Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

09/09/2009

Filed under: Chandigarh news — evp2 @ 9:29 PM

pami

ਕਿਸਾਨਾਂ ਲਈ ਖੇਤੀਬਾੜੀ ਸਾਧਨਾਂ ਦੀ ਵਿਸ਼ਾਲ ਪ੍ਰਦਸ਼ਨੀ ਲਗਾਈ ਗਈ

Filed under: Punjab News — evp2 @ 9:06 PM

ਮਲੋਟ 9 ਸਤੰਬਰ (ਵਿੱਕੀ ਸਾਹਨੀ)

vicky-shani
 ਇਲਾਕੇ ਦੇ ਕਿਸਾਨਾਂ ਨੂੰ ਖੇਤੀ ਬਾੜੀ ਲਈ ਸਹਾਇਕ ਸਾਧਨਾਂ ਦੀ ਆਧੁਨਿਕ ਤਰੀਕ ਨਾਲ
ਜਾਣਕਾਰੀ ਦੇਣ ਲਈ ਸਥਾਨਕ ਪੰਜਾਬ ਕਲਾਸਿਕ ਵਿਚ ਜੌਨ ਡੀਅਰ ਕੰਪਨੀ ਵੱਲੋਂ ਇੱਕ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿਚ ਕਾਟਨ ਪਿੱਕਰ (ਨਰਮਾ ਚੁਗਾਈ ਵਾਲੀ ਮਸ਼ੀਨ), ਬੇਲਰ (ਗੱਠਾਂ ਬਣਾਉਣ ਵਾਲੀ ਮਸ਼ੀਨ), 5610 ਫੋਰ ਵਹੀਲਰ, 5310 ਏ.ਸੀ.ਕੈਬਿਨ ਟਰੈਕਟਰ ਆਦਿ ਅਤਿ ਆਧੁਨਿਕ ਖੇਤੀਬਾੜੀ ਸਾਧਨ ਦੀ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ। ਇਸ ਗਾਹਕ ਮਿਲਣੀ ਵਿਚ ਆਸੇ ਪਾਸੇ ਦੇ ਪਿੰਡਾਂ ਦੇ ਲੱਗਭਗ 400 ਕਿਸਾਨ ਆਪਣੇ ਟਰੈਕਟਰਾਂ ਸਮੇਤ ਸ਼ਾਮਲ ਹੋਏ। ਇਸ ਦੌਰਾਨ ਖੇਤੀਬਾੜੀ ਨਾਲ ਸਬੰਧਤ ਸਬੰਧਤ ਕਲਪੁਰਜ਼ਿਆਂ ਬਾਰੇ ਕੰਪਨੀ ਦੇਮੈਨੇਜਰ ਰਾਜੀਵ ਮੇਹਰਾ, ਵਰਿੰਦਰ ਕੌਸਲ ਸੀਨੀਅਰ ਮੈਨੇਜਰ, ਕ੍ਰਿਪਾਲ ਸਿੰਘ ਟੀਮ ਮੈਨੇਜਰ
ਅਤੇ ਅਮਿਤ ਕੁਮਾਰ ਨੇ ਜਾਣਕਾਰੀ ਦਿੱਤੀ ਨਾਲ ਹੀ ਜੋਨ ਡੀਅਰ ਕੰਪਨੀ ਦੀਆਂ ਵਿਸ਼ੇਸ਼ਸੇਵਾਵਾਂ, ਇਤਿਹਾਸ ਤੇ ਹੋਰ ਪਹਿਲੂਆਂ ਤੇ ਚਾਨਣਾ ਪਾਇਆ। ਇਸ ਮੌਕੇ ਗੁੱਡ ਡੀਅਰ ਤੇ ਜੇ.ਕੇ.ਟਾਇਰਾਂ ਦੇ ਨੁਮਾਂਇੰਦਿਆਂ ਨੇ ਵੀ ਕਿਸਾਨਾਂ ਨੂੰ ਟਾਇਰਾਂ ਬਾਰੇ ਜਾਣਕਾਰੀ ਦਿੱਤੀ।ਕਿਸਾਨਾਂ ਦੇ ਸਵਾਲ ਜਵਾਬ ਉਨਾ ਦੇ ਦੁਆਰ ਜਾ ਕੇ ਕੰਪਨੀ ਅਧਿਕਾਰੀਆਂ ਨੇ ਬਖ਼ੂਬੀ ਦਿੱਤੇ। ਇਸਤੋ ਇਲਾਵਾ ਕੰਪਨੀ ਦੇ ਮੈਨੇਜਰ ਸ੍ਰੀ ਮੇਹਰਾ ਨੇ ਦੱਸਿਆ ਕਿ ਜੌਨ ਡੀਅਰਵੱਲੋਂ ਹੁਣ ਕਿਸਾਨਾ ਦੀ ਫਸਲ ਬੀਜਣ ਤੋਂ ਲੈ ਕੇ ਮੰਡੀਆਂ ਤੱਕ ਪਹੁੰਚਾਉਣ ਲਈ ਵਿਸੇਸ਼ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਗਾਹਕ ਮਿਲਣੀ ਵਿਚ ਮੁਕਤਸਰ,ਰਾਮਪੁਰਾਫੂਲ, ਸੁਨਾਮ, ਮਾਨਸਾ ਆਦਿ ਸ਼ਹਿਰਾਂ ਦੇ ਡੀਲਰਾਂ ਨੇ ਵੀ ਭਾਗ ਲਿਆ। ਸਥਾਨਕਡੀਲਰ ਕੁੰਦਨ ਐਗਰੋ ਦੇ ਮਾਲਕ ਸਤਨਾਮ ਸਿੰਘ ਜੋਸਨ ਨੇ ਗਾਹਕ ਮਿਲਣੀ ਵਿਚ ਸ਼ਾਮਲ ਸਾਰੇਕਿਸਾਨਾਂ ਨੂੰ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਹੱਥੋਂ ਤੋਹਫੇ ਦਿਵਾਏ ਗਏ। ਅੰਤ ਵਿਚਸਥਾਨਕ ਡੀਲਰ ਸੇਵਾ ਸਿੰਘ ਜੋਸਨ,ਸਤਨਾਮ ਸਿੰਘ ਜੋਸਨ ਨੇ ਆਏ ਹੋਏ ਕਿਸਾਨਾਂ ਦਾਧੰਨਵਾਦ ਕਰਦਿਆਂ ਜੌਨ ਡੀਅਰ ਦੀ ਸਮੁੱਚੀ ਟੀਮ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤਕੀਤਾ।

Filed under: Punjab News — evp2 @ 8:59 PM

p-21

Indian villagers offer rose petals and paying tribute to late Indian soldier Abdul Hamid at his tomb on his 44rd death anniversary at Asal Uttar village near Khemkaran, about 70 km from Amritsar on Wednesday. Indian soldier Company Quartermaster Havildar (CQMH) Abdul Hamid was killed in the Khemkaran sector on September 9, 1965 during the Indo-Pak conflict.

Parvjot Gill,Amritsar

ਮੈਰਿਟ ’ਚ ਆਏ ਵਿਦਿਆਰਥੀਆਂ ਨੂੰ ਅਮਰੀਕੀ ਸੰਸਥਾ ਵਲੋਂ ਵਜ਼ੀਫੇ

Filed under: Punjab News — evp2 @ 8:40 PM

ਕਾਦੀਆਂ, 9 ਸਤੰਬਰ (ਤਾਰੀ)-
ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਸਲਾਨਾ ਯੂਨੀਵਰਸਿਟੀ ਨਤੀਜਿਆਂ ਵਿਚ ਆਈਆਂ ਮੈਰਿਟਾਂ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ ਦੀ ਇਕ ਸੰਸਥਾ ਐਸੋਸੀਏਸ਼ਨ ਸਿੱਖ ਪ੍ਰੋਫੈਸ਼ਨਲ ਨੇ ਦੱਸ-ਦੱਸ ਹਜ਼ਾਰ ਦੇ ਵਜ਼ੀਫੇ ਜੋ ਕ੍ਰਮਵਾਰ ਬੀ.ਐਸ.ਸੀ. ਤੀਸਰਾ (ਇਕਨਾਮਿਕਸ) ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਛੇਵੀਂ ਪੁਜੀਸ਼ਨ ਬੀ.ਐਸ.ਸੀ. ਤੀਸਰਾ (ਨਾਨ-ਮੈਡੀਕਲ) ਵਿਚੋਂ ਅੱਠਵੀਂ ਅਤੇ ਗਿਆਰਵੀਂ ਪੁਜੀਸ਼ਨ ਬੀ.ਏ. ਭਾਗ ਦੂਜਾ ਦਾ ਵਿਦਿਆਰਥੀ ਮੈਰਿਟ ਵਿਚ ਰਿਹਾ। ਇਸੇ ਤਰਾਂ ਐਮ.ਏ. ਪੰਜਾਬੀ ਭਾਗ ਪਹਿਲਾ ਦੀ ਵਿਦਿਆਰਥਣ ਯੂਨੀਵਰਸਿਟੀ ਵਿਚੋਂ ਛੇਵੇਂ ਨੰਬਰ ’ਤੇ, ਐਮ.ਏ. ਪੰਜਾਬੀ ਭਾਗ ਦੂਜਾ ਦੇ ਵਿਦਿਆਰਥੀ ਯੂਨੀਵਰਸਿਟੀ ਵਿਚੋਂ ਦੂਜੇ ਨੰਬਰ ’ਤੇ ਰਹਿਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਸੀ। ਇਨਾਂ ਸਾਰੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਮਰੀਕਾ ਦੀ ਸੰਸਥਾ ਵਲੋਂ ਵਜ਼ੀਫੇ ਭੇਂਟ ਕੀਤੇ ਗਏ ਹਨ। ਹਰ ਸਾਲ ਲੱਖਾਂ ਰੁਪਏ ਬੱਚਿਆਂ ਨੂੰ ਉਚੇਰੀ ਵਿਦਿਆ ਖਾਸ ਕਰ ਕੰਪਿਊਟਰ ਸਿੱਖਿਆ ਵਾਸਤੇ ਪ੍ਰਫੁੱਲਤ ਕਰਨ ਲਈ ਇਸ ਸੰਸਥਾ ਵਲੋਂ ਖਰਚ ਕੀਤੇ ਜਾ ਰਹੇ ਹਨ। ਕਾਲਜ ਪ੍ਰਿੰਸੀਪਲ ਡਾ. ਬਲਵੰਤ ਸਿੰਘ ਮੱਲੀ ਵਲੋਂ ਇਸ ਸੰਸਥਾ ਵਲੋਂ ਕਾਲਜ ਦੇ ਬੱਚਿਆਂ ਨੂੰ ਮਾਲੀ ਸਹਾਇਤਾ ਦੇਣ ’ਤੇ ਧੰਨਵਾਦ ਕੀਤਾ।

ਕਿਸਾਨ ਦੁੱਧ ਉਦਯੋਗ ਲਿਮਟਿਡ ਥਰੀਏਵਾਲ ਵਿਖੇ ਧਰਨਾ ਜਾਰੀ

Filed under: Punjab News — evp2 @ 8:38 PM

ਕਾਦੀਆਂ, 9 ਸਤੰਬਰ (ਤਾਰੀ)-
ਕਿਸਾਨ ਦੁੱਧ ਉਦਯੋਗ ਲਿਮਟਿਡ ਥਰੀਏਵਾਲ ਵਿਚ ਕੰਮ ਕਰਦੇ ਵਰਕਰਾਂ ਅਤੇ ਮਜਦੂਰਾਂ ਵਲੋਂ ਉਦਯੋਗ ਦੇ ਅਧਿਕਾਰੀਆਂ ਵਲੋਂ ਮਜਦੂਰਾਂ ਅਤੇ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਮਾੜੇ ਵਤੀਰੇ ਵਿਰ¤ੁਧ ਦਿੱਤਾ ਰਿਹਾ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ ਅਤੇ ਧਰਨੇ ’ਤੇ ਬੈਠੇ ਵਰਕਰਾਂ ਅਤੇ ਮਜਦੂਰਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਵੀ ਮੈਨੇਜਿੰਗ ਡਾਇਰੈਕਟਰ ਨੂੰ ਭੇਜਿਆ। ਇਸ ਧਰਨੇ ਵਿਚ ਕਰਮ ਸਿੰਘ ਜਨਰਲ ਫੋਰਮੈਨ, ਜਰਨੈਲ ਸਿੰਘ ਫੌਰਮੈਨ, ਹਰਦੇਵ ਸਿੰਘ ਉਪਰੇਟਰ, ਲਖਵਿੰਦਰ ਸਿੰਘ, ਸੁਖਦੇਵ ਸਿੰਘ, ਬਲਕਾਰ ਸਿੰਘ, ਅਮਰੀਕ ਸਿੰਘ, ਮੇਜਰ ਸਿੰਘ, ਸੁੱਚਾ ਸਿੰਘ, ਬਲਵਿੰਦਰ ਸਿੰਘ, ਮੁਖਤਾਰ ਸਿੰਘ, ਬਚਿੱਤਰ ਸਿੰਘ, ਅਬਾਦ ਮਸੀਹ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਸ਼ਾਮਲ ਹੋਏ। ਜਿਨਾਂ ਵਲੋਂ ਮੰਗ ਮੰਨਣ ਉਪਰੰਤ ਹੀ ਚੁੱਕਣ ਦਾ ਫੈਸਲਾ ਲਿਆ।

15 ਹਜ਼ਾਰ ਲੈ ਕੇ ਰਫੂ-ਚੱਕਰ

Filed under: Crime News — evp2 @ 8:26 PM

ਕਾਦੀਆਂ, 9 ਸਤੰਬਰ (ਤਾਰੀ)-
ਕਾਦੀਆਂ ਸ਼ਹਿਰ ਦੇ ਬੈਕਾਂ ਦੇ ਆਸ-ਪਾਸ ਠੱਗੀਆਂ ਮਾਰਟ ਅਤੇ ਲੁੱਟ-ਖਸੁੱਟ ਕਰਨ ਦੀਆਂ ਵਾਰਦਾਤਾਂ ਕੋਈ ਨਵੀ ਗੱਲ ਨਹੀ ਅਕਸਰ ਬਜੁਰਗ ਇਨਾਂ ਅਨਸਰਾਂ ਦੇ ਸ਼ਿਕਾਰ ਬਣਦੇ ਹਨ। ਬੀਤੀ ਦੁਪਹਿਰ ਕਾਦੀਆਂ ਸ਼ਹਿਰ ਦੇ ਮੁਹੱਲਾ ਕ੍ਰਿਸ਼ਨ ਨਗਰ ਦੇ ਸੇਵਾ ਮੁਕਤ ਅਧਿਆਪਕ ਸ਼੍ਰੀ ਬਨਾਰਸੀ ਦਾਸ ਜੋ ਬੈਂਕ ਵਿਚੋਂ ਪੰਦਰਾਂ ਹਜ਼ਾਰ ਰੁਪਏ ਕਢਵਾ ਕੇ ਨਿਕਲੇ ਸਨ ਕਿ ਕੁਝ ਪਲਾਂ ਵਿਚ ਉਨਾਂ ਦੇ ਮਗਰ ਲੱਗੇ ਠੱਗਾਂ ਵਲੋਂ ਪੈਸੇ ਉਡਾ ਲਏ ਗਏ। ਜਿਕਰਯੋਗ ਹੈ ਕਿ ਬੈਂਕ ਵਿਚੋਂ ਪੈਨਸ਼ਨ ਜਾਂ ਨਗਦੀ ਕਢਾਉਣ ਵਾਲਿਆਂ ਨਾਲ ਅਜਿਹੇ ਹਾਦਸੇ ਵਾਪਰਦੇ ਹਨ ਪਰ ਪੁਲਿਸ ਪ੍ਰਸਾਸ਼ਨ ਲੁਟੇਰਾ ਗਿਰੋਹ ਨੂੰ ਕਾਬੂ ਨਹੀ ਕਰ ਸਕੇ।

ਓਪਨ ਪੰਜਾਬ ਖੇਡਾਂ ਲਈ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਵਿਦਿਆਰਥੀਆਂ ਦੀ ਚੋਣ

Filed under: Sports News — evp2 @ 8:19 PM

ਕਾਦੀਆਂ, 9 ਸਤੰਬਰ (ਤਾਰੀ)-
ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਜਿਲਾ ਪੱਧਰ ’ਤੇ ਓਪਨ ਐਥਲੈਟਿਕਸ ਟਰਾਇਲ ਕਰਵਾਏ ਗਏ, ਜਿਸ ਵਿਚ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਬਾਹਰਵੀਂ ਦੇ ਵਿਦਿਆਰਥੀ ਕੁਲਦੀਪ ਸਿੰਘ ਨੇ ਅੰਡਰ 20 ਮੁਕਾਬਲੇ ਵਿਚ ਪੰਜ ਹਜ਼ਾਰ ਮੀਟਰ ਦੋੜ ਵਿਚ ਤੇ ਓਪਨ ਗਰੁੱਪ ਵਿਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਜਗਪ੍ਰੀਤ ਸਿੰਘ ਨੇ ਵੀ ਪੰਜ ਹਜ਼ਾਰ ਮੀਟਰ ਦੌੜ ਵਿਚ ਚੰਗਾ ਪ੍ਰਦਰਸ਼ਨ ਕਰਕੇ ਆਪਣੀ ਥਾਂ ਟੀਮ ਵਿਚ ਬਣਾਈ। ਇਹ ਓਪਨ ਪੰਜਾਬ ਮੁਕਾਬਲੇ 12 ਸਤੰਬਰ ਨੂੰ ਜਿਲ•ਾ ਸੰਗਰੂਰ ਵਿਚ ਕਰਵਾਏ ਜਾ ਰਹੇ ਹਨ। ਕਾਲਜ ਵਿਚ ਇਨ•ਾਂ ਚੁਣੇ ਗਏ ਖਿਡਾਰੀਆਂ ਦੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਬਲਵੰਤ ਸਿੰਘ ਮੱਲ•ੀ ਨੇ ਵਿਦਿਆਰਥੀਆਂ ਨੂੰ ਪੜ•ਾਈ ਦੇ ਨਾਲ-ਨਾਲ ਖੇਡਾਂ ਵਿਚ ਅੱਗੇ ਆਉਣ ਲਈ ਕਿਹਾ। ਇਸ ਮੌਕੇ ਡੀ.ਪੀ. ਸਮਸ਼ੇਰ ੰਿਸਘ ਤੋਂ ਇਲਾਵਾ ਪ੍ਰੋ. ਰਣਧੀਰ ਸਿੰਘ, ਡਾ. ਹਰੀ ਕ੍ਰਿਸ਼ਨ ਮਹਾਜਨ, ਮੈਡਮ ਸੁਖਰਾਜ ਕੌਰ, ਡਾ. ਕੁਲਵੰਤ ਸਿੰਘ ਰੰਧਾਵਾ ਤੋਂ ਇਲਾਵਾ ਸਟਾਫ਼ ਮੈਂਬਰ ਹਾਜਰ ਸਨ।

CAT 2009 window opened, 3 Lakhs expected to appear

Filed under: Chandigarh news — evp2 @ 8:13 PM

ਹਾਈਲਾਈਟ:-
 ਕੈਟ 2009 ਦੇ ਲਈ ਪ੍ਰਵੇਸ਼ ਦੁਆਰ ਅੱਜ ਤੋ ਖੁਲਿਆ
 ਕੈਟ ਵਾਉਚਰ ਐਕਸਿਸ ਬੈਂਕ ਦੀਆ ਬ੍ਰਾੰਚਾ ਤੋ ਪ੍ਰਾਪਤ ਕੀਤੇ ਜਾ ਸਕਦੇ ਹਨ
 3 ਲੱਖ ਵਿਦਿਆਰਥੀਆਂ ਦੇ ਭਾਗ ਲੈਣ ਦੀ ਉਮੀਦ
 ਪੰਜਾਬ ਦੇ ਦੋ ਪ੍ਰਾਈਵੇਟ ਬੀ ਸਕੂਲ ਗੈਰ ਆਈ ਆਈ ਐਮ ਮੈਂਬਰ ਲਿਸਟ ਵਿੱਚ ਸ਼ਾਮਿਲ
 ਚੰਡੀਗੜ੍ਹ ਆਧਾਰਿਤ ਆਰੀਅਨਜ਼ ਬਿਜਨੇਸ ਸਕੂਲ ਨੇ ਕੈਟ ਗੈਰ ਆਈ ਆਈ ਐਮ ਇੰਸਟੀਚਿਉਟਾਂ ਵਿਚ ਆਪਣੀ ਪਹਿਲੀ ਏੰਟਰੀ ਕੀਤੀ

ਚੰਡੀਗੜ 9 ਸਤੰਬਰ 2009

ਕੈਟ 2009 (ਕੌਮਨ ਐਡਮੀਸ਼ਨ ਟੇਸਟ) ਦੇ ਲਈ ਪ੍ਰਵੇਸ਼ ਦੁਆਰ ਅੱਜ ਤੋ ਖੁੱਲ ਚੁਕਿਆ ਹੈ ਅਤੇ ਇਹ ਟੇਸਟ ਦੇਸ਼ ਦੇ 32 ਸ਼ਹਿਰਾ ਵਿੱਚ ਹੋ ਰਿਹਾ ਹੈ। ਕੈਟ ਵਾਉਚਰ ਦੇਸ਼ ਦੇ ਚੁਣੇ ਹੋਏ ਐਕਸਿਸ ਬੈਂਕ ਦੀਆ ਬ੍ਰਾੰਚਾ ਤੋ ਪ੍ਰਾਪਤ ਕੀਤੇ ਜਾ ਸਕਦੇ ਹਨ। 28 ਨਵੰਬਰ 2009 ਤੋ 7 ਦਿਸੰਬਰ 2009 ਦੇ ਵਿੱਚ ਹੋਣ ਵਾਲੇ ਕੈਟ ਟੇਸਟ ਵਿੱਚ ਲਗਭਗ 3 ਲੱਖ ਵਿਦਿਆਰਥੀਆਂ ਦੇ ਭਾਗ ਲੈਣ ਦੀ ਉਮੀਦ ਹੈ।  ਭਾਰਤ ਦੇ 7 ਆਈ ਆਈ ਐਮ ਅਤੇ ਕੁਝ ਗੈਰ ਆਈ ਆਈ ਐਮ ਟੌਪ ਬੀ ਸਕੂਲਾਂ ਵਿੱਚ ਦਾਖਲੇ ਲਈ ਕੈਟ ਇੱਕ ਮੁੱਖ ਟੇਸਟ ਹੈ।

ਚੰਡੀਗੜ੍ਹ ਆਧਾਰਿਤ ਆਰੀਅਨਜ਼ ਬਿਜਨੇਸ ਸਕੂਲ (ਏ ਬੀ ਐਸ) ਨੇ ਕੈਟ ਗੈਰ ਆਈ ਆਈ ਐਮ ਇੰਸਟੀਚਿਉਟਾਂ ਵਿਚ ਆਪਣੀ ਪਹਿਲੀ ਏੰਟਰੀ ਕੀਤੀ ਹੈ। ਇਹ ਵਰਨਣਯੋਗ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਦੇ ਵਿੱਚ ਲਗਭਗ 150 ਦੇ ਕਰੀਬ ਐਮ ਬੀ ਏ ਇੰਸਟੀਚਿਉਟ ਹਨ। ਖੇਤਰ ਵਿੱਚ ਕੁਝ ਯੁਨਿਵਰਸੀਟਿਆਂ ਜਿਵੇਂ ਕਿ ਪੀ ਯੂ, ਪੀ ਏ ਯੂ, ਏਲ ਪੀ ਯੂ ਤੋ ਇਲਾਵਾ ਸਿਰਫ ਦੋ ਪ੍ਰਾਈਵੇਟ ਬੀ ਸਕੂਲ ਗੈਰ ਆਈ ਆਈ ਐਮ ਮੈਂਬਰ ਦੇ ਰੂਪ ਵਿੱਚ ਰਜਿਸਟਰਡ ਹੋਏ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋ ਦੋ ਪ੍ਰਾਈਵੇਟ ਬੀ ਸਕੂਲਾਂ ਨੇ ਗੈਰ ਆਈ ਆਈ ਐਮ ਮੈਂਬਰਾ ਦੀ ਲਿਸਟ ਵਿੱਚ ਏੰਟਰੀ ਕੀਤੀ ਹੈ ਅਤੇ ਕੈਟ ਸਕੋਰ ਦਾ ਉਪਯੋਗ ਕਰਨ ਲਈ ਰਜਿਸਟਰਡ ਹੈ।

ਕੈਟ ਦੀ ਮਾਨਤਾ ਪ੍ਰਾਪਤ ਹੋਣ ਤੋ ਬਾਅਦ ਆਰੀਅਨਜ਼ ਬਿਜਨੇਸ ਸਕੂਲ ਦੇ ਚੈਅਰਮੇਨ, ਯੂਵਾ ਉਧੱਮੀ, ਸ਼੍ਰੀ ਅੰਸ਼ੂ ਕਟਾਰਿਆ ਨੇ ਕਿਹਾ ਕਿ ਹੁਣ ਆਰੀਅਨਜ਼ ਗਰੂਪ ਦਾ ਅਗਲਾ ਕਦਮ ਇੰਟਰਨੇਸ਼ਨਲ ਮਾਨਤਾ ਅਤੇ ਐਫੀਲੇਸ਼ਨ ਪ੍ਰਾਪਤ ਕਰਨਾ ਹੈ। ਉਹਨਾ ਨੇ ਕਿਹਾ ਕਿ ਉਹ ਕਾਫੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬੀਲੂ-ਸਕੂਲਾ ਵਿੱਚ ਵਿਜਿਟ ਕਰ ਚੁੱਕੇ ਹਨ ਜਿਨਾ ਵਿੱਚ ਐਸ ਪੀ ਜੈਨ, ਸਿੰਗਾਪੁਰ; ਆਈ ਐਮ ਟੀ ਦੁਬਈ; ਸਾਸੀਨ ਬੀ ਸਕੂਲ, ਬੈਂਕੋਕ; ਆਈ ਆਈ ਐਮ, ਅਹਮਦਾਬਾਦ ਅਤੇ ਲਖਣਉ; ਤਾਕਿ ਏ ਬੀ ਐਸ ਵਿੱਚ ਇੰਮਪਰੁਵਮੇਂਟ ਲਿਆ ਸਕਣ।

ਕੈਂਡੀਡੇਟ ਸਕੋਰ ਕਾਰਡ 22 ਜਨਵਰੀ 2010 ਤੱਕ www.catiim.in ਤੇ ਉਪਲਬੱਧ ਹੋ ਜਾਣਗੇ। 2003 ਵਿੱਚ ਲਗਭਗ 95,000 ਵਿਦਿਆਰਥੀਆਂ ਨੇ ਕੈਟ ਟੇਸਟ ਵਿੱਚ ਭਾਗ ਲਿਆ, ਪਿਛਲੇ ਸਾਲ 2,50,000 ਵਿਦਿਆਰਥਿਆ ਨੇ ਇਸ ਟੇਸਟ ਵਿੱਚ ਹਿੱਸਾ ਲਿਆ ਅਤੇ ਇਸ ਸਾਲ ਲਗਭਗ 3 ਲੱਖ ਵਿਦਿਆਰਥੀਆ ਦੇ ਭਾਗ ਲੈਣ ਦੀ ਉਮੀਦ ਹੈ। 2008 ਵਿੱਚ ਸਿਰਫ 102 ਬੀ ਸਕੂਲ ਅਤੇ ਯੂਨੀਵਰਸਟੀਆ ਹੀ ਗੈਰ ਆਈ ਆਈ ਐਮ ਮੈਂਬਰ ਲਿਸਟ ਵਿੱਚ ਸਨ ਅਤੇ 2009 ਵਿੱਚ 151 ਬੀ ਸਕੂਲ ਅਤੇ ਯੂਨੀਵਰਸਟੀਆ ਗੈਰ ਆਈ ਆਈ ਐਮ ਮੈਂਬਰ ਲਿਸਟ ਵਿੱਚ ਹਨ ਜਿਨਾਂ ਨੂੰ ਕੈਟ ਸਕੋਰ ਦੀ ਵਰਤੋ ਕਰਨ ਦੀ ਆਗਿਆ ਹੈ। 

ਇੱਥੇ ਇਹ ਵਰਨਣਯੋਗ ਹੈ ਕਿ ਕੈਟ ਦਾ ਪ੍ਰੀਖਿਆ ਪਰਿਣਾਮ 22 ਜਨਵਰੀ 2009 ਤੱਕ ਆ ਜਾਏਗਾ। ਕੈਟ ਵਾਉਚਰ 9 ਸਤੰਬਰ 2009 ਦਿਨ ਬੁਧਵਾਰ ਤੋ 1 ਅਕਤੁਬਰ 2009 ਤੱਕ ਉਪਲਬੱਧ ਹੋਣਗੇ। ਕੈਟ ਟੇਸਟ ਦੀ ਸਮੇਂ ਸੀਮਾ 2 ਘੰਟੇ ਅਤੇ 30 ਮਿਨਟ ਹੋਵੇਗੀ ਜਿਸ ਵਿੱਚ 15 ਮਿਨਟ ਦਾ ਟਯੂਟੋਰਿਅਲ ਵੀ ਸ਼ਾਮਿਲ ਹੈ।

LECTURE ON INTERNATIONAL LAW WITH SPECIAL REFERENCE TO ITALY BY ROBERTO TOSCANO ESQ, AMBASSADOR OF ITALY AT ARMY INSTITUTE OF LAW

Filed under: Mohali News, Punjab News — evp2 @ 8:05 PM

 MOHALI ON 09 SEP 2009

 law

 

Mr. Roberto Toscano Esq, Ambassador of Italy delivered a lecture on International Law with special reference to Italy to the students of Army Institute of Law, Mohali.  The Italian Ambassador having vast experience in the field of International Law and relationship between India and Italy with reference to the NRI problems, educated the students on the issue. 

 

 

Mr. Roberto Toscano Esq, is an alumni of Law Department, University of Parma, John Hopkins University and Havard University. He also has been visiting professor of Univ of Pisa and Libera University, Rome.  Approx 350 students and faculty of Army Institute of Law attended the guest lecture.  The students were observed enthusiastic in interacting with the Ambassador during the course of lecture as also during the high tea organized in honour of His Excellency.  Mr. Malhotra, an eminent Advocate and standing counsel, who was present during the presentation also delivered a lecture to the students on his recently published book “India, NRIs and the Law” which was released at New Delhi. Mr. Anil Malhotra highlighted the problems faced by NRIs in various nations.  Mr. Anil Malhotra presented a copy of the book to the Principal.  Dr. Anjana Kakar, Principal Army Institute of Law thanked Mr. Roberto Toscano Esq and presented a memento on behalf of the management and students to the Italian Ambassador.

 

 

ਬੀ.ਐਡ (ਰੈਗੂਲਰ) ਕੋਰਸ ਦੀ ਖਾਲੀ ਸੀਟਾਂ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਵਿਅਕਤੀਗਤ ਕਾਊਂਸਲਿੰਗ 10 ਸਤੰਬਰ ਤੋਂ

Filed under: Chandigarh news — evp2 @ 7:57 PM

ਚੰਡੀਗੜ੍ਹ 9 ਸਤੰਬਰ -ਪਰੋਮਿਲਾ/ਅਮਿਤ
 ਹਰਿਆਣਾ ਦੇ ਐਜੂਕੇਸ਼ਨ ਕਾਲਜਾਂ ਵਿਚ ਬੀ.ਐਡ (ਰੈਗੂਲਰ) ਕੋਰਸ ਦੀ ਖਾਲੀ ਸੀਟਾਂ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਵਿਅਕਤੀਗਤ ਕਾਊਂਸਲਿੰਗ 10 ਸਤੰਬਰ ਤੋਂ ਸ਼ੁਰੂ ਹੋਵੇਗੀ ।  ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੂਨੀਵਰਸਿਟੀ ਦੁਆਰਾ ਇਸ ਕਾਊਂਸਲਿੰਗ ਦਾ ਆਯੋਜਨ 10 ਤੋਂ 15 ਸਤੰਬਰ ਤਕ ਕੀਤਾ ਜਾਵੇਗਾ । ਉਨ੍ਹਾਂ ਨੇ ਕਿਹਾ ਕਿ 10 ਸਤੰਬਰ ਨੂੰ ਆਲ ਇੰਡਿਆ / ਹਰਿਆਣਾ (ਜਨਰਲ) ਦੇ ਮੈਰਿਟ ਰੈਂਕ 1 ਤੋਂ 5000 ਤਕ ਦੀ ਕਾਊਂਸਲਿੰਗ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਅਤੇ ਮੈਰਿਟ ਰੈਂਕ 5001 ਤੋਂ 10000 ਦੀ ਕਾਊਂਸਲਿੰਗ ਦੁਪਹਿਰ / ਸ਼ਾਮ ਦੀ ਸ਼ਿਫਟ ਵਿਚ ਦੁਪਹਿਰ 2:30 ਵਜੇ ਤੋਂ ਰਾਤੀ 8:00 ਵਜੇ ਤਕ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਆਯੋਜਿਤ ਆਨ ਲਾਇਨ ਦਾਖਲਾ ਕਾਊਂਸਲਿੰਗ ਦੇ ਰਾਹੀਂ ਬੀ.ਐਡ ਕੋਰਸ ਵਿਚ ਦਾਖਲਾ ਲੈ ਲਿਆ ਹੈ, ਉਨ੍ਹਾਂ ਦੇ ਲਈ ਵਿਅਕਤੀਗਤ ਕਾਊਂਸਲਿੰਗ ਵਿਚ ਸ਼ਾਮਿਲ ਹੋਣਾ ਜ਼ਰੂਰੀ ਨਹੀਂ ਹੈ ।
          ਉਨ੍ਹਾਂ ਨੇ ਕਿਹਾ ਕਿ ਕਾਊਂਸਲਿੰਗ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਸਾਰੇ ਅਸਲ ਪ੍ਰਮਾਣ-ਪੱਤਰ ਅਤੇ ਪ੍ਰਮਾਣ-ਪੱਤਰ ਦੀ ਤਸਦੀਕਸ਼ੁੱਦਾ ਕਾਪੀਆਂ ਦਾ ਇਕ ਸੈਟ ਨਾਲ ਲਿਆਉਣਾ ਹੋਵੇਗਾ । ਦਾਖਲਾ ਮਿਲਣ ’ਤੇ 5000 ਰੁਪਏ ਦੀ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਖਾਲੀ ਸੀਟਾਂ ਦੇ ਖਤਮ ਹੁੰਦੀ ਹੀ ਕਾਊਂਸਲਿੰਗ ਰੋਕ ਦਿੱਤੀ ਜਾਵੇਗੀ । ਕਾਊਂਸਲਿੰਗ ਯੂਨੀਵਰਸਿਟੀ ਦੇ ਇੰਦਰਾ ਗਾਂਧੀ ਵਿਦਿਆ ਭਵਨ ਸਥਿਤ ਸੀਨੀਅਰ ਟੀਚਰ ਕਾਮਨ ਰੂਮ ਵਿਚ ਆਯੋਜਿਤ ਕੀਤੀ ਜਾਵੇਗੀ ।

« Newer PostsOlder Posts »