Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

08/09/2010

ਐਕਟਰ ਸ਼ਾਇਨੀ ਅਹੁਜਾ ਉਪਰ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ ਨੌਕਰਾਣੀ ਅਪਣੇ ਹੀ ਬਿਆਨਾ ਤੋਂ ਮੁੱਕਰੀ –ਕਿਹਾ ਬਲਤਾਕਾਰ ਕਦੇ ਹੋਇਆ ਹੀ ਨਹੀ

Filed under: Film News — evp2 @ 6:31 PM

8shiney-ahuja

ਬੋਲੀਬੁਡ ਸਟਾਰ ਐਕਟਰ ਸ਼ਾਇਨੀ ਅਹੁਜਾ ਖਿਲਾਫ ਬਲਾਤਕਾਰ ਦੇ ਸਨਸਨੀ ਖੇਜ ਮਾਮਲੇ ਨੇ ਅੱਜ ਉਸ ਸਮੇ ਨਵਾਂ ਮੋੜ ਲੈ ਲਿਆ ਜਦੋਂ ਇਹ ਨੌਕਰਾਨੀ ਅਪਣੇ ਹੀ ਦਿੱਤੇ ਹੋਏ ਬਿਆਨਾ ਤੋਂ ਮੁੱਕਰ ਗਈ ਤੇ ਕਿਹਾ ਕਿ ਉਸ ਨਾਲ ਸ਼ਾਿੲਨੀ ਅਹੁਜਾ ਨੇ ਕੋਈ ਬਲਾਤਕਾਰ ਕੀਤਾ ਹੀ ਨਹੀ ਇਹ ਮਹਿਜ ਉਸਨੇ ਇੱਕ ਔਰਤ ਦੇ ਪਿਛੇ ਲੱਗ ਕੇ ਸ਼ਾਿੲਨੀ ਦੇ ਖਿਲਾਫ ਇਹ ਮਾਮਲਾ ਸਰਜ ਕਰਵਾਇਆ ਸੀ ਪਰ ਜਦੋਂ ਪਿਛਲੇ ਸਾਲ ਇਸ ਨੋਕਰਾਣੀ ਕੁੜੀ ਦਾ ਡਾਕਟਰੀ ਮੁਇਨਾ ਕਰਵਾਇਆ ਗਿਆ ਸੀ ਤਾਂ ਉਸ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਸੀ ਪਰ ਹੁਣ ਇਹ ਲੜਕੀ ਕਿਸੇ ਦਬਾਅ ਵਿੱਚ ਆ ਕੇ ਮੁੱਕਰੀ ਹੈ ਜਾਂ ਫਿਰ ਪੈਸੈ ਦਾ ਕੋਈ ਲੈਣ ਦੇਣ ਹੋਇਆ ਇਹ ਅਦਾਲਤ ਨੂੰ ਸਮਝ ਨਹੀ ਆ ਰਿਹਾ ਜੇ ਕਰ ਇਹ ਲੜਕੀ ਅਪਣੇ ਬਿਆਨਾ ਨੂੰ ਨਾ ਬਦਲਦੀ ਤਾਂ ਸ਼ਾਇਨੀ ਅਹੁਜਾ ਨੂੰ 10 ਸਾਲ ਦੀ ਸਜਾ ਵੀ ਹੋ ਸਕਦੀ ਸੀ ਯਾਦ ਰਹੇ ਸ਼ਾਇਨੀ ਨਾਮ ਦਾ ਇਹ ਐਕਟਰ 3 ਮਹੀਨੇ ਦੀ ਸਜਾ ਵੀ ਕੱਟ ਚੁੱਕਾ ਹੈ ਤੇ ਅੱਜ ਕੱਲ ਇਹ ਜਮਾਨਤ ਤੇ ਵਾਹਰ ਸੀ

 

06/09/2010

ਪਾਮੇਲਾ ਇੱਕ ਵਾਰੀ ਫਿਰ ਮਚਾਏ ਗੀ ਕਹਿਰ

Filed under: Film News — evp2 @ 8:38 PM

pamela
ਹਾਲੀਵੁਡ ਦੀ ਸਭ ਤੋਂ ਸੈਕਸੀ ਐਕਟਰਸ ਤੇ ਬੇ ਬਾਚ ਗਰਲ ਪਾਮੇਲਾ ਐਂਡਰਸਨ ਨੇ ਇੱਕ ਵਾਰ ਫਿਰ ਧਮਾਕਾ ਕਰਨ ਦੀ ਸੋਚ ਰੱਖੀ ਹੈ ਕਿਉਕਿ ਪਾਮੇਲਾ ਨੇ ਇੱਕ ਮੋਬਾਇਲ ਕੰਪਣੀ ਲਈ ਟੈ ਪੀਸ ਵਿੱਚ ਫੋਟੋ ਸ਼ੂਟ ਕਰਵਾਇਆ ਹੈ ਦਰਅਸਲ ਇੱਹ ਇੱਕ ਸ਼ੋਟ ਫਿਲਮ ਦਾ ਹਿੱਸਾ ਹੈ ਹੁਣ ਦੇਖਣਾ ਇਹ ਹੈ ਕਿ ਇਹਨਾਂ ਦੇ ਨਾਲ ਕਿਸ ਸਟਾਰਚ ਕਲਾਕਾਰ ਨੂੰ ਲ਼ਿਆ ਜਾਂਦਾ ਹੈ

03/09/2010

Filed under: Film News — evp2 @ 8:27 PM

ਦੁਨੀਆਂ ਦੇ ਪ੍ਰਸਿੱਧ ਐਕਟਰ ਤੇ ਨੇਤਾ ਰਜਨੀ ਕਾਂਤ ਦੀ ਛੋਟੀ ਬੇਟੀ ਦਾ ਵਿਆਹ ਧੂਮਧਾਮ ਨਾਲ ਤੇ ਪੁਰੇ ਰੀਤੀ ਰਿਵਾਜਾਂ ਨਾਲ ਹੋਇਆ ਵਿਆਹ ਦੀਆਂ ਕੁੱਝ ਤਸਵੀਰਾਂ ਇਸ ਪ੍ਰਕਾਰ ਹਨ

film

23/08/2010

Filed under: Film News — evp2 @ 5:55 PM

ਪੰਜਾਬੀ ਸਿਨੇਮਾ ਕੱਲ,ਅੱਜ ਤੇ ਭਲਕ
ਸਪਨ ਮਨਚੰਦਾ ਫ਼ਰੀਦਕੋਟ

ghਪੰਜਾਬੀ ਸਿਨੇਮੇ ਦਾ ਆਪਣਾ ਇਕ ਇਤਿਹਾਸ ਹੈ, ਆਪਣੀ ਇਕ ਗਾਥਾ ਹੈ ਜੋ ਰੁਕੀ ਨਹੀਂ ਨਿਰੰਤਰ ਚੱਲ ਰਹੀ ਹੈ। ਸੁਮੰਦਰ ਦੀਆਂ ਲਾਹਿਰਾਂ ਵਾਂਗ ਇਸ ਵਿੱਚ ਵੀ  ਕਦੇ ਉਤਰਾਅ ਕਦੇ ਚੜਾਅ ਆਉਂਦਾ ਰਹਿੰਦਾ ਹੈ। ਉਤਰਾਅ ਚੜਾਅ ਬਿਨਾਂ ਕਿਸੇ ਕਾਰਨ ਨਹੀਂ ਆਉਂਦਾ ਇਸ ਪਿੱਛੇ ਵੀ ਪ੍ਰਸਿਥਤੀਆਂ ਹੁੰਦੀਆਂ ਹਨ।  ਇਨਾਂ ਪ੍ਰਸਿਥਤੀਆਂ ਨੇ ਹੀ ਪੰਜਾਬੀ ਸਿਨੇਮੇ ਨੂੰ ਕਦੇ  ਕਾਮਯਾਬੀ ਦੀਆਂ  ਬਲੁੰਦੀਆਂ ’ਤੇ  ਅਤੇ ਕਦੇ ਪਤਨ ਦੀਆਂ ਗਹਿਰੀਆਂ ਖਾਈਆਂ ’ਚ ਸੁੱਟਿਆ ਹੈ। ਆਜ਼ਾਦੀ ਤੋਂ ਬਾਅਦ ਪੰਜਾਬੀ ਸਿਨੇਮੇ ਦੀ ਸ਼ੁਰੂਆਤ 1950 ’ਚ  ਨਿਰਦੇਸ਼ਕ ਕੇ. ਡੀ. ਮਹਿਰਾ ਦੀ ਫ਼ਿਲਮ ‘ਸ਼ੀਲਾ’ (ਪਿੰਡ ਦੀ ਕੁੜੀ) ਤੋਂ ਹੋਈ  ਮੰਨੀ ਜਾਂਦੀ ਹੈ। ਮਹਿਰਾ ਦੀ ਇਸ ਫ਼ਿਲਮ ਦੀ  ਸ਼ੂਟਿੰਗ ਲਾਹੌਰ (ਪਾਕਿਸਤਾਨ ) ਵਿੱਚ  ਕਰਨ ਦੀ ਆਗਿਆ ਨਾ ਮਿਲਣ ਕਾਰਨ ਕਲੱਕਤਾ ’ਚ ਕੀਤੀ ਗਈ ਸੀ। ਇਸ ਤਰਂ  ਕੇ. ਡੀ.ਮਾਹਿਰਾ ਨੇ ਹਾਲਾਤਾਂ ਨਾਲ ਸਮਝੌਤਾ ਕਰਨ ਦੀ ਬਜਾਏ ਇਸ ਦੀ ਸ਼ੁਟਿੰਗ ਕਹਾਣੀ ਦੀ ਮੰਗ ਅੁਨਸਾਰ  ਕਲਕੱਤਾ ’ਚ ਹੀ ਕੀਤੀ। ਬੇਸ਼ੱਕ ਇਹ ਸੌਦਾ ਸ੍ਰੀ ਮਾਹਿਰਾ ਨੂੰ ਮਹਿੰਗਾ ਪਿਆ, ਪ੍ਰੰਤੂ ਉਨਾਂ  ਨੇ ਕੰਮ ਚਲਾਊ  ਮਸਾਲਾ ਫ਼ਿਲਮ ਬਣਾਉਣ ਦੀ ਬਜਾਏ ਇਕ ਠੋਸ ਤੇ ਉਸਾਰੂ  ਫ਼ਿਲਮ ਬਣਾਉਣ ਨੂੰ ਵਧੇਰੇ ਤਰਜੀਹ ਦਿੱਤੀ । ਇਸ ਤਰਾਂ ਪੰਜਾਬੀ ਸਿਨੇਮੇ ਨੂੰ  ਕੁਝ ਸੁਹਿਰਦ ਨਿਰਦੇਸ਼ਕਾਂ ਨੇ ਬੁ¦ਦੀ ਦੇ ਅਸਮਾਨ ’ਤੇ ਪੁਹੰਚਾਇਆ  ਜਿਸ ਵਿੱਚ ਭਾਖੜੀ ਭਰਾਵਾਂ ਦਾ ਅਹਿਮ ਯੋਗਦਾਨ ਰਿਹਾ। ਲਗਾਤਾਰ ਆਪਣੀ ਚਾਲ ਚੱਲ ਰਹੇ ਪੰਜਾਬੀ ਸਿਨੇਮੇ ਨੂੰ 1970 ਵਿੱਚ ਪ੍ਰਿਥਵੀ ਰਾਜ ਕਪੂਰ , ਸੁਨੀਲ ਦੱਤ, ਮਨੋਜ ਕੁਮਾਰ, ਬਲਰਾਜ ਸਹਾਨੀ, ਜੋਨੀ ਵਾਕਰ, ਰੇਖਾ, ਸ਼ਤਰੂਗਨ ਸੇਨਹਾ, ਓਮ ਪੂਰੀ, ਅਮਰੀਸ਼ ਪੁਰੀ, ਦਾਰਾ ਸਿੰਘ, ਰਾਜ ਬੱਬਰ ਵਰਗੇ ਮਹਾਨ ਕਲਾਕਾਰਾਂ, ਅਦਾਕਾਰਾਂ ਨੇ ਇਸ  ਰਫ਼ਤਾਰ ਨੂੰ ਹੋਰ ਤੇਜ਼ ਕੀਤਾ। 1980 ਤੋਂ ਬਾਅਦ ਮਹਿਮੂਦ, ਦਲਜੀਤ ਕੌਰ, ਸਤੀਸ਼ ਕੌਲ, ਸਵ:ਵਰਿੰਦਰ, ਗੁਰਦਾਸ ਮਾਨ, ਪ੍ਰੀਤੀ ਸਪੂਰ, ਗੱਗੂ ਗਿੱਲ, ਯੋਗਰਾਜ, ਮੇਹਲ ਮਿੱਤਲ, ਵਰਗੇ ਚਰਚਿਤ ਨਾਵਾਂ ਨੇ ਪੰਜਾਬੀ ਸਿਨੇਮੇ ਦੀ ਵਾਂਗਡੋਰ ਸੰਭਾਲੀ।  ਬੇਸ਼ੱਕ ਇਸ ਦੌਰ ’ਚ ਬਹੁਤੀਆਂ ਪੰਜਾਬੀ ਫ਼ਿਲਮਾਂ ਪਾਕਿਸਤਾਨੀ ਫਿਲਮਾਂ ਦੀ ਨਕਲ ’ਤੇ ਹੀ ਬਣੀਆ ਪਰ ਫਿਰ ਵੀ ਲੋਕਾਂ ਨੇ ਪਾਸੰਦ ਕੀਤੀਆਂ। ਪ੍ਰੰਤੂ ਜਦੋਂ ਪੰਜਾਬੀ ਸਿਨੇਮਾ ਤੇ ਪੰਜਾਬੀ ਸੱਭਿਆਚਾਰ ਤੋਂ  ਅਨਜਾਣ ਲੋਕਾਂ ਨੇ ਇਸ ਖੇਤਰ ’ਚ ਪ੍ਰਵੇਸ਼ ਕੀਤਾ ਤਾਂ ਪੰਜਾਬੀ ਸਿਨੇਮੇ ਦਾ ਬਲੁੰਦੀ ਦੇ ਅਸਮਾਨ ’ਤੇ ਟਿਕੇ ਰਹਿਣਾ ਮੁਸ਼ਕਲ ਹੋ ਗਿਆ।  ਫਿਰ ਅਜਿਹਾ ਦੌਰ ਵੀ ਆਇਆ ਜਦੋਂ ਕੁਝ ਕੁ ਫ਼ਿਲਮਾਂ ਨੂੰ ਛੱਡ ਕੇ 90 ਪ੍ਰਤੀਸ਼ਤ ਫ਼ਿਲਮਾਂ ਜੱਟ ਕੌਮ ’ਤੇ ਹੀ ਅਧਾਰਤ ਬਣਨ ਲੱਗੀਆ। ਇਨਾਂ ਫ਼ਿਲਮਾਂ ਦੇ ਨਾਂਅ ਵੀ  ਜੱਟ ਦੀ ਜਮੀਨ, ਯਾਰੀ ਜੱਟ ਦੀ, ਬਦਲਾ ਜੱਟੀ ਦਾ, ਜੋਰ ਜੱਟ ਦਾ , ਜੱਟ ਜਿਊਣਾ ਮੋੜ, ਜਿਗਰਾ ਜੱਟ ਦਾ, ਧੀ ਜੱਟ ਦੀ, ਗਵਾਹੀ ਜੱਟ ਦੀ ਆਦਿ ਹੀ ਰੱਖੇ ਜਾਣ ਲੱਗੇ। ਵਾਰ -ਵਾਰ  ‘ਮਾਂ  ਦਿਆ ਸ਼ੇਰਾਂ’, ‘ ਮਾਂ ਦਿਆ ਬਾਗੜ ਬਿੱਲਿਆ, ‘ਬਿੱਲੂ ਦਿਆ ਬਕੱਰਿਆ’, ਓਏ ਮਾਂ ਦਿਆ ਲਾਡਲਿਆ, ਵਰਗੇ ਸੰਵਾਦ ਸੁਣ -ਸੁਣ ਕੇ ਅਤੇ  ਇਕੋ ਵਿਸ਼ੇ ’ਤੇ ਅਧਾਰਤ ਫ਼ਿਲਮਾਂ ਦੇਖ ਦੇਖ ਲੋਕ ਪੰਜਾਬੀ ਸਿਨੇਮੇ ਤੋਂ ਮੁਖ ਮੋੜਨ ਲੱਗੇ ਇਸ ਤਰਾਂ ਪੰਜਾਬੀ ਸਿਨੇਮਾ  ਜੱਟਵਾਦ ’ਚ ਫਸ ਕੇ  ਪਸਤ ਹੋ ਗਿਆ। ਇਸ ਤਰਾਂ ਕੇ. ਡੀ. ਮਹਿਰਾ, ਭਾਖੜੀ ਭਰਾਵਾਂ ਵੱਲੋਂ ਬਾਲੇ ਪੰਜਾਬੀ ਸਿਨੇਮੇ ਦੇ ਦੀਵੇ ਦੀ ਲੋਅ ਘਟਨ ਲੱਗੀ।  ਫ਼ਿਲਮ ਨਿਰਮਾਤਾ, ਨਿਰਦੇਸ਼ਕਾ ਨੇ ਪੰਜਾਬੀ ਫ਼ਿਲਮਾਂ ਨੂੰ ਪ੍ਰਫੁੱਲਤ ਕਰਨ ਲਈ ਨਵੀਂ ਤਰਤੀਬ ਵਰਤਦਿਆਂ  ਗਾਇਕਾਂ ਦਾ ਸਹਾਰਾ ਲੈਣ ਸ਼ੁਰੂ ਕੀਤਾ।  ਫ਼ਿਲਮਾਂ ’ਚ  ਚਰਚਿਤ ਗਾਇਕਾਂ ਦੇ ਅਖਾੜੇ ਫਿਲਮਾਉਣ ਦਾ ਦੌਰ ਸ਼ੁਰੂ ਹੋਇਆ। ਇਸ ਤਰਾਂ ਕਰਨ ਨਾਲ ਕੁਝ ਕੁ ਪੰਜਾਬੀ ਫ਼ਿਲਮਾਂ ਲੋਕਾਂ ਦੀ ਭੀੜ ਜਟਾਉਣ ’ਚ ਕਾਮਯਾਬ ਵੀ ਰਹੀਆਂ ਪਰ ਇਹ ਫਾਰਮੁਲਾ ਵੀ ਬਹੁਤਾ ਚਿਰ ਨਾ ਚੱਲਿਆ। ਇੱਕਾ ਦੁੱਕਾ ਹੋਰ  ਉਪਰਾਲੇ ਵੀ ਕੀਤੇ ਗਏ ਪਰ ਸਭ ਵਿਅਰਥ ਰਹੇ। ਹੋਲੀ ਹੋਲੀ ਪੰਜਾਬੀ ਸਿਨੇਮੇ ਦੀ ਲੋਅ  ਏਨੀ ਮੱਧਮ ਪੈ ਗਈ ਕਿ ਇਸ ਤਰਾਂ ਜਾਪਣ ਲੱਗਾ ਕਿ ਹੁਣ ਇਹ ਮੁੜ ਰੌਸ਼ਨੀ ਨਹੀਂ ਕਰੇਗਾ। ਬੇਸ਼ੱਕ ਇਸ ਪਿੱਛੇ ਕੋਈ ਇਕ ਕਾਰਨ ਨਹੀਂ ਸੀ। ਕਾਰਨ ਦਰ-ਕਾਰਨ ਹਨ। ਜੇਕਰ ਇਨਾਂ ਦਾ ਵਿਸਥਾਰ ਕੀਤਾ ਜਾਵੇ ਤਾਂ ਇਕ ਮੋਟੀ ਖਾਸੀ ਕਿਤਾਬ ਲਿਖੀ ਜਾ ਸਕਦੀ ਹੈ ।  ਖ਼ੈਰ,  ਢਹਿ ਢੇਰੀ ਹੋ ਚੁੱਕੇ ਪੰਜਾਬੀ ਸਿਨੇਮੇ ਨੂੰ ਉਸਾਰਨ ਲਈ  ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪਹਿਲਾ ਕਦਮ ਚੁੱ੍ਯਕਿਆ।  ਗੁਰਦਾਸ ਮਾਨ ਦੀ ਫ਼ਿਲਮ ‘ ਸ਼ਹੀਦੇ ਆਜ਼ਮ ਬੂਟਾ ਸਿੰਘ ’ ਨੇ ਪੰਜਾਬੀ ਸਿਨੇਮੇ ਨੂੰ ਇਕ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕੀਤੀ।  ਜਸਪਾਲ ਭੱਟੀ ਦੀ ਫ਼ਿਲਮ ‘ਮਾਹੌਲ ਠੀਕ ਹੈ’ ਨੇ ਵੀ ਪੰਜਾਬੀ ਸਿਨੇਮੇ ’ਚ ਆਈ ਖੜੋਤ ਨੂੰ ਤੋੜਿਆ।   ਪਰ ਜੋ ਉਪਰਾਲਾ ਨਿਰਦੇਸ਼ਕ ਮਨਮੋਹਨ ਸਿੰਘ ਨੇ ਆਪਣੀ  ਪੰਜਾਬੀ ਫ਼ਿਲਮ ‘ ਜੀ ਆਇਆ ਨੂੰ ’ ਦੇ ਰਾਹੀਂ ਕੀਤਾ ਉਹ ਬੇਹੱਦ ਸਫ਼ਲ ਰਿਹਾ। ਨਿਰਦੇਸ਼ਕ ਮਨਮੋਹਨ ਸਿੰਘ ਬਾਲੀਵੁੱਡ ਦੇ ਚਰਚਿਤ ਫ਼ਿਲਮ ਮੇਕਰ ਯਸ਼ਰਾਜ ਚੋਪੜਾ ਦੇ ਪਸੰਦੀਦਾ ਸਿਨੇਆਟੋਗ੍ਰਾਫਰ ਰਹੇ ਹਨ ਤੇ ਉਨਾਂ ਦੀ ਚਰਚਿਤ ਫ਼ਿਲਮਾਂ ’ਚ ਆਪਣੀ ਕਾਬਲੀਅਤ ਦਾ ਬਾਖੂਬੀ ਅਹਿਸਾਸ ਵੀ ਕਰਵਾ ਚੁੱਕੇ ਹਨ।  ਮਨਮੋਹਨ ਸਿੰਘ  ਪੰਜਾਬੀ ਹੋਣ ਨਾਤੇ ਕਾਰਨ ਪੰਜਾਬੀਆਂ ਦੀ ਰਮਜ ਨੂੰ ਖੂਬ ਪਛਾਣ ਦੇ ਹਨ।  ਆਪਣੇ ਇਸ ਹੁਨਰ ਤੇ ਬਾਲੀਵੁੱਡ ਦੀ ਕਾਬਲੀਅਤ  ਦਾ ਸਹਾਰਾ ਲੈਦਿਆਂ ਉਨਾਂ ਨੇ  ਗਾਇਕ ਹਰਭਜਨ ਮਾਨ ਨੂੰ ਲੈ ਕੇ ਪੰਜਾਬੀ ਫ਼ਿਲਮ  ‘ਜੀ ਆਇਆ ਨੂੰ ’ ਦਾ ਨਿਰਮਾਣ ਕੀਤਾ। ਉਨਾਂ ਦੀ ਇਸ ਫ਼ਿਲਮ ਨੇ ਹੀ ਪੰਜਾਬੀ ਸਿਨੇਮੇ ਦੀ ਰਵਾਇਤੀ ਸ਼ਵੀ ਨੂੰ ਤੋੜਦਿਆਂ ਨਵੇਂ ਅਰਥ ਪ੍ਰਦਾਨ ਕੀਤੇ।  ਇਸ ਫ਼ਿਲਮ ਦੀ ਸਫ਼ਲਤਾ ਨੇ ਕਈ ਨਿਰਮਾਤਾ, ਨਿਰਦੇਸ਼ਕਾਂ ਨੂੰ ਉਤਸ਼ਾਹਤ ਕੀਤਾ। ਪੰਜਾਬੀ ਫ਼ਿਲਮਾਂ ਮੁੜ ਬਣਨ ਲੱਗੀਆ।  ਪਹਿਲਾਂ ਪਹਿਲ ਪੰਜਾਬੀ ਫ਼ਿਲਮਾਂ ਚੰਗੀਆਂ ਚੱਲੀਆਂ ਦੇਸ਼ ਵਿੱਚ ਵੀ ਤੇ ਵਿਦੇਸ਼ ਵਿੱਚ ਵੀ । ਆਸ ਬੱਝੀ ਕਿ ਹੁਣ ਪੰਜਾਬੀ ਸਿਨੇਮਾ ਦੁਨੀਆਂ ਭਰ ’ਚ ਨਿਮਾਣਾ ਖੱਟੇਗਾ, ਤੇ ਖੱਟਿਆ ਵੀ । ਮਨਮੋਹਨ ਸਿੰਘ ਵੱਲੋਂ ਹਰਭਜਨ ਮਾਨ ਨੂੰ ਲੈ ਕੇ ਕੀਤਾ ਉਪਰਾਲਾ ਬੇਹੱਦ ਸਫ਼ਲ ਰਿਹਾ।  ਉਨਾਂ ਨੂੰ ਦੇਖ ਕੇ ਬਹੁਤੇ ਨਿਰਮਾਤਾ ਨਿਰਦੇਸ਼ਕਾ ਨੇ ਵਿਭਿੰਨ ਵਿਸ਼ਿਆਂ ਨੂੰ ਲੈ ਕੇ ਫ਼ਿਲਮਾਂ ਬਣਾਉਣ ਦੀ ਬਜਾਏ ਉਨਾਂ ਵਾਲਾ ਹੀ ਫਾਰਮੂਲਾ ਵਰਤਣਾ ਸ਼ੁਰੂ ਕਰ ਦਿੱਤਾ। ਨਿਰਮਾਤਾ ਨਿਰਦੇਸ਼ਕਾਂ ਵੱਲੋਂ ਬੀਤੇ ਵਰਿਆਂ ’ਚ  ਬੱਬੂ ਮਾਨ, ਸਰਬਜੀਤ ਚੀਮਾ, ਬਾਲੀ ਸੁੱਗੂ, ਹੰਸ ਰਾਜ ਹੰਸ,  ਮਲਕੀਤ ਸਿੰਘ, ਲਖਵਿੰਦਰ ਵਡਾਲੀ, ਪ੍ਰੀਤ ਬਰਾੜ, ਅਮਰਿੰਦਰ ਗਿੱਲ, ਜਸਬੀਰ ਜੱਸੀ, ਰੌਸ਼ਨ ਪ੍ਰਿੰਸ ਵਰਗੇ ਨਾਮਵਾਰ ਗਾਇਕਾਂ ਨੂੰ ਲੈ ਕੇ  ਫ਼ਿਲਮਾਂ ਬਣਾਉਣ ਦੇ ਉਪਰਾਲੇ ਵੀ ਕੀਤੇ ਗਏ।  ਮਨਮੋਹਨ ਸਿੰਘ ਨਾਲ ਸਹਿ ਨਿਰਦੇਸ਼ਕ ਵੱਜੋਂ ਕੰਮ ਕਰ ਚੁੱਕੇ ਨੌਜਵਾਨ ਨਿਰਦੇਸ਼ਕ ਨਵਨੀਤ ਸਿੰਘ ਵੱਲੋਂ ਆਪਣੀ ਪਲੇਠੀ ਫ਼ਿਲਮ ‘ਤੇਰਾ ਮੇਰਾ ਕੀ ਰਿਸ਼ਤਾ’ ’ਚ ਰਵਿੰਦਰ ਗਰੇਵਾਲ, ਇੰਦਰਜੀਤ ਨਿੱਕੂ, ਫਿਰੋਜ ਖਾਨ, ਮਾਸ਼ਾ ਅਲੀ, ਲਹਿੰਬਰ ਹੁਸੈਨ ਵਰਗੇ ਚਰਚਿਤ ਗਾਇਕਾਂ ਨੂੰ ਫ਼ਿਲਮ ’ਚ ਦਿਖਾ ਕੇ ਦਰਸ਼ਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਇਹ ਕੋਸ਼ਿਸ਼ ਕਾਮਯਾਬ ਨਾ ਹੋ ਸਕੀ। ਗਾਇਕਾਂ ਨੂੰ ਲੈ ਕੇ ਫ਼ਿਲਮਾਂ ਹਿੱਟ ਕਰਨ ਦਾ ਫਾਰਮੂਲਾ ਕਿੰਨਾਂ ਕੁ ਸਫ਼ਲ ਹੋਇਆ ਹੈ ਇਸ ਦਾ ਪਤਾ ਪਿਛਲੇ ਸਾਲ ਆਈਆਂ ਫ਼ਿਲਮਾਂ ਤੋਂ ਬਾਖੂਬ  ਲੱਗਦਾ ਹੈ।  ਹੁਣ ਜਦੋਂ ਨਿਰਮਾਤਾ, ਨਿਰਦੇਸ਼ਕ ਸੋਚ ਸਮਝ ਕੇ ਗਾਇਕਾਂ ਵਾਲਾ ਕਦਮ ਉਠਾਉਣ ਲੱਗੇ ਹਨ ਤਾਂ ਕਈ ਗਾਇਕ ਹੁਣ ਪੱਲਿਓਂ ਪੈਸੇ ਲਾ ਕੇ ਹੀ ਫ਼ਿਲਮਾਂ ਬਣਾਉਣ ਲੱਗੇ ਹਨ। ਅੱਜ ਕਿਸੇ ਗਾਇਕ ਤੋਂ ਪੁੱਛ ਕੇ ਦੇਖ ਲਵੋ ਬਹੁਤੇ ਗਾਇਕਾਂ ਦੀ ਦਿਲੀਂ ਇੱਛਾ ਗਾਇਕੀ ਤੋਂ ਬਾਅਦ ਫ਼ਿਲਮੀ ਨਾਇਕ ਬਣਨ ਦੀ ਹੀ ਹੈ। ਭਾਵੇ ਬਹੁਤੇ ਗਾਇਕਾਂ ਨੂੰ ਅਦਾਕਾਰੀ ਦਾ ੳ…ਅ… ਵੀ ਨਹੀਂ ਆਉਂਦਾ। ਪਰ ਫਿਰ ਵੀ ਮਨਸ਼ਾ ‘ਹੀਰੋ’ ਬਣਨ ਦੀ ਹੈ।    ਜੇਕਰ ਬੀਤੇ ਵਰੇ ਦੀ ਗੱਲ ਕਰੀਏ ਤਾਂ ਪਿਛਲੇ ਵਰੇ ਇੱਕ ਦਰਜਨ ਦੇ ਕਰੀਬ ਫ਼ਿਲਮਾਂ ਰਿਲੀਜ਼ ਹੋਈਆਂ ਜਿਨਾਂ ’ਚੋਂ ਇਕ ਦੋ ਫ਼ਿਲਮਾਂ ਛੱਡ ਕੇ ਬਾਕੀ ਸਾਰੀਆਂ ਫ਼ਿਲਮਾਂ ਦੇ ਹੀਰੋ ਸਾਡੇ ਹਰਮਨ ਪਿਆਰੇ ਗਾਇਕ ਹੀ ਸਨ।  2009 ਦੀਆਂ ਇਨਾਂ ਫ਼ਿਲਮਾਂ ’ਚ ਦੋ ਚਾਰ ਨੂੰ ਛੱਡ ਕੇ ਬਾਕੀ ਫ਼ਿਲਮਾਂ ਆਪਣਾ ਬਜਟ ਵੀ ਨਹੀਂ ਪੂਰਾ ਕਰ ਸਕੀਆਂ। 2009 ’ਚ ਰਿਲੀਜ ਹੋਈਆਂ ‘ਜੱਗ ਜਿਉਂਦਿਆਂ ਦੇ ਮੇਲੇ’ (ਹਰਭਜਨ ਮਾਨ), ‘ਹੀਰ ਰਾਂਝਾਂ’ (ਹਰਭਜਨ ਮਾਨ), ‘ਮੁੰਡੇ ਯੂ ਕੇ ਦੇ’ (ਜ਼ਿੰਮੀਸ਼ੇਰ ਗਿੱਲ, ਅਮਰਿੰਦਰ ਗਿੱਲ), ‘ਲੱਗਦੇ ਇਸ਼ਕ ਹੋ ਗਿਆ’(ਰੌਸ਼ਨ ਪ੍ਰਿੰਸ), ‘ਅੱਖੀਆਂ ਉਡੀਕਦੀਆਂ ’ (ਲਖਵਿੰਦਰ ਵਡਾਲੀ), ‘ ਮਿੰਨੀ ਪੰਜਾਬ’ (ਗੁਰਦਾਸ ਮਾਨ), ‘ਆਪਣੀ ਬੋਲੀ ਆਪਣਾ ਦੇਸ਼ ’ (ਸਰਬਜੀਤ ਚੀਮਾ) ਤੋਂ ਇਲਾਵਾ ਬੈਣੀ ਦੀ ‘ਸਿਆਸਤ ’ ਵਿਜੇ ਖੇਪਰ ਦੀ ‘ ਪੁੰਨਿਆਂ ਦੀ ਰਾਤ’ ਵਰਗੀਆਂ ਵੱਡੇ ਛੋਟੇ ਬਜਟ ਦੀਆਂ ਫ਼ਿਲਮਾਂ ਰਿਲੀਜ਼ ਹੋਈਆਂ। ਇਨਾਂ ਫ਼ਿਲਮਾਂ ’ਚ ‘ਮੁੰਡੇ ਯੂ ਕੇ ਦੇ ’, ‘ਲਗਦੈ ਇਸ਼ਕ ਹੋ ਗਿਆ ’ ਤੇ ‘ਤੇਰਾ ਮੇਰਾ ਕੀ ਰਿਸ਼ਤਾ ’ ਨੂੰ ਛੱਡ ਕੇ ਬਾਕੀ ਫ਼ਿਲਮਾਂ ਮਸਾਂ ਆਪਣਾ ਬਜਟ ਹੀ ਪੂਰਾ ਕਰ ਸਕੀਆਂ।  ਪਿਛਲੇ ਵਰੇ ਦਰਸ਼ਕਾਂ ਵੱਲੋਂ ਬੂਰੀ ਤਰਾਂ ਨਿਕਾਰੀਆਂ ਗਈਆਂ ਇਨਾਂ ਫ਼ਿਲਮਾਂ ਤੋਂ ਸਬਕ ਲੈਣ ਦੀ ਲੋੜ ਹੈ। ਇਸ ਵਰੇ ਵੀ ਗਾਇਕ ਤੋਂ ਨਾਇਕ ਬਣਨ ਦਾ ਰੁਝਾਨ ਘਟਿਆ ਨਹੀਂ ਬਲਕਿ ਇਸ ਵਰੇ ਹੋਰ ਵੀ ਕਈ ਗ੍ਯਾਇਕ ਨਾਇਕ ਬਣਨ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਬੱਬੂ ਮਾਨ ਦੀ ‘ ਏਕਮ’ ਮਿਸ  ਪੂਜਾ ਦੀ ਫ਼ਿਲਮ ‘ਪੰਜਾਬਣ ’ ਰਿਲੀਜ਼ ਹੋਈ ਹੈ। ਮਿਸ ਪੂਜਾ ਪੰਜਾਬੀ ਗਾਇਕੀ ’ਚ ਹਨੇਰੀ ਵਾਂਗ ਝੁੱਲੀ ਹੈ ਪਰ ਹੁਣ ਇਹ ਹਨੇਰੀ ਮੱਠੀ ਪੈਂਦੀ ਜਾ ਰਹੀ ਹੈ।  ਨਿਰਦੇਸ਼ਕ ਗੋਰਵ ਤ੍ਰੇਹਾਨ ਨੇ ਜਿਸ ਆਸ ਨਾਲ ਪੂਜਾ ਤੋਂ ਇਸ ਫ਼ਿਲਮ ’ਚ ਦੂਹਰੀ ਭੂਮਿਕਾ ’ਚ ਕੰਮ ਲਿਆ ਹੈ ਉਸ ਆਸ ’ਤੇ ਉਨਾਂ ਬੂਰ ਨਹੀਂ ਪਿਆ ਜਿੰਨੀ ਗੋਰਵ ਤ੍ਰੇਹਾਨ ਨੂੰ ਆਸ ਸੀ। ਪੂਜਾ ਦੀ  ਫ਼ਿਲਮ ਦਾ ਪਹਿਲਾਂ ਸ਼ੌਅ ਵੀ ਇਨਾਂ ਠੰਡਾ ਰਿਹਾ ਸੀ ਚੰਡੀਗੜ• ਵਰਗੇ ਸ਼ਹਿਰ ’ਚ ਇਸ ਫ਼ਿਲਮ ਦਾ ਪਹਿਲਾ ਸ਼ੌਅ ਦੇਖਣ ਵਾਲੇ ਮਸਾਂ 55-60 ਦਰਸ਼ਕ ਹੀ ਸਨ ਇਹੀ ਹਾਲਹਿ ਪੰਜਾਬ ਦੇ ਸਿਨੇਮਾਘਰਾਂ ’ਚ ਸੀ।  ਪੰਜਾਬ ’ਚ ਗਾਇਕਾਂ ਵੱਲੋਂ ‘ਹੀਰੋ’ ਬਣਨ ਦੇ ਰੁਝਾਨ ਨੂੰ ਦੇਖਦਿਆ  ਬਾਲੀਵੁੱਡ ਅਤੇ ਹਾਲੀਵੁੱਡ ਦੇ ਵੀ ਦੋ ਨਿਰਦੇਸ਼ਕ  ਇਸ ਰੁਝਾਨ ਨੂੰ ‘ਕੈਸ਼’ ਕਰਨ ਦੀ ਕੋਸ਼ਿਸ਼ ’ਚ ਹਨ। ਬਾਲੀਵੁੱਡ ਫ਼ਿਲਮ ਨਿਰਦੇਸ਼ਕ ਗੱਡੂ ਧਨੋਆ ਨੇ ਹਾਲ ਹੀ ’ਚ ਗਾਇਕ ਦਲਜੀਤ ਦੁਸਾਂਝ ਨੂੰ ਲੈ ਕੇ ਆਪਣੀ  ਫ਼ਿਲਮ ‘ ਦਾ ਲਾਈਨ ਆਫ਼ ਪੰਜਾਬ ’ਦੀ ਸ਼ੂਟਿੰਗ ਮੁੰਕਮਲ ਕੀਤੀ ਹੈ। ਇਸੇ ਤਰਾਂ ਭਾਰਤੀ ਮੂਲ ਦੇ ਹਾਲੀਵੁੱਡ ਨਿਰਦੇਸ਼ਕ ਤਰਲੋਕ ਮਲਿਕ ਨੇ ਵੀ ਗਾਇਕ ਜਸਬੀਰ ਜੱਸੀ ਗੁਰਦਾਸਪੁਰੀਆ ਨੂੰ ਲੈ ਕੇ ਫ਼ਿਲਮ ‘ ਖ਼ੁਸ਼ੀਆਂ ’ ਦਾ ਨਿਰਮਾਣ ਕੀਤਾ ਹੈ। ਇਸ ਤੋਂ ਇਲਾਵਾ ਨਿਰਦੇਸ਼ਕ ਨਵਨੀਤ ਸਿੰਘ ਇਕ ਵਾਰ ਫਿਰ ਆਪਣੀ ਫ਼ਿਲਮ ‘ ਮੇਲ ਕਰਾਦੇ ਰੱਬਾ ’ ਰਾਹੀਂ  ਗਾਇਕ ਗਿੱਪੀ ਗਰੇਵਾਲ ਨੂੰ ‘ਹੀਰੋ’ ਬਣਾਉਣ ਜਾ ਰਹੇ ਹਨ।  ਇਸ ਤੋਂ ਇਲਾਵਾ ਅਮਰਿੰਦਰ ਗਿੱਲ, ਰੌਸ਼ਨ ਪ੍ਰਿੰਸ, ਸੁਰਜੀਤ ਖਾਨ, ਸਤਵਿੰਦਰ ਬੁੱਗਾ, ਲਖਵਿੰਦਰ ਵਡਾਲੀ, ਮਿਸ ਪੂਜਾ, ਗੁਰਵਿੰਦਰ ਬਰਾੜ ਦੀਆਂ ਫ਼ਿਲਮਾਂ ਵੀ ਜਲਦ ਦੇਖਣ ਨੂੰ ਮਿਲਣਗੀਆਂ।  ਇਨਾਂ ਫ਼ਿਲਮਾਂ ਨੂੰ ਦਰਸ਼ਕਾਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ ਜਾਂ ਫਿਰ ਇਨਾਂ ਦਾ ਹਾਲ ਵੀ ਪਿਛਲੇ ਵਰੇ ਰਿਲੀਜ਼ ਹੋਈਆਂ ਇਕ ਦੋ ਫ਼ਿਲਮਾਂ ਨੂੰ ਛੱਡ ਕੇ ਬਾਕੀ ਫ਼ਿਲਮਾਂ ਵਾਲਾ  ਹੀ ਹੁੰਦਾ ਹੈ। ਇਹ ਸੁਆਲ ਅਜੇ ਭਵਿੱਖ ਦੇ ਗਰਭ ’ਚ ਹੈ।              ਨਿਰਦੇਸ਼ਕ ਮਨਮੋਹਨ ਸਿੰਘ,  ਮਰਹੂਮ ਮਨੋਜ ਪੁੰਜ, ਗੁਰਦਾਸ ਮਾਨ, ਹਰਭਜਨ ਮਾਨ ਵਰਗੇ ਪੰਜਾਬੀ ਸਿਨੇਮਾ ਦੇ ਖ਼ੈਰਖਾਹਾਂ ਸਦਕਾ ਪੰਜਾਬੀ ਸਿਨੇਮੇ ਦੀ ਚੜਦੀ ਕਲਾ ਦੀ ਜਿਹੜੀ ਆਸ ਬੱਝੀ ਸੀ ਉਹ ਹੁਣ ਅਨਜਾਣ ਲੋਕਾਂ ਵੱਲੋਂ ਇਸ ਖੇਤਰ ’ ਚ ਪ੍ਰਵੇਸ਼ ਕਰ ਜਾਣ ਨਾਲ ਧੁੰਦਲੀ ਜਾਪਣ ਲੱਗੀ ਹੈ।  ਬੇਸ਼ੱਕ ਪੰਜਾਬੀ ਗਾਇਕੀ, ਪੰਜਾਬੀ ਗਾਇਕ ਦੁਨੀਆਂ ਭਰ ’ਚ ਨਾਂਅ ਕਮਾ ਚੁੱਕੇ ਹਨ।  ਸਾਡੇ ਗਾਇਕਾਂ ਦੇ ਹਜ਼ਾਰਾਂ, ਲੱਖਾਂ ਸਰੋਤੇ ਵੀ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ਜਿਹੜੇ ਲੋਕ ਕਿਸੇ ਵਿਅਕਤੀ ਨੂੰ ਗਾਇਕ ਵੱਜੋਂ ਪਾਸੰਦ ਕਰਦੇ ਹਨ ਉਸਨੂੰ ਅਦਾਕਾਰ ਵਜੋਂ ਵੀ ਪਸੰਦ ਕਰਨ।  ਗਾਇਕਾਂ ਦਾ ਇਸ ਪਾਸੇ ਆਉਣਾ ਮਾੜੀ ਗੱਲ ਨਹੀਂ ਹੈ ਪਰ ਬਿਨਾਂ ਕੁਝ ਸਿੱਖਿਆ, ਸਮਝਿਆ ਬਸ ਆਪਣੀ ਸ਼ੌਹਰਤ ਖ਼ਾਤਰ ਹੀ ਪੰਜਾਬੀ ਸਿਨੇਮੇ ਦਾ ਇਸਤੇਮਾਲ ਕਰਨਾ ਮਾੜੀ ਗੱਲ ਹੈ । ਜਿਸ ਨਾਲ ਜਿਥੇ ਪੰਜਾਬੀ ਸਿਨੇਮੇ ਨੂੰ ਢਾਹ ਲੱਗਦੀ ਹੈ ਉਥੇ ਉਨਾਂ ਦੀ ਆਪਣੀ ਸ਼ਵੀ ਉਪਰ ਵੀ ਪ੍ਰਭਾਵ ਪੈਦਾ ਹੈ। ਬੇਸ਼ੱਕ ਤਕਰੀਬਨ ਸਾਰੇ ਹੀ ਪੰਜਾਬੀ ਗਾਇਕ ਆਪਣੇ ਗੀਤਾਂ ਦੀ ਵੀਡੀਓ ’ਚ  ਕੰਮ ਕਰਦੇ ਰਹਿੰਦੇ ਹਨ ਅਤੇ  ਪੰਜਾਬੀ ਭਾਸ਼ਾ ਕਰਕੇ  ਔਖੇ ਸ਼ੌਖੇ ‘ ਸੰਵਾਦ’ ਵੀ ਬੋਲ ਲੈਦੇ ਹਨ ਪਰ  ਉਨਾਂ ’ਚ ਬਹੁਤਾ ਨਕਲੀਪਣ ਹੀ ਜਾਪਦਾ ਹੈ। ਇਸੇ ਕਰਕੇ ਹੀ ਕਝ ਸੂਝਵਾਨ ਲੋਕਾਂ ਦੀ ਸਲਾਹ ਹੈ ਕਿ ਉਹ ਗ੍ਯਾਇਕੀ ਵਾਲੇ ਪਾਸੇ ਹੀ ਰਹਿਣ ਤਾ ਚੰਗਾ ਹੈ  ਨਹੀਂ ਤਾਂ ਪੂਰੀ ਤਰਾਂ ਅਦਾਕਾਰੀ ਦੀਆਂ ਬਰੀਕੀਆਂ ਨੂੰ ਸਮਝ ਕੇ ਹੀ ਇਸ ਖੇਤਰ ’ਚ ਪੈਰ ਧਰਨ।  ਨਿਰਮਾਤਾ ਨਿਰਦੇਸ਼ਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਝੱਸ ਪੂਰਾ ਕਰਨ ਲਈ  ਪੰਜਾਬੀ ਸਿਨੇਮੇ ਦੀਆਂ ਜੜਾਂ ਪੋਲੀਆਂ ਨਾ ਕਰਨ ਬਲਕਿ ‘ਕੁਝ ਨਵਾਂ ’ ਲੈ ਕੇ  ਇੰਡਸਟਰੀ ’ਚ ਆਉਣ। ਦਹਰਾਓ ਹਰ ਚੀਜ ’ਚ ਅਕੇਵਾ ਪੈਦਾ ਕਰਦਾ ਹੈ। ਪੈਸਾ ਲਗਾ ਕੇ ਫ਼ਿਲਮਾਂ ਹਿੱਟ ਨਹੀਂ ਕੀਤੀਆਂ ਜਾ ਸਕਦੀਆਂ।  ਲੋਕਾਂ ਦੀ ਮਾਨਸਿਕਤਾ ਨੂੰ ਸਮਝਣਾ, ਸਮੇਂ ਅੁਨਸਾਰ ਵਿਸ਼ੇ ਦੀ ਚੋਣ, ਤਕਨੀਕ ਦੀ ਮਹੱਤਤਾ, ਸਿਨੇਆਟੋਗ੍ਰਾਫੀ ਦੀ ਮੁੱਢਲੀ ਸੂਝ ਬੂਝ ਅਤੇ ਹੋਰ ਬਹੁਤ ਕੁਝ ਦੀ ਅਗਾਊ ਜਾਣਕਾਰੀ ਹੋਣੀ ਲਾਜ਼ਮੀ ਹੈ। ਸੋ  ਨਿਰਦੇਸ਼ਕਾਂ,ਗਾਇਕਾਂ,ਅਦਾਕਾਰਾਂ ਨੂੰ ਬੇਨਤੀ ਹੈ ਕਿ ਆਪਣੇ ਸ਼ੌਕ ਖਾਤਰ ਸਮੁੱਚੀ ਪੰਜਾਬੀ ਫ਼ਿਲਮ ਇੰਡਸਟਰੀ ਦਾ ਭੱਠਾ ਨਾ ਬਿਠਾਉਣ  ਬਲਕਿ  ਸੋਚ, ਸਮਝ  ਤੇ ਸਿੱਖ ਕੇ ਹੀ ਇਸ ਖੇਤਰ ’ਚ ਪੈਰ ਧਰਣ ਤਾਂ ਜੋ ਪੰਜਾਬੀ ਸਿਨੇਮਾ ਹੋਰਾਂ ਭਾਸ਼ਵਾਂ ਦੀਆਂ ਫ਼ਿਲਮ ਇੰਡਸਟਰੀਆਂ ਦਾ ਮੁਕਾਬਲਾ ਕਰ ਸਕੇ। ਪੰਜਾਬੀ ਸਿਨੇਮੇ ਦਾ ਭਵਿੱਖ ਤਾਂ ਹੀ ਸੁਨਾਹਿਰਾ ਹੋਵੇਗਾ ਜੇਕਰ ਚੰਗੇ ਫ਼ਿਲਮਸਾਜ਼ ਇਸ ਪਾਸੇ ਰੁਖ ਕਰਨ, ਆਮ ਲੋਕਾਂ ਦੀਆਂ ਸਮੱਸਿਆਵਾਂ /ਜਨ ਜੀਵਨ ਉਜ਼ਗਾਰ ਕਰਨ ਜਾਂ ਉਨਾਂ ਦੀ ਰਮਜ ਸਮਝ ਕੇ  ਅਣਛੌਏ ਵਿਸ਼ਿਆ/ਮੁੱਦਿਆਂ ਨੂੰ ਪਰਦੇ ’ਤੇ ਲਿਆਉਣ।  ਪਰ ਜੇਕਰ ਅੱਜ ਵਰਗਾ ਹਾਲ ਹੀ ਰਿਹਾ ਤਾਂ ਪੰਜਾਬੀ ਸਿਨੇਮੇ ਦਾ ਇਹ ਮੱਘਦਾ ਸੂਰਜ ਜਲਦ ਹੀ ਅਸਤ ਹੋ ਜਾਵੇਗਾ।

 

 

ਰਿਸ਼ਤਿਆਂ ਦੇ ਨਿੱਘ ਨੂੰ ਬਿਆਨ ਕਰੇਗੀ ਪੰਜਾਬੀ ਫ਼ਿਲਮ ‘ਖ਼ੁਸ਼ੀਆਂ ’-ਸਪਨ ਮਨਚੰਦਾ ਫ਼ਰੀਦਕੋਟ

Filed under: Film News — evp2 @ 5:42 PM

khushian-film
ਪੰਜਾਬੀ ਸਿਨੇਮਾ ਪਤਨ ਦੀਆਂ ਗਹਿਰੀਆਂ ਖਾਈਆਂ ’ ਚੋਂ ਨਿਕਲ ਤਰੱਕੀਆਂ ਦੀਆਂ ਉਚਾਈਆਂ ਛੂਹਣ ਲੱਗਾ ਹੈ। ਅਜੌਕੇ ਦੌਰ ਨੂੰ ਪੰਜਾਬੀ ਸਿਨੇਮੇ ਦਾ ਸੁਨਾਹਿਰਾ ਦੌਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਆਪਣੇ ਸੀਮਿਤ ਦਾਇਰੇ ’ਚੋਂ ਬਾਹਰ ਨਿਕਲ ਨਵੇਂ ਦਿਸਹੱਦੇ ਸਿਰਜਣ ਵਾਲਾ ਪੰਜਾਬੀ ਸਿਨੇਮਾ  ਦੇਸ਼ ਦੇ ਨਾਲ -ਨਾਲ ਵਿਦੇਸ਼ਾਂ ’ਚ ਵੀ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ। ਪੰਜਾਬੀ ਸਿਨੇਮੇ ਦੀ ਦਿਨੋਂ ਦਿਨ ਵੱਧ ਰਹੀ ਲੋਕਪ੍ਰਿਯਤਾ ਨੂੰ ਦੇਖ ਕੇ ਜਿਥੇ ਬਾਲੀਵੁੱਡ ਦੇ ਗੁੱਡੂ ਧਨੋਆ ਵਰਗੇ ਚਰਚਿਤ ਫ਼ਿਲਮ ਨਿਰਦੇਸ਼ਕ ਪੰਜਾਬੀ ਫ਼ਿਲਮ ਬਣਾਉਣ ’ਚ ਰੁੱਝੇ ਹੋਏ ਹਨ ਉਥੇ ਹਾਲੀਵੁੱਡ ਦੇ ਨਾਮਵਾਰ ਫ਼ਿਲਮ ਨਿਰਦੇਸ਼ਕ ਤਰਲੋਕ ਮਲਿਕ ਵੀ ਪੰਜਾਬੀ ਫ਼ਿਲਮ ‘ ਖ਼ੁਸ਼ੀਆਂ ’ ਦਾ ਨਿਰਮਾਣ ਕਰ ਰਹੇ ਹਨ। ਅਦਾਕਾਰ ਵਜੋਂ ਹਾਲੀਵੁੱਡ ਦੇ ਅਮਰੀਸ਼ ਪੁਰੀ ਮੰਨੇ ਜਾਂਦੇ ਨਿਰਦੇਸ਼ਕ ਮਲਿਕ ਨੇ ਆਪਣੀ ਇਸ ਫ਼ਿਲਮ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਹੀ ਪੰਜਾਬ ਅਤੇ ਅਮਰੀਕਾ ਦੀਆਂ ਖੂਬਸੂਰਤ ਲੋਕੇਸ਼ਨਾਂ ’ਤੇ ਮੁੰਕਮਲ ਕੀਤੀ ਹੈ।
ਨਿਰਮਾਤਾ ਦਰਸ਼ਨ ਗਰਗ, ਡੀ.ਪੀ ਗੋਇਲ ਅਤੇ ਪਰਦੀਪ ਬਾਂਸਲ ਵੱਲੋਂ  ਘਨੱਈਆ ਫ਼ਿਲਮ ਪ੍ਰੋਡੈਕਸ਼ਨ ਦੇ ਬੈਨਰ ਹੇਠ ਮੁੰਕਮਲ ਕੀਤੀ ਗਈ ਇਸ ਫ਼ਿਲਮ ’ਚ ਨਾਮਵਾਰ ਪੰਜਾਬੀ ਗਾਇਕ ਜਸਬੀਰ ਜੱਸੀ ਗੁਰਦਾਸਪੁਰੀਆ(ਦਿਲ ਲੈ ਗਈ ਕੁੜੀ ਗੁਜਰਾਤ ਦੀ ਫੇਮ) ਬਤੌਰ ਨਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨਾਂ ਨਾਲ ਇਸ ਫ਼ਿਲਮ ’ਚ ਬਾਲੀਵੁੱਡ ਅਦਾਕਾਰਾ ਟਿਸਕਾ ਚੌਪੜਾ (ਤਾਰੇ ਜ਼ਮੀਨ ਪੇ ਫੇਮ) ਨਾਇਕਾ ਵਜੋਂ ਪਹਿਲੀ ਵਾਰ ਪੰਜਾਬੀ ਫ਼ਿਲਮ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕੁਲਭੂਸ਼ਣ ਖਰਬੰਦਾ, ਰਮਾ ਵਿਜ, ਵਿਵੇਕ ਸ਼ੌਕ, ਗੁਰਪ੍ਰੀਤ ਘੁੱਗੀ, ਦੀਪ ਢਿੱਲੋਂ, ਸ਼ੈਰੀ ਬਾਵਾ ਵਰਗੇ ਨਾਮਵਾਰ ਬਾਲੀਵੁੱਡ ਅਦਾਕਾਰ ਇਸ ਫ਼ਿਲਮ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਫ਼ਿਲਮ ਦੇ ਸੈੱਟ ’ਤੇ ਗੱਲਬਾਤ ਕਰਦਿਆਂ ਨਿਰਦੇਸ਼ਕ ਤਰਲੋਕ ਮਲਿਕ ਨੇ ਦੱਸਿਆ ਕਿ  ਉਨਾਂ ਦਾ ਸਬੰਧ ਪੰਜਾਬ ਨਾਲ ਹੈ ਪਰ ਉਹ ¦ਮੇ ਅਰਸੇ ਤੋਂ ਅਮਰੀਕਾ ’ਚ ਰਹਿ ਰਹੇ ਹਨ। ਹਾਲੀਵੁੱਡ ’ਚ ਰਹਿੰਦਿਆਂ ਉਹ ਜਿਥੇ ਕਈ ਫ਼ਿਲਮਾਂ ਦਾ ਨਿਰਦੇਸ਼ਕ ਕਰ ਚੁੱਕੇ ਹਨ ਉਥੇ ਬਤੌਰ ਅਦਾਕਾਰ ਵੀ ਦਰਜਨਾਂ ਫ਼ਿਲਮਾਂ ਕਰ ਚੁੱਕੇ ਹਨ। ਪੰਜਾਬ ’ਚ ਰਹਿੰਦੇ ਆਪਣੇ ਦੋਸਤ-ਮਿੱਤਰਾਂ ਨਾਲ ਅਕਸਰ ਪੰਜਾਬੀ ਫ਼ਿਲਮਾਂ ਬਾਰੇ ਗੱਲ ਕਰਦੇ ਰਹਿੰਦੇ ਹਨ ਅਤੇ ਉਨਾਂ ਦੇ ਉਤਸ਼ਾਹਿਤ ਕਰਨ ਅਤੇ ਆਪਣੇ ਭਾਸ਼ਾਈ ਸਿਨੇਮੇ ਨੂੰ ਉੱਚਾ ਚੁੱਕਣ ਦੀ ਦਿਲੀ ਇੱਛਾ ਨਾਲ ਹੀ ਉਹ ਇਸ ਫ਼ਿਲਮ ਦਾ ਨਿਰਮਾਣ ਕਰ ਰਹੇ ਹਨ। ਉਨਾਂ ਦੱਸਿਆ ਕਿ ਇਹ ਫ਼ਿਲਮ ‘ਖੁਸ਼ੀਆਂ ’ ਪੰਜਾਬੀ ਸਿਨੇਮੇ ’ਚ ਮੀਲ ਪੱਥਰ ਸਾਬਤ ਹੋਵੇਗੀ। ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਆਧੁਨਿਕ ਤਕਨੀਕਾਂ ਨਾਲ ਬਣਾਈ ਜਾ ਰਹੀ ਇਹ ਫ਼ਿਲਮ ਪੰਜਾਬੀ ਸਿਨੇਮੇ ਦੀਆਂ ਕਈ ਮਿੱਥਾਂ ਤੋੜਦੀ ਹੋਈ ਇਸ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰੇਗੀ। ਇਹ ਫ਼ਿਲਮ ਇਨਸਾਨੀ ਰਿਸ਼ਤਿਆਂ ’ਤੇ ਅਧਾਰਤ ਹੈ। ਮਨੁੱਖੀ ਜੀਵਨ ਸਭ ਤੋਂ ਅਨਮੋਲ ਮੰਨਿਆ ਗਿਆ ਹੈ ਪਰ ਅਸੀਂ ਇਸ ਅਨਮੋਲ ਜੀਵਨ ਨੂੰ ਆਪਣੇ ਪਰਿਵਾਰ, ਆਪਣੇ ਰਿਸ਼ਤਿਆਂ ’ਚ ਖ਼ੁਸ਼ੀ ਨਾਲ ਬਿਤਾਉਣ ਵੀ ਬਜਾਏ ਅਜੀਬ ਜਿਹੇ ਖਿਲਾਅ ’ਚ ਤੁਰੇ ਫਿਰਦੇ ਹਾਂ ਜਿਸ ਕਾਰਨ ਇਨਸਾਨ ਦੇ ਚਿਹਰੇ ਤੋਂ ਖ਼ੁਸ਼ੀ ਦਿਨੋਂ ਖਤਮ ਹੁੰਦੀ ਜਾ ਰਹੀ ਹੈ। ਪੈਸੇ ਅਤੇ ਸੁਪਨਿਆਂ ਨੂੰ ਪੂਰਾ ਕਰਨ ਖਾਤਰ ਆਪਣੇ ਪਰਿਵਾਰਾਂ, ਦੋਸਤਾਂ ਮਿੱਤਰਾਂ ਤੋਂ ਕੋਹਾਂ ਦੂਰ ਜਾਣ ਵਾਲੇ ਲੋਕ ਸਾਰੀ  ਉਮਰ ਪਰਿਵਾਰ ਨਾਲ ਬਿਤਾਉਣ ਵਾਲੇ ਖ਼ੁਸ਼ੀ ਦੇ ਪਲਾਂ ਤੋਂ ਵਾਂਝੇ ਰਹਿੰਦੇ ਹਨ ਜਿਸ ਨਾਲ ਕੀ ਪ੍ਰਸਿਥਤੀਆਂ ਪੈਂਦਾ ਹੁੰਦੀਆਂ ਹਨ ਫ਼ਿਲਮ ’ਚ ਬਾਖੂਬ ਦਿਖਾਇਆ ਗਿਆ ਹੈ। ਉਨ•ਾਂ ਦੀ ਇਹ ਫ਼ਿਲਮ ਅਰਥ ਭਰਪੂਰ, ਸਿੱਖਿਆ ਦਾਇਕ ਤੇ ਸੰਵੇਦਨਸ਼ੀਲ ਪਰਿਵਾਰਕ ਫ਼ਿਲਮ ਹੈ ਜੋ ਦਰਸ਼ਕਾਂ ਦੀ ਆਤਮਾ ਨੂੰ ਝੰਜੋੜਦੀ ਹੋਈ ਦੁਖ ਦੇ ਡੂੰਘੇ ਵਹਿਣਾਂ ’ਚ ਵੀ ਲੈ ਕੇ ਜਾਵੇਗੀ ਅਤੇ ਉਨ•ਾਂ ਦਾ ਮੰਨੋਰਜੰਨ ਕਰਦੇ ਹੋਈ ਚਿਹਰਿਆਂ ’ਤੇ ਪਰਿਵਾਰਕ ਕਮੇਡੀ ਨਾਲ ਹਾਸਾ ਵੀ ਲੈ ਕੇ ਆਵੇਗੀ। ਚਰਚਿਤ ਕਲਾ ਨਿਰਦੇਸ਼ਕ ਤੀਰਥ ਸਿੰਘ ਗਿੱਲ ਨੇ ਦੱਸਿਆ ਕਿ ਇਸ ਫ਼ਿਲਮ ਦੇ ਜ਼ਰੀਏ ਲੋਕਾਂ ਨੂੰ  ਤਿੰਨ ਚਾਰ ਦਹਾਕੇ ਪਹਿਲਾਂ ਦੇ ਪੇਂਡੂ ਮਾਹੌਲ, ਆਪਸੀ ਭਾਈਚਾਰੇ ਦੀ ਮੂੰਹ ਬੋਲੀ ਤਸਵੀਰ ਦੇ ਦਰਸ਼ਨ ਵੀ ਕਰਵਾਏ ਜਾਣਗੇ।  ਫ਼ਿਲਮ ਦੇ ਲਈ ਲਗਾਏ ਗਏ ਸੈੱਟ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੇ ਹੋਏ ਲੋਕਾਂ ਦੇ ਮਨਾਂ ’ਚ ਪੁਰਾਤਨ ਪੰਜਾਬ ਦੀਆਂ ਯਾਦਾਂ ਮੁੜ ਸੁਰਜੀਤ ਕਰਨਗੇ
        ਬਤੌਰ ਨਾਇਕ ਸੁਨਾਹਿਰੀ ਪਰਦੇ ’ਤੇ ਪ੍ਰਵੇਸ਼ ਕਰਨ ਜਾ ਰਹੇ ਚਰਚਿਤ ਗਾਇਕ ਜਸਬੀਰ ਜੱਸੀ ਇਸ ਫ਼ਿਲਮ ’ਚ ਰਾਜ ਨਾਂਅ ਦੇ ਨੌਜਵਾਨ ਦੀ ਭੂਮਿਕਾ ਨਿਭਾ ਰਹੇ ਹਨ ਜੋ ਆਪਣੇ ਮਨ ਦੀਆਂ ਸੱਧਰਾਂ ਪੂਰੀਆਂ ਕਰਨ ਲਈ ਆਪਣੇ ਪਰਿਵਾਰ ਤੋਂ ਦੂਰ ਹੋ ਵਿਦੇਸ਼ ਜਾਂਦਾ ਹੈ। ਵਿਦੇਸ਼ ’ਚ ਰਹਿੰਦਿਆਂ ਜਦੋਂ ਉਸਨੂੰ ਆਪਣੇ ਪਰਿਵਾਰਕ ਪਿਆਰ ਤੋਂ ਊਣੇ ਰਹਿ ਜਾਣ ਦਾ ਖਿਆਲ ਆਉਂਦਾ ਹੈ ਤਾਂ ਉਸ  ਅੰਦਰ ਪਰਿਵਾਰਕ ਖ਼ੁਸ਼ੀਆਂ, ਪਿਆਰ ਦੇ ਖਾਲੀਪਣ ਨੂੰ ਭਰਨ ਦੀ ਪ੍ਰਬਲ ਇੱਛਾ ਪੈਦਾ ਹੁੰਦੀ ਹੈ ਜੋ ਕਹਾਣੀ ਨੂੰ ਨਵਾਂ ਮੋੜ  ਦਿੰਦੀ ਹੈ। ਫ਼ਿਲਮ ਦੀ ਨਾਇਕਾ ਟਿਸਕਾ ਚੋਪੜਾ ਪਹਿਲੀ ਵਾਰ ਪੰਜਾਬੀ ਫ਼ਿਲਮ ’ਚ ਕੰਮ ਕਰਕੇ ਬੇਹੱਦ ਖ਼ੁਸ਼ੀ ਮਹਿਸੂਸ ਕਰ ਰਹੀ ਹੈ ਉਹ ਇਸ ਫ਼ਿਲਮ ’ਚ ਜੂਹੀ ਨਾਂਅ ਦੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਅਮਰੀਕਾ ’ਚ ਰਹਿੰਦੀ ਹੈ ਅਤੇ ਉਸ ਨੂੰ ਫ਼ਿਲਮ ਦੇ ਨਾਇਕ ਰਾਜ ਨਾਲ ਬੇਹੱਦ ਮੋਂਹ ਹੋ ਜਾਂਦਾ ਹੈ। ਕਈ ਐਵਾਰਡ ਜੇਤੂ ਪੰਜਾਬੀ ਫ਼ਿਲਮ ‘ ਚੰਨ ਪ੍ਰਦੇਸੀ’ ਤੋਂ ਬਾਅਦ ਇਸ ਫ਼ਿਲਮ ’ਚ  ਕਲਭੂਸ਼ਨ ਖਰਬੰਦਾ ਅਤੇ ਰਮਾਵਿਜ ਦੀ ਜੋੜੀ ਨੂੰ ਮੁੜ ਪਰਦੇ ’ਤੇ ਪੇਸ਼ ਕੀਤਾ ਜਾਵੇਗਾ।  ਕਲਭੂਸ਼ਨ ਖਰਬੰਦਾ ਇਸ ਫ਼ਿਲਮ ’ਚ ਇਕ ਪੇਂਡੂ ਅਧਿਆਪਕ ਦਾ ਕਿਰਦਾਰ ਨਿਭਾ ਰਹੇ ਹਨ ਜੋ ਫ਼ਿਲਮ ਦੇ ਨਾਇਕ ਰਾਜ ਦੇ ਪਿਤਾ ਵੀ ਹਨ।  ਰਮਾਵਿਜ ਰਾਜ ਦੀ ਮਾਂ ਦੀ ਭ੍ਯੂਮਿਕਾ ਨਿਭਾ ਰਹੇ ਹਨ।  ਆਪਣੀ ਦਮਦਾਰ ਆਵਾਜ਼ ਅਤੇ ਅਦਾਕਾਰੀ ਨਾਲ ਜਾਣੇ ਜਾਂਦੇ ਦੀਪ ਢਿੱਲੋਂ ਇਸ ਫ਼ਿਲਮ ’ਚ ਪਿੰਡ ਦੇ ਜਿਮੀਂਦਾਰ ਦਾ ਕਿਰਦਾਰ ਨਿਭਾ ਰਹੇ ਹਨ। ਵਿਵੇਕ ਸ਼ੌਕ ਅਤੇ ਗੁਰਪ੍ਰੀਤ ਘੁੱਗੀ ਫ਼ਿਲਮ ’ਚ ਰਾਜ ਦੇ ਦੋਸਤ ਦੀ ਭੂਮਿਕਾ ’ਚ ਨਜ਼ਰ ਆਉਣਗੇ। ਇਨਾਂ ਦੋਹਾਂ ਦੀ ਜੋੜੀ ਆਪਣੀ ਕਮੇਡੀ ਨਾਲ  ਦਰਸ਼ਕਾਂ ਦੇ ਢਿੱਡੀ ਪੀੜਾਂ ਪਾਵੇਗੀ। ।
  ਫ਼ਿਲਮ ਦੀ ਕਹਾਣੀ ਰਾਜਨ ਅਤੇ ਤਰਲੋਕ ਮਲਿਕ ਵੱਲੋਂ ਲਿਖੀ ਗਈ ਹੈ। ਗੀਤ  ਕੁਮਾਰ ਅਤੇ ਜੱਗੀ ਸਿੰਘ ਦੇ ਲਿਖੇ ਹਨ ਜਿੰਨਾਂ ਨੂੰ ਆਵਾਜ਼ ਜਸਬੀਰ ਜੱਸੀ, ਸਰਦੂਲ ਸਿਕੰਦਰ, ਜੱਗੀ ਸਿੰਘ ਨੇ ਦਿੱਤੀ।  ਫ਼ਿਲਮ ’ਚ ਇਕ ਸ਼ਬਦ ਵੀ ਗਾਇਆ ਗਿਆ ਹੈ ਜਿਸ ਨੂੰ ਆਵਾਜ਼ ਜਗਜੀਤ ਸਿੰਘ ਨੇ ਦਿੱਤੀ ਹੈ।  ਫ਼ਿਲਮ ਦਾ ਮਿਊਜ਼ਿਕ ਜੈ ਦੇਵ ਸਿੰਘ ਨੇ ਤਿਆਰ ਕੀਤਾ ਹੈ। ਫ਼ਿਲਮ ਦੇ ਪੀ.ਆਰ.ਓ ਸਪਨ ਮਨਚੰਦਾ ਅਤੇ ਆਰਟ ਡਾਇਰੈਕਟਰ ਤੀਰਥ ਸਿੰਘ ਗਿੱਲ ਹਨ। ਫ਼ਿਲਮ ਦੇ  ਕੈਮਰਾਮੈਨ ‘ਗਦਰ ’ ਫ਼ਿਲਮ ਫੇਮ ਨਵਦੀਪ ਖਾਨ ਹਨ। ਪ੍ਰੋਡਕੈਸ਼ਨ ਅਤੇ ਲੋਕੇਸ਼ਨ ਮੈਨੇਜਰ ਪ੍ਰਵੇਸ਼ ਸਿੱਪੀ ਹਨ। ਇਹ ਫ਼ਿਲਮ ਸਤੰਬਰ ਦੇ ਵਿਚ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ। 
                      ਸਪਨ ਮਨਚੰਦਾ ਫ਼ਰੀਦਕੋਟ
                      ਗਲੀ ਨੂੰ 10(ਸੱਜੇ) ਬਲਬੀਰ
   ਐਵੀਨਿਊ ਫ਼ਰੀਦਕੋਟ
95016-33900

 

3 ਸਤੰਬਰ ਨੂੰ ਦੁਨੀਆਂ ਭਰ ’ਚ ਰਿਲੀਜ਼ ਹੋਵੇਗੀ ‘ਛੇਵਾਂ ਦਰਿਆ’

Filed under: Film News — evp2 @ 5:27 PM

      film
       ਪੰਜਾਬੀ ਫ਼ਿਲਮ ਸਨਅਤ ਵਿਚ ਬਹੁਤ ਘਟ ਅਜਿਹੀਆਂ ਔਰਤਾਂ ਹਨ ਜੋ ਹੀਰੋਇਨ ਬਣਨ ਤੋਂ ਬਿਨਾਂ ਪਰਦੇ ਦੇ ਪਿਛੇ ਰਹਿ ਕੇ ਕਿਸੇ ਫ਼ਿਲਮ ਦਾ ਨਿਰਮਾਣ ਕਰਨਾ ਲੋਚਦੀਆਂ ਹੋਣ। ਹਰਮਨ ਪਿਆਰੇ ਗਾਇਕ ਗੁਰਦਾਸ ਮਾਨ ਦੀ ਪਤਨੀ ਸ੍ਰੀਮਤੀ ਮਨਜੀਤ ਮਾਨ (ਜੋ ਕਿ ਪਹਿਲਾਂ ਇਕ ਅਭਿਨੇਤਰੀ ਰਹਿ ਚੁਕੀ ਹੈ ਅਤੇ ਹੁਣ ਵੀ ਉਹ ਸਿਰਫ਼ ਗੁਰਦਾਸ ਮਾਨ ਦੀਆਂ ਫ਼ਿਲਮਾਂ ਦਾ ਹੀ ਨਿਰਮਾਣ ਨਿਰਦੇਸ਼ਨ ਕਰਦੀ ਹੈ) ਤੋਂ ਬਾਅਦ ਬਿਨਾਂ ਕਿਸੇ ਫ਼ਿਲਮੀ ਸਹਾਰੇ ਦੇ ਇਕ ਹੋਰ ਨਾਂ ਪੰਜਾਬੀ ਫ਼ਿਲਮਾਂ ਦੇ ਅੰਬਰ ’ਤੇ ਚਮਕਣ ਜਾ ਰਿਹਾ ਹੈ ਜਿਸਨੇ ਇਕੋ ਵੇਲੇ ਨਿਰਮਾਣ, ਨਿਰਦੇਸ਼ਨ ਅਤੇ ਫ਼ਿਲਮ ਲੇਖਣ ਦੇ ਖੇਤਰ ਵਿਚ ਪੈਰ ਪਾਇਆ ਹੈ। ਇਹ ਦ੍ਰਿੜ ਇਰਾਦੇ ਵਾਲੀ ਮਜ਼ਬੂਤ ਔਰਤ ਹੈ ਇਸ਼ ਅਮਿਤੋਜ ਕੌਰ ਜਿਸਨੇ ਨੂਰ ਨਿਸ਼ਾਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਆਪਣੀ ਫ਼ਿਲਮ ‘ਛੇਵਾਂ ਦਰਿਆ’ 3 ਸਤੰਬਰ ਨੂੰ ਵਿਸ਼ਵ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ। ਨਸ਼ਿਆਂ ਦੇ ਵਹਿਣ ਵਿਚ ਵਹਿ ਰਹੀ ਪੰਜਾਬ ਦੀ ਜਵਾਨੀ ਦੇ ਅਸਲ ਕਾਰਨਾਂ ਨੂੰ ਪੇਸ਼ ਕਰਦੀ ਇਸ ਫ਼ਿਲਮ ਵਿਚ ਹੀਰੋ ਦਾ ਕਿਰਦਾਰ ਵਡਾਲੀ ਘਰਾਣੇ ਦੇ ਸ਼ਹਿਜ਼ਾਦੇ ਲਖਵਿੰਦਰ ਵਡਾਲੀ ਅਤੇ ਮਨਪ੍ਰੀਤ ਸਿੰਘ ਨੇ ਅਦਾ ਕੀਤਾ ਹੈ। ਇਹਨਾਂ ਦੋਨਾਂ ਦੀਆਂ ਹੀਰੋਇਨਾਂ ਦੇ ਰੂਪ ਵਿਚ ਦਰਸ਼ਕਾਂ ਨੂੰ ਅਮਰੀਕਨ ਅਭਿਨੇਤਰੀ ਕ੍ਰਿਸਟਾ ਕੈਨਨ ਅਤੇ ਦਖਣ ਦੀਆਂ ਕਾਫ਼ੀ ਫ਼ਿਲਮਾਂ ਕਰ ਚੁਕੀ ਨਵਨੀਤ ਕੌਰ ਨਜ਼ਰੀ ਆਉਣਗੀਆਂ। ਫ਼ਿਲਮ ਦੇ ਬਾਕੀ ਕਲਾਕਾਰਾਂ ਵਿਚ ਨੀਨਾ ਗੁਪਤਾ, ਦੀਪ ਢਿਲੋਂ, ਬੀਨੂੰ ਢਿਲੋਂ, ਰਾਣਾ ਰਣਵੀਰ, ਗੁਲਸ਼ਨ ਗਰੋਵਰ, ਮਨਮੀਤ ਸਿੰਘ ਅਤੇ ਪੁਸ਼ਪਿੰਦਰ ਜ਼ੀਰਾ ਆਦਿ ਸ਼ਾਮਿਲ ਹਨ। ਸੰਗੀਤ ਨੂੰ ਫ਼ਿਲਮ ਦਾ ਅਹਿਮ ਅੰਗ ਮੰਨਦਿਆਂ ਇਸ਼ ਨੇ ਇਸ ਫ਼ਿਲਮ ਦਾ ਬਿਹਤਰੀਨ ਸੰਗੀਤ  ਜੈਦੇਵ ਕੁਮਾਰ ਅਤੇ ਟਾਈਗਰ ਸਟਾਈਲ ਜਿਹੇ ਸਫ਼ਲਤਮ ਸੰਗੀਤਕਾਰਾਂ ਤੋਂ ਤਿਆਰ ਕਰਵਾਇਆ ਹੈ। ਗੀਤਕਾਰ ਕੁਲਵੰਤ ਸਿੰਘ, ਕੁਮਾਰ ਅਤੇ ਅਮਨ ਸਿੰਘ ਦੇ ਲਿਖੇ ਗੀਤਾਂ ਨੂੰ ਸੁਰ ਦੇ ਧਨੀ ਵਡਾਲੀ ਭਰਾਵਾਂ, ਜਸਪਿੰਦਰ ਨਰੂਲਾ, ਮਨਪ੍ਰੀਤ ਅਖਤਰ, ਫ਼ਿਰੋਜ਼ ਖਾਨ, ਲਖਵਿੰਦਰ ਵਡਾਲੀ, ਕ੍ਰਿਸਟਾ ਕੈਨਨ ਅਤੇ ਸਿਮਰਜੀਤ ਕੁਮਾਰ, ਸਿ¤ਧੂ ਤਾਜਪੁਰੀ ਜਿਹੇ ਗਾਇਕਾਂ ਨੇ ਆਪਣੀਆਂ ਆਵਾਜ਼ਾਂ ਨਾਲ ਸ਼ਿੰਗਾਰਿਆ ਹੈ। 
        ‘ਆਪਣੀ ਬੋਲੀ ਆਪਣਾ ਦੇਸ਼’ ਅਤੇ ‘ਸਤਿ ਸ੍ਰੀ ਅਕਾਲ’ ਜਿਹੀਆਂ ਫ਼ਿਲਮਾਂ ਦਾ ਫ਼ਿਲਮਾਂਕਣ ਕਰ ਚੁਕੇ ਪੂਨਾ ਫ਼ਿਲਮ ਇੰਸਟੀਚਿਊਟ ਤੋਂ ਤਾਲੀਮ ਯਾਫ਼ਤਾ ਕੈਮਰਾਮੈਨ ਇੰਦਰਜੀਤ ਬਾਂਸਲ ਦੁਆਰਾ ਲੁਧਿਆਣਾ ਅਤੇ ਮਾਲੇਰਕੋਟਲਾ ਵਿਖੇ ਫ਼ਿਲਮਾਈ ਗਈ ਇਸ ਫ਼ਿਲਮ ਲਈ ਜਿਥੇ ਹਾਲੀਵੁਡ ਅਤੇ ਬਾਲੀਵੁਡ ਦੇ ਚੋਟੀ ਦੇ ਅਦਾਕਾਰਾਂ ਨੂੰ ਲਿਆ ਗਿਆ ਹੈ ਉਥੇ ਤਕਨੀਕੀ ਪਖੋਂ ਵੀ ਇਹ ਫ਼ਿਲਮ ਉਤਮ ਦਰਜੇ ਦੀ ਬਣਾਈ ਗਈ ਹੈ। ਵਿਸ਼ੇ ਪਖੋਂ ਨਿਵੇਕਲੀ ਇਸ ਫ਼ਿਲਮ ਦਾ ਨਾਮ ਵੇਖ ਕੇ ਦਰਸ਼ਕ ਸੋਚਦੇ ਹੋਣਗੇ ਕਿ ਇਹ ਨਸ਼ਿਆਂ ਵਰਗੀ ਅਲਾਮਤ ‘ਤੇ ਚੋਟ ਕਰਦੀ ਕੋਈ ਆਰਟ ਫ਼ਿਲਮ ਹੋਵੇਗੀ ਪਰ ਇਸ ਸਬੰਧੀ ਸਪਸ਼ਟ ਕਰਦਿਆਂ ਇਸ ਦੀ ਨਿਰਦੇਸ਼ਕਾ ਅਤੇ ਨਿਰਮਾਤਰੀ ਇਸ਼ ਨੇ ਕਿਹਾ ਕਿ ਉਸਦੀ ਇਹ ਫ਼ਿਲਮ ਇਕ ਕਮਰਸ਼ੀਅਲ ਫ਼ਿਲਮ ਹੈ ਕਿ ਨਾ ਕਿ ਆਰਟ ਫ਼ਿਲਮ, ਹਾਂ ਇਹ ਜ਼ਰੂਰ ਹੈ ਕਿ ਉਸਨੇ ਇਸ ਫ਼ਿਲਮ ਨੂੰ ਇਕ ਮਸਾਲਾ ਫ਼ਿਲਮ ਵਜੋਂ ਨਹੀਂ ਬਣਾਇਆ ਪਰ ਉਸਨੇ ਇਕ ਅਹਿਮ ਵਿਸ਼ੇ ਦੀ ਗਲ ਕਰਨ ਦੇ ਨਾਲ-ਨਾਲ ਦਰਸ਼ਕਾਂ ਦੇ ਮਨੋਰੰਜਨ ਦਾ ਧਿਆਨ ਵੀ ਰਖਿਆ ਹੈ। ਉਸਦੀ ਸੋਚ ਹੈ ਕਿ ਜਦ ਕੋਈ ਦਰਸ਼ਕ ਟਿਕਟ ਖਰੀਦ ਕੇ ਉਸਦੀ ਇਸ ਫ਼ਿਲਮ ਨੂੰ ਦੇਖਣ ਜਾਵੇ ਤਾਂ ਇਸ ਨਾਲ ਜਿਥੇ ਉਸਦਾ ਮਨੋਰੰਜਨ ਹੋਵੇ ਉਥੇ ਨਾਲ ਹੀ ਉਸ ਨੂੰ ਇਹ ਫ਼ਿਲਮ ਵੇਖਣ ਨਾਲ ਆਪਣੇ ਵਿਚਾਰਾਂ ਵਿਚ ਵੀ ਤਬਦੀਲੀ ਆਈ ਮਹਿਸੂਸ ਹੋਵੇ।
        ਸ਼ਿਮਲਾ ਦੇ ਪੰਜਾਬੀ ਪਰਿਵਾਰ ਵਿਖੇ ਜਨਮੀ ਅਤੇ ਪਿਛਲੇ ਕਾਫ਼ੀ ਅਰਸੇ ਤੋਂ ਅਮਰੀਕਾ ਵਿਖੇ ਰਹਿ ਰਹੀ ਇਸ਼ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਅਥਾਹ ਮੁਹਬਤ ਹੈ ਇਸੇ ਲਈ ਉਸਨੇ ਕਿਸੇ ਹੋਰ ਭਾਸ਼ਾ ਦੀ ਫ਼ਿਲਮ ਬਣਾਉਣ ਨਾਲੋਂ ਪੰਜਾਬੀ ਫ਼ਿਲਮ ਬਣਾਉਣ ਨੂੰ ਤਰਜੀਹ ਦਿਤੀ। ਉਸ ਅਨੁਸਾਰ ਕਦੇ ਪੰਜਾਬ ਨੂੰ ਸਾਰੇ ਦੇਸ਼ ਦਾ ‘ਅੰਨਦਾਤਾ’ ਕਿਹਾ ਜਾਂਦਾ ਸੀ ਪਰ ਅਜ ‘ਹਰੀ ਕ੍ਰਾਂਤੀ’ ਦੇ ਨਾਂ ’ਤੇ ਜ਼ਹਿਰਾਂ ਸਾਡੇ ਸਰੀਰਾਂ ਵਿਚ ਘੁਲ ਚੁਕੀਆਂ ਹਨ, ਹਰ ਮੋੜ ’ਤੇ ਠੇਕਾ ਹੈ, ਹਰ ਦੂਜਾ ਘਰ ਨਸ਼ਿਆਂ ਨਾਲ ਜੂਝ ਰਿਹਾ ਹੈ। ਆਖਿਰ ਇਹ ਹੋਇਆ ਕਿਵੇਂ ? ਕਿਤੇ ਨਾ ਕਿਤੇ ਕੋਈ ਕੁਤਾਹੀ ਜ਼ਰੂਰ ਹੋਈ ਹੈ। ਇਸ ਕੋਝੇ ਵਰਤਾਰੇ ਲਈ ਕਿਸੇ ’ਤੇ ਉਂਗਲ ਚੁਕਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਇਸ ਸਭ ਲਈ ਹਰ ਪੰਜਾਬੀ ਕਿਸੇ ਨਾ ਕਿਸੇ ਰੂਪ ਵਿਚ ਜ਼ਿੰਮੇਵਾਰ ਹੈ ਤੇ ਹੋ ਸਕਦਾ ਹੈ ਕਿ ਉਹਨਾਂ ਵਿਚ ਮੈਂ ਵੀ ਸ਼ਾਮਿਲ ਹੋਵਾਂ। ਇਹਨਾਂ ਸਾਰੇ ਹੀ ਵਿਸ਼ਿਆਂ ਦੀ ਗਲ ਕਰਨ ਲਈ ਉਸਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ। ਆਸ ਹੈ ਲੀਕ ਤੋਂ ਹਟ ਕੇ ਵਿਸ਼ੇ ’ਤੇ ਬਣਾਈ ਗਈ ਇਹ ਫ਼ਿਲਮ ਜਿਥੇ ਦਰਸ਼ਕਾਂ ਦਾ ਮਨੋਰੰਜਨ ਕਰ ਸਕਣ ਦੇ ਸਮਰਥ ਹੋਵੇਗੀ ਓਥੇ ਸਮੂਹ ਪੰਜਾਬੀਆਂ ਨੂੰ ਇਹਨਾਂ ਬੁਰਾਈਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੰਦੇਸ਼ ਵੀ ਦੇਵੇਗੀ।                                     
                ਹਰਿੰਦਰ ਭੁਲਰ
                ਫ਼ਿਰਜ਼ੋਪੁਰ
                ਮੋਬਾਇਲ-94640-08008
               
                                     

 

 

18/08/2010

Filed under: Film News — evp2 @ 8:29 PM

Hina Khan is multi-talented!!!
ttttt

Viewers’ favorite actress Hina Khan who plays the role of Akshara the
lead in Yeh Rishta Kya Kehlata Hai on Star Plus is indeed a dynamic
person and a perfect bahu. According to sources, recently a particular
scene was to be shot where Naitik was expecting Sneha to get some
jewellery designs for the upcoming wedding. Since there was a delay in
the arrival of the designs, knowing Hina’s aka Akshara’s perfection
and dedication towards work, she quickly sketches few designs and
gives it to Naitik. Seems these designs were actually sketched by Hina
and not ordered from any artist; since no artist was available to
prepare the designs. Now that’s a hidden talent. The designs came out
to be so nice that the entire cast and crew was stunned by her art.
Keep it up Hina….we agree that some actors are born talented!!

Keep watching Yeh Rishta Kya Kehlata Hai, Monday to Friday, 9.30 pm
only on Star Plus

13/08/2010

ਪ੍ਰਸ਼ੰਸਕਾਂ ਦੇ ਕਰੀਬ ਜਾਣਾ ਚਾਹੁੰਦੀ ਹਾਂ– ਸ਼ਕੀਰਾ

Filed under: Film News — evp2 @ 7:51 PM

shakeera

 ਕੋਲੰਬੀਆ ਦੀ ਮਸ਼ਹੂਰ ਪੌਪ ਗਾਇਕਾ ਸ਼ਕੀਰਾ ਦਾ ਕਹਿਣਾ ਹੈ ਕਿ ਪ੍ਰਸ਼ੰਸਕਾਂ ਦੇ ਨਜ਼ਦੀਕ ਪਹੁੰਚਣ ਲਈ ਉਹ ਇਸ ਸਾਲ ਸਰਦੀਆਂ ਵਿੱਚ ਆਪਣੇ ਦੌਰੇ ਵਿੱਚ ਪ੍ਰਸ਼ੰਸਕਾਂ ਨਾਲ ਖੁੱਲ ਕੇ ਗੱਲਾਂ ਕਰੇਗੀ। ਸੂਤਰਾਂ ਮੁਤਾਬਿਕ ਸ਼ਕੀਰਾ ਨੇ ਕਿਹਾ ਕਿ ਇਸ ਵਾਰ ਉਹ ਟੂਰ ਆਫ਼ ਅਰਥਲੀ ਡਿਲਾਇਟ ਦੌਰਾਨ ਹਰ ਪ੍ਰਸ਼ੰਕ ਦੇ ਕਰੀਬ ਪਹੁੰਚਣ ਦੀ ਕੋਸ਼ਿਸ਼ ਕਰੇਗੀ। ਸ਼ਕੀਰਾ ਨੇ ਕਿਹਾ– ਆਮ ਤੌਰ ’ਤੇ ਪ੍ਰੋਗਰਾਮ ਦੌਰਾਨ ਆਪਣਾ ਧਿਆਨ ਹਮੇਸ਼ਾ ਪਹਿਲੀ ਪੰਕਤੀ ਵੱਲ ਜਾਂਦਾ ਹੈ ਕਿਉਂਕਿ ਉਥੇ ਜ਼ਿਆਦਾ ਪ੍ਰਕਾਸ਼ ਹੁੰਦਾ ਹੈ ਪਰ ਮੈਂ ਇਸ ਦੌਰੇ ਵਿੱਚ ਕੁਝ ਅਲੱਗ ਪਲਾਂ ਵਿੱਚ ਵੀ ਅਨੁਭਵ ਕਰਾਂਗੀ। ਮੈਂ ਪ੍ਰਸ਼ੰਸਕਾਂ ਦੇ ਕਾਫ਼ੀ ਕਰੀਬ ਰਹਿਣਾ ਚਾਹੁੰਦੀ ਹਾਂ।

12/08/2010

“ ਇੱਕ ਕੁੜੀ ਪੰਜਾਬ ਦੀ ਫਿਲਮ “ ਫਿਲਮ ਦਾ ਮਿਉਜਿਕ ਰਸਮੀ ਤੌਰ ਤੇ ਰੀਲੀਜ

Filed under: Film News — evp2 @ 5:56 PM

gill-3gill-2gill1kuri-punjab-de

ਅੱਜ ਚੰਡੀਗੜ੍ਹ ਦੇ ਸਥਨਕ ਹੋਟਲ ਵਿੱਚ ਫਿਲਮ ਡਾਇਰੈਕਟਰ ਸ ਮਨਮੋਹਣ ਸਿੰਘ ਦੀ ਨਵੀ ਪੰਜਾਬੀ ਫਿਲਮ ਇੱਕ ਕੁੜੀ ਪੰਜਾਬ ਦੀ ਦਾ ਮਿਉਜਿਕ ਨੂੰ ਰਸਮੀ ਤੌਰ ਤੇ ਰੀਲੀਜ ਕੀਤਾ ਗਿਆ ਸਪੀਡ ਰੀਕਾਰਡ ਤੇ ਇਸ ਫਿਲਮ ਦੇ ਮਿਉਜਿਕ ਨੂੰ ਰੀਲੀਜ ਕੀਤਾ ਗਿਆ ਹੈ ਇਸ ਮੌਕੇ ਫਿਲਮ ਦੇ ਨਾਇਕ ਅਮਰਿੰਦਰ ਗਿੱਲ ,ਫਿਲਮ ਦੀ ਮੁੱਖ ਕਿਰਦਾਰ ਨਿਭਾੳੇਣ ਵਾਲੀ ਅਦਾਕਾਰ ਜਸਪਿੰਦਰ ਚੀਮਾ,ਰਾਣਾ ਰਣਵੀਰ,ਫਿਲਮ ਦੇ ਗੀਤਾਂ ਦੇ ਰਚੇਤਾ ਪ੍ਰਸਿੱਧ ਗੀਤਕਾਰ ਤੇ ਸ਼ਾਇਰ ਅਮਰਦੀਪ ਗਿੱਲ,ਐਕਟਰ ਅਮਨ ਧਾਲੀਵਾਲ,ਸਪੀਡ ਕੰਪਣੀ ਦੇ ਮਾਲ ਦੀਨੇਸ਼,ਤੇ ਫਿਲਮ ਡਾਇਰੈਕਟਰ ਸ ਮਨਮੋਹਣ ਸਿੰਘ ਵੀ ਹਾਜਿਰ ਸਨ ਇਹਨਾਂ ਦੇ ਨਾਲ ਫਿਲਮ ਦੇ ਚੀਫ ਸਹਿਯੋਗੀ ਡਾਇਰੈਕਟਰ ਦਰਸ਼ਨ ਦਰਵੇਸ਼ ਤੇ ਕਾਸਟ ਡਾਇਰੈਕਟਰ ਦਰਸ਼ਨ ਔਲਖ ਵੀ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਹਾਜਿਰ ਸਨ ਇਸ ਮੌਕੇ ਸ ਮਨਮਹਿਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਇੱਕ ਇਸਤਰੀ ਪ੍ਰਧਾਨ ਫਿਲਮ ਹੈ ਜਿਸ ਵਿੱਚ ਇੱਕ ਲੜਕੀ ਦਾ ਇੱਕ ਸਥਾਂ ਨ ਹੋਣਾ ਚਾਹੀਦਾਂ ਹੈ ਸਾਡੇ ਸਮਾਜ ਵਿੱਚ ਇਸ ਨੂੰ ਦਸਾਇਆ ਗਿਆ ਤੇ ਇਹ ਫਿਲਮ ਨੌਜਾਵਾਨਾਂ ਦੀ ਫਿਲਮ ਹੈ ਇਸ ਫਿਲਮ ਵਿੱਚ ਰੰਗਮੰਚ ਨੂੰ ਵੀ ਕੈਂਦਰ ਬਿੰਦੂ ਬਣਾਇਆ ਗਿਆ ਹੈ ਤੇ ਉਹਨਾਂ ਅਮਰਿੰਦਰ ਗਿੱਲ ਵਾਰੇ ਕਿਹਾ ਕਿ ਬਕਾਇਦਾ ਇਸ ਵਾਰ ਗਿੱਲ ਨੇ ਬੰਬਈ ਫਿਲਮ ਨਗਰ ਤੋਂ ਐਕਟਿੰਗ ਦੀ ਟਰੇਨਿੰਗ ਲਈ ਹੈ ਤੇ ਇਸ ਫਿਲਮ ਇੱਕ ਪੋਜਟਿਬ ਕਿਸਮ ਦਾ ਕਰੈਕਟਰ ਪਲੈਅ ਕੀਤਾ ਹੈ ਇਸ ਮੌਕੇ ਅਮਰਿੰਦਰ ਗਿੱਲ ਨੇ ਕਿਹਾ ਕਿ ਮਨ ਜੀ ਨਾਲ ਕੰਮ ਕਰਕੇ ਜੋ ਸਕੂਨ ਮਿਲਦਾ ਹੈ ਉਹ ਕਿਤੇ ਹੋਰ ਹੀ ਉਹਨਾਂ ਕਿਹਾ ਕਿ ਮਨ ਜੀ ਨੇ ਇਸ ਵਾਰ ਮੇਰੇ ਤੇ ਭਰੋਸਾ ਕੀਤਾ ਹੈ ਤੇ ਮੈਨੂੰ ਆਸ ਹੈ ਕਿ ਇਹ ਫਿਲਮ ਲੋਕਾਂ ਦੀ ਕਸੋਟੀ ਤੇ ਖਰੀ ਉੱਤਰੇ ਗੀ ਇਸ ਫਿਲਮ ਦਾ ਸਾਜ ਨਾਮ ਵਾਰ ਮੁਉਜਿਕ ਡਾਇਰੈਕਟਰ ਸੁਖਜਿੰਦਰ ਛਿੰਦਾ ਨੇ ਦਿੱਤਾ ਹੈ ਤੇ ਫਿਲਮਦੀ ਕਹਾਣੀ ,ਸਕਰੀਨਪਲੇਅ ਤੇ ਨਿਰਦੇਸ਼ਨ ਖੁਦ ਸ ਮਨਮੋਹਣ ਸਿੰਘ ਨੇ ਕੀਤਾ ਹੈ ਜਦੋਂ ਕਿ ਫਿਲਮ ਦੇ ਡਾਇਲਾਗ ਰਾਣਾ ਰਣਵੀਰ ਨੇ ਲਿਖੇ ਹਨ ਤੇ ਇਸ ਫਿਲਮ ਵਿੱਚ ਰਾਣਾ ਰਣਵੀਰ ਨੇ ਗੀਤ ਵੀ ਲਿਖਿਆ ਹੈ ਇਸ ਮੌਕੇ ਇਹਨਾਂ ਦੇ ਨਾਲ ਨਾਲ ਫਿਲਮ ਜਗਤ ਦੀਆਂ ਹੋਰ ਕਈ ਉੱਘੀਆਂ ਸ਼ਖਸੀਅਤਾਂ ਵੀ ਹਾਜਿਰ ਸਨ

ਨੌਜਵਾਨ ਪੀੜੀ ਨੂੰ ਉਸਾਰੂ ਸੇਧ ਦਿੰਦੀ ਹੈ-ਚਕ ਜਵਾਨਾਂ

Filed under: Film News — evp2 @ 4:29 PM

yy
          ਨਸ਼ਿਆਂ ਦੀ ਦਲਦਲ ਵਿਚ ਫਸੀ ਨੌਜਵਾਨ ਪੀੜੀ ਨੂੰ ਉਸਾਰੂ ਸੇਧ ਦਿੰਦੀ ਬਿਗ ਫ਼ਿਲਮਜ਼ ਦੀ ਪੇਸ਼ਕਸ਼ ਗੁਰਦਾਸ ਮਾਨ ਅਭਿਨੀਤ ਫ਼ਿਲਮ ‘ਚਕ ਜਵਾਨਾਂ’ ਵੀ ਉਹਨਾਂ ਫ਼ਿਲਮਾਂ ਵਿਚ ਸ਼ਾਮਿਲ ਹੈ ਜਿਸਨੂੰ ਦੇਖਣ ਲਈ ਦਰਸ਼ਕਾਂ ਵਿਚ ਉਤਸੁਕਤਾ ਹੈ। ਪ੍ਰਤਿਭਾਸ਼ਾਲੀ ਨੌਜਵਾਨ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਤਿਆਰ ਹੋਈ ਨਿਰਮਾਤਾ ਬਲਵਿੰਦਰ ਸਿੰਘ ਜੰਜੂਆ ਅਤੇ ਰੁਪਿੰਦਰ ਸਿੰਘ ਚਾਹਲ ਦੀ ਇਸ ਫ਼ਿਲਮ ਵਿਚ ਗੁਰਦਾਸ ਮਾਨ ਤੋਂ ਇਲਾਵਾ ਅਦਾਕਾਰਾ ਜੋਨਿਤਾ ਡੋਡਾ, ਗੌਰਵ ਕਕੜ, ਰਾਣਾ ਰਣਵੀਰ, ਪਰਦੀਪ ਜੋਸ਼ੀ, ਕਰਮਜੀਤ ਅਨਮੋਲ, ਪ੍ਰਿੰਸ ਕੇ.ਜੇ. ਸਿੰਘ, ਹੈਰੀ ਸ਼ਰਨ ਅਤੇ ਗੁਰਕੀਰਤਨ ਆਦਿ ਨੇ ਪ੍ਰਮੁਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਦੇ ਡਾਇਲਾਗ ਰਾਜੇਸ਼ ਵਸ਼ਿਸ਼ਟ ਦੁਆਰਾ ਲਿਖੇ ਗਏ ਹਨ ਅਤੇ ਇਹਨਾਂ ਡਾਇਲਾਗਾਂ ਨੂੰ ਲਿਖਿਤ ਤੋਂ ਵੇਖਣਯੋਗ ਕੈਮਰਾਮੈਨ ਕ੍ਰਿਸ਼ਨਾ ਨੇ ਬਣਾਇਆ ਹੈ। ਚੰਡੀਗੜ• ਦੇ ਆਲੇ-ਦੁਆਲੇ ਦੇ ਮਨਮੋਹਕ ਸਥਾਨਾਂ ’ਤੇ ਫ਼ਿਲਮਾਈ ਗਈ ਇਸ ਫ਼ਿਲਮ ਦੇ ਐਡੀਟਰ ਓਮਕਾਰ ਨਾਥ ਹਨ ਅਤੇ ਫ਼ਿਲਮ ਵਿਚਲੇ ਗੀਤਾਂ ’ਤੇ ਕਲਾਕਾਰਾਂ ਨੂੰ ਨਚਾਉਣ ਦਾ ਕੰਮ ਡਾਂਸ ਡਾਇਰੈਕਟਰ ਬਾਬਾ ਯਾਦਵ ਨੇ ਪੂਰਾ ਕੀਤਾ ਹੈ। 
             ਸੰਗੀਤਕਾਰ ਜੈਦੇਵ ਕੁਮਾਰ ਦੇ ਬਿਹਤਰੀਨ ਸੰਗੀਤ ਨਾਲ ਸ਼ਿੰਗਾਰੀ ਇਸ ਫ਼ਿਲਮ ਦੇ ਖ਼ੂਬਸੂਰਤ ਗੀਤਾਂ ਦੇ ਰਚਣਹਾਰੇ ਖੁਦ ਗੁਰਦਾਸ ਮਾਨ ਅਤੇ ਇਹਨਾਂ ਗੀਤਾਂ ਨੂੰ ਆਵਾਜ਼ਾਂ ਗੁਰਦਾਸ ਮਾਨ, ਮੀਕਾ ਤੇ ਫ਼ਿਰੋਜ਼ ਖਾਨ ਨੇ ਦਿਤੀਆਂ ਹਨ। ਪੂਰੀ ਦੀ ਪੂਰੀ ਫ਼ਿਲਮ ਨੌਜਵਾਨ ਪੀੜੀ ਨੂੰ ਸਾਹਮਣੇ ਰਖ ਕੇ  ਬਣਾਈ ਗਈ ਜਿਸ ਵਿਚ ਦਰਸਾਇਆ ਗਿਆ ਹੈ ਕਿ ਕੁਰਾਹੇ ਪਈ ਨੌਜਵਾਨ ਪੀੜੀ ਨੂੰ ਸੁਧਾਰਨ ਲਈ ਜੇਕਰ ਯਤਨ ਕੀਤੇ ਜਾਣ ਤਾਂ ਉਸ ਦੇ ਸਾਰਥਕ ਸਿਟੇ ਨਿਕਲ ਸਕਦੇ ਹਨ। ਹਲਾਂਕਿ ਇਸ ਤੋਂ ਪਹਿਲਾਂ ਗੁਰਦਾਸ ਮਾਨ ਦੀਆਂ ਰਿਲੀਜ਼ ਹੋਈਆਂ ਦੋ ਫ਼ਿਲਮਾਂ ‘ਮਿੰਨੀ ਪੰਜਾਬ’ ਅਤੇ ‘ਸੁਖਮਨੀ’ ਬਾਕਸ ਆਫ਼ਿਸ ’ਤੇ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਛਡ ਸਕੀਆਂ ਪਰ ਫਿਰ ਵੀ ਵਿਸ਼ੇ ਤੇ ਕਲਾਕਾਰੀ ਪਖੋਂ ਮਜ਼ਬੂਤ ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਕਾਫ਼ੀ ਉਮੀਦਾਂ ਹਨ।
              ਹਥਲਾ ਲੇਖ ਲਿਖਣ ਤਕ ਇਸ ਫ਼ਿਲਮ ਦੀ ਰਿਲੀਜ਼ਿੰਗ ਮਿਤੀ 27 ਅਗਸਤ ਹੈ ਅਤੇ ਇਸੇ ਦਿਨ ਹੀ ਨਿਰਮਾਤਾ ਇਕਬਾਲ ਢਿਲੋਂ ਦੀ ਮਿਸ ਪੂਜਾ ਸਟਾਰਰ ਫ਼ਿਲ਼ਮ ‘ਚੰਨਾ ਸਚੀਂ ਮੁਚੀਂ’ ਵੀ ਰਿਲੀਜ਼ ਹੋਣੀ ਹੈ ਸੋ ਹੋ ਸਕਦਾ ਹੈ ਪੰਜਾਬੀ ਫ਼ਿਲਮਾਂ ਦੀ ਬਿਹਤਰੀ ਨੂੰ ਧਿਆਨ ਵਿਚ ਰਖਕੇ ‘ਚਕ ਜਵਾਨਾਂ’ ਦੀ ਰਿਲੀਜ਼ਿੰਗ ਤਰੀਕ ਅਗੇ ਪੈ ਜਾਵੇ। ਪਰ ਫਿਰ ਵੀ ਇਕ ਵਧੀਆ ਫ਼ਿਲਮ ਨੂੰ ਵੇਖਣ ਲਈ ਦਰਸ਼ਕਾਂ ਵਿਚ ਹੁਣ ਤੋਂ ਹੀ ਉਤਸੁਕਤਾ ਹੈ।
                                        ਹਰਿੰਦਰ ਭੁਲਰ
                      ਫ਼ਿਰੋਜ਼ਪੁਰ
                      ਮੋਬਾਇਲ-94640-08008

 

 

 

Older Posts »