Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

13/08/2010

ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਅੱਤਵਾਦੀ ਹਮਲੇ ਦਾ ਖ਼ਤਰਾ

Filed under: Sports News — evp2 @ 3:25 PM

ਵਗਿਸ਼ਟਨ , 12 ਅਗਸਤ

 ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਨਵੀਂ ਦਿੱਲੀ ਵਿੱਚ ਰਾਸ਼ਟਰ ਮੰਡਲ ਤੋਂ ਪਹਿਲਾਂ ਭਾਰਤ ੳਿੰਚ ਕਿਸੇ ਆਸਾਨ ਨਿਸ਼ਾਨੇ ’ਤੇ ਅੱਤਵਾਦੀ ਹਮਲੇ ਦਾ ਖਦਸ਼ਾ ਪ੍ਰਗਟ ਕੀਤਾ ਹੈ। ਨਿਊਜ਼ੀਲੈਂਡ ਦੇ ਖੇਡ ਪ੍ਰਮੁੱਖ ਮਾਈਕ ਸਟੈਰਨੇ ਨੇ ਹਾਲਾਂਕਿ ਖਿਡਾਰੀਆਂ ਨੂੰ ਕਿਹਾ ਕਿ ਹਾਲੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਅਕਤੂਬਰ ਵਿੱਚ ਹੋਣ ਜਾ ਰਹੇ ਆਯੋਜਨ ਵਿੱਚ ਸ਼ਾਮਲ ਹੋਣਾ ਬਹੁਤ ਖ਼ਤਰਨਾਕ ਹੈ ਜਾਂ ਨਹੀਂ। ਉਹਨਾਂ ਕਿਹਾ ਕਿ ਇੱਕ ਅਖ਼ਬਾਰ ਵਿੱਚ ਅੱਤਵਾਦੀ ਹਮਲੇ ਦੇ ਖਦਸ਼ੇ ਦਾ ਵਿਸਤ੍ਰਿਤ ਬਿਓੁਰਾ ਦਿੱਤਾ ਗਿਆ ਹੈ। 28 ਫਰਵਰੀ ਤੋਂ 13 ਮਾਰਚ ਵਿਚਾਲੇ ਇੱਕ ਮਿਸ਼ਨ ਤੋਂ ਬਾਅਦ ਅਧਿਕਾਰੀਆਂ ਨੇ ਵੇ¦ਿਗਟਨ ਨੂੰ ਦੱਸਿਆ– ਹੁਣੇ ਹੀ ਪੁਣੇ ਵਿੱਚ ਜਰਮਨ ਬੇਕਰੀ ’ਤੇ ਹਮਲੇ ਦੀ ਤਰਾਂ ਕਿਸੇ ਆਸਾਨ ਨਿਸ਼ਾਨੇ ’ਤੇ ਹਮਲਾ ਕਰਕੇ ਖੇਡਾਂ ਤੋਂ ਪਹਿਲਾਂ ਦਾ ਮਾਹੌਲ ਖ਼ਰਾਬ ਕੀਤਾ ਜਾ ਸਕਦਾ ਹੈ ਜਿਸ ਨਾਲ ਗੜਬੜ ਪੈਦਾ ਹੋਵੇਗੀ ਅਤੇ ਮੀਡੀਆ ਦਾ ਧਿਆਨ ਆਕ੍ਰਸ਼ਿਤ ਹੋਵੇਗਾ। ਜ਼ਿਕਰਯੋਗ ਹੈ ਕਿ ਜਰਮਨ ਬੇਕਰੀ ’ਤੇ 13 ਫਰਵਰੀ ਨੂੰ ਹੋਏ ਹਮਲੇ ਵਿੱਚ ਚਾਰ ਵਿਦੇਸ਼ੀਆਂ ਸਮੇਤ ਸੱਤ ਲੋਕ ਮਾਰੇ ਗਏ ਸਨ ਜਦਕਿ 65 ਹੋਰ ਜ਼ਖਮੀ ਹੋ ਗਏ ਸਨ। ਉਹਨਾਂ ਕਿਹਾ ਕਿ ਭਾਰਤ ਵਿੱਚ ਆਮ ਸੁਰੱਖਿਆ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ ਅਤੇ ਅੱਤਵਾਦੀ ਹਮਲੇ ਖਾਸਕਰ ਆਸਾਨ ਨਿਸ਼ਾਨਿਆਂ ’ਤੇ ਹਮਲੇ ਜਾਰੀ ਰਹਿਣ ਦੇ ਖਦਸ਼ਾ ਹੈ।

ਨਿਊਜ਼ੀਲੈਂਡ ਨੇ ਕਾਮਨਵੈਲਥ ਖੇਡਾਂ ਤੋਂ ਪਹਿਲਾਂ ਅਤਿਵਾਦੀ ਹਮਲਿਆਂ ਦੀ ਚੇਤਾਵਨੀ ਦਿਤੀ

Filed under: Europian News, Sports News — evp2 @ 7:57 AM

ਕਿਹਾ, ਅਤਿ ਖ਼ਤਰੇ ਵਾਲੇ ਮਾਹੌਲ ’ਚ ਹੋਣਗੀਆਂ ਖੇਡਾਂ ਵੈ¦ਿਗਟਨ, 12 ਅਗੱਸਤ : ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਨਵੀਂ ਦਿੱਲੀ ਵਿਖੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤ ਵਿਚ ਕਿਸੇ ਸੌਖੇ ਨਿਸ਼ਾਨੇ ’ਤੇ ਅਤਿਵਾਦੀ ਹਮਲਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਨਿਊਜ਼ੀਲੈਂਡ ਦੇ ਖੇਡ ਵਿਭਾਗ ਦੇ ਮੁਖੀ ਮਾਈਕ ਸਟੈਨਲੇ ਨੇ ਹਾਲਾਂਕਿ ਖਿਡਾਰੀਆਂ ਨੂੰ ਕਿਹਾ ਕਿ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਅਕਤੂਬਰ ਵਿਚ ਹੋਣ ਵਾਲੇ ਟੂਰਨਾਮੈਂਟ ’ਚ ਸ਼ਾਮਲ ਹੋਣਾ ਖ਼ਤਰਨਾਕ ਹੈ ਜਾਂ ਨਹੀਂ। ਡੋਮੀਨੀਅਨ ਪੋਸਟ ਅਖ਼ਬਾਰ ਨੂੰ ਜਾਰੀ ਡਿਪਲੋਮੈਟਿਕ ਨੋਟ ਵਿਚ ਅਤਿਵਾਦੀ ਹਮਲੇ ਦਾ ਵਿਸਤਾਰਤ ਵੇਰਵਾ ਦਿਤਾ ਗਿਆ ਜੋ ਨਿਊਜ਼ੀਲੈਂਡ ਦੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਦੀ ਨਵੀਂ ਦਿੱਲੀ ਯਾਤਰਾ ਨਾਲ ਸਬੰਧਤ ਹੈ। 28 ਫ਼ਰਵਰੀ ਤੋਂ 13 ਮਾਰਚ ਦਰਮਿਆਨ ਇਕ ਮਿਸ਼ਨ ਪਿੱਛੋਂ ਅਧਿਕਾਰੀਆਂ ਨੇ ਨਿਊਜ਼ੀਲੈਂਡ ਸਰਕਾਰ ਨੂੰ ਦਸਿਆ ਕਿ ਪੂਨੇ ਵਿਖੇ ਜਰਮਨ ਬੇਕਰੀ ’ਤੇ ਹਮਲੇ ਵਾਂਗ ਕਿਸੇ ਸੌਖੇ ਨਿਸ਼ਾਨੇ ’ਤੇ ਹਮਲਾ ਕਰ ਕੇ ਖੇਡਾਂ ਤੋਂ ਪਹਿਲਾਂ ਦਾ ਮਾਹੌਲ ਖ਼ਰਾਬ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਬਹੁਤ ਖ਼ਤਰੇ ਵਾਲੇ ਮਾਹੌਲ ਵਿਚ ਹੋਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਵਿਚ ਆਮ ਸੁਰੱਖਿਆ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ ਅਤੇ ਅਤਿਵਾਦੀ ਹਮਲੇ ਜਾਰੀ ਰਹਿਣ ਦਾ ਖ਼ਦਸ਼ਾ ਹੈ। ਨਿਊਜ਼ੀਲੈਂਡ ਵਲੋਂ ਰਾਸ਼ਟਰਮੰਡਲ ਖੇਡਾਂ ਵਿਚ 195 ਖਿਡਾਰੀ ਭੇਜੇ ਜਾਣਗੇ। ਸਟੈਨਲੇ ਨੇ ਖਿਡਾਰੀਆਂ ਨੂੰ ਕਿਹਾ ਕਿ ਉਹ ਨਵੀਂ ਦਿੱਲੀ ਲਈ ਅਪਣੀਆਂ ਤਿਆਰੀਆਂ ਰੱਖਣ ਪਰ ਜੇ ਸੁਰੱਖਿਆ ਚਿੰਤਾਵਾਂ ਕਾਰਨ ਲੋੜ ਮਹਿਸੂਸ ਹੋਈ ਤਾਂ ਯਾਤਰਾ ਰੱਦ ਕਰਨੀ ਪੈ ਸਕਦੀ ਹੈ। ਸੂਚਨਾ ਜਾਰੀ ਕਰਨ ਵਾਲੇ ਖੇਡ ਮੰਤਰੀ ਮੁਰੇ ਮੈਕੁਲੀ ਨੇ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਖੇਡਾਂ ਲਈ ਸੁਰੱਖਿਆ ਪ੍ਰਬੰਧਾਂ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੀ ਹੈ।

10/08/2010

ਤ੍ਰਿਕੋਣੀ ਲੜੀ ’ਚ ਅੱਜ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ

Filed under: Sports News — evp2 @ 10:58 AM

ਦਾਂਮਬੁਲਾ, 9 ਅਗਸਤ -

ਭਾਰਤ, ਸ੍ਰੀ¦ਕਾ ਅਤੇ ਨਿਊਜ਼ੀਲੈਂਡ ਦਰਮਿਆਨ ਮੰਗਲਵਾਰ ਤੋਂ ਤ੍ਰਿਕੋਣੀ ਇਕ ਦਿਵਸੀ ਲੜੀ ਦੀ ਸ਼ੁਰੂਆਤ ਹੋ ਰਹੀ ਹੈ। ਪਹਿਲਾ ਮੈਚ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਖੇਡਿਆ ਜਾਵੇਗਾ। ਭਾਰਤ ਅਤੇ ਸ੍ਰੀ¦ਕਾ ਵਿਚਾਲੇ ਤਿੰਨ ਟੈਸਟ ਮੈਚਾਂ ਦੀ ਸਮਾਪਤੀ ਤੋਂ ਬਾਅਦ ਇਹ ਵਨਡੇ ਮੁਕਾਬਲੇ ਕਾਫੀ ਦਿਲਚਸਪ ਭਰਪੂਰ ਹੋਣ ਦੀ ਸੰਭਾਵਨਾ ਹੈ। ਭਾਰਤੀ ਟੀਮ ਇਸ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸਚਿਨ ਤੇਂਦੂਲਕਰ, ਗੌਤਮ ਗੰਭੀਰ ਅਤੇ ਹਰਭਜਨ ਸਿੰਘ ਤੋਂ ਬਿਨਾਂ ਉਤਰੇਗੀ। ਤੇਂਦੂਲਕਰ ਅਤੇ ਹਰਭਜਨ ਨੂੰ ਆਰਾਮ ਦਿੱਤਾ ਗਿਆ ਹੈ, ਜਦੋਂ ਕਿ ਗੌਤਮ ਗੰਭੀਰ ਜ਼ਖ਼ਮੀ ਹਨ। ਇਸ ਤੋਂ ਇਲਾਵਾ ਜ਼ਹੀਰ ਖਾਨ ਵੀ ਇਸ ਮੁਕਾਬਲੇ ਲਈ ਮੌਜੂਦ ਨਹੀਂ ਰਹਿਣਗੇ।

ਸਾਨੀਆ ਪਹੁੰਚੀ 153ਵੇਂ ਸਥਾਨ ’ਤੇ

Filed under: Sports News — evp2 @ 10:44 AM

ਨਵੀਂ ਦਿੱਲੀ, 9 ਅਗਸਤ-

 ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਰੈਂਕਿੰਗ ਵਿਚ ਜਬਰਦਸਤ ਗਿਰਾਵਟ ਆਈ ਹੈ। ਲਗਾਤਾਰ ਖਰਾਬ ਪ੍ਰਦਰਸ਼ਨ ਦੇ ਚਲਦਿਆਂ ਸਾਨੀਆ ਮਿਰਜ਼ਾ ਚੋਟੀ ਦੀਆਂ 150 ਖਿਡਾਰਨਾਂ ਦੀ ਸੂਚੀ ਵਿਚੋਂ ਬਾਹਰ ਹੋ ਗਈ ਹੈ। 15 ਅੰਕਾਂ ਦੇ ਨੁਕਸਾਨ ਸਾਨੀਆ 153ਵੇਂ ਸਥਾਨ ’ਤੇ ਪਹੁੰਚ ਗਈ ਹੈ।

08/08/2010

ਭਾਰਤ ਨੇ ਸ੍ਰੀ¦ਕਾ ਨੂੰ 5 ਵਿਕਟਾਂ ਨਾਲ ਹਰਾਇਆਹ ਸੀਰੀਜ਼ 1-1 ਨਾਲ ਬਰਾਬਰ ਲਕਸ਼ਮਣ ਮੈਨ ਆਫ ਦਾ ਮੈਚ ਤੇ ਸਹਿਵਾਗ ਬਣੇ ਮੈਨ ਆਫ ਦਾ ਸੀਰੀਜ਼

Filed under: Sports News — evp2 @ 10:13 AM

ਕੋ¦ਬੋ, 7 ਅਗਸਤ  (ਅੰਕੁਰ ਤਾਂਗੜੀ )-

   ਭਾਰਤ ਨੇ ਅੱਜ ਤੀਸਰਾ ਟੈਸਟ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਭਾਰਤ ਦੀ ਇਸ ਜਿੱਤ ਵਿਚ ਵੀ.ਵੀ.ਐਸ. ਲਕਸ਼ਮਣ ਦੀ ਅਹਿਮ ਭੂਮਿਕਾ ਰਹੀ, ਜਿਨਾਂ ਨੇ ਅਜੇਤੂ 103 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਨੇ 54 ਅਤੇ ਸੁਰੇਸ਼ ਰੈਨਾ ਨੇ ਅਜੇਤੂ 41 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ 3 ਮੈਚਾਂ ਦੀ ਇਹ ਟੈਸਟ ਲੜੀ 1-1 ਨਾਲ ਬਰਾਬਰ ਹੋ ਗਈ ਹੈ। ਸ੍ਰੀ¦ਕਾ ਨੇ ਪਹਿਲਾ ਮੈਚ 10 ਵਿਕਟਾਂ ਨਾਲ ਜਿੱਤਿਆ ਸੀ, ਜਦੋਂ ਕਿ ਦੂਸਰਾ ਮੈਚ ਡਰਾਅ ਹੋ ਗਿਆ ਸੀ। ਵੀ.ਵੀ.ਐਸ. ਲਕਸ਼ਮਣ ਨੂੰ ਮੈਨ ਆਫ ਦਾ ਮੈਚ ਅਤੇ ਵਰਿੰਦਰ ਸਹਿਵਾਗ ਨੂੰ ਸੀਰੀਜ਼ ਵਿਚ 348 ਦੌੜਾਂ ਅਤੇ 7 ਵਿਕਟਾਂ ਲੈਣ ’ਤੇ ਮੈਨ ਆਫ ਦਾ ਸੀਰੀਜ਼ ਦਾ ਖ਼ਿਤਾਬ ਦਿੱਤਾ ਗਿਆ। ਸਹਿਵਾਗ ਨੂੰ ਇਨਾਮ ਵਜੋਂ ਇਕ ਕਾਰ ਦਿੱਤੀ ਗਈ। ਇਸ ਤੋਂ ਪਹਿਲਾਂ ਅੱਜ ਮੈਚ ਦੇ ਆਖਰੀ ਦਿਨ ਭਾਰਤ ਨੇ ਆਪਣੀ ਸ਼ੁਰੂਆਤ 3 ਵਿਕਟਾਂ ਦੇ ਨੁਕਸਾਨ ’ਤੇ 53 ਦੌੜਾਂ ਤੋਂ ਕੀਤੀ। ਭਾਰਤ ਲਈ ਕੱਲ• ਨਾਈਟ ਵਾਚ ਮੈਨ ਦੀ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅੱਜ ਕੇਵਲ 4 ਦੌੜਾਂ ਦੇ ਨਿਜੀ ਸਕੋਰ ’ਤੇ ਰਣਦੀਵ ਦੀ ਗੇਂਦ ’ਤੇ ਸੰਗਾਕਾਰਾ ਨੂੰ ਕੈਚ ਦੇ ਬੈਠੇ। ਭਾਰਤ ਲਈ ਇਹ ਚੌਥਾ ਝਟਕਾ ਸੀ। ਇਸ ਤੋਂ ਬਾਅਦ ਆਏ ਵੀ.ਵੀ.ਐਸ. ਲਕਸ਼ਮਣ ਨੇ ਸਚਿਨ ਤੇਂਦੂਲਕਰ ਨਾਲ ਮਿਲ ਕੇ ਟੀਮ ਦੇ ਸਕੋਰ ਨੂੰ ਹੌਲੀ-ਹੌਲੀ ਅੱਗੇ ਵਧਾਇਆ ਤੇ ਇਨਾਂ ਦੋਨਾਂ ਖਿਡਾਰੀਆਂ ਨੇ ਆਪਣੇ-ਆਪਣੇ ਅਰਧ ਸੈਂਕੜੇ ਪੂਰੇ ਕੀਤੇ। 54 ਦੌੜਾਂ ’ਤੇ ਪਹੁੰਚ ਕੇ ਸਚਿਨ ਸੂਰਜ ਰਣਦੀਪ ਦੀ ਗੇਂਦ ’ਤੇ ਵਿਕਟ ਕੀਪਰ ਹੱਥੋਂ ਕੈਚ ਆਊਟ ਹੋ ਗਏ। ਭਾਰਤੀ ਟੀਮ ਲਈ ਇਹ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਸੀ। ਪਰ ਇਸ ਤੋਂ ਬਾਅਦ ਸੁਰੇਸ਼ ਰੈਨਾ ਨੇ ਵੀ.ਵੀ.ਐਸ. ਲਕਸ਼ਮਣ ਦਾ ਚੰਗਾ ਸਾਥ ਦਿੱਤਾ ਅਤੇ 1 ਛੱਕੇ ਤੇ 4 ਚੌਕਿਆਂ ਦੀ ਮਦਦ ਨਾਲ 41 ਦੌੜਾਂ ਦੀ ਪਾਰੀ ਖੇਡੀ। ਜਦੋਂ ਕਿ ਵੀ.ਵੀ.ਐਸ. ਲਕਸ਼ਮਣ 149 ਗੇਂਦਾਂ ’ਤੇ 12 ਚੌਕਿਆਂ ਦੀ ਸਹਾਇਤਾ ਨਾਲ 103 ਦੌੜਾਂ ਬਣਾ ਕੇ ਅਜੇਤੂ ਰਹੇ। ਦੂਸਰੇ ਪਾਸੇ ਸ੍ਰੀ¦ਕਾ ਵੱਲੋਂ ਸੂਰਜ ਰਣਦੀਵ ਇਕੋ ਇਕ ਸਫ਼ਲ ਗੇਂਦਬਾਜ਼ ਰਹੇ, ਜਿਨ•ਾਂ ਨੇ ਭਾਰਤ ਦੇ 5 ਖਿਡਾਰੀਆਂ ਨੂੰ ਆਊਟ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ¦ਕਾ ਨੇ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 425 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਭਾਰਤ ਨੇ 436 ਦੌੜਾਂ ਬਣਾਈਆਂ ਤੇ ਉਸ ਨੂੰ 11 ਦੌੜਾਂ ਦੀ ਅਗੇਤ ਹਾਸਿਲ ਹੋਈ। ਸ੍ਰੀ¦ਕਾ ਨੇ ਆਪਣੀ ਦੂਸਰੀ ਪਾਰੀ ਵਿਚ 267 ਦੌੜਾਂ ਬਣਾਈਆਂ ਤੇ ਭਾਰਤ ਨੇ ਦੂਸਰੀ ਪਾਰੀ ਵਿਚ 258 ਦੌੜਾਂ ਬਣਾ ਕੇ ਜਿੱਤ ਹਾਸਿਲ ਕਰ ਲਈ।

07/08/2010

ਹੁਸ਼ਿਆਰਪੁਰ ਵਿਖੇ ਜੂਡੋ ਚੈਂਪੀਅਨਸ਼ਿਪ 7 ਤੋਂ 9 ਅਗਸਤ ਤੱਕ

Filed under: Sports News — evp2 @ 12:41 PM

ਹੁਸ਼ਿਆਰਪੁਰ, 6 ਅਗਸਤ -

ਜੂਡੋ ਐਸੋਸੀਏਸ਼ਨ (ਰਜਿ:) ਹੁਸ਼ਿਆਰਪੁਰ ਵੱਲੋਂ 7 ਅਗਸਤ ਤੋਂ 9 ਅਗਸਤ ਤੱਕ  ਜ਼ਿਲਾ ਜੂਡੋ ਚੈਂਪੀਅਨਸ਼ਿਪ ਇਨਡੋਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਜਿਸ ਦੇ ਇਨਾਮ  ਵੰਡ ਸਮਾਰੋਹ ਦੀ ਪ੍ਰਧਾਨਗੀ ਜੰਗਲਾਤ, ਜੰਗਲੀ  ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸਨ ਸੂਦ 9 ਅਗਸਤ 2010 ਨੂੰ ਬਾਅਦ ਦੁਪਹਿਰ 4-00 ਵਜੇ ਕਰਨਗੇ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨਗੇ।  ਇਸ ਜੂਡੋ ਚੈਂਪੀਅਨਸ਼ਿਪ ਦਾ ਉਦਘਾਟਨ 7 ਅਗਸਤ ਨੂੰ ਬਾਅਦ ਦੁਪਹਿਰ 4-00 ਵਜੇ ਪ੍ਰਧਾਨ ਜ਼ਿਲਾ ਤੈਰਾਕੀ ਐਸੋਸੀਏਸ਼ਨ ਸ੍ਰ: ਪਰਮਜੀਤ ਸਿੰਘ ਸਚਦੇਵਾ ਕਰਨਗੇ।

29/07/2010

ਫੀਲਡ ਹਾਕੀ ਟੂਰਨਾਮੈਂਟ ਵੇਖਣ ਲਈ ਭਾਰੀ ਉਤਸ਼ਾਹ

Filed under: Europian News, Sports News — evp2 @ 7:14 PM

ਬਰੈਂਪਟਨ ( ਟਹਿਲ ਸਿੰਘ ਬਰਾੜ)29 July 2010

canadianhockey

 ਕੈਨੇਡੀਅਨ ਫੀਲਡ ਹਾਕੀ ਅਤੇ ਕਲਚਰਲ ਕਲੱਬ ਵੱਲੋਂ ਸਾਲਾਨਾ ਫੀਲਡ ਹਾਕੀ ਟੂਰਨਾਮੈਂਟ 31 ਜੁਲਾਈ ਅਤੇ 1 ਅਗਸਤ 2010 ਨੂੰ ਹਰਸ਼ੀ ਸੈਂਟਰ ਆਈਸਲੈਂਡ 705 ਮੈਥੂਸਨ ਬੁਲੇਵਡ ਮਿਸੀਸਾਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਚ ਚਾਰ ਵੱਖ ਵੱਖ ਉਮਰ ਦੇ ਮੁੰਡੇ ਕੁੜੀਆਂ ਦੇ ਗਰੁੱਪ ਬਣਾਏ ਗਏ ਹਨ । ਕੈਲੇਫੋਰਨੀਆਂ ( ਯੂ ਐਸ ਏ) ਦੀ  ਟੀਮ ਵੀ ਉਚੇਚੇ ਤੌਰ ਤੇ ਭਾਗ ਲੈਣ ਆ ਰਹੀ ਹੈ। ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਢੁਕਵਾਂ ਨਕਦ ਇਨਾਮ ਰੱਖਿਆ ਗਿਆ ਹੈ।   ਇਸ ਸਾਲ ਉਨਟਾਰੀਉ ਲੀਗ ਦੇ ਮੈਚਾਂ ਚ ਅੰਡਰ-14 ਸਾਲ ਦੀ ਟੀਮ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਇਸੇ ਤਰਾਂ ਵਾਟਰਲੂ ਚ ਖੇਡੇ ਗਏ ਮੈਚਾਂ ਚ ਅੰਡਰ -10, 14,ਅਤੇ ਅੰਡਰ -18 ਦੀਆਂ ਟੀਮਾਂ ਨੇ ਗੋਲਡ ਮੈਡਲ ਪ੍ਰਾਪਤ ਕੀਤੇ। ਇਹਨ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਹੁੰਮ – ਹੁੰਮਾ ਕੇ ਇਹਨਾਂ ਟੂਰਨਾਮੈਂਟਾਂ ਚ ਸਿ਼ਰਕਤ ਕਰੀਏ।ਜਿਆਦਾ ਜਾਣਕਾਰੀ ਲਈ ਜਤਿੰਦਰ ਕਾਲਕੱਟ ਨੂੰ 416-858-5664 ਜਾਂ ਸ਼ਮਸ਼ੇਰ ਗਿੱਲ ਨਾਲ 416-527-3005 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

26/07/2010

ਹਾਰ ਦਾ ਅਸਰ ਏਸ਼ੇਜ਼ ’ਤੇ ਨਹੀਂ ਪਵੇਗਾ– ਪੌਂਟਿੰਗ

Filed under: Sports News — evp2 @ 9:00 AM

ਲੀਡਸ, 25 ਜੁਲਾਈ -

ਆਸਟਰੇਲਾਈ ਕਪਤਾਨ ਰਿੱਕੀ ਪੌਂਟਿੰਗ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਖ਼ਿਲਾਫ ਤਿੰਨ ਵਿਕਟਾਂ ਦੀ ਹਾਰ ਨਾਲ ਏਸ਼ੇਜ਼ ਦੁਬਾਰਾ ਹਾਸਿਲ ਕਰਨ ਦੇ ਉਹਨਾਂ ਦੀ ਮੁਹਿੰਮ ’ਤੇ ਕੋਈ ਅਸਰ ਨਹੀਂ ਪਵੇਗਾ। ਪਾਕਿਸਤਾਨ ਦੇ ਹੱਥੀਂ ਸ਼ਨੀਵਾਰ ਨੂੰ ਦੂਸਰੇ ਟੈਸਟ ਦੇ ਚੌਥੇ ਦਿਨ ਹਾਰ ਤੋਂ ਬਾਅਦ ਪੌਂਟਿੰਗ ਨੇ ਕਿਹਾ– ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਸਾਡੇ ਆਤਮ–ਵਿਸ਼ਵਾਸ ਨੂੰ ਝਟਕਾ ਲੱਗੇਗਾ। ਇਸ ਹਾਰ ਦੇ ਨਾਲ ਆਸਟਰੇਲੀਆ ਦੀ ਪਾਕਿਸਤਾਨ ’ਤੇ ਲਗਾਤਾਰ 13 ਜਿੱਤ ਦਾ ਸਿਲਸਿਲੇ ਵੀ ਖ਼ਤਮ ਹੋ ਗਿਆ ਹੈ  ਜੋ ਕਿਸੇ ਇੱਕ ਟੀਮ ਦੀ ਦੂਸਰੀ ਖ਼ਿਲਾਫ ਲਗਾਤਾਰ ਜਿੱਤਾਂ ਦਾ ਰਿਕਾਰਡ ਹੈ। ਉਹਨਾਂ ਕਿਹਾ– ਨਵੰਬਰ ਦਾ ਆਖਿਰੀ ਹਿੱਸਾ ਹਾਲੇ ਕਾਫ਼ੀ ਦੂਰ ਹੈ। ਹਾਲੇ ਅਸੀਂ ਏਸ਼ੇਜ਼ ’ਤੇ ਧਿਆਨ ਵੀ ਨਹੀਂ ਦੇ ਰਹੇ ਹਨ। ਹਾਰ ਆਮ ਤੌਰ ’ਤੇ ਉਹਨਾਂ ਚੀਜ਼ਾਂ ਵੱਲ ਇਸ਼ਾਰਾ ਕਰਦੀ ਹੈ ਜਿਹਨਾਂ ਵਿੱਚ ਅਸੀਂ ਚੰਗਾ ਨਹੀਂ ਕਰ ਰਹੇ ਹਨ। ਐਲ.ਆਈ.ਜੀ. ਫਲੈਟਸ ਵੈਲਫ਼ੇਅਰ ਐਸੋਸੀਏਸ਼ਨ ਦੇ ਪੁਰਖਾਲਵੀ ਪ੍ਰਧਾਨ ਬਣੇ

25/07/2010

Filed under: Sports News — evp2 @ 8:41 AM

ਪੰਜਾਂਬ ਅੰਦਰ ਅਲੋਪ ਹੋ ਚੁਕੀ ਕਬਡੀ ਖੇਡ ਪਰਵਾਸੀ ਪੰਜਾਬੀਆਂ ਨੇ ਮੁੜ ਸੁਰਜੀਤ ਕੀਤੀ।
ਵਿਸ਼ਵ ਕਪ ਕਰਵਾ ਕੇ ਸਰਕਾਰ ਨੇ ਵੀ ਕਬਡੀ ਦੇ ਮਾਂਣ ਸਨਮਾਨ ਵਿਚ ਭਾਰੀ ਵਾਧਾ ਕੀਤਾ

ਅੰਮ੍ਰਿਤਸਰ/24ਜੁਲਾਈ/ਸਰਵਨ ਸਿੰਘ ਰੰਧਾਵਾ:-:

-ਕਬਡੀ ਪੁਰਾਤਨ ਸਮੇ ਤੋਂ ਹੀ ਪੰਜਾਂਬ ਦੀ ਹਰਮਨ ਪਿਆਰੀ ਖੇਡ ਰਹੀ ਹੈ। ਸਮੂੰਹ ਪੰਜਾਬੀਆਂ ਅੰਦਰ ਇਸ ਨੂੰ ਪੰਜਾਂਬੀਆਂ ਦੀ ਮਾਂ ਖੇਡ ਹੋਣ ਦਾ ਮਾਂਣ ਹਾਸਿਲ ਹੈ। ਕਬਡੀ ਅਜਿਹੀ ਖੇਡ ਹੈ, ਜਿਸ ਨੂੰ ਗੁਰੂਆਂ ਦੇ ਵੇਲੇ ਤੋਂ ਖੇਡਿਆ ਜਾਦਾਂ ਹੈ। ਜਿੰਨੀ ਪ੍ਰਸਿਧੀ ਕਬਡੀ ਨੇ ਆਂਪਣੇ ਪਹਿਲੇ ਦੋਰ ‘ਚ‘ ਹਾਸਿਲ ਕੀਤੀ ਬਾਅਦ ਦੇ ਦੋਰ ‘ਚ‘ ਇਸ ਨੂੰ ਐਨਾਂ ਹੀ ਅਣਗੋਲਿਆਂ ਕਰ ਦਿਤਾ ਗਿਆ। ਸਰਕਾਰਾਂ ਨੇ ਇਸ ਖੇਡ ਵਲੋਂ ਆਪਣਾਂ ਅਜਿਹਾ ਧਿਆਂਨ ਖਿਚਿਆ ਕਿ ਇਹ ਹਰਮਨ ਪਿਆਰੀ ਖੇਡ ਬਿਲਕੁਲ ਹੀ ਖੂੰਜੇ ਲਗ ਗਈ। ਪੰਜਾਂਬ ਤੋ ਕਬਡੀ ਦੀ ਖੇਡ ਸਿਖ ਕੇ ਬਾਹਰੀ ਮੁਲਕ ਇਸ ਦੇ ਮਾਲਕ ਬਣ ਬੈਠੇ, ਜਦਕਿ ਪੰਜਾਂਬ ਸਮੇਤ ਪੂਰੇ ਭਾਰਤ ਅੰਦਰ ਇਸ ਦਾ ਵਜੂਦ ਹੀ ਖਤਮ ਹੋ ਗਿਆ। ਇਥੋ ਤਕ ਕਿ ਪੰਜਾਂਬੀਆਂ ਨੇ ਵੀ ਇਸ ਹਰਮਨ ਪਿਆਰੀ ਖੇਡ ਨੂੰ ਆਂਪਣੇ ਦਿਲ ਚੋਂ ਵਿਸਾਰ ਦਿਤਾ। ਭਾਰਤ ਅਤੇ ਪੰਜਾਬ ਵਿਚਲੀ ਕਿਸੇ ਵੀ ਸਰਕਾਰ ਨੇ ਇਸ ਖੇਡ ਵਲ ਧਿਆਂਨ ਨਹੀ ਦਿਤਾ, ਸੋ ਇਸ ਕਰਕੇ ਇਹ ਹੋਲੀ-2 ਅਲੋਪ ਹੁੰਦੀ ਗਈ। ਪਰ ਪੰਜਾਂਬ ਦੇ ਕਈ ਪਿੰਡਾਂ ਚ‘ ਇਸ ਖੇਡ ਦੀ ਪ੍ਰਸਿਧੀ ਪੁਰਾਤਣ ਸਮੇ ਵਾਂਗ ਹੀ ਬਰਕਰਾਰ ਰਹੀ। ਪਿੰਡਾਂ ਦੇ ਮੇਲਿਆ ‘ਚ‘ ਇਸ ਖੇਡ ਨੂੰ ਉਸੇ ਤਰਾਂ ਹੀ ਖੇਡਿਆ ਜਾਂਦਾ ਰਿਹਾ। ਜਦ ਸਰਕਾਂਰਾ ਹੀ ਇਸ ਖੇਡ ਨੁੰ ਭੁਲ ਬੈਠੀਆਂ ਤਾ ਇਹ ਖੇਡ ਕੇਵਲ ਪਿੰਡਾਂ ਤਕ ਹੀ ਸੀਮਿਤ ਰਹਿ ਗਈ। ਇਸ ਖੇਡ ਦੇ ਦਰਦ ਨੂੰ ਭਾਂਵੇ ਪੰਜਾਂਬ ਦੇ ਅੰਦਰ ਰਹਿੰਦੇ ਪੰਜਾਂਬੀਆਂ ਨੇ ਬੇਸ਼ਕ ਨਹੀ ਪਹਿਚਾਂਣਿਆ ਪਰ ਵਿਦੇਸ਼ਾਂ ‘ਚ‘ ਰਹਿੰਦੇ ਪਰਵਾਸੀ ਪੰਜਾਬੀ ਵੀਰ ਇਸ ਮਾਂ ਖੇਡ ਨੂੰ ਆਂਪਣੈ ਮਨ ਚੋ ਨਹੀ ਵਿਸਾਰ ਸਕੇ। ਉਹਨਾ ਕਬਡੀ ਨੂੰ ਮੁੜ ਉਚਾਂ ਚੁਕਣ ਵਾਸਤੇ ਉਪਰਾਲੈ ਕਰਨੇ ਸ਼ੁਰੂ ਕਰ ਦਿਤੇ। ਪਰਵਾਸੀ ਪੰਜਾਬੀਆਂ ਨੇ ਇਸ ਖੇਡ ਨੂੰ ਉਚਾ ਚੁਕਣ ਵਾਸਤੇ ਕਿਸੇ ਸਰਕਾਰ ਅਗੇ ਮਦਦ ਵਾਸਤੇ ਹਥ ਨਹੀ ਅਡੇ ਅਤੇ ਮਿਹਨਤ ਸਦਕਾ ਹੀ ਇਸ ਖੇਡ ਨੂੰ ਮੁੜ ਜਿਉਦਿਆਂ ਕਰਨ ਦਾ ਪ੍ਰਣ ਕੀਤਾ। ਕਬਡੀ ਦੇ ਕਈ ਟੂਰਨਾਂਮੇਟਾਂ ਦਾ ਅਯੋਜਨ ਬਾਹਰਲੇ ਦੇਸ਼ਾਂ ‘ਚ‘ ਪਰਵਾਸੀ ਪਮਜਾਂਬੀਆਂ ਵਲੌ ਕੀਤਾ ਜਾਂਣ ਲਗਾ ਅਤੇ ਵਡੀ ਅਤੇ ਅੰਤਰਰਾਸ਼ਟਰੀ ਪਧਰ ਦੇ ਮੇਚ ਬਾਹਰੀ ਸਟੈਡਿਅਮਾਂ ‘ਚ‘ ਕਰਵਾਏ ਜਾਂਣ ਲਗੇ। ਫਰ ਪਰਵਾਸੀ ਵੀਰਾਂ ਨੇ ਫਿਰ ਸੋਚਿਆ ਕਿ ਜੇਕਰ ਪੰਜਾਂਬੀਆ ਦੀ ਇਹ ਖੇਡ ਪੰਜਾਬ ਅੰਦਰ ਹੀ ਮਰੀ ਰਹੀ ਤਾਂ ਇਸ ਨੁੰ ਬਾਹਰੀ ਦੇਸ਼ਾਂ ਅੰਦਰ ਸੁਰਜੀਤ ਕਰਨ ਦਾ ਕੀ ਲਾਭ। ਅਖਰਿ ਉਹਨਾਂ ਨੇ ਵਡੀ ਪਧਰ ਤੇ ਕਬਡੀ ਮੁਕਾਬਲੇ ਕਰਵਾਂਉਣ ਵਾਸਤੇ ਪੰਜਾਂਬ ਵਲ ਦਾ ਰੁਖ ਕੀਤਾ ਅਤੇ ਤਕਰੀਬਨ ਹਰ ਕਬਡੀ ਦੇ ਸ਼ੋਕੀਨ ਪਰਵਾਸੀ ਪੰਜਾਬੀ ਨੇ ਆਂਪਣੇ ਪਿੰਡ ਅੰਦਰ ਕਬਡੀ ਕਪ ਕਰਵਾਂਉਣੇ ਆਰੰਭ ਕਰ ਦਿਤੇ। ਹੋਲੀ ਇਹਨਾਂ ਕਬਡੀ ਕਪਾਂ ਵਲ ਪੰਜਾਂਬ ਦੇ ਲੋਕਾਂ ਨੇ ਵੀ ਧਿਆਂਨ ਦੇਣਾਂ ਸ਼ੁਰੂ ਕੀਤਾ ਅਤੇ ਕਬਡੀ ਦੇ ਮੇਚ ਵੇਖਣ ਲਈ ਵਡੀਆਂ ਭੀੜਾਂ ਕਬਡੀ ਮੈਦਨਾਂ ਅੰਦਰ ਜੁਟਣੀਆਂ ਸਲੁਰੂ ਹੌ ਗਈਆਂ। ਪੰਜਾਬ ਦੀ ਸਤਾ ਅੰਦਰ ਵੀ ਪਰਿਵਰਤਨ ਹੌ ਗਿਆ। ਪੰਜਾਬ ਅੰਦਰ ਬਾਦਲ ਦੀ ਸਰਕਾਰ ਬਣ ਗਈ ਜਿਸ ਨੈ ਦੂਸਰੀਆਂ ਸਰਕਾਰਾਂ ਤੋਂ ਹਟ ਕੇ ਕਬਡੀ ਬਾਰੈ ਸੋਚਿਆ ਅਤੇ ਕਬਡੀ ਨੁੰ ਪੰਜਾਂਬ ਅੰਦਰ ਮੁੜ ਸੁਰਜੀਤ ਕਰਨ ਵਾਸਤੇ ਪਰਵਾਸੀ ਪੰਜਾਂਬੀ ਵੀਰਾਂ ਦੀ ਹਰ ਸੰਭਵ ਮਦਦ ਕੀਤੀ। ਇਥੋਂ ਤਕ ਕਿ ਪੰਜਾਂਬ ਦ ਉਪ ਮੁਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਵੀ ਕਬਡੀ ਨੂੰ ਪੰਜਾਂਬ ਅੰਦਰ ਮੁੜ ਜਿਉਦੀ ਕਰਨ ਵਾਸਤੇ ਇਸ ਦੇ ਵਿਸਥਾਰ ‘ਚ‘ ਲਗੇ ਹਰ ਪਰਵਾਸੀ ਵੀਰ ਨੂੰ ਹਰ ਸੰਭਵ ਮਦਦ ਦੇਣ ਦਾ ਏਲਾਂਨ ਵੀ ਕੀਤਾ। ਇਥੋ ਤਕ ਕਿ ਸ੍ਰਥ ਬਾਦਲ ਨੇ ਕਬਡੀ ਨੂੰ ਪੰਜਾਂਬ ਦੀ ਕੋਮੀ ਖੇਡ ਏਲਾਂਨ ਕੇ ਵੀ ਇਸ ਨੂੰ ਵਿਸ਼ੇਸ ਮਾਂਣ ਬਖਸ਼ਿਆ। ਹੋਲੀ-2 ਬਾਦਲ ਸਰਕਾਰ ਅਤੇ ਪਰਵਾਸੀ ਪੰਜਾਂਬੀ ਵੀਰਾਂ ਦੇ ਸਹਿਯੋਗ ਸਦਕਾ ਪੰਜਾਂਬੀ ਮਾਂ ਖੇਡ ਨੇ ਪੰਜਾਬ ਅੰਦਰ ਮੁੜ ਆਂਪਣਾ ਸਿਰ ਕਡ ਲਿਆ। ਪੰਜਾਂਬ ਦੀ ਇਹ ਕਬਡੀ ਪੂਰੇ ਵਿਸ਼ਵ ਅੰਦਰ ਪ੍ਰਸਿਧ ਹੋ ਗਈ। ਹੋਲੀ-2 ਮੁੰਡਿਆਂ ਦੇ ਨਾਲ-2 ਕੁੜੀਆਂ ਦੀਆਂ ਕਬਡੀ ਦੀਆਂ ਟੀਮਾਂ ਵੀ ਹੋਂਦ ‘ਚ‘ ਆ ਗਈਆਂ। ਹਰ ਮੇਲੇ ਅੰਦਰ ਅਜਕਲ ਕੁੜੀਆਂ ਕਬਡੀ ਦੀ ਟੀਮ ਵੀ ਵੲਧ ਚੜ ਕੇ ਹਿਸਾ ਲੈਂਦੀ ਹੈ। ਪੰਜਾਂਬੀ ਨੋਜਵਾਂਨਾਂ ਦਾ ਵੀ ਕਬਡੀ ਵੇਖਣ ਅਤੇ ਖੇਡਣ ਵਲ ਧਿਆਂਨ ਵਧਿਆ ਹੈ, ਜੋ ਕਿ ਆਂਉਣ ਵਾਲੇ ਸਮੇ ਦੋਰਾਨ ਕਬਡੀ ਵਾਸਤੇ ਇਕ ਸ਼ਭ ਸੰਕੇਤ ਹੈ।ਇਸ ਦੋਰਾਂਨ ਪੰਜਾਬ ਦੀ ਸਰਕਾਰ ਨੇ ਵੀ ਕਬਡੀ ਨੂੰ ਉਤਸਾਹਿਤ ਕਰਨ ਦਾ ਉਪਰਾਲਾ ਕੀਤਾ ਅਤੇ ਕਬਡੀ ਦਾ ਵਿਸ਼ਵ ਕਪ ਕਰਵਾ ਦਿਤਾ।ਇਸ ਵਿਸ਼ਵ ਕਪ ਦੋਰਾਂਨ ਕਈ ਦੇਸ਼ਾਂ ਦੀਆਂ ਟੀਮਾਂ ਨੇ ਹਿਸਾ ਲਿਆ ਪਰ ਭਾਰਤ ਇਸ ਕਬਡੀ ਦੇ ਵਿਸ਼ਵ ਕਪ ਦਾ ਜੇਤੂ ਰਿਹਾ। ਇਸ ਕਬਡੀ ਵਿਸ਼ਵ ਕਪ ਨੂੰ ਕਰੋੜਾਂ ਲੋਕਾਂ ਨੇ ਵੇਖਿਆ ਅਤੇ ਇਹ ਸ਼ਾਇਦ ਪਹਿਲਾ ਹੀ ਕੋਈ ਕਬਡੀ ਟੂਰਨਾਂਮੇਂਟ ਸੀ ਜਿਸ ਦੇ ਸਾਰੇ ਮੈਚਾਂ ਦਾ ਟੀਵੀ ਤੇ ਸਿਧਾ ਪ੍ਰਸਾਰਣ ਕੀਤਾ ਗਿਆ।ਜਿ¤ਥੇ ਸਟੇਡਿਅਮ ਅੰਦਰ ਬੈਠ ਕੇ ਲੋਕਾਂ ਨੇ ਇਸ ਵਿਸ਼ਵ ਕ¤ਪ ਦਾ ਆਨੰਦ ਮਾਣਿਆ ਉ¤ਥੇ ਟੀਵੀ ਤੇ ਵੀ ਇਸ ਦਾ ਕਰੋੜਾਂ ਲੋਕਾਂ ਨੇ ਆਨੰਦ ਮਾਣਿਆਂ।ਬੇਸ਼ਕ ਇਹ ਕਬ¤ਡੀ ਲਈ ਸਰਕਾਰ ਦਾ ਇਹ ਵਧੀਆਂ ਉਪਰਾਲਾ ਸੀ। ਇਸ ਦੇ ਹਰ ਮੈਚ ਵਿਚ ਖਿਡਾਰੀਆਂ ਵਲੋਂ ਲਾਈਆਂ ਜਾਂਦੀਆਂ ਕੈਂਚੀਆਂ ਅਤੇ ਜਫਿਆਂ ਤੇ ਲਖਾਂ ਦੇ ਇਨਾਮ ਲਗੇ।ਕਬਡੀ ਕਪ ਦੀ ਜੈਤੂ ਟੀਮ ਨੂੰ 1 ਕਰੋੜ ਦਾ ਇਨਾਂਮ ਦਿਤਾ ਗਿਆ ਜੋ ਕਿ ਕਬਡ ਿਦੇ ਹੁਣ ਤਕ ਹੋਏ ਟੂਰਨਾਂਮੇਟਾਂ ਦਾ ਸਭ ਤੋਂ ਵਡਾ ਇਨਾਂਮ ਸੀ।ਇਸ ਤੋਂ ਇਲਾਵਾ ਪੰਜਾਬ ਦੀ ਸਰਕਾਰ ਨੇ ਭਾਰਤ ਦੀ ਜੇਤੂ ਟੀਮ ਦੇ ਹਰੇਕ ਮੈਂਬਰ ਨੂੰ ਸਰਕਾਰੀ ਨੋਕਰੀਆਂ ਦੇਣ ਦਾ ਵੀ ਐਲਾਂਨ ਕੀਤਾ। ਬੇਸ਼ਕ ਇਹ ਸਰਕਾ ਰਦਾ ਵਡਾ ਉਪਰਾਲਾ ਸੀ ਪਰ ਅਜੇ ਵੀ ਮਾਂ ਖੇਡ ਕਬਡੀ ਲਈ ਸਰਕਾਰੀ ਪਧਰ ਤੇ ਬੜਾ ਕੁਝ ਕਰਨਾਂ ਬਾਕੀ ਹੈ।ਇਥੇ ਪ੍ਰਮੁਖ ਤੋਰ ਤੇ ਜ਼ਿਕਰਯੋਗ ਗਲ ਇਹ ਹੈ ਕਿ ਜੇ ਅਜ ਪੰਜਾਂਬ ਅੰਦਰ ਕਬਡੀ ਦੀ ਖੇਡ ਮੁੜ ਸੁਰਜੀਤ ਹੋਈ ਹੈ, ਤਾਂ ਉਹ ਕੇਵਲ ਪਰਵਾਸੀ ਪੰਜਾਂਬੀ ਵੀਰਾਂ ਦੇ ਉਦਮ ਅਤੇ ਸ਼ਥਥਖਤ ਮੇਹਨਤ ਸਦਕਾ ਹੀ ਹੋਈ ਹੈ।

 

 

24/07/2010

Filed under: Europian News, Sports News — evp2 @ 11:06 PM

ਸ਼ੇਰ –ਏ-ਪਾਕਿ ਸਪੋਰਟਸ ਕਲੱਬ ਬਰੇਸ਼ੀਆਂ ਵਲੋ 25ਜੁਲਾਈ ਨੂੰ ਕਰਵਾਏ ਜਾ ਰਹੇ ਖੇਡ ਮੇਲੇ ਚ ਕਬੱਡੀ ਖਿਡਾਰੀ ਸਾਬੀ ਢੰਡੋਵਾਲ,ਤਾਰੀ ਢੰਡੋਵਾਲ,ਹੈਪੀ ਢੰਡੋਵਾਲ,ਭਿੰਦੀ ਹਿੰਮਤਪੁਰੀਆ ਅਤੇ ਯੋਧਾ ਚੱਕ ਚੇਲਿਆਂ ਵਾਲ ਦਾ ਹੋਵੇਗਾ ਸੋਨੇ ਦੀਆਂ ਮੁੰਦੀਆ ਨਾਲ ਸਨਮਾਨ
ਰੋਮ(ਇਟਲੀ)23 ਜੁਲਾਈ/ਟੇਕ ਚੰਦ ਜਗਤਪੁਰ-

ਚੜਦੀ ਕਲ੍ਹਾਂ ਸਪੋਰਟਸ ਐਡ ਕਲਚਰਲ ਕਲੱਬ ਇਟਲੀ ਦੇ ਪ੍ਰਧਾਨ ਸ ਧਰਮਿੰਦਰ ਸਿੰਘ ਕੰਗ ਵਲੋ ਸ਼ੇਰ-ਏ-ਪਾਕਿ ਸਪੋਰਟਸ ਕਲੱਬ ਬਰੇਸ਼ੀਆ ਵਲੋ 25 ਜੁਲਾਈ ਦਿਨ ਐਤਵਾਰ ਨੂੰ ਆਯੋਜਿਤ ਹੋ ਰਹੇ ਸ਼ਾਨਦਾਰ ਖੇਡ ਮੇਲੇ ਚ ਉਘੇ ਕਬੱਡੀ ਖਿਡਾਰੀ ਸਾਬੀ ਢੰਡੋਵਾਲ,ਤਾਰੀ ਢੰਡੋਵਾਲ,ਹੈਪੀ ਢੰਡੋਵਾਲ,ਭਿੰਦੀ ਹਿੰਮਤਪੁਰੀਆ ਅਤੇ ਯੋਧਾ ਚੱਕ ਚੇਲਿਆਂਵਾਲਾ ਦਾ ਉਨ੍ਹਾਂ ਦੀਆਂ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਚ ਕੀਤੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦੇ ਹੋਏ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।ਸ ਧਰਮਿੰਦਰ ਸਿੰਘ ਕੰਗ ਨੇ ਕਿਹਾ ਕਿ ਜੋ ਵੀ ਖਿਡਾਰੀ ਆਪਣੀ ਖੇਡ ਦੋਰਾਨ ਵਧੀਆ ਖੇਡ ਦਾ ਪ੍ਰਦਰਸ਼ਨ ਕਰੇਗਾ ਉਸ ਵਲੋ ਖਿਡਾਰੀ ਦਾ ਵਿਸੇ਼ਸ਼ ਸਨਮਾਨ ਕੀਤਾ ਜਾਵੇਗਾ।ਉਨ੍ਹਾਂ ਸਮੂੰਹ ਖੇਡ ਪ੍ਰੇਮੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਮੇਲੇ ਨੂੰ ਕਾਮਯਾਬ ਕਰਨ ਲਈ ਹੁੰਮ-ਹੁੰਮਾ ਕੇ ਪਹੁੰਚਣ।

 

 

 

Older Posts »