
ਨਕਸਲੀਆਂ ਨੇ ਅਗਵਾਹ ਕੀਤੇ ਪੁਲਿਸ ਕਰਮਚਾਰੀਆਂ ਚੋ ਅੱਜ ਇੱਕ ਹੋਰ ਨੂੰ ਮਾਰਿਆ
ਬਿਹਾਰ,2 sep 2010
ਬਿਹਾਰ ਵਿੱਚ ਨਕਸਲੀਆਂ ਨੇ 30 ਅਗਸਤ ਨੂੰ 10 ਪੁਲਿਸ ਦੇ ਜਵਾਨਾਂ ਨੂੰ ਮਾਰ ਦਿੱਤਾ ਸੀ ਤੇ 4 ਨੂੰ ਅਗਵਾ ਕਰ ਲਿਆ ਸੀ ਇਸ ਦੇ ਬਦਲੇ ਵਿੱਚ ਨਕਸਲੀ ਅਪਣੇ ਜੇਲ ਵਿੱਚ ਬੰਦ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਇਸ ਦੇ ਚਲਦਿਆਂ ਅੱਜ ਇੱਕ ਹੋਰ ਪੁਲਿਸ ਦੇ ਜਵਾਨ ਨੂੰ ਮਾਰ ਦਿੱਤਾ ਤੇ ਅਪਣੇ ਆਪ ਨੂੰ ਨਕਸਲੀਆਂ ਦਾ ਮੁੱਖੀ ਦੱਸਣ ਵਾਲਾ ਅਵਿਨਾਸ਼ ਨੇ ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਜੇ ਮੰਗਾ ਨਾ ਮੰਨੀਆਂ ਤਾਂ ਉਹ ਬਾਕੀ ਪੁਲਿਸ ਵਾਲ਼ਿਆਂ ਨੂੰ ਵੀ ਮਾਰ ਦੇਣ ਗੇ ਇਸ ਧਮਕੀ ਤੋਂ ਬਾਅਦ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਘਰ ਦੀ ਸਰੁੱਖਿਆ ਬਧਾ ਦਿੱਤੀ ਹੈ ਦੁਜੇ ਪਾਸੇ ਇੱਕ ਪੁਲਿਸ ਕਰਮੀ ਅਬੇ ਕੁਮਾਰ ਦੀ ਪਤਨੀ ਨੇ ਮੁੱਖ ਮੰਤਰੀ ਦੇ ਘਰ ਤੇ ਵਾਹਰ ਆਤਨ ਦਾਹ ਕਰਨ ਦੀ ਧਮਕੀ ਦੇ ਦਿੱਤੀ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਨਕਸਲੀ ਉਹਨਾਂ ਸਾਥੀਆਂ ਨਕਸਲੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਜਿਹਨਾਂ ਉਪਰ ਪਹਿਲਾਂ ਹੀ ਸੰਗੀਨ ਦੋਸ਼ ਲੱਗੇ ਹਨ ਤੇ ਉਹ ਜੇਲ ਵਿੱਚ ਸਜਾ ਭੁਗਤ ਰਹੇ ਹਨ ਇਹਨਾਂ ਸਾਰਿਆਂ ਉਪਰ ਕਤਲ ਦੇ ਕਈ ਕਈ ਮਾਮਲੇ ਦਰਜ ਹਨ
ਸੋਨੀਆ ਗਾਂਧੀ ਦੀ ਫਿਰ ਤੋਂ ਤਾਜਪੋਸ਼ੀ ਦੀ ਤਿਆਰੀ
New delhi,2 sep 2010-Agency
ਕਾਂਗਰਸ ਪ੍ਰਧਾਨ ਦੇ ਰੂਪ ਵਿੱਚ ਸੋਨੀਆਂ ਗਾਂਧੀ ਦੇ ਉਬਾਰਾ ਚੁਣੇ ਜਾਣ ਦੀ ਪ੍ਰਕ੍ਰਿਆ ਵੀਰਵਾਰ ਨੂੰ ਸ਼ੁਰੂ ਹੋ ਗਈ ਹੈ ਅਤੇ ਪ੍ਰਧਾਨ ਮੰਤਰੀ ਡਾ ਮਨਮੋਹਣ ਸਿੰਘ ਅਤੇ ਪਾਰਟੀ ਜਨਰਲ ਸਕੱਤਰ ਰਾਹੁਲ ਗਾਂਧੀ ਸਮੇਤ ਹੋਰ ਕਈ ਪ੍ਰਮੁੱਖ ਨੇਤਾਵਾ ਨੇ ਇਸ ਉੱਚ ਅਹੁਦੇ ਲਈ ਉਹਨਾਂ ਦੇ ਨਾਮ ਦੀ ਤਜਵੀਜ ਰੱਖੀ ਨਾਮਜਾਦਗੀ ਪੱਤਰ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਪ੍ਰਧਾਨ ਆਸਕਰ ਫਰਨਾਂਡਿਜ ਨੂੰ ਸੋਂਪੇ ਗਏ ਫਰਨਾਂਡਿਜ ਇਸ ਚੋਣ ਦੇ ਲਈ ਚੋਣ ਅਧਿਕਾਰੀ ਹਨ ਇਸਤੋਂ ਪਹਿਲਾਂ ਡਾ ਮਨਮੋਹਣ ਸਿੰਘ ,ਪ੍ਰਣਵ ਮੁੱਖਰਜੀ ਅਤੇ ਰਾਹੁਲ ਗਾਂਧੀ ਨੇ ਦਸ ਜਨਪਥ ਵਿੱਚ ਸੋਨੀਆਂ ਨਾਲ ਮੁਲਾਕਤ ਕੀਤੀ ਅਤੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰੀ ਲਈ ਆਗਿਆ ਪ੍ਰਪਾਤ ਕੀਤੀ
9 ਸਾਲ ਦੀ ਮਸੂਮ ਨਾਲ ਕੀਤਾ ਸਮੂਹਿਕ ਬਲਾਤਕਾਰ
ਜੈਪੁਰ,1 sep 2010-Agency
ਜਨਮ ਅਸ਼ਟਮੀ ਦੇ ਮੌਕੇ ਤੇ ਜਿਥੇ ਲੋਕੀ ਮੰਦਰਾਂ ਵਿੱਚ ਪੂਜਾ ਕਰਦੇ ਹਨ ਉਥੇ ਦੁਜੇ ਪਾਸੇ ਅਜਿਹੇ ਹੈਵਾਨ ਵੀ ਹਨ ਜਿਹੜੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹਨ ਅਜਿਹਾ ਹੀ ਹਾਦਸਾ ਸਾਹਮਣੇ ਆਇਆ ਜੈਪੁਰ ਤੇ ਕਸਬੇ ਸਾਦਲ ਪੁਰ ਰੇਲਵੇ ਸਟੇਸ਼ਨ ਤੇ ਜਿਥੇ 9 ਸਾਲ ਦੀ ਇੱਕ ਮਸੂਮ ਬੱਚੀ ਜਦੋਂ ਸਟੇਸ਼ਨ ਤੇ ਪਾਣੀ ਪੀਣ ਲਈ ਗਈ ਤੇ ੳੇਸ ਨਾਲ ਰੇਲਵੇ ਦੇ ਕਰਮਚਾਰੀਆਂ ਨੇ ਸਮੂਹਿਕ ਬਲਾਤਕਾਰ ਕੀਤਾ ਤੇ ਇਥੇ ਹੀ ਮਾਤਾ ਦੇ ਭਗਤਾਂ ਦਾ ਇੱਕ ਦਲ ਯਾਤਰਾ ਲਈ ਜਾ ਰਿਹਾ ਸੀ ਤਾਂ ਉਨਾਂ ਗੁਸੇ ੱਿਵਚ ਆ ਕੇ ਰੇਲਵੇ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਇਸ ਘਟਨਾ ਤੋਂ ਬਾਅਦ ਪੁਲਸ ਨੇ ਰੇਲਵੇ ਸਟੇਸ਼ਨ ਨੂੰ ਬੰਦ ਕਰ ਦਿੱਤਾ ਹੈ ਤੇ ਇੱਕ ਰੇਲਵੇ ਵਿਭਾਗ ਦਾ ਕਰਮਚਾਰੀ ਸਮੇਤ 2 ਹੋਰ ਨੂੰ ਗ੍ਰਿਫਤਾਰ ਕੀਤਾ ਹੈ ਇਸ ਘਟਨਾ ਨੂੰ ਲੈ ਕੇ ਪੁਰੇ ਕਸਮੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਸਾਰੇ ਸਥਾਂਨਕ ਸਕੂਲ ਕਾਲਜ ਵੀ ਬੰਦ ਰੱਖੇ ਗਏ
ਪੀ.ਏ.ਯੂ. 201 ਕਿਸਮ ਦੇ ਚੌਲਾਂ ਨੂੰ ਲੈ ਕੇ ਅਕਾਲੀਆਂ ਨੇ ਕੀਤਾ ਲੋਕ ਸਭਾ ’ਚ ਹੰਗਾਮਾ
ਨਵੀਂ ਦਿੱਲੀ, 31 ਅਗੱਸਤ :

ਪੰਜਾਬ ਵਿਚ ਪੀ.ਏ.ਯੂ. 201 ਕਿਸਮ ਦੇ 40 ਲੱਖ ਟਨ ਚੌਲਾਂ ਨੂੰ ਐਫ਼.ਸੀ.ਆਈ. ਵਲੋਂ ਅਸਵੀਕਾਰ ਕੀਤੇ ਜਾਣ ਦਾ ਮੁੱਦਾ ਅੱਜ ਲੋਕ ਸਭਾ ਵਿਚ ਉਠਿਆ ਅਤੇ ਇਸ ਬਾਰੇ ਸਰਕਾਰ ਦੇ ਜਵਾਬ ਤੋਂ ਅਸੰਤੁਸ਼ਟ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਮੈਂਬਰਾਂ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਦੇ ਖਾਣੇ ਤੋਂ ਲਗਭਗ 15 ਮਿੰਟ ਪਹਿਲਾਂ 2 ਵਜੇ ਤਕ ਮੁਲਤਵੀ ਕਰ ਦਿਤੀ ਗਈ। ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਧਿਆਨ ਦਿਵਾਊ ਮਤੇ ਤਹਿਤ ਇਹ ਮੱਦਾ ਉਠਾਇਆ ਅਤੇ ਕਿਹਾ ਕਿ ਪੰਜਾਬ ਵਿਚ 40 ਲੱਖ ਟਨ ਚੌਲ ਸੜ ਰਹੇ ਹਨ ਅਤੇ ਐਫ਼.ਸੀ.ਆਈ. ਨੇ ਇਨ੍ਹਾਂ ਨੂੰ ਖ਼ਰੀਦਣ ਤੋਂ ਇਨਕਾਰ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅਧਿਐਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਚੌਲਾਂ ਦੀ ਚੰਗੀ ਕਿਸਮ ਹੈ ਅਤੇ ਵਾਤਾਵਰਣ ਦੇ ਵੀ ਅਨੁਕੂਲ ਹੈ। ਇਸ ਨੂੰ ਸਿੰਚਾਈ ਲਈ ਪਾਣੀ ਵੀ ਘੱਟ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਚੌਲਾਂ ਨੂੰ ਹਰ ਪੱਖੋਂ ਕੋਈ ਇਤਰਾਜ਼ ਨਹੀਂ ਸਰਟੀਫ਼ਿਕੇਟ ਮਿਲਿਆ ਹੈ ਪਰ ਜੋ ਕਿਸਾਨ ਇਸ ਕਿਸਮ ਦੀ ਕਾਸ਼ਤ ਕਰ ਰਹੇ ਹਨ, ਉਨ੍ਹਾਂ ਨੂੰ ਅਨਾਜ ਸੁਰੱਖਿਆ ਨਹੀਂ ਮਿਲ ਰਹੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੀ.ਏ.ਯੂ. 201 ਦਾ ਕੋਈ ਨੁਕਸਾਨ ਨਾ ਹੋਣ ਬਾਰੇ ਸਾਬਤ ਹੋਣ ਦੇ ਬਾਵਜੂਦ ਵੀ ਐਫ਼.ਸੀ.ਆਈ. ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿਤਾ ਅਤੇ ਇਸ ਕਿਸਮ ਦੇ ਚੌਲ ਪੰਜਾਬ ਵਿਚ ਸੜ ਰਹੇ ਹਨ ਜਿਨ੍ਹਾਂ ਨਾਲ ਲੱਖਾਂ ਲੋਕਾਂ ਦਾ ਢਿੱਡ ਭਰਿਆ ਜਾ ਸਕਦਾ ਹੈ। ਬਠਿੰਡਾ ਹਲਕੇ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਹੈ ਕਿ ਖੇਤੀਬਾੜੀ ਮੰਤਰਾਲੇ ਨੇ ਚੌਲਾਂ ਦੀ ਇਸ ਕਿਸਮ ’ਤੇ ਕਾਲੇ ਧੱਬਿਆਂ ਦੀ ਗੱਲ ਆਖੀ ਹੈ ਪਰ ਪੰਜਾਬ ਵਿਚੋਂ ਲਏ ਗਏ 75 ਨਮੂਨਿਆਂ ਨੂੰ ਖੇਤੀਬਾੜੀ ਅਤੇ ਸਿਹਤ ਮੰਤਰਾਲੇ ਨੇ ਤਿੰਨ ਲੈਬਾਰਟਰੀਆਂ ਵਿਚ ਭੇਜਿਆ ਜਿਨ੍ਹਾਂ ਵਿਚੋਂ ਸਿਰਫ਼ 9 ਨਮੂਨੇ ਹੀ ਖਰੇ ਨਹੀਂ ਉਤਰੇ, ਬਾਕੀ 66 ਨਮੂਨਿਆਂ ਨੂੰ ਸਹੀ ਪਾਇਆ ਗਿਆ। ਹਰਸਿਮਰਤ ਕੌਰ ਨੇ ਇਨ੍ਹਾਂ ਚੌਲਾਂ ਦੀ ਖ਼ਰੀਦ ਸਬੰਧੀ ਤੁਰਤ ਕਾਰਵਾਈ ਦੀ ਮੰਗ ਕੀਤੀ। ਧਿਆਨ ਦਿਵਾਊ ਮਤੇ ਤਹਿਤ ਉਠਾਏ ਗਏ ਮੁੱਦੇ ’ਤੇ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਗ਼ੁਲਾਮ ਨਬੀ ਆਜ਼ਾਦ ਨੇ ਅਪਣੇ ਬਿਆਨ ਵਿਚ ਮੰਨਿਆ ਕਿ 75 ਨਮੂਨਿਆਂ ਵਿਚੋਂ ਸਿਰਫ਼ 9 ਹੀ ਫ਼ੇਲ੍ਹ ਹੋਏ। ਇਨ੍ਹਾਂ ਨਤੀਜਿਆਂ ਬਾਰੇ ਐਫ਼.ਸੀ.ਆਈ. ਅਤੇ ਜਨਤਕ ਵੰਡ ਵਿਭਾਗ ਨੂੰ ਸੂਚਿਤ ਕਰ ਦਿਤਾ ਗਿਆ ਹੈ, ਹੁਣ ਫ਼ੈਸਲਾ ਉਨ੍ਹਾਂ ਨੇ ਲੈਣਾ ਹੈ। ਆਜ਼ਾਦ ਨੇ ਕਿਹਾ ਕਿ ਹੁਣ ਇਹ ਮਾਮਲਾ ਸੂਬਾ ਸਰਕਾਰ ਅਤੇ ਐਫ਼.ਸੀ.ਆਈ. ਦਰਮਿਆਨ ਹੈ। ਉਨ੍ਹਾਂ ਇਹ ਵੀ ਦਸਿਆ ਕਿ ਖੇਤੀਬਾੜੀ ਮੰਤਰੀ ਦੇ ਦਫ਼ਤਰ ਵਿਚ ਬੀਤੀ 15 ਅਗੱਸਤ ਨੂੰ ਇਸ ਮੁੱਦੇ ’ਤੇ ਮੀਟਿੰਗ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਖੇਤੀਬਾੜੀ ਮੰਤਰਾਲਾ ਅਤੇ ਸਿਹਤ ਮੰਤਰਾਲੇ ਦੀ ਖੋਜ ਕੌਂਸਲ ਪੂਰੇ ਪੰਜਾਬ ਵਿਚੋਂ ਨਮੂਨੇ ਲੈ ਕੇ ਜਾਂਚ ਕਰੇਗੀ। ਉਨ੍ਹਾਂ ਦਸਿਆ ਕਿ ਪੰਜਾਬ ਦੇ 6 ਜ਼ਿਲ੍ਹਿਆਂ ਤੋਂ ਨਮੂਨੇ ਲਏ ਗਏ ਜਿਨ੍ਹਾਂ ਨੂੰ ਹੈਦਰਾਬਾਦ ਦੀ ਲੈਬਾਰਟਰੀ ਵਿਚ ਭੇਜਿਆ ਗਿਆ ਹੈ। ਨਮੂਨਿਆਂ ਦਾ ਵਿਸ਼ਲੇਸ਼ਣ ਚੱਲ ਰਿਹਾ ਹੈ ਅਤੇ ਨਤੀਜੇ ਸਤੰਬਰ ਦੇ ਦੂਜੇ ਹਫ਼ਤੇ ’ਚ ਆਉਣ ਦੀ ਸੰਭਾਵਨਾ ਹੈ। ਆਜ਼ਾਦ ਦੇ ਜਵਾਬ ਤੋਂ ਅਸੰਤੁਸ਼ਟ ਅਕਾਲੀ ਮੈਂਬਰਾਂ ਨੇ ਕਾਰਵਾਈ ਸਬੰਧੀ ਸਰਕਾਰ ਤੋਂ ਜਵਾਬ ਮੰਗਿਆ। ਇਸ ਦੌਰਾਨ ਦੇਸ਼ ਵਿਚ ਸੜ ਰਹੇ ਅਨਾਜ ਦੇ ਮੁੱਦੇ ’ਤੇ ਕੁੱਝ ਭਾਜਪਾ ਮੈਂਬਰ ਵੀ ਅਕਾਲੀਆਂ ਨਾਲ ਸ਼ਾਮਲ ਹੋ ਗਏ।
ਧਰਮ ਬਦਲਣ ਤੋਂ ਇਨਕਾਰ ਕਰਨ ਤੇ ਪਤਨੀ ਨੂੰ ਜਿੰਦਾ ਜਲਾਇਆ
ਬੰਗਲੋਰ,30 Aug 2010
ਬੰਗਲੋਰ ਵਿੱਚ ਇੱਕ ਕਲਯੁਗੀ ਪਤੀ ਨੇ ਅਪਣੀ ਪਤਨੀ ਨੂੰ ਜਿੰਦਾ ਜਲਾ ਦਿੱਤਾ ਕਿਉਕਿ ਇਸ ਔਰਤ ਦਾ ਕਸੂਰ ਸਿਰਫ ਇੰਨਾ ਸੀ ਕਿ ਇਸ ਨੇ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਦੇ ਪਤੀ ਜਿਹੜਾ ਕਿ ਹਿੰਦੁ ਪਰਿਵਾਰ ਨਾਲ ਸਬੰਧਤ ਸੀ ਤੇ ਇਸ ਨੇ ਅਪਣਾ ਧਰਮ ਬਦਲ ਕੇ ਮੁਸਲਿਮ ਧਰਮ ਅਪਣਾ ਲ਼ਿਆ ਸੀ ਹੁਣ ਇਸਦਾ ਨਾਮ ਸਇਅਦ ਅਬਦੁਲ ਰਹਿਮਾਨ ਬਣ ਗਿਆ ਸੀ ਪਰ ਇਸ ਨੇ ਫਿਰ ਤੋਂ ਹਿੰਦੂ ਧਰਮ ਅਪਣਾਉਣ ਦੀ ਜਿੱਦ ਕੀਤੀ ਤੇ ਪਤਨੀ ਨੂੰ ਇਸਦਾ ਫਰਮਾਨ ਜਾਰੀ ਕਰ ਦਿੱਤਾ ਪਰ ਜਦੋਂ ਇਸ ਦੀ ਪਤਨੀ ਨੇ ਧਰਨ ਬਦਲਣ ਦਾ ਵਿਰੋਧ ਕੀਤਾ ਤਾਂ ਇਸ ਨੇ ਇਸ ਔਰਤ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿਤਾ ਇਹ ਔਰਤ 9 ਮਹੀਨੇ ਪੇਟ ਤੋਂ ਸੀ ਤੇ ਕਿਸੇ ਵੀ ਸਮੇ ਇਸ ਨੂੰ ਬੱਚਾ ਹੋ ਸਕਦਾ ਸੀ ਇਹ ਔਰਤ ਹਾਲੇ ਤੱਕ ਵੀ ਹਸਪਤਾਲ ਵਿੱਚ ਅਪਣੀ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ
ਸੀ.ਬੀ.ਆਈ ਦਾ ਖੁਲਾਸਾ - ਮਾਇਆਵਤੀ ਦੇ ਦੌਲਤ ਕੀ ਬੇਟੀ ਹੋਣ ਦੇ ਪੁਖਤਾ ਸਬੂਤ ਮੌਜੂਦ
ਵਸੀਲਿਆਂ ਤੋਂ ਵੱਧ ਜਾਇਦਾਦ ਬਾਰੇ ਠੋਸ ਸਬੂਤ
ਨਵੀਂ ਦਿੱਲੀ,(27 ਅਗਸਤ,ਪੀ.ਐਸ.ਐਨ):
ਸੀ ਬੀ ਆਈ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਮੁਕੱਦਮੇ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸਨੇ ਉਸਦੇ ਖਿਲਾਫ ਰੱਦ ਨਾ ਕੀਤੇ ਜਾਣ ਵਾਲੇ ਅਤੇ ਭਰੋਸੇਯੋਗ ਸਬੂਤ ਪ੍ਰਾਪਤ ਕਰ ਲਏ ਹਨ। ਮਾਇਆਵਤੀ ਨੇ ਦਲੀਲ ਦਿੱਤੀ ਸੀ ਕਿ ਆਮਦਨ ਕਰ ਵਿਭਾਗ 5 ਅਪ੍ਰੈਲ ਅਤੇ 19 ਅਪ੍ਰੈਲ 2010 ਦੇ ਆਦੇਸ਼ ਦੇ ਮੱਦੇਨਜ਼ਰ ਸੀ ਬੀ ਆਈ ਨੂੰ ਉਨਾਂ ਦੇ ਖਿਲਾਫ ਕਾਰਵਾਈ ਖਤਮ ਕਰ ਦੇਣੀ ਚਾਹੀਦੀ ਹੈ। ਆਮਦਨ ਕਰ ਵਿਭਾਗ ਨੇ ਆਪਣੇ ਇਨਾਂ ਆਦੇਸ਼ਾ ‘ਚ ਮਾਇਆਵਤੀ ਨੂੰ ਕਲੀਨ ਚਿੱਟ ਦਿੱਤੀ ਸੀ। ਇਸਦੇ ਜਵਾਬ ‘ਚ ਸੀ ਬੀ ਆਈ ਨੇ ਅਦਾਲਤ ‘ਚ ਹਲਫਨਾਮਾ ਦਰਜ ਕਰ ਕਿਹਾ ਕਿ ਇਸ ਆਦੇਸ਼ ਨੂੰ ਆਮਦਨ ਬਾਰੇ ਫੈਸਲਿਆਂ ਤੇ ਅਪੀਲੀ ਅਦਾਲਤ ਦੇ ਸਾਹਮਣੇ ਚੁਣੌਤੀ ਦਿੱਤੀ ਗਈ ਹੈ। ਸੀ ਬੀ ਆਈ ਨੇ ਆਪਣੇ ਹਲਫਨਾਮੇ ‘ਚ ਕਿਹਾ ਕਿ ਅੰਦਾਜ਼ਨ ਸਾਲ 2001-02 ਅਤੇ ਅੰਦਾਜ਼ਨ 2002-03 ਦੇ ਸਬੰਧ ‘ਚ ਸੀ ਆਈ ਟੀ ਦੇ ਪੰਜ ਅਤੇ 19 ਅਪ੍ਰੈਲ 2010 ਦੇ ਆਦੇਸ਼ ਨੂੰ ਆਮਦਨ ਕਰ ਵਿਭਾਗ ਨੇ ਆਈ ਟੀ ਏ ਟੀ ‘ਚ ਚੁਣੌਤੀ ਦਿੱਤੀ ਹੈ ਅਤੇ ਮਾਮਲਾ ਵਿਚਾਰ ਅਧੀਨ ਹੈ। ਸੀ ਬੀ ਆਈ ਨੇ ਕਿਹਾ ਕਿ ਆਮਦਨ ਕਰ ਵਿਭਾਗ ਨੇ ਆਦੇਸ਼ ਦੇ ਖਿਲਾਫ ਅਪੀਲ ਦਰਜ ਕੀਤੀ ਹੈ, ਇਸ ਲਈ ਆਮਦਨ ਤੋਂ ਜਿਆਦਾ ਜਾਇਦਾਦ ਦੇ ਮਾਮਲੇ ‘ਚ ਸਿਰਫ ਇਨਾਂ ਆਦੇਸ਼ਾਂ ਦੇ ਮੱਦੇਨਜ਼ਰ ਬੰਦ ਨਹੀਂ ਕੀਤਾ ਜਾ ਸਕਦਾ, ਖਾਸ ਕਰਕੇ ਸੀ ਬੀ ਆਈ ਦੇ ਵਲੋਂ ਕੀਤੀ ਜਾ ਰਹੀ ਅਜ਼ਾਦ ਜਾਂਚ ਦੇ ਵਿੱਚ ਰੱਦ ਨਾ ਕੀਤੇ ਜਾਣ ਵਾਲੇ ਅਤੇ ਭਰੋਸਯੇਗ ਠੋਸ ਸਬੂਤ ਇਕੱਠੇ ਕਰ ਲਏ ਹਨ। ਸੀ ਬੀ ਆਈ ਨੇ ਬੀਤੀ 23 ਅਪ੍ਰੈਲ ਨੂੰ ਅਦਾਲਤ ਦੇ ਸਾਹਮਣੇ ਕਿਹਾ ਸੀ ਕਿ ਉਹ ਆਮਦਨ ਕਰ ਵਿਭਾਗ ਅਧਿਕਾਰੀਆਂ ਵਲੋਂ ਪਾਸ ਅਨੁਕੂਲ ਆਦੇਸ਼ ਦੇ ਮੱਦੇਨਜ਼ਰ ਆਪਣੇ ਖਿਲਾਫ ਕਾਰਵਾਈ ਨੂੰ ਬੰਦ ਕਰਨ ਦੀ ਮਾਇਆਵਤੀ ਦੀ ਅਪੀਲ ਤੇ ਵਿਚਾਰ ਕਰੇਗੀ।
ਏਅਰ ਇੰਡਆਂ ਨੇ ਕੀਤੀ ਘਰੇਲੂ ਉਡਾਨਾਂ ਦੇ ਕਿਰਾਏ ਵਿੱਚ ਕਟੋਤੀ-1 ਸਤੰਬਰ ਨੂੰ ਹੋਵੇ ਗੀ ਲਾਗੂ
New Delhi,27 Aug 2010-Gill
ਹਵਾਈ ਸਫਰ ਕਰਨ ਵਾਲ਼ਿਆਂ ਲਈ ਖੁਸ਼ਖਬਰੀ ਹੈ ਦੇਸ਼ ਦੀ ਸਰਕਾਰੀ ਏਅਰਲਾਈਨ ਕੰਪਣੀ ਏਅਰ ਇੰਡੀਆਂ ਤੇ ਅਪਣੇ ਕਿਰਾਏ ਵਿੱਚ ਕਟੋਤੀ ਕਰਨ ਦਾ ਫੈਸਲਾਂ ਲਿਆ ਹੈ ਇਹ ਕਟੋਤੀ 3 ਤੋਂ 23 ਫੀਸਦੀ ਹੋ ਸਕਦੀ ਹੈ ਕੁੱਲ 48 ਘਰੇਲੂ ਉਡਾਣਾ ਵਿੱਚ ਇਹ ਕਟੋਤੀ 1 ਸਿਤੰਬਰ ਤੋਂ ਲਾਗੂ ਹੋ ਜਾਵੇ ਗੀ ਦਿਸੰਬਰ 2008 ਤੋਂ ਬਾਅਦ ਇਹ ਪਹਿਲਾਂ ਮੌਕਾ ਹੈ ਜਦੋਂ ਏਅਰ ਇੰਡੀਆਂ ਨੇ ਕਿਰਾਏ ਵਿੱਚ ਕਮੀ ਕੀਤੀ ਹੈ ਇਹ ਇਸ ਲਈ ਕੀਤਾ ਗਿਆ ਕਿਉਕਿ ਏਅਰ ਇੰਡੀਆਂ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਨੂੰ ਅਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਨਾਲ ਬਾਕੀ ਏਅਰ ਲਾਈਨ ਵੀ ਅਪਣੇ ਰੇਟਸ ਵਿੱਚ ਕਟੋਤੀ ਕਰ ਸਕਦੀਆਂ ਹਨ ਤੇ ਇਸ ਦਾ ਸਿੱਧਾ ਫਾਇਦਾ ਗਾਹਕਾਂ ਨੂੰ ਹੋਵੇ ਗਾ
ਵਰੂਣ ਗਾਂਧੀ ਨੂੰ ਜਾਨ ਤੋ ਮਾਰਨ ਦੀ ਧਮਕੀ
ਜਹਾਨਾਬਾਦ,25 ਅਗਸਤ-ਪੀਲੀਭੀਤ(ਗੁਰੁਪ੍ਰੀਤ ਸਿੰਘ ਕਰੀਰ)-
ਭਾਜਪਾ ਦੇ ਰਾਸ਼ਟਰੀ ਸਚਿਵ/ਸੰਸਦ ਵਰੂਣ ਗਾਂਧੀ ਨੂੰ ਜਾਨ ਤੋ ਮਾਰਨ ਦੀ ਧਮਕੀ ਦੇਣ ਵਾਲੇ ਦੇ ਖਿਲਾਫ ਪੁਲਿਸ ਨੇ ਰਿਪੋਟ ਦਰਜ ਕਰ ਦੀਤੀ ਹੈ, ਅਤੇ ਇਸ ਦੇ ਨਾਲ ਆਰੋਪੀ ਨੂੰ ਗਿਰਫ੍ਰਤਾਰ ਕਰਕੇ ਪੂੱਛਤਾਛ ਕੀਤੀ ਜਾਂ ਰਹੀ ਹੈ। ਸੰਸਦ ਸਚਿਵ ਦਵਿੰਦਰ ਸਿੰਘ ਟੋਨੀ ਦੇ ਵਲੋ ਥਾਨਾ ਜਹਾਨਾਬਾਦ ਵਿਚ ਦਰਜ ਕਰਾਈ ਗਈ ਰਿਪੋਟ ਦੇ ਅਨੁਸਾਰ 23 ਅਗਸਤ ਦੀ ਰਾਤ 9:00 ਵਜੇਂ ਵਰੂਣ ਗਾਂਧੀ ਨੂੰ ਜਹਾਨਾਬਾਦ ਨਿਵਾਸੀ ਜੁਰਾਰ ਬੇਗ ਨੇ ਫੋਨ ਨੰਬਰ-8006083226,9899155006 ਤੇ ਧਮਕੀ ਦੀਤੀ। ਅਤੇ ਨਾਲ ਕਿਹਾਂ ਹੈ ਕਿ ਮੈ ਸਰਕਾਰ ਦਾ 1 ਰਾਜਮੰਤਰੀ ਦਾ ਆਦਮੀ ਹਾਂ। ਪੀਲੀਭੀਤ ਮਤ ਆਣਾ,ਵਰਨਾ ਜਾਨ ਤੋ ਹੱਥ ਧੋਣਾ ਪਏਗਾਂ।
ਇਸ ਦੇ ਨਾਲ ਵਰੂਣ ਗਾਂਧੀ ਦੀ ਜਾਨ ਨੂੰ ਖਤਰਾਂ ਹੈ ਲੋਕਸਭਾ ਚੂਨਾਵ ਦੇ ਦੋਰਾਨ ਸਰਕਾਰੀ ਖੁਫਿਆ ਇਜ਼ੇਸੀ ਵੀ ਇਹ ਗੱਲਬਾਤ ਮਨ ਚੂਕੀ ਹੈ, ਧਮਕੀ ਦੀ ਗੱਲ-ਬਾਤ ਪੁਲਿਸ ਅਤੇ ਪ੍ਰਰਸਾਸ਼ਨ ਦੇ ਨਾਲ ਅਧਿਕਾਰੀਆਂ ਨੂੰ ਦਸ ਦੀਤੀ ਗਈ ਹੈ। ਅਤੇ ਇਸ ਗੱਲਬਾਤ ਦੇ ਨਾਲ ਵਰੂਣ ਗਾਂਧੀ ਦਾ ਜੀਵਨ ਸ਼ੱਕਟ ਵਿਚ ਪੈ ਸਕਦਾ ਹੈ। ਪੁਲਿਸ ਨੇ ਨਾਮਜਦ ਰਿਪੋਟ ਦਰਜ ਕਰ ਆਰੋਪੀ ਨੂੰ ਗਿਰਫ੍ਰਤਾਰ ਕਰ ਲਿਆਂ ਹੈ। ਅਤੇ ਇਸ ਦੇ ਨਾਲ ਪੂਛਤਾਛ ਕੀਤੀ ਜਾ ਰਹੀ ਹੈ
ਫਿਲਮ ਐਕਟਰਸ ਨੇ ਕਿਹਾ ਕਿ ਮੇਰਾ ਸੈਕਸ ਸਕੈਂਡਲ ਨਾਲ ਕੋਈ ਵਾਸਤਾ ਨਹੀ –ਮਹਿਜ ਬਦਨਾਮ ਕਰਨ ਦੀ ਸਾਜਿਸ਼
ਆਂਧਰਾਪ੍ਰਦੇਸ਼,25 aug 2010-Agency
ਕੁਝ ਦਿਨ ਪਹਿਲਾਂ ਆਂਧਰਾਪ੍ਰਦੇਸ਼ ਪੁਲਿਸ ਨੇ ਤੈਲਗੂ ਫਿਲਮ ਐਕਟਰਸ ਨੂੰ ਹੈਦਰਾਬਾਦ ਦੇ VVIP ਇਲਾਕੇ ਵਿਚੋਂ ਰੰਗੇ ਹੱਥੀ ਸੈਕਸ ਸਕੈਡਲ ਅਧੀਨ ਗ੍ਰਿਫਤਾਰ ਕੀਤਾ ਸੀ ਜਿਹਨਾਂ ਵਿੱਚ ਨਾਮ ਵਰ ਐਕਟਰਸ ਸਾਇਰਾ ਬਾਨੋ ਤੇ ਯੋਤੀ ਨਾਮ ਵਰ ਸਨ ਪਰ ਦੁਜੇ ਪਾਸੇ ਸਾਇਰਾ ਨੇ ਇੱਕ ਪ੍ਰੇਸ ਕਾਨਫਰੰਸ ਵਿੱਚ ਕਿਹਾ ਕਿ ਪੁਲਿਸ ਉਹਨਾਂ ਨੂੰ ਬਦਨਾਮ ਕਰ ਰਹੀ ਹੈ ਤੇ ਇਸ ਕੇਸ ਵਿੱਚ ਫਸਾ ਰਹੀ ਹੈ ਜਦੋਂ ਕਿ ਉਹ ਚੰਗੇ ਘਰਾਂ ਤੋਂ ਸਭੰਧ ਰਖਦੀਆਂ ਹਨ ਇਸ ਦੇ ਨਾਲ ਪੁਲਿਸ ਦੇ ਕਹਿਣ ਦੇ ਮੁਤਾਬਕ ਕੁੜ ਪੁਲਿਸ ਵਾਲੇ ਇਹਨਾਂ ਦੋਵੇ ਐਕਟਰਸਾ ਕੋਲ ਨਕਲੀ ਗਾਹਕ ਬਣ ਕੇ ਗਏ ਸੀ ਤੇ ਇਹਨਾਂ ਨੇ ਅੰਡਵਾਸ ਪੈਸੇ ਵੀ ਲਏ ਹਨ ਹੋਰ ਤਾਂ ਹੋਰ ਇਹਨਾਂ ਦੇ ਨਾਲ ਹੋਰ ਕੂੜੀਆਂ ਵੀ ਸਨ ਤੇ ਉਹਨਾਂ ਵਿਚੋਂ ਇੱਕ ਵਿਦੇਸ਼ੀ ਨਾਗਰਿਕ ਵੀ ਸੀ ਇਥੇ ਹੀ ਬਸ ਨਹੀ ਪੁਲਿਸ ਨੇ ਜਦੋਂ ਇਸ ਫਲੈਟ ਤੇ ਛਾਪਾ ਮਾਰਿਆ ਸੀ ਤਾਂ ਇਹਨਾਂ ਕੁੜੀਆਂ ਨੇ ਦਰਬਾਜਾ ਨਹੀ ਸੀ ਖੋਲਿਆ ਬਲਕਿ ਪੁਲਿਸ ਨੁੰ ਜਬਰਨ ਅੰਦਰ ਦਾਖਿਲ ਹੋ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਨਾਲ ਨਾਲ ਖਬਰ ਇਹ ਵੀ ਮਿਲੀ ਹੈ ਕਿ ਇਸ ਖੇਤਰ ਵਿੱਚ ਬੱਚਿਆਂ ਦਾ ਯੋਨ ਸ਼ੌਸਨ ਵੀ ਚਲਦਾ ਹੈ ਪੁੁਿਲਸ ਹਾਲੇ ਕਈ ਪਾਰਤਾਂ ਖੋਲਣ ਵਿੱਚ ਲੱਗੀ ਹੋਈ ਹੈ
ਮੱਛਰ ਮਾਰਨ ਦੀ ਦਵਾਈ ਚੜ੍ਹਨ ਨਾਲ ਵਿਦਿਆਰਥਣ ਦੀ ਮੌਤ
ਖਰਖੌਦਾ, 24 ਅਗੱਸਤ (ਏਜੰਸੀ) :
ਖੇਤਰ ਦੇ ਥਾਣਾ ਕਲਾ ਸਥਿਤ ਸਰਕਾਰੀ ਹਾਈ ਸਕੂਲ ਵਿਚ ਕਮਰਿਆਂ ਵਿਚ ਮੱਛਰ ਮਾਰਨ ਦੀ ਦਵਾਈ ਨਾਲ ਕੁੱਝ ਬੱਚਿਆਂ ਦੇ ਬੀਮਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਨਾਲ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਰਾਜੇਸ਼ ਪੁੱਤਰ ਪੁੱਪੂ ਦਾ ਰੋਹਤਕ, ਪੀ.ਜੀ.ਆਈ. ਵਿਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸਕੂਲ ਦੇ ਕਮਰੇ ਵਿਚ ਮੱਛਰਾਂ ਦੀ ਭਰਮਾਰ ਨੂੰ ਦੇਖਦੇ ਹੋਏ ਕੁੱਝ ਵਿਦਿਆਰਥੀਆਂ ਨੂੰ ਡਿਊਟੀ ਦਵਾਈ ਸਪਰੈ ਕਰਨ ਲਈ ਲਾਈ ਗਈ। ਦਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਕੁੱਝ ਬੱਚੇ ਸਪਰੇ ਚੜ੍ਹਨ ਨਾਲ ਬੀਮਾਰ ਹੋ ਗਏ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬਾਅਦ ਵਿਚ ਦੇਰ ਸ਼ਾਮ ਉਨ੍ਹਾਂ ਨੂੰ ਘਰ ਭੇਜ ਦਿਤਾ ਗਿਆ। ਇਸ ਤੋਂ ਬਾਅਦ ਇਕ ਵਿਦਿਆਰਥੀ ਰਾਜੇਸ਼ ਘਰ ਆਉਣ ਤੋਂ ਬਾਅਦ ਵੀ ਗੰਭੀਰ ਬੀਮਾਰ ਹੋ ਗਿਆ ਜਿਸ ਨੂੰ ਪੀ.ਜੀ.ਆਈ ਲਿਜਾਇਆ ਗਿਆ। ਉਸ ਵਿਦਿਆਰਥੀ ਦੀ ਦੇਰ ਸ਼ਾਮ ਮੌਤ ਹੋ ਗਈ। ਇਸ ਸਬੰਧੀ ਸਰਪੰਚ ਦੇ ਪਤੀ ਡਾ. ਵਿਨੋਦ ਨੇ ਦਸਿਆ ਕਿ ਮੰਗਲਵਾਰ ਸਵੇਰੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਇਸ ਘਟਨਾ ਨਾਲ ਪਿੰਡ ਵਾਸੀਆਂ ਵਿਚ ਸਕੂਲ ਸ਼ਾਸਨ ਪ੍ਰਤੀ ਰੋਸ ਹੈ।
ਖ਼ਾਲੀ ਪਲਾਟ ’ਚ ਮਿਲੀ ਲਾਵਾਰਸ ਲਾਸ਼
ਬਹਾਦਰਗੜ੍ਹ, 24 ਅਗੱਸਤ (ਏਜੰਸੀ) :
ਲਾਈਨਪਾਰ ਥਾਣਾ ਖੇਤਰ ਤਹਿਤ ਵਿਕਾਸ ਨਗਰ ਨੇੜੇ ਕਾਲੋਨੀ ਦੇ ਖ਼ਾਲੀ ਪਲਾਟ ਤੋਂ ਪੁਲਿਸ ਨੂੰ ਸੋਮਵਾਰ ਨੂੰ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਪੀ.ਜੀ.ਆਈ.ਐਮ.ਐਸ. ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਲਾਈਨ ਪਾਰ ਪੁਲਿਸ ਨੂੰ ਸੂਚਨਾ ਮਿਲੀ ਕਿ ਵਿਕਾਸ ਨਗਰ ਨੇੜੇ ਬਣੀ ਬਹਿਰਾਣੀਆਂ ਕਾਲੋਨੀ ਦੇ ਇਕ ਖ਼ਾਲੀ ਪਲਾਟ ਵਿਚ ਭਰੇ ਪਾਣੀ ਵਿਚ ਇਕ ਨੌਜਵਾਨ ਦੀ ਲਾਸ਼ ਤੈਰ ਰਹੀ ਹੇ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕਢਿਆ ਗਿਆ। ਪੁਲਿਸ ਨੇ ਲਾਸ਼ ਦੀ ਪਛਾਣ ਕਰਵਾਉਣ ਲਈ ਕਾਲੋਨੀ ਵਾਸੀਆਂ ਨਾਲ ਸਪੰਰਕ ਕੀਤਾ ਪਰ ਸਾਰਿਆਂ ਨੇ ਮ੍ਰਿਤਕ ਦੀ ਪਛਾਣ ਹੋਣ ਤੋਂ ਇਨਕਾਰ ਕੀਤਾ। ਬਾਅਦ ਵਿਚ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿਤਾ ਹੈ। ਪੁਲਿਸ ਅਨੁਸਾਰ ਜਿਸ ਪਲਾਟ ਵਿਚ ਲਾਸ਼ ਮਿਲੀ ਹੈ, ਉਸ ਵਿਚ ਲਗਭਗ ਤਿੰਨ ਫੁੱਟ ਤਕ ਚਾਰਦੀਵਾਰੀ ਕੀਤੀ ਹੋਈ ਹੈ। ਲਗਭਗ ਡੇਢ ਤੋਂ ਦੋ ਫੁੱਟ ਤਕ ਪਾਣੀ ਭਰਿਆ ਹੋਇਆ ਸੀ। ਲਾਸ਼ ਜਿਸ ਹਾਲਤ ਵਿਚ ਉਸ ਵਿਚੋਂ ਮਿਲੀ ਉਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕਈ ਦਿਨਾਂ ਤੋਂ ਇਹ ਪਲਾਟ ਖ਼ਾਲੀ ਪਿਆ ਹੋਇਆ ਸੀ। ਮ੍ਰਿਤਕ ਦੇ ਸਰੀਰ ’ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਹੈ ਪਰ ਪੋਸਟ ਮਾਰਟਮ ਰੀਪੋਰਟ ਤੋਂ ਇਹ ਸਾਫ਼ ਹੋ ਜਾਵੇਗਾ ਕਿ ਉਸ ਦੀ ਮੌਤ ਕਿਵੇਂ ਹੋਈ। ਮਿਤਕ ਦੇ ਸਰੀਰ ’ਤੇ ਨੀਲੇ ਰੰਗ ਦੀ ਟੀ-ਸ਼ਰਟ ਅਤੇ ਭੂਰੇ ਰੰਗ ਦੀ ਪੈਂਟ ਹੈ। ਪੈਰਾਂ ਵਿਚ ਚਮੜੇ ਦੀ ਚੱਪਲ ਪਾਈ ਹੋਈ ਹੈ।
ਤੈਲਗੂ ਫਿਲਮਾਂ ਵਿੱਚ ਕੰਮ ਕਰਨ ਵਾਲੀਆਂ ਅਬਨੇਤਰੀਆਂ ਸਾਹਿਰਾ ਬਾਨੋ ਤੇ ਯੋਤੀ ਨੂੰ ਪੁਲਿਸ ਨੇ ਹਾਈ ਪ੍ਰੌਫਾਈਲ ਸੈਕਸ ਰੈਕਟ ਵਿੱਚ ਗ੍ਰਿਫਤਾਰ
Hedrabad,23 Aug 2010-Agency
ਫਿਲਮਾ ਵਿੱਚ ਕੰਮ ਕਰਨ ਦੀ ਇੱਛਾ ਅੱਜ ਹਰ ਐਕਟਰ ਵਿੱਚ ਹੈ ਚਾਹੇ ਉਹ ਮੂੰਡਾ ਹੋਵੇ ਜਾਂ ਫਿਰ ਕੁੜੀ ਹੈਦਰਾਬਾਦ ਨੇ ਅੱਜ ਉਸ ਸਮੇ ਸਨਸਨੀ ਪੈਦਾ ਕਰ ਦਿੱਤੀ ਜਦੋਂ ਤੈਲਗੂ ਫਿਲਮਾਂ ਵਿੱਚ ਕੰਮ ਕਰਨ ਵਾਲੀਆਂ ਅਬਨੇਤਰੀਆਂ ਸਾਹਿਰਾ ਬਾਨੋ ਤੇ ਯੋਤੀ ਨੂੰ ਪੁਲਿਸ ਨੇ ਹਾਈ ਪ੍ਰੌਫਾਈਲ ਸੈਕਸ ਰੈਕਟ ਵਿੱਚ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਨਾਲ 7 ਹੋਰ ਕੁੜੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਹ ਦੋ ਫਿਲਮ ਐਕਟਰਸ ਨੇ ਤੈਲਗੂ ਦੀਆਂ ਕਈ ਸੁਪਰਹਿੱਟ ਫਿਲਮਾ ਵਿੱਚ ਮੁੱਖ ਕਿਰਦਾਰ ਨਵੀ ਨਿਭਾਇਆ ਹੈ ਪਰ ਪੇਸੈ ਦੇ ਲਾਲਚ ਨਾਲ ਇਹ ਇਸ ਧੰਦੇ ਵਿੱਚ ਸ਼ਾਮਿਲ ਹਨ ਇਹਨਾਂ ਸਾਰੀਆਂ ਕੁੜੀਆਂ ਨੂੰ ਕੁੰਦਨ ਬਾਗ ਵਿੱਚੋਂ ਗ੍ਰਿਫਤਾਰ ਕੀਤਾ ਹੈ ਤੇ ਇਹ ਖੇਤਰ ਬੀ ਆਈ ਪੀ ਖੇਤਰ ਹੈ ਇਥੇ ਜਾਇਦਾ ਮੰਤਰੀਆਂ ਦੇ ਹੀ ਘਰ ਹਨ ਇਸ ਲਈ ਮਾਮਲਾ ਹਾਈ ਪ੍ਰੌਫਾਈਲ ਘਰਾਂ ਦਾ ਹੈ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਪੁਲਿਸ ਨੇ ਇਸ ਗੱਲ ਦਾ ਖੁਲਾਸਾ ਨਹੀ ਕੀਤਾ ਕਿ ਇਹਨਾਂ ਕੁੜੀਆਂ ਦੇ ਨਾਲ ਉਹ ਕਿਹੜੇ ਅਮੀਰ ਜਾਦੇ ਸਨ ।
ਜੰਮੂ ਕਸ਼ਮੀਰ ਦੇ ਸਿੱਖਾਂ ਲਈ ਕੀਤੀ ਸੁਰੱਖਿਆ ਦੀ ਮੰਗ
ਨਵੀਂ ਦਿੱਲੀ, 21 ਅਗੱਸਤ (ਜਗਤਾਰ ਸਿੰਘ):
ਜੰਮੂ-ਕਸ਼ਮੀਰ ਦੇ ਸਿੱਖਾਂ ਦੇ ਇਕ ਵਫਦ ਨੇ ਸ. ਰਣਜੀਤ ਸਿੰਘ ਸਰਹੱਦੀ ਚੇਅਰਮੈਨ ਗੁਰੂ ਨਾਨਕ ਫਾਊਂਡੇਸ਼ਨ ਜੰਮੂ ਕਸ਼ਮੀਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰ ਕੇ ਵਾਦੀ ਵਿਚ ਸਿੱਖਾਂ ਤੇ ਹਿੰਦੂਆਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਮੰਗ ਪੱਤਰ ਸੌਂਪਿਆ। ਵਫਦ ਨੇ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਵਾਦੀ ਵਿਚ 102 ਪਿੰਡ ਅਜਿਹੇ ਹਨ, ਜਿਥੇ ਹਿੰਦੂ-ਸਿੱਖਾਂ ਦੀ ਚੰਗੀ ਵੱਸੋਂ ਹੈ ਤੇ ਇਨ੍ਹਾਂ ਪਿੰਡਾਂ ਵਿਚ ਦਹਿਸ਼ਤਗਰਦ ਅਜਿਹਾ ਮਾਹੌਲ ਪੈਦਾ ਕਰ ਰਹੇ ਹਨ, ਜਿਸ ਨਾਲ ਜੀਣਾ ਦੁਭਰ ਹੋ ਗਿਆ ਹੈ। ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਕਿ ਉਹ ਪਿੰਡ ਖ਼ਾਲੀ ਕਰ ਕੇ ਦੇਸ਼ ਦੇ ਕਿਸੇ ਹੋਰ ਹਿੱਸੇ ਵਿਚ ਜਾ ਵਸਣ ਤੇ ਦਹਿਸ਼ਤਗਰਦ ਇਹੋ ਹੀ ਚਾਹੁੰਦੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਤੁਰਤ ਐਕਸ਼ਨ ਲੈਂਦੇ ਹੋਏ ਇਨ੍ਹਾਂ 102 ਪਿੰਡਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਵਫਦ ਨੇ ਜਿਥੇ ਹਿੰਦੂ-ਸਿੱਖਾਂ ਲਈ ਨੌਕਰੀਆਂ ਵਿਚ 10% ਰਿਜ਼ਰਵ ਕੋਟਾ ਰੱਖਣ ਦੀ ਮੰਗ ਕੀਤੀ, ਉਥੇ ਨਾਲ ਹੀ ਇਹ ਅਪੀਲ ਵੀ ਕੀਤੀ ਕਿ ਸੂਬੇ ਦੀ ਅਸੈਂਬਲੀ ਵਿਚ ਘਟ ਗਿਣਤੀ ਦੀ ਨੁਮਾਇੰਦਗੀ ਦਾ ਪ੍ਰਬੰਧ ਵੀ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿਉਂਕਿ 1977 ਤੋਂ ਬਾਅਦ ਸੂਬੇ ਵਿਚ ਕੋਈ ਵੀ ਸਿੱਖ ਨੁਮਾਇੰਦਾ ਜੰਮੂ-ਕਸ਼ਮੀਰ ਅਸੈਂਬਲੀ ਵਿਚ ਨਹੀਂ ਲਿਆ ਗਿਆ, ਜਿਸ ਨਾਲ ਸਿੱਖਾਂ ਦੀ ਆਵਾਜ਼ ਅਸੈਂਬਲੀ ਤਕ ਨਹੀਂ ਪੁੱਜ ਸਕੀ।
ਜਾਂ ਸ਼੍ਰੀ ਨਗਰ ਛੱਡੋ ਜਾਂ ਫਿਰ ਇਸਲਾਮ ਕਬੂਲ ਕਰੋ –ਸਿੱਖਾ ਨੂੰ ਦਿੱਤੀ ਧਮਕੀ
ਜੰਮੂ ਕਸ਼ਮੀਰ ,20 Aug 2010-Agency
ਜੰਮੂ ਕਸ਼ਮੀਰ ਦੇ ਸ਼੍ਰੀ ਨਗਰ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਸਲਾਮ ਕਬੂਲ ਕਰਨ ਜਾਂ ਘਾਟੀ ਛੱਡਣ ਦੀ ਕਥਿਤ ਧਮਕੀ ਦਿੱਤੇ ਜਾਣ ਦੇ ਮੁੱਦੇ ਤੋ ਲੋਲਕ ਸਭਾ ਵਿੱਚ ਸਦਨ ਦੇ ਨੇਤਾ ਪ੍ਰਵਣ ਮੁਖਰਜੀ ਨੇ ਅੱਜ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਕੇਂਦਰ ਇਸ ਤਰਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਜਰੂਰੀ ਕਾਰਵਾਈ ਕਰੇਗੀ ਯਾਦ ਰਹੇ ਇਸ ਵੇਲੇ ਸ਼੍ਰੀ ਨਗਰ ਵਿੱਚ 60 ਹਜਾਰ ਸਿੱਖ ਰਹਿੰਦੇ ਹਨ ਇਧਰ ਪੰਜਾਬ ਵਿੱਚ ਸਿੱਖ ਜਥੇਵੰਦੀਆਂ ਨੇ ਵੀ ਇਸ ਗੱਲ ਦਾ ਕਰੜਾ ਰੋਸ ਜਤਾਇਆ ਹੈ ਤੇ ਕਿਹਾ ਕਿ ਇਹ ਧਮਕੀ ਮੰਦ ਭਾਗੀ ਹੈ ਇਸ ਨੂੰ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ ਸਿੱਖ ਕੋਮ ਨੇ ਇਨੀਆਂ ਕੁਰਬਾਨੀਆਂ ਦਿੱਤੀਆ ਕੀ ਇਹਨਾਂ ਕੁਰਬਾਨੀਆਂ ਦਾ ਇਹੀ ਸਿਲਾ ਹੈ ਕਿ ਹੁਣ ਸਿੱਖਾ ਨੂੰ ਇਸਲਾਮ ਮੰਨਣਾ ਪਵੇ ਗਾ
ਬੰਗਲੌਰ ਧਮਾਕੇ: ਮਦਨੀ 26 ਅਗਸਤ ਤੱਕ ਪੁਲਿਸ ਹਿਰਾਸਤ ’ਚ
ਬੰਗਲੌਰ, 19 ਅਗਸਤ
ਸਾਲ 2008 ਵਿੱਚ ਬੰਗਲੌਰ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਪੀ.ਡੀ.ਪੀ. ਨੇਤਾ ਅਬਦੁੱਲ• ਨਾਸਿਰ ਮਦਨੀ ਨੂੰ ਮੈਜਿਸਟ੍ਰੇਟ ਦੀ ਇੱਕ ਅਦਾਲਤ ਨੇ 26 ਅਗਸਤ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕਰਨਾਟਕ ਪੁਲਿਸ ਵੱਲੋਂ ਕੋਲਮ ਵਿੱਚ ਗ੍ਰਿਫ਼ਤਾਰ ਕੀਤੇ ਗਏ ਮਦਨੀ ਨੂੰ ਮੰਗਲਵਾਰ ਰਾਤ ਇੱਥੋਂ ਲਿਆ ਕੇ ਅਪਰ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਵੈਂਕਟੇਸ ਆਰ. ਹੁਲਾਗੀ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਰਮਜ਼ਾਨ ਦੇ ਮਹੀਨੇ ਵਿੱਚ ਸਾਰੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਦੀ ਇਜ਼ਾਜਤ ਦੇਣ ਅਤੇ ਜ਼ਰੂਰਤ ਪੈਣ ’ਤੇ ਸਾਰੀਆਂ ਡਾਕਟਰੀ ਸੁਵਿਧਾਵਾਂ ਮੁਹੱਈਆ ਕਰਾਉਣ ਦੀ ਸ਼ਰਤ ’ਤੇ ਮਦਨੀ ਨੂੰ ਹਿਰਾਸਤ ਵਿੱਚ ਦੇ ਦਿੱਤਾ।
———————————————————————————————
ਜੁੱਤਾ ਸੁੱਟਣ ਵਾਲੇ ਨੂੰ ਉਮਰ ਨੇ ਕੀਤਾ ਮਾਫ਼
ਸ੍ਰੀਨਗਰ, 19 ਅਗਸਤ
ਜੰਮੂ–ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬਰਖ਼ਾਸਤ ਪੁਲਿਸ ਕਰਮਚਾਰੀ ਅਬਦੁੱਲ• ਅਹਿਮਦ ਨੂੰ ਮਾਫ਼ ਕਰ ਦਿੱਤਾ ਹੈ। ਅਹਿਮਦ ਨੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਮੁੱਖ ਮੰਤਰੀ ’ਤੇ ਜੁੱਤਾ ਸੁੱਟਿਆ ਸੀ। ਉਮਰ ਨੇ ਪੁਲਿਸ ਨੂੰ ਉਸ ਦੇ ਖਿਲਾਫ ਮਾਮਲਾ ਵਾਪਸ ਲੈਣ ਦਾ ਵੀ ਆਦੇਸ਼ ਦਿੱਤਾ।ਇੱਕ ਅਧਿਕਾਰਿਕ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਹਿਮਦ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਦੀਆਂ ਗੱਲਾਂ ਸੁਣੀਆਂ। ਉਮਰ ਨੇ ਅਹਿਮਦ ਨੂੰ ਗਲ਼ ਨਾਲ ਲਗਾਇਆ ਅਤੇ ਪੁਲਿਸ ਨੂੰ ਉਸ ਦੀ ਰਿਹਾਈ ਦਾ ਆਦੇਸ਼ ਦਿੱਤਾ। ਮੁੱਖ ਮੰਤਰੀ ਨੇ ਆਪਣੇ ਦਫ਼ਤਰ ਨੂੰ ਆਦੇਸ਼ ਦਿੱਤਾ ਕਿ ਅਹਿਮਦ ਨੂੰ ਉਸ ਦ ਪਿੰਡ ਪਹੁੰਚਾਇਆ ਜਾਵੇ ਤਾਂਕਿ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲ ਸਕੇ। ਜ਼ਿਕਰਯੋਗ ਹੈ ਕਿ ਆਜ਼ਾਦੀ ਦਿਵਸ ਸਮਾਰੋਹ ਦੇ ਮੌਕੇ ’ਤੇ ਮੁੱਖ ਮੰਤਰੀ ਵੱਲ ਜੁੱਤਾ ਸੁੱਟਣ ਤੋਂ ਤੁਰੰਤ ਬਾਅਦ ਅਹਿਮਦ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
———————————————————
ਰਮਜ਼ਾਨ ਦਾ ਸਭ ਤੋਂ ਵੱਡਾ ਚਿਰਾਗ ਬਣਾ ਕੇ ਕੀਰਤੀਮਾਨ ਰਚਿਆ
ਗਾਜਾ ਸਿਟੀ, 19 ਅਗਸਤ
ਬੰਦਿਸ਼ਾਂ ਦੇ ਅੰਧਕਾਰ ਵਿੱਚ ਜਿਊਣ ਨੂੰ ਮਜ਼ਬੂਰ ਗਾਜਾ ਪੱਟੀ ਵਿੱਚ ਇੱਕ ਵਿਅਕਤੀ ਨੇ ਦੁਨੀਆਂ ਦਾ ਸਭ ਤੋਂ ਵੱਡਾ ਰਮਜ਼ਾਨ ਚਿਰਾਗ ਬਣਾ ਕੇ ਆਪਣੀ ਇਸ ਕਵਾਇਦ ਦੇ ਨਤੀਜੇ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਰਮਜ਼ਾਨ ਦੇ ਪਾਕ ਮਹੀਨੇ ਦੌਰਾਨ 10 ਮੀਟਰ ਉਚਾ ਅਤੇ ਸਾਢੇ ਤਿੰਨ ਮੀਟਰ ਚੌੜਾ ਲੱਕੜੀ ਅਤੇ ਕੱਪੜੇ ਤੋਂ ਬਣਿਆ ਇਹ ਚਿਰਾਗ ਇਸ ਇਸਲਾਮੀ ਮੁਲਕ ਦੀਆਂ ਸੜਕਾਂ ਨੂੰ ਰੋਸ਼ਨ ਕਰ ਰਿਹਾ ਹੈ।ਇਸ ਚਿਰਾਗ ਨੂੰ ਬਣਾਉਣ ਵਾਲੇ 24 ਸਾਲਾ ਮੁਸਤਫ਼ਾ ਮਸੂਦ ਨੇ ਦੱਸਿਆ– ਮੈਂ ਵਿਸ਼ਵ ਰਿਕਾਰਡ ਬਣਾਉਣ ਲਈ ਦ੍ਰਿੜ ਸੰਕਲਪ ਹਾਂ ਤਾਂਕਿ ਦੁਨੀਆਂ ਵਿੱਚ ਇਹ ਸੰਦੇਸ਼ ਜਾਵੇ ਕਿ ਗਾਜਾ ਨੂੰ ਬੰਦਿਸ਼ਾਂ ਤੋਂ ਮੁਕਤ ਕਰਾ ਦਿੱਤਾ ਜਾਵੇ। ਇਸ ਚਿਰਾਗ ਨੂੰ ਬਣਾਉਣ ਲਈ 400 ਅਰਬ ਡਾਲਰ ਕਰ ਚੁੱਕੇ ਮੁਸਤਫ਼ਾ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਚਿਰਾਗ ਗਾਜਾ ਅਤੇ ਪੱਛਮੀ ਕਿਨਾਰੇ ਦੀ ਪਰਸਪਰ ਵਿਰੋਧੀ ਫਿਲਸਤੀਨੀ ਸਰਕਾਰਾਂ ਨੂੰ ਆਪਸੀ ਮਤਭੇਦ ਦੂਰ ਕਰਨ ਦਾ ਸੰਦੇਸ਼ ਦੇਵੇਗਾ। ਜ਼ਿਕਰਯੋਗ ਹੈ ਕਿ ਗਾਜਾ ਪੱਟੀ ਦੇ ਲੋਕ ਅਨੇਕ ਬੰਦਿਸ਼ਾਂ ਤੋਂ ਘਿਰੇ ਹਨ। ਉਹਨਾਂ ’ਤੇ ਇਲਾਕੇ ਤੋਂ ਬਾਹਰ ਜਾਣ ’ਤੇ ਵੀ ਪਾਬੰਦੀ ਲੱਗੀ ਹੋਈ ਹੈ।
ਲੇਹ ਹਾਦਸੇ ਦੇ ਪੀੜਤਾਂ ਲਈ 125 ਕਰੋੜ ਰੁਪਏ ਦਾ ਪੈਕੇਜ
ਪੁਨਰਵਾਸ ਦੇ ਕਾਰਜ ਢਾਈ ਮਹੀਨਿਆਂ ਦੇ ਅੰਦਰ ਪੂਰੇ ਕਰ ਲਏ ਜਾਣਗੇ– ਪ੍ਰਧਾਨ ਮੰਤਰੀ
ਲੇਹ, 17 ਅਗਸਤ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲੇਹ ਵਿੱਚ ਬੱਦਲ ਫਟਣ ਦੀ ਤਬਾਹਕਾਰੀ ਘਟਨਾ ਦੇ ਸ਼ਿਕਾਰ ਹੋਏ ਲੋਕਾਂ ਲਈ 125 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਕੁਦਰਤੀ ਆਫ਼ਤ ਵਿੱਚ ਜੋ ਮਕਾਨ ਢਹਿ ਗਏ ਸਨ,ਉਹਨਾਂ ਸਾਰਿਆਂ ਨੂੰ ਅਗਲੇ ਢਾਈ ਮਹੀਨਿਆਂ ਵਿੱਚ ਪੁਨਰ–ਨਿਰਮਾਣ ਕੀਤਾ ਜਾਵੇਗਾ।ਰਾਹਤ ਅਤੇ ਪੁਨਰਵਾਸ ਕਾਰਜ ਦਾ ਜਾਇਜ਼ਾ ਲੈਣ ਲਈ ਇੱਕ ਦਿਵਸੀ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਹਤ ਪੈਕੇਜ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ ਪ੍ਰਦਾਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਦਲ ਫਟਣ ਦੀ ਘਟਨਾ ਵਿੱਚ ਜੋ ਮਕਾਨ ਢਹਿ ਗਏ ਸਨ ਉਹਨਾਂ ਸਾਰਿਆਂ ਦਾ ਪੁਨਰ–ਨਿਰਮਾਣ ਕਰਾ ਦਿੱਤਾ ਜਾਵੇਗਾ ਅਤੇ ਇਸ ਦੇ ਲਈ ਧਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਮਨਮੋਹਨ ਸਿੰਘ ਨੇ ਕਿਹਾ– ਹਸਪਤਾਲਾਂ, ਸਕੂਲਾਂ ਅਤੇ ਸੜਕਾਂ ਦਾ ਪੁਨਰ–ਨਿਰਮਾਣ ਕੀਤਾ ਜਾਵੇਗਾ ਅਤੇ ਬਿਜਲੀ ਕੁਨੈਕਸ਼ਨਾਂ ਨੂੰ ਫਿਰ ਤੋਂ ਜੋੜਿਆ ਜਾਵੇਗਾ ਅਤੇ ਸਾਰੇ ਪੁਨਰਵਾਸ ਕਾਰਜ ਅਗਲੇ ਢਾਈ ਮਹੀਨਿਆਂ ਦੇ ਅੰਦਰ ਸਰਦੀ ਦਾ ਮੌਸਮ ਆਉਣ ਤੋਂ ਪਹਿਲਾਂ ਪੂਰੇ ਕੀਤੇ ਜਾਣਗੇ। ਇਸ ਦੇ ਲਈ ਧਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਆਫ਼ਤ ਦੌਰਾਨ ਕਈ ਜਾਨਾਂ ਗਈਆਂ, ਜੋ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ। ਪਰ ਕੇਂਦਰ ਅਤੇ ਜੰਮੂ–ਕਸ਼ਮੀਰ ਸਰਕਾਰਾਂ ਪੀੜ•ਤ ਪਰਿਵਾਰਾਂ ਦੀ ਮਦਦ ਲਈ ਸਾਰੇ ਸੰਭਵ ਉਪਾਅ ਕਰੇਗੀ। ਉਹਨਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਲਈ ਵੱਖ–ਵੱਖ ਯੋਜਨਾਵਾਂ ਦਾ ਪ੍ਰਭਾਵੀ ਅਮਲੀ ਰੂਪ ਨਾਲ ਪ੍ਰਭਾਵਿਤ ਕਰਨ ਲਈ ਰਾਜ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਵਿੱਚ ਇੱਕ ਨਿਗਰਾਨੀ ਕਮੇਟੀ ਬਣਾਈ ਜਾਵੇਗੀ।ਪ੍ਰਧਾਨ ਮੰਤਰੀ ਨੇ ਕਿਹਾ– ਸਰਦੀ ਆਉਣ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਫਿਰ ਆਵਾਂਗਾ ਅਤੇ ਤੁਹਾਡੇ ਲਈ ਜੋ ਘਰ ਬਣਾਏ ਜਾਣਗੇ, ਉਹਨਾਂ ਨੂੰ ਦੇਖਾਂਗਾ। ਉਹਨਾਂ ਨੇ ਰਾਹਤ ਅਤੇ ਪੁਨਰਵਾਸ ਲਈ ਉਠਾਏ ਜਾ ਰਹੇ ਵੱਖ–ਵੱਖ ਕਦਮਾਂ ’ਤੇ ਚਰਚਾ ਕਰਨ ਲਈ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਰਾਜ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਵੀ ਕੀਤੀ।
ਡੋਡਾ ’ਚ ਅੱਤਵਾਦੀਆਂ ਦੇ ਟਿਕਾਣੇ ਦਾ ਪਤਾ ਚਲਿਆ
ਜੰਮੂ, 17 ਅਗਸਤ ਜੰਮੂ
–ਕਸ਼ਮੀਰ ਦੇ ਡੋਡਾ ਜ਼ਿਲੇ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਛੁਪਣ ਦੇ ਟਿਕਾਣੇ ਦਾ ਪਤਾ ਲਗਾ ਕੇ ਉਥੋਂ ਕਈ ਹਥਿਆਰ ਅਤੇ 15 ਕਿਲੋਗ੍ਰਾਮ ਵਿਸਫੋਕਟ ਬਰਾਮਦ ਕੀਤਾ ਹੈ। ਰਾਸ਼ਟਰੀ ਰਾਈਫਲਸ ਅਤੇ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਸੋਮਵਾਰ ਰਾਤ ਭੱਦਰਵਾਹ ਦੇ ਕਿਲਾਨ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਟਿਕਾਣੇ ਦਾ ਪਤਾ ਲਗਾਇਆ। ਇਸ ਟਿਕਾਣੇ ਤੋਂ ਇੱਕ ਚੀਨੀ ਪਿਸਤੌਲ, ਇੱਕ ਮੈਗਜ਼ੀਨ , ਏ.ਕੇ. ਰਾਈਫਲ ਦੀਆਂ 10 ਗੋਲੀਆਂ, ਇੱਕ ਗੋਲਾ , ਇੱਕ ਡਿਟੋਨੇਟਰ, ਇੱਕ ਆਈ.ਡੀ.ਡੀ. ਅਤੇ 15 ਕਿਲੋਗ੍ਰਾਮ ਵਿਸਫੋਟਕ ਬਰਾਮਦ ਕੀਤੇ ਗਏ।
ਕੇਂਦਰ ਸਰਕਾਰ ਵੱਲੋਂ ਬਾਲੜੀਆਂ ਸਬੰਧੀ ਸਬਲਾ ਯੋਜਨਾ ਨੂੰ ਪ੍ਰਵਾਨਗੀ
ਨਵੀਂ ਦਿੱਲੀ, 17 ਅਗਸਤ (ਅੰਕੁਰ ਤਾਂਗੜੀ )
ਸਰਕਾਰ ਨੇ ਬਾਲੜੀਆਂ ਦੇ ਸਸ਼ਕਤੀਕਰਨ ਵਾਸਤੇ ਰਾਜੀਵ ਗਾਂਧੀ ਸਬਲਾ ਯੋਜਨਾ ਨੂੰ ਲਾਗੂ ਕੀਤੇ ਜਾਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ ਦੀ ਮੀਟਿੰਗ ਦੌਰਾਨ ਇਸ ਯੋਜਨਾ ਨੂੰ ਦੇਸ਼ ਦੇ ਚੁਣੇ ਹੋਏ 200 ਜ਼ਿਲਿਆਂ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਯੋਜਨਾ ਹੇਠ 11 ਤੋਂ 18 ਸਾਲ ਦਰਮਿਆਨ ਦੀਆਂ ਬਾਲੜੀਆਂ ਦੀ ਆਰਥਿਕ ਅਤੇ ਪੌੋਸ਼ਟਿਕ ਸਥਿਤੀ ਵਿੱਚ ਸੁਧਾਰ ਕੀਤਾ ਜਾਣਾ ਹੈ। ਪ੍ਰਵਾਨ ਕੀਤੀ ਯੋਜਨਾ ਹੇਠ ਇਨਾਂ ਬਾਲੜੀਆਂ ਨੂੰ ਘਰ ਲਿਜਾਣ ਲਈ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ ਜੇ ਰਾਜ ਸਰਕਾਰਾਂ ਪੱਕੇ ਹੋਏ ਭੋਜਨ ’ਤੇ ਜ਼ੋਰ ਦੇਣਗੀਆਂ ਤਾਂ ਇਸ ਲਈ ਪੌਸ਼ਟਿਕ ਭੋਜਨ ਦਾ ਇੱਕ ਵੱਖਰਾ ਮਿਆਰ ਤੈਅ ਕੀਤਾ ਜਾਵੇਗਾ। ਯੋਜਨਾ ਹੇਠ 11 ਤੋਂ 18 ਸਾਲ ਦੀਆਂ ਬਾਲੜੀਆਂ ਨੂੰ ਸਾਲ ਵਿੱਚ 300 ਦਿਨ ਪ੍ਰਤੀ ਦਿਨ ਦੇ ਹਿਸਾਬ ਨਾਲ ਪੌਸ਼ਟਿਕ ਆਹਾਰ ਮੁਹੱਈਆ ਕਰਵਾਇਆ ਜਾਣਾ ਹੈ ਜਿਸ ਵਿੱਚ 600 ਗ੍ਰਾਮ ਕੈਲਰੀ ਤੇ 18 ਤੋਂ 20 ਗ੍ਰਾਮ ਤੱਕ ਦੀ ਪ੍ਰੋਟੀਨ ਸ਼ਾਮਿਲ ਹੋਵੇਗੀ। ਇਸ ਯੋਜਨਾ ਨੂੰ ਆਂਗਣਵਾੜੀ ਕੇਂਦਰਾਂ ਰਾਹੀਂ ਅਮਲ ਵਿੱਚ ਲਿਆਂਦਾ ਜਾਵੇਗਾ। ਪ੍ਰੋਗਰਾਮ ’ਤੇ ਆਉਣ ਵਾਲੇ ਖਰਚੇ ਦਾ 50-50 ਫੀਸਦੀ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਦਿੱਤਾ ਜਾਵੇਗਾ। 11ਵੀਂ ਪੰਜ ਸਾਲਾ ਯੋਜਨਾ ਦੇ ਬਾਕੀ ਰਹਿੰਦੇ ਸਮੇਂ ਲਈ 4500 ਕਰੋੜ ਰੁਪਏ ਦੀ ਰਕਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮਾਲੀ ਸਾਲ ਦੇ ਬਜਟ ਵਿੱਚ ਇਸ ਯੋਜਨਾ ਵਾਸਤੇ ਇੱਕ ਹਜ਼ਾਰ ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ। ਇਸ ਯੋਜਨਾ ਦਾ ਇੱਕ ਕਰੋੜ 15 ਲੱਖ ਬਾਲੜੀਆਂ ਨੂੰ ਫਾਇਦਾ ਪੁੱਜਣ ਦੀ ਸੰਭਾਵਨਾ ਹੈ।
—————————————————————————————————————————
ਸਰਕਾਰੀ ਭਰਤੀਆਂ ’ਚ ਘੱਟ ਗਿਣਤੀਆਂ ਦੀ ਗਿਣਤੀ ਵਧੀ
ਨਵੀਂ ਦਿੱਲੀ, 17 ਅਗਸਤ (ਅੰਕੁਰ ਤਾਂਗੜੀ )
ਸਰਕਾਰ ਨੇ ਅੱਜ ਦੱਸਿਆ ਕਿ 2008–09 ਦੌਰਾਨ ਕੇਂਦਰ ਦੇ ਦਫ਼ਤਰਾਂ ਅਤੇ ਜਨਤਕ ਖੇਤਰ ਦੇ ਉਪਕ੍ਰਮਾਂ ਵਿੱਚ ਘੱਟ–ਗਿਣਤੀ ਭਾਈਚਾਰੇ ਦੇ 15172 ਲੋਕਾਂ ਦੀ ਭਰਤੀ ਕੀਤੀ ਗਈ ਜੋ ਕੁੱਲ ਭਰਤੀਆਂ ਦਾ 9.25 ਪ੍ਰਤੀਸ਼ਤ ਹੈ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਲਮਾਨ ਖੁਸ਼ਰੀਦ ਨੇ ਪ੍ਰਭਾਵ ਝਾਅ ਦੇ ਸਵਾਲ ਦੇ ਲਿਖਤ ਜਵਾਬ ਵਿੱਚ ਰਾਜ ਸਭਾ ਨੂੰ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ 2007–08 ਦੌਰਾਨ 12915 ਘੱਟ ਗਿਣਤੀਆਂ ਦੀ ਭਰਤੀ ਕੀਤੀ ਗਈ ਸੀ ਜਦਕਿ 2006–07 ਦੌਰਾਨ 12182 ਭਰਤੀ ਕੀਤੀ ਗਈ ਸੀ।
ਦੋ ਦਿਨਾਂ ਤੋਂ ਰੁਕੀ ਅਮਰਨਾਥ ਯਾਤਰਾ ਬਹਾਲ
ਜੰਮੂ, 17 ਅਗਸਤ
ਸੁਰੱਖਿਆ ਅਤੇ ਖਰਾਬ ਮੌਸਮ ਕਾਰਨ ਪਿਛਲੇ ਦੋ ਦਿਨਾਂ ਤੋਂ ਰੁਕੀ ਸਾਲਾਨਾ ਅਮਰਨਾਥ ਯਾਤਰਾ ਅੱਜ ਬਹਾਲ ਹੋ ਗਈ ਹੈ ਜਦਕਿ ਸ਼ਰਧਾਲੂਆਂ ਦਾ ਇੱਕ ਨਵਾਂ ਜੱਥਾ ਪਵਿੱਤਰ ਅਮਰਨਾਥ ਲਈ ਇੱਥੋਂ ਰਵਾਨਾ ਹੋਇਆ। ਪੁਲਿਸ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ 875 ਸ਼ਰਧਾਲੂਆਂ ਦਾ ਜੱਥਾ ਸੋਮਵਾਰ ਸਵੇਰੇ 10.25 ’ਤੇ ਇੱਥੋਂ ਭਗਵਤੀ ਨਗਰ ਆਧਾਰ ਕੈਂਪ ਤੋਂ 24 ਵਾਹਨਾਂ ਵਿੱਚ ਸਵਾਰ ਹੋ ਪਵਿੱਤਰ ਅਮਰਨਾਥ ਲਈ ਰਵਾਨਾ ਹੋਇਆ। ਇਹਨਾਂ ਸ਼ਰਧਾਲੂਆਂ ਵਿੱਚ 514 ਪੁਰਸ਼, 145 ਮਹਿਲਾਵਾਂ, ਅੱਠ ਬੱਚੇ ਅਤੇ 208 ਸਾਧੂ ਸ਼ਾਮਲ ਹਨ। ਇਸ ਜੱਥੇ ਦੇ ਨਾਲ ਹੀ ਹੁਣ ਤੱਕ ਦੇਸ਼ ਦੇ ਵੱਖ–ਵੱਖ ਹਿੱਸਿਆਂ ਦੇ 86, 072 ਸ਼ਰਧਾਲੂ ਇੱਥੋਂ ਪਵਿੱਤਰ ਅਮਰਨਾਥ ਦੀ ਯਾਤਰਾ ’ਤੇ ਰਵਾਨਾ ਹੋ ਚੁੱਕੇ ਹਨ।
ਤਿਰੰਗਾ ਉਤਾਰਦੇ ਸਮੇਂ ਦੋ ਨੌਜਵਾਨਾਂ ਦੀ ਮੌਤ
ਰੁਦਰਪੁਰ (ਉਤਰ ਪ੍ਰਦੇਸ਼),17 Aug 2010
16 ਅਗਸਤ ਆਜ਼ਾਦੀ ਦਿਵਸ ਦੀ ਸ਼ਾਮ ਪ੍ਰਾਇਮਰੀ ਸਕੂਲ ਮਹਾਰਾਜਪੁਰ ਵਿਚ ਤਾਇਨਾਤ ਭੋਜਨ ਮਾਤਾ ਦੇ ਲੜਕੇ ਅਤੇ ਉਸ ਦੇ ਇਕ ਦੋਸਤ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਦੋਵੇਂ ਨੌਜਵਾਨ ਲੋਹੇ ਦੇ ਖੰਭੇ ਤੋਂ ਤਿਰੰਗੇ ਨੂੰ ਉਤਾਰ ਰਹੇ ਸਨ, ਤਦ ਉਕਤ ਖੰਭਾ ਸਕੂਲ ਦੇ ਉਪਰੋਂ ¦ਘ ਰਹੀ ਗਿਆਰਾਂ ਹਜ਼ਾਰ ਵੋਲਟੇਜ਼ ਦੀ ਤਾਰ ਨਾਲ ਛੂਹ ਗਿਆ। ਇਸ ਮਾਮਲੇ ਵਿਚ ਪਿੰ੍ਰਸੀਪਲ ਦੇ ਖਿਲਾਫ਼ ਮਾਮਲਾ ਦਰਜ ਕਰਨ ਦੇ ਨਾਲ-ਨਾਲ ਉਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
ਇੰਚਾਰਜ ਡੀ.ਐਮ. ਯੁਗਲ ਕਿਸ਼ੋਰ ਪੰਤ ਨੇ ਦੱਸਿਆ ਕਿ ਰਾਸ਼ਟਰੀ ਝੰਡੇ ਨਾਲ ਜੁੜਿਆ ਮਾਮਲਾ ਹੋਣ ਦੇ ਕਾਰਨ ਮਾਮਲੇ ਦੀ ਮੈਜਿਸਟ੍ਰੀਅਲ ਜਾਂਚ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਹੰਗਾਮੇ ਤੋਂ ਬਾਅਦ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਜਾਣਕਾਰੀ ਦੇ ਅਨੁਸਾਰ ਆਵਾਜ਼ੀ ਦਿਵਸ ਮੌਕੇ ’ਤੇ ਬੀਤੇ ਦਿਨ ਪ੍ਰਾਇਮਰੀ ਸਕੂਲ ਮਹਾਰਾਜਪੁਰ ਵਿਚ ਵੀ ਤਿਰੰਗਾ ਲਹਿਰਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਸਕੂਲ ਦੀ ਪ੍ਰਿੰਸੀਪਲ ਮਲਸਾ ਨਿਵਾਸੀ ਸੁਨੀਤਾ ਖੁਰਾਣਾ ਸਕੂਲ ਵਿਚ ਪ੍ਰੋਗਰਾਮ ਤੋਂ ਬਾਅਦ ਉਥੇ ਭੋਜਨ ਮਾਤਾ ਦੇ ਤੌਰ ’ਤੇ ਕੰਮ ਕਰਨ ਵਾਲੀ ਪਿੰਡ ਦੀ ਸਰੋਜ ਰਾਣੀ ਨੂੰ ਸ਼ਾਤ ਨੂੰ ਰਾਸ਼ਟਰੀ ਝੰਡਾ ਉਤਰਵਾਉਣ ਦੀ ਹਿਦਾਇਤ ਦਿੱਤੀ ਸੀ। ਦੱਸਿਆ ਗਿਆ ਹੈ ਕਿ ਪ੍ਰਿੰਸੀਪਲ ਦੀ ਹਿਦਾਇਤ ’ਤੇ ਅਮਲ ਕਰਦੇ ਹੋਏ ਸਰੋਜ ਰਾਣੀ ਨੇ ਆਪਣੇ ਬੇਟੇ ਨੂੰ ਭਾਰਤ ਨੂੰ ਸਕੂਲ ਦੇ ਗ੍ਰਾਊਂਡ ਵਿਚ ਲਹਿਰਾਇਆ ਗਿਆ ਤਿਰੰਗਾ ਉਤਾਰਨ ਲਈ ਕਿਹਾ। ਜਿਸ ਉਤੇ ਭਾਰਤ ਪਿੰਡ ਵਿਚ ਹੀ ਰਹਿਣ ਵਾਲੇ ਆਪਣੇ ਦੋਸਤ ਦਿਲਬਾਗ ਪੁੱਤਰ ਲਾਲ ਸਿੰਘ ਨੂੰ ਨਾਲ ਲੈ ਕੇ ਝੰਡਾ ਉਤਾਰਨ ਚਲਾ ਗਿਆ। ਸਕੂਲ ਵਿਚ ਬਣੇ ਚਬੂਤਰੇ ਉਤੇ ਜਦੋਂ ਭਾਰਤ ਤੇ ਉਸ ਦੇ ਦੋਸਤ ਦਿਲਬਾਗ ਨੇ ਰਾਸ਼ਟਰੀ ਝੰਡੇ ਉਤੇ ਲੱਗੀ ਲੋਹੇ ਦੀ ਰਾਡ ਨੂੰ ਉਪਰ ਖਿੱਚ ਕੇ ਕੱਢਣ ਦੀ ਕੋਸ਼ਿਸ਼ ਕੀਤੀ ਤਦ ਉਕਤ ਰਾਡ ਸਕੂਲ ਦੇ ਉਪਰੋਂ ਗੁਜ਼ਰ ਰਹੀ 11 ਹਜ਼ਾਰ ਵੋਲਟੇਜ਼ ਦੀ ਬਿਜਲੀ ਲਾਈਨ ਨਾਲ ਛੂਹ ਗਈ, ਜਿਸ ਨਾਲ ਉਸ ਵਿਚ ਕਰੰਟ ਆ ਗਿਆ। ਥੋੜੀ ਹੀ ਦੇਰ ਵਿਚ ਦੋਨੋਂ ਨੌਜਵਾਨ ਜ਼ਮੀਨ ’ਤੇ ਡਿੱਗ ਪਏ ਅਤੇ ਰਾਸ਼ਟਰੀ ਝੰਡਾ ਵੀ ਉਨਾਂ ਦੇ ਹੱਥੋਂ ਛੁਟ ਕੇ ਮੈਦਾਨ ਵਿਚ ਪਏ ਚਿੱਕੜ ਵਿਚ ਜਾ ਡਿੱਗਿਆ। ਦੋਵੇਂ ਨੌਜਵਾਨਾਂ ਨੂੰ ਤੁਰੰਤ ਇਕ ਨਿਜੀ ਹਸਪਤਾਲ ਲੈ ਜਾਇਆ ਗਿਆ, ਜਿਥੇ ਉਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਘਟਨਾ ਦੀ ਸੂਚਨਾ ਐਸ.ਡੀ.ਐਮ. ਤੇ ਪੁਲਿਸ ਨੂੰ ਦਿੱਤੀ ਗਈ, ਜਿਸ ਦੇ ਕਰੀਬ ਇਕ ਘੰਟੇ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ। ਬਾਅਦ ਵਿਚ ਕੋਤਵਾਲ ਉਤਮ ਸਿੰਘ ਜਿਮੀਵਾਲ, ਐਸ.ਡੀ.ਐਮ. ਪੀ.ਸੀ. ਦੁਮਕਾ, ਸੀ.ਓ. ਸੈਂਥਿਲ, ਅਬੁਦਈ, ਤਹਿਸੀਲਦਾਰ ਮਨੀਸ਼ ਕੁਮਾਰ ਵੀ ਮੌਕੇ ਉਤੇ ਪਹੁੰਚ ਗਏ। ਘਟਨਾ ਦਾ ਪਤਾ ਚੱਲਣ ਤੋਂ ਬਾਅਦ ਸੀਨੀਅਰ ਭਾਜਪਾ ਨੇਤਾ ਰਾਜੇਸ਼ ਸ਼ੁਕਲਾ ਵੀ ਮੌਕੇ ਉਤੇ ਪਹੁੰਚੇ। ਦੋਸ਼ ਹੈ ਕਿ ਇਸ ਗੰਭੀਰ ਹਾਦਸੇ ਵਿਚ ਦੋ ਨੌਜਵਾਨਾਂ ਦੇ ਮਾਰੇ ਜਾਣ ਅਤੇ ਰਾਸ਼ਟਰੀ ਝੰਡੇ ਦਾ ਅਪਮਾਨ ਹੋਣ ਦੇ ਮਾਮਲੇ ਵਿਚ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਦੋ ਘੰਟੇ ਤੱਕ ਮਾਮਲੇ ਨੂੰ ਰਫਾ-ਦਫਾ ਕਰਨ ਵਿਚ ਲੱਗੇ। ਬਾਅਦ ਵਿਚ ਸੀਨੀਅਰ ਭਾਜਪਾ ਨੇਤਾ ਰਾਜੇਸ਼ ਸ਼ੁਕਲਾ ਦੇ ਦਬਾਅ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਦੇਰ ਰਾਤ ਜ਼ਿਲਾ ਸਿੱਖਿਆ ਅਧਿਕਾਰੀ ਐਸ.ਬੀ. ਜੋਸ਼ੀ ਮੌਕੇ ਉਤੇ ਪਹੁੰਚੇ ਅਤੇ ਉਨਾਂ ਨੇ ਸਕੂਲ ਦੀ ਪ੍ਰਿੰਸੀਪਲ ਸੁਨੀਤਾ ਖੁਰਾਣਾ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ। ਇਸ ਮਾਮਲੇ ਵਿਚ ਭਾਜਪਾ ਨੇਤਾ ਸ੍ਰੀ ਸ਼ੁਕਲਾ ਦੀ ਪਹਿਲ ਉਤੇ ਬੀਜ ਪ੍ਰਮਾਣੀਕਰਨ ਸੰਸਥਾ ਦੇ ਪ੍ਰਧਾਨ ਬਲਰਾਜ ਪਾਸੀ ਨੇ ਮੁੱਖ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਤ ਨਾਲ ਟੈਲੀਫੋਨ ਉਤੇ ਗੱਲਬਾਤ ਕੀਤੀ ਅਤੇ ਉਨਾਂ ਨੂੰ ਪੂਰੇ ਮਾਮਲੇ ਤੋਂ ਜਾਣੂੰ ਕਰਵਾਇਆ। ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ੇ ਦੇ ਰੂਪ ਵਿਚ ਦੇਣ ਦਾ ਐਲਾਨ ਕੀਤਾ ਹੈ। ਹਾਦਸੇ ਤੋਂ ਬਾਅਦ ਬਿਜਲੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਦੀਪ ਚੌਧਰੀ, ਐਸ.ਡੀ.ਓ. ਬੀ.ਕੇ. ਜੋਸ਼ੀ ਨੇ ਵੀ ਘਟਨਾ ਸਥਾਨ ਦਾ ਨਿਰੀਖਣ ਕੀਤਾ। ਇਸ ਦੌਰਾਨ ਕਾਂਗਰਸ ਪੀ.ਸੀ.ਸੀ. ਮੈਂਬਰ ਪੁਸ਼ਕਰ ਜੈਨ, ਭਾਜਪਾ ਨੇਤਾ ਕਿੰਨੂ ਸ਼ੁਕਲਾ ਵੀ ਮੌਕੇ ਉਤੇ ਪਹੁੰਚੇ ਅਤੇ ਉਨਾਂ ਨੇ ਪੀੜਤ ਪਰਿਵਾਰਾਂ ਨੂੰ ਦਿਲਾਸਾ ਦਿੱਤਾ ਅਤੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਸਰਪੰਚ ਗੁਰਦਾਸ ਕਾਲੜਾ ਦਾ ਦੋਸ਼ ਹੈ ਕਿ ਇਸ ਮਾਮਲੇ ਵਿਚ ਬਿਜਲੀ ਵਿਭਾਗ ਦੀ ਸਰਾਸਰ ਲਾਪਰਵਾਹੀ ਹੈ। ਉਨਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਨੂੰ ਸਕੂਲ ਦੇ ਉਪਰ ਤੋਂ ਗੁਜ਼ਰ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਹਟਾਉਣ ਲਈ ਕਈ ਵਾਰ ਲਿਖਿਤ ਤੇ ਮੌਖਿਕ ਰੂਪ ਨਾਲ ਕਿਹਾ ਜਾ ਚੁੱਕਾ ਹੈ। ਇਧਰ ਜ਼ਿਲਾ ਇੰਚਾਰਜ ਤੇ ਸੀ.ਡੀ.ਓ. ਯੁਗਲ ਕਿਸ਼ੋਰ ਪੰਤ ਨੇ ਇਯ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਾਪਰਵਾਹੀ ਵਰਤਣ ਨਾਲ ਮਾਮਲੇ ਵਿਚ ਸਕੂਲ ਦੀ ਪ੍ਰਿੰਸੀਪਲ ਸੁਨੀਤਾ ਖੁਰਾਣਾ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਇਹ ਦਰਦਨਾਕ ਘਟਨਾ ਰਾਸ਼ਟਰੀ ਝੰਡੇ ਨਾਲ ਜੁੜੀ ਹੋਣ ਕਾਰਨ ਮਾਮਲੇ ਦੀ ਮੈਜਿਸਟ੍ਰੀਅਲ ਜਾਂਚ ਦੇ ਵੀ ਆਦੇਸ਼ ਦਿੱਤੇ ਜਾ ਰਹੇ ਹਨ। ਪਿੰਰਸੀਪਲ ਦੇ ਖਿਲਾਫ਼ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵੱਲੋਂ ਰਿਪੋਰਟ ਦਰਜ ਕਰਵਾਈ ਗਈ ਹੈ।
————————————————————–
ਸੜਕ ਹਾਦਸੇ ’ਚ 4 ਦੀ ਮੌਤ
ਹਲਦਵਾਨੀ, 17 ਅਗਸਤ
ਬਾਲਾਜੀ ਦੇ ਦਰਸ਼ਨ ਕਰਕੇ ਪਰਤ ਰਹੇ ਹਲਦਵਾਨੀ ਦੇ ਇੱਕ ਵਾਪਰੀ ਪਰਿਵਾਰ ਦੇ ਤਿੰਨ ਲੋਕਾਂ ਸਮੇਤ ਚਾਰ ਲੋਕਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਵਪਾਰੀ ਪਰਿਵਾਰ ਦੇ ਦੋ ਬੱਚਿਆਂ ਸਮੇਤ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਏ ਹਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹਨਾਂ ਦੀ ਕਾਰ ਹਲਦੂਚੌੜ ਕੋਲ ਰੇਤੇ ਨਾਲ ਭਰੇ ਇੱਕ ਟਰੱਕ ਨਾਲ ਟਕਰਾਅ ਗਈ। ਜਾਣਕਾਰੀ ਅਨੁਸਾਰ ਹਲਦਵਾਨੀ ਦੇ ਪ੍ਰਸਿੱਧ ਵਪਾਰੀ ਚੌਧਰੀ ਕਾਲੌਨੀ ਬਰੇਲੀ ਰੋਡ ਨਿਵਾਸੀ ਅਸ਼ੋਕ ਅਗਰਵਾਲ ਪੁੱਤਰ ਜਵਾਲਾ ਪ੍ਰਸਾਦ ਅਗਰਵਾਲ ਦਾ ਪਰਿਵਾਰ ਆਪਣੀ ਇੰਡੀਗੋ ਕਾਰ ਨੰਬਰ ਯੂ.ਕੇ.04 ਐਚ 8612 ਤੋਂ ਬਾਲਾਜੀ ਮਹਾਰਾਜ ਦੇ ਦਰਸ਼ਨ ਕਰਨ ਗਿਆ ਸੀ।
ਦੱਸਿਆ ਗਿਆ ਹੈ ਕਿ ਉਕਤ ਕਾਰ ਵਿੱਚ ਅਸ਼ੋਕ ਅਗਰਵਾਲ, ਉਹਨਾਂ ਦਾ 37 ਸਾਲਾ ਪੁੱਤਰ ਅਮਿਤ ਅਗਰਵਾਲ, 34 ਸਾਲਾ ਪੁੱਤਰ ਮੋਨਾ ਅਗਰਵਾਲ ਤੋਂ ਇਲਾਵਾ ਜਿਆ, ਮਧੂ, ਜੋਤੀ ਅਤੇ ਅਸ਼ੋਕ ਅਗਰਵਾਲ ਦੀ ਪਤਨੀ ਵੀਨਾ ਸਵਾਰ ਸਨ। ਇਸ ਕਾਰ ਨੂੰ ਹੈਡਿਲ ਕਾਲੋਨੀ ਨਿਵਾਸੀ ਸੁਖਦੇਵ ਸਿੰਘ ਪੁੱਤਰ ਮਹੰਤ ਦੇਵ ਸਿੰਘ ਚਲਾ ਰਿਹਾ ਸੀ। ਦੱਸਿਆ ਗਿਆ ਹੈ ਕਿ ਅੱਜ ਤੜਕੇ ਕਰੀਬ ਸਾਢੇ ਤਿੰਨ ਵਜੇ ਹਲਦੂ ਚੌੜ ਨੇੜੇ ਉਕਤ ਕਾਰ ਦੀ ਰੇਤਾ ਲੈ ਕੇ ਕਿੱਛਾ ਵੱਲ ਜਾ ਰਹੇ ਟਰੱਕ ਨੰਬਰ ਐਚ.ਆਰ. 38–0769 ਨਾਲ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ’ਤੇ ਹੀ ਕਾਰ ਵਿੱਚ ਸਵਾਰ ਅਮਿਤ ਅਗਰਵਾਲ, ਅਸ਼ੋਕ ਅਗਰਵਾਲ, ਮੋਨਾ ਅਗਰਵਾਲ ਅਤੇ ਕਾਰ ਚਾਲਕ ਸੁਖਦੇਵ ਸਿੰਘ ਦੀ ਮੌਤ ਹੋ ਗਈ। ਜਦਕਿ ਹੋਰ ਚਾਰ ਲੋਕ ਬੁਰੀ ਤਰਾਂ ਜ਼ਖਮੀ ਹੋ ਗਏ ਹਨ। ਉਹਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਹਾਦਸੇ ਨਾਲ ਹਲਦਵਾਨੀ ਵਿੱਚ ਸ਼ੋਕ ਦੀ ਲਹਿਰ ਦੌੜ ਗਈ।
————————————————————————————————–
ਅਧਿਆਪਕਾ ਨੂੰ ਮੌਤ ਦੇ ਘਾਟ ਉਤਾਰਿਆ
ਹਲਦਵਾਨੀ, 17 ਅਗਸਤ
ਰਾਮਗੜ ਬਲਾਕ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਇੱਕ ਅਧਿਆਪਕਾ ਦੀ ਹੱਤਿਆ ਕਰ ਦਿੱਤੀ ਗਈ ਹੈ। ਉਸ ਦੇ ਮ੍ਰਿਤਕ ਸਰੀਰ ਨੂੰ ਪੋਸਟ–ਮਾਰਟਮ ਲਈ ਲਿਆਇਆ ਗਿਆ ਹੈ। ਘਟਨਾ ਦੀ ਵਿਸਤ੍ਰਿਤ ਜਾਣਕਾਰੀ ਨਹੀਂ ਮਿਲੀ ਸਕੀ।ਜਾਣਕਾਰੀ ਅਨੁਸਾਰ ਰਾਮਗੜ ਬਲਾਕ ਸਥਿਤ ਪ੍ਰਾਇਮਰੀ ਪਾਠਸ਼ਾਲਾ ਮੋਨਾ ਵਿੱਚ ਤਾਇਨਾਤ ਅਧਿਆਪਕਾ ਦੀਪਾ ਮਰਤੋਲੀਆ (31) ਦੀ ਹੱਤਿਆ ਕਰ ਦਿੱਤੀ ਗਈ। ਦੱਸਿਆ ਗਿਆ ਹੈ ਕਿ ਦੀਪਾ ਅਰਧ–ਸੈਨਿਕ ਬਲ ਦੇ ਕਿਸੇ ਅਧਿਕਾਰੀ ਦੀ ਪੁੱਤਰੀ ਦੀ ਪੁੱਤਰੀ ਹੈ। ਉਸ ਦੇ ਹਲਦਵਾਨੀ ਦੇ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਿਨੇਸ਼ ਹੈਡੀਆ ਨਾਲ ਪ੍ਰੇਮ ਸੰਬੰਧ ਹੋਣ ਦੀ ਚਰਚਾ ਹੈ। ਇਸ ਮਾਮਲੇ ਦੀ ਜਾਂਚ ਵਿੱਚ ਪੁਲਿਸ ਜੁਟੀ ਹੈ। ਘਟਨਾ ਦੀ ਵਿਸਤ੍ਰਿਤ ਜਾਣਕਾਰੀ ਨਹੀਂ ਮਿਲ ਸਕੀ ਹੈ।
ਭਾਰਤ ਗੁਆਂਢੀ ਦੇਸ਼ਾਂ ’ਚ ਅਮਨ-ਅਮਾਨ ਤੇ ਖੁਸ਼ਹਾਲੀ ਦਾ ਚਾਹਵਾਨ-ਪ੍ਰਧਾਨ ਮੰਤਰੀ
ਹ ਜੰਮੂ-ਕਸ਼ਮੀਰ ’ਚ ਹਿੰਸਾ ਤਿਆਗਣ ਵਾਲੇ ਹਰੇਕ ਵਿਅਕਤੀ ਤੇ ਧੜੇ ਨਾਲ ਸਰਕਾਰ ਗੱਲਬਾਤ ਲਈ ਤਿਆਰ ਹ ਨਕਸਲੀ ਹਿੰਸਾ ਛੱਡ ਕੇ ਗੱਲਬਾਤ ਲਈ ਅੱਗੇ ਆਉਣ ਹ ਮਹਿੰਗਾਈ ਨੂੰ ਕਾਬੂ ਹੇਠ ਲਿਆਉਣ ਲਈ ਸਰਕਾਰ ਦੇ ਯਤਨ ਸਫਲ ਹੋਣਗੇ
ਨਵੀਂ ਦਿੱਲੀ, 17 ਅਗਸਤ (ਅੰਕੁਰ ਤਾਂਗੜੀ )
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 64ਵੇਂ ਆਜ਼ਾਦੀ ਦਿਵਸ ਦੇ ਮੌਕੇ ’ਤੇ ਲਾਲ ਕਿਲੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਭਾਰਤ ਆਪਣੇ ਗੁਆਂਢੀ ਦੇਸ਼ਾਂ ਨਾਲ ਜੋ ਵੀ ਮਤਭੇਦ ਹਨ, ਉਨਾਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦਾ ਚਾਹਵਾਨ ਹੈ ਤੇ ਭਾਰਤ ਗੁਆਂਢੀ ਦੇਸ਼ਾਂ ਵਿੱਚ ਅਮਨ-ਅਮਾਨ ਤੇ ਖੁਸ਼ਹਾਲੀ ਚਾਹੁੰਦਾ ਹੈੇ।
ਆਜ਼ਾਦੀ ਦਿਵਸ ਤੇ ਆਪਣੇ ਸੰਬੋਧਨ ਵਿੱਚ ਪਾਕਿਸਤਾਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮਤਰੀ ਨੇ ਕਿਹਾ ਕਿ ਭਾਰਤ ਇਹ ਆਸ ਰੱਖਦਾ ਹੈ ਕਿ ਪਾਕਿਸਤਾਨ ਆਪਣੀ ਜ਼ਮੀਨ ਦਾ ਇਸਤੇਮਾਲ ਭਾਰਤ ਦੇ ਖਿਲਾਫ ਅੱਤਵਾਦੀ ਸਰਗਰਮੀਆਂ ਲਈ ਨਾ ਹੋਣ ਦੇਵੇ। ਪਾਕਿਸਤਾਨ ਨਾਲ ਜੋ ਵੀ ਗੱਲਬਾਤ ਹੋਈ ਹੈ ਭਾਰਤ ਹਮੇਸ਼ਾ ਇਸ ਉਤੇ ਜ਼ੋਰ ਦਿੰਦਾ ਰਿਹਾ ਹੈ ਪਰ ਜੇ ਪਾਕਿਸਤਾਨ ਅਜਿਹਾ ਨਹੀਂ ਕਰਦਾ ਤਾਂ ਗੱਲਬਾਤ ਦਾ ਸਿਲਸਿਲਾ ਜ਼ਿਆਦਾ ਅੱਗੇ ਨਹੀਂ ਵੱਧ ਸਕੇਗਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਜੰਮੂ ਕਸ਼ਮੀਰ ਤੇ ਉਤਰ ਪੂਰਬੀ ਰਾਜਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਲੋਕਰਾਜੀ ਢੰਗ ਤਰੀਕਾ ਅਪਣਾਉਣ ਤੇ ਰਾਸ਼ਟਰ ਦੇ ਵਿਕਾਸ ਵਿੱਚ ਸਰਕਾਰ ਨੂੰ ਸਹਿਯੋਗ ਦੇਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਜੰਮੂ ਕਸ਼ਮੀਰ ਵਿੱਚ ਹਰ ਉਸ ਵਿਅਕਤੀ ਜਾਂ ਧੜੇ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਜੋ ਹਿੰਸਾ ਦਾ ਰਸਤਾ ਛੱਡ ਦੇਵੇਗਾ। ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਦੱਸਦੇ ਹੋਏ ਡਾ². ਮਨਮੋਹਨ ਸਿੰਘ ਨੇ ਕਿਹਾ ਕਿ ਦਾਇਰੇ ਦੇ ਅੰਦਰ ਰਹਿ ਕੇ ਸਰਕਾਰ ਅਜਿਹੀ ਹਰ ਗੱਲਬਾਤ ਨੂੰ ਅੱਗੇ ਤੋਰਨ ਲਈ ਤਿਆਰ ਹੈ ਜਿਸ ਨਾਲ ਜੰਮੂ ਕਸ਼ਮੀਰ ਵਿੱਚ ਆਮ ਆਦਮੀ ਦੀ ਹਕੂਮਤ ਵਿੱਚ ਹਿੱਸੇਦਾਰੀ ਤੇ ਸਹੂਲਤਾਂ ਵਿੱਚ ਵਾਧਾ ਹੋਵੇ। ਉਤਰ ਪੂਰਬੀ ਹਿੱਸੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁੰਝਲਦਾਰ ਸਮੱਸਿਆਵਾਂ ਦਾ ਹੱਲ ਗੱਲਬਾਤ ਨਾਲ ਹੀ ਸੰਭਵ ਹੈ ਤੇ ਇਨਾਂ ਖੇਤਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਤੋਰਨ ਲਈ ਤਿਆਰ ਹੈ।ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਕਸਲਵਾਦ ਨੂੰ ਅੰਦਰੂਨੀ ਸੁਰੱਖਿਆ ਲਈ ਇੱਕ ਵੱਡੀ ਚੁਣੌਤੀ ਦੱਸਦੇ ਹੋਏ ਨਕਸਲਵਾਦੀਆਂ ਨੂੰ ਹਿੰਸਾ ਛੱਡ ਕੇ ਸਰਕਾਰ ਨਾਲ ਗੱਲਬਾਤ ਦੀ ਅਪੀਲ ਕੀਤੀ। ਉਨਾਂ• ਨੇ ਇਹ ਵੀ ਸਪਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਹਿੰਸਾ ਦਾ ਰਸਤਾ ਅਖਤਿਆਰ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਕਸਲ ਪ੍ਰਭਾਵਿਤ ਜ਼ਿਆਦਾਤਰ ਇਲਾਕਿਆਂ ਵਿੱਚ ਆਦੀਵਾਸੀਆਂ ਦੀ ਸੰਖਿਆ ਜ਼ਿਆਦਾ ਹੈ ਤੇ ਉਨਾਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਦੇ ਯਤਨ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨੇ ਨਕਸਲੀ ਹਿੰਸਾ ਦਾ ਟਾਕਰਾ ਕਰਨ ਲਈ ਤੇ ਕਾਨੂੰਨ ਦਾ ਰਾਜ ਸਥਾਪਿਤ ਕਰਨ ਵਾਸਤੇ ਰਾਜ ਸਰਕਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ।ਲਾਲ ਕਿਲੇ ਦੀ ਫਸੀਲ ਤੋਂ ਆਪਣੇ ਸੰਬੋਧਨ ਵਿਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਮਹਿੰਗਾਈ ਨੂੰ ਕਾਬੂ ਵਿੱਚ ਕਰਨ ਲਈ ਹਰਸੰਭਵ ਯਤਨ ਕਰ ਰਹੀ ਹੈ ਤੇ ਸਰਕਾਰ ਨੂੰ ਇਸ ਵਿੱਚ ਸਫਲਤਾ ਵੀ ਮਿਲੇਗੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਨਾਜ ਦੀਆਂ ਕੀਮਤਾਂ ਵਧਣ ਨਾਲ ਸਭ ਤੋਂ ਜ਼ਿਆਦਾ ਅਸਰ ਗਰੀਬ ਜਨਤਾ ‘ਤੇ ਪੈਂਦਾ ਹੈ। ਸਰਕਾਰ ਵਧੀਆਂ ਹੋਈਆਂ ਕੀਮਤਾਂ ਨਾਲ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਤੋਂ ਪੂਰੀ ਤਰਾਂ ਜਾਣੂ ਹੈ, ਜਦ ਅਨਾਜ, ਦਾਲ ਤੇ ਸਬਜ਼ੀ ਵਰਗੀਆਂ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਗਰੀਬ ਨੂੰ ਇਸ ਦਾ ਵਧੇਰੇ ਅਸਰ ਮਹਿਸੂਸ ਹੁੰਦਾ ਹੈ। ਸਰਕਾਰ ਨੇ ਇਸ ਗੱਲ ਦਾ ਖਿਆਲ ਰੱਖਿਆ ਹੈ ਕਿ ਬਾਜ਼ਾਰ ਵਿੱਚ ਵਧੀਆਂ ਕੀਮਤਾਂ ਦਾ ਬੋਝ ਗਰੀਬਾਂ ਨੂੰ ਜ਼ਿਆਦਾ ਨਾ ਸਹਿਣਾ ਪਵੇ।
—————————————————————————————————————————————-
ਸਾਂਸਦਾਂ ਦੇ ਵੇਤਨ ਵਾਧੇ ’ਤੇ ਕੈਬਨਿਟ ਨੇ ਫੈਸਲਾ ਟਾਲਿਆ
ਨਵੀਂ ਦਿੱਲੀ, 17 ਅਗਸਤ (ਅੰਕੁਰ ਤਾਂਗੜੀ )
ਸਾਂਸਦਾਂ ਨੂੰ ਆਪਣੇ ਵੇਤਨ ਅਤੇ ਭੱਤਿਆਂ ਵਿੱਚ ਵਾਧਾ ਲਈ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੈਬਨਿਟ ਨੇ ਇਸ ਨਾਲ ਸੰਬੰਧਤ ਬਿੱਲ ਨੂੰ ਅੱਜ ਆਪਣੀ ਮਨਜ਼ੂਰੀ ਨਹੀਂ ਦਿੱਤੀ। ਇਸ ਕਰਕੇ ਹੁਣ ਇਸ ਬਿੱਲ ਦੇ ਸੰਸਦ ਵਿੱਚ ਚਾਲੂ ਸ਼ੈਸ਼ਨ ਵਿੱਚ ਆਉਣ ਦੀ ਸੰਭਾਵਨਾ ਘੱਟ ਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿੱਚ ਅੱਜ ਹੋਈ ਕੈਬਨਿਟ ਦੀ ਬੈਠਕ ਵਿੱਚ ਇਸ ਬਿਲ ’ਤੇ ਵਿਸਤ੍ਰਿਤ ਚਰਚਾ ਹੋਈ ਪਰ ਇਸ ’ਤੇ ਫੈਸਲੇ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।ਸੂਤਰਾਂ ਨੇ ਦੱਸਿਆ ਕਿ ਕੈਬਨਿਟ ਦੇ ਕੁਝ ਮੈਂਬਰਾਂ ਦਾ ਮੰਨਣਾ ਸੀ ਕਿ ਅਜਿਹੇ ਵਿੱਚ ਜਦਕਿ ਰਾਸ਼ਟਰ ਮੰਡਲ ਖੇਡਾਂ ਵਿੱਚ ਵੱਡੇ ਪੈਮਾਨੇ ’ਤੇ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਹਨ, ਸਾਂਸਦਾਂ ਦੇ ਵੇਤਨ ਭੱਤੇ ਵਧਾਉਣਾ ਉਚਿਤ ਨਹੀਂ ਹੋਵੇਗਾ। ਕੁਝ ਮੈਂਬਰਾਂ ਦਾ ਮੰਨਣਾ ਸੀ ਕਿ ਇਸ ਮਾਹੌਲ ਵਿੱਚ ਸਾਂਸਦਾਂ ਦਾ ਵੇਤਨ ਵਧਾਉਣਾ ਜਨਤਾ ਸਹੀ ਢੰਗ ਨਾਲ ਨਹੀਂ ਲਵੇਗੀ। ਸਾਂਸਦਾਂ ਨੂੰ ਹਾਲੇ 16 ਹਜ਼ਾਰ ਰੁਪਏ ਪ੍ਰਤੀ ਮਹੀਨੇ ਬਤੌਰ ਵੇਤਨ ਮਿਲਦਾ ਹੈ ਜਿਸ ਨੂੰ ਵਧਾ ਕੇ 50 ਹਜ਼ਾਰ ਰੁਪਏ ਕਰਨ ਦਾ ਪ੍ਰਸਤਾਵ ਹੈ। ਸਾਂਸਦਾਂ ਦੀ ਨਾਰਾਜ਼ਗੀ ਹੈ ਕਿ ਉਹਨਾਂ ਨੂੰ ਸਰਕਾਰ ਦੇ ਸਕੱਤਰਾਂ ਨੂੰ ਵੀ ਕਿਤੇ ਘੱਟ ਵੇਤਨ ਮਿਲਦਾ ਹੈ। ਸਕੱਤਰਾਂ ਨੂੰ 80 ਹਜ਼ਾਰ ਰੁਪਏ ਮਹੀਨਾ ਵੇਤਨ ਮਿਲਦਾ ਹੈ।
—————————————————————————————————-
ਸੀ.ਆਰ.ਪੀ.ਐਫ. ਦੇ ਜਵਾਨ ਦੀ ਸਿਰ ਕਟੀ ਲਾਸ਼ ਬਰਾਮਦ
ਰਾਏਪੁਰ, 17 ਅਗਸਤ
ਛੱਤੀਸਗੜ ਦੇ ਬਸਤਰ ਜ਼ਿਲੇ ਵਿੱਚ ਪੁਲਿਸ ਨੇ ਕੇਂਦਰੀ ਰਿਜ਼ਰਵ ਬਲ ਦੇ ਜਵਾਨ ਦੀ ਸਿਰ ਕਟੀ ਲਾਸ਼ ਬਰਾਮਦ ਕੀਤੀ ਹੈ। ਬਸਤਰ ਜ਼ਿਲੇ ਦੇ ਐਸ.ਪੀ. ਸੁੰਦਰਾਰਾਜ ਪੀ. ਨੇ ਅੱਜ ਦੱਸਿਆ ਕਿ ਪੁਲਿਸ ਨੇ ਐਤਵਾਰ ਨੂੰ ਕੋਤਵਾਲੀ ਥਾਣਾ ਖੇਤਰ ਦੇ ਤਹਿਤ ਮਸਗਾਂਉਂ ਵਿੱਚ ਸੀ.ਆਰ.ਪੀ.ਐਫ. ਦੇ ਕੋਬਰਾ ਯੂਨਿਟ ਦੇ ਜਵਾਨ ਕਨੱਈਆ ਯਾਦਵ ਦੀ ਸਿਰ ਕਟੀ ਲਾਸ਼ ਬਰਾਮਦ ਕੀਤੀ। ਐਸ.ਪੀ. ਨੇ ਦੱਸਿਆ ਕਿ ਮਸਗਾਉਂ ਵਿੱਚ ਸੀ.ਆਰ.ਪੀ.ਐਫ. ਦੀ 204 ਵੀਂ ਬਟਾਲੀਅਨ ਦਾ ਕੈਂਪ ਹੈ। ਕੈਂਪ ਵਿੱਚ ਕੁਝ ਦੂਰੀ ’ਤੇ ਲੋਕਾਂ ਨੇ ਸਿਰ ਕਟੀ ਲਾਸ਼ ਮਿਲਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਉਥੇ ਪੁਲਿਸ ਦਲ ਭੇਜਿਆ ਗਿਆ। ਪੁਲਿਸ ਦਲ ਨੇ ਮਸਗਾਉਂ ਵਿੱਚ ਸੜਕ ਤੋਂ ਲਗਭਗ 150 ਮੀਟਰ ਦੀ ਦੂਰੀ ’ਤੇ ਯਾਦਵ ਦੀ ਲਾਸ਼ ਬਰਾਮਦ ਕੀਤੀ।
—————————————————————————–
ਕਸ਼ਮੀਰ ਵਾਦੀ ’ਚ ਕਰਫਿਊ ਲਗਾਤਾਰ ਜਾਰੀ
ਸ੍ਰੀਨਗਰ, 17 ਅਗਸਤ
ਜੰਮੂ-ਕਸ਼ਮੀਰ ਵਿੱਚ ਵੱਖਵਾਦੀਆਂ ਦੀ ਹੜਤਾਲ ਦੇ ਸਦੇ ਨੂੰ ਵੇਖਦਿਆਂ ਕਸ਼ਮੀਰ ਵਾਦੀ ਵਿਚ ਕਰਫਿਊ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਕਿਸੇ ਅਣਹੋਣੀ ਘਟਨਾ ਤੋਂ ਬਚਣ ਲਈ ਸ੍ਰੀਨਗਰ ਦੇ ਨਾਲ-ਨਾਲ ਵਾਦੇ ਦੇ ਕੁਝ ਵੱਡੇ ਸ਼ਹਿਰਾਂ ਵਿਚ ਪਿਛਲੇ ਕਈ ਦਿਨਾਂ ਤੋਂ ਲੱਗਿਆ ਕਰਫਿਊਅੱਜ ਵੀ ਕਰਫਿਊ ਜਾਰੀ ਰਿਹਾ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸ੍ਰੀਨਗਰ, ਬਾਰਾਮੂਲਾ, ਅਨੰਤਨਾਗ, ਬਿਜਬੇਹਾਰਾ ਅਤੇ ਬਾਂਦੀਪੁਰ ਵਿਚ ਕਰਫਿਊ ਜਾਰੀ ਹੈ। ਦੂਸਰੇ ਪਾਸੇ ਵਾਦੀ ਵਿਚ ਪਿਛਲੇ ਕਈ ਦਿਨਾਂ ਤੋਂ ਜਾਰੀ ਕਰਫਿਊ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਕਰਫਿਊ ਕਾਰਨ ਜਿਥੇ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਹਨ, ਉਥੇ ਸੜਕਾਂ ਤੋਂ ਆਵਾਜਾਈ ਵੀ ਗਾਇਬ ਹੈ। ਇਸ ਦੌਰਾਨ ਕੁਝ ਲੋਕਾਂ ਵੱਲੋਂ ਹਿੰਸਕ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੁਰੱਖਿਆ ਬਲਾਂ ਨੂੰ ਉਨਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਪੈ ਰਹੀ ਹੈ। ਇਸ ਕਾਰਵਾਈ ਵਿਚ ਕਈ ਸਥਾਨ ਲੋਕ ਜ਼ਖਮੀ ਵੀ ਹੋਏ ਹਨ, ਇਥੋਂ ਤੱਕ ਕਈ ਪ੍ਰਦਰਸ਼ਨਕਾਰੀਆਂ ਦੀ ਮੌਤ ਵੀ ਹੋ ਚੁੱਕੀ ਹੈ।
ਨੇਤਾ ਨੇ ਕਿਹਾ ਸੀ, ਅਬਦੁੱਲਾ ’ਤੇ ਜੁੱਤਾ ਸੁੱਟੋ!
ਸ੍ਰੀਨਗਰ, 17 ਅਗਸਤ
ਆਜ਼ਾਦੀ ਦਿਵਸ ਸਮਾਰੋਹ ਦੌਰਾਨ ਇੱਕ ਪੁਲਿਸ ਇੰਸਪੈਕਟਰ ਦੇ ਜੰਮੂ–ਕਸ਼ਮੀਰ ਦੇ ਮੁੱਖ ਮੰਤਰੀ ਉਮਰ–ਅਬਦੁੱਲਾ ’ਤੇ ਜੁੱਤਾ ਸੁੱਟੇ ਜਾਣ ਦੀ ਘਟਨਾ ਪਿੱਛੇ ਰਾਜਨੀਤਿਕ ਸਾਜਿਸ਼ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪੁਲਿਸ ਅਨੁਸਾਰ ਮੁੱਖ ਮੰਤਰੀ ’ਤੇ ਜੁੱਤਾ ਸੁੱਟਣ ਵਾਲੇ ਦੋਸ਼ੀ ਪੁਲਿਸ ਅਫ਼ਸਰ ਅਬਦੁੱਲ• ਮੁਹੰਮਦ ਜਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਇੱਕ ਨੇਤਾ ਦੇ ਕਹਿਣ ’ਤੇ ਉਮਰ ਅਬਦੁੱਲਾ ’ਤੇ ਜੁੱਤਾ ਸੁੱਟਿਆ ਸੀ। ਹਾਲਾਂਕਿ, ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਹ ਨੇਤਾ ਕੌਣ ਹੈ ਜਿਸ ਨੇ ਅਬਦੁੱਲ ਮੁਹੰਮਦ ਨੂੰ ਜੁੱਤਾ ਸੁੱਟਣ ਲਈ ਕਿਹਾ ਸੀ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਆਜ਼ਾਦੀ ਦਿਵਸ ’ਤੇ ਆਯੋਜਿਤ ਸਮਾਰੋਹ ਵਿੱਚ ਮੁਹੰਮਦ ਅਬਦੁੱਲ ਨੇ ਮੁੱਖ ਮੰਤਰੀ ਉਮਰ ਅਬਦੁੱਲ• ’ਤੇ ਉਸ ਸਮੇਂ ਜੁੱਤਾ ਸੁੱਟ ਦਿੱਤਾ ਸੀ ਜਦੋਂ ਉਹ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਘਟਨਾ ਤੋਂ ਬਾਅਦ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਿਸ ਸੂਤਰਾਂ ਅਨੁਸਾਰ ਅਬਦੁੱਲ• ਮੁਹੰਮਦ ਜਾਨ ਪੁਲਿਸ ਵਿੱਚ ਏ.ਐਸ.ਆਈ. ਹੈ ਅਤੇ ਉਸ ਮਈ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਉਸ ਦੇ ਖਿਲਾਫ ਮੁਹੰਮਦ ਜਾਨ ਇੱਕ ਰਾਜਨੇਤਾ ਦੇ ਐਂਟਰੀ ਪਾਸ ਰਾਹੀਂ ਸਮਾਰੋਹ ਸਥਾਨ ’ਤੇ ਵੀ.ਆਈ.ਪੀ. ਲਾਬੀ ਤੱਕ ਪਹੁੰਚਿਆ ਸੀ।
———————————————————————————————————————–
ਸਾਬਕਾ ਸਾਂਸਦ ਪੱਪੂ ਯਾਦਵ ਗ੍ਰਿਫ਼ਤਾਰ
ਨਵੀਂ ਦਿੱਲੀ, 17 ਅਗਸਤ
ਸੀ.ਬੀ.ਆਈ. ਨੇ ਅੱਜ ਸਾਬਕਾ ਸਾਂਸਦ ਪੱਪੂ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ। ਮਾਕਪਾ ਨੇਤਾ ਅਜੀਤ ਸਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ ਉਮਰਕੈਦ ਦੀ ਸਜ਼ਾ ਝੱਲ ਰਹੇ ਪੱਪੂ ਯਾਦਵ ਨੂੰ ਗੁੜਗਾਉਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਗ੍ਰਿਫ਼ਤਾਰ ਹੋਣ ਤੋਂ ਬਾਅਦ ਹੀ ਪੱਪੂ ਹਸਪਤਾਲ ਵਿੱਚ ਦਾਖ਼ਲ ਹੋ ਗਏ ਹਨ। ਸੀ.ਬੀ.ਆਈ. ਦੋ ਹਫ਼ਤੇ ਤੋਂ ਪੱਪੂ ਦੀ ਭਾਲ ਵਿੱਚ ਜੁਟੀ ਸੀ। ਹੁਣੇ ਹੀ ਸੁਪਰੀਮ ਕੋਰਟ ਨੇ ਪੱਪੂ ਯਾਦਵ ਦੀ ਜ਼ਮਾਨਤ ਪਟੀਸ਼ਨ ਰੱਦ ਕਰਦਿਆਂ ਸੀ.ਬੀ.ਆਈ. ਨੂੰ ਛੇਤੀ ਤੋਂ ਛੇਤੀ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ ਸੀ।ਜ਼ਿਕਰਯੋਗ ਹੈ ਕਿ ਮਾਕਪਾ ਵਿਧਾਇਕ ਅਜੀਤ ਸਰਕਾਰ ਨੂੰ 14 ਜੂਨ 1998 ਨੂੰ ਬਿਹਾਰ ਦੇ ਪੂਰਣੀਆ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਹੱਤਿਆ ਦੇ 10 ਬਾਅਦ ਸਾਲ 2008 ਵਿੱਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਪੱਪੂ ਯਾਦਵ ਨੂੰ ਅਜੀਤ ਸਰਕਾਰ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਉਹ ਜੇਲ• ਵਿੱਚ ਹੀ ਸਨ। ਪਰ ਪੱਪੂ ਯਾਦਵ ਨੂੰ ਪਿਛਲੇ ਸਾਲ ਫਰਵਰੀ ਵਿੱਚ ਪਟਨਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
ਅਨਾਜ ਭੰਡਾਰਨ ਲਈ ਬਣਨਗੇ ਹੋਰ ਗੋਦਾਮ-ਪਵਾਰ
ਨਵੀਂ ਦਿੱਲੀ, 13 ਅਗਸਤ -
ਸੁਪਰੀਮ ਕੋਰਟ ਵੱਲੋਂ ਸੜ ਰਹੇ ਅਨਾਜ ’ਤੇ ਸਖ਼ਤ ਰੁਖ਼ ਅਪਣਾਉਣ ਤੋਂ ਇਕ ਦਿਨ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਵਾਧੂ ਭੰਡਾਰਨ ਸਮਰਥਾ ਲਈ ਨਵੇਂ ਗੋਦਾਮ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਅੱਜ ਰਾਜ ਸਭਾ ਵਿਚ ਆਧੁਨਿਕ ਗੋਦਾਮਾਂ ਦੇ ਨਿਰਮਾਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਖੇਤੀ ਮੰਤਰੀ ਸ਼ਰਦ ਪਵਾਰ ਨੇ ਕਿਹਾ ਕਿ ਭਾਰਤੀ ਖੁਰਾਕ ਨਿਗਮ ਨੇ ਗੋਦਾਮਾਂ ਦੇ ਨਿਰਮਾਣ ਦੀ ਜ਼ਿੰਮੇਵਾਰੀ ਲਈ ਹੈ ਅਤੇ ਇਸ ਲਈ ਉਹ ਠੇਕਾ ਜਾਰੀ ਕਰ ਰਿਹਾ ਹੈ।ਸ੍ਰੀ ਪਵਾਰ ਨੇ ਆਖਿਆ ਕਿ ਜਿਹੜੇ ਗੋਦਾਮਾਂ ਵਿਚ ਅਨਾਜ ਸੜ ਰਿਹਾ ਹੈ, ਉਥੋਂ ਦਾ ਦੌਰਾ ਕੀਤਾ ਜਾਵੇਗਾ ਅਤੇ ਅਨਾਜ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਉਨਾਂ ਕਿਹਾ ਕਿ ਉਨਾਂ ਦਾ ਮੰਤਰਾਲਾ ਸੂਬਾ ਸਰਕਾਰਾਂ ਨਾਲ ਨਵੇਂ ਗੋਦਾਮਾਂ ਦੇ ਨਿਰਮਾਣ ਲਈ ਜ਼ਮੀਨ ਮੁਹੱਈਆ ਕਰਾਉਣ ਲਈ ਗੱਲਬਾਤ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੱਲ• ਸੁਪਰੀਮ ਕੋਰਟ ਨੇ ਕੇਂਦਰੀ ਸਰਕਾਰ ਨੂੰ ਆਦੇਸ਼ ਦਿੱਤੇ ਸਨ ਕਿ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿਚ ਅਨਾਜ ਨੂੰ ਗਲਣ-ਸੜ•ਨ ਦੇਣ ਨਾਲੋਂ, ਉਹ ਗਰੀਬੀ-ਰੇਖਾ ਤੋਂ ਥੱਲੇ ਵਾਲੇ ਲੋਕਾਂ (ਬੀ. ਪੀ. ਐਲ.) ਨੂੰ ਮੁਫ਼ਤ ਵੰਡੇ।
ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਖਿਲਾਫ਼ ਸੁਣਵਾਈ ’ਤੇ ਰੋਕ
ਨਵੀਂ ਦਿੱਲੀ, 13 ਅਗਸਤ (ਅੰਕੁਰ ਤਾਂਗੜੀ )
ਸੁਪਰੀਮ ਕੋਰਟ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਬੰਧ ਵਿਚ ਹੱਤਿਆ ਅਤੇ ਹੋਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਨੇਤਾ ਸੱਜਣ ਕੁਮਾਰ ਖਿਲਾਫ਼ ਸੁਣਵਾਈ ’ਤੇ ਰੋਕ ਲਾ ਦਿੱਤੀ। ਜਸਟਿਸ ਪੀ. ਸਦਾਸ਼ਿਵਮ ਅਤੇ ਜਸਟਿਸ ਬੀ.ਐਸ. ਚੌਹਾਨ ਦੀ ਬੈਂਚ ਨੇ ਦਿੱਲੀ ਕੈਂਟ ਅਤੇ ਸੁਲਤਾਨਪੁਰੀ ਮੁਕੱਦਮਿਆਂ ਦੀ ਸੁਣਵਾਈ ’ਤੇ ਰੋਕ ਲਗਾਈ ਹੈ। ਅਦਾਲਤ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਤੋਂ ਦੋ ਹਫ਼ਤਿਆਂ ਵਿਚ ਜਵਾਬ ਮੰਗਿਆ ਹੈ। ਸੱਜਣ ਕੁਮਾਰ ਨੇ ਸੁਪਰੀਮ ਕੋਰਟ ਵਿਚ ਕੇਸ ਨੂੰ ਖਾਰਿਜ ਕਰਨ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਨੇ ਸੱਜਣ ਕੁਮਾਰ ’ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ, 1984 ਨੂੰ ਹੋਈ ਹੱਤਿਆ ਦੇ ਵਿਰੋਧ ਵਿਚ ਇਕ ਖਾਸ ਭਾਈਚਾਰੇ ਵਿਰੁੱਧ ਉਕਸਾਉਣ ਦਾ ਦੋਸ਼ ਲਗਾਇਆ ਹੈ, ਜਿਸ ਨਾਲ ਦਿੱਲੀ ਕੈਂਟ ਇਲਾਕੇ ’ਚ 5 ਲੋਕ ਮਾਰੇ ਗਏ ਸਨ। ਇਸ ਮਾਮਲੇ ’ਚ ਸੱਜਣ ਕੁਮਾਰ ਤੋਂ ਇਲਾਵਾ ਬਲਵਾਨ ਖੋਖਰ, ਮਹਿੰਦਰ ਯਾਦਵ, ਕੈਪਟਨ ਭਾਗ ਮੱਲ ਤੇ ਗਿਰਧਾਰੀ ਲਾਲ ਵੀ ਦੋਸ਼ੀ ਹਨ। ਸੀ.ਬੀ.ਆਈ. ਨੇ ਨਾਨਾਵਤੀ ਕਮਿਸ਼ਨ ਦੀ ਸਿਫਾਰਸ਼ ਉਪਰੰਤ ਸੱਜਣ ਤੇ ਹੋਰਨਾਂ ਵਿਰੁੱਧ 2005 ਦੌਰਾਨ ਦੋਸ਼ ਪੱਤਰ ਦਾਖਲ ਕੀਤੇ ਸਨ ਜਿਸ ਉਪਰੰਤ ਹੇਠਲੀ ਅਦਾਲਤ ਨੇ ਧਾਰਾ 302 (ਕਤਲ), 395 (ਲੁੱਟ ਮਾਰ), 153 ਏ (ਦੋ ਕੌਮਾਂ ’ਚ ਦੁਸ਼ਮਣੀ ਫੈਲਾਉਣੀ) ਤੇ 427 ਆਦਿ ਵੱਖ-ਵੱਖ ਧਾਰਾਵਾਂ ਅਧੀਨ ਦੋਸ਼ ਆਇਦ ਕੀਤੇ ਹੋਏ ਹਨ।
ਕੁਪਵਾੜਾ ’ਚ ਪੁਲਿਸ ਗੋਲੀਬਾਰੀ, ਇੱਕ ਮਰਿਆ
ਸ੍ਰੀਨਗਰ, 13 ਅਗਸਤ–
ਜੰਮੂ–ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿੱਚ ਅੱਜ ਸੁਰੱਖਿਆ ਬਲਾਂ ’ਤੇ ਪਥਰਾਅ ਕਰ ਰਹੀ ਭੀੜ ’ਤੇ ਪੁਲਿਸ ਦੀ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਤਰੇਹਗਾਮ ਵਿੱਚ ਅੱਜ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਜਵਾਨਾਂ ’ਤੇ ਪਥਰਾਅ ਕੀਤਾ ਜਿਸ ਤੋਂ ਪੁਲਿਸ ਨੇ ਉਹਨਾਂ ’ਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਮੁਦਸਰ ਅਹਿਮਦ ਨਾਮ ਦਾ ਵਿਅਕਤੀ ਜ਼ਖਮੀ ਹੋ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਹਿੰਸਾ ਦੀ ਘਟਨਾ ਵਿੱਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਪੁਲਿਸ ਮੁਤਾਬਿਕ ਸ੍ਰੀਨਗਰ ਦੇ ਇੱਕ ਖੇਤਰ ਵਿੱਚ ਵੀ ਭੀੜ ਨੇ ਪੁਲਿਸ ’ਤੇ ਪਥਰਾਅ ਕੀਤਾ।
ਕੁਪਵਾੜਾ ਦੀ ਘਟਨਾ ਬਾਰੇ ਪੁਲਿਸ ਬੁਲਾਰੇ ਨੇ ਦੱਸਿਆ ਕਿ ਪ੍ਰਦਰਸ਼ਕਾਰੀ ਨਾਅਰੇ ਲਗਾਉਂਦੇ ਕ੍ਰਾਲਪੋਰਾ–ਤਰੇਹਗਾਮ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਨੇ ਉਹਨਾਂ ਨੂੰ ਤਿੱਤਰ–ਬਿੱਤਰ ਹੋਣ ਲਈ ਕਿਹਾ ਪਰ ਉਹਨਾਂ ਇਸ ਦੇ ਲਈ ਮਨਾ ਕਰਦਿਆਂ ਪੁਲਿਸ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਬੁਲਾਰੇ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਸਬੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।











