
ਅਦਾਕਾਰਾ ਲੀਜਾ ਰੇ ਨੇ ਕੀਤੀ ਮੰਗਣੀ
ਨਵੀਂ ਦਿੱਲੀ, 1 ਫਰਵਰੀ—
ਹਾਲ ‘ਚ ਹੀ ਨਪਾ ਘਾਟੀ ‘ਚ ਛੁੱਟੀਆਂ ਦੌਰਾਨ ਆਪਣੇ ਬੁਆਏਫ੍ਰੈਂਡ ਜਸੋਨ ਡੇਹਨੀ ਦੁਆਰਾ ਪਿਆਰ ਦਾ ਇਜ਼ਹਾਰ ਕੀਤੇ ਜਾਣ ਤੋਂ ਬਾਅਦ ਭਾਰਤੀ-ਕਨੈਡਾਈ ਅਦਾਕਾਰਾ ਲੀਜਾ ਰੇ ਨੇ ਮੰਗਣੀ ਕਰ ਲਈ ਹੈ। ਉਸ ਨੇ ਆਪਣੇ ਟਵਿੱਟਰ ‘ਤੇ ਲਿਖਿਆ ਹੈ ਕਿ ਆਪਣੇ ਪਿਆਰ ਨਾਲ ਮੰਗਣੀ ਕੀਤੀ ਹੈ। ਨਪਾ ‘ਚ ਜਸੋਨ ਡੇਹਨੀ ਨੇ ਪ੍ਰਸਤਾਵ ਰੱਖਿਆ। ਆਸਕਰ ਪੁਰਸਕਾਰ ਲਈ ਚੁਣੀ ਗਈ ‘ਵਾਟਰ’ ਅਤੇ ਬਾਲੀਵੁੱਡ ਦੀ ਫਿਲਮ ‘ਕਸੂਰ’ ‘ਚ ਆਪਣੇ ਕੰਮਾਂ ਲਈ ਜਾਣੀ ਗਈ 39 ਸਾਲਾ ਅਦਾਕਾਰਾ ਨੇ ਜਸੋਨ ਨਾਲ ਆਪਣੀ ਇਕ ਤਸਵੀਰ ਵੀ ਲਗਾਈ ਹੈ। ਲੀਜਾ ਦੇ ਮੰਗੇਤਰ ਨੇ ਵੀ ਟਵਿੱਟ ਕੀਤਾ ਹੈ ਕਿ ਮੈਂ ਲੀਜਾ ਨਾਲ ਈਸ਼ਵਰ ਦੇ ਦੇਸ਼ ਨਪਾ ਘਾਟੀ ਗਿਆ ਸੀ। ਉਸਨੂੰ ਖੋਜਣ ਅਤੇ ਆਪਣੀ ਮੰਗੇਤਰ ਬਣਾ ਕੇ ਉੱਥੋਂ ਵਾਪਸ ਲਿਆਉਣ ਲਈ। ਬੰਗਾਲੀ ਪਿਤਾ ਅਤੇ ਪੋਲੈਂਡ ਦੀ ਮਾਂ ਦੀ ਔਲਾਦ ਲੀਜਾ ਕੈਂਸਰ ਤੋਂ ਪੀੜਤ ਹੋ ਗਈ ਸੀ ਅਤੇ ਹੁਣ ਉਹ ਠੀਕ ਹੋ ਗਈ ਹੈ।
ਪੀ. ਐੱਮ. ਦੇ ਟਵਿੱਟਰ ‘ਤੇ ਬਿਕਨੀ!!!!!!
ਨਵੀਂ ਦਿੱਲੀ, 28 ਜਨਵਰੀ—
ਪ੍ਰਧਾਨ ਮੰਤਰੀ ਵਿਭਾਗ ਦੇ ਟਵਿੱਟਰ ਅਕਾਉਂਟ ‘ਤੇ ਇਕ ਮਾਡਲ ਦੀ ‘ਬਿਕਨੀ’ ਵਾਲੀ ਤਸਵੀਰ ਨਾਲ ਸਰਕਾਰ ਦੇ ਅੰਦਰ ਉੱਠੇ ਬਵੰਡਰ ਦੇ ਬਾਵਜੂਦ ਇਸ ਮਾਮਲੇ ‘ਚ ਕਪਿਲ ਸਿੱਬਲ ਬੇਬਸ ਨਜ਼ਰ ਆ ਰਹੇ ਹਨ। ਕਾਰਨ ਇਹੀ ਹੈ ਕਿ ਇਸ ਛੋਟੇ ਸੰਦੇਸ਼ ਵੈੱਬਸਾਈਟ ‘ਤੇ ਬਣਾਏ ਗਏ ਅਕਾਉਂਟ ‘ਤੇ ਪਾਇਆ ਗਿਆ ਕੋਈ ਵੀ ਸੰਦੇਸ਼ ਜਾਂ ਤਸਵੀਰ ਉਸ ਸਮੇਂ ਤੱਕ ਡਿਲੀਟ ਨਹੀਂ ਕੀਤੀ ਜਾ ਸਕਦੀ ਹੈ ਜਦ ਤੱਕ ਉਸ ਨੂੰ ਲੈ ਕੇ ਸ਼ਿਕਾਇਤ ਨਾ ਕੀਤੀ ਜਾਵੇ।ਪ੍ਰਧਾਨ ਮੰਤਰੀ ਵਿਭਾਗ ਇਸ ਸਭ ਨੂੰ ਸੱਭਿਅਕ ਸਮਾਜ ਦੇ ਲਿਹਾਜ ਨਾਲ ਗਲਤ ਹਰਕਤ ਮੰਨ ਰਿਹਾ ਹੈ ਪਰ ਉਸ ਦਾ ਕਹਿਣਾ ਹੈ ਕਿ ਇਸ ‘ਤੇ ਕੋਈ ਵੀ ਕਾਰਵਾਈ ਦਾ ਉਸਦਾ ਇਰਾਦਾ ਨਹੀਂ ਹੈ। ਪੀਐੱਮਓ ਦੇ ਇਕ ਉੱਘੇ ਅਧਿਕਾਰੀ ਨੇ ਕਿਹਾ ਹੈ,”ਇਸ ਨੂੰ ਨਜ਼ਰਅੰਦਾਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਕੇਵਲ ਪ੍ਰਚਾਰ ਪਾਉਣ ਦਾ ਸਟੰਟ ਹੈ। ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।”
ਮੇਰਾ ਮੁਕਾਬਲਾ ਬਿਗ ਬੀ ਨਾਲ ਨਾ ਕੀਤਾ ਜਾਵੇ
28 ਜਨਵਰੀ—2012
ਅਦਾਕਾਰ ਰਿਤਿਕ ਰੋਸ਼ਨ ਨੇ ਕਿਹਾ ਹੈ ਕਿ ਮਹਾਨਾਇਕ ਅਮਿਤਾਭ ਬਚੱਨ ਨਾਲ ਉਨ੍ਹਾਂ ਦਾ ਮੁਕਾਬਲਾ ਕਰਨਾ ਠੀਕ ਨਹੀਂ ਹੈ। ਰਿਤਿਕ ਨੇ ਇਹ ਗੱਲ ਆਪਣੀ ਭੂਮਿਕਾ ਵਾਲੀ ਫ਼ਿਲਮ ‘ਅਗਨੀਪੱਥ’ ਪ੍ਰਦਰਸ਼ਿਤ ਹੋਣ ਦੇ ਪਹਿਲੇ ਦਿਨ 25 ਕਰੋੜ ਦੀ ਕਮਾਈ ਕਰਨ ਦੇ ਬਾਅਦ ਕਹੀ। ਸਾਲ 1990 ‘ਚ ਪ੍ਰਦਰਸ਼ਿਤ ਫ਼ਿਲਮ ‘ਅਗਨੀਪੱਥ’ ‘ਚ ਅਮਿਤਾਭ ਨੇ ਵਿਜੇ ਦੀਨਾਨਾਥ ਚੌਹਾਨ ਦਾ ਕਿਰਦਾਰ ਨਿਭਾਇਆ ਸੀ ਤੇ ਇਸ ਫ਼ਿਲਮ ਦੀ ਰੀਮੇਕ ਉਸੀ ਨਾਮ ਤੋਂ ਬਣੀ ਹੈ ਜਿਸ ‘ਚ ਰਿਤਿਕ ਨੇ ਅਮਿਤਾਭ ਦਾ ਕਿਰਦਾਰ ਨਿਭਾਇਆ ਹੈ।
ਰਿਤਿਕ ਨੇ ਕਿਹਾ ਹੈ,”ਤੁਸੀਂ ਮੇਰਾ ਮੁਕਾਬਲਾ ਅਮਿਤਾਭ ਬਚੱਨ ਨਾਲ ਨਹੀਂ ਕਰ ਸਕਦੇ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਮੈਂ ਕਸੌਟੀ ‘ਤੇ ਖਰਾ ਨਹੀਂ ਉਤਰ ਸਕਦਾ। ਮੈਂ ਸਮਝਦਾ ਹਾਂ ਕਿ ਲੋਕ ਇਹ ਨਹੀਂ ਕਹਿ ਰਹੇ ਹਨ ਕਿ ਮੈਂ ਅਮਿਤਾਭ ਜਿਹਾ ਕੰਮ ਕੀਤਾ ਹੈ ਬਲਕਿ ਮੈਂ ਆਪਣੇ ਪੱਧਰ ‘ਤੇ ਚੰਗਾ ਕਮ ਕੀਤਾ ਹੈ।” ਅਮਿਤਾਭ ਦੀ ‘ਅਗਨੀਪੱਥ’ ਵੱਡੇ ਪਰਦੇ ‘ਤੇ ਖਾਸ ਕਮਾਲ ਨਹੀਂ ਦਿਖਾ ਪਾਈ ਸੀ। ਇਸ ਫ਼ਿਲਮ ਨੇ ਆਪਣੇ ਪ੍ਰਦਰਸ਼ਨ ਦੇ ਪਹਿਲੇ ਦਿਨ 25 ਕਰੋੜ ਰੁਪਏ ਦੀ ਕਮਾਈ ਕਰ ਫ਼ਿਲਮ ਬਾਡੀਗਾਰਡ (22 ਕਰੋੜ) ਤੇ ਰਾ ਵਨ (18 ਕਰੋੜ) ਨੂੰ ਪਿੱਛੇ ਛੱਡ ਦਿੱਤਾ ਹੈ।
ਸੰਨੀ ਆਪਣੇ ‘ਕੰਡੋਮ ਗਿਆਨ’ ਨੂੰ ਲੈ ਕੇ ਲੋਕਪ੍ਰਿਯ
18 ਜਨਵਰੀ—
’ਬਿਗ ਬਾਸ 5′ ਦੇ ਆਉਣ ਦੇ ਬਾਅਦ ‘ਚ ਨੈੱਟ ‘ਤੇ ਸਭ ਤੋਂ ਜ਼ਿਆਦਾ ਖੋਜੀ ਜਾਣ ਵਾਲੀ ਸੇਲੀਬ੍ਰਿਟੀ ਪੋਰਨ ਸਟਾਰ ਸੰਨੀ ਲਿਓਨ ਕੰਡੋਮ ਜਾਂ ਇਸ ਦੇ ਪ੍ਰਯੋਗ ਦੇ ਬਾਰੇ ‘ਚ ਆਪਣੇ ‘ਗਿਆਨ’ ਨੂੰ ਲੈ ਕੇ ਵੀ ਖਾਸੀ ਲੋਕਪ੍ਰਿਯ ਹੈ। ਹੁਣ ਲਾਸ ਏਂਜਲਸ ਪਰਿਸ਼ਧ ਦੇ ਇਕ ਆਦੇਸ਼ ਦੇ ਬਾਅਦ ਸੰਨੀ ਕੋਲ ਖੁਸ਼ ਹੋਣ ਦਾ ਇਕ ਕਾਰਨ ਵੀ ਹੈ।
ਹਾਲ ਹੀ ‘ਚ ਲਾਸ ਏਂਜਲਸ ਪਰਿਸ਼ਧ ਨੇ ਸ਼ੂਟਿੰਗ ਦੌਰਾਨ ਸਾਰੇ ਪੋਰਨ ਸਟਾਰਾਂ ਲਈ ਕੰਡੋਮ ਦੇ ਇਸਤੇਮਾਲ ਨੂੰ ਜ਼ਰੂਰੀ ਬਣਾ ਦਿੱਤਾ ਹੈ। ਇਸ ਲਈ ਹੁਣ ਸੰਨੀ ਲਿਓਨ ਨੂੰ ਵੀ ਇਸ ਨਵੇਂ ਨਿਯਮ ਦਾ ਪਾਲਨ ਕਰਨਾ ਹੋਵੇਗਾ ਜੋ ਉਨ੍ਹਾਂ ਲਈ ਇਕ ਵੱਡੀ ਗੱਲ ਹੋਵੇਗੀ। ਫ਼ਿਲਮ ਐੱਲਏ ਨੇ ਕਿਹਾ ਹੈ ਕਿ ਸਾਲਾਨਾ 45,500 ਪਰਮਿਟ ‘ਚ 5 ਫੀਸਦੀ ਪਰਮਿਟ ਅਸ਼ਲੀਲ (ਪੋਰਨ) ਸ਼ੂਟਿੰਗ ਲਈ ਦਿੱਤਾ ਜਾਂਦਾ ਹੈ। ਪਰਿਸ਼ਧ ਦੇ ਇਨ੍ਹਾਂ ਦਾ ਪ੍ਰਯੋਗ ਦਾ ਮਤਲਬ ਇਹ ਹੈ ਕਿ ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਲਾਸ ਏਂਜਲਸ ‘ਚ ਫ਼ਿਲਮ ਦੀ ਸ਼ੂਟਿੰਗ ਦੀ ਪਰਮਿਟ ਹਾਸਿਲ ਕਰਨ ਲਈ ਪੋਰਨ ਫ਼ਿਲਮਾਂ ਦੇ ਨਿਰਮਾਤਾਵਾਂ ਨੂੰ ਸੇਟ ‘ਤੇ ਕੰਡੋਮ ਦੀ ਮੌਜੂਦਗੀ ਸੁਨਿਸ਼ਿਚਤ ਕਰਨੀ ਹੁੰਦੀ ਹੈ। ਇਹ ਕਦਮ ਇਸ ਲਈ ਉਠਾਇਆ ਗਿਆ ਹੈ ਕਿ ਐਡਲਟ ਫ਼ਿਲਮ ਇੰਡਸਟ੍ਰੀ ‘ਚ ਅਜਿਹੇ ਭਿਆਨਕ ਰੋਗਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਕੀ ਸੰਨੀ ‘ਜਿਸਮ 2′ ਲਈ ਪੋਰਨ ਬਿਜਨੇਸ ਛੱਡ ਦੇਵੇਗੀ!!!!
10 ਜਨਵਰੀ—
‘ਬਿਗ ਬਾਸ 5′ ਦੇ ਜ਼ਰੀਏ ਮਹੇਸ਼ ਭੱਟ ਨੇ ਇੰਡੋ ਕਨਾਡੀਅਨ ਪੋਰਨ ਸਟਾਰ ਸੰਨੀ ਲਿਓਨ ਨੂੰ ਫ਼ਿਲਮ ‘ਜਿਸਮ 2′ ‘ਚ ਕੰਮ ਕਰਨ ਦਾ ਪ੍ਰਸਤਾਵ ਦਿੱਤਾ। ਸ਼ੋਅ ਤੋਂ ਬਾਹਰ ਹੋ ਜਾਣ ਦੇ ਬਾਅਦ ਸੰਨੀ ਨੇ ਫ਼ਿਲਮ ਦੇ ਨਿਰਮਾਤਾ ਮਹੇਸ਼ ਭੱਟ ਤੇ ਨਿਰਦੇਸ਼ਕ ਪੂਜਾ ਭੱਟ ਨਾਲ ਮੁਲਾਕਾਤ ਕੀਤੀ। ਸੁਨਣ ‘ਚ ਆਇਆ ਹੈ ਕਿ ਸੰਨੀ ਨੂੰ ਫ਼ਿਲਮ ਦੀ ਕਹਾਣਈ ਤਾਂ ਪਸੰਦ ਆਈ ਹੈ ਪਰ ਤਨਖਾਹ ਨੂੰ ਲੈ ਕੇ ਮਾਮਲਾ ਕੁਝ ਜਮ ਨਹੀਂ ਪਾ ਰਿਹਾ ਹੈ।
ਸੰਨੀ ਇਸ ਫ਼ਿਲਮ ਲਈ ਮਿਲਣ ਵਾਲੀ ਫੀਸ ਨੂੰ ਲੈ ਕੇ ਖੁਸ਼ ਨਹੀਂ ਹੈ ਤੇ ਹੋ ਵੀ ਸਕਦਾ ਹੈ ਕਿ ਉਹ ਇਹ ਫ਼ਿਲਮ ਨਾ ਕਰੇਂ। ਮਹੇਸ਼ ਤੇ ਪੂਜਾ ਨਾਲ ਮਿਲਣ ਦੇ ਬਾਅਦ ਸੰਨੀ ਨੇ ਕਿਹਾ ਹੈ,”ਉਨ੍ਹਾਂ ਨਾਲ ਮੀਟਿੰਗ ਸ਼ਾਨਦਾਰ ਰਹੀ ਪਰ ਮੈਂ ਫ਼ਿਲਮ ‘ਚ ਕੰਮ ਕਰ ਰਹੀ ਹਾਂ ਜਾਂ ਨਹੀਂ, ਇਹ ਮੈਂ ਅਜੇ ਤੈਅ ਨਹੀਂ ਕਰ ਪਾ ਰਹੀ ਹਾਂ। ਇਸ ਮਾਮਲੇ ‘ਚ ਮੈਨੂੰ ਕਈ ਪਹਿਲੂਆਂ ‘ਤੇ ਸੋਚਣਾ ਪੈ ਰਿਹਾ ਹੈ। ਜਿਸ ‘ਚ ਮੈਨੂੰ ਯੂਏਸ ‘ਚ ਆਪਣੇ ਪੋਰਨ ਬਿਜਨੇਸ ਦੇ ਬਾਰੇ ‘ਚ ਵੀ ਸੋਚਣਾ ਹੈ।”
ਸੰਨੀ ਦੇ ਮੰਗੇਤਰ ਨੇ ਸ਼ਰੇਆਮ ਕਰ ਦਿੱਤਾ ਪੋਰਨ ਵੀਡੀਓ
24 ਦਸੰਬਰ—
ਪੋਰਨ ਸਟਾਰ ਸੰਨੀ ਲਿਓਨ ਜਦੋਂ ਤੋਂ ਬਿਗ ਬਾਸ ਦੇ ਘਰ ‘ਚ ਆਈ ਹੈ। ਉਨ੍ਹਾਂ ਦੀ ਲੋਕਪ੍ਰਿਯਤਾ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਹਾਲਾਂਕਿ ਅਮਰੀਕਨ ਪੋਰਨ ਇੰਡਸਟ੍ਰੀ ‘ਚ ਸੰਨੀ ਬਹੁਤ ਹੀ ਮੰਨਿਆ-ਪ੍ਰਮੰਣਿਆ ਨਾਮ ਹੈ ਪਰ ਬਿਗ ਬਾਸ ਤੋਂ ਉਨ੍ਹਾਂ ਨੂੰ ਇਕ ਅਲਗ ਅਕਸ ਉਭਰ ਕੇ ਆਇਆ ਹੈ ਤੇ ਲੋਕ ਦੀਵਾਨੇ ਹੋ ਗਏ ਹਨ। ਸੰਨੀ ਦੀ ਇਸ ਵੱਧਦੀ ਲੋਕਪ੍ਰਿਯਤਾ ਦਾ ਫਾਇਦਾ ਉਠਾਉਣ ਲਈ ਉਨ੍ਹਾਂ ਦੇ ਸਾਬਕਾ ਮੰਗੇਤਰ ਮੇਟ ਐਰਿਕਸਨ ਨੇ ਬਹੁਤ ਹੀ ਬਹੁਤ ਹੀ ਘਟੀਆ ਹੱਥਕੰਡਾ ਅਪਣਾਇਆ ਹੈ। ਸੰਨੀ ਦੀ ਲੋਕਪ੍ਰਿਯਤਾ ਕੈਸ਼ ਕਰਵਾਉਣ ਲਈ ਉਹ ਉਨ੍ਹਾਂ ਨਾਲ ਫ਼ਿਲਮਾਇਆ ਗਿਆ ਆਪਣਾ ਪਹਿਲਾ ਪੋਰਨ ਵੀਡੀਓ ਕਈ ਸਾਈਟਸ ਨੂੰ ਵੇਚ ਰਿਹਾ ਹੈ। ਸੰਨੀ ਤੇ ਮੇਟ ਦੀ 2007 ‘ਚ ਸਗਾਈ ਹੋਈ ਸੀ ਤੇ 2008 ‘ਚ ਇਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਸੀ। ਮੇਟ ਨਾਲ ਮਿਲਣ ਤੋਂ ਪਹਿਲੇ ਸੰਨੀ ਪੋਰਨ ਫ਼ਿਲਮਾਂ ‘ਚ ਕੇਵਲ ਲੇਸਬੀਅਨ ਦ੍ਰਿਸ਼ ਹੀ ਦਿੰਦੀ ਸੀ ਪਰ ਉਨ੍ਹਾਂ ਤੋਂ ਮਿਲਣ ਦੇ ਬਾਅਦ ਸੰਨੀ ਨੇ ਪੋਰਨ ਮੂਵੀ ‘ਚ ਕਿਸੀ ਵੀ ਪੁਰਸ਼ ਨਾਲ ਪਹਿਲੀ ਵਾਰ ਦ੍ਰਿਸ਼ ਦਿੱਤਾ ਪਰ ਉਹ ਉਨ੍ਹਾਂ ਦੇ ਇਲਾਵਾ ਕਿਸੀ ਹੋਰ ਪੁਰਸ਼ ਨਾਲ ਪੋਰਨ ਦ੍ਰਿਸ਼ ਨਹੀਂ ਦਿੰਦੀ ਸੀ। ਮੇਟ ਤੇ ਸੰਨੀ ਦੀ ਇਹ ਫ਼ਿਲਮ ਜ਼ਬਰਦਰਸ ਹਿਟ ਸਾਬਿਤ ਹੋਈ ਸੀ। ਹੁਣ ਇਸ ਦੀ ਲੋਕਪ੍ਰਿਯਤਾ ਲਈ ਮੇਟ ਨੇ ਇਹ ਫ਼ਿਲਮ ਉੱਚੇ ਦਾਮਾਂ ‘ਤੇ ਸਾਈਟਸ ਨੂੰ ਵੱਚ ਦਿੱਤੀ ਹੈ ਤੇ ਇਨ੍ਹਾਂ ਨੇ ਵੱਡੇ ਪੈਮਾਨੇ ‘ਤੇ ਇੰਟਰਨੈੱਟ ਤੇ ਸਾਈਟਸ ‘ਤੇ ਦੇਖਿਆ ਜਾ ਰਿਹਾ ਹੈ।
ਭਾਰਤ ‘ਚ ਵੀਨਾ ਮਲਿਕ ਖਿਲਾਫ ਫਤਵਾ ਜ਼ਾਰੀ
ਪਾਕਿਸਤਾਨੀ ਅਭਿਨੇਤਰੀ ਅਤੇ ਮਾਡਲ ਵੀਨਾ ਮਲਿਕ ਦੀ ਮੁਸ਼ਕਲਾਂ ਪਾਕਿਸਤਾਨ ‘ਚ ਹੀ ਨਹੀਂ ਸਗੋਂ ਭਾਰਤ ‘ਚ ਵੀ ਵਧਦੀਆਂ ਜਾ ਰਹੀਆਂ ਹਨ। ਕੋਟਾ ਦੇ ਮੁਫਤੀ ਸ਼ਮੀਮ ਅਸ਼ਰਫ ਨੇ ਰਿਐਲਿਟੀ ਸ਼ੋਅ ‘ਚ ਸਵੰਯਬਰ ਰਚਾਉਣ ਖਿਲਾਫ ਫਤਵਾ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਮੁਫਤੀ ਨੇ ਵੀਨਾ ਮਲਿਕ ਨੂੰ ਖੁਦ ਤੋਂ ਤੌਬਾ ਕਰਨ ਦੀ ਨਸੀਹਤ ਵੀ ਦਿੱਤੀ।
ਅਸ਼ਲੀਲਤਾ ਨੂੰ ਬੜ੍ਹਾਵਾ ਦੇ ਰਹੀ ਹੈ ਵੀਨਾ
ਮੁਫਤੀ ਦਾ ਮੰਨਣਾ ਹੈ ਕਿ ਵੀਨਾ ਅਸ਼ਲੀਲਤਾ ਨੂੰ ਬੜ੍ਹਾਵਾ ਦੇ ਰਹੀ ਹੈ। ਸਵਯੰਬਰ ਹਿੰਦੂ ਰਿਵਾਜ਼ ਦਾ ਹਿੱਸਾ ਹੈ, ਇਸਲਾਮ ‘ਚ ਇਸ ਨੂੰ ਕਦੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸਲਾਮ ਇਸ ਨੂੰ ਕਿਸੇ ਵੀ ਕੀਮਤ ‘ਚ ਬਰਦਾਸ਼ਤ ਨਹੀਂ ਕਰੇਗਾ। ਉਧਰ ਕੋਟਾ ‘ਚ ਮੁਸਲਿਮ ਸਮੁਦਾਏ ਦੇ ਲੋਕਾਂ ਨੇ ਵੀਨਾ ਮਲਿਕ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਲੋਕਾਂ ਨੇ ਦਿੱਲੀ ‘ਚ ਬੈਠੇ ਉਲੇਮਾਵਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ। ਇਸ ਤੋਂ ਇਲਾਵਾ ਵੀਨਾ ਦੇ ਅਸ਼ਲੀਲਤਾ ਫੈਲਾਉਣ ‘ਤੇ ਕਾਰਵਾਈ ਕੀਤੀ ਜਾਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭੋਪਾਲ ਦੀ ਅਖਿਲ ਭਾਰਤੀ ਮੁਸਲਿਮ ਤਿਓਹਾਰ ਕਮੇਟੀ ਨੇ ਵੀ ਵੀਨਾ ਖਿਲਾਫ ਫਤਵਾ ਜਾਰੀ ਕੀਤਾ ਸੀ। ਵੀਨਾ ਮਲਿਕ ਆਪਣੇ ਨਿਊਡ ਫੋਟੋ ਸ਼ੂਟ ਕਾਰਨ ਚਰਚਾ ‘ਚ ਰਹੀ ਹੈ ਅਤੇ ਹਾਲ ਹੀ ‘ਚ ਉਹ ਦੋ ਦਿਨ ਪਹਿਲਾਂ ਗਾਇਬ ਵੀ ਹੋਈ ਸੀ ਪਰ ਬਾਅਦ ‘ਚ ਪਤਾ ਚੱਲਿਆ ਕਿ ਉਹ ਇਕ ਹੋਟਲ ‘ਚ ਆਰਾਮ ਕਰ ਰਹੀ ਸੀ। ਹਾਲ ਹੀ ‘ਚ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਵੀਨਾ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਗੱਲ ਕਹੀ ਸੀ।
‘ਬਿੱਗ ਬੌਸ’ ‘ਚ ਸੰਨੀ ਲਿਓਨ ਦਾ ਖੁੱਲ੍ਹਿਆ ਰਾਜ਼
ਮੁੰਬਈ, 11 ਦਸੰਬਰ
-ਪੂਜਾ ਮਿਸ਼ਰਾ ਦੇ ਬਿੱਗ ਬੌਸ ਦੇ ਘਰ ਵਿਚ ਦੁਬਾਰਾ ਵਾਪਸ ਆਉਂਦੇ ਹੀ ਫਿਰ ਭੂਚਾਲ ਆ ਗਿਆ ਹੈ। ਬਿੱਗ ਬੌਸ ਦੇ ਘਰ ਵਿਚ ਪੂਜਾ ਮਿਸ਼ਰਾ ਦੀ ਵਾਈਲਡ ਕਾਰਡ ਐਂਟਰੀ ਹੋਈ ਹੈ। ਜੋ ਅੰਦਾਜ਼ਾ ਲਗਾਇਆ ਜਾ ਰਿਹਾ ਸੀ, ਉਹੀ ਹੋਇਆ ਅਤੇ ਸੰਨੀ ਲਿਓਨ ਦੀ ਅਸਲੀ ਪਛਾਣ ਵੀ ਸਾਰਿਆਂ ਦਾ ਸਾਹਮਣੇ ਆ ਗਈ।ਇਸ ਵਾਰ ਪੂਜਾ ਦੀ ਐਂਟਰੀ ਕੁਝ ਗੰਭੀਰ ਕੰਮ ਕਾਰਨ ਹੋਈ ਹੈ। ਸ਼ੋਅ ਵਿਚ ਪੂਜਾ ਨੇ ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਈਮੰਡਸ ਦੇ ਟ੍ਰਾਂਸਲੇਟਰ ਦੇ ਰੂਪ ਵਿਚ ਵਾਪਸੀ ਕੀਤੀ ਹੈ। ਪਰ ਸੰਨੀ ਲਿਓਨ ਨੂੰ ਖੁੱਲ੍ਹੀ ਛੋਟ ਦੇ ਕੇ ਸ਼ੋਅ ਦੇ ਕੋ-ਹੋਸਟ ਸੰਜੇ ਦੱਤ ਨੇ ਵੀ ਕਿਹਾ ਹੈ ਕਿ ਇਹ ਸੰਨੀ ਦੇ ਉੱਪਰ ਹੈ ਕਿ ਉਹ ਆਪਣਾ ਪੇਸ਼ਾ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੀ ਹੈ ਕਿ ਨਹੀਂ। ਸੰਨੀ ਨੇ ਸਾਰਿਆਂ ਨੂੰ ਆਪਣੀ ਅਸਲੀਅਤ ਦੱਸਣਾ ਹੀ ਬੇਹਤਰ ਸਮਝਿਆ। ਇਸ ਤੋਂ ਪਹਿਲਾਂ ਸੰਨੀ ਦੀ ਪੂਜਾ ਨਾਲ ਤੂੰ-ਤੂੰ, ਮੈਂ-ਮੈਂ ਵੀ ਹੋਈ ਅਤੇ ਸੰਨੀ ਨੇ ਪੂਜਾ ਨੂੰ ਆਪਣੀ ਹੱਦ ਵਿਚ ਰਹਿਣ ਦੇ ਨਾਲ ਇਹ ਵੀ ਕਿਹਾ ਕਿ ਜੇਕਰ ਉਹ ਚਾਹੇ ਤਾਂ ਘਰਵਾਲਿਆਂ ਨੂੰ ਉਸਦੀ ਅਸਲੀਅਤ ਦੱਸ ਦੇਵੇ। ਆਪਣੀ ਅਸਲੀ ਪਛਾਣ ਦੱਸਣ ਤੋਂ ਬਾਅਦ ਸੰਨੀ ਨੇ ਕਿਹਾ ਕਿ ਉਸਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਉਸਦੇ ਪੋਰਨ ਸਟਾਰ ਹੋਣ ਬਾਰੇ ਕੀ ਸੋਚਦੇ ਹਨ ਅਤੇ ਉਹ ਆਪਣੀ ਮਰਜ਼ੀ ਨਾਲ ਇਸ ਪੇਸ਼ੇ ਵਿਚ ਆਈ ਹੈ। ਘਰਵਾਲਿਆਂ ਨੇ ਵੀ ਸੰਨੀ ਦੀ ਹਿੰਮਤ ਦੀ ਦਾਦ ਦਿਤੀ ਅਤੇ ਸੋਨਾਲੀ ਨਾਗਰਾਣੀ ਨੇ ਕਿਹਾ ਕਿ ਘਰਵਾਲੇ ਕਿਸੇ ਦੇ ਚਰਿੱਤਰ ਬਾਰੇ ਕੋਈ ਫੈਸਲਾ ਨਹੀਂ ਕਰ ਸਕਦੇ।
ਗਰਭ ਅਵਸਥਾ ਦੌਰਾਨ ਬਿਸਤਰੇ ”ਤੇ ਲੇਟੇ ਹੋਏ ਕੀਤੀ ਮਾਰੀਆ ਕੈਰੀ ਦੀ ਰਿਕਾਰਡਿੰਗ
ਲੰਡਨ, 8 ਦਸੰਬਰ
-ਪੌਪ ਗਾਇਕਾ ਮਾਰੀਆ ਕੈਰੀ ਦਾ ਕਹਿਣਾ ਹੈ ਕਿ ਆਪਣੀ ਗਰਭ ਵਿਵਸਥਾ ਦੌਰਾਨ ਉਸਨੇ ਕੰਮ ਕਰਨਾ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਥੋਂ ਤਕ ਕਿ ਉਸਨੇ ਬਿਸਤਰੇ ‘ਤੇ ਲੇਟੇ ਹੋਏ ਵੀ ਰਿਕਾਰਡਿੰਗ ਕੀਤੀ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਅਪ੍ਰੈਲ ਤੋਂ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਰੀਆ ਨੇ ਕਿਹਾ ਕਿ ਇਕ ਰਿਕਾਰਡਿੰਗ ਲਈ ਉਸਨੇ ਆਪਣੇ ਬਿਸਤਰੇ ਨੇੜੇ ਇਕ ਸਟੂਡੀਓ ਦਾ ਸੈੱਟ ਲਗਾਇਆ। ਉਸਨੇ ਕਿਹਾ ਕਿ ਮੈਂ ਇਕ ਗੀਤ ਰਿਕਾਰਡ ਕਰਵਾਇਆ।
ਵੀਨਾ ਮਲਿਕ ਦੀਆਂ ਹਰਕਤਾਂ ਤੋਂ ਨਾਰਾਜ਼ ਪਿਤਾ ਨੇ ਕੀਤਾ ਬੇਦਖਲ
ਨਿਊਡ ਫੋਟੋਸ਼ੂਟ ਤੋਂ ਬਾਅਦ ਹਰ ਪਾਸਿਓਂ ਆਲੋਚਨਾਵਾਂ ਝੱਲ ਰਹੀ ਪਾਕਿਸਤਾਨੀ ਮਾਡਲ ਅਤੇ ਅਭਿਨੇਤਰੀ ਵੀਨਾ ਮਲਿਕ ਦੇ ਪਰਿਵਾਰ ਨੇ ਵੀ ਹੁਣ ਉਸ ਤੋਂ ਕਿਨਾਰਾ ਕਰ ਲਿਆ ਹੈ। ਵੀਨਾ ਮਲਿਕ ਦੇ ਪਿਤਾ ਨੇ ਉਸ ਨਾਲ ਸਾਰੇ ਸੰਬੰਧ ਖਤਮ ਕਰਨ ਦਾ ਐਲਾਨ ਕਰਦੇ ਹੋਏ ਵੀਨਾ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣ ਦੀ ਵਕਾਲਤ ਕੀਤੀ ਹੈ।ਜ਼ਿਕਰਯੋਗ ਹੈ ਕਿ ਖੁਦ ਵੀਨਾ ਮਲਿਕ ਵੀ ਇਕ ਭਾਰਤੀ ਫੈਸ਼ਨ ਮੈਗਜ਼ੀਨ ਦੇ ਕਵਰ ‘ਤੇ ਪ੍ਰਕਾਸ਼ਤ ਆਪਣੀ ਵਿਵਾਦਿਤ ਫੋਟੋ ਨੂੰ ਫਰਜ਼ੀ ਦੱਸ ਰਹੀ ਹੈ। ਪਰ ਹੁਣ ਵੀਨਾ ਦੇ ਪਿਤਾ ਮਲਿਕ ਮੁਹੰਮਦ ਨੇ ਵੀ ਉਸ ਤੋਂ ਕਿਨਾਰਾ ਕਰਦੇ ਹੋਏ ਕਿਹਾ ਕਿ ਉਹ ਜੋ ਕੁਝ ਵੀ ਹੋ ਰਿਹਾ ਹੈ ਉਸ ਤੋਂ ਉਹ ਵੀ ਖੁਸ਼ ਨਹੀਂ ਹਨ।
ਇਹੀ ਨਹੀਂ ਮਲਿਕ ਨੇ ਇਹ ਵੀ ਕਿਹਾ ਕਿ ਵੀਨਾ ਨੂੰ ਭਾਰਤ ਤੋਂ ਪਰਤਣ ਤੋਂ ਬਾਅਦ ਭਾਰਤ ਨਾ ਜਾਣ ਦਾ ਵਾਅਦਾ ਵੀ ਕਰਨਾ ਚਾਹੀਦਾ ਹੈ। ਮਲਿਕ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੀਨਾ ਨਾਲ ਸਾਰੇ ਰਿਸ਼ਤੇ ਖਤਮ ਕਰ ਲਏ ਹਨ। ਮਲਿਕ ਨੇ ਕਿਹਾ ਕਿ ਮੈਂ ਵੀਨਾ ਉਦੋਂ ਤੱਕ ਆਪਣੀ ਸੰਪਤੀ ਤੋਂ ਬੇਦਖਲ ਕਰਦਾ ਹਾਂ ਜਦੋਂ ਤੱਕ ਇਹ ਵਿਵਾਦ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ ਅਤੇ ਉਹ ਦੁਬਾਰਾ ਭਾਰਤ ਨਾ ਜਾਣ ਦਾ ਵਾਅਦਾ ਨਹੀਂ ਕਰਦੀ।
ਅਮੀਰ ਨੂੰ ਮਿਲੀ ਬੇਟੇ ਦੀ ਖੁਸ਼ੀ- ਮਾਂ ਕੋਈ ਹੋਰ!
ਬਾਲੀਵੁੱਡ ਹਸਤੀਆਂ ਦੇ ਘਰਾਂ ‘ਚ ਇਨੀਂ ਦਿਨੀਂ ਨਵੇਂ ਮਹਿਮਾਨ ਆ ਰਹੇ ਹਨ। ਕੁਝ ਦਿਨ ਪਹਿਲਾਂ ਐਸ਼ਵਰਿਆ ਰਾਏ ਬੱਚਨ ਨੇ ਇਕ ਬੇਟੀ ਨੂੰ ਜਨਮ ਦਿੱਤਾ ਸੀ ਤੇ ਅੱਜ ਆਮਿਰ ਖਾਨ ਅਤੇ ਕਿਰਨ ਰਾਓ ਦੇ ਘਰ ਬੇਟਾ ਆਇਆ। ਹਾਲਾਂਕਿ ਕਿਰਨ ਨੇ ਇਸ ਬੇਟੇ ਨੂੰ ਖੁਦ ਜਨਮ ਨਹੀਂ ਦਿੱਤਾ। ਆਈ. ਵੀ. ਐਚ. (ਇਨ ਵਿਟਰੋ ਫਰਟੀਲਾਈਜੇਸ਼ਨ) ਰਾਹੀਂ ਇਸ ਬੇਟੇ ਨੂੰ ਜਨਮ ਇਕ ਸਰੋਗੇਟ ਮਦਰ ਨੇ ਦਿੱਤਾ। ਇਹ ਬੱਚਾ 1 ਦਸੰਬਰ ਨੂੰ ਪੈਦਾ ਹੋਇਆ।ਆਮਿਰ ਖਾਨ ਅਤੇ ਕਿਰਨ ਰਾਓ ਆਪਣੀ ਕੁਸ਼ੀ ਨੂੰ ਸਾਂਭ ਨਹੀਂ ਪਾ ਰਹੇ। ਦੋਵਾਂ ਨੇ ਇਸ ਖੁਸ਼ੀ ਨੂੰ ਵੰਡਦੇ ਹੋਏ ਕਿਹਾ ਕਿ ਮੈਡੀਕਲ ਕੰਪਲੀਕੇਸ਼ੰਸ ਕਾਰਨ ਅਸੀਂ ਆਈ. ਪੀ. ਐਚ. ਸਰੋਗੇਸੀ ਦੀ ਸਲਾਹ ਲਈ ਸੀ। ਅਸੀਂ ਬੇਹੱਦ ਖੁਸ਼ ਹਾਂ। ਬਹੁਤ ਮੁਸ਼ਕਿਲ ਤੋਂ ਬਾਅਦ ਮਿਲਿਆ ਇਹ ਬੱਚਾ ਸਾਨੂੰ ਬਹੁਤ ਪਿਆਰਾ ਹੈ। ਅਸੀਂ ਬਹੁਤ ਖੁਸ਼ ਹਾਂ ਅਤੇ ਵਧਾਈ ਦੇਣ ਲਈ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਬਾਲੀਵੁੱਡ ਦੇ ‘ਗਾਈਡ’ ਨੂੰ ਆਖਰੀ ਸਲਾਮ
ਜਨਮ ਭੂਮੀ ਦੀ ਮਿੱਟੀ ਨੂੰ ਦੁਬਾਰਾ ਨਮਨ ਕਰਨ ਦਾ ਸੁਪਨਾ ਸਿਰਫ ਸੁਪਨਾ ਹੀ ਰਹਿ ਗਿਆ
ਪਠਾਨਕੋਟ/ ਗੁਰਦਾਸਪੁਰ, 5 ਦਸੰਬਰ
ਹਿੰਦੀ ਸਿਨੇ ਜਗਤ ਦਾ ਸਦਾਬਹਾਰ ਹੀਰੋ ਦੇਵ ਆਨੰਦ ਦਾ ਅੱਜ ਲੰਡਨ ਵਿਚ ਦੇਹਾਂਤ ਹੋਣ ਨਾਲ ਸਮੁੱਚੀ ਫਿਲਮ ਇੰਡਸਟ੍ਰੀ ਸਮੇਤ ਉਨ੍ਹਾਂ ਦੇ ਜ਼ਿਲਾ ਪਠਾਨਕੋਟ ਤੇ ਗੁਰਦਾਸਪੁਰ ਦੇ ਚਹੇਤਿਆਂ ਵਿਚ ਗਹਿਰੇ ਸ਼ੋਕ ਦੀ ਲਹਿਰ ਫੈਲ ਗਈ। ਉਨ੍ਹਾਂ ਦੀ ਹਿੱਟ ਫਿਲਮ ‘ਹਮ ਦੋਨੋ’ ਦੇ ਹਿੱਟ ਗੀਤ ‘ਮੈਂ ਜ਼ਿੰਦਗੀ ਕਾ ਸਾਥ ਯੂੰ ਨਿਭਾਤਾ ਚਲਾ ਗਯਾ-ਹਰ ਫਿਕਰ ਕੋ ਧੂੰਏ ਮੇਂ ਉੜਾਤਾ ਚਲਾ ਗਯਾ’ ਦੀਆਂ ਸਤਰਾਂ ਨੂੰ ਉਨ੍ਹਾਂ ਨੇ ਜੀਵਨ ਦੇ ਹਰ ਪਲ ਦਾ ਮਜ਼ਾ ਲੈਂਦਿਆਂ ਜੀਵਿਆ। ਆਪਣੇ ਸਾਢੇ 6 ਦਹਾਕੇ ਲੰਮੇ ਫਿਲਮੀ ਕੈਰੀਅਰ ਵਿਚ ਉਨ੍ਹਾਂ ਨੇ ਫਿਲਮਾਂ ਦੀ ਸਫਲਤਾ ਅਤੇ ਅਸਫਲਤਾ ਦੇ ਖੱਟੇ-ਮਿੱਠੇ ਪਲਾਂ ਨੂੰ ਹੱਸਦੇ-ਹੱਸਦੇ ਗੁਜ਼ਾਰਿਆ। ਵਰਨਣਯੋਗ ਹੈ ਕਿ ਦੇਵ ਅਨੰਦ ਜ਼ਿਲਾ ਪਠਾਨਕੋਟ ਦੇ ਅਧੀਨ ਆਉਂਦੇ ਕਸਬਾ ਘਰੋਟਾ ਦੇ ਜੰਮੇ ਪਲੇ ਸਨ।
1923 ਵਿਚ ਪੈਦਾ ਹੋਏ ਦੇਵ ਆਨੰਦ ਨੇ ਲਾਹੌਰ ਦੇ ਡੀ.ਏ.ਵੀ. ਕਾਲਜ ਤੋਂ ਬੀ.ਏ. ਦੀ ਡਿਗਰੀ ਪਾਸ ਕੀਤੀ ਸੀ ਅਤੇ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿਚ ਧਰਮਸ਼ਾਲਾ ਵਿਚ ਵੀ ਸਿੱਖਿਆ ਪ੍ਰਾਪਤ ਕੀਤੀ ਸੀ। ਇਸ ਉਪਰੰਤ ਉਹ ਆਪਣੇ ਪਿਤਾ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਗੁਰਦਾਸਪੁਰ ਸਥਿਤ ਅਮਾਮਵਾੜਾ ਚੌਕ ‘ਚ ਸਥਿਤ ਘਰ ‘ਚ ਆ ਗਏ। ਦੇਵ ਆਨੰਦ ਅਕਸਰ ਕਿਹਾ ਕਰਦੇ ਸੀ ਕਿ ਉਨ੍ਹਾਂ ਨੂੰ ਅਮਾਮਵਾੜਾ ਚੌਕ, ਸਥਾਨਕ ਨਹਿਰੂ ਪਾਰਕ ਤੇ ਆਰੀਆ ਸਮਾਜ ਮੰਦਿਰ ਬਹੁਤ ਯਾਦ ਆਉਂਦਾ ਹੈ। ਸਾਲ 1965 ਦੇ ਲਗਭਗ ਅਮਾਮਵਾੜਾ ਚੌਕ ‘ਚ ਸਥਿਤ ਦੇਵ ਆਨੰਦ ਦੇ ਘਰ ਦੀ ਬਦੌਲਤ ਹੀ ਲੋਕਾਂ ਦੇ ਚਿੱਠੀ ਪੱਤਰ ਵੀ ਦੇਵ ਆਨੰਦ ਦੀ ਇਮਾਰਤ ਦੇ ਲਾਗੇ ਦੇ ਨਾਂ ‘ਤੇ ਆਉਂਦੇ ਸਨ। ਦੇਵ ਆਨੰਦ ਦਾ ਪਰਿਵਾਰ ਸੁਤੰਤਰਤਾ ਸੈਨਾਨੀ ਸੀ ਤੇ ਉਨ੍ਹਾਂ ਦੇ ਪਰਿਵਾਰ ਨੇ ਦੇਸ਼ ਦੀ ਆਜ਼ਾਦੀ ‘ਚ ਵੀ ਸਰਗਰਮ ਭੂਮਿਕਾ ਨਿਭਾਈ।
ਦੇਵ ਆਨੰਦ ਆਖਰੀ ਵਾਰ ਗੁਰਦਾਸਪੁਰ ‘ਚ ਆਪਣੇ ਭਰਾ ਮਨਮੋਹਨ ਆਨੰਦ ਦੀ ਮੌਤ ‘ਤੇ ਸਾਲ 1967- 68 ‘ਚ ਆਏ ਸਨ। ਵਰਤਮਾਨ ਸਮੇਂ ‘ਚ ਦੇਵ ਆਨੰਦ ਦਾ ਘਰੋਟਾ ਸਥਿਤ ਘਰ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਦੂਸਰੇ ਪਾਸੇ ਸਥਾਨਕ ਅਮਾਮਵਾੜਾ ਚੌਕ ‘ਚ ਸਥਿਤ ਮਕਾਨ ਨੂੰ ਤੋੜ ਕੇ ਮਕਾਨ ਮਾਲਕ ਨੇ ਨਵਾਂ ਮਕਾਨ ਬਣਾ ਲਿਆ ਹੈ ਪਰ ਅਜੇ ਤਕ ਉਸ ਦੀ ਯਾਦ ‘ਚ ਇਕ ਦੀਵਾਰ ਪੁਰਾਣੀ ਸਥਿਤੀ ‘ਚ ਮਕਾਨ ਨਾਲ ਜੁੜੀ ਹੋਈ ਹੈ, ਜੋ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੀ ਹੈ।
ਦੇਵ ਆਨੰਦ
ਜਨਮ ਤਰੀਕ : 26 ਸਤੰਬਰ 1923
ਜਨਮ ਸਥਾਨ : ਗੁਰਦਾਸਪੁਰ (ਪੰਜਾਬ)
ਪਿਤਾ ਦਾ ਨਾਂ : ਪਿਸ਼ੌਰੀ ਮੱਲ
ਸਿੱਖਿਆ : ਗ੍ਰੈਜੂਏਸ਼ਨ (ਲਾਹੌਰ ਦੇ ਗੌਰਮਿੰਟ ਕਾਲਜ ਤੋਂ)
ਪੁੱਤਰ : ਸੁਨੀਲ ਆਨੰਦ
ਪਹਿਲੀ ਫਿਲਮ : 1946 ਵਿਚ ‘ਹਮ ਸਭ ਏਕ ਹੈਂ’।
ਆਖਰੀ ਫਿਲਮ : ‘ਚਾਰਜਸ਼ੀਟ’
ਫਿਲਮੀ ਸਫਰ : ਕਰੀਬ 115 ਫਿਲਮਾਂ ‘ਚ ਅਭਿਨੈ।
ਪ੍ਰੋਡਕਸ਼ਨ ਹਾਊਸ : ‘ਨਵਕੇਤਨ ਫਿਲਮਜ਼’ (1949 ਵਿਚ)
ਵਿਸ਼ੇਸ਼ : ਦੇਵ ਆਨੰਦ ਸਿਰਫ ਇਕ ਅਭਿਨੇਤਾ ਹੀ ਨਹੀਂ ਸਨ, ਉਹ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਵੀ ਸਨ। ਉਨ੍ਹਾਂ ਨੇ 31 ਫਿਲਮਾਂ ਬਣਾਈਆਂ, 19 ਫਿਲਮਾਂ ਨਿਰਦੇਸ਼ਤ ਕੀਤੀਆਂ, 13 ਫਿਲਮਾਂ ਦੀ ਸਕ੍ਰਿਪਟ ਲਿਖੀ, ‘ਮਹਿਲ’ ਅਤੇ ‘ਪਿਆਰ ਮੁਹੱਬਤ’ ਦੋ ਫਿਲਮਾਂ ਵਿਚ ਗਾਣੇ ਵੀ ਗਾਏ ਤੇ 7 ਡਾਕੂਮੈਂਟਰੀ ਵੀ ਬਣਾਈਆਂ।
ਚਰਚਿਤ ਫਿਲਮਾਂ : ਹਮ ਸਭ ਏਕ ਹੈਂ, ਜ਼ਿੱਦੀ, ਪੇਇੰਗ ਗੈਸਟ, ਬਾਜ਼ੀ, ਜਾਲ, ਪਤਿਤਾ, ਟੈਕਸੀ ਡਰਾਈਵਰ, ਪਾਕੇਟਮਾਰ, ਫੰਟੂਸ਼, ਸੀ. ਆਈ. ਡੀ., ਅਸਲੀ-ਨਕਲੀ, ਕਾਲਾ ਬਾਜ਼ਾਰ, ਲਵ ਮੈਰਿਜ, ਹਮ ਦੋਨੋਂ, ਬੰਬਈ ਕਾ ਬਾਬੂ, ਤੇਰੇ ਘਰ ਕੇ ਸਾਮਨੇ, ਜਬ ਪਯਾਰ ਕਿਸੀ ਸੇ ਹੋਤਾ ਹੈ,ਤੀਨ ਦੇਵੀਆਂ, ਗਾਈਡ, ਜਾਨੀ ਮੇਰਾ ਨਾਮ, ਜਿਵੈਲ ਥੀਫ, ਪ੍ਰੇਮ ਪੁਜਾਰੀ, ਹੀਰ ਰਾਂਝਾ, ਤੇਰੇ ਮੇਰੇ ਸਪਨੇ, ਅਮੀਰ-ਗਰੀਬ, ਵਾਰੰਟ, ਹਰੇ ਰਾਮਾ ਹਰੇ ਕ੍ਰਿਸ਼ਨਾ, ਹੀਰਾ ਪੰਨਾ, ਬਨਾਰਸੀ ਬਾਬੂ, ਇਸ਼ਕ ਇਸ਼ਕ, ਜਾਨੇਮਨ, ਦੇਸ਼-ਪ੍ਰਦੇਸ਼, ਲੁੱਟਮਾਰ, ਮਨਪਸੰਦ, ਸਵਾਮੀ ਦਾਦਾ, ਹਮ ਨੌਜਵਾਨ, ਗੈਂਗਸਟਰ, 100 ਕਰੋੜ, ਰਿਟਰਨ ਆਫ ਜਿਵੈਲ ਥੀਫ, ਮਿ. ਪ੍ਰਾਈਮ ਮਨਿਸਟਰ ਤੇ ਆਖਰੀ ਰਿਲੀਜ਼ ਫਿਲਮ ਚਾਰਜਸ਼ੀਟ ਵਿਚ ਅਭਿਨੈ ਕੀਤਾ।
2002 ‘ਚ ਮਿਲਿਆ ਸੀ ਦਾਦਾ ਸਾਹਿਬ ਫਾਲਕੇ ਐਵਾਰਡ
ਭਾਰਤੀ ਸਿਨੇਮਾ ‘ਚ ਵਰਣਨਯੋਗ ਯੋਗਦਾਨ ਲਈ ਦੇਵ ਆਨੰਦ ਨੂੰ 2001 ‘ਚ ਪਦਮ ਭੂਸ਼ਣ ਅਤੇ 2002 ‘ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ 1949 ‘ਚ ਆਪਣੀ ਪ੍ਰੋਡਕਸ਼ਨ ਕੰਪਨੀ, ‘ਨਵਕੇਤਨ ਇੰਟਰਨੈਸ਼ਨਲ ਫਿਲਮ’ ਦੀ ਸਥਾਪਨਾ ਕੀਤੀ ਅਤੇ 35 ਤੋਂ ਵੱਧ ਫਿਲਮਾਂ ਦਾ ਨਿਰਮਾਣ ਕੀਤਾ। ਦੇਵ ਆਨੰਦ ਨੂੰ 2 ਵਾਰ ਫਿਲਮ ਫੇਅਰ ਪੁਰਸਕਾਰ ਵੀ ਮਿਲਿਆ। ਪਹਿਲੀ ਵਾਰ ਉਨ੍ਹਾਂ ਨੂੰ 1958 ‘ਚ ‘ਕਾਲਾ ਪਾਨੀ’ ਅਤੇ 1966 ‘ਗਾਈਡ’ ਵਿਚ ਅਦਾਕਾਰੀ ਲਈ ਇਹ ਪੁਰਸਕਾਰ ਦਿੱਤਾ ਗਿਆ। ਗਾਈਡ ਨੂੰ ਸਰਵੋਤਮ ਫਿਲਮ ਅਤੇ ਸਰਵੋਤਮ ਨਿਰਦੇਸ਼ਕ ਸਮੇਤ 5 ਸ਼੍ਰੇਣੀਆਂ ‘ਚ ਫਿਲਮ ਫੇਅਰ ਪੁਰਸਕਾਰ ਮਿਲਿਆ ਅਤੇ ਉਸ ਸਾਲ ਆਸਕਰ ਦੀਆਂ ਵਿਦੇਸ਼ੀ ਫਿਲਮਾਂ ਦੀ ਸ਼੍ਰੇਣੀ ‘ਚ ਭਾਰਤ ਵਲੋਂ ਗਾਈਡ ਫਿਲਮ ਭੇਜੀ ਗਈ ਸੀ। ਸਾਲ 2001 ‘ਚ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਦੇਵ ਸਿਰਫ 30 ਰੁਪਏ ਲੈ ਕੇ ਆਏ ਸਨ ਮੁੰਬਈ
ਦੇਵ ਆਨੰਦ ਇਕ ਅਜਿਹੇ ਅਭਿਨੇਤਾ ਦੇ ਤੌਰ ‘ਤੇ ਯਾਦ ਕੀਤੇ ਜਾਂਦੇ ਰਹਿਣਗੇ ਜਿਨ੍ਹਾਂ ਨੇ ਕਈ ਫਿਲਮਾਂ ਨੂੰ ਨਵੀਆਂ ਉਚਾਈਆਂ ਦਿੱਤੀਆਂ। ਭਾਰਤੀ ਫਿਲਮਾਂ ਜਗਤ ਵਿਚ ਲਗਭਗ 6 ਦਹਾਕੇ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇਸ ਅਭਿਨੇਤਾ ਨੂੰ ਅਦਾਕਾਰ ਬਣਨ ਦਾ ਸੁਪਨਾ ਹਕੀਕਤ ਵਿਚ ਬਦਲਣ ਲਈ ਸਖਤ ਸੰਘਰਸ਼ ਕਰਨਾ ਪਿਆ ਸੀ। ਦੇਵ ਆਨੰਦ ਦਾ ਝੁਕਾਅ ਪਿਤਾ ਦੇ ਪੇਸ਼ੇ ਵਕਾਲਤ ਵੱਲ ਨਾ ਹੋ ਕੇ ਅਭਿਨੈ ਵੱਲ ਸੀ ਜਦਕਿ ਦੇਵ ਆਨੰਦ ਨੇ ਪਿਤਾ ਤੋਂ ਫਿਲਮ ਇੰਡਸਟਰੀ ‘ਚ ਕੰਮ ਕਰਨ ਦੀ ਇਜਾਜ਼ਤ ਮੰਗੀ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਉਨ੍ਹਾਂ ਦੀ ਜਿੱਤ ਅੱਗੇ ਝੁਕਦੇ ਹੋਏ ਇਸ ਦੀ ਇਜਾਜ਼ਤ ਦੇ ਦਿੱਤੀ। ਸਾਲ 1943 ਵਿਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਦ ਉਹ ਮੁੰਬਈ ਪਹੁੰਚੇ ਤਾਂ ਉਨ੍ਹਾਂ ਕੋਲ ਸਿਰਫ 30 ਰੁਪਏ ਸਨ ਅਤੇ ਰਹਿਣ ਲਈ ਕੋਈ ਠਿਕਾਣਾ ਨਹੀਂ ਸੀ। ਦੇਵ ਆਨੰਦ ਨੇ ਸੋਚਿਆ ਕਿ ਜੇ ਉਨ੍ਹਾਂ ਮੁੰਬਈ ਵਿਚ ਰਹਿਣਾ ਹੈ ਤਾਂ ਨੌਕਰੀ ਕਰਨੀ ਪਵੇਗੀ ਭਾਵੇਂ ਉਹ ਕਿਸ ਤਰ੍ਹਾਂ ਦੀ ਵੀ ਹੋਵੇ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਮਿਲਟਰੀ ਸੈਂਸਰ ਦਫਤਰ ਵਿਚ ਕਲਰਕ ਦੀ ਨੌਕਰੀ ਮਿਲ ਗਈ ਜਿਥੇ ਉਹ ਫੌਜੀਆਂ ਦੀਆਂ ਚਿੱਠੀਆਂ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਪੜ੍ਹ ਕੇ ਸੁਣਾਉਣਾ ਹੁੰਦਾ ਸੀ। ਸਾਲ 1945 ਵਿਚ ਆਈ ਫਿਲਮ ‘ਹਮ ਏਕ ਹੈਂ’ ਤੋਂ ਬਤੌਰ ਅਭਿਨੇਤਾ ਦੇਵ ਆਨੰਦ ਨੇ ਆਪਣੇ ਸਿਨੇਮਾ ਕਰੀਅਰ ਦੀ ਸ਼ੁਰੂਆਤ ਕੀਤੀ।
ਘਰੋਟਾ ਦੇ ਸਾਬਕਾ ਸਰਪੰਚ ਦੀਆਂ ਅੱਖਾਂ ਹੋਈਆਂ ਨਮ
ਦੇਵ ਆਨੰਦ ਨਾਲ ਤਿੰਨ ਵਾਰ ਮਿਲ ਚੁੱਕੇ ਘਰੋਟਾ ਦੇ ਸਰਪੰਚ ਹੀਰਾ ਸਿੰਘ ਨੇ ਅੱਥਰੂਆਂ ਨਾਲ ਭਰੀਆਂ ਅੱਖਾਂ ਨਾਲ ਅਤੀਤ ਦੀਆਂ ਯਾਦਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਜਦੋਂ ਉਹ ਸੈਨਾ ਵਿਚ ਸੀ ਤਾਂ ਸਿੱਕਮ ਵਿੱਚ ਉਨ੍ਹਾਂ ਦਾ ਮਿਲਾਪ ਦੇਵ ਆਨੰਦ ਨਾਲ ਹੋਇਆ ਸੀ ਅਤੇ ਉਹ ਤਿੰਨ ਦਿਨਾਂ ਤੱਕ ਉਨ੍ਹਾਂ ਦੇ ਨਾਲ ਰਹੇ।
ਉਨ੍ਹਾਂ ਨਾਲ ਗੁਜ਼ਾਰੇ ਹੋਏ ਯਾਦਗਾਰੀ ਪਲ ਉਨ੍ਹਾਂ ਨੂੰ ਅੱਜ ਵੀ ਨਹੀਂ ਭੁਲਦੇ। ਕਸਬਾ ਵਾਸੀ ਦਲਜੀਤ ਸਿੰਘ, ਵਰਿਆਮ ਕਲੋਤਰਾ ਅਤੇ ਕਿਸ਼ਨ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਹੀਰੋ ਦੇ ਦਰਸ਼ਨ ਦਾ ਸਾਲਾਂ ਤੋਂ ਇੰਤਜ਼ਾਰ ਸੀ।
ਪਿਤਾ ਬ੍ਰਿਟਿਸ਼ ਹਕੂਮਤ ਵਿਚ ਸਨ ਵਕੀਲ
ਦੇਵ ਆਨੰਦ ਦੇ ਪਿਤਾ ਦਾ ਨਾਂ ਪਿਸ਼ੌਰੀ ਮੱਲ ਆਨੰਦ ਸੀ ਜੋ ਬ੍ਰਿਟਿਸ਼ ਹਕੂਮਤ ‘ਚ ਇਕ ਪ੍ਰਸਿੱਧ ਵਕੀਲ ਸਨ। ਦੇਵ ਆਨੰਦ ਦੇ ਚਾਰ ਭਰਾ ਸਨ ਤੇ ਇਹ ਆਪਣੇ ਭਰਾ ਮਨਮੋਹਨ ਆਨੰਦ ਐਡਵੋਕੇਟ ਗੁਰਦਾਸਪੁਰ ਤੇ ਚੇਤਨ ਆਨੰਦ ਤੋਂ ਛੋਟੇ, ਜਦ ਕਿ ਵਿਜੇ ਆਨੰਦ ਤੋਂ ਵੱਡੇ ਸਨ। ਇਨ੍ਹਾਂ ਦੀ ਇਕ ਭੈਣ ਸੀਲਕਾਂਤ ਕਪੂਰ ਹੈ, ਜੋ ਫਿਲਮ ਡਾਇਰੈਕਟਰ ਸ਼ੇਖਰ ਕਪੂਰ ਦੀ ਮਾਤਾ ਹੈ। ਦੇਵ ਆਨੰਦ ਨੇ ਇੰਗਲਿਸ਼ ਲਿਟਰੇਚਰ ‘ਚ ਡਿਗਰੀ ਸਰਕਾਰੀ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਦੇਵ ਆਨੰਦ ਦੇ ਭਰਾ ਮਨਮੋਹਨ ਆਨੰਦ ਨੇ ਗੁਰਦਾਸਪੁਰ ਤੋਂ ਜਨ ਸੰਘ ਪਾਰਟੀ ਵਲੋਂ ਵਿਧਾਇਕ ਦੀ ਚੋਣ ਪ੍ਰਬੋਧ ਚੰਦਰ ਵਿਰੁੱਧ ਲੜੀ ਸੀ ਪਰ ਹਾਰ ਗਏ ਤੇ ਉਦੋਂ ਮਨਮੋਹਨ ਆਨੰਦ ਸਕੂਲ ਚਲਾਉਂਦੇ ਸਨ।
ਆਪਣੇ ਨਾਲ ਪਾਕਿ ਲੈ ਗਏ ਸਨ ਵਾਜਪਾਈ
ਅੰਮ੍ਰਿਤਸਰ , 4 ਦਸੰਬਰ (ਕਪੂਰ)— ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਦੇਵ ਆਨੰਦ ਦੇ ਵੱਡੇ ਪ੍ਰਸ਼ੰਸਕ ਸਨ, ਇਹੀ ਕਾਰਨ ਸੀ ਕਿ ਸੰਨ 1999 ‘ਚ ਜਦ ਵਾਜਪਾਈ ਸਾਹਿਬ ਸ਼ਾਂਤੀ ਦਾ ਪੈਗਾਮ ਲੈ ਕੇ ਦਿੱਲੀ ਤੋਂ ਬੱਸ ਰਾਹੀਂ ਹਿੰਦੋਸਤਾਨ ਦੀਆਂ ਮਸ਼ਹੂਰ ਹਸਤੀਆਂ ਨੂੰ ਲੈ ਕੇ ਅੰਮ੍ਰਿਤਸਰ ਵਾਹਗਾ ਬਾਰਡਰ ਤੋਂ ਲਾਹੌਰ (ਪਾਕਿਸਤਾਨ) ਗਏ ਸਨ ਤਾਂ ਦੇਵ ਆਨੰਦ ਸਾਹਿਬ ਨੂੰ ਵੀ ਨਾਲ ਲੈ ਗਏ ਸਨ। ਬਾਅਦ ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੋ ਗਈ।
ਰਫਿਊਜੀ ਭਾਰਤੀਆਂ ਨੂੰ ਦੁਬਾਰਾ ਵਸਾਉਣ ਵਿਚ ਆਨੰਦ ਪਰਿਵਾਰ ਨੇ ਕੀਤੀ ਸੀ ਸਹਾਇਤਾ
ਪਠਾਨਕੋਟ,4 ਦਸੰਬਰ (ਸ਼ਾਰਦਾ)-ਘਰੋਟਾ ਇਲਾਕਾ ਵਾਸੀਆਂ ਨੇ ਦੱਸਿਆ ਕਿ ਦੇਸ਼ ਦੀ ਵੰਡ ਦੇ ਸਮੇਂ ਪਾਕਿ ਤੋਂ ਉਜੜ ਕੇ ਆਏ ਰਫਿਊਜੀ ਭਾਰਤੀਆਂ ਨੂੰ ਘਰੋਟਾ ਕਸਬੇ ਵਿਚ ਦੁਬਾਰਾ ਵਸਾਉਣ ਵਿਚ ਆਨੰਦ ਪਰਿਵਾਰ ਨੇ ਬਹੁਤ ਸਹਾਇਤਾ ਕੀਤੀ ਸੀ। ਵੰਡ ਦੇ ਸਮੇਂ ਆਨੰਦ ਪਰਿਵਾਰ ਦਾ ਇਸ ਖੇਤਰ ਵਿੱਚ ਚੰਗਾ ਰੁਤਬਾ ਸੀ ਅਤੇ ਦੇਵ ਅਨੰਦ ਦੇ ਪਿਤਾ ਗੁਰਦਾਸਪੁਰ ਵਿਚ ਵਕਾਲਤ ਕਰਦੇ ਸਨ। ਆਨੰਦ ਪਰਿਵਾਰ ਨੇ ਰਫਿਊਜੀਆਂ ਨੂੰ ਘਰੋਟਾ ਵਿਚ ਵਸਾਉਣ ਲਈ ਸਥਾਨ ਅਤੇ ਹੋਰ ਸਹਾਇਤਾ ਕੀਤੀ ਸੀ।
ਘਰੋਟਾ ਵਾਸੀ ਕਿਸ਼ਨ ਚੰਦ ਜੋਸ਼ੀ ਨੇ ਦੱਸਿਆ ਕਿ ਮੁੰਬਈ ਸੈਂਟਰ ਹੋਣ ਦੇ ਬਾਅਦ ਵੀ ਆਨੰਦ ਪਰਿਵਾਰ ਦਾ ਇਸ ਖੇਤਰ ਨਾਲ ਵਿਸ਼ੇਸ਼ ਲਗਾਵ ਰਿਹਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਤੇ ਦੇਵ ਆਨੰਦ ਦੇ ਪਿਤਾ ਪਿਸ਼ੌਰੀ ਮੱਲ ਆਪਸ ਵਿਚ ਸਹਿਪਾਠੀ ਸਨ ਅਤੇ ਆਨੰਦ ਪਰਿਵਾਰ ਦੀਆਂ ਕੁੰਡਲੀਆਂ ਉਨ੍ਹਾਂ ਦਾ ਪਰਿਵਾਰ ਬਣਾਉਂਦਾ ਸੀ। ਇਸੇ ਸਿਲਸਿਲੇ ਵਿਚ ਕਦੀ ਕਿਤੇ ਅਨੰਦ ਪਰਿਵਾਰ ਦੇ ਕਿਸੇ ਮੈਂਬਰ ਦਾ ਉਥੇ ਆਉਣਾ-ਜਾਣਾ ਬਣਿਆ ਹੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਦੇਵ ਅਨੰਦ ਦੇ ਪੈਦਾਇਸ਼ੀ ਘਰ ਵਿਚ ਇਨ੍ਹਾਂ ਦਿਨਾਂ ਵਿਚ ਸਤਪਾਲ ਮਹਾਜਨ ਦਾ ਪਰਿਵਾਰ ਰਹਿ ਰਿਹਾ ਹੈ ਜਿਸਨੂੰ ਇਸ ਪਰਿਵਾਰ ਨੇ 1991 ਵਿਚ ਆਨੰਦ ਪਰਿਵਾਰ ਤੋਂ ਖਰੀਦਿਆ ਸੀ।
ਅਭਿਨੇਤਰੀ ਸੁਰੱਈਆ ਦੀ ਨਾਨੀ ਨੇ ਅੜਿੱਕਾ ਡਾਹਿਆ ਸੀ ਦੋਵਾਂ ਦੇ ਵਿਆਹ ‘ਚ
ਅੰਮ੍ਰਿਤਸਰ, 4 ਦਸੰਬਰ (ਕਪੂਰ)-ਰੋਮਾਂਟਿਕ ਹੀਰੋ ਦੇਵ ਆਨੰਦ ਦੇ ਰੋਮਾਂਸ ਦੇ ਕਿੱਸੇ ਸੁਰੱਈਆ ਤੋਂ ਲੈ ਕੇ ਜ਼ੀਨਤ ਅਮਾਨ ਤਕ ਸੁਣਨ ਨੂੰ ਮਿਲੇ। ਫਿਲਮੀ ਸਫਰ ਦੇ ਸ਼ੁਰੂਆਤੀ ਦੌਰ ‘ਚ ਦੇਵ ਸਾਹਿਬ ਸੁਰੱਈਆ ਦੇ ਬਹੁਤ ਦੀਵਾਨੇ ਸਨ ਅਤੇ ਉਸ ਨਾਲ ਬਤੌਰ ਨਾਇਕ ਉਨ੍ਹਾਂ ਨੇ ਵਿੱਦਿਆ, ਜੀਤ, ਸ਼ਾਇਰ, ਨੀਲੀ, ਦੋ ਸਿਤਾਰੇ , ਸਨਮ, ਅਫਸਰ ਆਦਿ ਫਿਲਮਾਂ ‘ਚ ਕੰਮ ਕੀਤਾ। ਦੇਵ ਸਾਹਿਬ ਨੇ ਇਕ ਇੰਟਰਵਿਊ ‘ਚ ਮੰਨਿਆ ਸੀ ਕਿ ਉਹ ਮੈਰੀਨ ਡਰਾਈਵ ‘ਤੇ ਸਥਿਤ ਸੁਰੱਈਆ ਦੇ ਘਰ ਦੇ ਗੇੜੇ ਮਾਰਦੇ ਰਹਿੰਦੇ ਸਨ।
ਦੇਵ ਆਨੰਦ ਨੇ ਸੁਰੱਈਆ ਨੂੰ ਵਿਆਹ ਲਈ ਪ੍ਰਪੋਜ਼ ਵੀ ਕੀਤਾ ਸੀ ਪਰ ਧਰਮ ਰਸਤੇ ਵਿਚ ਆ ਗਿਆ ਅਤੇ ਸੁਰੱਈਆ ਦੀ ਨਾਨੀ ਦੀ ਜ਼ਿੱਦ ਅੱਗੇ ਸੁਰੱਈਆ ਦੀ ਇਕ ਨਾ ਚੱਲੀ ਅਤੇ ਸੁਰੱਈਆ ਨੇ ਜ਼ਿੰਦਗੀ ਭਰ ਵਿਆਹ ਨਹੀਂ ਕੀਤਾ। ਦੇਵ ਸਾਹਿਬ ਨੇ ਆਪਣੀ ਸਵੈ ਜੀਵਨੀ ‘ਰੋਮਾਂਸਿੰਗ ਵਿਦ ਲਾਈਫ’ ਵਿਚ ਸਵਰਗੀ ਸੁਰੱਈਆ ਦੇ ਨਾਲ ਆਪਣੀ ਆਖਰੀ ਮੁਲਾਕਾਤ ਇੰਝ ਬਿਆਨ ਕੀਤੀ ਹੈ ‘ਇਕ ਲੰਬੀ ਚੁੱਪ ਤੋਂ ਬਾਅਦ ਅਸੀਂ ਇਕ ਦੂਜੇ ‘ਤੇ ਨਜ਼ਰਾਂ ਟਿਕਾ ਦਿੱਤੀਆਂ ਮੈਂ ਜਦੋਂ ਉਸ ਦੇ ਵਾਲ ਪਲੋਸੇ ਤਾਂ ਉਸ ਨੇ ਆਪਣੇ ਬੁੱਲ੍ਹ ਮੇਰੇ ਵੱਲ ਚੁੰਮਣ ਲਈ ਵਧਾ ਦਿੱਤੇ। ਇਹ ਚੁੰਮਣ ਕਾਫੀ ਦੇਰ ਤੱਕ ਚੱਲਿਆ। ਉਦੋਂ ਤਾਂ ਲੱਗਦਾ ਸੀ ਸ਼ਾਇਦ ਇਹ ਕਦੇ ਖਤਮ ਨਾ ਹੋਵੇ।’
1954 ‘ਚ ਹੋਇਆ ਸੀ ਦੇਵ ਦਾ ਵਿਆਹ
ਦੇਵ ਸਾਹਿਬ ਦਾ ਵਿਆਹ 1954 ‘ਚ ਫਿਲਮ ਅਭਿਨੇਤਰੀ ਕਲਪਨਾ ਕਾਰਤਿਕ ਨਾਲ ਰਸ਼ੀਆ ‘ਚ ਹੋਇਆ। ਕਲਪਨਾ ਕਾਰਤਿਕ ਸ਼ਿਮਲਾ ਕਾਲਜ ‘ਚ ਬਿਊਟੀ ਕਵੀਨ ਚੁਣੀ ਗਈ ਸੀ ਜਿਨ੍ਹਾਂ ਨੇ ਕਈ ਫਿਲਮਾਂ ‘ਚ ਵੀ ਕੰਮ ਕੀਤਾ। ਦੇਵ ਆਨੰਦ ਦੇ ਬੇਟੇ ਦਾ ਨਾਂ ਸੁਨੀਲ ਆਨੰਦ ਹੈ ਜੋ ਦੇਵ ਆਨੰਦ ਵਲੋਂ ਸ਼ੁਰੂ ਕੀਤੀ ਨਵਕੇਤਨ ਬੈਨਰ ਲਿਮਟਿਡ ਕੰਪਨੀ ਨੂੰ ਚਲਾਉਂਦੇ ਹਨ। ਦੇਵ ਆਨੰਦ ਨੇ ਆਪਣੇ ਬੇਟੇ ਨੂੰ ਫਿਲਮ ਕੈਰੀਅਰ ਵਿਚ ਆਇਆ ਪਰ ਉਹ ਅਸਫਲ ਰਹੇ।
ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ, ਹਰ ਫਿਕਰ ਕੋ ਧੂਏਂ ਮੇਂ ਉਡਾਤਾ….
ਨਹੀਂ ਰਹੇ ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ
ਨਵੀਂ ਦਿੱਲੀ, 5 ਦਸੰਬਰ—
ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੀ ਲੰਡਨ ‘ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ 88 ਸਾਲ ਦੇ ਸਨ। ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ ਅਤੇ 35 ਤੋਂ ਵੱਧ ਫਿਲਮਾਂ ਬਣਾਈਆਂ ਸਨ। ਦੇਵ ਆਨੰਦ ਨੇ 1946 ‘ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ‘ਹਮ ਏਕ ਹੈਂ’ ਫਿਲਮ ਤੋਂ ਕੀਤੀ ਸੀ। 1947 ‘ਚ ਉਹ ਫਿਲਮ ‘ਜਿੱਦੀ’ ਤੋਂ ਸੁਪਰ ਸਟਾਰ ਬਣੇ।ਦੇਵ ਆਨੰਦ ਦਾ ਅਸਲੀ ਨਾਂ ਧਰਮ ਦੇਵ ਆਨੰਦ ਸੀ। ਉਨ੍ਹਾਂ ਦਾ ਜਨਮ 26 ਸਤੰਬਰ 1923 ਨੂੰ ਗੁਰਦਾਸਪੁਰ (ਪੰਜਾਬ) ‘ਚ ਹੋਇਆ ਸੀ। ਉਹ ਭਾਰਤੀ ਸਿਨੇਮਾ ਦੇ ਸਫਲ ਕਲਾਕਾਰ, ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਰਹੇ। ਕੰਮ ਦੀ ਭਾਲ ‘ਚ ਮੁੰਬਈ ਆਏ ਦੇਵ ਆਨੰਦ ਨੇ 160 ਰੁਪਏ ਪ੍ਰਤੀ ਮਹੀਨੇ ਤੋਂ ਕੰਮ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਭਾਤ ਟਾਕੀਜ ਦੀ ਇਕ ਫਿਲਮ ‘ਹਮ ਏਕ ਹੈਂ’ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਫਿਲਮ ਜਿੱਦੀ ‘ਚ ਦੇਵ ਆਨੰਦ ਨੇ ਮੁੱਖ ਭੂਮਿਕਾ ਨਿਭਾਈ। ਇਹ ਫਿਲਮ 1948 ‘ਚ ਰਿਲੀਜ਼ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਮੁੜ ਕੇ ਨਹੀਂ ਦੇਖਿਆ।ਦੇਵ ਆਨੰਦ ਨੇ ਕਈ ਹਿੱਟ ਫਿਲਮਾਂ ਦਿੱਤੀਆਂ। ਰਾਹੀ, ਆਂਧੀਆਂ, ਟੈਕਸੀ ਡਰਾਈਵਰ ਦੇਵ ਆਨੰਦ ਦੀਆਂ ਹਿੱਟ ਫਿਲਮਾਂ ‘ਚ ਸ਼ਾਮਲ ਹੈ। ਮੁਨੀਮ ਜੀ, ਸੀ. ਈ. ਓ. ਅਤੇ ਪੇਇੰਗ ਗੈਸਟ ਫਿਲਮ ਤੋਂ ਬਾਅਦ ਤਾਂ ਹਰ ਨੌਜਵਾਨ ਦੇਵ ਆਨੰਦ ਦੇ ਸਟਾਇਲ ਦਾ ਦੀਵਾਨਾ ਹੋ ਗਿਆ। 1958 ‘ਚ ਉਨ੍ਹਾਂ ਨੂੰ ਫਿਲਮ ਕਾਲਾ ਪਾਨੀ ਲਈ ਬੇਹਤਰੀਨ ਕਲਾਕਾਰ ਦਾ ਐਵਾਰਡ ਮਿਲਿਆ। 1965 ‘ਚ ਉਨ੍ਹਾਂ ਦੀ ਪਹਿਲੀ ਰੰਗੀਨ ਫਿਲਮ ਪ੍ਰਦਰਸ਼ਤ ਹੋਈ ਜਿਸ ਦਾ ਨਾਂ ਗਾਈਡ ਸੀ। ਜਵੈਲ ਥੀਫ, ਜਾਨੀ ਮੇਰਾ ਨਾਮ, ਪਰੇਮ ਪੁਜਾਰੀ, ਹਰੇ ਰਾਮ ਹਰੇ ਕ੍ਰਿਸ਼ਨਾ ਉਨ੍ਹਾਂ ਦੀਆਂ ਚਰਚਿਤ ਫਿਲਮਾਂ ਹਨ। 2007 ‘ਚ ਉਨ੍ਹਾਂ ਦੀ ਆਤਮਕਥਾ ਰੋਮਾਂਸਿੰਗ ਵਿਦ ਲਾਈਫ ਪ੍ਰਕਾਸ਼ਤ ਹੋਈ। 2001 ‘ਚ ਦੇਵ ਆਨੰਦ ਨੂੰ ਪਦਮ ਭੂਸ਼ਣ ਅਤੇ 2002 ‘ਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
… ਤਾਂ ਹਰਜ਼ ਹੀ ਕੀ ਹੈ
ਇਕ ਕਲਾਕਾਰ ਦੇ ਤੌਰ ‘ਤੇ ਤੁਹਾਨੂੰ ਹਰੇਕ ਨਾਲ ਅਡਜਸਟ ਹੋਣਾ ਚਾਹੀਦੈ। ਮੈਨੂੰ ਯਕੀਨ ਹੈ ਕਿ ਰਣਵੀਰ ਅਤੇ ਪੂਰੀ ਟੀਮ ਨਾਲ ਕੰਮ ਕਰਨਾ ਬਹੁਤ ਵਧੀਆ ਹੋਵੇਗਾ। ਅਜੇ ਤਕ ਸੋਨਾਕਸ਼ੀ ਸਿਨਹਾ ਦੀ ਸਿਰਫ ਇਕ ਫਿਲਮ ਹੀ ਆਈ ਹੈ ਪਰ ਅੱਜਕਲ ਦੀਆਂ ਅਭਿਨੇਤਰੀਆਂ ਦੇ ਮੁਕਾਬਲੇ ਨਿਰਮਾਤਾ-ਨਿਰਦੇਸ਼ਕਾਂ ‘ਚ ਉਸ ਦੀ ਮੰਗ ਕਾਫੀ ਹੈ। ਇਕ ਪਾਸੇ ਤਾਂ ਸੋਨਾਕਸ਼ੀ ਦੀਆਂ ਦੋ ਫਿਲਮਾਂ ‘ਰਾਊਡੀ ਰਾਠੌੜ’ ਅਤੇ ‘ਜੋਕਰ’ ਰਿਲੀਜ਼ ਲਈ ਤਿਆਰ ਹਨ, ਉਥੇ ਹੀ ਉਹ ‘ਦਬੰਗ-2′ ਅਤੇ ‘ਲੁਟੇਰਾ’ ਲਈ ਸ਼ੂਟਿੰਗ ਕਰ ਰਹੀ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਅੰਸ਼¸
* ‘ਦਬੰਗ’ ਜਿਹੀਆਂ ਬਲਾਕ ਬਸਟਰ ਦੇਣ ਤੋਂ ਬਾਅਦ ਆਫਬੀਟ ਫਿਲਮ ‘ਉਡਾਨ’ ਫੇਮ ਵਿਕਰਮਾਦਿਤਯ ਮੋਟਵਾਨੀ ਨਾਲ ‘ਲੁਟੇਰਾ’ ਕਰਨਾ ਕੀ ਰਿਸਕ ਲੈਣਾ ਤਾਂ ਨਹੀਂ ਹੈ?
¸ ਇਕ ਕਲਾਕਾਰ ਦੇ ਤੌਰ ‘ਤੇ ਮੈਂ ਹੋਰ ਕਈ ਕਮਰਸ਼ੀਅਲ ਫਿਲਮਾਂ ਕਰ ਰਹੀ ਹਾਂ। ਇਸ ਫਿਲਮ ਨੂੰ ਕਰਨ ਪਿੱਛੇ ਮੁੱਖ ਕਾਰਨ ਹੈ ਇਸ ਦੀ ਸਕ੍ਰਿਪਟ। ਜਦੋਂ ਵਿਕਰਮ ਨੇ ਇਹ ਸਕ੍ਰਿਪਟ ਮੈਨੂੰ ਸੁਣਾਈ ਸੀ ਤਾਂ ਅਖੀਰ ਤਕ ਆਉਂਦੇ-ਆਉਂਦੇ ਮੇਰੀਆਂ ਅੱਖਾਂ ‘ਚ ਹੰਝੂ ਆ ਗਏ ਸਨ। ਇਹ ਮੇਰਾ ਹੁਣ ਤਕ ਦਾ ਸਭ ਤੋਂ ਚੈਲੇਂਜਿੰਗ ਰੋਲ ਹੋਵੇਗਾ। ਦਿਲਚਸਪੀ ਬਣੀ ਰਹੇ ਇਸ ਲਈ ਇਕ ਕਲਾਕਾਰ ਨੂੰ ਵੱਖ-ਵੱਖ ਰੋਲ ਕਰਦੇ ਰਹਿਣਾ ਚਾਹੀਦਾ ਹੈ। ਇਹ ਫਿਲਮ ਮੈਂ ਇਸੇ ਆਧਾਰ ‘ਤੇ ਚੁਣੀ ਹੈ।
* ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਜਿਹੇ ਵੱਡੀ ਉਮਰ ਦੇ ਸਿਤਾਰਿਆਂ ਨਾਲ ਕੰਮ ਕਰਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਤੁਸੀਂ ਆਪਣੇ ਹਮਉਮਰ ਰਣਵੀਰ ਸਿੰਘ ਨਾਲ ਕੰਮ ਕਰ ਰਹੇ ਹੋ।
¸ ਮੈਨੂੰ ਇਹ ਸਵਾਲ ਕਾਫੀ ਮਜ਼ਾਕੀਆ ਲੱਗਦਾ ਹੈ ਕਿਉਂਕਿ ਜਦੋਂ ਮੈਂ ਸਲਮਾਨ, ਅਕਸ਼ੈ ਜਿਹੇ ਸੁਪਰ ਸਟਾਰਸ ਨਾਲ ਕੰਮ ਕਰਦੀ ਹਾਂ ਤਾਂ ਉਸ ਵਿਚ ਹਰਜ ਹੀ ਕੀ ਹੈ। ਇਕ ਕਲਾਕਾਰ ਦੇ ਤੌਰ ‘ਤੇ ਤੁਹਾਨੂੰ ਹਰੇਕ ਨਾਲ ਅਡਜਸਟ ਹੋਣਾ ਚਾਹੀਦੈ। ਮੈਨੂੰ ਯਕੀਨ ਹੈ ਕਿ ਰਣਵੀਰ ਅਤੇ ਪੂਰੀ ਟੀਮ ਨਾਲ ਕੰਮ ਕਰਨਾ ਬਹੁਤ ਵਧੀਆ ਹੋਵੇਗਾ।
*’ਬੈਂਡ ਬਾਜਾ ਬਾਰਾਤ’ ਤੋਂ ਬਾਅਦ ਤੁਸੀਂ ਰਣਵੀਰ ਦੀ ਕਾਫੀ ਤਾਰੀਫ ਕੀਤੀ ਸੀ। ਕੀ ਉਨ੍ਹਾਂ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਮਹਿਸੂਸ ਕਰ ਰਹੇ ਹੋ?
¸ ਹਾਂ, ਮੈਂ ਉਨ੍ਹਾਂ ਦੇ ਕੰਮ ਦੀ ਤਾਰੀਫ ਕਰਦੀ ਹਾਂ। ਮੈਂ ਉਨ੍ਹਾਂ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ ਕਿਉਂਕਿ ਅਸੀਂ ਦੋਵਾਂ ਨੇ ਇਕੱਠੇ ਆਪਣੇ ਡੈਬਿਊ ਐਵਾਰਡ ਪ੍ਰਾਪਤ ਕੀਤੇ ਸਨ ਅਤੇ ਆਨਸਕ੍ਰੀਨ ਇਹ ਚੰਗਾ ਮੇਲ ਹੋਵੇਗਾ। ਰਣਵੀਰ ਕਾਫੀ ਟੈਲੇਂਟਿਡ ਹਨ।
*ਤੁਹਾਡੇ ਅਤੇ ਰਣਵੀਰ ਬਾਰੇ ਕਾਫੀ ਚਰਚਾ ਰਹਿੰਦੀ ਹੈ। ਇਸ ਨੂੰ ਕਿਵੇਂ ਹੈਂਡਲ ਕਰਦੇ ਹੋ?
¸ ਮੈਂ ਹੈਂਡਲ ਨਹੀਂ ਕਰਦੀ, ਆਪਣਾ ਕੰਮ ਕਰਦੀ ਹਾਂ ਅਤੇ ਇਸ ਨਾਲ ਮੈਨੂੰ ਖੁਸ਼ੀ ਮਿਲਦੀ ਹੈ। ਮੈਂ ਘਰ ਜਾਂਦੀ ਹਾਂ, ਸੌਂਦੀ ਹਾਂ, ਸਵੇਰੇ ਉਠਦੀ ਹਾਂ ਅਤੇ ਕੰਮ ‘ਤੇ ਜਾਂਦੀ ਹਾਂ। ਮੈਂ ਜੋ ਕਰਦੀ ਹਾਂ ਉਸ ਨਾਲ ਮੈਨੂੰ ਪਿਆਰ ਹੈ ਅਤੇ ਇਹੀ ਚੀਜ਼ ਹੈ ਜੋ ਜ਼ਰੂਰੀ ਹੈ।
* ਇਸ ਫਿਲਮ ਵਿਚ ਤੁਹਾਡੀ ਲੁਕ 1950 ਦੇ ਦਹਾਕੇ ਵਾਲੀ ਹੈ।
¸ ਮੈਂ ਇਕ ਬੰਗਾਲੀ ਲੜਕੀ ਦਾ ਕਿਰਦਾਰ ਨਿਭਾ ਰਹੀ ਹਾਂ। ਇਹ ਇਕ ਆਥੈਂਟਿਕ ਬੰਗਾਲੀ ਲੁੱਕ ਹੈ ਜੋ 1950 ਵਾਲੀ ਹੀ ਹੈ। ਫਿਲਮ ਦੇ ਨਿਰਦੇਸ਼ਕ ਅਤੇ ਡ੍ਰੈੱਸ ਡਿਜ਼ਾਈਨਰ ਨੇ ਕੱਪੜਿਆਂ, ਗਹਿਣਿਆਂ, ਵਾਲਾਂ ਅਤੇ ਮੇਕਅੱਪ ‘ਤੇ ਕਾਫੀ ਮਿਹਨਤ ਕੀਤੀ ਹੈ। ਅਸੀਂ ਉਸ ਜ਼ਮਾਨੇ ਨੂੰ ਸਾਕਾਰ ਕਰਨ ‘ਚ ਕਾਫੀ ਮਿਹਨਤ ਕੀਤੀ ਹੈ। ਵਿਕ੍ਰਮਾਦਿਤਿਆ ਨੇ ਮੇਕਅੱਪ ਨੂੰ ਕਾਫੀ ਸਿੰਪਲ ਰੱਖਿਆ ਹੈ ਅਤੇ ਉਹ ਕੱਜਲ, ਕੁਮਕੁਮ, ਬਿੰਦੀ ਅਤੇ ਲਾਲੀ ਤਕ ਹੀ ਸੀਮਤ ਰਹੇ ਹਨ ਜੋ ਉਸ ਜ਼ਮਾਨੇ ਦੀਆਂ ਔਰਤਾਂ ਇਸਤੇਮਾਲ ਕਰਦੀਆਂ ਸਨ।
* ਇਸ ਫਿਲਮ ‘ਚ ਤੁਹਾਡੀ ਲੁਕ ਸੱਤਿਆਜੀਤ ਰੇਅ ਦੀਆਂ ਹੀਰੋਇਨਾਂ ਜਿਹੀ ਹੈ। ਕੀ ਤੁਸੀਂ ਉਹ ਫਿਲਮਾਂ ਦੇਖੀਆਂ ਹਨ? ਕੀ ਇਸ ਲੁਕ ਦੀ ਪ੍ਰੇਰਣਾ ਉਥੋਂ ਲਈ ਗਈ ਹੈ?
¸ ਮੈਂ ਉਹੋ ਜਿਹੀ ਦਿਸਣਾ ਚਾਹੁੰਦੀ ਸੀ ਪਰ ਮੈਂ ਉਹ ਫਿਲਮਾਂ ਨਹੀਂ ਦੇਖੀਆਂ। ਈਮਾਨਦਾਰੀ ਨਾਲ ਕਹਾਂ ਤਾਂ ਤਿਆਰੀ ਦੇ ਤੌਰ ‘ਤੇ ਉਹ ਫਿਲਮਾਂ ਦੇਖਣੀਆਂ ਚਾਹੀਦੀਆਂ ਹਨ-ਵਿਵਹਾਰ ਦੇ ਲਈ, ਲੁੱਕ ਦੇ ਲਈ।
* ‘ਦਬੰਗ’ ਹੋਵੇ ਜਾਂ ‘ਜੋਕਰ’ ਜਾਂ ‘ਲੁਟੇਰਾ’ ਤੁਸੀਂ ਭਾਰਤੀ ਲਿਬਾਸਾਂ ‘ਚ ਹੀ ਹੋ। ਕੀ ਪੱਛਮੀ ਲਿਬਾਸਾਂ ਨਾਲ ਪ੍ਰਯੋਗ ਕਰਨਾ ਚਾਹੋਗੇ?
¸ ‘ਜੋਕਰ’ ‘ਚ ਮੈਂ ਅੱਧੀ ਭਾਰਤੀ ਅੱਧੀ ਪੱਛਮੀ ਹਾਂ। ਮੈਂ ਭਾਰਤੀ ਹੀਰੋਇਨ ਹਾਂ ਅਤੇ ਕੰਮ ਦੀ ਕੋਈ ਕਮੀ ਨਹੀਂ ਹੈ। ਮੈਨੂੰ ਹੁਣ ਤਕ ਭਾਰਤੀ ਰੋਲ ਹੀ ਮਿਲੇ ਹਨ। ਜੇਕਰ ਮਿਲਣ ਤਾਂ ਮੈਂ ਪੱਛਮੀ ਕਿਸਮ ਦੇ ਰੋਲ ਵੀ ਕਰਾਂਗੀ ਪਰ ਜੇਕਰ ਲੋਕ ਮੈਨੂੰ ਭਾਰਤੀ ਰੋਲ ‘ਚ ਫਿੱਟ ਮੰਨਦੇ ਹਨ ਤਾਂ ਮੈਂ ਸੰਤੁਸ਼ਟ ਹਾਂ।
* ਕੀ ਤੁਸੀਂ ਅੱਬਾਸ-ਮਸਤਾਨ ਦੀ ‘ਰੇਸ-2′ ਦਾ ਹਿੱਸਾ ਨਾ ਬਣ ਸਕਣ ‘ਤੇ ਨਿਰਾਸ਼ ਹੋ?
¸ ਇਹ ਅਸਲ ‘ਚ ਮੰਦਭਾਗਾ ਸੀ। ਮੈਂ ਉਨ੍ਹਾਂ ਨਾਲ ਅੱਗੇ ਜ਼ਰੂਰ ਕੰਮ ਕਰਨਾ ਚਾਹਾਂਗੀ।
ਫਿਲਮ ‘ਚ ਕੰਮ ਦਿਵਾਉਣ ਦੇ ਨਾਂ ‘ਤੇ ਪ੍ਰੇਮ ਚੋਪੜਾ ਨੇ ਮਾਰੀ ਠੱਗੀ
ਜੈਪੁਰ, 24 ਨਵੰਬਰ—
ਮਹਾਨਗਰ ਦੀ ਅਦਾਲਤ ਨੇ ਫਿਲਮ ‘ਚ ਕੰਮ ਦੇਣ ਦੇ ਬਦਲੇ 2,65,000 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਫਿਲਮ ਅਭਿਨੇਤਾ ਪ੍ਰੇਮ ਚੋਪੜਾ, ਸਲੀਮ ਪ੍ਰੋਡਕਸ਼ਨ ਦੇ ਪ੍ਰੋਪਰਾਇਟਰ ਸਲੀਮ ਕੇ. ਕੇ., ਰਾਕੇਸ਼ ਪਾਂਡੇ, ਰਾਧਾ ਕੇਸ਼ਵਾਨੀ ਤੇਸੁਜਾਨਾ ਬਕਸ਼ੀ ਖਿਲਾਫ ਪੁਲਸ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਮਿਲੇ ਹਨ। ਨਾਲ ਹੀ ਮਾਮਲੇ ਦੀ ਜਾਂਚ ਐਸ. ਪੀ. ਪੱਧਰ ਦੇ ਅਫਸਰ ਤੋਂ ਕਰਾਉਣ ਅਤੇ ਰਿਪੋਰਟ ਅਦਾਲਤ ‘ਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।
ਇਹ ਹੁਕਮ ਗੋਪਾਲ ਦਾਸ ਮੇਘਾਨੀ ਦੇ ਮਾਮਲੇ ‘ਚ ਦਿੱਤਾ ਗਿਆ। ਦੋਸ਼ੀਆਂ ਨੇ ਫਰਵਰੀ 2011 ‘ਚ ਮੋਸ਼ਨ ਪਿਕਚਰ ਨਿਰਮਾਤਾ ਦੇ ਨਾਂ ਤੋਂ ਫਿਲਮ ‘ਚ ਕੰਮ ਦਿਵਾਉਣ ਦਾ ਵਿਗਿਆਪਨ ਦਿੱਤਾ ਜਿਸ ਤੋਂ ਪ੍ਰਭਾਵਿਤ ਹੋ ਕੇ ਗੋਪਾਲ ਨੇ ਉਨ੍ਹਾ ਨਾਲ ਸੰਪਰਕ ਕੀਤਾ। ਸ਼ੁਰੂਆਤ ‘ਚ ਦੋਸ਼ੀ ਸਲੀਮ ਤੇ ਰਾਧਾ ਨੇ ਇੰਪਾ ਦਾ ਆਰਟੈਸਟਿਕ ਕਾਰਡ ਬਣਵਾਉਣ ਲਈ 15 ਹਜ਼ਾਰ ਰੁਪਏ ਅਤੇ ਫਿਲਮ ‘ਚ ਕੰਮ ਦੇਣ ਲਈ 50 ਹਜ਼ਾਰ ਰੁਪਏ ਮੰਗੇ।
ਗੋਪਾਲ ਨੇ 26 ਫਰਵਰੀ ਨੂੰ 50 ਹਜ਼ਾਰ ਰੁਪਏ ਦੇ ਦਿੱਤੀ ਪਰ ਫਿਲਮ ‘ਚ ਕੰਮ ਨਹੀਂ ਮਿਲਿਆ। ਬਾਅਦ ‘ਚ ਗੋਪਾਲ ਨੂੰ ਮੁੰਬਈ ਲਿਆਇਆ ਗਿਆ ਅਤੇ ਉਸ ਨੂੰ ਰਾਕੇਸ਼ ਪਾਂਡੇ ਨਾਲ ਮਿਲਵਾਇਆ ਗਿਆ। ਪਾਂਡੇ ਨੇ ਕਿਹਾ ਕਿ ਉਹ ਸਲੀਮ ਦੀ ਫਿਲਮ ‘ਚ ਕੰਮ ਕਰੇਗਾ। ਵਾਪਸ ਆਉਣ ‘ਤੇ ਦੋਸ਼ੀਆਂ ਨੇ ਗੋਪਾਲ ਤੋਂ ਇਕ ਲੱਖ ਰੁਪਏ ਹੋਰ ਲਏ। ਕੁਝ ਸਮੇਂ ਬਾਅਦ ਮੁੰਬਈ ਲੈ ਜਾਣ ‘ਤੇ ਫਿਲਮ ਅਭਿਨੇਤਾ ਪ੍ਰੇਮ ਚੋਪੜਾ ਅਤੇ ਕੋਰੀਓਗ੍ਰਾਫਰ ਸੁਜਾਤਾ ਨਾਲ ਮਿਲਾਇਆ ਗਿਆ।
ਦੋਵਾਂ ਨੇ ਕਿਹਾ ਕਿ ਉਹ ਵੀ ਫਿਲਮ ‘ਚ ਕੰਮ ਕਰਨਗੇ। ਵਾਪਸ ਆਉਣ ‘ਤੇ ਗੋਪਾਲ ਨੂੰ ਇਕ ਲੱਖ ਰੁਪਏ ਹੋਰ ਦੇਣ ਨੂੰ ਕਿਹਾ ਗਿਆ। ਪਰ ਫਿਲਮ ‘ਚ ਕੰਮ ਨਹੀਂ ਦਿੱਤਾ। ਜਦੋਂ ਗੋਪਾਲ ਨੇ ਰੁਪਏ ਵਾਪਸ ਮੰਗੇ ਤਾਂ ਰੁਪਏ ਦੇਣ ਤੋਂ ਮਨਾ ਕਰ ਦਿੱਤਾ ਗਿਆ।
ਅਗਲੇ ਸਾਲ ਵਿਆਹ ਕਨਗੇ ਜੇਨੇਲੀਆ ਤੇ ਡਿਸੂਜਾ
ਮੁੰਬਈ, 19 ਨਵੰਬਰ—
ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਡਿਸੂਜਾ ਅਗਲੇ ਸਾਲ ਸੱਤ ਫੇਰੇ ਲੈਣ ਵਾਲੇ ਹਨ। ਜੇਨੇਲਿਆ ਨੇ ਟਵਿਟਰ ‘ਤੇ ਲਿਖਿਆ ਹੈ,”ਇਹ ਸਾਡੀ ਜ਼ਿੰਦਗੀ ਦਾ ਉਤਸਾਹਜਨਕ ਤੇ ਇਕ ਨਵਾਂ ਮੋੜ ਹੈ। ਤੁਹਾਡੀਆਂ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਇਸ ਨੂੰ ਮੇਰੇ ਤੇ ਰਿਤੇਸ਼ ਲਈ ਹੋਰ ਖਾਸ ਬਣਾਉਣਗੀਆਂ। ਦੋਵਾਂ ਦੇ ਵਿਆਹ ਦੀ ਖਬਰ ਆਉਂਦੇ ਹੀ ਇਨ੍ਹਾਂ ਦੇ ਪ੍ਰਸ਼ੰਸਕਾ ਨੇ ਇਨ੍ਹਾਂ ਨੂੰ ਵਧਾਈ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਫ਼ਿਲਮਕਾਰ ਕਰਨ ਜੌਹਰ ਨੇ ਆਪਣੀ ਟਵਿਟ ‘ਚ ਕਿਹਾ ਹੈ,”ਮੇਰੇ ਸਭ ਤੋਂ ਕਰੀਬੀ ਦੋਸਤਾਂ ‘ਚੋਂ ਇਕ ਰਿਤੇਸ਼ ਦੇ ਵਿਆਹ ਲਈ ਮੈਂ ਬਹੁਤ ਉਤਸਾਹਿਤ ਹਾਂ। ਰਿਤੇਸ਼ ਬਹੁਤ ਖਾਸ ਹੈ ਤੇ ਦੋਵੇਂ ਮਿਲ ਕੇ ਸ਼ਾਨਦਾਰ ਜੋੜੀ ਬਣਾਉਣਗੇ।”
ਬਿਗ ਬਾਸ-5 : ਆ ਗਈ ਪੋਰਨ ਸਟਾਰ- ਮੁੰਡੇ ਖੁਸ਼, ਕੁੜੀਆਂ ਘਬਰਾਈਆਂ!
ਕੈਨੇਡੀਅਨ ਸਨੀ ਲਿਓਨ ‘ਬਿਗ ਬਾਸ-5′ ਦੇ ਘਰ ‘ਚ ਐਂਟਰੀ ਲਈ ਤਿਆਰ ਹੈ। ਪੋਰਨ ਸਟਾਰ ਲਿਓਨ ‘ਬਿਗ ਬਾਸ-5′ ਦੇ ਸੀਜ਼ਨ ‘ਚ ਐਂਟਰੀ ਲਈ ਭਾਰਤ ਪੁੱਜ ਚੁੱਕੀ ਹੈ। ਲਿਓਨ ਇਕ ਭਾਰਤੀ ਕੈਨੇਡੀਅਨ ਮਾਡਲ ਅਤੇ ਪਾਗ੍ਰਾਫਿਕ ਐਕਟ੍ਰੈਸ ਹੈ। ਲਿਓਨ ਦੇ ਬਿਗ ਬਾਸ ‘ਚ ਆਉਣ ਦੀ ਖਬਰ ਨਾਲ ਜਿੱਥੇ ਮੁੰਡਿਆਂ ਦੇ ਦਿਲਾਂ ‘ਚ ਜਿੱਥੇ ਲੱਡੂ ਫੁੱਟ ਰਹੇ ਹਨ। ਉਧਰ ਕੁੜੀਆਂ ਨੂੰ ਅੰਦਰੋਂ-ਅੰਦਰੀ ਭਾਜੜਾਂ ਪਈਆਂ ਹੋਈਆਂ ਹਨ। ਖੈਰ ਜੋ ਵੀ ਹੋਵੇ ਪਿਛਲੇ ਕੁਝ ਦਿਨਾਂ ਤੋਂ ਬਿਗ ਬਾਸ ਦੇਖਣ ਵਾਲਿਆਂ ਨੂੰ ਕੁਝ ਮਜ਼ਾ ਨਹੀਂ ਆ ਰਿਹਾ ਸੀ। ਹੁਣ ਇਕ ਪੋਰਨ ਸਟਾਰ ਦੀ ਐਂਟਰੀ ਤੋਂ ਬਾਅਦ ਘਰ ‘ਚ ਮਾਹੌਲ ਬਦਲ ਜਾਏਗਾ ਅਤੇ ਦਰਸ਼ਕਾਂ ਦੀ ਵੀ ਦਿਲਚਸਪੀ ‘ਚ ਵਾਧਾ ਹੋਵੇਗਾ। ਹੁਣ ਆਉਣ ਵਾਲੇ ਦਿਨਾਂ ‘ਚ ਘਰ ‘ਚ ਕੀ ਡਰਾਮੇ ਹੁੰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ। ਵੈਸੇ ਤੁਹਾਨੂੰ ਅਸੀਂ ਇਸ ਪੋਰਨ ਸਟਾਰ ਦੀਆਂ ਕੁਝ ਦਿਲਕਸ਼ ਅਦਾਵਾਂ ਨੂੰ ਤਸਵੀਰਾਂ ਦੀ ਜ਼ੁਬਾਨੀ ਦਿਖਾਉਂਦੇ ਹਾਂ।
ਅਮਿਤਾਭ ਬਣੇ ਦਾਦਾ, ਸਾਬਕਾ ਵਿਸ਼ਵ ਸੁੰਦਰੀ ਮਾਂ ਬਣੀ
ਮੁੰਬਈ, 16 ਨਵੰਬਰ—
ਬਾਲੀਵੁੱਡ ਸਟਾਰ ਤੇ ਬਚੱਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬਚੱਨ ਨੇ ਅੱਜ ਬੇਟੀ ਨੂੰ ਜਨਮ ਦਿੱਤਾ ਹੈ। ਐਸ਼ਵਰਿਆ ਰਾਏ ਦੇ ਸਹੁਰੇ ਤੇ ਅਦਾਕਾਰ ਅਭਿਸ਼ੇਕ ਬਚੱਨ ਦੇ ਪਿਤਾ ਅਮਿਤਾਭ ਬਚੱਨ ਨੇ ਮਾਇਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਅਮਿਤਾਭ ਨੇ ਕਿਹਾ,”ਮੈਂ ਦਾਦਾ ਬਣ ਗਿਆ। ਐਸ਼ਵਰਿਆ ਨੂੰ ਇਕ ਬੇਹਦ ਖੂਬਸੂਰਤ ਬੇਟੀ ਹੋਈ ਹੈ। ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ।” ਅਭਿਸ਼ੇਕ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ,” ਹਾਂ ਬੇਟੀ ਹੋਈ ਹੈ।”
ਭਾਰਤੀ ਬੱਚਿਆਂ ਨੂੰ ਗੋਦ ਲਵੇਗੀ ਗਾਗਾ
ਲੰਡਨ, 14 ਨਵੰਬਰ—
ਪਿਛਲੇ ਦਿਨਾਂ ਭਾਰਤ ‘ਚ ਆਪਣੇ ਮਿਉਂਜ਼ਿਕ ਸ਼ੋਅ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਪੌਪ ਸਟਾਰ ਲੇਡੀ ਗਾਗਾ 3 ਭਾਰਤੀ ਬੱਚਿਆਂ ਨੂੰ ਗੋਦ ਲੈਣ ‘ਤੇ ਵਿਚਾਰ ਕਰ ਰਹੀ ਹੈ। ਇਕ ਭਾਰਤੀ ਅਨਾਥ ਘਰ ਨਾਲ ਉਨ੍ਹਾਂ ਦੇ ਇਸ ਸੰਬੰਧ ‘ਚ ਗੱਲਬਾਤ ਹੋਈ ਹੈ। 25 ਸਾਲਾ ਲੇਡੀ ਗਾਗਾ ਨੇ ਆਪਣੇ ਦੋਸਤਾਂ ਤੋਂ ਕਿਹਾ ਹੈ ਕਿ ਉਹ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਦੇ ਨਕਸ਼ੇ-ਕਦਮ ‘ਤੇ ਚਲਦੇ ਹੋਏ ਦੁਨੀਆ ਦੇ ਅਲਗ-ਅਲਗ ਦੇਸ਼ਾਂ ਦੇ ਬੱਚਿਆਂ ਨੂੰ ਗੋਦ ਲੈਣਾ ਚਾਹੁੰਦੀ ਹੈ। ਗਾਗਾ ਨੇ ਆਪਣੇ ਦੋਸਤਾਂ ਤੋਂ ਕਿਹਾ ਹੈ ਕਿ ਜਦੋਂ ਉਹ ਛੋਟੀ ਹੁੰਦੀ ਸੀ ਉਸ ਸਮੇਂ ਤੋਂ ਹੀ ਉਹ ਬੱਚਿਆਂ ਨੂੰ ਗੋਦ ਲੈਣਾ ਚਾਹੁੰਦੀ ਸੀ। ਗਾਗਾ ਨੂੰ ਲੱਗਦਾ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਧਰਤੀ ‘ਤੇ ਪ੍ਰਮਾਤਮਾ ਨੇ ਕਿਸੀ ਖਾਸ ਟੀਚੇ ਨੂੰ ਪੂਰਾ ਕਰਨ ਲਈ ਭੇਜਿਆ ਹੈ। ਜਦੋਂ ਤੋਂ ਉਨ੍ਹਾਂ ਨੇ ਸ਼ੋਹਰਤ ਹਾਸਿਲ ਕੀਤੀ ਹੈ ਕਿ ਉਨ੍ਹਾਂ ਦਾ ਇਹ ਵਿਸ਼ਵਾਸ ਹੋਰ ਮਜਬੂਤ ਹੋ ਗਿਆ ਹੈ।
17 ਨਵੰਬਰ ਦੀ ਦੁਪਹਿਰ ਨੂੰ ਐਸ਼ਵਰਿਆ ਬਣੇਗੀ ਮਾਂ!
ਮੁੰਬਈ, 14 ਨਵੰਬਰ—
ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਬੱਚਨ 17 ਨਵੰਬਰ ਦੀ ਦੁਪਹਿਰ ਆਪਣੇ ਬੱਚੇ ਨੂੰ ਜਨਮ ਦੇ ਸਕਦੀ ਹੈ। ਮੁੰਬਈ ਦੇ ਸੈਵਨ ਹਿਲਸ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਮਿਲੀ ਹੈ। ਹਸਪਤਾਲ ਦੇ ਬਾਹਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਅਜੇ ਤੱਕ ਇਹ ਪੂਰੀ ਤਰ੍ਹਾਂ ਸਾਫ ਨਹੀਂ ਹੈ ਕਿ ਐਸ਼ਵਰਿਆ ਹਸਪਤਾਲ ‘ਚ ਭਰਤੀ ਹੈ ਜਾਂ ਨਹੀਂ। ਹਸਪਤਾਲ ‘ਚ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਐਸ਼ਵਰਿਆ ਹਸਪਤਾਲ ‘ਚ ਭਰਤੀ ਹੋ ਗਈ ਹੈ। ਉਧਰ, ਇਹ ਵੀ ਖਬਰ ਹੈ ਕਿ ਐਸ਼ਵਰਿਆ ਐਤਵਾਰ ਦੀ ਰਾਤ ਹਸਪਤਾਲ ਆਈ ਸੀ ਪਰ ਜਾਂਚ ਤੋਂ ਬਾਅਦ ਵਾਪਸ ਪਰਤ ਗਈ। ਬੱਚਨ ਪਰਿਵਾਰ ਜਾਂ ਹਸਪਤਾਲ ਵਲੋਂ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। ਪਰ ਮੀਡੀਆ ‘ਚ ਐਸ਼ਵਰਿਆ ਦੀ ਬੱਚਨ ਪਰਿਵਾਰ ਨਾਲ ਹਸਪਤਾਲ ਜਾਂਦੇ ਹੋਏ ਕੁਝ ਤਸਵੀਰਾਂ ਪ੍ਰਕਾਸ਼ਤ ਹੋਈਆਂ ਹਨ।




















