Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

08/09/2010

ਪੰਚਕੁਲਾ ਵਿੱਚ ਇੱਕ ਕੌਲਜ ਦੀ ਬੱਸ ਨਦੀ ਵਿੱਚ ਡਿੱਗੀ

Filed under: National News — evp2 @ 6:58 PM

ਪੰਚਕੁਲਾ,8 sep 2010-Gill

bus_256_02_f

 

ਅੱਜ ਪੰਚਕੁਲਾ ਵਿੱਚ ਮੁਲਾਨਾ ਇੰਜੀਨੀਰਿੰਗ ਕੌਲਜ ਦੇ ਵਿਦਿਆਰਥੀ ਅਤੇ ਪ੍ਰੋਫੈਸਰਾ ਨਾਲ ਭਰੀ ਇੱਕ ਕੌਲਜ ਦੀ ਬੱਸ ਬਰਬਾਲਾ ਦੇ ਕੋਲ ਟਾਂਗਰੀ ਨਦੀ ਉਤੇ ਬਣੇ ਪੁੱਲ ਤੋਂ ਹੇਠਾਂ ਡਿੱਗ ਪਈ ਤੇ ਨਦੀ ਵਿੱਚ ਜਾ ਗਈ ਮੌਕੇ ਤੇ ਆ ਕੇ ਇਹਨਾਂ ਵਿਦਿਆਰੀਥਆਂ ਨੂੰ ਬੱਸ ਵਿਚੋ ਕੱਢਿਆ ਗਿਆ ਜਖਮੀਆਂ ਨੂੰ ਪੰਚਕੁਲਾ ਤੇ ਕੁਝ ਨੂੰ ਪੀ ਜੀ ਆਈ ਵਿੱਚ ਭੇਜ ਦਿੱਤਾ ਗਿਆ ਹੈ ਇਹਨਾਂ ਵਿਚੋਂ ਕਈਆਂ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ ਪਰ ਹਾਲੇ ਤੱਕ ਕੌਲਜ ਤੇ ਪ੍ਰਬੰਧਕਾ ਨੇ ਕਿਸੇ ਦੀ ਮੌਤ ਹੋਣ ਦੀ ਪੁਛਟੀ ਨਹੀ ਕੀਤੀ ਇਹ ਹਾਦਸਾ ਉਸ ਸਮੇ ਹੋਇਆਂ ਜਦੋਂ ਸਾਹਮਣੇ ਆ ਰਹੇ ਇੱਕ ਟਰੱਕ ਨੂੰ ਇਹ ਬੱਸ ਕਰੋਸ ਕਰ ਰਹੀ ਸੀ ਦੱਸਣ ਵਾਲ਼ਿਆਂ ਦਾ ਕਹਿਣਾ ਹੈ ਕਿ ਬੱਸ ਵਿੱਚ ਜਾਇਦਾਂ ਸਵਾਰੀਆਂ ਸਨ ਇਸ ਲਈ ਇਹ ਹਾਦਸਾ ਪੇਸ਼ ਆਇਆ ਇਸ ਹਾਦਸੇ ਤੋਂ ਬੱਚਿਆਂ ਦੇ ਮਾਂ ਬਾਪ ਕੌਲਜ ਦੇ ਪ੍ਰਸ਼ਾਸਨ ਨਾਲ ਕਾਫੀ ਨਰਾਜ ਹਨ

 

07/09/2010

6 ਕਰੋੜ ਕਰਮਚਾਰੀ ਰਹੇ ਹੜਤਾਲ ਤੇ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ

Filed under: National News — evp2 @ 7:54 PM

delhi,7 sep 2010-Agency

ਭਾਰਤ ਵਿੱਚ ਵੱਧ ਰਹੀ ਮਹਿਗਾਈ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਹੜਤਾਲ ਕੀਤੀ ਗਈ ਤੇ ਤਕਰੀਬਨ 6 ਕਰੋੜ ਕਰਮਚਾਰੀ ਹੜਤਾਲ ਤੇ ਰਹੇ ਇਸ ਹੜਤਾਲ ਦਾ ਜਾਇਦਾ ਅਸਰ ਕੇਰਲ,ਬੰਗਾਲ ਵਿੱਚ ਜਾਇਦਾ ਦੇਖਣ ਨੂੰ ਮਿਲਿਆ ਦੇਸ਼ ਭਰ ਦੀਆਂ 8 ਟ੍ਰੈਡ ਯੁਨੀਅਨਾ ਨੇ ਇਸ ਬੰਦ ਦਾ ਐਲਾਣ ਕੀਤਾ ਸੀ ਇਸ ਹੜਤਾਲ ਨੇ ਅੱਜ ਆਮ ਜਨ ਜੀਵਨ ਨੂੰ ਵੀ ਪ੍ਰਵਾਵਿਤ ਕੀਤਾ ਤੇ ਕੰਮ ਕਾਰ ਨਹੀ ਹੋਇਆ ਪੰਜਾਬ ਵਿੱਚ ਇਸ ਬੰਦ ਦਾ ਅਸਰ ਦੇਖਣ  ਨੂੰ ਮਿਲਿਆ ਟ੍ਰੈਡ ਯੁਨੀਅਨਾ ਮੰਗ ਕਰ ਰਹੀਆਂ ਹਨ ਕਿ ਮੰਹਿਗਾਈ ਨੂੰ ਨੱਥ ਪਾਈ ਜਾਵੇ

Filed under: National News — evp2 @ 6:09 PM

f-1

ਬਿਹਾਰ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ

Filed under: National News — evp2 @ 10:19 AM

ਨਵੀਂ ਦਿੱਲੀ : 6 ਸਤੰਬਰ
ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ 243 ਮੈਂਬਰੀ ਬਿਹਾਰ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਬਿਹਾਰ ‘ਚ ਇਹ ਚੋਣਾਂ 21 ਅਕਤੂਬਰ ਤੋਂ 20 ਨਵੰਬਰ ਤੱਕ 6 ਗੇੜਾਂ ਦੌਰਾਨ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 24 ਨਵੰਬਰ ਨੂੰ ਕਰਵਾਈ ਜਾਵੇਗੀ। ਚੋਣਾਂ ਦੀਆਂ ਤਰੀਕਾਂ ਬਾਰੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਾਬ ਕੁਰੈਸ਼ੀ ਨੇ ਕਿਹਾ ਕਿ ਪਹਿਲੇ ਗੇੜ ‘ਚ 21 ਅਕਤੂਬਰ ਨੂੰ 47 ਸੀਟਾਂ ਲਈ, ਦੂਜੇ ਗੇੜ ‘ਚ 24 ਅਕਤੂਬਰ ਨੂੰ 45 ਸੀਟਾਂ, ਤੀਜੇ ਗੇੜ ‘ਚ 28 ਅਕਤੂਬਰ ਨੂੰ 48 ਸੀਟਾਂ, ਚੌਥੇ ਗੇਟ ‘ਚ 1 ਨਵੰਬਰ ਨੂੰ 42 ਸੀਟਾਂ, ਪੰਜਵੇਂ ਗੇੜ ‘ਚ 9 ਨਵੰਬਰ ਨੂੰ 35 ਸੀਟਾਂ ਤੇ 20 ਨਵੰਬਰ ਨੂੰ ਆਖ਼ਰੀ ਗੇੜ ‘ਚ 26 ਸੀਟਾਂ ਲਈ ਵੋਟਿੰਗ ਕਰਵਾਈ ਜਾਵੇਗੀ। ਜਨਾਬ ਕੁਰੈਸ਼ੀ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਸੂਬੇ ਦੀ ਬਾਂਕਾ ਲੋਕ ਸਭਾ ਸੀਟ ਲਈ ਉਪ ਚੋਣ ਵੀ ਕਰਵਾਈ ਜਾਵੇਗੀ। ਇਹ ਸੀਟ ਆਜ਼ਾਦ ਜਿੱਤੇ ਸੰਸਦ ਮੈਂਬਰ ਦਿਗ਼ਵਿਜੈ ਸਿੰਘ ਦੀ 24 ਜੂਨ ਨੂੰ ਮੌਤ ਹੋਣ ਤੋਂ ਬਾਅਦ ਖਾਲੀ ਹੋਈ ਸੀ ਅਤੇ ਬਾਂਕਾ ਸੀਟ ‘ਤੇ ਵੋਟਿੰਗ 1 ਨਵੰਬਰ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ‘ਚ 5 ਕਰੋੜ 50 ਲੱਖ 88 ਹਜ਼ਾਰ ਵੋਟਰ ਹਨ, ਜੋ 56 ਹਜ਼ਾਰ 943 ਵੋਟਿੰਗ ਬੂਥਾਂ ‘ਤੇ ਆਪਣੀ ਵੋਟ ਦੀ ਵਰਤੋਂ ਕਰਨਗੇ। ਚੋਣਾਂ ਦਾ ਐਲਾਨ ਹੁੰਦਿਆਂ ਹੀ ਸੂਬੇ ‘ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਬਿਹਾਰ ‘ਚ ਕੁੱਲ 243 ਸੀਟਾਂ ਵਿਚੋਂ 38 ਸੀਟਾਂ ਅਨੁਸੂਚਿਤ ਜਾਤੀ ਤੇ 2 ਸੀਟਾਂ ਅਨੁਸੂਚਿਤ ਜਨਜਾਤੀ ਲਈ ਰਾਖਵੀਆਂ ਹਨ। ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 27 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ। ਦੱਸਣਾ ਬਣਦਾ ਹੈ ਕਿ ਸੂਬੇ ‘ਚ 2005 ‘ਚ ਦੋ ਵਾਰ ਵਿਧਾਨ ਸਭਾ ਚੋਣਾਂ ਹੋਈਆਂ ਸਨ। ਪਹਿਲੀ ਵਾਰ ਫਰਵਰੀ ‘ਚ ਵੋਟਿੰਗ ਹੋਈ ਸੀ ਤੇ ਉਸ ਸਮੇਂ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਕਾਰਨ ਸੂੁਬੇ ‘ਚ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ ਸੀ। ਇਸ ਮਗਰੋਂ ਸੂਬੇ ‘ਚ ਅਕਤੂੁਬਰ-ਨਵੰਬਰ ‘ਚ ਦੁਬਾਰਾ ਚੋਣਾਂ ਹੋਈਆਂ, ਜਿਸ ਦੌਰਾਨ ਭਾਜਪਾ-ਜਨਤਾ ਦਲ (ਯੂ) ਨੂੰ ਵੱਡੀ ਜਿੱਤ ਹਾਸਲ ਹੋਈ ਸੀ। ਸਿਆਸੀ ਮਾਹਰਾਂ ਮੁਤਾਬਕ ਇਨ੍ਹਾਂ ਚੋਣਾਂ ‘ਚੋਂ ਸੱਤਾਧਾਰੀ ਗਠਜੋੜ ਦਾ ਲਾਲੂ-ਪਾਸਵਾਨ ਦੀ ਅਗਵਾਈ ਵਾਲੇ ਆਰਜੇਡੀ-ਲੋਜਪਾ ਨਾਲ ਸਖ਼ਤ ਮੁਕਾਬਲਾ ਹੋਵੇਗਾ। ਇਸ ਤੋਂ ਇਲਾਵਾ ਇਸ ਵਾਰ ਕਾਂਗਰਸ ਪਾਰਟੀ ਵੀ ਪੂਰੀ ਤਾਕਤ ਨਾਲ ਇਨ੍ਹਾਂ ਚੋਣਾਂ ‘ਚ ਹਿੱਸਾ ਲਵੇਗੀ। ਪਿਛਲੀਆਂ ਲੋਕ ਸਭਾ ਚੋਣਾਂ ਦੀ ਤਰ੍ਹਾਂ ਇਸ ਵਾਰ ਕਾਂਗਰਸ ਨੇ ਸੂਬੇ ਦੀਆਂ ਸਾਰੀਆਂ ਸੀਟਾਂ ‘ਤੇ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੋਇਆ ਹੈ।ਦੂਜੇ ਪਾਸੇ ਸੀਪੀਆਈ (ਐਮ), ਸੀਪੀਆਈ ਤੇ ਸੀਪੀਆਈ (ਮਾਲੇ) ਵੱਲੋਂ ਇਕੱਠਿਆਂ ਚੋਣ ਲੜਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਅਤੇ ਇਨ੍ਹਾਂ ਪਾਰਟੀਆਂ ਦਰਮਿਆਨ ਸੀਟ ਵੰਡ ਨੂੰ ਲੈ ਕੇ ਸਮਝੌਤਾ ਅਗਲੇ ਹਫ਼ਤੇ ਹੋ ਸਕਦਾ ਹੈ।

————————————————————————————————————————–
ਪ੍ਰਧਾਨ ਮੰਤਰੀ ਵੱਲੋਂ ਮੁਫ਼ਤ ਅਨਾਜ ਵੰਡਣੋਂ ਹੱਥ ਖੜ੍ਹੇ

ਨਵੀਂ ਦਿੱਲੀ : 6 ਸਤੰਬਰ
ਮੁਫ਼ਤ ਅਨਾਜ ਵੰਡਣ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਵੱਖਰਾ ਰੁਖ ਅਪਣਾਉਂਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਵ ਉਚ ਅਦਾਲਤ ਨੀਤੀ ਨਿਰਧਾਰਨ ਦੇ ਮਾਮਲੇ ‘ਚ ਦਖਲਅੰਦਾਜ਼ੀ ਨਾ ਕਰੇ। ਮੁਫ਼ਤ ਅਨਾਜ ਵੰਡਣ ਤੋਂ ਇਕ ਤਰ੍ਹਾਂ ਨਾਲ ਹੱਥ ਖੜ੍ਹੇ ਕਰਦਿਆਂ ਡਾ. ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਹੁਕਮ ਪੁਗਾਉਣਾ ਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਨੇ ਇਹ ਵਿਚਾਰ ਦੇਸ਼ ਭਰ ਤੋਂ ਪਹੁੰਚੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਏ ਨਾਲ ਸਬੰਧਤ ਸੰਪਾਦਕਾਂ ਨੂੰ ਮੁਖਾਤਿਬ ਹੁੰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਦੇਸ਼ ‘ਚ ਕਰੀਬ 37 ਫੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਤੇ ਇੰਨੀ ਵੱਡੀ ਗਿਣਤੀ ‘ਚ ਲੋਕਾਂ ਨੂੰ ਮੁਫ਼ਤ ਅਨਾਜ ਵੰਡਣਾ ਬੇਹੱਦ ਮੁਸ਼ਕਲ ਹੈ। ਗਰੀਬਾਂ ਨੂੰ ਮੁਫ਼ਤ ਅਨਾਜ ਵੰਡਣ ਨਾਲ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਤਰਕ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਹੁਕਮ ਨੂੰ ਅਮਲ ਵਿਚ ਲਿਆਉਣ ਨਾਲ ਖੁਰਾਕੀ ਪੈਦਾਵਾਰ ਘਟ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਅਨਾਜ ਹੀ ਉਪਲਬਧ ਨਾ ਹੋਇਆ ਤਾਂ ਵੰਡਣ ਲਈ ਵੀ ਕੁਝ ਨਹੀਂ ਬਚੇਗਾ। ਹਾਲਾਂਕਿ ਡਾ. ਸਿੰਘ ਨੇ ਅਨਾਜ ਨੂੰ ਰਿਆਇਤੀ ਦਰਾਂ ‘ਤੇ ਵੰਡਣ ਵਾਲੇ ਕੇਂਦਰੀ ਕੈਬਨਿਟ ਦੇ ਫੈਸਲੇ ਨੂੰ ਬਿਲਕੁਲ ਸਹੀ ਠਹਿਰਾਇਆ। ਉਨ੍ਹਾਂ ਕਿਹਾ ਕਿ ਅਸੀਂ ਲੋੜਵੰਦਾਂ ਨੂੰ ਸਸਤੀਆਂ ਦਰਾਂ ‘ਤੇ ਅਨਾਜ ਉਪਲਬਧ ਕਰਵਾਉਣ ਲਈ ਕਦਮ ਚੁੱਕੇ ਹਨ ਤੇ ਇਸ ਦੇ ਮੱਦੇਨਜ਼ਰ ਹੀ 25 ਲੱਖ ਟਨ ਅਨਾਜ ਸੁੂਬਿਆਂ ਨੂੰ ਵੰਡਣ ਦਾ ਫੈਸਲਾ ਲਿਆ ਗਿਆ ਹੈ।
ਸੰਪਾਦਕਾਂ ਨਾਲ ਗੱਲਬਾਤ ਕਰਦਿਆਂ ਡਾ. ਸਿੰਘ ਨੇ ਜਿਥੇ ਕੈਬਨਿਟ ‘ਚ ਨਵੇਂ ਚਿਹਰੇ ਲਿਆਉਣ ਦਾ ਸੰਕੇਤ ਦਿੱਤਾ, ਉਥੇ ਸਰਕਾਰ ਤੇ ਕਾਂਗਰਸ ਪਾਰਟੀ ਵਿਚਾਲੇ ਮੱਤਭੇਦ ਦੀਆਂ ਖ਼ਬਰਾਂ ਦਾ ਵੀ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਕੈਬਨਿਟ ਵੱਲੋਂ ਪਿਛਲੀਆਂ ਸਾਰੀਆਂ ਕੈਬਨਿਟਾਂ ਨਾਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ। ਨਕਸਲੀ ਸਮੱਸਿਆ ਨੂੰ ਦੇਸ਼ ਦੀ ਸਭ ਤੋਂ ਵੱਡੀ ਚੁਣੌਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਤੁਰੰਤ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਜ਼ਿੰਮੇਵਾਰ ਵਾਜਬ ਆਰਥਿਕ ਤੇ ਸਮਾਜਿਕ ਕਾਰਨਾਂ ਨੂੰ ਦੂਰ ਕਰਨ ਦੀ ਗੱਲ ਕਹੀ। ਕਸ਼ਮੀਰ ਸਮੱਸਿਆ ਦੇ ਸਬੰਧ ‘ਚ ਡਾ. ਮਨਮੋਹਨ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਹੋਣ ਵਾਲੀ ਸੁਰੱਖਿਆ ਸਬੰਧੀ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਮੀਟਿੰਗ ‘ਚ ਇਹ ਮਾਮਲਾ ਵਿਚਾਰਨਗੇ। ਕਸ਼ਮੀਰ ਸਮੱਸਿਆ ਨੂੰ ਜਾਦੂ ਦੀ ਛੜੀ ਨਾਲ ਰਾਤੋ-ਰਾਤ ਹੱਲ ਕਰਨ ‘ਚ ਅਸਮਰਥਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇਹ ਭਰੋਸਾ ਨਹੀਂ ਦਿਵਾ ਸਕਦਾ ਕਿ ਮੈਂ ਆਪਣੇ ਹੈਟ ਤੋਂ ਕੋਈ ਖਰਗੋਸ਼ ਕੱਢ ਦੇਵਾਂਗਾ ਤੇ ਇਸ ਮਾਮਲੇ ‘ਚ ਦੇਸ਼ ਵਾਸੀਆਂ ਨੂੰ ਸੰਜਮ ਵਰਤਣਾ ਹੋਵੇਗਾ। ਅਸਮਾਨਤਾ ਬਾਰੇ ਰਾਹੁਲ ਗਾਂਧੀ ਦੀ ਉਸ ਟਿੱਪਣੀ ਨਾਲ ਸਹਿਮਤੀ ਪ੍ਰਗਟਾਉਂਦਿਆਂ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਭਾਰਤ ਦੇ ਦੋ ਚਿਹਰੇ ਹਨ, ਉਨ੍ਹਾਂ ਕਿਹਾ ਕਿ ਆਮਦਨ ਤੇ ਜਾਇਦਾਦ ‘ਚ ਅਸਮਾਨਤਾ ਜੀਵਨ ਦੀ ਹਕੀਕਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਮੀਰ-ਗਰੀਬ ਦੇ ਪਾੜੇ ਨੂੰ ਘਟਾਉਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਨਕਸਲ ਸਮੱਸਿਆ, ਕਸ਼ਮੀਰ ਦੇ ਹਾਲਾਤ ਤੇ ਬਾਬਰੀ ਮਸਜ਼ਿਦ ਦੇ ਆਉਣ ਵਾਲੇ ਫੈਸਲੇ ਨੂੰ ਦੇਸ਼ ਦੀ ਅਗਾਮੀ ਸਿਆਸਤ ਲਈ ਬੇਹੱਦ ਅਹਿਮ ਦੱਸਿਆ।

———————————————————————————————————————–
ਰਾਜਸਥਾਨ : ਡਾਕਟਰਾਂ ਵੱਲੋਂ ਜਾਰੀ ਹੜਤਾਲ ਮਰੀਜ਼ਾਂ ਲਈ ਸ਼ਰਾਪ
ਜੈਪੁਰ : 6 ਸਤੰਬਰ
ਜੋਧਪੁਰ ‘ਚ ਰੈਜ਼ੀਡੈਂਟ ਡਾਕਟਰਾਂ ਦੀ ਕੁੱਟਮਾਰ ਕਰਨ ਅਤੇ ਪੁਲਿਸ ਦੁਆਰਾ ਕੀਤੇ ਲਾਠੀਚਾਰਜ ਦੇ ਵਿਰੋਧ ‘ਚ ਡਾਕਟਰਾਂ ਵੱਲੋਂ ਕੀਤੀ ਹੜਤਾਲ ਅੱਜ ਵੀ ਜਾਰੀ ਰਹੀ। ਹੜਤਾਲ ਕਾਰਨ ਸੂਬੇ ਭਰ ਦੇ ਕਰੀਬ ਸਾਰੇ ਹਸਪਤਾਲਾਂ ਦੀ ਵਿਵਸਥਾ ਡਗਮਗਾ ਗਈ ਹੈ, ਜਿਸ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜਤਾਲ ਕਾਰਨ ਅੱਜ ਤੱਕ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਜੋਧਪੁਰ ਤੇ ਬੀਕਾਨੇਰ ਦੇ ਵੱਖ-ਵੱਖ ਹਸਪਤਾਲਾਂ ‘ਚ 8 ਬੱਚਿਆਂ ਸਮੇਤ 30 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈਆਂ ਨੂੰ ਇਲਾਜ ਦੀ ਸਖ਼ਤ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਦੀ ਰਾਤ ਨੂੰ ਕੁਝ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਨਾਲ ਕੁੱਟਮਾਰ ਕੀਤੀ ਸੀ ਅਤੇ ਬਾਅਦ ‘ਚ ਰੋਸ ਪ੍ਰਦਰਸ਼ਨ ਕਰ ਰਹੇ ਡਾਕਟਰਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ। ਜੋਧਪੁਰ ਤੋਂ ਮਿਲੀ ਜਾਣਕਾਰੀ ਅਨੁਸਾਰ ਡਾਕਟਰਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ ਅਤੇ ਡਾਕਟਰ ਸ਼ਹਿਰ ‘ਚ ਰੈਲੀਆਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਨਵੀਂ ਸੜਕ ‘ਤੇ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਪੁਤਲਾ ਸਾੜਨ ਤੋਂ ਇਲਾਵਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਦਿਵੇਦੀ ਅਨੁਸਾਰ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਹੜਤਾਲ ਜਾਰੀ ਰਹੇਗੀ। ਦੂਜੇ ਪਾਸੇ ਮੈਡੀਕਲ ਸਿੱਖਿਆ ਸਬੰਧੀ ਸਕੱਤਰ ਨੇ ਕਿਹਾ ਕਿ ਜੋਧਪੁਰ ਦੇ ਡਿਪਟੀ ਕਮਿਸ਼ਨਰ ਰੈਜ਼ੀਡੈਂਟ ਡਾਕਟਰਾਂ ਨਾਲ ਗੱਲਬਾਤ ਕਰ ਰਹੇ ਹਨ, ਜਦਕਿ ਡਾਕਟਰਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੇ ਹਾਲੇ ਤੱਕ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ।
ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਡਾਕਟਰਾਂ ਦੀ ਹੜਤਾਲ ਨੂੰ ਮੰਦਭਾਗਾ ਕਰਾਰ ਦਿੰਦਿਆਂ ਉਨ੍ਹਾਂ ਨੂੰ ਕੰਮ ‘ਤੇ ਵਾਪਸ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡਾਕਟਰਾਂ ਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਨਿੱਤ ਦਿਨ ਹੋਣ ਵਾਲੀਆਂ ਕੁੱਟਮਾਰ ਦੀਆਂ ਘਟਨਾਵਾਂ ਚਿੰਤਾਜਨਕ ਹੈ। ਉਨ੍ਹਾਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਡਾਕਟਰਾਂ ਤੇ ਨਰਸਿੰਗ ਸਟਾਫ਼ ‘ਚ ਪੂਰਾ ਭਰੋਸਾ ਰੱਖਣ।
ਇਸ ਤੋਂ ਇਲਾਵਾ ਗਹਿਲੋਤ ਨੇ ਡਾਕਟਰਾਂ ਦੀ ਹੜਤਾਲ ਨਾਲ ਪੈਦਾ ਹੋਈ ਸਥਿਤੀ ਸਬੰਧੀ ਉਚ ਪੱਧਰੀ ਮੀਟਿੰਗ ਵੀ ਕੀਤੀ। ਇਸ ਤੋਂ ਪਹਿਲਾਂ ਸੂਬੇ ਦੇ ਸਿਹਤ ਮੰਤਰੀ ਇਮਾਮੂਦੀਨ ਅਹਿਮਦ ਖਾਨ ਨੇ ਐਮਰਜੰਸੀ ਮੀਟਿੰਗ ਬੁਲਾਈ, ਜਿਸ ‘ਚ ਪ੍ਰਮੁੱਖ ਸਕੱਤਰ (ਸਿਹਤ ਸੇਵਾਵਾਂ) ਬੀ ਐਨ ਸ਼ਰਮਾ ਤੋਂ ਇਲਾਵਾ ਐਸਐਮਐਸ ਹਸਪਤਾਲ ਦੇ ਪ੍ਰਿੰਸੀਪਲ ਨਾਰਾਇਣ ਸਿੰਘ ਤੇ ਸੁਪਰਡੈਂਟ ਡਾ. ਐਲ ਸੀ ਸ਼ਰਮਾ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਐਸਐਮਐਸ ਹਸਪਤਾਲ ਸਮੇਤ ਸੂਬੇ ਦੇ ਹੋਰਨਾਂ ਹਸਪਤਾਲਾਂ ‘ਚ ਬਦਲਵੇਂ ਪ੍ਰਬੰਧ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ ਤਾਂ ਜੋ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। 

 

ਨਕਸਲੀਆਂ ਵੱਲੋਂ ਬੰਧਕ ਪੁਲਿਸ ਮੁਲਾਜ਼ਮ ਰਿਹਾਅ

Filed under: National News — evp2 @ 10:14 AM

ਬਿਹਾਰ,6 sep 2010

ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ‘ਚ 29 ਅਗਸਤ ਨੂੰ ਹੋਏ ਮੁਕਾਬਲੇ ਮਗਰੋਂ ਬੰਧਕ ਬਣਾਏ ਗਏ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਜਿਥੇ ਨਕਸਲੀਆਂ ਨੇ ਅੱਜ ਸਵੇਰੇ ਰਿਹਾਅ ਕਰ ਦਿੱਤਾ, ਉਥੇ ਉਨ੍ਹਾਂ ਨੇ ਸੂਬਾ ਸਰਕਾਰ ਦੀ ਗੱਲਬਾਤ ਵਾਲੀ ਪੇਸ਼ਕਸ਼ ਵੀ ਰੱਦ ਕਰ ਦਿੱਤੀ। ਸੂਤਰਾਂ ਮੁਤਾਬਕ ਨਕਸਲੀਆਂ ਨੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਨੂੰ ਸੌਂਪਣ ਤੋਂ ਸਪਸ਼ਟ ਇਨਕਾਰ ਕਰਦਿਆਂ ਕਿਹਾ ਸੀ ਕਿ ਬੰਧਕ ਮੁਲਾਜ਼ਮ ਸਿੱਧੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪੇ ਜਾਣਗੇ। ਆਪਣੇ ਇਸ ਐਲਾਨ ‘ਤੇ ਅਮਲ ਕਰਦਿਆਂ ਉਨ੍ਹਾਂ ਨੇ ਇਹ ਮੁਲਾਜ਼ਮ ਅੱਖਾਂ ‘ਤੇ ਪੱਟੀਆਂ ਬੰਨ੍ਹ ਕੇ ਜੰਗਲ ‘ਚ ਛੱਡ ਦਿੱਤੇ। ਇਸ ਤੋਂ ਇਲਾਵਾ ਨਕਸਲੀਆਂ ਨੇ ਬਕਾਇਦਾ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਵਾਲਿਆਂ ਨੂੰ ਵਾਹਨ ਲੈ ਕੇ ਜੰਗਲ ਵਿਚ ਵੀ ਸੱਦਿਆ। ਇਨ੍ਹਾਂ ਮੁਲਾਜ਼ਮਾਂ ਦੀ ਰਿਹਾਈ ਦੀ ਪੁਸ਼ਟੀ ਕਰਦਿਆਂ ਸੂਬੇ ਦੇ ਡੀਜੀਪੀ ਨੀਲਮਣੀ ਨੇ ਦੱਸਿਆ ਕਿ ਨਕਸਲੀਆਂ ਨੇ ਮਾਣਕਪੁਰ ਦੇ ਐਸਆਈ ਅਭੈ ਯਾਦਵ, ਕਜਰਾ ਥਾਣੇ ਦੇ ਟਰੇਨਰ ਐਸਆਈ ਰੁਪੇਸ਼ ਕੁਮਾਰ ਸਿੰਘ ਤੇ ਬਿਹਾਰ ਮਿਲਟਰੀ ਪੁਲਿਸ (ਬੀਐਮਪੀ) ਦੇ ਹੌਲਦਾਰ ਅਹਿਸਾਨ ਖਾਨ ਨੂੰ ਰਿਹਾਅ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਰੱਖਿਆ ਦਸਤਿਆਂ ਨੇ ਨਕਸਲੀਆਂ ਦੇ ਇਕ ਆਪੂ ਬਣੇ ਏਰੀਆ ਕਮਾਂਡਰ ਸਮੇਤ 7 ਨਕਸਲੀਆਂ ਨੂੰ ਵੀ ਕਾਬੂ ਕੀਤਾ ਹੈ। ਇਹ ਮੁਲਾਜ਼ਮ ਜੀਪ ‘ਤੇ ਸਵਾਰ ਹੋ ਕੇ ਅੱਜ ਕਰੀਬ ਸਵੇਰੇ ਅੱਠ ਵਜੇ ਲਖੀਸਰਾਏ ਨਗਰ ਥਾਣੇ ਪਹੁੰਚੇ। ਬਿਹਾਰ ਪੁਲਿਸ ਮੈਨਜ਼ ਐਸੋਸੀਏਸ਼ਨ ਦੇ ਬੁਲਾਰੇ ਅਭਿਨੰਦਨ ਯਾਦਵ ਨੇ ਦੱਸਿਆ ਕਿ ਰਿਹਾਅ ਮੁਲਾਜ਼ਮ ਤੰਦਰੁਸਤ ਤੇ ਠੀਕ-ਠੀਕ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਪੁਲਿਸ ਦੇ ਉਚ ਅਧਿਕਾਰੀ ਇਕ ਮੈਡੀਕਲ ਟੀਮ ਨਾਲ ਮੁਲਾਜ਼ਮਾਂ ਦੀ ਜਾਂਚ ਕਰ ਰਹੇ ਹਨ, ਜਿਸ ਮਗਰੋਂ ਇਨ੍ਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ। ਇਨ੍ਹਾਂ ਮੁਲਾਜ਼ਮਾਂ ਦੀ ਰਿਹਾਈ ‘ਤੇ ਸੂਬੇ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਸੰਤੁਸ਼ਟੀ ਪ੍ਰਗਟਾਈ ਹੈ। ਇਸੇ ਦੌਰਾਨ ਮੁਲਾਜ਼ਮਾਂ ਦੀ ਰਿਹਾਈ ਮਗਰੋਂ ਨਿਤਿਸ਼ ਕੁਮਾਰ ਨੇ ਪਟਨਾ ‘ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਬੰਧਕ ਕਾਂਡ ਦੌਰਾਨ ਸਮੂਹ ਪਾਰਟੀਆਂ ਵੱਲੋਂ ਵਿਖਾਈ ਏਕਤਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਬੁੱਧੀਜੀਵੀਆਂ ਤੇ ਮੀਡੀਆ ਦੀ ਵੀ ਭੂਮਿਕਾ ਬੇਹੱਦ ਅਹਿਮ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਮਾਰੇ ਗਏ ਪੁਲਿਸ ਮੁਲਾਜ਼ਮ ਲਿਊਕਸ ਟੇਟੇ ਦੀ ਮੌਤ ‘ਤੇ ਦੁੱਖ ਵੀ ਪ੍ਰਗਟਾਇਆ।ਦੂਜੇ ਪਾਸੇ ਬੰਧਕ ਪੁਲਿਸ ਮੁਲਾਜ਼ਮਾਂ ਦੀ ਰਿਹਾਈ ਮਗਰੋਂ ਸੂਬਾ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਨੇ ਸਿਆਸਤ ਖੇਡਣੀ ਸ਼ੁਰੂ ਕਰ ਦਿੱਤੀ ਹੈ। ਇਸ ਮਸਲੇ ‘ਤੇ ਟਿੱਪਣੀ ਕਰਦਿਆਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਲਾਲੂ ਪ੍ਰਸ਼ਾਦ ਯਾਦਵ ਨੇ ਕਿਹਾ ਕਿ ਇਹ ਰਿਹਾਈ ਮੀਡੀਆ ਤੇ ਬੁਧੀਜੀਵੀਆਂ ਦੀਆਂ ਅਪੀਲਾਂ ਕਾਰਨ ਹੋਈ ਹੈ। ਇਸ ਰਿਹਾਈ ‘ਚ ਸਰਕਾਰ ਦੀ ਕੋਈ ਭੂਮਿਕਾ ਨਹੀਂ। 

06/09/2010

ਡਾਕਟਰਾਂ ਦੀ ਹੜਤਾਲ ਕਾਰਨ 15 ਬੱਚਿਆਂ ਦੀ ਮੌਤ

Filed under: National News — evp2 @ 8:20 PM

ਜੋਧਪੁਰ,6 sep 2010-Agency

mareej

ਜੋਧਪੁਰ ਵਿੱਚ ਮਾਥੁਰਾਦਾਸ ਹਸਪਤਾਲ ਵਿੱਚ ਟਰੋਮਾ ਵਾਰਡ ਵਿੱਚ ਕਿਸੇ ਗੱਲ ਨੂੰ ਲੈ ਕੇ ਮਰੀਜਾ ਤੇ ਡਾਕਟਰਾਂ ਵਿੱਚ ਲੜਾਈ ਹੋਈ ਇਹ ਲੜਾਈ ਇੰਨੀ ਜਾਇਦਾ ਵੱਧ ਗਈ ਕਿ ਪੁਿਲਸ ਨੂੰ ਲਾਠੀਚਾਰਜ ਕਰਨਾ ਪਿਆ ਜਿਸ ਵਿੱਚ ਕਈ ਮੇਡੀਕਲ ਦੇ ਵਿਦਿਆਰਥੀ ਡਾਕਟਰ ਤੇ ਪੱਕੇ ਡਾਕਟਰਾਂ ਨੂੰ ਸੱਟਾਂ ਲੱਗੀਆਂ ਜਿਸ ਦੇ ਚਲਦਿਆਂ ਸ਼ਹਿਰ ਦੇ ਸਾਰੇ ਡਾਕਟਰ ਹੜਤਾਲ ਤੇ ਚਲੇ ਗਏ ਤੇ ਇਸ ਦੇ ਨਾਲ ਨਾਲ ਨਿਜੀ ਹਸਪਤਾਲ ਦੇ ਡਾਕਟਰ ਵੀ ਹੜਤਾਲ ਤੇ ਚਲੇ ਗਏ ਪਰ ਦੁਜੇ ਪਾਸੇ ਇਸ ਦਾ ਮੁਆਬਜਾ ਮਾਸੂਮ ਬੱਚਿਆਂ ਨੂੰ ਭੁਗਤਨਾ ਪਿਆ ਇਸ ਹੜਤਾਲ ਕਾਰਣ ਵੱਖ ਵੱਖ ਹਸਪਤਾਲਾਂ ਵਿੱਚ ਸਵਾਈਨ ਫਲੂ ਦੀ ਮਾਰ ਝੱਲ ਰਹੇ 15 ਬੱਚੇ ਮਰ ਚੁੱਕੇ ਹਨ ਤੇ ਕਈਆਂ ਦੀ ਹਾਲਤ ਚਿੰਤਾ ਜਨਕ ਬਣੀ ਹੋਈ ਹੈ ਰਾਜਸਥਾਨ ਨੇ ਮੁੱਖ ਮੰਤਰੀ ਈਮਾਦੁਦੀਨ ਅਹਿੰਮਦ ਨੇ ਜਾਂਚ ਦੇ ਅਦੇਸ਼ ਜਾਰੀ ਕਰ ਦਿੱਤੇ ਹਨ ਤੇ ਕਾਫ ਜਦੋ ਜਹਿਦ ਤੋਂ ਬਾਅਦ ਸਿਰਫ 2 ਡਾਕਟਰਾਂ ਨੂੰ ਡਿਉਟੀ ਤੇ ਤੈਨਾਤ ਕੀਤਾ ਗਿਆ ਡਾਕਟਰ ਮੰਗ ਕਰ ਰਹੇ ਹਨ ਕਿ ਉਹਨਾਂ ਪੁਲਿਸ ਵਾਲਿਆਂ ਨੂੰ ਤਰੰਤ ਬਰਖਾਸਤ ਕੀਤਾ ਜਾਵੇ ਜਿਹਨਾਂ ਨੇ ਡਾਕਟਰਾਂ ਤੇ ਹਮਲੇ ਕੀਤੇ ਹਨ ਪਰ ਹਾਲੇ ਤੱਕ ਮਸਲਾ ਜਿਓ ਦਾ ਤਿਓ ਹੈ ਤੇ ਸਾਰੇ ਪਾਸੇ ਮਰੀਜਾ  ਦੀ ਹਾਲਤ ਨਾਜੁਕ ਹੁੰਦੀ ਜਾ ਰਹੀ ਹੈ ਜੇ ਹਾਲਾਤ ਇਹੀ ਰਹੇ ਤਾਂ ਮੌਤਾਂ ਦੀ ਗਿਨਤੀ ਵਧ ਸਕਦੀ ਹੈ

ਨਿਤਿਸ਼ ਵੱਲੋਂ ਨਕਸਲੀਆਂ ਨੂੰ ਗੱਲਬਾਤ ਦੀ ਪੇਸ਼ਕਸ਼

Filed under: National News — evp2 @ 12:51 PM

nitish

ਪਟਨਾ-5 ਸਤੰਬਰ-(ਏਜੰਸੀ)-

ਨਕਸਲੀਆਂ ਵੱਲੋਂ ਬੰਧਕ ਬਣਾਏ ਗਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਵੱਲੋਂ ਆਤਮਦਾਹ ਦੀਆਂ ਧਮਕੀਆਂ ਤੇ ਚੁਫੇਰਿਓਂ ਹੋ ਰਹੀ ਆਲੋਚਨਾ ਦੇ ਚੱਲਦਿਆਂ ਆਖ਼ਰਕਾਰ ਬਿਹਾਰ ਸਰਕਾਰ ਨੇ ਨਕਸਲੀਆਂ ਨੂੰ ਸੁਰੱਖਿਅਤ ਲਾਂਘਾ ਦੇਣ ਦਾ ਮਨ ਬਣਾ ਲਿਆ ਹੈ। ਇਸ ਸਬੰਧੀ ਫ਼ੈਸਲਾ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ‘ਚ ਲਿਆ ਗਿਆ। ਮੀਟਿੰਗ ‘ਚ ਸੂਬੇ ਦੀਆਂ ਸਮੂਹ ਪਾਰਟੀਆਂ ਨੇ ਹਿੱਸਾ ਲਿਆ। ਮੀਟਿੰਗ ਮਗਰੋਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਕੁਮਾਰ ਨੇ ਕਿਹਾ ਕਿ ਅਸੀਂ ਨਕਸਲੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਉਨ੍ਹਾਂ ਨਾਲ ਹੀ ਕਿਹਾ ਕਿ ਮੈਂ ਨਕਸਲੀਆਂ ਨੂੰ ਭਰੋਸਾ ਦਿਵਾਉਾਂਦਾ  ਕਿ ਜਦੋਂ ਤੱਕ ਸਾਡੀ ਗੱਲਬਾਤ ਸਿਰੇ ਨਹੀਂ ਚੜ੍ਹੇਗੀ, ਉਦੋਂ ਤੱਕ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਪ੍ਰੈਸ ਕਾਨਫਰੰਸ ਦੌਰਾਨ ਸਰਬ ਪਾਰਟੀ ਮੀਟਿੰਗ ‘ਚ ਹਿੱਸਾ ਲੈਣ ਵਾਲੀਆਂ ਸਮੂਹ ਪਾਰਟੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਪਾਰਟੀ ਬੰਧਕ ਪੁਲਿਸ ਮੁਲਾਜ਼ਮਾਂ ਦੀ ਰਿਹਾਈ ਚਾਹੁੰਦੀ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਮੈਂ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਨਕਸਲੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਬੰਧਕ ਬਣਾਉਣਾ ਬੇਹੱਦ ਮੰਦਭਾਗੀ ਘਟਨਾ ਹੈ ਅਤੇ ਸਮੂਹ ਸਿਆਸੀ ਪਾਰਟੀਆਂ ਨੇ ਮੀਟਿੰਗ ਦੌਰਾਨ ਪੁਲਿਸ ਮੁਲਾਜ਼ਮਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਬਹੁਤ ਖ਼ੂਨ ਵਗ ਚੁੱਕਿਆ ਹੈ ਅਤੇ ਹੁਣ ਅਸੀਂ ਨਕਸਲੀਆਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਛੱਡਣ ਦੀ ਅਪੀਲ ਕਰਦੇ ਹਾਂ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਸੀਂ ਸਮੂਹ ਪਾਰਟੀਆਂ ਨੂੰ ਸਾਰੀ ਸਥਿਤੀ ਬਾਰੇ ਜਾਣੂ ਕਰਵਾਇਆ ਹੈ। ਪ੍ਰੈਸ ਕਾਨਫਰੰਸ ਦੌਰਾਨ ਜਦੋਂ ਨਿਤਿਸ਼ ਤੋਂ ਨਕਸਲੀਆਂ ਵੱਲੋਂ ਟੈਲੀਫ਼ੋਨ ਕੀਤੇ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਇਨ੍ਹਾਂ ਫ਼ੋਨਾਂ ‘ਤੇ ਭਰੋਸਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਨਕਸਲੀ ਅਵਿਨਾਸ਼ ਨੇ ਸਾਨੂੰ ਇਕ ਥਾਣੇਦਾਰ ਦੀ ਹੱਤਿਆ ਬਾਰੇ ਜਾਣਕਾਰੀ ਦਿੱਤੀ ਸੀ, ਜਦਕਿ ਹੱਤਿਆ ਕਿਸੇ ਹੋਰ ਦੀ ਹੋਈ ਸੀ। ਇਸੇ ਤਰ੍ਹਾਂ ਜਿਸ ਪੁਲਿਸ ਮੁਲਾਜ਼ਮ ਦੀ ਲਾਸ਼ ਅਸੀਂ ਬਰਾਮਦ ਕੀਤੀ ਹੈ, ਉਸ ਦਾ ਕਤਲ 24 ਘੰਟੇ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਅਤੇ ਇਹ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਤੋਂ ਹੋਈ ਹੈ। ਇਨ੍ਹਾਂ ਆਪਾ-ਵਿਰੋਧੀ ਗੱਲਾਂ ਨੂੰ ਵੇਖਦਿਆਂ ਅਸੀਂ ਇਹ ਕਿਵੇਂ ਮੰਨ ਲਈਏ ਕਿ ਦੂਜੇ ਪਾਸਿਓਂ ਫੋਨ ਕਰਨ ਵਾਲਾ ਵਿਅਕਤੀ ਅਸਲ ‘ਚ ਹੀ ਨਕਸਲੀਆਂ ਦਾ ਆਗੂ ਹੈ। ਇਸੇ ਦੌਰਾਨ ਅੱਜ ਮੀਟਿੰਗ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਿਹਾ। ਮੀਟਿੰਗ ਤੋਂ ਪਹਿਲਾਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਨਕਸਲੀ ਤਿੰਨੇ ਪੁਲਿਸ ਮੁਲਾਜ਼ਮਾਂ ਦੇ ਜਿਉਂਦਾ ਹੋਣ ਸਬੰਧੀ 4 ਵਜੇ ਤੱਕ ਸੀਡੀ ਜਾਰੀ ਕਰਨਗੇ, ਪਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਸਿਰੇ ਨਹੀਂ ਚੜ੍ਹੀ। ਦੂਜੇ ਪਾਸੇ ਸੂਬਾ ਪੁਲਿਸ ਨੇ ਇਸ ਅਗਵਾ ਕਾਂਡ ਦੇ ਮੁੱਖ ਦੋਸ਼ੀ ਸਮੇਤ ਚਾਰ ਨਕਸਲੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। 

04/09/2010

ਪਾਕਿ ’ਚ ਸ਼ੀਆ ਮੁਸਲਮਾਨਾਂ ਦੀ ਰੈਲੀ ’ਚ ਧਮਾਕਾ, 50 ਮਰੇ

Filed under: National News — evp2 @ 9:41 AM

friday-blast3ok

ਕੋਇਟਾ, 3 ਸਤੰਬਰ :(ਏਜੰਸੀ) -

  ਪਾਕਿਸਤਾਨ ਦੇ ਦੱਖਣੀ ਸ਼ਹਿਰ ਕੋਇਟਾ ਵਿਚ ਇਕ ਆਤਮਘਾਤੀ ਧਮਾਕੇ ’ਚ ਘਟੋ-ਘੱਟ 50 ਵਿਅਕਤੀ ਮਾਰੇ ਗਏ ਅਤੇ 100 ਦੇ ਕਰੀਬ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿਚ ਇਕ ਟੀਵੀ ਚੈਨਲ ਦਾ ਡਰਾਈਵਰ ਵੀ ਸ਼ਾਮਲ ਹੈ ਜਦਕਿ ਕਈ ਪੱਤਰਕਾਰ ਜ਼ਖ਼ਮੀ ਹੋ ਗਏ। ਇਸ ਧਮਾਕੇ ਤੋਂ ਬਾਅਦ ਪੂਰੇ ਇਲਾਕੇ ਵਿਚ ਸ਼ੀਆ ਅਤੇ ਸੁੰਨੀ ਭਾਈਚਾਰੇ ਵਿਚ ਝੜਪਾਂ ਅਤੇ ਅੱਗ ਲਗਣ ਅਤੇ ਸਾੜਫੂਕ ਦੀਆਂ ਘਟਨਾਵਾਂ ਵਿਚ ਤੇਜ਼ੀ ਆ ਗਈ ਹੈ। ਮੁਜ਼ਾਹਰਾਕਾਰੀਆਂ ਨੇ ਕਈ ਦੁਕਾਨਾਂ ਤੇ ਹੋਰ ਜਨਤਕ ਥਾਵਾਂ ਨੂੰ ਨੁਕਸਾਨ ਪਹੁੰਚਾਇਆ। ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਹ ਧਮਾਕਾ ਮਿਜ਼ਨ ਚੌਕ ਇਲਾਕੇ ਵਿਚ ਹੋਇਆ। ਅਜੇ ਤਕ ਮਿਲੀ ਜਾਣਕਾਰੀ ਅਨੁਸਾਰ ਧਮਾਕੇ ਤੋਂ ਬਾਅਦ ਗੋਲੀਆਂ ਵੀ ਚਲਾਈਆਂ ਗਈਆਂ। ਧਮਾਕਾ ਉਸ ਸਮੇਂ ਹੋਇਆ ਜਦ ਸ਼ੀਆ ਮੁਸਲਿਮ ਵਿਦਿਆਰਥੀ ਫ਼ਲਸਤੀਨੀਆਂ ਦੇ ਹੱਕ ’ਚ ਰੈਲੀ ਕਰ ਰਹੇ ਸਨ। ਇਸ ਤਰ੍ਹਾਂ ਦੀਆਂ ਰੈਲੀਆਂ ਫ਼ਲਸਤੀਨੀਆਂ ਵਲੋਂ ਵਖਰੇ ਦੇਸ਼ ਦੀ ਮੰਗ ਦੇ ਸਮਰਥਨ ਵਿਚ ਪਾਕਿਸਤਾਨ ਅੰਦਰ ਹਰ ਸਾਲ ਰਮਜ਼ਾਨ ਦੇ ਮਹੀਨੇ ਆਖ਼ਰੀ ਸ਼ੁੱਕਰਵਾਰ ਨੂੰ ਕੀਤੀਆਂ ਜਾਂਦੀਆਂ ਹਨ। ਦੋ ਦਿਨ ਪਹਿਲਾਂ ਹੀ ਲਾਹੌਰ ਵਿਚ ਸ਼ੀਆ ਭਾਈਚਾਰੇ ਦੇ ਇਕ ਧਾਰਮਕ ਜਲੂਸ ’ਤੇ ਕੀਤੇ ਤਿੰਨ ਬੰਬ ਧਮਾਕਿਆਂ ਵਿਚ ਘਟੋ-ਘੱਟ 30 ਵਿਅਕਤੀ ਮਾਰੇ ਗਏ ਸਨ ਅਤੇ 170 ਜ਼ਖ਼ਮੀ ਹੋ ਗਏ ਸਨ। ਟੀ.ਵੀ. ’ਤੇ ਦਿਖਾਈਆਂ ਜਾਣ ਵਾਲੀਆਂ ਰੀਪੋਰਟਾਂ ਤੋਂ ਸਪੱਸ਼ਟ ਹੈ ਕਿ ਚਾਰੇ ਪਾਸੇ ਅਫਰਾ-ਦਫਰੀ ਦਾ ਮਾਹੌਲ ਹੈ। ਸ਼ੀਆ ਨੇਤਾ ਅਲਾਮਾ ਅਬਾਸ ਗੁਮੈਲੀ ਨੇ ਕਿਹਾ ਕਿ ਸ਼ੀਆ ਅਤੇ ਸੁੰਨੀ ਭਾਈਚਾਰੇ ਦੇ ਲੋਕਾਂ ਨੂੰ ਆਪਸ ’ਚ ਲੜਾਉਣ ਦੀ ਇਹ ਕੋਸ਼ਿਸ਼ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਧਮਾਕੇ ’ਚ ਟੀ.ਵੀ. ਚੈਨਲ ਵੈਨ ਦਾ ਇਕ ਡਰਾਈਵਰ ਦੀ ਮੌਤ ਹੋ ਗਈ ਜਦਕਿ ਕੈਮਰਾਮੈਨ ਸਣੇ ਵੱਖ-ਵੱਖ ਚੈਨਲਾਂ ਦੇ 7 ਰੀਪੋਰਟਰ ਜ਼ਖ਼ਮੀ ਹੋ ਗਏ। ਇਸ ਸਬੰਧੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਕਿਹਾ ਕਿ ਸ਼ੀਆ ਭਾਈਚਾਰੇ ਵਲੋਂ ਜਨਤਕ ਥਾਵਾਂ ’ਤੇ ਰੈਲੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉੁਨ੍ਹਾਂ ਦਸਿਆ ਕਿ ਪੁਲਿਸ ਉਨ੍ਹਾਂ ਨੂੰ ਫਿਰ ਵੀ ਸੁਰੱਖਿਆ ਮੁਹੱਈਆ ਕਰਵਾਏਗੀ।

02/09/2010

ਨਕਸਲੀਆਂ ਨੇ ਅਗਵਾਹ ਕੀਤੇ ਪੁਲਿਸ ਕਰਮਚਾਰੀਆਂ ਚੋ ਅੱਜ ਇੱਕ ਹੋਰ ਨੂੰ ਮਾਰਿਆ

Filed under: Crime News, National News — evp2 @ 8:55 PM

ਬਿਹਾਰ,2 sep 2010

ਬਿਹਾਰ ਵਿੱਚ ਨਕਸਲੀਆਂ ਨੇ 30 ਅਗਸਤ ਨੂੰ 10 ਪੁਲਿਸ ਦੇ ਜਵਾਨਾਂ ਨੂੰ ਮਾਰ ਦਿੱਤਾ ਸੀ ਤੇ 4 ਨੂੰ ਅਗਵਾ ਕਰ ਲਿਆ ਸੀ ਇਸ ਦੇ ਬਦਲੇ ਵਿੱਚ ਨਕਸਲੀ ਅਪਣੇ ਜੇਲ ਵਿੱਚ ਬੰਦ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਇਸ ਦੇ ਚਲਦਿਆਂ ਅੱਜ ਇੱਕ ਹੋਰ ਪੁਲਿਸ ਦੇ ਜਵਾਨ ਨੂੰ ਮਾਰ ਦਿੱਤਾ ਤੇ ਅਪਣੇ ਆਪ ਨੂੰ ਨਕਸਲੀਆਂ ਦਾ ਮੁੱਖੀ ਦੱਸਣ ਵਾਲਾ ਅਵਿਨਾਸ਼ ਨੇ ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਜੇ ਮੰਗਾ ਨਾ ਮੰਨੀਆਂ ਤਾਂ ਉਹ ਬਾਕੀ ਪੁਲਿਸ ਵਾਲ਼ਿਆਂ ਨੂੰ ਵੀ ਮਾਰ ਦੇਣ ਗੇ ਇਸ ਧਮਕੀ ਤੋਂ ਬਾਅਦ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਘਰ ਦੀ ਸਰੁੱਖਿਆ ਬਧਾ ਦਿੱਤੀ ਹੈ ਦੁਜੇ ਪਾਸੇ ਇੱਕ ਪੁਲਿਸ ਕਰਮੀ ਅਬੇ ਕੁਮਾਰ ਦੀ ਪਤਨੀ ਨੇ ਮੁੱਖ ਮੰਤਰੀ ਦੇ ਘਰ ਤੇ ਵਾਹਰ ਆਤਨ ਦਾਹ ਕਰਨ ਦੀ ਧਮਕੀ ਦੇ ਦਿੱਤੀ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਨਕਸਲੀ ਉਹਨਾਂ ਸਾਥੀਆਂ ਨਕਸਲੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਜਿਹਨਾਂ ਉਪਰ ਪਹਿਲਾਂ ਹੀ ਸੰਗੀਨ ਦੋਸ਼ ਲੱਗੇ ਹਨ ਤੇ ਉਹ ਜੇਲ ਵਿੱਚ ਸਜਾ ਭੁਗਤ ਰਹੇ ਹਨ ਇਹਨਾਂ ਸਾਰਿਆਂ ਉਪਰ ਕਤਲ ਦੇ ਕਈ ਕਈ ਮਾਮਲੇ ਦਰਜ ਹਨ

ਸੋਨੀਆ ਗਾਂਧੀ ਦੀ ਫਿਰ ਤੋਂ ਤਾਜਪੋਸ਼ੀ ਦੀ ਤਿਆਰੀ

Filed under: National News — evp2 @ 8:51 PM
New delhi,2 sep 2010-Agency
 2sonia-gandhi
ਕਾਂਗਰਸ ਪ੍ਰਧਾਨ ਦੇ ਰੂਪ ਵਿੱਚ ਸੋਨੀਆਂ ਗਾਂਧੀ ਦੇ ਉਬਾਰਾ ਚੁਣੇ ਜਾਣ ਦੀ ਪ੍ਰਕ੍ਰਿਆ ਵੀਰਵਾਰ ਨੂੰ ਸ਼ੁਰੂ ਹੋ ਗਈ ਹੈ ਅਤੇ ਪ੍ਰਧਾਨ ਮੰਤਰੀ ਡਾ ਮਨਮੋਹਣ ਸਿੰਘ ਅਤੇ ਪਾਰਟੀ ਜਨਰਲ ਸਕੱਤਰ ਰਾਹੁਲ ਗਾਂਧੀ ਸਮੇਤ ਹੋਰ ਕਈ ਪ੍ਰਮੁੱਖ ਨੇਤਾਵਾ ਨੇ ਇਸ ਉੱਚ ਅਹੁਦੇ ਲਈ ਉਹਨਾਂ ਦੇ ਨਾਮ ਦੀ ਤਜਵੀਜ ਰੱਖੀ ਨਾਮਜਾਦਗੀ ਪੱਤਰ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਪ੍ਰਧਾਨ ਆਸਕਰ ਫਰਨਾਂਡਿਜ ਨੂੰ ਸੋਂਪੇ ਗਏ ਫਰਨਾਂਡਿਜ ਇਸ ਚੋਣ ਦੇ ਲਈ ਚੋਣ ਅਧਿਕਾਰੀ ਹਨ ਇਸਤੋਂ ਪਹਿਲਾਂ ਡਾ ਮਨਮੋਹਣ ਸਿੰਘ ,ਪ੍ਰਣਵ ਮੁੱਖਰਜੀ ਅਤੇ ਰਾਹੁਲ ਗਾਂਧੀ ਨੇ ਦਸ ਜਨਪਥ ਵਿੱਚ ਸੋਨੀਆਂ ਨਾਲ ਮੁਲਾਕਤ ਕੀਤੀ ਅਤੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰੀ ਲਈ ਆਗਿਆ ਪ੍ਰਪਾਤ ਕੀਤੀ
Older Posts »