Chief Edtior-Anil Kumar Sharma
Phone no:- +39-3333286465
Tele and fax:- +39-035830932
Edtior-Kulwant Gill
Phone Number :- +91-9814264624, 9855464624

 

ਚੰਡੀਗੜ੍ਹ, 15 ਜਨਵਰੀ - ਪਰੋਮਿਲਾ/ਅਮਿਤ
ਹਰਿਆਣਾ ਪੁਲਿਸ ਵਿਚ ਕੰਮ ਕਰ ਰਹੇ ਸਹਾਇਕ ਸਬ-ਇੰਸਪੈਕਟਰ ਵਰਿਯਾਮ ਸਿੰਘ ਨੂੰ ਕੈਥਲ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ (ਏ.ਐਸ.ਜੇ.) ਨੇ ਭ੍ਰਿਸ਼ਟਾਚਾਰ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਤਿੰਨ ਸਾਲ ਦੀ ਕੈਦ ਅਤੇ 20,000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ । ਵਰਿਯਾਮ ਸਿੰਘ ਮਾਰਚ, 2006 ਵਿਚ ਕੈਥਲ ਜ਼ਿਲੇ ਦੇ ਢਾਂਡ ਪੁਲਿਸ ਸਟੇਸ਼ਨ 'ਤੇ ਤੈਨਾਤ ਸਨ ।ઠઠ ਇਹ ਜਾਣਕਾਰੀ ਦਿੰਦੇ ਹੋਏ ਇਕ ਬੁਲਾਰੇ ਨੇ ਦਸਿਆ ਕਿ ਇਕ ਹੋਰ ਮਾਮਲੇ ਵਿਚ ਜ਼ਿਲੇ ਦੇ ਕਲਾਇਤ ਹਲਕਾ ਵਿਚ ਤੈਨਾਤ ਪੱਟਵਾਰੀ ਦਿਲਬਾਗ ਸਿੰਘ ਨੂੰ ਵੀ ਇਸੇ ਕੋਰਟ ਨੇ 4 ਸਾਲ ਦੀ ਜੇਲ੍ਹ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ । ਉਹ ਉੱਥੇ ਸਤੰਬਰ, 2005 ਵਿਚ ਕੰਮ ਕਰ ਰਹੇ ਸਨ । ਉਨ੍ਹਾਂ ਨੇ ਦਸਿਆ ਕਿ ਇਨ੍ਹਾਂ ਦੋਨਾਂ ਨੂੰ ਹਰਿਆਣਾ ਰਾਜ ਚੌਕਸੀ ਬਿਊਰੋ ਦੁਆਰਾ ਰਿਸ਼ਵਤ ਲੈਣ ਦੇ ਆਰੋਪ ਵਿਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀ । ਇਨ੍ਹਾਂ ਦੇ ਖਿਲਾਫ, ਭ੍ਰਿਸ਼ਟਾਚਾਰ ਨਿਵਾਰਣ ਐਕਟ ਦੀ ਧਾਰਾ 7/13 ਦੇ ਤਹਿਤ ਬਿਊਰੋ ਦੇ ਅੰਬਾਲਾ ਸਥਿਤ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ਼ ਕੀਤਾ ਗਿਆ ਸੀ ।


ਚੰਡੀਗੜ੍ਹ, 15 ਜਨਵਰੀ - ਪਰੋਮਿਲਾ/ਅਮਿਤ

ਹਰਿਆਣਾ ਪੁਲਿਸ ਨੇ ਹਿਸਾਰ ਜ਼ਿਲੇ ਵਿਚ ਚੈਕਿੰਗ ਮੁਹਿੰਮ ਦੇ ਤਹਿਤ ਸੰਨ੍ਹਮਾਰੀ ਤੇ ਚੋਰੀ ਦੇ 66 ਮਾਮਲੇ ਦਰਜ਼ ਕੀਤੇ ਅਤੇ ਉਨ੍ਹਾਂ ਦੇ ਕਬਜ਼ੇ ਤੋਂ 8,77,500 ਰੁਪਏ ਮੁੱਲ ਦੀ ਚੋਰੀ ਸ਼ੁੱਦਾ ਸੰਪਤੀ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ । ਇਹ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਆਬਕਾਰੀ ਐਕਟ ਦੇ ਤਹਿਤ 100 ਵਿਕਤੀਆਂ ਦੇ ਵਿਰੁੱਧ ਮੁਕਦਮਾ ਦਰਜ਼ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਤੋਂ 926 ਬੋਤਲਾਂ ਵੈਧ ਸ਼ਰਾਬ, 33 ਬੋਤਲਾਂ ਅਵੈਧ ਸ਼ਰਾਬ ਤੇ 237 ਬੋਤਲਾਂ ਅੰਗ੍ਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ । ਨਸ਼ੀਲੇ ਪਦਾਰਥ ਐਕਟ ਦੇ ਤਹਿਤ 7 ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ । ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ 11.15 ਕਿਲੋਗ੍ਰਾਮ ਚੂਰਾ-ਪੋਸਤ, 37 ਗ੍ਰਾਮ ਚਰਸ, 3.205 ਕਿਲੋਗ੍ਰਾਮ ਭੰਗ ਅਤੇ 23 ਗ੍ਰਾਮ ਸਮੈਕ ਬਰਾਮਦ ਕੀਤੀ ਹੈ । ਉਨ੍ਹਾਂ ਨੇ ਦਸਿਆ ਕਿ ਸ਼ਸਤਰ ਐਕਟ ਦੇ ਤਹਿਤ ਚਾਰ ਦੋਸ਼ੀਆਂ ਦੇ ਵਿਰੁੱਧ ਮੁੱਕਦਮਾ ਦਰਜ਼ ਕਰਕੇ, ਉਨ੍ਹਾਂ ਦੇ ਕਬਜ਼ੇ ਤੋਂ 4 ਚਾਕੂ ਬਰਾਮਦ ਕੀਤੇ ਹਨ । ਇਸੇ ਤਰ੍ਹਾਂ, ਜੂਆ ਐਕਟ ਦੇ ਤਹਿਤ 66 ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ 64,141 ਰੁਪਏ ਦੀ ਰਕਮ ਬਰਾਮਦ ਕੀਤੀ ਹੈ ।

ਧੋਧੀ ਦੇ ਕਾਤਲਾ ਨੂੰ ਪੁਲਿਸ ਅਹੇ ਤੱਕ ਨਾ ਫੜ ਸਕੀ ਲੋਕਾਂ ਵਿੱਚ ਭਾਰੀ ਰੋਸ
ਸੰਗਰੂਰ 15 ਜਨਵਰੀ (ਹਰਜਿੰਦਰ)

ਅੱਜ ਦੋਧੀ ਅਤੇ ਡੇਅਰੀ ਯੂਨੀਅਨ ਵਲੋਂ ਨਾਨਕਿਆਣਾ ਚੌਂਕ ਵਿਖੇ ਪਿਛਲੇ ਦਿਨੀ ਹੋਈ ਦੋਧੀ ਬਲਵਿੰਦਰ ਸਿੰਘ ਪਿੰਡ ਮੰਗਵਾਲ ਦੇ ਕਤਲ ਦੇ ਦੋਸ਼ੀਆਂ ਨੂੰ ਪੁਲਸ ਵਲੋਂ ਹੁਣ ਤਕ ਗਿਰਫਤਾਰ ਨਾ ਕੀਤਾ ਜਾਣ ਵਿਰੁਧ ਇਕ ਰੋਸ਼ ਧਰਨਾ ਯੂਨੀਅਨ ਦੇ ਜਿਲਾ ਪ੍ਰਧਾਨ ਧਰਮਵੀਰ ਸਿੰਘ ਕੁਕੂ ਦੀ ਅਗਵਾਈ ਵਿਚ ਦਿਤਾ ਗਿਆ। ਇਸ ਧਰਨੇ ਵਿਚ ਐਕਸ਼ਨ ਕਮੇਟੀ ਦੇ ਆਗੂ ਜਥੇਦਾਰ ਪ੍ਰਸ਼ੋਤਮ ਸਿੰਘ ਫਗੂਵਾਲਾ ਪ੍ਰਧਾਨ ਪੰਥਕ ਵਿਚਾਰ ਮੰਚ ਅਤੇ ਦੋਧੀ ਯੂਨੀਅਨ ਦੇ ਬਲਾਕ ਪ੍ਰਧਾਨ ਰਘੂਨਾਥ ਅਤੇ ਭਾਰੀ ਗਿਣਤੀ ਵਿਚ ਲੋਕ ਹਾਜਰ ਸਨ। ਧਰਨਾਕਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਦੋਧੀ ਬਲਵਿੰਦਰ ਸਿੰਘ ਦੇ ਕਾਤਲਾਂ ਨੂੰ ਜਲਦ ਗਿਰਫਤਾਰ ਨਾ ਕੀਤਾ ਗਿਆ ਤਾਂ ਉਹ ਕੋਈ ਵੱਡਾ ਸੰਘਰਸ਼ ਦਾ ਐਲਾਨ ਕਰਨਗੇ ਅਤੇ ਇਸ ਸੰਘਰਸ਼ ਵਿਚ ਹੋਣ ਵਾਲੇ ਨੁਕਸਾਨ ਦਾ ਜਿਮੇਵਾਰ ਖੁਦ ਪੁਲਸ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਧਰਨੇ ਵਿਚ ਸੁਰਿੰਦਰ ਕੁਮਾਰ, ਅਜੈਬ ਸਿੰਘ, ਮੱਖਣ ਸਿੰਘ, ਗੁਰਨੈਬ ਸਿੰਘ ਆਦਿ ਹਾਜਰ ਸਨ।

ਫੇਜ਼-6 ਵਿਚੋਂ ਚੋਰੀ
ਮੁਹਾਲੀ,15 ਜਨਵਰੀ-

ਜ਼ਿਲ੍ਹਾ ਸਿਰਸਾ ਦੇ ਪਿੰਡ ਭੰਮੋਰ ਦੇ ਵਸਨੀਕ ਗੁਰਮੁਖ ਸਿੰਘ ਨੇ ਸਥਾਨਕ ਪੁਲਿਸ ਕੋਲ ਰਿਪੋਰਟ ਦਰਜ ਕਰਾਈ ਹੈ ਕਿ ਕਿਸੇ ਨੇ ਉਸ ਦੀ ਗੱਡੀ ਫੇਜ਼-6 ਵਿਚੋਂ ਚੋਰੀ ਕਰ ਲਈ। ਗੁਰਮੁਖ ਸਿੰਘ ਅਨੁਸਾਰ ਉਹ ਉਕਤ ਫੇਜ਼ ਵਿਚ ਰਹਿੰਦੇ ਆਪਣੇ ਰਿਸ਼ਤੇਦਾਰ ਗੁਰਮੀਤ ਸਿੰਘ ਦੇ ਘਰ ਆਇਆ ਸੀ ਅਤੇ ਆਪਣੀ ਬਲੈਰੋ ਗੱਡੀ ਨੰਬਰ ਐਚ.ਆਰ. 24 ਏ-2612 ਘਰ ਦੇ ਸਾਹਮਣੇ ਖੜੀ ਕਰ ਦਿੱਤੀ ਪਰ ਜਦੋਂ ਸਵੇਰੇ ਉਠ ਕੇ ਦੇਖਿਆ ਤਾਂ ਗੱਡੀ ਉਥੇ ਨਹੀਂ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਆਈ.ਪੀ.ਸੀ ਦੀ ਧਾਰਾ 379 ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸੇ ਦੌਰਾਨ ਫੇਜ਼-10 ਦੇ ਵਸਨੀਕ ਜੌਲੀ ਗੋਬਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸਨੇ ਆਪਣੀ ਮਾਰੂਤੀ ਅਸਟੀਮ ਕਾਰ ਨੰਬਰ ਪੀ.ਬੀ.-08 ਏਜੀ-9011 ਘਰ ਦੇ ਬਾਹਰ ਖੜੀ ਕੀਤੀ ਸੀ ਪਰ ਜਦੋਂ ਸਵੇਰੇ ਉਠ ਕੇ ਦੇਖਿਆ ਤਾਂ ਕਾਰ ਉਥੋਂ ਗਾਇਬ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਆਈ.ਪੀ.ਸੀ. ਦੀ ਧਾਰਾ 457, 379 ਅਧੀਨ ਮਾਮਲਾ ਦਰਜ ਕਰ ਲਿਆ ਹੈ।

ਸਹੁਰੇ ਪਰਿਵਾਰ ਦੇ ਖਿਲਾਫ਼ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟ ਮਾਰ ਕਰਨ ਦੇ ਦੋਸ਼
ਮੁਹਾਲੀ,15 ਜਨਵਰੀ-


ਸਥਾਨਕ ਪੁਲਿਸ ਨੇ ਫੇਜ਼-11 ਦੀ ਵਸਨੀਕ ਮੀਨਾਕਸ਼ੀ ਦੀ ਸ਼ਿਕਾਇਤ 'ਤੇ ਉਸਦੇ ਸਹੁਰੇ ਪਰਿਵਾਰ ਦੇ ਖਿਲਾਫ਼ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟ ਮਾਰ ਕਰਨ ਦੇ ਦੋਸ਼ ਅਧੀਨ ਆਈ.ਪੀ.ਸੀ. ਦੀ ਧਾਰਾ 406, 498 ਏ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਮੀਨਾਕਸ਼ੀ ਨੇ ਕਿਹਾ ਹੈ ਕਿ ਉਸਦੀ ਸ਼ਾਦੀ ਸੈਕਟਰ-66 ਦੇ ਵਸਨੀਕ ਸੰਜੀਵ ਕੁਮਾਰ ਨਾਲ 12 ਅਕਤੂਬਰ 2007 ਨੂੰ ਹੋਈ ਸੀ। ਜਿਸ ਵਿਚ ਉਸਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਦਹੇਜ ਵੀ ਦਿੱਤਾ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਨੇ ਹੋਰ ਦਹੇਜ ਲੈਣ ਲਈ ਉਸ ਨੂੰ ਤੰਗ ਕਰਨਾ ਅਤੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਕਿਹਾ ਕਿ 25 ਫਰਵਰੀ 08 ਨੂੰ ਉਸਦਾ ਪਤੀ ਉਸਨੂੰ ਪੇਕੇ ਛੱਡ ਗਿਆ। ਇਸ ਉਪਰੰਤ ਉਸ ਨੂੰ ਪਤਾ ਲੱਗਿਆ ਕਿ ਉਸਦਾ ਸਹੁਰਾ ਪਰਿਵਾਰ ਵਿਦੇਸ਼ ਚਲਾ ਗਿਆ ਹੈ ਅਤੇ ਵਿਆਹ ਲਈ ਇਸ਼ਤਿਹਾਰ ਦੇ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

ਬਲਾਤਕਾਰ ਦੇ ਵਿਰੋਧ 'ਤੇ ਕੀਤਾ ਜ਼ਖਮੀ
ਮੁਜ਼ੱਫਰਨਗਰ, ਬੁੱਧਵਾਰ, 14 ਜਨਵਰੀ 2009

ਚਰਥਾਵਾਲ ਥਾਣਾ ਖੇਤਰ ਦੇ ਪਿੰਡ ਚੋਕੜਾ ਵਿਚ ਇੱਕ ਦਲਿੱਤ ਮੁਟਿਆਰ ਨੂੰ ਸਮੂਹਕ ਬਲਾਤਕਾਰ ਦਾ ਵਿਰੋਧ ਕਰਨ ਉੱਪਰ ਜ਼ਖਮੀ ਕਰ ਦਿੱਤਾ ਗਿਆ.ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ.ਪੁਲਿਸ ਮੁਤਾਬਕ ਬੀਤੇ ਕੱਲ੍ਹ ਇੱਕ ਦਲਿੱਤ ਮਜ਼ਦੂਰ ਦੀ ਧੀ ਨਾਲ ਕੋਲਹੂ ਮਾਲਕ ਸਮੇਤ ਤਿੰਨ ਲੋਕਾਂ ਨੇ ਬਲਾਤਕਾਰ ਦੀ ਕੋਸ਼ਿਸ਼ ਕੀਤੀ ਸੀ.ਵਿਰੋਧ ਕਰਨ 'ਤੇ ਮੁਟਿਆਰ ਨੂੰ ਜ਼ਖਮੀ ਕਰ ਦਿੱਤਾ ਗਿਆ.ਇਸ ਮਾਮਲੇ ਵਿਚ ਪੀੜ੍ਹਤ ਦਲਿੱਤ ਲੜਕੀ ਦੇ ਪਿਤਾ ਦੀ ਰਿਪੋਰਟ ਉੱਪਰ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਦੋ ਹੋਰ ਫਰਾਰ ਹਨ.ਇੱਕ ਹੋਰ ਮਾਮਲੇ ਵਿਚ ਇੱਕ ਦਲਿੱਤ ਮੁਟਿਆਰ ਨੂੰ ਬਲਾਤਕਾਰ ਦਾ ਵਿਰੋਧ ਕਰਨ 'ਤੇ ਪਿੰਡ ਚਾਂਦਪੁਰ ਵਿਖੇ ਕਤਲ ਦੇ ਮਾਮਲੇ ਵਿਚ ਇੱਕ ਆਰੋਪੀ ਦੇ ਫਰਾਰ ਹੋਣ ਉੱਪਰ ਪੁਲਿਸ ਉਸ ਖਿਲਾਫ ਕੁਰਕੀ ਦੀ ਕਾਰਵਾਈ ਸ਼ੁਰੂ ਕਰ ਰਹੀ ਹੈ.ਇੱਕ ਆਰੋਪੀ ਵਿਜੇ ਜਾਟ ਨੂੰ ਮਾਮਲੇ ਵਿਚ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ.

ਪੁਲਸ ਵਲੋਂ 29 ਸ਼ਰਾਬ ਦੇਸੀ ਦੀਆਂ ਬੋਤਲਾਂ ਫੜਕੇ ਇਕ ਵਿਅਕਤੀ ਉਪਰ ਪਰਚਾ ਦਰਜ
ਧੂਰੀ 14 ਜਨਵਰੀ (Bolw)

ਥਾਣਾ ਸਿਟੀ ਪੁਲਸ ਵਲੋਂ 29 ਸ਼ਰਾਬ ਦੇਸੀ ਦੀਆਂ ਬੋਤਲਾਂ ਫੜਕੇ ਇਕ ਵਿਅਕਤੀ ਉਪਰ ਪਰਚਾ ਦਰਜ ਕੀਤਾ ਹੈ। ਪੁਲਸ ਵਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਨੀ ਪੁਤਰ ਪ੍ਰਕਾਸ਼ ਚੰਦ ਮਹੁਲਾ ਹਿੰਮਤਪੁਰਾ ਵਾਸੀ ਧੂਰੀ ਤੋਂ 24 ਦੇਸੀ ਸ਼ਰਾਬ ਦੀਆਂ ਬੋਤਲਾਂ ਫੜਿਆਂ ਗਈਆਂ। ਜਿਸ ਵਿਰੁਧ ਐਕਸਾਈਜ ਦੀ ਧਾਰਾ 61 ਅਧੀਨ ਪਰਚਾ ਦਰਜ ਕੀਤਾ ਗਿਆ। ਯਾਦ ਰਹੇ ਕਿ ਧੂਰੀ ਸ਼ਹਿਰ ਅੰਦਰ ਪਿਛਲੇ ਕਈ ਦਿਨਾਂ ਤੋਂ ਦੇਸੀ ਸ਼ਰਾਬ ਦੀ ਤਸਕਰੀ ਜੋਰਾਂ ਉਪਰ ਹੋ ਰਹੀ ਹੈ। ਪਰ ਐਕਸਾਈਜ ਦਾ ਮਹਿਕਮਾ ਕੁੰਭ ਕਰਨੀ ਦੀ ਨੀਂਦ ਸੌਂ ਰਿਹਾ ਹੈ। ਸ਼ਹਿਰ ਦੇ ਲੋਕ ਸਸਤੀ ਸ਼ਰਾਬ ਨੂੰ ਵੇਚਣ ਦੀ ਆੜ ਹੇਠ ਦੇਸੀ ਸ਼ਰਾਬ ਦੀ ਤਸਕਰੀ ਕਰ ਰਹੇ ਹਨ।


ਮਿਊਜਿਕ ਸਿਸਟਮ ਗੱਡੀ ਸਮੇਤ ਲੈ ਕੇ ਫਰਾਰ

ਮੁਹਾਲੀ, 14 ਜਨਵਰੀ : ਸ੍ਰੀ ਸੁਨੀਲ ਕਪੂਰ ਵਸਨੀਕ ਉਦਯੋਗਿਕ ਖੇਤਰ ਫੇਜ਼-8 ਮੁਹਾਲੀ ਦੀ ਸ਼ਿਕਾਇਤ ਤੇ ਮੁਹਾਲੀ ਪੁਲੀਸ ਨੇ ਲਲਿਤ ਕੁਮਾਰ ਵਸਨੀਕ ਵਾਰਡ ਨੰ: 55, ਲੁਧਿਆਣਾ ਦੇ ਖਿਲਾਫ ਆਈ ਪੀ ਸੀ ਦੀ ਧਾਰਾ 379 ਅਧੀਨ ਮਾਮਲਾ ਦਰਜ ਕੀਤਾ ਹੈ।ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਉਸਨੇ ਕੰਪਨੀ ਵਲਂ ਗੱਡੀ ਨੰ: ਐਚ ਆਰ 66-6329 ਤੇ ਡ੍ਰਾਈਵਰ ਰੱਖਿਆ ਹੋਇਆ ਸੀ ਜੋ ਮਿਤੀ 8 ਜਨਵਰੀ ਦੀ ਰਾਤ ਨੂੰ ਗੱਡੀ ਵਿੱਚੋਂ ਮਿਊਜਿਕ ਸਿਸਟਮ ਸਮੇਤ ਗੱਡੀ ਚੋਰੀ ਕਰਕੇ ਲੈ ਗਿਆ।

ਫੇਜ਼-3ਏ ਵਿੱਚ ਜੂਆ ਖੇਡਦੇ ਤਿੰਨ ਕਾਬੂ

ਮੁਹਾਲੀ, 14 ਜਨਵਰੀ : ਮੁਹਾਲੀ ਪੁਲੀਸ ਨੇ ਵਿਨੋਦ ਕੁਮਾਰ, ਮਹਿੰਦਰ ਸਿੰਘ ਅਤੇ ਸੁਰਤਾ ਸਿੰਘ, ਸਾਰੇ ਵਸਨੀਕ ਸੈਕਟਰ 52, ਚੰਡੀਗੜ੍ਹ ਨੂੰ ਫੇਜ਼-3 ਦੇ ਦੱਖਣ ਵਾਲੇ ਪਾਸੇ ਤਾਸ਼ ਖੇਡਦਿਆਂ ਗ੍ਰਿਫਤਾਰ ਕੀਤਾ ਹੈ। ਇਹਨਾਂ ਕੋਲੋਂ ਪੁਲੀਸ ਨੇ 440 ਰੁਪਏ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜੂਆ ਐਕਟ ਦੀ ਧਾਰਾ 13-2-67 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਸਬਜੀ ਮੰਡੀ ਵਿੱਚੋਂ ਮੋਟਰ ਸਾਈਕਲ ਚੋਰੀ ਮੁਹਾਲੀ, 14 ਜਨਵਰੀ : ਸ੍ਰੀ ਧੀਰਜ ਕੁਮਾਰ ਵਸਨੀਕ ਫੇਜ਼-2 ਮੁਹਾਲੀ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਸਨੇ 11 ਜਨਵਰੀ ਦੀ ਸ਼ਾਮ ਨੂੰ ਆਪਣਾ ਮੋਟਰ ਸਾਈਕਲ ਨੰ: ਪੀ ਬੀ 65ਈ 3661 ਸਬਜ਼ੀ ਮੰਡੀ ਫੇਜ਼-8 ਵਿਖੇ ਖੜ੍ਹਾ ਕੀਤਾ ਸੀ ਅਤੇ ਜਦੋਂ ਉਹ ਸਬਜੀ ਖਰੀਦ ਕੇ ਵਾਪਿਸ ਆਇਆ ਤਾਂ ਮੋਟਰ ਸਾਈਕਲ ਚੋਰੀ ਹੋ ਚੁੱਕਿਆ ਸੀ। ਇਸ ਸਬੰਧੀ ਆਈ ਪੀ ਸੀ ਦੀ ਧਾਰਾ 379 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। 14 ਪੇਟੀਆਂ

ਸ਼ਰਾਬ ਨਾਲ ਇੱਕ ਕਾਬੂ

ਲਾਲੜੂ, 14 ਜਨਵਰੀ : ਲਾਲੜੂ ਪੁਲੀਸ ਨੇ ਸ਼ਲਿੰਦਰ ਕੁਮਾਰ ਵਸਨੀਕ ਪਿੰਡ ਸ਼ੇਖਪੁਰਾ ਜਿਲ੍ਹਾ ਕਰਨਾਲ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 14 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਨੇ ਆਈ ਟੀ ਆਈ ਚੌਂਕ ਕੋਲ ਨਾਕਾਬੰਦੀ ਕੀਤੀ ਹੋਈ ਸੀ ਅਤੇ ਮੁਖਬਿਰ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ ਤੇ ਕਾਰ ਨੰ: ਐਚ ਆਰ 06ਜੀ-5267 ਨੂੰ ਰੋਕ ਕੇ ਜਾਂਚ ਕੀਤੀ ਗਈ ਤਾਂ ਕਾਰ ਵਿੱਚੋਂ 14 ਪੇਟੀਆਂ ਸ਼ਰਾਬ ਬਰਾਮਦ ਹੋਈ। ਇਸ ਸਬੰਧੀ ਐਕਸਾਈਜ ਐਕਟ ਦੀ ਧਾਰਾ 61-1-14 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋ ਮਾਮਲੇ ਦਰਜ

ਮੁਹਾਲੀ, 14 ਜਨਵਰੀ : ਮੁਹਾਲੀ ਪੁਲੀਸ ਨੇ ਅੰਨੂ ਵਸਨੀਕ ਸੈਕਟਰ 69 ਮੁਹਾਲੀ ਦੀ ਸ਼ਿਕਾਇਤ ਤੇ ਉਸਦੇ ਪਤੀ ਕਰਨਬੀਰ ਕਾਲੀਆ, ਯਸ਼ਪਾਲ ਕਾਲੀਆ ਅਤੇ ਆਰਤੀ ਵਸਨੀਕ ਸੈਕਟਰ 69 ਦੇ ਖਿਲਾਫ ਦਾਜ ਲਈ ਕੁੱਟਮਾਰ ਕਰਨ ਅਤੇ ਤੰਗ ਪ੍ਰੇਸ਼ਾਨ ਕਰਨ ਸਬੰਧੀ ਆਈ ਪੀ ਸੀ ਦੀ ਧਾਰਾ 406, 498ਏ, 323, 34 ਅਧੀਨ ਮਾਮਲਾ ਦਰਜ ਕੀਤਾ ਹੈ।ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦਾ ਸਹੁਰਾ ਪਰਿਵਾਰ ਉਸ ਨਾਲ ਕੁੱਟ ਮਾਰ ਕਰਦਾ ਹੈ ਅਤੇ ਦਾਜ ਦਹੇਜ ਦੀ ਮੰਗ ਕਰਦਾ ਹੈ। ਇਸ ਕੇਸ ਦੀ ਪੜਤਾਲ ਕਰਨ ਤੋਂ ਬਾਅਦ ਉਪਰੋਕਤ ਮਾਮਲਾ ਦਰਜ ਕੀਤਾ ਗਿਆ ਹੈ।ਇਸੇ ਦੌਰਾਨ ਮੁਹਾਲੀ ਪੁਲੀਸ ਨੇ ਨਿਸ਼ਾ ਗੌਤਮ ਵਸਨੀਕ ਫੇਜ਼-9 ਮੁਹਾਲੀ ਦੀ ਸ਼ਿਕਾਇਤ ਤੇ ਬ੍ਰਿਜ ਮੋਹਨ ਛਿੱਬਰ ਅਤੇ ਸੱਸ ਸ਼ਸ਼ੀ ਪ੍ਰਭਾ ਵਸਨੀਕ ਮਾਡਲ ਟਾਉਨ ਅੰਬਾਲਾ ਦੇ ਖਿਲਾਫ ਆਈ ਪੀ ਸੀ ਦੀ ਧਾਰਾ 406, 498 ਏ, 506 ਅਧੀਨ ਮਾਮਲਾ ਦਰਜ ਕੀਤਾ ਹੈ।ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਵਲੋਂ ਉਸ ਤੋਂ ਦਾਜ ਦੀ ਮੰਗ ਕੀਤੀ ਜਾਂਦੀ ਹੈ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
 


ਬਰਨਾਲਾ ਸ਼ਹਿਰ ਵਿੱਚ ਹੋ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਪ੍ਰਸ਼ਾਸ਼ਨ ਦੇ ਨੱਕ ਵਿੱਚ ਦਮ
ਬਰਨਾਲਾ, 10 ਜਨਵਰੀ (ਨਿਰਮਲ ਸਿੰਘ ਢਿੱਲੋਂ)

ਬਰਨਾਲਾ ਸ਼ਹਿਰ ਵਿੱਚ ਹੋ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਪ੍ਰਸ਼ਾਸ਼ਨ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਹੁਣ ਵੱਡੀਆਂ-ਵੱਡੀਆਂ ਚੋਰੀ ਕਰਨ ਵਾਲੇ ਚੋਰ ਵੱਡੀਆਂ ਚੋਰੀਆਂ ਤੋਂ ਤੋਬਾ ਕਰੇ ਛੋਟੀਆਂ-ਛੋਟੀਆਂ ਚੋਰੀਆਂ ਨੂੰ ਬਾਖੂਬੀ ਅਨਜਾਮ ਦੇ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਰਾਜ ਕੁਮਾਰ ਪੁੱਤਰ ਸਾਧੂ ਸ਼ਰਮਾ ਵਾਸੀ ਰੋਡੇ ਫਾਟਕ (ਬਰਨਾਲਾ) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਕੰਮ ਤੋਂ ਘਰ ਵਾਪਿਸ ਆ ਰਿਹਾ ਸੀ ਕਿ ਰਾਸਤੇ ਵਿਚ ਕੁਝ ਨੌਜ਼ਵਾਨਾਂ ਨੇ ਮੈਨੂੰ ਘੇਰਕੇ ਮੇਰੇ ਪਾਸ ਪੈਸੇ ਜਾਂ ਜੋ ਕੁਝ ਵੀ ਹੈ ਦੇਣ ਲਈ ਕਿਹਾ ਵਿਰੋਧ ਕਰਨ ਤੇ ਉਹਨਾਂ ਨੇ ਮੇਰੇ ਨਾਲ ਹੱਥੋ-ਪਾਈ ਵੀ ਕੀਤੀ, ਜਿਸ ਕਾਰਨ ਮੈਂ ਜਖ਼ਮੀ ਹੋ ਗਿਆ। ਚੋਰ ਮੇਰਾ ਮੁਬਾਇਲ (ਚਾਇਨਾਮੇਨ) ਖੋਹ ਕੇ ਭੱਜਣ ਵਿਚ ਕਾਮਯਾਬ ਹੋ ਗਏ। ਇਸੇ ਤਰ੍ਹਾਂ ਵਿਜੇ ਕੁਮਾਰ ਪੁੱਤਰ ਰਾਮ ਚਰਨ ਨੇ ਵੀ ਦੱਸਿਆ ਮੈਂ ਬਾਜ਼ਾਰ ਆ ਰਿਹਾ ਸੀ ਕਿ ਨੇੜੇ ਸ਼ਿਵ ਮੱਠ ਰੋਡੇ ਫਾਟਕ ਰਾਮਗੜ੍ਹੀਆ ਰੋਡ ਉਪਰ ਕੁਝ ਅਣਪਛਾਤੇ ਵਿਅਕਤੀ ਵੱਲੋਂ ਘੇਰ ਕੇ ਗਲ 'ਚ ਪਾਈ ਚਾਂਦੀ ਦੀ ਚੈਨ ਖੋਹ ਕੇ ਫਰਾਰ ਹੋ ਗਏ ਤੇ ਮੇਰੇ ਸੱਟਾਂ ਮਾਰ ਕੇ ਤੇ ਸਿਰ ਫਾੜ ਦਿੱਤਾ। ਵਿਜੇ ਕੁਮਾਰ ਨੇ ਦੱਸਿਆ ਕਿ ਮੇਰੀ ਚੈਨੀ ਦੀ ਕੀਮਤ 2000 ਰੁਪੈ ਹੈ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾਂ ਕਿ ਇਸ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਚੋਰਾਂ ਨੂੰ ਪਕੜ ਕੇ ਸਾਡਾ ਗੁੰਮ ਹੋਇਆ ਸਮਾਨ ਵਾਪਿਸ ਕਰਵਾਇਆ ਜਾਵੇ।

 

ਚੋਰਾਂ ਨੇ ਦੁਕਾਨਾਂ ਦੇ ਤਾਲੇ ਤੋੜੇ, ਨਗਦੀ ਅਤੇ ਹੋਰ ਸਾਮਾਨ ਚੋਰੀ
ਮੁਹਾਲੀ, 9 ਜਨਵਰੀ

ਅਣਪਛਾਤੇ ਚੋਰਾਂ ਵਲੋਂ ਬੀਤੀ ਰਾਤ ਪੈ ਰਹੀ ਤੇਜ ਧੁੰਦ ਦਾ ਫਾਇਦਾ ਚੁੱਕ ਕੇ ਫੇਜ਼-3ਬੀ2 ਦੀ ਮਾਰਕੀਟ ਵਿਚਲੀਆਂ ਕਈ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫੇਜ਼-3ਬੀ2 ਦੇ ਬੂਥ ਨੰ: 50, ਬੂਥ ਨੰ: 53, ਐਸ ਐਸ ਐਸ 135, 136 ਅਤੇ 130 ਦੇ ਤਾਲੇ ਇਹਨਾਂ ਚੋਰਾਂ ਵਲੋਂ ਤੋੜੇ ਗਏ ਹਨ ਅਤੇ ਇਹਨਾਂ ਦੁਕਾਨਾਂ ਦੇ ਗੱਲਿਆਂ ਵਿੱਚ ਪਈ ਨਗਦੀ ਅਤੇ ਚੁਣ ਚੁਣ ਕੇ ਮਹਿੰਗੇ ਸਾਮਾਨ ਨੂੰ ਹੀ ਚੋਰਾਂ ਨੇ ਹੱਥ ਪਾਇਆ।ਇਹਨਾਂ ਚੋਰੀਆਂ ਦੀ ਜਾਣਕਾਰੀ ਅੱਜ ਤੜਕਸਾਰ ਮਿਲੀ ਜਦੋਂ ਬੂਥ ਨੰ: 49 ਵਿੱਚ ਕਨਫੈਕਸ਼ਨਰੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਨੇ ਆਪਣੀ ਦੁਕਾਨ ਖੋਲ੍ਹੀ ਤਾਂ ਉਸਨੇ ਦੇਖਿਆ ਕਿ ਉਸਦੇ ਨਾਲ ਦੀ ਹਾਰਡਵੇਅਰ ਦੀ ਦੁਕਾਨ ਦੇ ਤਾਲੇ ਗਾਇਬ ਹਨ। ਉਹਨਾਂ ਇਸ ਸਬੰਧੀ ਹਾਰਡਵੇਅਰ ਦੀ ਦੁਕਾਨ ਕਰਨ ਵਾਲੇ ਸ੍ਰੀ ਨਰੇਸ਼ ਕੁਮਾਰ ਨੂੰ ਸੂਚਿਤ ਕੀਤਾ। ਇਸ ਦੌਰਾਨ ਮਾਰਕੀਟ ਵਿਚਲੀ ਇੱਕ ਹੋਰ ਦਵਾਈਆਂ ਦੀ ਦੁਕਾਨ ਦੇ ਤਾਲੇ ਵੀ ਟੁੱਟੇ ਪਾਏ ਗਏ। ਦਵਾਈਆਂ ਵਾਲੀ ਦੁਕਾਨ ਦੇ ਮਾਲਿਕ ਰੌਸ਼ਨ ਕੁਮਾਰ ਨੇ ਦੱਸਿਆ ਕਿ ਉਸਦੇ ਗੱਲੇ ਵਿੱਚ ਪਏ 7200 ਰੁਪਏ ਅਤੇ ਕੁੱਝ ਕੀਮਤੀ ਦਵਾਈਆਂ ਅਤੇ ਕਾਸਮੈਟਿਕਸ ਚੋਰੀ ਹੋਏ ਹਨ ਜਦੋਂ ਕਿ ਹਾਰਡਵੇਅਰ ਦੀ ਦੁਕਾਨ ਵਿੱਚੋਂ 2000 ਰੁਪਏ ਨਗਦ ਕੁੱਝ ਮਹਿੰਗੀਆਂ ਟੂਟੀਆਂ ਅਤੇ ਹੋਰ ਸਾਮਾਨ ਚੋਰੀ ਹੋਇਆ ਹੈ।ਇਸ ਮਾਰਕੀਟ ਦੇ ਸਾਮ੍ਹਣੇ ਪੈਂਦੀਆਂ ਦੁਕਾਨਾਂ (ਗੁਰਦੁਆਰਾ ਸਾਚਾ ਧੰਨ ਦੇ ਸਾਮ੍ਹਣੇ ਪੈਂਦੀਆਂ ਦੁਕਾਨਾਂ) ਵਿੱਚ ਦੁਕਾਨ ਨੰ: 136, 135 ਅਤੇ 130 ਦੇ ਤਾਲੇ ਵੀ ਇਹਨਾਂ ਅਣਪਛਾਤੇ ਚੋਰਾਂ ਵਲੋਂ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਵਿੱਚੋਂ ਇੱਕ ਦੁਕਾਨ ਰੈਡੀਮੇਡ ਕਪੜਿਆਂ, ਇੱਕ ਕ੍ਰਾਕਰੀ ਅਤੇ ਇੱਕ ਹੋਰ ਘਰੇਲੂ ਸਾਮਾਨ ਵੇਚਣ ਵਾਲੀ ਦੁਕਾਨ ਹੈ।ਇੱਥੇ ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਅਣਪਛਾਤੇ ਚੋਰਾਂ ਵਲੋਂ ਇਹਨਾਂ ਦੁਕਾਨਾਂ ਦੇ ਨਾਲ ਲੱਗਦੇ ਸ਼ੋਰੂਮਾਂ ਵਿੱਚ ਸਥਿਤ ਦੇਨਾ ਬੈਂਕ ਦਾ ਏ ਟੀ ਐਮ ਤੋੜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਪਿਛਲੇ ਸਾਲ ਵੀ ਇਹਨਾਂ ਦੁਕਾਨਾਂ ਵਿੱਚ ਅਣਪਛਾਤੇ ਚੋਰਾਂ ਵਲੋਂ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਥਾਂ ਦੇ ਬਿਲਕੁਲ ਸਾਮ੍ਹਣੇ ਮੁਹਾਲੀ ਦਾ ਜੁਡੀਸ਼ੀਅਲ ਕੰਪਲੈਕਸ ਹੈ ਜਿੱਥੇ ਹਰ ਸਮੇਂ ਸੁਰੱਖਿਆ ਕਰਮਚਾਰੀ ਮੌਜੂਦ ਹੁੰਦੇ ਹਨ ਪਰੰਤੂ ਇਸਦੇ ਬਾਵਜੂਦ ਚੋਰਾਂ ਵਲੋਂ ਪੂਰੀ ਤਸੱਲੀ ਨਾਲ ਵੱਖ ਵੱਖ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।ਸੰਪਰਕ ਕਰਨ ਤੇ ਮੁਹਾਲੀ ਦੇ ਐਸ ਪੀ ਸ੍ਰ: ਵਰਿੰਦਰਪਾਲ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਇਸ ਮਾਮਲੇ ਸਬੰਧੀ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲੀਸ ਵਲੋਂ ਇਹਨਾਂ ਅਣਪਛਾਤੇਚੋਰਾਂ ਨੂੰ ਕਾਬੂ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ।


ਬਾਪ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਦਲ-ਦਲ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਇਆ
ਬਰਨਾਲਾ, 9 ਜਨਵਰੀ (ਨਿਰਮਲ ਸਿੰਘ ਢਿੱਲੋਂ)

ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਾ ਰਿਟਾਇਰ ਫੌਜ਼ੀ ਮਲਕੀਤ ਸਿੰਘ ਜੋ ਆਪਣੇ ਘਰ ਦੇ ਹੋਏ ਉਜਾੜੇ ਤੇ ਆਪਣੇ ਬਾਪ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਦਲ-ਦਲ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਇਆ ਪਿਆ ਹੈ। ਜਿਸ ਨੂੰ ਜਨਤਾ ਦੀ ਜਾਨ-ਮਾਲ ਦੀ ਰਾਖੀ ਕਰਨ ਵਾਲੀ ਪੁਲਿਸ ਨੇ ਵੀ ਇਸ ਵਿਅਕਤੀ ਦਾ ਹੱਥ ਨਹੀਂ ਫੜਿਆ। ਜਿਕਰਯੋਗ ਹੈ ਕਿ ਨੇੜਲੇ ਪਿੰਡ ਵਜੀਦਕੇ ਕਲਾਂ ਤੋਂ ਫੌਜ਼ੀ ਮਲਕੀਤ ਸਿੰਘ ਜੋ ਆਪਣੀ 17 ਸਾਲ ਦੀ ਸੇਵਾ ਦੇਸ਼ ਦੇ ਨਾਂ ਲਾਉਣ ਉਪਰੰਤ ਘਰ ਪਹੁੰਚਿਆ ਤਾਂ ਘਰੇਲੂ ਝਗੜੇ ਕਾਰਨ ਬਾਪ ਤੇ ਮਤਰੇਈ ਮਾਂ ਤੋਂ ਤਾਏ ਦਾ ਕਤਲ ਹੋ ਗਿਆ, ਮਤਰੇਈ ਮਾਂ ਤੇ ਬਾਪ ਨੂੰ ਜ਼ੇਲ ਵੀ ਹੋਈ। ਇਸ ਦੌਰਾਨ ਜਮਾਨਤ ਤੇ ਰਿਹਾਅ ਹੋਈ ਮਤਰੇਈ ਮਾਂ ਦੇ ਪਿੰਡ ਦੇ ਹੀ ਵਿਅਕਤੀ ਨਾਲ ਨਜ਼ਾਇਜ ਸਬੰਧ ਬਣ ਗਏ (ਮੇਰੀ ਦਸ ਏਕੜ ਜ਼ਮੀਨ ਹੜੱਪਣ ਲਈ) ਮੇਰੀ ਮਾਂ ਤੇ ਉਕਤ ਵਿਅਕਤੀ ਨੇ ਸਾਜ਼ਿਸ ਰਚ ਕੇ ਜ਼ੇਲ ਤੋਂ ਰਿਹਾਅ ਹੋਏ ਮੇਰੇ ਬਾਪ ਨੂੰ ਘੜੀ-ਮਿੱਥੀ ਸਾਜਿਸ਼ ਅਧੀਨ ਉਕਤ ਵਿਅਕਤੀ ਨੇ ਕਤਲ ਕਰਵਾ ਦਿੱਤਾ। ਜਿਸ ਦੀ ਗੁਹਾਰ ਰਿਟਾਇਰ ਫੌਜ਼ੀ ਨੇ ਐਸ.ਐਸ.ਪੀ. ਬਰਨਾਲਾ, ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ, ਆਈ.ਜੀ., ਡੀ.ਆਈ.ਜੀ. ਰੇਜ਼ ਪਟਿਆਲਾ ਤੋਂ ਇੰਨਸਾਫ਼ ਦੀ ਮੰਗ ਕਰਦਿਆਂ ਉਕਤ ਅਰੋਪੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਉਜਾੜੇ ਜਾ ਚੁੱਕੇ ਘਰ ਦਾ ਮੁੜ ਵਸੇਵਾ ਕੀਤਾ ਜਾ ਸਕੇ।

 

ਕਬੱਡੀ ਖਿਡਾਰੀ ਕਿੰਦਾ ਨੂੰ ਕੁੱਝ ਵਿਅਕਤੀਆਂ ਵੱਲੋਂ ਕਤਲ
ਬਰਨਾਲਾ, 7 ਜਨਵਰੀ (ਨਿਰਮਲ ਸਿੰਘ ਢਿੱਲੋਂ)


ਕੋਠੇ ਸੰਧੂਆਂ ਪਿੰਡ ਰੂੜੇਕੇ ਕਲਾਂ ਨੇੜੇ ਪੈਂਦੇ ਕੋਠੇ ਸੰਧੂਆਂ ਦੇ ਕਬੱਡੀ ਖਿਡਾਰੀ ਕਿੰਦਾ ਨੂੰ ਕੁੱਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਕੁਲਵਿੰਦਰ ਸਿੰਘ ਉਰਫ ਕਿੰਦਾ (ਉਮਰ ਕਰੀਬ 25 ਸਾਲ) ਬੀਤੇ ਦਿਨੀਂ ਪਿੰਡ ਹਥਨ ਤੋਂ ਆਪਣੇ ਸਾਥੀਆਂ ਸਮੇਤ ਕਬੱਡੀ ਖੇਡਣ ਤੋਂ ਬਾਅਦ ਸ਼ਾਮੀ 8 ਵਜੇ ਦੇ ਕਰੀਬ ਪਿੰਡ ਵਾਪਸ ਆਇਆ ਸੀ, ਆਪਣੇ ਘਰ ਤੋਂ ਕੋਈ ਇਕ ਫਰਲਾਂਗ ਦੂਰੀ 'ਤੇ ਬੱਸ ਸਟੈਂਡ ਤੋਂ ਤੁਰ ਕੇ ਜਦ ਉਹ ਘਰ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸ ਦਾ ਕਤਲ ਹੋ ਗਿਆ। ਮ੍ਰਿਤਕ ਦਾ ਵਿਆਹ ਕੋਈ ਡੇਢ ਸਾਲ ਪਹਿਲਾਂ ਹੀ ਹੋਇਆ ਸੀ, ਉਹ ਇਕ ਛੇ ਮਹੀਨੇ ਦੀ ਬੱਚੀ ਦਾ ਬਾਪ ਸੀ। ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਉਸਦੇ ਘਰ ਤੋਂ ਕੋਈ 50 ਮੀਟਰ ਦੂਰ ਜ਼ਖਮੀ ਹਾਲਤ ਵਿਚ ਉਸ ਨੂੰ ਸੁਭਾ ਸੜਕ ਕਿਨਾਰੇ ਪਿਆ ਦੇਖਿਆ ਗਿਆ। ਉਸਦੇ ਸਿਰ ਵਿਚ ਗੰਭੀਰ ਤੇਜ਼ਧਾਰ ਹਥਿਆਰ ਦੇ ਜ਼ਖਮ ਸਨ, ਜਦੋਂ ਉਸ ਨੂੰ ਬਰਨਾਲਾ ਦੇ ਹਸਪਤਾਲ ਵਿਚ ਭਰਤੀ ਕਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਘਟਨਾ ਸਥਾਨ ਤੋਂ ਪਤਾ ਚੱਲਦਾ ਹੈ ਕਿ ਜਿਵੇਂ ਉਸ ਨੂੰ ਅਗਵਾ ਕਰਕੇ ਗੰਭੀਰ ਜ਼ਖਮੀ ਹਾਲਤ ਵਿਚ ਇਥੇ ਸੁੱਟਿਆ ਗਿਆ ਹੋਵੇ, ਕਿਉਂਕਿ ਘਟਨਾ ਸਥਾਨ 'ਤੇ ਮਿਲੀ ਤਲਵਾਰ ਨੂੰ ਕੋਈ ਖੂਨ ਨਹੀਂ ਲੱਗਾ ਅਤੇ ਇਥੇ ਡੁੱਲਿਆ ਖੂਨ ਵੀ ਮਾਮੂਲੀ ਜਿਹਾ ਹੀ ਹੈ। ਤਪਾ ਪੁਲਸ ਇਸ ਕਤਲ ਦੀ ਕਈ ਨਜ਼ਰੀਏ ਤੋਂ ਪੜਤਾਲ ਕਰ ਰਹੀ ਹੈ।

ਸੀ.ਬੀ.ਆਈ. ਅਕਾਦਮੀ ਦੇ ਸਹਿਯੋਗ ਨਾਲ ਚੌਕਸੀ ਅਧਿਕਾਰੀਆਂ ਨੂੰ ਸਿੱਖਲਾਈ ਦੇਣ ਦਾ ਫੈਸਲਾ
ਚੰਡੀਗੜ੍ਹ, 7 ਜਨਵਰੀ -ਗੁਰਵਿੰਦਰ/ਅਮਿਤ

ਹਰਿਆਣਾ ਰਾਜ ਚੌਕਸੀ ਬਿਊਰੋ ਨੇ ਸਰਕਾਰ ਵਿਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਅੰਦਰੂਨੀ ਜਾਂਚ ਦੇ ਲਈ ਸੀ.ਬੀ.ਆਈ. ਅਕਾਦਮੀ ਦੇ ਸਹਿਯੋਗ ਨਾਲ ਚੌਕਸੀ ਅਧਿਕਾਰੀਆਂ ਨੂੰ ਸਿੱਖਲਾਈ ਦੇਣ ਦਾ ਫੈਸਲਾ ਲਿਆ ਹੈ, ਤਾਂ ਕਿ ਭ੍ਰਿਸ਼ਟਾਚਾਰ ਜੜ੍ਹ ਤੋਂ ਖਤਮ ਹੋਵੇ ਅਤੇ ਸਰਕਾਰ ਦੀ ਸਾਫ ਸੁਥਰੀ ਦਿੱਖ ਦਾ ਨਿਰਮਾਣ ਹੋ ਸਕੇ ਅਤੇ ਕਰਮਚਾਰੀਆਂ ਦੀ ਨਿਪੁਨਤਾ ਨੂੰ ਵੀ ਵਧਾਇਆ ਜਾ ਸਕੇ । ਇਹ ਜਾਣਕਾਰੀ ਹਰਿਆਣਾ ਰਾਜ ਚੌਕਸੀ ਬਿਊਰੋ ਦੇ ਮਹਾਂਨਿਰਦੇਸ਼ਕ ਸ੍ਰੀ ਐਸ.ਸੀ.ਸਿਨਹਾ ਨੇ ਇੱਥੇ ਨੇੜੇ ਪੰਚਕੂਲਾ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦਿੱਤੀ । ਇਸ ਮੌਕੇ 'ਤੇ ਪੁਲਿਸ ਮਹਾਂਨਿਰੀਖਕ ਸ੍ਰੀ ਸੁਧੀਰ ਮੋਹਨ ਅਤੇ ਪਰਮਿੰਦਰ ਰਾਏ ਵੀ ਮੌਜ਼ੂਦ ਸਨ । ਸ੍ਰੀ ਸਿਨਹਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਜਾਂਚ ਦੇ ਲਈ ਆਪਣੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਹਰਿਆਣਾ ਰਾਜ ਚੌਕਸੀ ਬਿਊਰੋ ਨੇ ਸਾਲ 2008 ਦੇ ਦੌਰਾਨ  184 ਛਾਪੇ ਮਾਰੇ ਅਤੇ ਦੋਸ਼ੀ ਅਧਿਕਾਰੀਆਂ, ਕਰਮਚਾਰੀਆਂ ਤੇ ਹੋਰਾਂ ਦੇ ਖਿਲਾਫ 222 ਅਪਰਾਧਿਕ ਮਾਮਲੇ ਦਰਜ਼ ਕੀਤੇ ਗਏ । ਉਨ੍ਹਾਂ ਨੇ ਕਿਹਾ ਕਿ ਹਰਿਆਣਾ ਚੌਕਸੀ ਬਿਊਰੋ ਨੇ 39 ਗਜਟਿਡ ਅਧਿਕਾਰੀਆਂ, 162 ਨਾਨ-ਗਜਟਿਡ ਅਧਿਕਾਰੀਆਂ ਅਤੇ 8 ਹੋਰਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ । ਉਨ੍ਹਾਂ ਨੇ ਕਿਹਾ ਕਿ ਰਾਜ ਚੌਕਸੀ ਬਿਊਰੋ ਦੁਆਰਾ ਇਕ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ, ਇਕ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਅਤੇ ਹਰਿਆਣਾ ਸਿਵਲ ਸੇਵਾ ਤੇ ਹਰਿਆਣਾ ਪੁਲਿਸ ਸੇਵਾ ਦੇ 5-5 ਅਧਿਕਾਰੀ ਸ਼ਾਮਿਲ ਹਨ ।    ਸ੍ਰੀ ਸਿਨਹਾ ਨੇ ਕਿਹਾ ਕਿ ਵੱਖ-ਵੱਖ ਅਦਾਲਤਾਂ ਨੇ 29 ਮਾਮਲਿਆਂ ਵਿਚ ਅਨੇਕਾਂ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਇਸੇ ਦੌਰਾਨ 796 ਮਾਮਲੇ ਜਾਂਚ ਦੇ ਲਈ ਪੈਂਡਿੰਗ ਹਨ । ਜਿਨ੍ਹਾਂ ਵਿਚ 169 ਮਾਮਲੇ ਰਾਜ ਚੌਕਸੀ ਬਿਊਰੋ, ਅੰਬਾਲਾ, 237 ਗੁੜਗਾਉਂ, 166 ਹਿਸਾਰ, 43 ਪੰਚਕੂਲਾ ਅਤੇ 181 ਰੋਹਤਕ ਵਿਚ ਪੈਂਡਿੰਗ ਹਨ । ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰਾਜ ਵਿਚ ਦੋਸ਼ ਲਗਾਉਣ ਦੀ ਦਰ ਲਗਭਗ 30 ਪ੍ਰਤੀਸ਼ਤ ਹੈ । ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਕਰ ਜ਼ਿਆਦਾ ਲੋਕ ਫੜੇ ਜਾਣਗੇ ਤਾਂ ਇਸ ਨਾਲ ਲੋਕਾਂ ਵਿਚ ਡਰ ਰਹੇਗਾ ਅਤੇ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਾਮਿਲ ਹੋਣ ਤੋਂ ਬੱਚਣਗੇ । ਇਸ ਦੇ ਇਲਾਵਾ, ਪੈਰਵੀ ਕਰਨ ਦੇ ਮਾਮਲੇ ਵਿਚ ਵੀ ਸੁਧਾਰ ਕੀਤਾ ਜਾ ਰਿਹਾ ਹੈ । ਇਸ ਦੇ ਲਈ ਪੈਰਵੀ ਰਜਿਸਟਰ, ਟ੍ਰੈਪ ਰਜਿਸਟਰ ਅਤੇ ਸਮਨ ਰਜਿਸਟਰ ਵੱਖਰੇ-ਵੱਖਰੇ ਲਗਾਏ ਗਏ ਹਨ । ਜਿਸ ਦੇ ਆਧਾਰ 'ਤੇ ਇਨ੍ਹਾਂ ਦਾ ਮੁਲਾਂਕਣ ਕੀਤਾ ਜਾਂਦਾ ਰਹੇਗਾ । ਦੋਸ਼ ਲਗਾਉਣ ਦੀ ਦਰ ਵਿਚ ਸੁਧਾਰ ਲਿਆਉਣ ਦੇ ਲਈ ਕਦਮ ਚੁੱਕੇ ਗਏ ਹਨ ।ਉਨ੍ਹਾਂ ਨੇ ਕਿਹਾ ਕਿ ਚੌਕਸੀ ਬਿਊਰੋ ਦੇ ਮਜ਼ਬੂਤੀਕਰਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਕਰਨਾਲ ਤੇ ਫਰੀਦਾਬਾਦ ਦੇ ਵਿਚ ਰੇਂਜ ਪੱਧਰ ਦੇ ਦਫਤਰ ਖੋਲ੍ਹੇ ਜਾ ਰਹੇ ਹਨ ਅਤੇ ਰਿਸਟ੍ਰਕਚਰਿੰਗ ਦੇ ਬਾਅਦ ਚੌਕਸੀ ਬਿਊਰੋ ਦੀ ਗਿਣਤੀ 400 ਤੋਂ ਵੱਧ ਕੇ 900 ਤਕ ਪੁੱਜ ਜਾਵੇਗੀ । ਰਾਜ ਦੇ ਮੁੱਖ ਸਕੱਤਰ ਦੁਆਰਾ ਇਸ ਯੋਜਨਾ ਨੂੰ ਮੰਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਮਾਮਲਾ ਵਿੱਤ ਵਿਭਾਗ ਨੂੰ ਮੰਨਜ਼ੂਰੀ ਦੇ ਲਈ ਭੇਜਿਆ ਗਿਆ ਹੈ । ਇਸ ਪ੍ਰਕਾਰ, ਚੌਕਸੀ ਬਿਊਰੋ ਦੁਆਰਾ ਇਕ ਆਈ.ਟੀ. ਪਲਾਨ ਤਿਆਰ ਕਰਕੇ ਸਰਕਾਰ ਨੂੰ ਮੰਨਜ਼ੂਰੀ ਦੇ ਲਈ ਭੇਜੀਆ ਗਿਆ ਹੈ ਅਤੇ ਕਰਮਚਾਰੀਆਂ ਨੂੰ ਸਵੈਨ ਦੇ ਮਾਧਿਅਮ ਨਾਲ ਸਿੱਖਲਾਈ ਪਹਿਲੇ ਹੀ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਲਈ ਕੰਪਿਊਟਰ ਖਰੀਦੇ ਜਾ ਰਹੇ ਹਨ ।ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਸੀ.ਬੀ.ਆਈ. ਦੇ ਸੇਵਾਮੁੱਕਤ ਅਧਿਕਾਰੀਆਂ ਦੁਆਰਾ ਚੌਕਸੀ ਬਿਊਰੋ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੁਆਰਾ ਇਸ ਲਈ ਸਿੱਖਲਾਈ ਦਿਵਾਈ ਜਾ ਰਹੀ ਹੈ, ਕਿਉਂਕਿ ਦੇਸ਼ ਵਿਚ ਭ੍ਰਿਸ਼ਟਾਚਾਰ ਰੋਕਣ 'ਤੇ ਕੰਮ ਕਰ ਰਹੀ ਸੀ.ਬੀ.ਆਈ. ਇਕ ਮਾਤਰ ਮਸ਼ਹੂਰ ਏਜੰਸੀ ਹੈ, ਜਿਸ ਨੂੰ ਇਸ ਮਾਮਲੇ ਵਿਚ ਮਾਹਰਤ ਹਾਸਿਲ ਹੈ । ਜਦ ਕਿ ਰਾਜ ਪੱਧਰੀ ਚੌਕਸੀ ਬਿਊਰੋ ਨੂੰ ਇਸ ਸਬੰਧ ਵਿਚ ਜ਼ਿਆਦਾ ਤਜਰਬਾ ਪ੍ਰਾਪਤ ਨਹੀਂ ਹੈ । ਇਸ ਨਾਲ ਕਰਮਚਾਰੀਆਂ ਦੀ ਕਾਰਜ-ਪ੍ਰਣਾਲੀ ਵਿਚ ਨਿਸ਼ਚਿਤ ਰੂਪ ਨਾਲ ਸੁਧਾਰ ਆਵੇਗਾ । ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਫੜਨ ਦੇ ਲਈ ਸਾਲ 2008 ਦੇ ਦੌਰਾਨ ਪ੍ਰਮੁੱਖ ਛਾਪਿਆਂ ਵਿਚ 16 ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਹੋਰ ਲੋਕਾਂ ਨੂੰ 10,000 ਰੁਪਏ ਤੋਂ 60,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਹੈ । ਇਸ ਮਿਆਦ ਦੇ ਦੌਰਾਨ ਵੱਖ-ਵੱਖ ਵਿਭਾਗਾਂ ਵਿਚ ਕੁਲ 184 ਟ੍ਰੈਪ ਲਗਾਏ ਗਏ ਅਤੇ ਜ਼ਿਆਦਾਤਰ 43 ਟ੍ਰੈਪ ਪੁਲਿਸ ਵਿਭਾਗ ਵਿਚ ਲਗਾਏ ਗਏ, ਜਦ ਕਿ ਮਾਲ ਵਿਭਾਗ ਵਿਚ 42, ਬਿਜਲੀ ਨਿਗਮਾਂ ਵਿਚ 27, ਸਿੱਖਿਆ ਵਿਭਾਗ ਵਿਚ 9, ਨਿਗਮਾਂ ਵਿਚ 8, ਸਿਹਤ ਵਿਭਾਗ ਵਿਚ 5, ਪਸ਼ੂ ਪਾਲਣ ਅਤੇ ਡੇਅਰੀ, ਖੁਰਾਕ ਅਤੇ ਸਪਲਾਈ ਵਿਭਾਗ, ਸਿੰਚਾਈ, ਪੰਚਾਇਤ, ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗਾਂ ਵਿਚ 4-4 ਅਤੇ ਬਾਕੀ ਟ੍ਰੈਪ ਹੋਰ ਵੱਖ-ਵੱਖ ਵਿਭਾਗਾਂ ਵਿਚ ਲਗਾਏ ਗਏ । ਉਨ੍ਹਾਂ ਨੇ ਕਿਹਾ ਕਿ 40 ਦੇ ਲਗਭਗ ਟ੍ਰੈਪ ਇਸ ਕਾਰਣ ਫੇਲ੍ਹ ਹੋ ਗਏ ਕਿ ਉਨ੍ਹਾਂ ਦੇ ਭੇਤ ਬਰਕਰਾਰ ਨਹੀਂ ਰਹਿ ਸਕੇ । ਇਕ ਸੁਆਲ ਦੇ ਜਵਾਬ ਵਿਚ ਸ੍ਰੀ ਸਿਨਹਾ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਅਪਰਾਧ ਦਿਹਾਤੀ ਖੇਤਰਾਂ ਦੀ ਬਜਾਏ ਇਸ ਲਈ ਜ਼ਿਆਦਾ ਹੋ ਰਹੇ ਹਨ ਕਿ ਉੱਥੇ ਆਰਥਿਕ ਗਤੀਵਿਧੀਆਂ ਬਹੁਤ ਜ਼ਿਆਦਾ ਵੱਧ ਗਈਆਂ ਹਨ । ਉਨ੍ਹਾਂ ਨੇ ਕਿ ਰਾਜ ਚੌਕਸੀ ਬਿਊਰੋ ਸਰਕਾਰ ਦੁਆਰਾ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਨ ਦੀ ਦਿਸ਼ਾ ਵਿਚ ਡੂੰਘਾ ਯਤਨ ਕਰ ਰਿਹਾ ਹੈ ਅਤੇ ਪਿਛਲੇ ਇਕ ਸਾਲ ਦੇ ਦੌਰਾਨ ਹਾਸਿਲ ਕੀਤੀ ਗਈਆਂ ਉਪਲੱਬਧੀਆਂ ਇਸ ਦੀ ਜੀਊਂਦੀ ਜਾਗਦੀ ਮਿਸਾਲ ਹਨ । ਉਨ੍ਹਾਂ ਨੇ ਕਿਹਾ ਕਿ ਚੌਕਸੀ ਬਿਊਰੋ ਦੁਆਰਾ ਮਾਮਲਿਆਂ ਦੇ ਨਿਪਟਾਨ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ । ਜਿਸ ਵਿਚ ਸ਼ੁਰੂਆਤੀ ਜਾਂਚ ਨਾਲ ਸਬੰਧਤ ਮਾਮਲਿਆਂ ਨੂੰ 3 ਮਹੀਨੇ, ਨਿਯਮਿਤ ਮਾਮਲਿਆਂ ਨੂੰ 9 ਮਹੀਨੇ ਅਤੇ ਅਪਰਾਧਿਕ ਮਾਮਲਿਆਂ ਦਾ ਨਿਪਟਾਨ 15 ਮਹੀਨੇ ਦੇ ਦੌਰਾਨ ਹੱਲ ਕੀਤਾ ਜਾਵੇਗਾ । ਇਸ ਗੱਲ ਦੇ ਵੀ ਜ਼ੋਰਦਾਰ ਯਤਨ ਕੀਤੇ ਗਏ ਹਨ ਕਿ ਚੌਕਸੀ ਬਿਊਰੋ ਵੀ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ । ਇਸ ਮਾਮਲੇ ਵਿਚ ਗੁੜਗਾਉਂ ਅਤੇ ਪੰਚਕੂਲਾ ਦੇ ਚੌਕਸੀ ਬਿਊਰੋ ਦੇ ਨਿਰੀਖਕਾਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ । ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਸਾਬਕਾ ਸਰਕਾਰ ਦੇ ਦੌਰਾਨ ਨਿਯੁਕਤ ਕੀਤੇ ਗਏ ਹਰਿਆਣਾ ਲੋਕ ਸੇਵਾ ਕਮਿਸ਼ਨ ਨਾਲ ਸਬੰਧਤ ਮਾਮਲਿਆਂ ਵਿਚ ਜਾਂਚ ਆਖਿਰੀ ਪੜਾਅ 'ਤੇ ਹੈ । ਕੁਝ ਵਿਚ ਜਾਂਚ ਪੂਰੀ ਹੋ ਗਈ ਹੈ ਅਤੇ ਕੁਝ ਮਾਮਲਿਆਂ ਦੀ ਜਾਂਚ ਜਾਰੀ ਹੈ ।   ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਮੁੱਖ ਦੋਸ਼ੀਆਂ ਵਿਚ ਹਰਿਆਣਾ ਸਿਵਲ ਸੇਵਾ ਅਧਿਕਾਰੀ ਦੇਵੇਸ਼ਵਰ ਦਿਆਲ ਹੈ, ਜਿਨ੍ਹਾਂ ਨੂੰ ਪਹਿਲੀ ਸ਼੍ਰੇਣੀ ਨਿਆਂਇਕ ਮੈਜਿਸਟ੍ਰੇਟ ਰਿਵਾੜੀ ਦੁਆਰਾ ਉਦਯੋਗਪਤੀਆਂ ਤੋਂ ਕਮਿਸ਼ਨ ਦੇ ਰੂਪ ਵਿਚ ਰਿਸ਼ਵਤ ਲੈਂਣ ਅਤੇ ਮੋਟਾ ਪੈਸਾ ਕਮਾਉਣ ਦੇ ਦੋਸ਼ ਵਿਚ ਦੋ ਸਾਲ ਦੀ ਕੈਦ ਅਤੇ 5,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ । ਹਰਿਆਣਾ ਕਿਰਤ ਅਤੇ ਨਿਰਮਾਣ ਕਾਰਪੋਰੇਸ਼ਨ ਦੇ ਨਿਰਮਾਣ ਕੰਮਾਂ ਦੇ ਦੌਰਾਨ ਬੇਨਿਯਮੀਆਂ ਅਤੇ ਗਬਨ ਦੇ ਦੋਸ਼ ਵਿਚ ਕਿਰਤ ਕਾਰਪੋਰੇਸ਼ਨ ਲਿਮਟਿਡ, ਮੁੱਖ ਦਫਤਰ, ਹਰਿਆਣਾ ਦੇ ਉਪ-ਮੰਡਲ ਅਧਿਕਾਰੀ ਭਰਤ ਸਿੰਘ ਨੂੰ ਪਹਿਲੀ ਸ਼੍ਰੇਣੀ ਨਿਆਂਇਕ ਮੈਜਿਸਟ੍ਰੇਟ, ਸੋਨੀਪਤ ਦੁਆਰਾ ਦੋ ਸਾਲ ਦੀ ਕੈਦ ਅਤੇ 2,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ । ਇਸੇ ਤਰ੍ਹਾਂ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਰਤਿਆ ਦੇ ਉਪ-ਮੰਡਲ ਅਧਿਕਾਰੀ ਵੇਦ ਪ੍ਰਕਾਸ਼ ਸ਼ਰਮਾ ਨੂੰ ਬਿਜਲੀ ਕੁਨੈਕਸ਼ਨਾਂ ਦੇ ਲਈ ਰਿਸ਼ਵਤ ਲੈਣ ਦੇ ਦੋਸ਼ ਵਿਚ ਮੁੱਖ ਨਿਆਂਇਕ ਮੈਜਿਸਟ੍ਰੇਟ ਫਤਿਹਾਬਾਦ ਨੇ 3 ਸਾਲ ਦੀ ਕੈਦ ਅਤੇ 5,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ । ਉਨ੍ਹਾਂ ਨੇ ਕਿਹਾ ਕਿ ਫਾਰੂਕ ਨਗਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਓਮ ਪ੍ਰਕਾਸ਼ ਨੂੰ 5,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਮੁੱਖ ਨਿਆਂਇਕ ਮੈਜਿਸਟ੍ਰੇਟ, ਗੁੜਗਾਉਂ ਨੇ 7 ਸਾਲ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ । ਸ੍ਰੀ ਸਿਨਹਾ ਨੇ ਕਿਹਾ ਕਿ ਸਾਲ 2008 ਦੇ ਦੌਰਾਨ ਬਿਊਰੋ ਦੁਆਰਾ ਸੱਭ ਤੋਂ ਵੱਧ 435 ਸਰੋਤ ਰਿਪੋਰਟ ਦਰਜ਼ ਹੋਈ, ਇਸ ਦੀ ਤੁਲਨਾ ਵਿਚ 2007 ਵਿਚ 147 ਅਤੇ 2006 ਵਿਚ 138 ਮਾਮਲੇ ਦਰਜ਼ ਹੋਏ । ਇਸੇ ਤਰ੍ਹਾਂ, ਸਾਲ 2008 ਵਿਚ 195 ਮੁੱਢਲੀ ਜਾਂਚ ਸ਼ੁਰੂ ਹੋਈ, ਜਿਸ ਦੇ ਮੁਕਾਬਲੇ 2007 ਵਿਚ 102 ਅਤੇ 2006 ਵਿਚ 33 ਮਾਮਲੇ ਦਰਜ਼ ਹੋਏ । ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਮੁਹਿੰਮ ਤੇਜ਼ ਕੀਤੀ ਗਈ ਹੈ ਅਤੇ ਬਿਊਰੋ ਦੁਆਰਾ 309 ਨਿਯਮਿਤ ਜਾਂਚ, 2008 ਵਿਚ ਸ਼ੁਰੂ ਕੀਤੀ ਗਈ ਅਤੇ ਜਦ ਕਿ ਸਾਲ 2007 ਵਿਚ 122 ਲੋਕਾਂ ਦੇ ਖਿਲਾਫ  ਅਤੇ 2006 ਵਿਚ 171 ਲੋਕਾਂ ਦੇ ਖਿਲਾਫ ਨਿਯਮਿਤ ਜਾਂਚ ਸ਼ੁਰੂ ਕੀਤੀ ਗਈ । ਉਨ੍ਹਾਂ ਨੇ ਕਿਹਾ ਕਿ ਬਿਊਰੋ ਨੇ ਚੱਲ ਰਹੀ ਜਾਂਚਾਂ ਨੂੰ ਤੇਜ਼ੀ ਨਾਲ ਨਿਪਟਨ ਦਾ ਯਤਨ ਕੀਤਾ ਹੈ  ।  ਜਿਸ ਦੇ ਨਤੀਜੇ ਵੱਜੋਂ 197 ਮੁੱਢਲੀ ਜਾਂਚਾਂ ਦਾ ਨਿਪਟਾਰਾ ਕੀਤਾ ਗਿਆ ਹੈ, ਜਦ ਕਿ 2007 ਵਿਚ ਸਿਰਫ 62 ਮੁੱਢਲੀ ਜਾਂਚਾਂ ਦਾ ਨਿਪਟਾਰਾ ਕੀਤਾ ਗਿਆ ਸੀ ਅਤੇ ਸਾਲ 2006 ਵਿਚ ਸਿਰਫ 22 ਜਾਂਚਾਂ ਦਾ ਨਿਪਟਾਰਾ ਕੀਤਾ ਗਿਆ ਸੀ । ਇਸ ਦੇ ਇਲਾਵਾ, ਸਾਲ 2008 ਦੇ ਦੌਰਾਨ 232 ਨਿਯਮਿਤ ਜਾਂਚਾਂ ਦਾ ਵੀ ਨਿਪਟਾਰਾ ਕੀਤਾ ਗਿਆ । ਜਦ ਕਿ ਸਾਲ 2007 ਵਿਚ 179 ਅਤੇ 2006 ਵਿਚ 114 ਨਿਯਮਿਤ ਜਾਂਚਾਂ ਦਾ ਨਿਪਟਾਰਾ ਕੀਤਾ ਗਿਆ ।       ਉਨ੍ਹਾਂ ਨੇ ਕਿਹਾ ਕਿ ਇਸ ਸਾਲ 301 ਅਪਰਾਧਿਕ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ, ਜਦ ਕਿ ਸਾਲ 2007 ਵਿਚ 267 ਅਤੇ ਸਾਲ 2006 ਵਿਚ 114 ਅਪਰਾਧਿਕ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਸੀ । ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰਾਜ ਟਰਾਂਸਪੋਰਟ ਦੀ ਵਿਸ਼ੇਸ਼ ਚੈਕਿੰਗ ਦੇ ਦੌਰਾਨ ਰਾਜ ਟਰਾਂਸਪੋਰਟ ਦੀਆਂ 1001 ਬੱਸਾਂ ਨੂੰ ਚੈਕ ਕੀਤਾ ਗਿਆ । ਜਿਨ੍ਹਾਂ ਵਿਚ 1471 ਯਾਤਰੀ ਬਿਨਾਂ ਟਿਕਟ ਯਾਤਰਾ ਕਰਦੇ ਹੋਏ ਪਾਏ ਗਏ, ਜਿਨ੍ਹਾਂ ਤੋਂ ਜੁਰਮਾਨੇ ਦੇ ਰੂਪ ਵਿਚ 2.40 ਲੱਖ ਰੁਪਏ ਦੀ ਰਕਮ ਵਸੂਲ ਕੀਤੀ ਗਈ । ਉਨ੍ਹਾਂ ਨੇ ਕਿਹਾ ਕਿ ਬਿਊਰੋ ਦੀ ਤਕਨੀਕੀ ਸ਼ਾਖਾ ਨੇ 32 ਵਿਸ਼ੇਸ਼ ਚੈਕਿੰਗ ਕੀਤੀ, ਜਿਸ ਦੀ ਮੁਲਾਂਕਣ ਦੀ ਰਿਪੋਰਟ ਸਰਕਾਰ ਨੂੰ ਭੇਜੀ ਗਈ । ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਚੁੱਕੇ ਗਏ ਕਦਮਾਂ ਦਾ ਉਲੇਖ ਕਰਦੇ ਹੋਏ ਸ੍ਰੀ ਸਿਨਹਾ ਨੇ ਕਿਹਾ ਕਿ ਸੂਬੇ ਵਿਚ ਚੱਲ ਰਹੀ ਜਾਂਚਾਂ ਨੂੰ ਜਲਦੀ ਨਾਲ ਨਿਪਟਾਉਣ ਦੇ ਲਈ ਡੂੰਘੇ ਯਤਨ ਕੀਤੇ ਜਾਣਗੇ ਅਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਰੰਗੇ ਹੱਥੀ ਫੜਨ ਦੇ ਲਈ ਵੱਧ ਤੋਂ ਵੱਧ ਟ੍ਰੈਪ ਲਗਾ ਕੇ ਧਰਪਕੜ ਕੀਤੀ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਬਿਊਰੋ ਦੇ ਕਰਮਚਾਰੀਆਂ ਨੂੰ ਕੰਪਿਊਟਰ ਦਾ ਭਰਪੂਰ ਵਰਤੋਂ ਕਰਨ ਦੀ ਸਿੱਖਲਾਈ ਦਿੱਤੀ ਜਾਵੇਗੀ । ਉਨ੍ਹਾਂ ਨੇ ਫਿਰ ਦਹੁਰਾਇਆ ਕਿ ਚੌਕਸੀ ਬਿਊਰੋ ਨੂੰ ਸੌਂਪੀ ਗਈ ਸਾਰੀ ਜਾਂਚਾਂ ਨੂੰ ਤਤਪਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਵੱਧ ਤੋਂ ਵੱਧ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਯਤਨ ਕੀਤੇ ਜਾਣਗੇ ।   ਸ੍ਰੀ ਸਿਨਹਾ ਨੇ ਕਿਹਾ haryanavigilance.gov.in ਵੇਬਸਾਈਟ ਸ਼ੁਰੂ ਕੀਤੀ ਗਈ ਅਤੇ ਜਿਸ 'ਤੇ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ਦੀ ਸੂਚਨਾ ਦਿੱਤੀ ਜਾ ਸਕਦੀ ਹੈ । ਇਸ ਦੇ ਇਲਾਵਾ, ਬਿਊਰੋ ਦੁਆਰਾ ਟੋਲਫ੍ਰੀ ਨੰਬਰ 1800-80-2022 ਚੌਕਸੀ ਬਿਊਰੋ ਦੇ ਪੰਚਕੂਲਾ ਮੁੱਖ ਦਫਤਰ ਵਿਚ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਲੋਕ ਆਪਣੀ ਸ਼ਿਕਾਇਤਾਂ ਦਰਜ਼ ਕਰਵਾ ਸਕਣ ਅਤੇ ਭ੍ਰਿਸ਼ਟ ਅਧਿਕਾਰੀਆਂ ਦੇ ਬਾਰੇ ਵਿਚ ਸੂਚਨਾ ਦੇ ਸਕਣ । ਰਾਜ ਚੌਕਸੀ ਬਿਊਰੋ ਦੀ ਸਥਾਪਨਾ 1966 ਵਿਚ ਕੀਤੀ ਗਈ ਸੀ ਅਤੇ ਮੌਜ਼ੂਦਾ ਸਮੇਂ ਵਿਚ ਪੁਲਿਸ ਮਹਾਂਨਿਰਦੇਸ਼ਕ ਦੀ ਅਗਵਾਈ ਵਿਚ ਕੰਮ ਕਰ ਰਹੀ ਹੈ । ਇਸ ਦੇ ਇਲਾਵਾ, ਪੁਲਿਸ ਮਹਾਂਨਿਰੀਖਕ ਰੈਂਕ ਦੇ ਦੋ ਅਧਿਕਾਰੀ ਵੀ ਪੁਲਿਸ ਮਹਾਂਨਿਰਦੇਸ਼ਕ ਦੇ ਦਿਨ-ਪ੍ਰਤੀ ਦੇ ਕੰਮਾਂ ਵਿਚ ਨਿਯੁਕਤੀ ਕੀਤੀ ਗਈ ਹੈ । ਸੂਬੇ ਵਿਚ ਬਿਊਰੋ ਦੇ ਪੰਚਕੂਲਾ, ਅੰਬਾਲਾ, ਗੁੜਗਾਉਂ, ਰੋਹਤਕ ਅਤੇ ਹਿਸਾਰ ਵਿਚ ਥਾਣੇ ਖੋਲ੍ਹੇ ਗਏ ਹਨ । ਮੌਜ਼ੂਦਾ ਸਮੇਂ ਵਿਚ ਇਕ ਉਪ-ਪੁਲਿਸ ਮਹਾਂਨਿਰਦੇਸ਼ਕ ਪੰਚਕੂਲਾ ਦਾ ਇੰਚਾਰਜ ਹੈ ।


ਪੱਤਰਕਾਰ ਦੇ ਘਰ ਜਬਰੀ ਕਬਜ਼ਾ ਕਰਨ ਆਏ 7 ਵਿਅਕਤੀਆਂ ਖਿਲਾਫ ਮਾਮਲਾ ਦਰਜ਼    ਮਲੋਟ 7 ਜਨਵਰੀ ( ਜੱਸਲ)

ਪੱਤਰਕਾਰ ਦੇ ਘਰ ਜਬਰੀ ਕਬਜ਼ਾ ਕਰਨ ਆਏ 7 ਵਿਅਕਤੀਆਂ ਖਿਲਾਫ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੂਸਾਰ ਸਥਾਨਕ ਸ਼ਹਿਰ ਦੇ ਕਾਲਜ਼ ਰੋਡ ਤੇ ਸਥਿਤ ਸਵ: ਪੱਤਰਕਾਰ ਰਾਣਾ ਸੁਖੀਜਾ ਦੇ ਘਰ ਕੁਝ ਕਥਿਤ ਗੁੰਡਾ ਅਨਸਰਾਂ ਨੇ ਅਚਾਨਕ ਹਮਲਾ ਕਰਕੇ ਮਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਸਵ: ਪੱਤਰਕਾਰ ਰਾਣਾ ਸੁਖੀਜਾ ਦੀ ਵਿਧਵਾ ਪਤਨੀ ਨੀਲਮ ਸੁਖੀਜਾ ਉਨ੍ਹਾਂ ਦੇ ਲੜਕੇ ਸੁਲਭ ਸੁਖੀਜ਼ਾ ਅਤੇ ਹੋਰ ਪਰਿਵਾਰਕ ਮੈਂਬਰ ਘਰ ਵਿੱਚ ਖਾਣਾ ਖਾ ਰਹੇ ਸਨ ਕਿ ਉਕਤ ਅਨਸਰਾਂ ਨੇ ਹਮਲਾ ਕਰਕੇ ਇਸ ਹਮਲੇ ਵਿੱਚ ਸੁਲਭ ਸੁਖੀਜਾ ਨੂੰ ਸੱਟਾਂ ਲੱਗਣ ਕਾਰਨ ਸਿਵਿਲ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲਿਸ ਨੇ 7 ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਲਭ ਸੁਖੀਜਾ ਨੇ ਦੱਸਿਆ ਕਿ ਉਹ ਕਈ ਵਰ੍ਹਿਆਂ ਤੋਂ ਇਸ ਮਕਾਨ ਵਿੱਚ ਕਿਰਾਏਦਾਰ ਵਜੋਂ ਰਹਿ ਰਹੇ ਸਨ। ਇਸ ਮਕਾਨ ਨੂੰ ਖਰੀਦਣ ਲਈ ਉਨ੍ਹਾਂ ਦੀ ਮਕਾਨ ਮਾਲਕ ਨਾਲ ਗੱਲਬਾਤ ਚੱਲ ਰਹੀ ਸੀ ਕਿ ਅਚਾਨਕ ਉਨ੍ਹਾਂ ਦੇ ਪਿਤਾ ਰਾਣਾ ਸੁਖੀਜ਼ਾ ਦਾ ਦੇਹਾਂਤ ਹੋ ਗਿਆ। ਜਿਸ ਦੇ ਚਲਦਿਆਂ ਮਕਾਨ ਮਾਲਕ ਨਾਲ ਕੁਝ ਜ਼ਮੀਨੀ ਦਲਾਲਾਂ ਨੇ ਸੌਦਾ ਕਰ ਲਿਆ। ਜਿਸ ਤੋਂ ਬਾਅਦ ਸੁਖੀਜ਼ਾ ਪਰਿਵਾਰ ਨੇ ਮਾਣਯੋਗ ਕੋਰਟ ਵਿੱਚ ਅਪੀਲ ਕੀਤੀ। ਜਿਸ ਤੇ ਫੈਂਸਲਾ ਸੁਣਾਉਂਦਿਆਂ ਮਾਣਯੋਗ ਅਦਾਲਤ ਨੇ ਸੁਖੀਜ਼ਾ ਪਰਿਵਾਰ ਨੂੰ ਸਟੇਅ ਦੇ ਦਿੱਤਾ। ਜਿਸ ਦੀ ਸੁਣਵਾਈ 9 ਜਨਵਰੀ ਨੂੰ ਹੋਣ ਜਾ ਰਹੀ ਸੀ। ਸੋਮਵਾਰ ਸ਼ਾਮ ਕਰੀਬ ਤਿੰਨ ਵਜੇ ਜ਼ਮੀਨੀ ਦਲਾਲਾਂ ਨੇ ਘਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਸੁਖੀਜ਼ਾ ਪਰਿਵਾਰ ਨੂੰ ਬਚਾਇਆ ਜਾ ਸਕਿਆ। ਪੀੜਤ ਪਰਿਵਾਰ ਨੇ ਇਸ ਦੀ ਜਾਣਕਾਰੀ ਡੀ ਐਸ ਪੀ ਮਨਮੋਹਨ ਸ਼ਰਮਾ, ਐਸ ਐਚ ਓ ਪਰਮਜੀਤ ਸਿੰਘ ਨੂੰ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੀੜਤ ਪਰਿਵਾਰ ਦੇ ਬਿਆਨਾ ਤੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰ ਲਿਆ। ਖਬਰ ਲਿਖੇ ਜਾਣ ਤੱਕ ਉਕਤ ਵਿਅਕਤੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸਨ।


 ਪੁਲਿਸ ਨੂੰ ਗੁੰਮਰਾਹ ਕਰਨ ਵਾਲੇ ਆੜਤੀਏ ਤੇ ਪਰਚਾ ਦਰਜ ਕੀਤਾ ਜਾਵੇਗਾ-ਡੀ ਐਸ ਪੀ ਸ਼ਰਮਾਂ
ਮਲੋਟ 7 ਜਨਵਰੀ (ਜੱਸਲ )

ਪੁਲਿਸ ਅਤੇ ਲੈਣਦਾਰਾਂ ਨਾਲ ਪਿਛਲੇ ਕਈ ਮਹੀਨਿਆਂ ਤੋਂ ਲੁਕਣ-ਮੀਟੀ ਦੀ ਖੇਡ ਖੇਡਦਾ ਆ ਰਿਹਾ ਗੁੰਮਸ਼ੁਦਾ ਆੜਤੀਆ ਜਿਸ ਨਾਟਕੀ ਢੰਗ ਨਾਲ ਗਾਇਬ ਹੋਇਆ ਸੀ, ਉਸੇ ਨਾਟਕੀ ਢੰਗ ਨਾਲ ਅੱਜ ਸਥਾਨਕ ਡੀ ਐਸ ਪੀ ਕੋਲ ਪੇਸ਼ ਹੋ ਗਿਆ। ਸਥਾਨਕ ਡੀ ਐਸ ਪੀ ਮਨਮੋਹਨ ਸ਼ਰਮਾਂ ਨੇ ਉਕਤ ਮਾਮਲੇ 'ਚ ਗੱਲਬਾਤ ਕਰਦਿਆਂ ਭਾਵੇਂ ਉਕਤ ਆੜਤੀ ਤੇ ਪੁਲਿਸ ਅਤੇ ਕਾਨੂੰਨ ਨੂੰ ਗੁੰਮਰਾਹ ਕਰਨ ਦੇ ਇਲਜਾਮ 'ਚ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤੇ ਜਾਣ ਦੀ ਗੱਲ ਆਖੀ ਹੈ। ਪਰ ਪੁਲਿਸ ਨੂੰ ਗੁਮਰਾਹ ਕਰਕੇ ਨਾਟਕੀ ਢੰਗ ਨਾਲ ਬੀਤੀ 21 ਅਕਤੂਬਰ 08 ਨੂੰ ਸ਼ੱਕੀ ਹਲਾਤਾਂ ਵਿਚ ਗਾਇਬ ਹੋਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਸਿਰਜਨ ਵਾਲੇ ਨੂੰ ਪੁਲਿਸ ਸਿਆਸੀ ਦਬਾਅ ਦੇ ਚਲਦਿਆਂ ਕਾਰਵਾਈ ਕਰਨ ਤੋਂ ਟਾਲ੍ਹਾ ਵੱਟ ਰਹੀ ਜਾਪਦੀ ਹੈ। ਜਦੋਂ ਸਥਾਨਕ ਡੀ ਐਸ ਪੀ ਨੂੰ ਉਕਤ ਆੜਤੀਏ ਦੇ ਗਾਇਬ ਹੋਣ ਸੰਬੰਧੀ ਅਸਲ ਕਾਰਨਾ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਆੜਤੀਏ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਤੇ ਜਿਸ ਦਾ ਗੁਰੂ ਹਰਸਹਾਏ ਤੋਂ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਮਾਗੀ ਹਾਲਤ ਠੀਕ ਹੋਣ ਤੇ ਹੀ ਆੜਤੀ ਤੋਂ ਪੁੱਛ ਗਿੱਛ ਸ਼ੁਰੂ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਕਰੀਬ ਢਾਈ ਮਹੀਨੇ ਪਹਿਲਾਂ ਦਿਨ ਚੜ੍ਹਦਿਆਂ ਸਾਰ ਹੀ ਸ਼ਹਿਰ ਵਿਚ ਇਕ ਆੜ੍ਹਤੀਏ ਦੇ ਗੁੰਮ ਹੋਣ ਦੀ ਖਬਰ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ । ਮੁੱਖ ਮੰਤਰੀ ਦਾ ਨਿੱਜੀ ਹਲਕਾ ਹੌਣ ਕਾਰਨ ਪੁਲਿਸ ਦੇ ਵੀ ਹੱਥ ਪੈਰ ਫੁੱਲ ਗਏ ਸਨ ਕਿਉਕਿ ਗੁੰਮ ਹੋਏ ਕੁਲਵਿੰਦਰ ਸਿੰਘ ਮੈਣੀ ਨਾਂਅ ਦੇ ਆੜਤੀਏ ਦੇ ਨਹਿਰ ਲਾਗਿਓ  ਮੌਪਡ, ਬੂਟ, ਸਿਰ ਤੇ ਬੰਨ੍ਹੇ ਹੋਈ ਛੋਟੀ ਦਸਤਾਰ ਅਤੇ ਮੋਬਾਇਲ ਫੋਨ ਮਿਲਣ ਦੀ ਖਬਰ ਨੇ ਇਲਾਕੇ ਵਿਚ ਪੁੱਜਦਿਆਂ ਸਾਰ ਹੀ ਸਨਸਨੀ ਫੈਲਾ ਦਿੱਤੀ ਸੀ। ਇਸ ਘਟਨਾਂ ਨੂੰ ਸੁਣਕੇ ਆਮ ਲੋਕਾਂ ਨੇ ਡਰਾਮਾਂ ਕਰਾਰ ਦਿਦਿਆਂ ਆੜਤੀਏ ਤੇ ਆਪਣੇ ਪਰਿਵਾਰਕ ਮੈਬਰਾਂ ਨਾਲ ਰੱਲਕੇ ਸਿਰੇ ਚਾੜ੍ਹੀ ਸਕੀਮ ਦਾ ਅਸਲ ਕਾਰਨ  ਕਿਸਾਨਾਂ ਦੇ ਕਰਜ਼ਿਆਂ ਦੇ ਬੋਝ ਤੋ ਖਹਿੜਾ ਛਡਾਉਣ ਲਈ ਡਰਾਮਾਂ ਖੇਡੇ ਜਾਣ ਦੀ ਗੱਲ ਆਖੀ ਜਾ ਰਹੀ ਸੀ। ਸ਼ੱਕੀ ਹਾਲਾਤਾਂ 'ਚ ਨਾਟਕੀ ਢੰਗ ਨਾਲ ਲਾਪਤਾ ਹੋਇਆ ਸਥਾਨਕ ਸ਼ਹਿਰ ਦੀ ਗੁਰੂ ਨਾਨਕ ਨਗਰੀ ਦੇ ਵਾਰਡ 21 ਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਮੈਣੀ ਨਾਂਅ ਦਾ ਆੜਤੀਆ ਅੱਜ ਮੁੜ ਦੁਬਾਰਾ ਨਾਟਕੀ ਢੰਗ ਨਾਲ ਪ੍ਰਗਟ ਹੋ ਗਿਆ। ਭਰੋਸੇਯੋਗ ਸੂਤਰਾਂ ਅਨੁਸਾਰ ਪਰ ਆਪਣੇ ਤੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕਾਰਵਾਈ ਤੋਂ ਬਚਣ ਲਈ ਬੀਤੀ ਸ਼ਨੀਚਰਵਾਰ ਦੀ ਰਾਤ ਤੋਂ ਹੀ ਆੜਤੀਆਂ ਅਕਾਲੀ ਆਗੂਆ ਦੀ ਸ਼ਰਨ ਵਿੱਚ ਸੀ। ਐਤਵਾਰ ਸਵੇਰੇ ਪਿੰਡ ਸਥਿਤ ਰਿਹਾਇਸ਼ ਤੇ ਹੌਣ ਦੀ ਸੂਚਨਾਂ ਮਿਨਣ ਤੇ ਵੀ ਪੁਲਿਸ ਨੇ ਉਸ ਨੂੰ ਕਾਬੂ ਕਰਨ ਦੀ ਹਿੰਮਤ ਨਹੀ ਜੁਟਾਈ। ਪੁਲਿਸ ਨੇ ਕਾਬੂ ਕਰਨ ਦੀ ਥਾਂ ਪਿੰਡ ਵਿਚ ਆੜਤੀਏ ਦੇ ਹੌਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਇਸੇ ਘਟਨਾ ਕ੍ਰਮ ਦੇ ਵਿਚ ਹੀ ਉਕਤ ਆੜਤੀਆ ਅੱਜ ਥਾਣਾ ਸਦਰ ਵਿਖੇ ਪੇਸ਼ ਹੋਣ ਦੀ ਥਾਂ ਨਾਟਕੀ ਢੰਗ ਨਾਲ ਅੱਜ ਸਥਾਨਕ ਡੀ ਐਸ ਪੀ ਅੱਗੇ ਜਾ ਪੇਸ਼ ਹੋਇਆ। ਜਿਸ ਦੀ ਪੇਸ਼ੀ 'ਚ ਵੀ ਇਕ ਉੱਘੇ ਅਕਾਲੀ ਆਗੂ ਦੀ ਭਾਰੀ ਸ਼ਮੂਲੀਅਤ ਵੀ ਦੱਸੀ ਜਾ ਰਹੀ ਹੈ। ਅੱਗੇ ਘਟਨਾਕ੍ਰਮ ਕੀ ਹੁੰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ, ਪਰ ਉਕਤ ਆੜਤੀਏ ਦੀ ਗੁੰਮਸ਼ੁਦਗੀ ਅਤੇ ਹੁਣ ਮੁੜ ਵਾਪਸੀ ਸਥਾਨਕ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਸੁੰਨੇ ਘਰ ਵਿੱਚ ਚੋਰੀ
ਖਰੜ, 7 4૩੨૰ૼ-(ਜਸਵੀਰ  )

ਖਰੜ ਪੁਲੀਸ ਨੇ ਰਮੇਸ਼ ਪਾਲ ਸਿੰਘ ਵਸਨੀਕ ਸੈਕਟਰ 4 ਖਰੜ ਦੀ ਸ਼ਿਕਾਇਤ ਤੇ ਉਸਦੇ ਸੁੰਨੇ ਪਏ ਘਰ ਵਿੱਚ ਚੋਰੀ ਹੋਣ ਸਬੰਧੀ ਆਈ ਪੀ ਸੀ ਦੀ ਧਾਰਾ 454, 380 ਅਧੀਨ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਮਿਤੀ 31 ਦਸੰਬਰ ਨੂੰ ਆਪਣੇ ਪਿੰਡ ਗਿਆ ਸੀ ਅਤੇ ਬੀਤੇ ਕੱਲ ਜਦੋਂ ਵਾਪਿਸ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ ਅਤੇ ਘਰੇਲੂ ਸਾਮਾਨ ਚੋਰੀ ਹੋ ਚੁੱਕਿਆ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

10 ਕਿੱਲੋ ਭੁੱਕੀ ਸਮੇਤ ਕਾਬੂ
ਕੁਰਾਲੀ, 7 ਜਨਵਰੀ : (ਜਸਵੀਰ  )

ਕੁਰਾਲੀ ਪੁਲੀਸ ਨੇ ਕੇਸਰ ਸਿੰਘ ਵਸਨੀਕ ਪਿੰਡ ਅਧਰੇੜਾ, ਥਾਣਾ ਕੁਰਾਲੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 10 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਸ਼ਾਮ ਸੁੰਦਰ ਪੁਲੀਸ ਪਾਰਟੀ ਦੇ ਨਾਲ ਪਿੰਡ ਦੁਸਾਰਨਾ ਤੋਂ ਪਿੰਡ ਫਤਹਿਗੜ੍ਹ ਨੂੰ ਜਾ ਰਿਹਾ ਸੀ ਜਿੱਥੇ ਉਸਨੂੰ ਕੱਚੀ ਪਹੀ ਤੇ ਬੈਠਾ ਇਹ ਵਿਅਕਤੀ ਦਿਖਾਈ ਦਿੱਤਾ। ਇਸਦੀ ਜਾਂਚ ਕਰਨ ਤੇ 10 ਕਿੱਲੋ ਭੁੱਕੀ ਬਰਾਮਦ ਹੋਈ। ਇਸ ਸਬੰਧੀ ਐਨ ਡੀ ਪੀ ਐਸ ਐਕਟ ਦੀ ਧਾਰਾ 15/61/85 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

16 ਪੇਟੀਆਂ ਸ਼ਰਾਬ ਸਮੇਤ ਤਿੰਨ ਕਾਬੂ
ਜੀਰਕਪੁਰ/ਲਾਲੜੂ, 7 ਜਨਵਰੀ : (ਜਸਵੀਰ  )

ਜੀਰਕਪੁਰ ਪੁਲੀਸ ਨੇ ਰਾਮ ਦਿਆਲ ਵਸਨੀਕ ਪਿੰਡ ਸ਼ੇਰ ਸਿੰਘ ਵਾਲਾ, ਫਰੀਦਕੋਟ, ਰਘਬੀਰ ਸਿੰਘ ਵਸਨੀਕ ਸੁੱਲਰ ਕਲੋਨੀ ਪਟਿਆਲਾ ਨੂੰ ਇੱਕ ਕਾਰ ਸਮੇਤ ਕਾਬੂ ਕਰਕੇ ਇਹਨਾਂ ਕੋਲੋਂ 60 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਰਾਮ ਦਿਆਲ ਸਮੇਤ ਪੁਲੀਸ ਪਾਰਟੀ ਕਾਲਕਾ ਰੋਡ ਤੇ ਮੌਜੂਦ ਸੀ ਜਦੋਂ ਬਲਟਾਣਾ ਵਾਲੇ ਪਾਸਿਓਂ ਕਾਰ ਨੰ: ਪੀ ਬੀ 11 ਏ ਸੀ 6791 ਆਈ ਅਤੇ ਇਸਨੂੰ ਰੋਕ ਕੇ ਚੈਕ ਕੀਤਾ ਗਿਆ ਤਾਂ ਇਸ ਵਿੱਚੋਂ ਸ਼ਰਾਬ ਬਰਾਮਦ ਹੋਈ। ਇਸ ਸਬੰਧੀ ਐਕਸਾਈਜ਼ ਐਕਟ ਦੀ ਧਾਰਾ 61-1-14 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਲਾਲੜੂ ਪੁਲੀਸ ਨੇ ਕੁਲਦੀਪ ਸਿੰਘ ਵਸਨੀਕ ਕਰਤਾਰ ਨਗਰ ਅੰਬਾਲਾ ਨੂੰ ਗ੍ਰਿਫਤਾਰ ਕਰਕੇ 10 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਪੁਲੀਸ ਅਨੁਸਾਰ ਇਹ ਵਿਅਕਤੀ ਆਪਣੀ ਗੱਡੀ ਵਿੱਚ ਆ ਰਿਹਾ ਸੀ ਅਤੇ ਜਦੋਂ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਰੁਕਿਆ ਨਹੀਂ। ਉਸਨੂੰ ਕਾਬੂ ਕਰਕੇ ਗੱਡੀ ਨੂੰ ਚੈਕ ਕੀਤਾ ਗਿਆ ਤਾਂ ਉਸ ਵਿੱਚੋਂ ਉਪਰੋਕਤ ਸ਼ਰਾਬ ਬਰਾਮਦ ਹੋਈ।

ਚੋਰੀ ਦਾ ਸਾਮਾਨ ਵੇਚਦੇ ਰੰਗੇ ਹੱਥੀਂ ਕਾਬੂ

ਲਾਲੜੂ, 7 ਦਸੰਬਰ : (ਜਸਵੀਰ  )
ਲਾਲੜੂ ਪੁਲੀਸ ਨੇ ਅਸ਼ੋਕ ਕੁਮਾਰ ਵਸਨੀਕ ਸਮਲਹੇੜੀ ਕਲੋਨੀ ਲਾਲੜੂ ਅਤੇ ਹਰਦੇਸ਼ ਪਾਲ ਵਸਨੀਕ ਪਿੰਡ ਦੱਪਰ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਸਹਾਇਕ ਥਾਣੇਦਾਰ ਅਮਰੀਕ ਸਿੰਘ ਅਤੇ ਉਸਦੇ ਨਾਲ ਪੁਲੀਸ ਪਾਰਟੀ ਨਜ਼ੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਉਕਤ ਵਿਅਕਤੀ ਗੋਲਡਨ ਟ੍ਰੈਕਸ ਕੰਪਨੀ ਦੇ ਬੇਆਬਾਦ ਕੁਆਟਰਾਂ ਨੇੜੇ ਬਣੀ ਕੰਧ ਦੇ ਲੋਹੇ ਦੀਆਂ ਗਰਿੱਲਾਂ ਚੋਰੀ ਕਰਕੇ ਵੇਚਦੇ ਸਨ ਅਤੇ ਅੱਜ ਵੀ ਉਹ ਗਰਿੱਲਾਂ ਚੋਰੀ ਕਰਕੇ ਝਰਮੜੀ ਕੁਰਲੀ ਸੜਕ ਤੇ ਆਉਣਗੇ। ਪੁਲੀਸ ਨੇ ਨਾਕਾ ਲਗਾ ਕੇ ਉਕਤ ਦੋਸ਼ੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਆਈ ਪੀ ਸੀ ਦੀ ਧਾਰਾ 379, 411 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
 

ਚੋਰੀ ਦੇ ਕੰਪਿਊਟਰ ਅਤੇ ਹੋਰ ਸਮਾਨ ਸਮੇਤ ਕਾਬੂ
ਮੁਹਾਲੀ,6 ਜਨਵਰੀ-ਕੁਲਵੰਤ ਗਿੱਲ


ਮੁੱਲਾਂਪੁਰ ਗਰੀਬਦਾਸ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਚੋਰੀ ਦੇ ਕੰਪਿਊਟਰ ਅਤੇ ਹੋਰ ਸਮਾਨ ਸਮੇਤ ਕਾਬੂ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਕ੍ਰਿਸਨ ਕੁਮਾਰ ਮਲਹੋਤਰਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਕਿਸੀ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦਾ ਕੰਪਿਊਟਰ, ਪ੍ਰਿੰਟਰ ਅਤੇ ਹੋਰ ਸਮਾਨ ਚੋਰੀ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਜੋਤੀ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਮੁੱਲਾਂਪੁਰ ਨੂੰ ਸਮਾਨ ਸਮੇਤ ਗ੍ਰਿਫਤਾਰ ਕਰ ਲਿਆ । ਜਿਸਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਉਸਨੂੰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਪਹਿਲਾਂ ਵੀ ਕਈ ਚੋਰੀਆਂ ਕਰ ਚੁੱਕਾ ਹੈ। ਪੁਲਿਸ ਨੂੰ ਕਈਂ ਅਹਿਮ ਸੁਰਾਗ ਮਿਲਣ ਦੀ ਆਸ ਹੈ।


ਮਹਾਜਨ ਸ਼ੂਜ਼ ਦੇ ਮਾਲਿਕ ਦੀ ਗਰਦਨ ਤੇ ਗੰਡਾਸੀ ਰੱਖ ਕੇ ਜਾਨੋ ਮਾਰਨ ਦੀ ਧਮਕੀ
ਮੁਹਾਲੀ, 6 ਜਨਵਰੀ (ਕੁਲਵੰਤ ਗਿੱਲ)

ਬੀਤੀ ਸ਼ਾਮ ਫੇਜ਼-7 ਦੇ ਇੱਕ ਸ਼ੋਰੂਮ ਵਿੱਚ ਦਾਖਲ ਹੋ ਕੇ 50-60 ਵਿਅਕਤੀਆਂ ਵੱਲੋਂ ਫਿਲਮੀ ਅੰਦਾਜ ਵਿੱਚ ਗਰਦਨ ਤੇ ਗੰਡਾਸੀ ਰੱਖ ਕੇ ਸ਼ੋਰੂਮ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋਣ ਦੀ ਘਟਨਾ ਕਾਰਨ ਦੁਕਾਨਦਾਰਾਂ ਵਿੱਚ ਖੌਫ ਪਾਇਆ ਜਾ ਰਿਹਾ ਹੈ। ਇਸ ਗੁੰਡਾਗਰਦੀ ਦੀ ਘਟਨਾ ਦੀ ਜਾਣਕਾਰੀ ਦਿੰਦਿਆਂ ਫੇਜ਼-7 ਦੇ ਸ਼ੋਰੂਮ ਨੰਬਰ 70 (ਮਹਾਜਨ ਸ਼ੂਜ਼) ਦੇ ਮਾਲਕ ਅਭੈ ਮਹਾਜਨ ਨੇ ਮੀਡੀਆ ਨੂੰ ਦੱਸਿਆ ਕਿ ਬੀਤੀ ਸ਼ਾਮ ਲਗਭਗ 6 ਵਜੇ ਉਹ ਆਪਣੀ ਦੁਕਾਨ ਵਿੱਚ ਬੈਠਾ ਸੀ ਤਾਂ ਉਸ ਦੀ ਦੁਕਾਨ ਅੰਦਰ 50-60 ਵਿਅਕਤੀਆਂ ਨੇ ਅੰਦਰ ਦਾਖਿਲ ਹੋ ਕੇ ਉਸ ਦੀ ਗਰਦਨ ਤੇ ਗੰਡਾਸੀ ਰੱਖ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਬਾਅਦ ਵਿੱਚ ਇਹ ਵਿਅਕਤੀ ਆਪਣੀਆਂ ਗੱਡੀਆਂ ਵਿੱਚ ਫਰਾਰ ਹੋ ਗਏ। ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਤੁਰੰਤ ਪੁਲੀਸ ਨੂੰ ਦਿੱਤੀ ਗਈ।ਅੱਜ ਮੌਕੇ ਦਾ ਜਾਇਜਾ ਲੈਣ ਆਏ ਐਸ ਐਚ ਓ ਮਟੌਰ ਸ੍ਰ ਦਵਿੰਦਰ ਸਿੰਘ ਨੂੰ ਅਭੈ ਮਹਾਜਨ (ਮਾਲਕ), ਮਾਰਕੀਟ ਦੇ ਪ੍ਰਧਾਨ ਸਰਬਜੀਤ ਸਿੰਘ, ਜੇ ਪੀ ਸਿੰਘ ਵੱਲੋਂ ਘਟਨਾ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਆਪਣੀ ਸੁਰੱਖਿਆ ਨੂੰ ਲੈ ਕੇ ਚਿਤਿੰਤ ਵਿਖਾਈ ਦੇ ਰਹੇ ਅਭੈ ਮਹਾਜਨ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਫਿਰ ਪਤਾ ਨਹੀਂ ਇਹ ਗੁੰਡੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਕਿਉਂ ਦੇ ਕੇ ਗਏ ਹਨ। ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਦੀ ਕਾਪੀ ਦਿੰਦਿਆਂ ਅਭੈ ਨੇ ਦੱਸਿਆ ਕਿ ਹਮਲਾਵਰ ਚਿੱਟੇ ਰੰਗ ਦੀ ਹਰਿਆਣਾ ਨੰਬਰ ਦੀ ਏਸੰਟ ਕਾਰ ਨੰਬਰ ਐਚ ਆਰ 16-ਸੀ-4042 ਅਤੇ ਕਈ ਹੋਰ ਕਾਰਾਂ (ਜਿਨ੍ਹਾਂ ਦੇ ਨੰਬਰ ਨੋਟ ਨਹੀਂ ਹੋਏ) ਵਿੱਚ ਫਰਾਰ ਹੋਏ। ਇਹ ਨੰਬਰ ਵੀ ਪੁਲੀਸ ਨੂੰ ਦਿੱਤਾ ਗਿਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਾਲੇ ਦਿਨ ਮਹਾਜਨ ਸ਼ੂਜ਼ ਦੇ ਸ਼ੋਰੂਮ ਦੇ ਪਿੱਛੇ ਦੁਕਾਨ ਕਰਦੇ ਵਿਅਕਤੀ ਨਾਲ ਉੱਥੇ ਪਿਸ਼ਾਬ ਕਰਨ ਤੋਂ ਰੋਕਣ ਕਾਰਨ ਕੁੱਝ ਵਿਅਕਤੀਆਂ ਦੀ ਤਕਰਾਰ ਹੋਈ ਸੀ। ਸ਼ਰੇਆਮ ਹੋਈ ਇਸ ਗੁੰਡਾਗਰਦੀ ਕਾਰਨ ਜਿੱਥੇ ਦੁਕਾਨਦਾਰਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ ਉੱਥੇ ਸ਼ਹਿਰ ਵਿੱਚ ਇਸ ਘਟਨਾ ਦੀ ਚਰਚਾ ਜੋਰਾਂ ਸ਼ੋਰਾਂ ਤੇ ਹੋਣ ਕਾਰਨ ਲੋਕੀਂ ਚਿੰਤਿਤ ਹਨ। ਦੁਕਾਨਾਦਰਾਂ ਦੀ ਮੰਗ ਹੈ ਕਿ ਪੁਲੀਸ ਨੂੰ ਸਭ ਤੋਂ ਵਿਅਸਤ ਇਸ ਮਾਰਕੀਟ ਵਿੱਚ ਸੁਰੱਖਿਆ ਪ੍ਰਬੰਧ ਸਖਤ ਕਰਨੇ ਚਾਹੀਦੇ ਹਨ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਇੱਥੇ ਨਾ ਵਾਪਰ ਸਕੇ। ਸੰਪਰਕ ਕਰਨ ਤੇ ਐਸ ਐਚ ਓ ਥਾਣਾ ਮਟੌਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਕਾਰਾਂ ਦੇ ਦਿੱਤੇ ਨੰਬਰਾਂ ਦੇ ਮਾਲਕਾਂ ਦੀ ਜਾਣਕਾਰੀ ਲੈਣ ਲਈ ਪੁਲੀਸ ਟੀਮ ਭੇਜੀ ਗਈ ਹੈ, ਜਿਵੇਂ ਹੀ ਕਾਰ ਮਾਲਕਾਂ ਬਾਰੇ ਜਾਣਕਾਰੀ ਹਾਸਿਲ ਹੋਵੇਗੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


ਬਲੈਰੇ ਜੀਪ, ਮਾਰੂਤੀ ਕਾਰ ਚੋਰ
ਮੁਹਾਲੀ, 6 ਜਨਵਰੀ :

ਹਰਪਾਲ ਸਿੰਘ ਵਸਨੀਕ ਫੇਜ਼-3ਬੀ2 ਮੁਹਾਲੀ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਸਨੇ ਆਪਣੀ ਬਲੈਰੋ ਨੰ: ਐਚ ਪੀ 51 ਏ 7777 ਟੀ ਆਪਣੇ ਘਰ ਦੇ ਅੱਗੇ ਖੜ੍ਰੀ ਕੀਤੀ ਸੀ ਅਤੇ ਜਦੋਂ ਸਵੇਰੇ ਉਠ ਕੇ ਦੇਖਿਆ ਤਾਂ ਗੱਡੀ ਚੋਰੀ ਹੋ ਚੁੱਕੀ ਸੀ। ਇਸ ਸਬੰਧੀ ਆਈ ਪੀ ਸੀ ਦੀ ਧਾਰਾ 379 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।ਇਸੇ ਦੌਰਾਨ ਜਤਿੰਦਰ ਪਾਲ ਸਿੰਘ ਵਸਨੀਕ ਸੈਕਟਰ 68, ਮੁਹਾਲੀ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਸਨੇ ਆਪਣੀ ਮਾਰੂਤੀ ਕਾਰ ਨੰ: ਪੀ ਬੀ 65 ਡੀ 1094 ਆਪਣੇ ਘਰ ਦੇ ਸਾਮ੍ਹਣੇ ਖੜ੍ਹੀ ਕੀਤੀ ਸੀ ਅਤੇ ਜਦੋਂ ਸਵੇਰੇ ਉਠ ਕੇ ਦੇਖਿਆ ਤਾਂ ਕਾਰ ਚੋਰੀ ਹੋ ਚੁੱਕੀ ਸੀ। ਇਸ ਸਬੰਧੀ ਆਈ ਪੀ ਸੀ ਦੀ ਧਾਰਾ 379 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

21 ਬੋਤਲਾਂ ਸ਼ਰਾਬ ਸਮੇਤ ਦੋ ਕਾਬੂ
ਮੁਹਾਲੀ/ਖਰੜ, 6 ਜਨਵਰੀ

: ਮੁਹਾਲੀ ਪੁਲੀਸ ਨੇ ਰਮੇਸ਼ ਕੁਮਾਰ ਵਸਨੀਕ ਡਾਕਟਰ ਅੰਬੇਦਕਰ ਕਲੋਨੀ, ਬਲੌਂਗੀ ਨੂੰ ਲਾਲ ਕੋਠੀ ਨੰਵਾਂ ਗ੍ਰਾਓਂ ਨੇੜਿਓਂ ਗ੍ਰਿਫਤਾਰ ਕਰਕੇ ਉਸ ਕੋਲੋਂ 9 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਐਕਸਾਈਜ਼ ਐਕਟ ਦੀ ਧਾਰਾ 61-1-14 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।ਇਸੇ ਦੌਰਾਨ ਖਰੜ ਪੁਲੀਸ ਨੇ ਲਖਵਿੰਦਰ ਸਿੰਘ ਵਸਨੀਕ ਪਿੰਡ ਘੜੂੰਆਂ ਨੂੰ ਜੁਝਾਰ ਨਗਰ ਅਤੇ ਬੜ੍ਹ ਮਾਜਰਾ ਦੇ ਵਿਚਾਲੇ ਗ੍ਰਿਫਤਾਰ ਕਰਕੇ ਉਸ ਕੋਲੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਐਕਸਾਈਜ਼ ਐਕਟ ਦੀ ਧਾਰਾ 61-1-14 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


ਸਕੌਡਾ ਦੀ ਥ੍ਰੀ ਵ੍ਹੀਲਰ ਵਿੱਚ ਟੱਕਰ, 1 ਜਖਮੀ
ਮੁਹਾਲੀ, 6 ਜਨਵਰੀ :

ਮੁਹਾਲੀ ਪੁਲੀਸ ਨੇ ਭਵਨਜੀਤ ਸਿੰਘ ਵਸਨੀਕ ਫੇ1 ਦੀ ਸ਼ਿਕਾਇਤ ਤੇ ਸਕੌਡਾ ਕਾਰ ਨੰ: ਪੀ ਬੀ 07 ਐਫ 0813 ਦੇ ਡ੍ਰਾਈਵਰ ਦੇ ਖਿਲਾਫ ਆਈ ਪੀ ਸੀ ਦੀ ਧਾਰਾ 279, 337 ਅਧੀਨ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਆਪਣੇ ਥ੍ਰੀ ਵਹੀਲਰ ਨੰ: ਪੀ ਬੀ 12 ਐਚ 2489 ਤੇ ਚੰਡੀਗੜ੍ਹ ਤੋਂ ਸਵਾਰੀਆਂ ਉਤਾਰ ਕੇ ਆ ਰਿਹਾ ਸੀ ਜਦੋਂ ਫੇਜ਼ 7/8 ਦੀਆਂ ਲਾਈਟਾਂ ਪਰ ਕਰਨ ਵੇਲੇ ਦੁਜੇ ਪਾਸੇ ਤੋਂ ਉਕਤ ਕਾਰ ਦੇ ਡਰਾਈਵਰ ਨੇ ਆਪਣੀ ਕਾਰ ਉਸਦੇ ਥ੍ਰੀ ਵ੍ਹੀਲਰ ਵਿੱਚ ਮਾਰੀ। ਉਸਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਫੇਜ਼-6 ਵਿਖੇ ਦਾਖਿਲ ਕਰਵਾਇਆ ਗਿਆ ਹੈ।


ਅਣਪਛਾਤੇ ਵਾਹਨ ਦੀ ਫੇਟ ਨਾਲ ਇੱਕ ਵਿਅਕਤੀ ਦੀ ਮੌਤ
ਖਰੜ, 6 ਜਨਵਰੀ :

ਖਰੜ ਪੁਲੀਸ ਨੇ ਇੱਕ ਅਣਪਛਾਤੇ ਵਾਹਨ ਚਾਲਕ ਅਤੇ ਅਣਪਛਾਤੇ ਵਾਹਨ ਦੇ ਖਿਲਾਫ ਇੱਕ ਵਿਅਕਤੀ ਨੂੰ ਫੇਟ ਮਾਰ ਕੇ ਮਾਰ ਦੇਣ ਸਬੰਧੀ ਆਈ ਪੀ ਸੀ ਦੀ ਧਾਰਾ 279, 304ਏ ਅਧੀਨ ਮਾਮਲਾ ਦਰਜ ਕੀਤਾ ਹੈ।ਖਰੜ ਦੇ ਸਿਪਾਹੀ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਹਾਈਵੇ ਪੈਟ੍ਰੋਲਿੰਗ ਤੇ ਸੀ ਅਤੇ ਬੀਤੇ ਕੱਲ ਸਵੇਰੇ 2 ਵਜੇ ਦੇ ਕਰੀਬ ਜਦੋਂ ਉਹ ਮੁੰਡੀ ਖਰੜ ਕੋਲ ਪੁੱਜਿਆ ਤਾਂ ਪਤਾ ਲੱਗਿਆ ਕਿ ਕੋਈ ਅਣਪਛਾਤਾ ਵਾਹਨ ਚਾਲਕ ਇੱਕ ਵਿਅਕਤੀ ਨੂੰ ਟੱਕਰ ਮਾਰ ਕੇ ਭੱਜ ਗਿਆ ਹੈ। ਜਦੋਂ ਇਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਵਿੱਚ ਹੀ ਉਸਦੀ ਮੌਤ ਹੋ ਗਈ।

ਜਦੋਂ ਠੱਗ ਘਰ ਦਾ ਸਿਲੰਡਰ ਹੀ ਲੈ ਗਏ
ਧਨੌਲਾ, 6 ਜਨਵਰੀ (ਬਬਲੀ ਰਾਈਆ)

ਅੱਜ ਠੱਗਾਂ ਵੱਲੋਂ ਅਨੋਖੀ ਠੱਗੀ ਮਾਰਦਿਆਂ ਦਿਨ ਦਿਹਾੜੇ ਦੇ ਵਸਨੀਕ ਸ੍ਰ: ਸੰਤੋਖ ਸਿੰਘ ਮਾਨ ਦੇ ਘਰੋਂ ਇੱਕ ਗੈਸ ਦਾ ਭਰਿਆ ਤੇ ਇੱਕ ਖਾਲੀ ਸਿਲੰਡਰ ਠੱਗੀ ਮਾਰਕੇ ਲੈ ਜਾਣ ਦੇ ਸਮਾਚਾਰ ਮਿਲਿਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਕਰੀਬ 12 ਵਜੇ ਦੋ ਵਿਅਕਤੀ ਕਾਰ ਲੈਕੇ ਸ੍ਰ: ਸੰਤੋਖ ਸਿੰਘ ਦੇ ਘਰ ਪਹੁੰਚੇ ਤਾਂ ਘਰ ਵਿੱਚ ਔਰਤਾਂ ਹੀ ਸਨ ਤਾਂ ਉਹਨਾਂ ਆਉਂਦਿਆਂ ਕਿਹਾ ਕਿ ਜੋ ਡਿਲਵਰੀ ਤੁਹਾਨੂੰ ਗੈਸ ਦੀ ਮਿਲੀ ਹੈ। ਉਸ ਵਿੱਚ ਪਾਣੀ ਦੀ ਸਿਕਾਇਤ ਮਿਲ ਰਹੀ ਹੈ ਤਾਂ ਉਕਤ ਵਿਅਕਤੀ ਤੇ ਔਰਤਾਂ ਨੂੰ ਸੱਕ ਹੋਇਆ ਤਾਂ ਉਹਨਾਂ ਠੱਗਾਂ ਨੇ ਕਿਹਾ ਕਿ ਅਸੀਂ ਗੈਸ ਏਜੰਸੀ ਦੇ ਮੁਲਾਜ਼ਮ ਹਾਂ ਅਤੇ ਤੁਹਾਡੇ ਲੜਕੇ ਕਰਮਜੀਤ ਦੇ ਕਹਿਣ ਤੇ ਹੀ ਆਏ ਹਾਂ ਜੋ ਇਸ ਵਕਤ ਆਪਣੇ ਸਹੁਰੇ ਪਿੰਡ ਸੇਖੇ ਗਿਆ ਹੈ ਤਾਂ ਔਰਤਾਂ ਨੂੰ ਯਕੀਨ ਹੋ ਗਿਆ ਕਿ ਇਹ ਸਾਇਦ ਕਰਮਜੀਤ ਦੇ ਦੋਸਤ ਹੋਣਗੇ ਤਾਂ ਔਰਤਾਂ ਨੇ ਉਕਤ ਠੱਗ ਇੱਕ ਖਾਲੀ ਤੇ ਭਰਿਆ ਸਿਲੰਡਰ ਲੈਕੇ ਇਹ ਕਹਿਕੇ ਚੱਲਦੇ ਬਣੇ ਕਿ ਤੁਹਾਨੂੰ ਕੱਲ ਸਿਲੰਡਰ ਗੈਸ ਏਜੰਸੀ ਵਿਚੋਂ ਭੇਜ ਦਿਆਂਗੇ। ਜਦੋਂ ਉਹਨਾਂ ਦਾ ਲੜਕਾ ਸਹੁਰਿਆਂ ਤੋਂ ਮੁੜਿਆ ਤਾਂ ਘਰ ਵਾਲਿਆਂ ਨੇ ਸਿਲੰਡਰਾਂ ਸਬੰਧੀ ਕਰਮਜੀਤ ਨੂੰ ਦੱਸਿਆ ਤਾਂ ਕਰਮਜੀਤ ਹੈਰਾਨ ਰਹਿ ਗਿਆ ਕਿ ਮੈਂ ਤਾਂ ਕਿਸੇ ਸਿਲੰਡਰਾਂ ਵਾਲੇ ਨੂੰ ਨਹੀਂ ਭੇਜਿਆ ਤਾਂ ਉਕਤ ਔਰਤਾਂ ਨੇ ਉਕਤ ਠੱਗਾਂ ਦਾ ਮੋਬਾਇਲ ਨੰਬਰ ਦਿੱਤਾ, ਜਿਸ ਤੇ ਸੰਪਰਕ ਕੀਤਾ ਤਾਂ ਉਹ ਸਵਿੱਚ ਬੰਦ ਆ ਰਿਹਾ ਸੀ ਤਾਂ ਪਰਿਵਾਰ ਵਾਲੇ ਸਮਝ ਗਏ ਕਿ ਇਹ ਤਾਂ ਕੋਈ ਠੱਗੀ ਮਾਰ ਗਿਆ। ਥੋੜੀ ਜਿਹੀ ਭਾਲ ਤੋਂ ਬਾਅਦ ਇਸ ਸਬੰਧੀ ਥਾਣਾ ਧਨੌਲਾ ਵਿਖੇ ਦਰਖਾਸ਼ਤ ਦੇ ਦਿੱਤੀ ਗਈ ਜਦੋਂਕਿ ਇਸ ਤੋਂ ਪਹਿਲਾਂ ਵੀ ਬੱਸ ਸਟੈਂਡ ਤੋਂ ਇੱਕ ਗਰੀਬ ਚਾਹ ਰੇਹੜੀ ਵਾਲੇ ਦਾ ਸਿਲੰਡਰ ਚੋਰੀ ਹੋਣ ਦਾ ਵੀ ਪਤਾ ਲੱਗਾ ਹੈ।

 


 

ਤਪਾ ਮੰਡੀ ਵਿੱਚ ਵੀ ਵਾਪਰ ਸਕਦਾ ਹੈ ਸੈਕਸ ਸਕੈਂਡਲ
ਤਪਾ ਮੰਡੀ, 5 (ਨਰੇਸ਼ ਗਰਗ)

ਮੋਗਾ, ਲੁਧਿਆਣਾ ਅਤੇ ਬਠਿੰਡਾ ਜਿਲੇ ਦੇ ਨਥਾਣਾ, ਰਾਮਪੁਰਾ ਆਦਿ ਪੰਜਾਬ ਦੇ ਕਈ ਸ਼ਹਿਰਾਂ ਵਿਚ ਭਲੇਮਾਣਸ ਲੋਕਾਂ ਨੂੰ ਬਲੈਕਮੇਲ ਕਰਨ ਦੇ ਵਾਪਰੇ ਵੱਡੇ ਵੱਡੇ ਸੈਕਸ ਸਕੈਂਡਲਾਂ ਦੀ ਤਰਾਂ ਤਪਾ ਸਬ ਡਬੀਜਨ ਅਧੀਨ ਵੀ ਅਜਿਹਾ ਸਕੈਂਡਲ ਕਦੇ ਵੀ ਵਾਪਰ ਸਕਦਾ ਹੈ। ਜਿਸਦੀ ਪੂਰੀ ਸੰਭਾਵਨਾਂ ਬਣੀ ਹੋਈ ਹੈ। ਆਪਣੀ ਸਿਆਸੀ ਵਿਰੋਧੀ ਚਿੱਤ ਕਰਨ ਲਈ ਇੱਕ ਵਿਅਕਤੀ ਵੱਲੋਂ ਅਜਿਹੀਆਂ ਗੋਂਦਾ ਗੁੰਦੀਆਂ ਜਾ ਰਹੀਆਂ ਹਨ, ਕਿ ਉਹ ਕਿਸੇ ਬਦਨਾਮ ਔਰਤ ਤੋਂ ਆਪਣੇ ਵਿਰੋਧੀ ਤੇ ਬਲਾਤਕਾਰ ਦਾ ਝੂਠਾ ਦੋਸ਼ ਲਵਾਕੇ ਉਸਨੂੰ ਆਪਣੇ ਰਸਤੇ ਤੋਂ ਪਾਸੇ ਹਟਾਉਣਾ ਚਾਹੁੰਦਾ ਹੈ। ਜਾਣਕਾਰ ਪਰੰਤੂ ਅਪੁੱਸਟ ਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਕਿਸੇ ਔਰਤ ਨਾਲ ਗੱਲਬਾਤ ਚੱਲ ਰਹੀ ਹੈ। ਪਰੰਤੂ ਪੈਸਿਆਂ ਦਾ ਲੈਣ ਦੇਣ ਤਹਿ ਨਾ ਹੋ ਸਕਣ ਕਾਰਨ ਗੱਲ ਕਿਸੇ ਸਿਰੇ ਨਹੀਂ ਲਗਦੀ ਵਿਖਾਈ ਦੇ ਰਹੀ, ਕਿਉਂਕਿ ਔਰਤ ਦੀ ਮੰਗ ਜਿਆਦਾ ਪੈਸੇ ਦੀ ਸੁਣੀ ਜਾ ਰਹੀ ਹੈ। ਉਕਤ ਵਿਅਕਤੀ ਉਨੇ ਪੈਸੇ ਦੇਣ ਨੂੰ ਤਿਆਰ ਨਹੀਂ ਹੈ। ਅਜਿਹੀ ਹੀ ਇੱਕ ਨਵੇਂ ਕਾਂਡ ਨੂੰ ਅੰਜਾਮ ਦੇਣ ਦੀਆਂ ਅੰਦਰੇ ਅੰਦਰ ਹੀ ਤਿਆਰੀਆਂ ਹੋ ਰਹੀਆਂ ਹਨ। ਪਰ ਕਿਸੇ ਤਰਾਂ ਦੀ ਗੱਲ ਦੀ ਭਿੱਣਕ ਅੱਗੇ ਤੋਂ ਅੱਗੇ ਕੁਝ ਲੋਕਾਂ ਤੱਕ ਪਹੁੰਚ ਗਈ। ਬੇਸ਼ੱਕ ਉਪਰੋਕਤ ਵੱਡੇ ਸ਼ਹਿਰਾਂ ਵਿਚ ਵਾਪਰੇ ਕੁਝ ਵੱਡੇ ਸਿਆਸਤਦਾਨਾਂ ਸਮੇਤ ਛੋਟੇ ਵੱਡੇ ਅਧਿਕਾਰੀ ਵੀ ਸਾਮਲ ਸਨ ਅਤੇ ਮੋਗਾ ਕਾਂਡ ਦੀ ਪੜਤਾਲ ਤਾਂ ਸੀ.ਬੀ.ਆਈ. ਕਰ ਰਹੀ ਹੈ। ਪਰੰਤੂ ਇਥੇ ਵਾਪਰਣ ਜਾ ਰਹੇ ਸੈਕਸ ਕਾਂਡ ਵਿਚ ਧਨਾਡ ਵਿਅਕਤੀ ਦੇ ਨਾਲ ਦੋ ਕਥਿਤ ਅਖੌਤੀ ਪੱਤਰਕਾਰਾਂ ਦੀ ਸਮੂਲੀਅਤ ਦੱਸੀ ਜਾਂਦੀ ਹੈ। ਅਤੇ ਉਹ ਅਖੌਤੀ ਪੱਤਰਕਾਰ ਉਸ ਔਰਤ ਨੂੰ ਦਿਨ ਵਿਚ ਵੀਹ ਵੀਹ ਵਾਰੀ ਫੋਨ ਕਰਕੇ ਗੱਲ ਬਣਾਉਣ ਦੀ ਕੋਸ਼ਿਸ਼ ਵਿਚ ਲੀਨ ਹੋਏ ਪਏ ਹਨ। ਪਤਾ ਲੱਗਿਆ ਹੈ ਕਿ ਉਕਤ ਧਨਾਡ ਵਿਅਕਤੀ ਦੀ ਨਜ਼ਦੀਕੀ ਇੱਕ ਪਿੰਡ ਦੇ ਕਿਸੇ ਮੋਹਤਵਰ ਵਿਅਕਤੀ ਨਾਲ ਨਿੱਜੀ ਰੰਜ਼ਸ ਚੱਲ ਰਹੀ ਹੈ, ਅਤੇ ਉਹ ਆਪਣੀ ਰੰਜ਼ਸ ਦਾ ਬਦਲਾ ਉਕਤ ਮੋਹਤਵਰ ਵਿਅਕਤੀ ਤੇ ਉਸਦੀ ਬੇਇੱਜਤੀ ਕਰਵਾਕੇ ਲੈਣਾ ਚਾਹੁੰਦਾ ਹੈ।

ਕਿਸਾਨਾਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ
ਤਪਾ ਮੰਡੀ, 4 ਜਨਵਰੀ ( ਨਰੇਸ਼ ਗਰਗ)

ਇਥੋਂ ਨਜ਼ਦੀਕੀ ਪਿੰਡ ਢਿੱਲਵਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇੱਕ ਜਰੂਰੀ ਮੀਟਿੰਗ ਬਲਾਕ ਆਗੂ ਅਲਵੇਲ ਸਿੰਘ ਢਿੱਲਵਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਿਸਾਨਾਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਝੋਨੇ ਦੇ ਆਏ ਬੋਨਸ ਨੂੰ ਫੂਡ ਸਪਲਾਈ ਮਹਿਕਮੇ ਵੱਲੋਂ ਕਿਸਾਨਾਂ ਨੂੰ 50 ਰੁਪਏ ਬੋਨਸ ਦੇ ਨਾਲ ਵਿਆਜ ਜੋੜਕੇ ਕਿਸਾਨਾਂ ਨੂੰ ਸਿੱਧੇ ਚੈਕ ਦਿੱਤੇ ਗਏ ਹਨ। ਜਦੋਂ ਕਿ ਦੂਜੀਆਂ ਏਜੰਸੀਆਂ ਜਿੰਨਾਂ ਵਿਚ ਪਨਸਪ, ਮਾਰਕਫੈਡ, ਵੇਅਰ ਹਾਊਸ, ਪੰਜਾਬ ਐਗਰੋ ਅਤੇ ਐਫ ਸੀ ਆਈ ਏਜੰਸੀਆਂ ਨੇ ਕਿਸਾਨਾਂ ਦੇ ਵੇਚੇ ਝੋਨੇ ਦਾ ਬੋਨਸ ਕਿਸਾਨਾਂ ਨੂੰ ਸਿੱਧੇ ਦੇਣ ਦੀ ਬਜਾਏ ਆੜ੍ਹਤੀਆਂ ਰਾਹੀਂ ਬਿਨ ਵਿਆਜ ਤੋਂ ਦਿੱਤਾ ਜਾ ਰਿਹਾ ਹੈ। ਜਿਸ ਪ੍ਰਤੀ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬੀ ਪਈ ਹੈ। ਇਸ ਮੌਕੇ ਪ੍ਰੈਸ ਸਕੱਤਰ ਸ੍ਰ ਬੂਟਾ ਸਿੰਘ ਬਰਾੜ ਨੇ ਦੱਸਿਆ ਕਿ ਜੇਕਰ ਇਸ ਵੱਲ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਤਾਂ ਯੂਨੀਅਨ ਵੱਲੋਂ ਸੰਘਰਸ ਦਾ ਰਾਹ ਅਪਣਾਉਣਾ ਪਵੇਗਾ। ਇਸ ਮੌਕੇ ਖਜਾਨਚੀ ਸਿੰਗਾਰਾ ਸਿੰਘ, ਬਲਵੀਰ ਸਿੰਘ ਜਿਲਾ ਡੈਲੀਗੇਟ, ਬੰਤ ਸਿੰਘ ਮੀਤ ਪ੍ਰਧਾਨ, ਪ੍ਰਧਾਨ ਜਗਜੀਤ ਸਿੰਘ, ਨਛੱਤਰ ਸਿੰਘ ਸਕੱਤਰ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨ ਅਤੇ ਯੂਨੀਅਨ ਆਗੂ ਹਾਜ਼ਰ ਸਨ।


ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਲਈ ਲਗਾਏ ਗਏ ਬੋਰਡ ਅਰਥਹੀਣ ਹੋਏ
ਮੁਹਾਲੀ 5 ਜਨਵਰੀ (ਜਗਵਿੰਦਰ ਸਿੰਘ)

ਚੰਡੀਗੜ੍ਹ ਤੋਂ ਮੁਹਾਲੀ ਅਤੇ ਬਾਕੀ ਸ਼ਹਿਰਾਂ ਨੂੰ ਸ਼ਰਾਬ ਦੀ ਸਮਗਲਿੰਗ ਨੂੰ ਰੋਕਣ ਲਈ ਆਬਕਾਰੀ ਵਿਭਾਗ ਵੱਲੋਂ ਚੰਡੀਗੜ੍ਹ -ਮੁਹਾਲੀ ਦੀ ਹੱਦ 'ਤੇ ਸੜਕਾਂ ਕਿਨਾਰੇ ਬੋਰਡ ਲਗਾ ਕੇ ਇਸ ਅਪਰਾਧ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਮਗਲਿੰਗ ਨੂੰ ਰੋਕਿਆ ਜਾ ਸਕੇ ਪਰ ਇਹ ਬੋਰਡ ਅਰਥਹੀਣ ਹੋ ਕੇ ਰਹਿ ਗਏ ਹਨ।ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਤੋਂ ਮਦਨਪੁਰਾ ਚੌਂਕ ਵੱਲ ਨੂੰ ਆਉਂਦੀ ਸੜਕ 'ਤੇ ਫੇਜ਼-2 ਦੀਆਂ ਲਾਈਟਾਂ ਨੇੜੇ ਸੜਕ ਕਿਨਾਰੇ ਲਗਾਏ ਬੋਰਡ ਉੱਤੇ ਲਿਖੀ ਸੂਚਨਾ ਜਿਸ ਵਿੱਚ 'ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਆਉਣਾ ਅਪਰਾਧ ਹੈ' ਲਿਖਿਆ ਹੈ, ਵਿਚੋਂ 'ਅਪਰਾਧ' ਸ਼ਬਦ ਉੱਤੇ ਕਾਲਾ ਪੇਂਟ ਕਰ ਦਿੱਤਾ ਗਿਆ ਹੈ ਜਿਸ ਕਾਰਨ ਜੋ ਵੀ ਵਿਅਕਤੀ ਇਸ ਬੋਰਡ ਨੂੰ ਪੜ੍ਹਦਾ ਹੈ ਉਹ ਇਹ ਪੜ੍ਹ ਕੇ ਭੰਬਲਭੂਸੇ ਵਿੱਚ ਪੈ ਜਾਂਦਾ ਹੈ ਕਿ ਚੰਡੀਗੜ੍ਹ ਤੋਂ ਕਿਨੀ ਮਾਤਰਾ ਵਿੱਚ ਸ਼ਰਾਬ ਲਿਆਉਣੀ ਜਾਇਜ਼ ਹੈ। ਇਸੇ ਤਰ੍ਹਾਂ ਹੀ ਅਟਾਵਾ ਚੌਂਕ ਵਲੋਂ ਫੇਜ਼-3 ਏ ਵੱਲ ਨੂੰ ਆਉਣ ਵਾਲੀ ਸੜਕ 'ਤੇ ਲੱਗੇ ਬੋਰਡ 'ਤੇ ਵੀ ਅਪਰਾਧ ਸ਼ਬਦ 'ਤੇ ਕਾਲਾ ਪੇਂਟ ਕਰ ਦਿੱਤਾ ਗਿਆ ਹੈ ਜੋ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ 'ਤੇ ਆਬਕਾਰੀ ਵਿਭਾਗ ਦੀ ਚੌਕਸੀ ਦੀ ਪੋਲ ਖੋਲ੍ਹਦਾ ਦਿਖਾਈ ਦੇ ਰਿਹਾ ਹੈ। ਜਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਮੁਹਾਲੀ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ 'ਤੇ ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਠੇਕੇ ਖੋਲ੍ਹਣ ਦੀ ਇਜਾਜਤ ਦਿੱਤੇ ਹੋਣ ਕਾਰਨ ਮੁਹਾਲੀ ਸ਼ਹਿਰ ਅਤੇ ਹੋਰਨਾਂ ਹਿੱਸਿਆਂ ਨੂੰ ਸ਼ਰਾਬ ਦੀ ਸਮਗਲਿੰਗ ਹੋ ਰਹੀ ਹੈ। ਇਸੇ ਸਮਗਲਿੰਗ ਨੂੰ ਰੋਕਣ ਲਈ ਆਬਕਾਰੀ ਵਿਭਾਗ ਵਲੋਂ ਇਹਨਾਂ ਠੇਕਿਆਂ ਨੇੜੇ ਆਬਕਾਰੀ ਕਾਨੂੰਨ ਸਬੰਧੀ ਬੋਰਡ ਲਗਾਏ ਗਏ ਹਨ। ਸਜ਼ੂਤਰਾਂ ਮੁਤਾਬਿਕ ਇਹਨਾ ਬੋਰਡਾਂ 'ਤੇ ਕਾਲਖ ਕਿਸੇ ਹੋਰ ਵਿਅਕਤੀ ਵਲੋਂ ਨਹੀਂ ਬਲਕਿ ਨੇੜੇ ਦੇ ਠੇਕੇ ਵਾਲਿਆਂ ਵਲੋਂ ਹੀ ਪੋਚੀ ਗਈ ਹੈ ਤਾਂ ਜੋ ਲੋਕ ਬੇਖੌਫ ਸ਼ਰਾਬ ਦੀ ਖਰੀਦ ਕਰ ਸਕਣ। ਲੋਕ ਦੱਸਦੇ ਹਨ ਕਿ ਭਾਵੇਂ ਆਬਕਾਰੀ ਵਿਭਾਗ ਨੂੰ ਵੀ ਇਹ ਪਤਾ ਹੈ ਕਿ ਕਈ ਮਹੀਨਿਆਂ ਤੋਂ ਇਹਨਾਂ ਬੋਰਡਾਂ ਦੀ ਹਾਲਤ ਇਹ ਹੈ ਪਰ ਵਿਭਾਗ ਨੇ ਇਹਨਾਂ ਨੂੰ ਠੀਕ ਨਹੀਂ ਕਰਵਾਇਆ। ਇਸ ਸਬੰਧੀ ਸੰਪਰਕ ਕਰਨ ਤੇ ਰੁਪਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਹਨਾਂ ਬੋਰਡਾਂ ਨੂੰ ਠੀਕ ਕਰਵਾਇਆ ਜਾਵੇਗਾ ਅਤੇ ਮੁੜ ਕੇ ਇੱਥੇ ਚੌਕਸੀ ਵੀ ਰੱਖੀ ਜਾਵੇਗੀ। ਜੇਕਰ ਕਿਸੇ ਨੇ ਇਹਨਾਂ ਬੋਰਡਾਂ ਨਾਲ ਛੇੜਛਾੜ ਕੀਤੀ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
 


ਪਾਬੰਦੀਸ਼ੁਦਾ 1600 ਨਸ਼ੀਲੀਆਂ ਗੋਲੀਆਂ ਅਤੇ 140 ਕੈਪਸੂਲ ਬਰਾਮਦ
ਕੋਟਕਪੂਰਾ 3 ਜਨਵਰੀ (ਬਲਜੀਤ ਸਿੰਘ ਬੰਟੀ, ਸਤਵੀਰ ਸਿੰਘ ਸ਼ੰਟੀ)

ਜ਼ਿਲ੍ਹਾ ਪੁਲਿਸ ਮੁਖੀ ਸ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ.ਆਈ.ਏ. ਸਟਾਫ ਫਰੀਦਕੋਟ ਦੇ ਇੰਚਾਰਜ਼ ਹਰਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸਦਰ ਥਾਣਾ ਕੋਟਕਪੂਰਾ ਅਧੀਨ ਆਉਂਦੇ ਪਿੰਡ ਔਲਖ ਨੇੜਿਓਂ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਤੋਂ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਹਰਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਬੋਹੜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਜੀਵਨਵਾਲਾ ਨੂੰ ਕਾਬੂ ਕਰਕੇ ਉਸ ਤੋਂ ਤਲਾਸ਼ੀ ਸਮੇਂ ਪਾਬੰਦੀਸ਼ੁਦਾ 1600 ਮਾਈਕ੍ਰੋਲਿਟ ਨਸ਼ੀਲੀਆਂ ਗੋਲੀਆਂ ਅਤੇ 140 ਕੈਪਸੂਲ ਬਰਾਮਦ ਕੀਤੇ। ਉਸ ਖਿਲਾਫ ਸਦਰ ਥਾਣੇ ਦੀ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22-61-85 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।


ਮਾਮੂਲੀ ਤਕਰਾਰ ਨੂੰ ਲੈ ਕੇ ਹੋਈ ਲੜਾਈ ਉਪਰੰਤ ਪਿਤਾ, ਪੁੱਤਰ ਤੇ ਬੇਟੀ ਖਿਲਾਫ ਮਾਮਲਾ ਦਰਜ
ਕੋਟਕਪੂਰਾ 3 ਜਨਵਰੀ (ਰਮਿੰਦਰ ਸਿੰਘ ਰੰਮੀ, ਹਰਿੰਦਰ ਸਿੰਘ ਰਿੱਕੀ)

ਪਿਛਲੇ ਦਿਨੀਂ ਦੋ ਗੁਆਂਢੀਆਂ ਦਰਮਿਆਨ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਤੇ ਹੱਥੋਪਾਈ ਵਿਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮੁਕਤਸਰ ਰੋਡ 'ਤੇ ਸਥਿਤ ਮੁਹੱਲਾ ਸੁਰਗਾਪੁਰੀ ਦੇ ਵਸਨੀਕ ਅਸ਼ੋਕ ਕੁਮਾਰ ਪੁੱਤਰ ਮਹਾਂਵੀਰ ਪ੍ਰਸ਼ਾਦ ਦਾ ਆਪਣੇ ਗੁਆਂਢੀ ਦੀਦਾਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਤੇ ਦੋਨਾਂ ਵਿਚ ਗੱਲ ਹੱਥੋਪਾਈ ਤੱਕ ਜਾ ਪਹੁੰਚੀ। ਸਥਾਨਕ ਸਿਟੀ ਥਾਣੇ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਸ਼ੋਕ ਕੁਮਾਰ ਨੇ ਕਿਹਾ ਹੈ ਕਿ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਕਾਰਨ ਉਸ ਨੂੰ ਕਈ ਦਿਨ ਸਿਵਲ ਹਸਪਤਾਲ ਕੋਟਕਪੂਰੇ ਵਿਖੇ ਇਲਾਜ ਕਰਾਉਣਾ ਪਿਆ। ਪੁਲਿਸ ਨੇ ਅਸ਼ੋਕ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਦੀਦਾਰ ਸਿੰਘ, ਉਸ ਦੇ ਬੇਟੇ ਤੇ ਬੇਟੀ ਸਮੇਤ ਤਿੰਨ ਵਿਅਕਤੀਆਂ ਖਿਲਾਫ ਆਈ.ਪੀ.ਸੀ. ਦੀ ਧਾਰਾ 325, 323, 34 ਤਹਿਤ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਦਿੱਤੀ ਹੈ।


ਮੋਟਰ ਸਾਈਕਲ ਸਵਾਰ ਤੋਂ 500 ਗ੍ਰਾਮ ਅਫ਼ੀਮ ਬਰਾਮਦ
ਕੋਟਕਪੂਰਾ 3 ਜਨਵਰੀ (ਰਮਿੰਦਰ ਸਿੰਘ ਰੰਮੀ, ਹਰਿੰਦਰ ਸਿੰਘ ਰਿੱਕੀ)

ਸੀ.ਆਈ.ਏ ਸਟਾਫ਼ ਫਰੀਦਕੋਟ ਦੇ ਇੰਚਾਰਜ਼ ਹਰਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸਥਾਨਕ ਬਠਿੰਡਾ ਬਾਈਪਾਸ ਨੇੜਿਓਂ ਇਕ ਮੋਟਰ ਸਾਈਕਲ ਸਵਾਰ ਨੂੰ ਕਾਬੂ ਕਰਕੇ ਉਸ ਤੋਂ 500 ਗ੍ਰਾਮ ਅਫ਼ੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਹਰਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਸਥਾਨਕ ਬਾਈਪਾਸ ਤੋਂ ਮੋਟਰ ਸਾਈਕਲ ਯਾਮਹਾ ਨੰ: ਪੀ.ਬੀ. 04-8780 ਸਵਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਟ ਦੀ ਜੇਬ ਵਿਚੋਂ 500 ਗ੍ਰਾਮ ਅਫ਼ੀਮ ਬਰਾਮਦ ਹੋਈ। ਪੁਛਗਿੱਛ ਦੌਰਾਨ ਉਸ ਦੀ ਪਛਾਣ ਬਲਕਾਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜੋੜੀਆਂ ਚੱਕੀਆਂ ਕੋਟਕਪੂਰਾ ਦੇ ਤੌਰ 'ਤੇ ਕੀਤੀ ਗਈ। ਉਸ ਖਿਲਾਫ ਥਾਣਾ ਸਿਟੀ ਕੋਟਕਪੂਰਾ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 18-61-85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


12500 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
ਕੋਟਕਪੂਰਾ 3 ਜਨਵਰੀ (ਰਮਿੰਦਰ ਸਿੰਘ ਰੰਮੀ, ਹਰਿੰਦਰ ਸਿੰਘ ਰਿੱਕੀ)

ਜ਼ਿਲ੍ਹਾ ਪੁਲਿਸ ਮੁਖੀ ਪਰਮਰਾਜ ਸਿੰਘ ਉਮਰਾਨੰਗਲ ਵਲੋਂ ਨਸ਼ਾ ਤਸਕਰਾਂ ਖਿਲਾਫ ਛੇੜੀ ਗਈ ਮੁਹਿੰਮ ਸਦਕਾ ਸਥਾਨਕ ਸਦਰ ਥਾਣੇ ਵਿਖੇ ਤਾਇਨਾਤ ਏ.ਐਸ.ਆਈ. ਅਮਰਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਨੇੜਲੇ ਪਿੰਡ ਦੁਆਰੇਆਣੇ ਦੀ ਲਿੰਕ ਸੜਕ ਤੋਂ ਡੇਰਾ ਖੂਹੀ ਵਾਲਾ ਨੂੰ ਜਾਂਦੇ ਰਸਤੇ ਤੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ ਅਮਰਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਰਾਧੇ ਸ਼ਾਮ ਪੁੱਤਰ ਬਦਰੀ ਨਰਾਇਣ ਵਾਸੀ ਦੁਆਰੇਆਣਾ ਨੂੰ ਸ਼ੱਕੀ ਹਾਲਤ ਵਿਚ ਕਾਬੂ ਕੀਤਾ ਤੇ ਉਸ ਦੀ ਤਲਾਸ਼ੀ ਲੈਣ ਉਪਰੰਤ ਉਸ ਤੋਂ ਪਾਬੰਦੀਸ਼ੁਦਾ ਨਸ਼ੀਲੀਆਂ 100-100 ਗੋਲੀਆਂ ਦੇ 125 ਪੈਕਟ ਬਰਾਮਦ ਹੋਏ, ਜਿੰਨ੍ਹਾਂ ਦੀ ਗਿਣਤੀ 12500 ਬਣਦੀ ਹੈ। ਪੁਲਿਸ ਨੇ ਉਕਤ ਵਿਅਕਤੀ ਖਿਲਾਫ ਸਦਰ ਥਾਣਾ ਕੋਟਕਪੂਰਾ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22-61-85 ਤਹਿਤ ਮਾਮਲਾ ਦਰਜ ਕੀਤਾ ਹੈ।

172 ਕਿਲੋ ਅਫੀਮ ਸਣੇ 1 ਕਾਬੂ
ਨਾਗਰਕੋਇਲ, ਸ਼ਨਿਵਾਰ, 3 ਜਨਵਰੀ 2009

ਕੰਨਿਆ ਕੁਮਾਰੀ ਜਿਲ੍ਹੇ ਦੇ ਕਲਿੰਗਰਾਜਪੁਰਮ ਵਿਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 9 ਲੱਖ ਰੁਪਏ ਮੁੱਲ ਦੀ 172 ਕਿਲੋ ਅਫੀਮ ਜ਼ਬਤ ਕੀਤੀ ਗਈ.ਪੁਲਿਸ ਨੇ ਕਿਹਾ ਕਿ ਮਾਮਲੇ ਵਿਚ ਕੇਰਲ ਦੇ ਰਮਨਨ ਨੂੰ ਕਾਬੂ ਕੀਤਾ ਗਿਆ ਜਦੋਂ ਇੱਕ ਹੋਰ ਵਿਅਕਤੀ ਨੱਸਣ ਵਿਚ ਕਾਮਯਾਬ ਰਿਹਾ.ਪੁਲਿਸ ਨੇ ਰਮਨਨ ਨੂੰ ਉਸ ਵੇਲ੍ਹੇ ਕਾਬੂ ਕੀਤਾ ਜਦੋਂ ਉਹ ਬੇੜ੍ਹੀ ਰਾਹੀਂ ਕੇਰਲ ਵਿਚ ਅਫੀਮ ਦੀ ਤਸਕਰੀ ਦੀ ਕੋਸ਼ਿਸ਼ ਕਰ ਰਿਹਾ ਸੀ.

 




Gurbani
Testimonial
Testimonial content would come here
Testimonial content would come here
Testimonial content would come here
View All

MEHRA MEDIA