Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

'ਟੀਥ ਇਨ ਵਨ ਆਵਰ' ਪੇਸ਼ ਕਰਕੇਕ੍ਰਾਂਤੀਕਾਰੀ ਪਹਿਲ

ਵਿਸ਼ਵ ਦੀ ਦੰਦਾਂ ਦੇ ਇਲਾਜ ਕਰਨ ਵਿਚ ਮੋਹਰੀ ਨੋਬਲ ਬਾਇਓਕੋਰ ਨੇ ਸ਼ਿਵਾਲਿਕ ਹਸਪਤਾਲ ਮੁਹਾਲੀ ਵਿਚ ਨੋਬਲ ਗਾਈਡ ਵਲੋਂ ਦੰਦਾਂ ਦੇ ਇਲਾਜ ਦੀ ਅਤਿਆਧੁਨਿਕ ਪ੍ਰਣਾਲੀ 'ਟੀਥ ਇਨ ਵਨ ਆਵਰ' ਪੇਸ਼ ਕਰਕੇ ਇਸ ਖੇਤਰ ਵਿਚ ਕ੍ਰਾਂਤੀਕਾਰੀ ਪਹਿਲ ਕੀਤੀ ਹੈ। ਕਿਸੇ ਵੀ ਕਾਰਨ ਦੰਦ ਗੁਆ ਚੁੱਕੇ ਵਿਅਕਤੀ ਇਸ ਤਕਨੀਕ ਰਾਹੀਂ ਇੱਕ ਘੰਟੇ ਦੇ ਅੰਦਰ ਅੰਦਰ ਆਪਣਾ ਜਬਾੜਾ ਲਵਾ ਸਕਦੇ ਹਨ। ਇਹ ਜਾਣਕਾਰੀ ਦਿੰਦੇ ਹੋਏ ਦੰਦਾਂ ਦੇ ਰੋਗਾਂ ਦਾ ਮਾਹਰ ਡਾ. ਜੇ. ਨਾਗਰਾਜ ਨੇ ਅੱਜ ਮੁਹਾਲੀ ਵਿਖੇ ਆਯੋਜਿਤ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸ ਤਕਨੀਕ ਰਾਹੀਂ ਆਪਣੇ ਦੰਦ ਗੁਆ ਦੇਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੂੰ ਰਾਹਤ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨੋਬੋਲ ਗਾਈਡ ਦੀ ਸਹਾਇਤਾ ਨਾਲ ਮਰੀਜਾਂ ਦਾ ਦਰਦ ਅਤੇ ਸੋਜ ਘੱਟ ਕਰਨ ਵਾਲੀ ਫਲੈਪਲੇਸ ਸਰਜਰੀ 'ਤੇ ਅਧਾਰਿਤ ਇਸ ਤਕਨੀਕ ਤੋਂ ਬੇਹੱਦ ਸੰਤੁਸ਼ਟੀ ਮਿਲਣ ਵਾਲੀ ਹੈ। ਇਸ ਨਾਲ ਅੱਜ ਦੀ ਭੱਜ ਨੱਠ ਦੀ ਜ਼ਿੰਦਗੀ ਵਿਚ ਸਮੇਂ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪੂਰੀ ਪ੍ਰਕ੍ਰਿਆ ਲਈ ਆਮ ਜੀਵਨ ਵਿਚ ਜਿਥੇ ਜਬਾੜਾ ਇਮਪਲਾਂਟ ਕਰਨ ਵਿਚ 3 ਤੋਂ 6 ਮਹੀਨੇ ਦਾ ਸਮਾਂ ਲੱਗਦਾ ਹੈ ਉਥੇ ਇਸ ਤਕਨੀਕ ਰਾਹੀਂ ਸਿਰਫ ਇੱਕ ਘੰਟਾ ਲੱਗਦਾ ਹੈ। ਇਸ ਵਿਧੀ ਰਾਹੀਂ ਲਗਾਏ ਗਏ ਦੰਦ ਪੂਰੀ ਤਰ੍ਹਾਂ ਨਾਲ ਸਥਿਰ ਅਤੇ ਕੁਦਰਤੀ ਦੰਦਾਂ ਦੀਆਂ ਜੜ੍ਹਾਂ ਵਰਗੇ ਮਜਬੂਤ ਅਤੇ ਜ਼ਿੰਦਗੀ ਭਰ ਲਈ ਟਿਕਾਊ ਹੁੰਦੇ ਹਨ।
 

INDIAN HOMOEOPATHIC MEDICAL ASSOCIATION
Dr.Paramjeet Singh Ranu
State-Convenor of IHMA Punjab-Unit
Member of Central Council of Homoeopathy(Govt. of India)
Ex Chairman Punjab Homoeopathy Council(Govt. of Punjab)


IHMA flays the recruitment entrance test for H.M.Os


ਸੇਹਿਤ ਵਿਭਾਗ ਪੰਜਾਬ ਸਰਕਾਰ ਵਲੋ ਨੈਸ਼ਨਲ ਰੂਰਲ ਹੈਲਥ ਮਿਸ਼ਨ ਸਕੀਮ ਅਧੀਨ ਹੋਮਿੳਪੈਥਿਕ ਡਾਕਟਰਾ ਦੀ ਠੇਕੇ ਤੇ ਕੀਤੀ ਜਾ ਰਹੀ ਭਰਤੀ ਨੂੰ ਇੰਡੀਅਨ ਹੋਮਿੳਪੈਥਿਕਮੈਡਿਕਲ ਐਸੋਸ਼ਿਏਸ਼ਨ ਪੰਜਾਬ ਨੇ ਅਜ ਮੁਡੋ ਹੀ ਨਕਾਰ ਦਿਤਾ । ਕੇਂਦਰੀ ਹੋਮਿੳਪੈਥਿਕ ਕੋਸਲਦੇ ਮੈੰਬਰ ਅਤੇ ਪੰਜਾਬ ਹੋਮਿੳਪੈਥਿਕ ਕੋਸਲ ਦੇ ਸਾਬਕਾ ਚੇਅਰਮੈਨ ਡਾ.ਪਰਮਜੀਤ ਸਿੰਘ ਰਾਣੂੰ ਨੇਇਕ ਪ੍ਰੈਸ ਬਿਆਨ ਰਾਹੀ ਸਰਕਾਰ ਵਲੋ ਇਸ ਭਰਤੀ ਸਬੰਧੀ ਲਏ ਜਾ ਰਹੇ ਟੈਸਟ ਤੇ ਅਨੇਕਾਸਵਾਲ ਖੜੇ ਕੀਤੇ ਹਨ। ੳਨਾ ਦੋਸ਼ ਲਗਾਏ ਹਨ ਕਿ ਇਹ ਭਰਤੀ ਸਰਕਾਰ ਵਲੋ ਕੀਤਾ ਜਾਰਿਹਾ ਇਕ ਡਰਾਮਾ ਹੈ । ਸ਼ੁਰੂ ਵਿਚ ਸਰਕਾਰ ਵਲੋ ਦਿਤੇ ਇਸ਼ਤੀਹਾਰ ਵਿਚ ਕਿਤੇ ਵੀ ਟੈਸਟ ਦਾਜਿਕਰ ਨਹੀ ਕੀਤਾ ਗਿਆ ਸੀ ਅਤੇ ਹੁਣ ਟੈਸਟ ਬਾਰੇ ਨਾ ਕੋਈ ਸਲੇਬਸ,ਨਾ ਸਵਾਲਾ ਦੇ ਵਿਤਰਣਬਾਰੇ ਵਿਰਵਾ ਅਤੇ ਨਾ ਹੀ ਕੋਈ ਸਬਜੈਕਟਸ ਦੀ ਵਿਆਖੀਆ ਕੀਤੀ ਗਈ ਹੈ। ੳਮਰ ਦੀਮਿਆਦ ਵੀ 60 ਸਾਲ ਤਕ ਵਧਾੳਣ ਨਾਲ ਨੌਜਵਾਨ ਪੀੜੀ ਨੂੰ ਇਹ ਪੋਸਟ ਹਾਸਲ ਕਰਣੀ ਹੋਰ ਅੋਖੀ ਹੋ ਗਈ ਹੈ। ਵਰਣਯੋਗ ਹੈ ਕਿ ਚੰਡੀਗੜ ਪ੍ਰਸ਼ਾਸਨ ਨੇ ਵੀ ਇਸੇ ਤਰਾ ਨੈਸ਼ਨਲ ਰੂਰਲ ਹੈਲਥ ਮਿਸ਼ਨ ਸਕੀਮ ਅਧੀਨ 26ਅਕਤੂਬਰ ਨੂੰ ਭਰਤੀ ਕੀਤੀ ਹੈ ਪਰ ੳਨਾ ਵਲੋ ਕਿਤੇ ਵੀ ਕੋਈਵੀ ਟੈਸਟ ਨਹੀ ਲਿਆ ਗਿਆ ਸਿਰਫ ਮੈਰਿਟ ਨੂੰ ਅਧਾਰ ਬਣਾਇਆ ਗਿਆ ਫਿਰ ਕਿਨਾਕਾਰਣਾ ਕਰਕੇ ਪੰਜਾਬ ਸਰਕਾਰ ਨੂੰ ਇਹ ਇਮਤੀਹਾਨ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਯੂਨੀਵਰਸੀਟੀਆ ਤੋ ਪਾਸ ਹੋਏ ਡਿਗਰੀਆ ਪ੍ਰਾਪਤ ਡਾਕਟਰਾ ਨੂੰ ਸਰਕਾਰ ਦਾ ਇਹ ਕੁਝ ਨੰਬਰਾਦਾ ਟੈਸਟ ਕਿਵੇ ਯੋਗ ਜਾ ਅਯੋਗ ਕਰਾਰ ਦੇਵੇਗਾ । ਇਮਤੀਹਾਨ ਮੋਕੇ ਕੁਝ ੳਮੀਦਵਾਰਾ ਨੂੰ ਇਹਕਿਹ ਕਿ ਬਾਹਰ ਕਢ ਦਿਤਾ ਗਿਆ ਕਿ ੳਨਾ ਕੋਲ ਅਪਣੀ ਐਪਲੀਕੇਸ਼ਨ ਦੀ ਅਸਲ ਰਸੀਦ ਦੀ ਬਜਾਏ ਰਸੀਦ ਦੀ ਨੋਟਰੀ ਤੋ ਤਸਦੀਕ ਸ਼ੁਦਾ ਫੋਟੋ ਕਾਪੀ ਸੀ ਅਤੇ ਅਸਲ ਕਾਪੀਆ



ੳਹ ਸੀ.ਡੈਕ ਮੋਹਾਲੀ ਨੂੰ ਭੇਜ ਚੁਕੇ ਸਨ ਕਿੳ ਕਿ ਅਸਲ ਰਸੀਦ ਨਾਲ ਲੈ ਕਿ ਆੳਣ ਬਾਰੇ ਕੋਈ ਵੀ ਸਪਸ਼ਟ ਹਦਾਇਤ ਲਿਖਤੀ ਰੂਪ ਵਿਚ ਵਿਭਾਗ ਵਲੋ ਜਾਰੀ ਨਹੀ ਕੀਤੀ ਗਈ ਸੀ।
ਕੁਝ ੳਮੀਦਵਾਰਾ ਦੇ ਲਿਸਟ ਵਿਚ ਨਾਮ ਨਾ ਹੋਣ ਕਾਰਣ ੳਨਾ ਨੂੰ ਡੁਪਲੀਕੇਟ ਰੋਲ ਨੰਬਰ ਵੀ
ਜਾਰੀ ਕੀਤੇ ਗਏ ਜਿਨਾ ਨੂੰ ਨਤੀਜਾ ਕਢਣ ਮੋਕੇ ਪ੍ਰੇਸ਼ਾਨੀਆ ਦਾ ਸਾਹਮਨਾ ਕਰਨਾ ਪੈ ਸਕਦਾ ਹੈ। ਡਾ.ਰਾਣੂੰ ਨੇ ਸੇਹਿਤ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਇਮਤੀਹਾਨ ਦੀ ਪ੍ਰਕਰੀਆ ਨੂੰ
ਸਿਰਫ ਇਕ ਆਦਮੀ ਕੇ.ਬੀ.ਐਸ ਸਿਧੂ ਦਾ ਨਿਜੀ ਸ਼ੋਅ ਨਾ ਬਨਣ ਦਿਤਾ ਜਾਵੇ ਅਤੇ ਤੁਰੰਤ ਰਦ ਕਰਕੇ ਨਵੇ ਸਿਰੇ ਤੋ ਮੈਰਿਟ ਦੇ ਅਧਾਰ ਤੇ ਹੀ ਚੰਡੀਗੜ ਪ੍ਰਸ਼ਾਸਨ ਦੀ ਤਰਜੀਹ ਤੇ ਭਰਤੀ ਕੀਤੀ ਜਾਵੇ।

Issued by: Dr.Ashok Kumar
(State General Secretary)
IHMA
Contact No: 9888071530
(Dr.P.S.Ranu)




 

ਗਰਭ ਵਿਵਸਥਾ ਅਤੇ ਐਨੇਸਥੀਸੀਆ

ਗਰਭ ਅਵਸਥਾ ਦਾ ਸਮਾਂ ਤਾਂ ਅਤੇ ਬੱਚੇ ਦੋਵਾਂ ਲਈ ਨਾਜ਼ੁਕ ਸਮਾਂ ਹੁੰਦਾ ਹੈ। ਇਸ ਦੌਰਾਨ ਦਵਾਈਆਂ ਦੀ ਵਰਤੋਂ ਨੂੰ ਲੈ ਕੇ ਸੰਤੁਲਿਤ ਖਾਣ-ਪੀਣ ਵਿਚ ਸਾਵਧਾਨੀ ਦੀ ਜ਼ਰੂਰਤ ਹੁੰਦੀਹੈ। ਜਦੋਂ ਅਜਿਹਾ ਮੌਕਾ ਵੀ ਆ ਜਾਂਦਾ ਹੈ ਜਦ ਕਿਸੇ ਬੇਹੱਦ ਜ਼ਰੂਰੀ ਕਾਰਨ ਵੱਸ ਔਰਤ ਨੂੰ ਪ੍ਰੇਸ਼ਾਨੀਆਂ ਤੋਂ ਗੁਜ਼ਰਨਾ ਪੈਂਦਾ ਹੈ। ਗਰਭ ਵਿਚ ਪਲ ਰਹੇ ਬੱਚੇ ਅਤੇ ਮਾਂ ਨੂੰ ਐਨੇਸਥੀਸੀਆ ਦੇਣਾ ਬਹੁਤ ਮੁਸ਼ਕਿਲ ਭਰਿਆ ਹੋ ਸਕਦਾ ਹੈ। ਗਰਭ ਅਵਸਥਾ ਇੱਕ ਸੁਖ ਵਾਲੀ ਘਟਨਾ ਹੈ ਅਤੇ ਇਹ ਇਸਤਰੀ ਦੇ ਜੀਵਨ ਦੀ ਇੱਕ ਮਹੱਤਵਪੂਰਨ ਉਪਲਬੱਧੀ ਹੈ। ਪੁਰਾਣੇ ਸਮੇਂ ਵਿਚ ਸਿੱਖਿਆ ਜਾਂ ਸਾਧਨਾਂ ਦੀ ਕਮੀ ਸਦਕਾ ਲਗਾਤਾਰ ਦਰਦ ਹੁੰਦਾ ਸੀ ਅਤੇ ਇਸ ਦੌਰਾਨ ਕਈ ਵਾਰ ਮਾਂ ਜਾਂ ਬੱਚੇ ਦੀ ਜਾਨ ਨੂੰ ਵੀ ਖ਼ਤਰਾ ਉਤਪੰਨ ਹੋ ਜਾਂਦਾ ਸੀ। ਪਰ ਇਨ੍ਹਾਂ ਦੁਰਘਟਨਾਵਾਂ ਵਿਚ ਆਧੁਨਿਕ ਡਾਕਟਰੀ ਸਹੂਲਤਾਂ ਸਦਕਾ ਕਾਫ਼ੀ ਕਮੀ ਆ ਗਈ ਹੈ।ਨੌ ਮਹੀਨੇ ਚੱਲਣ ਵਾਲੀ ਇਸ ਗਰਭ ਦੀ ਪ੍ਰਕਿਰਿਆ ਦੌਰਾਨ ਐਨੇਸਥੀਸੀਆ ਦੇਣਾ ਜ਼ਰੂਰੀ ਹੋ ਜਾਂਦਾ ਹੈ। ਇਸੇ ਕਾਰਨ ਐਨੇਸਥੇਸਿਆ ਦੇ ਬਾਰੇ ਵਿਚ ਜਾਣਕਾਰੀ ਬਹੁਤ ਜ਼ਰੂਰੀ ਹੈ। ਗਰਭ ਧਾਰਨ ਕਰਨ ਤੋਂ ਬਾਅਦ ਤਿੰਨ ਮਹੀਨੇ ਤੱਕ ਬੱਚੇ ਦੇ ਵੱਖ-ਵੱਖ ਅੰਗ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਦੌਰਾਨ ਕਿਸੇ ਵੀ ਦਵਾਈ ਦਾ ਇਸਤੇਮਾਲ ਗਰਭ ਵਿਚ ਪਲ ਰਹੇ ਬੱਚੇ ਦੇ ਵਿਕਾਸ ਅਤੇ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ। ਗਰਭਪਾਤ ਕਰਨ ਲਈ ਗਈ ਦਵਾਈ ਬੱਚੇ 'ਤੇ ਮਾੜਾ ਅਸਰ ਪਾਉਂਦੀ ਹੈ ਅਤੇ ਉਸ ਤੋਂ ਅਪੰਗ ਜਾਂ ਸਰੀਰਕ ਦੋਸ਼ ਵਾਲਾ ਬਣਾ ਸਕਦੀ ਹੈ। ਐਨੇਸਥੀਸੀਆਵਿਚ ਦਿੱਤੀ ਜਾਣ ਵਾਲੀ ਦਵਾੲ ਅਤੇ ਐਨੇਸਥੈਟਿਕ ਗੈਸਸ ਨਾਲ ਵੀ ਗਰਭਪਾਤ ਹੋ ਸਕਦਾ ਹੈ। ਇਸ ਦੀ ਸੰਭਾਵਨਾ ਸਾਧਾਰਨ ਔਰਤ ਦੀ ਤੁਲਨਾ ਵਿਚ 30 ਫੀਸਦੀ ਵੱਧ ਹੋ ਜਾਂਦੀ ਹੈ। ਇਸ ਤੋਂ ਇਲਾਵਾ ਟੋਟ੍ਰਾਸਾਇਕਲਿਨ, ਮਿਥੋਟ੍ਰਿਕਸੈਟ, ਲਿਥੀਅਮ, ਪ੍ਰੋਜਸਟ੍ਰਾਨਟ, ਸਿਗਰਟਨੋਸ਼ੀ, ਸ਼ਰਾਬ ਪੀਣ ਵਾਲੀਆਂ ਔਰਤਾਂ ਦੇ ਗਰਭ ਵਿਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਵਜ੍ਹਾ ਤੋਂ ਪਹਿਲਾਂ ਤਿੰਨ ਮਹੀਨਿਆਂ ਵਿਚ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਈ ਜਾਵੇ। ਐਨੇਸਥੀਸੀਆ ਦਿੰਦੇ ਡਾਕਟਰਾਂ ਨੂੰ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਗਰਭਵਤੀ ਇਸਤਰੀ ਨੂੰ ਆਪਣੇ ਗਰਭਵਤੀ ਐਨੇਸਥੀਸੀਆ ਦੇਣ ਵਾਲੇ ਡਾਕਟਰ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਹੈ, ਨਹੀਂ ਤਾਂ ਛੋਟੀ ਜਿਹੀ ਗ਼ਲਤੀ ਦੀ ਵਜ੍ਹਾ ਨਾਲ ਬੱਚੇ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਹੈ। ਗਰਭ ਅਵਸਥਾ ਵਿਚ ਤਾਂ ਤਿੰਨ ਮਹੀਨੇ ਤੋਂ ਬਾਅਦ ਦਾ ਸਮਾਂ ਕਾਫ਼ੀ ਹੱਦ ਤੱਕ ਸੁਰੱਖਿਅਤ ਸਮਝਿਆ ਜਾਂਦਾ ਹੈ। ਗਰਭ ਅਵਸਥਾ ਦੇ ਆਖਰੀ ਤਿੰਨ ਮਹੀਨੇ ਵੀ ਕਾਫ਼ੀ ਮਹੱਤਵਪੂਰਨ ਹੁੰਦੇ ਹਨ। ਇਸ ਸਮੇਂ ਸਿਜ਼ੇਰੀਅਨ,ਇਮੀਸੀਆਮੀ, ਉਲਟਾ ਗਰਭ, ਦਰਦ ਮੁਕਤ ਪ੍ਰਜਨਨ ਆਦਿ ਲਈ ਐਨੇਸਥੇਸਿਆ ਦੀ ਜ਼ਰੂਰਤ ਹੋਣ ਲੱਗ ਜਾਂਦੀ ਹੈ। ਇਸ ਸਮੇਂ ਬੱਚੇ ਦਾ ਦਿਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਜੋ ਦਵਾਈਆਂ ਗਰਭਵਤੀ ਔਰਤ ਨੂੰ ਦਿੱਤੀਆਂ ਜਾਂਦੀਆਂ ਹਨ, ਉਹ ਬੱਚੇ ਦੇ ਖੂਨ ਵਿਚ ਪਹੁੰਚ ਕੇ ਅਸਰ ਕਰ ਸਕਦੀ ਹੈ ਜਿਵੇਂ ਕਿ ਦਿਲ ਦਾ ਤੇਜ਼ ਚੱਲਣਾ, ਘੱਟ ਹੋਣਾ ਆਦਿ। ਅਜਿਹੇ ਸਮੇਂ ਦਵਾਈਆਂ ਦਿੰਦੇ ਸਮੇਂ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਡਿਲੀਵਰੀ ਤੋਂ ਬਾਅਦ ਬੱਚੇ ਦਾ ਆਪਣੀ ਮਾਂ ਤੋਂ ਨਾੜ ਕੱਟਣ ਦੀ ਵਜ੍ਹਾ ਨਾਲ ਸਬੰਧ ਟੁੱਟ ਜਾਂਦਾ ਹੈ ਅਤੇ ਬੱਚੇ ਨੁੰ ਆਪਣੇ ਆਪ ਫੇਫੜਿਆਂ ਅਤੇ ਦਿਲ ਵਿਚ ਸ਼ਾਮਲ ਅਸਰ-ਅੰਦਾਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਮੇਂ ਜੇ ਬੱਚੇ ਨੂੰ ਸਾਹ ਲੈਣ ਵਿਚ ਤਕਲੀਫ਼ ਹੋਵੇ ਤਾਂ ਕੁਝ ਦਵਾਈਆਂ ਦੇਣ ਨਾਲ ਬੱਚੇ ਦੀ ਜਾਨ ਨੂੰੰ ਖ਼ਤਰਾ ਹੋ ਸਕਦਾ ਹੈ। ਅਜਿਹੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਰੋਗੀ ਨੂੰ ਕਿਹੜਾ ਐਨੇਸਥੀਸੀਆ ਸਹਿਜ ਸਕਦਾ ਹੈ, ਇਸ ਗੱਲ ਦਾ ਫ਼ੈਸਲਾ ਐਨਸਥੇਇਸਟ ਹੀ ਕਰ ਸਕਦਾ ਹੈ।

ਫਿਰੀ ਅੱਖਾਂ ਦਾ ਉਪਰੇਸ਼ਨ ਕੈਂਪ ਦਾ ਅਯੋਜਨ

ਹਰ ਸਾਲ ਦੀ ਤਰਾਂ ਇਸ ਵਾਰ ਵੀ ਮਹੰਤ ਬਲਵੰਤ ਦਾਸ ਜੀ ਦੀ ਯਾਦ ਵਿੱਚ ਮੁੱਫਤ ਅੱਖਾਂ ਦਾ ਉਪਰੇਸ਼ਨ ਕੈਂਪ ਦਾ ਅਯੋਜਨ ਕੀਤਾ ਗਿਆ ਇਸ ਕੈਂਪ ਅੱਜ ਤਕਰੀਬਨ ੬੦੦ ਦੇ ਕਰੀਬ ਮਰੀਜ ਪਹੁੰਚੇ ਤੇ ਅਪਣੀਆਂ ਅੱਖਾਂ ਚੈਕ ਕਰਵਾਈਆਂ ਤੇ ਇਹਨਾਂ ਮਰੀਜਾਂ ਨੂੰ ਵੱਖ ਵੱਖ ਤਰੀਖਾਂ ਦਿੱਤੀਆਂ ਗਈਆਂ ਹਨ ਇਹਨਾਂ ਦਾ ਉਪਰੇਸ਼ਨ ਮਾਹਰ ਡਾਕਟਰ ਸ਼੍ਰੀ ਸੁਰਿੰਦਰ ਜੀ ਕਰ ਰਹੇ ਹਨ ਇਸ ਕੈਂਪ ਦਾ ਅਯੋਜਨ ਬਾਬਾ ਮੱਲ ਦਾਸ ਚੈਰਟੀਏਬਲ ਟਰੱਸਟ ਵਲੋਂ ਕੀਤਾ ਜਾਦਾਂ ਹੈ ਤੇ ਹਰ ਸਾਲ ਇੱਹ ਕਲੱਬ ਲੱਖਾਂ ਰੁਪਏ ਅਪਣੀ ਜੇਬ ਵਿੱਚੋਂ ਖਰਚ ਕਰ ਕੇ ਗਰੀਬਾਂ ਦੀ ਮਦਦ ਕਰਦਾ ਹੈ ।ਗਰੀਬ ਕੁੜੀਆਂ ਦੇ ਵਿਆਹ,ਪੋਲਿਓ ਗਰੱਸਤ ਮਰੀਜਾਂ ਦੇ ਇਲਾਜ,ਅੱਖਾਂ ਦੇ ਉਪਰੇਸ਼ਨ ਤੇ ਹੋਰ ਬਹੁਤ ਸਾਰੇ ਕੰਮ ਹਨ ਜਿਹੜਾ ਇਹ ਟਰੱਸਟ ਕਰਦਾ ਹੈ ਇਸ ਦੇ ਨਾਲ ਨਾਲ ਇੱਕ ਸਕੂਲ ਵੀ ਚਲਦਾ ਹੈ ਜਿੱਥੇ ਜਰੂਰਤਮੰਦ ਬੱਚਿਆਂ ਨੂੰ ਮੁੱਫਤ ਵਿਦਿਆ ਦਿੱਤੀ ਜਾਂਦੀ ਹੈ

ਪੁਰਾਣੀਆਂ ਅਤੇ ਗੰਭੀਰ ਬਿਮਾਰੀਆਂ ਸਬੰਧੀ ਹੋਮਿਓਪੈਥਿਕ ਕੈਂਪ ਲਗਾਇਆ

ਮੁਹਾਲੀ, 26 ਦਸੰਬਰ : ਪੰਜਾਬ ਹੋਮਿਓਪੈਥਿਕ ਵਿਭਾਗ ਵਲੋਂ ਮੁਹਾਲੀ ਦੇ ਫੇਜ਼-7 ਦੀ ਹੋਮਿਓਪੈਥਿਕ ਡਿਸਪੈਂਸਰੀ ਦੇ ਸੀਨੀਅਰ ਮੈਡੀਕਲ ਸਪੈਸ਼ਲਿਸਟ ਡਾ: ਬੀ ਐਚ ਚੰਦੋਕ ਦੀ ਅਗਵਾਈ ਹੇਠ ਗੰਭੀਰ ਅਤੇ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਸਬੰਧੀ ਇੱਕ ਹੋਮਿਓਪੈਥਿਕ ਕੈਂਪ ਦਾ ਆਯੋਜਨ ਰੋਟਰੀ ਭਵਨ ਵਿਖੇ ਕੀਤਾ ਗਿਆ।ਇਸ ਕੈਂਪ ਦਾ ਉਦਘਾਟਨ ਡੀ ਐਸ ਪੀ (ਇੰਟੈਲੀਜੈਂਸ) ਸ੍ਰ: ਲਖਬੀਰ ਸਿੰਘ ਨੇ ਕੀਤਾ। ਇਸ ਮੌਕੇ ਸ੍ਰ: ਮਨਪ੍ਰੀਤ ਸਿੰਘ ਗਵਰਨਰ ਰੋਟਰੀ ਕਲੱਬ ਵੀ ਹਾਜਿਰ ਸਨ।ਇਸ ਮੌਕੇ ਲਗਭਗ 130 ਦੇ ਕਰੀਬ ਮਰੀਜਾਂ ਦਾ ਮੁਆਇਨਾ ਕੀਤਾ ਗਿਆ ਅਤੇ ਮਰੀਜਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਸਬੰਧੀ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।ਡਾ: ਚੰਦੋਕ ਨੇ ਕਿਹਾ ਕਿ ਅਜਿਹੇ ਹੋਮਿਓਪੈਥਿਕ ਕੈਂਪ ਆਉਂਦੇ ਸਮੇਂ ਵਿੱਚ ਹੋਰ ਵੀ ਲਗਾਏ ਜਾਣਗੇ ਤਾਂ ਜੋ ਮਰੀਜਾਂ ਨੂੰ ਇਸਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ। ਉਹਨਾਂ ਕਿਹਾ ਕਿ ਹੋਮਿਓਪੈਥਿਕ ਵਿੱਚ ਹਰ ਤਰ੍ਹਾਂ ਦੀ ਪੁਰਾਣੀ ਤੋਂ ਪੁਰਾਣੀ ਅਤੇ ਗੰਭੀਰ ਬਿਮਾਰੀ ਦਾ ਇਲਾਜ ਸੰਭਵ ਹੈ।

ਭਾਰਤ ਵਿੱਚ 50 ਮਿਲੀਅਨ ਵਿਅਕਤੀ ਡਾਇਬੀਟੀਜ਼ ਦੀ ਬੀਮਾਰੀ ਨਾਲ ਲੈਸ

ਇਕ ਖਾਸ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਭਾਰਤ ਦੀ ਇਕ ਬਿਲੀਅਨ ਅਤੇ ਦੋ ਸੋ ਮਿਲੀਅਨ ਅਬਾਦੀ ਵਿੱਚੋ 11.5 ਫੀਸਦੀ ਸ਼ਹਿਰੀ ਆਬਾਦੀ ਅਤੇ 3.7 ਫੀਸਦੀ ਦਿਹਾਤੀ ਅਬਾਦੀ ਡਾਇਬੀਟੀਜ਼ ਰੋਗ ਦਾ ਸ਼ਿਕਾਰ ਹੋ ਚੁੱਕੀ ਹੈ ਅਤੇ ਇਹ ਰੋਗ ਬਹੁਤ ਤੇਜੀ ਨਾਲ ਵਧ ਰਿਹਾ ਹੈ। ਇਸ ਬਿਮਾਰੀ ਦੇ ਸ਼ਿਕਾਰ ਗਰੀਬ ਤੋਂ ਗਰੀਬ ਲੋਕਾਂ ਨੂੰ ਵੀ ਆਪਣੀ ਆਮਦਨੀ ਦਾ ਚੌਥਾ ਹਿੱਸਾ ਇਸ ਦੇ ਇਲਾਜ ਜਾਂ ਇਸ ਦੀਆਂ ਦਵਾਈਆਂ 'ਤੇ ਖਰਚਣਾ ਪੈਂਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸੰਸਾਰ ਦੇ ਨਾਮਵਰ ਸ਼ੂਗਰ ਮਾਹਰ ਅਤੇ ਫੋਰਟਸ ਹਸਪਤਾਲ ਮੁਹਾਲੀ ਦੇ ਸੀਨੀਅਰ ਕਨਸਲਟੈਂਟ ਐਂਡੋਕਰਨੋਲੋਜਿਸਟ ਡਾ. ਕੇ.ਪੀ. ਸਿੰਘ ਨੇ ਪਤਰਕਾਰਾਂ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਡਾਇਬਟੀਜ਼ ਫੈਡਰੇਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਡਾਇਬਟੀਜ਼ ਐਟਲਸ ਅਨੁਸਾਰ ਭਾਰਤ ਵਿਚ 2007 ਦੌਰਾਨ 4 ਕਰੋੜ 90 ਲੱਖ ਲੋਕ ਸ਼ੂਗਰ ਦੇ ਮਰੀਜ਼ ਸਨ। ਇਹ ਗਿਣਤੀ ਦੁਨੀਆਂ ਭਰ ਦੇ ਸ਼ੂਗਰ ਦੇ ਸ਼ਿਕਾਰ ਕੁੱਲ ਲੋਕਾਂ ਦਾ 16.7 ਫੀਸਦੀ ਬਣਦੀ ਹੈ। ਡਾ. ਕੇ.ਪੀ. ਸਿੰਘ ਅਨੁਸਾਰ ਉਤਰੀ ਭਾਰਤ ਅਤੇ ਖਾਸ ਕਰਕੇ ਪੰਜਾਬ ਅਤੇ ਚੰਡੀਗੜ੍ਹ ਵਿਚ ਵੀ ਸ਼ੂਗਰ ਦੀ ਬਿਮਾਰੀ ਦਾ ਅਨੁਪਾਤ ਇਸੇ ਹਿਸਾਬ ਨਾਲ ਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਿਮਾਰੀ ਬਾਰੇ ਕੀਤੇ ਗਏ ਵੱਖ ਵੱਖ ਸਰਵੇਖਣ ਅਤੇ ਅਧਿਐਨ ਇਹ ਦਰਸਾਉਂਦੇ ਹਨ ਕਿ ਇਸ ਦਾ ਵੱਡੇ ਕਾਰਨ ਆਲਸੀ ਜੀਵਨ ਸ਼ੈਲੀ, ਸਰੀਰਕ ਸਰਗਰਮੀ ਤੇ ਕਸਰਤ ਦੀ ਘਾਟ, ਮੋਟਾਪਾ, ਤਣਾਅ ਅਤੇ ਵਧੇਰੇ ਚਿਕਨਾਈ ਅਤੇ ਕੈਲਰੀਜ਼ ਵਾਲਾ ਖਾਣਾ ਅਤੇ ਬਿਨਾਂ ਛਿਲਕੇ ਤੋਂ ਅਨਾਜ ਦੀ ਵਧੇਰੇ ਵਰਤੋਂ ਕਰਨਾ ਹਨ।
 

ਗੁੱਸਾ ਕਰਨ ਨਾਲ ਪੈਂਦਾ ਹੈ ਦਿਲੋ ਦਿਮਾਗ ਤੇ ਭੇੜਾ ਅਸਰ

ਗੁੱਸਾ ਇਕ ਸੁਭਾਵਿਕ ਮਾਨਸਿਕ ਕਿਰਿਆ ਹੈ ਜੋ ਦਿਮਾਗ ਵਿਚ 'ਐਂਗਰ ਸੈਂਟਰ' ਦੇ ਉਤੇਜਿਤ ਹੁੰਦੇ ਹੀ ਮਨੁੱਖ ਦੀ ਸੰਵੇਦਨਾ ਵਿਚ ਤਬਦੀਲੀ ਲੈ ਆਉਂਦੀ ਹੈ। ਇਸ ਨਾਲ ਖੂਨ ਦਾ ਸੰਚਾਰ ਵਧ ਜਾਂਦਾ ਹੈ। ਚਿਹਰਾ ਤਮਤਮਾ ਜਾਂਦਾ ਹੈ, ਮੁੱਠੀਆਂ ਕਸ ਜਾਂਦੀਆਂ ਹਨ ਅਤੇ ਗੁੱਸੇ ਕਾਰਨ ਸਰੀਰ ਦੀਆਂ ਹੋਰ ਸੰਵੇਦਨਾਵਾਂ ਮੰਦ ਪੈ ਜਾਂਦੀਆਂ ਹਨ।ਇਸ ਨਾਲ ਵਿਵੇਕ ਖਤਮ ਹੋ ਜਾਂਦਾ ਹੈ। ਤਾਂ ਹੀ ਕਹਿੰਦੇ ਹਨ ਜੇਕਰ ਕਿਸੇ ਤੋਂ ਮੂਰਖਤਾਪੂਰਨ ਕੰਮ ਕਰਵਾਉਣਾ ਹੋਵੇ ਤਾਂ ਉਸ ਨੂੰ ਗੁੱਸਾ ਦਿਵਾ ਦਿਓ, ਉਸ ਦਾ ਵਿਵੇਕ ਘਟ ਜਾਵੇਗਾ।ਕਈ ਲੋਕ ਤਾਂ ਗੁੱਸੇ ਨਾਲ ਕੰਬਣ ਲਗਦੇ ਹਨ। ਕੁਝ ਬੋਲਿਆ ਨਹੀਂ ਜਾਂਦਾ। ਦਿਲ ਦਾ ਦੌਰਾ ਅਤੇ ਲਕਵਾ ਆਦਿ ਕਲੇਸ਼, ਗੁੱਸੇ, ਲੜਾਈ-ਝਗੜੇ ਦਾ ਸਿੱਟਾ ਹੋ ਸਕਦੇ ਹਨ। ਗੁੱਸਾ ਹੀ ਪਰਿਵਾਰ ਵਿਚ ਬਹੁਤ ਸਾਰੀਆਂ ਲੜਾਈਆਂ ਦਾ ਕਾਰਨ ਹੁੰਦਾ ਹੈ। ਦੁਖੀ ਪਰਿਵਾਰਕ ਵਾਤਾਵਰਨ ਦਾ ਸਿਹਤ 'ਤੇ ਦੂਸ਼ਿਤ ਪ੍ਰਭਾਵ ਪੈਂਦਾ ਹੈ।ਗੁੱਸੇ ਨੂੰ ਕਾਬੂ ਕਰਨਾ ਇਕ ਕਲਾ ਹੈ। ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਇਸ ਨੂੰ ਵੱਸ ਵਿਚ ਕੀਤਾ ਜਾ ਸਕਦਾ ਹੈ। ਹਾਲਾਤ ਨੂੰ ਵਿਵੇਕ ਦੁਆਰਾ ਸੰਭਾਲ ਲੈਣਾ ਚਾਹੀਦਾ ਹੈ। ਜਿਥੇ ਵਿਵੇਕ ਸਮਾਪਤ, ਉਥੇ ਗੁੱਸੇ ਦੀ ਸ਼ੁਰੂਆਤ ਹੋ ਜਾਂਦੀ ਹੈ।ਕਹਿੰਦੇ ਹਨ ਕਿ ਕੋਈ ਵੀ ਵਿਅਕਤੀ ਸੋਲਾਂ ਕਲਾਂ ਸੰਪੂਰਨ ਨਹੀਂ ਹੁੰਦਾ ਪਰ ਗੁੱਸਾ ਇਕ ਅਜਿਹੀ ਭਾਵਨਾ ਹੈ ਜੋ ਥੋੜ੍ਹੀ-ਬਹੁਤ ਸਭ ਵਿਚ ਹੁੰਦੀ ਹੈ। ਵੱਡਿਆਂ ਨੂੰ ਛੱਡੋ, ਬੱਚੇ ਵੀ ਤੁਹਾਡੇ ਨਾਲ ਨਾਰਾਜ਼ ਹੋ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹਨ। ਗੁੱਸੇ ਨੂੰ ਇਕ ਨਾਕਾਰਾਤਮਿਕ ਭਾਵ ਮੰਨਿਆ ਜਾਂਦਾ ਹੈ, ਜੋ ਸਰੀਰ ਅਤੇ ਮਾਨਸਿਕਤਾ ਦੇ ਲਈ ਹਾਨੀਕਾਰਕ ਹੈ। ਕਹਿੰਦੇ ਹਨ ਦਸ ਮਿੰਟ ਦੇ ਗੁੱਸੇ ਨਾਲ ਸਰੀਰ ਦੀ ਜਿੰਨੀ ਤਾਕਤ ਖਰਚ ਹੋ ਜਾਂਦੀ ਹੈ ਓਨੀ ਊਰਜਾ ਨਾਲ ਸਾਰੇ ਦਿਨ ਦਾ ਕੰਮ ਚੱਲ ਸਕਦਾ ਹੈ। ਗੁੱਸੇ ਕਾਰਨ ਮੂਰਖਤਾ ਪੈਦਾ ਹੁੰਦੀ ਹੈ ਅਤੇ ਮੂਰਖਤਾ ਨਾਲ ਯਾਦਦਾਸ਼ਤ ਦਾ ਨਾਸ਼ ਹੁੰਦਾ ਹੈ। ਯਾਦਦਾਸ਼ਤ ਦਾ ਨਾਸ਼ ਹੋਣ ਨਾਲ ਬੁੱਧੀ ਦਾ ਨਾਸ਼ ਹੁੰਦਾ ਹੈ ਅਤੇ ਬੁੱਧੀ ਨਾਸ਼ ਹੋਣ ਨਾਲ ਪ੍ਰਾਣੀ ਆਪ ਵੀ ਨਸ਼ਟ ਹੋ ਜਾਂਦਾ ਹੈ। ਗੁੱਸਾ ਇਕ ਯਮਰਾਜ ਹੈ ਜੋ ਇਕ ਜਿਊਂਦੇ ਮਨੁੱਖ ਨੂੰ ਮੁਰਦੇ ਸਮਾਨ ਕਰ ਦਿੰਦਾ ਹੈ। ਸ਼ਕਤੀ ਦਾ ਖਾਤਮਾ ਕਰ ਦਿੰਦਾ ਹੈ। ਗੁੱਸਾ ਇਕ ਛਣ ਭੰਗਰ ਪਾਗਲਪਣ ਹੈ, ਜਦੋਂ ਸੋਚਣ-ਸਮਝਣ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ।
ਜੋ ਮਨੁੱਖ ਗੁੱਸੇਖੋਰ 'ਤੇ ਗੁੱਸਾ ਨਹੀਂ ਕਰਦਾ, ਉਸ ਨੂੰ ਮੁਆਫ ਕਰ ਦਿੰਦਾ ਹੈ, ਉਹ ਗੁੱਸੇਖੋਰ ਦੀ ਸੰਕਟ ਵੇਲੇ ਮਦਦ ਕਰਦਾ ਹੈ। ਉਹ ਆਪਣੇ-ਆਪ ਨੂੰ ਅਤੇ ਗੁਸੈਲ ਵਿਅਕਤੀ ਨੂੰ ਮੁਸੀਬਤਾਂ ਤੋਂ ਬਚਾ ਲੈਂਦਾ ਹੈ। ਤਾਂ ਹੀ ਕਹਿੰਦੇ ਹਨ ਗੁੱਸਾ ਬੁੱਧੀ ਦਾ ਦੁਸ਼ਮਣ ਹੈ। ਗੁੱਸੇ ਦਾ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ, ਗੁੱਸੇਖੋਰ ਵਿਅਕਤੀ ਦਾ ਚਿਹਰਾ ਮੁਰਝਾ ਜਾਂਦਾ ਹੈ।ਸਵੇਰ ਤੋਂ ਸ਼ਾਮ ਤੱਕ ਆਦਮੀ ਕੰਮ ਕਰਕੇ ਨਹੀਂ ਥੱਕਦਾ, ਜਿੰਨਾ ਗੁੱਸੇ ਦੇ ਇਕ ਘੰਟੇ ਨਾਲ ਥੱਕ ਜਾਂਦਾ ਹੈ। ਇਹ ਦੇਖਣ ਵਿਚ ਆਉਂਦਾ ਹੈ ਕਿ ਗੁੱਸੇ ਵਿਚ ਕਹੀਆਂ ਗਈਆਂ ਗੱਲਾਂ ਅਖੀਰ ਸ਼ਾਂਤੀ ਨਾਲ ਬੈਠ ਕੇ ਸੋਚਣ ਨਾਲ ਗ਼ਲਤ ਤੇ ਉਲਟੀਆਂ ਜਾਪਣ ਲਗਦੀਆਂ ਹਨ।ਗੁੱਸੇ ਤੋਂ ਬਚਣ ਦਾ ਉਪਾਅ ਕੀ ਹੈ? ਲੋਕ ਤਪੱਸਿਆ ਕਰਦੇ ਹਨ। ਜਪ ਕਰਦੇ ਹਨ। ਤੀਰਥ ਜਾਂਦੇ ਹਨ ਤਾਂ ਕਿ ਗੁੱਸਾ, ਕਾਮ, ਲੋਭ, ਹੰਕਾਰ ਸਮਾਪਤ ਹੋ ਸਕੇ। ਕਿਤੇ ਵੀ ਜਾਣ ਦੀ ਲੋੜ ਨਹੀਂ, ਇਸ ਦਾ ਇਕ ਮਾਤਰ ਉਪਾਅ ਹੈ ਮੁਆਫੀ। ਮੁਆਫ ਕਰ ਦੇਣ ਨਾਲ ਵਿਅਕਤੀ ਆਪਣੇ ਦੁਸ਼ਮਣ 'ਤੇ ਵੀ ਜਿੱਤ ਪਾ ਲੈਂਦਾ ਹੈ।ਦੂਸਰੇ ਦਾ ਦੋਸ਼ ਸਹਿਣ ਕਰਕੇ ਦੋਸ਼ੀ 'ਤੇ ਉਪਕਾਰ ਕਰਨਾ, ਇਹ ਮੁਆਫੀ ਦਾ ਗੁਣ ਸਭ ਤੋਂ ਵੱਡਾ ਗੁਣ ਹੈ।
ਦਯਾ ਦਾਨ ਦਾ ਮੂਲ ਹੈ। ਲੋਭ ਦਾ ਅੰਤ ਪਾਪ ਹੈ। ਕਰੋਧ ਕਾਲ ਸਮਾਨ ਹੈ ਤੇ ਮੁਆਫੀ ਈਸ਼ਵਰੀ ਗੁਣ ਹੈ। ਤੁਸੀਂ ਰੁੱਖ ਬਣੋ ਜੋ ਕੱਟਣ ਵਾਲੇ ਨੂੰ ਵੀ ਛਾਂ ਦਿੰਦਾ ਹੈ। ਇਸ ਲਈ ਗੁੱਸਾ ਸਿਹਤ ਖਰਾਬ ਕਰਦਾ ਹੈ। ਗੁੱਸੇ ਨੂੰ ਤਿਆਗ ਕੇ ਅਨੇਕਾਂ ਦੁੱਖਾਂ ਤੋਂ ਬਚਿਆ ਜਾ ਸਕਦਾ ਹੈ।


ਜਵਾਨ ਦਿਖਣ ਲਈ ਕੀ ਕਰੀਏ?

ਹਰ ਵਿਅਕਤੀ ਵਧਦੀ ਉਮਰ ਦਾ ਪ੍ਰਭਾਵ ਘੱਟ ਕਰਨਾ ਚਾਹੁੰਦਾ ਹੈ ਪਰ ਘੱਟ ਉਮਰ ਦਿਖਾਈ ਦੇਣ ਦੇ ਲਈ ਜ਼ਰੂਰੀ ਹੈ ਪਤਲੇ ਹੋਣਾ ਅਤੇ ਪਤਲੇ ਹੋਣ ਦੇ ਲਈ ਤੁਹਾਨੂੰ ਮੋਟਾਪੇ 'ਤੇ ਕਾਬੂ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਬਿਨਾਂ ਉਮਰ ਵਧਣ ਦੇ ਨਾਲ-ਨਾਲ ਅਸੀਂ ਓਨੇ ਕਿਰਿਆਸ਼ੀਲ ਨਹੀਂ ਰਹਿੰਦੇ, ਜਿੰਨੇ ਕਿ ਨੌਜਵਾਨ ਅਵਸਥਾ ਵਿਚ ਸੀ ਅਤੇ ਸਾਡੀ ਪਾਚਣ ਪ੍ਰਣਾਲੀ ਵਿਚ ਵੀ ਕਮੀ ਹੋਣ ਲਗਦੀ ਹੈ। ਉਮਰ ਵਧਣ ਦੇ ਨਾਲ ਸਾਡੀਆਂ ਮਾਸਪੇਸ਼ੀਆਂ ਵੀ ਸੁੰਗੜਨ ਲਗਦੀਆਂ ਹਨ ਅਤੇ ਇਹ ਸੁੰਗੜਨ ਉੱਪਰ ਤੋਂ ਹੇਠਾਂ ਵੱਲ ਜਾਂਦੀ ਹੈ, ਜਿਸ ਨਾਲ ਅਸੀਂ ਮੋਟੇ ਦਿਖਾਈ ਦਿੰਦੇ ਹਾਂ। ਵਧਦੀ ਉਮਰ ਵਿਚ ਸਰੀਰਕ ਕਸਰਤ ਕਰਨਾ ਵੀ ਘੱਟ ਹੋ ਜਾਂਦਾ ਹੈ। ਨਤੀਜੇ ਵਜੋਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਵਿਚ ਲਚਕੀਲਾਪਣ ਵੀ ਘੱਟ ਹੋਣ ਲਗਦਾ ਹੈ।
ਇਨ੍ਹਾਂ ਸਭ ਹਾਲਤਾਂ ਨੂੰ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਪਰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਆਓ ਦੇਖੀਏ ਵਧਦੀ ਉਮਰ ਨਾਲ ਤੁਸੀਂ ਆਪਣੇ-ਆਪ ਨੂੰ ਕਿਵੇਂ ਜਵਾਨ ਰੱਖ ਸਕਦੇ ਹੋ।
ੲ ਵਧਦੀ ਉਮਰ ਵਿਚ ਕਸਰਤ ਕਰਨੀ ਬੜੀ ਮੁਸ਼ਕਿਲ ਲਗਦੀ ਹੈ ਪਰ ਆਸਾਨ ਕਸਰਤ ਪੈਦਲ ਚੱਲਣਾ, ਤੈਰਾਕੀ, ਸਾਈਕਲ ਚਲਾਉਣਾ, ਪੌੜੀਆਂ ਚੜ੍ਹਨਾ, ਉਤਰਨਾ ਕੁਝ ਅਜਿਹੀਆਂ ਕਸਰਤਾਂ ਹਨ ਜੋ ਸਾਡੇ ਸਰੀਰ ਦੀਆਂ ਵਾਧੂ ਕੈਲੋਰੀਆਂ ਨੂੰ ਤਾਂ ਖਪਤ ਕਰਦੀਆਂ ਹੀ ਹਨ, ਨਾਲ ਹੀ ਸਾਡੇ ਸਰੀਰ ਵਿਚ ਹੋਣ ਵਾਲੀ ਪ੍ਰਕਿਰਿਆ ਦੀ ਦਰ ਵੀ ਤੇਜ਼ ਕਰਦੀਆਂ ਹਨ। ਕਸਰਤ ਕਰਨ ਨਾਲ ਹੱਡੀਆਂ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਹਿਰਦੇ ਦੀ ਸ਼ਕਤੀ ਵੀ ਵਧਦੀ ਹੈ।
ੲ ਇਸ ਤੋਂ ਬਿਨਾਂ ਆਪਣੀ ਖੁਰਾਕ ਵਿਚ ਵੀ ਤਬਦੀਲੀਆਂ ਕਰੋ। ਜੰਕ ਫੂਡ ਜਿਵੇਂ ਬਰਗਰ ਆਦਿ ਘੱਟ ਖਾਓ। ਚਰਬੀ ਦੀ ਮਾਤਰਾ ਵੀ ਘੱਟ ਕਰੋ, ਕਿਉਂਕਿ ਇਹ ਸਾਡੇ ਸਰੀਰ ਵਿਚ ਕੈਲੋਰੀ ਦੀ ਮਾਤਰਾ ਵਧੇਰੇ ਕਰਦੇ ਹਨ। ਕਾਰਬੋਹਾਈਡਰੇਟ ਯੁਕਤ ਭੋਜਨ ਅਨਾਜ, ਆਲੂ (ਉਬਲੇ ਹੋਏ) ਆਦਿ ਜਿਆਦਾ ਖਾਓ।
ੲ ਹਰ ਰੋਜ਼ 1300 ਕੈਲੋਰੀ ਤੋਂ ਘੱਟ ਭੋਜਨ ਨਾ ਕਰੋ। ਇਸ ਨਾਲ ਘੱਟ ਕੈਲੋਰੀ ਯੁਕਤ ਭੋਜਨ ਤੰਦਰੁਸਤੀ ਦੀ ਨਜ਼ਰ ਨਾਲ ਹਾਨੀਕਾਰਕ ਹੋ ਸਕਦਾ ਹੈ।
ੲ ਇਕ ਹੀ ਵਾਰ ਵਧੇਰੇ ਖਾਣ ਦੀ ਬਜਾਏ 4-5 ਵਾਰ ਥੋੜ੍ਹਾ-ਥੋੜ੍ਹਾ ਖਾਓ।
ੲ ਨਾਸ਼ਤਾ ਜ਼ਰੂਰ ਕਰੋ ਪਰ ਇਸ ਨੂੰ ਘੱਟ ਕੈਲੋਰੀ ਯੁਕਤ ਬਣਾਓ।
ੲ ਦਿਨ ਦਾ ਆਖਰੀ ਖਾਣਾ ਥੋੜ੍ਹਾ ਖਾਓ, ਕਿਉਂਕਿ ਰਾਤ ਦੇ ਸਮੇਂ ਅਸੀਂ ਕੋਈ ਕਿਰਿਆ ਨਹੀਂ ਕਰਦੇ, ਇਸ ਲਈ ਘੱਟ ਕੈਲੋਰੀ ਖਰਚ ਹੁੰਦੀ ਹੈ।
ੲ ਦਿਨ ਵਿਚ 8-10 ਗਿਲਾਸ ਪਾਣੀ ਜ਼ਰੂਰ ਪੀਓ।
ੲ ਜੂਸ ਪੀਣ ਦੀ ਬਜਾਏ ਤਾਜ਼ੇ ਫਲ ਖਾਓ।
ੲ ਇੱਛਾ ਤੋਂ ਥੋੜ੍ਹਾ ਘੱਟ ਖਾਓ।

 

ਕੋਟਕਪੂਰੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਸਫਲ ਦਿਮਾਗ ਦਾ ਅਪ੍ਰੇਸ਼ਨ
ਕੋਟਕਪੂਰਾ 5 ਦਸੰਬਰ (ਰਮਿੰਦਰ ਸਿੰਘ ਰੰਮੀ, ਹਰਿੰਦਰ ਸਿੰਘ ਰਿੱਕੀ) :- ਪਿਛਲੇ ਦਿਨੀਂ ਮਾਲਵੇ ਦੇ ਸ਼ਹਿਰ ਕੋਟਕਪੂਰੇ ਦਾ ਨਾਂਅ ਧਰੂਤਾਰੇ ਵਾਂਗ ਉਦੋਂ ਚਮਕਿਆ ਜਦੋਂ ਇਥੇ ਇਕ ਮਰੀਜ਼ ਦੇ ਦਿਮਾਗ ਦਾ ਅਪ੍ਰੇਸ਼ਨ ਕੀਤਾ ਗਿਆ, ਜਿਹੜਾ ਕਿ ਸ਼ਹਿਰੋਂ ਦੂਰ ਵੱਡੇ-ਵੱਡੇ ਹਸਪਤਾਲਾਂ ਵਿਚ ਹੀ ਸੰਭਵ ਹੈ। ਹੋਇਆ ਇਸ ਤਰ੍ਹਾਂ ਕਿ ਜ਼ੀਰਾ ਨਿਵਾਸੀ ਮਦਨ ਲਾਲ ਪੁੱਤਰ ਰਾਮ ਲਾਲ ਉਮਰ 75 ਸਾਲ ਗੰਭੀਰ ਬਿਮਾਰੀ ਤੋਂ ਪੀੜ੍ਹਤ ਸੀ। ਉਸ ਦਾ ਇਲਾਜ ਸਥਾਨਕ ਰਾਜਨ ਹਾਰਟ ਸੈਂਟਰ ਵਿਖੇ ਚੱਲ ਰਿਹਾ ਸੀ। ਉਥੋਂ ਮਰੀਜ਼ ਨੂੰ ਨੀਊਰੋ ਅਤੇ ਸਪਾਈਨ ਸਰਜਨ ਡਾ. ਬਿਕਰਮਪਾਲ ਸਿੰਘ ਬਰਾੜ ਕੋਲ ਰੈਫਰ ਕੀਤਾ ਗਿਆ। ਡਾ. ਬਰਾੜ ਨੇ ਮਰੀਜ਼ ਦਾ ਚੈਕਅਪ ਕਰਨ ਉਪਰੰਤ ਤੁਰਤ ਅਪ੍ਰੇਸ਼ਨ ਕਰਨ ਦੀ ਲੋੜ ਮਹਿਸੂਸ ਕੀਤੀ ਤੇ ਕੋਟਕਪੂਰੇ ਦੇ ਇਤਿਹਾਸ ਵਿਚ ਪਹਿਲੀ ਵਾਰ ਇਸ ਮਰੀਜ਼ ਦੇ ਦਿਮਾਗ ਦਾ ਅਪ੍ਰੇਸ਼ਨ ਸਫਲਤਾ ਪੂਰਵਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਰਾੜ ਨੇ ਦੱਸਿਆ ਕਿ ਮਰੀਜ਼ ਦੇ ਸਿਰ ਵਿਚ ਖੂਨ ਦਾ ਰਿਸਾਵ ਹੋਣ ਕਾਰਨ ਖੂਨ ਦੀਆਂ ਗੰਢਾਂ ਬਣ ਗਈਆਂ ਸਨ ਤੇ ਨਾੜਾਂ ਦੇ ਦਬਾਅ ਕਾਰਨ ਰੋਗੀ ਦੀ ਬੋਲਣ ਅਤੇ ਤੁਰਨ ਫਿਰਨ ਦੀ ਸ਼ਕਤੀ ਬਿਲਕੁਲ ਘੱਟ ਗਈ ਸੀ ਪਰ ਅਪ੍ਰੇਸ਼ਨ ਉਪਰੰਤ ਰੋਗੀ ਬਿਲਕੁਲ ਠੀਕ ਹੋ ਗਿਆ ਹੈ।


ਰੈਨਬੈਕਸੀ ਨੇ ਫੇਜ਼-1 ਦੀ ਡਿਸਪੈਂਸਰੀ ਦੇ ਸਾਂਭ ਸੰਭਾਲ ਦੀ ਜਿੰਮੇਵਾਰੀ ਸੰਭਾਲੀ

ਮੁਹਾਲੀ 5 ਦਸੰਬਰ : ਹਾਉਸ ਓਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਫੇਜ਼-1 ਵਲੋਂ ਕੀਤੀ ਗਈ ਅਪੀਲ ਨੂੰ ਮੰਨਦਿਆਂ ਰੈਨਬੈਕਸੀ ਲੈਬੋਰਟਰੀ ਲਿਮਟਿਡ ਵਲੋਂ ਫੇਜ਼-1 ਵਿਚਲੀ ਸਰਕਾਰੀ ਡਿਸਪੈਂਸਰੀ ਵਿੱਚ ਲੱਗੇ ਬਜ਼ੂਟਿਆਂ ਅਤੇ ਲੈਂਡ ਸਕੇਪ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਦਾ ਕੰਮ ਸੰਭਾਲ ਲਿਆ ਹੈ। ਸੰਸਥਾ ਦੇ ਜਨਰਲ ਸਕੱਤਰ ਸ੍ਰੀ ਰਤਨ ਸਿੰਘ ਦੀਵਾਨ ਨੇ ਦੱਸਿਆ ਕਿ ਇਸ ਡਿਸਪੈਂਸਰੀ ਦੀ ਉਸਾਰੀ ਦਾ ਕੰਮ ਪੂਡਾ ਵਲੋਂ 2002 ਵਿੱਚ ਕੀਤਾ ਗਿਆ ਸੀ ਅਤੇ 2003 ਵਿੱਚ ਇਹ ਡਿਸਪੈਂਸਰੀ ਆਰੰਭ ਹੋਈ ਸੀ। ਪਰੰਤੂ ਇਸਦੇ ਅੰਦਰ ਲੱਗੇ ਬੂਟਿਆਂ ਅਤੇ ਖਾਲੀ ਥਾਂ ਦੀ ਸਾਂਭ ਸੰਭਾਲ ਦੇ ਕੰਮ ਦੀ ਜਿੰਮੇਵਾਰੀ ਕਿਸੇ ਵੀ ਵਿਭਾਗ ਵਲੋਂ ਨਾ ਲਏ ਜਾਣ ਕਾਰਨ ਇਹ ਕੰਮ ਵਿਚਾਲੇ ਹੀ ਰੁਕਿਆ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਸੰਸਥਾ ਦੇ ਇੱਕ ਵਫਦ ਵਲੋਂ ਸੰਸਥਾ ਦੇ ਪ੍ਰਧਾਨ ਸ੍ਰੀ ਪੀ ਵਿਰਦੀ ਦੀ ਅਗਵਾਈ ਵਿੱਚ ਰੈਨਬੈਕਸੀ ਲੈਬੋਰਟਰੀ ਦੇ ਜਨਰਲ ਮੈਨੇਜਰ ਸ੍ਰੀ ਐਸ਼ਕੇ ਬਹਿਲ ਨੂੰ ਮਿਲਿਆ ਸੀ ਅਤੇ ਰੈਨਬੈਕਸੀ ਲੈਬੋਰਟਰੀ ਵਲੋਂ ਇਸ ਕੰਮ ਦੀ ਜਿੰਮੇਵਾਰੀ ਸੰਭਾਲ ਲਈ ਹੈ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਮਿਉਂਸਪਲ ਕੌਂਸਲਰ ਸ੍ਰੀਮਤੀ ਮਨਜੀਤ ਕੌਰ ਵੀ ਹਾਜ਼ਿਰ ਸਨ।
 

ਦੰਦਾਂ ਦਾ ਪੰਦਰਵਾੜਾ ਮਨਾਇਆ

ਖਰੜ, 19 ਨਵੰਬਰ (ਪ੍ਰੀਤ ਖਾਨਪੁਰੀ) ਸਿਵਲ ਹਸਪਤਾਲ ਖਰੜ ਵਿਖੇ ਅੱਜ 17ਵਾਂ ਦੰਦਾਂ ਦਾ ਪੰਦਰਵਾੜਾ ਮਨਾਇਆ ਗਿਆ ਜੋ 1 ਨਵੰਬਰ ਤੋਂ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ 820 ਮਰੀਜਾਂ ਦੇ ਦੰਦਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।ਪੰਦਰਵਾੜੇ ਸੰਬੰਧੀ ਜਾਣਕਾਰੀ ਦਿੰਦਿਆ ਡਾ. ਸਿਮਰਤ ਸਿੱਧੂ ਨੇ ਦੱਸਿਆ ਕਿ ਇਹ 17ਵਾਂ ਪੰਦਰਵਾੜਾ ਡਾ. ਰਮਨ ਭਾਰਤੀ ਐਸ.ਐਮ. ਓ. ਦੰਦ ਵਿਭਾਗ ਦੀ ਦੇਖ ਰੇਖ ਹੇਠ 1 ਨਵੰਬਰ ਤੋਂ ਸ਼ੁਰੂ ਹੋਇਆ ਸੀ ਅਤੇਇਹ 22 ਨਵੰਬਰ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਅੱਜ ਤੱਕ 820 ਮਰੀਜਾਂ ਵਲੋਂ ਆਪਣੇ ਦੰਦਾਂ ਦੀ ਜਾਂਚ ਕਰਵਾਈ ਜਾ ਚੁੱਕੀ ਹੈ ਜਿਨਾਂ ਵਿਚੋਂ 36 ਲੋੜਵੰਦ ਮਰੀਜਾਂ ਨੂੰ ਦੰਦਾਂ ਦੇ ਜੋੜੇ ਦਿੱਤੇ ਗਏ ਹਨ। ਉਨਾਂ ਦੱਸਿਆ ਕਿ 320 ਦੇ ਕਰੀਬ ਮਰੀਜਾਂ ਦੇ ਦੰਦਾਂ ਨੂੰ ਖਰਾਬ ਹੋਣ ਕਾਰਨ ਜੜੋ ਕੱਢਿਆ ਗਿਆ ਅਤੇ 70 ਮਰੀਜਾਂ ਦੇ ਦੰਦਾਂ ਦੀ ਸਫਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਖਾਸ ਧਿਆਨ ਖਰੜ ਦੇ ਸਾਰੇ ਸਕੂਲਾਂ ਦੇ ਬੱਚਿਆਂ ਉੱਤੇ ਦਿੰਦੇ ਹੋਏ 1821 ਸਕੂਲੀ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਦੰਦਾਂ ਦੀ ਸਾਂਭ ਸਭਾਂਲ ਬਾਰੇ ਦੀ ਜਾਣਕਾਰੀ ਦਿੱਤੀ ਗਈ।

 

ਗਰਭ ਅਵਸਥਾ 'ਚ ਮਹਿਲਾਵਾਂ ਨੂੰ ਖਤਰਾ
ਗਰਭਅਵਸਥਾ 'ਚ ਅਕਸਰ ਮਹਿਲਾਵਾਂ ਨੂੰ ਮਧੂਮੇਹ ਹੋਣ ਦਾ ਖਤਰਾ ਹੁੰਦਾ ਹੈ,ਜਿਸ ਨਾਲ ਉਨ੍ਹਾ ਦੇ ਅਤੇ ਉਨ੍ਹਾ ਦੀ ਸੰਤਾਨ ਲਈ ਸਮੱਸਿਆ ਉਤਪੰਨ ਹੋ ਸਕਦੀ ਹੈ,ਬਹਿਰਹਾਲ ਸਹੀ ਖਾਣ-ਪਾਣ ਅਤੇ ਕਸਰਤ ਨਾਲ ਇਸ ਖਤਰੇ ਨੂੰ ਰੋਕਿਆ ਜਾ ਸਕਦਾ ਹੈ।ਸੀਨੀਅਰ ਇਸਤਰੀ ਰੋਗ ਮਾਹਿਰ ਡਾ.ਅਰਚਨਾ ਧਵਨ ਬਜਾਜ਼ ਕਹਿੰਦੀ ਹੈ,ਜਰੂਰਤ ਤੋਂ ਜ਼ਿਆਦਾ ਮੋਟਾਪਾ ਵਿਲਾਸਤਾ ਪੂਰਣ ਜੀਵਣਸ਼ੈਲੀ ਪਰਿਵਾਰ 'ਚ ਮਧੂਮੇਹ ਦਾ ਵੰਸ਼ਨੁਗਤ ਹੋਣਾ ਜ਼ਿਆਦਾ ਉਮਰ 'ਚ ਗਰਭਧਾਰਣ ਕਰਨਾ,ਅਜਿਹੇ ਕਈ ਕਾਰਣਾਂ ਦੇ ਚੱਲਦੇ ਗਰਭ ਅਵਸਥਾ 'ਚ ਮਾਂ ਨੂੰ ਮਧੂਮੇਹ ਹੋ ਸਕਦਾ ਹੈ।ਇਸ ਨੂੰ ਗੈਸਟੇਸ਼ਨਲ ਡਾਇਬਿਟੀਜ਼ ਮੈਲੀਟਸ (ਜੀਡੀਐਮ) ਕਹਿੰਦੇ ਹਨ।ਉਨ੍ਹਾ ਨੇ ਦੱਸਿਆ ਹੈ ਕਿ ਗਰਭ ਅਵਸਥਾ 'ਚ ਮਧੂਮੇਹ ਹੋਣ ਦਾ ਕੋਈ ਸਮਾਂ ਤੈਅ ਨਹੀਂ ਹੁੰਦਾ।ਇਹ ਕਦੇ ਵੀ ਹੋ ਸਕਦਾ ਹੈ,ਲੇਕਿਨ ਖਾਣ-ਪਾਣ ਅਤੇ ਕਸਰਤ ਦੇ ਜ਼ਰੀਏ ਇਸ ਨੂੰ ਰੋਕਿਆ ਜਾ ਸਕਦਾ ਹੈ।ਸੀਨੀਅਰ ਇਸਤਰੀ ਰੋਗ ਮਾਹਿਰ ਡਾ.ਸੁਨੀਤਾ ਮਿੱਤਲ ਕਹਿੰਦੀ ਹੈ ਕਿ ਲੱਗਭਗ ਤਿੰਨ ਤੋਂ ਚਾਰ ਫ਼ੀਸਦੀ ਭਾਰਤੀ ਮਹਿਲਾਉ ਨੂੰ ਗਰਭ ਅਵਸਥਾ ਦੌਰਾਨ ਮਧੂਮੇਹ ਹੋਣ ਦਾ ਖਤਰਾ ਹੁੰਦਾ ਹੈ।ਇਸ ਬੀਮਾਰੀ ਦੌਰਾਨ ਮਾਂ ਅਤੇ ਬੱਚੇ ਦੋਨਾਂ ਦੇ ਲਈ ਹੀ ਸਮੱਸਿਆ ਉਤਪੰਨ ਹੋ ਸਕਦੀ ਹੈ।ਉਨ੍ਹਾ ਨੇ ਦੱਸਿਆ ਹੈ ਕਿ ਗਰਭਵਤੀ ਮਹਿਲਾਵਾਂ ਨੂੰ ਮਧੂਮੇਹ ਦੀ ਸ਼ਿਕਾਇਤ ਤਦ ਹੁੰਦੀ ਹੈ,ਜਦ ਗਰਭ ਅਵਸਥਾ ਦੇ ਕਾਰਣ ਇੰਸੁਲਿਨ ਦੀ ਪ੍ਰਤਿਰੋਧਕ ਸਮਰੱਥਾ ਪ੍ਰਭਾਵਤ ਹੋ ਜਾਂਦੀ ਹੈ ਅਤੇ ਖੂਨ 'ਚ ਗਲੂਕੋਜ ਦਾ ਸਤਰ ਵੱਧ ਜਾਂਦਾ ਹੈ,ਹਾਲਾਂਕਿ ਇਹ ਸਥਿੱਤੀ ਸਥਾਈ ਨਹੀਂ ਹੁੰਦੀ।ਬੱਚੇ ਜਨਮ ਬਾਅਦ ਦਾ ਸਤਰ ਫ਼ਿਰ ਆਮ ਹੋ ਜਾਂਦਾ ਹੈ।
 


 

ਵਰਲਡ ਅਰਥਰਾਈਟਸ ਡੇਅ ਦੇ ਸਬੰਧ ਵਿਚ ਅੱਜ ਇਥੋਂ ਦੇ ਫੋਰਟਿਸ ਹਪਸਤਾਲ ਵਿਖੇ ਹੱਡੀਆਂ ਦੀ ਜਾਂਚ ਦੇ ਇੱਕ ਕੈਂਪ ਦਾ ਆਯੋਜਨ

ਮੁਹਾਲੀ, 11 ਅਕਤੂਬਰ (ਗੀਤਇੰਦਰ ਸਿੰਘ ਸਾਹਿਬ)- ਵਰਲਡ ਅਰਥਰਾਈਟਸ ਡੇਅ ਦੇ ਸਬੰਧ ਵਿਚ ਅੱਜ ਇਥੋਂ ਦੇ ਫੋਰਟਿਸ ਹਪਸਤਾਲ ਵਿਖੇ ਹੱਡੀਆਂ ਦੀ ਜਾਂਚ ਦੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਥੇ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਉਥੇ ਆਯੋਜਿਤ ਇੱਕ ਸਮਾਗਮ ਦੌਰਾਨ ਹੱਡੀਆਂ ਦੇ ਮਾਹਰ ਸਰਜਨ ਡਾ. ਮਨੁਜ ਵਧਵਾ ਵਲੋਂ ਲਿਖੀਆਂ ਗਈਆਂ ਦੋ ਪਸਤਕਾਂ 'ਯੂ ਨੀਡ ਟੂ ਨੋ ਅਬਾਊਟ ਨੀ-ਰਿਪਲੇਸਮੈਂਟ ਸਰਜਰੀ ਅਤੇ ਨੋ ਮੋਰ ਅਬਾਊਟ ਅੋਸਟੋਰਥੀਰਾਈਟਸ' ਪੰਜਾਬ ਦੇ ਉਘੇ ਰਾਜਗਾਇਕ ਹੰਸ ਰਾਜ ਹੰਸ ਵਲੋਂ ਰਿਲੀਜ ਕੀਤੀਆਂ ਗਈਆਂ। ਇਨ੍ਹਾਂ ਕਿਤਾਬਾਂ ਵਿਚ ਗੋਡਅਿਾਂ ਦੇ ਬਦਲਾਅ ਅਤੇ ਗਠੀਏ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਹੈ। ਵਰਲਡ ਅਰਥਰਾਈਟਸ ਡੇਅ ਦੇ ਆਯੋਜਨ ਦਾ ਉਦੇਸ਼ ਦੱਸਦਿਆਂ ਹਸਪਤਾਲ ਦੇ ਐਮ.ਡੀ. ਡਾ. ਅਸ਼ੋਕ ਚੌਰਦੀਆ ਨੇ ਕਿਹਾ ਕਿ ਇਸ ਦਾ ਥੀਮ ' ਥਿੰਕ ਪੌਜੇਟਿਵ' ਹੈ।
ਇਸ ਮੌਕੇ ਸੰਬੋਧਨ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਮਨੁੱਖ ਨੂੰ ਆਸ਼ਾਵਾਦੀ ਹੋਣਾ ਚਾਹੀਦਾ ਹੈ ਅਤੇ ਆਪਣੀ ਸੋਚ ਸਕਾਰਤਾਮਕ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਗੰਭੀਰ ਤੋਂ ਗੰਭੀਰ ਸਮੱਸਿਆਵਾਂ ਅਤੇ ਭਿਆਨਕ ਕਿਸਮ ਦੀਆਂ ਬਿਮਾਰੀਆਂ ਤੋਂ ਵੀ ਨਿਜਾਤ ਪਾ ਸਕਦਾ ਹੈ ਜੇਕਰ ਉਸਦਾ ਨਜਰੀਆ ਹਾਂ ਪੱਖੀ ਹੋਵੇ। ਗਾਇਕ ਹੰਸ ਰਾਜ ਨੇ ਦੱਸਿਆ ਕਿ ਉਹ ਬੀਤੀ 4 ਅਕਤੂਬਰ ਤੋਂ ਡੇਂਗੂ ਤੋਂ ਪੀੜਤ ਹੋਣ ਕਾਰਨ ਫੋਰਟਿਸ ਵਿਚ ਦਾਖਲ ਸਨ ਅਤੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਨੇ ਉਨ੍ਹਾਂ ਦਾ ਵਧੀਆ ਇਲਾਜ ਅਤੇ ਆਪਣੀ ਸਕਾਰਤਾਮਕ ਸੋਚ ਦੇ ਚੱਲਦੇ ਜਲਦੀ ਠੀਕ ਹੋ ਕੇ ਘਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮਰੀਜ ਦੀ ਸੋਚ ਸਕਾਰਤਾਮਕ ਹੋਵੇ ਅਤੇ ਉਸਦਾ ਇਲਾਜ ਵਧੀਆ ਡਾਕਟਰਾਂ ਵਲੋਂ ਕੀਤਾ ਜਾਵੇ ਤਾਂ ਉਹ ਜਲਦੀ ਹੀ ਸਿਹਤਯਾਬ ਹੋ ਜਾਂਦੇ ਹਨ। ਇਸ ਮੌਕੇ 'ਤੇ ਉਨ੍ਹਾਂ ਦਾ ਪੁੱਤਰ ਨਵਰਾਜ ਹੰਸ ਵੀ ਉਨ੍ਹਾਂ ਦੇ ਨਾਲ ਸੀ।
ਡਾ. ਮਨੁਜ ਵਧਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਜਰੀ ਤੋਂ ਪਹਿਲਾਂ ਵਿਅਕਤੀ ਦੇ ਦਿਮਾਗ ਵਿਚ ਡਰ ਅਤੇ ਘਬਰਾਹਟ ਹੋਣਾ ਇੱਕ ਆਮ ਜਿਹੀ ਗੱਲ ਹੈ ਲੇਕਿਨ ਇਲਾਜ ਦੇ ਖੇਤਰ ਵਿਚ ਆਈ ਆਧੁਨਿਕਤਾ ਦੇ ਕਾਰਨ ਗੋਡੇ ਬਦਲਣ ਦੀ ਸਰਜਰੀ ਹੁਣ ਘੱਟ ਦਰਦ ਅਤੇ ਜਲਦੀ ਰਿਕਵਰੀ ਵਾਲੀ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਲਗਭਗ 10-11 ਮਿਲੀਅਨ ਲੋਕ ਅਰਥਰਾਈਟਸ ਤੋਂ ਪੀੜਤ ਹਨ ਅਤੇ ਜੇਕਰ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਨਾ ਕੀਤਾ ਗਿਆ ਤਾਂ 2011 ਤੱਕ ਇਸਦੇ ਰੋਗੀਆਂ ਦੀ ਗਿਣਤੀ ਵਧ ਕੇ 60-65 ਮਿਲੀਅਨ ਹੋ ਜਾਵੇਗੀ ਜਿਹੜੀ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਡਾ. ਵਧਵਾ ਨੇ ਕਿਹਾ ਕਿ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਭਾਰਤੀਆਂ ਵਿਚ ਸਰਜਰੀ ਕਿਵੇਂ ਲਾਭਦਾਇਕ ਹੁੰਦੀ ਜਾ ਰਹੀ ਹੈ। ਉਨ੍ਹਾਂ ਅੋਸਟੋਰਥੀਰਾਈਟਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਤੌਰ ਤੇ ਹੋਣ ਵਾਲੀ ਇਸ ਬਿਮਾਰੀ ਦੇ ਲੱਛਣ ਵਧਦੀ ਉਮਰ ਦੇ ਨਾਲ ਅਧਿਕ ਦੇਖਣ ਨੂੰ ਮਿਲਦੇ ਹਨ। ਇਹ ਬਿਮਾਰੀ ਪੁਰਸ਼ ਅਤੇ ਔਰਤਾਂ ਦੋਵਾਂ ਵਰਗਾਂ ਵਿਚ ਦੇਖੀ ਜਾ ਸਕਦੀ ਹੈ ਅਤੇ 45 ਸਾਲ ਦੀ ਉਮਰ ਤੋਂ ਪਹਿਲਾਂ ਇਹ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 45 ਸਾਲ ਦੀ ਉਮਰ ਤੋਂ ਬਾਅਦ ਇਹ ਬਿਮਾਰੀ ਆਮ ਤੌਰ ਤੇ ਔਰਤਾਂ ਵਿਚ 40 ਤੋਂ 60 ਪ੍ਰਤੀਸ਼ਤ ਹੁੰਦੀ ਹੈ। 70 ਸਾਲ ਤੋਂ ਵੱਧ ਉਮਰ ਵਿਚ ਇਸਦਾ ਪ੍ਰਭਾਵ ਪੁਰਸ਼ਾਂ ਅਤੇ ਔਰਤਾਂ ਦੋਵਾਂ ਦੇ ਕੁਲਿੱਆਂ ਅਤੇ ਗੋਡਿਆਂ 'ਤੇ ਜਿਆਦਾ ਦੇਖਣ ਨੂੰ ਮਿਲਦਾ ਹੈ। ਡਾ. ਵਧਵਾ ਨੇ ਕਿਹਾ ਕਿ ਇਸੇ ਕਾਰਨ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਇਹ ਕਿਤਾਬਾਂ ਲਿਖੀਆਂ ਹਨ। ਇਸ ਪੁਸਤਕ ਫੋਰਟਿਸ ਹਸਪਤਾਲ ਵਿਚ ਉਪਲਬਧ ਹੋਵੇਗੀ।
 

ਇਸ ਤਰ੍ਹਾਂ ਬਚ ਸਕਦੇ ਹੋ ਐਸੀਡਿਟੀ ਤੋਂ!

ਮਾਂ ਹਮੇਸ਼ਾ ਕਿਹਾ ਕਰਦੀ ਸੀ, ਜਲਦੀ-ਜਲਦੀ ਖਾਣਾ ਨਾ ਖਾਓ, ਚੰਗੀ ਤਰ੍ਹਾਂ ਚਿੱਥ ਕੇ ਹੌਲੀ-ਹੌਲੀ ਖਾਓ। ਉਨ੍ਹਾਂ ਦੀ ਸਲਾਹ ਯਾਦ ਨਹੀਂ ਰਹੀ। ਜਲਦਬਾਜ਼ੀ ਵਿਚ ਖਾਣਾ ਖਾਧਾ। ਜਿੰਨਾ ਅਸਲ ਵਿਚ ਜ਼ਰੂਰੀ ਸੀ, ਉਸ ਤੋਂ ਜ਼ਿਆਦਾ ਖਾਧਾ ਅਤੇ ਹੁਣ

ਐਸੀਡਿਟੀ ਤੋਂ ਪ੍ਰੇਸ਼ਾਨ ਹਾਂ। ਹੁਣ ਕੀ ਕਰਾਂ?

ਐਸੀਡਿਟੀ ਆਧੁਨਿਕ ਜੀਵਨ-ਸ਼ੈਲੀ ਵਿਚ ਆਮ ਦੇਖੀ ਜਾਂਦੀ ਹੈ ਅਤੇ ਇਹ ਅਕਸਰ ਹੋ ਜਾਂਦੀ ਹੈ, ਜਿਸ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਜੇਕਰ ਇਹ ਗੰਭੀਰ ਹੋ ਜਾਵੇ ਤਾਂ ਉਲਟੀ (ਖੂਨ ਦੇ ਨਾਲ), ਅਲਸਰ ਅਤੇ ਪੇਟ ਦਾ ਕੈਂਸਰ ਤੱਕ ਹੋ ਸਕਦਾ ਹੈ।
ਸਾਡੇ ਪੇਟ ਵਿਚ ਅਨੇਕਾਂ ਤੇਜ਼ਾਬੀ ਮਾਦੇ ਹੁੰਦੇ ਹਨ, ਜੋ ਪਾਚਣ ਕਿਰਿਆ ਦੇ ਦੌਰਾਨ ਖਾਣੇ ਨੂੰ ਤੋੜਨ ਵਿਚ ਮਦਦ ਕਰਦੇ ਹਨ। ਜਦੋਂ ਪੇਟ ਦੇ ਗੈਸਟ੍ਰਿਕ ਗਲੈਂਡਜ਼ ਜ਼ਿਆਦਾ ਮਾਤਰਾ ਵਿਚ ਤੇਜ਼ਾਬ ਜਾਰੀ ਕਰ ਦਿੰਦੇ ਹਨ ਤਾਂ ਐਸੀਡਿਟੀ ਹੋ ਜਾਂਦੀ ਹੈ। ਹਾਲਾਂਕਿ ਖਾਣ-ਪੀਣ ਦੀਆਂ ਖਰਾਬ ਆਦਤਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਐਸੀਡਿਟੀ ਹੋ ਸਕਦੀ ਹੈ ਪਰ ਗਰਭਵਤੀ ਔਰਤਾਂ ਅਤੇ ਹਾਈਟਸ ਹਰਨੀਆ ਨਾਲ ਪੀੜਤ ਵਿਅਕਤੀਆਂ ਨੂੰ ਇਸ ਦਾ ਵਧੇਰੇ ਖਤਰਾ ਹੁੰਦਾ ਹੈ। ਹਾਈਟਸ ਹਰਨੀਆ ਇਕ ਸਟਰਕਚਰਲ ਖਾਮੀ ਹੈ, ਜਿਸ ਵਿਚ ਫੂਡ ਪਾਈਪ ਅਤੇ ਪੇਟ ਦੇ ਵਿਚ ਓਪਨਿੰਗ ਸਾਧਾਰਨ ਤੋਂ ਵੱਧ ਹੁੰਦੀ ਹੈ।
ਐਸੀਡਿਟੀ ਨੂੰ ਕਾਬੂ ਰੱਖਣਾ ਮੁਸ਼ਕਿਲ ਕੰਮ ਨਹੀਂ ਹੈ। ਇਸ ਗੱਲ 'ਤੇ ਧਿਆਨ ਦਿਓ ਕਿ ਤੁਸੀਂ ਕੀ ਖਾਂਦੇ ਹੋ ਅਤੇ ਕਿਸ ਤਰ੍ਹਾਂ ਖਾਂਦੇ ਹੋ? ਖਾਣੇ ਦਾ ਗ਼ਲਤ ਤਰੀਕਾ ਮਸਲਨ ਖਾਣਾ ਖਾਣ ਦੇ ਵਿਚ ਲੰਬਾ ਵਕਫਾ, ਖਾਣੇ ਨੂੰ ਸਹੀ ਢੰਗ ਨਾਲ ਚਬਾ ਕੇ ਨਾ ਖਾਣਾ, ਜ਼ਿਆਦਾ ਤੇਲ ਅਤੇ ਮਸਾਲਿਆਂ ਵਾਲੀਆਂ ਚੀਜ਼ਾਂ ਦਾ ਖਾਣਾ ਅਤੇ ਲੋੜ ਤੋਂ ਵੱਧ ਖਾਣਾ ਹੈ। ਜਦੋਂ ਅਸੀਂ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਕੇ ਨਹੀਂ ਖਾਂਦੇ ਤਾਂ ਸਾਡੇ ਸਰੀਰ ਨੂੰ ਵਾਧੂ ਤੇਜ਼ਾਬ ਪੈਦਾ ਕਰਨਾ ਪੈਂਦਾ ਹੈ ਤਾਂ ਕਿ ਵੱਡੇ-ਵੱਡੇ ਟੁਕੜਿਆਂ ਨੂੰ ਪਚਾਇਆ ਜਾ ਸਕੇ। ਇਹ ਕੁਝ ਤਦ ਹੁੰਦਾ ਹੈ ਜਦੋਂ ਅਸੀਂ ਲੋੜ ਤੋਂ ਵੱਧ ਖਾ ਲੈਂਦੇ ਹਾਂ। ਇਸ ਲਈ ਭੋਜਨ ਦੀ ਚੋਣ ਧਿਆਨ ਨਾਲ ਕਰੋ ਅਤੇ ਠੀਕ ਤਰ੍ਹਾਂ ਖਾਓ। ਸੰਜਮ ਵਰਤਦੇ ਹੋਏ ਖਾਓ ਅਤੇ ਖੂਬ ਚਬਾ ਕੇ ਖਾਓ।
ਜੋ ਵੀ ਚੀਜ਼ ਜ਼ਮੀਨ ਦੇ ਹੇਠਾਂ ਉੱਗਦੀ ਹੈ ਜਾਂ ਜ਼ਮੀਨ ਤੋਂ ਛੇ ਫੁੱਟ ਉੱਪਰ ਉੱਗਦੀ ਹੈ, ਉਸ ਨੂੰ ਖਾਣ ਤੋਂ ਬਚੋ, ਕਿਉਂਕਿ ਉਹ ਐਸੀਡਿਟੀ ਪੈਦਾ ਕਰਨ ਵਾਲੀ ਹੁੰਦੀ ਹੈ ਪਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਐਸੀਡਿਟੀ ਕਦੋਂ ਹੈ? ਜੇਕਰ ਤੁਸੀਂ ਹਾਰਟ ਬਰਨ (ਸੀਨੇ ਵਿਚ ਜਲਣ) ਤੋਂ ਪੀੜਤ ਹੋ, ਵਾਰ-ਵਾਰ ਡਕਾਰ ਲੈ ਰਹੇ ਹੋ, ਭੁੱਖ ਨਹੀਂ ਲੱਗ ਰਹੀ ਜਾਂ ਗੈਸ ਪਾਸ ਕਰ ਰਹੇ ਹੋ ਤਾਂ ਇਹ ਐਸੀਡਿਟੀ ਹੈ। ਧਿਆਨ ਰਹੇ ਕਿ ਹਾਰਟ ਬਰਨ ਅਤੇ ਹਾਰਟ ਅਟੈਕ ਦੋ ਵੱਖ-ਵੱਖ ਗੱਲਾਂ ਹਨ। ਹਾਰਟ ਬਰਨ ਵਿਚ ਪੇਟ ਦਰਦ ਅਤੇ ਛਾਤੀ ਵਿਚ ਜਲਣ ਹੁੰਦੀ ਹੈ ਜਦੋਂ ਕਿ ਹਾਰਟ ਅਟੈਕ ਵਿਚ ਛਾਤੀ ਦੇ ਖੱਬੇ ਪਾਸੇ ਜ਼ਬਰਦਸਤ ਦਰਦ ਹੁੰਦਾ ਹੈ, ਜੋ ਉਲਟੇ ਹੱਥ ਵੱਲ ਵਧਦਾ ਹੈ ਅਤੇ ਦਿਲ ਦੀ ਗਤੀ ਨੂੰ ਵਧਾ ਦਿੰਦਾ ਹੈ।
ਜੇਕਰ ਐਸੀਡਿਟੀ ਕਰਕੇ ਭਾਰ ਘੱਟ ਹੋਣ ਲੱਗੇ, ਨਾਲ ਹੀ ਉਲਟੀਆਂ ਆਉਂਦੀਆਂ ਹੋਣ ਤਾਂ ਬਿਹਤਰ ਹੈ ਕਿ ਡਾਕਟਰ ਨਾਲ ਸੰਪਰਕ ਕਰੋ। ਇਹ ਟਿਊਮਰ ਜਾਂ ਪੇਟ ਵਿਚ ਅਲਸਰ ਦੇ ਲੱਛਣ ਹੋ ਸਕਦੇ ਹਨ। ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
ਓ. ਟੀ. ਸੀ. ਡਰੱਗਜ਼ ਅਤੇ ਐਂਟਾਸਿਡਜ਼ ਲੈਣਾ ਆਸਾਨ ਹੁੰਦਾ ਹੈ ਅਤੇ ਅਸਥਾਈ ਰਾਹਤ ਵੀ ਮਿਲ ਜਾਂਦੀ ਹੈ ਪਰ ਅਜਿਹਾ ਕਰਨਾ ਠੀਕ ਨਹੀਂ ਹੈ, ਡਾਕਟਰ ਨਾਲ ਸੰਪਰਕ ਕਰੋ। ਅਕਸਰ ਤੁਹਾਨੂੰ ਪ੍ਰੋਟੀਨ ਪੰਪ ਦੀ ਲੋੜ ਹੁੰਦੀ ਹੈ। ਇਨ੍ਹਾਂ ਦਵਾਈਆਂ ਦਾ ਕੰਮ ਦੇਰ ਤੱਕ ਗੈਸਟ੍ਰਿਕ ਐਸਿਡ ਨਿਰਮਾਣ ਵਿਚ ਕਮੀ ਕਰਨਾ ਹੁੰਦਾ ਹੈ।


ਐਸੀਡਿਟੀ ਸਬੰਧੀ ਕੁਝ ਮਿਥ :


ੲ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਗਰਭਵਤੀ ਔਰਤਾਂ ਨੂੰ ਬੇਹੀ ਰੋਟੀ ਸਵੇਰੇ ਖਾਣੀ ਚਾਹੀਦੀ ਹੈ ਤਾਂ ਕਿ ਐਸੀਡਿਟੀ ਤੋਂ ਬਚੀਆਂ ਰਹਿਣ ਪਰ ਰਾਤ ਭਰ ਵਿਚ ਰੋਟੀ ਦੀ ਪ੍ਰਕਿਰਤੀ ਬਦਲ ਨਹੀਂ ਜਾਂਦੀ। ਇਸ ਲਈ ਅਜਿਹੇ ਕੋਈ ਸਬੂਤ ਮੌਜੂਦ ਨਹੀਂ ਹਨ ਕਿ ਬੇਹੀ ਰੋਟੀ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ।
ੲ ਕਿਹਾ ਜਾਂਦਾ ਹੈ ਕਿ ਫਲਾਂ ਦਾ ਜੂਸ ਪੀਣ ਨਾਲ ਐਸੀਡਿਟੀ ਦੂਰ ਹੁੰਦੀ ਹੈ, ਨਹੀਂ ਬਲਕਿ ਹੋਰ ਖੱਟੀਆਂ ਚੀਜ਼ਾਂ ਦੀ ਤਰ੍ਹਾਂ ਇਸ ਨਾਲ ਵੀ ਸਮੱਸਿਆ ਵਧ ਜਾਂਦੀ ਹੈ ਪਰ ਇਸ ਦੇ ਵਿਚ ਇਕ ਅਪਵਾਦ ਹੈ। ਸੇਬ ਦਾ ਜੂਸ, ਥੋੜ੍ਹੀਆਂ ਜਿਹੀਆਂ ਬੂੰਦਾਂ ਸ਼ਹਿਦ ਦੇ ਨਾਲ ਲਓ ਤਾਂ ਐਸੀਡਿਟੀ ਤੋਂ ਰਾਹਤ ਮਿਲਦੀ ਹੈ।
ੲ ਕਿਹਾ ਜਾਂਦਾ ਹੈ ਕਿ ਐਸੀਡਿਟੀ ਐਲਰਜੀ ਤੋਂ ਵੀ ਹੁੰਦੀ ਹੈ। ਤੱਥ ਇਹ ਹੈ ਕਿ ਜੇਕਰ ਫੂਡ ਤੁਹਾਨੂੰ ਸੂਟ ਨਹੀਂ ਕਰਦਾ ਤਾਂ ਉਹ ਹਜ਼ਮ ਨਹੀਂ ਹੋਵੇਗਾ। ਐਲਰਜੀ ਅਤੇ ਐਸੀਡਿਟੀ ਦਾ ਆਪਸ ਵਿਚ ਕੋਈ ਰਿਸ਼ਤਾ ਨਹੀਂ।
ੲ ਕਿਹਾ ਜਾਂਦਾ ਹੈ ਕਿ ਐਸੀਡਿਟੀ ਦੇ ਕਾਰਨ ਸਰੀਰ ਵਿਚਲੀਆਂ ਗੈਸਾਂ ਸਰੀਰ ਦੇ ਹੋਰ ਹਿੱਸਿਆਂ ਵਿਚ ਚਲੀਆਂ ਜਾਂਦੀਆਂ ਹਨ। ਇਸ ਦਾ ਕੋਈ ਸਬੂਤ ਨਹੀਂ ਹੈ। ਤੁਸੀਂ ਇਸ ਨੂੰ ਗਰਮ ਹਵਾ ਦਾ ਬੋਝ ਕਹਿ ਸਕਦੇ ਹੋ।
ਐਸੀਡਿਟੀ ਦੂਰ ਕਰਨ ਲਈ ਕੁਝ ਨੁਸਖੇ : ੲ ਇਕ ਚਮਚਾ ਸ਼ਹਿਦ, ਇਕ ਗਿਲਾਸ ਠੰਢੇ ਦੁੱਧ ਵਿਚ ਮਿਲਾ ਲਓ। ਇਸ ਵਿਚ ਕੇਲਾ ਫੇਹ ਕੇ ਪੀ ਲਓ। ਐਸੀਡਿਟੀ ਦੂਰ ਹੋ ਜਾਵੇਗੀ।
ੲ ਰਾਤ ਭਰ ਈਸਬਗੋਲ ਭਿਉਂ ਕੇ ਰੱਖੋ ਅਤੇ ਸਵੇਰੇ ਉਠਣ 'ਤੇ ਖਾ ਲਓ। ਇਹ ਡਾਇਜਿਸਟਿਵ ਟਰੈਕਟ ਨੂੰ ਕੋਟ ਕਰ ਦਿੰਦਾ ਹੈ ਅਤੇ ਤੁਹਾਨੂੰ ਐਸੀਡਿਟੀ 'ਚੋਂ ਬਾਹਰ ਨਿਕਲਣ ਲਈ ਮਦਦ ਕਰਦਾ ਹੈ।
ੲ ਸਵੇਰੇ ਉਠ ਕੇ ਦੋ-ਤਿੰਨ ਗਿਲਾਸ ਪਾਣੀ ਦੇ ਪੀਓ। ਇਸ ਨਾਲ ਵੀ ਬਹੁਤ ਰਾਹਤ ਮਿਲਦੀ ਹੈ।
ੲ ਅੱਧਾ ਕੱਪ ਪਾਣੀ ਵਿਚ ਇਕ ਚਮਚਾ ਸ਼ਹਿਦ ਅਤੇ ਦੋ ਚਮਚੇ ਸਿਰਕਾ ਮਿਲਾ ਦਿਓ। ਇਸ ਨੂੰ 30 ਮਿੰਟ ਤੱਕ ਪਿਆ ਰਹਿਣ ਦਿਓ ਅਤੇ ਖਾਣੇ ਤੋਂ ਪਹਿਲਾਂ ਪੀ ਲਓ। ਇਹ ਐਸੀਡਿਟੀ ਨੂੰ ਪ੍ਰਭਾਵੀ ਢੰਗ ਨਾਲ ਰੋਕਦਾ ਹੈ।
ੲ ਐਸੀਡਿਟੀ ਦਾ ਸਥਾਈ ਇਲਾਜ ਯੋਗ ਦੀ ਕੁੰਜਲ ਕਿਰਿਆ ਹੈ। ਸਵੇਰੇ ਖਾਲੀ ਪੇਟ ਚਾਰ-ਪੰਜ ਗਿਲਾਸ ਨਮਕ ਦਾ ਪਾਣੀ ਪੀ ਲਓ ਅਤੇ ਉਸ ਦੀ ਉਲਟੀ ਕਰ ਦਿਓ। ਇਸ ਨਾਲ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ। ਇਸ ਨੂੰ ਦੋ ਮਹੀਨੇ ਤੱਕ ਰੋਜ਼ਾਨਾ ਕਰਨ ਨਾਲ ਲਾਭ ਮਿਲੇਗਾ।
ੲ ਜੇਕਰ ਐਸੀਡਿਟੀ ਤੋਂ ਬਹੁਤ ਪ੍ਰੇਸ਼ਾਨ ਹੋ ਤਾਂ ਆਸਾਨੀ ਨਾਲ ਪਚਣ ਵਾਲਾ ਖਾਣਾ ਖਾਓ ਜੋ ਕੁਝ ਮੁਲਾਇਮ ਹੋਵੇ।


ਸਿਗਰਟਨੋਸ਼ੀ ਨਾਲ ਝੁਰੜੀਆਂ ਪੈਦਾ ਹੁੰਦੀਆਂ ਹਨ

ਸਿਗਰਟ ਪੀਣ ਨਾਲ ਨਾ ਸਿਰਫ ਖਤਰਨਾਕ ਬਿਮਾਰੀਆਂ ਦੀ ਸੰਭਾਵਨਾ ਵਧਦੀ ਹੈ ਬਲਕਿ ਇਹ ਤੁਹਾਡੀ ਸੁੰਦਰਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕੈਲੇਫੋਰਨੀਆ ਯੂਨੀਵਰਸਿਟੀ ਨੇ ਹਾਲ ਹੀ ਵਿਚ ਇਕ ਸਰਵੇਖਣ ਕੀਤਾ ਜਿਸ ਵਿਚ 227 ਸਿਗਰਟ ਨਾ ਪੀਣ ਵਾਲੇ ਅਤੇ 228 ਸਿਗਰਟ ਪੀਣ ਵਾਲਿਆਂ ਦਾ ਕੁਝ ਸਮੇਂ ਤੱਕ ਨਿਰੀਖਣ ਕੀਤਾ ਗਿਆ। ਇਹ ਸਾਰੇ ਵਿਅਕਤੀ 40 ਤੋਂ 70 ਸਾਲ ਦੀ ਉਮਰ ਦੇ ਸਨ। ਸਰਵੇਖਣ ਵਿਚ ਇਹ ਪਤਾ ਲੱਗਾ ਕਿ ਸਿਗਰਟ ਪੀਣ ਵਾਲੀਆਂ ਔਰਤਾਂ ਨੂੰ ਸਿਗਰਟ ਨਾ ਪੀਣ ਵਾਲੀਆਂ ਔਰਤਾਂ ਤੋਂ ਤਿੰਨ ਗੁਣਾ ਜਲਦੀ ਝੁਰੜੀਆਂ ਪੈਂਦੀਆਂ ਹਨ। ਪੁਰਸ਼ਾਂ ਵਿਚ ਇਹ ਪ੍ਰਤੀਸ਼ਤ ਦੁੱਗਣੀ ਹੈ। ਸਿਗਰਟ ਦਾ ਧੂੰਆਂ ਸਾਡੇ ਸਰੀਰ ਵਿਚ ਬਣਨ ਵਾਲੇ ਤੱਤ ਕੋਲਾਜਨ ਦੀ ਮਾਤਰਾ ਨੂੰ ਘੱਟ ਕਰਦਾ ਹੈ, ਜੋ ਚਮੜੀ ਦੇ ਲਈ ਬਹੁਤ ਜ਼ਰੂਰੀ ਹੈ, ਜਿਸ ਨਾਲ ਚਮੜੀ ਨੂੰ ਜ਼ਰੂਰੀ ਮਾਤਰਾ ਵਿਚ ਆਕਸੀਜਨ ਨਹੀਂ ਮਿਲਦੀ। ਇਹ ਧੂੰਆਂ ਔਰਤਾਂ ਵਿਚ ਐਸਟਰੋਜਨ ਲੈਵਲ ਨੂੰ ਵੀ ਘੱਟ ਕਰਦਾ ਹੈ, ਜਿਸ ਨਾਲ ਚਮੜੀ ਵਿਚ ਰੁੱਖਾਪਣ ਅਤੇ ਝੁਰੜੀਆਂ ਪੈਦਾ ਹੁੰਦੀਆਂ ਹਨ। ਇਸ ਦੇ ਇਲਾਵਾ ਹਾਲ ਹੀ ਵਿਚ ਕੀਤੇ ਗਏ ਇਕ ਸਰਵੇਖਣ ਤੋਂ ਇਹ ਤੱਤ ਸਾਹਮਣੇ ਆਇਆ ਹੈ ਕਿ ਸਿਗਰਟ ਦੇ ਕਾਰਨ ਵਿਅਕਤੀ ਦੇ ਦੰਦ ਜਲਦੀ ਟੁੱਟ ਜਾਣ ਦੀ ਸੰਭਾਵਨਾ ਇਕ ਆਮ ਆਦਮੀ ਤੋਂ ਦੁੱਗਣੀ ਹੁੰਦੀ ਹੈ।



 

ਸ਼ੂਗਰ ਹੋਵੇ ਤਾਂ ਖ਼ਰਾਬ ਹੋ ਸਕਦੈ ਗੁਰਦਾ
ਨਵੀਂ ਦਿੱਲੀ 25ਅਕਤੂਬਰ-2008

ਸ਼ੂਗਰ ਅਤੇ ਗੁਰਦਾ ਮਾਹਿਰਾਂ ਦਾ ਕਹਿਣਾ ਹੈ ਕਿ 40 ਫ਼ੀਸਦੀ ਸ਼ੂਗਰ ਰੋਗੀਆਂ ਦੇ ਗੁਰਦੇ ਖ਼ਰਾਬ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਗੁਰਦਾ ਬਦਵਾਉਣ ਪੈਂਦਾ ਹੈ, ਪ੍ਰੰਤੂ ਸਮੇਂ 'ਤੇ ਕੁਝ ਜਾਂਚ ਅਤੇ ਸਾਵਧਾਨੀਆਂ ਵਰਤੀਆਂ ਜਾਣ ਤਾਂ ਇਸ ਦਾ ਬਚਾਅ ਵੀ ਕੀਤਾ ਜਾ ਸਕਦਾ ਹੈ। ਡਾਇਬਿਟੀਜ਼, ਕਿਡਨੀ ਪੇਸ਼ੇਂਟਸ ਸੁਸਾਇਟੀ ਦੇ ਮੁਖੀ ਡਾ. ਅਸ਼ੋਕ ਝਿੰਗਨ ਨੇ ਦੱਸਿਆ ਕਿ ਜੇ ਸ਼ੂਗਰ ਦੇ ਰੋਗੀ ਸਮੇਂ ਸਿਰ ਜ਼ਰੂਰੀ ਜਾਂਚ ਅਤੇ ਸਾਵਧਾਨੀਆਂ ਵਰਤਣ ਤਾਂ ਉਹ ਗੁਰਦਾ ਬਦਲਵਾਉਣ ਤੋਂ ਬਚ ਸਕਦੇ ਹਨ। ਉਨ੍ਹਾਂ ਕਿਹਾ ਕਿ ਪੇਸ਼ਾਬ ਵਿਚ ਐਲਬਿਊਮਿਨ ਦੀ ਘੱਟ ਮਾਤਰਾ ਜਿਸ ਨੂੰ ਮਾਈਕ੍ਰੋਐਲਬਿਊਮਿਨ ਕਹਿੰਦੇ ਹਨ, ਦੀ ਜਾਂਚ ਸ਼ੂਗਰ ਰੋਗੀਆਂ ਨੂੰ ਕਰਾਉਣੀ ਚਾਹੀਦੀ ਹੈ।
ਡਾ. ਝਿੰਗਨ ਕਿਹਾ ਕਿ ਸ਼ੂਗਰ ਦੇ ਸਾਰੇ ਰੋਗੀਆਂ ਦਾ ਗੁਰਦਾ ਖਰਾਬ ਨਹੀਂ ਹੁੰਦਾ। ਉਨ੍ਹਾਂ ਰੋਗੀਆਂ ਦੇ ਗੁਰਦੇ ਖਰਾਬ ਹੋਣ ਦੀ ਸ਼ੰਕਾ ਵਧੇਰੇ ਹੁੰਦੀ ਹੈ, ਜਿਨ੍ਹਾਂ ਦੇ ਪਰਵਾਰ ਵਿਚ ਸ਼ੂਗਰ ਨਾਲ ਗੁਰਦੇ ਖਰਾਬੀ ਦਾ ਇਤਿਹਾਸ ਹੁੰਦਾ ਹੈ ਜਾਂ ਜਿਨ੍ਹਾਂ ਲੋਕਾਂ ਵਿਚ ਸ਼ੂਗਰ ਕੰਟਰੋਲ ਵਿਚ ਨਹੀਂ ਰਹਿੰਦਾ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ 31 ਅਕਤੂਬਰ ਨੂੰ ਕੰਟਰੀਬਿਊਸ਼ਨ ਕਲੱਬ ਵਿਚ ਇਕ ਵਿਸ਼ੇਸ਼ ਗੋਸ਼ਟੀ ਕਰਵਾਈ ਜਾ ਰਹੀ ਹੈ, ਜਿਸ ਵਿਚ ਗੁਰਦਾ ਰੋਗ ਬਾਰੇ ਲੋੜੀਂਦੀ ਜਾਣਕਾਰੀ ਅਤੇ ਰੋਗੀਆਂ ਨੂੰ ਉਸ ਤੋਂ ਬਚਾਅ ਦੇ ਉਪਾਵਾਂ ਬਾਰੇ ਦੱਸਿਆ ਜਾਵੇਗਾ।

ਚੁੰਮਣ ਨਾਲ ਵੀ ਫੈਲ ਸਕਦਾ ਹੈ ਏਡਜ਼
ਇੰਦੌਰ 25 ਅਕਤੂਬਰ-2008

ਇਥੋਂ ਦੇ ਇਕ ਡਾਕਟਰ ਨੇ ਸਰਕਾਰੀ ਸੰਸਥਾਵਾਂ ਵੱਲੋਂ ਏਡਜ਼ ਜਾਗਰੁਕਤਾ ਸਬੰਧੀ ਕੀਤੀ ਜਾਂਦੀ ਉਸ ਸਾਰੀ ਇਸ਼ਤਿਹਾਰਬਾਜ਼ੀ 'ਤੇ ਰੋਕ ਲਾਏ ਜਾਣ ਦੀ ਮੰਗ ਕੀਤੀ ਹੈ, ਜਿਸ ਵਿਚ ਕਿਹਾ ਜਾਂਦਾ ਹੈ ਕਿ ਇਸ ਬਿਮਾਰੀ ਤੋਂ ਬਚਾਅ ਦਾ ਇਕੋ ਇਕ ਢੰਗ ਕੰਡੋਮ ਦੀ ਵਰਤੋਂ ਕਰਨਾ ਹੈ। ਡਾ. ਮਨੋਹਰ ਭੰਡਾਰੀ ਦਾ ਦਾਅਵਾ ਹੈ ਕਿ ਕੁਝ ਖੋਜੀ ਡਾਕਟਰਾਂ ਵੱਲੋਂ ਕੱਢੇ ਗਏ ਸਿੱਟੇ ਕਿ ਏਡਜ਼ ਲੰਬਾ ਸਮਾਂ ਚੁੰਮਦੇ ਰਹਿਣ ਨਾਲ ਵੀ ਫੈਲ ਸਕਦੀ ਹੈ, ਵੱਲ ਲੋੜੀਂਦੀ ਤਵੱਜੋਂ ਨਹੀਂ ਦੇ ਰਹੀ। ਡਾ. ਭੰਡਾਰੀ ਨੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਤੇ ਨੈਸ਼ਨਲ ਏਡਜ਼ ਕੰਟਰੋਲ ਸੰਗਠਨ (ਨੈਕੋ) ਨੂੰ ਇਸ ਸਬੰਧ ਵਿਚ ਪਹਿਲਾਂ ਹੀ ਨੋਟਿਸ ਭੇਜ ਦਿੱਤੇ ਹਨ। ਆਪਣੇ ਨੋਟਿਸਾਂ ਜੋ ਕਿ ਉਸ ਨੇ 26 ਸਤੰਬਰ ਨੂੰ ਭੇਜੇ, ਵਿਚ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਲੰਬਾ ਸਮਾਂ ਚੁੰਮਦੇ ਰਹਿਣ ਨਾਲ ਵੀ ਏਡਜ਼ ਦੀ ਛੂਤ ਲੱਗ ਸਕਦੀ ਹੈ। ਸਰਕਾਰ ਤੇ ਨੈਕ ਵੱਲੋਂ ਹੈਲਥ ਵਰਕਰਾਂ ਲਈ ਤਿਆਰ ਕੀਤੀ ਗਈ ਸਿਖਲਾਈ ਕਾਰਜਵਿਧੀ ਅਨੁਸਾਰ ਚੁੰਮਣ ਨਾਲ ਏਡਜ਼ ਫੈਲਣ ਦਾ ਕੋਈ ਡਰ ਨਹੀਂ ਹੁੰਦਾ।


INTENSIVE COURSE ON QUALITY ASSESSMENT OF DRUGS AND PHARMACEUTICALS FOR EXPORT CONCLUDES AT NIPER

1 Delivering valedictory address Prof. P. Rama Rao, Director, NIPER, S.A.S. Nagar.
2 Prof. P. Rama Rao, Director, NIPER, S.A.S. Nagar presenting the Certificates to the foreign participants of the workshop. Prof. Asit K. Chakraborti, Head, Department of Medicinal Chemistry, NIPER and course coordinator is seen next to him.
3 Ms. Khilola Ganieva, participant from Uzbekisthan sharing her views during the function.


A two weeks intensive course on ‘Advanced Analytical Techniques: Basic Principles & Application for Quality Assessment of Drugs and Pharmaceuticals for Export’ from October 13-25, 2008 organized at National Institute of Pharmaceutical Education and Research (NIPER), S.A.S. Nagar (Mohali) concluded on Oct. 25, 2008. The course was sponsored by Govt. of India, Ministry of External Affairs under the Indian Technical and Economic Cooperation (ITEC) and Special Commonwealth African Assistance Plan (SCAAP) programs and was attended by 19 delegates from countries like Sudan, Iraq, Sri Lanka, Ethiopia, Laos, Mauritius, Tanzania, Belarus, Uzbekistan, Nigeria and Afghanistan.
While presenting the valedictory address, Prof. P. Rama Rao, Director, NIPER said that the days have come to strengthen the South-South Countries bilateral relation and cooperation. As now, it has been well established that there is enough resources and capabilities in developing countries; in that case, South-South countries can be benefited and could play the crucial role in the days of economic crunch when the whole world is facing the turmoil. He further appealed the participants to convey the message and to persuade the learning’s during the deliberations to their countries back home. He urged them to establish a fine relation with Indian Govt. and NIPER for better bilateral interactions. He further added that NIPER try its level best to undertake more and more multi dimensional activities in every segment and work together as a whole from top to bottom in synergy to come up with better results.Primary objective of this course is to provide an update on theoretical and practical aspects of the key issues related to “quality” of pharmaceuticals. Prof. Asit K. Chakraborti, Head, Department of Medicinal Chemistry, NIPER and course coordinator presented the summary of the course. He explained about the entire activities of the course and said that all the participants were exposed to the state-of-art- facilities of NIPER and were taken for Industrial visit to the reputed Pharma Industry located at Toansa, Punjab. He added that 27 resource persons drawn from the pharmaceutical industry, Research laboratories, academia and regulatory agencies have delivered lectures and participated in the deliberations. Mr. Bhupinder Singh, Officiating Registrar and Course Administration Coordinator of the workshop proposed the vote of thanks.
 

ਗਰੇਸ਼ੀਅਨ ਹਸਪਤਾਲ ਵੱਲੋਂ ਛਾਤੀ ਦੇ ਕੈਂਸਰ ਵਿਰੁੱਧ ਮਹਿਲਾ ਕਾਲਜਾਂ ਵਿੱਚ ਜਾਗ੍ਰਿਤੀ ਮੁਹਿਮ

ਚੰਡੀਗੜ੍ਹ, 23 ਅਕਤੂਬਰ : ਔਰਤਾਂ ਨੂੰ ਛਾਤੀ ਦੇ ਕੈਂਸਰ ਸਬੰਧੀ ਜਾਗਰੂਕ ਕਰਨ ਲਈ ਵਿਸ਼ਵ ਭਰ ਵਿੱਚ ਮਨਾਏ ਜਾਂਦੇ ਪਿੰਕ ਅਕਤੂਬਰ ਦੇ ਮੱਦੇਨਜਰ ਮੁਹਾਲੀ ਦੇ ਗਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਵੱਲੋਂ ਚੰਡੀਗੜ੍ਹ ਵਿੱਚ ਕੈਂਸਰ ਵਿਰੋਧੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਤਹਿਤ ਦੇਵ ਸਮਾਜ ਕਾਲਜ ਫਾਰ ਗਰਲਜ, ਐਚ ਜੇ ਐਮ ਡੈਂਟਲ ਕਾਲਜ (ਪੀ ਯੂ ਕੈਂਪਸ), ਸੈਕਟਰ-42 ਦਾ ਸਰਕਾਰੀ ਕਾਲਜ (ਲੜਕੀਆਂ, ਖਾਲਸਾ ਕਾਲਜ ਫਾਰ ਵੂਮੈਨ ਅਤੇ ਸਰਕਾਰੀ ਆਰਟਸ ਕਾਲਜ ਸੈਕਟਰ-10 ਵਿਖੇ ਵਿਸ਼ੇਸ਼ ਜਾਗ੍ਰਿਤੀ ਕੈਂਪਾਂ ਦੀ ਲੜੀ ਲਗਾਈ ਹੈ। ਇਸ ਮੌਕੇ ਮਾਹਿਰ ਡਾਕਟਰਾਂ ਵੱਲੋਂ ਛਾਤੀ ਦੇ ਕੈਂਸਰ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਬਾਰੇ ਵਿਸ਼ੇਸ਼ ਲੈਕਚਰ ਦਿੱਤੇ ਜਾਣ ਦੇ ਨਾਲ ਮੈਡੀਕਲ ਚੈਪਅਪ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਸਮੇਤ ਈ ਸੀ ਜੀ ਅਤੇ ਹੋਰ ਬਿਮਾਰੀਆਂ ਦੀ ਜਾਂਚ ਵੀ ਕੀਤੀ ਜਾਂਦੀ ਹੈ। ਜੇਕਰ ਕਿਸੇ ਲੜਕੀ ਵਿੱਚ ਛਾਤੀ ਦੇ ਕੈਂਸਰ ਦੇ ਮੁਢਲੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਵਿਸ਼ੇਸ਼ ਮੈਮੋਗ੍ਰਾਫੀ ਲਈ ਹਸਪਤਾਲ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲੜੀ ਤਹਿਤ ਅੱਜ ਗੌਰਮਿੰਟ ਕਾਲਜ ਫਾਰ ਗਰਲਜ ਅਤੇ ਖਾਲਸਾ ਕਾਲਜ ਫਾਰ ਵੂਮੈਨ ਵਿੱਚ ਮੈਡੀਕਲ ਕੈਂਪ ਲਗਾਏ ਗਏ। ਕਾਲਜ ਸਟਾਫ ਅਤੇ ਵਿਦਿਆਰਥਣਾਂ ਨੂੰ ਛਾਤੀ ਦੇ ਕੈਂਸਰ ਬਾਰੇ ਗਰੇਸ਼ੀਅਨ ਹਸਪਤਾਲ ਦੇ ਵਿਸ਼ਵ ਪ੍ਰਸਿੱਧ ਕੈਂਸਰ ਸਪੈਸ਼ਲਿਸਟ ਡਾਕਟਰ ਵਿਨੋਦ ਨਿੰਬਰਾਨ ਨੇ ਆਪਣੇ ਲੈਕਚਰਾਂ ਰਾਹੀਂ ਦੱਸਿਆ ਕਿ ਭਾਰਤ ਦੀਆਂ ਮਹਿਲਾਵਾਂ ਵਿੱਚ ਹੋਣ ਵਾਲੇ ਕੈਂਸਰਾਂ ਵਿੱਚ ਛਾਤੀ ਦਾ ਕੈਂਸਰ ਸਭ ਤੋਂ ਵੱਧ ਹੋਣ ਵਾਲੀ ਕੈਂਸਰ ਦੀ ਬਿਮਾਰੀ ਹੈ।ਮਹਿਲਾ ਛਾਤੀ ਦੇ ਕੈਂਸਰ ਦੀ ਸ਼ਿਕਾਰ ਹੋ ਸਕਦੀ ਹੈ ਜਦੋਂਕਿ ਪਾਰਸੀ ਮਹਿਲਾਵਾਂ ਤੋਂ ਬਾਅਦ ਸਿੱਖ ਮਹਿਲਾਵਾਂ ਇਸ ਬਿਮਾਰੀ ਦਾ ਸਭ ਤੋਂ ਵੱਧ ਸ਼ਿਕਾਰ ਹਨ। ਉਮਰ ਦੇ ਪੰਜਵੇਂ ਛੇਵੇਂ ਦਹਾਕੇ ਵਿੱਚ ਇਸ ਬਿਮਾਰੀ ਦੇ ਖਤਰੇ ਹੋਰ ਵੀ ਵੱਧ ਜਾਂਦੇ ਹਨ।ਡਾ ਨਿੰਬਰਾਨ ਨੇ ਦੱਸਿਆ ਕਿ ਛਾਤੀ ਦੇ ਕੈਂਸਰ ਬਾਰੇ ਮੁਢਲੀ ਅਵਸਥਾ ਵਿੱਚ ਹੀ ਪਤਾ ਲੱਗਣਾ ਬਹੁਤ ਜਰੂਰੀ ਹੁੰਦਾ ਹੈ। ਖੁਦ ਸੁਚੇਤ ਰਹਿਣਾ, ਮੈਮੋਗ੍ਰਾਫੀ ਅਤੇ ਕੈਂਸਰ ਸਪੈਸ਼ਲਿਸਟਾਂ ਵੱਲੋਂ ਸਲਾਨਾ ਸਲਾਹ ਲੈਂਦੇ ਰਹਿਣ ਨਾਲ ਅਜਿਹੀਆਂ ਬਿਮਾਰੀਆਂ ਦੀ ਪਹਿਚਾਣ ਕਰਨੀ ਸੌਖੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਢਲੀ ਅਵਸਥਾ ਵਿੱਚ ਹੀ ਇਸ ਬਿਮਾਰੀ ਦੀ ਪਛਾਣ ਹੋ ਜਾਵੇ ਤਾਂ ਜੀਵਨ ਖਤਰੇ ਤੋਂ ਬਾਹਰ ਹੋ ਜਾਂਦਾ ਹੈ। ਇਸ ਮੌਕੇ ਗਰੇਸ਼ੀਅਨ ਹਸਪਤਾਲ ਦੇ ਐਮ ਡੀ ਡਾ ਸ਼ਿਵਪ੍ਰੀਤ ਸਿੰਘ ਸਾਮਰਾ ਨੇ ਦੱਸਿਆ ਕਿ ਆਧੁਨਿਕ ਇਲਾਜ ਤਕਨੀਕਾਂ ਰਾਹੀਂ ਹੁਣ ਛਾਤੀ ਦੇ ਕੈਂਸਰ ਤੋਂ ਪੀੜਤ ਮਹਿਲਾ ਨੂੰ ਆਪਣੀ ਪੂਰੀ ਛਾਤੀ ਹਟਵਾਉਣੀ ਨਹੀਂ ਪੈਂਦੀ। ਉਨ੍ਹਾਂ ਦੱਸਿਆ ਕਿ ਦਿਲ ਅਤੇ ਫੇੜਿਆਂ ਸਮੇਤ ਕਿਸੇ ਵੀ ਦੂਜੇ ਅੰਗ ਨੂੰ ਨੁਕਸਾਨ ਪਹੁੰਚਾਏ ਬਿਨਾਂ ਆਈ ਐਮ ਆਰ ਟੀ ਤਕਨੀਕ ਰਾਹੀਂ ਛਾਤੀ ਦੇ ਕੈਂਸਰ ਨੂੰ ਜੜ੍ਹੋਂ ਪੁੱਟ ਦਿੱਤਾ ਜਾਂਦਾ ਹੈ। ਵਰਣਨਯੋਗ ਹੈ ਕਿ ਗਰੇਸ਼ੀਅਨ ਹਸਪਤਾਲ ਇਸ ਖੇਤਰ ਦਾ ਇਕਲੌਤਾ ਹਸਪਤਾਲ ਹੈ ਜਿੱਥੇ ਕੈਂਸਰ ਦੀ ਬਿਮਾਰੀ ਲਈ ਆਈ ਐਮ ਆਰ ਟੀ ਸਹੂਲਤ ਉਪਲਬਧ ਹੈ। ਡਾ ਸਾਮਰਾ ਨੇ ਕੈਂਸਰ ਅਤੇ ਦਿਲ ਦੇ ਰੋਗਾਂ ਵਰਗੀਆਂ ਬਿਮਾਰੀਆਂ ਦੀ ਜੜ੍ਹ ਬਣੀ ਆਧੁਨਿਕ ਜੀਵਸ਼ੈਲੀ ਉੱਪਰ ਵਿਸ਼ੇਸ਼ ਭਾਸ਼ਣ ਦਿੱਤਾ। ਇਸ ਮੌਕੇ ਸੈਂਕੜੇ ਵਿਦਿਆਰਥਣਾਂ ਨੇ ਛਾਤੀ ਦੇ ਕੈਂਸਰ ਵਾਲੀ ਇਸ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਆਪਣੀ ਜਾਂਚ ਕਰਵਾਈ।
 

ਗਰੇਸ਼ੀਅਨ ਹਸਪਤਾਲ ਮੁਹਾਲੀ ਬਣਿਆ ਕੈਂਸਰ ਮਰੀਜਾ ਲਈ ਚਾਣਨ ਮੁਨਾਰਾ ,100 ਤੋਂ ਵੱਧ ਮਰੀਜ ਠੀਕ ਹੋਏ

ਕੇਂਸਰ ਜਦੋਂ ਵੀ ਇਸ ਬੀਮਾਰੀ ਦਾ ਗੱਲ ਚਲਦੀ ਹੈ ੳਸੇ ਸਮੇ ਸਾਡੇ ਦਿੱਲ਼ ਦੀ ਧੜਕਨ ਵੱਧ ਜਾਂਦੀ ੍ਹਹੈ;ਕਿਉਂ ਕਿ ਅਸੀ ਬਿਮਾਰੀ ਪ੍ਰਤੀ ਜਾਣੂ ਨਹੀ ਹਾਂ।ਜਿਹੜੇ ਲੌਕ ਪਿੰਡਾਂ ਵਿੱਚ ਰਹਿੰਦੇ ਹਨ ਉਹਨਾ ਨੂੰ ਤਾਂ ਬਿਲਕੁਲ ਵੀ ਇਸ ਬਿਮਾਰੀ ਵਾਰੇ ਜਾਨਕਾਰੀ ਨਹੀ ਉਹ ਲੌਕ ਇਸੇ ਤਰਾਂ ਹੀ ਮਰ ਜਾਂਦੇ ਹਨ ਖਾਸ ਕਰਕੇ ਮਾਲਵੇ ਦੇ ਖੇਤਰ ਵਿੱਚ ਇਸ ਦੀ ਮਾਰ ਜਾਇਦਾ ੍ਹਹੈ ਕਿਉਂ ਕਿ ਉਸ ਖੇਤਰ ਵਿੱਚ ਪੀਣ ਵਾਲਾ ਪਾਣੀ ਦੁਸ਼ਿਤ ਹੈੇ।ਅੱਜ ਅਨੇਕਾ ਖੋਜੀ ਡਾਕਟਰ ਇਸ ਦੀ ਖੋਜ ਵਿੱਚ ਲੱਗੇ ਹੋਏ ਹਨ ਤੇ ਕੁਸ਼ ਹੱਦ ਤੱਕ ਸਫਲਤਾ ਵੀ ਪ੍ਰਾਪਤ ਕਰ ਲਈ ੍ਹਹੈ।ਮੁਹਾਲੀ ਸਥਿਤ ਗਰੇਸ਼ੀਅਨ ਹਸਪਤਾਲ ਵਲੋਂ ਸ਼ੁਰੂ ਕੀਤੀ IMRT CLINIC ਕੇਂਸਰ ਮਰੀਜਾ ਲਈ ਇੱਕ ਬਰਦਾਨ ਸਿੱਧ ਹੋਇਆ ਹੈੇ ।ਤਕਰੀਬਨ 100 ਦੇ ਲੱਗਭੱਗ ਮਰੀਜ ਇਥੋਂ ਠੀਕ ਹੋ ਕੇ ਜਾ ਚੁੱਕੇ ਹਨ ।IMRT ਇੱਕ ਥਰੈਪੀ ਹੈ ਜਿਸ ਨਾਲ ਮਰੀਜ ਂਨੂੰ ਸੈਟੀਮੀਟਰ ਤੱਕ ਦੇ ਏਰੀਏ ਂਨੂੰ ਰੇਡੀਏਸ਼ਨ ਦਿੱਤੀ ਜਾ ਸਕਦੀ ਹੈੇ।ਜਿਸ ਨਾਲ ਹੋਰ ਅੰਗਾ ਨੂੰ ਕੋਈ ਪ੍ਰਭਾਵ ਨਹੀ ਪੈਂਦਾ।ਇਸ ਮੌਕੇ ਗਰੇਸ਼ੀਅਨ ਹਸਪਤਾਲ ਦੇ ਪ੍ਰਬੰਧਕ ਨਿਰਦੇਸ਼ਕ ਡਾਕਟਰ ਸ਼ਿਵਪ੍ਰੀਤ ਸਿੰਘ ਸਮਰਾ ਨੇ ਉਹਨਾ ਮਰੀਜਾਂ ਨਾਲ ਗੱਲ ਵੀ ਕਰਵਾਈ ਜਿਹੜੇ ਇਸ ਬਿਮਾਰੀ ਤੋਂ ਠੀਕ ਹੋਏ ਹਨ ਇਸ ਮੌਕੇ IMRT ਸੇਵਾਵਾਂ ਦੇ ਸੰਚਾਲਨ ਡਾ:ਵਿਨੋਦ ਨਿਬਰਾਂਨ ਵੀ ਮੋਜੂਦ ਸਨ।ਇਸ ਮੌੋਕੇ ਡਾ:ਵਿਨੋਦ ਨਿਬਰਾਂਨ ਨੇ ਬੋਲਿਦਆਂ ਕਿਹਾ ਕਿ ਇਸ ਵਿੱਦੀ ਨਾਲ ਕਾਫੀ ਮਰੀਜ ਠੀਕ ਹੋ ਕੇ ਚੰਗੀ ਜਿੰਦਗੀ ਬਤੀਤ ਕਰ ਰਹੇ ਹਨ ਉਹਨਾ ਇਹ ਵੀ ਕਿਹਾ ਕਿ ਸਾਡੇ ਹਸਪਤਾਲ ਵਿੱਚ ਇਸ ਦੀ ਕੀਮਤ ਸਿਰਫ 80,000 ਹਜਾਰ ਰੱਖੀ ਗਈ ਹੈੇ ਜਦੌਂ ਕਿ ਇਸੇ ਕੰਮ ਦੀ ਫੀਸ ਲੱਖਾ ਰੁਪਏ ਹੈ।

 

ਹਰ ਸਾਲ 20 ਲੱਖ ਤੋਂ ਵੱਧ ਲੋਕ ਟੀ ਬੀ ਦਾ ਸ਼ਿਕਾਰ ਹੁੰਦੇ ਹਨ

ਟੀਬੀ ਇਕ ਖ਼ਤਰਨਾਕ ਪਰ ਪੂਰੀ ਤਰ੍ਹਾਂ ਠੀਕ ਹੋ ਸਕਣ ਵਾਲੀ ਬਿਮਾਰੀ ਹੈ। ਖ਼ਤਰਨਾਕ ਇਸ ਲਈ ਕਿ ਇਹ ਛੂਤ ਦੀ ਬਿਮਾਰੀ ਹੈ, ਜੇਕਰ ਮਰੀਜ਼ ਦਾ ਇਲਾਜ ਨਾ ਕੀਤਾ ਜਾਵੇ ਤਾਂ ਟੀ ਬੀ ਦਾ ਮਰੀਜ਼ ਇਕ ਸਾਲ ਵਿਚ 10 ਤੋਂ 15 ਸਿਹਤਮੰਦ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ। ਇਸ ਨਾਲ ਪੂਰਾ ਸਮਾਜ ਪ੍ਰਭਾਵਿਤ ਤੇ ਤਬਾਹ ਹੁੰਦਾ ਹੈ, ਕਿਉਂਕਿ ਇਹ ਮੁਲਕ ਦੀ ਆਰਥਿਕਤਾ ਨੂੰ ਤਹਿਸ-ਨਹਿਸ ਕਰ ਦਿੰਦੀ ਹੈ। ਹਰ ਸਾਲ 20 ਲੱਖ ਤੋਂ ਵੱਧ ਲੋਕ ਟੀ ਬੀ ਦਾ ਸ਼ਿਕਾਰ ਹੁੰਦੇ ਹਨ ਅਤੇ 5 ਲੱਖ ਤੋਂ ਵੱਧ ਲੋਕ ਹਰ ਸਾਲ ਟੀ ਬੀ ਕਾਰਨ ਮਰਦੇ ਹਨ। ਔਸਤਨ ਰੋਜ਼ਾਨਾ 5 ਹਜ਼ਾਰ ਟੀ ਬੀ ਦੇ ਮਰੀਜ਼ ਨਵੇਂ ਪੈਦਾ ਹੋ ਜਾਂਦੇ ਹਨ ਤੇ 15 ਸੌ ਤੋਂ ਵੱਧ ਰੋਜ਼ਾਨਾ ਟੀ ਬੀ ਕਾਰਨ ਮਰ ਜਾਂਦੇ ਹਨ।ਸਰਵੇਖਣ ਮੁਤਾਬਕ ਇਕ ਟੀ ਬੀ ਦੇ ਮਰੀਜ਼ ਦੀ ਬਿਮਾਰੀ ਕਾਰਨ ਔਸਤਨ 83 ਦਿਹਾੜੀਆਂ ਮਾਰੀਆਂ ਜਾਂਦੀਆਂ। ਜੇਕਰ ਇਹ ਗੱਲ ਜ਼ਿਹਨ ਵਿਚ ਰੱਖੀ ਜਾਵੇ ਕਿ ਹਰ ਸਾਲ ਟੀ ਬੀ ਦੇ 20 ਲੱਖ ਮਰੀਜ਼ ਰਿਪੋਰਟ ਹੁੰਦੇ ਹਨ ਤਾਂ ਇਸ ਤਰ੍ਹਾਂ ਟੀ ਬੀ ਦੀ ਬਿਮਾਰੀ ਕਾਰਨ ਹਰ ਸਾਲ 16 ਕਰੋੜ 60 ਲੱਖ ਦਿਹਾੜੀਆਂ ਮਾਰੀਆਂ ਜਾਂਦੀਆਂ ਹਨ, ਜਿਸ ਕਾਰਨ 694 ਕਰੋੜ ਰੁਪਏ ਦਾ ਨੁਕਸਾਨ ਬਣਦਾ ਹੈ। ਇਸ ਤੋਂ ਇਲਾਵਾ ਟੀ ਬੀ ਦੇ ਮਰੀਜ਼ਾਂ ਦੇ ਇਲਾਜ 'ਤੇ 416 ਕਰੋੜ ਰੁਪਏ ਦਾ ਖਰਚਾ ਆਉਂਦਾ ਹੈ। ਜੇਕਰ ਅਸਿੱਧੇ ਖਰਚੇ ਜੋੜ ਲਏ ਜਾਣ ਤਾਂ ਟੀ ਬੀ ਦੀ ਬਿਮਾਰੀ 'ਤੇ ਕੁੱਲ ਖਰਚਾ 12 ਹਜ਼ਾਰ ਕਰੋੜ ਰੁਪਏ ਸਲਾਨਾ ਤੋਂ ਵੱਧ ਬਣਦਾ ਹੈ। ਗੱਲ ਸਿਰਫ਼ ਆਰਥਿਕ ਨੁਕਸਾਨ ਦੀ ਹੀ ਨਹੀਂ, ਇਸ ਦੇ ਮਾਰੂ ਸਮਾਜਿਕ ਪਹਿਲੂ ਵੀ ਹਨ। ਟੀ ਬੀ ਕਾਰਨ ਹਰ ਸਾਲ 3 ਲੱਖ ਬੱਚਿਆਂ ਨੂੰ ਸਕੂਲ ਦੀ ਪੜ੍ਹਾਈ ਅੱਧ ਵਿਚਾਲੇ ਛੱਡਣੀ ਪੈਂਦੀ ਹੈ ਕਿਉਂਕਿ ਬੱਚੇ ਦੇ ਮਾਤਾ-ਪਿਤਾ ਜਾਂ ਦੋਵੇਂ ਟੀ ਬੀ ਤੋਂ ਪੀੜਤ ਹੋਣ ਕਾਰਨ ਬੱਚੇ ਨੂੰ ਪੜ੍ਹਾਉਣ ਤੋਂ ਅਸਮਰੱਥ ਹੋ ਜਾਂਦੇ ਹਨ। ਇਸੇ ਤਰ੍ਹਾਂ ਹਰ ਸਾਲ ਇਕ ਲੱਖ ਤੋਂ ਵੱਧ ਔਰਤਾਂ ਨੂੰ ਟੀ ਬੀ ਕਾਰਨ ਘਰਾਂ ਵਿਚੋਂ ਕੱਢ ਦਿੱਤਾ ਜਾਂਦਾ ਹੈ ਤੇ ਲੱਖਾਂ ਘਰਾਂ ਦਾ ਉਜਾੜਾ ਹੋ ਜਾਂਦਾ ਹੈ।ਟੀ ਬੀ ਦੇ ਇਸ ਕਦਰ ਫੈਲੇ ਹੋਣ ਕਾਰਨ ਤੇ ਇਸਦੀ ਆਰਥਿਕ ਤੇ ਸਮਾਜਿਕ ਤਬਾਹੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਸੰਸੋਧਿਤ ਕੌਮੀ ਟੀ ਬੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਅਨੁਸਾਰ ਟੀ ਬੀ ਦੇ ਮਰੀਜ਼ਾਂ ਦੇ ਥੁੱਕ ਦੀ ਜਾਂਚ ਕਰਕੇ ਟੀ ਬੀ ਦੇ ਮਰੀਜ਼ਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਤੇ ਇਸ ਵਰਗੀਕਰਨ ਦੇ ਆਧਾਰ 'ਤੇ ਟੀ ਬੀ ਦੇ ਮਰੀਜ਼ਾਂ ਨੂੰ ਇਲਾਜ ਦੀਆਂ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ। ਇਸ ਵੰਡ ਮੁਤਾਬਕ ਮਰੀਜ਼ ਦੀ ਦਵਾਈ ਬਿਲਕੁਲ ਮੁਫ਼ਤ ਡਾਟਸ ਪ੍ਰਣਾਲੀ ਤਹਿਤ ਸ਼ੁਰੂ ਕੀਤੀ ਜਾਂਦੀ ਹੈ। ਇਸ ਵਰਗੀਕਰਨ 'ਤੇ ਸ਼੍ਰੇਣੀ ਅਧਾਰਤ ਮਰੀਜ਼ ਦੇ ਇਲਾਜ ਦੇ ਪੂਰੇ ਕੋਰਸ ਦਾ ਡੱਬਾ ਟੀ ਬੀ ਕਾਮੇ ਕੋਲ ਪਹੁੰਚ ਜਾਂਦਾ ਹੈ। ਦਵਾਈ ਇਕ ਦਿਨ ਛੱਡ ਕੇ ਟੀ ਬੀ ਕਾਮੇ ਦੀ ਸਿੱਧੀ ਨਿਗਰਾਨੀ ਹੇਠ ਦਿੱਤੀ ਜਾਂਦੀ ਹੈ। ਇਸ ਲਈ ਇਸ ਨੂੰ ਡਾਟਸ ਜਾਂ ਅੰਗਰੇਜ਼ੀ ਵਿਚ (4ਜਗਕਫਵ;ਖ +ਲਤਕਗਡਕਦ ''ਗਕ ਛੀਰਗਵ 3ਰਚਗਤਕ-4ਰਵਤ) ਕਿਹਾ ਜਾਂਦਾ ਹੈ। ਇਸ ਪ੍ਰਣਾਲੀ ਦਾ ਸਭ ਤੋਂ ਵੱਡਾ ਫਾਇਦਾ ਇਹ ਵੀ ਹੈ ਕਿ ਮਰੀਜ਼ ਨੂੰ ਦਵਾਈ ਘੱਟ ਲੈਣੀ ਪੈਂਦੀ ਹੈ। ਇਸ ਤਰ੍ਹਾਂ ਦਵਾਈ ਦੇ ਦੁਸ਼ ਪ੍ਰਭਾਵ ਘਟ ਜਾਂਦੇ ਹਨ। ਇਸ ਪ੍ਰਣਾਲੀ ਤਹਿਤ ਸਹੀ ਤਰੀਕੇ ਨਾਲ ਕੋਰਸ ਪੂਰਾ ਕਰਨ ਵਾਲੇ ਮਰੀਜ਼ਾਂ 'ਚੋਂ 90 ਫੀਸਦੀ ਤੋਂ ਵੱਧ ਮਰੀਜ਼ ਬਿਮਾਰੀ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਂਦੇ ਹਨ।ਆਓ ਰਲ-ਮਿਲ ਕੇ ਹੰਭਲਾ ਮਾਰੀਏ ਤਾਂ ਕਿ ਟੀ ਬੀ ਦੀ ਬਿਮਾਰੀ ਨੂੰ ਜੜ੍ਹੋਂ ਮੁਕਾਇਆ ਜਾ ਸਕੇ। ਜੇਕਰ ਅਣਗਹਿਲੀ ਵਰਤੀ ਤਾਂ ਟੀ ਬੀ ਸਾਡੇ ਸਮਾਜ ਨੂੰ ਹੀ ਨਿਗਲ ਜਾਵੇਗੀ। ਇਹ ਡਰਾਵਾ ਨਹੀਂ ਚਿਤਾਵਨੀ ਹੈ।
-ਡਾ. ਬਲਦੇਵ ਸਹੋਤਾ, ਐਸ ਐਮ ਓ,
 

ਚੰਡੀਗੜ੍ਹ ਵਿਚ ਹੋਈ ਕੈਂਸਰ ਦੀ ਦਵਾਈ ਦੀ ਖੋਜ

ਚੰਡੀਗੜ੍ਹ/ਬਿਊਰੋ ਨਿਊਜ਼

ਕੈਂਸਰ ਦੀ ਬੀਮਾਰੀ ਕਾਰਨ ਜ਼ਿੰਦਗੀ ਦੀ ਲੜਾਈ ਲੜ ਰਹੇ ਲੋਕਾਂ ਨੂੰ ਆਸ ਦੀ ਕਿਰਨ ਦਿਖਾਉਂਦਿਆਂ ਇਮਟੈਕ ਯਾਨੀ ਇੰਸਟੀਚਿਊਟ ਆਫ ਮਾਈਕ੍ਰੋਬੀਅਲ ਟੈਕਨਾਲੋਜੀ ਦੇ ਵਿਗਿਆਨੀਆਂ ਨੇ ਇਸ ਜਾਨਲੇਵਾ ਬੀਮਾਰੀ ਦੀ ਦਵਾਈ ਤਿਆਰ ਕਰਨ ਦਾ ਐਲਾਨ ਕੀਤਾ ਹੈ। ਵਿਗਿਆਨੀਆਂ ਨੂੰ ਲਾਹੌਲ-ਸਪਿਤੀ ਅਤੇ ਉਥੋਂ ਦੇ ਗਲੇਸ਼ੀਅਰਾਂ ਦੀ ਹੇਠਲੀ ਮਿੱਟੀ ਵਿਚ ਕੁਝ ਅਜਿਹੇ ਬੈਕਟੀਰੀਆ ਮਿਲੇ ਹਨ, ਜਿਨ੍ਹਾਂ ਦੀ ਪਹਿਚਾਣ ਐਂਟੀ ਕੈਂਸਰ ਪ੍ਰਾਪਰਟੀ ਵਜੋਂ ਹੋਈ ਹੈ। ਚੰਡੀਗੜ੍ਹ ਦੀ ਇਸ ਸੰਸਥਾ ਦੇ ਵਿਗਿਆਨੀਆਂ ਨੇ ਇਨ੍ਹਾਂ ਬੈਕਟੀਰੀਆ ਨਾਲ ਕਿਸੇ ਵੀ ਪੱਧਰ ਦੇ ਕੈਂਸਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਦਾ ਫਾਰਮੂਲਾ ਤਿਆਰ ਕਰ ਲਿਆ ਹੈ। ਕੈਂਸਰ ਦੇ ਇਲਾਜ ਸਬੰਧੀ ਦੁਨੀਆਂ ਭਰ ਵਿਚ ਪਹਿਲੀ ਵਾਰ ਮਿਲੀ ਸਫਲਤਾ ਦਾ ਕਮਾਲ ਕਿਹਾ ਹੈ ਕਿ ਇਸ ਦਵਾਈ ਦੇ ਫਾਰਮੂਲਿਆਂ ਦੇ ਕਲੀਨੀਕਲ ਟ੍ਰਾਇਲ ਵੀ ਹੋ ਗਏ ਹਨ ਅਤੇ ਫਾਰਮੂਲਾ ਪੇਟੈਂਟ ਵੀ ਕਰਵਾ ਲਿਆ ਗਿਆ ਹੈ, ਜਿਸ ਤੋਂ ਬਾਅਦ ਜਲਦ ਹੀ ਇਸ ਨੂੰ ਕਮਰਸ਼ੀਅਲ ਕਰਵਾ ਕੇ ਦਵਾਈ ਬਾਜ਼ਾਰ ਵਿਚ ਉਤਾਰ ਦਿੱਤੀ ਜਾਵੇਗੀ।ਇਸ ਪ੍ਰਾਜੈਕਟ ਨਾਲ ਜੁੜੇ ਮਾਈਕ੍ਰੋਬੀਅਲ ਟਾਈਪ ਕਲਚਰ ਕਲੈਕਸ਼ਨ ਦੇ ਸੀਨੀਅਰ ਸਾਇੰਟਿਸਟ ਐਸ ਮਇਲਰਾਜ ਨੇ ਦੱਸਿਆ ਕਿ ਇਹ ਚਿਕਿਤਸਾ ਜਗਤ ਵਿਚ ਇਕ ਤਰ੍ਹਾਂ ਦੀ ਕ੍ਰਾਂਤੀਹੈ, ਕਿਉਂਕਿ ਅਜੇ ਤੱਕ ਕੈਂਸਰ ਦੇ ਇਲਾਜ ਦੀ ਕੋਈ ਵੀ ਦਵਾਈ ਤਿਆਰ ਕਰਨ ਵਿਚ ਸਫਲਤਾ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਮਟੈਕ ਵਿਗਿਆਨੀ ਇਸ ਪ੍ਰਾਜੈਕਟ 'ਤੇ ਪਿਛਲੇ 6 ਵਰ੍ਹਿਆਂ ਤੋਂ ਕੰਮ ਕਰ ਰਹੇ ਸਨ।ਉਨ੍ਹਾਂ ਦੱਸਿਆਕਿ ਇਸ ਦਵਾਈ ਨੂੰ ਬਾਜ਼ਾਰ ਵਿਚ ਉਤਾਰਨ ਲਈ ਇਕ ਅਮਰੀਕੀ ਕੰਪਨੀ ਨਾਲ ਗੱਲਬਾਤ ਹੋ ਚੁੱਕੀ ਹੈ। ਮਾਇਲਰਾਜ ਨੇ ਦੱਸਿਆ ਕਿ ਬੇਸ਼ੱਕ ਅਮਰੀਕਾ ਨੇ ਆਰਥਿਕ ਮੰਦੀ ਕਾਰਨ ਫਿਲਹਾਲ ਇਸ ਪਾਸੇ ਜ਼ਿਆਦਾ ਤਵੱਜੋ ਨਹੀਂ ਦਿੱਤੀ ਪਰ ਫਿਰ ਵੀ ਅਗਲੇ ਇਕ ਮਹੀਨੇ ਤੱਕ ਇਸ ਮੁੱਦੇ 'ਤੇ ਸਮਝੌਤਾ ਹੋ ਜਾਵੇਗਾ। ਅਮਰੀਕਾ ਵੱਲੋਂ ਇਸ ਸਮਝੌਤੇ 'ਤੇ ਦਸਤਖਤ ਕਰਨ ਤੋਂ ਠੀਕ ਇਕ ਸਾਲ ਬਾਅਦ ਦਵਾਈ ਬਾਜ਼ਾਰ ਵਿਚ ਮਿਲਣੀ ਸ਼ੁਰੂ ਹੋ ਜਾਵੇਗੀ।

 

 

ਜਿਆਦਾ ਪੀਣ ਨਾਲ ਸੁੰਗੜਦਾ ਹੈ ਦਿਮਾਗ

ਵਾਸ਼ਿੰਗਟਨ, 14 ਅਕਤੂਬਰ : ਤਾਜਾ ਵਿਗਿਆਨਕ ਖੋਜ ਨਾਲ ਇਹ ਫਿਰ ਸਾਬਿਤ ਹੋਇਆ ਹੈ ਕਿ ਸੀਮਿਤ ਮਾਤਰਾ ਵਿੱਚ ਸ਼ਰਾਬ ਪੀਣ ਨਾਲ ਦਿਲ ਅਤੇ ਦਿਮਾਗ ਨੂੰ ਥਕਾਨ ਤੋਂ ਰਾਹਤ ਮਿਲਦੀ ਹੈ ਅਤੇ ਜ਼ਿਆਦਾ ਪੀਣ ਨਾਲ ਦਿਮਾਗ ਸੁੰਗੜ ਜਾਂਦਾ ਹੈ। ਮੈਸਾਚੁਏਟਸ ਸਥਿਤ ਵੈਲੇਸਲੇ ਕਾਲੇਜ ਦੇ ਵਿਗਿਆਨੀ ਕੇਰੋਲ ਆਨ ਪੇਨ ਦੀ ਅਗਵਾਈ ਵਿੱਚ ਕੀਤੀ ਗਈ ਖੋਜ ਵਿੱਚ ਇਹ ਗੱਲ ਸਾਮ੍ਹਣੇ ਆਈ ਹੈ।ਖੋਜ ਵਿੱਚ ਪਤਾ ਲੱਗਿਆ ਹੈ ਕਿ ਸੀਮਿਤ ਮਾਤਰਾ ਵਿੱਚ ਕਾਫੀ ਲੰਬੇ ਸਮੇਂ ਤੱਕ ਸ਼ਰਾਬ ਪੀਣ ਨਾਲ ਦਿਮਾਗ ਸੁੰਗੜਦਾ ਜਾਂਦਾ ਹੈ, ਜਦੋਂਕਿ ਕਾਫੀ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਪੀਣ ਵਾਲਿਆਂ ਦਾ ਦਿਮਾਗ ਘੱਟ ਸਮੇਂ ਵਿੱਚ ਹੀ ਸੁੰਗੜ ਜਾਂਦਾ ਹੈ। ਇੰਨਾ ਹੀ ਨਹੀਂ ਔਰਤਾਂ ਵਿੱਚ ਇਹ ਖਤਰਾ ਮਰਦਾਂ ਦੇ ਮੁਕਾਬਲੇ ਕੁੱਝ ਜ਼ਿਆਦਾ ਹੀ ਹੁੰਦਾ ਹੈ। ਇਸ ਲਈ ਔਰਤਾਂ ਲਈ ਸ਼ਰਾਬ ਪੀਣਾ ਜ਼ਿਆਦਾ ਜੋਖਮ ਭਰਿਆ ਸ਼ੌਂਕ ਹੋ ਸਕਦਾ ਹੈ। ਡਾ ਪੇਨ ਨੇ ਦੱਸਿਆ ਕਿ ਆਮ ਤੌਰ ਤੇ ਔਰਤਾਂ ਦਾ ਦਿਮਾਗ ਮਰਦਾਂ ਦੀ ਤੁਲਨਾ ਵਿੱਚ ਛੋਟਾ ਹੁੰਦਾ ਹੈ ਅਤੇ ਅਲਕੋਹਲ ਦੇ ਪ੍ਰਭਾਵ ਦੇ ਮਾਮਲੇ ਵਿੱਚ ਔਰਤਾਂ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਇਹਨਾਂ ਦੇ ਲਈ ਇਹ ਸ਼ੌਂਕ ਜੋਖਮ ਭਰਿਆ ਕਿਹਾ ਜਾ ਸਕਦਾ ਹੈ।ਖੋਜ ਰਿਪੋਰਟ ਦੇ ਅਨੁਸਾਰ ਹਫਤੇ ਵਿੱਚ ਇੱਕ ਤੋਂ ਸੱਤ ਗਲਸ ਤੱਕ ਸ਼ਰਾਬ ਪੀਣਾ ਸੁਰੱਖਿਅਤ ਮੰਨਿਆ ਜਾ ਸਕਦਾ ਹੈ, ਪਰ ਲਗਭਗ ਜੀਵਨ ਭਰ ਇਹ ਆਦਤ ਪਾਲ ਕੇ ਰੱਖਣਾ ਦਿਲ ਲਈ ਭਾਵੇਂ ਹੀ ਫਾਇਦੇਮੰਦ ਹੋਵੇ, ਦਿਮਾਗ ਦੇ ਲਿਹਾਜ ਨਾਲ ਇਹ ਨੁਕਸਾਨਦਾਇਕ ਹੋ ਸਕਦੀ ਹੈ।ਖੋਜ ਦੇ ਅਨੁਸਾਰ ਸੱਤ ਤੋਂ 14 ਗਲਾਸ ਹਫਤੇ ਵਿੱਚ ਪੀਣਾ ਜੋਖਮ ਦੇ ਦਾਇਰੇ ਵਿੱਚ ਆਉਂਦਾ ਹੈ। ਇਹ ਜੋਖਮ ਦਿਲ ਅਤੇ ਦਿਮਾਗ ਤੋਂ ਇਲਾਵਾ ਹੋਰ ਅੰਗਾਂ ਨੂੰ ਵੀ ਆਪਣੇ ਦਾਇਰੇ ਵਿੱਚ ਲੈ ਲੈਂਦਾ ਹੈ।
 

ਘੱਟ ਖਾਓ ਪੇਟ ਘਟਾਓ

ਅਜੋਕੇ ਸਮੇਂ ਨੂੰ ਜੇਕਰ ਬਿਮਾਰੀਆਂ ਦਾ ਯੁੱਗ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਜਿਉਂ-ਜਿਉਂ ਅਸੀਂ ਨਵੀਆਂ ਬਿਮਾਰੀਆਂ ਦੇ ਇਲਾਜ ਸਬੰਧੀ ਖੋਜਾਂ ਕਰ ਰਹੇ ਹਾਂ, ਤਿਉਂ-ਤਿਉਂ ਹੋਰ ਨੇਕਾਂ ਬਿਮਾਰੀਆਂ ਸਾਨੂੰ ਆਪਣੀ ਗ੍ਰਿਫਤ ਵਿਚ ਲੈਣ ਲਈ ਖੜ੍ਹੀਆਂ ਹਨ।ઠ ਹਰ ਮਨੁੱਖ ਸਦਾ ਤੰਦਰੁਸਤ ਰਹਿਣਾ ਚਾਹੁੰਦਾ ਹੈ ਅਤੇ ਇਸ ਲਈ ਉਹ ਵੱਖ-ਵੱਖ ਬਿਮਾਰੀਆਂ
ਦੇ ਲਈ ਕਈ ਤਰ੍ਹਾਂ ਦਾ ਇਲਾਜ ਕਰਦਾ ਰਹਿੰਦਾ ਹੈ ਪਰ ਫਿਰ ਵੀ ਅੱਜ ਬਿਮਾਰੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਕੋਈ ਦਵਾਈ ਕਿਸੇ ਬਿਮਾਰੀ ਨੂੰ ਜੜ੍ਹ ਤੋਂ ਨਹੀਂ ਉਖਾੜਦੀ। ਬਿਮਾਰੀ ਨੂੰ ਜੜ੍ਹ ਤੋਂ ਸਮਾਪਤ ਕਰਨ ਦਾ ਜੇਕਰ ਕੋਈ ਸਾਧਨ ਹੈ ਤਾਂ ਉਹ ਹੈ ਇਕ ਮਾਤਰ ਸੰਜਮ। ਜੇਕਰ ਥੋੜ੍ਹੀ ਜਿਹੀ ਸਾਵਧਾਨੀ ਦੇ ਨਾਲ ਸੰਜਮ ਵਰਤਿਆ ਜਾਵੇ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਵੈਸੇ ਤਾਂ ਡਾਕਟਰ ਦਵਾਈਆਂ ਦੀ ਖੋਜ ਵਿਚ ਲੱਗੇ ਰਹਿੰਦੇ ਹਨ ਅਤੇ ਸਦਾ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦਾ ਨਿਰਮਾਣ ਹੁੰਦਾ ਰਹਿੰਦਾ ਹੈ ਜੋ ਵੱਖ-ਵੱਖ ਬਿਮਾਰੀਆਂ ਵਿਚ ਵਰਤੀਆਂ ਜਾਂਦੀਆਂ ਹਨ ਪਰ ਜੇਕਰ ਅਸੀਂ ਬਿਮਾਰੀਆਂ ਦੀ ਜੜ੍ਹ ਦਾ ਪਤਾ ਲਗਾ ਕੇ ਉਸ ਨੂੰ ਆਪਣੇ ਸਰੀਰ ਵਿਚ ਪੈਦਾ ਹੀ ਨਾ ਹੋਣ ਦੇਈਏ ਤਾਂ ਅਸੀਂ ਜ਼ਰੂਰ ਤੰਦਰੁਸਤ ਰਹਿ ਸਕਦੇ ਹਾਂ। ਜੇਕਰ ਵੱਖ-ਵੱਖ ਬਿਮਾਰੀਆਂ ਨੂੰ ਧਿਆਨ ਵਿਚ ਰੱਖ ਕੇ ਤੁਸੀਂ ਵਿਚਾਰ ਕਰੋ ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਸਾਡਾ ਪੇਟ ਹੀ ਔਸਤਨ ਬਿਮਾਰੀਆਂ ਦਾ ਕੇਂਦਰ ਹੈ। ਜੇਕਰ ਸਾਡਾ ਪੇਟ ਠੀਕ ਨਹੀਂ ਰਹਿੰਦਾ ਤਾਂ ਸਾਨੂੰ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪੇਟ ਹੀ ਸਾਡੇ ਸਰੀਰ ਦਾ ਕੇਂਦਰ ਹੈ। ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਅਤੀ ਜ਼ਰੂਰੀ ਹੈ। ਪੇਟ ਦੀ ਸੁਰੱਖਿਆ ਦੇ ਨਾਲ ਖਾਣ-ਪੀਣ ਦਾ ਡੂੰਘਾ ਸਬੰਧ ਹੈ। ਜੇਕਰ ਅਸੀਂ ਖਾਣ-ਪੀਣ ਵਿਚ ਸੰਜਮ ਵਰਤਦੇ ਹਾਂ ਤਾਂ ਸਾਡਾ ਪੇਟ ਵੀ ਸੰਜਮ ਵਿਚ ਰਹਿੰਦਾ ਹੈ ਅਤੇ ਪੇਟ ਦੇ ਸੰਜਮ ਵਿਚ ਰਹਿਣ 'ਤੇ ਹੀ ਸਾਡੇ ਸਰੀਰ ਦੇ ਬਾਕੀ ਹਿੱਸੇ ਸੰਜਮ ਨਾਲ ਕੰਮ ਕਰਦੇ ਹਨ। ਪਰ ਤ੍ਰਾਸਦੀ ਇਹ ਹੈ ਕਿ ਮਨੁੱਖ ਤੰਦਰੁਸਤ ਤਾਂ ਰਹਿਣਾ ਚਾਹੁੰਦਾ ਹੈ ਪਰ ਉਸ ਲਈ ਥੋੜ੍ਹਾ ਜਿਹਾ ਸੰਜਮ, ਥੋੜ੍ਹੀ ਜਿਹੀ ਸਾਵਧਾਨੀ ਨਹੀਂ ਵਰਤਦਾ। ਪੇਟ ਸਾਡੇ ਸਰੀਰ ਦਾ ਕੇਂਦਰ ਹੈ। ਇਸ ਨੂੰ ਸੰਜਮ ਵਿਚ ਰੱਖਣ ਦੇ ਬਹੁਤ ਸਾਰੇ ਉਪਾਅ ਹਨ ਅਤੇ ਲੋਕ ਬਹੁਤ ਸਾਰੇ ਉਪਾਵਾਂ ਤੋਂ ਜਾਣੂ ਵੀ ਹਨ, ਜਿਵੇਂ ਹਰੇਕ ਤੰਦਰੁਸਤ ਵਿਅਕਤੀ ਨੂੰ ਹਰ ਰੋਜ਼ ਲਗਭਗ 4 ਲਿਟਰ ਪਾਣੀ ਪੀਣਾ ਚਾਹੀਦਾ ਹੈ। ਤੇਜ਼ ਮਸਾਲਿਆਂ ਵਾਲਾ ਭੋਜਨ ਪੇਟ ਲਈ ਲਾਭਦਾਇਕ ਨਹੀਂ ਹੁੰਦਾ। ਕਦੇ ਵੀ ਲੋੜ ਤੋਂ ਵੱਧ ਭੋਜਨ ਨਹੀਂ ਕਰਨਾ ਚਾਹੀਦਾ ਅਤੇ ਖਾਣ ਦੀ ਸਮਰੱਥਾ ਤੋਂ ਥੋੜ੍ਹਾ ਘੱਟ ਹੀ ਖਾਣਾ ਪੇਟ ਲਈ ਲਾਭਦਾਇਕ ਹੁੰਦਾ ਹੈ। ਬਾਜ਼ਾਰ ਵਿਚ ਵਿਕਣ ਵਾਲੇ ਤੇਲ, ਘਿਓ ਤੋਂ ਬਣਿਆ ਚਟਪਟਾ ਭੋਜਨ ਪੇਟ ਦੇ ਲਈ ਹਾਨੀਕਾਰਕ ਹੈ। ਅੱਜਕਲ੍ਹ ਖਾਣ-ਪੀਣ ਵਿਚ ਸੰਜਮ ਤਾਂ ਰਹਿ ਹੀ ਨਹੀਂ ਗਿਆ। ਸੰਜਮ ਅਤੇ ਸਾਵਧਾਨੀ ਨਾਲੋਂ ਵੱਡੀ ਕੋਈ ਦਵਾਈ ਨਹੀਂ ਹੈ। ਜੇਕਰ ਤੁਸੀਂ ਡਾਕਟਰੀ ਦਵਾਈ ਦੀ ਵਰਤੋਂ ਵੀ ਕਰਦੇ ਹੋ ਤਾਂ ਡਾਕਟਰ ਵੀ ਤੁਹਾਨੂੰ ਖਾਣ-ਪੀਣ ਵਿਚ ਸੰਜਮ ਵਰਤਣ ਦੀ ਸਲਾਹ ਦਿੰਦੇ ਹਨ। ਬਿਨਾਂ ਖਾਣ-ਪੀਣ ਦੇ ਸੰਜਮ ਦੇ ਸਿਰਫ ਡਾਕਟਰੀ ਦਵਾਈਆਂ ਦਾ ਪ੍ਰਯੋਗ ਕਰਨ ਨਾਲ ਹੀ ਕੋਈ ਬਿਮਾਰ ਤੰਦਰੁਸਤ ਨਹੀਂ ਹੋ ਸਕਦਾ। ਪੇਟ ਨੂੰ ਸੰਜਮ ਵਿਚ ਰੱਖਣ ਲਈ ਕੁਝ ਵਿਸ਼ੇਸ਼ ਗੱਲਾਂ 'ਤੇ ਧਿਆਨ ਦਿਓ- ੲ ਪੇਟ ਨੂੰ ਤੰਦਰੁਸਤ ਰੱਖਣ ਲਈ ਭੋਜਨ ਵਿਚ ਖਾਸ ਸਾਵਧਾਨੀ ਵਰਤੋ। ੲ ਆਪਣੇ ਪੇਟ ਨੂੰ ਕੂੜੇਦਾਨ ਨਾ ਸਮਝੋ ਅਤੇ ਇਸ ਵਿਚ ਅਜਿਹੇ ਖਾਧ ਪਦਾਰਥ ਨਾ ਪਾਓ ਜੋ ਤੁਹਾਡੀ ਤੰਦਰੁਸਤੀ ਲਈ ਹਾਨੀਕਾਰਕ ਹਨ। ੲ ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕਰੋ, ਕਿਉਂਕਿ ਪਾਣੀ ਵਿਚ ਬਿਮਾਰੀ ਦੇ ਕੀਟਾਣੂਆਂ ਨਾਲ ਲੜਨ ਦੀ ਬੇਹੱਦ ਸਮਰੱਥਾ ਹੁੰਦੀ ਹੈ। ਇਹ ਸਾਡੇ ਸਰੀਰ ਨੂੰ ਵੱਖ-ਵੱਖ ਜੈਵਿਕ ਕਿਰਿਆਵਾਂ ਵਿਚ ਹਿੱਸਾ ਲੈ ਕੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ। ੲ ਸਮਰੱਥਾ ਤੋਂ ਘੱਟ ਖਾਓ ਅਤੇ ਚੰਗੀ ਤਰ੍ਹਾਂ ਚਿੱਥ ਕੇ ਖਾਓ। ਠੀਕ ਤਰ੍ਹਾਂ ਚਿੱਥ ਕੇ ਨਾ ਖਾਣ ਨਾਲ ਪਾਚਨ ਕਿਰਿਆ ਵਿਚ ਮੁਸ਼ਕਿਲ ਹੁੰਦੀ ਹੈ। ੲ ਭੋਜਨ ਕਰਦੇ ਸਮੇਂ ਸਰੀਰ ਦੇ ਨਾਲ-ਨਾਲ ਮਨ ਵੀ ਪਵਿੱਤਰ ਤੇ ਸਾਫ ਹੋਣਾ ਚਾਹੀਦਾ ਹੈ, ਕਿਉਂਕਿ ਮਾਨਸਿਕ ਸਥਿਤੀ ਦਾ ਵੀ ਭੋਜਨ 'ਤੇ ਪ੍ਰਭਾਵ ਪੈਂਦਾ ਹੈ। ਯਤਨ ਕਰੋ ਕਿ ਬਾਹਰ ਦੀਆਂ ਚੀਜ਼ਾਂ ਨਾ ਹੀ ਖਾਧੀਆਂ ਜਾਣ। ੲ ਭੋਜਨ ਅਜਿਹਾ ਕਰੋ ਜੋ ਆਸਾਨੀ ਨਾਲ ਪਚਣ ਵਾਲਾ ਹੋਵੇ। ਇਸ ਨਾਲ ਕਬਜ਼ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਪੇਟ ਸਾਡੇ ਸਰੀਰ ਦਾ ਪ੍ਰਮੁੱਖ ਹਿੱਸਾ ਹੈ। ਇਹ ਸਾਡੇ ਸਰੀਰ ਦਾ ਕੇਂਦਰ ਹੈ ਅਤੇ ਬਿਮਾਰੀਆਂ ਇਥੋਂ ਹੀ ਪੈਦਾ ਹੁੰਦੀਆਂ ਹਨ। ਇਸ ਲਈ ਇਸ ਦੀ ਸੁਰੱਖਿਆ ਵੱਲ ਪੂਰਾ ਧਿਆਨ ਦਿਓ।

ਦਿਲ ਦੇ ਦੌਰੇ ਤੋਂ ਕਿਵੇਂ ਬਚੀਏ?
ਦਿਲ ਦਾ ਦੌਰਾ ਇਕ ਅਜਿਹੀ ਜਾਨਲੇਵਾ ਬਿਮਾਰੀ ਹੈ, ਜਿਸ ਦਾ ਨਾਂਅ ਸੁਣਦਿਆਂ ਹੀ ਦਿਲ ਦਹਿਲ ਜਾਂਦਾ ਹੈ। ਜਦੋਂ ਦਿਲ ਦੀਆਂ ਤਿੰਨ ਨਾੜੀਆਂ 'ਚੋਂ ਕੋਈ ਇਕ ਵੀ ਨਾੜੀ ਚਰਬੀ ਜੰਮਣ ਕਾਰਨ ਬੰਦ ਹੋ ਜਾਂਦੀ ਹੈ ਤੇ ਦਿਲ ਦੇ ਇਕ ਹਿੱਸੇ ਨੂੰ ਖੂਨ ਪਹੁੰਚਣਾ ਬੰਦ ਹੋ ਜਾਂਦਾ ਹੈ। ਖੂਨ ਤੇ ਆਕਸੀਜਨ ਦੀ ਕਮੀ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਮਰ ਜਾਂਦੀਆਂ ਹਨ ਤੇ ਮਾਇਓਕਾਰਡੀਅਲ ਇਨਫਾਰਕਸ਼ਨ ਹੋ ਜਾਂਦੀ ਹੈ। ਕਿਹੜੇ-ਕਿਹੜੇ ਲੋਕਾਂ ਨੂੰ ਦਿਲ ਦੇ ਦੌਰੇ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ : ੲ ਤੁਰਨ ਨਾਲ ਛਾਤੀ ਦਾ ਦਰਦ ਹੋਣਾ/ਸਾਹ ਚੜ੍ਹਨਾ ੲ 40 ਸਾਲ ਤੋਂ ਉੱਪਰ ਮਰਦ ਤੇ 50 ਸਾਲ ਤੋਂ ਉੱਪਰ ਔਰਤ ੲ ਸਿਗਰਟ ਪੀਣਾ ੲ ਸ਼ਰਾਬ ਪੀਣਾ ੲ ਨਸ਼ਿਆਂ ਦਾ ਇਸਤੇਮਾਲ ੲ ਖੂਨ 'ਚ ਕੋਲੈਸਟਰੋਲ ਤੇ ਟਰਾਈਗਲਿਸਰਾਈਡਜ਼ ਦੀ ਮਾਤਰਾ ਦਾ ਵਧ ਜਾਣਾ ੲ ਸ਼ੂਗਰ ਦੀ ਬਿਮਾਰੀ ੲ ਹਾਈ ਬਲੱਡ ਪ੍ਰੈਸ਼ਰ ੲ ਬਹੁਤ ਜ਼ਿਆਦਾ ਮਾਨਸਿਕ ਤਣਾਓ। ਲੱਛਣ : ਦਿਲ ਦੇ ਦੌਰੇ ਸਮੇਂ ਮਰੀਜ਼ 'ਚ ਇਹ ਲੱਛਣ ਨਜ਼ਰ ਆਉਂਦੇ ਹਨ : ੲ ਛਾਤੀ 'ਚ ਦਰਦ ਤੇ ਤ੍ਰੇਲੀਆਂ ੲ ਖੱਬੀ ਬਾਂਹ 'ਚ ਦਰਦ ੲ ਘਬਰਾਹਟ ੲ ਜੀਅ ਕੱਚਾ ਹੋਣਾ ੲ ਉਲਟੀਆਂ ੲ ਥੋੜ੍ਹਾ ਜਿਹਾ ਤੁਰਨ ਨਾਲ ਸਾਹ ਚੜ੍ਹ ਜਾਣਾ। ਨੋਟ : ਸ਼ੂਗਰ ਦੇ ਮਰੀਜ਼ਾਂ 'ਚ ਇਕ-ਤਿਹਾਈ ਦਿਲ ਦੇ ਦੌਰੇ ਬਿਨਾਂ ਛਾਤੀ 'ਚ ਦਰਦ ਤੋਂ ਵੀ ਪੈ ਜਾਂਦੇ ਹਨ। ਦਿਲ ਦੇ ਦੌਰੇ ਸਮੇਂ ਕੀ ਕਰਨਾ ਚਾਹੀਦਾ ਹੈ : ੲ ਚੁੱਪ-ਚਾਪ ਬਿਸਤਰ 'ਤੇ ਲੇਟ ਜਾਓ ਤੇ ਕਾਹਲੀ ਨਾ ਮਚਾਓ ੲ ਬਿਲਕੁਲ ਨਾ ਤੁਰੋ/ਦੌੜੋ ੲ ਪੌੜੀਆਂ ਨਾ ਚੜ੍ਹੋ ੲ ਡਾਕਟਰੀ ਸਹਾਇਤਾ ਲਈ ਤੁਰਨ ਤੋਂ ਪਹਿਲਾਂ ਕੱਪੜੇ ਬਦਲਣਾ, ਪੱਗ ਬੰਨ੍ਹਣਾ ਜਾਂ ਨਹਾਉਣ ਨੂੰ ਜ਼ਰੂਰੀ ਨਾ ਸਮਝੋ ੲ ਤੁਰੰਤ ਡਿਸਪਰਿਨ ਦੀ ਇਕ ਗੋਲੀ ਇਕ ਕੱਪ ਪਾਣੀ ਵਿਚ ਘੋਲ ਕੇ ਪੀ ਲਵੋ ੲ ਸਾਰਬੀਟ੍ਰੇਟ ਦੀ ਇਕ ਗੋਲੀ ਜ਼ੁਬਾਨ ਥੱਲੇ ਰੱਖ ਕੇ ਚੂਸ ਲਵੋ ੲ ਜੇਕਰ ਆਕਸੀਜਨ ਦੀ ਸੁਵਿਧਾ ਹੋਵੇ ਤਾਂ ਉਸ ਦੀ ਵਰਤੋਂ ਕਰੋ ੲ ਤੁਰੰਤ ਨਜ਼ਦੀਕ ਕਿਸੇ ਡਾਕਟਰ ਦੀ ਸਲਾਹ ਲਵੋ ੲ ਦਿਲ ਦੇ ਇਲਾਜ ਕੇਂਦਰ 'ਚ ਪਹੁੰਚਣ ਲਈ ਜੇਕਰ ਐਂਬੂਲੈਂਸ ਨਹੀਂ ਮਿਲਦੀ ਤਾਂ ਸਕੂਟਰ, ਰਿਕਸ਼ਾ ਜਾਂ ਆਟੋ ਲੈ ਕੇ ਜਲਦ ਪਹੁੰਚੋ, ਕਿਉਂਕਿ ਇਹ 10 ਤੋਂ 15 ਮਿੰਟ ਤੁਹਾਡੀ ਜਾਨ ਬਚਾ ਸਕਦੇ ਹਨ। ਅਸੀਂ ਦਿਲ ਦੇ ਦੌਰੇ ਬਾਰੇ ਜਾਨਣ ਲਈ ਈ. ਸੀ. ਜੀ., ਛਾਤੀ ਦਾ ਐਕਸ-ਰੇ, ਖੂਨ ਦੇ ਟੈਸਟ (ਮਾਇਓਗਲੋਬਿਨ, ਸੀ. ਪੀ. ਕੇ.-ਐਮ. ਬੀ. ਤੇ ਟ੍ਰੋਪੋਨੈਂਟ) ਤੇ ਈਕੋਕਾਰਡੀਓਗ੍ਰਾਫੀ ਕਰਦੇ ਹਾਂ। ਖੂਨ ਦੀ ਜੰਮੀ ਹੋਈ ਨਾੜੀ ਨੂੰ ਖੋਲ੍ਹਣ ਵਾਸਤੇ ਤੇ ਜੰਮੇ ਹੋਏ ਖੂਨ ਨੂੰ ਖੋਰਨ ਵਾਸਤੇ 6 ਤੋਂ 12 ਘੰਟੇ ਦੇ ਵਿਚ-ਵਿਚ ਇਕ ਟੀਕਾ (ਸਟਰੈਪਟੋਕਾਈਨੇਜ਼) ਲਗਾਇਆ ਜਾਂਦਾ ਹੈ, ਜਿਸ ਨਾਲ ਉਹ ਨਾੜੀ ਖੁੱਲ੍ਹ ਜਾਂਦੀ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਇਕ ਹਫਤਾ ਹਸਪਤਾਲ ਵਿਖੇ ਰਹਿਣਾ ਪੈਂਦਾ ਹੈ। ਜਿਨ੍ਹਾਂ ਮਰੀਜ਼ਾਂ ਨੂੰ ਦਿਲ ਦਾ ਦੌਰਾ ਨਹੀਂ ਹੋਇਆ ਹੁੰਦਾ, ਉਨ੍ਹਾਂ ਦੀ ਐਂਜੀਓਗ੍ਰਾਫੀ ਕਰਨ 'ਤੇ ਬੰਦ ਨਾੜੀਆਂ ਨਜ਼ਰ ਆਉਣ ਦੀ ਸੂਰਤ ਵਿਚ ਬਾਈਪਾਸ ਆਪ੍ਰੇਸ਼ਨ ਜਾਂ ਸਟੈਂਟ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਨ੍ਹਾਂ ਦੋਵਾਂ ਪ੍ਰਣਾਲੀਆਂ 'ਤੇ ਮਰੀਜ਼ ਨੂੰ ਚੀਰ-ਫਾੜ ਕਰਾਉਣੀ ਪੈਂਦੀ ਹੈ ਤੇ ਮਰੀਜ਼ ਦੀ ਜਾਨ ਨੂੰ ਖਤਰਾ ਹੁੰਦਾ ਹੈ। ਹੁਣ ਸਾਡੇ ਕੋਲ ਦਿਲ ਦੀਆਂ ਬੰਦ ਨਾੜੀਆਂ ਨੂੰ ਖੋਲ੍ਹਣ ਲਈ ਐਡਵਾਂਸ ਮੈਡੀਕਲ ਟ੍ਰੀਟਮੈਂਟ ਤੇ ਈ. ਸੀ. ਪੀ. ਦੋ ਸਸਤੇ ਤੇ ਸੁਰੱਖਿਅਤ ਇਲਾਜ ਮੌਜੂਦ ਹਨ। ਈ. ਸੀ. ਪੀ. ਤਕਨੀਕ : ਈ. ਸੀ. ਪੀ. ਅਮਰੀਕਾ ਦੀ ਮਸ਼ੀਨ ਹੈ। ਇਸ ਮਸ਼ੀਨ ਰਾਹੀਂ ਅਸੀਂ ਇਲਾਜ ਮਰੀਜ਼ ਨੂੰ ਬਗੈਰ ਬੇਹੋਸ਼ ਕੀਤਿਆਂ ਤੇ ਬਗੈਰ ਕਿਸੇ ਚੀਰ-ਫਾੜ ਦੇ ਕਰਦੇ ਹਾਂ। ਇਸ ਇਲਾਜ ਨਾਲ ਮਰੀਜ਼ ਦੇ ਦਿਲ ਦੀਆਂ ਬੰਦ ਨਾੜੀਆਂ ਦੇ ਆਸ-ਪਾਸ ਛੋਟੀਆਂ-ਛੋਟੀਆਂ ਨਵੀਆਂ ਨਾੜੀਆਂ ਬਣ ਜਾਂਦੀਆਂ ਹਨ। ਬੰਦ ਨਾੜੀਆਂ ਕਾਰਨ ਮਰੀਜ਼ ਦੇ ਦਿਲ ਦੇ ਜਿਹੜੇ ਹਿੱਸੇ ਨੂੰ ਖੂਨ ਨਹੀਂ ਪਹੁੰਚ ਰਿਹਾ ਹੁੰਦਾ, ਇਨ੍ਹਾਂ ਨਵੀਆਂ ਬਣੀਆਂ ਨਾੜੀਆਂ ਰਾਹੀਂ ਖੂਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ। ਮਰੀਜ਼ ਦੀ ਛਾਤੀ ਦੀ ਦਰਦ ਤੇ ਸਾਹ ਚੜ੍ਹਨਾ ਬੰਦ ਹੋ ਜਾਂਦਾ ਹੈ ਤੇ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਯਾਦ ਰੱਖੋ, 20 ਤੋਂ 30 ਫੀਸਦੀ ਮਰੀਜ਼ਾਂ ਦੀ ਦਿਲ ਦੇ ਦੌਰੇ ਦੌਰਾਨ ਹੀ ਮੌਤ ਹੋ ਜਾਂਦੀ ਹੈ। ਇਸ ਲਈ ਜੇਕਰ ਤੁਹਾਨੂੰ ਪਹਿਲਾਂ ਹੀ ਦਿਲ ਦੇ ਦੌਰੇ ਦੀ ਸੰਭਾਵਨਾ ਨਜ਼ਰ ਆਵੇ ਤਾਂ ਬਗੈਰ ਕਿਸੇ ਦੇਰੀ ਦੇ ਐਡਵਾਂਸ ਮੈਡੀਕਲ ਟਰੀਟਮੈਂਟ ਤੇ ਈ. ਸੀ. ਪੀ. ਦੋ ਸੁਰੱਖਿਅਤ ਇਲਾਜਾਂ ਲਈ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ
 

 

ਵਰਲਡ ਅਰਥਰਾਈਟਸ ਡੇਅ ਦੇ ਸਬੰਧ ਵਿਚ ਅੱਜ ਇਥੋਂ ਦੇ ਫੋਰਟਿਸ ਹਪਸਤਾਲ ਵਿਖੇ ਹੱਡੀਆਂ ਦੀ ਜਾਂਚ ਦੇ ਇੱਕ ਕੈਂਪ ਦਾ ਆਯੋਜਨ

ਮੁਹਾਲੀ, 11 ਅਕਤੂਬਰ (ਗੀਤਇੰਦਰ ਸਿੰਘ ਸਾਹਿਬ)- ਵਰਲਡ ਅਰਥਰਾਈਟਸ ਡੇਅ ਦੇ ਸਬੰਧ ਵਿਚ ਅੱਜ ਇਥੋਂ ਦੇ ਫੋਰਟਿਸ ਹਪਸਤਾਲ ਵਿਖੇ ਹੱਡੀਆਂ ਦੀ ਜਾਂਚ ਦੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਥੇ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਉਥੇ ਆਯੋਜਿਤ ਇੱਕ ਸਮਾਗਮ ਦੌਰਾਨ ਹੱਡੀਆਂ ਦੇ ਮਾਹਰ ਸਰਜਨ ਡਾ. ਮਨੁਜ ਵਧਵਾ ਵਲੋਂ ਲਿਖੀਆਂ ਗਈਆਂ ਦੋ ਪਸਤਕਾਂ 'ਯੂ ਨੀਡ ਟੂ ਨੋ ਅਬਾਊਟ ਨੀ-ਰਿਪਲੇਸਮੈਂਟ ਸਰਜਰੀ ਅਤੇ ਨੋ ਮੋਰ ਅਬਾਊਟ ਅੋਸਟੋਰਥੀਰਾਈਟਸ' ਪੰਜਾਬ ਦੇ ਉਘੇ ਰਾਜਗਾਇਕ ਹੰਸ ਰਾਜ ਹੰਸ ਵਲੋਂ ਰਿਲੀਜ ਕੀਤੀਆਂ ਗਈਆਂ। ਇਨ੍ਹਾਂ ਕਿਤਾਬਾਂ ਵਿਚ ਗੋਡਅਿਾਂ ਦੇ ਬਦਲਾਅ ਅਤੇ ਗਠੀਏ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਹੈ। ਵਰਲਡ ਅਰਥਰਾਈਟਸ ਡੇਅ ਦੇ ਆਯੋਜਨ ਦਾ ਉਦੇਸ਼ ਦੱਸਦਿਆਂ ਹਸਪਤਾਲ ਦੇ ਐਮ.ਡੀ. ਡਾ. ਅਸ਼ੋਕ ਚੌਰਦੀਆ ਨੇ ਕਿਹਾ ਕਿ ਇਸ ਦਾ ਥੀਮ ' ਥਿੰਕ ਪੌਜੇਟਿਵ' ਹੈ।
ਇਸ ਮੌਕੇ ਸੰਬੋਧਨ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਮਨੁੱਖ ਨੂੰ ਆਸ਼ਾਵਾਦੀ ਹੋਣਾ ਚਾਹੀਦਾ ਹੈ ਅਤੇ ਆਪਣੀ ਸੋਚ ਸਕਾਰਤਾਮਕ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਗੰਭੀਰ ਤੋਂ ਗੰਭੀਰ ਸਮੱਸਿਆਵਾਂ ਅਤੇ ਭਿਆਨਕ ਕਿਸਮ ਦੀਆਂ ਬਿਮਾਰੀਆਂ ਤੋਂ ਵੀ ਨਿਜਾਤ ਪਾ ਸਕਦਾ ਹੈ ਜੇਕਰ ਉਸਦਾ ਨਜਰੀਆ ਹਾਂ ਪੱਖੀ ਹੋਵੇ। ਗਾਇਕ ਹੰਸ ਰਾਜ ਨੇ ਦੱਸਿਆ ਕਿ ਉਹ ਬੀਤੀ 4 ਅਕਤੂਬਰ ਤੋਂ ਡੇਂਗੂ ਤੋਂ ਪੀੜਤ ਹੋਣ ਕਾਰਨ ਫੋਰਟਿਸ ਵਿਚ ਦਾਖਲ ਸਨ ਅਤੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਨੇ ਉਨ੍ਹਾਂ ਦਾ ਵਧੀਆ ਇਲਾਜ ਅਤੇ ਆਪਣੀ ਸਕਾਰਤਾਮਕ ਸੋਚ ਦੇ ਚੱਲਦੇ ਜਲਦੀ ਠੀਕ ਹੋ ਕੇ ਘਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮਰੀਜ ਦੀ ਸੋਚ ਸਕਾਰਤਾਮਕ ਹੋਵੇ ਅਤੇ ਉਸਦਾ ਇਲਾਜ ਵਧੀਆ ਡਾਕਟਰਾਂ ਵਲੋਂ ਕੀਤਾ ਜਾਵੇ ਤਾਂ ਉਹ ਜਲਦੀ ਹੀ ਸਿਹਤਯਾਬ ਹੋ ਜਾਂਦੇ ਹਨ। ਇਸ ਮੌਕੇ 'ਤੇ ਉਨ੍ਹਾਂ ਦਾ ਪੁੱਤਰ ਨਵਰਾਜ ਹੰਸ ਵੀ ਉਨ੍ਹਾਂ ਦੇ ਨਾਲ ਸੀ।
ਡਾ. ਮਨੁਜ ਵਧਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਜਰੀ ਤੋਂ ਪਹਿਲਾਂ ਵਿਅਕਤੀ ਦੇ ਦਿਮਾਗ ਵਿਚ ਡਰ ਅਤੇ ਘਬਰਾਹਟ ਹੋਣਾ ਇੱਕ ਆਮ ਜਿਹੀ ਗੱਲ ਹੈ ਲੇਕਿਨ ਇਲਾਜ ਦੇ ਖੇਤਰ ਵਿਚ ਆਈ ਆਧੁਨਿਕਤਾ ਦੇ ਕਾਰਨ ਗੋਡੇ ਬਦਲਣ ਦੀ ਸਰਜਰੀ ਹੁਣ ਘੱਟ ਦਰਦ ਅਤੇ ਜਲਦੀ ਰਿਕਵਰੀ ਵਾਲੀ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਲਗਭਗ 10-11 ਮਿਲੀਅਨ ਲੋਕ ਅਰਥਰਾਈਟਸ ਤੋਂ ਪੀੜਤ ਹਨ ਅਤੇ ਜੇਕਰ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਨਾ ਕੀਤਾ ਗਿਆ ਤਾਂ 2011 ਤੱਕ ਇਸਦੇ ਰੋਗੀਆਂ ਦੀ ਗਿਣਤੀ ਵਧ ਕੇ 60-65 ਮਿਲੀਅਨ ਹੋ ਜਾਵੇਗੀ ਜਿਹੜੀ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਡਾ. ਵਧਵਾ ਨੇ ਕਿਹਾ ਕਿ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਭਾਰਤੀਆਂ ਵਿਚ ਸਰਜਰੀ ਕਿਵੇਂ ਲਾਭਦਾਇਕ ਹੁੰਦੀ ਜਾ ਰਹੀ ਹੈ। ਉਨ੍ਹਾਂ ਅੋਸਟੋਰਥੀਰਾਈਟਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਤੌਰ ਤੇ ਹੋਣ ਵਾਲੀ ਇਸ ਬਿਮਾਰੀ ਦੇ ਲੱਛਣ ਵਧਦੀ ਉਮਰ ਦੇ ਨਾਲ ਅਧਿਕ ਦੇਖਣ ਨੂੰ ਮਿਲਦੇ ਹਨ। ਇਹ ਬਿਮਾਰੀ ਪੁਰਸ਼ ਅਤੇ ਔਰਤਾਂ ਦੋਵਾਂ ਵਰਗਾਂ ਵਿਚ ਦੇਖੀ ਜਾ ਸਕਦੀ ਹੈ ਅਤੇ 45 ਸਾਲ ਦੀ ਉਮਰ ਤੋਂ ਪਹਿਲਾਂ ਇਹ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 45 ਸਾਲ ਦੀ ਉਮਰ ਤੋਂ ਬਾਅਦ ਇਹ ਬਿਮਾਰੀ ਆਮ ਤੌਰ ਤੇ ਔਰਤਾਂ ਵਿਚ 40 ਤੋਂ 60 ਪ੍ਰਤੀਸ਼ਤ ਹੁੰਦੀ ਹੈ। 70 ਸਾਲ ਤੋਂ ਵੱਧ ਉਮਰ ਵਿਚ ਇਸਦਾ ਪ੍ਰਭਾਵ ਪੁਰਸ਼ਾਂ ਅਤੇ ਔਰਤਾਂ ਦੋਵਾਂ ਦੇ ਕੁਲਿੱਆਂ ਅਤੇ ਗੋਡਿਆਂ 'ਤੇ ਜਿਆਦਾ ਦੇਖਣ ਨੂੰ ਮਿਲਦਾ ਹੈ। ਡਾ. ਵਧਵਾ ਨੇ ਕਿਹਾ ਕਿ ਇਸੇ ਕਾਰਨ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਇਹ ਕਿਤਾਬਾਂ ਲਿਖੀਆਂ ਹਨ। ਇਸ ਪੁਸਤਕ ਫੋਰਟਿਸ ਹਸਪਤਾਲ ਵਿਚ ਉਪਲਬਧ ਹੋਵੇਗੀ।
 

ਫੋਰਟਿਸ ਹਸਪਤਾਲ ਵਿਖੇ ਆਯੋਜਿਤ ਪ੍ਰੋਗਰਾਮ ਫਰੈਂਡਜ਼ ਆਫ ਫੋਰਟਿਸ

'ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਹਮੇਸ਼ਾ ਦੇਖੋ ਕਾਮੇਡੀ ਸੋਅ। ਇਹ ਬਿਚਾਰ ਅਜ ਇਥੈ ਕਾਮੇਡੀ ਕਿੱਗ ਭਗਵੰਤ ਮਾਨ ਨੇ ਅੱਜ ਫੋਰਟਿਸ ਹਸਪਤਾਲ ਵਿਖੇ ਆਯੋਜਿਤ ਪ੍ਰੋਗਰਾਮ ਫਰੈਂਡਜ਼ ਆਫ ਫੋਰਟਿਸ ਵਿਚ ਇਕ ਹਜ਼ਾਰ ਤੋਂ ਵੀ ਵੱਧ ਇਕੱਤਰ ਹੋਏ ਸੀਨੀਅਰ ਸਿਟੀਜ਼ਨਾਂ ਨੂੰ ਸੰਬੋਧਨ ਕਰਦੇ ਹੋਏ ਪੈਸ ਕੀਤੇ। ਉਹਨਾ ਕਿਹਾ ਕਿ ਆਪਣੇ ਆਪ ਨੂੰ ਸਿਹਤਮੰਤ ਰੱਖਣ ਲਈ ਹਮੇਸ਼ਾ ਕਾਮੇਡੀ ਸ਼ੋਅ ਦੇਖਣੇ ਚਾਹੀਦੇ ਹਨ। ਇਸ ਵਿਸ਼ੇ 'ਤੇ ਵਿਸਥਾਰ ਪੂਰਵਕ ਵਿਚਾਰ ਪ੍ਰਗਟ ਕਰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਕਾਮੇਡੀ ਸਾਨੂੰ ਤਣਾਅ ਮੁਕਤ ਕਰਦੀ ਹੈ। ਸਾਡੇ ਸਾਰਿਆਂ ਦੀ ਜ਼ਿੰਦਗੀ ਵਿਚ ਤਣਾਅ ਤਾਂ ਆਉਂਦੇ ਹੀ ਹਨ, ਕਿਉਂਕਿ ਜਿਸ ਤਰ੍ਹਾਂ ਸਾਡੇ ਵਿਚ ਔਗੁਣ ਹਨ, ਉਸੇ ਤਰ੍ਹਾਂ ਸਾਡੇ ਦੋਸਤਾਂ, ਪਰਿਵਾਰਾਂ ਅਤੇ ਗੁਆਂਢੀਆਂ ਵਿਚ ਕੁੱਝ ਨਾ ਕੁੱਝ ਔਗੁਣ ਹੁੰਦੇ ਹਨ, ਜਿਸ ਕਾਰਨ ਕਈ ਵਾਰ ਸਾਡਾ ਉਨ੍ਹਾਂ ਨਾਲ ਤਣਾਅ ਹੋ ਜਾਂਦਾ ਹੈ। ਜੇਕਰ ਅਸੀਂ ਇਕੱਠੇ ਹੋ ਕੇ ਬੈਠੀਏ ਤਾਂ ਇਸ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਫੋਰਟਿਸ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਅਸ਼ੋਕ ਚੌਰਦਿਆ ਨੇ ਸਿਹਤ ਹਿਰਦੇ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਉਦੇਸ਼ ਗ੍ਰਾਮੀਣ ਵਰਗ ਦੇ ਗਰੀਬ ਲੋਕਾਂ ਨੂੰ ਸਿਹਤ ਸਬੰਧੀ ਸੇਵਾ ਪਹੁੰਚਾਣਾ ਹੈ। ਉਨ੍ਹਾਂ ਕਿਹਾ ਕਿ 11 ਅਕਤੂਬਰ ਤੱਕ ਇੱਕ ਹਜਾਰ ਰੁਪਏ ਦਾ ਕਾਰਡੀਅਕ ਪੈਕੇਜ ਵੀ ਜਾਰੀ ਕੀਤੀ ਜਾਵੇਗਾ।



ਪੌਸ਼ਟਿਕ ਖੁਰਾਕ-ਜਿੰਦਗੀ ਜਿਉਣ ਦਾ ਸਿਹਤਮੰਦ ਤਰੀਕਾ

ਸਹੀ ਖੁਰਾਕ, ਕੱਪੜਾ ਅਤੇ ਰਿਹਾਇਸ਼ ਜ਼ਿੰਦਗੀ ਦੀਆਂ ਤਿੰਨ ਬੁਨਿਆਦੀ ਲੋੜਾਂ ਹਨ ਜਿਨ੍ਹਾਂ ਵਿੱਚੋਂ ਖੁਰਾਕ ਬਹੁਤ ਹੀ ਮਹੱਤਵਪੂਰਨ ਹੈ। ਖੁਰਾਕ ਨਾ ਸਿਰਫ ਭੁਖ ਨੂੰ ਮਿਟਾਉਂਦੀ ਹੈ ਬਲਕਿ ਸਾਨੂੰ ਸਿਹਤਮੰਦ ਰੱਖਣ ਅਤੇ ਵੱਖ-ਵੱਖ ਗਤੀਵਿਧੀਆਂ ਲਈ ਪੌਸ਼ਟਿਕਤਾ ਵੀ ਮੁਹੱਈਆ ਕਰਵਾਉਂਦੀ ਹੈ। ਖੁਰਾਕ ਨਾ ਪਚਨ ਕਾਰਨ ਅਤੇ ਇਸ ਨੂੰ ਖਪਤ ਕਰਨ ਦੀ ਸਮਰੱਥਾ ਦਾ ਸ਼ਰੀਰ ਵੱਲੋਂ ਆਪਣੇ ਵੱਖ-ਵੱਖ ਕੰਮਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ । ਇਹ ਸਾਡੇ ਸ਼ਰੀਰ ਨੂੰ ਕੰਮ ਕਰਦਿਆਂ ਰੱਖਣ ਅਤੇ ਸਿਹਤਯਾਤ ਬਣਾਉਣ ਲਈ ਪੌਸ਼ਟਿਕਤਾ ਪ੍ਰਦਾਨ ਕਰਦੀ ਹੈ । ਪੌਸ਼ਟਿਕਤਾ ਖੁਰਾਕ ਦਾ ਵਿਗਿਆਨ ਹੈ ਅਤੇ ਇਸ ਦਾ ਸਿੱਧਾ ਸਬੰਧ ਸਿਹਤ ਨਾਲ ਹੈ । ਵਿਸ਼ਵ ਸਿਹਤ ਸੰਗਠਨ ਵੱਲੋਂ ਸਿਹਤ ਬਾਰੇ ਕੀਤੀ ਗਈ ਵਿਆਖਿਆ ਅਨੁਸਾਰ ਸ਼ਰੀਰ ਦੀ ਸਹੀ ਭੌਤਿਕ, ਸਮਾਜਿਕ ਅਤੇ ਦਿਮਾਗੀ ਸਥਿਤੀ ਹੀ ਪੌਸ਼ਟਿਕਤਾ ਦਾ ਆਧਾਰ ਹੈ ਅਤੇ ਇਹ ਸਿਰਫ ਬਿਮਾਰੀਆਂ ਜਾਂ ਆਯੋਗਤਾ ਦੀ ਗੈਰ ਮੌਜੂਦਗੀ ਨਾਲ ਹੀ ਸਬੰਧਤ ਨਹੀਂ ਪੌਸ਼ਟਿਕ ਖੁਰਾਕ ਅਤੇ ਸਿਹਤ ਆਪਸ ਵਿੱਚ ਇੱਕ ਮਿਕ ਨਹੀਂ ਹਨ। ਪਰ ਚੰਗੀ ਖੁਰਾਕ ਤੋਂ ਬਿਨ੍ਹਾਂ ਸਿਹਤ ਕਦੇ ਵੀ ਚੰਗੀ ਨਹੀਂ ਹੋ ਸਕਦੀ । ਪੌਸ਼ਟਿਕਤਾ ਉਹ ਵਿਗਿਆਨ ਹੈ ਜਿਹੜਾ ਖੁਰਾਕ ਵਿੱਚ ਪੌਸ਼ਟਿਕਤਾ ਨੂੰ ਤਕਸੀਮ ਕਰਦਾ ਹੈ ਅਤੇ ਉਸ ਦੇ ਸੁਭਾਅ ਨੂੰ ਪ੍ਰਗਟਾਉਂਦਾ ਹੈ ਉਨ੍ਹਾਂ ਦੇ ਸ਼ਰੀਰਕ ਪ੍ਰਭਾਵ ਅਤੇ ਘਟ ਖੁਰਾਕ ਲੈਣ ਦੇ ਨਤੀਜਿਆਂ ਨੂੰ ਸਾਹਮਣੇ ਲਿਆਉਂਦਾ ਹੈ । ਪੌਸ਼ਟਿਕ ਤੱਤਵ ਖੁਰਾਕ ਵਿਚਲੇ ਉਹ ਰਸਾਇਕ ਤੱਤਵ ਹਨ ਜਿਹੜੇ ਸਿਹਤ ਦੀ ਤਰੱਕੀ ਲਈ ਅਤੇ ਖਪਤ ਲਈ ਇਸਤੇਮਾਲ ਕੀਤੇ ਜਾਂਦੇ ਹਨ। ਕੁੱਝ ਪੌਸ਼ਟਿਕ ਤੱਤਵ ਬਹੁਤ ਜ਼ਰੂਰੀ ਹੁੰਦੇ ਹਨ ਕਿਉਂਕਿ ਸ਼ਰੀਰ ਵੱਲੋਂ ਉਨ੍ਹਾਂ ਨੂੰ ਪ੍ਰਾਪਤ ਨਹੀਂ ਕੀਤਾ ਜਾਂਦਾ ਬਲਕਿ ਖਾਣੇ ਵਿੱਚੋਂ ਹਾਸਿਲ ਕੀਤਾ ਜਾਂਦਾ ਹੈ। ਜ਼ਰੂਰੀ ਪੌਸ਼ਟਿਕ ਤੱਤਾਂ ਵਿੱਚ ਵਿਟਾਮਿਨ ਖਣਿਜ, ਐਮੀਨੋ ਐਸਿਡ, ਚਰਬੀ ਵਾਲੇ ਐਸਿਡ ਅਤੇ ਕੁੱਝ ਕਾਰਬੋਹਾਈਡਰੇਟਸ ਸ਼ਾਮਿਲ ਹਨ, ਜਿਨ੍ਹਾਂ ਨੂੰ ਊਰਜਾ ਦੇ ਸੋਮਿਆ ਵੱਜੋਂ ਲਿਆ ਜਾਂਦਾ ਹੈ । ਗੈਰ ਜ਼ਰੂਰੀ ਤੱਤ ਉਹ ਹਨ ਜਿਹੜੇ ਦੂਜੇ ਤੱਤਾਂ ਤੋਂ ਸ਼ਰੀਰ ਹਾਸਿਲ ਕਰਦਾ ਹੈ ਭਾਵੇਂ ਉਹ ਵੀ ਭੋਜਨ ਤੋਂ ਹੀ ਕਿਉਂ ਨਾ ਹਾਸਿਲ ਕੀਤੇ ਗਏ ਹੋਣ। ਪੌਸ਼ਟਿਕ ਤੱਤਾਂ ਨੂੰ ਆਮ ਤੌਰ ਤੇ ਸੁਖਮ ਅਤੇ ਵਿਸਥਾਰਿਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਵਿਸਥਾਰਿਤ ਪੌਸ਼ਟਿਕ ਤੱਤਾਂ ਵਿੱਚ ਬਹੁਤ ਜ਼ਿਆਦਾ ਖਾਣਾ ਅਤੇ ਊਰਜਾ ਦੀ ਸਪਲਾਈ ਦੇ ਨਾਲ ਨਾਲ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਸ਼ਰੀਰ ਦੇ ਵਿਕਾਸ ਅਤੇ ਗਤੀਵਿਧੀਆਂ ਲਈ ਕਾਇਮ ਰੱਖਣ ਵਾਲਾ ਮੰਨਿਆ ਜਾਂਦਾ ਹੈ। ਕਾਰਬੋਹਾਈਡਰੇਟਸ, ਪ੍ਰੋਟੀਨ ਮੈਕਰੋ ਖਣਿਜ ਅਤੇ ਪਾਣੀ ਪੌਸ਼ਟਿਕ ਤੱਤਾਂ ਵਿੱਚ ਆਉਂਦੇ ਹਨ। ਸੂਖਮ ਪੌਸ਼ਟਿਕ ਤੱਤਾਂ ਵਿੱਚ ਪਾਣੀ ਅਤੇ ਚਰਬੀ ਵਿੱਚ ਘੁਲਣ ਵਾਲੇ ਵਿਟਾਮਿਨ ਅਤੇ ਖਣਿਜ ਸ਼ਾਮਿਲ ਹਨ। ਇਨ੍ਹਾਂ ਪੌਸ਼ਟਿਕ ਤੱਤਾਂ ਦੀ ਢੁੱਕਵੀਂ ਪੂਰਤੀ ਇੱਕ ਚੰਗੀ ਸਿਹਤ, ਕੰਮ ਕਰਨ ਦੀ ਸਮਰੱਥਾ ਅਤੇ ਉਤਪਾਦਕਤਾ ਦੀਆਂ ਮੁੱਢਲੀ ਲੋੜ ਹੈ । ਚੰਗੀ ਅਤੇ ਢੁੱਕਵੀਂ ਮਿਕਦਾਰ ਵਿੱਚ ਖੁਰਾਕ ਪੌਸ਼ਟਿਕਤਾ ਦੇ ਦਰਜੇ ਨੂੰ ਵਧਾਉਂਦੀ ਹੈ ਜਿਸ ਨਾਲ ਮਨੁੱਖ ਦੀ ਸਿਹਤ ਚੰਗੀ ਰਹਿੰਦੀ ਹੈ। ਚੰਗਾ ਅਤੇ ਢੁੱਕਵਾਂ ਭੋਜਨ ਉਹ ਹੈ ਜੋ ਸ਼ਰੀਰ ਦੀਆਂ ਲੋੜਾਂ ਮੁਤਾਬਿਕ ਸਾਰੇ ਹੀ ਪੌਸ਼ਟਿਕ ਤੱਤ ਮੁਹੱਈਆ ਕਰਵਾਉਂਦਾ ਹੈ। ਚੰਗੀ ਪੌਸ਼ਟਿਕਤਾ ਇੱਕ ਸੰਤੁਲਤ ਖੁਰਾਕ ਰਾਹੀਂ ਮਿਲਦਾ ਹੈ ਅਤੇ ਇਹ ਸਹੀ ਸੰਤੁਲਨ ਵਿੱਚ ਜ਼ਰੂਰੀ ਅਤੇ ਗੈਰ ਜ਼ਰੂਰੀ ਪੌਸ਼ਟਿਕ ਤੱਤ ਮੁਹੱਈਆ ਕਰਵਾਉਂਦਾ ਹੈ। ਜੋ ਸ਼ਰੀਰਕ ਅਤੇ ਦਿਮਾਗੀ ਸਿਹਤ ਦੇ ਉਚੇ ਦਰਜ਼ੇ ਦੇ ਵਿਕਾਸ ਲਈ ਇਸਤੇਮਾਲ ਕੀਤੀ ਜਾਂਦੀ ਹੈ । ਪੌਸ਼ਟਿਕਤਾ ਨਾ ਸਿਰਫ ਸ਼ਰੀਰ ਦੇ ਸਹੀ ਵਿਕਾਸ ਅਤੇ ਤਰੱਕੀ ਨੂੰ ਹੁਲਾਰਾ ਦੇਣ ਲਈ ਹੀ ਮਹੱਤਵਪੂਰਨ ਹੈ ਬਲਕਿ ਬਿਮਾਰੀਆਂ ਦਾ ਟਾਕਰਾ ਕਰਨ ਲਈ ਵੀ ਇਸ ਨੂੰ ਯਕੀਨੀ ਬਣਾਇਆ ਜਾਂਦਾ ਹੈ । ਸ਼ਾਕਾਹਾਰੀ ਭੋਜਨ ਜ਼ਿਆਦਾ ਪੌਸ਼ਟਿਕ ਹੁੰਦੀ ਹੈ । ਪੌਦਿਆਂ ਤੋਂ ਪ੍ਰਾਪਤ ਕੀਤੀ ਗਈ ਖੁਰਾਕ ਵਿੱਚ ਕਾਰਬੋਹਾਈਡਰੇਟਸ ਵੱਡੀ ਮਾਤਰਾ ਵਿੱਚ ਹੁੰਦੇ ਹਨ। ਇਨ੍ਹਾਂ ਵਿੱਚ ਬੀ ਕੈਰੋਟੀਨ, ਵਿਟਾਮਿਨ ਏ, ਅਸਕਾਰਵਿਕ ਐਸਿਡ, ਥਾਇਆਮਿਨ, ਰਿਵੋਫਿਲਾਵਿਨ ਅਤੇ ਫਾਲਿਕ ਐਸਿਡ ਵਰਗੇ ਵਿਟਾਮਿਨ ਅਤੇ ਲੋਹਾ ਕੈਲਸ਼ੀਅਮ ਸੋਡੀਅਮ , ਪੌਟਾਸ਼ਿਅਮ ਅਤੇ ਆਇਓਡੀਨ ਵਰਗੇ ਕਈ ਖਣਿਜ ਹੁੰਦੇ ਹਨ ਇਹ ਫਾਈਟੋ ਕੈਮੀਕਲ ਅਤੇ ਐਂਟੀਆਕਸੀਡੈਂਟਸ ਦੇ ਵੀ ਚੰਗੇ ਸੋਮੇ ਹੁੰਦੇ ਹਨ ਇਸ ਤੋਂ ਵੀ ਵੱਧ ਪੌਦਿਆਂ ਤੋਂ ਮਿਲਣ ਵਾਲੇ ਖੁਰਾਕ ਦੇ ਤੱਤਾਂ ਵਿੱਚ ਜਿਨ੍ਹਾਂ ਵਿੱਚ ਤੇਲ ਅਤੇ ਤੇਲਬੀਜ ਸ਼ਾਮਿਲ ਨਹੀਂ ਹਨ, ਉਚ ਮਿਆਰ ਦੀ ਫੈਟ ਨਹੀਂ ਹੁੰਦੀ ਅਤੇ ਜਿਹੜੀ ਫੇਟ ਹੁੰਦੀ ਵੀ ਹੈ ਉਹ ਵੀ ਬਹੁਤ ਹੱਦ ਤੱਕ ਨਾ ਸੋਖਣ ਵਾਲੇ ਫੈਟੀ ਐਸਿਡਾਂ ਵਿੱਚ ਹੁੰਦੀ ਹੈ। ਜੋ ਕਿ ਚੰਗੀ ਸਿਹਤ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੁੰਦੀ ਹੈ । ਸ਼ਾਕਾਹਾਰੀ ਖੁਰਾਕ ਤੱਤਾਂ ਵਿੱਚ ਕੋਲੈਸਟਰੋਲ ਦੀ ਮਾਤਰਾ ਨਹੀਂ ਹੁੰਦੀ । ਸ਼ਾਕਾਹਾਰੀ ਭੋਜਨ ਤੱਤ ਖੂਨ ਦੇ ਕੈਲੈਸਟਰ ਲੈਬਲਾਂ ਨੂੰ ਆਮ ਪੱਧਰ ਤੱਕ ਰੱਖ ਕੇ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਜਿਗਰ ਸਾਡੇ ਸ਼ਰੀਰ ਦਾ ਕਰੈਸਟਰੋਲ ਨੂੰ ਸਹੀ ਰੱਖਣ ਦੀ ਇੱਕ ਮੁੱਖ ਥਾਂ ਹੈ । ਜ਼ਿਗਰ ਵਿੱਚ ਕਨੈਸਟਰ ਦਾ ਇੱਕ ਹਿੱਸਾ ਬਾਈ ਐਸਿਡਾਂ ਅਤੇ ਬਾਈ ਨਮਕਾਂ ਵਿੱਚ ਸਮਾ ਜਾਂਦਾ ਹੈ। ਬਾਈ ਭੋਜਨ ਨੂੰ ਪਚਾਉਣ ਅਤੇ ਉਸ ਦੀ ਖਪਤ ਵਿੱਚ ਮਦਦ ਕਰਦਾ ਹੈ। ਇਸ ਨੂੰ ਮੁੜ ਤੋਂ ਖਪਤ ਕੀਤਾ ਜਾਂਦਾ ਹੈ ਅਤੇ ਭੋਜਨ ਨੂੰ ਪਚਾਉਣ ਮਗਰੋਂ ਜ਼ਿਗਰ ਇਸ ਨੂੰ ਹਾਸਿਲ ਕਰਦਾ ਹੈ। ਹੁਣੇ ਜਿਹੇ ਹੀ ਇਹ ਤਜਵੀਜ਼ ਕੀਤੀ ਗਈ ਹੈ ਕਿ ਰੇਸ਼ਿਆਂ ਦੀ ਬਣਤਰ ਲਈ ਜਿਹੜੀ ਕਿ ਆਂਤੜੀਆਂ ਦੇ ਬੈਕਟਰੀਆ ਦਾ ਨਤੀਜਾ ਹੈ ਅਤੇ ਫੈਟੀ ਐਸਿਡਾਂ ਦੀ ਇੱਕ ਛੋਟੀ ਲੜੀ ਵਿੱਚ ਹੈ ਜ਼ਿਗਰ ਵਿੱਚ ਕੋਲੈਸਟਰਲ ਨੂੰ ਰੱਖਣ ਦਾ ਮੌਕਾ ਦਿੰਦਾ ਹੈ। ਇਹ ਉਨ੍ਹਾਂ ਸਾਰੀਆਂ ਹੀ ਛਿਲਕੇ ਸਮੇਤ ਦਾਲਾਂ ਅਤੇ ਕਈ ਤਰ੍ਹਾਂ ਦੇ ਫਲਾਂ ਦੇ ਸਬਜ਼ੀਆਂ ਨੂੰ ਸਮਰਪਿਤ ਹੈ ਜੋ ਖੁਰਾਕੀ ਰੇਸ਼ਿਆਂ ਦਾ ਮੁੱਖ ਸੋਮਾ ਹੈ । ਇਸ ਤੋਂ ਵੀ ਵੱਧ ਫਲ ਅਤੇ ਸਬਜ਼ੀਆਂ ਬੀ- ਕੈਰੋਟੀਨ ਵਿਟਾਮਿਨ ਈ., ਵਿਟਾਮਿਨ ਸੀ ਅਤੇ ਫਾਈਟੋ ਕੈਮੀਕਲ ਦੇ ਵੱਡੇ ਸੋਮੇ ਹਨ ਜਿਨ੍ਹਾਂ ਵਿੱਚ ਐਂਟੀ ਔਕਸੀਡੈਂਟ ਗੁਣ ਹੁੰਦੇ ਹਨ ਯਾਨੀ ਕਿ ਇਹ ਖੂਨ ਵਿੱਚ ਕੋਲੈਸਟਰਲ ਦੀ ਆਕਸੀਡੇਸ਼ਨ ਨੂੰ ਰੋਕਦੇ ਹਨ। ਜੋ ਕਿ ਕੋਲੈਸਟਰੋਲ ਦੀ ਇੱਕ ਮੁੱਖ ਕਿਸਮ ਹੈ ਜਿਹੜੀਆਂ ਸਾਡੀਆਂ ਨਾੜੀਆਂ ਦੀਆਂ ਦੀਵਾਰਾਂ ਨਾਲ ਸਬੰਧਤ ਹੈ। ਦਿਲ ਦੀਆਂ ਬੀਮਾਰੀਆਂ ਨੂੰ ਰੋਕਣ ਵਾਲੇ ਇਹ ਤੱਤ ਕੋਸ਼ਿਕਾਵਾਂ ਨੂੰ ਨੁਕਸ਼ਾਨ ਪਹੁੰਚਾਉਣ ਤੋਂ ਵੀ ਰੋਕਦੇ ਹਨ ਜੋ ਕਿ ਲਗਾਤਾਰ ਦਵਾਈਆਂ ਨਾਲ ਹੁੰਦਾ ਹੈ ਅਤੇ ਇਸ ਤਰ੍ਹਾਂ ਇਹ ਜ਼ਿੰਦਗੀ ਨੂੰ ਵਧਾਉਣ ਵਿੱਚ ਮਦਦ ਦਿੰਦੀਆਂ ਹਨ। ਸ਼ਾਕਾਹਾਰੀ ਖੁਰਾਕ ਸੂਗਰ ਦੇ ਇਲਾਜ ਅਤੇ ਉਸ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰ ਸਕਦੀ ਹੈ। ਡਾਇਟਰੀ ਫਾਈਬਰ ਸ਼ਰੀਰ ਵਿੱਚ ਗੁਲੁਕੋਜ ਦੀ ਖਪਤ ਦੀ ਦਰ ਨੂੰ ਨਿਯਮਿਤ ਕਰਦੀ ਹੈ ਅਤੇ ਇਸ ਨਾਲ ਖਾਣਾ ਖਾਣ ਮਗਰੋਂ ਬਲੱਡ ਸ਼ੂਗਰ ਵਿੱਚ ਵਾਧਾ ਨਹੀਂ ਹੁੰਦਾ। ਖਾਣਾ ਖਾਣ ਦੇ ਸਮੇਂ ਵਿਚਾਲੇ ਬਲੱਡ ਸ਼ੂਗਰ ਵਿੱਚ ਤੇਜੀ ਨਾਲ ਗਿਰਾਵਟ ਵੀ ਰੋਕੀ ਜਾ ਸਕਦੀ ਹੈ ਕਿਉਂਕਿ ਫਾਈਬਰ ਪੇਟ ਨੂੰ ਖਾਲੀ ਕਰਨ ਵਿੱਚ ਦੇਰੀ ਕਰਦੇ ਹਨ। ਕ੍ਰੋਮੀਅਮ ਅਤੇ ਕਈ ਹੋਰ ਵਿਟਾਮਿਨ ਵੀ ਸੁਧਰੀ ਹੋਈ ਇੰਸੁਲਿਨ ਸਮਰੱਥਾ ਨਾਲ ਸਹਿਯੋਗ ਕਰਦੀ ਪਾਈ ਗਈ ਹੈ। ਇਸ ਤਰ੍ਹਾਂ ਸ਼ਾਕਾਹਾਰੀ ਖੁਰਾਕ ਸ਼ੂਗਰ ਨੂੰ ਸੁਧਰੇ ਹੋਏ ਰੂਪ ਵਿੱਚ ਬਰਦਾਸ਼ਤ ਕਰਨ ਵਿੱਚ ਮਦਦ ਕਰਦੀ ਹੈ ਅਤੇ ਮਰੀਜ਼ਾਂ ਨੂੰ ਇਨਸੂਲਿਨ ਜਾਂ ਦਵਾਈਆਂ ਦੀ ਘੱਟ ਵਰਤੋਂ ਕਰਨ ਵਿੱਚ ਮਦਦ ਦਿੰਦੀ ਹੈ। ਸ਼ਾਕਾਹਾਰੀ ਖੁਰਾਕ ਕੈਂਸਰ ਦੇ ਰੋਗ ਨੂੰ ਵੀ ਘੱਟ ਕਰਦੀ ਹੈ ਕਿਉਂਕਿ ਡਾਇਟਰੀ ਫਾਈਬਰ ਕਈ ਤਰ੍ਹਾਂ ਦੇ ਕੈਮੀਕਲਾਂ, ਟਾਕਸਿਕ ਏਂਜੰਟਾਂ ਨੂੰ ਸੀਮਿਤ ਕਰਦੀ ਹੈ। ਕਈ ਵਿਟਾਮਿਨ ਅਤੇ ਖਣਿਜ ਵੀ ਕੋਸ਼ਿਕਾਵਾਂ ਦੀਆਂ ਦੀਵਾਰਾਂ ਨੂੰ ਇੱਕਠਾ ਰੱਖਣ ਵਿੱਚ ਮਦਦ ਦਿੰਦੇ ਹਨ ਅਤੇ ਡੀ.ਐਨ.ਏ. ਅਤੇ ਆਰ.ਐਨ.ਏ. ਵਰਗੇ ਕਈ ਕੋਸ਼ਿਕਾਵਾਂ ਦੇ ਕੰਪੌਂਨੈਂਟਾਂ ਨੂੰ ਨੁਕਸਾਨ ਪੁਜਣ ਤੋਂ ਬਚਾਉਂਦੇ ਹਨ। ਪੌਦਿਆਂ ਤੋਂ ਮਿਲਣ ਵਾਲੀ ਖੁਰਾਕ ਦੀ ਖਪਤ ਨਾਲ ਬਲੱਡ ਪਰੈਸ਼ਰ ਦੀ ਬੀਮਾਰੀ ਹੋਣ ਦੇ ਮੌਕੇ ਵੀ ਘੱਟਦੇ ਹਨ। ਪੌਦਿਆਂ ਦੀ ਖੁਰਾਕ ਵਿੱਚ ਮੌਜੂਦ ਫਾਈਬਰ ਕੁੱਝ ਮਾਤਰਾ ਤੱਕ ਡਾਇਟਰੀ ਸੋਡੀਅਮ ਨੂੰ ਵੀ ਸੀਮਤ ਰੱਖਦੇ ਹਨ। ਇਹੋ ਨਹੀਂ ਬਲਕਿ ਪੌਦਿਆਂ ਤੋਂ ਮਿਲਣ ਵਾਲੀ ਖੁਰਾਕ ਖੂਨ ਵਿੱਚ ਕੋਲੈਸਟਰਲ ਦੇ ਵਾਧੇ ਨੂੰ ਵੀ ਰੋਕਦੀ ਹੈ । ਸ਼ਾਕਾਹਾਰੀ ਭੋਜਨ ਪੇਟ ਨੂੰ ਸਹੀ ਸਥਿਤੀ ਵਿੱਚ ਰੱਖਦਾ ਹੈ ਅਤੇ ਸ਼ਰੀਰ ਦੇ ਭਾਰ ਨੂੰ ਵੀ ਕੰਟਰੋਲ ਵਿੱਚ ਰੱਖਣ ਮਦਦ ਕਰਦਾ ਹੈ ਖੋਜ ਅਧਿਐਨਾਂ ਤੋਂ ਇਹ ਪਤਾ ਲਗਦਾ ਹੈ ਕਿ ਫਲੀਆਂ ਦੇ ਬੀਜ਼ਾਂ ਤੋਂ ਪ੍ਰਾਪਤ ਕੀਤਾ ਗਿਆ 15 ਗ੍ਰਾਮ ਗੁਆਰਗਮ ਲਗਾਤਾਰ ਚਾਰ ਹਫਤਿਆਂ ਤੱਕ ਆਪਣੀ ਖੁਰਾਕ ਵਿੱਚ ਲੈਣ ਨਾਲ 13ਫੀਸਦੀ ਤੱਕ ਕੁੱਲ ਕੋਲੈਸਟਰੋਲ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ ਅਤੇ ਇਸ ਤੋਂ ਮਗਰੋ ਇਹ ਮਾਤਰਾ 21 ਫੀਸਦੀ ਤੱਕ ਹੋ ਜਾਂਦੀ ਹੈ। ਛੋਲਿਆਂ ਸਮੇਤ ਪੀਸੇ ਗਏ ਕਣਕ ਦੇ ਆਟੇ ਨਾਲ ਵੀ ਕੈਸਟਰੋਲ ਦੀ ਮਾਤਰਾ 6.2 ਫੀਸਦੀ ਤੱਕ ਘਟਾਉਣ ਵਿੱਚ ਮਦਦ ਮਿਲਦੀ ਹੈ । ਸੋਇਆਬੀਨ ਦੇ ਆਟੇ ਨਾਲ ਵੀ ਖੂਨ ਵਿੱਚ ਕੋਲੈਸਟਰੋਲ ਘਟਾਉਣ ਦੇ ਹਾਂ ਪੱਖੀ ਨਤੀਜੇ ਸਾਹਮਣੇ ਆਏ ਹਨ। ਸ਼ਾਕਾਹਾਰੀ ਖੁਰਾਕ ਵਿੱਚ ਦੂੱਧ ਅਤੇ ਦੁੱਧ ਨਾਲ ਬਣੇ ਪਦਾਰਥਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ। ਪੌਦਿਆਂ ਦੀ ਖੁਰਾਕ ਵਿੱਚ ਪੌਦਿਆਂ ਦੇ ਮੁੱਖ ਸੋਮੇ ਦਾਲਾਂ ਅਤੇ ਬੀਜ ਹਨ। ਜਦਕਿ ਫਲ ਅਤੇ ਸਬਜ਼ੀਆਂ ਵਿੱਚ ਪ੍ਰੋਟੀਨ ਬਹੁਤ ਘੱਟ ਹੁੰਦੀ ਹੈ। ਇਸ ਲਈ ਪ੍ਰੋਟੀਨ ਨੂੰ ਹਾਸਿਲ ਕਰਨ ਵਾਸਤੇ ਹਰ ਵਿਅਕਤੀ ਨੂੰ 2-3 ਚਮਚੇ ਸਾਰੀਆਂ ਹੀ ਦਾਲਾਂ ਅਤੇ ਕੁੱਝ ਅਖਰੋਟਾਂ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ । ਸ਼ਾਕਾਹਾਰੀ ਭੋਜਨ ਸਿਹਤ ਨੂੰ ਕਈ ਤਰ੍ਹਾਂ ਨਾਲ ਫਾਇਦਾ ਪਹੁੰਚਾਉਂਦਾ ਹੈ। ਚੰਗੀ ਸਿਹਤ ਬਣਾਈ ਰੱਖਣ ਅਤੇ ਬਿਹਤਰ ਜ਼ਿੰਦਗੀ ਦੀ ਸ਼ੈਲੀ ਨੂੰ ਅਪਣਾਉਣ ਲਈ ਸ਼ਾਕਾਹਾਰੀ ਭੋਜਨ ਨੂੰ ਅਪਣਾਉਣਾ ਇੱਕ ਚੰਗਾ ਵਿਕਲਪ ਹੋਵੇਗਾ। ਡਾ. ਸੰਤੋਸ਼ ਜੈਨ ਪਾਸੀ
 

ਚਰਕ ਅੱਖਾਂ ਦਾ ਹਸਪਤਾਲ ਫੇਜ਼ 7 ਮੁਹਾਲੀ ਵੱਲ ਅੱਖਾਂ ਦਾ ਮੁਫਤ ਕੈਂਪ

-ਚਰਕ ਅੱਖਾਂ ਦਾ ਹਸਪਤਾਲ ਫੇਜ਼ 7 ਮੁਹਾਲੀ ਵੱਲੋ ਡਾ ਪੂਨਮ ਗੁਪਤਾਦੀ ਅਗਵਾਈ ਹੇਠ ਅੱਖਾਂ ਦਾ ਮੁਫਤ ਕੈੇਂਪ ਲਕਸ਼ਮੀ ਨਰਾਇਣ ਮੰਦਰ ਫੇਜ਼ 3 ਬੀ 2 ਮੁਹਾਲੀ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮਕਸਦ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਨਾ ਅਤੇ ਹੋਰਨਾਂ ਬਿਮਾਰੀਆਂ ਬਾਰੇ ਦੱਸਣਾ ਸੀ। ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਫਰੀ ਦਵਾਈਆਂ ਵੱਡੀਆਂ ਗਈਆਂ। ਇਸ ਦੇ ਆਪ੍ਰੇਸ਼ਨ ਅਗਲੇ ਕੁਝ ਦਿਨਾਂ ਵਿਚ ਡਾ ਪੂਨਮ ਗੁਪਤਾ ਵੱਲੋਂ ਚਰਕ ਅੱਖਾਂ ਦਾ ਹਸਪਤਾਲ ਵਿਚ ਕੀਤੇ ਜਾਣਗੇ। ਡਾ ਪੂਨਮ ਗੂਪਤਾ ਵੱਲੋਂ ਇਸ ਕੈਂਪ ਵਿਚ ਮਰੀਜੇ ਵੇਖੇ ਗਏ ਜਿਨ੍ਰਾਂ ਵਿਚਂ ਲੋਕਾਂ ਵਿਚ ਸਫੇਦ ਮੋਤੀਆ ਪਾਇਆ ਗਿਆ। ਇਸ ਕੈਂਪ ਵਿਚ ਵੱਡੀ ਉਮਰ ਦੇ ਲੋਕਾਂ ਵਿਚ ਮੋਤੀਆ ਪਾਇਆ ਗਿਆ ਗਰੀਬ ਅਤੇ ਅਨਪੜ੍ਹ ਲੋਕ ਜਿਨ੍ਹਾਂ ਵਿਚ ਇਸ ਵੱਲੋਂ ਨਹੀਂ ਪਤਾ ਅਤੇ ਜਿਹੜੇ ਬਹੁਤੇ ਪੈਸੇ ਖਰਚ ਕੇ ਵੱਡੇ ਹਸਪਤਾਲਾਂ ਵਿਚ ਆਪ੍ਰੇਸ਼ਨ ਨਹੀਂ ਕਰਵਾ ਸਕਦੇ । ਇਸ ਕੈਂਪ ਵਿੱਚ ਤਕਰੀਬਣ 200 ਮਰੀਜਾ ਦਾ ਚੈਕਅੱਪ ਕੀਤਾ ਗਿਆ ਜਿਹਨਾ ਵਿੱਚੋਂ 100 ਮਰੀਜ ਸਰਜਰੀ ਵਾਲੇਂ ਸਨ

IVY ਹਸਪਤਾਲ ਚ ਹੈਲਦੀ ਬੇਬੀ ਕੰਪੀਟੀਸ਼ਨ ਸੰਪੂਰਣ
ਬੇਟੀ ਦਿਵਸ ਦੇ ਮੌਕੇ ਤੇ IVY ਸੁਕੰਨਿਆ ਸਕੀਮ ਦੀ ਘੋਸ਼ਣਾ






 

ਆਂਵਲਾ ਬਿਮਾਰੀ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ

ਦੋ ਵਾਰ ਨੋਬਲ ਪੁਰਸਕਾਰ ਜਿੱਤ ਚੁੱਕੇ ਲਾਇਨਸ ਪਾਉਲਿੰਗ ਦੇ ਅਨੁਸਾਰ ਵਿਟਾਮਿਨ ਸੀ ਦੀ ਮਾਤਰਾ ਲੈਣ ਦੇ ਨਾਲ ਸਰੀਰ ਦੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਇਸ ਨਾਲ ਵਾਇਰਸ ਵਾਲੀਆਂ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ। ਇਹ ਵਿਟਾਮਿਨ ਖਾਣ-ਪੀਣ ਵਿਚ ਆਉਣ ਵਾਲੇ ਜ਼ਹਿਰੀਲੇ ਪਦਾਰਥਾਂ ਦੇ ਹਾਨੀਕਾਰਕ ਪ੍ਰਭਾਵ ਤੋਂ ਵੀ ਬਚਾਉਂਦਾ ਹੈ। ਪਾਉਲਿੰਗ ਦੇ ਅਨੁਸਾਰ ਆਂਵਲੇ ਵਿਚ ਸਭ ਤੋਂ ਵੱਧ ਵਿਟਾਮਿਨ ਹੁੰਦੇ ਹਨ। ਇਸ ਦੇ ਨਿਯਮਿਤ ਪ੍ਰਯੋਗ ਨਾਲ ਭਾਰ ਵਧਦਾ ਹੈ ਅਤੇ ਸੀਰਮ ਪ੍ਰੋਟੀਨ ਵਧਦੇ ਹਨ। ਇਸ ਦੇ ਪ੍ਰਯੋਗ ਨਾਲ ਹਾਈਡ੍ਰੋਕਸੀ ਪ੍ਰੋਟੀਨ ਦਾ ਉਤਸਰਜਨ ਘੱਟ ਹੁੰਦਾ ਹੈ। ਸੌ ਗਰਾਮ ਆਂਵਲੇ ਵਿਚ 600 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ ਜਦੋਂ ਕਿ 100 ਗ੍ਰਾਮ ਸੰਤਰੇ ਵਿਚ 60 ਮਿਲੀਗ੍ਰਾਮ ਵਿਟਾਮਿਨ ਸੀ ਹੀ ਪਾਇਆ ਜਾਂਦਾ ਹੈ।


ਭਾਰਤੀ ਜੜ੍ਹੀਆਂ ਬੂਟੀਆਂ ਵਿਚ ਹੈ ਅਨੋਖਾ ਚਮਤਕਾਰ

ਕਸਤਰੂਬਾ ਮੈਡੀਕਲ ਕਾਲਜ ਮਾਨੀਪਾਲ ਦੇ ਡਾਕਟਰਾਂ ਦੇ ਅਨੁਸਾਰ ਭਾਰਤੀ ਜੜ੍ਹੀਆਂ ਬੂਟੀਆਂ ਦਾ ਇਲਾਜ ਕਰਨ ਲਈ ਵਿਆਪਕ ਉਪਯੋਗ ਹੋ ਰਿਹਾ ਹੈ। ਦਾਲਚੀਨੀ ਦੇ ਉਪਯੋਗ ਨਾਲ ਪੇਟ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮਲੱਠੀ ਖਾਂਸੀ ਅਤੇ ਰੇਸ਼ੇ ਦੇ ਰੋਗਾਂ ਵਿਚ ਉਪਯੋਗੀ ਪਾਈ ਗਈ ਹੈ। ਮਲੱਠੀ ਵਿਸ਼ਾਣੂਆਂ ਦੇ ਵਾਧੇ ਨੂੰ ਰੋਕਦੀ ਹੈ ਅਤੇ ਜ਼ਹਿਰੀਲੇ ਰਸਾਇਣਾਂ ਤੋਂ ਵੀ ਕੋਸ਼ਿਕਾਵਾਂ ਨੂੰ ਬਚਾਉਂਦੀ ਹੈ। ਇਸੇ ਤਰ੍ਹਾਂ ਪਿਆਜ਼ ਦਾ ਪ੍ਰਯੋਗ ਮਿਹਦੇ ਦੇ ਕੈਂਸਰ ਤੋਂ ਬਚਾਅ ਕਰਦਾ ਹੈ। ਅਸ਼ਵਗੰਧਾ ਦੇ ਪ੍ਰਯੋਗ ਨਾਲ ਕੈਂਸਰ ਦੇ ਰੋਗ ਵਿਚ ਲਾਭ ਮਿਲਦਾ ਹੈ।



ਪ੍ਰਾਇਮ ਹਾਰਟ ਤੇ ਵੈਸਕੁਲਰ ਇੰਸਟੀਚਿੳਟ ਮੋਹਾਲੀ ਵੱਲੌਂ ''ਵਰਲਡ ਹਾਰਟ ਦਿਵਸ'' ਮੌਕੇ ਤੇ 24 ਘੰਟੇ ਹਾਰਟ ਹੈਲਪਲਾਇਨ ਦੀ ਸਹੂਲਤ ਸ਼ੁਰੂ ਕੀਤੀ ਹੈ।
ਤਸਵੀਰ ੱਿਵੱਚ ਡਾ:ਪੁਨੀਤ ਕਾਰਜਕਾਰੀ ਡਾਇਰੈਕਟਰ ਨੇ ਇਸ ਹੈਲਪਲਾਇਨ ਬਾਰੇ ਦੱਸਿਆਂ ਕਿ ਇਹ ਹੈਲਪਲਾਇਨ 24 ਘੰਟੇ ਦੀ ਸਰਵਿਸ ਦੇਵੇਗੀ।ਇਸ ਹੈਲਪਲਾਇਨ ਦਾ ਨੰਬਰ 51 00 000 ਹੈ।

 

Gurbani
Testimonial
Testimonial content would come here
Testimonial content would come here
Testimonial content would come here
View All

MEHRA MEDIA