Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

ਦਿੱਲੀ ਦੇ ਵਿਦਿਆਰਥੀ ਚਾਹੁੰਦੇ ਹਨ ਫ੍ਰੀ ਸੈਕਸ ਤੇ ਨਸ਼ਾ------>> ਯੂਰੋਪ ‘ਚ ਠੰਡ ਦਾ ਕਹਿਰ ਜਾਰੀ- 150 ਲੋਕਾਂ ਦੀ ਮੌਤ------>> ਸਮੁੰਦਰ ‘ਚੋਂ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਖਜ਼ਾਨਾ------>> ਇਸ਼ਤਿਹਾਰ ਲਈ ਨਿਊਡ ਹੋਈ ਨਿਕੋਲ------>> ਸੈਨਾ ਮੁਖੀ ਉਮਰ ਵਿਵਾਦ : ਸੁਪਰੀਮ ਕੋਰਟ ਨੇ ਦਿੱਤਾ ਸਰਕਾਰ ਨੂੰ ਝਟਕਾ------>> ਵਿਗਿਆਨਿਕਾਂ ਨੇ ਲੱਭਿਆ ਧਰਤੀ ਵਰਗਾ ਗ੍ਰਹ------>> ਕੋਲੰਬੀਆ ‘ਚ ਬੰਬ ਧਮਾਕਾ, 6 ਮਰੇ------>> ਡੀ.ਐੱਸ.ਪੀ. ਸਮੇਤ 2 ਦੀ ਹੱਤਿਆ------>> ਅਮ੍ਰਿੰਤਸਰ ਪੂਰਵੀ ਸੀਟ ਦੇ ਇਕ ਬੂਥ ‘ਤੇ 59 ਫੀਸਦੀ ਪੋਲਿੰਗ------>> 350 ਵਿਅਕਤੀਆਂ ਨੂੰ ਲਿਜਾ ਰਹੀ ਕਿਸ਼ਤੀ ਸਮੁੰਦਰ ‘ਚ ਡੁੱਬੀ, 200 ਤੋਂ ਵੱਧ ਲੋਕਾਂ ਨੂੰ ਬਚਾਇਆ------>>

ਛਾਤੀਆਂ ਦੇ ਕੈਂਸਰ ਦੇ ਨਵੇਂ ਇਲਾਜ ਦਾ ਦਾਅਵਾ

ਮੈਲਬੋਰਨ, 21 ਜੁਲਾਈ

breast-cancer

ਮੈਲਬੋਰਨ ਦੇ ਵਿਗਿਆਨੀਆਂ ਨੇ ਕੀਮੋਥੈਰੇਪੀ ਅਤੇ ਕੈਂਸਰ-ਰੋਕੂ ਦਵਾਈਆਂ ਦੀ ਸਾਂਝੀ  ਵਰਤੋਂ ਕਰਕੇ ਨਵੇਂ  ਤਰੀਕੇ ਨਾਲ ਛਾਤੀਆਂ ਦੇ ਕੈਂਸਰ ਦੇ  ਹਮਲਾਵਰ ਪੱਧਰ ਦਾ ਇਲਾਜ ਕਰਨ ਦਾ  ਦਾਅਵਾ ਕੀਤਾ ਹੈ। ਏ. ਬੀ. ਸੀ. ਦੀ ਖਬਰ ਅਨੁਸਾਰ ਜਿਓਫ ਲੀਂਡਮੈਨ ਅਤੇ ਵਾਲਟਰ ਅਤੇ ਐਲੀਜਾ ਹਾਲ ਸੰਸਥਾ ਦੇ ਉਸ ਦੇ ਸਹਿਯੋਗੀਆਂ ਨੇ ਬੇਸਲ ਛਾਤੀਆਂ ਦੇ ਕੈਂਸਰ ਦੇ  ਇਲਾਜ  ਲਈ ਐਂਟੀ-ਬੀ. ਸੀ. ਐੱਲ.-2 ਤਕਨੀਕ  ਨੂੰ  ਸਫਲਤਾਪੂਰਵਕ ਚੂਹਿਆਂ ‘ਤੇ ਇਸਤੇਮਾਲ ਕੀਤਾ ਹੈ। ਲੀਂਡਮੈਨ ਨੇ ਕਿਹਾ ਕਿ ਬੀ. ਸੀ. ਐੱਲ-2 ਪ੍ਰੋਟੀਨ ਕੀਮੋਥੈਰੇਪੀ  ਤੋਂ ਬਾਅਦ ਸੈੱਲਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ ਦੇ ਨਤੀਜੇ ਨੈਸ਼ਨਲ ਅਕੈਡਮੀ ਆਫ ਸਾਇੰਸ ਵਿਚ ਛਪੇ ਹਨ ਅਤੇ ਭਵਿੱਖ ਵਿਚ ਇਨ੍ਹਾਂ ‘ਤੇ ਕਲੀਨਿਕਲ ਪ੍ਰੀਖਣ ਕੀਤਾ  ਜਾਣਾ ਹੈ।


ਪਾਣੀ ਦੀ ਭਰਪੂਰ ਮਾਤਰਾ ਕਰਦੀ ਹੈ ਕਈ ਬਿਮਾਰੀਆਂ ਤੋਂ ਬਚਾਅ

ਨਵੀਂ ਦਿੱਲੀ, 12 ਜੂਨ 

drinking-water-while-exerci
 ਗਰਮੀਆਂ ਦੇ ਦਿਨਾਂ ਵਿਚ ਪਾਣੀ ਦਾ ਭਰਪੂਰ ਮਾਤਰਾ ਵਿਚ ਸੇਵਨ ਕਈ ਬਿਮਾਰੀਆਂ ਤੋਂ ਬਚਾਅ ਕਰ ਸਕਦਾ ਹੈ। ਫਿਜ਼ੀਸ਼ੀਅਨ ਡਾ. ਰੇਖਾ ਜੈਨ ਨੇ ਦੱਸਿਆ ਕਿ ਸਾਡੇ ਸਰੀਰ ਵਿਚ 70 ਫੀਸਦੀ ਪਾਣੀ ਹੁੰਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਠੀਕ ਤਰੀਕੇ ਨਾਲ ਕੰਮ ਕਰਦੀਆਂ ਰਹਿਣ। ਇਸ ਦੇ ਲਈ ਕਾਫੀ ਮਾਤਰਾ ਵਿਚ ਪਾਣੀ ਬਹੁਤ ਜ਼ਰੂਰੀ ਹੈ। ਆਮ ਦਿਨਾਂ ਵਿਚ ਰੋਜ਼ 8 ਗਿਲਾਸ ਅਤੇ ਗਰਮੀ ਵਿਚ ਘੱਟ ਤੋਂ ਘੱਟ 10 ਗਿਲਾਸ ਪਾਣੀ ਮਾਸਪੇਸ਼ੀਆਂ ਲਈ ਬਹੁਤ ਜ਼ਰੂਰੀ ਹੈ। ਡਾ. ਬੀ. ਕੇ. ਗੋਇਲ ਕਹਿੰਦੇ ਹਨ ਕਿ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਕਮੀ ਨਾਲ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ। ਪਸੀਨਾ ਆਉਣ ਨਾਲ ਸਰੀਰ ਦੇ ਜ਼ਰੂਰੀ ਇਲਕਟ੍ਰੋਲਾਇਟਸ ਦੀ ਕਮੀ ਹੋ ਜਾਂਦੀ ਹੈ। ਪਾਣੀ ਇਸ ਕਮੀ ਨੂੰ ਦੂਰ ਕਰਨ ਵਿਚ ਸਹਾਇਕ ਹੁੰਦਾ ਹੈ। ਭੋਜਨ ਮਾਹਿਰ ਸ਼ੀਲਾ ਦਾ ਕਹਿਣਾ ਹੈ ਕਿ ਭਾਰ ਘੱਟ ਕਰਨ ਵਿਚ ਵੀ ਪਾਣੀ ਬਹੁਤ ਉਪਯੋਗੀ ਹੈ।

 


ਕਮਰ ਦਰਦ ਤੋਂ ਛੁਟਕਾਰਾ ਦਿਵਾਏਗੀ ਨਵੀਂ ਜੈੱਲ

ਲੰਡਨ

back-pain

 ਕਮਰ ਦਰਦ ਦੀ  ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਜਲਦੀ ਹੀ ਰਾਹਤ ਮਿਲਣ ਵਾਲੀ ਹੈ। ਬ੍ਰਿਟੇਨ ਦੇ ਵਿਗਿਆਨੀਆਂ ਨੇ ਇਕ ਖਾਸ ਤਰ੍ਹਾਂ ਦੀ ਜੈੱਲ ਤਿਆਰ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੀ ਵਰਤੋਂ ਕਰਨ ਨਾਲ ਮਿੰਟਾਂ ‘ਚ ਹੀ ਦਰਦ ਗਾਇਬ ਹੋ ਜਾਵੇਗਾ। ਵਿਗਿਆਨੀਆਂ ਨੇ ਇਸਦੇ ਲਈ ਮੂਲ ਸਮੱਸਿਆ ਦੇ ਕਾਬੂ ‘ਚ ਆਉਣ ਦਾ ਦਾਅਵਾ ਕੀਤਾ ਹੈ। ਮਾਨਚੈਸਟਰ ਯੂਨੀਵਰਸਿਟੀ ਦੇ ਵਿਗਿਆਨੀਆਂ ਮੁਤਾਬਕ ਇਸ ਨਵੇਂ ਨੁਸਖੇ ਦੀ ਵਰਤੋਂ ਕਰਨ ਨਾਲ ਸਾਲਾਂ ਤੋਂ ਦਰਦ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਤੋਂ ਜਲਦੀ ਹੀ ਛੁਟਕਾਰਾ ਮਿਲ ਸਕੇਗਾ। ਅਜੇ ਇਸਦੀ ਵਰਤੋਂ ਮਨੁੱਖਾਂ ਤੇ ਪਸ਼ੂਆਂ ‘ਤੇ ਕੀਤੀ ਜਾਣੀ ਹੈ। ਖਬਰਾਂ ਮੁਤਾਬਕ ‘ਜੈੱਲ’ ਦੀ ਵਰਤੋਂ ਦਰਦ ਨੂੰ ਖਤਮ ਕਰਨ ‘ਚ ਸਹਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਜੈੱਲ ‘ਤੇ ਕਾਫੀ ਸਮੇਂ ਤੋਂ ਕੰਮ ਕੀਤਾ ਜਾ ਰਿਹਾ ਸੀ। ਇਸਦਾ ਨਵਾਂ ਰੂਪ ਹੋਰ ਜ਼ਿਆਦਾ ਵਧੀਆ ਤੇ ਅਸਰਦਾਇਕ ਹੋਵੇਗਾ। ਦੁਨੀਆ ਭਰ ‘ਚ ਜ਼ਿਆਦਾਤਰ ਲੋਕ ਕਮਰ ਦਰਦ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਬੀਤੇ ਸਮੇਂ ‘ਚ ਹੋਈ ਇਕ ਖੋਜ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਹਰ 10 ‘ਚੋਂ 1 ਵਿਅਕਤੀ ਕਮਰ ਦਰਦ ਦਾ ਸ਼ਿਕਾਰ ਹੈ।


ਡਿਪ੍ਰੈਸ਼ਨ ਦੂਰ ਭਜਾਉਣ ਲਈ ਕਰੋ ਕਸਰਤ

ਲੰਡਨ :

exercise

ਜੀਵਨ ਸ਼ੈਲੀ ਵਿਚ ਤਬਦੀਲੀ ਦੇ ਨਾਲ ਹੀ ਡਿਪ੍ਰੈਸ਼ਨ ਦੀ ਸਮੱਸਿਆ ਵੀ ਉਭਰ ਕੇ ਸਾਹਮਣੇ ਆਈ ਹੈ ਅਤੇ ਇਸ ਤੋਂ ਛੁਟਕਾਰੇ ਲਈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ ਪਰ ਹੁਣ ਤਣਾਅ ਜਾਂ ਡਿਪ੍ਰੈਸ਼ਨ ਨੂੰ ਘਟਾਉਣਾ ਜ਼ਿਆਦਾ ਮੁਸ਼ਕਿਲ ਨਹੀਂ ਹੋਵੇਗਾ ਕਿਉਂਕਿ ਇਕ ਨਵੇਂ ਅਧਿਐਨ ‘ਚ ਦੱਸਿਆ ਗਿਆ ਹੈ ਕਿ ਰੋਜ਼ਾਨਾ ਹਲਕੀ ਕਸਰਤ ਕਰਕੇ ਇਸਨੂੰ ਦੂਰ ਭਜਾਇਆ ਜਾ ਸਕਦਾ ਹੈ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਖੋਜੀਆਂ ਨੇ 3 ਤਜਰਬੇ ਕੀਤੇ ਅਤੇ ਦੇਖਿਆ ਕਿ ਰੋਜ਼ਾਨਾ ਦੀ ਕਸਰਤ ਹੀ ਇਕੱਲਿਆਂ ਇਸ ਸਮੱਸਿਆ ਨਾਲ ਲੜਨ ‘ਚ ਮਦਦਗਾਰ ਹੈ। ਇਹ ਅਧਿਐਨ ਪੁਰਤਗਾਲ ਵਿਚ ਡਿਪ੍ਰੈਸ਼ਨ ਦੇ ਸ਼ਿਕਾਰ 150 ਵਿਅਕਤੀਆਂ ‘ਤੇ ਕੀਤਾ ਗਿਆ। ਅਧਿਐਨ ਦੌਰਾਨ ਦੇਖਿਆ ਗਿਆ ਕਿ ਦਵਾਈਆਂ ਖਾਣ ਦੇ ਮੁਕਾਬਲੇ ਉਨ੍ਹਾਂ ਲੋਕਾਂ ਦੀ ਹਾਲਤ ਵਿਚ ਕਾਫੀ ਸੁਧਾਰ ਹੋਇਆ ਜਿਨ੍ਹਾਂ ਰੋਜ਼ਾਨਾ ਹਲਕੀ ਕਸਰਤ ਕੀਤੀ।


ਐਂਟੀ-ਆਕਸੀਡੈਂਟਸ ਦਾ ਚੰਗਾ ਸੋਮਾ ਹੈ ਚਾਹ

coffeegirl211

ਚਾਹ ਦਾ ਨਾਂ ਸੁਣਦਿਆਂ ਹੀ ਸਾਨੂੰ ਆਪਣੇ ਅੰਦਰ ਇਕ ਅਜੀਬ ਜਿਹੀ ਚੁਸਤੀ-ਫੁਰਤੀ ਦਾ ਅਹਿਸਾਸ ਹੋਣ ਲੱਗਦਾ ਹੈ। ਅਸਲ ਵਿਚ ਲੋਕ ਚਾਹ ਸਵਾਦ ਤੋਂ ਇਲਾਵਾ ਇਸ ਲਈ ਵੀ ਪੀਂਦੇ ਹਨ ਕਿਉਂਕਿ ਇਸਨੂੰ ਪੀਣ ਨਾਲ ਸਰੀਰ ਚੁਸਤ ਹੋ ਜਾਂਦਾ ਹੈ। ਹਾਲਾਂਕਿ ਅਜੇ ਤਕ ਚਾਹ ਬਾਰੇ ਇਹੋ ਮੰਨਿਆ ਜਾਂਦਾ ਰਿਹਾ ਹੈ ਕਿ ਇਸਨੂੰ ਪੀਣਾ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ ਪਰ ਕੁਝ ਅਹਿਮ ਖੋਜਾਂ ਤੋਂ ਇਹ ਵੀ ਪਤਾ ਲੱਗ ਚੁੱਕਾ ਹੈ ਕਿ ਚਾਹ ਵਿਚ ਵੀ ਵੱਖ-ਵੱਖ ਵਨਸਪਤੀਆਂ ਵਾਂਗ ਕਈ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ ਵਿਚ ਬਿਮਾਰੀਆਂ ਪੈਦਾ ਨਹੀਂ ਕਰਦੇ, ਸਗੋਂ ਸਰੀਰ ਨੂੰ ਅਰੋਗ ਤੇ ਮਜ਼ਬੂਤ ਬਣਾਈ ਰੱਖਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਨ੍ਹਾਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਚਾਹ ਵਿਚ ਕਈ ਅਜਿਹੇ ਤੱਤ ਵੀ ਮੌਜੂਦ ਹੁੰਦੇ ਹਨ ਜੋ ਚਾਹ ਪੀਣ ਵਾਲੇ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦੇ ਹਨ।
ਅਸਲ ‘ਚ ਚਾਹ ਇਕੋ-ਇਕ ਅਜਿਹਾ ਪੀਣ ਵਾਲਾ ਪਦਾਰਥ ਹੈ, ਜਿਸ ਵਿਚ ਐਂਟੀ-ਆਕਸੀਡੈਂਟਸ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਇਹ ਤਾਂ ਸਾਰੇ ਜਾਣਦੇ ਹੀ ਹਨ ਕਿ ਆਕਸੀਜਨ ਤੋਂ ਬਿਨਾਂ ਕਿਸੇ ਵੀ ਜੀਵ ਲਈ ਜੀਵਨ ਦੀ ਕਲਪਨਾ ਕਰਨੀ ਅਸੰਭਵ ਹੈ ਪਰ ਇਸੇ ਆਕਸੀਜਨ ਕਾਰਨ ਸਰੀਰ ਵਿਚ ਆਕਸੀਡੇਸ਼ਨ ਦੀ ਕਿਰਿਆ ਵੀ ਹੁੰਦੀ ਹੈ ਜੋ ਫ੍ਰੀ ਰੈਡੀਕਲਜ਼ ਨੂੰ ਜਨਮ ਦਿੰਦੀ ਹੈ। ਇਹੋ ਫ੍ਰੀ ਰੈਡੀਕਲਜ਼ ਜਮ੍ਹਾ ਹੋ ਕੇ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਫ੍ਰੀ ਰੈਡੀਕਲਜ਼ ਕਾਰਨ ਹੀ ਵਿਅਕਤੀ ਕੈਂਸਰ, ਅਲਜ਼ਮੀਰਜ਼, ਪਾਰਕਿੰਸਨਜ਼ ਆਦਿ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਹਾਲਾਂਕਿ ਸਰੀਰ ਵਿਚ ਇਨ੍ਹਾਂ ਫ੍ਰੀ ਰੈਡੀਕਲਜ਼ ਨਾਲ ਲੜਨ  ਵਾਲੇ ਐਂਟੀ-ਆਕਸੀਡੈਂਟਸ ਹੁੰਦੇ ਹਨ ਪਰ ਜਿਉਂ-ਜਿਉਂ ਵਿਅਕਤੀ ਦੀ ਉਮਰ ਵਧਦੀ ਜਾਂਦੀ ਹੈ, ਇਹ ਐੈਂਟੀ-ਆਕਸੀਡੈਂਟਸ ਵੀ ਘਟਦੇ ਜਾਂਦੇ ਹਨ ਅਤੇ ਨਾਲ ਹੀ ਸਰੀਰ ਦੀ ਭੋਜਨ ‘ਚੋਂ ਐੈਂਟੀ-ਆਕਸੀਡੈਂਟਸ ਖਿੱਚਣ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਹੈ। ਇਹੋ ਕਾਰਨ ਹੈ ਕਿ ਭੋਜਨ ਵਿਚ ਐਂਟੀ-ਆਕਸੀਡੈਂਟਸ ਦੀ ਜ਼ਿਆਦਾ ਮਾਤਰਾ ਵਾਲੀਆਂ ਚੀਜ਼ਾਂ ਨੂੰ ਸ਼ਾਮਿਲ ਕਰਨਾ ਪੈਂਦਾ ਹੈ।
ਚਾਹ ਵਿਚ ਐਂਟੀ-ਆਕਸੀਡੈਂਟਸ ਦੀ ਸਭ ਤੋਂ ਜ਼ਿਆਦਾ ਮਾਤਰਾ ਹੋਣ ਕਾਰਨ ਇਸਨੂੰ ਪੀਣ ਨਾਲ ਅਜਿਹੀ ਹਾਲਤ ‘ਚ ਫਾਇਦਾ ਮਿਲਦਾ ਹੈ ਪਰ ਲੋੜ ਇਸ ਗੱਲ ਦੀ ਵੀ ਹੈ ਕਿ ਚਾਹ ਇਕ ਨਿਰਧਾਰਤ ਮਾਤਰਾ ‘ਚ ਹੀ ਪੀਤੀ ਜਾਵੇ, ਨਹੀਂ ਤਾਂ ਇਹ ਵੀ ਫਾਇਦੇ ਦੀ ਥਾਂ ਨੁਕਸਾਨ ਹੀ ਕਰਦੀ ਹੈ।


ਮੇਲ ਬ੍ਰੈਸਟ ਐਨਲਾਰਜਮੈਂਟ

male

ਆਮ ਤੌਰ ‘ਤੇ ਮੇਲ ਬ੍ਰੈਸਟ ਐਨਲਾਰਜਮੈਂਟ ਅੱਲ੍ਹੜਾਂ, ਮੋਟਾਪੇ ਤੋਂ ਪੀੜਤ, ਸ਼ਰਾਬ ਪੀਣ ਵਾਲੇ ਲੋਕਾਂ ‘ਚ ਵਧੇਰੇ ਹੁੰਦਾ ਹੈ। ਕੁਝ ਕਿਸਮ ਦੀਆਂ ਦਵਾਈਆਂ ਵੀ ਇਸ ਦਾ ਕਾਰਨ ਹੋ ਸਕਦੀਆਂ ਹਨ। ਇਹ ਹਾਰਮੋਨਲ ਅਸੰਤੁਲਨ ਦਾ ਲੱਛਣ ਵੀ ਹੋ ਸਕਦਾ ਹੈ। ਵਿਰਲੇ ਮਾਮਲਿਆਂ ‘ਚ ਅੰਡੇਦਾਨੀ ਜਾਂ ਫੇਫੜਿਆਂ ਦੇ ਕੈਂਸਰ ਜਾਂ ਹੋਰ ਗੰਭੀਰ ਰੋਗ ਕਾਰਨ ਵੀ ਅਜਿਹਾ ਹੋ ਸਕਦਾ ਹੈ।ਜੇਕਰ ਤੁਸੀਂ ਬਾਲਗ ਹੋ ਅਤੇ ਛਾਤੀ ‘ਤੇ ਔਰਤ ਦੀਆਂ ਛਾਤੀਆਂ ਵਾਂਗ ਉਭਾਰ ਭਾਵ ਬ੍ਰੈਸਟ ਐਨਲਾਰਜਮੈਂਟ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਗਾਇਨੇਕੋਮਾਸਤਆ ਨਾਮੀ ਸਮੱਸਿਆ ਤੋਂ ਪੀੜਤ ਹੋ ਸਕਦੇ ਹੋ। ਬ੍ਰੈਸਟ ਟਿਸ਼ੂ ਸਖਤ ਅਤੇ ਗੰਢਨੁਮਾ ਹੁੰਦੇ ਹਨ, ਜੋ ਨਿੱਪਲਾਂ ਦੇ ਨੇੜੇ ਸਥਿਤ ਆਮ ਫੈਟ ਟਿਸ਼ੂ ਨਾਲੋਂ ਕਾਫੀ ਵੱਖਰੇ ਹੁੰਦੇ ਹਨ।
ਕੁਝ ਮਾਮਲਿਆਂ ‘ਚ ਬ੍ਰੈਸਟ ਐਨਲਾਰਜਮੈਂਟ ਆਮ ਗੱਲ ਹੋ ਸਕਦੀ ਹੈ, ਜਿਸ ਦਾ ਕਾਰਨ ਅੱਲ੍ਹੜ ਉਮਰ ‘ਚ ਐਸਟ੍ਰੋਜਨ ਹਾਰਮੋਨ ਦੇ ਪੱਧਰ ‘ਚ ਵਾਧਾ ਹੋ ਸਕਦਾ ਹੈ। ਨੌਜਵਾਨਾਂ ‘ਚ ਐਸਟ੍ਰੋਜਨ ਦੇ ਪ੍ਰਭਾਵਾਂ ਨੂੰ ਟੈਸਟੋਸਟੇਰਾਨ ਹਾਰਮੋਨ ਰੋਕਦਾ ਹੈ, ਇਸ ਲਈ ਆਮ ਤੌਰ ‘ਚ ਬਾਲਗਾਂ ‘ਚ ਨਿੱਪਲ ਦੇ ਆਲੇ-ਦੁਆਲੇ ਬਹੁਤ ਹੀ ਘੱਟ ਬ੍ਰੈਸਟ ਟਿਸ਼ੂ ਹੁੰਦੇ ਹਨ।ਅਸਾਧਾਰਨ ਬ੍ਰੈਸਟ ਐਨਲਾਰਜਮੈਂਟ ਦੇ ਸਭ ਤੋਂ ਆਮ ਕਾਰਨਾਂ ‘ਚ ਦਵਾਈਆਂ ਨਾਲ ਹੋਣ ਵਾਲੇ ਸਾਈਡ ਇਫੈਕਟ ਸ਼ਾਮਲ ਹਨ। ਇਹ ਉਹ ਦਵਾਈਆਂ ਹਨ, ਜੋ ਟੈਸਟੋਸਟੇਰਾਨ ਅਤੇ ਐਸਟ੍ਰੋਜਨ ਦੇ ਸੰਤੁਲਨ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਤਰ੍ਹਾਂ ਦੇ ਲੱਛਣ ਦਿਸਣ ‘ਤੇ ਤੁਸੀਂ ਆਪਣੇ ਡਾਕਟਰ ਨੂੰ ਦਵਾਈਆਂ ਬਦਲਣ ਲਈ ਕਹਿ ਸਕਦੇ ਹੋ। ਐਨਾਬਾਲਿਕ ਸਟੀਰਾਇਡਸ, ਸ਼ਰਾਬ ਅਤੇ ਗਾਂਜੇ ਦਾ ਨਸ਼ਾ ਵੀ ਬ੍ਰੈਸਟ ਐਨਲਾਰਜਮੈਂਟ ਦੀ ਸਮੱਸਿਆ ਪੈਦਾ ਕਰ ਸਕਦੇ ਹਨਕੁਝ ਬਜ਼ੁਰਗਾਂ ‘ਚ ਅੰਡੇਦਾਨੀਆਂ ਦੇ ਸੁੰਗੜਨ ਕਾਰਨ ਟੈਸਟੋਸਟੇਰਾਨ ਦੇ ਪੱਧਰ ‘ਚ ਕਮੀ ਆਉਣ ਨਾਲ ਵੀ ਬ੍ਰੈਸਟ ਐਨਲਾਰਜਮੈਂਟ ਹੋ ਸਕਦਾ ਹੈ।ਕੁਝ ਮਰਦ ਕਲਾਇਨਫੇਲਟਰ ਸਿੰਡ੍ਰੋਮ ਦੇ ਨਾਲ ਜਨਮ ਲੈਂਦੇ ਹਨ, ਜੋ ਐਨਲਾਰਜਡ ਬ੍ਰੈਸਟ ਟਿਸ਼ੂ ਅਤੇ ਛੋਟੀਆਂ ਅੰਡੇਦਾਨੀਆਂ ਕਾਰਨ ਬਣ ਸਕਦਾ ਹੈ। ਇਹ 500 ‘ਚੋਂ ਇਕ ਮਰਦ ਨੂੰ ਹੁੰਦਾ ਹੈ।ਮਰਦਾਂ ‘ਚ ਛਾਤੀਆਂ ਵਰਗਾ ਉਭਾਰ ਵਿਕਸਿਤ ਹੋਣ ਨਾਲ ਘੱਟ ਦੇਖੇ ਜਾਣ ਵਾਲੇ ਕਾਰਨਾਂ ‘ਚ ਲਿਵਰ ਅਤੇ ਕਿਡਨੀ ਦੇ ਗੰਭੀਰ ਰੋਗ, ਬ੍ਰੈਸਟ ਕੈਂਸਰ, ਹਾਈਪੋਥਾਇਰਾਡਿਜ਼ਮ, ਪਿਟਿਊਟਰੀ ਗਲੈਂਡ ਟਿਊਮਰ ਅਤੇ ਹਾਰਮੋਨ ਰਿਸਾਉਣ ਵਾਲੇ ਅੰਗਾਂ ਵਰਗੇ ਫੇਫੜਿਆਂ ਅਤੇ ਅੰਡੇਦਾਨੀਆਂ ‘ਚ ਟਿਊਮਰ ਸ਼ਾਮਲ ਹਨ।ਬ੍ਰੈਸਟ ਐਨਲਾਰਜਮੈਂਟ ਦੇ ਲੱਛਣ ਨਜ਼ਰ ਆਉਂਦਿਆਂ ਹੀ ਪੂਰਾ ਚੈੱਕਅੱਪ ਕਰਵਾਓ ਤਾਂਕਿ ਸਮੇਂ ਸਿਰ ਇਸ ਦਾ ਇਲਾਜ ਹੋ ਸਕੇ ਅਤੇ ਕਿਸੇ ਹੋਰ ਗੰਭੀਰ ਰੋਗ ਦਾ ਵੀ ਸਮੇਂ ਸਿਰ ਪਤਾ ਲੱਗ ਸਕੇ।


ਮੁਫਤ ਦਵਾਈਆਂ ਦਾ ਕੈੰਪ ਲਗਾਈਆ
ਕਾਦੀਆਂ 24 ਮਾਰਚ (ਤਾਰੀ)
ਅੱਜ ਕਾਦੀਆਂ ਦੇ ਨਜ਼ਦੀਕ ਪਿੰਡ ਢੁੱਪਈ ਵਿੱਚ ਅਹਿਮਦੀਆ ਯੂਥ ਵਿੰਗ ਕਾਦੀਆਂ ਵਲੋ ਮੁਫਤ ਦਵਾਈਆਂ ਦਾ ਕੈੰਪ ਲਗਾਈਆ ਗਿਆ ਇਹ ਕੈੰਪ ਨਿਉ ਡੇ ਅਕੈਡਮੀ ਵਿਚ ਲਗਾਈਆ ਗਿਆ ਜਿਸ ਵਿੱਚ ਮਾਹਿਰ ਡਾਕਟਰਾਂ ਵਲੋ 200 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੋਕੇ ਸਕੂਲ ਦੀ ਪ੍ਰਿਂਸੀਪਲ ਦੀਪ ਕੋਰ ਰਿਆੜ, ਮੈਡਮ ਹਰਜੀਤ ਕੋਰ ਅਤੇ ਸਟਾਫ ਦਾ ਬੜਾ ਯੋਗਦਾਨ ਰਿਹਾ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਅਹਿਮਦੀਆ ਮੁਸਲਿਮ ਯੂਥ ਵਿੰਗ ਦੇ ਪ੍ਰਧਾਨ ਅਬਦੁਲ ਅਲੀਮ ਆਫਤਾਬ ਨੇ ਕਿਹਾ ਕਿ ਅਸੀ ਇਸ ਤਰਾਂ ਦੇ ਕੈੰਪ ਹਰ ਮਹੀਨੇ ਲਗਾਉਂਦੇ ਹਾਂ ਅਤੇ ਮਾਨਵਤਾ ਦੀ ਸੇਵਾ ਲਈ ਕਈ ਨਵੇਂ ਕਦਮ ਵੀ ਚੁਕ ਰੇ ਹਾਂ ।

 

 

 


ਪਿਆਰ ਮਿਲਣ ਨਾਲ ਘੱਟ ਜਾਂਦਾ ਹੈ ਲਗਾਵ

couplekissing11

ਪਿਆਰ ਮਿਲਣ ਨਾਲ ਸਾਡੇ ਜੀਵਨ ਦੇ ਵਿੱਚ ਕਈ ਚੀਜ਼ਾ ਦਾ ਲਗਾਵ ਘੱਟ ਜਾਂਦਾ ਹੈ। ਕੁੱਝ ਲੋਕ ਜਿਹਨਾਂ ਨੂੰ ਦੁਨੀਆਂ ਵਿੱਚ ਬਹੁਤ ਪਿਆਰ ਮਿਲਦਾ ਹੈ। ਉਹਨਾ ਦਾ ਲਗਾਵ ਦੂਸਰੇ ਪ੍ਹਤੀ ਘੱਟ ਜਾਂਦਾ ਹੈ। ਇੱਕ ਨਵੀ ਖੌਜ ਦੇ ਮੁਤਾਬਿਕ ਕੁੱਝ ਲੌਕ ਆਪਣੇ ਆਪ ਨੂੰ ਜ਼ਿਆਦਾ ਸੁੱਰਖਿਅਕ ਮੰਨਦੇ ਹਨ ਅਤੇ ਦੂਸਰਿਆਂ ਦੀ ਤੁਲਨਾ ਚ’ ਐਸ਼ੌ-ਆਰਾਮ ਦੀ ਵਸਤੂਆਂ ਦੇ ਪ੍ਹਤੀ ਜ਼ਿਆਦਾ ਰੂਚੀ ਨਹੀ ਰੱਖਦੇ।


ਪ੍ਰੀਮੈਚਿਓਰ ਬੱਚੇ ਦੀ ਖਾਸ ਦੇਖਭਾਲ

premachure-babi

ਮਾਂ ਬਣਨ ਦਾ ਅਹਿਸਾਸ ਇਕ ਔਰਤ ਅੰਦਰ ਸਭ ਤੋਂ ਵੱਡੀ ਤਬਦੀਲੀ ਹੁੰਦੀ ਹੈ। ਭਾਵੇਂਕਿ ਇਕ ਔਰਤ ਜ਼ਿੰਦਗੀ ‘ਚ ਕਈ ਵੱਡੀਆਂ-ਵੱਡੀਆਂ ਤਬਦੀਲੀਆਂ ‘ਚੋਂ ਲੰਘਦੀ ਹੈ ਜਿਵੇਂਕਿ ਜਵਾਨੀ, ਪੜ੍ਹਾਈ-ਲਿਖਾਈ, ਕੈਰੀਅਰ ਦੀਆਂ ਪ੍ਰਾਪਤੀਆਂ, ਵਿਆਹ ਪਰ ਇਨ੍ਹਾਂ ‘ਚੋਂ ਕੋਈ ਵੀ ਇਕ ਅਹਿਸਾਸ ਇਕ ਜ਼ਿੰਦਗੀ ਨੂੰ ਆਪਣੇ ਸਰੀਰ ਅੰਦਰ ਪਾਲਣ ਅਤੇ ਉਸ ਨੂੰ ਜਨਮ ਦੇਣ ਦੀ ਜ਼ਿੰਮੇਵਾਰੀ ਦੀ ਬਰਾਬਰੀ ਨਹੀਂ ਕਰ ਸਕਦਾ ਪਰ ਇਹ ਖੁਸ਼ਨੁਮਾ ਅਹਿਸਾਸ ਉਸ ਵੇਲੇ ਤਣਾਅ ਅਤੇ ਚਿੰਤਾ ‘ਚ ਬਦਲ ਜਾਂਦਾ ਹੈ, ਜਦੋਂ ਬੱਚਾ ਪਰਪੱਕਤਾ ਤੋਂ ਪਹਿਲਾਂ ਜਨਮ ਲੈ ਲੈਂਦਾ ਹੈ ਭਾਵ ਗਰਭ ‘ਚ 37 ਹਫਤੇ ਪੂਰੇ ਕਰਨ ਤੋਂ ਪਹਿਲਾਂ। ਅਜਿਹੇ ਬੱਚਿਆਂ ਨੂੰ ਪ੍ਰੀਮੈਚਿਓਰ ਜਾਂ ਪ੍ਰੀ-ਟਰਮ ਜਾਂ ਫਿਰ ਪ੍ਰਿਮੀ ਕਿਹਾ ਜਾਂਦਾ। ਇਕ ਪ੍ਰੀ-ਟਰਮ ਬੱਚੇ ਦੀ ਦੇਖਭਾਲ ਉਸ ਦੇ ਮਾਤਾ-ਪਿਤਾ ‘ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਉਸ ਨੂੰ ਹਰ ਵੇਲੇ ਨਿਗਰਾਨੀ ਅਤੇ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ। ਪ੍ਰਿਮੀ ਬੱਚੇ ਨੂੰ ਘਰ ਲਿਜਾਣ ਪਿੱਛੋਂ ਉਸ ਨੂੰ 24 ਘੰਟੇ ਖਾਸ ਦੇਖਭਾਲ ਚਾਹੀਦੀ ਹੈ। ਪ੍ਰਿਮੀ ਬੱਚੇ ਦੀ ਸਭ ਤੋਂ ਖਾਸ ਦੇਖਭਾਲ ਦੁੱਧ ਪਿਲਾਉਣਾ, ਸੁਲਾਉਣਾ, ਕੱਪੜੇ ਬਦਲਣਾ ਆਦਿ ਕਰਨੀ ਹੁੰਦੀ ਹੈ ਤਾਂਕਿ ਇਹ ਤੈਅ ਕੀਤਾ ਜਾ ਸਕੇ ਕਿ ਸਰੀਰਕ ਅਤੇ ਮਾਨਸਿਕ ਦੋਹਾਂ ਪੱਧਰਾਂ ‘ਤੇ ਉਹ ਠੀਕ-ਠਾਕ ਵਿਕਾਸ ਕਰੇ।


ਦਿਲ ਦੇ ਦੌਰੇ ਤੋਂ ਬਚਾਅ ਲਈ ਜ਼ਰੂਰੀ ਨੁਸਖੇ

heart_attack1

ਫੈਟ ਵਾਲੇ ਭੋਜਨ ਦੀ ਵਰਤੋਂ ਘੱਟ ਕਰੋ।
ਤੇਲਾਂ ਵਿਚ ਮੂੰਗਫਲੀ, ਸਰ੍ਹੋਂ ਦੀ ਵਰਤੋਂ ਕਰੋ। ਨਾਰੀਅਲ ਦੇ ਤੇਲ ਵਿਚ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਭੋਜਨ ਵਿਚ ਇਸ ਦੀ ਵਰਤੋਂ ਨਾ ਕਰੋ।
ਹਰੀਆਂ ਸਬਜ਼ੀਆਂ ਤੇ ਫਲ ਖਾਓ ਕਿਉਂਕਿ ਇਨ੍ਹਾਂ ਵਿਚ ਵਿਟਾਮਿਨ ਤੇ ਖਣਿਜ ਪਦਾਰਥ ਹੁੰਦੇ ਹਨ।
ਆਂਡੇ ਵਿਚ ਫੈਟ ਜ਼ਿਆਦਾ ਹੁੰਦੀ ਹੈ। ਇਸ ਲਈ ਆਂਡੇ ਨਾ ਖਾਓ ਤਾਂ ਚੰਗਾ ਹੈ।
ਮਟਨ ਨਾ ਖਾਓ। ਜੇ ਖਾਣਾ ਹੀ ਹੈ ਤਾਂ ਚਿਕਨ ਜਾਂ ਮੱਛੀ ਖਾਓ। ਮੱਛੀ ਖੂਨ ਵਿਚ ਕੋਲੈਸਟ੍ਰੋਲ ਘੱਟ ਕਰਦੀ ਹੈ।
ਦੁੱਧ ਜ਼ਰੂਰ ਪਿਓ ਪਰ ਮਲਾਈ ਕੱਢ ਕੇ।
ਲੱਸੀ ਦੀ ਵਰਤੋਂ ਫਾਇਦੇਮੰਦ ਹੈ।
ਚੌਲਾਂ ਦੀ ਵਰਤੋਂ ਘੱਟ ਕਰੋ।
ਪਾਣੀ ਜ਼ਿਆਦਾ ਪੀਓ।
ਮੋਟਾਪਾ ਆਪਣੇ ਕੋਲ ਨਾ ਆਉਣ ਦਿਓ।
ਸਲਿਮ ਬਣੇ ਰਹਿਣ ਦੀ ਕੋਸ਼ਿਸ਼ ਕਰੋ। ਇਸ ਦੇ ਲਈ ਸਵੇਰੇ-ਸ਼ਾਮ ਸੈਰ ਦੇ ਨਾਲ ਹੀ ਕਸਰਤ ਕਰ ਸਕਦੇ ਹੋ।
ਇਸ ਤੋਂ ਇਲਾਵਾ ਭੋਜਨ ਦੀ ਜੋ ਵੀ ਮਾਤਰਾ ਤੁਸੀਂ ਹੁਣ ਤੱਕ ਲੈਂਦੇ ਆਏ ਹੋ, ਉਸ ਵਿਚ ਕਮੀ ਕਰੋ।


ਛਾਤੀਆਂ ਦੇ ਕੈਂਸਰ ਫੈਲਣ ਦਾ ਕਾਰਨ ਲੱਭਿਆ ਵਿਗਿਆਨੀਆਂ ਨੇ

ਲੰਡਨ, 22 ਫਰਵਰੀ (ਭਾਸ਼ਾ)-

breast-300x3001

ਵਿਗਿਆਨੀਆਂ ਨੇ ਛਾਤੀਆਂ ਦੇ ਕੈਂਸਰ ਦੇ ਇਲਾਜ ਦੀ ਦਿਸ਼ਾ ਵਿਚ ਅਹਿਮ ਸਫਲਤਾ ਪਾਉਣ ਦਾ ਦਾਅਵਾ ਕੀਤਾ ਹੈ। ਵਿਗਿਆਨੀਆਂ ਨੂੰ ਇਸ ਬਿਮਾਰੀ ਨੂੰ ਫੈਲਾਉਣ ਵਾਲੇ ਅਹਿਮ ਕਾਰਕ ਦਾ ਪਤਾ ਲਗ ਗਿਆ ਹੈ। ਇੰਸਟੀਚਿਊਟ ਆਫ ਕੈਂਸਰ ਰਿਸਰਚ ਦੀ ਅਗਵਾਈ ਹੇਠ ਬਰਤਾਨਵੀ ਡਾਕਟਰਾਂ ਨੇ ਇਕ ਖੋਜ ਕੀਤੀ ਹੈ। ਇਸ ਖੋਜ ਨਾਲ ਇਕ ਅਜਿਹੇ ਐਨਜਾਈਮ, ਐੱਲ.ਓ.ਐੱਕਸ.ਐੱਲ 2 ਬਾਰੇ ਪਤਾ ਲੱਗਾ ਹੈ, ਜੋ ਇਸ ਕੈਂਸਰ ਦੇ ਫੈਲਣ ਦੀ ਪ੍ਰਕਿਰਿਆ ਨੂੰ ਵਧਾਉਂਦਾ ਹੈ।


ਸਮੋਕਿੰਗ ਤੋਂ ਜ਼ਿਆਦਾ ਖਤਰਨਾਕ ਹੈ ਸੈਕਸ

ਇੰਗਲੈਂਡ-22 feb

sex71
 ਸੋਧ ਤੋਂ ਪਤਾ ਚੱਲਿਆ ਹੈ ਕਿ ਤੰਬਾਕੂ ਦੀ ਤੁਲਨਾ ‘ਚ ਓਰਲ ਸੈਕਸ ਦੇ ਨਾਲ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਕਿਤੇ ਜ਼ਿਆਦਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ 50 ਸਾਲਾਂ ਤੋਂ ਘੱਟ ਦੀ ਉਮਰ ਦੇ ਲੋਕਾਂ ‘ਚ ਮੂੰਹ ਦਾ ਕੈਂਸਰ ਫੈਲਣ ਦਾ ਮੁਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ (ਐੱਚ. ਪੀ. ਵੀ.) ਹੈ ਜੋ Àਰਲ ਸੈਕਸ ਦੀ ਵਜ੍ਹਾ ਨਾਲ ਹੀ ਹੁੰਦਾ ਹੈ। ਪਿਛਲੇ ਕੁਝ ਸਾਲਾਂ ‘ਚ ਕੈਂਸਰ ਦੇ ਵੱਧਣ ਦਾ ਕਾਰਨ ਇਹੀ ਵਾਇਰਸ ਹੈ। ਪ੍ਰੋਫੈਸਰ ਗਿਲੀਅਨ ਦਾ ਕਹਿਣਾ ਹੈ ਕਿ ਓਰਲ ਸੈਕਸ ਕੈਂਸਰ ਦੇ ਫੈਲਣ ‘ਚ ਤੰਬਾਕੂ ਨਾਲੋਂ ਜ਼ਿਆਦਾ ਜ਼ਿੰਮੇਵਾਰ ਹੈ। ਇਸ ਵਾਇਰਸ ਦੇ ਨਾਲ ਹਰ ਸਾਲ ਤਕਰੀਬਨ 1000 ਔਰਤਾਂ ਦੀ ਮੌਤ ਹੋ ਰਹੀ ਹੈ।


ਪਿੱਠ ਦਰਦ ਤੋਂ ਬਚਣ ਲਈ ਜ਼ਰੂਰੀ ਹੈ ਕਸਰਤ

back-pain11

ਬਜ਼ੁਰਗ ਲੋਕ ਜ਼ਿਆਦਾਤਰ ਪਿੱਠ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਉਮਰ ਵਧਣ ਦੇ ਨਾਲ-ਨਾਲ ਮਾਸਪੇਸ਼ੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ। ਇਸ ਤੋਂ ਬਚਣ ਲਈ ਜ਼ਰੂਰੀ ਹੁੰਦੀ ਹੈ ਕਸਰਤ। ਇਹ ਪਿੱਠ ਦੀਆਂ ਬਿਮਾਰੀਆਂ ਦਾ ਸਰਵਉੱਤਮ ਇਲਾਜ ਹੈ ਪਰ ਇਸਦੀ ਬੇਧਿਆਨੀ ਕੀਤੀ ਜਾਂਦੀ ਰਹੀ ਹੈ। ਕਸਰਤ ਤੋਂ ਇਲਾਵਾ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਕਿਵੇਂ ਉੱਠਦੇ-ਬੈਠਦੇ, ਤੁਰਦੇ ਤੇ ਝੁਕਦੇ ਹੋ। ਬੈਠਣ, ਝੁਕਣ ਜਾਂ ਉੱਠਣ ਵੇਲੇ ਸਾਡੀ ਰੀੜ੍ਹ ‘ਤੇ ਜ਼ਬਰਦਸਤ ਦਬਾਅ ਤੇ ਤਣਾਅ ਪੈਦਾ ਹੁੰਦਾ ਹੈ। ਉਮਰ ਦੇ ਨਾਲ ਰੀੜ੍ਹ ਦੀ ਹੱਡੀ ਸੁੰਗੜਨ ਲੱਗਦੀ ਹੈ ਤੇ ਉਹ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਪਿੱਠ ਦਰਦ, ਗਠੀਆ ਆਦਿ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਪਰ ਅਜਿਹੀ ਸਥਿਤੀ ਤੋਂ ਤੁਸੀਂ ਖੁਦ ਨੂੰ ਬਚਾ ਸਕਦੇ ਹੋ। ਬਸ ਕੁਝ ਸਾਵਧਾਨੀਆਂ ਰੱਖੋ, ਜਿਵੇਂ :
* ਜਦੋਂ ਵੀ ਕੋਈ ਚੀਜ਼ ਚੁੱਕਣੀ ਹੋਵੇ ਤਾਂ ਆਪਣੇ ਗੋਡਿਆਂ ਨੂੰ ਮੋੜੋ ਤੇ ਪਿੱਠ ਸਿੱਧੀ ਰੱਖੋ।
* ਪਿੱਠ ਜਾਂ ਮੋਢੇ ਕਦੇ ਵੀ ਝੁਕਾ ਕੇ ਨਾ ਤੁਰੋ। ਆਪਣੇ ਅੰਦਾਜ਼ ਨੂੰ ਸਹੀ ਰੱਖੋ।
* ਜ਼ਿਆਦਾ ਸਮੇਂ ਤਕ ਬੈਠਣਾ ਪਵੇ ਤਾਂ ਵਿਚੋਂ-ਵਿਚ ਖੜ੍ਹੇ ਹੋ ਕੇ ਸਰੀਰ ਨੂੰ ਖਿੱਚੋ ਅਤੇ ਥੋੜ੍ਹਾ ਤੁਰੋ।
* ਭਾਰ ਨਾ ਵਧਣ ਦਿਓ। ਇਸ ਨਾਲ ਰੀੜ੍ਹ ‘ਤੇ ਭਾਰ ਪੈਂਦਾ ਹੈ।
* ਠੋਸ ਬਿਸਤਰੇ ‘ਤੇ ਸੌਂਵੋ। ਕਰਵਟ ਲੈ ਕੇ ਸੌਂਵੋ ਜਾਂ ਪਿੱਠ ਦੇ ਭਾਰ ਸੌਂਵੋ। ਪੇਟ ਦੇ ਭਾਰ ਕਦੇ ਨਾ ਸੌਂਵੋ। ਇਸ ਨਾਲ ਰੀੜ੍ਹ ਦੇ ਜੋੜਾਂ ਨੂੰ ਨੁਕਸਾਨ ਪਹੁੰਚਦਾ ਹੈ।
* ਪਿੱਠ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਤੇ ਰੀੜ੍ਹ ਨੂੰ ਤਣਾਅ ਤੋਂ ਦੂਰ ਰੱਖਣ ਲਈ ਰੋਜ਼ਾਨਾ ਕਸਰਤ ਕਰੋ।
-ਸੋਨੀ ਮਲਹੋਤਰਾ


ਜਵਾਨ ਲੱਗਣ ਲਈ

girls-of-geneva-34

ਜਵਾਨ ਨਜ਼ਰ ਆਉਣਾ ਵੀ ਇਕ ਕਲਾ ਹੈ। ਆਪਣੀ ਉਮਰ ਨੂੰ ਘੱਟ ਦਿਖਾਉਣਾ, ਚੁਸਤ ਨਜ਼ਰ ਆਉਣਾ ਕਿਸਨੂੰ ਚੰਗਾ ਨਹੀਂ ਲੱਗਦਾ ਪਰ ਕੁਝ ਹਾਸਲ ਕਰਨ ਲਈ ਕੁਝ ਗੁਆਉਣਾ ਵੀ ਪੈਂਦਾ ਹੈ। ਇਸ ਤਰ੍ਹਾਂ ਜਵਾਨ ਨਜ਼ਰ ਆਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ :

* ਖੰਡ ਤੇ ਮੈਦੇ ਨਾਲ ਬਣੀਆਂ ਚੀਜ਼ਾਂ ਦੀ ਵਰਤੋਂ ਬਹੁਤ ਘੱਟ ਕਰੋ।

* ਫਾਸਟ ਫੂਡ ਤੇ ਡੱਬਾਬੰਦ ਚੀਜ਼ਾਂ ਦੀ ਵਰਤੋਂ ਮਜਬੂਰੀ ‘ਚ ਹੀ ਕਰੋ।

* ਰੋਜ਼ਾਨਾ ਤਾਜ਼ੀਆਂ ਸਬਜ਼ੀਆਂ ਤੇ ਫਲਾਂ ਦਾ ਜੂਸ ਪੀਓ ਕਿਉਂਕਿ ਇਨ੍ਹਾਂ ਵਿਚ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ  ਨਾਲ ਲੜਨ ਦੀ ਤਾਕਤ ਦਿੰਦੇ ਹਨ।

* ਦਿਨ ਵੇਲੇ ਕੱਚੀਆਂ ਸਬਜ਼ੀਆਂ ਤੇ ਫਲਾਂ ਦੀ ਵਰਤੋਂ ਕਰੋ।

* ਸਿਗਰਟਨੋਸ਼ੀ ਤੇ ਸ਼ਰਾਬ ਤੋਂ ਦੂਰ ਰਹੋ।

* ਭੋਜਨ ਵਿਚ ਕੈਲਸ਼ੀਅਮ ਦੀ ਮਾਤਰਾ ਦਾ ਪੂਰਾ ਧਿਆਨ ਰੱਖੋ। ਘੱਟ ਫੈਟ ਵਾਲੀਆਂ ਚੀਜ਼ਾਂ, ਦਹੀਂ, ਰਾਜਮਾਂਹ, ਸੋਇਆਬੀਨ ਤੇ ਛੋਲਿਆਂ ਦੀ ਵਰਤੋਂ ਕਰਦੇ ਰਹੋ। ਸੋਇਆਬੀਨ ਤੇ ਦਹੀਂ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ। ਘੱਟ ਤੇਲ ‘ਚ ਬਣਿਆ ਭੋਜਨ ਕਰੋ ਕਿਉਂਕਿ ਜ਼ਿਆਦਾ ਤੇਲ ਨਾਲ ਸਰੀਰ ਵਿਚ ‘ਫ੍ਰੀ ਰੈਡੀਕਲ ਐਕਟੀਵਿਟੀਜ਼’ ਵਧਦੀਆਂ ਹਨ, ਜਿਸ ਨਾਲ ਇਨਸਾਨ ਜਲਦੀ ਬੁੱਢਾ ਲੱਗਣ ਲੱਗ ਪੈਂਦਾ ਹੈ।

* ਆਪਣੀ ਭੁੱਖ ਤੋਂ ਤਿੰਨ-ਚੌਥਾਈ ਭੋਜਨ ਕਰੋ ਤਾਂ ਕਿ ਪਾਚਣ ਕਿਰਿਆ ਠੀਕ ਰਹਿ ਸਕੇ।

* ਕਸਰਤ ਤੇ ਤੇਜ਼ ਸੈਰ ਕਰੋ। 30 ਤੋਂ 40 ਮਿੰਟਾਂ ਦੀ ਸੈਰ ਸਰੀਰ ਨੂੰ ਸੁ²ਡੌਲ ਤੇ ਅਰੋਗ ਰੱਖਦੀ ਹੈ।

* ਸੋਚ ਹਮੇਸ਼ਾ ਹਾਂਪੱਖੀ ਬਣਾਈ ਰੱਖੋ।

* ਮਨ ਦੀ ਸ਼ਾਂਤੀ ਲਈ ਆਤਮਚਿੰਤਨ ਕਰੋ।

* ਆਤਮ ਵਿਸ਼ਵਾਸ ਬਣਾਈ ਰੱਖੋ।

* ਖੁਦ ਨੂੰ ਪ੍ਰਸੰਨ ਰੱਖਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਆਸੇ-ਪਾਸੇ ਵੀ ਪ੍ਰਸੰਨਤਾ ਦਾ ਮਾਹੌਲ ਬਣਾਈ ਰੱਖੋ।

*  ਪਰਿਵਾਰ ਤੇ ਦੋਸਤਾਂ ਦੇ ਸੰਪਰਕ ‘ਚ ਰਹੋ। ਪਿਆਰ ਤੇ ਸਾਥ ਨਾਲ ਕਈ ਤਰ੍ਹਾਂ ਦੇ ਦਿਮਾਗੀ ਸਦਮਿਆਂ ਨੂੰ ਆਸਾਨੀ ਨਾਲ ਸਹਿਣ ਦੀ ਸ਼ਕਤੀ ਤੇ ਹਿੰਮਤ ਮਿਲਦੀ ਹੈ।

* ਜੋ ਖੁਦ ਨੂੰ ਚੰਗਾ ਲੱਗੇ, ਉਹੋ ਕਰੋ। ਜੋ ਵੀ ਕਰੋ, ਉਹ ਅਰਥਹੀਣ ਨਾ ਹੋਵੇ। ਇਮਾਨਦਾਰੀ ਤੇ ਲਗਨ ਨਾਲ ਕੀਤੇ ਗਏ ਕੰਮ ਨਾਲ ਦਿਮਾਗੀ ਸ਼ਾਂਤੀ ਮਿਲਦੀ ਹੈ।


ਕਸਰਤ ਕਰੋ , ਯਾਦਦਾਸ਼ਤ ਕਮਜ਼ੋਰ ਹੋਣ ਤੋਂ ਬਚੋ

ਲੰਡਨ, 2 ਫਰਵਰੀ (ਭਾਸ਼ਾ)-

exercise-girl
ਜੇਕਰ ਤੁਹਾਨੂੰ ਯਾਦਦਾਸ਼ਤ ਗਵਾਚਣ ਦੀ ਚਿੰਤਾ ਸਤਾ ਰਹੀ ਹੈ ਤਾਂ ਤੁਹਾਡੇ ਲਈ ਇਕ ਚੰਗੀ ਖਬਰ ਹੈ। ਇਕ ਨਵੀਂ ਖੋਜ ਮੁਤਾਬਕ ਇਹ ਗੱਲ ਕਹੀ ਗਈ ਹੈ ਕਿ ਹਫਤੇ ਵਿਚ ਸਿਰਫ ਤਿੰਨ ਦਿਨ ਹਲਕੀ ਕਸਰਤ ਕਰ ਲੈਣ ਨਾਲ ਯਾਦਦਾਸ਼ਤ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਅਮਰੀਕਾ ਦੀਆਂ ਚਾਰ ਯੂਨੀਵਰਸਿਟੀਆਂ ਦੀ ਇਕ ਸੰਯੁਕਤ ਖੋਜ ਵਿਚ ਪਹਿਲੀ ਵਾਰ ਵੱਡੀ ਉਮਰ ਵਾਲੇ ਲੋਕਾਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਖੋਜ ਵਿਚ ਇਹ ਪਾਇਆ ਗਿਆ ਹੈ ਕਿ ਜੋ ਲੋਕ ਇਕ ਸਾਲ ਤਕ ਹਲਕੀ-ਫੁਲਕੀ ਕਸਰਤ ਕਰਦੇ ਹਨ, ਦੇ ਦਿਮਾਗ ਦੇ ‘ਹਿੱਪੋਕੈਂਪਸ’ ਦਾ ਆਕਾਰ ਵਧ ਜਾਂਦਾ ਹੈ।

 


ਬਹੁਤ ਕੁਝ ਕਹਿੰਦਾ ਹੈ ਸੈੱਲ ਫੋਨ ਤੁਹਾਡੇ ਬਾਰੇ

ਮੈਲਬੋਰਨ,  (ਭਾਸ਼ਾ)-30 jan

cell_phone
ਤੁਸੀਂ ਮੰਨੋ ਜਾਂ ਨਾ ਮੰਨੋ ਪਰ ਤੁਹਾਡਾ ਸੈੱਲ ਫੋਨ ਤੁਹਾਡੇ ਬਾਰੇ ਬਹੁਤ ਕੁਝ ਕਹਿੰਦਾ ਹੈ। ਸਮਾਜਿਕ ਵਿਸ਼ਲੇਸ਼ਕ ਡੇਵਿਡ ਚਾਲਕੇ ਨੇ ਕਿਹਾ ਕਿ ਕਿਸੇ ਵਿਅਕਤੀ ਦਾ ਮੋਬਾਈਲ ਫੋਨ ਉਸਦੇ ਕੰਮਕਾਜ ਦੇ ਤੌਰ-ਤਰੀਕਿਆਂ ਬਾਰੇ ਅਚਾਨਕ ਹੀ ਬਹੁਤ ਕੁਝ ਦੱਸ ਜਾਂਦਾ ਹੈ। ਉਨ੍ਹਾਂ ਕਿਹਾ ਕਿ 20 ਸਾਲ ਪਹਿਲਾਂ ਜਦੋਂ ਤੁਸੀਂ ਕਹਿੰਦੇ ਸੀ ਕਿ ‘ਤੁਹਾਡਾ ਫੋਨ’ ਤਾਂ ਇਸਦਾ ਮਤਲਬ ਕਿਚਨ ਦੀ ਕੰਧ ਨਾਲ ਟੰਗਿਆ ਹੋਇਆ ਸਫੈਦ ਰੰਗ ਦਾ ਮੋਟਾ ਜਿਹਾ ਫੋਨ ਹੁੰਦਾ ਸੀ ਪਰ ਹੁਣ ਅਜਿਹਾ ਨਹੀਂ ਹੈ, ਇਹ ਹੁਣ ਤੁਹਾਡੇ ਲਈ ਸਮਾਜਿਕ ਹੈਸੀਅਤ ਦੱਸਣ ਵਾਲਾ ਇਕ ਉਪਕਰਨ ਹੈ। ਕੋਰੀਅਰ ਮੇਲ ਦੇ ਹਵਾਲੇ ਤੋਂ ਚਾਲਕੇ ਨੇ ਦੱਸਿਆ ਕਿ ਲੋਕ ਹਮੇਸ਼ਾ ਕਾਰ ਬਾਰੇ ਕੁਝ ਅਜਿਹਾ ਹੀ ਕਹਿੰਦੇ ਸਨ, ਤੁਸੀਂ ਓਹੀ ਵਾਹਨ ਚਲਾਉਂਦੇ ਹੋ, ਜਿਹੋ ਜਿਹੇ ਤੁਸੀਂ ਹੋ ਪਰ ਹੁਣ ਤੁਹਾਡਾ ਫੋਨ ਇਹ ਗੱਲ ਕਹਿੰਦਾ ਹੈ। ਅਸਲ ਵਿਚ ਰਾਏ ਮਾਰਗਨ ਦੀ ਇਕ ਖੋਜ ਮੁਤਾਬਕ ਮੋਬਾਈਲ ਫੋਨ ਬ੍ਰਾਂਡਾਂ ਦੇ ਮਾਲਕਾਂ ਬਾਰੇ ਕਾਫੀ ਕੁਝ ਪਤਾ ਲੱਗ ਜਾਂਦਾ ਹੈ। ਆਈਫੋਨ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਕੰਪਿਊਟਰ ਉਨ੍ਹਾਂ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ।


ਹੁਣ ਮਸ਼ਰੂਮ ਨਾਲ ਰੁਕੇਗਾ ਕੈਂਸਰ

ਨਵੀਂ ਦਿੱਲੀ, 30 ਜਨਵਰੀ

wild-magic-mushrooms
-ਹੁਣ ਮਸ਼ਰੂਮ ਦਾ ਇਸਤੇਮਾਲ ਕੈਂਸਰ ਵਰਗੀ ਲਾ-ਇਲਾਜ ਬੀਮਾਰੀ ਦੇ ਇਲਾਜ ਲਈ ਵੀ ਕੀਤਾ ਜਾ ਸਕਦਾ ਹੈ। ਦੇਸ਼ ਦੇ ਖੇਤੀ ਵਿਗਿਆਨੀਆਂ ਨੇ ਲਗਭਗ ਅਲੋਪ ਹੋ ਚੁੱਕੀ ਮਸ਼ਰੂਮ ਦੀ ਇਕ ਅਜਿਹੀ ਪ੍ਰਜਾਤੀ ਵਿਕਸਿਤ ਕੀਤੀ ਹੈ ਜੋ ਕੈਂਸਰ ਦੇ ਇਲਾਜ ‘ਚ ਕਾਰਗਰ ਸਾਬਿਤ ਹੋ ਸਕਦੀ ਹੈ। ਇਸ ਦਾ ਵਿਕਾਸ ਭਾਰਤੀ ਖੇਤੀ ਵਿਕਾਸ ਅਨੁਸੰਧਾਨ ਪਰਿਸ਼ਦ ਆਈ. ਸੀ. ਏ. ਆਰ. ਦੇ ਤਹਿਤ ਕੰਮ ਕਰ ਰਹੇ ਸੋਲਨ ਸਥਿਤ ਖੁੰਬ ਅਨੁਸੰਧਾਨ ਨਿਰਦੇਸ਼ਾਲਿਆ ਨੇ ਕੀਤਾ ਹੈ। ਦਵਾਈ ਦਾ ਮਹੱਤਵ ਰੱਖਣ ਵਾਲੀ ਇਸ ਮਸ਼ਰੂਮ ਪ੍ਰਜਾਤੀ ਨੂੰ ਮੰਕੀ ਹੈੱਡ ਮਸ਼ਰੂਮ ਵੀ ਕਿਹਾ ਜਾਂਦਾ ਹੈ। ਇਸ ਦਾ ਵਿਗਿਆਨਿਕ ਨਾਂ ਹੇਰੀਸੀਅਮ ਏਰੀਨੇਕਸ ਹੈ। ਖੁੰਬ ਅਨੁਸੰਧਾਨ ਨਿਰਦੇਸ਼ਾਲਿਆ ਦੇ ਨਿਰਦੇਸ਼ਕ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਸ਼ਰੂਮ ਨੂੰ ਕਣਕ ਦੇ ਭੂਸੇ ਦੀ ਖਾਦ ‘ਚ 20 ਤੋਂ 25 ਡਿਗਰੀ ਸੈਲਸੀਅਸ ਤਾਪਮਾਨ ‘ਤੇ ਉਗਾਇਆ ਜਾਂਦਾ ਹੈ। ਸੰਸਥਾਨ ਦੇ ਵਿਗਿਆਨੀਆਂ ਨੇ ਹਿਮਾਚਲ ਪ੍ਰਦੇਸ਼ ‘ਚ ਮਸ਼ਰੂਮ ਸਰਵੇਖਣ ਦੇ ਦੌਰਾਨ ਇਕੱਠੀ ਕੀਤੀ ਗਈ ਮਸ਼ਰੂਮ ਫਰੂਟ ਬਾਡੀ ਤੋਂ ਟਿਸ਼ੂ ਕਲਚਰ ਦੇ ਜ਼ਰੀਏ ਇਸ ਨਵੀਂ ਪ੍ਰਜਾਤੀ ਦਾ ਵਿਕਾਸ ਕੀਤਾ ਹੈ। ਇਸ ਪ੍ਰਜਾਤੀ ਦੀ ਪੈਦਾਵਾਰ ਮੁੱਖ ਤੌਰ ‘ਤੇ ਗਰਮ ਇਲਾਕਿਆਂ ‘ਚ ਹੁੰਦੀ ਹੈ ਅਤੇ ਇਸ ਨੂੰ ਉਗਾਉਣ ‘ਚ ਕਣਕ ਦੇ ਭੂਸੇ ਦੀ ਵਰਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਬੇਰੋਜ਼ਗਾਰੀ ਅਤੇ ਕੁਪੋਸ਼ਣ ਦੀ ਸਮੱਸਿਆ ਦੇ ਉਪਾਅ ‘ਚ ਮਸ਼ਰੂਮ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ ਅਤੇ ਮਸ਼ਰੂਮ ਦੀ ਨਵੀਂ ਪ੍ਰਜਾਤੀ ਮਿਲਣ ਦੇ ਬਾਅਦ ਇਸ ਦੀ ਵਰਤੋਂ ਕੈਂਸਰ ਵਰਗੀ ਬੀਮਾਰੀ ਦੇ ਇਲਾਜ ‘ਚ ਹੋਣ ਲਗੇਗੀ। ਉਨ੍ਹਾਂ ਦੱਸਿਆ ਕਿ ਮਸ਼ਰੂਮ ਦੀ ਪ੍ਰਜਾਤੀ ‘ਚ ਦਵਾਈ ਦੇ ਗੁਣਾਂ ਬਾਰੇ ਅਧਿਐਨ ਕਰਨ ਦੇ ਬਾਅਦ ਇਸ ਦਾ ਵਿਵਸਾਇਕਰਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਹਾਕਿਆਂ ‘ਚ ਭਾਰਤ ‘ਚ ਮਸ਼ਰੂਮ ਉਤਪਾਦਨ 10,000 ਟਨ ਤੋਂ ਵੱਧ ਕੇ 1,00,000 ਟਨ ਹੋ ਗਿਆ ਹੈ। ਇਸ ਦੇ ਇਲਾਵਾ ਹੁਣ ਮਸ਼ਰੂਮ ਦਾ ਉਤਪਾਦਨ ਸਿਰਫ ਪਰਬਤੀ ਖੇਤਰਾਂ ‘ਚ ਸਿਮਟਿਆ ਹੋਇਆ ਨਹੀਂ ਹੈ ਜਦਕਿ ਹੁਣ ਇਹ ਮੈਦਾਨੀ ਹਿੱਸਿਆਂ ਅਤੇ ਦੱਖਣੀ ਇਲਾਕਿਆਂ ‘ਚ ਵੀ ਹੋਣ ਲਗਾ ਹੈ। ਮਸ਼ਰੂਮ ਉਤਪਾਦਕ ਕਿਸਾਨ 250 ਵਰਗ ਮੀਟਰ ਖੇਤਰ ‘ਚ ਇਸ ਦੀ ਖੇਤੀ ਕਰਕੇ ਹਰ ਮਹੀਨੇ 30,000 ਰੁਪਏ ਦੀ ਆਮਦਨੀ ਹਾਸਿਲ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਮਸ਼ਰੂਮ ਦਾ ਅਚਾਰ ਅਤੇ ਮਸ਼ਰੂਮ ਦਾ ਪਾਊਡਰ ਤਿਆਰ ਕਰਕੇ ਵੀ ਆਪਣੀ ਆਮਦਨ ਵਧਾ ਸਕਦੇ ਹਨ।


ਸ਼ਰਾਬ ਦਾ ਨਸ਼ਾ ਉਤਾਰਨਾ ਹੈ ਤਾਂ ਪੀਓ ਇਕ ਕੱਪ ਕੌਫੀ

ਲੰਡਨ ,18 jan 20100
coffrr

 ਫਿਲਾਡੇਲਫੀਆ ਦੇ ਵਿਗਿਆਨੀਆਂ ਨੇ ਇਕ ਖੋਜ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗਰਮ ਕੌਫੀ ਦਾ ਇਕ ਕੱਪ ਸ਼ਰਾਬ ਦੇ ਨਸ਼ੇ ਨੂੰ ਉਤਾਰਨ ਲਈ ਸਭ ਤੋਂ ਢੁਕਵਾਂ ਇਲਾਜ ਹੈ। ਕੌਫੀ ਵਿਚਲੇ ਕੈਫੀਨ ਤੇ ਐਸਪ੍ਰਿਨ ਦੇ ਉਤੇਜਨਾ-ਵਿਰੋਧੀ ਤੱਤ ਅਲਕੋਹਲ ਦੀ ਸਭ ਤੋਂ ਵੱਡੀ ਕਾਟ ਹਨ। ਖੋਜ ਅਨੁਸਾਰ ਸਵੇਰ ਵੇਲੇ ਇਕ ਕੱਪ ਕੌਫੀ ਨਾਲ ਐਸਪ੍ਰਿਨ ਦੀ ਇਕ ਗੋਲੀ ਸ਼ਹਿਦ ਤੇ ਆਂਡੇ ਵਰਗੇ ਆਧੁਨਿਕ ਬਦਲਾਂ ਨਾਲੋਂ ਚੰਗੀ ਹੈ। ਵਿਗਿਆਨੀ ਮਾਈਕਲ ਓਸ਼ਿੰਸਕੀ ਦੀ ਅਗਵਾਈ ‘ਚ ਇਕ ਦਲ ਨੇ ਲੈਬਾਰਟਰੀ ‘ਚ ਚੂਹਿਆਂ ਨੂੰ ਪਹਿਲਾਂ ਅਲਕੋਹਲ ਤੇ ਫਿਰ ਕੈਫੀਨ ਦੀ ਕੁਝ ਮਾਤਰਾ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਤਜਰਬੇ ਤੋਂ ਬਾਅਦ ਚੂਹਿਆਂ ‘ਚ ਪਾਣੀ ਦੀ ਕਮੀ ਨਹੀਂ ਹੋਈ। ਇਸ ਨਾਲ ਨਾਰਵੇ ਦੀ ਵਿਗਿਆਨ ਤੇ ਤਕਨੀਕ ਯੂਨੀਵਰਸਿਟੀ ਦੀ ਖੋਜ ਵਿਚ ਕੀਤਾ ਗਿਆ ਦਾਅਵਾ ਗਲਤ ਸਾਬਤ ਹੁੰਦਾ ਹੈ ਕਿ ਕੌਫੀ ਦੀ ਵਰਤੋਂ ਤੋਂ ਬਾਅਦ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ।


ਕਿਉਂ ਆਉਂਦਾ ਹੈ ਮੋਟਾਪਾ

images5

ਮੋਟੇ ਵਿਅਕਤੀ ਨੂੰ ਦਿਲ ਦੀ ਬਿਮਾਰੀ, ਦਮਾ ਤੇ ਸ਼ੂਗਰ ਵਰਗੀਆਂ ਖਤਰਨਾਕ ਬਿਮਾਰੀਆਂ ਆਸਾਨੀ ਨਾਲ ਹੋ ਜਾਂਦੀਆਂ ਹਨ। ਅਜਿਹੇ ਵਿਅਕਤੀ ਦਾ ਮੋਟਾਪਾ ਘੱਟ ਕਰਨ ਅਤੇ ਹੋਰ ਬਿਮਾਰੀਆਂ ਦੇ ਨਾਲ-ਨਾਲ ਇਲਾਜ ਕਰਨ ‘ਚ ਬੜੀ ਮੁਸ਼ਕਿਲ ਆਉਂਦੀ ਹੈ। ਇੱਥੇ ਅਸੀਂ ਜਾਣਦੇ ਹਾਂ ਕਿ ਮੋਟਾਪਾ ਕਿਉਂ ਆਉਂਦਾ ਹੈ :  ਜਿਹੜਾ ਵਿਅਕਤੀ ਜ਼ਿਆਦਾ ਮਠਿਆਈ ਖਾਂਦਾ ਹੈ ਅਤੇ ਦੁੱਧ ਆਦਿ ਵੀ ਬਹੁਤ ਮਿੱਠਾ ਪੀਂਦਾ ਹੈ, ਉਸਨੂੰ ਇਹ ਬਿਮਾਰੀ ਹੋ ਸਕਦੀ ਹੈ।  ਘਿਓ, ਮੱਖਣ ਤੇ ਤੇਲ ਦੀ ਜ਼ਿਆਦਾ ਵਰਤੋਂ। ਮਾਸ, ਆਂਡਿਆਂ ਤੇ ਮਾਂਹ ਦੀ ਦਾਲ ਦੀ ਜ਼ਿਆਦਾ ਵਰਤੋਂ। ਪੁਸ਼ਤੈਨੀ ਮੋਟਾਪਾ।  ਅਜਿਹਾ ਆਹਾਰ ਲੈਂਦੇ ਰਹਿਣਾ ਜਿਸ ਨਾਲ ਕਾਫੀ ਮਾਤਰਾ ‘ਚ ਗੈਸ ਬਣੇ। ਜਿਹੜਾ ਵਿਅਕਤੀ ਸੁਆਦੀ ਭੋਜਨ ਜਾਂ ਚੀਜ਼ਾਂ ਦੇਖ ਕੇ ਕਾਬੂ ਤੋਂ ਬਾਹਰ ਹੋ ਜਾਂਦਾ ਹੋਵੇ। ਭੁੱਖ ਤੋਂ ਜ਼ਿਆਦਾ ਖਾਣ ਦਾ ਆਦੀ ਹੋ ਜਾਵੇ। ਆਪਣੀ ਗਲਤ ਆਦਤ ਅਧੀਨ ਸਾਰਾ ਦਿਨ ਕੁਝ ਨਾ ਕੁਝ ਖਾਂਦਾ ਹੀ ਰਹੇ।  ਖਾਵੇ ਤਾਂ ਖੂਬ ਪਰ ਸਰੀਰਕ ਮਿਹਨਤ ਬਹੁਤ ਘੱਟ ਕਰੇ। ਆਪਣੇ ਅੰਦਰ ਕੈਲੋਰੀਜ਼ ਦੀ ਖਪਤ ਕਰਨ ‘ਚ ਪਿੱਛੇ ਰਹਿ ਜਾਵੇ। ਆਰਾਮਪ੍ਰਸਤ ਬਣਦਾ ਜਾਵੇ। ਖੁਰਾਕ ਦੇ ਅਨੁਸਾਰ ਮਿਹਨਤ ਨਾ ਕਰੇ।  ਅਜਿਹੀਆਂ ਸਾਰੀਆਂ ਚੀਜ਼ਾਂ ਜਿਨ੍ਹਾਂ ਵਿਚ ਕਾਰਬੋਹਾਈਡ੍ਰੇਟਸ ਜ਼ਿਆਦਾ ਹੁੰਦੇ ਹਨ, ਉਨ੍ਹਾਂ ਦੀ ਵਰਤੋਂ ਕਰਨੀ।  ਜਿਸ ਵਿਅਕਤੀ ਦੀਆਂ ਗ੍ਰੰਥੀਆਂ ਠੀਕ ਢੰਗ ਨਾਲ ਕੰਮ ਨਾ ਕਰਨ, ਉਹ ਵੀ ਮੋਟਾ ਹੁੰਦਾ ਜਾਂਦਾ ਹੈ।
ਉੱਚੇ ਕੱਦ ਵਾਲਾ ਦੁਬਲਾ-ਪਤਲਾ ਵਿਅਕਤੀ ਵੀ ਓਨਾ ਹੀ ਭੱਦਾ ਲੱਗਦਾ ਹੈ, ਜਿੰਨਾ ਛੋਟੇ ਕੱਦ ਵਾਲਾ ਮੋਟਾ ਵਿਅਕਤੀ। ਹੁਣ ਤਾਂ ਉਚਾਈ ਦੇ ਹਿਸਾਬ ਨਾਲ ਭਾਰ ਨਿਸ਼ਚਿਤ ਹੋ ਚੁੱਕਾ ਹੈ। ਤਾਲਿਕਾ ਮੁਹੱਈਆ ਹੁੰਦੀ ਹੈ। ਇਸਦੇ 10 ਫੀਸਦੀ ਦੇ ਅੰਦਰ ਰਹਿਣਾ ਵੀ ਠੀਕ ਮੰਨਿਆ ਜਾਂਦਾ ਹੈ। ਹਰ ਵਿਅਕਤੀ ਨੂੰ ਇਸ ‘ਤੇ ਨਜ਼ਰ ਰੱਖ ਕੇ ਪਚਣਯੋਗ ਖੁਰਾਕ ਖਾਣੀ ਚਾਹੀਦੀ ਹੈ ਅਤੇ ਕਸਰਤ, ਮਿਹਨਤ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ।


ਦਿਲ ਲਈ ਖਤਰਨਾਕ ਹੈ ਘਰੇਲੂ ਕੰਮਾਂ ‘ਚ ਉਲਝੇ ਰਹਿਣਾ

ਲੰਡਨ (ਭਾਸ਼ਾ)- 14 jan 2011

feminist-housewife
ਘਰੇਲੂ ਔਰਤਾਂ ਨੂੰ ਕਈ ਦਹਾਕੇ ਬੀਤ ਗਏ ਇਹ ਕਹਿੰਦਿਆਂ ਕਿ ਘਰ ਦਾ ਕੰਮ ਬਾਹਰ ਦੇ ਕੰਮ ਦੇ ਮੁਕਾਬਲੇ ਕਿਤੇ ਜ਼ਿਆਦਾ ਥਕਾਉਣ ਵਾਲਾ ਹੁੰਦਾ ਹੈ ਪਰ ਹੁਣ ਤਾਂ ਉਨ੍ਹਾਂ ਦੀ ਇਸ ਗੱਲ ‘ਤੇ ਇਕ ਖੋਜ ਦੀ ਮੋਹਰ ਵੀ ਲੱਗ ਗਈ ਹੈ। ਖੋਜ ਅਨੁਸਾਰ ਘਰੇਲੂ ਕੰਮ ਕਰਨਾ ਤੁਹਾਡੇ ਦਿਲ ਨੂੰ ਬਾਹਰ ਦੇ ਕੰਮ ਨਾਲੋਂ ਕਿਤੇ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ। ਅਮਰੀਕਾ ਸਥਿਤ ਯੂਨੀਵਰਸਿਟੀ ਆਫ ਪਿਟਸਬਰਗ ਸਕੂਲ ਆਫ ਮੈਡੀਸਨ ਦੇ ਵਿਗਿਆਨੀਆਂ ਦੀ ਖੋਜ ਅਨੁਸਾਰ ਘਰ ਦੇ ਕੰਮ ਜਿਵੇਂ ਰੋਟੀ ਬਣਾਉਣੀ, ਸਫਾਈ ਕਰਨੀ, ਪੋਚਾ ਲਗਾਉਣਾ ਤੇ ਰਾਸ਼ਨ ਦਾ ਸਾਮਾਨ ਖਰੀਦਣਾ ਤੁਹਾਡੇ ਦਿਲ ਲਈ ਖਤਰਨਾਕ ਹੋ ਸਕਦੇ ਹਨ। ਵਿਗਿਆਨੀਆਂ ਨੇ 100 ਕੰਮਕਾਜੀ ਤੇ ਘਰੇਲੂ ਔਰਤਾਂ ‘ਤੇ ਕੀਤੇ ਅਧਿਐਨ ਵਿਚ ਦੇਖਿਆ ਕਿ ਜਿਹੜੀਆਂ ਔਰਤਾਂ ਹਮੇਸ਼ਾ ਘਰੇਲੂ ਕੰਮਾਂ ‘ਚ ਉਲਝੀਆਂ ਰਹਿੰਦੀਆਂ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਹਮੇਸ਼ਾ ਵਧਿਆ ਰਹਿੰਦਾ ਹੈ।


Previous News

  • 03/02/2012
  • 02/02/2012
  • 01/02/2012
  • 30/01/2012
  • 28/01/2012
  • 27/01/2012
  • 25/01/2012
  • 24/01/2012
  • 23/01/2012
  • 20/01/2012
  • 18/01/2012
  • 17/01/2012
  • 16/01/2012
  • 12/01/2012
  • 10/01/2012
  •