Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624
 
 

ਪਾਕਿਸਤਾਨ ਅੱਤਵਾਦੀਆਂ ਨੂੰ ਸੌਂਪੇ : ਭਾਰਤ
ਨਵੀਂ ਦਿੱਲੀ, ਸ਼ੁਕਰਵਾਰ, 16 ਜਨਵਰੀ
ਮੁੰਬਈ ਹਮਲੇ ਵਿੱਚ ਸ਼ਾਮਿਲ ਅੱਤਵਾਦੀਆਂ 'ਤੇ ਪਾਕਿ ਵਿੱਚ ਮੁਕੱਦਮਾ ਚਲਾਉਣ ਦੀ ਗੱਲ 'ਤੇ ਸਹਿਮਤੀ ਜਤਾਉਣ ਵਾਲੇ ਭਾਰਤ ਦੇ ਵਿਦੇਸ਼ਮੰਤਰੀ ਪ੍ਰਣਵ ਮੁਖਰਜੀ ਨੇ ਇੱਕ ਦਿਨ ਬਾਅਦ ਹੀ ਸ਼ੁਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਨੂੰ ਹਮਲੇ ਨਾਲ ਜੁੜੇ ਅੱਤਵਾਦੀਆਂ ਨੂੰ ਭਾਰਤ ਦੇ ਹਵਾਲੇ ਕਰਨਾ ਹੀ ਚਾਹੀਦਾ ਹੈ। ਮੁਖਰਜੀ ਨੇ ਕਿਹਾ ਕਿ ਭਾਰਤ ਆਪਣੇ ਪਹਿਲਾਂ ਵਾਲੇ ਰੁਖ 'ਤੇ ਕਾਇਮ ਹੈ ਅਤੇ ਅੱਤਵਾਦੀਆਂ ਦੀ ਮੰਗ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਵਰਣਨਯੋਗ ਹੈ ਕਿ ਵਿਦੇਸ਼ਮੰਤਰੀ ਨੇ ਇੱਕ ਚੈਨਲ ਨਾਲ ਗੱਲਬਾਤ ਵਿੱਚ ਕਿਹਾ ਸੀ ਕਿ ਘੱਟ ਤੋਂ ਘੱਟ ਐਨਾ ਤਾਂ ਹੋਣਾ ਹੀ ਚਾਹੀਦਾ ਹੈ ਕਿ ਇਹਨਾਂ ਭਗੌੜਿਆਂ 'ਤੇ ਪਾਕਿਸਤਾਨ ਵਿੱਚ ਨਿਰਪੱਖ ਮੁਕੱਦਮਾ ਚਲਾਇਆ ਜਾਵੇ। ਇਹ ਮੁਕੱਦਮਾ ਨਹੀਂ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਣਾ ਚਾਹੀਦਾ ਹੈ। ਮੁਖਰਜੀ ਨੇ ਇਸ ਬਿਆਨ ਨੂੰ ਭਾਰਤ ਦੇ ਰੁਖ ਵਿੱਚ ਨਰਮੀ ਦੇ ਸੰਕੇਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਸੀ।


ਛੇੜਖਾਨੀ ਤੋਂ ਤੰਗ ਆ ਕੇ ਵਿਦਿਆਰਥਣ ਨੇ ਆਤਮ ਹੱਤਿਆ ਕੀਤੀ
ਬੇਗੁਸਰਾਏ, 16 ਜਨਵਰੀ :

ਬਿਹਾਰ ਦੇ ਬੇਗੂਸਰਾਏ ਜਿਲ੍ਹੇ ਦੇ ਸਾਹਿਬਪੁਰ ਕਮਾਲ ਥਾਣਾ ਅਧੀਨ ਸਮਸਤੀਪੁਰ ਪਿੰਡ ਵਿੱਚ ਬੀਤੀ ਰਾਤ ਛੇੜਖਾਨੀ ਨੂੰ ਲੈ ਕੇ ਵਧੇ ਵਿਵਾਦ ਤੋਂ ਬਾਅਦ ਇੱਕ ਵਿਦਿਆਰਥਣ ਨੇ ਜਹਿਰ ਖਾ ਕੇ ਆਤਮ ਹੱਤਿਆ ਕਰ ਲਈ। ਇਸ ਮਾਮਲੇ ਵਿੱਚ ਪੰਜ ਨੌਜਵਾਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ। ਬਲੀਆ ਦੇ ਪੁਲੀਸ ਅਧਿਕਾਰੀ ਮੋ ਕਾਸਿਮ ਨੇ ਦੱਸਿਆ ਕਿ ਬੀਤੀ 13 ਜਨਵਰੀ ਨੂੰ ਪਿੰਡ ਦੀ ਹੀ ਇੱਕ ਵਿਦਿਆਰਥਣ ਲੜਕੀ ਆਟਾ ਪਿਸਾ ਕੇ ਆਪਣੇ ਘਰ ਮੁੜ ਰਹੀ ਸੀ ਉਦੋਂ ਉਸ ਦੇ ਨਾਲ ਪਿੰਡ ਦੇ ਪੰਜ ਨੌਜਵਾਨਾਂ ਨੇ ਛੇੜਖਾਨੀ ਕੀਤੀ ਸੀ। ਵਿਦਿਆਰਥਣ ਦੇ ਪਿਤਾ ਸੁਰਿੰਦਰ ਸਿੰਘ ਨੇ ਇਸ ਮਾਮਲੇ ਨੂੰ ਸਰਪੰਚ ਦੇ ਸਾਮ੍ਹਣੇ ਰੱਖਿਆ ਜਿਸ ਤੋਂ ਬਾਅਦ 14 ਜਨਵਰੀ ਨੂੰ ਪਿੰਡ ਵਿੱਚ ਪੰਚਾਇਤ ਹੋਈ, ਪਰ ਛੇੜਖਾਨੀ ਕਰਨ ਵਾਲੇ ਨੌਜਵਾਨਾਂ ਦੇ ਅੜੀਅਲ ਰਵਈਏ ਦੇ ਕਾਰਨ ਇਸ ਬਾਰੇ ਪੰਚਾਇਤ ਕਿਸੇ ਫੈਸਲੇ ਤੇ ਨਹੀਂ ਪਹੁੰਚ ਸਕੀ ਬਲਕਿ ਲੜਕਿਆਂ ਦੇ ਰਿਸ਼ਤੇਦਾਰ ਲੜਕੀ ਤੇ ਚਰਿੱਤਰਹੀਨ ਹੋਣ ਦਾ ਦੋਸ਼ ਲਗਾਉਣ ਲੱਗੇ ਜਿਸ ਤੋਂ ਬਾਅਦ ਵਿਦਿਆਰਥਣ ਨੇ ਦੁੱਖੀ ਹੋ ਕੇ ਬੀਤੀ ਰਾਤ ਜਹਿਰ ਖਾ ਕੇ ਆਤਮ ਹੱਤਿਆ ਕਰ ਲਈ।
 
ਦੇਸ਼ 'ਚ ਅਸਮਾਨਤਾ ਨੂੰ ਘੱਟ ਕਰਨਾ ਵੱਡੀ ਚੁਣੌਤੀ
ਨਵੀਂ ਦਿੱਲੀ , ਸ਼ੁਕਰਵਾਰ, 16 ਜਨਵਰੀ 2009  

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਹੈ ਕਿ ਅਸਮਾਨਤਾ ਅਤੇ ਮੌਕਿਆਂ ਦੀ ਗੈਰ ਬਰਾਬਰੀ ਨੂੰ ਘੱਟ ਕਰਨਾ ਦੇਸ਼ ਲਈ ਸਭ ਤੋਂ ਮਹੱਤਵਪੂਰਣ ਹੈ।ਉਨ੍ਹਾ ਨੇ ਕਿਹਾ ਹੈ ਕਿ ਪ੍ਰਮੁੱਖ ਵਿਕਾਸ ਜਰੂਰਤਾਂ ਨੂੰ ਪੂਰ੍ਹਾ ਕਰਨ ਲਈ ਧਿਆਨ ਕੇਂਦਰਤ ਕੀਤਾ ਜਾਣਾ ਚਾਹੀਦਾ।
ਉਨ੍ਹਾ ਨੇ ਕਿਹਾ ਹੈ ਕਿ ਮੇਰੇ ਹਿਸਾਬ ਨਾਲ ਸਾਡੇ ਸਾਹਮਣੇ ਸਭ ਤੋਂ ਮਹੱਤਵਪੂਰਣ ਮਸਲਾ ਅਸਮਾਨਤਾ ਅਤੇ ਮੌਕਿਆਂ ਦੀ ਗੈਰ ਬਰਾਬਰੀ ਨੂੰ ਘੱਟ ਕਰਨ ਚੁਣੌਤੀ ਦੇ ਰੂਪ 'ਚ ਹੈ।ਸਾਨੂੰ ਵਿਕਾਸ ਦੀਆਂ ਬੁਨਿਆਦੀ ਜਰੂਰਤਾਂ ਨੂੰ ਪੂਰ੍ਹਾ ਕਰਨ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ,ਜੋ ਮਾਨਵ ਜਾਤੀ ਦੇ ਵਿਕਾਸ ਦੇ ਲਈ ਜਰੂਰੀ ਹੈ।ਮਨਮੋਹਨ ਸਿੰਘ ਇੱਥੇ ਜਿਲ੍ਹਾ ਯੋਜਨਾ ਸੰਮਤੀ ਦੇ ਪ੍ਰਧਾਨਾਂ ਦੇ ਪਹਿਲੇ ਸੰਮੇਲਨ ਦਾ ਉਦਘਾਟਨ ਕਰ ਰਹੇ ਸਨ।ਉਨ੍ਹਾ ਨੇ ਕਿਹਾ ਹੈ ਕਿ ਜਿਨ੍ਹਾ ਖੇਤਰਾਂ ਵੱਲ ਧਿਆਨ ਦਿੱਤੇ ਜਾਣ ਦੀ ਜਰੂਰਤ ਹੈ,ਉਨ੍ਹਾ ਵਿੱਚ ਬੀਮਾਰੀਆਂ ਕੁਪੋਸ਼ਨ ਨੂੰ ਸਮਾਪਤ ਕਰਨਾ ਸਾਫ਼ ਪਾਣੀ ਦੀ ਸੁਵਿਧਾ ਪ੍ਰਦਾਨ ਕਰਨਾ ਚੰਗੀ ਅਤੇ ਸਰਭਭੌਮਿਕ ਸਿੱਖਿਆ ਅਬਾਦੀ ਨੂੰ ਦਕਸ਼ ਬਨਾਉਣਾ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਵਾਤਾਵਰਣ ਦੀ ਸੁਰੱਖਿਆ ਕਰਨਾ ਸ਼ਾਮਲ ਹੈ।


ਉੱਗਰਵਾਦੀਆਂ ਦੇ ਠਿਕਾਨੇ ਤੋਂ ਹਥਿਆਰ ਬਰਾਮਦ
ਸ਼੍ਰੀਨਗਰ , 16 ਜਨਵਰੀ 2009  

ਜੰਮੂ-ਕਸ਼ਮੀਰ ਦੇ ਬੁਧਗਾਮ ਜਿਲ੍ਹੇ ਦੇ ਮੱਧ ਚਰਾਰ-ਏ-ਸ਼ਰੀਫ਼ ਦੇ ਇਲਾਕੇ 'ਚ ਸੁਰੱਖਿਆ ਬਲਾਂ ਨੇ ਉੱਗਰਵਾਦੀਆਂ ਦੇ ਇੱਕ ਠਿਕਾਨੇ ਦਾ ਪਤਾ ਲਗਾਕੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਅਤੇ ਉਸ ਨੂੰ ਉੱਥੇ ਨਸ਼ਟ ਕਰ ਦਿੱਤਾ।ਪੁਲਿਸ ਬੁਲਾਰੇ ਨੇ ਅੱਜ ਇੱਥੇ ਦੱਸਿਆ ਹੈ ਕਿ ਪਖੇਪੋਰਾ ਪੁਲਿਸ ਅਤੇ 53ਵੀਂ ਰਾਸ਼ਟਰੀ ਰਾਈਫ਼ਲ ਦੇ ਜਵਾਨਾਂ ਨੇ ਚਰਾਰ-ਏ-ਸ਼ਰੀਫ਼ ਪੁਲਿਸ ਥਾਣੇ ਅਧੀਨ ਨਗਬਲ ਪਿੰਡ 'ਚ ਇੱਕ ਤਲਾਸ਼ੀ ਅਭਿਆਨ ਚਲਾਇਆ।ਇਸ ਦੌਰਾਨ ਸੁਰੱਖਿਆ ਬਲਾਂ ਨੇ ਇਲਾਕੇ ਤੋਂ ਇੱਕ ਪਿਸਤੌਲ,ਅੱਠ ਗੋਲੀਆਂ ਅਤੇ ਆਈਈਡੀ ਅਤੇ ਇੱਕ ਡੇਟੋਨੇਟਰ ਸਮੇਤ ਕਈ ਚੀਜ਼ਾਂ ਬਰਾਮਦ ਕੀਤੀਆਂ।ਬੁਲਾਰੇ ਮੁਤਾਬਕ ਬਰਾਮਦ ਕੀਤੇ ਗਏ ਗੋਲਾ ਬਾਰੂਦ ਅਤੇ ਹਥਿਆਰਾਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।ਇਸ ਸਬੰਧ 'ਚ ਪੁਲਿਸ ਨੇ ਮਾਮਲੇ ਦਰਜ਼ ਕਰ ਲਏ ਹਨ।


ਵਾਪਸ ਲਿਆਂਦੀ ਜਾਵੇਗੀ ਮਾਰੇ ਗਏ ਇੰਜਨੀਅਰ ਦੀ ਲਾਸ਼
ਹੈਦਰਾਬਾਦ , ਸ਼ੁਕਰਵਾਰ, 16 ਜਨਵਰੀ 2009  

ਆਂਧਰਾ ਪ੍ਰਦੇਸ਼ ਸਰਕਾਰ ਸੱਤਿਅਮ ਕੰਪਿਊਟਰਜ਼ ਦੇ ਮਾਰੇ ਗਏ ਇੰਜਨੀਅਰ ਦੀ ਲਾਸ਼ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਦੇ ਸਮੁੱਚਿਤ ਪ੍ਰਬੰਧ ਕਰ ਰਹੀ ਹੈ।ਊਰਜ਼ਾ ਮੰਤਰੀ ਮੁਹੰਮਦ ਅਲੀ ਸ਼ਬੀਰ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਲਾਸ਼ ਨੂੰ ਵਾਪਸ ਲਿਆਉਣ ਦੇ ਸਾਰੇ ਪ੍ਰਬੰਧ ਕਰ ਲਏ ਹਨ।ਸ਼ਬੀਰ ਅਪ੍ਰਵਾਸੀ ਤੇਲਗੂ ਲੋਕਾਂ ਦੇ ਮਾਮਲਿਆਂ ਨੂੰ ਵੀ ਦੇਖਦੇ ਹਨ।ਅਮਰੀਕਾ 'ਚ ਤੇਲਗੂ ਲੋਕਾਂ 'ਤੇ ਵੱਧ ਰਹੇ ਹਮਲੇ 'ਤੇ ਚਿੰਤਾ ਜਤਾਉਂਦੇ ਹੋਏ ਉਨ੍ਹਾ ਨੇ ਕਿਹਾ ਹੈ ਕਿ ਰਾਜ ਸਰਕਾਰ ਨੇ ਭਾਰਤੀ ਦੂਤਘਰ ਦੇ ਮਾਧਿਅਮ ਨਾਲ ਮਾਮਲੇ ਨੂੰ ਅਮਰੀਕੀ ਪ੍ਰਸ਼ਾਸਨ ਦੇ ਸਾਹਮਣੇ ਉਠਾਉਣ ਦਾ ਫੈਸਲਾ ਕੀਤਾ ਹੈ।ਸ਼ਬੀਰ ਨੇ ਕਿਹਾ ਹੈ ਕਿ ਤੇਲਗੂ ਲੋਕਾਂ 'ਤੇ ਹਮਲੇ ਵੱਧ ਰਹੇ ਹਨ।ਅਸੀਂ ਭਾਰਤੀ ਦੂਤਘਰ ਦੇ ਮਾਧਿਅਮ ਨਾਲ ਅਮਰੀਕੀ ਪ੍ਰਸ਼ਾਸਨ ਤੋਂ ਉਨ੍ਹਾ ਦੀ ਸੁਰੱਖਿਆ ਦੇ ਯਤਨ ਕਰਨ ਦੀ ਅਪੀਲ ਕਰਦੇ ਹਾਂ।
ਸੱਤਿਅਮ ਕੰਪਿਊਟਰਜ਼ ਦੇ ਕਰਮਚਾਰੀ ਵਿਸ਼ਾਲ ਨੂੰ ਸ਼ੱਕੀ ਅਫ਼ਰੀਕੀ-ਅਮਰੀਕੀ ਲੋਕਾਂ ਨੇ ਅਮਰੀਕਾ ਦੇ ਅਰਾਕਾਂਸਸ ਪ੍ਰਾਂਤ 'ਚ ਉਸ ਦੇ ਪੈਰ ਅਤੇ ਪੱਟ 'ਚ ਗੋਲੀ ਮਾਰ ਦਿੱਤੀ ਹੈ।ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ।


ਵਿਸਫੋਟਕਾਂ ਨਾਲ ਲੱਦਿਆ ਟਰੱਕ ਜ਼ਬਤ
ਧਨਬਾਦ, ਸ਼ੁਕਰਵਾਰ, 16 ਜਨਵਰੀ 2009  

ਧਨਬਾਦ ਵਿਚ ਗੋਪਾਲੀ ਵਿਖੇ ਸਥਿੱਤ ਬੀਸੀਈਐਲ ਤੋਂ ਛਾਪੇ ਦੀ ਕਾਰਵਾਈ ਵਿਚ ਵਿਸ਼ੇਸ਼ ਕਾਰਵਾਈ ਬਲ ਨੇ ਅਮੋਨੀਅਮ ਨਾਇਟ੍ਰੇਟ ਨਾਲ ਲੱਦਿਆ ਇੱਕ ਟਰੱਕ ਜ਼ਬਤ ਕੀਤਾ ਅਤੇ ਇੱਕ ਆਰੋਪੀ ਨੂੰ ਕਾਬੂ ਕੀਤਾ.ਅਮੋਨੀਅਮ ਨਾਇਟ੍ਰੇਟ ਦੀ ਵਰਤੋਂ ਵਿਸਫੋਟਕ ਬਨਾਉਣ ਵਿਚ ਹੁੰਦੀ ਹੈ.ਝਰੀਆ ਦੇ ਪੁਲਿਸ ਇੰਸਪੈਕਟਰ ਨਸਰੁੱਲਾ ਖਾਨ ਨੇ ਕਿਹਾ ਕਿ ਇਸ ਟਰੱਕ ਨੂੰ ਇੱਕ ਦਸੰਬਰ ਨੂੰ ਛੱਤੀਸਗੜ੍ਹ ਤੋਂ ਲਿਆਂਦਾ ਗਿਆ ਸੀ.ਇਸਨੇ ਗੋਮੀਆ ਐਕਸਪਲੋਸਿਵ ਫੈਕਟਰੀ ਵਿਚ ਜਾਣਾ ਸੀ.ਟਰੱਕ ਵਿਚ 10 ਹਜ਼ਾਰ ਕਿਲੋ ਤੋਂ ਜਿਆਦਾ ਵਿਸਫੋਟਕ ਸੀ ਪਰ ਅਪਰਾਧੀਆਂ ਨੇ ਟਰੱਕ ਦੇ ਡ੍ਰਾਇਵਰ ਮਿਨਰਾਜ ਨੂੰ ਜੰਗਲਾਂ ਵਿਚ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਉਹ ਟਰੱਕ ਲੈ ਕੇ ਨੱਸ ਗਏ.ਮਿਨਰਾਜ ਨੇ ਬਾਅਦ ਵਿਚ ਇਸ ਦੀ ਸ਼ਿਕਾਇਤ ਪੁਲਿਸ ਵਿਚ ਦਰਜ ਕਰਾਈ ਸੀ.
ਖਾਨ ਨੇ ਕਿਹਾ ਕਿ ਜਤਿੰਦਰ ਸਿੰਘ ਨਾਮੀ ਵਿਅਕਤੀ ਛਾਪੇ ਦੀ ਕਾਰਵਾਈ ਦੌਰਾਨ ਕਾਬੂ ਕੀਤਾ ਗਿਆ ਪਰ ਮੁੱਖ ਆਰੋਪੀ ਰਮੇਸ਼ ਪੁਲਿਸ ਦੇ ਉੱਥੇ ਪੁੱਜਣ ਤੋਂ ਪਹਿਲਾਂ ਨੱਸ ਗਿਆ ਸੀ.ਇਸ ਸਿਲਸਿਲੇ ਵਿਚ ਔਰੰਗਾਬਾਦ ਦੇ ਅੰਬਿਕਾ ਯਾਦਵ ਅਤੇ ਗਯਾ ਦੇ ਰਜਿੰਦਰ ਯਾਦਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ.


ਦਿੱਲੀ ਦੇ ਸਾਂਈਂ ਮੰਦਰ 'ਚ ਬੰਬ ਦੀ ਅਫਵਾਹ
ਨਵੀਂ ਦਿੱਲੀ, ਸ਼ੁਕਰਵਾਰ, 16 ਜਨਵਰੀ 2009
 
ਕਿਸੇ ਅਣਪਛਾਤੇ ਵਿਅਕਤੀ ਨੇ ਬੀਤੇ ਕੱਲ੍ਹ ਦੱਖਣੀ ਦਿੱਲੀ ਵਿਚ ਸਥਿੱਤ ਇੱਕ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜੋ ਬਾਅਦ ਵਿਚ ਅਫਵਾਹ ਸਾਬਤ ਹੋਈ.ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਕੰਟ੍ਰੋਲ ਰੂਮ ਵਿਚ ਦੁਪਿਹਰੇ ਇੱਕ ਵਜੇ ਇਸ ਬਾਰੇ ਇੱਕ ਫੋਨ ਆਇਆ ਕਿ ਲੋਧੀ ਰੋਡ 'ਤੇ ਸਥਿੱਤ ਸਾਂਈਂ ਬਾਬਾ ਮੰਦਰ ਵਿਚ ਬੰਬ ਰੱਖਿਆ ਗਿਆ ਹੈ.ਇਸ ਤੋਂ ਮਗਰੋਂ ਖੋਜੀ ਕੁੱਤਿਆਂ ਅਤੇ ਬੰਬ ਰੋਧੀ ਦਸਤਿਆਂ ਨੇ ਮੰਦਰ ਵਿਚ ਤਲਾਸ਼ੀ ਮੁਹਿੰਮ ਚਲਾਈ ਪਰ ਤਲਾਸ਼ੀ ਦੌਰਾਨ ਬੰਬ ਜਿਹੀ ਕੋਈ ਚੀਜ਼ ਨਹੀਂ ਮਿਲੀ.ਸ਼ਾਮ 5.30 ਵਜੇ ਪੁਲਿਸ ਨੇ ਕਹਿ ਦਿੱਤਾ ਕਿ ਬੰਬ ਦੀ ਖਬਰ ਝੂਠੀ ਸੀ.ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਤਾ ਲੱਗ ਗਿਆ ਹੈ ਕਿ ਕਿਸ ਟੈਲੀਫੋਨ ਬੂਥ ਤੋਂ ਫੋਨ ਕੀਤਾ ਗਿਆ ਸੀ ਅਤੇ ਉਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੇ ਫੋਨ ਕੀਤਾ ਸੀ.
 


ਡਾਕੂਆਂ ਨੇ 3 ਭਾਰਤੀਆਂ ਨੂੰ ਬੰਦੀ ਬਣਾਇਆ
ਵਿਸ਼ਾਖਾਪਟਨਮ, 16 ਜਨਵਰੀ :

ਸਟੋਲਟ ਵਲੋਰ ਬੇੜੇ ਅਤੇ ਉਸ ਦੇ ਚਾਲਕ ਦਲ ਦੇ ਭਾਰਤੀਆਂ ਨੂੰ ਰਿਹਾਅ ਕਰਨ ਦੇ ਲਗਭਗ ਦੋ ਮਹੀਨੇ ਬਾਅਦ ਸੋਮਾਲੀ ਜਲ ਡਾਕੂਆਂ ਨੇ ਇੱਕ ਹੋਰ ਬੇੜੇ ਨੂੰ ਅਗਵਾ ਕਰ ਲਿਆ ਹੈ। ਬੇੜੇ ਤੇ ਸਵਾਰ ਤਿੰਨ ਭਾਰਤੀ ਮਲਾਹਾਂ ਨੂੰ ਬੰਧਕ ਬਣਾ ਲਿਆ ਗਿਆ ਹੈ, ਪਰ ਚਾਲਕ ਦਲ ਦੇ ਕੀਨੀਆਈ ਮੈਂਬਰਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।ਬੰਧਕ ਬਣਾਏ ਗਏ ਇੱਕ ਭਾਰਤੀ ਮਲਾਹ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਐਮ ਵੀ ਉਲਫਾ ਮੰਯਾਰਾ ਬੇੜੇ ਨੂੰ ਕੀਨੀਆ ਦੇ ਤੱਟ ਦੇ ਨੇੜੇ 9 ਜਨਵਰੀ ਨੂੰ ਅਗਵਾ ਕੀਤਾ ਗਿਆ। ਜਲ ਡਾਕੂਆਂ ਨੇ ਅੱਠ ਕੀਨੀਆਈ ਮਲਾਹਾਂ ਨੂੰ ਰਿਹਾਅ ਕਰ ਦਿੱਤਾ, ਪਰ ਤਿੰਨ ਭਾਰਤੀਆਂ ਨੂੰ ਬੰਧਕ ਬਣਾ ਲਿਆ। ਇਸ ਤੱਟੀ ਸ਼ਹਿਰ ਦੇ ਨਿਵਾਸੀ ਮਲਾਹ ਪਾਲਾਸਵਾਮੀ ਸਰਵਨਨ ਦੇ ਭਰਾ ਜਾਰਜ ਨੇ ਦੱਸਿਆ ਕਿ ਚਾਲਕ ਦਲ ਦੇ 11 ਮੈਂਬਰਾਂ ਵਿੱਚੋਂ ਤਿੰਨ ਭਾਰਤੀ ਅਤੇ ਬਾਕੀ ਕੀਨੀਆਈ ਸਨ। ਸਿਰਫ ਭਾਰਤੀਆਂ ਨੂੰ ਹੀ ਬੰਧਕ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਬੇੜੇ ਦੇ ਅਗਵਾ ਤੋਂ ਇੱਕ ਦਿਨ ਬਾਅਦ ਸਾਨੂੰ ਘਟਨਾ ਬਾਰੇ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਸਾਨੂੰ ਸਰਕਾਰ ਜਾਂ ਕੰਪਨੀ ਵੱਲੋਂ ਕੋਈ ਜਾਣਕਾਰੀ ਨਹੀਂ ਮਿਲੀ। ਕੰਪਨੀ ਨੇ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਜਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਜਾਪਾਨੀ ਕੰਪਨੀ ਦਾ ਬੇੜਾ ਸਟੋਲਟ ਵਲੋਰ 18 ਭਾਰਤੀ ਮਲਾਹਾਂ ਨੂੰ ਲੈ ਕੇ ਜਾ ਰਿਹਾ ਸੀ ਉਦੋਂ ਇਸ ਬੇੜੇ ਨੂੰ ਸੋਮਾਲੀ ਜਲ ਡਾਕੂਆਂ ਨੇ ਅਗਵਾ ਕਰ ਲਿਆ ਸੀ। ਕੰਪਨੀ ਦੇ ਮਾਲਕਾਂ ਤੋਂ ਫਿਰੌਤੀ ਦੀ ਵੱਡੀ ਰਕਮ ਲੈਣ ਤੋਂ ਬਾਅਦ ਉਹਨਾਂ ਨੇ ਇਸ ਬੇੜੇ ਨੂੰ 16 ਨਵੰਬਰ ਨੂੰ ਛੱਡਿਆ ਸੀ।


ਗਣਤੰਤਰ ਦਿਵਸ 'ਤੇ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਹੋਣਗੇ ਮੁੱਖ ਮਹਿਮਾਨ
ਨਵੀਂ ਦਿੱਲੀ, 16 ਜਨਵਰੀ (ਪੱਤਰ ਪ੍ਰਰੇਕ)

-ਕਜ਼ਾਕਿਸਤਾਨ ਦੇ ਰਾਸ਼ਟਰਪਤੀ ਨੂਰਸੁਲਤਾਨ ਨਜਰਬਾਏਵ 23 ਜਨਵਰੀ ਤੋਂ 29 ਜਨਵਰੀ ਤੱਕ ਭਾਰਤ ਦਾ ਦੌਰਾ ਕਰਨਗੇ। ਉਹ ਭਾਰਤ ਦੇ ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਦੀ ਯਾਤਰਾ ਦੌਰਾਨ ਰਾਸ਼ਟਰਪਤੀ ਦੇਸ਼ ਦੇ ਨੇਤਾਵਾਂ ਨਾਲ ਦੁਵੱਲੇ ਸਹਿਯੋਗ ਦੇ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕਰਨਗੇ। ਇਸ ਦੇ ਤਹਿਤ ਊਰਜਾ, ਸ਼ਾਂਤੀਪੂਰਨ ਪੁਲਾੜ ਵਿਕਾਸ, ਸੂਚਨਾ ਤਕਨੀਕ, ਸੰਸਕ੍ਰਿਤਕ ਅਤੇ ਮਨੁੱਖੀ ਸਹਿਯੋਗ ਅਤੇ ਵਿਗਿਆਨ ਤੇ ਸਿੱਖਿਆ ਦੇ ਖੇਤਰ ਵਿਚ ਸਹਿਯੋਗ ਸ਼ਾਮਿਲ ਹਨ।


ਰਾਜੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 19 ਤੱਕ ਟਲੀ
ਹੈਦਰਾਬਾਦ, 16 ਜਨਵਰੀ

-ਸੱਤਿਅਮ ਕੰਪਿਊਟਰ ਸਰਵਿਸ ਲਿਮਟਿਡ ਵਿਚ ਸੱਤ ਹਜ਼ਾਰ ਕਰੋੜ ਰੁਪਏ ਦੇ ਹੇਰ-ਫੇਰ ਕਰਨ ਵਾਲੇ ਰਾਮਾਲਿੰਗਾ ਰਾਜੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 19 ਜਨਵਰੀ ਤੱਕ ਟਲ ਗਈ ਹੈ। ਹੈਦਰਾਬਾਦ ਕੋਰਟ ਨੇ ਰਾਜੂ ਤੋਂ ਇਲਾਵਾ ਉਸ ਦੇ ਭਰਾ ਰਾਮ ਰਾਜੂ ਅਤੇ ਕੰਪਨੀ ਦੇ ਸਾਬਕਾ ਸੀ.ਐਫ.ਓ. ਸ੍ਰੀਨਿਵਾਸ ਵਾਦਲਾਮਣੀ ਦੀ ਜ਼ਮਾਨਤ ਪਟੀਸ਼ਨ 'ਤੇ ਵੀ ਸੁਣਵਾਈ 19 ਤੱਕ ਟਾਲ ਦਿੱਤੀ ਹੈ।ਇਸ ਤੋਂ ਇਲਾਵਾ ਅਦਾਲਤ 'ਚ ਪਹਿਲਾਂ ਸੇਬੀ ਦੀ ਅਰਜ਼ੀ 'ਤੇ ਸੁਣਵਾਈ ਹੋ ਪਰ ਰਾਜੂ ਤੋਂ ਪੁੱਛਗਿੱਛ ਲਈ ਸੇਬੀ ਨੂੰ ਹੋਰ ਉਡੀਕ ਕਰਨੀ ਪਵੇਗਾ। ਰਾਜੂ ਤੋਂ ਪੁੱਛਗਿੱਛ ਦੀ ਇਜਾਜ਼ਤ ਲਈ ਸੇਬੀ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਵੀ 19 ਜਨਵਰੀ ਤੱਕ ਟਲ ਗਿਆ ਹੈ। ਹੁਣ ਸੇਬੀ 19 ਜਨਵਰੀ ਤੋਂ ਬਾਅਦ ਹੀ ਰਾਜੂ ਤੋਂ ਪੁੱਛਗਿੱਛ ਕਰ ਸਕੇਗੀ। ਰਾਜੂ ਨੂੰ ਪੁਲਿਸ ਹਿਰਾਸਤ ਵਿਚ ਭੇਜੇ ਜਾਣ ਦੀ ਪਟੀਸ਼ਨ 'ਤੇ ਵੀ ਅਦਾਲਤ ਨੇ ਫੈਸਲਾ 19 ਜਨਵਰੀ ਤੱਕ ਸੁਰੱਖਿਅਤ ਰੱਖ ਲਿਆ ਹੈ।


ਸ਼ੇਅਰ ਬਾਜ਼ਾਰ 'ਚ ਰੌਣਕ ਪਰਤੀ
ਮੁੰਬਈ, 16 ਜਨਵਰੀ ()-

ਵਿਸ਼ਵ ਦੇ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਅਤੇ ਅਮਰੀਕਾ ਸਰਕਾਰ ਦੇ ਬੈਂਕ ਆਫ ਅਮਰੀਕਾ ਨੂੰ ਹੋਰ ਰਾਹਤ ਦੇਣ ਦੇ ਸਮਾਚਾਰਾਂ ਵਿਚਾਲੇ ਦੇਸ਼ ਦੇ ਸ਼ੇਅਰ ਬਾਜ਼ਾਰਾਂ ਨੇ ਜ਼ੋਰਦਾਰ ਛਲਾਂਗ ਲਗਾਈ। ਬੀ.ਐਸ.ਈ. ਦਾ ਸੈਂਸੈਕਸ 277 ਅਤੇ ਐਨ.ਐਸ.ਈ. ਦਾ ਨਿਫਟੀ 92 ਅੰਕ ਉਚੇ ਬੰਦ ਹੋਏ। ਅਮਰੀਕੀ ਪ੍ਰਸ਼ਾਸਨ ਨੇ ਬੈਂਕ ਆਫ ਅਮਰੀਕਾ ਨੂੰ ਸੰਕਟ ਤੋਂ ਉਭਾਰਨ ਲਈ ਵੱਡੀ ਰਾਹਤ ਦੀ ਮਨਜੂਰੀ ਦਿੱਤੀ ਹੈ। ਇਸ ਦੇ ਨਤੀਜੇ ਵਜੋਂ ਉਥੋਂ ਦੇ ਸ਼ੇਅਰ ਬਾਜ਼ਾਰਾਂ ਨੇ ਕੱਲ੍ਹ ਚੰਗੀ ਛਲਾਂਗ ਲਗਾਈ। ਏਸ਼ੀਆਈ ਸ਼ੇਅਰ ਬਾਜ਼ਾਰ ਵੀ ਮਜ਼ਬੂਤ ਰਹੇ, ਜਿਸ ਦਾ ਲਾਭ ਇਥੇ ਵੀ ਦਿਖਾਈ ਦਿੱਤਾ। ਸੈਂਸੈਕਸ ਕੱਲ੍ਹ ਦੀ 9046.74 ਅੰਕਾਂ ਦੀ ਤੁਲਨਾ ਵਿਚ 9125.65 ਅੰਕ ਹੋਰ ਮਜ਼ਬੂ ਖੁਲਿਆ ਅਤੇ ਫਿਰ ਇਸ ਤੋਂ ਪਿੱਛੇ ਮੁੜ ਕੇ ਨਹੀਂ ਦੇਖਿਆ। ਕਾਰੋਬਾਰ ਦੌਰਾਨ ਮਜ਼ਬੂਤੀ ਲਗਾਤਾਰ ਬਣੀ ਰਹੀ। ਸੈਂਸੈਕਸ ਉਚਾਈ 'ਚ 9342.47 ਅੰਕਾਂ ਤਕ ਚੜ੍ਹਣ ਤੋਂ ਬਾਅਦ ਸਮਾਪਤੀ 'ਤੇ ਕੁੱਲ 276.85 ਭਾਵ 3.06 ਅੰਕਾਂ ਦੀ ਬੜਤ ਨਾਲ 9323.59 ਅੰਕਾਂ 'ਤੇ ਬੰਦ ਹੋਇਆ। ਐਨ.ਐਸ.ਈ. ਨਿਫਟੀ ਕੁਲ 91.75 ਅੰਕਾਂ ਭਾਵ 3.35 ਫੀਸਦੀ ਦੀ ਬੜਤ ਨਾਲ 2828.45 ਅੰਕਾਂ 'ਤੇ ਬੰਦ ਹੋਇਆ।

ਪਾਕਿ ਹਰ ਹਾਲ 'ਚ ਅੱਤਵਾਦੀਆਂ ਨੂੰ ਭਾਰਤ ਹਵਾਲੇ ਕਰੇ-ਪ੍ਰਣਬ ਮੁਖਰਜੀ
ਨਵੀਂ ਦਿੱਲੀ, 16 ਜਨਵਰੀ

-ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇਕ ਵਾਰ ਫਿਰ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਸਾਫ ਕਰ ਦਿੱਤਾ ਹੈ ਕਿ ਮੁੰਬਈ ਵਿਚ 26 ਨਵੰਬਰ ਨੂੰ ਹੋਏ ਹਮਲਿਆਂ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਭਾਰਤ ਹਵਾਲੇ ਕਰੇ ਤਾਂ ਕਿ ਭਾਰਤੀ ਕਾਨੂੰਨ ਤਹਿਤ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।ਵਿਦੇਸ਼ ਮੰਤਰੀ ਨੇ ਸਪਸ਼ਟ ਕੀਤਾ ਕਿ ਅੱਤਵਾਦੀਆਂ ਨੂੰ ਭਾਰਤ ਸੌਂਪੇ ਜਾਣ ਦੀ ਮੰਗ 'ਤੇ ਅਸੀਂ ਹਾਲੇ ਵੀ ਕਾਇਮ ਹਾਂ ਅਤੇ ਪਾਕਿਸਤਾਨ ਨੂੰ ਉਨ੍ਹਾਂ ਨੂੰ ਹਰ ਹਾਲ ਵਿਚ ਭਾਰਤ ਹਵਾਲੇ ਕਰਨਾ ਹੀ ਹੋਵੇਗਾ। ਵਰਣਨਯੋਗ ਹੈ ਕਿ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਪਾਕਿਸਤਾਨ ਮੁੰਬਈ ਹਮਲਿਆਂ ਦੇ ਅੱਤਵਾਦੀਆਂ ਖਿਲਾਫ਼ ਉਥੋਂ ਦੇ ਕਾਨੂੰਨ ਅਨੁਸਾਰ ਕਾਰਵਾਈ ਕਰ ਸਕਦਾ ਹੈ, ਪਰ ਵਿਦੇਸ਼ ਮੰਤਰੀ ਨੇ ਅੱਜ ਫਿਰ ਤੋਂ ਸਾਫ ਕਰ ਦਿੱਤਾ ਹੈ ਕਿ ਭਾਰਤ ਦੇ ਰੁਖ਼ ਵਿਚ ਕੋਈ ਵੀ ਨਰਮੀ ਨਹੀਂ ਆਈ ਹੈ।ਪ੍ਰਣਬ ਮੁਖਰਜੀ ਨੇ ਆਖਿਆ ਕਿ ਪਾਕਿਸਤਾਨ ਨੂੰ ਅੱਤਵਾਦਿਆਂ ਨੂੰ ਭਾਰਤ ਹਵਲੇ ਕਰਨ ਸਬੰਧੀ ਭਾਰਤ ਆਪਣੇ ਪੱਧਰ 'ਤੇ ਹਰ ਸੰਭਵ ਯਤਨ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨਾ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ ਅਤੇ ਉਸ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਉਨ੍ਹਾਂ ਦੋ ਟੁਕ ਸ਼ਬਦਾਂ ਵਿਚ ਕਿਹਾ ਕਿ ਚੂੰਕਿ ਅੱਤਵਾਦੀਆਂ ਨੇ ਭਾਰਤ ਵਿਚ ਖੂਨ ਦੀ ਹੋਲੀ ਖੇਡੀ ਹੈ ਇਸ ਲਈ ਉਨ੍ਹਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਵੀ ਭਾਰਤ ਨੂੰ ਹੀ ਮਿਲਣਾ ਚਾਹੀਦਾ ਹੈ।ਇਸ ਦੌਰਾਨ ਪ੍ਰਣਬ ਮੁਖਰਜੀ ਨੇ ਹੋਰ ਕਿਹਾ ਕਿ ਦੋਨਾਂ ਦੇਸ਼ਾਂ ਵਿਚਾਲੇ ਗੱਲਬਾਤ ਸਿੱਧੇ-ਸਿੱਧੇ ਸਰਕਾਰਾਂ ਵਿਚਾਲੇ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿਚ ਮੀਡੀਆ ਨੂੰ ਜ਼ਰੀਆ ਨਹੀਂ ਬਣਾਉਣਾ ਚਾਹੀਦਾ। ਮੁਖਰਜੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਜੋ ਕੁਝ ਵੀ ਕਹਿਣਾ ਹੈ ਉਹ ਭਾਰਤੀ ਨੇਤਾਵਾਂ ਨੂੰ ਕਹਿਣ। ਮੀਡੀਆ ਵਿਚ ਗੱਲ ਰੱਖਣ ਨਾਲ ਗੱਲ ਨਹੀਂ ਬਣਨ ਵਾਲੀ। ਵਰਣਨਯੋਗ ਹੈ ਕਿ ਪਾਕਿ ਮੀਡੀਆ ਵਿਚ ਖ਼ਬਰਾਂ ਆਈਆਂ ਸਨ ਕਿ ਉਥੋਂ ਦੀ ਸਰਕਾਰ ਬਿਨਾਂ ਸ਼ਰਤ ਮੁੰਬਈ ਅੱਤਵਾਦੀ ਮੁੱਦੇ 'ਤੇ ਭਾਰਤ ਦੀ ਮਦਦ ਕਰਨਾ ਚਾਹੁੰਦੀ ਹੈ।

ਅਸਮਾਨਤਾ ਨੂੰ ਘੱਟ ਕਰਨਾ ਸਭ ਤੋਂ ਜ਼ਿਆਦਾ ਮਹੱਤਵਪੂਰਨ-ਪ੍ਰਧਾਨ ਮੰਤਰੀ
ਨਵੀਂ ਦਿੱਲੀ, 16 ਜਨਵਰੀ

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਹੈ ਕਿ ਅਸਮਾਨਤਾ ਅਤੇ ਅਵਸਰਾਂ ਦੀ ਗੈਰ ਬਰਾਬਰੀ ਨੂੰ ਘੱਟ ਕਰਨਾ ਦੇਸ਼ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪ੍ਰਮੁੱਖ ਵਿਕਾਸ ਲੋੜਾਂ ਨੂੰ ਪੂਰਾ ਕਰਨ ਲਈ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਮਨਮੋਹਨ ਸਿੰਘ ਇਥੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਮੁਖੀਆਂ ਦੇ ਪਹਿਲੇ ਸੰਮੇਲਨ ਦਾ ਉਦਘਾਟਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਰਾਂ ਵੱਲ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ ਉਨ੍ਹਾਂ ਵਿਚ ਬਿਮਾਰੀਆਂ, ਕੁਪੋਸ਼ਣ ਨੂੰ ਖ਼ਤਮ ਕਰਨਾ, ਸ਼ੁੱਧ ਪੀਣ ਵਾਲਾ ਪਾਣੀ ਦੀ ਸਹੂਲਤ ਪ੍ਰਦਾਨ ਕਰਨਾ, ਚੰਗੀ ਅਤੇ ਉਚ ਸਿੱਖਿਆ, ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਵਾਤਾਵਰਣ ਦੀ ਸੁਰੱਖਿਆ ਕਰਨਾ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੇਂਡੂ ਜਲ ਸਪਲਾਈ ਵਰਗੇ ਪ੍ਰੋਗਰਾਮ ਨੂੰ ਯੋਜਨਾਬੱਧ ਕੀਤਾ ਜਾਣਾ ਚਾਹੀਦਾ ਹੈ ਅਤੇ ਜ਼ਿਲ੍ਹੇ ਪੱਧਰ 'ਤੇ ਇਸ ਨੂੰ ਅਮਲ ਵਿਚ ਲਿਆਇਆ ਜਾਣਾ ਚਾਹੀਦਾ ਹੈ। ਦੇਸ਼ ਨੂੰ ਅੱਗੇ ਲੈ ਜਾਣ ਵਿਚ ਪੰਚਾਇਤੀ ਰਾਜ ਸੰਸਥਾਵਾਂ ਦੀ ਭੂਮਿਕਾ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਚਾਇਤਾਂ ਦੇ ਅਸਲ ਸਸ਼ਕਤੀਕਰਨ ਦੀ ਦਿਸ਼ਾ ਵਿਚ ਤਰੱਕੀ ਭਾਵੇਂ ਹੀ ਅਸਮਾਨ ਰਹੀ ਹੋਵੇ ਪਰ ਸਥਾਨਕ ਸਰਕਾਰਾਂ ਦੇ ਨਿਯਮਿਤ ਚੋਣ ਕਰਾ ਕੇ ਲੋਕਤਾਂਤਰਿਕ ਕਾਰਜ ਵਿਵਹਾਰ ਨੂੰ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸੰਸਥਾਵਾਂ ਵਿਚ ਚੁਣੇ ਹੋਏ ਪ੍ਰਤੀਨਿਧੀਆਂ ਦੇ ਸਮਰਥਾ ਨਿਰਮਾਣ ਦੀ ਲੋੜ ਹੈ।


ਭਾਰੀ ਬਰਫ਼ਬਾਰੀ ਕਾਰਨ ਜੰਮੂ-ਕਸ਼ਮੀਰ ਰਾਜਮਾਰਗ ਬੰਦ
ਜੰਮੂ, 16 ਜਨਵਰੀ

ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਭਾਰੀ ਬਰਫ਼ਬਾਰੀ ਕਾਰਨ ਅੱਜ ਆਵਾਜਾਈ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਕਸ਼ਮੀਰ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੀ ਇੱਕ ਮਾਤਰ ਸੜਕ ਹੈ। ਆਵਾਜਾਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਵਾਹਰ ਸੁਰੰਗ ਅਤੇ ਪਤਨੀਟਾਪ ਖੇਤਰ ਵਿੱਚ ਭਾਰੀ ਬਰਫ਼ਬਾਰੀ ਕਾਰਨ ਮਾਰਗ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਰਾਮਬਨ ਅਤੇ ਬਨੀਹਾਲ ਖੇਤਰਾਂ ਵਿੱਚ ਕਈ ਸਥਾਨਾਂ 'ਤੇ ਸੜਕ 'ਤੇ ਤਿਲਕਣ ਕਾਰਨ ਆਵਾਜਾਈ ਵਿੱਚ ਰੁਕਾਵਟ ਆਈ ਹੈ। 1200 ਤੋਂ ਜ਼ਿਆਦਾ ਵਾਹਨ ਰਾਜਮਾਰਗ 'ਤੇ ਜਗ੍ਹਾ-ਜਗ੍ਹਾ ਫਸੇ ਹੋਏ ਹਨ।
 

ਮਾਇਆਵਤੀ ਨੇ ਕਿਤਾਬ ਦਾ ਚੌਥਾ ਸੰਸਕਰਣ ਕੀਤਾ ਜ਼ਾਰੀ
ਲਖਨਊ, 15 ਜਨਵਰੀ 2009-ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਨੇ ਅੱਜ 53ਵੇਂ ਜਨਮਦਿਨ 'ਤੇ ਆਪਣੀ ਕਿਤਾਬ 'ਮੇਰਾ ਸੰਘਰਸ਼ਮਈ ਜੀਵਣ' ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਅੰਦੋਲਨ ਦੇ ਸਫ਼ਰਨਾਮੇ ਦਾ ਚੌਥਾ ਸੰਸਕਰਨ ਜ਼ਾਰੀ ਕੀਤਾ।ਲੱਗਭਗ ਪੰਦਰਾ ਸੌ ਪੰਨਿਆਂ ਦੀ ਇਸ ਕਿਤਾਬ ਨੂੰ ਬਸਪਾ ਦੀ ਨੀਲੀ ਕਿਤਾਬ ਦੇ ਰੂਪ 'ਚ ਜਾਣਿਆ ਜਾਂਦਾ ਹੈ,ਕਿਉਂਕਿ ਪਾਰਟੀ ਦੇ ਝੰਡੇ ਦਾ ਰੰਗ ਵੀ ਨੀਲਾ ਹੀ ਹੈ।ਕਿਤਾਬ ਹਿੰਦੀ 'ਚ ਹੈ,ਲੇਕਿਨ ਮਾਇਆਵਤੀ ਨੇ ਅੱਜ ਕਿਹਾ ਹੈ ਕਿ 15 ਮਾਰਚ ਨੂੰ ਇਸ ਦਾ ਸੰਸਕਰਨ ਅੰਗਰੇਜ਼ੀ 'ਚ ਵੀ ਕੀਤਾ ਜਾਵੇਗਾ।ਮਾਇਆਵਤੀ ਨੇ ਕਿਤਾਬ 'ਚ ਆਪਣੇ ਸੰਘਰਸ਼ ਦੀ ਯਾਤਰਾ ਦਾ ਜ਼ਿਕਰ ਕੀਤਾ ਹੈ ਅਤੇ ਲਿਖਿਆ ਹੈ ਕਿ ਕਿਸ ਤਰ੍ਹਾਂ ਇਸ ਜਾਤੀਵਾਦੀ ਸਮਾਜ ਨੂੰ ਕਦਮ-ਕਦਮ 'ਤੇ ਉਨ੍ਹਾ ਨੂੰ ਰੋਕਣ ਦੀ ਕੋਸ਼ਿਸ ਕੀਤੀ।ਉਨ੍ਹਾ ਨੇ ਲਿਖਿਆ ਹੈ,ਰੋਜ਼ ਮੈਂ ਚੌਵੀ ਘੰਟੇ ਕੰਮ ਕਰਦੀ ਹਾਂ,ਜਿਸ ਵਿੱਚ ਬਸਪਾ ਅੰਦੋਲਨ 'ਚ ਮੇਰਾ ਫ਼ਰਜ਼ ਸਰਕਾਰ ਨੂੰ ਚਲਾਉਣਾ,ਪੜ੍ਹਨਾ ਅਤੇ ਲਿਖਣ ਦੀਆਂ ਆਦਤਾਂ ਸ਼ਾਮਲ ਹਨ।


 

ਸਿੱਕਾ ਪਸਾਰ ਦਰ 5.24 ਫੀਸਦੀ ਤੇ ਆਈ
ਨਵੀਂ ਦਿੱਲੀ, 15 ਜਨਵਰੀ : ਕੁਲਵੰਤ ਗਿੱਲ

ਸਿੱਕਾ ਪਸਾਰ ਦਰ ਦੇ ਦਬਾਅ ਵਿੱਚ ਕਮੀ ਦਾ ਸਿਲਸਿਲਾ ਜਾਰੀ ਹੈ ਅਤੇ ਤਿੰਨ ਜਨਵਰੀ ਨੂੰ ਖਤਮ ਹੋਏ ਹਫਤੇ ਦੌਰਾਨ ਇਸ ਦੀ ਦਰ 0.67 ਫੀਸਦੀ ਘਟ ਕੇ 5.24 ਫੀਸਦੀ ਹੋ ਗਈ। ਅੱਜ ਜਾਰੀ ਸਰਕਾਰੀ ਅੰਕੜਿਆਂ ਦੇ ਅਨੁਸਾਰ ਮਹਿੰਗਾਈ ਦਰ ਵਿੱਚ ਇਹ ਗਿਰਾਵਟ ਮੁੱਖ ਤੌਰ ਤੇ ਖੁਰਾਕ ਪਦਾਰਥਾਂ ਦੇ ਸਸਤਾ ਹੋਣ ਕਾਰਨ ਹੋਈ ਹੈ। ਥੋਕ ਮੁੱਲ ਸੂਚਕਾਂਕ ਤੇ ਆਧਾਰਿਤ ਸਿੱਕਾ ਪਸਾਰ ਦਰ ਦੀ ਇਸ ਤੋਂ ਪਿਛਲੇ ਹਫਤੇ 5.91 ਫੀਸਦੀ ਅਤੇ ਪਿਛਲੇ ਸਾਲ ਇਸੇ ਹਫਤੇ ਦੌਰਾਨ 4.26 ਫੀਸਦੀ ਸੀ। ਖੁਰਾਕ ਪਦਾਰਥਾਂ ਦੇ ਸਮੂਹ ਵਾਲੇ ਥੋਕ ਮੁੱਲ ਸੂਚਕਾਂਕ ਵਿੱਚ 0.6 ਫੀਸਦੀ ਦੀ ਗਿਰਾਵਟ ਆਈ। ਇਸ ਵਰਗ ਵਿੱਚ ਫਲ ਅਤੇ ਸਬਜੀਆਂ ਦੀ ਕੀਮਤ ਤਿੰਨ ਫੀਸਦੀ ਡਿੱਗੀ ਅਤੇ ਛੋਲੇ, ਜੌ, ਅਚਾਰ ਅਤੇ ਮਸਾਲਿਆਂ ਵਿੱਚ ਇੱਕ ਇੱਕ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਰਸਾਇਣਿਕ ਉਤਪਾਦ 1.2 ਫੀਸਦੀ ਸਸਤੇ ਹੋਏ। ਅਗਸਤ ਵਿੱਚ 12 ਫੀਸਦੀ ਦਾ ਉਚ ਪੱਧਰ ਛੂਹਣ ਤੋਂ ਬਾਅਦ ਸਿੱਕਾ ਪਸਾਰ ਦਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।


ਫਿਲਮ ਨਿਰਮਾਤਾ ਤਪਨ ਸਿੰਨਹਾ ਦਾ ਦਿਹਾਂਤ
ਕੋਲਕਾਤਾ, 15 ਜਨਵਰੀ : ਜਸਵੀਰ ਗਿੱਲ

ਦਾਦਾ ਸਾਹਿਬ ਪੁਰਸਕਾਰ ਵਿਜੇਤਾ ਅਤੇ ਪ੍ਰਸਿੱਧ ਫਿਮਲ ਨਿਰਮਾਤਾ ਤਪਨ ਸਿੰਨਹਾ ਦਾ ਲੰਬੀ ਬਿਮਾਰੀ ਤੋਂ ਬਾਅਦ ਇੱਥੋਂ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ 54 ਸਾਲਾ ਸਿੰਨਹਾ ਨਿਮੋਨੀਆ ਅਤੇ ਸੈਪਟੀਸੀਮਿਆ ਨਾਲ ਪੀੜਤ ਸਨ। ਉਹਨਾਂ ਦਾ ਇੱਕ ਪੁੱਤਰ ਵੀ ਹੈ। ਉਹਨਾਂ ਦੀ ਪਤਨੀ ਅਰੁੰਧਤੀ ਦੇਵੀ ਦਾ 1990 ਵਿੱਚ ਦਿਹਾਂਤ ਹੋ ਗਿਆ ਸੀ। ਸਿੰਨਹਾ ਪਿਛਲੇ ਕੁੱਝ ਸਾਲਾਂ ਤੋਂ ਬਿਮਾਰ ਸਨ। ਪਿਛਲੇ ਸਾਲ ਦਸੰਬਰ ਵਿੱਚ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।


 

ਪ੍ਰਿਆ ਪਲਟੀ ਬਿਆਨ ਤੋਂ
ਮੁੰਬਈ , ਬੁੱਧਵਾਰ, 14 ਜਨਵਰੀ 2009  


ਕਾਂਗਰਸੀ ਸਾਂਸਦ ਅਤੇ ਸੰਜੇ ਦੱਤ ਦੀ ਭੈਣ ਪ੍ਰਿਆ ਦੱਤ ਨੇ ਅੱਜ ਸਵੇਰੇ ਦਿੱਤੇ ਆਪਣੇ ਬਿਆਨ ਤੋਂ ਪਲਟਦੇ ਹੋਏ ਕਿਹਾ ਕਿ ਉਹਨਾਂ ਦੇ ਪਰਿਵਾਰ 'ਚ ਕਿਸੇ ਪ੍ਰਕਾਰ ਦੀ ਦਰਾਰ ਨਹੀਂ ਆਈ ਅਤੇ ਉਹਨਾਂ ਨੇ ਕਿਹਾ ਕਿ ਮਾਨਿਅਤਾ ਉਹਨਾਂ ਦੇ ਭਰਾ ਦੀ ਪਤਨੀ ਹੈ. ਮੁੰਬਈ ਵਿਖੇ ਪ੍ਰਿਆ ਦੱਤ ਨੇ ਉਸ ਵੇਲੇ ਪ੍ਰੈੱਸ ਕਾਨਫਰੰਸ ਬੁਲਾਈ, ਜਦੋਂ ਉਹਨਾਂ ਦੇ ਪਹਿਲਾਂ ਦਿੱਤੇ ਬਿਆਨ 'ਚੰਗਾ ਹੈ ਕਿ ਇਹ ਦਿਨ ਵੇਖਣ ਦੇ ਲਈ ਮੇਰੇ ਪਿਤਾ ਜਿੰਦਾ ਨਹੀਂ ਅਤੇ ਮਾਨਿਅਤਾ ਮੇਰੀ ਭਾਬੀ ਨਹੀਂ' ਨੂੰ ਮੀਡੀਆ ਨੇ ਆਪਣੀ ਪ੍ਰਮੁੱਖ ਨਿਊਜ਼ ਬਣਾਇਆ. ਆਯੋਜਿਤ ਪ੍ਰੈੱਸ ਕਾਨਫਰੰਸ ਦੇ ਵਿੱਚ ਪ੍ਰਿਆ ਦੱਤ ਨੇ ਕਿਹਾ ਕਿ ਉਹਨਾਂ ਦੇ ਭਰਾ ਨੂੰ ਆਪਣੇ ਫੈਸਲੇ ਲੈਣ ਦਾ ਪੂਰਾ ਹੱਕ ਹੈ. ਉਹ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦਾ ਹੈ.ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਉਹਨਾਂ ਦੇ ਜਾਂ ਉਹਨਾਂ ਦੀ ਪਤਨੀ ਦੀ ਚੌਣ ਲੜ੍ਹਨ ਦੀ ਗੱਲ ਹੈ, ਇਸ ਬਾਰੇ ਵਿੱਚ ਉਹਨਾਂ ਨੂੰ ਦੱਤ ਪਰਿਵਾਰ ਤੋਂ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲੀ, ਜੋ ਜਾਣਕਾਰੀ ਮਿਲੀ ਉਹ ਮੀਡੀਆ ਦੇ ਰਾਹੀਂ ਜਾਂ ਫਿਰ ਅਮਰ ਸਿੰਘ ਦੇ ਬਿਆਨ ਦੇ ਰਾਹੀਂ ਮਿਲੀ.


ਦੱਤ ਕੋਈ ਅਪਰਾਧੀ ਨਹੀਂ : ਸਪਾ
ਮੁੰਬਈ , ਬੁੱਧਵਾਰ, 14 ਜਨਵਰੀ 2009  


ਲੋਕ ਸਭਾ ਚੌਣਾਂ ਵਿੱਚ ਫਿਲਮ ਅਭਿਨੇਤਾ ਸੰਜੇ ਦੱਤ ਨੂੰ ਉਮੀਦਵਾਰ ਬਣਾਉਣ ਦੇ ਸਮਾਜਵਾਦੀ ਪਾਰਟੀ ਦੇ ਕਦਮ ਨੂੰ ਉੱਚਿਤ ਠਹਿਰਾਉਂਦੇ ਹੋਏ ਸਮਾਜਵਾਦੀ ਪਾਰਟੀ ਇਕਾਈ ਅਬੂ ਆਜਮੀ ਨੇ ਕਿਹਾ ਕਿ ਉਹ ਕੋਈ ਅਪਰਾਧੀ ਨਹੀਂ ਹੈ. ਆਜਮੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਦੱਤ ਕੋਈ ਅਪਰਾਧੀ ਨਹੀਂ ਹੈ. ਮੈਂ ਉਹਨਾਂ ਨੂੰ ਬਚਪਨ ਤੋਂ ਜਾਣਦਾ ਹਾਂ. ਉਹ 1992-93 ਦੇ ਬੰਬ ਵਿਸਫੋਟ ਵਿੱਚ ਸੰਲਪਿਤ ਤੱਕ ਨਹੀਂ ਸਨ. ਸਪਾ ਨੇਤਾ ਨਾਲ ਜਦੋਂ ਸੰਜੇ ਦੱਤ ਨੂੰ ਪਾਰਟੀ ਟਿਕਟ ਦੀ ਪੇਸ਼ਕਸ਼ ਦੇ ਪਿੱਛੇ ਕਾਰਣਾਂ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਦੱਤ ਦੇ ਨਾਲ ਕਾਫੀ ਬੇ-ਇਨਸਾਫੀ ਕੀਤੀ ਅਤੇ ਇਸ ਲਈ ਸਮਾਜਵਾਦੀ ਪਾਰਟੀ ਨੇ ਉਹਨਾਂ ਦੇ ਨਾਮ ਦੀ ਘੋਸ਼ਣਾ ਕੀਤੀ ਹੈ.


ਬਿੱਕਣੀ ਕਿਲਰ ਨੂੰ ਫਿਲਹਾਲ ਰਾਹਤ ਨਹੀਂ
ਕਾਠਮਾਂਡੂ, ਬੁੱਧਵਾਰ, 14 ਜਨਵਰੀ 2009  


ਨੇਪਾਲ ਦੀ ਉੱਚਤਮ ਅਦਾਲਤ ਨੇ ਬਿੱਕਣੀ ਕਿਲਰ ਮਸ਼ਹੂਰ ਅਪਰਾਧੀ ਚਾਰਲਸ ਸ਼ੋਭਰਾਜ ਦੀ ਮੌਤ ਦੀ ਸਜਾ ਦੇ ਸੰਦੇਸ਼ ਵਿਰੁੱਧ ਅਪੀਲ ਉੱਤੇ ਸੁਣਵਾਈ ਟਲੀ. ਜੱਜ ਮੀਨ ਬਹਾਦੁਰ ਰਾਏਮਾਜੀ ਅਤੇ ਕਲਿਆਣ ਸ਼੍ਰੇਸਠ ਦੀ ਦੋ ਮੈਂਬਰੀ ਬੈਂਚ ਨੇ ਕਿਹਾ ਕਿ ਫਰਾਂਸੀਸੀ ਨਾਗਰਿਕ ਚਾਰਲਸ ਸ਼ੋਭਰਾਜ ਦੀ ਅਪੀਲ ਉੱਤੇ ਜਾਲੀ ਪਾਸਪੋਰਟ ਮਾਮਲੇ 'ਚ ਜਿਲ੍ਹਾ ਅਦਾਲਤ ਦਾ ਫੈਸਲਾ ਆਉਣ ਦੇ ਬਾਅਦ ਸੁਣਵਾਈ ਕੀਤੀ ਜਾਵੇਗੀ. ਸਾਲ 2004 ਵਿੱਚ ਸ਼ੋਭਰਾਜ ਨੂੰ ਇੱਕ ਅਮਰੀਕੀ ਸੈਲਾਨੀ ਕੋਨੀ ਬਰੋਂਜਿਚ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ. 64 ਸਾਲਾ ਸ਼ੋਭਰਾਜ ਨੇ ਸਾਲ 1975 ਵਿੱਚ ਕੋਨੀ ਦੀ ਹੱਤਿਆ ਕੀਤੀ ਸੀ. ਪੀਠ ਨੇ ਕਿਹਾ ਕਿ ਹੱਤਿਆ ਦੇ ਮਾਮਲੇ ਉੱਤੇ ਜਾਲੀ ਪਾਸਪੋਰਟ ਮਾਮਲੇ 'ਚ ਥੱਲੜ੍ਹੀ ਅਦਾਲਤ ਦਾ ਫੈਸਲਾ ਆਉਣ ਦੇ ਬਾਅਦ ਵਿਚਾਰ ਕੀਤਾ ਜਾਵੇਗਾ. ਬੈਂਚ ਨੇ ਕਿਹਾ ਕਿ ਜਾਲੀ ਪਾਸਪੋਰਟ ਮਾਮਲੇ ਉੱਤੇ ਪਹਿਲਾਂ ਫੈਸਲਾ ਆਉਣਾ ਜਰੂਰੀ ਹੈ.ਬੈਂਚ ਨੇ ਕਿਹਾ ਕਿ ਦੋਹਰੇ ਪਾਸਪੋਰਟ ਮਾਮਲੇ ਵਿੱਚ ਤੱਥਾਂ ਦਾ ਪਤਾ ਨਹੀਂ ਚੱਲ ਪਾਇਆ ਹੈ, ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਮਾਮਲੇ ਦੀ ਮੌਲਿਕ ਫਾਇਲਾਂ ਨੂੰ ਵਾਪਸ ਜਿਲ੍ਹਾ ਅਦਾਲਤ ਨੂੰ ਭੇਜਿਆ ਜਾਵੇ. ਬੈਂਚ ਨੇ ਅਧਿਕਾਰੀਆਂ ਨੂੰ ਇਸ ਸੰਬੰਧੀ ਆਦੇਸ਼ ਵੀ ਦਿੱਤਾ ਹੈ.

 
ਮੁੰਬਈ ਹਮਲਾ : ਲਾਪਤਾ ਮੁੱਖ ਗਵਾਹ ਘਰ ਮੁੜੀ

ਮੁੰਬਈ, 14 ਜਨਵਰੀ(ਸ.ਬ.) ਅੱਤਵਾਦੀ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਦੇ ਤੱਟ ਤੇ ਉਤਰਨ ਦੀ ਪ੍ਰਤੱਖਦਰਸ਼ੀ ਰਹੀ ਅਨਿਤਾ ਉਦੈਆ ਅੱਜ ਸਵੇਰੇ ਆਪਣੇ ਘਰ ਵਾਪਸ ਮੁੜ ਗਈ। ਉਹ ਐਤਵਾਰ ਤੋਂ ਲਾਪਤਾ ਸੀ। ਪੁਲਿਸ ਕਮਿਸ਼ਨਰ ਕੇ. ਵੇਂਕਟੇਸ਼ਮ ਨੇ ਕਿਹਾ ਕਿ ਅਨੀਤਾ ਕਫ ਪਰੇਡ ਵਿੱਚ ਸਥਿਤ ਮਛੇਰਿਆਂ ਦੀ ਕਾਲੋਨੀ ਦੀ ਰਹਿਣ ਵਾਲੀ ਹੈ। ਉਹ ਸਵੇਰੇ ਡੇਢ ਵਜੇ ਘਰ ਪਹੁੰਚੀ ਜਿੱਥੋਂ ਉਸ ਨੂੰ ਸਥਾਨਕ ਪੁਲੀਸ ਵਿੱਚ ਬਿਆਨ ਦਰਜ ਕਰਨ ਲਈ ਲਿਜਾਇਆ ਗਿਆ। ਪੁਲਿਸ ਨੇ ਹਾਲਾਂਕਿ ਇਹ ਕਿਹਾ ਕਿ ਉਹਨਾਂ ਨੂੰ ਹੁਣ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਕਿ ਉਹ ਐਤਵਾਰ ਤੋਂ ਕਿੱਥੇ ਸੀ। ਉਦੈਆ ਨੇ ਕਲੋਨੀ ਦੇ ਨੇੜੇ ਬੀਚ ਤੇ ਅੱਤਵਾਦੀਆਂ ਨੂੰ ਰਬੜ ਦੀ ਕਿਸ਼ਤੀ ਤੋਂ ਉਤਰਦੇ ਦੇਖਿਆ ਸੀ। ਪ੍ਰਤੱਖਦਰਸ਼ੀ ਨੇ ਅੱਤਵਾਦਿਆਂ ਤੋਂ ਪੁੱਛਿਆ ਸੀ ਕਿ ਉਹ ਕਿੱਥੋਂ ਆਏ ਹਨ। ਪਰੰਤੂ ਉਹਨਾਂ ਨੇ ਅਨੀਤਾ ਨੂੰ ਕਿਹਾ ਕਿ ਉਹ ਆਪਣੇ ਕੰਮ ਨਾਲ ਕੰਮ ਰੱਖੇ। ਪੁਲੀਸ ਨੇ ਕਿਹਾ ਕਿ ਮੁੰਬਈ ਹਮਲੇ ਤੋਂ ਬਾਅਦ ਅਨੀਤਾ ਨੂੰ ਮਾਰੇ ਗਏ 9 ਅੱਤਵਾਦੀਆਂ ਦੀ ਸ਼ਨਾਖਤ ਲਈ ਸਰਕਾਰੀ ਜੇ ਜੇ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਅਨੀਤਾ ਆਪਣੇ ਪਰਿਵਾਰ ਦੇ ਨਾਲ ਮਛੇਰਿਆਂ ਦੀ ਕਲੋੌਨੀ ਵਿੱਚ ਰਹਿੰਦੀ ਹੈ। ਉਸ ਦੀ ਗੈਰ ਹਾਜਰੀ ਦਾ ਪਤਾ ਉਸ ਦੀ ਭਤੀਜੀ ਨੂੰ ਲੱਗਿਆ। ਉਸ ਦੀ ਭਤੀਜੀ ਨੇ ਉਸ ਦੀ ਭਾਲ ਕੀਤੀ ਅਤ ੇਠਾਣੇ ਵਿੱਚ ਰਹਿਣ ਵਾਲੀ ਉਸ ਦੀ ਲੜਕੀ ਨੂੰ ਇਸ ਬਾਰੇ ਸੂਚਿਤ ਕੀਤਾ। ਉਸ ਤੋਂ ਬਾਅਦ ਪੁਲਿਸ ਵਿੱਚ ਉਸਦੀ ਗੁੰਮਸ਼ੁਦਗੀ ਦਾ ਮਾਮਲਾ ਦਰਜ਼ ਕਰਵਾਇਆ ਗਿਆ।

 


ਉਮਰ ਨੇ ਮਿਲੀਬੈਂਡ ਨਾਲ ਕੀਤੀ ਗੱਲਬਾਤ
ਜੰਮੂ , ਬੁੱਧਵਾਰ, 14 ਜਨਵਰੀ 2009  

ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅੱਬਦੁੱਲਾ ਨੇ ਭਾਰਤ ਦੇ ਦੌਰੇ ਉੱਤੇ ਆਏ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨੂੰ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਤਨਾਅ ਘੱਟ ਕਰਨ ਵਿੱਚ ਕੌਮਾਂਤਰੀ ਸਮੁਦਾਇ ਨੂੰ ਵੱਡੀ ਭੂਮਿਕਾ ਨਿਭਾਉਣ ਲਈ ਰਾਜੀ ਕਰੇਂ. ਟੈਲੀ-ਕਾਨਫਰੰਸਿੰਗ ਦੇ ਰਾਹੀਂ ਉਮਰ ਨੇ ਰਾਜ ਦੇ ਵਿਕਾਸ ਅਤੇ ਉੱਥੇ ਦੀ ਜਨਤਾ ਦੀ ਭਲਾਈ ਨਾਲ ਜੁੜ੍ਹੇ ਕਈ ਮੁੱਦਿਆਂ ਉੱਤੇ ਮਿਲੀਬੈਂਡ ਦੇ ਨਾਲ ਗੱਲਬਾਤ ਕੀਤੀ. ਉਮਰ ਨੇ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਚੰਗੇ ਰਿਸ਼ਤੇ ਨੂੰ ਰਾਜ ਦੀ ਜਨਤਾ ਦੇ ਹੱਕ 'ਚ ਦੱਸਦੇ ਹੋਏ ਮਿਲੀਬੈਂਡ ਨੂੰ ਬੇਨਤੀ ਕੀਤੀ ਕਿ ਉਹ ਦੋਵਾਂ ਦੇਸ਼ਾਂ 'ਚ ਤਨਾਅ ਘੱਟ ਕਰਨ ਦੇ ਲਈ ਆਪਣਾ ਅਹਿਮ ਯੋਗਦਾਨ ਦੇਣ.ਉਮਰ ਨੇ ਕਿਹਾ ਕਿ ਸੀਮਾ ਦੇ ਆਰ-ਪਾਰ ਵਪਾਰ ਅਤੇ ਦੋਵਾਂ ਦੇਸ਼ਾਂ ਦੀ ਜਨਤਾ ਦੇ ਵਿਚਕਾਰ ਸੰਪਰਕ ਸਮੇਤ ਵਿਸ਼ਵਾਸ ਬਹਾਲੀ ਦੇ ਉਪਰਾਲਿਆਂ ਦੇ ਨਾਲ ਸਦਭਾਵਨਾ ਪੈਦਾ ਹੋਈ ਹੈ, ਲਿਹਾਜਾ ਅਜਿਹੇ ਕਦਮ ਦੋਵਾਂ ਦੇਸ਼ਾਂ ਦੀ ਜਨਤਾ ਦੇ ਲਈ ਉਠਾਏ ਜਾਂਦੇ ਰਹਿਣੇ ਚਾਹੀਦੇ ਹਨ.


ਸ਼ਰਧਾਲੂਆਂ ਨੇ ਲਗਾਈ ਗੰਗਾ 'ਚ ਡੁੱਬਕੀ
 ਬੁੱਧਵਾਰ, 14 ਜਨਵਰੀ 2009  

ਮਾਘੀ ਮੌਕੇ ਅੱਜ ਉੱਤਰ ਭਾਰਤ ਦੇ ਤੀਰਥ ਅਸਥਾਨ ਸ਼ੁੱਕਰਤਾਲ ਵਿਚ ਦੂਰ ਦਰਾਡੇ ਤੋਂ ਆਏ ਹਜ਼ਾਰਾਂ ਲੋਕਾਂ ਨੇ ਗੰਗਾ ਵਿਚ ਡੁੱਬਕੇ ਲਗਾਈ ਅਤੇ ਸੂਰਜ ਦੇਵਤਾ ਨੂੰ ਜਲ ਭੇਂਟ ਕੀਤਾ.ਸ਼ਰਧਾਲੂਆਂ ਨੇ ਵੱਖ-ਵੱਖ ਮੰਦਰਾਂ ਵਿਚ ਜਾ ਕੇ ਪੂਜਾ ਅਰਚਨਾ ਕੀਤਾ ਅਤੇ ਕੀਰਤਨਾਂ ਵਿਚ ਭਾਗ ਲਿਆ.ਸ਼ੁੱਕਦੇਵ ਆਸ਼ਰਮ ਵਿਚ ਸਥਿੱਤ ਹਜ਼ਾਰਾਂ ਸਾਲ ਪੁਰਾਣੇ ਬੋਹੜ ਦੇ ਦਰਖੱਤ ਦੀ ਪਰਕੰਮਾ ਕੀਤੀ.ਆਸ਼ਰਮਾਂ ਵਿਚ ਖਿੱਚੜੀ ਦਾ ਪ੍ਰਸਾਦ ਬਣਾਇਆ ਗਿਆ.ਇਸ ਮੌਕੇ ਖਿੱਚੜੀ ਦੇ ਦਾਨ ਦਾ ਵਿਸ਼ੇਸ਼ ਮਹਤੱਵ ਹੁੰਦਾ ਹੈ.ਲੋਕਾਂ ਨੇ ਖਿੱਚੜੀ, ਰਿਉੜੀਆਂ, ਤਿੱਲ ਦੇ ਲੱਡੂਆਂ, ਪੈਸਿਆਂ ਅਤੇ ਕੱਪੜਿਆ ਆਦਿ ਦਾ ਦਾਨ ਕੀਤਾ.ਸਾਧਾਂ ਸੰਤਾਂ ਨੂੰ ਕੰਬਲ ਵੰਡੇ ਗਏ ਅਤੇ ਉਹਨਾਂ ਤੋਂ ਅਸ਼ੀਰਵਾਦ ਲਿਆ ਗਿਆ.


ਗੁਪਤਾ ਨੂੰ ਮਿਲੇ ਅਨਿਲ ਅੰਬਾਨੀ
ਨਵੀਂ ਦਿੱਲੀ , ਬੁੱਧਵਾਰ, 14 ਜਨਵਰੀ 2009  

ਉਦਯੋਗਪਤੀ ਅਨਿਲ ਧੀਰੂਭਾਈ ਅੰਬਾਨੀ ਗਰੁੱਪ 'ਏਡੀਏਜੀ' ਦੇ ਪ੍ਰਮੁੱਖ ਅਨਿਲ ਅੰਬਾਨੀ ਨੇ ਅੱਜ ਕੰਪਨੀ ਮਾਮਲਿਆਂ ਦੇ ਮੰਤਰੀ ਪ੍ਰੇਮ ਚੰਦ ਗੁਪਤਾ ਦੇ ਨਾਲ ਮੁਲਾਕਾਤ ਕੀਤੀ.ਹਾਲੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਬੈਠਕ ਵਿੱਚ ਕਿਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ. ਜਿਕਰਯੋਗ ਹੈ ਕਿ ਅੰਬਾਨੀ ਨੇ ਬਾਜਾਰ ਨਿਯਾਮਕ ਸੇਬੀ ਨੂੰ ਅਪੀਲ ਕੀਤੀ ਹੈ ਕਿ ਬੀਐੱਸਈ ਸੈਂਸੇਕਸ ਅਤੇ ਐੱਨਐੱਸਈ ਨਿਫਟੀ ਵਿੱਚ ਸ਼ਾਮਲ ਕੰਪਨੀ ਦੇ ਖਾਤਿਆਂ ਦੀ ਫਿਰ ਤੋਂ ਸਮੀਖਿਆ ਕਰਦੇ ਹੋਏ ਸਮੇਂ ਉਹਨਾਂ ਖਾਤਿਆਂ ਦੀ ਗੁਪਤਤਾ ਬਣਾਏ ਰੱਖੀ ਜਾਵੇ.
 

ਜਾਪਾਨ ਵਿੱਚ ਲਾਲੂ ਨੇ ਬੁਲੇਟ ਟ੍ਰੇਨ ਦੀ ਸਵਾਰੀ ਕੀਤੀ

ਨਵੀਂ ਦਿੱਲੀ, 13 ਜਨਵਰੀ : ਦੇਸ਼ ਵਿੱਚ ਤੇਜ ਗਤੀ ਵਾਲਾ ਰੇਲ ਗਲਿਆਰਾ ਸ਼ੁਰੂ ਕਰਨ ਦੀ ਯੋਜਨਾ ਰੱਖਣ ਵਾਲੇ ਰੇਲ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੇ ਅੱਜ ਟੋਕੀਓ ਵਿੱਚ ਬੁਲੇਟ ਟ੍ਰੇਨ ਦੀ ਸਵਾਰੀ ਕੀਤੀ। ਲਾਲੂ ਨੇ ਟੋਕੀਓ ਤੋਂ ਕਿਊਟੋ ਜਾਣ ਵਾਲੀ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਟ੍ਰੇਨ ਦੀ ਸਵਾਰੀ ਕਰਨ ਦਾ ਲੁਤਫ ਚੁੱਕਿਆ। ਉਹ ਸ਼ਿੰਕਾਨਸੇਨ (ਬੁਲੇਟ ਟ੍ਰੇਨ ਦਾ ਜਾਪਾਨੀ ਨਾਮ) ਤੇ ਟੋਕੀਓ ਸਟੇਸ਼ਨ ਤੇ ਸਵੇਰੇ 9 ਵਜੇ ਸਵਾਰ ਹੋਏ। ਟੋਕੀਓ ਕਿਊਟੋ ਬੁਲੇਟ ਟ੍ਰੇਨ ਆਮ ਤੌਰ ਤੇ ਦੋਵਾਂ ਸਟੇਸ਼ਨਾਂ ਦੇ ਵਿਚਾਲੇ 515 ਕਿਲੋਮੀਟਰ ਦੀ ਦੂਰੀ ਦੋ ਘੰਟੇ 20 ਮਿੰਟ ਵਿੱਚ ਤੈਅ ਕਰਦੀ ਹੈ। ਇਹ ਦਲ ਸ਼ਿਨ ਓਸਾਕਾ ਸਟੇਸ਼ਨ ਤੋਂ ਬੁੱਧਵਾਰ ਨੂੰ ਇਸ ਬੁਲੇਟ ਟ੍ਰੇਨ ਰਾਹੀਂ ਟੋਕੀਓ ਲਈ ਰਵਾਨਾ ਹੋਵੇਗਾ।ਲਾਲੂ ਰੇਲ ਮੰਤਰਾਲੇ ਦੇ ਇੱਕ ਦਲ ਦੀ ਅਗਵਾਈ ਕਰ ਰਹੇ ਹਨ। ਉੱਥੇ ਉਹ ਮਾਲਵਾਹਕ ਗਲਿਆਰੇ (ਡੀ ਐਫ ਸੀ) ਦੇ ਲਈ ਕਰਜੇ ਤੇ ਚਰਚਾ ਕਰਨਗੇ।

2015 ਤੱਕ ਭੇਜਿਆ ਜਾਵੇਗਾ ਚੰਨ ਤੇ ਮਨੁੱਖ: ਮਾਧਵਨ

ਰਾਏਪੁਰ, 13 ਜਨਵਰੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਜੀ ਮਾਧਵਨ ਨਾਇਰ ਨੇ ਕਿਹਾ ਹੈ ਕਿ ਇਸਰੋ ਸੰਨ 2015 ਤੱਕ ਚੰਨ ਤੇ ਮਨੁੱਖ ਭੇਜਣ ਲਈ ਸਮਰਥ ਹੋ ਜਾਵੇਗਾ। ਰਾਏਪੁਰ ਦੀ ਪੰਡਿਤ ਰਵੀਸ਼ੰਕਰ ਯੂਨੀਵਰਸਿਟੀ ਦੇ ਸਮਾਰੋਹ ਵਿੱਚ ਸ਼ਾਮਿਲ ਹੋਣ ਆਏ ਮਾਧਵਨ ਨਾਇਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ 2015 ਤੱਕ ਚੰਨ ਵਿੱਚ ਮਨੁੱਖ ਸਮੇਤ ਪੁਲਾੜ ਜਹਾਜ ਭੇਜਣ ਵਿੱਚ ਸਮਰਥ ਹੋ ਜਾਵੇਗਾ। ਅਮਰੀਕਾ ਅਤੇ ਹੋਰ ਦੇਸ਼ਾਂ ਵੱਲੋਂ 40 ਸਾਲ ਪਹਿਲਾਂ ਹੀ ਚੰਨ ਤੇ ਮਨੁੱਖ ਭੇਜਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਦੁਨੀਆ ਦੇ ਹੋਰ ਦੇਸ਼ਾਂ ਨੇ ਚੰਨ ਤੇ ਮਨੁੱਖ ਭੇਜਿਆ ਹੈ ਇਸ ਲਈ ਭਾਰਤ ਵਿੱਚ ਵੀ ਚੰਨ ਤੇ ਮਨੁੱਖ ਭੇਜਣ ਲਈ ਦਬਾਅ ਹੈ। ਉੱਥੇ ਅਸੀਂ ਵੀ ਚਾਹੁੰਦੇ ਹਾਂ ਕਿ ਚੰਨ ਵਿੱਚ ਮਨੁੱਖ ਸਮੇਤ ਪੁਲਾੜ ਜਹਾਜ ਭੇਜਿਆ ਜਾਵੇ। ਉਹਨਾਂ ਨੇ ਭਾਰਤ ਤੋਂ ਪ੍ਰਤਿਭਾ ਪਲਾਇਨ ਤੇ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਭਾਰਤ ਦੇ ਨੌਜਵਾਨ ਦੇਸ਼ ਦੀ ਤਰੱਕੀ ਲਈ ਕੰਮ ਕਰਨ। ਮਾਧਵਨ ਨੇ ਕਿਹਾ ਕਿ ਦੇਸ਼ ਦੀ ਜ਼ਿਆਦਾਤਰ ਆਬਾਦੀ ਖੇਤੀਬਾੜੀ ਤੇ ਨਿਰਭਰ ਹੈ ਅਤੇ ਸਾਡੀ ਖੇਤੀਬਾੜੀ ਮਾਨਸੂਨ ਤੇ ਨਿਰਭਰ ਹੈ। ਬਾਰਿਸ਼ ਦੇ ਪਾਣੀ ਦਾ ਜੇ ਬਿਹਤਰ ਅਤੇ ਸਹੀ ਤਰੀਕੇ ਨਾਲ ਸੰਗ੍ਰਹਿਣ ਕੀਤਾ ਜਾਵੇ ਤਾਂ ਖੇਤੀਬਾੜੀ ਦੀ ਉਤਪਦਕਤਾ ਵੱਧ ਸਕਦੀ ਹੈ। ਚੰਗੇ ਖੇਤੀਬਾੜੀ ਉਤਪਾਦਨ ਨਾਲ ਹੀ ਖੁਰਾਕ ਸੁਰੱਖਿਆ ਸੰਭਵ ਹੈ।


ਸ੍ਰੀਨਗਰ ਵਿੱਚ ਬੱਸ ਸਟੈਂਡ ਤੇ ਗ੍ਰੇਨੇਡ ਹਮਲੇ ਵਿੱਚ ਤਿੰਨ ਜ਼ਖਮੀ

ਸ੍ਰੀਨਗਰ, 13 ਜਨਵਰੀ : ਜੰਮੂ-ਕਸ਼ਮੀਰ ਵਿੱਚ ਸ੍ਰੀਨਗਰ ਦੇ ਇੱਕ ਬੱਸ ਸਟੈਂਡ ਤੇ ਅੱਜ ਸਵੇਰੇ ਅੱਤਵਾਦੀਆਂ ਦੇ ਕਥਿਤ ਗ੍ਰੇਨੇਡ ਹਮਲੇ ਵਿੱਚ ਤਿੰਨ ਨਾਗਰਿਕ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਮੱਧ ਸ੍ਰੀਨਗਰ ਦੇ ਬਟਮਾਲੂ ਦੇ ਨੇੜੇ ਬੱਸ ਸਟੈਂਡ ਦੇ ਮੁੱਖ ਦਰਵਾਜੇ ਤੇ ਸਥਿਤ ਸੀ ਆਰ ਪੀ ਐਫ ਦੇ ਬੰਕਰ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਨੇ ਗ੍ਰੇਨੇਡ ਸੁੱਟਿਆ ਪਰ ਇਸ ਦਾ ਨਿਸ਼ਾਨਾ ਖੁੰਝ ਗਿਆ ਅਤੇ ਗ੍ਰੇਨੇਡ ਸੜਕ ਤੇ ਜਾ ਡਿੱਗਿਆ। ਇਸ ਧਮਾਕੇ ਵਿੱਚ ਤਿੰਨ ਰਾਹਗੀਰ ਜ਼ਖਮੀ ਹੋ ਗਏ।


ਨੇਪਾਲ: ਪੱਤਰਕਾਰ ਦੀ ਹੱਤਿਆ ਵਿੱਚ ਮਾਓਵਾਦੀਆਂ ਦਾ ਹੱਥ ਸੰਭਵ

ਕਾਠਮਾਂਡੂ, 13 ਜਨਵਰੀ : ਨੇਪਾਲ ਵਿੱਚ ਪੱਤਰਕਾਰਾਂ ਨੇ ਕਿਹਾ ਹੈ ਕਿ ਦੇਸ਼ ਦੇ ਦੱਖਣੀ ਹਿੱਸੇ ਵਿੱਚ ਇੱਕ ਮਹਿਲਾ ਪੱਤਰਕਾਰ ਅਤੇ ਮਹਿਲਾ ਅਧਿਕਾਰੀਆਂ ਦੀ ਹਿਮਾਇਤ ਕਰਨ ਵਾਲੀ ਉਮਾ ਸਿੰਘ ਦੀ ਹੱਤਿਆ ਨਾਲ ਸਾਰੇ ਹੈਰਾਨ ਹਨ। ਕੁੱਝ ਪੱਤਰਕਾਰਾਂ ਨੂੰ ਇਸ ਹੱਤਿਆਕਾਂਡ ਵਿੱਚ ਮਾਓਵਾਦੀਆਂ ਦੇ ਸ਼ਾਮਿਲ ਹੋਣ ਦਾ ਸ਼ੱਕ ਹੈ। ਐਤਵਾਰ ਦੀ ਰਾਤ ਕੁੱਝ ਅਣਪਛਾਤੇ ਬੰਦੂਕਧਾਰੀਆਂ ਨੇ ਉਮਾ ਸਿੰਘ ਦੇ ਜਨਕਪੁਰ ਸਥਿਤ ਉਹਨਾਂ ਦੇ ਆਵਾਸ ਤੇ ਹਮਲਾ ਕੀਤਾ ਅਤੇ ਉਹਨਾਂ ਦੀ ਹੱਤਿਆ ਕਰ ਦਿੱਤੀ। ਉਮਾ ਸਥਾਨਕ ਐਫ ਐਮ ਰੇਡੀਓ ਵਿੱਚ ਕੰਮ ਕਰਦੀ ਸੀ ਅਤੇ ਧਨੁਸ਼ਾ ਸਥਿਤ ਵੂਮਨ ਹਿਊਮਨ ਰਾਈਟਸ ਡਿਫੈਂਡਰਸ ਨੈਟਵਰਕ ਦੇ ਨਾਲ ਜੁੜੀ ਹੋਈ ਸੀ। ਫੈਡਰੇਸ਼ਨ ਆਫ ਨੇਪਾਲੀਜ ਜਰਨਲਿਸਟ (ਐਫ ਐਨ ਜੇ) ਦੇ ਪ੍ਰਧਾਨ ਧਰਮਿੰਦਰ ਝਾਅ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਉਮਾ ਦੇ ਪਰਿਵਾਰ ਦੇ ਅਤੀਤ ਨੂੰ ਦੇਖਦਿਆਂ ਉਹਨਾਂ ਦੀ ਹੱਤਿਆ ਵਿੱਚ ਮਾਓਵਾਦੀਆਂ ਦਾ ਹੱਥ ਹੋਣ ਦਾ ਖਦਸ਼ਾ ਹੈ। ਉਹਨਾਂ ਦੇ ਪਿਤਾ ਅਤੇ ਵੱਡੇ ਭਰਾ ਦੀ ਮਾਓਵਾਦੀਆਂ ਨੇ ਅਗਵਾ ਕਰਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ। ਸ੍ਰੀ ਝਾਅ ਨੇ ਕਿਹਾ ਕਿ ਉਹਨਾਂ ਦੇ ਪਿਤਾ ਰਣਜੀਤ ਸਿੰਘ ਅਤੇ ਭਰਾ ਸੰਜੇ ਸਿੰਘ ਨੂੰ ਤਿੰਨ ਤੋਂ ਚਾਰ ਸਾਲ ਪਹਿਲਾਂ ਮਾਓਵਾਦੀਆਂ ਨੇ ਅਗਵਾ ਕਰ ਲਿਆ ਸੀ, ਪਰ ਉਹਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ।


ਤਮਿਲਨਾਡੂ ਦੇ ਤਿੰਨ ਹਵਾਈ ਅੱਡਿਆਂ ਨੂੰ ਉਡਾਉਣ ਦੀ ਧਮਕੀ

ਕੋਇੰਬਟੂਰ, 13 ਜਨਵਰੀ : ਤਮਿਲਨਾਡੂ ਦੇ ਤਿੰਨ ਹਵਾਈ ਅੱਡਿਆਂ ਤੇ ਅੱਜ ਸ਼ਾਮ ਤੱਕ ਧਮਾਕੇ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਕੋਇੰਬਟੂਰ ਹਵਾਈ ਅੱਡੇ ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਰੇਂਜ ਡੀ ਆਈ ਜੀ ਦਫਤਰ ਤੇ ਅੱਜ ਸਵੇਰੇ ਲਗਭਗ 2 ਵਜੇ ਕਿਸੇ ਵਿਅਕਤੀ ਨੇ ਫੋਨ ਕਰਕੇ ਧਮਕੀ ਦਿੱਤੀ ਕਿ ਸ਼ਾਮ ਤੱਕ ਕੋਇਬਟੂਰ, ਤਿਰੁਚਿਰਾਪੱਲੀ ਅਤੇ ਮਦੂਰੈ ਹਵਾਈ ਅੱਡਿਆਂ ਤੇ ਬੰਬ ਧਮਾਕੇ ਹੋਣਗੇ। ਡੀ ਆਈ ਜੀ, ਪੀ ਸ਼ਿਵਨੰਦੀ ਨੇ ਦੱਸਿਆ ਕਿ ਫੋਨ ਕਰਨ ਵਾਲਾ ਅੰਗਰੇਜੀ ਬੋਲ ਰਿਹਾ ਸੀ। ਕਾਲਰ ਆਈ ਡੀ ਵਿੱਚ ਜਿਹੜਾ ਨੰਬਰ ਦਰਜ ਹੋਇਆ ਹੈ ਉਹ ਲੰਦਨ ਦਾ ਹੈ। ਸ਼ਿਵਨੰਦੀ ਨੇ ਦੱਸਿਆ ਕਿ ਪੁਲੀਸ ਨੇ ਇਸ ਨੰਬਰ ਤੇ ਵਾਪਸ ਕਾਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਕਾਲ ਨਹੀਂ ਲੱਗੀ। ਪੁਲੀਸ ਸੂਤਰਾਂ ਨੇ ਦੱਸਿਆ ਕਿ ਪੁਲੀਸ ਬੰਬ ਖੋਜੀ ਅਤੇ ਨਿਰੋਧਕ ਦਸਤੇ ਨੇ ਖੋਜੀ ਕੁੱਤਿਆਂ ਦੀ ਮਦਦ ਨਾਲ ਪੂਰੇ ਹਵਾਈ ਅੱਡਾ ਕੰਪਲੈਕਸ ਦੀ ਤਲਾਸ਼ੀ ਲਈ ਪਰ ਦੁਪਹਿਰ ਇੱਕ ਵਜੇ ਤੱਕ ਕੋਈ ਧਮਾਕਾਖੇਜ ਸਮੱਗਰੀ ਨਹੀਂ ਮਿਲੀ। ਉਹਨਾਂ ਦੱਸਿਆ ਕਿ ਹਵਾਈ ਅੱਡੇ ਵਿੱਚ ਪ੍ਰਵੇਸ਼ ਕਰਨ ਵਾਲੇ ਲੋਕਾਂ ਅਤੇ ਵਾਹਨਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।


ਮੁੰਬਈ ਅੱਤਵਾਦੀ ਹਮਲੇ ਦੀ ਮੁੱਖ ਗਵਾਹ ਲਾਪਤਾ

ਮੁੰਬਈ, 13 ਜਨਵਰੀ : ਮੁੰਬਈ ਤੇ ਅੱਤਵਾਦੀ ਹਮਲਿਆਂ ਦੀ ਉਹ ਗਵਾਹ ਲਾਪਤਾ ਹੋ ਗਈ ਹੈ ਜਿਸ ਨੇ ਅੱਤਵਾਦੀਆਂ ਨੂੰ ਸ਼ਹਿਰ ਦੇ ਤੱਟ ਤੇ ਉਤਰਦੇ ਦੇਖਿਆ ਸੀ। ਪੁਲੀਸ ਨੇ ਅੱਜ ਦੱਸਿਆ ਕਿ 2 ਨਵੰਬਰ ਨੂੰ ਕਫ ਪਰੇਡ ਵਿੱਚ ਮਛੇਰਿਆਂ ਦੇ ਮੁਹੱਲੇ ਵਿੱਚ ਦਸ ਅੱਤਵਾਦੀਆਂ ਨੂੰ ਪਹੁੰਚਦੇ ਦੇਖਣ ਵਾਲੀ ਅਨੀਤਾ ਉਦੈਆ 11 ਜਨਵਰੀ ਤੋਂ ਲਾਪਤਾ ਹੈ। ਪੁਲੀਸ ਨੇ ਕਿਹਾ ਕਿ ਉਹਨਾਂ ਨੇ ਲਾਪਤਾ ਗਵਾਹ ਦੀ ਖੋਜਬੀਨ ਲਈ ਮੁਹਿੰਮ ਛੇੜ ਦਿੱਤੀ ਹੈ। ਇਸ ਤੋਂ ਪਹਿਲਾਂ ਅਨੀਤਾ ਨੂੰ ਮਾਰੇ ਗਏ 9 ਅੱਤਵਾਦੀਆਂ ਦੀ ਸ਼ਿਨਾਖਤ ਲਈ ਜੇ ਜੇ ਹਸਪਤਾਲ ਲਿਜਾਇਆ ਗਿਆ ਸੀ। ਉਦੈਆ ਦੀ ਬੇਟੀ ਨੇ ਮਛੇਰਾ ਮੁਹੱਲੇ ਤੋਂ ਲਾਪਤਾ ਹੋਣ ਤੋਂ ਬਾਅਤ ਆਪਣੀ ਮਾ ਦੀ ਗੁੰਮਸ਼ੁੰਦਗੀ ਦੀ ਰਿਪੋਰਟ ਦਰਜ ਕਰਵਾਈ ਹੈ।


ਪਾਕਿਸਤਾਨ ਤੇ ਦਬਾਅ ਜਾਰੀ ਰੱਖਣਾ ਚਾਹੀਦਾ ਹੈ: ਆਮਿਰ ਖਾਨ

ਮੁੰਬਈ, 13 ਜਨਵਰੀ : ਫਿਲਮ ਅਭਿਨੇਤਾ ਆਮਿਰ ਖਾਨ ਨੇ ਪਾਕਿਸਤਾਨੀ ਜਮੀਨ ਤੋਂ ਸੰਚਾਲਿਤ ਹੋ ਰਹੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਪਾਕਿਸਤਾਨ ਤੇ ਕੂਟਨੀਤਿਕ ਦਬਾਅ ਪਾਉਣ ਦੀ ਭਾਰਤ ਦੀ ਪਹਿਲ ਦਾ ਸਮਰਥਨ ਕੀਤਾ ਹੈ। ਆਮਿਰ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਤੇ ਲਗਾਤਾਰ ਅਤੇ ਜੋਰਦਾਰ ਦਬਾਅ ਪਾਉਣਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਵਿਸ਼ਵ ਭਾਈਚਾਰੇ ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਅੰਦਰ ਮੌਜੂਦ ਕੁੱਝ ਤੱਤਾਂ ਦੇ ਕਾਰਿਆਂ ਲਈ ਪਾਕਿਸਤਾਨ ਦੀ ਸਮੁੱਚੀ ਜਨਤਾ ਨੂੰ ਜਿੰਮੇਵਾਰ ਠਹਿਰਾਉਣਾ ਗਲਤ ਹੈ। ਆਮਿਰ ਨੇ ਕਿਹਾ ਕਿ ਅਜਿਹੇ ਤੱਤ ਨਾ ਸਿਰਫ ਭਾਰਤ ਵਿੱਚ ਸਮੱਸਿਆ ਪੈਦਾ ਕਰ ਰਹੇ ਹਨ ਬਲਕਿ ਪਾਕਿਸਤਾਨ ਵਿੱਚ ਵੀ ਸਮੱਸਿਆਵਾਂ ਖੜ੍ਹੀਆਂ ਕਰ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦੀ ਜਨਤਾ ਵਿੱਚ ਕਾਫੀ ਮੇਲ ਮਿਲਾਪ ਹੈ ਅਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਲਈ ਜਿੰਮੇਵਾਰ ਤੱਤਾਂ ਨੂੰ ਖਤਮ ਕਰਨ ਲਈ ਸਾਰਿਆ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਆਮਿਰ ਨੇ ਇਹ ਗੱਲਾਂ ਆਪਣੀ ਹਾਲ ਦੀ ਫਿਲਮ ਗਜਨੀ ਦੀ ਸ਼ਾਨਦਾਰ ਸਫਲਤਾ ਦਾ ਜਸ਼ਨ ਮਨਾਉਣ ਲਈ ਆਯੋਜਿਤ ਪਾਰਟੀ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਆਖੀਆਂ। ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਗਜਨੀ ਪਾਕਿਸਤਾਨ ਵਿੱਚ ਵੀ ਰਿਲੀਜ ਹੋਈ ਹੈ ਅਤੇ ਉਸ ਨੂੰ ਚੰਗੀ ਪ੍ਰਤੀਕ੍ਰਿਆ ਮਿਲੀ ਹੈ। ਉਹਨਾਂ ਕਿਹਾ ਕਿ ਮੈਂ ਇਸ ਨਾਲ ਖੁਸ਼ ਹਾਂ।


ਫਾਰੁਕ ਅਬਦੁੱਲਾ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨਾਮਜਦ

ਸ੍ਰੀਨਗਰ, 13 ਜਨਵਰੀ : ਜੰਮੂ-ਕਸ਼ਮੀਰ ਵਿੱਚ ਸੱਤਾਧਾਰੀ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੀ ਨੈਸ਼ਨਲ ਕਾਨਫਰੰਸ ਨੇ ਫਾਰੁਕ ਅਬਦੁੱਲਾ ਨੂੰ ਅੱਜ ਪਾਰਟੀ ਦਾ ਪ੍ਰਧਾਨ ਨਾਮਜਦ ਕੀਤਾ। ਫਾਰੁਕ ਅਬਦੁੱਲਾ ਦੇ ਬੇਟੇ ਅਤੇ ਪਾਰਟੀ ਪ੍ਰਧਾਨ ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਅਹੁਦਾ ਖਾਲੀ ਹੋਇਆ ਸੀ। ਪਹਿਲਾਂ ਹੀ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਪਾਰਟੀ ਪ੍ਰਧਾਨ ਦਾ ਅਹੁਦਾ ਅਬਦੁੱਲਾ ਪਰਿਵਾਰ ਦੇ ਕੋਲ ਹੀ ਰਹੇਗਾ।


ਮੁੰਬਈ ਹਮਲਾ: ਸੁਣਵਾਈ ਲਈ ਵਿਸ਼ੇਸ਼ ਜੱਜ ਨਿਯੁਕਤ

ਮੁੰਬਈ, 13 ਜਨਵਰੀ : ਸ੍ਰੀ ਐਮ ਐਲ ਤਹਿਲਾਨੀ ਨੂੰ 26 ਨਵੰਬਰ ਨੂੰ ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਨਾਲ ਜੁੜੇ ਮਾਮਲੇ ਦੀ ਸੁਣਵਾਈ ਲਈ ਵਿਸ਼ੇਸ਼ ਜੱਜ ਨਿਯੁਕਤ ਕੀਤਾ ਗਿਆ ਹੈ। ਮੁੰਬਈ ਦੇ ਪੁਲੀਸ ਕਮਿਸ਼ਨਰ ਹਸਨ ਗਫੂਰ ਨੇ ਬੀਤੀ ਬਾਤ ਦੱਸਿਆ ਕਿ ਸ੍ਰੀ ਤਹਿਲਾਨੀ ਮੁਹੰਮਦ ਆਮਿਰ ਅਜਮਲ ਕਸਾਬ ਦੇ ਖਿਲਾਫ ਦਰਜ 12 ਮਾਮਲਿਆਂ ਵਿੱਚ ਮੁਕੱਦਮੇ ਦੀ ਸੁਣਵਾਈ ਕਰਨਗੇ। ਕਸਾਬ ਮੁੰਬਈ ਹਮਲੇ ਨਾਲ ਜੁੜਿਆ ਸਿਰਫ ਇੱਕੋ ਇੱਕ ਅੱਤਵਾਦੀ ਹੈ ਜਿਸ ਨੂੰ ਜਿਊਂਦਾ ਗ੍ਰਿਫਤਾਰ ਕੀਤਾ ਗਿਆ ਸੀ। ਸੀ ਬੀ ਆਈ ਅਦਾਲਤ ਦੇ ਸਾਬਕਾ ਜੱਜ ਤਹਿਲਾਨੀ ਫਿਲਹਾਲ ਬੰਬਈ ਹਾਈ ਕੋਰਟ ਵਿੱਚ ਰਜਿਸਟ੍ਰਾਰ ਹਨ। ਮੁੰਬਈ ਵਿੱਚ 1993 ਵਿੱਚ ਹੋਏ ਬੰਬਕਾਂਡ ਵਿੱਚ ਸਰਕਾਰੀ ਵਕੀਲ ਰਹੇ ਉੱਜਵਲ ਨਿਕਮ ਨੂੰ ਪਹਿਲਾਂ ਹੀ ਲੋਕ ਅਭਿਯੋਜਕ ਨਿਯੁਕਤ ਕੀਤਾ ਜਾ ਚੁੱਕਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪੁਲੀਸ 24 ਜਨਵਰੀ ਤੋਂ ਪਹਿਲਾਂ ਦੋਸ਼ ਪੱਤਰ ਦਾਖਿਲ ਕਰੇਗੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਖਿਲਾਫ ਹੱਤਿਆ, ਹੱਤਿਆ ਦਾ ਯਤਨ, ਦੇਸ਼ ਦੇ ਖਿਲਾਫ ਜੰਗ ਛੇੜਣ ਵਰਗੇ ਮਾਮਲਿਆਂ ਵਿੱਚ ਮੁੱਕਦਮਾ ਚਲਾਇਆ ਜਾਵੇਗਾ। ਦੋਸ਼ ਪੱਤਰ ਵਿੱਚ ਮੁੱਖ ਰੂਪ ਨਾਲ ਅਜਮਲ ਦੀ ਪਾਕਿਸਤਾਨ ਵਿੱਚ ਉਸ ਦੇ ਆਕਾਵਾਂ ਨਾਲ ਗੱਲਬਾਤ, ਉਸ ਤੋਂ ਪੁੱਛਗਿਛ ਦੀ ਰਿਪੋਰਟ ਤੋਂ ਇਲਾਵਾ ਜਿਹੜੇ ਪ੍ਰਤੱਖਦਰਸ਼ੀਆਂ ਨੇ ਉਸ ਨੂੰ 26 ਨਵੰਬਰ ਦੀ ਰਾਤ ਗੋਲੀਆਂ ਵਰ੍ਹਾਉਂਦੇ ਦੇਖਿਆ ਉਸ ਦਾ ਜਿਕਰ ਹੋਵੇਗਾ। ਪੁਲੀਸ ਨੇ 26 ਅਤੇ 27 ਨਵੰਬਰ ਨੂੰ ਹੋਈ ਘਟਨਾ ਨਾਲ ਜੁੜੇ ਸਾਰੇ 12 ਮਾਮਲਿਆਂ ਨੂੰ ਇਕੱਠੇ ਕਰਨ ਦਾ ਫੈਸਲਾ ਕੀਤਾ ਹੈ। ਮਹਾਰਾਸ਼ਟਰ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਮੁਕੱਦਮੇ ਦੀ ਸੁਣਵਾਈ ਸਖਤ ਸੁਰੱਖਿਆ ਵਾਲੇ ਆਰਥਰ ਜੇਲ੍ਹ ਵਿੱਚ ਹੋਵੇਗੀ। ਇੱਥੇ 1993 ਦੇ ਮੁੰਬਈ ਬੰਬਕਾਂਡ ਦੀ ਸੁਣਵਾਈ ਹੋਈ ਸੀ।
 

ਮੁੱਖਮੰਤਰੀ ਸ਼ੀਬੂ ਸੋਰੇਨ ਨੇ ਅਸਤੀਫ਼ਾ ਦਿੱਤਾ

ਰਾਂਚੀ,12 ਜਨਵਰੀ-ਝਾਰਖੰਡ ਦੇ ਮੁੱਖਮੰਤਰੀ ਸ਼ੀਬੂ ਸੋਰੇਨ ਨੇ ਸੋਮਵਾਰ ਨੂੰ ਰਾਜਪਾਲ ਨਾਲ ਭੇਂਟ ਕਰਕੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿ ਸੋਰੇਨ ਆਉਂਦੀ ਫਰਵਰੀ ਤੱਕ ਮੁੱਖਮੰਤਰੀ ਰਹਿਣਗੇ ਜਾਂ ਨਹੀਂ। ਝਾਰਖੰਡ ਮੁਕਤੀ ਮੋਰਚੇ ਵਿੱਚ 'ਗੁਰੂਜੀ' ਦੇ ਨਾਮ ਨਾਲ ਪਹਿਚਾਣੇ ਜਾਣ ਵਾਲੇ ਸੋਰੇਨ ਨੇ ਸਵੇਰੇ 11 ਵਜੇ ਮੁੱਖਮੰਤਰੀ ਨਾਲ ਮਿਲਣ ਦਾ ਸਮਾਂ ਲਿਆ, ਪਰ ਉਹ ਕਾਫੀ ਦੇਰ ਤੋਂ ਰਾਜਭਵਨ ਪਹੁੰਚੇ ਅਤੇ ਆਪਣਾ ਅਸਤੀਫ਼ਾ ਸੌਂਪ ਦਿੱਤਾ।
ਸੋਰੇਨ ਦੇ ਅਸਤੀਫ਼ਾ ਸੌਂਪਣ ਦੇ ਨਾਲ ਹੀ ਝਾਰਖੰਡ ਦਾ ਮੰਤਰੀਮੰਡਲ ਭੰਗ ਹੋ ਗਿਆ ਹੈ। ਅਜੇ ਤੱਕ ਇਹ ਵੀ ਸਾਫ਼ ਨਹੀਂ ਹੋਇਆ ਹੈ ਕਿ ਪ੍ਰਦੇਸ਼ ਦਾ ਅਗਲਾ ਮੁੱਖਮੰਤਰੀ ਕੌਣ ਹੋਵੇਗਾ।

ਰਾਹੁਲ ਬਣ ਸਕਦੇ ਹਨ ਪੀਐੱਮ : ਪ੍ਰਣਬ
ਨਵੀਂ ਦਿੱਲੀ , ਐਤਵਾਰ, 11 ਜਨਵਰੀ 2009


ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਸ਼ਨੀਵਾਰ ਨੂੰ ਸੰਕੇਤ ਦਿੱਤਾ ਕਿ ਜੇਕਰ ਅਨੁਕੂਲ ਜਨਾਦੇਸ਼ ਮਿਲਦਾ ਹੈ ਤਾਂ ਰਾਹੁਲ ਗਾਂਧੀ ਲੋਕ ਸਭਾ ਚੌਣਾਂ ਦੇ ਬਾਅਦ ਪ੍ਰਧਾਨ ਮੰਤਰੀ ਬਣ ਸਕਦੇ ਹਨ. ਇਸਦੇ ਦੋ ਦਿਨ ਪਹਿਲਾਂ ਹੀ ਮੁਖ਼ਰਜੀ ਨੇ ਕਿਹਾ ਸੀ ਕਿ ਰਾਹੁਲ ਆਪਣੇ ਪਿਤਾ ਰਾਜੀਵ ਗਾਂਧੀ ਦੇ ਅਨੁਸਰਨ ਕਰਦੇ ਹੋਏ ਪ੍ਰਧਾਨ ਮੰਤਰੀ ਬਣ ਸਕਦੇ ਹਨ. ਮੁਖਰਜੀ ਨੇ ਸੀਐੱਨਐੱਨ ਆਈਬੀਐੱਨ ਦੇ ਨਾਲ ਮੁਲਾਕਾਤ ਵਿੱਚ ਕੱਲ੍ਹ ਆਪਣੀ ਪੁਰਾਣੀ ਟਿੱਪਣੀ ਨੂੰ ਦੁਹਰਾਇਆ.ਉਹਨਾਂ ਦੀ ਟਿੱਪਣੀ ਤੋਂ ਪਹਿਲਾਂ ਅਖਿਲ ਭਾਰਤੀ ਕਾਂਗਰਸ ਕਮੇਟੀ ਨੇ ਕਿਹਾ ਸੀ ਕਿ ਇਹ ਰਾਹੁਲ ਉੱਤੇ ਹੈ ਕਿ ਉਹ ਕਦੋਂ ਦੇਸ਼ ਦੀ ਅਗਵਾਈ ਕਰਦੇ ਹਨ. ਹਾਲਾਂਕਿ ਅਖਿਲ ਭਾਰਤੀ ਕਾਂਗਰਸ ਕਮੇਟੀ ਨੇ ਸੰਤੁਲਨ ਦਾ ਯਤਨ ਕਰਦੇ ਹੋਏ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹਰੇਕ ਮੋਰਚੇ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਹੈ. ਮੁਖ਼ਰਜੀ ਨੇ ਇੰਟਰਵਿਊ 'ਚ ਕਿਹਾ ਕਿ ਕੌਣ ਜਾਣਦਾ ਹੈ ਕਿ ਉਹ ਇੱਕ ਦਿਨ ਆਪਣੇ ਪਿਤਾ ਦੇ ਮਾਰਗ ਉੱਤੇ ਚੱਲ ਸਕਦੇ ਹਨ, ਜਦੋਂ ਰਾਜੀਵ ਗਾਂਧੀ ਕਰੀਬ 40 ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਬਣੇ ਸਨ.


ਬੱਸ ਪਲਟਣ ਨਾਲ 33 ਮਰੇ
ਲੀਮਾ , ਐਤਵਾਰ, 11 ਜਨਵਰੀ 2009  

ਪੇਰੂ ਵਿੱਚ ਵਰਖ਼ਾ ਦੇ ਕਾਰਣ ਗਿੱਲੀ ਪਹਾੜੀ ਸੜਕ ਉੱਤੇ ਜਾ ਰਹੀ ਇੱਕ ਬੱਸ ਦੇ ਅਚਾਨਕ ਪਲਟ ਜਾਣ ਨਾਲ ਘੱਟ ਤੋਂ ਘੱਟ 33 ਲੋਕਾਂ ਦੀ ਮੌਤ ਹੋ ਗਈ ਜਦਕਿ 23 ਹੋਰ ਬੁਰੀ ਤਰ੍ਹਾਂ ਫੱਟੜ ਹੋ ਗਏ. ਸਥਾਨਕ ਪੁਲਿਸ ਕਪਤਾਨ ਜੋਸ ਕੋਟਿੱਲੋ ਨੇ ਬੋਰਡਕਾਸਟਰ ਰੇਡੀਓ ਪ੍ਰੋਗ੍ਰਾਮ ਨੂੰ ਦੱਸਿਆ ਕਿ ਵਰਖ਼ਾ ਦੇ ਕਾਰਣ ਵਿਖਾਈ ਬਹੁਤ ਘੱਟ ਦੇ ਰਿਹਾ ਸੀ, ਜਿਸਦੇ ਕਾਰਣ ਸਵੇਰੇ ਬੱਸ ਉਲਟਕੇ ਇੱਕ ਖਤਾਨ 'ਚ ਡਿੱਗ ਗਈ.ਕੋਟਿੱਲੋ ਰਾਹਤ ਅਤੇ ਬਚਾਅ ਅਭਿਆਨ ਦੇ ਵਿੱਚ ਸ਼ਾਮਲ ਹੋ ਚੁੱਕੇ ਹਨ. ਰਾਜਮਾਰਗ ਪੁਲਿਸ ਕਮਾਂਡਰ ਵਿਲੀਅਮ ਵਾਸਕਵੇਜ ਨੇ ਕਿਹਾ ਕਿ ਬੱਸ ਉੱਤਰੀ ਸ਼ਹਿਰ ਕਵੇਰਨੋਕੋਟੋ ਜਾ ਰਹੀ ਸੀ.


ਅਗ਼ਵਾ ਪੋਤ ਤੋਂ 7 ਭਾਰਤੀ ਰਿਹਾਅ
ਮੁੰਬਈ, 11 ਜਨਵਰੀ 2009  

ਜਹਾਜਰਾਨੀ ਮਹਾਂਨਿਦੇਸ਼ਕ ਨੇ ਇੱਥੇ ਕਿਹਾ ਕਿ ਅਗ਼ਵਾ ਪੋਤ ਐਮਵੀ ਡਿਲਾਇਟ ਅਤੇ ਸੱਤ ਭਾਰਤੀਆਂ ਨੂੰ ਸਮੁੰਦਰੀ ਡਾਕੂਆਂ ਨੇ ਸੁਰੱਖਿਅਤ ਰਿਹਾਅ ਕਰ ਦਿੱਤਾ.ਜਹਾਜਰਾਨੀ ਮਹਾਂਨਿਦੇਸ਼ਕ ਨੇ ਆਪਣੇ ਬਿਆਨ ਵਿਚ ਇਹ ਦੱਸਿਆ ਕਿ ਬੀਤੀ ਰਾਤ ਸਮੁੰਦਰੀ ਡਾਕੂਆਂ ਨੇ ਹਾਂਗਕਾਂਗ ਵਿਚ ਰਜਿਸਟਰਡ ਪੋਤ ਅਤੇ ਚਾਲਕ ਦਲ ਦੇ 25 ਮੈਂਬਰਾਂ ਨੂੰ ਰਿਹਾਅ ਕਰ ਦਿੱਤਾ ਹੈ.ਇਸ ਜਹਾਜ ਨੂੰ 18 ਨਵੰਬਰ ਨੂੰ ਅਦਨ ਦੀ ਖਾੜੀ ਵਿਖੇ ਅਗ਼ਵਾ ਕਰ ਲਿਆ ਗਿਆ ਸੀ ਜਿਸ ਵਿਚ ਭਾਰਤੀਆਂ ਤੋਂ ਅਲਾਵਾ ਦੋ ਪਾਕਿਸਤਾਨੀ, 7 ਫਿਲੀਪੀਨੀ, 7 ਇਰਾਨੀ ਅਤੇ ਘਾਨਾ ਦੇ ਦੋ ਮੈਂਬਰ ਸਨ.ਪੋਤ ਰਾਹੀਂ 38 ਹਜ਼ਾਰ ਟਨ ਕਣਕ ਲਿਜਾਈ ਜਾ ਰਹੀ ਸੀ.


ਸੱਤਿਅਮ ਕੈਂਪਸਾਂ 'ਤੇ ਛਾਪੇਮਾਰੀ
ਹੈਦਰਾਬਾਦ , ਐਤਵਾਰ, 11 ਜਨਵਰੀ 2009  

ਆਂਧਰਾ ਪ੍ਰਦੇਸ਼ ਦੀ ਸੀਆਈਡੀ ਨੇ ਅੱਜ ਸੱਤਿਅਮ ਕੰਪਿਊਟਰ ਸਰਵਿਸੇਜ ਦੇ ਦਫ਼ਤਰਾਂ ਅਤੇ ਕੰਪਨੀ ਦੇ ਪੁਰਾਣੇ ਨਿਦੇਸ਼ਕ ਮੰਡਲ ਦੇ ਮੈਂਬਰਾਂ ਦੇ ਨਿਵਾਸ ਉੱਤੇ ਛਾਪੇ ਮਾਰੇ.ਸੀਬੀ ਸੀਆਈਡੀ ਦੇ ਅਧਿਕਾਰੀ ਨੇ ਕਿਹਾ ਕਿ ਇਹ ਕਾਰਵਾਈ ਉਸਦੀ ਜਾਂਚ ਦਾ ਹਿੱਸਾ ਹੈ. ਤਲਾਸ਼ੀ ਅਭਿਆਨ ਅੱਜ ਸਵੇਰੇ ਸ਼ੁਰੂ ਹੋਇਆ ਅਤੇ ਇਹ ਜਾਰੀ ਹੈ. ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਦੇ ਹੋਰ ਭਾਗਾਂ ਵਿੱਚ ਸਥਿਤ ਸੱਤਿਅਮ ਦੇ ਦਫ਼ਤਰਾਂ ਉੱਤੇ ਵੀ ਛਾਪਾ ਮਾਰਿਆ ਜਾਵੇਗਾ.


400 ਕਰੋੜ ਦਾ ਨਿਵੇਸ਼ ਕਰੇਗੀ ਅੰਸਲ
ਨਵੀਂ ਦਿੱਲੀ, ਐਤਵਾਰ, 11 ਜਨਵਰੀ 2009  

ਰੀਅਲ ਇਸਟੇਟ ਫਰਮ ਅੰਸਲ ਪ੍ਰਾਪਰਟੀਜ਼ (ਏਪੀਆਈ) ਦੀ ਵਿੱਦਿਅਕ ਇਕਾਈ ਨਾਲੇਜ਼ ਟ੍ਰੀ ਇੰਫ੍ਰਾਸਟਰਕਚਰ(ਕੇਟੀਆਈ) ਲਖਨਊ ਅਤੇ ਜੈਪੁਰ ਲਾਗੇ ਦੋ ਵਿੱਦਿਅਕ ਸ਼ਹਿਰਾਂ ਦੀ ਸਥਾਪਨਾ ਲਈ ਅਗਲੇ 5 ਵਰ੍ਹਿਆਂ ਵਿਚ 400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ.ਏਪੀਆਈ ਦੇ ਮੁੱਖ ਪਰਿਚਾਲਨ ਧਿਕਾਰੀ(ਸਿੱਖਿਆ) ਰਾਜ ਸਿੰਘ ਨੇ ਭਾਸ਼ਾ ਨੂੰ ਦੱਸਿਆ ਕਿ ਅਸੀਂ 100-100 ਏਕੜ ਦੇ ਖੇਤਰ ਵਿਚ ਦੋ ਵਿੱਦਿਅਕ ਸ਼ਹਿਰ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਾਂ ਜਿੱਥੇ ਅਸੀਂ ਨਾ ਕੇਵਲ ਆਪਣੇ ਵਿੱਦਿਅਕ ਸੰਸਥਾਨ ਸ਼ੁਰੂ ਕਰਾਂਗੇ ਸਗੋਂ ਕਈ ਵਿਦੇਸ਼ੀ ਵਿੱਦਿਅਕ ਸੰਸਥਾਨਾਂ ਨੂੰ ਵੀ ਆਪਣੇ ਕੇਂਦਰ ਖੋਲਣ ਲਈ ਹੱਲ੍ਹਾ ਸ਼ੇਰੀ ਦਿੱਤੀ ਜਾਵੇਗੀ.
ਉਹਨਾਂ ਕਿਹਾ ਕਿ ਲਖਨਊ ਲਈ ਅਸੀਂ 200 ਤੋਂ 250 ਕਰੋੜ ਰੁਪਏ ਦੇ ਵਿਚਕਾਰ ਨਿਵੇਸ਼ ਦੀ ਸੰਭਾਵਨਾ ਦੀ ਭਾਲ ਕਰ ਰਹੇ ਹਾਂ ਜਦੋਂ ਕਿ ਕਿਸ਼ਨਗੜ੍ਹ(ਜੈਪੁਰ-ਅਜ਼ਮੇਰ ਲਾਗੇ) ਲਈ ਨਿਵੇਸ਼ ਰਾਸ਼ੀ 100 ਤੋਂ 150 ਕਰੋੜ ਰੁਪਏ ਦੇ ਵਿਚਕਾਰ ਹੋਵੇਗੀ.
 

ਪੁਲੀਸ ਨੇ ਰਾਮਾਲਿੰਗਾ ਰਾਜੂ ਤੋਂ ਪੂਰੀ ਰਾਤ ਪੁੱਛਗਿਛ ਕੀਤੀ

ਨਵੀਂ ਦਿੱਲੀ, 10 ਜਨਵਰੀ : ਸੱਤਿਅਮ ਕੰਪਿਊਟਰ ਦੇ ਸੰਸਥਾਪਕ ਪ੍ਰਧਾਨ ਬੀ ਰਾਮਾਲਿੰਗਾ ਰਾਜੂ ਅਤੇ ਉਹਨਾਂ ਦੇ ਭਰਾ ਰਾਮਾ ਰਾਜੂ ਨੂੰ ਬੀਤੀ ਰਾਤ ਆਂਧਰਾ ਪ੍ਰਦੇਸ਼ ਪੁਲੀਸ ਨੇ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੋਵਾਂ ਤੋਂ ਪੂਰੀ ਰਾਤ ਪੁੱਛਗਿਛ ਕੀਤੀ। ਰਾਜੂ ਨੇ ਵਕੀਲ ਭਰਤ ਕੁਮਾਰ ਨੇ ਅੱਜ ਸਵੇਰੇ ਦੱਸਿਆ ਕਿ ਪੁਲੀਸ ਨੇ ਦੋਵਾਂ ਤੋਂ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁੱਛਗਿਛ ਕੀਤੀ। ਆਂਧਰਾ ਪ੍ਰਦੇਸ਼ ਪੁਲੀਸ ਦੀ ਅਪਰਾਧ ਸ਼ਾਖਾ ਨੇ ਇਹਨਾਂ ਨੂੰ ਧੋਖੇਬਾਜੀ ਅਤੇ ਜਾਅਲਸਾਜੀ ਦੇ ਦੋਸ਼ ਲਗਾਏ ਹਨ ਅਤੇ ਉਸੇ ਦੇ ਤਹਿਤ ਪੁੱਛਗਿਛ ਕੀਤੀ ਗਈ।ਭਰਤ ਕੁਮਾਰ ਨੇ ਦੱਸਿਆ ਕਿ ਰਾਜੂ ਅਤੇ ਉਹਨਾਂ ਦੇ ਭਰਾ ਰਾਮਾ ਰਾਜੂ ਵਿਰੁੱਧ ਧਾਰਾ 120 ਬੀ (ਅਪਰਾਧਿਕ ਸਾਜਿਸ਼), 420 (ਧੋਖਾਧੜੀ), 406, 467 ਅਤੇ 427 ਦੇ ਤਹਿਤ ਮੁਕੱਦਮਾ ਦਾਇਰ ਕੀਤਾ ਹੈ। ਉਹਨਾਂ ਦੱਸਿਆ ਕਿ ਨੋਟਿਸ 8 ਵਜੇ ਜਾਰੀ ਹੋਏ ਸਨ ਅਤੇ ਇਸ ਤੋਂ ਬਾਅਦ ਰਾਜੂ ਅਤੇ ਰਾਮਾ ਰਾਜੂ ਨੇ ਪੁਲੀਸ ਦੇ ਸਾਮ੍ਹਣੇ ਆਤਮ ਸਮਰਪਨ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
 

ਕਾਂਸਟੇਬਲ ਨੇ ਸਾਥੀ ਨੂੰ ਗੋਲੀ ਮਾਰੀ
ਸ੍ਰੀਨਗਰ, 10 ਜਨਵਰੀ : ਜੰਮੂ ਦੇ ਅਨੰਤਨਾਗ ਜਿਲ੍ਹੇ ਵਿੱਚ ਸਥਿਤ ਸੀ ਆਰ ਪੀ ਐਫ ਦਫਤਰ ਵਿੱਚ ਇੱਕ ਘਟਨਾ ਵਿੱਚ ਦਸਤੇ ਦੇ ਇੱਕ ਕਾਂਸਟੇਬਲ ਨੇ ਆਪਣੇ ਇੱਕ ਸਾਥੀ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ 93ਵੀ ਬਟਾਲੀਅਨ ਦੇ ਕਾਂਸਟੇਬਲ ਕੁੰਦਨ ਲਾਲ ਨੇ ਕੰਪਨੀ ਦਫਤਰ ਵਿੱਚ ਆਪਣੇ ਸਹਿਯੋਗੀ ਪ੍ਰਵੀਣ ਕੁਮਾਰ ਦੇ ਨਾਲ ਬਹਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ।ਪ੍ਰਵੀਣ ਕੁਮਾਰ ਨੂੰ ਤੁਰੰਤ ਅਨੰਤਨਾਗ ਦੇ ਜਿਲ੍ਹਾ ਹਸਪਤਾਲ ਲਿਜਾਹਿਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।


ਦਸਤਾਵੇਜ ਪੱਕੇ ਪਰ ਪਾਕਿਸਤਾਨ ਨੂੰ ਕੁੱਝ ਸਮਾਂ ਦਿਓ: ਮਲਫੋਰਡ

ਨਵੀਂ ਦਿੱਲੀ, 10 ਜਨਵਰੀ : ਅਮਰੀਕਾ ਨੇ ਤਰਕ ਦਿੱਤਾ ਹੈ ਕਿ ਮੁੰਬਈ ਤੇ ਅੱਤਵਾਦੀ ਹਮਲਿਆਂ ਦੇ ਸਬੰਧ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਜੋ ਦਸਤਾਵੇਜ ਮੁਹਈਆ ਕਰਵਾਏ ਹਨ ਉਹ ਭਰੋਸੇਯੋਗ ਹਨ ਪਰ ਇਹਨਾਂ ਤੇ ਕਾਰਵਾਈ ਕਰਨ ਲਈ ਭਾਰਤ ਨੂੰ ਪਾਕਿਸਤਾਨ ਨੂੰ ਕੁੱਝ ਸਮਾਂ ਦੇਣਾ ਚਾਹੀਦਾ ਹੈ। ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਡੇਵਿਡ ਸੀ ਮਲਫੋਰਡ ਨੇ ਕਿਹਾ ਕਿ ਦਸਤਾਵੇਜਾਂ ਵਿੱਚ ਫੈਡਰਲ ਬਿਊਰੋ ਆਫ ਇੰਨਵੈਸਟੀਗੇਸ਼ਨ (ਐਫ ਬੀ ਆਈ) ਵੱਲੋਂ ਦਿੱਤੀਆਂ ਗਈਆਂ ਕਈ ਸੂਚਨਾਵਾਂ ਵੀ ਸ਼ਾਮਿਲ ਹਨ। ਉਹਨਾਂ ਨੇ ਕਰਨ ਥਾਪਰ ਦੇ ਪ੍ਰੋਗਰਾਮ ਡੇਵਿਲਸ ਐਡਵੋਕੇਟ ਵਿੱਚ ਕਿਹਾ ਕਿ ਜੋ ਮੈਂ ਦੇਖਿਆ ਹੈ ਉਹ ਕਾਫੀ ਭਰੋਸੇਯੋਗ ਸਮੱਗਰੀ ਹੈ। ਐਫ ਬੀ ਆਈ ਮੁੰਬਈ ਹਮਲੇ ਦੀ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ। ਇਹ ਉਹ ਜਾਣਕਾਰੀ ਹੈ ਜਿਸ ਵਿੱਚ ਸਹੀ ਤਰੀਕੇ ਨਾਲ ਦੱਸਿਆ ਗਿਆ ਕਿ ਕੀ ਹੋਇਆ ਸੀ। ਮਲਫੋਰਡ ਨੇ ਇਸ ਮਾਮਲੇ ਵਿੱਚ ਭਾਰਤ-ਅਮਰੀਕਾ ਦੇ ਵਿਚਾਲੇ ਸਹਿਯੋਗ ਤੇ ਟਿਪਣੀ ਕਰਦਿਆਂ ਕਿਹਾ ਕਿ ਭਾਰਤ ਵੱਲੋਂ ਤਿਆਰ ਕੀਤੇ ਗਏ ਦਸਤਾਵੇਜਾਂ ਵਿੱਚ ਐਫ ਬੀ ਆਈ ਵੱਲੋਂ ਮੁਹਈਆ ਕਰਵਾਈ ਗਈ ਕਾਫੀ ਸਮੱਗਰੀ ਹੈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਮੈਂ ਦੇਖ ਸਕਦਾ ਹਾਂ ਇਸ (ਐਫ ਬੀ ਆਈ ਦੀ ਸਮੱਗਰੀ) ਦਾ ਵਿਆਪਕ ਤੌਰ ਤੇ ਇਸਤੇਮਾਲ ਕੀਤਾ ਗਿਆ ਕਿਉਂਕਿ ਸਮੱਗਰੀ ਇੱਕੋ ਜਿਹੀ ਸੀ। ਦਸਤਾਵੇਜਾਂ ਦੇ ਭਰੋਸੇਯੋਗ ਪਹਿਲੂ ਨੂੰ ਦਰਸਾਉਂਦਿਆਂ ਉਹਨਾਂ ਕਿਹਾ ਕਿ ਜਿੱਥੋਂ ਤੱਕ ਐਫ ਬੀ ਆਈ ਦਾ ਸਬੰਧ ਹੈ ਉਹ ਗੈਰ ਭਰੋਸੇਯੋਗ ਸਮੱਗਰੀ ਦਾ ਇਸਤੇਮਾਲ ਨਹੀਂ ਕਰਦੇ। ਇਹ ਪੂਰੀ ਤਰ੍ਹਾਂ ਪੇਸ਼ੇਵਰ ਸੰਗਠਨ ਹੈ ਜੋ ਉਚ ਤਕਨੀਕੀ ਵਾਲੇ ਉਪਕਰਨਾਂ ਦੀ ਵਰਤੋਂ ਕਰਦਾ ਹੈ।ਮਲਫੋਰਡ ਨੇ ਮੁੰਬਈ ਹਮਲਿਆਂ ਬਾਰੇ ਕਿਹਾ ਕਿ ਅਜਿਹੇ ਆਕਾ ਸਨ ਜੋ ਘਟਨਾ ਸਥਾਨ ਤੇ ਮੌਜੂਦ ਲੋਕਾਂ ਦੇ ਸੰਪਰਕ ਵਿੱਚ ਸਨ। ਇਹ ਇੱਕ ਗੰਭੀਰ ਸਮੱਸਿਆ ਹੈ। ਅੱਤਵਾਦ ਦੀ ਇਹ ਕਾਰਵਾਈ ਪਾਕਿਸਤਾਨ ਤੋਂ ਕੀਤੀ ਗਈ। ਇਹਨਾਂ ਅੱਤਵਾਦੀ ਹਮਲਿਆਂ ਵਿੱਚ ਪਾਕਿਸਤਾਨ ਦੀਆਂ ਸਰਕਾਰੀ ਏਜੰਸੀਆਂ ਦੇ ਸ਼ਾਮਿਲ ਹੋਣ ਬਾਰੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਪ੍ਰਗਟਾਏ ਗਏ ਖਦਸ਼ੇ ਦੇ ਸਬੰਧ ਵਿੱਚ ਰਾਜਦੂਤ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੇ ਦੋਸ਼ ਲਗਾਉਂਦੇ ਸਮੇਂ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਜਦੋਂ ਤੱਕ ਤੁਹਾਡੇ ਕੋਲ ਪੱਕੇ ਸਬੂਤ ਨਾ ਹੋਣ। ਅਮਰੀਕੀ ਰਾਜਦੂਤ ਨੇ ਕਿਹਾ ਕਿ ਉਹਨਾਂ ਦਾ ਦੇਸ਼ ਇਸ ਤਰ੍ਹਾਂ ਦੀ ਟਿਪਣੀ ਉਦੋਂ ਤੱਕ ਨਹੀਂ ਕਰ ਸਕਦਾ ਜਦੋਂ ਤੱਕ ਇਸ ਦੇ ਲਈ ਉਚਿਤ ਕਾਰਨ ਨਾ ਹੋਣ। ਉਹਨਾਂ ਕਿਹਾ ਕਿ ਅਜਿਹੀਆਂ ਕਈ ਗੱਲਾਂ ਹਨ ਜੋ ਇਹ ਸਾਬਿਤ ਕਰਦੀਆਂ ਹਨ ਇਹ ਇੱਕ ਬਹੁਤ ਗੰਭੀਰ ਸਥਿਤੀ ਹੈ। ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਇਹਨਾਂ ਮਾਲਿਆਂ ਵਿੱਚ ਦਬਾਅ ਪਾਉਣ ਲਈ ਕਿਸ ਦਰਜੇ ਤੱਕ ਸਟੀਕ ਹੋਣ ਦੀ ਲੋੜ ਹੈ। ਉਹਨਾਂ ਜੋਰ ਦੇ ਕੇ ਕਿਹਾ ਕਿ ਪਾਕਿਸਤਾਨ ਖੁਦ ਗੰਭੀਰ ਸਮੱਸਿਆ ਵਿੱਚ ਘਿਰਿਆ ਹੋਇਆ ਹੈ। ਉਹਨਾਂ ਕਿਹਾ ਕਿ ਤੁਹਾਨੂੰ ਇਹ ਜਾਣਨ ਲਈ ਕਿਸੇ ਠੋਸ ਸਥਿਤੀ ਦੀ ਲੋੜ ਨਹੀਂ ਹੈ ਕਿ ਤੁਹਾਡੇ ਖੁਦ ਦੇ ਸਾਮ੍ਹਣੇ ਕਿੰਨੀਆਂ ਮੁਸ਼ਕਿਲਾਂ ਹਨ। ਪਾਕਿਸਤਾਨ ਵੱਲੋਂ ਸਬੂਤਾਂ ਨੂੰ ਹਾਸਿਲ ਕਰਨ ਦੇ 24 ਘੰਟੇ ਦੇ ਅੰਦਰ ਹੀ ਉਹਨਾਂ ਦੀ ਭਰੋਸੇਯੋਗਤਾ ਨੂੰ ਖਾਰਿਜ ਕਰਨ ਦੇ ਮੁੱਦੇ ਤੇ ਮਲਫੋਰਡ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਤੁਸੀਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਬਿਆਨ ਤੇ ਤੁਰੰਤ ਪ੍ਰਕ੍ਰਿਆ ਨਹੀਂ ਦੇ ਸਕਦੇ। ਮੇਰਾ ਮੰਨਣਾ ਹੈ ਕਿ ਇਸ ਵਿੱਚ ਕੁੱਝ ਸਮਾਂ ਲੱਗਦਾ ਹੈ। ਆਖਿਰਕਾਰ ਤੁਹਾਡੇ ਸਾਮ੍ਹਣੇ ਇੱਕ ਅਜਿਹੀ ਸਥਿਤੀ ਹੈ ਜਿੱਥੇ ਇੱਕ ਲੋਕਤਾਂਤਰਿਕ ਸਰਕਾਰ ਹੈ, ਇੱਕ ਮਜਬੂਤ ਫੌਜ, ਇੱਕ ਬਹੁਤ ਮਜਬੂਤ ਖੁਫੀਆ ਏਜੰਸੀ ਅਤੇ ਮੀਡੀਆ ਅਤੇ ਦੂਜੇ ਸੰਗਠਨ। ਉਹਨਾਂ ਕਿਹਾ ਕਿ ਤੁਹਾਨੂੰ ਕੁੱਝ ਸਮੇਂ ਦਾ ਧੀਰਜ ਰੱਖ ਕੇ ਇਹ ਸਮਝਣਾ ਚਾਹੀਦਾ ਹੈ ਕਿ ਅਸਲ ਵਿੱਚ ਕੀ ਨਤੀਜਾ ਸਾਮ੍ਹਣੇ ਆਉਂਦਾ ਹੈ। ਉਹਨਾਂ ਕਿਹਾ ਕਿ ਜੇ ਕੋਈ ਕਿਸੇ ਗੱਲ ਦਾ ਖੰਡਨ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਭਵਿੱਖ ਵਿੱਚ ਵੀ ਖੰਡਨ ਦਾ ਰਵਈਆ ਹੀ ਰੱਖੇਗਾ।


ਆਧਰਾ ਪ੍ਰਦੇਸ਼ ਸਰਕਾਰ ਦਾ ਸੱਤਿਅਮ ਕਾਂਡ ਨਾਲ ਸੰਬੰਧ ਨਹੀਂ : ਮੰਤਰੀ

ਵਿਜੈਵਾੜਾ, 10 ਜਨਵਰੀ (ਬ ਆਂਧਰਾ ਪ੍ਰਦੇਸ਼ ਦੇ ਵਿੱਤ ਮੰਤਰੀ ਕੇ ਰੋਸੈਆ ਨੇ ਕਿਹਾ ਹੈ ਕਿ ਰਾਜ ਸਰਕਾਰ ਸੱਤਿਅਮ ਕੰਪਿਊਟਰ ਦੇ ਲੇਖਾ ਘੋਟਾਲੇ ਵਿੱਚ ਕਿਸੇ ਵੀ ਤਰ੍ਹਾਂ ਸ਼ਾਮਲ ਨਹੀਂ ਹੈ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਰਾਜ ਸਰਕਾਰ ਦਾ ਸੱਤਿਅਮ ਕੰਪਿਊਟਰ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ। ਕੇਂਦਰ ਇਸ ਮੁੱਦੇ ਤੇ ਗੌਰ ਕਰ ਰਿਹਾ ਹੈ। ਮੰਤਰੀ ਵਿਰੋਧੀ ਦਲਾਂ ਦੇ ਇਸ ਦੋਸ਼ ਤੇ ਆਪਣੀ ਸਫਾਈ ਦੇ ਰਹੇ ਸਨ ਕਿ ਕਾਂਗਰਸ ਸਰਕਾਰ ਹੈਦਰਾਬਾਦ ਸਥਿਤ ਇਸ ਸਾਫਟਵੇਅਰ ਕੰਪਨੀ ਦੇ ਘੋਟਾਲੇ ਵਿੱਚ ਸ਼ਾਮਲ ਨਹੀਂ ਹੈ।ਰੋਸੈਆ ਨੇ ਕਿਹਾ ਕਿ ਸੱਤਿਅਮ ਕੰਪਿਊਟਰ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਤੇ ਇਸ ਦੇ 53000 ਕਰਮਚਾਰੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਸੁਝਾਅ ਦੇਣ ਦੇ ਬਜਾਏ ਵਿਰੋਧੀ ਦਲ ਸਰਕਾਰ ਦੇ ਖਿਲਾਫ ਗਲਤ ਦੋਸ਼ ਲਗਾ ਰਹੇ ਹਨ। ਉਹਨਾਂ ਕਿਹਾ ਕਿ ਐਮ ਆਰ ਆਈ ਸੱਤਿਅਮ ਸਮੂਹ ਵੱਲੋਂ ਰਾਜ ਵਿੱਚ ਐਮਰਜੈਂਸੀ ਸੇਵਾ ਲਈ 108 ਨੰਬਰ ਤੇ ਡਾਇਲ ਕਰਨ ਦੀ ਸੁਵਿਧਾ ਇਸ ਵਿੱਤੀ ਘੋਟਾਲੇ ਨਾਲ ਪ੍ਰਭਾਵਿਤ ਨਹੀਂ ਹੋਵੇਗੀ।


ਟੱਰਕ ਹੜਤਾਲ ਛੇਵੇਂ ਦਿਨ ਵੀ ਜਾਰੀ
ਨਵੀਂ ਦਿੱਲੀ  ਸ਼ਨਿਵਾਰ, 10 ਜਨਵਰੀ 2009  

ਸਰਕਾਰ ਅਤੇ ਟੱਰਕ ਟਰਾਂਸਪੋਰਟਰਾਂ ਦੇ ਦਰਮਿਆਨ ਚੱਲ ਰਹੇ ਵਿਵਾਦ ਕਾਰਣ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਹੜਤਾਲ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਈ. ਇਸ ਦੌਰਾਨ ਸਰਕਾਰ ਨੇ ਏਆਈਐੱਮਟੀਸੀ ਦੇ ਦੋ ਪ੍ਰਮੁੱਖ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ. ਏਆਈਐੱਮਟੀਸੀ ਦੇ ਉਪ ਪ੍ਰਮੁੱਖ ਅਮੋਲਕ ਸਿੰਘ ਭਾਟੀਆ ਨੇ ਭਾਸ਼ਾ ਨੂੰ ਕਿਹਾ ਕਿ ਹੜਤਾਲ ਦੇ ਕਾਰਣ ਸਾਨੂੰ ਬਹੁਤ ਨੁਕਸਾਨ ਉਠਾਉਣਾ ਪੈ ਰਿਹਾ ਹੈ, ਪਰੰਤੂ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਨੂੰ ਸਵੀਕਾਰ ਨਹੀਂ ਕਰਦੀ, ਤਦ ਤੱਕ ਸਾਡੀ ਹੜਤਾਲ ਜਾਰੀ ਰਹੇਗੀ. ਇਸ ਦੌਰਾਨ ਆਵਾਜਾਈ ਮੰਤਰੀ ਟੀਆਰ ਬਾਲੂ ਨੇ ਟੱਰਕ ਟਰਾਂਸਪੋਰਟਰਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਘੋਸ਼ਣਾ ਕੀਤੀ ਹੈ.
 

ਸਰਕਾਰ ਦੇ ਦਬਾਅ ਹੇਠ ਬਿਨਾਂ ਸ਼ਰਤ ਤੇਲ ਕਰਮਚਾਰੀਆਂ ਦੀ ਹੜਤਾਲ ਖਤਮ
ਮੁਹਾਲੀ-ਕੁਲਵੰਤ ਗਿੱਲ-9 ਜਨਵਰੀ-

ਆਪਣੀਆਂ ਮੰਗਾ ਨੂੰ ਲੈ ਕੇ ਗਏ ਇੱਕ ਦਿਨਾਂ ਹੜਤਾਲ ਤੇ ਤੇਲ ਕਰਮਚਾਰੀਆਂ ਵੱਲੌਂ ਅੱਜ ਆਪਣੀ ਹੜਤਾਲ ਵਾਪਿਸ ਲੈ ਲਈ ਗਈ ਹੈ।ਮਾਹੋਲ ਹੁਣ ਫਿਰ ਪਹਿਲਾਂ ਦੀ ਤਰਾਂ ਹੋ ਚੁੱਕਾ ਹੈ।ਵਰਣਨਯੋਗ ਹੈ ਕਿ ਕਰਮਚਾਰੀਾਂ ਦੀ ਹੜਤਾਲ ਪਿਛੌ ਸਾਰੇ ਭਾਰਤ ਦਾ ਜਨ-ਜੀਵਨ ਅਸਤ ਵਿਅਸਤ ਹੌ ਚੁੱਕਾ ਸੀ।ਪਰ ਅੱਜ ਕਰਮਚਾਰੀਅ ਦੇ ਵਾਪਿਸ ਆ ਜਾਣ ਕਾਰਨ ਹਾਲਾਤ ਫਿਰ ਸੁਧਰ ਗਏ ਹਨ।
 

 

ਹੜਤਾਲ ਨਾਲ ਨਿਪਟਣ ਲਈ ਫੌਜ ਬੁਲਾ ਸਕਦੀ ਹੈ ਸਰਕਾਰ
ਨਵੀਂ ਦਿੱਲੀ, 9 ਜਨਵਰੀ :


ਤੇਲ ਕੰਪਨੀਆ ਦੇ ਅਧਿਕਾਰੀਆਂ ਦੀ ਹੜਤਾਲ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਕਾਰਨ ਚਿੰਤਾ ਵਿੱਚ ਆਈ ਸਰਕਾਰ ਨੇ ਅੱਜ ਸੰਕੇਤ ਦਿੱਤੇ ਹਨ ਕਿ ਜ਼ਰੂਰਤ ਪੈਣ ਤੇ ਰਿਫਾਈਨਰੀਆਂ ਚਲਾਉਣ ਲਈ ਫੌਜ ਬੁਲਾਈ ਜਾ ਸਕਦੀ ਹੈ। ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਹਾਜਰੀ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਹੜਤਾਲ ਕਰਕੇ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਉਣਾ ਠੀਕ ਨਹੀਂ ਹੈ। ਹਾਲਾਤ ਨਾਲ ਲੜਨ ਲਈ ਸਾਨੂੰ ਜੋ ਵੀ ਕਦਮ ਚੁੱਕਣੇ ਜਰੂਰੀ ਹੋਣਗੇ, ਅਸੀਂ ਚੁੱਕਾਂਗੇ ਅਤੇ ਜੇਕਰ ਫੌਜ ਬੁਲਾਉਣ ਦੀ ਜਰੂਰਤ ਪਈ ਤਾਂ ਰਿਫਾਈਨਰੀਆਂ ਚਲਾਉਣ ਲਈ ਫੌਜ ਬੁਲਾਈ ਜਾਵੈਗੀ। ਸ੍ਰੀ ਚਿਦੰਬਰਮ ਨੇ ਕਿਹਾ ਸਾਰੇ ਰਾਜਾਂ ਨੂੰ ਕਿਹਾ ਗਿਆ ਹੈ ਕਿ ਹੜਤਾਲ ਨਾਲ ਸਖਤੀ ਨਾਲ ਨਿਪਟਿਆ ਜਾਵੇ। ਪ੍ਰਧਾਨ ਮੰਤਰੀ ਨੇ ਪੈਟਰੋਲੀਅਮ ਮੰਤਰੀ ਅਤੇ ਪੈਟਰੋਲੀਅਮ ਸਕੱਤਰ ਨੂੰ ਸਖਤ ਕਾਰਵਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਹੜਤਾਲੀ ਅਧਿਕਾਰੀਆਂ ਨਾਲ ਗੱਲਬਾਤ ਦੀ ਸੰਭਾਵਨਾ ਦੇ ਬਾਰੇ ਵਿੱਚ ਪੁੱਛਣ ਤੇ ਸ੍ਰੀ ਚਿਦੰਬਰਮ ਨੇ ਕਿਹਾ ਕਿ ਮੈਂ ਤਾਂ ਅੱਜ ਵੀ ਇਸ ਸਮੇਂ ਉਹਨਾਂ ਨੂੰ ਮਿਲਣ ਲਈ ਤਿਆਰ ਹਾਂ ਪਰ ਉਹ ਗੱਲਬਾਤ ਲਈ ਤਿਆਰ ਤਾਂ ਹੋਣ। ਉਨ੍ਹਾਂ ਨੇ ਕਿਹਾ ਕਿ ਹੜਤਾਲੀ ਅਧਿਕਾਰੀਆਂ ਨਜ਼ੂੰ ਦੇਸ਼ ਦੀ ਆਮ ਜਨਤਾ ਦੀ ਤਕਲੀਫ ਦੇਖਣੀ ਚਾਹੀਦੀ ਹੈ। ਉਹਨਾਂ ਨੂੰ ਮਹਿਸੁਸ ਕਰਨਾ ਚਾਹੀਦਾ ਹੈ ਕਿ ਐਲ ਪੀ ਜੀ ਦੀ ਘਾਟ ਨਾਲ ਘਰਾਂ ਵਿੱਚ ਰੋਟੀ ਨਹੀਂ ਬਣ ਸਕੇਗੀ। ਡੀਜ਼ਲ ਨਾ ਮਿਲਣ ਕਾਰਨ ਗੱਡੀਆਂ ਅਤੇ ਬੱਸ ਟ੍ਰੱਕ ਨਹੀਂ ਚੱਲਣਗੇ ਅਤੇ ਗੈਸ ਨਾ ਮਿਲਣ ਨਾਲ ਬਿਜਲੀ ਬੰਦ ਹੋ ਜਾਵੇਗੀ।ਸ੍ਰੀ ਚਿਦੰਬਰਮ ਨੇ ਸਰਕਾਰੀ ਤੇਲ ਕੰਪਨੀਆਂ ਦੇ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਸਰਕਾਰ ਦੀ ਪੇਸ਼ਕਸ਼ ਦੇ ਬਾਵਜੂਦ ਉਹ ਬਿਨਾਂ ਗੱਲਬਾਤ ਸਿੱਧੇ ਹੜਤਾਲ ਤੇ ਚਲੇ ਗਏ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ਤੇ ਉਹਨਾਂ ਨੇ ਤੇਲ ਖੇਤਰ ਦੇ ਅਧਿਕਾਰੀਆਂ ਦੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਮੀਟਿੰਗ ਲਈ ਸੱਦਿਆ ਸੀ ਪਰ ਉਹ ਗੱਲਬਾਤ ਕਰਨ ਦੀ ਬਜਾਏ 7 ਜਨਵਰੀ ਨੂੰ ਹੜਤਾਲ ਤੇ ਚਲੇ ਗਏ। ਦੇਸ਼ ਭਰ ਵਿੱਚ ਪੈਟਰੋਲ ਪੰਪ ਸੁੱਕਣ ਦੇ ਬਾਰੇ ਸਵਾਲ ਕੀਤੇ ਜਾਣ ਤੇ ਸ੍ਰੀ ਚਿਦੰਬਰਮ ਨੇ ਕਿਹਾ ਕਿ ਐਚ ਪੀ ਸੀ ਐਲ ਪੂਰੇ ਜੋਰ ਨਾਲ ਤੇਲ ਸਪਲਾਈ ਕਰ ਰਿਹਾ ਹੈ ਜਦੋਂਕਿ ਬੀ ਪੀ ਸੀ ਐਲ 70 ਫੀਸਦੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਦੇ ਛੇਤੀ ਹੀ ਪੂਰੀ ਸਮਰਥਾ ਨਾਲ ਕੰਮ ਕਰਨ ਦੀ ਉਮੀਦ ਹੈ। ਉਹਨਾਂ ਕਿਹਾ ਕਿ ਸਮੱਸਿਆ ਸਿਰਫ ਇੰਡੀਅਨ ਆਇਲ, ਓ ਐਨ ਜੀ ਸੀ ਅਤੇ ਗੇਲ ਦੇ ਅਧਿਕਾਰੀਆਂ ਦੇ ਨਾਲ ਹੈ ਅਤੇ ਉਹਨਾਂ ਨਾਲ ਗੱਲਬਾਤ ਦੇ ਯਤਨ ਸਰਕਾਰ ਕਰ ਰਹੀ ਹੈ। ਪੈਟ੍ਰੋਲ, ਡੀਜ਼ਲ ਅਤੇ ਐਲ ਪੀ ਜੀ ਦੀ ਦਿੱਕਤ ਦੂਰ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਸ੍ਰੀ ਚਿਦੰਬਰਮ ਨੇ ਕਿਹਾ ਕਿ ਅਸੀਂ ਸਮੱਸਿਆ ਦਾ ਹੱਲ ਕਰਨ ਲਈ ਯਤਨ ਕੀਤੇ ਪਰ ਹੱਲ ਨਹੀਂ ਨਿਕਲਿਆ। ਇਹ ਪੁੱਛੇ ਜਾਣ ਤੇ ਕਿ ਕੀ ਇਸ ਹੜਤਾਲ ਨਾਲ ਪੈਟ੍ਰੋਲੀਅਮ ਪਦਾਰਥਾਂ ਦੀ ਕੋਈ ਕਮੀ ਨਹੀਂ ਹੋਵੇਗੀ। ਸ੍ਰੀ ਚਿਦੰਬਰਮ ਨੇ ਕਿਹਾ ਕਿ ਮੈਂ ਕੋਈ ਵਾਅਦਾ ਨਹੀਂ ਕਰ ਸਕਦਾ ਕਿ ਕੋਈ ਦਿੱਕਤ ਨਹੀਂ ਹੋਵੇਗੀ ਪਰ ਸਰਕਾਰ ਹਾਲਾਤ ਤੇ ਕਾਬੂ ਪਾਉਣ ਦਾ ਹਰ ਸੰਭਵ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਸਵੇਰੇ ਹੀ ਮੀਟਿੰਗ ਵਿੱਚ ਕੁਝ ਅਹਿਮ ਫੈਸਲੇ ਕੀਤੇ ਗਏ ਹਨ। ਇਸ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕੀਤਾ ਜਾਵੇਗਾ। ਚਿਦੰਬਰਮ ਨੇ ਕਿਹਾ ਕਿ ਪੰਜ ਜਨਵਰੀ ਨੂੰ ਪ੍ਰਧਾਨ ਮੰਤਰੀ ਨੇ ਮੈਨੂੰ ਅਤੇ ਤਿੰਨ ਹੋਰ ਕੈਬਿਨੇਟ ਮੰਤਰੀਆਂ ਨੂੰ ਇਸ ਮੁੱਦੇ ਤੇ ਵਿਚਾਰ ਕਰਨ ਦੀ ਜਿਮੇਵਾਰੀ ਦਿੱਤੀ ਸੀ। 6 ਜਨਵਰੀ ਨੂੰ ਪੂਰੇ ਦਿਨ ਅਤੇ 7 ਜਨਵਰੀ ਨੂੰ ਸਵੇਰੇ ਮੁੱਖਮੰਤਰੀਆਂ ਦੀ ਬੈਠਕ ਦੇ ਕਾਰਨ ਮੈਂ ਤੇਲ ਅਧਿਕਾਰੀਆਂ ਦੀ ਐਸੋਸੀਏਸ਼ਨ ਨੂੰ ਗੱਲਬਾਤ ਲਈ ਸੱਤ ਜਨਵਰੀ ਦੀ ਦੁਪਹਿਰ ਨੂੰ ਬੁਲਾਇਆ ਸੀ। ਉਹਨਾਂ ਨੇ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ ਪਰ ਐਸੋਸੀਏਸ਼ਨ ਇਸ ਦੇ ਲਈ ਅੱਗੇ ਤਾਂ ਆਏ। ਮੈਂ ਐਸੋਸੀਏਸ਼ਨ ਨੂੰ ਅਪੀਲ ਕਰਦਾ ਹਾਂ ਕਿ ਉਹ ਹੜਤਾਲ ਖਤਮ ਕਰਕੇ ਗੱਲਬਾਤ ਕਰਨ ਲਈ ਆਉਣ। ਉਹਨਾਂ ਦੀਆਂ ਜਾਇਜ਼ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਸ੍ਰੀ ਚਿਦੰਬਰਮ ਨੇ ਕਿਹਾ ਕਿ ਤੇਲ ਕੰਪਨੀਆਂ ਦੇ ਅਧਿਕਾਰੀਆਂ ਦੀ ਗੱਲ ਸੁਣਨ ਤੋਂ ਬਾਅਦ ਮੈਂ 30 ਦਿਨ ਦੇ ਅੰਦਰ ਆਪਣੀ ਰਿਪੋਰਟ ਪ੍ਰਧਾਨਮੰਤਰੀ ਨੂੰ ਦੇਣੀ ਸੀ ਪਰ ਅਧਿਕਾਰੀ ਗੱਲਬਾਤ ਲਈ ਆਏ ਨਹੀਂ ਅਤੇ ਹੜਤਾਲ ਤੇ ਚਲੇ ਗਏ। ਉਹਨਾਂ ਸਵੀਕਾਰ ਕੀਤਾ ਕਿ ਹੜਤਾਲ ਨਾਲ ਜਨਤਾ ਦੀ ਤਕਲੀਫ ਕਾਫੀ ਵੱਧ ਗਈ ਹੈ ਅਤੇ ਇਸ ਲਈ ਸਿੱਧੇ ਤੋਰ ਤੇ ਹੜਤਾਲੀ ਅਧਿਕਾਰੀ ਜਿੰਮੇਵਾਰ ਹਨ ਜੋ ਗੱਲਬਾਤ ਲਈ ਟੇਬਲ ਤੇ ਆਉਣ ਲਈ ਤਿਆਰ ਨਹੀਂ ਹਨ।


ਹੜਤਾਲ ਨਾਲ ਦੇਸ਼ ਭਰ ਵਿੱਚ ਤੇਲ ਸਪਲਾਈ ਦਾ ਸੰਕਟ ਵਧਿਆ


ਨਵੀਂ ਦਿੱਲੀ, 9 ਜਨਵਰੀ : ਸਰਕਾਰੀ ਤੇਲ ਕੰਪਨੀਆਂ ਦੇ ਅਧਿਕਾਰੀਆਂ ਦੀ ਹੜਤਾਲ ਦੇ ਅੱਜ ਤੀਜੇ ਦਿਨ ਦੇਸ਼ ਭਰ ਵਿੱਚ ਤੇਲ ਸਪਲਾਈ ਦਾ ਸੰਕਟ ਵੱਧ ਗਿਆ ਹੈ। ਸਥਿਤੀ ਨਾਲ ਨਿਪਟਣ ਲਈ ਸਰਕਾਰ ਨੇ ਪੈਟ੍ਰੋਲੀਅਮ ਇੰਧਨ ਦੀ ਸਪਲਾਈ ਬਰਾਬਰ ਬਣਾ ਕੇ ਰੱਖਣ ਲਈ ਕੇਂਦਰੀ ਦਸਤਿਆਂ ਦੀ ਸੇਵਾ ਲੈਣ ਦਾ ਫੈਸਲਾ ਕੀਤਾ ਹੈ। ਹੜਤਾਲੀ ਅਧਿਕਾਰੀਆਂ ਅਤੇ ਸਰਕਾਰ ਦੇ ਵਿਚਾਲੇ ਬੀਤੀ ਰਾਤ ਹੋਈ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ ਸਰਕਾਰ ਨੇ ਤੇਲ ਕੰਪਨੀਆਂ ਨੂੰ ਹੜਤਾਲੀ ਅਧਿਕਾਰੀਆਂ ਦੇ ਨਾਲ ਸਖਤੀ ਨਾਲ ਨਿਪਟਣ ਅਤੇ ਬਰਖਾਸਤਗੀ ਦੀ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਪੈਟ੍ਰੋਲੀਅਮ ਸਕੱਤਰ ਆਰ ਐਚ ਪਾਂਡੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਜਰੂਰਤਾਂ ਨੂੰ ਦੇਖਦਿਆਂ ਕੇਂਦਰੀ ਦਸਤਿਆਂ ਦੀ ਤੈਨਾਤੀ ਕਰੇਗੀ। ਇਸ ਦੌਰਾਨ ਪੈਟ੍ਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਇਸ ਹੜਤਾਲ ਨਾਲ ਪੈਦਾ ਤਾਜਾ ਸਥਿਤੀ ਦੀ ਜਾਣਕਾਰੀ ਦਿੱਤੀ ਹੈ।


ਸਬਰੀਮਾਲਾ ਜਾ ਰਹੇ 5 ਸ਼ਰਧਾਲੂ ਹਾਦਸੇ ਵਿੱਚ ਮਾਰੇ ਗਏ

ਤਿਰਚੁਰ, 9 ਜਨਵਰੀ : ਸਬਰੀਵਾਲਾ ਮੰਦਿਰ ਵਿੱਚ ਦਰਸ਼ਨਾਂ ਲਈ ਜਾ ਰਹੇ ਲੋਕਾਂ ਨਾਲ ਭਰੀ ਇੱਕ ਕਾਰ ਅਤੇ ਟ੍ਰੱਕ ਵਿਚਾਲੇ ਅੱਜ ਸਵੇਰੇ ਟੱਕਰ ਹੋ ਜਾਣ ਨਾਲ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਗੰਭੀਰ ਰੂਪ ਨਾਲ ਜਖਮੀ ਹੋ ਗਏ ਹਨ। ਪੁਲੀਸ ਸੂਤਰਾਂ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂ ਮੈਸੂਰ ਤੋਂ ਆ ਰਹੇ ਸਨ।ਮਰਨ ਵਾਲਿਆਂ ਦੀ ਪਹਿਚਾਣ ਪਹਿਚਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚੋਂ ਦੋ ਦੀ ਮੌਕੇ ਤੇ ਹੀ ਮੌਤ ਗਈ ਜਦੋਂਕਿ ਤਿੰਨ ਹੋਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਗੰਭੀਰ ਰੂਪ ਨਾਲ ਜਖਮੀ ਤਿੰਨ ਸ਼ਰਧਾਲੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ।


ਨੰਦੀਗ੍ਰਾਮ ਸੀਟ ਤ੍ਰਿਣਮੁਲ ਦੀ ਝੋਲੀ ਪਈ

ਨੰਦੀਗ੍ਰਾਮ, 9 ਜਨਵਰੀ : ਨੰਦੀਗ੍ਰਾਮ ਵਿਧਾਨਸਭਾ ਸੀਟ ਤੇ ਹੋਈਆਂ ਉਪਚੋਣਾਂ ਵਿੱਚ ਅੱਜ ਤ੍ਰਿਣਮੂਲ ਕਾਂਗਰਸ ਦੀ ਫਿਰੋਜਾ ਬੀਬੀ ਨੇ ਜਿੱਤ ਦਰਜ ਕੀਤੀ ਗਈ। ਡਿਸਟ੍ਰਿਕਟ ਮੈਜਿਸਟ੍ਰੇਟ ਸੀ ਡੀ ਲਾਮਾ ਨੇ ਦੱਸਿਆ ਕਿ ਫਿਰੋਜਾ ਬੀਬੀ ਨੇ ਭਾਕਪਾ ਉਮੀਦਵਾਰ ਪਰਮਾਨੰਦ ਭਾਰਤੀ ਨੂੰ 39551 ਵੋਟਾਂ ਨਾਲ ਹਰਾਇਆ। ਨੰਦੀਗ੍ਰਾਮ ਵਿਧਾਨਸਭਾ ਸੀਟ ਤੇ ਉਪਚੋਣਾਂ ਪੰਜ ਜਨਵਰੀ ਨੂੰ ਕਰਵਾਈਆਂ ਗਈਆਂ ਸਨ ਅਤੇ 80 ਫੀਸਦੀ ਵੋਟਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਸੀ। ਜਿਕਰਯੋਗ ਹੈ ਕਿ ਪਹਿਲਾਂ ਇਸ ਸੀਟ ਤੇ ਭਾਕਪਾ ਦਾ ਕਬਜਾ ਸੀ।


ਸੋਮਨਾਥ ਨੂੰ ਬੇਬੀ ਜਾਨ ਪੁਰਸਕਾਰ ਲਈ ਚੁਣਿਆ ਗਿਆ

ਤਿਰੁਵਨੰਤਪੁਰਮ, 9 ਜਨਵਰੀ : ਲੋਕਸਭਾ ਸਪੀਕਰ ਸੋਮਨਾਥ ਚੈਟਰਜੀ ਨੂੰ ਜਨਤਕ ਖੇਤਰ ਵਿੱਚ ਜਿਕਰਯੋਗ ਯੋਗਦਾਨ ਲਈ ਬੇਬੀ ਜਾਨ ਫਾਊਂਡੇਸ਼ਨ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ ਆਰ ਐਸ ਪੀ ਦੇ ਪੁਰਾਣੇ ਨੇਤਾ ਅਤੇ ਕੇਰਲ ਦੇ ਸਾਬਕਾ ਮੰਤਰੀ ਬੇਬੀ ਜਾਨ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ। ਇਸ ਵਿੱਚ ਇੱਕ ਲੱਖ ਰੁਪਏ ਨਕਦ ਦੇ ਨਾਲ ਇੱਕ ਸਰਟੀਫਿਕੇਟ ਅਤੇ ਇੱਕ ਯਾਦ ਨਿਸ਼ਾਨੀ ਦਿੱਤੀ ਜਾਂਦੀ ਹੈ। ਫਾਊਂਡੇਸ਼ਨ ਦੇ ਬਿਆਨ ਵਿੱਚ ਇੱਥੇ ਅੱਜ ਦੱਸਿਆ ਗਿਆ ਕਿ ਚੈਟਰਜੀ ਇਸ ਪੁਰਸਕਾਰ ਨੂੰ ਇੱਥੇ ਅਗਲੇ ਮਹੀਨੇ ਇੱਕ ਸਮਾਰੋਹ ਵਿੱਚ ਗ੍ਰਹਿਣ ਕਰਨਗੇ।

ਸੁਨਾਮੀ ਪੀੜ੍ਹਤ ਮਛੇਰਿਆਂ ਲਈ ਘਰ ਬਨਾਉਣ ਦੀ ਮੰਗ
ਪੁੱਡੂਚੇਰੀ, ਸ਼ੁਕਰਵਾਰ, 9 ਜਨਵਰੀ 2009  

26 ਦਸੰਬਰ 2004 ਨੂੰ ਆਈ ਸੁਨਾਮੀ ਦੌਰਾਨ ਬੇਘਰ ਹੋਏ ਮਛੇਰਿਆਂ ਦੇ 1500 ਪਰਿਵਾਰਾਂ ਲਈ ਪੁੱਡੂਚੇਰੀ ਦੀ ਇੱਕ ਸੰਸਥਾ ਨੇ ਘਰ ਬਨਾਉਣ ਦੀ ਮੰਗ ਕੀਤੀ ਹੈ.ਪੁੱਡੂਚੇਰੀ ਮੀਨਾਵ ਮੱਕਲ ਕਝਗਮ ਦੇ ਪ੍ਰਧਾਨ ਵੀ. ਸਰਵਨਨ ਅਤੇ ਮਹਾਂਸਕਤੱਰ ਐਮ. ਵੀਰਾਮਣੀ ਨੇ ਇੱਥੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਵੰਬਕੀਰਪਲਯਮ ਦੇ ਮਛੇਰਿਆਂ ਨੂੰ ਸੁਨਾਮੀ ਦਾ ਸੱਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ ਅਤੇ ਉਹ ਬੀਤੇ ਚਾਰ ਸਾਲਾਂ ਤੋਂ ਪ੍ਰਸ਼ਾਸਨ ਨੂੰ ਘਰ ਮੁਹੱਈਆ ਕਰਾਉਣ ਦੀ ਅਪੀਲ ਕਰਦੇ ਆ ਰਹੇ ਹਨ.ਇਹਨਾਂ ਪਰਿਵਾਰਾਂ ਨੇ ਬੁੱਧਵਾਰ ਨੂੰ ਆਪਣੀ ਮੰਗ ਦੇ ਸਮਰਥਨ ਵਿਚ ਭੁੱਖ ਹੜਤਾਲ ਵੀ ਕੀਤੀ ਸੀ.


ਪੁੰਛ 'ਚ ਮੁਕਾਬਲਾ ਖਤਮ,ਨਹੀਂ ਮਿਲੇ ਖਾੜਕੂ
ਪੁੰਛ, ਸ਼ੁਕਰਵਾਰ, 9 ਜਨਵਰੀ 2009  

ਸੈਨਾ ਅਤੇ ਅੱਤਵਾਦੀਆਂ ਵਿਚਕਾਰ ਬੀਤੇ 9 ਦਿਨਾਂ ਤੋਂ ਇੱਥੇ ਜਾਰੀ ਮੁਕਾਬਲਾ ਵੀਰਵਾਰ ਨੂੰ ਖਤਮ ਹੋ ਗਿਆ ਹਾਲਾਂਕਿ ਮੁਕਾਬਲਾ ਖਤਮ ਹੋਣ ਮਗਰੋਂ ਮੌਕੇ ਤੋਂ ਕੋਈ ਅੱਤਵਾਦੀ ਨਹੀਂ ਮਿਲ ਸਕਿਆ ਅਤੇ ਨਾ ਹੀ ਉਹਨਾਂ ਦੀ ਲਾਸ਼ ਮਿਲੀ.ਸੈਨਾ ਦਾ ਕਹਿਣਾ ਹੈ ਕਿ ਅੱਤਵਾਦੀ ਖਰਾਬ ਮੌਸਮ ਦਾ ਲਾਹਾ ਲੈਂਦੇ ਹੋਏ ਸਰਹੱਦ ਪਾਰ ਨੱਸ ਗਏ.ਸੈਨਾ ਦੀ ਇਹ ਮੁਹਿੰਮ ਬੀਤੇ 9 ਦਿਨਾਂ ਤੋਂ ਜਾਰੇ ਸੀ.ਅੱਤਵਾਦੀਆਂ ਨੂੰ ਕਾਬੂ ਕਰਨ ਲਈ ਸੈਨਾ ਦੀਆਂ ਦੋ ਬਟਾਲੀਅਨਾਂ ਲੱਗੀਆਂ ਹੋਈਆਂ ਸਨ ਜਦੋਂ ਕਿ ਪੈਰਾ ਕਮਾਂਡੋਜ਼ ਵੀ ਇਲਾਕੇ ਵਿਚ ਮੌਜੂਦ ਸਨ.ਸ਼ੁੱਕਰਵਾਰ ਨੂੰ ਸੈਨਾ ਨੇ ਇੱਕ ਸੰਖੇਪਿਤ ਬਿਆਨ ਜਾਰੀ ਕਰਕੇ ਮੁਕਾਬਲਾ ਖਤਮ ਹੋਣ ਦੀ ਸੂਚਨਾ ਦਿੱਤੀ ਹੈ.ਹਾਲਾਂਕਿ ਉਸ ਨੇ ਇਹ ਵੀ ਕਿਹਾ ਹੈ ਕਿ ਸੈਨਾ ਦੀ ਖੋਜ ਮੁਹਿੰਮ ਜਾਰੀ ਰਹੇਗੀ.


ਟਾਟਾ ਨੇ ਬੰਦ ਕੀਤਾ ਕਾਰਖਾਨਾ
ਜਮਸ਼ੇਦਪੁਰ, ਸ਼ੁਕਰਵਾਰ, 9 ਜਨਵਰੀ 2009  

ਵਣਜ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ 12 ਤੋਂ 17 ਜਨਵਰੀ ਤੱਕ ਛੇ ਦਿਨਾਂ ਲਈ ਆਪਣਾ ਕਾਰਖਾਨਾ ਬੰਦ ਕਰਨ ਦਾ ਐਲਾਣ ਕੀਤਾ ਹੈ.ਬੀਤੇ ਵਰ੍ਹੇ ਨਵੰਬਰ ਤੋਂ ਹੁਣ ਤੱਕ ਕੰਪਨੀ ਮੰਗ ਵਿਚ ਕਮੀ ਕਾਰਣ ਪੰਜਵੀਂ ਵਾਰ ਆਪਣਾ ਉਤਪਾਦਨ ਮੁਲਤਵੀ ਕਰ ਰਹੀ ਹੈ.ਟਾਟਾ ਮੋਟਰਸ ਦੇ ਅਧਿਕਾਰੀ ਪੀਜੇ ਸਿੰਘ ਨੇ ਕਿਹਾ ਕਿ ਆਰਥਿਕ ਮੰਦੀ ਅਤੇ ਉੱਚੀ ਵਿਆਜ ਦਰ ਕਾਰਣ ਲੋਕਾਂ ਨੇ ਆਪਣੀ ਖਰੀਦ ਮੁਲਤਵੀ ਕਰ ਦਿੱਤੀ ਹੈ.ਇਸ ਕਾਰਣ ਵਾਹਨਾਂ ਦੀ ਮੰਗ ਘਟੀ ਹੈ.ਉਹਨਾਂ ਅੱਗੇ ਕਿਹਾ ਕਿ ਟਾਟਾ ਮੋਟਰਸ ਨੇ ਮੰਗ ਅਤੇ ਆਪੂਰਤੀ ਨੂੰ ਸੰਤੁਲਿਤ ਕਰਨ ਲਈ ਇਹ ਫੈਸਲਾ ਕੀਤਾ ਹੈ.


ਸੈਂਸੈਕਸ 'ਚ ਗਿਰਾਵਟ
ਮੁੰਬਈ, ਸ਼ੁਕਰਵਾਰ, 9 ਜਨਵਰੀ 2009  

ਸੱਤਿਅਮ ਕੰਪਿਉਟਰ ਦੇ ਘੁਟਾਲੇ ਕਾਰਣ ਵਿਦੇਸ਼ੀ ਫੰਡਾਂ ਅਤੇ ਖੁਦਰਾ ਨਿਵੇਸ਼ਕਾਂ ਵੱਲੋਂ ਘਬਰਾਹਟ ਵਿਚ ਕੀਤੀ ਜਾ ਰਹੀ ਵਿੱਕਰੀ ਕਾਰਣ ਬੰਬਈ ਸਟਾਕ ਐਕਸਚੇਂਜ ਦਾ ਬੈਂਚਮਾਰਕ ਸੈਂਸੈਕਸ ਅੱਜ ਦੇ ਸ਼ੁਰੂਆਤੀ ਕਾਰੋਬਾਰ ਵਿਚ 235 ਅੰਕ ਹੇਠਾਂ ਡਿੱਗ ਗਿਆ.ਸੱਤਿਅਮ ਕੰਪਿਉਟਰ ਦੇ ਸੰਸਥਾਪਕ ਪ੍ਰਧਾਨ ਬੀ. ਰਾਮਲਿੰਗ ਰਾਜੂ ਵੱਲੋਂ ਮੁਨਾਫਾ ਵਧਾ-ਚੜ੍ਹਾ ਕੇ ਪੇਸ਼ ਕੀਤੇ ਜਾਣ ਦੀ ਗੱਲ ਕਬੂਲ ਕੀਤੇ ਜਾਣ ਮਗਰੋਂ ਬੁੱਧਵਾਰ ਨੂੰ ਕਾਰੋਬਾਰੇ ਸੈਸ਼ਨ ਵਿਚ ਸੈਂਸੈਕਸ 749 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਉੱਧਰ ਨੈਸ਼ਨਲ ਸਟਾਕ ਐਕਸਚੇਂਜ ਵਿਚ ਸੱਤਿਅਮ ਦਾ ਸ਼ੇਅਰ 84.35 ਫੀਸਦੀ ਦੀ ਗਿਰਾਵਟ ਨਾਲ 6.30 ਰੁਪਏ ਦੇ ਪੱਧਰ ਉੱਪਰ ਪੁੱਜ ਗਿਆ ਜਦੋਂ ਕਿ ਬੰਬਈ ਸਟਾਕ ਐਕਸਚੇਂਜ ਵਿਚ ਸ਼ੇਅਰ 71.21 ਫੀਸਦੀ ਹੇਠਾਂ ਡਿੱਗ ਕੇ 11.50 ਰੁਪਏ ਦੇ ਪੱਧਰ ਉੱਪਰ ਪੁੱਜ ਗਿਆ.
 

ਮਨਮੋਹਨ ਨੇ ਕੀਤੀ ਹਮਲਿਆਂ ਦੀ ਨਿੰਦਾ
ਚੈਨਈ , 8 ਜਨਵਰੀ 2009  

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਗਾਜਾ ਪੱਟੀ ਉੱਤੇ ਕੀਤੇ ਗਏ ਇਜ਼ਰਾਇਲੀ ਹਮਲਿਆਂ ਨੂੰ ਲੈਕੇ ਭਾਰਤ ਦੀ ਨਾਰਾਜਗੀ ਪ੍ਰਗਟ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਕੌਮਾਂਤਰੀ ਸਮੁਦਾਇ ਉੱਥੇ ਸ਼ਾਂਤੀ ਅਤੇ ਸਾਧਾਰਣ ਹਾਲਾਤ ਬਹਾਲ ਕਰਨ ਦੇ ਲਈ ਇੱਕਜੁਟ ਹੋ ਗਿਆ. ਗਾਜਾ ਸਿਟੀ ਹਮਲਿਆਂ ਦੇ ਬਾਰੇ ਵਿੱਚ ਪਹਿਲੀ ਵਾਰ ਸਰਵਜਨਕ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਹਨਾਂ ਘਟਨਾਵਾਂ ਦੀ ਕੜੀ ਨਿੰਦਾ ਕਰਦਾ ਹਾਂ ਅਤੇ ਬੇਕਸੂਰ ਲੋਕਾਂ ਦੇ ਮਾਰੇ ਜਾਣ ਉੱਤੇ ਅਫਸੋਸ ਪ੍ਰਗਟ ਕੀਤਾ ਹੈ. ਸਿੰਘ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੌਮਾਂਤਰੀ ਸਮੁਦਾਇ ਗਾਜਾ ਵਿੱਚ ਸ਼ਾਂਤੀ ਅਤੇ ਸਾਧਾਰਨ ਹਾਲਾਤ ਬਹਾਲ ਕਰਨ ਦੇ ਲਈ ਇੱਕਜੁਟ ਹੋਵੇਗਾ. ਸਿੰਘ ਨੇ ਕਿਹਾ ਕਿ ਹਮਲਿਆਂ ਤੋਂ ਪੂਰੇ ਖੇਤਰ 'ਚ ਬਹੁਤ ਤਨਾਅ ਫੈਲ ਗਿਆ ਹੈ. ਉੱਥੇ ਵੱਡੀ ਸੰਖਿਆ ਵਿੱਚ ਭਾਰਤੀ ਮਜਦੂਰ ਰਹਿ ਰਹੇ ਹਨ. ਗਾਜਾ ਪੱਟੀ ਵਿੱਚ 27 ਦਸੰਬਰ ਨੂੰ ਇਜ਼ਰਾਇਲ ਨੇ ਸੈਨਾ ਅਭਿਆਨ ਸ਼ੁਰੂ ਕੀਤਾ ਸੀ, ਜਿਸਦੇ ਬਾਅਦ ਹੁਣ ਤੱਕ ਕਰੀਬਨ 660 ਫਿਲੀਸਤੀਨੀ ਮਾਰੇ ਜਾ ਚੁੱਕੇ ਹਨ.ਇਹਨਾਂ ਵਿੱਚ 200 ਤੋਂ ਜਿਆਦਾ ਬੱਚੇ ਅਤੇ ਕਰੀਬ 100 ਔਰਤਾਂ ਹਨ. ਹਮਲਿਆਂ ਵਿੱਚ ਕਰੀਬ 3000 ਵਿਅਕਤੀ ਫੱਟੜ ਵੀ ਹੋ ਗਏ ਹਨ.


ਅਧਿਆਪਕ ਨੇ ਭੰਨੀ ਵਿਦਿਆਰਥਣ ਦੀ ਅੱਖ
ਕੋਰਬਾ, ਵੀਰਵਾਰ, 8 ਜਨਵਰੀ 2009  

ਛੱਤੀਸਗੜ੍ਹ ਦੇ ਕੋਰਬਾ ਜਿਲ੍ਹੇ ਵਿਚ ਸਵਾਲਾਂ ਦਾ ਉੱਤਰ ਨਾ ਦੇਣ ਤੋਂ ਨਾਰਾਜ਼ ਅਧਿਆਪਕ ਨੇ ਇੱਕ ਵਿਦਿਆਰਥਣ ਦੀ ਅੱਖ ਭੰਨ ਦਿੱਤੀ.ਕੋਰਬਾ ਜਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਉਕਤ ਘਟਨਾ ਜਿਲ੍ਹੇ ਦੇ ਕਟਘੋਰਾ ਥਾਣੇ ਅਧੀਨ ਪੈਂਦੇ ਜੁਰਾਲੀ ਪਿੰਡ ਵਿਖੇ ਵਾਪਰੀ.ਇੱਥੋਂ ਦੇ ਸਰਸਵਤੀ ਵਿਦਿਅਕ ਸੰਸਥਾਨ ਨਾਲ ਸੰਬੰਧਤ ਸਰਸਵਤੀ ਬਾਲ ਮੰਦਰ ਦੇ ਅਧਿਆਪਕ ਪਰਸਰਾਮ ਭੈਣਾ ਨੇ ਸਵਾਲਾਂ ਦਾ ਜਵਾਬ ਨਾ ਮਿਲਣ 'ਤੇ ਦੂਜੀ ਸਮਾਜ ਦੀ ਵਿਦਿਆਰਥਣ 8 ਸਾਲਾ ਸ਼ਵੇਤਾ ਦੀ ਅੱਖ ਇੱਕ ਸੂਈ ਨਾਲ ਭੰਨ ਦਿੱਤੀ.ਪਰਸਰਾਮ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਨਾ ਮਿਲਣ 'ਤੇ ਪਰਸਰਾਮ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ.ਸ਼ਵੇਤਾ ਵੱਲੋਂ ਆਪਣੇ ਪਿਤਾ ਜਗਸਾਏ ਪਟੇਲ ਨੂੰ ਦੱਸੇ ਜਾਣ ਮਗਰੋਂ ਜਦੋਂ ਪਟੇਲ ਉਸ ਨੂੰ ਲੈ ਕੇ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਸੱਜੀ ਦੀ ਅੱਖ ਦੀ ਰੌਸ਼ਨੀ ਚਲੀ ਗਈ ਹੈ.ਪੁਲਿਸ ਨੇ ਪਟੇਲ ਦੀ ਸ਼ਿਕਾਇਤ ਉੱਪਰ ਅਧਿਆਪਕ ਪਰਸਰਾਮ ਭੈਣਾ ਖਿਲਾਫ ਭਾਰਤੀ ਦੰਡ ਕਨੂੰਨ ਦੀ ਧਾਰਾ 324 ਅਤੇ 326 ਅਧੀਨ ਮਾਮਲਾ ਦਰਜ ਕਰ ਲਿਆ ਹੈ.ਆਰੋਪੀ ਅਧਿਆਪਕ ਫਰਾਰ ਹੈ.ਵਿਦਿਆਰਥਣ ਨੂੰ ਇਲਾਜ ਲਈ ਰਾਏਪੁਰ ਭੇਜਿਆ ਗਿਆ ਹੈ ਜਿੱਥੇ ਉਸ ਦੇ ਇਲਾਜ ਦਾ ਪੂਰਾ ਖਰਚਾ ਸਕੂਲ ਚੁੱਕੇਗੀ ਜਦੋਂ ਕਿ ਆਰੋਪੀ ਅਧਿਆਪਕ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ.


ਠੰਡ ਨਾਲ 12 ਹੋਰ ਲੋਕਾਂ ਦੀ ਮੌਤ
ਨਵੀਂ ਦਿੱਲੀ , ਵੀਰਵਾਰ, 8 ਜਨਵਰੀ 2009  

ਕਸ਼ਮੀਰ ਘਾਟੀ ਵਿੱਚ ਜਬਰਦਸਤ ਬਰਫ਼ਬਾਰੀ ਦੇ ਕਾਰਣ ਇਹ ਖੇਤਰ ਦੇਸ਼ ਦੇ ਬਾਕੀ ਭਾਗਾਂ ਤੋਂ ਕੱਟ ਗਿਆ ਹੈ ਜਦਕਿ ਠੰਡ ਦੇ ਕਾਰਣ 12 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਉੱਤਰ ਭਾਰਤ ਮਰਨ ਵਾਲਿਆਂ ਦੀ ਸੰਖਿਆ ਵੱਧਕੇ 82 ਹੋ ਗਈ ਹੈ. ਰਾਜਸਥਾਨ ਪੰਜਾਬ ਹਰਿਆਣਾ ਅਤੇ ਦਿੱਲੀ ਵਿੱਚ ਪਾਰੇ 'ਚ ਗਿਰਾਵਟ ਦਰਜ ਕੀਤੀ ਗਈ ਜਦਕਿ ਉੱਤਰ ਪ੍ਰਦੇਸ਼ ਵਿੱਚ ਇਸ ਵਿੱਚ ਬੜ੍ਹਤ ਦਰਜ ਕੀਤੀ ਗਈ ਹੈ. ਸੰਘਣੇ ਕੋਹਰੇ ਦੇ ਕਾਰਣ ਸੜਕ ਆਵਾਜਾਈ ਵਿੱਚ ਪਰੇਸ਼ਾਨੀ ਹੋਈ ਜਦਕਿ ਰੇਲ ਆਵਾਜਾਈ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ. ਹਿਮਾਚਲ ਪ੍ਰਦੇਸ਼ ਵਿੱਚ ਠੰਡ ਦਾ ਜੋਰਦਾਰ ਪ੍ਰਕੋਪ ਜਾਰੀ ਹੈ ਅਤੇ ਇਸਦੇ ਆਦਿਵਾਸੀ ਇਲਾਕਿਆਂ ਵਿੱਚ ਤਾਪਮਾਨ ਜਮਾਅ ਬਿੰਦੂ ਤੋਂ ਥੱਲੇ ਚੱਲਿਆ ਗਿਆ.ਪ੍ਰਦੇਸ਼ ਦੀਆਂ ਪਹਾੜੀਆਂ ਨੂੰ ਬਰਫ਼ ਦੀ ਸਫੈਦ ਚਾਦਰ ਨੇ ਢੱਕ ਲਿਆ ਹੈ.
ਉੱਤਰ ਪ੍ਰਦੇਸ਼ ਵਿੱਚ ਜ਼ੋਰ ਦੀ ਠੰਡ ਦੇ ਕਾਰਣ ਪਰਸੋਂ ਸ਼ਾਮ ਤੋਂ 12 ਹੋਰ ਲੋਕਾਂ ਦੀ ਮੌਤ ਹੋ ਗਈ. ਠੰਡ ਦੇ ਕਾਰਣ ਪੂਰੇ ਉੱਤਰ ਭਾਰਤ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧਕੇ 82 ਹੋ ਗਈ ਹੈ. ਇਹਨਾਂ ਵਿੱਚੋਂ ਇਕੱਲੇ ਉੱਤਰ ਪ੍ਰਦੇਸ਼ ਵਿੱਚ 62 ਲੋਕਾਂ ਦੀ ਮੌਤ ਹੋ ਗਈ ਹੈ.


ਕਸਾਬ ਦੀ ਮਦੱਦ ਨਹੀਂ ਕਰੇਗਾ ਪਾਕਿ
ਇਸਲਾਮਾਬਾਦ, ਵੀਰਵਾਰ, 8 ਜਨਵਰੀ 2009  

ਪਾਕਿਸਤਾਨ ਜਾਣਦਾ ਹੈ ਕਿ ਮੁੰਬਈ ਵਿਚ ਹੋਏ ਅੱਤਵਾਦੀ ਹਮਲਿਆਂ ਦੌਰਾਨ ਜਿਉਂਦੇ ਕਾਬੂ ਕੀਤੇ ਗਏ ਇੱਕਮਾਤਰ ਅੱਤਵਾਦੀ ਅਜਮਲ ਆਮਿਰ ਕਸਾਬ ਇਮਾਨ ਉਸ ਦਾ ਨਾਗਰਿਕ ਹੈ ਪਰ ਉਹ ਉਸ ਨੂੰ ਕਨੂੰਨੀ ਸਹਾਇਤਾ ਨਹੀਂ ਕਰੇਗਾ ਕਿਉਂ ਜੋ ਕਸਾਬ ਨੇ ਦੇਸ਼ ਦਾ ਅਕਸ ਬਹੁਤ ਖਰਾਬ ਕੀਤਾ ਹੈ.ਰੋਜ਼ਾਨਾ ਅਖਬਾਰ 'ਡਾਨ' ਵਿਚ ਪ੍ਰਕਾਸ਼ਿਤ ਇੱਕ ਖਬਰ ਵਿਚ ਅਣਪਛਾਤੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅਸੀਂ ਹੁਣ ਤੱਕ ਕਸਾਬ ਨੂੰ ਕਨੂੰਨੀ ਸਹਾਇਤਾ ਦੇਣ ਬਾਰੇ ਕੁੱਝ ਨਹੀਂ ਕਹਿ ਸਕਦੇ.ਇਸ ਤੋਂ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਕਸਾਬ ਵੱਲੋਂ ਪਾਕਿਸਤਾਨ ਸਰਕਾਰ ਨੂੰ ਲਿਖੇ ਪੱਤਰ ਬਾਰੇ ਵਿਚਾਰ ਕਰ ਰਹੇ ਹਨ.ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਠੋਸ ਸਬੂਤ ਪੇਸ਼ ਕੀਤੇ ਜਾਣ ਮਗਰੋਂ ਬੀਤੇ ਕੱਲ੍ਹ ਪਾਕਿਸਤਾਨੀ ਸੂਚਨਾ ਮੰਤਰੀ ਸ਼ੇਰੀ ਰਹਿਮਾਨ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਸਾਦਕ ਸਮੇਤ ਕਈ ਪਾਕਿਸਤਾਨੀ ਅਧਿਕਾਰੀਆਂ ਨੇ ਮੰਨ ਲਿਆ ਕਿ ਕਸਾਬ ਪਾਕਿਸਤਾਨੀ ਹੈ.
 

 

ਭਾਜਪਾ ਨੇ ਸ਼ੇਖਾਵਤ ਦੀ ਦਾਅਵੇਦਾਰੀ ਠੁਕਰਾਈ
ਨਵੀਂ ਦਿੱਲੀ, 7 ਜਨਵਰੀ :


ਸਾਬਕਾ ਉਪ ਰਾਸ਼ਟਰਪਤੀ ਭੈਰੋ ਸਿੰਘ ਸ਼ੇਖਾਵਤ ਵੱਲੋਂ ਸਰਗਰਮ ਰਾਜਨੀਤੀ ਵਿੱਚ ਮੁੜਣ ਅਤੇ ਪ੍ਰਧਾਨ ਮੰਤਰੀ ਅਹੁਦੇ ਦੀ ਉਹਨਾਂ ਦੀ ਦਾਅਵੇਦਾਰੀ ਨੂੰ ਖਾਰਿਜ ਕਰਦਿਆਂ ਭਾਜਪਾ ਨੇ ਕਿਹਾ ਹੈ ਕਿ ਪਾਰਟੀ ਦੀ ਇਹ ਰਵਾਇਤ ਰਹੀ ਹੈ ਕਿ ਉਚ ਸੰਵਿਧਾਨਿਕ ਅਹੁਦਿਆਂ ਤੇ ਰਹਿ ਚੁੱਕੇ ਵਿਅਕਤੀਆਂ ਨੂੰ ਨਾ ਸਰਗਰਮ ਰਾਜਨੀਤੀ ਵਿੱਚ ਮੁੜਣਾ ਚਾਹੀਦਾ ਹੈ ਅਤੇ ਨਾਂ ਚੋਣਾਂ ਲੜਣੀਆਂ ਚਾਹੀਦੀਆਂ ਹਨ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਸ਼ੇਖਾਵਤ ਦੇ ਲੋਕਸਭਾ ਚੋਣਾਂ ਲੜਣ ਦੀ ਇੱਛਾ ਨੂੰ ਠੁਕਰਾਉਂਦਿਆਂ ਕਿਹਾ ਕਿ ਭਾਜਪਾ ਦੀ ਇਹ ਰਵਾਇਤ ਰਹੀ ਹੈ ਕਿ ਜੋ ਉਚ ਸੰਵਿਧਾਨਿਕ ਅਹੁਦੇ ਤੇ ਰਹਿ ਚੁੱਕਿਆ ਹੋਵੇ ਉਹ ਚੋਣਾਂ ਨਹੀਂ ਲੜ ਸਕਦਾ ਹੈ। ਉਹਨਾਂ ਕਿਹਾ ਕਿ ਸ਼ੇਖਾਵਤ ਦਾ ਅਸੀਂ ਸਨਮਾਨ ਕਰਦੇ ਹਾਂ। ਉਹ ਉਪ ਰਾਸ਼ਟਰਪਤੀ ਰਹਿ ਚੁੱਕੇ ਹਨ। ਭਾਰਤੀ ਰਾਜਨੀਤੀ ਦੀ ਇਹ ਰਵਾਇਤ ਰ ਹੀ ਹੈ ਕਿ ਉਚ ਸੰਵਿਧਾਨਿਕ ਅਹੁਦਿਆਂ ਤੇ ਰਹਿ ਚੁੱਕੇ ਵਿਅਕਤੀ ਚੋਣਾਂ ਨਹੀਂ ਲੜਦੇ ਹਨ। ਜਿਕਰਯੋਗ ਹੈ ਕਿ ਸ਼ੇਖਾਵਤ ਨੇ ਕੁੱਝ ਦਿਨ ਪਹਿਲਾਂ ਇਹ ਐਲਾਨ ਕਰਕੇ ਭਾਜਪਾ ਵਿੱਚ ਹਲਚਲ ਪੈਦਾ ਕਰ ਦਿੱਤੀ ਕਿ ਉਹ ਲੋਕਸਭਾ ਚੋਣਾਂ ਲੜਣੀਆਂ ਚਾਹੁੰਦੇ ਹਨ। ਇਹੀ ਨਹੀਂ ਭਾਜਪਾ ਅਤੇ ਐਨ ਡੀ ਏ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਮ ਦਾ ਐਲਾਨ ਕਰ ਦਿੱਤੇ ਜਾਣ ਦੇ ਬਾਵਜੂਦ ਉਹਨਾਂ ਨੇ ਇਸ ਮੁੱਦੇ ਤੇ ਦੁਬਾਰਾ ਵਿਚਾਰ ਕਰਨ ਦਾ ਬਦਲ ਖੋਲਣ ਦਾ ਵੀ ਯਤਨ ਕੀਤਾ। ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਕੀਤੇ ਗਏ ਸਵਾਲ ਤੇ ਸ਼ੇਖਾਵਤ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਜਨਤਾ ਦਾ ਵਿਸ਼ਵਾਸ਼ ਪ੍ਰਾਪਤ ਹੋਵੇਗਾ ਉਸ ਦੇ ਪੱਖ ਵਿੱਚ ਫੈਸਲਾ ਹੋਵੇਗਾ। ਇਹ ਪੁੱਛੇ ਜਾਣ ਤੇ ਕਿ ਕੀ ਅਡਵਾਨੀ ਅਤੇ ਸ਼ੇਖਾਵਤ ਇੱਕ ਮਿਆਨ ਵਿੱਚ ਦੋ ਤਲਵਾਰਾਂ ਵਰਗੀ ਸਥਿਤੀ ਪੈਦਾ ਨਹੀਂ ਕਰ ਦੇਣਗੇ, ਭਾਜਪਾ ਪ੍ਰਧਾਨ ਨੇ ਕਿਹਾ ਕਿ ਤਲਵਾਰ ਵੀ ਇੱਕ ਹੈ ਅਤੇ ਮਿਆਨ ਵੀ ਇੱਕ ਹੈ। ਸਰਗਰਮ ਰਾਜਨੀਤੀ ਵਿੱਚ ਮੁੜਣ ਦੀ 86 ਸਾਲਾ ਸ਼ੇਖਾਵਤ ਦੀ ਇੱਛਾ ਨੂੰ ਮਜਾਕ ਵਿੱਚ ਉਡਾਉਂਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਜਿਹੜੇ ਲੋਕ ਗੰਗਾ ਵਿੱਚ ਡੁਬਕੀ ਲਗਾ ਚੁੱਕੇ ਹੋਣ ਉਹ ਖੂਹ ਵਿੱਚ ਨਹੀਂ ਨਹਾਉਂਦੇ। ਪ੍ਰਧਾਨ ਮੰਤਰੀ ਦੇ ਰੂਪ ਵਿੱਚ ਅਡਵਾਨੀ ਦੀ ਉਮੀਦਵਾਰੀ ਦੀ ਜੋਰਦਾਰ ਵਕਾਲਤ ਕਰਦਿਆਂ ਉਹਨਾਂ ਕਿਹਾ ਕਿ ਇਸ ਉਚ ਰਾਜਨੀਤਿਕ ਅਹੁਦੇ ਲਈ ਅਡਵਾਨੀ ਨਿਰਵਵਿਵਾਦ ਪਸੰਦ ਹਨ। ਉਹਨਾਂ ਨੇ ਇਹ ਕਿਆਸ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿ ਅਡਵਾਨੀ ਨੂੰ ਭਾਜਪਾ ਅਤੇ ਐਨ ਡੀ ਏ ਦੋਵਾਂ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਣ ਦੇ ਬਾਵਜੂਦ ਸ਼ੇਖਾਵਤ ਨੇ ਅਚਾਨਕ ਚੋਣਾਂ ਲੜਣ ਦੀ ਇੱਛਾ ਕਿਉਂ ਪ੍ਰਗਟਾਈ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਦਾ ਬਦਲ ਖੁਲ੍ਹਾ ਰੱਖਣ ਦੀ ਗੱਲ ਕਿਉਂ ਕੀਤੀ। ਉਹਨਾਂ ਸਿਰਫ ਇੰਨਾ ਕਿਹਾ ਕਿ ਅਡਵਾਨੀ ਪ੍ਰਧਾਨ ਮੰਤਰੀ ਅਹੁਦੇ ਲਈ ਸਾਡੇ ਨਿਰਵਿਵਾਦ ਉਮੀਦਵਾਰ ਹਨ ਅਤੇ ਅੱਗੇ ਵੀ ਰਹਿਣਗੇ, ਪੂਰੀ ਚੁਣਾਵੀ ਮੁਹਿੰਮ ਉਹਨਾਂ ਦੀ ਅਗਵਾਈ ਵਿੱਚ ਚੱਲ ਰਹੀ ਹੈ ਅਤੇ ਚੱਲੇਗੀ।


ਹਸੀਨਾ ਨੇ ਵਿਦੇਸ਼ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਔਰਤਾਂ ਨੂੰ ਦਿੱਤਾ
ਢਾਕਾ, 7 ਜਨਵਰੀ :

ਬੰਗਲਾਦੇਸ਼ ਵਿੱਚ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਮੰਤਰੀ ਮੰਡਲ ਵਿੱਚ ਵਿਭਾਗਾਂ ਦਾ ਬਟਵਾਰਾ ਕਰ ਦਿੱਤਾ ਹੈ। ਇਸ ਵਿੱਚ ਨਵੇਂ ਚਿਹਰਿਆਂ ਨੂੰ ਪਹਿਲ ਦਿੱਤੀ ਗਈ ਹੈ ਅਤੇ ਵਿਦੇਸ਼ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਔਰਤਾਂ ਨੂੰ ਸੌਂਪੇ ਗਏ ਹਨ। ਹਸੀਨਾ ਨੇ ਬੀਤੀ ਰਾਤ ਮੰਤਰੀ ਮੰਡਲ ਦੇ 23 ਮੈਂਬਰਾਂ ਨੂੰ ਵਿਭਾਗਾਂ ਦਾ ਬਟਵਾਰਾ ਕੀਤਾ। ਦੀਪੂ ਮੋਨੀ ਨੂੰ ਵਿਦੇਸ਼ ਮੰਤਰਾਲਾ ਅਤੇ ਵਕੀਲ ਸਹਰਾ ਖਾਤੂਨ ਨੂੰ ਗ੍ਰਹਿ ਮੰਤਰਾਲਾ ਸੌਂਪਿਆ ਗਿਆ ਹੈ। ਮੋਨੀ ਸਾਬਕਾ ਵਰਕਰ ਮੁਹੰਮਦ ਅਬਦੁਲ ਵਾਹੁਦ ਦੀ ਬੇਟੀ ਹੈ। ਵਾਹੁਦ ਸ਼ੇਖ ਹਸੀਨਾ ਦੇ ਪਿਤਾ ਅਤੇ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਕਰੀਬੀ ਸਮਝੇ ਜਾਂਦੇ ਸਨ। ਮੋਨੀ ਸੁਪਰੀਮ ਕੋਰਟ ਵਿੱਚ ਵਕੀਲ ਹੈ ਅਤੇ ਅਵਾਮੀ ਲੀਗ ਵਿੱਚ ਕੇਂਦਰੀ ਮਹਿਲਾ ਮਾਮਲਿਆਂ ਦੀ ਸਕੱਤਰ ਵੀ ਹੈ। ਅਰਥ ਸ਼ਾਸ਼ਤਰੀ ਅਬੁਮਲ ਅਬਦੁਲ ਮੁਹਿਤ ਨੂੰ ਨਵਾਂ ਵਿੱਤ ਮੰਤਰੀ ਬਣਾਇਆ ਗਿਆ ਹੈ। ਮੰਤਰੀ ਮੰਡਲ ਵਿੱਚ ਸਿਰਫ ਪੰਜ ਮੈਂਬਰ ਅਜਿਹੇ ਹਨ ਜੋ ਸਾਬਕਾ ਸਰਕਾਰ ਵਿੱਚ ਮੰਤਰੀ ਸਨ। ਮੁਹਿਤ ਤੋਂ ਇਲਾਵਾ ਬੇਗਮ ਮੋਤੀਆ ਚੌਧਰੀ ਨੂੰ ਖੇਤੀਬਾੜੀ ਮੰਤਰੀ, ਸਈਅਤ ਅਸ਼ਰਫੁਲ ਇਸਲਾਮ ਨੂੰ ਸਥਾਨਕ ਸਰਕਾਰ ਪੇਂਡੂ ਵਿਕਾਸ ਅਤੇ ਸਹਿਕਾਰਤਾ ਮੰਤਰੀ, ਸਈਅਦ ਅਬੁਲ ਹੁਸੈਨ ਨੂੰ ਸੰਚਾਰ ਮੰਤਰੀ ਅਤੇ ਏ ਕੇ ਖੋਂਦਕਾਰ ਨੂੰ ਯੋਜਨਾ ਮੰਤਰੀ ਬਣਾਇਆ ਗਿਆ ਹੈ। ਇਹ ਲੋਕ ਪਹਿਲਾਂ ਵੀ ਮੰਤਰੀ ਸਨ। ਪ੍ਰਧਾਨ ਮੰਤਰੀ ਨੇ ਰੱਖਿਆ, ਊਰਜਾ, ਧਾਰਮਿਕ ਮਾਮਲਿਆਂ, ਮਹਿਲਾ ਅਤੇ ਬਾਲ ਵਿਕਾਸ ਸਮੇਤ ਕੁੱਝ ਮੰਤਰਾਲੇ ਆਪਣੇ ਕੋਲ ਰੱਖੇ ਹਨ। ਮੰਤਰੀ ਮੰਡਲ ਵਿੱਚ ਰਾਜ ਪੱਧਰ ਦੇ ਅੱਠ ਕੈਬਨਿਟ ਮੰਤਰੀ ਵੀ ਹਨ। ਦੋ ਮੰਤਰੀ ਅਵਾਮੀ ਲੀਗ ਨੂੰ ਬਾਹਰੋਂ ਸਮਰਥਨ ਦੇ ਰਹੇ ਸਹਿਯੋਗ ਪਾਰਟੀਆਂ ਤੋਂ ਹਨ ਜਿਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਵਿੱਚ ਸਾਬਕਾ ਰਾਸ਼ਟਰਪਤੀ ਐਚ ਐਮ ਇਰਸ਼ਾਦ ਦੀ ਜਾਤੀ ਪਾਰਟੀ ਦੇ ਜੀ ਐਮ ਕਾਦਰ ਅਤੇ ਸਾਮਿਆਵਾਦੀ ਦਲ ਦੇ ਦਿਲੀਪ ਬਰੂਆ ਹਨ ਜਿਨ੍ਹਾਂ ਨੂੰ ਕ੍ਰਮਵਾਰ ਨਾਗਰਿਕ ਜਹਾਜਰਾਣੀ ਅਤੇ ਉਦਯੋਗ ਵਿਭਾਗ ਸੌਂਪੇ ਗਏ ਹਨ। ਕਈ ਵਿਸ਼ਲੇਸ਼ਕ ਮੰਤਰੀ ਪ੍ਰੀਸ਼ਦ ਦੇ ਗਠਨ ਨਾਲ ਹੈਰਾਨ ਰਹਿ ਗਏ ਹਨ ਕਿਉਂਕਿ ਅਵਾਮੀ ਲੀਗ ਦੇ ਕਈ ਮਹਾਰਥੀ-ਆਮਿਰ ਹੁਸੈਨ, ਅਮੂ ਅਬਦੁਲ, ਰੱਜਾਦ ਸੈਯਦਾ, ਸਾਜਿਦਾ ਚੌਧਰੀ, ਤੁਫੈਲ ਅਹਿਮਦ, ਅਬਦੁਲ ਜਲੀਲ ਅਤੇ ਸੁਰਜਨਜੀਤ ਸੇਨਗੁਪਤਾ ਮੰਤਰੀ ਮੰਡਲ ਵਿੱਚ ਸਥਾਨ ਨਹੀਂ ਪਾ ਸਕੇ। ਮੰਤਰੀ ਪ੍ਰੀਸ਼ਦ ਵਿੱਚ ਨਵੇਂ ਚਿਹਰਿਆਂ ਨੂੰ ਪ੍ਰਮੁੱਖਤਾ ਦਿੱਤੇ ਜਾਣ ਬਾਰੇ ਪੁੱਛੇ ਜਾਣ ਤੇ ਹਸੀਨਾ ਨੇ ਕਿਹਾ ਕਿ ਹਰ ਕੋਈ ਨਵੇਂ ਚਿਹਰੇ ਦੇਖਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਸਾਰੇ ਰਾਜਨੀਤੀ ਕਰਦੇ ਹਨ। ਸਾਡੀ ਪਿਛਲੀ ਸਰਕਾਰ (1996-2001) ਵਿੱਚ ਵੀ ਨਵੇਂ ਚਿਹਰਿਆਂ ਨੂੰ ਮੰਤਰੀ ਬਣਾਇਆ ਗਿਆ ਸੀ। ਮੌਕਾ ਮਿਲਿਆ ਤਾਂ ਕੁੱਝ ਹੋਰ ਨਵੇਂ ਚਿਹਰੇ ਦੇਖੇ ਜਾ ਸਕਦੇ ਹਨ। ਇਸ ਵਿੱਚ ਕੋਈ ਦਿੱਕਤ ਨਹੀਂ ਹੈ। ਅਵਾਮੀ ਲੀਗ ਮੁੱਖੀ ਦੇ ਇੱਕ ਉਚ ਸਹਿਯੋਗੀ ਦੇ ਹਵਾਲੇ ਨਾਲ ਇੱਕ ਸਥਾਨਕ ਸਮਾਚਾਰ ਏਜੰਸੀ ਨੇ ਕਿਹਾ ਕਿ ਅਤੀਤ ਤੋਂ ਸਬਕ ਲੈਂਦਿਆਂ ਹਸੀਨਾ ਨੇ ਉਹਨਾਂ ਲੋਕਾਂ ਨੂੰ ਨਹੀਂ ਚੁਣਿਆ ਜਿਨ੍ਹਾਂ ਤੇ ਕਈ ਦੋਸ਼ ਲੱਗੇ ਹਨ।

ਭਾਜਪਾ ਨੇ ਸ਼ੇਖਾਵਤ ਦੀ ਦਾਅਵੇਦਾਰੀ ਠੁਕਰਾਈ
ਨਵੀਂ ਦਿੱਲੀ, 7 ਜਨਵਰੀ :

ਸਾਬਕਾ ਉਪ ਰਾਸ਼ਟਰਪਤੀ ਭੈਰੋ ਸਿੰਘ ਸ਼ੇਖਾਵਤ ਵੱਲੋਂ ਸਰਗਰਮ ਰਾਜਨੀਤੀ ਵਿੱਚ ਮੁੜਣ ਅਤੇ ਪ੍ਰਧਾਨ ਮੰਤਰੀ ਅਹੁਦੇ ਦੀ ਉਹਨਾਂ ਦੀ ਦਾਅਵੇਦਾਰੀ ਨੂੰ ਖਾਰਿਜ ਕਰਦਿਆਂ ਭਾਜਪਾ ਨੇ ਕਿਹਾ ਹੈ ਕਿ ਪਾਰਟੀ ਦੀ ਇਹ ਰਵਾਇਤ ਰਹੀ ਹੈ ਕਿ ਉਚ ਸੰਵਿਧਾਨਿਕ ਅਹੁਦਿਆਂ ਤੇ ਰਹਿ ਚੁੱਕੇ ਵਿਅਕਤੀਆਂ ਨੂੰ ਨਾ ਸਰਗਰਮ ਰਾਜਨੀਤੀ ਵਿੱਚ ਮੁੜਣਾ ਚਾਹੀਦਾ ਹੈ ਅਤੇ ਨਾਂ ਚੋਣਾਂ ਲੜਣੀਆਂ ਚਾਹੀਦੀਆਂ ਹਨ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਸ਼ੇਖਾਵਤ ਦੇ ਲੋਕਸਭਾ ਚੋਣਾਂ ਲੜਣ ਦੀ ਇੱਛਾ ਨੂੰ ਠੁਕਰਾਉਂਦਿਆਂ ਕਿਹਾ ਕਿ ਭਾਜਪਾ ਦੀ ਇਹ ਰਵਾਇਤ ਰਹੀ ਹੈ ਕਿ ਜੋ ਉਚ ਸੰਵਿਧਾਨਿਕ ਅਹੁਦੇ ਤੇ ਰਹਿ ਚੁੱਕਿਆ ਹੋਵੇ ਉਹ ਚੋਣਾਂ ਨਹੀਂ ਲੜ ਸਕਦਾ ਹੈ। ਉਹਨਾਂ ਕਿਹਾ ਕਿ ਸ਼ੇਖਾਵਤ ਦਾ ਅਸੀਂ ਸਨਮਾਨ ਕਰਦੇ ਹਾਂ। ਉਹ ਉਪ ਰਾਸ਼ਟਰਪਤੀ ਰਹਿ ਚੁੱਕੇ ਹਨ। ਭਾਰਤੀ ਰਾਜਨੀਤੀ ਦੀ ਇਹ ਰਵਾਇਤ ਰ ਹੀ ਹੈ ਕਿ ਉਚ ਸੰਵਿਧਾਨਿਕ ਅਹੁਦਿਆਂ ਤੇ ਰਹਿ ਚੁੱਕੇ ਵਿਅਕਤੀ ਚੋਣਾਂ ਨਹੀਂ ਲੜਦੇ ਹਨ। ਜਿਕਰਯੋਗ ਹੈ ਕਿ ਸ਼ੇਖਾਵਤ ਨੇ ਕੁੱਝ ਦਿਨ ਪਹਿਲਾਂ ਇਹ ਐਲਾਨ ਕਰਕੇ ਭਾਜਪਾ ਵਿੱਚ ਹਲਚਲ ਪੈਦਾ ਕਰ ਦਿੱਤੀ ਕਿ ਉਹ ਲੋਕਸਭਾ ਚੋਣਾਂ ਲੜਣੀਆਂ ਚਾਹੁੰਦੇ ਹਨ। ਇਹੀ ਨਹੀਂ ਭਾਜਪਾ ਅਤੇ ਐਨ ਡੀ ਏ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਮ ਦਾ ਐਲਾਨ ਕਰ ਦਿੱਤੇ ਜਾਣ ਦੇ ਬਾਵਜੂਦ ਉਹਨਾਂ ਨੇ ਇਸ ਮੁੱਦੇ ਤੇ ਦੁਬਾਰਾ ਵਿਚਾਰ ਕਰਨ ਦਾ ਬਦਲ ਖੋਲਣ ਦਾ ਵੀ ਯਤਨ ਕੀਤਾ। ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਕੀਤੇ ਗਏ ਸਵਾਲ ਤੇ ਸ਼ੇਖਾਵਤ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਜਨਤਾ ਦਾ ਵਿਸ਼ਵਾਸ਼ ਪ੍ਰਾਪਤ ਹੋਵੇਗਾ ਉਸ ਦੇ ਪੱਖ ਵਿੱਚ ਫੈਸਲਾ ਹੋਵੇਗਾ। ਇਹ ਪੁੱਛੇ ਜਾਣ ਤੇ ਕਿ ਕੀ ਅਡਵਾਨੀ ਅਤੇ ਸ਼ੇਖਾਵਤ ਇੱਕ ਮਿਆਨ ਵਿੱਚ ਦੋ ਤਲਵਾਰਾਂ ਵਰਗੀ ਸਥਿਤੀ ਪੈਦਾ ਨਹੀਂ ਕਰ ਦੇਣਗੇ, ਭਾਜਪਾ ਪ੍ਰਧਾਨ ਨੇ ਕਿਹਾ ਕਿ ਤਲਵਾਰ ਵੀ ਇੱਕ ਹੈ ਅਤੇ ਮਿਆਨ ਵੀ ਇੱਕ ਹੈ। ਸਰਗਰਮ ਰਾਜਨੀਤੀ ਵਿੱਚ ਮੁੜਣ ਦੀ 86 ਸਾਲਾ ਸ਼ੇਖਾਵਤ ਦੀ ਇੱਛਾ ਨੂੰ ਮਜਾਕ ਵਿੱਚ ਉਡਾਉਂਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਜਿਹੜੇ ਲੋਕ ਗੰਗਾ ਵਿੱਚ ਡੁਬਕੀ ਲਗਾ ਚੁੱਕੇ ਹੋਣ ਉਹ ਖੂਹ ਵਿੱਚ ਨਹੀਂ ਨਹਾਉਂਦੇ। ਪ੍ਰਧਾਨ ਮੰਤਰੀ ਦੇ ਰੂਪ ਵਿੱਚ ਅਡਵਾਨੀ ਦੀ ਉਮੀਦਵਾਰੀ ਦੀ ਜੋਰਦਾਰ ਵਕਾਲਤ ਕਰਦਿਆਂ ਉਹਨਾਂ ਕਿਹਾ ਕਿ ਇਸ ਉਚ ਰਾਜਨੀਤਿਕ ਅਹੁਦੇ ਲਈ ਅਡਵਾਨੀ ਨਿਰਵਵਿਵਾਦ ਪਸੰਦ ਹਨ। ਉਹਨਾਂ ਨੇ ਇਹ ਕਿਆਸ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿ ਅਡਵਾਨੀ ਨੂੰ ਭਾਜਪਾ ਅਤੇ ਐਨ ਡੀ ਏ ਦੋਵਾਂ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਣ ਦੇ ਬਾਵਜੂਦ ਸ਼ੇਖਾਵਤ ਨੇ ਅਚਾਨਕ ਚੋਣਾਂ ਲੜਣ ਦੀ ਇੱਛਾ ਕਿਉਂ ਪ੍ਰਗਟਾਈ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਦਾ ਬਦਲ ਖੁਲ੍ਹਾ ਰੱਖਣ ਦੀ ਗੱਲ ਕਿਉਂ ਕੀਤੀ। ਉਹਨਾਂ ਸਿਰਫ ਇੰਨਾ ਕਿਹਾ ਕਿ ਅਡਵਾਨੀ ਪ੍ਰਧਾਨ ਮੰਤਰੀ ਅਹੁਦੇ ਲਈ ਸਾਡੇ ਨਿਰਵਿਵਾਦ ਉਮੀਦਵਾਰ ਹਨ ਅਤੇ ਅੱਗੇ ਵੀ ਰਹਿਣਗੇ, ਪੂਰੀ ਚੁਣਾਵੀ ਮੁਹਿੰਮ ਉਹਨਾਂ ਦੀ ਅਗਵਾਈ ਵਿੱਚ ਚੱਲ ਰਹੀ ਹੈ ਅਤੇ ਚੱਲੇਗੀ।


ਪਾਕਿਸਤਾਨ ਨੇ ਦਿੱਤਾ ਤਸੱਲੀਬਖਸ਼ ਜਾਂਚ ਦਾ ਭਰੋਸਾ
ਇਸਲਾਮਾਬਾਦ/ਬਿਊਰੋ ਨਿਊਜ਼

ਮੁੰਬਈ 'ਤੇ ਹੋਏ ਅੱਤਵਾਦੀ ਹਮਲਿਆਂ ਦੇ ਸਬੰਧ ਵਿਚ ਭਾਰਤ ਵੱਲੋਂ ਦਿੱਤੇ ਗਏ ਸਬੂਤਾਂ ਨੂੰ ਖਾਰਿਜ ਕਰਨ ਤੋਂ ਬਾਅਦ ਪਾਕਿਸਤਾਨ ਦੇ ਵੱਡੇ ਆਗੂਆਂ ਨੂੰ ਇਨ੍ਹਾਂ ਸਬੂਤਾਂ ਨੂੰ ਸੂਚਨਾਵਾਂ ਦਾ ਨਾਂ ਦਿੰਦਿਆਂ ਆਖਿਆ ਕਿ ਅਸੀਂ ਇਸ ਨੂੰ ਗਹੁ ਨਾਲ ਵਾਚਾਗੇ ਅਤੇ ਤਸੱਲਬਖਸ਼ ਜਾਂਚ ਕੀਤੀ ਜਾਵੇਗੀ। ਦੈਨਿਕ ਦ ਡੇਲੀ ਨਿਊਜ਼ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕੱਲ੍ਹ ਬੈਠਕ ਦੇ ਦੌਰਾਨ ਇਸ ਸਾਰੇ ਮਾਮਲੇ 'ਤੇ ਚਰਚਾ ਕੀਤੀ ਅਤੇ ਤਸੱਲੀ ਬਖਸ਼ ਜਾਂਚ ਕਰਨ ਦਾ ਫੈਸਲਾ ਲਿਆ।


ਅਜਮਲ ਕਸਾਬ ਦਾ 19 ਤੱਕ ਪੁਲਿਸ ਰਿਮਾਂਡ
ਮੁੰਬਈ/ਬਿਊਰੋ ਨਿਊਜ਼

ਮੁੰਬਈ 'ਤੇ ਹਮਲਾ ਕਰਨ ਵਾਲਿਆਂ ਵਿਚੋਂ ਜਿਉਂਦੇ ਇਕੋ ਇਕ ਅਤਿਵਾਦੀ ਮੁਹੰਮਦ ਅਜਮਲ ਅਮੀਰ ਕਾਸਬ ਨੂੰ ਦੱਖਣੀ ਮੁੰਬਈ ਦੇ ਕਾਮਾ ਤੇ ਐਲਬੈਸ ਹਸਪਤਾਲ ਵਿਖੇ ਗੋਲੀ ਚਲਾਉਣ ਦੇ ਮਾਮਲੇ ਵਿਚ 19 ਜਨਵਰੀ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ। 26 ਨਵੰਬਰ ਨੂੰ ਅਤਿਵਾਦੀ ਹਮਲਿਆਂ ਮਗਰੋਂ ਪੁਲਿਸ ਹਿਰਾਸਤ ਵਿਚ ਚੱਲ ਰਹੇ ਕਸਾਬ ਨੂੰ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਇਸ ਕਰਕੇ ਅਡੀਸ਼ਨਲ ਮੈਟਰੋਪੋਲੀਟਨ ਮੈਜਿਸਟਰੇਟ ਐਨ ਸ੍ਰੀਮੰਗਲੇ ਆਪਣੇ ਸਟਾਫ ਤੇ ਸਰਕਾਰੀ ਵਕੀਲ ਨਾਲ ਉਸ ਥਾਂ ਗਏ, ਜਿੱਥੇ ਪੁਲਿਸ ਨੇ ਕਸਾਬ ਨੂੰ ਰੱਖਿਆ ਹੋਇਆ ਹੈ। ਸਰਕਾਰੀ ਵਕੀਲ ਈ.ਬੀ. ਧਮਾਲ ਅਨੁਸਾਰ, ''ਅਸੀਂ ਜੱਜ ਨੂੰ ਦੱਸਿਆ ਕਿ ਕਾਮਾ ਹਸਪਤਾਲ ਵਿਖੇ ਫਾਇਰਿੰਗ ਦੇ ਸਿਲਸਿਲੇ 'ਚ ਕਸਾਬ ਤੋਂ ਪੁਲਿਸ ਨੇ ਪੁੱਛ ਪੜਤਾਲ ਕਰਨੀ ਹੈ।'' ਉਹਨਾਂ ਦੱਸਿਆ, ''ਇਸ ਸੁਣਵਾਈ ਦੌਰਾਨ ਕਸਾਬ ਬਿਲਕੁਲ ਚੁੱਪ ਰਿਹਾ ਤੇ ਨਾ ਹੀ ਉਸ ਖਾਤਰ ਬਹਿਸ ਕਰਨ ਲਈ ਕੋਈ ਵਕੀਲ ਹਾਜ਼ਰ ਸੀ। ਸ੍ਰੀ ਧਮਾਲ ਅਨੁਸਾਰ, ''ਜਦੋਂ ਜੱਜ ਨੇ ਕਸਾਬ ਨੂੰ ਪੁੱਛਿਆ ਕੀ ਉਸ ਨੂੰ ਪੁਲਿਸ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਉਸ ਨੇ ਕਿਹਾ ਕੋਈ ਨਹੀਂ।'' ਵਰਨਣਯੋਗ ਹੈ ਕਿ ਕਸਾਬ ਤੇ ਉਸਦੇ ਸਾਥੀ ਇਸਮਾਇਲ ਖਾਨ ਨੇ ਕਾਮਾ ਤੇ ਐਲਬੈਸ ਹਸਪਤਾਲ 'ਤੇ ਫਾਇਰਿੰਗ ਕਰਕੇ 7 ਵਿਅਕਤੀਆਂ ਨੂੰ ਮਾਰ ਦਿੱਤਾ ਸੀ।


ਮੈਨਾਪਤੀ ਬਣੇ ਆਰਜੀ ਸੀਈਓ
ਬੁੱਧਵਾਰ, 7 ਜਨਵਰੀ 2009


ਸੱਤਿਅਮ ਕੰਪਿਊਟਰ ਸਰਵਿਸੇਜ ਨੇ ਅੱਜ ਆਪਣੇ ਸੰਸਥਾਪਕ ਪ੍ਰਮੁੱਖ ਬੀ ਰਾਮਲਿੰਗ ਰਾਜੂ ਦਾ ਤਿਆਗ ਪੱਤਰ ਸਵੀਕਾਰ ਕਰ ਲਿਆ ਅਤੇ ਰਾਮ ਮੈਨਾਪਤੀ ਨੂੰ ਕੰਮ ਚਲਾਊ ਮੁੱਖਕਾਰਜ ਅਧਿਕਾਰੀ ਨਿਯੁਕਤ ਕੀਤਾ. ਮੈਨਾਪਤੀ ਨੇ ਕਿਹਾ ਹੈ ਕਿ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਸ਼ੇਅਰਧਾਰਕਾਂ ਅਤੇ ਕਰਮਚਾਰੀਆਂ ਦਾ ਹਿੱਤ ਹੈ. ਸੱਤਿਅਮ ਦੇ ਇੱਕ ਪ੍ਰੈੱਸ ਬਿਆਨ 'ਚ ਕਿਹਾ ਗਿਆ ਹੈ ਕਿ ਮੈਨਾਪਤੀ ਨੂੰ ਨਿਦੇਸ਼ਕ ਮੰਡਲ ਨੇ ਇਸ ਸੰਕਟ ਦੇ ਦੌਰਾਨ ਕੰਪਨੀ ਨੂੰ ਚਲਾਉਣ ਦਾ ਅਧਿਕਾਰ ਦਿੱਤਾ ਹੈ. ਮੈਨਾਪਤੀ ਨੇ ਕਿਹਾ ਕਿ ਅਸੀਂ ਰਾਜੂ ਦੁਆਰਾ ਕੰਪਨੀ ਨੂੰ ਭੇਜੇ ਗਏ ਤਿਆਗ ਪੱਤਰ ਦੇ ਨਾਲ ਨਿਸ਼ਚਿਤ ਤੌਰ 'ਤੇ ਹੈਰਾਨ ਹਾਂ. ਸੱਤਿਅਮ ਦੀ ਅਗਵਾਈ ਕਰਨ ਵਾਲੇ ਗ੍ਰਾਹਕ ਸਹਿਯੋਗੀ ਸਪਲਾਈਕਰਤਾ ਅਤੇ ਸਾਰੇ ਸ਼ੇਅਰਧਾਰਕਾਂ ਦੇ ਸੰਯੁਕਤ ਤੌਰ ਤੇ ਵੱਚਨਬੱਧ ਹਨ.


ਰਵੀਸ਼ੰਕਰ-ਅਨੁਸ਼ਕਾ ਪੇਸ਼ ਕਰਨਗੇ ਪ੍ਰੋਗ੍ਰਾਮ
ਨਵੀਂ ਦਿੱਲੀ , 7 ਜਨਵਰੀ 2009


ਪ੍ਰਸਿੱਧ ਸਿਤਾਰ ਵਾਦਕ ਰਵੀਸ਼ੰਕਰ ਅਤੇ ਉਹਨਾਂ ਦੀ ਪੁੱਤਰੀ ਅਨੁਸ਼ਕਾ ਸ਼ੰਕਰ 11 ਜਨਵਰੀ ਨੂੰ ਹੈਦਰਾਬਾਦ ਵਿੱਚ ਇਕੱਠੇ ਪ੍ਰੋਗ੍ਰਾਮ ਪੇਸ਼ ਕਰਨਗੇ. ਭਾਰਤ ਵਿੱਚ ਕਾਫੀ ਲੰਮੇ ਵੇਲੇ ਬਾਅਦ ਪਿਤਾ ਅਤੇ ਪੁੱਤਰੀ ਕੋਈ ਪ੍ਰੋਗ੍ਰਾਮ ਪੇਸ਼ ਕਰਨਗੇ. ਇਸ ਤੋਂ ਪਹਿਲਾਂ ਪਿਛਲੇ ਸਾਲ ਮਾਰਚ ਵਿੱਚ ਇਹਨਾਂ ਨੇ ਚੈਨਈ ਵਿੱਚ ਸਿਤਾਰ ਵਾਦਨ ਪ੍ਰੋਗ੍ਰਾਮ ਪੇਸ਼ ਕੀਤਾ ਸੀ. ਹਾਲਾਂਕਿ ਉਹਨਾਂ ਨੇ ਪਿਛਲੇ ਸਾਲ ਵਿਸ਼ਵ ਦੇ ਕਈ ਸ਼ਹਿਰਾਂ ਵਿੱਚ ਇੱਕਠੇ ਕਈ ਪ੍ਰੋਗ੍ਰਾਮ ਪੇਸ਼ ਕੀਤੇ ਸਨ. ਹੈਦਰਾਬਾਦ ਇੰਟਰਨੈਸ਼ਨਲ ਕਨਵੈਂਸ਼ਨ ਸੈਂਟਰ ਵਿੱਚ ਇਸ ਕੰਸਰਟ ਦਾ ਆਯੋਜਨ ਆਂਧਰਾ ਪ੍ਰਦੇਸ਼ ਸੈਰ ਸਪਾਟਾ ਵਿਕਾਸ ਸੰਘ ਲਿਮਟੇਡ ਕਰ ਰਿਹਾ ਹੈ.

ਇਹ ਪਹਿਲਾ ਮੌਕਾ ਹੈ ਜਦੋਂ ਪਿਤਾ ਅਤੇ ਪੁੱਤਰੀ ਇੱਕਠੇ ਇੱਥੇ ਪ੍ਰੋਗ੍ਰਾਮ ਪੇਸ਼ ਕਰਨਗੇ. ਸਿਤਾਰ ਮੰਡਲੀ ਦੇ ਇੱਕ ਨਜਦੀਕੀ ਸੂਤਰ ਨੇ ਦੱਸਿਆ ਕਿ ਇਸ ਪ੍ਰੋਗ੍ਰਾਮ ਵਿੱਚ ਸਾਧਾਰਣ ਰਾਗਾਂ ਦੇ ਇਲਾਵਾ ਨਵੀਂ ਰਚਨਾ ਵੀ ਪੇਸ਼ ਕੀਤੀ ਜਾਵੇਗੀ.






 

ਅੱਤਵਾਦ ਪਾਕਿਸਤਾਨ ਦੀ ਵਿਦੇਸ਼ ਨੀਤੀ: ਮਨਮੋਹਨ ਸਿੰਘ

ਨਵੀਂ ਦਿੱਲੀ, 6 ਜਨਵਰੀ : ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਖਿਲਾਫ ਸਖਤ ਤੇਵਰ ਅਪਣਾਉਂਦਿਆਂ ਕਿਹਾ ਹੈ ਕਿ ਉਹ ਅੱਤਵਾਦ ਦਾ ਵਿਦੇਸ਼ ਨੀਤੀ ਦੇ ਰੂਪ ਵਿੱਚ ਇਸਤੇਮਾਲ ਕਰ ਰਿਹਾ ਹੈ ਅਤੇ ਮੁੰਬਈ ਅੱਤਵਾਦੀ ਹਮਲੇ ਦੇ ਕਈ ਤੱਥ ਇਸ ਗੱਲ ਦਾ ਸੰਕੇਤ ਦੇ ਰਹੇ ਹਨ ਕਿ ਉਸ ਵਿੱਚ ਉੱਥੋਂ ਦੀਆਂ ਸਰਕਾਰੀ ਖੁਫੀਆ ਏਜੰਸੀਆਂ ਦਾ ਸਮਰਥਨ ਰਿਹਾ ਹੈ। ਅੰਦਰੂਨੀ ਸੁਰੱਖਿਆ ਤੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਦਾ ਉਦਘਾਟਨ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਇਹੀ ਨਹੀਂ ਪਾਕਿਸਤਾਨ ਵਿੱਚ ਅੱਤਵਾਦੀ ਢਾਂਚੇ ਦੇ ਮੁੱਖੀ ਭਾਰਤ ਵਿੱਚ ਅੱਤਵਾਦੀਆਂ ਦੀ ਘੁਸਪੈਠ ਦੇ ਹੋਰ ਰਸਤਿਆਂ ਦਾ ਵੀ ਇਸਤੇਮਾਲ ਕਰ ਰਹੇ ਹਨ। ਨੇਪਾਲ ਅਤੇ ਬੰਗਲਾਦੇਸ਼ ਦੇ ਰਸਤੇ ਇਹਨਾਂ ਦੀ ਘੁਸਪੈਠ ਕਰਵਾਈ ਜਾ ਰਹੀ ਹੈ। ਕੰਟਰੋਲ ਰੇਖਾ ਤੋਂ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਨਹੀਂ ਹੋਈਆਂ ਹਨ।ਉਹਨਾਂ ਕਿਹਾ ਕਿ ਪਾਕਿਸਤਾਨ ਦੀ ਕਮਜੋਰ ਸਰਕਾਰ ਗੈਰ ਜਿੰਮੇਵਾਰਾਨਾ ਵਰਤਾਓ ਕਰ ਰਹੀ ਹੈ। ਅੱਤਵਾਦੀ ਹਮਲਿਆਂ ਦੇ ਸਬੰਧ ਵਿੱਚ ਸਾਡੀਆਂ ਕਈ ਮੰਗਾਂ ਤੇ ਪਾਕਿਸਤਾਨ ਦੀ ਪ੍ਰਤੀਕ੍ਰਿਆ ਇਸ ਦਾ ਸਬੂਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਦੇਸ਼ ਅੱਤਵਾਦ ਨੂੰ ਵਿਦੇਸ਼ ਨੀਤੀ ਦੇ ਤੌਰ ਤੇ ਇਸਤੇਮਾਲ ਕਰ ਰਹੇ ਹਨ, ਅੰਤਰਰਾਸ਼ਟਰੀ ਬਿਰਾਦਰੀ ਨੂੰ ਨਾ ਸਿਰਫ ਉਹਨਾਂ ਦੀ ਨਿੰਦਾ ਕਰਨੀ ਚਾਹੀਦੀ ਹੈ ਬਲਕਿ ਉਹਨਾਂ ਨੂੰ ਅਲੱਗ ਥਲੱਗ ਵੀ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਲਈ ਇਹ ਮੁਸ਼ਕਿਲ ਦੀ ਘੜੀ ਹੈ, ਅੱਤਵਾਦ ਨੂੰ ਬਾਹਰੋਂ ਪ੍ਰਾਯੋਜਿਤ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਦੇ ਸਬੰਧ ਵਿੱਚ ਉਹਨਾਂ ਨੇ ਕਿਹਾ ਕਿ ਪੂਰਬ ਉੱਤਰ ਦੇ ਅੱਤਵਾਦੀਆਂ ਨੂੰ ਗੁਆਂਢੀ ਦੇਸ਼ ਵਿੱਚ ਪਨਾਹ ਦਿੱਤੀ ਜਾ ਰਹੀ ਹੈ।

ਪਾਕਿਸਤਾਨੀ ਹੈਕਰਸ ਦਾ ਹਮਲਾ ਸੰਭਵ: ਖੁਫੀਆ ਏਜੰਸੀਆਂ
ਨਵੀਂ ਦਿੱਲੀ, 6 ਜਨਵਰੀ :

ਖੁਫੀਆ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਮੁੰਬਈ ਵਿੱਚ ਅੱਤਵਾਦੀ ਹਮਲੇ ਕਰਨ ਤੋਂ ਬਾਅਦ ਪਕਿਸਤਾਨ ਦੇ ਭਾਰਤ ਵਿਰੋਧੀ ਤੱਤ ਭਾਰਤੀ ਕੰਪਿਊਟਰ ਨੈਟਵਰਕ ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਗ੍ਰਹਿ ਮੰਤਰੀ ਦੇ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਪਾਕਿਸਤਾਨੀ ਹੈਕਰਸ ਮੁੰਬਈ ਹਮਲਿਆਂ ਤੋਂ ਬਾਅਦ ਦੇਸ਼ ਦੀ ਰਜਿਸਟਰਡ ਲੋਕਪ੍ਰਿਅ ਵੈਬਸਾਈਟਾਂ ਰਾਹੀਂ ਭਾਰਤੀ ਨੈਟਵਰਕ ਤੇ ਹਮਲੇ ਦਾ ਅਸਫਲ ਯਤਨ ਕਰ ਚੁੱਕੇ ਹਨ। ਗ੍ਰਹਿ ਮੰਤਰਾਲੇ ਦੇ ਇੱਕ ਸੂਤਰ ਨੇ ਦੱਸਿਆ ਕਿ ਹਰ ਵਾਰ ਦੋਵਾਂ ਦੇਸ਼ਾਂ ਦੇ ਸੰਬੰਧ ਖਤਰੇ ਵਿੱਚ ਪੈ ਜਾਂਦੇ ਹਨ। ਪਕਿਸਤਾਨੀ ਹੈਕਰਸ ਭਾਰਤੀ ਨੈਟਵਰਕ ਤੇ ਹਮਲਾ ਸ਼ੁਰੂ ਕਰ ਚੁੱਕੇ ਹਨ ਅਤੇ ਮੁੰਬਈ ਤੋਂ ਬਾਅਦ ਇਸ ਵਿੱਚ ਤੇਜੀ ਆ ਗਈ ਹੈ। ਉਸ ਨੇ ਦੱਸਿਆ ਕਿ ਪਾਕਿਸਤਾਨੀ ਹੈਕਰਸ ਨੇ ਡਬਲਿਊ ਡਬਲਿਊ ਡਬਲਿਊ ਡਾਟ ਸਾਂਗਸ ਡਾਟ ਪੀਕੇ 'ਤੇ ਅਜਿਹੀਆਂ ਹੀ ਕਈ ਵੈਬਸਾਈਟਾਂ ਸ਼ੁਰੂ ਕੀਤੀਆਂ ਹਨ। ਜਿਨ੍ਹਾਂ ਵਿੱਚ ਕੰਮਪਿਊਟਰਾਂ ਦੇ ਅੰਕੜੇ ਹੈਕ ਕਰਨ ਲਈ ਸਾਫਟਵੇਅਰ ਪਾਏ ਗਏ ਹਨ। ਗ੍ਰਹਿ ਮੰਤਰਾਲੇ ਦੇ ਇੱਕ ਸਾਈਬਰ ਮਾਹਿਰ ਨੇ ਦੱਸਿਆ ਕਿ ਡਬਲਿਊ ਡਬਲਿਊ ਡਬਲਿਊ ਡਾਟ ਸਾਂਗਸ ਡਾਟ ਪੀਕੇ ਵੈਬਸਾਈਟ ਦਾ 12 ਲੱਖ ਭਾਰਤੀ ਇਸਤੇਮਾਲ ਕਰਦੇ ਹਨ ਅਤੇਹਰ ਦਿਨ ਅਜਿਹੀਆਂ ਵੈਬਸਾਈਟਾਂ ਤੋਂ ਸਮੱਗਰੀ ਡਾਉਨਲੋਡ ਕਰਦੇ ਹਨ। ਸਜ਼ੂਤਰਾਂ ਨੇ ਦੱਸਿਆ ਕਿ ਇਹ ਵੈਬਸਾਈਟ ਬਹੁਤ ਜ਼ਿਆਦਾ ਲੋਕਪ੍ਰਿਅ ਹੈ। ਹੈਕਰਸ ਨੂੰ ਇਨ੍ਹਾਂ ਰਾਹੀਂ 12 ਲੱਖ ਕੰਪਿਊਟਰਾਂ ਦੇ ਕਮਾਂਡ ਲੈਣ ਵਿੱਚ ਸਿਰਫ ਕੁੱਝ ਹੀ ਮਿੰਟ ਲੱਗਣ ਗੇ ਅਤੇ ਅਜਿਹੇ ਕੰਪਿਊਟਰਾਂ ਦੀ ਗਿਣਤੀ ਹਰ ਮਿੰਟ ਵੱਧ ਵੀ ਸਕਦੀ ਹੈ।ਮਾਹਿਰਾਂ ਨੇ ਦੱਸਿਆ ਕਿ ਵਰਤਮਾਨ ਸਮੇਂ ਵਿੱਚ ਮੌਜੂਦ ਘੱਟ ਹਾਨੀਕਾਰਕ ਵਾਇਰਸ ਦੀ ਤੁਲਨਾ ਵਿੱਚ ਨਵੇਂ ਵਾਇਰਸ ਬੋਟਨੇਟ ਅਤੇ ਜੁੰਬੀ ਨੂੰ ਅਸਾਨੀ ਨਾਲ ਭਾਰਤੀ ਕੰਪਿਊਟਰਾਂ ਵਿੱਚ ਪਾਇਆ ਜਾ ਸਕਦਾ ਹੈ। ਇਹ ਵਾਇਰਸ ਬਾਅਦ ਵਿੱਚ ਆਪਣੀ ਗਿਣਤੀ ਵਧਾ ਕੇ ਪੂਰੇ ਸੰਵੇਦਨਸ਼ੀਲ ਸਰਵਰ ਨੂੰ ਠੱਪ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਡਬਲਿਊ ਡਬਲਿਊ ਡਬਲਿਊ ਡਾਟ ਸਾਂਗਸ ਡਾਟ ਪੀਕੇ ਅਤੇ ਇਨ੍ਹਾਂ ਵਰਗੀਆਂ ਹੋਰ ਵੈਬਸਾਈਟਾਂ ਤੋਂ ਗਾਣੇ ਡਾਊਨਲੋਡ ਕਰਦੇ ਸਮੇਂ ਨਵੇਂ ਵਾਇਰਸ ਦਾ ਪਤਾ ਲੱਗਿਆ ਹੈ ਜੋ ਵੱਡੇ ਹਮਲੇ ਕਰ ਸਕਦਾ ਹੈ। ਸਰਕਾਰੀ ਵੈਬਸਾਈਟਾਂ ਹੈਕਿੰਗ ਦੀ ਦ੍ਰਿਸ਼ਟੀ ਨਾਲ ਬਹੁਤ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਹਨ। ਪਾਕਿਸਤਾਨੀ ਹੈਕਰਸ ਕਈ ਵਾਰ ਇਨ੍ਹਾਂ ਵਿੱਚ ਘੁਸਪੈਠ ਕਰ ਚੁੱਕੇ ਹਨ। ਮਾਹਿਰਾਂ ਨੇ ਦੱਸਿਆ ਕਿ ਅਕਸਰ ਅਜਿਹੇ ਮਾਮਲਿਆਂ ਦੀ ਖਬਰ ਨਹੀਂ ਮਿਲਦੀ ਕਿਉਂਕਿ ਸਰਵਰ ਪਕਿਸਤਾਨ ਵਿੱਚ ਹੈ ਅਤੇ ਇਸ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ। ਉਹਨਾਂ ਦੱਸਿਆ ਕਿ ਐਂਟੀ ਵਾਇਰਸ ਸਾਫਟਵੇਅਰ ਵੀ ਅਜਿਹੀ ਸਥਿਤੀ ਵਿੱਚ ਕੰਮ ਨਹੀਂ ਕਰ ਸਕਦਾ ਕਿਉਂਕਿ ਅਜਿਹੀਆਂ ਸਾਇਬਰ ਜੰਗਾਂ ਵਿੱਚ ਪ੍ਰਯੁਕਤ ਵਾਇਰਸ ਆਮ ਤੌਰ ਤੇ ਨਵੇਂ ਹੁੰਦੇ ਹਨ ਅਤੇ ਐਂਟੀ ਵਾਇਰਸ ਸਾਫਟਵੇਅਰ ਨਾ ਤਾਂ ਇਹਨਾਂ ਨੂੰ ਪਹਿਚਾਣ ਸਕਦਾ ਹੈ ਅਤੇ ਨਾ ਹੀ ਇਨ੍ਹਾਂ ਦਾ ਪਤਾ ਲਗਾ ਸਕਦਾ ਹੈ। ਮਾਹਿਰਾਂ ਨੇ ਦੱਸਿਆ ਕਿ ਜੇਕਰ ਐਂਟੀ ਵਾਇਰਸ ਸਾਫਟਵੇਅਰ ਇੰਨਰਨੈਸ਼ਨਲ ਵੱਲੋਂ ਆ ਰਹੇ ਵਾਇਰਸ ਦੇ ਦਸਤਖਤ ਪਹਿਚਾਣ ਨਹੀਂ ਸਕਦਾ ਤਾਂ ਉਸ ਦਾ ਪਤਾ ਨਹੀਂ ਲੱਗ ਸਕੇਗਾ। ਇਸ ਦੇ ਫਲਸਰੂਪ ਵਾਇਰਸ ਕੰਪਿਊਟਰ ਵਿੱਚ ਡਾਊਨਲੋਡ ਹੋ ਜਾਵੇਗਾ ਭਾਵੇਂ ਹੀ ਐਂਟੀ ਵਾਇਰਸ ਸਾਫਟਵੇਅਰ ਨੈਟਵਰਕ ਵਿੱਚ ਪਹਿਲਾਂ ਤੋਂ ਹੀ ਮੌਜੂਦ ਕਿਉਂ ਨਾ ਹੋਵੇ।

ਧੁੰਦ ਨਾਲ 40 ਗੱਡੀਆਂ ਪ੍ਰਭਾਵਤ
ਨਵੀਂ ਦਿੱਲੀ , ਮੰਗਲਵਾਰ, 6 ਜਨਵਰੀ 2009

ਸੰਘਣੀ ਧੁੰਦ ਛਾਏ ਰਹਿਣ ਦੀ ਵਜ੍ਹਾ ਨਾਲ ਲਗਾਤਾਰ ਨੌਵੇਂ ਦਿਨ ਵੀ ਰੇਲ ਸੇਵਾਵਾਂ ਪ੍ਰਭਾਵਤ ਹੋਈਆਂ ਅਤੇ ਅੱਜ ਦਿੱਲੀ ਆਉਣ ਵਾਲੀਆਂ ਲੱਗਭਗ 40 ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਘੰਟਿਆ ਦੀ ਦੇਰੀ ਨਾਲ ਚੱਲ ਰਹੀਆਂ ਹਨ। ਰੇਲਵੇ ਸੂਤਰਾਂ ਨੇ ਦੱਸਿਆ ਹੈ ਕਿ ਸਵੇਰ ਦੇ ਸਮੇਂ ਨਵੀਂ ਦਿੱਲੀ ਤੋਂ ਦੇਸ਼ ਦੇ ਵਿਭਿੰਨ ਸ਼ਹਿਰਾਂ ਨੂੰ ਜਾਣ ਵਾਲੀਆਂ ਬਹੁਤ ਸਾਰੀਆਂ ਗੱਡੀਆਂ ਦੇ ਚੱਲਣ ਦਾ ਕਾਰਜਕ੍ਰਮ ਘੱਟ ਰੋਸ਼ਨੀ ਕਾਰਣ ਦੁਆਰਾ ਨਿਰਧਾਰਤ ਕਰਨਾ ਪਿਆ ਹੈ।ਦੇਰੀ ਨਾਲ ਚੱਲਣ ਵਾਲੀਆਂ ਗੱਡੀਆਂ ਪੁਰੀ,ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ ਰਾਜੇਂਦਰ ਨਗਰ (ਪਟਨਾ),ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ,ਹਾਵੜਾ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਅਤੇ ਕਾਸ਼ੀ ਵਿਸ਼ਵਨਾਥ ਐਕਸਪ੍ਰੈਸ ਸ਼ਾਮਲ ਹੈ।ਦਿੱਲੀ-ਹਟੀਆ ਸਵਰਨ ਜੈਂਯਤੀ ਐਕਸਪ੍ਰੈਸ ਅੱਜ ਤੋਂ ਇਸ ਮਹੀਨੇ ਦੇ ਅੰਤ ਤੱਕ ਦੇ ਲਈ ਸਥੱਗਿਤ ਕਰ ਦਿੱਤੀ ਗਈ ਹੈ।ਇਸ ਸਮੇਂ ਦੌਰਾਨ ਰੱਦ ਰਹਿਣ ਵਾਲੀਆਂ ਗੱਡੀਆਂ ਦੀ ਸੰਖਿਆ ਹੁਣ 14 ਤੱਕ ਪਹੁੰਚ ਗਈ ਹੈ।

ਪੰਜਾਬ ਦੇ ਕਾਂਗਰਸੀਆਂ ਦੀ ਦਿੱਲੀ 'ਚ ਬੈਠਕ
ਨਵੀਂ ਦਿੱਲੀ , ਮੰਗਲਵਾਰ, 6 ਜਨਵਰੀ 2009

ਲੋਕ ਸਭਾ ਚੌਣ ਤੋਂ ਪਹਿਲਾਂ ਪਰਟੀ ਦੀ ਚੌਣ ਰਣਨੀਤੀ ਤੈਅ ਕਰਨ ਅਤੇ ਪੰਜਾਬ ਦੇ ਨੇਤਾਵਾਂ ਦੇ ਦਰਮਿਆਨ ਤਾਲਮੇਲ ਨੂੰ ਲੈਕੇ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਬੈਠਕ ਅੱਜ ਇੱਥੇ ਹੋਈ. ਤਾਲਮੇਲ ਕਮੇਟੀ ਦੀ ਬੈਠਕ ਵਿੱਚ ਮੁੱਦਿਆਂ ਅਤੇ ਚੌਣਾਂ ਦੇ ਲਈ ਸੰਭਾਵਿਤ ਉਮੀਦਵਾਰਾਂ ਉੱਤੇ ਚਰਚਾ ਹੋਈ, ਪਰੰਤੂ ਕੋਈ ਅੰਤਿਮ ਫੈਸਲਾ ਨਹੀਂ ਹੋ ਸਕਿਆ. ਇਸ ਤੋਂ ਪਹਿਲਾਂ ਉਮੀਦਵਾਰਾਂ ਦੇ ਮੁੱਦੇ ਉੱਤੇ ਰਾਜ ਦੇ ਨੇਤਾਵਾਂ ਦਾ ਵਿਚਾਰ ਜਾਣਨ ਦੇ ਲਈ ਕੇਂਦਰੀ ਨਿਗਰਾਨਾਂ ਨੇ ਪੰਜਾਬ ਦਾ ਦੌਰਾ ਕੀਤਾ ਸੀ. ਦੋ ਮਹੀਨੇ ਪਹਿਲਾਂ ਅੰਮ੍ਰਿਤਸਰ ਕਾਂਗਰਸ ਨੇ ਪ੍ਰਸਤਾਵ ਪਾਸ ਕਰਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਸੰਸਦੀ ਖੇਤਰ ਤੋਂ ਚੌਣ ਲੜ੍ਹਣ ਦੀ ਮੰਗ ਕੀਤੀ ਸੀ.


ਸਰਕਾਰ ਪਾਕਿ ਨੂੰ ਦੇ ਰਹੀ ਹੈ ਬੱਚਣ ਦਾ ਰਸਤਾ
ਨਵੀਂ ਦਿੱਲੀ , ਮੰਗਲਵਾਰ, 6 ਜਨਵਰੀ 2009

ਮੁੰਬਈ 'ਤੇ ਹਮਲਿਆਂ ਦੀ ਸਾਜਿਸ਼ ਰੱਚਣ ਵਾਲਿਆਂ ਦੇ ਪ੍ਰਤਿਆ ਅਰਪਣ ਨਾਲ ਪਾਕਿਸਤਾਨ ਦੇ ਇਨਕਾਰ ਦੇ ਮੱਦੇਨਜ਼ਰ ਭਾਜਪਾ ਨੇ ਅੱਜ ਸਪ੍ਰੰਗ ਸਰਕਾਰ 'ਤੇ ਆਰੋਪ ਲਗਾਇਆ ਹੈ ਕਿ ਉਹ ਗੁਆਂਢੀ ਦੇਸ਼ ਨੂੰ ਚੇਤਾਵਨੀ ਦੇ ਸ਼ਬਦ ਜਾਲ ਬਾਅਦ ਹੁਣ ਬੱਚਣ ਦਾ ਰਸਤਾ ਸੁਝਾ ਰਿਹਾ ਹੈ।ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਸਪ੍ਰੰਗ ਸਰਕਾਰ ਦੀ ਪਾਕਿਸਤਾਨ ਖਿਲਾਫ਼ ਸ਼ਬਦਜਾਲ ਭਰੀ ਚੇਤਾਵਨੀ ਹੁਣ ਗੁਆਂਢੀ ਦੇਸ਼ ਲਈ ਬੱਚਣ ਦਾ ਰਸਤਾ ਦੇਣ 'ਚ ਬਦਲ ਗਈ ਹੈ।ਜਾਵਡੇ ਕਰ ਨੇ ਆਰੋਪ ਲਗਾਇਆ ਹੈ ਕਿ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਹਾਲ ਦੇ ਇੱਕ ਬਿਆਨ 'ਚ ਕਿਹਾ ਸੀ ਕਿ ਜੇਕਰ ਪਾਕਿਸਤਾਨ ਨੇ ਮੁੰਬਈ 'ਤੇ ਅੱਤਵਾਦੀ ਹਮਲੇ ਵਰਗੀ ਘਟਨਾ ਨੂੰ ਦੁਹਰਾਇਆ ਤਾਂ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਹੋਵੇਗਾ।ਉਨ੍ਹਾ ਨੇ ਕਿਹਾ ਹੈ ਕਿ ਇਸ ਬਿਆਨ ਨਾਲ ਸਾਫ਼ ਜ਼ਾਹਿਰ ਹੈ ਕਿ ਉਹ ਪਾਕਿਸਤਾਨ ਨੂੰ ਬੱਚਣ ਦਾ ਰਸਤਾ ਦੇ ਰਿਹਾ ਹੈ।ਉਨ੍ਹਾ ਨੇ ਆਰੋਪ ਲਗਾਇਆ ਹੈ ਕਿ ਹੁਣ ਤੱਕ ਸਰਕਾਰ ਪਾਕਿਸਤਾਨ ਨੂੰ ਭਵਿੱਖ ਲਈ ਚੇਤਾਵਨੀ ਦੇ ਰਹੀ ਹੈ ਅਤੇ ਇੱਕ ਤਰ੍ਹਾਂ ਨਾਲ ਮੌਜੂਦਾ ਕਾਰਵਾਈ ਨੂੰ ਢੱਕਨ ਦਾ ਕੰਮ ਕਰ ਰਹੀ ਹੈ।


ਹਨੂੰਮਾਨ ਮੰਦਰ ਆਤੰਕੀ ਨਿਸ਼ਾਨੇ 'ਤੇ
ਛਿੰਦਵਾੜਾ, ਮੰਗਲਵਾਰ, 6 ਜਨਵਰੀ 2009

ਮਹਾਰਾਸ਼ਟਰ ਦੀ ਸੀਮਾ ਨਾਲ ਲੱਗੇ ਮੱਧਪ੍ਰਦੇਸ਼ ਦੇ ਛਿੰਦਵਾੜਾ ਜਿਲ੍ਹੇ ਦੀ ਸੌਂਸਰ ਤਹਿਸੀਲ ਦੇ ਜਾਮਸਾਂਵਲੀ ਸਥਿੱਤ ਪ੍ਰਸਿੱਧ ਹਨੂੰਮਾਨ ਮੰਦਰ ਦੇ ਆਤੰਕੀ ਨਿਸ਼ਾਨੇ 'ਤੇ ਹੋਣ ਦੀ ਆਤੰਕ ਨਿਰੋਧੀ ਦਸਤੇ (ਏਟੀਐਸ) ਤੋਂ ਜਾਣਕਾਰੀ ਆਉਣ ਦੇ ਬਾਅਦ ਤੋਂ ਮੰਦਰ ਦੀ ਸੁਰੱਖਿਆ ਵਿਵਸਥਾ ਨੂੰ ਪੁਖਤਾ ਕੀਤਾ ਗਿਆ ਹੈ।ਜ਼ਿਆਦਾਤਰ ਪੁਲਿਸ ਪ੍ਰਧਾਨ ਅਮਿਤ ਸਾਂਘੀ ਨੇ ਸਵੀਕਾਰ ਕੀਤਾ ਹੈ ਕਿ ਏਟੀਐਸ ਤੋਂ ਮਿਲੀ ਇੱਕ ਗੁਪਤ ਸੂਚਨਾ 'ਚ ਮਹਾਰਾ ਸ਼ਟਰ ਦੀ ਸੀਮਾ ਨਾਲ ਲੱਗੇ ਹੋਣ ਕਾਰਣ ਛਿੰਦਵਾੜਾ ਜਿਲ੍ਹੇ ਦੀ ਸੁਰੱਖਿਆ ਦੇ ਲਿਹਾਜ਼ ਤੋਂ ਮਹੱਤਵਪੂਰਣ ਮੰਨਿਆ ਗਿਆ ਹੈ ਅਤੇ ਬਿੰਦੂਵਾਰ ਸੁਰੱਖਿਆ ਵਿਵਸਥਾ ਦੀ ਜਾਣਕਾਰੀ ਮੰਗੀ ਗਈ ਹੈ।ਉੱਥੇ ਕਲੈਕਟਰ ਨਿਕੁੰਜ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਏਟੀਐਸ ਦੀ ਸੂਚਨਾ 'ਚ ਜਿਨਾ ਬਿੰਦੂਆਂ 'ਤੇ ਸੁਰੱਖਿਆ ਵਿਵਸਥਾ ਦੀ ਜਾਣਕਾਰੀ ਮੰਗੀ ਗਈ ਹੈ ਅਤੇ ਜਿਨ੍ਹਾ ਸਥਾਨਾਂ 'ਤੇ ਸੁਰੱਖਿਆ ਵਧਾਉਣ ਨੂੰ ਕਿਹਾ ਗਿਆ ਹੈ।ਉਸ 'ਤੇ ਪ੍ਰਸ਼ਾਸਨ ਸਖਤ ਨਜ਼ਰ ਰੱਖੇਗਾ ਓਧਰ ਸਰਕਾਰੀ ਸੂਤਰਾਂ ਦਾ ਕਹਿਨਾ ਹੈ ਕਿ ਏਟੀਐਸ ਨੇ ਜਿਲ੍ਹਾ ਪੁਲਿਸ ਪ੍ਰਧਾਨ ਦਫ਼ਤਰ ਨੂੰ ਇੰਟਰ ਸਕਿਉਰਟੀ ਪਲਾਨ ਭੇਜਿਆ ਹੈ,ਜਿਸ ਵਿੱਚ ਜਾਮਸਾਂਵਲੀ ਦੇ ਪ੍ਰਸਿੱਧ ਹਨੂਮਾਨ ਮੰਦਰ ਨੂੰ ਚਿਨ੍ਹ ਹਿੱਤ ਕਰ ਆਤੰਕੀ ਨਿਸ਼ਾਨੇ 'ਤੇ ਦੱਸਿਆ ਗਿਆ ਹੈ।ਇਸ ਮੰਦਰ 'ਚ ਹਨੂੰਮਾਨ ਜੀ ਦੀ ਵਿਸ਼ਾਲ ਮੂਰਤੀ ਵਿਸ਼ਰਾਮ ਮੁਦਰਾ 'ਚ ਹੈ ਅਤੇ ਹਰ ਸਾਲ ਇੱਥੇ ਮਹਾਰਾਸ਼ਟਰ ਸਮੇਤ ਕਈ ਰਾਜਾਂ ਦੀ ਸੰਖਿਆ 'ਚ ਸ਼ਰਧਾਲੂ ਆਉਂਦੇ ਹਨ।ਉਨ੍ਹਾ ਨੇ ਕਿਹਾ ਹੈ ਕਿ ਸੂਚਨਾ ਮਿਲਣ ਬਾਅਦ ਤੋਂ ਮੰਦਰ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰ ਚੌਕਸੀ ਵਧਾ ਦਿੱਤੀ ਗਈ ਹੈ।

ਹੜ੍ਹ ਰਾਹਤ ਘੋਟਾਲੇ ਦੇ ਦੋਸ਼ੀ ਗੋਸਵਾਮੀ ਦਾ ਦਿਹਾਂਤ
ਪਟਨਾ, 6 ਜਨਵਰੀ : ਮਸ਼ਹੂਰ ਪੱਤ੍ਰਿਕਾ ਟਾਈਮਸ ਵੱਲੋਂ ਯੰਗ ਏਸ਼ੀਅਨ ਐਚੀਵਰ ਅਵਾਰਡ ਨਾਲ ਸਨਮਾਨਿਤ ਅਤੇ 1991 ਬੈਚ ਦੇ ਭਾਰਤੀ ਪ੍ਰਸ਼ਾਸ਼ਨਿਕ ਸੇਵਾ ਦੇ ਅਧਿਕਾਰੀ ਗੌਤਮ ਗੋਸਵਾਮੀ ਦਾ ਇਲਾਜ ਦੇ ਦੌਰਾਨ ਅੱਜ ਇੱਕ ਨਿਜੀ ਨਰਸਿੰਗ ਹੋਮ ਵਿੱਚ ਦਿਹਾਂਤ ਹੋ ਗਿਆ। ਪਟਨਾ ਦੇ ਸਾਬਕਾ ਜਿਲ੍ਹਾ ਅਧਿਕਾਰੀ 41 ਸਾਲ ਗੋਸਵਾਮੀ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ ਅਤੇ ਉਹ ਰਾਜੇਸ਼ਵਰ ਨਰਸਿੰਗ ਹੋਮ ਵਿੱਚ ਭਰਤੀ ਸਨ।ਰਾਜੇਸ਼ਵਰ ਨਰਸਿੰਗ ਹੋਮ ਸੂਤਰਾਂ ਨੇ ਦੱਸਿਆ ਕਿ ਗੋਸਵਾਮੀ ਨੂੰ ਬੀਤੇ ਸਾਲ 31 ਦਸੰਬਰ ਨੂੰ ਪਟਨਾ ਸਥਿਤ ਇੰਦਰਾ ਗਾਂਧੀ ਆਯੁਰ ਵਿਗਿਆਨ ਸੰਸਥਾਨ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਉਹਨਾਂ ਦੇ ਗੁਰਦੇ ਵਿੱਚ ਵੀ ਖਰਾਬੀ ਆ ਜਾਣ ਕਾਰਨ ਇਸ ਨਰਸਿੰਗ ਹੋਮ ਵਿੱਚ ਉਹਨਾਂ ਨੂੰ ਤਬਦੀਲ ਕੀਤਾ ਗਿਆ ਸੀ ਜਿੱਥੇ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਸੀ । ਬਿਹਾਰ ਦੇ ਰੋਹਤਾਸ ਜਿਲ੍ਹੇ ਦੇ ਡੇਹਰੀ ਆਨ ਸੋਨ ਦੇ ਨਿਵਾਸੀ ਗੋਸਵਾਮੀ ਨੂੰ ਸਾਲ 2004 ਵਿੱਚ ਹੜ੍ਹ ਪੀੜਤਾਂ ਤੱਕ ਰਾਹਤ ਪਹੁੰਚਾਉਣ ਨੂੰ ਲੈ ਕੇ ਟਾਈਮਸ ਪੱਤ੍ਰਿਕਾ ਵੱਲੋਂ ਯੰਗ ਏਸ਼ੀਅਨ ਐਚੀਵਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਪਰ ਸਨਮਾਨ ਮਿਲਣ ਦੇ ਲਗਭਗ ਛੇ ਮਹੀਨੇ ਬਾਅਦ ਹੀ ਉਹਨਾਂ ਤੇ ਰੇਲ ਮੰਤਰੀ ਲਾਲੂ ਪ੍ਰਸ਼ਾਦ ਦੇ ਸਾਲੇ ਅਨੀਰੁੱਧ ਪ੍ਰਸ਼ਾਦ ਉਰਫ ਸਾਧੂ ਯਾਦਵ ਅਤੇ 27 ਹੋਰ ਲੋਕਾਂ ਦੇ ਨਾਲ ਮਿਲ ਕੇ ਹੜ੍ਹ ਪੀੜਤਾਂ ਦੇ ਵਿਚਾਲੇ ਰਾਹਤ ਸਮੱਗਰੀ ਵੰਡੇ ਜਾਣ ਵਿੱਚ 18 ਕਰੋੜ ਰੁਪਏ ਦੀ ਗੜਬੜੀ ਕੀਤੇ ਜਾਣ ਦੇ ਦੋਸ਼ ਲੱਗੇ ਸਨ ਜਿਸ ਦੀ ਜਾਂਚ ਦਾ ਜਿੰਮਾ 26 ਅਪ੍ਰੈਲ 2005 ਨੂੰ ਰਾਜ ਦੇ ਨਿਗਰਾਨੀ ਵਿਭਾਗ ਨੂੰ ਸੌਂਪਿਆ ਗਿਆ ਸੀ।
 

ਉਮਰ ਬਣੇ ਜੰਮੂ ਕਸ਼ਮੀਰ ਦੇ 11ਵੇਂ ਸੀਐੱਮ
ਜੰਮੂ ਕਸ਼ਮੀਰ , ਸੋਮਵਾਰ, 5 ਜਨਵਰੀ

ਨੈਸ਼ਨਲ ਕਾਨਫਰੰਸ ਨੇਤਾ ਉਮਰ ਅੱਬਦੁੱਲਾ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ. ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੌਣਾਂ ਦੇ ਬਾਅਦ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੇ ਮਿਲਕੇ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਸੀ. ਪ੍ਰਦੇਸ਼ ਦੇ ਰਾਜਪਾਲ ਐੱਨਐੱਨ ਵੋਹਰਾ ਨੇ ਜਨਰਲ ਜੋਰਾਵਰ ਸਿੰਘ ਹਾਲ ਵਿੱਚ ਉਮਰ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਪਦ ਅਤੇ ਦਫ਼ਤਰੀ ਕੰਮ ਗੁਪਤ ਰੱਖਣ ਦੀ ਸਹੁੰ ਚੁੱਕਾਈ. ਇਸ ਸਮਾਰੋਹ ਵਿੱਚ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਵੀ ਮੌਜੂਦ ਸੀ. ਸਮਾਰੋਹ ਵਿੱਚ ਸ਼ਿਰਕਤ ਕਰਨ ਦੇ ਲਈ ਸੋਨੀਆ ਗਾਂਧੀ ਨਵੀਂ ਦਿੱਲੀ ਤੋਂ ਇੱਥੇ ਪੁੱਜੀ ਹੈ. ਉਮਰ ਨੇ ਅੰਗਰੇਜੀ ਭਾਸ਼ਾ ਵਿੱਚ ਸਹੁੰ ਲਈ ਅਤੇ 38 ਸਾਲਾ ਉਮਰ ਪ੍ਰਦੇਸ਼ ਦੇ 11ਵੇਂ ਅਤੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਹਨ.

ਅੱਤਵਾਦ ਦੇ ਖਿਲਾਫ ਕਦਮ ਨਾਕਾਫੀ: ਸ਼ੋਭਾ ਡੇ

ਨਵੀਂ ਦਿੱਲੀ, 5 ਜਨਵਰੀ : ਮੁੰਬਈ ਅੱਤਵਾਦੀ ਹਮਲਿਆਂ ਤੋਂ ਬਾਅਦ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੇ ਘੋਰ ਨਿਰਾਸ਼ਾ ਪ੍ਰਗਟਾਉਂਦਿਆਂ ਚਰਚਿਤ ਲੇਖਿਕਾ ਸ਼ੋਭਾ ਡੇ ਨੇ ਅੱਜ ਕਿਹਾ ਕਿ ਸਾਨੂੰ ਆਪਣੇ ਦੁਸ਼ਮਨਾਂ ਤੇ ਸ਼ੇਰ ਦੀ ਤਰ੍ਹਾਂ ਦਹਾੜਣਾ ਚਾਹੀਦਾ ਹੈ, ਪਰ ਅਜੇ ਤੱਕ ਅਸੀਂ ਸਿਰਫ ਬਿੱਲੀ ਦੀ ਤਰ੍ਹਾਂ ਮਿਆਊਂ-ਮਿਆਊਂ ਕਰ ਰਹੇ ਹਾਂ। ਅੱਤਵਾਦ ਦੇ ਖਿਲਾਫ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਪ੍ਰਤੀਕ੍ਰਿਆ ਪੁੱਛੇ ਜਾਣ ਤੇ ਸ਼ੋਭਾ ਨੇ ਕਿਹਾ ਕਿ ਮੈਂ ਬਿਲਕੁਲ ਸੰਤੁਸ਼ਟ ਨਹੀਂ ਹਾਂ। ਅਜੇ ਤੱਕ ਸਿਰਫ ਗੱਲਬਾਤ ਚੱਲ ਰਹੀ ਹੈ। ਸਰਕਾਰ ਨੇ ਅੱਤਵਾਦ ਨਾਲ ਨਿਪਟਣ ਲਈ ਕੋਈ ਅਜਿਹਾ ਠੋਸ ਕਦਮ ਨਹੀਂ ਚੁੱਕਿਆ ਹੈ ਜਿਸ ਨਾਲ ਉਸ ਦੀ ਗੰਭੀਰਤਾ ਦਾ ਪਤਾ ਲੱਗ ਸਕੇ। ਅੱਤਵਾਦ ਨਾਲ ਮੁਕਾਬਲੇ ਵਿੱਚ ਸਰਕਾਰ ਦੀ ਸਥਿਤੀ ਨੂੰ ਬਹੁਤ ਕਮਜੋਰ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਸਾਡੀ ਪ੍ਰਤੀਕ੍ਰਿਆ ਬਹੁਤ ਨਰਮ ਰਹੀ ਹੈ। ਆਪਣੇ ਦੁਸ਼ਮਨਾਂ ਤੇ ਦਹਾੜਣ ਦੀ ਬਜਾਏ ਅਸੀਂ ਸਿਰਫ ਬਿੱਲੀ ਦੀ ਮਿਆਊਂ-ਮਿਆਊਂ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇੱਕ ਕੇਂਦਰੀ ਨੋਡਲ ਏਜੰਸੀ ਦੀ ਨਿਗਰਾਨੀ ਅਤੇ ਕੰਟਰੋਲ ਵਿੱਚ ਅੱਤਵਾਦ ਦਾ ਮੁਕਾਬਲਾ ਸਾਰੀਆਂ ਏਜੰਸੀਆਂ ਨੂੰ ਸਖਤੀ ਨਾਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਅੱਤਵਾਦ ਦੇ ਖਿਲਾਫ ਸੰਯੁਕਤ ਲੜਾਈ ਵਿੱਚ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਸੂਚਨਾਵਾਂ ਅਤੇ ਖੁਫੀਆ ਖਬਰਾਂ ਦਾ ਆਦਾਨ ਪ੍ਰਦਾਨ ਕਰਨਾ ਚਾਹੀਦਾ ਹੈ।ਮੁੰਬਈ ਅੱਤਵਾਦੀ ਹਮਲਿਆਂ ਵਿੱਚ ਫੜ੍ਹੇ ਗਏ ਸਿਰਫ ਇੱਕ ਅੱਤਵਾਦੀ ਅਜਮਲ ਇਮਾਨ ਉਰਫ ਕਸਾਬ ਵੱਲ ਇਸ਼ਾਰਾ ਕਰਦਿਆਂ ਸ਼ੋਭਾ ਡੇ ਨੇ ਕਿਹਾ ਕਿ ਫੜ੍ਹੇ ਗਏ ਅੱਤਵਾਦੀਆਂ ਦੇ ਪ੍ਰਤੀ ਕੋਈ ਨਰਮੀ ਨਹੀਂ ਦਿਖਾਈ ਜਾਣੀ ਚਾਹੀਦੀ ਅਤੇ ਉਹਨਾਂ ਦਾ ਦੋਸ਼ ਸਾਬਿਤ ਕੀਤਾ ਜਾਣਾ ਚਾਹੀਦਾ ਹੈ। ਮੁੰਬਈ ਹਮਲਿਆਂ ਦੇ ਸਮੇਂ ਪੈਦਾ ਸਥਿਤੀ ਵੱਲ ਧਿਆਨ ਦਿਵਾਉਂਦਿਆਂ ਉਹਨਾਂ ਕਿਹਾ ਕਿ ਉਸ ਸਮੇਂ ਪੂਰੀ ਤਰ੍ਹਾਂ ਭਰਮ ਦੀ ਸਥਿਤੀ ਪੈਦਾ ਹੋ ਗਈ ਸੀ ਅਤੇ ਅਗਵਾਈ ਦੀ ਕਮੀ ਸੀ। ਉਹਨਾਂ 60 ਘੰਟਿਆਂ ਦੇ ਦੌਰਾਨ ਮੁੰਬਈ ਤੇ ਕੋਈ ਕੰਟਰੋਲ ਨਹੀਂ ਸੀ। ਸਾਲ 2008 ਵਿੱਚ ਹੋਏ ਕਈ ਲੜੀਵਾਰ ਹਮਲਿਆਂ ਤੋਂ ਬਾਅਦ ਹਰੇਕ ਭਾਰਤੀ ਵਿੱਚ ਜਾਗਰੂਕਤਾ ਲਿਆਏ ਜਾਣ ਦੀ ਲੋੜ ਤੇ ਜੋਰ ਦਿੰਦਿਆਂ ਉਹਨਾਂ ਕਿਹਾ ਕਿ ਹਰੇਕ ਭਾਰਤੀ ਦੀ ਮੌਤ ਤੇ ਧਿਆਨ ਦੇਣ ਅਤੇ ਦੁੱਖ ਪ੍ਰਗਟ ਕਰਨ ਦੀ ਲੋੜ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ 26 ਨਵੰਬਰ ਨੂੰ ਹੋਏ ਮੁੰਬਈ ਹਮਲਿਆਂ ਤੋਂ ਬਾਅਦ ਅੱਤਵਾਦ ਦੇ ਮਾਮਲੇ ਵਿੱਚ ਖੁਫੀਆ ਏਜੰਸੀਆਂ ਸਮੇਤ ਸਰਕਾਰ ਦੀ ਅਸਫਲਤਾ ਦੀ ਜਿਹੜੇ ਮੁੱਖ ਲੋਕਾਂ ਨੇ ਆਲੋਚਨਾ ਕੀਤੀ ਸੀ ਉਹਨਾਂ ਵਿੱਚ ਸ਼ੋਭਾ ਡੇ ਸ਼ਾਮਿਲ ਹੈ।



ਕਲਾਮ ਦੀ ਹਾਲਤ ਸਥਿਰ
ਨਵੀਂ ਦਿੱਲੀ , ਸੋਮਵਾਰ, 5 ਜਨਵਰੀ 2009

ਚਮੜੀ ਰੋਗ ਨਾਲ ਪੀੜ੍ਹਿਤ ਸਾਬਕਾ ਰਾਸ਼ਟਰਪਤੀ ਏਪੀਜੇ ਅੱਬਦੁੱਲ ਕਲਾਮ ਦੀ ਹਾਲਤ ਅੱਜ ਸਥਿਰ ਦੱਸੀ ਜਾਂਦੀ ਹੈ. 77 ਸਾਲਾ ਕਲਾਮ ਨੂੰ ਕੱਲ੍ਹ ਚਮੜੀ ਦੇ ਰੋਗ ਐਗਜੀਮਾ ਦੀ ਵਜ੍ਹਾ ਨਾਲ ਆਰਮੀ ਹੋਸਪਿਟਲ ਰਿਸਰਚ ਐਂਡ ਰੈਫਰਲ (ਏਐੱਚਆਰਐਂਡਆਰ) ਵਿੱਚ ਭਰਤੀ ਕਰਵਾਇਆ ਗਿਆ ਸੀ. ਏਐੱਚਆਰਐਂਡਆਰ ਦੇ ਡਾਕਟਰ ਬ੍ਰਿਗੇਡੀਅਰ ਏਕੇ ਸ਼ਰਮਾ ਨੇ ਦੱਸਿਆ ਸਾਬਕਾ ਰਾਸ਼ਟਰਪਤੀ ਦੀ ਹਾਲਤ ਸਥਿਰ ਹੈ. ਹਸਪਤਾਲ ਦੇ ਇੱਕ ਸੂਤਰ ਨੇ ਦੱਸਿਆ ਕਿ ਕਲਾਮ ਸ਼ੂਗਰ ਦੇ ਵੀ ਮਰੀਜ਼ ਹਨ, ਇਸ ਲਈ ਸੰਕ੍ਰਮਣ ਤੇਜੀ ਨਾਲ ਫੈਲ ਗਿਆ. ਸੂਤਰ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਦਾ ਇੰਸੁਲੀਨ ਪੱਧਰ ਕੰਟਰੋਲ ਕਰ ਲਿਆ ਹੈ, ਜਿਸਦੀ ਵਜ੍ਹਾ ਨਾਲ ਸੰਕ੍ਰਮਣ ਅੱਗੇ ਨਹੀਂ ਫੈਲੇਗਾ. ਕਲਾਮ ਦੇ ਸਿਹਤ ਦੀ ਦੇਖਰੇਖ ਕਰ ਰਹੇ ਡਾਕਟਰ ਹਾਲੇ ਵੀ ਇਹ ਤੈਅ ਨਹੀਂ ਕਰ ਪਾ ਰਹੇ ਹਨ ਕਿ ਸਾਬਕਾ ਰਾਸ਼ਟਰਪਤੀ ਨੂੰ ਹਸਪਤਾਲ ਤੋਂ ਛੁੱਟੀ ਕਦੋਂ ਦਿੱਤੀ ਜਾਵੇ.ਇਸ ਤੋਂ ਪਹਿਲਾਂ ਕਲਾਮ ਨੂੰ ਖੱਬੇ ਮੋਢੇ ਵਿੱਚ ਸੱਟ ਲੱਗਣ ਦੇ ਕਾਰਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ.
 


ਸੜਕ ਹਾਦਸੇ ਵਿੱਚ 8 ਸ਼ਰਧਾਲੂਆਂ ਦੀ ਮੌਤ

ਤਾਮਿਲਨਾਡੂ 5 ਜਨਵਰੀ : ਤਾਮਿਲਨਾਡੂ ਵਿੱਚ ਡਿੰਡੀਗੁਲ ਤੋਂ ਲਗਭਗ 18 ਕਿਲੋਮੀਟਰ ਦੂਰ ਵੀਰਾਸ਼ਿਕਾਪੀ ਵਿੱਚ ਇੱਕ ਵੈਨ ਦੀ ਅੱਜ ਸਵੇਰੇ ਇੱਕ ਬੱਸ ਨਾਲ ਟਕਰਾ ਜਾਣ ਨਾਲ ਵੈਨ ਵਿੱਚ ਸਵਾਰ ਅੱਠ ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂਕਿ 10 ਜਖਮੀ ਹੋ ਗਏ ਹਨ। ਇਹ ਸ਼ਰਧਾਲੂ ਚੇਤਰ ਤੋਂ ਸਬਰੀਮਾਲਾ ਮੰਦਿਰ ਦੇ ਦਰਸ਼ਨ ਕਰਨ ਜਾ ਰਹੇ ਸਨ।ਪੁਲੀਸ ਨੇ ਦੱਸਿਆ ਕਿ ਇੱਕ ਔਰਤ ਸਮੇਤ 6 ਲੋਕਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਜਦੋਂਕਿ ਦੋ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਜਖਮੀਆਂ ਵਿੱਚ ਪੰਜ ਦੀ ਹਾਲਤ ਗੰਭੀਰ ਹੈ। ਹਾਦਸੇ ਵਿੱਚ ਬਸ ਵਿੱਚ ਸਵਾਰ ਪੰਜ ਯਾਤਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।


ਪਾਕਿਸਤਾਨ ਨੂੰ ਸਬੂਤ ਸੌਂਪੇ, ਹੋਰ ਦੇਸ਼ਾਂ ਨੂੰ ਵੀ ਦੇਵਾਂਗੇ: ਪ੍ਰਣਵ

ਨਵੀਂ ਦਿੱਲੀ, 5 ਜਨਵਰੀ : ਭਾਰਤ ਨੇ ਪਾਕਿਸਤਾਨ ਨੂੰ ਮੁੰਬਈ ਵਿੱਚ ਹੋਏ ਅੱਤਵਾਦੀ ਹਮਲਿਆਂ ਵਿੱਚ ਗੁਆਂਢੀ ਦੇਸ਼ ਦੇ ਤੱਤਾਂ ਦੀ ਮਿਲੀਭੁਗਤ ਬਾਰੇ ਸਬੂਤ ਅੱਜ ਸੌਂਪ ਦਿੱਤੇ ਅਤੇ ਇਸਲਾਬਾਦ ਨੂੰ ਕਿਹਾ ਕਿ ਉਹ ਆਪਣੀਆਂ ਵਚਨਬਧਤਾਵਾਂ ਨੂੰ ਵਿਵਹਾਰਿਕ ਰੂਪ ਦੇਵੇ। ਕੂਟਨੀਤਿਕ ਦਬਾਅ ਵਧਾਉਂਦਿਆਂ ਵਿਦੇਸ਼ ਮੰਤਰੀ ਪ੍ਰਣਵ ਮੁਖਰਜੀ ਨੇ ਕਿਹਾ ਕਿ ਉਹਨਾਂ ਨੇ ਦੁਨੀਆ ਭਰ ਵਿੱਚ ਵਿਦੇਸ਼ ਮੰਤਰੀਆਂ ਨੂੰ ਪੱਤਰ ਰਾਹੀਂ ਮੁੰਬਈ ਹਮਲਿਆਂ ਅਤੇ ਉਹਨਾਂ ਨਾਲ ਪਾਕਿਸਤਾਨ ਦੇ ਸਬੰਧ ਦਾ ਬਿਊਰਾ ਭੇਜਿਆ ਹੈ। ਵੱਖ-ਵੱਖ ਦੇਸ਼ਾਂ ਨੂੰ ਅਲੱਗ ਤੋਂ ਇਸ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।ਮੁਖਰਜੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਅਸੀਂ ਅੱਜ ਪਾਕਿਸਤਾਨ ਨੂੰ ਮੁੰਬਈ ਤੇ 26 ਨਵੰਬਰ 2008 ਨੂੰ ਅੱਤਵਾਦੀ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਪਾਕਿਸਤਾਨ ਵਿੱਚ ਸਥਿਤ ਤੱਤਾਂ ਨਾਲ ਸਬੰਧ ਬਾਰੇ ਸਬੂਤ ਸੌਂਪ ਦਿੱਤੇ ਹਨ। ਸਬੂਤ ਸੌਂਪਣ ਦੇ ਲਈ ਵਿਦੇਸ਼ ਸਕੱਤਰ ਸ਼ਿਵ ਸ਼ੰਕਰ ਮੇਨਨ ਨੇ ਪਾਕਿਸਤਾਨ ਦੇ ਹਾਈ ਕਮਿਸ਼ਨ ਸ਼ਾਹਿਦ ਮਲਿਕ ਨੂੰ ਤਲਬ ਕੀਤਾ ਸੀ। ਮੁੰਬਈ ਹਮਲਿਆਂ ਨੂੰ ਅਪਰਾਧ ਕਰਾਰ ਦਿੰਦਿਆਂ ਮੁਖਰਜੀ ਨੇ ਪਾਕਿਸਤਾਨ ਤੋਂ ਉਹਨਾਂ ਵਚਨਬਧਤਾਵਾਂ ਨੂੰ ਵਿਵਹਾਰਕ ਰੂਪ ਦੇਣ ਲਈ ਕਿਹਾ ਕਿ ਜੋ ਉਸ ਨੇ ਭਾਰਤ ਦੇ ਨਾਲ ਉਚ ਪੱਧਰ ਤੇ ਜਾਹਿਰ ਕੀਤੀਆਂ ਸਨ। ਨਾਲ ਹੀ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮਾਨਕਾਂ ਦਾ ਪਾਲਣ ਕਰਨ ਲਈ ਵੀ ਕਿਹਾ ਗਿਆ ਹੈ।ਇਹਨਾਂ ਸਬੂਤਾਂ ਵਿੱਚ ਮੁੰਬਈ ਹਮਲਿਆਂ ਦੇ ਦੌਰਾਨ ਜਿਊਂਦੇ ਫੜ੍ਹੇ ਗਏ ਸਿਰਫ ਇੱਕ ਪਾਕਿਸਤਾਨੀ ਅੱਤਵਾਦੀ ਅਜਮਲ ਆਮਿਰ ਕਸਾਬ ਦਾ ਕਬੂਲਨਾਮਾ, ਅੱਤਵਾਦੀਆਂ ਵੱਲੋਂ ਵਰਤੇ ਜੀ ਪੀ ਐਸ ਅਤੇ ਸੈਟੇਲਾਈਟ ਫੋਨਾਂ ਦੇ ਰਿਕਾਰਡ ਅਤੇ ਹਮਲਾਵਰਾਂ ਅਤੇ ਪਾਕਿਸਤਾਨ ਵਿੱਚ ਬੈਠ ਕੇ ਉਹਨਾਂ ਨੂੰ ਹੁਕਮ ਦੇਣ ਵਾਲੇ ਉਹਨਾਂ ਦੇ ਆਕਾਵਾਂ ਦੀ ਗੱਲਬਾਤ ਦੇ ਅੰਸ਼ ਸ਼ਾਮਿਲ ਹਨ। ਇਸ ਵਿੱਚ ਬਰਾਮਦ ਹਥਿਆਰਾਂ ਅਤੇ ਹੋਰ ਸਮੱਗਰੀਆਂ ਦਾ ਬਿਊਰਾ ਵੀ ਸ਼ਾਮਿਲ ਹੈ।ਵਿਦੇਸ਼ ਮੰਤਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਮੱਗਰੀ ਦਾ ਸਬੰਧ ਪਾਕਿਸਤਾਨ ਦੇ ਤੱਤਾਂ ਨਾਲ ਹੈ। ਸਾਨੂੰ ਉਮੀਦ ਹੈ ਕਿ ਪਾਕਿਸਤਾਨ ਸਰਕਾਰ ਆਪਣੇ ਇੱਥੇ ਜਲਦਬਾਜੀ ਨਾਲ ਜਾਂਚ ਕਰੇਗੀ ਅਤੇ ਨਤੀਜਾ ਸਾਨੂੰ ਦੱਸੇਗੀ ਤਾਂ ਕਿ ਮੁੰਬਈ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਦਾਇਰੇ ਵਿੱਚ ਲਿਆਂਦਾ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਆਪਣੇ ਮਿੱਤਰ ਦੇਸ਼ਾਂ ਨੂੰ ਵੀ ਘਟਨਾ ਕ੍ਰਮ ਬਾਰੇ ਦੱਸ ਰਹੇ ਹਾਂ। ਮੁਖਰਜੀ ਨੇ ਕਿਹਾ ਕਿ ਮੈਂ ਦੁਨੀਆ ਭਰ ਵਿੱਚ ਵਿਦੇਸ਼ ਮੰਤਰੀਆਂ ਨੂੰ ਪੱਤਰ ਲਿਖ ਕੇ ਮੁੰਬਈ ਦੇ ਦੇ ਘਟਨਾਕ੍ਰਮ ਅਤੇ ਜਾਂਚ ਦੇ ਦੌਰਾਨ ਹੋਈ ਪ੍ਰਗਤੀ ਅਤੇ ਇਕੱਠੇ ਸਬੂਤਾਂ ਬਾਰੇ ਵਿਸਤ੍ਰਿਤ ਬਿਊਰਾ ਭੇਜਿਆ ਹੈ। ਉਹਨਾਂ ਦੱਸਿਆ ਕਿ ਵਿਦੇਸ਼ ਮੰਤਰਾਲਾ ਮੰਗਲਵਾਰ ਨੂੰ ਦੇਸ਼ ਵਿੱਚ ਮੌਜੂਦ ਵੱਖ-ਵੱਖ ਦੇਸ਼ਾਂ ਦੇ ਦੂਤਾਵਾਸਾਂ ਦੇ ਮੁੱਖੀਆਂ ਵੀ ਇਸ ਦੀ ਜਾਣਕਾਰੀ ਦੇਵੇਗਾ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੁਨੀਆ ਅਜਿਹੇ ਅੱਤਵਾਦ ਦੇ ਖਤਰੇ ਨੂੰ ਖਤ ਕਰਨ ਦੇ ਟੀਚੇ ਦੀ ਖਾਤਿਰ ਇਕਜੁਟ ਹੋ ਜਾਵੇਗੀ। ਉਹਨਾਂ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਪਾਕਿਸਤਾਨ ਆਪਣੀ ਜਮੀਨ ਤੋਂ ਅੱਤਵਾਦ ਨੂੰ ਕਿਸੇ ਵੀ ਤਰ੍ਹਾਂ ਰੋਕਣ ਲਈ ਆਪਣੀ ਦੋ ਪੱਖੀ, ਬਹੁ ਪੱਖੀ ਅਤੇ ਅੰਰਤਰਾਸ਼ਟਰੀ ਵਚਨਬਧਤਾਵਾਂ ਦਾ ਪਾਲਣ ਕਰੇਗਾ।


ਨਾਰਾਇਣ ਰਾਣੇ ਨੇ ਮੁੱਖ ਮੰਤਰੀ ਚਹਵਾਣ ਨਾਲ ਮੁਲਾਕਾਤ ਕੀਤੀ

ਮੁੰਬਈ, 5 ਜਨਵਰੀ : ਕਾਂਗਰਸ ਤੋਂ ਮੁਅੱਤਲ ਨੇਤਾ ਨਾਰਾਇਣ ਰਾਣੇ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚਹਵਾਣ ਨਾਲ ਉਹਨਾਂ ਦੇ ਦੱਖਣ ਮੁੰਬਈ ਸਥਿਤ ਨਿਵਾਸ ਤੇ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ ਇਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਸਾਬਕਾ ਸ਼ਿਵ ਸੈਨਿਕ ਰਾਣੇ ਮੰਗਲਵਾਰ ਨੂੰ ਆਪਣੀ ਭਾਵੀ ਰਣਨੀਤੀ ਦਾ ਐਲਾਨ ਕਰਨ ਵਾਲੇ ਹਨ। ਮੁੰਬਈ ਅੱਤਵਾਦੀ ਹਮਲਿਆਂ ਦੇ ਮੱਦੇਨਜਰ ਸਾਬਕਾ ਮੁੱਖ ਮੰਤਰੀ ਵਿਲਾਸ ਰਾਓ ਦੇਸ਼ ਮੁਖ ਦੇ ਅਸਤੀਫੇ ਤੋਂ ਬਾਅਦ ਰਾਜ ਦੇ ਮੁੱਖ ਮੰਤਰੀ ਦਾ ਅਹੁਦਾ ਨਾ ਦਿਤੇ ਜਾਣ ਤੇ ਰਾਣੇ ਨੇ ਕਾਂਗਰਸ ਅਗਵਾਈ ਦੀ ਆਲੋਚਨਾ ਕੀਤੀ ਸੀ। ਦੇਸ਼ਮੁਖ ਸਰਕਾਰ ਵਿੱਚ ਮਾਲ ਮੰਤਰੀ ਰਹੇ ਰਾਣੇ ਨੂੰ ਇਸ ਤੋਂ ਬਾਅਦ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।


ਡਾਲਰ ਮੁਕਾਬਲੇ ਰੁਪਏ 'ਚ ਮਜ਼ਬੂਤੀ
ਮੁੰਬਈ, ਸੋਮਵਾਰ, 5 ਜਨਵਰੀ 2009

ਸਰਕਾਰੀ ਰਾਹਤ ਪੈਕੇਜ ਕਾਰਣ ਸ਼ੇਅਰ ਬਜ਼ਾਰਾਂ ਵਿਚ ਤੇਜ਼ੀ ਦੀ ਆਸ ਵਿਚਕਾਰ ਡਾਲਰ ਮੁਕਾਬਲੇ ਰੁਪੱਈਆ 38 ਪੈਸੇ ਦੀ ਮਜ਼ਬੂਤੀ ਨਾਲ ਖੁੱਲਿਆ.
ਏਸ਼ੀਆਈ ਬਜ਼ਾਰਾਂ ਵਿਚ ਤੇਜ਼ੀ ਦੇ ਰੁੱਖ ਨਾਲ ਵੀ ਰੁਪਏ ਵਿਚ ਤੇਜ਼ੀ ਨੂੰ ਸਮਰਥਨ ਮਿਲਿਆ.ਅੰਤਰ ਬੈਂਕ ਵਿਦੇਸ਼ੀ ਮੁੱਦਰਾ ਬਜ਼ਾਰ ਵਿਚ ਰੁਪੱਈਏ ਦੀ ਕੀਮਤ 38 ਪੈਸੇ ਦੀ ਮਜ਼ਬੂਤੀ ਨਾਲ 48.20 ਰੁਪਏ ਪ੍ਰਤੀ ਡਾਲਰ ਦੇ ਪੱਧਰ ਉੱਪਰ ਪੁੱਜ ਗਈ.ਬੀਤੇ ਸੈਸ਼ਨ ਵਿਚ ਇਹ 48.58 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ.
 

ਉੱਤਰ ਭਾਰਤ 'ਚ ਕੜਾਕੇ ਦੀ ਠੰਡ ਜਾਰੀ
ਚੰਡੀਗੜ , 4 ਜਨਵਰੀ


ਪੂਰੇ ਉੱਤਰ ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਕੜਾਕੇ ਦੀ ਠੰਡ ਐਤਵਾਰ ਸਵੇਰੇ ਵੀ ਜਾਰੀ ਰਹੀ। ਕੋਹਰੇ ਦੇ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਦੇਸ਼ ਭਰ ਵਿੱਚ ਤੇਜ ਠੰਡ ਨਾਲ ਮਰਨ ਵਾਲਿਆਂ ਦੀ ਸੰਖਿਆ ਵਧ ਕੇ 50 ਹੋ ਗਈ।ਜੰਮੂ, ਸ਼ਿਮਲਾ ਆਦਿ ਸਥਾਨਾਂ ਤੇ ਅੱਜ ਸਵੇਰੇ ਬਹੁਤ ਜਿਆਦਾ ਬਰਫ਼ਬਾਰੀ ਹੋਈ। ਦ੍ਰਿਸ਼ਟਤਾ ਦੀ ਕਮੀ ਨਾਲ ਇੱਥੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਰਾਜਧਾਨੀ ਦਿੱਲੀ ਵਿੱਚ ਲਗਾਤਾਰ ਕੜਾਕੇ ਦੀ ਠੰਡ ਪੈ ਰਹੀ ਹੈ। ਹਾਲਾਂਕਿ ਨਿਊਨਤਮ ਤਾਪਮਾਨ 4.4 ਡਿਗਰੀ ਸੈਲਸੀਅਸ ਤੋਂ ਵਧ ਕੇ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੱਥੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਅੱਜ ਸਵੇਰੇ ਮੈਦਾਨ ਵਿੱਚ ਛਾਈ ਧੁੰਫ ਦੇ ਕਾਰਨ ਦਿੱਲੀ ਤੋਂ ਜਾਣ ਵਾਲੀਆਂ 10 ਉਡਾਨਾਂ ਰੱਦ ਹੋ ਗਈਆਂ ਅਤੇ ਪੰਜ ਹੋਰ ਲੇਟ ਹਨ। ਰੇਲ ਯਾਤਰੀ ਵੀ ਕਈ ਟ੍ਰੇਨਾਂ ਦੇ ਰੱਦ ਹੋਣ ਨਾਲ ਪਰੇਸ਼ਾਨ ਰਹੇ। ਕੁਝ ਟ੍ਰੇਨਾਂ ਸਮੇਂ ਤੋਂ ਘੰਟਿਆਂ ਲੇਟ ਚੱਲ ਰਹੀਆਂ ਹਨ। ਮੌਸਮ ਵਿਭਾਗ ਦੇ ਅਨੁਸਾਰ ਕੜਾਕੇ ਦੀ ਠੰਡ ਦੇ ਕਾਰਨ ਹੁਣ ਤੱਕ ਦੇਸ਼ ਭਰ ਵਿੱਚ ਘੱਟ ਤੋਂ ਘੱਟ 50 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਸਭ ਤੋਂ ਜਿਆਦਾ 25 ਮੌਤਾਂ ਉੱਤਰਪ੍ਰਦੇਸ਼ ਵਿੱਚ ਹੋਈਆਂ ਹਨ।

ਪੰਜਾਬ ਦੇ ਜਲੰਧਰ ਜਿਲ੍ਹੇ ਦੇ ਆਦਮਪੁਰ ਮੌਸਮ ਕੇਂਦਰ ਤੋਂ ਪ੍ਰਾਪਤ ਸੂਚਨਾ ਦੇ ਅਨੁਸਾਰ ਜਲੰਧਰ ਵਿੱਚ ਨਿਊਨਤਮ ਤਾਪਮਾਨ 2.8 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 4.8 ਡਿਗਰੀ ਸੈਲਸੀਅਸ, ਪਠਾਨਕੋਟ ਵਿੱਚ 5.6 ਡਿਗਰੀ ਸੈਲਸੀਅਸ ਅਤੇ ਚੰਡੀਗੜ ਵਿੱਚ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

ਵਿਚਾਰ ਮੰਚ ਹੋਵੇਗਾ ਗੁਜਰਾਤ ਸੰਮੇਲਨ
ਅਹਿਮਦਾਬਾਦ , 4 ਜਨਵਰੀ


ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਮਹੀਨੇ ਹੋਣ ਵਾਲਾ ਵਿਸ਼ਵ ਨਿਵੇਸ਼ਕ ਸੰਮੇਲਨ ਵਾਈਬਰੇਂਟ ਗੁਜਰਾਤ 2009 ਭਾਰਤੀ ਉਦਯੋਗ ਜਗਤ ਦੇ ਲਈ ਕੌਮਾਂਤਰੀ ਮੰਦੀ ਨਾਲ ਨਜਿੱਠਣ ਦੇ ਉਪਰਾਲਿਆਂ ਉੱਤੇ ਵਿਚਾਰ ਵਟਾਂਦਰੇ ਲਈ ਚੰਗਾ ਮੰਚ ਸਾਬਿਤ ਹੋਵੇਗਾ. ਗੁਜਰਾਤ ਸਰਕਾਰ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਬਰਾਂਡ ਗੁਜਰਾਤ ਦੇ ਉਤਸ਼ਾਹ ਦੇ ਲਈ ਇਹ ਆਯੋਜਨ ਕਰਦੀ ਹੈ. ਸੰਮੇਲਨ 12 ਜਨਵਰੀ ਤੋਂ ਸ਼ੁਰੂ ਹੋਵੇਗਾ. ਇਸ ਸੰਮੇਲਨ ਵਿੱਚ ਜਪਾਨ ਹਿੱਸੇਦਾਰ ਦੇਸ਼ ਬਣਿਆ ਹੈ. ਉਹਨਾਂ ਨੇ ਕਿਹਾ ਕਿ ਦੇਸ਼ ਦੇ ਉਦਯੋਗਪਤੀਆਂ ਦੇ ਲਈ ਕੌਮਾਂਤਰੀ ਮੰਦੀ ਦੇ ਵਿਚਕਾਰ ਦੇਸ਼ ਨੂੰ ਅੱਗੇ ਲੈਕੇ ਜਾਣ ਦੇ ਉਪਰਾਲਿਆਂ ਉੱਤੇ ਵਿਚਾਰ ਵਟਾਂਦਰਾ ਕਰਨ ਦਾ ਇਹ ਸੰਮੇਲਨ ਇੱਕ ਉੱਚਿਤ ਮੰਚ ਸਾਬਿਤ ਹੋਵੇਗਾ. ਕਠਿਨ ਮਾਹੌਲ ਵਿੱਚ ਇਸ ਸ਼ਿਖਰ ਸੰਮੇਲਨ ਦਾ ਮਹੱਤਵ ਹੋਰ ਵੱਧ ਗਿਆ ਹੈ ਕਿਉਂਕਿ ਇਹ ਅਨੁਭਵ ਨੂੰ ਵੰਡਣ ਦਾ ਮੰਚ ਪ੍ਰਦਾਨ ਕਰੇਗਾ. ਮੋਦੀ ਨੇ ਕਿਹਾ ਕਿ ਟਾਟਾ ਦੀ ਨੈਨੋ ਕਾਰ ਪ੍ਰੋਜੈਕਟ ਦੇ ਗੁਜਰਾਤ ਆਉਣ ਨੂੰ ਰਾਜ ਦੇ ਲਈ ਸਭ ਤੋਂ ਮਹੱਤਵਪੂਰਨ ਘਟਨਾ ਕਰਾਰ ਦੇਣਾ ਗੁਜਰਾਤ ਦੇ ਨਾਲ ਅਨਿਆਂ ਹੋਵੇਗਾ.


ਲਾਲੂ ਪੜ੍ਹਾਉਣਗੇ ਜਪਾਨੀ ਵਿੱਦਿਆਰਥੀਆਂ ਨੂੰ

ਪਟਨਾ , 4 ਜਨਵਰੀ


ਭਾਰਤੀ ਪ੍ਰਬੰਧਨ ਸੰਸਥਾਨ ਅਹਿਮਦਾਬਾਦ ਅਤੇ ਹਾਰਵਰਡ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਨੂੰ ਪੜ੍ਹਾਉਣ ਦੇ ਬਾਅਦ ਰੇਲ ਮੰਤਰੀ ਲਾਲੂ ਪ੍ਰਸਾਦ ਭਾਰਤੀ ਰੇਲ ਦੀ ਕਾਇਆਕਲਪ ਦੇ ਬਾਰੇ ਹੁਣ ਜਪਾਨੀ ਵਿੱਦਿਆਰਥੀਆਂ ਨੂੰ ਗਿਆਨ ਦੇਣਗੇ. ਰੇਲ ਮੰਤਰੀ ਪਾਰਟੀ ਰਾਸ਼ਟਰੀ ਜਨਤਾ ਦਲ ਦੇ ਬੁਲਾਰੇ ਸ਼ਿਆਮ ਰਜਕ ਨੇ ਦੱਸਿਆ ਲਾਲੂ ਜਪਾਨ ਸਰਕਾਰ ਦੇ ਸੱਦੇ ਉੱਤੇ 11 ਜਨਵਰੀ ਨੂੰ 10 ਦਿਨਾ ਯਾਤਰਾ ਉੱਤੇ ਰਵਾਨਾ ਹੋਣਗੇ. ਰਜਕ ਨੇ ਕਿਹਾ ਕਿ ਉੱਥੇ ਦੀ ਰੇਲ ਵਿਵਸਥਾ ਦਾ ਅਧਿਐਨ ਕਰਨ ਦੇ ਇਲਾਵਾ ਲਾਲੂ ਟੋਕੀਓ ਸਮੇਤ ਕਈ ਯੂਨੀਵਰਸਿਟੀਆਂ ਵਿੱਚ ਲੈਕਚਰ ਵੀ ਦੇਣਗੇ.

ਅੱਤਵਾਦੀ ਟਿਕਾਣੇ ਤਬਾਹ ਕਰੋ : ਕਲਾਮ
ਹਮੀਰਪੁਰ, 4 ਜਨਵਰੀ


ਸਾਬਕਾ ਰਾਸ਼ਟਰਪਤੀ ਏਪੀਜੇ ਅੱਬਦੁੱਲ ਕਲਾਮ ਨੇ ਅੱਤਵਾਦ ਦੇ ਨਾਲ ਲੜ੍ਹਨ ਲਈ ਤਿੰਨ ਰਣਨੀਤੀਆਂ ਦੀ ਵਕਾਲਤ ਕੀਤੀ, ਜਿਸ ਵਿੱਚ ਦੇਸ਼ ਦੇ ਅੰਦਰ ਅਤੇ ਬਾਹਰ ਸਥਿਤ ਅੱਤਵਾਦੀ ਟਿਕਾਣਿਆਂ ਉੱਤੇ ਛਾਪਾ ਮਾਰਕੇ ਉਹਨਾਂ ਨੂੰ ਤਬਾਹ ਕਰਨਾ ਸ਼ਾਮਲ ਹੈ. ਵਿੱਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅੱਤਵਾਦੀ ਖ਼ਤਰਿਆਂ ਨਾਲ ਨਜਿੱਠਣ ਦੇ ਲਈ ਸਭ ਤੋਂ ਪਹਿਲਾਂ ਇੱਕ ਵਿਆਪਕ ਰਾਸ਼ਟਰੀ ਅਭਿਆਨ ਚਲਾਉਣ ਦੀ ਜ਼ਰੂਰਤ ਹੈ, ਜਿਸ ਵਿੱਚ ਹਰੇਕ ਨਾਗਰਿਕ ਨੂੰ ਸ਼ਾਮਲ ਕੀਤਾ ਜਾਵੇ. ਕਲਾਮ ਨੇ ਕਿਹਾ ਕਿ ਇਸਦੇ ਬਾਅਦ ਦੇਸ਼ ਦੇ ਅੰਦਰ ਅਤੇ ਬਾਹਰ ਸਥਿਤ ਅੱਤਵਾਦੀ ਟਿਕਾਣਿਆਂ ਉੱਤੇ ਛਾਪਾ ਮਾਰਕੇ ਉਹਨਾਂ ਨੂੰ ਨਸ਼ਟ ਕਰਨ ਦੀ ਲੋੜ ਹੈ. ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਅਤੇ ਬਾਹਰ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਕੇ ਅੱਤਵਾਦ ਨੂੰ ਖ਼ਤਮ ਕੀਤਾ ਜਾ ਸਕਦਾ ਹੈ.

ਚਿਦੰਬਰਮ ਨੇ ਲਤਾੜੀ ਅਸਾਮ ਸਰਕਾਰ
ਗੁਹਾਟੀ, 4 ਜਨਵਰੀ


ਅਸਮਾ ਵਿਚ ਅੱਤਵਾਦ ਨਾਲ ਨਜਿੱਠਣ ਦੀ ਲੜ੍ਹੀ ਵਿਚ ਵਾਰ-ਵਾਰ ਸਿਆਸੀ ਦਖਲ ਅੰਦਾਜੀ ਤੋਂ ਨਾਰਾਜ਼ ਕੇਂਦਰੀ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਰਾਜ ਸਰਕਾਰ ਨੂੰ ਲਤਾੜ ਲਗਾਈ.ਏਕੀਕ੍ਰਿਤ ਕਮਾਨ ਦੀ ਸ਼ਨੀਵਾਰ ਨੂੰ ਹੋਈ ਬੈਠਕ ਵਿਚ ਮੌਜੂਦਾ ਸੂਤਰਾਂ ਮੁਤਾਬਕ ਇਸ ਦੌਰਾਨ ਅਨੇਕ ਮੌਕਿਆਂ ਉੱਪਰ ਗ੍ਰਹਿ ਮੰਤਰੀ ਸਿਆਸੀ ਦਖਲ ਅੰਦਾਜੀ ਉੱਪਰ ਨਾਰਾਜ਼ ਵਿਖਾਈ ਦਿੱਤੇ.ਬੈਠਕ ਮਗਰੋਂ ਪੱਤਰਕਾਰਾਂ ਸਾਹਮਣੇ ਚਿਦੰਬਰਮ ਨੇ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਕਿਹਾ ਕਿ ਉਹ ਸਿਰਫ ਵਿਕਾਸ ਵੱਲ ਹੀ ਧਿਆਨ ਦੇਣ ਅਤੇ ਅੱਤਵਾਦ ਨਾਲ ਨਜਿੱਠਣ ਦਾ ਕੰਮ ਰੱਖਿਆ ਬਲਾਂ ਦੇ ਜੁੰਮੇ ਹੀ ਰਹਿਣ ਦੇਣ.ਜ਼ਿਕਰਯੋਗ ਹੈ ਕਿ ਅਸਾਮ ਸਰਕਾਰ ਉੱਪਰ ਅਕਸਰ ਇਹ ਆਰੋਪ ਲੱਗਦੇ ਰਹੇ ਹਨ ਕਿ ਉਹ ਚੌਣ ਫਾਇਦੇ ਲਈ ਸਿਆਸੀ ਸ਼ਾਂਤੀ ਦਾ ਦਿਖਾਵਾ ਕਰਦੀ ਹੈ.

 

ਉਮਰ ਦੇ ਅੱਗੇ ਕਈ ਚੁਨੌਤੀਆਂ
ਜੰਮੂ , ਸ਼ਨਿਵਾਰ, 3 ਜਨਵਰੀ 2009


ਨੈਸ਼ਨਲ ਕਾਨਫਰੰਸ ਦੇ ਪ੍ਰਮੁੱਖ ਅਤੇ ਜੰਮੂ ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਉਮਰ ਅੱਬਦੁੱਲਾ ਦੀ ਰਾਹ ਸੌਖੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਅੱਤਵਾਦ ਅਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਿਚਾਲੇ ਵੱਧ ਰਹੀ ਖਾਈ ਵਰਗੀਆਂ ਚੁਨੌਤੀਆਂ ਤੋਂ ਪਾਰ ਪਾਉਣਾ ਹੋਵੇਗਾ. ਅੱਬਦੁੱਲਾ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਉਮਰ ਇਸ ਸੀਮਾਵਰਤੀ ਰਾਜ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਹੋਣਗੇ. ਉਹਨਾਂ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ, ਹਾਲਾਂਕਿ ਉਹਨਾਂ ਨੂੰ ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ ਅਤੇ ਭਾਜਪਾ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਹੋਵੇਗਾ. ਰਾਜਨੀਤਕ ਵਿਸ਼ਲੇਸ਼ਕਾਂ ਦੇ ਅਨੁਸਾਰ 38 ਸਾਲਾ ਉਮਰ ਸੰਭਵਤ ਪਹਿਲੇ ਮੁੱਖ ਮੰਤਰੀ ਹੋਣਗੇ, ਜਿਹਨਾਂ ਨੂੰ ਰਾਜ 'ਚ ਵੱਧ ਰਹੀ ਖੇਤਰੀ ਖਾਈ ਵਰਗੀ ਚੁਨੌਤੀ ਨਾਲ ਨਜਿੱਠਣਾ ਹੋਵੇਗਾ. ਇਸਦੇ ਪਹਿਲਾਂ ਉਹਨਾਂ ਦੇ ਪਿਤਾ ਫਾਰੂਕ ਅੱਬਦੁੱਲਾ ਅਤੇ ਦਾਦਾ ਸ਼ੇਖ ਅੱਬਦੁੱਲਾ ਸਮੇਤ ਕਿਸੇ ਹੋਰ ਨੂੰ ਅਜਿਹੀ ਸਥਿਤੀ 'ਚੋਂ ਗੁੱਜਰਨਾ ਨਹੀਂ ਪਿਆ. ਰਾਸ਼ਟਰੀ ਗਿਆਨ ਆਯੋਗ ਦੇ ਮੈਂਬਰ ਅਤੇ ਜੰਮੂ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਪ੍ਰੋ.ਅਮਿਤਾਭ ਮੱਟੂ ਨੇ ਭਾਸ਼ਾ ਨੂੰ ਦੱਸਿਆ ਕਿ ਚੌਣ ਦੇ ਨਤੀਜੇ ਦਰਸਾਉਂਦੇ ਹਨ ਕਿ ਦੋ ਮਹੀਨਿਆਂ ਤੱਕ ਚੱਲੇ ਅਮਰਨਾਥ ਯਾਤਰਾ ਭੂਮੀ ਵਿਵਾਦ ਨੂੰ ਲੈਕੇ ਖੇਤਰਾਂ ਦੇ ਵਿਚਕਾਰ ਖਾਈ ਪੈਦਾ ਹੋ ਗਈ ਹੈ. ਵਿਭਾਜਨਕਾਰੀ ਰਾਜਨੀਤੀ ਨੇ ਦੱਖਣ ਅਤੇ ਮੱਧ ਕਸ਼ਮੀਰ ਨੂੰ ਨਗਰ (ਨੈਸ਼ਨਲ ਕਾਨਫਰੰਸ) ਅਤੇ ਗ੍ਰਾਮੀਣ (ਪੀਡੀਪੀ) ਦੀ ਤਰਜ ਉੱਤੇ ਵੰਡ ਦਿੱਤਾ ਹੈ.


ਅਪਰਾਧੀ ਸੌਂਪੇ ਪਾਕਿ:ਮਨਮੋਹਨ
ਸ਼ਿਲਾਂਗ, ਸ਼ਨਿਵਾਰ, 3 ਜਨਵਰੀ 2009


ਭਾਰਤ ਨੂੰ ਕਿਸੇ ਵੀ ਲੋੜੀਂਦੇ ਅਪਰਾਧੀ ਨੂੰ ਸੌਂਪਣ ਤੋਂ ਪਾਕਿਸਤਾਨ ਦੇ ਇਨਕਾਰ ਦੇ ਬਾਵਜੂਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇੱਥੇ ਪਾਕਿਸਤਾਨ ਨੂੰ ਕਿਹਾ ਕਿ ਉਹ ਹਮਲੇ ਲਈ ਜੁੰਮੇਵਾਰ ਅਪਰਾਧੀਆਂ ਨੂੰ ਸੌਂਪੇ ਤਾਂ ਜੋ ਉਹਨਾਂ ਖਿਲਾਫ ਇੱਥੇ ਮੁਕੱਦਮਾ ਚਲਾਇਆ ਜਾ ਸਕੇ.ਉਹਨਾਂ ਆਸ ਜਾਹਰ ਕੀਤੀ ਕਿ ਬੰਗਲਾਦੇਸ਼ ਦੀ ਨਵੀਂ ਸਰਕਾਰ ਅੱਤਵਾਦੀਆਂ ਨੂੰ ਆਪਣੀ ਜਮੀਨ ਦੀ ਵਰਤੋਂ ਖਿਲਾਫ ਅਤੇ ਖਾਸ ਤੌਰ ਉੱਪਰ ਪੂਰਬ ਉੱਤਰ ਵਿਚ ਸਰਗਰਮੀਆਂ ਚਲਾਉਣ ਦੀ ਇਜ਼ਾਜ਼ਤ ਨਹੀਂ ਦੇਵੇਗੀ.ਸਿੰਘ ਨੇ ਆਸ ਜਾਹਰ ਕੀਤੀ ਕਿ ਪਾਕਿਸਤਾਨੀ ਆਗੂਆਂ ਨੂੰ ਅਕਲ ਆਵੇਗੀ ਅਤੇ ਉਹ ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਲਈ ਜੁੰਮੇਵਾਰ ਲੋਕਾਂ ਨੂੰ ਕਟਿਹਰੇ ਵਿਚ ਲਿਆਉਣ ਨੂੰ ਮਾਣਤਾ ਦੇਵੇਗਾ.ਸਾਲਾਨਾ ਵਿਗਿਆਨ ਕਾਂਗਰਸ ਦਾ ਇੱਥੇ ਉਦਘਾਟਨ ਕਰਨ ਮਗਰੋਂ ਪ੍ਰਧਾਨ ਮੰਤਰੀ ਨੇ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਾਰੇ ਸੱਭਿਅਕ ਦੇਸ਼ਾਂ ਦੀ ਮੰਗ ਉੱਪਰ ਮੁੰਬਈ ਹਮਲੇ ਦੇ ਸਾਜਿਸ਼ਕਾਰਾਂ ਨੂੰ ਕਟਿਹਰੇ ਵਿਚ ਲਿਆਉਣ ਲਈ ਪਾਕਿਸਤਾਨ ਨੂੰ ਕਾਰਵਾਈ ਕਰਨੀ ਹੀ ਪਵੇਗੀ.ਮੈਨੂੰ ਆਸ ਹੈ ਕਿ ਇਹ ਅਪਰਾਧੀ ਸਾਨੂੰ ਸੌਂਪੇ ਜਾਣਗੇ ਤਾਂ ਜੋ ਉਹਨਾਂ ਖਿਲਾਫ ਮੁਕੱਦਮਾ ਚਲਾਇਆ ਜਾਵੇਗਾ.


ਮਣੀਪੁਰ 'ਚ 4 ਅੱਤਵਾਦੀ ਹਲਾਕ
ਇੰਫਾਲ, ਸ਼ਨਿਵਾਰ, 3 ਜਨਵਰੀ 2009

ਮਣੀਪੁਰ ਦੇ ਪੂਰਬੀ ਇੰਫਾਲ ਅਤੇ ਬਿਸ਼ਨਪੁਰ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਵੱਖ-ਵੱਖ ਮੁਕਾਬਲਿਆਂ ਵਿਚ ਚਾਰ ਅੱਤਵਾਦੀ ਹਲਾਕ ਹੋ ਗਏ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪੂਰਬੀ ਇੰਫਾਲ ਜਿਇਲ੍ਹੇ ਦੇ ਸੰਜੇਨਬਮ ਪਿੰਡ ਵਿਚ ਕੁੱਝ ਅੱਤਵਾਦੀਆਂ ਦੇ ਹੋਣ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਅਤੇ ਅਸਾਮ ਰਾਇਫਲਸ ਦੇ ਜਵਾਨਾਂ ਦੀ ਇੱਕ ਸੰਯੁਕਤ ਟੀਮ ਨੇ ਇਲਾਕੇ ਵਿਚ ਛਾਪੇਮਾਰੀ ਕੀਤੀ.ਸੁਰੱਖਿਆ ਬਲਾਂ ਦੀ ਤਲਾਸ਼ੀ ਦੌਰਾਨ ਅੱਤਵਾਦੀਆਂ ਨੇ ਜਵਾਨਾਂ ਉੱਪਰ ਗੋਲੀਬਾਰੀ ਕੀਤੀ ਜਿਸ ਤੋਂ ਮਗਰੋਂ ਜਵਾਬੀ ਕਾਰਵਾਈ ਵਿਚ ਇੱਕ ਅਣਪਛਾਤਾ ਅੱਤਵਾਦੀ ਹਲਾਕ ਹੋ ਗਿਆ ਜਦੋਂ ਕਿ ਹੋਰ ਫਰਾਰ ਹੋ ਗਏ.ਇੱਕ ਹੋਰ ਘਟਨਾ ਵਿਚ ਬੀਤੇ ਕੱਲ੍ਹ ਬਿਸ਼ਨਪੁਰ ਜਿਲ੍ਹੇ ਦੇ ਪੋਤਸੰਗਬਮ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਵਿਚ ਦੋ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਅਤੇ 9 ਐਮਐਮ ਦੀ ਇੱਕ ਪਿਸਤੌਲ ਅਤੇ ਕਈ ਗੋਲੀਆਂ ਅਤੇ ਦੋ ਗ੍ਰੇਨੇਡ ਮੌਕੇ ਤੋਂ ਜ਼ਬਤ ਕੀਤੇ.ਸੂਤਰਾਂ ਮੁਤਾਬਕ ਇਸੇ ਜਿਲ੍ਹੇ ਦੇ ਕੁੰਬੀ ਇਲਾਕੇ ਵਿਚ ਬੀਤੇ ਕੱਲ੍ਹ ਇੱਕ ਹੋਰ ਅੱਤਵਾਦੀ ਹਲਾਕ ਹੋ ਗਿਆ.ਮੌਕੇ ਤੋਂ ਇੱਕ ਪਿਸਤੌਲ ਅਤੇ ਕਈ ਗੋਲੀਆਂ ਬਰਾਮਦ ਕੀਤੀਆਂ ਗਈਆਂ.


ਇੰਜਨੀਅਰ ਕਤਲਕਾਂਡ, ਆਰੋਪ ਪੱਤਰ ਦਾਖਲ
ਲਖਨਊ, ਸ਼ਨਿਵਾਰ, 3 ਜਨਵਰੀ 2009


ਓਰੈਯਾ ਵਿਖੇ ਪੀਡਬਲਿਊਡੀ ਦੇ ਕਾਰਜਕਾਰੀ ਇੰਜਨੀਅਰ ਮਨੋਜ ਕੁਮਾਰ ਗੁਪਤਾ ਕਤਲਕਾਂਡ ਵਿਚ ਪੁਲਿਸ ਨੇ ਅਦਾਲਤ ਵਿਚ ਆਰੋਪ ਪੱਤਰ ਦਾਖਲ ਕਰ ਦਿੱਤਾ ਜਿਸ ਵਿਚ ਬਸਪਾ ਵਿਧਾਇਕ ਸ਼ੇਖਰ ਤਿਵਾਰੀ ਸਮੇਤ 10 ਲੋਕਾਂ ਨੂੰ ਆਰੋਪੀ ਬਣਾਇਆ ਗਿਆ ਹੈ.ਰਾਜ ਦੇ ਡੀਜੀ ਵਿਕ੍ਰਮ ਸਿੰਘ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਵੱਲੋਂ ਅਦਾਲਤ ਵਿਚ ਦਾਖਲ ਕੀਤੇ ਗਏ ਆਰੋਪ ਪੱਤਰ ਵਿਚ ਬਸਪਾ ਵਿਧਾਇਕ ਸ਼ੇਖਰ ਤਿਵਾਰੀ, ਦਿਬੀਆਪੁਰ ਦੇ ਬਰਖਾਸਤ ਥਾਣਾ ਮੁਖੀ ਹੁਸ਼ਿਆਰ ਸਿੰਘ, ਯੋਗਿੰਦਰ ਦੋਹਰੇ ਉਰਫ ਭਾਟੀਆ, ਵਿਜੇ ਤਿਵਾਰੀ, ਰਾਮ ਬਾਬੂ ਉਰਫ ਪੁੱਤੀ ਪਾਲ ਸਿੰਘ(ਗੰਨਰ), ਗਜਰਾਜ ਸਿੰਘ(ਗੰਨਰ), ਦਵਿੰਦਰ ਅਤੇ ਸੰਤੋਸ਼ ਸ਼ਾਮਲ ਹਨ.ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਵਿਧਾਇਕ ਤਿਵਾਰੀ ਦੀ ਪਤਨੀ ਵਿਭਾ ਤਿਵਾਰੀ ਸਮੇਤ 5 ਲੋਕਾਂ ਨੂੰ ਸਾਜਿਸ਼ ਵਿਚ ਸ਼ਾਮਲ ਹੋਣ ਦਾ ਆਰੋਪੀ ਬਣਾਇਆ ਗਿਆ ਹੈ.ਪੁਲਿਸ ਮੁਖੀ ਨੇ ਇੰਜਨੀਅਰ ਕਤਲਕਾਂਡ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਇੰਜਨੀਅਰ ਗੁਪਤਾ ਦਾ ਕਤਲ ਸਿਆਸੀ ਸਾਜਿਸ਼ ਅਧੀਨ ਨਹੀਂ ਸਗੋਂ ਵਿਧਾਇਕ ਤਿਵਾਰੀ ਆਪਣੇ ਕੁੱਝ ਸਹਿਯੋਗੀਆਂ ਨੂੰ ਨਜਾਇਜ ਤੌਰ ਉੱਪਰ ਠੇਕਾ ਦੁਆਉਣਾ ਚਾਹੁੰਦਾ ਸੀ.ਇਸ ਦੇ ਨਾਲ ਹੀ ਗੁਪਤਾ ਤੋਂ ਪਹਿਲਾਂ ਦੇ ਇੰਜਨੀਅਰ ਵਿਧਾਇਕ ਨੂੰ 50 ਤੋਂ 75 ਰੁਪਏ ਦਿੰਦੇ ਸਨ ਜੋ ਗੁਪਤਾ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਣ ਗੁਪਤਾ ਦਾ ਕਤਲ ਕਰ ਦਿੱਤਾ ਗਿਆ.


ਪੁੰਛ 'ਚ ਮੁਕਾਬਲਾ ਜ਼ਾਰੀ,ਜਵਾਨ ਸ਼ਹੀਦ
ਪੁੰਛ, ਸ਼ਨਿਵਾਰ, 3 ਜਨਵਰੀ 2009

ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਬੀਤੀ ਦੇਰ ਰਾਤ ਤੋਂ ਜਾਰੀ ਮੁਕਾਬਲੇ ਵਿਚ ਇੱਕ ਪੁਲਿਸ ਜਵਾਨ ਦੀ ਮੌਤ ਹੋ ਗਈ.ਵੀਰਵਾਰ ਸ਼ਾਮ ਨੂੰ ਸ਼ੁਰੂ ਹੋਏ ਮੁਕਾਬਲੇ ਵਿਚ ਹੁਣ ਤੱਕ ਚਾਰ ਅੱਤਵਾਦੀ ਹਲਾਕ ਹੋਏ ਹਨ.ਇਸ ਵਿਚ ਦੋ ਫੌਜੀ ਸ਼ਹੀਦ ਵੀ ਹੋ ਚੁੱਕੇ ਹਨ.ਰੱਖਿਆ ਸੂਤਰਾਂ ਮੁਤਾਬਕ ਪੁੰਛ ਜਿਲ੍ਹੇ ਦੇ ਮੇਂਢਰ ਦੇ ਜੰਗਲਾਂ ਵਿਚ ਜਾਰੀ ਮੁਕਾਬਲੇ ਦੌਰਾਨ ਰੱਖਿਆ ਬਲਾਂ ਨੇ ਪੂਰਾ ਇਲਾਕਾ ਘੇਰ ਲਿਆ ਹੈ.ਕਾਰਵਾਈ ਦੌਰਾਨ ਵਿਸ਼ੇਸ਼ ਪੁਲਿਸ ਅਧਿਕਾਰੀ ਨਰੇਸ਼ ਕੁਮਾਰ ਸ਼ਹੀਦ ਹੋ ਗਿਆ.ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਮੁਕਾਬਲਾ ਉਸ ਵੇਲ੍ਹੇ ਸ਼ੁਰੂ ਹੋਇਆ ਜਦੋਂ ਅੱਤਵਾਦੀਆਂ ਦੀ ਮੌਜੂਦਗੀ ਸੰਬੰਧੀ ਖੂਫੀਆ ਜਾਣਕਾਰੀ ਮਿਲਣ ਮਗਰੋਂ ਸੈਨਾ ਦੇ ਜਵਾਨਾਂ ਅਤੇ ਵਿਸ਼ੇਸ਼ ਮੁਹਿੰਮ ਦਸਤੇ ਨੇ ਰਾਜ ਪੁਲਿਸ ਦੀ ਮਦੱਦ ਨਾਲ ਤਲਾਸ਼ੀ ਮੁਹਿੰਮ ਚਲਾਈ.ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਜੰਗਲਾਂ ਵਿਚ ਛੇ ਤੋਂ ਦੱਸ ਤੱਕ ਅੱਤਵਾਦੀ ਲੁੱਕੇ ਹੋਏ ਹਨ.


 




 

Gurbani
Testimonial
Testimonial content would come here
Testimonial content would come here
Testimonial content would come here
View All

MEHRA MEDIA