ਸੱਲਾ ਨੂੰ ਸੀਨੀਅਰ ਵਾਈਸ
ਪ੍ਰਧਾਨ ਚੁਣੇ ਜਾਣ 'ਤੇ ਅਨਿਲ ਸ਼ਰਮਾ ਵਲੋਂ ਮੁਬਾਰਕਾਂ
ਇਟਲੀ (ਗੁਰਮੁਖ ਸਿੰਘ ਸਰਕਾਰੀਆ) 16 ਜਨਵਰੀ-

ਇਟਲੀ ਦੇ ਪ੍ਰਸਿੱਧ ਕਬੱਡੀ ਪ੍ਰਮੋਟਰ ਤੇ ਬਿਜ਼ਨਿਸਮੈਨ ਸ੍ਰੀ ਰਾਜ ਕੁਮਾਰ ਸੱਲਾਂ ਨੂੰ
ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨੌਰਵੇ ਦੇ ਸੀਨੀਅਰ ਵਾਈਸ ਪ੍ਰਧਾਨ ਚੁਣੇ ਜਾਣ
ਤੇ ਇਟਲੀ ਦੀ ਕਬੱਡੀ ਫੈਡਰੇਸ਼ਨ ਤੇ ਇਟਲੀ ਦੀਆਂ ਵੱਖ ਵੱਖ ਸ਼ਖਸ਼ੀਅਤਾਂ ਵੱਲੋਂ ਵਧਾਈ
ਸੰਦੇਸ਼ ਭੇਜੇ ਗਏ ਹਨ। ਕਲੱਬਾਂ ਦੇ ਵੱਖ ਵੱਖ ਅਹੁੱਦੇਦਾਰਾਂ ਨੇ ਸ੍ਰੀ ਸੱਲਾਂ ਦੀ ਚੋਣ
ਦਾ ਭਰਪੂਰ ਸਵਾਗਤ ਕਰਦਿਆਂ ਕਿਹਾ ਕਿ ਬਲਜੀਤ ਸਿੰਘ ਬੱਗਾ ਵੱਲੋਂ ਬਣਾਈ ਬਾਬਾ ਦੀਪ
ਸਿੰਘ ਕਲੱਬ ਨੌਰਵੇ ਨੇ ਇੱਕ ਯੋਗ ਵਿਅਕਤੀ ਦੀ ਚੋਣ ਕੀਤੀ ਹੈ ਤੇ ਸ੍ਰੀ ਸੱਲਾ ਕਬੱਡੀ
ਨੂੰ ਨਵੀਂ ਸੇਧ ਦੇਣਗੇ। ਨੌਰਵੇ ਦੀ ਕਲੱਬ ਨੇ ਇੱਕ ਸੱਚੇ ਖੇਡ ਪ੍ਰੇਮੀ ਤੇ ਪ੍ਰਮੋਟਰ
ਦੀ ਚੋਣ ਕੀਤੀ ਹੈ । ਸ੍ਰੀ ਸੱਲਾ ਨੂੰ ਵਧਾਈ ਸੰਦੇਸ਼ ਦੇਣ ਵਾਲੀਆਂ ਸ਼ਖਸ਼ੀਅਤਾਂ ਵਿਚ
ਸ੍ਰੀ ਅਨਿਲ ਸ਼ਰਮਾ ਪ੍ਰਧਾਨ ਸ਼ਰਮਾ ਸਪੋਰਟਸ ਕਲੱਬ ਤੇ ਐਮਚਿਉਰ ਕਬੱਡੀ ਫੈਡਰੇਸ਼ਨ ਯੋਰਪ
, ਸ੍ਰੀ ਪਰਮਿੰਦਰ ਸ਼ਰਮਾ ਪ੍ਰਧਾਨ ਐਮਚਿਉਰ ਕਬੱਡੀ ਫੈਡਰੇਸ਼ਨ ਇਟਲੀ , ਜਿੰਦਰ ਸਿੰਘ
ਔਜਲਾ (ਹਾਲੈਂਡ) , ਜੱਗਾ ਹਾਲੈਂਡ , ਮੱਖਣ ਸਿੰਘ ਯੂ ਐੱਸ ਏ , ਸੁਰਜਣ ਸਿੰਘ ਚੱਠਾ
ਦੇ ਨਾਂ ਪ੍ਰਮੁੱਖ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਰਾਜ ਕੁਮਾਰ ਸੱਲਾ ਦੀ ਚੋਣ ਨਾਲ
ਇਟਲੀ ਕਬੱਡੀ ਫੈਡਰੇਸ਼ਨ ਦਾ ਮਾਣ ਵਧਿਆ ਹੈ ਤੇ ਸੱਲਾ ਆਪਣੀ ਜਿੰਮੇਵਾਰੀ ਨੂੰ ਤਨਦੇਹੀ
ਨਾਲ ਨਿਭਾਉਣਗੇ। ਸ੍ਰੀ ਸ਼ਰਮਾ ਨੇ ਇਸ ਨਿਯੁਕਤੀ ਦਾ ਭਰਪੂਰ ਸ਼ਬਦਾਂ ਵਿਚ ਸਵਾਗਤ
ਕਰਦਿਆਂ ਗੁਰਦਿਆਲ ਸਿੰਘ ਪੱਡਾ , ਬਲਜੀਤ ਸਿੰਘ ਬੱਗਾ ਤੇ ਮੀਰੀ ਪੀਰੀ ਸਪੋਰਟਸ ਕਲੱਬ
ਕਪੂਰਥਲਾ ਧਾਰੀਵਾਲ ਬੇਟ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਝਰ ਦਾ ਧੰਨਵਾਦ ਕੀਤਾ।
ਸਬਾਉਦੀਆ ਰੋਮ ਵਿਖੇ ਦਸਮੇਸ਼ ਪਿਤਾ ਦਾ ਗੁਰਪੁਰਬ
ਮਨਾਇਆ
ਰੋਮ,16 ਜਨਵਰੀ-ਗੁਰਪ੍ਰੀਤ ਸਿੰਘ ਪ੍ਰਿੰਸ-
ਮਹਾਨ ਸਿੱਖ ਧਰਮ ਦੇ 10 ਵੇਂ ਗੁਰੁ ਸਰਬੰਸਦਾਨੀ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ
ਮਹਾਰਾਜ ਦਾ ਪ੍ਰਕਾਸ਼ ਦਿਵਸ ਗੁਰੂਦੁਆਰਾ ਸਿੰਘ ਸਭਾ ਸਬਾਉਦੀਆ ਵਿੱਖੇ ਸਮੂਹ ਸੰਗਤ ਅਤੇ
ਗੁ:ਪ੍ਰਬੰਧਕ ਕਮੇਟੀ ਵਲੋਂ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਆਰੰਭੇ ਸ਼੍ਰੀ ਆਖੰਡ
ਪਾਠ ਜੀ ਦੇ ਭੋਗ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਦੀ ਸ਼ੁਰੂਆਤ ਭਾਈ
ਗੁਰਮੇਜ ਸਿੰਘ ਮੁੱਖ ਗ੍ਰੰਥੀ ਗੁ ਸਿੰਘ ਸਭਾ ਸਬਾਉਦੀਆ ਭਾਈ ਲਖਵਿੰਦਰ ਸਿੰਘ ਤੇ
ਸਾਥੀਆਂ ਨੇ ਗੁਰਬਾਣੀ ਦੇ ਸ਼ਬਦਾਂ ਦੁਆਰਾ ਕੀਤੀ ਇਸ ਉਪਰੰਤ ਪ੍ਰਸਿੱਧ ਕਵੀਸ਼ਰੀ ਜਥਾ
ਭਾਈ ਭਜਨ ਸਿੰਘ ਲੀਵਿਨੀਓ ਤੇ ਸਾਥੀਆਂ ਨੇ ਆਪਣੀਆਂ ਕਵੀਸ਼ਰੀ ਵਾਰਾਂ ਦੁਆਰਾ ਸਾਹਿਬ
ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਮੁੱਚੇ ਜੀਵਨ ਤੇ ਮਹਾਨ ਸਿੱਖ ਇਤਿਹਾਸ ਦਾ ਵਰਨਣ
ਕੀਤਾ ਸ ਕਰਮਜੀਤ ਸਿੰਘ ਢਿੱਲੋਂ ਪ੍ਰਧਾਨ ਗੁ: ਸਿੰਘ ਸਭਾ ਸਬਾੳਦੀਆ ਨੇ ਹਾਜਰੀਨ
ਸੰਗਤਾਂ ਨੂੰ ਗੁਰਪੂਰਬ ਦੀ ਵਧਾਈ ਦਿੰਦੀਆਂ ਕਿ ਅੱਜ ਇਟਲੀ ਵਿੱਚ ਕੁਝ ਪੰਜਾਬੀ
ਨੌਜਵਾਨ ਪੱਕੇ ਹੋਣ ਦੀ ਖਾਤਿਰ ਅਪਣੇ ਮਹਾਨ ਸਿੱਖ ਧਰਮ ਤੋਂ ਬੇਮੁੱਖ ਹੋ ਰਹੇ ਹਨ ਜੋ
ਕਿ ਸਾਡੇ ਸਾਰਿਆਂ ਲਈ ਸ਼ਰਮੰਦੀ ਦੀ ਗੱਲ ਹੈ ਸਾਨੂੰ ਸਭ ਨੂੰ ਅਜਿਹੀਆਂ ਘਟਨਾਵਾਂ ਵਾਰੇ
ਸੋਚਣਾ ਚਾਹੀਦਾ ਹੈ । ਸ ਢਿੱਲੋਂ ਨੇ ਸਭ ਸੰਗਤ ਨੂੰ ਖੰਡੇ ਬਾਟੇ ਦਾ ਅਮਿੰਤ ਛੱਕ ਕਿ
ਸਿੰਘ ਸਜਣ ਲਈ ਵੀ ਪ੍ਰੇਰਿਤ ਕੀਤਾ ਇਸ ਮੌਕੇ ਭਾਈ ਭਜਨ ਸਿੰਘ ਤੇ ਸਾਥੀਆਂ ਕਵੀਸ਼ਰ ਜਥਾ
ਦਾ ਗੁ ਪ੍ਰਬੰਧਕ ਕਮੇਟੀ ਵਲੋਂ ਸਰੋਪਾ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਗੁਰਪੁਰਬ
ਸਮਾਗਮ ਵਿੱਚ ਸ਼੍ਰੀ ਅਖੰਠ ਪਾਠ ਸਾਹਿਬ ਦੀ ਸੇਵਾ ਪੁਨਤੀਨੀਆਂ ਦੀ ਸੰਗਤ ਵੋਲੋਂ ਕੀਤੀ
ਗਈ ਇਸ ਮੌਕੇ ਸ ਗੁਰਬਚਨ ਸਿੰਘ ,ਸ ਨਿਸ਼ਾਨ ਸਿੰਘ ਆਦਿ ਮੋਹਤਵਰ ਬੰਦੇ ਮੋਜੂਦ ਸਨ ।
ਨਦੀ 'ਚ ਉਤਰਿਆ ਹਵਾਈ ਜਹਾਜ਼, ਯਾਤਰੀ ਸੁਰੱਖਿਅਤ
ਨਿਊਯਾਰਕ, 16 ਜਨਵਰੀ
-ਅਮਰੀਕਾ ਵਿਚ ਇਕ ਘਰੇਲੂ ਹਵਾਈ ਜਹਾਜ਼ ਹਡਸਨ ਨਦੀ ਵਿਚ ਉਤਰ ਗਿਆ। ਪਾਣੀ ਵਿਚ ਹਵਾਈ
ਜਹਾਜ਼ ਦਾ ਇਹ ਫਿਲਮੀ ਦ੍ਰਿਸ਼ ਤਦ ਦੇਖਣ ਨੂੰ ਮਿਲਿਆ ਜਦੋਂ ਏਅਰਬਸ ਨਾਲ ਪੰਛੀ ਟਕਰਾ
ਗਿਆ। ਐਮਰਜੈਂਸੀ ਹਾਲਤ ਵਿਚ ਏਅਰਬਸ ਨੂੰ ਹਡਸਨ ਨਦੀ ਵਿਚ ਉਤਾਰਨਾ ਪਿਆ। ਹਾਲਾਂਕਿ
ਜਹਾਜ਼ ਦੇ ਚਾਲਕ ਦਲ ਸਮੇਤ ਸਾਰੇ 155 ਯਾਤਰੀ ਨੂੰ ਸੁਰੱਖਿਅਤ ਬਚਾ ਲਿਆ ਗਿਆ
ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਏਅਰਬਸ ਏ-320 ਘਰੇਲੂ ਉਡਾਨ 'ਤੇ ਸੀ ਅਤੇ ਨਿਊਯਾਰਕ
ਦੇ ਲਾਗਾਰਡੀਆ ਏਅਰਪੋਰਟ ਤੋਂ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਇਹ ਹਾਦਸਾ ਵਾਪਰ
ਗਿਆ। ਜਹਾਜ਼ ਨੂੰ ਨਾਰਥ ਕੈਰੋਲਾਈਨਾ ਜਾਣਾ ਸੀ। ਅਧਿਕਾਰੀਆਂ ਅਨੁਸਾਰ ਜਹਾਜ਼ ਦੇ
ਪੰਛੀਆਂ ਨਾਲ ਟਕਰਾ ਜਾਣ ਕਾਰਨ ਇਹ ਹਾਦਸਾ ਵਾਪਰਿਆ। ਪੰਛੀਆਂ ਨਾਲ ਟਕਰਾਉਣ ਨਾਲ ਜਹਾਜ਼
ਦੇ ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਪਰ ਪਾਇਲਟ ਦੀ ਸਮਝਦਾਰੀ ਨਾਲ ਜਹਾਜ਼
ਨੂੰ ਨਦੀ ਵਿਚ ਉਤਾਰ ਲਿਆ ਗਿਆ ਅਤੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਵਾਈ
ਸੂਤਰਾਂ ਅਨੁਸਾਰ ਹਾਦਸੇ ਦੀ ਖ਼ਬਰ ਮਿਲਦੇ ਹੀ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ
ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਹਡਸਨ ਨਦੀ ਵਿਚ ਪਾਣੀ ਦਾ ਤਾਪਮਾਨ
ਜ਼ੀਰੋ ਡਿਗਰੀ ਤੋਂ ਵੀ ਘੱਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਠੰਡ ਦਾ ਸਾਹਮਣਾ ਕਰਨਾ
ਪਿਆ। ਬਾਅਦ ਵਿਚ ਅਧਿਕਾਰੀਆਂ ਅਤੇ ਯਾਤਰੀਆਂ ਨੇ ਇਸ ਹਿੰਮਤੀ ਪਾਇਲਟ ਵੱਲੋਂ ਜਹਾਜ਼
ਨੂੰ ਹਡਸਨ ਨਦੀ ਵਿਚ ਸੁਰੱਖਿਅਤ ਉਤਾਰਨ ਦੀ ਸ਼ਲਾਘਾ ਕੀਤੀ।
ਹਮਲੇ 'ਚ ਹਮਾਸ ਦੇ ਗ੍ਰਹਿਮੰਤਰੀ ਦੀ ਮੌਤ
ਗਾਜ਼ਾ ਸਿਟੀ, ਸ਼ੁਕਰਵਾਰ, 16 ਜਨਵਰੀ 2009
ਇਸਰਾਇਲੀ ਹਮਲੇ ਵਿਚ ਅੱਜ ਹਮਾਸ ਦੇ ਗਾਜ਼ਾ ਵਿਖੇ ਸਥਿੱਤ ਸੀਨੀਅਰ ਨੇਤਾ ਅਤੇ ਗ੍ਰਹਿ
ਮੰਤਰੀ ਸਿਆਮ ਦੀ ਮੌਤ ਹੋ ਗਈ.ਉਹ ਯਹੂਦੀ ਦੇਸ਼ ਦੇ ਹਮਲੇ ਵਿਚ ਮਾਰੇ ਗਏ ਹੁਣ ਤੱਕ ਦੇ
ਸੀਨੀਅਰ ਇਸਲਾਮੀ ਨੇਤਾ ਹਨ.ਅਲ ਕੁਦ ਟੀਵੀ ਨੇ ਸਿਆਮ ਦੇ ਮਾਰੇ ਜਾਣ ਨਾਲ ਜੁੜੀ ਤਸਵੀਰ
ਪ੍ਰਸਾਰਿਤ ਕੀਤੀ.ਚੈਨਲ ਨੇ ਖਬਰ ਦਿੱਤੀ ਕਿ ਹਮਲੇ ਵਿਚ ਹਮਾਸ ਨੇਤਾ ਸਈਦ ਸਿਆਮ,
ਉਹਨਾਂ ਦੇ ਪੁੱਤਰ ਅਤੇ ਉਹਨਾਂ ਦੇ ਭਰਾ ਗਾਜ਼ਾ ਵਿਚ ਸ਼ਹੀਦ ਹੋ ਗਏ.ਸਿਆਮ ਦੇ ਭਰਾ ਦੇ
ਘਰ 'ਤੇ ਹੋਏ ਇਸਰਾਇਲੀ ਹਵਾਈ ਹਮਲੇ ਵਿਚ ਇਹ ਤਿੰਨੋਂ ਲੋਕ ਮਾਰੇ ਗਏ.ਹਮਲੇ ਵਿਚ ਘਰ
ਪੂਰੀ ਤਰ੍ਹਾਂ ਨੁਕਸਾਣਿਆ ਗਿਆ.ਇਸਰਾਇਲੀ ਸੈਨਾ ਨੇ ਪੁਸ਼ਟੀ ਕੀਤੀ ਕਿ ਉਸ ਨੇ ਸਿਆਮ
ਖਿਲਾਫ ਹਮਲਾ ਕੀਤਾ ਸੀ.ਉਸ ਦੇ ਜਹਾਜ ਚਾਲਕਾਂ ਨੇ ਵੀ ਨਿਸ਼ਾਨੇ ਉੱਪਰ ਹਮਲਾ ਹੋਣ ਦੀ
ਗੱਲ ਕਹੀ ਹੈ.ਉੱਧਰ ਹਮਾਸ ਦੀ ਹਥਿਆਰਬੰਦ ਇਕਾਈ ਨੇ ਆਪਣੇ ਨੇਤਾ ਦੀ ਮੌਤ ਦਾ ਬਦਲਾ
ਲੈਣ ਦੀ ਸਹੁੰ ਚੁੱਕੀ ਹੈ.
ਅਫਗਾਨ ਹੈਲੀਕਾਪਟਰ ਨੂੰ ਹਾਦਸਾ,13 ਮਰੇ
ਹੇਰਾਤ, ਸ਼ੁਕਰਵਾਰ, 16 ਜਨਵਰੀ 2009
ਪੱਛਮੀ ਅਫਗਾਨਿਸਤਾਨ ਵਿਚ ਅਫਗਾਨ ਸੈਨਾ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ
ਜਿਸ ਵਿਚ ਸੈਨਾ ਦੇ ਇੱਕ ਸੀਨੀਅਰ ਜਰਨੈਲ ਸਮੇਤ 13 ਲੋਕ ਹਲਾਕ ਹੋ ਗਏ.ਅਫਗਾਨਿਸਤਾਨ
ਵਿਚ ਤਾਲਿਬਾਨੀ ਸ਼ਾਸਨ ਖਤਮ ਹੋਣ ਮਗਰੋਂ ਇਸ ਨੂੰ ਸੱਭ ਤੋਂ ਭਿਆਨਕ ਹਾਦਸਾ ਮੰਨਿਆ ਜਾ
ਰਿਹਾ ਹੈ.ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਵਿਚ ਅਫਗਾਨ ਨੈਸ਼ਨਲ
ਆਰਮੀ(ਏਐਨਏ) ਦੇ ਸੀਨੀਅਰ ਅਧਿਕਾਰੀ ਸਵਾਰ ਸਨ.ਖਰਾਬ ਮੌਸਮ ਕਾਰਣ ਹੇਰਾਤ ਰਾਜ ਵਿਚ ਇਹ
ਹੈਲੀਕਾਪਟਰ ਹੇਠਾਂ ਆ ਡਿੱਗਾ.ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ
ਹੈਲੀਕਾਪਟਰ ਵਿਚ ਸਵਾਰ ਸਾਰੇ ਲੋਕ ਮਾਰੇ ਗਏ.ਸੈਨਾ ਦੇ ਮਾਰੇ ਗਏ ਸੀਨੀਅਰ ਜਰਨੈਲ ਦਾ
ਨਾਂ ਫਜ਼ਲ ਅਹਿਮਦ ਸਾਇਰ ਹੈ.ਮੰਤਰਾਲੇ ਦੇ ਬੁਲਾਰੇ ਜਨਰਲ ਮੁਹੰਮਦ ਜ਼ਹੀਰ ਆਜ਼ਿਮੀ ਨੇ
ਕਿਹਾ ਕਿ ਸਾਲ 2001 ਵਿਚ ਤਾਲੀਬਾਨ ਦੇ ਖਾਤਮੇ ਦੇ ਬਾਅਦ ਇਹ ਹੁਣ ਤੱਕ ਦੀ ਸੱਭ ਤੋਂ
ਭਿਆਨਕ ਘਟਨਾ ਹੈ.ਉਹਨਾਂ ਦੱਸਿਆ ਕਿ ਪ੍ਰਤੀਨਿੱਧੀ ਮੰਡਲ ਗੁਆਂਢੀ ਰਾਜ ਵਿਚ ਸਥਿੱਤ
ਫੌਜੀ ਅੱਡੇ ਦੇ ਦੌਰੇ ਉੱਪਰ ਜਾ ਰਿਹਾ ਸੀ.ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ
ਨਾਂ ਜ਼ਾਹਰ ਨਾ ਕਰਨ ਦੀ ਸ਼ਰਤ ਉੱਪਰ ਦੱਸਿਆ ਕਿ ਅਜੇ ਇਹ ਸਾਫ ਨਹੀਂ ਹੋਇਆ ਹੈ ਕਿ ਰੂਸ
ਵਿਚ ਬਣਿਆ ਐਮਆਈ-17 ਹੈਲੀਕਾਪਟਰ ਖਰਾਬ ਮੌਸਮ ਕਾਰਣ ਹਾਦਸੇ ਦਾ ਸ਼ਿਕਾਰ ਹੋਇਆ ਜਾਂ
ਦੁਸ਼ਮਨ ਦੇ ਹਮਲੇ ਵਿਚ ਇਹ ਹੇਠਾਂ ਆ ਡਿੱਗਾ.
ਸੰਰਾ ਦਫਤਰ 'ਤੇ ਇਜ਼ਰਾਇਲੀ ਹਮਲਾ
ਗਾਜ਼ਾ, ਸ਼ੁਕਰਵਾਰ, 16 ਜਨਵਰੀ 2009
ਇਜ਼ਰਾਇਲ ਨੇ ਗਾਜ਼ਾ ਪੱਟੀ ਵਿਖੇ ਸਥਿੱਤ ਸੰਯੁਕਤ ਰਾਸ਼ਟਰ ਹੈਡ ਕੁਆਰਟਰ ਉੱਪਰ ਅੱਜ ਬੰਬ
ਦਾਗੇ ਜਿਸ ਕਾਰਣ ਵੇਅਰ ਹਾਉਸ ਵਿਚ ਅੱਗ ਲੱਗ ਗਈ ਅਤੇ ਫਿਲਸਤੀਨੀ ਸ਼ਰਨਾਰਥੀਆਂ ਲਈ
ਰੱਖੀ ਹਜ਼ਾਰਾਂ ਪਾਉਂਡ ਦੀ ਖਾਧ ਸਮੱਗਰੀ ਅਤੇ ਮਨੁੱਖੀ ਸਹਾਇਤਾ ਸਮੱਗਰੀ ਸੜ੍ਹ ਕੇ
ਸੁਆਹ ਹੋ ਗਈ.ਸੰਰਾ ਕਾਮਿਆਂ ਅਤੇ ਅੱਗ ਬੁਝਾਉ ਕਾਮਿਆਂ ਨੂੰ ਅੱਗ ਨੂੰ ਬੁਝਾਉਣ ਅਤੇ
ਖਾਧ ਸਮੱਗਰੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕਾਫੀ ਮਿਹਨਤ ਕਰਨੀ ਪਈ.ਇਜ਼ਰਾਇਲ ਦੇ ਇਸ
ਕਦਮ ਨਾਲ ਇੱਕ ਵਾਰ ਮੁੜ ਤੋਂ ਗਾਜ਼ਾ ਪੱਟੀ ਵਿਚ ਮਨੁੱਖੀ ਸੰਕਟ ਦੇ ਹੱਲ ਦੀ ਕੋਸ਼ਿਸ਼
ਨੂੰ ਵੱਡਾ ਝਟਕਾ ਵੱਜਾ ਹੈ.ਇਜ਼ਰਾਇਲ ਦੇ ਪ੍ਰਧਾਨ ਮੰਤਰੀ ਏਹੁੱਦ ਓਲਮਰਟ ਨੇ ਕਿਹਾ ਕਿ
ਸੈਨਾ ਨੇ ਸੰਰਾ ਇਮਾਰਤ ਉੱਪਰ ਉਦੋਂ ਗੋਲੇ ਦਾਗੇ ਜਦੋਂ ਉੱਥੋਂ ਹਮਾਸ ਦੇ ਅੱਤਵਾਦੀਆਂ
ਨੇ ਹਮਲਾ ਕੀਤਾ.ਇਸ ਵਿਚ ਤਿੰਨ ਲੋਕ ਜ਼ਖਮੀ ਹੋ ਗਏ.ਉਹਨਾਂ ਕਿਹਾ ਕਿ ਇਹ ਪੂਰੀ ਤਰ੍ਹਾਂ
ਸੱਚ ਹੈ ਕਿ ਸਾਡੇ ਉੱਪਰ ਉਸ ਥਾਂ ਤੋਂ ਹਮਲਾ ਕੀਤਾ ਗਿਆ ਪਰ ਜਵਾਬੀ ਕਾਰਵਾਈ ਵਿਚ ਜੋ
ਹੋਇਆ ਉਸ ਦਾ ਮੈਨੂੰ ਅਫਸੋਸ ਹੈ ਅਤੇ ਅਸੀਂ ਉਸ ਲਈ ਮੁਆਫੀ ਵੀ ਮੰਗਦੇ ਹਾਂ.ਮੈਨੂੰ
ਨਹੀਂ ਜਾਪਦਾ ਕਿ ਅਜਿਹਾ ਹੋਣਾ ਚਾਹੀਦਾ ਸੀ.
ਆਤੰਕੀ ਸਾਜਿਸ਼ 'ਚ ਦੋ ਲੋਕ ਦੋਸ਼ੀ
ਟੋਲੇਦੋ, ਸ਼ੁਕਰਵਾਰ, 16 ਜਨਵਰੀ 2009
ਅਮਰੀਕੀ ਸਿਪਾਹੀਆਂ ਦੀ ਹੱਤਿਆ ਲਈ ਅੱਤਵਾਦੀਆਂ ਦੀ ਭਰਤੀ ਅਤੇ ਸਿਖਲਾਈ ਦੇਣ ਦੀ
ਸਾਜਿਸ਼ 'ਚ ਸ਼ਾਮਲ ਹੋਣ ਦੇ ਆਰੋਪ 'ਚ ਦੋਸ਼ੀ ਠਹਿਰਾਏ ਗਏ ਦੋ ਲੋਕਾਂ ਨੇ ਅਪੀਲ ਕੀਤੀ
ਹੈ।ਇਹ ਦੋਨੋਂ ਆਪਸ 'ਚ ਰਿਸ਼ਤੇਦਾਰ ਵੀ ਹਨ।ਸੰਘੀ ਆਰੋਪੀ ਪੱਖ ਨੇ ਦੱਸਿਆ ਕਿ ਇਹ ਲੋਕ
ਸਿਖਲਾਈ ਪ੍ਰਾਪਤ ਕਰ ਰਹੇ ਸਨ ਅਤੇ ਵਿਦੇਸ਼ ਜਾਣਾ ਚਾਹੁੰਦੇ ਸਨ ਤਾਕਿ ਉਹ ਇਰਾਕ ਅਤੇ
ਅਫ਼ਗਾਨੀਸਤਾਨ 'ਚ ਅਮਰੀਕੀ ਸੈਨਿਕਾਂ ਦੀ ਹੱਤਿਆ ਕਰ ਸਕਣ।ਅਧਿਕਾਰੀਆਂ ਨੇ ਦੱਸਿਆ ਹੈ
ਕਿ ਇਨ੍ਹਾ ਲੋਕਾਂ ਨੂੰ ਸਾਜਿਸ਼ ਕਰਨ ਵਾਲੇ ਟੋਲੇਦੋ ਦੇ ਤਿੰਨ ਵਿਅਕਤੀਆਂ ਦੁਆਰਾ ਭਰਤੀ
ਕੀਤਾ ਗਿਆ ਸੀ।ਇਨ੍ਹ ਤਿੰਨਾਂ ਨੂੰ ਪਿੱਛਲੇ ਸਾਲ ਗਰਮੀਆਂ 'ਚ ਦੋਸ਼ੀ ਕਰਾਰ ਦਿੱਤਾ ਗਿਆ
ਸੀ ਅਤੇ ਸਜ਼ਾ ਸੁਨਾਏ ਜਾਣ ਦਾ ਇੰਤਜ਼ਾਰ ਹੈ।ਅੱਤਵਾਦੀਆਂ ਨੂੰ ਸਮੱਗਰੀ ਉਪਲੱਬਧ ਕਰਵਾਉਣ
ਦੀ ਸਾਜਿਸ਼ 'ਚ ਸ਼ਿਕਾਗੋ ਦੇ ਜੁਬੇਰ ਅਹਿਮਦ ਅਤੇ ਉੱਪਨਗਰੀ ਉੱਤਰੀ ਸ਼ਿਕਾਗੋ ਦੇ ਖਲੀਲ
ਅਹਿਮਦ ਨੂੰ ਵੀਰਵਾਰ ਨੂੰ ਅਮਰੀਕੀ ਜਿਲ੍ਹਾ ਅਦਾਲਤ 'ਚ ਦੋਸ਼ੀ ਕਰਾਰ ਦਿੱਤਾ ਗਿਆ
ਹੈ।ਦੋਨੋਂ ਵਿਅਕਤੀਆਂ ਨੂੰ 15 ਸਾਲ ਦੀ ਸਜ਼ਾ ਕਟਨੀ ਪਵੇਗੀ।
343 ਭਾਰਤੀ ਮਛੇਰੇ ਹਿਰਾਸਤ 'ਚ:ਪਾਕਿ
ਇਸਲਾਮਾਬਾਦ, ਸ਼ੁਕਰਵਾਰ, 16 ਜਨਵਰੀ 2009
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇੱਥੇ ਕਿਹਾ ਕਿ ਕੁੱਲ 343 ਭਾਰਤੀ
ਮਛੇਰੇ ਪਾਕਿਸਤਾਨ ਦੀ ਹਿਰਾਸਤ ਵਿਚ ਹਨ ਜਦੋਂ ਕਿ 19 ਪਾਕਿਸਤਾਨੀ ਮਛੇਰੇ ਭਾਰਤ ਵਿਚ
ਬੰਦ ਹਨ..ਬੁਲਾਰੇ ਨੇ ਕਿਹਾ ਕਿ ਅਰਬ ਸਾਗਰ ਵਿਚ ਸਿੰਧੂ ਡੈਲਟਾ ਦਾ ਸਮੁੰਦਰੀ ਖੇਤਰ
ਮੱਛੀਆਂ ਫੜ੍ਹਨ ਦੇ ਲਿਹਾਜ ਤੋਂ ਚੰਗਾ ਹੈ ਅਤੇ ਇਹੋ ਕਾਰਣ ਹੈ ਕਿ ਭਾਰਤੀ ਮਛੇਰੇ
ਪਾਕਿਸਤਾਨੀ ਸਮੁੰਦਰੀ ਹੱਦ ਵਿਚ ਦਾਖਲ ਹੁੰਦੇ ਹਨ.ਅਧਿਕਾਰੀ ਨੇ ਹਾਲਾਂਕਿ ਇਹ ਵੀ
ਕਿਹਾ ਕਿ ਇਹ ਸਾਰੇ ਮਛੇਰੇ ਪਾਕਿਸਤਾਨੀ ਜਲ ਖੇਤਰ ਵਿਚ ਪ੍ਰਵੇਸ਼ ਕਰਦੇ ਹਨ ਤਾਂ ਉਦੋਂ
ਪਾਕਿਸਤਾਨੀ ਮੈਰੀਟਾਇਮ ਸਿਕਿਉਰਿਟੀ ਏਜੰਸੀ ਉਹਨਾਂ ਦੀਆਂ ਬੇੜ੍ਹੀਆਂ ਸਮੇਤ ਉਹਨਾਂ
ਨੂੰ ਗ੍ਰਿਫਤਾਰ ਕਰ ਲੈਂਦੀ ਹੈ.ਉਹਨਾਂ ਕਿ ਵਰਤਮਾਨ ਵੇਲ੍ਹੇ ਪਾਕਿਸਤਾਨ ਵਿਚ 343
ਭਾਰਤੀ ਮਛੇਰੇ ਹਿਰਾਸਤ ਵਿਚ ਹਨ.
ਰੂਸ 'ਚ ਜ਼ਬਰਦਸਤ ਭੁਚਾਲ
ਮਾਸਕੋ, ਸ਼ੁਕਰਵਾਰ, 16 ਜਨਵਰੀ 2009
ਅਮਰੀਕੀ ਭੂ ਗਰਭ ਸਰਵੇਖਣ ਨੇ ਇੱਥੇ ਕਿਹਾ ਕਿ ਪ੍ਰਸ਼ਾਂਤ ਮਹਾਂਸਾਗਰ ਵਿਚ ਰੂਸ ਦੇ
ਉੱਤਰੀ ਕੁਰਿਲ ਟਾਪੂਆਂ ਉੱਪਰ 7.3 ਦੀ ਤੀਬਰਤ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ
ਗਏ.ਕੁਰਿਲ ਟਾਪੂਆਂ ਨੂੰ ਲੈ ਕੇ ਰੂਸ ਅਤੇ ਜਪਾਨ ਵਿਚਕਾਰ ਵਿਵਾਦ ਚੱਲ ਰਿਹਾ ਹੈ.ਇਹ
ਭੁਚਾਲ ਰੂਸ ਦੇ ਸੀਵਰੋਕੁਰਿਲਸਕ ਤੋਂ 428 ਕਿਲੋਮੀਟਰ ਅਤੇ ਟੋਕਿਉ ਤੋਂ ਉੱਤਰ ਪੂਰਬ
ਵਿਚ 1787 ਕਿਲੋਮੀਟਰ ਦੀ ਦੂਰੀ ਉੱਪਰ ਸਥਾਨਕ ਸਮੇਂ ਮੁਤਾਬਕ ਰਾਤ 11.19 ਮਿੰਟ ਉੱਪਰ
ਆਇਆ.ਖਬਰ ਸੰਮਤੀ ਆਰਆਈਏ ਨੋਵੋਸਤੀ ਨੇ ਖਬਰ ਦਿੱਤੀ ਹੈ ਕਿ ਅਧਿਕਾਰੀਆਂ ਨੇ ਰੂਸ ਦੇ
ਦੂਰ ਦੁਰਾਡੇ ਵਿਚ ਪੂਰਬ ਵਿਚ ਸਥਿੱਤ ਕਾਮਚਤਕਾ ਟਾਪੂਆਂ ਉੱਪਰ ਸੁਨਾਮੀ ਦੀ ਚਿਤਾਵਨੀ
ਜ਼ਾਰੀ ਕਰ ਦਿੱਤੀ ਹੈ.ਰੂਸ ਦੇ ਅਮਰਜੈਂਸੀ ਸਥਿੱਤੀ ਮੰਤਰਾਲੇ ਦੇ ਹਵਾਲੇ ਤੋਂ ਕਿਹਾ
ਗਿਆ ਹੈ ਕਿ ਸੁਨਾਮੀ ਕੇਂਦਰ ਨੇ ਪੈਤਰੋਪਾਵਲੋਵਸਕ ਵਿਚ ਮਹਿਸੂਸ ਕੀਤੇ ਗਏ ਝਟਕਿਆਂ
ਨੂੰ ਲੈ ਕੇ ਇਹ ਚਿਤਾਵਨੀ ਜ਼ਾਰੀ ਕੀਤੀ ਹੈ.
ਅਮਰੀਕਾ ਨੂੰ ਅੱਤਵਾਦੀਆਂ ਤੋਂ ਗੰਭੀਰ ਖਤਰਾ:ਬੁਸ਼
ਵਾਸ਼ਿੰਗਟਨ, ਸ਼ੁਕਰਵਾਰ, 16 ਜਨਵਰੀ 2009
ਅਮਰੀਕੀ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਨੇ ਕਿਹਾ ਹੈ ਕਿ ਅਮਰੀਕਾ ਨੂੰ ਅੱਤਵਾਦੀਆਂ
ਤੋਂ ਗੰਭੀਰ ਖਤਰਾ ਬਣਿਆ ਹੋਇਆ ਹੈ,ਜੋ ਨਾ ਸਿਰਫ਼ ਬੱਚਨਬੱਧ ਹੈ,ਬਲਕਿ ਹਮਲੇ ਲਈ ਧੀਰਜ
ਪੂਰਬਕ ਇੰਤਜ਼ਾਰ ਕਰ ਰਹੇ ਹਨ।ਬੁਸ਼ ਨੇ ਕੱਲ੍ਹ ਆਪਣੇ ਵਿਦਾਈ ਭਾਸ਼ਣ 'ਚ ਕਿਹਾ ਹੈ ਕਿ
ਸਾਡਾ ਦੇਸ਼ ਸੱਤ ਸਾਲ ਪਹਿਲਾਂ ਦੀ ਤੁਲਨਾ ਹੁਣ ਜ਼ਿਆਦਾ ਸੁਰੱਖਿਅਤ ਹੈ,ਲੇਕਿਨ ਸਾਡੇ
ਲੋਕਾਂ ਨੂੰ ਹੋਰ ਅੱਤਵਾਦੀ ਹਮਲਿਆਂ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ।ਵਰਤਮਾਨ
ਰਾਸ਼ਟਰਪਤੀ 20 ਜਨਵਰੀ ਨੂੰ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਅਹੁਦੇ ਸੌਂਪਣਗੇ।ਬੁਸ਼ ਨੇ
ਟੈਲੀਵਿਜ਼ਨ 'ਤੇ ਰਾਸ਼ਟਰ ਨੂੰ ਸੰਬੋਧਤ ਕਰਦੇ ਹੋਏ ਕਿਹਾ ਹੈ ਕਿ ਸਾਡੇ ਦੁਸ਼ਮਣ ਧੀਰਜਵਾਨ
ਹਨ ਅਤੇ ਫ਼ਿਰ ਤੋਂ ਹਮਲਾ ਕਰਨ ਲਈ ਬੱਚਨਬੱਧ ਹਨ।ਭਾਸ਼ਣ 'ਚ ਉਨ੍ਹਾ ਨੇ 11 ਸਤੰਬਰ ਦੀ
ਘਟਨਾ ਅਤੇ ਉਸ ਦੇ ਬਾਅਦ ਅਮਰੀਕਾ ਨੂੰ ਅੱਤਵਾਦੀ ਹਮਲਿਆਂ ਤੋਂ ਬਚਾਉਣ ਲਈ ਆਪਣੇ
ਫੈਸਲਿਆਂ ਦਾ ਜ਼ਿਕਰ ਕੀਤਾ।ਉਨ੍ਹਾ ਨੇ ਕਿਹਾ ਹੈ ਕਿ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ
ਅੱਤਵਾਦ ਨਾਲ ਮੁਕਾਬਲਾ ਕਰੀਏ।ਅਮਰੀਕਾ 'ਤੇ ਹੋਏ ਅੱਤਵਾਦੀ ਹਮਲੇ ਦੇ ਤੁਰੰਤ ਬਾਅਦ
ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਬੁਸ਼ ਨੇ ਕਿਹਾ ਹੈ ਕਿ 11 ਸਤੰਬਰ 2001 ਦੀ ਰਾਤ
ਨੂੰ ਇੱਥੇ ਕੀਤੇ ਗਏ ਸੰਬੋਧਨ ਵੱਲੋਂ ਮੈਂ ਪਰਤਣਾ ਚਾਹੁੰਦਾ ਹਾਂ।ਉਨ੍ਹਾ ਨੇ ਕਿਹਾ ਹੈ
ਕਿ ਪਰਲ ਹਾਰਬਰ ਬਾਅਦ ਇਹ ਅਮਰੀਕਾ 'ਤੇ ਸਭ ਤੋਂ ਭਿਅੰਕਰ ਹਮਲਾ ਸੀ,ਜਿਸ ਵਿੱਚ ਕਰੀਬ
ਤਿੰਨ ਲੋਕ ਮਾਰੇ ਗਏ।ਬੁਸ਼ ਨੇ ਕਿਹਾ ਹੈ ਕਿ ਮੈਂ ਵੱਰਲਡ ਟ੍ਰੇਡ ਸੈਂਟ ਦੇ ਮਲਬੇ 'ਤੇ
ਖੜ੍ਹਾ ਸੀ ਅਤੇ ਚਾਰੇ ਪਾਸੇ ਰਾਹਤ ਕਰਮੀ ਸਨ,ਜੋ ਲਗਾਤਾਰ ਕੰਮ ਕਰ ਰਹੇ ਸਨ।
ਹਿਲੇਰੀ ਦੀ ਨਾਮਜ਼ਦਗੀ ਨੂੰ ਮੰਜੂਰੀ
ਵਾਸ਼ਿੰਗਟਨ, ਸ਼ੁਕਰਵਾਰ, 16 ਜਨਵਰੀ 2009
ਅਮਰੀਕੀ ਕਾਂਗਰਸ ਦੀ ਇੱਕ ਅਧਿਕਾਰ ਸੰਪੰਨ ਸੰਮਤੀ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ
ਬਰਾਕ ਓਬਾਮਾ ਦੇ ਪ੍ਰਸ਼ਾਸਨ ਵਿਚ ਵਿਦੇਸ਼ ਮੰਤਰੀ ਦੇ ਅਹੁਦੇ ਉੱਪਰ ਸੀਨੇਟਰ ਹਿਲੇਰੀ
ਕਲਿੰਟਨ ਦੀ ਨਾਮਜ਼ਦਗੀ ਨੂੰ ਮੰਜੂਰੀ ਦੇ ਦਿੱਤੀ.ਇਹ ਇੱਕ ਅਜਿਹਾ ਕਦਮ ਹੈ ਜਿਸ ਨਾਲ
ਅਮਰੀਕੀ ਵਿਦੇਸ਼ ਨੀਤੀ ਦਾ ਨਵਾਂ ਦੌਰ ਸ਼ੁਰੂ ਕਰਨ ਲਈ ਬੁੱਧੀਮਤਾ ਦੇ ਹਿਲੇਰੀ ਦੇ
ਨੁੱਸਖੇ ਦੀ ਪੁਸ਼ਟੀ ਹੁੰਦੀ ਹੈ.ਅਮਰੀਕੀ ਸੀਨੇਟ ਵਿਚ ਆਪਣਾ ਆਖਰੀ ਭਾਸ਼ਣ ਦੇਣ ਮਗਰੋਂ
ਹਿਲੇਰੀ ਨੇ ਕਿਹਾ ਕਿ ਮੈਂ ਸੀਨੇਟ ਦੀ ਵਿਦੇਸ਼ ਮਾਮਲਿਆਂ ਦੀ ਸੰਮਤੀ ਵੱਲੋਂ ਸਵੇਰੇ
ਮਿਲੇ ਵਿਸ਼ਵਾਸ ਅਤੇ ਸਮਰਥਨ ਤੋਂ ਖੁਸ਼ ਹਾਂ.ਵਿਦੇਸ਼ ਮਾਮਲਿਆਂ ਦੀ ਅਮਰੀਕਾ ਦੀ
ਸ਼ਕਤੀਸ਼ਾਲੀ ਸੰਮਤੀ ਨੇ 61 ਸਾਲਾ ਹਿਲੇਰੀ ਦੀ ਨਾਮਜ਼ਦਗੀ ਨੂੰ ਉਹਨਾਂ ਦੇ ਪੱਖ ਵਿਚ
ਪਈਆਂ 16 ਵੋਟਾਂ ਨਾਲ ਮੰਜੂਰੀ ਦਿੱਤੀ
ਗੁਰਮੇਜ ਸਿੰਘ ਮੁਰਾਦਪੁਰ ਅਕਾਲੀ ਦਲ ਦੇ ਯੂਥ ਵਿੰਗ ਇਟਲੀ ਦੇ ਪ੍ਰਧਾਨ ਚੁਣੇ ਜਾਣ ਤੇ
ਮੁਬਾਰਕਾਂ
ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ)
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਧਾਰ ਨੂੰ ਵਿਦੇਸ਼ਾਂ ਵਿਚ ਮਜ਼ਬੂਤ ਕਰਨ ਹਿੱਤ ਬੀਤੇ
ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਟਲੀ ਇਕਾਈ ਦੀਆਂ ਨਿਯੁਕਤੀਆ ਵੱਡੇ ਪੱਧਰ ਤੇ
ਕੀਤੀਆਂ ਗਈਆਂ ਹਨ ।ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਇਟਲੀ ਇਕਾਈ ਦੇ
ਪ੍ਰਧਾਨ ਸ੍ਰ ਗੁਰਮੇਜ ਸਿੰਘ ਮੁਰਾਦਪੁਰ ਨੂੰ ਚੁਣਿਆ ਗਿਆ ਹੈ ਜਿਸ ਦੀ ਨਿਯੁਕਤੀ ਤੇ
ਇਟਲੀ ਦੀਆਂ ਸ਼ਖਸ਼ੀਅਤਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ । ਵਧਾਈ ਸੰਦੇਸ਼
ਭੇਜਣ ਵਾਲਿਆਂ ਵਿਚ ਮੋਹਣ ਸਿੰਘ ਹੇਲਰਾਂ, ਕੁਲਵਿੰਦਰ ਸਿੰਘ ਬਿੱਲੂ , ਪਰਮਜੀਤ ਸਿੰਘ
ਕਰਮੋਨਾ , ਨਿਸ਼ਾਨ ਸਿੰਘ ਸਰਪੰਚ , ਮੋਹਣ ਸਿੰਘ ਸਨੇਗਾ, ਸੰਜੇ ਕੁਨੇਤੋ, ਪ੍ਰਗਟ ਸਿੰਘ
, ਅਮਰਜੀਤ ਸਿੰਘ ਸੰਧੂ, ਵਿੱਕੀ ਮੰਢੋਲੀ, ਨਿਰਮਲ ਸਿੰਘ ਬਿੱਲਾ, ਜਸਦੇਵ ਸਿੰਘ
ਢੀੰਡਸਾ, ਬਲਜਿੰਦਰ ਸਿੰਘ (ਪੁਰੇਵਾਲ ਡੋਨਰ ), ਡਿੰਪਲ ਕਰਮੋਨਾ, ਮੇਵਾ ਸਿੰਘ ਕਰਮੋਨਾ
ਦੇ ਨਾਂ ਪ੍ਰਮੁੱਖ ਹਨ ।
ਮੋਨਾਕੋ ਦੇ ਯੁਵਰਾਜ ਨੇ ਦੋਵੇਂ ਧਰੁਵਾਂ ਤੇ ਪਹੁੰਚਣ ਦਾ ਰਿਕਾਰਡ ਬਣਾਇਆ
ਮੋਨਾਕੋ, 15 ਜਨਵਰੀ :
ਮੋਨਾਕੋ ਦੇ ਯੁਵਰਾਜ ਅਲਬਰਟ ਦੱਖਣ ਅਤੇ ਉੱਤਰੀ ਦੋਵਾਂ ਧਰੁਵਾਂ ਤੇ ਪਹੁੰਚਣ ਵਾਲੇ
ਕਿਸੇ ਦੇਸ਼ ਦੇ ਪਹਿਲੇ ਮੁੱਖੀ ਬਣ ਗਏ ਹਨ। ਅਲਬਰਟ ਦੇ ਦਫਤਰ ਤੋਂ ਜਾਰੀ ਇੱਕ ਬਿਆਨ
ਵਿੱਚ ਕਿਹਾ ਗਿਆ ਹੈ ਕਿ ਮੋਨਾਕੋ ਦੇ 50 ਸਾਲਾ ਸ਼ਾਸਕ ਨੇ ਅੰਟਾਰਕਟਿਕਾ ਤੇ ਜਲਵਾਯੂ
ਬਦਲਾਓ ਦੇ ਪ੍ਰਭਾਵਾਂ ਦੇ ਮੂਲਾਂਕਣ ਦੇ ਉਦੇਸ਼ ਨਾਲ ਇੱਕ ਮਹੀਨਾ ਲੰਬੀ ਮੁਹਿੰਮ ਦੀ
ਸ਼ੁਰੂਆਤ ਪੰਜ ਜਨਵਰੀ ਨੂੰ ਕੀਤੀ ਸੀ। ਜਿਕਰਯੋਗ ਹੈ ਕਿ 2006 ਵਿੱਚ ਯੁਵਰਾਜ ਅਲਬਰਟ
ਨੇ ਉੱਤਰੀ ਧਰੁਵ ਤੇ 14 ਦਿਨ ਦਾ ਸਮਾਂ ਬਿਤਾਇਆ ਸੀ। 2005 ਵਿੱਚ ਭੂਮਧਸਾਗਰ ਦੇ ਇਸ
ਛੋਟੇ ਜਿਹੇ ਦੇਸ਼ ਦੇ ਸਿੰਘਾਸਨ ਤੇ ਬੈਠਣ ਤੋਂ ਬਾਅਦ ਪ੍ਰਿੰਸ ਅਲਬਰਟ ਨੇ ਵਾਤਾਵਰਨ
ਨੂੰ ਆਪਣੀਆਂ ਪ੍ਰਾਥਮਿਕਤਾਵਾਂ ਵਿੱਚ ਸ਼ਾਮਿਲ ਕੀਤਾ ਸੀ। ਉਹ ਦੋ ਤੋਂ ਜ਼ਿਆਦਾ
ਅੰਟਾਰਕਟਿਕ ਸਟੇਸ਼ਨਾਂ ਦਾ ਦੌਰਾ ਅਤੇ ਉਹਨਾਂ ਦੇ ਕਾਰਜਦਲ ਨਾਲ ਮੁਲਾਕਾਤ ਕਰ ਚੁੱਕੇ
ਹਨ।
ਇਜ਼ਰਾਈਲੀ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 1033 ਹੋਈ
ਗਾਜ਼ਾ, 15 ਜਨਵਰੀ:
ਗਾਜ਼ਾ ਪੱਟੀ ਤੇ ਇਜ਼ਰਾਈਲੀ ਜਹਾਜ਼ਾਂ ਦੇ ਹਵਾਈ ਹਮਲਿਆਂ ਵਿੱਚ 13 ਸਾਲਾ ਇੱਕ ਬੱਚੇ
ਸਮੇਤ ਘੱਟ ਤੋਂ ਘੱਟ 11 ਫਲਸਤੀਨੀਆਂ ਦੀ ਮੌਤ ਦੇ ਨਾਲ ਇਨ੍ਹਾਂ ਹਮਲਿਆਂ ਵਿੱਚ ਮਰਨ
ਵਾਲਿਆਂ ਦੀ ਗਿਣਤੀ ਵਧ ਕੇ 1000 ਤੋਂ ਜ਼ਿਆਦਾ ਹੋ ਗਈ ਹੈ। ਗਾਜ਼ਾ ਦੀ ਐਮਰਜੈਂਸੀ
ਸੇਵਾਵਾਂ ਦੇ ਮੁੱਖੀ ਐਮ ਹਸਨੈਨ ਨੇ ਦੱਸਿਆ ਕਿ 27 ਦਸੰਬਰ ਤੋਂ ਜਾਰੀ ਇਜ਼ਰਾਈਲ ਦੇ
ਅਪਰੇਸ਼ਨ ਲੀਡ ਕਾਸਟ ਵਿੱਚ ਕਈ ਜਖਮੀਆਂ ਦੀ ਮੌਤ ਤੋਂ ਬਾਅਦ ਫਲਸਤੀਨੀ ਮ੍ਰਿਤਕਾਂ ਦੀ
ਗਿਣਤੀ 1033 ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸ਼ਹਿਰ ਰਫਾ ਵਿੱਚ ਸੁਫਾ ਕ੍ਰਾਸਿੰਗ
ਦੇ ਕੋਲ ਹਵਾਈ ਹਮਲੇ ਵਿੱਚ ਬੁੱਧਵਾਰ ਨੂੰ ਚਾਰ ਲੋਕ ਮਾਰੇ ਗਏ। ਖਾਨ ਯੂਨਿਸ ਦੇ ਉਤਰ
ਵਿੱਚ ਤੱਟੀ ਪੱਟੀ ਦੇ ਮੱਧ ਵਿੱਚ ਇੱਕ ਘਰ ਵਿੱਚ ਚਾਰ ਨਾਗਰਿਕ ਮਾਰੇ ਗਏ ਜਦੋਂ ਕਿ
ਉਤਰ ਖੇਤਰ ਵਿੱਚ ਗਾਜ਼ਾ ਸਿਟੀ ਦੇ ਕੋਲ ਸਾਬਰਾ ਵਿੱਚ ਹਮਲੇ ਵਿੱਚ 13 ਸਾਲਾ ਬੱਚੇ ਦੀ
ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਗਾਜ਼ਾ ਵਿੱਚ ਸਥਿਤ
ਜਬਾਲਿਆ ਦੇ ਇੱਕ ਸ਼ਰਨਾਰਥੀ ਕੈਂਪ ਦੇ ਕੋਲ ਬੰਬ ਹਮਲੇ ਵਿੱਚ ਦੋ ਸ਼ੱਕੀ ਅੱਤਵਾਦੀ ਮਾਰੇ
ਗਏ ਹਨ। ਹਮਲੇ ਵਿੱਚ ਹਮਾਸ ਟੈਲੀਵਿਜ਼ਨ ਦੇ ਦੋ ਕੈਮਰਾਮੈਨ ਵੀ ਜਖਮੀ ਹੋਏ ਹਨ। ਗਾਜ਼ਾ
ਸਿਟੀ ਵਿੱਚ ਦੇ ਗੁਆਂਢ ਵਿੱਚ ਸਥਿਤ ਤੇਲ ਅਲ ਹਵਾ ਤੇ ਇੱਕ ਹੋਰ ਹਮਲੇ ਵਿੱਚ ਇੱਕ
ਵਿਅਕਤੀ ਮਾਰਿਆ ਗਿਆ ਹੈ।
ਗਲੋਸੈਸਟਰ ਦੇ ਬਿਸ਼ਪ ਨੂੰ ਭਾਰਤੀ ਵੀਜਾ ਨਹੀਂ ਮਿਲਿਆ
ਲੰਦਨ, 15 ਜਨਵਰੀ :
ਗਲੋਸੈਸਟਰ ਦੇ ਬਿਸ਼ਪ ਨੂੰ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿਉਂਕਿ ਭਾਰਤੀ
ਹਾਈ ਕਮਿਸ਼ਨ ਨੇ ਦੇਸ਼ ਦੇ ਦੌਰੇ ਲਈ ਉਹਨਾਂ ਦੇ ਵੀਜਾ ਨੂੰ ਨਾਕਾਫੀ ਪਾਇਆ ਹੈ। ਰਾਈਟ
ਰੈਵਰੰਡ ਮਾਈਕਲ ਪਰਹਮ ਕਰਨਾਟਕ ਮੱਧ ਵਿੱਚ ਆਪਣੇ ਪੰਥ ਦੇ ਗਿਰਜਾਘਰ ਦੀ ਯਾਤਰਾ ਕਰਨ
ਦੇ ਚਾਹਵਾਨ ਸਨ। ਉਹਨਾਂ ਦੇ ਕੋਲ ਸੈਲਾਨੀ ਵੀਜਾ ਹੈ। ਇਸ ਬਾਰੇ ਭਾਰਤੀ ਹਾਈ ਕਮਿਸ਼ਨ
ਨੇ ਦੱਸਿਆ ਕਿ ਇਹ ਇਸ ਕੰਮ ਲਈ ਲੋੜੀਂਦੇ ਨਹੀਂ ਹਨ। ਕਮਿਸ਼ਨ ਦੇ ਇੱਕ ਅਧਿਕਾਰੀ ਨੇ
ਦੱਸਿਆ ਕਿ ਇੱਕ ਸੈਲਾਨੀ ਵੀਜਾ ਤੇ ਉਹਨਾਂ ਨੂੰ ਧਰਮ ਉਪਦੇਸ਼ ਲਈ ਯਾਤਰਾ ਦੀ ਇਜਾਜਤ
ਨਹੀਂ ਦਿੱਤੀ ਜਾ ਸਕਦੀ। ਬਿਸ਼ਪ ਨੇ ਪੁਰੋਹਿਤ ਐਡਨ ਪਲਾਟੇਨ ਨੇ ਦੱਸਿਆ ਕਿ ਉਹ ਇਸ ਤੋਂ
ਪਹਿਲਾਂ ਸੈਲਾਨੀ ਵੀਜਾ ਤੇ ਬਿਨਾਂ ਕਿਸੇ ਸਮੱਸਿਆ ਦੇ ਭਾਰਤ ਘੁੰਮ ਚੁੱਕੇ ਹਨ। ਪੰਥ
ਦੇ ਸੂਚਨਾ ਅਧਿਕਾਰੀ ਲੁਸੀ ਟੇਲਰ ਨੇ ਦੱਸਿਆ ਕਿ ਇਸ ਘਟਨਾ ਦਾ ਇਹ ਮਤਲਬ ਨਹੀਂ ਕਿ
ਬਿਸ਼ਪ ਨੂੰ ਭਾਰਤ ਵਿੱਚ ਧਰਮ ਪ੍ਰਚਾਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਹਨਾਂ ਦੱਸਿਆ
ਕਿ ਉਹ ਇਸ ਯਾਤਰਾ ਨੂੰ ਇਸੇ ਸਾਲ ਬਾਅਦ ਵਿੱਚ ਕਰਨ ਦੀ ਉਮੀਦ ਕਰ ਰਹੇ ਹਨ।
ਕੇਵਿਨ ਰੁੱਡ ਜਾਣਗੇ ਭਾਰਤ
ਮੇਲਬਰਨ , ਵੀਰਵਾਰ, 15 ਜਨਵਰੀ 2009
ਆਸਟਰੇਲੀਆਈ ਪ੍ਰਧਾਨ ਮੰਤਰੀ ਕੇਵਿਨ ਰੁੱਡ ਇਸ ਮਹੀਨੇ ਦੇ ਅੰਤ ਵਿੱਚ ਭਾਰਤ ਜਾਣਗੇ.
ਰੁੱਡ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ. ਸਮਝਿਆ ਜਾਂਦਾ ਹੈ ਕਿ ਭਾਰਤ ਦੌਰੇ
ਦੌਰਾਨ ਰੁੱਡ ਆਪਣੇ ਭਾਰਤੀ ਹਮਰੁਤਬਾ ਮਨਮੋਹਨ ਸਿੰਘ ਦੇ ਨਾਲ ਮੁਲਾਕਾਤ ਕਰਨਗੇ. ਇਸ
ਦੌਰਾਨ ਦੋਵੇਂ ਪੱਖ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਸਮੇਤ ਵਿਭਿੰਨ ਮੁੱਦਿਆਂ ਉੱਤੇ
ਗੱਲਬਾਤ ਕਰਨਗੇ. ਆਸਟਰੇਲੀਆ ਐਸੋਸੀਏਟੇਡ ਪ੍ਰੈੱਸ ਨੇ ਅੱਜ ਇੱਥੇ ਕਿਹਾ ਕਿ ਰੁੱਡ ਦੇ
ਭਾਰਤ ਪਾਪੁਆ ਨਿਊ ਗਿਨੀ ਅਤੇ ਸਵਟਿਜਰਲੈਂਡ ਜਾਣ ਅਤੇ ਵਰਲਡ ਇਕੋਨੋਮਿਕ ਫੋਰਮ ਵਿੱਚ
ਹਿੱਸਾ ਲੈਣ ਦੀ ਉਮੀਦ ਹੈ. ਰੁੱਡ 28 ਜਨਵਰੀ ਨੂੰ ਆਪਣਾ ਪਹਿਲਾ ਭਾਰਤ ਦੌਰਾ ਸੰਪੰਨ
ਕਰਕੇ ਵਾਪਸ ਪਰਤਣਗੇ ਅਤੇ ਤਿੰਨ ਫਰਵਰੀ ਤੋਂ ਦੇਸ਼ ਵਿੱਚ ਸ਼ੁਰੂ ਹੋ ਰਹੇ ਸੰਸਦ ਦੇ
ਪਹਿਲੇ ਹਫ਼ਤੇ 'ਚ ਹਿੱਸਾ ਲੈਣਗੇ.
ਪਹਿਲਾਂ ਓਬਾਮਾ ਸੁਣਨਗੇ ਕੀਰਤਨ
ਵਾਸ਼ਿੰਗਟਨ , ਵੀਰਵਾਰ, 15 ਜਨਵਰੀ 2009

ਬਰਾਕ ਓਬਾਮਾ ਦੇ ਅਮਰੀਕੀ ਰਾਸ਼ਟਰਪਤੀ ਪਦ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ 19
ਜਨਵਰੀ ਦੀ ਸ਼ਾਮ ਨੂੰ ਮਸ਼ਹੂਰ ਸੰਗੀਤਕਾਰਾਂ ਅਤੇ ਗਾਇਕਾਂ ਦਾ ਇੱਕ ਦਲ ਵ੍ਹਾਈਟ ਹਾਊਸ
ਦੇ ਨੇੜੇ ਇੱਕ ਗਿਰਜਾਘਰ ਵਿੱਚ ਭਾਰਤੀ ਰੂਹਾਨੀ ਸੰਗੀਤ ਕੀਰਤਨ ਦੀ ਤਰ੍ਹਾਂ ਇੱਕ
ਧਾਰਮਿਕ ਸੰਗੀਤ ਸਮਾਰੋਹ ਕਰੇਗਾ.
ਇਸ ਕੀਰਤਨ ਵਿੱਚ ਬਦਲਾਅ ਦੇ ਤੌਰ 'ਤੇ ਗਾਇਨ ਕੀਤਾ ਜਾਵੇਗਾ. ਸੂਤਰਾਂ ਦੇ ਅਨੁਸਾਰ
ਕੀਰਤਨ ਦੀ ਸ਼ਾਮ ਦਾ ਆਯੋਜਨ ਮਸ਼ਹੂਰ ਯੋਗ ਟੀਚਰ ਸ਼ਿਵਾ ਰਿਆ ਨੇ ਕੀਤਾ ਹੈ. ਇੱਕ ਧਾਰਮਿਕ
ਸੰਗੀਤ ਦੀ ਵੈਬਸਾਈਟ ਗੌਰਾਵਾਣੀ ਡੌਟ ਕੌਮ ਦੇ ਮਾਲਕ ਗੌਰਾ ਵਾਣੀ ਨੇ ਕਿਹਾ ਕਿ ਇਸ
ਆਯੋਜਨ ਨੂੰ ਲੈਕੇ ਵਿਸ਼ੇਸ਼ ਉਤਸ਼ਾਹ ਹੈ. ਸਥਾਨਕ ਕਲਾਕਾਰ ਸਮੂਹ ਗੌਰਾ ਵਾਣੀ ਐਂਡ ਏਜ
ਕਿਡਸ ਸਪਿਰਿਟਸ ਵੀ ਸ਼ਾਮਲ ਹੋਵੇਗਾ.

ਅਮਰੀਕਾ ਸਥਿਤ ਸਿਆਸੀ ਆਗੂ
ਲਹੌਰੀ ਰਾਮ ਦੀ ਅਚਾਨਕ ਮੌਤ ਸਿਆਟਲ ਵਿਚਲੀ ਜੱਸੀ ਖੰਗੂੜਾ ਦੀ ਸਿਆਸੀ ਮੀਟਿੰਗ
ਯਾਦਗਾਰ ਹੋ ਨਿਬੜੀ
ਸਿਆਟਲ-14 ਜਨਵਰੀ-ਹੁਸਨ ਲੜੋਆ ਬੰਗਾਂ-


ਅਮਰੀਕਾ ਚ ਪੰਜਾਬੀ ਭਾਈਚਾਰੇ ਵਿੱਚ ਚਰਚਿੱਤ ਆਗੂ ਵਜੋਂ ਵਿਚਰਨ ਵਾਲੇ ਸ਼੍ਰੀ ਲਹੋਰੀ
ਰਾਮ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ ਤੇ ਪਿੰਡ ਬੇਟੇ ਜਗਦੇਵ
ਜੋ ਕਿੱਤੇ ਤੋਂ ਵਕੀਲ ਹਨ ,ਅਜੇਪਾਲ ਆੇ ਜਗਦੀਸ਼ ਛੱਡ ਗਏ ਸ਼੍ਰੀ ਲਹੋਰੀ ਭਾਂਵੇ ਦਲਿਤ
ਭਾਈਵਾਰੇ ਨਾਲ ਸੰਬਧਤ ਸਨ ਪਰ ਕੈਲੀਫੋਰਨੀਆਂ ਦੇ ਧਨਾਢ ਸਮਝੇ ਜਾਂਦੇ ਪੰਜਾਬੀ ਲਹੌਰੀ
ਰਾਮ ਦੇ ਕਰਜਾਈ ਸਨ ਇਸ ਹਾਦਸਾ ਉਸ ਸਮੇ ਵਾਪਰਿਆ ਜਦੋਂ ਡੂਮ ਰੈਸਟੋਰੈਂਟ ਵਿੱਚ ਜੱਸੀ
ਖੰਗੂੜਾ ਨਾਲ ਖਾਣਾ ਖਾਣ ਤੋਂ ਵਾਅਦ ਵੈਨਕੁਵਰ ਡਾਉਨ ਟਾਉਨ ਅਪਣੇ ਫਲੈਟ ਵਿੱਚ ਨਿਰਮਲ
ਸਿੰਗ ਰੈਰੂ ਨਾਲ ਜਾ ਕੇ ਸੁੱਤੇ ਤਾਂ 11 ਜਨਵਰੀ ਨੂੰ 11 ਵਜੇ ਸਵੇਰੇ ਵੇਖਿਆ ਤਾਂ ਉ
ਮਰੇ ਪਏ ਸਨ ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ ਉਹਨਾਂ ਦੀ ਇਸ ਬੇਵਕਤੀ ਮੌਤ ਤੇ
ਸਾਰਿਆਂ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਦੋੜ ਪਈ ,ਬੈਲਗੋਹਿੰਮ ਤੋਂ ਰਛਪਾਲ ਸਿੰਘ
ਸੰਧੂ ਨੇ ਦੱਸਿਆ ਕਿ 8 ਜਨਵਰੀ ਨੂੰ ਏਅਰਪੋਰਟ ਸਿਆਟਲ ਤੋਂ ਰਾਤ ਪਾਰਟੀ ਤੇ ਜੱਸੀ
ਖੰਗੂੜਾ ਨਾਲ ਸ਼ਿਰਕਤ ਕਰਕੇ ਹਰੇਕ ਨੂੰ ਬੜੇ ਪਿਆਰ ਨਾਲ ਮਿਲੇ ਫੋਟੋਵਾਂ ਖਿਚਵਾਈਆਂ
,ਭਾਸ਼ਨ ਦਿੱਤੇ ,ਸਨਮਾਨਿਤ ਹੋਏ ਤੇ ਫਿਰ ਖਾਨਾ ਖਾਨ ਤੋ ਬਾਅਦ ਲਹੋਰੀ ਰਾਮ,ਰਛਪਾਲ
ਸਿੰਘ ਤੇ ਜੱਸੀ ਤਿੰਨੋ ਪਿੰਟੂ ਬਾਠ ਦੇ ਹੋਟਲ ਵਿੱਚ ਠਹਿਰੇ ਫਿਰ 9 ਜਨਵਰੀ ਨੂੰ
ਵੈਨਕੁਵਰ ਲਈ ਰਵਾਨਾ ਹੋ ਗਏ। ਹੋਟਲ ਵਿੱਚ ਜਾ ਕੇ ਗੱਲ਼ਾ ਬਾਤਾਂ ਕਰਦੇ ਰਹੇ ਸਵੇਰੇ 5
ਵਜੇ ਤੱਕ ਸਾਂਝਾਂ ਗੁੜੀਆਂ ਹੁਦੀਆਂ ਗਈਆਂ ਤੇ ਫਿਰ ਕਿਤੇ ਜਾ ਕੇ ਸੁੱਤੇ ,10 ਜਨਵਰੀ
ਬੈਲਗਹਿੰਮ ਤੋਂ ਬਰੈਕਫਾਸਟ ਕਰਕੇ 4 ਵਜੇ ਕਨੈਡਾ ਵੈਨਕੋਵਰ ਜਾਣ ਲਈ ਬਾਰਡਰ ਕਰਾਸ
ਕੀਤਾ ਤੇ ਨਿਰਮਲ ਸਿੰਘ ਰੈਰੂ ਪਾਸ ਪਹੁੰਚੇ ਆੇ ਰਾਤ ਨੂਮ ਡੂਮ ਰੈਸਟੋਰੈਂਟ ਵਿੱਚ
ਵਿੱਚ ਖਾਨਾ ਖਾਦਾ ਤੇ ਅਪਣੇ ਫਲੈਟ ਵਿੱਚ ਚਲੇ ਗਏ ਜਿਥੇ ਜਾ ਕੇ ਉਹਨਾਂ ਦੀ ਮੋਤ ਹੋਈ
,ਇੰਝ ਹੋਵੇ ਗਾ ਕਿਸੇ ਨੇ ਸੋਚਿਆ ਵੀ ਨਹੀ ਸੀ ,ਲਹੋਰੀ ਰਾਮ ਬਹੁਤ ਮਿਲਾਪੜੇ ਇਮਨਾਦਾਰ
ਤੇ ਸਾਊ ਸੁਬਾੳੇ ਦੇ ਦਰਬੇਸ਼ ਇਨਸਾਨ ਸਨ ਸਭ ਦੀ ਮਦਦ ਕਰਨਾ ਉਹਨਾਂ ਦਾ ਫਲਸਫਾ ਸੀ ਉਹ
ਕਈ ਵਾਰ ਗੁਰੁ ਰਵਿਦਾਸ ਗੁਰੂਦੁਆਰਿਆਂ ਦੇ ਸਰਪਰੱਸਤ ਵੀ ਰਹੇ । ਕੈਲਫੋਰੀਨੀਆਂ ਦੇ
ਗੁਰੁ ਘਰਾਂ ਵਿੱਚ ਇਸ ਸ਼ਖਸੀਅਤ ਦੀ ਮੋਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ,ਸੋਗ ਸਭਾ
ਵਿੱਚ ਸ ਰਛਪਾਲ ਸਿੰਘ,ਮਨਮੋਹਨ ਸਿੰਘ.ਚੇਤ ਸਿੰਘ,ਹਰਪਾਲ ਸਿੰਘ,ਜੱਗਾ ਸਿੰਗ,ਬਲਜਿੰਦਰ
ਸਿੰਘ,ਕੇਵਲ ਬੈਲੀਨਾ,ਬਹਾਦਰ ਸਿੰਘ,ਜੱਸ ਧਾਲੀਵਾਲ ,ਜਗਜੀਤ ਸਿੰਘ,ਗੁਰਚਰਨ
ਸਿੰਘ,ਨਵਤੇਜ ਸਿੰਘ,ਪਰਮਿੰਦਰ ਸਿੰਘ,ਹਰਿੰਦਰ ਨੀਟੂ,ਅਤੇ ਰਣਜੀਤ ਟੂਟ,ਅਮਰਜੀਤ
ਟੂਟ,ਜਗਦੀਸ਼ ਸਿੰਘ ਢਿੱਲੋਂ ਬੈਕਰਫੀਲਡ,ਸੈਕਰਾਂਮੈਂਟੋ ਤੇ ਗੁਰੁ ਘਰ ਦੀ ਕਮੇਟੀਆਂ
ਵਲੋਂ ਵੀ ਗਹਿਰਾ ਦੁੱਖ ਪ੍ਰਗਟ ਕੀਤਾ
ਸੈਕਰਾਮੈਂਟੋ ਵਿੱਚ ਐਮ.ਐਲ.ਏ ਜੱਸੀ ਖੰਗੂੜਾ ਦਾ ਵਿਸ਼ੇਸ ਸਨਮਾਨ
ਸੈਕਰਾਮੈਂਟੋ,14 ਜਨਵਰੀ-ਹੁਸਨ ਲੜੋਆ ਬੰਗਾਂ-


ਜ੍ਹਿਲਾ ਰਾਏਪੁਰ ਦੇ ਕਾਂਗਰਸੀ ਆਗੂ ਤੇ ਐਨ.ਆਰ.ਆਈ ਭਰਾਵਾਂ ਦੀਆਂ ਤਕਲੀਫਾਂ ਨੂੰ
ਨੇੜਿਓ ਤੱਕਣ ਵਾਲੇ ਜੱਸੀ ਦਾ ਸੈਕਰਾਮੈਂਟੋ ਵਿੱਚ ਪੁਜਣ ਤੇ ਨਿੱਘਾ ਸਵਾਗਤ ਕੀਤਾ ਗਿਆ
,ਸੈਕਰਾਂਨੈਂਟੋ ਵਿੱਚ 2 ਥਾਂਵਾ ਤੇ ਹੋਏ ਸਨਮਾਨ ਤੇ ਸਵਾਗਤ ਵਿੱਚ ਸਥਾਂਨਕ ਸਿਆਸੀ
ਸੂਝ ਬੂਝ ਵਾਲੀਆਂ ਸਖਸ਼ੀਅਤਾਂ ਨੇ ਹਾਜਰੀ ਦਿੱਤੀ ,ਪਹਿਲਾਂ ਜੱਸੀ ਖੰਗੂੜਾ ਸਥਾਂਨਕ
ਸਮਾਜਿਕ ਆਗੂ ਗੁਰੀ ਕੰਗ ਜੋ ਕਿ ਜੱਸੀ ਦੇ ਨਜਦੀਕੀ ਦੋਸਤ ਹਨ ਤੇ ਘਰ ਗਏ ਜਿਥੇ ਵੱਖ
ਵੱਖ ਦੋਸਤਾਂ ਮਿਤਰਾਂ ਦੇ ਕੁਝ ਸਵਾਲਾਂ ਦਾ ਜਵਾਬ ਦਿੱਤਾ ਤੇ ਉਨਾ ਕੁਝ ਦੋਸਤਾਂ
ਮਿਤਰਾਂ ਦੇ ਕੁਝ ਸਵਾਲਾਂ ਦਾ ਜਵਾਬ ਦਿਤਾ ਉਹਨਾਂ ਦਾ ਐਨ,ਆਰ.ਆਈਜ ਲਈ ਕੀਤੇ ਕੰਮਾ
ਬਦਲੇ ਜੱਸੀ ਖੰਗੂੜਾ ਦੀ ਪ੍ਰਸੰਸਾ ਕੀਤੀ ਗਈ । ਦੂਸਰਾ ਵਿਸ਼ੇਸ਼ ਸਮਾਗਮ ਸੈਕਰਾਂਮੇਂਟੋ
ਦੇ ਡਾਉਣ ਟਾਉਣ ਵਿੱਚ ਮਿਲਰੋਇਡ ਰੈਸਟੋਰੈਂਟ ਦੇ ਹਾਲ ਵਿੱਚ ਅਯੋਜਿਤ ਕੀਤਾ ਗਿਆ ਜਿਸ
ਵਿੱਚ ਵੱਖ ਵੱਖ ਸਿਆਸੀ ਆਗੂਆਂ ਤੋਂ ਇਲਾਵਾ ਸਮਾਜਿਕ ਰੁਤਬਾ ਰੱਖਣ ਵਾਲੇ ਆਗੂਆਂ ਨੇ
ਭਰਵੀ ਹਾਜਰੀ ਦਿੱਤੀ , ਇਸ ਮੌਕੇ ਜੱਸੀ ਖੰਗੁੜਾਂ ਲਈ ਵਿਸ਼ੇਸ਼ ਸਨਮਾਨ ਚ ਕੈਲੀਫੋਰਨੀਆਂ
ਦੇ ਗਵਰਨਰ ਸਵੇਜਨੇਗਰ ਵਲੋਂ ਪ੍ਰਸੰਸਾ ਪੱਤਰ ਦਿੱਤਾ ਗਿਆ ਤੇ ਪੜ ਕੇ ਸੁਣਾਇਆ ਗਿਆ ਇਹ
ਪ੍ਰਸੰਸਾਂ ਪੱਤਰ ਦਿੱਤਾ ਗਿਆ ਇਸ ਮੌਕੇ ਸ਼੍ਰੀ ਲਹੋਰੀ ਰਾਮ ਦੀ ਅਚਾਨਕ ਮੌਤ ਤੇ ਦੱਖ
ਵੀ ਪ੍ਰਗਟ ਕੀਤਾ ਤੇ ਜੱਸੀ ਨੇ ਬੋਲਦਿਆਂ ਕਿਹਾ ਕਿ ਲਹੋਰੀ ਰਾਮ ਇੱਕ ਵਦੀਆ ਇਨਸਾਨ ਸਨ
ਉਹਨਾਂ ਦੇ ਜਾਣ ਨਾਲ ਪੰਜਾਬੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ,ਇਸ ਸਮਾਗਮ
ਵਿੱਚ ਜੱਸੀ ਖੰਗੂੜਾ ਨੇ ਬਾਦਲ ਸਰਕਾਰ ਵਲੋਂ ਐਨ ਆਰ ਆਈ ਲਈ ਹੁਮਦਿ ਲੁੱਟ ਘਸੁੱਟ ਤੇ
ਬੇਵਸੀ ਦੀ ਦਾਸਤਾਨ ਸੁਣਾਈ ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਐਨ ਅਰ ਆਈ ਲਈ ਕੁਝ
ਨਹੀ ਕੀਤਾ ਤੇ ਜਿਹਨੇ ਵੀ ਵਾਅਦੇ ਸਰਕਾਰ ਨੇ ਐਨ ਆਰ ਆਈ ਨਾਲ ਕੀਤੇ ਸਨ ਉਹਨਾਂ ਨੂੰ
ਪੂਰਾ ਨਹੀ ਕੀਤਾ ਗਿਆ ਇਸ ਮੌਕੇ ਤੇ ਪੰਜਾਬੀ ਭਾਈਚਾਰੇ ਦੇ ਖਾਸ ਲੌਕ ਮਜੂਦ ਸਨ
ਹੁਣ ਕਨੇਡਾ ਵਿੱਚ ਨਹੀ ਵਿਕ ਸਕਦੇ ਡੋਡੇ ਤੇ ਭੁੱਕੀ
ਸਰੀ-14 ਜਨਵਰੀ-ਟਹਿਲ ਸਿੰਘ ਬਰਾੜ

Surrey-Newton MLA Harry Bains wants to prohibit the sale of an opium
derivative called doda.
Surrey MLA calling for doda ban
A local MLA is calling for the prohibition of a drug readily
available at local retail outlets.Surrey-Newton MLA Harry Bains
wants an end to the sale of doda (also known as dode), which is an
opium deriviative sold in many local stores.Bains said, while legal,
the drug is highly addictive, and should be taken from store
shelves.My constituents are very concerned that this addictive and
harmful substance is readily available at retail stores," Bains
said. "I have written to the Solicitor General demanding a thorough
review of our laws to ensure that retailers dont sell this product
openly.One of the challenges is, each time doda is sent to Heath
Canada for testing, the opiate levels are next to non-existent, so
the federal organization cannot certify it as a prohibited drug.That
changed recently in a high-profile case in Toronto, where it's
alleged additives in doda there included codeine and morphine, which
are controlled substances under Canadian law.Cpl. Richard Dejong,
with the RCMP Drugs and Organized Crime Awareness Service, said doda
isn't a huge concern for police.He noted the Toronto case has caused
a media storm."There's a lot of hype about it, and a lot of it is
for naught in some respects," Dejong said."The poppy plant,
obviously the end result is heroin," Dejong said."Doda is taking the
seed and crushing it down, and they'll put a couple of tablespoons
in water or alcohol and get some kind of physiological
response."That response will vary depending on the user, but in
general, "you're going to be a little bit laid back, you're going to
be sluggish, watery eyes, red eyes," Dejong said. "Is it addictive?
Probably from a medicinal point of view."Bains is concerned that
retailers are openly selling this harmful product and even minors
can buy it at a cheap rate.
ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾS ਦਿਹਾੜਾ ਅਥਾਹ Sਰਧਾ ਅਤੇ
ਭਗਤੀ ਪੂਰਬਕ ਮਨਾਇਆ ਗਿਆ(ਇਟਲੀ)
ਮਾਨਤੋਵਾ(ਇਟਲੀ)14 ਜਨਵਰੀ (ਗੁਰਪ੍ਰੀਤ ਸਿੰਘ ਖਹਿਰਾ)


ਗੁਰਦੁਆਰਾ ਸਿੰਘ ਸਭਾ ਰਾਧੀਗੋ(ਮਾਨਤੋਵਾ)ਵਿਖੇ ਰੂਪਨਗਰ ਦੀਆ ਸਮੂਹ ਸੰਗਤਾ ਅਤੇ
ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਦਾ ਪ੍ਰਕਾਸ ਦਿਹਾੜਾ ਅਥਾਹ ਸਰਧਾ ਅਤੇ ਭਗਤੀ ਪੂਰਬਕ ਮਨਾਇਆ ਗਿਆ। ਇਸ ਮੋਕੇ ਤਿਨ
ਦਿਨ ਤੋ ਆਰੰਭੇ ਸ੍ਰੀ ਸਹਿਬ ਅਖੰਡ ਪਾਠ ਜੀ ਦੇ ਭੋਗ ਪਾਏ ਗਏ।,ਭੋਗ ਉਪਰੰਤ ਵਿਸਾਲ
ਕੀਰਤਨ ਦਰਬਾਰ ਸਿਜਾਏ ਗਏ,ਜਿਸ ਵਿੱਚ ਭਾਈ ਗੁਰਸਰਨ ਸਿੰਘ ਭਵਰਾ(ਅਮ੍ਰਿਤ ਬਾਣੀ ਰੇਡੀਉ
ਇੰਗਲੈਡ)ਦੇ ਜੱਥੇ ਵਲੋ ਵੱਲੋ ਸੰਗਤਾ ਨੂੰ ਇਲਾਹੀ ਗੁਰਬਾਣੀ ਦੇ ਕੀਰਤਨ ਅਤੇ ਸਿੱਖ
ਇਤਿਹਾਸ ਵਾਰੇ ਸਰਵਣ ਕਰਵਾਇਆ,ਅਤੇ ਦਸਮੇਸ ਪਿਤਾ ਸ੍ਰੀ ਗੁਰੂ ਗੋਬਿਦ ਸਿੰਘ ਜੀ ਦੀ
ਜੀਵਣੀ ਵਾਰੇ ਸੰਗਤਾ ਨੂੰ ਸਰਵਣ ਕਰਵਾਇਆ ਗਿਆ।ਦੂਰੋ-ਨੇੜੇ ਆਈਆ ਸਾਧ-ਸੰਗਤਾ ਨੇ ਗੁਰੂ
ਘਰ ਦੇ ਦਰਬਾਰ ਵਿੱਚ ਬਾਣੀ ਨੂੰ ਸੁਣ ਕੇ ਗੁਰੂ ਸਹਿਬ ਦੀਆ ਅਸੀਸਾ ਲਈਆ।ਇਸ ਮੋਕੇ
ਸਮੂਹ ਸੰਗਤਾ ਲਈ ਗੁਰੂ ਕਾ ਲੰਗਰ ਅਟੁੱਤ ਵਰਤਾਇਆ ਗਿਆ।ਗੁਰੂ ਘਰ ਦੇ ਮੁੱਖ ਸੇਵਾਦਾਰ
ਭਾਈ ਸੁਰਿੰਦਰ ਸਿੰਘ ਅਤੇ ਭਾਈ ਜਸਵੀਰ ਸਿੰਘ ਵੱਲੋ ਸਮੂਹ ਸੰਗਤਾ ਦੇ ਸਹਿਯੋਗ ਲਈ
ਧੰਨਵਾਦ ਕੀਤਾ।
ਮਾਤਾ ਸਹਿਬ ਕੋਰ ਬਾਜਾਰ ਵੱਲੋ
ਇੰਡੀਅਨ ਭਾਈਚਾਰੇ ਦੇ ਸਹਿਯੋਗ ਨਾਲ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ
ਮਨਾਇਆ(ਇਟਲੀ)
ਮਾਨਤੋਵਾ(ਇਟਲੀ)14 ਜਨਵਰੀ(ਗੁਰਪ੍ਰੀਤ ਸਿੰਘ ਖਹਿਰਾ)

ਮਾਤਾ ਸਹਿਬ ਕੋਰ ਬਾਜਾਰ(ਕਸਤਲ-ਦਾਰੀਅੋ)ਵੱਲੋ ਇੰਡੀਅਨ ਭਾਈਚਾਰੇ ਦੇ ਸਹਿਯੋਗ ਨਾਲ
ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੋਕੇ ਤੇ ਇੰਡੀਅਨ ਭਾਈਚਾਰੇ
ਵੱਲੋ ਲੋਹੜੀ ਨੂੰ ਅੱਗ ਦੇ ਕੇ ਲੋਹੜੀ ਦੀ ਸੁਰੂਆਤ ਕੀਤੀ,ਅਤੇ ਲੋਹੜੀ ਦੇ ਗੀਤ ਜਿਵੇ
ਕੇ ਸੁੰਦਰ-ਮੁਦਰੀਏ ਤੇਰਾ ਕੋਣ,ਲੋਹੜੀ ਵੀ ਲੋਹੜੀ ਤੁਹਾਡਾ ਮੁੰਡਾ ਚੜਿਆ ਘੋੜੀ ਅਦਿ
ਗੀਤ ਗਾ ਕੇ ਸਾਰਿਆ ਨੇ ਖੂਬ ਮੰਨੋਰੰਜਨ ਕੀਤਾ,ਸਾਰਿਆ ਨੂੰ ਗਚਕ ,ਰਿਉੜੀਆ ,ਮੂਗਫਲੀ
ਅਤੇ ਲੱਡੂ ਅਦਿ ਵੰਡੇ ਗਏ।ਇਸ ਮੋਕੇ ਤੇ ਯੂਥ ਸਪੋਰਟਸ ਐਡ ਕਲਚਰਲ ਕਲੱਬ ਮਾਨਤੋਵਾ ਦੇ
ਸੀਨੀਅਰ ਮੀਤ ਵਾਇਸ ਪ੍ਰਧਾਨ ਸ੍ਰ ਨਿਰਮਲ ਸਿੰਘ ਖਹਿਰਾ,ਜੋਗਾ ਬਲੇਰ,ਹਰਦੀਪ ਸਿੰਘ
ਦੀਪਾ,ਹਰਜਿੰਦਰ ਸਿੰਘ ਜਿੰਦਰ,ਸੁਰਜੀਤ ਸਿੰਘ,ਚਤਰ ਸਿੰਘ,ਸੋਹਣ ਸਿੰਘ,ਕੁਲਦੀਪ ਸਿੰਘ
ਬਿੱਟੂ,ਗੁਰਵਿੰਦਰ ਸਿੰਘ,ਰਾਜਨ,ਤਰਲੋਚਨ ਸਿੰਘ ਅਤੇ ਹੋਰ ਸਾਰਿਆ ਵੱਲੋ ਸੰਸਾਰ ਭਰ
ਵਿੱਚ ਵਸ ਰਹੇ ਪੰਜਾਬੀ ਭਾਈਚਾਰੇ ਨੂੰ ਲੋਹੜੀ ਦੀਆ ਮੁਬਾਰਕਾ ਦਿੱਤੀਆ ਗਈਆ
ਪ੍ਰਵਾਸੀ ਭਾਰਤੀ ਵੱਲੋਂ ਚਾਰਲਸ
ਦਾ ਬਚਾਅ
ਲੰਦਨ, ਬੁੱਧਵਾਰ, 14 ਜਨਵਰੀ 2009
ਪ੍ਰਿੰਸ ਹੈਰੀ ਵੱਲੋਂ ਆਪਣੇ ਇੱਕ ਸਾਥੀ ਫੌਜੀ ਨੂੰ ਪਾਕੀ ਕਹਿਣ ਅਤੇ ਮੁਆਫੀ ਮੰਗਣ ਦੀ
ਘਟਨਾ ਦੇ ਕੁੱਝ ਦਿਨਾਂ ਅੰਦਰ ਹੀ ਪ੍ਰਿੰਸ ਚਾਰਲਸ ਨੇ ਵੀ ਕਥਿੱਤ ਤੌਰ ਉੱਪਰ ਨਸਲੀ
ਟਿੱਪਣੀ ਕੀਤੀ ਜਿਸਦਾ ਭਾਰਤੀ ਮੂਲ ਦੇ ਇੱਕ ਵਿਅਕਤੀ ਨੇ ਬਚਾਅ ਕੀਤਾ ਹੈ.ਭਾਰਤੀ ਮੂਲ
ਦੇ ਵਿਅਕਤੀ ਕੁਲਦੀਪ ਢਿੱਲੋਂ ਗਲੂਸੈਸਟਰ ਸ਼ਾਇਰ ਵਿਚ ਇੱਕ ਨਿੱਜੀ ਪੋਲੋ ਕਲੱਬ
ਸਿਰੈਂਸੈਸਟਰ ਪਾਰਕ ਪੋਲੋ ਕਲੱਬ ਦੇ ਮੈਂਬਰ ਹਨ.ਪ੍ਰਿੰਸ ਚਾਰਲਸ ਨੇ ਢਿੱਲੋਂ ਨੂੰ
ਕਥਿੱਤ ਰੂਪ ਨਾਲ ਸੂਟੀ ਕਿਹਾ ਸੀ.ਢਿੱਲੋਂ ਨੇ ਹਾਲਾਂਕਿ ਕਿਹਾ ਕਿ ਉਹਨਾਂ ਦੇ ਕੁੱਝ
ਦੋਸਤ ਉਹਨਾਂ ਨੂੰ ਕਾਲਾ ਕਹਿ ਬੁਲਾਉਂਦੇ ਹਨ ਜਿਸ ਬਾਰੇ ਉਹ ਮੰਨਦੇ ਹਨ ਕਿ ਲਗਾਅ
ਕਾਰਣ ਉਹ ਅਜਿਹਾ ਕਹਿੰਦੇ ਹਨ.ਉਹਨਾਂ ਕਿਹਾ ਕਿ ਪ੍ਰਿੰਸ ਚਾਰਲਸ ਨੇ ਈਰਖਾ ਭਾਵਨਾ ਨਾਲ
ਅਜਿਹਾ ਨਹੀਂ ਕਿਹਾ ਹੈ.ਚਾਰਲਸ ਦੇ ਦਫਤਰ ਨੇ ਪੋਲੋ ਕਲੱਬ ਦੇ ਮਾਮਲੇ ਵਿਚ ਕਿਸੇ ਕਿਸਮ
ਦੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਹੈ ਪਰ ਚਾਰਲਸ ਨੂੰ ਉਹ ਨਸਲੀ ਨਹੀਂ ਮੰਨਦੇ ਹਨ.
ਭਾਰਤੀ ਕੁਕ ਨੇ ਬ੍ਰਿਟਿਸ਼ ਪੁਰਸਕਾਰ ਜਿੱਤਿਆ
ਲੰਦਨ, 14 ਜਨਵਰੀ :ਕੇਰਲ ਸ਼ੈਲੀ ਦੀ ਮੱਛੀ ਕਰੀ ਨਾਲ ਵਾਹਵਾਹੀ ਹਾਸਿਲ ਕਰਨ ਵਾਲੇ ਇੱਕ
ਭਾਰਤੀ ਕੁਕ ਨੂੰ ਸਾਊਥ ਵੈਲਸ ਇਕੋ ਫੂਡ ਐਂਡ ਡ੍ਰਿੰਕ ਪੁਰਸਕਾਰ ਨਾਲ ਨਵਾਜਿਆ ਗਿਆ
ਹੈ। ਕੇਰਲ ਦੇ ਰਹਿਣ ਵਾਲੇ ਆਨੰਦ ਜਾਰਜ ਨੇ ਇਸ ਹਫਤੇ ਸਾਊਥ ਵੈਲਸ ਦੇ ਸਰਵੋਤਮ ਭਾਰਤੀ
ਰੈਸਟੋਰੈਂਟ ਦਾ ਪੁਰਸਕਾਰ ਜਿੱਤਿਆ ਹੈ। ਕਾਰਡਿਫ ਸਥਿਤ ਉਹਨਾਂ ਦੇ ਮਿੰਟ ਅਤੇ ਮਸਟਰਡ
ਰੈਸਟੋਰੈਂਟ ਨੂੰ ਸਾਲ 2008 ਵਿੱਚ ਹਾਊਫ ਆਫ ਕਾਮੰਸ ਪੁਰਸਕਾਰ ਨਾਲ ਨਵਾਜਿਆ ਗਿਆ ਸੀ।
ਇਸ ਪੁਰਸਕਾਰ ਲਈ ਬਾਰ, ਰੈਸਟੋਰੈਂਟ ਅਤੇ ਪਬ, ਚਿਪਸ ਦੀਆਂ ਦੁਕਾਨਾਂ ਅਤੇ ਸੈਂਡਵਿਚ
ਬਾਰ ਨੂੰ ਸ਼ਾਮਿਲ ਕੀਤਾ ਗਿਆ ਸੀ।ਇੱਕ ਮੁੱਖ ਸਥਾਨਕ ਅਖਬਾਰ ਸਾਊਥ ਵੈਲਸ ਇਕੋ ਦੇ
ਪਾਠਕਾਂ ਨੇ ਇਹਨਾਂ ਸਾਰਿਆਂ ਨੂੰ 10 ਸ਼੍ਰੇਣੀਆਂ ਵਿੱਚ ਨਾਮਜਦ ਕੀਤਾ ਜਿਸ ਦੀ ਜੱਜਾਂ
ਨੇ ਸਮੀਖਿਆ ਕੀਤੀ। ਆਨੰਦ ਦੇ ਦੱਸਿਆ ਕਿ ਮੈਂ ਇਹਨਾਂ ਪੁਰਸਕਾਰਾਂ ਨੂੰ ਜਿੱਤਣ ਬਾਰੇ
ਕਦੇ ਨਹੀਂ ਸੋਚਿਆ ਸੀ। ਇਹ ਹੈਰਾਨੀਜਨਕ ਹੈ। ਮੈਨੂੰ ਨਾਮਜਦ ਕਰਨ ਲਈ ਮੈਂ ਆਪਣੇ
ਗ੍ਰਾਹਕਾਂ ਦੇ ਪ੍ਰਤੀ ਧੰਨਵਾਦੀ ਹਾਂ। ਮੁੰਬਈ ਵਿੱਚ ਟ੍ਰੇਂਡ ਇਸ ਕੁਕ ਨੇ ਇਸ ਤੋਂ
ਪਹਿਲਾਂ ਲੰਦਨ ਵਿੱਚ ਕੰਮ ਕੀਤਾ ਸੀ ਅਤੇ ਕਾਰਡਿਫ ਵਿੱਚ ਇੱਕ ਸਾਲ ਪਹਿਲਾਂ ਇੱਕ
ਰੈਸਟੋਰੈਂਟ ਖੋਲ੍ਹਿਆ ਸੀ।
ਕੁੱਝ ਡਾਲਰਾਂ ਅਤੇ ਬੀਅਰ ਦੀਆਂ ਪੇਟੀਆਂ ਲਈ ਬੇਟੀ ਦਾ ਸੌਦਾ
ਸਾਨ ਫ੍ਰਾਂਸਸਿਸਕੋ, 14 ਜਨਵਰੀ :
16 ਹਜਾਰ ਡਾਲਰ, ਬੀਅਰ ਦੀਆਂ ਸੌ ਪੇਟੀਆਂ ਅਤੇ ਮਾਂਸ ਦੇ ਡੱਬਿਆਂ ਦੇ ਬਦਲੇ ਆਪਣੀ
ਬੇਟੀ ਨੂੰ ਵੇਚਣ ਦਾ ਇੰਤਜਾਮ ਕਰ ਰਹੇ ਇੱਕ ਵਿਅਕਤੀ ਨੂੰ ਕੈਲੀਫੋਰਨੀਆ ਵਿੱਚ
ਗ੍ਰਿਫਤਾਰ ਕੀਤਾ ਗਿਆ ਹੈ। ਇੱਥੋਂ 25 ਕਿਲੋਮੀਟਰ ਪੂਰਬ ਉੱਤਰ ਦੂਰ ਗ੍ਰੀਨ ਫੀਲਡ
ਵਿੱਚ ਅਧਿਕਾਰੀਆਂ ਨੇ ਕਿਹਾ ਕਿ 36 ਸਾਲਾ ਸਪੇਨੀ ਵਿਅਕਤੀ ਨੇ ਇੱਕ 18 ਸਾਲਾ ਲੜਕੇ
ਨੂੰ ਆਪਣੀ ਬੇਟੀ ਵੇਚ ਦਿੱਤੀ ਸੀ। ਉਹ ਲੜਕਾ ਉਸ ਦੀ ਲੜਕੀ ਨਾਲ ਵਿਆਹ ਕਰਨ ਵਾਲਾ ਸੀ।
ਇਹ ਮਾਮਲਾ ਉਦੋਂ ਸਾਮ੍ਹਣੇ ਆਇਆ ਜਦੋਂ ਲੜਕੀ ਦੇ ਪਿਤਾ ਨੇ ਪੁਲੀਸ ਵਿੱਚ ਇਹ ਸ਼ਿਕਾਇਤ
ਦਰਜ ਕਰਵਾਈ ਕਿ ਉਹਨਾਂ ਦੀ ਬੇਟੀ ਦੇ ਸੰਭਾਵਿਤ ਪਤੀ ਨੇ ਉਸ ਸਮਝੌਤੇ ਨੂੰ ਪੂਰਾ ਨਹੀਂ
ਕੀਤਾ ਹੈ ਜੋ ਉਹਨਾਂ ਦੋਵਾਂ ਦੇ ਵਿਚਾਲੇ ਹੋਇਆ ਸੀ।ਇਸ ਸਮਝੌਤੇ ਦੀ ਵਿਚੋਲਗੀ ਇੱਕ
ਤੀਜੇ ਵਿਅਕਤੀ ਨੇ ਕੀਤੀ ਸੀ। ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਉਸ ਵਿਅਕਤੀ ਨੂੰ
ਗ੍ਰਿਫਤਾਰ ਕਰ ਲਿਆ ਗਿਆ ਜਦੋਂਕਿ 18 ਸਾਲਾ ਵਿਅਕਤੀ ਦੇ ਖਿਲਾਫ ਬਲਾਤਕਾਰ ਦਾ ਮਾਮਲਾ
ਦਰਜ ਕੀਤਾ ਗਿਆ। ਬੱਚੀ ਆਪਣੇ ਘਰ ਵਾਪਸ ਮੁੜ ਗਈ ਹੈ। ਗ੍ਰੀਨ ਫੀਲਡ ਪੁਲੀਸ ਵਿਭਾਗ ਨੇ
ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬੱਚਿਆਂ ਨੂੰ ਵੇਚਣ ਜਾਂ ਵੇਚਣ ਦੀ ਪੇਸ਼ਕਸ਼ ਕਰਨ
ਸਬੰਧੀ ਕਈ ਮਾਮਲੇ ਸਾਮ੍ਹਣੇ ਆਏ ਹਨ।
ਧਮਕੀ ਤੋਂ ਬਾਅਦ ਨਾਰਵੇ ਵਿੱਚ ਪਾਕਿਸਤਾਨੀ ਜਹਾਜ ਖਾਲੀ ਕਰਵਾਇਆ
ਓਸਲੋ, 14 ਜਨਵਰੀ :
ਪਾਕਿਸਤਾਨ ਤੋਂ ਡੈਨਮਾਰਕ ਜਾ ਰਹੇ ਇੱਕ ਯਾਤਰੀ ਜਹਾਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਮਿਲਣ ਤੋਂ ਬਾਅਦ ਨਾਰਵੇ ਦੀ ਰਾਜਧਾਨੀ ਓਸਲੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਹਾਜ
ਨੂੰ ਖਾਲੀ ਕਰਵਾਇਆ ਗਿਆ। ਗਰਡੇਮੋਐਨ ਦੇ ਪੁਲੀਸ ਥਾਣਾ ਮੁੱਖੀ ਹੰਸ ਹੋਲੰਗਰੁਡ ਨੇ
ਦੱਸਿਆ ਕਿ ਭਾਰਤੀ ਸਮੇਂ ਅਨੁਸਾਰ ਸੋਮਵਾਰ ਦੀ ਰਾਤ 9 ਵਜੇ ਧਮਕੀ ਦੀ ਸੂਚਨਾ ਮਿਲੀ।
ਉਸ ਸਮੇਂ ਜਹਾਜ ਹਵਾਈ ਅੱਡੇ ਤੇ ਖੜ੍ਹਾ ਸੀ। ਇਸ ਨੂੰ ਖਾਲੀ ਕਰਵਾਇਆ ਗਿਆ ਅਤੇ ਅਸੀਂ
ਇਸ ਦੀ ਜਾਂਚ ਕਰ ਰਹੇ ਹਾਂ। ਜਿਕਰਯੋਗ ਹੈ ਗਰਡੇਮੋਐਨ ਇਲਾਕੇ ਵਿੱਚ ਇਹ ਅੰਤਰਰਾਸ਼ਟਰੀ
ਹਵਾਈ ਅੱਡਾ ਸਥਿਤ ਹੈ। ਉਹਨਾਂ ਕਿਹਾ ਕਿ ਇਹ ਜਹਾਜ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ
(ਪੀ ਆਈ ਏ) ਦਾ ਬੋਇੰਗ 777 ਸੀ। ਇਸ ਦੀ ਜਾਂਚ ਵਿੱਚ ਕੁੱਝ ਵੀ ਸ਼ੱਕੀ ਨਹੀਂ ਪਾਇਆ
ਗਿਆ। ਪੁਲੀਸ ਨੇ ਜਹਾਜ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਲਈ ਹਵਾਈ ਅੱਡੇ ਦੇ ਕੁੱਝ
ਹਿੱਸੇ ਨੂੰ ਵੀ ਖਾਲੀ ਕਰਵਾਇਆ। ਹੋਲੰਗਰੁਡ ਨੇ ਇਹ ਨਹੀਂ ਦੱਸਿਆ ਕਿ ਧਮਕੀ ਕਿੱਥੋਂ
ਅਤੇ ਕਿਵੇਂ ਆਈ। ਉਹਨਾਂ ਨੇ ਸਿਰਫ ਇੰਨਾ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ
ਹੈ।ਹਾਲਾਂਕਿ ਹਵਾਈ ਅੱਡੇ ਦੇ ਸੂਚਨਾ ਮੁੱਖੀ ਜੇ ਕੋਬ੍ਰੋ ਦੇ ਹਵਾਲੇ ਨਾਲ ਦ ਦਗਬਲਡੇਟ
ਦੈਨਿਕ ਆਨ ਲਾਈਨ ਨੇ ਕਿਹਾ ਕਿ ਧਮਕੀ ਹਵਾਈ ਅੱਡੇ ਦੀ ਸੂਚਨਾ ਡੈਸਕ ਤੇ ਮਿਲੀ ਸੀ।
ਉਹਨਾਂ ਦੱਸਿਆ ਕਿ ਪਾਕਿਸਤਾਨੀ ਨੰਬਰ ਤੋਂ ਦਿੱਤੀ ਗਈ ਧਮਕੀ ਵਿੱਚ ਜਹਾਜ ਨੂੰ ਉਡਾਉਣ
ਦੀ ਗੱਲ ਕਹੀ ਗਈ ਸੀ। ਜਹਾਜ ਵਿੱਚ 300 ਯਾਤਰੀ ਸਵਾਰ ਸਨ ਅਤੇ ਇਹ ਕੋਪੇਨਹਗੇਨ ਲਈ
ਉਡਾਨ ਭਰਨ ਵਾਲਾ ਸੀ।
ਪਰਮਾਣੂ ਸ਼ਕਤੀ ਸੰਪੰਨ ਪਾਕਿਸਤਾਨ ਮੁਸ਼ਕਿਲ ਮੁੱਦਾ: ਹਿਲੇਰੀ
ਵਾਸ਼ਿੰਗਟਨ, 14 ਜਨਵਰੀ :
ਅਮਰੀਕਾ ਦੀ ਮਨੋਨੀਤ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਭਾਵੀ ਓਬਾਮਾ
ਪ੍ਰਸ਼ਾਸਨ ਦੇ ਸਾਮ੍ਹਣੇ ਆਉਣ ਵਾਲੀਆਂ ਚੁਣੌਤੀਆਂ ਵਿੱਚ ਪਾਕਿਸਤਾਨ ਮੁੱਖ ਮੁੱਦਾ ਹੈ
ਕਿਉਂਕਿ ਉਹ ਪਰਮਾਣੂ ਸ਼ਕਤੀ ਸੰਪੰਨ ਹੈ। ਉਹਨਾਂ ਕਿਹਾ ਕਿ ਪਰਮਾਣੂ ਸਮਰਥਾ ਦੇ ਕਾਰਨ
ਪਾਕਿਸਤਾਨ ਦਾ ਮੁੱਦਾ ਵਿਸ਼ੇਸ਼ ਤੌਰ ਤੇ ਮੁਸ਼ਕਿਲ ਹੈ। ਹਿਲੇਰੀ ਨੇ ਇਸ ਦੌਰਾਨ ਕਿਹਾ ਕਿ
ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਪਾਕਿਸਤਾਨ ਵਿੱਚ ਨਵੀਂ ਲੋਕਤਾਂਤਰਿਕ ਸਰਕਾਰ ਅੱਤਵਾਦ ਦੇ
ਵਿਰੁੱਧ ਲੜਾਈ ਵਿੱਚ ਓਬਾਮਾ ਪ੍ਰਸ਼ਾਸਨ ਦੇ ਨਾਲ ਪੂਰਾ ਸਹਿਯੋਗ ਕਰੇਗੀ। ਉਹਨਾਂ ਕਿਹਾ
ਕਿ ਵਿਸ਼ੇਸ਼ ਤੌਰ ਤੇ ਪਾਕਿਸਤਾਨ ਦੇ ਸੀਮਾ ਵਰਤੀ ਅਤੇ ਸ ੰਘ ਸ਼ਾਸਿਤ ਕਬਾਇਲੀ ਖੇਤਰ (ਐਫ
ਏ ਟੀ ਏ) ਵਿੱਚ ਲੋਕਤਾਂਤਰਿਕ ਸਰਕਾਰ ਨੇ ਅੱਤਵਾਦੀ ਖਤਰਿਆਂ ਦੇ ਮੱਦੇਨਜਰ ਕਈ ਸਹੀ
ਗੱਲਾਂ ਕਹੀਆਂ ਹਨ। ਉਹਨਾਂ ਕਿਹਾ ਕਿ ਇਸ ਲਈ ਉਹ ਆਸਵੰਦ ਹਨ ਕਿ ਨਵੀਂ ਪਾਕਿਸਤਾਨ
ਸਰਕਾਰ ਦੇ ਨਾਲ ਸਾਡੇ ਸਰਗਰਮ ਅਤੇ ਸਕਾਰਾਤਮਕ ਸਬੰਧ ਹੋਣਗੇ। ਅਮਰੀਕਾ ਅਤੇ ਪਾਕਿਸਤਾਨ
ਦੀਆਂ ਕਈ ਸੰਸਥਾਨਾਂ ਦੇ ਨਾਲ ਰਿਸ਼ਤੇ ਮਜਬੂਤ ਕਰਨ ਲਈ ਸਾਬਕਾ ਪ੍ਰਸ਼ਾਸਨ ਨੇ ਕਾਫੀ ਕਦਮ
ਚੁੱਕੇ ਹਨ।ਹਿਲੇਰੀ ਨੇ ਕਿਹਾ ਕਿ ਭਾਵੀ ਪ੍ਰਸ਼ਾਸਨ ਦੇ ਸਾਮ੍ਹਣੇ ਚੁਣੌਤੀਆਂ ਵਿੱਚ
ਪਾਕਿਸਤਾਨ ਤੋਂ ਇਲਾਵਾ ਇਰਾਕ ਪੱਛਮ ਏਸ਼ੀਆ ਅਤੇ ਅਫਗਾਨਿਸਤਾਨ ਵੀ ਸ਼ਾਮਿਲ ਹੋਵੇਗਾ।
ਬਹਿਰਹਾਲ ਪਾਕਿਸਤਾਨ ਨੂੰ ਮੁਸ਼ਕਿਲ ਸਮੱਸਿਆ ਦੇ ਰੂਪ ਵਿੱਚ ਸਵੀਕਾਰ ਕਰਦਿਆਂ ਉਹਨਾਂ
ਕਿਹਾ ਕਿ ਇਸ ਦੇ ਕਈ ਆਯਾਮ ਹਨ, ਭਾਰਤ ਦੇ ਨਾਲ ਸਬੰਧ ਅਫਗਾਨਿਸਤਾਨ ਦੇ ਨਾਲ ਸਬੰਧ
ਅਤੇ ਇਸ ਖੇਤਰ ਵਿੱਚ ਇਰਾਨ ਅਤੇ ਹੋਰਾਂ ਦੀ ਭੂਮਿਕਾ। ਹਿਲੇਰੀ ਨੇ ਕਿਹਾ ਕਿ ਜਿਸ
ਤਰ੍ਹਾਂ ਸਾਡੀ ਫੌਜ ਅਫਗਾਨਿਸਤਾਨ ਵਿੱਚ ਆਪਣੀਆਂ ਵਚਨਬਧਤਾਵਾਂ ਪੂਰੀਆਂ ਕਰ ਰਹੀ ਹੈ
ਉਸੇ ਨਜਰੀਏ ਨਾਲ ਧਿਆਨ ਅਤੇ ਵਿਆਪਕ ਸਮਝ ਨਾਲ ਕੰਮ ਕਰਨ ਦੀ ਲੋੜ ਹੈ। ਹਿਲੇਰੀ ਨੇ
ਕਿਹਾ ਕਿ ਅਲਕਾਇਦਾ ਅਤੇ ਪਾਕਿਸਤਾਨ ਵਿੱਚ ਸੁਰੱਖਿਅਤ ਸ਼ਰਨ ਹਾਸਿਲ ਕਰਨ ਵਾਲੇ
ਅੱਤਵਾਦੀ ਨੈਟਵਰਕਰਾਂ ਦੇ ਸਫਾਏ ਲਈ ਸਾਨੂੰ ਪਾਕਿਸਤਾਨ ਦੀ ਸਰਕਾਰ ਦੇ ਨਾਲ ਹੋਰ
ਨਜਦੀਕੀ ਨਾਲ ਕੰਮ ਕਰਨਾ ਪਵੇਗਾ। ਇਹ ਸਾਡੇ ਜਾਂ ਕਿਸੇ ਹੋਰ ਦੇਸ਼ ਦੇ ਖਿਲਾਫ ਹਮਲਿਆਂ
ਦੀ ਯੋਜਨਾ ਬਣਾ ਸਕਦੇ ਹਨ। ਹਿਲੇਰੀ ਨੇ ਕਿਹਾ ਕਿ ਅਮਰੀਕਾ ਦੀ ਨਵੀਂ ਸਰਕਾਰ
ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਨੂੰ ਗੈਰ ਫੌਜੀ ਸਹਾਇਤਾ ਤੋਂ ਅਲੱਗ
ਕਰੇਗੀ। ਉਹਨਾਂ ਕਿਹਾ ਕਿ ਗੈਰ ਫੌਜੀ ਸਹਾਇਤਾ ਨੂੰ ਤਿੰਨ ਗੁਣਾ ਕਰਨ ਦਾ ਉਦੇਸ਼
ਪਾਕਿਸਤਾਨ ਦੀ ਜਨਤਾ ਅਤੇ ਲੋਕਤਾਂਤਰਿਕ ਸਰਕਾਰ ਦੋਵਾਂ ਨੂੰ ਸਹਿਯੋਗ ਕਰਨਾ ਹੈ ਅਤੇ
ਜਨਤਾ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਵਸੀਲੇ ਉਪਲਬਧ ਕਰਵਾਉਣਾ ਹੈ।
ਰੂਸ ਚ ਗੈਸ ਧਮਾਕਾ,8 ਮਰੇ
ਨਜ਼ਰਾਨ, ਬੁੱਧਵਾਰ, 14 ਜਨਵਰੀ
ਰੂਸ ਵਿਚ ਇੰਗੁਸ਼ੇਤੀਆ ਰਾਜ ਵਿਚ ਸਥਿੱਤ ਇੱਕ ਸਰਕਾਰੀ ਇਮਾਰਤ ਵਿਚ ਹੋਏ ਧਮਾਕੇ ਵਿਚ 8
ਲੋਕ ਹਲਾਕ ਹੋ ਗਏ ਅਤੇ 23 ਹੋਰ ਜ਼ਖਮੀ ਹੋ ਗਏ.ਰੂਸ ਦੇ ਅਮਰਜੈਂਸੀ ਮਾਮਲਿਆਂ ਦੇ
ਮੰਤਰਾਲੇ ਦੀ ਦੱਖਣੀ ਰੂਸੀ ਸ਼ਾਖਾ ਦੇ ਅਧਿਕਾਰੀ ਮਰਾਤ ਪ੍ਰੋਕੋਪੇਂਕੋਵ ਨੇ ਦੱਸਿਆ ਕਿ
ਮੁੱਢਲੀ ਰਿਪੋਰਟ ਵਿਚ ਬੀਤੇ ਕੱਲ੍ਹ ਹੋਏ ਧਮਾਕੇ ਨੂੰ ਰਿਸਾਅ ਦਾ ਕਾਰਣ ਮੰਨਿਆ ਜਾ
ਰਿਹਾ ਹੈ ਪਰ ਅੱਤਵਾਦ ਸਮੇਤ ਹੋਰ ਸੰਭਾਵਿਤ ਕਾਰਣਾਂ ਉੱਪਰ ਵੀ ਵਿਚਾਰ ਕੀਤਾ ਜਾ ਰਿਹਾ
ਹੈ.ਅਸ਼ਾਂਤ ਖੇਤਰ ਚੇਚਨਿਆ ਦੀ ਸਰਹੱਦ ਨਾਲ ਲੱਗਦੇ ਇੰਗੁਸ਼ੇਤੀਆ ਵਿਚ ਕਨੂੰਨ ਪ੍ਰਵਾਸ
ਅਧਿਕਾਰੀਆਂ ਖਿਲਾਫ ਹਮਲੇ ਆਮ ਗੱਲ ਹੈ.ਉੱਥੇ ਇਸਲਾਮੀ ਕੱਟੜਪੰਥੀਆਂ ਵੱਲੋਂ ਹਿੰਸਾ
ਫੈਲਾਉਣ, ਵਪਾਰਕ ਅਤੇ ਨਿੱਜੀ ਦੁਸ਼ਮਣੀ ਅਤੇ ਸਰਕਾਰ ਦੇ ਦਮਨ ਅਤੇ ਪੁਲਿਸ ਦੀਆਂ
ਕਰਤੂਤਾਂ ਖਿਲਾਫ ਅਜਿਹੀਆਂ ਘਟਨਾਵਾਂ ਆਮ ਤੌਰ ਉੱਪਰ ਹੀ ਵਾਪਰਦੀਆਂ ਰਹਿੰਦੀਆਂ
ਹਨ.ਪ੍ਰੋਕੋਪੇਂਕੋਵ ਨੇ ਕਿਹਾ ਕਿ ਇੰਗੁਸ਼ੇਤੀਆ ਦੇ ਮੁੱਖ ਸ਼ਹਿਰ ਬੇਲਿਫ ਦੇ ਖੇਤਰੀ
ਸੇਵਾ ਦੇ ਤਿੰਨ ਮੰਜਿਲੀ ਹੈਡ ਕੁਆਰਟਰ ਦੇ ਮਲਬੇ ਤੋਂ ਬਚਾਅ ਕਾਮਿਆਂ ਨੇ 7 ਲਾਸ਼ਾਂ
ਬਰਾਮਦ ਕੀਤੀਆਂ ਹਨ.ਉਹਨਾਂ ਕਿਹਾ ਕਿ ਹੋਰਨਾਂ 24 ਲੋਕਾਂ ਨੂੰ ਮਲਬੇ ਤੋਂ ਜਿਉਂਦਾ
ਕੱਢਿਆ ਗਿਆ ਪਰ ਬੇਲਿਫ ਸੇਵਾ ਵਿਚ ਜੁੱਟੀ ਇੱਕ ਮਹਿਲਾ ਦੀ ਹਸਪਤਾਲ ਵਿਚ ਮੌਤ ਹੋ ਗਈ.
{ ਲੋਹੜੀ }
ਗੁਰਮੇਲ ਬਦੇਸ਼ਾ , ਸਰੀ ,ਬੀ.ਸੀ.
ਪਿਛਲੇ ਸਾਲ,
ਪਿੰਡ ਦੀ ਸੱਥ ਵਿੱਚ
ਸੱਭ ਨੇ ਰਲ ਕੇ ਲੋਹੜੀ ਬਾਲੀ ।
ਤੂੰ ਵੀ ਸੈਂ, ਮੈਂ ਵੀ ਸਾਂ ਉਥੇ
ਖੁਸ਼ੀਆਂ ਵਿੱਚ ਸ਼ਰੀਕ ਹੋਣ ਲਈ ઽ
ਰਸਮੀ ਖੁਸ਼ੀਆਂ ਹੌਲ਼ੀ ਹੌਲ਼ੀ ਨਿੱਜੀ ਹੋਣ ਲੱਗੀਆਂ ।
ਨਿੱਜ ਪ੍ਰਸਤੀ ਦਾ ਅਹਿਸਾਸ
ਤੇਰੇ ਮੇਰੇ ਵਿੱਚ ਜਾਗਿਆ ।
ਲੋਹੜੀ ਤੋਂ ਵੀ ਸੂਹੇ ਤੇਰੇ ਮੁੱਖੜੇ 'ਤੇ
ਜਿਵੇਂ ਮੈਂ ਤਿਲ ਸੁੱਟ ਸੁੱਟ ਕੇ
ਤੈਨੂੰ ਸਜਦਾ ਕਰ ਰਿਹਾ ਹੋਵਾਂ ।
ਦੋ ਲੋਹੜੀਆਂ ਦੇ ਓਸ ਸੁਮੇਲ ਤੋਂ ਬਾਅਦ ,
ਅੱਜ ਮੈਂ ਉਡੀਕ ਉਡੀਕ ਕੇ ਕੋਲੇ ਹੋ ਗਿਆ ਹਾਂ ।
ਰਾਖ਼ ਬਣ ਚੱਲਿਆਂ, ਠਰ ਚੱਲਿਆਂ
ਐਪਰ-
ਦਿਲ 'ਚ ਅਜੇ ਵੀ
ਅਰਮਾਨਾਂ ਦਾ ਭਾਂਬੜ ਬਲਦਾ ਹੈ
ਖਿਆਲਾਂ ਦੇ ਪਰਵਾਨੇ
ਵਿਯੋਗ ਦੀ ਸ਼ਮਾ ਤੋਂ ਆਪਾ ਵਾਰ ਰਹੇ ਨੇ
ਤੂੰ ਕਦੋਂ ਸ਼ਰੀਕ ਹੋਣੈ-
ਮੇਰੇ ਨਾਲ..!
ਹੁਣ ਮੇਰੇ ਦਿਲ' ਚ ਬਲਦੀ ਲੋਹੜੀ ਸੇਕਣ ਲਈ...?
************
ਗੁ:ਸਿੰਘ ਸਭਾ ਸੰਤ ਵੀਤੋ ( ਤਰਾਚੀਨਾ ) ਵਿਖੇ ਅਮ੍ਰਿਤ ਸੰਵਾਰ ੭ ਨੂੰ
ਰੋਮ,੧੩ ਜਨਵਰੀ-ਗੁਰਪ੍ਰੀਤ ਸਿੰਘ ਪ੍ਰਿੰਸ-
ਸਿੱਖ ਪੰਥ ਦੀ ਚੜਦੀ ਕਲਾ ਅਤੇ ਗੁਰੂਦੁਆਰਾ ਸਿੰਘ ਸਭਾ ਸੰਨਵੀਤੋ ਤਰਾਚੀਨਾ ਦੀ ਪਹਿਲੀ
ਵਰ੍ਹੇਗੰਡ ਨੂੰ ਸਮਰਪਿਤ ਪਹਿਲਾ ਅਮ੍ਰਿੰਤ ਸੰਚਾਰ ਸਮਾਗਮ ੭ ਫਰਵਰੀ ਦਿੱਨ ਸ਼ਨੀਵਾਰ
ਸ਼ਾਮ ੫ ਵਜੇ ਗੁ:ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ
ਰਿਹਾ ਹੈ ,੮ ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ
ਪ੍ਰਸਿੱਧ ਆਖੰਡ ਕੀਰਤਨੀ ਜਥਾ ਯੂ,ਕੇ ਸੰਗਤਾਂ ਨੂੰ ਕੀਰਤਨ ਦੁਆਰਾ ਗੁਰੁ ਮੁਹਿਮਾਂ
ਸਰਵਣ ਕਰਵਾਉਣ ਗੇ ਇਹ ਜਾਣਕਾਰੀ ਪ੍ਰੈਸ ਨੂੰ ਦਿੰਦੀਆਂ ਭਾਈ ਬਲਬੀਰ ਸਿੰਘ ਖਾਲਸਾ ਨੇ
ਕਿਹਾ ਇਸ ਦੋ ਦਿਨਾ ਸਮਾਗਮ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ
ਅਮਰੀਕਾ ਦੇ ਡਾਕ ਵਿਭਾਗ ਚੋ ਰਿਟਾਇਰਡ ਹੋਏ ਪ੍ਰਗਟ ਸੰਧੂ ਦੀ ਵਦਾਇਗੀ ਪਾਰਟੀ ਵੇਲੇ
ਮੇਅਰ ਸਮੇਤ ਸੈਂਕੜੇ ਦੋਸਤਾਂ ਨੇ ਸ਼ਿਰਕਤ ਕੀਤੀ
ਗਾਲਟ,ਕੈਲੀਫੋਰਨੀਆਂ ਹੁਸਨ ਲੜੋਆ ਬੰਗਾਂ-


ਅਮਰੀਕਾ ਦੇ ਡਾਕ ਵਿਭਾਗ ਵਿੱਚੋ ੨੫ ਸਾਲ ਦੀ ਸਰਵਿਸ ਪੂਰੀ ਕਰ ਕੇ ਸ ਪ੍ਰਗਟ ਸਿੰਘ
ਰਟਾਇਰਡ ਹੋਏ ਇਸ ਮੌਕੇ ਦਫਤਰ ਦੇ ਵਰਕਰਾਂ ਤੋ ਇਲਾਵਾ ਗਾਲਟ ਦੇ ਮੈਅਰ ਤੇ ਡਿਪਟੀ
ਮੈਅਰ ਵੀ ਹਾਜਿਰ ਹੋਏ ਇਸ ਮੌਕੇ ਮੈਅਰ ਰੈਂਡੀ ਸੈਲਟਨ ਤੇ ਬਰਬਰਾ ਪਿਆਨੀ ਨੇ ਸ ਪ੍ਰਗਟ
ਸਿੰਘ ਨੂੰ ਇਮਾਨਦਾਰੀ ਤੇ ਮਹਿਨਤ ਨਾਲ ਕੀਤੀ ਹੋਈ ਸਰਵਿਸ ਦੀ ਵਧਾਈ ਦਿੱਤੀ ਜਿਥੇ ਸ
ਪ੍ਰਗਟ ਸਿੰਘ ਨੇ ਵਾਹਰ ਅਪਣਾ ਨਾਮ ਕਮਾਇਆ ਉੱਥੇ ਦੂਜੇ ਪਾਸੇ ਪੰਜਾਬ ਦਾ ਸਿੱਰ ਵੀ
ਉੱਚਾ ਕੀਤਾ ਇਸ ਮੌਕੇ ਉਹਨਾਂ ਦੀ ਬੇਟੀ ਅਮਨ ਸੰਧੁ ਤੇ ਬੇਟੇ ਨੇ ਵੀ ਅਪਣੇ ਪਿਤਾ ਨੂੰ
ਵਧਾਈ ਦਿੱਤੀ ,ਇਸ ਮੌਕੈ ਸ ਪ੍ਰਗਟ ਸਿੰਘ ਨੇ ਸਭ ਦਾ ਧੰਨਵਾਦ ਕੀਤਾ
ਸਿਆਟਲ ਵਿੱਚ ਜੱਸੀ ਖੰਗੂੜਾ ਦਾ ਨਿੱਘਾ ਸਵਾਗਤ-ਪ੍ਰਵਾਸੀਆਂ ਦੇ ਮਸਲੇ ਵਿਚਾਰੇ ਗਏ
ਸਿਆਟਲ,੧੩ ਜਨਵਰੀ,ਹੁਸਨ ਲੜੋਆ ਬੰਗਾਂ-
ਹਲਕਾ ਜਿਲਾ ਰਾਏਪੁਰ ਜੋ ਮਿੰਨੀ ਉਲਪਿੰਕ ਖੇਤਾਂ ਦੇ ਨਾ ਨਾਲ ਮਸ਼ਹੂਰ ਹੈ ਤੋ ਪਹਿਲੇ
ਪਰਵਾਸੀ ਭਾਰਤੀ ਐਮ ਐਲ ਏ ਕਾਂਗਰਸ ਪਾਰਟੀ ਜੱਸੀ ਖੰਗੈੜਾਂ ਜਿਹਨਾਂ ਦਾ ਸਿਆਟਲ
ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ,ਲੁਧਿਆਣਾ ਦੇ ਲਤਾਲਾਂ ਪੈਡੂਆਂ ,ਬਲਜਿੰਦਰ
ਸਿੰਘ,ਬਹਾਦਰ ਸਿੰਘ ਖਹਿਰਾਂ ਬੈਟ ਅਤੇ ਜਸਵਿੰਦਰ ਸਿੰਘ ਸੈਖੋਂ ਭੋਲਾ ਵਲੋਂ ਗੋਲਡਨ
ਕਰੀ ਰੈਸਟੋਰੈਂਟ ਕੈਂਟ ਵਿੱਚ ਭਰਵਾਂ ਇੱਕਠ ਕੀਤਾ ਗਿਆ ਜਿਥੇ ਦੂਰ ਦੂਰ ਤੋਂ ੧੦੦ ਤੋਂ
ਵੱਧ ਵਿਸ਼ੇਸ਼ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਸਟੇਜ ਦਾ ਸੰਚਾਲਨ ਇੰਡੋ ਅਮਰੀਕਨ
ਸਪੋਰਟਸ ਟਰੈਨਿੰਗ ਸੈਂਟਰ ਦੇ ਮੁੱਖੀ ਗੁਰਚਰਨ ਸਿੰਘ ਅਤੇ ਉੱਘੇ ਰੀਐਲਟਰ ਪਰਮਿੰਦਰ
ਸਿੰਘ ਨੇ ਕੀਤਾ ਇਸ ਮੌਕੇ ਜੱਸੀ ਨੇ ਦੱਸਿਆ ਕਿ ਪਰਵਾਸੀ ਪੰਜਾਬੀਆਂ ਦੀ ਮੰਗਾ ਨਾਲ
ਕੋਜਾ ਮਜਾਕ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਤਿਉਲ ਸਿਟੀਜਨ ਵਿੱਚ ਵੋਟਾਂ ਅਤੇ
ਨੁਮਾਇੰਦੇ ਬਨਣ ਦਾ ਅਧਿਕਾਰ ਹੋਣਾ ਚਾਹੀਦਾਂ ਹੈ ਜਿਵੇ ਅਮਰੀਕਾ ਕਨੇਡਾ ਵਿੱਚ ਬੈਠਾ
ਕਿਤੇ ਵੀ ਵੋਟ ਪਾ ਸਕੇ ,ਜਮੀਨੀ ਮਸਲੇ ,ਵਿਆਹ ਸ਼ਾਦੀਆਂ ਦੇ ਸਦੀਵੀ ਹੱਲ ਲੱਭਣੇ
ਚਾਹੀਦੇਂ ਹਨ ,ਪਰਵਾਸੀਆਂ ਦੀ ਸਭਾ ਤੇ ਸਰਕਾਰ ਦਾ ਕਬਜਾ ਹੈ ਅਤੇ ਪਰਵਾਸੀ ਪੰਜਾਬੀਆਂ
ਦੀਆਂ ਮੰਗਾਂ ਨੂੰ ਗੂੰਜਲਦਾਰ ਬਨਾਇਆ ਜਾ ਰਿਹਾ ਹੈ ਇਸ ਮੌਕੇ ਸਿਆਟਲ ਦੀਆਂ ਕਈ
ਪ੍ਰਮੁੱਖ ਸਖੀਸ਼ਅਤਾਂ ਹਾਜਿਰ ਸਨ ਜਿਹਨਾਂ ਵਿੱਚੋਂ ਜੱਸਾ ਸਿੰਘ ਧਾਲੀਵਾਲ,ਜਗਤਾਰ
ਸਿੰਘ,ਲਾਲੀ ਗਰੇਵਾਲ,ਜਸਵਿੰਦਰ ਸਿੰਘ,ਸੁੱਖਵਿੰਦਰ ਸਿੰਘ,ਗੁਰਿੰਦਰ ਸਿੰਘ,ਪਿੰਥੀਪਾਲ
ਸਿੰਘ ,ਗੁਰਚਰਨ ਸਿੰਘ,ਗੁਰਿੰਦਰ ਸਿੰਘ,ਹਰਪਾਲ ਸਿੰਘ,ਚੇਤ ਸਿੰਘ,ਜੱਸ
ਧਾਲੀਵਾਲ,ਮਨਮੋਹਣ ਸਿੰਘ,ਬਲਜੀਤ ਸਿੰਘ ਵਰਨਣ ਜੋਗ ਹਨ ।
ਇਰਾਕ ਵਿੱਚ ਦੋ ਅਮਰੀਕੀ ਫੌਜੀਆਂ ਦੀ ਮੌਤ
ਬਗਦਾਦ,13 ਜਨਵਰੀ (ਸ.ਬ.) ਇਰਾਕ ਵਿੱਚ ਚੱਲ ਰਹੇ ਫੌਜੀ ਸੰਘਰਸ਼ ਦੌਰਾਨ ਵਾਪਰੀ ਇੱਕ
ਘਟਨਾ ਵਿੱਚ ਦੋ ਅਮਰੀਕੀ ਫੌਜੀ ਮਾਰੇ ਗਏ। ਅਮਰੀਕੀ ਫੌਜ ਨੇ ਸੋਮਵਾਰ ਨੂੰ ਜਾਰੀ
ਵੱਖੋ-ਵੱਖਰੇ ਬਿਆਨਾਂ ਵਿੱਚ ਕਿਹਾ ਕਿ ਪਹਿਲਾ ਫੌਜੀ ਮੱਧ ਇਰਾਕ ਦੇ ਸ਼ਹਿਰ ਸਮਾਰਾ ਅਤੇ
ਦੂਸਰਾ ਪੱਛਮੀ ਅਨਬਾਰ ਸਥਿਤ ਅਲ ਅਸਦ ਹਵਾਈ ਹਮਲੇ ਵਿੱਚ ਮਾਰਿਆ ਗਿਆ। ਦੋਵੇਂ
ਘਟਨਾਵਾਂ ਐਤਵਾਰ ਨੂੰ ਹੋਈਆਂ ਜਿਸ ਦੇ ਸੰਬੰਧ ਵਿੱਚ ਵਿਸਥਾਰ ਨਾਲ ਜਾਣਕਾਰੀ ਨਹੀਂ
ਦਿੱਤੀ ਗਈ। ਇਸ ਸੰਬੰਧ ਵਿੱਚ ਅੰਕੜੇ ਰੱਖਣ ਵਾਲੀ ਇੱਕ ਵੈਬਸਾਈਟ ਅਨੁਸਾਰ ਹੁਣ ਤੱਕ
ਇਰਾਕ ਵਿੱਚ 4227 ਅਮਰੀਕੀ ਫੌਜੀ ਮਾਰੇ ਗਏ ਹਨ। ਜਿਕਰਯੋਗ ਹੈ ਕਿ ਸਾਲ 2003 ਵਿੱਚ
ਅਮਰੀਕਾ ਨੇ ਇਰਾਕ ਉੱਤੇ ਹਮਲਾ ਕੀਤਾ ਸੀ।

ਆਸਟ੍ਰੇਲੀਆ ਦਾ ਰਾਸ਼ਟਰੀ ਜਾਨਵਰ ਅਤੇ ਧਰਤੀ ਦੇ ਇਕ ਵਿਲੱਖਣ ਜੀਵ ਕੰਗਾਰੂ ਦਾ ਦਿਲਕਸ਼
ਅੰਦਾਜ਼ :ਸੁਮਿਤ ਟੰਡਨ
ਐਡੀਲੇਡ'ਚ ਮਨਾਇਆ ਪ੍ਰਕਾਸ਼ ਪੁਰਬ
ਐਡੀਲੇਡ,12 ਜਨਵਰੀ(ਸੁਮਿਤ ਟੰਡਨ):

ਸਾਹਿਬ-ਏ-ਕਮਾਲ ਸਰਬੰਸਦਾਨੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਐਡੀਲੇਡ
ਦੇ ਗੁਰਦੁਆਰਾ ਗੁਰੁ ਨਾਨਕ ਦਰਬਾਰ ਆਫ਼ ਸਿੱਖ ਸੁਸਾਇਟੀ ਐਲਨਬੀ ਗਾਰਡਨ ਵਿਖੇ ਸਤਿਕਾਰ
ਅਤੇ ਸ਼ਰਧਾ ਨਾਲ ਮਨਾਇਆ ਗਿਆ।ਆਖੰਡ ਪਾਠਾਂ ਦੇ ਭੋਗ ਤੋਂ ਬਾਅਦ ਰਾਗੀ ਭਾਈ ਪੁਸ਼ਪਿੰਦਰ
ਸਿੰਘ,ਭਾਈ ਬਲਜੀਤ ਸਿੰਘ ਤੇ ਭਾਈ ਬਲਰਾਜ ਸਿੰਘ ਦੇ ਕੀਰਤਨੀ ਜਥੇ ਨੇ ''ਵੱਡਾ ਮੇਰਾ
ਗੋਬਿੰਦ ,ਗੁਰ ਜੈਸਾ ਨਾਹੀਂ ਕੋਇ ਦੇਵ,ਤੂੰ ਮੇਰੋ ਪਿਆਰੋ ਅਤੇ ਹੇ ਗੋਬਿੰਦ ਹੇ
ਗੋਪਾਲ''ਆਦਿ ਸ਼ਬਦ ਸਰਵਣ ਕਰਨ ਉਪਰੰਤ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੂੰ ਪ੍ਰਕਾਸ਼
ਦਿਹਾੜੇ ਦੀ ਵਧਾਈ ਪੇਸ਼ ਕੀਤੀ ਅਤੇ ਗੁਰੁ ਗੋਬਿੰਦ ਸਿੰਘ ਜੀ ਦੇ ਪੂਰਨ ਜੀਵਨ 'ਤੇ
ਵਿਸਥਾਰ ਸਹਿਤ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਜੁਗੋ ਜੁਗ ਅਟੱਲ ਸਾਹਿਬ
ਸੀ੍ਰ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ 'ਚ ਬੈਠੇ ਸ਼ਰਧਾਲੂਆਂ ਨੇ ਵੀ ਦੋ ਘੰਟੇ ਤਕ ਕਥਾ
ਕੀਰਤਨ ਸਰਵਣ ਕਰਕੇ ਜੀਵਨ ਜਾਚ ਦੇ ਮਿਆਰ ਨੂੰ ੳੱਚਾ ਚੁਕਿਆ। ਗੁਰਦੁਆਰਾ ਕਮੇਟੀ
ਪ੍ਰਧਾਨ ਸ. ਮਹਾਂਬੀਰ ਸਿੰਘ ਦੀ ਅਗਵਾਈ ਸਦਕਾ ਕਰਵਾਏ ਗਏ ਇਸ ਵਿਸ਼ੇਸ਼ ਪ੍ਰੋਗਰਾਮ ਵਿਚ
ਸੰਗਤਾਂ ਨੇ ਵਧ ਚੜ੍ਹ ਕੇ ਸ਼ਿਰਕਤ ਕੀਤੀ ।ਵਿਦਿਆਰਥੀਆਂ ਨੇ ਦਿਨ ਰਾਤ ਗੁਰੁ ਘਰ ਦੀ
ਸੇਵਾ ਕਰਕੇ ਜੋ ਨਾਮਣਾ ਖਟਿਆ ਉਹ ਕਾਬਿਲ-ਏ ਤਾਰੀਫ਼ ਹੈ।ਇਸ ਮੌਕੇ ਕਮੇਟੀ ਪ੍ਰਧਾਨ ਤੋਂ
ਇਲਾਵਾ ਮਨਜੀਤ ਸਿੰਘ ਢੱਡਵਾਲ,ਡਾ. ਵਰਿੰਦਰ ਸਿੰਘ,ਸ. ਅਮਰਜੀਤ ਸਿੰਘ ਥਾਂਦੀ, ਐਨ.ਕੇ
ਜੋਸ਼ੀ,ਸ਼ੇਰਾ ਐਡੀਲੇਡ,ਸੁਰਿੰਦਰ ਸ਼ਾਰਦਾ. ਮਲਕੀਤ ਸਿੰਘ,ਤੇਜੀ ਅਤੇ ਮਨਰਾਜ ਸਿੰਘ ਨੇ ਆਈ
ਹੋਈ ਸੰਗਤ ਨੂੰ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿਤੀ ਅਤੇ ਗੁਰੁ ਦੇ
ਅਤੁੱਟ ਲੰਗਰਾਂ ਵਿਚ ਹਾਜਰੀ ਲਗਵਾਈ।ਇਸ ਮੌਕੇ ਸ.ਮਹਾਂਬੀਰ ਸਿੰਘ ਗਰੇਵਾਲ ਨੇ ਸੰਗਤਾਂ
ਨੂੰ ਅਪੀਲ ਕੀਤੀ ਕਿ ੧੭ ਜਨਵਰੀ ਨੂੰ ਗੁਰਦੁਆਰਾ ਕਮੇਟੀ ਵਲੋਂ ਵੁਡਵਿਲ ਹਾਲ ਵਿਖੇ
ਲੋਹੜੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਸੰਗਤ ਇਸੇ ਤਰਾਂ ਦਰਸ਼ਨ ਦੇਣ ਦੀ
ਕ੍ਰਿਪਾਲਤਾ ਕਰੇ।
ਸਿੱਖ ਯੂਥ ਆਫ ਆਸਟ੍ਰੇਲੀਆ ਵਲੋਂ 11ਵਾਂ ਸਾਲਾਨਾ ਯੂਥ
ਕੈਂਪ 11 ਤੋਂ ਸ਼ੁਰੂ ਹੋਇਆ

ਸਿਡਨੀ (ਬਲਜੀਤ ਖੇਲਾ)
ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਵਸਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਲਈ
ਸਾਲਾਨਾ ਕੈਂਪ ਆਯੋਜਿਤ ਕਰਨ ਵਾਲੀ ਸੰਸਥਾ ''ਸਿੱਖ ਯੂਥ ਆਫ ਆਸਟ੍ਰੇਲੀਆ'' ਵਲੋਂ ਇਸ
ਵਾਰ ਦਾ ਸਲਾਨਾ ਕੈਂਪ 11 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ ਜੋ ਕਿ 17 ਜਨਵਰੀ ਤੀਕ
ਚੱਲੇਗਾ।ਇਸ ਪ੍ਰਤੀਨਿਧ ਨੂੰ ਭੇਜੀ ਜਾਣਕਾਰੀ ਅਨੁਸਾਰ ਇਹ ਕੈਂਪ ਇਸ ਵਾਰ ਸਿਡਨੀ ਦੇ
ਇਲਾਕੇ ਨੌਰਥ ਸਿਡਨੀ ਦੇ ਨਾਰਾਬੀਨ ਦੇ ਵੇਕਹਰਸਟ ਪਾਰਕਵੇਅ ਉੱਤੇ ਸਥਿਤ ''ਸਿਡਨੀ
ਅਕੈਡਮੀ ਆਫ ਸਪੋਰਟਸ'' ਵਿੱਚ ਸ਼ੁਰੂ ਹੋਇਆ ਹੈ।ਇਸ ਕੈਂਪ ਵਿੱਚ ਇਸ ਵਾਰ ਵੀ ਪਿਛਲੇ
ਸਾਲਾਂ ਵਾਂਗ ਪੂਰੇ ਆਸਟ੍ਰੇਲੀਆ ਭਰ ਤੋਂ ਅਤੇ ਏਸ਼ੀਆ ਪੈਸੀਫਿਕ ਰੀਜਨ ਦੇ ਸਿੱਖ ਬੱਚੇ
ਭਾਗ ਲੈ ਰਹੇ ਹਨ।ਇਸ ਵਾਰ ਇਸ ਕੈਂਪ ਵਿੱਚ ਮੁੱਖ ਤੌਰ ਤੇ ''ਨਾਮ ਜਪਣਾ'' ਅਤੇ
ਗੁਰਬਾਨੀ ਦੀ ਸ਼ਕਤੀ ਦੇ ਵਿਸ਼ਿਆਂ ਉੱਤੇ ਜੋਰ ਦਿੱਤਾ ਜਾਵੇਗਾ।ਇਸਤੋਂ ਇਲਾਵਾ ਹਰ ਰੋਜ
ਕੀਰਤਨ,ਨਿਤਨੇਮ,ਨਾਮ ਸਿਮਰਨ ਅਤੇ ਗੁਰਬਾਣੀ ਦੇ ਅੰਤਰ,ਸਮਾਜਿਕ ਮੁੱਦੇ ਜਿਵੇਂ ਕਿ
ਆਸਟ੍ਰੇਲੀਆ ਵਿਚਲੇ ਸਿੱਖਾਂ ਦੀ ਜਿੰਦਗੀ ਅਤੇ ਸਿੱਖ ਬੱਚਿਆਂ ਨੂੰ ਇੱਥੋਂ ਦੇ ਸਕੂਲਾਂ
ਵਿੱਚ ਆਉਣ ਵਾਲੀਆਂ ਮੁਸ਼ਕਿਲਾਂ,ਦੂਜੇ ਭਾਈਚਾਰਿਆਂ ਨਾਲ ਸਾਂਝ ਕਾਇਮ ਕਰਕੇ ਉਹਨਾਂ ਨੂੰ
ਆਪਣੇ ਧਰਮ ਦੀ ਜਾਣਕਾਰੀ ਦੇਣੀ ਸਮੇਤ ਖੇਡਾਂ, ਕਹਾਣੀਆਂ ਅਤੇ ਹੋਰ ਕਈ ਮੁੱਦਿਆਂ ਵਾਰੇ
ਚਰਚਾ ਕੀਤੀ ਜਾਵੇਗੀ।ਇਸ ਕੈਂਪ ਵਿੱਚ ਮਦਦ ਕਰਨ ਵਾਲਿਆਂ ਵਿੱਚ ਸਿਡਨੀ ਤੋਂ ਇੰਦਰਜੀਤ
ਕੌਰ,ਪਰਮਜੀਤ ਕੌਰ,ਗੁਰਮੀਤ ਕੌਰ,ਕੁਲਵੰਤ ਕੌਰ ਅਤੇ ਸੁਰਿੰਦਰਜੀਤ ਸਿੰਘ ਮੈਲਬੌਰਨ ਤੋਂ
ਭਾਈ ਦਆ ਸਿੰਘ,ਮਲੇਸ਼ੀਆ ਤੋਂ ਗਿਆਨੀ ਸੁਖਦੇਵ ਸਿੰਘ,ਸੁਖਦੇਵ ਸਕਸੈਸ,ਇੰਗਲੈਂਡ ਤੋਂ
ਮਨਪ੍ਰੀਤ ਸਿੰਘ ਅਤੇ ਸਿੰਗਾਪੋਰ ਤੋਂ ਪ੍ਰੋ. ਜਸਵੰਤ ਸਿੰਘ ਸ਼ਮਿਲ ਹਨ।ਇਸ ਕੈਂਪ ਵਿੱਚ
ਮੀਡੀਆ ਵਾਲਿਆਂ ਅਤੇ ਹੋਰਨਾਂ ਲਈ ਵਿਜਿਟ ਕਰਨ ਦਾ ਸਮਾਂ ਹੈ ਸਵੇਰੇ 9 ਵਜੇ ਤੋਂ ਲੈ
ਸ਼ਾਮ ਚਾਰ ਵਜੇ ਤੀਕ।
ਕਬਾਇਲੀ ਸਰਦਾਰਾਂ ਦੀ ਭਾਰਤ ਨੂੰ ਚੇਤਾਵਨੀ
ਇਸਲਾਮਾਬਾਦ , ਐਤਵਾਰ, 11 ਜਨਵਰੀ 2009
ਪਾਕਿਸਤਾਨ ਦੇ ਹਿੰਸਾ ਪ੍ਰਭਾਵਿਤ ਕਬਾਇਲੀ ਖੇਤਰ ਦੇ ਕਬਾਇਲੀ ਸਰਦਾਰਾਂ ਨੇ ਕਿਹਾ ਹੈ
ਕਿ ਜੇਕਰ ਮੁੰਬਈ ਹਮਲਿਆਂ ਦੇ ਮੱਦੇਨਜਰ ਭਾਰਤ ਦੇਸ਼ ਉੱਤੇ ਯੁੱਧ ਥੋਪਦਾ ਹੈ ਤਾਂ ਉਹ
ਪਲਟਕੇ ਹਮਲਾ ਕਰਨਗੇ ਅਤੇ ਮੂੰਹ ਤੋੜ੍ਹਵਾਂ ਜੁਆਬ ਦੇਣਗੇ. ਉਹਨਾਂ ਨੇ ਕਿਹਾ ਕਿ
ਜਿਆਦਾ ਸਮੇਂ ਤੱਕ ਦੇਸ਼ ਦੇ 60 ਲੱਖ ਦੇ ਕਰੀਬ ਕਬਾਇਲੀ ਭਾਰਤ ਦੀਆਂ ਧਮਕੀਆਂ ਨੂੰ
ਬਰਦਾਸ਼ਤ ਨਹੀਂ ਕਰਨਗੇ. ਇਹ ਗੱਲਾਂ ਉੱਤਰੀ ਅਤੇ ਦੱਖਣੀ ਵਜ਼ੀਰੀਸਤਾਨ ਕਬਾਇਲੀ ਖੇਤਰਾਂ
ਦੇ ਕਬਾਇਲੀ ਸਰਦਾਰਾਂ ਨੇ ਜਿਰਗਾ ਨੂੰ ਸੰਬੋਧਿਤ ਕਰਦੇ ਹੋਏ ਆਖੀਆਂ. ਇਹ ਪਾਕਿਸਤਾਨੀ
ਤਾਲੀਬਾਨ ਕਮਾਂਡਰ ਬੇਤੁੱਲਾ ਮਹਿਸੂਦ ਦਾ ਗੜ੍ਹ ਹੈ. ਵਿਭਿੰਨ ਕਬਾਇਲੀ ਖੇਤਰਾਂ ਦੇ
100 ਤੋਂ ਜਿਆਦਾ ਕਬਾਇਲੀ ਸਰਦਾਰਾਂ ਨੇ ਪਰਿਸ਼ਦ ਦੀ ਬੈਠਕ ਵਿੱਚ ਹਿੱਸਾ ਲਿਆ.ਸਰਕਾਰੀ
ਏਪੀਪੀ ਨਿਊਜ਼ ਏਜੰਸੀ ਨੇ ਕਬਾਇਲੀ ਸਰਦਾਰਾਂ ਦੇ ਹਵਾਲੇ ਨਾਲ ਕਿਹਾ ਕਿ ਜੇਕਰ
ਪਾਕਿ 'ਚ ਹਿੰਸਾ, 17 ਮਰੇ
ਇਸਲਾਮਾਬਾਦ , ਐਤਵਾਰ, 11 ਜਨਵਰੀ 2009
ਪਾਕਿਸਤਾਨ ਦੇ ਉੱਤਰ ਪੱਛਮੀ ਹਾਂਗੂ ਜਿਲ੍ਹੇ ਵਿੱਚ ਸ਼ਨੀਵਾਰ ਨੂੰ ਸ਼ਿਆ ਅਤੇ ਸੁੰਨੀ
ਸਮੁਦਾਇ ਦੇ ਵਿੱਚ ਹੋਏ ਸੰਘਰਸ਼ ਦੌਰਾਨ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ
ਜਦਕਿ 30 ਹੋਰ ਫੱਟੜ ਹੋ ਗਏ.ਅਫਗਾਨ ਸੀਮਾ ਦੇ ਨੇੜੇ ਸਥਿਤ ਜਿਲ੍ਹੇ ਦੇ ਇੱਕ ਪਿੰਡ
ਵਿੱਚ ਦੋ ਸਮੂਹਾਂ ਵਿਚਕਾਰ ਸੰਘਰਸ਼ ਉਸ ਵੇਲੇ ਸ਼ੁਰੂ ਹੋ ਗਿਆ ਜਦੋਂ ਅਧਿਕਾਰੀਆਂ ਨੇ
ਮੋਹਰਮ ਦੇ ਮੌਕੇ ਉੱਤੇ ਵੀਰਵਾਰ ਨੂੰ ਸ਼ਿਆ ਦੇ ਤਾਜੀਆ ਕੱਢਣ ਉੱਤੇ ਪ੍ਰਤੀਬੰਧ ਲਗਾ
ਦਿੱਤਾ. ਰਿਪੋਰਟ ਦੇ ਅਨੁਸਾਰ ਸੀਐੱਨਐੱਨ ਨੇ ਇਸ ਸੰਘਰਸ਼ ਵਿੱਚ 17 ਲੋਕਾਂ ਦੇ ਕਰਨ ਦੀ
ਗੱਲ ਆਖੀ ਹੈ ਜਦਕਿ ਏਪੀਪੀ ਨੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਘੱਟ
ਤੋਂ ਘੱਟ 10 ਲੋਕ ਮਾਰੇ ਗਏ ਹਨ ਜਦਕਿ 30 ਹੋਰ ਫੱਟੜ ਹੋਏ ਹਨ. ਸਥਾਨਕ ਅਧਿਕਾਰੀਆਂ
ਨੇ ਸੰਘਰਸ਼ ਵਿਰਾਮ 'ਤੇ ਚਰਚਾ ਦੇ ਲਈ ਦੋਵਾਂ ਪੱਖਾਂ ਦੇ ਸਰਦਾਰਾਂ ਦੀ ਬੈਠਕ ਬੁਲਾਈ.
ਹਾਂਗੂ 'ਚ ਸ਼ੁਕਰਵਾਰ ਤੋਂ ਸ਼ੁਰੂ ਹੋਏ ਹਿੰਸਾ ਦੇ ਦੌਰ ਦੇ ਦੌਰਾਨ ਇਲਾਕਿਆਂ ਵਿੱਚ
ਕਰਫਿਊ ਲਗਾ ਦਿੱਤਾ ਗਿਆ ਹੈ.
ਮੈਲਬੌਰਨ ਦੇ ਪੰਜਾਬੀਆਂ ਦੇ ਨਵੇਂ ਮਹੀਨਾਵਰੀ ਅਖਬਾਰ ''ਦੇਸ ਪ੍ਰਦੇਸ'' ਦਾ ਉਦਘਟਾਨ
ਹੋਇਆ


ਮੈਲਬੌਰਨ ਵਿਖੇ ਮਾਸਿਕ ਪੰਜਾਬੀ ਅਖਬਾਰ ''ਦੇਸ ਪੰਜਾਬ'' ਦੇ ਉਦਘਾਟਨ ਮੌਕੇ ਹਾਜਿਰ
ਸ਼ਖਸੀਅਤਾਂ ਦੇ ਵੱਖੋ ਵੱਖਰੇ ਦ੍ਰਿਸ਼ :ਫੋਟੋਆਂ ਤੇ ਵੇਰਵਾ (ਬਲਜੀਤ ਖੇਲਾ)
ਮੈਲਬੌਰਨ (ਬਲਜੀਤ ਖੇਲਾ)
ਪਿਛਲੇ 4-5 ਕੁ ਸਾਲਾਂ ਦੌਰਾਨ ਆਸਟ੍ਰੇਲੀਆ ਖਾਸਕਰ ਇੱਥੋਂ ਦੇ ਸ਼ਹਿਰਾਂ
ਸਿਡਨੀ,ਮੈਲਬੌਰਨ,ਬ੍ਰਿਸਬੇਨ ਅਤੇ ਐਡੀਲੇਡ ਵਿੱਚ ਪੰਜਾਬੀ ਭਾਈਚਾਰੇ ਦੀ ਗਿਣਤੀ ਵਿੱਚ
ਚੋਖਾ ਵਾਧਾ ਹੋਇਆ ਹੈ।ਇਸ ਵਧ ਰਹੀ ਗਿਣਤੀ ਦਾ ਕਾਰਨ ਪੰਜਾਬ ਤੋਂ ਇੱਥੇ ਧੜਾਧੜ੍ਹ
ਪੜ੍ਹਣ ਆ ਰਹੇ ਪੰਜਾਬੀ ਵਿਦਿਆਰਥੀ ਹਨ,ਉਸਤੋਂ ਬਾਅਦ ਸਕਿਲਡ ਮਾਈਗ੍ਰੇਸ਼ਨ ਕਰਵਾ ਕੇ ਆ
ਰਹੇ ਕਾਮੇ,ਉਸਤੋਂ ਬਾਅਦ ਆਪਣੇ ਬੱਚਿਆਂ ਕੋਲ ਰਹਿਣ ਲਈ ਆ ਰਹੇ ਮਾਂ ਬਾਪ ਅਤੇ ਚੌਥੀ
ਸ਼੍ਰੇਣੀ ਵਿੱਚ ਇੱਥੇ ਟੂਰਿਸਟ ਵੀਜੇ ਉੱਤੇ ਘੁੰਮਣ ਆ ਰਹੇ ਯਾਤਰੀ ਹਨ।ਇਸ ਵਧ ਰਹੀ
ਗਿਣਤੀ ਵਿਚਾਲੇ ਪੁਲ ਵਜੋਂ ਕੰਮ ਕਰ ਰਹੇ ਹਨ ਇੱਥੋਂ ਛਪਦੇ ਮਹੀਨਵਾਰ ਪੰਜਾਬੀ ਅਖਬਾਰ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਮੈਲਬੌਰਨ ਦੇ ਉੱਘੇ ਸਿੱਖ ਚਿੰਤਕ ਸ. ਗੁਰਬਖਸ਼ ਸਿੰਘ
''ਬੈਂਸ'' ਵਲੋਂ ਆਪਣੇ ਸੂਝਵਾਨ ਸਾਥੀਆਂ ਜਸਵੀਰ ਧਾਰਨੀ ਅਤੇ ਹਰਕੀਰਤ ਅਜਨੋਹਾ ਨਾਲ
ਮਿਲ ਕੇ ਮੈਲਬੌਰਨ ਦੇ ਪੰਜਾਬੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਮਹੀਨਾਵਾਰੀ ਪੰਜਾਬੀ
ਅਖਬਾਰ ''ਦੇਸ ਪੰਜਾਬ'' ਸ਼ੁਰੂ ਕਰ ਕੇ ਇੱਥੋਂ ਛਪ ਰਹੀਆਂ ਪੰਜਾਬੀ ਅਖਬਾਰਾਂ ਦਾ ਛੱਕਾ
ਮਾਰ ਦਿੱਤਾ ਹੈ।ਇਸ ਅਖਬਾਰ ਦਾ ਉਦਘਾਟਨ ਮੈਲਬੌਰਨ ਦੇ ਕਸਬੇ ਮਿੱਲ ਪਾਰਕ ਦੇ
ਕਮਿਉਨਿਟੀ ਸੈਂਟਰ 10 ਜਨਵਰੀ ਨੂੰ ਕੀਤਾ ਗਿਆ।ਇਸ ਉਦਘਾਟਨ ਸਮਾਰੋਹ ਵਿੱਚ ਅਖਬਾਰ ਦੇ
ਮੁੱਖ ਸੰਪਾਦਕ ਸ. ਗੁਰਬਖਸ਼ ਸਿੰਘ ''ਬੈਂਸ'' ਸਣੇ ਮੈਨੇਜਰ ਜਸਵੀਰ ਧਾਰਨੀ,ਉਪ ਸੰਪਾਦਕ
ਸ. ਹਰਕੀਰਤ ਸਿੰਘ ਅਜਨੋਹਾ,ਨਿਉਜੀਲੈਂਡ ਤੋਂ ਉਚੇਚੇ ਤੌਰ ਉੱਤੇ ਪਹੁੰਚੇ ਸ. ਰਣਬੀਰ
ਸਿੰਘ ਲਾਲੀ ਜਨਰਲ ਸਕੱਤਰ ਨਿਊਜੀਲੈਂਡ ਸਿੱਖ ਸੁਸਾਇਟੀ ਆਕਲੈਂਡ,ਕੁਲਦੀਪ ਸਮੇਤ ਹੋਰ
ਅਨੇਕਾਂ ਉੱਘੀਆਂ ਸ਼ਖਸੀਅਤਾਂ ਹਾਜਿਰ ਸਨ।ਇਸ ਸਮਾਰੋਹ ਦੇ ਸ਼ੁਰੂਆਤ ਵਿੱਚ ਬੋਲਦਿਆਂ ਸ.
ਬੈਂਸ ਨੇ ਕਿਹਾ ਕਿ ਇਹ ਅਖਬਾਰ ਨਿੱਜੀ ਮੁਫਾਦਾਂ ਤੋਂ ਉੱਤੇ ਉੱਠ ਕੇ ਆਸਟ੍ਰੇਲੀਆ
ਵਿੱਚ ਵਸਦੇ ਪੰਜਾਬੀ ਭਾਈਚਾਰੇ ਦੀ ਆਵਾਜ ਉਠਾਵੇਗਾ ਅਤੇ ਇੱਕ ਪੁਲ ਵਜੋਂ ਕੰਮ
ਕਰੇਗਾ।ਇਸ ਮੌਕੇ ਹਾਜਿਰ ਸੈਂਕੜੇ ਸ਼ਖਸੀਅਤਾਂ ਵਲੋਂ ਪ੍ਰਬੰਧਕਾਂ ਨੂੰ ਇਸ ਕਾਰਜ ਦੀ
ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਅਖਬਾਰ ਸੱਚ ਦੀ ਆਵਾਜ ਉਠਾਵੇਗਾ।
ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰੂ ਘਰ ਦੀ ਕਮੇਟੀ
ਦੀ ਚੋਣ ਸਰਬਸੰਮਤੀ ਨਾਲ ਹੋਈ

ਸਿਡਨੀ ਵਿਖੇ ਸਥਿਤ ਆਸਟ੍ਰੇਲੀਆ ਦੇ ਸਭ ਤੋਂ ਗੁਰਦੁਵਾਰਾ ਸਾਹਿਬ ਗਲੈੱਨਵੁੱਡ
(ਪਾਰਕਲੀ) ਦਾ ਇੱਕ ਖੂਬਸੂਰਤ ਦ੍ਰਿਸ਼: ਫੋਟੋ ਅਤੇ ਵੇਰਵਾ (ਬਲਜੀਤ ਖੇਲਾ)
ਸਿਡਨੀ (ਬਲਜੀਤ ਖੇਲਾ)
ਪੰਜਾਬੀ ਜਿੱਥੇ ਵੀ ਗਏ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਿਆਂ ਹੋਇਆਂ ਨੇ ਆਪਣੇ ਆਪ ਨੂੰ
ਰਾਜਨੀਤਕ ਸਮਾਜਿਕ ਸਭਿਆਚਾਰਕ ਗਤੀ ਵਿਧੀਆਂ ਨੂੰ ਹਰ ਥਾਵੇਂ ਚੋਟੀ 'ਤੇ ਪਹੁੰਚਾਉਣ ਦੇ
ਨਾਲ ਨਾਲ ਇਨ੍ਹਾਂ ਧਾਰਮਿਕ ਖੇਤਰ 'ਚ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਸਗੋਂ ਹਰ
ਤਰ੍ਹਾਂ ਨਾਲ ਜੋੜੀ ਰੱਖਿਆ ਹੈ।ਇਸ ਦੇ ਨਾਲ ਹੀ ਆਪਣੇ ਆਪ ਨੂੰ ਅਤੇ ਬੱਚਿਆਂ ਨੂੰ
ਆਪਣੇ ਮੂਲ ਧਰਮਾਂ 'ਚ ਬਣਾਈ ਰੱਖਣ ਲਈ ਹਰ ਧਰਮ ਦੇ ਸੋਹਣੇ-ਸੋਹਣੇ ਧਾਰਮਿਕ ਅਸਥਾਨ ਵੀ
ਬਣਾਏ ਹੋਏ ਹਨ।ਜਿਨ੍ਹਾਂ 'ਚ ਹਰ ਰੋਜ਼ ਜਾਣ ਤੋਂ ਇਲਾਵਾ ਹਫਤੇ 'ਚ ਦੋ ਵਾਰ ਧਾਰਮਿਕ
ਦਿਵਾਨ ਵੀ ਸਜਦੇ ਹਨ।ਇਨ੍ਹਾਂ ਦੇ ਵੱਧੀਆ ਪ੍ਰਬੰਧਾਂ ਖਾਤਰ ਹਰ ਸਾਲ ਕਮੇਟੀਆਂ ਅਥਵਾ
ਸੰਸਥਾਵਾ ਦੀ ਚੋਣ ਕੀਤੀ ਜਾਂਦੀ ਹੈ।ਇਸੇ ਪ੍ਰਤੀਕ੍ਰਿਆ ਅਧੀਨ ਆਸਟ੍ਰੇਲੀਆ ਦੇ ਸਭ ਤੋਂ
ਵੱਡੇ ਗੁਰੁਦੁਵਾਰਾ ਸਾਹਿਬ ਗਲੈੱਨਵੁੱਡ (ਪਾਰਕਲੀ) ਦੀ ਕਮੇਟੀ ਦੀ ਚੋਣ ਖਾਲਸਾ ਜਸਵੀਰ
ਸਿੰਘ ਥਿੰਦ ਅਤੇ ਖਾਲਸਾ ਰਾਜਵੰਤ ਸਿੰਘ ਵਰਗੇ ਸਿਆਣੇ 'ਤੇ ਸੂਝਵਾਨ ਕਮੇਟੀ ਮੈਂਬਰਾਂ
ਦੇ ਯੋਗ ਉਪਰਾਲੇ ਸਦਕਾ ਸਰਬਸੰਮਤੀ ਨਾਲ ਮੁਕੰਮਲ ਹੋ ਕੇ ਨੇਪਰੇ ਚੜ੍ਹ ਗਈ ਹੈ।ਇਸ
ਪ੍ਰਤੀਨਿਧ ਨੂੰ ਜਾਣਕਾਰੀ ਦਿੰਦੇ ਹੋਏ ਇਸ ਕਮੇਟੀ ਦੇ ਨਵੇਂ ਸੈਕਟਰੀ ਸ. ਜਸਬੀਰ ਸਿੰਘ
''ਥਿੰਦ'' ਨੇ ਦੱਸਿਆ ਕਿ ਇਸ ਕਮੇਟੀ ਦੀ ਚੋਣ ਪਿਛਲੇ ਦਿਨੀਂ ਆਸਟ੍ਰੇਲੀਅਨ ਸਿੱਖ
ਐਸੋਸੀਏਸ਼ਨ ਦੇ ਸਲਾਨਾ ਇਜਲਾਸ ਦੌਰਾਨ ਮਾਣਯੋਗ ਮੈਂਬਰਾਂ ਦੇ ਸਹਿਯੋਗ ਨਾਲ ਸਰਬਸੰਮਤੀ
ਦੁਆਰਾ ਹੋ ਗਈ।ਇਸ 27 ਮੈਂਬਰਾਂ ਦੀ ਕਮੇਟੀ ਦਾ ਪ੍ਰਧਾਨ ਸ. ਸੁਰਿੰਦਰ ਸਿੰਘ
''ਮੁਲਤਾਨੀ'' ਨੂੰ ਚੁਣਿਆ ਗਿਆ ਹੈ ਅਤੇ ਸੈਕਟਰੀ ਦੀ ਸੇਵਾ ਸ. ਜਸਵੀਰ ਸਿੰਘ
''ਥਿੰਦ'' ਦੇ ਹਿੱਸੇ ਆਈ ਹੈ।ਇਸ ਦੌਰਾਨ ਸ. ਜਸਵੀਰ ਸਿੰਘ ''ਥਿੰਦ'' ਨੇ ਸਮੂਹ
ਮੈਂਬਰਾਂ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਇੱਥੋਂ ਬਾਕੀ ਸੰਸਥਾਵਾਂ ਨੂੰ ਵੀ ਬੇਨਤੀ
ਕੀਤੀ, ਕਿ ਉਹ ਵੀ ਇਸ ਤਰਾ੍ਹਂ ਦੀਆਂ ਚੋਣਾਂ ਨੂੰ ਸਰਬਸੰਮਤੀ ਰਾਹੀਂ ਸਿਰੇ ਚੜ੍ਹਾਉਣ
ਤਾ ਕਿਸੇ ਵੀ ਤਰਾ੍ਹਂ ਦੀ ਕੁੜੱਤਣਬਾਜੀ ਤੋਂ ਬਚਿਆ ਜਾ ਸਕੇ।
ਹੋਣ ਚੜ੍ਹਦੇ ਸੂਰਜ ਨੂੰ ਸਲਾਮਾਂ ਤੇ ਡੁੱਬਦੇ ਨੂੰ ਕੋਣ ਪੁੱਛਦਾ ???
ਜੇਰੇ ਇਲਾਜ਼ ਕਬੱਡੀ ਖਿਡਾਰੀ ਸੁੱਖਾ ਗਾਲਿਬ ਰਣ ਸਿੰਘ ਦੀ ਸਾਰ ਲੈਣ ਲਈ ਕਿਹੜੀ ਕਬੱਡੀ
ਫੈਡਰੇਸ਼ਨ ਜਾਂ ਕਲੱਬ ਅੱਗੇ ਆਵੇਗੀ ?
ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ)-
ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਉਂ ਦਾ ਹੋਣਹਾਰ ਸਟਾਰ ਖਿਡਾਰੀ ਸੁੱਖਾ ਗਾਲਿਬ ਰਣ
ਸਿੰਘ ਦਾ ਪਿੰਡ ਅੱਛਰਵਾਲ ਦੇ ਖੇਡ ਮੇਲੇ ਵਿਚ ਸੱਟ ਲੱਗਣ ਕਰਕ ੇਗਰਦਨ ਦਾ ਮਣਕਾ ਟੁੱਟ
ਜਾਣ ਕਾਰਣ ਅੱਜ ਕੱਲ੍ਹ ਲੁਧਿਆਣੇ ਦੇ ਹੁੰਝਲ ਹਸਪਤਾਲ ਵਿਚ ਜੇਰੇ ਇਲਾਜ਼ ਹੈ । ਸੁੱਖਾ
ਕੱਲ੍ਹ ਦਾ ਬੈੱਸਟ ਜਾਫੀ ਸੀ ਤੇ ਅੱਜ ਇਕ ਤਰ੍ਹਾਂ ਨਾਲ ਮੁਹਤਾਜ ਹੋਇਆ ਬੈਠਾ ਇਕ
ਲੋੜਵੰਦ ਹੈ । ਇਸ ਹੋਣਹਾਰ ਖਿਡਾਰੀ ਦੇ ਇਲਾਜ਼ ਲਈ ਪੰਜਾਬ ਦੇ ਕਈ ਕਬੱਡੀ ਅਕੈਡਮੀਜ਼ ਤੇ
ਕਲੱਬ ਅੱਗੇ ਆ ਚੁੱਕੇ ਹਨ ਪਰ ਵਿਦੇਸ਼ਾਂ ਵਿਚ ਨਿੱਤ ਨਵੇਂ ਕਬੱਡੀ ਕਲੱਬ ਤੇ ਕਬੱਡੀ
ਫੈਡਰੇਸ਼ਨਾਂ ਬਣ ਰਹੀਆਂ ਹਨ ਤੇ ਨਵੇਂ ਸਪੋਰਟਸ ਕਲੱਬ ਇਸ ਕਬੱਡੀ ਖਿਡਾਰੀ ਦੀ ਕਿੰਨੀ
ਕੁ ਸਾਰ ਲੈਦੇਂ ਹਨ ਇਹ ਤਾਂ ਵਕਤ ਹੀ ਦੱਸੂਗਾ। ਆਪਣੇ ਆਪ ਨੂੰ ਮਾਂ ਖੇਡ ਕਬੱਡੀ ਦੇ
ਦਰਦੀ ਤੇ ਪ੍ਰੇਮੀ ਦੱਸ ਕੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਰਹਿਣ ਦੇ ਤਾਂ ਬਹੁਤ ਸੱਜਣ
ਸ਼ੌਂਕ ਰੱਖਦੇ ਹਨ ਪਰ ਕੀ ਮੁਸੀਬਤ ਪੈਣ ਵੇਲੇ ਖਿਡਾਰੀਆਂ ਦੀ ਸਾਰ ਲੈਣਾ ਵੀ ਆਪਣਾ
ਇਖ਼ਲਾਕੀ ਫ਼ਰਜ ਸਮਝਦੇ ਹਨ ਜਾਂ ਫਿਰ ਬਿਆਨਾਂ ਤੱਕ ਹੀ ਜਿੰਮੇਵਾਰੀ ਖਤਮ ਹੋ ਗਈ ਸਮਝ
ਲੈਂਦੇ ਹਨ। ਅੱਜ ਯੌਰਪ ਤੋਂ ਇਲਾਵਾ ਅਮਰੀਕਾ ਤੇ ਕੈਨੇਡਾ ਵਿਚ ਹਜ਼ਾਰਾਂ ਕਬੱਡੀ ਕਲੱਬ
ਹਨ ਜਿਹੜੇ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਦਾ ਦਾਅਵਾ ਕਰਦੇ ਹਨ ਤੇ ਅੱਜ ਇਹ
ਮੌਕਾ ਹੈ ਉਹਨਾਂ ਕਲੱਬਾਂ ਤੇ ਕਬੱਡੀ ਫੈਡਰੇਸ਼ਨਾਂ ਦਾ ਅੱਗੇ ਆਉਣ ਦਾ ਹੈ ਤੇ ਇਸ
ਹੋਣਹਾਰ ਖਿਡਾਰੀ ਦੇ ਇਲਾਜ਼ ਲਈ ਕੋਈ ਆਰਥਿਕ ਮੁਸ਼ਕਲ ਨਾ ਆਉਣ ਦੇਣ। ਇਸ ਨਾਲ ਬਾਕੀ ਦੇ
ਕਬੱਡੀ ਖਿਡਾਰੀਆਂ ਦੇ ਡੋਲਦੇ ਕਦਮਾਂ ਨੂੰ ਬੱਲ ਮਿਲੇਗਾ ਤੇ ਅਸੀਂ ਕਬੱਡੀ ਦੀ ਮਾਣਾ
ਮੱਤੀ ਸ਼ਾਨ ਨੂੰ ਤਾਂ ਹੀ ਬਰਕਰਾਰ ਰੱਖ ਸਕਾਂਗੇ ਜੇ ਅਸੀਂ ਆਪਣੇ ਖਿਡਾਰੀਆਂ ਦੇ ਹਰ
ਦੁੱਖ ਸੁੱਖ ਵਿਚ ਨਾਲ ਖੜ੍ਹਾਂਗੇ।


Testimonial content would come here
Testimonial content would come here
Testimonial content would come here









