
09/09/2009
ਬਿਜਲੀ ਰੇਟਾਂ ਦਾ ਵਾਧਾ ਆਮ ਲੋਕਾਂ ਤੇ ਹਮਲਾ : ਗਰਚਾ
ਮੁਹਾਲੀ, 9 ਸਤੰਬਰ -jasveer
ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਬੀਬੀ ਲਖਵਿੰਦਰ ਕੌਰ ਗਰਚਾ ਨੇ ਪੰਜਾਬ ਸਰਕਾਰ ਵਲੋਂ ਬਿਜਲੀ ਦੀਆਂ ਦਰਾਂ ਵਿੱਚ ਕੀਤੇ ਭਾਰੀ ਵਾਧੇ ਨੂੰ ਆਮ ਜਨਤਾ ਉ¤ਤੇ ਹਮਲਾ ਗਰਦਾਨਿਆ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਕਾਂਗਰਸੀ ਉ¤ਤੇ ਹਮਲਾ ਨਹੀਂ ਸਗੋਂ ਇਹ ਹਮਲਾ ਪੰਜਾਬ ਦੀ ਸਮੂਹ ਜਨਤਾ ਅਤੇ ਵਸਨੀਕਾਂ ਤੇ ਹੈ ਅਤੇ ਸਮੂਹ ਪੰਜਾਬੀਆਂ ਜਿਨ੍ਹਾਂ ਵਿੱਚ ਅਕਾਲੀ ਵੀ ਸ਼ਾਮਿਲ ਹਨ, ਨਜ਼ੂੰ ਇਸਦਾ ਪੁਰਜੋਰ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਾਧੇ ਨਾਲ ਸਰਕਾਰ ਨੇ ਹਰੇਕ ਵਿਅਕਤੀ ਦੀ ਜੇਬ੍ਹ ਤੇ ਡਾਕਾ ਮਾਰਿਆ ਹੈ।ਸ੍ਰੀਮਤੀ ਗਰਚਾ ਨੇ ਕਿਹਾ ਕਿ ਇਸ ਵਾਧੇ ਦਾ ਅਸਰ ਕਿਸੇ ਕਾਂਗਰਸੀ ਜਾਂ ਅਕਾਲੀ ਉਤੇ ਨਹੀਂ ਹੋਣਾ ਸਗੋਂ ਸਮੁੱਚੇ ਪੰਜਾਬੀਆਂ ਉਤੇ ਹੋਣਾ ਹੈ। ਉਨ੍ਹਾਂ ਕਿਹਾ ਕਿ ਹਰੇਕ ਰਾਜਨੀਤਕ ਪਾਰਟੀ ਦੇ ਮੈਂਬਰ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਵੇ ਉਸਨੂੰ ਇਸ ਵਾਧੇ ਦੇ ਖਿਲਾਫ ਸੰਘਰਸ਼ ਦੀ ਆਵਾਜ ਚੁੱਕਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਪੱਧਰ ਤੋਂ ਉ¤ਤੇ ਉਠ ਕੇ ਅੱਗੇ ਆਉਣ ਅਤੇ ਅਕਾਲੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਗੂਆਂ ਨੂੰ ਸਲਾਹ ਦੇਣ ਕਿ ਇਸ ਵਾਧੇ ਨੂੰ ਤੁਰੰਤ ਵਾਪਿਸ ਲਿਆ ਜਾਵੇ।ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਹਾਈਕਮਾਨ ਦੇ ਨੋਟਿਸ ਵਿੱਚ ਹੈ ਅਤੇ ਜਿਸ ਤਰ੍ਹਾਂ ਦਾ ਹੁਕਮ ਪਾਰਟੀ ਹਾਈਕਮਾਨ ਵਲੋਂ ਹੋਵੇਗਾ, ਉਹ ਸੰਘਰਸ਼ ਵਿੱਢਣਗੇ।
ਦੋ ਜਿਲ੍ਹਿਆਂ ਦੀਆਂ ਇਤਿਹਾਸਕ ਸਮਾਰਕਾਂ ਅਣਸੁਰੱਖਿਅਤ : ਕਲ੍ਹਾ
ਮੁਹਾਲੀ, 9 ਸਤੰਬਰ -Manpreet kaur
ਮੁਹਾਲੀ ਜੂਡੋ ਐਸੋਸੀਏਸ਼ਨ ਵਲੋਂ ਬਾਬਾ ਮੱਲ ਦਾਸ ਪਬਲਿਕ ਸਕੂਲ, ਸੈਕਟਰ 63 ਵਿਖੇ 11 ਸਤੰਬਰ ਤੋਂ 13 ਸਤੰਬਰ ਤੱਕ 31ਵੇਂ ਪੰਜਾਬ ਰਾਜ ਪੱਧਰੀ ਜੂਡੋ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ 14, 17 ਅਤੇ 20 ਸਾਲ ਉਮਰ ਵਰਗ ਦੇ 500 ਦੇ ਲਗਭਗ ਜੂਡੋਕਾ ਹਿੱਸਾ ਲੈਣਗੇ।
ਮੁਹਾਲੀ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ: ਬਲਦੇਵ ਸਿੰਘ ਕੁੰਭੜਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਰਾਸ਼ਟਰੀ ਜੂਡੋ ਮੁਕਾਬਲੇ ਲਈ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਰਾਜਬੀਰ ਸਿੰਘ ਪਡਿਆਲਾ 11 ਸਤੰਬਰ ਨੂੰ ਝੰਡਾ ਝੁਲਾਉਣ ਦਾ ਰਸਮ ਅਦਾ ਕਰਕੇ ਇਨ੍ਹਾਂ ਖੇਡਾਂ ਦਾ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਸ੍ਰ: ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ 13 ਸਤੰਬਰ ਨੂੰ ਮੁੱਖ ਮਹਿਮਾਨ ਵਜੋਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨਗੇ।
ਮੰਦਰ ਵਿੱਚ ਦਾਖਿਲ ਹੋ ਕੇ ਤਾਲਿਆਂ ਨਾਲ ਛੇੜਛਾੜ ਕਰਦਾ ਕਾਬੂ
ਮੁਹਾਲੀ, 9 ਸਤੰਬਰ -Manpreet kaur
ਸਥਾਨਕ ਸੈਕਟਰ-70 ਵਿੱਚ ਸਥਿਤ ਸ੍ਰੀ ਸਤ ਨਾਰਾਇਣ ਮੰਦਰ ਵਿੱਚ ਬੀਤੀ ਰਾਤ ਸ਼ੱਕੀ ਹਾਲਤ ਵਿੱਚ ਦਾਖਿਲ ਹੋ ਕੇ ਮੰਦਰ ਦੇ ਅੰਦਰਲੇ ਦਰਵਾਜਿਆਂ ਨੂੰ ਲੱਗੇ ਤਾਲਿਆਂ ਨਾਲ ਛੇੜਛਾੜ ਕਰਨ ਵਾਲੇ ਇੱਕ ਵਿਅਕਤੀ ਨੂੰ ਮੰਦਰ ਦੇ ਚੌਂਕੀਦਾਰ ਨੇ ਕਾਬੂ ਕਰ ਲਿਆ। ਇਸ ਵਿਅਕਤੀ ਨੂੰ ਅੱਜ ਸਵੇਰੇ ਥਾਣਾ ਮਟੌਰ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।ਸੈਕਟਰ-70 ਦੀ ਰਾਮਲੀਲਾ ਅਤੇ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਸ੍ਰੀ ਸੁਰਿੰਦਰ ਲਖਨਪਾਲ ਨੇ ਦੱਸਿਆ ਕਿ ਇਹ ਵਿਅਕਤੀ (ਜਿਸ ਦੀ ਉਮਰ 20-22 ਸਾਲ ਦੇ ਕਰੀਬ ਸੀ) ਬੀਤੀ ਰਾਤ ਡੇਢ ਕੁ ਵਜੇ ਮੰਦਰ ਵਿੱਚ ਦਾਖਿਲ ਹੋਇਆ ਅਤੇ ਅੰਦਰ ਵੜ ਕੇ ਕੇਂਦਰੀ ਹਾਲ ਦੇ ਦਰਵਾਜੇ ਦੇ ਤਾਲੇ ਨਾਲ ਛੇੜਛਾੜ ਕਰ ਰਿਹਾ ਸੀ ਜਦੋਂ ਮੰਦਰ ਦੇ ਚੌਂਕੀਦਾਰ ਪਿਆਰੇ ਬਾਬਾ ਨੇ ਇਸ ਵਿਅਕਤੀ ਨੂੰ ਵੇਖ ਲਿਆ ਅਤੇ ਉਸ ਨੂੰ ਕਾਬੂ ਕਰਕੇ ਮੰਦਰ ਦੇ ਬਾਥਰੂਮ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਚੌਂਕੀਦਾਰ ਵੱਲੋਂ ਮੰਦਰ ਕਮੇਟੀ ਨੂੰ ਜਾਣਕਾਰੀ ਦਿੱਤੀ ਗਈ ਅਤੇ ਇਸ ਵਿਅਕਤੀ ਨੂੰ ਥਾਣਾ ਮਟੌਰ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।
ਸੰਪਰਕ ਕਰਨ ਤੇ ਥਾਣਾ ਮਟੌਰ ਦੇ ਇੰਚਾਰਜ ਸ੍ਰ. ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਵਿਅਕਤੀ ਤੋਂ ਪੁਛਗਿਛ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਵਿਅਕਤੀ ਪ੍ਰਵਾਸੀ ਲੱਗਦਾ ਹੈ ਅਤੇ ਪੁੱਛਗਿਛ ਮੁਕੰਮਲ ਹੋਣ ਤੋਂ ਬਾਅਦ ਇਸ ਸਬੰਧੀ ਪੁਲੀਸ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਦਿੱਲੀ ਕੈਂਟ ਵਿੱਚ ਆਸ਼ਾ ਕਿਰਨ ਮੁੜ ਵਸੇਬਾ ਕੇਂਦਰ ਦਾ ਉਦਘਾਟਨ
ਨਵੀਂ ਦਿੱਲੀ,9 ਸਤੰਬਰ
ਰੱਖਿਆ ਮੰਤਰੀ ਸ਼੍ਰੀ ਏ.ਕੇ.ਏਂਟਨੀ ਦੀ ਪਤਨੀ ਸ਼੍ਰੀਮਤੀ ੲਲਿਜਾਬੇਥ ੲੈਂਟਨੀ ਨੇ ਆਸ਼ਾ ਕਿਰਨ ਮੁੜ ਵਸੇਬਾ ਕੇਂਦਰ ਦੀ ਸ਼ੁਰੂਆਤ ਕੀਤੀ। ਦਿੱਲੀ ਕੈਂਟ ਦੇ ਬੇਸ ਹਸਪਤਾਲ ਦੇ ਨੇੜੇ ਆਸ਼ਾ ਕਿਰਨ ਮੁੜ ਵਸੇਬਾ ਕੇਦਰ ਸੇਨਾ ਪਰਿਵਾਰ ਕਲਿਆਣ ਸੰਗਠਨ ਅਤੇ ਆਰਮੀ ਵਾਈਫਸ ਵੈਲਫੇਅਰ ਜੱਥੇਬੰਦੀ ਦਾ ਇੱਕ ਪ੍ਰਮੁੱਖ ਪ੍ਰੋਜੈਕਟ ਹੈ ਜਿਸ ਦਾ ਮੰਤਵ ਸੈਨਾ ਦੇ ਅੰਗਹੀਣ ਨੌਜਵਾਨਾਂ ਨੂੰ ਸਸ਼ਕਤੀਕਰਨ ਕਰਦੇ ਹੋਏ ਉਨ੍ਹਾਂ ਨੂੰ ਆਰਥਿਕ ਆਤਮ ਨਿਰਭਰਤਾ ਦੇ ਲਈ ਇੱਕ ਆਧਾਰ ਪ੍ਰਦਾਨ ਕਰਨਾ ਹੈ । ਇਸ ਪ੍ਰੋਜੈਕਟ ਦੇ ਅਧੀਨ 16 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਗਰੁੱਪ ਦੇ ਸ਼ਰੀਰਕ ਤੌਰ ਨਾਲ ਅਪਾਹਜ ਨੌਜਵਾਨਾਂ ਦੇ ਲਈਂ ਬਿਊਟੀਸ਼ਿਅਨ, ਕੰਪਿਊਟਰ ਅਤੇ ਪੇਪਰ ਬੈਗ ਮੇਕਿੰਗ ਦੇ ਤਿੰਨ ਕੋਰਸ ਸ਼ੁਰੂ ਕੀਤੇ ਜਾਣਗੇ। ਆਸ਼ਾ ਕਿਰਨ ਪੁਨਰਵਾਸ ਕੇਂਦਰ ਵਿੱਚ ਆਮ ਅਪਾਹਜ ਨੌਜਵਾਨ ਵੀ ਦਾਖਲਾ ਲੈ ਸਕਦੇ ਹਨ। ਇਸ ਮੌਕੇ ਆਰਮੀ ਵਾਈਫਸ ਵੇਲਫੇਅਰ ਦੀ ਮੁੱਖੀ ਸ਼੍ਰੀਮਤੀ ਕਿਰਤੀ ਕਪੂਰ ਵੀ ਹਾਜ਼ਰ ਸਨ।
ਭਾਰਤੀ ਜਨਸੰਚਾਰ ਸੰਸਥਾਨ ਦੀਆਂ ਚਾਰ ਨਵੀਆਂ ਬ੍ਰਾਂਚਾਂ ਖੋਲ੍ਹੀਆਂ ਜਾਣਗੀਆਂ
ਨਵੀਂ ਦਿੱਲੀ, 9 ਸਤੰਬਰ
ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀਮਤੀ ਅੰਬਿਕਾ ਸੋਨੀ ਨੇ ਭਾਰਤੀ ਜਨ ਸੰਚਾਰ ਸੰਸਥਾਨ ਦੇ 42ਵੇਂ ਕਨਵੋਕੇਸ਼ਨ ਸਮਾਰੋਹ ਦੌਰਾਨ ਆਈ.ਆਈ. ਐਮ.ਸੀ. ਦੀਆਂ ਚਾਰ ਬ੍ਰਾਂਚਾਂ ਖੋਲ੍ਹਣ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸੰਸਥਾਨ ਪੜਾਅਵਾਰ ਤਰੀਕੇ ਨਾਲ ਖੋਲ੍ਹੇ ਜਾਣਗੇ। ਸਬੰਧਤ ਰਾਜਾਂ ਅਤੇ ਏਜੰਸੀਆਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਇਨ੍ਹਾਂ ਪ੍ਰਸਤਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਈ.ਆਈ.ਐਮ.ਸੀ ਨੂੰ ਅੰਤਰਰਾਸ਼ਟਰੀ ਵਿਸ਼ਵ ਵਿਦਿਆਲਾ ਦੇ ਤੌਰ ‘ਤੇ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਤਰਾਲਾ ਇਸ ਨੂੰ ਵਿਸ਼ਵ ਪੱਧਰ ਦੀ ਸਿੱਖਿਆ, ਸਿਖਲਾਈ ਅਤੇ ਖੋਜ ਯੂਨੀਵਰਸਿਟੀ ਵਜੋਂ ਵਿਕਸਿਤ ਕਰਨ ਦੇ ਤਰੀਕਿਆਂ ਉਤੇ ਕੰਮ ਕਰ ਰਹੀ ਹੈ। ਇਸ ਨਾਲ ਆਈ.ਆਈ.ਐਮ.ਸੀ ਪੋਸਟ ਗ੍ਰੈਜੂਏਟ ਡਿਗਰੀ ਦੇਣ ਦੇ ਵੀ ਯੋਗ ਹੋ ਜਾਵੇਗੀ, ਫਿਲਹਾਲ ਸੰਸਥਾਨ ਵੱਲੋਂ ਪੋਸਟ ਗ੍ਰੈਜੂਏਟ ਡਿਪਲੋਮਾ ਕਰਵਾਇਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਇਹ ਸੰਸਥਾਨ ਅੰਡਰ ਗ੍ਰੈਜੂਏਡ, ਪੋਸਟ ਗ੍ਰੌਜੂਏਟ, ਐਮ.ਫਿਲ ਅਤੇ ਪੀ.ਐਚ.ਡੀ. ਡਿਗਰੀਆਂ ਦੇਣ ਵਾਸਤੇ ਵੀ ਕੋਰਸ ਸ਼ੁਰੂ ਕਰੇਗੀ। ਇਸ ਮੌਕੇ ‘ਤੇ 243 ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂੲੈਟ ਡਿਪਲੋਮੇ ਪ੍ਰਦਾਨ ਕੀਤੇ ਗਏ । ਇਸ ਮੌਕੇ ‘ਤੇ ਸੰਸਥਾਨ ਦੀ ਨਿਦੇਸ਼ਕ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵਧੀਕ ਸਕੱਤਰ ਸ਼੍ਰੀਮਤੀ ਸਤੁਤੀ ਕੱਕੜ ਨੇ ਸਾਲਾਨਾ ਰਿਪੋਰਟ ਪੜ੍ਹੀ ਅਤੇ ਦੱਸਿਆ ਕਿ ਆਈ.ਆਈ.ਐਮ. ਸੀ. ਵੱਲੋਂ ਪਾਸ ਵਿਦਿਆਰਥੀ ਵੱਖ-ਵੱਖ ਅਦਾਰਿਆਂ ਵਿੱਚ ਸਫਲਤਾਪੂਰਪਕ ਕੰਮ ਕਰ ਰਹੇ ਹਨ।
ਸਿੱਧੇ ਵਿਦੇਸ਼ੀ ਨਿਵੇਸ਼ ਦੇ 9 ਪ੍ਰਸਤਾਵਾਂ ਨੂੰ ਮਨਜ਼ੂਰੀ
ਨਵੀਂ ਦਿੱਲੀ, 9 ਸਤੰਬਰ
ਸਰਕਾਰ ਨੇ ਵਿਦੇਸ਼ੀ ਨਿਵੇਸ਼ ਬੜਾਵਾ ਦੇਣ ਬਾਰੇ ਬੋਰਡ ਦੀਆ ਸਿਫਾਰਿਸ਼ਾਂ ਦੇ ਆਧਾਰ ‘ਤੇ ਤਕਰੀਬਨ 74ਕਰੋੜ 61 ਲੱਖ ਰੁਪਏ ਰੁਪਏ ਦੇ ਸਿੱਧੇ ਵਿਦੇਸ਼ੀ ਨਿਵੇਸ਼ ਦੇ 9 ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੋਰਡ ਨੇ ਆਪਣੀ ਪਿਛਲੀ ਮੀਟਿੰਗ ਵਿੱਚ ਇਹ ਸਿਫਾਰਿਸ਼ ਕੀਤੀ ਸੀ।
ਪਲਾਟਾਂ ਦੀ ਬੋਲੀ ਲਈ ਰਾਖਵੀਂ ਕੀਮਤ ਮਾਰਕੀਟ ਕੀਮਤ ਤੋਂ ਕਿਤੇ ਵੱਧ ਹੋਣ ਕਾਰਨ ਗਮਾਡਾ ਦੀ ਨੀਅਤ ਤੇ ਉਠ ਰਹੇ ਹਨ ਸਵਾਲ
ਮੁਹਾਲੀ, 9 ਸਤੰਬਰ-Manpreet Kaur
ਗ੍ਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵਲੋਂ ਆਉਣ ਵਾਲੀ 24 ਅਤੇ 25 ਸਤੰਬਰ ਨੂੰ ਕਰਵਾਈ ਜਾਣ ਵਾਲੀ ਰਿਹਾਇਸ਼ੀ ਅਤੇ ਕਮਰਸ਼ੀਅਲ ਪਲਾਟਾਂ ਦੀ ਨਿਲਾਮੀ ਲਈ ਗਮਾਡਾ ਵਲੋਂ ਜਿਹੜੀ ਰਾਖਵੀਂ ਕੀਮਤ (ਰਿਜ਼ਰਵ ਪ੍ਰਾਈਜ਼) ਤੈਹ ਕੀਤੀ ਗਈ ਹੈ ਉਸਦੀ ਕੀਮਤ ਬਹੁਤ ਜਿਆਦਾ (ਮੌਜੂਦਾ ਮਾਰਕੀਟ ਕੀਮਤ ਤੋਂ ਕਿਤੇ ਵੱਧ) ਹੋਣ ਕਾਰਨ ਇਸ ਬੋਲੀ ਸਬੰਧੀ ਚਰਚਾ ਦਾ ਬਾਜਾਰ ਗਰਮ ਹੋ ਗਿਆ ਹੈ ਅਤੇ ਪ੍ਰਾਪਰਟੀ ਬਾਜਾਰ ਦੇ ਮਾਹਿਰਾਂ ਵਲੋਂ ਇਸ ਬੋਲੀ ਦੀ ਕਾਮਯਾਬੀ ਸਬੰਧੀ ਕਈ ਤਰ੍ਹਾਂ ਦੇ ਤੌਖਲੇ ਜਾਹਿਰ ਕੀਤੇ ਜਾ ਰਹੇ ਹਨ।
ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਦੇ ਫਾਉਂਡਰ ਪ੍ਰਧਾਨ ਸ੍ਰੀ ਐਨ ਕੇ ਮਰਵਾਹਾ ਕਹਿੰਦੇ ਹਨ ਕਿ ਗਮਾਡਾ ਵਲੋਂ ਇਸ ਬੋਲੀ ਸਬੰਧੀ ਰੱਖੀ ਗਈ ਰਾਖਵੀਂ ਕੀਮਤ ਦੇ ਬਹੁਤ ਜਿਆਦਾ ਹੋਣ ਕਾਰਨ ਇਸਦੀ ਕਾਮਯਾਬੀ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਵਿੱਚ ਇੱਕ ਕਨਾਲ ਦਾ ਚੰਗਾ ਪਲਾਟ (ਕਿਸੇ ਵੀ ਫੇਜ਼ ਵਿੱਚ) ਪੌਣੇ ਦੋ ਤੋਂ ਦੋ ਕਰੋੜ ਵਿੱਚ ਲੱਭ ਜਾਂਦਾ ਹੈ ਜਦੋਂ ਕਿ ਗਮਾਡਾ ਵਲੋਂ ਰੱਖੀ ਗਈ ਰਾਖਵੀਂ ਕੀਮਤ ਅਨੁਸਾਰ ਇੱਕ ਕਨਾਲ ਦੇ ਪਲਾਟ ਦੀ ਕੀਮਤ ਘੱਟੋ ਘੱਟ ਢਾਈ ਕਰੋੜ ਰੁਪਏ ਬਣਦੀ ਹੈ ਜੋ ਕਿ ਮੌਜੂਦਾ ਬਾਜਾਰੀ ਕੀਮਤ ਨਾਲੋਂ 25-30 ਫੀਸਦੀ ਵੱਧ ਹੈ ਅਤੇ ਇਸ ਹਾਲਤ ਵਿੱਚ ਇਹ ਬੋਲੀ ਮਾਤਰ ਇੱਕ ਦਿਖਾਵਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਗਮਾਡਾ ਵਲੋਂ ਸ਼ੋਅਰੂਮਾਂ ਅਤੇ ਬੂਥਾਂ ਲਈ ਜਿਹੜੀ ਰਾਖਵੀਂ ਕੀਮਤ ਰੱਖੀ ਗਈ ਹੈ ਉਸ ਤੋਂ ਕਿਤੇ ਘੱਟ ਕੀਮਤ ਵੱਚ ਬਾਜਾਰ ਵਿੱਚ ਸ਼ੋਅਰੂਮ ਜਾਂ ਬੂਥ ਮਿਲ ਜਾਂਦਾ ਹੈ। ਸ੍ਰੀ ਮਰਵਾਹਾ ਨੇ ਇਲਜਾਮ ਲਗਾਇਆ ਕਿ ਇੰਝ ਜਾਪਦਾ ਹੈ ਕਿ ਜਿਵੇਂ ਇਹ ਸਾਰਾ ਕੁੱਝ ਵੱਡੀਆਂ ਕੰਪਨੀਆਂ ਦੇ ਮੈਗਾ ਪ੍ਰੋਜੈਕਟਾਂ ਨਜ਼ੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵਲੋਂ ਇਸ ਰਾਖਵੀਂ ਕੀਮਤ ਨੂੰ ਤੈਹ ਕਰਨ ਵੇਲੇ ਇਸ ਤੋਂ ਪਹਿਲਾਂ ਮੁਕੰਮਲ ਹੋਈ ਬੋਲੀ ਨੂੰ ਆਧਾਰ ਬਣਾਇਆ ਗਿਆ ਹੈ ਪਰੰਤੂ ਜਦੋਂ ਉਹ ਬੋਲੀ ਕਰਵਾਈ ਗਈ ਸੀ ਉਸ ਵੇਲੇ ਜਾਇਦਾਦਾਂ ਦੀਆਂ ਕੀਮਤਾਂ ਤੇਜੀ ਤੇ ਸਨ ਜਦੋਂ ਕਿ ਮੌਜੂਦਾ ਹਾਲਤ ਇਹ ਹੈ ਕਿ ਵਿਸ਼ਵ ਆਰਥਿਕ ਮੰਦੀ ਦੀ ਮਾਰ ਕਾਰਨ ਮੁਹਾਲੀ ਵਿੱਚ ਵੀ ਪ੍ਰਾਪਰਟੀ ਦੀਆਂ ਕੀਮਤਾਂ ਆਪਣੇ ਸਿਖਰ ਤੋਂ 30 ਤੋਂ 40 ਫੀਸਦੀ ਹੇਠਾਂ ਆ ਚੁੱਕੀਆਂ ਹਨ ਅਤੇ ਗਮਾਡਾ ਨੂੰ ਸਭ ਕੁੱਝ ਸੋਚ ਸਮਝ ਕੇ ਹੀ ਇਹ ਰਾਖਵੀਂ ਕੀਮਤ ਤੈਹ ਕਰਨੀ ਚਾਹੀਦੀ ਸੀ।
ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਸ਼ਲਿੰਦਰ ਆਨੰਦ ਵੀ ਗਮਾਡਾ ਵਲੋਂ ਤੈਅ ਕੀਤੀ ਗਈ ਰਾਖਵੀਂ ਕੀਮਤ ਦੇ ਬਹੁਤ ਜਿਆਦਾ ਵੱਧ ਹੋਣ ਕਾਰਨ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਵੈਸੇ ਹੀ ਆਰਥਿਕ ਮੰਦੀ ਕਾਰਨ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਨਰਮੀ ਦਾ ਰੁਖ ਹੈ ਅਤੇ ਪਿਛਲੇ ਕੁੱਝ ਸਮੇਂ ਤੋਂ ਸੰਭਲ ਰਹੀਂ ਪ੍ਰਾਪਰਟੀ ਮਾਰਕੀਟ ਲਈ ਇਹ ਨਿਲਾਮੀ ਬਹੁਤ ਮਹੱਤਵਪੂਰਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬੋਲੀ ਦੇ ਕਾਮਯਾਬ ਹੋਣ ਦੀ ਕੋਈ ਸੰਭਾਵਨਾ ਨਾ ਹੋਣ ਕਾਰਨ ਸ਼ਹਿਰ ਦੇ ਪ੍ਰਾਪਰਟੀ ਬਾਜਾਰ ਤੇ ਇਸ ਬੋਲੀ ਦਾ ਬਹੁਤ ਨਾਂਹਪੱਖੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇੱਕ ਹੋਰ ਸਮੱਸਿਆ ਇਹ ਹੈ ਕਿ ਬੋਲੀ ਦੌਰਾਨ ਕੋਈ ਵੀ ਵਿਅਕਤੀ ਸਿਰਫ 1 ਲੱਖ ਰੁਪਏ ਜਮਾਨਤ ਰਾਸ਼ੀ ਜਮ੍ਹਾਂ ਕਰਵਾ ਕੇ ਬੋਲੀ ਵਿੱਚ ਸ਼ਾਮਿਲ ਹੋ ਸਕਦਾ ਹੈ ਜਦੋਂ ਕਿ ਪਲਾਟਾਂ ਦੀਆਂ ਕੀਮਤਾਂ ਕਰੋੜਾਂ ਵਿੱਚ ਹਨ ਅਤੇ ਇਹ ਜਮਾਨਤ ਰਾਸ਼ੀ ਘੱਟ ਹੋਣ ਕਾਰਨ ਕੋਈ ਵੀ ਅਜਿਹਾ ਵਿਅਕਤੀ ਬੋਲੀ ਵਿੱਚ ਸ਼ਾਮਿਲ ਹੋ ਜਾਂਦਾ ਹੈ ਜਿਸਦਾ ਮਕਸਦ ਸਿਰਫ ਬੋਲੀ ਵਧਾਉਣਾ ਹੀ ਹੁੰਦਾ ਹੈ ਅਤੇ ਇਸ ਤਰੀਕੇ ਨਾਲ ਬਣਾਵਟੀ ਤੇਜੀ ਪੈਦਾ ਕਰ ਦਿੱਤੀ ਜਾਂਦੀ ਹੈ।
ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਸ੍ਰ: ਕੰਵਰਜੀਤ ਸਿੰਘ ਅਨੁਸਾਰ ਗਮਾਡਾ ਵਲੋਂ ਪਤਾ ਨਹੀਂ ਕਿਸ ਆਧਾਰ ਤੇ ਇੰਨੀ ਵੱਧ ਰਾਖਵੀਂ ਕੀਮਤ ਰੱਖੀ ਗਈ ਹੈ ਜਦੋਂ ਕਿ ਖੁਲ੍ਹੇ ਬਾਜਾਰ ਵਿੱਚ ਉਸ ਤੋਂ ਕਿਤੇ ਘੱਟ ਕੀਮਤ ਤੇ ਜਾਇਦਾਦ ਉਪਲਬਧ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵਲੋਂ ਪਿਛਲੀ ਵਾਰ ਹੋਈ ਬੋਲੀ ਵਿੱਚ 10 ਫੀਸਦੀ ਵਾਧਾ ਕਰਕੇ ਰਾਖਵੀਂ ਕੀਮਤ ਤਾਂ ਤੈਹ ਕਰ ਦਿੱਤੀ ਗਈ ਹੈ ਪਰ ਕੀ ਗਮਾਡਾ ਅਧਿਕਾਰੀ ਲੋਕਾਂ ਨੂੰ ਇਹ ਦੱਸਣਗੇ ਕਿ ਪਿਛਲੀ ਵਾਰ ਬੋਲੀ ਦੇਣ ਵਾਲੇ ਕਿੰਨੇ ਸਫਲ ਬੋਲੀਕਾਰ ਬਾਅਦ ਵਿੱਚ ਬਣਦੀ ਅਦਾਇਗੀ ਕਰਨ ਤੋਂ ਇਨਕਾਰੀ ਹੋਏ ਅਤੇ ਅਜਿਹੇ ਕਿੰਨੇ ਵਿਅਕਤੀਆਂ ਨੇ ਗਮਾਡਾ ਤੋਂ ਪੈਸੇ ਵਾਪਿਸ ਲਏ ਹਨ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਸਿਰਫ ਆਮ ਖਪਤਕਾਰ ਨੂੰ ਹੀ ਨੁਕਸਾਨ ਹੁੰਦਾ ਹੈ ਕਿਉਂਕਿ ਬਣਾਵਟੀ ਤਰੀਕੇ ਨਾਲ ਵਧਾਈ ਗਈ ਬੋਲੀ ਤੋਂ ਬਾਅਦ ਕੁੱਝ ਸਮੇਂ ਲਈ ਸ਼ਹਿਰ ਵਿੱਚ ਜਾਇਦਾਦ ਦੀ ਕੀਮਤ ਵੱਧ ਜਾਂਦੀ ਹੈ ਅਤੇ ਅਜਿਹੇ ਸਮੇਂ ਵਿੱਚ ਜਾਇਦਾਦ ਦੀ ਖਰੀਦ ਕਰਨ ਵਾਲੇ ਵਿਅਕਤੀਆਂ ਨੂੰ ਭਾਰੀ ਘਾਟਾ ਸਹਿਣ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਗਮਾਡਾ ਵਲੋਂ ਇਸ ਰਾਖਵੀਂ ਕੀਮਤ ਨੂੰ ਘਟਾਇਆ ਜਾਵੇ ਅਤੇ ਇਸਨੂੰ ਸ਼ਹਿਰ ਦੀ ਮੌਜੂਦਾ ਮਾਰਕੀਟ ਕੀਮਤ ਤੋਂ ਘਟਾਇਆ ਜਾਵੇ ਤਾਂ ਜੋ ਆਮ ਲੋੜਵੰਦ ਵਿਅਕਤੀ ਇਸ ਬੋਲੀ ਵਿੱਚ ਹਿੱਸਾ ਲੈ ਸਕਣ ਦੇ ਸਮਰਥ ਹੋਣ ਅਤੇ ਆਮ ਲੋਕਾਂ ਨੂੰ ਇਸ ਬਣਾਵਟੀ ਤੇਜੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗਮਾਡਾ ਵਲੋਂ ਸੈਕਟਰ 76 ਤੋਂ 80 ਦੇ ਅਲਾਟੀਆਂ ਨੂੰ ਪਲਾਟ ਅਲਾਟ ਕਰਨ ਅਤੇ ਉਸ ਪੂਰੇ ਖੇਤਰ ਦਾ ਲੋੜੀਂਦਾ ਵਿਕਾਸ ਕਰਨ ਦੀ ਥਾਂ ਉਲਟਾ ਅਜਿਹੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ ਜਿਹੜੀਆਂ ਸ਼ਹਿਰ ਦੇ ਹਿਤ ਵਿੱਚ ਨਹੀਂ ਹਨ ਅਤੇ ਉਨ੍ਹਾਂ ਦੀ ਸੰਸਥਾ ਦਾ ਇੱਕ ਵਫਦ ਛੇਤੀ ਹੀ ਗਮਾਡਾ ਅਧਿਕਾਰੀਆਂ ਨੂੰ ਮਿਲ ਕੇ ਇਸ ਰਾਖਵੀਂ ਕੀਮਤ ਨੂੰ ਘੱਟ ਕਰਨ ਦੀ ਮੰਗ ਕਰੇਗਾ।
ਦਜ਼ੂਜ਼ਜੇ ਪਾਸੇ ਗਮਾਡਾ ਅਧਿਕਾਰੀ ਇਸ ਸਬੰਧੀ ਪੂਰੀ ਤਰ੍ਹਾਂ ਆਸਵੰਦ ਨਜ਼ਰ ਆਉਂਦੇ ਹਨ ਕਿ ਇਹ ਰਾਖਵੀਂ ਕੀਮਤ ਉ¤ਚੀ ਹੋਣ ਦੇ ਬਾਵਜੂਦ ਇਸ ਬੋਲੀ ਲਈ ਵੱਡੀ ਗਿਣਤੀ ਖਰੀਦਦਾਰ ਸਾਮ੍ਹਣੇ ਆਉਣਗੇ। ਗਮਾਡਾ ਅਧਿਕਾਰੀ ਇਸ ਸਬੰਧੀ ਵੱਡੀਆਂ ਕੰਪਨੀਆਂ ਦੇ ਮੈਗਾ ਪ੍ਰੋਜੈਕਟਾਂ ਨੂੰ ਫਾਇਦਾ ਦੇਣ ਵਾਲੀ ਕਾਰਵਾਈ ਦੇ ਇਲਜਾਮ ਨੂੰ ਵੀ ਨਕਾਰਦੇ ਹਨ। ਇੱਕ ਉ¤ਚ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਤੇ ਕਿਹਾ ਕਿ ਵਿਸ਼ਵ ਆਰਥਿਕ ਮੰਦੀ ਦੇ ਬੱਦਲ ਹੱਟ ਚੁੱਕੇ ਹਨ ਅਤੇ ਸ਼ੇਅਰ ਬਾਜਾਰ ਵੀ ਪਿਛਲੇ 6 ਮਹੀਨਿਆਂ ਵਿੱਚ ਆਪਣੇ ਹੇਠਲੇ ਪੱਧਰ ਤੋਂ 100 ਫੀਸਦੀ ਤੋਂ ਵੀ ਜਿਆਦਾ ਵੱਧ ਚੁੱਕਿਆ ਹੈ ਇਸ ਲਈ ਬੋਲੀ ਜਰੂਰ ਕਾਮਯਾਬ ਹੋਵੇਗੀ।
ਇੱਕ ਗੱਲ ਤੈਹ ਹੈ ਕਿ ਗਮਾਡਾ ਦੀ ਇਸ ਪ੍ਰਸਤਾਵਤ ਨਿਲਾਮੀ ਨਾਲ ਸ਼ਹਿਰ ਵਿੱਚ ਜਾਇਦਾਦ ਦੀਆਂ ਕੀਮਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ ਅਤੇ ਜੇਕਰ ਗਮਾਡਾ ਅਧਿਕਾਰੀ ਇਸ ਬੋਲੀ ਵਿੱਚ ਰੱਖੇ ਗਏ ਪਲਾਟ ਵੇਚਣ ਵਿੱਚ ਕਾਮਯਾਬ ਨਾ ਹੋ ਪਾਏ ਤਾਂ ਇਸ ਨਾਲ ਪਿਛਲੇ ਸਮੇਂ ਦੌਰਾਨ ਥੋੜ੍ਹਾ ਬਹੁਤ ਸੰਭਲੇ ਇਸ ਬਾਜਾਰ ਤੇ ਵੱਡੀ ਮਾਰ ਪੈਣੀ ਤੈਹ ਹੈ। ਵੇਖਣਾ ਇਹ ਹੈ ਕਿ ਗਮਾਡਾ ਅਧਿਕਾਰੀ ਆਪਣੇ ਇਸ ਟੀਚੇ ਨੂੰ ਹਾਸਿਲ ਕਰਨ ਵਿੱਚ ਕਿਸ ਹੱਦ ਤੱਕ ਕਾਮਯਾਬ ਹੁੰਦੇ ਹਨ।
9037 ਕਿਲੋਮੀਟਰ ਖਾਲੇ ਪੱਕੇ ਹੋਣ ਨਾਲ 90370 ਹੈਕਟੇਅਰ ਵਾਧੂ ਰਕਬੇ ਦੀ ਸਿੰਚਾਈ ਹੋਵੇਗੀ: ਸੇਖੋਂ
ਚੰਡੀਗੜ੍ਹ 9 ਸਤੰਬਰ -Parmjeet Singh
ਪੰਜਾਬ ਜਲ ਸਰੋਤ ਪ੍ਰਬੰਧ ਤੇ ਵਿਕਾਸ ਕਾਰਪੋਰੇਸ਼ਨ ਨੇ ਟੇਲ ਤੱਕ ਸਿੰਚਾਈ ਲਈ ਪਾਣੀ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਇਕ ਵਿਸ਼ੇਸ਼ ਸਕੀਮ ਤਹਿਤ 9037 ਕਿਲੋਮੀਟਰ ਖਾਲੇ ਪੱਕੇ ਕਰਨ ਦਾ ਟੀਚਾ ਮਿਥਿਆ ਹੈ ਤਾਂ ਜੋ ਕਿਸਾਨਾਂ ਨੂੰ ਵਧੀਆ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।
ਇਹ ਜਾਣਕਾਰੀ ਦਿੰਦਿਆਂ ਸਿੰਚਾਈ ਮੰਤਰੀ ਪੰਜਾਬ ਸ੍ਰ: ਜਨਮੇਜਾ ਸਿੰਘ ਸੇਖੋਂ ਨੇ ਦੱਸਿਆ ਕਿ ਖਾਲੇ ਪੱਕੇ ਹੋਣ ਜਾਣ ਨਾਲ 90370 ਹੈਕਟੇਅਰ ਹੋਰ ਵਾਧੂ ਸਿੰਚਾਈ ਊਰਜਾ ਪੈਦਾ ਹੋਵੇਗੀ। ਉਹਨਾਂ ਦੱਸਿਆ ਕਿ ਇਸ ਵਕਤ ਖਾਲੇ ਪੱਕੇ ਕਰਨ ਦੇ ਤਿੰਨ ਪ੍ਰੋਜੈਕਟ ਸਰਹਿੰਦ ਫੀਡਰ ਪਾਰਟ-2, ਬਠਿੰਡਾ ਬਰਾਂਚ-2 ਅਤੇ ਅਪਰਬਾਰੀ ਦੋਆਬ ਨਹਿਰ ਚਲ ਰਹੇ ਹਨ।
ਉਹਨਾਂ ਦੱਸਿਆ ਕਿ ਮਾਰਚ 2009 ਤੱਕ 40762 ਕਿਲੋਮੀਟਰ ਲੰਬਾਈ ਦੇ ਖਾਲੇ ਪੱਕੇ ਕਰਨ ਦਾ ਕੰਮ ਨਿਰਧਾਰਤ ਸਮੇਂ ਵਿੱਚ ਮੁਕੰਮਲ ਹੋ ਗਿਆ ਹੈ। ਜਿਸ ਨਾਲ 3.51 ਲੱਖ ਹੈਕਟੇਅਰ ਹੋਰ ਵਾਧੂ ਸਿੰਚਾਈ ਊਰਜਾ ਪੈਦਾ ਹੋਈ ਹੈ। ਖਾਲੇ ਪੱਕੇ ਕਰਨ ਦਾ ਕੰਮ, ਕਮਾਂਡ ਏਰੀਆ ਡਿਵੈਲਪਮੈਂਟ ਅਤੇ ਵਾਟਰ ਮੈਨੇਜਮੈਂਟ ਪ੍ਰੋਗਰਾਮ ਅਧੀਨ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ 2642 ਕਿਲੋਮੀਟਰ ਦੀ ਲੰਬਾਈ ਦੇ ਖਾਲੇ ਪੱਕੇ ਕੀਤੇ ਗਏ ਹਨ ਜਿਸ ਨਾਲ 26424 ਹੈਕਟੇਅਰ ਹੋਰ ਵਾਧੂ ਸਿੰਚਾਈ ਊਰਜਾ ਪੈਦਾ ਹੋਈ ਹੈ।
ਸ੍ਰੀ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਬੇਹਤਰ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਬਚਨਬੱਧ ਹੈ। ਖਾਲੇ ਪੱਕੇ ਕਰਨ ਨਾਲ ਸਿੰਚਾਈ; ਅਧੀਨ ਵਧੇਰੇ ਰਕਬਾ ਆਉਣ ਨਾਲ ਕਿਸਾਨਾਂ ਦੀਆਂ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ, ਜਿਸ ਨਾਲ ਉਹਨਾਂ ਦਾ ਆਰਥਿਕ ਜੀਵਨ ਪੱਧਰ ਉਚਾ ਉਠੇਗਾ।
ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਅਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ੍ਰੇਣੀਆਂ ਦੀ ਭਲਾਈ ਬਾਰੇ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੇ ਕੇਂਦਰ ਸਰਕਾਰ ਨੂੰ



