10/03/2010
ਮੰਦਿਰਾਂ ’ਤੇ ਹਮਲੇ ਸਹਿਣ ਨਹੀਂ ਕਰਾਂਗੇ : ਕਟਾਰੀਆ
ਕਪੂਰਥਲਾ 9 ਮਾਰਚ (ਪਪ)-
ਅੱਤਵਾਦੀ ਸੰਗਠਨ ਬੱਬਰ ਖਾਲਸਾ ਵੱਲੋਂ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਮੰਦਿਰਾਂ ਨੂੰ ਉਡਾਉਣ ਦੀ ਦਿੱਤੀ ਗਈ ਧਮਕੀ ਦੇ ਵਿਰੁੱਧ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੈਂਕੜੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਨੋਜ ਅਰੋੜਾ ਅਤੇ ਸ਼ਹਿਰੀ ਪ੍ਰਧਾਨ ਕਾਲਾ ਪੰਡਤ ਦੀ ਅਗਵਾਈ ’ਚ ਸਥਾਨਕ ਕਚਹਿਰੀ ਚੌਂਕ ਵਿਖੇ ਅੱਤਵਾਦੀ ਸੰਗਠਨਾਂ ਦੇ ਵਿਰੁੱਧ ਜੋਰਦਾਰ ਨਾਰੇਬਾਜੀ ਕਰਦੇ ਹੋਏ ਬੱਬਰ ਖਾਲਸਾ ਦੇ ਚੀਫ਼ ਵਧਾਵਾ ਸਿੰਘ ਬੱਬਰ ਦਾ ਪੋਸਟਰ ਫੂਕਿਆ ਗਿਆ। ਇਸ ਮੌਕੇ ਖਾਸ ਤੌਰ ’ਤੇ ਹਾਜਰ ਹੋਏ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਮੁੱਖ ਬੁਲਾਰੇ ਜਗਦੀਸ਼ ਕਟਾਰੀਆ ਨੇ ਬੱਬਰ ਖਾਲਸਾ ਵੱਲੋਂ ਮੰਦਿਰਾਂ ਨੂੰ ਉਡਾਉਣ ਦੀ ਧਮਕੀ ਦੇਣ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਸ਼ੈਤਾਨ ਦੇ ਪੁਜਾਰੀ ਅਤੇ ਖੂਨੀ ਦਰਿੰਦੇ ਹੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇਸ਼ਾਰਿਆਂ ’ਤੇ ਪੈਦਾ ਹੋਏ ਬੱਬਰ ਖਾਲਸਾ ਨੂੰ ਆਪਣੀ ਹੱਦ ’ਚ ਰਹਿਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਪਾਕਿਸਤਾਨ, ਅੱਤਵਾਦੀਆਂ, ਵੱਖਵਾਦੀਆਂ ਅਤੇ ਦੇਸ਼ਧ੍ਰੋਹੀਆਂ ਵਿਰੁੱਧ ਬਣਾਈਆਂ ਗਈਆਂ ਗੋਡੇ ਟੇਕ ਨੀਤੀਆਂ ਦੇ ਕਾਰਣ ਹੀ ਉਹ ਵਾਰ-ਵਾਰ ਦੇਸ਼ ਅਤੇ ਸਮੁੱਚੀ ਮਾਨਵਤਾ ਦੇ ਵਿਰੁੱਧ ਸਿਰ ਚੁੱਕਣ ਦੀ ਹਿੰਮਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਿੰਦੂਆਂ, ਹਿੰਦੂ ਧਰਮ, ਧਾਰਮਿਕ ਅਸਥਾਨਾਂ ਅਤੇ ਸੰਸਕ੍ਰਿਤੀ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਆਪਣਾ ਵੀ ਕੁਝ ਸੁਰੱਖਿਅਤ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੰਦਿਰਾਂ ’ਤੇ ਹਮਲੇ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤੇ ਜਾਣਗੇ। ਕਟਾਰੀਆ ਨੇ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਤੋਂ ਮੰਗ ਕੀਤੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸਾਰੇ ਮੰਦਿਰਾਂ ਦੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਇਸ ਤੋਂ ਪਹਿਲਾਂ ਸ਼ਿਵ ਸੈਨਿਕਾਂ ਵੱਲੋਂ ਦੇਸ਼, ਹਿੰਦੂਤਵ ਅਤੇ ਸਮੁੱਚੀ ਮਾਨਵਤਾ ਦੇ ਦੁਸ਼ਮਣਾਂ ਦਾ ਜੜ੍ਹ ਤੋਂ ਸਫਾਇਆ ਹੋਣ ਤੱਕ ਉਨ੍ਹਾਂ ਦੇ ਵਿਰੁੱਧ ਆਖਰੀ ਦਮ ਤੱਕ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਵ ਸੈਨਾ ਆਗੂ ਤਰਸੇਮ ਲਾਲ, ਅਰਵਿੰਦ ਟੀਟੂ, ਦੀਪਕ ਮਦਾਨ, ਰਜਿੰਦਰ ਵਰਮਾ, ਕ੍ਰਿਪਾਲ ਸਿੰਘ ਝੀਤਾ, ਦੀਪਕ ਛਾਬੜਾ, ਇੰਦਰਪਾਲ, ਯੋਗੇਸ਼ ਸੋਨੀ, ਓਂਕਾਰ ਕਾਲੀਆ, ਰਾਜੂ ਡਾਂਗ, ਵਿਨੋਦ ਭਾਰਗਵ, ਗਿਰਧਾਰੀ ਲਾਲ, ਸੰਦੀਪ ਸ਼ਰਮਾ, ਰਿੰਪੀ ਜਰਮਨੀ, ਸਚਿਨ ਬਹਿਲ, ਰਜਿੰਦਰ ਪਥਰੀਆ, ਸੁਨੀਲ ਸਹਿਗਲ, ਸੰਜੀਵ ਖੰਨਾ, ਇੰਦਰਜੀਤ ਪਸਰੀਚਾ, ਸੰਤੋਸ਼ ਕੁਮਾਰ, ਸਾਬ੍ਹੀ ਖੀਰਾਂਵਾਲੀ, ਸੁਮਿਤ ਪਹਿਲਵਾਨ, ਚਰਨਜੀਤ ਨਾਗਪਾਲ, ਜਰਨੈਲ ਸਿੰਘ, ਆਰ.ਐਸ. ਬਾਵਾ, ਡਾ. ਜਤਿੰਦਰ ਸ਼ਰਮਾ, ਸਚਿਨ ਗਰੋਵਰ ਵੀ ਹਾਜਰ ਸਨ।
ਬੈਲਜੀਅਮ ‘ਚ ਭਾਰਤੀ ਵਪਾਰੀ ‘ਤੋ ਕਰੋੜਾਂ ਦੇ ਹੀਰੇ ਲੁੱਟੇ
ਈਪਰ 9 ਮਾਰਚ ( ਪ੍ਰਗਟ ਸਿੰਘ ਜੋਧਪੁਰੀ )-
ਬੈਲਜੀਅਮ ਦੀ ਅੰਤਰਰਾਸ਼ਟਰੀ ਡਾਇਮੰਡ ਮਾਰਕੀਟ ਐਂਟਵਰਪਨ ‘ਚ ਕਾਰਪ ਇੰਮਪੈਕਸ ਨਾਂ ਦੀ ਕੰਪਣੀ ਦੁਆਰਾ ਹੀਰਿਆਂ ਦਾ ਵਿਉਪਾਰ ਕਰ ਰਹੇ ਭਾਰਤੀ ਪੰਕਜ ਮਾਲਧਾਰ ਦੇ ਪਰਿਵਾਰ ਨੂੰ ਵਿਲਰਿਖ ਇਲਾਕੇ ‘ਚ ਸਥਿਤ ਘਰ ਵਿੱਚ ਹੀ ਬੰਦੀ ਬਣਾਂ ਕੇ ਲੁਟੇਰਿਆਂ ਨੇ ਕਰੋੜਾਂ ਦੇ ਹੀਰੇ ਲੁੱਟ ਲਏ । ਸੁੱਕਰਵਾਰ ਸਵੇਰੇ ਆਏ ਲੁਟੇਰਿਆਂ ਨੇ ਮਾਲਧਾਰ ਦੀ ਪਤਨੀ, ਤਿੰਨ ਬੱਚਿਆਂ ਅਤੇ ਰਸੋਈਏ ਨੂੰ 18 ਘੰਟੇ ਬੰਦੀ ਬਣਾਈ ਰੱਖਿਆ । ਪੰਜ ਵਜੇ ਸਕੂਲੋ ਘਰ ਮੁੜੇ ਲੜਕੇ ਅਤੇ ਸੱਤ ਵਜੇ ਘਰ ਵਾਪਸ ਆਏ ਸ੍ਰੀ ਮਾਲਧਾਰ ਨੂੰ ਵੀ ਬੰਦੀ ਬਣਾਂ ਕੇ ਲੁਟੇਰਿਆਂ ਨੇ ਸਾਰੇ ਪਰਿਵਾਰ ਦੀ ਜਾਂਨ ਬਖ਼ਸਣ ਬਦਲੇ ਦਫਤਰ ‘ਚੋ ਸਰਟੀਫਿਕੇਟਾ ਸਮੇਤ ਸਾਰੇ ਹੀਰੇ ਲਿਆਂਉਣ ਲਈ ਧਮਕਾਇਆ । ਪਰਿਵਾਰ ਦੀ ਬੰਦ ਖ਼ਲਾਸੀ ਲਈ ਸ੍ਰੀ ਪੰਕਜ ਨੇ ਵਾਪਸ ਦਫਤਰਂ ਜਾ ਕੇ ਲਿਆਦੇ ਹੀਰੇ ਜਦ ਲੁਟੇਰਿਆਂ ਨੂੰ ਦਿਤੇ ਤਾਂ ਉਹਨਾਂ ‘ਚੋ ਦੋ ਜਣੇ ਲੁੱਟ ਦਾ ਮਾਲ ਲੈ ਕੇ ਚਲੇ ਗਏ ਅਤੇ ਤੀਸਰੇ ਨੇ ਅਪਦੇ ਸਾਥੀਆਂ ਦੇ ਸਹੀ ਸਲਾਮਤ ਬੈਲਜੀਅਮ ‘ਚੋ ਬਾਹਰ ਜਾਣ ਤੱਕ ਇਸ ਪਰਿਵਾਰ ‘ਤੇ ਬੰਦੂਕ ਤਾਣੀ ਰੱਖੀ , ਫਿਰ ਸੁਨੇਹਾ ਮਿਲਦੇ ਹੀ ਉਹ ਵੀ ਨਿਕਲ ਗਿਆ । ਪੁਲਿਸ ਮੁਤਾਬਕ ਲੁਟੇਰਿਆਂ ਨੇ ਕੋਈ ਸੁਰਾਗ ਨਹੀ ਛੱਡਿਆ । ਲੁੱਟੇ ਗਏ ਹੀਰਿਆਂ ਦੀ ਕੀਮਤ ਮਿਲੀਅਨ ਯੂਰੋ ( 63 ਕਰੋੜ ਭਾਰਤੀ ਰੁਪਿਆ ) ਦੱਸੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਇਸ ਘਟਨਾਂ ਕਾਰਨ ਸਦਮੇ ‘ਚ ਹੈ । ਗੈਮਸ ਐਂਡ ਜਿਓਲਰਸ ਐਕਸਪੋਰਟ ਪ੍ਰੋਮੋਸ਼ਨ ਕੌਸਲ ਦੇ ਪ੍ਰਧਾਨ ਵਸੰਤ ਮਹਿਤਾ ਨੇ ਇਸ ਘਟਨਾਂ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਕਿਸੇ ਭਾਰਤੀ ਨਾਲ ਵਾਪਰੀ ਇਹ ਵੱਡੀ ਘਟਨਾਂ ਨੇ ਸਾਨੂੰ ਅਪਦੀ ਸੁਰੱਖਿਆਂ ਲਈ ਸੋਚਣ ਲਈ ਮਜਬੂਰ ਕਰ ਦਿਤਾ ਹੈ । ਇਥੇ ਵਰਨਣਯੋਗ ਹੈ ਕਿ ਐਟਵਰਪਨ ਸਹਿਰ ਦੇ ਅੰਤਰਰਾਸ਼ਟਰੀ ਹੀਰੇ ਵਪਾਰ ਕੇਂਦਰ ‘ਚ ਪਿਛਲੇ ਵੀਹ ਸਾਲਾ ਦੌਰਾਨ ਭਾਰਤੀਆਂ ਨੇ 25 ‘ਤੋ ਵਧਾ ਕੇ 65 ਪ੍ਰਤੀਸਤ ਹੀਰਿਆਂ ਦੇ ਕਾਰੋਬਾਰ ‘ਤੇ ਸਰਦਾਰੀ ਕਾਇਮ ਕੀਤੀ ਹੈ । ਸੱਤਰਵਿਆਂ ‘ਚ ਇਸ ਸਹਿਰ ਦੀ ਹੀਰਾ ਮਾਰਕੀਟ ‘ਚ ਦਾਖਲ ਹੋਏ ਦੱਖਣੇ ਭਾਰਤੀਆਂ ਨੇ ਇਥੇ ਇਸ ਕਾਰੋਬਾਰ ‘ਚ ਪਹਿਲਾਂ ‘ਤੋ ਹੀ ਮੌਜੂਦ ਜਹੂਦੀਆਂ ਦੀ 70 ਪ੍ਰਤੀਸਤ ਪਕੜ ਨੂੰ ਘਟਾ ਕੇ 25 ‘ਤੇ ਲਿਆ ਕੇ ਉਹਨਾਂ ਨੂੰ ਕੱਪੜਾ ਅਤੇ ਬਰੈਡ ਵੇਚਣ ਦੀ ਨੌਬਤ ‘ਤੇ ਲਿਆ ਖੜਾ ਕੀਤਾ ਹੈ । ਐਟਂਵਰਪਨ ਸਹਿਰ ‘ਚ ਹੀਰਿਆਂ ਦੀਆਂ 1500 ਕੰਪਣੀਆਂ, 300 ਫੈਕਟਰੀਆਂ ਅਤੇ 4 ਡਾਇਮੰਡ ਬੈਕਾਂ ਹਨ ਜਿਨਾਂ ‘ਚ 27000 ਕਾਮਿਆਂ ਨੂੰ ਰੁਜਗਾਰ ਮਿਲਿਆ ਹੋਇਆ ਹੈ । ਦੁਨੀਆਂ ਦਾ 80 ਪ੍ਰਤੀਸਤ ਕੱਚਾ ਮਾਲ ( ਹੀਰਾ ) ਇਸ ਮਾਰਕੀਟ ਰਾਹੀਂ ਸਪਲਾਈ ਹੁੰਦਾਂ ਹੈ ।
ਭਾਜਪਾ ਆਗੂ ਦੇ ਕਤਲ ਕੇਸ ਵਿੱਚ 6 ਗ੍ਰਿਫਤਾਰ,ਅਸਲ੍ਹਾ ਅਤੇ ਸਕਰਾਪਿਓ ਗੱਡੀ ਬਰਾਮਦ
ਪੁਰਾਣੀ ਰੰਜਿਸ਼ ਨੂੰ ਰੱਖਦੇ ਹੋਏ ਇੰਗਲੈਂਡ ਵਿੱਚੋਂ ਬਣਾਈ ਮੁੱਖ ਦੋਸ਼ੀ ਨੇ ਯੋਜਨਾ
ਇੱਕ ਸਾਜਿਸ਼ਕਰਤਾ ਇੰਗਲੈਂਡ ਵਿੱਚ ਮੌਜ਼ੂਦ
ਫਗਵਾੜਾ,9 ਮਾਰਚ (ਸਰਬਜੀਤ ਸਿੰਘ ਭੋਗਲ)-
ਭਾਜਪਾ ਆਗੂ ਸੁਦਰਸ਼ਨ ਢਿੱਲੋਂ ਦੇ ਕਤਲ ਕੇਸ ਵਿੱਚ ਫਗਵਾੜਾ ਪੁਲਿਸ ਨੇ ਮੁੱਖ ਦੋਸ਼ੀ ਸਮੇਤ 6 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਅਸਲ੍ਹਾ ਬਰਾਮਦ ਕਰਕੇ ਅਧਿਕਾਰਕ ਤੌਰ ਤੇ ਖੁਲਾਸਾ ਕਰਦੇ ਹੋਏ ਹੋਏ ਪਰਦਾਫਾਸ਼ ਕਰ ਦਿੱਤਾ ਹੈ। ਪੁਲਿਸ ਨੇ ਮੁੱਖ ਦੋਸ਼ੀ (ਯੂ.ਕੇ) ਵਾਸੀ ਉਸਦੇ ਕੈਨੇਡਾ ਸਿਟੀਜਨ ਦੋਸਤ ਅਤੇ ਸ਼ੂਟਰ ਸਮੇਤ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ,ਜਦਕਿ ਇਸ ਕੇਸ ਵਿੱਚ ਹੋਰ ਸਾਜਿਸ਼ਕਰਤਾ ਇੱਕ ਨੌਜਵਾਨ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। ਜ਼ਿਕਰਯੋਗ ਹੈ ਕਿ 5 ਮਾਰਚ ਨੂੰ ਦਿਨ ਦਿਹਾੜੇ ਫਗਵਾੜਾ ਦੇ ਹਰਗੋਬਿੰਦ ਨਗਰ ਇਲਾਕੇ ਵਿੱਚ ਭਾਜਪਾ ਆਗੂ ਸੁਦਰਸ਼ਨ ਢਿੱਲੋਂ ਦਾ ਕਾਲੀ ਸਕਾਰਪਿਓ ਸਵਾਰ ਨੌਜਵਾਨਾਂ ਨੇ ਕਤਲ ਕਰਕੇ ਫਗਵਾੜਾ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ। ਪੁਲਿਸ ਨੇ ਇਸ ਕਤਲ ਕੇਸ ਨੂੰ ਹੱਲ ਕਰਨ ਲਈ 72 ਘੰਟੇ ਦਾ ਸਮਾਂ ਲਿਆ ਸੀ। ਐਸ.ਐਸ.ਪੀ ਕਪੂਰਥਲਾ ਸ਼੍ਰੀ ਰਾਮ ਸਿੰਘ ਨੇ ਅੱਜ਼ ਇੱਥੇ ਇਕ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਸੁਦਰਸ਼ਨ ਢਿੱਲੋਂ ਅਤੇ ਜਤਿੰਦਰ ਕੁਮਾਰ ਉਰਫ ਬੌਬੀ ਪੁੱਤਰ ਮਹਿੰਦਰਪਾਲ ਪਹਿਲਵਾਨ ਦੀ ਪੁਰਾਣੀ ਦੁਸ਼ਮਨੀ ਸੀ ਤੇ ਇਸੇ ਦੁਸ਼ਮਨੀ ਦੇ ਚੱਲਦਿਆਂ ਜਤਿੰਦਰ ਕੁਮਾਰ ਉਰਫ ਬੌਬੀ ਨੇ ਇੰਗਲੈਂਡ ਵਿਚੋਂ ਹੀ ਆਪਣੇ ਕੈਨੇਡਾ ਰਹਿੰਦੇ ਸਾਥੀ ਫਗਵਾੜਾ ਵਾਸੀ ਅਜੈ ਜੋਸ਼ੀ ਉਰਫ ਬਿੰਦਾ ਪਹਿਲਵਾਨ ਪੁੱਤਰ ਅਮ੍ਰਿਤ ਲਾਲ ਨਾਲ ਮਿਲਕਿ ਸੁਦਰਸ਼ਨ ਢਿੱਲੋਂ ਦੇ ਕਤਲ ਦੀ ਯੋਜਨਾ ਬਣਾਈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਬੌਬੀ ਦੇ ਇਕ ਇੰਗਲੈਂਡ ਰਹਿੰਦੇ ਨਵਾਂਸ਼ਹਿਰ ਵਾਸੀ ਦੋਸਤ ਹਰਮੇਸ਼ ਸਿੰਘ ਉਰਫ ਮੈਹਸ਼ੀ ਨੇ ਪੁਰਾ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਹਰਮੇਸ਼ ਦੇ ਨਵਾਂਸ਼ਹਿਰ ਰਹਿੰਦੇ ਭਰਾ ਮਨਜੀਤ ਸਿੰਘ ਨੇ ਨਵਾਂਸ਼ਹਿਰ ਵਿੱਚ ਸਾਰਾ ਪ੍ਰਬੰਧ ਕਰਵਾਇਆ। ਉਨ੍ਹਾਂ ਦੱਸਿਆ ਕਿ ਸੁਦਰਸ਼ਨ ਢਿੱਲੋਂ ਦੇ ਕਤਲ ਕੇਸ ਵਿੱਚ ਪੁਲਿਸ ਨੇ ਜਤਿੰਦਰ ਕੁਮਾਰ ਉਰਫ ਬੌਬੀ,ਅਜੈ ਜੋਸ਼ੀ ਉਰਫ ਬਿੰਦਾ ਪਹਿਲਵਾਨ ਅਤੇ ਸ਼ੂਟਰ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਦਰਸ਼ਨ ਸਿੰਘ ਵਾਸੀ ਕਾਹਲਵਾਂ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ ਨੂੰ ਦਿੱਲੀ ਪੁਲਿਸ ਦੀ ਮਦਦ ਨਾਲ ਡੀ.ਐਸ.ਪੀ ਫਗਵਾੜਾ ਹਰਕਮਲਪ੍ਰੀਤ ਸਿੰਘ ਖੱਖ ਅਤੇ ਉਨ੍ਹਾਂ ਦੀ ਟੀਮ ਨੇ ਦਿੱਲੀ ਪੁਲਿਸ ਦੀ ਟੀਮ ਦੀ ਸਹਾਇਤਾ ਨਾਲ ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤੀ,ਜਦਕਿ ਇਸ ਕੇਸ ਵਿੱਚ ਸ਼ਾਮਲ ਮਨਜੀਤ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਨਵਾਂਸ਼ਹਿਰ ਅਤੇ ਮਨਿੰਦਰ ਸਿੰਘ ਉਰਫ ਮੰਨਾ ਪੁੱਤਰ ਸੁਖਦੇਵ ਸਿੰਘ ਵਾਸੀ ਜ਼ੁਝਾਰ ਨਗਰ ਥਾਣਾ ਖਰੜ ਨੂੰ ਥਾਣਾ ਮੁੰਕਦਪੁਰ ਵਿਖੇ ਤਾਇਨਾਤ ਐਸ.ਆਈ ਇੰਦਰਜੀਤ ਸਿੰਘ ਤੇ ਉਨ੍ਹਾਂ ਦੀ ਪਾਰਟੀ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਇਸ ਕੇਸ ਵਿੱਚ ਇੰਗਲੈਂਡ ਰਹਿੰਦਾ ਹਰਮੇਸ਼ ਸਿੰਘ ਉਰਫ ਮੈਹਸ਼ੀ ਫਰਾਰ ਹੈ। ਉਨ੍ਹਾਂ ਦੱਸਿਆ ਕਿ ਕਤਲ ਕਰਨ ਮੋਕੇ ਜਤਿੰਦਰ ਕੁਮਾਰ ਉਰਫ ਬੌਬੀ ਖੁੱਦ ਨਾਲ ਸੀ ਅਤੇ ਉਸਨੇ ਕਤਲ ਕੀਤਾ ਇਸ ਕਰਕੇ ਸੁਪਾਰੀ ਕਿਲਿੰਗ ਵਾਲੀ ਗੱਲ ਨਹੀ ਕਹੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਬੌਬੀ 28 ਫਰਵਰੀ 2010 ਅਤੇ ਅਜੈ ਜੋਸ਼ੀ 10 ਦਸੰਬਰ ਤੋਂ ਭਾਰਤ ਆਇਆ ਹੋਇਆ ਸੀ ਤੇ ਇਨ੍ਹਾਂ ਨੂੰ ਮੈਹਸ਼ੀ ਦੇ ਭਰਾ ਨੇ ਨਵਾਂਸ਼ਹਿਰ ਵਿਖੇ ਇਕ ਮਕਾਨ ਕਿਰਾਏ ਤੇ ਲੈ ਕਿ ਦਿੱਤਾ ਅਤੇ ਸਕਾਰਪਿਓ ਗੱਡੀ ਨੰਬਰੀ ਐਮ.ਐਚ/04/ਬੀ/ਕਿਉ/0910 ਸੈਲਫ ਕਿਰਾਏ ਤੇ 1200 ਰੁਪਏ ਰੋਜ਼ਾਨਾਂ ਦੇ ਮੁਹਈਆ ਕਰਵਾਈ,ਜਦਕਿ ਵਾਰਦਾਤ ਮੌਕੇ ਇਨ੍ਹਾਂ ਨੇ ਸਕਾਰਪਿਓ ਤੇ ਕੋਈ ਫਰਜ਼ੀ ਨੰਬਰ ਲਗਾਇਆ ਹੋਇਆ ਸੀ। ਮੋਹਿਤ ਉਰਫ ਗੋਗਾ ਪੁੱਤਰ ਰਾਮ ਲਾਲ ਨੇ ਇਨ੍ਹਾਂ ਨੂੰ ਇੱਕ 7.65 ਐਮ.ਐਮ ਦਾ ਪਿਸਤੌਲ ਚੰਡੀਗੜ੍ਹ ਤੋਂ ਕਿਸੇ ਪਾਸੋਂ ਮੁਹਈਆ ਕਰਵਾਇਆ। ਉਨ੍ਹਾਂ ਦੱਸਿਆ ਕਿ ਅਜੈ ਜੋਸ਼ੀ ਕੈਨੇਡਾ ਦਾ ਸਿਟੀਜਨ ਹੈ ਅਤੇ ਉਸਦੇ ਪਾਸੋਂ ਕੈਨੇਡੀਅਨ ਪਾਸਪੋਰਟ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਚੋਂ ਸੁਦਰਸ਼ਨ ਢਿੱਲੋਂ ਦਾ ਖੋਹਿਆ ਹੋਇਆ ਲਾਇਸੰੈਸੀ 32 ਬੋਰ ਦੇ ਰਿਵਾਲਵਰ ਤੋਂ ਇਲਾਵਾ ਇੱਕ 7.65 ਐਮ.ਐਮ,ਇਕ 38 ਬੋਰ,ਇਕ 32 ਬੋਰ ਰਿਵਾਲਵਰ,ਇਕ 315 ਬੋਰ ਦੇਸੀ,16 ਕਾਰਤੂਸ ਬਰਾਮਦ ਅਤੇ ਕ੍ਰਿਪਾਨ ਆਦਿ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਅਜੈ ਜੋਸ਼ੀ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਪਹਿਲਾਂ ਵੀ ਭਗੌੜੇ ਹਨ। ਐਸ.ਐਸ.ਪੀ ਕਪੂਰਥਲਾ ਨੇ ਦੱਸਿਆ ਕਿ ਬੌਬੀ ਅਤੇ ਅਜੇ ਜੋਸ਼ੀ ਪੁਰਾਣੇ ਦੋਸਤ ਸਨ ਅਤੇ ਇਨ੍ਹਾਂ ਦੀ ਸੁਦਰਸ਼ਨ ਢਿੱਲੋਂ ਨਾਲ ਪੁਰਾਣੀ ਰੰਜਿਸ਼ ਸੀ ਇਨ੍ਹਾਂ ਦੇ ਆਪਸ ਵਿੱਚ ਲੜਾਈ ਝਗੜੇ ਦੇ ਕੇਸ ਵੀ ਚੱਲਦੇ ਸਨ। ਜਿਸ ਕਰਕੇ ਇਨ੍ਹਾਂ ਨੇ ਸਾਰੀ ਯੋਜਨਾ ਬਣਾ ਕਿ ਸੁਦਰਸ਼ਨ ਢਿੱਲੋਂ ਦਾ ਕਤਲ ਕੀਤਾ ਅਤੇ ਇਸਤੋਂ ਪਹਿਲਾਂ ਵੀ ਫਗਵਾੜਾ ਵਿੱਚ 8 ਮਾਰਚ ਨੂੰ ਸਤਪਾਲ ਪੁਰੀ ਨਾਮ ਦੇ ਵਿਅਕਤੀ ਅਤੇ 15 ਜਨਵਰੀ ਨੂੰ ਅਰੁਣ ਖੋਸਲਾ ਤੇ ਇਨ੍ਹਾਂ ਸੁਖਦੇਵ ਸਿੰਘ ਉਰਫ ਸੁੱਖਾ ਅਤੇ ਅਜੈ ਜੋਸ਼ੀ ਉਰਫ ਬਿੰਦਾ ਪਹਿਲਵਾਨ ਨੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਦੇ ਖਿਲਾਫ ਥਾਣਾ ਭੁਲੱਥ ਅਤੇ ਥਾਣਾ ਕਰਤਾਰਪੁਰ ਵਿਥੇ ਇਰਾਦਾਕਤਲ ਅਤੇ ਕਤਲ ਦੇ ਕੇਸ ਦਰਜ਼ ਹਨ। ਉਨ੍ਹਾਂ ਦੱਸਿਆ ਕਿ ਬੌਬੀ ਨੇ ਮਨਿੰਦਰ ਸਿੰਘ ਉਰਫ ਮੰਨਾਂ ਨੂੰ ਵਿਦੇਸ਼ ਲੈ ਜਾਣ ਦਾ ਲਾਲਚ ਦੇ ਕਿ ਇਸ ਕਤਲ ਕਾਂਡ ਵਿੱਚ ਸ਼ਾਮਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਕੁਝ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਇਸ ਕਤਲ ਕੇਸ ਨੂੰ ਹੱਲ ਕਰਨ ਵਾਲੀ ਟੀਮ ਵਿੱਚ ਸ਼ਾਮਲ ਵਿਸ਼ੇਸ਼ ਕਰਕੇ ਡੀ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ,ਇੰਦਰਜੀਤ ਸਿੰਘ ਸਮੇਤ ਸਾਰੀ ਟੀਮ ਨੂੰ ਵਧਾਈ ਦਿੱਤੀ। ਇਸ ਮੋਕੇ ਡੀ.ਐਸ.ਪੀ ਗੁਰਮੀਤ ਸਿੰਘ,ਮਹਿੰਦਰ ਸਿੰਘ,ਕੁਲਵੰਤ ਸਿੰਘ,ਬਲਵੀਰ ਸਿੰਘ,ਇੰਸਪੈਕਟਰ ਅਮਰੀਕ ਸਿੰਘ ਚਾਹਲ,ਗੁਰਵਿੰਦਰ ਸਿੰਘ ਸੰਧੂ,ਐਸ.ਆਈ ਸਰਵਨ ਸਿੰਘ ਬੱਲ,ਯੋਗੇਸ਼ ਸ਼ਰਮਾਂ,ਏ.ਆਈ.ਰਮਨ ਕੁਮਾਰ ਆਦਿ ਹਾਜ਼ਰ ਸਨ।
ਬਾਦਲ ਸਿੱਖ ਕੌਮ ਦੇ ਮਸਲਿਆਂ ਸਬੰਧੀ ਸੁਹਿਰਦ ਹੋਣ ਅਸੀਂ ਸਾਰਾ ਸੇਹਰਾ ਉਨ੍ਹਾਂ ਸਿਰ ਬੰਨ ਦਿਆਂਗੇਂ : ਸਰਨਾ
ਬਠਿੰਡਾ, 9 ਮਾਰਚ (ਕਿਰਪਾਲ ਸਿੰਘ)-
ਜੇਕਰ ਪ੍ਰਕਾਸ਼ ਸਿੰਘ ਬਾਦਲ ਸੱਚੇ ਦਿੱਲੋਂ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਸਜਾਵਾਂ ਕੱਟ ਰਹੇ ਨਿਰੋਦਸ਼ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀ ਕਾਲੀਆਂ ਸੂਚੀਆਂ ਖਤਮ ਕਰਵਾਉਣ ਲਈ ਸੁਹਿਰਦ ਹੈ ਤਾਂ ਅਸੀਂ ਇਨ੍ਹਾਂ ਮੁੱਦਿਆਂ ਪ੍ਰਤੀ ਆਪਣੇ ਤੌਰ ਤੇ ਕੀਤੇ ਗਏ ਸਾਰੇ ਯਤਨਾਂ ਦਾ ਸਾਰਾ ਸਿਹਰਾ ਉਸਦੇ ਸਿਰ ਬੰਨਣ ਨੂੰ ਤਿਆਰ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕੀਤਾ । ਉਨ੍ਹਾਂ ਨੇ ਅਗਾਮੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸੰਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਨੇ ਸਿੱਖਾਂ ਦੇ ਭਵਿੱਖ ਦੇ ਨਾਲ-ਨਾਲ ਗੁਰਦੁਆਰਿਆਂ ਦੇ ਪ੍ਰਬੰਧਕੀ ਨਿਜਾਮ ਦਾ ਫੈਸਲਾ ਕਰਨਾ ਹੈ । ਇਸ ਲਈ ਅਸੀਂ ਸਾਰੀਆਂ ਪੰਥਕ ਧਿਰਾਂ ਨਾਲ ਮਿਲ ਕੇ ਇਹ ਚੋਣਾਂ ਲੜਾਂਗੇ ਤਾਂ ਕਿ ਪੰਥਕ ਦੀ ਸਿਰਮੋਰ ਸੰਸਥਾ ਨੰ ਬਾਦਲ ਦੇ ਚੰਗੁਲ ਤੋਂ ਮੁਕਤ ਕਰਵਾਇਆ ਜਾ ਸਕੇ । ਉਨ੍ਹਾਂ ਨੇ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਉਪਰ ਕਾਬਜ ਜੱਥੇਦਾਰ ਨੂੰ ਬਾਦਲਕਿਆਂ ਤੋਂ ਮੁਕਤ ਕਰਵਾਉਣ, ਗੁਰੂ ਦੇ ਸਿਧਾਂਤਾਂ ਨੂੰ ਲਾਗੂ ਕਰਵਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਹੋਰ ਗ੍ਰੰਥ ਨੂੰ ਬਰਾਬਰੀ ਦਾ ਦਰਜਾ ਨਾ ਦਿਵਾਉਣ ਤੇ ਨਾਨਕਸ਼ਾਹੀ ਕਲੰਡਰ ਸਮੇਤ ਹੋਰ ਪੰਥਕ ਵਿਵਾਦਾਂ ਨੂੰ ਹੱਲ ਕਰਨ ਦੇ ਲਈ 11 ਅਪ੍ਰੈਲ ਨੂੰ ਦਿੱਲੀ ਵਿਖੇ ਸੱਦੀ ਗਈ ਵਰਲਡ ਸਿੱਖ ਕਨਵੈਂਸ਼ਨ ਇੱਕ ਇਤਿਹਾਸਕ ਕਨਵੈਂਸ਼ਨ ਸਾਬਤ ਹੋਵੇਗੀ । ਪਾਕਿਸਤਾਨ ਵਿੱਚ ਮਾਰੇ ਗਏ ਸਿੱਖਾਂ ਸੰਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਸ. ਸਰਨਾ ਨੇ ਤਿੱਖੇ ਸੁਰ ਵਿੱਚ ਬਾਦਲ ਵੱਲ ਆਪਣਾ ਨਿਸ਼ਾਨਾ ਸੇਧਦਿਆਂ ਹੋਇਆਂ ਕਿਹਾ ਕਿ ਉਥੇ ਤਾਂ ਤਾਲੀਬਾਨਾ ਵੱਲੋਂ ਕੇਵਲ ਪੈਸੇ ਦੀ ਖਾਤਿਰ ਸਿੱਖਾਂ ਨੂੰ ਮਾਰਿਆ ਗਿਆ ਹੈ ਪਰ ਇੱਥੇ ਆਪਣੀ ਸੱਤਾ ਨੂੰ ਬਚਾਉਣ ਦੀ ਖਾਤਿਰ ਪੰਜਾਬ ਦੇ ਤਾਲੀਬਾਨਾ ਨੇ ਹੁਣ ਤੱਕ ਪਤਾ ਨਹੀਂ ਕਿੰਨੇ ਸਿੱਖ ਮਰਵਾ ਦਿੱਤੇ ਹਨ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਹੀ ਪਾਕਿਸਤਾਨ ਵਿੱਚ ਵਸਦੇ ਹੋਏ ਸਿੱਖਾਂ ਨਾਲ ਹਮਦਰਦੀ ਵਾਲੀ ਸਾਂਝ ਰਹੀ ਹੈ । ਪਰ ਕੁਝ ਲੋਕ ਇਸ ਮੁੱਦੇ ਨੂੰ ਸਿਆਸੀ ਰੰਗਤ ਦੇ ਕੇ ਜਾਣਬੁੱਝ ਕੇ ਮਾਹੌਲ ਨੂੰ ਖਰਾਬ ਕਰ ਰਹੇ ਹਨ । ਲੁਧਿਆਣਾ ਗੋਲੀ ਕਾਂਡ ਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ ਜਸਟਿਸ ਦੁਆਬੀਆ ਦੀ ਅਗਵਾਈ ਹੇਠ ਗਠਤ ਕੀਤੀ ਗਈ ਕਮੇਟੀ ਦੀ ਰਿਪੋਰਟ ਹੁਣ ਤੱਕ ਜਨਤਾ ਦੇ ਸਾਹਮਣੇ ਨਾ ਲਿਆਉਣ ਸੰਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਕਤ ਕਮੇਟੀ ਵੱਲੋਂ ਸਾਰੇ ਤੱਥਾਂ ਦੀ ਸਹੀ ਢੰਗ ਨਾਲ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਰਿਪੋਰਟ ਤਿਆਰ ਕਰ ਲਈ ਹੈ ਜੋ ਕਿ ਇੱਕ ਹਫਤੇ ਦੇ ਅੰਦਰ-ਅੰਦਰ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਜੱਥੇਦਾਰ ਜਸਵਿੰਦਰ ਸਿੰਘ ਬਲੀਏਵਾਲ, ਗੁਰਦੀਪ ਸਿੰਘ ਗੋਸ਼ਾ, ਬਲਵਿੰਦਰ ਸਿੰਘ ਭੁੱਲਰ, ਗੁਰਮੀਤ ਸਿੰਘ ਮੁੰਡੀਆਂ ਸਮੇਤ ਪਾਰਟੀ ਦੇ ਕਈ ਅਹੁੱਦੇਦਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਤੀਜੇ ਦਿਨ ਵੀ ਇਨੈਲੋ ਤੇ ਭਾਜਪਾ ਦੇ ਮੁਅੱਤਲ ਕੀਤੇ ਵਿਧਾਇਕਾਂ ਦਾ ਮਾਮਲਾ ਛਾਇਆ ਰਿਹਾ
ਚੰਡੀਗੜ੍ਹ, 9 ਮਾਰਚ (ਕੁਲਵੰਤ ਸਿੰਘ)-
ਹਰਿਆਣਾ ਵਿਧਾਨ ਸਭਾ ਸੈਸ਼ਨ ਦੇ ਅੱਜ ਤੀਜੇ ਦਿਨ ਵੀ ਇਨੈਲੋ ਤੇ ਭਾਜਪਾ ਦੇ ਮੁਅੱਤਲ ਕੀਤੇ ਵਿਧਾਇਕ ਦਾ ਮਾਮਲਾ ਛਾਇਆ ਰਿਹਾ। ਸੱਤਾਧਾਰੀ ਧਿਰ ਵੱਲੋਂ ਵਿਰੋਧੀ ਧਿਰ ਨੂੰ ਸਦਨ ਦੀ ਕਾਰਵਾਈ ੱਚ ਹਿੱਸਾ ਲੈਣ ਦਾ ਵਾਰ ਵਾਰ ਸੱਦਾ ਦਿੱਤਾ ਗਿਆ ਜਦੋਂ ਕਿ ਵਿਰੋਧੀ ਧਿਰ ਦੀ ਪੂਰੇ ਸੈਸ਼ਨ ਲਈ ਕੀਤੇ ਮੁਅੱਤਲੀ ਰੱਦ ਕਰਨ ਦੇ ਮਾਮਲੇ ਤੇ ਮੁੱਖ ਸੰਸਦੀ ਭੁਪਿੰਦਰ ਸਿੰਘ ਹੁੱਡਾ ਤੇ ਪਾਰਲੀਮਾਨੀ ਮੰਤਰੀ ਰਣਦੀਪ ਸੂਰਜੇਵਾਲਾ ਕੋਈ ਠੋਸ ਜਵਾਬ ਨਹੀਂ ਦੇ ਸਕੇ।
ਉਕਤ ਦੋਵਾਂ ਨੇਤਾਵਾਂ ਨੇ ਪ੍ਰੈਸ ਗੈਲਰੀ ੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਪਣੀ ਧਿਰ ਦੀ ਭੂਮਿਕਾ ਨਿਭਾਉਣ ਦੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਵਿਰੋਧੀ ਧਿਰ ਤੋਂ ਉਮੀਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਇਕੋ ਇਕ ਵਿਧਾਇਕ ਜੋ ਭਾਜਪਾ ਨਾਲ ਸਬੰਧਤ ਸੀ ਨੇ ਸਪੀਕਰ ਰਾਹੀਂ ਇਸ ਸੰਦੇਸ਼ ਪਹੁੰਚਾਇਆ ਗਿਆ ਹੈ ਕਿ ਉਹ ਆਪਣੇ ਸਾਥੀਆਂ ਨੂੰ ਸਦਨ ਦੀ ਕਾਰਵਾਈ ੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ। ਯਾਦ ਰਹੇ ਭਾਜਪਾ ਦੀ ਕਵਿਤਾ ਚੌਧਰੀ ਵਿਧਾਇਕ ਦਲ ਸਦਨ ੱਚ ਹਾਜ਼ਰ ਨਾ ਹੋਣ ਕਰਕੇ ਮੁਅੱਤਲੀ ਤੋਂ ਬਚ ਗਈ ਸੀ ਉਕਤ ਦੋਵਾਂ ਆਗੂਆਂ ਨੇ ਕਿਹਾ ਕਿ ਅਨੁਸਾਸ਼ਨ ੱਚ ਰਹਿ ਸਦਨ ਦੀ ਕਾਰਵਾਈ ੱਚ ਹਿੱਸਾ ਲੈਣ ਲਈ ਅਸੀਂ ਵਿਰੋਧੀ ਧਿਰ ਤੋਂ ਵਾਪਸ ਆਉਣ ਦੀ ਉਮੀਦ ਕਰਦੇ ਹਾਂ। ਸਦਨ ੱਚ ਰਾਜਪਾਲ ਦੇ ਭਾਸ਼ਣ ਤੇ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਚੰਡੀਗੜ੍ਹ ਅਤੇ ਮੁਹਾਲੀ ਅੰਤਰਰਾਸ਼ਟਰੀ ਏਅਰਪੋਰਟ ਸਹਿਤ ਪੰਜਾਬ ਨਾਲ ਸਬੰਧਿਤ ਕਈ ਮੁੱਦਿਆਂ ਤੇ ਕਾਨਫਰੰਸ ੱਚ ਪ੍ਰਧਾਨ ਮੰਤਰੀ ਦੀ ਹਾਜਰੀ ੱਚ ਮੈਂ ਚੰਡੀਗੜ੍ਹ ਤੇ ਹਰਿਆਣਾ ਦਾ ਹੱਕ ਨਾ ਛੱਡਣ ਸਬੰਧੀ ਸਪੱਸ਼ਟ ਰੂਪ ੱਚ ਆਪਣੇ ਵਿਚਾਰ ਰੱਖ ਦਿੱਤੇ ਸਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਖਰੀ ਰਾਜਧਾਨੀ ਚਾਹੁੰਦੀ ਹੈ ਤਾਂ ਉਹ ਕਿਤੇ ਹੋਰ ਪੰਜਾਬ ੱਚ ਆਪਣੀ ਰਾਜਧਾਨੀ ਬਣਾ ਲਵੇ, ਚੰਡੀਗੜ੍ਹ ਸਹਿਕਾਰੀ ਏਅਰਪੋਰਟ ਨੂੰ ਮੁਹਾਲੀ ਦਾ ਨਾਂਅ ਦੇਣ ਸਬੰਧੀ ਪੰਜਾਬ ਸਰਕਾਰ ਦੀ ਕਾਰਵਾਈ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਮੁਹਾਲੀ ਨਾਂਅ ਦਾ ਕੋਈ ਅੰਤਰਰਾਸ਼ਟਰੀ ਏਅਰਪੋਰਟ ਦੇਸ਼ ੱਚ ਹੈ ਹੀ ਨਹੀਂ ਉਨ੍ਹਾਂ ਕਿਹਾ ਕਿ ਪੰਜਾਬ-ਹਰਿਆਣਾ ਤੇ ਕੇਂਦਰ ਨੇ ਚੰਡੀਗੜ੍ਹ ਏਅਰਪੋਰਟ ਦੇ ਵਿਸਥਾਰ ਸਬੰਧੀ ਪ੍ਰਸਤਾਵ ਤੇ ਹੀ ਸਮਝੌਤਾ ਕੀਤਾ ਸੀ। ਹਰਿਆਣਾ ਲਈ ਵੱਖਰੀ ਹਾਈਕੋਰਟ ਬਨਾਉਣ ਦੇ ਮੁੱਦੇ ਤੇ ਹੁੱਡਾ ਨੇ ਕਿਹਾ ਕਿ ਚੀਫ ਜਸਟਿਸ ਅਤੇ ਕਾਨੂੰਨ ਮੰਤਰੀ ਭਾਰਤ ਸਰਕਾਰ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਚੰਡੀਗੜ੍ਹ ੱਚ ਹਰਿਆਣਾ ਦੀ ਵੱਖਰੀ ਹਾਈਕੋਰਟ ਹੋਵੇਗੀ। ਹਰਿਆਣਾ ੱਚ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਦੇਣ ਸਬੰਧੀ ਸਰਕਾਰ ਦੇ ਫੈਸਲੇ ਬਾਰੇ ਟਿੱਪਣੀ ਕਰਦਿਆਂ ਹੁੱਡਾ ਨੇ ਕਿਹਾ ਕਿ ਭਾਵੇਂ ਵਿਰੋਧੀ ਗਲਤ ਬਿਆਨਬਾਜ਼ੀ ਕਰਦੇ ਰਹੇ ਹਨ, ਪ੍ਰੰਤੂ ਅਸੀਂ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਹਰਿਆਣਾ ੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਤੇ ਉਨ੍ਹਾਂ ਕਿਹਾ ਕਿ ਚੱਠਾ ਕਮੇਟੀ ਦੀ ਰਿਪੋਰਟ ਸਰਕਾਰ ਕੋਲ ਪੁੱਜ ਗਈ ਹੈ। ਕਾਨੂੰਨੀ ਮਾਹਿਰਾਂ ਦੀ ਰਾਏ ਆਉਣ ਤੇ ਲੋਕ ਹਿੱਤ ੱਚ ਲੋੜੀਂਦਾ ਫੈਸਲਾ ਲਿਆ ਜਾਵੇਗਾ।
ਨਾਇਜੀਰੀਆ ਚ ਹੋਈ ਜਾਤੀ ਹਿੰਸਾ ਲਈ ਬਾਨ ਕੀ ਮੂਨ ਵੱਲੋਂ ਸ਼ਾਂਤੀ ਦੀ ਅਪੀਲ
ਜੋਸ, 9 ਮਾਰਚ (ਏਜੰਸੀਆਂ)-
ਨਾਇਜੀਰੀਆ ਵਿੱਚ ਜਾਤੀ ਦੰਗਿਆਂ ੱਚ ਤਕਰੀਬਨ 500 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸੰਯੁਕਤ ਰਾਸ਼ਟਰ ਪ੍ਰਮੁੱਖ ਬਾਨ ਕੀ ਮੂਨ ਅਤੇ ਅਮਰੀਕਾ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਸੇ ਦਰਮਿਆਨ ਦੰਗਿਆਂ ਤੋਂ ਬਚੇ ਲੋਕਾਂ ਨੇ ਆਪ ਬੀਤੀ ਸੁਣਾਉਂਦੇ ਹੋਏ ਕਿਹਾ ਕਿ ਦੰਗਾ ਕਾਰੀਆਂ ਨੇ ਕਿਸ ਤਰ੍ਹਾਂ ਪੀੜਤਾਂ ਨੂੰ ਕੱਟ ਕੇ ਮਾਰ ਦਿੱਤਾ। ਤਿੰਨ ਘੰਟੇ ਤੱਕ ਚੱਲੇ ਹਿੰਸਾ ਦੇ ਇਸ ਤਾਂਡਵ ੱਚ ਮਾਰੇ ਗਏ ਲੋਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਐਤਵਾਰ ਨੂੰ ਉਤਰੀ ਸ਼ਹਿਰ ਜੋਂਸ ਦੇ ਨੇੜੇ ਹੋਈ ਇਸ ਹਿੰਸਾ ਦੇ ਲਈ ਮੁੱਖ ਰੂਪ ਨਾਲ ਫੁਲਾਨੀ ਮੁਸਲਿਮ ਜਾਤੀ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਇਹ ਹਿੰਸਾ ਤਿੰਨ ਇਸਾਈ ਪਿੰਡਾਂ ਵਿੱਚ ਹੋਈ। ਇਲਾਕੇ ਵਿੱਚ ਅਜਿਹੀਆਂ ਘਟਨਾ ਨੂੰ ਰੋਕਣ ਲਈ ਮੌਕੇ ੱਤੇ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਬਲਾਂ ਨੇ 95 ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸੁਰੱਖਿਆ ਬਲਾਂ ਇਸ ਗੱਲ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਕਿ ਇਲਾਕੇ ਵਿੱਚ ਹਤਿਆਰਿਆਂ ਨੂੰ ਹਿੰਸਾ ਦਾ ਇਹ ਤਾਂਡਵ ਮਚਾਉਣ ਦਾ ਮੌਕਾ ਕਿਵੇਂ ਮਿਲਿਆ ਜਦੋਂ ਕਿ ਸਮਝਿਆ ਜਾ ਰਿਹਾ ਸੀ ਕਿ ਇਥੇ ਕਰਫਿਊ ਲਗਾਇਆ ਜਾਏਗਾ।
ਆਰੀਅਨ ਬਿਜਨੈਸ ਸਕੂਲ ਨੇ ਇੰਟਰ ਬਿਜਨੈਸ ਸਕੂਲ ਭਾਸ਼ਣ ਅਤੇ ਬਿਜਨੈਸ ਕਵੀਜ਼ ਅਪਰਾਜੀਤਾ 2010 ਵਿੱਚ ਔਵਰਆਲ ਚੈਪੀਅਨਸ਼ਿਪ ਟਰਾਫੀ ਜਿੱਤੀ
ਮੌਹਾਲੀ -9 march-
ਆਰੀਅਨ ਬਿਜਨੈਸ ਸਕੂਲ(ਏ ਬੀ ਐਸ) ਨੇ ਅੱਜ ਡਾ: ਆਈ ਟੀ ਇੰਸਟੀਚਿਊਟ ਬਨੂੰੜ ਦੁਆਰਾ ਆਯੋਜਿਤ ਇੰਟਰ ਬਿਜਨੈਸ ਸਕੂਲ ਭਾਸ਼ਣ ਅਤੇ ਬਿਜਨੈਸ ਕਵੀਜ਼ ਅਪਰਾਜੀਤਾ 2010 ਵਿੱਚ ਔਵਰਆਲ ਚੈਪੀਅਨਸ਼ਿਪ ਟਰਾਫੀ ਜਿੱਤੀ ਹੈ । ਆਰੀਾਨ ਦੀ ਵਿਦਿਆਰਥਣ ਜਸਮੀਤ ਕੋਰ ਭਾਸ਼ਣ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਹੀ ਜਦਕਿ ਸਚਿਨ ਅਤੇ ਨੰਦ ਕਿਸ਼ੋਰ ਨੇ ਬਿਜਨੈਸ ਕਵੀਜ਼ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਚੰਡੀਗੜ ਖੇਤਰ ਦੇ ਲਗਭਗ 10 ਕਾਲੇਜਾ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਸੀ ਜਿਹਨਾ ਵਿੱਚ ਚਿਤਕਾਰਾ; ਸਵਾਈਟ;ਗੁਰੂਕੁਲ; ਐਸ ਏ ਐਸ; ਚਾਣਕੀਆ ; ਡਾ: ਆਈ ਟੀ ਆਦਿ ਸ਼ਾਮਿਲ ਹਨ । ਜੇਤੂਆ ਦਾ ਢੋਲ ਦੀ ਤਾਲ ਤੇ ਸਵਾਗਤ ਕੀਤਾ ਗਿਆ ਅਤੇ ਮਿਠਾਈ ਵੰਡੀ ਗਈ । ਆਰੀਅਨਸ ਗਰੁੱਪ ਦੇ ਚੈਅਰਮੇਨ, ਡਾ: ਅੰਸ਼ੂ ਕਟਾਰੀਆ ਨੇ ਜੇਤੂਆ ਨੂੰ ਵਧਅਈ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆ ਤੇ ਮਾਣ ਹੈ ਜਿਹਨਂ ਨੇ ਔਵਰਆਲ ਚੈਪੀਅਨ ਟਰਾਫੀ ਜਿੱਤ ਕੇ ਸਾਨੂੰ ਇੱਕ ਅਦਭੁੱਤ ਤੋਹਫਾ ਦਿੱਤਾ ਹੈ ਉਹਨਾ ਨੇ ਡਾ: ਆਈ ਟੀ ਇੰਸਟੀਚਿਊਟ ਵਲੋ ਕੀਤੇ ਪ੍ਰਬੰਧਾ ਦੀ ਸਰਾਹਨਾ ਵੀ ਕੀਤੀ।
ਪਿੰਡ ਕੁੰਭੜਾ ਵਿਖੇ ਖੇਡ ਸਟੇਡੀਅਮ ਬਣਾਇਆ ਜਾਵੇਗਾ : ਸ਼ਰਮਾ

ਜ਼ਿਲਾ ਯੋਜਨਾ ਕਮੇਟੀ ਐਸ.ਏ.ਐਸ.ਨਗਰ ਦੇ ਚੇਅਰਮੈਨ ਸ੍ਰੀ ਨਰਿੰਦਰ ਸ਼ਰਮਾ ਪਿੰਡ ਕੁੰਭੜਾ ਵਿਖੇ ਲੋਕਾਂ ਦੀਆਂ ਸਿਕਾਇਤਾਂ ਸੁਣਦੇ ਹੋਏ।
ਐਸ.ਏ.ਐਸ.ਨਗਰ : 9 ਮਾਰਚ-
ਪੰਜਾਬ ਸਰਕਾਰ ਰਾਜ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਤਾਂ ਜੋ ਨੌਜਵਾਨਾ ਵਿੱਚ ਖੇਡਾਂ ਦੀ ਰੁਚੀ ਪੈਦਾ ਕਰਕੇ ਉਨਾਂ ਨੂੰ ਉਸਾਰੂ ਕੰਮਾਂ ਵਾਲੇ ਪਾਸੇ ਲਾਇਆ ਜਾਵੇ ਅਤੇ ਨਸ਼ਿਆਂ ਤੋ ਬਚਾਇਆ ਜਾ ਸਕੇ । ਇਨਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਨਰਿੰਦਰ ਸ਼ਰਮਾ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਐਸ.ਏ.ਐਸ.ਨਗਰ ਨੇ ਇਥੋ ਨੇੜਲੇ ਪਿੰਡ ਕੁੰਭੜਾ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ। ਉਨਾਂ ਕਿਹਾ ਕਿ ਐਸ.ਏ.ਐਸ.ਨਗਰ ਜ਼ਿਲੇ ਵਿੱਚ ਪਿੰਡ ਪੱਧਰ ਤੇ ਸਪੋਰਟਸ ਕਲੱਬਾਂ ਦੀ ਸਥਾਪਨਾ ਕਰ ਕੇ ਖੇਡਾਂ ਦਾ ਸਮਾਨ ਵੰਡਿਆ ਜਾਵੇਗਾ ਅਤੇ ਪਿੰਡਾਂ ਵਿੱਚ ਪੇਂਡੂ ਨੌਜਵਾਨ, ਬੱਚਿਆਂ ਨੂੰ ਖੇਡਣ ਲਈ ਖੇਡ ਸਟੇਡੀਅਮ ਉਸਾਰੇ ਜਾਣਗੇ। ਸ੍ਰੀ ਐਨ.ਕੇ. ਸ਼ਰਮਾ ਨੇ ਇਸ ਮੌੇਕੇ ਕਿਹਾ ਕਿ ਕੁੰਭੜਾ ਪਿੰਡ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ ਜਿਸ ਲਈ ਧਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਇਸ ਮੌਕੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀਆਂ ਤਿੰਨ ਸਾਲ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ¦ਮੇ ਰਾਜ ਵਿੱਚ ਕਦੇ ਵੀ ਪੰਜਾਬ ਦੀ ਤਰੱਕੀ ਲਈ ਕੋਈ ਮਾਸਟਰ ਪਲਾਨ ਤਿਆਰ ਨਹੀਂ ਕੀਤਾ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰੰਤੂ ਮੌਜੂਦਾ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਜਿਥੇ ਰਾਜ ਦਾ ਸਰਵਪੱਖੀ ਵਿਕਾਸ ਵਿਉਤਬੰਦੀ ਨਾਲ ਕੀਤਾ ਹੈ ਉਥੇ ਰਾਜ ਵਿੱਚ ਉਦਯੋਗਿਕ ਖੇਤਰ ਨੂੰ ਬੜਾਵਾ ਦੇਣ ਲਈ ਨਵੀਂ ਉਦਯੋਗਿਕ ਨੀਤੀ ਲਾਗੂ ਕੀਤੀ ਹੈ ਅਤੇ ਸੜਕਾਂ ਦਾ ਜਾਲ ਵਛਾਇਆ ਜਾ ਰਿਹਾ ਹੈ । ਸ੍ਰੀ ਸ਼ਰਮਾ ਨੇ ਇਸ ਮੌਕੇ ਲੋਕਾਂ ਦੀ ਮੰਗ ਤੋਂ ਵਿਸ਼ਵਾਸ਼ ਦਿਵਾਇਆ ਕਿ ਕੰਭੜਾ ਵਿਖੇ ਕਮਿਨਿਉਟੀ ਸੈਂਟਰ ਦੀ ਉਸਾਰੀ ਕਰਵਾਈ ਜਾਵੇਗੀ । ਉਨਾਂ ਇਸ ਮੌਕੇ ਰਵੀਦਾਸ ਧਰਮਸ਼ਾਲਾ ਨੂੰ 50,000/- ਰੁਪਏ ਅਤੇ ਬਾਲਮਿਕੀ ਧਰਮਸ਼ਾਲਾ ਨੂੰ 50,000/- ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਉਨਾਂ ਇਸ ਮੌਕੇ ਬਾਬਾ ਨੇਮ ਨਾਥ ਵੈਲਫੇਅਰ ਮੰਦਿਰ ਕਮੇਟੀ ਨੂੰ ਵੀ 11000/- ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਮੇਟੀ ਵੱਲੋਂ ਕਰਵਾਏ ਗਏ ਭੰਡਾਰੇ ਵਿੱਚ ਸਿਰਕਤ ਵੀ ਕੀਤੀ। ਪਿੰਡ ਵਾਸੀ ਸ੍ਰ: ਕੁਲਦੀਪ ਸਿੰਘ ਮੈਂਬਰ ਜ਼ਿਲਾ ਸਲਾਹਾਕਾਰ ਕਮੇਟੀ ਸਮਾਜ ਭਲਾਈ ਵਿਭਾਗ ਨੇ ਮੰਗ ਕੀਤੀ ਕਿ ਪਿੰਡ ਦੇ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਦਾ ਦਰਜ਼ਾ ਦਵਾਇਆ ਜਾਵੇ ਕਿਉਂਕਿ ਬੱਚਿਆਂ ਨੂੰ ਬਾਰਵੀਂ ਕਰਨ ਲਈ ਐਸ.ਏ.ਐਸ.ਨਗਰ ਵਿੱਖੇ ਜਾਣਾ ਪੈਂਦਾ ਹੈ। ਇਸ ਮੌਕੇ ਸ੍ਰ: ਸੁਖਦੇਵ ਸਿੰਘ, ਸ੍ਰ: ਬਲਜੀਤ ਸਿੰਘ, ਸ੍ਰ: ਬਲਵਿੰਦਰ ਸਿੰਘ ਨੰਬਰਦਾਰ, ਸ੍ਰੀ ਭੁਪਿੰਦਰ ਕੁਮਾਰ ਸ਼ਰਮਾ, ਸ੍ਰੀ ਲਖਵੀਰ ਸਿੰਘ, ਸ੍ਰੀ ਰਵੀ ਦੱਤ, ਮੰਦਿਰ ਕਮੇਟੀ ਪ੍ਰੰਧਾਨ ਅਰਵਿੰਦ ਸ਼ਰਮਾ, ਸ੍ਰੀ ਸੰਜੀਵ ਕੁਮਾਰ, ਸ੍ਰੀ ਮੁਕਦੀ ਲਾਲ ਸ਼ਰਮਾ, ਸਰਪੰਚ ਰਣਜੀਤ ਸਿੰਘ ਕੁੰਭੜਾ, ਜ਼ਿਲਾ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ੍ਰ: ਬਲਵਿੰਦਰ ਸਿੰਘ ਗੋਬਿੰਦਗੜ•, ਸ੍ਰ: ਪਰਵਿੰਦਰ ਸਿੰਘ ਸਰਪੰਚ ਸੁਹਾਣਾ, ਸ੍ਰੀ ਸੁਭਾਸ ਸੁਹਾਣਾ ਵੀ ਮੌਜੂਦ ਸਨ, ਮੰਦਿਰ ਕਮੇਟੀ ਦੇ ਆਹੁਦੇਦਾਰਾ ਵੱਲੋਂ ਸ੍ਰੀ ਐਨ.ਕੇ. ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ। ਸ੍ਰੀ ਐਨ.ਕੇ .ਸ਼ਰਮਾ ਇਸ ਮੌਕੇ ਲੋਕਾਂ ਦੀਆਂ ਸਿਕਾਇਤਾਂ ਵੀ ਸੁਣੀਆਂ। ਜਿਨਾਂ ਨੂੰ ਜਲਦੀ ਹਲ ਕਰਨ ਦਾ ਵਿਸ਼ਵਾਸ ਦਿਵਾਇਆ।

Ritu Marya, Director, Franchise India, RE/MAX Punjab (Second from Right) and Sandeep Singh (Left), Regional Owner, RE/MAX Punjab addressing media persons during a press conference to announce of biggest B2B show BOAG- Business Opportunity Aapke Ghar jointly organized by Franchise India in Amritsar on Tuesday. Navneet Singh (Right), Regional Director, RE/MAX. PHOTO-PRABHJOT GILL AMRITSAR






