸ਼ਤੇਦਾਰ ਆਏ ਅਤੇ ਸ਼ਗਨ ਵੀ ਮਿਲੇ। ਪਰ ਤਾਇਆ ਜੀ ਨੇ ਮੇਰੇ ਸਿਰ ’ਤੇ ਹੱਥ ਰੱਖਦਿਆਂ ਪਹਿਲਾਂ ਮੇਰੀ ਝੋਲੀ ਸ਼ਗਨ ਪਾਇਆ ਤੇ ਫੇਰ ਮੇਰੀ ਬੱਚੀ ਨੂੰ। ਜਦੋਂ ਮੈਂ ਆਪਣਾ ਸ਼ਗਨ ਲੈਣ ਤੋਂ ਨਾਂਹ ਕੀਤੀ ਤਾਂ ਉਨ੍ਹਾਂ ਕਿਹਾ, “ਪਹਿਲਾਂ ਓਸ ਮਾਂ ਦਾ ਹੱਕ ਹੈ ਜਿਸ ਨੇ ਸਾਨੂੰ ਦਾਦਾ ਕਹਾਉਣ ਦਾ ਮੌਕਾ ਦਿੱਤਾ ਹੈ। ਮਸੀਂ-ਮਸੀਂ ਇਹ ਮੌਕਾ ਆਇਆ।” ਇਹ ਮੇਰੇ ਲਈ .ਫਖਰ ਅਤੇ ਮਾਣ ਵਾਲੀ ਗੱਲ ਸੀ ਕਿ ਬੱਚੇ ਦੀ ਮਾਂ ਦੀ ਹੋਂਦ ਨੂੰ ਪਹਿਲ ਦਿੱਤੀ। ਮੇਰੀ ਓਸ ਬੱਚੀ ਦਾ ਨਾਂ ਜਨਮ ਤੋਂ ਪਹਿਲਾਂ ਹੀ ਤਾਇਆ ਜੀ ਨੇ ਚੁਣ ਲਿਆ ਸੀ ਕਿ ਬੇਟਾ ਹੋਵੇ ਜਾਂ ਬੇਟੀ , ਬੱਚੇ ਦਾ ਨਾਮ ਰਿੱਤੂਰਾਗ ਹੀ ਹੋਵੇਗਾ। ਨਾਂ ਰੱਖਣ ਦੀ ਜ਼ੁੰਮੇਵਾਰੀ ਉਨ੍ਹਾਂ ਨੇ ਬਾਕੀ ਬੱਚਿਆਂ ਵਾਰੀ ਵੀ ਨਿਭਾਈ ।
ਪੀ.ਜੀ.ਆਈ ਵਿੱਚ ਜਦੋਂ ਉਹ ਅਖੀਰੀ ਸਾਹਾਂ ਤੇ ਸਨ। ਦੇਖਣ ਜਾਣ ਦੀ ਇੱਛਾ ਜਾਹਿਰ ਕਰਨ ’ਤੇ ਸੰਜੀਵਨ ਵਲੋਂ ਮਨ੍ਹਾਂ ਕਰਨਾ ਭਾਂਵੇ ਚੰਗਾ ਨਾ ਲੱਗਿਆ। ਪਰ ਫੇਰ ਸੋਚਿਆ ਕਿ ਇਹ ਪਹਿਲਾਂ ਹੀ ਤਾਇਆ ਜੀ ਦੀ ਤਬੀਅਤ ਨੂੰ ਲੈ ਕੇ ਕਾਫੀ ਪਰੇਸ਼ਾਨ ਨੇ, ਐਵਂੇ ਤੰਗ ਕਰਨਾ ਉਚਿੱਤ ਨਹੀਂ। ਜਦ ਮੂਡ ਠੀਕ ਹੋਵੇਗਾ ਦੋਬਾਰਾ ਜ਼ਿਕਰ ਕਰਾਂਗੀ ਲੈ ਜਾਣ ਬਾਰੇ। ਪਰ ਉਹ ਵੇਲਾ ਤਾਂ ਮੁੜ ਆਇਆ ਹੀ ਨਹੀਂ। ਸਗੋਂ ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਾਰੇ ਪਾਸੇ ਸੋਗ ਦੀ ਲਹਿਰ ਫੈਲਾ ਦਿਤੀ।ਹੁਣ ਉਹ ਇਸ ਸੰਸਾਰ ’ਚ ਨਹੀਂ ਹਨ।ਮੈਨੂੰ ਇੰਝ ਲੱਗਦੈ ਕਿ ਮੇਰੇ ਤਾਇਆ ਜੀ ਮੈਥੌਂ ਇੱਕ ਵਾਰ ਫੇਰ ਖੁੱਸ ਗਏ ਹਨ, ਇੱਕੀ ਸਾਲ ਇਕ ਮਹੀਨੇ ਦੇ ਵਕਫ਼ੇ ਮਗਰੋਂ। ਤਾਇਆ ਜੀ ਦੇ ਚਲੇ ਜਾਣ ਨਾਲ ਇਕ ਖਾਲੀਪਣ ਦਾ ਅਹਿਸਾਸ ਸਦਾ ਦਿਲ ’ਚ ਰਹੇਗਾ।ਉਨ੍ਹਾਂ ਦੀ ਤਾਂ ਹਮੇਸ਼ਾ ਲਈ ਹੀ ਲੋੜ ਸੀ।
ਚਰਨਜੀਤ ਕੌਰ 2249,ਫੇਜ਼-10,ਮੁਹਾਲੀ
0172-2213160,2212654