
ਮਾਨਵ ਜਗਤ ਦੇ ਮਾਰਗ ਦਰਸ਼ਕ ਗੁਰੂ ਨਾਨਕ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ 1469 ਈਸਵੀ ਨੂੰ ਸ੍ਰੀ ਨਨਕਾਣਾ ਸਾਹਿਬ (ਰਾਏ ਭੋਇ ਦੀ ਤਲਵੰਡੀ, ਪਾਕਿਸਤਾਨ) ਵਿਖੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਹੋਇਆ ਸੀ। ਉਨ੍ਹਾਂ ਦੇ ਆਗਮਨ ਸਮੇਂ ਹਿੰਦੁਸਤਾਨ ਵਿਚ ਅਧਰਮ ਅਤੇ ਕੂੜ ਦਾ ਬੋਲਬਾਲਾ ਸੀ। ਲੋਕ ਫੋਕੇ ਕਰਮ-ਕਾਂਡਾਂ, ਜਾਦੂ-ਟੂਣਿਆਂ ਅਤੇ ਵਹਿਮਾਂ-ਭਰਮਾਂ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਸਨ ਅਤੇ ਉਨ੍ਹਾਂ ਦਾ ਪ੍ਰਮਾਤਮਾ ‘ਚੋਂ ਵਿਸ਼ਵਾਸ ਟੁੱਟ ਰਿਹਾ ਸੀ।
ਹਿੰਦੂ ਧਰਮ, ਜਿਸ ਨੂੰ ਉਸਦੇ ਹੀ ਬਣਾਏ ਵਰਣ-ਵੰਡ ਨੇ ਕਮਜ਼ੋਰ ਕਰ ਦਿੱਤਾ ਸੀ, ਢਹਿੰਦੀ ਕਲਾ ਵੱਲ ਜਾ ਰਿਹਾ ਸੀ। ਬ੍ਰਾਹਮਣ ਸ਼੍ਰੇਣੀ ਪ੍ਰਮਾਤਮਾ ਦੇ ਗਿਆਨ ਦੀ ਗੱਲ ਛੱਡ ਕੇ, ਮਾਇਆ ਦੇ ਲਾਲਚ ਵਿਚ ਲੋਕਾਂ ਨੂੰ ਕਰਮ-ਕਾਂਡਾਂ ਦੇ ਭਰਮ ਜਾਲ ਵਿਚ ਉਲਝਾ ਰਹੀ ਸੀ। ਖੱਤਰੀ ਆਪਣਾ ਜੁਝਾਰੂਪਣ ਭੁੱਲ ਚੁੱਕੇ ਸਨ। ਸਮਾਜ ਦੇ ਇਸ ਨਿਘਾਰ ਤੋਂ ਮੁਸਲਿਮ ਸਮਾਜ ਵੀ ਨਹੀਂ ਸੀ ਬਚਿਆ। ਮੁਗਲ ਹਕੂਮਤ ਦੇ ਕਰਿੰਦੇ : ਮੁੱਲਾਂ ਤੇ ਕਾਜ਼ੀ¸ਸਭ ਜੋਕਾਂ ਵਾਂਗ ਲੋਕਾਂ ਦਾ ਖੂਨ ਚੂਸ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿਚ ਉਸ ਸਮੇਂ ਦੀ ਦਸ਼ਾ ਇਸ ਪ੍ਰਕਾਰ ਸੀ :
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ£
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹਿ ਚੜਿਆ£
ਹਉ ਭਾਲਿ ਵਿਕੁੰਨੀ ਹੋਈ£ ਆਧੇਰੈ ਰਾਹੁ ਨ ਕੋਈ£ (ਅੰਗ 145)
ਗੁਰੂ ਸਾਹਿਬ ਨੇ ਆਪਣੇ ਬਚਪਨ ਦੇ ਸਾਥੀ, ਰਬਾਬੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੰਸਾਰ ਦੀਆਂ ਯਾਤਰਾਵਾਂ ਕੀਤੀਆਂ। ਇਨ੍ਹਾਂ ਯਾਤਰਾਵਾਂ, ਜਿਨ੍ਹਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ, ਦੌਰਾਨ ਆਪ ਸੰਸਾਰ ਦੇ ਵੱਖ-ਵੱਖ ਭਾਗਾਂ, ਖ਼ਾਸ ਕਰਕੇ ਵੱਖ-ਵੱਖ ਧਰਮਾਂ ਦੇ ਕੇਂਦਰੀ ਅਸਥਾਨਾਂ ਵਿਖੇ ਪੁੱਜੇ ਅਤੇ ਫੋਕੇ ਕਰਮ-ਕਾਂਡਾਂ, ਧਾਰਮਿਕ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦਾ ਤਰਕ-ਸੰਗਤ ਖੰਡਨ ਕਰਦਿਆਂ ਲੋਕਾਈ ਨੂੰ ਇਕੋ ਪ੍ਰਮਾਤਮਾ ਦੇ ਲੜ ਲੱਗਣ ਲਈ ਪ੍ਰੇਰਿਆ। ਧਾਰਮਿਕ ਤੇ ਸਮਾਜਿਕ ਚੇਤਨਾ ਦੇਣ ਦੇ ਨਾਲ-ਨਾਲ ਜਰਵਾਣਿਆਂ ਦੇ ਜ਼ੁਲਮਾਂ ਦੀ ਵੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਹਮਲਾਵਰ ਬਾਬਰ ਵਲੋਂ ਕੀਤੀ ਲੁੱਟ-ਖਸੁੱਟ ਦਾ ਜ਼ਿਕਰ ਕਰਦੇ ਹੋਏ ਗੁਰੂ ਸਾਹਿਬ ਨੇ ਫੁਰਮਾਇਆ :
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ£
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ£
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ£ (ਅੰਗ 360)
ਗੁਰੂ ਸਾਹਿਬ ਦੇ ਪਾਵਨ ਉਪਦੇਸ਼ਾਂ ਅਤੇ ਸਿਧਾਂਤਾਂ ਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ, ਜਿਸ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਸਿੱਖ ਧਰਮ ਨੂੰ ਸਿਰਫ਼ ਅਧਿਆਤਮਿਕਤਾ ਤਕ ਹੀ ਸੀਮਤ ਨਹੀਂ ਰੱਖਿਆ, ਸਗੋਂ ਮਨੁੱਖੀ ਜੀਵਨ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲਾ ਧਰਮ ਬਣਾਇਆ। ਮਨੁੱਖ ਨੂੰ ਸੱਚਾਈ, ਨਿਮਰਤਾ, ਦਇਆ, ਸੇਵਾ, ਸਬਰ, ਸੰਤੋਖ, ਪਰਉਪਕਾਰ ਆਦਿ ਗੁਣਾਂ ਦੇ ਧਾਰਨੀ ਹੋ ਆਤਮ-ਨਿਰਭਰ ਤੇ ਸਵੈਮਾਣ ਵਾਲਾ ਜੀਵਨ ਜਿਊਣ ਦੇ ਯੋਗ ਬਣਾਇਆ। ਸਮਾਜ ਵਿਚ ਜਾਤ-ਪਾਤ ਅਤੇ ਆਰਥਿਕ ਨਾ ਬਰਾਬਰੀ ਨੂੰ ਵੇਖਦਿਆਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਦੇ ਬੁਨਿਆਦੀ ਸਿਧਾਂਤਾਂ ਨੂੰ ਪ੍ਰਚਾਰਿਆ। ਗੁਰੂ ਸਾਹਿਬ ਦੇ ਸਮੇਂ ਹਿੰਦੁਸਤਾਨੀ ਸਮਾਜ ਵਿਚ ਜਿਥੇ ਛੂਤਛਾਤ ਦਾ ਬੋਲਬਾਲਾ ਸੀ, ਉਥੇ ਇਸਤਰੀ ਨੂੰ ਢੁੱਕਵਾਂ ਸਨਮਾਨ ਨਹੀਂ ਸੀ ਦਿੱਤਾ ਜਾਂਦਾ। ਉਸ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ। ਇਸਤਰੀ ਨੂੰ ਮਨੁੱਖ ਦੇ ਬਰਾਬਰ ਸਨਮਾਨਜਨਕ ਰੁਤਬਾ ਪ੍ਰਦਾਨ ਕਰਨ ਦੀ ਵਡਿਆਈ ਵੀ ਗੁਰੂ ਜੀ ਦੇ ਹਿੱਸੇ ਹੀ ਆਈ। ਆਪ ਜੀ ਦਾ ਪਾਵਨ ਫੁਰਮਾਨ ਹੈ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ£
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ£
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ£
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ£ (ਅੰਗ 473)
ਇਸੇ ਤਰ੍ਹਾਂ ਸਤਿਗੁਰੂ ਜੀ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਧੀ ਹੀ ਨਹੀਂ ਕੀਤੀ…
ਬਲਕਿ ਅਮਲੀ ਰੂਪ ਵਿਚ ਇਸ ‘ਤੇ ਪਹਿਰਾ ਦਿੰਦੇ ਹੋਏ ਆਪ ਫੁਰਮਾਉਂਦੇ ਹਨ :
ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ£
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ£ (ਅੰਗ 15)
ਕਿਉਂਕਿ ਸਮਕਾਲੀ ਸਮਾਜ ਵਿਚ ਯੋਗ ਮੱਤ ਦੇ ਪ੍ਰਭਾਵ ਸਦਕਾ ਲੋਕਾਂ ਵਿਚ ਸੰਸਾਰ ਨੂੰ ਤਿਆਗਣ ਦੀ ਬਿਰਤੀ ਪ੍ਰਦਾਨ ਹੋ ਚੁੱਕੀ ਸੀ। ਲੋਕਾਂ ਨੇ ਸੰਸਾਰਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਜੰਗਲਾਂ ਤੇ ਪਹਾੜਾਂ ਵਿਚ ਸ਼ਰਨ ਲੈਣੀ ਸ਼ੁਰੂ ਕਰ ਦਿੱਤੀ ਅਤੇ ਸੰਨਿਆਸੀ ਘਰ-ਬਾਹਰ ਤਿਆਗ ਕੇ ਵਿਹਲੇ ਰਹਿ ਕੇ ਭਿੱਖਿਆ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਸਨ, ਸੋ ਇਕ ਤਰ੍ਹਾਂ ਇਨ੍ਹਾਂ ਵਿਹਲੜ ਲੋਕਾਂ ਦੀ ਕਰਮਹੀਣਤਾ ਨੇ ਹੀ ਇਸ ਦੇਸ਼ ਨੂੰ ਗੁਲਾਮ ਬਣਾ ਦਿੱਤਾ ਸੀ। ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਨੂੰ ਧਰਮ ਦੇ ਬੁਨਿਆਦੀ ਸਿਧਾਂਤ ਦੇ ਤੌਰ ‘ਤੇ ਲੋਕਾਂ ‘ਚ ਪ੍ਰਚਾਰਿਆ। ਗੁਰੂ ਸਾਹਿਬ ਨੇ ਸੰਸਾਰ ਨੂੰ ਤਿਆਗਣ ਅਤੇ ਤ੍ਰਿਸਕਾਰਣ ਦੀ ਵਿਚਾਰਧਾਰਾ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਗ੍ਰਹਿਸਥ ਨੂੰ ਪ੍ਰਮੁੱਖਤਾ ਦਿੰਦਿਆਂ ਸਮੁੱਚੀ ਮਾਨਵਤਾ ਨੂੰ ਦਸਾਂ-ਨਹੁੰਆਂ ਦੀ ਕਿਰਤ ਕਰਕੇ ਜੀਵਨ ਨਿਰਬਾਹ ਕਰਨ ਦਾ ਸੰਦੇਸ਼ ਦਿੱਤਾ। ਆਪ ਜੀ ਨੇ ਜੀਵਨ ਮੁਕਤੀ ਦੀ ਪ੍ਰਾਪਤੀ ਲਈ ਜੰਗਲਾਂ ਤੇ ਪਹਾੜਾਂ ਆਦਿ ‘ਚ ਇਕਾਂਤ-ਵਾਸ ਨੂੰ ਨਿੰਦਿਆ ਅਤੇ ਗ੍ਰਹਿਸਥ ਵਿਚ ਰਹਿ ਕੇ ਸੇਵਾ-ਸਿਮਰਨ ਤੇ ਕਿਰਤ ਰਾਹੀਂ ਮੁਕਤੀ ਦਾ ਮਾਰਗ ਦਰਸਾਇਆ :
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ£
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ£ (ਅੰਗ 522)
ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਹੱਕ-ਸੱਚ ਦੀ ਕਮਾਈ ਉਹੀ ਹੈ, ਜਿਹੜੀ ਸਖ਼ਤ ਮਿਹਨਤ ਰਾਹੀਂ ਤਨਦੇਹੀ ਨਾਲ ਕੀਤੀ ਗਈ ਹੋਵੇ। ਕਰਤਾਰਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਖੇਤੀ ਕਰਕੇ ਮਨੁੱਖਤਾ ਨੂੰ ਕਿਰਤ ਕਰਨ ਦਾ ਸੰਦੇਸ਼ ਦਿੰਦਿਆਂ ਫੁਰਮਾਇਆ:
ਘਾਲਿ ਖਾਇ ਕਿਛੁ ਹਥਹੁ ਦੇਇ£ ਨਾਨਕ ਰਾਹੁ ਪਛਾਣਹਿ ਸੇਇ£
(ਅੰਗ 1245)
ਗੁਰੂ ਸਾਹਿਬ ਵਲੋਂ ਦਰਸਾਏ ਉਪਰੋਕਤ ਸਿਧਾਂਤ ‘ਚੋਂ ‘ਸਰਬੱਤ ਦੇ ਭਲੇ’ ਦੀ ਭਾਵਨਾ ਉਜਾਗਰ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ, ਸਗੋਂ ਸਮੁੱਚੀ ਜਾਤੀ ਦੇ ਸੱਚੇ ਮਾਰਗ ਦਰਸ਼ਕ ਸਨ, ਜਿਨ੍ਹਾਂ ਨੇ ਭਰਮ-ਭੁਲੇਖਿਆਂ ਵਿਚ ਭਟਕ ਰਹੀ ਲੋਕਾਈ ਦਾ ਸਹੀ ਮਾਰਗ ਦਰਸ਼ਨ ਕਰਕੇ ਪਰਮਾਰਥ ਦੇ ਰਾਹ ਤੋਰਿਆ।
ਥਰਸਟੀ ਕਰੋਅ(ਪੰਜਾਬੀ ਕਹਾਣੀ)
ਲਾਲ ਸਿੰਘ ਦਸੂਹਾ
“ ਵਨਸ ਦੇਅਰ ਵਾਜ਼ ਏ ਕਰੋਅ । ਇੱਟ ਵਾਜ਼ ਥਰਸਟੀ । ਹੀ ਲਿਬਡ ਇੰਨ ਜੰਗਲ । ਹਿਜ਼ ਫਾਦਰ ਵਾਜ਼ ਏ ਰਿੱਚ ਮੈਨ । ਹੀ ਵਾਜ਼ ਬੋਰਨ ਇੰਨ ….। “ ਅਗਲੇ ਹੀ ਛਿੰਨ ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਮੇਰੇ ਮੌਰਾਂ ‘ਤੇ ਆ ਵੱਜੀ । ਨਾਲ ਹੀ ਜ਼ੋਰਦਾਰ ਝਿੜਕ – “ ਬੱਸ , ਬੱਸ …ਖੜਾ ਰਹਿ ਤੂੰ ਵੱਡਿਆ ਤਾਨਸੈਨਾਂ ! …ਤਾਨਾਂ ਤੂੰ ਹਰੋਜ਼ ਦੀਆਂ ਦਸ ਕੱਢਦਾਂ , ਸਟੋਰੀ ਤੇਤੋਂ ਇਕ ਨਈ ਯਾਦ ਹੋਈ , ਦਸਾਂ ਦਿਨਾਂ ‘ਚ….।“
ਮੌਰਾਂ ‘ਤੇ ਲੱਗੀ ਸੱਟ ਨੂੰ ਪਲੋਸਦਾ ਮੈਂ ਅਬੜਵਾਹੇ ਉੱਠ ਬੈਠਦਾ ਹਾਂ । ਆਸ-ਪਾਸ ਦੇਖਦਾ ਹਾਂ । ਨਾ ਅੱਠਵੀਂ ਜਮਾਤ ਦਾ ਕਮਰਾ , ਨਾ ਅੰਗਰੇਜ਼ੀ ਮਾਸਟਰ ਦੀਨਾ ਨਾਥ ,ਨਾ ਉਸਦੀ ਖੂੰਟੀ । ਧੜਕਦਾ ਦਿਲ ਕਾਬੂ ਕਰਕੇ ,ਮੈਂ ਐਨੇਂ ਵਰ੍ਹਿਆਂ ਪਿੱਛੋਂ ਇਸ ਘਟਨਾ ਦੇ ਮੁੜ ਵਾਪਰਨ ਦਾ ਪਿੱਛਾ ਕੀਤਾ ਹੈ । ਛੇਤੀ ਹੀ ਇਸਦੀ ਮੋਟੀ-ਠੁੱਲੀ ਤੰਦ ਮੇਰੇ ਹੱਥ ਆ ਗਈ ਹੈ –ਕਲ੍ਹ ਸ਼ਾਮੀਂ ਟੀ.ਵੀ . ਸਾਹਮਣੇ ਬੈਠੀ ਮੇਰੀ ਛੋਟੀ ਬੇਟੀ ਪਿੰਕੀ ਮੇਰੇ ਜ਼ਿਹਨ ‘ਚ ਉੱਤਰ ਆਈ ਹੈ । ਉਹ ਥਰਸਟੀ-ਕਰੋਅ ਨੂੰ ਘੋਟਾ ਲਾ ਰਹੀ ਸੀ । ਨਿਗਾਹ ਉਸਦੀ ਸਕਰੀਨ ‘ਤੇ ਗੱਡੀ ਪਈ ਸੀ । ਉਸਦੇ ਕਮਰੇ ‘ਚ ਦਾਖਲ ਹੋ ਕੇ ਮੈਂ ਉਸਨੂੰ ਪੋਲਾ ਜਿਹਾ ਘੂਰਦਿਆਂ ਆਖਿਆ ਸੀ – “ ਪਹਿਲਾਂ ਹੋਮਵਰਕ ਕਰ ਲੈਅ, ਫੇਏ ਟੀ.ਵੀ. ਦੇਖ ਲਈਂ ।“ ਉਸ ਨੇ ਮੇਰੇ ਆਖੇ ਵਲ੍ਹ ਰਤੀ ਭਰ ਵੀ ਧਿਆਨ ਨਹੀਂ ਸੀ ਦਿੱਤਾ । ਮੈਂ ਵੀ ਉਸ ਨੂੰ ਬਹੁਤਾ ਤਾੜ ਕੇ ਨਹੀਂ ਸੀ ਕਹਿ ਸਕਿਆ । ਆਪਣੀ ਧੁੰਨ ‘ਚ ਖੁੱਭੀ ਦੀਆਂ ਉਸਦੀਆਂ ਅੱਖਾਂ ਸਕਰੀਨ ‘ਤੇ ਪ੍ਰਦਰਸ਼ਤ ਹੁੰਦੀਆਂ ਕੱਜੀਆਂ ਅੱਧ-ਕੱਜੀਆਂ ਕੁੜੀਆਂ ਦੇ ਤੋੜ-ਮਰੋੜ ਹੁੰਦੇ ਅੰਗਾਂ –ਪੈਰਾਂ ‘ਤੇ ਟਿੱਕੀਆਂ ਰਹੀਆਂ । ਨਾਲ ਦੀ ਨਾਲ ਥਰਸਟੀ ਕਰੋਅ ਦਾ ਰਟਨ ਵੀ ਜਾਰੀ ਰਿਹਾ। ਮੈਂ ਉਸਨੂੰ ਦੋਬਾਰਾ ਰੋਕਣ-ਟੋਕਣ ਦਾ ਹੌਸਲਾ ਨਹੀਂ ਸੀ ਕਰ ਸਕਿਆ । ਮੇਰੇ ਸਾਹਮਣੇ ਮੇਰੇ ਆਪਣੇ ਸਕੂਲੀ ਦਿਨਾਂ ਨੇ ਪੈਰ ਪਸਾਰ ਲਏ ਸਨ । …ਹਾਲ ਮੇਰਾ ਵੀਂ ਇਵੇਂ ਦਾ ਹੀ ਰਿਹਾ ਸੀ , ਪਿੰਕੀ ਵਰਗਾ । ਸੁਰਤੀ-ਬਿਰਤੀ ਮੇਰੀ ਵੀ ਇਵੇਂ ਹੀ ਵੰਡੀ-ਖਿੰਡੀ ਰਹਿੰਦੀ ਸੀ , ਕਈ ਪਾਸੇ । ਇਸ ਦਾ ਵੱਡਾ ਹਿੱਸਾ ਸੁਰਾਂ ਕੱਢਣ ਨਾਲ ਜੁੜਿਆ ਰਹਿੰਦਾ , ਥੋੜ੍ਹਾ ਕੁ ਪਾਠ-ਪ੍ਰਕਿਆ ਵਲ੍ਹ । ਬਾਕੀ ਬਚਦਾ ਐਧਰ-ਉਧਰ ਝਾਕਣ ਵਲ੍ਹ । ਜਮਾਤ
‘ ਚ ਪਿਛਲੇ ਬੈਂਚ ‘ਤੇ ਬੈਠੇ ਦੀਆਂ ਉਂਗਲਾਂ ਵੇਲਾ ਤਾੜਦੀਆਂ ਰਹਿੰਦੀਆਂ – ‘ ਕਦ ਘੰਟੀ ਮੁੱਕੇ , ਕਦ ਮਾਸਟਰ ਕਲਾਸ ਤੋਂ ਬਾਹਰ ਜਾਏ ,ਕਦ ਮੈਂ ਅਪਣੀ ਕਿਰਿਆ ਸ਼ੁਰੂ ਕਰਾਂ ।‘ ਤਾਲ ਕੱਢਣ ਦੀ ਕਿਰਿਆ। ਡੈਸਕ ਦਾ ਜਾਂ ਬੈਂਚ ਦਾ ਵੱਟਾ ਵਜਾ ਕੇ । ਪੜ੍ਹਨ-ਲਿਖਣ , ਸਵਾਲ ਕੱਢਣ , ਸਾਰੇ ਸਾਰੇ ਵਿਸ਼ਿਆਂ ਦੀਆਂ ਐਮ.ਬੀ. ਡੀਆਂ ਤੇ ਹੱਲ ਹੋਏ ,ਕੁਲ-ਵਟਾ-ਕੁਲ ਪ੍ਰਸ਼ਨਾਂ ‘ਚੋਂ ਘਰ ਦੇ ਕੰਮ ਲਈ ਦੱਸੇ ਦੋ-ਚਾਰ ਸਵਾਲਾਂ ਦੇ ਉੱਤਰਾਂ ਦਾ ਉੱਤਰ –ਕਾਪੀਆਂ ‘ਤੇ ਉਤਾਰਾ ਕਰਨ ਦੀ ਵੀ ਮੈਂ ਕਦੀ ਬਹੁਤੀ ਚਿੰਤਾ ਨਹੀਂ ਸੀ ਕੀਤੀ । ਜੇ ਕਿਧਰੇ ਜੀਅ ਕੀਤਾ ਤਾਂ ਚਾਰ ਅੱਖਰ ਝਰੀਟ ਲਏ , ਨਹੀਂ ਤਾਂ ਖੈਰ ਸੱਲਾ !
ਉਸ ਵਾਰ …..ਉਸ ਦਿਨ ਐਉਂ ਨਹੀਂ ਸੀ ਹੋਈ । ਵੱਡੇ ਦਿਨਾਂ ਦੀਆਂ ਛੁੱਟੀਆਂ ਲਈ ਮਿਲਿਆ ਅੰਗਰੇਜ਼ੀ ਕੰਮ ਮੈਂ ਅਪਣੀ ਵੱਲੋਂ ਮਨ-ਚਿੱਤ ਲਾ ਕੇ ਲਿਖ ਵੀ ਲਿਆ ਸੀ ਤੇ ਚੇਤੇ ਵੀ ਕਰ ਲਿਆ ਸੀ । ਨਵੇਂ ਸਾਲ ਦਾ ਦੂਜਾ ਦਿਨ ਸੀ ਜਾਂ ਤੀਜਾ । ਅੰਗਰੇਜ਼ੀ ਮਾਸਟਰ ਨੇ ਜਮਾਤ ‘ਚ ਆਉਂਦਿਆਂ ਸਾਰ ਸਾਡਾ ਜਾਣਿਆਂ –ਪਛਾਣਿਆਂ ਹੋਕਰਾ ਮਾਰਿਆ – “ਕਿਉਂ ਬਈ ਛੁੱਟੀਆਂ ਦਾ ਕੰਮ ਲੇਇੱਖ ਲਿਆਏ ਸਾਰੇ…?” ਅੱਗੋਂ ਪੂਰੀ ਦੀ ਪੂਰੀ ਜਮਾਤ ਨੇ ਪੂਰੀ ਤਰ੍ਹਾਂ ਸੁਰ-ਬੱਧ ਹੋ ਕੇ ਉੱਤਰ ਦਿੱਤਾ ਸੀ – “ ਲਿਖ ਲਿਆਏ ਜੀਈ…।“ ਇਨ੍ਹਾਂ ਵਿੱਚ ਉਹ ਵੀ ਸ਼ਾਮਿਲ ਸਨ । ਜਿਨ੍ਹਾਂ ਨੇ ਅੱਖਰ ਤੱਕ ਨਹੀਂ ਸੀ ਝਰੀਟਿਆ । ਸੱਭਨਾਂ ਦੀ ਇੱਕ-ਸਾਰ ਹੇਕ ਤੋਂ ਉਤਾਸ਼ਾਹਤ ਹੋਏ ਮਾਸਟਰ ਜੀ ਹੋਰ ਅੱਗੇ ਤੁਰ ਸਨ – “ ਸਟੋਰੀਆਂ , ਐਸਏ-ਲੈਟਰ ਚੇਤੇ ਕਰ ਲਿਆਂਦੇ ਜਿੰਨੈ ਦੱਸੇ ਸੀਈ ..?” ਜਮਾਤ ਨੇ ਪਹਿਲੀ ਨਾਲੋਂ ਵੀ ਉੱਚੀ –ਤਿੱਖੀ ਆਵਾਜ਼ ‘ਚ ਤਰ੍ਹਾ-ਮਿਸਰਾ ਜੋੜਿਆ ਸੀ - “ ਕਰ ਲਿਆਏ ਜੀਈ ।“
ਇਸ ਦੋ-ਪਾਸੀ ਪ੍ਰਕਿਰਿਆ ‘ਚ ਮੇਰੀ ਆਵਾਜ਼ ਸੱਭ ਤੋਂ ਤਿੱਖੀ ਉੱਭਰੀ ਸੀ ।
“ ਚੱਲ ਉਠ …ਪਹਿਲਾਂ ਤੂੰ ਉੱਠ , ਤਾਨਸੈਨਾਂ ! ਤੂੰ …ਤੂੰ ਐਂ ਕਰ , ਸਟੋਰੀ ਸੁਣਾ ਥਰਸਟੀ ਕਰੋਅ ਆਲੀ …। “ ਅੰਗਰੇਜ਼ੀ ਮਾਸਟਰ ਬਹੁਤੀ ਵਾਰ ਮੈਨੂੰ ਇਸੇ ਨਾਂ ਨਾਲ ਬਲਾਉਂਦਾ ।
ਅਪਣੀ ਵੱਲੋਂ ਤਿਆਰ-ਬਰ-ਤਿਆਰ ,ਮੈਂ ਉਸ ਦਿਨ ਜਿਵੇਂ ਛੜੱਪਾ ਮਾਰ ਕੇ ਉੱਠਿਆ ਸਾਂ । ਥਰਸਟੀ ਕਰੋਅ ਨੂੰ ਲਾਇਆ ਰੱਟਾ ਫ਼ਟਾ-ਫੱਟ ਉੱਗਲਣ ਲੱਗ ਪਿਆ ਸੀ , ਪਰ ਦੋ-ਤਿੰਨ ਵਾਕਾਂ ਪਿੱਛੋਂ ਚਾਚਾ ਨਹਿਰੂ ਦੇ ਪ੍ਰਸਤਾਵ ਦਾ ਮਸੌਦਾ ਪਤਾ ਨਹੀਂ ਕਿਵੇਂ ਸਟੋਰੀ ਦੀ ਅਬਾਰਤ ਵਿੱਚ ਆ ਫਸਿਆ । ਅਗਲੇ ਹੀ ਪਲ ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਠਾਹ ਕਰਦੀ ਮੇਰੇ ਮੌਰਾਂ ‘ਤੇ ਆ ਵੱਜੀ ਸੀ । ਨਾਲ ਹੀ ਜ਼ੋਰਦਾਰ ਝਿੜਕ –“ ਬੱਸ , ਬੱਸ ਖੜਾ ਰੈਹ ਤੂੰ ਵੱਡਿਆਂ ਤਾਨਸੈਨਾਂ ! ਤਾਨਾਂ ਤੂੰ ਹਰੋਜ਼ ਦੀਆਂ ਦਸ ਕੱਢਦਾਂ, ਸਟੋਰੀ ਤੇਤੋਂ ਦਸਾਂ ਦਿਨਾਂ ‘ਚ ਇਕ ਨਈਂ ਯਾਦ ਹੋਈ । “ ਮੌਰਾਂ ਤੱਕ ਜਾ ਪੁੱਜੇ ਹੱਥ ਨੂੰ ਮੁੜ ਥਾਂ ਸਿਰ ਕਰਦਾ , ਮੈਂ ਸੁਪਨੇ ਦੀ ਜੱਦ ‘ਚੋਂ ਬਾਹਰ ਆਉਂਦਾ ਹਾਂ । ਅਪਣਾ ਆਪ ਸੰਭਾਲਦਾ ਹਾਂ । ਪਰ ਅਗਲੇ ਹੀ ਛਿੰਨ , ਇਸ ਦੀ ਪਰਛਾਈ ਮੈਨੂੰ ਕਿੰਨੇ ਵਰ੍ਹੇ ਪਿਛਾਂਹ ਵਲ੍ਹ ਨੁੰ ਮੋੜ ਕੇ , ਮੈਨੂੰ ਬਾਲਪਨ ਦੇ ਅਤੀਤ ਨਾਲ ਜੋੜ ਦਿੰਦੀ ਹੈ ।
ਇੱਟ ਫਾਊਂਡ ਏ ਜੱਗ ਇੰਨ ਦਾ ਗਾਰਡਨ ……
ਮੇਰਾ ਬਾਪ ਅੰਬਾਂ ਦਾ ਬਾਗ ‘ਮੁੱਲ ’ਲਿਆ ਕਰਦਾ ਸੀ । ਸਾਉਣ-ਭਾਦੋਂ ਦੇ ਦਿਨੀਂ ਅਸੀਂ ਬਾਹਰ ਹੀ ਰਹਿੰਦੇ ਸਾਂ , ਬਾਗਾਂ ‘ਚ । ਹੋਰ ਵੀ ਕਈ ਜਣੇ ਹੁੰਦੇ ਸਨ ਵਿਹੜੇ ਦੇ । ਭਾਗੂ ਚਾਚਾ , ਤਾਇਆ ਨਾਮਾਂ , ਮੀਕਾ , ਤਾਪੀ , ਤਾਰਾ ਅੱਤਰੀ ਦਾ , ਤਾਰੂ ਲੱਛੋ ਦਾ । ਸੱਭ ਦੀ ਅਪਣੀ ਅਪਣੀ ਕੁੱਲੀ ਹੁੰਦੀ , ਅਪਣਾ ਅਪਣਾ ਬਾਗ਼ । ਕਿਸੇ ਪਾਸ ਦਸ ਬੂਟੇ , ਕਿਸੇ ਕੋਲ ਬਾਰਾਂ ਪੰਦਰਾਂ । ਸੱਭ ਦਾ ਟੱਬਰ –ਟੀਰ , ਪਸ਼ੂ-ਡੰਗਰ ਬਾਹਰ । ਪਿੰਡ ਵਾਲੇ ਕੱਚੇ-ਪੱਕੇ ਛੱਤੜੇ ਇਨ੍ਹੀਂ ਦਿਨੀਂ ਮੀਂਹ-ਪਾਣੀ ਹਵਾਲੇ । ਕਿਸੇ ਨੂੰ ਫੁਰਸਤ ਹੁੰਦੀ ਤਾਂ ਗੇੜਾ ਮਾਰ ਆਉਂਦਾ ਪਿੰਡ ,ਨਹੀਂ ਤਾਂ ਨਹੀਂ । ਸਾਰੇ ਜਣੇ ਦਿਨ ਵੇਲੇ ਕੱਚੇ-ਪੱਕੇ ਅੰਬ ਲੈ ਕੇ ਫੇਰੀ ‘ਤੇ ਨਿਕਲ ਜਾਂਦੇ । ਬਾਪੂ ਇਕ ਲੱਤੋਂ ਲੰਙਾਂ ਹੋਣ ਕਰਕੇ ਦੂਰ ਪਾਰ ਨਹੀਂ ਸੀ ਜਾ ਸਕਦਾ । ਉਹ ਥੋੜ੍ਹਾ ਕੁ ਹਟਵੇਂ ਵੱਡੇ ਰਾਹ ਕੰਢੇ ਬੋਰੀਆਂ ਵਿਛਾ ਕੇ ‘ਹੱਟੀ’ ਸਜ਼ਾ ਲੈਂਦਾ । ਇਕ ਟੋਕਰੀ ‘ਚ ਅਚਾਰੀ ਅੰਬ , ਦੂਜੀ ‘ਚ ਸੰਧੂਰੀ , ਤੀਜੀ ‘ਚ ਛਾਂਟ , ਚੌਥੀ ‘ ਚ ਦੜਾ । ਉਹ ਕਰੀਬ-ਕਰੀਬ ਸਾਰਾ ਦਿਨ ਹੱਟੀ ‘ਤੇ ਬੈਠਦਾ । ਬੀਬੀ ਰੋਟੀ-ਪਾਣੀ ਦਾ ਆਹਰ-ਪਾਹਰ ਵੀ ਕਰਦੀ , ਮੈਂਹ-ਗਾਂ ਲਈ ਘਾਅ-ਪੱਠਾ ਵੀ ਲਿਆਉਂਦੀ । ਅਸੀਂ ਤਿਨੋਂ ਭੈਣ-ਭਰਾ ਅੰਬਾਂ ਦੀ ਰਾਖੀ ਕਰਦੇ । ਹੋਕਰੇ ਮਾਰਦੇ , ਗੋਪੀਏ ਚਲਾਉਂਦੇ , ਪੀਪਾ ਖੜਕਾਉਂਦੇ ਵਾਰੀ ਸਿਰ । ਮੇਰੀ ਵਾਰੀ ਲੱਗਦੀ ਤਾਂ ਮੈਨੂੰ ਪੀਪੇ ‘ਚ ਵੱਜਣ ਵਾਲੀ ਸੋਟੀ ਕਿਸੇ ਤਰਤੀਬ ਸਿਰ ਵੱਜਦੀ ਜਾਪਦੀ । ਇਸ ਤਰਤੀਬ ਅੰਦਰ ਕੋਈ ਸੁਰ ਸ਼ਾਮਿਲ ਸੀ , ਇਸ ਦੀ ਸਮਝ ਮੈਨੂੰ ਨਾਲ ਦੇ ਪਿੰਡ ਵੱਡੇ ਸਕੂਲੇ ਛੇਵੀਂ ‘ਚ ਦਾਖਲ ਹੋਣ ਪਿੱਛੋਂ ਲੱਗੀ ।ਸਵੇਰੇ ਪ੍ਰਾਰਥਨਾ ਥੜ੍ਹੇ ‘ਤੇ ਵੱਜਦਾ ਵੱਡਾ ਢੋਲ ਮੈਨੂੰ ਅੰਬਾਂ ਦਿਨੀਂ ਬਜਾਏ ਪੀਪੇ ਦੇ ਤਾਲ ਨਾਲ ਰਲ੍ਹਦਾ-ਮਿਲ੍ਹਦਾ ਲੱਗਦਾ । ਅਗਲੇ ਵਰ੍ਹੇ ਮੇਰਾ ਇਹ ਪੀਪਾ-ਤਾਲ ਸਕੂਲੇ , ਥੜ੍ਹੇ ‘ਤੇ ਵੱਜਦੇ ਢੋਲ ਦੀ ਡਗਾ-ਗਿਣਤੀ ਨਾਲ ਸਹਿ –ਸੁਭਾ ਹੀ ਇਕ –ਸੁਰ ਹੋ ਗਿਆ –ਤਿੰਨ ਵਾਰ ਤਿੰਨ-ਤਿੰਨ ਡਗੇ , ਚੌਥੀ ਵਾਰ ਸੱਤ ,ਪੰਜਵੀਂ ਵਾਰ ਚੌਦਾਂ । ਪੰਜ ਵਾਰ ਚੌਂਦਾਂ-ਚੌਂਦਾਂ ਮਾਰ ਕੇ ਮੁੜਦੀ ਵਲ੍ਹ ਨੂੰ ਸੱਤ ,ਫਿਰ ਤਿੰਨ ਵਾਰ ਤਿੰਨ-ਤਿੰਨ । ਇਹ ਇਕ ਗੇੜ ਹੁੰਦਾ । ਦੂਜੇ ਗੇੜ ਦੀ ਫਿਰ ਉਹੀ ਗਿਣਤੀ ।
ਬਾਗ਼ ਦੀ ਰਾਖੀ ਕਰਦੇ ਦੀ ਇਹ ਡਗਾ-ਤਬਤੀਬ ਹੋਰ ਵੀ ਸੁਰ-ਬੱਧ ਹੁੰਦੀ ਗਈ ਸੀ , ਅਪਣੀ ਧੁੰਨ ‘ਚ ਮਸਤ ਹੋਇਆ ਮੈਂ ਹੋਕਰਾਂ ਮਾਰਨਾ ਵੀ ਭੁੱਲ ਜਾਂਦਾ । ਕੱਚੇ-ਪੱਕੇ ਅੰਬਾਂ ਨੂੰ ਟੁੱਟਦੇ ਜਨੌਰ-ਤੋਤੇ , ਅਪਣੇ ਕੰਮ ‘ਚ ਰੁੱਝੇ ਰਹਿੰਦੇ । ਬਾਪੂ ਨੂੰ ਮੇਰੇ ਛਿੱਤਰ-ਪੌਲਾ ਫੇਰਨ ਲਈ ਇਕ ਹੋਰ ਮੱਦ ਲੱਭ ਗਈ । ਉਸ ਨੇ ਕਿਸੇ ਵੀ ਹੱਥ ਲੱਗੀ ਸੋਟੀ-ਪਰੈਣੀ ਨਾਲ ਮੇਰੇ ਮੌਰ-ਕੁੱਲ੍ਹੇ ਕਈ ਵਾਰ ਸੇਕੇ ਸਨ । ਕਈ ਵਾਰ ਤਾਂ ਉਸਦਾ ਗੰਦਾ-ਮੰਦਾ ਗਾਲ੍ਹੀ-ਗਲੋਚ ਮੇਰੀ ਪੀਪਾ-ਸੁਰ ਤੋਂ ਵੀ ਉੱਚੀ ਸੁਰ ‘ਚ ਗੜ੍ਹਕਿਆ ਸੀ । ਮੈਨੁੰ ਸਮਝ ਨਹੀਂ ਸੀ ਲੱਗਦੀ ਕਿ ਬਾਪੂ ਮੇਰੀ ਝਾੜ-ਝੰਭ , ਕੁੱਟ-ਮਾਰ ਟੁੱਕੇ ਹੋਏ , ਨੁਕਸਾਨ ਗਏ ਅੰਬਾਂ ਕਾਰਨ ਕਰਦਾ ਸੀ ਜਾਂ ਛੁੱਟੀਆਂ ਤੋਂ ਅੱਗੋਂ-ਪਿੱਛੋਂ ਸਕੂਲ ਜਾਣ ਵੇਲੇ ਮੇਰੀ ਪੰਜੀ-ਦਸੀ ਮੰਗਣ ਦੀ ਹਰ – ਰੋਜ਼ ਦੀ ਆਦਤ ਨੂੰ ਸੁਧਾਰਨ ਦਾ ਹੀਲਾ-ਵਸੀਲਾ ਕਰਨ ਲਈ ।
ਦੀ ਵਾਟਰ ਵਾਜ਼ ਵੈਰੀ ਲੋਅ ਇੰਨ ਦੀ ਜੱਗ ……
ਦਸੀ ਪੰਜੀ ਮੰਗਣ ਦੀ ਇਲੱਕ ਮੈਨੂੰ ਉਸੇ ਵਰ੍ਹੇ ਲੱਗੀ ਸੀ , ਸੱਤਵੀਂ ਜਮਾਤੇ ਚੜ੍ਹਦਿਆਂ ਹਕੀਮਾਂ ਦੇ ਨੰਦੂ ਨਾਲ ਰਲ੍ਹ ਕੇ । ਪਿਛਲੇ ਬੈਂਚ ‘ਤੇ ਬੈਠਦਾ ਦੁਆਰਕੇ ਹਕੀਮ ਦਾ ਮੁੰਡਾ ਨੰਦੂ ,ਅੱਧੀ ਛੁੱਟੀ ਹੁੰਦਿਆਂ ਸਾਰ ਛਾਬੜੀ ਵਾਲੇ ਤੀਰਥੇ ਕੋਲ ਅੱਪੜ ਜਾਂਦਾ , ਦੁੜੰਗੇ ਮਾਰਦਾ । ਘੜੀ ਕੁ ਪਿੱਛੋਂ ਮੁੜੇ ਆਉਂਦੇ ਦੇ ਉਸਦੇ ਹੱਥ ‘ਚ ਕਦੀ ਗੁੜ ਦਾ ਮਰੂੰਡਾ ਹੁੰਦਾ , ਕਦੀ ਮਖਾਣੇ । ਕਦੀ ਉਸ ਦੀ ਮੁੱਠ ‘ਚ ਸੀਲ੍ਹ ਦੇ ਲੱਡੂ ਹੁੰਦੇ ,ਕਦੀ ਸੀਰਨੀ । ਉਸ ਨੂੰ ਹਪੜ-ਹਪੜ ਮੂੰਹ ਮਾਰਦੇ ਨੂੰ ਦੇਖਦੇ ਮੈਂ ਅਕਾਰਨ ਹੀ ਪਚਾਕੇ ਮਾਰਨ ਲੱਗਦਾ । ਮੇਰੀ ਜੀਭ ਮੇਰੇ ਮੂੰਹ ਅੰਦਰ ਅੱਗੇ –ਪਿੱਛੇ ਅੱਗੇ-ਪਿੱਛੇ ਘੁੰਮਣ ਲੱਗਦੀ । ਮੈਨੂੰ ਅਪਣੀ ਵਲ੍ਹ ਲਗਾਤਾਰ ਝਾਕਦਾ ਦੇਖ ਕੇ ਉਸਦੀਆਂ ਵਾਰ-ਵਾਰ ਝੱਪਕ ਹੁੰਦੀਆਂ ਅੱਖਾਂ ,ਮੇਰੇ ਤੋਂ ਪੁੱਛਦੀਆਂ ਰਹਿੰਦੀਆਂ – “ ਤੇਰੇ ਘਰ ਦੇ ਤੈਨੂੰ ਦਸੀ-ਪੰਜੀ ਵੀ ਨਈਂ ਦਿੰਦੇ ਖਰਚਣ ਨੂੰ ? “ ਵਿਚ-ਵਾਰ ਮੇਰੇ ‘ਤੇ ਤਰਸ ਜਿਹਾ ਖਾ ਕੇ ਉਹ ਗੁੜ ਦੇ ਮਰੂੰਡੇ ਦੀ ਚੱਪਰ ਦਾ ਕੰਢਾ ਭੋਰ ਕੇ , ਜਾਂ ਸੀਲ੍ਹ ਦੀ ਪਿੰਨੀ ਦੰਦਾਂ ਨਾਲ ਟੁੱਕ ਕੇ ਮੈਨੂੰ ‘ਖਾਣ’ ਨੂੰ ਦੇ ਦਿਆ ਕਰਦਾ । ਪਰ ਚਿੱਟੀ ਸੀਰਨੀ ਜਾਂ ਖੰਡ ਦੇ ਮਖਾਣੇ ਮੈਨੂੰ ਅਪਣੇ ਆਪ ਕਦੀ ਨਹੀਂ ਸੀ ਦਿੱਤੇ । ਸਾਡੇ ਘਰ ਕਦੀ-ਕਦਾਈਂ ਬਣਦੀ , ਪਰ ਬਾਗ਼ ਅੰਦਰ ਕਰੀਬ ਕਰੀਬ ਹਰ ਰੋਜ਼ ਰਿੱਝਦੀ ਗੁੜ ਦੀ ਚਾਹ ਤਾਂ ਮੈਂ ਬਹੁਤ ਵਾਰ ਪੀਤੀ ਸੀ , ਚੀਨੀ ਪਾ ਕੇ ਬਣਾਈ ਚਿੱਟੀ ਚਾਹ ਕਦੇ ਨਹੀਂ ਸੀ ਪੀਤੀ । ਹਾਂ ,ਛੇਵੀਂ ‘ਚ ਪੜ੍ਹਦਿਆਂ ਅੰਬਾਂ ਦਿਨੀਂ ਕਈ ਦਿਨ ਲਗਾਤਾਰ ਚੜ੍ਹਦੇ ਰਹੇ ਤਾਪ ਦੀ ਭਖ ਮੱਠੀ ਕਰਨ ਲਈ ਖੰਡ ਦਾ ਸ਼ਰਬਤ ਇਕ ਵਾਰ ਜ਼ਰੂਰ ਮਿਲਿਆ ਸੀ ਪੀਣ ਨੂੰ । ਉਸ ਦਿਨ ਦੁਆਰਕੇ ਹਕੀਮ ਤੋਂ ਪਿੱਤਲ ਦੀ ਕੌਲੀ ‘ਚ ਚੁਅਰਕਾ ਪੁਆ ਕੇ ਲਿਆਏ ਬਾਪੂ ਨੇ ਦੂਜੇ ਹੱਥ ‘ਚ ਸਾਂਭ ਕੇ ਲਿਆਂਦੀ ਕਾਗਜ਼ ਦੀ ਪੁੜੀ , ਕੁੱਲੀ ‘ਚ ਵਿਛੀ ਬੋਰੀ ‘ਤੇ ਨਿਢਾਲ ਪਏ ਦੇ ਲਾਗੇ ਬੈਠੀ ਬੀਬੀ ਨੂੰ ਫੜਾਉਂਦਿਆਂ ਕਿਹਾ ਸੀ – “ਹਕੀਮ ਆਂਦ੍ਹਾ ਸੀ ,ਦੁਆ ਕੌੜੀ-ਫੋਕਲੀ ਬਓਤੀ ਆ । ਆਹ ਖੰਡ ਦਾ ਚਮਚਾ ਕੁ ਘੋਲ੍ਹ ਕੇ ਪਲਾ ਦਈਂ ਪਿਛੋਂ ,ਮੂੰਹ ਸੁਆਦ ਹੋ ਜਊ । “
ਉਸ ਦਿਨ ਪੀਤੇ ਚੀਨੀ ਦੇ ਸ਼ਰਬਤ ਦੀ ਮਿਠਾਸ ਮੈਨੂੰ ਕਈ ਚਿਰ ਚੇਤੇ ਰਹਿ ਕੇ ਫਿਰ ਜਿਵੇਂ ਭੁੱਲ-ਭਲਾ ਹੀ ਗਈ ਸੀ । ਸੱਤਵੀਂ ‘ਚੋਂ ਫੇਲ੍ਹ ਨੰਦੂ ਨੇ ਪਿਛਲੇ ਬੈਂਚ ‘ਤੇ ਮੇਰੇ ਨਾਲ ਢੁੱਕ ਕੇ ਬੈਠਦੇ ਨੇ ਇਕ ਦਿਨ ਫਿਰ ਚੇਤੇ ਕਰਵਾ ਦਿੱਤੀ । …ਭਰ ਗਰਮੀਆਂ ਦੀ ਇਕ ਢੁੱਲਦੀ ਦੁਪਹਿਰ ਛੁੱਟੀ ਵੇਲੇ ਨੰਦੂ ਮੈਨੂੰ ਅਪਣੇ ਨਾਲ ਹੀ ਲੈ ਗਿਆ , ਅਪਣੀ ਹੱਟੀ ‘ਤੇ । ਉਸਦਾ ਪਿਓ ਹੈ ਨਹੀਂ ਸੀ ਉਥੇ । ਗਿਆ ਹੋਇਆ ਸੀ ਕਿਧਰੇ ਦੂਰ-ਨੇੜੇ । ਨੰਦੂ ਦਾ ਜਾਣੋਂ ਹੋਰ ਦਾਅ ਲੱਗ ਗਿਆ । ਉਸ ਨੇ ਪਿਓ ਦੀ ਸੰਦੂਕੜੀ ‘ਚੋਂ ਚੁਆਨੀ ਕੱਢੀ ਘਸਮੈਲੀ ਜਿਹੀ । ਮੈਨੂੰ ਕਿਹਾ – “ ਜਾਅ ਜਾਗਰ ਦੀ ਹੱਟੀਓਂ ਖੰਡ ਲਿਆ ਸ਼ਰਬਤ ਪੀਏ । “ ਮੈਨੂੰ ਸ਼ਰਬਤ ਦਾ ਨਾਂ ਸੁਣ ਕੇ ਚਾਅ ਚੜ੍ਹ ਗਿਆ । ਅਪਣਾ ਬਸਤਾ ਉਥੇ ਹੀ ਛੱਡ ਕੇ ਮੈਂ ਦੁੜਕੀ ਪਿਆ , ਜਾਗਰ ਦੀ ਹੱਟੀ ਜਾ ਪੁੱਜਾ ਸੀ , ਪਿੰਡ ਦੇ ਅੱਧ-ਵਿਚਕਾਰ । ਗਲੀਓ-ਗਲੀ ਹੁੰਦਾ , ਮੈਂ ਉਨ੍ਹੀਂ ਪੈਰੀਂ ਵਾਪਸ ਮੁੜ ਆਇਆ ਸੀ,ਛੋਟੇ ਜਿਹੇ ਲਿਫਾਫੇ ‘ਚ ਲੱਪ ਭਰ ਚੀਨੀ ਸਾਂਭੀ । ਮੇਰੇ ਆਉਂਦੇ ਨੂੰ ਨੰਦੂ , ਪਿੱਤਲ ਦਾ ਵੱਡਾ ਕੰਗਣੀ ਵਾਲਾ ਗਿਲਾਸ ਪਾਣੀ ਦਾ ਭਰੀ ਬੈਠਾ ਸੀ , ਬੋਰੀ ਲਿੱਪਟੇ ਘੜੇ ‘ਚੋਂ । ਉਸ ਨੇ ਝਬੂਟੀ ਜਿਹੀ ਮਾਰ ਕੇ ਮੇਰੇ ਤੋਂ ਫੜਿਆ ਲਿਫਾਫਾ ਇਕ ਦਮ ਗਲਾਸ ‘ਚ ਉਲੱਟ ਦਿੱਤਾ ਸੀ ।ਅਰਕ ਕੱਢਣ ਵਾਲੀ ਤਾਂਬੇ ਦੀ ਪਤਲੀ ਜਿਹੀ ਨਾਲੀ ਪਾਣੀ ‘ਚ ਘੁਮਾਉਂਦੇ ਨੇ ਉਸ ਨੇ ਮੇਰੀ ਵਲ੍ਹ ਦੇਖਿਆ ਵੀ ਸੀ ਚਲਾਵਾਂ ਜਿਹਾ । ਫਿਰ ਝੱਟ ਹੀ ਦੋਨਾਂ ਹੱਥਾਂ ਨਾਲ ਫੜੇ ਗਲਾਸ ਨੂੰ ਡੀਕ ਲਾ ਕੇ ਪੀਂਦਿਆਂ , ਉਸ ਨੇ ਮੇਰੀ ਵਲ੍ਹ ਇਕ ਵਾਰ ਵੀ ਨਿਗਾਹ ਨਹੀਂ ਸੀ ਘੁਮਾਈ । ਮੇਰੀ ਆਸ-ਉਮੀਦ ਦੇ ਉਲਟ ਮੇਰੇ ਲਈ ਉਸ ਨੇ ਦੋ ਘੁੱਟ ਵੀ ਨਹੀਂ ਸੀ ਬਚਾਏ । ਚਿੱਟਾ ਸ਼ਰਬਤ ਪੀਣ ਦੇ ਚਾਅ ਨਾਲ ਮੂੰਹ ਅੰਦਰ ਗੇੜੇ ਕੱਢਦੀ ਰਹੀ ਮੇਰੀ ਜੀਭ ,ਖਾਲੀ ਹੋਏ ਗਲਾਸ ਵਲ੍ਹ ਦੇਖ ਕੇ ਜਿਵੇਂ ਸੁੱਸਰੀ ਵਾਂਗ ਸੌਂ ਗਈ ਸੀ । ਨਿਮੋਝਾਣ ਹੋਇਆ ਮੈਂ ਬਸਤਾ ਚੁੱਕ ਅਪਣੇ ਘਰ ਵਲ੍ਹ ਨੂੰ ਨਿਕਲ ਤੁਰਿਆ ਸੀ, ਪੈਰ ਘਸੀਟਦਾ । ਲਾਚਾਰ ਜਿਹਾ ਹੋਇਆ ਮੈਂ ਸ਼ਰਬਤ ਨਾ ਮਿਲਣ ਕਾਰਨ ਅੰਦਰੋਂ – ਬਾਹਰੋਂ ਹਾਰਿਆ-ਹੰਭਿਆ ਮਹਿਸੂਸ ਕਰਦਾ ਰਿਹਾ ਸੀ । ਇਵੇਂ ਦੀ ਹੇਠੀ ਮੇਰੀ ਖਾਲੀ-ਖਾਲੀ ਰਹਿੰਦੀ ਜੇਬ ਕਾਰਨ ਹੋਈ ਸੀ ਜਾਂ ਪੱਕੇ ਮਿੱਠੇ ਲਈ ਵਧੀ ਲਾਲਸਾ ਕਾਰਨ ,ਉਸ ਦਿਨ ਮੈਨੂੰ ਇਸ ਦੀ ਸਮਝ ਨਹੀਂ ਸੀ ਲੱਗੀ ।
ਉਸ ਦਿਨ ਘਰ ਵਲ੍ਹ ਨੂੰ ਤੁਰੇ ਜਾਂਦੇ ਦੇ ਇਕ-ਅੱਧ ਵਾਰ ਮੇਰੇ ਚਿੱਤ ‘ਚ ਆਈ ਵੀ ਕਿ ਅੱਧਾ ਕੁ ਸ਼ਰਬਤ ਰਹਿੰਦੇ ‘ਤੇ ਨੰਦੂ ਹੱਥੋਂ ਗਲਾਸ ਫੜਿਆ ਕਿਉਂ ਨਾ । ਅੱਧੀ ਛੁੱਟੀ ਵੇਲੇ ਵੀ ਤਾਂ ਟੋਟਾ ਕੁ ਸੀਲ੍ਹ ਦੀ ਪਿੰਨੀ , ਖੰਡ ਦੇ ਮਖਾਣੇ ਜਾਂ ਦੋ ਕੁ ਦਾਣੇ ਚਿੱਟੀ ਸੀਰਨੀ ਉਸ ਹੱਥੋਂ ਖੋਹਣ ਵਾਂਗ ਮੰਗ ਹੀ ਲਿਆ ਕਰਦਾ ਸੀ । ਨਾਂਹ-ਨੁੱਕਰ ਕਰਦਾ-ਕਰਦਾ ਵੀ ਉਹ ਅੜੀ ਛੱਡ ਕੇ ਮੇਰੀ ਮੰਗ ਦੀ ਪੂਰਤੀ ਕਰ ਦਿੰਦਾ । ਉਸ ਨੂੰ ਡਰ ਹੁੰਦਾ ਕਿ ਸਾਡੇ ਵਿਚਕਾਰ ਬਣਿਆ ਚੁੱਪ ਦਾ ਅਹਿਦਨਾਮਾਂ ਕਿਧਰੇ ਟੁੱਟ ਨਾ ਜਾਏ । ਲਿੱਖਣ-ਪੜ੍ਹਨ ਪੱਖੋਂ ਉਹ ਮੇਰੇ ਤੋਂ ਵੀ ਦੋ ਰੱਤੀਆਂ ਹੇਠਾਂ ਸੀ । ਉਸ ਨੂੰ ਮੇਰੇ ਤੋਂ ਵੀ ਵੱਧ ਮਾਰ ਪੈਂਦੀ । ਮੇਰੇ ਨਾਲ ਤਾਂ ਥੋੜ੍ਹੀ ਬਹੁਤ ਲਿਹਾਜ਼ਦਾਰੀ ਹੋ ਵੀ ਜਾਂਦੀ , ਪ੍ਰਾਰਥਨਾ ਵੇਲੇ ਨੌਂਵੀ ਦੇ ਸੁਰਜੀਤ ਨੂੰ ਵੱਡਾ ਢੋਲ ਬਜਾਉਣ ਦੀ ਵਾਰੀ ਦਵਾਉਣ ਕਰਕੇ । ਨੰਦੂ ‘ਤੇ ਕੋਈ ਵੀ ਅਧਿਆਪਕ ਤਰਸ ਨਹੀਂ ਸੀ ਕਰਦਾ । ਮੇਰੇ ਜੇ ਦੋ ਵੱਜਦੀਆਂ ਤਾਂ ਉਸਦੇ ਚਾਰ । ਇਹ ਭਾਣਾ ਦੂਜੇ ਚੌਥੇ ਵਰਤਿਆ ਹੀ ਰਹਿੰਦਾ । ਤਾਂ ਵੀ ਅਸੀਂ ਇਕ ਦੂਜੇ ਨੂੰ ਪਈ ਕੁੱਟ-ਮਾਰ , ਇਕ ਦੂਜੇ ਦੇ ਘਰ ਨਹੀਂ ਸੀ ਦੱਸਦੇ । ਸਗੋਂ ਹੋਰਨਾਂ ਦਿਨਾਂ ਨਾਲੋਂ ਵੀ ਵੱਧ ਗੁੱਟਕਦੇ । ਨੱਚਦੇ-ਟੱਪਦੇ । ਉਸ ਦਿਨ ਤਾਂ ਸਾਡੀ ਸੋਟੀ-ਸੇਵਾ ਦੋ ਵਾਰੀ ਹੋਈ ਸੀ ਦੋਨਾਂ ਦੀ । ਇਕ ਵਾਰ ਹਿਸਾਬ ਦੀ ਘੰਟੀ ,ਦੂਜੀ ਵਾਰ ਅੰਗਰੇਜ਼ੀ ਪੜ੍ਹਦਿਆਂ । ਤਾਂ ਵੀ ਮੇਰੇ ਤੋਂ ਨਾ ਨੱਚ-ਟੱਪ ਹੋਇਆ ਰਿਹਾ ਸੀ ,ਨਾ ਗੁੱਟਕਿਆ ਗਿਆ ਸੀ ਨੰਦੂ ਵਾਂਗ, ਤਰਕਾਰਾਂ ਤੱਕ ਮੈਂ ਸੁੰਨ-ਵੱਟਾ ਹੋਇਆ ਰਿਹਾ ਸੀ , ਬੁਝਿਆ-ਬੁਝਿਆ । ਲੋਢੇ ਵੇਲੇ ਤੋਤੇ-ਕਾਂ ਉਡਾਉਦੇ ਦੀ ਵੀ ਮੇਰੀ ਸੁਰਤੀ ਖੰਡ ਦੇ ਸ਼ਰਬਤ ਨੇ ਹੀ ਮੱਲੀ ਰੱਖੀ । ਨਾ ਮੇਰੇ ਤੋਂ ਠੀਕ ਤਰ੍ਹਾਂ ਪੀਪਾ ਬਜਾਇਆ ਗਿਆ , ਨਾ ਗੋਪੀਆ ਚਲਾਇਆ ਗਿਆ ।
ਸੂਰਜ ਡੁੱਬਦੇ ਕਰਦੇ ਨੂੰ ਬਾਪੂ ਬਾਗ਼ ‘ਚ ਪੁੱਜਾ ਤਾਂ ਪੱਕੇ , ਅੱਧੇ –ਪੱਕੇ ਅੰਬਾਂ ਦੇ ਹੋਏ ਨੁਕਸਾਨ ਨੇ ਉਸਦਾ ਪਾਰਾ ਫਿਰ ਸਤਵੇਂ ਅਸਮਾਨੇ ਚਾੜ੍ਹ ਦਿੱਤਾ । ਉਸਨੇ ਚੁਪੇੜਾਂ-ਚਾਂਟਾਂ ਮਾਰ ਮਾਰ ਕੇ ਮੇਰਾ ਜਿਵੇਂ ਮੂੰਹ ਭੰਨ ਦਿੱਤਾ । ਪਰ ,ਉਸ ਦਿਨ ਮੈਨੂੰ ਬਾਪੂ ਵੱਲੋਂ ਪਈ ਮਾਰ-ਕੁੱਟ ਦੀ ਪੀੜ-ਚੀਸ ਰਤੀ ਭਰ ਵੀ ਨਹੀਂ ਸੀ ਰੜਕੀ । ਨਾ ਮੈਂ ਰੋਇਆ-ਚੀਕਿਆ ਸੀ,ਨਾ ਅੱਖਾਂ ‘ਚੋਂ ਹੰਝੂ ਨਿਕਲੇ ਸਨ । ਮੇਰੀਆਂ ਅੱਖਾਂ ਅੰਦਰ ਤਾਂ ਜਿਵੇਂ ਨੰਦੂ ਲਈ ਜਾਗਰ ਦੀ ਹੱਟੀਉਂ ਲਿਆਂਦੀ ਚੀਨੀ ਦੀ ਮਿਠਾਸ ਘਰ ਬਣਾ ਕੇ ਬੈਠ ਗਈ ਸੀ । ਮੇਰਾ ਤਾਂ ਸਾਰੇ ਦ ਸਾਰਾ ਵਜੂਦ ਇਕ ਤਰ੍ਹਾਂ ਤੇ ਪਰਛਾਵੇਂ ਨੇ ਜਿਵੇਂ ਘੇਰ ਹੀ ਲਿਆ ਸੀ । ਅਪਣੇ ਆਪ ਨੂੰ ਮੈਂ ਵਾਰ-ਵਾਰ ਕੋਸੀ ਜਾਂਦਾ ਸੀ – “ ਕਿਉਂ ਭਲਾ ਮੈਂ ਲੱਪ ਭਰ ਚੀਨੀ ਸਾਰੀ ਦੀ ਸਾਰੀ ਨੰਦੂ ਤੱਕ ਅੱਪੜਦੀ ਕਰ ਦਿੱਤੀ ? ਕਿਉਂ ਨਾ ਮੈਂ ਇਸ ਵਿੱਚੋਂ ਇਕ ਦੋ ਫੱਕੇ ਗਲੀਓ-ਗਲੀ ਆਉਂਦੇ ਨੇ ਰਾਹ ਵਿਚ ਹੀ ਮਾਰ ਲਏ ?”
ਇਵੇਂ ਦੀ ,ਏਨੀ ਕੁ ‘ਚੋਰੀ’ ਕਰਨ ਦਾ ਵਿਚਾਰ ਮੇਰੇ ਮਨ ‘ਚ ਪਹਿਲੋਂ ਕਦੀ ਨਹੀਂ ਸੀ ਆਇਆ । ਹੁਣ ਜਦ ਆਇਆ ਹੀ ਆਇਆ ਸੀ ਤਾਂ ਇਹ ਮੇਰਾ ਖਹਿੜਾ ਨਹੀਂ ਸੀ ਛੱਡਦਾ ।
ਅਗਲੇ ਦਿਨ ਸਵੇਰੇ ਸਕੂਲ ਜਾਣ ਲੱਗੇ ਨੇ ਮੈਂ ਬੀਬੀ ਤੋਂ ਦਸੀ –ਪੰਜੀ ਮੰਗਣ ਦੀ ਜ਼ਿਦ ਨਹੀਂ ਸੀ ਕੀਤੀ । ਬਾਪੂ ਦੀ ਝਾੜ – ਝੰਭ ਸਹਿਣ ਦੀ ਲੋੜ ਵੀ ਨਹੀਂ ਸੀ ਪਈ । ਉਨ੍ਹਾਂ ਦੋਨਾਂ ਤੋਂ ਅੱਖਾਂ ਬਚਾ ਕੇ ਮੈਂ ਰਾਤੀਂ ਸੌਣ ਲੱਗਿਆਂ , ਕੁੱਲੀ ਦੀ ਛੱਤ ‘ਚ ਖਭੋ ਕੇ ਰੱਖੀ ਪੈਸਿਆਂ ਵਾਲੀ ਗੁੱਥਲੀ ਵਿਚੋਂ ਚਿੱਟੀ ਚਮਕਦਾਰ ਚੁਆਨੀ ਅਛੋਪਲੇ ਜਿਹੇ ਕੱਢ ਕੇ ਜਮੈਟਰੀ ਬਕਸ ਵਿੱਚ ਲਕੋ ਲਈ ਸੀ । ਚੀਨੀ ਦਾ ਚਿੱਟਾ ਸ਼ਰਬਤ ਪੀਣ ਲਈ । ਨੰਦੂ ਦੇ ਸਾਹਮਣੇ ਬੈਠ ਕੇ ।
ਅਪਣੀ ਇਸ ਪ੍ਰਾਪਤੀ ‘ਤੇ ਉਸ ਰਾਤ ਮੈ ਕਿੰਨਾ ਚਿਰ ਸੁੱਤਾ ਸਾਂ ਕਿੰਨਾ ਚਿਰ ਜਾਗਿਆ , ਇਸ ਦੀ ਮੈਨੂੰ ਬਿਲਕੁਲ ਸੁਰਤ ਨਹੀਂ ਸੀ ਰਹੀ ।
ਇੱਟ ਹਿੱਟ ਅਪਾਉਨ ਏ ਪਲੈਨ …..
ਸੌਣ-ਜਾਗਣ ਦਾ ਹਿਸਾਬ –ਕਿਤਾਬ ਤਾਂ ਮੇਰਾ ਹੁਣ ਵੀ ਐਸਾ-ਵੈਸਾ ਹੀ ਐਂ । ਦਸ ਸਾਢੇ-ਦਸ ਵਜੇ ਤਾਂ ਮਸਾਂ ਘਰ ਹੀ ਪੁੱਜਿਆ ਜਾਂਦਾ । ਫਿਰ ਗਈ ਰਾਤ ਤੱਕ ਮੈਂ ਅਪਣੇ ਕਮਰੇ ‘ਚ ਕੁਝ ਨਾ ਕੁਝ ਕਰਨ ‘ਚ ਰੁਝਿਆ ਹੁੰਨਾਂ । ਥੋੜ੍ਹੀ ਕੁ ਬੀਤੀ ਸ਼ਾਮ ਦੀ ਸਮੀਖਿਆ ਕਰਨੀ ਹੁੰਦੀ , ਤੇ ਬਹੁਤਾ ਅਗਲੇ ਦਿਨ ਦਾ ਲੈਸਨ ਤਿਆਰ ਕਰਨਾ ਹੁੰਦਾ । ਵੱਖ-ਵੱਖ ਚੈਨਲਾਂ ‘ਤੇ ਚਲਦੇ ਰੀਮਿਕਸ਼ ਸ਼ਾਟ ਦੇਖਣੇ ਹੁੰਦੇ । ਅੱਛੀਆਂ-ਅੱਛੀਆਂ ਮੁਦਰਾਵਾਂ ਦੀ ਚੋਣ ਕਰਨੀ ਹੁੰਦੀ , ਯੰਗਸਟਰਜ਼ ਦੇ ਐਪਟੀਚੂਡ ਅਨੁਸਾਰ । ਅੱਜ ਕਲ੍ਹ ਮੈਂ ਇਕ ਸੰਗੀਤ ਅਕਾਦਮੀ ਨਾਲ ਜੁੜਿਆ ਹੋਇਆਂ । ਇਹ ਅਕਾਦਮੀ ਸਿੱਖਿਆਰਥੀਆਂ ਦੀ ਲੈਸਨਿੰਗ ਵੀ ਕਰਦੀ ਐ ਤੇ ਮਨੋਰੰਜਨ ਵੀ । ਹਰ ਤਰ੍ਹਾਂ ਦਾ ਮਨੋਰੰਜਨ । ਬੜਾ ਖੁੱਲ੍ਹਾ-ਡੁੱਲ੍ਹਾ ਮਾਹੌਲ ਐ ਇਸ ਦਾ । ਡਾਂਸ , ਕੈਬਰੇ , ਆਰਕੈਸਟਰਾ , ਰੀਹਰਸਲ-ਰੂਮ, ਮੇਕ-ਅੱਪ ਰੂਮ ‘ ਚ , ਕਿਸੇ ਨੂੰ ਵੀ ਜਾਣ-ਆਉਣ ਦੀ ਮਨਾਹੀ ਨਹੀਂ । ਸਾਰੇ ਦੇ ਸਾਰੇ ਟਿਊਟਰ ਅਪਣੇ-ਅਪਣੇ ਕਾਰ-ਕਿੱਤੇ ‘ਚ ਨਿਪੁੰਨ ਨੇ । ਨਿਰਮਾਤਾ –ਨਿਰਦੇਸ਼ਕ ਤਾਂ ਸੱਭ ਦੀ ਉਸਤਾਦ ਸਮਝੋ । ਮੈਂ ਆਰਕੈਸਟਰਾ ਨਾਲ ਜੁੜਿਆ ਹੋਣ ਕਰਕੇ ਢੋਲਕ , ਤਬਲਾ , ਡਰੱਮ ਤੇ ਵਿਚ ਵਾਰ ਡਿਸਕਾਂ ਵਜਾਉਣਾ , ਮੇਰੇ ਪਾਰਟ –ਟਾਇਮ ਜਾਬ ਦਾ ਹਿੱਸਾ ਨੇ ।ਉਂਝ ਤਾਂ ਮੈਂ ਅਪਣੇ ਕਾਲਜ ਦੇ ਹੋਰਨਾਂ ਸਟਾਫ਼ ਮੈਂਬਰਾਂ ਵਾਂਗ ਹਲਫਿਆ ਬਿਆਨ ਵੀ ਦਿੱਤਾ ਹੋਇਆ ਪ੍ਰਿੰਸੀਪਲ ਸਰ ਨੂੰ ਕਿ ਮੈਨਿਜਮੈਂਟ ਵੱਲੋਂ ਮਿਲਦੀ ਤਨਖਾਹ ਤੋਂ ਬਿਨਾਂ ਮੈਨੂੰ ਹੋਰ ਕਿਸੇ ਤਰ੍ਹਾਂ ਦੀ ਆਮਦਨ ਨਹੀਂ । ਮੈਂ ਕਿਸੇ ਵੀ ਕਿਸਮ ਦਾ ਟਿਊਸ਼ਨ-ਵਰਕ ਨਹੀਂ ਕਰਦਾ । ਪਰ ਮੈਡਮ ਦੀ ਮਿਸ਼ਨ-ਨੁਮਾ ਅਕਾਡਮੀ ‘ਚ ਇਵੇਂ ਦਾ ਮਨੋਰੰਜਨ ਕਰਨਾ-ਕਰਾਉਣਾ ਕੋਈ ਟਿਊਸ਼ਨ ਵਰਕ ਥੋੜ੍ਹਾ । ਇਹ ਤਾਂ ਇਕ ਤਰ੍ਹਾਂ ਨਾਲ ਨੌਜਵਾਨ ਪੀੜ੍ਹੀ ਅੰਦਰਲੇ ਨਾਚ-ਟੇਲੈਂਟ ਨੂੰ ਉੱਤਰ-ਆਧੁਨਿਕ ਡਾਈਮੈਨਸ਼ਨ ਦੇਣ ਦਾ ਬਹਾਨਾ ਐ ਬਹਾਨਾ । ਇਸ ਬਹਾਨੇ ਮੇਰੀ ਤਜ਼ਰਬਾਕਾਰੀ ਵੀ ਅੱਪ-ਡੇਟ ਹੋਣ ਲੱਗ ਪਈ । ਕੀ ਪਤਾ , ਆਉਂਦੇ ਕਲ੍ਹ ਨੁੰ ਮੇਰੇ ਕਾਲਜ ਦਾ ਸੰਗੀਤ ਵਿਭਾਗ ਹੀ ਵੋਕਲ-ਕਲਾਸੀਕਲ ਨਾਚ-ਗਾਇਨ ਦੇ ਨਾਲ ਨਾਲ ਰੀਮਿਕਸਿੰਗ ਨੂੰ ਵੀ ਇਲੈਕਟਿੱਵ ਜਾਂਆਪਸ਼ਨਲ ਵਿਸ਼ੇ ਵਜੋਂ ਸ਼ੁਰੂ ਕਰ ਲਵੇ । ਪ੍ਰਾਈਵੇਟ ਸੰਸਥਾਵਾਂ ਤਾਂ ਅਜਿਹੇ ਲਾਭਕਾਰੀ ਕੋਰਸਾਂ ਦੀ ਸਗੋਂ ਭਾਲ ‘ਚ ਰਹਿੰਦੀਆਂ । ਇਸ ਉਦੇਸ਼ ਦੇ ਮੱਦੇ -ਨਜ਼ਰ ਮੈਂ ਕਾਲਜ ਪ੍ਰਿੰਸੀਪਲ ਨਾਲ ਅੰਦਰੋਂ-ਅੰਦਰ ਬਾਤ-ਚੀਤ ਵੀ ਕਰ ਦੇਖੀ । ਉਨ੍ਹਾਂ ਵੱਲੋਂ ਮੇਰੀ ਇਸ ਦੂਰ-ਦਰਸ਼ਤਾ ਨੂੰ ਕਾਫੀ ਸਾਰਾ ਸਮਰਥਨ ਵੀ ਮਿਲਿਆ । ‘ਕੱਲਾ ਸਮਰਥਨ ਹੀ ਨਹੀਂ ਅੱਛਾ-ਖਾਸਾ ਹੁੰਗਾਰਾ ਵੀ ਮਿਲਿਆ । ਮੈਂ ਵੀ ਉਨ੍ਹਾਂ ਦੇ ਹੁੰਗਾਰੇ ਨੂੰ ਰਿਸਪੌਂਸ ਦਿੰਦਾਂ ਹੋਰਨਾਂ ਵਾਂਗ । ਹੋਰ ਵੀ ਕਿੰਨੇ ਸਾਰੇ ਅਧਿਆਪਕ ਇਵੇਂ ਦਾ ਰਿਸਪੌਂਸ ਦਿੰਦੇ ਆ , ਪ੍ਰਿੰਸੀਪਲ ਸਾਹਿਬ ਨੂੰ , ਪ੍ਰੋਫੈਸਰ ਸ਼ਰਮੇ ਦੀ ਆਟੋ-ਏਜੈਂਸੀ ਐ ਗਾਂਧੀ ਚੌਕ ‘ਚ । ਸੇਖੋਂ ਸਾਬ੍ਹ ਦਾ ਟਰਾਂਸਪੋਰਟ ਬਿਜਨੈਸ ਐ । ਪੰਜ-ਛੇ ਸੋਮੋਂ ਚਲਦੀਆਂ , ਵੱਖ-ਵੱਖ ਟੈਕਸੀ ਸਟੈਂਡਾਂ ਤੇ । ਚੌਹਾਨ ਸਾਬ੍ਹ ਨੇ ਮਾਡਲ ਸਕੂਲ ਖੋਲ੍ਹ ਰੱਖੇ ਐ ਦੋ । ਮਲੋਹਤਰਾ ਭਰਾਵਾਂ ਨੂੰ ਸ਼ੇਅਰ –ਮਾਰਕਿਟ ਦੇ ਡਾਨ ਗਿਣਦੇ ਐ ਸਾਰੇ । ਅੰਗਰੇਜ਼ੀ , ਹਿਸਾਬ , ਸਾਇੰਸ ਵਾਲੇ ਖਾਲੀ ਘੰਟੀਆਂ ਦਾ ਵੀ ਪੂਰਾ ਲਾਹਾ ਲੈਂਦੇ ਆਂ ਟਿਊਸ਼ਨ ਵਰਕ ਲਈ । ਲੱਖਾਂ ਕਮਾਉਂਦੇ ਐ ਸਾਰੇ ਸੀਜ਼ਨ ‘ਚ। ਪਤਾ ਸੱਭ ਨੂੰ ਐ ਇਕ ਦੂਜੇ ਦਾ , ਦੱਸਦਾ ਕੋਈ ਨਹੀਂ । ਸ਼ਕਾਇਤ ਕੋਈ ਨਹੀਂ ਕਰਦਾ । ਬੜੀ ਏਕਤਾ , ਇਸ ਪੱਖੋਂ ।
ਅਜਿਹੀ ਨਿਰਵਿਵਾਦ ਸਥਿਤੀ ‘ਚ ਮੈਂ ਵੀ ਸੰਗੀਤ-ਅਕਾਡਮੀ ਦੀ ਪਾਰਟ-ਟਾਇਮ ਜਾਬ ਦੌੜ-ਭੱਜ ਕੇ ਲੱਭ ਲਈ । ਇਸ ਨਾਲ ਕਲਾਸ ਵਰਕ ‘ਚ ਥੋੜ੍ਹੀ ਬਹੁਤ ਢਿੱਲ-ਮੱਠ ਤਾਂ ਪੈਣੀ ਹੀ ਪੈਣੀ ਸੀ, ਪਰ ਪੁੱਛਿਆ ਕਿਸੇ ਨਾ । ਨਾ ਹੀ ਕੋਈ ਖਾਸ ਫ਼ਰਕ ਪਿਆ ਸੰਗੀਤ ਵਿਦਿਆਰਥੀਆਂ ਨੂੰ । ਉਹ ਕਿਹੜਾ ਸੱਚ-ਮੁੱਚ ਸੰਗੀਤ ਸਿੱਖਣ ਆਉਂਦੇ ਨੇ । ਨਾ ਮੁੰਡੇ,ਨਾ ਕੁੜੀਆਂ । ਉਹ ਤਾਂ ਮੌਜ-ਮਸਤੀ ਕਰਨ ਆਉਂਦੇ ਹੋਣ ਜਾਂ ਟਾਇਮ ਪਾਸ ਕਰਨ । ਦੂਜੇ ਪਾਸੇ ਅਕਾਡਮੀ ‘ਚ ਆਉਂਦੇ ਮੁੰਡੇ-ਕੁੜੀਆਂ ਬਹੁਤ ਜਾਨਮਾਰੀ ਕਰਦੇ ਲੱਗੇ ਮੈਨੂੰ । ਅੰਗ-ਅੰਗ,ਤੋੜ-ਮਰੋੜ ਛੱਡਦੇ ਉਹ ਅਪਣੇ । ਕਿੰਨੇ –ਕਿੰਨੇ ਵਲ੍ਹ ਖਾ ਜਾਂਦੇ , ਪੌਪ ‘ਤੇ ਨੱਚਦੇ । ਤਾਂ ਕਿਧਰੇ ਜਾ ਕੇ ਪੁਰਾਣੀ ਕਿਸੇ ਫਿਲਮ ਦਾ ਗੀਤ ਨਵੀਂ ਨਾਚ-ਸ਼ੈਲੀ ‘ਚ ਢੱਲਦਾ ।ਮੈਂ ਵੀ ਇਸ ਸ਼ੈਲੀ ਨਾਲ ਬਾਬੱਸਤਾ ਹੋਣ ਲਈ ਕਿੰਨੇ ਸਾਰੇ ਚੈਨਲ ਦੇਖਦਾਂ । ਇਕੱਲੇ ਚੈਨਲ ਹੀ ਨਹੀਂ ਡਿਸਕਾਂ ਵੀ ਦੇਖਣੀਆਂ ਪੈਂਦੀਆਂ ਕੰਪਿਊਟਰ ਸਕਰੀਨ ‘ਤੇ ਗਈ ਰਾਤ ਤੱਕ ।ਮੇਰੇ ਇਸ ਗਹਿ-ਗੱਚ ਰੁਝੇਂਵੇ ਤੋਂ ਅੱਕੀ-ਥੱਕੀ ਪਤਨੀ, ਸੌਣ-ਕਮਰੇ ‘ਚੋਂ ਉੱਠ ਕੇ ਬੇਟੀਆਂ ਦੇ ਕਮਰੇ ‘ਚ ਚਲੇ ਜਾਂਦੀ । ਉਥੇ ਵੀ ਉਸ ਨੂੰ ਚੈਨ ਨਾ ਮਿਲਦਾ । ਬੇਟੀਆਂ ਦੇ ਕਮਰੇ ਦਾ ਸ਼ੋਰ-ਸੰਗੀਤ ਤਾਂ ਭਾਵੇਂ ਕਾਫੀ ਸਾਰਾ ਮੱਧਮ ਹੁੰਦਾ , ਪਰ ਟੀ.ਵੀ. ਸਕਰੀਨ ‘ਤੇ ਦ੍ਰਿਸ਼-ਚਿੱਤਰ ਉਸ ਨੂੰ ਉਸੇ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਜਿਹੋ ਜਿਹੇ ਮੇਰੇ ਕਮਰੇ ਦੇ ਟੀ.ਵੀ. ਸਕਰੀਨ ‘ਤੇ । ਉਸ ਤੋਂ ਨਾ ਜਾਗਿਆ ਜਾਂਦਾ , ਨਾ ਸੌ ਹੁੰਦਾ । ਖਿਝੀ-ਖਪੀ ਉਸ ਅਕਸਰ ਮੇਰੇ ‘ਤੇ ਵਰ੍ਹਦੀ- “ ਤੁਆਡੇ ਐਸ ਕੰਜਰਖਾਨੇ ਨੇ ਕੁੜੀਆਂ ਦਾ ਫੱਕਾ ਨਈਂ ਛੱਡਣਾ । ਓਧਰ ਜਾਨੀ ਆਂ , ਓਧਰ ਵੀ ਆਹੀ ਲੁੱਚਪੁਣਾ ਲੱਗਾ ਹੁੰਦਾ , ਐਧਰ ਆਉਨੀ ਆ ਐਧਰ ਵੀ ਉਹੀ । ਉਹ ਖ਼ਸਮਾਂ ਪਿੱਟੀਆਂ ਹੱਥਾਂ ‘ਚ ਪੇਏ ਆਲੀਆਂ ਪੋਥੀਆਂ ਖੋਲ੍ਹੀ ਬੈਠੀਆਂ ਹੁੰਦੀਆਂ ਤੇ ਆਪੂੰ …! ਮੈਂ ਦੱਸ ਕੇੜ੍ਹੇ ਖੂਹ ‘ ਚ ਡਿੱਗਾਂ ?” ਇਸ ਤੋਂ ਅੱਗੇ ਉਸ ਤੋਂ ਕੁਝ ਨਾ ਬੋਲਿਆ ਜਾਂਦਾ ।
ਗੁੱਸੇ –ਰੋਸੇ ‘ ਚ ਹਫੀ-ਖ਼ਫੀ ਉਹ ਕਦੀ ਸੋਫੇਂ ‘ਤੇ ਢੇਰੀ ਹੋ ਜਾਂਦੀ , ਕਦੀ ਹੇਠਾਂ ਹੀ ਫ਼ਰਸ਼ ‘ਤੇ ਵਿਛੀ ਕਾਰਪੈਂਟ ‘ਤੇ ।
ਅਜਿਹੇ ਸਮੇਂ ਉਸਦਾ ਦਰਜਾ-ਹਰਾਰਤ ਨਾਰਮਲ ਕਰਨ ਲਈ ਮੇਰਾ ਸਾਹਮਣੇ ਦੋ ਵਿਕਲਪ ਹੁੰਦੇ । ਇਨ੍ਹਾਂ ਦੋਨ੍ਹਾਂ ਨੂੰ ਮੈਂ ਇਕ ਸਾਰ ਲਾਗੂ ਕਰ ਦਿੰਦਾ । ਪਹਿਲਾਂ , ਬੇਟੀਆਂ ਨੂੰ ਅੱਛਾ –ਖਾਸਾ ਝਿੜਕ ਕੇ ਉਨ੍ਹਾਂ ਦਾ ਟੀ.ਵੀ. ਬੰਦ ਕਰਕੇ ,ਧਿਆਨ ਨਾਲ ਪੜ੍ਹਨ ਦੀ ਹਿਦਾਇਤ ਕਰ ਆਉਂਦਾ ਤੇ ਫਿਰ ..ਫਿਰ ਅਪਣੇ ਕਰਮੇ ਦੀ ਕੰਪਿਊਟਰ ਕਰੀਨ ‘ਤੇ ਮੈਂ ਰੀਮਿੱਕਸ ਦੀ ਥਾਂ ਤੇ ਪੋਰਨੋ-ਦ੍ਰਿਸ਼ ਪ੍ਰਦਰਸ਼ਤ ਕਰਨ ਲੱਗਦਾ ।
ਪਹਿਲੋਂ-ਪਹਿਲ ਤਾਂ ਪਤਨੀ ਲੁੱਚੇ ਲੁੱਤਫ਼ਕਾਰੀ ਕਾਰਜ ,ਪ੍ਰਤੀਕਾਰਜ ਦੇਖਦੀ ,ਸੰਗਦੀ-ਸੰਗਦੀ ਵਾਹਵਾ ਚਿਰ ਪਰਚੀ ਵੀ ਰਹੀ । ਡਿਸਕ ਬੰਦ ਹੋਣ ਪਿਛੋਂ ਉਹ ਕਮਰੇ ਦੀ ਡਿੰਮ-ਲਾਇਟ ਅੰਦਰ ਸਕਰੀਨ ‘ਤੇ ਦੇਖੇ ਜਾਚੇ ਐਕਸ਼ਨਾਂ ਨੂੰ ਸੱਚ-ਮੁੱਚ ਦੀ ਕਿਰਿਆ ‘ਚ ਬਦਲਣ ਦਾ ਅਨੰਦ ਵੀ ਲੈਂਦੀ ਰਹੀ । ਪਰ ਛੇਤੀ ਹੀ ਉਹ ਜਿਵੇਂ ਉਂਕਤਾ ਜਿਹੀ ਗਈ । ਗੱਲਾਂ-ਗੱਲਾਂ ਵਿਚ ਪੋਰਨੋਗਰਾਫਿਕ ਸਮੂਹਾਂ ‘ਚ ਸ਼ਾਮਿਲ ਹੁੰਦੇ ਨੰਗ-ਧੜੰਗੇ ਜੋੜਿਆਂ ਨੂੰ ਸਿਰੇ ਦੇ ਬੇ-ਸ਼ਰਮ, ਪਰਲੇ ਦਰਜੇ ਦੇ ਕੰਜਰ ਆਦਿ ਵਿਸ਼ੇਸ਼ਣਾਂ ਨਾਲ ਨਿਵਾਜਣ ਲੱਗ ਪਈ । ਆਖਿਰ , ਉਸਨੇ ਐਹੋ ਜਿਹੀ ਕੋਈ ਵੀ ਰੀਲ੍ਹ-ਡਿਸਕ ਘਰ ‘ਚ ਲਿਆਉਂਣੋਂ-ਰੱਖਣੋਂ ਮੈਨੁੰ ਪੱਕਾ-ਠੱਕਾ ਰੋਕ ਦਿੱਤਾ । ਮੈਂ ਅਕਾਦਮੀ ਦੇ ਕੰਮ-ਕਾਰ ਦੀ ਮਜਬੂਰੀ ਦੱਸ ਕੇ ਥੋੜ੍ਹੀ ਆਨਾ-ਕਾਨੀ ਕੀਤੀ ਤਾਂ ਉਹ ਕਈ ਦਿਨ ਮੇਰੇ ਨਾਲ ਬੋਲੀ ਤੱਕ ਨਾ ।
ਦੋਨਾਂ ਬੇਟੀਆਂ ਦੇ ਪੜ੍ਹਨ-ਲਿਖਣ ਵੱਲੋਂ ਵਧੀ ਜਾਂਦੇ ਅਵੇਸਲੇਪਨ ਨੂੰ ਉਹ ਮੇਰੇ ਨਾਲੋਂ ਵੱਧ ਮੇਰੀ ਨਾਚ-ਅਕਾਡਮੀ ਨੂੰ ਕਸੂਰਵਾਰ ਮੰਨਣ ਲੱਗ ਪਈ ਸੀ । ਉਸਦੇ ਸੁਚੇਤ-ਅਚੇਤ ਮਨ ‘ਚ ਇਹ ਸੰਸਾ ਜਿਵੇਂ ਘਰ ਬਣਾ ਕੇ ਬੈਠ ਗਿਆ ਕਿ ਅਕਾਦਮੀ ਲੈਸਨਾਂ ਬਹਾਨੇ , ਸਾਡੇ ਸੌਣ-ਕਮਰੇ ਅੰਦਰ ਚਲਦੇ ਸਾਰੇ ਦੇ ਸਾਰੇ ਅਮਲ-ਕਰਮ ਦੋ-ਤਿੰਨ ਕੰਧਾਂ ਚੀਰ ਕੇ ਦੋਨਾਂ ਬੇਟੀਆਂ ਦੇ ਕਮਰੇ ਤੱਕ ਹੂ-ਬ-ਹੂ ਅੱਪੜਦੇ ਨੇ ।
ਉਸ ਦੇ ਇਹ ਤੌਖਲੇ ਨੂੰ ਧਿਆਨ-ਗੋਚਰੇ ਰੱਖਦਾ ਮੈਂ ਵਿਚਕਾਰ ਜਿਹੇ ਫਸ ਗਿਆ । ਇਕ ਪਾਸੇ ਅਕਾਦਮੀ ਦਾ ਵਧੀ ਜਾਂਦਾ ਕਾਰੋਬਾਰ । ਦੂਜੇ ਪਾਸੇ ਬੇਟੀਆਂ । ਦੋਨਾਂ ਵਿਚੋਂ ਕਿਸੇ ਨੂੰ ਅਣਗੌਲਿਆਂ ਨਹੀਂ ਸੀ ਕੀਤਾ ਜਾ ਸਕਦਾ ।
ਥੋੜ੍ਹਾ ਕੁ ਚਿਰ ਹੋਰ , ਮੈਂ ਪਤਨੀ ਤੋਂ ਓਹਲਾ ਰੱਖ ਕੇ , ਉਸ ਦੇ ਸੌ ਜਾਣ ਪਿਛੋਂ ਰੀਮਿੱਕਸ-ਲੈਸਨ ਤਿਆਰ ਕਰਦਾ ਰਿਹਾ ਤੇ ਵਿਚਕਾਰ ਐਵੇਂ ਝੱਸ ਪੂਰਾ ਕਰਨ ਲਈ ਪੋਰਨੋ ਦ੍ਰਿਸ਼ ਵੀ ਦੇਖਦਾ ਰਿਹਾ । ਪਰ ਉਸ ਦਿਨ…ਉਸ ਰਾਤ ਕੰਪਿਊਟਰ ਸਕਰੀਨ ‘ਤੇ ਚਲਦੀ ਡਿਸਕ ਏਨੀ ਕਮਾਨ ਦੀ ਲੱਗੀ ਕਿ , ਏਨੀ ਦਿਲਕਸ਼ ਨਿਕਲੀ ਕਿ ਪਤਨੀ ਤੇ ਜਾਗ ਪੈਣ ਦੇ ਡਰ ਦੇ ਬਾਵਜੂਦ ਵੀ ਬੰਦ ਨਹੀਂ ਸੀ ਹੋਈ ਮੇਰੇ ਤੋਂ । ਮੈਂ ਤਾਂ ਸਗੋਂ ਸਾਹਮਣੇ ਚਲਦੇ ਦ੍ਰਿਸ਼ਾਂ ਵਰਗੇ ਵਰਗੇ ਐਕਸ਼ਨ ਕਰਨ ਲਈ ਤਿਆਰ ਹੋਇਆ ਪਿਆ ਸੀ ,ਤਨ-ਬਦਨ ਨੰਗਾ ਕਰਕੇ । …ਫਿਰ ਉਹੀ ਗੱਲ ਹੋਈ ਜਿਸਦਾ ਮੈਨੂੰ ਤੌਖਲਾ ਸੀ । ਪਤਨੀ ਅਬੜਬਾਹੇ ਉੱਠ ਕੇ ਬੈਠ ਗਈ , ਡਰੀ –ਘਾਬਰੀ । ਡਰੀ-ਘਾਬਰੀ ਨੇ ਉਸ ਨੇ ਐਧਰ-ਓਧਰ ਦੇਖਿਆ । ਉਸਨੂੰ ਜਿਵੇਂ ਕੋਈ ਬਹੁਤ ਭਿਆਨਕ ਸੁਪਨਾ ਆਇਆ ਹੋਵੇ । ਝੱਟ ਹੀ ਉਸਨੇ ਸਰ੍ਹਾਣੇ ਲਾਗੇ ਲੱਗਾ ਟਿਊਬ-ਲਾਈਟ ਦਾ ਸਵਿੱਚ ਆਨ ਕਰ ਦਿੱਤਾ । ਝੱਟ ਹੀ ਉਸਦੀ ਡੌਰ-ਭੌਰ ਹੋਈ ਨਿਗਾਹ ਮੇਰੇ ਅਲਫ਼-ਨੰਗੇ ਬਦਨ ਤੋਂ ਲੰਘਦੀ ਕੰਪਿਊਟਰ-ਸਕਰੀਨ ਤੱਕ ਅੱਪੜ ਗਈ । ਉਸਨੂੰ ਜਿਵੇਂ ਇਕ ਤਰ੍ਹਾਂ ਦਾ ਝੱਲ ਜਿਹਾ ਚਿੱਮੜ ਗਿਆ ਹੋਵੇ । ਪਾਗਲਪਨ ਵਰਗਾ ਦੌਰਾ ਪੈ ਗਿਆ । ਡਿੱਕੋ-ਡੋਲੇ ਖਾਂਦੀ ਉੱਠੀ ਨੇ ਪਹਿਲਾਂ ਉਸ ਨੇ ਮੇਜ਼ ‘ਤੇ ਪਿਆ ਮੋਨੀਟਰ ਵਗਾਹ ਕੇ ਪਰ੍ਹਾਂ ਸੁੱਟ ਦਿੱਤਾ ਫ਼ਰਸ਼ ‘ਤੇ , ਫਿਰ ਧੈਅ ਕਰਦਾ , ਦੋਨਾਂ ਜੁੜਵੇਂ ਹੱਥਾਂ ਦਾ ਧੱਫਾ ਮੇਰੀ ਨੰਗੀ ਪਿੱਠ ‘ਤੇ ਜੜਕੇ ਅਵਾ-ਤਵਾ ਬੋਲਦੀ ਕਮਰਿਉਂ ਬਾਹਰ ਨਿਕਲ ਗਈ ।
ਸੱਮ ਪੇਬਲਜ਼ ਵਰ ਲਾਇੰਗ ਹੇਅਰ ਐਂਡ ਦੇਅਰ ………..
ਇਵੇਂ ਦੀ ਦੋ-ਹੱਥੜ ਮੇਰੀ ਬੀਬੀ ਨੇ ਵੀ ਮੇਰੀ ਅੱਧ-ਨੰਗੀ ਪਿੱਠ ‘ਤੇ ਕਈ ਵਰ੍ਹੇ ਪਹਿਲਾਂ ਮਾਰੀ ਸੀ , ਅੰਬਾਂ ਦਿਨੀਂ । ਹਰੀ ਸੂੰਹ ਬਾਬੇ ਦੀ ਹਾਜ਼ਰੀ ‘ਚ । ਉਸ ਦੀ ਘਟੀ ਰਕਮ ਕਾਰਨ , ਉਸ ਤੋਂ ਸ਼ਰਮਸ਼ਾਰ ਹੁੰਦਿਆਂ । ….ਦੂਜੇ ਚੌਥੇ ਬਾਪੂ ਦੀ ਗੁੱਥਲੀ ਵਿਚੋਂ ਕੱਢ ਹੁੰਦੀ ਚੁਆਨੀ-ਅਠਿਆਨੀ ਥੋੜ੍ਹੇ ਕੁ ਦਿਨੀਂ ਫੜੀ ਗਈ । ਕਿੱਡੀ ਕੁ ਹਜ਼ਾਰਾਂ ਦੀ ਰੋਕੜ ਸੀ ਜਿਦ੍ਹੇਂ ‘ਚੋਂ ਘੱਟਦੀ ਪੌਲੀ-ਧੇਲੀ ਦਾ ਪਤਾ ਨਹੀਂ ਸੀ ਲੱਗਣ । ਲੈ ਦੇ ਕੇ ਅਠਾਰਾਂ ਵੀਹ, ਹੱਦ ਬਾਈ –ਪੰਜੀ ਤਾਂ ਰੁਪਈਏ ਜੁੜਦੇ ਸਨ ਬਾਪੂ ਨੂੰ ਸਾਰਾ ਦਿਨ ਬੈਠ-ਬੈਠ ਕੇ ਰਾਹ ਕੰਢੇ । ਘਰ ਦਾ ਥੋੜ੍ਹਾ ਕੁ ਜਿੰਨਾ ਖਰਚ ਕੱਢ ਕੇ ਉਸ ਨੇ ਬਚਦੇ ਪੈਸੇ ਗਿਣ-ਚੁਣ ਕੇ ਨਾਲ ਦੀ ਨਾਲ ਗੁੱਥਲੀ ‘ਚ ਸਾਂਭ ਰੱਖੇ ਸਨ , ਨਾਲ ਦੀ ਨਾਲ ਬਾਗ਼ ਦੀ ਰਕਮ ਚੁੱਕਤੀ ਕਰਨ ਲਈ । ਪੰਦਰੀਂ-ਵੀਹੀਂ ਦਿਨੀਂ ਹਰੀ ਸੂੰਹ ਬਾਬਾ , ਬਾਪੂ ਨਾਲ ਹੋਏ ਮੂੰਹ-ਜ਼ੁਬਾਨੀ ਦੇ ਇੱਕਰਾਰਨਾਮੇਂ ਮੁਤਾਬਿਕ ਬਾਗ਼ ‘ਚ ਆ ਪੁੱਜਦਾ , ਪੈਸੇ ਲੈਣ । ਬਾਬਾ , ਲੈਣ-ਦੇਣ ਕਰਨ ‘ਚ ਸੀ ਤਾਂ ਕੋਰਾ-ਕੱਕਰਾ ਪਰ ਲੀਚੜ ਜਿਹਾ ਨਹੀਂ ਸੀ ਬਹੁਤਾ । ਉਸਨੇ ਕਦੀ ਵਾਧੂ ਦੀ ਚੂੰ-ਚੜਿਕ ਜਿਹਾ ਨਹੀਂ ਸੀ ਕੀਤੀ ਹੋਰਨਾਂ ਜੱਟਾਂ- ਜ਼ੀਮੀਦਾਰਾਂ ਵਾਂਗ । ਖੂੰਗਿਆਂ ਦਾ ਟੱਬਰ ਤਾਂ ਪੇਸ਼ਗੀ ਲੈਣ ਤੋਂ ਬਿਨਾਂ ਕਿਸੇ ਨੂੰ ਬਾਗ਼ ਦੇ ਲਾਗੇ ਖੰਘਣ ਵੀ ਨਹੀਂ ਸੀ ਦਿੰਦਾ । ਵੈਣੀਆਂ ਦੇ ਜੀਅ ਉਨ੍ਹਾਂ ਤੋਂ ਵੀ ਦੋ ਰੱਤੀਆਂ ਉੱਪਰ ਸਨ । ਅੱਧ-ਖਚੱਧੇ ਅੰਬ ਉਹ ਆਪੂ ਈ ਤੋੜ ਲੈ ਜਾਂਦੇ , ਸੌਦਾ ਹੋਣ ਤੋ ਪਿਛੋਂ ਵੀ । ਕਦੀ ਕਿਸੇ ਬਹਾਨੇ ਕਦੀ ਕਿਸੇ । ਅੰਬਰਸਰੀਏ ਸਾਰਿਆਂ ਦਾ ਹੀ ਸਿਰਾ । ਉਨ੍ਹਾਂ ਕਿਸੇ ਦੀ ਰੈਅ ਤਾਂ ਕੀ ਕਰਨੀ , ਉਹ ਤਾਂ ਵੱਢੀ ਉਂਗਲੀ ‘ਤੇ ਪਿਸ਼ਾਬ ਦਾ ਵੀ ਮੁੱਲ ਮੰਗ ਲਿਆ ਕਰਦੇ ਸਨ ।ਲੈ ਦੇ ਕੇ ਬਚਦੇ ਸਨ ਦੋ ਟੱਬਰ । ਇਕ ਸ਼ਾਹੀਆਂ ਦਾ , ਦੂਜਾ ਘੁੰਮਣਾ ਦਾ । ਉਹਨਾਂ ਪਾਸ ਬੂਟੇ ਤਾਂ ਗਿਣਤੀ-ਮਿਣਤੀ ਦੇ ਹੀ ਸਨ । ਸ਼ਾਹੀਆਂ ਪਾਸ ਅੱਠ ਬੂਟੇ , ਘੁੰਮਣਾਂ ਕੋਲ ਪੰਜ । ਉਂਝ ਬੂਟੇ ਭਾਰੇ ਸਨ । ਹਰ ਕੋਈ ਇਨ੍ਹਾਂ ਦੇ ਬਾਗ਼ ਖ਼ਰੀਦਣ ਨੂੰ ਪਹਿਲ ਦਿੰਦਾ । ਸੀਗੇ ਤਾਂ ਇਹ ਟੱਬਰ ਵੀ ਪੂਰੇ ਹਿਸਾਬੀ-ਕਿਤਾਬੀ , ਪਰ ਝੱਖੜ-ਸਾਂਜੇ ਕਾਰਨ ਹੋਏ ਨੁਕਸਾਨ ਦੇ ਉਹ ਭਾਈਵਾਲ ਜ਼ਰੂਰ ਬਣ ਜਾਂਦੇ । ਅਗਲੇ ਦੇ ਨੁਕਸਾਨ ਨੂੰ ਆਪਣਾ ਨੁਕਸਾਨ ਸਮਝਦੇ । ਲੱਗਦੀ ਵਾਹ ਥੋੜ੍ਹੀ ਬਹੁਤ ਛੋਟ ਵੀ ਕਰ ਦਿਆ ਕਰਦੇ ਸਨ ਮਿਥੇ ਮੁੱਲ ‘ਚੋਂ । ਘੁੰਮਣ ਬਾਬਾ ਸ਼ਾਹੀਆਂ ਤੋਂ ਵੀ ਉੱਪਰ ਸੀ । ਉਸਨੇ ਕਦੀ ਬਾਪੂ ਤੋਂ ਬਹੁਤਾ ਮਿੰਨਤ-ਤਰਲਾ ਨਹੀਂ ਸੀ ਕਰਵਾਇਆ । ਬਾਪੂ ਹਰ ਵਾਰ ਵਿਹੜੇ ਦੇ ਹੋਰਨਾਂ ਘਰਾਂ ਨੂੰ ਝਕਾਨੀ ਦੇ ਕੇ ਬਾਬੇ ਕੋਲ ਪਹਿਲੋਂ ਪਹੁੰਚ ਜਾਂਦਾ । ਉਸ ਵਾਰ ਵੀ ਬਾਪੂ , ਕਣਕ ਦੀ ਵਾਢੀ-ਟੋਕੀ ਚੋਂ ਵਿਹਲ ਕੱਢ ਕੇ ਹਰੀ ਸੂੰਹ ਬਾਬੇ ਨੂੰ ਜਾ ਮਿਲਿਆ ਸੀ । ਹਰ ਵਾਰ-ਵਾਂਗ ਬਾਬੇ ਨੇ ਪਿਛਲੇ ਸਾਲ ਨਾਲੋਂ ਵਧਾ ਕੇ ਨਿਰਧਾਰਤ ਕੀਤਾ ਮੁੱਲ ਬਾਪੂ ਨੂੰ ਦੋ-ਟੁੱਕ ਨਹੀਂ ਸੀ ਸੁਣਾਇਆ । ਸਗੋਂ ਉਸ ਨੂੰ ਲਾਗੇ ਬਿਠਾ ਕੇ ਬੜੇ ਸਹਿਜ-ਧੀਰਜ ਨਾਲ ਗੱਲ ਤੋਰੀ ਸੀ – “ ਦੇਖ ਲਾਅ ਚਾਨਣਾ , ਮੈਂਗਭਾਈ ਕਿੱਦਾਂ ਸਿਰ ਨੂੰ ਚੜ੍ਹੀ ਆਉਂਦੀ ਆ ।ਕਿਸੇ ਵੀ ਸ਼ੈਅ ਨੂੰ ਹੱਥ ਨਈਂ ਲੱਗਦਾ । ਤੂੰ…ਤੂੰ ਮੇਰਾ ਵੀਰ ਐਂ ਕਰ ਬਹੁਤੇ ਨਈਂ ਤਾਂ ਇਕ –ਇਕ ਸੈਂਕੜਾ ਹਰੇਕ ਬੂਟੇ ਪਿੱਛੇ ਵਧਾ ਲੈ ਐਂਤਕੀਂ ਦੀ ਵਾਰੀ , ਅੱਗੇ ਤੂੰ ਆਪੂੰ ਸਿਆਣਾਂ …।“
ਪੰਜਾਂ ਬੂਟਿਆਂ ਪਿੱਛੇ ਪੰਜ ਸੌ ਦਾ ਵਾਧਾ ਸੁਣ ਕੇ ਤਾਂ ਬਾਪੂ ਜਿਵੇਂ ਸਿਰ ਤੋਂ ਲੈ ਕੇ ਪੈਰਾਂ ਤੱਕ ਸੁੰਨ ਹੋ ਗਿਆ ਸੀ । ਉਹ ਨਾ ਹਾਂ ਕਰਨ ਜੋਗਾ ਰਿਹਾ ਸੀ , ਨਾ ਨਾਂਹ । ਅਪਣੇ ਅੰਦਰ ਦੀ ਉਦੇੜ-ਬੁਣ ‘ਚ ਘਿਰਿਆ ਉਹ ਥੋੜ੍ਹਾ ਕੁ ਚਿਰ ਉਵੇਂ ਦਾ ਉਵੇਂ ਬੈਠਾ ਰਿਹਾ ਸੀ ਚੁੱਪ ਦਾ ਚੁੱਪ । ਉਸਨੂੰ ਪੱਕਾ ਪਤਾ ਸੀ ਕਿ ਪੰਜ ਸੌ ਦੀ ਰੋਕੜ ਤਾਂ ਉਸਨੂੰ ਸਾਰੇ ਸੀਜ਼ਨ ‘ਚ ਆਪੂੰ ਨੂੰ ਨਹੀਂ ਸੀ ਬਚਣੀ । ਹੋਰ ਕਿਸੇ ਜੱਟ-ਜੀਮੀਂਦਾਰ ਦਾ ਬਾਗ਼ ਉਹ ਲੈਣਾ ਨਹੀਂ ਸੀ ਚਾਹੁੰਦਾ । ਹਾਰ ਕੇ ਉਸ ਪਾਸ ਇਕੋ-ਇਕ ਚਾਰਾ ਬਚਿਆ ਸੀ ,ਮਿੰਨਤ –ਤਰਲਾ ਕਰਨ ਦਾ । ਉਸਨੇ ਲੇਲ੍ਹੜੀਆਂ ਕੱਢਣ ਵਾਂਗ ਹਰੀ ਸੂੰਹ ਬਾਬੇ ਨੂੰ ਕਿਹਾ ਸੀ –“ ਐਨੀ ਗਰੀਬ ਮਾਰ ਨਾ ਕਰੋ ਬਾਬਾ ਜੀਈ ! ਸਾਡਾ ਕੀ ਲੁਕਿਆ ਆ ਤੁਆਡੇ ਤੋਂ ? ਅਸੀਂ ਪੰਜਾਂ ਜੀਆਂ ਨੇ ਰਾਤ-ਪੁਰ –ਦਿਨੇ ਟੁੱਟ-ਟੁੱਟ ਕੇ ਮਰਨਾ ਦੋ ਮੀਨ੍ਹੇ । ਫੇਅਰ ਕਿਤੇ ਜਾ ਕੇ ਟੁੱਟਕ-ਪਾਣੀ ਜੁੜਨਾ । ਉਹ ਵੀ ਤਾਂ ਜੇ ਉੱਪਰ ਆਲਾ ਖੈਰ-ਮੇਰ੍ਹ ਈ ਰੱਖੇ । ਇਕ ਝੱਖੜ-ਝਾਂਜੇ ਤੋਂ ਬਚਾ ਹੋਇਆ ਰਏ , ਦੂਜਾ ਸਾਡੇ ‘ਚੋਂ ਕੋਈ ਜੀਅ ਬਮਾਰ-ਠਮਾਰ ਨਾ ਹੋ ਜਏ । ਅਪਣੀ ਅਲੋਂ ਤਾਂ ਬੰਦਾ ਸੌ ਤਰ੍ਹਾਂ ਦੇ ਓੜ੍ਹ-ਪੌੜ ਕਰਦਾ , ਪਰ ਕੁਜਰਤ ਅੱਗੇ ਕੋਈ ਵਾਹ ਪੇਸ਼ ਨੀਂ ਜਾਂਦੀ । ਮੀਂਹ-ਕਣੀ ਦੇ ਮੀਨ੍ਹੀਂ ਨਿੱਕੇ-ਨਿਆਣੇ ਆਹਟੇ ਡਗਾਹ ਹੁੰਦੇ ਆ । ਕਿਸੇ ਨੂੰ ਭੱਬੂ ਨਿਕਲ ਆਉਂਦੇ ਆ ,ਕਿਸੇ ਨੂੰ ਤਾਪ-ਤੂਪ ਘੇਰੀ ਰੱਖਦਾ । ਪਿਛਲੀ ਵੇਰਾਂ ਤੁਆਨੂੰ ਪਤਾ ਈ ਆ ਗੱਭਲੀ ਕੁੜੀ ਕਿੰਨੀ ਬਾਮਾਰ ਹੋ ਗਈ ਸੀ । ਤੱਈਆ-ਤਾਪ ਈ ਨਈਂ ਸੀ ਟੁੱਟਦਾ । ਸਾਰੀ ਬਚਤ ਉਹ ‘ਤੇ ਲੱਗ ਗਈ ਸੀ । ਡੱਕਦਰਾਂ-ਹਕੀਮਾਂ ਨੇ ਤੁਆਨੂੰ ਪਤਆ ਈ ਆ ਕਿੱਡੇ-ਕਿੱਡੇ ਮੂੰਹ ਅੱਡਿਓ ਆ ….!”
“ਓ-ਓ ਭਲਿਆ ਲੋਕਾ , ਮੈਂ ਵੀ ਤਾਂ ਹਾਅ ਈ ਰੋਣੇ ਰੋਨਾਂ !ਹੁਣ ਤਾਂ ਚੁੱਲਾ-ਚੌਂਕਾ ਵੀ ਰੇੜ੍ਹਨਾ ਔਖਾ ਹੁੰਦਾ ਜਾਂਦਾ । ਸ਼ੈਅਰ ਜਾਓ ਤਾਂ ਪਤਆ ਲੱਗਦਾ ਕੀ ਭਾਅ ਵਿਕਦੀ ਆ । ਲੂਣ-ਤੇਲ ,ਕੱਪੜਾ-ਲੱਤਾ,ਰੇਆਂ – ਖਾਦਾਂ ਇਕ ਦਿਨ ਇਕ ਭਾਅ ਹੁੰਦੀਆਂ ,ਦੂਜੇ ਦਿਨ ਕਿਤੇ ਪੁੱਜੀਆਂ ਹੁੰਦੀਆਂ । ਪਤਆ ਨਈਂ ਕੀਈ ਹੋ ਜਾਂਦਾ ਰਾਤੋ-ਰਾਤ ! ਹੱਟੀਆਂ ਆਲੇ ਤਾਂ ਜਾਣੋਂ ਕੱਪੜੇ ਲਾਹੁਣ ਨੂੰ ਫਿਰਦੇ ਹੁੰਦੇ ਆ ਸਾਡੇ ਲੋਕਾਂ ਦੇ ! …ਓਦਾਂ ਮੇਰਾ ਵੀ ਕੇੜ੍ਹਾ ਚਿੱਤ ਕਰਦਾ ਆ ਤੈਨੂੰ ਤੰਗੀ ਦੇਣ ਨੂੰ ! ਐਨੀ ਪੁਰਾਣੀ ਸਾਂਝ ਆ ਆਪਾਂ ਦੀ । ਪਰ ਹਾਅ ਮਜਬੂਰੀ ਆ ਮੇਰੀ ਵੀ । ਬਣਦਾ-ਸਰਦਾ ਕੁਸ਼ ਨੀ । “
ਬਾਪੂ ਉਸਦੀ ਸੱਚ ਜਿੱਡੀ ਦਲੀਲ ਸੁਣ ਕੇ ਚੱਪ ਜਿਹਾ ਹੋਇਆ ਰਿਹਾ ਸੀ ਥੋੜ੍ਹਾ ਕੁ ਚਿਰ । ਫਿਰ , ਡੂੰਘਾ –ਭਾਰਾ ਹਓਕਾ ਭਰਦੇ ਨੇ ,ਪੰਜ ਸੌ ਦੀ ਥਾਂ ਦੋ ਸੈਂਕੜੇ ਵਾਧੇ ਦੀ ਤਜ਼ਵੀਜ ਅਪਣੇ ਆਪ ਮਨਜ਼ੂਰ ਕਰਦਿਆਂ , ਬਾਬਾ ਜੀ ਦੇ ਜਿਵੇਂ ਪੈਰ ਈ ਫੜ ਲਏ ਸਨ । ਅੱਗੋਂ ਘੰਮਣ ਬਾਬੇ ਨੇ ਵੀ ਅਪਣੇ ਸੁਭਾ ਮੁਤਾਬਿਕ ਕੋਈ ਬਹੁਤੀ ਅੜੀ ਨਹੀਂ ਸੀ ਕੀਤੀ । ਸੌਦੇ ਦੀਆਂ ਬਾਕੀ ਸ਼ਰਤਾਂ ਪਹਿਲਾਂ ਵਾਲੀਆਂ ਮਨਜ਼ੂਰ ਹੀ ਮਨਜ਼ੂਰ ਸਨ ਦੋਨਾਂ ਧਿਰਾਂ ਨੂੰ । ਢਾਈ ਮਣ ਪੱਕੇ ਅੰਬ , ਵੀਹ ਸੇਰ ਅਚਾਰੀ ਤੇ ਟੁੱਕੀ ਰਕਮ ਨਾਲ ਦੀ ਨਾਲ , ਪੰਦਰੀਂ ਵੀਹੀਂ ਦਿਨੀਂ ।
ਹਰੀ ਸੂੰਹ ਬਾਬੇ ਲਈ ਗਿਣ-ਚੁਣ ਕੇ ਸਾਂਭੀ ਪੈਸਿਆਂ ਵਾਲੀ ਗੁੱਥਲੀ , ਬਾਪੂ ਨੇ ਕੁੱਲੀ ਦੀ ਛੱਤ ‘ਚੋਂ ਧੂਹ ਕੇ ਉਸ ਦੇ ਸਾਹਮਣੇ ਢੇਰੀ ਕਰਦਿਆਂ ਕਿਹਾ ਸੀ – “ ਲਓ ਬਾਬਾ ਜੀਈ , ਢਾਈ ਸੈਂਕੜੇ ਆ । “ ਵੱਖਰੀ-ਵੱਖਰੀ ਵੰਨਗੀ ਦੇ ਨੋਟਾਂ ਦੇ ਸਿੱਕਿਆਂ ਦਾ ਕੁਲ ਜੋੜ ,ਵੱਖ-ਵੱਖ ਗਿਣ ਕੇ ਕੀਤੇ ਜੋੜਾਂ ਨੂੰ ਜੋੜ ਕੇ ਉਸਨੇ ਇਕ ਵਾਰ ਕੀਤਾ ਸੀ , ਦੂਜੀ ਵਾਰ ਫਿਰ । ਪੂਰੇ ਨੌ ਰੁਪਏ ਘੱਟ ਸਨ ।ਹਰੀ ਸੂੰਹ ਬਾਬੇ ਦੇ ਚਿਹਰੇ ‘ਤੇ ਥੋੜ੍ਹੀ ਕੁ ਜਿੰਨੀ ਤਲਖੀ ਉੱਕਰੀ ਗਈ । ਉਸ ਨਾਲ ਪਹਿਲੋਂ ਕਦੀ ਇਵੇਂ ਨਹੀਂ ਸੀ ਹੋਈ । ਜਿੰਨੇ ਪੈਸੇ ਬਾਪੂ ਦੱਸਦਾ ਹੁੰਦਾ , ਪੂਰੇ ਦੇ ਪੂਰੇ ਨਿਕਲਦੇ ਸਨ ।ਬਾਬੇ ਸਾਹਮਣੇ ਹੋਈ ਬਾਪੂ ਦੀ ਹੇਠੀ ਇਕ-ਦਮ ਪੰਜ ਪਹਾੜ ਗੁੱਸੇ ‘ਚ ਬਦਲ ਗਈ । ਉਸਦਾ ਸਿੱਧਾ ਸ਼ੱਕ ਮੇਰੇ ‘ਤੇ ਟਿੱਕ ਗਿਆ । ਮੇਰੇ ਅੰਦਰ ਦਾ ਚੋਰ ਵੀ ਮੇਰੇ ਅੰਗਾਂ-ਪੈਰਾਂ ‘ਤੇ ਸਾਫ਼-ਸਾਫ਼ ਪੱਸਰ ਗਿਆ ਸੀ । ਬਾਪੂ ਵਿਚਲੀ ਗੱਲ ਫੱਟ ਤਾੜ ਗਿਆ । ਅਪਣੇ ਆਪ ਦਾ ਬਚਾ ਕਰਨ ਲਈ ਮੈਂ ਕੁੱਲੀਉਂ ਬਾਹਰ ਖਿਸਕਣ ਹੀ ਲੱਗਾ ਸੀ ਕਿ ਇਕ ਜ਼ੋਰਦਾਰ ਥੱਪੜ ਪਹਿਲਾਂ ਮੇਰੀ ਇਕ ਗਲ੍ਹ ‘ਤੇ ਵੱਜਾ ,ਦੂਜਾ ਦੂਜੀ ‘ਤੇ । ਨਾਲ ਹੀ ਬਾਪੂ ਦੇ ਤਲਖੀ ਭਰੇ ਬੋਲ ,ਮੇਰੇ ਕੰਨਾਂ ਨੂੰ ਜਿਵੇਂ ਸੁੰਨ ਹੀ ਕਰ ਗਏ – “ ਮੈਂ ਨਾ ਕਹਾਂ ਏਸ ਕੁੱਤੇ ਦੀ ਪੂਛ ਨੇ ਪੰਜੀ-ਦਸੀ ਕਾਤੋਂ ਨਈਂ ਮੰਗੀ ਐਨੇ ਦਿਨਾਂ ਤੋਂ …।“
ਇਹ ਸ਼ਾਇਦ ਬਾਬਾ ਹਰੀ ਸੂੰਹ ਦੇ ਕੁੱਲੀ ‘ਚ ਬੈਠਾ ਹੋਣ ਕਰਕੇ ਸੀ ਕਿ ਬਾਪੂ ਨੇ ਮੈਨੂੰ ਇਸ ਤੋਂ ਵੱਧ ਕੁਝ ਨਹੀਂ ਸੀ ਕਿਹਾ । ਨਾ ਸੋਟੀ –ਪਰੈਣੀ ਦੀ ਮਾਰ ਮਾਰੀ ਸੀ , ਨਾ ਲੱਤਾਂ-ਠੁੱਡਿਆਂ ਦੇ ਹੁੱਝੇ । …ਤਾਂ ਵੀ , ਬਾਪੂ ਦੀ ਸੋਟੀ ਪਰੈਣੀ ਤੋਂ ਵੱਧ ਦੁੱਖਦਾਈ ਮਾਰ ਦਾ ਸੰਤਾਪ ਉਸ ਦਿਨ ਮੈਨੁੰ ਸਹਿਨ ਕਰਨ ਪਿਆ ਸੀ । ਉਸ ਦਿਨ …ਗੁੱਥਲੀ ਤੋਂ ਘਟੇ ਪੈਸਿਆਂ ਦੀ ਅੱਪਰਾਧ ਭਾਵਨਾ ਨਾਲ ਡੰਗ ਹੋਇਆ ਮੈਂ ਕੁੱਲੀ ਦੇ ਅੰਦਰ-ਬਾਹਰ ਸੁੰਨ-ਵੱਟਾ ਹੋਇਆ ਖੜਾ ਸੀ । ਬਾਹਰ ਇੱਟਾਂ ਦੇ ਚੁੱਲੇ ‘ਤੇ ਚਾਹ ਧਰੀ ਬੈਠੀ ਬੀਬੀ ਪਤਾ ਨਹੀਂ ਕਦੋਂ ਉੱਠਦੇ ਮੇਰੀ ਪਿੱਠ ਪਿੱਛੇ ਆ ਪੁੱਜੀ ਸੀ । ਬੱਝਵੇਂ ਹੱਥਾਂ ਦਾ ਦੋ-ਹੱਥੜ ਵਰਗਾ ਧੱਫਾ ਮੇਰੇ ਅੱਧ-ਨੰਗੇ ਪਿੰਡੇ ‘ਤੇ ਪੂਰੇ ਜ਼ੋਰ ਦੀ ਮਾਰ ਕੇ ਉਹ ਮੁੜ ਚੁੱਲੇ ਅੱਗੇ ਜਾ ਬੈਠੀ ਸੀ । ਬਿਨਾਂ ਬੋਲੇ –ਚਾਲੇ । ਉਸਦੀ ਇਸ ਚੁੱਪ ‘ਚ ਕਿੰਨਾ ਵੱਡਾ ਗਿਲਾ ਸੀ , ਕਿੰਨਾ ਭਾਰਾ ਸ਼ਿਕਵਾ ਸੀ ਮੇਰੇ ‘ਤੇ । ਕਿੰਨੀ ਵੱਡੀ ਨਿਮੋਸ਼ੀ , ਕਿੰਨੀ ਤਿੱਖੀ ਪੀੜ-ਚੀਸ ਬਰਦਾਸ਼ਤ ਕਰਨੀ ਪਈ ਸੀ ਉਸ ਨੂੰ ਆਪ ਨੂੰ ? ਇਸ ਦੀ ਪੂਰੀ ਸਮਝ ਮੈਨੂੰ ਕਈ ਵਰ੍ਹੇ ਪਿੱਛੋਂ ਉਸ ਦਿਨ ਲੱਗੀ ਜਿਸ ਦਿਨ ਬਿਲਕੁਲ ਉਸੇ ਤਰ੍ਹਾਂ ਦਾ ਧੱਫਾ ਮੇਰੀ ਪਤਨੀ ਨੇ ਕਰੀਬ-ਕਰੀਬ ਉਸੇ ਥਾਂ ਅਰਸਾਲ ਕੀਤਾ , ਜਿਸ ਤਰ੍ਹਾਂ ਦਾ ਬੀਬੀ ਨੇ ਏਸੇ ਥਾਂ ਜੜਿਆ ਸੀ , ਕਈ ਵਰ੍ਹੇ ਪਹਿਲਾਂ ।
ਇੱਟ ਥਰਿਊ ਦੀਜ਼ ਪੇਬਲਜ਼ ਇੰਨਟੂ ਦੀ ਜੱਗ …..
ਰਾਤ ਅੱਧੀਉਂ ਵੱਧ ਟੱਪ ਚੁੱਕੀ ਹੈ । ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਮੇਰੇ ਮੌਰਾਂ ‘ਚ ‘ਵੱਜੀ’ ਖੂੰਟੀ ਨਾਲ ਉੱਖੜੀ ਨੀਂਦ ਜਿਵੇਂ ਪਰ ਲਾ ਕੇ ਉੱਪਰ ਅਕਾਸ਼ ਵਲ੍ਹ ਨੂੰ ਉੱਡ ਗਈ ਹੈ । ਜਿਵੇਂ-ਜਿਵੇਂ ਮੈਂ ਸੁਪਨੇ ਦੀ ਕਾਰ –ਵਲ੍ਹਗਣ ‘ਚ ਬਾਹਰ ਆਉਣ ਦਾ ਯਤਨ ਕਰਦਾ ਹਾਂ ਉਵੇਂ-ਉਵੇਂ ਇਸ ਦਾ ਘੇਰਾ ਤੰਗ , ਹੋਰ ਤੰਗ ਹੋਈ ਜਾਂਦਾ ਹੈ । ਇਸ ਦੀ ਜਕੜ ਹੋਰ ਕੱਸ ਹੋਈ ਜਾਂਦੀ ਹੈ । ਮੁੜ ਘੜੀ ਮੇਰਾ ਇਕ ਜਾਂ ਦੂਜਾ ਹੱਥ ,ਇਕ ਜਾਂ ਦੂਜੇ ਮੋਢੇ ਤੇ ਉੱਪਰ ਦੀ ਹੋ ਕੇ ਇਕ ਜਾਂ ਦੂਜੇ ਮੌਰ ਨੂੰ ਪਲੋਸਣ ਲੱਗਦਾ ਹੈ । ਇਉਂ ਲੱਗਦਾ ਜਿਵੇਂ ਮੇਰੇ ਤਬਲਾ-ਵਾਦਕ ਪੋਟੇ ਮਾਸਟਰ ਦੀਨਾ ਨਾਥ ਦੀ ਖੂੰਟੀ ਵਾਲੀ ਥਾਂ ਦੇ ਨਾਲ-ਨਾਲ ਬੀਬੀ ਦੀ ਧੌਲ ਵੱਜਣ ਵਾਲੀ ਥਾਂ ਅਤੇ ਪਤਨੀ ਦ ਜੁੜਵੇਂ ਹੱਥਾਂ ਦਾ ਧੱਫਾ ਵੱਜਣ ਵਾਲੀ ਥਾਂ ਦੀ ਠੀਕ-ਠੀਕ ਨਿਸ਼ਾਨਦੇਹੀ ਕਰ ਰਹੇ ਹੋਣ । ਇਨ੍ਹਾਂ ਥਾਵਾਂ ਤੋਂ ਨਿਕਲਦੀਆਂ ਪੀੜ-ਤਰੰਗਾਂ ਦਾ ਸਹੀ-ਸਹੀ ਨਾਪ-ਤੋਲ ਕਰ ਰਹੇ ਹੋਣ । ਇਕੱਲਾ ਨਾਪ-ਤੋਲ ਹੀ ਨਹੀਂ ਸਗੋਂ ਮੇਰੀ ਪਿੱਠ ‘ਤੇ ਉੱਕਰ ਹੋਈਆਂ ਇਨ੍ਹਾਂ ਸਜ਼ਾਵਾਂ ਰਾਹੀਂ ਹੁਣ ਤਾਈਂ ਮੇਰੇ ਤੱਕ ਸੰਚਾਰ ਹੋਈ ਸਿੱਖਿਆ-ਸਿੱਖਸ਼ਾ ਦਾ ਵੀ ਜਾਇਜ਼ਾ ਲੈ ਰਹੇ ਹੋਣ ।
…ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਦਾ ਮੇਰੇ ਹੱਥਾਂ ਮੌਰਾਂ ਨਾਲ ਬਣਿਆ ਰਿਸ਼ਤਾ , ਨਾ ਤਾਂ ਹਕੀਮਾਂ ਦੇ ਨੰਦੂ ਨਾਲੋਂ ਮੇਰਾ ਇਲੱਤ-ਨੁਮਾ ਗੱਠ-ਜੋੜ ਹੀ ਤੋੜ ਸਕਿਆ ਸੀ , ਤੇ ਨਾ ਹੀ ਥਰਸਟੀ ਕਰੋਅ ਦੀ ਅਬਾਰਤ ਚਾਚਾ ਨਹਿਰੂ ਜਾਂ ਮਹਾਤਮਾ ਗਾਂਧੀ ਦੇ ਪ੍ਰਸਤਾਵਾਂ ‘ਚ ਮਿਕਸ ਹੋਣੋਂ ਹਟੀ ਸੀ । ਸਕੂਲੀ ਪੜ੍ਹਾਈ ਪੂਰੀ ਹੋਣ ਤੱਕ ਮੇਰਾ ਇਹੋ ਹਾਲ ਰਿਹਾ । ਕਲਾਸ ਕਮਰਿਆਂ ‘ਚ ਪਏ , ਹਿਲਦੇ , ਝੋਲੇ ਮਾਰਦੇ ਡੈਸਕਾਂ-ਬੈਂਚਾਂ ਉੱਤੇ ਠੱਕ-ਠੱਕ ਵੱਜਦੀਆਂ ਉਂਗਲਾਂ ਤਾਂ ਸਗੋਂ ਹੋਰ ਵੀ ਤੇਜ਼-ਤਰਾਰ ਹੁੰਦੀਆਂ ਗਈਆਂ । ਇਹ ਤਾਂ ਹੋਰ ਵੀ ਕਈ ਤਰ੍ਹਾਂ ਦੀਆਂ ਸੁਰਾਂ , ਕਈ ਤਰ੍ਹਾਂ ਦੀਆਂ ਤਾਨਾਂ ਕੱਢਣ ਲੱਗ ਪਈਆਂ ਸਨ । ਪ੍ਰਾਰਥਨਾ ਥੜ੍ਹੇ ਉੱਤੋਂ ਸ਼ਬਦ-ਗੀਤ ਗਾਉਂਦੇ ਕਿਸੇ ਵੀ ਕੁੜੀ-ਮੁੰਡੇ ਦੀ ਹੇਕ-ਸੁਰ ਨਾਲ ਸੁਰ –ਬੱਧ ਹੋਇਆ ਤਬਲਾ-ਤਾਲ ,ਮੈਂ ਵੱਡਾ ਢੋਲ ਰੱਖਣ ਵਾਲਾ ਮੇਜ਼ ਵਜਾ ਕੇ ਹੀ ਕੱਢ ਲਿਆ ਕਰਦਾ । ਪਿੰਡ, ਮੇਰੇ ਇਸ ਅਭਿਆਸ ਨੂੰ ਹੋਰ ਪ੍ਰਚੰਡ ਕਰਨ ਲਈ ਸੂਬੇਦਾਰ ਖੇਮਸੂੰਹ ਦੀ ਹਵੇਲੀ ਪਏ ਨਕਾਰਾ ਹੋਏ ਗੱਡੇ ਦੇ ਫੱਟੇ ਸਨ , ਜਾਂ ਦਿਨੀਂ-ਤਿਉਹਾਰੀਂ ਗੁਰਦੁਆਰੇ ਵੱਜਣ ਵਾਲੀ ਢੋਲਕੀ । ਸੂਰਮ ਸਿੰਘ ਰਾਗੀ ਮੈਨੂੰ ਉਚੇਚ ਨਾਲ ਘਰੋਂ ਸੱਦ
ਆਪ ਇਸ਼ਕ ਕਰੋਂ ਤਾਂ ਅੰਨਦ ਆਉਂਦਾ ਹੈ
ਦੂਜਾ ਕਰੇ ਇੱਜ਼ਤ ਤੇ ਦਾਗ਼ ਆਉਂਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਔਰਤ ਮਰਦ ਰੱਬ ਨੇ ਪੈਦਾ ਕੀਤੇ ਹਨ। ਉਹ ਇੱਕ ਦੂਜੇ ਲਈ ਬਣਾਏ ਗਏ ਹਨ। ਕਿਨੀ ਅਜੀਵ ਗੱਲ ਹੈ। ਹੋਰ ਸਮਾਜ ਵਿਚੋਂ ਲੋਕ, ਮਾਂਪੇ ਰੋਕਣ ਦਾ ਯਤਨ ਕਰ ਰਹੇ ਹਨ। ਆਪ ਵੀ ਤਾਂ ਇੰਨਾਂ ਮਾਪਿਆਂ ਨੇ ਬੱਚੇ ਇਹੀ ਕੁਛ ਸੈਕਸ ਕਰਕੇ ਪੈਦਾ ਕੀਤੇ ਹਨ। ਉਦੋਂ ਆਪ ਨੂੰ ਕੋਈ ਸ਼ਰਮ ਨਹੀਂ ਆਈ। ਕਿਉਕਿ ਗੱਲ ਆਪਦੇ ਅੰਨਦ ਦੀ ਸੀ। ਆਪ ਅਸੀਂ ਸਭ ਕੁੱਝ ਕਰ ਸਕਦੇ ਹਾਂ। ਦੂਜਾ ਬੰਦਾ ਸੈਕਸ ਵੀ ਸਮਾਜ ਵਿਚੋਂ ਲੋਕਾਂ, ਮਾਂਪਿਆਂ ਦੀ ਅਜ਼ਾਜ਼ਤ ਨਾਲ ਪੁੱਛ ਕੇ ਕਰੇ। ਐਸੇ ਲੋਕਾਂ ਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ। ਆਪ ਬੱਚੇ ਜੰਮ ਲਏ, ਦੂਜੇ ਬੰਦੇ ਉਤੇ ਆਪਣੇ ਜੰਮਿਆਂ ਉਤੇ ਸੈਕਸ ਨਾਂ ਕਰਨ ਦਾ ਕਰਫ਼ਿਊ ਲੱਗਾ ਦਿੰਦੇ ਹਨ। ਰਾਤ ਨੂੰ ਉਠ-ਉਠ ਕੇ ਰਾਖੀ ਕਰਦੇ ਹਨ। ਢਿੱਡ ਲੱਗਾ ਹੈ ਭੁੱਖ ਤਾਂ ਲੱਗੇਗੀ। ਰਣਜੀਤ ਕੌਰ ਤੇ ਸਦੀਕ ਦਾ ਗਾਣਾਂ ਬਹੁਤ ਚਿਰ ਪਹਿਲਾਂ ਸੁਣਿਆ ਸੀ,”ਮੈ ਤੇ ਮਾਹੀ ਇੰਝ ਜੁੜ ਗਏ ਜਿਵੇ ਟਿਚ ਬਟਨਾਂ ਦੀ ਜੋੜੀ।” ਟਿਚ ਬਟਣ ਬਣੇ ਹਨ। ਵਾਕਿਆ ਹੀ ਜੁੜਨਗੇ। ਇਹ ਗਾਣਾਂ ਕੋਠੈ ਉਤੇ ਸਪੀਕਰਾਂ ਵਿੱਚ ਵੱਜਦਾ ਸੀ। ਉਦੋਂ ਲੋਕਾਂ ਦੇ ਕੰਨ ਬੰਦ ਹੁੰਦੇ ਹੋਣੇ ਹਨ। ਔਰਤ ਮਰਦ ਇੱਕ ਦੂਜੇ ਲਈ ਬਣਾਏ ਗਏ ਹਨ। ਉਹ ਇੱਕ ਦੂਜੇ ਦੇ ਕੋਲ ਤਾਂ ਜਾਣਗੇ ਹੀ ਕੁਦਰਤ ਦਾ ਨਿਯਮ ਹੈ। ਇਸ਼ਕ ਤੋਂ ਸਾਰੀ ਦੁਨੀਆਂ ਪੈਦਾ ਹੋਈ ਹੈ। ਵਿਆਹਿਆਂ ਹੋਇਆ ਨੂੰ ਵੀ ਉਸ ਤੋਂ ਬਗੈਰ ਹੋਰ ਕੁੱਝ ਸੁਝਦਾ ਹੀ ਨਹੀਂ ਹੈ। ਫ਼ਰਕ ਸਿਰਫ਼ ਇਨਾਂ ਹੈ। ਸ਼ੌਕੀਆ ਇਸ਼ਕ ਜਾਣੀਦੀ ਨਵੀਂ ਫੁਟੀ ਜਵਾਨੀ ਦਾ ਸਜਰਾ ਇਸ਼ਕ ਨੌਜਵਾਨ ਮੁੰਡੇ ਕੁੜੀਆਂ ਜਿਆਦਾ ਤਰ ਚੋਰੀ ਛੁੱਪੇ ਕਰਦੇ ਹਨ। ਮਾਂਪੇ ਵਿਆਹ ਕਰਾ ਕੇ ਇਲਾਕੇ ਵਿੱਚ ਢਿਡੋਰਾ ਪਿੱਟ ਕੇ ਬਾਜੇ ਵਜਾ ਕੇ ਇਕ ਦੂਜੇ ਦੀ ਪਰੂਤੀ ਕਰਦੇ ਹਨ। ਅੰਤ ਦੋਨਾਂ ਦਾ ਕਾਮ ਸੈਕਸ ਹੀ ਹੁੰਦਾ ਹੈ। ਭਾਵੇ ਡਰਾਮਾਂ ਕਰਕੇ 40, 50 ਲੱਖ ਲਾ ਕੇ ਕਰ ਲਵੋਂ। ਚਾਹੇ ਸਿਰਫ਼ ਅੱਖਾਂ ਹੀ ਅੱਖਾਂ ਦੀ ਹਾਮੀ ਭਰ ਕੇ ਕਰ ਲਵੋਂ। ਸਿਟਾ ਦੋਂਨਾਂ ਦਾ ਇੱਕ ਹੀ ਹੈ। ਹੋਰ ਆਪਣੇ ਵਰਗਾ ਜੰਮ ਪੈਦਾ ਹੈ। ਜਿਸ ਕਾਂਮ ਨੂੰ ਕਰਨ ਨਾਲ ਆਪਣੇ ਵਰਗਾ ਜੰਮਦਾ ਹੈ। ਕੀ ਉਹ ਮਾੜਾ ਹੋ ਸਕਦਾ ਹੈ? ਜੇ ਹੋ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦੀ ਰਾਖੀ ਕਰਨ ਦੀ ਥਾਂ ਆਪਣੇ ਆਪ ਤੇ ਆਪਣੇ ਮਾਂਪਿਆਂ ਨੂੰ ਵੀ ਦੁਰਫਿਟੇ ਮੂੰਹ ਕਹਿ ਲਿਆ ਕਰੋ। ਇਹ ਹੋ ਨਹੀਂ ਸਕਦਾ। ਕਿਉਂਕਿ ਦੂਜਾ ਕਰੇ ਉਹੀਂ ਜ਼ਰ ਨਹੀਂ ਹੁੰਦਾ। ਜਦੋਂ ਆਪਣੀ ਪਰੂਤੀ ਹੁੰਦੀ ਹੈ। ਦੁਨੀਆਂ ਦਾ ਹਰ ਸੁੱਖ ਇਸੇ ਵਿੱਚ ਦਿਸਦਾ ਹੈ। ਤਾਂਹੀਂ ਤਾਂ ਬੇਗਾਨੀ ਔਰਤ ਨੂੰ ਘਰ ਲਿਆ ਕੇ ਵਸਾ ਲੈਂਦੇ ਹਨ। ਹੋਰ ਕਿਉਂ ਮਰਦ ਔਰਤ ਇਕ ਦੂਜੇ ਨੂੰ ਹਿੱਕ ਉਤੇ ਜਰਦੇ ਹਨ।? ਅਨੇਕਾਂ ਮਰਦ ਔਰਤ ਆਪਣੇ ਸਰੀਰ ਦੇ ਸੁਖ ਲਈ ਹੀ ਐਸਾ ਕਰਦੇ ਹਨ। ਕੀ ਔਲਾਦ ਜੰਮਣ ਖਾਤਰ ਇਕ ਦੂਜੇ ਨੂੰ ਸਹਿਣ ਕਰਦੇ ਹੋ? ਇਹ ਵੀ ਨਹੀਂ ਹੈ। ਜੇ ਇਹ ਹੁੰਦਾ ਅਨੇਕਾਂ ਅਨਾਥ ਬੱਚੇ ਸੜਕਾਂ, ਮੰਦਰਾਂ, ਆਸ਼ਰਮਾਂ ਵਿੱਚ ਨਾਂ ਮਿਲਦੇ। ਡਾਕਟਰਾਂ ਕੋਲ ਔਰਤਾਂ ਭਰੂਣ ਹੱਤਿਆ ਨਾਂ ਕਰਾਉਣ ਜਾਂਦੀਆਂ। ਵਿਆਹ ਤੋਂ ਪਹਿਲਾਂ ਜਾਂ ਪਿਛੋਂ ਜੋ ਬੱਚਾ ਗਿਰਾਉਂਦੇ ਹਨ। ਉਦੋਂ ਔਲਾਦ ਦਾ ਮੋਹ, ਮਾਂ ਦੀ ਮੱਮਤਾ ਪਿਉ ਦਾ ਵਾਰਸ ਹੋਣ ਦੇ ਚਾਅ ਕਿਥੇ ਹੁੰਦੇ ਹਨ? ਦੁਨੀਆਂ ਬਹੁਤ ਡਰਾਮਾਂ ਕਰਦੀ ਹੈ। ਇਸ਼ਕ ਸਮਾਜ, ਦੇਸ਼, ਧੰਨ ਦੌਲਤ, ਧੀ-ਪੁੱਤਰ, ਮਾਂਪਿਆਂ, ਪਤੀ-ਪਤਨੀ ਹੋਰਾਂ ਨਾਲ ਹੁੰਦਾ ਹੈ। ਇਹ ਸਾਡੀ ਨਿਗਾ ਥੱਲੇ ਘੱਟ ਆਉਂਦੇ ਹਨ। ਇਹ ਇਸ਼ਕ ਅਸੀਂ ਸਮਾਜ ਤੇ ਮਾਂਪਿਆਂ ਦੀ ਅਜ਼ਾਜ਼ਤ ਨਾਲ ਕਰਦੇ ਹਾਂ। ਪਤੀ-ਪਤਨੀ ਵੀ ਘਰ ਵਸਾ ਲੈਂਦੇ ਹਨ। ਸਾਰੀ ਉਮਰ ਇੱਕ ਸਾਥ ਰਹਿੰਦੇ ਹਨ। ਇਸ ਰਿਸ਼ਤੇ ਨਾਲ ਬਹੁਤੇ ਮਾਂਪਿਆਂ ਨੇ ਭਾਵੇਂ ਆਪਣੇ ਧੀ ਪੁੱਤ ਗੁਆ ਲਏ ਹਨ। ਮਾਂਪਿਆਂ ਨੂੰ ਛੱਡ ਕੇ ਨਵੇ ਬਣੇ ਪਤੀ-ਪਤਨੀ ਆਪਸ ਵਿੱਚ ਇਸ਼ਕ ਕਰਦੇ, ਉਨਾਂ ਨੂੰ ਭੁੱਲ ਹੀ ਜਾਂਦੇ ਹਨ। ਇਸ਼ਕ ਕਿਸੇ ਨਾਲ ਲਗਨ ਜੋੜ ਹੋਣ ਨੂੰ ਕਹਿੰਦੇ ਹਨ। ਇਸ਼ਕ ਆਪਣੇ ਮੱਤਲੱਬ ਲਈ ਆਪਣੀ ਪਰੂਤੀ ਲਈ ਕੀਤਾ ਜਾਂਦਾ ਹੈ। ਇਸ਼ਕ ਜਦੋਂ ਹੁੰਦਾ ਹੈ। ਉਮਰ, ਰੰਗ, ਸ਼ਕਲ ਅਕਲ ਨਹੀਂ ਦੇਖਦੇ। ਇਸ਼ਕ ਨੂੰ ਬਹੁਤੇ ਭੂਤ ਕਹਿੰਦੇ ਹਨ। ਜਦੋਂ ਇਹ ਸਿਰ ਚੜ੍ਹ ਕੇ ਬੋਲਦਾ ਹੈ। ਸਭ ਹੱਦਾ ਬੰਨੇ ਟੱਬ ਜਾਂਦਾ ਹੈ। ਇਸ ਦਾ ਸਿਧਾ ਸਬੰਧ ਕਾਂਮ ਨਾਲ ਹੈ। ਜੇ ਸਿਧਾ ਤਰੀਕਾ ਲੋਟ ਨਹੀਂ ਆਉਂਦਾ ਤਾਂ ਕਈ ਸਿਰ ਫਿਰੇ ਬਲਾਤਕਾਰ ਕਰਦੇ ਹਨ। ਜੇ ਰਜ਼ਾ ਮੰਦੀ ਹੋ ਜਾਏ, ਸਮਾਜ ਵਿੱਚ ਗੱਲ ਨਹੀਂ ਫੈਲਦੀ। ਸਮਾਜ ਹਰ ਗੱਲ ਦਾ ਪਤਾ ਲਗਾ ਹੀ ਲੈਂਦਾ ਹੈ। ਜਦੋਂ ਹਰ ਕੋਈ ਆਪ ਐਸਾ ਕਰਦਾ ਹੈ। ਭਾਵ ਕਾਂਮ ਕਰਦਾ ਹੈ। ਉਦੋਂ ਨਾਂ ਤਾਂ ਕੋਈ ਸ਼ਰਮ ਮਹਿਸੂਸ ਹੁੰਦੀ ਹੈ। ਨਾਂ ਹੀ ਗੈਰ ਗਲ਼ਤ ਲੱਗਦਾ ਹੈ। ਸਗੋਂ ਅੰਨਦ ਆਉਂਦਾ ਹੈ। ਆਮ ਹੀ ਮੀਡੀਆਂ ਹਰ ਪਾਸਿਉ ਖ਼ਬਰਾਂ ਦੇ ਰਿਹਾ ਹੈ। ਭਾਈ ਨੇ ਭੈਣ ਮਾਰ ਦਿੱਤੀ। ਪਿਉ ਨੇ ਧੀ ਨਾਲ ਯਾਰ ਦੇਖ ਲਿਆ। ਧੀ ਤੇ ਯਾਰ ਦੋਂਨੇ ਮਾਰ ਦਿੱਤੇ। ਕੀ ਫਿਰ ਇੱਜ਼ਤ ਸੰਭਾਲ ਲਈ ਜਾਂਦੀ ਹੈ। ਜਾਂ ਕੰਮਲੀ ਦੇ ਸਿਰ ਵਾਂਗ ਖਿਲਾਰਾ ਪੈ ਜਾਂਦਾ ਹੈ। ਆਪ ਇਸ਼ਕ ਕਰੋਂ ਤਾਂ ਅੰਨਦ ਆਉਂਦਾ ਹੈ, ਦੂਜਾ ਕਰੇ ਇੱਜ਼ਤ ਤੇ ਦਾਗ਼ ਆਉਂਦਾ ਹੈ। ਅੱਖਾਂ ਨੂੰ ਵਿੱਚ ਫੋਲਾਂ ਪੈਂਦਾ ਹੈ।
ਹੈਰਾਨੀ ਇਸ ਗੱਲ ਦੀ ਹੁੰਦੀ ਹੈ। ਹਰ ਕੋਈ ਦੂਜੇ ਨੂੰ ਹੀ ਦੇਖਦਾ ਹੈ। ਦੂਜਾ ਕੀ ਕਰ ਰਿਹਾ? ਆਪਣਾਂ ਸਰੀਰਕ ਸ਼ੋਸ਼ਣ ਕਿਵੇ ਕਰਦਾ ਹੈ। ਕੀ ਕਦੇ ਆਪਣੀ ਬੁਕਲ ਵਿੱਚ ਮੂੰਹ ਦੇ ਕੇ ਦੇਖਿਆ ਹੈ? ਅੱਜ ਤੱਕ ਆਪ ਕੀ ਕੁਛ ਕਿਤਾ ਹੈ?
ਜੁਵਾਨ ਬੱਚੇ ਘਰ ਅਜੇ ਟੈਲੀਵੀਜ਼ਨ ਹੀ ਦੇਖ ਰਹੇ ਹੁੰਦੇ ਹਨ। ਮਾਂਪੇ, ਵੱਡੇ ਭਰਾ, ਚਾਚੇ, ਤਾਏ ਆਪੋ ਆਪਣੀਆਂ ਜੋੜੀਆਂ ਸਮੇਤ ਅੰਦਰੋਂ ਕੁੰਡੇ ਲਾਈ ਕੀ ਕਰਦੇ ਹੁੰਦੇ ਹਨ? ਉਦੋਂ ਧੋਲਿਆ ਝਾਟਿਆਂ ਵਾਲਿਆਂ ਨੂੰ ਜੁਵਾਨ ਬੱਚਿਆਂ ਦੀ ਕੋਈ ਸ਼ਰਮ ਨਹੀਂ ਹੁੰਦੀ। ਇਜ਼ਤ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਕਿਉਂਕਿ ਵਿਆਹ ਦੀ ਮੋਹਰ ਲੁਆ ਕੇ, ਸੈਕਸ ਕਰਨ ਦਾ ਲਾਈਸੈਂਸ ਲਿਆ ਹੁੰਦਾ ਹੈ। ਆਪਦੀ ਲੋਕਾਂ ਦੀ 60, 70 ਸਾਲਾਂ ਬਾਅਦ ਵੀ ਨੀਅਤ ਨਹੀਂ ਭਰਦੀ। ਪਰ ਦੂਜੇ ਉਤੇ ਕੰਟਰੋਲ ਕਰਨਾਂ ਆਪਣਾਂ ਧਰਮ ਸਮਝਦੇ ਹਨ। ਬੱਚੇ,ਨੌਜੁਆਨ ਕੋਈ ਵੀ ਜੋ ਵੀ ਕਰਦੇ ਹਨ। ਸਭ ਘਰ ਤੋਂ ਸਿਖਦੇ ਹਨ। ਜਿਵੇ ਬੱਚੇ ਆਪ ਪੈਦਾ ਹੁੰਦੇ ਹਨ। ਉਹ ਜਾਣਦੇ ਹਨ। ਤੁਸੀਂ ਚਾਹੇ ਕਹੀ ਚੱਲੋ, ” ਅਪਰੋਂ ਛੱਤ ਪਾੜ ਕੇ ਡਿਗੇ ਹੋ। ਰੱਬ ਨੇ ਸਿਧਾ ਉਪਰੋਂ ਪਰਸਲ ਭੇਜਿਆ ਹੈ। ” ਜੋ ਤੁਸੀਂ ਕੀਤਾ, ਜਵਾਨ ਹੋ ਕੇ ਬੱਚੇ ਵੀ ਜਰੂਰ ਕੋਸ਼ਸ਼ ਕਰਨਗੇ। 15, 16, 18 ਸਾਲ ਦੀ ਉਮਰ ਵਿੱਚ ਨੌਜਵਾਨ ਐਸਾ ਕਰਨਾਂ ਸ਼ੁਰੂ ਕਰਦੇ ਹਨ। ਜਾਂ ਤਾਂ ਅੱਖਾਂ ਉਤੇ ਪੱਟੀ ਬੰਨ ਲਵੋਂ। ਜਾਂ ਫਿਰ ਆਪਣੇ ਆਪ ਉਤੇ ਵੀ ਇਨਾਂ ਸਹਮਣੇ ਕੰਟਰੌਲ ਕਰੋ। ਤੇ ਜਾਂ ਫਿਰ ਪੱਛਮੀ ਦੇਸ਼ ਵਾਂਗ ਬੁਆਏ ਗਰਲ਼ ਫਰਿਡ ਰੱਖਣ ਦੀ ਢਿਲ ਦੇ ਹੀ ਦਿਉ। ਜੇ ਨਹੀਂ ਦੇਵੋਗੇ। ਚੋਰੀ ਛੁੱਪੇ ਕੰਮ ਚੱਲੇਗਾ। ਬਗੈਰ ਅਜ਼ਾਜ਼ ਦੇ ਕੀਤਾ ਗਿਆ ਕਾਰਜ਼ ਤੁਹਾਡੇ ਕੋਲੋ ਬਰਦਾਸਤ ਨਹੀਂ ਹੋਣਾ। ਕਿਉਂਕਿ ਤੁਹਾਡੇ ਮਾਪਿਆਂ ਨੇ ਵੀ ਤੁਹਾਡੇ ਉਤੇ ਪਾਬੰਦੀ ਲਾਈ ਰੱਖੀ ਹੈ। ਤੁਸੀਂ ਲਕੀਰ ਦੇ ਫ਼ਕੀਰ ਬਣਨਾਂ ਚਹੁੰਦੇ ਹੋ। ਪਰ ਥੋੜੀ ਜਿਹੀ ਢਿਲ ਦੇ ਦਿਉਗੇ ਸਹਿਣ ਸ਼ਿਲਤਾ ਕਰ ਲਵੋਗੇ। ਤਾ। ਸੁਖ ਪਵਾਗੇ। ਅੱਗੇ ਤਾਂਹੀਂ ਵਿਆਹ 15, 16, 18 ਉਮਰ ਵਿੱਚ ਕਰ ਦਿੱਤਾ ਜਾਂਦਾ ਸੀ। ਲੋਕ ਵੀ ਭਲੇ ਹੁੰਦੇ ਸਨ। ਸਮਾਜ ਵਿੱਚ ਗੰਦ ਨਹੀਂ ਫੈਲਦਾ ਸੀ। ਗੁਆਂਢ਼ੀਂ ਦੀ ਧੀ ਭੈਣ ਦਿ ਇੱਜ਼ਤ ਸਾਂਝੀ ਹੁੰਦੀ ਸੀ।
ਅਗਰ ਪਤਾ ਲੱਗ ਜਾਂਦਾ ਹੈ। ਨੌਜਵਾਨ ਇਹ ਸਭ ਕਰਦੇ ਹਨ। ਜਾਨੋਂ ਮਾਰਨ ਦੀ ਥਾਂ ਵਿਆਹ ਕਿਉਂ ਨਹੀਂ ਕੀਤਾ ਜਾਂਦਾ। ਜੋ ਨੌਜਵਾਨ ਧੀ ਪੁੱਤ ਨੂੰ ਪਸੰਦ ਹੈ। ਮਾਪਿਆਂ ਸਮਾਜ ਨੁੰ ਉਹ ਤਾਂ ਬਿਲਕੁਲ ਪਸੰਦ ਨਹੀਂ ਹੁੰਦਾ। ਫਿਰ ਵਿਆਹ ਕਿਤੇ ਹੋਰ ਕਰ ਦਿੱਤਾ ਜਾਦਾ ਹੈ। ਇਹ ਧੱਕਾ ਸ਼ਾਹੀ ਮਾਪਿਆਂ ਸਮਾਜ ਦੀ ਕਦੋਂ ਤੱਕ ਚੱਲੇਗੀ। ਲਗਦਾ ਹੈ, ਜਦੋਂ ਤੱਕ ਨੌਜੁਆਨ ਸਹਿਣ ਕਰਦੇ ਰਹਿੱਣਗੇ। ਨੌਜੁਆਨੋਂ ਅਗਰ ਆਪਣਾਂ ਬੋਝ ਚੱਕਣ ਦੇ ਕਾਬਲ ਹੋ ਗਏ ਹੋ। ਨੌਜੁਆਨ ਮਾਪਿਆਂ ਸਮਾਜ ਦੇ ਹਊਏ ਤੋਂ ਆਪਣਾਂ ਡਰ ਚੱਕ ਦੇਵੋਂ। ਇਹ ਸਿਰਫ਼ ਕਹਿੱਣ ਦੀਆਂ ਹੀ ਗੱਲਾਂ ਹੁੰਦੀਆਂ ਹਨ। ਡਰ ਨਾਂਮ ਦਾ ਕੋਈ ਐਸਾ ਜਾਦੂ ਮੰਤਰ ਨਹੀਂ ਹੈ। ਜੋ ਖਾ ਜਾਵੇਗਾ। ਹੱੜਪ ਜਾਵੇਗਾ। ਡਰ ਇੱਕ ਸ਼ਬਦ ਦਾ ਨਾਂਮ ਹੈ। ਕਿਸੇ ਜੰਮ ਦੂਤ ਦਾ ਨਾਂਮ ਨਹੀਂ ਹੈ। ਮਾਪਿਆਂ ਸਮਾਜ ਦੀ ਨਫ਼ਰਤ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਹੀ ਜਾਨ ਬੱਚਾਉਣ ਲਈ ਉਪਾਅ ਕਰਨੇ ਚਾਹੀਦੇ ਹਨ। ਕਿਸੇ ਹੱਥੌਂ ਮਰਨ ਨਾਲੋਂ ਚੰਗਾ ਹੈ। ਜਿੰਦਗੀ ਜਦੋ ਜਹਿਦ ਕਰਦੇ ਗੁਜ਼ਾਰੀ ਜਾਵੇ। ਮੈਨੂੰ ਇਕ ਗੱਲ ਬਹੁਤ ਪਸੰਦ ਹੈ। ਜੋਂ ਵੀ ਕਰਨ ਨੂੰ ਮਨ ਕਰੇ, ਜਰੂਰ ਕਰੋਂ। ਤਾਂਹੀ ਤਾਂ ਸਫ਼ਲਤਾ ਪੈਰ ਚੁੰਮਦੀ ਹੈ। ਸੈਕਸ ਜਿੰਦਗੀ ਦਾ ਅਨਮੋਲ ਹਿਸਾ ਹੈ। ਜਿੰਦਗੀ ਹੈ। ਤਾਂ ਕਾਂਮ ਤੇ ਢਿੱਡ ਦੀ ਭੁੱਖ ਲੱਗਣੀ ਹੀ ਹੈ। ਤਾਂਹੀਂ ਗੁਰੂਆਂ ਅਵਤਾਰਾਂ ਨੇ ਆਪ ਵੀ ਵਿਆਹੁਤਾ ਜੀਵਨ ਗੁਜ਼ਾਰਿਆ ਹੈ। ਹੋਰਾਂ ਨੂੰ ਵੀ ਇਹੀ ਪ੍ਰਰੇਨਾਂ ਦਿੱਤੀ ਹੈ। ਹਰ ਬੰਦੇ ਵਿੱਚ ਦੂਜੇ ਨੂੰ ਐਸਾ ਕੁੱਝ ਕਰਦੇ ਨੂੰ ਦੇਖ ਕੇ ਸ਼ਹਿਣ ਸ਼ੀਲਤਾ ਹੋਣੀ ਚਾਹੀਦੀ ਹੈ। ਕਿਉਂਕਿ ਇਹ ਜਿੰਦਗੀ ਦੀ ਲੋੜ ਹੈ। ਜਾਨਵਰ ਵੀ ਬੱਜੇ ਨਹੀਂ ਰਹਿੰਦੇ। ਬੰਦੇ ਦੇ ਬੱਚੇ ਨੇ ਤਾਂ ਆਪਣੇ ਪੁਰਖਾਂ ਉਤੇ ਜਾਣਾਂ ਹੀ ਹੈ। ਆਪ ਉਹੀਂ ਕੁੱਝ ਕਰਕੇ, ਆਪ ਨੂੰ ਪਵਿੱਤਰ ਦੂਜੇ ਨੂੰ ਲੋਕ ਲੂਚਾ ਦਸਦੇ ਹਨ। ਆਪਣੇ ਉਤੇ ਪਰਦੇ ਪਾਉਂਦੇ ਹਨ। ਦੂਜੇ ਨੂੰ ਇਸ ਤਰਾਂ ਉਛਾਲਦੇ ਹਨ। ਜਿਵੇਂ ਕੋਈ ਜੱਗੋਂ ਵੱਖਰਾ ਕੰਮ ਕਰ ਦਿੱਤਾ ਗਿਆ ਹੋਵੇ।
1978 ਤੋਂ 1884 ਤੱਕ ਸਿੱਖ ਲੀਡਰਾਂ ਨੇ ਸਿੱਖ ਕੌਮ ਨੂੰ ਮਰਵਾਇਆ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਜੇ ਅੱਜ ਸਿੱਖ ਗੁਰਦੁਆਰਾ ਸਾਹਿਬ ਵਿੱਚ ਲੜਦੇ ਹਨ। ਇੱਕ ਦੂਜੇ ਦੀਆਂ ਪੱਗਾ ਲਹੁਉਂਦੇ ਹਨ। ਦਾੜ੍ਹੀਆਂ ਪੱਟਦੇ ਹਨ ਕਿਰਪਨਾਂ ਚਲਾਉਂਦੇ ਹਨ। ਕੋਈ ਨਵੀਂ ਗੱਲ ਕੀ ਹੈ? ਇਹੀ ਕੁੱਝ ਕਰਕੇ 1978 ਤੋਂ 1884 ਤੱਕ ਸਿੱਖ ਲੀਡਰਾਂ ਨੇ ਸਿੱਖ ਕੌਮ ਨੂੰ ਮਰਵਾਇਆ ਹੈ ਆਮ ਬੰਦੇ ਨੇ ਜਾਤ-ਪਾਤ ਤੋਂ ਲੈਣਾਂ ਹੀ ਕੀ ਹੈ? ਪਰ ਦਮਦਮੀ ਟਕਸਾਲ ਦੇ ਆਗੂ ਦੁਹਾਈਆਂ ਪਾ ਰਹੇ ਹਨ। ਅਸੀਂ ਹਿੰਦੂ ਮੁਸਲਮਾਨ ਨਹੀ ਹਾਂ। ਕੀ ਕਿਸੇ ਦੇ ਖੂਨ ਦੇ ਕਤਰੇ ਵਿੱਚ ਲਿਖਿਆ ਹੈ? ਸਾਡੀ ਕੀ ਜਾਤ ਹੈ? ਇਹ ਆਗੂ ਕੌਮ ਨੂੰ ਭੜਾਂ-ਭੜਾਂ ਕੇ ਮਰਵਾਂ ਰਹੇ ਹਨ। ਆਪਸ ਵਿੱਚ ਵੀ ਭਿੜ-ਭਿੜ ਕੇ ਮਰ ਰਹੇ ਹਨ। ਆਪ ਕਿਥੇ ਮਰਦੇ ਹਨ? ਆਪ ਤਾਂ ਪ੍ਰਾਪੇ ਗੰਡਾ ਕਰਨ ਲਈ ਲਿਕਚਰ ਦੇ ਰਹੇ ਹਨ। ਕਿਸੇ ਦੀ ਮੌਤ ਨੂੰ ਸ਼ਹੀਦੀ ਦਾ ਤੰਗਮਾਂ ਦੇ ਕੇ, ਗਲ਼ ਵਿੱਚ ਦੋ ਮੀਟਰ ਦਾ ਖੱਟਾ ਸਰੋਪਾ ਪਾ ਕੇ, ਉਸ ਮਰਨ ਵਾਲੇ ਦੇ ਵਾਲੀਵਾਰਸਾ ਦਾ ਮੂੰਹ ਬੰਦ ਕਰ ਦਿੰਦੇ ਹਨ। ਫਿਰ ਉਨਾਂ ਦਾ ਹਾਲ ਨਹੀਂ ਪੁੱਛਦੇ। ਸਗੋਂ ਜੰਨਤਾਂ ਤੋਂ ਚੰਦਾ ਇੱਕਠਾ ਕਰਕੇ ਆਪੋਂ ਆਪਣੀਆ ਗੋਗੜਾ ਹੋਰ ਵਧਾਂ ਰਹੇ ਹਨ। ਇਹੀ ਕੌਮ ਦੇ ਚੁਣਵੇਂ ਬੰਦਿਆਂ ਦੇ ਸਰਕਾਰ ਨੂੰ ਬਲੈਕ ਲਿਸਟ ਵਿੱਚ ਨਾਂਮ ਦੇ ਰਹੇ ਹਨ। ਸਰਕਾਰ ਦੀਆਂ ਨਜ਼ਰਾਂ ਵਿੱਚ ਆਮ ਬੰਦੇ ਨੂੰ ਅੱਤਵਾਦੀ ਬਣਾਂ ਰਹੇ ਹਨ। ਸਰਕਾਰ ਨੂੰ ਇਹੀ ਆਪਣੇ ਹੀ ਝੂਠਾ-ਅੱਧ ਸੱਚਾ, ਕੱਚਾ-ਪੱਕਾ ਭੇਤ ਦਿੰਦੇ ਹਨ। ਕੌਮ ਦਾ ਜਾਨੀ-ਮਾਲੀ ਨੁਕਸਾਨ ਕਰਾ ਰਹੇ ਹਨ।
ਹਰ ਪਰਾਈਵੇਟ ਪ੍ਰੌਪਟੀ ਹੋਟਲ, ਮੋਟਲ, ਮੈਰਿਜ਼ ਪਾਲਸ ਪਬਲਿਕ ਥਾਂਵਾਂ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਹੈ। ਅੰਦਰ ਹੱਥੀਆਰ ਲਿਜਾਣਾਂ ਮਨਾ ਹੈ। ਕਿਉਂ ਨਹੀਂ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਹੈ? ਹਰਮਿੰਦਰ ਸਾਹਿਬ ਸ਼ਾਂਤੀ ਦਾ ਘਰ ਹੈ। ਸੰਗਤਾਂ ਪਾਠ ਸੁਣਨ ਤੇ ਕੀਰਤਨ ਦਾ ਰਸ ਲੈਣ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ। ਦਮਦਮੀ ਟਕਸਾਲ ਦੇ ਆਗੂ ਕਿਸ ਦੀ ਆਗਿਆ ਨਾਲ ਹਰਮਿੰਦਰ ਸਾਹਿਬ ਅੰਦਰ ਗੋਂਲੀਂ ਸਿੱਕਾ ਲੈ ਕੇ ਗਏ। ਇਹੋ ਜਿਹਾ ਉਹ ਕੀ ਕਰ ਰਹੇ ਸਨ? ਜਿਸ ਕਰਕੇ ਆਪਣੇ ਆਤਮ ਰੱਖਿਆ ਲਈ ਟੈਂਕਾਂ ਦਾ ਮੁਕਾਬਲਾਂ ਕਰਨ ਦਾ ਬਰੂਦ ਸਿੱਕਾ ਦਮਦਮੀ ਟਕਸਾਲ ਦੇ ਆਗੂ ਇਕਠਾ ਕਰੀ ਬੈਠੇ ਸੀ। ਕਿਵੇਂ ਹਰਮਿੰਦਰ ਸਾਹਿਬ ਅੰਦਰ ਗੋਂਲੀਂ ਸਿੱਕਾ ਲੈ ਕੇ ਗਏ? ਕੱਛ ਜਾਂ ਕਛਿਆਹਿਰੇ ਵਿੱਚ ਲੁਕਾ ਕੇ ਲਿਜਾਣ ਤੋਂ ਤਾ ਪਰੇ ਦੀਆ ਗੱਲਾਂ ਹਨ। ਇਸ ਸਾਰੇ ਕਾਸੇ ਦੀ ਰਿਪੋਟ ਗੌਰਮਿੰਟ ਨੂੰ ਕਿਵੇ ਪਹੁੰਚੀ? ਦਮਦਮੀ ਟਕਸਾਲ ਦੇ ਆਗੂ ਹੀ ਸਰਕਾਰ ਕੋਲੇ ਵਿਕੇ ਹੋਏ ਸਨ। ਇਨਾਂ ਵਿਚੋਂ ਆਪ ਹੀ ਇਨਾਂ ਵਿਚੋਂ ਖ਼ਾਸ ਮੋਡੀ ਬੰਦੇ ਸਰਕਾਰ ਨੂੰ ਵੀ ਭੇਤ ਦੇ ਰਹੇ ਸਨ। ਹਰਮਿੰਦਰ ਸਾਹਿਬ ਦੇ ਪ੍ਰਬੰਧਿਕ ਜਾਂ ਤਾਂ ਇਨਾਂ ਦਮਦਮੀ ਟਕਸਾਲ ਦੇ ਆਗੂਆਂ ਤੋਂ ਬਹੁਤ ਡਰਦੇ ਸਨ। ਦਬਾ ਥੱਲੇ ਸਨ। ਜਾਂ ਫਿਰ ਉਨਾਂ ਤੋਂ ਵੀ ਚੋਰੀ ਛੁੱਪੇ ਸਾਰਾ ਅੰਦਰ ਗੋਂਲੀਂ ਸਿੱਕਾ ਲੈ ਕੇ ਗਏ। ਇਨਾਂ ਵਿਚੋ ਸਾਰੇ ਦੇ ਸਾਰੇ ਹਰਮਿੰਦਰ ਸਾਹਿਬ ਅੰਦਰ ਗੋਂਲੀਂ ਸਿੱਕਾ ਲੈ ਕੇ ਜਾਣ ਵਾਲੇ ਗੁਰੂ ਘਰ ਦੇ ਦੁਸ਼ਮਣ ਦੋਖੀ ਸਨ। ਇਨਾਂ ਨੇ ਆਪਣੇ ਘਰਾਂ ਨੂੰ ਲੜਾਈ ਦਾ ਖਾੜਾ ਕਿਉਂ ਨਹੀਂ ਬਣਾਇਆ? ਕਿਉਂ ਹਰਮਿੰਦਰ ਸਾਹਿਬ ਨੂੰ ਨਿਸ਼ਨਾਂ ਬਣਾਇਆ ਗਿਆ? ਕਿਉਂ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਨੇ ਹਰਮਿੰਦਰ ਸਾਹਿਬ ਨੂੰ ਲੜਾਈ ਦਾ ਖਾੜਾ ਬਣਾ ਦਿੱਤਾ? ਗੱਲ ਇੱਕ ਹੋਰ ਕਰਨੀ ਹੈ। ਦਮਦਮੀ ਟਕਸਾਲ ਦੇ ਆਗੂਆਂ ਦੀਆਂ ਪਤਨੀਆ ਬੱਚੇ ਸਾਰੇ ਹੀ ਬੱਚ ਕੇ ਨਿੱਕਲ ਗਏ। ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਦੇ ਦੋਂਨੇਂ ਪੁੱਤਰ ਅਮਰੀਕਾ ਵਿੱਚ ਹਨ। ਪਤਨੀ ਦਾ ਦਿਹਾਂਤ ਪਿਛਲੇ ਸਾਲ ਹੋਇਆ ਹੈ। ਪੰਜਾਬ ਵਿੱਚ ਦਾਹ ਸੰਸਕਾਰ ਕੀਤਾ ਹੈ। ਫਿਰ ਇਹ ਹਰਮਿੰਦਰ ਸਾਹਿਬ ਦੀ ਲੜਾਈ ਨੀਲਾ ਸਾਕਾ ਵਿੱਚ ਇਨਾਂ ਦਾ ਆਪਣਾਂ ਕੌਣ ਮਰਿਆ, ਸ਼ਹੀਦ ਹੋਇਆ ਹੈ? ਕੈਲਗਰੀ ਵਿੱਚ ਦਮਦਮੀ ਟਕਸਾਲ ਦਾ ਦਰਸ਼ਨ ਸਿੰਘ ਹੈ। ਉਹ ਵੀ ਕਹਿੰਦਾ ਹੈ,” ਉਸ ਦੀ ਉਮਰ ਵਧੀ ਸੀ। ਨੀਲਾ ਸਾਕਾ ਤੋਂ ਚਾਰ ਦਿਨ ਪਹਿਲਾਂ ਬੱਚ ਕੇ ਨਿੱਕਲ ਆਇਆ ਸੀ। ਤਾਂਹੀਂ ਸੰਗਤਾਂ ਨੂੰ ਸੰਥਿਆ ਦੇਣ ਦੀ ਸੇਵਾ ਨਿਭਾ ਰਿਹਾਂ ਹਾਂ।” ਦਮਦਮੀ ਟਕਸਾਲ ਦੇ ਆਗੂਆਂ ਨੇ ਆਪ ਹੀ ਦੁਨੀਆਂ ਭਰ ਨੂੰ ਬੌੜੀਆਂ ਪਾ-ਪਾ ਕੇ ਦੱਸਿਆ ਹੈ,” ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਆਪ ਵਿਚੋਂ ਜਾਨ ਬੱਚਾ ਕੇ ਪਾਕਸਤਾਨ ਭੱਜ ਗਏ। ਫਿਰ ਅਮਰੀਕਾ ਪਹੁੰਚ ਗਏ। ਅੱਜ ਕੱਲ ਸ਼ਹੀਦ ਹੋ ਗਏ ਹਨ। ਪਤਾ ਨਹੀਂ ਜੋਰਜ਼ ਬੁਸ਼ ਨੇ ਅਮਰੀਕਾ ਤੋਂ ਕਿਸੇ ਜੰਗ ਵਿੱਚ ਭੇਜੇ ਹੋਣੇ ਹਨ। ” ਭਾਰਤ ਸਰਕਾਰ ਨਾਲ ਤਾਂ ਕੋਈ ਜੰਗ 4 ਜੂਨ 1984 ਪਿਛੋਂ ਲੱਗੀ ਨਹੀਂ। ਫਿਰ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਕਿਥੋਂ ਦੀ ਜੰਗ ਵਿਚ ਲੜਦੇ ਸ਼ਹੀਦ ਹੋ ਗਏ?
ਦਮਦਮੀ ਟਕਸਾਲ ਦੇ ਆਗੂ ਅਜੇ ਵੀ ਕਹਿ ਰਹੇ ਹਨ,” ਸੰਗਤਾਂ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਦਾ ਗਰਮਾਂ-ਗਰਮ ਭਾਸ਼ਨ ਸੁਣਨ ਨੂੰ ਇੱਕਠੀਆਂ ਹੋਈਆਂ ਸਨ। ” ਅਨੇਕਾਂ ਸੰਗਤਾਂ ਤਾਂ ਹਰ ਰੋਜ਼ ਪਾਠ ਸੁਣਨ ਤੇ ਕੀਰਤਨ ਦਾ ਰਸ ਲੈਣ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ। ਉਦੋਂ ਵੀ ਸੰਗਤਾਂ ਜਗਤ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮਨਉਣ ਲਈ ਅੱਗ ਵਾਗ ਤੱਪਦੇ ਦਿਨ 4 ਜੂਨ 1984 ਵਿੱਚ ਹਰਮਿੰਦਰ ਸਾਹਿਬ ਇੱਕਠੀਆਂ ਹੋਈਆ ਸਨ। ਉਹੀ ਮਾਰੀਆਂ ਗਈਆ ਹਨ। ਗਰੀਬ ਸ਼ਰਧਾਲੂ ਗੁਰੂ ਮਾਹਾਰਾਜ ਤੋਂ ਭੀਖ ਮੰਗਣ ਆਏ ਮਾਰੇ ਗਏ। ਨਿੱਕੇ ਬੱਚੇ, ਨੌਜਵਾਨ ਨਵ ਵਿਅਹੁਤਾ, ਬੁੱਢੇ ਲੋਕ ਮਾਰੇ ਗਏ। ਸੰਤ ਚੋਲਿਆਂ ਵਾਲੇ ਤਾਂ ਖੁੰਭਾਂ ਵਾਗ ਪੰਜਾਬ ਵਿੱਚ ਉਗ ਆਏ ਹਨ। ਦਮਦਮੀ ਟਕਸਾਲ ਜਾਤ-ਪਾਤ ਦਾ ਪਰਚਾਰ ਕਰਨ ਵਾਲੇ ਹੀ ਕਈ-ਕਈ ਆਗੂ ਬਣੇ ਬੈਠੇ ਹਨ। ਦਮਦਮੀ ਟਕਸਾਲ ਵਿੱਚ ਸੰਤ ਚੋਲਿਆਂ ਵਾਲੇ ਬਹੁਤ ਹਨ। ਇੱਕ ਦੂਜੇ ਤੋਂ ਚੜ੍ਹਦੇ ਹਨ। ਪਰ ਬਲੀ ਸਟਾਰ ਅਪਰੇਸ਼ਨ ਵਿੱਚੋ ਬੱਚੇ ਕੋਈ ਵਿਧਵਾਂ ਔਰਤ, ਯਤੀਮ ਬੱਚਾ, ਲਲਚਾਰ ਬੁੱਢਾ ਜਿਸ ਦਾ ਪਰਵਾਰ 4 ਜੂਨ 1984 ਵਿੱਚ ਹਰਮਿੰਦਰ ਸਾਹਿਬ ਮਰ ਗਿਆ ਹੋਵੇ, ਐਸਾ ਕੋਈ ਨਹੀਂ ਦੇਖਿਆ।
ਹੁਣ ਗੱਲ ਸਰਕਾਰ ਦੀ ਕਰਦੇ ਹਾਂ। ਸਰਕਾਰ ਨੂੰ ਪਰੂਫ਼ ਸਬੂਤ ਸਣੇ ਰਿਪੋਟਾਂ ਮਿਲੀਆਂ। ਦਮਦਮੀ ਟਕਸਾਲ ਦੇ ਆਗੂ ਹਰਮਿੰਦਰ ਸਾਹਿਬ ਅੰਦਰ ਗੋਂਲੀਂ ਸਿੱਕਾ ਲੈ ਕੇ ਗਏ ਹਨ। ਕੀ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਰਹਿੰਦੀ? ਬਈ ਕਰੀ ਚੱਲੋ ਜੋ ਕਰਦੇ ਹੋਂ। ਅਜੀਤ ਅਕਾਲੀ ਪੱਤਰਕਾ ਅਖ਼ਬਾਰਾਂ ਵਿੱਚ ਮੈਂ ਆਪ ਬਿਆਨ ਬਜ਼ੀਆਂ ਪੜ੍ਹਦੀ ਰਹੀ ਹਾਂ। ਕੋਈ ਸਮਝੋਂਤੇ ਵਾਲੇ ਹਲਾਤ ਨਹੀਂ ਸਨ। ਸਗੋ ਕੌਮ ਨੂੰ ਭੱਟਕਾਇਆ ਜਾਂਦਾ ਸੀ। ਮਰ ਮਿਟਣ ਲਈ ਚੈਲਜ਼ ਕੀਤਾ ਜਾ ਰਿਹਾ ਸੀ। ਇਹ ਬੈਠ ਕੇ ਵੀ ਗੱਲ ਮੁੱਕ ਸਕਦੀ ਸੀ। ਕੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਸਾਰਾ ਤੇ ਹੋਰ ਗੁਰਦੁਆਰੇ ਢਹਿ ਢੇਰੀ ਕਰਵਾਂ ਕੇ ਮੰਗਾ ਮੰਗੀਆਂ ਗਈ? ਕੀ ਸਭ ਪ੍ਰਪਤੀਆਂ ਹੋ ਗਈਆਂ? ਜੇ ਰਾਸ਼ਟਰਪਤੀ ਸਿੱਖ ਗਿਆਨੀ ਜੈਲ ਸਿੰਘ ਨਾਂ ਹੁੰਦਾ। ਬਲੂ ਸਟਾਰ ਐਕਸ਼ਨ ਹੋਣਾਂ ਵੀ ਨਹੀਂ ਸੀ। ਪ੍ਰਧਾਂਨ ਮੰਤਰੀ ਇਧਰਾਂ ਗਾਂਧੀ ਨੂੰ ਉਸੇ ਨੇ ਸਿਖਾਂ ਦੀ ਇਹ ਨਵਜ਼ ਦੱਬਣ ਨੂੰ ਕਿਹਾ ਸੀ। ਬਈ ਸਾਰੀ ਕੌਮ ਦੇ ਪੈਰ ਹਿਲ ਜਾਣਗੇ। ਹਰਮਿੰਦਰ ਸਾਹਿਬ ਸਿਖਾਂ ਨੂ ਸਾਹਾਂ ਤੋਂ ਪਿਆਰਾ ਹੈ। ਤਾਹੀਂ ਦੇਸ਼ ਵਿੱਚ ਤੇ ਜਿਥੇ ਵੀ ਸਿੱਖ ਬੈਠੇ ਹਨ। ਉਥਲ-ਪੁਥਲ ਹੋ ਗਈ। ਆਪਣੇ ਹੀ ਦੇਸ਼ ਦੀ ਸਰਕਾਰ ਨੇ ਆਪਣੀ ਜੰਨਤਾਂ ਉਤੇ ਟੈਂਕਾਂ ਨਾਲ ਬੰਬਾਰੀ ਕਰ ਕੇ ਨਹੱਥੀ ਸੰਗਤ ਦੇ ਚੀਥੜੇ ਉਡਾ ਦਿੱਤੇ। ਕੌਮ ਕਦੇ ਵੀ ਨਹੀਂ ਭੁੱਲ ਸਕਦੀ। ਪਰ ਮਾੜੇ ਸਮੇਂ ਨੂੰ ਭੁਲਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਘਰ ਵਿੱਚ ਮੌਤ ਹੋ ਜਾਵੇ। ਉਸ ਨੂੰ ਕਿੰਨਾਂ ਕੁ ਅਸੀਂ ਯਾਦ ਕਰਦੇ ਹਾਂ। ਆਪੋਂ-ਆਪਣੇ ਘਰਾਂ ਵਿਚ ਹੀ ਦੇਖ ਲਈਏ। 1984 ਤੋਂ ਹੁਣ ਤੱਕ ਕਿਨੇ ਬੰਦੇ ਮਰ ਚੁਕੇ ਹਨ। ਜਦੋੰ ਮੌਤ ਆਉਣੀ ਹੈ। ਹਰ ਇੱਕ ਮਰ ਹੀ ਜਾਣਾ ਹੈ। ਦੋਸ਼ ਕਿਸ ਨੂੰ ਦਈਏ। ਸਰਕਾਰਾਂ ਬਦਲ ਚੁਕੀਆਂ ਹਨ। ਬੰਦੇ ਵੀ ਮਰ ਚੁਕੇ ਹਨ। ਲੜਾਈ ਕਿਸ ਨਾਲ ਲੜਨੀ ਹੈ। ਨੀਲਾ ਤਾਰਾ ਦੇ ਜੰਮੇਵਾਰ ਸਰਕਾਰਾਂ ਦੇ ਤੇ ਕੌਮ ਦੇ ਆਪਣੇ ਬੰਦੇ ਸਨ। ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਵੇ। ਤਾਂ ਖੇਤ ਵਿਚ ਉਪਜ ਪੈਦਾਵਾਰ ਹੋਣੋ ਹੱਟ ਜਾਂਦੀ ਹੈ। ਫ਼ਸਲ ਰਾਖੇ ਹੀ ਖਾ ਜਾਂਦੇ ਹਨ। ਦਮਦਮੀ ਟਕਸਾਲ ਦੇ ਆਗੂਆਂ ਨੂੰ ਪੂਰਾ ਜ਼ਕੀਨ ਸੀ। ਸਰਕਾਰ ਹਰਮਿੰਦਰ ਸਾਹਿਬ ਉਤੇ ਕੋਈ ਅਣਸੁਖਾਵੀ ਘੱਟਨਾਂ ਨਹੀਂ ਕਰ ਸਕਦੀ। ਦੁਨੀਆਂ ਭਰ ਨੂੰ ਹੈਰਾਨੀ ਹੋਈ। ਪਾਠ ਸੁਣਨ ਤੇ ਕੀਰਤਨ ਦਾ ਰਸ ਲੈਣ ਵਾਲੇ ਹਰਮਿੰਦਰ ਸਾਹਿਬ ਵਿਚ ਕਿਸੇ ਵਿਰੋਧੀ ਦੇਸ਼ ਨਾਲ ਲੜਨ, ਮੁਕਾਬਲਾ ਕਰਨ ਦਾ ਗੋਲ਼ਾ, ਸਿੱਕਾ, ਬਰੂਦ ਸੀ। ਜਿਨੀ ਬੰਬਾਰੀ ਸਰਕਾਰ ਨੇ ਕੀਤੀ। ਉਨੀ ਹੀ ਅੰਦਰੋਂ ਹਰਮਿੰਦਰ ਸਾਹਿਬ ਵਿਚੋਂ ਕੀਤੀ ਗਈ। ਮਰਜੀਵੜੇ ਉਹ ਹਨ। ਜੋ ਸਰੀਰ ਨਾਲ ਬੰਬ ਬੰਨੀ ਫਿਰਦੇ ਹਨ। ਮਰਨ ਲਈ ਸਦਾ ਤੱਤ ਪਰ ਰਹਿੰਦੇ ਹਨ। ਮਰਜੀਵੜੇ ਸਿੰਘਾਂ ਨੂੰ ਸਿੱਖਲਾਈ ਦੇ ਐਸੇ ਵਿਚਾਰ ਦਿਮਾਗ ਵਿੱਚ ਪਾਏ ਜਾਂਦੇ ਹਨ। ਕਿ ਬੰਦੇ ਦਾ ਆਪਣਾਂ ਦਿਮਾਗ ਕੰਮ ਕਰਨੋਂ ਹੱਟ ਜਾਂਦਾ ਹੈ। ਦੱਸਿਆ ਜਾਂਦਾ ਹੈ,” ਤੁਸੀਂ ਕੌਮ ਲਈ ਮਰੋਗੇ ਤਾਂ ਸ਼ਹੀਦ ਹੋਵੋਗੇ। ਤੁਹਾਨੂੰ ਕੌਮ ਸਲਾਮ ਕਰੇਗੀ। ਤੁਸੀਂ ਅਮਰ ਹੋ ਜਾਵੋਂਗੇ। ਪਹਿਲਾਂ ਪਰਵਾਰ ਨੂੰ ਪਿਛੇ ਖ਼ਰਚਾ ਪਾਣੀ ਭੇਜਿਆ ਜਾਂਦਾ ਹੈ। ਮਰਜੀਵੜੇ ਦੀ ਸ਼ਹੀਦੀ ਪਿਛੋਂ ਸਭ ਕੁੱਝ ਬੰਦ ਹੋ ਜਾਂਦਾ ਹੈ। ਪਰਵਾਰ ਦਾ ਕਮਾਊ ਬੰਦਾ ਮਰ ਜਾਂਦਾ ਹੈ। ਉਹ ਭੀਖਰੀਆਂ ਵਾਂਗ ਦੂਜੇ ਤੋਂ ਆਸ ਕਰਦੇ ਹਨ। ਅੱਜ ਵੀ ਉਜੜੇ ਹੋਏ ਪਰਵਾਰ ਸਾਡੇ ਹੀ ਘਰ ਵਿੱਚ ਤਿੰਨ ਬੈਠੇ ਹਨ। ਇੱਕ ਨਵ ਵਿਆਹੀ ਔਰਤ ਦਾ ਪਤੀ ਪੁਲੀਸ ਕਾਂਡ ਵਿੱਚ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਜੀ ਦੀ ਕਿਰਪਾ ਨਾਲ ਮਰ ਗਿਆ। ਦਰਬਾਰਾ ਸਿੰਘ ਉਤੇ ਬੰਬ ਸਿੱਟਣ ਭੇਜਿਆ ਸੀ। ਰਾਹੋਂ ਕਾਂਡ ਵਿੱਚ ਉਤੋਂ ਫੜਿਆ ਗਿਆ। 55 ਸਾਲਾ ਵਿਧਵਾਂ ਪਤਨੀ ਬਗੈਰ ਬੱਚੇ ਦੇ ਪੇਕੇ ਘਰ ਬੈਠੀ ਹੈ। ਦੂਜਾ ਪਰਵਾਰ ਬੁੱਢਾਪੇ ਵਿੱਚ ਨਵੰਬਰ 1984 ਦੇ ਦੰਗਿਆ ਵਿੱਚ ਦਿੱਲੀ ਪੁੱਤਰ ਮਰਵਾ ਕੇ ਪੰਜਾਬ ਖਾਲੀ ਹੱਥ ਚਲੇ ਗਏ। ਤੀਜੇ ਪਰਵਾਰ ਦਾ ਘਰ ਬਿਜ਼ਨਸ ਨਵੰਬਰ 1984 ਦੇ ਦੰਗਿਆ ਵਿੱਚ ਦਿੱਲੀ ਫੂਕਵਾਂ ਕੇ ਰੋਂਦੇ ਪੰਜਾਬ ਚਲੇ ਗਏ। ਇਕ ਹੋਰ ਬੰਦਾ ਤੇ ਟੱਰਕ ਨਵੰਬਰ 1984 ਦੇ ਦੰਗਿਆ ਵਿੱਚ ਗੁਚਿਆ, ਅੱਜ ਤੱਕ ਕੋਈ ਖ਼ਬਰ ਨਹੀਂ ਮਿਲੀ। ਬੰਦਾ ਮਰ ਗਿਆ ਜਾਂ ਕਿਥੇ ਹੈ? ਇਹ ਸਾਰੇ ਪਰਵਾਰਾਂ ਦੀ ਹਾਲਤ ਬਹੁਤ ਅਜ਼ੀਬੋ ਗਰੀਬ ਹੈ। ਕੋਈ ਦਮਦਮੀ ਟਕਸਾਲ ਦੇ ਆਗੂ, ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਜੀ, ਸਰਕਾਰ ਉਨਾਂ ਤੱਕ ਅੱਜ ਤੱਕ ਨਹੀਂ ਪਹੁੰਚੇ। ਮਰਨ ਵਾਲੇ ਮਾਵਾਂ ਦੇ ਪੁੱਤ-ਧੀਆਂ,ਮਰ ਗਏ। ਇਹ ਧਰਮਿਕ ਲੀਡਰਾਂ ਸਰਕਾਰ ਦਾ ਕੀ ਗਿਆ? ਸਭ ਆਪ ਚੜ੍ਹਦੀਆਂ ਕਲਾਂ ਵਿੱਚ ਹਨ। ਬਦੇਸ਼ਾਂ ਤੋਂ ਹੋਰ ਮਾਲ ਇਕਠਾ ਕਰ ਰਹੇ ਹਨ। ਲੋਕ ਆਪ ਸਮਝ ਜਾਣ। ਕੀ ਚੰਗਾ ਕੀ ਮਾੜਾ ਸਾਨੂੰ ਆਪ ਨੂੰ ਪਰਖਣਾ ਪੈਣਾ ਹੈ।
ਨਾ ਜਾਣੀ ਵੈਰੀੳ ਯਾਦ ਭੁਲਾਈ
ਕਾਲੀ ਬੋਲੀ ਰਾਤ ਆਈ ਸੀ, ਚੁਰਾਸੀ ਵਿੱਚ 6 ਜੂੰਨ ਦੀ,
ਜ਼ਾਲਮ ਸਰਕਾਰ ਨੇ ਜਦ ਖੇਡੀ ਸੀ ਹੋਲੀ ਖੂੰਨ ਦੀ।
ਹੋਈ ਸੀ ਲੱਥ ਪੱਥ ਨਗਰੀ, ਗੁਰੂ ਰਾਮ ਦਾਸ ਪਿਆਰੇ ਦੀ,
ਨਾ ਜਾਣੀ ਲੋਕੋ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਜੁੜੀਆਂ ਸੀ ਸੰਗਤਾਂ ਗੁਰਾਂ ਦਾ, ਮਨਾਉਣ ਲਈ ਦਿਨ ਸ਼ਹੀਦੀ,
ਕੀਤੀ ਗੱਲ ਬੇਦਰਦ ਜ਼ਾਲਮਾਂ, ਬੜੀ ਹੈ ਨਾਲ ਬੇ ਉਮੀਦੀ।
ਸ਼ੈਤਾਨ ਵੀ ਕਰਦੇ ਹੋਣਗੇ, ਨਿਖੇਧੀ ਇਸ ਉਲਟੇ ਕਾਰੇ ਦੀ,
ਨਾ ਜਾਣੀ ਵੈਰੀੳ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਕੀ ਦੋਸ਼ ਸੀ ਮਾਸੂਮਾਂ ਦਾ, ਦੁੱਧ ਚੁੰਘਦੇ ਜੋ ਫੁੰਡੇ ਗਏ,
ਖਿੜਨ ਤੋਂ ਪਹਿਲਾਂ ਹੀ, ਜੋ ਸੋਹਣੇ ਫੁੱਲ ਮਰੁੰਡੇ ਗਏ।
ਰੂਹ ਤਾਂ ਇਕ ਦਿਨ ਕੰਬੇਗੀ, ਉਸ ਪਾਪੀ ਹਤਿਆਰੇ ਦੀ,
ਨਾ ਜਾਣੀ ਪਾਪੀੳ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਦੱਸੋ ਕੀ ਗੁਨਾਹ, ਜੋ ਮੰਗੇ ਸਨ ਹੱਕ ਪੰਜਾਬ ਦੇ,
ਹੱਕ ਮੰਗਣਾ ਗੈਰ ਕਾਨੂੰਨੀ, ਕਿਹੜੀ ਲਿਖਿਆ ਵਿੱਚ ਕਿਤਾਬ ਦੇ।
ਬਣਦੇ ਹੱਕ ਦੇ ਦਿੳ ਸਾਨੂੰ, ਕੀਤੀ ਸੀ ਗੱਲ ਕਾਨੂੰਨੀ ਦਾਇਰੇ ਦੀ,
ਨਾ ਜਾਣੀ ਵੈਰੀੳ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਢਹਿ ਢੇਰੀ ਕੀਤਾ ਜ਼ਾਲਮੋ, ਤਖਤਾਂ ਦੇ ਤਖਤ ਅਕਾਲ ਨੂੰ,
ਮੂਹਰੇ ਹੋ ਡਕਿਆ ਜੀਹਨੇ, ਸਦਾ ਤੁਹਾਡੇ ਬੁਰੇ ਵਖਤ ਨੂੰ।
ਰੱਖੀ ਨਾ ਯਾਦ ਕੁਰਬਾਨੀ, ਗੁਰੂ ਤੇਗ ਪਿਆਰੇ ਦੀ,
ਨਾ ਜਾਣੀ ਬੇ ਗੈਰਤੋ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਕੰਧਾਂ ਤੋਂ ਦਾਗ ਮਿਟਾ ਦਿੱਤੇ, ਦਿਲਾਂ ਤੋਂ ਕਿੰਝ ਮਿਟਾਉਗੇ,
ਮਾਫੀ ਮੰਗਣ ਏਸੇ ਦਰ ਤੋਂ, ਪਾਪੀੳ ਇੱਕ ਦਿਨ ਖੁੱਦ ਹੀ ਆਉਗੇ।
ਸੁੱਖ ਦੀ ਨੀਂਦ ਨਹੀਂ ਸੌਂ ਸਕਦੇ, ਕਰਕੇ ਬੇ-ਅਦਬੀ ਗੁਰੂ ਦੁਆਰੇ ਦੀ,
ਨਾ ਜਾਣੀ ਨਾਸਤਕੋ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਮਾਰ ਕੇ ਸਿੱਖ ਲੱਖੀ ਹਜ਼ਾਰਾਂ, ਤੂੰ ਫਿਰ ਵੀ ਅਮਨ ਪਸੰਦ ਰਿਹਾ,
ਅਸੀਂ-ਉਏ ਵੀ ਆਖੀ ਤਾਂ ਸਾਨੂੰ ਦਹਿਸ਼ਤ ਪਸੰਦ ਕਿਹਾ।
ਕੀ ਉਸ ਜੱਜ ਤਾਈਂ ਫਰਿਆਦ “ਸੇਖੋਂ ਦਾਖਿਆਂ” ਵਾਲਿਆ,
ਜੋ ਭਰੇ ਗਵਾਹੀ ਹਤਿਆਰੇ ਦੀ,
ਨਾ ਜਾਣੀ ਰੱਬਾ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਨਾ ਜਾਣੀ ਰੱਬਾ ਯਾਦ ਭੁਲਾਈ, ਸਾਕੇ ਨੀਲੇ ਤਾਰੇ ਦੀ।
ਅੱਧੇ-ਅਧੂਰੇ - ਪੰਜਾਬੀ ਕਹਾਣੀ – ਤੋਂ ਪਹਿਲਾਂ……………….
ਕਹਾਣੀਕਾਰ ਲਾਲ ਸਿੰਘ ਦੀ ਪੰਜਾਬੀ ਕਹਾਣੀ ‘’ਅੱਧੇ-ਅਧੂਰੇ ’’ ਬਾਰੇ
ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ‘ਅੱਧੇ ਅਧੂਰੇ ‘ ਦਾ ਮੁੱਖ ਪਾਤਰ ਉਸ ਜਾਲ ਨੂੰ ਟੁੱਟਣ ਨਹੀ ਯਤਨਸ਼ੀਲ ਹੈ , ਜਿਸ ਵਿਚ ਉਹ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਜਾਂ ਕਹਿ ਲਵੋ ਕਿ ਬਚਪਨ ਤੋਂ ਫਸਿਆ ਆਇਆ ਹੈ । ਪਰ ਯਥਾਰਥ ਨੂੰ ਸਿੱਧੇ ਟੱਕਰਨ ਦੇ ਪਲਾਂ ਵਿਚ ਉਸ ਦੀ ਚਿਰਾਂ ਦੀ ਜੁਟਾਈ ਸ਼ਕਤੀ ਜਵਾਬ ਦੇ ਜਾਂਦੀ ਹੈ । ਅਜਿਹਾ ਭਾਣਾ ਵਾਰ-ਵਾਰ ਵਰਤਦਾ ਹੈ ਅਤੇ ਇਕ ਲਿਹਾਜ਼ ਨਾਲ ‘ ਕਾਠ ਦੀ ਹਾਂਡੀ ਵਾਰ-ਵਾਰ ਹੀ ਨਹੀਂ ਚੜ੍ਹਦੀ ’ ਵਾਲਾ ਮੁਹਾਵਰਾ ਇਕ ਵਾਰ ਤਾਂ ਛਿੱਥਾ ਪੈਂਦਾ ਪ੍ਰਤੀਤ ਹੁੰਦਾ ਹੈ । ਗਿੱਲ – ਜੱਟ ਪੀ.ਟੀ.ਆਈ . ਹਊਂ ਦੀ ਹਾਂਡੀ ਵਾਰ-ਵਾਰ ਹੀ ਨਹੀਂ ਚੜ੍ਹਾਉਦਾ ਬਲਕਿ ਰਿੱਝ-ਰਿੱਝ ਕੇ ਵਿਅੰਜਨ ਵੀ ਪਕਾਉਦਾ ਹੈ । ਚਪੜਾਸੀ ਦਾ ਗਿੱਲ – ਜੱਟ ਪੀ.ਟੀ.ਆਈ. ਅਤੇ ਦਲਿਤ ਜਮਾਤ ਨਾਲ ਸਬੰਧਤ ਸਕੂਲ ਹੈਂਡ ਪ੍ਰਤੀ ਵਿਹਾਰ ਇਸੇ ਨੁਕਤੇ ਦੀ ਪੁਸ਼ਟੀ ਕਰਦਾ ਹੈ । ਸਿਤਮ ਇਹ ਹੈ ਕਿ ਚਪੜਾਸੀ ਵੀ ਹੈੱਡ ਦੀ ਬਰਾਦਰੀ ਵਿੱਚੋਂ ਹੈ ਅਤੇ ਉਹੀ ਉਸ ਅੱਗੇ ਪੀ.ਟੀ.ਆਈ. ਦੀ ਬੜ੍ਹਤ ਨੂੰ ਦੁੱਗਣੀ ਬਣ ਕੇ ਪੇਸ਼ ਕਰਦਾ ਹੈ । ਇਉਂ ਜਾਤ ਦਾ ਵਖਰੇਵਾਂ ਅਖੀਰ ਦਾ ਲਾਵਾ ਦਲਿਤ ਚਪੜਾਸੀ ਉੱਤੇ ਹੀ ਕੱਢਦਾ ਹੈ । ਦਲਿਤ ਵਿਦਿਆਰਥੀ ਦੀਪੂ ਦੀ ਕੋਈ ਮੱਦਦ ਉਹ ਚਾਹ ਕੇ ਵੀ ਨਹੀਂ ਕਰ ਸਕਦਾ । ਜਾਤ ਦਾ ਚੱਕਰਵਿਊਂ ਤੋੜਨਾ ਉਸ ਦੇ ਵਸ ਤੋਂ ਬਾਹਰ ਹੀ ਰਹਿ ਜਾਂਦਾ ਹੈ , ਏਨਾਂ ਪੜ੍ਹ-ਲਿਖ ਕੇ ਵੀ । ਵੱਡੀ ਲੜਾਈ ਦੇ ਬੀਜ ਪੁੰਗਰਨ ਦੀ ਆਵਾਜ਼ , ਰੌਲੇ ਵਿਚ ਹੀ ਮਿੱਧੀ –ਮਸਲੀ ਜਾਂਦੀ ਹੈ , ਐਨ ਕਹਾਣੀ ਦੇ ਪਾਤਰ ਦੀਪੂ ਦੇ ਵਾਂਗ । ਜੇ ਗੂੰਜਦੀ ਹੈ ਤਾਂ ਸਿਰਫ਼ ਦੀਪੂ ਦੀਆਂ ਨੰਗੀਆਂ ਲੱਤਾਂ ਉੱਤੇ ਵੱਜੀਆਂ ਸੋਟੀਆਂ ਦੀ ਆਵਾਜ਼ ਹੀ ਗੂੰਜਦੀ ਹੈ । (ਡਾ . ਜਸਵਿੰਦਰ ਕੌਰ ਬਿੰਦਰਾ , ਜਸਵੀਰ , ਕੁਲਵੰਤ ਸਿੰਘ ਸੰਧੂ ਅਤੇ ਸੁਰਜੀਤ ਗਿੱਲ )
ੱ
ਅੱਧੇ-ਅਧੂਰੇ (ਕਹਾਣੀ ) ਕਹਾਣੀਕਾਰ ਲਾਲ ਸਿੰਘ ਦਸੂਹਾ
ਕਿਸੇ ਮੋਟਰ-ਗੱਡੀ ਦੀ ਲੱਥੀ ਹੱਥ ‘ ਚ ਲੱਕੜ ਵਾਲੀ ਲੋਹੇ ਦੀ ਹਥੌੜੀ ਲਗਾਤਾਰ ਵੱਜੀ । ਸਕੂਲ ਲੱਗਣ ਦੀ ਇਹ ਤੀਜੀ ਘੰਟੀ ਸੀ । ਸਕੂਲ ਹੈੱਡ ਰਾਮਪਾਲ ਸਟਾਫ਼ ਸਮੇਤ ਪ੍ਰਾਰਥਨਾ ਥੜ੍ਹੇ ਲਾਗੇ ਜਾ ਖੜੋਇਆ । ਘੜੀਆਂ ਪਲਾਂ ਹੀ ਸਾਰੇ ਬੱਚੇ ਸਵੇਰ ਦੀ ਸਭਾ ਲਈ ਆ ਜੁੜੇ । ਗਿੱਲ ਪੀ . ਟੀ . ਆਈ ਨੇ ਥੜ੍ਹੇ ਦੀ ਮੂਹਰਲੀ ਬਾਹੀ ‘ ਖੜੋ ਕੇ ਕੱਸਵਾਂ ਕਾਸ਼ਨ ਦਿੱਤਾ-ਸਾਵੇਂ ……। ਉਸੇ ਹੀ ਸੁਰ ‘ ਚ ਉਸ ਦਾ ਇਹ ਆਗਲਾ ਕਾਸ਼ਨ ਸੀ । ਇਹਨਾਂ ਵਿਦਿਆਰਥੀ ਸਾਵਧਾਨ ਹੋ ਗਏ । ਵਿੱਸ਼ ….! ਉਸੇ ਹੀ ਸੁਰ ‘ ਚ ਉਸ ਦਾ ਇਹ ਅਗਲਾ ਕਾਸ਼ਨ ਸੀ । ਇਹਨਾਂ ਦੀ ਮਸ਼ਕ ਉਸਨੇ ਕਈ ਵਾਰ ਕੀਤੀ । ਫਿਰ ਸਭ ਨੂੰ ਉਸਨੇ ਪ੍ਰਾਰਥਨਾ ਮੁਦਰਾ ‘ ਚ ਖੜ੍ਹੇ ਕਰ ਲਿਆ । ਨੌਵੀਂ ਦਾ ਗੁਰਮੇਲ , ਅੱਠਵੀਂ ਦਾ ਹਰਜੀਤ , ਛੇਵੀਂ ਦਾ ਪਿੰਕੀ ਆਪਣੇ ਆਪ ਥੜ੍ਹੇ ‘ ਤੇ ਆ ਚੜ੍ਹੇ । ਵਾਰੀ ਸਿਰ । ਉਹਨਾਂ ਦਾ ਚੌਥਾ ਸਾਥੀ ਦੀਪੂ ਅਜੇ ਸਕੂਲ ਨਹੀਂ ਸੀ ਪੁੱਜਾ ।
ਸਕੂਲ ਮੁਖੀ ਰਾਮਪਾਲ ਸਮੇਤ ਉਹਨਾਂ ਇਕ-ਦੋ ਵਾਰ ਉਸਦੀ ਜਮਾਤ ਵੱਲ , ਸਕੂਲ ਨੂੰ ਆਉਂਦੇ ਪੱਕੇ ਰਾਹ ਵੱਲ ਨਿਗਾਹ ਘੁਮਾਈ , ਉਹ ਕਿਧਰੇ ਵੀ ਦਿਖਾਈ ਨਾ ਦਿੱਤਾ ।
ਦੀਪੂ ਉਸ ਦਿਨ ਥੋੜ੍ਹਾ ਕੁ ਪਛੜ ਕੇ ਪੁੱਜਾ ਸੀ ਸਕੂਲ । .. ਸਾਹੋ ਸਾਹ ਹੋਏ ਨੇ ਉਸਨੇ ਛੇਤੀ ਦੇ ਕੇ ਆਪਣਾ ਬਸਤਾ ਪਹਿਲੇ ਟਾਟ ਦੇ ਅਖੀਰਲੇ ਸਿਰੇ ਲਿਆ ਰੱਖਿਆ । ਆਪਣੀ ਜਮਾਤ ਵਾਲੀ ਕਤਾਰ ‘ ਚ ਸਭ ਤੋਂ ਪਿੱਛੋਂ ਜਾ ਖੜੋਣ ਦੇ ਇਰਾਦੇ ਨਾਲ ਉਹ ਦੌੜਨ ਹੀ ਲੱਗਾ ਸੀ ਕਿ ਉਹ ਮੁੜ ਝੇਂਪ ਗਿਆ ।
ਸੁੱਕੇ ਟਾਂਡਿਆਂ ਵਰਗੀਆਂ ਬੱਗੀਆਂ ਨੰਗੀਆਂ ਲੱਤਾਂ ਉਸ ਪਾਸੇ ਵੱਲ ਜਾਣੋਂ ਜਿਵੇਂ ਅੜ ਹੀ ਖਲੋਈਆਂ ।
ਉਹਨੀਂ ਪੈਰੀਂ ਮੁੜਦੇ ਨੇ ਉਸਨੇ ਵੱਡੀ ਗਰਾਊਂੜ ‘ਚ ਖੜ੍ਹੇ ਅਧਿਆਪਕਾਂ , ਵਿਦਿਆਰਥੀਆਂ ਤੋਂ ਅੱਖ ਬਚਾ ਕੇ ਬੁੱਢੀ ਟਾਹਲੀ ਤੇ ਮੋਟੇ ਤਣੇ ਉਹਲੇ ਸ਼ਰਨ ਲੈ ਲਈ ।
ਕੱਚੀ ਥਾਂ ‘ ਤੇ ਵਿਛੇ ਪੰਜਾਂ ਟਾਟਾਂ ਉੱਤੇ ਛਤਰੀ ਬਣੀ ਮੋਟੀ ਭਾਰੀ ਟਾਹਲੀ ਨੇ ਜਿਵੇਂ ਉਸਨੂੰ ਆਪਦੀ ਬੁੱਕਲ ‘ ਚ ਲੁਕਦਾ ਕਰ ਲਿਆ ਸੀ ।
‘ ਜੋਂ ਮਾਂਗੇ ਠਾਕੁਰ ਅਪਨੇ ਸੋਏ , ਸੋਈ ਸੋਈ ਦੇਵੈ …. ‘‘ ਦਾ ਪੂਰਾ ਸ਼ਬਦ , ਸਾਰੇ ਵਿਦਿਆਰਥੀ , ਗੁਰਮੇਲ –ਹਰਜੀਤ- ਪਿੰਕੀ ਦੇ ਪਿੱਛੇ –ਪਿੱਛੇ ਹੇਕ ਲਾ ਕੇ ਪੜ੍ਹ ਹਟੇ । ਪਿੱਛੇਂ ਅਰਦਾਸ ਕਰਨੀ ਸੀ । ਉਹ ਤਿੰਨਾਂ ‘ ਚੋਂ ਆਉਂਦੀ ਨਹੀਂ ਸੀ ਕਿਸੇ ਨੂੰ । ਬਾਰੀ ਕਿਸੇ ਜੁੱਟ ਦੀ ਵੀ ਹੁੰਦੀ , ਅਰਦਾਸ ਦੀਪੂ ਨੂੰ ਹੀ ਕਰਨੀ ਪੈਂਦੀ । ਹੋਰ ਕਿਸੇ ਨੇ ਸਿੱਖੀ ਨਾ । ਜਿਸ ਦਿਨ ਦੀਪੂ ਢਿੱਲਾ-ਮੱਠਾ , ਬੀਮਾਰ-ਠਮਾਰ ਹੁੰਦਾ , ਸਕੂਲ ਨਾ ਆਉਂਦਾ , ਪ੍ਰਾਰਥਨਾ ਸਭਾ ਬਿਨਾਂ ਅਰਦਾਸ ਕੀਤਿਆਂ ਮੁਕਾ ਲਈ ਜਾਂਦੀ ।
ਉਸ ਦਿਨ ਤਾਂ ਉਸਨੂੰ ਜਮਾਤ ਤੱਕ ਪੁੱਜਦਿਆਂ ਕਈਆਂ ਨੇ ਦੇਖ ਲਿਆ ਸੀ ।
ਸਾਹਮਣੇ ਖੜ੍ਹੇ ਬੱਚਿਆਂ ਦੀ ਘੁਸਰ-ਮੁਸਰ ਤੋਂ ਸਕੂਲ ਪੀ . ਟੀ . ਆਈ ਤੱਕ ਸੂਚਨਾ ਪੁੱਜੀ ਕਿ ਦੀਪੂ ਟਾਹਲੀ ਉਹਲੇ ਐ , ਸਕੂਲ ਪੀ.ਟੀ.ਆਈ . ਦੇ ਤੇਵਰ ਦੇ ਪੂਰੇ ਉੱਪਰ ਨੂੰ ਚੜ੍ਹ ਗਏ - ‘ ਉਸਦੇ ਸਕੂਲ ‘ ਚ ਐਹੋ ਜਿਹੀ ਹਿਮਾਕਤ …. ।‘
‘‘ ਓਏ ਦੀਪੂ ਕੇ ਬੱਚੇ , ਐਧਰ ਆ ਜਾ ਛੇਤੀ , ਜਾਨ ਚਾਹੀਦੀ ਐ ਤਾਂ ….! ਆ ਜਾ ਫੱਟਾ-ਫੱਟ …. ! ਲੈਨਾਂ ਮੈਂ ਤੇਰੀ ਖ਼ਬਰ ਵੱਡ ਗਿਆਨੀ ਦੀ ,ਕੁੱਤੀਏ ਕਾਤੇ …! ‘’
ਸਕੂਲ ਪੀ ਟੀ ਆਈ ਅੰਦਰਲਾ ਗਿੱਲ ਪੀ ਟੀ ਆਈ , ਜਿਵੇਂ ਇੱਕੋ ਵਾਰਗੀ ਜਾਗ ਉਠਿਆ । ਉਸਨੂੰ ਜਿਵੇਂ ਚੇਤਾ ਹੀ ਨਾ ਰਿਹਾ ਕਿ ਉਹ ਆਪਣੇ ਖੇਤੀਂ ਕੰਮ ਲੱਗੇ ਕਿਸੇ ਕੰਮੀਂ-ਕਾਮੇ ਦੀ ਝਾੜ-ਝੰਭ ਕਰ ਰਿਹੈ , ਜਾਂ ਸਕੂਲ ਸ਼ਿਸ਼ਟਾਚਾਰ ਦੀ ਹੱਦ-ਹਦੂਦ ਅੰਦਰ ਖੜ੍ਹਾ ‘ ਗੈਰਹਾਜ਼ਰ ‘ ਵਿਦਿਆਰਥੀ ਨੂੰ ਹਾਜ਼ਰ ਕਰ ਰਿਹੈ ।
ਸਹਿਮਿਆ ਡਰਿਆ ਦੀਪੂ ਟਾਹਲੀ ਉਹਲਿਉਂ ਨਿਕਲ ਕੇ ਸਕੂਲ ਗਰਾਊਂਡ ਵੱਲ ਨੂੰ ਹੋ ਤੁਰਿਆ । ਥੜ੍ਹੇ ਤੱਕ ਪੁਹੰਚਦਿਆਂ ਉਸਨੇ ਸਾਰੇ ਅੰਗ-ਪੈਰ ਪੰਜ-ਭੱਖ ਚੜ੍ਹੇ ਬੁਖਾਰ ਨਾਲ ਕੰਬਦੀ ਦੇਹ ਵਾਂਗ ਕੰਬਣ ਲੱਜ ਪਏ ।
ਸਕੂਲ ਪੀ ਟੀ ਆਈ ਨੂੰ ਉਸਦੀ ਢਿੱਲੀ-ਢਿਲਕੀ ਤੋਰ , ਹੋਰ ਵੀ ਤਲ਼ਖੀ ਚਾੜ੍ਹ ਗਈ । ਪ੍ਰਾਰਥਨਾ –ਥੜ੍ਹੇ ਦੀਆਂ ਤਿੰਨਾ ਪਉੜੀਆਂ ਚੜ੍ਹਨ ਲਈ ਦੀਪੂ ਨੇ ਪਹਿਲੀ ਪਉੜੀ ‘ ਤੇ ਇਕ ਪੈਰ ਧਰਿਆ ਹੀ ਸੀ ਕਿ ਠਾਅ ਕਰਦੀ ਬੈਂਤ ਉਸਦੀਆਂ ਨੰਗੀਆਂ ਪਿੰਨੀਆਂ ‘ ਚ ਆ ਵੱਜੀ । ਨਾਲ਼ ਹੀ ਜ਼ੋਰਦਾਰ ਦਬਾਕਾ - ‘‘ ਸਾਲਿਆ ਕੱਲਰ ਉਤਰਿਆ ਆ ਤੇਰੀਆਂ ਲੱਤਾਂ ‘ ਚ ! ਹਿੱਲ ਮਰ ਨਈ ਹੁੰਦਾ ….. ਕੁੱਤਿਆ ਤਖਾਣਾਂ …. ਵਰਦੀ ਨਈ ਪਾਈ …..! ‘‘
‘‘ ਹਾਏ ਓਏ ਮਰ ਗਿਆ ਓਏਏ ….‘‘ ਦੀਪੂ ਦੀ ਰੋਣ ਵਰਗੀ ਲੇਅਰ ਸਕੂਲ ਪੀ ਟੀ ਆਈ ਦੀ ਗਰਜਵੀਂ ਆਵਾਜ਼ ਹੇਠ ਦੱਬ ਹੋ ਕੇ ਸਾਹਮਣੇ ਖੜ੍ਹੇ ਬੱਚਿਆਂ ਤੱਕ ਚੀਸ ਬਣ ਕੇ ਫੈਲ ਗਈ ।
ਡਰਿਆ ਸਹਿਮਿਆ , ਹਟਕੋਰੇ ਭਰਦਾ ਦੀਪੂ ਉਸ ਦਿਨ ਰਟੀ-ਰਟਾਈ ਅਰਦਾਸ ਅੰਦਰ ,ਦਸਾਂ ਗੁਰੂਆਂ ਦੇ ਨਾਵਾਂ ਪਿੱਛੋਂ ਚਾਰ ਸਾਹਿਬਜ਼ਾਦਿਆਂ , ਪੰਜਾਂ ਪਿਆਰਿਆਂ , ਚਾਲੀ-ਮੁਕਤਿਆਂ ਸਮੇਤ ਅਨੇਕਾਂ ਸ਼ਹੀਦ ਸਿੰਘਾਂ-ਸਿੰਘਣੀਆਂ ਨੂੰ ਯਾਦ ਕਰਨਾ ਹੀ ਭੁੱਲ ਗਿਆ । ਸਿਹਤਦਾਨ,ਵਿਦਿਆਦਾਨ ,ਗਿਆਨਦਾਨ,ਦਾਨਾਂ ਸਿਰ ਦਾਨ ਸ੍ਰੀ ਅੰਮ੍ਰਿਤਸਰ ਸਾਬ੍ਹ ਜੀ ਦੇ ਦਰਸ਼ਨ ਅਸ਼ਨਾਨ ਵਰਗੀਆਂ ਅਨੁਪੂਰਕ ਮੰਗਾਂ ਵੀ ਉਸ ਤੋਂ ਅੱਗੜ੍ਹ-ਦੁੱਗੜ ਕਰਕੇ ਖਿੱਲਰ ਜਿਹੀਆਂ ਗਈਆਂ ।
ਬੈਂਤ ਦੀ ਪੀੜ ਤੇ ਵਰਦੀ-ਰਹਿਤ ਲੱਤਾਂ ਨੇ ਉਸਦੀ ਸੁਰਤੀ ਰੱਤੀ ਭਰ ਵੀ ਕਿਧਰੇ ਇਕਾਗਰ ਨਹੀਂ ਸੀ ਹੋਣ ਦਿੱਤੀ ।
ਘਰੋਂ , ਕਾਹਲ-ਕਾਹਲ ‘ ਚ ਘੁੱਗੂ ਬਣਾ ਕੇ ਖਾਧੀ ਰੋਟੀ ਵੀ ਅੱਧ-ਪਚੰਧੀ ਅਜੇ ਤੱਕ ਉਸਦੀ ਛਾਤੀ-ਵੱਖੀ ‘ ਚ ਫਸੀ ਪਈ ਸੀ ।
ਡੌਰ-ਭੌਰ ਹੋਇਆ , ਉਹ ਥੜ੍ਹੇ ਤੋਂ ਉਤਰ ਕੇ ਆਪਣੀ ਜਮਾਤ ਵਾਲੀ ਪਾਲ ਤੱਕ ਦੀ ਪਛਾਣ ਵੀ ਨਾ ਕਰ ਸਕਿਆ ।
ਮੁੱਖ ਅਧਿਆਪਕ ਰਾਮਪਾਲ ਨੂੰ ਉਸ ਦਿਨ ਦਾ ਵਰਤਾਰਾ ਬੇਹੱਦ ਅਜੀਬੋ-ਗਰੀਬ ਲੱਗਾ । ਉਸ ਅੰਦਰ ਦੀਪੂ ਲਈ ਹਮਦਰਦੀ ਨਾਲੋਂ ਵੱਧ ਸਕੂਲ ਪੀ ਟੀ ਆਈ ਲਈ ਰੰਜਸ਼ ਜਾਗ ਉੱਠੀ ।
ਪ੍ਰਾਰਥਨਾ ਸਭਾ ਮੁੱਕਣ ‘ ਤੇ ਉਸਨੇ ਸਕੂਲ ਪੀ ਟੀ ਆਈ ਨੂੰ ਦਫ਼ਤਰ ਸੱਦ ਕੇ ਆਪਣੇ ਅਹੁਦੇ ਦੇ ਪ੍ਰਭਾਵ ਅਧੀਨ ਉਸਨੂੰ ਚਿਤਾਰਨ ਵਰਗੀ ਸਲਾਹ ਦਿੱਤੀ - ‘‘ ਗਿੱਲ ਸਾਬ੍ਹ ਏਹ ਜਾਤਾਂ-ਗੋਤਾਂ ਦੀ ਗਾਲ੍ਹ ਸਕੂਲ ਦੀ ਹੱਦ – ਹਦੂਦ ਅੰਦਰ ਸੋਭਾ ਨਈ ਦਿੰਦੀ । ਇਕ ਤਾਂ ਅਧਿਆਪਕ ਦਾ ਆਪਣਾ ਮੂੰਹ ਗੰਦਾ ਹੁੰਦਾ ,ਸਤਿਕਾਰ ਘਟਦਾ ਉਸਦਾ ,ਦੂਜੇ …. ਦੂਜੇ ਹੀਣ-ਭਾਵਨਾ ਪੈਦਾ ਹੁੰਦੀ ਆ ਬੱਚੇ ‘ ਚ । ‘‘
‘’ ਹੀਣ-ਭਾਵਨਾ , ਕਾਦ੍ਹੀ ਹੀਣ-ਭਾਵਨਾ ! ਜੇੜ੍ਹਾ ਹੈ ਈ ਤਖਾਣ ਉਨ੍ਹੇ ਤਖਾਣ ਈ ਰ੍ਹੈਣਾਂ … !ਉਹ ਭਾਮਾਂ ਮੁੱਖ ਮੰਤਰੀ ਛੱਡ ਕੇ ਰਾਸ਼ਟਰਪਤੀ ਬਣ ਜੇਏ .. ! ‘’
ਹੈੱਡਮਾਸਟਰ ਰਾਮਪਾਲ ਨੂੰ ਲੱਗਾ ਪੀ.ਟੀ.ਆਈ. ਨੇ ਉਸਦੀ ਗੱਲ ਦਾ ਉੱਤਰ , ਬਿਲਕੁੱਲ ਫ਼ਜੂਲ ਦਾ ਦਿੱਤਾ ਵੀ ਉਚ-ਜਾਤੀ ਥੱਮਲੇ ‘ਤੇ ਖੜ੍ਹੋ ਕੇ । ਦੀਪੂ ਦੀ ਪਛੜੀ ਜਾਤ ਦੇ ਨਾਲ-ਨਾਲ ਉਸਦੇ ਅਧਿਆਪਕ ਦੀ ਅਨੂਸੂਚਿਤ ਜਾਤੀ ਵੀ ਚਿਤਾਰ ਦਿੱਤੀ ਹੈ ।
ਉਸਦੀ ਸਿੱਧੀ-ਸਪਾਟ ਚੋਟ ਰਾਮਪਾਲ ਤੋਂ ਬਰਦਾਸ਼ਤ ਨਾ ਹੋਈ । ਨਾ ਉਹ ਚੁੱਪ ਰਹਿਣ ਜੋਗਾ ਰਿਹਾ , ਨਾ ਉਸ ਨਾਲ ਸਿੱਧਾ ਉਲਝਣ ਦੇ ਕਾਬਲ ਸਮਝਦਾ ਸੀ ਆਪਣੇ ਆਪ ਨੂੰ । ਓਪਰੀ ਥਾਂ ਹੋਣ ਕਰਕੇ ।
ਤਾਂ ਵੀ ਉਸਦੀ ਮੁੱਖ ਅਧਿਆਪਕੀ ਥੋੜ੍ਹਾ ਕੁ ਤਲਖ਼ ਜਰੂਰ ਹੋਈ … ‘’ ਸਕੂਲ ਪੁੱਜ ਕੇ ਪੀ.ਟੀ.ਆਈ . ਨਾ ਕੋਈ ਤਰਖਾਣ ਹੁੰਦਾ , ਨਾ ਚਮਾਰ , ਨਾ ਜੱਟ । ਸਾਰੇ ਵਿਦਿਆਰਥੀ , ਵਿਦਿਆਰਥੀ ਹੁੰਦੇ ਆ , ਸਾਰੇ ਇੱਕ ਬਰਾਬਰ । ‘’
‘’ ਏਹ ਬੜੀ-ਬਰੋਬਰੀ ਸੱਭ ਕੇਹਣ-ਕਹਾਉਣ ਦੀਆਂ ਗੱਲਾਂ ਈ ਆਂ , ਮੂੰਹ ਜ਼ਬਾਨੀ ਦੀਆਂ … ਤੁਸੀਂ ਬਓਤੀ ਨਾ ਰੈਅ ਕਰੋ ਏਨਾਂ ਦੀ … ਏਹ ਕੁਤੀੜ ਸਾਲੀ ਹੈਗੀ ਏਸੇ ਲੈਕ … ‘’, ਕਰੀਬ ਉਸ ਰੌਅ ‘ਚ ਬੋਲਿਆ ਸਕੂਲ ਪੀ.ਟੀ.ਆਈ. ਸਕੂਲ ਹੈੱਡ ਦੇ ਕਮਰੇ ‘ਚੋਂ ਉਹਨੀ ਪੈਰੀ ਬਾਹਰ ਚਲ ਗਿਆ ।
ਰਾਮਪਾਲ ਨੂੰ ਉਸਦੀ ਇਹ ਹਰਕਤ ਹੋਰ ਵੀ ਭੈੜੀ ਲੱਗੀ । ਉਸਦੇ ਕਮਰੇ ਦੀ ਗੱਦੇਦਾਰ ਕੁਰਸੀ , ਉਸਨੂੰ ਤਿੱਖੀਆਂ ਸੂਲਾਂ ਵਾਂਗ ਚੁਭਣ ਲੱਗ ਪਈ । …. ਉਸਨੂੰ ਲੱਗਾ ਕਿ ਜਾਤਾਂ-ਗੋਤਾਂ ਦੀ ਊਚ-ਨੀਚ ਨਾਲ ਅੱਟੇ ਪਏ ਉਸਦੇ ਆਲੇ-ਦੁਆਲੇ , ਰਾਹ-ਖਹਿੜੇ , ਘਰ –ਵਿਹੜੇ ਨੇ ਹੁਣ ਉਸਨੂੰ ਪੂਰੀ ਤਰ੍ਹਾਂ ਘੇਰ ਵਗਲ ਲਿਆ ਹੈ । ਉਸਦੀ ਪਿੱਠ ‘ਤੇ ਸਵਾਰੀ ਕਰ ਲਈ ਹੈ , ਪੱਕੀ-ਪੀਡੀ ! …. ਉਸਦਾ ਜੋਟੀਦਾਰ ਕੈਲਾ ਵੀ ਉਸ ਲਈ ਉਹ ਨਹੀਂ ਸੀ ਰਿਹਾ । ਚੜ੍ਹਦੀ ਪੱਤੀ ਵਾਲਾ ਕਰਨੈਲ । ਲੰਬੜਦਾਰ ਇੰਦਰ ਸਿੰਘ ਦਾ ਲੜਕਾ । … ਦੋਨੋਂ ਇਕੱਠੇ ਪੜ੍ਹੇ ਸਨ , ਪਿੰਡ ਦੇ ਹਾਈ ਸਕੂਲੇ । ਲਾਗਲੇ ਸ਼ਹਿਰ ‘ਚ ਵੱਡੀ ਪੜ੍ਹਾਈ ਵੀ ਉਹਨਾਂ ਇਕੱਠਿਆਂ ਕੀਤੀ ਤੇ ਅਧਿਆਪਕੀ ਕੋਰਸ ਵੀ ਇਕੋ ਥਾਂ । ਕੈਲਾ ਖੇਡਾਂ ‘ਚ ਮੋਹਰੀ ਸੀ ,ਰਾਮੂ ਪੜ੍ਹਾਈ ‘ਚ ਅੱਵਲ । ਦੋਨੋਂ ਆਪਣੀ-ਆਪਣੀ ਥਾਂ ਕਪਤਾਨ । ਆਪਣੇ –ਆਪਣੇ ਖੇਤਰ ਦੇ ਨਾਇਕ । ਸਕੂਲੀ-ਕਾਲਜੀ ਉਹਨਾਂ ਦਾ ਬਹਿਣ-ਉੱਠਣ ਆਉਣ-ਜਾਣ ਵੀ ਇਕੱਠਾ ਰਿਹਾ ਸੀ । ਨਾ ਕੋਈ ਵੱਡਾ ਸੀ , ਨਾ ਕੋਈ ਛੋਟਾ । ਨਾ ਕੋਈ ਉੱਚਾ ਸੀ ,ਨਾ ਨੀਵਾਂ । ਪਰ ਹੁਣ … ਹੁਣ ਥੋੜ੍ਹੇ ਕੁ ਚਿਰਾਂ ਤੋਂ ,ਬਰਾਦਰੀ ਹੋਂਦ ਨੂੰ ਉਭਾਰਦੀ ਦਲਿਤ ਲਹਿਰ ਨਾਲ ਜੁੜਕੇ ਰਾਮਪਾਲ ਮੁੜ ਤੋਂ ਉਹੀ ਸੀ : ਕੰਮੀ-ਕਮੀਣ, ਸ਼ਿੱਬੂ ਚਮਾਰ ਦਾ ਮੁੰਡਾ ਰਾਮੂ ਚਮਾਰ ਤੇ ਕੈਲਾ , ਕਰਨੈਲ ਸਿੰਘ ਵਲਦ ਇੰਦਰ ਸਿੰਘ ,ਲੰਬੜਦਾਰ । ਰੰਧਵਾ , ਖਾਲਸ ਜੱਟ । ਕਹਿੰਦਾ ਕਹਾਉਦਾ ਜ਼ਿਮੀਦਾਰ । ਸ਼ਿੱਬੂਕਿਆਂ ਦੇ ਟੱਬਰ ਨੂੰ ਦਿਹਾੜੀ –ਟੱਪਾ ਦੇਣ ਵਾਲਾ ਵੱਡਾ ਅਲਾਟੀਆ ।
ਪੜ੍ਹਾਈ ਮੁੱਕਦੀ ਕਰਕੇ ਉਹ ਦੋਨੋਂ ਇਕ-ਦੂਜੇ ਤੋਂ ਨਿੱਖੜਦੇ ਕਰੀਬ-ਕਰੀਬ ਕੱਟੇ ਜਿਹੇ ਗਏ । ਰਾਖਵੇਂ ਕੋਟੇ ‘ਚੋਂ ਰਾਮਪਾਲ ਨੂੰ ਕੈਲੇ ਨਾਲੋਂ ਪਹਿਲਾਂ ਮਿਲੀ ਸਕੂਲੀ ਅਧਿਆਪਕੀ ਦੋਨਾਂ ਵਿਚਕਾਰਲੀ ਵਿੱਥ ਨੂੰ ਕਿੰਨਾ ਸਾਰਾ ਹੋਰ ਵੱਡਾ ਕਰ ਗਈ ।
ਕੈਲੇ ਦੀ ਸਾਰੀ ਦੀ ਸਾਰੀ ਲੰਬੜਦਾਰੀ ਜਿਵੇਂ ਸੂਲੀ ਟੰਗੀ ਗਈ । ਭੱਜ-ਦੌੜ ਕਰਕੇ ਉਹ ਕਈ ਚਿਰ ਪਿੱਛੋਂ ਰਾਮਪਾਲ ਨਾਲ ਰਲਿਆ ਈ ਰਲਿਆ ਤਾਂ ਉਸਤੋਂ ਕਿੰਨਾ ਸਾਰਾ ਜੂਨੀਅਰ ਕਿੰਨਾ ਸਾਰਾ ਹੇਠਾਂ । ਇਕੋ ਸਕੂਲ ਦੇ ਇਕੋ ਸਟਾਫ਼-ਰੂਮ ‘ਚ ਬੈਠੇ ਵੀ ਉਹ ਇਕ-ਦੂਜੇ ਤੋਂ ਕੋਹਾਂ ਦੂਰ । ਬੋਲ-ਚਾਲ , ਗੱਲਬਾਤ ,ਲਗਭਗ ਬੰਦ । ਸਰਕਾਰੀ ਕੰਮ-ਕਾਰ ਹਿਤ ਜੇ ਕਿਧਰੇ ਮਾੜੀ-ਪਤਲੀ ਹੂੰ-ਹਾਂ ਕਰਨੀ ਪੈਂਦੀ ਤਾਂ ਐਵੇਂ ਰੁੱਸੀ-ਰੁੱਸੀ ਜਿਹੀ , ਸੜੀ –ਭੁੱਜੀ ਜਿਹੀ ।
… ਪਦ ਉੱਨਤੀ ਕਰਕੇ ਕੈਲੇ ਤੋਂ ਕਾਫੀ ਦੂਰ ਆਏ ਰਾਮਪਾਲ ਨੂੰ ਲੱਗਾ ਕਿ ਉਸਦਾ ‘ ਜੋਟੀਦਾਰ ’ਕਰਨੈਲ ਉਸਤੋਂ ਪਹਿਲਾਂ ਹੀ ਉਸਦੇ ਨਵੇਂ ਸਕੂਲ ਪਹੁੰਚ ਗਿਆ ਹੈ । ਹੋਰ ਤਾਂ ਹੋਰ ਉਸਦੇ ਪਿਛਲੇ ਸਕੂਲ ਦਾ ਸਟਾਫ਼ ਰੂਮ ਵਰਤਾਰਾ ,ਇਸ ਸਕੂਲ ਦੇ ਸਾਰੇ ਕਲਾਸ ਕਮਰਿਆਂ , ਸਾਰੀਆਂ ਥਾਵਾਂ ਤੱਕ ਖਿੱਲਰ ਫੈਲ ਗਿਆ ਹੈ ।
ਪ੍ਰਾਰਥਨਾ ਸਭਾ ਪਿੱਛੋਂ ਉਸਦੇ ਆਪਣੇ ਦਫ਼ਤਰ ‘ਚ ਹੁਣੇ ਵਾਪਰੀ ਘਟਨਾ , ਉਸਦੇ ਸਾਰੇ ਵਜੂਦ ਨੂੰ ਸੜਦੀ ਬਲਦੀ ਜੂਹ ਅੰਦਰ ਸੁੱਟਦਾ ਕਰ ਗਈ ।
ਪਲ ਦੀ ਪਲ ਉਸਦੀ ਰੀਜ਼ਰਵ ਕਲਾਸ ਪਦ-ਉੱਨਤੀ ਉਸ ਨੂੰ ਸਰਾਪ ਜਿਹੀ ਜਾਪੀ । ਉਸਨੂੰ ਸਮਝ ਨਾ ਲੱਗੀ ਕਿ ਸਕੂਲ ਪੀ.ਟੀ.ਆਈ. ਅੰਦਰੋਂ ਰੁੱਖੇ ਭੱਦੇ ਬੋਲ , ਉਸਦੀ ਛੋਟੀ ਉਮਰ ਨੂੰ ਮਿਲੀ ਵੱਡੀ ਕੁਰਸੀ ਕਾਰਨ ਨਿਕਲੇ ਹਨ ਜਾਂ ਗਿੱਲ ਪੀ.ਟੀ.ਆਈ. ਦੀ ਵੱਡੀ ਉਮਰ ਹੇਠਲੀ ਨੀਵੀਂ ਕੁਰਸੀ ਨੂੰ ਹੋਈ ਰੰਜਸ਼ ਕਾਰਨ ।
ਤਰਲੋਮੱਛੀ ਹੋਇਆ ਉਹ ਝਟਕਾ ਜਿਹਾ ਮਰਕੇ ਉਠਦਾ ਕਮਰਿਓਂ ਬਾਹਰ ਖੜ੍ਹਾ ਹੋਇਆ ।
ਇਕ –ਦੋ ਨੂੰ ਛੱਡ ਕੇ ਸਾਰੇ ਅਧਿਆਪਕ ਆਪਣੀਆਂ ਜਮਾਤਾਂ ਵਿਚ ਜਾ ਚੁੱਕੇ ਸਨ। ਗਿੱਲ ਪੀ.ਟੀ.ਆਈ . ਉਸ ਨੂੰ ਕਿਧਰੇ ਦਿਖਾਈ ਨਾ ਦਿੱਤਾ । ਸਕੂਲ ਚੌਕੀਦਾਰ ਸਾਧੂ ਦਫ਼ਤਰੋਂ ਬਾਹਰ ਬੈਂਚ ‘ਤੇ ਬੈਠਾ ਕਿਸੇ ਡੂੰਘੀ ਥਾਂ ਡੁੱਬਾ ਪ੍ਰਤੀਤ ਹੁੰਦਾ ਸੀ ।
ਉਲਝੇ-ਬਿਖਰੇ ਰਾਮਪਾਲ ਨੇ ਸਾਧੂ ਚੌਕੀਦਾਰ ਨੂੰ ਥੋੜ੍ਹਾ ਕੁ ਕੱਸਵੀਂ ਆਵਾਜ਼ ਮਾਰੀ , ਅਕਾਰਨ । ਉਹ ਜਿਵੇਂ ਕਰੰਟ ਲੱਗਣ ਵਾਂਗ ਝੱਟ ਖੜ੍ਹਾ ਹੋ ਗਿਆ ‘’ ਜੀਈ ….ਸਾਬ੍ਹ…!’’
ਰਾਮਪਾਲ ਕੋਲ ਉਸਨੂੰ ਦੱਸਣ ਕਹਿਣ ਲਈ ਵੀ ਕੁਝ ਨਹੀਂ ਸੀ ।
‘’ ਗਿੱਲ ਸਾਬ੍ਹ ਨੂੰ ਬੁਲਾਈ । … ਨਈ ਸੱਚ ਦੀਪੂ ਨੂੰ ਬੁਲਾਈਂ , ਕੇੜੀ ਜਮਾਤ ਆ ਭਲਾ ਦੀਪੂ ਦੀਈ …?’’
‘’ ਜੀ ਸੱਤਵੀਂ ਜੀਈ … ਭਾਈਆਂ ਕੇ ਦੀਪੂ ਦੀ ਸੱਤਮੀਂ ਜਮਾਤ ਆ ਜੀਈ …।‘’ ਸਾਧੂ ਤਿੱਖੀ ਚਾਲੇ ਖੁੱਲੇ ਅਹਾਤੇ ਦੇ ਪਾਰਲੇ ਸਿਰੇ ਵੱਡੀ ਟਾਹਲੀ ਵੱਲ ਨੂੰ ਤੁਰਿਆ ਈ ਸੀ ਕਿ ਹੈੱਡਮਾਸਟਰ ਰਾਮਪਾਲ ਨੇ ਫਿਰ ਪਿੱਛਿਓਂ ਵਾਜ ਮਾਰ ਲਈ – ‘’ ਅੱਛਾ ਰੈਹਣ ਦੇ ਹਜੇ … ਮੈਂ ….!’’
ਸਾਧੂ ਉਹਨੀ ਪੈਰੀ ਮੁੜਦਾ ਆਪਣੇ ਸਟੂਲ ਲਾਗੇ ਆ ਖੜ੍ਹਾ ਹੋਇਆ । ਸਕੂਲ ਮੁਖੀ ਦਾ ਅਗਲਾ ਆਦੇਸ਼ ਜਾਨਣ ਲਈ ।
ਰਾਮਪਾਲ ਘੜੀ ਪਲ ਚੁੱਪਚਾਪ ਖੜ੍ਹਾ ਰਿਹਾ । ਫਿਰ … ਫਿਰ , ਉਸ ਅੰਦਰ ਰਿਝਦੀ-ਕੜ੍ਹਦੀ ਹਾਂਡੀ ਨੂੰ ਜਿਵੇਂ ਉਬਾਲ ਜਿਹਾ ਆਇਆ ਹੋਵੇ । ਥੋੜ੍ਹੇ ਕੁ ਜਿੰਨੇ ਬੇ-ਤਬਤੀਬੇ ਬੋਲ ਆਪ-ਮੁਹਾਰੇ ਉਸ ਦੇ ਮੂੰਹੋਂ ਨਿਕਲ ਦੇ ਸਾਧੂ ਚੌਕੀਦਾਰ ਵੱਲ ਨੂੰ ਵਧੇ – ‘’ … ਆਹ ਜੇੜ੍ਹਾ ਪੀ.ਟੀ. ਆ ਸਾਧਾ ਸਿਆਂ ,ਕਦੋਂ ਕੁ ਦਾ ਆ , ਮੇਰਾ ਮਤਲਬ ਐਸ ਸਕੂਲ ਐਥੇ ? ‘’
‘’ਸਾਬ੍ਹ ਜੀ , ਏਹ ਸਰਦੈਰ ਹੋਣੀ ਐਥੇ ਐਬੇ ਈ ਆ ਜੀਈ ਮੁੱਢ ਤੋਂ । ਏਹ ਤਾਂ ਸਕੂਲ ਈ ਏਨ੍ਹਾਂ ਦਾ ਸੀਗਾ ਜੀਈ , ਏਨ੍ਹਾ ਦੇ ਭਾਪਾ ਜੀ ਦਾ , ਸਰਦਾਰ ਬਾਦ੍ਹਰ ‘ ਜਾਗਰ ਸੂੰਹ ਦਾ । ਏਹ ਤਾਂ ਜੀਈ ਥੋੜ੍ਹੇ ਕੁ ਚਿਰਾਂ ਤੋਂ ਸਰਕਾਰੂ ਹੋਇਆ , ਪਹਿਲੋਂ ਏਹੋ ਸਰਦਾਰ ਹੋਂਣੀ ਮਾਲਕ ਹੁੰਦੇ ਸੇਏ , ਐਥੇ ….।‘’
‘’ ਹੂੰਅ … ਅ….ਅ…’’ ਰਾਮਪਾਲ ਅੰਦਰੋਂ ਨਿਕਲੀ ਲੰਮੀ ਹੂੰਅ … ਅ ਵਿਚ ਦਰਦ ਸੀ ਜਾਂ ਹਿਰਖ , ਰੋਹ ਸੀ ਜਾਂ ਖਿਝ ,ਘੜੀ ਪਲ ਤਾਂ ਉਸਨੂੰ ਆਪ ਨੂੰ ਵੀ ਸਮਝ ਨਾ ਲੱਗੀ । ਤਾਂ ਵੀ । ਸਰਕਾਰੀ ਸੇਵਾ ‘ਚ ਆਉਣ ਤੋਂ ਪਹਿਲਾਂ , ਰਵੀਦਾਸ ਹਾਈ ਸਕੂਲ ਬਿਤਾਏ ਢਾਈ ਕੁ ਵਰ੍ਹੇ ਉਸਦੇ ਦਿਲ-ਦਿਮਾਗ ‘ਤੇ ਸੂਲ ਵਾਂਗ ਚੁਭ ਗਏ । … ਕਿੰਨੀ ਖੁਸ਼ਾਮਦ ਕਰਨੀ ਪਈ ਸੀ ਉਸਨੂੰ ਪ੍ਰਧਾਨ , ਸਕੱਤਰ , ਮੈਨੇਜਰ ਸਮੇਤ ਸਾਰੇ ਪ੍ਰਬੰਧਕੀ ਅਮਲੇ ਦੀ । ਕੱਲੇ-ਕੱਲੇ ਦੇ ਗੋਡੀਂ ਹੱਥ ਲਾਉਣ ਪਿਆ ਸੀ । ਪਹਿਲਾਂ ਨੌਕਰੀ ਲੈਣ ਲਈ , ਪਿੱਛੋਂ ਦਿਨ-ਕਟੀ ਕਰਨ ਲਈ , ਖਾਸ ਕਰ ਕਮੇਟੀ ਪ੍ਰਧਾਨ ਦੇ , ਜਿਸ ਦੇ ਹੁਕਮ ਤੋਂ ਪੱਤਾ ਸੀ ਹਿਲਦਾ ਸਾਰੇ ਸਕੂਲ ‘ਚ ।
ਪ੍ਰਧਾਨ ਜੀ ਦੀ ਮੁੱਠੀ-ਚਾਪੀ ਉਸਨੂੰ ਕਈ ਚਿਰ ਕਰਨੀ ਪਈ ਸੀ । ਕਦੀ ਉਸ ਵੱਲੋਂ ‘ਹਾਂ’ ਹੋ ਜਾਂਦੀ ਕਦੀ ‘ ਨਾਂਹ ’ ।
ਆਖ਼ਰ ਉਸਦੇ ਪਿਓ ਸ਼ਿਬੂ ਨੇ ਪ੍ਰਧਾਨ ਜੀ ਦੀ ਕੁਟੀਆ ਪਹੁੰਚ ਕੇ ਜਾਣੋਂ ਉਸਦੇ ਪੈਰ ਹੀ ਫੜ ਲਏ ਸਨ। ਪ੍ਰਸੰਨ –ਚਿੱਤ ਹੋਏ ‘ ਬਾਬਾ ਜੀ ’ ਨੇ ਸ਼ਿੱਬੂ ਨੂੰ ਹਾਂ ਕਰ ਦਿੱਤੀ – ‘’ ਅੱਛਇਆ , ਭੇਜ ਦੇਨਾ ਲਟਕੇ ਕੋ ਆਸ਼ਰਮ , ਕਲ ਕੋਅ …. । ‘’
ਪਰ, ਥਾਂ-ਥਾਂ ਟੱਕਰਾਂ ਮਾਰਦੇ ਰਾਮਪਾਲ ਤੋਂ ਕਲ੍ਹ ਦੀ ਉਡੀਕ ਨਹੀਂ ਸੀ ਹੋਈ । ਉਹ ਉਸੇ ਸ਼ਾਮ ਉਸਦੇ ਆਸ਼ਰਮ ਜਾ ਪੁੱਜਾ ਸੀ । ਸਕੂਲ ਪ੍ਰਧਾਨ ‘ ਸੰਤ-ਮ੍ਹਾਰਾਜ ‘ ਉਚੇ ਗੱਦੇ-ਦਾਰ ਆਸਣ ‘ਤੇ ਬਿਰਾਜਮਾਨ ਸਨ , ਗੋਲ ਚੌਕੜੀ ਮਾਰੀ । ਪੂਰੀ ਸਾਧ ਬਿਰਤੀ । ਇਕ ਹੱਥ ਮਾਲਾ , ਲਿਸ਼ਲਿਸ਼ ਕਰਦੀ ਦਿੱਖ , ਆਲੇ-ਦੁਆਲੇ ਕਿੰਨੀ ਸਾਰੀ ਸੰਗਤ ।
ਰਾਮਪਾਲ ਸਾਰੇ ਦਾ ਸਾਰਾ ਨਿਵ ਕੇ , ਡੰਡੌਤ ਬੰਦਨਾ ਕਰਕੇ , ਉਸਦੇ ਨੇੜੇ ਜਿਹੇ ਹੋ ਕੇ ਜਾ ਬੈਠਾ ਸੀ ।
‘’ ਅੱਛਇਆ ਕਿਤਨੀ ਜਮਾਤੇ ਪੜ੍ਹਾ ਹੈਅ ਤੂੰ … ? ‘’ ਗੱਦੀਦਾਰ ਪ੍ਰਧਾਨ ਨੇ ਪੈਂਦੀ ਸੱਟੇ ਉਸ ਨੂੰ ਸਵਾਲ ਕੀਤਾ ਸੀ ।
‘’ ਜੀ ਈ ਮੈਂ ਬੀ.ਐਸ.ਸੀ ., ਬੀ.ਐਡ. ਆਂ ….?’’
‘’ ਬੀ.ਸੀ. ਤੋਂ ਹੂਈ , ਤੂੰ ਮਾਸਟਰੀ ਵੀ ਪੜ੍ਹੀ ਐ ਨਾ ….? ‘’
ਰਾਮਪਾਲ ਨੂੰ ਉਸਦੀ ਅਗਿਆਨਤਾ ‘ਤੇ ਹਾਸਾ ਵੀ ਆਇਆ ਤੇ ਗੁੱਸਾ ਵੀ । ਉਹ ਅੰਦਰੋਂ ਅੰਦਰ ਜਿਵੇਂ ਕਲਪ ਉਠਿਆ ਸੀ , ਵਿਦਿਆ –ਖੇਤਰ ਨਾਲ ਹੋ ਰਹੇ ਖਿਲਵਾੜ ਤੋਂ ਖਿਝ ਉਠਿਆ ਸੀ । ਪਰ ਗੌਂਅ ਸੀ ਉਸਨੂੰ , ਲੋੜ ਉਸਨੂੰ ਸੀ , ਉਸਨੇ ਦੜ ਹੀ ਵੱਟੀ ਰੱਖੀ ਸੀ ।
ਝੱਟ ਹੀ ਲਾਗੇ ਬੈਠੇ ਸੇਵਕਾਂ ‘ਚੋਂ ਕਿਸੇ ਨੇ ‘ ਸੰਤ-ਮ੍ਵਾਰਾਜ ‘ ਨੂੰ ਵਿਆਖਿਆ ਕਰ ਸਮਝਾਈ ਸੀ – ‘’ ਏਸ ਲੜਕੇ ਦੀ ਪੜ੍ਹਾਈ ਬਹੁਤ ਵਧੀਆ ਐ , ਸਾਇੰਸ ਦੀ ਪੜ੍ਹਾਈ ਨਾਲ ਮਾਸਟਰੀ ਕੋਰਸ । ‘’
‘’ ਫਿਰ ਤੋਂ ਬਹੁਤ ਅੱਛੀ ਹੈਅ … । ਹਾਂ ਤੋਂ ਮਾਸਟਰੀ ਨੌਕਰੀ ਕੇ ਸਾਥ-ਸਾਥ ਡੇਰੇ ਕੀ ਸੇਵਾ ਸੰਭਾਲ ਕਾ ਵੀ ਧਿਆਨ ਰੱਖਣਾ … ਪਹਿਲੇ ਦੀ ਤਰ੍ਹਾਂ ਬੇ-ਮੁੱਖ ਨਾ ਹੋਨਾਂ … । ‘’
ਰਾਮਪਾਲ ਕੋਲ ਉਸ ਸਮੇਂ ਸਕੂਲ ਪ੍ਰਧਾਨ ਨੂੰ ਸਤਿ – ਬਚਨ ਕਹਿਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ ਬਚਿਆ ,ਨਾ ਈ ਉਸ ਤੋਂ ਪਿਛੋਂ ।
ਉਹ ਪੂਰੀ ਤਰ੍ਹਾਂ ਵਿਆਕੁਲ ਹੋ ਉਠਦਾ ਸੀ , ਅੱਧੀ ਤਨਖਾਹ ਲੈ ਕੇ ਪੂਰੀ ‘ਤੇ ਦਸਤਖ਼ਤ ਕਰਨ ਲੱਗਾ ।
ਤਾਂ ਵੀ ਸਤਿ ਬਚਨ ।
ਪੂਰੇ ਢਾਈ ਸਾਲ ਉਹ ਕੰਨ ‘ ਚ ਪਾਇਆ ਨਹੀਂ ਸੀ ਰੜਕਿਆ , ਨਾ ਸਕੂਲ ਅੰਦਰ ,ਨਾ ਸਕੂਲੋਂ ਬਾਹਰ ।
ਸਾਧੂ ਚੌਕੀਦਾਰ ਦੇ ਅਧੀਨਗੀ ਭਰੇ ਵਤੀਰੇ ਦੀ ਉਸਨੂੰ ਇਕ-ਦਮ ਸਮਝ ਆ ਗਈ । ਪਰ , ਨਾਲ ਦੀ ਨਾਲ ਥੋੜ੍ਹਾ ਜਿੰਨਾ ਗੁੱਸਾ ਵੀ ਆਇਆ ਉਸਤੇ – ‘ ਹੁਣ ਕਾਦ੍ਹੀ ਲਾਚਾਰਗੀ ਸੀ ਉਸਨੂੰ । ਹੁਣ ਤਾਂ ਉਹ ਗੁਲਾਮ ਨਹੀਂ ਸੀ ਗਿੱਲ ਮਾਲਕਾਂ ਦਾ ! ਹੁਣ ਤਾਂ ਉਸਨੂੰ … ਹੁਣ ਤਾਂ ਉਸਨੂੰ ਆਪਣੀ ਥਾਂ …’, ਰਾਮਪਾਲ ਅੰਦਰ ਜਾਗੀ ਪਦਵੀ-ਹਉਂ ਝੱਟ ਹੀ ਜੁਬਾਨ ਤੱਕ ਆ ਪੁੱਜੀ – ‘ ਹੁਣ ਕਿੱਥੇ ਆ ਉਹ …?’’
ਰਾਮਪਾਲ ਦਾ ਸੰਬੋਧਨ ਇਸ ਵਾਰ ਪਹਿਲਾਂ ਨਾਲੋਂ ਕਾਫੀ ਰੁੱਖਾ ਸੀ ।
‘’ ਕੌਣ ਜੀਈ ….? ਗਿੱਲ ਸੈਬ੍ਹ ….! ਉਹ ਤਾਂ ਚਲੇ ਗਏ ਹੋਣੇ ਆ ਜੀ ਕੋਠੀ । ਐਸਲੇ ਕੁ ਮੁੜ ਜਾਂਦੇ ਹੁੰਦੇ ਆ ਘਰ ਨੂੰ , ਲੱਸੀ ਪਾਣੀ ਪੀਣ …। ‘’
‘’ ਮੁੜ ਜਾਂਦੇ ਹੁੰਦੇ ਆ … ਲੱਸੀ ਪਾਣੀ ਪੀਣ … ! ਏਹ ਸਕੂਲ ਆ ਕਿ ਭੰਗੜਖਾਨਾ ….? ਜਾਹ , ਜਾ ਕੇ ਲਿਆ ਬੁਲਾ ਕੇ । ਆਖੀ ਹੈਡਮਾਸਟਰ ਸਾਬ੍ਹ ਬੁਲਾਉਂਦੇ ਆ ਸਕੂਲੇ । ‘’
‘’ ਜੀ ਸਾਬ੍ਹ , ਪਰ ਜੀਈ ਕੋਈ ਹੋਰ ਤਰ੍ਹਾਂ ਦੇ ਬੰਦੇ ਆਏ ਹੋਣ ਘਰੇ ਤਾਂ ਵੀ …। ‘’
‘’ ਹੋਰ ਤਰਾਂ ਦੇ ਕਿੱਦਾਂ ਦੇ … ? ‘’
‘’ ਕੋਈ ਏਨ੍ਹਾ ਦੀ ਪਾਲਟੀ ਆਲਾ , ਕੋਈ ਲੀਡਰ-ਸ਼ੀਡਰ , ਕੋਈ ਸਰਕੈਰੀ ਅਫ਼ਸਰ …! ਆਹ ਹੁਣ ਜਿਹੇ ਉਨ੍ਹਾਂ ਦੇ ਘਰੋਂ ਜੀਈ ਸਰਪੰਚਣੀ ਬਣੀ ਆ ਨਾ ਜੀਈ … , ਸੌ ਆਇਆ –ਗਿਆ ਰ੍ਹੈਦਾਂ । ਆਪ ਤਾਂ ਬੀਬੀ ਜੀ ਜਾਂਦੇ –ਜੰਦੇ ਨ੍ਹਈ ਕਿਧਰੇ … ਗਿੱਲ ਸੈਬ੍ਹ ਕਰਦੇ ਆ ਉਨ੍ਹਾਂ ਦੇ ਵੱਟੇ ਦਾ ਸਾਰਾ ਕੰਮ –ਕਾਜ , ਪੀ. ਟੀ. ਸੈਬ੍ਹ …! ‘’
‘’ ਅੱਛਾ ਕੋਈ ਨੀਂ ਰੈਹਣ ਦੇ … ਜਿਸ ਵੇਲੇ ਆਉਣ , ਸਿੱਧੇ ਦਫ਼ਤਰ ਭੇਜ ਦੇਈਂ …. । ‘’ ਸਕੂਲ ਮੁੱਖੀ ਦਾ ਸੰਬੋਧਨ ਫਿਰ ਬਹੁ-ਬਚਨੀ ਹੋ ਗਿਆ ।
‘’ ਠੀਅਕ ਆ ਜਨਾਬ …ਜੋ ਹੁਕਮ … । ‘’
ਸਕੂਲ ਚੌਕੀਦਾਰ ਸਾਧੂ ਰਾਮ ਦਾ ਉੱਤਰ ਇਸ ਵਾਰ ਸਹਿਜ ਨਹੀਂ ਸੀ ਰਿਹਾ । ਰਵਾਇਤੀ ਹਲੀਮੀ ਕਾਇਮ ਰੱਖਦਿਆਂ ਵੀ ਇਹ ਕਾਫੀ ਸਾਰਾ ਹਿਰਖਿਆ ਗਿਆ ਸੀ ।
ਉਸਨੂੰ ਲੱਗਾ ਸਕੂਲ ਪੀ.ਟੀ.ਆਈ . ਦਾੜ੍ਹ ‘ਚ ਰਾਮਪਾਲ ਉਸਦੀ ਖਾਹਮਖਾਹ ਦੀ ਹੇਠੀ ਕਰ ਰਿਹੈ , ਮਾੜੀ ਧਿਰ ਸਮਝ ਕੇ ।
ਬੋਲ-ਬਾਣੀ ਤਾਂ ਪਹਿਲਾਂ ਦਿਨ ਤੋਂ ਅੱਪੜਦੀ ਰਹੀ ਸੀ ਸਾਧੂ ਨੂੰ ਉਸਦੀ , ਤਾਂ ਵੀ ਚੌਥਾ ਦਰਜਾ ਕਰਮਚਾਰੀ ਹੋਣ ਨਾਤੇ ਉਹ ਸਹਿੰਦਾ –ਸਹਾਰਦਾ ਹੀ ਰਿਹਾ ।
ਹੁਣ ਉਸਦਾ ਅੰਦਰਲਾ ਵੱਟ ਜਿਹਾ ਖਾ ਕੇ ਜਿਵੇਂ ਮੂਕ ਬੋਲੀ ਬਲਿਆ ਹੋਵੇ –‘ ਕੋਈ ਨਾ ਪੁੱਤ ਜੀਈ , ਦੇਖਦਾ ਕਿੰਨੇ ਕੁ ਪਾਣੀਆਂ ‘ ਚ ਪਾਣੀਆਂ ‘ ਚ ਆਂ ਤੂੰ …।‘’ ਉਸਦਾ ਅਗਲਾ ਵਾਰ ਰੋਕਣ ਦੇ ਇਰਾਦੇ ਨਾਲ ਸਾਧੂ ਚੌਕੀਦਾਰ ਨੇ ਚੌਕੀਦਾਰਾਂ –ਢਾਲ ਮੂਹਰੇ ਕਰ ਦਿੱਤੀ । ਥੋੜ੍ਹਾ ਕੁ ਜਿੰਨਾ ਲਗੜ-ਜੋੜ ਲਾ ਕੇ ਉਸਦੇ ਗਰੇਵਾਲ ਹੈੱਡ ਨਾਲ ਹੋਈ ਬੀਤੀ , ਫਿਰ ਸਾਰ ਆਖ ਸੁਣਾਈ – ‘’ ਸਾਬ੍ਹ ਜੀ ਇਕ ਗੱਲ ਦੱਸਾਂ ਜੀਈ … ਊਂ ਤਾਂ ਤੁਸੀ ਸਿਆਣੇ ਓਂ ਜੀਈ … ਦੱਸਣ ਨੂੰ ਚਿੱਤ ਤਾਂ ਨਈਂ ਕਰਦਾ ਜੀਈ … ਫੇਅਰ ਵੀ ਜਾਤ-ਬਰਾਦਰੀ ਕਰਕੇ ਜੀਈ …. ਤਾਈਓਂ ਜੀਈ …ਹੈਅ ਜੀਈ … ਫੇਅਰ ਵੀ ਜੱਦੀ-ਪੁਸ਼ਤੀ ਸਰਦੈਰੀ , ਸਰਦੈਰੀ ਰੈਂਦ੍ਹੀ ਆ । .. ਐ ਗਰੇਵਾਲ ਹੈੱਡ ਵੀ ਧੜੇਲੇਦਾਰ ਬੰਦੇ ਸੇਏ ਜੀਈ … ਲੀਡਰ-ਲੂਡਰ ਵੀ ਸੀਗੇ ਸਾਰੇ ਹੈੱਡਾਂ ਦੇ । …. ਉਹ ਵੀ ਐਕਣੇ ਸਰਦੈਰ ਹੋਣਾਂ ਨਾਲ ਉਅਝ ਗਏ , ਗਿੱਲ ਸੈਬ੍ਹ ਹੋਣਾ ਨਾ ‘ , ਆਖਣ ਲੱਗੇ – ‘ ਪੀ.ਟੀ.ਆਈ . ਸਿਆਂ , ਜਿੰਨਾ ਚਿਰ ਮੈਂ ਏਥੇ ਆਂ, ਤੂੰ ਤਿੰਨ ਗੱਲਾਂ ਨੀ ਕਰਨੀਆਂ , ਇਕ ,ਤੰਬਾ ਲਾ ਕੇ ਸਕੂਲ ਨਈ ਆਉਣਾ … ਓਦੋਂ ਸਰਦੈਰ ਹੋਰੀਂ ਤੰਬਾ ਲ ਕੇ ਸਕੂਲ ਆਉਦੇ ਸੇਏ । ਦੂਜੇ , ਜਿੰਨਾ ਚਿਰ ਸਕੂਲ ਟੈਮ ਹੁੰਦਾ , ਕਿਧਰੇ ਨਈ ਜਾਣਾ , ਨਾ ਘਰ ਨਾ ਕਿਧਰੇ ਹੋਰ ਥੇ … ਓਦੋਂ ਵੀ ਐਕਣੇ ਚਲੇ ਜਾਂਦੇ ਸੇਏ ਘਰ ਨੂੰ ਜੀਕਣ ਹੁਣ ਗਏ ਆ । ਤੇ … ਤੀਜੀ ਗੱਲ ਸ਼ਰਾਬ ਪੀਤੀ ਤੇ ਸਕੂਲ ਨਈ ਆਉਣਾ … । ‘’
‘’ ਲਓ ਸਾਬ੍ਹ ਜੀਈ , ਮੈਨੂੰ ਤਾਂ ਐਉਂ ਲੱਗੇ ਜਿਉਂ ਤੋ ਸਾਨ੍ਹ ਭਿੜ ਪਏ ਸਿੱਧੇ । ਇਕ ਆਖੇ ਮੈਂ ਵੱਡਾ ,ਦੂਜਾ ਆਖੇ ਮੈ ਤਕੜਾ । ਕੋਈ ਇਕ ਦੂਜੇ ਦੀ ਗੱਲ ਨਾ ਮੰਨੇ । ਫੇਅਰ ਪਤਾਅ ਕੀ ਹੋਇਆ ? ਫੇਅਰ ਸਾਬ੍ਹ ਜੀਈ ਸਾਡੇ ਸਰਦੈਰ ਹੋਣੀਂ ਆਪਣੇ ਤੇ ਆ ਗਏ ਕੋਏ ! ਉਨੂੰ ਸਿੱਧਾ ਸਪਾਟ ਆਖ ਮਾਰਿਆ – ‘’ ਓਏ ਗਰੇਵਾਲਾ ਮੈਨੂੰ ਤੇਰੀਆਂ ਤਿੰਨੋ ਗੱਲਾਂ ਮੰਜੂਰ ਨਈ । ਮੈਨੂੰ ਇਕ ਹੋਰ ਗੱਲ ਮੰਜੂਰ ਆ , ਚੌਥੀ ਗੱਲ ! ਉਨ੍ਹਾਂ ਪੁੱਛਿਆ – ‘’ ਓਹ ਕੇੜ੍ਹੀ ? … ਦੱਸ ! ਸਰਦੈਰ ਹੋਣੀ ਕੇਹਾ – ‘’ ਉਹ ਦੱਸਣ ਆਲੀ ਨ੍ਹਈ , ਪਤਾ ਲਾਉਣ ਵਾਲੀ ਆ । ‘’
ਰਾਮਪਾਲ ਹੈੱਡ ਦਾ ਪੂਰੇ ਦਾ ਪੂਰਾ ਧਿਆਨ ਆਪਣੇ ਉਪਰ ਗੱਡ ਹੋਇਆ ਜਾਂਚ ਕੇ ਸਾਧੂ ਚੌਕੀਦਾਰ ਦੀ ਧਰਤੀ ਵੱਲ ਨੂੰ ਲਮਕੀ ਹਿੱਕ , ਕਾਫੀ ਸਾਰੀ ਉਤਾਂਹ ਚੁੱਕੀ ਗਈ – ‘’ ਲਓ ਸਾਬ੍ਹ ਜੀਈ , ਗਰੇਵਾਲ ਹੈੱਡ ਜੇਨ੍ਹੀ ਪੈਰੀ ਆਏ ਸੇਏ , ਉਨੀਂ ਪੈਰੀ ਮੋੜਤੇ ,ਬੱਸ ਦੂਜੇ ਈ ਮੀਨ੍ਹੇ ! ਬਦਲੀ ਕਰਵਾ ਤੀ ਆਪਣੇ ਸਰਦੈਰ ਸ੍ਹੈਬ ਨੇ , ਉਨ੍ਹਾਂ ਦੀ । … ਹੁਣ ਪਤਾਅ ਨਹੀਂ ਬਚਾਰੇ ਕਿੱਥੇ ਹੋਗੇ ! … ਉਤੋਂ ਪਿਛੋਂ ਹੋਰ ਵੀ ਆਏ ਆ ਹੈੱਡ । ਸਿਆਣੇ –ਬਿਆਣੇ ! … ਕੁੰਦਨ ਲਾਲ ਸੀਗਾ , ਜੂਰਾ ਸੂੰਹ ਸੀਈ , ਤੇ … ਤੁਹਾਡਾ ਰੱਬ ਭਲਾ ਕਰੇ ਹੁਣ ਤੁਸੀ ਆਏ ਆਂ । ਉਨ੍ਹਾਂ ਕਤਈਂ ਨਈ ਸੀਈ ਬਗਾੜੀ ਪੀ.ਟੀ.ਆਈ . ਸੈਬ ਨਾ । ਮੈ ਤਾਂ ਕੈਨਾ ਸਾਬ੍ਹ ਜੀਈ , ਤੁਸੀ ਵੀ ਜੀ.. ਤੁਸੀ ਵੀ ਜੀਈ … ਹੈਅ ਜੀਈ …. ! ‘’
ਆਪਣੀ ਰੌਅ ‘ਚ ਰੁੜੇ ਤੋਂ ਉਸਤੋਂ , ਨਵੇਂ ਆਏ ਸਕੂਲ ਮੁਖੀ ਨੂੰ ਅਣਮੰਗੀ ਸਲਾਹ ਵੀ ਦਿੱਤੀ ਗਈ ! … ਝੱਟ ਉਸਨੂੰ ਪਹਿਲੀ ਘੰਟੀ ਬਜਾਉਣ ਦਾ ਚੇਤੇ ਆ ਗਿਆ । ਤਿੰਨ-ਮਿੰਟ ਉੱਪਰ ਹੋ ਚੁੱਕੇ ਸਨ । ਐਨਾ ਲੇਅਟ .. ! ਉਸਨੂੰ ਆਪਣੇ ਆਪ ‘ਤੇ ਢੇਰ ਸਾਰੀ ਗਿਲਾਨੀ ਹੋਈ ! … ਐਉਂ ਤਾਂ ਕਦੀ ਵੀ ਨਹੀਂ ਸੀ ਹੋਇਆ ਉਸਤੋਂ ।
ਡਰਨੇ ਵਾਂਗ ਡੋਲਦਾ ਉਹ , ਥੋੜ੍ਹਾ ਕੁ ਹਟਵੀਂ ਪਈ , ਹੱਥ ਘੰਟੀ ਵਿਚ ਲੱਕੜ ਦੀ ਹੱਥੀ ਵਾਲਾ ਲੋਹੇ ਦਾ ਹਥੋੜਾ ਮਾਰ ਕੇ ਮੁੜ ਆਪਣੀ ਥਾਂ ਪਰਤ ਆਇਆ ।
ਢੱਕਾਂ ‘ਤੇ ਹੱਥ ਰੱਖੀ ਖੜ੍ਹੇ ਰਾਮਪਾਲ ਦੀ ਗਜ਼ਟਿਡ ਪਦ-ਉੱਨਤੀ ਚੌਕੀਦਾਰ ਦੀ ਬਾਤ-ਵਾਰਤਾ ਸੁਣ ਕੇ ਕਿੰਨੀ ਸਾਰੀ ਝੇਂਪ ਗਈ ਸੀ । ਤਾਂ ਵੀ ਅਧੀਨ ਅਮਲੇ ਅੱਗੇ ਇਕ ਦਮ ਹੀਣਾ ਹੋਣ ਲਈ ਉਹ ਤਿਆਰ ਨਾ ਹੋਇਆ ।ਦਫ਼ਤਰ ਮੂਹਰੇ ਖੜ੍ਹੇ ਪਹਿਲਾਂ ਉਸਨੈ ਦੋ ਕਦਮ ਸਕੂਲ ਗਰਾਊਂਡ ਵੱਲ ਨੂੰ ਪੁੱਟੇ , ਫਿਰ ਝੱਟ ਹੀ ਆਪਣੀ ਕੁਰਸੀ ਵੱਲ ਨੂੰ ਮੁੜਦੇ ਕਰ ਲਏ ।
ਕੁਰਸੀ ਜਿਵੇਂ ਉਸਦੀ ਇਕੋ ਇਕ ਸਰਨਗਾਹ ਹੋਵੇ । ਇਸ ਤੋਂ ਬਿਨਾਂ ਉਹ ਜਿਵੇਂ ਅੱਧਾ-ਅਧੂਰਾ ਹੋਵੇ । ਰਾਮਪਾਲ ਦੀ ਬਜਾਏ ਨਿਰਾ ਈ ਰਾਮੂ । ਦੀਪੂ ਦੀ ਹੋਂਦ ਨਾਲੋਂ ਵੀ ਇਕ ਪੈਰ ਪਿਛਾਂਹ ।
ਦੀਪੂ ਦੇ ਡੁਸਕਦੇ ਬੋਲਾਂ ‘ਚੋਂ ਨਿਕਲੀ ਅੱਧੀ-ਅਧੂਰੀ ਅਰਦਾਸ ਮੁੜ ਉਸਦੇ ਕੰਨਾਂ ‘ਚ ਘੁਸਰ-ਮੁਸਰ ਕਰਨ ਲੱਗ ਪਈ । ਉਸਦੇ ਅੰਗਾਂ-ਪੈਰਾਂ ਨੂੰ ਛਿੜਿਆ ਕਾਂਬਾ ਜਿਵੇਂ ਰਾਮਪਾਲ ਦੇ ਆਪਣੇ ਅੰਗਾਂ-ਪੈਰਾਂ ਵੱਲ ਨੂੰ ਸਰਕ ਆਇਆ । … ਉਸ ਨੂੰ ਲੱਗਾ ਕਿ ਮੁੱਖ ਅਧਿਆਪਕੀ ਕਮਰੇ ਵੱਲ ਨੂੰ ਤੁਰਦੀਆਂ ਉਸਦੀਆਂ ਲੱਤਾਂ ਵੀ ਦੀਪੂ ਦੀਆਂ ਲੱਤਾਂ ਵਾਂਗ ਨੰਗੀਆਂ ਹਨ । ਪੈਰੀਂ ਪਾਈ ਜੁੱਤੀ , ਥਾਂ ਪੁਰ ਥਾਂ ਟੁੱਟੀ ਪਈ ਹੈ । ਗਲ ਪਈ ਕਮੀਜ਼ ਦਾ ਅਗਲਾ ਪਾਸਾ ਗੋਹੇ ਪਿਸ਼ਾਬ ਦੇ ਛਿੱਟਿਆ ਨਾਲ ਲਿਬੜਿਆ ਪਿਐ । … ਉਸਦੇ ਐਨ ਸਾਹਮਣੇ ਖੜ੍ਹਾ ਗਿੱਲ ਪੀ.ਟੀ.ਆਈ .ਉਸ ਵੱਲ ਦੇਖਦਾ ਠਹਾਕਾ ਮਾਰ ਕੇ ਹੱਸਿਆ ਹੈ ।
ਖਿਝਿਆ –ਖਪਿਆ ਉਹ ਗਿੱਲ ਪੀ.ਟੀ.ਆਈ . ਨੂੰ ਘੂਰਨ-ਝਿੜਕਣ ਵਰਗੇ ਬੋਲ –ਬੋਲਣ ਹੀ ਲੱਗਾ ਸੀ ਕਿ ਝੱਟ ਹੀ ਗਿੱਲ ਦੀ ਥਾਂ ਕੈਲਾ ਆ ਖੜ੍ਹਿਆ , ਮਾਸਟਰ ਕਰਨੈਲ । ਉਸਦੇ ਬਚਪਨ ਦਾ ਜੋਟੀਦਾਰ । ਉਸਦੀ ਹਮਜਮਾਤੀ ।
‘’ ਹੈਅ…ਅ…, ਤੂੰ…ਅ….ਅ….’’ ,ਉਸਦੇ ਉਲਝੇ-ਬਿਖਰੇ ਬੋਲ ਅਜੇ ਉਸਦੇ ਬੁਲਾਂ ਤੱਕ ਨਹੀਂ ਸਨ ਪੁੱਜੇ ਕਿ ਕੈਲੇ ਦੀ ਥਾਂ ਉਸਦੀ ਬੇਬੇ ਖੜ੍ਹੀ ਦਿਸੀ ਕਿਰਪੀ , ਕਿਰਪਾਲ ਕੌਰ । ਕਿਰਪਾਲ ਕੌਰ ਦੇ ਹੱਥਾਂ ‘ਚ ਕਿੰਨੇ ਸਾਰੇ ਕੱਪੜੇ , ਧੋਤੇ –ਸੁਆਤੇ । ਤਿੰਨ-ਚਾਰ ਨਿੱਕਰਾਂ ,ਚਾਰ-ਪੰਜ ਕਮੀਜ਼ਾਂ । …’’ ਲੈ ਰਾਮੀਂ ਪੁੱਤ, ਲੈ ਆਹ ਤੂੰ ਪਾ ਲੈ … ਕੈਲੇ ਮੇਰੇ ਤੇ ਆਉਦਿਆਂ ਨਈ ਸੁੱਖਣਾਂ । .. ਤੂੰ…ਤੂੰ.. ਖ਼ਬਰੀ ਐਹੋ ਜਿਹਾ ਈ ਰੈਣਾਂ ! ਕੁਸ਼ ਖਾਇਆ ਪੀਆ ਕਰ … !’’
‘’ ਪਾਣੀ ਸਾਬ੍ਹ ਜੀਈ ….!‘’ ਇਕ ਦਮ ਉਸਦੀ ਸੁਰਤੀ ਮੁੜ ਥਾਂ ਸਿਰ ਪਰਤ ਆਈ । ਸਾਧੂ ਚੌਕੀਦਾਰ ਜੱਗ-ਗਲਾਸ ਲਈ ਉਸ ਦੇ ਲਾਗੇ ਖੜ੍ਹਾ ਪਾਣੀ ਪੀਣ ਲਈ ਪੁੱਛ ਰਿਹਾ ਸੀ ।
‘’ ਹੈਂ …. ਹੈਂਅ ….. ਹਾਂ ….., ਪਾਣੀ ! ਹਾਂ …. ਲਿਆ …. ,’’ ਉਸ ਤੋਂ ਭਰਿਆ ਗਲਾਸ ਫੜੀ ਖੜ੍ਹਾ-ਖੜੋਤਾ ਰਾਮਪਾਲ ਕੁਰਸੀ ‘ ਤੇ ਬੈਠ ਗਿਆ । ਘੁੱਟ-ਘੁੱਟ ਕਰਕੇ ਪੀਂਦੇ ਦੀ ਉਸਦੀ ਸੁਰਤੀ ਮੁੜ ਹੁਣੇ-ਹੁਣੇ ਦੇਖੋ ‘ ਸੁਪਨੇ ’ ਦੀ ਜੱਦ ਅੰਦਰ ਪਹੁੰਚ ਗਈ । …. ਉਹ ਅਜੇ ਦੀਪੂ ਕੁ ਦੀ ਉਮਰ ਦਾ ਸੀ , ਅੱਵਲ ਉਸ ਤੋਂ ਵੀ ਛੋਟਾ ! ਉਹ ਆਪਣੇ ਪਿੰਡ ਲਾਗਲੇ ਵੱਡੇ ਸਕੂਲ ਅਜੇ ਪੜ੍ਹਨੇ ਨਹੀਂ ਸੀ ਪਿਆ । ਕੈਲੇ ਨਾਲ ਵੀ ਅਜੇ ਉਸਦੀ ਸਾਂਝ ਨਹੀਂ ਸੀ ਬਣੀ । ਆਪਣੇ ਵਿਹੜੇ ਦੇ ਰਵੀਦਾਸ ਦੁਆਰੇ ਸਮੇਤ ਉਸਦੀ ਬੀਬੀ ਪੁਰਬਾਂ-ਤਿਓਹਾਰਾਂ ‘ ਤੇ ਪਿੰਡ ਦੇ ਵੱਡੇ ਗੁਰਦੁਆਰੇ ਦਾ ਖੁੱਲ੍ਹਾ ਵਿਹੜਾ ਜ਼ਰੂਰ ਸੁੰਬਰਦੀ ਸ਼ਰਧਾ ਵੱਸ ! ਰਾਮੇਂ ਨੂੰ ਨਾਲ਼ ਲੈ ਕੇ । ਨਾਲ –ਨਾਲ ਝਾੜੂ – ਬਹਾਰੀ ਨਾਲ –ਨਾਲ ‘ ਵਾਖੁਰ-ਵਾਖੁਰ ’ । ਵਿਚਕਾਰ ਅਰਜੋਈ , ਅੱਖਾਂ ਮੁੰਦ ਕੇ , ਸਿਰ ਝੁਕਾ ਕੇ – ‘ ਹੋਅ ਛੱਚਿਆ ਪਾਤਸ਼ਾਅ , ਜਣੀ – ਜਾਣ ਛੱਤਗੁਰਾ ; ਮੇਰੇ ਰਾਮੇਂ ਪੁੱਤ ਨੂੰ ਤੰਦਰੁਸਤੀ ਬਸ਼ਖੀਂ , ਏਦੀ ਝੋਲੀ ‘ ਚ ਬਓਤੀ ਛਾਰੀ ਵਿੱਦਿਆ ਪਾਈਂ ; ਏਨੂੰ ਵੱਡਾ ਅਫਸਰ ਬਣਾਈ ; ਕਿਤੇ ਮੇਰੀ ਬੀ ਗ਼ਰੀਬਣੀ ਦੀ ਜੂਨ । ਬੱਸ ਏਹੋ ਜੋਦੜੀ ਆ ਤੇਰੇ ਦਰ ਤੇਏ …. ।‘ ਉਸ ਦਿਨ ਦੇ ਕੰਮ-ਕਾਰ ਬਦਲੇ ਉਸਨੇ ਕਦੇ ਵੀ ਕਿਸੇ ਤੋਂ ‘ ਮੇਨ੍ਹਤ-ਮਜੂਰੀ ‘ ਨਹੀਂ ਸੀ ਮੰਗੀ । ਤਾਂ ਵੀ ਰਾਧਾ ਸੂੰਹ ਭਾਈ ਉਸਨੂੰ ਖਾਲੀ ਹੱਥ ਨਾ ਮੋੜਦਾ-ਢੇਰ ਸਾਜੇ ਚੜ੍ਹਾਵੇ ‘ ਚੋਂ ਬੀੜ-ਸਾਬ੍ਹ ਤੋਂ ਅੰਗ-ਮੁਕਤ ਹੋਏ , ਬਿਰਧ ਹੋਏ ਰੁਮਾਲੇ –ਰੇਸ਼ਮੀ , ਸਿਲਕੀ , ਜ਼ਰੀਦਾਰ । ਪ੍ਰਸਿੰਨੀ ਜੋ ਕੁਝ ਮਿਲਦਾ ਦੋਨੋਂ ਹੱਥ ਜੋੜ ਦੇ ,ਸਿਰ ਨਿਵਾ ਕੇ ਪ੍ਰਸ਼ਾਦ ਲੈਣ ਵਾਂਗ ਕਬੂਲ ਕਰਦੀ , ਪੂਰੀ ਵਿਉਂਤ ਲਾ ਕੇ ਇਹਨਾਂ ਦ ਕੁਝ ਨਾ ਕੁਝ ਸੀਂਅ ਬਣਾ ਲੈਦੀ – ਆਪਣੇ ਸਿਰ ਦਾ ਲੀੜਾ , ਕੁੜੀਆ ਲਈ ਝੱਗੇ ਜ਼ਾਂ ….. ।
ਸਕੂਲ ਦਫ਼ਤਰ ‘ ਚ ਬੈਠੇ ਘੁੱਟ-ਘੁੱਟ ਕਰਕੇ ਪਾਣੀ ਪੀਦੇਂ ਰਾਮਾਪਾਲ ਦਾ ਇਕ ਹੱਥ ਸਹਿਸੁਭਾ ਉਸਦੀਆਂ ਲੱਤਾਂ-ਪਿੰਨੀਆਂ ਤੱਕ ਅੱਪੜ ਗਿਆ । ਉਸਦੇ ਤੇੜ ਵਧੀਆ ਪੈਂਟ ਸੀ , ਗਾਵਰਡੀਨ ਦੀ । ਖੁੱਲੇ ਪਹੁੰਚਿਆ ਵਾਲੀ । ਅੱਧੀ ਸਿਲਕੀ , ਅੱਧੀ ਸੂਤੀ । …. ਉਸਨੂੰ ਲੱਗਾ , ਕਿਸੇ ਭਰ ਸਿਆਲ ‘ ਚ ਉਸਦੀ ਬੀਬੀ ਨੇ ਦੋ ਰੁਮਾਲੇ ਜੋੜ ਕੇ ਉਸਦੀਆਂ ਨੰਗੀਆਂ ਲੱਤਾਂ ਢਕਣ ਲਈ ਗੰਢ-ਤੁੱਪ ਕੀਤਾ ਪਜਾਮਾ , ਫਿਰ ਜਿਵੇਂ ਉਸਦੇ ਤੇੜ ਆ ਪਿਆ ਹੋਵੇ ।
ਇਕ ਪਹੁੰਚਾ ਹੋਰ ਇਕ ਹੋਰ ।
ਕਈ ਦਿਨ ਉਸਦੇ ਜੋਟੀਦਾਰ – ਹਮਜੌਲੀ ਉਸਦੀ ਛੇੜ-ਛਾੜ ਕਰਦੇ ਰਹੇ । ਕਈ ਦਿਨ ਉਹ ਘਰੋਂ ਬਾਹਰ ਨਹੀਂ ਸੀ ਗਿਆ । ਕਿਸੇ ਨਾਲ ਕੌਡ-ਕਬੱਡੀ ਨਹੀਂ ਸੀ ਖੇਲਿਆ । ਤਾਂ ਵੀ , ਉਸਨੇ ਨੰਗੀਆਂ ਲੱਤਾਂ ਕੇ ਕੱਜ ਨੂੰ ਸਾਰਾ ਸਿਆਲ ਆਪਣੇ ਤੋਂ ਵੱਖ ਨਹੀਂ ਸੀ ਹੋਣ ਦਿੱਤਾ ।
…. ਸੁਬਹ-ਸਵੇਰੇ ਪ੍ਰਾਰਥਨਾ ਥੜ੍ਹੇ ‘ ਤੇ ਦੀਪੂ ਨਾਲ ਹੋਈ ਵਾਪਰੀ , ਉਸਨੈ ਹੋਰ ਵੀ ਨੇੜੇ ਢੁੱਕ ਕੇ ਖੜ੍ਹੋ ਗਈ ।
ਉਸਦੇ ਮਨ ‘ ਚ ਆਈ ਕਿ ਸਾਧੂ ਚੌਕੀਦਾਰ ਨੂੰ ਬੁਲਾ ਕੇ ਦੀਪੂ ਦੇ ਘਰ-ਬਾਰ , ਮਾਂ-ਬਾਪ ਬਾਰੇ ਪੂਰੀ ਜਾਣਕਾਰੀ ਲਵੇ । ਹੋਰ ਨਈ ਤਾਂ ਸਕੂਲ –ਫੰਡਾਂ ‘ ਚੋਂ ਉਸ ਲਈ ਸਕੂਲ-ਵਰਦੀ ਸੇਵਾ ਦੇਣ ਦਾ ਪ੍ਰਬੰਧ ਕਰੇ । ਨੰਗੀਆਂ ਲੱਤਾਂ ਕਾਰਨ ਉਸ ਅੰਦਰ ਆਈ ਹੀਣ-ਭਾਵਨਾ ਦੂਰ ਕਰਨ ਦਾ ਉਪਰਾਲਾ ਕਰੇ ।
ਖਾਲੀ ਕੀਤਾ ਗ਼ਲਾਸ ਮੇਜ਼ ‘ ਤੇ ਰੱਖਦਿਆਂ ਉਸਨੇ ਸਾਧੂ ਚੌਕੀਦਾਰ ਨੂੰ ਕੱਸਵੀਂ ਆਵਾਜ਼ ਮਾਰੀ – ‘’ ਓ …. ਓ …. ਸਾਧੂ … । ‘’
‘’ ਜੀਈ … ਈ ਸਾਬ੍ਹ …. ‘’ ਸਾਧੂ ਆਪਣੇ ਰਵਾਇਤੀ ਢੰਗ ਨਾਲ ਝੁਕਿਆ ਫਿਰ ਉਸਦੇ ਸਾਹਮਣੇ ਆ ਖੜ੍ਹਾ ਹੋਇਆ ।
‘’ ਦੀਪੂ ਨੂੰ ਬੁਲਾ ਕੇ ਲਿਆ … । ਪਤਾ ਦੀਪੂ ਦਾ ? ‘’ ਰਾਮਪਾਲ ਨੂੰ ਬਿਲਕੁਲ ਚੇਤੇ ਨਹੀਂ ਸੀ ਕਿ ਉਸਨੇ ਸਾਧੂ ਨੂੰ ਪਹਿਲੇ ਵੀ ਲਗਭਗ ਇਹੋ ਸ਼ਬਦ ਆਖੇ ਸਨ ।
‘’ ਹਾਂ ਜੀ ਹਾਂਅ, ਪਤਾਅ ਆ ਜੀਈ … ਭਾਈਆ ਕਾ ਦੀਪੂ । ਬੜਾ ਲੈਕ ਮੁੰਡਾ ਆ ਜੀਈ … । ਓਹ ਤਾਂ ਜੀਈ ਘਰਦਿਆਂ ਵੰਨੀਉਂ ਬਾਹਲਾ ਈ ਹਿੱਲਿਆ ਵਾ ਆ ਜੀਈ , ਨਈਂ ਤਾ ਅੱਵਲ ਆਏ ਜੀਈ ਸਭ ਕਾਸੇ ‘ ਚੋਂ । ‘’
ਇਸ ਵਾਰ ਸਕੂਲ ਚੌਕੀਦਾਰ ਦੇ ਆਖੇ –ਦੱਸੇ ‘ ਚ ਰਾਮਪਾਲ ਨੂੰ ਕੋਈ ਗੱਲ ਓਪਰੀ ਨਾ ਲੱਗੀ ।
‘’ ਕੀ ਗੱਲ ਕੰਮ-ਕਾਰ ਨਈ ਕਰਦਾ ਉਦ੍ਹਾ ਪਿਓ … ? ‘’
‘’ ਪੈਏ ਓਦ੍ਹਾ ਐਹੋ ਜੇਆ ਈ ਆ । … ਪੈਲ੍ਹਾਂ ਛਾਅ ਵੇਲੇ ਤੀਕ ਗੁਰਦੁਆਰੇ ਵੜਿਆ ਰਊ , ਸਰਦੈਰ ਹੋਣਾਂ ਦੇ ,ਗਿੱਲ ਸੈਬ੍ਹ ਹੋਣਾਂ ਦੇ ਗੁਰਦੁਆਰੇ । ਊ ਸਾਬ੍ਹ ਜੀਈ ਹਾਡੇ ਪਿੰਡ ਕਿੰਨੇ ਸਾਰਿਓ ਈ ਗੁਰਦੁਆਰੇ ਆ । ਤਖਾਣਾਂ ਦਾ , ਲਬਾਣਿਆਂ ਦਾ , ਚਮਾਰਾਂ ਦਾ , ਜੱਟਾਂ ਦਾ । ਜੱਟਾਂ ‘ ਚ ਵੀ ਗਿੱਲ ਸੈਬ੍ਹ ਦਾ ਅੱਡ ਆ । ਤੁਆਡਾ ਰੱਬ ਭਲਾ ਕਰੇ ਸਾਰੇਈ ਇਕ ਦੂਜੇ ਤੋਂ ਅੱਗੇ ਲੰਘਣ ਲਈ ਜਾਂਦਾ ਤੋਂ ਜ਼ਾਦਾ ਪਾਠ-ਪੂਠ ਪੜ੍ਹਦੇ ਆ । ਸੇਵਾ ਸੂੰਹ ਭਾਈ ਦਾ ਪਾਠ ਪੜ੍ਹਨ ‘ ਚ ਨੰਬਰ ਆ , ਦੀਪੂ ਦੇ ਪੇਏ ਦਾ ਜੀਈ । … ਊਂ ਪੰਜਾਂ-ਸੱਤਾਂ ਘਰਾਂ ਦੀ ਸੇਪ ਵੀ ਹੈਗੀ ਆ ੳਦ੍ਹੇ ਕੋਅ ।
ਸਰਦੈਰ ਸੈਬ੍ਹ ਹੋਣਾਂ ਦੀ ਵੀ ਆ ,ਗਿੱਲ ਸੈਬ੍ਹ ਹੋਣਾਂ ਦੀਈ …. । ‘’
ਸਾਧੂ ਚੌਕੀਦਾਰ ਮੂੰਹੋਂ ਮੁੜ-ਘੜੀ ਗਿੱਲ ਪੀ. ਟੀ . ਆਈ . ਦਾ ਨਾਂ ਸੁਣ ਕੇ ਸਕੂਲ ਮੁੱਖੀ ਰਾਮਪਾਲ ਨੂੰ ਇਕ ਜ਼ੋਰਦਾਰ ਝੁਣਝੁਣੀ ਜਿਹੀ ਆਈ । ਨਾਲ ਈ ਰੋਅਬ –ਦਾਅਬ ਦਬਾਕਾ – ‘’ ਪੀ. ਟੀ.ਆਇਆ ਨਈਂ ਹਜੇ … । ਜਾਹ ਬੁਲਾ ਕੇ ਲਿਆ ਉਨੂੰ ਘਰੋਂ ਆਖੀ ਹੈੱਡਮਾਸ ਸਾਬ੍ਹ ਬਲਾਉਦੇਂ ਛੇਤੀ … । ‘’
‘’ ਦੀਪੂ ਨੂੰ ਰੈਣ ਦਿਆਂ ਜੀਈ … ! ‘’ ਦੋਨਾਂ ਹੁਕਮਾਂ ‘ ਚੋਂ ਪਹਿਲੀ ਵਾਰੀ ਲਾਉਣ ਦਾ ਨਿਰਨਾ ਕਰਾਉਣ ਲਈ ਸਾਧੂ ਨੇ ਇਕ ਵਾਰ ਫਿਰ ਰਾਮਪਾਲ ਵੱਲ ਨੂੰ ਸਵਾਲਿਆ ਨਜ਼ਰਾਂ ਸੁੱਟੀਆਂ ।
‘’ ਹਾਂ , ਹਾਂ ਦੀਪੂ ਨੂੰ ਰੈਣ੍ਹ ਦੇ , ਪਹਿਲਾਂ ਗਿੱਲ ਨੂੰ ….. । ‘’
‘’ ਗਿੱਲ ਦੀ ਕੀ ਲੋੜ ਪੈ ਗਈ …. ! ‘’ ਕਮਰੇ ਦੀ ਓਟ ਵੱਲੋਂ ਅਛੋਪਲੇ ਜਿਹੇ ਆਏ ਸਰੂਪ ਸਿੰਘ ਗਿੱਲ ਨੇ ਰਾਮਪਾਲ ਦੇ ਬੋਲ ਉਸਦੇ ਮੂੰਹੋ ਬੋਚ ਲਏ ।
ਸਕੂਲ ਮੁੱਖੀ ਇਕ ਤਰ੍ਹਾਂ ਨਾਲ ਜਿਵੇਂ ਚੋਰੀ ਕਰਦਾ ਮੌਕੇ ‘ ਤੇ ਫੜਿਆ ਗਿਆ ਹੋਵੇ ।
ਇਹ ਸਾਧੂ ਚੌਕੀਦਾਰ ਦੀ ਸੁਣਾਈ ਬਾਤ-ਵਾਰਤਾ ਦਾ ਅਸਰ ਸੀ ਜਾਂ ਤਲਖ਼ ਬੋਲੇ ਬੋਲਾਂ ਦਾ ਪਛਤਾਵਾ , ਛਿੱਬਾ ਜਿਹਾ ਪਿਆ , ਉਹ ਕੁਰਸੀ ਤੋਂ ਉਠ , ਮੁੜ ਕਮਰਿਉਂ ਬਾਹਰ ਆ ਖੜ੍ਹਾ ਹੋਇਆ ।
‘’ … ਬੜੀ ਉਮਰ ਆ ਤੁਹਾਡੀ ! ਤੁਆਡੀਆਂ ਈ ਗੱਲਾਂ ਕਰਦੇ ਸੀਈ … ‘’ ,ਉਸ ਅੰਦਰੋਂ ਪਹਿਲੋਂ ਵਾਲੀ ਤਲਖੀ ਕਿਧਰੇ ਉੱਡ-ਪੁੱਡ ਗਈ ਸੀ ।
‘’ ਸਾਡੀਆਂ ਗੱਲਾਂ ਤਾਂ ਕਈ ਕਰਦੇ ਆ । ਕੀਦ੍ਹੀ ਕੀਦ੍ਹੀ ਸੁਣੀਏ …’’ ਸਕੂਲ ਪੀ.ਟੀ.ਆਈ . ਅੰਦਰਲਾ ਗਿੱਲ ਸਰਦਾਰ ਹੋਰ ਵੀ ਉਭਾਸਰਦਾ ਖਿੜ-ਖਿੜ ਕਰਕੇ ਹੱਸਿਆ ।
ਰਾਮਪਾਲ ਨੂੰ ਉਸਦਾ ਵਤੀਰਾ ਹੋਰ ਵੀ ਭੈੜਾ ਲੱਗਾ । ਉਸਨੇ ਮਨ ‘ ਚ ਆਈ ਕਿ ਵਿੰਗੇ ਜਿਹੇ ਢੰਗ ਨਾਲ ਹੱਸੇ ਨਾਲ ਸਕੂਲ ਪੀ.ਟੀ. ਆਈ . ਨੂੰ ਤਹਿ ਸਿਰ ਕਰਨ ਲਈ ਕਸਵੀਂ ਜਿਹੀ ਝਿੜਕ ਮਾਰ ਕੇ ਪੁੱਛੇ – ‘’ ਏਹ ਕੀ ਢੰਗ ਤਰੀਕਾ ? ਏਹ ਸਕੂਲ ਆ ਕਿ ਭੰਗੜਖਾਨਾ …. ? ਜਦ ਮਰਜ਼ੀ ਆਓ , ਜਿੱਧਰ ਮਰਜ਼ੀ ਘੁੰਮੀ ਜਾਓ ….। ‘’
ਪਰ , ਝੱਟ ਹੀ ਉਸਨੇ ਸਵੇਰੇ-ਸਵੇਰੇ ਹੋਣ ਵਾਲੀ ਬਦਕਲਾਮੀ ਦੋਂ ਬਚਦਿਆਂ ਆਪਣਾ ਆਪ ਸੰਭਾਲ ਲਿਆ । ਸਾਧੂ ਚੌਕੀਦਾਰ ਵੱਲੋਂ ਉਸ ਬਾਰੇ ਦਿੱਤੀ ਸੂਚਨਾ ਵੀ ਮਨ-ਘੜਤ ਹੀ ਲੱਗੀ ਸੀ ।
ਕਲਾਸ ਕਮਰਿਆਂ ਪਿਛਵਾੜੀਉਂ ਨਿਕਲੀਆਂ ਘੋਲ੍ਹੀ-ਕੁਬੱਡੀ ਟੀਮਾਂ , ਥੋੜ੍ਹਾ ਕੁ ਹਟਵੀਂ ਬੰਬੀ ਵੱਲ ਨੂੰ ਜਾਂਦੀਆਂ , ਉਸ ਅੰਦਰ ਉਠੇ ਤੂਫਾਨ ਨੂੰ ਕਿੰਨਾ ਸਾਰਾ ਸ਼ਾਂਤ ਕਰ ਗਈਆਂ ।
ਰਹਿੰਦਾ ਬਚਦਾ ਰੋਹ ਉਸਨੇ ਸਾਧੂ ਚੌਕੀਦਾਰ ਵੱਲ ਨੂੰ ਰੇੜ੍ਹਦਿਆ ਇਕ ਭਬਕ ਹੋਰ ਮਾਰੀ- ‘’ ਕੀ ਆਖਿਆ ਸੀ ਤੈਨੂੰ … ? ਸੁਣਿਆ ਨਈ … ਬੋਲਾ ਆਂ ਤੂੰ …. ? ਤੈਨੂੰ ਕਿਹਾ ਸੀ ਦੀਪੂ ਨੂੰ ਬੁਲਾ ਕੇ ਲਿਆ …. । ‘’
ਡਰਿਆ –ਘਬਰਾਇਆ ਸਾਧੂ , ਹਚਕੋਲੇ ਜਿਹੇ ਖਾਂਦਾ , ਵੱਡੀ ਟਾਹਲੀ ਹੇਠ ਬੈਠਦੀ , ਸੱਤਵੀਂ ਜਮਾਤ ਵੱਲ ਹੋ ਤੁਰਿਆ । ਦੀਪੂ ਨੂੰ ਬੁਲਾਉਣਾ …, ਦੀਪੂ ਆਪਣੀ ਜਮਾਤ ਵਿਚੋਂ ਗਾਇਬ ਸੀ । ਪ੍ਰਾਰਥਨਾ –ਥੜ੍ਹੇ ਤੋਂ ਮੁੜਦਿਆਂ ਉਸਦੀਆਂ ਨਿੱਕਰ-ਰਹਿਤ ਲੱਤਾਂ , ਬਾ-ਵਰਦੀ ਹਮਜਮਾਤੀਆਂ ਲਾਗੇ ਬੈਠਣੋਂ ਅੜ ਹੀ ਖਲੋਈਆਂ ਸਨ । ਉਹ ਅੱਖ ਬਚਾ ਕੇ ਸਕੂਲ ਦੇ ਵੱਡੇ ਗੇਟ ਰਾਹੀਂ ਬਾਹਰ ਨਿਕਲ ਗਿਆ ਸੀ । …. ਉਸ ਦਿਨ , ਉਸਦੀ ਖਾਕੀ ਨਿੱਕਰ ਫਿਰ ਨਹੀ ਸੀ ਲੱਭੀ , ਘਰੋਂ ।
ਉਸਨੇ ਵਾਹ ਲਗਦੀ ਨੂੰ ਆਪਣੀ ਇਕੋ-ਇਕ ਨਿੱਕਰ ਦਾ ਕਦੀ ਵਿਸਾਹ ਨਹੀ ਸੀ ਕੀਤਾ । ਸਕੂਲੋਂ ਮੁੜਦਾ ਹੀ ਇਸਨੂੰ ਤਹਿ ਕਰਦੇ ਦਰੀ ਹੇਠ ਰੱਖ ਲੈਦਾ । ਘਰ ਦੇ ਕੱਲੇ –ਕਹਿਰੇ ਕਮਰੇ ‘ਚ ਡਿੱਠੇ ਰਹਿੰਦੇ ਮੰਜੇ ‘ ਤੇ ਵਿਛੀ ਰਹਿੰਦੀ ਦਰੀ ਹੇਠ । ਸਵੇਰੇ ਉਠਦਾ , ਉਸਦੇ ਥਾਂ ਸਿਰ ਪਈ ਹੋਣ ਦਾ ਨਿਸ਼ਚਾ ਵੀ ਕਰ ਲੈਂਦਾ ।
ਉਸ ਦਿਨ ਇਸ ਪੱਖੋਂ ਪਤਾ ਨਈ ਕਿਉਂ ਅਵੇਸਲਾ ਹੋਇਆ ਰਿਹਾ । ਸਿਰ ‘ ਤੇ ਆਏ ਕੱਚੇ ਇਮਤਿਹਾਨਾਂ ਦੀ ਤਿਆਰੀ ਕਾਰਨ ਜਾਂ ….!
ਉਸਨੇ ਦੋ-ਤਿੰਨ ‘ ਵਾਜਾਂ ਛਿੰਦੋ ਨੂੰ ਮਾਰੀਆਂ , ਵੱਡੀ ਭੈਣ ਛਿੰਦੋ ਨੂੰ ।
ਝਾੜੂ-ਬੁਖਾਰੀ ਕਰਦੀ ਨੇ ਉਸਨੇ ਕੋਈ ਉੱਤਰ ਨਹੀ ਸੀ ਦਿੱਤਾ ।
ਖਿਝੇ-ਖਪੇ ਨੇ ਇਕ ਵਾਰ ਫਿਰ ਉਸ ਤੋਂ ਤਲਖ਼ ਹੋ ਕੇ ਪੁੱਛਿਆ ਸੀ – ‘’ ਮੇਰੀ ਨਿੱਕਰ ਕਿੱਥੇ ਆ ….? ‘’
ਇਸ ਵਾਰ ਚੁੱਲੇ ਲਾਗੇ ਬੈਠੀ ਉਸਦੀ ਮਾਤਾ ਦੀ ਰੁੱਖੀ –ਕੂਸੈਲੀ ਨਿਗਾਹ , ਉਸ ਵੱਲ ਨੂੰ ਘੁੰਮੀ ਸੀ , ਨਾਲਂ ਹੀ ਹਲਕੀ ਜਿਹੀ ਝਿੜਕ – ‘’ ਤੇਰਾ ਤਾਂ ਰਹੋਜ਼ ਦਾ ਈ ਕੰਮ ਆ , ਛਿੰਦੋ ਫਾਹਾ ਲਏ …! ‘’
ਐਧਰ-ਓਧਰ ਹੱਥ ਪੈਰ ਮਾਰਦੇ , ਰੋਣ-ਹਾਕੇ ਹੋਏ ਦੀ ਫਿਰ ਜਿਵੇ ਉਸਦੀ ਚੀਕ ਹੀ ਨਿਕਲ ਗਈ ਸੀ – ‘’ ਐਥੇ ਤਾਂ ਰੱਖੀ ਸੀਈ … !’’
ਉਸਦੀ ਮਾਤਾ ਨੇ ਉਸ ਤੋਂ ਵੀ ਤਿੱਖੀ ਸੁਰ ‘ਚ ਮੋੜਵਾਂ ਉੱਤਰ ਦਿੱਤਾ ਸੀ – ‘’ ਕੇੜੇ ਖੂਹ ‘ਚ ਜਾ ਡਿੱਗੀ ਫੇਏ … ! ਕਿੱਡੀ ਕੁ ਗਿੱਲਾਂ ਦੀ ‘ਵੇਲੀ ਆ ਪੇਏ ਦੀ , ਜਿੱਥੋਂ ਲੱਭਦੀਂ ਨਈ !! … ਜਾਹ ਕੁੜੇ ਉਠ ਕੇ ਲੱਭ ਦੇਏ ਉਨੂੰ ! … ਉੱਠ ਵੀ ਪਿਆ ਕਰ ਤੂੰ , ਇਕ-ਅੱਧ ‘ਵਾਜ ‘ ਤੇ ! ‘’
ਸਭ ਨੂੰ ਥ੍ਹੋੜਾ –ਥੋੜ੍ਹਾ ਪਰੇਥਣ ਲਾਉਣੀ ਉਸਦੀ ਮਾਤਾ , ਮੁੜ ਚੁੱਲ੍ਹੇ ਦੀ ਬੁੱਝੀ ਅੱਗ ਨੂੰ ਤਾੜਨ ਲੱਗ ਪਈ ਸੀ । ਬੱਚੀ-ਰੁੱਧੀ ਛਿੰਦੋ ਨੇ ਵੀ ਮੰਜੇ ਹੇਠ ਪਈ ਸੰਦਾਂ ਵਾਲੀ ਟੋਕਰੀ ਪਿੱਛੇ ਦੇਖਿਆ । ਨਿੱਕਰ ਉੱਥੇ ਵੀ ਨਹੀਂ ਸੀ । ਲੱਕੜ ਦੀ ਵੱਡੀ ਪੇਟੀ ਹੇਠ ਨਿਗਾਹ ਮਾਰੀ , ਓਥੇ ਵੀ ਉਸਨੂੰ ਨਾ ਦਿਸੀ – ‘’ ਹੈਅ ਨਈ ਲੱਭਦੀ ਕਿਤੇ ਵੀ । ‘’ ਖਿਝੀ-ਖਪੀ ਉਹ ਮੁੜ ਆਪਣੇ ਕੰਮ ਜਾ ਲੱਗੀ ਸੀ ।
ਬਿੰਦੇ-ਮੈਲੇ ਕੱਪੜਿਆਂ ਦੀ ਧੂਹ-ਖਿੱਚ ਕਰਦੇ ਪਲੇ –ਪੱਸਰੇ ਚੂਹੇ ਦੀਪੂ ਦੀ ਨਿੱਕਰ ਪਤਾ ਨ੍ਹਹੀਂ ਕਿਹੜੀ ਨੁੱਕਰੇ ਲੁਕਦਾ ਕਰ ਗਏ ਸਨ ।
ਸਕੂਲ ਲੱਗਣ ਦੀ ਪਹਿਲੀ ਘੰਟੀ ਵੱਜਣੀ ਬੰਦ ਹੋ ਗਈ ਸੀ ।ਥੋੜ੍ਹੇ ਕੁ ਚਿਰ ‘ ਚ ਦੂਜੀ ਵੱਜਣੀ ਸੀ , ਨਾਲ ਹੀ ਜੁੜਵੀ ਤੀਜੀ ।
ਉਸਨੇ ਇਕ ਹੱਥ ਘੁੱਟੀ ਰੋਟੀ ਦਾ ਘੁੱਗੂ ਬਣਾ ਕੇ ਚੱਖਣਾ ਸੁਰੂ ਕਰ ਦਿੱਤਾ । ਬਸਤਾ ਚੁੱਕ ਉਸੇ ਤਰ੍ਹਾਂ ਸਕੂਲੇ ਦੌੜ ਪਿਆ ਸੀ । ਛੀਂਟ ਕੀ ਕੱਛੀ ਪਾਈ ।
ਨੰਗੀਆਂ ਲੱਤਾਂ , ਨੰਗੇ ਪੈਰ ।
ਪਿੰਡ ਦੀ ਹੱਦ-ਹਦੂਦ ਅੰਦਰਲੇ ਸਕੂਲ ਤੱਕ ਪੁੱਜਣ ਲਈ , ਵਿਚਕਾਰਲੀ ਸਿੱਧੀ ਗਲੀਉਂ ਲੰਘਣ ਦਾ ਉਸਦਾ ਹੀਆ ਨਹੀ ਸੀ ਪਿਆ । ਉਹ ਬਾਹਰਲੀ ਵੱਡੀ ਫਿਰਨੀ ਹੋ ਚੜ੍ਹਿਆ ।
ਪਹਿਲਾਂ ਮੋੜ ਮੁੜਦਿਆਂ ਉਸਦੇ ਦੌੜਦੇ ਕਦਮਾਂ ‘ ਚ ਜਿਵੇਂ ਢੇਰ ਸਾਰੀ ਚਾਬੀ ਭਰ ਗਈ ਸੀ ।
ਦੂਜੀ ਘੰਟੀ ਸੁਣਦਿਆ ਸਾਰ ।
ਸਕੂਲ ਚੌਕੀਦਾਰ ਇਸ ਪੱਖੋਂ ਕਦੀ ਲੇਟ ਨਹੀਂ ਸੀ ਹੋਇਆ । ਤੀਜੀ ਘੰਟੀ ਵੀ ਉਸਨੇ ਐਨ ਸਮੇਂ ਸਿਰ ਵਜਦੀ ਕਰ ਦਿੱਤੀ । ਹਫਿਆ – ਖਫਿਆ ਦੀਪੂ ਅਗਲਾ ਮੋੜ ਲੰਘ ਕੇ ਸਕੂਲ ਨੂੰ ਜਾਂਦੇ ਪੱਕੇ ਰਾਹ ‘ ਤੇ ਜਾ ਚੜਿਆ । ਕਰੀਬ ਦੋ ਫਰਲਾਂਗ ਪੈਡਾ ਅਜੇ ਬਾਕੀ ਸੀ । ਉਸਨੇ ਆਪਣੀ ਦੌੜ ਹੋਰ ਤੇਜ ਕਰ ਦਿੱਤੀ ।
ਉਸਨੂੰ ਡਰ ਜਿਹਾ ਲੱਗਣ ਲੱਗਾ – ‘’ ਸਕੂਲ ਪੀ. ਟੀ.ਆਈ . ਫਿਰ ਉਸਨੂੰ ਗੇਟ ਸਾਹਮਣੇ ਖੜ੍ਹਾ ਦਿਸੇਗਾ । ਉਸਦੀ ਜ਼ੋਰਦਾਰ ਝਿੜਕ ਫਿਰ ਉਸਨੂੰ ਉਭਾਸਰ ਕੇ ਪਵੇਗੀ । ਝਿੜਕ ਨਾਲੋਂ ਵੱਧ ਡਰਾਉਣਾ ਉਸਦਾ ਗੰਦਾ-ਮੰਦਾ ਗਾਲੀ – ਗਲੋਚ । …. ਲੇਟ ਆਉਣ ਦੀ ਸ਼ਜਾ ਵੱਖ , ਬਿਨਾਂ ਵਰਦੀਓਂ ਹੱਥਾਂ ‘ ਤੇ ਜਾਂ ਫਿਰ ਕੁੱਲ੍ਹਿਆ ‘ ਤੇ , ਕੰਨ ਫੜ ਕੇ । ਉਹ ਹੱਥ-ਕੁੱਲੇ ਮਲ਼ਦਾ ਸੀ-ਸੀ ਕਰਦਾ , ਮੁੜ ਆਪਣੀ ਜਮਾਤ ਵਿਚ ਜਾ ਰਲੇਗਾ । ਪਰ , ਉਸ ਦਿਨ … ਉਸ ਦਿਨ ਹੱਥਾਂ –ਕੁੱਲਿਆਂ ‘ ਤੇ ਬੈਤਾਂ ਦੀ ਥਾਂ ਉਸਦੀਆਂ ਲੱਤਾਂ ‘ ਚ ਵੱਜੀ , ਇਕੋ ਇਕ ਬੈਂਤ ਉਸਤੋਂ ਬਰਦਾਸ਼ਤ ਨਹੀਂ ਸੀ ਹੋਈ । ਪ੍ਰਾਰਥਨਾ ਸਭਾ ‘ ਚੋਂ ਮੁੜਦਾ ਉਹ ਪਹਿਲਾ ਪੀਰੀਅਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲੋਂ ਖਿਸਕ ਗਿਆ ਸੀ ।
…. ਪਹਿਲੀ ਘੰਟੀ ਮੁੱਕਣ ‘ ਤੇ ਕਲਾਸ ਕਮਰਿਆਂ ‘ ਚੋਂ ਉਠੀ ਹਲਕੀ ਜਿਹੀ ਬੋਲਚਾਲ , ਦੋ-ਚਾਰ ਮਿੰਟਾਂ ਅੰਦਰ ਹੀ ਬੰਦ ਹੋ ਗਈ । ਪਰ , ਦਫ਼ਤਰੋਂ ਬਾਹਰ ਚੁੱਪਚਾਪ ਖੜੋਤੇ ਰਾਮਪਾਲ ਅੰਦਰਲੀ ਹਲਚਲ ਅਜੇ ਵੀ ਉਵੇਂ ਤਰਲੋ-ਮੱਛੀ ਹੋ ਰਹੀ ਸੀ ।
ਉਸ ਲਾਗਿਓਂ ਬਿਨਾਂ ਰੁਕੇ ਸਾਹਮਣਲੇ ਕਲਾਸ ਕਮਰਿਆਂ ਵੱਲ ਲੰਘੇ , ਗਿੱਲ ਪੀ.ਟੀ.ਆਈ . ਦਾ ਬੇ-ਤਰਤੀਬਾ ਹਾਸਾ ਅਜੇ ਤੱਕ ਉਸਦੇ ਦਿਲ-ਦਿਮਾਗ ਉੱਤੇ ਠੱਕ-ਠੱਕ ਵੱਜ ਰਿਹਾ ਸੀ ।
ਤਰਲੋ – ਮੱਛੀ ਹੋਏ ਦੀ ਢਿੱਲੀ – ਢਿਮਰੀ ਤੋਰ , ਉਸਨੂੰ ਮੁੜ ਦਫਤਰ ਅੰਦਰਲੀ ਗੱਦੇਦਾਰ ਕੁਰਸੀ ਵੱਲ ਨੂੰ ਲੈ ਤੁਰੀ ।
ਪਿੱਛੇ – ਪਿੱਛੇ ਉਸਦੀ ਪੈੜ ਨੱਪਦਾ ਸਾਧੂ , ‘’ ਸਾਬ੍ਹ ਜੀ , ਦੀਪੂ ਤਾ ਹੈਅ ਨਈ ਜੀਈ , ਜਮਾਤ ‘ ਚ …ਉਹ ਤਾਂ ਜੀ ਚਲਿਆ ਗਿਆ ਕਿਤੇ …. । ‘’
‘’ ਹੈ ਨਈ … ! ਚਲਾ ਗਿਆ …. ? ‘’ ਹੈਰਾਨ ਹੋਇਆ ਰਾਮਪਾਲ ਕੁਰਸੀ ਤੱਕ ਪਹੁੰਚ ਕੇ ਵੀ ਇਸ ਲਾਗੇ ਖੜ੍ਹਾ-ਖੜੋਤਾ ਹੀ ਰਿਹਾ , ਬੈਠ ਨਾ ਸਕਿਆ ।
‘’ ਪਤਾਅ ਨਈ ਜੀਈ ਕਿੱਥੇ ਗਿਆ … ਸ਼ੈਤ ਸਰਦੈਰ ਹੋਰੀ ਨਾ ਭੇਜਿਆ ਹੋਵੇ ਕਿਤੇ , ਗਿੱਲ ਸੈਬ੍ਹ ਹੋਣੀ … ‘’, ਆਦਤ ਅਨੁਸਾਰ ਸਾਧੂ ਚੌਕੀਦਾਰ ਨੇ ਦੀਪੂ ਦੀ ਗੈਰਹਾਜ਼ਰੀ ਫਿਰ ਗਿੱਲ ਪੀ.ਟੀ.ਆਈ . ਦੀ ਸਕੂਲ ਸਰਦਾਰੀ ਨਾਲ ਜੋੜ ਦਿੱਤੀ ।
‘’ ਪਤਾ ਕਿਉਂ ਨਈ … ! ਕੀਤਾ ਕਿਉਂ ਨਈ ਪਤਾ … !! ਭੇਜਿਆ ਕੀ ਕਰਨ ਸੀ ਤੈਨੂੰ … ? ਐਥੇ ਮੂੰਹ ਦੇਖਣ ਆਇਆ ਮੇਰਾ ! ਜਾਹ ਜਾ ਕੇ ਪਤਾ ਕਰ ਪੂਰਾ । ਸਿਰ ਤੋਂ ਕੰਮ ਵੀ ਲੈ ਲਿਆ ਕਰ ਕਦੀ । ਹਰ ਵੇਲੇ ਗੱਲਾਂ ਦਾ ਕੁਤਰਾ ਕਰੀ ਜਾਨਾ ਰੈਨ੍ਹਾਂ । ਹਰ ਵੇਲੇ ਓਹੀ ਮਹਾਰਨੀ । ਹਰ ਵੇਲੇ ਗਿੱਲ ਸੈਬ੍ਹ , ਸਰਦੈਰ ਸੈਬ੍ਹ ! ਗਿੱਲ ਐ ਕਿ ਹਊਆ … । ‘’ ਤਲ਼ਖ ਹੋਏ ਰਾਮਪਾਲ ਨੇ, ਉਸ ਦੀ ਸਾਂਗ ਜਿਹੀ ਲਾਉਦਿਆਂ ਸਾਧੂ ਚੌਕੀਦਾਰ ਦੀ ਕਿੰਨੀ ਸਾਰੀ ਝਾੜ-ਝੰਭ ਕਰ ਦਿੱਤੀ ।
ਇਸ ਵਾਰ ਸਕੂਲ ਚੌਕੀਦਾਰ ਡਰਿਆ –ਘਬਰਾਇਆ ਨਹੀਂ । ਨਿੰਮੋਝਾਣ ਨਹੀਂ ਹੋਇਆ । ਸਗੋਂ ਉਸਦੀ ਹੇਠਾਂ ਨਿਗਾਹ ਉੱਪਰ ਵੱਲ ਨੂੰ ਉੱਠ ਕੇ ਸਕੂਲ ਮੁੱਖੀ ‘ ਤੇ ਗੱਡੀ ਗਈ । ਜਿਵੇਂ ਕਹਿਣਾ ਚਾਹ ਰਿਹਾ ਹੋਵੇ – ‘’ ਐਨੀ ਗੱਲ ਓਦੋਂ ਸਾਹਮਣੇ ਕਹਿੰਦਾ ਤਾਂ ! ਪਿੱਠੇ ਪਿੱਛੇ ਸਾਨ੍ਹ ਬਣਿਆਂ ਫਿਰਦਾਂ । ਚੰਗਾ ਆਪਣਾ ਬੰਦਾ ਆਂ ਤੂੰ ! ਤੈਨੂੰ ਬੋਲਣ-ਕੂਣ ਦੀ ਵੀ ਜਾਚ ਨਈ ! ਜਾਤ-ਬਰਾਦਰੀ ਕਰਕੇ ਮੈਂ ਤੈਨੂੰ ਗਰੇਵਾਲ ਹੈੱਡ ਦੀ ਕਥਾ-ਕਹਾਣੀ ਦੱਸੀ , ਨਈ ਮੇਰੇ ਅਲੋਂ ਪੈ ਢੱਠੇ ਖੂਹ ‘ ਚ …। ‘’
ਪਰ,ਉਸਦੀ ਚੌਥਾ ਦਰਜਾ ਹੈਸੀਅਤ ਨੇ ਉਸਨੂੰ ਏਨੀ ਖੁੱਲ ਦਿੱਤੀ ਨਾ । ਉਸਦੇ ਲੜਖੜਾਉਦੇਂ ਪੈਰ ਮੁੜ ਬਾਹਰ ਵੱਲ ਨੂੰ ਹੋ ਤੁਰੇ । ਕਮਰਿਉਂ ਬਾਹਰ ਆ ਕੇ , ਉਸਦੇ ਮੂੰਹੋਂ ਨਿਕਲੀ ਕਿੰਨੀ ਸਾਰੀ ਬੁੜ-ਬੁੜ ਪੂਰਾ ਯਤਨ ਕਰਨ ‘ ਤੇ ਵੀ ਰਾਮਪਾਲ ਤੋਂ ਸਮਝੀ ਨਾ ਗਈ ।
ਇਸ ਵਾਰ ਰਾਮਪਾਲ ਨੇ ਹੋਰ ਵੀ ਜ਼ੋਰਦਾਰ ਦਬਾਕਾ ਮਾਰਕੇ ਉਸਨੂੰ ਰੋਕਿਆ – ਟੋਕਿਆ ਨਾ । ਉਸਦੀ ਗਜ਼ਟਿਡ ਹੈੱਡ-ਕੁਰਸੀ ਨੇ ਚੌਥਾ ਦਰਜਾ ਮੁਲਾਜ਼ਮ ਦੀ ਗੈਰ-ਅਨੁਸ਼ਾਸਨੀ ਹਰਕਤ ਵਿਰੁੱਧ ਕੋਈ ਐਕਸ਼ਨ ਲਈ ਉਬਾਲ ਜਿਹਾ ਨਾ ਖਾਧਾ । ਤਾਂ ਵੀ ਉਸਦੀ ਹਮਦਰਦੀ ਨੂੰ ਰਾਮਪਾਲ ਨੇ ਨੀਵੀਂ ਥਾਂ ਖੜ੍ਹੀ ਰੱਖਿਆ ।
ਆਪਣੀ ਕੁਰਸੀ ‘ ਤੇ ਡਿੱਗਣ ਵਾਂਗ ਬੈਠਦੇ ਨੂੰ ਉਸਨੂੰ ਆਪਣਾ ਆਪ ਅੱਧਾ – ਅਧੂਰਾ ਲੱਗਾ , ਅੱਵਲ ਖਾਲੀ –ਖਾਲੀ । ਰਵੀਦਾਸ ਹਾਈ ਸਕੂਲ ਬਿਤਾਏ ਸਮੇਂ ਨਾਲੋਂ ਵੀ ਖੋਖਲਾ । ਐਡੇ ਵੱਡੇ ਸਰਕਾਰੀਕ੍ਰਿਤ ਸਕੂਲ ਅੰਦਰ ਪਹੁੰਚ ਕੇ ਕਿਸੇ ਇਕ ਸਾਥ ਤੋਂ ਵਾਂਝਾ । … ਉਸਨੂੰ ਆਪਣੇ ਆਪ ‘ ਤੇ ਢੇਰ ਸਾਰੀ ਗਿਲਾਨੀ ਹੋਈ । ਉਸਦੀ ਰੀਜ਼ਰਵ ਕਲਾਸ ਦੇ ਅਧਿਆਪਕ ਵੀ ਉਸ ਨਾਲ ਇਕ-ਜੁੱਟ ਨਹੀ ਸੀ ਹੋਏ । ਉਸਨੇ ਕਈ ਵਾਰ ਯਤਨ ਕੀਤੇ ਵੀ । ਵੇਲਾ-ਕੁਵੇਲਾ ਜਾਚ ਕੇ । ਪਰ, ਖਾਸ ਗੱਲ ਬਣੀ ਨਾ । ਉਸ ਨਾਲ ਉਹ ਬਸ ਸਾਬ੍ਹ-ਸਲਾਮ ਤੱਕ ਹੀ ਸੀਮਤ ਰਹੇ ।
ਆਪਣੇ ਕਮਰੇ ਦੀ ਵਲਗਣ ‘ ਚ ਘਿਰਿਆ ਉਹ ਕਦੀ ਦੀਪੂ ਦੇ ਨੇੜੇ ਹੋ ਖਲੋਂਦਾ , ਕਦੀ ਆਪਣੇ ਆਪ ਦੇ । ਕਦੀ ਗਿੱਲ ਪੀ.ਟੀ.ਆਈ . ‘ ਤੇ ਖਿਝਣ-ਖਪਣ ਲੱਗਦਾ , ਕਦੀ ਸਕੂਲ ਚੌਕੀਦਾਰ ‘ ਤੇ ।
ਗਰੇਵਾਲ ਹੈੱਡ ਦੀ ਕਥਾ-ਵਾਰਤਾ ਵੀ ਉਸਦਾ ਕਿੰਨਾ ਸਾਰਾ ਅੰਦਰ ਮੱਲ ਬੈਠੀ ਸੀ । ਤਾਂ ਵੀ ਉਸਦੀ ਨਵੀਂ-ਨਵੀਂ ਪਦ-ਉੱਨਤੀ ਕਿਸੇ ਵੀ ਕਿਸਮ ਦੀ ਹੇਠੀ ਸਹਿਣ ਨੂੰ ਰਾਜ਼ੀ ਨਾ ਹੋਈ ।
ਤਰਲੋਮੱਛੀ ਹੋਇਆ ਉਹ ਮੁੜ ਦਫਤਰੋਂ ਬਾਹਰ ਆ ਖੜ੍ਹਾ ਹੋਇਆ । ਸਭ ਜਮਾਤਾਂ ਆਪਣੇ ਕੰਮੀ ਲੱਗੀਆਂ , ਉਸਨੂੰ ਚੰਗੀਆਂ – ਚੰਗੀਆਂ ਲੱਗੀਆਂ । ਉਸਨੂੰ ਥੋੜ੍ਹਾ ਕੁ ਟਿਕਾਅ ਜਿਹਾ ਮਹਿਸੂਸ ਹੋਇਆ ।
ਖਾਲੀ ਕਲਾਸਾਂ ਮਨੀਟਰਾਂ ਹਵਾਲੇ ਸੌਂਪ ਕੇ , ਉਸ ਲਾਗਿਉਂ ਲੰਘਣ ਲੱਗੇ ਸਕੂਲ ਪੀ.ਟੀ.ਆਈ . ਨੂੰ ਉਸ ਤੋਂ ਪਤਾ ਨਈ ਕਿਵੇਂ ਆਵਾਜ਼ ਮਾਰੀ ਗਈ – ‘’ ਪੀ.ਟੀ. ਜੀਈ ….।‘’
‘’ ਜੀ ਜਨਾਬ …’’, ਸਕੂਲ ਪੀ.ਟੀ.ਆਈ. ਦੇ ਬੋਲ ਇਸ ਵਾਰ ਆਦਰ-ਭਾਵ ਨਾਲ ਭਰੇ ਪਏ ਸਨ । ਉਸਦਾ ਲਾਗੇ ਆ ਖੜੋਣ ਦਾ ਸਲੀਕਾ ਹੋਰ ਵੀ ਨਿਮਰ ।
ਰਾਮਪਾਲ ਕਿੰਨਾ ਸਾਰਾ ਜਿਵੇ ਅੰਦਰੋ-ਅੰਦਰ ਧੋਤਾ ਗਿਆ ਹੋਵੇ ।
ਪ੍ਰਾਰਥਨਾ ਸਭਾ ਤੋਂ ਲੈ ਕੇ ਹੁਣ ਤੱਕ ਬਣੀ-ਵਿਗਸੀ ਤਲਖੀ ਕਿੰਨੀ ਸਾਰੀ ਉਡ-ਪੁੱਡ ਗਈ ।
‘’ ਹੁਣ ਤਾਂ ਸਾਰੇ ਬੱਚੇ ਕਰੀਬ-ਕਰੀਬ ਵਰਦੀ ਪਾ ਕੇ ਈ ਆਉਦੇਂ ਆ …. ‘’ , ਉਸ ਨੂੰ ਬਾਤ-ਵਾਰਤਾ ਤੋਰਨ ਲਈ ਛੇਤੀ ਦੇਣੀ ਇਹੋ ਨੁਕਤਾ ਅਹੁੜਿਆ ।
‘’ ਨਈ ਜੀ ਨਈ , ਹਜੇ ਵੀ ਕਈ ਹੈਗੇ ਹਰਾਮਜ਼ਾਦੇ ,ਖੋਤੇ ਦੇ ਖੁਰ , ਹੁੰਦਿਆਂ-ਸੁੰਦਿਆਂ ਵਰਦੀ ਪਾ ਕੇ ਨਈ ਆਉਂਦੇ , ਦੀਪੂ ਅਰਗੇ ….।‘’
‘’ ਏਹ ਤਾਂ ਹੈਅ …’’ , ਸੰਖੇਪ ਜਿਹੀ ‘ ਏਹ ਤਾਂ ਹੈਅ ‘ ਕਹਿੰਦਿਆਂ ਰਾਮਪਾਲ ਨੂੰ ਸਮਝ ਨਾ ਲੱਗੀ ਕਿ ਉਸਨੇ ਗਿੱਲ ਪੀ.ਟੀ. ਆਈ .ਦੀ ਹਾਂ ‘ ਚ ਹਾਂ ਸੱਚਮੁੱਚ ਦੀਪੂ ਨੂੰ ਕਸੂਰਵਾਰ ਮੰਨਦਿਆਂ ।
ਪਲ ਛਿਨ ਲਈ ਉਹ ਫਿਰ ਅਵਾਕ ਜਿਹਾ ਹੋਇਆ ਖੜ੍ਹਾ ਰਿਹਾ ।
ਵੱਡੀ ਟਾਹਲੀ ਹੇਠ ਬੈਠੀ ਸੱਤਵੀਂ ਜਮਾਤ ਵਿਚੋਂ ਦੀਪੂ ਦਾ ਪਤਾ ਕਰਨ ਭੇਜਿਆ ਸਾਧੂ , ਉਸਨੂੰ ਸਾਇੰਸ ਰੂਮ ਪਾਸਿਉਂ ਆਉਦਾ ਦਿਸਿਆ ।
ਰਾਮਪਾਲ ਨੇ ਉਸ ‘ ਸੂਈ ਰੱਖ ਦਿੱਤੀ – ‘’ ਆ ਸਾਧੂ ਜਿਹਾ ਤੁਆਡਾ ਕੀ ਚੀਜ਼ ਐ । ਸਮਝ ਨਈ ਲੱਗੀ ਏਦੀ ! ਏਨੂੰ ਕਹੋ ਕੁਸ਼ ਹੋਰ ਕਰਦਾ ਕੁਸ਼ ਹੋਰ ਐ । ਭੇਜੋ ਕਿਸੇ ਬੰਨੀ , ਚਲਿਆ ਕਿਸੇ ਬੰਨੇ ਜਾਂਦਾ …. । ‘’
‘’ ਏਹ … ਏਹ ਤਾਂ ਸਿਰੇ ਦਾ ਹਰਾਮੀਂ ਆ , ਕੁੱਤੇ ਦੀ ਪੂਛ ਆ ਪੂਰੀ ; ਬਾਰਾਂ ਸਾਲ ਨਲਕੇ ‘ ਚ ਰਹਿ ਕੇ ਵੀ ਵਿੰਗੀ ਦੀ ਵਿੰਗੀ । ਨਿਮਕ-ਹਰਾਮ , ਵੱਡਾ ਭੈਣ …. ‘’ , ਤੇਜ਼ ਤਰਾਰ ਰੌਅ ‘ ਚ ਬੋਲਦੇ ਨੂੰ ਗਿੱਲ ਪੀ.ਟੀ.ਆਈ . ਨੂੰ ਸਕੂਲ ਉਪਸਥਿਤੀ ਫਿਰ ਨਾ ਯਾਦ ਰਹੀ ? ਆਪਣੇ ਘਰ-ਖੇਤੀਂ ਬੋਲਣ ਵਾਲੇ ਸ਼ਬਦ ਅਜੇ ਗੰਦੀਆਂ –ਮੰਦੀਆਂ ਜਾਲ੍ਹਾਂ ਵੱਲ ਨੂੰ ਵਧਣ ਹੀ ਲੱਗੇ ਸਨ ਕਿ ਸਕੂਲ ਮੁੱਖੀ ਰਾਮਪਾਲ ਨੇ ਉਸਨੂੰ ਵਿਚਕਾਰੋਂ ਟੋਕ ਦਿੱਤਾ – ‘’ ਚਲੋ ਛੱਡੋ , ਪੀ.ਟੀ. ਜੀ , ਏਹ ਤੁਹਾਡੇ ਪਿੰਡ ਦਾ ਮਸਲਾ , ਸਕੂਲ ਪ੍ਰਬੰਧ ਨਾਲ ਨਾ ਜੋੜੋ ਏਨੂੰ ….।‘’
‘’ ਕਿਉਂ ਨਾ ਜੋੜੀਏ ,ਤੁਹਾਨੂੰ ਕੀ ਪਤਾਅ ਏ ਸਾਲਾ ਕਿੱਦਾਂ ਮਿੰਨਤਾਂ ਕਰਦਾ ਸੀਈ , ਟੇਕਨ-ਓਵਰ ਵੇਲੇ । ਏਦ੍ਹੇ ਕੁਨਬੇ ਸਾਰੇ ਨੇ ਪੈਰ ਨਈ ਸੀ ਛੱਡੇ ਬੁੜ੍ਹੇ ਸਾਡੇ ਦੇ । ਹਾਂ ਕੁਰਆ ਕੇ ਹੀ ਹਿੱਲੇ ਸੀ । ਨਾ ਏਦ੍ਹੀ ਸ਼ਕਲ ਨਾ ਅਕਲ । ਨਾ ਏਦ੍ਹੀਆ ਲੱਤਾਂ ਚਲੀਆਂ ਨਾ ਬਾਹਾਂ , ਹੁਣ ਏਸ ਟਿੱਡੇ ਜੇਏ ਦੇ ਪੈਰ ਈ ਨਈ ਭੁੰਜੇ ਲੱਗਦੇ ।ਕਦੀ ਟਪੂਸੀ ਮਾਰ ਕੇ ਐਧਰ , ਕਦੀ ਉਧਰ । ‘’
ਸਾਧੂ ਨੂੰ ਹੋਰ ਲਾਗੇ ਆਇਆ ਦੇਖਕੇ ਸਕੂਲ ਪੀ.ਟੀ.ਆਈ . ਦੀ ਗੁਸੈਲੀ ਸੁਰ ਹੋਰ ਵੀ ਤਿੱਖੀ ਹੋ ਗਈ – ‘’ ਪੁੱਛੋ ਖਾਂ ਏਨੂੰ ਭਲਵਾਨ ਦੇ ਪੁੱਤ ਨੂੰ ; ਜਤਾ ਕਿਉਂ ਨਾ ਲਈ ਨਾ ਫੇਰ ਬਾਹਮਣੀ । ਮੇਰੇ ਮੂੰਹੋ ਸੁਣਦਾ ਕੁਸ਼ ਹੋਰ । ਚੱਕਇਆ ਵਿਹੜਾ-ਪਾਰਟੀ ਦਾਆ । ਕੱਲ੍ਹ ਦੀ ਭੂਤਨੀ ਸਿਵਿਆ ਦਾ ਅੱਧ । ਸਾਰਾ ਕੁਸ਼ ਪਤਾ ਵੀ ਆ ਏਨੂੰ । … ਏਹ ਤਾਂ ਜਿੰਨਾ ਚਿਰ ਅਹੀਂ ਆਪ ਨਈ ਛੱਡਦੇ , ਮਜਾਲ ਆ ਕਿਸੇ ਦੀ ਝਾਕ ਜੇਏ ਕੋਈ ਸਰਪੰਚੀ ਅੱਲ੍ਹ ਨੂੰ ….! ‘’
‘’ ਬਿਲਕੁਲ ਠੀਅਕ ਫ਼ਰਮਾਉਂਦੇ ਆ ਪੀ.ਟੀ. ਆਈ . ਸੈਬ੍ਹ , ਸਾਬ੍ਹ ਜੀਈ । … ਏਹ ਤਾਂ ਜੀਈ ਵੱਡੇ ਸਰਦੈਰ ਹੋਣੀ ਐਨਾ ਡਗਾਰ ਨਾ ਹੁੰਦੇ , ਐ ਮੂੰਹਦੜੇ –ਮੂੰਹ ਡਿੱਗਦੇ ਨਾ ਮੰਜੇ ਤਾਂ , ਤਾਂ ਸਕੂਲ ਵੀ ਕਿੱਥੇ ਹੋਣ ਦੇਣ ਸੀ ਸਰਕਾਰੂ …. । ‘’
ਸਾਧੂ ਚੌਕੀਦਾਰ ਨੇ ਆਪਣੀ ਫਰਮਾ ਬਰਦਾਰੀ ਦੀ ਹਾਜ਼ਰੀ ਤਾਂ ਸਹਿ-ਸੁਭਾ ਲੁਆਈ , ਪਰ ਉਸਦੇ ਬੋਲਾਂ ਅੰਦਰਲੀ ਤਨਜ਼ ਨਾ ਰਾਮਪਾਲ ਨੇ ਸੁਣੀ , ਨਾ ਸਮਝੀ ।
ਦਫ਼ਤਰ ਮੂਹਰੇ ਖੁੱਲੀ ਥਾਂ ਖੜ੍ਹਾ ਉਹ ਵਿਹੜਾ-ਪਾਰਟੀ ਸਮੇਤ ਹਰ ਕਿਸੇ ਨੂੰ ਹੁੰਦਾ ਗਾਲ੍ਹੀ-ਗਲੋਚ ਸੁਣ ਕੇ ਤਾਂ ਜਿਵੇਂ ਤਿਲਮਲਾ ਹੀ ਗਿਆ ਸੀ ।
ਇਕ ਵਾਰ ਤਾਂ ਉਸਦੀ ਹੈੱਡਸ਼ਿੱਪ ਨੇ ਕਰਵਟ ਲਈ ਵੀ , ਸਕੂਲ ਪੀ.ਟੀ.ਆਈ . , ਅੰਦਰਲੇ ਗਿੱਲ ਪੀ.ਟੀ.ਆਈ. ਨੂੰ ਉਸਨੇ ਰੋਕਣਾ-ਟੋਕਣਾ ਵੀ ਚਾਹਿਆ – ‘’ ਬੰਦ ਕਰ ਆਹ ਬਕਵਾਸ , ਕੀ ਬਕੜਬਾਹ ਕਰੀ ਜਾਨਾਂ । ਜੇ ਚਾਰ ਸਿਆੜ ਹੈਗੇਈ ਆ ਤੇਰੇ ਕੋਲ ਤਾਂ ਕੀ ‘ ਸਮਾਨ ਚੱਕਇਆ ਸਿਰ ‘ ਤੇ ! ਹੋਰ ਵੀ ਬੰਦੇ ਆ ਤੇਰੇ ਵਰਗੇ , ਕੀੜੇ –ਮਕੌੜੇ ਨਈ … !’’
ਪਰ , ਝੱਟ ਹੀ ਉਸਨੂੰ ਸਾਧੂ ਚੌਕੀਦਾਰ ਦੀ ਥੋੜਾ ਕੁ ਚਿਰ ਪਹਿਲੀ ਦਿੱਤੀ ਨੇਕ – ਸਲਾਹ ਚੇਤੇ ਆ ਗਈ , ‘’ ਮੈਂ ਤਾਂ ਕੈਨ੍ਹਾਂ ਸਾਬ੍ਹ ਜੀਈ … ਤੁਸੀਂ , ਤੁਸੀਂ ਵੀ ਜੀਈ …. । ‘’
ਉਸ ਨੂੰ ਲੱਗਾ , ਇਕ ਪਾਸੇ ਨੀਵੀਂ ਪਾਈ ਚੁੱਪਚਾਪ ਖੜ੍ਹੇ , ਹਜ਼ੂਰਾ ਸਿੰਘ-ਕੁੰਦਨ ਲਾਲ ਉਸਨੂੰ ਆਪਣੇ ਲਾਗੇ ਵੱਲ ਨੂੰ ਆਉਣ ਲਈ ਲੁਕਵੇਂ-ਲੁਕਵੇਂ ਇਸ਼ਾਰੇ ਕਰ ਰਹੇ ਹਨ – ‘’ ਐਧਰ ਆ ਜਾ ਐਧਰ … ‘ ਰਾਮ ਨਾ ਦਿਨ ਕਟੀ ਜਾ ‘ ਰਾਮ ਨਾ … ਐਮੇਂ ਨਾ ਪੰਗਾ ਲੈ ਬੈਹੀਂ ਬਣੀ-ਤਣੀ ਰਾਜ ਵਿਵਸਥਾ ਨਾਲ । ‘ ਤੇ… ਤੇ ਉਹਨਾਂ ਦੇ ਬਿਲਕੁਲ ਦੂਜੇ ਪਾਸੇ , ਪੂਰਾ ਗੱਜ-ਬਜਾ ਕੇ , ਪੂਰੀ ਗੜ੍ਹਕਵੀ ਸੁਰ ‘ ਚ ਗਰੇਵਾਲ ਹੈਂਡ ਆਪਣੇ ਨਾਲ , ਆਪਣੇ ਵਾਂਗ ਹਿੱਕ ਤਾਣ ਕੇ ਤੁਰਨ ਲਈ ਹੱਲਾਸ਼ੇਰੀ ਦੇ ਰਿਹਾ ਹੈ – ‘’ ਤਕੜਾ ਹੋ ਤਕੜਾ , ਐਥੇ ਉਦ੍ਹੀ ਨਈ ਤੇਰੀ ਸਰਦਾਰੀ ਐ , ਤੇਰੀ । ਐਂ ਸਿਰ ਸੁੱਟਿਆਂ ਕੁਸ਼ ਨਈ ਬਣਨਾ । ਤੇਰੇ ‘ ਚ ਕਮੀ ਐਂ । ਕਿੰਨਾ ਕੁ ਚਿਰ ਡਰਿਆ ਰਹੇਂਗਾ , ਏਸ ਟੁੱਟੀ-ਖੁੱਸੀ ਕੁਨਬੇਦਾਰੀ ਤੋਂ … । ‘’
ਦੋਨਾਂ ਸਿਰਿਆਂ ਵਿਚਕਾਰ ਖਿੱਚ-ਧੂਹ ਹੁੰਦੇ ਰਾਮਪਾਲ ਨੂੰ ਪਤਾ ਤੱਕ ਨਾ ਲੱਗਾ ਕਿ ਕਦੋਂ ਸਕੂਲ ਪੀ.ਟੀ.ਆਈ. ਉਸ ਲਾਗਿਉਂ ਫਿਰ ਕਿਸੇ ਕਲਾਸ-ਰੂਮ ਵੱਲ ਨੂੰ ਚਲਾ ਗਿਆ ਹੈ , ਤੇ ਸਕੂਲ ਚੌਕੀਦਾਰ ਸਾਧੂ ਆਪਣੀ ਰਵਾਇਤੀ ਸੁਰ ਨਾਲੋਂ ਕਾਫੀ ਧੀਮੀ ਰੌਅ ਵਿੱਚ ਦੀਪੂ ਬਾਰੇ ਕੁਝ ਦੱਸ ਰਿਹਾ ਹੈ ।
‘’ ਕੀ ਮਿਣ-ਮਿਣ ਲਾਈਓ ਆ ਤੂੰ … ਉੱਚੀ ਬੋਲ ਉਚੀ .. ‘’, ਸਕੂਲ ਮੁੱਖੀ ਰਾਮਾਪਾਲ ਨੇ ਸਕੂਲ ਚੌਕੀਦਾਰ ਦੀ ਝਾੜ-ਝੰਭ ਕਰਕੇ ਜਿਵੇਂ ਬੇ-ਬਸੀ ਦੀ ਲਾਜ ਰੱਖੀ ਹੋਵੇ ।
‘’ ਜੀਈ … ਜੀਈ … ਦੀਪੂ ਤਾ ਜੀਈ ਘਰ ਨੂੰ ਚੱਲਦਿਆਂ ਗਿਆ ਮੁੜਕੇ … ਰੋਂਦਾ –ਰੋਂਦਾ । ਉਦ੍ਹੇ ਨਾਲ ਦਾ ਨੌਮੀਂ ਦਾ ਮੁੰਡਾ ਕੈਂਦ੍ਹਾਂ ਜੀਈ , ਗੁਰਮੇਲ ਕੈਂਦ੍ਹਾਂ ਜੀਈ , ਉਦ੍ਹੀ ਨਿੱਕਰ ਜੀਈ … ਨਿੱਕਰ … ।‘’
ਸਕੂਲ ਚੌਕੀਦਾਰ ਨੇ ਆਪਣੇ ਵੱਲੋਂ ਕਾਫੀ ਸਾਰੇ ਉੱਚੇ ਬੋਲ ਫਿਰ ਵੀ ਜਿਵੇਂ ਰਾਮਪਾਲ ਨੂੰ ਸੁਣਾਈ ਨਹੀਂ ਸਨ ਦੇ ਰਹੇ ।
ੱ
ਕਹਾਣੀਕਾਰ ਲਾਲ ਸਿੰਘ
ਨੇੜੇ ਐਸ.ਡੀ.ਐਮ. ਕੋਰਟ,ਦਸੂਹਾ,
ਜਿਲ੍ਹਾ : ਹੁਸ਼ਿਆਰਪੁਰ(ਪੰਜਾਬ)
(091-94655-74866)
ਪ੍ਰੋ. ਭੁੱਲਰ ਨੂੰ ਫਾਂਸੀ ਦਾ ਫੈਸਲਾ ਸਿੱਖਾਂ ਨੂੰ ਵੰਗਾਰ
ਐਡਵੋਕੇਟ ਜਸਪਾਲ ਸਿੰਘ ਮੰਝਪੁਰ
98554-01843
26 ਮਈ 2011 ਨੂੰ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ 1995 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਵਲੋਂ ਦਿੱਤੇ ਫਾਂਸੀ ਦੇ ਫੇਸਲੇ ਖਿਲਾਫ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਪ੍ਰੋ. ਭੁੱਲਰ ਪਹਿਲਾਂ ਦੀ 16 ਸਾਲ ਤੋਂ ਵੱਧ ਦੀ ਕੈਦ ਕੱਟ ਚੁੱਕੇ ਹਨ ਅਤੇ ਹੁਸ ਫਾਸੀ ਦੀ ਸਜ਼ਾ ਉਹਨਾਂ ਨੂੰ ਦੋਹਰੀ ਸਜ਼ਾ ਦੇ ਤੌਰ ‘ਤੇ ਦਿੱਤੀ ਜਾ ਰਹੀ ਹੈ। 16 ਸਾਲ ਤੋਂ ਵੱਧ ਦਾ ਸਮਾਂ ਕੱਟੇ ਜਾਣ ਦਾ ਆਧਾਰ ਬਣਾ ਕੇ ਹੀ ਸੁਪਰੀਮ ਕੋਰਟ ਦੇ ਵਕੀਲ ਕੇ.ਟੀ.ਐੱਸ. ਤੁਲਸੀ ਵਲੋਂ ਪਿਛਲੇ ਦਿਨੀਂ ਸੁਪਰੀਮ ਕੋਰਟ ਵਿਚ ਰਿੱਟ ਦਾਖਲ ਕੀਤੀ ਸੀ ਜਿਸ ਉਪਰ ਸੁਪਰੀਮ ਕੋਰਟ ਨੇ ਕਾਰਵਾਰੀ ਕਰਦਿਆਂ ਦਿੱਲੀ ਸਰਕਾਰ ਨੂੰ ਛੇ ਹਫਤਿਆਂ ਦਾ ਨੋਟਿਸ ਕੀਤਾ ਸੀ ਕਿ ਪ੍ਰੋ. ਭੁੱਲਰ ਨੂੰ ਇਤਨਾ ਲੰਮਾ ਸਮਾਂ ਜੇਲ੍ਹ ਵਿਚ ਕਿਉਂ ਰੱਖਿਆ ਗਿਆ ਹੈ। ਇਸ ਨੂੰ ਦੇਖਦਿਆਂ ਹੀ ਭਾਰਤ ਸਰਕਾਰ ਨੇ ਰਾਸ਼ਟਰਪਤੀ ਕੋਲ ਪਾਈ ਪਟੀਸ਼ਨ ਨੂੰ ਖਾਰਜ਼ ਕਰਨ ਦਾ ਫੈਸਲਾ ਲਿਆ ਹੈ। ਕਦੀ ਕਿਸੇ ਸਿੱਖ ਨੇ ਇਸ ਪਾਸੇ ਵਲ ਸੋਚਣ ਲਈ ਆਪਣੇ ਦਿਮਾਗ ਦੀ ਵਰਤੋਂ ਕਰਨ ਦਾ ਯਤਨ ਕੀਤਾ ਹੈ ਕਿ ਕੀ ਗੱਲ ਹੈ ਕਿ ਪੰਜਾਬ ਦੇ ਗੁਰੂ ਨਾਨਕ ਇੰਜੀਨੀਅਰ ਕਾਲਜ਼ ਲੁਧਿਆਣੇ ਦੇ ਹੋਣਹਾਰ ਵਿਦਿਆਰਥੀ ਤੇ ਪ੍ਰੋਫੈਸਰ ਨੂੰ ਲੰਬੇ ਸਮੇਂ ਤੋਂ ਤਿਹਾੜ ਜੇਲ੍ਹ ਵਿਚ ਡੱਕਿਆ ਹੋਇਆ ਹੈ ਅਤੇ ਉਸ ਨੂੰ ਹੁਣ ਫਾਂਸੀ ਲਗਾਈ ਜਾ ਰਹੀ ਹੈ।ਉਸਦਾ ਕਸੂਰ ਕੀ ਹੈ? ਕੀ ਉਸਦਾ ਕਸੂਰ ਇਹ ਹੈ ਕਿ ਉਹ ਸਿੱਖ ਹੈ ਅਤੇ ਸਿੱਖ ਵੀ ਉਹ ਜੋ ਆਪਣੇ ਗੁਰੁ ਦਰਸਾਏ ਮਾਰਗ ‘ਤੇ ਚਲਦਿਆਂ ਭਾਰਤੀ ਦਮਨਕਾਰੀ ਨੀਤੀ ਦੇ ਵਿਰੁੱਧ ਆਵਾਜ਼ ਬੁਲੰਦ ਕਰਦੈ ? ਜਾਂ ਇਹ ਕਿ ਉਹ ਆਪਣੇ ਪਿਓ, ਮਾਸੜ ਤੇ ਦੋਸਤ ਨੂੰ ਪੁਲਿਸ ਵਲੋਂ ਖਪਾ ਦੇਣ ਦੇ ਵਿਰੁੱਧ ਬੋਲਦੈ ? ਜਾਂ ਉਹ ਅਜੇ ਵੀ ਸਮੱਰਥਾ ਰੱਖਦਾ ਹੈ ਭਾਰਤੀ ਹਕੂਮਤ ਦੇ ਜੁੱਤੀ-ਚੱਟ ‘ਕਾਲੀ ਲੀਡਰਾਂ ਦਾ ਬਦਲ ਬਣਨ ਦੀ ?
ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਨਵਰੀ 1995 ਵਿਚ ਜਰਮਨੀ ਸਰਕਾਰ ਨੇ ਸਿਆਸੀ ਸ਼ਰਨ ਦੇਣ ਦੀ ਥਾਂ ਡਿਪੋਰਟ ਕਰਕੇ ਲੁਫਥਾਨਸਾ ਏਅਰਵੇਜ਼ ਦੀ ਫਲਾਈਟ ਨੰਬਰ ਲ਼੍ਹ-760 ਰਾਹੀਂ ਭਾਰਤ ਵਾਪਸ ਭੇਜ ਦਿੱਤਾ ਸੀ ਅਤੇ 19 ਜਨਵਰੀ 1995 ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਵਾਈ ਅੱਡਾ ਪੁਲਿਸ ਅਥਾਰਟੀ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਜਾਅਲੀ ਪਾਸਪੋਰਟ ਦੇ ਕਾਰਨ ਐੱਫ. ਆਈ. ਆਰ ਨੰਬਰ 22 ਅਧੀਨ ਧਾਰਾ 419, 420, 468,ਤੇ 471 ਆਈ.ਪੀ.ਸੀ ਤੇ 12 ਪਾਸਪੋਰਟ ਐਕਟ ਅਧੀਨ ਕੇਸ ਦਰਜ਼ ਕੀਤਾ ਗਿਆ ਤੇ ਦਰਸਾਇਆ ਗਿਆ ਕਿ ਉਹਨਾਂ ਨੇ ਕਈ ਕੇਸਾਂ ਵਿਚ ਆਪਣੀ ਮੌਜੂਦਗੀ ਦੱਸੀ ਜਿਸ ਵਿਚ 11 ਸਤੰਬਰ 1993 ਨੂੰ ਮਨਿੰਦਰਜੀਤ ਬਿੱਟੇ ‘ਤੇ ਹੋਇਆ ਹਮਲਾ ਵੀ ਸ਼ਾਮਲ ਸੀ ਅਤੇ ਇਸੇ ਕਾਰਨ ਉਹਨਾਂ ਨੂੰ ਇਸ ਕੇਸ ਦੀ ਜਾਂਚ ਕਰ ਰਹੇ ਇਕ ਏ.ਸੀ.ਪੀ. ਦੇ ਹਵਾਲੇ ਕਰ ਦਿੱਤਾ ਗਿਆ ਤੇ ਕੇਸ ਵਿਚ ਫਸਾ ਦਿੱਤਾ ਗਿਆ ਜਿਸਦੇ ਫੈਸਲੇ ਵਜੋਂ 25 ਅਗਸਤ 2001 ਨੂੰ ਦਿੱਲੀ ਦੀ ਟਾਡਾ ਕੋਰਟ ਵਲੋਂ ਫਾਂਸੀ ਦੀ ਸਜ਼ਾ ਦਿੱਤੀ ਗਈ ਜਿਸਨੂੰ ਸੁਪਰੀਮ ਕੋਰਟ ਨੇ 2:1 ਦੇ ਬਹੁਮਤ ਨਾਲ 22 ਮਾਰਚ 2002 ਨੂੰ ਸਹੀ ਕਰਾਰ ਦਿੱਤਾ ਅਤੇ 19 ਦਸੰਬਰ 2002 ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰੋ. ਭੁੱਲਰ ਜੀ ਦੀ ਫਾਸੀ ਦੀ ਸਜ਼ਾ ਨੂੰ ਖਤਮ ਕਰਨ ਦੀ ਪਟੀਸ਼ਨ ਪਾਈ ਗਈ ਅਤੇ ਅੰਤ 26 ਮਈ 2011 ਨੂੰ ਭਾਰਤ ਦੀ ਰਾਸ਼ਰਟਪਤੀ ਪ੍ਰਤਿਭਾ ਪਾਟਲ ਨੇ ਇਹ ਅਪੀਲ ਖਾਰਜ਼ ਕਰਨ ਦਾ ਫੈਸਲਾ ਦਿੱਤਾ।
ਮੈਂ ਇਸ ਫੈਸਲੇ ਦੇ ਪੱਖਾਂ ਨੂੰ ਆਮ ਜਨਤਾ ਸਾਹਮਣੇ ਰੱਖਣ ਦਾ ਉਪਰਾਲਾ ਕਰ ਰਿਹਾ ਹਾਂ ਜੇ ਸਮਝੋ ਕਿ ਪ੍ਰੋ. ਸਾਹਿਬ ਨੂੰ ਫਾਂਸੀ ਜਾਇਜ਼ ਹੈ ਤਾਂ ਉਸਨੂੰ ਜਲਦੀ ਫਾਂਸੀ ਲਗਾਉਂਣ ਲਈ ਦੁਹਾਈ ਪਾਓ ਪਰ ਜੇ ਸਮਝੋ ਕਿ ਫਾਂਸੀ ਦਾ ਹੁਕਮ ਗਲਤ ਹੈ ਤਾਂ ਇਸ ਦੇ ਖਿਲਾਫ ਉੱਠ ਖਲੋਵੋ ਤੇ ਭਾਰਤੀ ਤੰਤਰ ਨੂੰ ਇਸ ਸਿਅਸੀ ਕਤਲ ਨੂੰ ਕਰਨ ਤੋਂ ਰੋਕੋ।
ਸਭ ਤੋਂ ਪਹਿਲੀ ਗੱਲ ਕਿ ਫਾਂਸੀ ਉਸ ਕੇਸ ਵਿਚ ਦਿੱਤੀ ਜਾਂਦੀ ਹੈ ਜੋ ਬਹੁਤ ਹੀ ਦੁਰਲਭ ਤੇ ਵੱਖਰਾ ਹੋਵੇ ਜਿਸਨੂੰ ਅੰਗਰੇਜ਼ੀ ਵਿਚ ਰੳਰੲਸਟ ੋਡ ਟਹੲ ਰੳਰੲ ਚੳਸੲ ਕਿਹਾ ਜਾਂਦਾ ਹੈ ਪਰ ਇਸ ਕੇਸ ਵਿਚ ਕੁਝ ਵੀ ਦੁਰਲਭ ਨਹੀਂ ਸੀ।ਸੁਪਰੀਮ ਕੋਰਟ ਦੇ ਤਿੰਨਾਂ ਜੱਜਾਂ ਦੇ ਬੈਂਚ ਵਿਚੋਂ ਐੱਮ.ਬੀ. ਸ਼ਾਹ ਨੇ ਪ੍ਰੋ. ਸਾਹਿਬ ਨੂੰ ਬਾ-ਇੱਜ਼ਤ ਬਰੀ ਕਰਨ ਦਾ ਫੈਸਲਾ ਦਿੱਤਾ ਪਰ ਦੋ ਜੱਜਾਂ ਬੀ.ਐੱਨ.ਅਗਰਵਾਲ ਤੇ ਅਰੀਜ਼ੀਤ ਪਸ਼ਾਇਤ ਨੇ ਫਾਂਸੀ ਦੇ ਹੁਕਮ ਨੂੰ ਸਹੀ ਠਹਿਰਾਇਆ। ਜੇ ਕਿਸੇ ਕੇਸ ਬਾਰੇ ਨਿਆਂ ਦੇ ਧੁਰੇ ਉੱਤੇ ਬੈਠੇ ਤਿੰਨ ਜੱਜ ਹੀ ਇਕਮਤ ਨਹੀਂ ਤਾਂ ਉਸ ਕੇਸ ਨੂੰ ਦੁਰਲਭ ਕਿਵੇ ਕਿਹਾ ਜਾ ਸਕਦਾ ਹੈ।ਇਹ ਕੇਸ ਪ੍ਰੋ. ਸਾਹਿਬ ਦੇ ਇਲਾਵਾ ਅਮਰੀਕਾ ਤੋਂ ਹਵਾਲਗੀ ਸੰਧੀ ਅਧੀਨ ਲਿਆਂਦੇ ਇਕ ਹੋਰ ਖਾੜਕੂ ਭਾਈ ਦਇਆ ਸਿੰਘ ਲਹੌਰੀਆ ‘ਤੇ ਵੀ ਪਾਇਆ ਗਿਆ ਸੀ ਪਰ ਉਸਨੂੰ ਟਾਡਾ ਕੋਰਟ ਨੇ ਹੀ ਬਰੀ ਕਰ ਦਿੱਤਾ ਸੀ।ਕੀ ਜਿਸ ਕੇਸ ਵਿਚ ਸਹਿ-ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੋਵੇ ਤਾਂ ਉਹ ਦੁਰਲਭ ਕਿਵੇ ਹੋ ਗਿਆ?ਭਾਰਤੀ ਢੰਡਾਵਾਲੀ ਸੰਹਿਤਾ (ੀ.ਫ.ਛ) ਦੀ ਧਾਰਾ 120-ਅ ਵਿਚ 120-ਭ ਫੌਜ਼ਦਾਰੀ ਸਾਜ਼ਿਸ ਦੀ ਪਰਿਭਾਸ਼ਾ ਦਿੱਤੀ ਗਈ ਹੈ ਜਿਸ ਅਧੀਨ ਦਰਜ਼ ਹੈ ਕਿ ਫੌਜ਼ਦਾਰੀ ਸਾਜ਼ਿਸ ਲਈ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦਾ ਸ਼ਾਮਲ ਹੋਣਾ ਜਰੂਰੀ ਹੈ ਤਾਂ ਦੱਸੋ ਫਿਰ ਪ੍ਰੋ. ਸਾਹਿਬ ਨੂੰ ਇਕੱਲੇ ਨੂੰ 120-ਭ ਵਿਚ ਕਿਵੇ ਸ਼ਾਮਲ ਕਰ ਦਿੱਤਾ ਗਿਆ ਤੇ ਇਹ ਕੇਸ ਦੁਰਲਭ ਕਿਵੇ ਹੋ ਗਿਆ?
ਇਹ ਸਾਰਾ ਕੇਸ ਪ੍ਰੋ. ਸਾਹਿਬ ਵਲੋਂ ਦਿੱਤੇ ਗਏ ਕਥਿਤ ਇਕਬਾਲੀਆ ਬਿਆਨ (ਚੋਨਡੲਸਸੋਿਨੳਲ ਸਟੳਟੲਮੲਨਟ) ਉੱਤੇ ਹੀ ਖੜ੍ਹਾ ਹੈ ਜਿਸਨੂੰ ਤਸਦੀਕ ਕਰਨ ਵਾਲਾ ਕੋਈ ਵੀ ਗਵਾਹ ਜਾਂ ਸਬੂਤ ਸਰਕਾਰ ਖੜ੍ਹਾ ਨਹੀਂ ਕਰ ਪਾਈ ਅਤੇ ਇਸ ਕਾਰਨ ਹੀ ਭਾਈ ਦਇਆ ਸਿੰਘ ਲਹੌਰੀਆ ਤੇ ਹਰਨੇਕ ਸਿੰਘ ਭੱਪ ਨੂੰ ਬਰੀ ਕਰ ਦਿੱਤਾ ਗਿਆ ਸੀ ਕਿ ਭਾਵੇਂ ਪ੍ਰੋ. ਸ਼ਾਹਿਬ ਦੇ ਇਸ ਕਥਿਤ ਇਕਬਾਲੀਆ ਬਿਆਨ ਵਿਚ ਲਹੌਰੀਆ ਤੇ ਭੱਪ ਦਾ ਨਾਮ ਵੀ ਦਰਸਾਇਆ ਗਿਆ ਪਰ ਉਸ ਨੂੰ ਤਸਦੀਕ ਕਰਦੇ ਕਿਸੇ ਵੀ ਗਵਾਹ ਜਾਂ ਸਬੂਤ ਅਤੇ ਲਹੌਰੀਆ ਤੇ ਭੱਪ ਦੇ ਕਿਸੇ ਇਕਬਾਲੀਆ ਬਿਆਨ ਦੀ ਅਣਹੋਂਦ ਹੀ ਦੋਹਾਂ ਦੀ ਮੁਕਤੀ ਦਾ ਕਾਰਨ ਬਣਿਆ।
ਆਓ ਹੁਣ ਇਸ ਕਥਿਤ ਇਕਬਾਲੀਆ ਬਿਆਨ ਤੇ ਉਸਦੇ ਮੰਨਣਯੋਗ ਜਾਂ ਨਾ-ਮੰਨਣਯੋਗ ਹੋਣ ਬਾਰੇ ਚਰਚਾ ਕਰੀਏ। ਸਭ ਤੋਂ ਪਹਿਲੀ ਤੇ ਵੱਡੀ ਗੱਲ ਕਿ ਆਮ ਭਾਰਤੀ ਕਾਨੂੰਨ ਅਧੀਨ ਪੁਲਿਸ ਕੋਲ ਕੀਤਾ ਕਿਸੇ ਵੀ ਤਰ੍ਹਾਂ ਦਾ ਇਕਬਾਲੀਆ ਬਿਆਨ ਅਦਾਲਤ ਵਿਚ ਮੰਨਣਯੋਗ ਨਹੀਂ ਹੈ ਪਰ ਭਾਰਤੀ ਰਾਜ ਵਲੋਂ ਬਣਾਏ ਗਏ ਟਾਡਾ ਐਕਟ ਦੀ ਧਾਰਾ 15 ਅਧੀਨ ਜੇ ਕੋਈ ਦੋਸ਼ੀ ਸਵੈ-ਇੱਛਾ ਨਾਲ ਐੱਸ.ਪੀ. ਰੈਂਕ ਜਾਂ ਇਸ ਤੋਂ ਉੱਪਰ ਦੇ ਅਧਿਕਾਰੀ ਸਾਹਮਣੇ ਇਕਬਾਲੀਆ ਬਿਆਨ ਦਿੰਦਾ ਹੈ ਤਾਂ ਉਸ ਬਿਆਨ ਨੂੰ ਉਸ ਦੋਸ਼ੀ ਤੇ ਉਸਦੇ ਸਹਿ-ਦੋਸ਼ੀ ਦੇ ਖਿਲਾਫ ਵਰਤਿਆ ਜਾ ਸਕਦਾ ਹੈ ਬਸ਼ਰਤੇ ਕਿ ਉਸ ਇਕਬਾਲੀਆ ਬਿਆਨ ਨੂੰ ਤਸਦੀਕ ਕਰਦੇ ਗਵਾਹ ਜਾਂ ਸਬੂਤ ਪੁਲਿਸ ਪੇਸ਼ ਕਰੇ। ਪਰ ਇਸ ਕੇਸ ਵਿਚ ਪੁਲਿਸ ਇਸ ਕਥਿਤ ਇਕਬਾਲੀਆ ਨੂੰ ਤਸਦੀਕ ਕਰਦਾ ਕੋਈ ਵੀ ਗਵਾਹ ਜਾਂ ਸਬੂਤ ਖੜ੍ਹਾ ਨਾ ਕਰ ਸਕੀ।ਦੂਜੀ ਗੱਲ ਇਹ ਕਿ ਇਹ ਬਿਆਨ ਵੀ ਕਾਨੂੰਨ ਅਨੁਸਾਰ ਨਹੀਂ ਲਿਆ ਗਿਆ, ਇਸ ਨੂੰ ਇਕ ਕੰਪਿਊਟਰ ਵਿਚ ਟਾਈਪ ਕੀਤਾ ਗਿਆ ਪਰ ਟਾਡਾ ਐਕਟ ਦੀ ਧਾਰਾ 15 ਮੁਤਾਬਕ ਜੇ ਕਿਸੇ ਮਕੈਨੀਕਲ ਤਰੀਕੇ ਨਾਲ ਇਕਬਾਲੀਆ ਬਿਆਨ ਲਿਆ ਜਾਵੇ ਤਾਂ ਇਸਨੂੰ ਦੁਬਾਰਾ ਉਸੇ ਤਰ੍ਹਾਂ ਦਰਸਾਇਆ ਜਾ ਸਕੇ ਪਰ ਇਸ ਬਿਆਨ ਨੂੰ ਨਾ ਤਾਂ ਉਸ ਕੰਪਿਊਟਰ ਵਿਚ ਹੀ ਰਹਿਣ ਦਿੱਤਾ ਗਿਆ ਅਤੇ ਨਾ ਹੀ ਉਸ ਦੀ ਨਕਲ ਕਿਸੇ ਫਲਾਪੀ ਵਿਚ ਪਾਈ ਗਈ।ਜਸਟਿਸ ਐੱਮ.ਬੀ ਸ਼ਾਹ ਮੁਤਾਬਕ ਟਾਡਾ ਐਕਟ ਦੇ ਨਿਯਮ 15(3)(ਬ) ਅਧੀਨ ਇਹ ਜਰੂਰੀ ਹੈ ਕਿ ਜੋ ਵੀ ਪੁਲਿਸ ਅਫਸਰ ਇਕਬਾਲੀਆ ਬਿਆਨ ਰਿਕਾਰਡ ਕਰੇਗਾ ਤਾਂ ਉਸ ਦੁਆਰਾ ਇਕਬਾਲੀਆ ਬਿਆਨ ਦੇ ਥੱਲੇ ਇਹ ਸਰਟੀਫਿਕੇਟ ਦੇਣਾ ਹੁੰਦਾ ਹੈ ਕਿ ਉਸ ਦੇ ਆਪਣੇ ਹੱਥਾਂ ਰਾਹੀਂ (ੁਨਦੲਰ ਹਸਿ ੋਾਨ ਹੳਨਦ) ਮਤਲਬ ਕਿ ਇਹ ਬਿਆਨ ਉਸਦੀ ਹਾਜ਼ਰੀ ਵਿਚ ਲਿਆ ਗਿਆ ਹੈ ਅਤੇ ਉਸ ਵਲੋਂ ਰਿਕਾਰਡ ਕੀਤਾ ਗਿਆ ਹੈ ਪਰ ਪ੍ਰੋ. ਸ਼ਾਹਿਬ ਦੇ ਇਸ ਕਥਿਤ ਇਕਬਾਲੀਆ ਬਿਆਨ ਥੱਲੇ ਡੀ.ਸੀ.ਪੀ ਨੇ ਇਹ ਸਰਟੀਫਿਕੇਟ ਆਪ ਨਹੀਂ ਲਿਖਿਆ ਸਗੋਂ ਕੰਪਿਊਟਰ ਟਾਈਪਿੰਗ ਰਾਹੀਂ ਲਿਖਿਆ ਗਿਆ ਸੀ। ਪ੍ਰੋ. ਸਾਹਿਬ ਦੇ ਖਿਲਾਫ ਫੈਸਲਾ ਦੇਣ ਵਾਲੇ ਜੱਜਾਂ ਨੇ ਵੀ ਇਸ ਘਾਟ ਨੂੰ ਮੰਨਿਆ ਹੈ ਪਰ ਉਹਨਾਂ ਦੇ ਹਿਸਾਬ ਨਾਲ ਇਹ ਘਾਟ ਕੋਈ ਅਹਿਮੀਅਤ ਨਹੀ ਰੱਖਦੀ।
ਜਸਟਿਸ ਸ਼ਾਹ ਨੇ ਇਕ ਗੱਲ ਬੜੇ ਪਤੇ ਦੀ ਗੱਲ ਕਹੀ ਕਿ ਇਕ ਵਿਅਕਤੀ ਜਿਸਨੂੰ 19 ਜਨਵਰੀ 1995 ਨੂੰ ਜਾਅਲੀ ਪਾਸਪੋਰਟ ਉੱਤੇ ਸਫਰ ਕਰਦਿਆ ਫੜਿਆ ਗਿਆ ਹੋਵੇ ਤਾਂ ਦੱਸੋ ਭਲਾ ਉਸਨੂੰ ਕੀ ਲੋੜ ਪੈ ਗਈ ਕਿ ਉਹ ਆਪ ਹੀ 19 ਜਨਵਰੀ ਨੂੰ ਹੀ ਕਤਲਾਂ ਦੇ ਕੇਸਾਂ ਦਾ ਇਕਬਾਲ ਕਰਦਾ ਫਿਰੇ।
ਇਕ ਹੋਰ ਗੱਲ ਜੋ ਬੜੀ ਅਹਿਮ ਹੈ ਕਿ 22 ਜਨਵਰੀ 1995 ਨੂੰ ਦਰਸਾਇਆ ਗਿਆ ਕਿ ਪ੍ਰੋ. ਸਾਹਿਬ ਇਕਬਾਲੀਆ ਬਿਆਨ ਦੇਣਾ ਚਾਹੁੰਦੇ ਹਨ ਤੇ 23 ਜਨਵਰੀ ਨੂੰ ਇਕਬਾਲੀਆ ਬਿਆਨ ਦਰਜ਼ ਕੀਤਾ ਗਿਆ ਤੇ 24 ਜਨਵਰੀ ਨੂੰ ਕੋਰਟ ਵਿਚ ਪ੍ਰੋ. ਸਾਹਿਬ ਨੂੰ ਪੇਸ਼ ਕੀਤਾ ਗਿਆ ਪਰ ਉਹ ਕਥਿਤ ਇਕਬਾਲੀਆ ਬਿਆਨ ਕੋਰਟ ਵਿਚ ਮੈਜਿਸਟ੍ਰੇਟ ਸਾਹਮਣੇ ਪੇਸ਼ ਨਾ ਕੀਤਾ ਗਿਆ ਇਹ ਗੱਲ ਮੈਜਿਸਟ੍ਰੇਟ ਨੇ ਵੀ ਆਪਣੀ ਗਵਾਹੀ ਸਮੇਂ ਮੰਨੀ ਅਤੇ ਇਹ ਕੰਮ ਟਾਡਾ ਐਕਟ ਦੇ ਨਿਯਮ 15(5) ਦੀ ਉਲੰਘਣਾ ਹੋਈ ਜਿਸ ਅਨੁਸਾਰ ਦੋਸ਼ੀ ਦੁਅਰਾ ਕੋਈ ਵੀ ਇਕਬਾਲੀਆ ਬਿਆਨ ਪਹਿਲਾਂ ਉਸ ਇਲਾਕਾ ਮੈਜਿਸਟ੍ਰੇਟ ਦੇ ਪੇਸ਼ ਕੀਤਾ ਜਾਣਾ ਹੈ ਜਿਸ ਅਧੀਨ ਆਉਂਦੇ ਇਲਾਕੇ ਵਿਚ ਇਹ ਇਕਬਾਲੀਆ ਬਿਆਨ ਦਰਜ਼ ਕੀਤਾ ਗਿਆ ਹੈ ਅਤੇ ਬਾਅਦ ਵਿਚ ਉਹ ਮੈਜਿਸਟ੍ਰੇਟ ਟਾਡਾ ਸਪੈਸ਼ਲ ਕੋਰਟ ਨੂੰ ਉਹ ਇਕਬਾਲੀਆ ਬਿਆਨ ਭੇਜੇਗਾ ਪਰ ਇਸ ਕੇਸ ਵਿਚ ਪ੍ਰੋ. ਸਾਹਿਬ ਦਾ ਕਥਿਤ ਇਕਬਾਲੀਆ ਬਿਆਨ ਸਿੱਧਾ ਹੀ ਟਾਡਾ ਸਪੈਸ਼ਲ ਕੋਰਟ ਨੂੰ ਭੇਜ ਦਿੱਤਾ ਗਿਆ।
ਏਨੀਆਂ ਜਿਆਦਾ ਕਾਨੂੰਨੀ ਊਣਤਾਈਆ ਹੋਣ ਦੇ ਬਾਵਜੂਦ ਵੀ ਪ੍ਰੋ. ਦਵਿੰਦਰਪਾਲ ਸਿੰਘ ਨੂੰ ਫਾਂਸੀ ਦੀ ਸਜ਼ਾ ਦੇਣੀ ਕਿੱਥੋਂ ਤੱਕ ਜਾਇਜ਼ ਹੈ ?
ਪ੍ਰੋ. ਸਾਹਿਬ ਨੂੰ ਫਾਂਸੀ ਦੀ ਸਜ਼ਾ ‘ਤੇ ਸਹੀ ਪਾਉਂਣ ਵਾਲੇ ਦੋਹਾਂ ਜੱਜਾਂ ਦੀ ਮਾਨਸਿਕਤਾ ਇਸ ਗੱਲ ਤੋਂ ਸਾਫ ਝਲਕਦੀ ਹੈ ਜਦੋਂ ਉਹ ਕਹਿੰਦੇ ਹਨ ਕਿ ਇਹਨਾਂ ਮੌਤ ਦੇ ਵਪਾਰੀਆ ਦੇ ਮਨਾਂ ਵਿਚ ਮਨੁੱਖੀ ਜਿੰਦਗੀਆ ਦਾ ਕੋਈ ਸਤਿਕਾਰ ਨਹੀ ਹੁੰਦਾ ਅਤੇ ਇਹਨਾਂ ਲਈ ਮੌਤ ਦੀ ਸਜ਼ਾ ਹੀ ਢੁੱਕਵੀਂ ਸਜ਼ਾ ਹੈ ਪਰ ਕਿਉਂ ਨਹੀਂ ਅਜਿਹੇ ਜੱਜਾਂ ਨੂੰ ਘੱਟ-ਗਿਣਤੀਆਂ ਉੱਤੇ ਹੁੰਦਾ ਤਸ਼ੱਦਦ ਨਜ਼ਰ ਆਊਦਾ ਤੇ ਕਿਉਂ ਨਹੀਂ ਇਹ ਭਾਰਤ ਦੀ ਬਹੁਗਿਣਤੀ ਵਲੋਂ ਮੌਤ ਵਰਤਾਉਂਣ ਨਾਲਿਆ ਨੂੰ ਮੌਤ ਦੇ ਵਪਾਰੀ ਹੋਣ ਦਾ ਖਿਤਾਬ ਦਿੰਦੇ ਅਤੇ ਕਿਉਂ ਅਜੇ ਤੱਕ ਕਿਸੇ ਵੀ 84 ਦੇ ਸਿੱਖ ਕਤਲੇਆਮ ਜਾਂ ਗੁਜਰਾਤ 2002 ਮੁਸਲਿਮ ਕਤਲੇਆਮ ਦੇ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਗਈ।
ਭਾਰਤੀ ਹਕੂਮਤ ਵਲੋਂ ਪ੍ਰੋ. ਸਾਹਿਬ ਨੂੰ ਫਾਂਸੀ ਦੇਣ ਦਾ ਫੈਸਲਾ ਸਮੂਹ ਸਿੱਖਾਂ ਨੂੰ ਵੰਗਾਰ ਹੈ ਕਿ ਉਹ ਆਪਣੇ ਗੁਰੂ ਦੇ ਸਿਧਾਂਤਾਂ ਨੂੰ ਆਪਣੇ ਕੋਲ ਰੱਖ ਕੇ ਭਾਰਤ ਵਿਚ ਨਹੀਂ ਰਹਿ ਸਕਦੇ।
ਆਓ! ਦਿੱਲੀ ਦੀ ਇਸ ਵੰਗਾਰ ਦਾ ਢੁਕਵਾਂ ਜਵਾਬ ਦੇ ਕੇ ਆਪਣੇ ਗੁਰੂ ਵਰੋਸਾਈ ਪੰਜ-ਆਬ ਧਰਤੀ ਦੇ ਵਾਰਸ ਹੋਣ ਦਾ ਸਬੂਤ ਦਈਏ।
ਜੈ ਸੰਤਾਂ ਦੀ ਬੋਲ ਤੂੰ ਬੰਦਿਆ, ਜੈ ਸੰਤਾਂ ਦੀ ਬੋਲ ,
ਜੈ ਸੰਤਾਂ ਦੀ ਬੋਲ ਤੂੰ ਬੰਦਿਆ, ਜੈ ਸੰਤਾਂ ਦੀ ਬੋਲ ,
ਔਖੀ ਵੇਲੇ ਤੇਰਾ ਕੋਈ ਨਾ ਦਰਦੀ,ਗੁਰੂ ਹਰ ਵੇਲੇ ਤੇਰੇ ਕੋਲ
ਜੈ ਸੰਤਾਂ ਦੀ ਬੋਲ ਤੂੰ ਬੰਦਿਆ ,
ਜੈ ਸੰਤਾਂ ਦੀ ਬੋਲ…………।
ਕੁਝ ਨਹੀ ਕੋਈ ਕਿਸੇ ਲਈ ਕਰਦਾ,ਹਰ ਕੋਈ ਆਪਣੀ ਕਿਸਮਤ ਖਾਵੇ,
ਜਿਹੜਾ ਰੱਬ ਦਾ ਨਾਮ ਧਿਆਉਦਾ,ਸਦਾ ਹਰ ਸੁੱਖ ਉਹਦੇ ਕੋਲ,
ਜੈ ਸੰਤਾਂ ਦੀ ਬੋਲ ਤੂੰ ਬੰਦਿਆ,
ਜੈ ਸੰਤਾਂ ਦੀ ਬੋਲ …………।।
ਸੰਗਤ ਵਿੱਚ ਜਦੋ ਜਾ ਕੇ ਬੈਠੀਏ, ਫਰਕ ਕਦੇ ਨਾ ਕਿਸੇ ਦਾ ਕਰੀਏ,
ਸਦਾ ਉਸ ਦੀ ਰਜਾ ਦੇ ਵਿੱਚ ਰਹੀਏ, ਸਬ ਕੁਝ ੳਹਦੇ ਕੋਲ,
ਜੈ ਸੰਤਾਂ ਦੀ ਬੋਲ ਤੂੰ ਬੰਦਿਆ
ਜੈ ਸੰਤਾਂ ਦੀ ਬੋਲ………।।।
ਮਿੰਟੂ ਇਥੇ ਮਹਿਲ ਬਣਾਈ ਬੈਠਾ,ਕੁਝ ਨਹੀ ਇਥੇ ਤੇਰਾ,
ਆਖਿਰ ਤੈਨੂੰ ਉਹੀ ਮਿਲਣਾ,ਤੇਰਾ ਮਿੱਟੀ ਦੇ ਵਿੱਚ ਘਰ ਹੈ ਜਿਹੜਾ,
ਜੈ ਸੰਤਾਂ ਦੀ ਬੋਲ ਤੂੰ ਬੰਦਿਆ, ਜੈ ਸੰਤਾਂ ਦੀ ਬੋਲ ਤੂੰ ਬੰਦਿਆ
ਜੈ ਸੰਤਾਂ ਦੀ ਬੋਲ ਤੂੰ ਬੰਦਿਆ ਜੈ ਸੰਤਾਂ ਦੀ ਬੋਲ।
ਧੀ ਦੀ ਡੋਲੀਂ ਦੇਖ ਕੇ ਮੰਮੀ ਡੈਡੀ ਵੀ ਜੁਵਾਨ ਹੋ ਗਏ
-ਸਤਵਿੰਦਰ ਕੌਰ ਸਾਤੀ (ਕੈਲਗਰੀ)
ਧੀ ਦੀ ਡੋਲੀਂ ਦੇਖ ਕੇ ਮੰਮੀ ਡੈਡੀ ਵੀ ਜੁਵਾਨ ਹੋ ਗਏ। ਆਪਣੇ ਮੁਕਲਾਵੇ ਦੇ ਸੁਪਨੇ ਲੈਣ ਲੱਗੇ। ਆਪਣੇ ਆਪ ਦਾ ਨਵਾ ਵਿਆਹ ਰੁਚਾਉਣ ਦਾ ਚਾਅ ਚੜ੍ਹ ਗਿਆ। ਲੋਕ ਕਹਿੰਦੇ ਨੇ,” ਧੀ ਤੋਰ ਕੇ ਤਾਂ ਉਦਾਸੀ ਛਾਂ ਜਾਂਦੀ ਹੈ। ਮਨ ਵਿਰਾਗ ਵਿੱਚ ਰੋਂਦਾ ਹੈ। ਮੁੰਡਾ ਵਿਆਹ ਕੇ ਮਨ ਜਰੂਰ ਪਹਿਲਾਂ ਪਾਉਦਾ ਹੈ। ਮਨ ਅੰਦਰ ਲੱਡੂ ਫੁੱਟਦੇ ਹਨ। ਮੁੰਡੇ ਦੇ ਵਿਆਹ ਦੀ ਖੁਸ਼ੀ ਦੇ ਨਸ਼ੇ ਵਿੱਚ ਪੈਰ ਭੂਜੇ ਨਹੀਂ ਲੱਗਦਾ। ਸੀਮਾ ਦੇ ਮੰਮੀ ਡੈਡੀ ਵਿਚ ਅਣਬਣ ਹੀ ਰਹੀ ਸੀ। ਲੋਕ ਦਿਖਾਵੇ ਲਈ ਇਕ ਘਰ ਵਿਚ ਰਹਿੰਦੇ ਸਨ। ਸੀਮਾ ਦੇ ਡੈਡੀ ਮੇਲੇ ਨੂੰ ਸ਼ਹਿਰ ਤੋਂ ਬਾਹਰ ਕੰਮ ਕਰਨ ਜਾਣਾ ਪੈਂਦਾ ਸੀ। ਉਹ ਆਪ ਹੀ ਬਹੁਤ ਕੰਮ ਕਰਦਾ ਸੀ। ਪਤਨੀ ਨੇ ਕਦੇ ਜੋਬ ਨਹੀਂ ਕੀਤੀ ਸੀ। ਪਤਨੀ ਜਸ ਵਿਹਲੀ ਰੰਨ ਕੌਲੇਂ ਕੱਛਦੀ ਰਹਿੰਦੀ। ਸੰਸਥਾਵਾਂ ਵਾਲੇ ਮਰਦਾ ਨੇ ਇਹ ਬੀਬੀ ਪ੍ਰਧਾਂਨ ਵੀ ਬਣਾਂ ਲਈ ਸੀ। ਜਿਧਰ ਔਰਤ ਹੁੰਦੀ ਹੈ। ਉਹੀ ਪਾਲਟੀ ਭਾਰੀ ਹੁੰਦੀ ਹੈ। ਹਰ ਕੋਈ ਉਸੇ ਨੂੰ ਵੋਟ ਪਾਉਦਾ ਹੈ। ਬੇਗਾਨੇ ਮਰਦਾ ਵਿੱਚ ਉਪਰੀ ਔਰਤ ਦਾ ਨਸ਼ਾਂ ਹੀ ਮਜ਼ੇਦਾਰ ਹੁੰਦਾ ਹੈ। ਐਸੀ ਔਰਤ ਆਪ ਨੂੰ ਦੇਵਤਿਆਂ ਵਿਚ ਅਪਸਰਾ ਸਮਝਦੀ ਹੈ। ਇਸ ਦੇ ਅੱਗੇ ਪਿਛੇ ਆਥਣ-ਸਵੇਰ ਨਵੇਂ ਮਰਦ ਫਿਰਦੇ ਸਨ। ਪਤੀ ਨੂੰ ਟਿਚ ਨਹੀਂ ਸਮਝਦੀ ਸੀ। ਪਤੀ ਲੱਲੂ ਬਣਇਆ ਕੱਲਾ ਘਰ ਟੈਲੀਵੀਜਨ ਦੇਖਦਾ ਰਹਿੰਦਾ। ਜਸ ਕੈਲਗਰੀ ਵਿਚ ਬਾਹਰੋਂ ਆਏ, ਬਾਬਿਆਂ ਦੇ ਸੁਵਾਗਤ ਵਿਚ ਸਭ ਤੋਂ ਅੱਗੇ ਹੁੰਦੀ। ਜਸ ਬਾਬਿਆਂ ਦੇ ਰੱਜ ਕੇ ਦਰਸ਼ਨ ਕਰਦੀ। ਨੀਜ਼ ਲਾ ਕੇ ਦੇਖਦੀ। ਬਾਬਿਆਂ ਨੂੰ ਭੋਜਨ ਵਰਜਦੀ। ਅਖੀਰਲੇ ਦਿਨ ਏਅਰਪੋਰਟ ਤੇ ਛੱਡਣ ਜਾਂਦੀ। ਫਿਰ ਹੋਰ ਕੋਈ ਬਾਬਾ ਆ ਜਾਂਦਾ। ਸੀਮਾ ਦੇ ਅੰਨਦ ਕਾਰਜ ਵਾਲੇ ਜਸ ਤੇ ਉਸ ਦਾ ਪਤੀ ਅਲਗ ਹੋ ਗਏ। ਤਲਾਕ ਹੋ ਗਿਆ। ਅਗਲੇ ਹੀ ਸਾਲ ਉਹ ਇੰਡੀਆ ਚਲਾ ਗਿਆ। ਵਿਆਹ ਕਰਵਾਉਣ ਵਾਲੇ ਵਿਚੋਂਲਿਆਂ ਨੇ ਕੁੜੀਆਂ ਦੀਆਂ ਲਈਨਾਂ ਲਾ ਦਿੱਤੀਆਂ। ਕੁੜੀ ਵਾਲਿਆਂ ਵਲੋ ਬੰਦੇ ਮੇਲੇ ਦੇ ਘਰ ਕੁੜੀ ਦੀ ਫੋਟੋ ਲੈ ਆ ਗਏ। ਚਾਹ ਪਾਣੀ ਪੀਣ ਪਿਛੋਂ ਵਿਚੋਂਲੇ ਨੇ ਗੱਲ ਤੋਰੀ,” ਜੀ ਕੰਮ-ਕਾਰ ਵਿਚ ਸਮਾਂ ਹੀ ਨਹੀਂ ਲੱਗਾ ਹੋਣਾ, ਤਾਂਹੀਂ ਵਿਆਹ ਕਰਾਉਣ ਨੂੰ ਦੇਰੀ ਹੋ ਗਈ ਹੋਣੀ ਹੈ।” ਮੇਲੇ ਨੇ ਕਿਹਾ,” ਵਿਆਹ ਤਾਂ ਮੇਰਾ ਪਹਿਲਾਂ ਵੀ ਹੋ ਗਿਆ ਸੀ। ਮੈਂ ਆਪ ਉਸ ਨੂੰ ਛੱਡ ਦਿੱਤਾ।” ਜੋਂ ਨਾਲ ਬੰਦੇ ਆਏ ਸੀ। ਉਨਾਂ ਵਿਚੋਂ ਇਕ ਬੋਲਿਆ,” ਹੁਣ ਫਿਰ ਪੈਸੇ ਲੈਣ ਲਈ ਵਿਆਹ ਕਰਾਉਣਾ ਹੋਣਾ ਹੈ। ਐਤਕੀ ਵਿਆਹ ਕਰਾ ਕੇ ਵੀ ਕਨੇਡਾ ਜਾ ਕੇ ਛੱਡਣੀ ਹੋਣੀ ਹੈ।” ਮੇਲੇ ਦੀ ਮਾਂ ਖੰਘਦੀ ਹੋਈ ਬੋਲੀ,” ਪੈਸੇ ਦੀ ਗੱਲ ਨਹੀਂ, ਉਸ ਨਾਲ ਤਾਂ ਕਦੇ ਬਣੀ ਹੀ ਨਹੀਂ ਸੀ। ਘਰ ਵਿਚ ਨਿਤ ਕਲੇਸ ਰਹਿੰਦਾ ਸੀ। ਤਾਂ ਤਲਾਕ ਦੇ ਕੇ ਖਹਿੜਾ ਛਡਾਇਆ ਹੈ।” ਸ਼ਇਦ ਰਿਸ਼ਤਾ ਕਰਨ ਆਇਆ ਕੁੜੀ ਦਾ ਭਰਾ ਸੀ। ਉਸ ਨੇ ਕਿਹਾ,” ਅਸੀਂ ਤਾਂ ਤਲਾਕ ਦੇਣ ਨੂੰ ਬਹੁਤ ਮਾੜਾ ਸਮਝਦੇ ਹਾਂ। ਹੋ ਸਕਦਾ ਹੈ, ਮੇਰੀ ਭੈਣ ਨੂੰ ਵੀ ਤਲਾਕ ਦੇ ਦੇਵੇਗਾ।” ਉਹ ਉਠ ਕੇ ਚਲੇ ਗਏ। ਮੇਲੇ ਦੀ ਚਾਚੀ ਨੇ ਕਿਹਾ,” ਕਦੇ ਵੀ ਆਪ ਮਾੜੇ ਨਹੀਂ ਬਣੀਦਾ। ਹੋਰ ਕੁੱਝ ਕਹਿ ਦੇਣਾ ਸੀ। ਤਲਾਕ ਆਪ ਦੇਣ ਬਾਰੇ ਕਿਉਂ ਦੱਸਣਾਂ ਸੀ।” ਗੱਲਾ ਕਰ ਹੀ ਰਹੇ ਸੀ। ਹੋਰ ਚਾਰ ਬੰਦੇ ਮੇਲੇ ਨੂੰ ਦੇਖਣ ਆ ਗਏ। ਮੇਲੇ ਨੁੰ ਦੇਖਣ ਆਇਆ, ਕੁੜੀ ਦਾ ਡੈਡੀ ਮੇਲੇ ਨੂੰ ਪੁੱਛ ਰਿਹਾ ਸੀ,” ਕਾਕਾ ਤੇਰੀ ਉਮਰ ਕਿੰਨੀ ਹੈ?” ” ਜੀ 55 ਸਾਲ ਦੀ ਉਮਰ ਹੈ।” ਕੁੜੀ ਦੇ ਮਾਮੇ ਨੇ ਕਿਹਾ,” ਕੀ ਤੇਰਾ ਪਹਿਲਾ ਵਿਆਹ ਹੋਇਆ ਹੈ? ਕੀ ਤੂੰ ਕਨੇਡੀਅਨ ਹੋ ਕੇ ਵਿਆਹ ਨਹੀਂ ਕਰਾਇਆ?” ਮੇਲੇ ਨੇ ਹੋਲੀ ਜਿਹੇ ਜੁਆਬ ਦਿੱਤਾ,” ਪਹਿਲੇ ਵਿਆਹ ਵਾਲੀ ਕਿਸੇ ਹੋਰ ਨਾਲ ਚਲੀ ਗਈ। ਕੱਲਾ-ਪਣ ਵੱਡ-ਵੱਡ ਖਾਂਦਾਂ ਸੀ। ਇਸ ਲਈ ਦੂਜਾ ਵਿਆਹ ਕਰਾਉਣਾ ਹੈ।” ਮੇਲੇ ਦੇ ਉਸ ਦੀ ਭੈਣ ਨੇ ਵੱਖੀ ਵਿਚ ਕੂਹਣੀ ਮਾਰੀ ਤੇ ਮੂੰਹ ਵਿਚ ਬੁੜਬੜਾਈ,” ਇਹ ਕੀ ਕਹਿ ਦਿੱਤਾ। ਤੈਨੂੰ ਦੂਜੀ ਵਾਰ ਕਿਹੜਾ ਕੁੜੀ ਦੇ ਦੇਵੇਗਾ।” ਕੁੜੀ ਦੀ ਮਾਂ ਨੇ ਕਿਹਾ,” ਮੁੰਡਿਆ ਤੂੰ ਮੇਰੀ ਹੀ ਉਮਰ ਦਾ ਹੈ। ਪਰ ਕੋਈ ਜ਼ਨਾਨੀ ਆਪਣੇ ਮਰਦ ਨੂੰ ਇਕੋਂ ਕਾਰਨ ਕਰਕੇ ਛੱਡਦੀ ਹੈ। ਕੀ ਤੇਰੇ ਵਿੱਚ ਹੀ ਕਮੀ ਸੀ। ਅਸੀਂ ਪਿੰਡ ਦੇ ਮੋੜ ਤੋਂ ਤੇਰਾ ਘਰ ਪੁੱਛਿਆ ਸੀ। ਇਕ ਬੁੜੀ ਨੇ ਦੱਸਿਆ,’ ਤੇਰੇ ਕੁੜੀ ਵੀ ਹੈ। ਜੋਂ ਤੇਰੀ ਆਪਣੀ ਨਹੀਂ ਸੀ।’ ਤੇਰੀ ਪਤਨੀ ਤਾਂ ਪਹਿਲੇ ਦਿਨਾਂ ਵਿੱਚ ਵੀ ਹੋਰ ਪਾਸੇ ਕਿਉਂ ਤੁਰੀ ਫਿਰਦੀ ਸੀ। ਜੋਂ ਆਪ ਬੰਦਾ ਨਹੀਂ ਹੈ। ਉਸ ਨੂੰ ਅਸੀਂ ਕੁੜੀ ਨਹੀਂ ਵਿਆਹੁਣੀ, ਚਲੋਂ ਤੁਰੋਂ ਕਿਥੇ ਮੱਥਾ ਮਾਰਨ ਆ ਗਏ।” ਸਾਰੇ ਇਕ ਦੂਜੇ ਦੇ ਪਿਛੇ ਚਲੇ ਗਏ। ਮੇਲੇ ਦੇ ਚਾਚੇ ਨੇ ਕਿਹਾ,” ਜੇ ਤੂੰ ਵਿਆਹ ਕਰਾਉਣਾ ਹੈ। ਚੰਗੀ ਸਕੀਮ ਬਣਾ ਕੇ ਰਿਸ਼ਤਾਂ ਕਰਨ ਆਇਆਂ ਨੂੰ ਦੱਸਿਆ ਕਰ, ਤੇਰੀ ਘਰ ਵਾਲੀ ਜਿਉਂਦੀ ਹੈ। ਤੈਨੂੰ ਰਿਸ਼ਤਾ ਨਹੀਂ ਚੜ੍ਹਨਾ।” ਮੇਲੇ ਨੇ ਕਿਹਾ,” ਚਾਚਾ ਪਤੇ ਦੀ ਗੱਲ ਕੀਤੀ ਹੈ। ਆਪਣਾਂ ਕਿਹੜਾ ਜ਼ੋਰ ਲੱਗਦਾ ਹੈ। ਜਸ ਨੁੰ ਮਾਰ ਦਿੰਦੇ ਹਾਂ।” ਮੈਰੀਜ਼ਵਿਊ ਵਾਲੇ ਰਿਸ਼ਤਾ ਕਰਾਉਣ ਆ ਗਏ। ਉਨ੍ਹਾਂ ਨੂੰ ਤਾਂ ਵਿਚੋਲੀਗੀ ਦਾ ਲਾਗ ਲੈਣ ਤੱਕ ਮਤਲਬ ਸੀ। ਮੇਲੇ ਨੇ ਸਾਰੀ ਗੱਲ ਦੱਸ ਦਿੱਤੀ,” ਮੇਰੇ ਕੋਲੋ ਹਰ ਵਾਰ ਗਲਤੀ ਹੋ ਜਾਂਦੀ ਹੈ। ਤੁਸੀ ਹੀ ਸਾਰਾ ਮਾਮਲਾ ਸੰਭਾਂਲ ਲੈਣਾ। ਉਹ ਚਾਰ ਲੱਖ ਰੁਪਿਆ ਲੈ ਕੇ, ਕੁੜੀ ਵਾਲਿਆਂ ਨੂੰ ਲੈ ਆਏ। ਕੁੜੀ ਦਾ ਪਿਉ ਬੁਜਰੁਗ ਬੰਦਾ ਸੀ। ਸ਼ਇਦ ਕੁੜੀ ਪਿਛਲੇ ਪਹਿਰ ਵਿਚ ਹੋਈ ਹੋਣੀ ਹੈ। ਉਸ ਨੇ ਕਿਹਾ,” ਕਾਕਾ ਘਰ ਵਸਾਉਣਾ ਬਹੁਤ ਜਰੂਰੀ ਹੈ। ਪਰਵਾਰ ਵਿਚ ਵਾਧਾ ਹੋਣਾ ਜਰੂਰੀ ਹੈ। ਤੂੰ ਵਿਆਹ ਕਰਾਉਣ ਆਇਆਂ ਹੈ। ਰੱਬ ਦਾ ਸ਼ੁਕਰ ਹੈ।” ਮੈਰੀਜ਼ਵਿਊ ਵਾਲਾ ਬੋਲ ਪਿਆ,” ਬਾਬਾ ਜੀ ਪਹਿਲੀ ਪਤਨੀ ਅਕਾਲ ਚਲਾਣਾ ਕਰ ਗਈ ਹੈ। ਹੁਣ ਸਰਦਾ ਨਹੀਂ ਹੈ। ਇਸ ਲਈ ਸ਼ਾਦੀ ਕਰਾਉਣੀ ਜਰੂਰੀ ਹੋ ਗਈ ਹੈ।” ਬਾਬੇ ਦੇ ਘਰ ਵਾਲੀ ਉਸ ਤੋਂ ਜੁਵਾਨ ਲੱਗਦੀ ਸੀ। ਉਸ ਨੇ ਕਿਹਾ,” ਬੜਾ ਮਾੜਾ ਹੋਇਆ। ਅੱਧ ਵਿਚਕਾਰੋਂ ਜੋੜੀ ਕਿਸੇ ਦੀ ਨਾਂ ਟੁੱਟੇ। ਹੁਣ ਰੱਬ ਤੈਨੂੰ ਭਾਗ ਲਾਵੇ। ਲਿਆ ਮੂੰਹ ਮਿੱਠਾ ਕਰਾਂ।” ਮੇਲੇ ਦੀ ਮਾਂ ਗੁੜ ਲੈ ਕੇ ਆ ਗਈ। ਕਹਿੱਣ ਲੱਗੀ,” ਭੈਣ ਜੀ ਗੁੜ ਦਾ ਸ਼ਗਨ ਚੰਗਾ ਹੁੰਦਾ ਹੈ। ਤੁਸੀਂ ਸ਼ਗਨ ਪੱਕਾ ਕਰ ਦਿਉ।” ਉਸ ਨੇ ਮੇਲੇ ਦੇ ਮੂੰਹ ਵਿਚ ਗੁੜ ਪਾ ਦਿੱਤਾ। ਮੇਲੇ ਨੂੰ ਹੋਰ ਕੀ ਚਾਹੀਦਾ ਸੀ। ਉਨ੍ਹਾਂ ਦੇ ਨਾਲ ਜਾ ਕੇ 25 ਸਾਲ ਦੀ ਕੁੜੀ ਧੀ ਦੇ ਹਾਣ ਦੀ ਵਿਆਹ ਲਿਆਇਆ ਸੀ। ਮੇਲੇ ਦੀ ਮਾਂ ਆਪਣੀ ਬਿਮਾਰੀ ਭੁੱਲ ਗਈ ਸੀ। ਲਾਲ ਦੋਸੜਾ ਲੈ ਕੇ ਨੂੰਹੁ-ਪੁੱਤ ਦੇ ਉਤੋਂ ਦੀ ਦੁੱਧ ਵਾਲਾ ਮਿੱਠਾ ਪਾਣੀ ਬਾਰ ਕੇ ਪੀ ਰਹੀ ਸੀ। ਕਨੇਡਾ ਵਾਲੀ ਜਸ ਬਾਬਿਆਂ ਸਾਧਾਂ ਦੀ ਸੇਵਾ ਕਰ ਰਹੀ ਸੀ। ਆਪਣਾਂ ਮਰਦ ਛੱਡ ਕੇ ਨਿਤ ਨਵੇਂ ਆਏ ਬਾਬਿਆਂ ਸਾਧਾਂ ਨੂੰ ਖੁਸ਼ ਕਰ ਰਹੀ ਸੀ। ਆਪਣੇ ਚੰਗ੍ਹੇ ਭਾਗ ਚਤਾਰ ਰਹੀ ਸੀ। ਮੁੰਡੇ-ਖੁੰਡੇ ਬਾਬਿਆਂ ਸਾਧਾਂ ਦੇ ਦਰਸ਼ਨ ਕਰ ਕੇ ਮਨ ਨੂੰ ਪਰਚਾ ਰਹੀ ਸੀ। ਮਾਂ-ਪਿਉ-ਧੀ ਜਿੰਦਗੀ ਦਾ ਅੰਨਦ ਲੈ ਰਹੇ ਸਨ। ਦੁਨੀਆਂ ਵਾਲੇ ਥੂ-ਥੂ ਕਰ ਰਹੇ ਸਨ। ਯਾਰ ਦੋਸਤ ਮੇਲੇ ਨੂੰ ਟੀਚਰਾਂ ਕਰ ਰਹੇ ਸਨ,” ਵੱਡੇ ਭਾਈ ਤੂੰ ਛੁਪਿਆ ਰੁਸਤਮ ਨਿੱਕਲਿਆ। ਕੀ ਹੁਣ ਪੈਦਾਵਾਰ ਵੀ ਸ਼ੁਰੂ ਕਰੇਗਾ? ਫਿਰ ਤਾਂ ਜਵਾਈ ਸਹੁਰਾ ਇਕਠੇ ਲੋਹੜੀ ਵੰਡੋਂਗੇ।”
ਸਿੱਖ ਕੌਮ, ਖਾਲਸਾ ਪੰਥ ਦੇ 312ਵੇਂ ਸਾਜਣਾ ਦਿਵਸ ਨੂੰ ਬ੍ਰਹਮਣਵਾਦ ਦੀ ਸਰੀਰਕ ਤੇ ਮਾਨਸਿਕ ਗੁਲਾਮੀ ਤੋਂ ਛੁਟਕਾਰਾਂ ਪਾਉਣ ਲਈ ,ਪ੍ਰਣ ਦਿਵਸ ਦੇ ਤੌਰ ਤੇ ਮਨਾਏ !
ਦੁਨੀਆਂ ਦੇ ਇਤਿਹਾਸ ਵਿਚ ਕੋਈ ਦਿਨ ਐੇਸਾ ਸੁਭਾਗਾ ਹੁੰਦਾ ਹੈ, ਜਿਸ ਦਿਨ , ਜਿਸ ਅਸਥਾਨ ਤੇ ਅਜਿਹੀ ਘਟਨਾ ਘਟਦੀ ਹੈ ,ਉਹ ਕੌਮ ਦੀ ਹੋਣੀ ਬਣ ਜਾਦੀ ਹੈ । ਮਨੁੱਖੀ ਇਤਿਹਾਸ ਵਿਚ ਇਹੋ ਅਜਿਹੀ ਘਟਨਾਂ, 1699 ਈ:ਦੀ ਵਿਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਵਾਪਰੀ, ਜਦੋ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਕੀਤੀ ।ਜਗਤ ਗੁਰੂ ਨਾਨਕ ਦੇਵ ਜੀ ਦੇ ਚਲਾਏ ਨਿਰਾਲੇ ਨਿਰਮਲੇ ਸਿੱਖ ਪੰਥ ਦੀ ਸੰਪੂਰਨਤਾ ਖਾਲਸਾ ਪੰਥ ਸਾਜ ਕੇ ਕੀਤੀ। ਸਿੱਖ ਧਰਮ ਦੀ ਬੁਨਿਆਦ ਕਿਰਤ ਕਰੋ, ਨਾਮ ਜੱਪੋ,ਵੰਡ ਛੱਕੋ, ਦੇ ਅਧਾਰ ਤੇ ਸੀ ।ਉਥੇ ਮਨੁੱਖ ਇਸ ਤੋਂ ਧਾਰਮਿਕ,ਰਾਜਨੀਤਿਕ, ਸਮਾਜਿਕ, ਅਰਥਿਕ ਕਦਰਾਂ ਕੀਮਤਾਂ ਦੀ ਵੀ ਅਗਵਾਈ ਵੀ ਲੈ ਸਕੇ । ਇਸ ਦੇ ਨਾਲ ਹੀ ਸਿੱਖ ਧਰਮ ਵਿੱਚ ਭਗਤੀ ਤੇ ਸ਼ਕਤੀ ਦਾ ਸਮੇਲ ਕਰਾਇਆ ,ਗੁਰੂ ਸਾਹਿਬਾਂ ਨੇ ਪਹਿਲਾਂ ਭਗਤੀ ਦਾ ਸਬਕ ਇਸ ਕਰਕੇ ਦ੍ਰਿੜ ਕਰਵਾਇਆ ਕਿ ਭਗਤੀ ਤੋ ਬਿਨਾਂ ਸ਼ਕਤੀ ਜ਼ਾਬਰ,ਅਤਿਆਚਾਰੀ ਨਾ ਬਣ ਸਕੇ ।ਖਾਲਸੇ ਦੀ ਰੂਪ ਰੇਖਾ ਜੋ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤੀ ਸੀ ਤੇ ਬਾਕੀ ਦੇ ਗੁਰੂ ਸਾਹਿਬਾਨਾਂ ਨੇ ਉਸਦਾ ਪ੍ਰਚਾਰ ਕਰਕੇ ਅੰਤਿਮ ਨਿਸ਼ਾਨੇ ਖਾਲਸਾ ਸਾਜਣ ਤੱਕ ਪੂਰਾ ਕੀਤਾ । ਬਾਬੇ ਨਾਨਕ ਨੇ ਸਿੱਖੀ ਵਿੱਚ ਪ੍ਰਵੇਸ਼ ਲਈ
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨਾ ਕੀਜੈ ॥
ਦੀ ਸ਼ਰਤ ਰੱਖੀ ਸੀ ।ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਭਰੇ ਦੀਵਾਨ ਵਿੱਚ ਸੀਸ ਭੇਟ ਕਰਨ ਦਾ ਪਰਚਾ ਪਾਇਆ ਸੀ ।ਸਿੱਖ ਸੂਰਮੇ ਇਸ ਇਮਤਿਹਾਨ ਵਿੱਚ ਗੁਰੂ ਨੂੰ ਆਪਣਾ ਸੀਸ ਭੇਟ ਕਰਕੇ ਪੂਰੇ ਉਤਰੇ ਤੇ ਖਾਲਸੇ ਦੀ ਡਿਗਰੀ ਪ੍ਰਾਪਤ ਕੀਤੀ ।ਦਸਵੇਂ ਪਾਤਸ਼ਾਹ ਨੇ ਖਾਲਸਾ ਸਾਜ ਕੇ ਇਸ ਅੰਦਰ ਸਿੱਖੀ ਸਿਧਾਤਾਂ ਦੀ ਅਜ਼ਾਦੀ ਤੇ ਬਰਾਬਰਤਾ ਦੀ ਸਪਿਰਟ ਅਜਿਹੀ ਭਰੀ ਜਿਸ ਨੇ ਜ਼ਬਰ ਜ਼ੁਲਮ ਕਰਣ ਵਾਲੀ ਹਕੂਮਤ ਅਤੇ ਬ੍ਰਹਮਵਾਦ ਦੇ ਊਚ ਨੀਚ, ਜਾਤ ਪਾਤ, ਛੁਤ ਛਾਤ ਦੇ ਪੰਖਡਵਾਦ ਖਿਲਾਫ ਜਹਾਦ ਅਰੰਭਿਆ ਜਿੱਥੇ ਗੁਰੂ ਸਾਹਿਬਾਂ ਨੇ ਆਪ ਮੋਹਰੀ ਕਤਾਰ ਵਿੱਚ ਖਲੋ ਕੇ ਕੁਰਬਾਨੀਆਂ ਕੀਤੀਆਂ ਤੇ ਖਾਲਸੇ ਨੂੰ ਕੁਰਬਾਨੀ ਕਰਨ ਦਾ ਸਬਕ ਦ੍ਰਿੜ ਕਰਾਇਆ । ਉਚੇ ਸੁਚੇ ਇਕਲਾਖੀ ਮਿਆਰਾਂ ਤੇ ਆਪ ਚੱਲ ਕੇ ਖਾਲਸੇ ਸਾਹਮਣੇ ਮਿਸਾਲਾਂ ਕਾਇਮ ਕੀਤੀਆਂ ।ਉਥੇ ਖਾਲਸੇ ਨਾਲੋ ਖਾਲਸੇ ਦੀ ਰਹਿਤ ਨੂੰ ਵਿਸ਼ੇਸ਼ਤਾ ਦਿੰਦੇ ਹੋਏ ਕਿਹਾ ਕਿ :-
ਜਬ ਲਗ ਖਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਦੀਉ ਮੈਂ ਸਾਰਾ ॥
ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪਰਤੀਤ ॥
ਅੱਜ ਫਿਰ ਹਰੇਕ ਸਾਲ ਦੀ ਤਰ੍ਹਾਂ ਖਾਲਸੇ ਦਾ 311ਵਾਂ ਸਾਜਣਾ ਦਿਵਸ ਮਨਾਇਆ ਜਾ ਰਿਹਾ ਹੈ ।ਸਿਆਣੀਆਂ ਕੌਮਾਂ ਜੋ ਆਪਣੇ ਸਲਾਨਾ ਦਿਵਸ ਮਨਾਉਦੀਆਂ ਹਨ ਉਹ ਆਪਣੇ ਪਿਛਲੇ ਸਾਲਾ ਦਾ ਲੇਖਾਂ ਜੋਖਾਂ ਕਰਦੀਆਂ ਹਨ। ਕਿ ਅਸੀ ਕੀ ਗਵਾਇਆ ਤੇ ਕੀ ਖੱਟਿਆ ਹੈ ।ਕੀ ਸਿੱਖ ਕੌਮ ਵੀ ਅੱਜ ਦੇ ਦਿਨ ਕੌਮ ਦੇ ਨਿਘਰਦੇ ਜਾ ਰਹੇ ਹਲਾਤਾਂ ਦਾ ਲੇਖਾ ਜੋਖਾ ਕਰੇਗੀ । ਜਿਸ ਨਿਰਾਲੇ ਖਾਲਸਾ ਪੰਥ ਨੂੰ ਬਿਪਰਨ ਦੀਆਂ ਰੀਤਾਂ ਤੋਂ ਨਿਰਾਲਾ ਬਣਾਇਆ ਸੀ । ਅੱਜ ਉਹੀ ਬਿਪਰਵਾਦ ਸਿੱਖ ਕੌਮ ਦੀਆਂ ਧੁਰ ਜੜ੍ਹਾਂ ਤੱਕ ਪ੍ਰਵੇਸ਼ ਕਰ ਗਿਆ ਹੈ, ਤੇ ਸਾਡੇ ਕੋਲੋ ਖਾਲਸਾਈ ਕਿਰਦਾਰ ਖੋਹ ਕੇ ਸਿਰਫ ਸਰੂਪ ਸਿੱਖੀ ਵਾਲਾ ਤੇ ਕੰਮ ਬਿਪਰਾਵਾਲੇ ਤੇ ਸ਼ੇਰਾ ਦੀ ਕੌਮ ਨੂੰ ਰੂਪੋ ਕਰੂਪ ਕੀਤਾ ਜਾ ਰਿਹਾ ਹੈ, ਤੇ ਧਾਰਮਿਕ ਉਚ ਪੱਦਵੀ ਤੇ ਬਿਰਾਜਮਾਨ ਗੁਰਮਤਿ ਸਿਧਾਤਾਂ ਦੇ ਪਹਿਰੇਦਾਰ, ਸਿੱਖੀ ਦੇ ਪ੍ਰਚਾਰ ਦੇ ਨਾਮ ਹੇਠ ਡੇਰੇਦਾਰ ਸਾਧ ਹੀ ਬਿਪਰਾ ਦੀ ਤਰਫਦਾਰੀ ਕਰ ਰਹੇ ਹਨ ।ਜਿਨ੍ਹਾਂ ਨੇ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬ੍ਰਹਮਵਾਦੀ ਬਿਕ੍ਰਮੀ ਕੈਲੰਡਰ ਵਿੱਚ ਬਦਲ ਦਿੱਤਾ ।ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ “ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੀ ਬਜਾਏ ਇਸ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਤੇ ਇਸ ਵਿੱਚਲੀ ਅਸਲੀਲ ਤੇ ਬਿਪਰਵਾਦੀ, ਦੇਵੀ ਦੇਵਤਿਆਂ ਦੀ ਅਰਾਧਨ ਤੇ ਰਾਜੇ ਰਾਣੀਆਂ ਦੇ ਇਤਿਹਾਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਂ ਦੱਸਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਨਿਰਾਦਰ ਹੀ ਨਹੀ ਕਰ ਰਹੇ ,ਸਗੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁੱਖੀ ਜੀਵਨ ਜਾਂਚ ਦੇ ਸਿਧਾਤਾਂ ਦਾ ਵੀ ਘੋਰ ਅਪਮਾਣ ਕਰਕੇ ਵੀ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾ ਰਹੇ ਹਨ । ਅੱਜ ਸਿੱਖੀ ਦੇ ਹਰ ਖੇਤਰ ਵਿਚ ਖੁਦਗਰਜ਼ੀ ,ਨਿੱਜਵਾਦ,ਪਦਾਰਥਵਾਦ ਤੇ ਆਪੋ ਧਾਪੀ ਦਾ ਬੋਲ ਵਾਲਾ ਹੈ ਜਿਸ ਕਾਰਣ ਅੱਜ ਅਸੀ ਆਪਣੇ ਸੁਨਿਹਰੀ ਇਤਿਹਾਸ ,ਵਿਰਸੇ ਅਤੇ ਸ਼ਾਨਦਾਰ ਖਾਲਸਮਈ ਰਵਾਇਤਾਂ ਨੂੰ ਭੁਲ ਗਏ ਹਾਂ ਜਾ ਭੁਲਦੇ ਜਾ ਰਹੇ ਹਾਂ ।ਜਦ ਤੱਕ ਗੁਰੂ ਦਾ ਖਾਲਸਾ ਗੁਰੂ ਦੇ ਦੱਸੇ ਰਾਹ ਤੇ ਚਲਦਾ ਰਿਹਾ ਤੇ ਚਲ ਰਿਹਾ ਹੈ ਤਾਂ ਇਸ ਦੇ ਸਾਹਮਣੇ ਦੁਨੀਆਂ ਦੀ ਕੋਈ ਵੀ ਤਾਕਤ ਇਸ ਦੀ ਦਲੇਰੀ ਤੇ ਸਿਦਕ ਅੱਗੇ ਕੋਈ ਵੀ ਟਿਕ ਨਹੀ ਸਕਿਆ ।ਜਿਸ ਨੇ ਵੀ ਸਿੱਖ ਕੌਮ ਤੇ ਜ਼ੁਲਮ ਕਰਨ ਜਾਂ ਇਸਦੇ ਨਿਰਾਲੇਪਣ ਨੂੰ ਲਲਕਾਰਿਆ ਤਾਂ ਇਸ ਨੇ ਸਬਰ ,ਸਿਦਕ ਤੇ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਸ਼ਹਾਦਤ ਨੂੰ ਹੱਸ ਕੇ ਪਰਵਾਨ ਕੀਤਾ ।ਅੱਜ ਦੇ ਦਿਨ ਗੱਲ ਕਰੀਏ ਮਜੌਦਾ ਸਮੇ ਸਿੱਖੀ ਤੇ ਹਮਲਾਵਾਰਾਂ ਦੀ ਤਾਂ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਹਿੰਦੋਸਤਾਨ ਦੀ ਹਕੂਮਤ ਨੇ ਆਪਣੇ ਪਇਆਦੇ ਗੁਰਬਚਨੇ ਨਰਕਧਾਰੀ ਰਾਹੀ ਸ਼੍ਰੀ ਅੰਮ੍ਰਿਤਸਰ ਦੀ ਪੱਵਿਤਰ ਧਰਤੀ ਤੇ ਸਿੱਖ ਕੌਮ ਨੂੰ ਲਲਕਾਰਿਆਂ ਤਾਂ ਗੁਰੂ ਕੇ ਲਾਲ ਸ਼ਹੀਦ ਭਾਈ ਫੌਜਾਂ ਸਿੰਘ ਜੀ ਨੇ ਆਪਣੇ ਸਾਥੀਆਂ ਸਮੇਤ, ਸਬਰ ਸਿਦਕ ਦਲੇਰੀ ਨਾਲ ਸਾਹਮਣਾ ਕਰਦਿਆਂ ਹੋਇਆਂ 13 ਸਿੰਘਾਂ ਸਮੇਤ ਸ਼ਹਾਦਤ ਦਾ ਜਾਮ ਪੀਕੇ ਪਰਾਤਨ ਸਿੱਖ ਇਤਿਹਾਸ ਨੂੰ ਰੋਸ਼ਨਾਇਆ ਤੇ ਇਸ ਬਿਪਰਵਾਦ ਤੋਂ ਸਦੀਵੀ ਛੁਟਕਾਰਾਂ ਪਾਉਣ ਲਈ ਤੇ ਇਸਦੀ ਗੁਲਾਮੀ ਤੋਂ ਸਿੱਖ ਕੌਮ ਨੂੰ ਅਜ਼ਾਦ ਕਰਾਉਣ ਵਾਸਤੇ ਵੀਹਵੀ ਸਦੀ ਦੇ ਮਹਾਨ ਸ਼ਹੀਦ ਸੰਤ ਸਿਪਾਹੀ ਬਾਬਾ ਜਰਨੈਲ਼ ਸਿੰਘ ਜੀ ਭਿੰਡਰਾਂਵਾਲਿਆ ਵੱਲੋ ਅਰੰਭੇ ਗਏ ਸੰਘਰਸ਼ ਵਿਚ ਵੀ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਵਾਧਾ ਕਰਨ ਵਾਲੇ ਸ਼ਹੀਦਾਂ ਨੇ ਅਥਾਹ ਕੁਰਬਾਨੀਆਂ ਕੀਤੀਆ ਤੇ ਦੁਸ਼ਮਣ ਨੂੰ ਇਹ ਸਾਬਤ ਕਰ ਦਿੱਤਾ ਕਿ ਖਾਲਸਾ ਅਜਿੱਤ ਹੈ। ਇਸ ਨੂੰ ਕੋਈ ਵੀ ਹਰਾ ਨਹੀ ਸਕਦਾ ਉਨਾਂ ਸੂਰਬੀਰ ਯੋਧਿਆਂ ਦੀ ਕੁਰਬਾਨੀ ਨੂੰ ਇਕਵਾਰ ਫਿਰ ਸਿੱਖੀ ਭੇਸ ਵਿੱਚ ਮੌਜੂਦਾ ਡੋਗਰਿਆ ਦੀ ਗਦਾਰੀ ਅਤੇ ਵਜ਼ੀਰੀ ਦੀ ਕੁਰਸੀ ਖਾਤਰ ਕੌਮ ਨੂੰ ਉਸ ਬ੍ਰਹਮਵਾਦੀ ਸੋਚ ਦੇ ਗੁਲਾਮ ਬਣਾ ਕੇ ਕੌਮ ਨਾਮ ਧਰੋਹ ਕਮਾ ਰਹੇ ਅਖੌਤੀ ਲੀਡਰਾਂ ਬਾਰੇ ਕਿਸੇ ਨੇ ਠੀਕ ਹੀ ਕਿਹਾ ਹੈ ਕਿ
ਗਿਲਾ ਦੁਸ਼ਮਣਾਂ ਤੇ ਕੀ ਕਰੀਏ ਪਾਤਸ਼ਾਹਾਂ ਦੇ ਪਾਤਸ਼ਾਹ,
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ ਨੇ ॥
ਇਨਾਂ ਸ਼ਬਦਾਂ ਵਿਚ ਕੋਈ ਅਤਿ ਕਥਨੀ ਨਹੀ ਕਿ ਪੰਥ ਦੇ ਗਦਾਰਾਂ ਨੇ ਸਿਰਦਾਰੀਆਂ ਵੇਚ ਦਿੱਤੀਆਂ ਤੇ ਦੁਸ਼ਮਣ ਦੀਆਂ ਸਾਜ਼ਿਸ਼ੀ ਨੀਤੀਆਂ ਤੇ ਹਾਰ ਨੇ ਸਿੱਖ ਕੌਮ ਨੂੰ ਘੋਰ ਨਿਰਾਸ਼ਾ ਦੇ ਆਲਮ ਵਿਚ ਡੋਬ ਦਿੱਤਾ ਹੈ। ਉਥੇ ਸਿੱਖ ਕੌਮ ਦੇ ਅਖੌਤੀ ਬਾਦਲ ਅਕਾਲੀ ਦਲ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਕਰਨ ਲਈ ਇੰਦਰਾ ਗਾਧੀ ਨੂੰ ਹੱਲਾਸ਼ੇਰੀ ਦੇਣ ਤੇ ਦਿੱਲੀ ਵਿੱਚ ਇਸ ਦੇ ਬਜਰੰਗ ਦਲ ਨੇ ਕਾਗਰਸ ਨਾਲ ਰਲ ਕੇ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਭਾਜਪਾ ਜੋ ਸਿੱਖਾਂ ਨੂੰ ਵੱਖਰੀ ਕੌਮ ਮੰਨਣ ਤੋ ਇਨਕਾਰੀ ਤੇ ਸਿੱਖੀ ਸਰੂਪ ਵਿੱਚ ਹੀ ਸਿੱਖਾਂ ਦਾ ਭਗਵਾਂ ਕਰਨ ਵਾਲੀ ਕੱਟੜ ਬ੍ਰਹਮਵਾਦੀ ਸੋਚ ਨਾਲ ਜਾਰੀ ਪਾਕੇ ਰਾਜ ਗੱਦੀਆਂ ਦਾ ਸੁੱਖ ਮਾਣ ਕੇ ਸਿੱਖ ਕੌਮ ਨਾਲ ਸਿੱਖੀ ਸਿਧਾਤਾਂ ਨਾਲ ਆਏ ਦਿਨ ਖਿਲਵਾੜ ਕੀਤਾ ਜਾ ਰਿਹਾ ਹੈ ।ਉਹ ਡੇਰਾਵਾਦ ਰਾਹੀ ਜਾਂ ਫਿਰ ਵੋਟਾਂ ਦੀ ਲਾਲਸਾ ਕਾਰਣ ਆਸ਼ੂਤੋਸ਼ ਭਨਿਆਰੇਵਾਲੇ, ਨਰਕਧਾਰੀ, ਨਾਮਧਾਰੀ, ਸਿਰਸੇਵਾਲਾ ਸਾਧ ਦੇ ਚਰਨਾਂ ਵਿੱਚ ਨੱਕ ਰੰਗੜ ਕੇ ਕੌਮ ਨੂੰ ਮਾਨਸਿਕ ਤੌਰ ਤੇ ਬ੍ਰਹਮਵਾਦ ਦੇ ਗੁਲਾਮ ਬਣਾ ਰਿਹੀ ਹੈ ।ਇਸੇ ਤਰ੍ਹਾਂ ਖਲਿਸਤਾਨ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਦੇ ਵਾਰਿਸ ਅਖਵਾਉਣ ਵਾਲਿਆਂ ਵਿੱਚੋ ਵੀ ਬਹੁਤਿਆਂ ਨੇ ਨਿੱਜੀ ਸਵਾਰਥਾਂ ਦੀ ਖਾਤਰ ਆਪਣੀ ਜ਼ਮੀਰ ਇਹਨਾਂ ਦੇ ਚਰਨਾਂ ਵਿੱਚ ਘਿਰਵੀ ਰੱਖ ਦਿੱਤੀ ਹੈ । ਸਾਧ ਸੰਗਤ ਜੀ ਅੱਜ ਵਿਸਾਖੀ ਦੇ ਦਿਨ ਇਸ ਦੀ ਵੀ ਪੜਚੋਲ ਕਰੀਏ।ਜੋ ਲੋਕ ਇੱਕ ਪਾਸੇ ਖਲਿਸਤਾਨ ਦੇ ਸ਼ਹੀਦਾਂ ਦੇ ਪਵਿੱਤਰ ਸੁਪਨੇ ਦੀ ਗੱਲ ਕਰਦੇ ਹਨ ਦੂਜੇ ਪਾਸੇ ਉਹਨਾਂ ਨੂੰ ਸ਼ਹੀਦ ਕਰਨ, ਕਰਾਉਣ,ਤੇ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਕਹਿਣ ਵਾਲਿਆਂ ਦੇ ਸੋਹਿਲੇ ਗਾ ਰਹੇ ਹਨ ਤੇ ਉਹਨਾਂ ਦੇ ਹੁਕਮਾਂ ਅੱਗੇ ਸਿਰ ਝੁਕਾ ਰਹੇ ਹਨ। ਇਹੋ ਅਜਿਹੇ ਦੰਭੀ ਤੇ ਪੰਖਡੀ ਜੋ ਕਿ ਖਲਿਸਤਾਨ ਦੇ ਸੰਘਰਸ਼ ਨੂੰ ਬਦਨਾਮ ਕਰਨ ਵਾਲਿਆਂ ਦੀ ਵੀ ਅੱਜ ਦੇ ਦਿਨ ਪੜਚੋਲ ਕਰਨ ਦੀ ਲੋੜ ਹੈ । ਕੀ ਵਿਸਾਖੀ ਵਾਲੇ ਦਿਨ ਜਿਸ ਖਾਲਸੇ ਦੀ ਸਿਰਜਣਾ ਕੀਤੀ ਸੀ ।ਉਸ ਖਾਲਸੇ ਦੇ ਉਚੇ ਸੁਚੇ ਆਦਰਸ਼ ਇਖਲਾਕ ਗਵਾਕੇ ਤੇ ਅੰਨੀ ਸ਼ਰਧਾਂ ਵੱਸ ਹੋ ਕੇ ਬਹਾਰੀ ਮਾਤਰ ਵੱਡੇ ਵੱਡੇ ਲੰਗਰ ਲਾ ਕੇ, ਨਗਰ ਕੀਰਤਨ, ਦੀਵਾਨਾਂ ਵਿੱਚ ਕਹਿਣੀ ਤੇ ਕਥਨੀ ਤੋਂ ਦੂਰ ਜਾਂ ਫਿਰ ਨਿੱਜੀ ਅਣਖ ਤੇ ਗੈਰਤ ਵਿਹੂਣੇ ਅਖੌਤੀ ਆਪੂ ਬਣੇ ਲੀਡਰਾਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਦਿੱਤੇ ਕੌਮ ਦੀ ਅਣਖ ਤੇ ਗੈਰਤ ਵਾਲੇ ਭਾਸ਼ਣਾਂ ਦੁਆਰਾ ਮਨਾਈ ਵਿਸਾਖੀ ਕਦੇ ਵੀ ਕੌਮ ਲਈ ਸਾਰਥਿਕ ਨਹੀ ਹੋ ਸਕਦੀ ਹੈ । ਅੱਜ ਸਿੱਖੀ ਦੇ ਸੁਨਿਹਰੀ ਆਦਰਸ਼ਾ ਦੇ ਕਮਜ਼ੋਰ ਪੈ ਜਾਣ ਕਰਕੇ ਖੁਦ ਪ੍ਰਸਤੀ ਬੇਦਿਲੀ, ਚੌਧਰ ਦੀ ਲਾਲਸਾ, ਪਰਿਵਾਰਪ੍ਰਸਤੀ ਅੱਗੇ ਆਤਮ ਸਮਰਪਣ ਕਰਨ ਦੀਆਂ ਰੁਚੀਆਂ ਕਾਰਣ ਅੱਜ ਸਿੱਖ ਸਸਤੇ ਭਾਅ ਵਿਕ ਗਿਆ ਜਾ ਵਿਕਣ ਵਾਸਤੇ ਤਿਆਰ ਹੈ ।ਪਰ ਗੁਰੂ ਸਾਹਿਬਾਂ ਵੱਲੋ ਸਾਜਿਆ ਖਾਲਸਈ ਸਪਿਰਟ ਵਾਲਾ ਖਾਲਸਾ ਖਤਮ ਨਹੀ ਹੋਇਆ ਉਹ ਖਾਲਸੇ ਦੀ ਸਰਜ਼ਮੀਨ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਦ੍ਰਿੜਤਾ ਨਾਲ ਸੰਘਰਸ਼ ਕਰ ਰਿਹਾ ਹੈ ।ਪਰ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਣ ਵਾਲੇ ਗੁਰਸਿੱਖਾਂ ਨੂੰ ਆਪਣੇ ਤੇ ਪਰਾਏ ਦੀ ਪਹਿਚਾਨ ਕਰਕੇ ਸਿੱਖ ਕੌਮ ਦੇ ਹੱਕਾਂ ਹਿੱਤਾਂ ਵਾਸਤੇ ਸੰਘਰਸ਼ ਕਰ ਰਹੇ ਸਿੰਘਾਂ ਦਾ ਸਾਥ ਦੇਣ ਚਾਹੀਦਾ ਹੈ । ਸਿੱਖੀ ਸਰੂਪ ਵਿੱਚ ਗੁਰਸਿਧਾਤਾਂ ਦੇ ਸ਼ਬਦੀ ਜਾਲ ਵਿੱਚ ਤੇ ਪੰਥ ਨੂੰ ਖਤਰਾ ਦੀ ਦੁਹਾਈ ਦੇਣ ਵਾਲੇ ਤੇ ਛੋਟੀ ਤੋਂ ਛੋਟੀ ਚੌਧਰ ਦੀ ਖਾਤਰ ਗਦਾਰੀ ਕਰਨ ਵਾਲੀਆਂ ਕਪਟੀ ਜ਼ਮੀਰਾਂ ਵਾਲੇ ਅਖੌਤੀ ਲੀਡਰਾਂ ਤੋ ਸਾਵਧਾਨ ਹੋ ਕੇ ਸਿੱਖ ਕੌਮ ਦੇ ਸਵੈਮਾਣ ਨਾਲ ਜੀਉਣ ਤੇ ਸਿੱਖ ਸਰੂਪ ਵਿੱਚ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਦੇ ਆਗੂ ਬਿਪਰ ਦੀਆਂ ਰੀਤਾਂ ਦੇ ਧਾਰਨੀ ਹੋ ਕੇ ਸਿੱਖ ਕੌਮ ਦੇ ਵਿਹੜੇ ਅੰਦਰ ਬਿਪਰਵਾਦ ਦਾ ਬੋਲ ਬਾਲਾ ਕਰ ਰਹਿਆਂ ਨੂੰ ਪਹਿਚਾਣ ਕੇ ਤੇ ਇਹਨਾਂ ਬਿਪਰ ਦੀਆਂ ਰੀਤਾਂ ਦੀ ਪੜਚੋਲ ਤੇ ਇਸ ਨੂੰ ਬਾਹਰ ਕੱਢਣ ਦਾ ਪ੍ਰਣ ਤੇ, ਆਪਣੇ ਅਜ਼ਾਦ ਵਤਨ ਖਾਲਿਸਤਾਨ ਦੇ ਸੰਘਰਸ਼ ਵਾਸਤੇ ਸੰਘਰਸ਼ਸ਼ੀਲ ਹੋਈਏ ਤਾਂ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਾਲੇ ਖਾਲਸਾ ਪੰਥ ਨੂੰ ਹਿੰਦੋਸਤਾਨ ਦੀ ਬਿਪਰ ਹਕੂਮਤ ਤੋਂ ਖਾਲਸੇ ਦੀ ਸਰਜ਼ਮੀਨ ਨੂੰ ਅਜ਼ਾਦ ਕਰਾਈਏ ਤਾਂ ਹੀ ਸਾਡਾ ਖਾਲਸਾ ਪੰਥ ਦਾ ਸਾਜਣਾ ਦਿਵਸ ਮਨਾਇਆ ਸਫਲ ਹੈ ।
ਗੁਰੂ ਪੰਥ ਦਾ ਦਾਸ :-
ਭਾਈ ਗੁਰਚਰਨ ਸਿੰਘ ਗੁਰਾਇਆ
ਜਨਰਲ ਸਕੱਤਰ ਸਿੱਖ ਫੈੇਡਰੇਸ਼ਨ ਜਰਮਨੀ
ਕਲਾਕਾਰ ਤੋਂ ਸਿਆਸੀ ਆਗੂ ਬਣਨ ਜਾ ਰਹੇ ਭਗਵੰਤ ਮਾਨ ਦੇ ਨਾਮ ਇੱਕ ਖੁੱਲੀ ਚਿੱਠੀ
ਵੱਡੇ ਵੀਰ ਭਗਵੰਤ
ਅਜੇ ਕੱਲ ਹੀ ਪਤਾ ਲੱਗਿਐ ਕਿ ਹੁਣ ਤੂੰ ਰਾਜਨੀਤੀ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾ ਲਿਆ ਹੈ।ਖਟਕੜ ਕਲਾਂ ਵਿੱਚ ਲੋਕ ਪੀੜ ਬਣ ਕੇ ਤੇਰੇ ਦਿਲ ਦੇ ਧੁਰ ਅੰਦਰੋਂ ਨਿਕਲ਼ੀ ਤੇਰੀ ਭਾਵਪੂਰਤ ਤਕਰੀਰ ਨੇਂ ਅੱਖਾਂ ਨਮ ਕਰ ਦਿੱਤੀਆਂ।ਜੋ ਤੂੰੂ ਅਹਿਦ ਕੀਤਾ ਹੈ ਕਿ ਤੂੰ ਸੱਚਮੁੱਚ ਹੀ ਦੱਬੇ ਕੁਚਲੇ ਲੋਕਾਂ ਦੀ ਆਵਾਜ ਬਣੇਂਗਾ ਅਤੇ ਆਪਣੀਂ ਜਿੰਦਗੀ ਲੋਕ ਸੇਵਾ ਨੂੰ ਸਪਰਪਿੱਤ ਕਰੇਂਗਾ ਤਾਂ ਤੂੰ ਸੱਚਮੁੱਚ ਵਧਾਈ ਦਾ ਪਾਤਰ ਹੈਂ।ਕੋਝੀ ਅਤੇ ਸਵਾਰਥੀ ਰਾਜਨੀਤੀ ਦੀ ਸਤਾਈ ਪੰਜਾਬ ਦੀ ਜਨਤਾ ਤੇਰਾ ਸਾਥ ਜਰੂਰ ਦੇਵੇਗੀ।੧੯੯੨ ਵਿੱਚ ਆਈ ਤੇਰੀ ਪਹਿਲੀ ਟੇਪ ‘ਗੋਭੀ ਦੀਏ ਕੱਚੀਏ ਵਪਾਰਨੇਂ” ਤੋਂ ਲੈ ਕੇ ਸੰਨ ੨੦੧੦ ਵਿੱਚ ਆਈ ਤੇਰੀ ਟੇਪ ‘ਆਵਾਜ” ਤੱਕ ਆਈਆਂ ਤੇਰੀਆਂ ਸਾਰੀਆਂ ਟੇਪਾਂ ਮੈਂ ਬੜੇ ਹੀ ਧਿਆਨ ਨਾਲ ਸੁਣੀਆਂ ਹਨ।ਆਪਣੀ ਸੂਖਮ ਸੋਚ ਦਾ ਸਬੂਤ ਦਿੰਦੇ ਹੋਏ ਕਮੇਡੀ ਰਾਹੀਂ ਤੁੰ ਹਮੇਸ਼ਾਂ ਸਾਡੇ ਵਿਗੜੇ ਹੋਏ ਰਾਜਨੀਤਕ ਅਤੇ ਸਮਾਜਿਕ ਢਾਂਚੇ ਦੀ ਗੱਲ ਕਰਕੇ ਆਮ ਲੋਕਾਂ ਦੇ ਹੱਕ ਵਿੱਚ ਭੁਗਤਦਾ ਆ ਰਿਹਾ ਹੈਂ ਅਤੇ ਤੈਨੂੰ ਆਮ ਬੰਦੇ ਦਾ ਦਰਦ ਵੀ ਭਲੀਂ ਭਾਂਤੀ ਮਹਿਸੂਸ ਹੁੰਦਾ ਹੈ।ਮੈਂ ਸਮੇਂ ਸਮੇਂ ‘ਤੇ ਤੇਰੀਆਂ ਭਿੰਨ ਭਿੰਨ ਮੁਲਾਕਾਤਾਂ ਵੀ ਸੁਣੀਆਂ ਹਨ,ਜਿੰਨਾਂ ਵਿੱਚ ਅਕਸਰ ਤੁੰ ਆਮ ਲੋਕਾਂ ਦੇ ਖੋਹੇ ਜਾ ਰਹੇ ਹੱਕਾਂ ਦੀ ਗੱਲ ਕਰਦਾ ਹੁੰਨੈਂ।’ਤੇ ਮੈਂ ਉਹ ਖਬਰ ਵੀ ਪੜੀ੍ਹ ਹੈ ਜਦ ਤੂੰ ਫਿਰੋਜਪੁਰ ਜਿਲ੍ਹੇ ਦੇ ਸਰਹੱਦੀ ਪਿੰਡਾ ਦੇ ਲੋਕਾਂ ਦੇ ਦੁੱਖ ਦਰਦ ਵਿੱਚ ਸ਼ਰੀਕ ਹੋਇਆ ਸੀ।ਬੇਸ਼ੱਕ ਤੂੰ ਇੱਕ ਸਥਾਪਤ ਕਲਾਕਾਰ ਹੈਂ,ਪਰ ਆਮ ਲੋਕਾਂ ਦੀ ਭਲਾਈ ਵਾਸਤੇ ਜੇਕਰ ਤੂੰ ਹੁਣ ਰਾਜਨੀਤਕ ਤਾਕਤ ਨੂੰ ਵਰਤਣ ਦਾ ਵਿਚਾਰ ਕੀਤਾ ਹੈ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ ਅਤੇ ਮੈਂ ਤੇਰੀ ਉੱਦਮੀਂ ਸੋਚ ਨੂੰ ਹਜਾਰ ਵਾਰ ਨਤਮਸਤਕ ਹੁੰਦਾ ਹਾਂ।ਤੇਰੇ ਉੱਤੋਂ ਮੈਨੂੰ ਇਸ ਗੱਲ ਦਾ ਵੀ ਮਾਂਣ ਹੈ ਕਿ ਤੂੰ ਪੰਜਾਬ ਵਿੱਚਲੀਆਂ ਦੋ ਸੌਕਣਾਂ ਪਾਰਟੀਆਂ ਦੀ ਬਜਾਏ ਨਵੀਂ ਆਸ ਦੀ ਕਿਰਨ ਲੈ ਕੇ ਆ ਰਹੀ ਨਵੀਂ ਪਾਰਟੀ ਵਿੱਚ ਪੈਰ ਧਰਿਆ ਹੈ।ਪਰ ਭਗਵੰਤ ਸਿਆਂ ਤੈਨੂੰ ਵੀ ਪਤਾ ਹੈ ਕਿ ਰਾਜਨੀਤੀ ਇੱਕ ਅਜਿਹਾ ਪਿੜ ਹੈ ਜਿੱਥੇ ਆਗੂ ਜਿੱਤਣ ਲਈ ਹਰ ਮਾੜਾ ਚੰਗਾ ਹਰਬਾ ਵਰਤਦੇ ਹਨ,ਲੋਕਾਂ ਨੂੰ ਕਈ ਤਰਾਂ ਦੇ ਸਬਜਬਾਗ ਦਿਖਾਉਂਦੇ ਹਨ,ਲੋਕਾਂ ਨਾਲ ਝੂਠੇ ਵਾਅਦੇ ਕਰਦੇ ਹਨ।ਅਤੇ ਜਦ ਜਿੱਤ ਜਾਂਦੇ ਹਨ ਤਾਂ ਫਿਰ ਲੋਕਾਂ ਦੀ ਬਾਤ ਨਹੀਂ ਪੁੱਛਦੇ।ਪਰ ਜੋ ਕਦਮ ਮਨਪੀ੍ਰਤ ਬਾਦਲ ਨੇਂ ਚੁੱਕਿਆ ਹੈ,ਉਹ ਸ਼ਲਾਘਾਯੋਗ ਹੈ।ਨਾਦਰਸ਼ਾਹੀ ਨਿਜਾਮ ਤੋਂ ਛੁਟਕਾਰਾ ਪਾ ਕੇ ਆਪਣਿਆਂ ਨਾਲੋਂ ਅੱਡ ਹੋਏ ਮਨਪ੍ਰੀਤ ਦੇ ਫੈਸਲੇ ਅਤੇ ਹਿੱਮਤ ਦੀ ਦਾਦ ਦੇਣੀਂ ਬਣਦੀ ਹੈ। ਇਹਨਾਂ ਅਕਾਲੀ ਸਫਾਂ ਵਿੱਚੋਂ ਇਸੇ ਤਰਾਂ ਕਦੇ ਕੈਪਟਨ ਅਮਰਿੰਦਰ ਸਿੰਘ ਅਤੇ ਬਲਵੰਤ ਰਾਮੂੰਵਾਲੀਆਂ ਵੀ ਮਨਪ੍ਰੀਤ ਬਾਦਲ ਵਾਂਗੂੰ ਹੀ ਨਾਰਾਜ ਹੋ ਕੇ ਨਿੱਕਲੇ ਸਨ।ਕੈਪਟਨ ਨੇਂ ਕਾਂਗਰਸ ਦਾ ਪੱਲਾ ਫੜ ਲਿਆ ਅਤੇ ਥੋੜੇ ਸਮੇਂ ਵਿੱਚ ਹੀ ਆਪਣੇਂ ਰਾਜਨੀਤਕ ਦਾਅ ਪੇਚ ਵਰਤ ਕੇ ਅਤੇ ਲੋਕ ਲੁਭਾਊ ਵਾਅਦੇ ਕਰ ਕਰ ਕੇ ਜਦ ਪਹਿਲੀ ਵਾਰ ਕੈਪਟਨ ਸਹਿਬ ਮੁੱਖ ਮੰਤਰੀ ਬਣੇਂ ਸਨ
ਤਾਂ ਸਭ ਭੁੱਲ ਭੁਲਾ ਗਏ ਸਨ ਅਤੇ ਕੈਪਟਨ ਦੇ ਰਾਜ ਵਿੱਚ ਜਿਹਨਾਂ ਲੋਕਾਂ ਨਾਲ ਵਧੀਕੀਆਂ ਹੋਈਆਂ ਅਤੇ ਜਿਨਾਂ੍ਹ ਬੇ-ਰੁਜਗਾਰਾਂ ਨੇ ਡਾਂਗਾਂ ਖਾਧੀਆਂ ਸਨ,ਉਹਨਾਂ ਦੇ ਜਖਮ ਅਜੇ ਤੱਕ ਰਿਸਦੇ ਹਨ।ਦੂਜਾ ਰਾਮੂੰਵਾਲ਼ੀਆਂ,ਕੇਂਦਰ ਵਿੱਚ ਤਾਂ ਕੁਰਸੀ ਦੇ ਝੂਟੇ ਲੈ ਗਿਆ ਪਰ ਹੁਣ ਇਹ ਵੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਇੱਕ ਤੀਜੀ ਧਿਰ ਦੀ ਸਥਾਪਨਾਂ ਕਰਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਜਾਂਦੇ ਰਾਹ ਵਿੱਚ ਲੱਤਾਂ ਪਸਾਰੀ ਬੈਠਾ ਹੈ।ਤੀਜਾ ਮਨਪੀ੍ਰਤ ਬਾਦਲ,ਵੀ ਹੁਣ ਚਾਰ ਸਾਲ ਅਕਾਲੀਆਂ ਨਾਲ ਪੀਂਘ ਝੁਟ ਕੇ ਅਚਾਨਕ ਛਾਲ ਮਾਰ ਗਿਆ।ਮਨਪੀ੍ਰਤ ਹੁਣ ਅੱਗੇ ਆ ਰਹੀਆਂ ਚੋਣਾਂ ਵਿੱਚ ਜਿੱਤ ਪਾ੍ਰਪਤ ਕਰਨ ਲਈ ਲੋਕਾਂ ਨਾਲ ਜੋ ਵਾਅਦੇ ਕਰ ਰਿਹਾ ਹੈ,ਉਹ ਅਜੇ ਤੱਕ ਤਾਂ ਲੋਕ ਹਿੱਤੂ ਹੀ ਲੱਗਦੇ ਹਨ ਕਿ ਪੰਜਾਬ ਵਿੱਚੋਂ ਲਾਲ ਬੱਤੀ ਵਾਲੀ ਰਾਜਨੀਤੀ ਖਤਮ ਹੋ ਜਾਵੇਗੀ,ਆਮ ਲੋਕਾਂ ਦੀ ਸਰਕਾਰੇ ਦਰਬਾਰੇ ਸੁਣੀਂ ਜਾਵੇਗੀ,ਪੰਜਾਬ ਵਿੱਚ ਨਸ਼ਾ ਰਹਿਤ ਸਮਾਜ ਦੀ ਸਿਰਜਣਾਂ ਕੀਤੀ ਜਾਵੇਗੀ ਅਤੇ ਹਰ ਇੱਕ ਨੂੰ ਰੋਜਗਾਰ ਮੁਹੱਈਆਂ ਕਰਵਾਇਆ ਜਾਵੇਗਾ।ਜੇਕਰ ਹੁਣ ਮਨਪੀਰਤ ਕੱਲ ਨੂੰ ਆਪਣੇਂ ਵਾਅਦਿਆਂ ‘ਤੇ ਖਰਾ ਉਤਰਦਾ ਹੈ ਤਾਂ ਅਤੇ ਤੇਰੇ ਵਰਗੇ ਸਾਹਸੀ ਸੋਚ ਵਾਲੇ ਬੰਦੇ ਉਹਦੀ ਨਵੀਂ ਪਾਰਟੀ ਦੇ ਨੁਮਾਇੰਦੇ ਹਨ ਤਾਂ ਭਗਵੰਤ ਸਿਆਂ ਯਕੀਨ ਕਰੀਂ ਕਿ ਇੱਕ ਨਵਾਂ ਇਤਿਹਾਸ ਸਿਰਜਿਆ ਜਾਵੇਗਾ ਅਤੇ ਇੱਕ ਨਵੇਂ ਪੰਜਾਬ ਦਾ ਜਨਮ ਹੋਵੇਗਾ।ਜੇਕਰ ਤੂੰ ਆਪਣੇ ਸਫਲਤਾ ਪੂਰਬਕ ਚੱਲ ਰਹੇ ਕਮੇਡੀ ਕਲਾਕਾਰੀ ਦੇ ਕਿੱਤੇ ਨੂੰ ਛੱਡ ਕੇ ਅਤੇ ਰਾਜਨੀਤੀ ਵਿੱਚ ਇਕੱਠੀ ਹੁੰਦੀ ਮਾਇਆ ਦਾ ਮੋਹ ਤਿਆਗ ਕੇ ਸੱਚੇ ਮਨ ਨਾਲ ਲੋਕਾਂ ਦੀ ਸੇਵਾ ਲਈ ਮੈਦਾਨ ਵਿੱਚ ਆਇਆ ਹੈਂ ਤਾਂ ਤੇਰਾ ਸਵਾਗਤ ਹੈ ਭਗਵੰਤ।ਤੂੰ ਇੱਕ ਸਾਧਾਰਨ ਖੇਤੀ ਕਰਦੇ ਪਰਿਵਾਰ ਵਿੱਚ ਜੰਮਿਆਂ ਪਲਿਆਂ ਹੈਂ,ਤੈਨੂੰ ਪੇਂਡੂ ਜੀਵਨ ਦੀਆਂ ਔਕੜਾਂ ਦਾ ਵੀ ਚੋਖਾ ਗਿਆਨ ਹੋਵੇਗਾ,ਅਤੇ ਤੇਰੀ ਹੁਣੇਂ ਆਈ ਟੇਪ ਵਿੱਚ ‘ਆਵਾਜ’ ਵਿੱਚ ਵੀ ਤੂੰ ਪੰਜਾਬ ਦੀ ਧਾਰਮਿੱਕ,ਸਮਾਜਿਕ ਅਤੇ ਰਾਜਨੀਤਕ ਗਿਰਾਵਟ ਦੀ ਦੁਹਾਈ ਪਾਈ ਹੈ।ਇਸ ਲਈ ਭਗਵੰਤ ਸਿਆਂ ਪੂਰੇ ਪੰਜਾਬ ਦੇ ਵਾਸੀਆਂ ਨੂੰ ਤੇਰੇ ਵਿੱਚੋਂ ਇੱਕ ਨਵੀ ਉਮੀਦ ਦੀ ਕਿਰਨ ਨਜਰ ਆਈ ਹੈ ਕਿ ਤੂੰ ਪੰਜਾਬ ਦੇ ਲੋਕਾਂ ਦੀ ਪੀੜ ਤੇ ਮੱਲਮ ਲਾਵੇਂਗਾ,ਨਹੀਂ ਤਾਂ ਹੁਣ ਤੱਕ ਦੀ ਰਾਜਨੀਤੀ ਤਾਂ ਆਪਣੇਂ ਸਵਾਰਥ ਲਈ ਲੋਕਾਂ ਦਾ ਘਾਂਣ ਹੀ ਕਰਦੀ ਆਈ ਹੈ।ਭਗਵੰਤ ਸਿਆਂ ਤੂੰ ਚੰਗੀ ਤਰਾਂ ਜਾਣਦਾ ਹੋਵੇਂਗਾ ਕਿ ਪੰਜਾਬ ਵਿੱਚ ਉਹ ਲੋਕ ਵੀ ਵਸਦੇ ਹਨ ਜਿੰਨਾਂ ਨੂੰ ਦੋ ਵੇਲੇ ਦੀ ਰੋਟੀ ਮਸਾਂ ਜੁੜਦੀ ਹੈ,ਅਤੇ ਉਹ ਲੋਕ ਵੀ ਹਨ ਜਿੰਨਾਂ ਕੋਲ ਖਾਂਣ ਵਾਸਤੇ ਛੱਤੀ ਪ੍ਰਕਾਰ ਦੇ ਭੋਜਨ ਹਨ।ਜੇਕਰ ਤੂੰ ਇਹਨਾਂ ਲੋਕਾਂ ਦੇ ਵਿੱਚ ਪਏ ਸਮਾਜਿਕ ਅਤੇ ਆਰਥਿਕ ਪਾੜੇ ਨੂੰ ਘੱਟ ਕਰ ਸਕੇ ਤਾਂ ਲੋਕ ਰਹਿੰਦੀ ਦੁਨੀਆਂ ਤੱਕ ਤੇਰਾ ਜਸ ਗਾਇਨ ਕਰਨਗੇ।ਨਾਲੇ ਜਿਹੜੀ ਪਾਰਟੀ ਵਿੱਚ ਜਾਂਣ ਦਾ ਤੂੰ ਫੈਸਲਾ ਕੀਤਾ ਹੈ,ਉਹਨਾਂ ਦਾ ਤਾਂ ਏਜੰਡਾ ਹੀ ਇਹ ਕਹਿੰਦਾ ਹੈ ਕਿ ਅਸੀਂ ਭਗਤ ਸਿੰਘ ਹੋਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾਂ ਹੈ,ਉਸੇ ਭਗਤ ਸਿੰਘ ਨੇਂ ਤਾਂ ‘ਇਨਕਲਾਬ” ਦੀ ਗੱਲ ਕੀਤੀ ਸੀ,ਅਜਿਹਾ ਇਨਕਲਾਬ ਜਿਸ ਵਿੱਚ ਸਭ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਰੁਤਵੇ ਦਾ ਇੱਕੋ ਜਿਨਾਂ ਕੱਦ ਹੋਵੇ।ਪਰ ਭਗਵੰਤ ਸਿਆਂ ਲੱਗਦੈ ਕਿ ਉਹ ਇਨਕਲਾਬ ਤਾਂ ਭਗਤ ਸਿੰਘ ਦੇ ਨਾਲ ਹੀ ਫਾਂਸੀ ਚੜ ਗਿਆ ਸੀ।ਪਰ ਹੁਣ ਲੋਕਾਂ ਨੂੰ ਇੱਕ ਨਵੀਂ ਕਿਰਨ ਜਰੂਰ ਮੌਲਦੀ ਨਜਰ ਆ ਰਹੀ ਹੈ।ਬਾਬੇ ਬਾਦਲ ਦੀ ਪਾਰਟੀ ਵਿੱਚ ਖਜਾਨਾਂ ਮੰਤਰੀ ਹੁੰਦਿਆਂ ਹੋਇਆਂ ਬੇਸ਼ੱਕ ਮਨਪੀ੍ਰਤ ਬਾਦਲ ਨੇਂ ਪੰਜਾਬ ਸਿਰ ਚੜੇ ਕਰਜੇ ਤੋਂ ਰਾਹਤ ਦਿਵਾਉਣ ਲਈ ਵੱਖ ਵੱਖ ਸਮੇਂ ਤੇ ਤਜਵੀਜਾਂ ਦਿੱਤੀਆਂ ਅਤੇ ਉਹ ਮੁਫਤ ਵਿੱਚ ਦਿੱਤੀਆਂ ਜਾਂ ਰਹੀਆਂ ਵਾਧੂ ਸਬਸਿਡੀਆਂ ਦੇ ਵਿਰੋਧ ਵਿੱਚ ਵੀ ਸੀ।ਪਰ ਮੈਂ ਤਾਂ ਲੋਕ ਇਹ ਕਹਿੰਦੇ ਵੀ ਸੁਣੇਂ ਹਨ ਕਿ ਭਾਈ ਬਾਬੇ ਦਾ ਭਤੀਜਾ ਪਹਿਲਾਂ ਆਪਣੀਂ ਕਾਰ ਆਪ ਚਲਾਉਦਾ ਰਿਹੈ,ਹੁਣ ਜੇ ਜਿੱਤ ਗਿਆ ਤਾਂ ਸਰਕਾਰ ਵੀ ਆਪ ਹੀ ਚਲਾਊ।ਬਾਬੇ ਬਾਦਲ ਦੇ ਹਾਣੀਂ ਬਾਬੇ ਤਾਂ ਇਹ ਵੀ ਕਹਿੰਦੇ ਹਨ ਕਿ ਭਾਈ ਕਦੇ ਨਹੁੰਆਂ ਨਾਲੋਂ ਵੀ ਮਾਸ ਅੱਡ ਹੋਇਆ ਹੈ।ਅੱਜ ਨਹੀਂ ਤਾਂ ਕੱਲ,ਮਨਪੀ੍ਰਤ ਨੇ ਗਿੱਲੇ ਸੁੱਕੇ ਬਾਦਲ ਦੀ ਛਤਰੀ ਹੇਠ ਹੀ ਖੜੋਣਾਂ ਹੈ।ਅਖੇ ਬਾਬਾ ਬਾਦਲ ਤਾਂ ਅਜਿਹਾ ਸ਼ਕਤੀ ਸ਼ਾਲੀ ਚੁੰਬਕ ਹੈ ਜਿਸਨੇਂ ਦੋ ਸਾਲਾਂ ਦੇ ਰੁੱਸੇ ਹੋਏ ਟੌਹੜੇ ਵਰਗੇ ਲੋਹੇ ਨੂੰ ਖਿੱਚ ਕੇ ਆਪਣੇਂ ਨਾਲ ਤੋਰ ਲਿਆ ਸੀ।ਇਸੇ ਲਈ ਭਗਵੰਤ ਸਿਆਂ ਹੁਣ ਬਹੁਤੇ ਲੋਕ ਮਨਪੀ੍ਰਤ ਦੇ ਨਾਲ ਤਾਂ ਤੁਰ ਪਏ ਹਨ,ਪਰ ਵੋਟ ਦੇਣ ਵੇਲੇ ਦੁਚਿੱਤੀ ਵਿੱਚ ਹਨ।ਖੈਰ ਭਗਵੰਤ ਸਿਆਂ ਜੋ ਵੀ ਹੈ,ਕਿਸੇ ਨੇਂ ਤਾਂ ਸ਼ਹੀਦਾ ਦੀ ਸੋਚ ਅਪਨਾਉਂਣ ਦਾ ਬੀੜਾ ਚੁੱਕਿਆ,ਕਿਸੇ ਨਾਂ ਤਾਂ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਅਤੇ ਜੇਕਰ ਅਪੰਗ ਹੋਏ ਪਏ ਪੰਜਾਬ ਨੂੰ ਫਿਰ ਪੈਰਾਂ ਭਾਰ ਖੜਾ ਕਰਨਾਂ ਹੈ ਤਾਂ ਭਗਵੰਤ ਸਿਆਂ ਤੇਰੇ ਵਰਗੇ ਚਿੰਤਕਾਂ ਨੂੰ ਆਖਿਰ ਅੱਗੇ ਆਉਣਾਂ ਹੀ ਪਵੇਗਾ।
ਮੈਨੂੰ ਯਾਦ ਹੈ ਭਗਵੰਤ ਸਿਆਂ ਤੇਰੇ ਹਮ-ਗੋਤੀ ਗੁਰਦਾਸ ਮਾਨ ਦੇ ਪਿਤਾ ਜੀ ਦੀ ਜਦ ਮੌਤ ਹੋਈ ਸੀ ਤਾਂ ਉਸ ਸਮੇਂ ਗੁਰਦਾਸ ਮਾਨ ਅਮਰੀਕਾ ਸ਼ੋਅ ਕਰਨ ਜਾਂਣ ਲਈ ਦਿੱਲੀ ਦੇ ਹਵਾਈ ਅੱਡੇ ਤੇ ਖੜਾ ਸੀ।ਪਿਓ ਦੀ ਮੌਤ ਦੀ ਖਬਰ ਸੁਣ ਕੇ ਉਸਦੀਆਂ ਅੱਖਾਂ ਤਾਂ ਜਰੂਰ ਗਿੱਲੀਆਂ ਹੋ ਗਈਆਂ ਪਰ ਉਹ ਵਾਪਸ ਨਹੀਂ ਮੁੜਿਆ ਸੀ।ਉਸਨੂੰ ਲੋਕਾਂ ਨੇ ਨਿਹੋਰੇ ਮਾਰੇ ਸਨ ਕਿ ਗੁਰਦਾਸ ਪੈਸੇ ਦਾ ਪੁੱਤ ਹੈ,ਤਾਂ ਹੀ ਆਪਣੇਂ ਪਿਓ ਦੀ ਚਿਤਾ ਨੂੰ ਅਗਨੀਂ ਦੇਣ ਦੀ ਬਜਾਏ ਡਾਲਰ ਇਕੱਠੇ ਕਰਨ ਲਈ ਅਮਰੀਕਾ ਤੁਰ ਗਿਆ।ਪਰ ਗੁਰਦਾਸ ਨੇਂ ਅਮਰੀਕਾ ਸ਼ੋਅ ਕਰਨ ਤੋਂ ਬਾਅਦ ਵਾਪਸ ਆ ਕੇ ਲੋਕਾਂ ਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਆਖਿਆ ਸੀ ਕਿ ਕਲਾਕਾਰ ਉੱਤੇ ਉਸਦੇ ਪਰਿਵਾਰ ਨਾਲੋਂ ਲੋਕਾਂ ਦਾ ਜਿਆਦਾ ਹੱਕ ਹੁੰਦਾ ਹੈ।ਸੋ ਮੈਂ ਮੇਰੇ ਚਾਹੁੰਣ ਵਾਲਿਆਂ ਨੂੰ ਨਿਰਾਸ਼ ਨਹੀਂ ਕਰਨਾਂ ਚਾਹੁੰਦਾ ਸੀ।ਇੱਕ ਕਲਾਕਾਰ ਹੋਂਣ ਦੇ ਨਾਤੇ ਲੋਕ ਤੇਰੇ ‘ਤੇ ਵੀ ਆਪਣਾਂ ਪੂਰਾ ਹੱਕ ਜਮਾਉਂਦੇ ਹਨ ‘ਤੇ ਜਦ ਤੂੰ ਸਿਆਸਤ ਵਿੱਚ ਆਇਆ ਤਾਂ ਲੋਕ ਤੈਨੂੰ ਹੋਰ ਆਪਣੇਂ ਨੇੜੇ ਸਮਝਣ ਲੱਗ ਜਾਂਣਗੇ।ਇੱਥੇ ਮੇਰਾ ਮਤਲਬ ਇਹ ਨਹੀਂ ਕਿ ਤੂੰ ਆਪਣੇਂ ਨਿੱਜੀ ਦੁੱਖ ਸੁੱਖ ਵਿੱਚ ਸ਼ਰੀਕ ਨਾਂ ਹੋਵੇਂ,ਇਹ ਤਾਂ ਲੋਕਾਂ ਦੇ ਕਿਸੇ ਕਲਾਕਾਰ ਜਾਂ ਲੋਕਾਂ ਦੇ ਚਿੰਤਕ ਪ੍ਰਤੀ ਲੋਕਾਂ ਦੇ ਮੋਹ ਪਿਆਰ ਦੀ ਇੱਕ ਮਿਸਾਲ ਦੱਸੀ ਹੈ।ਕਿਉਂਕਿ ਤੂੰ ਵੀ ਹਰ ਵਾਰ ਲੋਕਾਂ ਦੀ ਆਵਾਜ ਬਣਿਆਂ ਹੈਂ ਸੋ ਲੋਕਾਂ ਨੂੰ ਤੇਰੇ ਤੋਂ ਵੀ ਬਹੁਤ ਉਮੀਦਾਂ ਹੋਣਗੀਆਂ।ਬੇਸ਼ੱਕ ਕਲਾਕਾਰ ਦੇ ਰੂਪ ਵਿੱਚ ਲੋਕਾਂ ਨੇਂ ਤੈਨੂੰ ਪ੍ਰਵਾਨ ਚੜਾਇਆ ਹੈ ਪਰ ਇੱਕ ਰਾਜਨੇਤਾ ਦੇ ਰੂਪ ਵਿੱਚ ਲੋਕ ਤੈਨੂੰ ਕਿਸ ਨਜਰੀਏ ਨਾਲ ਸਵੀਕਾਰਦੇ ਹਨ,ਇਸ ਗੱਲ ਦਾ ਫਿਲਹਾਲ ਅੰਦਾਜਾ ਲਾਉਣਾਂ ਅਜੇ ਮੁਸ਼ਕਿਲ ਹੈ।
ਉਮਰ ਵਿੱਚ ਤਾਂ ਭਗਵੰਤ ਸਿਹਾਂ ਮੈਂ ਤੈਥੋਂ ਕਾਫੀ ਛੋਟਾ ਹੋਂਣ ਕਰਕੇ ਤੈਨੂੰ ਮੱਤਾਂ ਦਿੰਦਾ ਚੰਗਾ ਨਹੀਂ ਲੱਗਦਾ ਪਰ ਏਨਾਂ ਜਰੂਰ ਕਹਾਂਗਾ ਕਿ ਲੋਕ ਮਨਾਂ ਨੂੰ ਪੜ੍ਹ ਸਕਣਾਂ ਵੀ ਅਤੀ ਮੁਸ਼ਕਿਲ ਹੁੰਦਾ ਹੈ।ਇਸ ਗੱਲ ਦੀ ਇੱਕ ਸੁਚੇਤਤਾ ਭਰੀ ਉਦਾਹਰਣ ਮੈਂ ਤੈਨੂੰ ਦਿੰਦਾ ਹਾਂ ਕਿ ਮੈਂ ਕਲਾਕਾਰਾਂ ਨਾਲ ਮੋਹ ਦੀ ਭਾਵਨਾਂ ਨੂੰ ਪਾਲਦੇ ਹੋਏ ਇੱਕ ਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਐੱਮ.ਪੀ.ਦੀਆਂ ਚੋਣਾਂ ਲਈ ਖੜੇ ਹਏ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਚੋਣ ਮੁਹਿੰਮ ਵਿੱਚ ਹਿੱਸਾ ਲਿਆ ਸੀ।ਚੋਣ ਨਿਸ਼ਾਨ ਸੀ ਟੈਲੀਵਿਯਨ।ਮਾਂਣਕ ਜਿਹੜੇ ਪਿੰਡ ਵੀ ਕਾਫਲੇ ਨਾਲ ਵੋਟਾਂ ਮੰਗਣ ਜਾਇਆ ਕਰੇ,ਤਾਂ ਲੋਕ ਉਸਤੋਂ ਕਲੀਆਂ ਸੁਣਨ ਦੀ ਫਰਮਾਇਸ਼ ਕਰਿਆ ਕਰਨ।ਦੋ ਚਾਰ ਦਿਨਾ ਬਾਦ ਤਾਂ ਹਾਲਾਤ ਇਹ ਹੋ ਗਏ ਕਿ ਮਾਂਣਕ ਦੇ ਨਾਲ ਇੱਕ ਗੱਡੀ ਵਿੱਚ ਉਸਦੇ ਸਾਜੀ ਜਾ ਰਹੇ ਹੁੰਦੇ ਸਨ।ਮਾਂਣਕ ਆਖਿਆਂ ਕਰੇ ਕਿ ਯਾਰ ਮੈਨੂੰ ਤਾਂ ਇਉਂ ਲੱਗਦੈ ਜਿਵੇਂ ਮੈਂ ਵੋਟਾਂ ਮੰਗਣ ਨਹੀਂ,ਕਿਸੇ ਦੇ ਵਿਆਹ ‘ਤੇ ਅਖਾੜਾ ਲਾਉਣ ਚੱਲਿਆ ਹੋਵਾਂ।ਹਰ ਪਿੰਡ ਉਹ ਚਾਰ ਪੰਜ ਗੀਤ ਸੁਣਾਂ ਕਿ ਮਗਰੋ ਹੱਥ ਬੰਨ ਬੇਨਤੀ ਕਰ ਦਿਆ ਕਰੇ ਕਿ ਭਾਈ ਮੈਨੂੰ ਵੋਟਾਂ ਜਰੂਰ ਪਾਉਣੀਆਂ।ਰੋਜਾਨਾਂ ਦਸ ਬਾਰਾਂ ਅਖਾੜੇ ਲਾ ਕੇ ਸ਼ਾਂਮ ਨੂੰ ਉਸਨੂੰ ਥੱਕੇ ਟੁੱਟੇ ਨੂੰ ਮਸਾਂ ਕਿਤੇ ਮੰਜਾ ਨਸੀਬ ਹੁੰਦਾ।ਮਾਂਣਕ ਨੂੰ ਭਰਮ ਸੀ ਕਿ ਇਸੇ ਜਿਲ੍ਹੇ ਦਾ ਜੰਮਪਲ ਹੋਂਣ ਕਰਕੇ ਉਹ ਸੀਟ ਜਿੱਤ ਕਿ ਸੰਸਦ ਵਿੱਚ ਜਰੂਰ ‘ਹੀਰ ਦੀ ਡੋਲੀ’ ਲੈ ਵੜੇਗਾ।ਪਰ ਲੋਕਾਂ ਨੇਂ ਉਸ ਤੋਂ ਮੁਫਤ ਵਿੱਚ ਕਲੀਆਂ ਤਾਂ ਜਰੂਰ ਲਈਆਂ ਸਨ ਪਰ ਜਿਤਾਇਆਂ ਲੋਕਾਂ ਨੇਂ ਬਾਦਲ ਦਲ ਦਾ ਹੀ ਉਮੀਦਵਾਰ।ਆਹ ਪਿਛਲੀਆਂ ਚੋਣਾਂ ਵਿੱਚ ਤੇਰੇ ਭਾਈਵਾਲ ‘ਰਾਜ ਗਾਇਕ’ ਹੰਸ ਰਾਜ ਹੰਸ ਨਾਲ ਵੀ ਤਾਂ ਇਹੋ ਵਾਪਰਿਆ ਹੈ।ਸੋ ਇਹ ਉਦਾਹਰਣਾਂ ਦੇ ਕੇ ਮੈਂ ਤੇਰਾ ਹੌਸਲਾ ਨਹੀਂ ਢਾਹ ਰਿਹਾ ਬਲਕਿ ਤੈਨੂੰ ਸਿਰਫ ਅਗਾਊ ਸੁਚੇਤ ਕਰ ਰਿਹਾ ਹਾਂ ਕਿ ਜਿਵੇਂ ਕਿਸੇ ਵੇਲੇ ਕਮੇਡੀ ਕਲਾਕਾਰਾਂ ਨੂੰ ਸਿੰਗਰ ‘ਫਿਲਰ’ ਦੇ ਤੌਰ ‘ਤੇ ਵਰਤਦੇ ਰਹੇ ਹਨ।ਪਰ ਤੂੰ ਰਾਜਨੀਤੀ ਵਿੱਚ ਬਤੌਰ ‘ਪਿੱਲਰ’ ਕੰਮ ਕਰਨਾਂ ਹੈ।ਪਰ ਲੋਕਾਂ ਦਾ ਇੱਕ ਵਰਗ ਅਜਿਹਾ ਵੀ ਹੈ ਜੋ ਹੁਣ ਕਾਫੀ ਸਮਝਦਾਰ ਹੋ ਚੁੱਕਾ ਹੈ।ਪੰਥ ਨੂੰ ਵੋਟਾਂ ਪਾਉਣ ਵਾਲਿਆਂ ਦੀ ਅਗਲੀ ਪੀੜ੍ਹੀ ਹੁਣ ਲੋਕ ਲੁਭਾਊ ਨਾਅਰੇ ਦੇਣ ਵਾਲੇ ਸਿਆਸਤਦਾਨਾਂ ਤੋਂ ਕਿਨਾਰਾ ਕਰ ਕੇ ਤੇਰੇ ਵਰਗੀ ਸੋਚ ਲੈ ਕੇ ਚੱਲਣ ਵਾਲੇ ਬੰਦਿਆਂ ਦਾ ਸਮਰਥਨ ਕਰਨ ਨੂੰ ਤਿਆਰ ਹੈ ਪਰੰਤੂ ਕੋਈ ਉਹਨਾਂ ਨੂੰ ਰੋਜਗਾਰ ਅਤੇ ਉਹਨਾਂ ਨੂੰ ਸੁਰੱਖਿਅਤ ਭਵਿੱਖ ਪ੍ਰਦਾਨ ਕਰਨ ਦਾ ਸੱਚਾ ਵਾਅਦਾ ਕਰਨ ਵਾਲਾ ਤਿਆਰ ਹੋਵੇ।ਮੈਂਨੂੰ ਯਕੀਨ ਕਿ ਹੁਣ ਲੋਕ ਨਹੀਂ ਚਾਹੁੰਣਗੇ ਕਿ ਆਪਣੀਂ ਹਿੱਕ ਉੱਤੇ ਤੇਰਾ ਨਾਮ ਲਿਖੇ ਅਤੇ ਤੇਰੇ ਕਰ ਕਮਲਾਂ ਨਾਲ ਥਾਂ-ਥਾਂ ਨੀਂਹ ਪੱਥਰ ਲੱਗਣ ਜੋ ਫਿਰ ਇਕੱਲੇ ਖੜੇ ਪੰਜ ਸਾਲ ਤੱਕ ਤੇਰਾ ਇੰਤਜਾਰ ਕਰਦੇ ਰਹਿਣ।ਮੈਨੂੰ ਪਤੈ ਭਗਵੰਤ ਸਿਆਂ ਕਿ ਤੇਰੇ ਨਾਲ ਮੋਹ ਪਾਲਣ ਵਾਲੇ ਤੇਰੇ ਪੋਸਟਰ ਖੁਰਨੀਆਂ ਤੋਂ ਲੈ ਕੇ ਚੁਬਾਰਿਆਂ ਤੇ ਲੱਗੀਆਂ ਪਾਣੀਂ ਵਾਲੀਆਂ ਟੈਂਕੀਆਂ ਤੱਕ ਵੀ ਲਾਉਂਣਗੇ ਅਤੇ ਕਈ ਝੰਡੇ ਅਮਲੀ ਵਰਗੇ ਬੰਦੇ ਤੈਨੂੰ ਆਪਣੇਂ ਪੁੱਠੇ ਸਿੱਧੇ ਕੰਮ ਕਰਵਾਉਣ ਦੀਆਂ ਸਿਫਾਰਸ਼ਾਂ ਵੀ ਪਾਉਂਣਗੇ।ਪਰ ਯਾਦ ਰੱਖੀਂ ਕਿ ਕਿਤੇ ਤੇਰੇ ਗੇੜੇ ਅਤੇ ਗਰਾਂਟਾਂ ਤੇਰੇ ਪਿੰਡ ਸਤੌਜ ਤੱਕ ਹੀ ਸੀਮਿਤ ਹੋ ਨਾਂ ਰਹਿ ਜਾਂਣ ਕਿਉਂਕਿ ਤੇਰੇ ਪਿੰਡ ਜਾਂ ਤੇਰੇ ਹਲਕੇ ਦੇ ਲੋਕਾਂ ਨਾਲੋਂ ਗੁਰਦਾਸਪੁਰ,ਫਿਰੋਜਪੁਰ ਵੱਲ ਵਸਦੇ ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਪਹਾੜਾਂ ਜਿੱਡੀਆਂ ਹਨ।ਮੈਂਨੂੰ ਪਤਾ ਹੈ ਭਗਵੰਤ ਸਿਹਾਂ ਕਿ ਪੰਜਾਬ ਨੂੰ ਮੁੜ ਪੈਰਾ ‘ਤੇ ਖੜਾ ਕਰਨਾਂ ਅਤੇ ਇੱਕ ਸਾਫ ਸੁਥਰਾ ਸਮਾਜਿਕ,ਰਾਜਨੀਤਿਕ ਅਜਿਹਾ ਮਾਹੌਲ ਜਿਸ ਵਿੱਚ ਬੇਰੁਜਗਾਰੀ,ਭੁੱਖਮਰੀ,ਨਾ-ਬਰਾਬਰਤਾ,ਰਿਸ਼ਵਤਖੋਰੀ ਵਰਗੀਆਂ ਅਲਾਮਤਾਂ ਲਈ ਕੋਈ ਜਗਾ੍ਹ ਹੀ ਨਾਂ ਹੋਵੇ,ਪੈਦਾ ਕਰਨਾਂ ਕੋਈ ਸੁਖਾਲਾ ਕੰਮ ਨਹੀਂ।ਗੰਧਲੀ ਹੋਈ ਪਈ ਪੰਜਾਬ ਦੀ ਸਿਆਸਤ ਦੇ ਤਾਣੇਂ ਬਾਣੇ ਨੂੰ ਬਦਲਣਾਂ ਇੰਨਾਂ ਆਸਾਨ ਵੀ ਨਹੀਂ,ਮੰਜਿਲ ਦੂਰ ਹੈ ਅਤੇ ਰਸਤਾ ਵੀ ਕੰਡਿਆਂ ਭਰਿਆ ਹੈ।ਪਰ ਜੇ ਹੁਣ ਤੂੰ ਆਮ ਆਦਮੀਂ ਦੇ ਹੱਕ ਵਿੱਚ ਖੜੋਂਣ ਦੀ ਠਾਂਣ ਲਈ ਹੈ ਤਾਂ ਪੂਰੇ ਪੰਜਾਬ ਦੇ ਬੁੱਧੀਜੀਵੀ ਲੋਕ ਤੇਰੇ ਨਾਲ ਮੋਢਾ ਜੋੜ ਕੇ ਖੜੇ ਹਨ,ਹਿੱਮਤ ਨਾਂ ਹਾਰੀਂ।
ਇਸ ਮੁਲਖ ਵਿੱਚ ਵੱਡੇ ਵੱਡੇ ਭ੍ਰਿਸਟ ਕੂਟਨੀਤਕ ਵੀ ਬੈਠੇ ਹਨ ਜੋ ਤੈਨੂੰ ਆਪਣੇਂ ਵਰਗਾ ਬਣਾਉਂਣ ਦੀ ਕੋਸ਼ਿਸ਼ ਵੀ ਕਰਨਗੇ।ਹੋ ਸਕਦੈ ਕਿ ਸ਼ਹੀਦਾ ਦੇ ਸੁਪਨਿਆਂ ਵਰਗਾ ਸਮਾਜ ਸਿਰਜਦਿਆਂ ਤੈਨੂੰ ‘ਤੇ ਤੇਰੇ ਸਾਥੀਆਂ ਦੀ ਜਾਂਨ ਮਾਲ ਨੂੰ ਵੀ ਖਤਰਾ ਹੋਵੇ,ਪਰ ਦੇਖਿਓ ਕਿਤੇ ਹੁਣ ਸਿਦਕ ਨਾਂ ਹਾਰਿਓ।ਅੰਨੀਂ ਹੋਈ ਪਈ ਪੰਜਾਬੀ ਮਾਂ ਦੀਆਂ ਅੱਖਾਂ ਨੂੰ ਇੱਕ ਰੌਸਨੀਂ ਦੀ ਕਿਰਨ ਨਜਰ ਆਈ ਹੈ,ਸੱਚਾਈ ਦਾ ਰਸਤਾ ਨਾਂ ਛੱਡਿਓ।
ਅੰਤ ਵਿੱਚ ਭਗਵੰਤ ਸਿਹਾਂ ਸ਼ੁੱਭ ਇਛਾਵਾਂ ਹੀ ਦੇ ਸਕਦਾ ਹਾਂ ਅਤੇ ਪ੍ਰਮਾਤਮਾਂ ਅੱਗੇ ਦੁਆ ਕਰਾਂਗਾ ਕਿ ਸਰਬੱਤ ਪੰਜਾਬੀਅਤ ਦੇ ਭਲੇ ਲਈ ਕੀਤੇ ਜਾ ਰਹੇ ਤੇਰੇ ਯਤਨਾਂ ਨੂੰ ਹੋਰ ਬਲ ਮਿਲੇ।
ਤੇਰਾ ਛੋਟਾ ਵੀਰ
ਹਰਮੰਦਰ ਕੰਗ (ਸਿਡਨੀਂ) ਆਸਟ੍ਰੇਲੀਆ
ਪੱਗੜੀ ਸੰਭਾਲ ਸਿੰਘਾ
ਬਲਜੀਤ ਖੇਲਾ “ਸਿਡਨੀ” (ਆਸਟ੍ਰੇਲੀਆ)
ਪਿਛਲੇ ਦਿਨੀਂ ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਦੇ ਕੋਚ ਦੀ ਇਟਲੀ ਏਅਰਪੋਰਟ ਉੱਤੇ ਸੁਰੱਖਿਆ ਕਾਰਨਾਂ ਕਰਕੇ ਪੱਗ ਲੁਹਾਉਣ ਦੀ ਖਬਰ ਪੜ੍ਹੀ ਤਾਂ ਮਨ ਨੂੰ ਕਾਫੀ ਠੇਸ ਪਹੁੰਚੀ ਕਿ ਜਿਸ ਮੁਲਕ ਦਾ ਪ੍ਰਧਾਨ ਮੰਤਰੀ ਹੀ ਪਗੜੀ ਸਜਾਉਂਦਾ ਹੋਵੇ ਉਸ ਦੇਸ਼ ਦੇ ਸਿੱਖਾਂ ਦੀਆਂ ਪੱਗਾਂ ਬਾਹਰਲੇ ਮੁਲਕਾਂ ਦੇ ਏਅਰਪੋਰਟਾਂ ਤੇ ਉਤਾਰਨੀਆਂ ਕਿੰਨੀਆਂ ਕੁ ਜਾਇਜ ਹਨ।ਇਸ ਗੱਲ ਹੋਈ ਨੂੰ ਥੋੜੇ ਹੀ ਦਿਨ ਹੋਏ ਸਨ ਕਿ ਮੈਂ ਰੋਜਾਨਾ ਸੌਣ ਤੋਂ ਪਹਿਲਾਂ ਆਪਣੀ ਫੇਸਬੁੱਕ ਆਈ.ਡੀ ‘ਚ ਸੱਜਣਾਂ ਮਿੱਤਰਾਂ ਵਲੋਂ ਭੇਜੇ ਸੁਨੇਹੇ ਪੜ੍ਹਣ ਲਈ ਹਾਲੇ ਲੌਗਿਨ ਕੀਤਾ ਹੀ ਸੀ ਕਿ ਸਭ ਤੋਂ ਪਹਿਲੀ ਨਿਗ੍ਹਾ ਕਿਸੇ ਦੋਸਤ ਵਲੋਂ ਟੈਗ ਕੀਤੀ ਵੀਡੀਓ ਨੂੰ ਦੇਖ ਕਾਲਜਾ ਇੱਕ ਵਾਰ ਇੰਝ ਵਲੂੰਧਰਿਆ ਗਿਆ ਜਿਵੇਂ ਕਿਸੇ ਨੇ ਮੂੰਹ ਤੇ ਕੜ੍ਹਾਕ ਕਰਦੀ ਚਪੇੜ ਜੜ ਦਿੱਤੀ ਹੋਵੇ।ਇਸ ਵੀਡੀਓ ‘ਚ 28 ਮਾਰਚ ਨੂੰ ਮੁਹਾਲੀ ਕ੍ਰਿਕਟ ਸਟੇਡੀਅਮ ਕੋਲ ਆਪਣੀਆਂ ਮੰਗਾਂ ਮਨਵਾਉਣ ਲਈ ਰੂਰਲ ਫਾਰਮਾਸਿਸਟ ਤੇ ਦਰਜਾ ਚਾਰ ਕਰਮਚਾਰੀ ਧਰਨਾ ਦੇ ਰਹੇ ਸਨ, ਤੇ 2 ਪੁਲਿਸ ਵਾਲੇ ਜਿਹਨਾਂ ਚੋਂ ਇੱਕ ਪਗੜੀਧਾਰੀ ਤੇ ਦੂਜਾ ਮੋਨਾ ਸੀ ਇੱਕ ਸਿੱਖ ਨੌਜਵਾਨ ਨੂੰ ਫੜ੍ਹ ਕੇ ਲਿਆ ਰਹੇ ਸੀ।ਉਸ ਸਿੱਖ ਨੌਜਵਾਨ ਨੂੰ ਪਹਿਲਾਂ ਪਗੜੀਧਾਰੀ ਪੁਲੀਸ ਵਾਲੇ ਨੇ ਗਰਦਨ ਤੋਂ ਫੜ੍ਹਿਆ ਹੋਇਆ ਸੀ ਤੇ ਉਸ ਨੂੰ ਗਾਲਾਂ ਕੱਢਦਾ ਹੋਇਆ ਅੱਗੇ ਨੂੰ ਲਿਆ ਰਿਹਾ ਸੀ ਤੇ ਫਿਰ ਆਵਾਜ ਆਈ ਕਿ “ਪੱਗ ਲਾਹ ਇਸਦੀ” ਤੇ ਮੋਨੇ ਪੁਲੀਸ ਵਾਲੇ ਉਸ ਸਿੱਖ ਨੌਜਵਾਨ ਨੂੰ ਫੜ੍ਹ ਕੇ ਗੁੱਸੇ ਨਾਲ ਉਸਦੀ ਪੱਗ ਪਲਾਂ ‘ਚ ਹੀ ਲਾਹ ਦਿੱਤੀ ਤੇ ਉਸਨੂੰ ਅੱਗੇ ਲੈ ਗਏ ਤੇ ਪਤਾ ਨੀਂ ਉਸ ਨਾਲ ਕੀ ਕੀਤਾ ਹੋਣਾ।ਇਹ ਵੀਡੀਓ ਦੇਖਦੇ ਸਾਰ ਪਹਿਲਾਂ ਤਾਂ ਮਨ ‘ਚ ਬਹੁਤ ਹੀ ਗੁੱਸਾ ਆਇਆ ਤੇ ਸੋਚਣ ਲੱਗਾ ਕਿ ਜੇਕਰ ਕੋਈ ਇਸ ਪੁਲੀਸ ਵਾਲੇ ਦੀ ਵਰਦੀ ਲਾਹ ਕੇ ਇਸਨੂੰ ਸ਼ਰੇਆਮ ਚੌਂਕ ‘ਚ ਖੜਾ ਕਰ ਦੇਵੇ ਤੇ ਇਸਨੂੰ ਪੁੱਛੇ ਕਿ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਏਂ? ਇਸਤੋਂ ਤੋਂ ਵੀ ਕਿਤੇ ਜਿਆਦਾ ਸ਼ਰਮ ਉਸ ਪੱਗ ਲੁਹਾਉਣ ਵਾਲੇ ਨੌਜਵਾਨ ਤੇ ਇਸ ਦਰਦਨਾਕ/ਸ਼ਰਮਨਾਕ ਵੀਡੀਓ ਨੂੰ ਦੇਖਣ ਵਾਲਿਆਂ ਨੂੰ ਆ ਰਹੀ ਹੋਣੀ।
ਜੇਕਰ ਸਾਡੇ ਆਪਣੇ ਹੀ ਘਰ ਪੰਜਾਬ ‘ਚ ‘ਚ ਸਾਡੇ ਆਪਣੇ ਹੀ ਸਾਡੀਆਂ ਇੱਜਤਾਂ ਇੰਝ ਰੋਲਣ ਲੱਗ ਪਏ ਫਿਰ ਸਾਡਾ ਤਾਂ ਮੌਲਾ ਹੀ ਬੇਲੀ ਤੇ ਫਿਰ ਅਸੀਂ ਬਾਹਰਲੇ ਮੁਲਕਾਂ ਨੂੰ ਕਿਹੜੇ ਮੂੰਹ ਨਾਲ ਕਹਿ ਸਕਦੇ ਹਾਂ ਕਿ ਪੱਗ ਸਾਡਾ ਧਾਰਮਿਕ ਚਿੰਨ੍ਹ ਹੈ ਸਾਡੀ ਸ਼ਾਨ ਹੈ?ਬਾਹਰਲੇ ਮੁਲਕਾਂ ‘ਚ ਵੀ ਕੋਈ ਸਰਕਾਰੀ ਅਧਿਕਾਰੀ ਇੰਨੀ ਜੁਅਰਤ ਨਹੀਂ ਕਰ ਸਕਦਾ ਕਿ ਤੁਹਾਡੀ ਪੱਗ ਨੂੰ ਇੰਝ ਆਪ ਹੀ ਹੱਥ ਪਾ ਕੇ ਉਤਾਰ ਦੇਵੇ ਸਗੋਂ ਉਹ ਸਭ ਤੋਂ ਪਹਿਲਾਂ ਤੁਹਾਨੂੰ ਸਰ (ਸ਼੍ਰੀਮਾਨ ਜੀ) ਕਹਿ ਕੇ ਬੁਲਾਉਣਗੇ ਤੇ ਫਿਰ ਤੁਹਾਨੂੰ ਕਹਿਣਗੇ ਕਿ ਸੁਰੱਖਿਆ ਕਾਰਨਾਂ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਪੱਗ ਲਾਹ ਕੇ ਸਕੈਨ ਕੀਤੀ ਜਾਵੇ ਤੇ ਪੱਗ ਰੱਖਣ ਲਈ ਟਰੇਅ ਵਗੈਰਾ ਮੁਹੱਈਆ ਕਰਵਾਉਣਗੇ।ਜਦੋਂਕਿ ਇਸ ਪੁਲੀਸ ਮਲਾਜਮ ਨੇ ਤਾਂ ਹੱਦਾਂ ਪਾਰ ਕਰਦੇ ਹੋਏ ਸ਼ਰੇਆਮ ਇਹ ਕਹਿੰਦੇ ਹੋਏ “ਪੱਗ ਲਾਹ ਇਸਦੀ” ਕਹਿ ਕੇ ਮਿੰਟਾਂ ‘ਚ ਉਸਦੀ ਪੱਗ ਲਾਹ ਦੁਨੀਆਂ ਭਰ ‘ਚ ਵਸਦੇ ਸਿੱਖਾਂ ਦੀ ਬੇਇੱਜਤੀ ਕਰਨ ਤੋਂ ਰਤਾ ਵੀ ਸੰਕੋਚ ਨਹੀਂ ਕੀਤਾ ਜਦੋਂਕਿ ਵਿਦੇਸ਼ਾਂ ‘ਚ ਤਾਂ ਇੰਝ ਬਿਲਕੁਲ ਵੀ ਹੋ ਨਹੀਂ ਸਕਦਾ।ਆਸਟ੍ਰੇਲੀਆ ਦੇ ਕਿਸੇ ਵੀ ਸਰਕਾਰੀ ਅਦਾਰੇ ‘ਚ ਨੌਕਰੀ ਦੀ ਟਰੇਨਿੰਗ ਦੌਰਾਨ ਈਕਉਲ ਇੰਪਲੋਏਮੈਂਟ ਉਪਰਚਿਉਨਿਟੀ ਵਾਰੇ ਖਾਸ ਤੌਰ ਤੇ ਟਰੇਨਿੰਗ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਸੇ ਵੀ ਵਿਅਕਤੀ ਦੇ ਧਰਮ,ਜਾਤ ਪਾਤ ਤੇ ਲਿੰਗ ਔਰਤ ਜਾਂ ਮਰਦ ਉੱਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨਹੀਂ ਕਰ ਸਕਦੇ, ਤੇ ਜੇਕਰ ਕੋਈ ਵੀ ਅਜਿਹੇ ਮਾਮਲੇ ‘ਚ ਦੋਸ਼ੀ ਪਾਇਆ ਜਾਵੇ ਤਾਂ ਉਸਨੂੰ ਉਸੇ ਵੇਲੇ ਨੌਕਰੀ ਤੋਂ ਕੱਢਣ ਦੇ ਨਾਲ-2 ਸਜ੍ਹਾ ਵੀ ਹੋ ਸਕਦੀ ਹੈ ਇਸਦੀ ਤਾਜਾ ਉਦਾਹਰਣ ਆਸਟ੍ਰੇਲੀਆ ਦੇ ਪ੍ਰਾਂਤ ਵਿਕਟੋਰੀਆ ‘ਚ ਭਾਰਤੀਆਂ ਵਾਰੇ ਨਸਲੀ ਟਿੱਪਣੀ ਕਰਨ ਵਾਲੇ 30 ਪੁਲੀਸ ਅਧਿਕਾਰੀਆਂ ਨੂੰ ਵਿਭਾਗ ਵਲੋਂ ਨੌਕਰੀ ਤੋਂ ਬਰਖਾਸਤ ਕਰਨਾ ਹੈ।
ਇਸ ਘਟਨਾ ਨੂੰ ਇਲੈਕਟ੍ਰੋਨਿਕ ਮੀਡੀਆ ਦੀ ਕਿਰਪਾ ਸਦਕਾ ਦੁਨੀਆਂ ਭਰ ‘ਚ ਪਹੁੰਚਣ ਲਈ ਸ਼ਾਇਦ ਕੁੱਝ ਪਲ਼ ਹੀ ਲੱਗੇ ਹੋਣਗੇ ਤੇ ਇਸਨੂੰ ਦੇਖ ਜਿੰਨਾ ਗੁੱਸਾ ਹਰ ਕਿਸੇ ਦੇ ਮਨ ‘ਚ ਭਰਿਆ ਹੋਇਆ ਹੈ ਉਸਨੂੰ ਬਿਆਨਣ ਲਈ ਸ਼ਬਦਾਂ ਦਾ ਸਹਾਰਾ ਲੈਣਾ ਮੁਮਕਿਨ ਨਹੀਂ।ਵਿਦੇਸ਼ਾਂ ‘ਚ ਵਸਦੇ ਸਿੱਖ ਹੀ ਨਹੀਂ ਸਗੋਂ ਸਮੂਹ ਪੰਜਾਬੀ ਇਸ ਘਟਨਾ ਤੋਂ ਕਾਫੀ ਖਫਾ ਹਨ ਤੇ ਚਾਹੁੰਦੇ ਹਨ ਪੰਜਾਬ ਸਰਕਾਰ ਤੇ ਪੁਲੀਸ ਦੇ ਉੱਚ ਅਧਿਕਾਰੀ ਜੋ ਕਿ ਖੁਦ ਵੀ ਪਗੜੀਧਾਰੀ ਹਨ ਇਸ ਘਟਨਾ ਵਾਰੇ ਤਫਤੀਸ਼ ਕਰਕੇ ਉਕਤ ਪੁਲੀਸ ਅਧਿਕਾਰੀ ਨੂੰ ਸਜ੍ਹਾ ਦੇਣ ਤਾਂ ਜੋ ਸਿੱਖਾਂ ਦੇ ਮਾਨ ਸਨਮਾਨ ਨੂੰ ਪਹੁੰਚੀ ਠੇਸ ਕਾਰਨ ਵਲ਼ੂੰਧਰੇ ਗਏ ਹਿਰਦਿਆਂ ਨੂੰ ਕੁੱਝ ਕੁ ਸ਼ਾਂਤੀ ਮਿਲ ਸਕੇ ਤੇ ਸਾਡੀਆਂ ਇੱਜਤਾਂ ਆਪਣੇ ਹੀ ਮੁਲਕ ‘ਚ ਰੁਲਣ ਤੋਂ ਬਚ ਸਕਣ।ਸਾਡਾ ਮੁਲਕ ਜਿਸ ਵਾਰੇ ਇੱਥੇ ਵਿਦੇਸ਼ਾਂ ‘ਚ ਜੇਕਰ ਕੋਈ ਮਜਾਕ ‘ਚ ਵੀ ਭੱਦੀ ਟਿੱਪਣੀ ਕਰ ਦੇਵੇ ਤਾਂ ਅਸੀਂ ਧਰਮ ਸੱਭਿਆਚਾਰ,ਜਾਤ-ਪਾਤ ਭੁੱਲ ਕੇ ਉਸ ਨਾਲ ਮਰਨ ਮਾਰ ਤੱਕ ਚਲੇ ਜਾਈਦਾ ਹੈ,ਪਰ ਇਹੋ ਜਿਹੀਆਂ ਘਟਨਾਵਾਂ ਦੇਖ ਕੇ ਲੱਗਦਾ ਹੈ ਕਿ ਭਾਰਤ ‘ਚ “ਹਮ ਸਭ ਏਕ ਹੈੇਂ” ਦੇ ਨਾਅਰੇ ਤਾਂ ਗੂੰਜਦੇ ਹਨ ਪ੍ਰੰਤੂ ਉਹਨਾਂ ਨੂੰ ਅਮਲ ‘ਚ ਨਹੀਂ ਲਿਆਂਦਾ ਜਾਂਦਾ ਸਗੋਂ ਥਾਂ-ਥਾਂ ਸਾਡੇ ਨਾਲ ਵਿਤਕਰਾ ਕਰਕੇ ਸਾਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਤੁਸੀਂ ਘੱਟ ਗਿਣਤੀ ਹੋ ਚੁੱਪ ਕਰਕੇ ਆਪਣੇ ਦਿਨ ਕੱਟੀ ਜਾਵੋ।ਇਹ ਸੋਚਣ ਵਾਲੇ ਲੋਕੀਂ ਇਹ ਕਿਉਂ ਭੁੱਲ ਜਾਂਦੇ ਹਨ ਕਿ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਆਪਣਾ ਸਭ ਕੁੱਝ ਬਿਨਾਂ ਧਰਮਾਂ,ਜਾਤਾਂ ਦੇ ਭੇਦਭਾਵ ਕੀਤੇ ਦੇਸ਼ ਕੌਮ ਲਈ ਵਾਰ ਦਿੱਤੇ,ਹਿੰਦੋਸਤਾਨ ਦੀ ਆਜਾਦੀ ਲਈ ਵੀ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ,ਸਿੱਖਾਂ ਦੀਆਂ ਹੀ ਹਨ ਤੇ ਸ.ਭਗਤ ਸਿੰਘ ਹੋਰਾਂ ਨੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਸਿਰਫ ਪੰਜਾਬ ਨੂੰ ਆਜਾਦ ਕਰਵਾਉਣ ਲਈ ਬਲਕਿ ਪੂਰੇ ਭਾਰਤ ਨੂੰ ਆਜਾਦ ਕਰਵਾਉਣ ਲਈ ਪਾਏ ਸਨ। ਭਾਰਤ ਤੇ ਜਦੋਂ ਵੀ ਹਮਲਾ ਹੋਇਆ ਤਾਂ ਸਿੱਖਾਂ ਨੇ ਬਾਰਡਰਾਂ ਤੇ ਆਪਣੀਆਂ ਛਾਤੀਆਂ ਦੁਸ਼ਮਣਾਂ ਦੀਆਂ ਬੰਦੂਕਾਂ ਤੇ ਟੈਂਕਾਂ ਅੱਗੇ ਫੌਲਾਦੀ ਢਾਲ ਬਣਾ ਕੇ ਤਾਣ ਦਿੱਤੀਆਂ ਤੇ ਦੁਸ਼ਮਣ ਨੂੰ ਆਪਣੀ ਵਤਨ ਦੀ ਜਮੀਨ ਤੇ ਪੈਰ ਨਹੀਂ ਧਰਨ ਦਿੱਤਾ ਤੇ ਸਮੂਹ ਭਾਰਤ ਆਜਾਦੀ ਦੀ ਹਵਾ ਹੇਠ ਸਾਹ ਲੈ ਰਿਹਾ ਹੈ।ਪ੍ਰੰਤੂ ਅੱਜ ਸਾਡੇ ਆਪਣਿਆਂ ਦੀਆਂ ਰੁਲਦੀਆਂ ਇੱਜਤਾਂ ਦੇਖ ਕੇ ਭਾਰਤ ਲਈ ਕੁਰਬਾਨੀਆਂ ਦੇ ਗਏ ਗਏ ਸ਼ਹੀਦ ਸਿੱਖਾਂ ਦੀ ਆਤਮਾ ਵਾਕਿਆ ਹੀ ਕੁਰਲਾ ਰਹੀ ਹੋਣੀ ਹੈ ਤੇ ਕਹਿ ਰਹੀ ਹੋਣੀ ਕਿ “ਪੱਗੜੀ ਸੰਭਾਲ ਸਿੰਘ”।
ਐਡਵੋਕੇਟ ਜਸਪਾਲ ਸਿੰਘ ਮੰਝਪੁਰ
0091-98554-01843
jsmanjhpur@gmail.com
ਮੇਰਾ ਇਹ ਲੇਖ ਮੂਲ ਰੂਪ ਵਿਚ ਮਹਾਂਰਾਸ਼ਟਰ ਪੁਲਿਸ ਦੇ ਇਕ ਰਿਟਾਇਡ ਆਈ.ਜੀ ਐਂਸ.ਐਂਮ. ਮੁਸ਼ਰਿਫ ਵਲੋਂ ਲਿਖੀ ਕਿਤਾਬ“Who Killed Karkae? : The Real face of terrorism in india” ਦਾ ਵਿਸ਼ਲੇਸ਼ਣ ਹੈ ਜਿਸ ਵਿਚ ਮੁਸ਼ਰਿਫ ਨੇ ਭਾਰਤ ਨੂੰ ਅਸਲ ਖ਼ਤਰਾ ਬ੍ਰਾਹਮਣਵਾਦੀਆਂ ਤੋਂ ਦਰਸਾਇਆ ਹੈ ਤੇ ਇਹ ਗੱਲਾਂ ਕੇਵਲ ਲਿਖਣ ਮਾਤਰ ਨਹੀਂ ਸਗੋਂ ਇਸ ਸਬੰਧੀ ਤੱਥ ਵੀ ਦਰਸਾਏ ਹਨ।
ਮੁਸ਼ਰਿਫ ਨੇ ਇਹ ਸਾਰੇ ਤੱਥ ਆਪਣੇ ਪੁਲਿਸ ਜੀਵਨ ਦੇ ਤਜਰਬੇ, ਅਖਬਾਰੀ ਰਿਪੋਰਟਾਂ ‘ਤੇ ਆਧਾਰਤ ਦਰਸਾਏ ਹਨ ਤੇ ਭਾਰਤ ਵਿਚ ਇਕ ਤਰ੍ਹਾਂ ਪਹਿਲੀ ਵਾਰ ‘ਇਸਲਾਮਿਕ ਅੱਤਵਾਦ’ ਦੇ ਪਿੱਛੇ ਅਸਲ ਦੋਸ਼ੀਆਂ ਦਾ ਪਰਦਾ ਫਾਸ਼ ਕੀਤਾ ਹੈ। ਇਸ ਕਿਤਾਬ ਮੁਤਾਬਕ ਮਾਂਲੇਗਾਂਵ ਬੰਬ ਧਮਾਕੇ 2008 ਦੀ ਜਾਂਚ ਕਰਨ ਵਾਲੇ ਅੱਤਵਾਦ ਵਿਰੋਧੀ ਦਸਤੇ ਦੇ ਮੁਖੀ ਹਿੰਮਤ ਕਰਕਰੇ ਦੀ ਸਨਸਨੀਖੇਜ਼ ਹੱਤਿਆ ਪਿੱਛੇ ਉਹੀ ਲੋਕ ਸਨ ਜੋ ਅਖੌਤੀ ‘ਇਸਲਾਮਿਕ-ਅੱਤਵਾਦ’ ਦੀ ਧਾਰਨਾ ਨੂੰ ਆਮ ਹਿੰਦੂਆਂ ਵਿਚ ਫੈਲਾਉਂਣ ਅਤੇ ਹਿੰਦੂ-ਮੁਸਲਿਮ ਫਿਰਕੂ ਦੰਗਿਆਂ ਲਈ ਦੋਸ਼ੀ ਰਹੇ ਹਨ।
ਭਾਰਤ ਵਿਚ ਪਿਛਲੇ ਦਿਨੀਂ ‘ਭਗਵਾਂ-ਅੱਤਵਾਦ’ ਦੇ ਨਾਮ ਉਂਤੇ ਵਿਸ਼ਾਲ ਚਰਚਾ ਹੋਈ, ਪਰ ਮੁਸ਼ਰਿਫ ਨੇ ‘ਹਿੰਦੂ-ਰਾਸ਼ਟਰ’ ਦੇ ਨਾਮ ਦੇ ਫੱਟੇ ਥੱਲੇ ‘ਬ੍ਰਾਹਮਣ-ਰਾਸ਼ਟਰ’ ਦੀ ਸਥਾਪਨਾ ਕਰਨ ਦੀ ਸੋਚਣ ਵਾਲਿਆਂ ਲਈ ‘ਬ੍ਰਾਹਮਣਵਾਦੀ’ ਸਬਦ ਵਰਤਿਆ ਹੈ। ‘ਬ੍ਰਾਹਮਣਵਾਦੀ’ ਤੋਂ ਭਾਵ ਕਿ ਸਮਾਜ ਵਿਚ ਵੰਡੀਆਂ ਪਾਉਂਣ ਵਾਲੀ ਮਨੂੰ ਸਮਰਿਤੀ ਦੀ ਉਪਾਸ਼ਕ ਛੋਟੀ ਜਿਹੀ ਜਮਾਤ ਤੋਂ ਹੈ ਜੋ ਆਪਣੇ ਆਪ ਨੂੰ ਜਨਮ ਤੋਂ ਹੀ ਸਭ ਤੋਂ ਉਂਤਮ ਮੰਨਦੀ ਹੈ।
ਮੁਸ਼ਰਿਫ ਆਪਣੀ ਇਸ ਕਿਤਾਬ ਨੂੰ ਇਕ ਖੋਜ ਕਾਰਜ ਮੰਨਦਾ ਹੈ ਤੇ ਇਸ ਕਿਤਾਬ ਨੂੰ ਲਿਖਣ ਦੀ ਪ੍ਰੇਰਨਾ ਉਹ ਆਪਣੇ ਆਪ ਨੂੰ ਮਹਾਂਰਾਸ਼ਟਰ ਦੇ ਕੋਹਲਾਪੁਰ ਜਿਲ੍ਹੇ ਦੇ ਕਾਗਾਲ ਕਸਬੇ ਦਾ ਵਾਸੀ ਹੋਣਾ ਮੰਨਦਾ ਹੈ ਜੋ ਕਿ ਭਾਰਤ ਵਿਚ ਹਿੰਦੂ-ਮੁਸਲਿਮ ਦੰਗਿਆਂ ਤੋਂ ਹਮੇਸ਼ਾ ਮੁਕਤ ਰਿਹਾ ਹੈ ਜਿਸਦਾ ਕਾਰਨ ਕੋਹਲਾਪੁਰ ਰਿਆਸਤ ਦੇ ਮਹਾਰਾਜ ਛਤਰਪਤੀ ਸ਼ਾਹੂ ਜੀ ਸਨ ਜਿਹਨਾਂ ਨੇ ਆਪਣੀ ਰਿਆਸਤ ਵਿਚ ਸਮਾਜਿਕ, ਆਰਥਿਕ ਤੇ ਵਿਦਿਅਕ ਨੀਤੀਆਂ ਅਜਿਹੀਆਂ ਬਣਾਈਆਂ ਤਾਂ ਜੋ ਹਰੇਕ ਫਿਰਕੇ ਦੇ ਲੋਕਾਂ ਵਿਚ ਸ਼ਾਂਤੀ ਤੇ ਇਕਸਾਰਤਾ ਬਣੀ ਰਹੀ। ਛਤਰਪਤੀ ਸ਼ਾਹੂ ਨੇ ਕੋਹਲਾਪੁਰ ਰਿਆਸਤ ਵਿਚ 1902 ਵਿਚ ਹੀ ਭਾਰਤੀ ਇਤਿਹਾਸ ਵਿਚ ਪਹਿਲੀ ਵਾਰ ਸਰਕਾਰੀ ਨੌਕਰੀਆਂ ਵਿਚ 50 ਫੀਸਦੀ ਰਾਖਵਾਂਕਰਨ ਸਮਾਜਿਕ ਤੇ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਲਈ ਕੀਤਾ ਸੀ ਤੇ ਖਾਸ ਗੱਲ ਕਿ ਇਸ ਰਾਖਵੇਕਰਨ ਵਿਚ ਜਾਤ, ਧਰਮ, ਨਸਲ ਲਈ ਕੋਈ ਥਾਂ ਨਹੀਂ ਸੀ।
1976 ਵਿਚ ਪੁਲਿਸ ਸੇਵਾ ਵਿਚ ਸ਼ਾਮਲ ਹੋਏ ਮੁਸ਼ਰਿਫ ਨੇ 2005 ਵਿਚ ਸਵੈ-ਇੱਛਕ ਤੌਰ ‘ਤੇ ਸੇਵਾ-ਮੁਕਤ ਹੋ ਕੇ ਸਮਾਜਿਕ ਸੇਵਾਵਾਂ ਵਿਚ ਯੋਗਦਾਨ ਪਾਉਂਣਾ ਸ਼ੁਰੂ ਕਰ ਦਿੱਤਾ। ਮੁਸ਼ਰਿਫ ਨੇ ਆਪਣੇ ਕਾਰਜਕਾਲ ਵਿਚ ਜਿੱਥੇ ਫਿਰਕੂ ਦੰਗਿਆਂ ਨੂੰ ਕਾਨੂੰਨ ਮੁਤਬਕ ਨਿਬੜਨ ਦੇ ਹੀਲੇ ਕੀਤੇ ਉਂਥੇ ਉਸਨੇ ਇਹਨਾਂ ਦੰਗਿਆਂ ਪਿੱਛੇ ਸਮਾਜਿਕ ਸਰੋਕਾਰਾਂ ਦੀ ਵੀ ਪੜਚੋਲ ਕੀਤੀ। ਉਸਨੇ ਇਹ ਮਹਿਸੂਸ ਕੀਤਾ ਕਿ ਹਿੰਦੂ-ਮੁਸਲਿਮ ਦੰਗੇ ਦੋਵਾਂ ਭਾਈਚਾਰਿਆਂ ਵਿਚ ਕਿਸੇ ਗੈਰ-ਨਸਲੀ ਜਾਂ ਕਿਸੇ ਅਚਾਨਕ ਉਂਠੇ ਮੁੱਦਿਆਂ ਕਾਰਨ ਨਹੀਂ ਸਨ ਸਗੋਂ ਇਹ ਬ੍ਰਾਹਮਣਵਾਦੀ ਜਥੇਬੰਦੀਆਂ ਵਲੋਂ ਸਮਾਜ ਵਿਚ ਫਿਰਕੂ ਫਸਾਦ ਕਰਾਉਂਣ ਦੇ ਇਰਾਦਿਆਂ ਕਾਰਨ ਹੋ ਰਹੇ ਹਨ।
ਮੁਸ਼ਰਿਫ ਨੇ ਹਿੰਦੂ-ਮੁਸਲਿਮ ਦੰਗਿਆਂ ਨੂੰ ਮਂਧਕਾਲੀਨ ਇਤਿਹਾਸ ਨਾਲ ਜੋੜ ਕੇ ਵੇਖਿਆ ਪਰ ਉਸਨੂੰ ਆਮ ਹਿੰਦੂਆਂ ਤੇ ਮੁਸਲਮਾਨਾਂ ਵਿਚ ਸਮਾਜਿਕ ਤੌਰ ‘ਤੇ ਵਿਚਰਦਿਆਂ ਕਦੀ ਵੀ ਦੰਗੇ ਨਾ ਹੋਣ ਦੀ ਜਾਣਕਾਰੀ ਮਿਲੀ।
20ਵੀਂ ਸਦੀ ਤੇ ਖਾਸ ਤੌਰ ‘ਤੇ 1893 ਦਾ ਵਰ੍ਹਾ ਹਿੰਦੂ-ਮੁਸਲਿਮ ਦੰਗਿਆਂ ਦੀ ਸ਼ੁਰੂਆਤ ਹੈ ਜੋ ਕਿ ਅੱਜ ਤੱਕ ਨਿਰਵਿਘਨ ਜਾਰੀ ਹੈ। 19ਵੀਂ ਸਦੀ ਦੇ ਅੰਤ ਵਿਚ ਕਈ ਸੁਧਾਰ ਅੰਦੋਲਨਾਂ ਦਾ ਆਰੰਭ ਹੋਇਆ ਜਿਹਨਾਂ ਨੇ ਬ੍ਰਾਹਮਣਵਾਦੀ ਸਿਧਾਤਾਂ ਨੂੰ ਸੱਟ ਮਾਰੀ ਤੇ ਆਮ ਹਿੰਦੂ ਜੋ ਕਿ ਬ੍ਰਾਹਮਣਵਾਦ ਦੁਆਰਾ ਸਦੀਆਂ ਤੋਂ ਲਤਾੜਿਆ ਜਾ ਹਿਾ ਸੀ, ਨੇ ਆਪਣੇ ਹੱਕਾਂ ਲਈ ਆਵਾਜ ਬੁਲੰਦ ਕਰਨੀ ਸ਼ੁਰੂ ਕੀਤੀ। ਇਹਨਾਂ ਅੰਦੋਲਨਾਂ ਵਿਚ ਮਹਾਤਮਾ ਜੋਤਿਬਾ ਫੂਲੇ ਨੇ ਪੂਨੇ ਤੋਂ ਬ੍ਰਾਹਮਣਵਾਦੀ ਨੀਤੀਆਂ ਦਾ ਪਾਜ਼ ਉਘਾੜਨ ਦਾ ਬੀੜਾ ਚੁੱਕਿਆ ਜਿਸਦੀ ਹਮਾਇਤ ਕੋਹਲਾਪੁਰ ਦੇ ਮਹਾਰਾਜਾ ਸ਼ਾਹੂ ਜੀ, ਬੜੌਦਾ ਦੇ ਮਹਾਰਾਜਾ ਗਾਇਕਵਾੜ ਪੇਰੀਆਰ ਤੇ ਨਾਰਾਇਣ ਗੁਰੂ ਨੇ ਬ੍ਰਾਹਮਣਵਾਦ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕੀਤਾ। ਇਹਨਾਂ ਲਹਿਰਾਂ ਨੇ ਬ੍ਰਾਹਮਣਵਾਦ ਦੇ ਸਿਧਾਤਾਂ ਨੂੰ ਭਾਰੀ ਸੱਟ ਮਾਰੀ ਤੇ ਬ੍ਰਾਹਮਣਵਾਦ ਦੁਆਰਾ ਮਨੂੰ ਸਮਰਿਤੀ ਰਾਹੀਂ ਸਿਰਜੇ ਸਮਾਜਿਕ ਢਾਂਚੇ ਨੂੰ ਚੈਲੰਜ ਕਰਨਾ ਸ਼ੁਰੂ ਕੀਤਾ ਤਾਂ ਇਸ ਸਭ ਕਾਸੇ ਦੀ ਤਕਲੀਫ ਉਹਨਾਂ ਬ੍ਰਾਹਮਣਾਂ ਨੂੰ ਹੋਣੀ ਸੁਭਾਵਿਕ ਸੀ ਜਿਹਨਾਂ ਦਾ ਪ੍ਰਭਾਵ ਦਿਨੋਂ-ਦਿਨ ਘੱਟ ਰਿਹਾ ਸੀ ਤੇ ਜਿਹਨਾਂ ਨੇ ਸਦੀਆਂ ਤੋਂ ਬਹੁਜਨਾਂ ਨੂੰ ਆਪਣੀ ਸੇਵਾ ਵਿਚ ਹਾਜ਼ਰ ਕੀਤਾ ਹੋਇਆ ਸੀ।
ਇਸ ਸਮੇਂ ਦੌਰਾਨ ਪੂਨੇ ਦੇ ਬ੍ਰਾਹਮਣਾਂ ਨੇ ਆਮ ਹਿੰਦੂਆਂ ਦਾ ਧਿਆਨ ਸੁਧਾਰਾਂ ਤੋਂ ਹਟਾਉਂਣ ਲਈ ਹਿੰਦੂ-ਮੁਸਲਿਮ ਵੰਡ ਨੀਤੀ ਅਪਣਾਈ ਤੇ ਤਜਰਬੇ ਦੇ ਤੌਰ ‘ਤੇ ਪਹਿਲਾ ਹਿੰਦੂ-ਮੁਸਲਿਮ ਦੰਗਾ 1893 ਵਿਚ ਪੂਨੇ ਵਿਚ ਹੋਇਆ ਤੇ ਉਸ ਤੋਂ ਬਾਅਦ ਬੰਬੇ ਵਿਚ ਤੇ ਇਸ ਤੋਂ ਬਾਅਦ ਹਿੰਦੂ-ਮੁਸਲਿਮ ਦੰਗਿਆ ਦੀ ਇਕ ਐਸੀ ਲੜੀ ਚੱਲੀ ਜੋ ਅੱਜ ਤੱਕ ਜਾਰੀ ਹੈ ਤੇ ਅੱਜ ਇਹ ਬ੍ਰਾਹਮਣਵਾਦ ਲੋਕਾਂ ਵਿਚ ਇਹ ਗੱਲ ਮਨਾਉਂਣ ਲਈ ਕਾਫੀ ਹੱਦ ਤੱਕ ਸਫਲ ਹੋ ਚੁੱਕਾ ਹੈ ਕਿ ਮੁਸਲਮਾਨ ਸੱਚੇ ਦੇਸ਼ ਭਗਤ ਨਹੀਂ ਸਗੋਂ ਪਾਕਿਸਤਾਨ ਦੇ ਹਮਾਇਤੀ ਹਨ ਤੇ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਹਨ।
1925 ਵਿਚ ਇਹਨਾਂ ਬ੍ਰਾਹਮਣਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਮੀ ਸੰਸਥਾ ਬਣਾਈ ਜਿਸਦੇ ਮੁਖੀ ਗੋਲਵਰਕਰ ਨੇ ਆਪਣੀ ਕਿਤਾਬ ‘We or Our Nationhood Defined’ ’ ਵਿਚ ਜਰਮਨੀ ਦੇ ਨਾਜ਼ੀ ਤਾਨਾਸ਼ਾਹ ਹਿਟਲਰ ਦੀਆਂ ਯਹੂਦੀ ਵਿਰੋਧੀ ਨੀਤੀਆਂ ਦੀ ਸਰਾਹਨਾ ਕੀਤੀ ਤੇ ਉਸ ਮੁਤਾਬਕ ਆਪਣੀਆਂ ਨੀਤੀਆਂ ਚਲਾਉਂਣੀਆਂ ਸ਼ੁਰੂ ਕੀਤੀਆਂ ਤਾਂ ਜੋ ਇਕ ਪਾਸੇ ਤਾਂ ਸਮਾਜਿਕ ਸੁਧਾਰਾਂ ਨੂੰ ਰੋਕਿਆ ਜਾਵੇ ਤੇ ਨਾਲ ਹੀ ਆਮ ਹਿੰਦੂਆਂ (ਬਹੁਜਨਾਂ) ਨੂੰ ਮੁਸਲਮਾਨਾਂ ਨਾਲ ਲੜ੍ਹਾ ਕੇ ਰੱਖਿਆ ਜਾਵੇ। 1893 ਵਿਚ ਸ਼ੁਰੂ ਹੋਏ ਦੰਗੇ ਸਾਰੀ 20ਵੀਂ ਸਦੀ ਵਿਚ ਚੱਲੇ ਜਿਹਨਾਂ ਦਾ ਸਿੱਟਾ 1992 ਵਿਚ ਬਾਬਰੀ ਮਸਜਿਦ ਨੂੰ ਢਾਹੁਣਾ ਤੇ 2002 ਵਿਚ ਗੁਜਰਾਤ ਕਤਲੇਆਮ ਦੇ ਰੂਪ ਵਿਚ ਨਿਕਲੇ।
1947 ਤੋਂ ਪਹਿਲਾਂ ਆਰ.ਐਂਸ.ਐਂਸ ਨੇ ਦੋ ਮੰਤਵੀ ਪ੍ਰੋਗਰਾਮ ਰੱਖਿਆ ਇਕ ਮੀਡੀਏ ‘ਤੇ ਕੰਟਰੋਲ ਤੇ ਦੂਜਾ ਵਿਦਵਤਾ ਉਂਤੇ ਕੰਟਰੋਲ ਅਤੇ ਇਹਨਾਂ ਦੋਵਾਂ ਮੰਤਵਾਂ ਵਿਚ ਬ੍ਰਾਹਮਣ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕੇ ਹਨ ਤੇ ਇਸ ਕੰਟਰੋਲ ਤਹਿਤ ਅੱਜ ਭਾਰਤ ਦਾ ਮੁੱਖ ਧਾਰਾ ਵਾਲਾ ਮੀਡੀਆ ਬ੍ਰਾਹਮਣਵਾਦੀ ਪ੍ਰਚਾਰ ਦਾ ਵੱਡਾ ਹਥਿਆਰ ਹੈ ਅਤੇ ਇਸ ਦੁਆਰਾ ਬਣਾਏ ਗਏ ਅਖੌਤੀ ਵਿਦਵਾਨ ਨਾ ਕੇਵਲ ਭਾਰਤੀ ਸੰਸਕ੍ਰਿਤੀ ਸਗੋਂ ਹੋਰਨਾਂ ਧਰਮਾਂ ਦੀ ਵਿਆਖਿਆ ਕਰਨ ਨੂੰ ਵੀ ਆਪਣਾ ਹੱਕ ਸਮਝਦੇ ਹਨ।
ਮੁਸ਼ਰਿਫ ਨੇ ਇਸ ਗੱਲ ਦਾ ਸਨਸਨੀਖੇਜ਼ ਪ੍ਰਗਟਾਵਾ ਕੀਤਾ ਹੈ ਕਿ ਭਾਰਤ ਦੀ ਖੁਫੀਆ ਏਜੰਸੀ ਇੰਟੈਲੀਜੈਂਸ ਬਿਓਰੋ (ੀਭ) ਉਂਤੇ ਬ੍ਰਾਹਮਣਾਂ ਦਾ ਪੂਰੀ ਤਰ੍ਹਾਂ ਕੰਟਰੋਲ 1947 ਤੋਂ 10 ਸਾਲਾਂ ਦੇ ਦਰਮਿਆਨ ਹੋ ਚੁੱਕਾ ਸੀ ਤੇ ਇਸ ਏਜੰਸੀ ਨੇ ਆਰ.ਐਂਸ.ਐਂਸ ਦੇ ਸਮਾਜਿਕ ਤੇ ਧਾਰਮਿਕ ਪ੍ਰੋਗਰਾਮਾਂ ਤੇ ਮੰਤਵਾਂ ਨੂੰ ਸਿਰੇ ਚੜਾਉਂਣ ਵਿਚ ਹਰ ਤਰ੍ਹਾਂ ਦੀ ਮਦਦ ਕੀਤੀ ਹੈ। ਅੱਜ ਭਾਰਤ ਵਿਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਬ੍ਰਾਹਮਣਵਾਦ ਆਈ.ਬੀ. ਦੇ ਰਾਹੀਂ ਆਪਣਾ ਪ੍ਰਚਾਰ-ਪ੍ਰਸਾਰ ਤੇ ਯੋਜਨਾਵਾਂ ਸਿਰੇ ਚੜ੍ਹਾ ਰਿਹਾ ਹੈ ਤੇ ਆਈ.ਬੀ 21ਵੀਂ ਸਦੀ ਵਿਚ ਏਨੀ ਮਜਬੂਤ ਸੰਸਥਾ ਬਣ ਚੁੱਕੀ ਹੈ ਕਿ ਇਸਨੇ ਜਾਣਕਾਰੀ ਦੇਣ ਦੀ ਆਪਣੀ ਜਿੰਮੇਵਾਰੀ ਦੇ ਨਾਲ-ਨਾਲ ਜਾਂਚਾਂ ਨੂੰ ਪ੍ਰਭਾਵਤ ਕਰਨ ਦਾ ਕੰਮ ਵੀ ਆਰੰਭ ਦਿੱਤਾ ਹੈ।
ਆਈ.ਬੀ. ਬਾਰੇ ਮਰਾਠੀ ਪੰਦਰਵਾੜੇ ‘ਬਹੁਜਨ ਸੰਘਰਸ਼’ ਦੇ 30 ਅਪਰੈਲ 2007 ਦੇ ਅੰਕ ਵਿਚ ਲਿਖਿਆ ਹੈ ਕਿ ਆਈ.ਬੀ. ਵਿਚ ਦੋ ਤਰ੍ਹਾਂ ਦੇ ਅਫਸਰ ਹਨ- ਪਹਿਲੇ ਪੱਕੇ ਤੌਰ ‘ਤੇ ਨਿਯੁਕਤ ਦੇ ਦੂਜੇ ਵੱਖ-ਵੱਖ-ਪ੍ਰਾਂਤਾਂ ਤੋਂ ਡੈਪੂਟੇਸ਼ਨ ਤੋਂ ਲਿਆਂਦੇ ਅਫਸਰ। ਆਈ.ਬੀ. ਦਾ ਇਕ ਸਮੇਂ ਡਾਇਰੈਂਕਟਰ ਰਿਹਾ ਵੀ.ਜੀ. ਵੈਦਿਆ ਦਾ ਸਕਾ ਭਰਾ ਐਂਮ.ਜੀ ਵੈਦਿਆ ਮਹਾਂਰਾਸ਼ਟਰ ਪ੍ਰਾਂਤ ਦਾ ਆਰ.ਐਂਸ.ਐਂਸ ਦਾ ਪ੍ਰਧਾਨ ਸੀ। ਉਸ ਰਸਾਲੇ ਨੇ ਦਾਅਵਾ ਕੀਤਾ ਕਿ ਜੇ ਆਈ.ਬੀ. ਦੇ ਅਫਸਰਾਂ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਸਹਿਜੇ ਹੀ ਸਿੱਧ ਹੋ ਜਾਵੇਗਾ ਕਿ ਆਈ.ਬੀ. ਦੇ ਅਫਸਰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਆਰ.ਐਂਸ.ਐਂਸ ਦੇ ਵਫਾਦਾਰ ਰਹੇ ਹਨ ਤੇ ਕੁਝ ਅਜਿਹੇ ਅਫਸਰ ਕੇਵਲ ਰਿਕਾਰਡ ਲਈ ਵੀ ਹਨ ਜੋ ਆਰ.ਐਂਸ.ਐਂਸ ਤੋਂ ਮੁਕਤ ਹਨ ਪਰ ਉਹਨਾਂ ਦੀ ਕੋਈ ਅਹਿਮੀਅਤ ਨਹੀਂ।
ਮੁਸ਼ਰਿਫ ਨੇ ਦਾਅਵਾ ਕੀਤਾ ਕਿ ਆਈ.ਬੀ. ਤਾਂ ਆਰ.ਐਂਸ.ਐਂਸ ਨਾਲੋਂ ਵੀ ਵੱਧ ਬ੍ਰਾਹਮਣਵਾਦੀ ਹੋ ਚੁੱਕੀ ਹੈ ਜਿਸਦੀ ਮਿਸਾਲ ‘ਮੁਸਲਿਮ ਇੰਡੀਆ’ ਨਾਮੀ ਰਸਾਲੇ ਵਿਚ ਸਾਬਕਾ ਡੀ.ਜੀ.ਪੀ ਕੇ.ਐਂਸ ਸੁਬਰਾਮਨੀਅਮ ਨੇ ਦੱਸਿਆ ਕਿ ਜਦੋਂ ਕੇਂਦਰ ਦੀ ਹੋਮ ਮਨਿਸਟਰੀ ਦਾ ਸੈਕਟਰੀ ਇਕ ਮੁਸਲਮਾਨ ਸੀ ਤਾਂ ਆਈ.ਬੀ. ਦਾ ਡਾਇਰੈਕਟਰ ਉਸਨੂੰ ਰਿਪੋਰਟਾਂ ਨਹੀਂ ਸੀ ਦੇਖਣ ਲਈ ਦਿੰਦਾ।
ਮੁਸ਼ਰਿਫ ਦੇ ਦੱਸਣ ਮੁਤਾਬਕ ਆਈ.ਬੀ. ਦਾ ਡਾਇਰੈਕਟਰ ਸਰਕਾਰ ਵਲੋਂ ਨਿਯੁਕਤ ਨਹੀਂ ਕੀਤਾ ਜਾਂਦਾ ਸਗੋਂ ਰਿਟਾਇਰ ਹੋਣ ਵਾਲਾ ਡਾਇਰੈਕਟਰ ਨਵੇਂ ਡਾਇਰੈਕਟਰ ਦੀ ਨਿਯੁਕਤੀ ਕਰਦਾ ਹੈ ਜਿਸਨੂੰ ਸਰਕਾਰ ਮਾਨਤਾ ਦਿੰਦੀ ਹੈ ਤੇ ਡਾਇਰੈਕਟਰ ਦਾ ਕੰਮ ਰੋਜ਼ਾਨਾ 15-20 ਮਿੰਟਾਂ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਦੇਸ਼ ਦੇ ਸਮਾਜਿਕ, ਧਾਰਮਿਕ ਤੇ ਹੋਰ ਹਲਾਤਾਂ ਬਾਰੇ ਸੰਖੇਪ ਵਿਚ ਜਾਣਕਾਰੀ ਦੇਣੀ ਹੁੰਦੀ ਹੈ। ਇਹ ਵੀ ਗੌਰ ਕਰਨਯੋਗ ਗੱਲ ਹੈ ਕਿ 1993 ਤੱਕ ਆਈ.ਬੀ. ਵਿਚ ਇਕ ਵੀ ਮੁਸਲਮਾਨ ਅਫਸਰ ਨਹੀਂ ਸੀ ਤੇ ਇਸ ਗੱਲ ਦੇ ਉਛਲਣ ਤੋਂ ਬਾਅਦ ਰਿਕਾਰਡ ਲਈ ਕੁਝ ਮੁਸਲਮਾਨਾਂ ਦੀ ਨਿਯੁਕਤੀ ਆਈ.ਬੀ. ਵਿਚ ਕੀਤੀ ਗਈ ਜਿਹਨਾਂ ਦੀ ਕੋਈ ਅਹਿਮੀਅਤ ਨਹੀਂ ਸੀ।
ਮੁਸ਼ਰਿਫ ਕਹਿੰਦਾ ਹੈ ਕਿ ਆਈ.ਬੀ. ਆਪਣੇ ਆਪ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਂਸ.ਆਈ ਦੀ ਤਰਜ਼ ਉਂਤੇ ਸਥਾਪਤ ਹੋਣਾ ਚਾਹੰਦੀ ਹੈ। ਜਿਸ ਤਰ੍ਹਾਂ ਆਈ.ਐਂਸ.ਆਈ ਬਹੁ-ਮੂੰਹੀ ਰਾਖਸ਼ਸ਼ ਬਣ ਕੇ ਆਪਣੇ ਮੁਲਕ ਨੂੰ ਖਾ ਰਹੀ ਹੈ ਉਸ ਤਰ੍ਹਾਂ ਆਉਂਣ ਵਾਲੇ ਸਮੇਂ ਵਿਚ ਆਈ.ਬੀ. ਵੀ ਭਾਰਤ ਨੂੰ ਬ੍ਰਾਹਮਣਵਾਦ ਦੀ ਜਕੜ ਵਿਚ ਲਿਆ ਕੇ ਤੋੜਨ ਦੇ ਰਾਹ ਪੈ ਚੁੱਕੀ ਹੈ।
ਬ੍ਰਾਹਮਣ ਰਾਸ਼ਟਰਵਾਦੀਆਂ ਵਲੋਂ ਆਮ ਹਿੰਦੂਆਂ ਨੂੰ ਮੀਡੀਏ ਤੇ ਆਈ.ਬੀ. ਰਾਹੀਂ ਮੁਸਲਮਾਨਾਂ ਦੇ ਖਿਲਾਫ ਤਾਂ ਖੜ੍ਹਾ ਕੀਤਾ ਜਾ ਰਿਹਾ ਹੈ ਪਰ ਬ੍ਰਾਹਮਣਾਂ ਵਲੋਂ ਸਦੀਆਂ ਤੋਂ ਦਲਿਤਾਂ ਤੇ ਹੇਠਲੇ ਅਖੌਤੀ ਹਿੰਦੂਆਂ ਉਂਤੇ ਕੀਤੇ ਤਸ਼ੱਦਦ ਦਾ ਹਿਸਾਬ ਕੌਣ ਚੁੱਕਤਾ ਕਰੇਗਾ?
ਮੁਸ਼ਰਿਫ ਨੇ ਇਸ ਕਿਤਾਬ ਵਿਚ ਮੁੱਖ ਰੂਪ ਵਿਚ ਪਿਛਲੇ ਸਮੇਂ ਦੌਰਾਨ ਭਾਰਤ ਵਿਚ ਹੋਏ ਬੰਬ ਧਮਾਕਿਆਂ ਬਾਰੇ ਜ਼ਿਕਰ ਕੀਤਾ ਹੈ ਕਿ ਆਈ.ਬੀ. ਵਿਚ ਬ੍ਰਾਹਮਣਵਾਦੀ ਤੱਤਾਂ ਦੇ ਕਾਰਨ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀਆਂ ਪੂਰੇ ਭਾਰਤ ਵਿਚ ਸਰਗਰਮ ਹੋਈਆਂ ਹਨ ਕਿਉਂਕਿ 1947 ਤੋਂ ਬਾਅਦ ਬ੍ਰਾਹਮਣਵਾਦੀਆਂ ਨੇ ਸਮਾਜਿਕ ਤੇ ਧਾਰਮਿਕ ਕੰਟਰੋਲ ਕਾਇਮ ਕਰਨ ਦੀ ਨੀਤੀ ਤੋਂ ਅੱਗੇ ਸਿਆਸੀ ਕੰਟਰੋਲ ਵੱਲ ਨੂੰ ਵੱਧਣਾ ਸ਼ੁਰੂ ਕੀਤਾ ਜਿਸਦੀ ਪ੍ਰਤੱਖ ਉਦਾਹਰਨ 1992 ਵਿਚ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਆਮ ਹਿੰਦੂਆਂ ਨੇ ਬ੍ਰਾਹਮਣਵਾਦੀਆਂ ਦੀ ਸਿਆਸੀ ਪਾਰਟੀ ਭਾਜਪਾ ਵੱਲ ਨੂੰ ਉਂਲਰਨਾ ਸ਼ੁਰੂ ਕੀਤਾ ਤੇ ਜਦੋਂ ਇਹਨਾਂ ਨੂੰ ਭਾਰਤ ਸਰਕਾਰ ਬਣਾਉਂਣ ਦਾ ਮੌਕਾ ਮਿਲ ਗਿਆ ਤਾਂ ਇਹਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹੋ ਗਏ ਤਾਂ ਫਿਰ ਗੁਜਰਾਤ ਵਿਚ 2002 ਮੁਸਲਿਮ ਕਤਲੇਆਮ ਨੇ ਇਹਨਾਂ ਦੀ ਸਾਖ਼ ਨੂੰ ਹਿੰਦੂਆਂ ਵਿਚ ਵਧਾਇਆ ਤਾਂ ਹੁਣ ਇਹ ਮੀਡੀਏ ਤੇ ਆਈ.ਬੀ. ਰਾਹੀਂ ਇਸ ਗੱਲ ਨੂੰ ਦ੍ਰਿੜ ਕਰਨ ਵਿਚ ਲੱਗੀਆਂ ਹੋਈਆਂ ਹਨ ਕਿ ਮੁਸਲਮਾਨਾਂ ਨੂੰ ਦੇਸ਼ ਵਿਰੋਧੀ ਗਰਦਾਨ ਕੇ ‘ਇਸਲਾਮਕ-ਅੱਤਵਾਦ’ ਦਾ ਰੌਲਾ ਪਾ ਕੇ ਵੋਟ ਦੀ ਰਾਜਨੀਤੀ ਰਾਹੀਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਵੋਟਾਂ ਵਿਚ ਤਬਦੀਲ ਕੀਤਾ ਜਾ ਸਕੇ ਜਿਸ ਤਹਿਤ ਇਹਨਾਂ ਦੀਆਂ ਅੱਤਵਾਦੀ ਜਥੇਬੰਦੀਆਂ ਨੇ ‘ਇਸਲਾਮਕ-ਅੱਤਵਾਦ’ ਦੇ ਬੈਨਰ ਹੇਠ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕਈ ਬੰਬ ਧਮਾਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਕਰਵਾਏ।
ਮੁਸ਼ਰਿਫ ਕੋਲ ਇਸ ਗੱਲ ਦੇ ਪੁਖਤਾ ਤੱਥ ਹਨ ਕਿ ਭਾਰਤ ਵਿਚ ਪਿਛਲੇ 5-6 ਸਾਲਾਂ ਵਿਚ ਹੋਏ ਬੰਬ ਧਮਾਕੇ ਇਹਨਾਂ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀਆਂ ਨੇ ਕਰਵਾਏ ਹਨ। ਹਿੰਮਤ ਕਰਕਰੇ, ਜੋ ਕਿ ਇਸ ਬ੍ਰਾਹਮਣੀ ਅੱਤਵਾਦ ਦਾ ਪਾਜ ਉਘਾੜਨ ਲਈ ਪੂਰਾ ਯਤਨਸ਼ੀਲ ਸੀ, ਨੂੰ ਵੀ ਇਸਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਂਣੀ ਪਈ।ਮਾਂਲੇਗਾਂਵ ਵਿਚਲੇ ਅਕਤੂਬਰ-ਨਵੰਬਰ 2008 ਦੇ ਬੰਬ ਧਮਾਕਿਆਂ ਦੇ 11 ਬ੍ਰਾਹਮਣ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਭਰ ਵਿਚ ਬੰਬ ਧਮਾਕੇ ਰੁਕ ਗਏ। ਬ੍ਰਾਹਮਣਵਾਦੀ ਅੱਤਵਾਦੀ ਆਈ.ਬੀ. ਦੀ ਸਹਾਇਤਾ ਨਾਲ ਥਾਂ-ਥਾਂ ਬੰਬ ਧਮਾਕੇ ਕਰਕੇ ਇਸਨੂੰ ਅਖੌਤੀ ਮੁਸਲਿਮ ਅੱਤਵਾਦ ਦੇ ਭੂਤ ਨਾਲ ਜੋੜ ਦਿੰਦੇ ਤੇ ਅੱਜ ਭਾਰਤ ਵਾਸੀ ਮੁਸਲਿਮ ਅੱਤਵਾਦ ਦੇ ਨਾਮ ਨੂੰ ਮਾਨਤਾ ਦੇ ਚੁੱਕੇ ਹਨ ਪਰ ਸਿਤਮਜ਼ਰੀਫੀ ਦੀ ਗੱਲ ਹੈ ਕਿ ਏਜੰਸੀਆਂ ਤੇ ਉਹਨਾਂ ਦੇ ਸਟੈਨੋਗਰਾਫਰ ਬਣੇ ਹੋਏ ਅਖੌਤੀ ਧਰਮ ਨਿਰਪਂਖ ਮੀਡੀਆ ਵਾਲੇ ਕੁਝ ਭਾਰਤੀ ਮੁਸਲਮਾਨਾਂ ਨੂੰ ਵੀ ਇਹ ਮਨਾਉਂਣ ਵਿਚ ਸਫਲ ਹੋ ਗਏ ਹਨ ਕਿ ਭਾਰਤ ਨੂੰ ‘ਇਸਲਾਮਕ-ਅੱਤਵਾਦ’ ਦਾ ਖਤਰਾ ਹੈ।
ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀ ਸਨਾਤਨ ਸੰਸਥਾ ਵਲੋਂ 16 ਅਕਤੂਬਰ 2009 ਨੂੰ ਇਕ ਵਾਰ ਫਿਰ ਗੋਆ ਦੇ ਮਾਰਗਾਂਵ ਦੇ ਇਲਾਕੇ ਵਿਚ ਜਿੱਥੇ ਹਿੰਦੂਆਂ ਵਲੋਂ ਵੱਡੇ ਇਕੱਠ ਵਿਚ ਦੀਵਾਲੀ ਮਨਾਉਂਣੀ ਸੀ, ਬੰਬ ਧਮਾਕੇ ਕਰਕੇ ‘ਇਸਲਾਮਕ-ਅੱਤਵਾਦ’ ਦਾ ਰੌਲਾ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਬਦਕਿਸਮਤੀ ਸਨਾਤਨ-ਸੰਸਥਾ ਦੀ ਜਾਂ ਖੁਸ਼ਕਿਸਮਤੀ ਭਾਰਤ ਦੀ ਕਿ ਇਹਨਾਂ ਬੰਬਾਂ ਵਿਚੋਂ ਇਕ ਲਗਾਉਂਦੇ ਸਮੇਂ ਹੀ ਫਟ ਗਿਆ ਜਿਸ ਨਾਲ ਸਨਾਤਨ-ਸੰਸਥਾ ਦੇ ਦੋ ਵਰਕਰ ਮਾਰੇ ਗਏ। ਬਾਅਦ ਵਿਚ ਗੋਆ ਪੁਲਿਸ ਨੇ ਦੋ ਜਿੰਦਾ ਬੰਬ ਨਕਾਰਾ ਕਰ ਦਿੱਤੇ ਤੇ ਉਹਨਾਂ ਜਿੰਦਾ ਬੰਬਾਂ ਨੂੰ ਇਸਲਾਮਕ-ਅੱਤਵਾਦ ਦੇ ਖਾਤੇ ਪਾਉਂਣ ਲਈ ਇਕ ਬੈਗ ਵਿਚ ਬੰਬ ਪਾ ਕੇ ਉਸ ਉਪਰ ਉਰਦੂ ਵਿਚ ‘ਖਾਨ ਮਾਰਕਿਟ’ ਲਿਖ ਦਿੱਤਾ ਗਿਆ। ਇਰਾਦਾ ਸਾਫ ਜ਼ਾਹਰ ਸੀ ਕਿ ਹਰ ਕਿਸੇ ਨੇ ਯਕੀਨ ਕਰ ਲੈਣਾ ਸੀ ਕਿ ਇਹ ਬੰਬ ਫਟੇ ਨਹੀਂ ਤੇ ਜੇ ਫਟ ਜਾਂਦੇ ਤਾਂ ਹਿੰਦੂਆਂ ਦੇ ਤਿਓਹਾਰ ਦੀਵਾਲੀ ਉਂਤੇ ਅਨੇਕਾਂ ਹਿੰਦੂ ਮਾਰੇ ਜਾਂਦੇ ਤੇ ਹਜ਼ਾਰਾਂ ਮੁਸਲਮਾਨ ਨੌਜਵਾਨਾਂ ਨੂੰ ਦੇਸ਼ ਭਰ ਵਿਚੋਂ ਗ੍ਰਿਫਤਾਰ ਕਰਕੇ ਉਹਨਾਂ ਉਂਤੇ ਅਣਮਨੁੱਖੀ ਤਸ਼ੱਦਦ ਢਾਹਿਆ ਜਾਣਾ ਸੀ ਤੇ ਅਖੌਤੀ ‘ਇਸਲਾਮਕ-ਅੱਤਵਾਦ’ ਦੇ ਭੂਤ ਦਾ ਰੌਲਾ ਏਜੰਸੀਆਂ ਨੇ ਪਾ ਲੈਣਾ ਸੀ ਪਰ ਇਹ ਨਾ ਹੋ ਸਕਿਆ। ਇਸ ਕੇਸ ਦੀ ਜਾਂਚ ਵਿਚ ਗੋਆ ਪੁਲਿਸ ਨੇ ਸਨਾਤਨ ਸੰਸਥਾ ਅਤੇ ਮਾਂਲੇਗਾਂਵ ਬੰਬ ਧਮਾਕਿਆਂ ਦੇ ਦੋਸ਼ੀ ਕਰਨਲ ਪੁਰੋਹਿਤ ਤੇ ਸਾਧਵੀ ਪ੍ਰਗਿਆ ਠਾਕੁਰ ਦੀ ਅੱਤਵਾਦੀ ਜਥੇਬੰਦੀ ਅਭਿਨਵ-ਭਾਰਤ ਨਾਲ ਸਬੰਧ ਪਾਏ।
ਇਹ ਘਟਨਾ ਪ੍ਰਮਾਣ ਹੈ ਕਿ ਬ੍ਰਾਹਮਣਵਾਦੀ ਲੋਕ ਭਾਰਤ ਵਿਚ ਬੰਬ ਧਮਾਕੇ ਕਰਕੇ ਆਮ ਹਿੰਦੂਆਂ ਨੂੰ ਮੁਸਲਮਾਨਾਂ ਦੇ ਵਿਰੁੱਧ ਕਰਨ ਲਈ ਬ੍ਰਾਹਮਣੀ ਮੀਡੀਏ ਰਾਹੀਂ ਉਹਨਾਂ ਬੰਬ ਧਮਾਕਿਆਂ ਨੂੰ ਮੁਸਲਮਾਨਾਂ ਨਾਲ ਜੋੜ ਦਿੰਦੇ ਹਨ।
ਮੁਸ਼ਰਿਫ ਨੇ ਕਿਤਾਬ ਰਾਹੀਂ ਇਸ ਤੱਥ ਨੂੰ ਬਲ ਦਿੱਤਾ ਹੈ ਕਿ ਹਿੰਮਤ ਕਰਕਰੇ ਜੋ ਕਿ ਅੱਤਵਾਦ ਵਿਰੋਧੀ ਦਸਤੇ ਦਾ ਮੁਖੀ ਸੀ, ਨੇ ਬੜੀ ਦਲੇਰੀ ਨਾਲ ਬ੍ਰਾਹਮਣਵਾਦੀ ਅੱਤਵਾਦ ਦਾ ਪਰਦਾ ਫਾਸ਼ ਕੀਤਾ ਤੇ ਆਈ.ਬੀ. ਨੇ 26/11 ਦੇ ਮੁੰਬਈ ਹਮਲੇ ਨੂੰ ਜਾਣ-ਬੁੱਝ ਕੇ ਹੋਣ ਦਿੱਤਾ ਜਿਸ ਵਿਚ ਹਿੰਮਤ ਕਰਕਰੇ ਨੂੰ ਬੁੱਚੜ ਤਰੀਕੇ ਨਾਲ ਮਾਰ ਕੇ ਮਾਲੇਗਾਂਵ ਬੰਬ ਧਮਾਕਿਆਂ ਦੀ ਜਾਂਚ ਵਿਚ ਰੁਕਾਵਟ ਪਾ ਦਿੱਤੀ ਤੇ ਅੱਤਵਾਦ ਵਿਰੋਧੀ ਦਸਤੇ ਦੇ ਨਵੇਂ ਮੁਖੀ ਵਜੋਂ ਉਸ ਫਿਰਕੂ ਤੇ ਵਿਵਾਦਪੂਰਨ ਅਫਸਰ ਕੇ.ਪੀ. ਰਘੂਵੰਸ਼ੀ ਦੀ ਨਿਯੁਕਤੀ ਹਿੰਮਤ ਕਰਕਰੇ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਕਰ ਦਿੱਤੀ ਜਿਸਨੇ ਮਾਲੇਗਾਂਵ ਬੰਬ ਧਮਾਕਿਆਂ ਰਾਹੀਂ ਬ੍ਰਾਹਮਣਵਾਦੀ ਅੱਤਵਾਦ ਦੇ ਨੰਗੇ ਹੋ ਰਹੇ ਚਿਹਰੇ ਨੂੰ ਮੁੜ ਢੱਕ ਦਿੱਤਾ।
ਐਂਸ.ਐਂਮ. ਮੁਸ਼ਰਿਫ ਨੇ ਇਸ ਕਿਤਾਬ ਰਾਹੀਂ ਉਹਨਾਂ ਪ੍ਰਸ਼ਨਾਂ ਦੇ ਉਂਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਪਹਿਲਾਂ ਨਿਸਚਿਤ ਕੀਤੇ 1893 ਦੇ ਹਿੰਦੂ-ਮੁਸਲਿਮ ਦੰਗਿਆਂ ਤੋਂ ਮੁੰਬਈ 26/11 ਦੇ ਅੱਤਵਾਦੀ ਹਮਲਿਆਂ ਦਰਮਿਆਨ ਉਤਪੰਨ ਹੋਏ ਹਨ:
1. 1893 ਵਿਚ ਬ੍ਰਾਹਮਣਾਂ ਨੇ ਅਚਾਨਕ ਜਾਣ-ਬੁੱਝ ਕੇ ਮੁਸਲਿਮ ਵਿਰੋਧੀ ਵਾਤਾਵਰਣ ਸਿਰਜ ਕੇ ਹਿੰਦੂ-ਮੁਸਲਿਮ ਦੰਗੇ ਕਿਉਂ ਭੜਕਾਉਂਣੇ ਸ਼ੁਰੂ ਕੀਤੇ ਜਦੋਂ ਕਿ ਬ੍ਰਾਹਮਣਾਂ ਤੇ ਮੁਸਲਮਾਨਾਂ ਵਿਚ ਮੱਧਕਾਲ ਤੇ ਉਸ ਤੋਂ ਬਾਅਦ ਮਿਲਵਰਤਨ ਵਾਲਾ ਵਾਤਾਵਰਣ ਰਿਹਾ ਹੈ?
2. ਭਾਰਤ ਦੀ ਖੁਫੀਆ ਏਜੰਸੀ ਆਈ.ਬੀ. ਸਰਕਾਰ ਨੂੰ ਆਰ.ਐਂਸ. ਐਂਸ ਵਲੋਂ ਖੁੱਲੇਆਮ ਆਪਣੀਆਂ ਸ਼ਾਖਾਵਾਂ ਰਾਹੀਂ ਮੁਸਲਿਮ ਵਿਰੋਧੀ ਜ਼ਹਿਰ ਪ੍ਰਸਾਰਣ ਸਬੰਧੀ ਹਨੇਰੇ ਵਿਚ ਕਿਉਂ ਰੱਖ ਰਹੀ ਹੈ?
3. ਜਦੋਂ ਕਿ ਦੇਸ਼ ਵਿਚ ਪਿਛਲੇ 60 ਸਾਲਾਂ ਤੋਂ ਫਿਰਕੂ ਫਸਾਦ ਹੋ ਰਹੇ ਹਨ ਤਾਂ ਫਿਰ ਆਈ.ਬੀ. ਨੇ ਸਰਕਾਰ ਨੂੰ ਸਹੀ ਤੇ ਸਮੇਂ ਸਿਰ ਇਮਾਨਦਾਰੀ ਨਾਲ ਰਿਪੋਰਟ ਤੇ ਸਲਾਹ ਦੇ ਕੇ ਕੰਟਰੋਲ ਕਿਉਂ ਨਹੀਂ ਕਰਵਾਇਆ?
4. 21ਵੀਂ ਸਦੀ ਦੇ ਅਰੰਭ ਵਿਚ ਆਈ.ਬੀ ਨੇ ਅਚਾਨਕ ਹੀ ਖੁਫੀਆਂ ਰਿਪੋਰਟਾਂ ਅਧੀਨ ਇਹ ਅਫਵਾਹਾਂ ਕਿਉਂ ਉਡਾਉਂਣੀਆਂ ਸ਼ੁਰੂ ਕਰ ਦਿੱਤੀਆਂ ਕਿ ਮਹੱਤਵਪੂਰਨ ਵੀ.ਵੀ.ਆਈ.ਪੀ. ਵਿਅਕਤੀਆਂ ਤੇ ਧਾਰਮਿਕ ਥਾਵਾਂ ਨੂੰ ਅਖੌਤੀ ਇਸਲਾਮਕ ਅੱਤਵਾਦੀ ਜਥੇਬੰਦੀਆਂ ਤੋਂ ਖਤਰਾ ਹੈ?
5. ਆਈ.ਬੀ. ਨੇ ਸਰਕਾਰ ਨੂੰ ਕੁਝ ਬ੍ਰਾਹਮਣਵਾਦੀ ਅਤੱਵਾਦੀ ਜਥੇਬੰਦੀਆਂ ਵਲੋਂ ਆਪਣੇ ਕੇਡਰ ਨੂੰ ਅੱਤਵਾਦ-ਸਿਖਲਾਈ, ਹਥਿਆਰ, ਅਸਲਾ-ਬਾਰੂਦ ਇਕੱਠੇ ਕਰਨ, ਬੰਬ ਬਣਾਉਂਣ ਤੇ ਬੰਬ ਧਮਾਕੇ ਕਰਨ ਦੀਆਂ ਤਿਆਰੀਆਂ ਕਰਨ ਸਬੰਧੀ ਚੇਤਨ ਕਿਉਂ ਨਹੀਂ ਕੀਤਾ?
6. ਆਈ.ਬੀ. ਨੇ ਭਾਰਤ ਸਰਕਾਰ ਨੂੰ ਅਭਿਨਵ-ਭਾਰਤ ਨਾਮੀ ਬ੍ਰਾਹਮਣਵਾਦੀ ਅੱਤਵਾਦੀ ਜਥੇਬੰਦੀ ਦੀਆਂ ਹਿੰਦੂ ਰਾਸ਼ਟਰ ਬਣਾਉਂਣ ਦੀਆਂ ਗਤੀਵਿਧੀਆਂ ਸਬੰਧੀ ਹਨੇਰੇ ਵਿਚ ਕਿਉਂ ਰੱਖਿਆ ?
7. ਆਈ.ਬੀ. ਨੇ ਹਰੇਕ ਬੰਬ ਧਮਾਕੇ ਤੇ ਅੱਤਵਾਦੀ ਹਮਲੇ ਦੇ ਕੇਸ ਵਿਚ ਗੈਰ-ਜਰੂਰੀ ਦਖਲ ਕਿਉਂ ਦੇਣਾ ਸ਼ੁਰੂ ਕਰ ਦਿੱਤਾ? ਜਦ ਕਿ ਇਸਦੀ ਮੁੱਖ ਡਿਊਟੀ ਖੁਫੀਆ ਜਾਣਕਾਰੀ ਇਕੱਤਰ ਕਰਨਾ ਹੈ।
8. ਆਈ.ਬੀ. ਨੇ ਮੁੰਬਈ ਅੱਤਵਾਦੀ ਹਮਲਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਨੂੰ ਰੋਕ ਕੇ ਕਿਉਂ ਰੱਖਿਆ ਤੇ ਮੁੰਬਈ ਪੁਲਿਸ ਤੇ ਪੱਛਮੀ ਜਲ ਸੈਨਾ ਕਮਾਂਡ ਨਾਲ ਵੀ ਇਸਨੂੰ ਕਿਉਂ ਸਾਂਝਾ ਨਾ ਕੀਤਾ?
9. ਆਈ.ਬੀ. ਨੇ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਅੱਤਵਾਦੀਆਂ ਦੇ ਸ਼ੱਕੀ 35 ਮੋਬਾਈਲ ਫੋਨਾਂ ਨੂੰ ਪੰਜ ਦਿਨ ਪਹਿਲਾਂ ਨੰਬਰ ਮਿਲਣ ਦੇ ਬਾਵਜੂਦ ਵੀ ਨਿਰੀਖਣ ਅਧੀਨ ਕਿਉਂ ਨਾ ਰੱਖਿਆ?
10. ਆਈ.ਬੀ. ਨੇ ਹਿੰਮਤ ਕਰਕਰੇ ਦੀ ਮੌਤ ਤੋਂ ਕੁਝ ਘੰਟਿਆਂ ਦਰਮਿਆਨ ਹੀ ਅੱਤਵਾਦ ਵਿਰੋਧੀ ਦਸਤੇ ਦੇ ਮੁਖੀ ਵਜੋਂ ਫਿਰਕੂ ਤੇ ਵਿਵਾਦਪੂਰਨ ਪੁਲਿਸ ਅਫਸਰ ਕੇ.ਪੀ. ਰਘੂਵੰਸ਼ੀ ਨੂੰ ਕਿਉਂ ਨਿਯੁਕਤ ਕੀਤਾ?
11. ਆਈ.ਬੀ. ਨੇ ਮੁੰਬਈ ਹਮਲਿਆਂ ਦੇ ਕੇਸ ਦੀ ਜਾਂਚ ਤੁਰੰਤ ਆਪਣੇ ਹੱਥਾਂ ਵਿਚ ਕਿਉਂ ਲਈ ਤੇ ਐਂਫ.ਬੀ.ਆਈ ਵਰਗੀ ਵਿਦੇਸ਼ੀ ਜਾਂਚ ਏਜੰਸੀ ਨੂੰ ਇਸ ਵਿਚ ਸ਼ਾਮਲ ਕਿਉਂ ਕੀਤਾ ਜੋ ਕਿ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਹੈ।
ਮੁਸ਼ਰਿਫ ਦੀ ਕਿਤਾਬ ਇਸ ਸਿੱਟੇ ‘ਤੇ ਪੁੱਜਦੀ ਹੈ ਕਿ ਉਪਰ ਲਿਖੇ ਸਾਰੇ ਤੱਥ ਆਪਸ ਵਿਚ ਜੁੜੇ ਤੇ ਤਾਲਮੇਲਸ਼ੁਦਾ ਹਨ। ਇਸ ਖੇਡ ਵਿਚ ਹਿੰਦੂਆਂ ਦਾ ਛੋਟਾ ਜਿਹਾ ਹਿੱਸਾ ਬ੍ਰਾਹਮਣ, ਬ੍ਰਾਹਮਣਵਾਦ ਨਾਲ ਓਤ-ਪੋਤ ਗੈਰ-ਬ੍ਰਾਹਮਣ ਤੇ ਬ੍ਰਾਹਮਣਵਾਦ ਦੀ ਤਾਕਤ ਆਈ.ਬੀ. ਤੇ ਮੀਡੀਏ ਦਾ ਇਕ ਵੱਡਾ ਭਾਗ ਸ਼ਾਮਲ ਹੈ। ਇਹਨਾਂ ਦਾ ਮਕਸਦ ਭਾਰਤੀ ਸਮਾਜ ਉਂਤੇ ਬ੍ਰਾਹਮਣਵਾਦ ਦਾ ਪੂਰਾ ਕੰਟਰੋਲ ਕਾਇਮ ਕਰਨਾ ਹੈ।
ਮੁਸ਼ਰਿਫ ਦੇ ਮੁਤਾਬਕ ਜੇ ਹਿੰਮਤ ਕਰਕਰੇ ਨੂੰ 26/11 ਦੇ ਮੁੰਬਈ ਹਮਲੇ ਵਿਚ ਨਾ ਮਰਵਾਇਆ ਜਾਂਦਾ ਤਾਂ ਹੁਣ ਤੱਕ ਭਾਰਤ ਵਿਚ ਬ੍ਰਾਹਮਣਵਾਦੀ ਅੱਤਵਾਦ ਦਾ ਪੂਰਾ ਜਾਲ ਸਾਹਮਣੇ ਆ ਜਾਂਦਾ ਪਰ ਬ੍ਰਾਹਮਣਾਂ ਦੀ ਆਈ.ਬੀ. ਨੇ ਮੁੰਬਈ ਹਮਲਾ ਜਾਣ-ਬੁੱਝ ਕੇ ਹੋਣ ਦਿੱਤਾ ਤੇ ਇਸ ਰਾਹੀਂ ਇਕ ਤਾਂ ਹਿੰਮਤ ਕਰਕਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਦੂਜਾ ‘ਇਸਲਾਮਕ-ਅੱਤਵਾਦ’ ਦਾ ਰੌਲਾ ਹੋਰ ਉਂਚੀ ਤਰ੍ਹਾਂ ਪਾਇਆ ਗਿਆ।
ਮੁਸ਼ਰਿਫ ਦੇ ਮੁਤਾਬਕ ਇਸ ਕਿਤਾਬ ਵਿਚ ਉਪਰ ਲਿਖੀਆਂ ਘਟਨਾਵਾਂ ਨੂੰ ਲੜੀਵਾਰ ਲਿਖਿਆ ਗਿਆ ਹੈ। ਉਸਨੇ ਇਹ ਤੱਥ ਕੱਢਿਆ ਹੈ ਕਿ ਹਰੇਕ ਬੰਬ ਧਮਾਕੇ ਪਿੱਛੋਂ ਸੈਂਕੜੇ ਮੁਸਲਿਮ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਬੰਬ ਧਮਾਕੇ ਨਾ ਰੁਕੇ ਪਰ ਜਦੋਂ 2008 ਦੇ ਮਾਲੇਗਾਂਵ ਬੰਬ ਧਮਾਕਿਆਂ ਦੇ ਦੋਸ਼ ਵਿਚ ਅਸਲ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਬੰਬ ਧਮਾਕੇ ਲਗਭਗ ਪੂਰੀ ਤਰ੍ਹਾਂ ਰੁਕ ਗਏ।
ਮੁਸ਼ਰਿਫ ਨੇ ਪਾਠਕਾਂ ਤੋਂ ਆਸ ਕੀਤੀ ਹੈ ਤੇ ਦਾਅਵਾ ਵੀ ਕਿ ਜੋ ਵੀ ਇਸ ਕਿਤਾਬ ਨੂੰ ਪੂਰੇ ਧਿਆਨ ਨਾਲ ਪੜ੍ਹੇਗਾ ਤਾਂ ਉਹ ਇਸ ਲਿਖਤ ਤੇ ਵਿਆਖਿਆ ਉਂਤੇ ਪੁਲਿਸ ਦੀ ਜਾਣਕਾਰੀ ਨਾਲੋਂ ਵੱਧ ਵਿਸਵਾਸ਼ ਕਰੇਗਾ। ਉਸਨੇ ਦਾਅਵਾ ਕੀਤਾ ਹੈ ਕਿ ਉਸ ਵਲੋਂ ਪੇਸ਼ ਕੀਤੇ ਨਵੇਂ ਤੱਥਾਂ ਦੀ ਰੋਸ਼ਨੀ ਵਿਚ ਸਾਰੇ ਮਾਮਲੇ ਦੀ ਕਿਸੇ ਨਿਰਪਂਖ ਏਜੰਸੀ ਜਾਂ ਉਂਚ ਪੱਧਰੀ ਕਮਿਸ਼ਨ ਤੋਂ ਜਾਂਚ ਕਰਵਾਈ ਜਾਵੇ।
ਮੁਸ਼ਰਿਫ ਨੇ ਕਿਹਾ ਹੈ ਕਿ ਮੈਨੂੰ ਪਤਾ ਹੈ ਕਿ ਬ੍ਰਾਹਮਣਵਾਦੀ ਇਹਨਾਂ ਤੱਥਾਂ ਦਾ ਕਿਸੇ ਤਿੰਨਾਂ ਵਿਚੋਂ ਇਕ ਤਰੀਕੇ ਨਾਲ ਪ੍ਰਤੀਕਰਮ ਕਰਨਗੇ।
1. ਉਹ ਇਹਨਾਂ ਤੱਥਾਂ ਨੂੰ ਅਣਦੇਖਿਆ ਕਰ ਸਕਦੇ ਹਨ ਜੋ ਕਿ ਸੰਭਵ ਨਹੀਂ ਕਿਉਂਕਿ ਮਾਮਲਾ ਸੰਜੀਦਾ ਹੈ।ਜਾਂ
2. ਉਹ ਕਿਤਾਬ ਵਿਚੋਂ ਗੈਰ-ਮਕਸਦੀ ਹਿੱਸੇ ਕੱਢਕੇ ਲੋਕ-ਰਾਇ ਬਣਾਉਂਣ ਦਾ ਯਤਨ ਕਰਨਗੇ।ਜਾਂ
3. ਉਹ ਬਾਬਾ ਸਾਹਿਬ ਅੰਬੇਦਕਰ ਦੀ ਕਿਤਾਬ ‘‘The Riddles of Hindustan’ ’ ’ ਦੇ ਵਿਰੋਧ ਕਰਨ ਵਾਂਗ ਪਰਦੇ ਦੇ ਪਿੱਛੇ ਰਹਿ ਕੇ ਆਮ ਹਿੰਦੂਆਂ ਨੂੰ ਭੜਕਾਉਂਣ ਦੀ ਨੀਤੀ ਅਪਣਾਉਂਣਗੇ।
ਮੁਸ਼ਰਿਫ ਦੀ ਪਾਠਕਾਂ ਨੂੰ ਬੇਨਤੀ ਹੈ ਕਿ ਪੂਰੀ ਕਿਤਾਬ ਪੜ੍ਹਨ ਤੋਂ ਬਿਨਾਂ ਕੋਈ ਵੀ ਪ੍ਰਤੀਕਿਰਿਆ ਨਾ ਕੀਤੀ ਜਾਵੇ ਅਤੇ ਨਾ ਹੀ ਕਿਤਾਬ ਲਿਖਣ ਦੇ ਮੰਤਵ ਨੂੰ ਖਤਮ ਕਰਨ ਲਈ ਬ੍ਰਾਹਮਣਵਾਦੀ ਪ੍ਰਾਪੇਗੰਡੇ ਦੇ ਝਾਂਸੇ ਵਿਚ ਆਉਂਣ।
ਸੋ ਉਕਤ ਕਿਤਾਬ ਭਾਰਤ ਵਿਚ ਬ੍ਰਾਹਮਣਵਾਦੀ ਨੀਤੀਆਂ ਦਾ ਪੂਰਾ ਪਾਜ਼ ਉਘਾੜਦੀ ਪ੍ਰਤੀਤ ਹੁੰਦੀ ਹੈ। ਸਿੱਖੀ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਨੇ 15ਵੀਂ ਸਦੀ ਵਿਚ ਤੇ ਭਗਤ ਕਬੀਰ, ਭਗਤ ਰਵੀਦਾਸ, ਭਗਤ ਨਾਮਦੇਵ ਤੇ ਹੋਰਨਾਂ ਨੇ ਇਸ ਤੋਂ ਵੀ ਪਹਿਲਾਂ ਬ੍ਰਾਹਮਣਵਾਦ ਵਿਰੁੱਧ ਝੰਡਾ ਬੁਲੰਦ ਕੀਤਾ ਸੀ, ਜਿਸ ਦਾ ਸੰਘਰਸ਼ ਅੱਜ ਵੀ ਵੱਖ-ਵੱਖ ਰੂਪਾਂ ਵੇਸਾਂ ਵਿਚ ਚੱਲ ਰਿਹਾ ਹੈ। ਲੋੜ ਹੈ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਮੁਸ਼ਰਿਫ ਜਿਹੇ ਲੋਕ ਬ੍ਰਾਹਮਣਵਾਦੀ ਅੱਤਵਾਦ ਤੇ ਬ੍ਰਾਹਮਣਵਾਦੀ ਨੀਤੀਆਂ
Advocate Jaspal Singh Manjhpur,
Member Media Committee,
Shiromani Akali Dal Amritsar (Panch Pardhani)
98554-01843
-
ਸਤਿੰਦਰ ਸਰਤਾਜ ਦੀ ਨਵੀਂ ਸੰਗੀਤਕ ਪਰਵਾਜ਼- ਚੀਰੇ ਵਾਲਾ ਸਰਤਾਜ
ਸੁਰ ਅਤੇ ਸ਼ਬਦ ਦਾ ਸੁਮੇਲ ਸਤਿੰਦਰ ਸਰਤਾਜ ਅੱਜ ਭਾਰਤ ਦੇ ਹਰ ਇੱਕ ਰਾਜ ਅਤੇ ਦੁਨੀਆਂ ਦੇ ਹਰ ਇੱਕ ਭਾਗ ਵਿੱਚ ਪੰਜਾਬੀਆਂ ਵਿੱਚ ਸਭ ਤੋਂ ਵੱਧ ਸੁਣਿਆਂ ਤੇ ਮਾਣਿਆਂ ਜਾਣ ਵਾਲਾ ਗਾਇਕ ਹੈ। ਜੋ ਸਰੋਤੇ ਉਸਦੇ ਪਿਛੋਕੜ ਬਾਰੇ ਜਾਨਣਾ ਚਾਹੁੰਦੇ ਹਨ ਉਹਨਾਂ ਦੀ ਜਾਣਕਾਰੀ ਲਈ ਉਸਦਾ ਜੱਦੀ ਪਿੰਡ ਬਜਰੌਰ ਨੇੜੇ ਚੱਬੇਵਾਲ ਜ਼ਿਲਾ ਹੁਸ਼ਿਆਰਪੁਰ ਅਤੇ ਪਰਿਵਾਰ ਵਿੱਚ ਪਿਤਾ ਸ. ਬਲਵਿੰਦਰ ਸਿੰਘ, ਮਾਤਾ ਸ੍ਰੀਮਤੀ ਸਤਨਾਮ ਕੌਰ ਤੇ ਵੱਡਾ ਭਰਾ ਕੁਲਤਾਰ ਸਿੰਘ ਹੈ। ਮੁੱਢਲੀ ਪੜਾਈ ਪਿੰਡ ਤੋਂ, ਬੀ.ਏ. ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਉਸਤੋਂ ਬਾਅਦ ਉਸਨੇ ਐਮ.ਏ. ਸੰਗੀਤ ਕਰਨ ਲਈ 1999 ’ਚ ਪੰਜਾਬ ਯੂਨੀਵਰਸਿਟੀ ਚੰਡੀਗੜ• ਵਿਖੇ ਦਾਖਲਾ ਲੈ ਲਿਆ। ਐਮ.ਏ. ਪੰਜਾਬੀ ਕਰਨ ਤੋਂ ਬਾਅਦ ਉਸ ਨੇ ਐਮ. ਫਿਲ ਵਿੱਚ ‘ਪੰਜਾਬ ਦੀ ਸੂਫ਼ੀ ਗਾਇਨ ਪ੍ਰੰਪਰਾ’ ਵਿਸ਼ਾ ਰੱਖਿਆ ਅਤੇ ਫਿਰ ਐਮ. ਫਿਲ ਦੇ ਨਾਲ-ਨਾਲ ਫ਼ਾਰਸੀ ਸਰਟੀਫਿਕੇਟ ਕੋਰਸ ਅਤੇ ਫਿਰ ਫ਼ਾਰਸੀ ਦਾ ਡਿਪਲੋਮਾ ਹਾਸਿਲ ਕੀਤਾ। ਇਸ ਉਪਰੰਤ ਉਸਨੇ ਪੀ. ਐਚ. ਡੀ. ਵਿੱਚ ‘ਸੂਫ਼ੀ ਗਾਇਨ ਪੰ੍ਰਪਰਾ ਦਾ ਸਾਹਿਤਕ ਅਤੇ ਸੰਗੀਤਆਤਮਕ ਅਧਿਐਨ’ ਵਿਸ਼ਾ ਰੱਖਿਆ ਅਤੇ 2006 ਵਿਚ ਉਹ ਆਪਣੀ ਪੀ.ਐਚ.ਡੀ. ਕਰਨ ਤੋਂ ਬਾਅਦ ਸਤਿੰਦਰ ਸਰਤਾਜ ਤੋਂ ‘ਡਾ. ਸਤਿੰਦਰ ਸਰਤਾਜ’ ਬਣ ਗਿਆ। ਇਸ ਤਰਾਂ ਤਰਾਂ ਉਸ ਦੀਆਂ ਸਾਰੀਆਂ ਅਧਿਐਨ ਸਰਗਰਮੀਆਂ ਇਹਨਾਂ ਵਿਸ਼ਿਆਂ ‘ਤੇ ਕੇਂਦਰਿਤ ਰਹੀਆਂ। ਉਸਨੇ ਸੂਫ਼ੀ ਕਾਵਿ ਨੂੰ ਕਾਫ਼ੀ ਧਿਆਨ ਨਾਲ ਪੜਿਆ ਅਤੇ ਪੜਾਇਆ ਹੈ। ਉਸਦੇ ਖੋਜ ਕਾਰਜ ਵਿੱਚ ਕਿੰਨੀ ਕੁ ਡੂੰਘਿਆਈ ਹੋਵੇਗੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਪਬਲਿਸ਼ਿੰਗ ਹਾਊਸ ‘ਪੀਅਰਸਨ’ ਨੇ ਉਸਦੇ ਪੀ.ਐਚ.ਡੀ. ਦੇ ਥੀਸਿਸ ਦੀ ‘ਹਾਰਡ ਕਾਪੀ’ ਉਚੇਚੇ ਤੌਰ ਤੇ ਅੰਗਰੇਜ਼ੀ ‘ਚ ਅਨੁਵਾਦ ਕਰਨ ਲਈ ਦਿੱਲੀਓਂ ਆਪਣਾ ਇੱਕ ਪ੍ਰਤੀਨਿਧ ਭੇਜਕੇ ਉਸਤੋਂ ਪ੍ਰਾਪਤ ਕੀਤੀ ਹੈ। ਉਸਦੀ ਲੇਖਣੀ ਵਿੱਚ ਕਿਧਰੇ ਵੀ ਕੱਚ-ਪੁਣਾ ਜਾਂ ਨਹੀਂ ਝਲਕਦਾ, ਇਹ ਉਸਦੀ ਸੁਰ ਅਤੇ ਸਾਹਿਤ ਸਾਧਨਾ ਦਾ ਹੀ ਨਤੀਜਾ ਹੈ ਕਿ ਉਸਨੇ ਆਪਣਾ ਇੱਕ ਨਿੱਜੀ ਛੰਦ ‘ਸਰਤਾਜ’ ਬਣਾਇਆ ਹੈ। ਉਸਦੇ ਇਸੇ ਛੰਦ ਦੀ ਇੱਕ ਉਦਾਹਰਣ ਉਸਦੀ ਪਹਿਲੀ ਟੇਪ ‘ਸਰਤਾਜ’ ਵਿਚਲੇ ਇੱਕ ਗੀਤ ਤੋਂ ਮਿਲਦੀ ਹੈ ਜੋ ਇਸ ਪ੍ਰਕਾਰ ਹੈ..
‘ਜੇ ਕੋਈ ਦੱਸੇ ਗੱਲ ਤਜਰਬੇ ਵਾਲੀ ਤਾਂ ਸੁਣ ਲਈਏ, ਗਲ ਨਾ ਪਈਏ
ਬਣ ਜਾਈਏ ਉਸਤਾਦ ਜੀ ਭਾਵੇਂ, ਤਾਂ ਵੀ ਸਿੱਖਦੇ ਰਹੀਏ, ਨੀਵੇਂ ਬਹੀਏ’
ਉਸਨੇ ਪੰਜਾਬੀ ਗਾਇਕੀ ਦੇ ਇਤਿਹਾਸ ਅਤੇ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ, ਉਸਦੀ ਸ਼ਾਇਰੀ ਸਪੱਸ਼ਟ ਅਤੇ ਆਮ ਲੋਕਾਂ ਦੇ ਮਨਾਂ ਵਿੱਚ ਉਤਰਨ ਵਾਲੀ ਹੈ ਜਿਸਦੀ ਇੱਕ ਮਿਸਾਲ ਪੇਸ਼ ਹੈ-
ਠਚੋਅ ਦੀ ਟਾਹਲੀ ਬੜੀ ਨਰੋਈ ਸੁੱਕਦੀ ਛੇਤੀ ਨਾ
ਕੜਬ ਕੁਤਰਨੀ ਕਰ ਲੈ ਤੇਜ਼ ਗੰਡਾਸੇ ਰੇਤੀ ਨਾ
ਮੁੱਲ ਓਨਾ ਹੀ ਮਿਲਣਾ ਕਣਕ ਤੂੰ ਬੀਜ ਅਗੇਤੀ ਨਾ
ਬੀ ਬਾਹਲੇ ਨੇ ਮਹਿੰਗੇ ਜੇਬ ਰੁਪਈਏ ਤੇਤੀ ਨਾ
ਬਾਥੂ, ਗੁੱਲੀ-ਡੰਡੇ ਤੋਂ ਤੂੰ ਯਾਰਾ ਭੇਤੀ ਨਾ
ਬੜੇ-ਬੜੇ ਵਿਗਿਆਨੀ ਕਰ ਸਕਦੇ ਖੇਤੀ ਨਾੂ
ਜ਼ਿੰਦਗੀ ਦੀਆਂ ਸੱਚਾਈਆਂ ਦੀ ਬਾਤ ਪਾਉਂਦਿਆਂ ਉਸ ਦੇ ਸੁਰੀਲੇ ਬੋਲ ਲੋਕਾਂ ਦੇ ਧੁਰ ਅੰਦਰ ਆਪ ਮੁਹਾਰੇ ਚਲੇ ਜਾਂਦੇ ਹਨ। ਉਸਦੀ ਆਵਾਜ਼ ਵਿੱਚ ਸੁਹਜ ਅਤੇ ਗਹਿਰਾਈ ਸਾਫ਼ ਝਲਕਦੀ ਹੈ। ਮੌਜੂਦਾ ਸਮੇਂ ’ਚ ਉਹ ਪੰਜਾਬੀ ਮਹਿਫ਼ਿਲਾਂ ਦਾ ਜਾਦੂਗਰ ਹੈ ਜਿਸ ਦੇ ਬੋਲਾਂ ਨੂੰ ਸੁਣਨ ਲਈ ਲੋਕ ਭੱਜੇ ਆਉਂਦੇ ਹਨ। ਜ਼ਿੰਦਗੀ ਦੇ ਹਰ ਇੱਕ ਵਿਸ਼ੇ ਨੂੰ ਉਸ ਨੇ ਆਪਣੀ ਕਲਮ ਦੇ ਕਲਾਵੇ ਵਿੱਚ ਲਿਆਂਦਾ ਹੋਇਆ ਹੈ, ਜਿੱਥੇ ‘ਸਾਈਂ’ ਵਰਗਾ ਰੂਹਾਨੀਅਤ ਦੀ ਗੱਲ ਕਰਦਾ ਗੀਤ ਉਸਨੇ ਉਪਜਿਆ ਹੈ ਉੱਥੇ ਯੂਨੀਵਰਸਿਟੀ ਦੇ ਦਿਨਾਂ ਦੇ ਆਪਣੇ ਸਾਥੀ ਗੋਆ ਦੇ ਨੰਬਰ ਜੀ.ਏ. 01-ਐਚ-7188 ਵਾਲੇ ਮਹਿਰੂਨ ਰੰਗ ਦੇ ਯਾਮੇ ਲਈ ਪਿਆਰ ਵਜੋਂ ਉਸਨੇ
‘ਅੱਧੀ ਕਿੱਕ ’ਤੇ ਸਟਾਰਟ ਮੇਰਾ ਯਾਮਾ ਨੀਂ ਹੋਰ ਦੱਸ ਕੀ ਭਾਲਦੀ
ਪਾ ਲਈ ਜੀਨ ਪਰਾਂ ਰੱਖ ਤਾ ਪਜਾਮਾ ਨੀਂ ਹੋਰ ਦੱਸ ਕੀ ਭਾਲਦੀ।’
ਵਰਗਾ ਹਲਕਾ-ਫੁਲਕਾ ਗੀਤ ਵੀ ਰਚਿਆ ਹੈ ਜਿਸਨੂੰ ਕਿ ਉਸਨੇ ਆਪਣੀ ਇਸ ਦੂਸਰੀ ਐਲਬਮ ‘ਚੀਰੇ ਵਾਲਾ ਸਰਤਾਜ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਕੀਤਾ ਹੈ, ਗੱਲ ਕੀ ਉਸਦੇ ਗੀਤ ਜ਼ਿੰਦਗੀ ਦੇ ਹਰ ਰੰਗ ਦੀਆਂ ਬਾਤਾਂ ਪਾਉਂਦੇ ਹਨ। ਸਟੇਜੀ ਪੇਸ਼ਕਾਰੀ ਸਮੇਂ ਕਿਧਰੇ ਵੀ ਕੋਈ ‘ਕੱਚਪੁਣਾ’ ਨਹੀਂ ਰਹਿਣ ਦਿੰਦਾ। ਸਟੇਜੀ ਪ੍ਰੋਗ੍ਰਾਮਾਂ ਦੌਰਾਨ ਉਸਦਾ ਪਹਿਰਾਵਾ ਅਤੇ ਅੰਦਾਜ਼ ਉਸਨੂੰ ਆਮ ਪੰਜਾਬੀ ਗਾਇਕਾਂ ਨਾਲੋਂ ਇੱਕ ਵੱਖਰੀ ਹੀ ਦਿੱਖ ਪ੍ਰਦਾਨ ਕਰਦਾ ਹੈ। ਬਹੁ-ਗਿਣਤੀ ਸਰੋਤਿਆਂ ‘ਚ ਇਹ ਵੀ ਜਾਨਣ ਦੀ ਬੜੀ ਪ੍ਰਬਲ ਇੱਛਾ ਹੈ ਕਿ ਆਪਣੀ ਮਹਿਫ਼ਿਲ ਦੌਰਾਨ ਸਤਿੰਦਰ ਜੋ ਆਪਣੀ ਦਸਤਾਰ ਉੱਪਰ ਇੱਕ ਵਿਸ਼ੇਸ਼ ਕਿਸਮ ਦਾ ਗਹਿਣਾ ਪਹਿਨਦਾ ਹੈ ਆਖਿਰ ਉਹ ਹੈ ਕੀ? ਸੋ ਉਹਨਾਂ ਦੀ ਜਗਿਆਸਾ ਸ਼ਾਂਤੀ ਲਈ ਦੱਸ ਦਿੰਦਾ ਹਾਂ ਕਿ ਆਪਣੀ ਪੜਾਈ ਦੇ ਖੋਜ ਕਾਰਜ ਅਧੀਨ ਉਸਨੇ ਇਰਾਨ ਦੇ ਸਾਹਿਤ ਅਤੇ ਸੱਭਿਆਚਾਰ ਬਾਰੇ ਜਦੋਂ ਪੜਚੋਲ ਕੀਤੀ ਤਾਂ ਉਸਨੂੰ ਇਸ ਗਹਿਣੇ ਬਾਰੇ ਪਤਾ ਲੱਗਾ, ਇਸ ਗਹਿਣੇ ਦਾ ਨਾਂ ਹੈ ‘ਸਰਪੇਚ’ ਜਿਸ ਨੂੰ ਕਿ ਇਰਾਨ ਦੇਸ਼ ਦੇ ਲੋਕ ਆਪਣੀਆਂ ਰਵਾਇਤੀ ਪਗੜੀਆਂ ੳੱਪਰ ਸਜਾਇਆ ਕਰਦੇ ਸਨ, ਸੋ ਉਸਨੇ ਆਪਣੀਆਂ ਮਹਿਫ਼ਿਲਾਂ ਲਈ ਖਾਸ ਤੌਰ ’ਤੇ ਇਸ ਗਹਿਣੇ ਨੂੰ ਤਿਆਰ ਕਰਵਾਇਆ। ਇਹ ਵੀ ਇੱਕ ਅਲੋਕਾਰੀ ਗੱਲ ਹੈ ਕਿ ਉਸ ਨੇ ਇਸ ਖੇਤਰ ’ਚ ਕਿਸੇ ਨੂੰ ਉਸਤਾਦ ਨਹੀੰ ਧਾਰਿਆ ਬਸ ਲਗਾਤਾਰ ਕੀਤੇ ਰਿਆਜ਼ ਨੇ ਹੀ ਉਸਦੇ ਗਲੇ ਨੂੰ ਸੁਰੀਲਾਪਣ ਬਖਸ਼ਿਆ ਹੈ। ਛੋਟੇ ਹੁੰਦਿਆਂ ਗੁਰਦੁਆਰੇ ਸ਼ਬਦ ਕੀਰਤਨ ਕਰਨ ਅਤੇ ਬਾਅਦ ‘ਚ ਸਕੂਲ ਕਾਲਜ ਅਤੇ ਯੂਨੀਵਰਸਿਟੀ ’ਚ ਕਈ ਮੁਕਾਬਲੇ ਜਿੱਤਦਿਆਂ ਉਹ ਪੜਾਅ ਦਰ ਪੜਾਅ ਇਸ ਮੁਕਾਮ ’ਤੇ ਪਹੁੰਚਿਆ ਹੈ। ਆਪਣੀ ਆਵਾਜ਼ ਅਤੇ ਆਪਣੇ ਗਲੇ ਪ੍ਰਤੀ ਉਹ ਕਿੰਨਾਂ ਕੁ ਗੰਭੀਰ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 18 ਵਰਿ•ਆਂ ਤੋਂ ਉਸਨੇ ਕਦੇ ਵੀ ਕਿਸੇ ਬਜ਼ਾਰੀ ਵਸਤੂ ਜੋ ਉਸਦੀ ਆਵਾਜ਼ ਨੂੰ ਪ੍ਰਭਾਵਿਤ ਕਰੇ ਦਾ ਸਵਾਦ ਵੀ ਨਹੀਂ ਚਖਿਆ ਹੈ। ਉਸ ਦਾ ਰਹਿਣ ਸਹਿਣ ਅਤੇ ਖਾਣ-ਪੀਣ ਅਤਿ ਦਰਜੇ ਦਾ ਸਾਦਾ ਤੇ ਉਸਦੀ ਖੁਰਾਕ ਵਿੱਚ ਘਰ ਦੀ ਬਣੀ ਮੂੰਗੀ ਮਸਰਾਂ ਦੀ ਦਾਲ ਅਤੇ ਤਿੰਨ ਰੋਟੀਆਂ ਸ਼ਾਮਿਲ ਹਨ। 2003 ’ਚ ਜ਼ੀ ਪੰਜਾਬੀ ਦੇ ਮੁਕੇਸ਼ ਗੌਤਮ ਤੇ ਬਲਵਿੰਦਰ ਸਿੰਘ ਨੇ ਮਿਲ ਕੇ ਸੂਫ਼ੀ ਗਾਇਕੀ ‘ਤੇ ਆਧਾਰਿਤ ਇੱਕ ਪ੍ਰੋਗ੍ਰਾਮ ‘ਸਜਦਾ’ ਦਾ ਨਿਰਮਾਣ ਕੀਤਾ ਅਤੇ ਬਲਵਿੰਦਰ ਵੀ ਪੀ. ਐਚ. ਡੀ. ਸੂਫ਼ੀ ਸੰਗੀਤ ਦੀ ਕਰਦਾ ਹੋਣ ਕਰਕੇ ਸਰਤਾਜ ਨੂੰ ਜਾਣਦਾ ਸੀ ਅਤੇ ਉਸਦੇ ਯਤਨਾਂ ਸਦਕਾ ਸਤਿੰਦਰ ਉਸ ਪ੍ਰੋਗ੍ਰਾਮ ਦਾ ਹਿੱਸਾ ਬਣਿਆ। ਇਸ ਪ੍ਰੋਗ੍ਰਾਮ ਵਿੱਚ ਸਤਿੰਦਰ ਨੇ ਪੰ੍ਰਪਰਿਕ ਸੂਫ਼ੀ ਪੁਸ਼ਾਕ ਪਾ ਕੇ ਅਤੇ ਪਗੜੀ ਵਿੱਚੋਂ ਪਿੱਛੇ ਵਾਲ ਬਾਹਰ ਕੱਢ ਕੇ ਇੱਕ ਗੀਤ ‘ਸਾਈਂ’ ਗਾਇਆ ਜਿਸ ਨੂੰ ਬੇ-ਹੱਦ ਪਸੰਦ ਕੀਤਾ ਗਿਆ। ਉਸਦਾ ਇਹ ਭੇਸ ਅਤੇ ਅੰਦਾਜ਼ ਉਸ ਨੂੰ ਐਨਾ ਜਚਿਆ ਕਿ ਉਸਨੇ ਪੱਕੇ ਤੌਰ ’ਤੇ ਹੀ ਭਵਿੱਖ ਵਿੱਚ ਇਸ ਭੇਸ ਵਿੱਚ ਪ੍ਰੋਗ੍ਰਾਮ ਕਰਨੇ ਸ਼ੁਰੂ ਕਰ ਦਿੱਤੇ।
ਇਹ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੋਵੇਗਾ ਕਿ ਮਹਿਜ਼ ਇੱਕ ਟੇਪ ਨਾਲ ਹੀ ਇੱਕ ਗਵੱਈਆ ਗਾਇਕੀ ਦੇ ਸਿਖ਼ਰ ’ਤੇ ਪਹੁੰਚ ਜਾਵੇ। ਇਹ ਲੋਕਾਂ ਦੀ ਉਸ ਪ੍ਰਤੀ ਮੁਹੱਬਤ ਦਾ ਹੀ ਸਬੂਤ ਹੈ ਕਿ ਬੀਤੇ ਵਰੇ ਮਾਰਕੀਟ ਵਿੱਚ ਆਈ ਉਸਦੀ ਪਹਿਲੀ ਟੇਪ ‘ਸਰਤਾਜ’ ਨੇ ਪਾਇਰੇਸੀ ਦੇ ਇਸ ਯੁੱਗ ਵਿੱਚ ਵੀ ਵਿੱਕਰੀ ਪੱਖੋਂ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਇੱਕ ਮੋਟੇ ਜਿਹੇ ਅੰਦਾਜ਼ੇ ਮੁਤਾਬਿਕ ਉਸਦੀ ਇਸ ਟੇਪ ਦੀਆਂ ਹੁਣ ਤੱਕ ਢਾਈ ਲੱਖ ਦੇ ਕਰੀਬ ਅਸਲੀ ਸੀ.ਡੀਜ਼ ਵਿਕ ਚੁੱਕੀਆਂ ਹਨ।
ਇਸ ਐਲਬਮ ਦੀ ਇਤਿਹਾਸਕ ਸਫ਼ਲਤਾ ਤੋਂ ਲਗਭਗ ਇੱਕ ਵਰੇ ਬਾਅਦ ਉਹ ਇਹਨੀਂ ਦਿਨੀ ਸਪੀਡ ਰਿਕਾਰਡਜ਼ ਅਤੇ ਨਿਰਮਾਤਾ ਦਿਨੇਸ਼ ਦੀ ਪੇਸ਼ਕਸ਼ ਹੇਠ ਆਪਣੀ ਦੂਸਰੀ ਸੰਗੀਤਕ ਐਲਬਮ ‘ਚੀਰੇ ਵਾਲਾ ਸਰਤਾਜ’ ਲੈ ਕੇ ਹਾਜ਼ਰ ਹੋਇਆ ਹੈ ਜੋ ਇੱਕੋ ਵੇਲੇ ਪੂਰੀ ਦੁਨੀਆਂ ਵਿੱਚ ਰਿਲੀਜ਼ ਕੀਤੀ ਗਈ ਹੈ। ਆਰਥਿਕ ਮੰਦੀ ਨਾਲ ਜੂਝ ਰਹੀ ਸੰਗੀਤ ਸਨਅਤ ਲਈ ਇਹ ਗੱਲ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਜਾਪਦੀ ਕਿ ਇਹ ਐਲਬਮ ਰਿਲੀਜ਼ ਹੋਣ ਦੇ ਇੱਕ ਹਫ਼ਤੇ ਵਿੱਚ ਵਿੱਚ ਹੀ ਵਿੱਕਰੀ ਪੱਖੋਂ 50000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਐਲਬਮ ਦੀ ਮੰਗ ਅਤੇ ਪੂਰਤੀ ਵਿੱਚ ਸੰਤੁਲਨ ਕਾਇਮ ਰੱਖਣ ਲਈ ਕੰਪਨੀਂ ਨੂੰ ਦੋ-ਤਿੰਨ ਜਗਾ ਤੋਂ ਇਸ ਦਾ ਮਾਲ ਤਿਆਰ ਕਰਵਾਉਣਾ ਪੈ ਰਿਹਾ ਹੈ।
ਸਰਤਾਜ ਦੀ ਇਸ ਐਲਬਮ ਵਿੱਚ ਉਸ ਦੁਆਰਾ ਰਚਿਤ ਕੁੱਲ 10 ਗੀਤ ਅਤੇ ਇੱਕ ਫ਼ਾਰਸੀ ਦਾ ਸ਼ੇਅਰ ਸ਼ਾਮਿਲ ਹੈ। ਇਸ ਐਲਬਮ ਵਿਚਲੇ ਗੀਤਾਂ ਨੂੰ ਇੱਕ ਵਾਰ ਫਿਰ ‘ਸਰਤਾਜ’ ਟੇਪ ਦੇ ਸੰਗੀਤਕਾਰ ਜਤਿੰਦਰ ਸ਼ਾਹ ਨੇ ਹੀ ਸੰਗੀਤਬੱਧ ਕੀਤਾ ਹੈ। ਟੇਪ ਦਾ ਟਾਈਟਲ ਗੀਤ ‘ਚੀਰੇ ਵਾਲਾ ਸਰਤਾਜ’ ਸਤਿੰਦਰ ਦਾ ਸਭ ਤੋਂ ਪਹਿਲਾ ਉਹ ਗੀਤ ਹੈ ਜਿਸ ਰਾਹੀਂ ਉਸਨੇ ਆਪਣੀ ਗੀਤਕਾਰੀ ਸਫ਼ਰ ਦਾ ਆਗਾਜ਼ ਕੀਤਾ ਸੀ। ਸ਼ਾਇਰੀ ਪੱਖੋਂ ਉੱਤਮ ਇਸ ਗੀਤ ਦੀਆਂ ਕੁਝ ਸਤਰਾਂ ਨਮੂਨੇ ਵਜੋਂ ਪੇਸ਼ ਹਨ-
ਮੇਰਿਆ ਚੰਨਣਾਂ, ਚੰਨਣਾਂ ਵੇ ਦੱਸ ਤੂੰ ਕੀਕਣ ਮੰਨਣਾਂ
ਕਾਹਤੋਂ ਲਾਈਆਂ ਨੇ ਦੇਰਾਂ ਵੇ ਮੈਂ ਅੱਥਰੂ ਪਈ ਕੇਰਾਂ
ਤੈਨੂੰ ਵਾਜਾਂ ਪਈ ਮਾਰਾਂ ਮੇਰੀਆਂ ਮਿੰਨਤਾਂ ਹਜ਼ਾਰਾਂ
ਪਾਣੀ ਰਾਵੀ ਦਾ ਵਗਦੈ ਤੇਰਾ ਚੇਤਾ ਵੀ ਠੱਗਦੈ
ਤੇਰਾ ਚੀਰਾ ਰੰਗਵਾਵਾਂ ਬਣ ਕੇ ਸ਼ੀਸ਼ਾ ਬਹਿ ਜਾਵਾਂ ਤੇਰੇ ਸਾਹਵੇਂ ਓ ਚੰਨਣਾਂ
ਇਸ ਗੀਤ ਦਾ ਕਲਾਤਮਕ ਵੀਡੀਓ ਉੱਘੇ ਵੀਡੀਓ ਨਿਰਦੇਸ਼ਕ ਕਲੌਸਿਸ ਦੁਆਰਾ ਨਿਰਦੇਸ਼ਤ ਕੀਤਾ ਹੈ ਜੋ ਕਿ ਅੱਜ-ਕੱਲ• ਵੱਖ-ਵੱਖ ਚੈਨਲਾਂ ਉੱਪਰ ਦਰਸ਼ਕਾਂ ਨੂੰ ਨਜ਼ਰੀਂ ਪੈ ਰਿਹਾ ਹੈ।
ਇਸ ਟੇਪ ਦੇ ਸਾਰੇ ਗੀਤ ਹੀ ਵੈਸੇ ਤਾਂ ਸਰਤਾਜ ਦੇ ਦਿਲ ਦੇ ਕਰੀਬ ਹਨ ਪਰ ਫਿਰ ਵੀ ਟੇਪ ਦਾ ਦੂਜਾ ਗੀਤ ‘ਦਿਲ ਸਭ ਦੇ ਵੱਖਰੇ’ ਉਸਨੂੰ ਬੇ-ਹੱਦ ਪਸੰਦ ਹੈ ਇਸ ਦਾ ਕਾਰਨ ਪੁੱਛਣ ’ਤੇ ਉਸਨੇ ਦੱਸਿਆ ਕਿ ਇੱਕ ਤਾਂ ਇਸ ਗੀਤ ਦੀ ਛੰਦਬੰਦੀ 72 ਕਲੀਆ ਛੰਦ ਵਰਗੀ ਹੈ ਤੇ ਦੂਜਾ ਗੀਤਕਾਰੀ ਦੇ ਵਿੱਚ ਇਹੋ ਜਿਹੇ ਵਿਚਾਰ ਉਸਤੋਂ ਵੀ ਕਦੇ ਘੱਟ ਹੀ ਲਿਖੇ ਗਏ ਹਨ।ਸੋ ਪੇਸ਼ ਹਨ ਇਸ ਗੀਤ ਦੀਆਂ ਕੁਝ ਸਤਰਾਂ-
ਮੁੱਲ ਮੰਗਿਆ ਕਾਲਖ ਦਾ ਜਦੋਂ ਇਸ ਮੱਸਿਆ
ਧਰੂ ਵੀ ਹੱਸਿਆ ਵੇਖ ਕੇ ਭਾਣਾ ਕੋਈ ਮਰ ਜਾਣਾ ਅੱਗੇ ਨੀਂ ਆਇਆ
ਪਰਛਾਵੇਂ ਨੂੰ ਪੁੱਛਿਆ ਵੇ ਤੂੰ ਤਾਂ ਆ ਜਾ, ਵੇ ਸਾਥ ਨਿਭਾ ਜਾ
ਤੇ ਅੱਗਿਉਂ ਉਸਨੇ ਜਵਾਬ ਸੁਣਾਇਆ
ਸਾਡੀ ਕੀ ਹਸਤੀ ਜੀ, ਅਸੀਂ ਤਾਂ ਹਾਏ ਚਾਨਣ ਦੇ ਜਾਏ
ਓਹਦੇ ਸੰਗ ਜੰਮੀਏਂ ਓਹਦੇ ਸੰਗ ਮਰੀਏ
ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋਰ, ਕਿਸੇ ਦਾ ਜ਼ੋਰ ਅਸੀਂ ਕੀ ਕਰੀਏ
ਐਲਬਮ ਦੇ ਤੀਸਰੇ ਗੀਤ ‘ਦੌਲਤਾਂ’ ਰਾਹੀਂ ਉਹ ਇਨਸਾਨ ਨੂੰ ਜ਼ਿਹਨੀਂ ਤੌਰ ‘ਤੇ ਮਜ਼ਬੂਤ ਕਰਨ ਲਈ ਕੁਝ ਇਉਂ ਆਖਦਾ ਹੈ-
ਜ਼ਿੰਦਗੀ ਦੀ ਘੋਲ ਵੀ ਅਜੀਬ ਹੈ, ਸਦਾ ਈ ਸ਼ਰੀਫ਼ ਜਾਵੇ ਹਾਰਦਾ
ਚਿੱਤ ਨਾ ਡੁਲਾਇਓ ਪਰ ਸੂਰਿਓ ਦੇਖਿਓ ਨਜ਼ਾਰਾ ਜਾਂਦੀ ਵਾਰ ਦਾ
ਸੱਚ ਤੇ ਈਮਾਨ ਵਾਲੇ ਬੰਦੇ ਦੀ ਆਖਰਾਂ ਨੂੰ ਉੱਤੇ ਹੁੰਦੀ ਲੱਤ ਜੀ
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ ਮੈਂ ਤਾਂ ਇਹੀ ਕੱਢਿਆ ਏ ਤੱਤ ਜੀ
ਦੌਲਤਾਂ ਤਾਂ ਜੱਗ ‘ਤੇ ਬਥੇਰੀਆਂ ਪੈਸੇ ਤੋਂ ਜ਼ਰੂਰੀ ਹੁੰਦੀ ਪੱਗ ਜੀ
ਉਸਦੀ ਇਸ ਐਲਬਮ ਦੇ ਹਰੇਕ ਗੀਤ ਵਿੱਚ ਮਨੋਰੰਜਨ ਦੇ ਨਾਲ-ਨਾਲ ਉਸਨੇ ਕੋਈ ਸੁਨੇਹਾ ਦੇਣ ਦਾ ਵੀ ਯਤਨ ਕੀਤਾ ਹੈ ਜਿਵੇਂ ਕਿ ਚੌਥੇ ਗੀਤ ‘ਆਦਮੀ’ ਰਾਹੀਂ ਉਹ ਇੱਕ ਅਸਲ ਇਨਸਾਨ ਦੀ ਤਸਵੀਰ ਇਉਂ ਪੇਸ਼ ਕਰਦਾ ਹੈ-
ਜਿੰਨ•ਾਂ ਦੁਨੀਆਂ ’ਤੇ ਉੱਚਾ-ਸੁੱਚਾ ਨਾਮਣਾ ਕਮਾਇਆ
ਉਹਨਾਂ ਔਕੜਾਂ ਮੁਸੀਬਤਾਂ ਨੂੰ ਪਿੰਡੇ ’ਤੇ ਹੰਢਾਇਆ
ਹਰ ਮੋੜ ਉੱਤੇ ਉਹਨਾਂ ਇਹੀ ਸਾਬਤ ਕਰਾਇਆ
ਕਿ ਬੁੱਤ ਸੱਟਾਂ ਸਹਿ-ਸਹਿ ਕੇ ਹੀ ਤਰਾਸ਼ ਹੁੰਦਾ ਏ
ਹਰ ਆਦਮੀ ‘ਚ ਹੁੰਦਾ ਇੱਕ ਨੇਕ ਇਨਸਾਨ
ਹਰ ਆਦਮੀ ‘ਚ ਇੱਕ ਬਦਮਾਸ਼ ਹੁੰਦਾ ਏ
ਐਲਬਮ ਦੇ ਪੰਜਵੇ ਗੀਤ ‘ਬਿਨਾਂ ਮੰਗਿਉਂ ਸਲਾਹ ਨਹੀਂ ਦੇਣੀ ਚਾਹੀਦੀ’ ਵਿੱਚ ਬਦੋ-ਬਦੀ ਖੜਪੈਂਚ ਬਣ ਕੇ ਆਪਣੀ ਸਲਾਹ ਦੇਣ ਵਾਲੇ ਲੋਕਾਂ ਨੂੰ ਉਹ ਇਉਂ ਸਮਝਾਉਂਦਾ ਹੈ—
ਬਿਨਾਂ ਮੰਗਿਉਂ ਸਲਾਹ ਨੀਂ ਦੇਣੀ ਚਾਹੀਦੀ, ਕਦਰ ਐਦਾਂ ਘਟ ਜਾਂਦੀ ਏ
ਐਵੇਂ ਰੋਜ਼ ਈ ਜੇ ਜਾ ਕੇ ਡੇਰੇ ਲਾ ਲਓ, ਇੱਜ਼ਤ ਹੋਣੋਂ ਹਟ ਜਾਂਦੀ ਏ
ਆਪ ਦਸਤਾਰ ਧਾਰੀ ਹੋਣ ਕਾਰਨ ਉਹ ਦਸਤਾਰ ਦੀ ਅਹਿਮੀਅਤ ਭਲੀ-ਭਾਂਤ ਸਮਝਦਾ ਹੈ ਸ਼ਾਇਦ ਇਸੇ ਲਈ ਹੀ ਇਸ ਐਲਬਮ ਦੇ ਅੱਠਵੇਂ ਗੀਤ ‘ਦਸਤਾਰ’ ਦੇ ਇੱਕ ਪੈਰੇ ਵਿੱਚ ਉਹ ਉਸਾਰੂ ਸਮਾਜ ਦੀ ਸਿਰਜਣਾ ਹਿਤ ਆਪਣਾ ਸੁਨੇਹਾਂ ਕੁਝ ਇਸ ਤਰਾਂ ਦਿੰਦਾ ਹੈ-
ਮੁਲਕ ਤਰੱਕੀ ਦੇ ਰਾਹ ਤੁਰਿਆ ਹੁਣ ਨਾ ਗੱਡੀ ਰੋਕ ਦਿਓ
ਕੀਮਤ ਬੜੀ ਜਵਾਨੀ ਦੀ ਐਵੇਂ ਨਾ ਭੱਠੀ ਝੋਕ ਦਿਓ
ਨਸ਼ਿਆਂ ਤੋਂ ਪਰਹੇਜ਼ ਕਰ ਲਿਓ ਇਹੀ ਵਜਾ ਤਬਾਹੀ ਦੀ
ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀਂ ਲਾਹੀਦੀ ਜੇ ਖ਼ੁਦ ਚਾਹੀਏ ਸਤਿਕਾਰ
ਇਸ ਗੀਤ ਦੇ ਸ਼ੁਰੂ ਵਿੱਚ ਪੇਸ਼ ਕੀਤਾ ਉਸ ਦੁਆਰਾ ਰਚਿਤ ਫ਼ਾਰਸੀ ਦਾ ਸ਼ੇਅਰ ‘ਦਸਤੂਰ-ਏ-ਦਸਤਾਰ’ ਸੋਨੇ ‘ਤੇ ਸੁਹਾਗੇ ਦੀ ਤਰ•ਾਂ ਇਸ ਦੀ ਖ਼ੂਬਸੂਰਤੀ ਵਿੱਚ ਹੋਰ ਵੀ ਵਾਧਾ ਕਰਦਾ ਹੈ।
ਐਲਬਮ ਦਾ ਨੌਂਵਾਂ ਗੀਤ ‘ਯਾਮ•ਾ’ ਅਤੇ ਦਸਵਾਂ ਗੀਤ ‘ਮੋਤੀਆ ਚਮੇਲੀ’ ੳੇੁਸਦੇ ਉਹ ਦੋ ਗੀਤ ਹਨ ਜੋ ਉਸਦੀ ਹਰ ਸਟੇਜ ਦਾ ਸ਼ਿੰਗਾਰ ਹਨ। ਜਿਸ ਬਿਨਾਂ ਉਹ ਆਪਣੀ ਹਰ ਸਟੇਜ ਅਧੂਰੀ ਮੰਨਦਾ ਹੈ ਇਸ ਲਈ ਇਹਨਾਂ ਦੋ ਗੀਤਾਂ ਨੂੰ ਉਸਨੇ ਉਚੇਚੇ ਤੌਰ ‘ਤੇ ਆਪਣੀ ਇਸ ਟੇਪ ਵਿੱਚ ਸ਼ਾਮਲ ਕੀਤਾ ਹੈ।
ਅਜੋਕੇ ਮਾਹੌਲ ਵਿੱਚ ਜਦ ਹਰ ਪਾਸੇ ਹਲਕੀ ਸ਼ਬਦਾਵਲੀ ਵਾਲੇ ਸੁਰ ਵਿਹੂਣੇ ਗੀਤ ਸੁਣਨ ਨੂੰ ਮਿਲ ਰਹੇ ਹਨ ਅਜਿਹੇ ਸਮੇਂ ਵਿੱਚ ਸਤਿੰਦਰ ਸਰਤਾਜ ਦੀ ਸਭ ਪੱਖੋਂ ਸੰਪੂਰਨ ਇਸ ਟੇਪ ਨੂੰ ਸੁਣਨਾ ਸਹੀ ਅਰਥਾਂ ਵਿੱਚ ਸਕੂਨ ਦਿੰਦਾ ਹੈ। ਆਸ ਕਰਨੀਂ ਬਣਦੀ ਹੈ ਕਿ ਸਰਤਾਜ ਦੀ ਇਹ ਐਲਬਮ ਉਸਦੀ ਪਹਿਲਾਂ ਰਿਲੀਜ਼ ਹੋਈ ਐਲਬਮ ‘ਸਰਤਾਜ’ ਤੋਂ ਵੀ ਦੋ ਕਦਮ ਅੱਗੇ ਜਾ ਕੇ ਉਸਦੇ ਸੰਗੀਤਕ ਸਫ਼ਰ ਦਾ ਇੱਕ ਯਾਦਗਾਰੀ ਮੀਲ-ਪੱਥਰ ਸਾਬਤ ਹੋਵੇਗੀ।
ਹਰਿੰਦਰ ਭੁੱਲਰ
ਫ਼ਿਰੋਜ਼ਪੁਰ
ਮੋਬਾਇਲ-94640-08008
ਆਮਾਂ ਆਪਣੇ ਦੁੱਧ ਦੀ ਕੀਮਤ ਪੁੱਤ ਦੇ ਵਿਆਹ ਵਾਲੇ ਦਿਨ ਵਸੂਲਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)
ਮਾਂ ਆਪਣੇ ਦੁੱਧ ਦੀ ਕੀਮਤ ਪੁੱਤ ਦੇ ਵਿਆਹ ਵਾਲੇ ਦਿਨ ਵਸੂਲਦੀ ਹੈ। ਹਰ ਬੰਦਾ ਆਪਣੀ ਮਜ਼ਦੂਰੀ ਭਾਲਦਾ ਹੈ। ਕੋਈ ਕਿਸੇ ਲਈ ਇਕ ਪਲ਼ ਖ਼ਰਾਬ਼ ਨਹੀਂ ਕਰਦਾ। ਮਰਦ ਆਪਣੇ ਸ਼ਕਰਾਣੂ ਆਪਣੇ ਸਰੀਰ ਵਿਚੋਂ ਕੱਢ ਕੇ ਵੇਸਟ ਕਰ ਦਿੰਦਾ ਹੈ। ਤਾਂ ਸੰਤੁਸ਼ਟੀ ਅਨੰਦ ਮਹਿਸੂਸ ਕਰਦਾ ਹੈ। ਔਰਤ ਨੂੰ ਰੱਬ ਨੇ ਐਸੀ ਦਾਤ ਦਿੱਤੀ ਹੈ। ਮਰਦ ਦੇ ਸ਼ਕਰਾਣੂ ਔਰਤ ਦੀ ਕੁੱਖ ਵਿੱਚ ਸੰਭਾਲ ਦਿੰਦਾ ਹੈ। ਔਰਤ ਨੂੰ ਮਾਂ ਬਣਨ ਦੇ ਕਾਬਲ ਕਰ ਦਿੰਦਾ ਹੈ। ਮਾਂ ਆਪਣੀ ਔਲਦ ਨੂੰ ਆਪਣੇ ਖੂਨ ਨਾਲ ਸਿੰਜਦੀ ਹੈ। ਧੀ ਦਾ ਵਿਆਹ ਕਰਦੀ ਹੈ, ਤਾਂ ਭਾਰ ਲਾਹੁਦੀ ਹੈ। ਧੀ ਬੋਝ ਲੱਗਦੀ ਹੈ। ਪੁੱਤਰ ਨੂੰ ਵਿਆਹੁਦੀ ਹੈ, ਤਾਂ ਸ਼ਗਨ ਕਰਦੀ ਹੈ। ਦੇਹਲੀ ਵੱਧਦੀ ਹੈ। ਪੁੱਤਰ ਦੇ ਵਿਆਹ ਵਾਲੇ ਦਿਨ ਮਨ ਦੇ ਸਾਰੇ ਅਰਮਾਨ ਪੂਰੇ ਕਰਦੀ ਹੈ। ਸਭ ਦਬੀਆਂ ਹੋਈਆਂ ਇਸ਼ਾਂ ਪੂਰੀਆਂ ਕਰਵਾਉਂਦੀ ਹੈ। ਸੀਬੋ ਦੀਆਂ ਆਪਣੀਆਂ ਥੱਬਾ ਧੀਆਂ ਸਨ। ਸਭ ਤੋਂ ਛੋਟਾ ਪੁੱਤਰ ਸੀ। ਧੀਆਂ ਦੇ ਵਿਆਹ ਬੇਗਾਨੇ ਪੁੱਤਾਂ ਅੱਗੇ ਝੋਲੀ ਅੱਡ ਕੇ ਕੀਤੇ। ਆਪਣੇ ਨਵੇਂ ਬਣਨ ਵਾਲੇ ਕੁੜਮ ਨੂੰ ਹੱਥ ਬੰਨ ਕੇ ਕਹਿਣ ਲੱਗੀ,” ਮੈਂ ਤਾਂ ਜੀ ਮਸਾਂ ਧੀਆਂ ਪਾਲੀਆਂ ਹਨ। ਅਸੀਂ ਧੀ ਹੀ ਦੇ ਸਕਦੇ ਹਾਂ।” ਨਵੇਂ ਬਣਨ ਵਾਲੇ ਕੁੜਮ ਨੇ ਕਿਹਾ,” ਅਸੀਂ ਕੁੱਝ ਨਹੀਂ ਲੈਣਾਂ। ਰੱਬ ਦਾ ਦਿੱਤਾ ਸਭ ਕੁੱਝ ਹੈ।” ਸੀਬੋ ਦੇ ਪਤੀ ਨਾਮੇਂ ਨੇ ਕਿਹਾ,” ਮੈਂ ਤਾਂ ਜੀ ਕੁੜੀਆਂ ਨੂੰ ਪੜ੍ਹਾ ਦਿੱਤਾ ਹੈ। ਹੋਰ ਮੇਰੇ ਕੋਲ ਮੁੰਡੇ ਵਾਲਿਆਂ ਦਾ ਘਰ ਭਰਨ ਲਈ ਕੁੱਝ ਨਹੀਂ ਹੈ।” ਮੁੰਡੇ ਵਾਲਿਆਂ ਵੱਲੋਂ ਰਿਸ਼ਤਾਂ ਕਰਨ ਔਰਤਾਂ ਵੀ ਆਈਆਂ ਹੋਈਆਂ ਸਨ। ਮੁੰਡੇ ਦੀ ਭੂਆ ਨੇ ਕਿਹਾ,” ਸਾਨੂੰ ਤਾਂ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਹੈ। ਹੋਰ ਸਾਨੂੰ ਕੁੱਝ ਨਹੀਂ ਚਾਹੀਦਾ।” ਮੁੰਡੇ ਦੇ ਮਾਮੇ ਨੇ ਕਿਹਾ,” ਜਿਸ ਨੇ ਕੁੜੀ ਦੇ ਦਿੱਤੀ। ਉਸ ਤੋਂ ਹੋਰ ਕੀ ਮੰਗਣਾ ਹੈ? ਸਾਨੂੰ ਕੁੜੀ ਹੀ ਚਾਰ ਕੱਪੜਿਆਂ ਵਿੱਚ ਚਾਹੀਦੀ ਹੈ।” ਸੀਬੋ ਨੇ ਕਿਹਾ,” ਬਰਾਤ ਵਿੱਚ ਬੰਦੇ ਵੀ ਪੰਜ ਹੀ ਲੈ ਕੇ ਆਇਉ। ਅਸੀਂ ਬਹੁਤਾ ਭਾਰ ਸਹਿ ਨਹੀਂ ਸਕਦੇ। ਹੋਰ ਵੀ ਥੱਬਾ ਧੀਆਂ ਦਾ ਵਿਆਹੁਣਾਂ ਹੈ।” ਕੁੜਮ ਨੇ ਕਿਹਾ,” ਅਸੀਂ ਘਰ ਦੇ ਪੰਜ ਹੀ ਬੰਦੇ ਹਾਂ। ਪੰਜ ਹੀ ਆਵਾਂਗੇ। ਅਨੰਦ ਲੈ ਕੇ ਮੁੜ ਜਾਵਾਗੇ। ਤੁਹਾਡਾ ਇੱਕ ਵੀ ਗਲ਼ੀ ਵਾਲਾ ਪੈਸਾ ਨਾਂ ਖ਼ਰਚਾਵਾਂਗੇ। ਰੋਟੀ ਵੀ ਆਪਣੇ ਹੀ ਘਰ ਜਾ ਕੇ ਖਾਵਾਂਗੇ।” ਗੱਲ ਪੱਕੀ ਹੋ ਗਈ। ਘਰ ਵਿੱਚ ਚਹਿਲ ਪਹਿਲ ਹੋਣ ਲੱਗ ਗਈ। ਘਰ ਵਿੱਚ ਕਨਾਤਾਂ ਲਾ ਕੇ, ਪੰਜ ਸੂਟਾਂ ਨਾਲ ਕੁੜੀ ਵਿਦਿਆ ਕਰ ਦਿੱਤੀ। ਇਸੇ ਤਰ੍ਹਾਂ ਬਾਕੀ ਦੀਆਂ ਕੁੜੀਆਂ ਵੀ ਆਪੋਂ ਆਪਣੇ ਘਰੀਂ ਤੋਰ ਦਿੱਤੀਆਂ। ਸਾਰੀਆਂ ਕਨੇਡਾ ਅਮਰੀਕਾ ਇਗਲੈਂਡ ਚਲੀਆਂ ਗਈਆਂ। ਸੀਬੋਂ ਹੁਣ ਅਮਰੀਕਾ ਤੋਂ ਆਪਣਾਂ ਮੁੰਡਾ ਵਿਆਹੁਣ ਆਈ ਹੋਈ ਸੀ। ਮੁੰਡੇ ਲਈ ਕੁੜੀਆਂ ਦੇਖ ਰਹੀ ਸੀ। ਉਸ ਅੱਗੇ ਕੁੜੀਆਂ ਵਾਲਿਆਂ ਨੇ ਵੀ ਲਾਈਨਾਂ ਲਗਾ ਦਿੱਤੀਆਂ। ਹਰ ਕੁੜੀ ਵਿੱਚ ਹੀ ਨੁਕਸ ਕੱਢ ਰਹੀ ਸੀ। ਉਸ ਦੇ ਇੱਕ ਕੁੜੀ ਪਸੰਦ ਆ ਗਈ। ਸਮਝੌਤਾ ਹੀ ਕੀਤਾ, ਪੂਰੀ ਪਸੰਦ ਵੀ ਨਹੀਂ ਆਈ। ਸੀਬੋਂ ਨੇ ਕਿਹਾ,” ਮਨ ਪੂਰਾ ਖੁਸ਼ ਨਹੀਂ ਹੋਇਆ। ਤੁਸੀਂ ਕਿਸੇ ਮੈਰਿਜ਼ ਪੈਲਿਸ ਵਿਆਹ ਚੰਗ੍ਹਾਂ ਕਰ ਦਿਉ। ਸਾਡਾ ਤਾਂ ਅਖੀਰਲਾ ਵਿਆਹ ਹੈ। 400 ਬਰਾਤ ਦੇ ਬੰਦਿਆਂ ਦੀ ਪੂਰੀ ਸੇਵਾ ਹੋਣੀ ਚਾਹੀਦੀ ਹੈ।” ਕੁੜੀ ਦੇ ਪਿਉ ਨੇ ਕਿਹਾ,” ਜੀ ਸਾਨੂੰ ਮਨਜ਼ੂਰ ਹੈ। ਪੰਜ ਕੁ ਲੱਖ ਵਿੱਚ ਚੰਗਾ ਮੈਰਿਜ਼ ਪੈਲਿਸ ਮਿਲ ਜਾਂਦਾ ਹੈ।” ਸੀਬੋਂ ਦੇ ਪਤੀ ਨੇ ਕਿਹਾ,” ਮੈਂ ਤਾਂ ਜੀ ਸੋਚਦਾ ਸੀ। ਘਰ ਹੀ ਅਨੰਦ ਕਾਰਜ ਕਰਾ ਲਈਏ। ਪਰ ਇਸ ਦੀ ਅੱਡੀ ਭੂੰਝੇ ਨਹੀਂ ਲੱਗਦੀ। ਕਹਿੰਦੀ ਮੇਰਾ ਨੱਕ ਨਹੀਂ ਰਹਿੰਦਾ। ਆਖਰੀ ਵਿਆਹ ਸ਼ਾਨੋਂ ਸੌਕਤ ਨਾਲ ਕਰਨਾ ਚਾਹੁੰਦੀ ਹੈ।” ਸੀਬੋ ਨੇ ਬੁੱਲ ਟੁੱਕ ਕੇ ਕਿਹਾ,” ਮੇਰਾ ਟੱਬਰ ਬਹੁਤ ਵੱਡਾ ਹੈ। ਵੱਡੀ ਕਾਰ ਵੀ ਲੈਣੀ ਹੈ। ਮੇਰੇ ਲਈ ਗਲ਼ ਨੂੰ ਸੋਨੇ ਦਾ ਸੈਟ ਚਾਹੀਦਾ ਹੈ। ਜਵਾਈਆਂ-ਭਾਈਆਂ ਦੀਆਂ ਉਂਗਲ਼ਾਂ ਵਿੱਚ ਖੱਟੀਆਂ ਛਾਪਾਂ ਪਵਉਣੀਆਂ ਹਨ। ਕੁੜੀਆਂ ਦਾ ਵੀ ਮਾਣ-ਤਾਣ ਕਰਨਾਂ ਪੈਣਾ ਹੈ।” ਕੁੜੀ ਦੀ ਮਾਂ ਨੇ ਕਿਹਾ,” ਭੈਣ ਜੀ ਜਿਵੇਂ ਤੁਸੀਂ ਕਹੋਂਗੇ, ਉਵੇਂ ਹੀ ਹੋਵੇਗਾ। ਜ਼ਮੀਨ ਦਾ ਕਿੱਲਾ ਵੇਚ ਦੇਵਾਗੇ। ਸਾਰੇ ਹੀ ਪਰਦੇ ਕੱਜੇ ਜਾਣਗੇ।” ਸੀਬੋ ਨੇ ਕਿਹਾ,” ਅਸੀਂ ਕੀ ਲੈਣਾ ਹੈ? ਜੋਂ ਮਰਜ਼ੀ ਕਰੋਂ। ਮੈਂ ਤਾਂ ਲੋਕਾਂ ਨੂੰ ਆਪਣੇ ਪੁੱਤ ਦਾ ਵਿਆਹ ਠਾਠ ਨਾਲ ਹੁੰਦਾ ਦਿਖਾਉਣਾ ਹੈ।” ਕੁੜੀ ਦੇ ਭਰਾ ਨੇ ਕਿਹਾ,” ਕੁੱਝ ਹੋਰ ਵੀ ਚਾਹੀਦਾ ਹੈ ਤਾਂ ਦੱਸ ਦਿਉ। ਅਸੀਂ ਉਹ ਵੀ ਦੇ ਦਿਆਂਗੇ।” ਸੀਬੋ ਨੇ ਕਿਹਾ,” ਉਹ ਤਾ ਤੁਹਾਡੀ ਮਰਜ਼ੀ ਹੈ। ਜੋਂ ਵੀ ਦੇਣਾ ਹੈ ਤੁਸੀਂ ਆਪਣੀ ਧੀ ਨੂੰ ਦੇਣਾ ਹੈ। ਜੇ ਤੁਹਾਡੀ ਕੁੜੀ ਦੇ ਘਰ ਫ੍ਰਿਜ਼ਰੇਟਰ, ਟੈਲੀਵੀਜ਼ਨ, ਵਧੀਆ ਸੋਫ਼ਾ, ਬੈਡ ਹੋਣਗੇ। ਜੱਗ ਸੋਭਾ ਕਰੇਗਾ।” ਕੁੜੀ ਵਾਲਿਆਂ ਨੇ ਚੰਗਾ ਵਿਆਹ ਕੀਤਾ। ਅਮਰੀਕਾ ਨੂੰ ਜਾਣ ਲੱਗੇ ਘਰ ਅੰਦਰ ਕਾਰ ਖੜ੍ਹੀ ਕਰਕੇ ਜਿੰਦਾ ਲਾ ਗਏ। ਨੂੰਹੁ ਗਰੀਬ ਘਰ ਦੀ ਕੁੜੀ ਸੀ। ਉਹ ਸੱਸ ਨੂੰ ਕੰਮ ਕਰਨ ਵਾਲੀ ਮਿਲ ਗਈ। ਸਾਲ ਪਿਛੋਂ ਸੀਬੋ ਦਾਦੀ ਬਣ ਗਈ।
।
ਆਪਣੇ-ਆਪ ਨੂੰ ਦੇਖੀਏ ਅਸੀਂ ਆਪ ਕਰ ਕੀ ਰਹੇ ਹਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)
ਆਪਣੇ-ਆਪ ਨੂੰ ਦੇਖੀਏ, ਅਸੀਂ ਆਪ ਕਰ ਕੀ ਰਹੇ ਹਾਂ? ਆਪਣੇ ਵੱਲ ਤਾਂ ਕਦੇ ਧਿਆਨ ਗਿਆ ਹੀ ਨਹੀਂ। ਅੱਖਾਂ ਤਾਂ ਦੂਜੇ ਬੰਦੇ ਵਿੱਚ ਰਹਿੰਦੀਆਂ ਹਨ। ਦੂਜਾ ਬੰਦਾ ਕਰ ਕੀ ਰਿਹਾ ਹੈ? ਦੂਜਾ ਸਾਡੇ ਮੂਹਰੇ ਬੇਧਿਆਨਾ ਥੁੱਕ ਦੇਵੇ। ਅਸੀਂ ਨਫਰਤ ਕਰਦੇ ਹਾਂ। ਉਸ ਤੋਂ ਕਿਚਆਣ ਆਉਂਦੀ ਹੈ। ਆਪਣੇ ਆਪ ਨੂੰ ਕਦੇ ਨਹੀਂ ਦੇਖਿਆ। ਕਿਥੇ ਥੁੱਕ ਰਹੇ ਹਾਂ? ਬਸ ਦਾ ਡਰਾਇਵਰ ਬਸ ਦੀ ਬਾਰੀ ਰਾਹੀਂ ਵਾਰ-ਵਾਰ ਥੁੱਕ ਰਿਹਾ ਸੀ। ਪਿਛੇ ਵਾਲੀਆਂ ਬਾਰੀਆਂ ਵੀ ਖੁੱਲੀਆਂ ਹੋਣ ਕਰਕੇ ਛਿਟੇ ਲੋਕਾਂ ਉਤੇ ਪੈ ਰਹੇ ਸਨ। ਲੋਕੀਂ ਬਸ ਦੇ ਡਰਾਇਵਰ ਨੂੰ ਕੁੱਝ ਕਹਿਣ ਜੋਗੇ ਵੀ ਨਹੀਂ ਸਨ। ਅਗਲੇ ਨੇ ਫੜ ਕੇ ਬਸ ਤੋਂ ਉਤਾਰ ਦੇਣਾ ਸੀ। ਕਈ ਗੱਲ ਕਰਨ ਸਮੇਂ ਜਲ ਵਾਸ਼ਪ ਹੋਰਾਂ ਦੇ ਮੂੰਹ ਤੇ ਸਿੱਟਦੇ ਹਨ। ਬਹੁਤੀ ਵਾਰ ਬਹੁਤੇ ਲੋਕ ਤਾਂ ਦੰਦਾ ਦਾ ਬੁਰਸ਼ ਕਰਕੇ ਵੀ ਪੂਰਾ ਪਾਣੀ ਨਹੀਂ ਡੋਲਦੇ। ਸਭ ਉਥੇ ਹੀ ਪਿਆ ਰਹਿੰਦਾ ਹੈ। ਕਈ ਬੰਦੇ ਗਲ਼ਾ ਸਾਫ਼ ਕਰਕੇ, ਖੰਘ ਨੂੰ ਆਪਣੇ ਹੀ ਅੰਦਰ ਨੰਗਾ ਲੈਂਦੇ ਹਨ। ਬਾਥਰੂਮ ਵਿੱਚ ਮੂੰਹ ਦੇਖਣ ਵਾਲਾ ਸ਼ੀਸ਼ਾ ਹੀ ਛਿੱਟਿਆਂ ਨਾਲ ਭਰ ਦਿੰਦੇ ਹਨ। ਬਹੁਤੇ ਦੰਦਾ ਦਾ ਬੁਰਸ਼ ਕਰਨ ਸਮੇਂ ਵੀ ਸ਼ੀਸ਼ੇ ੳੇੁਤੇ ਹੀ ਦੰਦਾ ਦੇ ਪੇਸਟ ਦੇ ਛਿੱਟੇ ਪਾਈ ਜਾਂਦੇ ਹਨ। ਬਾਥਰੂਮ ਵਿੱਚ ਨਹ੍ਹਾਂਉਣ ਵਾਲੀ ਥਾਂ, ਨੱਕ ਸਾਫ਼ ਕਰਕੇ, ਥੁੱਕ ਕੇ ਪਾਣੀ ਨਹੀਂ ਡੋਲਦੇ। ਕਈ ਤਾਂ ਹੱਥ ਧੋਣ ਵਾਲੀ ਸਿੰਖ ਵਿੱਚ ਥੁੱਕ ਦਿੰਦੇ ਹਨ। ਬੁਰਸ਼ ਕਰਨ ਲੱਗੇ, ਸੰਘ ਵਿੱਚ ਉਂਗ਼ਲਾਂ ਪਾ ਕੇ ਸੰਘ ਪਾੜ-ਪਾੜ ਕੇ ਅਡਾਟ ਪਾਉਂਦੇ ਹਨ। ਜਿਵੇਂ ਕੋਈ ਬਹੁਤ ਵੱਡੀ ਚੀਜ਼ ਸੰਘ ਵਿਚੋਂ ਫ਼ਸੀ ਕੱਢਣੀ ਹੋਵੇ। ਜੀਭ ਦੀ ਸਫ਼ਾਈ ਵੀ ਜਰੂਰੀ ਹੈ। ਜੀਭ ਨੂੰ ਸਾਫ਼ ਕਰਨ ਵਾਲੀ ਪੱਤੀ ਨਾਲ ਜੀਭ ਸਾਫ਼ ਕਰਨ ਸਮੇਂ ਬਹੁਤਾ ਪਿਛੇ ਨੂੰ ਪੱਤੀ ਨਾਂ ਮਾਰੀ ਜਾਵੇਂ। ਆਹ-ਆਹ ਕਰਨ ਤੋਂ ਬਗੈਰ ਵੀ ਜੀਭ ਸਾਫ਼ ਕਰਕੇ, ਕੁਰਲੀ ਕੀਤੀ ਜਾ ਸਕਦੀ ਹੈ। ਜੇ ਖਾਣਾਂ ਖਾਣ ਪਿਛੋਂ ਜੀਭ ਤੇ ਦੰਦ ਸਾਫ਼ ਨਹੀਂ ਕਰਦੇ, ਮੂੰਹ ਵਿਚੋਂ ਗੰਦੀ ਬਦਬੂ ਮਾਰਦੀ ਰਹਿੰਦੀ ਹੈ। ਇੱਕ ਦੂਜੇ ਨਾਲ ਗੱਲ ਕਰਦੇ ਸਮੇਂ ਮੂੰਹ ਦੂਰ ਹੀ ਰੱਖਣਾਂ ਚਾਹੀਦਾ ਹੈ। ਐਸੀ ਹਾਲਤ ਵਿੱਚ ਬਹੁਤਿਆਂ ਦੇ ਬੁੱਲਾਂ ਦੇ ਦੋਂਨਾਂ ਕੌਨਿਆਂ ਵਿੱਚ ਚਿੱਟਾ ਜਿਹੇ ਲੱਗਾ ਰਹਿੰਦਾ ਹੈ। ਡਕਾਰ ਲੈਣ ਲੱਗੇ ਪੂਰਾ ਜ਼ੋਰ ਲਾ ਕੇ ਅਜੀਬ ਜਿਹੀ ਅਵਾਜ਼ ਕੱਢਦੇ ਹਨ। ਅਵਾਸੀ ਲੈਣ ਲੱਗੇ ਵੀ ਪੂਰਾ ਮੂੰਹ ਅੰਦਰ ਤੱਕ ਅੱਡ ਲੈਂਦੇ ਹਨ। ਦੋਂਨੇਂ ਬੁੱਲ ਘੁੱਟ ਕੇ ਵੀ ਅਵਾਸੀ ਲਈ ਜਾ ਸਕਦੀ ਹੈ। ਪੂਰਾ ਜ਼ੋਰ ਲਾ ਕੇ ਛਿਕਾਂ ਮਰਦੇ ਹਨ। ਕਈ ਵਾਰ ਤਾਂ ਨਾਲ ਦਾ ਬੰਦਾ ਵੀ ਹਿਲ ਜਾਂਦਾ ਹੈ। ਅੱਖਾਂ ਦੇ ਦੋਂਨੇ ਕੋਨਿਆ ਵਿੱਚ ਆਮ ਹੀ ਕਈਆਂ ਦੇ ਗੰਦ ਲੱਗਿਆ ਰਹਿੰਦਾ ਹੈ। ਕੰਨ੍ਹਾਂ ਦੀ ਵੀ ਸਫ਼ਾਈ ਬਹਤੇ ਨਹੀਂ ਕਰਦੇ। ਆਮ ਹੀ ਧੂਨੀਂ ਵਿੱਚ ਵੀ ਮੈਲ ਲੱਗ ਹੀ ਜਾਂਦੀ ਹੈ। ਕਈ ਕਾਰ ਵੀ ਚਲਾਈ ਜਾਂਦੇ ਹਨ। ਨੱਕ ਦੀ ਸਫ਼ਾਈ ਵੀ ਕਰੀ ਜਾਂਦੇ ਹਨ। ਕਈਆਂ ਨੂੰ ਇਹ ਵੀ ਨਹੀਂ ਪਤਾ ਲੱਗਦਾ, ਆਲੇ-ਦੁਆਲੇ ਹੋਰ ਲੋਕ ਵੀ ਇਹ ਹਰਕਤ ਦੇਖ ਰਹੇ ਹਨ। ਬੰਦੇ ਕੋਲ ਬੈਠੈ ਹੁੰਦੇ ਹਨ। ਨੱਕ, ਕੰਨ ਵਿਚ ਉਂਗ਼ਲਾਂ ਪਾਈ ਜਾਂਦੇ ਹਨ। ਇਧਰ-ਉਧਰ ਕੱਪੜਿਆਂ ਜਾਂ ਕੰਧਾਂ ਨਾਲ ਨੱਕ ਦਾ ਸਮਾਨ ਪੂੰਝੀ ਜਾਂਦੇ ਹਨ। ਕਈ ਤਾਂ ਪੇਟ ਖ਼ਰਾਬ ਹੋਣ ਕਰਕੇ, ਗੈਸ ਛੱਡਣ ਵੇਲੇ ਵੀ ਕੋਈ ਬੈਠਾ ਖੜ੍ਹਾ ਨਹੀਂ ਦੇਖਦੇ। ਬਹੁਤੇ ਮਲ-ਮੂਤਰ ਕਰਨ ਪਿਛੋਂ ਹੱਥ ਸਾਬਣ ਨਾਲ ਨਹੀਂ ਧੋਂਦੇਂ। ਮਰਦ ਤਾਂ ਪਿਸ਼ਾਬ ਕਰਦੇ ਵੀ ਕੌਲਿਆਂ ਨਾਲ ਖੜ੍ਹਦੇ ਹਨ। ਫਿਰ ਹੱਥ ਕਿਥੇ ਧੋਂਦੇਂ ਹਨ? ਪੈਰਾਂ ਦੀ ਹਾਲਤ ਤਾਂ ਕਿਸੇ ਦੀ ਹੀ ਠੀਕ ਹੁੰਦੀ ਹੈ। ਆਮ ਹੀ ਪੈਰ ਮਿੱਟੀ ਨਾਲ ਲਿਬੜੇ ਹੁੰਦੇ ਹਨ। ਅੱਡੀਆਂ ਪਾਟੀਆਂ ਹੁੰਦੀਆਂ ਹਨ। ਬਹੁਤੇ ਜੰਨਤਾਂ ਵਿੱਚ ਜਾਣ ਕੇ, ਮਾਂ ਭੈਣ ਕਹਿ ਕੇ ਗੰਦੀ ਗਾਲ਼ ਕੱਢਦੇ ਹਨ। ਜੀ ਕਹਿ ਕੇ ਬਲਾਉਣ ਦੀ ਥਾਂ ਉਏ ਕਹਿਕੇ ਬਲਾਉਂਦੇ ਹਨ। ਕੇਸ ਵਹੁਣ ਪਿਛੋਂ ਕੰਘੀ ਵਿਚੋਂ ਵਾਲ ਵੀ ਨਹੀਂ ਕੱਢਦੇ। ਕਿਸੇ ਦੂਜੇ ਦਾ ਤੌਲੀਆਂ, ਕੇਸ ਵਹੁਣ ਵਾਲੀ ਕੰਘੀ ਵਰਤਣਾ ਤਾਂ ਆਮ ਜਿਹੀ ਗੱਲ ਹੈ। ਬਹੁਤੇ ਮਹਿਮਾਨ ਦੂਜੇ ਦੇ ਘਰ ਜਾ ਕੇ ਦੰਦਾ ਵਾਲਾ ਬੁਰਸ਼, ਤੌਲੀਆ ਕੇਸ ਵਹੁਣ ਲਈ ਕੰਘੀ ਮੰਗਦੇ ਹਨ। ਆਪਣਾਂ ਬਿਸਤਰਾਂ ਵੀ ਨਹੀਂ ਵਛਾਉਂਦੇ। ਕੱਪੜੇ ਬਦਲ ਕੇ ਪੁੱਠੇ ਕਰਕੇ ਇਧਰ-ਉਧਰ ਲਮਕਾ ਦਿੰਦੇ ਹਨ। ਜਾਂ ਸਿੱਟ ਦਿੰਦੇ ਹਨ। ਦੂਜੇ ਦਾ ਮੇਕੱਪ ਹੋਰ ਕਰੀਮਾਂ ਤਾਂ ਆਮ ਹੀ ਬਗੈਰ ਪੁੱਛੇ ਵਰਤਣ ਲੱਗ ਜਾਂਦੇ ਹਨ। ਸਾਡੇ ਤਾਂ ਕਨੇਡਾ ਵਿੱਚ ਬਰਫ਼ ਪੈ ਜਾਂਦੀ ਹੈ। ਤਕਰੀਬਨ ਘਰ ਦੇ ਸਾਰੇ ਜੀਅ ਹੀ ਦਰਵਾਜੇ ਦੇ ਅੰਦਰ ਬਾਹਰ ਜੁੱਤੀਆਂ ਦਾ ਗਾਹ ਪਾ ਦਿੰਦੇ ਹਨ। ਜੁੱਤੀਆਂ ਨੂੰ ਬ਼ਰਫ ਵਾਲਾ ਲੂਣ ਤੇ ਮਿੱਟੀ ਲੱਗੇ ਹੁੰਦੇ ਹਨ। ਝਾੜੂ ਪੋਚਾ ਕਰਕੇ ਹੀ ਹਟੇ ਹੁੰਦੇ ਹਾਂ। ਇੰਡੀਆ ਵਿੱਚ ਫਰਸ਼ ਉਤੇ ਤੇ ਬਾਥਰੂਮ ਵਿੱਚ ਜੁੱਤੀਆਂ ਦੀਆਂ ਪੈੜਾ ਕਰ ਦਿੰਦੇ ਹਨ। ਲੈਟਰੀਨ ਵਰਤਣ ਪਿਛੋਂ ਲੱਗੇ ਗੰਦ ਨੂੰ ਉਵੇਂ ਹੀ ਲੱਗਿਆ ਛੱਡ ਆਉਂਦੇ ਹਨ। ਬਹੁਤੇ ਤਾਂ ਪਾਣੀ ਵੀ ਨਹੀਂ ਡੋਲੋਦੇ। ਲੈਟਰੀਨ, ਬਾਥਰੂਮ ਵਿੱਚ ਹੱਦ ਤੋਂ ਵੱਧ ਗੰਦ ਪਾਉਂਦੇ ਹਨ। ਲੈਟਰੀਨ, ਬਾਥਰੂਮ ਵਿੱਚ ਨੱਕ, ਮੂੰਹ, ਲਪੇਟ ਕੇ ਅੱਖਾਂ ਬੰਦ ਕਰਕੇ ਜਾਣ ਵਾਲੀ ਗੱਲ ਹੋ ਜਾਂਦੀ ਹੈ। ਪਰ ਕਈ ਤਾਂ ਇਹੋਂ ਜਿਹੀ ਥਾਂ ਤੇ ਜਾ ਕੇ ਅਖ਼ਬਾਰ ਪੜ੍ਹਦੇ ਹਨ। ਲੈਟਰੀਨ, ਬਾਥਰੂਮ ਵਿੱਚ ਰਸੋਈ ਜਿੰਨੀ ਸਫ਼ਾਈ ਹੋਣੀ ਚਾਹੀਦੀ ਹੈ। ਪਰ ਬਹੁਤੇ ਲੋਕਾਂ ਦੀ ਰਸੋਈ ਵਿੱਚ ਵੀ ਖੜ੍ਹਨ ਨੂੰ ਦਿਲ ਨਹੀਂ ਕਰਦਾ। ਕਈਆਂ ਦੇ ਘਰ ਵਿਚੋਂ ਵੀ ਮੁਸ਼ਕ ਹੀ ਮਾਰਦਾ ਹੈ। ਬੰਦਿਆਂ ਕੋਲੋ ਸਰੀਰ ਵਿਚੋਂ ਬਦਬੂ ਕਿਉਂ ਆਉਂਦੀ ਹੈ? ਰੋਜ਼ ਕੱਪੜੇ ਨਹੀਂ ਬਦਲਦੇ ਜਾਂ ਫਿਰ ਸਾਬਣ ਲਾ ਕੇ ਨਹ੍ਹਉਂਦੇ ਨਹੀਂ ਹਨ। ਕਈ ਆਪਣੇ ਪਾਏ ਕੱਪੜਾ ਨਹੀਂ ਦੇਖਦੇ, ਦੂਸਰੇ ਵਿੱਚ ਨੁਕਸ ਕੱਢੀ ਜਾਂਦੇ ਹਨ। ਆਉਣ ਜਾਣ ਵਾਲੇ ਕੱਪੜੇ ਕੀਮਤੀ ਜਰੂਰ ਹੁੰਦੇ ਹਨ। ਉਨ੍ਹਾਂ ਨੂੰ ਹਰ ਵਾਰ ਪਹਿਨ ਕੇ ਧੋਂਦੇਂ ਨਹੀਂ ਹਨ। ਜੇ ਕੋਲੋ ਮੁਸ਼ਕ ਆਉਂਦਾ ਹੋਵੇ, ਕੀਮਤੀ ਕੱਪੜੇ ਕੋਈ ਨਹੀਂ ਦੇਖਦਾ। ਗੰਦੇ ਬੰਦੇ ਦੇ ਕੋਈ ਕੋਲੇ ਵੀ ਨਹੀਂ ਖੜ੍ਹਦਾ।
ਸਾਡਾ ਖਾਲਿਸਤਾਨ ਕਰ ਦਿਉ ਖਾਲੀ
ਆਖੋ ਹਿੰਦੂਆਂ ਨੂੰ, ਸਾਡਾ ਖਾਲਿਸਤਾਨ ਕਰ ਦਿਉ ਖਾਲੀ।
ਜ਼ਾਲਮ ਹਿੰਦੂਆਂ ਨੇ, ਕੀਤੇ ਜ਼ੁਲਮ ਹੱਦ ਤੋਂ ਜਿ਼ਆਦਾ।
ਸਮਝ ਲਿਆ ਸਿੱਖਾਂ ਨੇ, ਹੁਣ ਸਾਡਾ ਜਿਊਣਾ ਕਾਹਦਾ।
ਇਸ ਭੂਰੀ ਚਮੜੀ ਨੇ, ਲਿਆਂਦੀ ਪੰਜਾਬ ਵਿੱਚ ਕੰਗਾਲੀ।
ਆਖੋ ਹਿੰਦੂਆਂ ਨੂੰ, ਸਾਡਾ ਖਾਲਿਸਤਾਨ ਕਰ ਦਿਉ ਖਾਲੀ।
ਗੁਰੂਆਂ ਤੇ ਭਗਤਾਂ ਨੇ, ਜਿੱਥੇ ਕਰੀ ਤਪਸਿਆ ਭਾਰੀ।
ਪੂਜਣ ਦੇ ਯੋਗ ਬਣੀ, ਸਾਡੀ ਮਾਤਰ ਭੂਮੀ ਪਿਆਰੀ।
ਹੈ ਸਾਡੇ ਗੁਰੂਆਂ ਦੀ, ਦੁਨੀਆਂ ਉੱਤੇ ਸ਼ਾਨ ਨਿਰਾਲੀ,
ਆਖੋ ਹਿੰਦੂਆਂ ਨੂੰ, ਸਾਡਾ ਖਾਲਿਸਤਾਨ ਕਰ ਦਿਉ ਖਾਲੀ।
ਅੱਜ ਘੁਰਨੇ ਸ਼ੇਰਾਂ ਦੇ, ਹਿੰਦੂ ਚੋਰਾਂ ਨੇ ਆ ਮਲੇ।
ਲੱਖ ਲਾਹਨ ਪੁੱਤਾਂ ਨੂੰ, ਜੇ ਕਰ ਮਾਂ ਮੁਸੀਬਤਾਂ ਝੱਲੇ।
ਚੁੰਮ ਰਸੇ ਫਾਂਸੀ ਦੇ, ਲਿਆਉਣੀ ਮੋੜ ਫਿਰ ਖੁਸ਼ਹਾਲੀ।
ਆਖੋ ਹਿੰਦੂਆਂ ਨੂੰ, ਸਾਡਾ ਖਾਲਿਸਤਾਨ ਕਰ ਦਿਉ ਖਾਲੀ।
ਵੱਡੇ ਵੱਡੇ ਗੁਰੂਆਂ ਪੀਰਾਂ ਫਕੀਰਾਂ ਭਗਤਾਂ ਨੇ, ਸਾਨੂੰ ਦਿੱਤੀਆਂ ਲੱਖ ਦੁਆਵਾਂ।
ਹੈ ਕ੍ਰਿਪਾ ਉਹਨਾਂ ਦੀ, ਸਾਡੇ ਸਿਰ ਤੋਂ ਟਲਣ ਬੁਲਾਵਾਂ।
ਚਲੋ ਮੰਗੀਏ ਉਨ੍ਹਾਂ ਤੋਂ, ਹੁਣ ਵੀ, ਆਪਾਂ ਬਣ ਕੇ ਸਵਾਲੀ।
ਆਖੋ ਹਿੰਦੂਆਂ ਨੂੰ, ਸਾਡਾ ਖਾਲਿਸਤਾਨ ਕਰ ਦਿਉ ਖਾਲੀ।
ਦੁਸ਼ਟਾਂ ਨੂੰ ਮਾਰਨ ਲਈ, ਜਾਈਏ ਬਣ ਗੁੱਸੇ ਦੀ ਚੰਡੀ।
ਨਿਰਦਈ ਹਾਕਮਾਂ ਦੀ, ਜਾ ਕੇ ਕਰੀਏ ਥਾਂ ਥਾਂ ਭੰਡੀ।
ਰਾਹ ਚੁਣੋ ਬਗਾਵਤ ਦਾ,
“ਸੇਖੋਂ ਦਾਖਿਆਂ ਵਾਲਾ” ਕਠੇ ਹੋ ਕੇ ਹਮ ਖਿਆਲੀ,
ਆਖੋ ਹਿੰਦੂਆਂ ਨੂੰ, ਸਾਡਾ ਖਾਲਿਸਤਾਨ ਕਰ ਦਿਉ ਖਾਲੀ।
ਪਰਮਜੀਤ ਸਿੰਘ ਸੇਖੋਂ (ਦਾਖਾ) ਦੀ ਛੱਪ ਰਹੀ ਪੁਸਤਕ ਵਿਚੋਂ
ਵੱਲ : ਮੁੱਖ ਸੰਪਾਦਕ ਵੱਲੋਂ : ਜਸਪਾਲ ਸਿੰਘ ਲੋਹਾਮ
ਸਿਰਲੇਖ: ਰੈਗਿੰਗ ਅਸੱਭਿਅਕ ਅਤੇ ਮੁਜਰਮਾਨਾ
ਸਮਾਜ ਦੇ ਵਿਚ ਜਦੋਂ ਪੜੇ ਲਿਖੇ ਗਲਤ ਕੰਮ ਕਰਦੇ ਹਨ ਤਾਂ ਉਸ ਸਮੇਂ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਕਈ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ। ਅਜਿਹੇ ਕਾਰਨਾਮਿਆਂ ਵਿਚ ਕਈਆਂ ਦੀਆਂ ਕੀਮਤੀ ਜਾਨਾਂ ਹੱਥੋਂ ਚਲੀਆਂ ਜਾਂਦੀਆਂ ਹਨ। ਨਿੱਕੀ ਜਿਹੀ ਗਲਤੀ ਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਅਜਿਹੇ ਸਦਮੇ ਬਰਦਾਸ਼ਿਤ ਕਰਨੇ ਬਹੁਤ ਔਖੇ ਹਨ ਅਤੇ ਉਨ•ਾਂ ਨੂੰ ਹੀ ਪਤਾ ਹੈ ਜਿਨਾਂ ਨਾਲ ਇਹ ਬੀਤੀਆਂ ਹਨ। ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਮਾਪਿਆਂ ਦੀ ਚਿੰਤਾ ਹੁੰਦੀ ਹੈ ਕਿ ਉਨਾਂ ਨੂੰ ਕਿੱਥੇ ਪੜਨ ਲਈ ਲਾਇਆ ਜਾਵੇ, ਕਿਹੜਾ ਕਾਲਜ ਜਾਂ ਯੂਨੀਵਰਸਿਟੀ ਠੀਕ ਰਹੇਗਾ। ਅਜਿਹੇ ਫੈਸਲੇ ਕਰਨ ਉਪਰੰਤ ਫਿਰ ਵੀ ਮਾਂ ਬਾਪ ਚਿੰਤਤ ਰਹਿੰਦੇ ਹਨ ਕਿਉਂਕਿ ਵਿੱਦਿਅਕ ਅਦਾਰਿਆਂ ਦੇ ਮਹੌਲ ਨੇ ਹਰ ਇਕ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ। ਵਿੱਦਿਅਕ ਅਦਾਰਿਆਂ ਵਿਚ ਰੈਗਿੰਗ ਇਕ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਇਸਦੀ ਆੜ ਵਿਚ ਪਤਾ ਨਹੀਂ ਕਿੰਨਿਆਂ ਨੇ ਨੁਕਸਾਨ ਕਰਵਾ ਲਿਆ ਹੈ ਅਤੇ ਕਿੰਨੇ ਕਰਵਾ ਰਹੇ ਹਨ। ਇਸ ਨੇ ਬਹੁਤ ਸਾਰਿਆਂ ਦੀ ਜਿੰਦਗੀ ਦਰੜ ਕੇ ਰੱਖ ਦਿੱਤੀ ਹੈ ਅਤੇ ਕਿੰਨੇ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਇਹ ਰੈਗਿੰਗ ਕਿਸ ਕਦਰ ਵਿਦਿਆਰਥੀਆਂ ਲਈ ਨੁਕਸਾਨਦਾਇਕ ਹੈ ਅਤੇ ਇਸ ਬਾਰੇ ਸਾਰੇ ਭਲੀਭਾਂਤ ਜਾਣੂੰ ਹਨ। ਅਸਲ ਵਿਚ ਰੈਗਿੰਗ, ਇਕ ਜਾਣ ਪਛਾਣ ਹੀ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਵੱਧ ਦਾ ਦਾਇਰਾ ਮਾੜਾ ਹੈ। ਪਰ ਜਦੋਂ ਕਾਲਜ਼ਾਂ ਤੇ ਯੂਨੀਵਰਸਿਟੀਆਂ ਦੇ ਸੀਨੀਅਰ ਬੱਚੇ ਇਕੱਠੇ ਹੋ ਕੇ ਨਵੇਂ ਆਉਣ ਵਾਲੇ ਬੱਚਿਆਂ ਦਾ ਗਲਤ ਢੰਗ ਨਾਲ ਸਵਾਗਤ ਕਰਦੇ ਹਨ ਤਾਂ ਇਹ ਭਿਆਨਕ ਰੂਪ ਅਖਤਿਆਰ ਕਰ ਲੈਂਦੀ ਹੈ ਅਤੇ ਇਹ ਦਿਨੋ ਦਿਨ ਇਹ ਤਸੀਹੇ ਦੇਣ ਵਾਲੀ ਬਣ ਰਹੀ ਹੈ। ਰੈਗਿੰਗ ਵਿਚ ਭਾਂਤ ਭਾਂਤ ਦੇ ਕਾਰਨਾਮੇ ਗਾਲਾਂ ਕੱਢਣੀਆਂ, ਕੱਪੜੇ ਲਿਵਾਉਣੇ, ਮਾਰਧਾੜ, ਡਾਂਸ ਕਰਾਉਣੇ, ਨੀਵੇਂ ਹੋ ਕੇ ਚੱਲਣਾ, ਸੀਨੀਅਰ ਨੂੰ ਸਰ ਕਹਿ ਕੇ ਬਲਾਉਣਾ, ਕਲਾਕਾਰਾਂ ਦੀ ਨਕਲ ਕਰਾਉਣੀ ਆਦਿ ਵਰਗੇ ਰੂਲ ਅਪਣਾਏ ਜਾਂਦੇ ਹਨ। ਨਵੇਂ ਬੱਚਿਆਂ ਦੇ ਲਈ ਅਜਿਹੇ ਹਲਾਤ ਕਿਸੇ ਤਰਾਂ ਚੰਗੇ ਨਹੀਂ ਹਨ। ਇਸੇ ਤਰਾਂ ਭੂਪਾਲ ਦੇ ਇਕ ਇੰਜਨੀਅਰਿੰਗ ਕਾਲਜ਼ ਦੇ ਇਕ ਵਿਦਿਆਰਥੀ ਨੇ ਡਰ ਦੇ ਮਾਰੇ ਆਪਣੇ ਆਪ ਨੂੰ ਰੇਲ ਗੱਡੀ ਹੇਠਾਂ ਦੇ ਦਿੱਤਾ ਅਤੇ ਇਸ ਤਰਾਂ ਉਸਨੇ ਆਪਣੇ ਹੱਥ ਪੈਰ ਗਵਾ ਲਏ ਅਤੇ ਅਪੰਗ ਬਣ ਗਿਆ ਅਤੇ ਇਸ ਵਿਚ ਘਟੀਆ ਰੋਲ ਪੁਰਾਣੇ ਸੀਨੀਅਰ ਵਿਦਿਆਰਥੀਆਂ ਦਾ ਸੀ। ਮਨੁੱਖ ਅਤੇ ਜਾਨਵਰ ਦੇ ਵਿਚ ਕਾਫੀ ਅੰਤਰ ਹੈ ਪਰ ਕਦੇ ਕਦੇ ਮਨੁੱਖ ਜਾਨਵਰਾਂ ਨਾਲੋਂ ਵੀ ਮਾੜੇ ਕਾਰਨਾਮੇ ਕਰ ਗੁਜਰਦਾ ਹੈ ਅਤੇ ਜਾਨਵਰਾਂ ਤੋਂ ਵੀ ਮਾੜਾ ਬਣ ਜਾਂਦਾ ਹੈ। ਇਸੇ ਤਰਾਂ ਇਕ ਨਵੇਂ ਵਿਦਿਆਰਥੀ ਦੀ ਸੀਨੀਅਰ ਵਿਦਿਆਰਥੀਆਂ ਨੇ ਰਾਤ ਨੂੰ ਰੈਗਿੰਗ ਸ਼ੁਰੂ ਕੀਤੀ ਅਤੇ ਉਨਾਂ ਆਪਣਾ ਹੁਕਮ ਸੁਣਾਇਆ ਕਿ ਬਾਲਟੀ ਪਾਣੀ ਦੀ ਭਰ ਕੇ ਲਿਆਉ ਅਤੇ ਇਕ ਚਮਚਾਂ ਲਿਆਉ। ਉਨਾਂ ਚਿਰ ਪਾਣੀ ਬਾਲਟੀ ਵਿਚੋਂ ਚਮਚੇ ਨਾਲ ਭਰ ਕੇ ਡੋਲਦੇ ਜਦੋਂ ਤੱਕ ਪਾਣੀ ਖਤਮ ਨਹੀਂ ਹੋ ਜਾਂਦਾ ਅਤੇ ਇਸ ਤਰਾਂ ਦੇਰ ਰਾਤ ਤੱਕ ਸਿਲਸਲਾ ਚੱਲਦਾ ਰਿਹਾ। ਨਵੇਂ ਵਿਦਿਆਰਥੀ ਨੂੰ ਉਦੋਂ ਸਾਹ ਆਇਆ ਜਦੋਂ ਬਾਲਟੀ ਖਾਲੀ ਹੋ ਗਈ। ਅਜਿਹੇ ਕਾਰਨਾਮੇ ਕਰਕੇ ਸੀਨੀਅਰ ਆਪਣੇ ਜੂਨੀਅਰ ਨੂੰ ਤਸੀਹੇ ਦੇਣ ਤੋਂ ਇਲਾਵਾ ਕੁੱਝ ਨਹੀਂ ਕਰਦੇ। ਵੱਡੇ ਘਰ ਦੇ ਕਾਕੇ ਆਪਣੀਆਂ ਮਨਮਰਜੀਆਂ ਕਰਕੇ, ਨਵੇਂ ਬੱਚਿਆਂ ਨੂੰ ਦੁੱਖੀ ਕਰਦੇ ਹਨ। ਨਵੇਂ ਬੱਚਿਆਂ ਦੇ ਮਨਾਂ ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਸ਼ਰਾਰਤੀ ਕਿਸਮ ਦੇ ਹੁਲੜਬਾਜ ਬੱਚੇ ਰੈਗਿੰਗ ਕਰਕੇ ਦੂਸਰਿਆਂ ਨੂੰ ਦੁਖੀ ਕਰਦੇ ਹਨ ਅਤੇ ਅਮੀਰ ਬੱਚੇ ਅਜਿਹੇ ਕਾਰਨਾਮਿਆਂ ਵਿਚ ਕਾਫੀ ਯੋਗਦਾਨ ਪਾਉਂਦੇ ਹਨ। ਧਨ ਦੇ ਬਲਬੂਤੇ ਤੇ ਪੁੱਠੇ ਸਿੱਧੇ ਕੰਮ ਇਨਾਂ ਦੀ ਫਿਤਰਤ ਬਣ ਜਾਂਦੀ ਹੈ। ਬੀਤੇ ਸਮਿਆਂ ਵਿਚ ਕਈ ਬੱਚਿਆਂ ਨੇ ਇਹ ਸਭ ਬਰਦਾਸ਼ਿਤ ਨਾਂ ਕਰਕੇ ਆਪਣੇ ਸਰੀਰ ਨੂੰ ਖਤਮ ਕਰ ਦਿੱਤਾ ਅਤੇ ਮੌਤ ਦੇ ਮੂੰਹ ਵਿਚ ਚਲੇ ਗਏ। ਗਲਤੀ ਕਿਸੇ ਦੀ ਸਜਾ ਕੋਈ ਭੁਗਤੇ ਇਹ ਗਲਤ ਹੈ ਅਤੇ ਇਸ ਤਰਾਂ ਕਰਨ ਵਾਲੇ ਨੂੰ ਸਖਤ ਸਜਾਵਾਂ ਦੇਣੀਆਂ ਚਾਹੀਦੀਆਂ ਹਨ ਅਤੇ ਕਾਨੂੰਨ ਲਾ ਕੇ ਸਖਤੀ ਕਰਨੀ ਚਾਹੀਦੀ ਹੈ। ਵੈਸੇ ਤਾਂ ਵਿਦਿਆਰਥੀਆਂ ਵਿਚ ਵੀ ਚੇਤਨ ਪੁਣੇ ਦੀ ਘਾਟ ਹੁੰਦੀ ਹੈ ਅਤੇ ਰੈਗਿੰਗ ਦੀ ਆੜ ਵਿਚ ਗਲਤ ਕੰਮ ਕਰਨੇ ਵਰਜਤ ਹੋਣੇ ਚਾਹੀਦੇ ਹਨ। ਮਾਤਾ ਪਿਤਾ ਵੀ ਆਪਣੇ ਬੱਚਿਆਂ ਨੂੰ ਬਾਹਰਲੇ ਕਾਲਜ ਅਤੇ ਹੋਰ ਸੰਸਥਾਵਾਂ ਵਿਚ ਭੇਜਣ ਸਮੇਂ ਸਮਝਾਉਣ ਕਿ ਤੂੰ ਨਵੇਂ ਆਦਾਰੇ ਵਿਚ ਜਾ ਕੇ ਕੋਈ ਗਲਤ ਕੰਮ ਨਹੀਂ ਕਰਨੇ ਅਤੇ ਨਾਂ ਹੀ ਆਪਣੇ ਸੀਨੀਅਰ ਅਤੇ ਜੂਨੀਅਰ ਨੂੰ ਕਿਸੇ ਢੰਗ ਤਰੀਕੇ ਨਾਲ ਪ੍ਰੇਸ਼ਾਨ ਨਹੀਂ ਕਰਨਾ। ਨਾਂ ਕਿਸੇ ਨਾਲ ਧੱਕਾ ਕਰਨਾਂ ਤੇ ਨਾਂ ਹੀ ਧੱਕਾ ਸਹਿਣਾ ਹੈ। ਅਜਿਹਾ ਕਰਕੇ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਬਾਹਰਲੇ ਸੂਬਿਆਂ ਦੇ ਬੱਚਿਆਂ ਨੇ ਪਿਛਲੇ ਸਾਲਾਂ ਵਿਚ ਦਾਖਲਾ ਲੈਣ ਉਪਰੰਤ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਸਹਿਣ ਨਾਂ ਕਰਦੇ ਹੋਏ ਆਪਣੀ ਜਾਨ ਤੱਕ ਗਵਾ ਗਏ ਸਨ। ਸਰਕਾਰ ਨੇ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਹਨ ਅਤੇ ਜਿਸ ਤਹਿਤ ਰੈਗਿੰਗ ਕਰਨੀ ਅਤੇ ਕਰਾਉਣੀ ਵਰਜਤ ਹੈ। ਪਿਛਲੇ ਹਾਲਾਤਾਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਸਖ਼ਤ ਨਿਰਦੇਸ਼ ਵਿੱਦਿਅਕ ਅਦਾਰਿਆਂ ਨੂੰ ਦਿੱਤੇ ਸਨ ਕਿ ਆਦਾਰਿਆਂ ਵਿਚ ਰੈਗਿੰਗ ਕਮੇਟੀ ਬਣਾਈ ਜਾਵੇ ਜਿਹੜੀ ਹੋਸਟਲਾਂ ਅਤੇ ਹੋਰ ਥਾਵਾਂ ਤੇ ਚੈਕਿੰਗ ਕਰਨ ਅਤੇ ਮਹੌਲ ਨੂੰ ਠੀਕ ਬਣਾ ਕੇ ਬਰਕਰਾਰ ਰੱਖਣ। ਜੇਕਰ ਕਿਸੇ ਦੇ ਬੱਚੇ ਨੂੰ ਰੈਗਿੰਗ ਦੀ ਆੜ ਵਿਚ ਕੋਈ ਤੰਗ ਕਰਦਾ ਹੈ ਅਤੇ ਉਸ ਤੇ ਸਖ਼ਤ ਐਕਸ਼ਨ ਲਿਆ ਜਾਵੇ। ਇਸ ਮਾਮਲੇ ਵਿਚ ਬੱਚੇ ਤੇ ਮਾਪੇ ਦੀ ਤਸੱਲੀ ਹੋਵੇ ਅਤੇ ਜੇਕਰ ਫਿਰ ਵੀ ਨਹੀਂ ਹੁੰਦੀ ਤਾਂ ਫਿਰ ਵੀ ਲੋੜ ਪੈਣ ਤੇ ਐਫ².ਆਈ.ਆਰ. ਦਰਜ਼ ਕੀਤੀ ਜਾਵੇ। ਇਹ ਦਿਸ਼ਾ ਨਿਰਦੇਸ਼ ਚੰਗੇ ਮਹੌਲ ਨੂੰ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਰੈਗਿੰਗ ਦੇ ਮਾੜੇ ਪ੍ਰਭਾਵ ਨੂੰ ਪਾਠਕਰਮ ਵਿਚ ਸ਼ਾਮਿਲ ਕੀਤੇ ਜਾਣ ਬਾਰੇ ਵੀ ਨਿਰਦੇਸ਼ ਦਿੱਤੇ ਗਏ। ਇਹ ਸਖ਼ਤ ਕਦਮ ਵਿੱਦਿਅਕ ਅਦਾਰਿਆਂ ਨੂੰ ਸਹੀ ਅਤੇ ਚੰਗੀ ਦਿਸ਼ਾ ਦੇਣਗੇ। ਇਸਨੂੰ ਸਿਰਫ ਸਖਤ ਕਾਨੂੰਨ ਰਾਹੀਂ ਹੀ ਨਿਪਟਿਆ ਜਾ ਸਕਦਾ ਹੈ। ਜਦੋਂ ਉਚ ਕੋਰਟ ਅਜਿਹੇ ਫੈਸਲੇ ਦੇ ਕੇ ਨਿਰਦੇਸ਼ ਕਰਦੀ ਹੈ ਤਾਂ ਹਰ ਆਦਾਰਾ ਇਹ ਨਿਯਮ ਅਪਣਾ ਕੇ ਲਾਗੂ ਕਰੇ ਤਾਂ ਜੋ ਕਿਸੇ ਬੱਚੇ ਦਾ ਸਰੀਰਕ ਅਤੇ ਮਾਨਸਿਕ ਨੁਕਸਾਨ ਨਾ ਹੋਵੇ। ਇਸ ਸਬੰਧੀ ਕਾਲਜ਼ ਪ੍ਰਬੰਧਕ ਕਮੇਟੀਆਂ ਦੀਆਂ ਨਿਰੀਖਣ ਕਮੇਟੀਆਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਅਤੇ ਇਸ ਤਰਾਂ ਕਰਕੇ ਮਾਹੌਲ ਨੂੰ ਉਸਾਰੂ ਬਣਾਇਆ ਜਾ ਸਕਦਾ ਹੈ। ਜਿਨ•ਾਂ ਆਦਾਰਿਆਂ ਵਿਚ ਜਿਆਦਾ ਢਿੱਲ ਹੈ ਅਤੇ ਪ੍ਰਬੰਧਕ ਕਮੇਟੀਆਂ ਨਿਕੰਮੀਆਂ ਹਨ ਅਤੇ ਵਿਦਿਆਰਥੀਆਂ ਤੇ ਕੋਈ ਕੰਟਰੋਲ ਨਹੀਂ ਹੈ ਅਤੇ ਉਹ ਵਧੀਆ ਮਹੌਲ ਸਿਰਜਣ ਵਿਚ ਆਪਣੀ ਭੂਮਿਕਾ ਨਹੀਂ ਨਿਭਾ ਸਕਦੀਆਂ। ਅਜਿਹੇ ਥਾਵਾਂ ਤੇ ਨਵੀਆਂ ਕਮੇਟੀਆਂ ਉਸਾਰਨ ਦੀ ਜਰੂਰਤ ਹੈ ਅਤੇ ਨਵੇਂ ਸਖ਼ਤ ਐਕਸ਼ਨ ਲੈ ਕੇ ਵਿੱਦਿਅਕ ਅਦਾਰਿਆਂ ਦੀ ਨੁਹਾਰ ਬਦਲ ਕੇ ਮਹੌਲ ਨੂੰ ਸਹੀ ਬਣਾਉਣਾ ਚਾਹੀਦਾ ਹੈ। ਅਜਿਹਾ ਕਰਕੇ ਨਵੇਂ ਵਿਦਿਆਰਥੀਆਂ ਦੇ ਮਨਾਂ ਵਿਚੋਂ ਰੈਗਿੰਗ ਦਾ ਭੈਅ ਖਤਮ ਹੋ ਜਾਵੇਗਾ ਅਤੇ ਇਹ ਸਾਰਥਿਕ ਕਦਮ ਵਿੱਦਿਆ ਨੂੰ ਸੁਨਹਿਰੀ ਮੰਜਲਾਂ ਵੱਲ ਲੇ ਜਾਵੇਗੀ।
ਪਤਾ: 29/166, ਗਲੀ ਹਜ਼ਾਰਾ ਸਿੰਘ, ਮੋਗਾ-142001
ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗੌਰ ਕਰੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)
ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗੌਰ ਕਰੀਏ। ਕੀ ਇਹੀ ਤਸਵੀਰਾਂ ਵਰਗੇ ਸਾਡੇ ਗੁਰੂ ਹਨ? ਕੀ ਚਿੱਤ੍ਰਕਾਰ ਨੇ ਆਪ ਗੁਰੂ ਜੀ ਦੇ ਦਰਸ਼ਨ ਕੀਤੇ ਹਨ? ਜਾਂ ਫਿਰ ਮਨ ਘੜਤ ਉਈਂ ਮਿਚੀ ਦੇ ਚਿੱਤ੍ਰ ਹਨ। ਪੈਸਾ ਕਮਾਉਣ ਲਈ ਕੁੱਝ ਵੀ ਸੰਗਤ ਅੱਗੇ ਰੱਖ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਤਸਵੀਰਾਂ ਹਨ। ਬਹੁਤ ਚਿੱਤ੍ਰਕਾਰਾਂ ਨੇ ਬਣਾਈਆਂ ਹਨ। ਸਾਰਿਆਂ ਨੇ ਆਪਣੀ ਮਨ ਮਰਜ਼ੀ ਕੀਤੀ ਹੈ। ਦੂਜੇ ਚਿੱਤ੍ਰਕਾਰ ਨੇ ਕਦੇ ਆਪ ਤੋਂ ਪਹਿਲੇ ਚਿੱਤ੍ਰਕਾਰ ਨੂੰ ਨਹੀਂ ਘੋਖਿਆ। ਨਾਂ ਹੀ ਪਹਿਲੇ ਵਰਗੀ ਚਿੱਤ੍ਰਕਾਰੀ ਕਿਸੇ ਨਵੇਂ ਚਿੱਤ੍ਰਕਾਰ ਨੇ ਕੀਤੀ ਹੈ। ਮਰਜ਼ੀ ਨਾਲ ਕੱਪੜਿਆਂ ਦੇ ਰੰਗ ਵੀ ਬਦਲ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਤੋਂ ਬਗੈਰ ਸਾਡਾ ਸਿਰ ਕਿਤੇ ਹੋਰ ਅੱਗੇ ਨਹੀਂ ਝੁੱਕਣਾਂ ਚਾਹੀਦਾ। ਸਾਡਾ ਸਿਰ ਗੁਰੂਆਂ ਭਗਤਾਂ ਅੱਗੇ ਨਹੀਂ ਝੁਕਦਾ ਸਗੋਂ ਚਿੱਤ੍ਰਕਾਰ ਦੀ ਚਿੱਤ੍ਰਕਾਰੀ ਵਿੱਚ ਭਰੇ ਰੰਗਾਂ ਅੱਗੇ ਝੁੱਕਦਾ ਹੈ। ਅਸੀਂ ਜਾਣਦੇ ਹਾਂ। ਚਿੱਤ੍ਰ ਸੱਚੇ ਨਹੀਂ ਹਨ।
ਚਿੱਤ੍ਰਕਾਰ ਦੀ ਕਲਪਨਾਂ ਹੈ। ਫਿਰ ਵੀ ਅਸੀਂ ਗੁਰੂਆਂ ਭਗਤਾਂ ਦੀਆਂ ਤਸਵੀਰਾਂ ਅੱਗੇ ਸਿਰ ਜੁਕਾਉਂਦੇ ਹਾਂ। ਗੁਰੂਆਂ ਭਗਤਾਂ ਦੀਆਂ ਤਸਵੀਰਾਂ ਜਾਣੀ ਦੀ ਗੁਰੂਆਂ ਭਗਤਾਂ ਨੀ ਕੀਲੀ ਤੇ ਢੰਗ ਦਿੰਦੇ ਹਾਂ। ਆਪ ਗੱਦਿਆਂ ਉਤੇ ਸੁੱਤੇ ਪਏ ਹੁੰਦੇ ਹਾਂ। ਕੀ ਸਭ ਪਖੰਡ ਨਹੀਂ ਤਾਂ ਹੋਰ ਕੀ ਹੈ। ਜੇ ਕਾਗਜ਼ ਦੀਆਂ ਫੋਂਟੋਆਂ ਗੁਰੂ ਹਨ। ਤਾਂ ਸਾਰੇ ਜਗਤ ਦੀ ਸਿੱਖ ਸਾਧ ਸੰਗਤ, ਸ੍ਰੀ ਗੁਰੂ ਗ੍ਰੰਥਿ ਸਾਹਿਬ ਬਾਰੇ ਅਰਦਾਸ ਵਿੱਚ ਗੁਰੂ ਮਾਨਿਉ ਗ੍ਰੰਥ ਇਹ ਕਿਉਂ ਕਹਿੰਦੇ ਹਨ? ਗੁਰੂ ਕੀ ਕੋਈ ਆਪਣੇ ਪਿਆਰੇ ਨੂੰ ਕੀਲੀ ਤੇ ਟੰਗੇਗਾ? ਕੀ ਕੋਈ ਆਪਣੇ ਪਿਆਰੇ ਦੀਆਂ ਤਸਵੀਰਾਂ ਨੂੰ ਵਿਕਣ ਦੇਵੇਗਾ? ਕੀ ਤਸਵੀਰਾਂ ਸਾਡਾ ਗੁਰੂ ਹਨ? ਜਾਂ ਸ਼ਬਦ ਜੋਂ ਸਾਨੂੰ ਗਿਆਨ ਦਿੰਦਾ ਹੈ? ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਸਾਡਾ ਸਭ ਦਾ ਗੁਰੂ ਹੈ। ਜਿਸ ਵਿੱਚ ਹਰ ਗੱਲ ਦਾ ਜੁਆਬ ਸੁਆਲ ਹੈ। ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥ ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥
ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦਾ ਸਰੂਪ ਦੇਖਦੇ ਹੀ ਅਸੀਂ ਸਭ ਸਿਰ ਢੱਕ ਲੈਂਦੇ ਹਾਂ। ਕਿਉਂਕਿ ਅਸੀਂ ਗੁਰੂਆਂ ਭਗਤਾਂ ਦੀ ਬਾਣੀ ਦਾ ਸਤਿਕਾਰ ਕਰਦੇ ਹਾਂ। ਸਜੱਣ ਸੱਚਾ ਪਾਤਸਾਹ, ਸਿਰ ਸਾਹਾਂ ਕੇ ਸਾਹ।
ਆਮ ਹੀ ਗੁਰਦੁਆਰੇ ਸਾਹਿਬ ਅੱਗੇ ਖੂੰਡੇ, ਬਰਸਿ਼ਆਂ ਵਾਲੇ ਖੜੇ ਹੁੰਦੇ ਹਨ। ਦੱਸਣ ਲਈ ਕਿ ਸਿਰ ਢੱਕਕੇ, ਜੁੱਤੀ ਉਤਾਰ ਕੇ ਗੁਰੂ ਮਾਹਾਰਾਜ ਕੋਲ ਜਾਵੋਂ।
ਅੱਜ ਕੱਲ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁੱਸ਼ੀ ਵਿੱਚ ਨਗਰ ਕੀਰਤਨ ਕਰ ਰਹੇ ਹਾਂ। ਦੋਂ ਦਿਨ ਪਹਿਲਾਂ ਮੈਂ ਰਵਿਦਾਸ ਭਗਤ ਜੀ ਦੇ ਜੀਵਨ ਬਾਰੇ ਲਿਖਿਆ ਸੀ। ਅਚਾਨਕ ਮੈਂ ਰਵਿਦਾਸ ਭਗਤ ਜੀ ਦੀ ਤਸਵੀਰ ਡੇਹਲੋਂ ਇਕ ਨਗਰ ਕੀਰਤਨ ਵਿੱਚ ਦੇਖੀ। ਰਵਿਦਾਸ ਭਗਤ ਜੀ ਦੀ ਜੋਂ ਤਸਵੀਰ ਸੀ। ਉਸ ਤਸਵੀਰ ਵਿੱਚ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਸੀ। ਮੇਰੀ ਹੈਰਾਨੀ ਦੀ ਹੱਦ ਨਾਂ ਰਹੀ। ਜਿਸ ਭਗਤ ਨੂੰ ਅਸੀਂ ਸਿਰ ਢੱਕ ਕੇ ਸਤਿਕਾਰ ਨਾਲ ਸੀਸ ਝੁਕਾਉਂਦੇ ਹਾਂ। ਉਸ ਅੱਗੇ ਡੱਡਉਤ ਕਰਦੇ ਹਾਂ। ਕਦੇ ਸਿਰ ਨੰਗੇ ਜਾਣ ਦੀ ਹਿੰਮਤ ਨਹੀਂ ਕਰਦੇ। ਦਪੱਟਾ ਗਲ਼ਤੀ ਨਾਲ ਲਹਿ ਜਾਵੇਂ, ਝੱਟ ਸਿਰ ਉਪਰ ਕਰ ਲੈਂਦੇ ਹਾਂ। ਜਿਵੇਂ ਸਿਰ ਨੰਗਾ ਹੋ ਜਾਣਾ ਗੁਨਾਹ ਹੋਵੇ। ਕਿਉਂਕਿ ਅਸੀਂ ਗੁਰੂਆਂ ਭਗਤਾਂ ਦਾ, ਬਾਪ ਸਮਝਕੇ ਸਤਿਕਾਰ ਕਰਦੇ ਹਾਂ। ਤਸਵੀਰ ਵਿੱਚ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਦੇਖ ਕੇ ਹੈਰਾਨੀ ਹੋਈ। ਗੁਰੂ ਕੀ ਸੰਗਤ ਹੀ ਦੱਸ ਸਕਦੀ ਹੈ। ਇਸ ਤਸਵੀਰ ਵਾਲੇ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਕਿਉਂ ਹੈ? ਕੀ ਇਹ ਤਸਵੀਰ ਸੱਚੀ ਹੈ? ਜਾਂ ਫਿਰ ਇਹੀ ਰਵਿਦਾਸ ਭਗਤ ਜੀ ਹਨ। ਸਿਰ ਨੰਗੇ ਦੀ ਨਿਸ਼ਾਨੀ ਹੈ। ਇਕ ਹੋਰ ਗੱਲ ਮੈਨੂੰ ਕੋਈ ਹੋਰ ਰਵਿਦਾਸ ਭਗਤ ਜੀ ਦੀ ਤਸਵੀਰ ਲੱਭੀ ਵੀ ਨਹੀਂ। ਚਾਰੇ ਪਾਸੇ ਸਿਰ ਨੰਗੇ ਤੇ ਵਾਲ ਖੁਲਿਆਂ ਵਾਲੀਆਂ ਹੀ ਤਸਵੀਰਾਂ ਨਜ਼ਰ ਆਈਆਂ। ਰਵਿਦਾਸ ਭਗਤ ਜੀ ਨੰਗੇ ਇਸ ਵਾਲੀ ਤਸਵੀਰ ਨਾਲ ਹੀ ਸਾਰੇ ਸਹਿਮਤ ਲਗਦੇ ਹਨ। ਤਾਂਹੀਂ ਚੁਪ ਚਾਪ ਬੁੱਧੀ ਜੀਵੀਆਂ ਨੇ ਨਗਰ ਕੀਰਤਨ ਵਿੱਚ ਵੀ ਇਸ ਤਸਵੀਰ ਨੂੰ ਅਜ਼ਾਜਤ ਦਿੱਤੀ ਹੈ। ਇਸੇ ਤਸਵੀਰ ਉਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਸਰੂਪ ਬਰਾਬਰ ਛੱਤਰ ਝੁਲਦਾ ਸੀ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਸਾਹਿਬ ਤੇ ਛੱਤਰ ਝੁਲਦਾ ਹਨ। ਨਾਂ ਕਿ ਕਾਗਜ਼ ਦੀਆਂ ਫੋਂਟੋਆਂ ਦੇ ਉਤੇ ਛੱਤਰ ਝੁਲਦਾ ਹਨ। ਜੇ ਹਿੰਦੂ ਪੱਥਰ ਦੀ ਮੂਰਤੀ ਨੂੰ ਪੂਜਦੇ ਹਨ। ਤਾਂ ਸਿੱਖ ਰੰਗਦਾਰ ਤਸਵੀਰਾਂ ਨੂੰ ਮੱਥੇ ਟੇਕਦੇ ਹਨ। ਗੱਲ ਚਿੱਤ ਪ੍ਰਚਾਣ ਦੀ ਹੈ। ਗੁਰੂ ਨੂੰ ਕੌਣ ਮੰਨਦਾ ਹੈ? ਉਹ ਤਾਂ ਆਪ ਤੁਹਾਡੀ ਆਪਣੀ ਸੁੰਦਰ ਮੂਰਤ ਵਿੱਚ ਵੱਸਦਾ ਹੈ। ਜੋਂ ਆਪ ਨੂੰ ਤੇ ਆਪਣੇ ਆਲੇ-ਦੁਆਲੇ ਦੇ ਬੰਦਿਆਂ ਨੂੰ ਪਿਆਰ ਕਰਦਾ ਹੈ। ਉਹੀਂ ਰੱਬ ਮੰਨਾਂ ਸਕਦਾ ਹੈ। ਪੱਥਰ ਤੇ ਕਾਗਜ਼ਾਂ ਦੀਆਂ ਰੰਗਦਾਰ ਮੂਰਤੀਆਂ ਨੂੰ ਮੰਦਰਾਂ, ਗੁਰਦੁਆਰਿਆਂ, ਘਰਾਂ ਵਿੱਚ ਰੱਖ ਕੇ ਧਰਮਿਕ ਗ੍ਰੰਥਾਂ ਦਾ ਨਿਰਾਦਰ ਨਾਂ ਕਰੋਂ। ਕੋਈ ਗ੍ਰੰਥਿ ਇਹ ਨਹੀਂ ਕਹਿੰਦਾ,’ ਪੱਥਰ ਤੇ ਕਾਗਜ਼ਾਂ ਦੀਆਂ ਰੰਗਦਾਰ ਮੂਰਤੀਆਂ ਨੂੰ ਵਿੱਚ ਰੱਬ ਬੈਠਾਂ ਹੈ। ਰੱਬ ਤਾਂ ਹਰ ਬੰਦੇ ਵਿੱਚ ਬੈਠਾ ਹੈ। ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥ ਨਾਰਦਿ ਕਹਿਆ ਸਿ ਪੂਜ ਕਰਾਂਹੀ॥ ਅੰਧੇ ਗੁੰਗੇ ਅੰਧ ਅੰਧਾਰੁ॥ ।।। ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ, ਓਇ ਲੇ ਗਾਡੇ, ਤੇਰੀ ਗਤਿ ਦੁਹੂ ਨ ਪਾਈ॥ ।।।
ਕੀ ਸੱਚ ਮੁੱਚ ਭੋਲੇ ਭਾਲੇ ਸਾਧਾਂ ਨੂੰ ਪਿਆਰ ਹੁੰਦਾ ਹੈ ਜਾਂ ਕਦੇ ਕੋਈ, ਕਦੇ ਕੋਈ
-ਸਤਵਿੰਦਰ ਕੌਰ ਸੱਤੀ (ਕੈਲਗਰੀ)
ਕੀ ਸੱਚ ਮੁੱਚ ਭੋਲੇ ਭਾਲੇ ਸਾਧਾਂ ਨੂੰ ਪਿਆਰ ਹੁੰਦਾ ਹੈ? ਜਾਂ ਕਦੇ ਕੋਈ, ਕਦੇ ਕੋਈ। ਦੁਨੀਆਂ ਵਾਲੇ ਜਾਣਦੇ ਹਨ। ਸੋਹਣੀ ਸ਼ਕਲ ਸੂਰਤ ਦੇਖ ਕੇ, ਪਿਆਰ ਤਾ ਆਪੇ ਹੋ ਜਾਂਦਾ ਹੈ। ਜਿਸ ਨੂੰ ਕਦੇ ਜਾਣਦੇ ਵੀ ਨਹੀਂ ਹੁੰਦੇ। ਉਸ ਨਾਲ ਰਾਹ ਜਾਂਦੇ, ਅਣਜਾਣੇ ਬੰਦੇ ਨਾਲ ਪਿਆਰ ਹੋ ਜਾਂਦਾ ਹੈ। ਉਸ ਦੀ ਹਰ ਹਰਕਤ ਪਿਆਰੀ ਲੱਗਦੀ ਹੈ। ਉਸ ਪਿਆਰੇ ਦੀ ਹਰ ਚੀਜ਼ ਨਾਲ ਪਿਆਰ ਹੋ ਜਾਂਦਾ ਹੈ। ਬੰਦੇ ਦੀ ਬੋਲ ਚਾਲ ਡਾਲ ਸਭ ਪਿਆਰੀ ਲੱਗਦੀ ਹੈ। ਉਸ ਕੋਲ ਰਹਿੱਣ ਨੂੰ ਦਿਲ ਕਰਦਾ ਹੈ। ਉਸ ਨੂੰ ਦੇਖਣ ਨੂੰ ਦਿਲ ਕਰਦਾ ਹੈ। ਉਸ ਦੀ ਹਰ ਗੱਲ ਮੰਨਣ ਨੂੰ ਮਨ ਮੰਨ ਜਾਂਦਾ ਹੈ। ਬੰਦਾ ਆਪਣਾਂ ਆਪ ਭੁੱਲ ਕੇ, ਪਿਆਰੇ ਉਤੇ ਧਿਆਨ ਟੱਕਾ ਲੈਂਦਾ ਹੈ। ਰੱਬ ਨੇ ਜੋੜੇ ਉਪਰੋਂ ਧੁਰੋਂ ਬਣਾਂ ਕੇ ਭੇਜੇ ਹਨ। ਦੁਨੀਆਂ ਤੇ ਹਰ ਆਏ ਬੰਦੇ ਨੂੰ ਜੀਵਨ ਸਾਥੀ ਮਿਲ ਹੀ ਜਾਂਦਾ ਹੈ। ਭਾਵੇਂ ਉਸ ਵਿਆਹ ਸ਼ਾਂਦੀ ਹੋਵੇ ਜਾਂ ਲੁੱਕੇ ਛਿਪੇ ਗੱਡੀ ਰੀੜੀਂ ਚੱਲੇ। ਜੇ ਪਿਆਰ ਵਿਚ ਸ਼ੱਕ ਦੀ ਚਿੰਗਆੜੀ ਪੈ ਜਾਵੇ। ਸਭ ਕੁੱਝ ਫੂਕ ਕੇ ਰੱਖ ਦਿੰਦੀ ਹੈ। ਕਈ ਪਿਆਰ ਨੂੰ ਵਪਾਰ ਬਣਾਂ ਲੈਂਦੇ ਹਨ। ਉਨ੍ਹਾਂ ਨੂੰ ਪਿਆਰ ਨਹੀਂ ਜਿਸਮਾਂ ਦੀ ਭੁੱਖ ਲੱਗ ਜਾਂਦੀ ਹੈ। ਕਮਲ ਸਿੱਖ ਧਰਮ ਵਿਚ ਜ਼ਕੀਨ ਕਰਦੀ ਸੀ। ਉਸ ਨੂੰ ਘਰਦਿਆ ਵੱਲੋਂ ਸ਼ੁਰੂ ਤੋਂ ਹੀ ਇਹੀਂ ਦੱਸਿਆ ਜਾਂਦਾ ਸੀ। ਸ੍ਰੀ ਗੁਰੀ ਗ੍ਰੰਥਿ ਸਾਹਿਬ ਗੁਰਦੁਆਰਾ ਸਾਹਿਬ ਤੋਂ ਹਰ ਉਮੀਦ ਪੂਰੀ ਹੁੰਦੀ ਹੈ। ਜੋਂ ਵੀ ਆਸ ਧਾਰ ਕੇ ਜਾਈਏ, ਮੰਗ ਮੰਗੀਏ, ਮਿਲ ਜਾਂਦਾ ਹੈ। ਕਮਲ ਗੁਰਦੁਆਰਾ ਸਾਹਿਬ ਗਈ। ਗੁਰੂ ਮਾਹਾਰਾਜ ਅੱਗੇ ਅਰਦਾਸ ਕੀਤੀ। ਉਸ ਨੇ ਜੀਵਨ ਸਾਥੀ ਮੰਗਿਆ। ਕਿਹਾ,” ਮੇਰੀਆਂ ਅੱਖਾਂ ਖੋਲਣ ਤੇ ਜੋਂ ਮਰਦ ਮੇਰੇ ਅੱਗੇ ਹੋਵੇਗਾ। ਉਹੀਂ ਮੇਰਾ ਜੀਵਨ ਸਾਥੀ ਹੋਵੇਗਾ।” ਜਿਉਂ ਹੀ ਉਸ ਦੀਆਂ ਅੱਖਾਂ ਖੁੱਲੀਆਂ, ਜੋਂ ਗ੍ਰੰਥੀ ਪਾਠ ਪੜ੍ਹਦਾ ਸੀ। ਉਹ ਪਾਠ ਪੜ੍ਹਨਾਂ ਛੱਡ ਕੇ ਰੀਜ਼ ਨਾਲ ਪੀਨਕ ਲਾ ਕੇ ਉਸ ਵੱਲ ਦੇਖ ਰਿਹਾ ਸੀ। ਕਮਲ ਦੀਆਂ ਅੱਖਾਂ ਉਸ ਨਾਲ ਟੱਕਰਾਈਆਂ ਤਾਂ ਉਹ ਆਪਣਾਂ ਆਪ ਭੁੱਲ ਗਈ। ਉਸੇ ਨੂੰ ਆਪਣਾਂ ਜੀਵਨ ਸਾਥੀ ਸਮਝਣ ਲੱਗ ਗਈ। ਉਹ ਤਾਂ ਉਸ ਦਾ ਰੂਪ ਤੱਕ ਰਿਹਾ ਸੀ। ਜੇ ਕਮਲ ਨੂੰ ਘਰ ਵਾਲੇ ਇਹ ਵੀ ਦੱਸ ਦਿੰਦੇ। ਸ੍ਰੀ ਗੁਰੀ ਗ੍ਰੰਥਿ ਸਾਹਿਬ ਦੀ ਓੜ ਵਿਚ ਜੋਂ ਧੀਆਂ ਭੈਣਾ ਦਾ ਰੂਪ ਤੱਕਦਾ ਹੈ। ਉਹ ਠੱਗ ਹੁੰਦਾ ਹੈ। ਦਿਨ ਦਿਹਾੜੇ ਤੀਵੀਂਆਂ ਠੱਗਦਾ ਹੈ। ਕੁੱਝ ਹੀ ਦਿਨਾਂ ਵਿੱਚ ਉਸ ਨੇ ਦੇਖਿਆ, ਇਹੀ ਖੇਡ ਉਹ ਹਰ ਉਮਰ ਦੀਆਂ ਔਰਤਾਂ ਨਾਲ ਖੇਡ ਰਿਹਾ ਹੈ। ਮਰਦਾਂ ਤੋਂ ਕਿਤੇ ਵੱਧ ਉਸ ਦੁਆਲੇ ਔਰਤਾਂ ਹੀ ਹੁੰਦੀਆਂ ਸਨ। ਕਦੇ ਕੋਈ, ਕਦੇ ਕੋਈ ਔਰਤ ਉਸ ਨੂੰ ਦੁੱਧ, ਪਜ਼ੀਰੀ, ਪ੍ਰਸ਼ਾਦਾ, ਜੂਸ ਛੱਕਾਉਂਦੀਆਂ। ਬਹੁਤੀਆਂ ਔਰਤਾਂ ਤਾਂ ਉਸ ਨੂੰ ਆਪਣੇ ਘਰ ਵੀ ਲੈ ਜਾਂਦੀਆਂ। ਗੱਲ ਉਦੋਂ ਮੀਡੀਏ ਵਿਚ ਤੇ ਅਦਾਲਤ ਵਿਚ ਆ ਗਈ। ਜਦੋਂ ਕੁਆਰੀਆਂ ਕੁੜੀਆਂ ਨੇ ਆਪਣੇ ਹੁਸਨ ਦੀ ਪ੍ਰਸੰਸਾ ਕਰਦੇ ਇੱਕ ਦੂਜੀ ਨੂੰ ਦੱਸਿਆ,” ਕਿ ਬਾਬਾ ਜੀ ਮੇਰੇ ਤੇ ਆਸ਼ਕ ਹਨ।” ਦੂਸਰੀ ਨੇ ਕਿਹਾ,” ਨਹੀਂ ਤੇਰੇ ਤੇ ਨਹੀਂ, ਉਹ ਮੇਰੇ ਤੇ ਆਸ਼ਕ ਹੈ।” ਤੀਸਰੀ ਸਹੇਲੀ ਨੇ ਕਿਹਾ,” ਤੁਸੀਂ ਦੋਂਨੇ ਇਹ ਕਿਵੇਂ ਕਹਿ ਸਕਦੀਆਂ ਹੋ? ਬਾਬਾ ਜੀ ਤਾਂ ਮੇਰੇ ਬੱਚੇ ਦੇ ਪਿਉ ਬੱਣਨ ਵਾਲੇ ਹਨ।” ਤਿੰਨੇ ਕੁੜੀਆਂ ਕੁਆਰੀਆਂ ਸਨ। ਉਸ ਸਾਧੂ ਸੰਤ ਨੇ ਬੱਚੇ ਤਿੰਨਾਂ ਨੂੰ ਹੀ ਠਹਿਰਾ ਦਿੱਤੇ ਸਨ। ਤਿੰਨੇ ਹੀ ਬੋਲੀਆਂ,”ਮੇਰਾ ਪ੍ਰੇਮੀ ਹੈ। ਮੇਰਾ ਪ੍ਰੇਮੀ ਹੈ।” ਤਿੰਨਾਂ ਨੇ ਇੱਕ ਦੂਜੀ ਦੇ ਜੂਡੇ ਫੜ ਲਏ ਸਨ।
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥ ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥
ਗੱਲ ਦੁਨੀਆਂ ਦੀ ਅਦਾਲਤ ਵਿਚ ਆ ਗਈ। ਹੋਰ ਬਥੇਰੀਆਂ ਸਾਧ ਨੂੰ ਆਪਣਾਂ ਖ਼ਸਮ ਦੱਸ ਰਹੀਆਂ ਸਨ। ਸਾਧ ਦੀਆਂ ਧੂਮਾਂ ਫਿਲਮੀ ਐਕਟਰ ਨਾਲੋਂ ਵੱਧ ਦੁਨੀਆਂ ਵਿੱਚ ਪੈ ਗਈਆਂ। ਮੀਡੀਆ ਨੇ ਵੀ ਉਸ ਦੀ ਕਰਤੂਤ ਦੁਨੀਆਂ ਨੂੰ ਦੱਸ ਦਿੱਤੀ ਸੀ। ਉਝ ਭਾਵੇਂ ਉਸ ਨੂੰ ਕੋਈ ਦਿਹਾੜੀਆਂ ਨਾਂ ਰੱਖੇ। ਗੁਰੂ ਮਾਹਾਰਾਜ ਦੇ ਘਰ ਹੋਣ ਕਰਕੇ, ਔਰਤਾਂ ਉਸ ਨੂੰ ਹੀ ਪੂਜਣ ਲੱਗ ਗਈਆਂ। ਸਾਧ ਦੀ ਚੜ੍ਹਾਈ ਬੀਬੀਆਂ ਵਿੱਚ ਹੋ ਗਈ।
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥ ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥
ਧਰਮ ਪਖੰਡ ਬਣਦਾ ਜਾ ਰਿਹਾ ਹੈ। ਧਰਮ ਦੇ ਨਾਂਮ ਥੱਲੇ ਪਰਦੇ ਢੱਕੇ ਰਹਿੰਦੇ ਹਨ। ਧਰਮੀ ਉਤੇ ਅੱਖਾਂ ਮੀਚ ਕੇ ਜ਼ਕੀਨ ਕੀਤਾ ਜਾਂਦਾ ਹੈ। ਕੋਈ ਧੀ ਦਾ ਪਿਉ ਸਾਧਾਂ ਉਤੇ ਛੱਕ ਨਹੀਂ ਕਰਦਾ। ਬਿੱਲੇ ਵਰਗੇ ਸਾਧ ਦੁੱਧ ਦੇ ਸਰਹਾਣੇ ਬੈਠਾ ਦਿੱਤੇ ਹਨ। ਕਮਲ ਨੇ ਵੀ ਜੋਂ ਕੁੱਝ ਅੱਖੀਂ ਦੇਖਿਆ ਸੀ। ਦੁਨੀਆਂ ਦੀ ਅਦਾਲਤ ਵਿੱਚ ਦੱਸ ਦਿੱਤਾ। ਕਮਲ ਨੇ ਰੱਬ ਦਾ ਸ਼ੁਕਰ ਕੀਤਾ। ਉਹ ਬਾਬਾ ਜੀ ਦੇ ਪ੍ਰੇਮ ਜਾਲ਼ ਤੋਂ ਬੱਚ ਗਈ ਸੀ। ਸਾਧ ਨੂੰ ਨਾਂ ਬਾਲਗ ਬੱਚੀਆਂ ਦੇ ਬਲਾਤਕਾਰ ਦੀ ਸਜ਼ਾ ਹੋਈ। ਉਸੇ ਜੇਲ ਵਿਚ ਸ਼ਰਾਬੀ, ਚੋਰ, ਕਾਤਲ ਵੀ ਸਨ। ਸਾਧ ਜੇਲ ਵਿੱਚ ਮੂੰਹ ਸਿਰ ਸਾਫ਼ ਕਰੀ ਫਿਰਦਾ ਸੀ। ਜਿਉ ਹੀ ਉਹ ਜੇਲ ਵਿਚੋਂ ਬਾਹਰ ਆਇਆ ਕੇਸ ਅੱਗੇ ਜਿੰਨੇ ਫਿਰ ਲੰਮੇ ਕਰ ਲਏ ਸਨ। ਉਸ ਦੀਆਂ ਸਲਰਦਾਲੂ ਔਰਤਾਂ ਫਿਰ ਉਸ ਦਾ ਜੂਠਾਂ ਭੋਜਨ ਖਾਣ, ਚਰਨ ਧੋ ਕੇ ਪੀਣ ਲੱਗ ਗਈਆਂ ਸਨ।
ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥ ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥
ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥ ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥









