Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

08/09/2010

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਮੁਟਿਆਰ ਦੀ ਸੜ੍ਹਕ ਹਾਦਸੇ ‘ਚ ਮੌਤ

Filed under: Europian News — evp2 @ 8:52 PM

ਬਿਸ੍ਰਸ੍ਰ ਬੇਨੇਨ (ਬਲਜੀਤ ਖਲੇਾ)8 sep 2010

 ਆਸਟ੍ਰੇਲੀਆ ‘ਚ ਪੜ੍ਹਣ ਆਏ ਭਾਰਤੀ ਵਿਦਿਆਰਥੀ ਕਿਸੇ ਨਾ ਕਿਸੇ ਸਮੱਿ ਸਆ ਕਾਰਨ ਨਿੱਤ
ਮੀਡੀਆ ਦੀਆਂ ਸੁਰਖੀਆਂ ਬਣੇ ਹੀ ਰਹਿੰਦੇ ਹਨ ਚਾਹੇ ਉਹ ਹਮਲਿਆਂ ਦੀ ਸੁਰਖੀ ਹੋਵੇ ਜਾਂ ਨਿੱਤ ਬਦਲਦੇ ਕਾਨੂੰਨਾਂ ਦੀ ਜਾਂ
ਫਿਰ ਹਾਦਸਿਆਂ ਦੇ ਸ਼ਿਕਾਰ ਹੋਣ ਦੀ ਦੁਖਦਾਈ ਖਬਰ।ਇਸੇ ਤਰ੍ਹਾਂ ਦੀ ਘਟਨਾ ਦੀ ਸ਼ਿਕਾਰ ਹੋਈ ਇੱਥੋਂ ਦੇ ਸ਼ਹਿਰ ਬ੍ਰਿਸਬੇਨ
‘ਚ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਪੱਟੀ ਇਲਾਕੇ ਤੋਂ ਆਸਟ੍ਰੇਲੀਆ ਪੜ੍ਹਣ ਆਈ 20 ਕੁ ਸਾਲਾਂ ਦੀ ਪੰਜਾਬੀ ਮੁਟਿਆਰ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਦਿਆਰਥਣ ਆਪਣੇ ਫੋਨ ਤੇ ਗੱਲ ਕਰਦੀ ਹੋਈ ਅਚਾਨਕ ਹੀ ਇੱਕ ਸੜ੍ਹਕ ਹਾਦਸੇ ਦਾਸ਼ਿਕਾਰ ਹੋ ਕੇ ਇਸ ਸੰਸਾਰ ਨੂੰ ਹਮੇਸ਼ਾ ਹੀ ਅਲਵਿਦਾ ਆਖ ਗਈ।ਇਸ ਵਾਰੇ ਜਾਣਕਾਰੀ ਦਿੰਦੇ ਹੋਏ ਬ੍ਰਿਸਬੇਨ ਤੋਂ “ਦਾਪੰਜਾਬ” ਦੇ ਸੰਪਾਦਕ ਤੇ ਉੱਘੇ ਸਮਾਜ ਸੇਵਕ ਸ਼੍ਰੀ ਮਨਜੀਤ ਬੋਪਾਰਾਏ ਨੇ ਦੱਸਿਆ ਕਿ ਇਹ ਮੁਟਿਆਰ ਕੁੱਝ ਸਮਾਂ ਹੀਆਸਟ੍ਰੇਲੀਆ ‘ਚ ਪੜ੍ਹਣ ਲਈ ਆਈ ਸੀ ਤੇ ਬੀਤੇ ਵੀਰਵਾਰ ਨੂੰ ਇਸ ਦੁਖਦਾਈ ਹਾਦਸੇ ਦਾ ਓਦੋਂ ਸ਼ਿਕਾਰ ਹੋ ਗਈ ਜਦੋਂ ਫੋਨਤੇ ਗੱਲ ਕਰਦੀ ਸੜ੍ਹਕ ਪਾਰ ਕਰ ਰਹੀ ਸੀ ਤੇ ਇੱਕ ਕਾਰ ਵਿੱਚ ਵੱਜਣ ਨਾਲ ਗੰਭੀਰ ਜਖਮੀ ਹੋ ਗਈ।ਜਖਮੀ ਹੋਣ ਤੋਂ ਬਾਅਦਇਸ ਪੰਜਾਬੀ ਵਿਦਿਆਰਥਣ ਨੂੰ ਬ੍ਰਿਸਬੇਨ ਦੇ ਪਿੰ੍ਰਸ ਅਲੈਗਜੈਂਡਰੀਆ ਹਸਪਤਾਲ ‘ਚ ਦਾਖਿਲ ਕਰਵਾਇਆ ਜਿੱਥੇ ਉਹ 3 ਦਿਨਕੋਮਾ ‘ਚ ਰਹਿਣ ਪਿੱਛਿਓਂ ਐਤਵਾਰ 05 ਸਤੰਬਰ ਨੂੰ ਦਮ ਤੋੜ ਗਈ।ਉਹਨਾਂ ਦੱਸਿਆ ਕਿ ਬ੍ਰਿਸਬੇਨ ਸਿੱਖ ਟੈਂਪਲ ਦੇਗੁਰਦੁਵਾਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਇਸ ਮੁਟਿਆਰ ਦੀ ਲਾਸ਼ ਆਸਟ੍ਰੇਲੀਆ ਤੋਂ ਭਾਰਤ ਭੇਜਣ ਦੇ ਯਤਨ ਕੀਤੇ ਜਾ ਰਹੇ ਹਨਤੇ ਆਸ ਹੈ ਕਿ ਸ਼ੁੱਕਰਵਾਰ ਨੂੰ ਇਸ ਮੁਟਿਆਰ ਦੀ ਲਾਸ਼ ਭਾਰਤ ਲਈ ਰਵਾਨਾ ਹੋ ਜਾਵੇਗੀ ਤਾਂ ਉਸਦੇ ਘਰਦੇ ਪੰਜਾਬ ‘ਚ
ਉਸਦਾ ਸੰਸਕਾਰ ਕਰ ਸਕਣ।ਇਸ ਘਟਨਾ ਨਾਲ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਦਾ ਮਨ ਝੰਜੋੜਿਆ ਗਿਆ ਤੇ ਸ਼ੋਕ ਦੀ ਲਹਿਰ ਦੌੜ ਗਈ।ਇਹ ਵਿਦਿਆਰਥਣ ਬ੍ਰਿਸਬੇਨ ਦੇ ਸਰੀਨਾ ਪੈਰੋ ਕਾਲਜ ‘ਚ ਕੁੱਕਰੀ ਦੀ ਪੜ੍ਹਾਈ ਕਰ ਰਹੀ ਸੀ।

ਸ੍ਰੀ ਮਤੀ ਸੋਨੀਆਂ ਗਾਧੀ ਦੇ ਚੌਥੀ ਵਾਰ ਪ੍ਰਧਾਨ ਬਨਣ ਤੇ ਇੰਡੀਅਨ ਓਵਰਸੀਜ ਕਾਗਰਸ ਯੌਰਪ ਵੱਲੋਂ ਬਹੁਤ ਬਹੁਤ ਵਧਾਈਆਂ- ਰਾਣਾ

Filed under: Europian News — evp2 @ 7:18 PM

ਹਮਬਰਗ(ਅਮਰਜੀਤ ਸਿੰਘ ਸਿੱਧੂ):-8 sep 2010

nri1

 ਇੰਡੀਅਨ ਓਵਰਸੀਜ ਕਾਗਰਸ ਯੌਰਪ ਦੇ ਸਾਰੇ ਦੇਸਾਂ਼ ਦੀਆਂ ਸਮੂੰਹ ਇਕਾਈਆਂ ਜ਼ਰਮਨ, ਹਾਲੈਡ, ਬੈਲਜੀਅਮ; ਫਰਾਂਸ, ਇੱਟਲੀ, ਫਿਨਲੈਡ ਆਦਿ  ਵੱਲੋ ਸ੍ਰੀ ਮਤੀ ਸੋਨੀਆ ਗਾਧੀ ਜੀ ਦੇ ਚੌਥੀ ਵਾਰ ਪ੍ਰਧਾਂਨ ਬਨਣ ਤੇ ਯੌਰਪ ਦੇ ਪ੍ਰਧਾਨ ਸੁਰਿੰਦਰ ਰਾਣਾ ਨੇ ਜ਼ਰਮਨ ਵਿਖੇ ਹਮਬਰਗ ਦੀ ਇਕਾਈ ਦੇ ਮੈਬਰਾਂ ਨਾਲ ਮਿਲ ਕੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਮਤੀ ਸੋਨੀਆਂ ਗਾਧੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਿਆ ਕਿਹਾ ਕਿ ਸ੍ਰੀ ਸੋਨੀਆਂ ਜੀ ਦੀ ਅਗਵਾਈ ਵਿੱਚ ਪਹਿਲਾਂ ਦੀ ਤਰਾਂ ਕਾਂਗਰਸ ਬਹੁਤ ਤਰੱਕੀ ਕਰਦੀ ਹੋਈ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਸੈਟਰ ਵਿੱਚ ਆਪਣੀ ਹੀ ਸਰਕਾਰ ਬਣਾਵੇਗੀ। ਜਿਸ ਤਰਾਂ ਪਹਿਲਾਂ ਸ੍ਰੀ ਸੋਨੀਆਂ ਜੀ ਨੇ ਸ: ਮਨਮੋਹਣ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਦੇਸ਼ ਨੂੰ ਤਰੱਕੀ ਦੀਆਂ ਮੰਜਿਲਾਂ ਤੇ ਪਹੂੰਚਾਇਆ ਹੈ ਇਸੇ ਤਰਾਂ ਹੀ ਉਹਨਾਂ ਦੀ ਰਹਿਨਮਾਈ ਹੇਠ ਦੇਸ਼ ਹੋਰ ਵੀ ਤਰੱਕੀ ਦੀਆਂ ਮੰਜਿਲਾਂ ਨੂੰ ਛੂਹੇਗਾ। ਰਾਣਾਂ ਜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੰਡੀਅਨ ਓਵਰਸੀਜ ਕਾਗਰਸ ਦੀਆਂ ਯੌਰਪ ਦੇ ਸਾਰੇ ਦੇਸਾਂ਼ ਵਿੱਚ ਜਿਥੇ ਜਿਥੇ ਇਕਾਈਆਂ ਨਹੀ ਬਣੀਆਂ ਆਂਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਬਣਾਈਆ ਜਾਣਗੀਆਂ।

 

 

ਸ੍ਰੀਮਤੀ ਸੋਨੀਆ ਗਾਂਧੀ ਦੇ ਚੌਥੀ ਵਾਰ ਪ੍ਰਧਾਨ ਬਣਨ ਤੇ ਯੋਰਪ ਦੇ ਕਾਗਰਸੀ ਵੱਲੋ ਵਧਾਈਆ।

Filed under: Europian News — evp2 @ 10:22 AM

ਓਸਲੋ(ਰੁਪਿੰਦਰ ਢਿੱਲੋ ਮੋਗਾ)-7 sep-

ਇੰਡੀਅਨ ੳਵਰਸੀਜ ਕਾਂਗਰਸ ਯੋਰਪ ਦੇ ਇਕਾਈ  ਦੇ ਪ੍ਰਧਾਨਾ ਅਤੇ ਸਮੂਹ ਮੈਬਰਾਂ ਵੱਲੋ ਸ੍ਰੀ ਮਤੀ ਸੋਨੀਆ ਗਾਂਧੀ ਜੀ ਦੇ ਚੋਥੀ ਵਾਰ ਕਾਗਰਸ ਲੀਡਰਸਿ਼ਪ ਦੀ ਵਾਗਡੋਰ ਆਪਣੇ ਹੱਥਾ ਚ ਲੈਣ ਤੇ ਵਧਾਈਆ ਭੇਜੀਆ ਹਨ।  ਨਾਰਵੇ ਤੋ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ, ਜਰਮਨੀ ਤੋ  ਸ੍ਰ ਸੁਖਦੇਵ ਸਿੰਘ ਪੱਡਾ, ਫਿਨਲੈਡ ਤੋ ਸ੍ਰ ਦਵਿੰਦਰ ਸਿੰਘ ਸੈਣੀ, ਪੁਰਤਗਾਲ ਤੋ ਸ੍ਰ ਕਾਬਲ ਸਿੰਘ ਪੰਨੂ ਅਤੇ ਪਾਰਟੀਆ ਵਰਕਰਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸ੍ਰੀਮਤੀ ਸੋਨਆਿ ਗਾਂਧੀ  ਜੀ ਦੀ ਪ੍ਰਧਾਨਗੀ ਹੇਠ ਦੇਸ਼ ਵਿਦੇਸ਼ ਚ ਪਾਰਟੀ ਦੀ ਸੱਿਥਤੀ ਬਹੁਤ ਮਜਬੂਤ ਹੋਈ ਹੈ ਅਤੇ ਸ੍ਰੀਮਤ ਦੀ ਸਿਆਸੀ ਰਣਨੀਤੀ ਕਾਰਨ ਪਾਰਟੀ ਵਰਕਰਾ ਦੇ ਹੋਸਲੇ ਬੁੰਲਦ ਹਨ।ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਇੱਕ ਸਿੱਖ ਅਤੇ ਪਾਰਟੀ ਦੇ ਵੱਖ ਵੱਖ ਅਹੁਦਿਆ ਤੇ  ਸੱਭ ਧਰਮਾ ਦੇ ਲੋਕਾ ਨੂੰ ਦਿੱਤਾ ਰੁੱਤਬਾ ਵੀ ਸ੍ਰੀਮਤੀ ਸੋਨੀਆ  ਗਾਂਧੀ ਜੀ ਦੀ ਹੀ ਸੋਣ ਦਾ ਨਤੀਜਾ ਹੈ।ਉੱਕਤ ਨੇਤਾਵਾ ਨੇ ਪਰੂਨ ਵਿਸ਼ਵਾਸ ਨਾਲ ਕਿਾ ਕਿ ਸੋਨੀਆ ਜੀ  ਦੀ ਪ੍ਰਧਾਨਗੀ ਹੇਠ ਦੇਸ਼ ਅਤੇ ਪਾਰਟੀ  ਤੱਰਕੀ ਅਤੇ ਬੁਲੰਦੀਆ ਦੇ ਰਾਹਾ ਤੇ ਜਾਵੇਗੀ।

ਓਸਲੋ(ਨਾਰਵੇ) ਚ ਪੰਜਾਬਣ ਮੁਟਿਆਰਾ ਵੱਲੋ ਸ਼ਾਨਦਾਰ ਓਸਲੋ ਸਮਰ ਮੇਲਾ ਕਰਵਾਇਆ ਗਿਆ।

Filed under: Europian News — evp2 @ 10:20 AM

main-tiyya-pic

ਓਸਲੋ (ਰੁਪਿੰਦਰ ਢਿੱਲੋ ਮੋਗਾ)-7 sep- 

ਬੀਤੇ ਦਿਨੀ ਪੰਜਾਬੀ  ਦੇ ਅਥਾਣ ਨੱਚਾ ਮੈ ਲੁਧਿਆਣੇ ਤੇ ਧਮਕ ਜੰਲਧਰ ਪੈਦੀ ਨੂੰ ਕੁੱਝ ਇਸ ਤਰਾ ਨਾਰਵੇ ਦੀਆ ਪੰਜਾਬਣਾ ਨੇ ਸੱਚ ਕੀਤਾ ਕਿ ਨੱਚਾ ਮੈ ਓਸਲੋ ਤੇ ਧਮਕ  ਮੇਰੇ ਪਿੰਡ ਪੈਦੀ ਨੂੰ ਸੱਚ ਕਰਦਿਆ ਇੱਕ ਸ਼ਾਨਦਾਰ ਓਸਲੋ ਸਮਰ ਮੇਲਾ ਤੇ  ਤੀਆ ਨੂੰ ਸਮਰਪਿਤ ਇੱਕਠ  ਦਾ ਆਜੌਯਨ ਸ਼ੈਦਸਮੋਕਰੀਸ ਦੇ ਹਾਲ ਵਿੱਚ ਕਰਵਾਇਆ ਗਿਆ। ਜਿਸ ਵਿੱਚ ਓਸਲੋ ਤੋ ਇਲਾਵਾ ਦਰਾਮਨ ਸੰਨਦਵੀਕਾ  ਇਲਾਕੇ ਤੋ ਭਾਰੀ ਸੰਖਿਆ ਵਿੱਚ ਪੰਜਾਬਣ ਮੁਟਿਆਰਾ ਨੇ ਹਿੱਸਾ ਲਿਆ  ਅਤੇ ਰੱਲ ਮਿੱਲ ਇੱਕਠੇ  ਹੋ ਗਿੱਧਾ ਪਾ ਤੀਆ ਦੇ ਤਿਉਹਾਰ ਨੂੰ ਮਨਾਇਆ।ਨਾਰਵੇ ਵਿੱਚ ਜੰਮੀਆ ਪੱਲੀਆ ਜਵਾਨ ਲੜਕੀਆ ਵੀ ੱਿਕਸੇ ਗੱਲੋ ਮਗਰ ਨਹੀ ਸਨ , ਆਪਣੀਆ ਮਾਂਵਾ ਭੈਣਾ, ਚਾਚੀਆ, ਮਾਸੀਆ ਨੂੰ ਵੇਖ ਉਹ ਵੀ ਗਿੱਧੇ ਪਾਉਣ ਚ ਕਿੱਸੇ ਤੋ ਪਿੱਛੇ ਨਹੀ ਰਹੀਆ।ਪੰਜਾਬੀ ਸੂਟਾ ਅਤੇ ਰੰਗ ਬਿਰੰਗੀਆ ਪਟਿਆਲਾ ਸ਼ਾਹੀ ਪਰਾਂਦੀਆ ਚ ਸੱਜੀਆ ਮੁਟਿਆਰਾ ਨੂੰ ਵੇਖ ਇਹ ਨਾਰਵੇ ਨਾ ਹੋ ਪੰਜਾਬ ਦਾ ਮਾਹੋਲ ਜਾਪ ਰਿਹਾ ਸੀ।ਇਸ ਪ੍ਰੋਗਰਾਮ ਦਾ ਸਾਰਾ ਪ੍ਰੰਬੱਧ ਮੁਟਿਆਰਾ ਵੱਲੋ ਹੀ ਕੀਤਾ ਗਿਆ।ਪ੍ਰੋਗਰਾਮ ਵਿੱਚ ਚਾਹ ਪਾਣੀ ਜਲੇਬੀਆ ਪਕੋੜਿਆ ਤੋ ਇਲਾਵਾ ਆਜੌਯਕਾ ਵੱਲੋ ਸ਼ਾਮ ਦੇ ਖਾਣੇ ਦਾ ਵੀ ਸਹੋਣਾ ਪ੍ਰੰਬੱਧ ਕੀਤਾ ਗਿਆ।ਜਿੱਥੇ ਅਰੋਤਾ ਵੱਲੋ ਰੱਲ ਮਿਲ ਗਿੱਧਾ ਪਾ ਖੁਸ਼ੀ ਦਾ ਇੰਜਹਾਰ ਕੀਤਾ , ਉਥੇ ਹੀ ਗਭਰੂ ਟੋਲੀਆ ਬਣਾ ਗੱਲਾ ਬਾਤਾ ਚ ਮਸ਼ਰੂਫ ਰਹੇ।4-5 ਘੰਟੇ ਚੱਲੇ ਇਸ ਪ੍ਰੋਗਰਾਮ ਦੇ ਆਖਿਰ ਚ ਲਾਟਰੀ ਸਿਸਟਮ ਦੇ ਜ਼ਰੀਏ ਇਨਾਮ ਕੱਢੇ ਗਏ। ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਸਿਹਰਾ  ਸੁਰਿੰਦਰ ਕੋਰ ਬਾਜਵਾ,ਨਵਜੋਤ ਕੋਰ, ਪ੍ਰੀਤਪਾਲ ਕੋਰ, ਜਸਬੀਰ ਕੋਰ,ਮਨਿੰਦਰ ਕੋਰ,ਸਰਬਜੀਤ ਕੋਰ ਬਰਾੜ, ਸਰਬਜੀਤ ਕੋਰ, ਕਰਮਜੀਤ ਕੋਰ,ਪ੍ਰਮਿੰਦਰ ਕੋਰ,ਕੁਲਜੀਤ ਕੋਰ,ਕੁਲਵਿੰਦਰ ਕੋਰ,ਰਾਜਦੀਪ ਕੋਰ,ਬਲਜਿੰਦਰ ਕੋਰ,ਸੁਖਵਿੰਦਰ ਕੋਰ,ਕਰਮਜੀਤ ਕੋਰ, ਚਰਨਜੀਤ ਕੋਰ ਆਦਿ ਨੂੰ ਜਾਦਾ ਹੈ। ਪ੍ਰੋਗਰਾਮ ਸਮਾਪਤੀ ਵੇਲੇ ਓਸਲੋ ਸਮਰ ਮੇਲੇ ਦੀ ਪ੍ਰੰਬੱਧਕੀ ਟੀਮ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।

ਉਘੇ ਸਮਾਜ ਸੇਵਕ,ਬਿਜਨੈਸਮੈਨ ਅਤੇ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਚੇਅਰਮੈਨ ਸ ਬਲਦੇਵ ਸਿੰਘ ਫਤਿਹਪੁਰ ਦੀ ਬੇਟੀ ਦਾ 18ਵਾਂ ਜਨਮ ਦਿਨ ਬੜੀ ਸ਼ਾਨੋ-ਸੌ਼ਕਤ ਨਾਲ ਮਨਾਇਆ

Filed under: Europian News — evp2 @ 9:46 AM

tcpic

ਰੋਮ(ਇਟਲੀ) 7ਸਤੰਬਰ/ਟੇਕ ਚੰਦ ਜਗਤਪੁਰ-

ਇਟਲੀ ਦੀ ਰਾਜਧਾਨੀ ਰੋਮ ਚ ਵਸਦੇ ਪ੍ਰਸਿਧ ਬੈਜਨਿਸਮੈਨ,ਸਮਾਜ ਸੇਵਕ ਅਤੇ  ਨਾਮਵਰ ਕਾਂਤੀਕਾਰੀ ਸੰਸਥਾ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਚੇਅਰਮੈਨ ਸ ਬਲਦੇਵ ਸਿੰਘ ਫਤਿਹਪੁਰ  ਅਤੇ ਸ੍ਰੀ ਮਤੀ ਗੀਤਾ ਕੌਰ ਦੀ ਲਾਡਲੀ ਬੇਟੀ ਜਗਪ੍ਰੀਤ ਕੌਰ ਯੁਲੀਆ ਦੇ 18 ਵੇਂ ਜਨਮ ਦਿਨ ਤੇ ਵਿਸੇ਼ਸ਼ ਸਮਾਰੋਹ ਦਾ ਆਯੋਜਿਨ ਕ੍ਰਿਸ਼ਨਾ ਇੰਡੀਅਨ ਰੈਸਟੋਰੈਟ ਰੋਮ ਵਿਖੇ ਬੜੀ ਸ਼ਾਨੋ-ਸੌ਼ਕਤ ਨਾਲ  ਕੀਤਾ ਗਿਆ।ਕੇਕ ਕੱਟਣ ਦੀ ਰਸਮ ਜਗਪ੍ਰੀਤ ਵਲੋ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ ਗਈ ਇਸ ਖੁਸੀ ਦੇ ਸ਼ੁੱਭ ਅਵਸਰ ਤੇ  ਫਤਿਹਪੁਰ ਦੇ ਰਿਸਤੇਦਾਰਾਂ ,ਸਾਕ ਸਬੰਧੀਆਂ ਮਿੱਤਰਾਂ ਦੋਸਤਾਂ ਨੇ ਉਚੇਚੇ ਤੌਰ ਤੇ ਪਹੁੰਚ ਕੇ ਬੇਟੀ ਜਗਪ੍ਰੀਤ ਕੌਰ ਯੁਲੀਆ ਨੂੰ ਆਸ਼ੀਰਵਾਦ ਦਿੱਤਾ।ਇਸ  ਸਮਾਰੋਹ ਚ ਸ੍ਰੀ ਲੰਕਾ, ਸਾਉਥ ਅਫਰੀਕਾ, ਇਟਾਲੀਅਨ,ਪੋਲੈਡ,ਇਥੋਪੀਆ ਆਦਿ ਦੇਸਾ਼ ਦੇ ਲੋਕ ਵਧਾਈਆ ਦੇਣ ਲਈ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਸਮਾਰੋਹ ਚ ਪਹੁੰਚੇ ਸਮੂੰਹ ਦੋਸਤਾਂ,ਮਿਤਰਾਂ ਨੇ ਜਿਥੇ ਬੇਟੀ ਦੀ ਲੰਬੀ ਉਮਰ ,ਤੰਦਰੁਸਤੀ ਅਤੇ ਹਰ ਖੇਤਰ ਚ ਤਰੱਕੀ ਦੀ ਕਾਮਨਾ ਕੀਤੀ  ਉਥੇ ਉਨ੍ਹਾਂ ਇਸ ਮੋਕੇ ਰੈਸਟੋਰੈਟ ਚ ਤਿਆਰ ਕੀਤੇ  ਸੁਆਦਲੀ ਖਾਣਿਆ ਦਾ ਵੀ ਆਨੰਦ ਮਾਣਿਆ।ਇਸ ਮੋਕੇ ਹੋਰਨਾਂ ਤੋ ਇਲਾਵਾ ਸ ਕਸ਼ਮੀਰ ਸਿੰਘ (ਤਾਇਆ),ਸ ਗੁਰਦੀਪ ਸਿੰਘ (ਚਾਚਾ),ਸ ਹਰਪ੍ਰੀਤ ਸਿੰਘ (ਭਰਾ),ਚਾਚਾ ਬਲਵੀਰ ਸਿੰਘ,ਸ ਕੁਲਵਿੰਦਰ ਸਿੰਘ ਬੌਬੀ ਮੀਤ ਪ੍ਰਧਾਨ ਐਨ ਆਰ ਆਈ ਸਭਾ ਇਟਲੀ,ਸ ਤਰਨਵੀਰ ਸਿੰਘ ਦਿੱਲੀ,ਸ ਸੁਖਵਿੰਦਰ ਸਿੰਘ ਝਿੱਕਾ,ਸ੍ਰੀ ਰਾਜ ਕੁਮਾਰ ਕਰਨਾਣਾ,ਸ ਸੁਰਜੀਤ ਸਿੰਘ ਮੱਲਾਬੇਦੀਆ,ਆਦਿ ਨੇ ਵੀ ਇਸ ਸਮਾਰੋਹ ਚ ਪਹੁੰਚ ਕੇ ਫਤਿਹਪੁਰ ਪਰਿਵਾਰ ਨਾਲ ਖੁਸ਼ੀਆ ਸਾਝੀਆਂ ਕੀਤੀਆ।ਇਸ ਮੌਕੇ ਸ ਬਲਦੇਵ ਸਿੰਘ ਫਤਿਹਪੁਰ ਨੇ ਸਮੂੰਹ ਰਿਸ਼ੇਦਾਰਾਂ,ਦੋਸਤਾਂ,ਮਿਤਰਾਂ ਦਾ ਧੰਨਵਾਦ ਕੀਤਾ।

07/09/2010

Filed under: Europian News — evp2 @ 2:50 PM

ਸ: ਜਸਵੰਤ ਸਿੰਘ ਖਾਲੜਾ ਦੀ ਬਰਸੀ
ਗੁਰਦੁਆਰਾ ਵੈਸਟ ਸੈਕਰਾਮੈਂਟੋ ਵਿੱਖੇ “ਅਲੋਪ ਹੋਇਆਂ ਦੀ ਯਾਦ ਵਿੱਚ” ਦੋ ਦਿਨਾ ਸਮਾਗਮ ਅਯੋਜਿਤ ਕੀਤਾ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) 7 sep 2010

r
ਗੁਰਦੁਆਰਾ ਵੈਸਟ ਸੈਕਰਾਮੈਂਟੋ ਵਿੱਖੇ ਕਈ ਸਿੱਖ ਸੰਸਥਾਵਾਂ ਨੇ ਮਿਲਕੇ “ਅਲੋਪ ਹੋਇਆਂ ਦੀ ਯਾਦ ਵਿੱਚ” ਦੋ ਦਿਨਾ ਸਮਾਗਮ ਅਯੋਜਿਤ ਕੀਤਾ। ਭਾਰਤੀ ਪੁਲਿਸ ਜੁਲਮ ਦੇ ਸਿ਼ਕਾਰ ਤਕਰੀਬਨ 25000 ਸਿੱਖ ਜਵਾਨਾਂ ਦੇ ਭੇਦਭਰੇ ਹਾਲਾਤਾਂ ਵਿੱਚ ਗਾਇਬ ਹੋਣ ਦੀ ਕਹਾਣੀ ਨੂੰ ਸਬੂਤਾਂ ਸਮੇਤ ਦੁਨੀਆ ਸਾਹਮਣੇ ਰੱਖਣ ਵਾਲ਼ੇ ਸ: ਜਸਵੰਤ ਸਿੰਘ ਖਾਲੜਾ ਦੇ ਅਹਿਮ ਯੋਗਦਾਨ ਨੂੰ ਯਾਦ ਕੀਤਾ ਗਿਆ। ਕੈਨੇਡਾ ਪਾਰਲੀਮੈਂਟ ਤੱਕ ਪਹੁੰਚ ਕਰਕੇ ਉਨ੍ਹਾਂ ਨੇ ਦਸਿਆ ਸੀ ਕਿ ਕਿਵੇਂ ਅੱਤਵਾਦ ਦੇ ਨਾਂਅ ਤੇ ਬੇਦੋਸ਼ੇ ਸਿੱਖ ਮੁੰਡਿਆਂ ਤੇ ਕੁੜੀਆਂ ਨੂੰ ਮਾਰਕੇ ਗਾਇਬ ਕੀਤਾ ਗਿਆ ਤੇ ਦੇਸ਼ ਦੇ ਕਨੂੰਨ ਦੀਆਂ ਧੱਜੀਆਂ ਉੜਾਈਆਂ ਗਈਆਂ। ਕੀਤੇ ਵਜੋਂ ਵਕੀਲ ਅਤੇ ਸਿਆਸੀ ਪਾਰਟੀ ਅਕਾਲੀ ਦੱਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਨੇਤਾ ਹੋਣ ਦੇ ਨਾਤੇ ਸ਼੍ਰੀ ਖਾਲੜਾ ਮਸੂਮਾਂ ਦੇ ਹੱਕਾਂ ਦੀ ਰਾਖੀ ਅਪਣਾ ਫ਼ਰਜ ਸਮਝਦੇ ਸਨ। ਪਰ ਸਟੇਟ ਪੁਲਿਸ ਨੇ ਸਤੰਬਰ 1995 ਵਿੱਚ ਉਨ੍ਹਾਂਨੂੰ ਵੀ ਕਤਲ ਕਰ ਦਿਤਾ ਸੀ। ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਬੇਟੀ ਨਵਕਿਰਨ ਕੌਰ ਨੇ ਅਪਣੇ ਪਿਤਾ ਦੀ ਵਿਰਾਸਤ, ਜਿੰਦਗੀ ਤੇ ਮਿਸ਼ਨ ਬਾਰੇ ਚਾਨਣਾ ਪਾਇਆ। ਪਹਿਲਾ ਸੈਸ਼ਨ ਯੂਥ ਵਰਕਸ਼ਾਪ ਵਜੋਂ ਅਯੋਜਿਤ ਕੀਤਾ ਗਿਆ ਜਿਸ ਵਿੱਚ ਜਵਾਨ ਮੁੰਡੇ ਕੁੜੀਆਂ ਨੇ ਵਧ ਚੜ੍ਹਕੇ ਹਿਸਾ ਲਇਆ। ਨਵਕਿਰਨ ਨੇ ਦਸਿਆ ਕਿ ੳਸਦੇ ਪਿਤਾ ਨੇ 1984 ਤੋਂ ਬਾਅਦ ਪੁਲਿਸ ਦੁਆਰਾ ਕਤਲ ਕੀਤੇ ਗਏ ਮਸੂਮਾਂ ਦੀਆਂ ਕਹਾਣੀਆਂ ਨੂੰ ਕਲਮਬੱਧ ਕੀਤਾ ਸੀ ਤੇ ਦੇਸ਼ ਦੇ ਕਨੂੰਨ ਮੁਤਾਬਿਕ ਦੋਸ਼ੀਆਂ ਨੂੰ ਸਜਾ ਦੁਆਣ ਦਾ ਹੀਆ ਕੀਤਾ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਭਾਰਤੀ ਨਿਯਾਂ ਪ੍ਰਣਾਲੀ ਅੱਜ ਤੱਕ ਹਜਾਰਾਂ ਮਸੂਮਾਂ ਦੇ ਕਾਤਲਾਂ ਨੂੰ ਸਜਾ ਨਹੀਂ ਦੇ ਸਕੀ।ਹਰਿੰਦਰ ਸਿੰਘ ਜੋਕਿ ਸਿੱਖ ਰਿਸਰਚ ਇੰਸਟੀਚਿਊਟ ਨਾਲ ਸਬੰਧ ਰੱਖਦੇ ਹਨ ਨੇ ਕਿਹਾ ਕਿ ਖਾਲੜਾ ਨੂੰ ਪਤਾ ਸੀ ਕਿ ਉਨ੍ਹਾਂ ਨਾਲ ਕੀ ਹੋਣਾ ਹੈ ਪਰ ਉਸਨੇ ਸਿੱਖ ਗੁਰੂਆਂ ਦੀ ਸ਼ਹਾਦਤ ਤੋ ਪ੍ਰੇਰਣਾ ਲੈਕੇ ਸਟੇਟ ਦੇ ਜ਼ੁਲਮ ਨੂੰ ਠੱਲਣ ਦੀ ਕੋਸ਼ਸ ਕੀਤੀ। ਇੰਨਸਾਫ਼ ਦੇ ਸੁਖਮਨ ਸਿੰਘ ਨੇ ਕਿਹਾ ਕਿ ਭਾਵੇਂ ਸਾਰੇ ਦੋਸ਼ੀਆਂ ਨੂੰ ਸਜਾਵਾਂ ਅਜ੍ਹੇ ਨਹੀਂ ਦਿਤੀਆਂ ਜਾ ਸਕੀਆਂ ਪਰ ਥੋੜੀ ਰਾਹਤ ਜ਼ਰੂਰ ਮਿਲੀ ਹੈ। ਕਿਤਾਬ “ਰਿਡਿਊਸਡ ਟੂ ਐਸਿ਼ਜ਼” ਵਿੱਚ ਇਨ੍ਹਾਂ ਅਪਰਾਧਾਂ ਨੂੰ ਅੰਕਿਤ ਕੀਤਾ ਗਿਆ ਹੈ।
ਡਾ: ਅਮਰੀਕ ਸਿੰਘ ਜੋਕਿ ਅੰਬੇਦਕਰ ਟਾਈਮਜ਼ ਲਈ ਲਿਖਦੇ ਹਨ ਨੇ ਕਿਹਾ ਕਿ ਅਜਿਹੇ ਅਪਰਾਧ ਤੱਦ ਹੀ ਸੰਭਵ ਹਨ ਜਦੋਂ ਲੋਕ ਆਪਸ ਵਿੱਚ ਜਾਤ-ਪਾਤਾਂ ਵਿੱਚ ਵੰਡੇ ਹੋਣ ਤੇ ਅਸਿੱਧੇ ਤੌਰ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਅਖੋਂ ਉਹਲੇ ਕਰ ਦੇਣ। ਜ਼ਕਾਰਾ ਮੂਵਮੈਂਟ ਦੇ ਨੈਨਦੀਪ ਸਿੰਘ ਨੇ ਕਿਹਾ ਕਿ ਸਾਰੀਆਂ ਪ੍ਰਭਾਵਿਤ ਘੱਟਗਿਣਤੀਆਂ ਤੇ ਦਬੇ ਕੁਚਲੇ ਲੋਕਾਂ ਨੂੰ ਇਕੱਠੇ ਹੋਕੇ ਹੰਭਲਾ ਮਾਰਣਾ ਚਾਹੀਦਾ ਹੈ ਤਾਕਿ ਇਸਨੂੰ ਠੱਲ ਪਾਈ ਜਾ ਸਕੇ। ਐਮ ਆਰ ਪਾਲ ਜੋ ਕਿ ਇੰਟਰਨੈਸ਼ਨਲ ਕੋਆਰਡੀਨੇਟਰ ਆਫ਼ ਸੋਸ਼ਲ ਜਸਟਿਸ ਫੋਰ ਮਨਿਔਰਟੀਜ਼ ਐਂਡ ਬੈਕਵਰਡ ਕਲਾਸਿਜ਼ ਇਨ ਇੰਡੀਆ ਹਨ, ਨੇ ਕਿਹਾ ਕਿ ਸਾਰੀ ਬਿਮਾਰੀ ਦੀ ਜੜ੍ਹ ਦਾ ਮੁੱਖ ਕਾਰਣ ਭਾਰਤੀ ਸਮਾਜ ਦਾ ਜਾਤ ਪ੍ਰਬੰਧ ਹੈ। ਇਸਨੂੰ ਤਾਂ ਹੀ ਨਿਕਾਰਿਆ ਜਾ ਸਕਦਾ ਹੈ ਜੇਕਰ ਸਿੱਖ ਗੁਰੂਆਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਉਪਰਾਲਾ ਕੀਤਾ ਜਾਵੇ। ਗੁਰੂਆਂ ਦੀ ਸਾਰੀ ਮੁਹਿਮ ਦਬੇ-ਕੁਚਲਿਆਂ ਦੇ ਹੱਕਾਂ ਦੀ ਰਾਖੀ ਲਈ ਸੀ। ਜਸਵਿੰਦਰ ਬੰਗਾ ਚੇਅਰਮੈਨ ਸ਼੍ਰੀ ਗੁਰੂ ਰਵੀਦਾਸ ਸਭਾ ਰਿਓਲਿੰਡਾ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਸਰਵਸਾਂਝੀ ਹੈ ਤੇ ਇਸਦੇ ਲੜ ਨਿਧੱੜਕ ਹੋਕੇ ਲਗ ਜਾਣਾ ਚਾਹੀਦਾ ਹੈ ਉਨਾਂ ਇੱਕਜੁਟਤਾ ਦੀ ਮੁੱਖ ਲੋੜ ਤੇ ਜੋਰ ਦਿੱਤਾ। ਇੰਟਰਫ਼ੇਥ ਬਿਉਰੋ ਦੇ ਰੈਵਰੰਡ ਡੇਵਿਡ ਥੋਮਪਸਨ ਨੇ ਕਿਹਾ ਕਿ ਉਹ ਸਿੱਖਾਂ ਦੇ ਖੁਲ੍ਹੇ ਸੁਭਾ ਤੋਂ ਕਾਫ਼ੀ ਵਾਕਿਫ਼ ਹੈ। ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਾਂਝੀ ਲੜਾਈ ਲੜਨੀ ਚਾਹੀਦੀ ਹੈ। ਕਾਂਗਰਸਮੈਂਨ ਟੌਮ ਮਕਲਿੰਟੌਕ ਨੇ ਕਿਹਾ ਕਿ ਸਿੱਖ ਫਿਲਾਸਫ਼ੀ ਅਮਰੀਕਨ ਕ੍ਰਾਂਤੀ ਦੇ ਬਹੁਤ ਨੇੜੇ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਨ ਸੰਵਿਧਾਨ ਦਾ ਸੋਮਾਂ ਪ੍ਰਮਾਤਮਾ ਹੈ ਇਸ ਕਰਕੇ ਕੋਈ ਵੀ ਸਰਕਾਰ ਮਨੁੱਖੀ ਹੱਕਾਂ ਤੇ ਡਾਕਾ ਨਹੀਂ ਮਾਰ ਸਕਦੀ।ਮਿਸ ਸੁਜ਼ਨ ਮਕੀ ਨੇ ਪਰੈਜ਼ੀਡੈਂਟ ਆਫ਼ ਦ ਕੈਲੀਫ਼ੋਰਨੀਆ ਸਟੇਟ ਸੈਨੇਟ, ਸੈਨੇਟਰ ਡੈਰਲ ਸਟੈਨਵਰਗ ਵਲੋਂ ਨਵਕਿਰਨ ਕੌਰ ਖਾਲੜਾ ਨੂੰ ਸਨਮਾਨਿਤ ਕੀਤਾ । ਇਸੇ ਐਤਵਾਰ ਨੂੰ ਵੈਸਟ ਸੈਕਰਾਮੈਂਟੋ ਗੁਰਦੁਆਰਾ ਵਿੱਖੇ ਸੰਗਤਾਂ ਸਨਮੁੱਖ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਬੀਬੀ ਨਵਕਿਰਨ ਕੌਰ ਖਾਲੜਾ, ਐਮ ਆਰ ਪਾਲ, ਹਰਿੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਪ੍ਰੇਮ ਕੁਮਾਰ ਚੁੰਬਰ, ਚੀਫ਼ ਐਡੀਟਰ ਅੰਬੇਦਕਰ ਟਾਈਮਜ਼ ਨੇ ਕਿਹਾ ਕਿ ਦੇਸ਼ ਵਿੱਚ ਮਨੁੱਖੀ ਹਕਾਂ ਦੀ ਉਲੰਘਣਾ ਦੇ ਹੋਰ ਮਾਮਲਿਆਂ ਨੂੰ ਵੀ ਉਠਾਣਾ ਚਾਹੀਦਾ ਹੈ। ਭਜਨ ਸਿੰਘ ਨੇ ਸਾਰੇ ਸਮਾਗਮ ਨੂੰ ਬੜੇ ਸੁਚੱਜੇ ਢੰਗ ਨਾਲ਼ ਚਲਾਇਆ।
ਫੋਟੋ ਕੈਪਸਨ:- ਗੁਰਦੁਆਰਾ ਵੈਸਟ ਸੈਕਰਾਮੈਂਟੋ ਵਿੱਖੇ “ਅਲੋਪ ਹੋਇਆਂ ਦੀ ਯਾਦ ਵਿੱਚ” ਦੇ ਦੋ ਦਿਨਾ ਸਮਾਗਮ ਵਿੱਚ ਬੋਲਦੇ ਹੋਏ ਕਾਂਗਰਸਮੈਨ ਕਾਂਗਰਸਮੈਂਨ ਟੌਮ ਮਕਲਿੰਟੌਕ ,ਗੁਰੂਘਰ ਦੇ ਪ੍ਰਧਾਨ ਸ.ਢਿਲੋਂ,ਇੰਟਰਫੇਥ ਦੇ ਡਾਇਰੈਕਟਰ,ਬੁਧੀਜੀਵੀ ਐਮ ਆਰ ਪਾਲ,
ਜ਼ਕਾਰਾ ਮੂਵਮੈਂਟ ਦੇ ਨੈਨਦੀਪ ਸਿੰਘ ,ਜਸਵਿੰਦਰ ਬੰਗਾ। ਹੇਠਾਂ ਮਿਸ ਸੁਜ਼ਨ ਮਕੀ ਸ. ਖਾਲੜਾ ਦੀ ਬੇਟੀ ਨਵਕਿਰਨ ਕੌਰ ਖਾਲੜਾ ਨੂੰ ਸਨਮਾਨਿਤ ਕਰਦੇ ਹੋਏ ਤੇ ਆਏ ਆਗੂ ਸਹੀਦਾਂ ਦੀ ਬਣਾਈ ਦੀਵਾਰ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ।
ਹੁਸਨ ਲੜੋਆ ਬੰਗਾ

 

 

 

ਅਕਾਲੀ ਸਰਕਾਰ ਵਲੋ ਝੂਠੇ ਮੁਕੱਦਮੇ ਹੀ ਉਸਨੂੰ ਲੈ ਡੁੱਬਣਗੇ –ਜੈਨ

Filed under: Europian News — evp2 @ 2:18 PM

ਡਿਕਸਨ(ਹੁਸਣ ਲੜੋਆ ਬੰਗਾਂ) 7 ਸਤੰਬਰ

mla
ਮੋਗਾ ਤੋਂ ਕਾਗਰਸੀ  ਐਮ ਐਲ ਏ ਜੋਗਿੰਦਰ  ਪਾਲ ਜੈਨ ਅੱਜ ਕੱਲ ਕੈਲੀਫੋਰਨੀਆਂ ਫੇਰੀ ਤੇ ਹਨ ਤੇ ਉਹਨਾਂ ਨੇ ਡਿਕਸਨ ਦੇ ਪੰਜਾਬੀ ਢਾਬੇ ਤੇ ਸਾਡੇ ਪੰਜਾਬੀਆਂ ਨੂੰ ਬੋਲਦਿਆਂ ਕਿਹਾ ਕਿ ਅਕਾਲੀ ਸਰਕਾਰ ਹਨ ਫਰੰਟ ਤੇ ਫੇਲ ਹੋਈ ਹੈ ਤੇ ਕਾਂਗਰਸ ਪਾਰਟੀ ਵਰਕਰਾਂ ਤੇ ਝੁੱਠੇ ਕੇਸ ਪਾਏ ਜਾ ਰਹੇ ਹਨ ਤੇ ਮੇਰੇ ਤੇ ਅਕਾਲੀ ਸਰਕਾਰ ਨੇ ਦਰਜਨਾਂ ਕੇਸ ਪੁਆ ਦਿੱਤੇ ਜਿਹੜੇ ਅਕਾਲੀ ਸਰਕਾਰ ਲਈ ਆਉਣ ਵਾਲੀਆਂ ਚੋਣਾ  ਲਈ ਘਾਤਕ ਸਿੱਧ ਹੋਵੇ ਗਾ ਉਹਨਾਂ ਇਸ ਦੋਰੇ ਤੇ ਉਹਨਾਂ ਨਾਲ ਉਹਨਾਂ ਦੀ ਧਰਮ ਪਤਨੀ ਵੀ ਆਏ ਹੋਏ ਹਨ

 

 

 

ਪੰਜਾਬੀ ਭਾਈਚਾਰੇ ਵਲੋਂ ਕਾਂਗਰਸਮੈਨ ਮਕਿਲੰਟੌਕ ਨੂੰ ਰੋਜਵਿਲ ਵਿੱਚ ਵਿਸੇਸ ਦਾਅਵਤ

Filed under: Europian News — evp2 @ 1:59 PM

ਰੋਜਵਿਲ (ਹੁਸਨ ਲੜੋਆ ਬੰਗਾ)7 sep 2010

cong
ਬੀਤੇ ਦਿਨ ਰੋਜ਼ਵਿਲ ਵਿੱਚ ਪੰਜਾਬੀਆਂ ਖਾਸਕਰ ਸਥਾਨਕ ਸਿੱਖ ਸਮਾਜ ਤੇ ਸ਼੍ਰੀ ਗੁਰੂ ਰਵਿਦਾਸ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਸਿੱਖ ਆਗੂਆਂ ਨੇ ਮਿਲਕੇ ਕਾਂਗਰਸਮੈਨ ਮਕਿਲੰਟੌਕ ਦੇ ਧੰਨਵਾਦ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ।ਇਸ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਜਲਦੀ ਹੀ ਕਾਂਗਰਸਮੈਨ ਮਕਿਲੰਟੌਕ ਲਈ ਫੰਡ ਰੇਜਿੰਗ ਕਰਨ ਲਈ ਯੋਜਨਾ ਬਣਾਈ ਤੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਵੀ ਕਰਵਾਇਆ ਇਸ ਮੌਕੇ ਸਾਮਿਲ ਸਖਸੀਅਤਾਂ ਵਿੱਚ ਬਿਜਨਸਮੈਨ ਮਨਜੀਤ ਸੰਧਰ, ਬੁਧੀਜੀਵੀ ਐਮ ਆਰ ਪਾਲ, ਹਰਜੀਤ ਸਵੈਚ, ਸਿੱਖ ਆਗੂ ਭਜਨ ਸਿੰਘ ਭਿੰਡਰ, ਭਾਈਚਾਰਕ ਸਾਂਝ ਵਧਾਉਣ ਵਾਲੇ ਡਾ ਅਮਰੀਕ ਸਿੰਘ, ਡਾ ਗੁਰਿਦੰਰ ਕੰਵਰ, ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਦੇ ਚੇਅਰਮੈਨ ਜਸਵਿੰਦਰ ਬੰਗਾ, ਮੱਖਣ ਸਿੰਘ ਝੱਟੂ,ਡਾ ਨਵਤੇਜ ਰਿਆੜ,ਪਰਵਿੰਦਰ ਸਿੰਘ ਰੂੜਾ,ਜਸਵਿੰਦਰ ਨਾਗਰਾ,ਬਿਜਨਸਮੈਨ ਲਖਵਿੰਦਰ ਸਿੰਘ ਸੰਘਾ, ਬਹਾਦਰ ਮੁੰਡੀ, ਅੰਬੇਦਕਰ ਟਾਈਮਜ ਦੇ ਪ੍ਰੇਮ ਚੁੰਬਰ, ਇਸ ਮੌਕੇ ਵੱਖਰੇ ਤੌਰ ਤੇ ਟੇਬਲ ਟਾਕ ਮੌਕੇ ਕਾਂਗਰਸਮੈਨ ਮਕਿਲੰਟੌਕ ਨੂੰ ਭਾਰਤੀ ਸਮਾਜ ਦੇ ਵਿੱਚ ਘੱਟਗਿਣਤੀਆਂ ਤੇ ਦਬੇ ਕੁਚਲੇ ਲੋਕਾਂ ਦੀ ਤਰਸਯੋਗ ਹਾਲਤ ਤੋਂ ਜਾਣੂ ਕਰਵਾਇਆ। ਡਾ: ਬੀ ਆਰ ਅੰਬੇਦਕਰ ਤੇ ਮੋਹਨਦਾਸ ਕਰਮਚੰਦ ਗਾਂਧੀ ਦੇ ਆਪਸੀ ਵਿਚਾਰਾਂ ਦੇ ਭੇਦ ਨੂੰ ਦਸਿਆ।ਇਸ ਮੌਕੇ ਗਾਂਧੀ ਅੰਡਰ ਕਰਾਸ ਐਕਜਾਮੀਨੇਸਨ ਅਤੇ ਡਾ ਅੰਬੇਦਕਰ ਦੇ ਪਾਰਲੀੰਮੈਂਟ ਵਿਚਲੇ ਲੈਕਚਰਾਂ ਵਾਲੀ ਕਿਤਾਬ ਜੋ ਮਹਾਂਰਾਸਟਰਾ ਸਰਕਾਰ ਵਲੋਂ 10 ਵੋਲੀਅਮ ਪ੍ਰਿੰਟ ਕੀਤੀ ਹੋਈ ਹੈ ਨੁੰ ਅੰਬੇਦਕਰ ਟਾਈਮਜ ਦੇ ਪ੍ਰੇਮ ਚੁੰਬਰ ਤੇ ਭਜਨ ਸਿੰਘ ਭਿੰਡਰ ਵਲੋਂ ਕਾਂਗਰਸਮੈਨ ਨੂੰ ਭੇਂਟ ਕੀਤੀਆਂ ਗਈਆਂ। ਇਸ ਮੌਕੇ ਕਾਂਗਰਸਮੈਨ ਮਕਿਲੰਟੌਕ ਨੇ ਪੰਜਾਬੀ ਸਿੱਖ ਭਾਈਚਾਰੇ ਵਲੋਂ ਅਮਰੀਕੀ ਅਰਥਚਾਰੇ ਵਿੱਚ ਪਾਏ ਯੋਗਦਾਨ ਬਦਲੇ ਧੰਨਵਾਦ ਕੀਤਾ ਤੇ ਅਮਰੀਕਨ ਅਰਥ- ਵਿਵਸਥਾ ਤੇ ਚਿੰਤਾ ਪ੍ਰਗਟਾਈ ਤੇ ਉਨਾਂ ਆਸ ਕੀਤੀ ਕਿ ਛੇਤੀ ਹੀ ਸੁਧਾਰ ਹੋ ਜਾਵੇਗਾ।

 

ਲੇਬਰ ਪਾਰਟੀ ਨੂੰ ਮਿਲ਼ਿਆ ਆਸਟ੍ਰੇਲੀਆ ਦੀ ਨਵੀਂ ਸਰਕਾਰ ਬਨਾਉਣ ਲਈ ਲੋੜੀਂਦਾ ਸਮਰਥਨ

Filed under: Europian News — evp2 @ 1:55 PM

ਜੂਲੀਆ ਗਿਲਾਰਿਡ ਦੇ ਪ੍ਰਧਾਨ ਮੰਤਰੀ ਬਨਣ ਲਈ ਰਾਹ ਪੱਧਰਾ…..

ਕੈਨਬਰਾ (ਅਮਰਜੀਤ ਖੇਲਾ,ਬਲਜੀਤ ਖੇਲਾ) 7 sep 2010

julia-gillard-006

ਆਸਟ੍ਰੇਲੀਆ ਦੀ ਜੇਤੂ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਲੋੜੀਂਦਾ ਸਮਰਥਨ ਲੈਣ ਤੋਂ ਬਾਅਦ ਮੁਸਕਰਾਉਂਦੀ ਹੋਈ (ਖੇਲਾ)

ਆਸਟ੍ਰੇਲੀਆ ‘ਚ ਪਿਛਲੇ 2 ਹਫਤਿਆਂ ਤੋਂ ਲੱਗ ਰਹੀਆਂ ਅਟਕਲਾਂ ਕਿ ਆਖਿਰ ਕਿਹੜੀ ਪਾਰਟੀ ਬਣਾ ਸਕੇਗੀ ਆਸਟ੍ਰੇਲੀਆ ਦੀ ਸਰਕਾਰ ਦਾ ਆਖਿਰ ਅੰਤ ਹੋ ਹੀ ਗਿਆ ਤੇ ਮੌਜੂਦਾ ਸੱਤਾਧਾਰੀ ਲੇਬਰ ਪਾਰਟੀ ਸਰਕਾਰ ਬਨਾਉਣ ਲਈ ਲੋੜੀਂਦੇ 2 ਆਜਾਦ ਉਮੀਦਵਾਰਾਂ ਦਾ ਸਮਰਥਨ ਲੈਣ ‘ਚ ਕਾਮਯਾਬ ਹੋ ਹੀ ਗਈ।ਜਿਕਰਯੋਗ ਹੈ ਕਿ ਆਸਟ੍ਰੇਲੀਆ ‘ਚ ਬੀਤੀ 21 ਅਗਸਤ ਨੂੰ ਸੰਸਦ ਦੀਆਂ 150 ਸੀਟਾਂ ਲਈ ਵੋਟਾਂ ਪਈਆਂ ਸਨ ਤੇ ਵੋਟਾਂ ਤੋਂ ਬਾਅਦ ਆਏ ਨਤੀਜੇ ‘ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲ਼ਿਆ ਸੀ।ਇਹਨਾਂ ਨਤੀਜਿਆਂ ‘ਚ ਮੌਜੂਦਾ ਸੱਤਾਧਾਰੀ ਲੇਬਰ ਪਾਰਟੀ 72 ਵਿਰੋਧੀ ਲਿਬਰਲ ਪਾਰਟੀ ਨੂੰ 73,ਗਰੀਨ ਪਾਰਟੀ ਨੂੰ 1 ਤੇ ਆਜਾਦ ਉਮੀਦਵਾਰਾਂ ਦੇ ਹਿੱਸੇ 4 ਸੀਟਾਂ ਆਈਆਂ ਸਨ ਜਦਕਿ ਸਰਕਾਰ ਬਨਾਉਣ ਲਈ ਲੋੜੀਂਦੀਆਂ 76 ਸੀਟਾਂ ਕਿਸੇ ਵੀ ਪਾਰਟੀ ਨੂੰ ਨਹੀਂ ਮਿਲ਼ੀਆਂ ਸਨ।ਇਹਨਾਂ ਨਤੀਜਿਆਂ ਤੋਂ ਬਾਅਦ ਲੇਬਰ ਪਾਰਟੀ ਅਤੇ ਲਿਬਰਲ ਪਾਰਟੀ ਵਲੋਂ ਆਜਾਦ ਉਮੀਦਵਾਰਾਂ ਨੂੰ ਆਪਣੇ ਨਾਲ ਰਲਾਉਣ ਦੀਆਂ ਭਰਪੂਰ ਕੋਸ਼ਿਸਾਂ ਆਰੰਭ ਦਿੱਤੀਆਂ ਗਈਆਂ ਸਨ ਪ੍ਰੰਤੂ ਕਰੀਬ 2 ਹਫਤੇ ਦਾ ਸਮਾਂ ਆਜਾਦ ਉਮਦੀਵਾਰਾਂ ਤੇ ਮੈਲਬੌਰਨ ਤੋਂ ਗਰੀਨ ਪਾਰਟੀ ਦੀ ਟਿਕਟ ਉੱਤੇ ਜਿੱਤੇ ਉਮੀਦਵਾਰ ਐਡਮ ਬੈਂਡਿਟ ਨੇ ਦੋਵਾਂ ਪਾਰਟੀਆਂ ਨੂੰ ਕੋਈ ਲੜ ਪਤਾ ਨਹੀਂ ਫੜ੍ਹਾਇਆ।ਪਿਛਲੇ ਹਫਤੇ ਮੌਜੂਦਾ ਸੱਤਾਧਾਰੀ ਲੇਬਰ ਪਾਰਟੀ ਦੀਆਂ ਕੋਸ਼ਿਸਾਂ ਨੂੰ ਓਦੋਂ ਹੁੰਗਾਰਾ ਮਿਲ਼ਿਆ ਜਦੋਂ ਮੈਲਬੌਰਨ ਤੋਂ ਗਰੀਨ ਪਾਰਟੀ ਦੇ ਉਮੀਦਵਾਰ ਐਡਮ ਬੈਂਡਿਟ ਨੇ ਆਪਣਾ ਸਮਰਥਨ ਲੇਬਰ ਪਾਰਟੀ ਨੂੰ ਦੇ ਦਿੱਤਾ।ਇਸਤੋਂ ਬਾਅਦ ਤਸਮਾਨੀਆ ਤੋਂ ਆਜਾਦ ਉਮੀਦਵਾਰ ਐਂਡਰਿਊ ਵਾਈਕੀ ਦੇ ਸਮਰਥਨ ਨਾਲ ਲੇਬਰ ਪਾਰਟੀ ਦੀਆਂ ਸੀਟਾਂ 72 ਤੋਂ 74 ਹੋ ਗਈਆਂ ਤੇ ਅੱਜ 7 ਸਤੰਬਰ ਨੂੰ 2 ਹੋਰ ਆਜਾਦ ਉਮੀਦਵਾਰਾਂ ਰੌਬ ਓਕਹਰਸਟ ਤੇ ਟੋਨੀ ਵਿੰਡਸਰ ਦੇ ਸਮਰਥਨ ਨਾਲ ਸਰਕਾਰ ਬਨਾਉਣ ਲਈ ਲੋੜੀਂਦੀਆਂ 76 ਸੀਟਾਂ ਹੋ ਗਈਆਂ ਤੇ ਪਿਛਲੇ 2 ਹਫਤਿਆਂ ਤੋਂ ਭੰਬਲਭੂਸੇ ‘ਚ ਪਏ ਆਸਟ੍ਰੇਲੀਅਨ ਲੋਕਾਂ ਦੀਆਂ ਅਟਕਲਾਂ ਦਾ ਅੰਤ ਹੋ ਗਿਆ।ਕੁਈਨਜਲੈਂਡ ਤੋਂ ਆਜਾਦ ਉਮੀਦਵਾਰ ਬੌਬ ਕੈਟਰ ਨੇ ਆਪਣਾ ਸਮਰਥਨ ਲਿਬਰਲ ਪਾਰਟੀ ਨੂੰ ਦਿੱਤਾ ਹੈ।ਇਸ ਤਰ੍ਹਾਂ ਹੁਣ ਲੇਬਰ ਪਾਰਟੀ ਦੀ ਮੌਜੂਦਾ ਪ੍ਰਧਾਨ ਜੂਲੀਆ ਗਿਲਾਰਿਡ ਹੀ ਆਸਟ੍ਰੇਲੀਆ ਦ ਅਗਲੀ ਪ੍ਰਧਾਨ ਮੰਤਰੀ ਹੋਵੇਗੀ ।

 

ਮੈਲਬੌਰਨ ‘ਚ 3 ਸਾਲਾ ਪੰਜਾਬੀ ਬੱਚੇ ਨੂੰ ਮਾਰਨ ਦੇ ਦੋਸ਼ ‘ਚ ਗ੍ਰਿਫਤਾਰ ਗੁਰਸੇਵਕ ਢਿੱਲੋਂ ਨੇ ਅਦਾਲਤ ‘ਚ ਗੁਨਾਹ ਕਬੂਲਿਆ

Filed under: Europian News — evp2 @ 1:27 PM

ਮੈਲਬੌਰਨ ਮਾਰਿਆ ਗਿਆ 3 ਸਾਲਾ ਗੁਰਸ਼ਾਨ ਚਾਨ੍ਹਾ ਦੀ ਆਪਣੀ ਮਾਂ ਦੇ ਨਾਲ ਤਸਵੀਰ ਤੇ ਨਾਲ ਹੀ ਉਸਨੂੰ ਮਾਰਨ ਦੇ ਦੋਸ਼ ਗ੍ਰਿਫਤਾਰ ਗੁਰਸੇਵਕ ਢਿੱਲੋਂ
ਮੈਲਬੌਰਨ (ਬਲਜੀਤ ਖੇਲਾ)7 sep

gurshan
ਇਸੇ ਸਾਲ 4 ਮਾਰਚ ਨੂੰ ਆਸਟ੍ਰੇਲੀਆ ‘ਚ ਮਾਰੇ ਗਏ 3 ਸਾਲਾ ਪੰਜਾਬੀ ਬੱਚੇ ਗੁਰਸ਼ਾਨ ਚਾਨ੍ਹਾ ਨੂੰ ਮਾਰਨ ਦੇ ਦੋਸ਼ ‘ਚ ਗ੍ਰਿਫਤਾਰ ਪੰਜਾਬੀ ਲੜਕੇ ਗੁਰਸੇਵਕ ਢਿੱਲੋਂ ਨੇ ਆਖਿਰ ਗੁਰਸ਼ਾਨ ਨੂੰ ਮਾਰਨ ਦਾ ਗੁਨਾਹ ਕਬੂਲ ਕਰ ਹੀ ਲਿਆ।ਅੱਜ 7 ਸਤੰਬਰ ਨੂੰ ਮੈਲਬੌਰਨ ਦੇ ਮਜਿਸਟਰੇਟ ਕੋਰਟ ‘ਚ ਪੇਸ਼ੀ ਭੁਗਤਣ ਆਏ ਗੁਰਸੇਵਕ ਨੇ ਇਹ ਮੰਨ ਲਿਆ ਕਿ ਉਸਨੇ ਹੀ 3 ਸਾਲਾਂ ਦੇ ਗੁਰਸ਼ਾਨ ਨੂੰ ਮਾਰਿਆ ਹੈ।ਜਿਕਰਯੋਗ ਹੈ ਕਿ ਗੁਰਸ਼ਾਨ ਚਾਨ੍ਹਾ ਜੋ ਕਿ ਆਪਣੇ ਮਾਤਾ ਪਿਤਾ ਜੋ ਕਿ ਆਸਟ੍ਰੇਲੀਆ ਪੜ੍ਹਣ ਲਈ ਆਏ ਹੋਏ ਸਨ ਤੇ ਗੁਰਸੇਵਕ ਢਿੱਲੋਂ ਨਾਲ ਇੱਕ ਹੀ ਘਰ ‘ਚ ਰਹਿ ਰਹੇ ਸਨ ਨਾਲ ਆਸਟ੍ਰੇਲੀਆ ਆਇਆ ਸੀ।ਬੀਤੀ 4 ਮਾਰਚ 2010 ਨੂੰ ਗੁਰਸ਼ਾਨ ਮੈਲਬੌਰਨ ਦੇ ਕਸਬੇ ਲੈਲਰ ਵਿਚਲੇ ਘਰ ਵਿੱਚੋਂ ਓਦੋਂ ਇੱਕਦਮ ਗਾਇਬ ਹੋ ਗਿਆ ਜਦੋਂ ਉਸਦੀ ਮਾਂ ਬਾਥਰੂਮ ‘ਚ ਨਹਾ ਰਹੀ ਤੇ ਪਿਤਾ ਆਪਣੇ ਕਿਸੇ ਦੋਸਤ ਨਾਲ ਘਰ ਦੇ ਲਾਗੇ ਸਥਿਤ ਲਾਇਬ੍ਰੇਰੀ ਨੂੰ ਗਿਆ ਸੀ।ਜਦੋਂ ਕਾਫੀ ਦੇਰ ਗੁਰਸ਼ਾਨ ਨਾ ਲੱਭਿਆ ਤਾਂ ਉਸਦੇ ਘਰਦਿਆਂ ਵਲੋਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਉਸੇ ਦਿਨ ਸ਼ਾਮ ਨੂੰ ਕਈ ਘੰਟਿਆਂ ਬਾਅਦ ਗੁਰਸ਼ਾਨ ਦੀ ਲਾਸ਼ ਮੈਲਬੌਰਨ ਤੁਲਾਮਰੀਨ ਏਅਰਪੋਰਟ ਦੇ ਲਾਗਿਓਂ ਬਰਾਮਦ ਕੀਤੀ ਗਈ ਸੀ।ਗੁਰਸ਼ਾਨ ਦੀ ਮੌਤ ਤੋਂ ਬਾਅਦ ਜਿੱਥੇ ਇਸ ਘਟਨਾ ਨੂੰ ਵੀ ਨਸਲਵਾਦ ਦੀ ਰੰਗਤ ਦੇਣ ਦੀ ਕੋਸ਼ਿਸ ਓਦੋਂ ਝੂਠੀ ਪੈ ਗਈ ਸੀ ਜਦੋਂ ਮੈਲਬੌਰਨ ਪੁਲੀਸ ਨੇ ਗੁਰਸ਼ਾਨ ਨੂੰ ਮਾਰਨ ਦੇ ਦੋਸ਼ ‘ਚ ਇੱਕ ਪੰਜਾਬੀ ਨੌਜਵਾਨ ਗੁਰਸੇਵਕ ਢਿੱਲੋਂ ਜੋ ਕਿ ਗੁਰਸ਼ਾਨ ਚਾਨ੍ਹਾ ਦੇ ਮਾਤਾ ਪਿਤਾ ਦੇ ਨਾਲ ਇੱਕ ਹੀ ਘਰ ‘ਚ ਰਹਿ ਰਿਹਾ ਸੀ ਨੂੰ ਗ੍ਰਿਫਤਾਰ ਕਰ ਲਿਆ ਸੀ।ਗੁਰਸ਼ਾਨ ਚਾਨ੍ਹਾ ਦੀ ਮੌਤ ਦੀ ਖਬਰ ਨੇ ਆਸਟ੍ਰੇਲੀਆ ਵਸਦੇ ਹਰ ਨਾਗਰਿਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਕਿ ਆਖਿਰ ਇੱਕ 3 ਸਾਲ ਦੇ ਬੱਚੇ ਨਾਲ ਕਿਸੇ ਦੀ ਵੈਰ ਹੋ ਸਕਦਾ ਹੈ ਉੱਥੇ ਹੀ ਗੁਰਸ਼ਾਨ ਦੇ ਕਤਲ ਦੇ ਦੋਸ਼ ‘ਚ ਇੱਕ ਪੰਜਾਬੀ ਦੀ ਗ੍ਰਿਫਤਾਰੀ ਨਾਲ ਭਾਈਚਾਰੇ ਦੇ ਅਕਸ ਨੂੰ ਵੀ ਕਾਫੀ ਢਾਹ ਲੱਗੀ ਸੀ।ਗੁਰਸੇਵਕ ਵਲੋਂ ਗੁਰਸ਼ਾਨ ਨੂੰ ਮਾਰਨ ਦਾ ਦੋਸ਼ ਕਬੂਲਣ ਤੋਂ ਬਾਅਦ ਹੁਣ ਗੁਰਸੇਵਕ ਦੀ ਅਗਲੀ ਪੇਸ਼ੀ ਸੁਪਰੀਮ ਕੋਰਟ ‘ਚ ਹੋਵੇਗੀ।

 

Older Posts »