Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

ਦਿੱਲੀ ਦੇ ਵਿਦਿਆਰਥੀ ਚਾਹੁੰਦੇ ਹਨ ਫ੍ਰੀ ਸੈਕਸ ਤੇ ਨਸ਼ਾ------>> ਯੂਰੋਪ ‘ਚ ਠੰਡ ਦਾ ਕਹਿਰ ਜਾਰੀ- 150 ਲੋਕਾਂ ਦੀ ਮੌਤ------>> ਸਮੁੰਦਰ ‘ਚੋਂ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਖਜ਼ਾਨਾ------>> ਇਸ਼ਤਿਹਾਰ ਲਈ ਨਿਊਡ ਹੋਈ ਨਿਕੋਲ------>> ਸੈਨਾ ਮੁਖੀ ਉਮਰ ਵਿਵਾਦ : ਸੁਪਰੀਮ ਕੋਰਟ ਨੇ ਦਿੱਤਾ ਸਰਕਾਰ ਨੂੰ ਝਟਕਾ------>> ਵਿਗਿਆਨਿਕਾਂ ਨੇ ਲੱਭਿਆ ਧਰਤੀ ਵਰਗਾ ਗ੍ਰਹ------>> ਕੋਲੰਬੀਆ ‘ਚ ਬੰਬ ਧਮਾਕਾ, 6 ਮਰੇ------>> ਡੀ.ਐੱਸ.ਪੀ. ਸਮੇਤ 2 ਦੀ ਹੱਤਿਆ------>> ਅਮ੍ਰਿੰਤਸਰ ਪੂਰਵੀ ਸੀਟ ਦੇ ਇਕ ਬੂਥ ‘ਤੇ 59 ਫੀਸਦੀ ਪੋਲਿੰਗ------>> 350 ਵਿਅਕਤੀਆਂ ਨੂੰ ਲਿਜਾ ਰਹੀ ਕਿਸ਼ਤੀ ਸਮੁੰਦਰ ‘ਚ ਡੁੱਬੀ, 200 ਤੋਂ ਵੱਧ ਲੋਕਾਂ ਨੂੰ ਬਚਾਇਆ------>>

ਡੀ.ਐੱਸ.ਪੀ. ਸਮੇਤ 2 ਦੀ ਹੱਤਿਆ

ਲੁਧਿਆਣਾ :2-2-2012

 ਲੁਧਿਆਣਾ ‘ਚ ਹੰਬੜਾਂ ਰੋੜ ‘ਤੇ ਗੋਲਫ ਲਿੰਕ ਕਲੋਨੀ ‘ਚ ਅੱਜ ਸਵੇਰੇ ਇਕ ਮਕਾਨ ਚੋਂ ਪੁਲਿਸ ਨੂੰ ਡੀ.ਐੱਸ.ਪੀ. ਅਤੇ ਇਕ ਲੜਕੀ ਦੀ ਲਾਸ਼ ਮਿਲੀ ਹੈ। ਪੁਲਿਸ ਕਮਿਸ਼ਨਰ ਈਸ਼ਵਰ ਚੰਦਰ ਨੇ ਦੱਸਿਆ ਕਿ ਮੋਗਾ ਪੁਲਿਸ ਦਫਤਰ ‘ਚ ਤੈਨਾਤ ਡੀ.ਐੱਸ.ਪੀ. ਬਲਰਾਜ ਸਿੰਘ ਗਿਲ ਦੀ ਲਾਸ਼ ਸੋਫੇ ‘ਤੇ ਪਈ ਹੋਈ ਸੀ ਅਤੇ ਅਣਪਛਾਤੀ ਲੜਕੀ ਦੀ ਲਾਸ਼ ਬਾਥਰੂਮ ‘ਚ ਸੀ। ਅਣਪਛਾਤੇ ਵਿਅਕਤੀਆਂ ਨੇ ਡੀ.ਐੱਸ.ਪੀ. ਦਾ ਗਲਾ ਕੱਟ ਕੇ ਅਤੇ ਲੜਕੀ ਦੀ ਕਿਸੇ ਭਾਰੀ ਚੀਜ ਮਾਰ ਕੇ ਹੱਤਿਆ ਕੀਤੀ ਜਾਪਦੀ ਹੈ। ਪੁਲਸ ਨੂੰ ਸ਼ੱਕ ਹੈ ਕਿ ਹੱਤਿਆ  ਨਜਾਇਜ਼ ਸਬੰਧ ਹੋਣ ਕਾਰਨ ਕੀਤੀ ਗਈ ਜਾਪਦੀ ਹੈ। ਮ੍ਰਿਤਕ ਪੁਲਸ ਅਧਿਕਾਰੀ ਦੀ ਮੋਗੇ ਬਦਲੀ ਚੋਣਾ ਤੋਂ ਠੀਕ ਪਹਿਲਾਂ ਹੋਈ ਸੀ। ਇਸ ਤੋਂ ਪਹਿਲਾਂ ਉਹ ਸਾਹਨੇਵਾਲ ਖੇਤਰ ‘ਚ ਤੈਨਾਤ ਸੀ।


ਪ੍ਰੇਮਿਕਾ ਨਾਲ ਬਲਾਤਕਾਰ ਕਰਕੇ ਬਣਾਇਆ ਐੱਮ. ਐੱਮ. ਐੱਸ.

ਬਹਾਦਰਗੜ੍ਹ, 23 ਦਸੰਬਰ

 ਕਸਬਾ ਬਹਾਦਰਗੜ੍ਹ ਵਾਸੀ ਇਕ ਨੌਜਵਾਨ ਲੜਕੀ ਨਾਲ ਪ੍ਰੇਮ ਸਬੰਧਾਂ ਦੀ ਆੜ ਵਿਚ ਉਸ ਦੇ ਪ੍ਰੇਮੀ ਵਲੋਂ ਕਥਿਤ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਦੌਰਾਨ ਪ੍ਰੇਮੀ ਦੇ ਇਕ ਸਾਥੀ ਵਲੋਂ ਦੋਵਾਂ ਦਾ ਅਸ਼ਲੀਲ ਐੱਮ. ਐੱਮ. ਐੱਸ. ਬਣਾ ਕੇ ਲੜਕੀ ਨੂੰ ਚੁੱਪ ਰਹਿਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਚੌਕੀ ਬਹਾਦਰਗੜ੍ਹ ਦੀ ਪੁਲਸ ਨੇ ਲੜਕੀ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਵੇਂ ਲੜਕਿਆਂ ਦੇ ਖਿਲਾਫ ਭਾਰਤੀ ਦੰਡਵਾਲੀ ਦੀ ਧਾਰਾ 376, 506, 120-ਬੀ. ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾਂਦੇ ਹਨ। ਜਾਣਕਾਰੀ ਅਨੁਸਾਰ ਪਾਇਲ ‘ਨਕਲੀ ਨਾਮ’ ਵਾਸੀ ਹੀਰਾ ਕਾਲੋਨੀ ਬਹਾਦਰਗੜ੍ਹ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਪਾਲੀਟੈਕਨੀਕਲ ਕਾਲਜ ਪਟਿਆਲਾ ਵਿਖੇ ਰੋਜ਼ਾਨਾ ਪੜ੍ਹਨ ਲਈ ਜਾਂਦੀ ਸੀ। ਇਸ ਦੌਰਾਨ ਪਿਛਲੇ ਕਰੀਬ ਡੇਢ ਸਾਲ ਤੋਂ ਉਸ ਦੇ ਕੁਨਾਲ ਵਾਸੀ ਪੀਰ ਕਾਲੋਨੀ ਬਹਾਦਰਗੜ੍ਹ ਨਾਲ ਪ੍ਰੇਮ ਸਬੰਧ ਬਣ ਗਏ। ਕੁਨਾਲ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਉਸ ਨੇ ਦੱਸਿਆ ਕਿ ਉਹ ਦੋਵੇਂ ਜਦੋਂ ਵੀ ਮਿਲਦੇ ਸਨ ਤਾਂ ਕੁਨਾਲ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਕਹਿੰਦਾ ਰਹਿੰਦਾ ਸੀ। ਇਸ ਦੌਰਾਨ 25 ਅਕਤੂਬਰ 2011 ਨੂੰ ਕੁਨਾਲ ਨੇ ਉਸ ਨੂੰ ਪੀਰ ਕਾਲੋਨੀ ਬਹਾਦਰਗੜ੍ਹ ਵਿਖੇ ਇਕ ਘਰ ਵਿਚ ਮਿਲਣ ਲਈ ਬੁਲਾਇਆ ਜਿਥੇ ਕੁਨਾਲ ਦਾ ਇਕ ਸਾਥੀ ਬਲਜੀਤ ਸਿੰਘ ਵਾਸੀ ਬਹਾਦਰਗੜ੍ਹ ਵੀ ਮੌਜੂਦ ਸੀ। ਉਥੇ ਕੁਨਾਲ ਨੇ ਉਸ ਨਾਲ ਚੌਬਾਰੇ ਵਿਚ ਜਾ ਕੇ ਬਲਾਤਕਾਰ ਕੀਤਾ ਅਤੇ ਉਸ ਦੇ ਸਾਥੀ ਵਲੋਂ ਅਸ਼ਲੀਲ ਐੈੱਮ. ਐੱਮ. ਐੱਸ. ਬਣਾ ਕੇ ਚੁੱਪ ਰਹਿਣ ਦੀਆਂ ਧਮਕੀਆਂ ਦਿੱਤੀਆਂ। ਪਾਇਲ ਨੇ ਦੱਸਿਆ ਕਿ ਉਹ ਬਹੁਤ ਡਰ ਗਈ ਸੀ, ਜਿਸ ਕਾਰਨ ਉਹ ਕਰੀਬ ਦੋ ਮਹੀਨੇ ਚੁੱਪ ਰਹੀ ਪਰ ਅਖੀਰ ਉਸ ਤੋਂ ਆਪਣੀ ਹੋਈ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਈ ਅਤੇ ਉਸ ਨੇ ਆਪਣੀ ਹੱਡ ਬੀਤੀ ਆਪਣੇ ਮਾਪਿਆਂ ਨੂੰ ਦੱਸ ਦਿੱਤੀ। ਜਿਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉੁਣ ਦਾ ਫੈਸਲਾ ਕੀਤਾ। ਚੌਕੀ ਬਹਾਦਰਗੜ੍ਹ ਦੇ ਇੰਚਾਰਜ ਨਰੈਣ ਸਿੰਘ ਨੇ ਸ਼ਿਕਾਇਤ ਦੇ ਆਧਾਰ ‘ਤੇ ਮੁਕੱਦਮਾ ਨੰਬਰ 302 ਧਾਰਾ 376, 506, 120-ਬੀ. ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਚੌਕੀ ਬਹਾਦਰਗੜ੍ਹ ਦੇ ਇੰਚਾਰਜ ਨਰੈਣ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।


ਕਾਬੁਲ ‘ਚ ਸਿਲਸਿਲੇਵਾਰ ਧਮਾਕੇ, 52 ਮਰੇ

ਕਾਬੁਲ, 6 ਦਸੰਬਰ—

 ਅਫਗਾਨਿਸਤਾਨ ‘ਚ ਮੰਗਲਵਾਰ ਨੂੰ ਤਿੰਨ ਬੰਬ ਧਮਾਕੇ ਹੋਏ ਜਿਸ ‘ਚ ਕਈ ਲੋਕਾਂ ਦੀ ਜਾਨ ਚਲੀ ਗਈ। ਕਾਬੁਲ ਕੰਧਾਰ ਅਤੇ ਮਜਾਰ-ਏ-ਸ਼ਰੀਫ ‘ਚ ਇਹ ਹਮਲੇ ਅਫਗਾਨਿਸਤਾਨ ਦੇ ਭਵਿੱਖ ਨੂੰ ਲੈ ਕੇ ਜਰਮਨੀ ਦੇ ਬਾਨ ਸ਼ਹਿਰ ‘ਚ ਸੋਮਵਾਰ ਨੂੰ ਸ਼ੁਰੂ ਹੋਏ ਕੌਮਾਂਤਰੀ ਸੰਮੇਲਨ ਤੋਂ ਠੀਕ ਇਕ ਦਿਨ ਪਹਿਲਾਂ ਹੋਏ।
ਕਾਬੁਲ ਦੇ ਸੀਨੀਅਰ ਪੁਲਸ ਅਧਿਕਾਰੀ ਮੁਹੰਮਦ ਜਹੀਰ ਨੇ ਦੱਸਿਆ ਕਿ ਕਾਬੁਲ ‘ਚ ਹੋਏ ਬੰਬ ਧਮਾਕੇ ‘ਚ ਘੱਟੋ-ਘੱਟ  48 ਲੋਕ ਮਾਰੇ ਗਏ ਹਨ। ਇਸ ਘਟਨਾ ‘ਚ ਕਰੀਬ 100 ਲੋਕਾਂ ਦੇ ਜ਼ਖਮੀ ਹੋਣ ਦਾ ਵੀ ਸਮਾਚਾਰ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਰਹਮ ਮੌਕੇ ਸ਼ਿਆ ਮੁਸਲਮਾਨਾਂ ਦੀ ਦਰਗਾਹ ‘ਤੇ ਹੋਏ ਇਸ ਹਮਲੇ ‘ਚ ਮਾਰੇ ਗਏ ਲੋਕਾਂ ‘ਚ ਔਰਤਾਂ ਅਤੇ ਬੱਚੇ ਵੀ ਹਨ।  ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਕਿਨਾਂ ਲੋਕਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ। ਅਜੇ ਤੱਕ ਕਿਸੇ ਸੰਗਠਨ ਨੇ ਇਸਦੀ ਜ਼ਿੰਮੇਵਾਰੀ ਨਹੀਂ ਲਈ।


ਪੁਣੇ ”ਚ ਸੈਕਸ ਰੈਕਟ ਦਾ ਭਾਂਡਾ ਭੱਜਾ ਇਕ ਟੀ. ਵੀ. ਅਭਿਨੇਤਰੀ ਗ੍ਰਿਫਤ

ਪੁਣੇ, 20 ਨਵੰਬਰ

gh

 ਪੁਣੇ ਵਿਚ ਪੁਲਸ ਨੇ ਸੈਕਸ ਰੈਕਟ ਦਾ ਭਾਂਡਾ ਭੰਨਦੇ ਹੋਏ ਟੀ. ਵੀ. ਸੀਰੀਅਲ ਵਿਚ ਕੰਮ ਕਰਨ ਵਾਲੀ ਇਕ ਅਭਿਨੇਤਰੀ ਨੂੰ ਜਿਸਮਫਰੋਸ਼ੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸਥਾਨਕ 5 ਸਿਤਾਰਾ ਹੋਟਲ ਵਿਚ ਛਾਪਾ ਮਾਰਿਆ ਅਤੇ ਉਕਤ ਅਭਿਨੇਤਰੀ ਨੂੰ ਉਥੋਂ ਕਾਬੂ ਕਰ ਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਸੂਤਰਾਂ ਮੁਤਾਬਕ ਇਹ ਅਭਿਨੇਤਰੀ ਸਪਾਟ ਬੁਆਏ ਰਾਹੀਂ ਆਪਣੀ ਪਹੁੰਚ ਬਣਾਉਂਦੀ ਸੀ ਅਤੇ ਉਹੀ ਰਕਮ ਦਾ ਲੈਣ-ਦੇਣ ਅਤੇ ਮਿਲਣ ਦਾ ਸਮਾਂ ਫਿਕਸ ਕਰਦਾ ਸੀ। ਇਹ ਵੀ ਪਤਾ ਲੱਗਾ ਹੈ ਕਿ ਇਹ ਅਭਿਨੇਤਰੀ ਇਸ ਕਾਰੋਬਾਰ ‘ਚ ਆਪਣੇ ਗਾਹਕਾਂ ਤੋਂ ਇਕ ਲੱਖ ਰੁਪਏ ਪ੍ਰਤੀ ਘੰਟਾ ਲੈਂਦੀ ਸੀ।


ਬੁਆਏਫ੍ਰੈਂਡ ਤੇ ਮੰਗੇਤਰ ਨੂੰ ਸਾੜਨ ਵਾਲੀ ਅਨੁਸ਼੍ਰੀ ਦਾ ਸਰੈਂਡਰ

ਪੁਣੇ, 15 ਨਵੰਬਰ—

 ਆਪਣੇ ਬੁਆਏਫ੍ਰੈਂਡ ਨਿਮੇਸ਼ ਸਿਨਹਾ ਅਤੇ ਉਸਦੀ ਮੰਗੇਤਰ ਜੂਹੀ ਪ੍ਰਸਾਦ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਣ ਦੀ ਦੋਸ਼ੀ ਸਾਫਟਵੇਅਰ ਇੰਜੀਨੀਅਰ ਅਨੂਸ਼੍ਰੀ ਕੁੰਦਰਾ ਨੇ ਆਖਰਕਾਰ ਇਕ ਮਹੀਨੇ ਬਾਅਦ ਪੁਣੇ ਕੋਰਟ ‘ਚ ਸਰੈਂਡਰ ਕਰ ਦਿੱਤਾ। ਇਸ ਘਟਨਾ ‘ਚ ਜੂਹੀ ਦੀ ਮੌਤ ਹੋ ਗਈ। ਕੋਰਟ ਨੇ ਅਨੁਸ਼੍ਰੀ ਨੂੰ 21 ਅਕਤੂਬਰ ਤੱਕ ਦੀ ਪੁਲਸ ਹਿਰਾਸਤ ‘ਚ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਨੁਸ਼੍ਰੀ ਨੂੰ ਆਪਣੇ ਪ੍ਰੇਮੀ ਨਿਮੇਸ਼ ਸਿਨਹਾ ਬਾਰੇ ਜਦੋਂ ਪਤਾ ਚੱਲਿਆ ਕਿ ਉਹ ਕਿਸੇ ਹੋਰ ਨਾਲ ਵਿਆਹ ਕਰਨ ਵਾਲਾ ਹੈ ਤਾਂ ਉਹ ਪੁਣੇ ਆ ਗਈ। ਰਾਤ ਭਰ ਉਨ੍ਹਾਂ ਨਾਲ ਉਸਦੇ ਘਰ ‘ਚ ਹੀ ਰਹੀ ਅਤੇ ਰਾਤ ਨੂੰ ਜਦੋਂ ਉਸਦਾ ਪ੍ਰੇਮੀ ਅਤੇ ਉਸਦੀ ਹੋਣ ਵਾਲੀ ਪਤਨੀ ਜੂਹੀ ਸੌ ਰਹੇ ਸਨ ਤਾਂ ਉਸਨੇ ਉਨ੍ਹਾਂ ‘ਤੇ ਪੈਟ੍ਰੋਲ ਸੁੱਟ ਦਿੱਤਾ ਅਤੇ ਜਿੰਦਾ ਸਾੜ ਦਿੱਤਾ। ਅਨੁਸ਼੍ਰੀ ਨਿਮੇਸ਼ ਅਤੇ ਜੂਹੀ ਤੋਂ ਬਦਲਾ ਲੈਣ ਲਈ ਬੰਗਲੌਰ ਤੋਂ ਪੁਣੇ ਆਈ ਸੀ ਅਤੇ ਇਸ ਘਟਨਾ ਤੋਂ ਬਾਅਦ ਫਰਾਰ ਹੋ ਗਈ ਸੀ। ਇਸ ਘਟਨਾ ‘ਚ ਜੂਹੀ ਦੀ ਹਫਤੇ ਭਰ ਬਾਅਦ ਮੌਤ ਹੋ ਗਈ ਜਦੋਂਕਿ ਨਿਮੇਸ਼ 18 ਫੀਸਦੀ ਸੜਿਆ ਸੀ। ਪੁਣੇ ਕੋਰਟ ‘ਚ ਸਰੈਂਡਰ ਕਰਕੇ ਅਨੁਸ਼੍ਰੀ ਨੇ ਆਪਣੇ ਆਪ ਨੂੰ ਪਾਕ ਸਾਫ ਦੱਸਿਆ। ਸਰੈਂਡਰ ਕਰਦੇ ਸਮੇਂ ਅਨੁਸ਼੍ਰੀ ਨੇ ਕੋਰਟ ‘ਚ ਇਕ ਐਪਲੀਕੇਸ਼ਨ ਦਿੱਤੀ ਜਿਸ ‘ਚ ਕਿਹਾ ਗਿਆ ਹੈ ਕਿ ਉਹ ਖੁਦ ਹੀ ਇਸ ਘਟਨਾ ਤੋਂ ਪੀੜਤ ਹੈ। ਵੈਸੇ ਇਸ ਕੇਸ ‘ਚ ਜੂਹੀ ਦੇ ਪਿਤਾ ਨੇ ਵੀ ਨਿਮੇਸ਼ ‘ਤੇ ਦੋਸ਼ ਲਗਾਇਆ ਸੀ ਕਿ ਇਹ ਸਭ ਨਿਮੇਸ਼ ਦਾ ਹੀ ਕੀਤਾ ਕਰਾਇਆ ਹੈ ਅਤੇ ਉਸ ਨੇ ਅਨੁਸ਼੍ਰੀ ਨੂੰ ਵੀ ਗਾਇਬ ਕਰ ਦਿੱਤਾ ਹੈ। ਹਾਲਾਂਕਿ ਹੁਣ ਅਨੁਸ਼੍ਰੀ ਦੇ ਵਾਪਸ ਆਉਣ ਤੋਂ ਬਾਅਦ ਇਹ ਮਾਮਲਾ ਕਈ ਮੋੜ ਲੈ ਸਕਦਾ ਹੈ।


ਐੱਨ. ਆਰ. ਆਈ. ਨੂੰ ਕੋਠੀ ‘ਚ ਬੰਧਕ ਬਣਾ ਕੇ ਲੁੱਟਿਆ

ਨਕੋਦਰ, 6 ਅਕਤੂਬਰ (ਰਜਨੀਸ਼, ਪਾਲੀ)-

ਪਿੰਡ ਬੋਪਾਰਾਏ ਕਲਾਂ ਵਿਖੇ ਬੁੱਧ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ 3 ਲੁਟੇਰਿਆਂ ਨੇ ਇਕ ਐੱਨ. ਆਰ. ਆਈ. ਨੂੰ ਉਸਦੀ ਹੀ ਕੋਠੀ ‘ਚ ਬੰਧਕ ਬਣਾ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਉਸਦਾ 32 ਬੋਰ ਦਾ ਰਿਵਾਲਵਰ, 7 ਜ਼ਿੰਦਾ ਕਾਰਤੂਸ, 20 ਹਜ਼ਾਰ ਰੁਪਏ ਨਕਦ, 2 ਮੋਬਾਈਲ ਫੋਨ, ਇਕ ਮੁੰਦਰੀ ਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਲੁਟੇਰੇ ਜਾਂਦੇ ਸਮੇਂ ਐੱਨ. ਆਰ. ਆਈ. ਦੀ ਸਕਾਰਪੀਓ ਗੱਡੀ (ਨੰਬਰ ਪੀ ਬੀ 08 ਬੀ ਬੀ 3128) ਨਾਲ ਲੈ ਗਏ। ਲੁਟੇਰਿਆਂ ਨੇ ਪੁਲਸ ਤੋਂ ਬੇਖੌਫ ਬੜੀ ਤਸੱਲੀ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਬੋਪਾਰਾਏ ਹਾਲ ਵਾਸੀ ਯੂ. ਕੇ. ਨੇ ਬੁੱਧ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਖੜਾਕਾ ਸੁਣ ਕੇ ਬਾਹਰ ਦੇਖਿਆ ਤਾਂ ਲੁਟੇਰਿਆਂ ਨੇ ਉਸਨੂੰ ਕਾਬੂ ਕਰਕੇ ਬੰਧਕ ਬਣਾ ਲਿਆ। ਲੁਟੇਰਿਆਂ ਨੇ ਬੜੀ ਤਸੱਲੀ ਨਾਲ ਕੋਠੀ ਦੀ ਫਰੋਲਾ-ਫਰਾਲੀ ਕੀਤੀ ਅਤੇ ਜਗਦੀਸ਼ ਸਿੰਘ ਦੀ ਸਕਾਰਪੀਓ ਲੈ ਕੇ ਫਰਾਰ ਹੋ ਗਏ। ਲੁੱਟ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਜਲੰਧਰ ਹਰਦਿਆਲ ਸਿੰਘ ਮਾਨ ਅਤੇ ਰਜਿੰਦਰ ਸਿੰਘ ਡੀ. ਐੱਸ. ਪੀ. ਨਕੋਦਰ ਮੌਕੇ ‘ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ। ਸ. ਮਾਨ ਨੇ ਕਿਹਾ ਕਿ ਪੁਲਸ ਨੂੰ ਅਲਰਟ ਕਰ ਦਿੱਤਾ ਹੈ। ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਨੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਥੇ ਜ਼ਿਕਰਯੋਗ ਹੈ ਕਿ ਕੱਲ ਵੀ ਲੁਟੇਰਿਆਂ ਨੇ ਦਿਨ-ਦਿਹਾੜੇ ਇਕ ਦਰੀ ਵਪਾਰੀ ਨੂੰ ਲੋਹੇ ਦੀ ਰਾਡ ਨਾਲ ਜ਼ਖ਼ਮੀ ਕਰਕੇ 70 ਹਜ਼ਾਰ ਰੁਪਏ ਲੁੱਟ ਲਏ ਸਨ। ਆਏ ਦਿਨ ਲੁੱਟ ਦੀਆਂ ਵਾਪਰ ਰਹੀਆਂ ਵਾਰਦਾਤਾਂ ਕਾਰਨ ਲੋਕ ਜੰਗਲ ਦਾ ਰਾਜ ਮਹਿਸੂਸ ਕਰਦਿਆਂ ਆਪਣੀ ਜਾਨ-ਮਾਲ ਦੀ ਰੱਖਿਆ ਲਈ ਗੰਭੀਰ ਚਿੰਤਾ ‘ਚ ਹਨ।


ਨਾਬਾਲਿਗਾ ਨੂੰ ਰੱਸੀਆਂ ਨਾਲ ਬੰਨ੍ਹ ਕੇ ਬਲਾਤਕਾਰ

ਪਟਿਆਲਾ, 5 ਅਕਤੂਬਰ (ਮਨਜਿੰਦਰ)
- ਸੰਜੇ ਕਾਲੋਨੀ ਘਲੌੜੀ ਗੇਟ ਨਿਵਾਸੀ ਰਾਜਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਥਾਣਾ ਕੋਤਵਾਲੀ ਪੁਲਸ ਨੇ ਬਲਾਤਕਾਰ ਦੀ ਕੋਸ਼ਿਸ਼ ਦੇ ਇਕ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਰਾਜਵਿੰਦਰ ਸਿੰਘ ‘ਤੇ ਘਲੌੜੀ ਗੇਟ ਕੋਲ ਸਥਿਤ ਗੰਗਾ ਵਿਹਾਰ ਕਾਲੋਨੀ ਦੀ ਰਹਿਣ ਵਾਲੀ ਇਕ 10 ਸਾਲਾ ਕੁੜੀ ਰਜ਼ੀਆ (ਕਾਲਪਨਿਕ ਨਾਮ) ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲੱਗਾ ਹੈ। ਦਰਜ ਮੁਕੱਦਮੇ ਅਨੁਸਾਰ ਘਟਨਾ ਸਮੇਂ ਰਜ਼ੀਆ ਘਰ ਵਿਚ ਇਕੱਲੀ ਸੀ ਜਦਕਿ ਉਸਦੀ ਮਾਤਾ ਤੇ ਭਰਾ ਕਿਸੇ ਨਿੱਜੀ ਕੰਮ ਦੇ ਸਿਲਸਿਲੇ ਵਿਚ ਬਾਜ਼ਾਰ ਗਏ ਹੋਏ ਸਨ ਅਤੇ ਉਸ ਦਾ ਪਿਤਾ ਵੀ ਘਰ ਵਿਚ ਮੌਜੂਦ ਨਹੀਂ ਸੀ। ਇਲਜ਼ਾਮ ਹੈ ਕਿ ਰਜ਼ੀਆ ਦੇ ਇਕੱਲੇਪਣ ਦਾ ਫਾਇਦਾ ਉਠਾ ਕੇ ਮੁਲਜ਼ਮ ਉਸ ਦੇ ਕਮਰੇ ਵਿਚ ਦਾਖ਼ਲ ਹੋ ਗਿਆ ਅਤੇ ਮੰਜੇ ‘ਤੇ ਸੁੱਤੀ ਪਈ ਹੋਈ ਰਜ਼ੀਆ ਨੂੰ ਕਾਬੂ ਕਰਨ ਲਈ ਉਸ ਨੂੰ ਰੱਸੀਆਂ ਨਾਲ ਬੰਨ੍ਹ ਲਿਆ ਤਾਂ ਜੋ ਉਹ ਰੌਲਾ ਨਾ ਪਾਵੇ, ਇਸ ਲਈ ਮੁਲਜ਼ਮ ਨੇ ਰਜ਼ੀਆ ਦੇ ਮੂੰਹ ਵਿਚ ਕੱਪੜਾ ਤੁੰਨ ਦਿੱਤਾ। ਇਸੇ ਦੌਰਾਨ ਹੀ ਰਜ਼ੀਆ ਦੀ ਮਾਤਾ ਘਰ ਪਰਤ ਆਈ। ਜਦੋਂ ਉਸ ਨੇ ਕਮਰੇ ਵਿਚ ਦੇਖਿਆ ਤਾਂ ਮੁਲਜ਼ਮ ਰਜ਼ੀਆ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਫੜੇ ਜਾਣ ਦੇ ਡਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਰਜ਼ੀਆ ਦੀ ਮੈਡੀਕਲ ਜਾਂਚ ਦੇ ਬਾਅਦ ਡਾਕਟਰਾਂ ਨੇ ਉਸ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਥਾਣਾ ਕੋਤਵਾਲੀ ਪੁਲਸ ਨੇ ਰਾਜਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਖਿਲਾਫ ਧਾਰਾ 376 ਅਤੇ 511 ਦੇ ਤਹਿਤ ਮੁਕੱਦਮਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਮੁਲਜ਼ਮ ਦੀ ਗ੍ਰਿਫਤਾਰੀ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ।


ਦਿਨ-ਦਿਹਾੜੇ ਨਵ-ਵਿਆਹੁਤਾ ਦਾ ਕਤਲ

ਨਾਭਾ, 4 ਅਕਤੂਬਰ (ਜੈਨ/ਜਗਨਾਰ)-

dulhan
 ਅੱਜ ਸਥਾਨਕ ਸਦਰ ਥਾਣਾ ਦੇ ਖੇਤਰ ਚੌਧਰੀ ਮਾਜਰਾ ਸੂਏ ਲਾਗੇ ਦੁਪਹਿਰ 2.15 ਵਜੇ ਨਵ-ਵਿਆਹੀ ਲੜਕੀ ਰਾਜਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਕੱਟੂਵਾਲ ਦਾ ਪਿੰਡ ਦੇ ਹੀ ਇਕ ਨੌਜਵਾਨ ਨੇ ਕਿਰਚ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕਾ ਦੀ ਉਮਰ 25/26 ਸਾਲ ਦੱਸੀ ਜਾਂਦੀ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਸੰਜੀਵ ਗੋਇਲ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਮ੍ਰਿਤਕਾ ਸਥਾਨਕ ਬਲਦੇਵ ਕਾਲੋਨੀ ਦੇ ਰਛਪਾਲ ਸਿੰਘ ਦੀ ਬੇਟੀ ਸੀ ਤੇ ਪੌਣੇ ਦੋ ਮਹੀਨੇ ਪਹਿਲਾਂ ਹੀ ਦੂਜਾ ਵਿਆਹ ਹੋਇਆ ਸੀ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਹੋਏ ਵਿਆਹ ਤੋਂ ਬਾਅਦ ਪਹਿਲੇ ਪਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਤੇ ਬਾਅਦ ਵਿਚ ਦੂਜਾ ਵਿਆਹ ਕੀਤਾ ਗਿਆ। ਅੱਜ ਮ੍ਰਿਤਕਾ ਨੂੰ ਉਸ ਦੀ ਸੱਸ ਸੁਖਜਿੰਦਰ ਕੌਰ ਪਤਨੀ ਲੇਟ ਗੁਰਜੰਟ ਸਿੰਘ ਵਾਸੀ ਕੱਟੂਵਾਲ ਇਥੇ ਪੇਕੇ ਘਰ ਛੱਡਣ ਆ ਰਹੀ ਸੀ। ਜਦੋਂ ਬੱਸ ਸਟੈਂਡ ਤੋਂ ਰਿਕਸ਼ਾ ‘ਤੇ ਸੱਸ-ਨੂੰਹ ਘਰ ਜਾ ਰਹੀਆਂ ਸਨ ਤਾਂ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੇ ਰਾਜਵਿੰਦਰ ਕੌਰ ਦੀ ਗਰਦਨ ਵਿਚ ਕਿਰਚ ਮਾਰ ਕੇ ਹੱਤਿਆ ਕਰ ਦਿੱਤੀ। ਲਾਸ਼ ਨੂੰ ਸਿਵਲ ਹਸਪਤਾਲ ਮੋਰਚਰੀ ਵਿਚ ਪੋਸਟਮਾਰਟਮ ਲਈ ਲਿਆਂਦਾ ਗਿਆ। ਐੱਸ. ਪੀ. (ਡੀ) ਪ੍ਰਿਤਪਾਲ ਸਿੰਘ ਥਿੰਦ ਤੇ ਹੋਰ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਹੱਤਿਆ ਕੇਸ ਦਰਜ ਕਰਨ ਤੋਂ ਬਾਅਦ ਐੱਸ. ਐੱਚ. ਓ. ਨੇ ਦੱਸਿਆ ਕਿ ਕਾਤਲ ਦਾ ਸੁਰਾਗ ਲਗਾ ਲਿਆ ਗਿਆ ਹੈ, ਜਿਸ ਨੂੰ ਗ੍ਰਿਫਤਾਰ ਜਲਦੀ ਹੀ ਕਰ ਲਿਆ ਜਾਵੇਗਾ।


ਪਾਕਿਸਤਾਨ ਦੇ ਕਵੇਟਾ ‘ਚ ਯਾਤਰੀ ਬੱਸ ‘ਤੇ ਹਮਲਾ, 13 ਮਰੇ

ਕਵੇਟਾ, 4 ਅਕਤੂਬਰ (ਰਾਇਟਰ)-

pak
 ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੂਚਿਸਤਾਨ ਪ੍ਰਾਂਤ ਦੀ ਰਾਜਧਾਨੀ ਕਵੇਟਾ ਦੇ ਬਾਹਰੀ ਇਲਾਕੇ ‘ਚ ਅੱਜ ਅਣਪਛਾਤੇ ਹਮਲਾਵਰਾਂ ਦੀ ਇਕ ਯਾਤਰੀ ਬੱਸ ‘ਤੇ ਕੀਤੀ ਗਈ ਗੋਲੀਬਾਰੀ ‘ਚ ਘੱਟੋ-ਘੱਟ 13 ਲੋਕ ਮਾਰੇ ਗਏ ਅਤੇ ਸੱਤ ਗੰਭੀਰ ਜ਼ਖਮੀ ਹੋ ਗਏ। ਪੁਲਸ ਦੇ ਸੀਨੀਅਰ ਅਧਿਕਾਰੀ ਹਾਮਿਦ ਸ਼ਕੀਲ ਮੁਤਾਬਕ ਇਹ ਸੰਪਰਦਾਇਕ ਹਮਲਾ ਹੈ। ਉਨ੍ਹਾਂ ਦੱਸਿਆ ਕਿ ਬੱਸ ‘ਚ ਜ਼ਿਆਦਾਤਰ ਹਜਾਰਾ ਸਮੁਦਾਏ ਦੇ ਲੋਕ ਸਨ। ਉਨ੍ਹਾਂ ਦੱਸਿਆ ਕਿ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਤਿੰਨ ਨੇ ਹਸਪਤਾਲ ‘ਚ ਦਮ ਤੋੜਿਆ। ਸ਼੍ਰੀ ਸ਼ਕੀਲ ਅਨੁਸਾਰ ਬੱਸ ‘ਚ ਤਕਰੀਬਨ 20 ਲੋਕ ਸਵਾਰ ਸਨ। ਘਟਨਾ ਦੀ ਹੁਣ ਤੱਕ ਕਿਸੇ ਨੇ ਜ਼ਿੰਮੇਦਾਰੀ ਨਹੀਂ ਲਈ ਹੈ।


ਨਬਾਲਿਗ ਭੈਣਾਂ ਨਾਲ ਗੈਂਗ ਰੈਪ ਦਾ ਦੋਸ਼ੀ ਕਾਬੂ

ਨਵੀਂ ਦਿੱਲੀ, 23 ਸਤੰਬਰ-
ਮਾਲਵੀ ਨਗਰ ਥਾਣਾ ਪੁਲਸ ਨੇ ਅੰਬੇਡਕਰ ਨਗਰ ਥਾਣਾ ਇਲਾਕੇ ‘ਚ ਨਬਾਲਿਗ ਭੈਣਾਂ ਨਾਲ ਗੈਂਗ ਰੇਪ ਦੇ ਇਕ ਫਰਾਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਜਤਿੰਦਰ ਦੇ ਰੂਪ ‘ਚ ਹੋਈ ਹੈ। ਅਦਾਲਤ ਨੇ ਵੀ ਉਸ ਨੂੰ ਦੋ ਸਾਲਾਂ ਤੋਂ ਭਗੌੜਾ ਐਲਾਨਿਆ ਹੋਇਆ ਸੀ। ਦੱਖਣੀ ਜ਼ਿਲਾ ਪੁਲਸ ਮੁਖੀ ਛਾਇਆ ਸ਼ਰਮਾ ਨੇ ਦੱਸਿਆ ਕਿ ਸੰਗੀਨ ਅਪਰਾਧ ‘ਚ ਸ਼ਾਮਲ ਤੇ ਭਗੌੜੇ ਅਪਰਾਧੀਆਂ ਦੀ ਫੜੋ-ਫੜੀ ਲਈ ਕਈ ਪੁਲਸ ਅਧਿਕਾਰੀਆਂ ਨੂੰ ਲਗਾਇਆ ਗਿਆ ਹੈ। ਇਸ ਤਰ੍ਹਾਂ ਮਾਲਵੀ ਨਗਰ ਥਾਣਾ ਐੱਸ. ਐੱਚ. ਓ. ਅਤੁਲ ਕੁਮਾਰ ਨੂੰ ਜਾਂਚ ‘ਚ ਪਤਾ ਚੱਲਿਆ ਕਿ ਗੈਂਗ ਰੇਪ  ਦਾ ਫਰਾਰ ਇਕ ਦੋਸ਼ੀ ਖਾਨਪੁਰ ਇਲਾਕੇ ‘ਚ ਲੁੱਕ ਕੇ ਰਹਿ ਰਿਹਾ ਹੈ। ਇਸ ‘ਤੇ ਪੁਲਸ ਟੀਮ ਨੇ 19 ਸਤੰਬਰ ਨੂੰ ਦੋਸ਼ੀ ਜਤਿੰਦਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਮੁਤਾਬਕ ਮਦਨਗਿਰ ਇਲਾਕੇ ‘ਚ 6 ਮਾਰਚ 09 ਤੋਂ 15 ਤੇ 9 ਸਾਲਾਂ ਦੀਆਂ 2 ਭੈਣਾਂ ਲਾਪਤਾ ਹੋ ਗਈਆਂ ਸਨ। ਇਸ ਦੀ ਸ਼ਿਕਾਇਤ ਉਨ੍ਹਾਂ ਦੇ ਪਿਤਾ ਅਕੀਲ ਅਹਿਮਦ ਨੇ ਪੁਲਸ ‘ਚ ਕੀਤੀ ਸੀ। ਬਾਅਦ ‘ਚ ਦੋਵੇਂ ਲੜਕੀਆਂ ਬਰਾਮਦ ਹੋ ਗਈਆਂ। ਉਨ੍ਹਾਂ ਨੂੰ ਵਿਪਿਨ ਨਾਮਕ ਸ਼ਖਸ ਨੇ ਅਗਵਾ ਕੀਤਾ ਸੀ। ਜਾਂਚ ‘ਚ ਪਤਾ ਚੱਲਿਆ ਕਿ ਦੋਵੇਂ ਨਬਾਲਿਗ ਭੈਣਾਂ ਨਾਲ ਤਿੰਨ ਲੋਕਾਂ ਨੇ ਗੈਂਗ ਰੇਪ ਕੀਤਾ ਹੈ। ਇਸ ਤੋਂ ਬਾਅਦ ਵਿਪਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂਕਿ ਜਤਿੰਦਰ ਤੇ ਅੰਕਿਤ ਫਰਾਰ ਸਨ। ਉਹ ਕੋਰਟ ‘ਚ ਵੀ ਪੇਸ਼ ਨਹੀਂ ਹੋ ਰਹੇ ਸਨ। ਨਤੀਜਨ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਸੀ। ਪੁਲਸ ਇਸ ਮਾਮਲੇ ‘ਚ ਬਚੇ ਇਕ ਹੋਰ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।


ਕਦੇ ਘਰ ਤਾਂ ਕਦੇ ਹੋਟਲਾਂ ‘ਚ ਕਰਵਾਉਂਦੀ ਰਹੀ ਨੌਕਰਾਨੀ ਦਾ ਬਲਾਤਕਾਰ

ਅੰਮ੍ਰਿਤਸਰ, 23 ਸਤੰਬਰ-

nm
 ਰਾਮ ਬਾਗ ਸਥਿਤ ਗੁਜਰਾਤੀ ਮੁਹੱਲੇ ‘ਚ ਰਹਿਣ ਵਾਲੀ ਇਕ ਮਹਿਲਾ ਆਪਣੀ ਨੌਕਰਾਨੀ ਨੂੰ ਕਦੇ ਘਰ ‘ਚ ਜ਼ਬਰਦਸਤੀ ਬੰਦ ਕਰਤੇ ਤਾਂ ਕਦੇ ਹੋਟਲਾਂ ‘ਚ ਲਿਜਾ ਕੇ ਬਲਾਤਕਾਰ ਕਰਵਾਉਂਦੀ ਰਹੀ। ਇਹੀ ਨਹੀਂ, ਉਸ ਨੇ ਨੌਕਰਾਨੀ ਦੀ ਮਾਂ ਤੋਂ ਕੁੜੀ ਨੂੰ ਵਧੀਆ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸਾਢੇ 12 ਹਜ਼ਾਰ ਵੀ ਠੱਗ ਲਏ। ਮਾਮਲੇ ਦੀ ਜਾਂਚ ਤੋਂ ਬਾਅਦ ਬੁੱਧਵਾਰ ਨੂੰ ਥਾਣਾ ਏ ਡਵੀਜ਼ਨ ਦੀ ਪੁਲਸ ਨੇ ਗੁਜਰਾਤੀ ਮੁਹੱਲਾ ਤੇ ਫਤਿਹਗੜ੍ਹ ਚੂੜੀਆਂ ਰੋਡ ਦੇ ਚੇਤਨਪੁਰਾ ‘ਚ ਰਹਿਣ ਵਾਲੀਆਂ ਦੋ ਮਹਿਲਾਵਾਂ, ਬੱਸ ਸਟੈਂਡ ਕੋਲ ਸਥਿਤ ਇਕ ਹੋਟਲ ਦੇ ਮੁਲਾਜ਼ਮ ਸਣੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਨੌਕਰਾਨੀ ਪਿੰਡ ਰਸੂਲਪੁਰ ਕੱਲਰ ‘ਚ ਰਹਿੰਦੀ ਹੈ। ਉਹ ਗੁਜਰਾਤੀ ਮੁਹੱਲਾ ‘ਚ ਕਿਰਾਏ ਦੇ ਮਕਾਨ ‘ੇਤੇ ਰਹਿਣ ਵਾਲੀ ਔਰਤ ਦੇ ਘਰ ਨੌਕਰੀ ਕਰਦੀ ਸੀ। ਉਸਨੇ ਦੱਸਿਆ ਕਿ ਕਿ ਮਹੀਨੇ ਪਹਿਲਾਂ ਮਾਲਕਿਨ ਨੇ ਦੋ ਨੌਜਵਾਨਾਂ ਨੂੰ ਘਰ ਬੁਲਾਇਆ ਅਤੇ ਤਾਲਾ ਲਗਾ ਕੇ ਚਲੀ ਗਈ। ਦੋਵੇਂ ਨੌਜਵਾਨਾਂ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਮਾਲਕਨ ਨੇ ਉਸ ਨੂੰ ਬਾਹਰ ਨਹੀਂ ਜਾਣ ਦਿੱਤਾ। ਅਗਲੇ ਹੀ ਦਿਨ ਮਾਲਕਨ ਉਸਦੇ ਘਰ ਆਈ ਅਤੇ ਉਸਦੀ ਮਾਂ ਨੂੰ ਕਿਹਾ ਕਿ ਉਸਦੀ ਕੁੜੀ ਵਧੀਆ ਨੌਕਰੀ ਦਿਵਾਏਗੀ। ਇਸਦੇ ਬਦਲੇ ਉਸਨੇ ਮਾਂ ਤੋਂ ਸਾਢੇ 12 ਹਜ਼ਾਰ ਰੁਪਏ ਲੈ ਲਏ। ਮਾਂ ਨੇ ਤਿੰਨ ਕਿਸ਼ਤਾਂ ‘ਚ ਇਹ ਰਕਮ ਉਸ ਨੂੰ ਦੇ ਦਿੱਤੀ। ਇਸ ਤੋਂ ਬਾਅਦ ਉਹ ਉਸ ਨੂੰ ਕੱਟੜਾ ਸਥਿਤ ਹੋਟਲ ‘ਚ ਲੈ ਗਈ। ਇਥੇ ਵੀ ਤਿੰਨ ਦਿਨ-ਰਾਤ ਉਸ ਨਾਲ ਕੁਝ ਨੌਜਵਾਨਾਂ ਨੇ ਬਲਾਤਕਾਰ ਕੀਤਾ। ਬਾਅਦ ‘ਚ ਉਥੋਂ ਵਾਪਸ ਲਿਆ ਕੇ ਸ਼ਹਿਰ ਦੇ ਬੱਸ ਸਟੈਂਡ ‘ਤੇ ਇਕ ਮਹਿਲਾ ਹਵਾਲੇ ਕਰ ਦਿੱਤਾ। ਜੋ ਉੁਸ ਨੂੰ ਨੇੜੇ ਹੀ ਸਥਿਤ ਇਕ ਹੋਟਲ ‘ਚ ਲੈ ਗਈ ਜਿੱਥੇ ਹੋਟਲ ਦੇ ਇਕ ਮੁਲਾਜ਼ਮ ਹੀਰੋ ਸਣੇ ਕੁਝ ਲੋਕਾਂ ਨੇ ਉਸ ਦੀ ਇੱਜ਼ਤ ਲੁੱਟੀ। ਅਗਲੇ ਦਿਨ ਉਹ ਉਸ ਨੂੰ ਬੱਸ ਸਟੈਂਡ ਦੇ ਬਾਹਰ ਛੱਡ ਗਏ, ਜਿੱਥੋਂ ਉਹ ਘਰ ਆਈ।


ਮੋਹਾਲੀ ਪੁਲਿਸ ਵੱਲੋਂ ਕਾਰ ਵਿੱਚ ਬਿਠਾ ਕੇ ਸੋਨੇ ਦੇ ਗਹਿਣੇ ਲੁੱਟਨ ਵਾਲੀਆਂ ਦੋ ਔਰਤਾਂ ਨੂੰ ਕੀਤਾ ਕਾਬੂ

ਐਸ.ਏ.ਐਸ.ਨਗਰ: 7 ਸਤੰਬਰ-Kulwant Gill 
 ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਵਿਸ਼ੇਸ ਜਾਣਕਾਰੀ ਦਿੰਦੀਆ ਦੱਸਿਆ ਕਿ ਮੋਹਾਲੀ ਪੁਲਿਸ ਨੇ ਕਾਰ ਵਿੱਚ ਬਿਠਾ ਕੇ ਸੋਨੇ ਦੇ ਗਹਿਣੇ ਲੁਟਨ ਵਾਲੀਆਂ ਦੋ ਔਰਤਾ ਕਰਮਜੀਤ ਕੌਰ ਪਤਨੀ ਪਰਮਜੀਤ ਸਿੰਘ ਉਰਫ ਪੰਮੀ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਨਾਭਾ ਜ਼ਿਲ੍ਹਾ ਪਟਿਆਲਾ ਅਤੇ ਗੁਲਾਬ ਕੌਰ ਉਰਫ ਸੁਰਜੀਤ ਕੌਰ ਪਤਨੀ ਅਰਜਣ ਸਿੰਘ ਪਿੰਡ ਤਰੈ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ।
  ਜ਼ਿਲ੍ਹਾ ਪੁਲਿਸ ਮੁੱਖੀ ਨੇ ਦੱਸਿਆ ਕਿ ਇਹ ਔਰਤਾਂ ਕਾਰ ਵਿੱਚ ਬਿਠਾ ਕੇ ਸੋਨੇ ਦੇ ਗਹਿਣੇ ਲੁੱਟਦੀਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸੀ ਔਰਤਾਂ ਨੇ ਬਿਕਰਮ ਸਿੰਘ ਪੁੱਤਰ ਦਸੌਦਾ ਸਿੰਘ ਵਾਸੀ ਵਾਰਡ ਨੰ: 14 , ਬਤਰਾ ਫਲੌਰ ਮਿਲ ਪੁਰਾਣੀ ਅਬਾਦੀ ਗੰਗਾਨਗਰ ਨੂੰ ਮੋਹਾਲੀ ਸਥਿਤ ਚਾਵਲਾ ਚੌਕ ਫੇਜ਼ 7 ਤੋਂ ਕਾਰ ਵਿੱਚ ਬਿਠਾ ਲਿਆ ਅਤੇ ਸੈਕਟਰ 52,53 ਚੰਡੀਗੜ੍ਹੀ ਚੌਕ ਤੇ ਉਤਾਰ ਦਿੱਤਾ ਅਤੇ ਉਸ ਦਾ ਸੌਨੇ ਦਾ ਕੱਡਾ ਉਤਾਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਔਰਤਾਂ ਨੇ ਸਵਰਣ ਕੌਰ ਵਾਸੀ ਹਾਉਸ ਨੰ: 2620 ਸੈਕਟਰ 70 ਮੋਹਾਲੀ ਨੂੰ ਘਰ ਤੋ ਥੋੜੀ ਦੂਰ ਤੋ ਬਿਠਾ ਕੇ ਸੈਕਟਰ 71 ਮੋਹਾਲੀ ਵਿਖੇ ਉਤਾਰਨ ਸਮੇਂ ਉਸ ਦੀ ਸੋਨੇ ਦੀ ਚੁੱੜੀ ਉਤਾਰ ਲਈ ਇਸੇ ਤਰ੍ਹਾਂ ਇਨ੍ਹਾਂ ਦੌਸ਼ੀ ਔਰਤਾਂ ਨੇ ਕਮਲਾ ਪਤਨੀ ਕ੍ਰਿਸ਼ਨ ਕੁਮਾਰ ਵਾਸੀ ਹਾਉਸ ਨੰ: 1083 ਫੇਜ਼ 3 ਬੀ 2 ਮੋਹਾਲੀ ਨੂੰ ਸੈਕਟਰ 70 ਮੋਹਾਲੀ ਨੇੜੇ ਗੁਗਾਮਾੜੀ ਮੰਦਿਰ ਤੋਂ ਆਪਣੀ ਕਾਰ ਵਿੱਚ ਬਿਠਾ ਕੇ ਥੋੜੀ ਦੂਰ ਜਾ ਕੇ ਉਤਾਰਨ ਸਮੇਂ ਸੋਨੇ ਦੀ ਚੁੜੀ ਉਤਾਰ ਲਈ ।   ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੀਆਂ ਔਰਤਾਂ ਨੇ ਮਹਿੰਦਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਹਾਉਸ ਨੰ: 2722 ਫੇਜ਼ 7 ਮੋਹਾਲੀ ਨੂੰ ਸੈਕਟਰ 70 ਮੋਹਾਲੀ ਨੇੜੇ ਆਸਮਾਂ ਸਕੂਲ ਤੋਂ ਕਾਰ ਵਿੱਚ ਬਿਠਾ ਕੇ ਨੇੜੇ ਅਮਰ ਹਸਪਤਾਲ ਚੌਕ ਸੈਕਟਰ 70 ਮੋਹਾਲੀ ਵਿਖੇ ਉਤਾਰਨ ਸਮੇਂ ਸੋਨੇ ਦੀਆਂ ਚੁੜੀਆਂ ਉਤਾਰ ਲਈਆ । ਇਨ੍ਹਾਂ ਦੌਸੀ ਔਰਤਾਂ ਪਾਸੋਂ 2 ਲੱਖ ਕਰੀਬ ਕੀਮਤ ਦੇ ਚੋਰੀ ਕੀਤੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਗਏ ਹਨ ਅਤੇ ਇਨ੍ਹਾਂ ਦੀਆਂ ਦੋ ਹੋਰ ਸਾਥੀ ਔਰਤਾਂ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਥਾਵਾਂ ਤੇ ਛਾਪੇ ਮਾਰੇ ਜਾ ਰਹੇ ਹਨ। ਜਿਨ੍ਹਾਂ ਪਾਸੋਂ ਹੋਰ ਵੀ ਅਹਿੰਮ ਸੁਰਾਗ ਲਗਣ ਦੀ ਸੰਭਾਵਨਾ ਹੈ।  ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੋਸੀ ਔਰਤਾਂ ਵਿਰੁਧ ਮਟੌਰ ਥਾਣੇ ਵਿਖੇ ਮੁੱਕਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਨੇ ਦੇ ਗਹਿਣੇ ਲੁਟਣ ਵਾਲੇ ਇਸ ਔਰਤਾਂ ਦੇ ਗੈਗ ਨੂੰ ਸ੍ਰੀ ਹਰਪ੍ਰੀਤ ਸਿੰਘ ਐਸ.ਪੀ. (ਸਿਟੀ 1) ਅਤੇ ਡੀ.ਐਸ.ਪੀ (ਸਿਟੀ 1) ਸ੍ਰੀ ਸਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ।


ਜ਼ਿਲ੍ਹਾ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਛੇ ਦੋਸ਼ੀ ਅਸਲੇ ਅਤੇ ਚੋਰੀ ਕੀਤੇ ਮੋਟਰਸਾਇਕਲਾਂ ਸਮੇਤ ਕਾਬੂ

  ਐਸ.ਏ.ਐਸ.ਨਗਰ 6 ਸਤੰਬਰ -Gill

ਜਿਲਾ ਪੁਲਿਸ ਮੁੱਖੀ  ਐਸ.ਏ.ਐਸ.ਨਗਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੈੜੇ ਅਨਸਰਾਂ ਵਿਰੁੱਧ ਆਰੰਭ ਕੀਤੀ ਗਈ ਮੁਹਿੰਮ ਤਹਿਤ ਸ੍ਰੀ ਸੁਖਦੇਵ ਸਿੰਘ ਵਿਰਕ, ਡੀ.ਐਸ.ਪੀ. ਖਰੜ ਦੀ ਅਗਵਾਈ ਵਿੱਚ ਥਾਣੇਦਾਰ ਵਿਜੇ ਕੁਮਾਰ ਮੁੱਖ ਅਫਸਰ ਥਾਣਾ ਸਦਰ ਖਰੜ ਅਤੇ ਇੰਸਪੈਕਟਰ ਧਰਮ ਪਾਲ, ਮੁੱਖ ਅਫਸਰ ਥਾਣਾ ਸਿਟੀ ਖਰੜ ਦੀ ਨਿਗਰਾਨੀ ਹੇਠ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀ। ਇਸ ਸਪੈਸ਼ਲ ਟੀਮ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 6 ਦੋਸ਼ੀਆਂ ਨੂੰ ਨਜਾਇਜ ਅਸਲੇ  ਅਤੇ 1,00,000/-ਰੁਪਏ ਕੀਮਤ ਦੇ ਦੋ ਚੋਰੀ ਸੁਦਾ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਹੈ।

            ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸਪੈਸ਼ਲ ਗਠਿਤ ਕੀਤੀ ਗਈ ਇਸ ਟੀਮ ਦਾ ਏ.ਐਸ.ਆਈ. ਬਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਜੰਡਪੁਰ ਰੋਡ ਖਰੜ ਵਿਖੇ ਗਸ਼ਤ ਤੇ ਸੀ ਤਾਂ ਪੁਲਿਸ ਪਾਰਟੀ ਨੂੰ ਖੂਫੀਆ ਤੌਰ ਤੇ ਇਤਲਾਹ ਮਿਲੀ ਕਿ ਮਾੜੇ ਕਿਰਦਾਰ ਵਾਲੇ ਕੁਝ ਵਿਅਕਤੀ ਸਨੀ ਇਨਕਲੇਵ ਖਰੜ ਦੇ ਨੇੜੇ ਜੰਡਪੁਰਾ ਰੋਡ ਵਿਖੇ ਅੰਬ ਦੇ ਦਰੱਖਤ ਹੇਠ ਬੈਠੇ ਹਨ ਜਿਨਾਂ ਪਾਸ ਮਾਰੂ ਹਥਿਆਰ ਵੀ ਹਨ। ਇਹ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਅਤੇ ਹੁਣ ਵੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਸਬੰਧੀ ਸਲਾਹ ਮਸ਼ਵਰਾ ਕਰ ਰਹੇ ਹਨ।  ਇਤਲਾਹ ਮਿਲਣ ਤੇ ਪੁਲਿਸ ਪਾਰਟੀ ਨੇ ਤੁਰੰਤ ਰੇਡ ਕਰਕੇ 6 ਦੋਸ਼ੀਆਂ ਨੂੰ ਸਮੇਤ ਮਾਰੂ ਹਥਿਆਰਾਂ ਦੇ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਵਿੱਚ ਬਹਾਦਰ ਮਨੋਜ ਕੁਮਾਰ ਥਾਪਾ ਪੁੱਤਰ ਰਾਮ ਸੁੰਦਰ ਥਾਪਾ ਵਾਸੀ ਪਿੰਡ ਮੋਹਨਪੁਰ ਥਾਣਾ ਮਲੰਬਾ, ਜਿਲਾ ਸਰਨਈ (ਨੇਪਾਲ),  ਗੋਬਿੰਦ ਪੁੱਤਰ ਪ੍ਰਕਾਸ਼  ਕੌਮ ਬਾਲਮੀਕ ਵਾਸੀ ਪਿੰਡ ਦੇਵਨ ਥਾਣਾ ਦੇਵਨ ਜਿਲਾ ਸਹਾਰਨਪੁਰ (ਯੂ.ਪੀ.) ਹਾਲ ਵਾਸੀ ਮਕਾਨ ਨੰਬਰ 273, ਬਡਮਾਜਰਾ, ਖਰੜ  ਦੀਪਕ ਜੋਸ਼ੀ ਪੁੱਤਰ ਰਣਜੀਤ ਜੋਸ਼ੀ ਕੌਮ ਪੰਡਿਤ ਵਾਸੀ ਪਿੰਡ ਜਿਲਾ ਐਸ.ਏ.ਐਸ.ਨਗਰ।  ਅਮਰਜੀਤ ਸਿੰਘ ਪੁੱਤਰ ਸੁਖਵੀਰ ਸਿੰਘ ਕੌਮ ਬਾਲਮੀਕ ਵਾਸੀ ਪਿੰਡ ਮਾਧਲਪੁਰ ਥਾਣਾ ਸਮਰਾਲਾ, ਜਿਲਾ ਖੰਨਾ, ਹਾਲ ਵਾਸੀ ਮਕਾਨ ਨੰਬਰ 108 ਬੜਮਾਜਰਾ ਕਲੌਨੀ ਖਰੜ,  ਰਵਿੰਦਰ ਉਰਫ ਰਵੀ ਪੁੱਤਰ ਹਰੀ ਸਿੰਘ ਵਾਸੀ ਪਿੰਡ ਅਦਰਸ਼ ਨਗਰ ਮੁਰਾਦਾਬਾ ਥਾਣਾ ਸਿਵਲ ਲਾਈਨ, (ਯੂ.ਪੀ),  ਰਜਿੰਦਰ ਸਿੰਘ ਪੁੱਤਰ ਮੂਸਾ ਸਿੰਘ ਵਾਸੀ ਅਦਰਸ਼ ਨਗਰ ਮੁਰਾਦਾਬਾਦ (ਯੂ.ਪੀ.)। ਸਾਰੇ ਦੋਸ਼ੀ 23 ਤੋਂ 25 ਸਾਲ ਦੀ ਉਮਰ ਦੇ ਹਨ, ਇਹਨਾਂ ਪਾਸੋਂ ਅਸਲਾ ਅਤੇ ਹੋਰ ਸਮਾਨ ਬ੍ਰਾਮਦ ਹੋਇਆ ਜਿਹਨਾਂ ਵਿੱਚ  ਇੱਕ ਪਿਸਟਲ 9 ਐਮ.ਐਮ. ਦੇਸੀ, 4   ਕਾਰਤੂਸ ਜਿੰਦਾ, ਇੱਕ ਪਿਸਟਲ . 2-2  ਦੇਸੀ ,  2 ਮੋਟਰਸਾਈਕਲ ( 1 ਮੋਟਰਸਾਈਕਲ ਮਾਰਕਾ ਗਲੇਮਰ ਰੰਗ ਲਾਲ ਬਿਨਾਂ ਨੰਬਰ, 1 ਮੋਟਰਸਾਈਕਲ ਹੀਰੋ ਹਾਂਡਾ ਪੈਸ਼ਨ ਰੰਗ ਨੀਲਾ- ਚਿੱਟਾ ਬਿਨਾਂ ਨੰਬਰ ਸ਼ਾਮਿਲ ਹਨ)  ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 120 ਮਿਤੀ 04.09.2011 ਅ/ਧ 399,402 ਹਿੰ:ਦੰ: , 25,54,59 ਅਸਲਾ ਐਕਟ ਥਾਣਾ ਸਦਰ ਖਰੜ ਵਿਖੇ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਕੱਤ ਅਸਲਾ ਸਮੇਤ ਮੋਟਰਸਾਈਕਲ ਕਬਜਾ ਪੁਲਿਸ ਵਿੱਚ ਲਏ ਗਏ।  ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

 


ਪਾਕਿਸਤਾਨ ਤੋਂ ਆਈ 60 ਕਰੋੜ ਰੁਪਏ ਦੀ ਹੇਰੋਅਨ ਬਰਾਮਦ 3 ਤਸਕਰ ਕੀਤੇ ਕਾਬੂ

Amritsar,29 Aug 2011-Sumit

ਪੰਜਾਬ ਦੇ ਸਟੇਟ ਸਪੇਸ਼ਲ ਸੈਲ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਉਸ ਨੇ ਪਕਿਸਤਾਨ ਤੋ ਆਈ ਨੱਸ਼ਿਆਂ ਦੀ ਵੱਡੀ ਖੇਪ ਫੜਨ ਵਿੱਚ ਸਫਲਤਾ ਪ੍ਰਪਾਤ ਕੀਤੀ ਫੜੇ ਗਏ 3 ਤਸਕਰਾਂ ਕੋਲੋ 12 ਕਿਲੋ ਹੇਰੋਅਨ ਬਰਾਮਦ ਕੀਤੀ ਹੈ ਜਿਸ ਦੀ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤ 60 ਕਰੋੜ ਰੁਪਏ ਬਣਦੀ ਹੈ ਫੜੈ ਗਏ ਤਸਕਰਾਂ ਦਾ ਨਾਮ ਮਹਿੰਦਰ ਸਿੰਘ ,ਰਾਕੇਸ਼ ਕੁਮਾਰ ਤੇ ਲਖਵਿੰਦਰ ਸਿੰਘ ਹੈ ਪੁਲਿਸ ਮੁਤਾਬਕ ਇਹ ਤਸਕਰ ਪੁਰਾਣੇ ਤਸਕਰ ਹਨ ਤੇ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਵਿੱਚ ਸ਼ਾਮਿਲ ਸਨ ਇਹ ਕੋਈ ਪਹਿਲਾਂ ਮੋਕਾ ਨਹੀ ਹੈ ਜਦੋਂ ਪਕਿਸਤਾਨ ਨੇ ਭਾਰਤ ਨੂੰ ਬਰਬਾਦ ਕਰਨ ਲਈ ਅਜਿਹੀ ਚੀਜ ਨਾ ਭੇਜੀ ਹੋਵੇ

 

 


ਮੋਹਾਲੀ ਪੁਲਿਸ ਵਲੋਂ ਚੌਰੀ ਦੇ ਮੋਟਰਸਾਇਕਲ ਸਮੇਤ ਭਗੌੜਾ ਗ੍ਰਿਫਤਾਰ

ਐਸ.ਏ.ਐਸ ਨਗਰ, 21 ਅਗਸਤ-Kulwant Gill
                    ਡੀ.ਐਸ.ਪੀ.(ਸਿਟੀ-1) ਐਸ.ਏ.ਐਸ ਨਗਰ ਸ੍ਰੀ ਸ਼ਰਨਜੀਤ ਸਿੰਘ, ਨੇ ਦੱਸਿਆ ਕਿ ਜਿਲੇ ਵਿਚ ਭੈੜੇ ਪੁਰਸ਼ਾਂ ਵਿਰੁੱਧ ਆਰੰਭੀ ਗਈ ਮੁਹਿੰਮ ਤੈਹਿਤ ਇੰਸਪੈਕਟਰ ਤਰਲੋਚਨ ਸਿੰਘ ਮੁੱਖ ਅਫਸਰ ਥਾਣਾ ਮਟੌਰ ਦੀ ਨਿਗਰਾਨੀ ਹੇਠ ਏ.ਐਸ.ਆਈ. ਪ੍ਰਮੋਦ ਕੁਮਾਰ ਸਮੇਤ ਪੁਲਿਸ ਪਾਰਟੀ ਵਲੋਂ ਸੈਕਟਰ 70 ਮੋਹਾਲੀ ਨੇੜੇ ਅਮਰ ਹਸਪਤਾਲ ਵਿਖੇ ਨਾਕਾ ਬੰਦੀ ਕਰਕੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ । ਚੈਕਿੰਗ ਦੌਰਾਨ ਇੱਕ ਬੁੂਲੱਟ ਮੋਟਰਸਾਈਕਲ ਨੰਬਰ ਸੀ.ਐਚ 01 ਜੈਡ 8890 ਪਰ ਸਵਾਰ ਵਿਅਕਤੀ ਨੂੰ ਰੋਕ ਕੇ ਚੈਕ ਕੀਤਾ, ਇਹ ਬੁਲੱਟ ਮੋਟਰ ਸਾਈਕਲ ਪੈਰਾਗੌਨ ਸਕੂਲ ਸੈਕਟਰ 71 ਤੋਂ ਚੋਰੀ ਹੋਇਆ ਸੀ ਅਤੇ ਇਸ ਸਬੰਧੀ ਮੁਕੱਦਮਾ ਨੰਬਰ 78 ਮਿਤੀ 5.8.11 ਅ/ਧ 379 ਹਿੰ:ਦੰ:ਥਾਣਾ ਮਟੌਰ ਵਿਖੇ ਦਰਜ ਰਜਿਸਟਰ ਹੈ। ਮੋਟਰ ਸਾਇਕਲ ਤੇ ਸਵਾਰ ਵਿਆਕਤੀ   ਨੇ ਆਪਣਾ ਨਾਮ ਰਾਮ ਚੰਦ ਉਰਫ ਰੈਮਬੋ ਪੁੱਤਰ ਪਰਮਾ ਨੰਦ ਵਾਸੀ ਮਕਾਨ ਨੰਬਰ 336, ਨਹਿਰੂ ਕਲੌਨੀ ਸੈਕਟਰ 53 ਚੰਡੀਗੜ੍ਹ ਦੱਸਿਆ। ਉਕੱਤ ਦੋਸ਼ੀ ਰਾਮ ਚੰਦ ਉਰਫ ਰੈਮਬੋ ਉਮਰ ਕਰੀਬ 25 ਸਾਲ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸ ਵਿਰੁੱਧ ਪਹਿਲਾਂ ਵੀ ਚੋਰੀਆਂ ਦੇ 5 ਦੇ ਕਰੀਬ ਵੱਖ-ਵੱਖ ਥਾਣਿਆ ਵਿੱਚ ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਦੋਸ਼ੀ ਰਾਮ ਚੰਦ ਉਰਫ ਰੈਮਬੋ ਮੁਕੱਦਮਾ ਨੰਬਰ 469 ਮਿਤੀ 16.12.2002 ਅ/ਧ 457,380 ਹਿੰ:ਦੰ: ਥਾਣਾ ਫੇਸ-1 ਮੋਹਾਲੀ ਵਿੱਚ ਭਗੌੜਾ ਕਰਾਰ ਦਿੱਤਾ ਹੋਇਆ ਸੀ। ਡੀ.ਐਸ.ਪੀ. ਸਿਟੀ –1 ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਅਗਸਤ2011 ਨੂੰ ਕੋਰਟ ਕੰਪਲੈਕਸ ਫੇਸ 3ਬੀ1 ਮੋਹਾਲੀ ਦੇ ਸਾਹਮਣੇ  ਅਦਾਲਤ ਵਿਖੇ ਇੱਕ ਮੁਕੱਦਮੇ ਵਿੱਚ ਗਵਾਹੀ ਦੇਣ ਆਏ ਹੋਏ ਗਵਾਹ ਅਤੇ ਦੋਸ਼ੀ ਪਾਰਟੀ ਦੇ ਵਿਅਕਤੀਆਂ ਵਿਚਕਾਰ ਹੋਈ ਲੜਾਈ ਸਬੰਧੀ ਮੁਕੱਦਮਾ ਨੰਬਰ 83 ਮਿਤੀ 10.8.11 ਅ/ਧ 307,324,341,148,149 ਹਿੰ:ਦੰ: ਥਾਣਾ ਮਟੌਰ ਦਰਜ ਰਜਿਸਟਰ ਹੋਇਆ ਸੀ, ਮੁਕੱਦਮਾ ਹਜਾ ਦੇ ਫਰਾਰ ਦੋਸ਼ੀ ਗੁਰਬਾਜ ਸਿੰਘ ਉਰਫ ਬਾਜੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਲਖਨੌਰ ਨੂੰ ਏ.ਐਸ.ਆਈ. ਬਲਰਾਜ ਸਿੰਘ ਨੇ ਗ੍ਰਿਫਤਾਰ ਕਰ ਲਿਆ  ਹੈ।


ਅੰਮ੍ਰਿਤਸਰ ,17 Aug 2011-Sumit Khanna

ਅੰਮ੍ਰਿਤਸਰ ਦੇ ਸਟੇਟ ਸਪੇਸ਼ਲ ਅਪਰੇਸ਼ਨ ਸੈਲ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਨਸ਼ੇ ਦੇ ਤਸਕਰੀ ਕਰਨ ਵਾਲੇ 2 ਤਸਕਰਾਂ ਕੋਲੋਂ 1 ਕਿੱਲੋ ਹੀਰੀਔਨ ਬਰਾਮਦ ਕੀਤੀ ਗਈ ਇਹ ਤਸਕਰ ਪੁਰਾਣੇ ਤੇ ਸ਼ਾਤਿਰ ਕਿਸਮ ਦੇ ਮੁਜਰਮ ਹਨ ਤੇ ਪਹਿਲਾਂ ਵੀ ਇਹਨਾਂ ਕੋਲੋ ਅਜਿਹਾ ਸਮਾਨ ਬਰਾਮਦ ਹੋਇਆ ਸੀ ਗੁਰਬਿੰਦਰ ਅਤੇ ਗੁਰਬਚਨ ਪਕਿਸਤਾਨ ਤੋਂ ਆਈ ਨਸ਼ੇ ਦੀ ਖੇਪ ਨੂੰ ਪੰਜਾਬ ਵਿੱਚ ਕਿਸੇ ਵੱਡੇ ਤਸਕਰ ਕੋਲ ਦੇਣ ਵਾਲੇ ਸਨ ਪੁਲਿਸ ਮੁਤਾਬਕ ਇਸ ਦੀ ਕੀਮਤ ਇੰਟਰਨੈਸ਼ਲ ਮਾਰਕੀਟ ਦੇ ਹਿਸਾਬ ਨਾਲ 5 ਕਰੋੜ ਰੁਪਏ ਹੈ ਇਹ ਮੁਜਰਮ 9 ਜੁਾਲਈ 2011 ਨੂੰ ਰਾਜਸਥਾਂਨ ਵਿੱਚ ਇੱਕ ਪਿਸਤੌਲ ਨਾਲ ਫੜੇ ਗਏ ਸਨ ਤੇ ਹਾਲੇ ਕੁੱਝ ਦਿਨ ਪਹਿਲਾਂ ਦੀ ਜਮਨਾਤ ਤੇ ਵਾਹਰ ਆਏ ਸਨ ਇਹਨਾਂ ਦੀ ਉਮੱਰ ਮਹਿਜ 20 ਤੋਂ 25 ਸਾਲ ਦੇ ਵਿਚਕਾਰ ਹੈ
 

 


ਕੋਰਟ ਦੇ ਵਾਹਰ ਗਵਾਹ ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਖਿਲਾਫ ਹੋਇਆ ਮਾਮਲਾ ਦਰਜ ਦੋਸ਼ੀਆਂ ਦੀ ਭਾਲ ਜਾਰੀ

ਐਸ.ਏ.ਐਸ.ਨਗਰ : 15 ਅਗਸਤ-Jasveer Singh Gill

          ਸ੍ਰੀ ਸ਼ਰਨਜੀਤ ਸਿੰਘ, ਡੀ.ਐਸ.ਪੀ. ਸਿਟੀ 1 ਮੁਹਾਲੀ ਨੇ ਦੱਸਿਆ ਕਿ 10.8.201 1 ਨੂੰ ਕੋਰਟ ਕੰਪਲੈਕਸ ਫੇਜ 3 ਬੀ 1 ਮੁਹਾਲੀ ਵਿਖੇ ਮੁਕੱਦਮਾ 153 ਮਿਤੀ 20.6.2010 ਅ/ਧ 302, 307,323, 148, 149 ਹਿੰ:ਦੰ; ਥਾਣਾ ਫੇਜ਼ 1 ਮੁਹਾਲੀ ਵਿੱਚ ਜਦੋਂ ਹਰੀਸ਼ ਕੁਮਾਰ ਉਰਫ਼ ਬਿੱਲਾ ਪੁੱਤਰ ਤਾਰਾ ਚੰਦ ਸ਼ਰਮਾ ਵਾਸੀ ਮਕਾਨ ਨੰਬਰ ਸੀ –14 ਮੁੰਡੀ ਖਰੜ ਗਵਾਹੀ ਦੇਣ ਲਈ ਆਇਆ ਸੀ ਤਾਂ ਤਾਰੀਖ ਪੇਸ਼ੀ ਤੋਂ ਬਾਅਦ ਉਸ ਦੀ ਮੁਕੱਦਮਾ ਦੇ ਦੋਸ਼ੀ ਸੁਨੀਲ ਕੁਮਾਰ ਦੀ ਘਰਵਾਲੀ ਸੋਨੀਆਂ ਵਾਸੀ ਬਲੌਂਗੀ ਅਤੇ ਸੋਨੀਆਂ ਦੇ ਨਾਲ ਆਏ ਕੁਝ ਵਿਅਕਤੀਆਂ ਨਾਲ ਗਵਾਹੀ ਦੇਣ ਕਰਕੇ ਤਕਰਾਰਬਾਜੀ ਹੋ ਗਈ ਸੀ, ਇਹ ਵਿਅਕਤੀ ਹਰੀਸ਼ ਕੁਮਾਰ ਦੇ ਸੱਟਾਂ ਮਾਰ ਕੇ ਮੌਕੇ ਤੋਂ ਭੱਜ ਗਏ ਸਨ। ਜਿਸ ਕਰਕੇ ਜਖ਼ਮੀ ਹਰੀਸ਼ ਕੁਮਾਰ ਉਰਫ ਬਿੱਲਾ ਦੇ ਬਿਆਨ ਤੇ ਮੁਕੱਦਮਾ ਨੰਬਰ 83 ਮਿਤੀ 10.8.2011 ਅ/ਧ 307, 324, 323, 120ਬੀ ਹਿੰ:ਦੰ: ਥਾਣਾ ਮਟੌਰ ਬਰਖਿਲਾਫ ਹਰਪ੍ਰੀਤ ਸਿੰਘ ਹੈਪੀ ਪੁੱਤਰ ਅਮਰਜੀਤ ਸਿੰਘ ਅਤੇ ਚਰਨਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀਆਨ ਪਿੰਡ ਬਾਕਰਪੁਰ ਅਤੇ 4/5 ਹੋਰ ਨਾ ਮਾਲੂਮ ਦੋਸ਼ੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ। ਦੋਸ਼ੀ ਹਰਪ੍ਰੀਤ ਸਿੰਘ ਹੈਪੀ ਪੁੱਤਰ ਅਮਰਜੀਤ ਸਿੰਘ ਅਤੇ ਚਰਨਜੀਤ ਸਿੰਘ ਪੁੱਤਰ ਮਲਕੀਤ ਸਿੰਘ ਕੌਮ ਜੱਟ ਵਾਸੀਆਨ ਬਾਕਰਪੁਰ ਨੂੰ ਮੁਕੱਦਮਾ ਉੱਕਤ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਦੋਸ਼ੀ ਦੋ ਦਿਨਾਂ ਦੇ ਪੁਲਿਸ ਰਿਮਾਂਡ ਪਰ ਹਨ, ਮੁਕੱਦਮਾ ਹਜਾ ਦੇ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨ ਲਈ ਤਲਾਸ਼ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫ਼ਤੀਸ ਜਾਰੀ ਹੈ।

 


ਸੋਧਾ ਸਾਧ ਦੇ ਚੇਲੇ ਨੇ ਅਪਣੀ ਨਵੀ ਨਵੇਲੀ ਦੁਲਹਣ ਦਾ ਕੀਤਾ ਕਤਲ – ਸਰਸੇ ਡੇਰੇ ਵਿੱਚ ਹੋਇਆ ਸੀ ਵਿਆਹ

ਸ੍ਰੀ ਮੁਕਤਸਰ ਸਾਹਿਬ , 8 ਅਗਸਤ 

dera

 - ਲਾਲਚੀ ਇਨਸਾਨ ਕਿਸ ਹੱਦ ਤੱਕ ਜਾ ਡਿੱਗਦਾ ਹੈ ਅਤੇ ਕਿਸ ਤਰਾ ਅੰਤਾਂ ਦੀ ਨੀਚਤਾ ਦਾ ਕਾਰਾ ਕਰਦਾ ਹੈਿੲਸਦੀ ਉਦਾਹਰਨ ਅੱਜ ਉਸ ਵਕਤ ਸਾਹਮਣੇ ਆਈ ਜਦ ਇੱਕ ਨਵਵਿਆਹੀ ਦੀ ਲਾਸ਼ ਨਜਦੀਕੀ ਪਿੰਡ ਸ਼ੇਰੇਵਾਲਾ ਕੋਲੋ ¦ਘਦੀ ਨਹਿਰ ‘ਚ ਮਿਲੀ । ਸ੍ਰੀ ਮੁਕਤਸਰ ਸਾਹਿਬ ਵਾਸੀ ਲੜਕੀ ਸੰਧਿਆ ਜਿਸ ਦਾ ਵਿਆਹ 1 ਅਗਸਤ ਨੂੰ ਨਜਦੀਕੀ ਪਿੰਡ ਭੰਗੇਵਾਲਾ ਵਾਸੀ ਪਰਵਿੰਦਰ ਕੁਮਾਰ ਟੋਨੀ ਪੁੱਤਰ ਪ੍ਰਸੋਤਮ ਲਾਲ ਨਾਲ ਸਿਰਸਾ ਡੇਰੇ ਵਿਖੇ ਹੋਇਆ ਸੀ । ਦੋਵੇ ਪ੍ਰੀਵਾਰ ਸੌਦਾ ਸਾਧ ਦੇ ਚੇਲੇ ਹੋਣ ਕਾਰਨ ਵਿਆਹ ਸਿਰਸਾ ਡੇਰੇ ਵਿਖੇ ਕੀਤਾ ਗਿਆ । ਲੜਕੀ ਦੇ ਚਾਚੇ ਸੁਖਪਾਲ ਕੱਕੜ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਵੱਡੇ ਭਰਾ ਸਤਪਾਲ ਦੀ ਸਭ ਤੋਂ ਛੋਟੀ ਲੜਕੀ ਸੰਧਿਆ ਰਾਣੀ ਦੀ ਸ਼ਾਦੀ 1 ਅਗਸਤ ਨੂੰ ਪਰਵਿੰਦਰ ਕੁਮਾਰ ਉਰਫ ਟੋਨੀ ਪੁੱਤਰ ਪ੍ਰਸੋਤਮ ਲਾਲ ਅਰੋੜਾ ਵਾਸੀ ਭੰਗੇਵਾਲਾ ਨਾਲ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਡੇਰੇ ਦੀ ਮਰਿਆਦਾ ਅਨੁਸਾਰ ਸਾਦੇ ਢੰਗ ਨਾਲ ਕੀਤੀ ਗਈ ਸੀ । ਉਸੇ ਦਿਨ ਹੀ ਲੜਕੀ ਦਾ ਸਹੁਰਾ ਪਰਿਵਾਰ ਮੇਰੀ ਭਤੀਜੀ ਸੰਧਿਆ ਨੂੰ ਆਪਣੇ ਨਾਲ ਪਿੰਡ ਭੰਗੇਵਾਲਾ ਲੈ ਗਏ ਸਨ । 5 ਅਗਸਤ ਨੂੰ ਸੰਧਿਆ ਦੇ ਪਿਤਾ ਅਤੇ ਭ੍ਯਰਾ ਉਸਨੂੰ ਘਰ ਲੈ ਆਏ ਅਤੇ 6 ਅਗਸਤ ਨੂੰ ਪ੍ਰਵਿੰਦਰ ਕੁਮਾਰ ਟੋਨੀ ਕਰੀਬ 5 ਵਜੇ ਸਤਪਾਲ ਦੇ ਘਰ ਆਇਆ ਅਤੇ ਚਾਹ ਪਾਣੀ ਪੀਣ ਤੋਂ ਬਾਅਦ ਉਹ ਮੋਟਰ ਸਾਇਕਲ ਤੇ ਇਹ ਕਹਿ ਕੇ ਸੰਧਿਆ ਨੂੰ ਆਪਣੇ ਨਾਲ ਲੈ ਗਿਆ ਕਿ ਘੁੰਮ ਫਿਰ ਕੇ ਆਉਦੇ ਹਾਂ । ਸੁਖਪਾਲ ਅਨੁਸਾਰ ਜਦ ਉਹ ਅਤੇ ਉਸਦਾ ਵੱਡਾ ਭਰਾ ਸ਼ਾਮ ਕਰੀਬ ਸਾਢੇ ਸੱਤ ਵਜੇ ਆਪਣੀ ਮਾਤਾ ਦਾ ਪਤਾ ਲੈਣ ਭੰਗਚੜੀ ਜਾ ਰਹੇ ਸਨ ਤਾਂ ਜਦ ਉਹ ਰੁਪਾਣਾ ਤੋਂ ¦ਿਕ ਸੜਕ ਧਿਗਾਣਾ ਦੇ ਮੋੜ ਤੇ ਪੁੱਜੇ ਤਾਂ ਟੋਨੀ ਅਤੇ ਸੰਧਿਆ ਨਹਿਰ ਦੀ ਪਟੜੀ ਤੇ ਮੋਟਰਸਾਇਕਲ ਕੋਲ ਖੜਾ ਕਰਕੇ ਗੱਲਾਂ ਕਰ ਰਹੇ ਸਨ । ਇਹਨਾਂ ਦਾ ਨਵਾਂ ਵਿਆਹ ਹੋਣ ਕਾਰਨ ਅਸੀ ਇਹਨਾਂ ਨੂੰ ਬੁਲਾਉਣਾ ਠੀਕ ਨਾ ਸਮਝਿਆ ਤੇ ਜਦ ਰਾਤ ਕਰੀਬ 9 ਵਜੇ ਅਸੀ ਸ੍ਰੀ ਮੁਕਤਸਰ ਸਾਹਿਬ ਵਾਪਿਸ ਅਏ ਤਾਂ ਸਤਪਾਲ ਨੇ ਦੱਸਿਆ ਕਿ ਟੋਨੀ ਅਤੇ ਸੰਧਿਆ ਅਜੇ ਤੱਕ ਵਾਪਿਸ ਨਹੀ ਆਏ ਅਤੇ ਜਦ ਇਸ ਸਬੰਧੀ ਟੋਨੀ ਨੂੰ ਫੋਨ ਕੀਤਾ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ਅਤੇ ਨਾ ਹੀ ਘਰ ਵਾਪਿਸ ਆਇਆ । ਇੱਥੇ ਵਰਨਣਯੋਗ ਹੈ ਕਿ 6 ਅਗਸਤ ਦੀ ਰਾਤ ਟੋਨੀ ਆਪਣੇ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਇਹ ਕਹਿ ਕੇ ਮੂਰਖ ਬਣਾਉਣ ਦੀ ਕੋਸਿਸ ਕਰਦਾ ਰਿਹਾ ਕਿ ਸੰਧਿਆ ਨੂੰ ਕੁਝ ਲੋਕ ਅਗਵਾ ਕਰਕੇ ਲੈ ਗਏ ਅਤੇ ਉਸਦੀ ਮਾਰਕੁੱਟ ਕਰਕੇ ਉਸਨੂੰ ਕੋਟਕਪੂਰਾ ਰੋਡ ਤੇ ਸੁੱਟ ਗਏ । ਜਦ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਸੰਧਿਆ ਦੀ ਲਾਸ਼ ਚੱਕ ਸ਼ੇਰੇਵਾਲਾ ਕੋਲੋ ¦ਘਦੀ ਨਹਿਰ ‘ਚੋ ਮਿਲੀ । ਲੜਕੀ ਦੇ ਮਾਪਿਆ ਦੋਸ਼ ਲਗਾਏ ਕਿ ਟੋਨੀ ਉਹਨਾਂ ਦੀ ਲੜਕੀ ਨੂੰ ਦਾਜ ਨਾ ਲਿਆਉਣ ਲਈ ਤਾਹਨੇ ਮਾਰਦਾ ਸੀ ਅਤੇ ਦਾਜ ਦੇ ਲਾਲਚ ਕਾਰਨ ਉਸਨੇ ਇਸ ਕਾਰੇ ਨੂੰ ਅੰਜਾਮ ਦਿੱਤਾ । ਇਸ ਸਬੰਧੀ ਥਾਣਾ ਮੰਡੀ ਲੱਖੇਵਾਲੀ ਦੇ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਚਾਚੇ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਥਿਤ ਦੋਸ਼ੀ ਅਜੇ ਤੱਕ ਪੁਲਿਸ ਗ੍ਰਿਫਤ ‘ਚੋ ਬਾਹਰ ਹੈ ਅਤੇ ਪੁਲਿਸ ਉਸਦੀ ਤੇਜੀ ਨਾਲ ਤਲਾਸ਼ ਕਰ ਰਹੀ ਹੈ । ਵਰਨਣਯੋਗ ਹੈ ਕਿ ਲੜਕਾ ਅਤੇ ਲੜਕੀ ਦੇ ਦੋਵੇ ਪਰਿਵਾਰ ਸੌਦਾ ਸਾਧ ਦੇ ਚੇਲੇ ਹਨ ਅਤੇ ਸਾਧ ਦੇ ਚੇਲਿਆਂ ਦੇ ਇਸ ਕਾਰੇ ਦੀ ਇਲਾਕੇ ‘ਚ ਖੂਬ ਚਰਚਾ ਹੈ ।


ਨੂੰਹ ਦਾ ਕਤਲ ਕਰਕੇ ਚੁੱਪ-ਚਪੀਤੇ ਸਸਕਾਰ

ਬਨੂੜ, 31 ਜੁਲਾਈ (ਅਮਨਦੀਪ)-

 ਇੱਥੋਂ ਨੇੜਲੇ ਪਿੰਡ ਤਸੌਲੀ ਵਿਚ ਇਕ ਸਹੁਰਾ ਪਰਿਵਾਰ ਵਲੋਂ ਆਪਣੀ ਨੂੰਹ ਦਾ ਕਤਲ ਕਰਕੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੀ ਗੈਰ-ਹਾਜ਼ਰੀ ਵਿਚ ਚੁੱਪ-ਚਪੀਤੇ ਹੀ ਸਸਕਾਰ ਕਰ ਦਿੱਤਾ। ਬਨੂੜ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਸਹੁਰਾ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ਼ 304-ਬੀ, 302, 301 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪਿੰਡ ਭੈਰੋਪੁਰ ਵਾਸੀ ਰਘਵੀਰ ਸਿੰਘ ਦੀ ਲੜਕੀ ਰਵਿੰਦਰ ਕੌਰ ਦਾ ਵਿਆਹ ਪੰਜ ਸਾਲ ਪਹਿਲਾਂ ਪਿੰਡ ਤਸੌਲੀ ਦੇ ਧਰਮ ਸਿੰਘ ਪੁੱਤਰ ਗੁਰਬਚਨ ਸਿੰਘ ਨਾਲ ਹੋਇਆ, ਜਿਸ ਦਾ ਕਿ ਅੱਜ ਸਹੁਰਾ ਪਰਿਵਾਰ ਵਲੋਂ ਨਿੱਕੇ ਜਿਹੇ ਕਿਸੇ ਘਰੇਲੂ ਝਗੜੇ ਦੇ ਚਲਦਿਆਂ ਕਤਲ ਕਰ ਦਿੱਤਾ। ਇਸ ਸਬੰਧੀ ਮ੍ਰਿਤਕਾ ਦੇ ਭਰਾ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹੁਰਾ ਪਰਿਵਾਰ ਵਲੋਂ ਉਨ੍ਹਾਂ ਦੀ ਭੈਣ ਦੀ ਪਹਿਲਾਂ ਵੀ ਮਾਰ-ਕੁੱਟਾਈ ਕੀਤੀ ਜਾਂਦੀ ਸੀ ਪਰ ਅਸੀਂ ਉਨ੍ਹਾਂ ਦੇ ਘਰੇਲੂ ਮਸਲਾ ਸਮਝ ਕੇ ਹਮੇਸ਼ਾ ਆਪਣੀ ਭੈਣ ਨੂੰ ਸਮਝਾ-ਬੁਝਾ ਕੇ ਸਹੁਰੇ ਘਰ ਰਹਿਣ ਲਈ ਰਾਜ਼ੀ ਕਰ ਦਿੰਦੇ ਸੀ ਪਰ ਅੱਜ ਸਵੇਰੇ ਮ੍ਰਿਤਕਾ ਦੇ ਪਤੀ ਧਰਮ ਸਿੰਘ ਨੇ ਫੋਨ ਕੀਤਾ ਕਿ ਰਵਿੰਦਰ ਕੌਰ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਹੈ ਤੇ ਤੁਸੀਂ ਛੇਤੀ ਆ ਜਾਓ। ਉਨ੍ਹਾਂ ਦੱਸਿਆ ਕਿ ਕਰੀਬ 10 ਵਜੇ ਸਵੇਰੇ ਦੁਬਾਰਾ ਫੋਨ ਆਇਆ ਕਿ ਰਵਿੰਦਰ ਕੌਰ ਦੀ ਮੌਤ ਹੋ ਗਈ ਹੈ ਤੇ ਤੁਸੀਂ ਸਸਕਾਰ ‘ਤੇ ਪੁੱਜ ਜਾਓ। ਮ੍ਰਿਤਕਾ ਦੇ ਭਰਾ ਦਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਕਰੀਬ 12 ਵਜੇ ਦੁਪਹਿਰ ਮ੍ਰਿਤਕਾ ਦੇ ਸਹੁਰੇ ਪਿੰਡ ਤਸੌਲੀ ਪੁੱਜੇ ਤਾਂ ਸਹੁਰਾ ਪਰਿਵਾਰ ਨੇ ਸਾਡੇ ਤੋਂ ਪਹਿਲਾਂ ਹੀ ਰਵਿੰਦਰ ਕੌਰ ਦਾ ਸਸਕਾਰ ਕਰ ਦਿੱਤਾ ਸੀ। ਦਲਜੀਤ ਸਿੰਘ ਨੇ ਸਹੁਰਾ ਪਰਿਵਾਰ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਮੇਰੀ ਭੈਣ ਨੂੰ ਜਾਨੋਂ ਮਾਰ ਕੇ ਪੇਕੇ ਪਰਿਵਾਰ ਦੀ ਗੈਰ-ਹਾਜ਼ਰੀ ਵਿਚ ਸਸਕਾਰ ਕੀਤਾ ਹੈ। ਬਨੂੜ ਪੁਲਸ ਨੇ ਮ੍ਰਿਤਕਾ ਦੇ ਪਤੀ ਧਰਮ  ਸਿੰਘ, ਸਹੁਰਾ ਗੁਰਬਚਨ ਸਿੰਘ, ਸੱਸ ਕ੍ਰਿਪਾਲ ਕੌਰ, ਜੇਠ ਕਰਮ ਸਿੰਘ ਅਤੇ ਜੇਠਾਣੀ ਊਸ਼ਾ ਰਾਣੀ ਖਿਲਾਫ਼ 304-ਬੀ, 302, 201 ਆਈ. ਪੀ. ਸੀ. ਅਧੀਨ ਪਰਚਾ ਦਰਜ ਕਰ ਲਿਆ ਹੈ।


ਪ੍ਰੇਮੀ ਜੋੜੇ ਵਲੋਂ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ

ਫਿਲੌਰ, 31 ਜੁਲਾਈ (ਸੰਦੀਪ)-

 ਫਿਲੌਰ ਵਿਖੇ ਇਕ ਪ੍ਰੇਮੀ ਜੋੜੇ ਨੇ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਸਵੇਰੇ 7 ਵਜੇ ਰੇਲਵੇ ਪੁਲਸ ਨੂੰ ਪਤਾ ਲੱਗਾ ਤਾਂ ਰੇਲਵੇ ਚੌਕੀ ਦੇ ਇੰਚਾਰਜ ਸ਼੍ਰੀ ਵਿਜੇ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ। ਮ੍ਰਿਤਕਾਂ ਦੀ ਪਹਿਚਾਣ ਬਲਵੀਰ ਰਾਮ (22) ਉਰਫ ਵੀਰਾ ਪੁੱਤਰ ਹਰਬੰਸ ਲਾਲ ਅਤੇ ਬਲਜਿੰਦ ਕੌਰ (18) ਪੁੱਤਰੀ ਸੰਤੋਖ ਲਾਲ ਵਜੋਂ ਹੋਈ ਹੈ। ਇਸ ਸੰਬੰਧੀ ਰੇਲਵੇ ਚੌਕੀ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਉਪਰੰਤ ਲਾਸ਼ਾਂ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।


Previous News

  • 03/02/2012
  • 02/02/2012
  • 01/02/2012
  • 30/01/2012
  • 28/01/2012
  • 27/01/2012
  • 25/01/2012
  • 24/01/2012
  • 23/01/2012
  • 20/01/2012
  • 18/01/2012
  • 17/01/2012
  • 16/01/2012
  • 12/01/2012
  • 10/01/2012