ਡਾ: ਨਰਿੰਦਰ ਸੂਦ ਦਾ ਸ਼ੱਕੀ ਹਲਾਤਾਂ ਵਿੱਚ ਕਤਲ, 5 ਸ਼ੱਕੀ ਖਿਲਾਫ ਮਾਮਲਾ ਦਰਜ

ਡਾ: ਨਰਿੰਦਰ ਸੂਦ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦਾ ਮੁਆਇਨਾ ਕਰਦੇ ਹੋਏ ਪੁਲਿਸ ਅਧਿਕਾਰੀ ਅਤੇ ਡਾਗ ਸੁਕਾਇਡ ਪਾਰਟੀ । ਫੋਟੋ : ਪਰਮਜੀਤ ਸਿੰਘ ਧੀਮਾਨ
ਖੰਨਾ, 7 ਸਤੰਬਰ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ) :-
ਬੀਤੇ ਕੱਲ ਇੱਥੋ ਦੇ ਭੀੜ ਭੜੇ ਇਲਾਕੇ ਨਵੇ ਬੱਸ ਸਟੈਡ ਦੇ ਬਿਲਕੁੱਲ ਨਜ਼ਦੀਕ ਸਟੇਟ ਬੈਂਕ ਆਫ ਪਟਿਆਲਾ ਦੇ ਬੈਸਮੈਂਟ ਵਿੱਚੋ ਡਾ: ਨਰਿੰਦਰ ਸੂਦ ਦੀ ਲਾਸ਼ ਮਿਲਣ ਤੋਂ ਬਾਅਦ ਥਾਣਾ ਸਿਟੀ ਖੰਨਾ ਦੀ ਪੁਲਿਸ ਨੇ ਰੰਜ਼ਨ ਸੂਦ ਦੇ ਬਿਆਨਾਂ ਦੇ ਅਧਾਰ ਤੇ 5 ਸ਼ੱਕੀ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਇਹਨਾਂ ਪੰਜਾਂ ਸ਼ੱਕੀ ਵਿਅਕਤੀਆਂ ਵਿੱਚ ਮ੍ਰਿਤਕ ਡਾ: ਸੂਦ ਦਾ ਇੱਕ ਭਰਾ ਅਤੇ ਇੱਕ ਪੁਲਿਸ ਅਧਿਕਾਰੀ ਵੀ ਦੱਸਿਆ ਜਾ ਰਿਹਾ ਹੈ। ਰੰਜਨ ਸੂਦ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਸੋਮਵਾਰ ਸਵੇਰੇ 9:30 ਵਜ਼ੇ ਤੋਂ ਬਾਅਦ ਅਤੇ ਸ਼ਾਮ 5:30 ਵਜ਼ੇ ਤੋਂ ਪਹਿਲਾਂ ਨਵੇ ਬੱਸ ਸਟੈਡ ਦੇ ਸਾਹਮਣੇ ਸਟੇਟ ਬੈਂਕ ਆਫ ਪਟਿਆਲਾ ਦੀ ਬੈਕ ਸਾਈਡ ਤੋਂ ਉਸਦਾ ਪਿਤਾ ਨਰਿੰਦਰ ਸੂਦ ਘਰ ਤੋਂ ਕੰਮਕਾਜ ਲਈ ਗਿਆ ਸੀ ਅਤੇ ਦੁਪਿਹਰ ਦਾ ਖਾਣਾ ਅਸੀ ਸਾਰਾ ਪਰਿਵਾਰ ਘਰੇ ਇੱਕਠੇ ਬਹਿ ਕੇ ਖਾਂਦੇ ਪਰ ਮੇਰੇ ਪਿਤਾ ਦੁਪਿਹਰ ਦਾ ਖਾਣਾ ਖਾਣ ਘਰ ਨਹੀ ਆਇਆ ਅਤੇ ਮੈਂ ਆਪਣੇ ਪਿਤਾ ਕੀ ਕਈ ਥਾਵਾਂ ਤੇ ਤਲਾਸ਼ ਕਰਦਾ ਰਿਹਾ। ਸ਼ਾਮੀ ਕਰੀਬ 5:30 ਜਦੋ ਮੈਂ ਉਕਤ ਬੈਂਕ ਦੀ ਬਿਲਡਿੰਗ ਕੋਲ ਪੁੱਜਿਆ ਤਾਂ ਮੇਰੇ ਪਿਤਾ ਦੇ ਇੱਕ ਵਾਕਫਕਾਰ ਵਿਅਕਤੀ ਜੋ ਕਿ ਜੂਸ ਦੇ ਰੇਹੜੀ ਲਗਾਉਂਦਾ ਹੈ ਮਿਲਿਆ ਜਿਸ ਨੂੰ ਨਾਲ ਲੈ ਕੇ ਮੈਂ ਆਪਣੇ ਪਿਤਾ ਦੀ ਤਲਾਸ਼ ਕੀਤੀ ਜਦੋ ਮੈਂ ਬੈਂਕ ਦੇ ਹੇਠਾਂ ਬਣੀ ਬੇਸਮਿੰਟ ਵਿੱਚ ਗਿਆ ਜੋ ਕਿ ਸਾਡਾ ਹੀ ਹੈ। ਬੇਸਮੈਂਟ ਵਿੱਚ ਤਲਾਸ਼ ਕਰਨ ਤੇ ਕਮਰੇ ਵਿੱਚੋ ਇੱਕ ਲਾਸ਼ ਮਿਲੀ। ਕਮਰੇ ਵਿੱਚ ਹਨੇਰੇ ਹੋਣ ਕਰਕੇ ਲਾਸ਼ ਦੀ ਪਹਿਚਾਣ ਨਹੀ ਕਰ ਸਕੇ ਅਤੇ ਲਾਸ਼ ਨੂੰ ਜਦੋ ਬਾਹਰ ਚਾਨਣੇ ਵਿੱਚ ਵੇਖਿਆ ਤਾਂ ਇਹ ਮੇਰੇ ਪਿਤਾ ਜੀ ਦੀ ਲਾਸ਼ ਸੀ। ਜਿਸਦਾ ਗੱਲ ਹਰੇ ਰੰਗ ਦੀ ਨਾਈਲੋਨ ਦੀ ਰੱਸੀ ਨਾਲ ਘੁੱਟਿਆ ਹੋਇਆ ਸੀ ਅਤੇ ਮੂੰਹ ਵਿੱਚੋਂ ਵੀ ਖੂਨ ਨਿਕਲ ਰਿਹਾ ਸੀ ਅਤੇ ਚਿਹਰੇ ਉੱਤੇ ਵੀ ਝਰੀਟਾਂ ਅਤੇ ਸੱਟਾਂ ਦੇ ਨਿਸ਼ਾਨ ਸਨ। ਸੱਜੇ ਹੱਥ ਦੀ ਇੱਕ ਉਂਗਲੀ ਵੀ ਜਖ਼ਮੀ ਸੀ। ਰੰਜ਼ਨ ਸੂਦ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਜਿੰਨਾਂ ਪੰਜ ਵਿਅਕਤੀਆਂ ਦੇ ਨਾਮ ਦੱਸੇ ਹਨ। ਜਿੰਨਾਂ ਵਿੱਚ ਇੱਕ ਪ੍ਰਾਪਰਟੀ ਡੀਲਰ, ਇੱਕ ਪੁਲਿਸ ਅਧਿਕਾਰੀ, ਇੱਕ ਡਾਕਟਰ ਅਤੇ 2 ਹੋਰ ਵਿਅਕਤੀ ਹਨ। ਜਿੰਨਾਂ ਦੇ ਉਸਦੇ ਪਿਤਾ ਜੀ ਦੇ ਨਾਲ ਵੱਖ-ਵੱਖ ਅਦਾਲਤਾਂ ਵਿੱਚ ਦਿਵਾਨੀ ਅਤੇ ਫੋਜਦਾਰੀ ਕੇਸ ਚੱਲਦੇ ਸਨ। ਉਸਨੇ ਸ਼ੱਕ ਜ਼ਾਹਰ ਕੀਤੀ ਹੈ ਕਿ ਇੰਨਾਂ ਵਿੱਚੋਂ ਹੀ ਕਿਸੇ ਨੇ ਜਾਂ ਤਾਂ ਉਸਦੇ ਦੇ ਪਿਤਾ ਦਾ ਕਤਲ ਕੀਤਾ ਹੈ ਜਾਂ ਫਿਰ ਕਿਸੇ ਤੋਂ ਕਤਲ ਕਰਵਾਇਆ ਹੈ। ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਜ਼ਿਲਾ ਖੰਨਾ ਦੇ ਐਸ.ਪੀ.ਡੀ. ਗੁਰਮੀਤ ਸਿੰਘ, ਡੀ.ਐਸ.ਪੀ.ਖੰਨਾ ਰਮਿੰਦਰ ਸਿੰਘ, ਥਾਣਾ ਸਿਟੀ ਖੰਨਾ ਦੇ ਐਸ.ਐਚ.ਓ. ਪਰਮਿੰਦਰ ਸਿੰਘ ਬਾਠ, ਸੀ.ਆਈ.ਸਟਾਫ਼ ਖੰਨਾ ਦੇ ਇੰਚਾਰਜ ਰਮਨਦੀਪ ਸਿੰਘ ਸਮੇਤ ਵੱਡੀ ਪੁਲਿਸ ਪਾਰਟੀ ਸਮੇਤ ਮੌਕਾ ਦਾ ਮੁਆਇਨਾ ਕੀਤਾ ਅਤੇ ਡੋਗ ਸੁਕਾਇਡ ਬੁਲਾ ਕੇ ਤਫਤੀਸ਼ ਸੁਰੂ ਕੀਤੀ। ਸਿਵਲ ਹਸਪਤਾਲ ਖੰਨਾ ਦੇ ਡਾਕਟਰਾਂ ਦੇ ਇੱਕ ਬੋਰਡ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਂਣ ਤੋਂ ਬਾਅਦ ਪੁਲਿਸਾਂ ਨੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਲਈ ਪੁਲਿਸ ਪਾਰਟੀ ਵੱਲੋਂ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਅੱਧਾ ਕਿੱਲੋ ਅਫੀਮ ਸਮੇਤ ਇੱਕ ਕਾਬੂ
ਖੰਨਾ, 7 ਸਤੰਬਰ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ ) :–
ਥਾਣਾ ਸਿਟੀ ਖੰਨਾ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਸਮਰਾਲਾ ਰੋਡ ਸਥਿਤ ਸੁੰਦਰ ਸਿਟੀ ਦੇ ਨਜ਼ਦੀਕ ਗਸ਼ਤ ਦੌਰਾਨ ਕਥਿਤ ਦੋਸ਼ੀ ਰਾਮ ਚੰਦਰ ਕਿਟੋਨਾ ਡਾ: ਮਾਓ ਚੰਦਪੁਰ (ਯੂ.ਪੀ.) ਨੂੰ ਗ੍ਰਿਫਤਾਰ ਕਰਕੇ ਉਸ ਕੋਲੋ ਅੱਧਾ ਕਿੱਲੋ ਅਫੀਮ ਬਰਾਮਦ ਕੀਤੀ ਹੈ। ਸਿਟੀ ਪੁਲਿਸ ਨੇ ਦੋਸ਼ੀ ਖਿਲਾਫ਼ ਐਨ.ਡੀ.ਪੀ. ਐਸ. ਐਕਟ ਦੀਆਂ ਵੱਖ ਵੱਖ ਧਾਰਾਵਾਂ ਹੇਠ ਪਰਚਾ ਦਰਜ ਕਰ ਲਿਆ ਹੈ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈੇ ।
—————————————————————
ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਸਮੇਤ 4 ਕਾਬੂ
ਖੰਨਾ/ਸਮਰਾਲਾ, 7 ਸਤੰਬਰ (ਪਰਮਜੀਤ ਸਿੰਘ ਧੀਮਾਨ, ਕਮਲਜੀਤ, ਸੁਖਵਿੰਦਰ ਸਿੰਘ ਭਾਦਲਾ ) :–
ਪੁਲਿਸ ਜ਼ਿਲਾ ਖੰਨਾ ਦੇ ਐਸ.ਐਸ.ਪੀ. ਦਿਨੇਸ਼ ਪ੍ਰਤਾਪ ਸਿੰਘ ਦੀਆਂ ਹਦਾਇਤਾਂ ਤੇ ਜ਼ਿਲੇ• ਭਰ ਵਿੱਚ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿੱਢੀ ਮੁਹਿੰਮ ਤਹਿਤ ਥਾਣਾ ਮਾਛੀਵਾੜਾ ਦੇ ਹੋਲਦਾਰ ਹਰਨੇਕ ਸਿੰਘ ਨੇ ਨਵਦੀਪ ਸਿੰਘ ਨੂੰ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਦੁਸਹਿਰਾ ਗਰਾਉਂਡ ਦੇ ਕੋਲੋ ਕਾਬੂ ਕਰਕੇ ਉਸ ਕੋਲੋ 9 ਬੋਤਲਾਂ ਸ਼ਰਾਬ ਠੇਕਾ ਦੇਸੀ ਰਸਭਰੀ ਬਿੰਨੀ ਬਰਾਮਦ ਕੀਤੀਆਂ। ਇਸੇ ਤਰਾਂ ਥਾਣਾ ਪਾਇਲ ਦੇ ਹੋਲਦਾਰ ਹਰਮੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਸੂਆ ਪੁੱਲੀ ਕਿਸ਼ਨਪੁਰ ਨਾਕਾਬੰਦੀ ਦੌਰਾਨ ਕਥਿਤ ਦੋਸ਼ੀ ਬਚਿੱਤਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋ 10 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀਆ ਹਨ। ਇਸੇ ਤਰਾਂ ਥਾਣਾ ਸਮਰਾਲਾ ਦੇ ਹੋਲਦਾਰ ਅਮਰਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਸੁਆ ਪੁੱਲੀ ਮਾਛੀਵਾੜਾ ਰੋਡ ਸਮਰਾਲਾ ਵਿੱਖੇ ਗਸ਼ਤ ਦੌਰਾਨ ਕਥਿਤ ਦੋਸ਼ੀ ਦਿਵਾਨ ਚੰਦ ਨੂੰ ਗ੍ਰਿਫਤਾਰ ਕਰਕੇ ਉਸ ਕੋਲੋ 10ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀਆਂ। ਪੁਲਿਸ ਨੇ ਤਿੰਨਾਂ ਹੀ ਮਾਮਲਿਆਂ ਵਿੱਚ ਕਥਿਤ ਦੋਸ਼ੀਆਂ ਖਿਲਾਫ਼ ਐਕਸਾਈਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਥਾਣਾ ਸਦਰ ਅਧੀਨ ਪੈਂਦੀ ਈਸੜੂ ਪੁਲਿਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਕਥਿਤ ਦੋਸ਼ੀ ਸਰਬਜੀਤ ਸਿੰਘ ਜਿਸਦੀ ਪਿੰਡ ਜਲਾਜਣ ਵਿਖੇ ਮੈਡੀਕਲ ਸਟੋਰ ਦੀ ਦੁਕਾਨ ਹੈੇ ਨੂੰ ਕਾਬੂ ਕਰਕੇ ਉਸ ਕੋਲੋ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਕਥਿਤ ਦੋਸ਼ੀ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੀਆਂ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
——————————————————————–
ਟੈਂਕਰ ਦਾ ਤੇਲ ਅਤੇ ਸਟਿਪਣੀ ਵੇਚਣ ਦੇ ਦੋਸ਼ ’ਚ ਇੱਕ ਨਾਮਜਦ
ਸਮਰਾਲਾ, 7 ਸਤੰਬਰ (ਕਮਲਜੀਤ) :–
ਪੁਲਿਸ ਜ਼ਿਲ•ਾ ਖੰਨਾ ਅਧੀਨ ਪੈਂਦੇ ਥਾਣਾ ਮਾਛੀਵਾੜਾ ਦੀ ਪੁਲਿਸ ਕੋਲ ਮੋਲਖ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਥਿਤ ਦੋਸ਼ੀ ਧਰਮਿੰਦਰ ਸਿੰਘ ਜਨਵਰੀ 2010 ਵਿੱਚ ਉਸਦੇ ਤੇਲ ਵਾਲੇ ਟੈਂਕਰ ਦਾ ਤੇਲ ਅਤੇ ਗੱਡੀ ਦੀ ਸਟਿਪਣੀ ਉਸਦੀ ਗੱਡੀ ਵਿੱਚੋਂ ਚੋਰੀ ਕਰਕੇ ਅੱਗੇ ਵੇਚ ਦਿੱਤੀ ਹੈ। ਜਿਸਦੀ ਕਿ ਕੁੱਲ ਕੀਮਤ 67 ਹਜ਼ਾਰ ਰੁਪਏ ਦੱਸੀ ਜਾਂਦੀ ਹੈੇ। ਮਾਛੀਵਾੜਾ ਪੁਲਿਸ ਨੇ ਪੜਤਾਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਥਾਣੇਦਾਰ ਕਿਸ਼ਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
——————————————————————–
ਵਪਾਰੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ਼
ਖੰਨਾ, 7 ਸਤੰਬਰ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ ) :–
ਪੁਲਿਸ ਜ਼ਿਲ•ਾ ਖੰਨਾ ਅਧੀਨ ਪੈਂਦੇ ਥਾਣਾ ਸਿਟੀ ਦੀ ਪੁਲਿਸ ਕੋਲ ਰਵਿੰਦਰਪਾਲ ਸਿੰਘ ਵਾਸੀ ਸਮਰਾਲਾ ਰੋਡ ਖੰਨਾ ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਉਸਨੇ ਕਥਿਤ ਦੋਸ਼ੀ ਸ਼ਤੀਸ਼ ਅਗਰਵਾਲ ਤੋਂ ਟੀਨ ਕਲੀ 850 ਰੁਪਏ ਪ੍ਰਤੀ ਕਿੱਲੋਂ ਦੇ ਹਿਸਾਬ ਨਾਲ 10 ਟਨ ਮਾਲ ਦਾ ਔਡਰ ਦਿੱਤਾ ਸੀ ਅਤੇ ਉਸੇ ਹਿਸਾਬ ਮੁਤਾਬਿਕ ਉਸਨੇ ਕਥਿਤ ਦੋਸ਼ੀ 12 ਲੱਖ ਰੁਪਏ ਲੈ ਲਏੇ ਅਤੇ ਉਸਤੋਂ ਬਾਅਦ ਕਥਿਤ ਦੋਸ਼ੀ ਨੇ ਉਸਨੂੰ ਮਾਲ ਭੇਜਿਆ ਅਤੇ ਨਾ ਹੀ ਉਸਨੂੰ ਪੈਸੇ ਮੋੜੇ। ਡੀ.ਐਸ.ਪੀ. ਡੀ
ਖੰਨਾ ਪੜਤਾਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
——————————————————————–
ਸਾਬਕਾ ਸਰਪੰਚ ਸਮੇਤ 2 ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼
ਖੰਨਾ, 7 ਸਤੰਬਰ ( ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ ) :–
ਥਾਣਾ ਸਿਟੀ ਖੰਨਾ ਦੀ ਪਲਿਸ ਨੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸਰਕਲ ਦੇ ਪ੍ਰਧਾਨ ਅਤੇ ਪਿੰਡ ਦੇ ਸਰਪੰਚ ਸਮੇਤ ਇੱਕ ਹੋਰ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਜਤਿੰਦਰ ਸਿੰਘ ਵਾਸੀ ਮਲੇਰਕੋਟਲਾ ਰੋਡ ਨੇ ਖੰਨਾ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਕਥਿਤ ਦੋਸ਼ੀ ਰਣਵੀਰ ਸਿੰਘ ਨੇ ਆਪਣੇ ਮਕਾਨ ਤੇ ਵਿਜੇ ਬੈਂਕ ਤੋਂ 4 ਲੱਖ ਰੁਪਏ ਦਾ ਲੋਨ ਲਿਆ ਸੀ ਅਤੇ ਕਿਸ਼ਤਾਂ ਨਾ ਮੋੜਨ ਕਾਰਨ ਉਸਨੇ ਕਥਿਤ ਦੋਸ਼ੀ ਖਿਲਾਫ਼ ਕੁਲਵੰਤ ਸਿੰਘ ਔਜ਼ਲਾ ਸਾਬਕਾ ਸਰਪੰਚ ਪਿੰਡ ਇਕੋਲਾਹਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਖੰਨਾ (ਦਿਹਾਤੀ ) ਦਾ ਸਾਬਕਾ ਪ੍ਰਧਾਨ ਵੀ ਹੈ ਨੂੰ ਆਪਣਾ ਮਕਾਨ ਵੇਚ ਦਿੱਤਾ, ਪਰ ਉਕਤ ਕਥਿਤ ਦੋਸ਼ੀ ਕੁਲਵੰਤ ਸਿੰਘ ਨੇ ਉਪਰੋਕਤ ਮਕਾਨ ਫੇਰ ਉਸਨੂੰ ਵੇਚ ਦਿੱਤਾ ਅਤੇ ਵਿਜੈ ਬੈਂਕ ਵੱਲੋਂ 1,48,000/- ਰੁਪਏ ਦਾ ਨੋਟਿਸ ਬੈਂਕ ਨੇ ਭੇਜ ਦਿੱਤਾ। ਜਦੋ ਉਸਨੇ ਇਸ ਸਬੰਧ ਵਿੱਚ ਉਕਤ ਕਥਿਤ ਦੋਸ਼ੀਆਂ ਰਣਵੀਰ ਸਿੰਘ ਅਤੇ ਕੁਲਵੰਤ ਸਿੰਘ ਔਜ਼ਲਾ ਨੂੰ ਇਸ ਬਾਰੇ ਦੱਸਿਆ ਤਾਂ ਉਨਾਂ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਇਸ ਸਬੰਧ ਵਿੱਚ ਕਥਿਤ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 239 ਅਧੀਨ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420, 506, 34 ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
——————————————————————–
ਗਲ ਫਾਹਾ ਲੈ ਕੇ ਔਰਤ ਵੱਲੋਂ ਆਤਮ ਹੱਤਿਆ
ਸਮਰਾਲਾ, 7 ਸਤੰਬਰ (ਕਮਲਜੀਤ ) :–
ਥਾਣਾ ਸਮਰਾਲਾ ਦੀ ਪੁਲਿਸ ਨੇ ਸੰਜੇ ਕੁਮਾਰ ਵਾਸੀ ਨਵੀ ਦਿੱਲੀ ਦੀ ਸ਼ਿਕਾਇਤ ਉੱਤੇ ਉਸਦੇ ਜੁਵਾਈ ਚੰਦਰ ਸ਼ੇਖਰ ਅਤੇ ਲੜਕੀ ਸਹੁਰੇ ਰਾਮ ਬਾਬੂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਸੰਜੇ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਲੜਕੀ ਚਾਂਦਨੀ ਨੁੰ ਉਸਦਾ ਸਹੁਰਾ ਪਰਿਵਾਰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਉਸਤੋਂ 50 ਹਜ਼ਾਰ ਰੁਪਏ ਦੀ ਹੋਰ ਮੰਗ ਕਰ ਰਹੇ ਸਨ। ਉਸਦੀ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਬੀਤੀ ਸ਼ਾਮ ਆਪਣੇ ਸਹੁਰਾ ਘਰ ਵਿਖੇ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਸੰਜੇ ਕੁਮਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ਼ ਕਰ ਲਿਆ ਹੈ। ਮਾਮਲੇ ਦੀ ਤਫ਼ਤੀਸ਼ ਥਾਣਾ ਸਮਰਾਲਾ ਦੇ ਇੰਚਾਰਜ ਇੰਸਪੈਕਟਰ ਅਰਵਿੰਦਰਪੁਰੀ ਵੱਲੋਂ ਕੀਤੀ ਜਾ ਰਹੀ ਹੈ।
——————————————————————–
ਕਾਰ ਦੀ ਫੇਟ ਲੱਗਣ ਨਾਲ ਇੱਕ ਦੀ ਮੌਤ
ਸਮਰਾਲਾ, 7 ਸਤੰਬਰ (ਕਮਲਜੀਤ) :–
ਥਾਣਾ ਸਮਰਾਲਾ ਦੀ ਪੁਲਿਸ ਕੋਲ ਸਿਕੰਦਰ ਸਿੰਘ ਵਾਸੀ ਪਿੰਡ ਪੂੰਨੀਆ ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਬੀਤੀ ਸ਼ਾਮ ਪਿੰਡ ਪੂੰਨੀਆ ਵਿਖੇ ਕਥਿਤ ਦੋਸ਼ੀ ਸੁਰਜੀਤ ਸਿੰਘ ਨੇ ਆਪਣੀ ਕਾਰ ਬੜੀ ਹੀ ਤੇਜ਼ ਰਫਤਾਰੀ ਅਤੇ ਲਾਪ੍ਰਵਾਹੀ ਨਾਲ ਚਲਾ ਕੇ ਉਸਦੇ ਚਾਚੇ ਅਮਰ ਸਿੰਘ ਵਿੱਚ ਇੰਨੀ ਜ਼ੋਰ ਨਾਲ ਮਾਰੀ ਕਿ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਕਿ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਗਏ ਤਾਂ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਸਮਰਾਲਾ ਪੁਲਿਸ ਨੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈੇ। ਸਮਰਾਲਾ ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਕਰਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
——————————————————————–
ਘਰ ਵਿੱਚੋ ਗਹਿਣੇ ਅਤੇ ਨਕਦੀ ਚੋਰੀ
ਖੰਨਾ, 7 ਸਤੰਬਰ ( ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ ) :–
ਪੁਲਿਸ ਜ਼ਿਲਾ ਖੰਨਾ ਅਧੀਨ ਪੈਂਦੇ ਥਾਣਾ ਪਾਇਲ ਦੀ ਪੁਲਿਸ ਕੋਲ ਜੈ ਕਿਸ਼ਨ ਨੂੰ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਬੀਤੀ 11 ਅਗਸਤ ਦੀ ਸ਼ਾਮ ਨੂੰ ਉਹ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ ਜਦੋ ਉਸਨੇ ਵਾਪਸ ਆ ਕੇ ਦੇਖਿਆ ਤਾਂ ਘਰ ਦਾ ਤਾਲਾ ਟੁੱਟਾ ਪਿਆ ਸੀ ਅਤੇ ਘਰ ਵਿੱਚ ਪਈ ਅਲਮਾਰੀ ਦੇ ਅੰਦਰਲਾ ਤਾਲਾ ਵੀ ਟੁੱਟਿਆ ਹੋਇਆ ਸੀ। ਜਿਸ ਵਿੱਚੋ ਕਥਿਤ ਦੋਸ਼ੀ ਗੋਗਾ ਨੇ 7 ਹਜ਼ਾਰ ਰੁਪਏ ਨਕਦ, ਇੱਕ ਜਨਾਨਾ ਝੂੰਮਕੇ ਸੋਨਾ ਇੱਕ ਗ੍ਰਾਮ, ਇੱਕ ਵਾਲੀਆਂ ਦਾ ਜੋੜਾ ਤਿੰਨ ਗ੍ਰਾਮ ਸੋਨਾ, ਇੱਕ ਮੂੰਦੀ ਮਰਦਾਨਾ ਸੋਨਾ, ਇੱਕ ਚੈਨ ਟਿੱਕੀ ਵਜ਼ਨ ਇੱਕ ਗ੍ਰਾਮ, ਇੱਕ ਵਾਲੀਆਂ ਦਾ ਜੋੜਾ ਵਜ਼ਨ ਚਾਰ ਗ੍ਰਾਮ, ਇੱਕ ਮੁੰਦੀ ਹੋਰ ਵਜ਼ਨੀ 4 ਗ੍ਰਾਮ, ਚਾਂਦੀ ਦੀਆਂ ਝਾਜਰਾ, ਤਿੰਨ ਚਾਂਦੀ ਦੇ ਸਿੱਕੇ, ਚਾਰ ਕੋਕੇ, ਦੋ ਨੱਥਨੀ ਸੋਨਾ ਵਜ਼ਨੀ ਇੱਕ ਗ੍ਰਾਮ ਚੋਰੀ ਕਰ ਲਏ ਹਨ। ਪੁਲਿਸ ਨੇ ਕਥਿਤ ਦੋਸ਼ੀ ਖਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈੇ।
—————————————————————————————–
ਪਾਕਿ ‘ਚ ਫਿਦਾਈਨ ਹਮਲਾ : 20 ਮੌਤਾਂ
ਪਿਸ਼ਾਵਰ : 6 ਸਤੰਬਰ-ਯੂਐਨਆਈ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਇਕ ਆਤਮਘਾਤੀ ਹਮਲਾਵਰ ਨੇ ਪੁਲਿਸ ਨੂੰ ਨਿਸ਼ਾਨਾ ਬਣਾਉਂਦਿਆਂ ਧਮਾਕਾਖ਼ੇਜ਼ ਸਮੱਗਰੀ ਨਾਲ ਭਰੇ ਇਕ ਵਾਹਨ ਨਾਲ ਥਾਣੇ ਦੀ ਇਮਾਰਤ ਨੂੰ ਟੱਕਰ ਮਾਰੀ, ਜਿਸ ਕਾਰਨ 11 ਪੁਲਿਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 20 ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਜ਼ਖ਼ਮੀ ਹੋ ਗਏ। ਇਸ ਘਟਨਾ ਦੌਰਾਨ ਸੂਬੇ ਦੇ ਮੁੱਖ ਸ਼ਹਿਰ ਲੱਕੀ ਮਾਰਵਟ ਦੇ ਮੁੱਖ ਥਾਣੇ ਦੀ ਇਮਾਰਤ, ਨੇੜੇ ਸਥਿਤ ਮਸਜਿਦ ਅਤੇ ਇਕ ਸਰਕਾਰੀ ਦਫ਼ਤਰ ਦੀ ਇਮਾਰਤ ਮਲਬੇ ‘ਚ ਤਬਦੀਲ ਹੋ ਗਈ, ਜਦਕਿ 2 ਹੋਰ ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਹਮਲਾਵਰ ਨੇ ਸਵੇਰੇ 7 ਵਜੇ ਇਸ ਘਟਨਾ ਨੂੰ ਉਦੋਂ ਅੰਜ਼ਾਮ ਦਿੱਤਾ, ਜਦੋਂ ਉਕਤ ਥਾਣੇ ‘ਚ 45 ਪੁਲਿਸ ਮੁਲਾਜ਼ਮ ਸਹਿਰੀ (ਰੋਜ਼ੇ ਤੋਂ ਪਹਿਲਾਂ ਖਾਇਆ ਜਾਣ ਵਾਲਾ ਖਾਣਾ) ਖਾਣ ਉਪਰੰਤ ਸੁੱਤੇ ਪਏ ਸਨ। ਧਮਾਕੇ ਕਾਰਨ ਕੋਲੋਂ ਲੰਘ ਰਹੀ ਇਕ ਸਕੂਲ ਬੱਸ ‘ਤੇ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਪਈ ਅਤੇ ਕਰੰਟ ਲੱਗਣ ਨਾਲ 4 ਬੱਚਿਆਂ ਦੀ ਮੌਤ ਹੋ ਗਈ, ਜਦਕਿ ਕਈ ਝੁਲਸ ਗਏ। ਜ਼ਖ਼ਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ‘ਚ ਕਰੀਬ 10 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ ਅਤੇ ਜ਼ਿਆਦਾਤਰ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ। ਬੰਬ ਨਕਾਰਾ ਕਰਨ ਵਾਲੇ ਮਾਹਿਰਾਂ ਨੇ ਦੱਸਿਆ ਕਿ ਇਸ ਹਮਲੇ ‘ਚ 40 ਕਿਲੋ ਗ੍ਰਾਮ ਤੋਂ ਵੱਧ ਧਮਾਕਾਖ਼ੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਪ੍ਰੰਤੂ ਹਾਲੇ ਤੱਕ ਕਿਸੇ ਵੀ ਦਹਿਸ਼ਤਗਰਦ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।
60 ਕਿੱਲੋ ਡੋਡਿਆਂ ਸਮੇਤ 2 ਕਾਬੂ

ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਠ ਤੇ ਉਨਾਂ ਦੀ ਪੁਲਿਸ ਪਾਰਟੀ ਵੱਲੋ ਬਰਾਮਦ ਕੀਤੇ 60 ਕਿੱਲੋ ਡੋਡੇ ਅਤੇ ਹੇਠਾਂ ਬੈਠੇ ਕਥਿਤ ਦੋਸ਼ੀ।
ਖੰਨਾ, 02 ਸਤੰਬਰ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ)-
ਪੁਲਿਜ ਜ਼ਿਲਾ ਖੰਨਾ ਦੇ ਐਸ. ਐਸ. ਪੀ. ਅਤੇ ਉੱਚ ਪੁਲਿਸ ਅਧਿਕਾਰੀਆਂ ਦੀਆਂ ਹਿਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ, ਨਸ਼ੀਲੇ ਪਦਾਰਥਾਂ ਦੀਆਂ ਸਮੱਗ¦ਿਗ ਕਰਨ ਵਾਲੇ ਵਿਅਕਤੀਆਂ ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਥਾਣਾ ਸਿਟੀ ਖੰਨਾ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਠ, ਸਹਾਇਕ ਥਾਣੇਦਾਰ ਜਾਗਰ ਸਿੰਘ ਅਤੇ ਪੁਲਿਸ ਪਾਰਟੀ ਨੇ ਮੁਖਬਰ ਖਾਸ ਦੀ ਇਤਲਾਹ ਮਿਲਣ ਤੇ ਸਥਾਨਕ ਅਨਾਜ ਮੰਡੀ ਦੇ ਨਜ਼ਦੀਕ ਇੱਕ ਟਰੱਕ ਨੰਬਰ ਐਚ.ਆਰ. 37 ਏ 5981 ਨੂੰ ਰੋਕ ਕੇ ਜਦੋ ਉਸਦੀ ਤਲਾਸ਼ੀ ਲਈ ਤਾਂ ਉਸ ਵਿੱਚ ਸਵਾਰ ਕਥਿਤ ਦੋਸ਼ੀਆਂ ਘੋਲਾ ਸਿੰਘ ਉਰਫ ਕਰਮ ਸਿੰਘ ਵਾਸੀ ਬਘੋਰ ਅਤੇ ਗੁਰਵਿੰਦਰ ਸਿੰਘ ਉਰਫ ਹਰਵਿੰਦਰ ਉਰਫ ਰਿੰਪਲ ਵਾਸੀ ਖੰਨਾ ਦੀ ਤਲਾਸ਼ੀ ਲਈ ਤਾਂ ਟਰੱਕ ਵਿੱਚੋਂ ਲਕੋ ਕੇ ਰੱਖੇ ਪੁਲਿਸ ਪਾਰਟੀ ਨੇ 60 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕਰ ਲਏ। ਕਥਿਤ ਦੋਸ਼ੀ ਉਕਤ ਡੋਡਿਆਂ ਦੀ ਖੇਪ ਰਾਜਸਥਾਨ ਤੋ ਲਿਆ ਕੇ ਇਸ ਇਲਾਕੇ ਵਿੱਚ ਵੇਚਣ ਲਈ ਲਿਆਏ ਸਨ। ਥਾਣਾ ਸਿਟੀ ਖੰਨਾ ਪੁਲਿਸ ਨੇ ਕਥਿਤ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ਼ ਐਨ.ਡੀ.ਪੀ. ਐਸ. ਐਕਟ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਕਸਲੀਆਂ ਨੇ ਅਗਵਾਹ ਕੀਤੇ ਪੁਲਿਸ ਕਰਮਚਾਰੀਆਂ ਚੋ ਅੱਜ ਇੱਕ ਹੋਰ ਨੂੰ ਮਾਰਿਆ
ਬਿਹਾਰ,2 sep 2010
ਬਿਹਾਰ ਵਿੱਚ ਨਕਸਲੀਆਂ ਨੇ 30 ਅਗਸਤ ਨੂੰ 10 ਪੁਲਿਸ ਦੇ ਜਵਾਨਾਂ ਨੂੰ ਮਾਰ ਦਿੱਤਾ ਸੀ ਤੇ 4 ਨੂੰ ਅਗਵਾ ਕਰ ਲਿਆ ਸੀ ਇਸ ਦੇ ਬਦਲੇ ਵਿੱਚ ਨਕਸਲੀ ਅਪਣੇ ਜੇਲ ਵਿੱਚ ਬੰਦ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਇਸ ਦੇ ਚਲਦਿਆਂ ਅੱਜ ਇੱਕ ਹੋਰ ਪੁਲਿਸ ਦੇ ਜਵਾਨ ਨੂੰ ਮਾਰ ਦਿੱਤਾ ਤੇ ਅਪਣੇ ਆਪ ਨੂੰ ਨਕਸਲੀਆਂ ਦਾ ਮੁੱਖੀ ਦੱਸਣ ਵਾਲਾ ਅਵਿਨਾਸ਼ ਨੇ ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਜੇ ਮੰਗਾ ਨਾ ਮੰਨੀਆਂ ਤਾਂ ਉਹ ਬਾਕੀ ਪੁਲਿਸ ਵਾਲ਼ਿਆਂ ਨੂੰ ਵੀ ਮਾਰ ਦੇਣ ਗੇ ਇਸ ਧਮਕੀ ਤੋਂ ਬਾਅਦ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਘਰ ਦੀ ਸਰੁੱਖਿਆ ਬਧਾ ਦਿੱਤੀ ਹੈ ਦੁਜੇ ਪਾਸੇ ਇੱਕ ਪੁਲਿਸ ਕਰਮੀ ਅਬੇ ਕੁਮਾਰ ਦੀ ਪਤਨੀ ਨੇ ਮੁੱਖ ਮੰਤਰੀ ਦੇ ਘਰ ਤੇ ਵਾਹਰ ਆਤਨ ਦਾਹ ਕਰਨ ਦੀ ਧਮਕੀ ਦੇ ਦਿੱਤੀ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਨਕਸਲੀ ਉਹਨਾਂ ਸਾਥੀਆਂ ਨਕਸਲੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਜਿਹਨਾਂ ਉਪਰ ਪਹਿਲਾਂ ਹੀ ਸੰਗੀਨ ਦੋਸ਼ ਲੱਗੇ ਹਨ ਤੇ ਉਹ ਜੇਲ ਵਿੱਚ ਸਜਾ ਭੁਗਤ ਰਹੇ ਹਨ ਇਹਨਾਂ ਸਾਰਿਆਂ ਉਪਰ ਕਤਲ ਦੇ ਕਈ ਕਈ ਮਾਮਲੇ ਦਰਜ ਹਨ
ਪਤੀ ,ਸੱਸ ਤੇ ਸੋਹਰਾ ਤੋਂ ਤੰਗ ਆ ਕੇ ਇੱਕ ਵਿਆਹੁਤਾ ਨੇ ਆਤਮਹੱਤਿਆ
ਮੁਹਾਲੀ,1 sep 2010-Gill
ਅੱਜ ਮੁਹਾਲੀ ਦੇ ਡੇਰਾਬਸੀ ਪਿੰਡ ਵਿੱਚ ਅਪਣੇ ਪਤੀ ,ਸੱਸ ਤੇ ਸੋਹਰਾ ਤੋਂ ਤੰਗ ਆ ਕੇ ਇੱਕ ਵਿਆਹੁਤਾ ਨੇ ਆਤਮਹੱਤਿਆ ਕਰ ਲਈ ਇਸ ਸਭੰਧੀ ਲੜਕੀ ਦੇ ਚਾਚੇ ਸੁਰੇਸ਼ ਚੰਦ ਡੋਗਰਾ ਵਸਨੀਕ ਪਿੰਡ ਰਾਏ ਸਾਹਪੁਰ ਜਿਲਾਂ ਕਾਂਗੜਾ ਨੇ ਪੁਲਿਸ ਨੇ ਸ਼ਕਾਇਤ ਕੀਤੀ ਹੇ ਮਰਨ ਵਾਲੀ ਸੋਨੀਆਂ ਦਾ ਵਿਆਹ ਸੰਨ 2006 ਵਿੱਚ ਸੰਜੀਵ ਕੁਮਾਰ ਵਸਨੀਕ ਦਾਸਪੁਰਾ ਡੇਰਾਵਸੀ ਨਾਲ ਕੀਤਾ ਸੀ ਤੇ ਵਿਆਹ ਤੋਂ ਬਾਅਦ ਇਸ ਕੁੜੀ ਨਾਲ ਕੁਟ ਮਾਰ ਕਰਦੇ ਸਨ ਤੇ ਇਸ ਲਈ ਤੰਗ ਪ੍ਰੇਸ਼ਾਨ ਹੋ ਕੇ 30 ਅਗੱਸਤ ਨੂੰ ਮਿਟੀ ਦਾ ਤੇਲ ਪਾ ਕੇ ਅੱਗ ਲਗਾ ਲਈ ਸੋਨੀਆਂ ਨੂੰ ਜਖਮੀ ਹਾਲਤ ਵਿੱਚ ਸੈਕਟਰ 32 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਜਾ ਕੇ ਇਸ ਦੀ ਮੋਤ ਹੋ ਗਈ ਪੁਲਿਸ ਨੇ ਪਤੀ ਸੰਜੀਵ ਕੁਮਾਰ ਸੱਸ,ਸੋਹਰਾ ਦੇ ਖਿਲਾਫ ਆਈ ਪੀ ਸੀ ਦੀ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਹੈ
9 ਸਾਲ ਦੀ ਮਸੂਮ ਨਾਲ ਕੀਤਾ ਸਮੂਹਿਕ ਬਲਾਤਕਾਰ
ਜੈਪੁਰ,1 sep 2010-Agency
ਜਨਮ ਅਸ਼ਟਮੀ ਦੇ ਮੌਕੇ ਤੇ ਜਿਥੇ ਲੋਕੀ ਮੰਦਰਾਂ ਵਿੱਚ ਪੂਜਾ ਕਰਦੇ ਹਨ ਉਥੇ ਦੁਜੇ ਪਾਸੇ ਅਜਿਹੇ ਹੈਵਾਨ ਵੀ ਹਨ ਜਿਹੜੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹਨ ਅਜਿਹਾ ਹੀ ਹਾਦਸਾ ਸਾਹਮਣੇ ਆਇਆ ਜੈਪੁਰ ਤੇ ਕਸਬੇ ਸਾਦਲ ਪੁਰ ਰੇਲਵੇ ਸਟੇਸ਼ਨ ਤੇ ਜਿਥੇ 9 ਸਾਲ ਦੀ ਇੱਕ ਮਸੂਮ ਬੱਚੀ ਜਦੋਂ ਸਟੇਸ਼ਨ ਤੇ ਪਾਣੀ ਪੀਣ ਲਈ ਗਈ ਤੇ ੳੇਸ ਨਾਲ ਰੇਲਵੇ ਦੇ ਕਰਮਚਾਰੀਆਂ ਨੇ ਸਮੂਹਿਕ ਬਲਾਤਕਾਰ ਕੀਤਾ ਤੇ ਇਥੇ ਹੀ ਮਾਤਾ ਦੇ ਭਗਤਾਂ ਦਾ ਇੱਕ ਦਲ ਯਾਤਰਾ ਲਈ ਜਾ ਰਿਹਾ ਸੀ ਤਾਂ ਉਨਾਂ ਗੁਸੇ ੱਿਵਚ ਆ ਕੇ ਰੇਲਵੇ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਇਸ ਘਟਨਾ ਤੋਂ ਬਾਅਦ ਪੁਲਸ ਨੇ ਰੇਲਵੇ ਸਟੇਸ਼ਨ ਨੂੰ ਬੰਦ ਕਰ ਦਿੱਤਾ ਹੈ ਤੇ ਇੱਕ ਰੇਲਵੇ ਵਿਭਾਗ ਦਾ ਕਰਮਚਾਰੀ ਸਮੇਤ 2 ਹੋਰ ਨੂੰ ਗ੍ਰਿਫਤਾਰ ਕੀਤਾ ਹੈ ਇਸ ਘਟਨਾ ਨੂੰ ਲੈ ਕੇ ਪੁਰੇ ਕਸਮੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਸਾਰੇ ਸਥਾਂਨਕ ਸਕੂਲ ਕਾਲਜ ਵੀ ਬੰਦ ਰੱਖੇ ਗਏ
60 ਸਾਲਾ ਪ੍ਰੇਮਿਕਾ ਦੀ ਹੱਤਿਆ ਕਰਕੇ 45 ਸਾਲਾ ਪ੍ਰੇਮੀ ਨੇ ਕੀਤੀ ਖੁਦਕੁਸ਼ੀ
ਫਰੀਦਕੋਟ,1 ਸਤੰਬਰ 2010-ਪੰਮਾ

ਫਰੀਦਕੋਟ ਵਿੱਚ ਇੱਕ 45 ਸਾਲਾ ਪ੍ਰੇਮੀ ਨੇ ਅਪਣੀ 60 ਸਾਲਾ ਪ੍ਰੇਮਿਕਾ ਦੀ ਲੋਹੇ ਦੇ ਗਾਡਰ ਨਾਲ ਸਿਰ ਮਾਰ ਮਾਰ ਕੇ ਹੱਤਿਆ ਕਰ ਦਿੱਤੀ ਤੇ ਆਪ ਵੀ ਕੋਈ ਨਸ਼ੀਲ਼ੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ 45 ਸਾਲਾ ਪ੍ਰੇਮੀ ਰਾਤੀ ਨਸ਼ੇ ਦੀ ਹਾਲਤ ਵਿੱਚ 60 ਸਾਲ ਦੀ ਚੰਦਕੁਰ ਕੋਲ ਆਇਆ ਤੇ ਉਸਨੂੰ ਮਾਰ ੱਿਦਤਾ ਚੰਦ ਕੌਰ ਜਿਹੜੀ ਕਿ 2 ਸਾਲ ਪਹਿਲਾਂ ਹੀ ਵਿਧਵਾ ਹੋਈ ਸੀ ਤੇ ਫਿਰ ਪਿੰਡ ਦੇ ਇੱਕ ਛੜੇ ਪੱਪੂ ਸਿੰਘ ਦਾ ਇਸ ਦੇ ਘਰ ਆਉਣਾ ਜਾਣਾ ਹੋ ਗਿਆ ਸੀ ਤੇ ਚੰਦ ਕੋਰ ਨਾਲ ਨੇੜਤਾ ਵੱਧ ਗਈ ਫਰ ਕੀ ਸੀ ਇਹਨਾਂ ਵਿਚਕਾਰ ਇੱਕ ਦਿਨ ਤਕਰਾਰ ਵੱਧ ਗਈ ਤੇ ਗੱਲ ਕਤਲ ਤੱਕ ਪਹੁੰਚ ਗਈ ਪੁੁਿਲਸ ਚੌਕੀ ਕਾਲੇ ਦੇ ਇੰਚਾਰਜ ਅਮਰਜੀਤ ਸਿੰਘ ਨੇ ਲਾਸ਼ਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾ ਨੂੰ ਵਾਰਸਾ ਦੇ ਹਵਾਲੇ ਕਰ ਦਿੱਤਾ ਹੈ
ਘਰ ’ਚੋ ਗਹਿਣੇ ਤੇ ਨਕਦੀ ਚੋਰੀ
ਖੰਨਾ, 30 ਅਗਸਤ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ):-
ਇੱਥੋ ਦੀ ਗੁਰਬਚਨ ਕਲੋਨੀ ਦੇ ਰਿਸ਼ੀ ਸ਼ਰਮਾ ਥਾਣਾ ਸਿਟੀ ਖੰਨਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 26 ਅਗਸਤ ਕਰੀਬ ਸਵੇਰੇ 9.30 ਵਜੇ ਉਹ ਆਪਣੇ ਪਰਿਵਾਰ ਸਮੇਤ ਕਿਸੇ ਕੰਮ ਲਈ ਬਾਹਰ ਗਿਆ ਸੀ, ਜਦੋ ਦੁਪਿਹਰ 12 ਕੁ ਵਜੇ ਉਹੋ ਘਰ ਵਾਪਸ ਪਰਤੇ ਤਾਂ ਦੇਖਿਆ ਕਿ ਘਰ ਵਿੱਚ ਖਿਲਾਰਾ ਪਿਆ ਹੋਇਆ ਸੀ। ਉਸਨੇ ਪੁਲਿਸ ਨੂੰ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਵਿੱਚੋ 35 ਹਜ਼ਾਰ ਰੁਪਏ ਨਕਦ ਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਪੁਲਿਸ ਨੇ ਉਸਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
——————————————————————————-
ਕਾਰ ’ਚੋ ਲੈਪਟੋਪ ਚੋਰੀ
ਖੰਨਾ, 30 ਅਗਸਤ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ):-
ਇੱਥੋ ਦੀ ਅਮਲੋਹ ਰੋਡ ਤੇ ਭਗਤ ਸਿੰਘ ਕਲੋਨੀ ਦੇ ਵਸਨੀਕ ਮਨਦੀਪ ਸਿੰਘ ਨੇ ਸਿਟੀ ਪੁਲਿਸ ਨੂੰ ਦੱਸਿਆ ਕਿ 26 ਅਗਸਤ ਦੀ ਸ਼ਾਮ ਨੂੰ ਨਵੇ ਬੱਸ ਸਟੈਂਡ ਦੀ ਬੈਕ ਸਾਈਡ ਤੇ ਟਾਇਰਾਂ ਵਾਲੀ ਦੁਕਾਨ ਤੇ ਆਪਣੀ ਕਾਰ ਵਿੱਚ ਹਵਾ ਭਰਵਾਉਂਣ ਗਿਆ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੀ ਕਾਰ ਵਿੱਚੋ ਲੈਪਟੋਪ ਚੋਰੀ ਕਰ ਲਿਆ। ਜਿਸ ਦੀ ਕੀਮਤ 20,000/- ਰੁਪਏ ਦੱਸੀ ਜਾਂਦੀ ਹੈ । ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
——————————————————————————–
ਜੂਆ ਖੇਡਦੇ ਮੌਕੇ ਤੇ 2 ਕਾਬੂ
ਖੰਨਾ, 30 ਅਗਸਤ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ):-
ਇੱਥੋ ਦੀ ਦੂਲੋ ਮਾਰਕੀਟ ਵਿੱਚ ਹੋਲਦਾਰ ਬਲਵਿੰਦਰ ਸਿੰਘ ਨੇ ਇਤਲਾਹ ਮਿਲਣ ਤੇ ਆਪਣੀ ਪੁਲਿਸ ਪਾਰਟੀ ਸਮੇਤ ਛਾਪਾ ਮਾਰ ਕੇ ਕਥਿਤ ਦੋਸ਼ੀਆਂ ਰਜੇਸ਼ ਕੁਮਾਰ ਅਤੇ ਰੁਪਿੰਦਰ ਜੋਸ਼ੀ ਨੂੰ ਤਾਸ਼ ਨਾਲ ਜੂਆ ਖੇਡਦਿਆਂ ਮੌਕੇ ਤੇ ਹੀ ਕਾਬੂ ਕਰ ਲਿਆ। ਪੁਲਿਸ ਨੇ ਕਥਿਤ ਦੋਸ਼ੀਆਂ ਕੋਲੋ ਤਾਸ਼ ਤੇ 2300 ਰੁਪਏ ਬਰਾਮਦ ਕੀਤੇ ਹਨ। ਪੁਲਿਸ ਨੇ ਦੋਸ਼ੀਆ ਖਿਲਾਫ਼ ਗੈਬਲਿਗ ਐਕਟ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
——————————————————————————–
ਧੋਖਾਧੜੀ ਕਰਨ ਦੇ ਦੋਸ਼ ’ਚ ਨੰਬਰਦਾਰ, ਪਟਵਾਰੀ ਸਮੇਤ 6 ਨਾਮਜਦ
ਖੰਨਾ, 30 ਅਗਸਤ (ਪਰਮਜੀਤ ਸਿੰਘ ਧੀਮਾਨ, ਸੁਖਵਿੰਦਰ ਸਿੰਘ ਭਾਦਲਾ):-
ਪੁਲਿਸ ਜ਼ਿਲਾ ਖੰਨਾ ਅਧੀਨ ਪੈਂਦੇ ਥਾਣਾ ਪਾਇਲ ਦੀ ਪੁਲਿਸ ਕੋਲ ਕਿਸ਼ਨਪੁਰਾ ਦੇ ਵਸਨੀਕ ਹਾਕਮ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਿਸ਼ਨਪੁਰਾ ਦੇ ਹੀ ਵਸਨੀਕ ਹਰਜੀਤ ਕੌਰ ਅਤੇ ਮਨਵੀਰ ਸਿੰਘ, ਪਾਲ ਸਿੰਘ ਨੰਬਰਦਾਰ, ਮਨਜੀਤ ਕੁਮਾਰ, ਹਰੀਸ਼ ਕੁਮਾਰ ਅਤੇ ਹਲਕਾ ਪਟਵਾਰੀ ਕੁਲਦੀਪ ਸਿੰਘ ਨੇ ਮਿਲੀ ਭੁਗਤ ਕਰਕੇ ਉਸ ਨਾਲ ਧੋਖਾਧੜੀ ਕੀਤੀ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਕਥਿਤ ਦੋਸ਼ੀਆਂ ਹਰਜੀਤ ਕੌਰ ਤੇ ਮਨਵੀਰ ਸਿੰਘ ਨੇ 26-06-2005 ਨੂੰ ਉਸ ਨਾਲ 13 ਲੱਖ ਰੁਪਏ ਵਿੱਚ ਜ਼ਮੀਨ ਦਾ ਸੌਦਾ ਤੈਅ ਕੀਤਾ ਸੀ ਅਤੇ 2 ਲੱਖ ਰੁਪਏ ਬਿਆਨਾ ਤੇ 1 ਲੱਖ 60,000/- ਰੁਪਏ ਬਾਅਦ ਵਿੱਚ ਲੈ ਲਏ ਸਨ। ਦੋਸ਼ੀਆਂ ਨੇ ਮਿਲੀਭੁਗਤ ਨਾਲ ਮਨਜੀਤ ਕੁਮਾਰ ਅਤੇ ਹਰੀਸ਼ ਕੁਮਾਰ, ਨੂੰ ਵੇਚ ਦਿੱਤੀ। ਜਿਸਦੀ ਇਤਲਾਹ ਉਸਨੇ ਪੁਲਿਸ ਜ਼ਿਲ•ਾ ਦੇ ਐਸ.ਐਸ.ਪੀ. ਖੰਨਾ ਨੂੰ ਦਿੱਤੀ। ਜਿਸਦੀ ਜਾਂਚ ਤੋਂ ਬਾਅਦ ਉਕਤ ਦੋਸ਼ੀਆ ਖਿਲਾਫ਼ ਹਾਕਮ ਸਿੰਘ ਨਾਲ ਧੋਖਾਦੇਹੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ, ਪੁਲਿਸ ਵੱਲੋ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
——————————————————————————–
ਚੋਰ ਵਲੋਂ ਸਵਾ ਲੱਖ ਦੇ ਮੋਬਾਇਲ ਚੋਰੀ
Mohali,30 Aug 2010-Gill

ਮੁਹਾਲੀ ਫੇਸ 11 ਵਿੱਚ ਸ਼ੌਰੂਮ ਨੰ 96 ਵਿੱਚੋ ਚੋਰਾਂ ਨੇ ਸਵਾ ਲੱਖ ਰੁਪਏ ਦੇਮੁਬਾਇਲ ਤੇ ਹੋਰ ਸਮਾਨ ਨੂੰ ਚੋਰੀ ਕਰ ਲਿਆ ਗਿਆ ਇਸ ਸ਼ੌ ਰੂਮ ਵਿੱਚ ਸੀ ਸੀ ਟੀ ਵੀ ਕੈਮਰੇ ਵਿੱਚ ਚੋਰ ਦੀ ਸ਼ਕਲ ਸਾਫ ਦੇਖੀ ਜਾ ਸਕਦੀ ਹੈ ਤੇ ਪੁਲਿਸ ਇਸ ਨੂੰ ਅਧਾਰ ਬਣਾ ਕੇ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ ਕੈਮਰੇ ਅਨੁਸਰਾ ਰਾਤੀ 2.45 ਮਿੰਟ ਤੇ ਇਹ ਚੋਰੀ ਹੋਈ ਹੋਰ ਤਾਂ ਹੋਰ ਇਥੇ ਕੋਈ ਚੌਕੀਦਾਰ ਵੀ ਨਹੀ ਹੈ ਕਿਉਕਿ ਸੁਕਾਨ ਦਾਰ ਚੌਕੀਦਾਰ ਨੂੰ ਪੇਸੈ ਨਹੀ ਦਿੰਦੇ ਪੁਲਿਸ ਨੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਚੋਰੀ ਕਰਨ ਸਮੇ ਇਹ ਚੋਰ ਇਕੱਲਾ ਹੀ ਸੀ