![]()
ਹਾਲੇ ਤਾਂ 34 ਦਾ ਬੇਦੀ
ਕਈ ਭਾਰਤੀ ਅਤੇ ਪੱਛਮੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਭਿਨੇਤਾ ਕਬੀਰ ਬੇਦੀ ਖੁਦ
ਨੂੰ 34 ਸਾਲਾਂ ਦਾ ਮੰਨਦੇ ਹਨ, ਹਾਲਾਂਕਿ ਉਹ ਇਸ ਸੋਲ੍ਹਾਂ ਫਰਵਰੀ ਨੂੰ ਆਪਣਾ 63ਵਾਂ
ਜਨਮਦਿਨ ਮਨਾਉਣ ਜਾ ਰਹੇ ਹਨ.ਭਾਸ਼ਾ ਦੇ ਨਾਲ ਗੱਲਬਾਤ ਕਰਦੇ ਹੋਏ ਬੇਦੀ ਨੇ ਕਿਹਾ ਕਿ
ਭਾਰਤੀ ਸੰਸਕ੍ਰਿਤੀ ਪੰਜ ਹਜਾਰ ਸਾਲ ਪੁਰਾਣੀ ਹੈ, ਇਸ ਲਈ ਮੈਂ ਖੁਦ ਨੂੰ ਵੀ ਰੂਹਾਨੀ
ਤੌਰ 'ਤੇ ਇਤਨਾ ਹੀ ਪੁਰਾਣਾ ਮੰਨਦਾ ਹਾਂ. ਉੱਥੇ ਹੀ ਭਾਵਨਾਤਮਕ ਤੌਰ 'ਤੇ ਮੈਂ ਖੁਦ
ਨੂੰ 30 ਸਾਲ ਦਾ ਮਹਿਸੂਸ ਕਰਦਾ ਹਾਂ ਜਦਕਿ ਉਂਝ ਉਹ 34 ਵਰ੍ਹਿਆਂ ਦੇ ਹਨ ਕਿਉਂਕਿ
ਉਹਨਾਂ ਦੀ ਨਵੀਂ ਮਹਿਲਾ ਮਿੱਤਰ ਦੀ ਉਮਰ ਵੀ 34 ਸਾਲ ਦੀ ਹੈ. ਇੱਕ ਹੋਰ ਰੋਚਕ ਗੱਲ
ਸਾਹਮਣੇ ਆਈ, ਜੋ ਕਬੀਰ ਦੀ ਨਵੀਂ ਮਹਿਲਾ ਮਿੱਤਰ ਹੈ, ਉਸਦਾ ਨਾਂਅ ਵੀ ਪ੍ਰਵੀਨ ਹੈ.
ਇਹ ਤਾਂ ਸਭ ਨੂੰ ਪਤਾ ਹੀ ਹੋਵੇਗਾ ਕਿ ਪ੍ਰਵੀਨ ਬੌਬੀ ਅਤੇ ਕਬੀਰ ਬੇਦੀ ਦੇ ਵਿੱਚ ਵੀ
ਕਦੇ ਦੋਸਤਾਨਾ ਰਿਹਾ ਹੈ.
ਚਾਂਦਨੀ ਚੌਂਕ ਟੂ ਚਾਈਨਾ
ਨਿਰਮਾਤਾ : ਰਮੇਸ਼ ਸਿੱਪੀ, ਮੁਕੇਸ਼ ਤਲਰੇਜਾ, ਰੋਹਨ ਸਿੱਪੀ.
ਨਿਰਦੇਸ਼ਕ : ਨਿਖਿਲ ਅਡਵਾਨੀ
ਸੰਗੀਤ : ਸ਼ੰਕਰ-ਅਹਿਸਾਨ-ਲੁਆਏ
ਕਲਾਕਾਰ : ਅਕਸ਼ੈ ਕੁਮਾਰ, ਦੀਪਿਕਾ ਪਾਦੁਕੋਣ, ਰਣਬੀਰ ਸੌਰੀ, ਮਿਥੁਨ ਚੱਕਰਵਰਤੀ,
ਗੋਰਡਨ ਲਿਊ.

ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ
ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ
ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਪਰੰਤੂ ਆਪਣੇ ਪਿਤਾ ਵਰਗੇ ਦਾਦਾ (ਮਿਥੁਨ ਚੱਕਰਵਰਤੀ)
ਦੀ ਗੱਲ ਨਹੀਂ ਮੰਨਦਾ, ਜੋ ਉਸਨੂੰ ਮਿਹਨਤ ਕਰਨ ਦੀ ਗੱਲ ਹਮੇਸ਼ਾ ਕਹਿੰਦੇ ਹਨ.
ਇੱਕ ਦਿਨ ਦੋ ਚੀਨੀ ਸਿੱਧੂ ਦੇ ਕੋਲ ਆਉਂਦੇ ਹਨ ਅਤੇ ਉਸਨੂੰ ਕਹਿੰਦੇ ਹਨ ਕਿ ਪਿਛਲੇ
ਜਨਮ ਵਿੱਚ ਉਹ ਚੀਨ ਦਾ ਬਹੁਤ ਵੱਡਾ ਯੋਧਾ ਸੀ ਅਤੇ ਉਸਦਾ ਪੁਨਰਜਨਮ ਹੋਇਆ ਹੈ. ਉਹ
ਉਸਨੂੰ ਚੀਨ ਲੈ ਜਾਣਾ ਚਾਹੁੰਦੇ ਹਨ. ਦਰਅਸਲ ਉਹ ਸਿੱਧੂ ਨੂੰ ਬੇਵਕੂਫ ਬਣਾਉਂਦੇ ਹਨ.
ਉਹਨਾਂ ਦਾ ਮਕਸਦ ਸਿੱਧੂ ਨੂੰ ਚੀਨ ਲੈ ਜਾਕੇ ਖੂੰਖਾਰ ਸਮਗਲਰ ਹੋਜੋ (ਗੋਰਡਨ ਲਿਊ)
ਤੋਂ ਆਪਣਾ ਪਿੰਡ ਛੁਡਾਉਣਾ ਦਾ ਹੈ.

ਚੀਨ ਜਾਂਦੇ ਸਮੇਂ ਸਿੱਧੂ ਦੀ ਮੁਲਾਕਾਤ ਸਖੀ (ਦੀਪਿਕਾ ਪਾਦੁਕੋਣ) ਨਾਲ ਹੁੰਦੀ ਹੈ,
ਜੋ ਆਪਣੀ ਜਨਮਭੂਮੀ ਉੱਤੇ ਜਾ ਰਹੀ ਹੈ. ਚੀਨ ਪਹੁੰਚਣ ਦੇ ਬਾਅਦ ਸਿੱਧੂ ਨੂੰ ਹੋਜੋ
ਨਾਲ ਭਿੜ੍ਹਾ ਦਿੱਤਾ ਜਾਂਦਾ ਹੈ. ਹੋਜੋ ਦੇ ਆਦਮੀਆਂ ਨੂੰ ਸਿੱਧੂ ਚਕਮਾ ਦੇਕੇ 'ਚ ਸਫ਼ਲ
ਰਹਿੰਦਾ ਹੈ, ਪਰੰਤੂ ਆਖ਼ਰਕਾਰ ਪਕੜ੍ਹਿਆ ਜਾਂਦਾ ਹੈ. ਸਿੱਧੂ ਦੀ ਅਸਲੀਅਤ ਹੋਜੋ ਸਭ
ਨੂੰ ਦੱਸ ਦਿੰਦਾ ਹੈ. ਸਿੱਧੂ ਉਸ ਤੋਂ ਬਦਲਾ ਲੈਣਾ ਚਾਹੁੰਦਾ ਹੈ. ਉਹ ਇਸ ਲਈ ਕੂੰਗਫੂ
ਸਿੱਖਦਾ ਹੈ ਅਤੇ ਅੰਤ 'ਚ ਆਪਣੇ ਮਕਸਦ ਵਿੱਚ ਕਾਮਯਾਬ ਹੁੰਦਾ ਹੈ.
ਸਾਲ 2009 ਵਿੱਚ ਵਿਅਸਤ ਰਹੇਗੀ ਐਸ਼ਵਰਿਆ ਰਾਏ
ਬਾਲੀਵੁਡ ਅਭਿਨੇਤਰੀ ਐਸ਼ਵਰਿਆ ਰਾਏ ਲਈ ਸਾਲ 2009 ਰੁਝੇਂਵਿਆਂ ਭਰਿਆ ਰਹੇਗਾ। ਉਹਨਾਂ
ਦੇ ਕੋਲ ਕਈ ਫਿਲਮਾਂ ਦੀ ਪੇਸ਼ਕਸ਼ ਹੈ। ਮਣੀਰਤਨਮ ਦੀ ਫਿਲਮ ਰਾਵਣ ਵਿੱਚ ਜਿੱਥੇ ਉਹ
ਆਪਣੇ ਪਤੀ ਅਤੇ ਅਭਿਨੇਤਾ ਅਭਿਸ਼ੇਕ ਬੱਚਨ ਦੇ ਨਾਲ ਨਜਰ ਆਵੇਗੀ, ਉੱਥੇ ਸੰਜੇ ਲੀਲਾ
ਭੰਸਾਲੀ ਦੀ ਇੱਕ ਆਉਣ ਵਾਲੀ ਫਿਲਮ ਵਿੱਚ ਉਹ ਰਿਤਿਕ ਰੌਸ਼ਨ ਦੇ ਨਾਲ ਦਿਖੇਗੀ।ਮੰਨਿਆ
ਜਾ ਰਿਹਾ ਹੈ ਕਿ ਫਿਲਮ ਨਿਰਮਾਤਾ ਵਿਪੁਲ ਸ਼ਾਹ ਦੀ ਇੱਕ ਫਿਲਮ ਵਿੱਚ ਵੀ ਐਸ਼ਵਰਿਆ
ਅਭਿਨੈ ਕਰੇਗੀ। ਫਿਲਮ ਵਿੱਚ ਉਹਨਾਂ ਦੇ ਨਾਲ ਅਕਸ਼ੇ ਕੁਮਾਰ ਨਜਰ ਆਉਣਗੇ। ਇਸ ਤੋਂ
ਇਲਾਵਾ ਐਕਸੈਲ ਇੰਟਰਟੇਨਮੈਂਟ ਦੀ ਵੀ ਇੱਕ ਫਿਲਮ ਵਿੱਚ ਐਸ਼ਵਰਿਆ ਨਜਰ ਆਵੇਗੀ। ਫਿਲਮ
ਦਾ ਨਿਰਦੇਸ਼ਨ ਅਭਿਨੈ ਦੇਵ ਕਰਨਗੇ। ਅਭਿਨੈ ਫਿਲਹਾਲ ਦਿੱਲੀ ਬੇਲੀ ਫਿਲਮ ਦਾ ਨਿਰਦੇਸ਼ਨ
ਕਰ ਰਹੇ ਹਨ। ਵੈਸੇ ਦਰਸ਼ਕਾਂ ਦੀ ਨਜਰ ਐਸ਼ਵਰਿਆ ਅਤੇ ਅਭਿਸ਼ੇਕ ਦੀ ਫਿਲਮ ਰਾਵਣ ਤੇ ਹੀ
ਟਿਕੀ ਹੋਈ ਹੈ।
ਰਿਤਿਕ ਅਤੇ ਪ੍ਰਿਅੰਕਾ ਨੂੰ
ਵਧੀਆ ਅਭਿਨੈ ਲਈ ਪੁਰਸਕਾਰ
ਮੁੰਬਈ, 15 ਜਨਵਰੀ :

ਬੈਸਟ ਸਕ੍ਰੀਨ ਪੁਰਸਕਾਰ ਸਮਾਰੋਹ ਵਿੱਚ ਬਾਲੀਵੁਡ ਅਭਿਨੇਤਾ ਰਿਤਿਕ ਰੌਸ਼ਨ ਨੂੰ ਵਧੀਆ
ਅਭਿਨੇਤਾ ਅਤੇ ਪ੍ਰਿਅੰਕਾ ਚੋਪੜਾ ਨੂੰ ਵਧੀਆ ਅਭਿਨੇਤਰੀ ਦਾ ਪੁਰਸਕਾਰ ਦਿੱਤਾ ਗਿਆ।
ਰਿਤਿਕ ਨੇ ਆਸ਼ੁਤੋਸ਼ ਗੋਵਾਰੀਕਰ ਦੀ ਫਿਲਮ ਜੋਧਾ ਅਕਬਰ ਵਿੱਚ ਆਪਣੀ ਪੇਸ਼ਕਸ਼ ਲਈ ਇਹ
ਪੁਰਸਕਾਰ ਜਿੱਤਿਆ। ਉੱਥੇ ਪ੍ਰਿਅੰਕਾ ਨੂੰ ਮਧੁਰ ਭੰਡਾਰਕਰ ਦੀ ਫਿਲਮ ਫੈਸ਼ਨ ਲਈ ਵਧੀਆ
ਅਭਿਨੇਤਰੀ ਦਾ ਪੁਰਸਕਾਰ ਮਿਲਿਆ। ਵਧੀਆ ਨਿਰਦੇਸ਼ਨ ਦਾ ਪੁਰਸਕਾਰ ਆਸ਼ੁਤੋਸ਼ ਗੋਵਾਰੀਕਰ
ਨੂੰ ਜੋਧਾ ਅਕਬਰ ਅਤੇ ਨੀਰਜ ਪਾਂਡੇ ਨੂੰ ਏਵਿੇਡਨਸਡੇ ਲਈ ਸਾਂਝੇ ਰੂਪ ਨਾਲ ਦਿੱਤਾ
ਗਿਆ। ਜੋਧਾ ਅਕਬਰ ਨੂੰ ਸਾਲ 2008 ਦੀ ਵਧੀਆ ਫਿਲਮ ਚੁਣਿਆ ਗਿਆ। ਐਸ਼ਵਰਿਆ ਰਾਏ ਨੂੰ
ਜੋਧਾ ਅਕਬਰ ਅਤੇ ਅਕਸ਼ੇ ਕੁਮਾਰ ਨੂੰ ਸਿੰਘ ਇਜ ਕਿੰਗ ਲਈ ਨੋਕੀਆ ਪਾਪੁਲਰ ਵਿਊਵਰਸ
ਚਵਾਈਸ ਪੁਰਸਕਾਰ ਦਿੱਤਾ ਗਿਆ। ਮੰਚ ਤੇ ਬੁਲਾਉਣ ਤੇ ਅਕਸ਼ੇ ਤੇ ਕਿਹਾ ਕਿ ਊਹਨਾਂ ਨੇ
ਫਿਲਮ ਗਜਨੀ ਦੇਖੀ ਹੈ ਅਤੇ ਉਹ ਮੰਨਦੇ ਹਨ ਆਮਿਰ ਇਸ ਸਨਮਾਨ ਦੇ ਹੱਕਦਾਰ ਹਨ। ਅਕਸ਼ੇ
ਨੇ ਪੁਰਸਕਾਰ ਲਏ ਬਿਨਾਂ ਮੰਚ ਛੱਡ ਦਿੱਤਾ ਅਤੇ ਪੁਰਸਕਾਰ ਆਮਿਰ ਨੂੰ ਸਮਰਪਿਤ ਕਰ
ਦਿੱਤਾ। ਫਰਹਾਨ ਅਖਤਰ ਨੂੰ ਰਾਕ ਆਨ ਲਈ ਵਧੀਆ ਨਵੋਦਿਤ ਅਭਿਨੇਤਾ ਅਤੇ ਅਸੀਨ ਨੂੰ
ਗਜਨੀ ਲਈ ਵਧੀਆ ਨਵੋਦਿਤ ਅਭਿਨੇਤਰੀਆ ਦਾ ਪੁਰਸਕਾਰ ਦਿੱਤਾ ਗਿਆ। ਏ ਆਰ ਰਹਿਮਾਨ ਨੇ
ਜੋਧਾ ਅਕਬਰ ਲਈ ਵਧੀਆ ਸੰਗੀਤਕਾਰ ਦਾ ਪੁਰਸਕਾਰ ਜਿੱਤਿਆ।
ਰਿਤਿਕ ਨੇ ਮਾਰੀ ਬਾਜ਼ੀ
ਬੁੱਧਵਾਰ ਨੂੰ ਮੁੰਬਈ ਵਿਖੇ ਸਟਾਰ ਸਕ੍ਰੀਨ 2008 ਐਵਾਰਡ ਸਮਾਰੋਹ ਦਾ ਆਯੋਜਨ ਕੀਤਾ
ਗਿਆ. ਇਸ ਐਵਾਰਡ ਸਮਾਰੋਹ ਵਿੱਚ ਅਕਸ਼ੈ, ਆਮਿਰ, ਸ਼ਾਹਰੁਖ ਦਾ ਨਹੀਂ ਬਲਕਿ ਰਿਤਿਕ ਰੋਸ਼ਨ
ਦਾ ਜਾਦੂ ਚੱਲਿਆ. ਜੋਧਾ ਅਕਬਰ ਦੇ ਵਿੱਚ ਜ਼ੋਰਦਾਰ ਅਭਿਨੈ ਕਰਨ ਵਾਲੇ ਰਿਤਿਕ ਨੂੰ
ਬੈਸਟ ਐਕਟਰ ਦੇ ਐਵਾਰਡ ਨਾਲ ਨਵਾਜਿਆ ਗਿਆ ਜਦਕਿ ਮਧੁਰ ਭੰਡਾਰਕਰ ਦੀ ਫਿਲਮ ਫੈਸ਼ਨ
ਵਿੱਚ ਸਲਾਹੁਣਯੋਗ ਅਭਿਨੈ ਕਰਨ ਵਾਲੀ ਪ੍ਰਿਅੰਕਾ ਚੋਪੜਾ ਨੂੰ ਬੈਸਟ ਐਕਟਰੇਸ ਦੇ
ਪੁਰਸਕਾਰ ਨਾਲ ਸੰਮਾਨਿਤ ਕੀਤਾ ਗਿਆ.
ਇਸਦੇ ਇਲਾਵਾ ਬੈਸਟ ਕਾਮੇਡੀ ਐਵਾਰਡ 'ਗੋਲਮਾਲ ਰਿਟਰਨਸ' ਦੇ ਵਿੱਚ ਗੂੰਗੇ ਦਾ ਰੋਲ
ਅਦਾ ਕਰਨ ਵਾਲੇ ਤੁਸ਼ਾਰ ਕਪੂਰ ਦੇ ਖਾਤੇ 'ਚ ਗਿਆ ਜਦਕਿ ਨਵੋਦਿਤ ਅਭਿਨੇਤਾ ਦਾ ਐਵਾਰਡ
ਰੌਕ ਆਨ ਦੇ ਰਾਹੀਂ ਅਭਿਨੈ 'ਚ ਕਦਮ ਰੱਖਣ ਵਾਲੇ ਫਰਹਾਨ ਅਖ਼ਤਰ ਨੂੰ ਮਿਲਿਆ. ਇਸ ਫਿਲਮ
ਦੇ ਵਿੱਚ ਸਹਿ ਅਭਿਨੇਤਾ ਦੀ ਭੂਮਿਕਾ ਨਿਭਾਉਣ ਵਾਲੇ ਅਰਜੁਨ ਰਾਮਪਾਲ ਨੂੰ ਬੇਸਟ
ਸਪੋਟਿੰਗ ਐਕਟਰ ਐਵਾਰਡ ਮਿਲਿਆ.
ਅੱਕੀ ਦੀ ਦਰਿਆਦਿਲੀ
ਇੱਕ ਦੂਜੇ ਨੂੰ ਆਪਣੇ ਤੋਂ ਵੱਡਾ ਕਹਿਣ ਦੀ ਰੀਤੀ ਬੌਲੀਵੁੱਡ ਦੇ ਵਿੱਚ ਬਹੁਤ ਪੁਰਾਣੀ
ਹੈ. ਕੁੱਝ ਸਮਾਂ ਪਹਿਲਾਂ ਆਮਿਰ ਨੇ ਕਿਹਾ ਸੀ ਕਿ ਅਕਸ਼ੈ ਕੁਮਾਰ ਅਤੇ ਸਲਮਾਨ ਫਿਲਮ
ਗਜਨੀ ਦੇ ਲਈ ਬਿਹਤਰ ਹੁੰਦੇ,
ਪਰੰਤੂ ਕੱਲ੍ਹ ਮੁੰਬਈ 'ਚ ਆਯੋਜਿਤ ਇੱਕ ਐਵਾਰਡ ਸਮਾਰੋਹ 'ਚ ਅਕਸ਼ੈ ਕੁਮਾਰ ਨੇ ਕਿਹਾ
ਕਿ ਇਸ ਐਵਾਰਡ ਦੇ ਹੱਕਦਾਰ ਉਹ ਨਹੀਂ ਬਲਕਿ ਆਮਿਰ ਖਾਨ ਹਨ. ਦਰਅਸਲ ਜਦੋਂ ਅਕਸ਼ੈ
ਕੁਮਾਰ ਨੂੰ 'ਵਿਊਅਰ ਚਵ੍ਹਾਈਸਐਵਾਰਡ' ਦੇ ਨਾਲ ਸਨਮਾਨਿਤ ਕਰਨ ਲਈ ਕੱਲ੍ਹ ਸਟੇਜ 'ਤੇ
ਬੁਲਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਿਛਲੇ ਦਿਨੀਂ ਗਜਨੀ ਵੇਖੀ,
ਜਿਸਨੂੰ ਵੇਖਕੇ ਲੱਗਿਆ ਕਿ ਹਾਲੇ ਮੈਨੂੰ ਹੋਰ ਮਿਹਨਤ ਕਰਨ ਦੀ ਜਰੂਰਤ ਹੈ ਅਤੇ ਇਸ
ਐਵਾਰਡ ਦੇ ਅਸਲੀ ਹੱਕਦਾਰ ਆਮਿਰ ਖਾਨ ਹਨ.ਇਸ ਤੋਂ ਪਹਿਲਾਂ ਸਲਮਾਨ ਖਾਨ ਨੂੰ ਜਦੋਂ
ਮੈਡਮ ਤੁਸਾਦ ਨੇ ਮੋਮ ਦੇ ਪੁਤਲੇ ਲਈ ਬੁਲਾਇਆ, ਤਾਂ ਉਹਨਾਂ ਨੇ ਕਿਹਾ ਕਿ ਉਸ ਤੋਂ
ਪਹਿਲਾਂ ਇੱਥੇ ਆਮਿਰ ਦਾ ਪੁਤਲਾ ਹੋਣਾ ਚਾਹੀਦਾ ਹੈ.
ਰਹਿਮਾਨ ਵਤਨੀਂ ਪਰਤੇ
ਚੈਨਈ, ਵੀਰਵਾਰ, 15 ਜਨਵਰੀ 2009

ਸਲਮਡੌਗ ਮਿਲੀਨੇਅਰ ਦੇ ਲਈ ਸਰਬੋਤਮ ਮੂਲ ਸੰਗੀਤ ਰੱਚਣ ਲਈ ਪ੍ਰਸਿੱਧ ਗੋਲਡਨ ਗਲੋਬ
ਪੁਰਸਕਾਰ ਦੇ ਨਾਲ ਸੰਮਾਨਿਤ ਸੰਗੀਤ ਦੇ ਜਾਦੂਗਰ ਏਆਰ ਰਹਿਮਾਨ ਆਪਣੇ ਪ੍ਰਸ਼ੰਸਕਾਂ ਦੇ
ਸ਼ਾਨਦਾਰ ਸੁਆਗਤ ਦੇ ਦਰਮਿਆਨ ਅੱਜ ਸਵੇਰੇ ਵਤਨੀਂ ਪੁੱਜੇ.ਸਥਾਨਕ ਹਵਾਈ ਅੱਡੇ ਉੱਤੇ
ਪ੍ਰਸ਼ੰਸਕਾਂ ਦਾ ਠਾਠਾਂ ਮਾਰਦਾ ਇੱਕਠ ਅਤੇ ਬੈਂਡ ਵਾਜਿਆਂ ਦੀਆਂ ਦਿਲ ਨੂੰ ਛੋਹਦੀਆਂ
ਧੁਨਾਂ ਉਸਦੇ ਸੁਆਗਤ ਵਿੱਚ ਚਾਰ ਚੰਨ ਲਾ ਰਹੀਆਂ ਸਨ.
ਇਸਦੇ ਇਲਾਵਾ ਇਸ ਮੌਕੇ 'ਤੇ ਵੱਖ ਵੱਖ ਕਲਾਕਾਰ ਆਪਣੇ ਆਪਣੇ ਫਨ ਦਾ ਪ੍ਰਦਰਸ਼ਨ ਕਰ ਰਹੇ
ਸਨ. ਸੰਗੀਤਕਾਰ ਦੇ ਪ੍ਰਸ਼ੰਸਕ ਉਹਨਾਂ ਨਾਲ ਉਹਨਾਂ ਦੇ ਘਰ ਤੱਕ ਗਏ. ਇਸ ਮੌਕੇ ਉੱਤੇ
ਰਹਿਮਾਨ ਨੇ ਕਿਹਾ ਕਿ ਉਹ ਇਸ ਪੁਰਸਕਾਰ ਦੀ ਖੁਸ਼ੀ ਸਾਰੇ ਭਾਰਤੀਆਂ ਅਤੇ ਤਮਿਲਾਂ ਦੇ
ਨਾਲ ਵੰਡ ਰਹੇ ਹਨ.
ਅਕਸ਼ੈ 'ਤੇ ਮਾਣ ਹੈ : ਬਿਗ ਬੀ

ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਵਿਦੇਸ਼ ਵਿਖੇ ਆਯੋਜਿਤ ਅਕਸ਼ੈ ਕੁਮਾਰ ਦੀ
ਅਗਲੀ ਫਿਲਮ ਦੇ ਪ੍ਰਮੋਸ਼ਨ ਪ੍ਰੀਮੀਅਰ ਵਿੱਚ ਪਹੁੰਚਕੇ ਸਭ ਨੂੰ ਹੈਰਾਨ ਕਰ ਦਿੱਤਾ. ਇਸ
ਮੌਕੇ ਉੱਤੇ ਅਮਿਤਾਭ ਬੱਚਨ ਨੇ ਕਿਹਾ ਕਿ ਮੈਨੂੰ ਅਕਸ਼ੈ ਕੁਮਾਰ ਉੱਤੇ ਮਾਣ ਹੈ. ਬਿਗ
ਬੀ ਨੇ ਕਿਹਾ ਕਿ ਅਕਸ਼ੈ ਕੁਮਾਰ ਨੇ ਆਪਣੀ ਮਿਹਨਤ ਲਗਨ ਦੇ ਬਲ ਉੱਤੇ ਇਹ ਸਾਰੀ ਸਫਲਤਾ
ਪ੍ਰਾਪਤ ਕੀਤੀ ਹੈ. ਅਕਸ਼ੈ ਦਾ ਇੱਥੋਂ ਤੱਕ ਇਹ ਸਫ਼ਰ ਜਿਕਰਯੋਗ ਹੈ ਅਤੇ ਮੈਨੂੰ ਇਸ
ਨੌਜਵਾਨ ਅਭਿਨੇਤਾ ਉੱਤੇ ਮਾਣ ਹੈ. ਇਸਦੇ ਨਾਲ ਹੀ ਅਮਿਤਾਭ ਨੇ ਲੰਡਨ ਵਾਸੀਆਂ ਦਾ
ਭਾਰਤੀ ਫਿਲਮਾਂ ਨੂੰ ਪਿਆਰ ਦੇਣ ਦੇ ਲਈ ਧੰਨਵਾਦ ਕੀਤਾ. ਇਸ ਮੌਕੇ ਉੱਤੇ ਪ੍ਰਮੁੱਖ
ਉਦਯੋਗਪਤੀ, ਸਵਰਾਜ ਪਾਲ, ਰਮੀ ਰੈਂਜਰ, ਕਰਤਾਰ ਲਲਵਾਨੀ, ਹਿੰਦੂਜਾ ਗਰੁੱਪ ਦੇ
ਪ੍ਰਮੁੱਖ ਜੀਪੀ ਹਿੰਦੂਜਾ ਵੀ ਮੌਜੂਦ ਸਨ.
'ਤਾਰੇ ਜਮੀਂ ਪਰ' ਆਸਕਰ ਚੋਂ ਬਾਹਰ

'ਗਜ਼ਨੀ' ਦੀ ਸਫ਼ਲਤਾ ਦਾ ਜਸ਼ਨ ਬਣਾ ਰਹੇ ਆਮਿਰ ਖਾਨ ਨੂੰ ਉਸ ਵੇਲੇ ਕਰਾਰ ਝੱਟਕਾ
ਲੱਗਿਆ, ਜਦੋਂ ਉਹਨਾਂ ਦੀ ਫਿਲਮ 'ਤਾਰੇ ਜਮੀਂ ਪਰ' ਨੂੰ ਆਸਕਰ ਐਵਾਰਡ ਦੀ ਦੌੜ ਚੋਂ
ਬਾਹਰ ਕਰ ਦਿੱਤਾ ਗਿਆ. ਸੂਤਰਾਂ ਦੀ ਮੰਨੀਏ ਤਾਂ ਐਕਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ
ਸਾਇੰਸ ਨੇ ਨੌ ਫਿਲਮਾਂ ਦੀ ਲਿਸਟ ਜਾਰੀ ਕੀਤੀ ਹੈ. ਇਸ ਵਿੱਚ ਏਨੀਮੇਟਡ ਇਜ਼ਰਾਇਲੀ
ਡਾਕੂਮੈਂਟਰੀ ਫਿਲਮ ਵਾਲਟਜ ਵਿਦ ਬਸ਼ੀਰ, ਜਰਮਨ ਫਿਲਮ 'ਦੀ ਬਾਦਰ ਮੈਨਹਾਫ ਕੰਪਲੈਕਸ,
ਆਸਟਰੀਆ ਦੀ ਰਿਵੈਂਚੀ, ਕਨੇਡਾ ਦੀ 'ਦੀ ਨੈਸੇਸੀਟੀਜ਼ ਆਫ ਲਾਈਫ, ਫਰਾਂਚ ਦੀ 'ਦੀ
ਕਲਾਸ', ਜਪਾਨੀ ਫਿਲਮ ਡਿਪਾਰਚਰਜ਼' ਮੈਕਸਿਕੋ ਦੀ ਫਿਲਮ 'ਟੀਅਰ ਦਿਸ ਹਾਰਟ ਆਉਟ,
ਸਵੀਡਨ ਦੀ 'ਐਵਰਲਾਸਟਿੰਗ ਮੋਮੈਂਟਸ' ਅਤੇ ਤੁਰਕੀ ਦੀ ਫਿਲਮ '3 ਮੌਂਕੀਜ਼' ਆਦਿ ਹਨ.
ਆਮਿਰ ਖਾਨ ਦੇ ਨਾਲ ਇਸ ਤਰ੍ਹਾਂ ਕਰੀਬਨ ਤਿੰਨ ਵਾਰ ਹੋਇਆ ਹੈ, ਪਹਿਲੀ ਵਾਰ ਲਗਾਨ
ਵੇਲੇ, ਦੂਜੀ ਵਾਰ 'ਰੰਗ ਦੇ ਬਸੰਤੀ' ਵੇਲੇ ਅਤੇ ਹੁਣ 'ਤਾਰੇ ਜਮੀਂ ਪਰ' ਵੇਲੇ, ਜਦੋਂ
ਉਹਨਾਂ ਦੀ ਫਿਲਮ ਆਸਕਰ ਦੀ ਦੌੜ ਚੋਂ ਬਾਹ੍ਹਰ ਹੋ ਗਈ.
ਮੁਸ਼ਕਲ 'ਚ ਮਨੋਜ

ਦੋ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਮਨੋਜ ਵਾਜਪਈ ਮੁਸ਼ਕਲ 'ਚ ਹਨ. ਉਹ ਕਿਸੇ ਪੁਲਿਸ ਕੇਸ
'ਚ ਨਹੀਂ ਫੱਸੇ ਬਲਕਿ ਆਪਣੇ ਇੱਕ ਦੋਸਤ ਦੀ ਫਿਲਮ ਕਰਨ ਕਰਕੇ ਮੁਸ਼ਕਲ 'ਚ ਆ ਗਏ. ਹੋਇਆ
ਦਰਅਸਲ ਇੰਝ ਕਿ ਉਹਨਾਂ ਨੇ ਆਪਣੇ ਨਿਰਦੇਸ਼ਕ ਦੋਸਤ ਐੱਸਜੇ ਸੂਰਿਆ ਦੀ ਅਗਲੀ 'ਤੇਲੁਗੂ'
ਫਿਲਮ ਸ਼ਾਈਨ ਕਰ ਲਈ. ਮਨੋਜ ਵਾਜਪਈ ਨੂੰ ਤੇਲੁਗੂ ਥੋੜ੍ਹੀ ਥੋੜ੍ਹੀ ਸਮਝ ਤਾਂ ਆਉਂਦੀ
ਹੈ.
ਪਰੰਤੂ ਬੋਲਣੀ ਨਹੀਂ ਆਉਂਦੀ. ਜਿਸਦੇ ਕਾਰਣ ਉਹਨਾਂ ਨੂੰ ਡਾਈਲੌਗ ਬੋਲਣ ਦੇ ਵਿੱਚ
ਕਾਫੀ ਦਿੱਕਤ ਆ ਰਹੀ ਹੈ. ਇਸ ਫਿਲਮ ਵਿੱਚ ਉਹਨਾਂ ਦੇ ਨਾਲ ਤੇਲੁਗੂ ਦੇ ਪ੍ਰਸਿੱਧ
ਅਭਿਨੇਤਾ ਪਵਨ ਕਲਿਆਣ ਵੀ ਕੰਮ ਕਰ ਰਹੇ ਹਨ. ਇਸਦੇ ਇਲਾਵਾ ਮਨੋਜ ਵਾਜਪਈ ਦੀ ਅਗਲੀ
ਹਿੰਦੀ ਫਿਲਮ ਜੁਗਾੜ ਬਹੁਤ ਜਲਦ ਰਿਲੀਜ ਹੋਵੇਗੀ.


ਵਾਪਸੀ ਦੇ ਲਈ ਤਿਆਰ ਕੋਇਨਾ
ਮਿਤਰਾ

ਆਪਣੇ ਆਪ ਨੂੰ ਸੁੰਦਰ ਬਨਾਉਣ ਦੇ ਚੱਕਰ ਵਿੱਚ ਕੋਇਨਾ ਮਿਤਰਾ ਨੇ ਆਪਣੀ ਨੱਕ ਦੀ
ਸਰਜਰੀ ਕੁੱਝ ਮਹੀਨੇ ਪਹਿਲਾ ਕਰਵਾਈ ਸੀ। ਸਰਜਰੀ ਸਫਲ ਨਹੀਂ ਹੋ ਪਾਈ ਅਤੇ ਕੋਇਨਾ
ਪਹਿਲਾਂ ਤੋਂ ਖਰਾਬ ਦਿੱਖਣ ਲਗੀ। ਬਾਲੀਵੁੱਡ ਦੀ ਅਭਿਨੇਤਰੀਆਂ ਦਾ ਕਰੀਅਰ ਉਹਨਾਂ ਦੀ
ਸੁੰਦਰਤਾ ਤੇ ਨਿਰਭਰ ਕਰਦਾ ਹੈ, ਖਾਸ ਕੇ ਕੋਇਨਾ ਵਰਗੀਆਂ ਅਭਿਨੇਤਰੀਆਂ ਦਾ ਕਿਉਂਕਿ
ਅਭਿਨੈ ਦੇ ਮਾਮਲੇ ਵਿੱਚ ਤਾਂ ਇਹਨਾਂ ਨੂੰ ਕੋਈ ਜਾਣਦਾ ਨਹੀਂ। ਕੋਇਨਾ ਨੇ ਮਹੀਨਿਆਂ
ਤੱਕ ਆਪਣੇ ਆਪ ਨੂੰ ਛਿਪਾ ਕੇ ਰੱਖਿਆ ਤਾਂ ਕਿ ਕੋਈ ਉਹਨਾਂ ਦਾ ਵਿਗੜਿਆ ਹੋਇਆ ਚਿਹਰਾ
ਨਾ ਦੇਖ ਸਕੇ।
ਘਰ ਵਿੱਚ
ਰਹਿ ਕੇ ਕੋਇਨਾ ਨੇ ਆਪਣਾ ਇਲਾਜ ਕਰਵਾਇਆ। ਇਸ ਦੌਰਾਨ ਕੋਇਨਾ ਦੇ ਬਾਰੇ ਵਿੱਚ ਕਈ
ਗੱਲਾਂ ਹੋਈਆਂ ਕਿ ਉਹਨਾਂ ਨੇ ਆਪਣੇ ਸਰੀਰ ਦੇ ਦੂਜੇ ਅੰਗਾ ਦੀ ਵੀ ਸਰਜਰੀ ਕਰਵਾਈ ਹੈ।
ਕੋਇਨਾ ਚਾਹੁੰਦੇ ਹੋਏ ਵੀ ਇਹਨਾਂ ਗੱਲਾਂ ਦਾ ਖੰਡਨ ਨਹੀਂ ਕਰ ਪਾਈ। ਕੋਇਨਾ ਹੁਣ ਪੂਰੀ
ਤਰ੍ਹਾਂ ਠੀਕ ਹੋ ਗਈ ਹੈ ਅਤੇ ਵਾਪਸੀ ਦੇ ਲਈ ਤਿਆਰ ਹਨ, ਪਰ ਸਭ ਤੋਂ ਵੱਡਾ ਸਵਾਲ ਇਹ
ਹੈ ਕਿ ਕੀ ਫਿਲਮ ਨਿਰਮਾਤਾਵਾਂ ਦੀ ਧਿਆਨ ਹੁਣ ਕੋਇਨਾ ਵਿੱਚ ਜਾਏਗਾ। ਉਹਨਾਂ ਨੇ ਆਪਣੇ
ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਉਦੋਂ ਤਾਂ ਉਹਨਾਂ ਨੂੰ ਫਿਲਮਾਂ ਨਹੀਂ ਮਿਲ ਪਾਉਂਦੀ
ਸੀ ਤਾਂ ਭਲਾ ਹੁਣ ਕੌਣ ਉਹਨਾਂ ਨੂੰ ਫਿਲਮਾਂ ਵਿੱਚ ਲੈਣਾ ਪਸੰਦ ਕਰੇਗਾ। ਵੈਸੇ ਇੱਕ
ਦੋ ਫਿਲਮਾਂ ਉਹਨਾਂ ਦੇ ਕੋਲ ਹਨ ਅਤੇ ਉਮੀਦ ਤਾਂ ਸਭ ਹੀ ਕਰ ਸਕਦੇ ਹਨ।
40 ਫੀਸਦੀ ਫਿਲਮ ਮੇਰੀ ਜੀਵਨੀ : ਅਕਸ਼ੈ

'ਨਸਮਤੇ ਲੰਡਨ', 'ਵੈਲਕਮ', 'ਸਿੰਘ ਇਜ ਕਿੰਗ' ਅਤੇ 'ਹੇ ਬੇਬੀ' ਜਿਹੀਆਂ ਹਿੱਟ
ਫਿਲਮਾਂ ਦੇਣ ਵਾਲੇ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ 'ਚਾਂਦਨੀ ਚੌਂਕ ਟੂ ਚਾਈਨਾ' 40
ਫੀਸਦੀ ਫਿਲਮ ਉਸਦੇ ਜੀਵਨ ਆਧਾਰਿਤ ਹੈ ਜਦਕਿ 60 ਫੀਸਦੀ ਫਿਲਮ ਬਿਲਕੁਲ ਅਲੱਗ ਵਿਸ਼ੇ
ਉੱਤੇ ਬਣੀ ਹੈ. ਅਕਸ਼ੈ ਨੇ ਕਿਹਾ ਕਿ ਉਹਨਾਂ ਨੇ ਅਸਲ ਜਿੰਦਗੀ ਦੀ ਸ਼ੁਰੂਆਤ ਵੀ ਕੂਕ
ਤੋਂ ਕੀਤੀ ਸੀ ਅਤੇ ਫਿਲਮ ਦੇ ਵਿੱਚ ਸਿੱਧੂ ਵੀ ਇੱਕ ਬਾਵਰਚੀ ਦਾ ਰੋਲ ਅਦਾ ਕਰ ਰਿਹਾ
ਹੈ. ਮੇਰੇ ਜੀਵਨ ਅਤੇ ਫਿਲਮ ਕਹਾਣੀ 'ਚ ਇਹ ਸਭ ਤੋਂ ਵੱਡੀ ਸਮਾਨਤਾ ਹੈ.zਉਹਨਾਂ ਨੇ
ਕਿਹਾ ਕਿ ਮੇਰੀ ਹੀ ਨਹੀਂ ਮੇਰੇ ਮੈਕਅੱਪ ਮੈਨ ਦੀ ਸਾਦਗੀ ਨੂੰ ਵੀ ਇਸ ਫਿਲਮ ਵਿੱਚ
ਸ਼ਾਮਲ ਕੀਤਾ ਗਿਆ ਹੈ. ਪਿਛਲੇ 18 ਸਾਲਾਂ ਤੋਂ ਮੈਂ ਆਪਣੇ ਇਸ ਮੈਕਅਪ ਮੈਨ ਦੀ ਇਸ
ਸਾਦਗੀ ਨੂੰ ਸ਼ਿੱਦਤ ਦੇ ਨਾਲ ਮਹਿਸੂਸ ਕੀਤਾ, ਜੋ ਕਿਸੇ ਛੋਟੇ ਬੱਚੇ ਦੇ ਸਮਾਨ ਹੈ.
ਆਸਕਰ ਲਾਇਬ੍ਰੇਰੀ ‘ਚ ‘ਕੇਕੇ’
ਹਿੰਦੀ ਫਿਲਮ ਜਗਤ ਦੀ ਝੋਲੀ ‘ਚ ਬੇਸ਼ੱਕ ਹਾਲੇ ਤੱਕ ਆਸਕਰ ਐਵਾਰਡ ਨਹੀਂ ਪਿਆ ਹੋਵੇ,
ਪਰੰਤੂ ਹਿੰਦੀ ਫਿਲਮਾਂ ਨੇ ਆਸਕਰ ਦੀ ਲਾਇਬ੍ਰੇਰੀ ਦੇ ਵਿੱਚ ਤਾਂ ਆਪਣੀ ਮੌਜੂਦਗੀ ਦਰਜ
ਕਰਵਾਉਣੀ ਸ਼ੁਰੂ ਕਰ ਦਿੱਤੀ ਹੈ. ‘ਸਰਕਾਰ ਰਾਜ’, ਹੀਰੋਜ਼, ਰੌਕ ਓਨ ਅਤੇ ਰੱਬ ਨੇ ਬਨਾ
ਦੀ ਜੋੜੀ ਜਿਹੀਆਂ ਫਿਲਮਾਂ ਦੀ ਪਟਕਥਾ ਆਸਕਰ ਲਾਇਬ੍ਰੇਰੀ ਦੇ ਵਿੱਚ ਪੁੱਜਣ ਦੇ ਬਾਅਦ
ਹੁਣ ਪਿਛਲੇ ਸਾਲ ਬੌਕਸ ਆਫਿਸ ਉੱਤੇ ਜਾਦੂ ਨੂੰ ਵਿਖਾਉਣ ਵਾਲੀ ਸ਼ਾਹਿਦ ਵਿੱਦਿਆ ਬਾਲਨ
ਅਭਿਨੀਤ ਫਿਲਮ ਕਿਸਮਤ ਕੁਨੈਕਸ਼ਨ ਦੀ ਪਟਕਥਾ ਵੀ ਆਸਕਰ ਲਾਇਬ੍ਰੇਰੀ ਦੇ ਵਿੱਚ ਰੱਖੀ
ਜਾਵੇਗੀ. ਇਸ ਫਿਲਮ ਨੂੰ ਅਜੀਜ ਮਿਰਜਾ ਨੇ ਨਿਰਦੇਸ਼ਿਤ ਕੀਤਾ ਸੀ. ਜਿਕਰਯੋਗ ਹੈ ਕਿ
ਲਾਇਬ੍ਰੇਰੀ ‘ਚ ਮੌਜੂਦ ਪਟਕਥਾਵਾਂ ਫਿਲਮਕਾਰਾਂ, ਨਿਰਦੇਸ਼ਕਾਂ ਅਤੇ ਵਿੱਦਿਆਰਥੀਆਂ ਨੂੰ
ਪੜ੍ਹਨ ਦੇ ਲਈ ਉਪਲਬੱਧ ਹੁੰਦੀਆਂ ਹਨ. ਇਹਨਾਂ ਨੂੰ ਕਾਪੀ ਨਹੀਂ ਕੀਤਾ ਜਾ ਸਕਦਾ ਹੈ.
16 ਜਨਵਰੀ ਨੂੰ ਰਿਲੀਜ ਹੋਵੇਗੀ
ਚਾਂਦਨੀ ਚੌਂਕ ਟੂ ਚਾਈਨਾ

'ਚਾਂਦਨੀ ਚੌਂਕ ਟੂ ਚਾਈਨਾ' ਫਿਲਮ ਦੇ ਨਿਰਦੇਸ਼ਕ ਨਿਖਿਲ ਅਡਵਾਨੀ ਦਾ ਕਹਿਣਾ ਹੈ ਕਿ
ਇਹ ਫਿਲਮ ਅਭਿਨੇਤਾ ਅਕਸ਼ੇ ਕੁਮਾਰ ਦੇ ਜੀਵਨ ਤੇ ਆਧਾਰਿਤ ਨਹੀਂ ਹੈ। 'ਚਾਂਦਨੀ ਚੌਂਕ
ਟੂ ਚਾਈਨਾ' ਆਉਣ ਵਾਲੀ 16 ਜਨਵਰੀ ਨੂੰ ਪ੍ਰਦਰਸ਼ਿਤ ਹੋਵੇਗੀ।ਅਡਵਾਨੀ ਨੇ ਕਿਹਾ ਕਿ
ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਫਿਲਮ ਅਕਸ਼ੇ ਦੇ ਜੀਵਨ ਤੇ
ਆਧਾਰਿਤ ਨਹੀਂ ਹੈ। ਹਾਂ ਇਹ ਸੱਚ ਹੈ ਕਿ ਫਿਲਮ ਦੀ ਕਹਾਣੀ ਅਕਸ਼ੇ ਦੇ ਜੀਵਨ ਨਾਲ
ਮਿਲਦੀ ਜੁਲਦੀ ਹੈ।ਅਡਵਾਨੀ ਨੇ ਕਿਹਾ ਕਿ ਫਿਲਮ ਦੀ ਕਹਾਣੀ ਭਾਰਤੀ ਰਸੋਈਏ ਸਿੱਧੂ ਦੇ
ਆਲੇ ਦੁਆਲੇ ਘੁੰਮਦੀ ਹੈ। ਸਿੱਧੂ ਦਾ ਕਿਰਦਾਰ ਅਕਸ਼ੇ ਨਿਭਾ ਰਹੇ ਹਨ। ਉਹਨਾਂ ਕਿਹਾ ਕਿ
ਉਹ ਰੋਮਾਂਸ ਪ੍ਰਧਾਨ ਫਿਲਮ ਬਣਾਉਣਾ ਪਸੰਦ ਕਰਦੇ ਹਨ। ਅਡਵਾਨੀ ਨੇ ਕਿਹਾ ਕਿ 'ਚਾਂਦਨੀ
ਚੌਂਕ ਟੂ ਚਾਈਨਾ' ਤੋਂ ਬਾਅਦ ਉਹ 'ਚਾਂਦ ਭਾਈ' ਅਤੇ 'ਅਬ ਦਿੱਲੀ ਦੂਰ ਨਹੀਂ' ਫਿਲਮ
ਬਣਾਉਣਗੇ।
ਪੂਰੀ ਤਿਆਰੀ ਨਾਲ ਵਾਪਸੀ ਕਰੇਗੀ ਸਨੇਹਾ

ਸਲਮਾਨ ਖਾਨ ਦੇ ਨਾਲ ਫਿਲਮ ਲੱਕੀ ਦੇ ਵਿੱਚ ਘੱਟ ਉਮਰ ਦੀ ਅਭਿਨੇਤਰੀ ਸਨੇਹਾ ਉਲਾਲ
ਨੂੰ ਵੇਖਿਆ ਗਿਆ ਸੀ, ਪਰੰਤੂ ਇਸ ਦੇ ਬਾਅਦ ਇਹ ਅਭਿਨੇਤਰੀ ਪਰਦੇ ਤੋਂ ਅਲੋਪ ਹੋ ਗਈ
ਸੀ. ਹੁਣ ਸੁਣਨ ਵਿੱਚ ਆਇਆ ਹੈ ਕਿ ਸਨੇਹਾ ਉਲਾਲ ਵੱਡੇ ਪਰਦੇ ਉੱਤੇ ਜਲਦ ਵਾਪਸੀ
ਕਰੇਗੀ, ਉਹ ਵੀ ਪੂਰੀ ਤਿਆਰੀ ਦੇ ਨਾਲ. ਇਹ ਅਸੀਂ ਨਹੀਂ ਕਹਿੰਦੇ ਬਲਕਿ ਸਨੇਹਾ ਖੁਦ
ਹੀ ਮੰਨਦੀ ਹੈ ਕਿ ਜਦੋਂ ਉਸਨੇ ਫਿਲਮ ਕੈਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਸਨੂੰ ਇਸ
ਬਾਰੇ ਕੁੱਝ ਪਤਾ ਨਹੀਂ ਸੀ, ਪਰੰਤੂ ਹੁਣ ਉਹ ਪੂਰੀ ਤਿਆਰੀ ਦੇ ਨਾਲ ਵੱਡੇ ਪਰਦੇ ਉੱਤੇ
ਵਾਪਸੀ ਕਰੇਗੀ. ਉਹਨਾਂ ਨੇ ਕਿਹਾ ਕਿ ਉਸ ਵੇਲੇ ਤਾਂ ਮੀਡੀਆ ਦੇ ਨਾਲ ਗੱਲ ਕਰਨੀ ਵੀ
ਨਹੀਂ ਆਉਂਦੀ ਸੀ.ਜਿਕਰਯੋਗ ਹੈ ਕਿ ਹੁਣ ਬਹੁਤ ਜਲਦ ਸਨੇਹਾ ਦੀ ਅਗਲੀ ਫਿਲਮ ਕਾਸ਼ ਮੇਰੇ
ਹੋਤੇ ਰਿਲੀਜ ਹੋਣ ਵਾਲੀ ਹੈ ਜਦਕਿ ਲੱਕੀ ਦੇ ਬਾਅਦ ਸਨੇਹਾ ਸੋਹੇਲ ਖਾਨ ਦੀ ਫਿਲਮ
ਆਰਯਨ ਦੇ ਵਿੱਚ ਨਜਰ ਆਈ ਸੀ.
ਸੰਜੇ ਦੱਤ 'ਰਾਜਨੀਤੀ' 'ਚ

ਸੰਜੇ ਦੱਤ ਪ੍ਰਕਾਸ਼ ਝਾਅ ਦੀ ਅਗਲੀ ਫਿਲਮ 'ਰਾਜਨੀਤੀ' ਦੇ ਵਿੱਚ ਨਹੀਂ ਬਲਕਿ ਅਸਲ
ਜਿੰਦਗੀ ਦੇ ਵਿੱਚ ਰਾਜਨੇਤਾ ਬਣਨ ਜਾ ਰਹੇ ਹਨ.
ਫਿਲਮੀ ਕੈਰੀਅਰ ਦੇ ਨਾਲ ਨਾਲ ਰਾਜਨੀਤੀ ਦੇ ਵਿੱਚ ਕਦਮ ਰੱਖਣ ਵਾਲੇ ਸੰਜੇ ਦੱਤ
ਕਾਂਗਰਸ ਦੇ ਲਈ ਨਹੀਂ ਬਲਕਿ ਸਮਾਜਵਾਦੀ ਪਾਰਟੀ ਦੇ ਲਈ ਉੱਤਰ ਪ੍ਰਦੇਸ਼ ਦੀ ਰਾਜਧਾਨੀ
ਲਖਨਊ ਤੋਂ ਲੋਕ ਸਭਾ ਦੇ ਲਈ ਚੌਣ ਲੜ੍ਹਨਗੇ. ਇਹ ਘੋਸ਼ਣਾ ਅੱਜ ਅਧਿਕਾਰਕ ਤੌਰ 'ਤੇ
ਸਮਾਜਵਾਦੀ ਪਾਰਟੀ ਦੇ ਮੁੱਖ ਸਕੱਤਰ ਅਮਰ ਸਿੰਘ ਨੇ ਕੀਤੀ. ਇਸ ਤੋਂ ਪਹਿਲਾਂ ਇੱਕ
ਮੀਡੀਆ ਗੱਲਬਾਤ ਦੇ ਦੌਰਾਨ ਸੰਜੇ ਦੱਤ ਨੇ ਕਿਹਾ ਸੀ ਕਿ ਉਹ ਰਾਜਨੀਤੀ ਦੇ ਵਿੱਚ ਹਾਲੇ
ਕਦਮ ਨਹੀਂ ਰੱਖਣਗੇ ਕਿਉਂਕਿ ਉਸ ਵੇਲੇ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਸੰਜੇ ਦੱਤ
ਪ੍ਰਿਅੰਕਾ ਦੱਤ ਦੇ ਸਾਹਮਣੇ ਖੜ੍ਹੇ ਹੋਣਗੇ.
ਦੂਜੇ ਗ੍ਰਹਿ ਦੀ ਨਿਵਾਸੀ ਅੰਮ੍ਰਿਤਾ

ਫਿਲਮਕਾਰ ਮਿਲਾਪ ਝਵੇਰੀ ਦੀ ਆਉਣ ਵਾਲੀ ਫਿਲਮ 'ਜਾਨੇ ਕਹਾਂ ਸੇ ਆਈ ਹੈ' ਵਿੱਚ ਰਿਤੇਸ਼
ਦੇਸ਼ਮੁੱਖ, ਜੈਕੋਲੀਨ ਅਤੇ ਰੁਸਲਾਨ ਪ੍ਰਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ. ਪਰੰਤੂ
ਇਹਨਾਂ ਤਿੰਨ ਕਲਾਕਾਰਾਂ ਦੇ ਇਲਾਵਾ ਇੱਕ ਹੋਰ ਕਲਾਕਾਰ ਵੀ ਫਿਲਮ ਨਾਲ ਜੁੜ੍ਹੀ ਹੈ.
ਇਹ ਕਲਾਕਾਰ ਕਿਸੇ ਦੂਜੇ ਗ੍ਰਹਿ ਦੇ ਵਾਸੀ ਦੀ ਭੂਮਿਕਾ ਵਿੱਚ ਨਜਰ ਆਵੇਗੀ. ਧਰਤੀ ਤੋਂ
ਦੂਰ ਕਿਸੇ ਗ੍ਰਹਿ ਦੇ ਇਸ ਰਹਿਵਾਸੀ ਦੀ ਭੂਮਿਕਾ ਦਰਅਸਲ ਅੰਮ੍ਰਿਤਾ ਰਾਵ ਨੇ ਨਿਭਾਈ
ਹੈ. ਕਿਸੇ ਕਾਰਣ ਪਹਿਲਾਂ ਅੰਮ੍ਰਿਤਾ ਦਾ ਨਾਂਅ ਗੁਪਤ ਰੱਖਿਆ ਗਿਆ ਸੀ, ਪਰੰਤੂ ਹੁਣ
ਇਸ ਬਾਰੇ ਚਰਚਾ ਸ਼ੁਰੂ ਹੋ ਗਈ. ਉਂਝ ਤਾਂ ਅੰਮ੍ਰਿਤਾ ਕੁੱਝ ਦੇਰ ਦੇ ਲਈ ਹੀ ਫਿਲਮ
ਵਿੱਚ ਨਜਰ ਆਵੇਗੀ, ਪਰੰਤੂ ਉਹਨਾਂ ਦੀ ਭੂਮਿਕਾ ਮਹੱਤਵਪੂਰਨ ਹੈ. ਫਿਲਮ ਨਾਲ ਜੁੜ੍ਹੇ
ਸੂਤਰਾਂ ਦੇ ਅਨੁਸਾਰ ਦੂਜੇ ਗ੍ਰਹਿ ਦਾ ਨਿਵਾਸੀ ਬਣਾਉਣ ਦੇ ਲਈ ਅੰਮ੍ਰਿਤਾ ਨੂੰ ਅਲੱਗ
ਤਰ੍ਹਾਂ ਦਾ ਲੁੱਕ ਦਿੱਤਾ ਗਿਆ ਹੈ.
ਐੱਮ ਦੇ ਕਵਰ 'ਤੇ ਕਾਜੋਲ

ਪਿਛਲੇ ਸਾਲ ਹੋਮ ਪ੍ਰੋਡਕਸ਼ਨ ਫਿਲਮ ਦੇ ਵਿੱਚ ਗੰਭੀਰ ਰੋਲ ਅਦਾ ਕਰਦੀ ਹੋਈ ਨਜਰ ਆਈ
ਕਾਲੋਜ ਇਸ ਸਾਲ ਕਰਨ ਜੌਹਰ ਦੀ ਫਿਲਮ 'ਮਾਈ ਨੇਮ ਇਜ ਖਾਨ' 'ਚ ਨਜਰ ਆਵੇਗੀ, ਪਰੰਤੂ
ਉਹ ਫਿਲਮ ਦੇ ਰਿਲੀਜ ਹੋਣ ਤੋਂ ਪਹਿਲਾਂ ਹੀ ਚਰਚਾ ਦੇ ਵਿੱਚ ਆ ਗਈ. ਚਰਚਾ ਦਾ ਕਾਰਣ
ਉਹਨਾਂ ਦੀ ਐੱਮ ਨਾਮਕ ਮੈਗਜ਼ੀਨ ਦੇ ਕਵਰ ਉੱਤੇ ਪ੍ਰਕਾਸ਼ਿਤ ਹੈਰਤ ਵਿੱਚ ਪਾਉਣ ਵਾਲੀ
ਫੋਟੋ ਹੈ. ਇਸ ਫੋਟੋ ਨੂੰ ਵੇਖਣ ਦੇ ਬਾਅਦ ਲੱਗ ਰਿਹਾ ਹੈ ਕਿ ਕਾਜੋਲ ਹੁਣ ਬੌਲੀਵੁੱਡ
ਦੇ ਵਿੱਚ ਜ਼ੋਰਦਾਰ ਵਾਪਸੀ ਕਰਨ ਦੀ ਉਮੀਦ 'ਚ ਹੈ.ਲਾਈਫ ਸਟਾਈਲ ਅਤੇ ਲਗਜ਼ਰੀ ਮੈਗਜ਼ੀਨ
ਦੇ ਜਨਵਰੀ ਅਡੀਸ਼ਨ ਦੇ ਕਵਰ ਉੱਤੇ ਕਾਜੋਲ ਦੀ ਕੋਈ ਮਾਸੂਮੀਅਤ ਦਰਸਾਉਂਦੀ ਫੋਟੋ ਨਹੀਂ
ਬਲਕਿ ਇੱਕ ਜ਼ੋਰਦਾਰ ਦਿਲਖਿੱਚਵਾਂ ਪੋਜ ਹੈ, ਜਿਸਨੂੰ ਵੇਖਕੇ ਉਹਨਾਂ ਦੇ ਪ੍ਰਸ਼ੰਸਕਾਂ
ਨੂੰ ਹੈਰਾਨੀ ਹੋਵੇਗੀ. ਇਸ ਪੋਜ਼ ਨੂੰ ਫੈਸ਼ਨ ਫੋਟੋਗ੍ਰਾਫਰ ਜਤਿਨ ਕੰਪਾਨੀ ਨੇ ਤਿਆਰ
ਕੀਤਾ ਹੈ.
ਸੰਗੀਤ ਦਾ ਜਾਦੂਗਰ 43 ਦਾ
ਫਿਲਮ ਜੋਧਾ ਅਕਬਰ, ਸਲਮਡੌਗ ਮਿਲੀਅਨੇਅਰ, 'ਜਾਨੇ ਤੂ ਜਾ ਜਾਨੇ ਨਾ' 'ਯੁਵਰਾਜ' ਅਤੇ
'ਗਜਨੀ' ਦੇ ਵਿੱਚ ਸੰਗੀਤ ਦੇਣ ਵਾਲੇ ਏਆਰ ਰਹਿਮਾਨ ਅੱਜ 43 ਵਰ੍ਹਿਆਂ ਦੇ ਹੋ ਗਏ ਹਨ.
ਰਹਿਮਾਨ ਨੂੰ ਸ਼ਾਨਦਾਰ ਸੰਗੀਤ ਕਾਰਣ 'ਮਦਰਾਸ ਦਾ ਮੋਜ਼ਾਰਟ' ਦੇ ਨਾਂ ਨਾਲ ਵੀ ਜਾਣਿਆ
ਜਾਂਦਾ ਹੈ. ਸੰਗੀਤ ਦੇ ਇਸ ਜਾਦੂਗਰ ਨੂੰ ਸਲਮਡੌਗ ਮਿਲੀਅਨੇਅਰ ਦੇ ਵਿੱਚ ਸ਼ਾਨਦਾਰ
ਸੰਗੀਤ ਦੇਣ ਦੇ ਲਈ ਏਆਰ ਰਹਿਮਾਨ ਨੂੰ ਕਰੀਬਨ ਸੱਤ ਐਵਾਰਡ ਮਿਲੇ ਹਨ. ਇੱਕ ਤਰ੍ਹਾਂ
ਨਾਲ ਰਹਿਮਾਨ ਦੇ ਲਈ ਇਤਨੀ ਲੋਕਪ੍ਰਿਅਤਾ ਜਨਮਦਿਨ ਗਿਫ਼ਟ ਤੋਂ ਘੱਟ ਨਹੀਂ ਹੈ. ਰਹਿਮਾਨ
ਨੇ ਹਿੰਦੀ ਫਿਲਮ ਸੰਗੀਤ ਜਗਤ ਵਿੱਚ ਫਿਲਮ ਰੋਜ਼ਾ ਤੋਂ ਕਦਮ ਰੱਖਿਆ ਸੀ, ਉਸਦੇ ਬਾਅਦ
ਕਈ ਸਾਰੀਆਂ ਫਿਲਮਾਂ ਵਿੱਚ ਜ਼ੋਰਦਾਰ ਸੰਗੀਤ ਦੇਕੇ ਹਿੰਦੀ ਸੰਗੀਤ ਪ੍ਰੇਮੀਆਂ ਦੇ
ਦਿਲਾਂ 'ਚ ਆਪਣੀ ਇੱਕ ਅਲੱਗ ਪਹਿਚਾਣ ਬਣਾ ਲਈ. ਰੋਜਾ, ਬੌਂਬੇ, ਦਿਲ ਸੇ, ਤਾਲ,
'ਰੰਗੀਲਾ', ਲਗਾਨ, ਰੰਗ ਦੇ ਬਸੰਤੀ, ਗੁਰੂ ਸਮੇਤ ਹੋਰ ਕਈ ਫਿਲਮਾਂ ਸ਼ਾਨਦਾਰ ਸੰਗੀਤ
ਦਿੱਤਾ ਹੈ. ਮਰਹੂਮ ਆਰਕੇ ਸ਼ੇਖਰ ਅਤੇ ਕਸਤੂਰੀ ਦੇ ਪੁੱਤਰ ਦਲੀਪ ਕੁਮਾਰ ਦਾ ਜਨਮ
ਚੇਨੱਈ ਵਿਚ ਹੋਇਆ ਸੀ. ਬਾਅਦ ਵਿਚ ਉਹਨਾਂ ਨੇ ਇਸਲਾਮ ਧਰਮ ਕਬੂਲ ਕੇ ਆਪਣਾ ਨਾਂ ਵੀ
ਏ.ਆਰ.ਰਹਿਮਾਨ ਰੱਖ ਲਿਆ ਸੀ.
2009 ਦੀਆਂ ਵੱਡੀਆਂ ਫਿਲਮਾਂ
ਵੱਡੇ ਬਜ਼ਟ ਦੀਆਂ ਫਿਲਮਾਂ 2008 ਦੇ ਮੁਕਾਬਲੇ ਇਸ ਸਾਲ ਜਿਆਦਾ ਰਿਲੀਜ ਹੋਣਗੀਆਂ,
ਜਿਹਨਾਂ ਤੋਂ ਦਰਸ਼ਕਾਂ ਨੂੰ ਜਿਆਦਾ ਉਮੀਦਾਂ ਹਨ. ਇਸ ਸਾਲ ਦੀ ਸ਼ੁਰੂਆਤ ਅਕਸ਼ੈ ਕੁਮਾਰ
ਦੀ ਬਹੁ-ਉਮੀਦੀ ਅਤੇ ਮੈਗਾ ਬਜ਼ਟ ਫਿਲਮ ਚਾਂਦਨੀ ਚੌਂਕ ਟੂ ਚਾਈਨਾ ਦੇ ਰਿਲੀਜ ਨਾਲ
ਹੋਵੇਗੀ. ਇਸਦੇ ਬਾਅਦ ਇੱਕ ਤੋਂ ਬਾਅਦ ਇੱਕ ਮੈਗਾਬਜ਼ਟ ਦੀਆਂ ਫਿਲਮਾਂ ਰਿਲੀਜ
ਹੋਣਗੀਆਂ, ਜਿਹਨਾਂ ਦੇ ਪ੍ਰੋਮੋ ਵੇਖਕੇ ਚੰਗੀ ਫਿਲਮ ਹੋਣ ਦੀ ਉਮੀਦ ਕੀਤੀ ਜਾ ਰਹੀ
ਹੈ. ਇਹਨਾਂ ਵਿੱਚ ਅਭਿਸ਼ੇਕ ਬੱਚਨ ਦੀ 'ਦਿੱਲੀ 6' ਯਸ਼ਰਾਜ ਬੈਨਰ ਦੀ 'ਨਿਊਯਾਰਕ',
ਸ਼ਾਹਰੁਖ਼ ਖਾਨ ਦੀ ਹੋਮ ਪ੍ਰੋਡਕਸ਼ਨ ਫਿਲਮ 'ਬਿੱਲੂ ਬਾਰਬਰ', ਅਕਸ਼ੈ ਕੁਮਾਰ ਦੀ 'ਕਮਬਖ਼ਤ
ਇਸ਼ਕ' ਅਤੇ 'ਦੇ ਦਨਾ ਦਨ', ਰਿਤਿਕ ਦੀ 'ਕਾਈਟਸ' ਅਤੇ ਸਲਮਾਨ ਖਾਨ ਦੀ 'ਲੰਡਨ ਡ੍ਰੀਮ'
'ਵੀਰ' ਅਤੇ ਵਾਂਟੇਡ ਆਦਿ ਫਿਲਮਾਂ ਹਨ.ਇਸਦੇ ਇਲਾਵਾ 2008 'ਚ ਗਜਨੀ ਦੇ ਨਾਲ ਤਹਿਲਕਾ
ਮਚਾਉਣ ਵਾਲੇ ਆਮਿਰ ਇਸ ਵਰ੍ਹੇ '3 ਇਡੀਅਟਸ' ਦੇ ਵਿੱਚ ਨਜਰ ਆਉਣਗੇ.
ਸਿਟੀ ਆਫ ਲਾਈਫ 'ਚ ਸੋਨੂੰ

ਪਿਛਲੇ ਸਾਲ 'ਜੋਧਾ ਅਕਬਰ', 'ਸਿੰਘ ਇਜ ਕਿੰਗ' ਅਤੇ 'ਏਕ ਵਿਵਾਹ ਐਸਾ ਵੀ' ਦੇ ਵਿੱਚ
ਜ਼ੋਰਦਾਰ ਭੂਮਿਕਾ ਨਿਭਾਉਣ ਵਾਲੇ ਸੋਨੂੰ ਸੂਦ ਹੁਣ ਇੱਕ ਕੌਮਾਂਤਰੀ ਫਿਲਮ ਦੇ ਵਿੱਚ
ਨਜਰ ਆਉਣ ਵਾਲੇ ਹਨ. ਇਸ ਫਿਲਮ ਦਾ ਨਾਂਅ ਹੈ 'ਸਿਟੀ ਆਫ ਲਾਈਫ'. ਅਲੀ ਮੁਸਤਫਾ ਦੁਆਰਾ
ਨਿਰਦੇਸ਼ਿਤ ਇਸ ਫਿਲਮ ਦੇ ਵਿੱਚ ਸੋਨੂੰ ਦੀ ਨਾਇਕਾ ਅਲੈਗਜੇਂਡਰਾ ਹੋਵੇਗੀ. ਫਿਲਮ ਵਰਕਸ
ਦੇ ਬੈਨਰ ਹੇਠ ਬਣਨ ਵਾਲੀ ਇਸ ਫਿਲਮ ਦੀ ਸ਼ੂਟਿੰਗ ਜਨਵਰੀ ਦੇ ਵਿੱਚ ਹੋਣ ਦੀ ਸੰਭਾਵਨਾ
ਹੈ. ਇਸ ਫਿਲਮ 'ਚ ਸੋਨੂੰ ਸੂਦ ਇੱਕ ਟੈਕਸੀ ਡਰਾਈਵਰ ਦੇ ਰੂਪ ਵਿੱਚ ਨਜਰ ਆਉਣਗੇ. ਇਸ
ਤੋਂ ਪਹਿਲਾਂ ਸ਼ੋਨੂੰ ਸੂਦ 'ਸ਼ਹੀਦ-ਏ-ਆਜਮ ਭਗਤ ਸਿੰਘ', ਦੱਖ਼ਣੀ ਭਾਰਤੀ ਫਿਲਮ
'ਚੰਦਰਮੁੱਖੀ' ਅਤੇ 'ਆਸ਼ਿਕ ਬਣਾਇਆ ਆਪਨੇ' ਵਰਗੀਆਂ ਫਿਲਮਾਂ ਕਰ ਚੁੱਕਿਆ ਹੈ.
ਅਕਸ਼ੈ ਦਾ ਨਵਾਂ ਪ੍ਰਚਾਰ ਫੰਡਾ

ਆਮਿਰ ਖਾਨ ਦੇ ਬਾਅਦ ਹੁਣ ਅਕਸ਼ੈ ਕੁਮਾਰ ਨੇ ਵੀ ਚਾਂਦਨੀ ਚੌਂਕ ਟੂ ਚਾਈਨਾ ਫਿਲਮ ਦੇ
ਪ੍ਰਮੋਸ਼ਨ ਦੇ ਲਈ ਕਮਰ ਕੱਸ ਲਈ ਹੈ. ਜਿੱਥੇ ਆਮਿਰ ਖਾਨ ਨੇ ਗਜਨੀ ਦੇ ਪ੍ਰਮੋਸ਼ਨ ਦੇ ਲਈ
ਕਈ ਨਵੇਂ ਹੱਥਕੰਡੇ ਅਖਤਿਆਰ ਕੀਤੇ, ਉੱਥੇ ਹੀ ਅਕਸ਼ੈ ਕੁਮਾਰ ਆਪਣੀ ਫਿਲਮ ਦੇ ਚਾਰ
ਪ੍ਰੀਮੀਅਰ ਸ਼ੋਅ ਵਿਦੇਸ਼ ਵਿੱਚ ਆਯੋਜਿਤ ਕੀਤੇ ਅਤੇ ਉਸ ਵਿੱਚ ਪਹੁੰਚਣ ਦੇ ਲਈ ਤਿੰਨ
ਕਰੋੜ ਰੁਪਏ ਖਰਚ ਇੱਕ ਹਵਾਈ ਜਹਾਜ ਬੁੱਕ ਕੀਤਾ ਹੈ. ਇਹਨਾਂ ਪ੍ਰੀਮੀਅਰ ਸ਼ੋਆਂ ਦੇ
ਵਿੱਚ ਅਕਸ਼ੈ ਕੁਮਾਰ ਦੇ ਨਾਲ ਉਹਨਾਂ ਦੀ ਪਤਨੀ ਟਵਿੰਕਲ ਖੰਨਾ, ਅਭਿਨੇਤਰੀ ਦੀਪਿਕਾ
ਪਾਦੁਕੋਣ ਵੀ ਜਾਵੇਗੀ. ਇਹ ਟੂਰ ਸੱਤ ਤਾਰੀਖ ਤੋਂ ਸ਼ੁਰੂ ਹੋਵੇਗਾ. ਪਹਿਲਾ ਸ਼ੋਅ ਲੋਸ
ਐਂਜਲਿਸ ਵਿੱਚ ਸੱਤ ਜਨਵਰੀ ਨੂੰ, ਦੂਜਾ ਸ਼ੋਅ ਨਿਊਯਾਰਕ ਵਿੱਚ 8 ਜਨਵਰੀ ਨੂੰ, ਤੀਜਾ
ਸ਼ੋਅ ਟੋਰਾਂਟੋ ਵਿਖੇ 9 ਜਨਵਰੀ ਨੂੰ ਜਦਕਿ ਚੌਥਾ ਸ਼ੋਅ ਲੰਡਨ ਵਿਖੇ 12 ਨੂੰ ਹੋਣਾ ਹੈ.
ਇਸਦੇ ਬਾਅਦ ਚੌਦ੍ਹਾਂ ਤਾਰੀਖ ਨੂੰ ਅਕਸ਼ੈ ਮੁੰਬਈ ਪਰਤ ਆਉਣਗੇ ਕਿਉਂਕਿ ਫਿਲਮ 16
ਜਨਵਰੀ ਨੂੰ ਰਿਲੀਜ ਹੋ ਰਹੀ ਹੈ.
ਬੇਤੁੱਕੀ ਪੋਸ਼ਾਕ ਵਿੱਚ ਫਿਰ
ਪਰਤੀ ਮੈਡੋਨਾ

ਮਸ਼ਹੂਰ ਪੌਪ ਗਾਇਕਾ ਮੈਡੋਨਾ ਨੇ ਹਰੇ ਖੰਭਾਂ ਵਾਲੀ ਬੇਤੁਕੀ ਡਰੈੱਸ ਪਹਿਨਕੇ ਇੱਕ ਫਿਰ
ਸਭ ਨੂੰ ਹੈਰਾਨ ਕਰ ਦਿੱਤਾ. ਮੈਡੋਨਾ ਨੇ ਇੱਕ ਟੈਲੀਵਿਜਨ ਵਿਗਿਆਪਨ ਦੇ ਦੌਰਾਨ ਹਰੇ
ਖੰਭਾਂ ਵਾਲੀ ਪੋਸ਼ਕ ਪਹਿਣੀ. ਇਸ 50 ਸਾਲਾ ਪੌਪ ਸਟਾਰ ਨੇ ਪਿਛਲੇ ਸਾਲ ਨਿਊਯਾਰਕ ਵਿੱਚ
ਇੱਕ ਪਾਰਟੀ ਵਿੱਚ ਵੀ ਅਜਿਹੀ ਹੀ ਡਰੈੱਸ ਪਹਿਣੀ ਸੀ, ਜਿਸ ਨੂੰ ਫੈਸ਼ਨ ਆਪਦਾ ਦਾ ਨਾਂਅ
ਦਿੱਤਾ ਗਿਆ ਸੀ. ਦੀ ਡੇਲੀ ਮੇਲ ਦੇ ਮੁਤਾਬਕ ਹਾਲਾਂਕਿ ਇਸ ਬਾਰੇ ਵਿੱਚ ਮੈਡੋਨਾ ਦੇ
ਅਲੱਗ ਹੀ ਖਿਆਲਾਤ ਹਨ. ਉਹਨਾਂ ਦਾ ਮੰਨਣਾ ਹੈ ਕਿ ਇਸ ਪੋਸ਼ਾਕ ਨੂੰ ਕੇਵਲ ਇੱਕ ਵਾਰ
ਪਹਿਣਨਾ ਕਾਫੀ ਨਹੀਂ ਹੈ ਅਤੇ ਉਹ ਇਸਨੂੰ ਵਾਰ ਵਾਰ ਇਸਤੇਮਾਲ ਕਰਨਾ ਚਾਹੁੰਦੀ ਹੈ.
ਅਭਿਨੇਤਾ ਹਿੰਗਲ ਦਾ ਦੇਹਾਂਤ
ਦੁਨੀਆ ਨੂੰ ਵੱਡੇ ਪਰਦੇ ਉੱਤੇ ਬੈਟਮੈਨ ਦੇ ਕਿਰਦਾਰ ਨਾਲ ਰੂਬਰੂ ਕਰਵਾਉਂਦੀਆਂ
ਫਿਲਮਾਂ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰਨ ਵਾਲੇ ਅਭਿਨੇਤਾ ਪੇਟ ਹਿੰਗਲ ਦਾ ਨਿਧਨ
ਹੋ ਗਿਆ ਹੈ. ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹਿੰਗਲ 84 ਸਾਲ ਦੇ ਸਨ. ਸਾਲ 1989
ਵਿੱਚ ਕਾਮਿਕ ਕਿਰਦਾਰ ਬੇਟਮੈਨ ਉੱਤੇ ਬਣੀ ਫਿਲਮ ਵਿੱਚ ਬਟਲਰ ਐਲਫਰੈਡ ਦੀ ਅਹਿਮ
ਭੂਮਿਕਾ ਅਦਾ ਕਰਨ ਵਾਲੇ ਹਿੰਗਲ ਨੇ ਪਿਛਲੇ ਤਿੰਨ ਜਨਵਰੀ ਨੂੰ ਉੱਤਰੀ ਕੈਰੋਲੀਨਾ
ਸਥਿਤ ਆਪਣੇ ਮਕਾਨ ਵਿੱਚ ਅੰਤਿਮ ਸਾਹ ਲਈ. ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸਨ.
ਮਜ਼ਬੂਤ ਅਭਿਨੈ ਨਾਲ ਇੱਕ ਕਾਮਿਕ ਕਿਰਦਾਰ ਨੂੰ ਵੱਡੇ ਪਰਦੇ ਉੱਤੇ ਜੀਵੰਤ ਕਰਨ ਵਾਲੇ
ਹਿੰਗਲ ਨੇ ਇਸ ਲੜੀ ਦੀਆਂ ਕੁੱਲ ਚਾਰ ਫਿਲਮਾਂ ਵਿੱਚ ਕੰਮ ਕੀਤਾ. ਸਾਲ 1984 ਵਿੱਚ
ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਿੰਗਲ ਦਾ ਸਫ਼ਰ ਹਾਲਾਂਕਿ ਬਿਨ੍ਹਾਂ ਰੁੱਕੇ
ਨਹੀਂ ਚੱਲ ਸਕਿਆ ਅਤੇ ਇੱਕ ਹਾਦਸੇ ਨੇ ਉਹਨਾਂ ਦੀ ਫਿਲਮ ਯਾਤਰਾ ਉੱਤੇ ਕਾਫੀ ਸਮੇਂ
ਤੱਕ ਵਿਰਾਮ ਲਗਾਕੇ ਰੱਖਿਆ.ਉਹਨਾਂ ਨੇ ਹਾਲਾਂਕਿ ਸਾਲ 1961 ਵਿੱਚ ਬਣੀ ਸਪਲੈਂਡਰ ਇਨ
ਦੀ ਗਰਾਸ ਤੋਂ ਫਿਲਮਾਂ ਵਿੱਚ ਵਾਪਸੀ ਕੀਤੀ. ਹਿੰਗਲ ਨੇ ਬੇਟਮੈਨ ਦੀਆਂ ਸਾਰੀਆਂ
ਮੌਲਿਕ ਫਿਲਮਾਂ ਵਿੱਚ ਕਿਰਦਾਰ ਬਰੂਸ ਵਾਯਨ ਦੇ ਸਾਥ ਬਟਲਰ ਅਲਫਰੈਡ ਦੀ ਭੂਮਿਕਾ ਅਦਾ
ਕੀਤੀ ਸੀ.
ਸੰਗੀਤ ਦਾ ਜਾਦੂਗਰ 43 ਦਾ

ਫਿਲਮ ਜੋਧਾ ਅਕਬਰ, ਸਲਮਡੌਗ ਮਿਲੀਅਨੇਅਰ, 'ਜਾਨੇ ਤੂ ਜਾ ਜਾਨੇ ਨਾ' 'ਯੁਵਰਾਜ' ਅਤੇ
'ਗਜਨੀ' ਦੇ ਵਿੱਚ ਸੰਗੀਤ ਦੇਣ ਵਾਲੇ ਏਆਰ ਰਹਿਮਾਨ ਅੱਜ 43 ਵਰ੍ਹਿਆਂ ਦੇ ਹੋ ਗਏ ਹਨ.
ਰਹਿਮਾਨ ਨੂੰ ਸ਼ਾਨਦਾਰ ਸੰਗੀਤ ਕਾਰਣ 'ਮਦਰਾਸ ਦਾ ਮੋਜ਼ਾਰਟ' ਦੇ ਨਾਂ ਨਾਲ ਵੀ ਜਾਣਿਆ
ਜਾਂਦਾ ਹੈ.ਸੰਗੀਤ ਦੇ ਇਸ ਜਾਦੂਗਰ ਨੂੰ ਸਲਮਡੌਗ ਮਿਲੀਅਨੇਅਰ ਦੇ ਵਿੱਚ ਸ਼ਾਨਦਾਰ
ਸੰਗੀਤ ਦੇਣ ਦੇ ਲਈ ਏਆਰ ਰਹਿਮਾਨ ਨੂੰ ਕਰੀਬਨ ਸੱਤ ਐਵਾਰਡ ਮਿਲੇ ਹਨ. ਇੱਕ ਤਰ੍ਹਾਂ
ਨਾਲ ਰਹਿਮਾਨ ਦੇ ਲਈ ਇਤਨੀ ਲੋਕਪ੍ਰਿਅਤਾ ਜਨਮਦਿਨ ਗਿਫ਼ਟ ਤੋਂ ਘੱਟ ਨਹੀਂ ਹੈ. ਰਹਿਮਾਨ
ਨੇ ਹਿੰਦੀ ਫਿਲਮ ਸੰਗੀਤ ਜਗਤ ਵਿੱਚ ਫਿਲਮ ਰੋਜ਼ਾ ਤੋਂ ਕਦਮ ਰੱਖਿਆ ਸੀ, ਉਸਦੇ ਬਾਅਦ
ਕਈ ਸਾਰੀਆਂ ਫਿਲਮਾਂ ਵਿੱਚ ਜ਼ੋਰਦਾਰ ਸੰਗੀਤ ਦੇਕੇ ਹਿੰਦੀ ਸੰਗੀਤ ਪ੍ਰੇਮੀਆਂ ਦੇ
ਦਿਲਾਂ 'ਚ ਆਪਣੀ ਇੱਕ ਅਲੱਗ ਪਹਿਚਾਣ ਬਣਾ ਲਈ. ਰੋਜਾ, ਬੌਂਬੇ, ਦਿਲ ਸੇ, ਤਾਲ,
'ਰੰਗੀਲਾ', ਲਗਾਨ, ਰੰਗ ਦੇ ਬਸੰਤੀ, ਗੁਰੂ ਸਮੇਤ ਹੋਰ ਕਈ ਫਿਲਮਾਂ ਸ਼ਾਨਦਾਰ ਸੰਗੀਤ
ਦਿੱਤਾ ਹੈ. ਮਰਹੂਮ ਆਰਕੇ ਸ਼ੇਖਰ ਅਤੇ ਕਸਤੂਰੀ ਦੇ ਪੁੱਤਰ ਦਲੀਪ ਕੁਮਾਰ ਦਾ ਜਨਮ
ਚੇਨੱਈ ਵਿਚ ਹੋਇਆ ਸੀ. ਬਾਅਦ ਵਿਚ ਉਹਨਾਂ ਨੇ ਇਸਲਾਮ ਧਰਮ ਕਬੂਲ ਕੇ ਆਪਣਾ ਨਾਂ ਵੀ
ਏ.ਆਰ.ਰਹਿਮਾਨ ਰੱਖ ਲਿਆ ਸੀ.
2009 ਦੀਆਂ ਵੱਡੀਆਂ ਫਿਲਮਾਂ
ਵੱਡੇ ਬਜ਼ਟ ਦੀਆਂ ਫਿਲਮਾਂ 2008 ਦੇ ਮੁਕਾਬਲੇ ਇਸ ਸਾਲ ਜਿਆਦਾ ਰਿਲੀਜ ਹੋਣਗੀਆਂ,
ਜਿਹਨਾਂ ਤੋਂ ਦਰਸ਼ਕਾਂ ਨੂੰ ਜਿਆਦਾ ਉਮੀਦਾਂ ਹਨ. ਇਸ ਸਾਲ ਦੀ ਸ਼ੁਰੂਆਤ ਅਕਸ਼ੈ ਕੁਮਾਰ
ਦੀ ਬਹੁ-ਉਮੀਦੀ ਅਤੇ ਮੈਗਾ ਬਜ਼ਟ ਫਿਲਮ ਚਾਂਦਨੀ ਚੌਂਕ ਟੂ ਚਾਈਨਾ ਦੇ ਰਿਲੀਜ ਨਾਲ
ਹੋਵੇਗੀ. ਇਸਦੇ ਬਾਅਦ ਇੱਕ ਤੋਂ ਬਾਅਦ ਇੱਕ ਮੈਗਾਬਜ਼ਟ ਦੀਆਂ ਫਿਲਮਾਂ ਰਿਲੀਜ
ਹੋਣਗੀਆਂ, ਜਿਹਨਾਂ ਦੇ ਪ੍ਰੋਮੋ ਵੇਖਕੇ ਚੰਗੀ ਫਿਲਮ ਹੋਣ ਦੀ ਉਮੀਦ ਕੀਤੀ ਜਾ ਰਹੀ
ਹੈ.ਇਹਨਾਂ ਵਿੱਚ ਅਭਿਸ਼ੇਕ ਬੱਚਨ ਦੀ 'ਦਿੱਲੀ 6' ਯਸ਼ਰਾਜ ਬੈਨਰ ਦੀ 'ਨਿਊਯਾਰਕ',
ਸ਼ਾਹਰੁਖ਼ ਖਾਨ ਦੀ ਹੋਮ ਪ੍ਰੋਡਕਸ਼ਨ ਫਿਲਮ 'ਬਿੱਲੂ ਬਾਰਬਰ', ਅਕਸ਼ੈ ਕੁਮਾਰ ਦੀ 'ਕਮਬਖ਼ਤ
ਇਸ਼ਕ' ਅਤੇ 'ਦੇ ਦਨਾ ਦਨ', ਰਿਤਿਕ ਦੀ 'ਕਾਈਟਸ' ਅਤੇ ਸਲਮਾਨ ਖਾਨ ਦੀ 'ਲੰਡਨ ਡ੍ਰੀਮ'
'ਵੀਰ' ਅਤੇ ਵਾਂਟੇਡ ਆਦਿ ਫਿਲਮਾਂ ਹਨ.ਇਸਦੇ ਇਲਾਵਾ 2008 'ਚ ਗਜਨੀ ਦੇ ਨਾਲ ਤਹਿਲਕਾ
ਮਚਾਉਣ ਵਾਲੇ ਆਮਿਰ ਇਸ ਵਰ੍ਹੇ '3 ਇਡੀਅਟਸ' ਦੇ ਵਿੱਚ ਨਜਰ ਆਉਣਗੇ.
ਅਭੈ ਬਣੇ ਫਿਲਮ ਨਿਰਮਾਤਾ

ਆਪਣੇ ਚਾਚੇ ਅਤੇ ਚਚੇਰੇ ਭਰਾਵਾਂ ਵਾਂਗ ਅਭੈ ਦਿਓਲ ਨੇ ਹਾਲੇ ਤੱਕ ਬੌਲੀਵੁੱਡ ਨੂੰ
ਚੰਗੀ ਹਿੱਟ ਤਾਂ ਨਹੀਂ ਦਿੱਤੀ, ਪਰੰਤੂ ਅਭੈ ਨੇ ਅਭਿਨੈ ਦੇ ਨਾਲ ਨਾਲ ਫਿਲਮ ਨਿਰਮਾਣ
ਦੇ ਖੇਤਰ 'ਚ ਕਦਮ ਰੱਖਣ ਦੀ ਠਾਣ ਲਈ ਹੈ. ਉਹਨਾਂ ਨੇ ਆਪਣੀ ਅਗਲੀ ਹੋਮ ਪ੍ਰੋਡਕਸ਼ਨ
ਫਿਲਮ ਦੀ ਘੋਸ਼ਣਾ ਗੋਆ ਵਿਖੇ ਹੀ ਕਰ ਦਿੱਤੀ ਸੀ. ਫੋਰਬਿਡਨ ਬੈਨਰ ਹੇਠ ਬਣਨ ਵਾਲੀ ਇਸ
ਫਿਲਮ ਦਾ ਨਾਂਅ ਜੰਕਸ਼ਨ ਰੱਖਿਆ ਹੈ ਜਦਕਿ ਇਸ ਦਾ ਨਿਰਦੇਸ਼ਨ ਨਵੋਦਿਤ ਨਿਰਦੇਸ਼ਕ ਅਤੁਲ
ਸਬਰਵਾਲ ਕਰਨਗੇ. ਇਸ ਫਿਲਮ ਦੀ ਇਸ ਸਾਲ ਬਣਕੇ ਰਿਲੀਜ ਹੋਣ ਦੀ ਸੰਭਾਵਨਾ ਹੈ. ਇਸਦੇ
ਇਲਾਵਾ ਇਸੇ ਸਾਲ ਅਭੈ ਦਿਓਲ ਦੀ ਬਹੁ-ਉਮੀਦੀ ਅਤੇ ਅਨੁਰਾਗ ਕਸ਼ਅਪ ਦੀ ਨਿਰਦੇਸ਼ਿਤ ਫਿਲਮ
ਦੇਵ ਡੀ ਰਿਲੀਜ ਹੋਣ ਜਾ ਰਹੀ ਹੈ.
ਸਿੱਧੂ ਬਨਾਮ ਮੈਕਅੱਪ ਮੈਨ
ਫਿਲਮਾਂ 'ਚ ਕੰਮ ਕਰਨ ਵਾਲੇ ਕਲਾਕਾਰ ਹਰ ਮਿਲਣ ਵਾਲੇ ਵਿਅਕਤੀ ਨੂੰ ਧਿਆਨ ਨਾਲ ਵੇਖਦੇ
ਹਨ. ਉਸਦੇ ਹਾਵ ਭਾਵ ਨੂੰ ਪਕੜ੍ਹਣ ਦੀ ਕੋਸ਼ਿਸ਼ ਕਰਦੇ ਹਨ. ਇਸਦੇ ਨਾਲ ਉਹਨਾਂ ਨੂੰ
ਅਭਿਨੈ ਕਰਨ ਵਿੱਚ ਕਾਫੀ ਮਦਦ ਮਿਲਦੀ ਹੈ. ਅਕਸ਼ੈ ਕੁਮਾਰ ਚਾਂਦਨੀ ਚੌਂਕ ਟੂ ਚਾਈਨਾ 'ਚ
ਜੋ ਕਿਰਦਾਰ ਨਿਭਾਅ ਰਹੇ ਹਨ, ਇਸਦੀ ਪ੍ਰੇਰਣਾ ਉਹਨਾਂ ਨੂੰ ਆਪਣੇ ਮੈਕਅੱਪ ਮੈਨ
ਨਰਿੰਦਰ ਤੋਂ ਮਿਲੀ ਹੈ. ਜਦੋਂ ਸਿੱਧੂ ਦਾ ਕਿਰਦਾਰ ਅਕਸ਼ੈ ਨੂੰ ਸੁਣਾਇਆ ਗਿਆ ਤਾਂ
ਅਕਸ਼ੈ ਦੇ ਦਿਮਾਗ 'ਚ ਨਰਿੰਦਰ ਦਾ ਚਿਹਰਾ ਆਇਆ. ਅਕਸ਼ੈ ਨੇ ਨਰਿੰਦਰ ਦੇ ਹਾਵ ਭਾਵ ਚੱਲਣ
ਅਤੇ ਬੋਲਣ ਦਾ ਸਟਾਇਲ ਸਿੱਧੂ ਨੂੰ ਦੇ ਦਿੱਤਾ. ਜਦੋਂ ਅਕਸ਼ੈ ਨੇ ਨਰਿੰਦਰ ਨੂੰ ਇਸ
ਬਾਰੇ 'ਚ ਦੱਸਿਆ ਤਾਂ ਉਹ ਹੈਰਤ 'ਚ ਪੈ ਗਿਆ. ਅਕਸ਼ੈ ਨੂੰ ਲੱਗਦਾ ਹੈ ਕਿ ਉਹਨਾਂ ਦਾ
ਕਿਰਦਾਰ ਬਹੁਤ ਜਿਆਦਾ ਨਰਿੰਦਰ ਵਰਗਾ ਹੀ ਹੈ ਅਤੇ ਸਿੱਧੂ ਨੂੰ ਨਰਿੰਦਰ ਬਣਾਉਣ ਨਾਲ
ਉਹਨਾਂ ਨੂੰ ਆਪਣੇ ਰੋਲ ਨੂੰ ਨਿਭਾਉਣ 'ਚ ਕਾਫੀ ਆਸਾਨੀ ਹੋਈ ਹੈ.
ਸ਼ਾਹਿਦ ਦੀ ਉਮੀਦ

ਕਰੀਨਾ ਕਪੂਰ ਦਾ ਸਾਬਕਾ ਪ੍ਰੇਮੀ ਅਤੇ ਬੌਲੀਵੁੱਡ ਦੇ ਨੌਜਵਾਨ ਅਭਿਨੇਤਾ ਸ਼ਾਹਿਦ ਕਪੂਰ
ਦਾ ਕਹਿਣਾ ਹੈ ਕਿ ਉਹ 40 ਸਾਲ ਦੀ ਉਮਰ ਤੱਕ ਵੀ ਪਰਦੇ ਉੱਤੇ ਘੱਟ ਉਮਰ ਦੇ ਕਿਰਦਾਰਾਂ
ਨੂੰ ਨਿਭਾਉਂਦਾ ਰਹਿਣਗੇ. ਸ਼ਾਹਿਦ ਨੇ ਕਿਹਾ ਕਿ ਘੱਟ ਉਮਰ ਦੇ ਕਿਰਦਾਰਾਂ ਨੂੰ ਪਰਦੇ
ਉੱਤੇ ਨਿਭਾਕੇ ਮੈਨੂੰ ਖੁਸ਼ੀ ਮਿਲਦੀ ਹੈ. ਮੈਨੂੰ ਉਮੀਦ ਹੈ ਕਿ ਅਜਿਹੇ ਕਿਰਦਾਰਾਂ ਨੂੰ
ਅੱਗੇ ਵੀ ਨਿਭਾਉਂਦਾ ਰਹਾਂਗਾ. ਫਿਲਹਾਲ ਤਾਂ ਸ਼ਾਹਿਦ ਕਪੂਰ ਪ੍ਰਿਅੰਕਾ ਚੋਪੜਾ ਦੇ ਨਾਲ
ਵਿਸ਼ਾਲ ਭਾਰਦਵਾਜ ਦੀ ਫਿਲਮ 'ਕਮੀਨੇ' ਵਿੱਚ ਵਿਖਾਈ ਦੇਣਗੇ. ਇਸਦੇ ਬਾਅਦ ਸ਼ਾਹਿਦ ਦੀਆਂ
ਪਾਠਸ਼ਾਲਾ ਅਤੇ ਯਾਹੂ ਨਾਮਕ ਫਿਲਮਾਂ ਰਿਲੀਜ ਹੋਣਗੀਆਂ. ਪਿਛਲੇ ਸਾਲ ਉਸਦੀ ਕਿਸਮਤ
ਕੁਨੈਕਸ਼ਨ ਚੱਲੀ ਨਹੀਂ ਸੀ.
ਕੋਈ ਚੰਗਾ ਪ੍ਰੋਜੈਕਟ ਹੋਇਆ ਤਾਂ ਕਰਾਂਗੀ

ਵੱਡੇ ਪਰਦੇ ਤੋਂ ਦੂਰੀ ਬਣਾਕੇ ਛੋਟੇ ਪਰਦੇ ਉੱਤੇ ਵਾਪਸੀ ਕਰਨ ਵਾਲੀ ਸੋਨਾਲੀ ਬੇਂਦਰੇ
ਕਹਿੰਦੀ ਹੈ ਕਿ ਜਦੋਂ ਦਿਮਾਗ 'ਚ ਕੋਈ ਚੰਗਾ ਵਿਚਾਰ ਆਵੇਗਾ ਤਾਂ ਆਪਣੇ ਪਤੀ ਦੇ ਨਾਲ
ਮਿਲਕੇ ਉਸਨੂੰ ਲੋਕਾਂ ਦੇ ਰੂਬਰੂ ਕਰਾਂਗੀ. ਇਸਦੇ ਨਾਲ ਫਿਲਮਾਂ 'ਚ ਵਾਪਸੀ ਉੱਤੇ ਉਹ
ਕਹਿੰਦੀ ਹੈ ਕਿ ਜਦ ਤੱਕ ਉਸਦਾ ਪੁੱਤ ਵੱਡਾ ਨਹੀਂ ਹੋ ਜਾਂਦਾ, ਤਦ ਤੱਕ ਉਹ ਫਿਲਮਾਂ
'ਚ ਨਹੀਂ ਆਵੇਗੀ.ਇੱਕ ਹਿੰਦੀ ਅਖ਼ਬਾਰ ਨਵਭਾਰਤ ਟਾਈਮਜ਼ ਨੂੰ ਦਿੱਤੀ ਇੰਟਰਵਿਊ 'ਚ
ਸੋਨਾਲੀ ਨੇ ਕਿਹਾ ਕਿ ਉਸਨੇ ਰਿਅਲਿਟੀ ਸ਼ੋਅ ਨੂੰ ਇਸ ਲਈ ਚੁਣਿਆ ਕਿਉਂਕਿ ਇੱਥੇ ਹਫ਼ਤੇ
'ਚ ਇੱਕ ਦਿਨ ਹੀ ਕੰਮ ਕਰਨਾ ਪੈਂਦਾ ਹੈ. ਸੋਨਾਲੀ ਨੇ ਆਪਣੇ ਦੌਰ ਦੇ ਵਿੱਚ ਸਰਫਰੋਸ਼,
ਦਿਲਜਲੇ, ਹਮ ਸਾਥ ਸਾਥ ਹੈਂ, ਮੇਜਰ ਸਾਹਿਬ, ਜਿਸ ਦੇਸ਼ ਮੇਂ ਗੰਗਾ ਰਹਤਾ ਹੈ ਆਦਿ
ਫਿਲਮਾਂ ਹਿੱਟ ਦਿੱਤੀਆਂ ਹਨ.
ਦੀਪਿਕਾ ਛੋਟੇ ਪਰਦੇ 'ਤੇ

'ਓਮ ਸ਼ਾਂਤੀ ਓਮ' ਅਤੇ 'ਬਚਨਾ ਏ ਹਸੀਨੋਂ' ਵਰਗੀਆਂ ਦੋ ਹਿੱਟ ਫਿਲਮਾਂ ਦੇਣ ਵਾਲੀ ਦੀਪਿਕਾ ਪਾਦੁਕੋਣ ਇੱਕ ਵਾਰ ਫਿਰ ਛੋਟੇ ਪਰਦੇ ਉੱਤੇ ਪ੍ਰਸਾਰਿਤ ਹੋਣ ਵਾਲੇ ਸ਼ੋਆਂ ਦੇ ਵਿੱਚ ਨਜਰ ਆਉਣ ਲੱਗੀ ਹੈ. ਇੱਥੇ ਵਰਣਨਯੋਗ ਹੈ ਕਿ ਉਹ ਪਹਿਲੀ ਵਾਰ ਓਮ ਸ਼ਾਂਤੀ ਓਮ ਰਿਲੀਜ ਹੋਣ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਕਰਨ ਜੌਹਰ ਦੇ ਟੀਵੀ ਸ਼ੋਅ ਕਾਫੀ ਵਿਦ ਕਰਨ 'ਚ ਨਜਰ ਆਈ ਸੀ ਅਤੇ ਆਖ਼ਰੀ ਵਾਰ ਰਾਖੀ ਸਾਵੰਤ ਦੇ ਟੀਵੀ ਸ਼ੋਅ ਦੇ ਅੰਦਰ ਨਜਰ ਆਈ ਸੀ. ਹੁਣ ਦੀਪਿਕਾ ਪਾਦੁਕੋਣ ਫਰਹਾਨ ਅਖ਼ਤਰ ਦੇ ਟੀਵੀ ਸ਼ੋਅ ਓਏ! ਇਟ੍ਸ ਫ੍ਰਾਈਡੇ ਦੇ ਵਿੱਚ ਨਜਰ ਆਈ ਸੀ, ਜੋ ਐਨਡੀਟੀਵੀ ਇਮੇਜਿਨ ਉੱਤੇ ਪ੍ਰਸਾਰਿਤ ਹੁੰਦਾ ਹੈ. ਅੱਜਕੱਲ੍ਹ ਦੀਪਿਕਾ ਪਾਦੁਕੋਣ ਆਪਣੀ ਅਗਲੀ ਫਿਲਮ ਚਾਂਦਨੀ ਚੌਂਕ ਟੂ ਚਾਈਨਾ ਨੂੰ ਪ੍ਰੋਮੋਟ ਕਰਨ 'ਚ ਲੱਗੀ ਹੋਈ ਹੈ. ਇਸ ਫਿਲਮ ਉਹ ਅਕਸ਼ੈ ਕੁਮਾਰ ਦੇ ਉਪੋਜ਼ਿਟ ਹੈ.
ਪੋਸਟਰ ਤੋਂ ਆਇਆ ਫਿਲਮ ਦਾ ਵਿਚਾਰ
ਅਕਸ਼ੈ ਕੁਮਾਰ ਦੀ ਨਵੀਂ ਜਲਦ ਆ ਰਹੀ ਫਿਲਮ 'ਚਾਂਦਨੀ ਚੌਂਕ ਟੂ ਚਾਈਨਾ' ਦਾ ਵਿਚਾਰ
ਅਕਸ਼ੈ ਕੁਮਾਰ ਦੇ ਦਿਮਾਗ ਦੀ ਹੀ ਉਪਜ ਹੈ. ਇਸ ਤੋਂ ਪਹਿਲਾਂ 'ਸਿੰਘ ਇਜ ਕਿੰਗ' ਵੀ
ਅਕਸ਼ੈ ਕੁਮਾਰ ਨੇ ਇੱਕ ਟੱਰਕ ਦੇ ਪਿੱਛੇ ਲਿਖਿਆ ਪੜ੍ਹਿਆ ਸੀ.
ਐੱਨਡੀਟੀਵੀ ਨੂੰ ਦਿੱਤੀ ਇੱਕ ਇੰਟਰਵਿਊ 'ਚ ਅਕਸ਼ੈ ਕੁਮਾਰ ਨੇ ਦੱਸਿਆ ਕਿ ਰੋਹਨ ਸਿੱਪੀ
ਉਹਨਾਂ ਦੇ ਕੋਲ ਆਇਆ ਅਤੇ ਬੋਲਿਆ ਕਿ ਉਹ ਉਹਨਾਂ ਦੀ ਫਿਲਮ 'ਚ ਕੰਮ ਕਰਨਗੇ. ਤਾਂ
ਅਕਸ਼ੈ ਨੇ ਕਿਹਾ ਕਿ ਫਿਲਮ ਦੀ ਸਟੋਰੀ ਕੀ ਹੈ?
ਤਾਂ ਰੋਹਨ ਦਾ ਜੁਆਬ ਸੀ ਕੋਈ ਸਟੋਰੀ ਨਹੀਂ. ਰੋਹਨ ਨੇ ਅਕਸ਼ੈ ਨੂੰ ਕਿਹਾ ਤੇਰੇ ਕੋਲ
ਕੋਈ ਵਿਚਾਰ ਵਿਸ਼ਾ ਹੋਵੇਗਾ. ਅਕਸ਼ੈ ਨੇ ਕਿਹਾ ਕਿ ਨਾ ਤਾਂ ਮੇਰੇ ਕੋਲ ਕੋਈ ਵਿਸ਼ਾ ਹੈ
ਅਤੇ ਨਾਹੀਂ ਕੋਈ ਫਿਲਮ ਨਿਰਮਾਤਾ. ਰੋਹਨ ਨੇ ਅਕਸ਼ੈ ਦੇ ਘਰ ਪੁਰਾਣਾ ਪੋਸਟਰ ਵੇਖਿਆ
ਅਤੇ ਕਿਹਾ ਕਿ ਚੱਲ ਮੈਂ ਤਿੰਨ ਮਹੀਨਿਆਂ ਬਾਅਦ ਆਵਾਂਗਾ. ਉਹ ਫਿਰ ਤਿੰਨ ਮਹੀਨਿਆਂ
ਬਾਅਦ ਆਏ ਅਤੇ ਕਿਹਾ ਕਿ ਫਿਲਮ ਇਹ ਹੈ. ਬੱਸ ਅੱਕੀ ਨੇ ਫਿਲਮ ਝੱਟ ਸ਼ਾਈਨ ਕਰ ਲਈ.
ਮੁਫ਼ਤ ਕੰਮ ਕਰਨਗੇ ਇਮਰਾਨ
ਪਿਛਲੇ ਸਾਲ 'ਜਾਨੇ ਤੂ ਜਾ ਜਾਨੇ ਨਾ' ਵਰਗੀ ਜੋਰਦਾਰ ਹਿੱਟ ਫਿਲਮ ਦੇਣ ਵਾਲੇ ਇਮਰਾਨ
ਖਾਨ ਆਪਣੇ ਮਾਮਾ ਆਮਿਰ ਖਾਨ ਦੀ ਅਗਲੀ ਫਿਲਮ 'ਦਿੱਲੀ ਵੈਲੀ' 'ਚ ਮੁਫ਼ਤ ਕੰਮ ਕਰ ਰਹੇ
ਹਨ. ਸੁਣਕੇ ਹੈਰਾਨ ਹੋਣ ਦੀ ਕੋਈ ਗੱਲ ਨਹੀਂ ਕਿਉਂਕਿ ਮਾਮਾ ਦਾ ਭਾਣਜੇ ਉੱਤੇ
ਸੁਪਰਹਿੱਟ ਫਿਲਮ ਅਤੇ ਜ਼ੋਰਦਾਰ ਲਾਂਚਿੰਗ ਦਾ ਅਹਿਸਾਨ ਹੈ. ਦਰਅਸਲ ਇਮਰਾਨ ਖਾਨ ਦੀ
ਪਹਿਲੀ ਫਿਲਮ ਆਮਿਰ ਖਾਨ ਦੀ ਹੋਮ ਪ੍ਰੋਡਕਸ਼ਨ ਫਿਲਮ ਸੀ. ਇਸ ਫਿਲਮ ਦੇ ਲਈ ਆਮਿਰ ਨੇ
ਮੀਡੀਆ ਤੋਂ ਦੂਰੀਆਂ ਘੱਟ ਕੀਤੀਆਂ. ਇਸ ਫਿਲਮ ਦੇ ਪ੍ਰੀਮੀਅਰ ਸ਼ੋਅ 'ਚ ਵੱਡੇ ਵੱਡੇ
ਅਭਿਨੇਤਾਵਾਂ ਨੂੰ ਬੁਲਾਇਆ ਅਤੇ ਫਿਲਮ ਬੌਕਸ ਆਫਿਸ ਉੱਤੇ ਧਮਾਲ ਮਚਾ ਗਈ, ਜਦਕਿ
ਇਮਰਾਨ ਦੀ ਦੂਜੀ ਫਿਲਮ ਕਿਡਨੈਪ ਬੌਕਸ ਆਫਿਸ ਉੱਤੇ ਮੂਧੇ ਮੂੰਹ ਡਿੱਗੀ. ਅਜਿਹੇ ਵਿੱਚ
ਇਮਰਾਨ ਦੇ ਲਈ ਮਾਮਾ ਤੋਂ ਚੰਗਾ ਸਹਾਰਾ ਕੋਈ ਨਹੀਂ ਹੋ ਸਕਦਾ.
ਛੋਟੇ ਪਰਦੇ 'ਤੇ ਧਰਮਿੰਦਰ

ਬੌਲੀਵੁੱਡ ਦੇ ਅਭਿਨੇਤਾ ਆਮਿਰ ਖਾਨ, ਅਮਿਤਾਭ ਬੱਚਨ, ਅਕਸ਼ੈ ਕੁਮਾਰ ਆਦਿ ਦੇ ਬਾਅਦ
ਹੁਣ ਛੋਟੇ ਪਰਦੇ ਉੱਤੇ ਬੌਲੀਵੁੱਡ ਦੇ ਹੀ ਮੈਨ ਧਰਮਿੰਦਰ ਨੇ ਵੀ ਕਦਮ ਰੱਖ ਲਿਆ. ਉਹ
ਪਿਛਲੇ ਸ਼ੁਕਰਵਾਰ ਨੂੰ ਜੀ ਟੀਵੀ ਦੇ ਮਿਊਜ਼ਿਕ ਰਿਆਲਟੀ ਸ਼ੋਅ ਸਾ ਰੇ ਗਾ ਮਾ ਪਾ ਦੇ
ਵਿੱਚ ਮੁੱਖ ਮਹਿਮਾਨ ਦੇ ਰੂਪ 'ਚ ਪੁੱਜੇ. ਧਰਮਿੰਦਰ ਨੇ ਉਰਦੂ 'ਚ ਸ਼ੇਅਰ ਪੜ੍ਹਕੇ ਅਤੇ
ਨੱਚਕੇ ਸਭ ਨੂੰ ਹੈਰਾਨ ਕਰ ਦਿੱਤਾ.ਜਿਆਦਾਤਰ ਲੋਕ ਮੰਨਦੇ ਹਨ ਕਿ ਧਰਮਿੰਦਰ ਸ਼ਾਂਤ
ਰਹਿੰਦੇ ਹਨ ਅਤੇ ਨੱਚ ਤੋਂ ਘਬਰਾਉਂਦੇ ਹਨ. ਇਸ ਮੌਕੇ ਉੱਤੇ ਇਸ ਸ਼ੋਅ ਦੇ
ਪ੍ਰਤੀਯੋਗੀਆਂ ਨੇ ਧਰਮਿੰਦਰ ਦੀਆਂ ਪੁਰਾਣੀਆਂ ਫਿਲਮਾਂ ਦੇ ਗੀਤ ਪੇਸ਼ ਕੀਤੇ ਅਤੇ ਇਸਦੇ
ਇਲਾਵਾ ਧਰਮਿੰਦਰ ਸਟੇਜ ਉੱਤੇ ਜਾਕੇ ਪ੍ਰਤੀਯੋਗੀਆਂ ਦੇ ਨਾਲ ਨੱਚੇ ਵੀ.
ਕਿੰਗ ਨੂੰ ਸ਼ਵੇਤਾ ਦੀ ਚੁਨੌਤੀ

ਮਿਸ਼ਨ ਇਸਤਾਂਬੁਲ 'ਚ ਨਜਰ ਆਈ ਸ਼ਵੇਤਾ ਭਾਰਦਵਾਜ ਕਹਿੰਦੀ ਹੈ ਕਿ ਉਸਦੇ ਵਿੱਚ ਸ਼ਾਹਰੁਖ਼
ਖਾਨ ਨੂੰ ਵੱਡੇ ਪਰਦੇ ਉੱਤੇ ਹਾਰ ਦੇਣ ਦੀ ਯੋਗਿਤਾ ਹੈ. ਉਹ ਅੱਗੇ ਕਹਿੰਦੀ ਹੈ ਕਿ ਉਹ
ਸ਼ਾਹਰੁਖ਼ ਖਾਨ ਦੇ ਨਾਲ ਕੰਮ ਕਰਨਾ ਚਾਹਵੇਗੀ ਕਿਉਂਕਿ ਮੈਂ ਉਸਦੀ ਅਭਿਨੈ ਊਰਜਾ ਨੂੰ
ਮਾਤ ਦੇਣਾ ਚਾਹੁੰਦੀ ਹੈ. ਉਹ ਚਾਹੁੰਦੀ ਹੈ ਕਿ ਲੋਕ ਵੇਖਣ ਕਿ ਮੈਂ ਸ਼ਾਹਰੁਖ਼ ਖਾਨ
ਉੱਤੇ ਕਿੰਝ ਭਾਰੂ ਪੈਂਦੀ ਹਾਂ.ਮਿਸ਼ਨ ਇਸਤਾਂਬੁਲ ਦੇ ਫਲਾਪ ਹੋਣ ਨਾਲ ਸ਼ਵੇਤਾ ਉਦਾਸ
ਨਹੀਂ ਕਿਉਂਕਿ ਉਸਦੇ ਅਭਿਨੈ ਨੂੰ ਲੋਕਾਂ ਨੇ ਨੋਟਿਸ ਕੀਤਾ ਗਿਆ ਹੈ. ਉਸਦੇ ਅਨੁਸਾਰ
ਲੋਕ ਇਸ ਫਿਲਮ ਨੂੰ ਸਮਝ ਨਹੀਂ ਪਾਏ, ਇਸ ਲਈ ਫਿਲਮ ਬੌਕਸ ਆਫਿਸ ਉੱਤੇ ਜਿਆਦਾ ਸਮਾਂ
ਟਿਕ ਨਹੀਂ ਸਕੀ, ਜਦਕਿ ਫਿਲਮ ਚੰਗੀ ਸੀ.
ਦੀਪਿਕਾ ਰਣਬੀਰ 'ਚ ਠੀਕ ਨਹੀਂ ਸਭ
ਦੀਪਿਕਾ ਅਤੇ ਰਣਬੀਰ ਕਪੂਰ ਦੇ ਵਿੱਚ ਅੱਜਕੱਲ੍ਹ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਹੈ.
ਇਹਨਾਂ ਦੋਵਾਂ ਦੇ ਵਿਚਕਾਰ ਤਨਾਅ ਇੱਕ ਮਲਟੀਪਲੈਕਸ ਸਿਨੇਮਾ ਹਾਲ ਦੇ ਵਿੱਚ ਗਜ਼ਨੀ
ਫਿਲਮ ਵੇਖਣ ਦੌਰਾਨ ਪੈਦਾ ਹੋਇਆ. ਹੋਇਆ ਇੰਝ ਕਿ ਰਣਬੀਰ ਦੀਪਿਕਾ ਨੂੰ ਭੁੱਲ ਆਪਣੀ
ਨਵੀਂ ਸਹਿ-ਨਾਇਕਾ ਕੈਟਰੀਨਾ ਕੈਫ ਦੇ ਨਾਲ ਜਿਆਦਾ ਹੀ ਘੁਸਰ-ਫੁਸਰ ਕਰ ਰਿਹਾ ਸੀ. ਇਹ
ਗੱਲ ਭਲਾਂ ਦੀਪਿਕਾ ਕਿਵੇਂ ਜਰੇ ਕਿ ਉਸਦਾ ਦੋਸਤ ਉਸ ਤੋਂ ਜਿਆਦਾ ਕਿਸੇ ਹੋਰ ਨੂੰ
ਸਮਾਂ ਦੇਵੇ. sਇਸ ਤੋਂ ਕੁੱਝ ਦਿਨ ਪਹਿਲਾਂ ਦੀਪਿਕਾ ਆਪਣੇ ਪ੍ਰੇਮੀ ਨੂੰ ਸਰਪ੍ਰਾਈਜ਼
ਦੇਣ ਦੇ ਲਈ ਅਜਬ ਪ੍ਰੇਮ ਕੀ ਗਜਬ ਕਹਾਣੀ ਫਿਲਮ ਦੇ ਸ਼ੈੱਟ ਉੱਤੇ ਪੁੱਜ ਗਈ, ਜਿਸਨੂੰ
ਵੇਖਕੇ ਰਣਬੀਰ ਹੈਰਾਨ ਹੋ ਗਿਆ. ਉਸਨੂੰ ਲੱਗਿਆ ਕਿ ਸ਼ਾਇਦ ਦੀਪਿਕਾ ਉਸ ਦੀ ਜਾਸੂਸੀ ਕਰ
ਰਹੀ ਹੈ. ਇਸ ਗਲਤ ਫਹਿਮੀ ਨੇ ਵੀ ਦੋਹਾਂ ਦੇ ਰਿਸ਼ਤੇ 'ਚ ਦਰਾਰ ਪਾ ਦਿੱਤੀ ਹੈ.
ਸਮਿਤਾ ਪਾਟਿਲ ਤੋਂ ਪ੍ਰਭਾਵਿਤ
ਹੈ ਸਮੀਰਾ
ਮੁੰਬਈ, 2 ਜਨਵਰੀ :

ਬਾਲੀਵੁਡ ਅਭਿਨੇਤਰੀ ਸਮੀਰਾ ਰੈਡੀ ਨਿਰਦੇਸ਼ਕ ਨਾਗੇਸ਼ ਕੁਕਨੂਰ ਦੀ ਆਉਣ ਵਾਲੀ ਫਿਲਮ
'ਯੇ ਹੌਂਸਲਾ' ਵਿੱਚ ਦਰਸ਼ਕਾਂ ਨੂੰ ਇੱਕ ਅਲੱਗ ਹੀ ਰੂਪ ਵਿੱਚ ਦਿਖਣ ਵਾਲੀ ਹੈ। ਇਸ
ਫਿਲਮ ਵਿੱਚ ਉਹ ਪੇਂਡੂ ਮਹਿਲਾ ਦੇ ਕਿਰਦਾਰ ਵਿੱਚ ਨਜਰ ਆਵੇਗੀ। ਸਮੀਰਾ ਨੇ ਕਿਹਾ ਕਿ
ਉਹ ਅਭਿਨੇਤਰੀ ਸਮਿਤਾ ਪਾਟਿਲ ਦੇ ਅਭਿਨੈ ਤੋਂ ਬਹੁਤ ਪ੍ਰਭਾਵਿਤ ਹੈ। ਉਹਨਾਂ ਕਿਹਾ ਕਿ
ਸਮਿਤਾ ਪਾਟਿਲ ਦੇ ਨਾਲ ਉਹਨਾਂ ਦੀ ਤੁਲਨਾ ਕਰਨਾ ਠੀਕ ਨਹੀਂ ਹੈ। ਸਮੀਰਾ ਇਸ ਤੋਂ
ਪਹਿਲਾਂ 'ਮੁਸਾਫਿਰ' ਅਤੇ 'ਟੈਕਸੀ ਨੰਬਰ 9211' ਵਰਗੀਆਂ ਫਿਲਮਾਂ ਵਿੱਚ ਗਲੈਮਰਸ
ਕਿਰਦਾਰ ਵਿੱਚ ਨਜਰ ਆ ਚੁੱਕੀ ਹੈ। ਉਹਨਾਂ ਕਿਹਾ ਕਿ ਜਦੋਂ ਦਰਸ਼ਕ ਉਹਨਾਂ ਨੂੰ 'ਯੇ
ਹੌਂਸਲਾ' ਫਿਲਮ ਵਿੱਚ ਦੇਖਣਗੇ ਤਾਂ ਲੋਕਾਂ ਨੂੰ ਇੱਕ ਵਾਰ ਜਰੂਰ ਸਮਿਤਾ ਦੀ ਯਾਦ
ਆਵੇਗੀ। ਸਮੀਰਾ ਨੇ ਕਿਹਾ ਕਿ 'ਯੇ ਹੌਂਸਲਾ' ਫਿਲਮ ਦੀ ਸ਼ੂਟਿੰਗ ਕਰਦੇ ਸਮੇਂ ਸਮਿਤਾ
ਦੇ ਨਾਲ ਜੁੜਾਵ ਦਾ ਅਨੁਭਵ ਕਰ ਰਹੀ ਸੀ। ਉਹਨਾਂ ਨੇ ਸਮਿਤਾ ਦੀ ਫਿਲਮ ਚੱਕਰ ਅਤੇ
ਮੰਥਨ ਦਾ ਵੀ ਜਿਕਰ ਕੀਤਾ। ਸਮੀਰਾ ਨੇ ਕਿਹਾ ਕਿ 'ਯੇ ਹੌਂਸਲਾ' ਫਿਲਮ ਵਿੱਚ ਨਾਗੇਸ਼
ਨੇ ਉਹਨਾਂ ਦੀ ਕਾਫੀ ਸਹਾਇਤਾ ਕੀਤੀ। ਫਿਲਮ ਦੀ ਸ਼ੂਟਿੰਗ ਜੋਧਪੁਰ ਦੇ ਆਲੇ ਦੁਆਲੇ ਦੇ
ਇਲਾਕਿਆਂ ਵਿੱਚ ਕੀਤੀ ਗਈ ਹੈ।
ਸੁਸ਼ ਹੋ ਸਕਦੀ ਹੈ ਮੁਦੱਸਰ ਦੀ

ਫਿਲਮਾਂ ਤੋਂ ਜਿਆਦਾ ਸੁਸ਼ਮਿਤਾ ਸੈਨ ਆਪਣੇ ਪੁਰਸ਼ ਮਿੱਤਰਾਂ ਨੂੰ ਲੈਕੇ ਚਰਚਾ 'ਚ ਰਹੀ
ਹੈ. ਸੁਸ਼ਮਿਤਾ ਦੀ ਜਿੰਦਗੀ ਵਿੱਚ ਪੁਰਸ਼ ਮਿੱਤਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ
ਹੈ, ਪਰੰਤੂ ਸੁਸ਼ਮਿਤਾ ਸੈਨ ਆਪਣੇ ਪੁਰਸ਼ ਮਿੱਤਰ ਮੁਦੱਸਰ ਅਜ਼ੀਜ ਦੇ ਪ੍ਰਤੀ ਕੁੱਝ
ਜਿਆਦਾ ਹੀ ਗੰਭੀਰ ਨਜਰ ਆ ਰਹੀ ਹੈ. ਕਿਹਾ ਜਾ ਰਿਹਾ ਹੈ ਕਿ ਮੁਦੱਸਰ ਨੂੰ ਸੁਸ਼ਮਿਤਾ
ਆਪਣਾ ਜੀਵਨਸਾਥੀ ਚੁਣ ਸਕਦੀ ਹੈ. ਇਹ ਅਨੁਮਾਨ ਉਸ ਵੇਲੇ ਲਗਾਏ ਗਏ ਜਦੋਂ ਸੁਸ਼ਮਿਤਾ
ਆਪਣੇ ਬੁਆਏਫਰੈਂਡ ਦੇ ਨਾਲ ਕੋਲਕਾਤਾ ਯਾਤਰਾ ਉੱਤੇ ਗਈ ਹੋਈ ਸੀ. ਦਰਅਸਲ ਸੁਸ਼ਮਿਤਾ
ਆਪਣੇ ਪਿਤਾ ਦੇ ਜਨਮਦਿਨ ਮੌਕੇ ਆਯੋਜਿਤ ਸਮਾਰੋਹ 'ਚ ਹਿੱਸਾ ਲੈਣ ਗਈ ਹੈ, ਜਿੱਥੇ
ਉਹਨਾਂ ਦੇ ਨਾਲ ਉਹਨਾਂ ਦਾ ਬੁਆਏ ਫਰੈਂਡ ਵੀ ਗਿਆ ਹੈ.
ਬਿੱਲੂ ਬਾਰਬਰ 'ਤੇ ਸਾਰਾ ਧਿਆਨ
'ਰੱਬ ਨੇ ਬਨਾ ਦੀ ਜੋੜੀ' ਦੇ ਬਾਅਦ ਸ਼ਾਹਰੁਖ਼ ਖਾਨ ਨੇ ਆਪਣਾ ਪੂਰਾ ਧਿਆਨ ਆਪਣੀ ਅਗਲੀ
ਫਿਲਮ 'ਬਿੱਲੂ ਬਾਰਬਰ' ਉੱਤੇ ਕੇਂਦ੍ਰਿਤ ਕਰ ਦਿੱਤਾ ਹੈ. ਇਸ ਫਿਲਮ ਦੇ ਪ੍ਰੋਮੋ ਵੀ
ਟੈਲੀਵਿਜ਼ਨ ਉੱਤੇ ਸ਼ੁਰੂ ਹੋ ਚੁੱਕੇ ਹਨ. ਜਿਸਨੂੰ ਵੇਖਣ ਵਾਲੇ ਕਾਫੀ ਪਸੰਦ ਕਰ ਰਹੇ
ਹਨ. ਇਸ ਫਿਲਮ ਦੀ ਕਹਾਣੀ ਇੱਕ ਨਾਈ ਦੇ ਆਲੇ ਦੁਆਲੇ ਘੁੰਮਦੀ ਹੈ ਅਤੇ ਇਹ ਰੋਲ ਇਰਫਾਨ
ਖਾਨ ਨੇ ਅਦਾ ਕੀਤਾ ਹੈ. ਇਸ ਫਿਲਮ ਵਿੱਚ ਸ਼ਾਹਰੁਖ਼ ਖਾਨ ਖੁਦ ਵੀ ਹਨ, ਅਜਿਹੇ 'ਚ ਉਹ
ਨਹੀਂ ਚਾਹੁੰਣਗੇ ਕਿ ਉਹਨਾਂ ਦੀ ਫਿਲਮ ਬੌਕਸ ਆਫਿਸ ਉੱਤੇ ਧਮਾਲ ਮਚਾਏ ਬਿਨ੍ਹ ਚੱਲੀ
ਜਾਵੇ. ਉਹਨਾਂ ਨੇ ਫਿਲਮ ਨੂੰ ਜ਼ੋਰਦਾਰ ਬਣਾਉਣ ਲਈ ਤਿੰਨ ਅਲੱਗ ਅਲੱਗ ਅਭਿਨੇਤਰੀਆਂ ਦੇ
ਨਾਲ ਆਈਟਮ ਸੌਂਗ ਵੀ ਫਿਲਮਾਏ ਹਨ.
ਬਦਲੀ ਬਦਲੀ ਸਰਕਾਰ
ਫਿਲਮ ਯੁਵਰਾਜ ਦੀ ਸਪੈਸ਼ਲ ਸਕ੍ਰੀਨਿੰਗ ਦੇ ਦੌਰਾਨ ਸਲਮਾਨ ਨੇ ਵੀਰ ਦੀ ਨਾਇਕਾ ਅਤੇ
ਕੈਟਰੀਨਾ ਦੀ ਹਮਸ਼ਕਲ ਨੂੰ ਬਹੁਤ ਜਿਆਦਾ ਮਹੱਤਵ ਦਿੱਤਾ.
ਮੀਡੀਆ ਨੇ ਵੀ ਇਸ ਗੱਲ ਨੂੰ ਬਹੁਤ ਉਛਾਲਿਆ, ਜਿਸਦੇ ਕਾਰਣ ਕੈਟਰੀਨਾ ਕੈਫ ਸਲਮਾਨ ਖਾਨ
ਤੋਂ ਨਾਰਾਜ ਹੋ ਗਈ. ਸੁਣਨ ਵਿੱਚ ਆਇਆ ਹੈ ਕਿ ਕੈਟਰੀਨਾ ਸਲਮਾਨ ਤੋਂ ਰਿਸ਼ਤਾ ਤੋੜ੍ਹਣ
'ਤੇ ਵਿਚਾਰ ਕਰ ਰਹੀ ਹੈ. ਜਦਕਿ ਉੱਧਰ ਸਲਮਾਨ ਵੀਰ ਫਿਲਮ ਦੇ ਸੈੱਟ ਉੱਤੇ ਵੀਰ ਦੀ
ਨਾਇਕਾ ਤੋਂ ਲਗਾਤਾਰ ਦੂਰੀ ਬਣਾਕੇ ਰੱਖ ਰਹੇ ਹਨ. ਇਸਦੇ ਇਲਾਵਾ ਕੈਟਰੀਨਾ ਦਾ ਵੀ
ਸੈੱਟ ਰੋਜ਼ਾਨਾ ਜਾਣਾ ਜਾਰੀ ਹੈ. ਅਜਿਹੇ ਵਿੱਚ ਸਲਮਾਨ ਨੂੰ ਹੁਸ਼ਿਆਰ ਤਾਂ ਰਹਿਣਾ ਹੀ
ਪਵੇਗਾ. ਇਤਨਾ ਹੀ ਨਹੀਂ ਸਲਮਾਨ ਕੈਟਰੀਨਾ ਨੂੰ ਖੁਸ਼ ਰੱਖਣ ਦੇ ਲਈ ਪੂਰੇ ਪੂਰੇ ਯਤਨ
ਕਰ ਰਹੇ ਹਨ.
ਮੁੰਬਈ ਅੱਤਵਾਦੀ ਹਮਲੇ 'ਤੇ ਫਿਲਮ !
ਮੁੰਬਈ ਅੱਤਵਾਦੀ ਹਮਲੇ ਦੇ ਤੁਰੰਤ ਬਾਅਦ ਉਸਦੇ ਫਿਲਮ ਬਣਾਉਣ ਨੂੰ ਲੈਕੇ ਕਈ ਫਿਲਮ
ਨਿਰਮਾਤਾ ਨਿਰਦੇਸ਼ਕਾਂ ਨੇ ਇੱਕ ਦੇ ਬਾਅਦ ਕਈ ਨਾਮ ਰਜਿਸਟਰਡ ਕਰਵਾਏ ਸਨ.ਹੁਣ ਸੁਣਨ
ਵਿੱਚ ਆਇਆ ਹੈ ਕਿ ਸ਼ਾਹਰੁਖ਼ ਖਾਨ ਵਿੱਚ ਮੁੰਬਈ ਅੱਤਵਾਦੀ ਹਮਲੇ ਆਧਾਰਿਤ ਇੱਕ ਫਿਲਮ ਦਾ
ਹਿੱਸਾ ਬਣ ਸਕਦੇ ਹਨ. ਸੂਤਰਾਂ ਦੀ ਮੰਨੀਏ ਤਾਂ ਫਿਲਮ ਨਿਰਮਾਤਾ ਬੀ ਸੁਭਾਸ਼ ਉਪਰੋਕਤ
ਘਟਨਾਕ੍ਰਮ 'ਤ ਫਿਲਮ ਬਣਾਉਣ ਦੀ ਸੋਚ ਰਹੇ ਹਨ.ਜੇਕਰ ਰੱਬ ਦੀ ਮਿਹਰ ਨਾਲ ਸਭ ਠੀਕ
ਚੱਲਦਾ ਰਿਹਾ ਤਾਂ ਸ਼ਾਹਰੁਖ਼ ਖਾਨ ਇਸ ਫਿਲਮ 'ਚ ਸ਼ਹੀਦ ਐੱਨਐੱਸਜੀ ਕਮਾਂਡੋ ਮੇਜਰ ਸੰਦੀਪ
ਉਨੀਕ੍ਰਿਸ਼ਨਨ ਦੀ ਭੂਮਿਕਾ ਅਦਾ ਕਰਨਗੇ. ਸੂਤਰਾਂ ਦਾ ਕਹਿਣਾ ਹੈ ਕਿ ਇਸ ਫਿਲਮ 'ਚ ਹੋਰ
ਵੀ ਬੌਲੀਵੁੱਡ ਦੇ ਵੱਡੇ ਸਿਤਾਰੇ ਹੋ ਸਕਦੇ ਹਨ, ਪਰੰਤੂ ਹਾਲੇ ਕਿਸਨੂੰ ਵੀ ਸਾਈਨ
ਨਹੀਂ ਕੀਤਾ ਗਿਆ.

ਵਿਆਹ ਦੇ ਬਾਰੇ ਵਿੱਚ ਸੋਚਿਆ
ਨਹੀਂ: ਇਮਰਾਨ
ਇਮਰਾਨ ਖਾਨ ਨੂੰ ਸੰਨ 2008 ਦੇ ਉਭਰਦੇ ਹੋਏ ਅਭਿਨੇਤਾਵਾਂ ਵਿੱਚ ਮੰਨਿਆ ਗਿਆ ਹੈ।
'ਜਾਣੇ ਤੂ ਯਾ ਜਾਣੇ ਨਾ' ਵਰਗੀ ਸਫਲ ਫਿਲਮ ਦੇਣ ਦੇ ਨਾਲ-ਨਾਲ ਇਮਰਾਨ ਨੇ ਕਿਡਨੈਪ
ਵਿੱਚ ਆਪਣੇ ਅਭਿਨੈ ਤੋਂ ਸੰਜੈ ਦੱਤ ਵਰਗੇ ਅਨੁਭਵੀ ਅਭਿਨੇਤਾ ਨੂੰ ਟੱਕਰ
ਦਿੱਤੀ।ਫਿਲਮਾਂ ਵਿੱਚ ਆਉਣ ਤੋਂ ਪਹਿਲਾ ਹੀ ਇਮਰਾਨ ਦਾ ਰੋਮਾਂਸ ਅੰਵਤਿਕਾ ਨਾਲ ਚੱਲ
ਰਿਹਾ ਹੈ। ਉਹਨਾਂ ਨੂੰ ਇੱਕ ਦੂਜੇ ਦੇ ਨਾਲ 6 ਸਾਲ ਹੋ ਗਏ ਹਨ। ਇਮਰਾਨ ਨੇ ਹੁਣ
ਕਰੀਅਰ ਦੇ ਰੂਪ ਵਿੱਚ ਅਭਿਨੈ ਨੂੰ ਚੁਣ ਲਿਆ ਹੈ ਅਤੇ ਉਹ ਸਥਾਪਿਤ ਵੀ ਹੋ ਗਏ ਹਨ। ਕੀ
ਉਹਨਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ? ਇਮਰਾਨ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ
ਦਾ ਵਿਆਹ ਦਾ ਕੋਈ ਇਰਾਦਾ ਨਹੀਂ ਹੈ। ਉਹ ਅਤੇ ਅਵੰਤਿਕਾ ਵਿਆਹ ਦੇ ਬਾਰੇ ਵਿੱਚ ਸੋਚਦੇ
ਵੀ ਨਹੀਂ ਹਨ ਅਤੇ ਆਪਣੀ ਵਰਤਮਾਨ ਸਥਿਤੀ ਤੋਂ ਖੁਸ਼ ਹਾਂ। ਇਸ ਸਮੇਂ ਇਮਰਾਨ ਆਪਣੇ
ਮਾਮੂ ਦੀ ਫਿਲਮ ਦੇਹਲੀ ਬੈਲੀ ਵਿੱਚ ਕੰਮ ਕਰ ਰਹੇ ਹਨ, ਜਿਸ ਦੇ ਬਦਲੇ ਵਿੱਚ ਉਹਨਾਂ
ਨੇ ਇੱਕ ਪੈਸਾ ਵੀ ਨਹੀਂ ਲਿਆ ਹੈ। ਆਖਿਰ ਮਾਮੂ ਨੇ ਹੀ ਤਾਂ ਉਹਨਾਂ ਨੂੰ ਹੀਰੋ ਬਣਾਇਆ
ਹੈ।
ਰਾਖੀ ਸਾਵੰਤ ਦੀ 'ਹਾਂ' ਅਤੇ
'ਨਾਂਹ'

ਬਾਲੀਵੁੱਡ ਦੀ ਛੋਟੀ-ਵੱਡੀ ਹਰ ਫਿਲਮ ਹਾਸਲ ਕਰਨ ਲਈ ਹਰ ਵੇਲੇ ਉਤਾਵਲੀ ਰਹਿਣ ਵਾਲੀ
ਰਾਖੀ ਸਾਵੰਤ ਨੇ ਸੁਨੀਲ ਸ਼ੈਟੀ ਦੀ ਫਿਲਮ 'ਲੂਟ' ਛੱਡ ਦਿੱਤੀ ਹੈ। ਫਿਲਮ ਛੱਡਣ ਦਾ
ਕਾਰਨ ਵੀ ਬੜਾ ਦਿਲਚਸਪ ਹੈ। ਅਸਲ ਵਿਚ ਜਦੋਂ ਸੁਨੀਲ ਸ਼ੈਟੀ ਨੇ ਰਾਖੀ ਨੂੰ ਆਪਣੀ ਇਸ
ਫਿਲਮ ਲਈ ਅਪਰੋਚ ਕੀਤਾ ਸੀ ਤਾਂ ਉਸ ਨੇ ਸੁਨੀਲ ਨੂੰ 'ਹਾਂ' ਕਹਿਣ 'ਚ ਦੇਰ ਨਹੀਂ
ਕੀਤੀ ਤੇ ਤੁਰੰਤ ਫਿਲਮ ਲਈ ਤਾਰੀਕਾਂ ਵੀ ਦੇ ਦਿੱਤੀਆਂ ਸਨ ਪਰ ਬਾਅਦ ਵਿਚ ਜਿਵੇਂ ਹੀ
ਰਾਖੀ ਨੂੰ ਪਤਾ ਲੱਗਾ ਕਿ ਫਿਲਮ 'ਚ ਉਸ ਦੇ ਆਪੋਜ਼ਿਟ ਉਹੀ ਮੀਕਾ ਸਿੰਘ ਹੈ, ਜਿਸ ਨੇ
ਲਗਭਗ ਢਾਈ ਸਾਲ ਪਹਿਲਾਂ ਆਪਣੇ ਜਨਮ ਦਿਨ ਦੀ ਪਾਰਟੀ 'ਚ ਜ਼ਬਰਦਸਤੀ ਉਸ ਦਾ ਚੁੰਮਣ ਲਿਆ
ਸੀ ਤਾਂ ਜਿੰਨੀ ਕਾਹਲੀ 'ਚ ਰਾਖੀ ਨੇ ਇਸ ਫਿਲਮ ਦੀ ਪੇਸ਼ਕਸ਼ ਸਵੀਕਾਰ ਕੀਤੀ ਸੀ, ਓਨੀ
ਹੀ ਕਾਹਲੀ ਨਾਲ ਉਸ ਨੇ ਫਿਲਮ ਠੁਕਰਾ ਵੀ ਦਿੱਤੀ।
ਆਪਣੇ ਕੱਪੜਿਆਂ ਨੂੰ ਲੈ ਕੇ
ਕਾਫੀ ਚੌਕਸ ਰੀਆ ਸੇਨ

ਬਾਲੀਵੁੱਡ ਦੀ ਅਭਿਨੇਤਰੀ ਰੀਆ ਸੇਨ ਨੇ ਕਿਹਾ ਹੈ ਕਿ ਹੁਣ ਦਰਸ਼ਕ ਉਨ੍ਹਾਂ ਨੂੰ
ਮੁਸ਼ਕਿਲ ਨਾਲ ਹੀ ਮਿੰਨੀ ਸਕਰਟ ਵਿਚ ਦੇਖ ਸਕਣਗੇ। ਰੀਆ ਨੇ ਕਿਹਾ ਕਿ ਮੈਂ ਆਪਣੇ
ਕੱਪੜਿਆਂ ਨੂੰ ਲੈ ਕੇ ਕਾਫੀ ਚੌਕਸ ਹੋ ਗਈ ਹਾਂ। ਹੁਣ ਪਹਿਲਾਂ ਦੀ ਤਰ੍ਹਾਂ ਮਿੰਨੀ
ਸਕਰਟ ਕਦੇ ਨਹੀਂ ਪਹਿਨਾਂਗੀ। ਵਿਲਸ ਲਾਈਫ ਸਟਾਈਲ ਇੰਡੀਆ ਫੈਸ਼ਨ ਵੀਕ ਵਿਚ ਰੀਆ ਨੇ
ਰਾਣਾ ਗਿੱਲ ਵੱਲੋਂ ਤਿਆਰ ਕੀਤੇ ਗਏ ਕੱਪੜੇ ਪਹਿਨ ਕੇ ਰੈਂਪ 'ਤੇ ਕੈਟਵਾਕ ਕੀਤਾ ਸੀ।
ਰੈਂਪ 'ਤੇ ਉਹ ਮਿੰਨੀ ਸਕਰਟ ਅਤੇ ਟਾਪ ਵਿਚ ਨਜ਼ਰ ਆਈ ਸੀ। ਜ਼ਿਕਰਯੋਗ ਹੈ ਕਿ ਰੀਆ ਨੇ
ਸਾਲ 2001 ਵਿਚ ਪ੍ਰਦਰਸ਼ਨ ਹੋਈ ਫਿਲਮ ਸਟਾਈਲ ਤੋਂ ਬਾਲੀਵੁੱਡ ਵਿਚ ਕਦਮ ਰੱਖਿਆ ਸੀ।

Testimonial content would come here
Testimonial content would come here
Testimonial content would come here








