Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

09/09/2009

ਗਰੀਬੀ ਦਰ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦਾ ਮੁੜ ਸਰਵੇ ਕਰਵਾਇਆ ਜਾਵੇ : ਰਾਣੀਕੇ

Filed under: Chandigarh news — evp2 @ 10:06 PM

ਚੰਡੀਗੜ੍ਹ, 9 ਸਤੰਬਰ -Kulwant Gill

guljar
 ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਅਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ੍ਰੇਣੀਆਂ ਦੀ ਭਲਾਈ ਬਾਰੇ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੇ ਕੇਂਦਰ ਸਰਕਾਰ ਨੂੰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀ ਪਹਿਚਾਣ ਕਰਨ ਲਈ ਤਾਜ਼ਾ ਸਰਵੇ ਕਰਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ ਤਾਂ ਜੋ ਗਰੀਬੀ ਰੇਖਾ ਤੋਂ ਹੇਠਾਂ ਰਹਿ ਯੋਗ ਪਰਿਵਾਰਾਂ ਨੂੰ ਕੇਂਦਰ ਸਰਕਾਰ ਵਲੋਂ ਪ੍ਰਾਯੋਜਤ ਭਲਾਈ ਸਕੀਮਾਂ ਦਾ ਲਾਭ ਮਿਲ ਸਕੇ।ਬੀਤੇ ਦਿਨੀਂ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਦਿੱਲੀ ਵਿਖੇ ਅਨੁਸੂਚਿਤ ਜਾਤੀਆਂ ਦੇ ਮੰਤਰੀਆਂ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਣੀਕੇ ਨੇ ਦੱਸਿਆ ਕਿ 2001 ਵਿੱਚ ਕੀਤੇ ਸਰਵੇ ਮੁਤਾਬਿਕ ਅਨੁਸੂਚਿਤ ਜਾਤੀਆਂ ਦੀ ਜਨਸੰਖਿਆ 28.85 ਫੀਸਦੀ ਸੀ ਅਤੇ ਸਾਖਰਤਾ ਦਰ 58.22 ਫੀਸਦੀ ਸੀ। ਪੰਜਾਬ ਵਿੱਚ ਬੀ.ਪੀ.ਐਲ ਦੇ ਕੁੱਲ 5.23 ਲੱਖ ਪਰਿਵਾਰ ਹਨ ਜਿਨ੍ਹਾਂ ਵਿੱਚੋਂ 3.21 ਲੱਖ ਪਰਿਵਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਬੀ.ਪੀ.ਐਲ. ਸਬੰਧੀ ਸਰਵੇ ਕਰਵਾਇਆ ਜਾਵੇ ਅਤੇ ਇਹ ਸਰਵੇ ਪਿੰਡਾਂ ਦੀ ਧੜੇਬੰਦੀ ਅਤੇ ਸਿਆਸੀ ਪੱਧਰ ਤੋਂ ਉ¤ਪਰ ਉ¤ਠ ਕੇ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਪਰਿਵਾਰ ਬੀ.ਪੀ.ਐਲ. ਸਕੀਮਾਂ ਦਾ ਲਾਭ ਲੈ ਸਕਣ।
ਸ੍ਰ: ਰਣੀਕੇ ਨੇ ਦੱਸਿਆ ਕਿ ਪੰਜਾਬ ਅਜਿਹਾ ਰਾਜ ਹੈ, ਜਿਸ ਵਿੱਚ ਦੂਜੇ ਰਾਜਾਂ ਦੇ ਮੁਕਾਬਲੇ ਛੂਤ-ਛਾਤ ਅਤੇ ਅਨੁਸੂਚਿਤ ਜਾਤੀਆਂ ਤੇ ਅਤਿਆਚਾਰ ਦੇ ਬਹੁਤ ਘੱਟ ਕੇਸ ਹਨ ਅਤੇ ਮਲੀਨ ਧੰਦਾ ਕਰਨ ਵਾਲਿਆਂ ਦਾ ਮੁਕੰਮਲ ਮੁੜ ਵਸੇਬਾ ਹੋ ਚੁੱਕਾ ਹੈ। ਮੰਤਰੀ ਨੇ ਕਿਹਾ ਕਿ ਰਾਜ ਦੇ ਸਰਹੱਦੀ ਖੇਤਰਾਂ ਵਿੱਚ ਸਾਖਰਤਾ ਦਰ ਨੂੰ ਸੁਧਾਰਨ ਲਈ ਯੋਗ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਇਨ੍ਹਾਂ ਟੀਚਿਆਂ ਦੀ ਪੂਰਤੀ ਲਈ ਰਾਜ ਸਰਕਾਰ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਕਿਹਾ। ਉਨਾਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਖੇਤਰਾਂ ਦੇ ਵਿਕਾਸ ਲਈ ਸਰਹੱਦੀ ਖੇਤਰ ਵਿਕਾਸ ਸਕੀਮ ਤਹਿਤ ਕੇਂਦਰ ਹੋਰ ਫੰਡ ਮੁਹੱਈਆ ਕਰਵਾਏ। ਉਨ੍ਹਾਂ ਕੇਂਦਰ ਸਰਕਾਰ ਨੂੰ ਸਰਹੱਦੀ ਖੇਤਰਾਂ ਵਿੱਚ ਸਥਾਪਿਤ ਸਨਅਤੀ ਇਕਾਈਆਂ ਲਈ ਟੈਕਸ ਰਿਆਇਤ ਪ੍ਰਦਾਨ ਕਰਨ ਤੇ ਵੀ ਜ਼ੋਰ ਪਾਇਆ। ਸ੍ਰੀ ਰਾਣੀਕੇ ਨੇ ਕੇਂਦਰ ਸਰਕਾਰ ਨੂੰ ਇਹ ਵੀ ਸੁਝਾਅ ਦਿੱਤਾ ਕਿ ਉਹ ਮਾਡਰਨ ਸਕੂਲਾਂ ਦਾ ਗਠਨ ਕਰੇ ਅਤੇ ਸਿੱਖਿਆ ਦੀ ਸਾਰੀ ਜਿੰਮੇਵਾਰੀ ਆਪਣੇ ਉ¤ਪਰ ਲਵੇ। ਉਹਨਾਂ ਅਨੁਸੂਚਿਤ ਜਾਤੀਆਂ ਅਤੇ ਪਛੱੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜੀਫੇ ਦੇ ਰਾਸ਼ੀ ਨੂੰ ਮਹਿੰਗਾਈ ਦੀ ਦਰ ਨਾਲ ਜੋੜਨ ਦੀ ਅਪੀਲ ਵੀ ਕੀਤੀ । ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਨੁਸੂਚਿਤ ਜਾਤੀਆਂ ਅਤੇ ਪਛੱੜੀਆਂ ਸ੍ਰੇਣੀਆਂ ਦੀਆਂ ਰਾਜਾਂ ਦੀ ਹਿੱਸੇਦਾਰੀ ਵਾਲੀਆਂ ਭਲਾਈ ਸਕੀਮਾਂ ਲਈ 100 ਫੀਸਦੀ ਸਹਾਇਤਾ ਪ੍ਰਦਾਨ ਕਰੇ ਕਿਉਂਕਿ ਰਾਜ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਆਪਣਾ ਹਿੱਸਾ ਨਹੀਂ ਪਾਉਂਦਾ ਤਾਂ ਇਹ ਫੰਡ ਅਣਵਰਤੇ ਹੀ ਰਹਿ ਜਾਂਦੇ ਹਨ।

ਬਠਿੰਡਾ ਰਿਫਾਇਨਰੀ ਪਾਈਪ ਲਾਈਨ ਸਮਰੱਥਾ ਦੁੱਗਣੀ ਕੀਤੀ ਜਾਵੇਗੀ- ਐਚ ਐਮ ਈ ਐਲ

Filed under: Chandigarh news — evp2 @ 10:02 PM

ਚੰਡੀਗੜ੍ਹ, 9 ਸਤੰਬਰ -Kulwant Gill
 ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਕੈਮੀਕਲ ਧੁਰਾ ਬਨਾਉਣ ਦੇ ਮਕਸਦ ਨਾਲ ਐਚ.ਪੀ.ਸੀ.ਐਲ-ਮਿੱਤਲ ਐਨਰਜੀ ਲਿਮਿਟਡ (ਐਚ ਐਮ ਈ ਐਲ) ਵਲੋਂ ਗੁਜਰਾਤ ਤੋਂ ਬਠਿੰਡਾ ਤੱਕ ਕੱਚੇ ਤੇਲ ਦੀ ਸਮਰੱਥਾ 9000 ਮਿਲੀਅਨ ਮੀਟ੍ਰਿਕ ਟਨ ਤੋਂ ਦੁੱਗਣੀ ਕਰਕੇ 18000 ਮਿਲੀਅਨ ਮੀਟ੍ਰਿਕ ਟਨ ਕੀਤੀ ਜਾ ਰਹੀ ਹੈ।ਇਹ ਪ੍ਰਗਟਾਵਾ ਐਚ ਐਮ ਈ ਐਲ ਦੇ ਮੁੱਖ ਕਾਰਜਕਾਰੀ ਸ੍ਰੀ ਪ੍ਰਭਦਾਸ ਵਲੋਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਇਸ ਦੇ ਚੇਅਰਮੈਨ ਸ੍ਰੀ ਅਰਨੁਬਾਲਾ ਕ੍ਰਿਸ਼ਨਨ ਦੀ ਅਗਵਾਈ ਹੇਠ ਇੱਕ ਉਚ ਪੱਧਰੀ ਵਫਦ ਨਾਲ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਸ੍ਰੀ ਦਾਸ ਨੇ ਦੱਸਿਆ ਕਿ ਇਸ ਰਿਫਾਇਨਰੀ ਦਾ 40 ਫੀਸਦੀ ਕੰਮ ਹੋ ਚੁੱਕਾ ਹੈ ਅਤੇ 2011 ਤੋਂ ਪਹਿਲਾਂ ਇਸ ਪ੍ਰਾਜੈਕਟ ਦੇ ਚਾਲੂ ਹੋਣ ਦੀ ਸੰਭਾਵਨਾ ਹੈ।
ਦੋਹਾਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਐਚ ਐਮ ਈ ਐਲ ਦੀ ਮੁਕੰਮਲਤਾ ਲਈ ਅਤੇ ਇਸ ਨੂੰ ਰਾਜ ਦਾ ਉ¤ਤਮ ਪ੍ਰਾਜੈਕਟ ਬਨਾਉਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ ।
ਸ੍ਰੀ ਦਾਸ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਕੇਂਦਰ ਸਰਕਾਰ ਤੇ ਜ਼ੋਰ ਪਾਉਣ ਕਿ ਉਹ ਜਾਂ ਤਾਂ ਪੰਜਾਬ ਨੂੰ ਵਿਸ਼ੇਸ਼ ਸਨਅਤੀ ਲਾਭ ਦੇਵੇ ਜਾਂ ਫਿਰ ਗੁਆਂਢੀ ਰਾਜਾਂ ਨੂੰ ਦਿੱਤੇ ਲਾਭ ਵਾਪਸ ਲਵੇ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਭਾਰਤ ਸਰਕਾਰ ਨਾਲ ਇਹ ਮਾਮਲਾ ਵਿਚਾਰਨ ਦਾ ਵਾਅਦਾ ਕੀਤਾ ਹੈ।
ਸ੍ਰੀ ਦਾਸ ਨੇ ਕਿਹਾ ਕਿ ਰਿਫਾਇਨਰੀ ਦੇ 18900 ਕਰੋੜ ਰੁਪਏ ਦੇ ਅਰੰਭਕ ਖਰਚੇ ਤੋਂ ਇਲਾਵਾ ਗੁਜਰਾਤ-ਬਠਿੰਡਾ ਪਾਈਪ ਲਾਈਨ ਤੇ 5000 ਕਰੋੜ ਰੁਪਏ ਅਤੇ ਇਰਾਕ, ਇਰਾਨ ਅਤੇ ਸਾਉਦੀ ਅਰਬ ਤੋਂ ਕੱਚਾ ਤੇਲ ਅਯਾਤ ਕਰਾਉਣ ਲਈ ਬੰਦਰਗਾਹ ਤੇ 1000 ਕਰੋੜ ਰੁਪਏ ਵਾਧੂ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰਿਫਾਇਨਰੀ ਵਲੋਂ ਪੋਲੀ-ਪ੍ਰੋਫੀਲੀਅਨ ਅਧਾਰਤ ਸਨਅਤ ਤੇ 5000 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ 10000 ਯੁਵਕਾਂ ਨੂੰ ਰੋਜ਼ਗਾਰ ਮਿਲੇਗਾ। ਪੰਜਾਬ ਦੇ ਸਨਅਤਕਾਰਾਂ ਵਿਸ਼ੇਸ ਕਰਕੇ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਵਲੋਂ ਨਵੇਂ ਪੈਟਰੋ ਕੈਮੀਕਲ ਧੁਰੇ ਆਪਣੇ ਯੂਨਿਟਾਂ ਵਿੱਚ ਸਥਾਪਿਤ ਕਰਨ ਦੀ ਰੂਚੀ ਦਿਖਾਈ ਗਈ ਹੈ। ਇਸ ਰਿਫਾਇਨਰੀ ਦਾ ਕੰਮ ਪੂਰੇ ਜੋਰਾਂ ਤੇ ਹੈ ਅਤੇ ਰੋਜਾਨਾ 12 ਤੋਂ 15 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਐਚ ਐਮ ਈ ਐਲ ਵਲੋਂ ਰਿਫਾਇਨਰੀ ਵਾਲੀ ਜਗ੍ਹਾ ਤੇ ਇੱਕ ਕਾਲੋਨੀ ਵੀ ਸਥਾਪਿਤ ਕੀਤੀ ਜਾ ਰਹੀ ਹੈ।
ਸ੍ਰੀ ਬਾਲਾਕ੍ਰਿਸ਼ਨਨ, ਚੇਅਰਮੈਨ, ਐਚ ਐਮ ਈ ਐਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਰਿਫਾਇਨਰੀ ਦੀਆਂ ਜ਼ਰੂਰਤਾਂ ਮੁਤਾਬਿਕ ਸਥਾਨਕ ਯੁਵਕਾਂ ਦੇ ਹੁਨਰ ਦੇ ਵਿਕਾਸ ਲਈ ਸਿਖਲਾਈ ਪ੍ਰੋਗਰਾਮ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ। ਉਨਾਂ ਆਸ ਪ੍ਰਗਟਾਈ ਕਿ ਜਿਥੇ ਇਸ ਕਦਮ ਨਾਲ ਰੋਜਗਾਰ ਦੇ ਮੌਕੇ ਪੈਦਾ ਕਰਨ ਨੂੰ ਹੁਲਾਰਾ ਮਿਲੇਗਾ ਉ¤ਥੇ ਸਥਾਨਕ ਯੁਵਕਾਂ ਨੂੰ ਤਕਨੀਕੀ ਤੌਰ ਤੇ ਸਿਖਿਅਤ ਕਰਨ ਉਪਰੰਤ ਲਾਹੇਵੰਦ ਰੋਜਗਾਰ ਦਿਵਾਉਣ ਦੇ ਯੋਗ ਬਣਾਇਆ ਜਾ ਸਕੇਗਾ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ/ ਮੁੱਖ ਮੰਤਰੀ ਸ੍ਰੀ ਡੀ.ਐਸ.ਗੁਰੂ, ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਕੇ.ਜੇ.ਐਸ.ਚੀਮਾ, ਵਧੀਕ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਗਗਨਦੀਪ ਸਿੰਘ ਬਰਾੜ ਅਤੇ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਸ੍ਰੀ ਵਿਸ਼ਵਜੀਤ ਸਿੰਘ ਖੰਨਾ ਹਾਜ਼ਰ ਸਨ।
ਐਚ ਐਮ ਈ ਐਲ ਦੇ ਵਫਦ ਵਿੱਚ ਸ੍ਰੀ ਸੁਧੀਰ ਮਹੇਸ਼ਵਰੀ, ਸ੍ਰੀ ਰਾਜਨ ਟੰਡਨ, ਸ੍ਰੀ ਬੀ.ਮੁਕਰਜੀ (ਸਾਰੇ ਡਾਇਰੈਕਟਰ), ਸ੍ਰੀ ਸੰਜੀਵ ਮਲਹੋਤਰਾ ਖਜਾਨਾ ਮੁਖੀ ਐਚ ਐਮ ਈ ਐਲ, ਸੀਨੀਅਰ ਖੇਤਰੀ ਪ੍ਰਬੰਧਕ ਐਚ.ਪੀ.ਸੀ.ਐਲ. ਸ੍ਰੀ ਅਮਿੱਤ ਮਹਿਰਾ, ਮਾਰਕੀਟਿੰਗ ਅਧਿਕਾਰੀ ਐਚ.ਪੀ.ਸੀ.ਐਲ. ਸ੍ਰੀ ਅਮਿਤ ਸ਼ਰਮਾ ਅਤੇ ਵਿਕਰੀ ਅਧਿਕਾਰੀ ਐਚ ਪੀ.ਸੀ.ਐਲ.ਸ੍ਰੀ ਰਾਜੀਵ ਬਾਂਸਲ ਹਾਜਿਰ ਸਨ।

ਯਮਨ ਵਿੱਚ ਅਮਰੀਕੀ ਦੂਤਾਵਾਸ ਦੇ ਨੇੜੇ ਚਾਰ ਗ੍ਰਿਫਤਾਰ

Filed under: Crime News — evp2 @ 9:59 PM

ਸਾਨਾ, 9 ਸਤੰਬਰ
 ਸਾਨਾ ਵਿੱਚ ਅਮਰੀਕੀ ਦੂਤਾਵਾਸ ਦੇ ਨੇੜੇ ਚਾਰ ਲੋਕਾਂ ਨੂੰ ਧਮਾਕਾਖੇਜ ਸਮੱਗਰੀ ਅਤੇ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਉਹਨਾਂ ਦੀ ਗ੍ਰਿਫਤਾਰੀ ਦੇ ਸਮੇਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਉਹ ਸਾਨਾ ਵਿੱਚ ਵਿਦੇਸ਼ੀਆਂ ਦੇ ਖਿਲਾਫ ਹੋਣ ਵਾਲੇ ਸੰਭਾਵਿਤ ਹਮਲਿਆਂ ਦੀ ਜਾਂਚ ਕਰ ਰਹੇ ਹਨ।ਮੰਤਰਾਲੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀ ਯਮਨ ਦੇ ਹੀ ਨਾਗਰਿਕ ਹਨ ਅਤੇ ਉਹਨਾਂ ਨੂੰ ਗ੍ਰੇਨੇਡ, ਸਵੈਚਾਲਿਤ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਨਾਲ ਫੜ੍ਹਿਆ ਗਿਆ। ਇਹ ਸਾਰੇ ਯਮਨ ਦੇ ਉ¤ਤਰੀ ਸ਼ਹਿਰ ਦਮਗ ਦੇ ਰਹਿਣ ਵਾਲੇ ਹਨ ਜਿੱਥੇ ਸੁੰਨੀ ਮੁਸਲਿਮਾਂ ਦਾ ਸਭ ਤੋਂ ਵੱਡਾ ਸਿੱਖਿਆ ਸੰਸਥਾਨ ਹੈ। ਅਲਕਾਇਦਾ ਦੀ ਯਮਨ ਸ਼ਾਖਾ ਪਹਿਲਾਂ ਵੀ ਅਮਰੀਕੀ ਦੂਤਾਵਾਸ ਨੂ ਨੂੰਆਪਣਾ2ਸ਼ਾਨਾ ਬਣਾ ਚੁੱਕੀ ਹੈ। ਸਤੰਬਰ 2008 ਵਿੱਚ ਹੋਏ ਇੱਕ ਹਮਲੇ ਵਿੱਚ ਛੇ ਹਮਲਾਵਰਾਂ ਸਮੇਤ 19 ਲੋਕ ਮਾਰੇ ਗਏ ਸਨ। ਇਸ ਘਟਨਾ ਤੋਂ ਕੁੱਝ ਮਹੀਨੇ ਪਹਿਲਾਂ ਅੱਤਵਾਦੀਆਂ ਨੇ ਅਮਰੀਕੀ ਦੂਤਾਵਾਸ ਤੇ ਮੋਰਟਾਰ ਨਾਲ ਹਮਲਾ ਕੀਤਾ ਸੀ।

ਡਿਸਕਵਰੀ ਜਹਾਜ ਨੇ ਸ਼ੁਰੂ ਕੀਤਾ ਵਾਪਸੀ ਦਾ ਸਫਰ

Filed under: Europian News — evp2 @ 9:58 PM

ਕੇਪ ਕੈਨਵਰੇਲ, 9 ਸਤੰਬਰ
 ਪੁਲਾੜ ਜਹਾਜ ਡਿਸਕਵਰੀ ਅਤੇ ਉਸ ਵਿੱਚ ਸਵਾਰ ਸੱਤ ਪੁਲਾੜ ਯਾਤਰੀਆਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਘਰ ਵਾਪਸੀ ਦਾ ਸਫਰ ਸ਼ੁਰੂ ਕਰ ਦਿੱਤਾ ਹੈ ਅਤੇ ਉਹਨਾਂ ਦੇ ਵੀਰਵਾਰ ਨੂੰ ਧਰਤੀ ਤੇ ਪਹੁੰਚਣ ਦੀ ਸੰਭਾਵਨਾ ਹੈ। ਘਰ ਵਾਪਸੀ ਦਾ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਡਿਸਕਵਰੀ ਦੇ ਪੁਲਾੜ ਯਾਤਰੀਆਂ ਨੇ ਪੁਲੀਸ ਸਟੇਸ਼ਨ ਨੂੰ ਨਵਾਂ ਰੂਪ ਦਿੱਤਾ ਅਤੇ ਉ¤ਥੇ ਜਰੂਰੀ ਸਮੱਗਰੀਆਂ ਦੀ ਸਪਲਾਈ ਕੀਤੀ। ਪੁਲਾੜ ਸਟੇਸ਼ਨ ਵਿੱਚ ਰੁਕੇ ਪੁਲਾੜ ਯਾਤਰੀ ਮਾਈਕਲ ਬ੍ਰੈਟ ਨੇ ਮੁੜ ਰਹੇ ਪੁਲਾੜ ਯਾਤਰੀਆਂ ਨੂੰ ਕਿਹਾ ਕਿ ਤੁਹਾਡੀ ਮਿਹਰਬਾਨੀ ਨਾਲ ਸਾਡੇ ਕੋਲ ਹੁਣ ਕਾਫੀ ਸਾਮਾਨ ਭਗਵਾਨ ਤੁਹਾਨੂੰ ਜਲਦੀ ਘਰ ਪਹੁੰਚਾਏ।

ਅਮਰੀਕੀ ਓਪਨ: ਮਾਰਿਨ ਸਿਲਿਚ ਨੇ ਮੁਰੇ ਨੂੰ ਹਰਾਇਆ

Filed under: Sports News — evp2 @ 9:57 PM

ਨਿਊਯਾਰਕ, 9 ਸਤੰਬਰ
 ਦੂਜਾ ਦਰਜਾ ਪ੍ਰਾਪਤ ਐਂਡੀ ਮੁਰੇ ਨੂੰ ਅਮਰੀਕੀ ਓਪਨ ਦੇ ਚੌਥੇ ਦੌਰ ਵਿੱਚ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੇ 7-5,6-2,6-2 ਨਾਲ ਹਰਾ ਕੇ ਬਾਹਰ ਕਰ ਦਿੱਤਾ। ਸਿਲਿਚ ਨੇ ਪਹਿਲੇ ਸੈਟ ਵਿੱਚ ਦੋ ਸੈਟ ਪਵਾਇੰਟ ਬਚਾਏ। ਇਸ ਤੋਂ ਬਾਅਦ ਦੋ ਵਾਰ ਮੁਰੇ ਦੀ ਸਰਵਿਸ ਤੋੜ ਕੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਕਵਾਟਰ ਫਾਈਨਲ ਵਿੱਚ ਪਹੁੰਚੇ। ਪਿਛਲੇ ਸਾਲ ਫਾਈਨਲ ਵਿੱਚ ਰੋਜਰ ਫੈਡਰਰ ਤੋਂ ਹਾਰੇ ਮੁਰੇ ਇਸ ਸਾਲ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ਵਿੱਚ ਨਹੀਂ ਪਹੁੰਚ ਸਕੇ। ਹੁਣ ਸਿਲਿਚ ਦਾ ਸਾਮ੍ਹਣਾ ਛੇਵਾਂ ਦਰਜਾ ਪ੍ਰਾਪਤ ਜੁਆਨ ਮਾਰਟਿਨ ਦੇਲ ਪੋਤਰੇ ਨਾਲ ਹੋਵੇਗਾ ਜਿਨ੍ਹਾਂ ਨੇ 24 ਸਾਲਾ ਗੁਆਨ ਕਾਰਲੇਸ ਫਰੇਰੋ ਨੂੰ 6-3,6-3,6-3 ਨਾਲ ਹਰਾਇਆ।

ਨਰੇਗਾ ਦੇ ਅਮਲ ਵਿੱਚ ਤੇਜੀ ਲਿਆਉਣ ਰਾਜ: ਡਾ. ਮਨਮੋਹਨ ਸਿੰਘ

Filed under: National News — evp2 @ 9:56 PM

ਨਵੀਂ ਦਿੱਲੀ, 9 ਸਤੰਬਰ
 ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਉਹਨਾਂ ਰਾਜਾਂ ਨੂੰ ਆਪਣੇ ਕੰਮ ਕਾਜ ਵਿੱਚ ਸੁਧਾਰ ਲਿਆਉਣ ਨੂੰ ਕਿਹਾ ਜੋ ਰਾਸ਼ਟਰੀ ਪੇਂਡੂ ਰੋਜਗਾਰ ਗਾਰੰਟੀ ਯੋਜਨਾ ਦੇ ਅਮਲ ਦੇ ਮਾਮਲੇ ਵਿੱਚ ਪਿੱਛੇ ਚੱਲ ਰਹੇ ਹਨ। ਨਾਲ ਹੀ ਉਹਨਾਂ ਨੇ ਇਸ ਯੋਜਨਾ ਦੇ ਤਹਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਰੇਕ ਜਿਲ੍ਹੇ ਵਿੱਚ ਲੋਕਪਾਲ ਵਰਗੀ ਸੰਸਥਾ ਸਥਾਪਿਤ ਕਰਨ ਦੀ ਤਜਵੀਜ ਰੱਖੀ। ਪ੍ਰਧਾਨ ਮੰਤਰੀ ਨੇ ਇੱਥੇ ਰਾਜਾਂ ਦੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀਆਂ ਦੇ ਸੰਮੇਲਨ ਵਿੱਚ ਕਿਹਾ ਕਿ ਇਸ ਅਨੋਖੇ ਕਾਨੂੰਨ ਦੀ ਪੂਰੀ ਸਮਰਥਾ ਹਾਸਿਲ ਕਰਨ ਲਈ ਸਾਨੂੰ ਅਜੇ ਲੰਬਾ ਸਫਰ ਤੈਅ ਕਰਨਾ ਪਵੇਗਾ। ਦੇਸ਼ ਭਰ ਦੇ ਰਾਜਾਂ ਵਿੱਚ ਇਸ ਯੋਜਨਾ ਦੇ ਕੰਮਕਾਜ ਵਿੰਚ ਅਸਮਾਨਤਾ ਹੈ। ਕੁੱਝ ਰਾਜਾਂ ਨੇ ਚੰਗੇ ਨਤੀਜੇ ਦਿਖਾਏ ਹਨ। ਕੁੱਝ ਰਾਜ ਪਿੱਛੇ ਚੱਲ ਰਹੇ ਹਨ। ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਵਿੱਚ ਗਤੀ ਲਿਆਉਣ।
ਉਹਨਾਂ ਕਿਹਾ ਕਿ ਭਾਵੇਂ ਇਸ ਯੋਜਨਾ ਰਾਹੀਂ ਅਸੀਂ ਕਾਫੀ ਸਫਲਤਾ ਹਾਸਿਲ ਕੀਤੀ ਹੈ ਪਰ ਸਿਰਫ ਇਸ ਕਾਰਨ ਸਾਨੂ ਨੂੰਸੰਤੁਸ਼ਟਜੀਂ ਹੋ ਜਾਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਰੇਗਾ ਵਰਗੀਆਂ ਮਹੱਤਵਪੂਰਨ ਯੋਜਨਾਵਾਂ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਦਫਤਰ ਵਿੱਚ ਸਬੰਧਿਤ ਮੰਤਰਾਲੇ ਦੇ ਨਾਲ ਮਿਲ ਕੇ ਇੱਕ ਨਿਗਰਾਈ ਇਕਾਈ ਗਠਿਤ ਕੀਤੀ ਗਈ ਹੈ। ਇਸ ਨਿਗਰਾਨੀ ਪ੍ਰਕ੍ਰਿਆ ਦੇ ਤਹਿਤ ਜ਼ਿਆਦਾ ਤੋਂ ਜ਼ਿਆਦਾ ਸੰਭਵ ਅੰਕੜਿਆਂ ਨੂੰ ਮੰਤਰਾਲੇ ਦੀ ਵੈਬਸਾਈਟ ਤੇ ਪਾਇਆ ਜਾਵੇਗਾ ਤਾਂ ਕਿ ਜਮੀਨੀ ਪੱਧਰ ਤੇ ਕਾਮਗਾਰ ਇਸ ਯੋਜਨਾ ਦਾ ਆਜਾਦ ਢੰਗ ਨਾਲ ਅਨੁਮਾਨ ਕਰ ਸਕਣ। ਉਹਨਾਂ ਨੇ ਨਾਲ ਹੀ ਕਿਹਾ ਕਿ ਸਾਨੂੰ ਇਸ ਯੋਜਨਾ ਦੇ ਤਹਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਰੇਕ ਜਿਲ੍ਹੇ ਵਿੱਚ ਲੋਕਪਾਲ ਵਰਗੀ ਸੰਸਥਾ ਸਥਾਪਿਤ ਕਰਨ ਦੀ ਤੀਜਵੀਜ ਰੱਖੀ ਹੈ।

Filed under: Front-Film News — evp2 @ 9:52 PM

film-frount1ਰਾਜ ਕੁੰਦਰਾ ਵਰਗਾ ਅਮੀਰ ਪ੍ਰੇਮੀ ਹੋਵੇ ਤਾਂ ਹਰ ਇੱਛਾ ਪੂਰੀ ਕੀ ਜਾ ਸਕਦੀ ਹੈ। ਸ਼ਿਲਪਾ ਸ਼ੇਟੀ ਇਹਨਾਂ ਦਿਨਾਂ ਵਿੱਚ ਆਪਣੀ ਸਾਰੀਆਂ ਇੱਛਾਵਾਂ ਨੂੰ ਪੂਰਾ

ਰਾਜ ਕਰਨਗੇ ਸ਼ਿਲਪਾ ਦੀ ਇੱਛਾ ਪੂਰੀ

Filed under: Film News — evp2 @ 9:49 PM

BRITAIN-CINEMA-AWARD-ZEE CINE-SHETTY-KUNDRA

ਰਾਜ ਕੁੰਦਰਾ ਵਰਗਾ ਅਮੀਰ ਪ੍ਰੇਮੀ ਹੋਵੇ ਤਾਂ ਹਰ ਇੱਛਾ ਪੂਰੀ ਕੀ ਜਾ ਸਕਦੀ ਹੈ। ਸ਼ਿਲਪਾ ਸ਼ੇਟੀ ਇਹਨਾਂ ਦਿਨਾਂ ਵਿੱਚ ਆਪਣੀ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਲਗੀ ਹੋਈ ਹੈ। ਕੁੱਝ ਮਹਿਨੇ ਪਹਿਲਾ ਸ਼ਿਲਪਾ ਨਿਰਮਾਤਾ ਬਣ ਕੇ ਫ਼ਿਲਮ ਬਨਾਉਣਾ ਚਾਹੁੰਦੀ ਸੀ, ਪਰ ਉਹਨਾਂ ਦੀ ਫ਼ਿਲਮ ਤੇ ਕੋਈ ਪੈਸਾ ਲਗਾਉਣ ਨੂੰ ਤਿਆਰ ਨਹੀਂ ਸੀ। ਨਤੀਜਾ ਇਹ ਹੋਇਆ ਕਿ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾ ਹੀ ਬੰਦ ਹੋ ਗਈ। ਹੁਣ ਸ਼ਿਲਪਾ, ਰਾਜ ਦੀ ਮਦਦ ਨਾਲ ਇੱਕ ਵਾਰ ਫਿਰ ਬਤੌਰ ਨਿਰਮਾਤਾ ਆਪਣੀ ਫ਼ਿਲਮ ਸ਼ੁਰੂ ਕਰਨ ਵਾਲੀ ਹੈ। ਸੂਤਰਾਂ ਦੇ ਮੁਤਾਬਕ ਇਸ ਵਿੱਚ ਇੱਕ ਹੋਰ ਨਾਇਕਾ ਦੀ ਚੌਣ ਕੀਤਾ ਜਾਏਗਾ ਅਤੇ ਛੇਤੀ ਹੀ ਇਸ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਇਹੀ ਨਹੀਂ, ਸ਼ਿਲਪਾ ਆਪਣੀ ਛੋਟੀ ਭੈਣ ਸ਼ਮਿਤਾ ਲਈ ਵੀ ਇੱਕ ਫ਼ਿਲਮ ਬਨਾਉਣ ਦੀ ਸੋਚ ਰਹੀ ਹੈ। ਉਹਨਾਂ ਨੂੰ ਕਹਾਣੀ ਦੀ ਤਲਾਸ਼ ਹੈ। ਉਹ ਚਾਹੁੰਦੀ ਹੈ ਕਿ ਸ਼ਮਿਤਾ ਨੂੰ ਬਾਲੀਵੁੱਡ ਵਿੱਚ ਆਪਣੇ ਪੈਰ ਜਮਾਉਣ ਲਈ ਇੱਕ ਮੌਕਾ ਹੋਰ ਮਿਲਣਾ ਚਾਹੀਦਾ ਹੈ।

Filed under: Front-National News — evp2 @ 9:41 PM

national-frount3ਸ੍ਰੀਲੰਕਾਈ ਜਮੀਨ ਤੇ ਅਕਸਰ ਜਿੱਤ ਲਈ ਜੂਝਣ ਵਾਲੀ ਭਾਰਤੀ ਟੀਮ ਨੂੰ ਸਚਿਨ ਤੇਂਦੁਲਕਰ ਅਤੇ ਲਗਭਗ ਦੋ ਸਾਲ ਬਾਅਦ ਟੀਮ ਵਿੱਚ ਵਾਪਸੀ ਕਰ ਰਹੇ

ਸਚਿਨ, ਦ੍ਰਵਿੜ ਦੇ ਸਹਾਰੇ ਭਾਰਤ ਨੂੰ ਨੰਬਰ ਇੱਕ ਬਣਨ ਦੀ ਆਸ

Filed under: Sports News — evp2 @ 9:39 PM

ਨਵੀਂ ਦਿੱਲੀ, 9 ਸਤੰਬਰ 

sachin-tendulkar
 ਸ੍ਰੀਲੰਕਾਈ ਜਮੀਨ ਤੇ ਅਕਸਰ ਜਿੱਤ ਲਈ ਜੂਝਣ ਵਾਲੀ ਭਾਰਤੀ ਟੀਮ ਨੂੰ ਸਚਿਨ ਤੇਂਦੁਲਕਰ ਅਤੇ ਲਗਭਗ ਦੋ ਸਾਲ ਬਾਅਦ ਟੀਮ ਵਿੱਚ ਵਾਪਸੀ ਕਰ ਰਹੇ ਰਾਹੁਲ ਦ੍ਰਵਿੜ ਦੀ ਅਨੁਭਵੀ ਜੋੜੀ ਦੇ ਦਮ ਤੇ ਸ੍ਰੀਲੰਕਾ ਵਿੱਚ ਚੱਲ ਰਹੀ ਤਿਕੋਣੀ ਲੜੀ ਵਿੱਚ ਕਲੀਨ ਸਵੀਪ ਦੇ ਨਾਲ ਆਈ ਸੀ ਸੀ ਰੈਂਕਿੰਗ ਵਿੱਚ ਨੰਬਰ ਇੱਕ ਟੀਮ ਬਣਨ ਦੀ ਉਮੀਦ ਹੋਵੇਗੀ। ਭਾਰਤੀ ਟੀਮ ਸ੍ਰੀਲੰਕਾ ਦੀ ਜਮੀਨ ਤੇ ਖੇਡੇ 67 ਮੈਚਾਂ ਵਿੱਚੋਂ ਸਿਰਫ 27 ਮੈਚ ਵਿੱਚ ਜਿੱਤ ਦਰਜ ਕਰਵਾ ਸਕੀ ਜਦੋਂਕਿ 28 ਵਿੱਚ ਉਸ ਨੂੰ ਹਾਰ ਦਾ ਸਾਮ੍ਹਣਾ ਕਰਨਾ ਪਿਆ ਹੈ ਜੋ ਆਈ ਸੀ ਸੀ ਰੈਂਕਿੰਗ ਵਿੱਚ ਦੂਜੇ ਸਥਾਨ ਤੇ ਕਾਬਿਜ ਟੀਮ ਦੇ ਪੱਧਰ ਦਾ ਨਹੀਂ ਲਗਦਾ। ਭਾਰਤ ਦੇ 9 ਮੈਚਾਂ ਦਾ ਨਤੀਜਾ ਨਹੀਂ ਨਿਕਲ ਸਕਿਆ। ਭਾਰਤ ਦਾ ਪ੍ਰਦਰਸ਼ਨ ਸ੍ਰੀਲੰਕਾ ਵਿੱਚ ਭਾਵੇਂ ਹੀ ਉਤਸ਼ਾਹ ਵਧਾਉਣ ਵਾਲਾ ਨਾ ਰਿਹਾ ਹੋਵੇ ਪਰ ਇਸ ਦੇ ਦੋ ਸਭ ਤੋਂ ਅਨੁਭਵੀ ਬੱਲੇਬਾਜਾਂ ਤੇਂਦੁਲਕਰ ਅਤੇ ਦ੍ਰਵਿੜ ਨੂੰ ਸ੍ਰੀਲੰਕਾਈ ਮੈਦਾਨ ਕਾਫੀ ਰਾਸ ਆਉਂਦੇ ਹਨ ਜਦੋਂਕਿ ਟਰਬੋਨੇਟਰ ਹਰਭਜਨ ਸਿੰਘ ਦੀ ਫਿਰਕੀ ਦਾ ਜਾਦੂ ਵੀ ਇੱਥੇ ਖੂਬ ਚੱਲਿਆ ਹੈ। ਭਾਰਤੀ ਟੀਮ ਜੇ 11 ਸਤੰਬਰ ਨੂੰ ਨਿਊਜੀਲੈਂਡ, 12 ਨੂੰ ਸ੍ਰੀਲੰਕਾ ਨੂੰ ਹਰਾ ਕੇ 15 ਸਤੰਬਰ ਨੂੰ ਹੋਣ ਵਾਲਾ ਫਾਈਨਲ ਜਿੱਤ ਜਾਂਦੀ ਹੈ ਤਾਂ ਦੱਖਣੀ ਅਫਰੀਕਾ ਨੂੰ ਪਛਾੜ ਕੇ ਦੁਨੀਆ ਦੀ ਨੰਬਰ ਇੱਕ ਟੀਮ ਬਣ ਜਾਵੇਗੀ ਅਤੇ ਇਸ ਦੇ ਲਈ ਉਸ ਨੂੰ ਸ੍ਰੀਲੰਕਾ ਦੀ ਜਮੀਨ ਤੇ 41 ਮੈਚਾਂ ਵਿੱਚ 40 ਦੀ ਔਸਤ ਨਾਲ 1320 ਦੌੜਾਂ ਬਣਾਉਣ ਵਾਲੇ ਤੇਂਦੁਲਕਰ ਅਤੇ 39 ਮੈਚਾਂ ਵਿੱਚ 29.11 ਦੀ ਔਸਤ ਨਾਲ 1056 ਦੌੜਾਂ ਬਣਾਉਣ ਵਾਲੇ ਦ੍ਰਵਿੜ ਤੋਂ ਇੱਕ ਵਾਰ ਫਿਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਤੇਂਦੁਲਕਰ ਨੇ ਸ੍ਰੀਲੰਕਾ ਦੀ ਜਮੀਨ ਤੇ ਚਾਰ ਸੈਂਕੜੇ ਅਤੇ ਛੇ ਅਰਧ ਸੈਂਕੜੇ ਮਾਰੇ ਹਨ ਜਦੋਂਕਿ ਦ੍ਰਵਿੜ ਦੇ ਨਾਮ ਤੇ ਇੱਕ ਸੈਂਕੜਾ ਅਤੇ ਅੱਠ ਅਰਧ ਸੈਂਕੜੇ ਹਨ।

« Newer PostsOlder Posts »