Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

ਦਿੱਲੀ ਦੇ ਵਿਦਿਆਰਥੀ ਚਾਹੁੰਦੇ ਹਨ ਫ੍ਰੀ ਸੈਕਸ ਤੇ ਨਸ਼ਾ------>> ਯੂਰੋਪ ‘ਚ ਠੰਡ ਦਾ ਕਹਿਰ ਜਾਰੀ- 150 ਲੋਕਾਂ ਦੀ ਮੌਤ------>> ਸਮੁੰਦਰ ‘ਚੋਂ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਖਜ਼ਾਨਾ------>> ਇਸ਼ਤਿਹਾਰ ਲਈ ਨਿਊਡ ਹੋਈ ਨਿਕੋਲ------>> ਸੈਨਾ ਮੁਖੀ ਉਮਰ ਵਿਵਾਦ : ਸੁਪਰੀਮ ਕੋਰਟ ਨੇ ਦਿੱਤਾ ਸਰਕਾਰ ਨੂੰ ਝਟਕਾ------>> ਵਿਗਿਆਨਿਕਾਂ ਨੇ ਲੱਭਿਆ ਧਰਤੀ ਵਰਗਾ ਗ੍ਰਹ------>> ਕੋਲੰਬੀਆ ‘ਚ ਬੰਬ ਧਮਾਕਾ, 6 ਮਰੇ------>> ਡੀ.ਐੱਸ.ਪੀ. ਸਮੇਤ 2 ਦੀ ਹੱਤਿਆ------>> ਅਮ੍ਰਿੰਤਸਰ ਪੂਰਵੀ ਸੀਟ ਦੇ ਇਕ ਬੂਥ ‘ਤੇ 59 ਫੀਸਦੀ ਪੋਲਿੰਗ------>> 350 ਵਿਅਕਤੀਆਂ ਨੂੰ ਲਿਜਾ ਰਹੀ ਕਿਸ਼ਤੀ ਸਮੁੰਦਰ ‘ਚ ਡੁੱਬੀ, 200 ਤੋਂ ਵੱਧ ਲੋਕਾਂ ਨੂੰ ਬਚਾਇਆ------>>

ਯੂਰੋਪ ‘ਚ ਠੰਡ ਦਾ ਕਹਿਰ ਜਾਰੀ- 150 ਲੋਕਾਂ ਦੀ ਮੌਤ

ਕੀਵ, 3 ਜਨਵਰੀ—

 ਯੂਰੋਪ ‘ਚ ਜਾਰੀ ਭਿਆਨਕ ਠੰਡ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 150 ਹੋ ਗਈ ਹੈ। ਖੂਨ ਜਮਾਉਣ ਵਾਲੀ ਠੰਡ ਕਾਰਨ ਸਿਰਫ ਯੁਕ੍ਰੇਨ ‘ਚ ਹੀ 63 ਲੋਕਾਂ ਦੀ ਮੌਤ ਹੋ ਗਈ। ਪੋਲੈਂਡ, ਰੋਮਾਨੀਆ, ਬੁਲਗਾਰੀਆ ਅਤੇ ਲਾਤਵੀਆ ‘ਚ 51 ਅਤੇ ਸਰਬੀਆ, ਸਲੋਵਾਕੀਆ ਅਤੇ ਚੈੱਕ ਗਣਰਾਜ ‘ਚ 10 ਲੋਕ ਆਪਣੀ ਜਾਨ ਗਵਾ ਚੁੱਕੇ ਹਨ।ਯੂਰੋਪ ਮਹਾਦੀਪ ‘ਚ ਕੁਝ ਸਥਾਨਾਂ ‘ਚ ਤਾਪਮਾਨ ਜ਼ੀਰੋ ਤੋਂ 33 ਡਿਗਰੀ ਤੱਕ ਹੇਠਾਂ ਹੋ ਗਿਆ ਹੈ। ਇਸ ਕਾਰਨ ਜ਼ਿਆਦਾਤਰ ਬੇਘਰ ਲੋਕ ਇਸ ਜਾਨਲੇਵਾ ਠੰਡ ਦਾ ਸ਼ਿਕਾਰ ਹੋ ਚੁੱਕੇ ਹਨ। ਪੂਰਬੀ ਯੂਰੋਪ ਦਾ ਤਾਪਮਾਨ ਇਸ ਵਾਰ ਰਿਕਾਰਡ ਪੱਧਰ  ਤੱਕ ਡਿੱਗ ਗਿਆ ਹੈ। ਇਸ ਭਿਆਨਕ ਠੰਡ ਦੀ ਲਪੇਟ ‘ਚ ਆ ਕੇ ਆਸਟਰੀਆ ਅਤੇ ਯੂਨਾਨ ‘ਚ ਵੀ ਤਿੰਨ ਲੋਕਾਂ ਦੀ ਮੌਤ ਹੋ ਗਈ। ਸਰਬੀਆ ਅਤੇ ਬੋਸਨੀਆ ‘ਚ ਬਰਫ ‘ਚ ਡੁੱਬੇ ਪਿੰਡਾਂ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ। ਇਟਲੀ ‘ਚ ਭਾਰੀ ਬਰਫਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਨਾਲ ਹਜ਼ਾਰਾਂ ਲੋਕਾਂ ਨੂੰ ਗੱਡੀਆਂ ਅਤੇ ਟ੍ਰੇਨਾਂ ‘ਚ ਰਾਤ ਬਿਤਾਉਣੀ  ਪੈ ਰਹੀ ਹੈ।


ਸਮੁੰਦਰ ‘ਚੋਂ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਖਜ਼ਾਨਾ

ਲੰਡਨ, 3 ਫਰਵਰੀ—

 ਲੁਕੇ ਹੋਏ ਖਜ਼ਾਨੇ ਦੀ ਭਾਲ ਕਰਨ ਵਾਲੇ ਇਕ ਵਿਅਕਤੀ ਨੇ ਬ੍ਰਿਟੇਨ ਦੇ ਡੁੱਬੇ ਇਕ ਵਪਾਰੀ ਜਹਾਜ਼ ਦੇ ਟੁੱਕੜੇ ਲੱਭਣ ਦਾ ਦਾਅਵਾ ਕੀਤਾ ਹੈ। ਇਸ ਜਹਾਜ਼ ‘ਚ ਤਿੰਨ ਅਰਬ ਡਾਲਰ ਮੁੱਲ ਦੀ ਪਲੇਟਿਨਮ ਛੜੀਆਂ ਹਨ। ਇਕ ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ। ਸਮਾਚਾਰ ਪੱਤਰ ‘ਡੇਲੀ ਮੇਲ’ ਮੁਤਾਬਕ ਜੇਕਰ ਉਸਦੀ ਗੱਲ ਸਹੀ ਹੈ ਤਾਂ ਦੂਜੇ ਵਿਸ਼ਵ ਯੁੱਧ ਸਮੇਂ ਜਰਮਨੀ ਵਲੋਂ ਡੁਬੋਇਆ ਗਿਆ ਇਹ ਜਹਾਜ਼ ਪਾਣੀ ‘ਚ ਡੁੱਬੇ ਖਜ਼ਾਨੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੋ ਸਕਦੀ ਹੈ।
ਅਮਰੀਕਾ ਦੇ ਗੋਹਰਮ ਸਥਿਤ ਸਬ ਸੀ ਰਿਸਰਚ ਦੇ ਗ੍ਰੇਗ ਬਰੁਕਸ  ਇਸ ਇਸ ਹਫਤੇ ਇਸ ਜਹਾਜ਼ ਬਾਰੇ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਜਹਾਜ਼ ਮੈਸਾਚੁਸੇਟਸ ਦੇ ਕੇਪ ਕਾਡ ਤੋਂ 50 ਮੀਲ ਸਮੁੰਦਰ ‘ਚ 700 ਫੁੱਟ ਹੇਠਾਂ ਹੈ।  ਬਰੁੱਕਸ ਨੇ ਦੱਸਿਆ ਕਿ ਉਨ੍ਹਾਂ  ਅਤੇ ਉਨ੍ਹਾਂ ਦੇ ਦਲ ਨੇ ਇਸ ਜਹਾਜ਼ ਦੀ ਪਛਾਣ ਕੀਤੀ। ਇਸ ਜਹਾਜ਼ ਨੂੰ ਸਾਲ 1942 ‘ਚ ਡੁਬੋਇਆ ਗਿਆ ਸੀ।


ਵਿਗਿਆਨਿਕਾਂ ਨੇ ਲੱਭਿਆ ਧਰਤੀ ਵਰਗਾ ਗ੍ਰਹ

ਸਿਡਨੀ, 3 ਜਨਵਰੀ

 ਵਿਗਿਆਨਿਕਾਂ ਨੇ ਧਰਤੀ ਤੋਂ 22 ਪ੍ਰਕਾਸ਼ ਸਾਲ ਦੀ ਦੂਰੀ ‘ਤੇ ਇਕ ਨਵੇਂ ਗ੍ਰਹ ਦੀ ਖੋਜ ਕੀਤੀ ਹੈ ਜਿੱਥੇ ਧਰਤੀ ਵਾਂਗ ਹੀ ਪਾਣੀ ਅਤੇ ਜੀਵਨ ਹੋਣ ਦੀ ਸੰਭਾਵਨਾ  ਜਤਾਈ ਜਾ ਰਹੀ ਹੈ। ਨਵੇਂ ਗ੍ਰਹ ਜੇ. ਜੀ. 66 ਸੀ. ਸੀ. ਦੀ ਖੋਜ ਕਰਨ ਵਾਲੇ ਆਸਟ੍ਰੇਲੀਆ ਦੀ ਨਿਊ ਸਾਊਥ ਵੇਲਸ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸਟੀਨੀ ਨੇ ਦੱਸਿਆ ਕਿ ਇਸ ਗ੍ਰਹਿ ਨੂੰ ਧਰਤੀ ਵਾਗੰ ਹੀ ਸੂਰਜ ਤੋਂ ਲਗਭਗ 90 ਫੀਸਦੀ ਪ੍ਰਕਾਸ਼ ਮਿਲਦਾ ਹੈ। ਇਸ ਗ੍ਰਹ ਨੂੰ ਮਿਲਣ ਵਾਲੇ ਪ੍ਰਕਾਸ਼ ਦਾ ਜ਼ਿਆਦਾਤਰ ਹਿੱਸਾ ਇਨਫਰਾਰੈਡ ਯਾਨੀ ਕਿਰਨਾਂ ਦੇ ਰੂਪ ‘ਚ ਹੁੰਦਾ ਹੈ। ਜਿਸਦਾ ਜ਼ਿਆਦਾਤਰ ਹਿੱਸਾ ਇਸ ਗ੍ਰਹਿ ਵਲੋਂ ਵਰਤਿਆ ਜਾਂਦਾ ਹੈ।
ਸ਼੍ਰੀ ਟਿਨੀ ਨੇ ਦੱਸਿਆ ਕਿ ਇਸਦਾ ਮਤਲਬ ਇਹ ਹੈ ਕਿ ਇਹ ਗ੍ਰਹਿ ਆਪਣੇ ਸੂਰਜ ਤੋਂ ਲਗਭਗ ਓਨੀ ਹੀ ਊਰਜਾ ਗ੍ਰਹਿਣ ਕਰਦਾ ਹੈ ਜਿੰਨੀ ਧਰਤੀ ਆਪਣੇ ਸੂਰਜ ਤੋਂ ਕਰਦੀ ਹੈ। ਇਸ ਕਾਰਨ ਗ੍ਰਹਿ ਦਾ ਤਾਪਮਾਨ ਜੀਵਨ ਦੀ ਸੰਭਾਵਨਾ ਲਈ ਇਕਦਮ ਸਹੀ ਹੈ। ਜੇਕਰ ਇਸਦੀ ਸਤ੍ਹਾ ਚੱਟਾਨੀ ਹੋਵੇਗੀ ਅਤੇ ਵਾਤਾਵਰਣ ‘ਚ ਨਮੀ ਹੋਈ ਤਾਂ ਇਸ ਗ੍ਰਹਿ ‘ਚ ਜੀਵਨ ਦੀ ਪੂਰੀ ਸੰਭਾਵਨਾ ਹੈ।  ਜੇਰਮ ਬੇਲੀ ਅਤੇ ਰਾਬ ਵਿਏਨਮੇਅਰ ਨਾਲ ਨਵੇਂ ਗ੍ਰਹਿ ਦੀ ਖੋਜ ਕਰਨ ਵਾਲੇ ਟਿਨੀ ਨੇ ਕਿਹਾ ਕਿ ਇਸ ਗ੍ਰਹਿ ‘ਤੇ ਨਮੀ ਦਾ ਪਾਇਆ ਜਾਣਾ ਉਥੇ ਜੀਵਨ ਦੀ ਸੰਭਾਵਨਾ ਨੂੰ ਮਜਬੂਤ ਕਰਦਾ ਹੈ। ਇਤ ਗ੍ਰਹਿ ਆਪਣੇ ਸੂਰਜ ਦੀ ਪਰਕ੍ਰਮਾ 28.15 ਦਿਨਾਂ ‘ਚ ਪੂਰੀ ਕਰ ਲੈਂਦਾ ਹੈ।


ਕੋਲੰਬੀਆ ‘ਚ ਬੰਬ ਧਮਾਕਾ, 6 ਮਰੇ

ਬੋਗੋਟਾ :2-2-2012

 ਕੋਲੰਬੀਆ ਦੇ ਇਕ ਬੰਦਰਗਾਹ ਸ਼ਹਿਰ ਵਿਖੇ ਵੀਰਵਾਰ ਨੂੰ ਇਕ ਪੁਲਸ ਥਾਣੇ ਦੇ ਬਾਹਰ ਹੋਏ ਬੰਬ ਧਮਾਕੇ ‘ਚ ਘੱਟੋ¸ਘੱਟ 6 ਵਿਅਕਤੀ ਮਾਰੇ ਗਏ ਅਤੇ 71 ਹੋਰ ਜ਼ਖਮੀ ਹੋ ਗਏ। ਸ਼ਹਿਰ ਦੇ ਪੁਲਸ ਮੁਖੀ ਨੇ ਦੱਸਿਆ ਕਿ ਇਹ ਬੰਬ 1 ਮੋਟਰ ਸਾਈਕਲ ‘ਤੇ ਰੱਖਿਆ ਹੋਇਆ ਸੀ। ਮ੍ਰਿਤਕਾਂ ‘ਚ 3 ਪੁਲਸ ਮੁਲਾਜ਼ਮ ਵੀ ਸ਼ਾਮਲ ਸਨ। ਜ਼ਖਮੀ ਹੋਏ ਵਿਅਕਤੀਆਂ ‘ਚ 35 ਪੁਲਸ ਮੁਲਾਜ਼ਮ ਹਨ।


350 ਵਿਅਕਤੀਆਂ ਨੂੰ ਲਿਜਾ ਰਹੀ ਕਿਸ਼ਤੀ ਸਮੁੰਦਰ ‘ਚ ਡੁੱਬੀ, 200 ਤੋਂ ਵੱਧ ਲੋਕਾਂ ਨੂੰ ਬਚਾਇਆ

 ਸਿਡਨੀ, 2 ਫਰਵਰੀ (ਅਮਰਜੀਤ ਖੇਲਾ)-

 ਆਸਟ੍ਰੇਲੀਆ ਦੇ ਗਵਾਂਢੀ ਮੁਲਕ ਪਾਪੁਆ ਨਿਊ ਗੁਆਨਾ ‘ਚ ਕਰੀਬ 350 ਵਿਅਕਤੀਆਂ ਨੂੰ ਲਿਜਾ ਰਹੀ ਫੈਰੀ (ਕਿਸ਼ਤੀ) ਦੇ ਸਮੁੰਦਰ ‘ਚ ਡੁੱਬਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਕਿਸ਼ਤੀ ਦਾ ਸੰਪਰਕ ਕੰਟਰੋਲ ਰੂਮ ਨਾਲੋਂ ਸਵੇਰ ਦੇ ਕਰੀਬ 6 ਵਜੇ ਟੁੱਟ ਗਿਆ ਸੀ ਤੇ ਇਹ ਕਿਸ਼ਤੀ ਦੇਸ਼ ਦੇ ਪੂਰਬੀ ਇਲਾਕੇ ਦੇ ਸਮੁੰਦਰ ਵਿਚ ਜਾ ਰਹੀ ਸੀ। ਕਿਸ਼ਤੀ ਡੁੱਬਣ ਦੀ ਖਬਰ ਦਾ ਪਤਾ ਚੱਲਦੇ ਹੀ ਆਸਟ੍ਰੇਲੀਆ ਤੋਂ ਵੀ ਬਚਾਓ ਟੀਮਾਂ ਤੁਰੰਤ ਰਵਾਨਾ ਹੋ ਗਈਆਂ ਤੇ 200 ਦੇ ਕਰੀਬ ਲੋਕਾਂ ਨੂੰ ਬਚਾ ਲਿਆ ਹੈ ਗਿਆ ਜਦਕਿ ਹੋਰ ਹਾਲੇ ਵੀ ਲਾਪਤਾ ਹਨ। ਇਸ ਮੌਕੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਨੇ ਇਸ ਹਾਦਸੇ ਉੱਤੇ ਦੁੱਖ ਪ੍ਰਗਟ ਕੀਤਾ ਤੇ ਵਿਦੇਸ਼ ਮੰਤਰੀ ਕੇਵਿਨ ਰੱਡ ਨੇ ਕਿਹਾ ਆਸਟ੍ਰੇਲੀਆ ਬਚਾਓ ਕਾਰਜਾਂ ‘ਚ ਪਾਪੁਆ ਨਿਊ ਗੁਆਨਾ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਥੇ ਦਿੱਤੀ ਗਈ ਤਸਵੀਰ ਇਸ ਕਿਸ਼ਤੀ ਦੇ ਰਵਾਨਾ ਹੋਣ ਸਮੇਂ ਦੀ ਹੈ।ਪਾਪੁਆ ਨਿਊ ਗਿਨੀ ਦੇ ਤਟ ‘ਤੇ ਅੱਜ ਡੁੱਬੇ ਪੋਤ ‘ਤੇ ਸਵਾਰ 200 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ ਕਈ ਹੋਰ ਲੋਕ ਅਜੇ ਵੀ ਲਾਪਤਾ ਹਨ। ਆਸਟ੍ਰੇਲੀਆਈ ਅਧਿਕਾਰੀਆਂ ਨੇ ਬਚਾਅ ਕੰਮਾਂ ਨੂੰ ਤੇਜ਼ ਕਰਨ ਲਈ ਵਪਾਰਕ ਪੋਤਾਂ ਨੂੰ ਘਟਨਾ ਸਥਲ ‘ਤੇ ਭੋਜ ਦਿੱਤਾ ਹੈ। ਬਚਾਅ ਕਾਰਜਾਂ ਵਿਚ 2 ਹੈਲੀਕਾਪਟਰ ਵੀ ਸ਼ਾਮਿਲ ਹਨ।


ਮੈਚ ਹਾਰਨ ‘ਤੇ ਸ਼ੁਰੂ ਹੋਈ ਖੂਨੀ ਖੇਡ, 74 ਮਰੇ

ਕਾਹਿਰਾ, 2 ਫਰਵਰੀ-

 ਮਿਸਰ ਦੋ ਪੋਰਟ ਸੈਦ ਸ਼ਹਿਰ ਵਿਚ ਕੱਲ ਫੁੱਟਬਾਲ ਦੇ 2 ਮਸ਼ਹੂਰ ਕਲੱਬ ਵਿਚਕਾਰ ਮੈਚ ਦੌਰਾਨ ਭੜਕੀ ਹਿੰਸਾ ਵਿਚ ਘੱਟੋ-ਘੱਟ 74 ਵਿਅਕਤੀਆਂ ਦੇ ਮਰਨ ਦੀ ਖਬਰ ਹੈ, ਜਦੋਂ ਕਿ 1000 ਵਿਅਕਤੀ ਜ਼ਖਮੀ ਹੋ ਗਏ । ਬਿਨਾਂ ਕੋਈ ਨਿਸ਼ਚਿਤ ਅੰਕੜੇ ਦਿੱਤੇ ਉੱਪ ਸਿਹਤ ਮੰਤਰੀ ਹੇਸ਼ਾਮ ਸ਼ਿਹਾ ਨੇ ਇਕ ਬਿਆਨ ਵਿਚ ਕਿਹਾ ਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਮਿਸਰ ਦੀ ਚੋਟੀ ਦੀ ਟੀਮ ਅਹਿਲੇ ਦੇ ਖਿਲਾਫ 3-1 ਨਾਲ ਜਿੱਤ ਹਾਸਿਲ ਕਰਨ ਦੇ ਬਾਅਕ ਘਰੇਲੂ ਟੀਮ ਮਾਸਰੀ ਦੇ ਪ੍ਰਸ਼ੰਸਕ ਝੁੰਡ ਬਣਾ ਕੇ ਮੈਦਾਨ ਵਿਚ ਵੜ ਗਏ। ਉਨ੍ਹਾਂ ਨੇ ਦਰਸ਼ਕਾਂ ‘ਤੇ ਪੱਥਰ, ਬੋਤਲਾਂ ਸੁੱਟੀਆਂ ਅਤੇ ਆਤਿਸ਼ਬਾਜ਼ੀ ਵੀ ਕੀਤੀ ਜਿਸ ਨਾਲ ਕੁਝ ਖਿਡਾਰੀ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿਚ ਕੁਝ ਸੁਰੱਖਿਆ ਅਧਿਕਾਰੀ ਵੀ ਸ਼ਾਮਿਲ ਹਨ।


ਏਡਜ਼ ਬਾਰੇ ਨਾ ਦੱਸਣ ਕਾਰਨ ਕੀਤਾ ਚਾਰਜ

ਟੋਰਾਂਟੋ : 1-2-2012

aids

ਪੁਲਸ ਵਲੋਂ ਸਟੱਫਵਿਲ ਦੇ ਇਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਇਸ ਕਾਰਨ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ੈ ਕਿਉਂਕਿ ਉਸਨੇ ਆਪਣੀ ਏਡਜ਼ ਦੀ ਬੀਮਾਰੀ ਜਾਂ ਐੱਚ. ਆਈ. ਵੀ. ਪਾਜ਼ੇਟਿਵ ਹੋਣ ਦਾ ਖੁਲਾਸਾ ਨਹੀਂ ਸੀ ਕੀਤਾ ਅਤੇ ਸੁਰੱਖਿਅਤ ਕਾਮੁਕ ਸੰਬੰਧ ਬਣਾਉਂਦਾ ਰਿਹਾ। ਯੌਰਕ ਪੁਲਸ ਮੁਤਾਬਕ ਉਨ੍ਹਾਂ ਨੂੰ ਜੂਨ ਵਿਚ ਅਜਿਹੀ ਜਾਣਕਾਰੀ ਮਿਲੀ ਸੀ ਕਿ ਇਕ ਵਿਅਕਤੀ ਨੇ ਔਰਤਾਂ ਨਾਲ ਕਾਮੁਕ ਸੰਬੰਧ ਬਣਾਉਂਦਿਆਂ ਆਪਣੀ ਮੈਡੀਕਲ ਕੰਡੀਸ਼ਨ ਲੁਕੋਈ ਹੋਈ ਹੈ। ਪੁਲਸ ਮੁਤਾਬਕ ਇਸ ਵਿਅਕਤੀ ਦੀ ਪਛਾਣ ਅਕਤੂਬਰ ਵਿਚ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਇਸ ‘ਤੇ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਸਨ। ਪੁਲਸ ਨੇ ਸਰਬਜੀਤ ਸਿੰਘ ਨੂੰ ਬਿਨਾਂ ਕਿਸੇ ਘਟਨਾ ਦੇ ਗ੍ਰਿਫਤਾਰ ਕਰ ਲਿਆ ਹੈ। ਹੁਣ ਪੁਲਸ ਜਾਂਚ ਕਰ ਰਹੀ ਹੈ ਕਿ ਇਸ ਵਰਗੇ ਹੋਰ ਕਿੰਨੇ ਕੁ ਵਿਅਕਤੀ ਹਨ ਜਾਂ ਪੀੜਤ ਹਨ, ਜਿਨ੍ਹਾਂ ਨੂੰ ਏਡਜ਼ ਦੀ ਸਮੱਸਿਆ ਹੋ ਸਕਦੀ ਹੈ। ਪੁਲਸ ਨੇ ਇਸ ਦੇ ਲਈ ਵਿਸ਼ੇਸ਼ ਯੂਨਿਟ ਦਾ ਨੰਬਰ ਵੀ ਜਨਤਕ ਕੀਤਾ ਹੈ। ਸਰਬਜੀਤ ਸਿੰਘ ਮਾਨ (39) ‘ਤੇ ਹਮਲਾਵਰ ਕਾਮੁਕ ਸੰਬੰਧਾਂ ਅਤੇ ਅਪਰਾਧਿਕ ਲਾਪਰਵਾਹੀ ਦੇ ਦੋਸ਼ ਲਗਾਏ ਹਨ।


ਰੁਲ ਗਈ ਬਾਦਸ਼ਾਹਤ

 ਸਿਡਨੀ, 1 ਜਨਵਰੀ-

ਟੀਮ ਇੰਡੀਆ ਨੇ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਟੈਸਟ ਲੜੀ ਵਿਚ ਬੁਰੀ ਤਰ੍ਹਾਂ ਹਾਰਨ ਦੇ ਬਾਅਦ ਅੱਜ ਖੇਡੇ ਗਏ ਟਵੰਟੀ-20 ਮੈਚ ਵਿਚ ਵੀ ਕੰਗਾਰੂਆਂ ਦੇ ਸਾਮ੍ਹਣੇ ਭਾਰਤੀ ਟੀਮ ਦੀ ਇਕ ਨਾ ਚੱਲੀ। ਆਸਟ੍ਰੇਲੀਆ ਦੇ 171 ਰਨਾਂ ਦੇ ਜਵਾਬ ਵਿਚ ਭਾਰਤੀ ਟੀਮ 6 ਵਿਕਟ ਦੇ ਨੁਕਸਾਨ ‘ਤੇ ਸਿਰਫ 140 ਰਨ ਹੀ ਬਣਾ ਸਕੀ।ਇਸ ਤੋਂ ਪਹਿਲਾਂ ਟੀ-20 ਮੈਚ ਵਿਚ ਆਸਟ੍ਰੇਲੀਆ ਨੂੰ ਭਾਰਤ ਸਾਮ੍ਹਣੇ 172 ਰਨ ਦਾ ਟੀਚਾ ਰੱਖਿਆ ਸੀ। ਕੰਗਾਰੂਆਂ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਉੱਤਰੀ ਟੀਮ ਇੰਡੀਆ ਨੂੰ ਪਹਿਲੇ ਹੀ ਓਵਰ ਵਿਚ ਕਰਾਰਾ ਝਟਕਾ ਲੱਗਾ। ਸਲਾਮੀ ਬੱਲੇਬਾਜ਼ 4 ਰਨ ਦੇ ਨਿਜੀ ਸਕੋਰ ‘ਤੇ ਲੀ ਦੀ ਗੇਂਦ ‘ਤੇ ਹਸੀ ਹੱਥੋਂ ਕੈਚ ਹੋ ਗਏ। ਇਸ ਦੇ ਬਾਅਦ 6ਵੇਂ ਓਵਰ ਵਿਚ 20 ਰਨ ਬਣਾ ਕੇ ਗੰਭੀਰ ਨੇ ਵੀ ਪਵੇਲੀਅਨ ਦੀ ਰਾਹ ਫੜ ਲਈ। ਅਗਲੇ ਓਵਰ ਵਿਚ ਵਿਰਾਟ ਕੋਹਲੀ 22 ਰਨ ਬਣਾ ਕੇ ਹਾਗ ਦਾ ਸ਼ਿਕਾਰ ਬਣੇ। ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲੇ ਪਰਤੇ ਅਤੇ ਸੁਰੇਸ਼ ਰੈਨਾ ਨੇ ਵੀ 14 ਰਨ ਬਣਾਏ। ਭਾਰਤ ਵੱਲੋਂ ਕਪਤਾਨ ਮਹਿੰਦਰ ਸਿੰਘ ਧੋਨੀ ਨੇ 48 ਰਨ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਇਲਾਵਾ ਆਰ. ਅਸ਼ਵਿਨ ਵੀ ਅਜੇਤੂ ਰਹੇ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਭਾਰਤ ਸਾਮ੍ਹਣੇ 172 ਰਨ ਦਾ ਟੀਚਾ ਰੱਖਿਆ। ਮੀਂਹ ਦੀ ਰੁਕਵਾਟ ਵਿਚਕਾਰ ਖੇਡੇ ਗਏ ਇਸ ਮੈਚ ਵਿਚ 20 ਓਵਰਾਂ ਵਿਚ 4 ਵਿਕਟ ਦੇ ਨੁਕਸਾਨ ‘ਤੇ ਆਸਟ੍ਰੇਲੀਆ ਨੇ 171 ਰਨ ਬਣਾਏ। ਆਸਟ੍ਰੇਲੀਆ ਵੱਲੋਂ ਮੈਥਿਊ ਵੇਡ ਨੇ ਸਭ ਤੋਂ ਜਿਆਦਾ 72 ਰਨ ਬਣਾਏ।


ਖੇਡ ਦੇ ਨਾਮ ‘ਤੇ ਬੱਚਿਆਂ ਨੂੰ ਪਿਲਾਇਆ ਆਪਣਾ ਵੀਰਜ਼, 23 ਵਿਦਿਆਰਥੀਆਂ ਦਾ ਕੀਤਾ ਸੈਕਸ ਸ਼ੋਸ਼ਣ

ਲਾਸ ਏਂਜਲਸ, 1 ਫਰਵਰੀ-

ਅਮਰੀਕਾ ਵਿਚ ਇਕ ਸਨਸਨੀਖੇਜ਼ ਮਾਮਲਾ ਸਾਮ੍ਹਣੇ ਆਇਆ ਹੈ, ਜਿਸ ਵਿਚ ਇਕ ਅਧਿਆਪਕ ਨੇ ਬੱਚਿਆਂ ਦੀ ਮਾਸੂਮੀਅਤ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਦੇ ਸੈਕਸ ਸ਼ੋਸ਼ਣ ਦਾ ਦਰਿੰਦਗੀ ਭਰਿਆ ਅਪਰਾਧ ਕੀਤਾ। ਜਾਂਚ ਵਿਚ ਪਤਾ ਲੱਗਾ ਹੈ ਕਿ ਮਾਰਕ ਬ੍ਰੈਂਡ ਨਾਮ ਦੇ ਅਧਿਆਪਕ ਨੇ ਬੱਚਿਆਂ ਨੂੰ ਕਿਹਾ ਇਹ ਇਕ ਖੇਡ ਹੈ। ਤੀਸਰੀ ਜਮਾਤ ਦੇ ਅੰਦਰ ਅਧਿਆਪਕ ਨੇ ਇਨ੍ਹਾਂ ਬੱਚਿਆਂ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹੀ, ਉਨ੍ਹਾਂ ਦਾ ਮੂੰਹ ਬੰਦ ਕੀਤਾ ਅਤੇ ਉਨ੍ਹਾਂ ਦੇ ਚਿਹਰੇ ‘ਤੇ ਕਾਕਰੋਚ ਛੱਡ ਦਿੱਤੇ। ਉਸ ਨੇ ਬੱਚਿਆਂ ਨੂੰ ਆਪਣਾ ਵੀਰਜ ਵੀ ਪਿਲਾਇਆ। ਉਸ ਦੇ ਬਾਅਦ ਮਾਰਕ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਉਸ ਦੀਆਂ ਹਜ਼ਾਰਾਂ ਕਾਪੀਆਂ ਬਣਾਈਆਂ ਪਰ ਆਖਿਰਕਾਰ ਉਹ ਪੁਲਸ ਦੇ ਹੱਥੇ ਚੜ੍ਹ ਹੀ ਗਿਆ।
ਕੱਲ ਇਸ ਅਧਿਆਪਕ ਨੂੰ 2008 ਤੋਂ 2010 ਵਿਚਕਾਰ ਬੱਚਿਆਂ ਨਾਲ ਕੀਤੇ ਗਏ ਇਸ ਦੁਰਵਿਵਹਾਰ ਦੇ ਦੋਸ਼ ਵਿਚ ਜੇਲ ਦੀਆਂ ਸਲਾਖਾਂ ਦੇ ਪਿੱਛੇ ਸੀ। ਉਸ ਨੇ 6 ਤੋਂ 10 ਸਾਲ ਦੇ ਉਮਰ ਵਰਗ ਦੇ 23 ਲੜਕੇ-ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਕਿਸੇ ਵੀ ਬੱਚੇ ਨੇ ਮਾਰਕ ਦੇ ਇਸ ਵਿਵਹਾਰ ਦੀ ਸ਼ਿਕਾਅਤ ਨਹੀਂ ਕੀਤੀ ਸੀ।
ਪੁਲਸ ਅਤੇ ਸਕੂਲ ਅਧਿਕਾਰੀਆਂ ਨੂੰ ਤਕਰੀਬਨ ਇਕ ਸਾਲ ਪਹਿਲਾਂ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਇਕ ਫਿਲਮ ਪ੍ਰੋਸੈਸਰ ਨੇ ਮਾਰਕ ਦੀਆਂ ਇਹ ਤਸਵੀਰਾਂ ਦੇਖੀਆਂ। ਘਟਨਾ ਦਾ ਪਤਾ ਲੱਗਣ ਦੇ ਬਾਅਦ ਸਕੂਲ ਨੇ ਮਾਰਕ ਨੂੰ ਕੱਢ ਦਿੱਤਾ ਅਤੇ ਪੁਲਸ ਨੇ ਉਸ ਨੂੰ ਆਪਣੀ ਨਿਗਰਾਨੀ ਵਿਚ ਰੱਖਿਆ।
ਕੁਝ ਫੋਟੋਆਂ ਵਿਚ ਮਾਰਕ ਨੂੰ ਚਮਚ ਨਾਲ ਬੱਚਿਆਂ ਨੂੰ ਕੋਈ ਸਫੇਦ ਤਰਲ ਪਿਲਾਉਂਦੇ ਹੋਏ ਦੇਖਿਆ ਗਿਆ ਹੈ। ਜਾਂਚ ਵਿਚ ਪਤਾ ਲੱਗਾ ਕਿ ਬ੍ਰੈਂਡ ਨੇ ਆਪਣਾ ਵੀਰਜ ਬੱਚਿਆਂ ਨੂੰ ਪਿਲਾਇਆ।


ਪੋਰਨ ਫਿਲਮ ਦੇਖਣ ਨਾਲ ਵੱਧਦਾ ਹੈ ਪਿਆਰ!

ਕਈ ਜੋੜੇ ਅਜਿਹੇ ਹੁੰਦੇ ਹਨ, ਜੋ ਪਾਰਟਨਰ ਨਾਲ ਬੈਠਕੇ ਪੋਰਨ ਫਿਲਮਾ ਜਾਂ ਤਸਵੀਰਾਂ ਦੇਖਣ ਤੋਂ ਝਿਝਕਦੇ ਹਨ। ਭਾਵੇਂ ਹੀ ਉਨ੍ਹਾਂ ਦੇ ਵਿਆਹ ਨੂੰ ਕਈ ਸਾਲ ਕਿਉਂ ਨਾ ਹੋ ਗਏ ਹੋਣ। ਆਮ ਤੌਰ ‘ਤੇ ਔਰਤਾਂ ਅਜਿਹੀਆਂ ਤਸਵੀਰਾਂ ਅਤੇ ਫਿਲਮਾਂ ਦੇਖਣ ਤੋਂ ਝਿਝਕਦੀਆਂ ਹਨ। ਪਰ ਅਸਲ ‘ਚ ਅਜਿਹਾ ਕਰਨ ਨਾਲ ਸੈਕਸ ਪ੍ਰਤੀ ਭੁਖ ਵੱਧ ਜਾਂਦੀ ਹੈ ਅਤੇ ਸੈਕਸ ਦੀ ਇੱਛਾ ਤੇਜ ਹੁੰਦੀ ਹੈ।ਪੋਰਨ ਫਿਲਮਾਂ ਇਕੱਠੇ ਦੇਖਣ ਨਾਲ ਤੁਸੀਂ ਆਪਣੇ ਪਰਟਨਰ ਨਾਲ ਜ਼ਿਆਦਾ ਖੁਲ ਸਕੋਗੇ। ਵੀਡੀਓ ਦੇਖਣ ਦੇ ਬਾਅਦ ਤੁਸੀਂ ਸੈਕਸ ਦੇ ਨਵੇਂ ਤਰੀਕੇ ਇਸਤੇਮਾਲ ਕਰ ਸਕਦੇ ਹੋ। ਇਹੀ ਨਹੀਂ ਜੇਕਰ ਤੁਹਾਡੇ  ਪਾਰਟਨਰ ਨੂੰ ਚਰਮ ਸੀਮਾਂ ਤੱਕ ਪਹੁੰਚਣ ‘ਚ ਦੇਰ ਲੱਗਦੀ ਹੈ ਤਾਂ ਪੋਰਨ ਵੀਡੀਓ ਕਾਰਗਰ ਸਾਬਤ ਹੋ ਸਕਦੀ ਹੈ।
ਜੇਕਰ ਤੁਹਾਡਾ ਪਾਰਟਨਰ ਪੋਰਨ ਤਸਵੀਰਾਂ ਨਹੀਂ ਦੇਖਣਾ ਚਹੁੰਦਾ ਤਾਂ ਚੰਗਾ ਹੋਵੇਗਾ ਕਿ ਤੁਸੀਂ ਉਸ ਨੂੰ ਵੀਡੀਓ ਦਿਖਾਉ। ਉਨ੍ਹਾਂ ਨੂੰ ਅਜਿਹੀਆਂ ਵੀਡੀਓ ਦਿਖਾਉ ਜਿਸ ‘ਚ ਔਰਤਾਂ ਦੇ ਐਕਸ਼ਨ ਜ਼ਿਆਦਾ ਹੋਣ। ਇਸ ਨਾਲ ਪਾਰਟਨਰ ਵੀ ਵੱਖ-ਵੱਖ ਮੁਦਰਾਵਾਂ ਨਾਲ ਸੈਕਸ ਕਰਨ ‘ਚ ਸਹਿਯੋਗ ਕਰਨਗੀਆਂ।
ਅਜਿਹੇ ਲੋਕ ਜੋ ਸਿÎਰਫ ਇਕੋ ਹੀ ਮੁਦਰਾ ‘ਚ ਸੈਕਸ ਕਰਦੇ ਹਨ, ਉਨ੍ਹਾਂ ਨੂੰ ਸੈਕਸ ਵੀਡੀਓ ਜਰੂਰ ਦੇਖਣਾ ਚਾਹੀਦਾ ਹੈ। ਇਸ ਨਾਲ ਰਚਨਾਤਮਤਾ ਦੇ ਨਾਲ-ਨਾਲ ਸੈਕਸ ਕਰਨ ਦੇ ਪ੍ਰੇਰਨਾ ਮਿਲਦੀ ਹੈ। ਸੱਭ ਤੋਂ ਅਹਿਮ ਗੱਲ ਇਹ ਹੈ ਕਿ ਪੋਰਨ ਫਿਲਮ ਸਿਰਫ ਮਨੋਰੰਜਨ ਲਈ ਹੀ ਨਾ ਦੇਖੀ ਜਾਵੇ, ਜੇਕਰ ਤੁਸੀਂ ਉਸ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੋਗੇ ਤਾਂ ਲਾਈਫ ਵਧੀਆ ਹੋ ਜਾਵੇਗੀ।


ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੀ ਜੁੱਤੀ ਲੈ ਗਏ ਪ੍ਰਦਰਸ਼ਨਕਾਰੀ

ਸਿਡਨੀ (ਅਮਰਜੀਤ ਖੇਲਾ)—27 jan 2012

 ਆਸਟ੍ਰੇਲੀਆ ਦਿਵਸ ਅਤੇ ਭਾਰਤੀ ਗਣਤੰਤਰ ਦਿਵਸ ਇੱਕੋ ਹੀ ਦਿਨ 26 ਜਨਵਰੀ ਨੂੰ ਹੋਣ ਕਾਰਨ ਇਹ ਦਿਨ ਆਸਟ੍ਰੇਲੀਆ ‘ਚ ਧੂਮਧਾਮ ਨਾਲ ਮਨਾਇਆ ਗਿਆ। ਆਸਟ੍ਰੇਲੀਆ ਭਰ ‘ਚ ਆਸਟ੍ਰੇਲੀਆ ਦਿਵਸ ਸੰਬੰਧੀ ਵੱਡੇ ਪੱਧਰ ਸਰਕਾਰੀ ਤੇ ਗੈਰ ਸਰਕਾਰੀ ਸਮਾਗਮ ਕਰਵਾਏ ਗਏ। ਇਸ ਸੰਬੰਧੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਨੇ ਰਾਜਧਾਨੀ ਕੈਨਬਰਾ ‘ਚ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸੰਬੋਧਨ ਕੀਤਾ ਅਤੇ ਕੁਝ ਕੁ ਲੋਕਾਂ ਨੂੰ ਆਸਟ੍ਰੇਲੀਅਨ ਨਾਗਰਿਕ ਬਣਨ ‘ਤੇ ਆਸਟ੍ਰੇਲੀਅਨ ਸਿਟੀਜਨਸ਼ਿਪ ਨਾਗਰਿਕ ਬਣਨ ‘ਤੇ ਆਸਟ੍ਰੇਲੀਅਨ ਸਿਟੀਜਨਸ਼ਿਪ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਇਸ ਤਰ੍ਹਾਂ ਆਸਟ੍ਰੇਲੀਆ ‘ਚ ਸਥਿਤ ਭਾਰਤੀ ਹਾਈਕਮੀਸ਼ਨਾਂ ਵਲੋਂ ਭਾਰਤੀ ਗਣਤੰਤਰ ਦਿਵਸ ਵੀ ਧੂਮਧਾਮ ਨਾਲ ਮਨਾਏ ਜਾਣ ਦੀਆਂ ਖਬਰਾਂ ਹਨ। ਆਸਟ੍ਰੇਲੀਆ ਦਿਵਸ ਮੌਕੇ ਰਾਜਧਾਨੀ ਕੈਨਬਰਾ ‘ਚ ਸਥਿਤ ਲਿਲੀ ਰੈਸਟੋਰੈਂਟ ‘ਚ ਇਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਅਤੇ ਵਿਰੋਧੀ ਧਿਰ ਦੇ ਨੇਤਾ ਟੋਨੀ ਐਬੋਟ ਨੂੰ ਉਦੋਂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਜਦੋਂ ਆਸਟ੍ਰੇਲੀਅਨ ਮੂਲ ਵਾਸੀਆਂ (ਆਬਰਜਿਨਲਸ) ਨੇ ਪ੍ਰਦਰਸ਼ਨ ਕਰਦੇ ਹੋਏ ਇਨ੍ਹਾਂ ਦੋਵਾਂ ਨੂੰ ਘੇਰ ਲਿਆ ਅਤੇ ਸਥਿਤੀ ਕਾਫੀ ਨਾਜ਼ੁਕ ਬਣ ਗਈ। ਇਸ ਨਾਜ਼ੁਕ ਸਥਿਤੀ ਨਾਲ ਨਜਿੱਠਣ ਲਈ ਲਗਭਗ 50 ਪੁਲਸ ਕਰਮਚਾਰੀ ਪਲਾਂ ‘ਚ ਹੀ ਉੱਥੇ ਪਹੁੰਚ ਗਏ। ਸਕਿਏਰਿਟੀ ਗਾਰਡਾਂ ਨੇ ਦੋਵਾਂ ਨੇਤਾਵਾਂ ਨੂੰ ਇਕ ਤਰ੍ਹਾਂ ਨਾਲ ਖਿੱਚ ਕੇ ਉਨ੍ਹਾਂ ਦੀਆਂ ਕਾਰਾਂ ‘ਚ ਬਿਠਾ ਕੇ ਕਾਫੀ ਮੁਸ਼ਕਿਲ ਨਾਲ ਉਥੋਂ ਕੱਢਿਆ। ਇਸੇ ਕਸ਼ਮਕਸ਼ ‘ਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਦੇ ਪੈਰ ਦਾ ਇੱਕ ਜੁੱਤਾ ਵੀ ਉੱਥੇ ਹੀ ਡਿਗ ਪਿਆ ਜਿਸਨੂੰ ਬਾਅਦ ‘ਚ ਪ੍ਰਦਰਸ਼ਨਕਾਰੀ ਉਠਾ ਕੇ ਲੈ ਗਏ।


ਸੈਕਸ ਦੇ ਬਾਅਦ ਵੀ ਔਰਤਾਂ ਚਹੁੰਦੀਆਂ ਹਨ ਸਮਾਂ

ਲੰਡਨ : 25 jan 2012

ਕੀ ਤੁਸੀਂ ਸੈਕਸ ਦੇ ਬਾਅਦ ਆਪਣੇ ਪਾਰਟਨਰ ਨਾਲ ਗੱਲਬਾਤ ਨਹੀਂ ਕਰਦੇ ਹੋ ਅਤੇ ਤਰੁੰਤ ਸੌਂ ਜਾਂਦੇ ਹੋ? ਜੇਕਰ ਅਜਿਹਾ ਹੁੰਦਾ ਹੈ ਤਾਂ ਸਾਵਧਾਨ ੁਕਿਉਂਕਿ ਸੈਕਸ ਦੇ ਬਾਅਦ ਗੱਲਬਾਤ ਤੁਹਾਡੇ ਪਾਰਟਨਰ ਲਈ ਬਹੁਤ ਅਹਿਮ ਹੈ। ਮਿਸ਼ਿਗਨ ਯੂਨੀਵਰਸਿਟੀ ਦੀ ਇਕ ਸਟੱਡੀ ‘ਚ ਇਹ ਤੱਥ ਸਾਹਮਣੇ ਆਇਆ ਹੈ ਕਿ ਸੈਕਸ ਦੇ ਬਾਅਦ ਗੱਲਬਾਤ ਦੋਵਾਂ ਪਾਰਟਨਰਾਂ ਲਈ ਬਹੁਤ ਅਹਿਮ ਹੈ।
ਖੋਜਕਰਤਾਵਾਂ ਨੇ ਸਟੱਡੀ ਦੌਰਾਨ ਦੇਖਿਆ ਕਿ ਜਿਨ੍ਹਾਂ ਔਰਤਾਂ ਦੇ ਪਾਰਟਨਰਾਂ ਦਾ ਅੱਖ ਜਲਦੀ ਲੱਗ ਜਾਂਦੀ ਹੈ, ਉਹ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ, ਉਨ੍ਹਾਂ ‘ਚ ਆਪਣੇ ਪਾਰਟਨਰ ਦੇ ਧਿਆਨ ਦੀ ਇੱਛਾ ਰਹਿੰਦੀ ਹੈ। ਇਸ ਰਿਸਰਚ ‘ਚ 456 ਲੋਕਾਂ ‘ਤੇ ਸਟੱਡੀ ਕੀਤੀ ਗਈ।
‘ਡੇਲੀ ਮੇਲ’ ਦੀ ਖਬਰ ਅਨੁਸਾਰ ਸੈਕਸ ਦੇ ਬਾਅਦ ਇਕ-ਦੂਜੇ ਦੇ ਗਲ ‘ਚ ਬਾਂਹਾਂ ਪਾ ਕੇ ਗੱਲਬਾਤ ਕਰਨ ਨਾਲ ਕਮਿਟਮੈਂਟ ਜ਼ਾਹਿਰ ਹੁੰਦਾ ਹੈ। ਚੀਫ ਰਿਸਰਚਰ ਡਾ. ਡੇਨਿਯਮ ਕਰੂਗਰ ਨੇ ਕਿਹਾ ਕਿ ਅਜਿਹਾ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਮਰਦ ਸੈਕਸ ਕਰਨ ਉਪਰੰਤ ਤਰੁੰਤ ਸੌਂ ਜਾਂਦੇ ਹਨ।
ਕਰੂਗਰ ਨੇ ਕਿਹਾ, ” ਜਦੋਂ ਮਰਦ ਪਹਿਲਾਂ ਸਾਉਣ ਲਗਦੇ ਹਨ ਤਾਂ ਔਰਤਾਂ ਚਹੁੰਦੀਆਂ ਹਨ ਕਿ ਉਹ ਸਾਉਣ ਦੀ ਬਜਾਏ ਉਸ ਨਾਲ ਗੱਲਾਂ ਕਰਨ ਅਤੇ ਪਿਆਰ ਜ਼ਾਹਿਰ ਕਰਨ। ਔਰਤਾਂ ਇਸ ਦੀ ਘਾਟ ਮਹਿਸੂਸ ਕਰਦੀਆਂ ਹਨ। ਸੈਕਸ ਉਪਰੰਤ ਇਕ-ਦੂਜੇ ਨੂੰ ਸਮਾਂ ਦੇਣਾ ਉਨਾ ਹੀ ਜਰੂਰੀ ਹੈ, ਜਿਨਾ ਕਿ ਕਿਸੇ ਰਿਸ਼ਤੇ ਨੂੰ ਬਣਾਉਣ ਸਮੇਂ ਕੀਤੀਆਂ ਜਾਣ ਵਾਲੀਆਂ ਚੀਜਾਂ। ”


ਅਮਰੀਕੀ ਟੀ. ਵੀ. ਹੋਸਟ ਨੇ ਦਰਬਾਰ ਸਾਹਿਬ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ!

 ਵਾਸ਼ਿੰਗਟਨ, 23 ਜਨਵਰੀ—

darbar-sahib

ਅਮਰੀਕਾ ‘ਚ ਇਕ ਟੀ. ਵੀ. ਸ਼ੋਅ ਦੇ ਹੋਸਟ ਦੀ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ  ਦਰਬਾਰ ਸਾਹਿਬ ਯਾਨੀ ਗੋਲਡਨ ਟੈਂਲ ਬਾਰੇ ਅਪਮਾਨਜਨਕ  ਟਿੱਪਣੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਇਸ ‘ਸ਼ਰਾਰਤੀ ਹੋਸਟ’ ਨੇ ਆਪਣੇ ਪ੍ਰੋਗਰਾਮ ਦੌਰਾਨ ਇਸ ਪਵਿੱਤਰ ਸਥਾਨ ਨੂੰ ਰਿਪਬਲੀਕਨ ਪਾਰਟੀ ਦੇ ਉਮੀਦਵਾਰਾਂ ਦੀ ‘ਐਸ਼ਗਾਹ’ ਕਹਿ ਦਿੱਤਾ। ਅਮਰੀਕਾ ਦੀ ਯਾਤਰਾ ‘ਤੇ ਗਏ ਪ੍ਰਵਾਸੀ ਭਾਰਤੀ ਮਾਮਲੇ ਦੇ ਮੰਤਰੀ ਵਾਏਲਾਰ ਰਵੀ ਨੇ ਇਸ ਦੀ ਸਖਤ ਨਿੰਦਾ ਕੀਤੀ ਹੈ।

ਮਸ਼ਹੂਰ ਟੀ. ਵੀ. ਸ਼ੋਅ ‘ਦਿ ਟੁਨਾਈਟ ਸ਼ੋਅ ਵਿਦ ਜੇ ਲਿਨੋ’ ਦੇ ਹੋਸਟ ਜੇ ਲਿਨੋ ਨੇ ਸ਼ੋਅ ਦੌਰਾਨ ਦਰਬਾਰ ਸਾਹਿਬ ‘ਤੇ ਇਹ ਟਿੱਪਣੀ ਕਰ ਦਿੱਤੀ। ਸ਼ੋਅ ‘ਚ ਗੋਲਡਨ ਟੈਂਪਰ ਦੀ ਤਸਵੀਰ ਦਿਖਾਈ ਗਈ ਅਤੇ ਇਸ ਨੂੰ ਰਿਪਬਲੀਕਨ ਪਾਰਟੀ ਵਲੋਂ ਪ੍ਰੈਜੀਡੈਂਟ ਅਹੁਦੇ ਦੀ ਦੌੜ ‘ਚ ਸ਼ਾਮਲ ਮਿਟ ਰੋਮਨੀ ਦਾ ਸੰਭਾਵਿਤ ‘ਸਮਰ ਹੋਮ’ ਦੱਸਿਆ ਗਿਆ।

ਰੋਮਨੀ ਇਨੀਂ ਦਿਨੀਂ ਆਪਣੀ ਅਕੂਤ ਸੰਪਤੀ ਅਤੇ ਟੈਕਸ ਚੋਰੀ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਸ਼ੋਅ ‘ਚ ਦਰਬਾਰ ਸਾਹਿਬ ਨੂੰ ਇਕ ਅਮੀਰ ਦੀ ਐਸ਼ਗਾਹ ਦੱਸ ਕੇ ਕੀਤੀ ਗਈ ਇਸ ਇਤਰਾਜ਼ਯੋਗ ਟਿੱਪਣੀ ਨਾਲ ਸਿੱਖਾਂ ‘ਚ ਗੁੱਸਾ ਪਾਇਆ ਜਾ ਰਿਹਾ ਹੈ। ਸਿੱਖਾਂ ਨੇ ਇਸ ਖਿਲਾਫ ਅਮਰੀਕਾ ‘ਚ ਵੱਡੀ ਗਿਣਤੀ ‘ਚ ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਇਲਾਵਾ ਟੀ. ਵੀ. ਚੈਨਲ ਐਨ. ਬੀ. ਸੀ. ਦੇ ਨਿਊਯਾਰਕ ਸਥਿਤ ਦਫਤਰਾਂ ‘ਤੇ ਪ੍ਰਦਰਸ਼ਨ ਵੀ ਕੀਤਾ।


ਰਿਆਲਟੀ ਸ਼ੋ ‘ਚ ਰੇਪ, ਟੀ.ਵੀ. ‘ਤੇ ਲਾਈਵ

ਰਿਓ ਦਾ ਜੇਨੇਰਿਓ :18 jan 2012

 ਬ੍ਰਾਜੀਲ ‘ਚ ਮਸ਼ਹੂਰ ਰਿਆਲਟੀ ਸ਼ੋ ‘ਬਿਗ ਬ੍ਰਦਰ ਬ੍ਰਾਜੀਲ’ ‘ਚ ਇਕ ਹਿਸਾ ਲੈਣ ਵਾਲੇ ‘ਤੇ ਦੂਜੇ ਸਾਥੀ ਨਾਲ ਬਲਾਤਕਾਰ ਦਾ ਦੋਸ਼ ਲਾਇਆ ਹੈ।ਇਸ ਸ਼ੋ ਦੇ ਲੱਖਾਂ ਦਰਸ਼ਕ ਐਤਵਾਰ ਸਵੇਰੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਦੇਖਿਆ ਕਿ ਸ਼ੋ ‘ਚ ਹਿਸਾ ਲੈਣ ਵਾਲਾ 31 ਸਾਲਾ ਡੇਨਿਅਲ ਐਚਨੀਜ ਇਕ ਹੋਰ ਹਾਊਸਮੇਟ 23 ਸਾਲਾ ਵਿਦਿਆਰਥਣ ਮੋਨਿਕਾ ਅਮੀਨ ਨਾਲ ਇਤਰਾਜਯੋਗ ਹਾਲਤ ‘ਚ ਹੈ। ਇਸ ਦੌਰਾਨ ਮੋਨਿਕਾ ਸ਼ਰਾਬ ਦੇ ਨਸ਼ੇ ‘ਚ ਧੁਤ ਸੀ।
ਅਸਲ ‘ਚ ਰਾਤ ਨੂੰ ‘ਬਿਗ ਬ੍ਰਦਰ’ ਦੇ ਘਰ ‘ਚ ਇਕ ਪਾਰਟੀ ਸੀ। ਪਾਰਟੀ ਦੌਰਾਨ ਸਾਰਿਆਂ ਨੇ ਰੱਜ ਕੇ ਸ਼ਰਾਬ ਪੀਤੀ। ਇਸ ਦੇ ਬਾਅਦ ਡੇਨਿਅਲ ਆਪਣੇ ਸਹਿਯੋਗੀ ਮੋਨਿਕਾ ਅਮੀਨ ਦੇ ਬਿਸਤਰੇ ‘ਚ ਜਾ ਵੜਿਆ। ਬਲਾਤਕਾਰ ਦਾ ਪੂਰਾ ਸੀਨ ਟੀ.ਵੀ. ‘ਤੇ ਲਾਈਵ ਚਲ ਰਿਹਾ ਸੀ।
ਇਹ ਸ਼ੋ ਰਿਓ ਡੇ ਜੇਨੇਰਿਓ ਦੇ ਸਟੂਡੀਓ ‘ਚ ਫਿਲਮਾਇਆ ਜਾ ਰਿਹਾ ਸੀ। ਸ਼ੋ ‘ਚ ਹੋਈ ਪਾਰਟੀ ਸਕ੍ਰਿਪਟ ਦੀ ਹਿੱਸਾ ਸੀ। ਪਰ ਇਸ ਦੇ ਬਾਅਦ ਜੋ ਕੁਝ ਹੋਇਆ ਉਸ ਦੀ ਪੁਲਸ ਜਾਂਚ ਕਰ ਰਹੀ ਹੈ।
ਸਥਾਨਕ ਪੁਲਸ ਅਧਿਕਾਰੀਆਂ ਅਨੁਸਾਰ ਡੇਨਿਅਲ ਅਤੇ ਮੋਨਿਕਾ ਨੇ ਮੰਨਿਆ ਕਿ ਉਨ੍ਹਾਂ ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਉਹ ਆਪਸ ‘ਚ ਕੀ ਕਰ ਰਹੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਦੋਵਾਂ ਨੇ ਇਕ-ਦੂਜੇ ਨੂੰ ਆਪਸੀ ਰਜ਼ਾਮੰਦੀ ਨਾਲ ਛੂਇਆ। ਸ਼ੋ ਦੇ ਨਾਈਟ ਕੈਮਰੇ ‘ਚ ਕੈਦ ਫੋਟੋਆਂ ਤੋਂ ਪਤਾ ਲੱਗਦਾ ਹੈ ਕਿ ਮਾਡਲ ਡੇਨਿਅਲ ਉਸ ਬਿਸਤਰੇ ‘ਚ ਵੜ ਰਿਹਾ ਹੈ, ਜਿੱਥੇ ਅਮੀਨ ਸੁੱਤੀ ਹੋਈ ਹੈ। ਇਸ ਦੇ ਬਾਅਦ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਅਮੀਨ ਬੇਸੁਧ ਨਜ਼ਰ ਆ ਰਹੀ ਸੀ। ਪੁਲਸ ਨੇ ਮਾਮਲਾ ਸਾਹਮਣੇ ਆਉਣ ‘ਤੇ ਉਨ੍ਹਾਂ ਦੇ ਅੰਦਰੂਨੀ ਕੱਪੜੇ ਤੇ ਬੈਡ ਸ਼ੀਟ ਕਬਜੇ ‘ਚ ਲੈ ਲਈ।


ਆਕਲੈਂਡ ‘ਚ ਪੰਜਾਬੀ ਦੇ ਸ਼ੋਅਰੂਮ ‘ਚ ਦਿਨ ਦਿਹਾੜੇ ਡਾਕਾ

ਆਕਲੈਂਡ - (ਜੁਗਰਾਜ ਮਾਨ)-17 jan 2011

ਪਾਪਾਟੋਏਟੋਏ ਕਸਬਾ ਜਿਹੜਾ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਵਜੋਂ ਜਾਣਿਆਂ ਜਾਂਦਾ ਹੈ, ਇੱਥੋਂ ਦੀ ਇੱਕ ਬਹੁਤ ਮਸ਼ੂਹਰ ਜ਼ਿਊਲਰੀ ਦੁਕਾਨ  ’ਸਪਾਰਕਲਸ ਜਿਊਲਰਜ਼’ ਵਿਖੇ ਬੀਤੇ ਦਿਨੀਂ ਦੁਪਿਹਰ ਤਕਰੀਬਨ ਵਜੇ ਚਾਰ ਨਕਾਬਪੋਸ਼ ਵਿਅਕਤੀਆਂ ਵਲੋਂ ਡਾਕਾ ਮਾਰਿਆ ਗਿਆ। ਇਨ੍ਹਾਂ ਵਿਅਕਤੀਆਂ ਕੋਲ ਬੇਸ ਬਾਲ ਬੈਟ, ਤੇਜ਼ ਕ੍ਰਿਪਾਨ ਵਰਗਾ ਹਥਿਆਰ, ਹਥੌੜਾ ਅਤੇ ਰਿਵਾਲਵਰ ਸਨ। ਇਨ੍ਹਾਂ ਚਾਰ ਨਕਾਬਪੋਸ਼ ਵਿਅਕਤੀਆਂ  ਵਿੱਚੋਂ ਤਿੰਨ ਵਿਅਕਤੀ ਦੁਕਾਨ ਦੇ ਅੰਦਰ ਆ ਵੜੇ ਜਦਕਿ ਚੌਥਾ ਦੁਕਾਨ ਦੇ ਬਾਹਰ ਗੱਡੀ ਸਟਾਰਟ ਕਰਕੇ ਉਨ੍ਹਾਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦਾ ਰਿਹਾ। ਅੰਦਰ ਵੜਦੇ ਹੀ ਇਕ ਨਕਾਬਪੋਸ਼ ਨੇ ਕਾਊਂਟਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਦੂਸਰੇ ਨਕਾਬਪੋਸ਼ ਨੇ ਇਸ ਦੁਕਾਨ ਦੇ ਮਾਲਕ ਗੁਰਮੀਤ ਸਿੰਘ ਹੈਪੀ ਵੱਲ ਰਿਵਾਲਵਰ ਤਾਣ ਦਿੱਤੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਦੁਕਾਨ ਦੇ ਅੰਦਰ ਇੱਕ ਗਾਹਕ ਵੀ ਮੌਜੂਦ ਸੀ ਅਤੇ ਇਹ ਸਭ ਕੁਝ ਦੇਖ ਕੇ ਹੈਪੀ ਦੁਕਾਨ ਦੇ ਪਿੱਛੇ ਵੱਲ ਭੱਜਿਆ, ਉਸੇ ਸਮੇਂ ਦੋ ਨਕਾਬਪੋਸ਼ ਕਾਊਂਟਰ ਟੱਪ ਕੇ ਦੁਕਾਨ ਦੇ ਪਿੱਛੇ ਵੱਲ ਚੱਲੇ ਗਏ। ਜਿਥੇ ਹੈਪੀ ਦਾ ਛੋਟਾ ਭਰਾ ਰਾਜੂ ਅਤੇ ਉਨ੍ਹਾਂ ਦਾ ਇੱਕ ਦੋਸਤ ਪਹਿਲੇ ਤੋਂ ਮੌਜੂਦ ਸੀ। ਉਨ੍ਹਾਂ ਨਕਾਬਪੋਸ਼ਾ ਨੇ ਪਿੱਛੇ ਜਾ ਕੇ ਤਿੰਨਾਂ ਨੂੰ ਘੇਰ ਲਿਆ। ਹੈਪੀ ਨੇ ਮੌਕਾ ਦੇਖਦੇ ਹੋਏ ਨਕਾਬਪੋਸ਼ ਲੁਟੇਰਿਆਂ ਨੂੰ ਕਿਹਾ ਕਿ “ਤੁਸੀਂ ਜੋ ਕੁਝ ਲੈ ਕੇ ਜਾਣਾ ਹੈ ਲੈ ਕੇ ਜਾ ਸਕਦੇ ਹੋ, ਗੁਰਮੀਤ ਸਿੰਘ ਹੈਪੀ ਨੇ ਦੱਸਿਆ ਕਿ ਲੁਟੇਰੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਖਰਾ ਸੋਨਾ , ਕਾਫੀ ਨਗਦ ਰਾਸ਼ੀ ਅਤੇ ਮੇਰਾ ਪਰਸ ਜਿਸ ਵਿੱਚ ਕਰੈਡਿਟ ਕਾਰਡ ਸਨ ਅਤੇ ਆਈ ਫੋਨ ਵੀ ਲੈ ਗਏ ਅਤੇ ਨਾਲ ਹੀ ਉਹਨਾਂ ਦੱਸਿਆ ਕਿ ਦੁਕਾਨ ਅੰਦਰ ਖੜ੍ਹੇ ਉਨ੍ਹਾਂ ਦੇ ਦੋਸਤ ਨੇ ਆਪਣਾ ਪਰਸ ਕੱਢ ਕੇ ਲੁਟੇਰਿਆ ਨੂੰ ਫੜਾ ਦਿੱਤਾ, ਅਤੇ ਲਗਦੇ ਹੱਥ ਲੁਟੇਰਿਆ ਨੇ ਰਾਜੂ ਦਾ ਮੋਬਾਈਲ ਵੀ ਉਸ ਦੀ ਉਪਰਲੀ ਜੇਬ ਵਿੱਚੋਂ ਕੱਢ ਲਿਆ। ਇੱਕ ਲੁਟੇਰੇ ਨੇ ਬੇਸ ਬਾਲ ਦਾ ਬੈਟ ਹੈਪੀ ਦੀ ਗਰਦਨ ਤੇ ਲਗਾਈ ਰੱਖਿਆ ਅਤੇ ਦੂਸਰਾ ਲੁਟੇਰਾ ਸੇਫ ਵਿਚੋਂ ਸੋਨੇ ਦੇ ਗਹਿਣੇ ਕੱਢੀ ਗਿਆ। ਜਦਕਿ ਤੀਸਰੇ ਲੁਟੇਰੇ ਨੇ ਦੁਕਾਨ ਦੇ ਬਾਹਰ ਗਾਹਕ ਵੱਲ ਰਿਵਾਲਵਰ ਤਾਣੀ ਰੱਖਿਆ ਅਤੇ ਉਸ ਦੀ ਚੇਨ ਵੀ ਲੁਹਾ ਲਈ। ਇੰਨੇ ਚਿਰ ਵਿੱਚ ਦੋਵੇਂ ਲੁਟੇਰੇ ਦੁਕਾਨ ਦੇ ਪਿੱਛੋਂ ਦੀ ਕਾਊਂਟਰ ਤੇ ਆ ਗਏ ਅਤੇ ਦੋ ਹੋਰ ਕਾਊਂਟਰ ਤੋੜ ਕੇ ਉਨ੍ਹਾਂ ਵਿਚੋਂ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ। ਇਹ ਸਾਰਾ ਕਾਰਨਾਮਾ ਉਹ ਤਕਰੀਬਨ 3-4 ਮਿੰਟ ਵਿੱਚ ਅੰਜਾਮ ਦੇ ਕੇ ਭੱਜ ਗਏ। ਦੁਕਾਨ ਦੇ ਬਾਹਰ ਖੜੇ ਲੋਕਾਂ ਨੇ ਨਕਾਬਪੋਸ਼ ਲੁਟੇਰਿਆਂ ਦੇ ਦੁਕਾਨ ਅੰਦਰ ਵੜਦੇ ਹੀ  ਪੁਲਿਸ ਨੂੰ ਫੋਨ ਕਰ ਦਿੱਤਾ ਸੀ ਪਰ ਪੁਲਿਸ ਤਕਰੀਬਨ 12 ਮਿੰਟਾਂ ਬਾਅਦ ਪਹੁੰਚੀ। ਹੈਪੀ ਦਾ ਕਹਿਣਾ ਸੀ ਕਿ ਰੱਬ ਦਾ ਲੱਖ-ਲੱਖ ਸ਼ੁਕਰ ਹੈ ਕਿ ਜਾਨ ਬਚ ਗਈ। 


ਕੈਨੇਡਾ ਵਿਚ ਭਾਰਤੀ ਵਿਦਿਆਰਥੀ ਦੀ ਹੱਤਿਆ

ਟੋਰਾਂਟੋ, 1 Jan 2012

 ਕੈਨੇਡਾ ਦੇ ਸਰਰੇ ਸ਼ਹਿਰ ‘ਚ   ਇਕ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਆਲੋਕ ਗੁਪਤਾ ਨਾਮੀ ਇਹ ਵਿਦਿਆਰਥੀ ਇਕ ਸਟੋਰ  ਵਿਚ ਪਾਰਟ ਟਾਈਮ ਕੰਮ ਕਰਦਾ ਸੀ। ਕ੍ਰਿਸਮਸ ਦੇ ਦਿਨ 27 ਸਾਲਾ ਗੁਪਤਾ ਨੂੰ ਕਿਸੇ ਅਣਪਛਾਤੇ ਬੰਦੂਕਧਾਰੀ ਨੇ ਗੋਲੀ ਮਾਰ ਦਿਤੀ। ਇਹ ਸਪੱਸ਼ਟ ਨਹੀਂ ਹੈ ਕਿ ਗੁਪਤਾ ਦੀ ਹੱਤਿਆ ਲੁੱਟਮਾਰ ਦੇ ਮਕਸਦ ਨਾਲ ਕੀਤੀ ਗਈ। ਪੁਲਸ ਇਸ ਮਾਮਲੇ ਵਿਚ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਕਰ ਸਕੀ ਹੈ ਹਾਲਾਂਕਿ ਉਸ ਦਾ ਕਹਿਣਾ ਹੈ ਕਿ ਇਸ ਵਿਚ ਕਿਸੇ ਅਪਰਾਧਕ ਗਿਰੋਹ ਦਾ ਹੱਥ ਨਹੀਂ ਲੱਗਦਾ।


ਨੋਰਵੀਜੀਅਨ ਆਫ ਦਾ ਯੀਅਰ 2011 ਹਾਸਿਲ ਕਰਨ ਵਾਲਿਆ ਚ ਸਿੱਖ ਸਰੂਪ ਚ ਸੱਜੀ ਬੀਬੀ ਵੀ ਸ਼ਾਮਿਲ।

ੳਸਲੋ(ਰੁਪਿੰਦਰ ਢਿੱਲੋ ਮੋਗਾ) 22 dec 2011

ਨਾਰਵੇ ਚ ਹਰ ਸਾਲ  ਨੋਰਵੀਜੀਅਨ ਆਫ ਦਾ ਯੀਅਰ ਐਵਾਰਡ ਉਹਨਾ ਸਖਸ਼ੀਅਤਾ ਨੂੰ ਦਿੱਤਾ ਜਾਦਾ ਹੈ, ਜਿਹਨਾ ਦਾ ਕੰਮ ਨਾਰਵੀਜੀਅਨ ਲੋਕਾ ਦੀ ਨਜ਼ਰਾ ਵਿੱਚ ਸਨਮਾਨਯੋਗ ਤੇ ਸ਼ਲਾਘਾਯੋਗ ਹੁੰਦਾ ਹੈ। ਇਸ ਸਾਲ ਦਿੱਤੇ ਜਾ ਰਹੇ ਇਸ ਐਵਾਰਡ  ਨੂੰ ਹਾਸਿਲ ਕਰਨ ਵਾਲੀ ਨਾਰਵੇ ਦੀ ਮੋਜੂਦਾ ਸਰਕਾਰ ਲੇਬਰ ਪਾਰਟੀ ਦੇ ੳਸਲੋ ਵਿਦਿਆਰਥੀ  ਵਿੰਗ ਦੀ ਵਾਈਸ ਪ੍ਰੈਸੀਡੈਟ ਸਿੱਖੀ ਸਰੂਪ ਧਾਰਨ ਕੇਸਕੀ ਸਜਾਉਦੀ ਬੀਬੀ ਪ੍ਰਭਲੀਨ ਕੋਰ (18) ਵੀ ਸ਼ਾਮਿਲ ਹੈ।ਜਿ਼ਕਰਯੋਗ ਗੱਲ ਇਹ ਹੈ ਕਿ ਇਹ ਹੋਣਹਾਰ ਬੱਚੀ  22 ਜੁਲਾਈ ਨੂੰ ਨਾਰਵੇ ਚ ਵਾਪਰੇ ਵਾਸਿ਼ਆਨਾ  ਕਾਂਡ  ਜਿਸ ਵਿੱਚ 70 ਤੋ ਉਪਰ ਨੋਜਵਾਨ ਲੜਕੇ ਲੜਕੀਆ  ਮੱਨੁਖਤਾ ਦੇ ਦੁਸ਼ਮਣ ਇਨਸਾਨ ਦੀ ਸੋਚ ਦਾ ਸਿ਼ਕਾਰ ਹੋ ਗਏ ਸਨ ਚ ਵਾਹਿਗੁਰੂ ਦੀ ਮੇਹਰ ਅਤੇ ਆਪਣੀ ਸੂਝਬੁਝਤਾ ਕਾਰਨ ਬਚ ਗਈ ਸੀ। ਇਸ ਸਾਲ ਇਸ ਨੂੰ  ਇਹ ਐਵਾਰਡ ਕਿਸੇ ਵੀ ਧਰਮ ਵੱਲੋ ਸਿਰ ਤੇ ਸਜਾਈ ਜਾਦੀ ਦਸਤਾਰ/ਸਕਾਫ ਆਦਿ ਬਣ   ਨਾਰਵੇ ਦੇ ਕਾਨੂੰਨ ਦੀ ਦੇਵੀ ਦੇ ਮੰਦਰ ਚ ਨਾ ਕੰਮ ਕਰਨ ਦੀ  ਕਈ ਪਾਰਟੀਆ  ਵੱਲੋ  ਹੱਕ ਚ ਬੁਲੰਦ ਕੀਤੀ ਜਾਦੀ ਆਵਾਜ ਦੇ ਵਿਰੁੱਧ  ਦਸਤਾਰ ਦੇ ਹੱਕ ਚ ਪੈਰਵੀ ਕਰਨ ਪ੍ਰਤੀ ਦਿੱਤਾ ਜਾਣਾ ਹੈ। ਇਸ ਤੋ  ਇਲਾਵਾ ਜਰਮਨ ਨਿਵਾਸੀ ਮਾਰਕਲ ਗਲੇਫੇ(32) ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ  22 ਜੁਲਾਈ ਵਾਲੇ ਦਿਨ  20 ਤੋ ਉੱਪਰ ਨੋਜਵਾਨਾ ਦੀ ਜਾਨ ਬਚਾਈ ਅਤੇ ਸੀਨੋਵਾ ਕਵਾਮੇ (20) ਜੋ ਕਿ ਨਾਰਵੇ ਦੇ ਹਾਰਡਾਗਰਵਿਦਾ ਏਰੀਆ ਚ ਸਰਕਾਰ ਵੱਲੋ ਕੁਦਰਤੀ ਸੁੰਦਰਤਾ ਵਾਲੇ ਇਲਾਕੇ ਚ  ਬਣਾਏ ਜਾ ਰਹੇ ਪ੍ਰਾਜੈਕਟ ਦਾ ਡੱਟ ਕੇ ਵਿਰੋਧ ਕਰਨ ਚ ਲੋਕਾ ਨੂੰ ਜੱਥੇਬੰਦ ਕਰ  ਇਸ ਪ੍ਰਾਜੈਕਟ ਨੂੰ ਰੋਕਿਆ ਨੂੰ ਦਿੱਤਾ ਜਾ ਰਿਹਾ ਹੈ।


ਸਟਡੀ ਟ੍ਰਿਪ ਦੇ ਬਹਾਨੇ ਹੋਟਲ ਲਿਜਾ ਕੇ ਸੈਕਸ ਕਰਦਾ ਸੀ ਟੀਚਰ

ਲੰਡਨ, 22 ਦਸੰਬਰ—

 

 ਦੱਖਣ-ਪੱਛਮੀ ਇੰਗਲੈਂਡ ਦੇ ਸਮਰਸੈਟ ਵਿਚ ਇਕ ਪਬਲਿਕ ਸਕੂਲ ਦੇ ਅਧਿਆਪਕ ਮਾਰਕ ਵੇਸਟਕੋਟ (48) ਨੂੰ ਆਪਣੀ 16 ਸਾਲਾਂ ਦੀ ਵਿਦਿਆਰਥਣ ਨਾਲ ਸ਼ਰੀਰਕ ਸੰਬੰਧ ਬਣਾਉਣ ਦੇ ਦੋਸ਼ ਵਿਚ ਜੇਲ ਭੇਜਿਆ ਗਿਆ ਹੈ।ਅਧਿਆਪਕ ਆਪਣੀ ਵਿਦਿਆਰਥਣ ਦੇ ਪਿਆਰ ਵਿਚ ਇੰਨਾ ਅੰਨ੍ਹਾ ਹੋ ਗਿਆ ਕਿ ਉਹ ਉਸ ਲਈ ਇੰਗੇਜਮੈਂਟ ਰਿੰਗ ਵੀ ਲੈ ਆਇਆ ਸੀ। ਮਾਰਕ ਵੇਸਟਕੋਟ ਸਟਡੀ ਟ੍ਰਿਪ ਦੇ ਬਹਾਨੇ ਵਿਦਿਆਰਥਣ ਨੂੰ ਹੋਟਲ ਲਿਜਾ ਕੇ ਉਸ ਨਾਲ ਸੈਕਸ ਕਰਦਾ ਸੀ। ਮਾਰਕ ‘ਤੇ ਦੋਸ਼ ਹੈ ਕਿ ਵਿਦਿਆਰਥਣ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾਉਣ ਲਈ ਉਸਨੂੰ ਅਸ਼ਲੀਲ ਮੈਸੇਜ ਭੇਜੇ ਅਤੇ ਆਪਣੀਆਂ ਨਿਊਡ ਤਸਵੀਰਾਂ ਵੀ ਭੇਜੀਆਂ ਅਤੇ ਜਦੋਂ ਵਿਦਿਆਰਥਣ ਵੀ ਉਸ ਪ੍ਰਤੀ ਆਕਰਸ਼ਤ ਹੋਈ ਤਾਂ ਕਈ ਵਾਰ ਉਸ ਨਾਲ ਸ਼ਰੀਰਕ ਸੰਬੰਧ ਬਣਾਏ।17 ਸਾਲਾ ਵਿਦਿਆਰਥਣ ਨੇ ਦੱਸਿਆ ਕਿ ਬੀਤੇ ਦਿਨੀਂ ਵੇਸਟਕੋਟ ਉਸ ਲਈ ਵਿਆਹ ਦੀ ਅੰਗੂਠੀ ਲੈ ਕੇ ਆਇਆ ਅਤੇ ਵਿਆਹ ਲਈ ਪ੍ਰਪੋਜ਼ ਕੀਤਾ। ਮਾਰਕ ਨੁੰ ਨਾਬਾਲਗ ਵਿਦਿਆਰਥਣ ਦਾ ਸ਼ਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿਚ 16 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ।


ਸਿਲਸਿਲੇਵਾਰ ਵਿਸਫੋਟਾਂ ਨਾਲ ਦਹਿਲਿਆ ਇਰਾਕ, 57 ਦੀ ਮੌਤ 176 ਜ਼ਖਮੀ

ਬਗਦਾਦ, 22 ਦਸੰਬਰ

bagdad

 ਇਰਾਕ ਤੋਂ ਅਮਰੀਕੀ ਸੈਨਾ ਦੀ ਵਾਪਸੀ ਤੋਂ ਬਾਅਦ ਰਾਜਧਾਨੀ ਬਗਦਾਦ ਦੇ ਸ਼ਿਆ ਬਹੁ ਗਿਣਤੀ ਇਲਾਕੇ ‘ਚ ਹੋਏ 12 ਬੰਬ ਵਿਸਫੋਟਾਂ ‘ਚ 57 ਲੋਕਾਂ ਦੀ ਮੌਤ ਹੋ ਗਈ ਅਤੇ 176 ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦਾ ਹੈ।ਅਲ ਜਜੀਰਾ ਨੇ ਇਰਾਕ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸਵੇਰ ਦਾ ਸਮਾਂ ਹੋਣ ਕਾਰਨ ਘਟਨਾ ਸਥਾਨ ‘ਤੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ 57 ਹੋ ਗਈ ਹੈ। ਸੁਰੱਖਿਆ ਫੋਰਸਾਂ ਨੇ ਘਟਨਾ ਸਥਾਨ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ।ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਗਦਾਦ ਦੇ ਦੱਖਣ-ਪੱਛਮ ਇਲਾਕੇ ਦੇ ਅਲ ਆਮਿਲ ਜ਼ਿਲੇ ‘ਚ ਸੜਕ ਕੰਢੇ ਪਏ ਦੋ ਬੰਬਾਂ ‘ਚ ਵਿਸਫੋਟ ਨਾਲ ਘੱਟੋ-ਘਟ 7 ਲੋਕ ਮਾਰੇ ਗਏ ਅਤੇ 21 ਜ਼ਖਮੀ ਹੋ ਗਏ। ਦੱਖਣ ਦੇ ਦੂਰਾ ‘ਚ ਇਕ ਕਾਰ ਵਿਸਫੋਟ ‘ਚ ਤਿੰਨ ਲੋਕ ਮਾਰੇ ਗਏ ਅਤੇ 6 ਹੋਰ ਜ਼ਖਮੀ ਹੋ ਗਏ।  ਅਧਿਕਾਰੀਆਂ ਨੇ ਦੱਸਿਆ ਕਿ ਕਰਾਰਦਾ ਜ਼ਿਲੇ ‘ਚ ਇਕ ਐਬੂਲੈਂਸ ‘ਚ ਸਵਾਰ ਆਤਮਘਾਤੀ ਹਮਲਾਵਰ ਨੇ ਇਕ ਸਰਕਾਰੀ ਦਫਤਰ ਦੇ ਬਾਹਰ ਵਿਸਫੋਟ ਕਰਕੇ ਖੁਦ ਨੂੰ ਉਡਾ ਦਿੱਤਾ। ਹਮਲੇ ‘ਚ ਘੱਟੋ-ਘੱਟ 18 ਲੋਕ ਮਾਰੇ ਗਏ।


ਕਤਲ ਕਰਨ ਤੋਂ ਬਾਅਦ ਲਾਸ਼ ਦੇ ਟੋਟੇ ਕਰਕੇ ਸੂਟਕੇਸ ‘ਚ ਬੰਦ ਕਰ ਦਿੱਤਾ


ਬਰੇਸ਼ੀਆ (ਇਟਲੀ)- 13 ਦਸੰਬਰ (ਕੈਂਥ)-

 ਬਰੇਸ਼ੀਆ ਵਿਚ ਇੱਕ ਦਿਲ ਨੂੰ ਦਹਲਾ ਦੇਣ ਵਾਲੀ ਘਟਨਾ ਘਟੀ ਹੈ, ਜਿਸ ਵਿਚ ਇੱਕ ਭਾਰਤੀ ਵਿਅਕਤੀ ਦਾ ਭਾਰਤੀਆਂ ਹਥੋਂ ਹੀ ਕਤਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਖਬਰਾਂ ਮੁਤਾਬਕ ਐਤਵਾਰ ਤੋਂ ਸੋਮਵਾਰ ਦੀ ਰਾਤ ਦੇ ਦਰਮਿਆਨ ਬਰੇਸ਼ੀਆ ਦੇ ਵੀਆ ਕਰਮੋਨਾ ਬਿਲਡਿੰਗ ਨੰ 64/ਏ ਦੇ ਆਖਰੀ ਅਪਾਰਟਮੈਂਟ ਵਿਚ ਰਹਿ ਰਹੇ ਇੱਕ 30 ਸਾਲਾ ਨੌਜਵਾਨ ਦੀ ਹੱਤਿਆ ਕਰਨ ਤੋਂ ਬਾਅਦ ਉਸਦੀ ਲਾਸ਼ ਦੇ ਟੋਟੇ-ਟੋਟੇ ਕਰਕੇ ਇਕ ਸੂਟ ‘ਚ ਬੰਦ ਕਰਕੇ ਕਿਥੇ ਦੂਰ ਸੁੱਟਣ ਦੀ ਤਿਆਰੀ ‘ਚ ਅਪਰਾਧੀਆਂ ਨੇ ਉਸ ਨੂੰ ਬਾਹਰ ਲਿਜਾਉਣਾ ਚਾਹਿਆ, ਪਰ ਅਟੈਚੀ ਖੁੱਲ ਜਾਣ ਕਰਕੇ ਉਸ ਦੀ ਲਾਸ਼ ਦਰਵਾਜ਼ੇ ਦੇ ਲਾਗੇ ਹੀ ਖਿੱਲਰ ਗਈ, ਉਸ ਤੋਂ ਬਾਅਦ ਅਪਰਾਧੀ ਘਟਨਾ ਵਾਲੇ ਸਥਾਨ ਤੋਂ ਫਰਾਰ ਹੋ ਗਏ, ਬਾਅਦ ਵਿਚ ਕਿਸੇ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਲੋਕਲ ਅਖਬਾਰ ਜਰਨਾਲੇ ਦੀ ਬਰੇਸ਼ੀਆ ਅਨੁਸਾਰ ਪੁਲਿਸ ਨੇ ਜਾਂਚ ਦੌਰਾਨ ਪਾਇਆ ਕਿ ਪਹਿਲਾਂ ਅਪਰਾਧੀਆਂ ਨੇ ਰੱਲ ਕੇ ਸ਼ਰਾਬ ਪੀਤੀ ਹੋਵੇਗੀ ਤੇ ਬਾਅਦ ਵਿਚ ਆਪਸ ਵਿਚ ਝਗੜਾ ਹੋਣ ਤੇ ਇਕ ਭਾਰਤੀ ਪੰਜਾਬੀ ਨੌਜਵਾਨ (ਜੋ ਕਿ ਹਰਿਆਣੇ ਤੋਂ ਦੱਸਿਆ ਜਾ ਰਿਹਾ ਹੈ) ਨੂੰ ਤੇਜ਼ਧਾਰ ਚਾਕੂਆਂ ਨਾਲ ਵੱਢ ਸੁਟਿਆ । ਜਿਸ ਦੀ ਲਾਸ਼ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਪੇਟ ਵਿਚ ਪੰਜ ਚਾਕੂ ਮਾਰੇ ਗਏ ਅਤੇ ਕਈ ਵਾਰ ਲੱਤਾਂ ਵੀ ਮਾਰੀਆਂ ਗਈਆਂ ਸਨ  ਜਿਸ ‘ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਉਸ ਤੋਂ ਬਾਅਦ ਦੋਸ਼ੀਆਂ ਨੇ ਲਾਸ਼ ਦੇ ਟੋਟੇ ਕਰਕੇ ਸੂਟਕੇਸ ਵਿੱਚ ਪਾ ਕੇ ਕਿਤੇ ਦੂਰ ਸੁੱਟਣਾ ਚਾਹਿਆ ਪਰ ਅਟੈਚੀ ਬਿਲਡਿੰਗ ਦੇ ਥੱਲ੍ਹੇ ਉਤਰਦਿਆਂ ਰਾਹ ਵਿਚ ਹੀ ਖੁੱਲ ਗਿਆ ਤੇ ਲਾਸ਼ ਨੂੰ ਉਥੇ ਹੀ ਸੁੱਟ ਕੇ ਅਪਰਾਧੀ ਫਰਾਰ ਹੋ ਗਏ, ਪੁਲਿਸ ਇਸ ਦੀ ਗਹਿਣ ਜਾਂਚ ਪੜਤਾਲ ਕਰ ਰਹੀ ਹੈ।


ਥ੍ਰੀ ਡੀ. ਭੁੱਲ ਜਾਓ, ਆ ਰਿਹਾ ਹੈ ਕਿਊ ਡੀ. ਦਾ ਜ਼ਮਾਨਾ

ਲੰਦਨ, 11 ਦਸੰਬਰ

-ਥ੍ਰੀ ਡੀ. ਦੀ ਦੁਨੀਆ ਹੁਣ ਪੁਰਾਣੀ ਹੋਣ ਵਾਲੀ ਹੈ। ਜਲਦੀ ਹੀ ਹੁਣ ਇਕ ਨਵੀਂ ਤਕਨੀਕ ਲੋਕਾਂ ਦੇ ਸਾਹਮਣੇ ਆਏਗੀ, ਜਿਸ ਦਾ ਨਾਂ ਹੋਵੇਗਾ ਕਿਊ ਡੀ. ਟੀ. ਵੀ.। ਇਸ ਤਕਨੀਕ ਦੀ ਖੋਜ ਕਰਨ ਵਾਲੇ ਬਰਤਾਨਵੀ ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਦੀ ਵਰਤੋਂ ਅਜਿਹੇ ਟੀ. ਵੀ. ਬਣਾਉਣ ਲਈ ਕੀਤੀ ਜਾਏਗੀ, ਜਿਸ ਨੂੰ ਮੋੜ ਕੇ ਆਸਾਨੀ ਨਾਲ ਜੇਬ ਵਿਚ ਰੱਖਿਆ ਜਾਏਗਾ। ਇਸ ਨੂੰ ‘ਕੁਆਂਟਮ ਡਾਟਸ’ (ਕਿਊ. ਡੀ.) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨਸਾਨ ਦੇ ਵਾਲ ਤੋਂ ਵੀ ਇਕ ਲੱਖ ਗੁਣਾ ਪਤਲੇ ਕ੍ਰਿਸਟਲਾਂ ਨੂੰ ਲਚਕੀਲੀ ਪਲਾਸਟਿਕ ਦੀ ਚਾਦਰ ‘ਤੇ ਪ੍ਰਕਾਸ਼ਿਤ ਕੀਤਾ ਜਾ ਸਕੇਗਾ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਇਧਰ-ਉਧਰ ਵੀ ਲਿਜਾਇਆ ਜਾ ਸਕੇਗਾ। ਉਮੀਦ ਹੈ ਕਿ ਪਹਿਲਾਂ ਕਿਊ ਡੀ. ਟੀ. ਵੀ. 2012 ਦੇ ਅੰਤ ਵਿਚ ਬਾਜ਼ਾਰ ਵਿਚ ਆ ਜਾਵੇਗਾ। ਇਹ ਮੌਜੂਦਾ ਫਲੈਟ ਸਕ੍ਰੀਨ ਟੀ. ਵੀ. ਵਰਗਾ ਹੀ ਹੋਵੇਗਾ ਪਰ ਇਸ ਵਿਚ ਰੰਗ ਬੇਹੱਦ ਉੱਤਮ ਕੁਆਲਟੀ ਦੇ ਹੋਣਗੇ ਅਤੇ ਇਹ ਬਹੁਤ ਹੀ ਪਤਲਾ ਹੋਵੇਗਾ। ਜੇਬ ਵਿਚ ਪਾਉਣ ਵਾਲਾ ਟੀ. ਵੀ. ਆਉਣ ਵਿਚ ਅਜੇ ਤਿੰਨ ਸਾਲ ਲੱਗ ਜਾਣਗੇ।


ਆਸਟ੍ਰੇਲੀਆ ‘ਚ ਭਾਰਤੀ ਵਪਾਰੀਆਂ ਵਲੋਂ ਵਿਖਾਵਾ

ਮੈਲਬੋਰਨ, 7 ਦਸੰਬਰ

ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ‘ਚ ਲਿਟਲ ਇੰਡੀਆ ਦੇ ਨਾਂ ਨਾਲ ਪ੍ਰਸਿੱਧ ਇਲਾਕੇ ‘ਚ ਭਾਰਤੀ ਵਪਾਰੀ ਸੰਸਦ ਵਿਰੁੱਧ ਦਿਖਾਵਾ ਕਰਨ ਲਈ ਬੁੱਧਵਾਰ ਇਕੱਠੇ ਹੋਏ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਦੀ 29 ਕਰੋੜ ਅਮਰੀਕੀ ਡਾਲਰ ਦੇ ਮੁੜ ਵਸੇਬੇ ਦੀ ਯੋਜਨਾ ਨਾਲ ਇਸ ਪ੍ਰਸਿੱਧ ਸੱਭਿਆਚਾਰਕ ਖੇਤਰ ਨੂੰ ਖਤਰਾ ਹੈ। ਭਾਰਤੀ ਭਾਈਚਾਰੇ ਦੇ ਵਪਾਰੀਆਂ ਅਤੇ ਹਮਾਇਤੀਆਂ ਨੇ 100 ਤੋਂ ਵਧ ਦੀ ਗਿਣਤੀ ‘ਚ ਮੰਗਲਵਾਰ ਇਥੇ ਸ਼ਾਂਤਮਈ ਵਿਖਾਵੇ ਕੀਤੇ ਅਤੇ ਸੂਬਾ ਸਰਕਾਰ ਨੂੰ ਵਪਾਰੀਆਂ ਨੂੰ ਤੁਰੰਤ ਮੁਆਵਜ਼ਾ ਦੇਣ ਅਤੇ ‘ਲਿਟਲ ਇੰਡੀਆ’ ਦੀ ਹੋਂਦ ਨੂੰ ਬਣਾਈ ਰੱਖਣ  ਨੂੰ ਯਕੀਨੀ  ਕਰਨ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ । ਮੈਲਬੋਰਨ ‘ਚ 20 ਸਾਲ ਤੋਂ ਵਧ ਸਮੇਂ ਤੋਂ ਲਿਟਲ ਇੰਡੀਆ ਬਹੁ ਸੱਭਿਆਚਾਰਕ ਕੇਂਦਰ ਹੈ ਜਿਹੜਾ ਭਾਰਤੀ ਸੱਭਿਆਚਾਰ ਦਾ ਪ੍ਰਦਰਸ਼ਨ ਕਰਦਾ ਹੈ। ਇਥੇ 30-35 ਦੇ ਲਗਭਗ ਭਾਰਤੀ ਦੁਕਾਨਾਂ ਹਨ ਜਿਥੋਂ ਸੰਗੀਤ, ਫ਼ਿਲਮਾਂ ਅਤੇ ਪਹਿਰਾਵੇ ਸਮੇਤ ਹੋਰ ਭਾਰਤੀ ਵਸਤਾਂ ਮਿਲਦੀਆਂ ਹਨ। ਇਥੋਂ ਦੇ ਅਧਿਕਾਰੀ ਇਸ ਇਲਾਕੇ ‘ਚ ਸਥਾਨਕ ਲੋਕਾਂ ਅਤੇ ਵਿਕਟੋਰੀਆ ‘ਚ ਵੱਡੀ ਗਿਣਤੀ ‘ਚ ਰਹਿਣ ਵਾਲੇ ਭਾਰਤੀਆਂ ਦਰਮਿਆਨ ਲਿਟਲ ਇੰਡੀਆ ਵਜੋਂ ਪ੍ਰਚਾਰਕ ਕਰਦੇ ਰਹੇ ਹਨ।


ਹਿਲੇਰੀ ਦੀ ਟਿੱਪਣੀ ‘ਤੇ ਰੁਸ ਦਾ ਕਰਾਰਾ ਜਵਾਬ

ਮਾਸਕੋ, 7 ਦਸੰਬਰ—

ਰੂਸ ਨੇ ਹਾਲ ਹੀ ‘ਚ ਹੋਈਆਂ ਸੰਸਦੀ ਚੋਣਾਂ ‘ਤੇ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਟਿੱਪਣੀ ‘ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਅੱਜ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਮੰਨਣਯੋਗ ਨਹੀਂ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਿਰਫ ਰੂਸੀ ਨਾਗਰਿਕਾਂ ਨੂੰ ਦੇਸ਼ ਦਾ ਭਵਿੱਖ ਤੈਅ ਕਰਨ ਦੀ ਆਜ਼ਾਦੀ ਹੈ ਅਤੇ ਉਨ੍ਹਾਂ ਨੇ ਮਤਦਾਨ ‘ਚ ਪੂਰੇ ਉਤਸ਼ਾਹ ਨਾਲ ਹਿੱਸੇਦਾਰੀ ਕਰਕੇ ਆਪਣੇ ਨੇਤਾ ਨੂੰ ਚੁਣ ਲਿਆ ਹੈ।  ਮੰਤਰਾਲੇ ਨੇ ਕਿਹਾ ਕਿ ਕਲਿੰਟਨ ਜਾਂ ਅਮਰੀਕੀ ਪ੍ਰਸ਼ਾਸਨ ਦੇ ਕਿਸੇ ਵੀ ਮੈਂਬਰ ਨੂੰ ਰੂਸ ਦੀਆਂ ਚੋਣਾਂ ਪ੍ਰਤੀ ਚਿੰਤਤ ਹੋਣ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਕਲਿੰਟਨ ਨੇ ਰੂਸ ‘ਚ ਹੋਈਆਂ ਚੋਣਾਂ ਪ੍ਰਤੀ ਗੰਭੀਰ ਚਿੰਤਾ ਜਤਾਉਂਦਿਆਂ ਕੱਲ ਕਿਹਾ ਸੀ ਕਿ ਇਹ ਚੋਣਾਂ ਨਾ ਤਾਂ ਸੁਤੰਤਰ ਸਨ ਅਤੇ ਨਾ ਹੀ ਨਿਰਪੱਖ। ਇਨ੍ਹਾਂ ਚੋਣਾਂ ‘ਚ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਦੀ ਪਾਰਟੀ ਯੂਨਾਈਟਿਡ ਰਸ਼ੀਆ ਨੂੰ 49.3 ਵੋਟਾਂ ਨਾਲ ਬਹੁਮਤ ਮਿਲਿਆ ਹੈ। ਇਸ ਤੋਂ ਇਲਾਵਾ ਕਮਿਊਨਿਸਟ ਪਾਰਟੀ, ਜਸਟ ਰਸ਼ੀਆ ਪਾਰਟੀ ਅਤੇ ਲਿਬਰਲ ਡੈਮੋਕ੍ਰੇਟਿਕ ਪਾਰਟੀ ਨੂੰ ਵੀ ਸੰਸਦ ‘ਚ ਜਗ੍ਹਾ ਬਣਾਉਣ ਲਈ ਲੋੜੀਂਦੀਆਂ ਵੋਟਾਂ ਮਿਲੀਆਂ ਹਨ।


ਜ਼ਰਦਾਰੀ ਨੂੰ ਦਿਲ ਦਾ ਦੌਰਾ, ਛੱਡ ਸਕਦੇ ਨੇ ਰਾਸ਼ਟਰਪਤੀ ਅਹੁਦਾ

ਵਾਸ਼ਿੰਗਟਨ, 7 ਦਸੰਬਰ—

 ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੂੰ ਦਿਲ ਦਾ ਮਾਮੂਲੀ ਜਿਹਾ ਦੌਰਾ ਪਿਆ ਹੈ ਅਤੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਸਿਹਤ ਕਾਰਨਾਂ ਕਾਰਨ ਅਹੁਦਾ ਛੱਡ ਸਕਦੇ ਹਨ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ‘ਚ ਸਾਹਮਣੇ ਆਈ। ਪਾਕਿਸਤਾਨ ਦੀ ਸਰਕਾਰੀ ਸਮਾਚਾਰ ਏਜੰਸੀ, ਐਸੋਸੀਏਡ ਪ੍ਰੈੱਸ ਆਫ ਪਾਕਿਸਤਾਨ (ਏ. ਪੀ. ਪੀ.) ਵਲੋਂ ਜਾਰੀ ਰਿਪੋਰਟ ਅਨੁਸਾਰ ਜ਼ਰਦਾਰੀ ਮੰਗਲਵਾਰ ਸ਼ਾਮ ਆਪਣੇ ਬੱਚਿਆਂ ਨੂੰ ਮਿਲਣ ਅਤੇ ਕੁਝ ਡਾਕਟਰੀ ਜਾਂਚ ਲਈ ਦੁਬਈ ਰਵਾਨਾ ਹੋ ਗਏ।
ਰਾਸ਼ਟਰਪਤੀ ਦੇ ਨਿਜੀ ਡਾਕਟਰ ਕਰਨਲ ਸਲਮਾਨ ਨੇ ਕਿਹਾ ਹੈ ਕਿ ਪ੍ਰਸਤਾਵਿਤ ਡਾਕਟਰੀ ਜਾਂਚ ਆਮ ਹੀ ਹੈ ਪਰ ਜਰਦਾਰੀ ਵਲੋਂ ਦਿਲ ਸੰਬੰਧੀ ਸਮੱਸਿਆ ਦੀ ਸ਼ਿਕਾਇਤ ਕੀਤੀ ਗਈ ਸੀ। ਪਰ ‘ਫਾਰੇਨ ਪਾਲਿਸੀ’ ਮੈਗਜ਼ੀਨ ਨੇ ਇਕ ਅਮਰੀਕੀ ਅਧਾਕਰੀ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਸਰਕਾਰ ਦੇ ਕੁਝ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਜਰਦਾਰੀ ਨੂੰ ਸੋਮਵਾਰ ਰਾਤ ਦਿਲ ਦਾ ਮਾਮੂਲੀ ਦੌਰਾ ਪਿਆ ਸੀ ਅਤੇ ਉਹ ਇਕ ਏਅਰ ਐਂਬੂਲੈਂਸ ‘ਚ ਸਵਾਰ ਹੋ ਕੇ ਦੁਬਈ ਚਲੇ ਗਏ।


ਕਾਬੁਲ ‘ਚ ਸਿਲਸਿਲੇਵਾਰ ਧਮਾਕੇ, 52 ਮਰੇ

ਕਾਬੁਲ, 6 ਦਸੰਬਰ—

 ਅਫਗਾਨਿਸਤਾਨ ‘ਚ ਮੰਗਲਵਾਰ ਨੂੰ ਤਿੰਨ ਬੰਬ ਧਮਾਕੇ ਹੋਏ ਜਿਸ ‘ਚ ਕਈ ਲੋਕਾਂ ਦੀ ਜਾਨ ਚਲੀ ਗਈ। ਕਾਬੁਲ ਕੰਧਾਰ ਅਤੇ ਮਜਾਰ-ਏ-ਸ਼ਰੀਫ ‘ਚ ਇਹ ਹਮਲੇ ਅਫਗਾਨਿਸਤਾਨ ਦੇ ਭਵਿੱਖ ਨੂੰ ਲੈ ਕੇ ਜਰਮਨੀ ਦੇ ਬਾਨ ਸ਼ਹਿਰ ‘ਚ ਸੋਮਵਾਰ ਨੂੰ ਸ਼ੁਰੂ ਹੋਏ ਕੌਮਾਂਤਰੀ ਸੰਮੇਲਨ ਤੋਂ ਠੀਕ ਇਕ ਦਿਨ ਪਹਿਲਾਂ ਹੋਏ।
ਕਾਬੁਲ ਦੇ ਸੀਨੀਅਰ ਪੁਲਸ ਅਧਿਕਾਰੀ ਮੁਹੰਮਦ ਜਹੀਰ ਨੇ ਦੱਸਿਆ ਕਿ ਕਾਬੁਲ ‘ਚ ਹੋਏ ਬੰਬ ਧਮਾਕੇ ‘ਚ ਘੱਟੋ-ਘੱਟ  48 ਲੋਕ ਮਾਰੇ ਗਏ ਹਨ। ਇਸ ਘਟਨਾ ‘ਚ ਕਰੀਬ 100 ਲੋਕਾਂ ਦੇ ਜ਼ਖਮੀ ਹੋਣ ਦਾ ਵੀ ਸਮਾਚਾਰ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਰਹਮ ਮੌਕੇ ਸ਼ਿਆ ਮੁਸਲਮਾਨਾਂ ਦੀ ਦਰਗਾਹ ‘ਤੇ ਹੋਏ ਇਸ ਹਮਲੇ ‘ਚ ਮਾਰੇ ਗਏ ਲੋਕਾਂ ‘ਚ ਔਰਤਾਂ ਅਤੇ ਬੱਚੇ ਵੀ ਹਨ।  ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਕਿਨਾਂ ਲੋਕਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ। ਅਜੇ ਤੱਕ ਕਿਸੇ ਸੰਗਠਨ ਨੇ ਇਸਦੀ ਜ਼ਿੰਮੇਵਾਰੀ ਨਹੀਂ ਲਈ।


ਪੈਰਿਸ ਸੇਂਟ ਜਰਮੇਨ ਨਾਲ ਜੁੜਨਾ ਚਾਹੁੰਦੇ ਹਨ ਬੈਕਹਮ

ਮੈਲਬਰਨ, 5 ਸਤੰਬਰ

- ਇੰਗਲਿਸ਼ ਫੁਟਬਾਲ ਟੀਮ ਕੇ ਸਾਬਕਾ ਕਪਤਾਨ ਸਾਬਕਾ ਡੇਵਿਡ ਬੈਕਹਮ ਅਮਰੀਕੀ ਕਲੱਬ ਲਾਸ ਏਂਜਲਸ ਗਲੈਕਸੀ ਦਾ ਨਾਲ ਆਪਣਾ ਕਰਾਰ ਖਤਮ ਹੋਣ ਦੇ ਬਾਅਦ ਫਰਾਂਸੀਸੀ ਕਲੱਬ ਪੈਰਿਸ ਸੇਂਟ ਜਰਮੇਨ ਦੇ ਨਾਲ ਜੁੜਨਾ ਚਾਹੁੰਦੇ ਹਨ। ਬੈਕਹਮ ਮੰਗਲਵਾਰ ਨੂੰ ਮੈਲਬਰਨ ਵਿਕਟਰੀ ਕਲੱਬ ਨਾਲ ਹੋਣ ਵਾਲੇ ਦੋਸਤਾਨਾ ਮੁਕਾਬਲੇ ਦੇ ਨਾਲ ਹੀ ਗਲੈਕਸੀ ਨੂੰ ਅਲਵਿਦਾ ਕਹਿਣਗੇ। ਬੈਕਹਮ ਨੇ ਕਿਹਾ,”ਜੇਕਰ ਇਹ ਸੰਭਵ ਨਹੀਂ ਹੁੰਦਾ ਤਾਂ ਮੈਂ ਅਮਰੀਕਾ ਵਿਚ ਹੀ ਬਣਿਆ ਰਹਿਣਾ ਚਾਹਾਗਾਂ। ਮੈਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਹਾਲਾਂਕਿ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣਾ ਚਾਹਾਗਾਂ।”


ਘੱਟ ਉਮਰ ‘ਚ ਨਾ ਕਰੋ ਸੈਕਸ ਨਹੀਂ ਤਾਂ….!

ਵਾਸ਼ਿੰਗਟਨ, 5 ਦਸੰਬਰ—

sss

 ਭਾਰਤ ਅਤੇ ਹੋਰਨਾਂ ਏਸ਼ੀਆਈ ਦੇਸਾਂ ‘ਚ ਲੋਕਾਂ ਨੂੰ ਘੱਟ ਉਮਰ ‘ਚ ਸੈਕਸ ਸੰਬੰਧ ਬਣਾਉਣ ਤੋਂ ਰੋਕਿਆ ਜਾਂਦਾ ਹੈ। ਹੁਣ ਤਾਂ ਵਿਗਿਆਨਿਕਾਂ ਨੇ ਵੀ ਇਸ ਦੀ ਹਮਾਇਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘੱਟ ਉਮਰ ‘ਚ ਸੈਕਸ ਸੰਬੰਧ ਬਣਾਉਣ ਨਾਲ ਲੜਕੇ-ਲੜਕੀਆਂ ਦੇ ਮਾਨਸਿਕ ਵਿਕਾਸ ‘ਚ ਰੁਕਾਵਟ ਪੈਦਾ ਹੁੰਦੀ ਹੈ। ਓਹਾਯੋ ਸਟੇਟ ਯੂਨੀਵਰਸਿਟੀ ਕਾਲਜ ਆਫ ਮੈਡੀਸਿਨ ਦੇ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਕਿਸ਼ੋਰ ਅਵਸਥਾ ‘ਚ ਤੰਤਰਿਕਾ ਪ੍ਰਣਾਲੀ ਵਿਕਾਸ ਦੀ ਪ੍ਰਕਿਰਿਆ ‘ਚ ਹੁੰਦੀ ਹੈ। ਅਜਿਹੀ ਉਮਰ ‘ਚ ਸੈਕਸ ਸੰਬੰਧ ਬਣਾਉਣ ਨਾਲ ਵਿਆਪਕ ਨਤੀਜੇ ਹੋ ਸਕਦੇ ਹਨ। ਵਿਗਿਆਨਿਕਾਂ ਨੇ ਆਪਣੀ ਸ਼ੋਧ ਦੌਰਾਨ ਪਾਇਆ ਕਿ ਜੋ ਜਾਨਵਰ ਘੱਟ ਉਮਰ ‘ਚ ਸੈਕਸ ਸੰਬੰਧ ਬਣਾਉਂਦੇ ਹਨ, ਉਨ੍ਹਾਂ ‘ਚ ਅਵਸਾਦ ਪਾ ਪੱਧਰ ਜ਼ਿਆਦਾ ਪਾਇਆ ਗਿਆ। ਨਾਲ ਹੀ ਉਨ੍ਹਾਂ ‘ਚ ਦਿਮਾਗੀ ਬਦਲਾਅ ਆ ਗਿਆ ਅਤੇ ਉਨ੍ਹਾਂ ਦੇ ਜਨਨ ਅੰਗ ਵੱਡੀ ਉਮਰ ‘ਚ ਸੈਕਸ ਸੰਬੰਧ ਬਣਾਉਣ ਵਾਲਿਆਂ ਦੀ ਤੁਲਨਾ ‘ਚ ਛੋਟੇ ਹੁੰਦੇ ਹਨ।


ਇਰਾਨ ਨੇ ਲਿਆ ਅਮਰੀਕਾ ਨਾਲ ਪੰਗਾ!

ਤੇਹਰਾਨ, 5 ਦਸੰਬਰ—

 ਈਰਾਨੀ ਸੈਨਾ ਨੇ ਦੇਸ਼ ਦੇ ਪੂਰਬੀ ਹਿੱਸੇ ‘ਚ ਇਕ ਅਮਰੀਕੀ ਡ੍ਰੋਨ ਹਮਲਾਵਰ ਜਹਾਜ਼ ਨੂੰ ਮਾਰ ਗਿਰਾਇਆ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਅਲ ਅਲਮ ਨੇ ਸੈਨਾ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ  ਅੱਜ ਇਥੇ ਦੱਸਿਆ ਕਿ ਈਰਾਨ ਦੀ ਸੈਨਾ ਨੇ ਦੇਸ਼ ਦੇ ਪੂਰਬੀ ਹਿੱਸੇ ‘ਚ ਅਮਰੀਕਾ ਦੇ ਡ੍ਰੋਨ ਹਮਲਾਵਰ ਜਹਾਜ਼ ਆਰ ਕਯੂ. 170 ਨੂੰ ਮਾਰ ਗਿਰਾਇਆ।  ਇਸ ਜਹਾਜ਼ ਨੂੰ ਬਾਅਦ ‘ਚ ਸੈਨਿਕਾਂ ਨੇ ਕਬਜ਼ੇ ‘ਚ ਲੈ ਲਿਆ।
ਜ਼ਿਕਰਯੋਗ ਹੈ ਕਿ ਈਰਾਨ ਨੇ ਅਜਿਹੇ ਸਮੇਂ ਅਮਰੀਕੀ ਡ੍ਰੋਨ ਜਹਾਜ਼ ‘ਤੇ ਹਮਲਾ ਕੀਤਾ ਜਦੋਂ ਪਹਿਲੇਂ ਤੋਂ ਹੀ ਬੇਹਰਾਨ ‘ਚ ਬ੍ਰਤਾਨੀ ਦੂਤਘਰ ‘ਤੇ ਹੋਏ ਹਮਲੇ ਨੂੰ ਲੈ ਕੇ ਕੌਮਾਂਤਰੀ ਮੰਚ ‘ਤੇ ਪਹਿਲਾਂ ਤੋਂ ਹੀ ਪ੍ਰਤੀਕਿਰਿਆ ਕਾਫੀ ਤੇਜ਼ ਹੈ। ਇਸ ਹਮਲੇ ਤੋਂ ਬਾਅਦ ਬ੍ਰਿਟੇਨ ਨੇ ਆਪਣਾ ਦੂਤਘਰ ਖਾਲੀ ਕਰਾ ਦਿੱਤਾ ਸੀ ਅਤੇ ਬਦਲੇ ‘ਚ ਬ੍ਰਿਟੇਨ ਨੇ ਆਪਣੇ ਦੇਸ਼ ਤੋਂ ਇਰਾਨੀ ਰਾਜਨਾਇਕਾਂ ਨੂੰ ਵੀ ਬਰਖਾਸਤ ਕਰ ਦਿੱਤਾ ਸੀ।


ਪ੍ਰਿੰਸ ਚਾਰਲਸ ਹੋਣਗੇ ਰੋਮਾਨੀਆ ਦੇ ਰਾਜਾ?

ਲੰਡਨ, 26 ਨਵੰਬਰ

prince

ਜੇ ਰੋਮਾਨੀਆ ਵਿਚ ਫਿਰ ਤੋਂ ਰਾਜਾਸ਼ਾਹੀ ਕਾਇਮ ਹੁੰਦੀ ਹੈ ਤਾਂ ਬ੍ਰਿਟੇਨ ਦੇ ਪਿੰਰਸ ਚਾਰਲਸ ਉਥੋਂ ਦੇ ਰਾਜਾ ਬਣ ਸਕਦੇ ਹਨ। ਮੀਡੀਆ ‘ਚ ਇਸ ਗੱਲ ਨੂੰ ਲੈ ਕੇ ਖੂਬ ਅਟਕਲਾਂ ਲਾਈਆਂ ਜਾ ਰਹੀਆਂ ਹਨ। ਮੀਡੀਆ ਅਨੁਸਾਰ ਬ੍ਰਿਟੇਨ ਦੀ ਰਾਜਾਸ਼ਾਹੀ ਦੇ ਉਤਰਾਅਧਿਕਾਰੀ ਚਾਰਲਸ ਰੋਮਾਨੀਆ ਦੇ ਇਤਿਹਾਸਕ ਸ਼ਾਸ਼ਕਾਂ ‘ਵਲਾਡ ਦਿ ਇੰਪਾਲੇਰ’ ਦੇ ਨਾਲ ਆਪਣੇ ਸੰਬੰਧਾਂ ਕਾਰਨ ਤੇ ਦੇਸ਼ ਦੇ ਗੱਦੀਓਂ ਲਾਹੇ ਰਾਜਾ ਪਿੰਰਸ ਮਾਈਕਲ ਦੇ ਆਪਣੇ ਖੂਨ ਦੇ ਰਿਸ਼ਤਿਆਂ ਕਾਰਨ ਰੋਮਾਨੀਆ ਦੀ ਗੱਦੀ ‘ਤੇ ਆਪਣਾ ਦਾਅਵਾ ਕਰ ਸਕਦੇ ਹਨ। ਡੇਲੀ ਮੇਲ ਨੇ ਪਿੰਸ ਚਾਰਲਸ ਦੇ ਇਕ ਇੰਟਰਵਿਊ ਦੇ ਹਵਾਲੇ ਨਾਲ ਲਿਖਿਆ ਹੈ ਕਿ ਵੰਸ਼ਾਵਲੀ ਦਿਖਾਉਂਦੀ ਹੈ ਕਿ ਮੈਂ ‘ਵਲਾਡ ਦਿ ਇੰਪਾਲੇਰ’ ਦਾ ਉਤਰਾਧਿਕਾਰੀ ਹਾਂ। ਇਸ ਲਈ ਦੇਸ਼ ਵਿਚ ਮੇਰਾ ਕੁਝ ਹਿੱਸਾ ਹੈ। ਅਖਬਾਰ ਮੁਤਾਬਿਕ ਮੀਡੀਆ ਦਾ ਦਾਅਵਾ ਹੈ ਕਿ ਪਿੰਰਸ ਚਾਰਲਸ ਦੀ ਮਾਂ ਮਹਾਰਾਣੀ ਏਲਿਜ਼ਾਬੇਥ-2 ਰੋਮਾਨੀਆ ਦੇ ਗੱਦੀਓਂ ਲਾਹੇ ਰਾਜਾ ਦੀ ਰਿਸ਼ਤੇ ‘ਚ ਭੈਣ ਹੈ।


ਅਨਕੋਨਾ(ਇਟਲੀ)ਵਿਖੇ”ਅੰਮ੍ਰਿਤ ਬਾਣੀ” ਦਾ ਪ੍ਰਕਾਸ਼ ਦਿਹਾੜਾ ਧੂਮ-ਧਾਮ ਨਾਲ ਮਨਾਇਆ

ਰੋਮ ਇਟਲੀ 26 ਨਵੰਬਰ (ਕੈਂਥ)

ਇਟਲੀ ਦੇ ਸ਼ਹਿਰ ਅਨਕੋਨਾ ਦੇ ਸੁੰਦਰ ਕਸਬੇ ਮਾਰਕੇ ਵਿਖੇ “ਅੰਮ੍ਰਿਤ ਬਾਣੀ” ਸਤਿਗੁਰੂ ਰਵਿਦਾਸ ਜੀ, ਦਾ ਪ੍ਰਕਾਸ਼ ਦਿਹਾੜਾ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨੇ ਸਮੁੰਚੀ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਿਸ ਵਿੱਚ ਅੰਮ੍ਰਿਤ ਵੇਲੇ ਤੋਂ ਹੀ “ਅੰਮ੍ਰਿਤ ਬਾਣੀ” ਦੇ ਆਖੰਡ ਜਾਪ ਕੀਤੇ ਗਏ ਜਿਸ ਦਾ ਸੰਗਤਾਂ ਨੇ ਆਨੰਦ ਪ੍ਰਾਪਤ ਕੀਤਾ । ਆਖੰਡ ਜਾਪ ਤੋਂ ਬਾਅਦ ਆਰਤੀ-ਅਰਦਾਸ ਅਤੇ ਕੀਰਤਨੀ ਜੱਥਿਆਂ ਨੇ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ-ਨਿਹਾਲ ਕੀਤਾ । ਬੈਰਗਾਮੋ ਤੋਂ ਗੁਰੂ ਘਰ ਦੇ ਬੀਬੀਆਂ ਦੇ ਕੀਰਤਨੀ ਜੱਥੇ ਵੱਲੋਂ ਕਈ ਸ਼ਬਦ ਸੰਗਤਾਂ ਨੂੰ ਸਰਵਣ ਕਰਵਾਏ । ਸ਼੍ਰੀ ਲਛਮਣ ਦਾਸ ਜੀ ਨੇ ਪ੍ਰੋਗਰਾਮ ਦੀ ਸ਼ੁਰੂਅਤ ਕਰਦਿਆਂ ਇਟਲੀ ਤੋਂ ਆਈਆਂ ਸ਼੍ਰੀ ਗੁਰੂ ਰਵਿਦਾਸ ਸ਼ੁਭਾਵਾਂ ਦਾ ਧੰਨਵਾਦ ਕਰਦੇ ਹੋਇਆ, ਮਾਰਕੇ ਦੀ ਸੁਸਾਇਟੀ ਨੂੰ ਵਧਾਈਆਂ ਦਿੱਤੀਆ ਤੇ ਫਿਰ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਦੇ ਪ੍ਰਧਾਨ ਸ਼ਸੀ ਕਪੂਰ ਨੇ ਵਧਾਈਆਂ ਦਿੰਦੇ ਹੋਇਆ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਸੱਤਾ ਵਿੱਚ ਆਉਣ ਵਾਲੀ ਪਾਰਟੀ ਸਾਡੇ ਸਮਾਜ ਵਾਰੇ ਕੁੱਝ ਸੋਚ ਸਕੇ ਅਤੇ ਮਾਰਕੇ ਸੀ ਸੰਗਤ ਅਤੇ ਸੁਸਾਇਟੀ ਦਾ ਧੰਨਵਾਦ ਕੀਤਾ । ਨਾਰਨੀ ਤੇਰਨੀ ਤੋਂ ਸ਼੍ਰੀ ਮਾਨ ਕੇਵਲ ਰਾਮ ਨੇ ਵੀ ਆਪਣੇ ਵੀਚਾਰਾਂ ਵਿੱਚ ਅੰਮ੍ਰਿਤ ਬਾਣੀ ਅਤੇ ਰਵਿਦਾਸੀਆ ਧਰਮ ਵਾਰੇ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ । ਇੰਡੀਆ ਤੋਂ ਆਏ ਮਿਸ਼ਨਰੀ ਗਾਇਕ ਸ਼੍ਰੀ ਰੂਪ ਲਾਲ ਧੀਰ ਨੇ ਸਤਿਗੁਰੂ ਜੀ ਦੇ ਮਿਸ਼ਨ ਨਾਲ ਸੰਬਧਿਤ ਰਚਨਾ ਸੰਗਤਾਂ ਨੂੰ ਸਰਵਣ ਕਰਵਾਈਆ “ਮੇਰੀ ਕੌਮ ਤਾਈ ਕਿਹ ਦੇਈ ਹੱਕ ਮਿਲਦੇ ਸ਼ਹਾਦਤਾਂ ਦੇ ਨਾਲ ਰੰਬੀਏ”, “ਕਲਸਾਂ ਦੇ ਅੱਖ ਦਾ ਤਾਰਾ–”। ਤੇ ਫਿਰ ਇਕ ਰਚਨਾ ਭਗਵਾਨ ਵਾਲਮੀਕਿ ਜੀ ਦੇ ਜੀਵਨ ਸੰਬੰਧ ਨਾਲ ਪੇਸ਼ ਕੀਤੀ ਇਸੇ ਤਰ੍ਹਾਂ ਰਵਿਦਾਸੀਆਂ ਧਰਮ ਦੀ ਗੱਲ ਕਰਦਿਆਂ ਰਵਿਦਾਸੀਆ ਕੌਮ ਦੀ ਤਰੱਕੀ ਲਈ ਧਾਰਮਿਕ ਗੀਤ ਵੀ ਸਰਵਣ ਕਰਵਾਏ । ਸ਼੍ਰੀ ਗੁਰੂ ਰਵਿਦਾਸ ਸੁਪਰੀਮ ਕੌਸ਼ਲ ਇਟਲੀ ਦੇ ਵਾਈਸ ਪ੍ਰਧਾਨ ਸ਼੍ਰੀ ਹਰਵਿੰਦਰ ਸਿੰਘ ਮੱਖਣ ਨੇ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਮਾਰਕੇ ਨੂੰ ਵਧਾਈਆਂ ਦਿੰਦੇ ਹੋਇਆ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਆਖਿਆ ਕਿ ਜੋ ਕਾਂਸ਼ੀ ਮੰਦਰ ਤੋਂ ਕੌਮ ਨੂੰ ਹੁਕਮਨਾਵਾਂ ਆਉਂਦਾ ਹੈ ਸਾਨੂੰ ਸਾਰਿਆਂ ਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ । ਉਸ ਹੁਕਮਨਾਵੇਂ ਅਨੁਸਾਰ ਚੱਲਣ ਤੇ ਅਸੀਂ ਆਪਣੀ ਵੱਧੀਆਂ ਜ਼ਿੰਦਗੀ ਬਣਾ ਸਕਦੇ ਹਾਂ । ਉਹਨਾਂ ਅੱਗੇ ਆਖਿਆ ਕਿ ਜੋ ਕਾਂਸ਼ੀ ਟੀ: ਵੀ: ਦੀ ਮਦਦ ਲਈ ਪੈਸਾ ਇੱਕਠਾ ਹੋ ਰਿਹਾ ਹੈ ਉਸ ਪੈਸੇ ਦੀ ਵਰਤੋਂ ਉਸ ਵਖਤ ਕੀਤੀ ਜਾਵੇ ਜਦੋਂ ਕਿ ਕਾਸ਼ੀ ਟੀ: ਵੀ: ਦੇ ਬੈਨਰ ਹੇਠ ਹੀ ਅੰਮ੍ਰਿਤ ਬਾਣੀ ਦਾ ਪ੍ਰਚਾਰ-ਪ੍ਰਸਾਰ ਹੋਵੇ । 40 ਸ਼ਬਦ ਅਤੇ ਇਕ ਸ਼ਲੋਕ ਪੜ੍ਹਨ ਨਾਲ ਸਾਡੀ ਗੱਲ ਬਣਨ ਵਾਲੀ ਨਹੀਂ । ਸ਼੍ਰੀ ਗੁਰੂ ਰਵਿਦਾਸ ਸੁਪਰੀਮ ਕੌਸ਼ਲ ਇਟਲੀ ਵੱਲੋਂ ਉਨ੍ਹਾਂ ਸਾਰਿਆਂ ਭਰਾਵਾਂ ਨੂੰ ਨਿਰਮਤਾ ਸਹਿਤ ਬੇਨਤੀ ਕੀਤੀ ਕਿ ਜੋ ਆਲੇ-ਦੁਆਲੇ ਘੁੰਮ ਰਹੇ ਹਨ ਉਨ੍ਹਾਂ ਨੂੰ ਵੀ ਅੰਮ੍ਰਿਤ ਬਾਣੀ ਦੀ ਛੱਤਰ ਛਾਇਆ ਹੇਠ ਆ ਜਾਣਾ ਚਾਹੀਦਾ ਹੈ । ਭਗਵਾਨ ਵਾਲਮੀਕਿ ਮਾਰਕੇ ਦੇ ਸੈਕਟਰੀ ਨੇ ਸੰਗਤਾਂ ਨੂੰ ਵੱਧਾਈਆਂ ਦਿੰਦੇ ਹੋਇਆ ਇਕ ਧਾਰਮਿਕ ਰਚਨਾ ਸੰਗਤਾਂ ਨੂੰ ਸਰਵਣ ਕਰਵਾਈ “ਜਾਗ ਉੱਠ ਕੌਮੀ ਵੀਰਿਆਂ, ਵਾਲਮੀਕਿ ਜੀ ਦੇ ਨਾਮ ਨੂੰ ਧਿਆ ਲੈ” । ਸ਼੍ਰੀ ਗੁਰੂ ਰਵਿਦਾਸ ਟੈਂਪਲ ਮਾਨਤੋਵਾ-ਰਿਜੋਮੀਲੀਆ ਦੇ ਮੈਂਬਰ ਸਹਿਬਾਨ ਸ਼੍ਰੀ ਡਾ: ਰਾਜ ਕੁਮਾਰ  ਨੇ ਆਪਣੇ ਬਹੁਤ ਵੱਡਮੁਲੇ ਵਿਚਾਰਾਂ ਨਾਲ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮਿਸ਼ਨ ਅਤੇ ਡਾ: ਬਾਬਾ ਸਾਹਿਬ ਅੰਬੇਡਕਰ ਜੀ ਦੇ ਮਿਸਂਨ ਤੇ ਚਾਨਣਾ ਪਾਉਂਦੇ ਹੋਇਆ ਰਵਿਦਾਸੀਆ ਧਰਮ, ਅੰਮ੍ਰਿਤ ਬਾਣੀ ਨਾਲ ਜੁੜਨ ਵਾਸਤੇ ਆਖਿਆ । ਸੰਤ ਸਰਵਣ ਦਾਸ ਵੈਲਫੇਅਰ ਸੁਸਾਇਟੀ ਯੂਰਪ ਦੇ ਪ੍ਰਧਾਨ ਸ਼੍ਰੀ ਸ਼ਿੰਦਾ ਕੌਲਧਾਰ ਨੇ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਮਾਰਕੇ ਅਤੇ ਸਮੂੰਹ ਸੰਗਤ ਨੂੰ ਵਧਾਈਆਂ ਦਿੰਦੇ ਹੋਇਆ ਧੰਨਵਾਦ ਕਰਨ ਤੋਂ ਬਾਅਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਿਤ ਕਰਦਿਆਂ ਆਖਿਆ ਕਿ ਭਾਰਤ ਦਾ ਅਕਾਸ਼ ਸੰਤਾਂ ਦੇ ਸਿਤਾਰਿਆਂ ਨਾਲ ਭਰਿਆਂ ਹੈ, ਅਨੰਤ-ਅਨੰਤ ਸਿਤਾਰੇ ਹਨ ਹਾਲਾਂ ਕਿ ਜੋਤ ਸਭ ਦੀ ਇਕ ਹੈ । ਪਰ ਸਤਿਗੁਰੂ ਰਵਿਦਾਸ ਉਹਨਾਂ ਸਭ ਸਿਤਾਰਿਆਂ ਵਿੱਚੋਂ ਧਰੂੰ-ਤਾਰੇ ਵਾਂਗ ਹਨ  । ਸੋਨਾ ਰਾਮ ਰੱਲ ਨੇ ਸੰਗਤਾਂ ਨੂੰ ਵਧਾਈ ਦੇ ਨਾਲ ਨਾਲ ਕਾਂਸ਼ੀ ਟੀ: ਵੀ: ਵਾਰੇ ਚਾਨਣਾ ਪਾਇਆ ਤੇ ਮੈਂਬਰ ਬਣਨ ਲਈ ਆਖਿਆ । ਇਸ ਤੋਂ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਮਾਰਕੇ ਇਟਲੀ ਦੇ ਜਰਨਲ ਸੈਕਟਰੀ ਵੱਲੋਂ ਸਭ ਕੀਰਤਨੀ ਜੱਥਿਆਂ, ਬੁਲਾਰਿਆ ਅਤੇ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆਂ ਅਤੇ ਅਤੁੱਟ ਲੰਗਰ ਵਰਤਾਇਆ ਗਿਆ ।


ਇੰਡੀਅਨ ਓਵਰਸੀਜ਼ ਕਾਂਗਰਸ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਅਹਿਮ ਭੂਮਿਕਾ ਨਿਭਾਵੇਗੀ

ਰੋਮ (ਇਟਲੀ), 26 ਨਵੰਬਰ (ਕੈਂਥ)—

ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਸੁਰਿੰਦਰ ਸਿੰਘ ਰਾਣਾ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੀ ਯੋਗ ਅਗਵਾਈ ‘ਚ ਜਿੱਥੇ ਇਟਲੀ ਦੀ ਭਾਰਤੀ ਭਾਈਚਾਰੇ ਦੀ ਸਿਆਸਤ ‘ਚ ਇਕ ਵੱਡੀ ਧਿਰ ਬਣ ਕੇ ਸਾਹਮਣੇ ਆ ਰਹੀ ਹੈ, ਉੱਥੇ ਹੀ ਇਟਲੀ ਦੀ ਕਾਂਗਰਸ ਵਲੋਂ ਸਮੂਹ ਮੈਂਬਰਾਂ ਨੂੰ ਇਕ ਵਿਸ਼ੇਸ਼ ਪਹਿਚਾਣ ਪੱਤਰ ਵੀ ਜ਼ਾਰੀ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਪ੍ਰੈੱਸ ਨੂੰ ਕਰਮਜੀਤ ਸਿੰਘ ਢਿੱਲੋਂ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਨੇ ਪਾਰਟੀ ਦੀ ਹੋਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ। ਢਿੱਲੋਂ ਨੇ ਕਿਹਾ ਕਿ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਵਲੋਂ ਆਪਣੇ ਸਮੂਹ ਮੈਂਬਰਾਂ ਨੂੰ ਇਕ ਵਿਸ਼ੇਸ ਪਹਿਚਾਣ ਪੱਤਰ ਜ਼ਾਰੀ ਕੀਤੇ ਜਾਣਗੇ ਤਾਂਕਿ ਉਹ ਪੰਜਾਬ ‘ਚ ਕਿਸੇ ਸਰਕਾਰੀ ਮਹਿਕਮੇ ਦੀ ਧੱਕੇਸ਼ਾਹੀ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਦੀ ਰਲੀ ਮਿਲੀ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੀਆਂ ਸਭ ਹੱਦਾਂ ਟੱਪ ਗਿਆ ਹੈ, ਜਿਸ ਕਾਰਨ ਪੰਜਾਬ ਦੀ ਜਨਤਾ ਇਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਬਹੁਤ ਹੀ ਉਤਾਵਲੀ ਹੈ। ਪੰਜਾਬ ਦੇ ਲੋਕ ਪੰਜਾਬ ਦੇ ਵਿਕਾਸ ਸੰਬੰਧੀ ਬਾਦਲਕਿਆਂ ਦੀਆਂ ਗੱਪਾਂ ਸੁਣ-ਸੁਣ ਅੱਕ ਚੁੱਕੇ ਹਨ ਅਤੇ ਹੁਣ ਉਹ ਕਿਸੇ ਵੀ ਹਾਲਤ ‘ਚ ਬਾਦਲ ਪਰਿਵਾਰ ਦੀਆਂ ਮਿੱਠੀਆਂ-ਮਿੱਠੀਆਂ ਡੰਗ ਟਪਾਊ ਲੋਰੀਆਂ ਨਹੀਂ ਸੁਣਨਗੇ। ਢਿੱਲੋ ਨੇ ਕਿਹਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਅਹਿਮ ਭੂਮਿਕਾ ਨਿਭਾਏਗੀ, ਜਿਸ ਦੀਆਂ ਤਿਆਰੀਆ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਟਲੀ ਦੀ ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਲਈ ਵਿਉਂਤਬੰਦੀ ਬਣਾਉਣ ਅਤੇ ਸਮੂਹ ਪਾਰਟੀ ਵਰਕਰਾਂ ਨੂੰ ਜੰਗੀ ਪੱਧਰ ‘ਤੇ ਕਾਂਗਰਸ ਦੀ ਹਮਾਇਤ ਲਈ ਇਟਲੀ ਦੀ ਮਿੰਨੀ ਪੰਜਾਬ ਸਟੇਟ ਲਾਸੀਓ ਦੇ ਸ਼ਹਿਰ ਸਬਾਊਦੀਆ ਵਿਖੇ ਇੱਕ ਵਿਸ਼ੇਸ਼ ਸਮਾਗਮ “ਕਾਂਗਰਸ ਲਿਆਓ ਪੰਜਾਬ ਬਚਾਓ” ਕਰਵਾਇਆ ਜਾ ਰਿਹਾ ਹੈ। ਜਿਸ ‘ਚ ਜਿੱਥੇ ਹਾਈ ਕਮਾਂਡ ਵਲੋਂ ਇਟਲੀ ਦੇ ਹਰ ਭਾਰਤੀ ਨੂੰ ਪਾਰਟੀ ਪ੍ਰਤੀ ਜਾਗੂਰਕ ਕਰਨ ਲਈ ਜ਼ੋਰ ਦਿੱਤਾ ਜਾਵੇਗਾ, ਉੱਥੇ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼ਮੂਲੀਅਤ ਕਰਨ ਸੰਬੰਧੀ ਡੂੰਘੀਆਂ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਮੌਕੇ ਬਲਬੀਰ ਸਿੰਘ ਲੱਲ, ਮੁਖਤਿਆਰ ਸਿੰਘ, ਗੁਰਦੇਵ ਸਿੰਘ ਢਿੱਲੋਂ, ਬਿਕਰਮਜੀਤ ਸਿੰਘ ਰੰਧਾਵਾ, ਹਰਬਿੰਦਰ ਸਿੰਘ ਬਿੰਦੂ ਤੇ ਪੱਡਾ ਆਦਿ ਮੌਜੂਦ ਸਨ।


ਵਿਛੜੇ ਪਿਓ-ਪੁੱਤਰ ਦਾ ਹੋਇਆ 34 ਸਾਲ ਬਾਅਦ ਮੇਲ

ਨਿਊਯਾਰਕ, 25 ਨਵੰਬਰ (ਹਰਵਿੰਦਰ ਰਿਆੜ)

¸ਬਿਪਤਾ ਜਾਂ ਆਫਤ ਦੇ ਵਿਛੜਿਆਂ ਨੂੰ ਤਕਦੀਰ ਹੀ ਮੇਲ ਸਕਦੀ ਹੈ। 1977 ਦੀ ਵੀਅਤਨਾਮ ਜੰਗ ਦੌਰਾਨ ਸ਼ਰਨਾਰਥੀ ਬਣ ਕੇ ਥਾਈਲੈਂਡ ਸ਼ਰਨ ਲੈਣ ਜਾ ਰਹੇ ਇਕ ਵੀਅਤਨਾਮੀ ਨਾਲ ਵੀ ਇੰਝ ਹੀ ਹੋਇਆ ਹੈ। ਉਹ 34 ਸਾਲ ਬਾਅਦ ਆਪਣੇ ਗੁਆਚੇ ਪੁੱਤਰ ਨੂੰ ਅਮਰੀਕਾ ਦੇ ਰੋਚੈਸਟਰ ਹਵਾਈ ਅੱਡੇ ‘ਤੇ ਮਿਲ ਕੇ ਧੰਨ ਧੰਨ ਹੋ ਗਿਆ। ਹਾਓ ਤੁਰੋਂਗ ਨਾਂ ਦਾ ਵੀਅਤਨਾਮੀ ਨੌਜਵਾਨ ਸ਼ਰਨਾਰਥੀਆਂ ਨਾਲ ਭਰੀ ਇਕ ਕਿਸ਼ਤੀ ਰਾਹੀਂ ਆਪਣੀ ਪਤਨੀ ਤੇ ਕੁੱਛੜ ਬੱਚੇ ਨਾਲ ਥਾਈਲੈਂਡ ਜਾ ਰਿਹਾ ਸੀ ਕਿ ਸਾਊਥ ਚਾਈਨਾ ਸਮੁੰਦਰ ਪਾਰ ਕਰਦਿਆਂ ਹੀ ਸਮੁੰਦਰੀ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ। ਲੁਟੇਰਿਆਂ ਦੇ ਇਸ ਹਮਲੇ ਦੌਰਾਨ ਉਸ ਨੂੰ ਸਮੁੰਦਰ ਵਿਚ ਜ਼ਿੰਦਗੀ ਮੌਤ ਨਾਲ ਸੰਘਰਸ਼ ਕਰਦੇ ਹੋਏ ਨੂੰ ਕਈ ਘੰਟਿਆਂ ਬਾਅਦ ਇਕ ਕਿਸ਼ਤੀ ਨੇ ਬਚਾ ਲਿਆ ਸੀ।
ਥਾਈਲੈਂਡ ਦੇ ਇਕ ਸ਼ਰਨਾਰਥੀ ਕੈਂਪ ਵਿਚ ਉਸਨੂੰ ਕਈ ਹਫਤੇ ਲੰਘ ਜਾਣ ‘ਤੇ ਪਤਾ ਲੱਗਿਆ ਕਿ ਇਸ ਹਾਦਸੇ ਵਿਚ ਉਸਦੀ ਪਤਨੀ ਦੀ ਮੌਤ ਹੋ ਗਈ ਤੇ ਉਸਦੀ ਲਾਸ਼ ਤੈਰਦੀ ਹੋਈ ਸਮੁੰਦਰ ਦੇ ਕੰਢੇ ਆ ਗਈ ਸੀ ਪਰ ਉਸਨੇ ਲੰਬਾ ਸਮਾਂ ਲੰਘ ਜਾਣ ਬਾਅਦ ਇਹ ਮੰਨ ਲਿਆ ਸੀ। ਉਸਦੇ 7 ਮਹੀਨਿਆਂ ਦੇ ਪੁੱਤਰ ਨੂੰ ਕਿਸੇ ਨੇ ਇਸ ਹਾਦਸੇ ਦੌਰਾਨ ਜ਼ਰੂਰ ਬਚਾ ਲਿਆ ਹੋਵੇ। ਇਸ ਘਟਨਾ ਤੋਂ ਅਗਲੇ ਹੀ ਵਰ੍ਹੇ 1978 ਵਿਚ ਤਰੌਂਗ ਅਮਰੀਕਾ ਜਾ ਵਸਿਆ।
ਅਮਰੀਕਾ ਵਿਚ ਉਸਨੂੰ ਲਿਸੂਆਨਾ ਵਿਚ ਰਹਿੰਦੇ ਉਸਦੇ ਅੰਕਲ ਨੇ ਸਪਾਂਸਰ ਕੀਤਾ ਸੀ ਜਿਸਨੂੰ ਆਪਣੀ ਥਾਈਲੈਂਡ ਫੇਰੀ ਦੌਰਾਨ ਪਤਾ ਲੱਗਾ ਸੀ ਕਿ ਉਸਦੇ ਭਤੀਜੇ ਦਾ ਪੁੱਤਰ ਖਾਮ ਜੋ ਉਸ ਸਮੁੰਦਰੀ ਘਟਨਾ ਦੌਰਾਨ ਵਿਛੜ ਗਿਆ ਸੀ, ਜ਼ਿੰਦਾ ਹੋ ਸਕਦਾ ਹੈ। ਉਸਦੇ ਵਿਛੜੇ ਪੁੱਤਰ ਨੂੰ ਲੱਭਣ ਲਈ ਇਕ ਸਮਾਜ ਸੇਵੀ ਨੇ ਮਦਦ ਕੀਤੀ। ਹੁਣ 34 ਸਾਲਾਂ ਬਾਅਦ ਇਸ ਸਮਾਜ ਸੇਵੀ ਨੇ ਸਮਾਰਟ ਖੁਮਖਾ ਨਾਂ ਦੇ ਦੋ ਵਿਅਕਤੀਆਂ ਨੂੰ ਥਾਈਲੈਂਡ ਦੇ ਸੂਰਤ ਬਾਨੀ ਸੂਬੇ ਵਿਚ ਲੱਭ ਲਿਆ ਹੈ। ਅਮਰੀਕੀ ਸੈਨੇਟਰ ਚਾਰਲਸ ਸਕੂਮਰ ਨੇ ਖੁਮਕਖਾ ਦੇ ਅਮਰੀਕਾ ਆਉਣ ਲਈ ਵਿਜ਼ਟਰ ਵੀਜ਼ਾ ਲੈਣ ਵਿਚ ਮਦਦ ਕੀਤੀ ਜਿਸ ਸਦਕਾ 34 ਸਾਲ ਦੇ ਵਿਛੜੇ ਪਿਓ-ਪੁੱਤਰ ਦਾ ਰੋਚੈਸਟਰ ਹਵਾਈ ਅੱਡੇ ‘ਤੇ ਦੋਵਾਂ ਦੀ ਲੰਬੀ ਉਡੀਕ ਦਾ ਸੁਖਦ ਅੰਤ ਹੋ ਗਿਆ।


ਚੋਣ ਉਮੀਦਵਾਰ ਤੋਂ ਨਾਖੁਸ਼ ਸਟੂਡੈਂਟਸ ਨੇ ਦਿੱਤਾ ਪੋਰਨ ਸਟਾਰ ਨੂੰ ਵੋਟ

ਸ਼ੰਘਾਈ, 25 ਨਵੰਬਰ—

ਸ਼ੰਘਾਈ ਦੀ ਫੁਡਾਨ ਯੂਨੀਵਰਸਿਟੀ ਨੇ ਹਾਲ ਹੀ ‘ਚ ਪੀਪਲਸ ਕਾਂਗਰਸ ਪ੍ਰਾਈਮਰੀ ਇਲੈਕਸ਼ਨ ਆਯੋਜਿਤ ਕਰਵਾਏ, ਜਿਸਦਾ ਵੱਡੀ ਗਿਣਤੀ ‘ਚ ਸਟੂਡੈਂਟਸ ਨੇ ਵਿਰੋਧ ਕੀਤਾ। ਸਟੂਡੈਂਟਸ ਇਨ੍ਹਾਂ ਚੋਣਾਂ ‘ਚ ਉਮੀਦਵਾਰਾਂ ਦੇ ਸਲੈਕਸ਼ਨ ਨੂੰ ਲੈ ਕੇ ਨਾਰਾਜ਼ ਸਨ। ਵਿਦਿਆਰਥੀਆਂ ‘ਚ ਚੋਣ ਉਮੀਦਵਾਰਾਂ ਪ੍ਰਤੀ ਇੰਨਾ ਜ਼ਿਆਦਾ ਗੁੱਸਾ ਸੀ ਕਿ ਕੁਝ ਵਿਦਿਆਰਥੀਆਂ ਨੇ ਜਾਪਾਨੀ ਪੋਰਨ ਸਟਾਰ ਸੋਰਾ ਓਈ ਦੇ ਨਾਂ ‘ਤੇ ਬੈਲੇਟ ਬਾਕਸ ‘ਚ ਵੋਟ ਪਾ ਦਿੱਤੇ। ਬਕੌਲ ਹਾਂਗਕਾਂਗ ਮੀਡੀਆ ਰਿਪੋਰਟਸ ਫੂਡਾਨ ਯੂਨੀਵਰਸਿਟੀ ਵੋਟਿੰਗ ‘ਚ ਕਈ ਵਿਦਿਆਰਥੀਆਂ ਨੇ ਗੈਰਮੌਜੂਦ ਹੋ ਕੇ ਬਾਈਕਾਟ ਕੀਤਾ। ਵੋਟ ਗਿਣਤੀ ‘ਚ ਯੂਨੀਵਰਸਿਟੀ ਪ੍ਰਸ਼ਾਸਨ ਕਿਸੇ ਫੈਸਲੇ ‘ਤੇ ਨਹੀਂ ਪਹੁੰਚ ਸਕਿਆ ਅਤੇ ਉਨ੍ਹਾਂ ਨੇ ਦੁਬਾਰਾ ਇਲੈਕਸ਼ਨ ਕਰਾਉਣ ਦਾ ਫੈਸਲਾ ਲਿਆ ਹੈ। ਇਸ ਸੰਬੰਧ ‘ਚ ਇਕ ਸਟੂਡੈਂਟ ਨੇ ਕਿਹਾ ਕਿ ਇਸ ਤਰ੍ਹਾਂ ਆਪਣਾ ਵਿਰੋਧ ਦਰਜ ਕਰਵਾ ਸਕਦੇ ਹਨ ਅਤੇ ਉਨ੍ਹਾਂ ਨੇ ਉਮੀਦਵਾਰਾਂ ਨੂੰ ਵੋਟ ਦੇਣ ਤੋਂ ਬੇਹਤਰ ਪੋਰਨ ਸਟਾਰ ਨੂੰ ਵੋਟ ਦੇਣਾ ਬੇਹਤਰ ਸਮਝਿਆ।


ਪਾਕਿਸਤਾਨ ‘ਚ ਸ਼ਰੇਆਮ ਹੋਇਆ ਤਿਰੰਗੇ ਦਾ ਅਪਮਾਨ

ਇਸਲਾਮਾਬਾਦ, 25 ਨਵੰਬਰ—

 ਪਾਕਿਸਤਾਨ ‘ਚ ਸਰਕਾਰ ਨੇ ਅੱਤਵਾਦੀਆਂ ਨੂੰ ਭਾਰਤ ਦੇ ਅਪਮਾਨ ਦੀ ਖੁੱਲ੍ਹੀ ਛੂਟ ਦਿੱਤੀ ਹੋਈ ਹੈ। ਮੁੰਬਈ ਹਮਲਿਆਂ ਦੇ ਦੋਸ਼ੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਭਾਰਤ ਨੂੰ ਸਭ ਤੋਂ ਤਰਜੀਹੀ ਦੇਸ਼ (ਮੋਸਟ ਫਾਰਵਰਡ ਨੇਸ਼ਨ ਐਮ. ਐਫ. ਐਨ.) ਦਾ ਦਰਜਾ ਦਿੱਤੇ ਜਾਣ ਦੇ ਪਾਕਿਸਤਾਨ ਸਰਕਾਰ ਦੇ ਫੈਸਲੇ ਦੇ ਵਿਰੋਧ ‘ਚ ਲਗਾਤਾਰ ਰੈਲੀ ਕਰ ਰਿਹਾ ਹੈ। ਪਾਕਿਸਤਾਨ ਦੇ ਕਈ ਸ਼ਹਿਰਾਂ ‘ਚ ਆਯੋਜਿਤ ਕੀਤੀਆਂ ਗਈਆਂ ਰੈਲੀਆਂ ਨੂੰ ਸੰਬੋਧਿਥ ਕਰਦੇ ਹੋਏ ਜਮਾਤ ਦੇ ਨੇਤਾਵਾਂ ਨੇ ਮੰਚ ਤੋਂ ਖੁੱਲ੍ਹੇਆਮ ਭਾਰਤ ਖਿਲਾਫ ਜ਼ਹਿਰ ਉਗਲਿਆ। ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਨਾਅਰੇ ਲਗਾਏ, ਤਿਰੰਗੇ ਸਾੜੇ ਅਤੇ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਪੈਰਾਂ ਹੇਠ ਕੁਚਲਿਆ। ਇਸ ਸਭ ਦੇ ਬਾਵਜੂਦ ਪੁਲਸ ਤਮਾਸ਼ਾ ਦੇਖਦੀ ਰਹੀ।
ਸਥਾਨਕ ਅਖਬਾਰਾਂ ਮੁਤਾਬਕ ਜਮਾਤ ਦੇ ਨੇਤਾਵਾਂ ਨੇ ਕਿਹਾ ਕਿ ਭਾਰਤ ਨੂੰ ਐਮ. ਐਫ. ਐਨ. ਦਾ ਦਰਜਾ ਦੇਣਾ ਹਜ਼ਾਰਾਂ ਬੇਗੁਨਾਹ ਕਸ਼ਮੀਰੀਆਂ ਦੀ ਸ਼ਹਾਦਤ ਦਾ ਅਪਮਾਨ ਹੈ। ਭਾਰਤ ‘ਚ ਨਿਰਦੋਸ਼ ਕਸ਼ਮੀਰੀ ਮੁਸਲਮਾਨ ਮਾਰੇ ਗਏ ਅਤੇ ਇਤਿਹਾਸਕ ਬਾਬਰੀ ਮਸਜਿਦ ਢਹਿ ਗਈ। ਅਜਿਹੇ ‘ਚ ਪਾਕਿਸਤਾਨ ਨੂੰ ਭਾਰਤ ਨਾਲ ਸਿਰਫ ਨਫਰਤ, ਬਦਲਾ ਅਤੇ ਬੁਲੈਟ ਦਾ ਰਿਸ਼ਤਾ ਰੱਖਣਾ ਚਾਹੀਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਉਸ ਅੱਤਵਾਦੀ ਸੰਗਠਨ ਨੇ ਇਹ ਰੈਲੀ ਪਾਕਿਸਤਾਨੀ ਸਰਕਾਰ ਦੀ ਨੱਕ ਹੇਠਾਂ ਕੀਤੀ, ਜਿਸ  ਨੂੰ 2008 ‘ਚ ਹੋਏ ਮੁੰਬਈ ਹਮਲੇ ਦਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇਹ ਰੈਲੀ ਅਜਿਹੇ ਸਮੇਂ ਹੋਈ ਜਦੋਂ ਇਸ ਅੱਤਵਾਦੀ ਹਮਲੇ ਨੂੰ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ। ਅਜਿਹੀਆਂ ਖਬਰਾਂ ਹਨ ਕਿ ਲਾਹੌਰ ‘ਚ ਹੋਈ ਇਸ ਰੈਲੀ ‘ਚ ਹਿੱਸਾ ਲੈਣ ਲਈ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੂੰ 2 ਤੋਂ 5 ਹਜ਼ਾਰ ਰੁਪਏ ਦਾ ਲਾਲਚ ਤੱਕ ਦਿੱਤਾ ਗਿਆ।


22 ਸਾਲਾ ਪੰਜਾਬੀ ਸਿੱਖ ਨੌਜਵਾਨ ਦੀ ਲਾਸ਼ ਮਿਲੀ

ਔਕਲੈਂਡ, 19 ਨਵੰਬਰ

— ਨਿਊਜ਼ੀਲੈਂਡ ‘ਚ ਪੜਨ ਆਏ ਸੰਗਰੂਰ ਸ਼ਹਿਰ ਦੇ ਸਿੱਖੀ ਸਰੂਪ ‘ਚ ਵਿਚਰ ਰਹੇ ਨੌਜਵਾਨ ਚਰਨਪ੍ਰੀਤ ਸਿੰਘ ਢਿਲੋਂ ਦੀ ਸਵੇਰੇ 3 ਵਜੇ ਲਾਸ਼ ਔਕਲੈਂਡ ਦੇ ਹੈਂਡਰਸਨ ਕਸਬੇ ‘ਚੋਂ ਮਿਲੀ ਹੈ। ਇਹ ਨੌਜਵਾਨ ਜੋ ਨਿਊਜ਼ੀਲੈਂਡ ਸਕੂਲ ਆਫ  ਐਜ਼ੂਕੇਸ਼ਨ ‘ਚ ਪੜਨ ਲਈ ਆਇਆ ਸੀ ਪਹਿਲੇ ਦਿਨ ਹੀ ਸਕਿਊਰਟੀ ਦੇ ਕੰਮ ‘ਤੇ ਗਿਆ ਸੀ । ਪੁਲਸ ਅੁਨਸਾਰ ਉਨ੍ਹਾਂ ਨੂੰ ਸਵੇਰੇ ਇਸ ਘਟਨਾ ਦਾ ਪਤਾ ਲੱਗਣ ‘ਤੇ ਦੇਖਿਆ ਕੇ ਉਸਦੀ ਲਾਸ਼ ਇਕ ਯਾਰਡ ‘ਚ ਪਈ ਸੀ ਅਤੇ ਉਸਦੇ ਮੱਥੇ ‘ਚੋਂ ਖੁਨ ਵਗਿਆ ਹੋਇਆ ਸੀ। ਪੁਲਸ ਨੇ ਅਜੇ ਹੋਰ ਕੋਈ ਵੀ ਯਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ ਅਤੇ ਜਾਂਚ ਚੱਲ ਰਹੀ ਹੈ। ਇਸ ਨੌਜਵਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਵੱਡਾ ਭਰਾ ਅਤੇ ਮਾਤਾ ਜੋ ਕਿ ਇੰਡੀਆ ‘ਚ ‘ਗੁਰੂ ਘਰ ਦੀ ਕਮੇਟੀ’ ਮੈਂਬਰ ਹੈ ਸੰਗਰੂਰ ਸ਼ਹਿਰ ‘ਚ ਰਹਿ ਰਹੀ ਹੈ। ਨੌਜਵਾਨ ਦੇ ਘਰਦਿਆਂ ਨੇ ਸੁਪਰੀਮ ਸਿੱਖ ਕੌਂਸਲ ਨਾਲ ਗੱਲ ਕਰਦਿਆਂ ਉਨ੍ਹਾਂ ਦੇ ਬੱਚੇ ਦੀ ਲਾਸ਼ ਭਾਰਤ ਭੇਜਣ ਲਈ ਬੇਨਤੀ ਕੀਤੀ ਹੈ। ਅਜੇ ਇਸ਼ ਕੰਮ ਨੂੰ ਇਕ ਹਫਤਾ ਹੋਰ ਲੱਗੇਗਾ ਅਤੇ ਇਸ ਸਿੱਖ ਨੌਜਵਾਨ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਪਰਿਵਾਰ ਨੂੰ ਭੇਜਿਆ ਜਾਵੇਗਾ। ਸੁਪਰੀਮ ਸਿੱਖ ਕੌਂਸਲ ਵਲੋਂ ਰਣਵੀਰ ਸਿੰਘ ਲਾਲੀ, ਰਾਜਿੰਦਰ ਸਿੰਘ ਜਿੰਦੀ, ਮਨਪ੍ਰੀਤ ਸਿੰਘ, ਪਰਗਟ ਸਿੰਘ, ਤਰਸੇਮ ਸਿੰਘ ਧੀਰੋਵਾਲ, ਹਰਦੀਪ ਸਿੰਘ ਬਿੱਲੂ, ਵਰਿੰਦਰ ਸਿੰਘ ਬਰੇਲੀ, ਤੀਰਥ ਸਿੰਘ ਅਟਵਾਲ, ਕਰਮਜੀਤ ਸਿੰਘ, ਇੰਦਰਜੀਤ ਸਿੰਘ ਕਾਲਕਟ, ਹਰਪ੍ਰੀਤ ਸਿੰਘ ਕੰਗ, ਹਰਦੇਵ ਸਿੰਘ ਬਰਾੜ, ਹਰਪ੍ਰੀਤ ਸਿੰਘ ਗਿੱਲ, ਦਵਿੰਦਰ ਸਿੰਘ ਜੌਲੀ, ਵਰਿੰਦਰ ਸਿੰਘ ਜਿੰਦਰ, ਜੁਝਾਰ ਸਿੰਘ, ਮਨਜਿੰਦਰ ਸਿੰਘ ਬਾਸੀ, ਜੋਗਾ ਸਿੰਘ, ਜਸਵਿੰਦਰ ਸਿੰਘ ਨਾਗਰਾ, ਨਾਇਬ ਸਿੰਘ ਸੁਖਦੇਵ ਸਿੰਘ ਸਮਰਾ, ਅਮਰੀਕ ਸਿੰਘ ਸੰਘਾ, ਕਸ਼ਮੀਰ ਸਿੰਘ ਅਤੇ ਰਾਮ ਸਿੰਘ ਟੌਰੰਗਾ ਸਮੇਤ ਸਾਰੀ ਪ੍ਰਬੰਧਕੀ ਕਮੇਟੀ ਨੇ ਨੌਜਵਾਨ ਦੀ ਮੌਤ ‘ਤੇ ਅਫਸੋਸ ਪ੍ਰਗਟਾਉਂਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।


ਹਾਰਟ ਅਟੈਕ ਇਲਾਜ ‘ਚ ਸਟੈਮ ਸੈੱਲ ਨਾਲ ਚਮਤਕਾਰ ਦੀ ਉਮੀਦ

ਲੰਦਨ, 15 ਨਵੰਬਰ

ਵਿਗਿਆਨੀਆਂ ਨੇ ਹਾਰਟ ਅਟੈਕ ਦੀ ਬੀਮਾਰੀ ਦੇ ਇਲਾਜ ਵਿਚ ਬਹੁਤ ਸਫਲਤਾ ਹੱਥ ਲੱਗਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਿਲ ਦੇ ਦੌਰੇ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਉਨ੍ਹਾਂ ਦੇ ਹੀ ਸਟੈਮ ਸੈੱਲ ਨਾਲ ਕਰਨ ਦੇ ਖੋਜ ਦੇ ‘ਹੈਰਾਨ ਕਰਨ ਵਾਲੇ’ ਨਤੀਜੇ ਮਿਲੇ ਹਨ।’ਦਿ ਲਾਂਸੇਟ’ ਦੇ ਤਾਜ਼ਾ ਸੰਸਕਰਨ ਵਿਚ ਪ੍ਰਕਾਸ਼ਿਤ ਖੋਜ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਲਗਭਗ 16 ਮਰੀਜ਼ਾਂ ਦੇ ਬੁਰੀ ਤਰ੍ਹਾਂ ਨੁਕਸਾਨੇ ਹੋਏ ਦਿਲਾਂ ਦਾ ਇਲਾਜ ਕਰਨ ਲਈ ਦਿਲ ਦੀ ਸਟੈਮ ਸੈੱਲ ਦੀ ਵਰਤੋਂ ਕੀਤੀ ਗਈ ਸੀ। ਇਨਸਾਨਾਂ ਵਿਚ ਅਜਿਹਾ ਪਹਿਲੀ ਵਾਰ ਕੀਤਾ ਗਿਆ।
ਵਿਗਿਆਨੀਆਂ ਨੇ ਇਕ ਸਾਲ ਬਾਅਦ ਪਾਇਆ ਕਿ ਅੱਠ ਮਰੀਜ਼ਾਂ ਦੇ ਦਿਲਾਂ ਦੀ ‘ਪੰਪਿਗ ਸਮਰਥਾ’ 12 ਫੀਸਦੀ ਤੋਂ ਜ਼ਿਆਦਾ ਵਧ ਗਈ ਸੀ। ਸਾਰੇ ਮਰੀਜ਼ਾਂ ਦੀ ਦਸ਼ਾ ਵਿਚ ਕਿਸੇ ਨੇ ਕਿਸੇ ਤਰ੍ਹਾਂ ਦਾ ਸੁਧਾਰ ਦੇਖਿਆ ਗਿਆ। ਹਾਲਾਂਕਿ ਇਹ ਸ਼ੁਰੂਆਤੀ ਖੋਜ ਹੈ ਅਤੇ ਇਸ ਵਿਚ ਅਜੇ ਵਿਆਪਕ ਪੈਮਾਨੇ ‘ਤੇ ਕੰਮ ਕਰਨ ਦੀ ਲੋੜ ਹੈ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਨਤੀਜੇ ਦੱਸਦੇ ਹਨ ਕਿ ਇਸ ਦਾ ਬਹੁਤ ਦੇਰ ਤਕ ਰਹਿਣ ਵਾਲਾ ਪ੍ਰਭਾਵ ਹੋਵੇਗਾ।


ਪਾਕਿ ‘ਚ ਡ੍ਰੋਨ ਹਮਲੇ ‘ਚ 13 ਦੀ ਮੌਤ

ਇਸਲਾਮਾਬਾਦ, 16 ਨਵੰਬਰ-

ਅਮਰੀਕੀ ਡ੍ਰੋਨ ਜਹਾਜ਼ਾਂ ਨੇ ਅੱਜ ਪਾਕਿਸਤਾਨ ਦੇ ਅਸ਼ਾਂਤ ਕਬਾਇਲੀ ਇਲਾਕੇ ਦੱਖਣੀ ਵਜੀਰਿਸਤਾਨ ਵਿਚ ਇਕ ਇਮਾਰਤ ‘ਤੇ ਕਈ ਮਿਸਾਇਲਾਂ ਦਾਗੀਆਂ ਜਿਸ ਵਿਚ 13 ਸ਼ੱਕੀ ਉਗਰਵਾਦੀ ਮਾਰੇ ਗਏ। ਡ੍ਰੋਨ ਜਹਾਜ਼ਾਂ ਨੇ ਦੱਖਣੀ ਵਜ਼ੀਰਿਸਤਾਨ ਏਜੰਸੀ ਵਿਚ ਇਕ ਇਮਾਰਤ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ ਜ੍ਰੋਨ ਜਹਾਜ਼ਾਂ ਨੇ ਤਕਰੀਬਨ 6 ਮਿਸਾਇਲਾਂ ਦਾਗੀਆਂ। ਅਧਾਕਰੀਆਂ ਨੇ ਦੱਸਿਆ ਕਿ ਹਮਲੇ ਵਿਚ ਮਾਰੇ ਗਏ ਜਿਆਦਾਤਰ ਪਾਕਿਸਤਾਨੀ ਤਾਲਿਬਾਨ ਲੜਾਕੇ ਸਨ।


ਫੇਸਬੁੱਕ ਫ੍ਰੈਂਡ ਨਾਲ ਸ਼ਰੀਰਕ ਸੰਬੰਧ ਬਣਾਉਣਾ ਚਾਹੁੰਦੇ ਸਨ ਰੋਬਕ

ਕੈਪਟਾਊਨ/ਮੈਲਬੋਰਨ, 15 ਨਵੰਬਰ—

ਮਸ਼ਹੂਰ ਕ੍ਰਿਕਟ ਲੇਖਕ ਪੀਟਰ ਰੋਬਕ ਵਲੋਂ ਆਤਮਹੱਤਿਆ ਕਰਨ ਦਾ ਰਹੱਸ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਸਾਊਥ ਅਫਰੀਕੀ ਪੁਲਸ ਜਿੱਥੇ ਕੁਝ ਵੀ ਖੁਲਾਸਾ ਕਰਨ ਤੋਂ ਇਨਕਾਰ ਕਰ ਰਹੀ ਹੈ, ਉਧਰ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਇਹ ਕਦਮ ਫੇਸਬੁੱਕ ਦੇ ਇਕ ਦੋਸਤ ਵਲੋਂ ਉਨ੍ਹਾਂ ਖਿਲਾਫ ਸ਼ਰੀਰਕ ਸੰਬੰਧ ਬਣਾਉਣ ‘ਤੇ ਜ਼ੋਰ ਦੇਣ ਖਿਲਾਫ ਕੀਤੀ ਸ਼ਿਕਾਇਤ ਤੋਂ ਬਾਅਦ ਚੁੱਕਿਆ ਗਿਆ। 55 ਸਾਲਾ ਕੁਮੈਂਟੇਟਰ ਅਤੇ ਲੇਖਕ ਰੋਬਕ ਨੇ ਨਿਊਲੈਂਡਸ ‘ਚ ਸਦਰਨ ਸਨ ਹੋਟਲ ਦੀ 6ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਸੀ। ਵੈਸਟਰਨ ਕੈਪਟਾਊਨ ਪੁਲਸ ਦੇ ਬੁਲਾਰੇ ਫ੍ਰੈਡਰਿਕ ਵਾਨ ਵਿਕ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਯੌਨ ਉਤਪੀੜਣ ਦੇ ਦੋਸ਼ਾਂ ਦੀ ਪੁੱਛਗਿਛ ਰਿਪੋਰਟ ਸਹੀ ਹੈ ਜਾਂ ਨਹੀਂ। ਵਾਨ ਵਿਕ ਨੇ ਕੁਝ ਸੂਤਰਾਂ ਦੀ ਟਿੱਪਣੀਆਂ ‘ਤੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਟਿੱਪਣੀਆਂ ‘ਚ ਕਿਹਾ ਜਾ ਰਿਹਾ ਹੈ ਕਿ ਰੋਬਕ ਸ਼ਨੀਵਾਰ ਨੂੰ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਤੋਂ ਕਾਫੀ ‘ਪ੍ਰੇਸ਼ਾਨ’ ਸੀ। ਇਸ ਵਿਚਾਲੇ ‘ਹੇਰਾਲਡ ਸਨ’ ਨੇ ਸਾਊਥ ਅਫਰੀਕੀ ਵੈਬਸਾਇਟ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਰੀਬੇਕ ਕਥਿਤ ਤੌਰ ‘ਤੇ ਫੇਸਬੁੱਕ ਦੇ ਆਪਣੇ ਇਕ ਦੋਸਤ ਨਾਲ ਉਸਦੀ ਇੱਛਾ ਖਿਲਾਫ ਸ਼ਰੀਰਕ ਸੰਬੰਧ ਬਣਾਉਣਾ ਚਾਹੁੰਦਾ ਸੀ।


ਪਾਕਿ ‘ਚ ਹਵਾਈ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਪਾਇਲਟ ਦੀ ਮੌਤ

ਲਾਹੌਰ, 14 ਨਵੰਬਰ

 ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਸੋਮਵਾਰ ਸਵੇਰੇ ਹਵਾਈ ਫੌਜ ਦਾ ਇਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਦੇ ਪਾਇਲਟ ਦੀ ਮੌਤ ਹੋ ਗਈ। ਹਵਾਈ ਫੌਜ ਦੇ ਇਕ ਬੁਲਾਰੇ ਮੁਤਾਬਕ ਇਹ ਹਵਾਈ ਜਹਾਜ਼ ਆਪਣੀ ਨਿਯਮਿਤ ਉਡਾਨ ‘ਤੇ ਸੀ। ਇਸ ਦੌਰਾਨ ਅਟਕ ਜ਼ਿਲੇ ਵਿਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦਾ ਕਾਰਨਾਂ ਦਾ ਪਤਾ ਲਾਉਣ ਲਈ ਇਕ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਗਈ ਹੈ।


ਖੁਸ਼ਖਬਰੀ! 2012 ‘ਚ ਨਹੀਂ ਖਤਮ ਹੋਵੇਗੀ ਦੁਨੀਆ : ਨਾਸਾ

ਵਾਸ਼ਿੰਗਟਨ, 14 ਨਵੰਬਰ—

 ਖਗੋਲਸ਼ਾਸਤਰ ਨਾਲ ਜੁੜੇ ਲੋਕ ਜਿੱਥੇ ਇਹ ਮੰਨਦੇ ਹਨ ਕਿ ਦੁਨੀਆ ਸਾਲ 2012 ‘ਚ ਖਤਮ ਹੋ ਜਾਏਗੀ, ਉਧਰ ਇਸ ਦੇ ਉਲਟ ਅਮਰੀਕਾ ਦੀ ਅੰਤਰਿਕਸ਼ ਏਜੰਸੀ ਨਾਸਾ ਨੇ ਕਿਹਾ ਹੈ ਕਿ ਧਰਤੀ ਦੇ ਵਿਨਾਸ਼ ਦੇ ਸੰਭਾਵਿਤ ਕਾਰਨਾਂ ‘ਚੋਂ ਇਕ ਸੂਰਜ ਦੀਆਂ ਬਹੁਤ ਵੱਡੇ ਅਕਾਰਾ ਦੀਆਂ ਗਰਮ ਕਿਰਨਾਂ ਜੀਵਨ ਨੂੰ ਨਸ਼ਟ ਨਹੀਂ ਕਰਨਗੀਆਂ। ਕਈ ਲੋਕਾਂ ਨੇ ਇਨ੍ਹਾਂ ਵਿਨਾਸ਼ਕਾਰੀ ਕਿਰਨਾਂ ਜੋ ਸੂਰਜ ਤੋਂ ਆ ਸਕਦੀਆਂ ਹਨ, ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਸੀ। ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਧਰਤੀ ‘ਤੇ ਜੀਵਨ ਸਮਾਪਤ ਹੋ ਜਾਏਗਾ। ਪਰ ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਨੀਸਟ੍ਰੇਸ਼ਨ (ਨਾਸਾ) ਦਾ ਕਹਿਣਾ ਹੈ ਕਿ ਸੂਰਜ ਕੋਲ ਇੰਨੀ ਲੋੜੀਂਦੀ ਊਰਜਾ ਨਹੀਂ ਹੈ ਕਿ ਉਹ 9.3 ਕਰੋੜ ਮੀਲ ਦੂਰ ਇਕ ਅਜਿਹੀ ਅੱਗ ਦਾ ਗੋਲਾ ਭੇਜ ਸਕੇ। ਤੱਥਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਸੌਰ ਗਤੀਵਿਧੀਆਂ ਮੌਜੂਦਾ ਸਮੇਂ ‘ਚ ਆਪਣੇ ਮਾਨਕ ਤੋਂ ਜ਼ਿਆਦਾ ਤੇਜ਼ੀ ਨਾਲ ਵੱਧ ਰਹੀਆਂ ਹਨ। ਅਜਿਹੀ ਮਾਨਤਾ ਹੈ ਕਿ ਸਾਲ 2012 ‘ਚ ਸੂਰਜ ਤੋਂ ਆਉਣ ਵਾਲੀਆਂ ਇਕ ਗਰਮ ਕਿਰਨ ਧਰਤੀ ਨਾਲ ਟਕਰਾਏਗੀ। ਨਾਸਾ ਦੇ ਇਕ ਬਿਆਨ ਮੁਤਾਬਕ  ਸੌਰ ਚੱਕਰ ਦੀ ਇਹ ਘਟਨਾ ਸ਼ਤਾਬਦੀਆਂ ਤੋਂ ਹੁੰਦੀਆਂ ਆਈਆਂ ਹਨ ਅਤੇ ਇਸ ਦੌਰਾਨ ਲੋਕ ਜੀਵਿਤ ਰਹੇ ਹਨ। ਇਸ ਤੋਂ ਇਲਾਵਾ ਉਸਨੇ ਸੌਰ ਚੱਕਰ ਦੀ ਸਭ ਤੋਂ ਤੇਜ਼ ਰਫਤਾਰ 2012 ਨੂੰ ਛੱਡ ਕੇ ਸਾਲ 2013 ਦੇ ਅਖੀਰ ਅਤੇ 2014 ਦੀ ਸ਼ੁਰੂਆਤ ‘ਚ ਹੋਣ ਦਾ ਅਨੁਮਾਨ ਜਤਾਇਆ ਹੈ।  ਬਿਆਨ ਮੁਤਾਬਕ ਇਸ ਦਾ ਇਹ ਮਤਲਬ ਨਹੀਂ ਹੈ ਕਿ ਅੰਤਰਿਕਸ਼ ਦਾ ਮੌਸਮ ਸਾਡੇ ਗ੍ਰਹਿ ‘ਤੇ ਅਸਰ ਨਹੀਂ ਪਾ ਸਕਦਾ। ਇਕ ਸੂਰਜ ਕਿਰਨ ਦੀ ਜ਼ਿਆਦਾ ਗਰਮੀ ਧਰਤੀ ਤੱਕ ਨਹੀਂ ਪਹੁੰਚ ਸਕਦੀ ਪਰ ਉਸ ਤੋਂ ਪੈਦਾ ਹੋਏ ਇਲੈਕਟ੍ਰੋਮੈਗਨੇਟਿਵ ਵਿਕਿਰਨ ਅਤੇ ਊਰਜਾਵਾਨ ਕਣ ਸਾਡੇ ਗ੍ਰਹਿ ਤੱਕ ਪਹੁੰਚ ਸਕਦੇ ਹਨ। ਨਾਸਾ ਮੁਤਾਬਕ ਸੌਰ ਕਿਰਨਾਂ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀ. ਪੀ. ਐਸ.) ਉਪਗ੍ਰਹਿ ਤੋਂ ਆਉਣ ਵਾਲੇ ਸੰਕੇਤ ਸੰਚਰਣ ਨੂੰ ਸਥਾਈ ਰੂਪ ਨਾਲ ਪ੍ਰਭਾਵਿਤ ਕਰ ਸਕਦੀ ਹੈ।


ਗੱਦਾਫੀ ਦੀ ਹਸੀਨ ਬਾਡੀਗਾਰਡ ਦੀ ਬੇਰਹਿਮੀ ਨਾਲ ਹੱਤਿਆ

ਲੰਦਨ, 9 ਨਵੰਬਰ (ਇੰਟ.)-
ਕਹਿੰਦੇ ਹਨ ਕਿ ਜਦੋਂ ਇਨਸਾਨ ਦੇ ਸਿਰ ‘ਤੇ ਹੈਵਾਨ ਸਵਾਰ ਹੁੰਦਾ ਹੈ ਤਾਂ ਉਹ ਸਭ ਹੱਦਾਂ ਪਾਰ ਕਰ ਜਾਂਦਾ ਹੈ। ਕੁਝ ਅਜਿਹਾ ਹੀ ਲੀਬੀਆ ਦੇ ਤਾਨਾਸ਼ਾਹ ਗੱਦਾਫੀ ਨਾਲ ਹੀ ਹੋਇਆ। ਬਾਗੀਆਂ ਨੇ ਜਦੋਂ ਗੱਦਾਫੀ ਨੂੰ ਖਤਮ ਕਰਨ ਦੀ ਧਾਰ ਲਈ ਤਾਂ ਉਨ੍ਹਾਂ ਉਸਦੇ ਹਰ ਨੇੜਲੇ ਨੂੰ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਗੱਦਾਫੀ ਦੀ ਇਕ ਹਸੀਨ ਬਾਡੀਗਾਰਡ ਦੀ ਵੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਗੱਦਾਫੀ ਦੀ ਇਹ ਮਹਿਲਾ ਬਾਡੀਗਾਰਡ ਬਹੁਤ ਚਰਚਾ ਵਿਚ ਸੀ। ਆਪਣੇ ਬਾਗੀਆਂ ਤੋਂ ਬਚਣ ਲਈ ਜਦੋਂ ਗੱਦਾਫੀ ਦੌੜਦਾ ਫਿਰਦਾ ਸੀ ਤਾਂ ਇਹ ਹਸੀਨ ਬਾਡੀਗਾਰਡ ਵੀ ਕਿਤੇ ਭੱਜ ਗਈ ਸੀ ਪਰ ਖੂਨ ਦੇ ਪਿਆਸਿਆਂ ਨੇ ਇਸ ਨੂੰ ਨਹੀਂ ਬਖਸ਼ਿਆ।


ਰੰਗੀਨ ਮਿਜ਼ਾਜ ਬਰਲੂਸਕੋਨੀ ਦਾ ਨਾਂ ਮਾਨਵ ਤਸਕਰਾਂ ਦੀ ਸੂਚੀ ‘ਚ ਸ਼ਾਮਲ

ਵਾਸ਼ਿੰਗਟਨ, 31 ਅਕਤੂਬਰ—

cc

 ਅਮਰੀਕੀ ਵਿਦੇਸ਼ ਵਿਭਾਗ ਨੇ ਇਟਲੀ ਦੇ ਰੰਗੀਨ ਮਿਜ਼ਾਜ ਪ੍ਰਧਾਨ ਮੰਤਰੀ ਸਿਲਵਿਓ ਬਰਲੁਸਕੋਨੀ ਦਾ ਨਾਂ ਮਨੁੱਖੀ ਤਸਕਰੀ ‘ਚ ਸ਼ਾਮਲ ਲੋਕਾਂ ਦੀ ਸੂਚੀ ‘ਚ ਪਾ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਵਲੋਂ ਜਾਰੀ ਇਕ ਸਾਲਾਨਾ ਰਿਪੋਰਟ ‘ਚ 180 ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਫਰਵਰੀ 2011 ‘ਚ ਬਰਲੁਸਕੋਨੀ ‘ਤੇ ਮੋਰਕੱਕੋ ‘ਚ ਲੜਕੀਆਂ ਦੇ ਯੌਨ ਸ਼ੋਸ਼ਨ ਦੇ ਦੋਸ਼ ਲੱਗੇ ਸਨ। ਰਿਪੋਰਟ ਅਨੁਸਾਰ ਇਸ ਗੱਲ ਦੇ ਬਿਆਨ ਰਿਕਾਰਡ ਕੀਤੇ ਗਏ ਹਨ ਕਿ ਇਹ ਲੜਕੀਆਂ ਮਾਨਵ ਤਸਕਰੀ ਦਾ ਸ਼ਿਕਾਰ ਬਣੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ‘ਤੇ ਜਿਸਮਖੋਰੀ ਨੂੰ ਬੜ੍ਹਾਵਾ ਦੇਣ ਦੇ ਵੀ ਦੋਸ਼ ਲੱਗੇ ਹਨ। ਇਟਲੀ ਦੀ ਵਿਰੋਧੀ ਪਾਰਟੀਆਂ ਨੇ ਇਸ ਘਟਨਾ ਨੂੰ ਦੇਸ਼ ਲਈ ਸ਼ਰਮਨਾਕ ਕਰਾਰ ਦਿੱਤਾ ਹੈ। ਵਿਰੋਧੀ ਪਾਰਟੀ ਦੇ ਇਕ ਮੈਂਬਰ ਨੇ ਕਿਹਾ ਕਿ ਇਹ ਸਾਡੇ ਲਈ ਕਾਫੀ ਸ਼ਰਮ ਦੀ ਗੱਲ ਹੈ। ਉਹ ਸਾਡੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਦੀਆਂ ਹਰਕਤਾਂ ਕਾਰਨ ਇਟਲੀ ਵਾਸੀਆਂ ਨੂੰ ਲੋਕ ਚੰਗਾ ਨਹੀਂ ਸਮਝਣਗੇ।


ਨਿਊਜੀਲੈਂਡ ਆਸਟ੍ਰੇਲੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵਲੋਂ ਇੱਕ ਰੰਗਾਰੰਗ ਸ਼ਾਮ ਦਾ ਆਯੋਜਿਨ

ਮੈਲਬੌਰਨ (ਬਲਜੀਤ ਖੇਲਾ,ਖੁਸ਼ਪ੍ਰੀਤ ਸੁਨਾਮ) 31 oct

2011_10image_monday_octobe
ਹਾਲ ਹੀ ‘ਚ ਮੈਲਬੌਰਨ ‘ਚ ਗਠਿਤ ਸੰਸਥਾ “ਨਿਊਜੀਲੈਂਡ ਆਸਟ੍ਰੇਲੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ“ ਵਲੋਂ ਦੀਵਾਲੀ ਸੰਬੰਧੀ ਇੱਕ ਇੱਕ ਖੂਬਸੂਰਤ ਰੰਗਾਰੰਗ ਸ਼ਾਮ ਦਾ ਆਯੋਜਿਨ ਕੀਤਾ ਗਿਆ।ਇੱਥੋਂ ਦੇ ਇਲਾਕੇ ਰੌਕਸਵੈੱਲ ਪਾਰਕ ‘ਚ ਆਯੋਜਿਤ ਇਸ ਸੱਭਿਆਚਾਰਿਕ ਪ੍ਰੋਗਰਾਮ ‘ਚ ਭਾਰੀ ਗਿਣਤੀ ਪੰਜਾਬੀ ਪਰਿਵਾਰਾਂ ਨੇ ਸ਼ਮੂਲੀਅਤ
ਕਰਕੇ ਇਸ ਖੂਬਸੂਰਤ ਸ਼ਾਮ ਦਾ ਆਨੰਦ ਮਾਣਿਆ।ਪ੍ਰੋਗਰਾਮ ਦੀ ਸ਼ੁਰੂਆਤ ਮੈਲਬੌਰਨ ਦੇ ਪ੍ਰਸਿੱਧ ਮੰਚ ਸੰਚਾਲਕ ਮਨਿੰਦਰ ਬਰਾੜ ਨੇ ਖੂਬਸੂਰਤ ਤਰੀਕੇ ਨਾਲ ਆਏ ਹੋਏ ਸਭ ਮਹਿਮਾਨਾਂ ਨੂੰ ਜੀ ਆਇਆਂ ਕਹਿ ਕੇ ਕੀਤੀ ਤੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ।ਬਾਅਦ ‘ਚ ਸੰਸਥਾ ਦੇ ਜਨਰਲ ਸਕੱਤਰ ਜਸਵੀਰ ਧਾਰਨੀ (ਜੱਸੀ) ਨੇ ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਸਭ
ਸੱਜਣਾਂ,ਸਪਾਂਸਰਾਂ ਤੇ ਮੀਡੀਆ ਦਾ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਸੰਸਥਾ ਵਲੋਂ ਇੱਥੇ ਜੰਮੇ ਪਲੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਣ ਲਈ ਭਵਿੱਖ ‘ਚ ਵੀ ਇਹੋ ਜਿਹੇ ਸੱਭਿਆਚਾਰਿਕ ਪ੍ਰੋਗਰਾਮਾਂ ਦਾ ਆਯੋਜਿਨ ਕੀਤਾ ਜਾਵੇਗਾ।ਬਾਅਦ ‘ਚ ਛੋਟੀਆਂ-ਛੋਟੀਆਂ ਬੱਚੀਆਂ ਵਲੋਂ ਤੇ ਨੌਜਵਾਨਾਂ ਵਲੋਂ ਬਹੁਤ ਹੀ ਖੂਬਸੂਰਤ ਗਿੱਧੇ ਤੇ ਭੰਗੜੇ ਦਾ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਸਭ ਵਲੋਂ ਖੂਬ ਸਰਾਹਿਆ ਗਿਆ ਤੇ ਰਣਜੀਤ ਰਾਣਾ ਵਲੋਂ ਵੀ ਇੱਕ ਖੂਬਸੂਰਤ ਗੀਤ ਪੇਸ਼ ਕੀਤਾ ਗਿਆ।ਪ੍ਰੋਗਰਾਮ ਦੌਰਾਨ ਹੀ ਸੰਸਥਾ ਵਲੋਂ ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਵਾਲੇ ਸਪਾਂਸਰਾਂ ਦਾ ਤੇ ਮੰਚ ਸੰਚਾਲਕ ਮਨਿੰਦਰ ਬਰਾੜ ਦਾ ਵਿਸ਼ੇਸ ਚਿੰਨ੍ਹ ਦੇ ਸਨਮਾਨ ਕੀਤਾ ਗਿਆ।ਅਖੀਰ ‘ਚ ਹਾਜਿਰ ਸਮੂਹ ਪਰਿਵਾਰਾਂ ਨੇ “ਤੰਦੂਰੀ ਜੰਕਸ਼ਨ ਰੈਸਟਰੈਂਟ” ਦਾ ਲਾਜੀਜ ਖਾਣਾ ਖਾ ਕੇ ਡੀ.ਜੇ ਉੱਤੇ ਚੱਲਦੇ ਪੰਜਾਬੀ ਗਾਣਿਆਂ ਦੀ ਤਾਲ ਉੱਤੇ ਇਕੱਠੇ ਹੋ ਕੇ ਭੰਗੜਾ ਪਾ ਕੇ ਇਸ ਪ੍ਰੋਗਰਾਮ ਨੂੰ ਜਲਦ ਹੀ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਕੀਤਾ।ਇਸ ਮੌਕੇ ਸੰਸਥਾ ਦੇ ਪ੍ਰਧਾਨ ਓਂਕਾਰ ਸਿੰਘ,ਤੀਰਥ ਕੰਘ (ਉੱਪ ਪ੍ਰਧਾਨ),ਜਸਵੀਰ ਧਾਰਨੀ (ਜਨਰਲ ਸਕੱਤਰ),ਹਰਜੀਤ ਪੰਧੇਰ ਰਾਣਾ (ਉੱਪ ਸੈਕਟਰੀ),ਦਵਿੰਦਰ ਸਿੰਘ ਔਜਲਾ (ਟਰੱਯੀਅਰ),ਰਣਜੀਤ ਦੇਹਲ (ਉੱਪ ਟਰੱਯੀਅਰ) ਤੇ ਮੇਜਰ ਸਿੰਘ ਗਿੱਲ ਆਦਿ ਨੇ ਸਭ ਸੱਜਣਾਂ ਦਾ ਧੰਨਵਾਦ ਕੀਤਾ।

 


ਰਾਮਗੜਦੀਆ ਸਭਾ ਵੱਲੋ ਇਟਲੀ ਵਿੱਚ ਬਾਬਾ ਵਿਸ਼ਵਕਰਮਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ

ਰੋਮ(ਇਟਲੀ)28 ਅਕਤੂਬਰ(ਟੇਕ ਚੰਦ ਜਗਤਪੁਰ)—

ty

ਰਾਮਗੜਦੀਆ ਸਭਾ ਇਟਲੀ ਵੱਲੋ ਗੁਰਦੁਆਰਾ ਸਿੰਘ ਸਭਾ ਫਲੇਰੋ(ਬਰੇਸੀਆ) ਅਤੇ ਸਮੂਹ ਸੰਗਤਾ ਦੇ ਸਾਹਿਯੋਗ ਨਾਲ ਇਟਲੀ ਵਿੱਚ ਪਹਿਲੀ ਵਾਰ ਬਾਬਾ ਵਿਸ਼ਵਕਰਮਾ ਦਿਵਸ ਬਹੁਤ ਹੀ ਧੂਮ-ਧਾਂਮ ਨਾਲ ਮਨਾਇਆ ਗਿਆ।ਇਸ ਮੌਕੇ ਤੇ ਆਰੰਭੇ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਉਪਰੰਤ ਭਾਈ ਜਰਨੈਲ ਸਿੰਘ ਦੇ ਜੱਥੇ ਵੱਲੋ ਪਹੁੰਚੀਆ ਹੋਈਆ ਸੰਗਤਾ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਗਿਆ।ਇਸ ਮੌਕੇ ਤੇ ਪਹੁੰਚੀਆ ਹੋਈਆ ਸੰਗਤਾ ਲਈ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਤੇ ਜਗਦੀਪ ਸਿੰਘ, ਨਿਰਮਲ ਸਿੰਘ ਖਹਿਰਾ,ਕਾਲਾ ਬ੍ਰਰੇਸੀਆ, ਦਿਲਬਾਗ ਸਿੰਘ ਮਾਨਤੋਵਾ, ਰਾਣਾ ਮਾਨਤੋਵਾ, ਅਨਿਲ ਕੁਮਾਰ ਲੋਟੇ, ਅਬੀਨਾਸ਼ ਸਿੰਘ, ਲਖਵਿੰਦਰ ਸਿੰਘ ਬਾਂਸਲ, ਪਰਮਜੀਤ ਸਿੰਘ ਲੋਟੇ, ਜਗਦੀਸ ਸਿੰਘ, ਜਗਤਾਰ ਸਿੰਘ ,ਅਮਰੀਕ ਸਿੰਘ ਉਫਲਾਗਾ, ਬਲਕਾਰ ਸਿੰਘ ਤੋ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤਾ ਹਾਜਰ ਸਨ।


ਕੇਨੀਆ ‘ਚ ਬੰਬ ਵਿਸਫੋਟ ਇਕ ਦੀ ਮੌਤ, 24 ਜ਼ਖਮੀ

ਨੈਰੋਬੀ, 25 ਅਕਤੂਬਰ

 ਕੇਨੀਆ ਦੀ ਰਾਜਧਾਨੀ ਨੈਰੋਬੀ ‘ਚ ਦੋ ਬੰਬ ਵਿਸਫੋਟਾਂ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ। ਸੀਨੀਅਰ ਪੁਲਸ ਅਧਿਕਾਰੀ ਪੀਟਰ ਮਾਬੇਯਾ ਨੇ ਇਥੇ ਦੱਸਿਆ ਕਿ ਨੈਰੋਬੀ  ਦੇ ਇਕ ਭੀੜਭਾੜ ਵਾਲੇ ਬੱਸ ਅੱਡੇ ‘ਤੇ ਕੱਲ ਹੋਏ ਬੰਬ ਹਮਲੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਇਥੇ ਇਕ ਪਬ ‘ਚ ਹੋਏ ਗ੍ਰਨੇਡ ਹਮਲੇ ‘ਚ 14 ਲੋਕ ਜ਼ਖਮੀ ਹੋ ਗਏ ਸਨ। ਪੁਲਸ ਨੂੰ ਇਨ੍ਹਾਂ ਹਮਲਿਆਂ ‘ਚ ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਜੁੜੇ ਅਲ ਸ਼ਬਾਬ ਲੜਾਕਿਆਂ ਦਾ ਹੱਥ ਹੋਣ ਦਾ ਸ਼ੱਕ ਹੈ। ਪੁਲਸ ਨੇ ਕਿਹਾ ਕਿ ਅਲ ਸ਼ਬਾਬ ਖਤਰਨਾਕ ਸਮੂਹ ਹੈ ਅਤੇ ਉਸ ਨੂੰ ਇਥੇ ਕਾਫੀ ਸਮਰਥਨ ਹਾਸਲ ਹੈ। ਲਿਹਾਜ਼ਾ ਹਮਲਾਵਰਾਂ ਨੂੰ ਫੜਨਾ ਕਾਫੀ ਮੁਸ਼ਕਿਲ ਹੋਵੇਗਾ। ਉਨ੍ਹਾਂ ਦੱਸਿਆ ਕਿ ਪਬ ‘ਚ ਗ੍ਰਨੇਡ ਸੁੱਟਣ ਵਾਲੇ ਨੂੰ ਕਿਸੇ ਵੀ ਵਿਅਕਤੀ ਨੇ ਨਹੀਂ ਦੇਖਿਆ। ਇਹੀ ਕਾਰਨ ਹੈ ਕਿ ਇਸ ਸਿਲਸਿਲੇ ‘ਚ ਕਾਫੀ ਜਾਂਚ ਪੜਤਾਲ ਕਰਨ ਤੋਂ ਬਾਅਦ ਵੀ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ।


Previous News

  • 03/02/2012
  • 02/02/2012
  • 01/02/2012
  • 30/01/2012
  • 28/01/2012
  • 27/01/2012
  • 25/01/2012
  • 24/01/2012
  • 23/01/2012
  • 20/01/2012
  • 18/01/2012
  • 17/01/2012
  • 16/01/2012
  • 12/01/2012
  • 10/01/2012