ਸਿੱਖਿਆ ਸਾਡੇ ਜੀਵਨ ਦਾ ਇੱਕ ਜ਼ਰੂਰੀ ਅੰਗ ਹੈ। ਜੇਕਰ ਸਿੱਖਿਆ ਪ੍ਰਣਾਲੀ ਦੀ ਗੱਲ ਕਰੀਏ ਤਾਂ ਇਸ ਦੀ ਸਮੁੱਚੀ ਪ੍ਰਕਿਰਿਆ ਅਧਿਆਪਕ ਦੁਆਲੇ ਹੀ ਘੁੰਮਦੀ ਹੈ।ਆਧੁਨਿਕ ਸਿੱਖਿਆ ਪ੍ਰਣਾਲੀ ਭਾਵੇਂ ਵਿਦਿਆਰਥੀ ਕੇਂਦਰਿਤ ਹੈ, ਜਿਸ ਵਿੱਚ ਬੱਚਿਆਂ ਦੀਆਂ ਯੋਗਤਾਵਾਂ, ਰੁਚੀਆਂ, ਤਰਕ, ਪ੍ਰਵਿਰਤੀਆਂ, ਸਮਰੱਥਾਵਾਂ, ਹੁਨਰਾਂ ਆਦਿ ਦਾ ਧਿਆਨ ਰੱਖਿਆ ਜਾਂਦਾ ਹੈ, ਫਿਰ ਵੀ ਅਧਿਆਪਕ ਦੀ ਵਿਸ਼ੇਸ਼ ਭੁਮਿਕਾ ਨਿਸ਼ਚਿਤ ਹੈ। ਇਸ ਲਈ ਜ਼ਰੂਰੀ ਹੈ ਕਿ ਅਧਿਆਪਕ ਚੰਗੀ ਸਿਹਤ ਵਾਲਾ, ਚੁਸਤ, ਤੇਜ਼ ਬੁੱਧੀ ਵਾਲਾ, ਨਿਰੀਖਣ ਸ਼ਕਤੀ ਵਾਲਾ, ਚੰਗਾ ਵਿਹਾਰ ਕਰਨ ਵਾਲਾ, ਹਮਦਰਦ ਅਤੇ ਹੋਰ ਸਦਾਚਾਰਕ ਗੁਣਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ, ਭਾਵ ਉਹ ਸਰੀਰਕ ਅਤੇ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਯੋਗ ਹੋਵੇ।ਇਨ੍ਹਾਂ ਸਾਰੀਆਂ ਕਸੋਟੀਆਂ ਤੇ ਪੂਰਾ ਉਤਰਨ ਲਈ ਬੀ.ਅੱੈਡ. ਦੀ ਡਿਗਰੀ ਨੂੰ ਜ਼ਰੂਰੀ ਮੰਨਿਆ ਗਿਆ ਹੈ, ਭਾਵ ਜਿਸਨੇ ਵੀ ਬੀ.ਐੱਡ. ਕੀਤੀ ਹੋਈ ਹੈ, ਉਸ ਤੋ ਇਹ ਆਸ ਕੀਤੀ ਜਾਂਦੀ ਹੈ ਕਿ ਉਸ ਵਿਚ ਉਪਰੋਕਤ ਸਫ਼ਲ ਅਧਿਆਪਕ ਦੇ ਸਾਰੇ ਗੁਣ ਹੋਣ।ਇੱਕ ਵਿਦਿਆਰਥੀ ਜੋ ਬੀ.ਏ. ਜਾਂ ਐਮ.ਏ. ਡਿਗਰੀ ਲੈ ਚੁੱਕਾ ਹੁੰਦਾ ਹੈ, ਉਸਨੂੰ ਆਪਣੇ ਵਿਸ਼ੇ ਦਾ ਗਿਆਨ ਤਾਂ ਹੋ ਹੀ ਜਾਂਦਾ ਹੈ, ਪਰ ਉਹ ਗਿਆਨ ਵਿਦਿਆਰਥੀਆਂ ਵਿਚ ਕਿਵੇਂ ਵੰਡਣਾ ਹੈ, ਇਹ ਕੌਸ਼ਲ ਇਕ ਵਿਸ਼ੇਸ਼ ਟਰੇਨਿੰਗ ਉਪਰੰਤ ਹੀ ਉਹ ਸਿਖ ਸਕਦਾ ਹੈ। ਇਸ ਟਰੇਨਿੰਗ ਦਾ ਨਾਂ ਹੀ ਬੀ.ਐੱਡ. ਹੈ। ਬੀ.ਅੱੈਡ. ਦੀ ਪ੍ਰਵੇਸ਼ ਪ੍ਰੀਖਿਆ ਤੋਂ ਲੈ ਕੇ ਬੀ.ਐੱਡ. ਦੀ ਡਿਗਰੀ ਹਾਸਲ ਕਰਨਾ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿਚ ਵਿਦਿਆਰਥੀ ਅਧਿਆਪਕਾਂ ਨੂੰ ਉਹ ਸਾਰੇ ਤਜ਼ਰਬੇ ਦਿੱਤੇ ਜਾਂਦੇ ਹਨ, ਜਿਸ ਨਾਲ ਉਹ ਸਫ਼ਲ ਅਧਿਆਪਕ ਸਿੱਧ ਹੋ ਸਕਣ। ਇਸ ਪ੍ਰਕਿਰਿਆ ਦਾ ਆ ਹੁੰਦਾ ਹੈ ਬੀ.ਐੱਡ.ਦੀ ਪ੍ਰਵੇਸ਼ ਪ੍ਰੀਖਿਆ ਤੋ। ਭਾਵ ਇਕ ਸਾਧਾਰਨ ਵਿਦਿਆਰਥੀ ਲਈ ਅਧਿਆਪਕ ਬਣਨ ਤੱਕ ਦੇ ਸਫ਼ਰ ਵਿੱਚ ਬੀ.ਐਡ ਪ੍ਰਵੇਸ਼ ਪ੍ਰੀਖਿਆ ਸਭ ਤੋਂ ਪਹਿਲਾ ਕਦਮ ਹੈ,ਜਿਸ ਵਿਚ ਸਫ਼ਲ ਹੋਣਾ ਇਹ ਨਿਸ਼ਚਿਤ ਕਰਦਾ ਹੈ ਕਿ ਵਿਦਿਆਰਥੀ ਅਧਿਆਪਕ ਬਣਨ ਯੋਗ ਹੈ ਕਿ ਨਹੀਂ।
ਬੀ.ਐਡ. ਪ੍ਰਵੇਸ਼ ਪਰੀਖਿਆ ਵਿੱਚ ਹੇਠ ਲਿਖੇ ਵਿਸ਼ਿਆਂ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਂਦੇ ਹਨ :-
ਂ) ਬੋਧਿਕ ਯੋਗਤਾ
ਨ) ਸਧਾਰਨ ਗਿਆਨ
ਙ) ਅਧਿਆਪਨ ਯੋਗਤਾ ਨਾਲ ਸਬੰਧਤ।
ਣ) ਅੰਗਰੇਜ਼ੀ।
ਥ) ਪੰਜਾਬੀ ਅਤੇ ਹਿੰਦੀ ਆਦਿ।
ਇਨ੍ਹਾਂ ਵਿਚ ਪਾਸ ਹੋਣਾ ਇਹ ਨਿਰਧਾਰਤ ਕਰਦਾ ਹੈ ਕਿ ਵਿਦਿਆਰਥੀ ਅਧਿਆਪਨ ਕਿਤੇ ਨਾਲ ਜੁੜਨ ਦੇ ਯੋਗ ਹੈ ਜਾਂ ਨਹੀਂ।ਬੀ.ਐਡ. ਵਿਚ ਦਾਖਲੇ ਲਈ ਜੋ ਯੋਗਤਾ ਨਿਰਧਾਰਤ ਕੀਤੀ ਗਈ ਹੈ ਉਹ ਹੈ ਬੀ.ੲ.ੇ ਵਿਚੋਂ 45 ਪ੍ਰਤੀਸ਼ਤ ਅੰਕ।ਬੀ.ਏ. ਵਿੱਚ 45 ਪ੍ਰਤੀਸ਼ਤ ਅੰਕ ਏਨੇ ਵਿਦਿਆਰਥੀਆਂ ਦੇ ਆ ਜਾਂਦੇ ਹਨ ਕਿ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਬੀ.ਅੱੈਡ. ਵਿਚ ਦਾਖਲਾ ਦੇਣਾ ਸੰਭਵ ਨਹੀਂ ਹੁੰਦਾ। ਇਸ ਕਰਕੇ ਬਹੁਤ ਵੱਡੀ ਗਿਣਤੀ ਵਾਲੇ ਗਰੈਜੂਏਟਸ ਵਿਚੋਂ ਕੁਝ ਕੁ ਗਰੈਜੂਏਟਸ ਨੂੰ ਕੱਢਣਾ ਜ਼ਰੂਰੀ ਹੋ ਜਾਂਦਾ ਹੈ ਅਤੇ ਇਹ ਪ੍ਰਵੇਸ਼ ਪ੍ਰੀਖਿਆ ਲੈ ਕੇ ਹੀ ਕੀਤਾ ਜਾਂਦਾ ਹੈ।ਅਸੀਂ ਇਹ ਗੱਲ ਵੀ ਮੰਨਦੇ ਹਾਂ ਕਿ ਹਰ ਉਹ ਵਿਦਿਆਰਥੀ ਜੋ ਬੀ.ਐਡ ਦੀ ਪ੍ਰਵੇਸ਼ ਪ੍ਰੀਖਿਆ ਨੂੰ ਪਾਸ ਕਰਦਾ ਹੈ, ਜ਼ਰੂਰੀ ਨਹੀ ਕਿ ਉਸ ਵਿਚ ਚੰਗਾ ਅਧਿਆਪਕ ਬਣਨ ਦੇ ਸਾਰੇ ਗੁਣ ਮੌਜੂਦ ਹੋਣ ਅਤੇ ਹਰ ਉਹ ਵਿਦਿਆਰਥੀ ਜੋ ਬੀ.ਐੱਡ ਦੀ ਪ੍ਰਵੇਸ਼ ਪਰੀਖਿਆ ਨੂੰ ਪਾਸ ਨਹੀਂ ਕਰ ਸਕਦਾ, ਜ਼ਰੂਰੀ ਨਹੀਂ ਕਿ ਉਹ ਸਫ਼ਲ ਅਧਿਆਪਕ ਨਹੀਂ ਬਣ ਸਕਦਾ।ਡਾ.ਰਾਧਾ ਕ੍ਰਿਸ਼ਨਨ ਅਤੇ ਡਾ. ਜ਼ਾਕਿਰ ਹੂਸੈਨ ਜਿਹੀਆਂ ਸ਼ਖਸੀਅਤਾਂ ਨੂੰ ਅੱਜ ਕੌਣ ਨਹੀਂ ਜਾਣਦਾ, ਜੋ ਬਹੁਤ ਹੀ ਸਫ਼ਲ ਅਧਿਆਪਕ ਸਾਬਤ ਹੋਏ, ਪਰ ਉਹਨਾਂ ਨੇ ਕੋਈ ਬੀ.ਐਡ. ਦੀ ਪ੍ਰਵੇਸ਼ ਪ੍ਰੀਖਿਆ ਨਹੀਂ ਸੀ ਦਿੱਤੀ।ਇਨ੍ਹਾਂ ਗੱਲਾਂ ਦੇ ਆਧਾਰ 'ਤੇ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਬੀ.ਅੱੈਡ. ਦੀ ਪ੍ਰਵੇਸ਼ ਪ੍ਰੀਖਿਆ ਦੀ ਜ਼ਰੂਰਤ ਹੀ ਨਹੀਂ ਹੈ।ਇਸ ਪ੍ਰੀਖਿਆ ਦੀ ਜ਼ਰੂਰਤ ਸੀ, ਜ਼ਰੂਰਤ ਹੈ ਅਤੇ ਹਮੇਸ਼ਾਂ ਰਹੇਗੀ।ਬਸ, ਲੋੜ ਹੈ ਕਿ ਯੂਨੀਵਰਸਿਟੀਆਂ ਅਜਿਹੀਆਂ ਪ੍ਰਵੇਸ਼ ਪਰੀਖਿਆਵਾਂ ਆਯੋਜਿਤ ਕਰਨ ਅਤੇ ਉਸਦਾ ਪਾਠਕ੍ਰਮ ਅਜਿਹਾ ਰੱਖਣ ਜੋ ਇਕ ਚੰਗੀ ਸਖਸ਼ੀਅਤ ਵਾਲੇ ਅਧਿਆਪਕ ਦੀ ਮੁਢਲੀ ਯੋਗਤਾ ਦਾ ਪਰੀਖਣ ਕਰ ਸਕੇ।ਬੀ.ਐਡ.ਦੀ ਪ੍ਰਵੇਸ਼ ਪਰੀਖਿਆ ਪਾਸ ਕਰਨਾ ਵਿਦਿਆਰਥੀ ਲਈ ਸੂਈ ਦੇ ਨੱਕੇ ਵਿਚੋ ਨਿਕਲਣ ਦੇ ਸਾਮਾਨ ਹੋਣੀ ਚਾਹੀਦੀ ਹੈ,ਤਾਂ ਜੋ ਉਹ ਵਿਦਿਆਰਥੀ ਹੀ ਅਧਿਆਪਕ ਬਣਨ, ਜੋ ਅਧਿਆਪਨ ਕਿੱਤੇ ਦੇ ਯੋਗ ਹੋਣ।ਬੇਸ਼ੱਕ ਅਜਿਹਾ ਕਰਨ ਨਾਲ ਘੱਟ ਅਧਿਆਪਕ ਹੋਂਦ ਵਿਚ ਆਉਣਗੇ ਪਰ ਅਜਿਹੇ ਅਧਿਆਪਕ ਜ਼ਿਆਦਾ ਯੋਗ ਅਤੇ ਜ਼ਿਆਦਾ ਕੁਸ਼ਲ ਅਧਿਆਪਕ ਸਿੱਧ ਹੋਣਗੇ,ਜੋ ਆਉਣ ਵਾਲੀ ਯੁਵਕ ਪੀੜ੍ਹੀ ਦਾ ਸਹੀ ਮਾਰਗ ਦਰਸ਼ਨ ਕਰ ਕੇ ਉਸ ਨੂੰ ਸਮਾਜ ਦਾ ਸਭਿਅਕ ਨਾਗਰਿਕ ૬૮ૻਪ੍ਰ૱૮=શ੍ਵ
-ਜਗਜੀਤ ਸਿੰਘ ਲੈਕਚਰਾਰ # 220, ਗਲੀ ਨੰ: 9, ਗਰੀਨ ਪਾਰਕ ਕਲੋਨੀ,ਸਰਹਿੰਦ ਰੋਡ, ਪਟਿਆਲਾ।
ਜਗਜੀਤ ਸਿੰਘ ਲੈਕਚਰਾਰ
# 220, ਗਲੀ ਨੰ: 9,
ਗਰੀਨ ਪਾਰਕ ਕਲੋਨੀ,ਸਰਹਿੰਦ
ਰੋਡ, ਪਟਿਆਲਾ।
ਫੋਨ 01752352110
e mail : jagjitmehmi@gmail.com
ਅਡਵਾਨੀ ਨੂੰ ਸੰਘ ਪਰਿਵਾਰ ਦਾ ਸਮਰਥਨ
ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਜਪਾ ਦਾ ਇੱਕਛਤਰ ਨੇਤਾ ਬਣਾ ਕੇ ਰਾਸ਼ਟਰੀ ਸਵੈਸੇਵਕ ਸੰਘ ਨੇ ਸਾਫ ਕਰ ਦਿੱਤਾ ਹੈ ਕਿ ਭਾਜਪਾ ਵਿੱਚ ਸੰਘ ਦਾ ਸਮਰਥਨ ਕਿਸ ਨੂੰ ਹੈ। ਹਾਲਾਂਕਿ ਅਡਵਾਨੀ ਵਿਵਹਾਰਿਕ ਕਿਸਮ ਤੇ ਦੇ ਨੇਤਾ ਹਨ ਅਤੇ ਪਾਰਟੀ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਦਾ ਸਿਹਰਾ ਵੀ ਉਹਨਾਂ ਨੂੰ ਹੀ ਜਾਂਦਾ ਹੈ। ਲਗਭਗ ਇੱਕ ਸਾਲ ਪਹਿਲਾਂ ਤੱਕ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਉਹ ਪਾਰਟੀ ਵਿੱਚ ਨੰਬਰ ਦੋ ਸਨ। ਵਾਜਪਾਈ ਹੁਣ ਸਰਗਰਮ ਰਾਜਨੀਤੀ ਤੋਂ ਹਟ ਗਏ ਹਨ। ਐਨ ਡੀ ਏ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਉਹਨਾਂ ਨੂੰ ਐਲਾਨਿਆ ਗਿਆ ਹੈ, ਜਿਸ ਦੀ ਲੋੜ ਉਹਨਾਂ ਨੂੰ ਸੰਨ 2007 ਤੋਂ ਸੀ।ਅਜਿਹਾ ਕੀ ਹੋ ਗਿਆ ਕਿ ਸੰਘ, ਜਿਸ ਨੇ ਤਿੰਨ ਸਾਲ ਪਹਿਲਾਂ ਸ੍ਰਪ ਜਿੰਨਾ ਨੂੰ ਧਰਮ ਨਿਰਪੱਖ ਦੱਸਣ ਤੇ ਅਡਵਾਨੀ ਨੂੰ ਭਾਜਪਾ ਦਾ ਪ੍ਰਧਾਨ ਦਾ ਅਹੁਦਾ ਛੱਡਣ ਲਈ ਮਜਬੂਰ ਕਰ ਦਿੱਤਾ ਸੀ, ਉਸੇ ਨੇ ਉਹਨਾਂ ਨੂੰ ਹੁਣ ਪਾਰਟੀ ਵਿੱਚ ਸਰਵੋਤਮ ਬਣਾ ਦਿੱਤਾ ਹੈ। ਪ੍ਰਧਾਨ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਅਡਵਾਨੀ ਦੀ ਪਾਰਟੀ ਵਿੱਚ ਸਥਿਤੀ ਡਾਂਵਾਡੋਲ ਹੋ ਗਈ ਸੀ, ਪਰ ਅਡਵਾਨੀ ਦੀ ਜਗ੍ਹਾ ਪ੍ਰਧਾਨ ਬਣੇ ਰਾਜਨਾਥ ਸਿੰਘ ਸੰਘ ਦੇ ਸਮਰਥਨ ਦੇ ਬਾਵਜੂਦ ਖੁਦ ਨੂੰ ਸਮਰਥ ਸਿੱਧ ਨਹੀਂ ਕਰ ਪਾ ਰਹੇ ਸਨ। ਹੁਣ ਅਡਵਾਨੀ ਨੇ ਸੰਘ ਦਾ ਪੂਰਾ ਵਿਸ਼ਵਾਸ਼ ਹਾਸਿਲ ਕਰ ਲਿਆ ਹੈ ਅਤੇ ਸੰਘ ਨੂੰ ਉਸ ਦੀ ਗਲਤੀ ਦਾ ਅਹਿਸਾਸ ਵੀ ਕਰਵਾ ਦਿੱਤਾ ਹੈ। ਪ੍ਰਧਾਨ ਮੰਤਰੀ ਬਣਨ ਲਈ ਅਡਵਾਨੀ ਦੇ ਕੋਲ ਸਿੱਧਾ ਜਿਹਾ ਗਣਿਤ ਹੈ। ਲੋਕਸਭਾ ਦੀਆਂ 545 ਸੀਟਾਂ ਵਿੱਚੋਂ 297 ਅਜਿਹੀਆਂ ਹਨ, ਜਿਨ੍ਹਾਂ ਤੇ ਭਾਜਪਾ ਕਦੇ ਨਾ ਕਦੇ ਜਿੱਤ ਦਰਜ ਕਰ ਚੁੱਕੀ ਹੈ। ਐਨ ਡੀ ਏ ਵਿੱਚ ਸ਼ਾਮਿਲ ਉਸ ਦੇ ਸਹਿਯੋਗੀ ਦਲ ਵੀ ਹੋਰ 64 ਸੀਟਾਂ ਤੇ ਜਿੱਤ ਚੁੱਕੇ ਹਨ। ਇਹਨਾਂ ਨੂੰ ਮਿਲਾ ਕੇ ਕੁੱਲ 361 ਸੀਟਾਂ ਹੁੰਦੀਆਂ ਹਨ। ਇਸ ਲਈ ਐਨ ਡੀ ਏ ਜੇ 273 ਸੀਟਾਂ ਜਿੱਤ ਲਵੇ ਤਾਂ ਅਡਵਾਨੀ ਪ੍ਰਧਾਨ ਮੰਤਰੀ ਬਣ ਸਕਦੇ ਹਨ।ਸੰਘ ਪਰਿਵਾਰ ਦੇ ਪੂਰੇ ਸਮਰਥਨ ਦੇ ਬਾਵਜੂਦ ਅਜੇ ਕੋਈ ਕਿੰਤੂ ਪਰੰਤੂ ਹਨ। ਅਡਵਾਨੀ ਦੇ ਸਾਮ੍ਹਣੇ ਚੁਣੌਤੀ ਪਾਰਟੀ ਦੇ ਅੰਦਰ, ਐਨ ਡੀ ਏ ਦੇ ਸਹਿਯੋਗੀ ਦਲਾਂ ਅਤੇ ਵੋਟਰ ਤੱਕ ਹੈ। ਉਹ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹਨਾਂ ਦੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ, ਜਿਸ ਨਾਲ ਉਹ ਆਸਾਨੀ ਨਾਲ ਚੋਣਾਂ ਜਿੱਤ ਲੈਣ। ਸਭ ਤੋਂ ਪਹਿਲਾਂ ਤਾਂ ਭਾਜਪਾ ਨੂੰ ਅੰਦਰੂਨੀ ਵਿਵਾਦ ਨਿਪਟਾਉਣੇ ਪੈਣਗੇ। ਅੱਜ ਦੇ ਅਡਵਾਨੀ ਨੱਬੇ ਦੇ ਦਹਾਕੇ ਦੇ ਅਡਵਾਨੀ ਨਹੀਂ ਹਨ, ਜਦੋਂ ਉਹ ਰਥ ਯਾਤਰਾ ਕੱਢਣ ਤੋਂ ਬਾਅਦ ਲੋਕਪ੍ਰਿਅਤਾ ਦੇ ਸ਼ਿਖਰ ਤੇ ਸਨ। ਉਹਨਾਂ ਨੂੰ ਪਾਰਟੀ ਵਿੱਚ ਉਭਰ ਰਹੇ ਤਿੰਨ ਕੇਂਦਰਾਂ ਨਾਲ ਨਿਪਟਣਾ ਪਵੇਗਾ। ਇਸ ਵਿੱਚ ਪਹਿਲਾ ਸ਼ਕਤੀ ਕੇਂਦਰ ਤਾਂ ਖੁਦ ਉਹਨਾਂ ਦਾ ਹੈ, ਦੂਜਾ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਅਤੇ ਤੀਜਾ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਹੈ। ਬਾਕੀ ਦੋਵੇਂ ਸ਼ਕਤੀ ਕੇਂਦਰਾਂ ਤੇ ਲਗਾਮ ਲਗਾਏ ਬਿਨਾਂ ਉਹ ਭਾਜਪਾ ਵਿੱਚ ਸਰਵੋਤਮ ਨਹੀਂ ਰਹਿ ਸਕਣਗੇ। ਇਸ ਤੋਂ ਇਸ ਤੋਂ ਇਲਾਵਾ ਭਾਜਪਾ ਸ਼ਾਸਿਤ ਕੁੱਝ ਰਾਜਾਂ ਵਿੱਚ ਉਭਰ ਰਹੇ ਨੇਤਾਵਾਂ ਨਾਲ ਵੀ ਉਹਨਾਂ ਨੂੰ ਕੁਸ਼ਲਤਾ ਨਾਲ ਨਿਪਟਣਾ ਪਵੇਗਾ। ਨਾਲ ਹੀ ਉਹਨਾਂ ਨੂੰ ਸੰਗਠਨ ਨੂੰ ਵਿਵਸਥਿਤ ਕਰਕੇ ਗੁੱਟਬਾਜੀ ਅਤੇ ਅਨੁਸ਼ਾਸ਼ਨਹੀਤਾ ਤੇ ਕਾਬੂ ਪਾਉਣਾ ਪਵੇਗਾ। ਰਾਜਸਥਾਨ ਅਤੇ ਦਿੱਲੀ ਦੀਆਂ ਵਿਧਾਨਸਭਾ ਚੋਣਾਂ ਵਿੱਚ ਹਾਲ ਵਿੱਚ ਮਿਲੀ ਹਾਰ ਦਾ ਵੱਡਾ ਕਾਰਨ ਗੁਟਬਾਜੀ ਅਤੇ ਅਨੁਸ਼ਾਸਨਹੀਨਤਾ ਹੀ ਸੀ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਜਿੱਤ ਇਸ ਗੱਲ ਦੀ ਮਿਸਾਲ ਹੈ ਕਿ ਭਾਜਪਾ ਨੂੰ ਜੇ ਸੰਘ ਦਾ ਪੂਰਾ ਸਮਰਥਨ ਮਿਲੇ ਤਾਂ ਉਸ ਦਾ ਕਿੰਨਾ ਫਾਇਦਾ ਹੁੰਦਾ ਹੈ। ਇਸ ਲਈ ਭਾਜਪਾ ਅਤੇ ਅਡਵਾਨੀ ਨੂੰ ਠੋਸ ਚੁਣਾਵੀ ਰਣਨੀਤੀ ਬਣਾਉਣੀ ਪਵੇਗੀ।ਦੂਜਾ ਅਡਵਾਨੀ ਦੇ ਸਾਮ੍ਹਣੇ ਐਨ ਡੀ ਏ ਨੂੰ ਇਕਜੁਟ ਰੱਖਣਾ ਅਤੇ ਵਿਅਪਕ ਬਣਾਉਣਾ ਵੀ ਵੱਡੀ ਚੁਣੌਤੀ ਹੈ। ਉਹ ਦਿਨ ਬੀਤ ਗਏ ਜਦੋਂ ਐਨ ਡੀ ਏ ਵਿੱਚ 24 ਪਾਰਟੀਆਂ ਸ਼ਾਮਿਲ ਸਨ। ਹੁਣ ਐਨ ਡੀ ਏ ਵਿੱਚ ਸਿਰਫ ਅੱਧਾ ਦਰਜ ਪਾਰਟੀਆਂ ਰਹਿ ਗਈਆਂ ਹਨ। ਇਹਨਾਂ ਨੂੰ ਗਠਜੋੜ ਵਿੱਚ ਬਣਾ ਕੇ ਰੱਖਣ ਦੇ ਨਾਲ ਉਹਨਾਂ ਨੂੰ ਕੁੱਝ ਰਾਜਾਂ ਵਿੱਚ ਨਵੇਂ ਸਹਿਯੋਗੀ ਲੱਭਣੇ ਪੈਣਗੇ। ਬਿਹਾਰ ਵਿੱਚ ਜਨਤਾ ਦਲ (ਯੂ) ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦਾ ਕੱਦ ਵਧਣ ਦੇ ਨਾਲ ਹੀ ਉਹਨਾਂ ਨਾਲ ਭਾਜਪਾ ਦੇ ਮਤਭੇਦ ਵੱਧਦੇ ਦਿਖ ਰਹੇ ਹਨ। ਉੜੀਸਾ ਵਿੱਚ ਬੀਜੂ ਜਨਤਾ ਦਲ ਅਤੇ ਪ੍ਰਦੇਸ਼ ਭਾਜਪਾ ਇਕਾਈ ਵਿੱਚ ਤਨਾਤਨੀ ਨਜਰ ਆਉਂਦੀ ਹੈ। ਦੱਖਣੀ ਭਾਰਤ ਵਿੱਚ ਕਰਨਾਟਕ ਤੋਂ ਇਲਾਵਾ ਹੋਰ ਰਾਜਾਂ ਵਿੱਚ ਭਾਜਪਾ ਦੀ ਮੌਜੂਦਗੀ ਨਾਂਹ ਦੇ ਬਰਾਬਰ ਹੈ।ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਦੇਸ਼ਮ ਪਾਰਟੀ ਅਤੇ ਤਮਿਲਨਾਡੂ ਵਿੱਚ ਅੰਨਾ ਡੀ ਐਮ ਕੇ ਨੂੰ ਖੱਬੇਪੱਖੀ ਪਾਰਟੀਆਂ ਨੇ ਆਪਣੇ ਨਾਲ ਲੈ ਕੇ ਭਾਜਪਾ ਨੂੰ ਇਸ ਮਾਮਲੇ ਵਿੱਚ ਹਰਾ ਦਿੱਤਾ ਹੈ। ਉੱਤਰ ਭਾਰਤ ਵਿੱਚ ਨਜਰ ਮਾਰੀਏ ਤਾਂ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਨਾਲ ਅਜੀਤ ਸਿੰਘ ਰਾਲੋਦ ਤੋਂ ਇਲਾਵਾ ਕੋਈ ਮਜਬੂਤ ਪਾਰਟੀ ਜੁੜਦੀ ਨਹੀਂ ਦਿਖਦੀ। ਮਹਾਰਾਸ਼ਟਰ ਵਿੱਚ ਸ਼ਿਵਸੈਨਾ ਦੇ ਦੋਫਾੜ ਹੋਣ ਤੋਂ ਬਾਅਦ ਭਾਜਪਾ ਲਈ ਰਾਹ ਆਸਾਨ ਨਹੀਂ ਰਹਿ ਗਈ ਹੈ। ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਐਨ ਡੀ ਏ ਨਾਲ ਨਾਤਾ ਤੋੜ ਲੈਣ ਤੋਂ ਬਾਅਦ ਭਾਜਪਾ ਦੇ ਨਾਲ ਕੋਈ ਸਹਿਯੋਗੀ ਦਲ ਨਹੀਂ ਬਚਿਆ ਹੈ। ਖਾਸ ਗੱਲ ਇਹ ਹੈ ਕਿ ਹਾਲ ਦੀਆਂ ਚੋਣਾਂ ਵਿੱਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਭਾਜਪਾ ਛੋਟੀਆਂ ਪਾਰਟੀਆਂ ਨੂੰ ਆਪਣੇ ਵੱਲ ਨਹੀਂ ਖਿੱਚ ਪਾ ਰਹੀ ਹੈ। ਚੋਣਾਂ ਤੋਂ ਬਾਅਦ ਦੇ ਹਾਲਾਤ ਵਿੱਚ ਅੰਨਾ ਡੀ ਐਮ ਕੇ, ਤੇਦੇਪਾ, ਬਸਪਾ ਅਤੇ ਹੋਰ ਛੋਟੀਆਂ ਪਾਰਟੀਆਂ ਦੇ ਬਦਲ ਖੁਲ੍ਹੇ ਹੋਣਗੇ। ਇਸ ਲਈ ਅਡਵਾਨੀ ਨੂੰ ਗਠਜੋੜ ਦੀ ਮਜਬੂਤੀ ਲਈ ਅਜੇ ਸਖਤ ਮਿਹਨਤ ਕਰਨੀ ਪਵੇਗੀ। ਉਹਨਾਂ ਦੇ ਲਈ ਰਾਤਹ ਦੀ ਗੱਲ ਇਹ ਹੈ ਕਿ ਯੂ ਪੀ ਏ ਦੀ ਸਥਿਤੀ ਵੀ ਕੋਈ ਬਹੁਤ ਚੰਗੀ ਨਹੀਂ ਹੈ। ਉਸ ਵਿੱਚ ਸ਼ਾਮਿਲ ਕਾਂਗਰਸ ਦੇ ਕਈ ਸਹਿਯੋਗੀ ਦਲ ਹੁਣ ਪਹਿਲਾਂ ਤੋਂ ਕਮਜੋਰ ਹਨ।ਅੱਸੀ ਸਾਲ ਤੋਂ ਜ਼ਿਆਦਾ ਉਮਰ ਵੀ ਅਡਵਾਨੀ ਦੀ ਰਾਹ ਵਿੱਚ ਰੋੜਾ ਬਣ ਰਹੀ ਹੈ ਕਿਉਂਕਿ ਨੌਜਵਾਨ ਵੋਟਰ ਉਹਨਾਂ ਤੋਂ ਮੂੰਹ ਮੋੜ ਸਕਦੇ ਹਨ। ਇੱਕ ਅਰਬ ਤੋਂ ਜ਼ਿਆਦਾ ਆਬਾਦੀ ਵਾਲੇ ਆਪਣੇ ਦੇਸ਼ ਵਿੱਚ 35 ਸਾਲ ਤੋਂ ਘੱਟ ਉਮਰ ਦੇ ਲੋਕ ਦੋ ਤਿਹਾਈ ਤੋਂ ਜ਼ਿਆਦਾ ਹਨ। ਭਾਜਪਾ ਨੌਜਵਾਨ ਵੋਟਰ ਨੂੰ ਕਿਵੇਂ ਆਪਣੇ ਵੱਲ ਆਕਰਸ਼ਿਤ ਕਰੇਗੀ ਇਸ ਦਾ ਜਵਾਬ ਹੈ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਓਬਾਮਾ ਦੀ ਪ੍ਰਚਾਰ ਮੁਹਿੰਮ ਤੋਂ ਸਬਕ ਲਿਆ ਜਾਵੇ। ਅਡਵਾਨੀ ਦੇ ਰਾਜਨੀਤਿਕ ਰਣਨੀਤੀਕਾਰ ਓਬਾਮਾ ਦੇ ਭਾਸ਼ਣਾਂ, ਬਦਲਾਓ ਦੇ ਨਾਹਰਿਆਂ, ਵੈਬਸਾਈਟ ਆਦਿ ਦਾ ਅਧਿਐਨ ਕਰ ਰਹੇ ਹਨ। ਅਡਵਾਨੀ ਲਈ ਤਸੱਲੀ ਦੀ ਗੱਲ ਇਹ ਹੈ ਕਿ ਸੱਤਾਧਾਰੀ ਯੂ ਪੀ ਏ ਨੇ ਵੀ ਅਜੇ ਤੱਕ ਕਿਸੇ ਨੌਜਵਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਹੀਂ ਐਲਾਨਿਆ ਹੈ। ਅਡਵਾਨੀ ਨੂੰ ਪਹਿਲਾਂ ਜੇ ਇਹ ਮੌਕਾ ਮਿਲਦਾ ਤਾਂ ਉਹਨਾਂ ਦੀ ਰਾਹ ਆਸਾਨ ਰਹਿੰਦੀ। ਅਡਵਾਨੀ ਦਾ ਭੂਤਕਾਲ ਵੀ ਉਹਨਾਂ ਦਾ ਪਿੱਛਾ ਨਹੀਂ ਛੱਡ ਰਿਹਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਪਿਛਲੀ ਜੁਲਾਈ ਵਿੱਚ ਸੰਸਦ ਵਿੱਚ ਦਿੱਤਾ ਬਿਆਨ ਯਾਦ ਕਰੋ। ਇਸ ਵਿੱਚ ਉਹਨਾਂ ਕਿਹਾ ਕਿ ਸੀ ਕਿ ਕੀ ਸਾਡਾ ਦੇਸ਼ ਉਸ ਆਦਮੀ ਨੂੰ ਮਾਫ ਕਰ ਸਕਦਾ ਹੈ ਜੋ ਬਾਬਰੀ ਮਸਜਿਦ ਨੂੰ ਢਾਹੁਣ ਅਤੇ ਉਸ ਤੋਂ ਬਾਅਦ ਹੋਏ ਦੰਗਿਆਂ ਲਈ ਜਿੰਮੇਵਾਰ ਹੈ। ਲਿਬ੍ਰਾਹਨ ਕਮਿਸ਼ਨ ਦੀ ਰਿਪੋਰਟ ਲੋਕਸਭਾ ਚੋਣਾਂ ਤੋਂ ਪਹਿਲਾਂ ਆ ਸਕਦੀ ਹੈ, ਜਿਸ ਵਿੱਚ ਅਡਵਾਨੀ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਜਾਂ ਕਲੀਨ ਚਿਟ ਦਿੱਤੀ ਜਾ ਸਕਦੀ ਹੈ।ਪਰ ਹਾਲਾਤ ਇੰਨੇ ਖਰਾਬ ਵੀ ਨਹੀਂ ਲੱਗਦੇ। ਅਡਵਾਨੀ ਦੀ ਅਗਵਾਈ ਵਾਲੇ ਐਨ ਡੀ ਏ ਦੀ ਦੇਸ਼ ਦੀ ਰਾਜਨੀਤੀ ਵਿੱਚ ਆਪਣੀ ਜਗ੍ਹਾ ਹੈ, ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਰਾਜਨੀਤੀ ਵਿੱਚ ਇੱਕ ਹਫਤੇ ਦਾ ਸਮਾਂ ਵੀ ਬਹੁਤ ਹੁੰਦਾ ਹੈ। ਅਗਲੀਆਂ ਲੋਕਸਭਾ ਚੋਣਾਂ ਵਿੱਚ ਅਜੇ ਤਿੰਨ ਮਹੀਨੇ ਤੋਂ ਜ਼ਿਆਦਾ ਹਨ। ਜੇ ਹਾਲਾਤ ਅਨੁਕੂਲ ਬਣੇ ਤਾਂ ਅਡਵਾਨੀ ਪ੍ਰਧਾਨ ਮੰਤਰੀ ਬਣ ਵੀ ਸਕਦੇ ਹਨ।ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਜਿੱਤ ਇਸ ਗੱਲ ਦੀ ਮਿਸਾਲ ਹੈ ਕਿ ਭਾਜਪਾ ਨੂੰ ਜੇ ਸੰਘ ਦਾ ਪੂਰਾ ਸਮਰਥਨ ਮਿਲੇ ਤਾਂ ਉਸ ਦਾ ਕਿੰਨਾ ਫਾਇਦਾ ਹੁੰਦਾ ਹੈ। ਇਸ ਲਈ ਭਾਜਪਾ ਅਤੇ ਅਡਵਾਨੀ ਨੂੰ ਠੋਸ ਚੁਣਾਵੀ ਰਣਨੀਤੀ ਬਣਾਉਣੀ ਪਵੇਗੀ।
ਲਿੱਟੇ ਖਿਲਾਫ ਫੈਸਲੇ ਦਾ ਸਮਾਂ ਆਇਆ
ਕਰੀਬ ਦੋ ਸਾਲ ਲੰਬੀ ਲੜਾਈ ਤੋਂ ਬਾਅਦ ਸ਼੍ਰੀਲੰਕਾ ਵਿੱਚ ਲਿੱਟੇ ਦੇ ਖਿਲਾਫ ਫੈਸਲੇ ਦਾ ਸਮਾਂ ਆ ਗਿਆ ਹੈ। ਉਸ ਦਾ ਗੜ੍ਹ ਸਮਝਿਆ ਜਾਣ ਵਾਲਾ ਜਾਫਨਾ ਟਾਪੂ ਪੂਰੀ ਤਰ੍ਹਾਂ ਸ਼੍ਰੀਲੰਕਾ ਦੀ ਫੌਜ ਦੇ ਹੱਥ ਵਿੱਚ ਆ ਗਿਆ। ਦੱਖਣੀ ਏਸ਼ੀਆ ਦੇ ਇਸ ਸਭ ਤੋਂ ਪੁਰਾਣੇ ਅਤੇ ਖੂੰਖਾਰ ਅੱਤਵਾਦੀ ਸੰਗਠਨ ਦਾ ਆਖਰੀ ਸ਼ਰਣ ਸਥਾਨ ਹੁਣ ਮੁਲੈਤਿਬੁ ਜ਼ਿਲੇ ਵਿੱਚ ਬਚਿਆ ਹੈ। ਜਿਸ ਦੀ ਹਵਾਈ ਪੱਟੀ ਕੋਲੰਬੋ ਦੀ ਗ੍ਰਿਫਤ ਵਿੱਚ ਜਾ ਚੁੱਕੀ ਹੈ। ਕੁੱਲ ਮਿਲਾ ਕਿ ਹੁਣ ਲਿੱਟੇ ਦੇ ਕੋਲ ਮੁਲੈਤਿਬੁ ਸ਼ਹਿਰ ਬਚਿਆ ਹੈ, ਜਿਥੇ ਰੋਜ਼ ਹਵਾਈ ਹਮਲਿਆਂ ਦੇ ਦੌਰਾਨ ਤਿੰਨ ਲੱਖ ਤਾਮਿਲ ਵਸਨੀਕ ਲਿੱਟੇ ਅਤੇ ਸਰਕਾਰੀ ਫੌਜ ਦੇ ਦੋ ਗੁੱਟਾਂ ਵਿੱਚ ਫਸ ਕੇ ਨਰਕ ਦਾ ਜੀਵਨ ਜੀ ਰਹੇ ਹਨ। ਸ਼ਹਿਰ ਦੇ ਨਾਲ ਲੱਗੇ ਜਿਸ ਇਲਾਕੇ ਦੇ ਆਖਰੀ ਜੰਗ ਦਾ ਮੈਦਾਨ ਬਣਨ ਦੀ ਉਮੀਦ ਹੈ, ਉੱਥੇ ਜੰਗਲ ਝਾੜ ਅਤੇ ਖਤਰਨਾਕ ਦਲਦਲ ਥਾਂ ਵਾਲਾ ਕਰੀਬ 600 ਵਰਗ ਕਿਲੋਮੀਟਰ ਮਤਲਬ ਮੋਟੇ ਤੌਰ ਤੇ 30 ਕਿਲੋਮੀਟਰ ਲੰਬਾਈ ਅਤੇ 20 ਕਿਲੋਮੀਟਰ ਚੌੜਾਈ ਦਾ ਇੱਕ ਦੁਰਗਮ ਇਲਾਕਾ ਹੈ ਜਿੱਥੇ ਸਿੱਧੇ ਹਮਲੇ ਦੇ ਬਜਾਏ ਸ਼੍ਰੀਲੰਕਾ ਦੀਆਂ ਜਮੀਨੀ ਪਲਟਨਾਂ ਨੂੰ ਲੰਬੀ ਘੇਰਾਬੰਦੀ ਦਾ ਸਹਾਰਾ ਲੈਣਾ ਪੈ ਸਕਦਾ ਹੈ, ਹਾਲਾਂਕਿ ਇਸ ਘੇਰਾਬੰਦੀ ਦੀ ਵੀ ਇੱਕ ਯਕੀਨੀ ਸੀਮਾ ਹੈ।ਮਈ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਗਿਰਨ ਦੇ ਨਾਲ ਹੀ ਸ਼੍ਰੀਲੰਕਾ ਦੇ ਉੱਤਰੀ ਅਤੇ ਪੂਰਬੀ ਇਲਾਕੇ ਪਹਿਲਾਂ ਦੀ ਹੀ ਤਰ੍ਹਾਂ ਖਤਰਨਾਕ ਹੋ ਜਾਣਗੇ। ਲਿਹਾਜ਼ਾ ਨਾ ਸਿਰਫ ਲਿੱਟੇ ਨੂੰ ਆਖਰੀ ਰੂਪ ਨਾਲ ਹਰਾਉਣ ਦਾ ਬਲਕਿ ਉਸ ਦੇ ਪ੍ਰਭਾਵ ਖੇਤਰਾਂ ਵਿੱਚ ਕੰਮਚਲਾਊ ਕਾਨੂੰਨ -ਵਿਵਸਥਾ ਕਾਇਮ ਕਰਨ ਦਾ ਕੰਮ ਵੀ ਕੋਲੰਬੋ ਸਰਕਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਅਪ੍ਰੈਲ ਤੱਕ ਪੂਰਾ ਕਰਨਾ ਪਵੇਗਾ। ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਨੇ ਸ਼ਾਇਦ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਫਨਾ ਦੇ ਪਤਨ ਤੋਂ ਠੀਕ ਬਾਅਦ ਦਿੱਤੇ ਆਪਣੇ ਇੱਕ ਬਿਆਨ ਵਿੱਚ ਇਸ ਲੜਾਈ ਦੇ ਦੋ ਜਾਂ ਢਾਈ ਮਹੀਨੇ ਹੋਰ ਚੱਲਣ ਦੀ ਗੱਲ ਕਹੀ ਹੈ।ਅਤੀਤ ਵਿੱਚ ਕਈ ਵਾਰ ਜਿੱਤ ਦੇ ਕਾਫੀ ਕਰੀਬ ਪਹੁੰਚ ਕੇ ਸ਼੍ਰੀਲੰਕਾ ਫੌਜ ਨੂੰ ਲਿੱਟੇ ਤੋਂ ਮੂੰਹ ਦੀ ਖਾਣੀ ਪਈ ਸੀ। ਲਿਹਾਜ਼ਾ ਲਿੱਟੇ ਜਾਂ ਉਸਦੇ ਸਰਗਨਾ ਵੇਲੁਪਿੱਲੇ ਪ੍ਰਭਾਕਰਨ ਦੀ ਸ਼ਰਧਾਂਜਲੀ ਤਿਆਰ ਰੱਖਣ ਦਾ ਸਮਾਂ ਅਜੇ ਨਹੀਂ ਆਇਆ ਹੈ। ਫਿਲਹਾਲ ਦੁਨੀਆਂ ਵਿੱਚ ਚੱਲ ਰਹੀਆਂ ਦੋਵਾਂ ਲੜਾਈਆਂ-ਉੱਤਰੀ ਸ਼੍ਰੀਲੰਕਾ ਅਤੇ ਗਾਜ਼ਾ ਪੱਟੀ ਦੀ ਤਤਕਾਲਿਕ ਸਮਾਂ ਸੀਮਾ ਸ਼੍ਰੀਲੰਕਾ ਅਤੇ ਇਜ਼ਰਾਈਲ ਦੀਆਂ ਸਰਕਾਰਾਂ ਨੇ 20 ਜਨਵਰੀ ਨਿਰਧਾਰਤ ਕਰ ਰੱਖੀ ਹੈ ਮਤਲਬ ਅਮਰੀਕਾ ਵਿੱਚ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕਣ ਦੀ ਮਿਤੀ। ਜਾਰਜ ਡਬਲਿਊ ਬੁਸ਼ ਵੱਲੋਂ ਜਾਰੀ ਸੂਚੀ ਵਿੱਚ ਲਿੱਟੇ ਅਤੇ ਹਮਾਸ, ਦੋਵਾਂ ਦੇ ਨਾਮ ਅੱਤਵਾਦੀ ਸੰਗਠਨਾਂ ਦੇ ਰੂਪ ਵਿੱਚ ਦਰਜ਼ ਹਨ ਅਤੇ ਇਨ੍ਹਾਂ ਦੇ ਖਿਲਾਫ ਹਰ ਫੌਜੀ ਕਾਰਵਾਈ ਨੂੰ ਅਮਰੀਕਾ ਦਾ ਸਮਰਥਨ ਪ੍ਰਾਪਤ ਹੈ।ਬਰਾਕ ਓਬਾਮਾ ਦੇ ਆਉਣ ਦੇ ਬਾਅਦ ਸਮੀਕਰਨ ਬਦਲ ਸਕਦਾ ਹੈ, ਲਿਹਾਜ਼ਾ 20 ਜਨਵਰੀ ਤੋਂ ਬਾਅਦ ਸਰਕਾਰੀ ਫੌਜਾਂ ਤੇ ਲੜਾਈ ਜਲਦੀ ਖਤਮ ਕਰਨ ਦਾ ਦਬਾਅ ਆਪਣੇ ਆਪ ਬਣਨ ਲੱਗੇਗਾ। ਭਾਰਤ ਦੀ ਹਮਦਰਦੀ ਇਸ ਯੁੱਧ ਵਿੱਚ ਬਾਕੀ ਦੁਨੀਆਂ ਦੀ ਤਰ੍ਹਾਂ ਆਮ ਸ਼੍ਰੀਲੰਕਾਈ ਤਮਿਲਾਂ ਦੇ ਨਾਲ ਹੈ ਪਰ ਲਿੱਟੇ ਨੇ ਇਸ ਹਮਦਰਦੀ ਨੂੰ ਆਪਣੇ ਪੱਖ ਵਿੱਚ ਲਾਹਾ ਲੈਣ ਦਾ ਮੰਨ ਬਣਾ ਰੱਖਿਆ ਸੀ ਤਾਂ ਉਸਦਾ ਇਹ ਭਰਮ ਹੁਣ ਤੱਕ ਟੁੱਟ ਗਿਆ ਹੋਵੇਗਾ। ਸ਼੍ਰੀਲੰਕਾ ਸਰਕਾਰ ਨਾਲ ਲੜਾਈ ਵਿੱਚ ਤਾਮਿਲ ਹਿੱਤਾਂ ਦੀ ਰੱਖਿਆ ਤੋਂ ਇਲਾਵਾ ਇਹ ਉਮੀਦ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਪ੍ਰਭਾਕਰਨ ਨੂੰ ਜਿਊਂਦਾ ਫੜਨ ਦੀ ਸਥਿਤੀ ਵਿੱਚ ਉਹ ਉਸ ਨੂੰ ਭਾਰਤ ਨੂੰ ਸੌਂਪ ਦੇਵੇ, ਤਾਂ ਕਿ ਉਸਦੇ ਖਿਲਾਫ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦਾ ਮੁਕੱਦਮਾ ਚਲਾਇਆ ਜਾ ਸਕੇ।
ਨਿਵੇਸ਼ਕਾਂ ਦੇ ਪੈਸੇ ਨੂੰ ਕੱਢਣ
ਦੇ ਯਤਨ ਜਰੂਰੀ
ਸੁਖਵਿੰਦਰ ਸਿੰਘ
ਸੱਤਿਅਮ ਕੰਪਿਊਟਰ ਸਰਵਿਸੇਜ ਦੇ ਮਾਮਲੇ ਵਿੱਚ ਸਰਕਾਰ ਦੀ ਪਹਿਲਕਦਮੀ ਅਜੇ ਤਿੰਨ ਚਾਰ
ਦਿਸ਼ਾਵਾਂ ਵਿੱਚ ਦੇਖਣ ਨੂਜ਼ੰ ਮਿਲੀ ਹੈ। ਸੇਬੀ ਨੇ ਨਿਫਟੀ ਵਿੱਚ ਇਸ ਕੰਪਨੀ ਦੀ
ਲਿਸਟਿੰਗ ਰੱਦ ਕਰਕੇ ਇਸ ਦੇ ਕੰਮਕਾਜ ਬਾਰੇ ਆਪਣੇ ਪੱਧਰ ਤੇ ਜਾਂਚ ਸ਼ੁਰੂ ਕੀਤੀ ਹੈ।
ਆਂਧਰਾ ਪੁਲੀਸ ਨੇ ਕੰਪਨੀ ਦੇ ਸਾਬਕਾ ਚੇਅਰਮੈਨ ਬੀ ਰਾਮਲਿੰਗਾ ਰਾਜੂ, ਉਹਨਾਂ ਦੇ ਭਰਾ
ਅਤੇ ਸਾਬਕਾ ਸੀ ਈ ਓ ਰਾਮ ਰਾਜੂ ਅਤੇ ਚੀਫ ਫਾਈਨੈਂਸ਼ਲ ਅਫਸਰ ਵਲਦਮਣੀ ਸ੍ਰੀਨਿਵਾਸ ਨੂੰ
ਗ੍ਰਿਫਤਾਰ ਕਰਕੇ ਉਹਨਾਂ ਤੋਂ ਘੁਟਾਲੇ ਬਾਰੇ ਪੁੱਛਗਿਛ ਸ਼ੁਰੂ ਕੀਤੀ ਹੈ। ਸੀ ਬੀ
ਆਈ-ਸੀ ਆਈ ਡੀ ਨੇ ਸੱਤਿਅਮ ਦੇ ਦਫਤਰਾਂ ਅਤੇ ਇਸ ਦੇ ਮੁੱਖ ਕਰਤਾ ਧਰਤਾ ਦੇ ਘਰਾਂ ਤੇ
ਛਾਪੇ ਮਾਰ ਕੇ ਸਾਰੇ ਸਬੰਧਿਤ ਦਸਤਾਵੇਜ ਬਰਾਮਦ ਕਰਨ ਦੇ ਯਤਨ ਕੀਤੇ ਹਨ। ਇਸ ਤੋਂ
ਇਲਾਵਾ ਕੰਪਨੀ ਦੇ 53 ਹਜਾਰ ਕਰਮਚਾਰੀਆਂ, ਆਮ ਨਿਵੇਸ਼ਕਾਂ ਅਤੇ ਸਮੁੱਚੇ ਭਾਰਤੀ
ਕਾਰਪੋਰੇਟ ਸੈਕਟਰ ਦੀ ਸਾਖ ਨੂੰ ਧਿਆਨ ਵਿੱਚ ਰਖਦਿਆਂ ਕੇਂਦਰ ਸਰਕਾਰ ਨੇ ਸੱਤਿਅਮ ਦੇ
ਪੁਰਾਣੇ ਬੋਰਡ ਨੂੰ ਬਰਖਾਸਤ ਕਰਕੇ ਤਿੰਨ ਨਵੇਂ ਡਾਇਰੈਕਟਰਾਂ ਦੀ ਨਿਯੁਕਤੀ ਦੇ ਨਾਲ
ਹੀ ਕੰਪਨੀ ਦੇ ਪੁਨਰਗਠਨ ਦੀ ਸ਼ੁਰੂਆਤ ਕਰ ਦਿੱਤੀ ਹੈ। ਆਮ ਨਿਵੇਸ਼ਕਾਂ ਅਤੇ ਕੰਪਨੀ
ਵਿੱਚ ਕਰਜੇ ਦੇ ਰੂਪ ਵਿੱਚ ਆਪਣਾ ਪੈਸਾ ਲਗਾਉਣ ਵਾਲੀਆਂ ਸੰਸਥਾਵਾਂ ਦੀ ਚਿੰਤਾ ਹੈ ਕਿ
ਇਹਨਾਂ ਸਾਰੀਆਂ ਕਾਰਵਾਈਆਂ ਦੇ ਦੌਰਾਨ ਉਸ ਪੈਸੇ ਨੂੰ ਕੱਢਣ ਦਾ ਕੋਈ ਯਤਨ ਹੁੰਦਾ ਨਜਰ
ਨਹੀਂ ਆਉਂਦਾ, ਜਿਸ ਨੂੰ ਰਾਮ ਲਿੰਗ ਰਾਜੂ ਪਿਛਲੇ ਕਈ ਸਾਲਾਂ ਤੋਂ ਟਿਕਾਣੇ ਲਗਾਉਂਦੇ
ਆ ਰਹੇ ਹਨ। ਸੇਬੀ ਅਤੇ ਆਪਣੀ ਕੰਪਨੀ ਦੇ ਬੋਰਡ ਨੂੰ ਭੇਜੇ ਗਏ ਉਹਨਾਂ ਦੇ ਪੱਤਰ ਵਿੱਚ
ਇਸ ਬਾਰੇ ਕੋਈ ਗੱਲ ਨਹੀਂ ਕਹੀ ਗਈ ਹੈ ਅਤੇ ਸਰਕਾਰ ਵੀ ਇਸ ਬਾਰੇ ਕੁੱਝ ਬੋਲਣ ਤੋਂ
ਪਰਹੇਜ ਕਰ ਰਹੀ ਹੈ। ਹਕੀਕਤ ਇਹ ਹੈ ਕਿ ਰਾਜੂ ਪਰਿਵਾਰ ਪਿਛਲੇ ਕੁੱਝ ਸਾਲਾਂ ਵਿੱਚ ਇਸ
ਕੰਪਨੀ ਵਿੱਚ ਆਪਣੀ ਸਾਂਝੇਦਾਰੀ ਇੱਕ ਚੌਥਾਈ ਤੋਂ ਘਟਾਉਂਦੇ ਘਟਾਉਂਦੇ 8 ਫੀਸਦੀ ਤੱਕ
ਲੈ ਆਇਆ ਅਤੇ ਇੱਥੇ ਪਹੁੰਚ ਕੇ ਉਸ ਨੇ ਆਪਣੇ ਲਗਭਗ ਸਾਰੇ ਬਚੇ ਹੋਏ ਸ਼ੇਅਰ ਵੱਖ-ਵੱਖ
ਸੰਸਥਾਗਤ ਨਿਵੇਸ਼ਕਾਂ ਦੇ ਕੋਲ 502 ਕਰੋੜ ਰੁਪਏ ਵਿੱਚ ਗਿਰਵੀ ਰੱਖ ਦਿੱਤੇ। ਰਾਜੂ
ਪਰਿਵਾਰ ਵੱਲੋਂ ਸੱਤਿਅਮ ਕੰਪਿਊਟਰ ਤੋਂ ਕੱਢੀ ਗਈ ਰਕਮ ਕੁੱਲ ਕਿੰਨੀ ਬੈਠਦੀ ਹੈ, ਇਸ
ਦਾ ਸਰਕਾਰੀ ਪੱਧਰ ਤੇ ਅਜੇ ਕੋਈ ਲੇਖਾ ਜੋਖਾ ਤੱਕ ਨਹੀਂ ਲਿਆ ਗਿਆ ਹੈ। ਕੋਈ ਸ਼ੱਕ
ਨਹੀਂ ਰਾਮਲਿੰਗ ਰਾਜੂ ਨੇ ਇਹ ਗੋਲਮਾਲ ਬੜੀ ਚਲਾਕੀ ਨਾਲ ਕੀਤਾ ਹੈ। ਉਹਨਾਂ ਨੂੰ
ਧੋਖਾਧੜੀ ਸਬੰਧੀ ਅਪਰਾਧਿਕ ਧਾਰਾਵਾਂ ਵਿੱਚ ਕੁੱਝ ਸਾਲਾਂ ਦੀ ਜੇਲ੍ਹ ਭਾਵੇਂ ਹੋ
ਜਾਵੇ, ਪਰ ਸਿਵਲ ਮੁਕੱਦਮੇ ਰਾਹੀਂ ਉਹਨਾਂ ਤੇ ਆਰਥਿਕ ਅਪਰਾਧ ਸਾਬਿਤ ਕਰਨਾ ਅਤੇ
ਉਹਨਾਂ ਦੇ ਪਰਿਵਾਰ ਦੇ ਕਬਜੇ ਤੋਂ ਸੱਤਿਅਮ ਦੇ ਨਿਵੇਸ਼ਕਾਂ ਅਤੇ ਕਰਜਾ ਦੇਣ ਵਾਲਿਆਂ
ਦਾ ਪੈਸਾ ਕੱਢਣਾ ਆਸਾਨ ਨਹੀਂ ਹੋਵੇਗਾ। ਫਿਲਹਾਲ ਇੱਕ ਸਪੈਸ਼ਲ ਕੋਰਟ ਦੇ ਗਠਨ ਰਾਹੀਂ
ਇਸ ਦਿਸ਼ਾ ਵਿੱਚ ਸ਼ੁਰੂਆਤ ਤਾਂ ਕੀਤੀ ਜਾ ਸਕਦੀ ਹੈ ਪਰ ਅਤੀਤ ਵਿੱਚ ਸਪੈਸ਼ਨਲ ਕੋਰਟ ਦੇ
ਅਨੁਭਵ ਜ਼ਿਆਦਾ ਚੰਗੇ ਨਹੀਂ ਰਹੇ ਹਨ। 1992 ਵਿੱਚ ਹਰਸ਼ਦ ਮਹਿਤਾ ਮਾਮਲੇ ਵਿੱਚ ਅਤੇ
2001 ਵਿੱਚ 3000 ਕਰੋੜ ਰੁਪਏ ਦੇ ਪ੍ਰਤੀਭੂਤੀ ਘੋਟਾਲੇ ਵਿੱਚ ਗਠਿਤ ਵਿਸ਼ੇਸ਼ ਅਦਾਲਤਾਂ
ਵਿੱਚ ਮੁਕੱਦਮੇ ਸਾਲਾਂ ਤੱਕ ਚੱਲਦੇ ਗਏ, ਜਦੋਂਕਿ ਉਹਨਾਂ ਦੇ ਗਠਨ ਵੇਲੇ ਮਹੀਨੇ-ਦੋ
ਮਹੀਨੇ ਦੇ ਅੰਦਰ ਫੈਸਲਾ ਸੁਣਾਉਣ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ ਸਨ। ਸੱਤਿਅਮ ਮਾਮਲੇ
ਵਿੱਚ ਇਸ ਦਾ ਦੁਹਰਾਓ ਨਾ ਹੋਵੇ, ਇਸ ਦੇ ਲਈ ਪਿਛਲੇ ਅਨੁਭਵਾਂ ਤੋਂ ਸਿੱਖਿਆ ਲੈਂਦਿਆਂ
ਕੁੱਝ ਵਿਸ਼ੇਸ਼ ਯਤਨ ਜਰੂਰੀ ਹਨ। ਰਾਮਲਿੰਗਾ ਰਾਜੂ ਦੇ ਫੈਲਾਏ ਜਾਲ ਨੂੰ ਸੁਲਝਾਉਣਾ
ਬਹੁਤ ਮੁਸ਼ਕਿਲ ਹੈ। ਸੱਤਿਅਮ ਤੋਂ ਉਹਨਾਂ ਦਾ ਪੈਸਾ ਕੱਢ ਕੇ ਉਹਨਾਂ ਦੇ ਬੇਟਿਆਂ ਦੀ
ਮਲਕੀਅਤ ਵਾਲੀਆਂ ਕੰਪਨੀਆਂ ਮੇਟਾਸ ਪ੍ਰਾਪਰਟੀਜ ਅਤੇ ਮੇਟਾਸ ਇਨਫ੍ਰਾਸਟ੍ਰਕਚਰ ਵਿੱਚ
ਗਿਆ ਹੈ, ਪਰ ਇਹ ਜਾਣਦੇ-ਬੁੱਝਦੇ ਹੋਏ ਵੀ ਇਹਨਾਂ ਦੋਵਾਂ ਕੰਪਨੀਆਂ ਦੇ ਅਸੇਟ ਫ੍ਰੀਜ
ਕਰਨਾ ਸਰਕਾਰ ਲਈ ਕਾਨੂੰਨੀ ਅਤੇ ਵਿਵਹਾਰਿਕ, ਦੋਵੇਂ ਹੀ ਤਰੀਕਿਆਂ ਨਾਲ ਕਾਫੀ ਮੁਸ਼ਕਿਲ
ਹੈ।ਇਸੇ ਸੋਮਵਾਰ ਨੂੰ ਸਟੇਟ ਬੈਂਕ ਆਫ ਇੰਡੀਆ ਨੇ ਅਧਿਕਾਰਿਤ ਤੌਰ ਤੇ ਐਲਾਨ ਕੀਤਾ ਕਿ
ਸੱਤਿਅਮ ਵਿੱਚ ਤਾਂ ਨਹੀਂ, ਪਰ ਮੇਟਾਸ ਇਨਫ੍ਰਾਸਟ੍ਰਕਚਰ ਵਿੱਚ ਉਸ ਦੇ 500 ਕਰੋੜ
ਰੁਪਹੇ ਜਰੂਰ ਫਸੇ ਹਨ। ਅਜਿਹੇ ਨਿੱਜੀ ਅਤੇ ਸੰਸਥਾਗਤ ਨਿਵੇਸ਼ਕਾਂ ਦੀ ਸੂਚੀ ਕਾਫੀ
ਲੰਬੀ ਹੈ, ਜਿਨ੍ਹਾਂ ਨੇ ਮੇਟਾਸ ਇਨਫ੍ਰਾਸਟ੍ਰਕਚਰ ਅਤੇ ਮੇਟਾਸ ਪ੍ਰਾਪਰਟੀਜ ਵਿੱਚ
ਆਪਣੀ ਰਕਮ ਲਗਾਈ ਹੋਈ ਹੈ। ਆਖਿਰ ਇਹ ਦੇਸ਼ ਵਿੱਚ ਸਭ ਤੋਂ ਜ਼ਿਆਦਾ ਤੇਜੀ ਨਾਲ ਵਧਣ
ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹਨ। ਲਗਭਗ 18 ਹਜਾਰ ਕਰੋੜ ਰੁਪਏ ਦੇ ਤਾਂ ਠੇਕੇ
ਇਹਨਾਂ ਦੇ ਕੋਲ ਹਨ।ਪਿਛਲੇ ਤਿੰਨ ਸਾਲਾਂ ਵਿੱਚ ਇਹਨਾਂ ਦੀ ਵੈਲਿਊਐਕਸ਼ਨ 8 ਗੁਣਾਂ ਵੱਧ
ਚੁੱਕੀ ਹੈ। ਮੌਕਾ ਮਿਲਣ ਤੇ ਭਲਾ ਕਿਹੜਾ ਨਿਵੇਸ਼ਕ ਅਜਿਹੀ ਕੰਪਨੀ ਵਿੱਚ ਪੈਸਾ ਨਹੀਂ
ਲਗਾਉਣਾ ਚਾਹੁੰਦਾ। ਆਂਧਰਾ ਦੇ ਮੁੱਖ ਮੰਤਰੀ ਨੇ ਇਹ ਕਹਿ ਜਰੂਰ ਦਿੱਤਾ ਹੈ ਕਿ ਇਹਨਾਂ
ਦੋਵਾਂ ਕੰਪਨੀਆਂ ਨੂੰ ਮਿਲੇ ਠੇਕਿਆਂ ਦੀ ਜਾਂਚ ਹੋਵੇਗੀ, ਪਰ ਉਹ ਚੰਗੀ ਤਰ੍ਹਾਂ
ਜਾਣਦੇ ਹਨ ਕਿ ਜਮੀਨ ਤੇ ਇਹਨਾਂ ਦੋਵਾਂ ਕੰਪਨੀਆਂ ਦੀ ਹੈਸੀਅਤ ਸੱਤਿਅਮ ਕੰਪਿਊਟਰਸ
ਤੋਂ ਕਿਤੇ ਜ਼ਿਆਦਾ ਹੈ ਅਤੇ ਇਹਨਾਂ ਦੇ ਖਿਲਾਫ ਕੋਈ ਕਦਮ ਚੁੱਕ ਕੇ ਉਹ ਜ਼ਿਆਦਾ ਵੱਡੀ
ਪ੍ਰੇਸ਼ਾਨੀ ਵਿੱਚ ਪੈ ਜਾਣਗੇ।ਰਾਮਲਿੰਗਾ ਰਾਜੂ ਦੇ ਬੇਟਿਆਂ ਦੀ ਨਿੱਜੀ ਸੰਪੰਤੀ ਦੀ
ਜਬਤੀ ਦਾ ਰਸਤਾ ਸੁਪਰੀਮ ਕੋਰਟ ਨੇ 1998 ਵਿੱਚ ਜੈਲਲਿਤਾ ਨਾਲ ਜੁੜੇ ਇੱਕ ਮਾਮਲੇ
ਵਿੱਚ ਦਾਇਰ ਪਟੀਸ਼ਨ ਤੇ ਆਪਣੇ ਫੈਸਲੇ ਰਾਹੀਂ ਖੋਲ੍ਹ ਰੱਖਿਆ ਹੈ। ਉਸ ਫੈਸਲੇ ਵਿੱਚ
ਕਿਹਾ ਗਿਆ ਸੀ ਕਿ ਭ੍ਰਿਸ਼ਟਾਚਾਰ ਨਾਲ ਪੈਦਾ ਧਨ ਜੇ ਭ੍ਰਿਸ਼ਟਾਚਾਰੀ ਦੇ ਸਬੰਧੀਆਂ ਦੇ
ਕੋਲ ਪਹੁੰਚਦਾ ਹੈ, ਤਾਂ ਉਹ ਇਹ ਕਹਿ ਕੇ ਸਜ਼ਾ ਤੋਂ ਮੁਕਤ ਨਹੀਂ ਹੋ ਸਕਦੇ ਕਿ
ਭ੍ਰਿਸ਼ਟਾਚਾਰ ਵਿੱਚ ਉਹ ਸਿੱਧੇ ਸ਼ਾਮਿਲ ਨਹੀਂ ਸਨ, ਪਰ ਇਸ ਧਨ ਦਾ ਉਪਯੋਗ ਕੰਪਨੀ ਵਿੱਚ
ਲਗਾ ਕੇ ਕੀਤਾ ਜਾਵੇ ਤਾਂ ਧਨ ਜਬਤ ਕਰਨਾ ਹੀ ਨਹੀਂ, ਅਪਰਾਧਿਕ ਸਜ਼ਾ ਦਾ ਨਿਰਧਾਰਨ
ਕਰਨਾ ਵੀ ਟੇਢਾ ਕੰਮ ਬਣ ਜਾਂਦਾ ਹੈ। ਰੀਅਲ ਅਸਟੇਟ ਅਤੇ ਆਈ ਟੀ ਦੇ ਵਿਚਾਲੇ ਰਾਜੂ ਦੀ
ਲਗਾਤਾਰ ਆਵਾਜਾਈ ਨੇ ਉਹਨਾਂ ਨੂੰ ਆਪਣੇ ਦੇਸ਼ ਦੀ ਕਾਨੂੰਨੀ ਕਮਜੋਰੀ ਨੂੰ ਤਾੜਣ ਵਿੱਚ
ਮਾਹਿਰ ਬਣਾ ਦਿੱਤਾ ਸੀ। ਰਾਜਨੀਤੀ ਵਿੱਚ ਐਨ ਟੀ ਰਾਮਰਾਓ ਦੇ ਉਦੈ ਦੇ ਨਾਲ ਹੀ ਰਾਜੂ
ਨੇ ਆਪਣੇ ਉੱਦਮੀ ਕੈਰੀਅਰ ਦੀ ਸ਼ੁਰੂਆਤ ਸੱਤਿਅਮ ਸਿਪਨਿੰਗ ਮਿਲ ਅਤੇ ਸੱਤਿਆ
ਕੰਸਟ੍ਰਕਸ਼ੰਸ ਦੀ ਸਥਾਪਨਾ ਰਾਹੀਂ ਕੀਤੀ ਸੀ। 24 ਜੂਨ 1989 ਵਿੱਚ ਸਥਾਪਿਤ ਸੱਤਿਅਮ
ਕੰਪਿਊਟਰ ਸਰਵਿਸੇਜ ਵੱਲੋਂ 1991 ਵਿੱਚ ਪਹਿਲਾ ਇੰਟਰਨੈਸ਼ਨਲ ਠੇਕਾ ਹਾਸਿਲ ਕਰਨ ਲਈ
ਉਹਨਾਂ ਨੇ ਅਮਰੀਕਾ ਦੀ ਸਭ ਤੋਂ ਵੱਡੀ ਟ੍ਰੈਕਟਰ ਕੰਪਨੀ ਡੀਅਰੇ ਦੇ ਸੀ ਈ ਓ ਦੇ
ਸਾਮ੍ਹਣੇ ਪ੍ਰਸਤਾਵ ਰੱਖਿਆ ਕਿ ਉਹ ਜੇ ਕੰਪਨੀ ਦੀ ਮਰਜੀ ਦਾ ਕੰਮ ਕਰਕੇ ਨਹੀਂ ਦੇ
ਸਕੇ, ਤਾਂ ਉਹਨਾਂ ਨੂੰ ਇੱਕ ਪਾਈ ਵੀ ਨਾ ਅਦਾ ਕੀਤੀ ਜਾਵੇ। ਆਪਣੀ ਸ਼ਰਤ ਪੂਰੀ ਕਰਨ
ਵਿੱਚ ਉਹਨਾਂ ਦੀ ਕਾਮਯਾਬੀ ਦੇ ਨਾਲ ਹੀ ਅਮਰੀਕਾ ਵਿੱਚ ਭਾਰਤ ਤੋਂ ਆਊਟ ਸੋਰਸਿੰਗ
ਕਰਾਉਣ ਦਾ ਸਿਧਾਂਤਕ ਆਧਾਰ ਤਿਆਰ ਹੋਇਆ। ਇੱਥੋਂ ਰਾਮਲਿੰਗਾ ਰਾਜੂ ਦੀ ਧਾਰਾ ਵੀ ਮੁੜ
ਗਈ ਅਤੇ ਸੜਕ, ਪੁਲ ਵਗੈਰਾ ਦੇ ਸਰਕਾਰੀ ਠੇਕਿਆਂ ਤੋਂ ਹਟ ਕੇ ਉਹਨਾਂ ਦੀ ਪਹਿਚਾਣ
ਪੂਰੀ ਤਰ੍ਹਾਂ ਆਈ ਟੀ ਨਾਲ ਹੀ ਜੁੜ ਗਈ।ਪਿਛਲੀ 16 ਦਸੰਬਰ ਨੂੰ ਆਪਣੀ ਹੀ ਰੀਅਲ
ਅਸਟੇਟ ਅਤੇ ਇਨਫ੍ਰਾਸਟ੍ਰਕਚਰ ਕੰਪਨੀਆਂ ਦਾ ਅਕਵਾਇਰ 8000 ਕਰੋੜ ਰੁਪਏ ਵਿੱਚ ਕਰਨ ਦਾ
ਐਲਾਨ ਕਰਕੇ ਉਹਨਾਂ ਨੇ ਸੱਤਿਅਮ ਨੂੰ ਆਈ ਟੀ ਤੋਂ ਵਾਪਸ ਰੀਅਲ ਅਸਟੇਟ ਕੰਪਨੀ ਵਿੱਚ
ਬਦਲਣ ਦੀ ਕੋਸ਼ਿਸ਼ ਕੀਤੀ, ਜੋ 24 ਦਿਨ ਚੱਲੀ ਉਹਨਾਂ ਦੀ ਅੰਤਿਮ ਢਲਾਨ ਦੀ ਸ਼ੁਰੂਆਤ
ਸਾਬਿਤ ਹੋਈ। ਰਾਜੂ ਦੀ ਇਸ ਗੜਬੜੀ ਨੂੰ ਇਤਿਹਾਸ ਸੁਲਝਾਉਂਦਾ ਰਹੇਗਾ, ਪਰ ਨਿਵੇਸ਼ਕਾਂ
ਦਾ ਜਿਹੜਾ ਪੈਸਾ ਇਸ ਦੌਰਾਨ ਡੁੱਬ ਗਿਆ ਹੈ, ਉਸ ਨੂੰ ਕੱਢਣ ਦੇ ਯਤਨ ਤੁਰੰਤ ਸ਼ੁਰੂ
ਕੀਤੇ ਜਾਣੇ ਚਾਹੀਦੇ ਹਨ।
ਅੱਤਵਾਦ ਦੇ ਖਿਲਾਫ ਠੋਸ
ਕਾਰਵਾਈ ਨਾ ਕਰਨ ਤੇ ਪਾਕਿਸਤਾਨ ਨੂੰ ਉਸ ਨੂੰ ਸੁਰੱਖਿਆ ਦੇਣ ਵਾਲਾ ਹੀ ਮੰਨਿਆ
ਜਾਵੇਗਾ
ਮੁੰਬਈ ਹਮਲਿਆਂ ਤੋਂ ਬਾਅਦ ਤੋਂ ਪਾਕਿਸਤਾਨ ਵਿੱਚ ਜੋ ਕੁੱਝ ਵਾਪਰ ਰਿਹਾ ਹੈ ਉਸਦੀ
ਕਹਾਣੀ ਸ਼ਾਇਦ ਇਸਲਾਮਾਬਾਦ ਦੇ ਸਰਕਾਰੀ ਦਫਤਰਾਂ ਵਿੱਚ ਨਹੀਂ, ਬਲਕਿ ਕਿਤੇ ਹੋਰ ਲਿਖੀ
ਜਾ ਰਹੀ ਹੈ। 7 ਜਨਵਰੀ ਨੂੰ ਇਸਲਾਮਾਬਾਦ ਵਿੱਚ ਚੱਲੇ ਘਟਨਾ ਚੱਕਰ ਦੀ ਵਿਆਖਿਆ ਕਿਸੇ
ਹੋਰ ਤਰੀਕੇ ਨਾਲ ਕਰਨਾ ਲਗਭਗ ਔਖਾ ਹੈ। ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ
ਮੇਜਰ ਜਰਨਲ (ਰਿਟਾ ਮੁਹੰਮਦ ਅਲੀ ਦੁੱਰਾਨੀ ਨੇ ਪਿਛਲੇ 30 ਦਸੰਬਰ ਨੂੰ ਇੱਕ ਭਾਰਤੀ
ਸਮਾਚਾਰ ਚੈਨਲ ਨਾਲ ਗੱਲਬਾਤ ਵਿੱਚ ਕੁਝ ਹੀਲੇ ਵਸੀਲੇ ਦੇ ਨਾਲ ਇਹ ਸਵੀਕਾਰ ਕਰ ਲਿਆ
ਹੈ ਕਿ ਮੁੰਬਈ ਹਮਲਿਆਂ ਦੇ ਦੌਰਾਨ ਗ੍ਰਿਫਤਾਰ ਇੱਕਲਾ ਅੱਤਵਾਦੀ ਆਮਿਰ ਅਜਮਲ ਕਸਾਬ
ਪਾਕਿਸਤਾਨੀ ਨਾਗਰਿਕ ਹੈ। ਇਸ ਬਿਆਨ ਤੋਂ ਬਾਅਦ ਉਹਨਾਂ ਖਿਲਾਫ ਬਿਠਾਈ ਗਈ ਜਾਂਚ ਦਾ
ਨਤੀਜਾ 7 ਜਨਵਰੀ ਦੀ ਸ਼ਾਮ ਨੂੰ ਆਇਆ, ਜਦੋਂ ਮੁਹੰਮਦ ਅਲੀ ਦੁੱਰਾਨੀ ਨੂੰ ਇਹ ਕਹਿੰਦੇ
ਹੋਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਕਿ ਉਹਨਾਂ ਨੇ ਟੀ
ਵੀ ਤੇ ਕਸਾਬ ਨਾਲ ਸੰਬੰਧਤ ਬਿਆਨ ਦੇਣ ਨਾਲ ਪਹਿਲੇ ਪ੍ਰਧਾਨ ਮੰਤਰੀ ਯੂਸਫ ਰਜਾ
ਗਿਲਾਨੀ ਨੂੰ ਵਿਸ਼ਵਾਸ਼ ਵਿੱਚ ਲਿਆ ਅਤੇ ਅਜਿਹਾ ਕਰਕੇ ਉਹਨਾਂ ਨੇ ਦੇਸ਼ ਨੂੰ ਪ੍ਰੇਸ਼ਾਨੀ
ਵਿੱਚ ਪਾ ਦਿੱਤਾ ਹੈ। ਪਰ ਇਸ ਤੋਂ ਥੋੜ੍ਹੀ ਦੇਰ ਪਹਿਲਾਂ ਤੱਕ ਵਿਦੇਸ਼ ਮੰਤਰੀ ਦੇ
ਬੁਲਾਰੇ ਮੁਹੰਮਦ ਸਾਦਿਕ ਅਤੇ ਫਿਰ ਸੂਚਨਾ ਮੰਤਰੀ ਸ਼ੇਰੀ ਰਹਿਮਾਨ ਨੇ ਵੀ ਕਸਾਬ ਦੇ
ਪਾਕਿਸਤਾਨੀ ਨਾਗਰਿਕ ਹੋਣ ਦੀ ਗੱਲ ਕਹੀ ਸੀ ਅਤੇ ਮਾਹੌਲ ਅਜਿਹਾ ਬਣਨ ਲੱਗਾ ਸੀ ਕਿ
ਜਿਸ ਤਰ੍ਹਾਂ ਭਾਰਤ ਦੀ ਡੋਸਿਅਰ ਡਿਪਲੋਮੈਸੀ ਕਾਰਗਰ ਸਾਬਿਤ ਹੋ ਰਹੀ ਹੈ।ਦੁੱਰਾਨੀ ਦੀ
ਬਰਖਾਸਤੀ ਦਾ ਇੱਕ ਪਹਿਲੂ ਇਹ ਵੀ ਹੈ ਕਿ ਇਸ ਦਾ ਐਲਾਨ ਕਰਦਿਆਂ ਪਾਕਿਸਤਾਨ ਸਰਕਾਰ ਨੇ
ਕਸਾਬ ਦੇ ਪਾਕਿਸਤਾਨੀ ਹੋਣ ਸੰਬੰਧੀ ਉਹਨਾਂ ਦੇ ਬਿਆਨ ਦਾ ਖੰਡਨ ਨਹੀਂ ਕੀਤਾ। ਇਸ
ਗੜਬੜ ਝਾਲੇ ਦਾ ਅਰਥ ਕੀ ਲਗਾਇਆ ਜਾਵੇ? ਦੁੱਰਾਨੀ ਨੇ ਜੇਕਰ ਕਸਾਬ ਦੇ ਪਾਕਿਸਤਾਨ ਹੋਣ
ਦਾ ਬਿਆਨ ਦੇ ਕੇ ਆਪਣੇ ਦੇਸ਼ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ ਤਾਂ ਉਹਨਾਂ ਦੀ
ਵਿਦਾਈ ਦੇ 24 ਘੰਟੇ ਬਾਅਦ ਤੱਕ ਮੁਹਮੰਦ ਸਾਦਿਕ ਅਤੇ ਸ਼ੇਰੀ ਰਹਿਮਾਨ ਆਪਣੇ ਅਹੁਦਿਆਂ
ਤੇ ਕਿਉਂ ਬਣੇ ਹੋਏ ਹਨ? ਇਸ ਵਿਰੋਧ ਦੀ ਸਭ ਤੋਂ ਸਿਧੀ ਵਿਆਖਿਆ ਇਹ ਹੀ ਹੋ ਸਕਦੀ ਹੈ
ਕਿ ਪਾਕਿਸਤਾਨ ਸਰਕਾਰ ਭਾਰਤ ਵੱਲੋਂ ਦਿੱਤੇ ਗਏ ਸਬੂਤਾਂ ਦੇ ਕੁੱਝ ਬਿੰਦੂਆਂ ਤੇ
ਸਹਿਮਤੀ ਪ੍ਰਗਟਾਉਣ ਦਾ ਮਨ ਬਣਾ ਚੁੱਕੀ ਹੈ ਪਰ ਕਿਸੇ ਗੈਰ ਸਿਵਲੀਅਨ ਅਥਾਰਟੀ ਦੇ
ਦਬਾਅ ਵਿੱਚ ਉਹ ਇਹ ਕਦੇ ਹਾਂ ਤੇ ਕਦੇ ਨਾ ਦੀ ਦੁਵਿਧਾ ਤੋਂ ਬਾਹਰ ਨਹੀਂ ਨਿਕਲ ਪਾ
ਰਹੀ। ਖੁਦ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਮੁੰਬਈ ਹਮਲਿਆਂ ਤੋਂ ਠੀਕ ਬਾਅਦ ਜਾਰੀ
ਆਪਣੇ ਬਿਆਨ ਤੋਂ ਹਫਤੇ ਭਰ ਦੇ ਅੰਦਰ ਹੀ ਇਸ ਤਰ੍ਹਾਂ ਪਲਟ ਗਏਸਨ ਜਿਸ ਤਰ੍ਹਾਂ ਉਹਨਾਂ
ਦੇ ਸ਼ਰੀਰ ਵਿੱਚ ਕਿਸੇ ਹੋਰ ਦੀ ਆਤਮਾ ਆ ਗਈ ਹੋਵੇ। ਪਾਕਿਸਤਾਨ ਦੇ ਸੱਤਾ ਸਮੀਕਰਣ
ਵਿੱਚ ਸਿਵਲੀਅਨ ਆਗੂਆਂ ਦੀ ਹੈਸੀਅਤ ਇੰਨੀ ਹੀ ਹੋਇਆ ਕਰਦੀ ਹੈ।ਆਪਣੇ ਜਲਾਵਤਨੀ ਸਮੇਂ
ਵਿੱਚ ਨਵਾਜ ਸ਼ਰੀਫ ਇਹ ਦੱਸ ਚੁੱਕੇ ਹਨ ਕਿ ਜਨਰਲ ਪਰਵੇਜ ਮੁਸ਼ੱਰਫ ਦੀ ਸਰਕਾਰ ਦੌਰਾਨ
ਪਾਕਿਸਤਾਨੀ ਫੌਜ ਜਦੋਂ ਕਾਰਗਿਲ ਦਾ ਚੱਕਰਵਿਉ ਬਣਾ ਰਹੀ ਸੀ ਤਾਂ ਉਹਨਾਂ ਨੂੰ ਇਸ ਦੀ
ਭਿਣਕ ਤੱਕ ਵੀ ਨਹੀਂ ਸੀ। ਬਾਅਦ ਵਿੱਚ ਇਸ ਦੇ ਕੁਝ ਬਿੰਦੂਆਂ ਤੇ ਇਤਰਾਜ ਕਰਨ ਦੀ ਸਜਾ
ਉਹਨਾਂ ਨੂੰ ਇਹ ਮਿਲੀ ਕਿ ਕੁਰਸੀ ਤੋਂ ਹੀ ਨਹੀਂ ਲੰਬੇ ਸਮੇਂ ਤੱਕ ਆਪਣੀ ਨਾਗਰਿਕਤਾ
ਤੋਂ ਵੀ ਹੱਥ ਧੋਣੇ ਪਏ ਸਨ। ਬਿਲਕੁਲ ਸੰਭਵ ਹੈ ਕਿ ਜਰਦਾਰੀ ਨੇ ਦੁੱਰਾਨੀ ਨੂੰ ਬਲੀ
ਦਾ ਬਕਰਾ ਬਣਾ ਕੇ ਆਪਣੀ ਸਥਿਤੀ ਨਵਾਜ ਸ਼ਰੀਫ ਜਿਹੀ ਨਾ ਹੋਣ ਦੇਣ ਦੀ ਕੋਸ਼ਿਸ਼ ਕੀਤੀ ਹੈ
ਪਰ ਉਹਨਾਂ ਦੇ ਇਨ੍ਹਾਂ ਪੈਤੜਿਆਂ ਨਾਲ ਭਾਰਤ ਅਤੇ ਬਾਕੀ ਦੁਨੀਆਂ ਨੇ ਕੀ ਲੈਣਾ ਹੈ?
ਪਾਕਿਸਤਾਨ ਆਪਣੇ ਸੱਤਾ-ਸੰਘਰਸ਼ਾਂ ਨਾਲ ਜਿਸ ਤਰ੍ਹਾਂ ਚਾਹੇ ਉਸ ਤਰ੍ਹਾਂ ਨਿਪਟੇ, ਪਰ
ਅੱਤਵਾਦ ਦੇ ਖਿਲਾਫ ਕੋਈ ਠੋਸ ਕਾਰਵਾਈ ਜੇਕਰ ਉਹ ਨਹੀਂ ਕਰਦਾ ਤਾਂ ਉਸ ਨੂੰ ਅੱਤਵਾਦ
ਨੂਜ਼ੰ ਸੁਰੱਖਿਆ ਦੇਣ ਵਾਲਾ ਦੇਸ਼ ਹੀ ਮੰਨਿਆ ਜਾਵੇਗਾ।
ਸਿਰਲੇਖ: ਵਧਦੀ ਉਮਰ 'ਚ ਜੀਵਨ
ਨੂੰ ਆਨੰਦਮਈ ਬਣਾਉਦੀ ਰੋਜ਼ਾਨਾ ਕਸਰਤ

ਅੱਜ ਦੇ ਜਮਾਨੇ ਵਿਚ ਹਰ ਕਿਸੇ ਨੂੰ ਆਪਣੇ ਸਰੀਰ ਬਾਰੇ ਚਿੰਤਾ ਹੈ ਅਤੇ ਜੇਕਰ ਕੋਈ
ਅਜਿਹਾ ਕਰਦਾ ਹੈ ਤਾਂ ਬਹੁਤ ਹੀ ਚੰਗੀ ਗੱਲ ਹੈ। ਪਰ ਵਧਦੀ ਉਮਰ ਵਿਚ ਸਰੀਰ ਦਾ ਧਿਆਨ
ਰੱਖਣਾ ਅਤੀ ਜਰੂਰੀ ਬਣ ਜਾਂਦਾ ਹੈ। ਸਮਾਜ ਵਿਚ 40 ਸਾਲ ਦੀ ਉਮਰ ਜਾਂ ਇਸ ਤੋਂ ਵੱਧ
ਉਮਰ ਵਾਲੇ ਵੀ ਦੌੜ ਕੇ ਸਰੀਰ ਨੂੰ ਠੀਕ ਰੱਖਣਾ ਚਾਹੁੰਦੇ ਹਨ। ਪਹਿਲਾਂ ਵੀ ਜੋ ਲੋਕ
ਦੌੜ ਰਹੇ ਨੇ, ਉਹ ਵੀ ਆਪਣੇ ਦੌੜਨ ਦੇ ਢੰਗ ਵਿਚ ਸੁਧਾਰ ਕਰਨਾ ਚਾਹੁੰਦੇ ਹਨ ਅਤੇ
ਸਰੀਰ ਵਿਚ ਤਬਦੀਲੀ ਚਾਹੁੰਦੇ ਹਨ। ਪਰ ਪਹਿਲਾਂ ਤਾਂ ਆਮ ਲੋਕ ਸੋਚਦੇ ਸੀ ਕਿ ਦੌੜਨਾਂ
ਤਾਂ ਖਿਡਾਰੀਆਂ ਦਾ ਕੰਮ ਹੈ। ਖਿਡਾਰੀਆਂ ਵਿਚ ਵੀ ਜਿਸਦੀ ਉਮਰ 28 ਸਾਲ ਦੀ ਹੋ ਜਾਂਦੀ
ਹੈ ਉਸਨੂੰ ਵੀ ਵੱਧ ਉਮਰ ਦਾ ਖਿਡਾਰੀ ਸਮਝ ਲਿਆ ਜਾਂਦਾ ਹੈ। ਪਰ 30 ਸੀਲ ਦੀ ਉਮਰ ਵਿਚ
ਹੋਰ ਵਡੇਰਾ ਸਿਰਫ਼ ਵਿਚਾਰ ਚਰਚਾ ਕਰਨ ਵਾਲੇ ਕਹਿੰਦੇ ਰਹੇ ਅਤੇ ਵੱਧ ਉਮਰ ਵਾਲਿਆਂ ਨੂੰ
ਬੁੱਢਾ ਕਹਿਣਾ ਲੱਗ ਪਏ ਪਰ ਜਾਣ ਬੁੱਝ ਕੇ ਵੀ ਵਡੇਰੀ ਉਮਰ ਵਾਲਿਆਂ ਨੂੰ ਸ਼ਰੇਆਮ
ਬੁੱਢਾ ਕਹਿ ਦੇਣਾ ਵੀ ਚੰਗੀ ਗੱਲ ਨਹੀਂ। ਪਿਛਲੇ ਖੇਡਾਂ ਦੇ ਇਤਿਹਾਸ ਬਾਰੇ ਲੋਕਾਂ ਦੇ
ਵਿਚਾਰ ਜਾਣੀਏ ਤਾਂ 30 ਸਾਲ ਤੋਂ ਉੱਪਰ ਵਾਲਿਆਂ ਲਈ ਇਹ ਗੈਰ ਜਰੂਰੀ ਸਮਝੀਆਂ
ਜਾਂਦੀਆਂ ਸਨ। ਉਸ ਸਮੇਂ ਲੋਕ ਅਜਿਹਾ ਸੋਚਦੇ ਸਨ। ਜਦੋਂ ਉਮਰ ਵਧਦੀ ਹੈ ਤਾਂ ਆਪਣੇ ਆਪ
ਨੂੰ ਸਿਆਣੇ ਕਹਾਉਂਦੇ ਕਸਰਤ ਘੱਟ ਕਰਨ ਦੀ ਸਲਾਹ ਦਿੰਦੇ। ਇਸ ਤਰਾਂ ਦੀ ਭਵਿੱਖ ਬਾਣੀ
ਉਦੋਂ ਕੀਤੀ ਜਾਂਦੀ ਸੀ। ਜਿਹੜੇ ਲੋਕ ਉਸ ਸਮੇਂ ਕਿਸੇ ਦੇ ਕਹਿਣ ਤੇ ਨਜ਼ਰ ਅੰਦਾਜ਼ ਕਰਦੇ
ਸਨ ਉਹ ਵੀ ਚੰਗੀ ਸੋਚ ਦੇ ਧਾਰਨੀ ਨਹੀਂ ਸਨ। ਪਰ ਫ਼ਿਰ ਵੀ ਅਜਿਹਾ ਚੱਲਦਾ ਸੀ। ਆਮ
ਕਿਹਾ ਜਾਂਦਾ ਕਿ ਅਸੀਂ ਆਪਣੀ ਸਮਰੱਥਾ ਤੋਂ ਘਟ ਜਾਂਦੇ ਹਾਂ। ਉਦੋਂ ਅਜਿਹਾ ਸੋਚਿਆ
ਜਾਂਦਾ ਸੀ ਕਿ ਅਸੀਂ ਕੰਮ ਬਹੁਤਾ ਨਹੀਂ ਕਰ ਸਕਦੇ। ਪਰ ਹੁਣ ਜ਼ਮਾਨਾ ਬਦਲ ਗਿਆ ਅਤੇ ਹਰ
ਕੋਈ ਸੁਲਾਹ ਦਿੰਦਾ ਹੈ ਕਿ ਹਰ ਰੋਜ਼ ਕਸਰਤ ਕਰਨੀ ਜਰੂਰੀ ਹੈ। ਅੱਜ ਦੇ ਜ਼ਮਾਨੇ ਵਿਚ
ਲੋਕ ਸੋਚ ਸਮਝ ਕੇ ਖਾਂਦੇ ਪੀਂਦੇ ਹਨ ਅਤੇ ਚਕਨਾਈ ਵਾਲੀਆਂ ਚੀਜ਼ਾਂ ਤੋਂ ਦੂਰ ਰਹਿ ਰਹੇ
ਨੇ। ਪਰ ਫ਼ਿਰ ਵੀ ਕਈ ਖਾ ਪੀ ਕੇ ਦਿਨੋਂ ਦਿਨ ਮੋਟੇ ਹੁੰਦੇ ਜਾ ਰਹੇ ਹਨ। ਮੋਟੇ
ਵਿਅਕਤੀਆਂ ਨੂੰ ਮੋਟਾਪਾ ਘੱਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਘਰ ਪਰਿਵਾਰ ਵਿਚ ਹਰ
ਕੋਈ ਸਲਾਹਕਾਰ ਬਣਦਾ ਹੈ ਅਤੇ ਕਸਰਤ ਕਰਨ ਲਈ ਪ੍ਰੇਰਦਾ ਹੈ । ਕਈ ਬੰਦੇ ਪੁੱਛਦੇ ਹਨ
ਕਿ ਮੈਂ ਬੁੱਢਾ ਤਾਂ ਨਹੀਂ ਹੋ ਗਿਆ ਅਤੇ ਮੈਂ ਕਸਰਤ ਕਰ ਸਕਦਾ ਹਾਂ, ਭੱਜ ਸਕਦਾ ਹਾਂ।
ਇਹ ਵੱਖ ਵੱਖ ਵਿਅਕਤੀਆਂ ਦੀ ਸੋਚ ਤੇ ਨਿਰਭਰ ਹੈ ਅਤੇ ਕਿਹੜਾ ਗੱਲ ਨੂੰ ਕਿਸ ਤਰਾਂ
ਲੈਂਦਾ ਹੈ। ਸਹੀ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਤੁਸੀ ਠੀਕ ਹੋ ਅਤੇ ਕਦੇ ਵੀ
ਬੁੱਢੇ ਨਹੀਂ ਲੱਗਦੇ। ਅਸਲ ਵਿਚ ਉਹ ਪੁੱਛ ਰਹੇ ਹਨ ਕਿ ਉਹ ਜਿਆਦਾ ਉਮਰ ਦੇ ਤਾਂ
ਨਹੀਂ, ਕੀ ਮੈਂ ਕਰ ਸਕਦਾ ਹਾਂ? ਜਿਵੇਂ ਮੈਂ 18 ਸਾਲ ਦੀ ਉਮਰ ਵਿਚ ਕਰਦਾ ਸੀ। ਸੰਸਾਰ
ਭਰ ਵਿਚ ਅਜਿਹੀਆਂ ਉਲਝਣਾ ਭਰੀਆਂ ਪਈਆਂ ਹਨ ਅਤੇ ਇਸ ਬਾਰੇ ਕੀ ਕੁੱਝ ਕੀਤਾ ਜਾਵੇ?
ਇਥੇ ਅਸੀਂ ਦਲੀਲ ਦੇ ਸਕਦੇ ਹਾਂ ਕਿ 70 ਸਾਲ ਦਾ ਵੇਟ ਲਿਫ਼ਟਰ, 30 ਸਾਲ ਦੇ ਵਿਅਕਤੀ
ਨਾਲੋਂ ਤਕੜਾ ਹੁੰਦਾ ਹੈ। ਇਸੇ ਤਰਾਂ 70 ਸਾਲ ਦਾ ਬੈਸਟ ਡਾਂਸਰ ਜਿਹੜਾ ਨੱਚਦਾ ਹੈ ਉਹ
30 ਸਾਲ ਦੇ ਵਿਅਕਤੀ ਨਾਲੋਂ ਨਰਮ ਹੋਵੇਗਾ। ਇਸੇ ਤਰਾਂ ਵੱਧ ਉਮਰ ਵਾਲਾ ਦੌੜਨ ਵਾਲਾ
ਵਿਅਕਤੀ, ਛੋਟੀ ਉਮਰ ਦੇ ਵਿਅਕਤੀ ਤੋਂ ਵੱਧ ਕਿਲੋਮੀਟਰ ਦੌੜੇਗਾ। ਕੈਨੇਡਾ ਦਾ ਬੁੱਢਾ
ਐਡ.ਵਿਲਟਾਕ ਵਿਅਕਤੀ ਜਿਸਦੀ ਉਮਰ 70 ਸਾਲ ਦੀ ਹੈ ਉਹ 38 ਮਿੰਟ ਵਿਚ 10 ਕਿਲੋਮੀਟਰ
ਦੌੜਦਾ ਹੈ ਅਤੇ ਉਹ ਉੱਤਰੀ ਅਮਰੀਕਾ ਦੇ ਦੌੜਾਕਾਂ ਵਿਚ ਉੱਪਰਲੇ 10 ਪ੍ਰਤੀਸ਼ਤ ਵਾਲੇ
ਵਿਅਕਤੀਆਂ ਵਿਚ ਆਉਂਦਾ ਹੈ। ਇਸ ਤਰਾਂ ਦੇ ਲੋਕ ਜਵਾਨੀ ਤੋਂ ਬਾਅਦ ਵਡੇਰੀ ਉਮਰ ਤੱਕ
ਆਪਣੀ ਜਿੰਦਗੀ ਦਾ ਆਨੰਦ ਮਾਣਦੇ ਹਨ ਅਤੇ ਜੀਵਨ ਦੇ ਹਰ ਪਲ ਦਾ ਸੁੰਦਰ ਨਜ਼ਾਰਾ ਮਹਿਸੂਸ
ਕਰਦੇ ਹਨ। ਅਜਿਹੇ ਵਿਅਕਤੀ ਹੀ ਅਸਲ ਵਿਚ ਮਸ਼ਹੂਰ ਹਨ। ਸਮਾਜ ਵੀ ਅਜਿਹੇ ਲੋਕਾਂ ਨੂੰ
ਬਰਦਾਸ਼ਤ ਕਰਦਾ ਹੈ। ਅਜਿਹੇ ਵੱਡੀ ਉਮਰ ਦੇ ਮਹਾਨ ਵਿਅਕਤੀਆਂ ਦੀ ਉਮਰ ਭਾਵੇਂ 90 ਸਾਲ
ਦੀ ਹੋਵੇ ਉਨ੍ਹਾਂ ਨੂੰ ਕਿਤੇ ਨਾਂ ਕਿਤੇ ਸਰਕਾਰੀ ਜਾਂ ਗੈਰ ਸਰਕਾਰੀ ਸਮਾਗਮਾਂ ਵਿਚ
ਬੁਲਾਕੇ ਯਾਦ ਕੀਤਾ ਜਾਂਦਾ ਹੈ। ਜਦੋਂ ਕੋਈ ਜਵਾਨ ਹੁੰਦਾ ਹੈ ਉਹ ਆਪਣੇ ਆਪ ਨੂੰ ਬਹੁਤ
ਫੁਰਤੀਲਾ ਸਮਝਦਾ ਹੈ ਕਿਉਂਕਿ ਉਸ ਸਮੇਂ ਸਰੀਰ ਵਿਚ ਨਵੇਂ ਸੈਲਾਂ ਦੀ ਨਵੀਨਤਾ ਆਉਂਦੀ
ਹੈ। ਜਿਵੇਂ ਜਿਵੇਂ ਉਮਰ ਵਧਦੀ ਹੈ ਸੈਲ ਵੰਡ ਦੀ ਦਰ ਘਟਦੀ ਜਾਂਦੀ ਹੈ, ਲਚਕਤਾ ਦੀ ਦਰ
ਵਿਚ ਕਮੀਂ ਵੀ ਹੋ ਜਾਂਦੀ ਹੈ, ਟਿਸ਼ੂ ਵੀ ਘੱਟ ਕੰਮ ਕਰਦੇ ਹਨ। ਇਸ ਤਰਾਂ ਕਈ ਸਾਰੀਆਂ
ਤਬਦੀਲੀਆਂ ਆ ਜਾਦੀਆਂ ਹਨ। ਇਸ ਜੀਵਨ ਵਿਚ ਅਜਿਹਾ ਕੁੱਝ ਅਜੇ ਵੀ ਹੈ ਜਿਸ ਨਾਲ ਅਸੀਂ
ਆਪਣੇ ਸਰੀਰ ਨੂੰ ਠੀਕ ਬਣਾ ਸਕਦੇ ਹਾਂ। ਜੇਕਰ ਦੇਖੀਏ ਐਥਲੈਟਿਕਸ ਦੇ ਖਿਡਾਰੀ ਜੀਵਨ
ਵਿਚ ਬਹੁਤ ਕੁੱਝ ਖੱਟਦੇ ਹਨ ਅਤੇ ਉਹ ਲੰਬੀ ਉਮਰ ਭੋਗਦੇ ਹਨ ਅਤੇ ਚੰਗਾ ਜੀਵਨ
ਨਿਭਾਉਂਦੇ ਹਨ। ਆਮ ਲੋਕਾਂ ਦੀ ਧਾਰਨਾ ਹੈ ਕਿ ਸਰੀਰਕ ਤਾਕਤ ਸਿਰਫ਼ 16-18 ਸਾਲ ਦੇ
ਵਿਚਕਾਰ ਹੁੰਦੀ ਹੈ ਅਤੇ ਇਹ ਸਭ ਉਨ੍ਹਾਂ ਦੀਆਂ ਸਰੀਰਕ ਕਿਰਿਆਵਾਂ ਤੇ ਨਿਰਭਰ ਕਰਦਾ
ਹੈ। ਵੀਅਤਨਾਮ ਦੀ ਲੜਾਈ ਵਿਚ ਅਮਰੀਕਨ ਸਰਜਨ ਨੇ ਨੌਜਵਾਨਾਂ ਦੀਆਂ ਲਾਸ਼ਾਂ ਨਾਲ ਬਰੀਕੀ
ਨਾਲ ਅਧਿਐਨ ਕਰਕੇ ਪਰਖ ਕੀਤੀ। ਉਸ ਸਮੇਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਿਚ ਬਹੁਤ
ਸਾਰੇ ਲੜਕਿਆਂ ਜਿੰਨ੍ਹਾਂ ਦੀ ਉਮਰ 19-21 ਸਾਲ ਦੀ ਸੀ ਉਹ ਚਰਬੀ ਨਾਲ ਭਰਪੂਰ ਸਨ।
ਉਨ੍ਹਾਂ ਦੇ ਖੂਨ ਵਿਚ ਚਰਬੀ ਦਾ ਪੱਧਰ ਉੰਚਾ ਸੀ। ਇਥੋਂ ਸਹਿਜੇ ਹੀ ਅੰਦਾਜਾਂ ਲਗਾ
ਸਕਦੇ ਹਾਂ ਕਿ ਛੋਟੀ ਉਮਰ ਵਿਚ ਵੀ ਸਰੀਰ ਨਿਕੰਮਾ ਹੋ ਸਕਦਾ ਹੈ। ਜਿਹੜੇ ਲੋਕ ਲਗਾਤਾਰ
ਕਸਰਤ ਕਰਨ ਦੀ ਸਿੱਖਿਆ ਹਾਸਲ ਕਰ ਰਹੇ ਹਨ ਉਹ ਆਪਣੀ ਉਮਰ ਦੇ ਵਿਅਕਤੀਆਂ ਤੋਂ ਭਿੰਨ
ਨਜ਼ਰ ਆਉਂਦੇ ਹਨ। ਇਹ ਅਸੀਂ 35 ਸਾਲ ਦੀ ਉਮਰ ਵਿਚਲੀ ਨਿੱਕੀ ਤੇਜ਼ ਦੌੜ ਵਿਚ ਦੇਖ ਸਕਦੇ
ਹਾਂ। ਇਸੇ ਤਰਾਂ ਲੰਬੀ ਦੂਰੀ ਵਾਲੀ ਦੌੜ ਦੀ ਉਦਾਹਰਨ ਦੇ ਸਕਦੇ ਹਾਂ। ਕਾਰੀਅਸ ਲੋਪਸ
ਨੇ 37 ਸਾਲ ਦੀ ਉਮਰ ਵਿਚ ਵਰਡ ਕਰਾਸ ਤੇ ਉਲੰਪਿਕ ਮੈਰਾਥਨ ਅਤੇ ਈਮੋਨ ਕਾਗਲਾਨ ਨੇ 40
ਸਾਲ ਦੀ ਉਮਰ ਵਿਚ 1 ਮੀਲ ਦੀ ਦੂਰੀ 4 ਮਿੰਟ ਦੇ ਸਮੇਂ ਵਿਚ ਤੈਅ ਕਰਕੇ ਜਿੱਤ ਹਾਸਲ
ਕੀਤੀ ਸੀ। ਹਰ ਕੋਈ ਵਿਅਕਤੀ ਜਿਸਦੀ ਉਮਰ 40 ਤੋਂ 80 ਸਾਲ ਹੈ ਉਹ ਵੀ ਅੱਜ ਦੌੜਨਾ
ਚਾਹੁੰਦੇ ਹਨ। ਇਸ ਕੰਮ ਵਾਸਤੇ ਦੌੜਨ ਸਮੇਂ ਦੌੜਨ ਦੇ ਇਤਿਹਾਸ, ਖੁਰਾਕ, ਜਿੰਦਗੀ
ਜਿਉਣ, ਸ਼ੁਰੂ ਦੀਆਂ ਸਕੀਮਾਂ, ਉਮਰ ਦੇ ਤਜਰਬੇ, ਮਿਆਰੀ ਦੂਰੀ ਲਈ 1500 ਮੀਟਰ ਤੋਂ
ਮੈਰਾਥਾਨ ਬਾਰੇ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ। ਬਰੂਸ ਅੁਲੋਹ ਦਾ ਦੌੜਨ ਤੇ
ਸਿੱਖਿਆ ਤਜ਼ਰਬਾ ਜਿਆਦਾ ਸੀ ਅਤੇ ਉਹ ਬ੍ਰਿੰਟਿਸ਼ ਤੇ ਯੂਰਪ ਦੇ ਮੈਦਾਨਾਂ ਵਿਚ ਜੇਤੂ
ਰਿਹਾ ਸੀ। ਉਹ 3000 ਮੀਲ ਲਾਸਇੰਜਲਸ ਤੋਂ ਨਿਊਯਾਰਕ ਤੱਕ ਦੌੜਿਆ ਅਤੇ ਉਸਨੇ ਇੰਗਲੈਂਡ
ਵਿਚ ਕਰਾਸ ਕੰਟਰੀ ਦਾ ਨਵਾਂ ਰਿਕਾਰਡ ਬਣਾਇਆ। ਉਸਨੇ ਸੰਨ 1965 ਤੱਕ ਦੌੜਨ ਵਾਲਿਆਂ
ਨੂੰ ਕੌਚਿੰਗ ਦਿੱਤੀ ਅਤੇ 20 ਸਾਲ ਇਸ ਕੰਮ ਵਿਚ ਲਗਾ ਦਿੱਤੇ। ਉਨ੍ਹਾਂ ਨੇ ਖਿਡਾਰੀਆਂ
ਨੂੰ ਸਨਹਿਰੀ ਮੰਜ਼ਲਾਂ ਤੇ ਪਹੁੰਚਾਇਆ। ਸਮਾਜ ਵਿਚ ਅਧਿਆਨ ਕੀਤਾ ਜਾਵੇ ਤਾਂ ਬਹੁਤ
ਸਾਰੇ ਲੋਕਾਂ ਦੀ ਸਰੀਰਕ ਦਸ਼ਾਂ ਬੇਢਗੀ ਜਿਹੀ ਲੱਗਦੀ ਹੈ। ਅਜਿਹੇ ਲੋਕਾਂ ਦਾ ਭਾਰ
ਵਧਿਆ, ਲੱਕ ਦੁਆਲੇ ਮੋਟਾਪਾ, ਸ਼ਕਤੀ ਦਾ ਘਟਨਾ, ਮਾੜੀ ਹਾਲਤ, ਬਲ ਦੀ ਕਮੀਂ, ਲਚਕਤਾ
ਦੀ ਕਮੀਂ, ਤਾਕਤ ਦੀ ਕਮੀਂ, ਸਾਹ ਚੜ੍ਹਨਾਂ, ਪਤਲੇ ਵਾਲ ਅਤੇ ਝੁਰੜੀਆਂ ਆਈਆਂ ਹੋਈਆਂ
ਹਨ। ਅਜਿਹੇ ਸਰੀਰ ਨੂੰ ਸੰਭਾਲ ਕੇ ਤਬਦੀਲੀ ਕੀਤੀ ਜਾ ਸਕਦੀ ਹੈ। ਸਰੀਰ ਤੇ ਚੜ੍ਹੀ
ਚਰਬੀ ਨੂੰ ਘੱਟ ਕਰਨ ਲਈ ਹੰਬਲੇ ਮਾਰਨ ਦੀ ਲੋੜ ਹੈ। ਸਾਨੂੰ ਕਸਰਤ ਰਾਹੀਂ ਜਿਆਦਾ
ਕੈਲੋਰੀ ਖਤਮ ਕਰਨੀ ਚਾਹੀਦੀ ਹੈ। ਸਿਹਤ ਅਤੇ ਸਰੀਰਕ ਸਿੱਖਿਆ ਦੇ ਮਾਹਰਾਂ ਤੋਂ
ਜਾਣਕਾਰੀ ਲੈ ਕੇ ਸਰੀਰ ਦੇ ਮਸਲਾਂ ਦੀ ਸ਼ਕਤੀ ਵਧਾਈ ਜਾ ਸਕਦੀ ਹੈ। ਅਜਿਹਾ ਕਰਕੇ ਪੇਟ
ਦੇ ਪਿਛਲੇ ਪਾਸੇ ਦੇ ਮਸਲ ਤਾਕਤਵਰ ਬਣਾਏ ਜਾ ਸਕਦੇ ਹਨ ਅਤੇ ਪੇਟ ਦੀ ਚਰਬੀ ਨੂੰ
ਘਟਾਇਆ ਜਾ ਸਕਦਾ ਹੈ। ਸਾਨੂੰ ਆਪਣੇ ਆਪ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਫ਼ਿਰ ਹੀ
ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹਾਂ। ਲਗਾਤਾਰ ਕਸਰਤ ਕਰਨ ਨਾਲ ਲਚਕਤਾ
ਵਧਦੀ ਹੈ ਅਤੇ ਕਸਰਤ ਦੌਰਾਨ ਵੱਧ ਆਕਸੀਜਨ ਸਰੀਰ ਵਿਚ ਵੱਡਾ ਸੁਧਾਰ ਲਿਆਉਂਦੀ ਹੈ ਅਤੇ
ਵਾਰ ਵਾਰ ਕਰਨ ਨਾਲ ਸਰੀਰ ਦੀ ਅੰਦਰੂਨੀ ਸ਼ਕਤੀ ਵਧ ਜਾਵੇਗੀ ਜਿਸ ਨਾਲ ਸਾਨੂੰ ਹੈਰਾਨੀ
ਹੋਵੇਗੀ। ਜਿਹੜੇ ਵਿਅਕਤੀ ਇਕ ਮੀਲ ਨਹੀਂ ਤੁਰ ਸਕਦੇ ਉਹ ਵੀ ਕਸਰਤ ਕਰਕੇ ਕਈ ਮੀਲ ਦੌੜ
ਸਕਦੇ ਹਨ। ਜਿਹੜਾ ਵਿਅਕਤੀ ਤੰਦਰੁਸਤ ਹੈ ਉਹ ਕਿਸਮਤ ਵਾਲਾ ਹੈ ਅਤੇ ਉਹ ਹਮੇਸ਼ਾ ਹੀ
ਖੁਸ਼ ਰਹੇਗਾ ਅਤੇ ਆਪਣੇ ਜੀਵਨ ਨੂੰ ਵਧਾਕੇ ਵਧੇਰੇ ਜੀਵਨ ਦਾ ਆਨੰਦ ਮਾਣੇਗਾ।
--ਪਤਾ: ਜਸਪਾਲ ਸਿੰਘ ਲੋਹਾਮ, ਵਾਰਡ ਨੰਬਰ: 29/166, ਗਲੀ ਹਜਾਰਾ ਸਿੰਘ,
ਮੋਗਾ-142001
ਇੱਕ ਹੋਰ ਵੱਡਾ ਆਰਥਿਕ ਘਪਲਾ
ਨਵੀਨ ਸ਼ਰਮਾ
ਹਰਸ਼ ਮਹਿਤਾ ਅਤੇ ਕੇਤਨ ਪਾਰਿਖ ਤੋਂ ਬਾਅਦ ਭਾਰਤ ਦੇ ਆਰਥਿਕ ਘੁਟਾਲੇ ਦੀ ਸੂਚੀ ਵਿੱਚ
ਤੀਜਾ ਨਾਮ ਬੀ ਰਾਮਲਿੰਗਾ ਰਾਜੂ ਦਾ ਜੁੜ ਜਾਵੇਗਾ, ਇਹ ਕਿਸੀ ਨੇ ਸੁਫਨੇ ਵਿੱਚ ਵੀ
ਨਹੀਂ ਸੋਚਿਆ ਹੋਵੇਗਾ ਦੇਸ਼ ਦੀ ਸਭ ਤੋਂ ਤਾਕਤਵਰ ਆਈ ਟੀ ਕੰਪਨੀ ਦੇ ਪ੍ਰਮੋਟਰ ਅਤੇ
ਮੈਨੇਜਿੰਗ ਡਾਇਰੈਕਟਰ ਰਾਮਲਿੰਗਾ ਰਾਜੂ ਦੀ ਗਿਣਤੀ ਭਾਰਤ ਦੇ ਸੱਚੇ ਉੱਦਮੀਆਂ ਵਿੱਚ
ਹੁੰਦੀ ਆਈ ਸੀ ਪਰ 7 ਜਨਵਰੀ 2009 ਨੂੰ ਆਪਣੀ ਕੰਪਨੀ ਵਲੋਂ ਬੋਰਡ ਨੂੰ ਲਿਖੇ ਗਏ ਇੱਕ
ਪੱਤਰ ਵਿੱਚ ਉਹਨਾਂ ਨੇ ਦੱਸਿਆ ਕਿ ਪਿਛਲੇ ਸਤੰਬਰ ਵਿੱਚ ਜਾਰੀ ਕੰਪਨੀ ਦੀ ਕੁਲ ਵਿਕਰੀ
ਅਤੇ ਮੁਨਾਫੇ ਦੇ ਅੰਕੜੇ ਬਿਲਕੁਲ ਝੂਠੇ ਹਨ।ਖਾਤੇ ਵਿੱਚ ਕੰਪਨੀ ਦਾ ਤਿਮਾਹੀ ਮੁਨਾਫਾ
649 ਕਰੋੜ ਦਾ ਦਿਖਾਇਆ ਗਿਆ ਹੈ, ਪਰ ਅਸਲ ਵਿੱਚ ਇਹ 5 ਕਰੋੜ ਤੋਂ ਵੀ ਘੱਟ ਹੈ, ਅਤੇ
ਉਹ ਵੀ 1250 ਕਰੋੜ ਦੇ ਕਰਜੇ ਨੂੰ ਅਣਦੇਖਿਆਂ ਕਰਦੇ ਹੋਏ। ਪਹਿਲਾਂ ਵੀ ਅਜਿਹਾ ਕਈ
ਵਾਰ ਦੇਖਿਆ ਗਿਆ ਹੈ ਕਿ ਪ੍ਰਮੋਟਰ ਆਪਣੀ ਕੰਪਨੀ ਨੂੰ ਘਾਟੇ ਵਿੱਚ ਜਾਂਦੇ ਦੇਖ ਇਸ
ਤਰ੍ਹਾਂ ਦੀ ਜੋੜ-ਤੋੜ ਕਰਕੇ ਬਜਾਰ ਵਿੱਚ ਆਪਣੇ ਸ਼ੇਅਰ ਚੜ੍ਹਾਈ ਰੱਖਣ ਦੀ ਕੋਸ਼ਿਸ਼ ਕਰਦੇ
ਹਨ। ਪਰ ਰਾਮਲਿੰਗਾ ਰਾਜੂ ਦਾ ਘਪਲਾ ਅਜਿਹੀ ਗਲਤੀ ਦੀ ਲਿਸਟ ਵਿੱਚ ਨਹੀਂ ਆਉਂਦਾ, ਇਹ
ਜ਼ਿਆਦਾ ਗੰਭੀਰ ਮਾਮਲਾ ਹੈ। ਪਿਛਲੇ ਮਹੀਨੇ ਵਿਸ਼ਵ ਬੈਂਕ ਨੇ ਆਪਣੇ ਇੱਕ ਉੱਚ ਅਧਿਕਾਰੀ
ਨੂੰ ਰਿਸ਼ਵਤ ਦੇ ਕੇ ਅੰਕੜੇ ਚੁੱਕਣ ਦੇ ਦੋਸ਼ ਵਿੱਚ ਸੱਤਿਅਮ ਤੇ 8 ਸਾਲ ਲਈ ਰੋਕ ਲਗਾ
ਦਿੱਤੀ ਸੀ ਤਾਂ ਇਸਦੇ ਖਿਲਾਫ ਅਦਾਲਤ ਵਿੱਚ ਧਮਕੀ ਸੱਤਿਅਮ ਦੇ ਵਕੀਲ ਨੇ ਦਿੱਤੀ
ਸੀ।ਇਸ ਤੋਂ ਤੁਰੰਤ ਬਾਅਦ ਖਬਰ ਆਈ ਕਿ ਰਾਜੂ ਆਪਣੀ ਕੰਪਨੀ ਦੇ ਪੈਸਿਆਂ ਤੋਂ ਆਪਣੇ
ਲੜਕੇ ਦੇ ਨਾਂ ਤੇ ਚੱਲ ਰਹੀਆਂ ਦੋ ਕੰਪਨੀਆਂ ਮੇਟਾਸ ਪ੍ਰਾਪਰਟੀ ਅਤੇ ਮੇਟਾਸ
ਇਨਫ੍ਰਾਸਟ੍ਰਕਚਰ ਨੂੰ ਕਰੀਬ ਅੱਠ ਹਜ਼ਾਰ ਕਰੋੜ ਰੁਪਏ ਵਿੱਚ ਅਕਵਾਇਰ ਕਰਨ ਜਾ ਰਹੇ ਹਨ
ਜੋ ਇਨ੍ਹਾਂ ਦੀ ਅਸਲੀ ਕੀਮਤ ਤੋਂ ਕਈ ਗੁਣਾ ਜਿਆਦਾ ਰਕਮ ਹੈ। ਕੰਪਨੀ ਬੋਰਡ ਵਿੱਚ
ਇਸਦਾ ਜਬਰਦਸਤ ਵਿਰੋਧ ਹੋਇਆ ਅਤੇ ਅਮਰੀਕਾ ਵਿੱਚ ਕੰਪਨੀ ਦੇ ਸ਼ੇਅਰ 55 ਫੀਸਦੀ ਗਿਰ ਗਏ
ਤਾਂ ਰਾਜੂ ਨੂੰ ਮਜਬੂਰੀ ਵਿੱਚ ਆਪਣਾ ਫੈਸਲਾ ਵਾਪਸ ਲੈਣਾ ਪਿਆ। ਫਿਰ ਪਤਾ ਚੱਲਿਆ ਕਿ
ਸੱਤਿਅਮ ਵਿੱਚ ਆਪਣੇ ਸਾਰੇ ਦੇ ਸਾਰੇ ਸ਼ੇਅਰ ਰਾਮਲਿੰਗਾ ਰਾਜੂ ਕੁਝ ਵੱਡੀਆਂ ਨਿਵੇਸ਼ਕ
ਸੰਸਥਾਵਾਂ ਦੇ ਕੋਲ 502 ਕਰੋੜ ਰੁਪਏ ਵਿੱਚ ਗਿਰਵੀ ਰੱਖ ਚੁੱਕੇ ਹਨ ਅਤੇ ਜਮੀਨੀ ਤੌਰ
ਤੇ ਇਸ ਕੰਪਨੀ ਦੇ ਨਫੇ-ਨਕਸਾਨ ਦੇ ਨਾਲ ਉਹਨਾਂ ਦਾ ਕੋਈ ਰਿਸ਼ਤਾ ਨਹੀਂ ਰਹਿ ਗਿਆ
ਹੈ।ਇਨ੍ਹਾਂ ਦੋਹਾਂ ਮਾਮਲਿਆਂ ਨੂੰ ਇੱਕ ਜਮੀ-ਜਮਾਈ ਕੰਪਨੀ ਦੀ ਸਾਖ ਬਾਜਾਰ ਵਿੱਚ ਵੇਚ
ਕੇ ਖਾ ਜਾਣ ਦੀ ਕੋਸ਼ਿਸ਼ ਦੇ ਸਿਵਾਏ ਹੋਰ ਕੀ ਕਿਹਾ ਜਾ ਸਕਦਾ ਹੈ? ਅਮਰੀਕਾ ਵਿੱਚ ਪੰਜ
ਸਾਲ ਪਹਿਲਾਂ ਹੋਏ ਐਨਰਾਨ ਕੰਪਨੀ ਦੇ ਘੁਟਾਲੇ ਦੇ ਨਾਲ ਇਸ ਘਟਨਾ ਦੀ ਤੁਲਨਾ ਕੀਤੀ ਜਾ
ਰਹੀ ਹੈ, ਪਰ ਸੱਤਿਅਮ ਅਤੇ ਖਾਸਕਰ ਰਾਮਲਿੰਗਾ ਰਾਜੂ ਦਾ ਮਾਮਲਾ ਖਾਤਿਆਂ ਦੀ ਹੇਰਫੇਰੀ
ਤੋਂ ਕਿਤੇ ਅੱਗੇ ਜਾਂਦਾ ਹੈ। ਸ਼ੇਅਰ ਬਾਜਾਰਾਂ ਤੇ ਇਸ ਖੁਲਾਸੇ ਦਾ ਭਿਆਨਕ ਅਸਰ ਦੇਖਿਆ
ਗਿਆ ਹੈ। ਦਰਅਸਲ, ਇਸ ਘਟਨਾ ਨੇ ਭਾਰਤ ਦੇ ਸਮੁੱਚੇ ਕਾਪਰਰੇਟ ਜਗਤ ਦੀ ਸਾਖ ਅਤੇ ਉਸਦੇ
ਖਾਤਿਆਂ ਦੀ ਭਰੋਸੇਯੋਗਤਾ ਤੇ ਸਵਾਲ ਖੜੇਕਰ ਦਿੱਤੇ ਹਨ। ਇਸ ਮੰਦੀ ਦੇ ਮਾਹੌਲ ਵਿੱਚ
ਦੁਨੀਆਂ ਭਰ ਦੇ ਨਿਵੇਸ਼ਕਾਂ ਦਾ ਭਰੋਸਾ ਹਾਸਲ ਕਰਨ ਲਈ ਭਾਰਤੀ ਵਪਾਰੀਆਂ ਨੂੰ ਹੁਣ
ਜ਼ਿਆਦਾ ਮਿਹਨਤ ਕਰਨੀ ਪਵੇਗੀ।
ਪਰਵਿੰਦਰ ਸਿੰਘ ਜੰਗਪੁਰਾ

ਸਹੀਦੀ ਜੋੜ ਮੇਲੇ ਤੇ ਹਰ ਸਾਲ ਸਾਰੀਆਂ ਸਿਆਸੀ ਪਾਰਟੀਆਂ ਵੱਲੋ ਵੱਡੀਆਂ ਵੱਡੀਆਂ ਸਟੇ਼ਜਾਂ ਲਗਾ ਕੇ ਰੈਲੀਆਂ ਕੀਤੀਆਂ ਜਾਂਦੀਆਂ ਹਨ ਉਹਨਾਂ ਵੱਲੋ ਲਗਾਏ ਗਏ ਬੋਰਡ ਅਤੇ ਬੈਨਰ ਤੇ ਵੱਡੇ ਵੱਡੇ ਅੱਖਰਾ ਵਿੱਚ ਅਕਸਰ ਲਿਖਿਆ ਹੁੰਦਾ ਹੈ ਸਹੀਦੀ ਕਾਨਫਰੰਸ, ਪਰ ਸਚਾਈ ਇਹ ਹੈ ਕਿ ਮਹਾਨ ਸਹੀਦਾ ਲਈ ਇਕ ਅੱਧੀ ਲਾਇਨ ਹੀ ਸਟੇਜ ਤੋ ਬੋਲੀ ਜਾਂਦੀ ਹੈ ਬਾਕੀ ਸਭ ਕੁਝ ਤਾਂ ਇਕ ਦੂਜੇ ਤੇ ਦੁਸਣਬਾਜੀ ਅਤੇ ਆਪਣੀ ਸਰਕਾਰ ਦੀਆਂ ਪ੍ਰਸੰਸਾਂ ਕਰਨ ਵਿੱਚ ਹੀ ਰੈਲੀ ਸਮਾਪਤ ਹੋ ਜਾਂਦੀ ਹੈ।ਹਰ ਇਕ ਪਾਰਟੀ ਲੋਕਾਂ ਦੇ ਇਕੱਠ ਦਾ ਫਾਇਦਾ ਚੁੱਕਣ ਵਿੱਚ ਕੋਈ ਕਸਰ ਨਹੀ ਛੱਡਦੀ।ਸਾਰੀਆਂ ਪਾਰਟੀਆਂ ਨੇ ਆਪਣੀ ਸਟੇਜ ਤੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੁਸੋਭਿਤ ਕੀਤੀ ਹੁੰਦੀ ਹੈ ਉਥੇ ਹੀ ਵੱਡੇ ਵੱਡੇ ਲੀਡਰ ਸਟੇਜ ਤੋ ਆਪਣੀਆਂ ਲੱਤਾ ਲਮਕਾ ਕੇ ਬੈਠੇ ਦਿਖਾਈ ਦਿੰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਇਕ ਦੂਜੇ ਉਤੇ ਝੂਠੀ ਬਿਆਨ ਬਾਜੀ ਕਰਦੇ ਹੀ ਨਜਰ ਆਉਦੇ ਹਨ।ਪੰਜਾਬ ਸਰਕਾਰ ਚਾਹੇ ਤਾਂ ਰੈਲੀਆਂ ਤੇ ਪਾਬੰਦੀ ਲਗਾ ਸਕਦੀ ਹੈ ਪਰ ਮੋਜੂਦਾ ਸਰਕਾਰ ਹੀ ਸਭ ਤੋ ਪਹਿਲਾਂ ਆਪਣਾ ਸਟੇਜ ਅਤੇ ਟੈਟ ਲਗਾ ਉਣ ਵਿੱਚ ਅੱਗੇ ਹੁੰੰਦੀ ਹੈ ਉਹ ਦੂਜੀਆਂ ਪਾਰਟੀਆਂ ਨੂੰ ਕਿਵੇ ਰੋਕ ਸਕਦੀ ਹੈ।ਜਿਸ ਤਰਾ੍ਹਂ 2002 ਵਿੱਚ ਜਦੋ ਕਾਂਗਰਸ ਦੀ ਸਰਕਾਰ ਬਣੀ ਸੀ ਉਦੋ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਫਤਿਹਗੜ੍ਹ ਸਾਹਿਬ ਦੇ ਸਹੀਦੀ ਜੋੜ ਮੇਲੇ ਤੇ ਲੱਗਣ ਵਾਲੀਆਂ ਸਰਕਸ ਆਰਕਸਟਰਾ ਝੂਲੇ ਅਤੇ ਲਾਊਡ ਸਪੀਕਰਰ ਵਗੈਰਾ ਬੰਦ ਕਰਵਾ ਦਿੱਤੇ ਸਨ, ਇਹ ਉਪਰਾਲਾ ਅੱਜ ਤੱਕ ਜਾਰੀ ਹੈ।ਇਸ ਸਹੀਦੀ ਜੋੜ ਮੇਲੇ ਦੀ ਵਿੱਚ ਸਭ ਤੋ ਵੱਡੀ ਕੁਰਬਾਨੀ ਦੇਣ ਵਾਲੇ ਸਾਹਿਬਜਾਦਿਆਂ ਦੇ ਬੈਨਰ ਘੱਟ ਅਤੇ ਸਿਆਸੀ ਕਾਨਫਰੰਸਾਂ ਕਰਨ ਵਾਲੀ ਪਾਰਟੀਆਂ ਦੇ ਪੋਸਟਰ ਜਿਆਦਾ ਲੱਗੇ ਹੁੰੰਦੇ ਹਨ।ਕਾਨਫਰੰਸਾਂ ਵਿੱਚ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਦੇ ਪੁੱਜਣ ਕਾਰਨ ਜਿਥੇ ਪੁਲਿਸ ਫੋਰਸ ਵੀ ਜਿਆਦਾ ਲਗਾਉਣੀ ਪੈਦੀ ਹੈ ਉਥੇ ਆਮ ਪਬਲਿਕ ਨੂੰ ਵੀ 4-5 ਕਿਲੋਮੀਟਰ ਦੂਰ ਵਹੀਕਲ ਖੜ੍ਹਾ ਕਰਕੇ ਮੱਥਾ ਟੇਕਣ ਜਾਣਾ ਪੈਦਾ ਹੈ।ਇਸ ਵਾਰ ਤਾਂ ਸਹੀਦੀ ਜੋੜ ਮੇਲੇ ਦੇ ਪਹਿਲੇ ਦਿਨ ਹੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੁਆਰਾ ਆਰੰਭੀ ਗਈ ਨੰਨੀ ਛਾਂ ਦੀ ਰੈਲੀ ਵੀ ਜੋੜ ਮੇਲੇ ਦੇ ਪਹਿਲੇ ਦਿਨ ਰੱਖੀ ਗਈ ਤਾਂ ਕੀ ਲੋਕਾਂ ਦਾ ਇਕੱਠ ਦਾ ਲਾਭ ਲਿਆ ਸਕੇ।ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਸ ਰੈਲੀ ਵਿੱਚ ਵੱਡੀ ਪੱਧਰ ਤੇ ਪਿੰਡਾਂ ਦੀਆਂ ਔਰਤਾਂ ਨੂੰ ਲਿਆਉਣ ਲਈ ਦਰਜਨਾਂ ਬੱਸਾਂ ਨੂੰ ਟਰਾਂਸਪੋਰਟ ਵਿਭਾਗ ਦੀ ਮਦਦ ਨਾਲ ਜਬਰੀ ਫੜ ਕੇ ਰੈਲੀ ਵਿੱਚ ਲਗਾਇਆ ਗਿਆ ਜਿਥੇ ਆਮ ਪਬਲਿਕ ਦੇ ਵਹੀਕਲ ਲਈ ਨੌ ਐਟਰੀ ਸੀ ਉਥੇ ਇਹ ਬੱਸਾਂ ਬੜੀ ਆਸਾਨ. ਨਾਲ ਰੈਲੀ ਵਿੱਚ ਪੁੱਜੀਆਂ ਜਦੋ ਇਸ ਸਬੰਧੀ ਇਕ ਪੁਲਿਸ ਵਾਲੇ ਨਾਲ ਗੱਲ ਕੀਤੀ ਤਾਂ ਉਸ ਨੇ ਆਖਿਆ ਕਿ ਉਪਰ ਤੋ ਆਰਡਰ ਹੈ ਕਿ ਇਹਨਾਂ ਬੱਸਾਂ ਨੂੰ ਨਹੀ ਰੋਕਣਾ।ਇਕੱਲੇ ਰਾਜਪੁਰਾ ਤੋ ਦਰਜਨਾਂ ਮਿੰਨੀ ਅਤੇ ਵੱਡੀ ਬੱਸਾਂ ਨੂੰ ਫੜ ਕੇ ਰੈਲੀ ਲਈ ਲਗਾਇਆ ਗਿਆ ਬੱਸਾਂ ਦੇ ਮਾਲਕਾਂ ਦਾ ਕਹਿਣਾ ਸੀ ਕਿ ਅਸੀ ਜੋੜ ਮੇਲੇ ਤੇ ਬੱਸਾਂ ਲਗਾ ਕੇ ਚੰਗੀ ਕਮਾਈ ਕਰਨੀ ਸੀ ਪਰ ਟਰਾਂਸਪ਼ੋਰਟ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਉਹਨਾਂ ਦੀ ਇਕ ਨਾ ਚੱਲੀ।ਸ੍ਰੋਮਣੀ ਅਕਾਲੀ ਦੀ ਸਟੇਜ ਤੋ ਬਾਦਲ ਪਰਿਵਾਰ ਦਾ ਹੀ ਗੁਣਗਾਨ ਹੁੰਦਾ ਰਿਹਾ ਅਤੇ ਅਤੇ ਆਪਣੇ ਵਿਕਾਸ ਦੇ ਕੰਮਾਂ ਦੀ ਹੀ ਜਿਕਰ ਹੁੰਦਾ ਦਿਖਾਈ ਦਿੱਤਾ ਇਸ ਤੋ ਇਲਾਵਾ ਕਾਂਗਰਸ ਦੀ ਸਟੇਜ ਤੋ ਵੀ ਛੋਟੇ ਸਾਹਿਬਜਾਦਿਆਂ ਦੀ ਸਹੀਦੀ ਦੀ ਗੱਲ ਘੱਟ ਹੀ ਸੁਣਾਈ ਦਿੱਤੀ।ਪੰਜਾਬ ਸਰਕਾਰ ਨੁੰ ਚਾਹੀਦਾ ਹੈ ਕਿ ਰੈਲੀਆਂ ਉਤੇ ਰੋਕ ਲਗਾ ਕੇ ਇਸ ਦੀ ਜਗ੍ਹਾ ਪ੍ਰਸਿੱਧ ਰਾਗੀ ਜਥੇ ,ਕਥਾ ਵਾਚਕ, ਕੀਰਤਨੀਏ ਆਦਿ ਬੁਲਾਉਣ ਤਾਂ ਕਿ ਲੋਕਾਂ ਨੂੰ ਵੀ ਇਹਨਾਂ ਮਹਾਨ ਸਹੀਦਾਂ ਦੀ ਕੁਰਬਾਨੀ ਬਾਰੇ ਪਤਾ ਲੱਗੇ।
ਖਪਤਕਾਰ ਨੂੰ ਸਿਖਿਅਤ ਅਤੇ ਜਾਗਰੂਕ ਕਰਨ ਵੱਲ ਇੱਕ ਪਹਿਲ
ਇੱਕ ਜਾਗਰੂਕ ਖਪਤਕਾਰ ਨਾ ਸਿਰਫ ਆਪਣੇ ਆਪ ਨੂੰ ਸਮਾਜਿਕ ਸੋਸ਼ਣ ਤੋਂ ਹੀ ਬਚਾਉਂਦਾ ਹੈ ਬਲਕਿ ਪੂਰੇ ਊਤਪਾਦਨ ਅਤੇ ਸੇਵਾਵਾਂ ਦੇ ਖੇਤਰ ਵਿੱਚ ਪਾਰਦਰਸ਼ਤਾ ਅਤੇ ਜਵਾਬ ਦੇਹੀ ਪੈਦਾ ਕਰਨ ਦਾ ਵੀ ਕੰਮ ਕਰਦਾ ਹੈ ਖਪਤਕਾਰਾਂ ਵਿੱਚ ਜਾਗਰੂਕਤਾ ਲਿਆਉਣ ਦੇ ਮਹੱਤਵ ਨੂੰ ਮਹਿਸੂਸ ਕਰਦਿਆਂ ਸਰਕਾਰ ਨੇ ਖਪਤਕਾਰ ਸੁਰੱਖਿਆ, ਖਪਤਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਅਤੇ ਖਪਤਕਾਰ ਜਾਗਰੂਕਤਾ ਨੂੰ ਤਰਜ਼ੀਹ ਦਿੱਤੀ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਨੇ ਖਪਤਕਾਰ ਸੁਰੱਖਿਆ ਲਈ ਅਗਾਂਹਵਧੂ ਕਾਨੂੰਨ ਲਾਗੂ ਕਰਨ ਵਿੱਚ ਪਹਿਲ ਕਦਮੀ ਕੀਤੀ ਹੈ। ਖਪਤਕਾਰ ਅੰਦੋਲਨ ਵਿੱਚ ਸਭ ਤੋਂ ਅਹਿਮ ਮੀਲ ਪੱਥਰ ਸਰਕਾਰ ਵੱਲੋਂ ਖਪਤਕਾਰ ਸੁਰੱਖਿਆ ਕਾਨੂੰਨ, 1986 ਬਣਾਉਣਾ ਹੈ। ਖਪਤਕਾਰਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਇਸ ਕਾਨੂੰਨ ਨੂੰ ਇਨਕਲਾਬੀ ਤੌਰ 'ਤੇ ਲਾਗੂ ਕੀਤਾ ਗਿਆ ਹੈ ਜੋ ਕਿ ਵਿਸ਼ਵ ਵਿੱਚ ਕਿੱਤੇ ਵੀ ਨਹੀਂ ਹੈ। ਇਹ ਕਾਨੂੰਨ ਉਨ੍ਹਾਂ ਸਾਰੀਆਂ ਹੀ ਸੇਵਾਵਾਂ ਅਤੇ ਸਾਮਾਨ 'ਤੇ ਲਾਗੂ ਹੁੰਦਾ ਹੈ ਜੋ ਕਿ ਖਪਤਕਾਰਾਂ ਲਈ ਲੋੜੀਂਦੀਆਂ ਹਨ ਅਤੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਕਾਨੂੰਨ ਤੋਂ ਕੋਈ ਛੋਟ ਨਹੀਂ ਦਿੱਤੀ ਗਈ। ਇਹ ਭਾਵੇਂ ਸਰਕਾਰੀ ਖੇਤਰ ਦੀਆਂ ਹੋਣ ਜਾਂ ਸਹਿਕਾਰੀ ਅਤੇ ਨਿੱਜੀ ਖੇਤਰ ਦੀਆਂ ਵੀ ਸੇਵਾਵਾਂ ਕਿਉਂ ਨਾ ਹੋਣ।ਖਪਤਕਾਰ ਸੁਰੱਖਿਆ ਕਾਨੂੰਨ 1986ਇਸ ਕਾਨੂੰਨ ਵਿੱਚ ਖਪਤਕਾਰਾਂ ਲਈ ਉਨ੍ਹਾਂ ਸਾਰੇ ਹੀ ਅਧਿਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਕੌਮਾਂਤਰੀ ਤੌਰ 'ਤੇ ਪ੍ਰਵਾਨ ਕੀਤੇ ਗਏ ਹਨ। ਇਸ ਕਾਨੂੰਨ ਅਧੀਨ ਕੇਂਦਰ, ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਖਪਤਕਾਰਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਦੀ ਤਰੱਕੀ ਲਈ ਖਪਤਕਾਰ ਸੁਰੱਖਿਆ ਕੌਂਸਲਾਂ ਸਥਾਪਿਤ ਕੀਤੀਆਂ ਗਈਆਂ ਹਨ। - ਸੁਰੱਖਿਆ ਦੇ ਅਧਿਕਾਰ ਤਹਿਤ ਖਪਤਕਾਰਾਂ ਨੂੰ ਉਸ ਸਮਾਨ ਦੀ ਖਰੀਦ ਅਤੇ ਸੇਵਾਵਾਂ ਤੋਂ ਸੁਰੱਖਿਅਤ ਕਰਨਾ ਜਿਹੜੀਆਂ ਮਿਲਾਵਟੀ ਅਤੇ ਜ਼ਿੰਦਗੀ ਲਈ ਹਾਨੀਕਾਰਕ ਹੋਣ ।- ਸੂਚਨਾ ਦੇ ਅਧਿਕਾਰ ਤਹਿਤ ਗ਼ੈਰ ਕਾਨੂੰਨੀ ਵਪਾਰਕ ਕਾਰੋਬਾਰ ਦੇ ਧੋਖੇ ਤੋਂ ਖਪਤਕਾਰਾਂ ਨੂੰ ਬਚਾਉਣ ਲਈ ਵੇਚੀਆਂ ਜਾਣ ਵਾਲੀਆਂ ਚੀਜ਼ਾਂ ਅਤੇ ਸੇਵਾਵਾਂ ਦੇ ਮਿਆਰ ਮਿੱਕਦਾਰ ਅਤੇ ਵਜਨ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਜਿਨ੍ਹਾਂ ਲਈ ਖਪਤਕਾਰਾਂ ਵੱਲੋਂ ਪੈਸਿਆਂ ਦੀ ਅਦਾਇਗੀ ਕੀਤੀ ਗਈ ਹੋਵੇ। - ਚੋਣ ਦੇ ਅਧਿਕਾਰ ਤਹਿਤ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਖਪਤਕਾਰ ਪ੍ਰਤੀਯੋਗੀ ਕੀਮਤਾਂ ਉਤੇ ਚੀਜਾਂ ਅਤੇ ਸੇਵਾਵਾਂ ਹਾਸਿਲ ਕਰ ਸਕਣ। - ਸੁਣਵਾਈ ਦੇ ਅਧਿਕਾਰ ਤਹਿਤ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਖਪਤਕਾਰਾਂ ਦੇ ਹਿੱਤਾਂ ਦੀ ਸੁਣਵਾਈ ਢੁਕਵੇਂ ਮੰਚ ਉਤੇ ਹੋ ਸਕੇ। - ਸ਼ਿਕਾਇਤ ਦੂਰ ਕਰਵਾਉਣ ਦੇ ਅਧਿਕਾਰ ਤਹਿਤ ਵਪਾਰੀਆਂ ਅਤੇ ਕੰਪਨੀਆਂ ਦੇ ਸ਼ੋਸ਼ਣ ਤੋਂ ਬਚਾਅ ਲਈ ਖਪਤਕਾਰ ਵੱਲੋਂ ਆਪਣੀ ਸਮੱਸਿਆ ਜਾਂ ਸ਼ਿਕਾਇਤ ਦੇ ਹੱਲ ਲਈ ਕਾਨੂੰਨੀ ਮਦਦ।- ਖਪਤਕਾਰ ਸਿੱਖਿਆ ਦੇ ਅਧਿਕਾਰ ਤਹਿਤ ਖਪਤਕਾਰਾਂ ਨੂੰ ਖਪਤਕਾਰ ਸਿੱਖਿਆ ਮੁਹੱਈਆ ਕਰਵਾਉਣੀ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਖਪਤਕਾਰਾਂ ਦੀ ਸੁਰੱਖਿਆ ਬਾਰੇ ਇੱਕ ਵਾਰ ਕਿਹਾ ਸੀ ਕਿ ਇੱਕ ਗ੍ਰਾਹਕ ਕਿਸੇ ਵੀ ਦੁਕਾਨ ਉਤੇ ਆਉਣ ਵਾਲਾ ਮਹੱਤਵਪੂਰਨ ਵਿਅਕਤੀ ਹੁੰਦਾ ਹੈ ਉਹ ਸਾਡੇ ਉਤੇ ਨਿਰਭਰ ਨਹੀਂ ਕਰਦਾ ਬਲਕਿ ਅਸੀਂ ਉਸ ਉਤੇ ਨਿਰਭਰ ਕਰਦੇ ਹਾਂ। ਉਹ ਸਾਡੇ ਕੰਮ ਵਿੱਚ ਰੋੜਾਂ ਨਹੀਂ ਅਟਕਾਉਂਦਾ ਬਲਕਿ ਉਹ ਸਾਡੇ ਲਈ ਇੱਕ ਮੰਤਵ ਹੁੰਦਾ ਹੈ। ਅਸੀਂ ਉਸ ਦੀ ਸੇਵਾ ਕਰਕੇ ਉਸ ਉਤੇ ਕੋਈ ਅਹਿਸਾਨ ਨਹੀਂ ਕਰਦੇ ਬਲਕਿ ਉਹ ਸਾਨੂੰ ਸੇਵਾ ਦਾ ਮੌਕਾ ਦੇ ਕੇ ਸਾਡੀ ਮਦਦ ਕਰਦਾ ਹੈ । ਮਹਾਤਮਾ ਗਾਂਧੀ ਦੇ ਇਹਨਾਂ ਹੀ ਵਿਚਾਰਾਂ ਦੇ ਪਰਿਪੇਖ ਵਿੱਚ ਖਪਤਕਾਰ ਸੁਰੱਖਿਆ ਕਾਨੂੰਨ 1986 ਘੜਿਆ ਗਿਆ ਹੈ। ਇਸ ਕਾਨੂੰਨ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਛਪਿਆ ਹੋਇਆ ਸਾਹਿਤ ਲੋਕਾਂ ਵਿੱਚ ਵੰਡਿਆਂ ਜਾਂਦਾ ਹੈ ਅਤੇ ਹੇਠਲੇ ਪੱਧਰ ਉਤੇ ਰਾਜ ਸਰਕਾਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਨੁਕੜ ਨਾਟਕ ਵੀ ਕੀਤੇ ਜਾਂਦੇ ਹਨ। ਜੋ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਗੀਤ ਅਤੇ ਨਾਟਕ ਪ੍ਰਭਾਗ ਦੀ ਸਲਾਹ ਨਾਲ ਕਰਵਾਏ ਜਾਂਦੇ ਹਨ। ਅਜਿਹੇ ਇੱਕ ਹਜ਼ਾਰ ਪ੍ਰੋਗਰਾਮ ਦੇਸ਼ ਭਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਚੁੱਕੇ ਹਨ। 11ਵੀਂ ਪੰਜ ਸਾਲਾ ਯੋਜਨਾ ਲਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਪਿਛਲੇ ਵਰ੍ਹੇ 24 ਜਨਵਰੀ ਨੂੰ ਹੋਈ ਮੀਟਿੰਗ ਵਿੱਚ ਖਪਤਕਾਰ ਸੁਰੱਖਿਆ ਲਈ 409 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਅਤੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ '' ਜਾਗੋ ਗ੍ਰਾਹਕ ਜਾਗੋ '' ਦਾ ਨਵਾਂ ਨਾਅਰਾ ਦਿੱਤਾ ਗਿਆ।ਹੁਣ ਇਹ ਨਾਅਰਾ ਖਪਤਕਾਰਾਂ ਦਾ ਕੇਂਦਰਬਿੰਦੂ ਅਤੇ ਪ੍ਰਭਾਵਸ਼ਾਲੀ ਵਿਚਾਰ ਬਣ ਚੁੱਕਾ ਹੈ। ਦੇਸ਼ ਦੇ ਲਗਭਗ ਸਾਰੇ ਹੀ ਰਾਜਾਂ ਵਿੱਚ ਸਰਕਾਰੀ ਮਹਿਕਮਿਆਂ ਵੱਲੋਂ ਇਸ ਪ੍ਰੋਗਰਾਮ ਅਧੀਨ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਇਸ ਮੰਤਵ ਨੂੰ ਹਾਸਿਲ ਕਰਨ ਲਈ ਸਰਕਾਰੀ ਮਹਿਕਮਿਆਂ ਵੱਲੋਂ ਸਾਂਝੇ ਤੌਰ 'ਤੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਕੰਪਨੀਆਂ ਦੇ ਸਹਿਯੋਗ ਨਾਲ ਸਰਕਾਰ ਵੱਲੋਂ ਵੱਡੀ ਪੱਧਰ 'ਤੇ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ । ਇਸੇ ਤਰ੍ਹਾਂ ਹੀ ਭਾਰਤੀ ਰਿਜ਼ਵਰ ਬੈਂਕ, ਫਿੱਕੀ, ਸ਼ਹਿਰੀ ਵਿਕਾਸ ਬਾਰੇ ਮੰਤਰਾਲਾ ਅਤੇ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮਹਿਕਮੇਂ ਵੱਲੋਂ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਖਪਤਕਾਰ ਮਾਮਲਿਆਂ ਬਾਰੇ ਵਿਭਾਗ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਪ੍ਰਚਾਰ ਸਮੱਗਰੀ ਵੀ ਮੁਹੱਈਆ ਕਰਵਾਈ ਗਈ ਹੈ ਜੋ ਕਿ ਲੋਕਾਂ ਨੂੰ ਵਡਣ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਭੇਜੀ ਗਈ ਹੈ। ਇਸ ਪ੍ਰਚਾਰ ਸਮੱਗਰੀ ਵਿੱਚ ਪੋਸਟਰ, ਆਡੀਓ-ਵੀਡੀਓ ਕੈਸਿਟਾਂ, ਫੋਲਡਰ, ਕਲੰਡਰ ਅਤੇ ਰਸਾਲੇ ਸ਼ਾਮਿਲ ਹਨ। ਭਵਿੱਖ ਦੀ ਯੋਜਨਾ ਖਪਤਕਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਸਿੱਖਿਅਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਅਸਰ ਨਾ ਸਿਰਫ ਲੰਬੇ ਸਮੇਂ ਲਈ ਖਪਤਕਾਰਾਂ ਨੂੰ ਸ਼ੋਸ਼ਣ ਤੋਂ ਬਚਾਏਗਾ ਸਗੋਂ ਇਸ ਦਾ ਅਸਰ ਪੂਰੇ ਉਤਪਾਦਨ ਅਤੇ ਸੇਵਾਵਾਂ ਦੇ ਖੇਤਰ 'ਤੇ ਵੀ ਪਵੇਗਾ। ਜਾਗੋ ਗ੍ਰਾਹਕ ਜਾਗੋ ਨਾਅਰੇ ਨੇ ਇਸ ਨੂੰ ਇੱਕ ਨਵੀਂ ਸੇਧ ਦਿੱਤੀ ਹੈ ਅਤੇ ਇਹ ਨਾਅਰਾ ਖਪਤਕਾਰਾਂ ਦੇ ਅਧਿਕਾਰਾਂ ਪ੍ਰਤੀ ਉਨਾਂ ਨੂੰ ਜਾਗਰੂਕ ਕਰਨ ਲਈ ਇੱਕ ਵੱਡੀ ਤਾਕਤ ਵਜੋਂ ਸਾਹਮਣੇ ਆਇਆ ਹੈ।
ਅਰਥ ਵਿਵਸਥਾ ਨੂੰ ਬਚਾਉਣ ਲਈ
ਸਰਕਾਰ ਵੱਲੋਂ ਜਾਰੀ ਕੀਤਾ ਗਿਆ ਪੈਕੇਜ ਕਿੰਨਾ ਕੁ ਸਮਰਥ
ਹਰਕੀਰਤ
ਸਰਕਾਰ ਦਾ ਦੂਜਾ ਰਾਹਤ ਪੈਕਜ ਨਵੇਂ ਸਾਲ ਦੇ ਪਹਿਲੇ ਸ਼ਨੀਵਾਰ ਨੂੰ ਆਉਣਾ ਸੰਭਾਵਿਤ ਸੀ
ਪਰ ਵਿਸ਼ਲੇਸ਼ਕਾਂ ਨੂੰ ਥੋੜ੍ਹਾ ਹੈਰਾਨ ਕਰਦੇ ਹੋਏ ਇਸ ਨੂੰ ਇੱਕ ਦਿਨ ਪਹਿਲਾਂ ਹੀ ਲਿਆ
ਦਿੱਤਾ ਗਿਆ। ਇਹ ਗੱਲ ਮਾਮੂਲੀ ਲੱਗ ਸਕਦੀ ਹੈ ਕਿ ਇਸ ਦਾ ਇੱਕ ਮਤਲਬ ਹੈ। ਅਰਥਵਿਵਸਥਾ
ਵਿੱਚ ਅੱਜਕਲ੍ਹ ਸ਼ੇਅਰ ਬਜ਼ਾਰ ਦਾ ਮਹੱਤਵ ਵੱਧਦਾ ਗਿਆ ਹੈ ਅਤੇ ਦੇਸ਼ ਦੇ ਲਗਭਗ ਸਾਰੇ
ਓਪੀਨੀਅਨ ਮੇਕਰਸ ਆਰਥਿਕ ਪਹਿਲ ਕਦਮੀਆਂ ਦੀ ਵਿਆਖਿਆ ਦਲਾਲ ਸਟ੍ਰੀਟ ਦੀ ਭੇਡਚਾਲ ਨੂੰ
ਧਿਆਨ ਵਿੱਚ ਰੱਖਦੇ ਹੋਏ ਹੀ ਕਰਨ ਦੇ ਆਦੀ ਹੋ ਗਏ ਹਨ। ਕੇਂਦਰ ਸਰਕਾਰ ਅਤੇ ਭਾਰਤੀ
ਰਿਜ਼ਰਵ ਬੈਂਕ ਨੇ ਸ਼ੁਕਰਵਾਰ ਨੂੰ ਬਾਜਾਰ ਬੰਦੀ ਦੇ ਬਾਅਦ ਆਪਣੇ ਪੈਕਿਜ਼ ਦਾ ਐਲਾਨ ਸ਼ਾਇਦ
ਇਸ ਸਮਝ ਦੇ ਨਾਲ ਕੀਤਾ ਕਿ ਇਸ ਨਾਲ ਲੋਕਾਂ ਨੂੰ ਰਾਏ ਬਣਾਉਣ ਲਈ ਸੋਮਵਾਰ ਨੂੰ ਬਾਜ਼ਾਰ
ਦੋਬਾਰਾ ਖੁਲਣ ਤੱਕ ਘੱਟ ਤੋੱ ਘੱਟ ਤਿੰਨ ਦਿਨ ਦਾ ਸਮਾਂ ਤਾਂ ਮਿਲ ਹੀ ਜਾਵੇਗਾ। ਇਸ
ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ 7 ਦਸੰਬਰ ਅਤੇ ਹੁਣ 2 ਜਨਵਰੀ ਨੂੰ ਆਪਣੇ ਦੋ ਵੱਡੇ
ਪੈਕਜ਼ਾਂ ਰਾਹੀਂ ਸਰਕਾਰ ਅਤੇ ਆਰ ਬੀ ਆਈ ਨੇ ਬਾਜ਼ਾਰ ਵਿੱਚ ਛਾਈਆਂ ਚਿੰਤਾਵਾਂ ਦੇ ਬੱਦਲ
ਛਟਣ ਵਿੱਚ ਪੂਰੀ ਜਾਨ ਲਗਾ ਦਿੱਤੀ ਹੈ। 5 ਪ੍ਰਤੀਸ਼ਤ ਰੈਪੋ ਰੇਟ, 5 ਪ੍ਰਤੀਸ਼ਤ ਸੀ ਆਰ
ਆਰ ਅਤੇ 4ਪ੍ਰਤੀਸ਼ਤ ਰਿਵਰਸ ਰੈਪੋ ਬਿਲਕੁਲ 2003-04 ਦੀ ਯਾਦ ਦਿਵਾਉਂਦੇ ਹਨ, ਜਦੋਂ
ਆਰਥਿਕ ਵਾਧਾ ਦਰ 7 ਪ੍ਰਤੀਸ਼ਤ ਦਾ ਅੰਕੜਾ ਛੂਹਣ ਜਾ ਰਹੀ ਹੈ। ਮੌਜੂਦਾ ਵਿੱਤੀ ਸਾਲ
ਵਿੱਚ ਵੀ ਇਸ ਦੇ ਇੰਨਾ ਹੀ ਰਹਿਣ ਦਾ ਅਨੁਮਾਨ ਹੈ। ਪਰ ਮਾਮਲਾ ਚੜਾਈ ਤੋਂ ਉਤਰਾਈ ਦਾ
ਹੋ ਗਿਆ ਹੈ। ਪੰਜ ਸਾਲ ਪਹਿਲਾਂ ਚੀਜਾਂ ਸਾਫ ਸਨ। ਉਦਮੀ ਹਰ ਧੰਦੇ ਵਿੱਚ ਮੁਨਾਫਾ ਦੇਖ
ਰਿਹਾ ਸੀ ਅਤੇ ਨਿਵੇਸ਼ਕ ਉਨ੍ਹਾਂ ਪਿਛੇ ਪੈਸੇ ਲਈ ਦੌੜ ਰਹੇ ਸਨ। ਪਰ ਅੱਜ ਦੇਸ਼ ਦਾ ਕੋਈ
ਉਦਮੀ ਆਪਣੇ ਕਾਰੋਬਾਰ ਨੂੰ ਲੈ ਕੇ ਆਸਵੰਦ ਨਹੀਂ ਹੈ ਅਤੇ ਵੱਡੇ ਛੋਟੇ ਹਰ ਨਿਵੇਸ਼ਕ ਦੀ
ਚਿੰਤਾ ਕਿਸੇ ਤਰ੍ਹਾਂ ਆਪਣਾ ਪੈਸਾ ਬਚਾਉਣ ਦੀ ਹੈ।ਇਸ ਸੰਕਟ ਨਾਲ ਨਿਪਟਣ ਦੇ ਉਪਾਆਂ
ਨੂੰ ਲੈ ਕੇ ਜਿੰਨੇ ਮੂੰਹ ਉਨੇਫਾਰਮੂਜ਼ਲੇ ਵਾਲੀ ਸਥਿਤੀ ਹੈ, ਪਰ ਤਹਿ ਵਿੱਚ ਜਾਣ ਤੇ
ਇਨ੍ਹਾਂ ਫਾਰਮੂਲਿਆਂ ਦੀ ਵੁੱਕਤ ਕੁਝ ਅਨੁਮਾਨਾਂ ਤੋਂ ਜ਼ਿਆਦਾ ਨਜ਼ਰ ਨਹੀਂ ਆਉਦੀ।
ਜਿਵੇਂ , ਇੱਕ ਫਾਰਮਜ਼ੂਲਾ ਲਿਕਵਡਿਟੀ ਕਰਾੲਸਿਸ ਨੂੰ ਪੂਰੀ ਸਮੱਸਿਆ ਦੀ ਜੜ ਮੰਨ ਕੇ
ਚੱਲਣ ਦਾ ਹੈ। ਜੇਕਰ ਵਿਆਜ਼ ਦਰਾਂ ਘੱਟ ਤੋਂ ਘੱਟ ਕਰ ਦਿੱਤੀਆਂ ਜਾਣ ਤਾਂ ਅਰਥ ਵਿਵਸਥਾ
ਵਿੱਚ ਆਤਮ ਵਿਸ਼ਵਾਸ਼ ਵਾਪਸ ਆਵੇਗਾ। ਸੱਚ ਇਹ ਹੈ ਕਿ ਬੈਂਕਾਂ ਦੇ ਕੋਲ ਅੱਜ ਲਿਕਵਡਿਟੀ
ਭਰਪੂਰ ਹੈ ਪਰ ਰੋਜੀ-ਰੋਜਗਾਰ ਨਾਲ ਸੰਬੰਧਤ ਖਦਸ਼ਿਆਂ ਦੇ ਚਲਦੇ ਨਾ ਤਾਂ ਕੋਈ ਭਰੋਸੇ
ਦੇ ਨਾਲ ਉਹਨਾਂ ਦੇ ਇੱਥੇ ਕਰਜ਼ ਲੈਣ ਪਹੁੰਚ ਰਿਹਾ ਹੈ ਨਾ ਹੀ ਉਹ ਕਿਸੇ ਨੂੰ ਆਸਾਨੀ
ਨਾਲ ਕਰਜ਼ਾ ਦੇਣ ਦੀ ਹਿੰਮਤ ਕਰ ਪਾ ਰਹੇ ਹਨ। ਅਜਿਹੇ ਮਾਹੌਲ ਵਿੱਚ ਪਹਿਲੀ ਚਣੌਤੀ
ਭਗਦੜ ਦੀ ਮਾਨਸਿਕਤਾ ਨਾਲ ਨਿਪਟਣ ਦੀ ਹੀ ਹੋ ਗਈ ਹੈ। ਸਰਕਾਰ ਨੇ ਦੋਵਾਂ ਪੈਕਜ਼ਾਂ
ਵਿੱਚ ਉਦਯੋਗਾਂ ਲਈ ਮਹੱਤਵਪੂਰਨ ਐਲਾਨ ਕੀਤੇ ਹਨ ਅਤੇ ਮੁਢਲੇ ਢਾਂਚੇ ਨਾਲ ਜੁੜੇ
ਉਦਯੋਗਾਂ ਲਈ ਪੂੰਜੀ ਜੋੜਨ ਦਾ ਕੰਮ ਕਾਫੀ ਆਸਾਨ ਬਣਾ ਦਿੱਤਾ ਹੈ। ਪਰ ਇੱਥੇ ਘਾਟੇ ਦੀ
ਅਰਥਵਿਵਸਥਾ ਵਿੱਚ ਸਰਕਾਰੀ ਖਰਚ ਦੀਆਂ ਆਪਣੀਆਂ ਸੀਮਾਵਾਂ ਹਨ ਅਤੇ ਇਸ ਮਾਮਲੇ ਵਿੱਚ
ਇੱਥੇ ਹਦ ਤੋਂ ਜ਼ਿਆਦਾ ਉਮੀਦ ਭਾਰਤ ਸਰਕਾਰ ਤੋਂ ਨਹੀ ਕੀਤੀ ਜਾ ਸਕਦੀ। ਸਮਾਂ ਆ ਗਿਆ
ਹੈ ਕਿ ਭਾਰਤ ਉਦਮੀ ਸਰਕਾਰ ਨੂੰ ਧੰਨਵਾਦ ਦਿੰਦੇ ਹੋਏ ਉਸ ਨੂੰ ਆਪਣੇ ਹਾਲ ਤੇ ਛੱਡ
ਦੇਵੇ। ਨਵੇਂ ਸਿਰੇ ਤੋਂ ਆਪਣੀ ਤਾਕਤ ਨੂੰ ਤੋਲੇ ਅਤੇ ਬਾਕੀ ਦੁਨੀਆਂ ਵਿੱਚ ਉਹ ਵਗ
ਰਹੀ ਧਾਰਾ ਤੋਂ ਉਲਟ ਤੈਰ ਕੇ ਦੇਸ਼ ਵਿੱਚ ਆਪਣੇ ਢੰਗ ਦਾ ਇੱਕ ਆਸ਼ਾਵਾਦੀ ਮਾਹੌਲ ਤਿਆਰ
ਕਰੇ।
ਕਈ ਸੰਦੇਸ਼ ਦਿੰਦੇ ਹਨ ਬੰਗਲਾਦੇਸ਼ ਚੋਣਾਂ ਦੇ ਨਤੀਜੇ
ਨਰਿੰਦਰ ਸਿੰਘ
ਬੰਗਲਾਦੇਸ਼ ਵਿੱਚ ਸੱਤ ਸਾਲ ਦੇ ਫਰਕ ਤੋਂ ਬਾਅਦ ਹੋਈਆਂ ਆਮ ਚੋਣਾਂ ਦੇ ਨਤੀਜਿਆਂ ਨੇ
ਦੁਨੀਆ ਨੂੰ ਹੀ ਨਹੀਂ, ਖੁਦ ਬੰਗਲਾਦੇਸ਼ ਨੂੰ ਵੀ ਹੈਰਾਨ ਕੀਤਾ ਹੈ। ਅਵਾਮੀ ਲੀਗ ਦੀ
ਅਗਵਾਈ ਵਾਲੇ ਗਠਜੋੜ ਦੀ ਹੈਰਾਨੀਜਨਕ ਜਿੱਤ ਨੇ ਸਾਰੇ ਰਾਜਨੀਤਿਕ ਵਿਸ਼ਲੇਸ਼ਕਾਂ ਨੂੰ
ਇੱਧਰ ਉੱਧਰ ਝਾਂਕਣ ਤੇ ਮਜਬੂਰ ਕਰ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਕਿਹਾ ਜਾ ਰਿਹਾ
ਸੀ ਕਿ ਦੋਵਾਂ ਬੇਗਮਾਂ ਦੀ ਲੜਾਈ-ਬੀ ਐਨ ਪੀ ਦੀ ਬੇਗਮ ਖਾਲਿਦਾ ਜਿਆ ਅਤੇ ਅਵਾਮੀ ਲੀਗ
ਦੀ ਬੇਗਮ ਸ਼ੇਖ ਹਸੀਨਾ ਵਿੱਚੋਂ ਅਵਾਮੀ ਲੀਗ ਦਾ ਪਲੜਾ ਭਾਰੀ ਹੈ, ਪਰ ਸੰਸਦ ਦੀਆਂ
ਲਗਭਗ ਤਿੰਨ ਚੌਥਾਈ ਸੀਟਾਂ ਜਿੱਤ ਕੇ ਅਵਾਮੀ ਲੀਗ ਦੇ ਗਠਜੋੜ ਨੇ ਸਾਰੇ ਅਨੁਮਾਨਾਂ
ਨੂੰ ਝੁਠਲਾ ਦਿੱਤਾ ਹੈ। ਇਸ ਦੀ ਉਮੀਦ ਸ਼ਾਇਦ ਖੁਦ ਸ਼ੇਖ ਹਸੀਨਾ ਨੂੰ ਵੀ ਨਹੀਂ ਰਹੀ
ਹੋਵੇਗੀ।ਨੋਆਖਾਲੀ ਦੀ ਇੱਕ ਸੀਟ ਨੂੰ ਛੱਡ ਕੇ ਸੰਸਦ ਦੀਆਂ 299 ਸੀਟਾਂ ਦੇ ਨਤੀਜਿਆਂ
ਦੇ ਅਨੁਸਾਰ ਗਠਜੋੜ ਨੂੰ 263 ਸੀਟਾਂ ਮਿਲੀਆਂ ਹਨ। ਇਹਨਾਂ ਵਿੱਚੋਂ 231 ਸੀਟਾਂ
ਇਕੱਲੇ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੀ ਝੋਲੀ ਵਿੱਚ ਗਈਆਂ ਹਨ। ਸਹਿਯੋਗ ਦਲ
ਜਾਤੀ ਪਾਰਟੀ ਨੂੰ 27, ਜਾਸਦ ਨੂੰ ਤਿੰਨ ਅਤੇ ਵਰਕਰਸ ਪਾਰਟੀ ਨੂੰ ਦੋ ਸੀਟਾਂ ਤੇ
ਜਿੱਤ ਹਾਸਿਲ ਹੋਈ ਹੈ। ਉੱਥੇ ਬੇਗਮ ਖਾਲਿਦਾ ਜਿਆ ਦੀ ਅਗਵਾਈ ਵਾਲੇ ਚਾਰ ਦਲਾਂ ਦੇ
ਗਠਜੋੜ ਨੂੰ ਭਾਰੀ ਹਾਰ ਦਾ ਸਾਮ੍ਹਣਾ ਕਰਨਾ ਪਿਆ ਹੈ। ਪਿਛਲੀਆਂ ਆਮ ਚੋਣਾਂ ਵਿੱਚ ਦੋ
ਤਿਹਾਈ ਤੋਂ ਜ਼ਿਆਦਾ ਸੀਟਾਂ ਜਿੱਤਣ ਵਾਲੇ ਇਸ ਗਠਜੋੜ ਨੂੰ ਇਸ ਵਾਰ ਸਿਰਫ 31 ਸੀਟਾਂ
ਨਾਲ ਸੰਤੋਸ਼ ਕਰਨਾ ਪਿਆ। ਇਹਨਾਂ ਵਿੱਚ ਬੀ ਐਨ ਪੀ ਨੂੰ 28, ਕੱਟੜਪੰਥੀ
ਜਮਾਤ-ਏ-ਇਸਲਾਮੀ ਨੂੰ ਦੋ ਅਤੇ ਬੀ ਜੇ ਪੀ ਨੂੰ ਇੱਕ ਸੀਟ ਮਿਲੀ ਹੈ। ਹੋਰ ਦਲਾਂ ਵਿੱਚ
ਐਲ ਡੀ ਪੀ ਨੇ ਇੱਕ ਅਤੇ ਆਜਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਜਿੱਤੀਆਂ ਹਨ।ਅਵਾਮੀ
ਲੀਗ ਲਈ ਇਹ ਜਿੱਤ ਕਾਫੀ ਮਾਇਨੇ ਰੱਖਦੀ ਹੈ। 2001 ਦੀਆਂ ਆਮ ਚੋਣਾਂ ਵਿੱਚ ਸਿਰਫ 62
ਸੀਟਾਂ ਤੇ ਸਿਮਟ ਗਈ ਅਵਾਮੀ ਲੀਗ ਨੇ ਇਸ ਵਾਰ ਦੇਸ਼ ਦੇ ਲਗਭਗ ਹਰ ਹਿੱਸੇ ਵਿੱਚ ਆਪਣੀ
ਕਾਮਯਾਬੀ ਦਾ ਝੰਡਾ ਲਹਿਰਾਇਆ ਹੈ। ਪਾਰਟੀ ਨੇ ਢਾਕਾ ਦੀਆਂ ਸਾਰੀਆਂ 14 ਅਤੇ ਸਿਲਹਟ
ਦੀਆਂ 19 ਸੀਟਾਂ ਜਿੱਤ ਲਈਆਂ ਹਨ। ਉੱਥੇ ਚਟਗਾਂਵ ਦੀਆਂ 58 ਵਿੱਚੋਂ 38, ਖੁਲਨਾ
ਦੀਆਂ 36 ਵਿੱਚੋਂ 34, ਰਾਜਸ਼ਾਹੀ ਦੀਆਂ 72 ਵਿੱਚੋਂ 60 ਅਤੇ ਬਾਰਿਸਾਲ ਦੀਆਂ 20
ਵਿੱਚੋਂ 18 ਸੀਟਾਂ ਤੇ ਕਬਜਾ ਕਰਕੇ ਪਾਰਟੀ ਨੇ ਸਾਫ ਕਰ ਦਿੱਤਾ ਹੈ ਕਿ ਪੂਰਾ ਦੇਸ਼ ਇਸ
ਵਾਰ ਬਦਲਾਓ ਦੀ ਲਹਿਰ ਲਿਆਉਣ ਲਈ ਉਸ ਦੇ ਨਾਲ ਹੈ। ਇੱਥੇ ਅਹਿਮ ਸਵਾਲ ਇਹ ਹੈ ਕਿ
ਚੋਣਾਂ ਵਿੱਚ ਸਾਰੀਆਂ ਅਟਕਲਾਂ ਨੂੰ ਝੁਠਲਾ ਕੇ ਕਿਸੇ ਇੱਕ ਪਾਰਟੀ ਦਾ ਪੱਲਾ ਫੜਣ
ਵਾਲੇ ਵੋਟਰ ਨੇ ਆਖਿਰ ਕੀ ਸੰਦੇਸ਼ ਦਿੱਤਾ ਹੈ? ਦਰਅਸਲ ਬੰਗਲਾਦੇਸ਼ ਦੇ ਚੁਣਾਵੀ ਨਤੀਜੇ
ਨਾ ਸਿਰਫ ਇਸ ਦੇਸ਼ ਲਈ, ਬਲਕਿ ਦੁਨੀਆ ਭਰ ਦੇ ਦੇਸ਼ਾਂ ਅਤੇ ਖਾਸ ਤੌਰ ਤੇ ਭਾਰਤੀ ਉਪ
ਮਹਾਦੀਪ ਲਈ ਖਾਸ ਸੰਦੇਸ਼ ਲੈ ਕੇ ਆਏ ਹਨ। ਪਰ ਇਸ ਨੂੰ ਸਮਝਣ ਤੋਂ ਪਹਿਲਾਂ ਸਾਨੂੰ
ਵੋਟਰਾਂ ਨੂੰ ਸਮਝਣਾ ਪਵੇਗਾ। ਬੰਗਲਾਦੇਸ਼ ਦੇ ਅੱਠ ਕਰੋੜ ਵੋਟਰਾਂ ਵਿੱਚੋਂ ਲਗਭਗ 80
ਫੀਸਦੀ ਨੇ ਵੋਟਾਂ ਪਾਈਆਂ ਸਨ ਅਤੇ ਉਹਨਾਂ ਵਿੱਚ ਇੱਕ ਤਿਹਾਈ ਨੌਜਵਾਨ ਅਤੇ ਪਹਿਲੀ
ਵਾਰ ਵੋਟ ਪਾਉਣ ਵਾਲੇ ਵੋਟਰ ਹਨ। ਇਹੀ ਨਹੀਂ ਬੰਗਲਾਦੇਸ਼ ਸ਼ਾਇਦ ਦੁਨੀਆ ਦੇ ਉਹਨਾਂ
ਗਿਣੇ ਚੁਣੇ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਮਰਦ ਵੋਟਰਾਂ ਤੋਂ ਮਹਿਲਾ ਵੋਟਰਾਂ ਦੀ
ਗਿਣਤੀ ਜ਼ਿਆਦਾ ਹੈ। ਇਹਨਾਂ ਦੋਵਾਂ ਨੇ ਹੀ ਅਵਾਮੀ ਲੀਗ ਨੂੰ ਜਿਤਾ ਕੇ ਅਤੇ ਬੀ ਐਨ ਪੀ
ਦੇ ਅਪਰਾਧਿਕ ਅਤੇ ਭ੍ਰਿਸ਼ਟ ਛਵੀ ਵਾਲੇ ਉਮੀਦਵਾਰਾਂ ਨੂੰ ਧੂੜ ਚਟਾ ਕੇ ਸਾਫ ਕਰ ਦਿੱਤਾ
ਹੈ ਕਿ ਉਹ ਜਾਤ ਪਾਤ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨਹੀਂ ਚਾਹੁੰਦੇ।ਉਹਨਾਂ ਨੂੰ
ਇੱਕ ਨਵਾਂ ਬੰਗਲਾਦੇਸ਼ ਚਾਹੀਦਾ ਹੈ, ਉਹਨਾਂ ਨੂੰ ਵਿਕਾਸ ਦੇਰਸਤੇ ਤੇ ਆਤਮ ਵਿਸ਼ਵਾਸ਼
ਨਾਲ ਵੱਧਦੇ ਬੰਗਲਾਦੇਸ਼ ਦੀ ਲੋੜ ਹੈ। ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਵਿੱਚ ਉਗਦੇ ਸੂਰਜ
ਦਾ ਨਿਸ਼ਾਨ ਬਣਿਆ ਹੁੰਦਾ ਹੈ, ਨੌਜਵਾਨ ਵੋਟਰਾਂ ਦੇ ਸੰਦੇਸ਼ਾਂ ਨੂੰ ਪਹਿਚਾਣੀਏ ਤਾਂ ਉਹ
ਵਿਸ਼ਵ ਦੇ ਨਕਸ਼ੇ ਤੇ ਇਸ ਬੰਗਲਾਦੇਸ਼ ਨੂੰ ਸਚਮੁਚ ਉਗਦੇ ਦੇਖਣਾ ਚਾਹੁੰਦੇ ਹਨ।ਇਹਨਾਂ
ਚੋਣਾਂ ਦਾ ਦੂਜਾ ਸੰਦੇਸ਼ ਜਮਾਤ-ਏ-ਇਸਲਾਮੀ ਦੀ ਕਰਾਰੀ ਹਾਰ ਵਿੱਚ ਲੁਕਿਆ ਹੈ।
ਕੱਟੜਪੰਥੀ ਜਮਾਤ-ਏ-ਇਸਲਾਮੀ ਉਹਨਾਂ ਪਾਰਟੀਆਂ ਵਿੱਚੋਂ ਹਨ, ਜਿਨ੍ਹਾਂ ਨੇ ਬੰਗਲਾਦੇਸ਼
ਦੀ ਆਜਾਦੀ ਦੀ ਲੜਾਈ ਵਿੱਚ ਪਾਕਿਸਤਾਨ ਦਾ ਸਾਥ ਦਿੱਤਾ ਸੀ ਅਤੇ ਬੰਗਲਾਦੇਸ਼ ਦੀ ਆਜਾਦੀ
ਦਾ ਵਿਰੋਧ ਕੀਤਾ ਸੀ। ਇਹੀ ਨਹੀਂ, ਉਸ ਤੇ ਇਹ ਦੋਸ਼ ਵੀ ਹੈ ਕਿ ਉਸ ਦੇ ਮਿਲਿਸ਼ੀਆ ਵਿੰਗ
ਅਲ ਬਦਰ ਨੇ ਢਾਕਾ ਵਿੱਚ ਪਾਕਿਸਤਾਨ ਦੇ ਹਥਿਆਰ ਸੁੱਟਣ ਤੋਂ ਠੀਕ ਇੱਕ ਦਿਨ ਪਹਿਲਾਂ
ਬੰਗਲਾਦੇਸ਼ ਦੇ ਲਗਭਗ ਸਾਰੇ ਬੁੱਧੀਜੀਵੀਆਂ ਦੀ ਹੱਤਿਆ ਕਰ ਦਿੱਤੀ ਸੀ, ਤਾਂ ਕਿ ਆਜਾਦ
ਬੰਗਲਾਦੇਸ਼ ਬੌਧਿਕ ਦਿਵਾਲੀਏਪਨ ਦੇ ਨਾਲ ਜਨਮ ਲਵੇ। ਇਸ ਇੱਕ ਰਾਤ ਵਿੱਚ ਢਾਕਾ ਵਿੱਚ
ਲਗਭਗ ਇੱਕ ਲੱਖ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਡਾਕਟਰ, ਇੰਜੀਨੀਅਰ, ਪ੍ਰੋਫੈਸਰ
ਸਾਰੇ ਸ਼ਾਮਿਲ ਸਨ। ਇਸ ਕਾਰਨਾਮੇ ਲਈ ਬੰਗਲਾਦੇਸ਼ ਨੇ ਜਮਾਤ ਨੂੰ ਕਦੇ ਮਾਫ ਨਹੀਂ ਕੀਤਾ
ਹੈ ਅਤੇ ਅੱਜ ਵੀ ਉਸ ਤੇ ਜੰਗ ਅਪਰਾਧਾਂ ਲਈ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਜਾਂਦੀ
ਰਹੀ ਹੈ। ਇਸ ਵਾਰ ਚੋਣਾਂ ਵਿੱਚ ਉਸ ਨੂੰ ਪਿਛਲੀ ਵਾਰ ਦੀਆਂ 20 ਸੀਟਾਂ ਦੀ ਜਗ੍ਹਾ
ਸਿਰਫ ਦੋ ਸੀਟਾਂ ਮਿਲੀਆਂ ਹਨ ਅਤੇ ਉਸ ਦੇ ਪ੍ਰਧਾਨ ਮੋਤੀਉਰ ਰਹਿਮਾਨ ਨਿਜਾਮੀ ਅਤੇ
ਜਨਰਲ ਸਕੱਤਰ ਅਲੀ ਅਹਿਸਾਨ ਮੁਹੰਮਦ ਮੋਜਾਹਿਦ, ਦੋਵੇਂ ਚੋਣਾਂ ਹਾਰ ਗਏ ਹਨ। ਇਹ ਇਸ
ਗੱਲ ਦਾ ਸਾਫ ਇਸ਼ਾਰਾ ਹੈ ਕਿ ਬੰਗਲਾਦੇਸ਼ ਦਾ ਨੌਜਵਾਨ ਵੋਟਰ ਕੱਟੜਪੰਥ ਦੇ ਕਿੰਨਾ
ਖਿਲਾਫ ਹੈ ਅਤੇ ਬੀ ਐਨ ਪੀ ਲਈ ਵੀ ਇੱਕ ਸਬਕ ਹੈ।ਪਰ ਜਿੱਥੋਂ ਤੱਕ ਸ਼ੇਖ ਹਸੀਨਾ ਦੀ
ਜਿੱਤ ਦੀ ਗੱਲ ਹੈ ਤਾਂ ਇਹ ਜਿੱਤ ਉਸ ਲਈ ਭਾਰੀ ਜਿੰਮੇਵਾਰੀਆਂ ਦਾ ਬੋਝ ਵੀ ਲੈ ਕੇ ਆਈ
ਹੈ। 21ਵੀਂ ਸਦੀ ਦੇ ਜਿਸ ਸੁਨਹਿਰੇ ਬੰਗਲਾਦੇਸ਼ ਦਾ ਸੁਪਨਾ ਉਹਨਾਂ ਨੇ ਦੇਸ਼ ਨੂੰ
ਦਿਖਾਇਆ ਹੈ, ਉਸ ਤੇ ਉਹਨਾਂ ਨੂੰ ਖਰਾ ਉਤਰ ਕੇ ਦਿਖਾਉਣਾ ਪਵੇਗਾ। ਭ੍ਰਿਸ਼ਟਾਚਾਰ ਦੇ
ਦਲਦਲ ਵਿੱਚ ਗਲੇ ਤੱਕ ਡੁੱਬੇ ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਲਈ ਇਹ ਕੋਈ ਆਸਾਨ ਕੰਮ
ਨਹੀਂ ਹੋਵੇਗਾ, ਖਾਸ ਕਰਕੇ ਉਹਨਾਂ ਦੇ ਲਈ ਕਿਉਂਕਿ ਉਹਨਾਂ ਦਾ ਪਿਛਲਾ ਕਾਰਜਕਾਲ ਅਤੇ
ਖੁਦ ਉਹ ਵੀ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਨਾਲ ਘਿਰੇ ਰਹੇ ਹਨ ਅਤੇ ਉਹਨਾਂ ਨੂੰ ਜੇਲ੍ਹ
ਤੱਕ ਜਾਣਾ ਪਿਆ ਹੈ। ਦੇਸ਼ ਦੀ ਮਾਲੀ ਹਾਲਤ ਇਸ ਚੁਣੌਤੀ ਨੂੰ ਹੋਰ ਮੁਸ਼ਕਿਲ ਬਣਾ ਰਹੀ
ਹੈ। ਉਹਨਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਜਦੋਂ ਕਦੇ ਲੋਕਾਂ ਦੀਆਂ ਇਛਾਵਾਂ
ਪੂਰੀਆਂ ਨਹੀਂ ਹੋਈਆਂ ਹਨ, ਵੋਟਰਾਂ ਨੇ ਸਰਕਾਰ ਨੂੰ ਉੱਨੇ ਹੀ ਦਮਖਮ ਨਾਲ ਉਖਾੜ
ਸੁੱਟਣ ਵਿੱਚ ਜਰਾ ਵੀ ਦੇਰ ਨਹੀਂ ਲਗਾਈ ਹੈ, ਜਿੰਨੇ ਉਤਸ਼ਾਹ ਨਾਲ ਉਸ ਨੂੰ ਸੱਤਾ ਵਿੱਚ
ਬਿਠਾਉਣਾ ਸੀ। ਬੰਗਬੰਧੁ ਮੁਜੀਬ ਦੀ ਬੇਟ ੀ ਹੋਣ ਦੇ ਨਾਤੇ ਸ਼ੇਖ ਹਸੀਨਾ ਦੇ ਪ੍ਰਤੀ
ਭਾਰਤ ਦਾ ਇੱਕ ਸਹਿਜ ਲਗਾਓ ਰਿਹਾ ਹੈ ਅਤੇ ਉਹਨਾਂ ਦੇ 1996 ਤੋਂ 2001 ਦੇ ਉਹਨਾਂ ਦੇ
ਪਿਛਲੇ ਕਾਰਜਕਾਲ ਵਿੱਚ ਹੀ ਦੋਵਾਂ ਦੇਸ਼ਾਂ ਦੇ ਵਿਚਾਲੇ ਫਰੱਕਾ ਵਿਵਾਦ ਨੂੰ ਸੁਲਝਾਉਣ
ਲਈ ਇਤਿਹਾਸਕ ਗੰਗਾ ਨਦੀ ਜਲ ਬਟਵਾਰਾ ਸਮਝੌਤਾ ਹੋਇਆ ਸੀ। ਇਸ ਲਈ ਉਮੀਦ ਕੀਤੀ ਜਾਣੀ
ਚਾਹੀਦੀ ਹੈ ਕਿ ਇਸ ਵਾਰ ਵੀ ਭਾਰਤ ਅਤੇ ਬੰਗਲਾਦੇਸ਼ ਦੇ ਆਪਸੀ ਰਿਸ਼ਤੇ ਸੁਧਰਨਗੇ।
ਪਾਕਿਸਤਾਨ ਦੇ ਨਾਲ ਰਿਸ਼ਤਿਆਂ ਦੀ ਤਨਾਤਨੀ ਨਾਲ ਜੂਝਦੇ ਭਾਰਤ ਲਈ ਵੀ ਪੂਰਬੀ ਸੀਮਾ ਤੇ
ਇੱਕ ਦੋਸਤਾਨਾ ਸਰਕਾਰ ਦਾ ਆਉਣਾ ਸਕੂਨ ਦੀ ਗੱਲ ਹੈ। ਚਟਗਾਂਵ ਦੀਆਂ ਪਹਾੜੀਆਂ ਵਿੱਚ
ਪਨਾਹ ਲੈ ਕੇ ਬੈਠੇ ਉਲਫਾ ਅਤੇ ਹੋਰ ਅੱਤਵਾਦੀ ਭਾਰਤ ਦੇ ਪੂਰਬ ਉੱਤਰ ਰਾਜਾਂ ਲਈ
ਹਮੇਸ਼ਾ ਸਮੱਸਿਆ ਰਹੇ ਹਨ। ਸ਼ੇਖ ਹਸੀਨਾ ਦੇ ਸੱਤਾ ਵਿੱਚ ਆਉਣ ਨਾਲ ਇਸ ਸਮੱਸਿਆ ਨੂੰ
ਸੁਲਝਾਉਣ ਵਿੱਚ ਵੀ ਮਦਦ ਮਿਲੇਗੀ।
ਰੋਮ ਗੁਰਪ੍ਰੀਤ ਸਿੰਘ-
ਅੱਜ ਦੇ ਸਮੇ ਵਿੱਚ ਜਿਸ ਤਰਾਂ ਖੇਤਰ ਵਿੱਚ ਅਸਲ ਨਾਲੋਂ ਵੱਧ ਨਕਲ ਅਪਣਾ ਪ੍ਰਵਾਭ ਲਗਾਤਾਰ ਪਾਉਦੀ ਜਾ ਰਹੀ ਹੈ ਉਸ ਤਰਾਂ ਹੀ ਅਜੋਕੇ ਸਮੇ ਵਿੱਚ ਮੰਦਿੰਰਾ ,ਗੁਰੂਦੁਆਰਿਆਂ ,ਮਸਜਿਦਾਂ ਤੇ ਗਿਰਜਾਘਰਾਂ ਵਿੱਚ ਰੱਬ ਨੂੰ ਇਨਸਾਨ ਸਿੱਰਫ ਆਪਣੀਆ ਗਰਜਾਂ ਲਈ ਹੀ ਕੱਝ ਪਲ ਯਾਦ ਕਰਦਾ ੍ਹੇ ਇਟਲੀ ਭਰ ਵਿੱਚ ਕਰੀਬ ੨੨ ਗੁਰੂਦੁਆਰੇ ਹਨ ਤੇ ਇਨ੍ਹਾਂ ਗੁਰੂਦੁਆਰਿਆ ਵਿੱਚ ਗੁਰੂਸਾਹਿਬਾ ਦੇ ਹਰ ਗੁਰਪੁਰਬ ਬਹੁਤ ਹੀ ਸ਼ਰਦਾ ਨਾਲ ਮਨਾਉਦੇਂ ਹਨ ਕੁਝ ਸੰਗਤਾ ਸ਼ਰਧਾ ਨਾਲ ਪ੍ਰਮਾਤਮਾ ਦੀ ਹਜੂਰੀ ਵਿੱਚ ਆਉਦੀਆਂ ਹਨ ਤੇ ਕੁੱਝ ਚਾਹ ਪਕੋੜੇ ਤੇ ਰੋਟੀ ਦਾ ਲੰਗਰ ਖਾਨ ਅਕਸਰ ਦੇਖਦੇ ਹਾਂ ਕਿ ਕਈ ਵਾਹਰ ਖੜੇ ਕਿਸੇ ਵਿਸ਼ੇ ਤੇ ਚਰਚਾ ਛੇੜ ਕੇ ਗੱਲ਼ਾ ਕਰਦੇ ਹਨ ਇਹਨਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਕੋਈ ਮਤਲਬ ਨਹੀ ਇਹਨਾਂ ਦਾ ਧਿਆਨ ਸਿਰਫ ਲੰਗਰ ਵੱਲ ਹੁੰਦਾ ਹੈ ਅੋਜਹੇ ਲੋਕਾਂ ਨੂੰ ਅਕਸਰ ਪ੍ਰੰਬਧਕ ਬੇਨਤੀ ਕਰਦੇ ਹਨ ਕਿ ਮਾਹਾਰਾਜ ਦੀ ਹਜੁਰੀ ਵਿੱਚ ਬੈਠ ਕੇ ਅਪਣਾ ਜੀਵਨ ਸਫਲਾ ਕਰੋ ਭਾਈ ਪਰ ਇਹਨਾਂ ਲੌਕਾਂ ਨੂੰ ਇਹ ਬੇਨਤੀ ਨਹੀ ਸੁਣਦੀ ਇਸ ਲਈ ਹਰ ਕਿਸੇ ਨੂੰ ਚਾਹੀਦਾਂ ਹੈ ਕਿ ਉਹ ਚਾਹੇ ਕਿਤੇ ਵੀ ਜਾਣ ਪਰ ਪਰਮਾਤਮਾ ਦੇ ਘਰ ਜਰੂਰ ਜਾ ਕੇ ਚੰਗੀਆਂ ਗੱਲ਼ਾ ਗ੍ਰਹਿਣ ਕਰਨ ਤਾਂ ਜੋ ਮਨ ਨੂੰ ਸਿੱਧੇ ਰਸਤੇ ਉਪੱਰ ਪਾ ਸਕੀਏ
ਨਾਜਾਇਜ਼
ਕਬਜਿਆਂ ਤੇ ਕਾਬੂ ਕਰਨ ਲਈ ਲਗਾਤਾਰ ਕਾਰਵਾਈ ਹੋਵੇ
ਮੁਹਾਲੀ ਨੂੰ ਜੇਕਰ ਨਾਜਾਇਜ ਕਬਜਿਆਂ ਦਾ ਸ਼ਹਿਰ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ
ਹੋਵੇਗੀ। ਪਿਛਲੇ ਕੁੱਝ ਸਮੇਂ ਦੌਰਾਨ ਸ਼ਹਿਰ ਵਿੱਚ ਨਾਜਾਇਜ਼ ਕਬਜਿਆਂ ਵਿੱਚ ਜਿਸ ਤੇਜੀ
ਨਾਲ ਵਾਧਾ ਹੋਇਆ ਹੈ ਉਸ ਕਾਰਣ ਹਰ ਪਾਸੇ ਇਹ ਨਾਜਾਇਜ ਕਬਜੇ ਹੀ ਨਜਰ ਆਉਂਦੇ ਹਨ।
ਸ਼ਹਿਰ ਦੀ ਕੋਈ ਵੀ ਮਾਰਕੀਟ ਹੋਵੇ, ਅਣਅਧਿਕਾਰਤ ਤੌਰ ਤੇ ਰੇਹੜੀਆਂ ਫੜੀਆਂ ਲਗਾਉਣ
ਵਾਲਿਆਂ ਦੀ ਭਰਮਾਰ ਨਜਰ ਆਉਂਦੀ ਹੈ। ਦੁਕਾਨਦਾਰਾਂ ਵਲੋਂ ਵੀ ਮਾਰਕੀਟਾਂ ਵਿੱਚ ਖੁੱਲ
ਕੇ ਨਾਜਾਇਜ ਕਬਜੇ ਕੀਤੇ ਜਾਂਦੇ ਹਨ ਜਿਸ ਕਾਰਣ ਮਾਰਕੀਟਾਂ ਵਿੱਚ ਆਉਣ ਵਾਲੇ ਲੋਕਾਂ
ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ। ਸਰਦੀਆਂ ਦੇ ਮੌਸਮ ਵਿੱਚ ਮੁਰਗੇ ਦਾ ਸੂਪ
ਅਤੇ ਅਜਿਹਾ ਹੋਰ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਰੇਹੜੀਆਂ ਦੀ ਗਿਣਤੀ ਕਾਫੀ ਵੱਧ
ਜਾਂਦੀ ਹੈ ਅਤੇ ਇਹਨਾਂ ਵਿੱਚੋਂ ਜਿਆਦਾਤਰ ਵਲੋਂ ਆਪਣੇ ਪੱਕੇ ਟਿਕਾਣੇ ਕਾਇਮ ਕਰ ਲਏ
ਗਏ ਹਨ। ਸ਼ਾਮ ਢਲਦਿਆਂ ਹੀ ਇਹਨਾਂ ਥਾਵਾਂ ਤੇ ਰੇਹੜੀਆਂ ਸਜ ਜਾਂਦੀਆਂ ਹਨ। ਮਾਰਕੀਟਾਂ
ਦੇ ਬਰਾਮਦਿਆਂ ਵਿੱਚ ਮੇਂਹਦੀ ਲਗਾਉਣ ਵਾਲੇ ਚੂਰਨ ਵੇਚਣ ਵਾਲੇ, ਮੈਗਜੀਨਾਂ ਅਤੇ
ਕੈਸਟਾਂ ਵੇਚਣ ਵਾਲੇ ਅਤੇ ਔਰਤਾਂ ਦੇ ਹਾਰ ਸ਼ਿੰਗਾਰ ਦਾ ਸਾਮਾਨ ਵੇਚਣ ਵਾਲਿਆਂ ਦੀਆਂ
ਫੜੀਆਂ ਲੱਗਦੀਆਂ ਹਨ। ਇਸੇ ਤਰ੍ਹਾਂ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਦੇ ਕਿਨਾਰੇ
ਨਾਜਾਇਜ ਤਰੀਕੇ ਨਾਲ ਸਰਕਾਰੀ ਜਮੀਨ ਤੇ ਲੱਗੀਆਂ ਅਜਿਹੀਆਂਰੇਹੜੀਆਂ ਫੜੀਆਂ ਆਮ ਹਨ।
ਸਮੇਂ ਸਮੇਂ ਤੇ ਮਿਉਂਸਪਲ ਕੌਂਸਲ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਕਰਮਚਾਰੀਆਂ ਵਲੋਂ
ਅਜਿਹੇ ਕਬਜੇ ਦੂਰ ਵੀ ਕਰਵਾਏ ਜਾਂਦੇ ਹਨ ਪਰੰਤੂ ਮਿਉਂਸਪਲ ਕੌਂਸਲ ਵਲੋਂ ਸ਼ਹਿਰ ਦੀਆਂ
ਸੜਕਾਂ ਦੇ ਕਿਨਾਰੇ ਅਤੇ ਮਾਰਕੀਟਾਂ ਦੇ ਵਰਾਂਡਿਆਂ ਵਿੱਚ ਦਿਨੋਂ ਦਿਨ ਵਧਦੇ ਜਾ ਰਹੇ
ਨਾਜਾਇਜ਼ ਕਬਜਿਆਂ ਨੂੰ ਦੂਰ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਇੱਕ ਦੋ ਦਿਨਾਂ ਬਾਅਦ
ਜਾਂ ਤਾਂ ਬੰਦ ਹੋ ਜਾਂਦੀ ਹੈ ਜਾਂ ਇਹਨਾਂ ਕਰਮਚਾਰੀਆਂ ਨੂੰ ਕੁੱਝ ਹੋਰ ਕੰਮ ਸੌਂਪ
ਦਿੱਤਾ ਜਾਂਦਾ ਹੈ। ਇਸ ਸਟਾਫ ਵਿੱਚ ਕਰਮਚਾਰੀਆਂ ਅਤੇ ਵਾਹਨਾਂ ਦੀ ਘਾਟ ਹੋਣ ਕਾਰਣ ਵੀ
ਇਸਦੀ ਕਾਰਗੁਜਾਰੀ ਪ੍ਰਭਾਵਿਤ ਹੁੰਦੀ ਹੈ ਅਤੇ ਇਹਨਾਂ ਕਰਮਚਾਰੀਆਂ ਨੂੰ ਕਈ ਤਰ੍ਹਾਂ
ਦੇ ਰਾਜਨੀਤਿਕ ਦਬਾਅ ਵੀ ਸਹਿਣੇ ਪੈਂਦੇ ਹਨ। ਸ਼ਹਿਰਵਾਸੀ ਅਕਸਰ ਇਹ ਇਲਜਾਮ ਵੀ
ਲਗਾਉਂਦੇ ਹਨ ਕਿ ਇਹਨਾਂ ਨਾਜਾਇਜ ਕਬਜਿਆਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਲੰਬਾ
ਚੌੜਾ ਨੈਟਵਰਕ ਚਲਦਾ ਹੈ ਅਤੇ ਇਹ ਕਬਜੇ ਮਿਉਂਸਪਲ ਕੌਂਸਲ ਦੇ ਨਾਜਾਇਜ ਕਬਜੇ ਹਟਾਉਣ
ਵਾਲੇ ਸਟਾਫ ਦੀ ਮਿਲੀਭੁਗਤ ਨਾਲ ਹੀ ਕੀਤੇ ਜਾਂਦੇ ਹਨ ਅਤੇ ਇਸ ਪਿੱਛੇ ਹੋਣ ਵਾਲਾ
ਵੱਡੀ ਪੱਧਰ ਦਾ ਭ੍ਰਿਸ਼ਟਾਚਾਰ ਹੀ ਇਨ੍ਹਾਂ ਨਾਜਾਇਜ਼ ਕਬਜਿਆਂ ਨੂੰ ਹਟਾਉਣ ਦੇ ਰਾਹ ਦੀ
ਸਭ ਤੋਂ ਵੱਡੀ ਰੁਕਾਵਟ ਹੈ। ਇਹ ਵੱਖਰੀ ਗੱਲ ਹੈ ਕਿ ਮਿਉਂਸਪਲ ਕੌਂਸਲ ਦੇ ਅਧਿਕਾਰੀ
ਲਗਾਤਾਰ ਇਹ ਦਾਅਵੇ ਕਰਦੇ ਹਨ ਕਿ ਮਿਉਂਸਪਲ ਕੌਂਸਲ ਵਲੋਂ ਨਾਜਾਇਜ਼ ਕਬਜਿਆਂ ਦੇ
ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਅਤੇ ਆਪਣੀ ਗੱਲ ਨੂੰ ਸਾਬਤ ਕਰਨ ਦੀ ਲਈ
ਉਹ ਪੂਰੀ ਕੋਸ਼ਿਸ਼ ਕਰਦੇ ਹਨ ਪਰੰਤੂ ਸ਼ਹਿਰ ਵਿੱਚ ਲਗਾਤਾਰ ਵਧਦੇ ਨਾਜਾਇਜ਼ ਕਬਜੇ ਇਹਨਾਂ
ਅਧਿਕਾਰੀਆਂ ਦੇ ਅਜਿਹੇ ਦਾਅਵਿਆਂ ਦੀ ਹਕੀਕਤ ਨੂੰ ਜੱਗ ਜ਼ਾਹਿਰ ਕਰ ਦਿੰਦੇ ਹਨ। ਪਿਛਲੇ
ਕੁੱਝ ਦਿਨਾਂ ਤੋਂ ਮਿਉਂਸਪਲ ਕੌਂਸਲ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਦਸਤੇ ਵਲੋਂ ਮੁੜ
ਆਪਣੀ ਕਾਰਵਾਈ ਆਰੰਭ ਕੀਤੀ ਗਈ ਹੈ। ਪਿਛਲੇ ਸਮੇਂ ਦੌਰਾਨ ਇਹ ਸਮੱਸਿਆ ਕਿੰਨੀ ਵੱਧ ਗਈ
ਹੈ ਇਸਦਾ ਅੰਦਾਜਾ ਇਸ ਗਲ ਨਾਲ ਲਗਾਇਆ ਜਾ ਸਕਦਾ ਹੈ ਕਿ ਸੋਮਵਾਰ ਨੂੰ ਫੇਜ਼ 3 ਬੀ 2
ਦੀ ਮਾਰਕੀਟ ਵਿੱਚ ਨਾਜਾਇਜ ਕਬਜੇ ਹਟਾਉਣ ਪਹੁੰਚੀ ਕੌਂਸਲ ਦੀ ਟੀਮ ਵਲੋਂ ਜਿਹੜਾ
ਸਾਮਾਨ ਜਬਤ ਕੀਤਾ ਗਿਆ ਉਸ ਨੂੰ ਕੌਂਸਲ ਦੇ ਸਟੋਰ ਤਕ ਲਿਜਾਣ ਲਈ ਵਾਧੂ ਵਾਹਨ ਨਾ ਹੋਣ
ਕਾਰਣ ਕਰਮਚਾਰੀ ਇਹ ਸਾਮਾਨ ਉੱਥੇ ਹੀ ਛੱਡਣ ਲਈ ਮਜਬੂਰ ਹੋ ਗਏ। ਮੁਹਾਲੀ ਮਿਉਂਸਪਲ
ਕੌਂਸਲ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ
ਸ਼ਹਿਰ ਵਿੱਚ ਨਾਜਾਇਜ ਕਬਜੇ ਹਟਾਉਣ ਲਈ ਕੀਤੀ ਜਾਣ ਵਾਲੀ ਕਾਰਵਾਈ ਲਗਾਤਾਰ ਜਾਰੀ
ਰਹੇਗੀ ਅਤੇ ਇਹਨਾਂ ਨਾਜਇਜ ਕਬਜਿਆਂ ਦੀ ਗਿਣਤੀ ਵਿੱਚ ਹੋਏ ਵਾਧੇ ਦੇ ਅਨੁਸਾਰ ਨਾਜਾਇਜ
ਕਬਜੇ ਹਟਾਉਣ ਵਾਲੇ ਸਟਾਫ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣ ਤਾਂ ਜੋ
ਇਹਨਾਂ ਨਾਜਾਇਜ ਕਬਜਿਆਂ ਨੂੰ ਅਸਰਦਾਰ ਢੰਗ ਨਾਲ ਦੂਰ ਕਰਵਾਇਆ ਜਾ ਸਕੇ। ਇਸ ਸੰਬੰਧੀ
ਮਿਉਂਸਪਲ ਕੌਂਸਲ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ
ਨਾਜਾਇਜ਼ ਕਬਜਿਆਂ ਨੂੰ ਦੂਰ ਕਰਵਾਉਣ ਲਈ ਕੀਤੀ ਜਾਣ ਵਾਲੀ ਕਾਰਵਾਈ ਲਗਾਤਾਰ ਜਾਰੀ
ਰਹਿਣੀ ਚਾਹੀਦੀ ਹੈ।
ਇੱਕ ਖ਼ਤ-ਘੱਗਰੇ
ਦੀ ਲ਼ੌਣ ਵਰਗੀ ਕੁੜੀ ਦੇ ਨਾਂ ઠ (ਗੁਰਮੇਲ ਬਦੇਸ਼ਾ,ਸਰੀ,ਬੀ.ਸੀ.) ਢਾਕੇ ਦੀ ਮਲਮਲ
ਵਰਗੀਏ! ਮਾਂ ਦੀਏ ਦੁਲਾਰੀਏ-ਲਾਲ ਫੁਲਕਾਰੀਏ !!
ઠ ਲ਼ੱਠੇ ਦੀ ਚਾਦਰ ਵਰਗੇ ਤੇਰੇ ਗੁਰਮੇਲ ਵਲੋਂ ਰੱਤੇ ਸਾਲੂ ਵਰਗਾ ਪਿਆਰ !!! ઠਲਿਸ਼ਕਣੇ
ਗੋਟੇ ਵਰਗੀਏ !
ਗੁਰਮੇਲ ਬਦੇਸ਼ਾ.........!!
ਪੱਗ ਦੇ ਤੁਰਲੇ ਵਾਂਗੂੰ ਆਕੜੇ ਮੇਰੇ ਖਿਆਲ
ਤੈਨੂੰ ਪੁੱਛਦੇ ਨੇ ਕਿ ਕਿਤੇ ਤੂੰ ਚੁੰਨੀ ਲੈਣੀ ਨਾ ਭੁੱਲ ਜਾਵੇਂ ..?
ਘੁੰਡ ਕੱਢਣਾ ਤਾਂ ਚੱਲઠઠਦੂਰ ਦੀ ਗੱਲ !!ਪਰ ਮੇਰੀਆਂ ਸਧਰਾਂ ਦੀ ਸੇਜ ਤੇਰੀ ਘੁੰਡ
ਚੁਕਾਈ ਦੀ ਉਡੀਕ ਵਿੱਚ ਉੱਸਲਵੱਟੇ ਲੈ ਰਹੀ ਹੈ , ਤੇਰੀਆਂ ਯਾਦਾਂ ਦਾ ਕੱਚਾ ਦੁੱਧ
ਸਰ੍ਹਾਣੇ ਪਿਆ ;ਵੇਖੀਂ ਕਿਤੇ ਖੱਟਾ ਹੀ ਨਾ ਹੋ ਜਾਵੇ?ઠ ਜੁਦਾਈ ਦਾ ਜਾਗ ਲਾ ਕੇ
ਮੈਥੋਂ ਆਪਣੇ ਹੱਥੀਂ ਜਮਾਇਆ ਨਹੀਂ ਜਾਣਾ ।ਕੱਚਾ ਪੀਣਿਆਂ ਨੂੰ ਅਜੇ ਅਧ-ਰਿੜਕੇ ਦਾ
ਸ਼ੌਂਕ ਨਹੀਂ ਜਾਗਿਆ । ਮੈਂ ਤਾਂ ਅੜੀਏ ਤੈਥੋਂ ਕੁਝ ਵੀ ਛੁਪਾ ਕੇ ਨਹੀਂ ਰੱਖਿਆ ।ਆਪਣੇ
ਹਾਉਂਕਿਆਂ ਦੀ ਪੰਡ ਤੇਰੀ ਝੋਲੀ ਵਿੱਚ ਪਾ ਸਕਦਾ ਹਾਂ, ਪੀਪਾ ਹੰਝੂਆਂ ਦਾ ਤੇਰੇ ਹੁਸਨ
ਦੇ ਮਾਨ-ਸਰੋਵਰ ਦੇ ਹੜ੍ਹ ਵਿੱਚ ਰੋੜ ਸਕਦਾ ਹਾਂ ,ਆਹੋ ! ਏਨੇ ਨਾਲ ਕੇਹੜਾ ਬੰਨ੍ਹ
ਟੁੱਟਣ ਲੱਗੇ ਨੇ ?ਪੀੜਾਂ ਦੇ ਬੋਲ ਦਾ ਗੱਡਾ ਤੇਰੇ ਇਸ਼ਕ ਦੇ ਪਿੜ ਵਿੱਚ ਉਲਾਰ ਸਕਦਾ
ਹਾਂ,ਮੈਂ ਤਾਂ ਆਪਣੇ ਲਈ ਇੱਕ ਪਰਾਗ਼ਾ ਵੀ ਨਹੀਂ ਰੱਖਣਾ ਚਾਹੁੰਦਾਂ,ਬੇਸ਼ੱਕ,ਭੁੱਖਾ
ਮਰਦਾਂ ਤਾਂ ਮਰ ਜਾਵਾਂ ! ਨਾਲੇ ਇਹ ਵਣਜ਼ ਤਾਂ ਹੁਣ ਘਾਟੇ ਦਾ ਸੌਦਾ ਹੀ ਬਣ ਕੇ ਰਹਿ
ਗਿਆ ਏ।ਇਸ਼ਕ ਦੀਏ ਪੱਟੀਏ! ਕਰਜ਼ਾਈ ਜੱਟ ਦੀਏ ਜੱਟੀਏ! ਮੈਂ ਤਾਂ ਸਾਰੀ ਦੌਲਤ ਤੇਰੇ ਨਾਂ
ਕਰ ਸਕਦਾ ਹਾਂ, ਵੀਹ ਹਜਾਰ ਦੀ ਲਾਇਨ ਆਫ ਕਰੈਡਿਟ, ਜੋ ਕਿ ਸਾਰੀ ਭਰੀ ਪਈ ਏ,ਤੇਰੇ
ਨਾਮ ਕਰ ਸਕਦਾ ਹਾਂ । ਕੁਲੈਕਸ਼ਨ ਏਜੰਸੀਆਂ ਦੇ ਨਿੱਤ ਥੱਬਾ ਆਉਂਦੇ ਬਿੱਲ ਪਤਾ ਬਦਲਾਕੇ
ਤੇਰੇ ਜੁੰਮੇ ਲਾ ਸਕਦਾ ਹਾਂ ।ਤੇਰੀ ਉਡੀਕ ਵਿੱਚ ਭਾਂਡਿਆਂ ਨਾਲ ਭਰੇ ਦੋਵੇਂ ਸਿੰਕ ਜੇ
ਕਹਿੰਨੀ ਏਂ ਤਾਂ ਇਨਾ੍ਹਂ ਨੂੰ ਵੀ ਹੱਥ ਨਹੀਂ ਲਾਉਂਦਾ,ਬੇਸ਼ਕ ਆਪੇ ਆਕੇ ਧੋ-ਮਾਂਜ
ਲਵੀਂ,ਮੇਰੀ ਕੀ ਹੈਸੀਅਤ ਕਿ ਇੱਕ ਚਮਚੇ ਨੂੰ ਹੱਥ ਵੀ ਲਾ ਜਾਵਾਂ..?ઠ ਅਜੇ 15-20 ਕੁ
ਦਿਨ ਹੀ ਹੋਏ ਨੇ ,ਤਾਜੀਆਂ ਹੀ ਦਾਲਾਂ ਸਬਜ਼ੀਆਂ ਬਣਾਈਆਂ ਪਈਆਂ ਨੇ,ਤੇਰੀ ਉਡੀਕ ਵਿੱਚ
ਇਹ ਵੀ ਬੇਹੀਆਂ ਹੋਣ ਦਾ ਨਾਂ ਨਹੀਂ ਲੈਂਦੀਆਂ ।ਪਰ ਲਗਦੈ ,ਤੇਰੀ ਝਾਕ ਵਿੱਚ ਮੈਨੂੰ
ਉੱਲੀ ਲੱਗ ਜਾਣੀ ਏ,ਫੇਰ ਤੇਰੇ ਮਾਪਿਆਂ ਨੂੰ ਸੱਜਰਾ ਜੁਵਾਈ ਭਾਲਿਆਂ ਵੀ ਨਹੀਂ
ਥਿਆਉਣਾ ,ਬੇਹੇ ਨੂੰ ਤੜਕਾ ਲਾਉਣ ਦਾ ਕੀ ਫਾਇਦਾ..?ਤੇਰੀ ਤਨਹਾਈ ਵਿੱਚ ਹਿੱਕ'ਤੇ ਹੱਥ
ਮਾਰਕੇ ਦੁਹੱਥੜੀਂ ਪਿੱਟਦਾ ਹਾਂ ਤਾਂ ਪਿੰਡੇ ਦੀ ਧੂੜ ਨਾਸਾਂ ਨੂੰ ਚੜ ਆਉਂਦੀ ਏ,
ਲੰਘਦੀ ਟੱਪਦੀ ਕਦੇ ਮੇਰੇ ਪਿੰਡੇ ਦੀ ਵੈਅਕੁਮ ਹੀ ਕਰ ਜਾ,ਮੇਰੀ ਜੈਨੀਟੋਰੀਏ ! ਤੇਰੀ
ਯਾਦ 'ਚ ਗਿੱਟੇ-ਗੋਡੇ ਰਗੜਦਾ ਰਹਿੰਨਾ ਹਾਂ,ਮੈਲ ਦੀਆਂ ਬੱਤੀਆਂ ਬਣ-ਬਣਕੇ ਸੋਫੇ 'ਤੇ
ਅਣ-ਸੱਦੇ ਮਹਿਮਾਨਾਂ ਵਾਂਗੂੰ ਬਹਿ ਜਾਂਦੀਆਂ ਨੇ।ਤੂੰ ਆਵੇਂ ਤਾਂ ਮੇਰੇ ਘਰ ਆਈਆਂ
ਤੇਰੀਆਂ ਸਹੇਲੀਆਂ ਨਾਲ ਰਲ ਕੇ ਪਿਆਰ ਦੇ ਦੀਵਿਆਂ 'ਚ ਇਨ੍ਹਾਂ ਨੂੰ ਰੱਖ ਕੇ
ਮੈਲੀ-ਮੈਲੀ ਦਿਵਾਲੀ ਹੀ ਮਨਾ ਲਈਏ ।ਮੇਰੇ ਜਿਗਰ ਦੀਏ ਬੁਰਕੀਏ ! ਤੂੰ ਆਵੇਂ ਤਾਂ ਓਵਨ
'ਚ ਰੱਖ ਕੇ ਤੈਨੰ ਕੱਚਾ ਕਾਲਜਾ ਭੁੰਨ ਕੇ ਖੁਆਵਾਂ ।ਸੁਪਰ ਸਟੋਰ ਵਿੱਚ 'ਚਿਕਨ ਲਿਵਰ'
ਸਸਤਾ ਲੱਗਾ ਸੀ, ਇੱਕਠਾ ਚਾਰ ਪੌਂਡ ਹੀ ਲੈ ਆਇਆ ਹਾਂ,ਹੁਣ ਇਕੱਲੇ ਤੋਂ ਖਾ ਨਹੀਂ
ਹੁੰਦਾ।ਏਥੇ ਤਾਂ ਭੋਲੂ-ਟੋਮੀ ਹੋਣੀਂ ਵੀ ਆਵਾਰਾ ਨਹੀਂ ਫਿਰਦੇ, ਨਹੀਂ ਤਾਂ ਉਨਾਂ
ਵਿਚਾਰੇ ਦਰਵੇਸ਼ਾਂ ਨੂੰ ਹੀ ਪਾ ਦਿੰਦਾ ।ਮੇਰੀ ਭੂੰਡ-ਭਟੱਕੋ ! ਮਿਲਾਪੜੀ ਜਿਹੀ ਖਿੱਚ
ਦੀਆਂ ਦਿਲ ਵਿੱਚ ਚਰੜ-ਭੂੰਡੀਆਂ ਨਿਕਲ ਰਹੀਆਂ ਨੇ! ਹੁਣ ਤੂੰ ਪੁੱਛਣੈ ਕਿ ਇਹ ਕੀ
ਹੁੰਦੀਆਂ ਨੇ ? ਠੰਡੀਏ ਅੰਗਿਆਰੀਏ..! ਜਦੋਂ ਪੱਥਰ ਨਾਲ ਪੱਥਰ ਰਗੜੀਏ,ਜਿਹੜੀ ਵਿੱਚੋਂ
ਅੱਗ ਨਿਕਲਦੀ ਏ; ਉਹਨੂੰ ਚਰੜ-ਭੂੰਡੀਆਂ ਕਹਿੰਦੇ ਨੇ ! ਕਦੇ ਮਿਲੇਂ ਤਾਂ ਕੱਢ ਕੇ
ਦਿਖਾਊਂਗਾ !ਅੜੀਏ ! ਤੂੰ ਕਾਹਤੋਂ ਕੁਆਰੀ ਰੰਡੇਪਾ ਕੱਟੀ ਜਾਨੀ ਏਂ ? ਤੇਰੀ ਮਾਂਗ
ਦਾ ਸੰਧੂਰ ਸਾਡੇ ਸੀਰੀ ਦੇ ਲਹੂ ਵਰਗੇ ਹੰਝੂ ਵਹਾ ਕੇ ਵਿੱਚੋ-ਵਿੱਚੀ ਖੁਰਦਾ ਜਾ ਰਿਹਾ
ਏ ।ਹੁਣ ਤਾਂ ਤੇਰੇ ਹੋਣ ਵਾਲੇ ਸਿਰ ਦੇ ਸਾਂਈ ਨੂੰ ਲੋਕ 'ਸਿਰ ਦਾ ਮਧਾਣੀ ਚੀਰਾ'
ਕਹਿਣ ਲੱਗ ਪਏ ਨੇ ..!ਤੇਰੇ ਪਿਆਰ ਦਾ ਝਰਨਾ ਮੇਰੇ ਇਸ਼ਕ ਦੇ ਸੁੱਕੇ ਖਾਲ 'ਚ ਕਦੋਂ ਕੁ
ਵਹਿਣਾ ਏ ? ਭਾਦੋਂ ਦੀ ਦੁਪਹਿਰ ਵਿੱਚ ਖਾਲ ਵੀ ਘੜਕੇ ਨਾਈਆਂ ਦੀ ਮੁੰਨੀ ਕੱਟੀ
ਵਾਂਗੂੰ ਛਾਂਗਿਆ ਪਿਆ ਏ । ਵੇਖੀਂ ਕਿਤੇ,ਮੈਂ ਕੰਨੀ ਦੇ ਕਿਆਰੇ ਵਾਂਗੂੰ ਸੁੱਕਾ ਹੀ
ਨਾ ਰਹਿ ਜਾਵਾਂ ? ਚੋਰੀ-ਚੋਰੀ ਨੱਕਾ ਕੋਈ ਹੋਰ ਈ ਨਾ ਮੋੜ ਜਾਵੇ ? ਸਧਰਾਂ ਦਾ ਵੇਹਲਾ
ਪਿਆ ਵਾਹਣ ਸਿੰਙ ਕੇ ਇਕ ਵਾਰ ਰੌਣੀ ਕਰ ਜਾ,ਫੇਰ ਵੇਖੀਂ, ਰੋਹੀ ਦੇ ਕਲਰਾਂ ਵਿੱਚ ਵੀ
ਚਾਵਾਂ ਦੇ ਸੰਧੂਰੀ ਫੁੱਲ ਟਹਿਕ ਪੈਣਗੇ ! ਜੇ ਅਮਰੀਕਨ ਸੁੰਡੀ ਨਾ ਪਈ ਤਾਂઠ ..!!
ਮੈਂ ਪੋਲੇ-ਪੋਲੇ ਹੱਥਾਂ ਨਾਲ ਇਹ ਫੁੱਲ ਤੋੜ ਕੇ ਕਦੋਂ ਤੇਰੀਆਂ ਜ਼ੁਲਫਾਂ ਵਿੱਚ
ਟੰਗੂਗਾ ? ਮੈਂ ਕਦੋਂ ਤੇਰੀਆਂ ਜੂੰਆਂ ਨੂੰ ਬਾਗ-ਬਗੀਚਿਆਂ ਦੀ ਸੈਰ ਕਰਵਾਊਂਗਾ
??ਮੇਰੀਏ ਅਨਾਰਕਲੀਏ ! ਜੰਡ-ਕਰੀਰਾਂ ਵਰਗੀ ਮੇਰੀ ਜਵਾਨੀ ਤੇਰੇ ਲਾਰਿਆਂ ਵਾਲੇ ਥੋਹਰ
ਦੇ ਫੁੱਲ ਸੁੰਘ-ਸੁੰਘਕੇ ਅੱਕਾਂ ਦੇ ਦੁੱਧ ਤੋਂ ਵੀ ਕੌੜੀ ਹੋਈ ਜਾਂਦੀ ਏ !! ਜੇ ਭੋਰਾ
ਘੱਟ ਕੌੜੀ ਹੁੰਦੀ ਤਾਂ ਬੋਲਾ-ਨੋਨੀ ਜੂਸ ਵਰਗਾ ਕੋਈ ਜੂਸ ਬਣਾ ਕੇ ਹੀ ਵੇਚਣ ਲੱਗ
ਪੈਂਦਾ ! ਇਸ਼ਕ ਦੇ ਨਾਲ-ਨਾਲ ਮਾੜੀ-ਮੋਟੀ ਕਮਾਈ ਕੀਤੀਵੀ ਆਪਣੇ ਬੱਚਿਆਂ ਦੀ ਗਰੈਜੂਏਸ਼ਨ
ਦੇ ਕੰਮ ਆਉਣੀ ਸੀ ,ਕੋਈ ਐਜੂਕੇਸ਼ਨ ਪਲੈਨ ਵੀ ਨਹੀਂ ਸੀ ਲੈਣੀ ਪੈਂਣੀ ..!ਕਦੇ ਗੁਲਕੰਦ
ਵਰਗੇ ਹੁਸਨ ਦੀ ਪਿਉਂਦ ਚਾੜ ਕੇ ਮਿਠਾਸ ਭਰਿਆ ਅਹਿਸਾਸ ਹੀ ਦਿਵਾ ਦੇ ! ਮਿੱਠੀਏ ਐਵੇਂ
ਡਰ ਨਾ ਮੈਨੂੰ ਸ਼ੂਗਰઠ ਨਹੀਂ ਹੋਣ ਲੱਗੀ ,ਏਥੇ ਹਰਬਲ ਦੀ ਇੱਕ ਪੁੜੀ ਸੌ ਬਿਮਾਰੀਆਂ
ਤੋਂ ਨਿਜ਼ਾਤ ਦਿਵਾ ਦਿੰਦੀ ਏ ! ਕਮਲੇ ਡਾਕਟਰਾਂ ਨੇ ਐਵੇਂ ਡਿਗਰੀਆਂ ਲੈ ਕੇ ਐਨੇ
ਹਸਪਤਾਲ ਖੋਲੇ ਹੋਏ ਨੇ ..?ਤੇਰੀ ਯਾਦ 'ਚ ਸਿਖਰ ਦੁਪਹਿਰੇ ਹੀ ਮੁਰਝਾਇਆ ਪਿਆ;ਤੇਰਾ
ਦੁਪਹਿਰ-ਖਿੜੀ ਦੇ ਫੁੱਲ ਵਰਗਾ ਯਾਰ.
ਜੰਮੂ-ਕਸ਼ਮੀਰ
ਦੀ ਜਨਤਾ ਨੇ ਰਾਜਤੰਤਰ ਦੀ ਮਜਬੂਤੀ ਦੇ ਹੱਕ ਵਿੱਚ ਖੁਲ੍ਹ ਕੇ ਮਤਦਾਨ ਕੀਤਾ
ਗੁਰਜੰਟ ਸਿੰਘ
ਜੰਮੂ-ਕਸ਼ਮੀਰ ਅਸੰਬਲੀ ਚੋਣਾਂ ਦੇ ਵਿਸਤ੍ਰਤ ਨਤੀਜੇ ਉਂਝ ਤਾਂ 28 ਦਸੰਬਰ ਨੂੰ ਆਉਣਗੇ,
ਪਰ ਅਸਲੀ ਫੈਸਲਾ ਤਾਂ ਵੋਟਾਂ ਸਮਾਪਤ ਹੋਣ ਤੋਂ ਪਹਿਲਾਂ ਹੀ ਆ ਚੁੱਕਿਆ ਹੈ। ਸੂਬੇ
ਵਿੱਚ ਰਾਜ ਤੰਤਰ ਜਿੱਤਿਆ ਹੈ ਅਤੇ ਵੱਖਵਾਦੀਆਂ ਦੀ ਹਾਰ ਹੋਈ ਹੈ। ਰਾਜ ਦੀ ਜਨਤਾ ਦਾ
ਇਹ ਸੰਦੇਸ਼ ਵੱਖਵਾਦੀਆਂ ਅਤੇ ਹੋਰਨਾਂ ਰਾਜਸੀ ਆਗੂਆਂ ਲਈ ਹੀ ਨਹੀਂ ਹੈ, ਉਸਨੇ
ਅੰਤਰਰਾਸ਼ਟਰੀ ਬਿਰਾਦਰੀ ਨੂੰ ਵੀ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਉਹ ਕਸ਼ਮੀਰ ਨੂੰ ਲੈ
ਕੇ ਆਪਣੀ ਕਿਸੇ ਵੀ ਤਰ੍ਹਾਂ ਦੀ ਦੁਵਿਧਾ ਨੂੰ ਦੂਰ ਕਰ ਲਵੇ। ਜਿਕਰਯੋਗ ਹੈ ਕਿ ਕਰੀਬ
ਇੱਕ ਮਹੀਨਾ ਚੱਲੀ ਸੱਤ ਵਾਰ ਦੀ ਵੋਟਿੰਗ ਵਿੱਚ ਲਗਭਗ 61 ਫੀਸਦੀ ਲੋਕਾਂ ਨੇ
ਵੱਖਵਾਦੀਆਂ ਦੀ ਚੋਣ ਦੇ ਬਾਈਕਾਟ ਦੀ ਅਪੀਲ ਨੂੰ ਨਕਾਰ ਕੇ ਵੋਟਿੰਗ ਕੀਤੀ, ਜਦੋਂਕਿ
ਪਿਛਲੀਆਂ ਵਿਧਾਨਸਭਾ ਚੋਣਾਂ ਵਿੱਚ 43 ਫੀਸਦੀ ਤੋਂ ਵੱਧ ਵੋਟਾਂ ਪਾਈਆਂ ਗਈਆਂ ਸੀ।
ਬਾਰਾਮੂਲਾ, ਬੜਗਾਮ ਅਤੇ ਊਧਮਪੁਰ ਵਰਗੇ ਅੱਤਵਾਦ ਪ੍ਰਭਾਵਿਤ ਜਿਲ੍ਹਿਆਂ ਵਿੱਚ ਵੀ
ਲੋਕਾਂ ਨੇ ਵੱਧ ਚੜ੍ਹ ਕੇ ਵੋਟਿੰਗ ਕੀਤੀ। ਇੱਥੋਂ ਤੱਕ ਕਿ ਸ੍ਰੀਨਗਰ ਵਿੱਚ ਵੀ ਇਸ
ਵਾਰ ਲਗਭਗ 20 ਫੀਸਦੀ ਵੋਟ ਪਏ ਜਦੋਂਕਿ ਪਿਛਲੀਆਂ ਚੋਣਾਂ ਵਿੱਚ ਇੱਥੇ ਸਿਰਫ5 ਫੀਸਦੀ
ਵੋਟਿੰਗ ਹੀ ਹੋਈ ਸੀ। ਇਸ ਚੋਣ ਨੇ ਇਹ ਸਾਫ ਕਰ ਦਿੱਤਾ ਹੈ ਕਿ ਸੂਬੇ ਦੀ ਜਨਤਾ ਨੂੰ
ਭਾਵਨਾਤਮਕ ਮੁੱਦਿਆਂ ਤੇ ਭਰਮਾਉਣਾ ਹੁਣ ਸੌਖਾ ਕੰਮ ਨਹੀਂ ਹੈ। ਵੱਖਵਾਦੀਆਂ ਨੂੰ ਇਹ
ਉਮੀਦ ਸੀ ਕਿ ਸ਼ਾਇਦ ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਘਾਟੀ ਦੀ ਜਨਤਾ
ਵਿੱਚ ਡਰ ਦਾ ਮਾਹੌਲ ਪੈਦਾ ਹੋਵੇਗਾ, ਪਰ ਮੁੰਬਈ ਹਾਦਸੇ ਦੇ ਸਾਏ ਵਿੱਚ ਵੀ ਘਾਟੀ
ਵਿੱਚ ਤੀਜੇ ਚਰਣ ਦੌਰਾਨ 62 ਫੀਸਦੀ ਵੋਟਿੰਗ ਹੋਈ।ਲੋਕਾਂ ਦੇ ਇਸ ਉਤਸ਼ਾਹ ਨੇ
ਵੱਖਵਾਦੀਆਂ ਦੇ ਮੰਸੂਬਿਆਂ ਤੇ ਪਾਣੀ ਫੇਰ ਦਿੱਤਾ ਹੈ। ਇਹਨਾਂ ਵਿੱਚੋਂ ਕੁੱਝ ਨੇ ਤਾਂ
ਦਬੀ ਆਵਾਜ ਵਿੱਚ ਇਹ ਵੀ ਸਵੀਕਾਰ ਕੀਤਾ ਹੈ ਕਿ ਚੋਣਾਂ ਦੇ ਬਾਈਕਾਟ ਦਾ ਉਹਨਾਂ ਦਾ
ਨਿਰਣਾ ਸਹੀ ਨਹੀਂ ਸੀ ਅਤੇ ਉਹਨਾਂ ਨੇ ਨਿਰਣਾ ਲੈਣ ਵਿੱਚ ਕਾਹਲੀ ਕੀਤੀ। ਦਰਅਸਲ ਉਹ
ਜਨਤਾ ਦਾ ਮੂਡ ਭਾਂਪਣ ਵਿੱਚ ਹੀ ਨਾਕਾਮਯਾਬ ਰਹਿ ਗਏ। ਅਮਰਨਾਥ ਸ਼੍ਰਾਈਨ ਬੋਰਡ ਦੇ
ਮੁੱਦੇ ਤੇ ਘਾਟੀ ਦੀ ਜਨਤਾ ਦੀ ਭੀੜ ਨੂੰ ਉਹਨਾਂ ਨੇ ਆਪਣੀ ਤਾਕਤ ਦੇ ਰੂਪ ਵਿੱਚ
ਦੇਖਿਆ ਪਰ ਜਨਤਾ ਦੇ ਰੁਖ ਦਾ ਇਹ ਸਿਰਫ ਇੱਕ ਪਹਿਲੂ ਸੀ। ਸੱਚ ਤਾਂ ਇਹ ਹੈ ਕਿ ਸੂਬੇ
ਦਾ ਆਮ ਆਦਮੀ ਇਹ ਜਾਣ ਗਿਆ ਹੈ ਕਿ ਉਸਦੀਆਂ ਰੋਜਮਰਾ ਦੀਆਂ ਜਰੂਰਤਾਂ ਤਾਂ ਹੀ ਪੂਰੀਆਂ
ਹੋ ਸਕਦੀਆਂ ਹਨ ਜਦੋਂ ਸੰਵਿਧਾਨਕ ਸੰਸਥਾਵਾਂ ਨੂੰ ਮਜਬੂਤ ਕੀਤਾ ਜਾਵੇ। ਇਸ ਲਈ ਇਸ
ਵਾਰ ਦੀ ਚੋਣ ਵਿੱਚ ਸੜਕ, ਬਿਜਲੀ, ਪਾਣੀ ਅਤੇ ਰੁਜਗਾਰ ਦਾ ਮੁੱਦਾ ਹੀ ਛਾਇਆ ਰਿਹਾ।
ਸੂਬੇ ਦੇ ਨੌਜਵਾਨ ਵੋਟਰਾਂ ਨੇ ਵੋਟਿੰਗ ਪ੍ਰਕਿਰਿਆ ਪ੍ਰਤੀ ਜੋ ਗਰਮਜੋਸ਼ੀ ਦਿਖਾਈ ਉਹ
ਮਹੱਤਵਪੂਰਨ ਹੈ। ਨਵੀਂ ਪੀੜ੍ਹੀ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਹੈ ਕਿ ਪੂਰੇ
ਦੇਸ਼ ਦੀ ਵਿਕਾਸ ਪ੍ਰਕਿਰਿਆ ਨਾਲ ਜੁੜ ਕੇ ਹੀ ਸੂਬੇ ਦੀ ਖੁਸ਼ਹਾਲੀ ਮੁਮਕਿਨ ਹੈ ਇਸ ਲਈ
ਹਰ ਕੇਂਦਰੀ ਯੋਜਨਾ ਨੂੰ ਸ਼ਕ ਦੀ ਨਿਗਾਹ ਨਾਲ ਦੇਖਣਾ ਜਾਂ ਅੱਖਾਂ ਬੰਦ ਕਰਕੇ ਉਸਦੇ
ਵਿਰੋਧ ਦਾ ਕੋਈ ਅਰਥ ਨਹੀਂ ਹੈ। ਪਿਛਲੇ ਦਿਨੀਂ ਘਾਟੀ ਵਿੱਚ ਰੇਲ ਸੇਵਾ ਦੀ ਸ਼ੁਰੂਆਤ
ਨੇ ਵੀ ਉਹਨਾਂ ਦੀਆਂ ਉਮੀਦਾਂ ਵਿੱਚ ਵਾਧਾ ਕੀਤਾ ਹੈ। ਰੇਲ ਦੇ ਜਰੀਏ ਪੂਰੇ ਭਾਰਤ ਨਾਲ
ਜੁੜਣ ਦੇ ਸਮਾਜਿਕ-ਆਰਥਿਕ ਲਾਭ ਨੂੰ ਲੋਕ ਬਾਖੂਬੀ ਸਮਝਦੇ ਹਨ। ਕਾਂਗਰਸ-ਪੀ ਡੀ ਪੀ
ਸਰਕਾਰ ਦੇ ਸਮੇਂ ਵਿੱਚ ਕਸ਼ਮੀਰ ਦੇ ਆਮ ਆਦਮੀ ਵਿੱਚ ਇੱਕ ਵਿਸ਼ਵਾਸ਼ ਜਿਹਾ ਪੈਦਾ ਹੋਇਆ
ਹੈ ਅਤੇ ਉਹਨਾਂ ਦੀਆਂ ਕਈ ਗਲਤਫਹਿਮੀਆਂ ਵੀ ਦੂਰ ਹੋਈਆਂ ਹਨ। ਹੁਣ ਸੂਬੇ ਵਿੱਚ ਬਨਣ
ਵਾਲੀ ਸਰਕਾਰ ਦੀ ਜਵਾਬਦੇਹੀ ਹੋਵੇਗੀ ਕਿ ਉਹ ਜਨਤਾ ਦੀਆਂ ਲੋੜਾਂ ਨੂੰ ਸਮਝੇ ਅਤੇ
ਉਸਦੇ ਅਨੁਸਾਰ ਕੰਮ ਕਰੇ।
ਪਾਰੇ ਦੇ ਜਹਿਰੀਲੇ ਅਸਰ ਤੋਂ ਮਨੁੱਖਤਾ ਨੂੰ ਬਚਾਉਣ ਦੀ ਲੋੜ
ਨਵਨੀਤ
ਪਾਰੇ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਪਰਿਆਵਰਨ ਵਿੱਚ ਆਇਆ ਅਸੰਤੁਲਨ ਹੁਣ ਵਿਸ਼ਵ
ਦੀਆਂ ਸਰਕਾਰਾਂ ਲਈ ਸਿਰਦਰਦ ਬਣ ਚੁੱਕਿਆ ਹੈ। ਹਾਲਾਂਕਿ ਵਿਕਸਤ ਦੇਸ਼ਾਂ ਨੇ ਇਸ
ਸਮੱਸਿਆ ਤੇ ਕਾਬੂ ਪਾਉਣਾ ਵੀ ਸ਼ੁਰੂ ਕਰ ਦਿੱਤਾ ਹੈ ਪਰ ਵਿਕਾਸਸ਼ੀਲ ਅਤੇ ਪਛੜੇ ਮੁਲਕਾਂ
ਲਈ ਇਹ ਮੁਸੀਬਤ ਹਾਲੇ ਬਣੀ ਹੋਈ ਹੈ। ਕਈ ਦੇਸ਼ਾਂ ਦੀਆਂ ਸਰਕਾਰਾਂ ਸੰਚਾਰ ਦੇ
ਮਾਧਿਅਮਾਂ ਰਾਹੀਂ ਆਪਣੇ ਨਾਗਰਿਕਾਂ ਨੂੰ ਇਹ ਸੁਝਾਅ ਵਾਰ ਵਾਰ ਦਿੰਦੀਆਂ ਹਨ ਕਿ ਉਹ
ਸਮੁੰਦਰੀ ਮਛਲੀਆਂ ਜਿਆਦਾ ਮਾਤਰਾ ਵਿੱਚ ਨਾ ਖਾਉਣ ਕਿਉਂਕਿ ਧਰਤੀ ਦਾ ਪਾਰਾ ਘੁੰਮ ਫਿਰ
ਕੇ ਘੁਲ ਕੇ ਸਮੁੰਦਰ ਵਿੱਚ ਪੁੱਚ ਜਾਂਦਾ ਹੈ ਅਤੇ ਹੌਲੀ ਹੌਲੀ ਸਮੁੰਦਰੀ ਜੀਵਾਂ ਵਿੱਚ
ਪ੍ਰਵੇਸ਼ ਕਰ ਜਾਂਦਾ ਹੈ। ਪਾਰੇ ਦੀ ਨਿੱਕੀ ਜਿਹੀ ਮਾਤਰਾ ਵੀ ਮਨੁੱਖਾਂ ਅਤੇ ਹੋਰਨਾਂ
ਜੀਵਾਂ ਲਈ ਘਾਤਕ ਹੋ ਸਕਦੀ ਹੈ। ਜਿਹੜੇ ਦੇਸ਼ਾਂ ਦੇ ਲੋਕ ਜੋ ਦਿਨ ਰਾਤ ਸਮੁੰਦਰੀ
ਮੱਛੀਆਂ ਖਾਂਦੇ ਹਨ ਉਹ ਮਛਲੀ ਦੇ ਨਾਲ ਨਾਲ ਥੋੜ੍ਹਾ ਥੋੜ੍ਹਾ ਪਾਰਾ ਵੀ ਗ੍ਰਹਿਣ ਕਰਦੇ
ਰਹਿੰਦੇ ਹਨ। ਇਸ ਤਰ੍ਹਾਂ ਇੱਕ ਸਮਾਂ ਅਜਿਹਾ ਆ ਜਾਂਦਾ ਹੈ ਕਿ ਉਹ ਸਹਿਣ ਸੀਮਾ ਨੂੰ
ਪਾਰ ਕਰ ਜਾਂਦੇ ਹਨ ਅਤੇ ਬਿਮਾਰ ਹੋ ਜਾਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ
ਪਾਰਾ ਸਰੀਰ ਤੋਂ ਨਿਕਲਣ ਦੀ ਬਜਾਏ ਜਮ੍ਹਾਂ ਹੁੰਦਾ ਰਹਿੰਦਾ ਹੈ। ਦੂਜੇ ਕਈ ਤਰੀਕਿਆਂ
ਨਾਲ ਵੀ ਅਸੀਂ ਪਾਰੇ ਦੇ ਜਹਿਰ ਤੋਂ ਪ੍ਰਭਾਵਿਤ ਹੋ ਰਹੇ ਹਾਂ। ਦੰਦਾਂ ਦੀ ਸੜਣ ਨੂੰ
ਰੋਕਣ ਲਈ ਅਤੇ ਕੈਵਟੀਆਂ ਨੂੰ ਭਾਰਨ ਲਈ ਅਜਿਹੀ ਸਮੱਗਰੀ ਦੀ ਵਰਤੋਂ ਹੁੰਦੀ ਹੈ ਜਿਸ
ਵਿੱਚ ਪਾਰਾ ਸ਼ਾਮਿਲ ਹੁੰਦਾ ਹੈ। ਦੰਦਾਂ ਦੀ ਸੜਣ ਤਾਂ ਰੁਕ ਜਾਂਦੀ ਹੈ ਅਤੇ ਖੱਡਾ ਵੀ
ਭਰ ਜਾਂਦਾ ਹੈ ਪਰ ਪਾਰੇ ਦਾ ਇੱਕ ਅੰਸ਼ ਹਮੇਸ਼ਾਂ ਹੀ ਦੰਦ ਵਿੱਚ ਬਣਿਆ ਰਹਿੰਦਾ ਹੈ।
ਇਸਦੇ ਲਈ ਪਾਰੇ ਦੇ ਬਦਲ ਤੇ ਵਿਚਾਰ ਚੱਲ ਰਿਹਾ ਹੈ ਕਿਉਂਕਿ ਪਾਰਾ ਨਰਵਸ ਸਿਸਟਮ ਅਤੇ
ਦਿਮਾਗ ਨੂੰ ਨੁਕਸਾਨ ਪਹੁੰਚਾਉਣ ਦੀ ਸਮਰਥਾ ਰੱਖਦਾ ਹੈ।ਅਕਸਰ ਫਲਾਂ ਅਤੇ ਸਬਜੀਆਂ ਨੂੰ
ਤਾਜਾ ਰੱਖਣ ਲਈ ਅਤੇ ਉਹਨਾਂ ਨੂੰ ਕੀੜਿਆਂ ਅਤੇ ਕੀਟਾਣੂੰਆਂ ਤੋਂ ਬਚਾਉਣ ਲਈ ਉਨਾਂ ਤੇ
ਬਹੁਤ ਹਲਕੀ ਮਾਤਰਾ ਵਾਲੇ ਪਾਰੇ ਦੇ ਘੋਲ ਦਾ ਛਿੜਕਾਓ ਕੀਤਾ ਜਾਂਦਾ ਹੈ। ਜੇਕਰ
ਕੀਟਾਣੂੰ ਇਹਨਾਂ ਸਬਜੀਆਂ ਨੂੰ ਖਾਣ ਯੋਗ ਨਹੀਂ ਸਮਝਣਗੇ ਤਾਂ ਉੱਥੇ ਆਉਣਗੇ ਹੀ ਨਹੀਂ
ਅਤੇ ਚੀਜ਼ ਜਿਆਦਾ ਦੇਰ ਤੱਕ ਤਾਜਾ ਰਹੇਗੀ, ਪਰ ਪਾਰੇ ਦਾ ਨੁਕਸਾਨ ਤਾਂ ਖਾਣ ਵਾਲੇ ਨੂੰ
ਹੀ ਹੋਵੇਗਾ। ਇਸੇ ਕਾਰਨ ਇਹ ਕਿਹਾ ਜਾ ਰਿਹਾ ਹੈ ਕਿ ਫਲਾਂ ਅਤੇ ਸਬਜੀਆਂ ਦੇ ਛਿਲਕੇ
ਹਟਾ ਕੇ ਹੀ ਉਹਨਾਂ ਨੂੰ ਖਾਓ। ਹਾਲਾਂਕਿ ਉਹਨਾਂ ਵਿੱਚ ਪੋਸ਼ਕ ਤੱਤ ਹੁੰਦੇ ਹਨ ਪਰ
ਪਾਰਾ ਤਾਂ ਉੱਥੇ ਵੀ ਪਿਆ ਰਹਿੰਦਾ ਹੈ।ਪਾਰੇ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਹ
ਆਪਣੇ ਸ੍ਰੋਤ ਤੋਂ ਹਜਾਰਾਂ ਕਿਲੋਮੀਟਰ ਦੀ ਦੂਜ਼ਰੀ ਤੱਕ ਆਪਣੇ ਆਪ ਪਹੁੰਚ ਜਾਂਦਾ ਹੈ।
ਪਾਰੇ ਦਾ ਸਭ ਤੋਂ ਉੱਚਾ ਪੱਧਰ ਹਜਾਰਾਂ ਮੀਲਾਂ ਵਿੱਚ ਫੈਲੇ ਆਰਕਟਿਕ ਦੇ ਬਰਫੀਲੇ
ਖੇਤਰ ਵਿੱਚ ਰਹਿਣ ਵਾਲੇ ਮਨੱਖਾਂ ਅਤੇ ਮਾਂਸਾਹਾਰੀ ਜੰਤੂਆਂ ਜਿਵੇਂ ਦੰਦਾਂ ਵਾਲੀ
ਵ੍ਹੇਲ, ਬਰਫ ਵਿੱਚ ਰਹਿਣ ਵਾਲੇ ਰਿੱਛ, ਸੀਲਾਂ ਅਤੇ ਸਮੁੰਦਰੀ ਚਿੜੀਆਂ ਵਿੱਚ ਪਾਇਆ
ਜਾਂਦਾ ਹੈ ਹਾਲਾਂਕਿ ਪਾਰੇ ਦਾ ਸ੍ਰੋਤ ਇੱਥੋਂ ਹਜਾਰਾਂ ਕਿਲੋਮੀਟਰ ਦੀ ਦੂਰੀ ਤੇ
ਹੁੰਦਾ ਹੈ। ਇਕ ਪਾਸੇ ਜਿੱਥੇ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਆਪਣੇ ਮੁਲਕਾਂ ਵਿੱਚ
ਪਾਰੇ ਦੀ ਵਰਤੋਂ ਵਿੱਚ ਕਮੀ ਲਿਆ ਰਹੇ ਹਨ ਉੱਥੇ ਪਾਰਾ ਸਪਲਾਈ ਕਰਨ ਵਾਲੇ ਮੁੱਖ ਦੇਸ਼
ਵੀ ਇਹੀ ਹਨ ਅਤੇ ਵਿਕਾਸਸ਼ੀਲ ਮੁਲਕ 80 ਫੀਸਦੀ ਪਾਰੇ ਦੀ ਖਪਤ ਕਰ ਰਹੇ ਹਨ। ਭਾਰਤ ਅਤੇ
ਚੀਨ ਮਿਲ ਕੇ 50 ਫੀਸਦੀ ਪਾਰੇ ਦੀ ਖਪਤ ਕਰਦੇ ਹਨ। ਹੁਣ ਚੀਨ ਆਪਣੀ ਜਰੂਰਤ ਦਾ ਪਾਰਾ
ਆਪਣੇ ਹੀ ਦੇਸ਼ ਦੀਆਂ ਖਾਨਾਂ ਵਿੱਚੋਂ ਕੱਢ ਰਿਹਾ ਹੈ।ਪਾਰੇ ਦਾ ਸਭ ਤੋਂ ਜਿਆਦਾ ਖਤਰਾ
ਗਰਭਵਤੀ ਔਰਤਾਂ ਨੂੰ ਹੁੰਦਾ ਹੈ ਕਿਉਂਕਿ ਇਸਦਾ ਜਹਿਰ ਉਹਨਾਂ ਦੇ ਗਰਭ ਵਿੱਚ ਪਲਣ
ਵਾਲੇ ਬੱਚੇ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਬੱਚੇ ਦੇ ਨਰਵਸ ਸਿਸਟਮ ਦੇ
ਵਿਕਾਸ ਵਿੱਚ ਰੁਕਾਵਟ ਆਉਂਦੀ ਹੈ ਅਤੇ ਉਹਨਾਂ ਨੂੰ ਧਿਆਨ ਕੇਂਦਰਿਤ ਰੱਖਣ ਵਿੱਚ
ਸਮੱਸਿਆ ਆਉਂਦੀ ਹੈ ਜੋ ਕਿ ਪੜ੍ਹਾਈ ਲਿਖਾਈ ਵਿੱਚ ਰੁਕਾਵਟ ਖੜ੍ਹਾ ਕਰਦੀ ਹੈ।ਪਾਰੇ
ਕਾਰਨ ਵੱਡੇ ਲੋਕਾਂ ਦੇ ਹੱਥ ਕੰਬਣਾ, ਭੁੱਲਣ ਦੀ ਆਦਤ, ਅੱਖਾਂ ਦੀ ਰੋਸ਼ਨੀ ਵਿੱਚ ਕਮੀ,
ਉਂਗਲੀਆਂ ਅਤੇ ਅੰਗੂਠਿਆਂ ਦਾ ਸੁੰਨ ਹੋ ਜਾਣ ਅਤੇ ਹਿਰਦੇ ਰੋਗ ਵਰਗੀ ਬਿਮਾਰੀ ਹੋ
ਸਕਦੀ ਹੈ। ਪਾਰੇ ਦੇ ਬਦਲ ਹਨ ਫਿਰ ਵੀ ਵਿਕਾਸਸ਼ੀਲ ਮੁਲਕਾਂ ਨੇ ਇਸ ਪਾਸੇ ਧਿਆਨ ਦੇਣਾ
ਸ਼ੁਰੂ ਨਹੀਂ ਕੀਤਾ ਹੈ। ਇਸਦਾ ਬਦਲ ਉਸੇ ਢੰਗ ਨਾਲ ਲੱਭਿਆ ਜਾ ਸਕਦਾ ਹੈ ਜਿਵੇਂ
ਪੈਟ੍ਰੋਲ ਵਿੱਚ ਲੈਡ ਨੂੰ ਕੱਢਿਆ ਗਿਆ ਹੈ। ਸੀ ਐਨ ਜੀ ਗੈਸ ਨਾਲ ਗੱਡੀਆਂ ਚਲਾਈਆਂ ਜਾ
ਰਹੀਆਂ ਹਨ ਅਤੇ ਸੀ ਐਫ ਸੀ ਗੈਸ ਦੀ ਵਰਤੋਂ ਪੂਰੇ ਸੰਸਾਰ ਵਿੱਚ ਬੰਦ ਕੀਤੀ ਜਾ ਰਹੀ
ਹੈ। ਇਹ ਕੰਮ ਭਾਰਤ ਵਿੱਚ ਵੀ ਹੋ ਰਿਹਾ ਹੈ। ਸੀ ਐਫ ਸੀ ਨਾਲ ਓਜੋਨ ਦੀ ਪਰਤ ਫਟ ਰਹੀ
ਸੀ। ਪੈਟ੍ਰੋਲ ਵਿਚਲਾ ਲੈਡ ਗੱਡੀਆਂ ਦੇ ਧੂੰਏਂ ਨਾਲ ਮਿਲ ਕੇ ਵਾਤਾਵਰਨ ਵਿੱਚ ਜਾਣ
ਨਾਲ ਨਰਵਸ ਸਿਸਟਮ ਦੀਆਂ ਬਿਮਾਰੀਆਂ ਅਤੇ ਬਲੱਡ ਪ੍ਰੈਸ਼ਰ ਆਦਿ ਵੱਧ ਰਹੇ ਸੀ। ਡੀਜਲ
ਅਤੇ ਪੈਟ੍ਰੋਲ ਦੇ ਧੂੰਏਂ ਤੋਂ ਨਿਕਲਣ ਵਾਲੀ ਕਾਰਬਨਡਾਈ ਆਕਸਾਈਡ ਤੋਂ ਧਰਤੀ ਦਾ
ਤਾਪਮਾਨ ਵਧਣ ਵਿੱਚ ਮਦਦ ਮਿਲਦੀ ਹੈ। ਸੀ ਐਨ ਜੀ ਨਾਲ ਇਸ ਵਿੱਚ ਥੋੜ੍ਹੀ ਕਮੀ ਆਉਂਦੀ
ਹੈ। ਇਹ ਸਾਰੀਆਂ ਉਪਲਬਧੀਆਂ ਅੰਤਰਰਾਸ਼ਟਰੀ ਸੰਧੀਆਂ, ਆਰਥਿਕ ਅਤੇ ਤਕਨੀਕੀ ਸਹਿਯੋਗ
ਅਤੇ ਵਿਚਾਰ ਵਟਾਂਦਰੇ ਨਾਲ ਆਈਆਂ ਹਨ। ਪਾਰੇ ਦੇ ਬਾਰੇ ਵੀ ਅਜਿਹੀ ਪਹਿਲ ਜਰੂਰੀ ਹੈ।
ਤਕੀਏ 'ਤੇ ਜੱਗਦਾ ਚਰਾਗ- ਟਹਿਲ ਸਿੰਘ ਬਰਾੜ

ਕੁਝ ਲੋਕ ਹੁੰਦੇ ਹਨ ਜੋ ਆਪਣੀ ਕਹਿਣੀ ਤੇ ਕਰਨੀ ਦੇ ਪੂਰੇ ਹੁੰਦੇ ਹਨ। ਉਹ ਮਹਿਜ਼
ਲੋਕਾਂ ਨੂੰ ਫੋਕੇ ਉਪਦੇਸ਼ ਹੀ ਨਹੀਂ ਦਿੰਦੇ ਬਲਕਿ ਜੋ ਲੋਕਾਂ ਨੂੰ ਕਰਨ ਲਈ ਕਹਿੰਦੇ
ਹਨ ਪਹਿਲਾਂ ਆਪ ਕਰ ਕੇ ਵਖਾਉਂਦੇ ਹਨ। ਇਸੇ ਕਾਰਣ ਅਜਿਹੇ ਇਨਸਾਨ ਲੋਕਾਂ ਦੇ ਹਰ ਵਰਗ
ਵੱਲੋਂ ਸਤਿਕਾਰੇ ਜਾਂਦੇ ਹਨ। ਆਪਣੇ ਨਿੱਜੀ ਜੀਵਨ ਦੀਆਂ ਲੋੜਾਂ ਲਈ ਤਾਂ ਹਰ ਮਨੁੱਖ
ਕਾਰਜ ਕਰਦਾ ਹੈ ਪਰ ਕੋਈ ਵਿਰਲਾ ਹੀ ਹੁੰਦਾ ਹੈ ਜੋ ਲੋਕਾਂ ਖਾਤਿਰ ਸਮਾਂ ਕੱਢ ਉਹਨਾਂ
ਦੇ ਭਲੇ ਲੇਖੇ ਲਾਉਂਦਾ ਹੈ। ਅਜਿਹੇ ਹੀ ਇੱਕ ਮਨੁੱਖ ਦੀ ਅੱਜ ਮੈਂ ਗੱਲ ਕਰਨ ਲੱਗਾ
ਹਾਂ ਜੋ ਪੱਥਰਾਂ ਦੇ ਸ਼ਹਿਰ ਦੇ ਨਾਂ ਨਾਲ ਜਾਣੇ ਜਾਂਦੇ ਸ਼ਹਿਰ ਪੰਜਾਬ ਦੀ ਰਾਜਧਾਨੀ
ਚੰਡੀਗੜ ਵਿੱਚ ਰਹਿੰਦਿਆਂ ਹਮਖ਼ਿਆਲ ਲੋਕਾਂ ਨੂੰ ਨਾਲ ਜੋੜ ਕੇ ਸਦਾ ਮਨੁੱਖਤਾ ਦੇ ਭਲੇ
ਲਈ ਕਾਜ਼ਸ਼ੀਲ ਰਿਹਾ। ਉਸ ਉਥੇ ਰਹਿੰਦੇ ਮਾਲਵਾ ਖੇਤਰ ਨਾਲ ਸੰਬੰਧਿਤ ਸੇਵਾਦਾਰ ਤੋਂ ਲੈ
ਕੇ ਕਲਾਸ ਵੰਨ ਤੱਕ ਦੇ ਮੁਲਾਜ਼ਮਾਂ ਨੂੰ ਇਕੱਠਿਆਂ ਕਰ ਇੱਕ ਅਜਿਹੀ ਸੰਸਥਾ ਬਣਾਈ ਜੋ
ਪੰਜਾਬ ਤੋਂ ਰਾਜਧਾਨੀ ਆ ਕੇ ਆਪਣੇ ਕੰਮ ਕਰਵਾਉਣ ਲਈ ਆਉਂਦੇ ਤੇ ਦਫ਼ਤਰੀ ਬਾਬੂਆਂ ਦੀ
ਬੇਲੋੜੀ ਖੱਜਲ ਖਵਾਰੀ ਤੇ ਲੁੱਟ ਦਾ ਸ਼ਿਕਾਰ ਹੁੰਦੇ ਸਨ। ਇਸ ਸੰਸਥਾ ਦਾ ਉਹ ਸੰਸਥਾਪਾਕ
ਪ੍ਰਧਾਨ ਸੀ।ਇਸ ਸੰਸਥਾ ਨੇ ਅਨੇਕਾਂ ਅਗਾਂਹਵਧੂ ਕਾਰਜ ਕੀਤੇ ਜਿਨਾਂ ਵਿੱਚ ਲੋਕਾਂ ਨੂੰ
ਸਮਾਜਕ ਬੁਰਾਈਆਂ ਪ੍ਰਤੀ ਚੇਤਨ ਕਰਦੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਾ,ਏਡਜ਼ ਚੇਤਨਤਾ
ਮਾਰਚ ਕਰਨੇ,ਭਰੁਣ ਹੱਤਿਆ ਜਗਰੂਕ ਮੁਹਿੰਮ ਚਲਾਉਣੀ,ਦਾਜ ਵਿਰੋਧੀ ਮੁਹਿੰਮ
ਵਿਢੱਣੀ,ਖੁਨਦਾਨ ਕੈਂਪ ਆਯੋਜਿਤ ਕਰਨੇ ਆਦਿ ਪ੍ਰਮੁੱਖ ਸਨ। ਇਹ ਸਾਰੇ ਕਾਰਜ ਉਸ
ਚੰਡੀਗੜ ਤੱਕ ਹੀ ਸੀਮਤ ਨਹੀਂ ਸਨ ਰੱਖੇ ਬਲਕਿ ਇਹ ਹੋਕਾ ਉਹਨਾਂ ਪੰਜਾਬ ਦੇ ਪਿੰਡ
ਪਿੰਡ ਜਾ ਕੇ ਦਿੱਤਾ। ਇਹਨਾਂ ਹੀ ਕਾਰਜਾਂ ਨਾਲ ਸੰਬੰਧਿਤ ਉਹਦੇ ਪੂਰੇ ਮੁਲਕ 'ਚ
ਛੱਪਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਛਪਦੇ ਰਹੇ। ਅੱਜ ਵੀ ਉਹਨਾਂ ਹੀ ਲੀਹਾਂ ਤੇ
ਚੱਲਦੀ ਹੋਈ ਉਹ ਸੰਸਥਾ ਉਹਦੇ ਸਿਰਜੇ ਰਾਹਾਂ ਤੇ ਚੱਲ ਰਹੀ ਹੈ। ਉਹ ਖੁਦ 38 ਵਾਰ
ਖੂਨਦਾਨ ਕਰ ਚੁੱਕਾ ਹੈ ਤੇ ਉਹਦਾ ਟੀਚਾ 100 ਵਾਰ ਖੂਨਦਾਨ ਕਰਨ ਦਾ ਹੈ। ਕੈਨੇਡਾ
ਵਿੱਚ ਵੀ ਉਸ ਆਪਣੀ ਸੋਚ ਦੇ ਸਾਥੀਆਂ ਸੰਗ ਇਹਨਾਂ ਹੀ ਨਿਸ਼ਾਨਿਆਂ ਨੂੰ ਲੈ ਕੇ
'ਪ੍ਰੋਗਰੈਸਿਵ ਥਿੰਕਰਜ਼ ਫੋਰਮ' ਦਾ ਗਠਨ ਕਰ ਸਰਗਰਮੀਆਂ ਕਰਨ 'ਚ ਮਸ਼ਰੂਫ ਹੈ। ਇਸ ਮੁਲਕ
ਵਿੱਚ ਨਵੇਂ ਆਏ ਭਾਈਚਾਰੇ ਦੇ ਲੋੜਵੰਦ ਸਾਥੀਆਂ ਨੂੰ ਅਗਵਾਈ ਦੇਣ ਲਈ ਉਹ ਸਦਾ ਤੱਤਪਰ
ਰਹਿੰਦਾ ਹੈ। ਪੱਤਰਕਾਰੀ ਨਾਲ ਵਾਬਸਤਾ ਹੋਣ ਕਰਕੇ ਕੈਨੇਡਾ ਵਿੱਚ ਛੱਪਦੇ ੲੈਥਨਿਕ
ਭਾਈਚਾਰੇ ਨਾਲ ਸੰਬੰਧਿਤ ਅਖਬਾਰਾਂ ਵਿੱਚ ਉਸ ਦੇ ਆਰਟੀਕਲ ਤੇ ਖਬਰਾਂ ਛਪਦੀਆਂ ਹਨ ਜੋ
ਅਸ਼ਲੀਲ ਸਭਿਆਚਾਰ ਦੇ ਖਿਲਾਫ਼,ਭਾਈਚਾਰਿਕ ਸਰਗਰਮੀਆਂ ਤੇ ਜਾਣਕਾਰੀ ਨਾਲ ਲਬਰੇਜ਼ ਹੁੰਦੇ
ਹਨ। ਪੰਜਾਬੀ ਦੇ ਉਘੇ ਅਖਬਾਰਾਂ ਦਾ ਉਹ ਬਕਾਇਦਾ ਪੱਤਰਕਾਰ ਹੈ। ਇਸ ਗੁਣਾਂ ਦੀ ਗੁਥਲੀ
ਦਾ ਨਾਂ ਹੈ ਟਹਿਲ ਸਿੰਘ ਬਰਾੜ ਜਿਸ ਦਾ ਜਨਮ 1954 ਸੰਨ ਦੇ ਦਸੰਬਰ ਮਹੀਨੇ ਦੀ 11
ਤਰੀਕ ਦੀ ਸਰਦ ਸਵੇਰ ਨੂੰ ਬਾਬੇ ਫਰੀਦ ਦੀ ਚਰਨ ਛੋਹ ਪ੍ਰਾਪਤ ਜ਼ਿਲੇ ਫਰੀਦਕੋਟ ਦੇ
ਪਿੰਡ ਚੈਨਾਂ ਵਿੱਚ ਸਵਰਗਵਾਸੀ ਸ.ਹਰੀ ਸਿੰਘ ਬਰਾੜ ਦੇ ਘਰ ਮਾਤਾ ਹਰਪਾਲ ਕੌਰ ਬਰਾੜ
ਦੀ ਕੁਖੋਂ ਹੋਇਆ। ਦਸਵੀਂ ਉਸ ਪਿੰਡ ਦੇ ਸਕੂਲ ਵਿੱਚੋਂ ਹੀ ਕੀਤੀ ਤੇ ਬਰਜਿੰਦਰਾ ਕਾਲਜ
ਫਰੀਦਕੋਟ ਵਿੱਚ ਜਾ ਦਾਖਲ ਹੋਇਆ। ਇਸੇ ਦੌਰਾਨ ਹੀ ਉਹ ਮੁਰਗੀਖ਼ਾਨੇ ਦਾ ਕੋਰਸ ਕਰਨ ਲਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਗਿਆ ਪਰ ਦਾਖ਼ਲਾ ਬੀ.ਐਸ.ਸੀ.ਐਗਰੀਕਲਚਰ
(ਕੀਟ ਵਿਗਿਆਨ)ਵਿੱਚ ਲੈ ਆਇਆ। ਜਿਥੇ ਕੀੜਿਆਂ ਮਕੌੜਿਆਂ ਦੀ ਪੜ੍ਹਾਈ ਕਰਦਾ ਕਰਦਾ ਉਹ
ਸਮਾਜ ਨੂੰ ਚਿੰਬੜੇ ਕੀੜਿਆਂ ਦਾ ਅਧਿਐਨ ਵੀ ਕਰਦਾ ਰਿਹਾ ਜੋ ਸਮਾਜ ਨੂੰ ਘੁਣ ਵਾਂਗ ਖਾ
ਰਹੇ ਸਨ। ਯੁਨੀਵਰਸਿਟੀ ਦੀ ਪੜ੍ਹਾਈ ਖਤਮ ਕਰਨ ਉਪਰੰਤ ਉਹ ਖੇਤੀਬਾੜੀ ਮਹਿਕਮਾ ਪੰਜਾਬ
ਵਿੱਚ ਖੇਤੀਬਾੜੀ ਇੰਸਪੈਕਟਰ ਲੱਗ ਗਿਆ। ਮਹਿਕਮੇ ਵਿੱਚ ਉਹ ਯੁਨੀਅਨ ਨੂੰ ਲਾਮਬੰਦ ਕਰਨ
ਵਿੱਚ ਮਹੱਤਵਪੂਰਨ ਨਿਭਾਉਂਦਾ ਰਿਹਾ। ਇਸੇ ਦੌਰਾਨ ਉਹਦੀ ਬਦਲੀ ਚੰਡੀਗੜ ਵਿਖੇ ਹੋ ਗਈ
ਜਿਥੇ ਉਹ ਮਹਿਕਮੇ ਦੇ ਕੁਆਲਟੀ ਕੰਟਰੋਲ ਜਿਹੇ ਮਹੱਤਵਪੂਰਨ ਸੈਕਸ਼ਨ ਵਿੱਚ ਕੰਮ ਕਰਨ
ਲੱਗਾ ਜਿਸ ਰਾਹੀਂ ਟੈਸਟ ਹੋ ਕੇ ਹੀ ਸਾਰੇ ਬੀਜ ਅਤੇ ਪੈਸਟੀਸਾਈਡਜ਼ ਸਾਰੇ ਪੰਜਾਬ ਵਿੱਚ
ਜਾਂਦੀਆਂ ਹਨ। ਇਥੇ ੳੇਹਦਾ ਵਾਹ ਵਾਸਤਾ ਅਕਸਰ ਮੰਤਰੀਆਂ ਤੇ ਡਾਇਰੈਕਟਰਜ਼ ਨਾਲ ਪੈਂਦਾ
ਜਿਸ ਦਾ ਫਾਇਦਾ ਉਸ ਰਾਹੀਂ ਯੂਨੀਅਨ ਨੂੰ ਕਾਫੀ ਹੋਇਆ। ਸੰਨ1979 ਦੇ ਨਵੰਬਰ ਮਹੀਨੇ
ਦੀ 25 ਤਰੀਕ ਉਹਦੇ ਜੀਵਨ ਵਿੱਚ ਇੱਕ ਅਤੀ ਮਹੱਤਪੂਰਨ ਮੋੜ ਲੈ ਕੇ ਆਈ ਜਦ ਉਹਦਾ ਵਿਆਹ
ਕੁਲਬੁਰਛਾ ਜ਼ਿਲ੍ਹਾ ਪਟਿਆਲਾ ਦੇ ਚੰਡੀਗੜ ਜਾ ਵੱਸੇ ਪੜ੍ਹੇ ਲਿਖੇ ਪ੍ਰੀਵਾਰ ਦੀ ਪੜ੍ਹੀ
ਲਿਖੀ ਧੀ ਕਮਲਜੀਤ ਕੌਰ ਨਾਲ ਹੋਇਆ। ਉਹਨਾਂ ਘਰ ਅਮਨ ਜਿਹੇ ਸਰਵਣ ਪੁੱਤ ਤੇ ਬੇਟੀ
ਗੁਰਲੀਨ ਜਿਹੀ ਸੁਘੜ ਸਿਆਣੀ ਤੇ ਹੋਣਹਾਰ ਔਲਾਦ ਨੇ ਜਨਮ ਲਿਆ। ਮਾਪਿਆਂ ਦੇ ਦਿੱਤੇ
ਸੰਸਕਾਰਾਂ ਤੇ ਮਿਹਨਤ ਸਦਕਾ ਬੇਟਾ ਇੰਡੀਆ ਵਿੱਚ ਨੈਸ਼ਨਲ ਪੱਧਰ ਦਾ ਨਿਸ਼ਾਨੇਬਾਜ਼ ਸੀ ਤੇ
ਕੈਨੇਡਾ ਵਿੱਚ ਲਾਇਸੈਂਸ ਲੈ ਪਾਇਲਟ ਬਣ ਗਿਆ ਹੈ। ਇਸ ਦੇ ਨਾਲ ਹੀ ਟਰੱਕਿੰਗ ਅਤੇ
ਟੈਕਸੀ ਬਿਜ਼ਨੈਸ ਵੀ ਭਰਪੂਰਤਾ ਨਾਲ ਕਰ ਰਿਹਾ ਹੈ। ਬੇਟੀ ਗੁਰਲੀਨ ਬਰਾੜ ਅਕਸਰ ਉਸਾਰੂ
ਰੰਗਮੰਚ ਅਤੇ ਸਭਿਆਚਾਰਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀ ਹੈ। ਜ਼ਿੰਦਗੀ ਬਹੁਤ
ਵਧੀਆ ਚਾਲੇ ਚੱਲ ਰਹੀ ਹੈ। ਹਿੰਦੁਸਤਾਨ ਵਿਚਲੇ ਸ਼ਹੀਦਾਂ ਦੇ ਦਿਨ 23 ਮਾਰਚ 2001 ਨੂੰ
ਟਹਿਲ ਬਰਾੜ ਆਪਣਾ ਟੱਬਰ ਟੀਰ ਨਾਲ ਲੈ ਕੇ ਵਧੀਆ ਜ਼ਿੰਦਗ਼ੀ ਜੀਣ ਦੇ ਸੁਪਨੇ ਅੱਖਾਂ
ਵਿੱਚ ਸਜਾਈ ਕੈਨੇਡਾ ਦੀ ਧਰਤੀ 'ਤੇ ਆ ਉਤੱਰਿਆ ਸੀ। ਦੋ ਸਾਲ ਫੇਕਟਰੀਆਂ ਅਤੇ
ਸਿਕਿਓਰਟੀ ਆਦਿ ਵਿੱਚ ਕੰਮ ਕਰਨ ਉਪਰੰਤ ਉਹ ਏਅਰਪੋਰਟ ਤੇ ਟੈਕਸੀ ਚਲਾਉਣ ਲੱਗਾ ਜੋ
ਅੱਜ ਤੀਕ ਜਾਰੀ ਹੈ। ਇਸਦੇ ਨਾਲ ਨਾਲ ਹੀ ਉਸ ਪੈਰਾ ਲੀਗਲ ਦਾ ਲਾਇਸੈਂਸ ਲਿਆ ਪਰ ਕੰਮ
ਪਸੰਦ ਨਾ ਆਉਣ ਸਦਕਾ ਕੀਤਾ ਨਾ। ਇਸ ਵੇਲੇ ਇੰਸ਼ੋਰੈਂਸ ਖੇਤਰ ਵਿੱਚ ਉਹ ਢੇਰ ਸਾਰਾ ਕੰਮ
ਕਰ ਰਿਹਾ ਹੈ। ਲੋਕਾਂ ਵਿੱਚ ਵਿਚਰਨ ਕਰਕੇ ਤੇ ਮੀਡੀਏ ਦੇ ਸ਼ਕਤੀਸ਼ਾਲੀ ਖੇਤਰ ਸਦਕਾ ਉਸ
ਆਪਣੀ ਪਛਾਣ ਬਣਾ ਕੇ ਬਹੁਤ ਜਲਦੀ ਹੀ ਲੋਕਾਂ ਦੇ ਦਿਲ ਵਿੱਚ ਅਤੇ ਖੁਦ ਸਖਤ ਮਿਹਨਤ ਕਰ
ਰਹਿਣ ਲਈ ਬਰੈਂਪਟਨ ਵਿੱਚ ਆਪਣਾ ਘਰ ਬਣਾ ਲਿਆ। ਉਹਦਾ ਕਹਿਣਾ ਹੈ ਕਿ ਟੈਕਸੀ ਖੇਤਰ
ਬਹੁਤ ਵਧੀਆ ਹੈ ਜਿਥੇ ਸ਼ੁਰੂਆਤ ਵੇਲੇ ਸਾਰੇ ਲੋਕ ਜਿਨਾ੍ਹਂ ਵਿੱਚ ਬਹੁਤੇ
ਡਾਕਟਰ,ਇੰਜੀਨੀਅਰ,ਸਾਬਕਾ ਉਚ ਅਫਸਰ ਇਸ ਨੂੰ ਅਪਣਾਉਂਦੇ ਹਨ 'ਤੇ ਇਸੇ ਦੌਰਾਨ ਆਪਣੇ
ਸੰਬੰਧਿਤ ਖੇਤਰ ਦੀ ਪੜਾਈ ਕਰ ਉਸ ਵਿੱਚ ਚਲੇ ਜਾਂਦੇ ਹਨ। ਇਥੇ ਉਹਨਾਂ ਦਾ ਵਾਹ ਵੱਖ
ਵੱਖ ਵਰਗ ਦੇ ਲੋਕਾਂ ਨਾਲ ਪੈਂਦਾ ਹੈ ਜਿਨਾਂ ਨਾਲ ਗੱਲਬਾਤ ਕਰਕੇ ਬਹੁਤ ਸਾਰੀ
ਜਾਣਕਾਰੀ ਪ੍ਰਾਪਤ ਕਰਦੇ ਹਨ। ਇਹਨਾਂ ਰਾਹੀਂ ਹੀ ਧਰਮ,ਦੇਸ਼,ਸਭਿਆਚਾਰ ਦਾ ਅਦਾਨ
ਪ੍ਰਦਾਨ ਵੀ ਹੋ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਕੰਮ ਕਰਕੇ ਆਰਥਿਕ
ਪੱਖੋਂ ਥੋੜਾ ਸੁਖਾਲਾ ਹੋ ਜਾਈਦਾ ਹੈ ਅਤੇ ਨਾਲ ਨਾਲ ਤੁਸੀਂ ਹੋਰ ਖੇਤਰਾਂ ਲਈ ਕੰਮ ਵੀ
ਕਰ ਸਕਦੇ ਹੈ। ਇੰਨਾ ਕੰਮ ਕਰਨ ਬਦਲੇ ਉਸ ਦਾ ਬਹੁਤ ਸਾਰੀਆਂ ਸੰਸਥਾਵਾਂ ਨੇ ਮਾਣ
ਸਨਮਾਨ ਵੀ ਕੀਤਾ ਜਿਨਾਂ ਬਾਰੇ ਉਹ ਕਹਿੰਦਾ ਹੈ ਕਿ ਸਭ ਤੋਂ ਵੱਡਾ ਸਨਮਾਨ ਉਹਦਾ
ਲੋਕਾਂ ਵੱਲੋਂ ਕਬੂਲੇ ਜਾਣਾ ਹੀ ਸੀ ਫਿਰ ਵੀ ਕਲਾ ਭਵਨ ਚੰਡੀਗੜ੍ਹ ਵਿੱਚ ਪੰਜਾਬ
ਸੰਗੀਤ ਨਾਟਕ ਅਕੈਡਮੀ ਵੱਲੋਂ ਸ.ਗੁਰਸ਼ਰਨ ਸਿੰਘ ਅਤੇ ਸਵਰਗਵਾਸੀ ਡਾ.ਹਰਚਰਨ ਸਿੰਘ
ਹੋਰਾਂ ਵੱਲੋਂ ਸਹਿਤਕ ਅਤੇ ਸਭਿਾਚਾਰਿਕ ਸਰਗਰਮੀਆਂ ਬਦਲੇ ਮਿਲੇ ਸਨਮਾਨ ਨੂੰ ਉਹ ਅੱਜ
ਵੀ ਯਾਦ ਕਰਦਾ ਹੈ। ਉਸ ਨੂੰ ਹਿਮਾਚਲ ਅਤੇ ਹਰਿਆਣੇ ਦੀਆਂ ਐਗਰੀਕਲਚਰਲ ਐਸੋਸੀਏਸ਼ਨਾਂ
ਵੱਲੋਂ ਵਿਸੇਸ਼ ਤੌਰ ਤੇ ਸਨਮਾਨ ਦਿੱਤਾ ਗਿਆ। ਅਨੇਕਾਂ ਪਿੰਡਾਂ ਦੇ ਲੋਕਾਂ ਨੇ ਉਹਦੇ
ਕੰਮਾਂ ਨੂੰ ਮਾਨਤਾ ਦੇ ਪੰਚਾਇਤਾਂ ਰਾਹੀਂ ਉਸਦਾ ਸਨਮਾਨ ਕੀਤਾ। ਟੈਕਸੀ ਖੇਤਰ ਵਿੱਚ
ਕੰਮ ਕਰਦੇ ਵੀਰਾਂ ਲਈ ਉਹਦਾ ਕਹਿਣਾ ਹੈ ਕਿ ਸਰੀਰ ਨੂੰ ਪੂਰਾ ਅਰਾਮ ਦੇ ਕੇ ਉਨੀਂਦਰਾ
ਦੂਰ ਕਰਕੇ ਹੀ ਤੁਸੀਂ ਸੁਰੱਖਿਅਤ ਕੰਮ ਕਰ ਸਕਦੇ ਹੋ। ਇਸ ਮਕਸਦ ਲਈ ਕੋਈ ਨਸ਼ਾ ਆਦਿ
ਨਹੀਂ ਵਰਤਣਾ ਚਾਹੀਦਾ। ਉਸ ਨਾਲ ਕਿਸੇ ਵੀ ਕਿਸਮ ਦੀ ਗੱਲਬਾਤ ਲਈ 647-588-3982 ਤੇ
ਸੰਪਰਕ ਕੀਤਾ ਜਾ ਸਕਦਾ ਹੈ। ਉਸ ਨੂੰ ਕੀਤੇ ਕਾਰਜਾਂ ਬਾਰੇ ਬਣਾਈਆਂ ਵਿਉਂਤਾਂ ਬਾਰੇ
ਪੁੱਛਿਆ ਤਾਂ ਉਸ ਕਿਸੇ ਸ਼ਾਇਰ ਦੇ ਇਸ ਸ਼ੇਅਰ ਨਾਲ ਆਪਣੀ ਗੱਲ ਖਤਮ ਕੀਤੀ: 'ਮੈਂ ਅਕੇਲਾ
ਹੀ ਚਲਾ ਥਾ ਜਾਨਿਬੇ ਮੰਜ਼ਿਲ ਕੀ ਔਰ, ਲੋਗ ਸਾਥ ਆਤੇ ਗਏ ਔਰ ਕਾਫ਼ਲਾ ਬਨਤਾ ਗਿਆ।'
ਅਸੀਂ ਉਸ ਦੇ ਕੀਤੇ ਕਾਰਜਾਂ ਨੂੰ ਸਲਾਮ ਕਰਦੇ ਹੋਏ ਕਾਮਨਾ ਕਰਦੇ ਹਾਂ ਕਿ ਸ਼ਾਲਾ ਉਹ
ਆਪਣਾ ਨਾਂ ਅੰਬਰਾਂ ਤੇ ਲਿਖੇ।ਆਮੀਨ।
ਮਾਇਆ ਦੀ ਭੁੱਖ
ਕਾਮ, ਕ੍ਰੋਧ, ਲੋਭ, ਮੋਹ (ਮਾਇਆ) ਅਤੇ ਹੰਕਾਰ ਤੋਂ ਬਚਣ ਦੀ ਸਲਾਹ ਸਾਰੇ ਯੋਗੀ,
ਮਹਾਂਪੁਰਖ ਦਿੰਦੇ ਹਨ ਪਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਦਾ ਤਾਂ ਨਾਮ ਹੀ ਕੁਮਾਰੀ
ਮਾਇਆਵਤੀ ਹੈ ਲਿਹਾਜਾ ਉਹ ਕਿਵੇਂ ਮੋਹ ਮਾਇਆ ਤੋਂ ਦੂਰ ਹੋ ਸਕਦੀ ਹੈ। ਉੱਤਰ ਪ੍ਰਦੇਸ਼
ਵਿੱਚ ਬੀਤੇ ਦਿਨੀਂ ਪੀ ਡਬਲਿਊ ਡੀ ਵਿਭਾਗ ਦੇ ਇੱਕ ਐਕਸੀਅਨ ਦੀ ਇੱਕ ਵਿਧਾਇਕ ਵਲੋਂ
ਕੁੱਟ ਕੁੱਟ ਕੇ ਕੀਤੀ ਗਈ ਹੱਤਿਆ ਕਾਰਨ ਸਰਵਜਨ ਕਲਿਆਣ ਦਾ ਦਾਅਵਾ ਕਰਨ ਵਾਲੀ
ਮੁੱਖਮੰਤਰੀ ਮਾਇਆਵਤੀ ਅਤੇ ਉਹਨਾਂ ਦੀ ਬਹੁਜਨ ਸਮਾਜ ਪਾਰਟੀ ਦੋਸ਼ਾਂ ਦੇ ਘੇਰੇ ਹੇਠ ਆ
ਗਈ ਹੈ। ਇਸ ਐਕਸੀਅਨ ਮਨੋਜ ਗੁਪਤਾ ਦੀ ਹੱਤਿਆ ਨੂੰ ਰਾਜਨੀਤੀ ਵਿੱਚ ਤਾਕਤਵਰ ਲੋਕਾਂ
ਦੇ ਦਬਦਬੇ ਅਤੇ ਪੈਸੇ ਦੀ ਭੁੱਖ ਦਾ ਨਤੀਜਾ ਕਿਹਾ ਜਾ ਸਕਦਾ ਹੈ।ਉਂਝ ਤਾਂ ਤਾਜ
ਕਾਰੀਡੋਰ ਮਾਮਲੇ ਵਿੱਚ ਆਮਦਨ ਤੋਂ ਜਿਆਦਾ ਜਾਇਦਾਦ ਦੇ ਮਾਮਲੇ ਨੇ ਮਾਇਆਵਤੀ ਦੀ ਛਵੀ
ਪਹਿਲਾਂ ਵੀ ਕਾਫੀ ਖਰਾਬ ਕੀਤੀ ਹੈ, ਪਰ ਉੱਤਰ ਪ੍ਰਦੇਸ਼ ਵਿੱਚ ਪਿਛਲੀਆਂ ਵਿਧਾਨਸਭਾ
ਚੋਣਾਂ ਵਿੱਚ ਅਸਰਦਾਰ ਉੱਚੀ ਜਾਤੀ ਦੇ ਲੋਕਾਂ ਨੂੰ ਟਿਕਟਾਂ ਵੰਡ ਕੇ ਉਹਨਾਂ ਨੇ ਸੱਤਾ
ਤੇ ਕਬਜਾ ਕਰ ਲਿਆ ਅਤੇ ਉਦੋਂ ਇਹ ਲੱਗਣ ਲੱਗ ਪਿਆ ਸੀ ਕਿ ਪਿਛਲੇ ਤਜਰਬਿਆਂ ਤੋਂ
ਮਾਇਆਵਤੀ ਦਾ ਅਕਸ ਵੀ ਬਦਲਿਆ ਹੈ ਅਤੇ ਸ਼ਾਇਦ ਦਿੱਲੀ ਦੀ ਕੁਰਸੀ ਤੇ ਕਾਬਿਜ ਹੋਣ ਲਈ
ਉਹਨਾਂ ਨੇ ਆਪਣਾ ਅਕਸ ਤਬਦੀਲ ਕੀਤਾ ਹੈ ਅਤੇ ਸਾਫ ਸੁਥਰੀ ਰਾਜਨੀਤੀ ਦੇ ਰਾਹ ਤੇ ਚੱਲ
ਰਹੀ ਹੈ ਪਰ ਇਹ ਉਮੀਦ ਹੁਣ ਟੁੱਟਦੀ ਦਿਖਾਈ ਦੇ ਰਹੀ ਹੈ।ਇਸ ਵਾਰਦਾਤ ਨਾਲ ਸਬੰਧਤ
ਥਾਣੇ ਦੇ ਪੁਲੀਸ ਕਰਮਚਾਰੀਆਂ ਦੀ ਗੱਲ ਮੰਨੀ ਜਾਵੇ ਤਾਂ ਤੜਕੇ 3 ਵਜੇ ਬਸਪਾ ਵਿਧਾਇਕ
ਸ਼ੇਖਰ ਤਿਵਾੜੀ ਦਾ ਫੋਨ ਆਇਆ ਕਿ ਇੱਕ ਆਦਮੀ ਗੁੰਡਾਗਰਦੀ ਕਰ ਰਿਹਾ ਹੈ, ਉਸਦੇ ਖਿਲਾਫ
ਕਾਰਵਾਈ ਕਰੋ। ਇਸ ਤੋਂ ਅੱਧੇ ਘੰਟੇ ਬਾਅਦ ਤਿਵਾੜੀ ਆਪਣੇ ਦੋ ਸਮਰਥਕਾਂ ਮਨੋਜ ਤਿਆਗੀ
ਅਤੇ ਭਾਟੀਆ ਦੇ ਨਾਲ ਖੁਦ ਹੀ ਬੁਰੀ ਤਰ੍ਹਾਂ ਜਖਮੀ ਇਸ ਇੰਜਨੀਅਰ ਨੂੰ ਥਾਣੇ ਛੱਡੇ
ਗਏ। ਗੁਪਤਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਵਿਧਾਇਕ ਨੇ ਉਹਨਾਂ ਤੋਂ 50 ਲੱਖ
ਰੁਪਏ ਮੰਗੇ ਸਨ। ਆਉਂਦੀ 15 ਜਨਵਰੀ ਨੂੰ ਮਾਇਆਵਤੀ ਦਾ ਜਨਮਦਿਨ ਹੈ ਜਿਸਨੂੰ ਆਰਥਿਕ
ਸਹਿਯੋਗ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਉਹਨਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਹੈ।
ਲੋਕਸਭਾ ਚੋਣਾਂ ਸਿਰ ਤੇ ਹਨ ਅਤੇ ਮਾਇਆਵਤੀ ਚਾਹੁੰਦੀ ਹੈ ਕਿ ਉੱਤਰ ਪ੍ਰਦੇਸ਼ ਤੋਂ
ਇਲਾਵਾ ਹੋਰਨਾਂ ਸੂਬਿਆਂ ਵਿੱਚ ਬਸਪਾ ਚੋਣ ਲੜ ਕੇ ਕੁੱਝ ਸੀਟਾਂ ਕੱਢੇ ਤਾਂ ਜੋ ਕੇਂਦਰ
ਵਿੱਚ ਸੱਤਾ ਦੀ ਚਾਬੀ ਉਹਨਾਂ ਦੇ ਹੱਥ ਵਿੱਚ ਰਹੇ। ਵਿਰੋਧੀ ਪਾਰਟੀਆਂ ਦੇ ਆਗੂ ਤਾਂ
ਸਿੱਧੇ ਤੌਰ ਤੇ ਦੋਸ਼ ਲਗਾ ਰਹੇ ਹਨ ਕਿ ਮਾਇਆਵਤੀ ਨੇ 10 ਅਰਬ ਰੁਪਏ ਇਕੱਠੇ ਕਰਨ ਦਾ
ਟੀਚਾ ਮਿਥਿਆ ਹੈ ਜਿਸਨੂੰ ਪੂਰਾ ਕਰਨ ਲਈ ਉਹਨਾਂ ਦੇ ਮੰਤਰੀ, ਸੰਸਦ ਮੈਂਬਰ ਅਤੇ
ਵਿਧਾਇਕ ਪੂਰੇ ਜੋਰ ਸ਼ੋਰ ਨਾਲ ਲੱਗੇ ਹੋਏ ਹਨ।ਮਾਇਆਵਤੀ ਹਮੇਸ਼ਾਂ ਵਾਂਗ ਇਸ ਘਟਨਾ ਤੋਂ
ਆਪਣਾ ਪੱਲਾ ਝਾੜ ਰਹੀ ਹੈ। ਉਹਨਾਂ ਦੇ ਸਮਰਥਕ ਵੀ ਕਹਿ ਰਹੇ ਹਨ ਕਿ ਤਿਵਾੜੀ ਦੇ
ਖਿਲਾਫ ਆਈ ਪੀ ਸੀ ਦੀ ਧਾਰਾ 302 ਦੇ ਤਹਿਤ ਅਤੇ ਗੈਂਗਸਟਰ ਐਕਟ ਦੇ ਤਹਿਤ ਐਫ ਆਈ ਆਰ
ਦਰਜ ਕੀਤੀ ਗਈ ਹੈ ਪਰ ਸਵਾਲ ਇਹ ਉਠਦਾ ਹੈ ਕਿ ਉਹਨਾਂ ਨੂੰ ਟਿਕਟ ਕਿਸਨੇ ਦਿੱਤਾ ਅਤੇ
ਕੀ ਕਿਸੇ ਗਿਰੋਹ ਚਲਾਉਣ ਵਾਲੇ ਨੂੰ ਟਿਕਟ ਦੇ ਕੇ ਰਾਜਸੀ ਆਗੂ ਬਨਾਉਣ ਵਾਲਾ ਉਸਦੇ
ਕਾਰਨਾਮਿਆਂ ਲਈ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ। ਰਾਜ ਸਰਕਾਰ ਨੇ ਇੰਜਨੀਅਰ ਦੀ
ਪਤਨੀ ਨੂੰ 5 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਪਰ ਕੀ ਇਹ
ਕਦਮ ਸਰਕਾਰ ਦੇ ਮੱਥੇ ਤੇ ਲੱਗੇ ਇੰਨੇ ਵੱਡੇ ਕਲੰਕ ਨੂੰ ਮਿਟਾ ਸਕਣਗੇ। ਕਾਂਗਰਸ ਦੇ
ਨੌਜਵਾਨ ਆਗੂ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਉਹਨਾਂ ਦੇ ਬਾਡੀਗਾਰਡਾਂ ਤੋਂ ਡਰ ਕੇ
ਆਪਣੀ ਮਾਂ ਦੀ ਕੁੱਛੜ ਵਿੱਚ ਲੁਕਣ ਦਾ ਕਿੱਸਾ ਸੁਣਾਇਆ ਸੀ। ਮਨੋਜ ਗੁਪਤਾ ਹੱਤਿਆਕਾਂਡ
ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਹਾਲਾਤ ਕੁੱਝ ਅਜਿਹੇ ਹੀ ਹਨ।
ਭਾਰਤੀ ਲੋਕਤੰਤਰ ਤੇ ਮੰਡਰਾ ਰਹੇ ਇਸ ਗੰਭੀਰ ਖਤਰੇ ਨੂੰ ਕਾਬੂ ਕਮਰਨ ਲਈ ਜੇਕਰ ਤੁਰੰਤ
ਕਾਰਵਾਈ ਨਾ ਕੀਤੀ ਗਈ ਤਾਂ ਪੂਜ਼ਰਾ ਲੋਕਤੰਤਰ ਹੀ ਅਜਿਹੇ ਤਾਕਤਵਰ ਲੋਕਾਂ ਦੇ ਕਾਰਨ
ਆਪਣੀ ਮਾਂ ਦੀ ਕੁੱਛੜ ਲੱਭਣ ਲੱਗ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ।
ਢਿੱਲੇ ਟਮਾਟਰ ਸੂਪ ਚ ਤੇ ਕਾਣੇ ਬੈਂਗਣ ਪਕੌੜਿਆਂ"ਚ
ਡਾ ਅਮਰਜੀਤ ਟਾਂਡਾ (ਸਿਡਨੀ)
ਅਮਲੀਆ ਹੋਰ ਗੱਲਾਂ ਦੀਆਂ ਗੱਲਾਂ-ਬਈ ਖਾਣਾ ਪੀਣਾ ਤਾਂ ਅਸੀ ਖਾਈਦਾ ਜਾਣੀ ਸਾਡਾ ਹੀ
ਤਾਜਾ ਸੁੱਦ ਤੇ ਕਦੇ ਕੋਈ ਬੇਹੀ ਚੀਜ ਨੇੜੇ ਨਈ ਲਗਣ ਦਿਤੀ-ਤਾਂਹੀ ਪਜਾਬੀ ਗਾਂਅ ਵਧੂ
ਨੇ, ਕਦੇ ਵੀ ਪਿੱਛੇ ਨਈ ਹਟਦੇ- ਕੀ ਗੱਲ ਜੀ- -ਲੋਕ ਨਈ ਜੇ ਖਾਂਦੇ ਤਾਜਾ ਤੇ ਸੁੱਦ
-ਖਾਂਦੇ ਆ ਉਹ ਤਾਂ ਕਦੇ 2 ਹੀ ਖਾਂਦੇ ਆਂ-ਪਰ ਅਸੀ ਰੋਜ ਹੀ- -ਉਹ ਕਿਮੇਂ ਜੀ? -ਅਖੇ
ਉਹ ਕਿਮੇਂ ਜੀ? ਕੀ ਗੱਲ ਤੂੰ ਚੰਦ ਤੇ ਰੈਨਾ ਕਿ ਮਰੀਕਾ ਚ ਓਏ ਜਿੱਦਾਂ ਦਾ ਅਸੀਂ
ਤਾਜਾ ਤੇ ਸੁੱਦ ਖਾਂਦੇ ਆਂ ਓਦੀ ਤਾਂ ਰੀਸ ਹੀ ਹੈ ਨਈ, ਨਾਲੇ ਜੋ ਤੂੰ ਖਾਨਾਂ ਏਂ
ਤਾਜਾ ਤੇ ਸੁੱਦ ਉਹ ਵੀ ਮੈਂ ਜਾਣਦਾਂ ਆਂ-ਓਏ ਪਤੰਦਰਾ ਓਏ ਬੈਠ ਜਾ ਜਰਾ ਚੁੱਪ ਕਰਕੇ
ਐੰਮੇ ਨਾ ਮੈਥੋਂ ਸੁਣ ਲਵੀਂ- ਇੱਕ ਦਿਨ ਦਾਲ ਧਰ ਲਈ ਚੱਲ ਡੇੜ ਹਫਤਾ ਪਾਰ-ਜੇ ਖਰਾਬ
ਹੋਗਈ ਤਾਂ ਓਹਦੇ ਦਰਸਨ ਰੋਟੀਆਂ ਜਾਂ ਪਰੌਠਿਆਂ ਚ ਹੁੰਦੇ ਨੇ-ਜੇ ਕਿਤੇ ਲੱਸੀ ਜਾਂ
ਦਹੀਂ ਜੀ ਖਰਾਬ ਹੋ ਗਿਆ ਤਾਂ ਚੱਲ ਕੜ੍ਹੀ ਚ ਜਨਮ ਲੈ ਲੈਂਦਾ ਹੈ-ਓਏ ਇਹ ਆ ਸਾਡੇ
ਨੁਸਖੇ ਪਜਾਬੀ ઑਗਾਂਅ ਵਧੂਆਂ ਦੇ ਨੇ-ਨਾਲੇ ਅਸੀਂ ਤਾਂ ਕਿਸੇ ਚੀਜ ਦੀ ਮੁਕਤੀ ਕਰਨ ਹੀ
ਨਈ ਦਿੰਦੇ ਝੱਟ ਅਗਲਾ ਜਨਮ ਬਖਸ ਦੇਈਦਾ ਕਿ ਕਿਤੇ ਘੁੰਮਦਾ ਹੀ ਨਾ ਰਵੇ ਸਾਡੇ ਪਿੱਛੇ
2- -ਤੇ ਹੋਰ ਜੀ ਫਿਰ ਤਾਂ ਕੀ ਹੋਇਆ ਜੇ ਅਗਲੇ ਨੇ ਦਾਲ ਸਾਂਬ ਹੀ ਲਈ ਲੋੜ੍ਹਾ ਕੀ ਆ
ਗਿਆ- -ਓਏ ਭੜੂਆ ਲੋੜ੍ਹਾ ਕੀ ਆਉਣਾ ਆ ਹੋਰ ਸੁਣ ਜੇ ਆਟਾ ਖਰਾਬ ਹੋ ਜਾਏ ਤਾਂ ਖਮੀਰੇ
ਟਾਪੇ ਬਣਨਗੇ- ਜੇ ਕਿਤੇ ਅਚਾਰ ਖਰਾਬ ਹੋ ਜਾਵੇ ਜੋ ਨਿੱਤ ਹੀ ਹੁੰਦਾ ਹੈ ਤਾਂ ਧੋ ਕੇ
ਕੰਮ ਲੈ ਲਿਆ ਜਾਂਦਾ ਹੈ-ਸੁੱਟਣਾ ਨਈ ਚਾਈਦਾ-ਹੋਰ ਰਿਹਾ ਖੋਇਆ ਮਾਲ ਪਸੂਆਂ ਦੀ ਤੂੜੀ
ਚ, ਜਾਂ ਕੁੱਤੇ ਨੂੰ ਤਾਜਾ 2 ਮਿਲ ਜਾਂਦਾ ਹੈ ਜਾਂ ਫਿਰ ਕੋਈ ਭਿਖਾਰੀ ਸਾਦ ਸੰਤ ਹੈ
ਨਈ-ਚਲੋ ਪੁੰਨ ਹੀ ਸਈ- ਜੇ ਦੁੱਧ ਜੀ ਫਟ ਗਏ ਤਾਂ ਉਹ ਪਨੀਰ ਦੀ ਜੂਨ ਪੈ ਜਾਂਦੇ
ਹਨ-ਜਾਂ ਕਹੋ ਕਿ ਪਾ ਦਿੱਤੇ ਜਾਂਦੇ ਹਨ- ਜੇ ਬਰਿੱਡ ਨੂੰ ਉਲੀ ਮਾਈ ਆਣ ਲੱਗੇ ਤਾਂ
ਟੋਸਟਾਂ ਚ, ਜੇ ਹੋਰ ਸੜੇ ਬੇਹੇ ਸਬਜੀ ਦੇ ਭੰਡਾਰ ਹੋਣ ਤਾਂ ਉਹ ਪਕੌੜਿਆਂ ਚ ਆ ਅਵਤਾਰ
ਧਾਰਦੇ ਨੇ- ਓਦਾਂ ਅਸੀਂ ਤਾਜਾ ਤੇ ਸੁੱਦ ਹੀ ਖਾਂਦੇ ਆਂ ਜੇ ਕਿਤੇ ਘਰੋਂ ਕੁਕੱੜ ਨੂੰ
ਸਹੀਦ ਕਰਨਾ ਹੋਊ ਤਾਂ ਕਿਸੇ ਬੀਮਾਰ ਜੇਹੇ ਨੂੰ ਹੀ ਲੱਬਣਗੇ-ਨਈ ਤਾਂ 1 ਟੰਗ ਵਾਲੇ
ਨੂੰ ਜਾਂ ਅੱਖੋਂ ਕਾਣੇ ਨੂੰ-ਕੈਣਗੇ ਆ ਤੈਨੂੰ ਨਵੀ ਜੂਨ ਬਖਸਾਂ- ਸੁਕੀਆਂ ਰੋਟੀਆਂ
ਮਿੱਠੇ ਟੁਕੜਿਆਂ ਚ ਜਨਮ ਲੈ ਲੈਂਦੀਆਂ ਹਨ- -ਕਿਉਂ ਅਜੇ ਹੋਰ ਸੁਣਨੇ ਨੇ ਤਾਜਾ ਤੇ
ਸੁੱਦ ਖਾਣੇ- -ਓਦਾਂ ਤਾਂ ਕਾਫੀ ਲੈਟ ਪੈ ਗਈ ਹੈ ਪਰ ਜੇ ਅਜੇ ਕਸਰ ਹੈ ਤਾਂ ਕੱਡ
ਦਿਓ!! -ਲੈ ਸੁਣ ਫਿਰ ਢਿੱਲੇ ਜੇਹੇ ਟਮਾਟਰ ਸੂਪ ਚ ਆ ਜਗਦੇ ਨੇ, ਕਾਣੇ ਬੈਂਗਣ ਦਾ
ਜਾਂ ਪਕੌੜਿਆਂ ਚ ਜਾਂ ਫਿਰ ਭੜਥਾ ਵਦੀਆ ਬਣਾਈਦਾ ਹੈ-ਕਿਹੜਾ ਦੇਖਦਾ ਆ ਕਿ ਵਿਚ ਸੁੰਡ
ਜੀ ਮਹਾਰਾਜ ਨੇ ਕਿ ਲਸਣ ਪਿਆਜ ਦੀ ਤੁਰੀ-ਹੀ ਤੁਰੀ ਫਿਰਦੀ ਹੇ-ਅਖੇ-ਬੇਟਾਮਣਾਂ ਨਾਲ
ਲੱਦੇ ਕਾਹਨੂੰ ਸੁੱਟਣੇ ਆ, ਪੈਸੇ ਲੱਗੇ ਨੇ- ਜੇ ਗਾਜਰਾਂ ਜਰਾ ਢਿੱਲੀਆਂ ਪੈ ਜਾਣ ਤਾਂ
ਜੂਸ ਜਾਂ ਫਿਰ ਗਜਰੇਲਾ ਜੀ ਸਰੂਪ ਲੈ ਲੈਂਦੇ ਨੇ-ਜੇ ਕਦੇ ਕੋਈ ਜਲ ਦੀ ਰਾਣੀ ਮਛਲੀ
ਸਾਲ ਦੀ ਪਈ 2 ਕਹਿਣ ਲੱਗ ਜਾਵੇ ਕਿ ਮੈਂ ਫਰਿੱਜ ਚ ਹਾਂ ਤਾਂ ਪਕੌੜਿਆਂ ਦੀ ਭੇਟ ਚੜ੍ਹ
ਜਾਂਦੀ ਹੈ-ਏਦਾਂ ਹੀ ਵਦੀਆ 2 ਸੰਤਰੇ, ਕੇਲੇ ਚਿਤਰੀ ਆਲੇ ਤੇ ਅੰਗੂਰ ਜੀ -ਕਸਟਰਡ ਦੀ
ਭੇਟਾ ਚੜਦੇ ਨੇ-ਜਾਂ ਫਿਰ ਵਾਈਨ ਜਾਂ ਦਾਰੂ ਦੀ ਬੋਤਲ ਵੱਲ ਮੂੰਹ ਮੋੜ ਲੈਂਦੇ
ਨੇ-ਕਿਉਂਕਿ ਜਾਦਾ ਤਾਜੇ ਹੋਣ ਕਰਕੇ-ਮਾੜੀ ਮੋਟੀ ਖਟਾਸ ਵਾਲੀ ਵਸਤੂ ਤਾਂ ਅਸੀਂ ਜਾਇਕੇ
ਨਾਲ ਹੀ ਖਿੱਚ ਜਾਂਦੇ ਆਂ-ਲੱਡੂ ਤੇ ਕਈ ਹੋਰ ਮਿਠਾਈਆਂ ਉਲੀ੍ਹ ਵਾਲੀਆਂ ਤਾਂ ਕੋਈ
ਦੱਸੇ ਤਾਂ ਹੀ ਛੱਡੀਦੀਆਂ ਨਈ ਤਾਂ ਆਮ ਹੀ ਰਸਨਾਂ ਲੈਕ ਹੋ ਜਾਂਦੀਆਂ ਨੇ
ਤੀਜਾ ਮੋਰਚਾ
ਬਣਾਉਣ ਦੀ ਮੁੜ ਤਿਆਰੀ ਵਿੱਚ ਹਨ ਕਮਿਊਨਿਸਟ
ਹਰਮੇਲ ਸਿੰਘ
ਹਾਲ ਦੀਆਂ ਵਿਧਾਨਸਭਾ ਚੋਣਾਂ ਵਿੱਚ ਤਕੜੇ ਝਟਕੇ ਅਤੇ ਲੋਕਸਭਾ ਚੋਣਾਂ ਬਿਲਕੁਲ ਸਿਰ
ਤੇ ਹੋਣ ਨਾਲ ਇੱਕ ਵਾਰ ਫਿਰ ਕਾਂਗਰਸ ਦੀ ਅਗਵਾਈ ਹੇਠਲੀ ਯੂ ਪੀ ਏ ਅਤੇ ਭਾਜਪਾ ਦੀ
ਅਗਵਾਈ ਹੇਠਲੀ ਐਨ ਡੀ ਏ ਤੋਂ ਇਲਾਵਾ ਤੀਜਾ ਬਦਲ ਖੜ੍ਹਾ ਕਰਨ ਦੀਆਂ ਰਾਜਨੀਤਕ
ਗਤੀਵਿਧੀਆਂ ਤੇਜ ਹੋ ਗਈਆਂ ਹਨ। ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਇਸ ਵਿੱਚ ਕਾਮਯਾਬੀ
ਮਿਲੇਗੀ ਕਿਉਂਕਿ ਇਸ ਸਮੇਂ ਤੀਜੇ ਮੋਰਚੇ ਦਾ ਵਿਚਾਰ ਇੱਕ ਸੁਫਨੇ ਵਰਗਾ ਲੱਗ ਰਿਹਾ ਹੈ
ਕਿਉਂਕਿ ਹਾਲੇ ਤੱਕ ਇਹ ਕੋਈ ਵਿਸ਼ਵਾਸ਼ ਯੋਗ ਤਾਕਤ ਦੇ ਰੂਪ ਵਿੱਚ ਉਭਰ ਕੇ ਸਾਮ੍ਹਣੇ
ਨਹੀਂ ਆਇਆ ਹੈ। ਇਸ ਕੋਸ਼ਿਸ਼ ਵਿੱਚ ਮੂਹਰੇ ਲੱਗ ਕੇ ਕੰਮ ਕਰ ਰਹੀਆਂ ਕਮਿਊਨਿਸਟ
ਪਾਰਟੀਆਂ ਜੇਕਰ 2009 ਦੀਆਂ ਆਮ ਚੋਣਾਂ ਵਿੱਚ ਕਿੰਗ ਮੇਕਰ ਬਨਣਾ ਚਾਹੁੰਦੀਆਂ ਹਨ ਤਾਂ
ਉਹਨਾਂ ਨੂੰ ਚੋਣ ਤੋਂ ਬਾਅਦ ਸਹਿਯੋਗ ਦੇ ਬਦਲ ਨੂੰ ਖੁਲ੍ਹਾ ਰੱਖਣ ਦੇ ਨਾਲ ਨਾਲ ਛੇਤੀ
ਹੀ ਕੁੱਝ ਚੋਣ ਤੋਂ ਪਹਿਲਾਂ ਦੇ ਗਠਜੋੜ ਕਰਨ ਦੀ ਲੋੜ ਹੈ। ਆਖਰਕਾਰ ਤੀਜੇ ਮੋਰਚੇ ਦੀ
ਲੋੜ ਇਸ ਕਰਕੇ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਵਾਮਦਲਾਂ ਨੂੰ ਲੱਗਦਾ ਹੈ
ਕਿ ਭਾਜਪਾ ਅਤੇ ਕਾਂਗਰਸ ਤੋਂ ਲੋਕਾਂ ਦਾ ਮੋਹਭੰਗ ਹੋ ਗਿਆ ਹੈ। ਕਮਿਊਨਿਸਟਾਂ ਨੇ
ਪਿਛਲੀ ਵਾਰ ਵੀ ਯੂ ਪੀ ਏ ਨੂੰ ਸਹਿਯੋਗ ਦੇਣ ਦੇ ਬਾਵਜੂਦ ਇਹ ਸਪਸ਼ਟ ਕਰ ਦਿੱਤਾ ਸੀ ਕਿ
ਉਹਨਾਂ ਦਾ ਅੰਤਮ ਸੁਫਨਾ ਤੀਜੇ ਮੋਰਚੇ ਦਾ ਗਠਨ ਹੈ। ਉਹ ਦ੍ਰਿੜ੍ਹ ਹਨ ਕਿਉਂਕਿ 1989
ਵਿੱਚ ਵੀ ਪੀ ਸਿੰਘ ਦੀ ਅਗਵਾਈ ਵਿੱਚ ਨੈਸ਼ਨਲ ਫਰੰਟ ਸਰਕਾਰ ਦਾ ਗਠਨ ਵਾਮਦਲਾਂ ਅਤੇ
ਭਾਜਪਾ ਦੇ ਸਮਰਥਨ ਨਾਲ ਹੋਇਆ ਸੀ। 1996 ਵਿੱਚ ਯੁਨਾਇਟਿਡ ਫਰੰਟ ਦੀ ਸਰਕਾਰ ਕਾਂਗਰਸ
ਦੇ ਸਮਰਥਨ ਨਾਲ ਹੋਂਦ ਵਿੱਚ ਆਈ। ਦੋਹਾਂ ਹੀ ਵਾਰ ਖੇਤਰੀ ਪਾਰਟੀਆਂ ਦਾ ਦਬਦਬਾ ਰਿਹਾ।
2009 ਵਿੱਚ ਜੇਕਰ ਤੀਜਾ ਮੋਰਚਾ ਸੀਟਾਂ ਦਾ ਪ੍ਰਭਾਵੀ ਆਂਕੜਾ ਹਾਸਿਲ ਕਰਨ ਵਿੱਚ ਸਫਲ
ਰਹਿੰਦਾ ਹੈ ਤਾਂ ਸੰਭਾਵਨਾ ਹੈ ਕਿ ਦੋਹਾਂ ਵਿੱਚੋਂ ਕੋਈ ਵੀ ਵੱਡਾ ਦਲ ਇਸ ਮੋਰਚੇ ਦਾ
ਸਮਰਥਨ ਕਰੇ। ਇਹੀ ਇਸ ਖੇਡ ਦੀ ਯੋਜਨਾ ਪ੍ਰਤੀਤ ਹੁੰਦੀ ਹੈ।ਕੁੱਝ ਸਮਾਂ ਪਹਿਲਾਂ ਯੂ
ਐਨ ਪੀ ਏ ਦਾ ਗਠਨ ਵੀ ਜਿਆਦਾ ਸਮਾਂ ਨਹੀਂ ਚੱਲ ਪਾਇਆ ਸੀ ਕਿਉਂਕਿ ਇਸਦੇ ਪ੍ਰਧਾਨ
ਮੁਲਾਇਮ ਸਿੰਘ ਯਾਦਵ ਨੇ ਖੁਦ ਹੀ ਮੋਰਚੇ ਨੂੰ ਛੱਡ ਦਿੱਤਾ ਸੀ ਅਤੇ ਇੰਡੀਅਨ ਨੈਸ਼ਨਲ
ਲੋਕ ਦਲ ਅਤੇ ਅਸਮ ਗਣ ਪਰਿਸ਼ਦ ਵਰਗੀਆਂ ਹੋਰ ਪਾਰਟੀਆਂ ਨੇ ਵੀ ਆਪਣੀ ਵਫਾਦਾਰੀ ਵਾਪਿਸ
ਐਨ ਡੀ ਏ ਦੇ ਸਪੁਰਦ ਕਰ ਦਿੱਤੀ ਸੀ। ਤੇਲਗੂ ਦੇਸ਼ਮ ਪਾਰਟੀ ਸੁਪ੍ਰੀਮੋ ਚੰਦਰਬਾਬੂ
ਨਾਇਡੂ ਦੇ ਸਮਰਥਨ ਨਾਲ ਇੱਕ ਵਾਰ ਫਿਰ ਕਮਿਊਨਿਸਟ ਨਵਾਂ ਬਦਲ ਬਨਾਉਣ ਲਈ ਉਤਸ਼ਾਹਿਤ
ਹਨ। ਤੀਜੇ ਮੋਰਚੇ ਦੀਆਂ ਦੋ ਚਰਨਾਂ ਦੀ ਰਣਨੀਤੀ ਦੀ ਤਿਆਰੀ ਹੈ। ਪਹਿਲਾਂ ਤਾਂ ਚੋਣ
ਤੋਂ ਪਹਿਲਾਂ ਦਾ ਗਠਜੋੜ ਅਤੇ ਦੂਜੀ ਚੋਣ ਤੋਂ ਬਾਅਦ ਦਾ ਗਠਜੋੜ। ਵਕਤ ਦਾ ਤਕਾਜਾ ਤਾਂ
ਇਹ ਹੈ ਕਿ ਕਮਿਊਨਿਸਟ ਪਹਿਲਾਂ ਕਮਜੋਰ ਆਧਾਰ ਵਾਲੇ ਦੱਖਣ ਵਿੱਚ ਦਾਖਿਲ ਹੁੰਦੇ ਹੋਏ
ਕੁੱਝ ਚੋਣ ਤੋਂ ਪਹਿਲਾਂ ਦੇ ਗਠਜੋੜ ਕਰਨ। ਗਠਜੋੜ ਦੇ ਇਸ ਯੁਗ ਵਿੱਚ ਸ਼ਕਤੀਸ਼ਾਲੀ
ਖੇਤਰੀ ਪਾਰਟੀਆਂ ਦਾ ਗਠਜੋੜ ਹੀ ਦੋਹਾਂ ਲਈ ਫਾਇਦੇਮੰਦ ਸਾਬਿਤ ਹੋ ਸਕੇਗਾ। ਆਂਧਰਾ
ਪ੍ਰਦੇਸ਼ ਵਿੱਚ ਤੇਲਗੂ ਦੇਸ਼ਮ ਪਾਰਟੀ ਨਵੇਂ ਮੋਰਚੇ ਦੀ ਪ੍ਰਮੁੱਖ ਤਾਕਤ ਹੋਵੇਗੀ ਅਤੇ
ਇਸਦੇ ਪ੍ਰਧਾਨ ਚੰਦਰਬਾਬੂ ਨਾਇਡੂ ਇਸਦੇ ਪੁਰਾਣੇ ਸਹਿਯੋਗੀ ਵੀ ਰਹੇ ਹਨ। ਨੈਸ਼ਨਲ ਫਰੰਟ
ਅਤੇ ਯੂਨਾਇਟਿਡ ਫ੍ਰੰਟ ਦੀ ਸਰਕਾਰ ਦੇ ਦੌਰਾਨ ਉਹਨਾਂ ਨੇ ਕੇਂਦਰ ਦੀ ਸੱਤਾ ਦਾ ਸਵਾਦ
ਵੀ ਚਖਿਆ ਹੋਇਆ ਹੈ। ਇਹ ਚੰਦਰਬਾਬੂ ਹੀ ਹਨ ਜੋ ਦੂਜੇ ਨੇਤਾ ਨਾਲ ਗੱਲ ਕਰ ਰਹੇ ਹਨ
ਅਤੇ ਸਾਮ੍ਹਣੇ ਆਏ ਬਿਨਾਂ ਦੂਜਿਆਂ ਨੂੰ ਨਾਲ ਜੋੜਣ ਵਿੱਚ ਉਹਨਾਂ ਦੀ ਵਰਤੋਂ ਕੀਤੀ ਜਾ
ਰਹੀ ਹੈ। ਤੇਦੇਪਾ ਲਈ ਇਹ ਕਰੋ ਜਾਂ ਮਰੋ ਦੀ ਸਥਿਤੀ ਹੋਵੇਗਾ ਕਿਉਂਕਿ ਆਂਧਰਾ ਪ੍ਰਦੇਸ਼
ਦੀਆਂ ਚੋਣਾਂ ਵੀ ਇਸਦੇ ਨਾਲ ਹੀ ਹੋਣਗੀਆਂ। ਪਿਛਲੇ ਪੰਜ ਸਾਲਾਂ ਤੋਂ ਉਹਨਾਂ ਦੀ
ਪਾਰਟੀ ਸੱਤਾ ਤੋਂ ਬਾਹਰ ਹੈ।ਤਮਿਲਨਾਡੂ ਵਿੱਚ ਪਿਛਲੀਆਂ ਵਿਧਾਨਸਭਾ ਚੋਣਾਂ ਅਤੇ 2004
ਦੀਆਂ ਲੋਕਸਭਾ ਚੋਣਾਂ ਵਿੱਚ ਆਪਣੀ ਸ਼ਰਮਨਾਕ ਹਾਰ ਦੀ ਚੋਟ ਸਹਿਲਾ ਰਿਹਾ ਆਲ ਇੰਡੀਆ
ਅੰਨਾ ਦ੍ਰਵਿੜ ਮੁਨੇਤਰ ਕਸ਼ਗਮ ਦੂਜੀ ਵੱਡੀ ਪਾਰਟੀ ਹੈ ਜਿਸਦੇ ਫਿਰ ਤੋਂ ਉਭਰਨ ਦੇ
ਸੰਕੇਤ ਹਨ। ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਅਤੇ ਮਾਰਕਸਵਾਦੀ ਕਮਿਊਨਿਸਟ
ਪਾਰਟੀ (ਸੀ ਪੀ ਐਮ) ਨੇ ਅੰਨਾਦ੍ਰਮੁਕ ਦੇ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਦਾ ਐਲਾਨ
ਕਰਕੇ ਜੈਲਲਿਤਾ ਨਾਲ ਗਠਜੋੜ ਦੀ ਹੋੜ ਵਿੱਚ ਜੁਟੀ ਭਾਜਪਾ ਨੂੰ ਚੌਂਕਾ ਦਿੱਤਾ ਸੀ।
ਅੰਨਾਦ੍ਰਮੁਕ ਲਈ ਇਹ ਸੀਟਾਂ ਦੇ ਅੰਕਗਣਿਤ ਵਿੱਚ ਸੁਧਾਰ ਅਤੇ ਧਰਮ ਨਿਰਪੇਖ ਤਮਗਾ
ਹਾਸਿਲ ਕਰਨ ਲਈ ਵਧੀਆ ਮੌਕਾ ਹੋਵੇਗਾ। ਤਮਿਲਨਾਡੂ ਵਿੱਚ ਇਸ ਵਾਰ ਲੋਕਸਭਾ ਚੋਣਾਂ
ਵਿੱਚ ਅੰਨਾਦ੍ਰਮੁਕ ਦੇ ਬਿਹਤਰ ਪ੍ਰਦਰਸ਼ਨ ਦੀ ਭਵਿੱਖਬਾਣੀ ਨਾਲ ਜੈਲਲਿਤਾ ਉਤਸ਼ਾਹਤ ਹਨ
ਕਿਉਂਕਿ ਮਤਦਾਤਾ ਵਾਰੀ ਵਾਰੀ ਦੋਹਾਂ ਦ੍ਰਵਿੜ ਪਾਰਟੀਆਂ ਦ੍ਰਮੁਕ ਅਤੇ ਅੰਨਾਦ੍ਰਮੁਕ
ਨੂੰ ਮੌਕਾ ਦਿੰਦੇ ਹਨ।ਕਰਨਾਟਕ ਵਿੱਚ ਸਾਬਕਾ ਪ੍ਰਧਾਨਮੰਤਰੀ ਦੇਵਗੌੜਾ ਨਵੇਂ ਮੋਰਚੇ
ਦੇ ਮੁੱਖ ਆਧਾਰ ਹਨ। ਉਹਨਾਂ ਦੇ ਪੁੱਤਰ ਕੁਮਾਰਸਵਾਮੀ ਤਿੰਨ ਸਾਲ ਤੱਕ ਪ੍ਰਦੇਸ਼ ਦੇ
ਮੁੱਖਮੰਤਰੀ ਰਹੇ ਹਨ। ਦੇਵਗੌੜਾ ਦਾ ਜਨਤਾ ਦਲ ਸੈਕੁਲਰ ਜਾਤੀ ਦੇ ਵੋਟਾਂ ਤੇ ਨਿਰਭਰ
ਹੈ ਅਤੇਸੀਟਾਂ ਦੇ ਗਣਿਤ ਵਿੱਚ ਵਿਸ਼ਵਾਸ਼ ਕਰਦਾ ਹੈ। ਪ੍ਰਧਾਨਮੰਤਰੀ ਦੇ ਅਹੁਦੇ ਦੀ
ਤੀਵਰ ਚਾਹਣਾ ਦੇ ਬਾਵਜੂਦ ਦੇਵਗੌੜਾ ਨੇ ਪਹਿਲਾਂ ਹੀ ਮਾਇਆਵਤੀ ਦੇ ਪ੍ਰਧਾਨਮੰਤਰੀ
ਅਹੁਦੇ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ। ਦੇਵਗੌੜਾ ਦੇ ਜੈਲਲਿਤਾ ਨਾਲ ਚੰਗੇ ਸਬੰਧ
ਹਨ। ਕੇਰਲ ਵੱਚ ਮਾਕਪਾ ਮਜਬੂਤ ਸਥਿਤੀ ਵਿੱਚ ਹੈ ਹਾਲਾਂਕਿ ਉਹ ਲੋਕਸਭਾ ਚੋਣਾਂ ਲਈ
ਚਿੰਤਤ ਹੈ। ਕੇਰਲ ਦੀ ਹਰ ਚੋਣ ਵਿੱਚ ਲੋਕਤਾਂਤਰਿਕ ਮੋਰਚਾ ਅਤੇ ਸੰਯੁਕਤ ਲੋਕਤਾਂਤਰਿਕ
ਮੋਰਚਾ ਵਿਚਾਲੇ ਚੋਣ ਹੁੰਦੀ ਹੈ। ਇਸ ਵਾਰ ਯੂ ਡੀ ਐਫ ਦੀ ਵਾਰੀ ਹੈ। ਹਾਲਾਂਕਿ
ਕਾਮਰੇਡਾਂ ਦਾ ਅਸਲ ਅਨੁਮਾਨ ਇਹ ਹੈ ਕਿ ਉਹਨਾਂ ਨੂੰ ਕੁੱਝ ਸੀਟਾਂ ਦਾ ਨੁਕਸਾਨ ਹੋ
ਸਕਦਾ ਹੈ, ਪਰ ਪ੍ਰਦਰਸ਼ਨ ਬਹੁਤ ਬੁਰਾ ਨਹੀਂ ਹੋਵੇਗਾ। ਚੋਣਾਂ ਉਪਰੰਤ ਗਠਜੋੜ ਦੇ ਬਦਲ
ਲਈ ਵੀ ਕੋਸ਼ਿਸ਼ਾਂ ਨਾਲ ਨਾਲ ਹੀ ਚੱਲ ਰਹੀਆਂ ਹਨ। ਇਹਨਾਂ ਵਿੱਚ ਬਸਪਾ ਪ੍ਰਮੁੱਖ ਹੈ।
ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਨੇ ਕਾਂਗਰਸ ਨਾਲ ਗਠਜੋੜ ਕਰਨ ਲਈ ਜਿਵੇਂ
ਹੀ ਯੂ ਐਨ ਪੀ ਏ ਦਾ ਸਾਥ ਛੱਡਿਆ, ਕਾਮਰੇਡਾਂ ਨੇ ਤੁਰੰਤ ਮਾਇਆਵਤੀ ਨੂੰ ਆਪਣੇ ਪਾਲੇ
ਵਿੱਚ ਕਰ ਲਿਆ। ਉਹਨਾਂ ਨੇ ਮਾਇਆਵਤੀ ਨੂੰ ਅਗਲੇ ਪ੍ਰਧਾਨਮੰਤਰੀ ਅਹੁਦੇ ਦੀ ਉਮੀਦਵਾਰ
ਦੇ ਤੌਰ ਤੇ ਪੇਸ਼ ਵੀ ਕੀਤਾ ਹੈ। ਮਾਇਅਵਤੀ ਨੂੰ ਪ੍ਰਧਾਨਮੰਤਰੀ ਬਨਾਉਣ ਵਿੱਚ ਉਹਨਾਂ
ਨੂੰ ਕੋਈ ਝਿਜਕ ਨਹੀਂ ਹੈ ਅਤੇ ਉਹ ਸਾਰੀਆਂ 80 ਸੀਟਾਂ ਤੇ ਬਸਪਾ ਦੇ ਉਮੀਦਵਾਰ ਖੜ੍ਹਾ
ਕਰਨਾ ਚਾਹੁੰਦੀ ਹੈ ਤਾਂ ਕਿ ਉਹਨਾਂ ਦੀ ਪਾਰਟੀ ਨੂੰ ਜਿਆਦਾ ਤੋਂ ਜਿਆਦਾ ਲਾਭ ਮਿਲ
ਸਕੇ। ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਹਾਲ ਹੀ ਵਿੱਚ
ਵਿਧਾਨਸਭਾ ਚੋਣਾਂ ਵਿੱਚ ਬਸਪਾ ਦੇ ਬੇਹਤਰੀਨ ਪ੍ਰਦਰਸ਼ਨ ਨੇ ਉਹਨਾਂ ਨੂੰ ਉਤਸ਼ਾਹਿਤ
ਕੀਤਾ ਹੈ ਜਿੱਥੇ ਨਾ ਸਿਰਫ ਉਹਨਾਂ ਦੀ ਪਾਰਟੀ ਨੇ ਕੁੱਝ ਸੀਟਾਂ ਹਾਸਿਲ ਕੀਤੀਆਂ ਹਨ
ਬਲਕਿ ਵੋਟਾਂ ਦੀ ਹਿੱਸੇਦਾਰੀ ਵਿੱਚ ਵੀ ਵਾਧਾ ਕੀਤਾ ਹੈ। ਕਮਿਊਨਿਸਟ ਪਾਰਟੀਆਂ ਨੂੰ
ਹੁਣ ਅਹਿਸਾਸ ਹੋ ਗਿਆ ਹੈ ਕਿ ਉਹਨਾਂ ਦਾ ਬਸਪਾ ਦੇ ਨਾਲ ਚੋਣਾਂ ਤੋਂ ਬਾਅਦ ਵੀ ਗਠਜੋੜ
ਹੋ ਸਕਦਾ ਹੈ ਅਤੇ ਫਿਲਹਾਲ ਉਹਨਾਂ ਨੇ ਇਸ ਤੱਥ ਨੂੰ ਸਵੀਕਾਰ ਕਰ ਲਿਆ ਹੈ।ਅਜਿਹੀਆਂ
ਕਿਹੜੀਆਂ ਪਾਰਟੀਆਂ ਹਨ ਜੋ ਤੀਜੇ ਮੋਰਚੇ ਵਿੱਚ ਸ਼ਾਮਿਲ ਹੋ ਸਕਦੇ ਹਨ। ਮਾਕਪਾ ਦੇ
ਜਨਰਲ ਸਕੱਤਰ ਪ੍ਰਕਾਸ਼ ਕਰਾਤ ਦੀ ਇਸ ਹਫਤੇ ਅਸਮ ਵਿੱਚ ਖੇਤਰੀ ਪਾਰਟੀਆਂ ਨਾਲ ਕੀਤੀ ਗਈ
ਮੀਟਿੰਗ ਜਾਹਿਰ ਕਰਦੀ ਹੈ ਕਿ ਕਮਿਊਨਿਸਟਾਂ ਨੇ ਐਨ ਡੀ ਏ ਦੇ ਕੁੱਝ ਸਹਿਯੋਗੀ
ਪਾਰਟੀਆਂ ਨੂੰ ਲੁਭਾਉਣ ਦੀ ਉਮੀਦ ਛੱਡੀ ਨਹੀਂ ਹੈ। ਰਾਲੋਦ, ਨੈਸ਼ਨਲ ਕਾਨਫਰੰਸ ਅਤੇ
ਤੇਲੰਗਾਨਾ ਰਾਸ਼ਟਰ ਸੰਮਤੀ ਵਰਗੀਆਂ ਕੁੱਝ ਪਾਰਟੀਆਂ ਨੇ ਆਪਣੇ ਬਦਲ ਖੁਲ੍ਹੇ ਰੱਖੇ ਹੋਏ
ਹਨ। ਸਾਰੀਆਂ ਰਾਜਨੀਤਕ ਪਾਰਟੀਆਂ ਚੋਣ ਦੀ ਮਿਤੀ ਦੇ ਐਲਾਨ ਦਾ ਇੰਤਜਾਰ ਕਰ ਰਹੀਆਂ ਹਨ
ਅਤੇ ਹਰੇਕ ਨੇ ਆਪਣੇ ਬਦਲ ਖੁਲ੍ਹੇ ਰੱਖੇ ਹੋਏ ਹਨ। ਇਸ ਲਈ ਨਵੇਂ ਮੋਰਚੇ ਦੀ ਸਫਲਤਾ
ਉਸਨੂੰ ਹਾਸਿਲ ਸੀਟਾਂ ਦੀ ਗਿਣਤੀ ਹੋਵੇਗੀ ਅਤੇ ਜੇਕਰ ਉਹ ਤਾਕਤਰ ਬਣ ਕੇ ਉਭਰਿਆ ਤਾਂ
ਦੋਵੇਂ ਰਾਸ਼ਟਰੀ ਪਾਰਟੀਆਂ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ।
ਪਾਕਿਸਤਾਨ ਦੀ ਧਰਤੀ ਤੋਂ ਹੋਰ ਅੱਤਵਾਦੀ ਹਮਲੇ ਤੋਂ ਬਚਣ ਲਈ ਉਪਰਾਲੇ ਦੀ ਲੋੜ
ਰਮਨਜੀਤ
ਭਾਰਤ ਵਿੱਚ ਅੱਤਵਾਦੀ ਕਾਫੀ ਗਿਣਤੀ ਵਿੱਚ ਹਨ ਪਰ ਸਭ ਤੋਂ ਵੱਧ ਖਤਰਾ ਪਾਕਿਸਤਾਨ ਦੇ
ਉਹਨਾਂ ਗਰੁੱਪਾਂ ਤੋਂ ਹੈ ਜਿਨ੍ਹਾਂ ਨੂੰ ਪਾਕਿ ਕੇਂਦਰਿਤਵਿਸ਼ਵ ਜਿਹਾਦੀ ਨੈਟਵਰਕ ਤੋਂ
ਸਿੱਧੀ ਮਦਦ ਹਾਸਿਲ ਹੈ। ਜਿਹਾਦੀ ਸੰਸਕ੍ਰਿਤੀ ਭਾਰਤ ਵਿੱਚ ਖਤਰਨਾਕ ਹੱਦ ਤਕ ਫੈਲ ਰਹੀ
ਹੈ। ਇਸ ਵਿੱਚ ਕੋਈ ਸ਼ਕ ਨਹੀਂ ਹੈ ਕਿ 26 ਨਵੰਬਰ ਨੂੰ ਮੁੰਬਈ ਤੇ ਹੋਏ ਹਮਲੇ ਲਈ
ਜਿਹਾਦੀ ਮਾਸਟਰਮਾਈਂਡ ਅਤੇ ਉਹਨਾਂ ਦੇ ਸਹਿਯੋਗੀ ਜਿੰਮੇਵਾਰ ਹਨ ਜੋ ਭਾਰਤ ਨੂੰ ਅਸਥਿਰ
ਬਨਾਉਣਾ ਚਾਹੁੰਦੇ ਹਨ। ਭਾਰਤ ਦੋ ਦਹਾਕਿਆਂ ਤੋਂ ਵੀ ਜਿਆਦਾ ਸਮੇਂ ਤੋਂ ਅਲ ਕਾਇਦਾ
ਅਤੇ ਜਿਹਾਦੀ ਅੰਦੋਲਨ ਦੇ ਨਿਸ਼ਾਨੇ ਤੇ ਰਿਹਾ ਹੈ। ਓਸਾਮਾ ਬਿਨ ਲਾਦੇਨ ਅਤੇ ਉਸਦੇ
ਸਹਿਯੋਗੀ ਅਇਮਾਨ ਅਲ ਜਵਾਹਰੀ ਨੇ ਕਈ ਵਾਰ ਇਸਲਾਮੀ ਜਗਤ ਦੇ ਖਿਲਾਫ ਮਸਹੀਦੀ-ਯਹੂਦੀ
ਹਿੰਦੂ ਸਾਜਿਸ਼ ਵਿੱਚ ਭਾਰਤ ਦੇ ਸ਼ਾਮਿਲ ਹੋਣ ਦਾ ਉਲੇਖ ਕੀਤਾ ਹੈ। 2002 ਵਿੱਚ ਅਲ
ਕਾਇਦਾ ਦੇ ਨਾਲ ਕੰਮ ਕਰਨ ਵਾਲੇ ਲਸ਼ਕਰ ਏ ਤੋਇਬਾ ਉੱਤੇ ਪਾਕਿਸਤਾਨ ਨੇ ਰੋਕ ਲਗਾ
ਦਿੱਤੀ ਸੀ ਪਰ ਜਮਾਤ ਉਦ ਦਾਵਾ ਆਦਿ ਕਈ ਹੋਰਨਾਂ ਨਾਮਾਂ ਨਾਲ ਇਹ ਸੰਗਠਨ ਹੁਣੇ ਵੀ
ਆਪਣੀਆਂ ਗਤੀਵਿਧੀਆਂ ਸੰਚਾਲਿਤ ਕਰ ਰਿਹਾ ਹੈ। ਸਿਰਫ ਕਸ਼ਮੀਰ ਹੀ ਨਹੀਂ ਬਲਕਿ ਸਮੁੱਚੇ
ਦੱਖਣ ਅਤੇ ਮੱਧ ਏਸ਼ੀਆ ਨੂੰ ਮੁਸਲਿਮ ਰਾਸ਼ਟਰ ਬਨਾਉਣਾ ਇਸਦਾ ਉਦੇਸ਼ ਹੈ। ਇਸਦੇ ਵਰਕਰਾਂ
ਨੇ ਅਲ ਕਾਇਦਾ ਤੋਂ ਇਲਾਵਾ ਅਫਗਾਨਿਸਤਾਨ ਵਿੱਚ ਤਾਲਿਬਾਨ ਨਾਲ ਕਾਫੀ ਨੇੜਤਾ ਨਾਲ ਕੰਮ
ਕੀਤਾ ਹੈ। ਆਈ ਐਸ ਆਈ ਨਾਲ ਇਸਦੇ ਨੇੜਲੇ ਸਬੰਧਾਂ ਤੋਂ ਵੀ ਸਾਰੇ ਵਾਕਫ ਹਨ। 9/11
ਤੋਂ ਬਾਅਦ ਅਲ ਕਾਇਦਾ ਦੇ ਕਈ ਮੁੱਖ ਸੰਚਾਲਕ ਪਾਕਿਸਤਾਨ ਵਿੱਚ ਲਸ਼ਕਰ ਏ ਤੋਇਬਾ ਦੇ
ਸੁਰੱਖਿਅਤ ਟਿਕਾਣਿਆਂ ਤੋਂ ਫੜੇ ਗਏ ਹਨ। ਮੁੰਬਈ ਹਮਲਿਆਂ ਤੋਂ ਬਾਅਦ ਸਮੁੱਚੇ
ਅੰਤਰਰਾਸ਼ਟਰੀ ਸਮੁਦਾਏ ਨੇ ਇਹਨਾਂ ਸੰਗਠਨਾਂ ਤੇ ਰੋਕ ਲਗਾਉਣ ਲਈ ਪਾਕਿਸਤਾਨ ਤੇ ਦਬਾਓ
ਬਣਾਇਆ ਪਰ ਪਾਕਿਸਤਾਨ ਨੇ ਇਸ ਸਬੰਧ ਵਿੱਚ ਕੋਈ ਕੋਸ਼ਿਸ਼ ਨਹੀਂ ਕੀਤੀ। ਸੰਯੁਕਤ ਰਾਸ਼ਟਰ
ਦੇ ਜਮਾਤ ਉਦ ਦਾਵਾ ਤੇ ਰੋਕ ਲਗਾਉਣ ਦੇ ਬਾਵਜੂਦ ਪਾਕਸਤਾਨ ਵਿੱਚ ਇਸਦੀਆਂ ਗਤੀਵਿਧੀਆਂ
ਬਿਨਾਂ ਰੋਕ-ਟੋਕ ਦੇ ਜਾਰੀ ਰਹੀਆਂ। ਹੋਰ ਤਾਂ ਹੋਰ ਉਹ ਤਾਂ ਸੰਯੁਕਤ ਰਾਸ਼ਟਰ ਦੀ ਰੋਕ
ਦੇ ਖਿਲਾਫ ਅਦਾਲਤ ਵਿੱਚ ਇਸਨੂੰ ਚੁਣੌਤੀ ਦੇਣ ਲਈ ਵੀ ਪਹੁੰਚ ਗਿਆ। ਪਾਕਿਸਤਾਨ ਨੇ
ਮੁੰਬਈ ਹਮਲੇ ਵਿੱਚ ਪਾਕਿਸਤਾਨੀ ਨਾਗਰਿਕਾਂ ਦੇ ਸ਼ਾਮਿਲ ਹੋਣ ਦੇ ਸਾਰੇ ਸਬੂਤਾਂ ਨੂੰ
ਅਣਦੇਖਿਆਂ ਕਰ ਦਿੱਤਾ ਅਤੇ ਇਸ ਵਿੱਚ ਕਿਸੇ ਵੀ ਪਾਕਿਸਤਾਨੀ ਨਾਗਰਿਕ ਦੇ ਸ਼ਾਮਿਲ ਨਾ
ਹੋਣ ਦੀ ਗੱਲ ਕਹਿ ਕੇ ਪੁਖਤਾ ਸਬੂਤ ਦੇਣ ਦਾ ਰਾਗ ਅਲਾਪਦਾ ਰਿਹਾ। ਹਮਲੇ ਵਿੱਚ
ਗ੍ਰਿਫਤਾਰ ਅੱਤਵਾਦੀ ਕਸਾਬ ਦੇ ਪਾਕਿਸਤਾਨੀ ਹੋਣ ਦੀ ਗੱਲ ਤੇ ਵੀ ਪਾਕਿਸਤਾਨੀ ਆਗੂਆਂ
ਨੇ ਵੱਖੋ ਵੱਖਰੀ ਜਬਾਨ ਬੋਲੀ। ਇੱਕ ਵਾਰ ਤਾਂ ਉਹਨਾਂ ਨੇ ਉਸਨੂੰ ਆਪਣਾ ਨਾਗਰਿਕ ਮੰਨ
ਲਿਆ ਪਰ ਹੁਣ ਉਹ ਕਹਿੰਦੇ ਹਨ ਕਿ ਕਸਾਬ ਪਾਕਿਸਤਾਨੀ ਨਾਗਰਿਕ ਨਹੀਂ ਹੈ। ਇਸਦਾ ਮਤਲਬ
ਇਹ ਹੈ ਕਿ ਪੁਖਤਾ ਅਤੇ ਸਪਸ਼ਟ ਸਬੂਤ ਉਪਲਬਧ ਕਰਵਾਉਣ ਦੇ ਬਾਵਜੂਦ ਪਾਕਿਸਤਾਨ ਜਿਹਾਦੀ
ਸੰਗਠਨਾਂ ਨੂੰ ਸਮਰਥਨ ਦੇਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਇਹਨਾਂ ਸੰਗਠਨਾਂ ਦੇ ਜਰੀਏ
ਭਾਰਤ ਤੇ ਹਮਲੇ ਦੀ ਉਸਦੀ ਨੀਤੀ ਪਹਿਲਾਂ ਵਾਂਗ ਹੀ ਰਹੇਗੀ। ਨਵਾਜ ਸ਼ਰੀਫ ਨੇ ਫੌਜ ਤੇ
ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਸਾਬ ਪਾਕਿਸਤਾਨ ਦੇ ਫਰੀਦਕੋਟ ਦਾ ਰਹਿਣ ਵਾਲਾ ਹੈ ਪਰ
ਇਸਦਾ ਵੀ ਪਾਕਿਸਤਾਨ ਸਰਕਾਰ ਤੇ ਕੋਈ ਅਸਰ ਨਾ ਹੋਇਆ। ਹੁਣ ਸਵਾਲ ਇਹ ਉਠਦਾ ਹੈ ਕਿ
ਭਾਰਤ ਨੂੰ ਉਸਦੇ ਖਿਲਾਫ ਜਾਰੀ ਪਾਕਿਸਤਾਨ ਦੀ ਲੁਕਵੀਂ ਜੰਗ ਤੋਂ ਬਚਾਓ ਲਈ ਕੀ ਕਦਮ
ਚੁੱਕਣੇ ਚਾਹੀਦੇ ਹਨ। ਭਾਰਤ ਦੇ ਸਾਮ੍ਹਣੇ ਕਈ ਬਦਲ ਹਨ ਜਿਵੇਂ ਪਾਕਿਸਤਾਨ ਨਾਲ ਸਾਰੇ
ਸਬੰਧ ਖਤਮ ਕਰ ਦਿੱਤੇ ਜਾਣ ਅਤੇ ਉਸਨੂੰ ਆਪਣਾ ਦੁਸ਼ਮਣ ਰਾਸ਼ਟਰ ਘੋਸ਼ਿਤ ਕਰ ਦਿੱਤਾ
ਜਾਵੇ, ਅਮਰੀਕਾ, ਬ੍ਰਿਟੇਨ ਅਤੇ ਇਜ਼ਰਾਈਲ ਆਦਿ ਮੁਲਕਾਂ ਜਿਨ੍ਹਾਂ ਦੇ ਨਾਗਰਿਕਾਂ ਨੂੰ
ਨਿਸ਼ਾਨਾ ਬਣਾ ਕੇ ਮੁੰਬਈ ਹਮਲੇ ਵਿੱਚ ਮਾਰਿਆ ਗਿਆ ਹੈ, ਨਾਲ ਗਠਜੋੜ ਕਰਕੇ ਅੱਤਵਾਦੀ
ਸੰਗਠਨਾਂ ਅਤੇ ਗੁਟਾਂ ਦੇ ਖਿਲਾਫ ਫੌਜੀ ਕਦਮ ਚੁੱਕੇ ਜਾਣ, ਆਪਣੇ ਪੱਧਰ ਤੇ ਅੱਤਵਾਦੀ
ਟ੍ਰੇਨਿੰਗ ਕੈਂਪਾਂ ਤੇ ਮਿਜਾਈਲਾਂ ਨਾਲ ਜਾਂ ਹਵਾਈ ਹਮਲੇ ਕੀਤੇ ਜਾਣ, ਅੱਤਵਾਦੀ
ਸਮੂਹਾਂ ਅਤੇ ਉਹਨਾਂ ਦੇ ਆਗੂਆਂ ਤੇ ਹਮਲਿਆਂ ਲਈ ਵਿਸ਼ੇਸ਼ ਦਸਤੇ ਭੇਜੇ ਜਾਣ, ਪਾਕਿਸਤਾਨ
ਨੂੰ ਅਸਥਿਰ ਅਤੇ ਟੁਕੜੇ ਟੁਕੜੇ ਕਰ ਦੇਣ ਲਈ ਲੰਮੇਂ ਸਮੇਂ ਦਾ ਅਭਿਆਨ ਚਲਾਇਆ ਜਾਵੇ
ਅਤੇ ਉਸਦੀ ਫੌਜ ਨੂੰ ਗ੍ਰਹਿ ਯੁੱਧ ਵਿੱਚ ਉਲਝਾ ਦਿੱਤਾ ਜਾਵੇ, ਸੰਯੁਕਤ ਰਾਸ਼ਟਰ ਦੇ
ਕੋਲ ਜਾ ਕੇ ਪਾਕਿਸਤਾਨ ਨੂੰ ਅੱਤਵਾਦੀ ਰਾਸ਼ਟਰ ਘੋਸ਼ਿਤ ਕਰਵਾਉਣ ਲਈ ਉਸ ਤੇ ਸਖਤ ਰੋਕਾਂ
ਲਗਾਉਣ ਦੀ ਗੱਲ ਕਹੀ ਜਾਵੇ, ਪਾਕਿਸਤਾਨ ਦੀ ਸਮੁੰਦਰੀ ਨਾਕੇਬੰਦੀ ਕਰਕੇ ਇਸਦੇ ਵਪਾਰ
ਅਤੇ ਉਦਯੋਗਾਂ ਨੂੰ ਠੱਪ ਕਰ ਦਿੱਤਾ ਜਾਵੇ ਜਾਂ ਪਾਕਿਸਤਾਨ ਦੇ ਫੌਜੀ ਤੰਤਰ ਦੇ ਨਾਲ
ਹੀ ਇਸਦੀ ਪਰਮਾਣੂੰ ਤਾਕਤ ਅਤੇ ਜਿਹਾਦੀ ਸਮੂਹਾਂ ਨੂੰ ਨਸ਼ਟ ਕਰਨ ਲਈ ਪਾਕਿਸਤਾਨ ਤੇ
ਹਮਲਾ ਕਰ ਦੇਣ ਚਾਹੀਦਾ ਹੈ।ਇੱਕਤਰਫਾ ਫੌਜੀ ਕਾਰਵਾਈ ਨਾਲ ਪਾਕਿਸਤਾਨ ਵਲੋਂ ਸੰਪੂਰਨ
ਜੰਗ ਦੀ ਪਹਿਲ ਦਾ ਖਤਰਾ ਸ਼ਾਮਿਲ ਹੈ ਕਿਉਂਕਿ ਉਹ ਜਾਣਦਾ ਹੈ ਕਿ ਦੋਹਾਂ ਦੇਸ਼ਾਂ ਦੀ
ਪਰਮਾਣੂੰ ਜੰਗ ਹੋਣ ਦੇ ਖਦਸ਼ੇ ਨੂੰ ਦੇਖਦੇ ਹੋਏ ਦੁਨੀਆਂ ਲੰਮੇਂ ਸਮੇਂ ਤੱਕ ਇਸਨੂੰ
ਜਾਰੀ ਰੱਖਣ ਦੀ ਇਜਾਜਤ ਨਹੀਂ ਦੇਵੇਗੀ ਅਤੇ ਪਾਕਿਸਤਾਨ ਨੂੰ ਬਚਾ ਲਵੇਗੀ। ਇਸ ਗੱਲ ਦੀ
ਵੀ ਕਾਫੀ ਸ਼ੰਕਾ ਹੈ ਕਿ ਪਾਕਿਸਤਾਨ ਦੇ ਖਿਲਾਫ ਸੰਯੁਕਤ ਕਾਰਵਾਈ ਦੀ ਯੋਜਨਾ ਵਿੱਚ
ਅਮਰੀਕਾ ਭਾਰਤ ਦਾ ਸਹਿਯੋਗ ਕਰੇਗਾ ਕਿਉਂਕਿ ਉਹ ਅਫਗਾਨਿਸਤਾਨ ਵਿੱਚ ਅਮਰੀਕਾ ਨੂੰ
ਸਮਰਥਨ ਦੇ ਰਿਹਾ ਹੈ। ਅਮਰੀਕਾ ਪਾਕਿਸਤਾਨੀ ਫੌਜ ਨੂੰ ਅਲ ਕਾਇਦਾ ਅਤੇ ਤਾਲਿਬਾਨ ਨਾਲ
ਲੜਣ ਲਈ ਨਵੇਂ ਹਥਿਆਰ ਉਪਲਬਧ ਕਰਵਾ ਰਿਹਾ ਹੈ। ਇਹਨਾਂ ਪਰਸਥਿਤੀਆਂ ਵਿੱਚ ਸਾਨੂੰ
ਕਿਸੇ ਵੀ ਦੇਸ਼ ਤੋਂ ਪ੍ਰਤੱਖ ਫੌਜੀ ਸਹਿਯੋਗ ਦੀ ਉਮੀਦ ਨਾ ਕਰਦੇ ਹੋਏ ਆਪਣੇ ਪੱਧਰ ਤੇ
ਹੀ ਅੱਗੇ ਵਧਣਾ ਹੋਵੇਗਾ। ਇਸਦੇ ਲਈ ਠਰੰਮਾ ਅਤੇ ਦ੍ਰਿੜ੍ਹ ਸੰਕਲਪ ਦੀ ਜਰੂਰਤ ਹੈ ਪਰ
ਸਾਨੂੰ ਹਮਲਾ ਤਾਂ ਹੀ ਕਰਨਾ ਚਾਹੀਦਾ ਹੈ ਜੇਕਰ ਸਾਡੇ ਕੋਲ ਹਮਲੇ ਦੀ ਪੂਰੀ ਤਿਆਰੀ
ਹੋਵੇ ਅਤੇ ਅਸੀ ਜਿੱਤ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਹੋਈਏ। ਗੁੱਸੇ ਅਤੇ ਜਲਦਬਾਜੀ
ਵਿੱਚ ਅਜਿਹਾ ਕੁੱਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਪਾਕਿਸਤਾਨ ਦਾ ਕੋਈ ਨੁਕਸਾਨ ਨਾ
ਹੋਵੇ। ਭਾਵੇਂ ਜੋ ਵੀ ਹੋਵੇ ਨਿਸ਼ਚੇ ਹੀ ਅਸੀਂ ਪਾਕਿਸਤਾਨ ਦੀ ਧਰਤੀ ਤੋਂ ਇੱਕ ਹੋਰ
ਹਮਲਾ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਸਾਨੂੰ ਤੁਰੰਤ ਇਸ ਤਰ੍ਹਾਂ ਦੇ ਕਿਸੇ ਵੀ ਹਮਲੇ
ਦਾ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਲ ਕਾਇਦਾ ਅਤੇ ਲਸ਼ਕਰ ਏ ਤੋਇਬਾ, ਜੈਸ਼
ਏ ਮੋਹੰਮਦ ਅਤੇ ਉਸਦੇ ਸਹਿਯੋਗੀ ਗੁਟ ਭਾਰਤ-ਪਾਕਿਸਤਾਨ ਵਿਚਾਲੇ ਕਦੇ ਵੀ ਤਣਾਓ ਘੱਟ
ਨਹੀਂ ਹੋਣ ਦੇਣਗੇ ਕਿਉਂਕਿ ਇਸ ਨਾਲ ਉਹਨਾਂ ਦੇ ਹਿਤਾਂ ਨੂੰ ਨੁਕਸਾਨ ਪੁੱਜਦਾ ਹੈ। ਉਹ
ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਓ ਚਾਹੁੰਦੇ ਹਨ ਕਿਉਂਕਿ ਭਾਰਤ-ਪਾਕਿ ਜੰਗ ਨਾਲ
ਉਪਜੀ ਨਫਰਤ ਨਾਲ ਹੀ ਉਹ ਫਲਦੇ ਫੁੱਲਦੇ ਹਨ। ਇਸ ਖਿੱਤੇ ਵਿੱਚ ਤਣਾਓ ਫੈਲਾਉਣ ਦਾ ਉਹ
ਕੋਈ ਵੀ ਮੌਕਾ ਅਜਾਈਂ ਨਹੀਂ ਜਾਣ ਦਿੰਦੇ ਅਤੇ ਇਸੇ ਲਈ ਉਹਨਾਂ ਨੇ ਅਫਗਾਨਿਸਤਾਨ ਦੀ
ਸੀਮਾ ਤੇ ਤੈਨਾਤ ਪਾਕਿਸਤਾਨੀ ਫੌਜ ਨੂੰ ਭਾਰਤ ਦੀ ਸੀਮਾ ਵੱਲ ਲਿਜਾਉਣ ਲਈ ਮੁੰਬਈ ਤੇ
ਹਮਲਾ ਕੀਤਾ।ਸਾਨੂੰ ਉਹਨਾਂ ਦੀਆਂ ਯੋਜਨਾਵਾਂ ਨਾਕਾਮ ਕਰਨੀਆਂ ਪੈਣਗੀਆਂ। ਭਾਰਤ ਅਤੇ
ਖਾਸ ਤੌਰ ਤੇ ਮੁੰਬਈ ਦੀ ਜਨਤਾ ਨੇ ਇਹ ਦਿਖਾ ਦਿੱਤਾ ਹੈ ਕਿ ਉਹ ਹੁਣ ਕਿਸੇ ਵੀ ਹੋਰ
ਸ਼ਹਿਰ ਜਾਂ ਸੰਵੇਦਨਸ਼ੀਲ ਇਲਾਕੇ ਵਿੱਚ ਸੰਭਾਵਿਤ ਅੱਤਵਾਦੀ ਹਮਲੇ ਤੋਂ ਦਬਣਗੇ ਨਹੀਂ।
ਮੁੰਬਈ ਤੇ ਹਮਲਾ ਕਰਨ ਵਾਲੇ ਅੱਤਵਾਦੀ ਪਹਿਲਾਂ ਹੀ ਫੇਲ੍ਹ ਹੋ ਗਏ ਹਨ ਅਤੇ ਇੱਕ ਵਾਰ
ਫਿਰ ਸ਼ਹਿਰ ਅਤੇ ਦੇਸ਼ ਵਾਸੀਆਂ ਦਾ ਮਨੋਬਲ ਡਿਗਾਉਣ ਵਿੱਚ ਨਾਕਾਮ ਰਹਿਣਗੇ। ਸਾਨੂੰ ਇਸ
ਜੰਗ ਨੂੰ ਜਿੱਤਣ ਲਈ ਇੱਕਜੁਟ ਹੁੰਦੇ ਹੋਏ ਮਜਹਬ, ਜਾਤੀ, ਸਮੁਦਾਏ ਜਾਂ ਹੋਰ ਰਾਜਨੀਤਕ
ਵਿਚਾਰਾਂ ਨੂੰ ਦਰਕਿਨਾਰ ਕਰਨਾ ਹੋਵੇਗਾ।
ਧਾਰਮਿਕ ਮੇਲੇ ਕਿੱਧਰ ਨੂੰ
ਅੱਜ ਦੇ ਧਾਰਮਿਕ ਮੇਲਿਆਂ ਦੀ ਦਿਸ਼ਾ ਅਤੇ ਦਸ਼ਾ

ਗੁਰਿੰਦਰ ਸਿੰਘ ਮਹਿੰਦੀਰੱਤਾ
ਪੰਜਾਬੀ ਦੀ ਬੜੀ ਮਸ਼ਹੂਰ ਕਹਾਵਤ ਹੈ, ਕਿ 'ਪਿੰਡ ਗ੍ਹੀਰਿਆਂ ਤੋਂ ਪਛਾਣੇ ਜਾਂਦੇ ਹਨ'।
ਕਿਸੇ ਇਲਾਕੇ ਦੀ ਖੁਸ਼ਹਾਲੀ ਦਾ ਮਿਆਰ ਉਥੋਂ ਦੀ ਜਵਾਨੀ ਹੁੰਦੀ ਹੈ ਤੇ ਜੇ ਜਵਾਨੀ ਦਾ
ਰੁਝਾਨ ਵੇਖਣਾ ਹੋਵੇ ਤਾਂ ਉਸ ਇਲਾਕੇ ਦੇ ਸੱਭਿਆਚਾਰ ਨੂੰ ਘੋਖਣਾ ਜ਼ਰੂਰੀ ਹੁੰਦਾ ਹੈ।
ਕਿਸੇ ਇਲਾਕੇ ਦਾ ਸੱਭਿਆਚਾਰ ਮਨੁੱਖ ਦੇ ਜਨਮ ਤੋਂ ਮਰਨ ਤੱਕ ਦੀਆਂ ਸਮੁੱਚੀਆਂ
ਕਿਰਿਆਵਾਂ ਦਾ ਲੱਖਾਂ ਸਾਲਾਂ ਦਾ ਲੇਖਾ-ਜੋਖਾ ਹੈ। ਹੁਣ ਸੱਭਿਆਚਾਰ ਨੂੰ ਲੱਭਣ ਲਈ,
ਉਸਦੀ ਝਲਕ ਪਾਉਣ ਲਈ ਉਪਰਾਲੇ ਕਰਨੇ ਜ਼ਰੂਰੀ ਹਨ। ਵੰਨਗੀ ਲਈ ਖੁਸ਼ੀ-ਗਮੀਂ ਦੇ ਸਾਰੇ
ਮੌਕੇ ਕਾਫੀ ਹਨ। ਇਹਨਾਂ ਤੋਂ ਬਾਹਰ ਸੱਭਿਆਚਾਰ ਦਾ ਪ੍ਰਗਟਾਵਾ ਉਸ ਇਲਾਕੇ ਦੇ ਲੋਕ
ਵਿਸ਼ਵਾਸ਼, ਲੋਕ ਰੀਤਾਂ, ਮੰਨਤਾਂ, ਮਨੌਤਾਂ ਅਤੇ ਵਹਿਮਾਂ-ਭਰਮਾਂ ਵਿੱਚੋਂ ਵੀ ਉਜਾਗਰ
ਹੁੰਦਾ ਹੈ। ਇਥੇ ਇਹ ਗੱਲ ਵੀ ਵਰਨਣ ਯੋਗ ਹੈ ਕਿ ਕੋਈ ਵੀ ਸੱਭਿਆਚਾਰ ਸੌ ਫੀਸਦੀ ਸਥਿਰ
ਨਹੀਂ ਰਹਿੰਦਾ। ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਅਦਲਾ-ਬਦਲੀਆਂ ਸੱਭਿਆਚਾਰ ਵਿੱਚ
ਬਹੁਤ ਵੱਡੇ ਬਦਲਾਅ ਲਿਆਉਂਦੀਆਂ ਹਨ। ਲੋਕ ਆਪਣੀਆਂ ਲੋੜਾਂ ਅਨੁਸਾਰ ਆਪਣੇ ਵਿਸ਼ਵਾਸ਼,
ਆਪਣੀਆਂ ਵਫਾਦਾਰੀਆਂ ਤੇ ਇਥੋਂ ਤੱਕ ਕਿ ਧਰਮ ਦੇ ਕੁਝ ਅਕੀਦੇ ਵੀ ਢਾਲ ਲੈਂਦੇ ਹਨ।
ਇਥੇ ਇਹ ਗੱਲ ਵੀ ਅਣਗੌਲੀ ਨਹੀਂ ਕੀਤੀ ਜਾ ਸਕਦੀ ਕਿ ਜੇ ਕਿਸੇ ਖਿੱਤੇ ਵਿੱਚੋਂ ਉਥੋਂ
ਦੇ ਧਰਮ ਨੂੰ ਬਾਹਰ ਰੱਖ ਕੇ ਸੱਭਿਆਚਾਰ ਦਾ ਮੁਲਾਂਕਣ ਕੀਤਾ ਜਾਵੇ ਤਾਂ ਉਹ ਪਾਣੀ 'ਚ
ਮਧਾਣੀ ਪਾਉਣ ਵਾਲੀ ਗੱਲ ਹੋਵੇਗੀ। ਕਿਸੇ ਇਲਾਕੇ, ਫਿਰਕੇ ਜਾਂ ਕੌਮ ਦੇ ਪੀਰ-ਫ਼ਕੀਰ,
ਵਲੀ-ਔਲੀਏ ਅਤੇ ਗੁਰੂ ਉਥੋਂ ਦੇ ਸੱਭਿਆਚਾਰ ਦਾ ਮੁੱਖ ਧੁਰਾ ਹਨ। ਧਰਾਤਲ, ਮੌਸਮ,
ਦਰਿਆ, ਨਦੀਆਂ ਆਦਿ ਸੱਭਿਆਚਾਰ ਨੂੰ ਪ੍ਰਭਾਵਿਤ ਕਰਨ ਵਾਲੇ ਗਹੁ-ਗੋਚਰੇ ਤੱਥ ਹਨ।
ਆਦਿ ਕਾਲ ਤੋਂ ਮੇਲੇ ਮਨ ਪਰਚਾਵੇ ਦੇ ਨਾਲ-ਨਾਲ ਲੋਕਾਂ ਵਿੱਚ ਗਿਆਨ ਦਾ ਪ੍ਰਸਾਰ ਕਰਦੇ
ਰਹੇ ਹਨ। ਇਹਨਾਂ ਮੇਲਿਆਂ ਨੇ ਲੋਕ ਮਾਨਸਿਕਤਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ
ਹੈ। ਪੰਜਾਬ ਦਾ ਕੋਈ ਅਜਿਹਾ ਪਿੰਡ ਨਹੀਂ ਮਿਲੇਗਾ ਜਿਥੇ ਕੋਈ ਮੇਲਾ ਨਾ ਲੱਗਦਾ ਹੋਵੇ।
ਇਹ ਮੇਲੇ ਗੁਰੂਆਂ-ਪੀਰਾਂ ਦੀਆਂ ਯਾਦਾਂ, ਇਤਿਹਾਸਕ ਘਟਨਾਵਾਂ ਅਤੇ ਰੁੱਤਾਂ ਨਾਲ
ਜ਼ਿਆਦਾ ਸਬੰਧਤ ਹਨ। ਲੋੜ ਅਨੁਸਾਰ ਲੋਕਾਂ ਨੇ ਇਹਨਾਂ ਮੇਲਿਆਂ ਨੂੰ ਵਪਾਰਕ ਕੇਂਦਰ ਵੀ
ਬਣਾਇਆ ਹੋਇਆ ਹੈ। ਅੱਜ ਦੇ ਸਮੇਂ ਵਿੱਚ ਸਰਕਾਰੀ ਮੇਲੇ ਸਰਕਾਰ ਦੀਆਂ ਨੀਤੀਆਂ ਦਰਸਾਉਣ
ਲਈ ਜ਼ਿਆਦਾ ਵਰਤੇ ਜਾਂਦੇ ਹਨ। ਕਿਸਾਨ ਮੇਲੇ, ਪਸ਼ੂ ਮੇਲੇ ਅਤੇ ਖੇਡ ਮੇਲੇ ਨਵੇਂ
ਮੇਲਿਆਂ ਦੀ ਵੰਨਗੀ ਵਿੱਚ ਆਉਂਦੇ ਹਨ। ਸਮੇਂ ਦੇ ਨਾਲ-ਨਾਲ ਮੇਲਿਆਂ ਦਾ ਰੂਪ ਅਤੇ
ਸਮਾਂ ਵੀ ਬਦਲਦਾ ਜਾ ਰਿਹਾ ਹੈ। 7-7 ਦਿਨਾਂ ਦੇ ਮੇਲੇ ਕੁਝ ਘੰਟਿਆਂ ਵਿੱਚ ਹੀ ਨੇਪਰੇ
ਚੜ੍ਹਨ ਲੱਗ ਪਏ ਹਨ। ਕਈ ਮੇਲੇ ਤਾਂ ਕੇਵਲ ਖਾਨਾਪੂਰਤੀ ਹੋ ਕੇ ਰਹਿ ਗਏ ਹਨ। ਕਲੱਬਾਂ
ਦੀ ਭਰਮਾਰ ਨੇ ਤਾਂ ਇਹਨਾਂ ਮੇਲਿਆਂ ਨੂੰ ਇੱਕ ਰਸਮ ਬਣਾ ਕੇ ਰੱਖ ਦਿੱਤਾ ਹੈ।
ਉਂਝ ਤਾਂ ਹਰ ਮੇਲੇ ਵਿੱਚ ਹੀ ਕੁਝ ਅਜਿਹਾ ਵੇਖਣ ਨੂੰ ਮਿਲਦਾ ਹੈ ਜਿਸ ਦਾ ਜਿਕਰ ਕਰਨਾ
ਵੀ ਕੋਝਾ ਜਿਹਾ ਲੱਗਦਾ ਹੈ। ਮੇਲਿਆਂ ਦੇ ਨਾਂਅ 'ਤੇ ਹਰ ਕਿਸਮ ਦੀ ਲੁੱਟ, ਲੱਚਰਪੁਣਾ,
ਜੂਆ, ਸ਼ਰਾਬ ਦੇ ਦੌਰ ਅਤੇ ਹੋਰ ਅਨੇਕਾਂ ਬੁਰਾਈਆਂ ਮਿਲ ਜਾਣਗੀਆਂ। ਕੁਝ ਮੇਲੇ ਨਿਰੋਲ
ਧਾਰਮਿਕ ਹੁੰਦੇ ਹਨ ਜਾਂ ਧਾਰਮਿਕ ਮਹਾਂਪੁਰਸ਼ਾਂ, ਪੀਰਾਂ-ਫ਼ਕੀਰਾਂ ਅਤੇ ਸ਼ਹੀਦਾਂ ਦੇ
ਨਾਂਅ 'ਤੇ ਲੱਗਦੇ ਹਨ। ਕੁਝ ਮੇਲੇ ਨਿਰੋਲ ਅੰਧ ਵਿਸ਼ਵਾਸ਼ ਦੇ ਆਧਾਰ 'ਤੇ ਲੱਗਦੇ ਹਨ
ਅਤੇ ਸ਼ਾਇਦ ਲੱਗਦੇ ਹੀ ਰਹਿਣ ਕਿਉਂਕਿ ਇਹ ਲੋਕਾਂ ਦਾ ਨਿਜੀ ਮਸਲਾ ਮੰਨ ਲਿਆ ਜਾਂਦਾ
ਹੈ। ਪੰਜਾਬ ਦੇ ਮੇਲਿਆਂ ਵਿੱਚ ਮੇਲਾ ਮਾਘੀ ਮੁਕਤਸਰ, ਮੇਲਾ ਘੁਮਾਣ ਭਗਤ ਨਾਮਦੇਵ ਜੀ,
ਪਟਿਆਲੇ ਦਾ ਬਸੰਤ ਦਾ ਮੇਲਾ ਆਦਿ ਕੁਝ ਇਤਿਹਾਸਕ ਘਟਨਾਵਾਂ ਨਾਲ ਜੁੜੇ ਹੋਏ ਹਨ। ਦੂਜੇ
ਪਾਸੇ ਕੁਝ ਅਜਿਹੇ ਮੇਲੇ ਹਨ ਜਿਹੜੇ ਨਿਰੋਲ ਮਿਥਿਹਾਸਕ ਘਟਨਾਵਾਂ ਜਾਂ ਅੰਧ ਵਿਸ਼ਵਾਸ਼
'ਤੇ ਅਧਾਰਿਤ ਹਨ ਪਰ ਇਹਨਾਂ ਸਾਰੇ ਮੇਲਿਆਂ ਦਾ ਹੀ ਅੰਦਰੂਨੀ ਤੇ ਬਾਹਰੀ ਰੂਪ ਬਦਲ
ਗਿਆ ਹੈ। ਇਸ ਸੰਦਰਭ ਵਿੱਚ ਫਰੀਦਕੋਟ ਦਾ ਬਾਬਾ ਫਰੀਦ ਮੇਲਾ ਹੀ ਲੈ ਲਈਏ। ਇਹ ਮੇਲਾ
ਬਾਬਾ ਫਰੀਦ ਜੀ ਦੀ 13 ਵੀਂ ਸਦੀ ਦੇ ਸ਼ੁਰੂ ਵਿੱਚ ਬਾਬਾ ਫਰੀਦ ਜੀ ਦੀ ਫਰੀਦਕੋਟ ਫੇਰੀ
ਨਾਲ ਸਬੰਧਤ ਦੱਸਿਆ ਜਾਂਦਾ ਹੈ। 1969 ਤੋਂ ਪਹਿਲਾਂ ਇੱਥੇ ਕੋਈ ਬਹੁਤਾ ਵੱਡਾ ਮੇਲਾ
ਨਹੀਂ ਸੀ ਲੱਗਦਾ। 23 ਮਾਰਚ ਨੂੰ ਲੋਕ ''ਚਿੱਲ੍ਹਾ ਬਾਬਾ ਫਰੀਦ" ਫਰੀਦਕੋਟ ਵਿਖੇ
ਮੱਥਾ ਟੇਕਦੇ ਸਨ, ਭਾਵੇਂ ਕਿ ਹਰ ਵੀਰਵਾਰ ਚਿੱਲ੍ਹਾ ਸਾਹਿਬ ਤੇ ਗੋਦੜੀ ਸਾਹਿਬ ਵਿਖੇ
ਸੰਗਤਾਂ ਆਮ ਹੀ ਜਾਂਦੀਆਂ ਰਹਿੰਦੀਆਂ ਸਨ ਪਰ ਪਿਛਲੇ 20 ਕੁ ਸਾਲਾਂ ਤੋਂ ਇਹ ਮੇਲਾ
ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਕੁਝ ਸਾਲ ਤੱਕ ਇਹ ਮੇਲਾ 9-10
ਦਿਨ ਦਾ ਲੱਗਦਾ ਸੀ ਪਰ ਪ੍ਰਸ਼ਾਸ਼ਨ ਨੇ ਆਪਣੀ ਸਹੂਲਤ ਲਈ ਇਹ ਮੇਲਾ ਮਿਤੀ 19 ਤੋਂ 23
ਭਾਵ 5 ਦਿਨਾਂ ਦਾ ਕਰ ਦਿੱਤਾ। ਮੇਲੇ ਦੌਰਾਨ ਲਗਭਗ ਸਾਰੇ ਸਰਕਾਰੀ ਵਿਭਾਗ
ਆਪਣੀਆਂ-ਆਪਣੀਆਂ ਨੁਮਾਇਸ਼ਾਂ ਲਾਉਂਦੇ ਹਨ ਅਤੇ ਸਾਰੀਆਂ ਹੀ ਖੇਡ ਕਲੱਬਾਂ ਖੇਡਾਂ ਦਾ
ਪ੍ਰਬੰਧ ਕਰਦੀਆਂ ਹਨ। ਮੇਲੇ ਦੌਰਾਨ ਲੋਕਾਂ ਵੱਲੋਂ ਬੜੀ ਸ਼ਰਧਾ ਨਾਲ ਲੰਗਰ ਦੀ ਸੇਵਾ
ਕੀਤੀ ਜਾਂਦੀ ਹੈ, ਹਰ ਖੇਡ ਮੈਦਾਨ ਤੇ ਪੰਡਾਲ ਤੱਕ ਲੰਗਰ ਪਹੁੰਚਾਇਆ ਜਾਂਦਾ ਹੈ।
ਪੇਂਡੂ ਸੱਭਿਆਚਾਰ, ਪੇਡੂ ਖੇਡਾਂ, ਭੁਲੇ ਵਿਸਰੇ ਵਿਰਸੇ ਦੀਆਂ ਯਾਦਾਂ ਇਸ ਮੇਲੇ ਦਾ
ਮੁੱਖ ਪਹਿਲੂ ਬਣਦੀਆਂ ਹਨ। ਸੱਭਿਆਚਾਰ ਦੇ ਨਾਂ 'ਤੇ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ
ਜਾਂਦੀਆਂ ਹਨ। ਬਾਰੀਕੀ ਨਾਲ ਵੇਖਣ 'ਤੇ ਅੱਜ ਜਿਸ ਤਰ੍ਹਾਂ ਇਸ ਮੇਲੇ ਦਾ ਰੂਪ ਬਦਲਿਆ
ਹੈ ਅਤੇ ਲੋਕਾਂ ਨੇ ਇਸ ਦੇ ਆਪਣੇ ਹੀ ਅਰਥ ਕੱਢ ਲਏ ਹਨ, ਉਹ ਚਿੰਤਾ ਦਾ ਵਿਸ਼ਾ ਹੈ।
ਮੰਨਿਆ ਤਾਂ ਇਹ ਜਾਂਦਾ ਹੈ ਕਿ ਬਾਬਾ ਫਰੀਦ ਮੇਲੇ 'ਤੇ ਜਿਹੋ-ਜਿਹੀ ਭਾਵਨਾ ਲੈ ਕੇ
ਕੋਈ ਵਿਅਕਤੀ ਮੇਲਾ ਵੇਖਣ ਜਾਂਦਾ ਹੈ ਉਸ ਨੂੰ ਉਹੀ ਕੁਝ ਮਿਲਦਾ ਹੈ, ਪਰ ਜੇ ਲੋਕਾਂ
ਦੀ ਭਾਵਨਾ ਹੀ ਗਰਕ ਜਾਵੇ ਤਾਂ ਕਿਧਰ ਨੂੰ ਜਾਈਏ ? ਲੋਕ ਗਾਇਕੀ ਦੇ ਨਾਂ 'ਤੇ ਜੋ
ਲੁੱਚਪੁਣਾ ਲੋਕਾਂ ਨੂੰ ਪਰੋਸਿਆ ਜਾਂਦਾ ਹੈ ਉਹ ਅੱਜ ਦੀ ਜਵਾਨੀ ਨੂੰ ਕਿੱਧਰ ਲਿਜਾ
ਰਿਹਾ ਹੈ। ਡਰਾਮਿਆਂ ਵਿੱਚ ਫਿਲਮਾਂ ਨਾਲੋਂ ਵੀ ਵੱਧ ਨੰਗੇਜ ਪੇਸ਼ ਕੀਤਾ ਜਾ ਰਿਹਾ ਹੈ,
ਭਾਵੇਂ ਕਿ ਹਦਾਇਤਾਂ ਇਹ ਹਨ ਕਿ ਧਾਰਮਿਕ ਤੇ ਅਗਾਂਹ ਵਧੂ ਨਾਟਕ ਹੀ ਪੇਸ਼ ਕੀਤੇ ਜਾਣ।
ਸ਼ਹਿਰ ਦੀਆਂ ਮੁੱਖ ਸੜਕਾਂ ਦੇ ਨਾਲ-ਨਾਲ ਜੂਏ ਦੇ ਅੱਡੇ ਆਮ ਦੇਖਣ ਨੂੰ ਮਿਲਦੇ ਹਨ।
ਤੰਬਾਕੂਨੋਸ਼ੀ 'ਤੇ ਪਾਬੰਦੀ ਲੱਗੇ ਹੋਣ ਦੇ ਬਾਵਜੂਦ ਮੇਲੇ ਦੀ ਭੀੜ ਵਿੱਚੋਂ ਲੰਘਦਿਆਂ
ਧੂੜ ਅਤੇ ਧੂੰਏ ਨਾਲ ਸਾਹ ਬੰਦ ਹੁੰਦਾ ਹੈ। 'ਸੁਰਾ' ਦਾ ਛੇਵਾਂ ਦਰਿਆ ਪੰਜ ਦਰਿਆਵਾਂ
ਦੀ ਧਰਤੀ 'ਤੇ ਇੰਝ ਲੱਗਦਾ ਹੈ ਜਿਵੇਂ ਇਹ ਫਰੀਦਕੋਟ ਦੀ ਧਰਤੀ 'ਤੇ ਹੀ ਆ ਗਿਆ ਹੋਵੇ।
ਫਰੀਦਕੋਟ ਸ਼ਹਿਰ ਅਤੇ ਇਸਦੇ 10 ਕਿ:ਮੀ: ਦੇ ਘੇਰੇ ਵਿੱਚੋਂ ਜਿਧਰ ਵੀ ਜਾਉ, ਨਹਿਰਾਂ
ਦੇ ਪੁਲ, ਸੜਕਾਂ ਦੇ ਮੋੜ, ਹੋਟਲ-ਢਾਬੇ ਤੇ ਇਥੋਂ ਤੱਕ ਕਿ ਸੜਕਾਂ ਕਿਨਾਰੇ ਖੜੀਆਂ
ਗੱਡੀਆਂ ਸ਼ਰਾਬ ਦੇ ਅਹਾਤੇ ਨਜ਼ਰ ਆਉਂਦੀਆਂ ਹਨ। ਡਿਊਟੀ ਦੇ ਰਹੇ ਮੁਲਾਜ਼ਮ ਬਹੁ ਗਿਣਤੀ
ਨਸ਼ੇ ਵਿੱਚ ਧੁੱਤ ਹੁੰਦੇ ਹਨ। ਇਹੀ ਹਾਲ ਖੇਡਾਂ, ਡਰਾਮੇ ਅਤੇ ਸੱਭਿਆਚਾਰਕ ਪ੍ਰੋਗਰਾਮ
ਕਰਾਉਣ ਵਾਲਿਆਂ ਦਾ ਹੁੰਦਾ ਹੈ। ਸੱਭਿਆਚਾਰਕ ਪ੍ਰੋਗਰਾਮ ਦੇ ਪੰਡਾਲਾਂ ਵਿੱਚ ਜਿਥੇ
ਅਸ਼ਲੀਲਤਾ ਪਰੋਸੀ ਜਾਂਦੀ ਹੈ ਉਥੇ ਆਮ ਆਦਮੀ ਤਾਂ ਸ਼ਰਾਬ ਦੀ ਬਦਬੂ ਕਰਕੇ ਠਹਿਰ ਹੀ
ਨਹੀਂ ਸਕਦਾ। ਅਫਸੋਸ ਦੀ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਨਗਰ ਕੀਰਤਨ ਸਮੇਂ
ਬਾਬਾ ਫਰੀਦ ਦੀ ਬਾਣੀ ਦਾ ਕੀਰਤਨ ਹੁੰਦਾ ਹੈ ਤੇ ਸੜਕਾਂ ਦੇ ਬਿਲਕੁਲ ਨਾਲ
ਬੀੜੀਆਂ-ਸਿਗਰਟਾਂ ਦਾ ਧੂੰਆਂ ਤੇ ਸ਼ਰਾਬ ਦੀ ਬਦਬੂ ਸਾਰੇ ਮੇਲੇ 'ਤੇ ਪ੍ਰਸ਼ਨ ਚਿੰਨ ਲਾ
ਦਿੰਦੀ ਹੈ। ਹੁਣ ਤਾਂ ਰੂਹਾਂ ਕੂਕਦੀਆਂ....... ਮੋੜੀ ਬਾਬਾ ਡਾਂਗ
ਵਾਲਿਆ.........!
ਗੁਰਿੰਦਰ ਸਿੰਘ ਮਹਿੰਦੀਰੱਤਾ, ਮੁਹੱਲਾ
ਹਰਨਾਮਪੁਰਾ, ਕੋਟਕਪੂਰਾ
ਮੋਬ : 98728-10153
ਭਾਰਤੀ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲਿਆ
ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੇਸ਼ ਵਾਸੀਆਂ ਨੂੰ ਹਰ ਮੌਕੇ ਇਹ ਯਕੀਨ ਦਵਾਉਂਦੇ
ਰਹੇ ਹਨ ਕਿ ਸਰਕਾਰ ਆਪਣੀਆਂ ਵਿੱਤੀ, ਆਰਥਿਕ, ਅਦਲਾ ਬਦਲੀ ਦੀਆਂ ਦਰਾਂ ਅਤੇ ਜਨਤਕ
ਖਰਚਿਆਂ ਨੂੰ ਘਟਾਉਣ ਦੀਆਂ ਨੀਤੀਆਂ ਰਾਹੀਂ ਦੇਸ਼ ਨੂੰ ਅੰਤਰ ਰਾਸ਼ਟਰੀ ਆਰਥਿਕ ਮੰਦੀ ਦੇ
ਪ੍ਰਭਾਵ ਤੋਂ ਬਚਾਉਣ ਲਈ ਹਰ ਉਪਰਾਲਾ ਕਰ ਰਹੀ ਹੈ ਤਾਂ ਜੋ ਦੇਸ਼ ਦੇ ਅਰਥਚਾਰੇ 'ਤੇ
ਕੋਈ ਮਾੜਾ ਅਸਰ ਨਾ ਪਵੇ ਉਨ੍ਹਾਂ ਦੀ ਇਹ ਨੀਤੀ ਰਹੀ ਹੈ ਕਿ ਆਰਥਿਕ ਮੰਦੀ ਦੇ ਪ੍ਰਭਾਵ
ਤੋਂ ਦੇਸ਼ ਨੂੰ ਬਚਾਉਣ ਲਈ ਕਿਸੇ ਵੀ ਜਨਤਕ ਨੀਤੀ ਨੂੰ ਅਮਲ ਵਿੱਚ ਲਿਆਉਣ ਤੋਂ ਗੁਰੇਜ਼
ਨਾ ਕੀਤਾ ਜਾਵੇ। ਸਾਬਕਾ ਕੇਂਦਰੀ ਵਿੱਤ ਮੰਤਰੀ ਸ਼੍ਰੀ ਪੀ. ਚਿਦੰਬਰਮ (ਮੌਜੂਦਾ ਗ੍ਰਹਿ
ਮੰਤਰੀ ) ਨੇ ਵੀ ਲੋਕਾਂ ਨੂੰ ਸਰਕਾਰ ਦੇ ਆਪਣੇ ਇਸ ਫੈਸਲੇ ਬਾਰੇ ਭਰੋਸਾ ਦਿੱਤਾ ਸੀ,
ਕਿ ਸਰਕਾਰ ਆਰਥਿਕ ਮੰਦੀ ਤੋਂ ਦੇਸ਼ ਨੂੰ ਬਚਾਉਣ ਲਈ ਕੋਈ ਵੀ ਕਦਮ ਉਠਾਉਣ ਤੋਂ ਪਿੱਛੇ
ਨਹੀਂ ਹਟੇਗੀ। ਇਸੇ ਹੀ ਸਬੰਧ ਵਿੱਚ ਵਿੱਤੀ ਅਤੇ ਪੈਸੇ ਬਾਰੇ ਚੁੱਕੇ ਗਏ ਕਦਮਾਂ ਨੂੰ
ਸਰਕਾਰ ਦਾ ਇੱਕ ਵੱਡਾ ਉਪਰਾਲਾ ਮੰਨਿਆ ਜਾ ਰਿਹਾ ਹੈ । ਪਹਿਲਾਂ ਇਹ ਹੀ ਭਾਰਤੀ ਰਿਜ਼ਰਵ
ਬੈਂਕ ਦੇ ਗਵਰਨਰ ਸ਼੍ਰੀ ਡੀ. ਸੁਬਰਤੋ ਨੇ ਬੈਂਕ ਦੀਆਂ ਨੀਤੀਆਂ ਦਾ ਐਲਾਨ ਕੀਤਾ ਜਿਸ
ਨਾਲ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤੀ ਮਿਲੀ। ਬੈਂਕ ਵੱਲੋਂ ਕੈਸ਼ ਰਿਜ਼ਰਵ ਰੇਸ਼ੋ
ਅਤੇ ਰੈਪੋ ਦਰਾਂ ਵਿੱਚ ਕਟੌਤੀ ਕੀਤੀ ਗਈ। ਜਿੱਥੋਂ ਤੱਕ ਸੀ.ਆਰ.ਆਰ. ਦੀਆਂ ਦਰਾਂ
ਵਿੱਚ ਕਟੌਤੀ ਕੀਤੀ ਗਈ ਹੈ ਉਹ ਸਾਢੇ ਸੱਤ ਫੀਸਦੀ ਤੋਂ ਘਟਾ ਕੇ ਸਾਢੇ 6 ਫੀਸਦੀ ਕੀਤੀ
ਗਈ। ਇਸੇ ਹੀ ਤਰ੍ਹਾਂ ਰਿਵਰਸ ਰੈਪੋ ਦਰਾਂ ਵਿੱਚ ਇੱਕ ਫੀਸਦੀ ਦੀ ਕਟੌਤੀ ਕਰਕੇ ਇਹ
ਦਰਾਂ 6 ਫੀਸਦੀ ਤੋਂ 5 ਫੀਸਦੀ ਕਰ ਦਿੱਤੀਆਂ ਗਈਆਂ। ਰੈਪੋ ਦੀਆਂ ਦਰਾਂ ਵਿੱਚ 1
ਫੀਸਦੀ ਦੀ ਕਟੌਤੀ ਨਾਲ ਦੇਸ਼ ਦੀ ਆਰਥਿਕ ਪ੍ਰਣਾਲੀ ਵਿੱਚ 40 ਹਜ਼ਾਰ ਕਰੋੜ ਰੁਪਿਆ
ਸ਼ਾਮਿਲ ਹੋਇਆ।ਰਿਜ਼ਰਵ ਬੈਂਕ ਵੱਲੋਂ ਕੀਤੀ ਗਈ ਇਸ ਕਟੌਤੀ ਨਾਲ ਬੈਂਕਾਂ ਨੂੰ ਇਹ ਸਪਸ਼ਟ
ਸੰਕੇਤ ਦਿੱਤਾ ਗਿਆ ਕਿ ਉਹ ਆਪਣੀਆਂ ਵਿਆਜ਼ ਦਰਾਂ ਵਿੱਚ ਕਟੌਤੀ ਕਰਨ। ਵਿਸ਼ੇਸ਼ ਤੌਰ 'ਤੇ
ਸਨਅਤੀ, ਬੁਨਿਆਦੀ ਢਾਂਚੇ, ਰਿਹਾਇਸ਼ ਅਤੇ ਬਰਾਮਦਕਾਰੀ ਖੇਤਰਾਂ ਨੂੰ ਖੁੱਲ੍ਹੇ ਤੌਰ
'ਤੇ ਇਸ ਕਟੌਤੀ ਦਾ ਲਾਭ ਦਿੱਤਾ ਜਾਵੇ। ਭਾਰਤੀ ਰਿਜ਼ਰਵ ਬੈਂਕ ਵੱਲੋਂ ਐਲਾਨੇ ਗਏ
ਆਰਥਿਕ ਕਦਮਾਂ ਮਗਰੋਂ ਯੋਜਨਾਬੰਦੀ ਕਮਿਸ਼ਨ ਦੇ ਉਪ ਚੇਅਰਮੈਨ ਸ਼੍ਰੀ ਮਨੋਟੇਕ ਸਿੰਘ
ਆਹਲੂਵਾਲੀਆ ਨੇ ਵੱਡੀਆਂ ਰਿਆਇਤਾਂ ਦੇ ਰੂਪ ਵਿੱਚ ਸਰਕਾਰੀ ਪਟਾਰਾ ਖੋਲ੍ਹਿਆ। ਇਨ੍ਹਾਂ
ਰਿਆਇਤਾਂ ਵਿੱਚ ਅਕਸਾਈਜ਼ ਡਿਊਟੀ ਨੂੰ 4 ਫੀਸਦੀ ਤੱਕ ਘਟਾਉਣ ਅਤੇ ਯੋਜਨਾ ਖਰਚਿਆਂ
ਵਿੱਚ 20 ਹਜ਼ਾਰ ਕਰੋੜ ਰੁਪਏ ਦਾ ਵਾਧਾ ਕਰਨ ਦੀਆਂ ਗੱਲਾਂ ਵੀ ਸ਼ਾਮਿਲ ਹਨ। ਇਨ੍ਹਾਂ
ਰਿਆਇਤਾਂ ਦਾ ਮੰਤਵ ਮੰਗ ਨੂੰ ਵਧਾ ਕੇ ਤਰੱਕੀ ਨੂੰ ਪਰਫੁੱਲਤ ਕਰਨਾ ਅਤੇ ਅਰਥਚਾਰੇ
ਵਿੱਚ ਖਪਤਕਾਰੀ ਪੱਧਰਾਂ ਨੂੰ ਉੱਚਾ ਰੱਖਣਾ ਸੀ। ਅਕਸਾਈਜ਼ ਦਰਾਂ ਵਿੱਚ ਕਟੌਤੀ ਨਾਲ
ਜ਼ਿਆਦਾਤਰ ਤਿਆਰ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਮੀ ਲਿਆਉਣ ਦਾ ਟੀਚਾ ਬੰਨ੍ਹਿਆ ਗਿਆ
ਸੀ। ਭਾਵੇਂ ਇਸ ਨਾਲ ਸਰਕਾਰ ਨੂੰ ਹੋਣ ਵਾਲੀ ਆਮਦਨ ਵਿੱਚ ਵਧੇਰੇ ਨੁਕਸ਼ਾਨ ਝਲਣਾ ਪਿਆ
ਅਤੇ ਸਰਕਾਰ ਦੇ ਘਾਟੇ ਵਾਲੇ ਬਜਟ ਵਿੱਚ ਵਾਧਾ ਵੀ ਹੋਇਆ ਪਰ ਸ਼੍ਰੀ ਆਹਲੂਵਾਲੀਆ ਨੇ ਇਹ
ਸਪਸ਼ਟ ਕਰ ਦਿੱਤਾ ਕਿ ਸਰਕਾਰ ਲਈ ਇਸ ਘਾਟੇ ਨਾਲੋਂ ਦੇਸ਼ ਦੇ ਅਰਥਚਾਰੇ ਨੂੰ ਉਪਰ
ਚੁੱਕਣਾ ਜ਼ਿਆਦਾ ਮਹੱਤਵਪੂਰਨ ਹੈ ਅਤੇ ਸਰਕਾਰ ਦੀ ਪਹਿਲ ਇਹ ਹੈ ਕਿ ਘਰੇਲੂ ਮੰਗ ਨੂੰ
ਲਗਾਤਾਰ ਵਧਾਇਆ ਜਾਵੇ। ਅਕਸਾਈਜ਼ ਡਿਊਟੀ ਵਿੱਚ 4 ਫੀਸਦੀ ਦੀ ਕਟੌਤੀ ਨਾਲ ਸਰਕਾਰ ਨੂੰ
ਤਕਰੀਬਨ 8700 ਕਰੋੜ ਰੁਪਏ ਦੀ ਆਮਦਨ ਤੋਂ ਹੱਥ ਧੋਣੇ ਪੈਣਗੇ। ਪਰ ਇਸ ਦਾ ਕੁੱਝ
ਹਿੱਸਾ ਘਰੇਲੂ ਮੰਗ ਵਧਣ ਨਾਲ ਪੂਰਾ ਹੋ ਸਕੇਗਾ। ਇੱਕ ਪਾਸੇ ਸਰਕਾਰ ਨੂੰ ਅਕਸਾਈਜ਼
ਡਿਊਟੀ ਦੀ ਕਟੌਤੀ ਨਾਲ ਜਿੱਥੇ ਨੁਕਸਾਨ ਹੋਣ ਦੀ ਗੱਲ ਕਹੀ ਗਈ ਹੈ ਉਥੇ ਹੀ ਮੰਗ ਨੂੰ
ਵਧਾ ਕੇ ਇਸ ਨੁਕਸਾਨ ਨੂੰ ਪੂਰਾ ਕੀਤੇ ਜਾਣ ਦਾ ਭਰੋਸ਼ਾ ਵੀ ਹੈ। ਨੈਸ਼ਨਲ ਹਾਊਸਿੰਗ
ਬੈਂਕ ਨੂੰ 4 ਹਜ਼ਾਰ ਕਰੋੜ ਰੁਪਏ ਦੀ ਮੁੜ ਤੋਂ ਵਿੱਤੀ ਸਹੂਲਤ ਮੁਹੱਈਆ ਕਰਵਾਉਣ ਦੇ
ਫੈਸਲੇ ਨਾਲ ਹਾਊਸਿੰਗ ਕੰਪਨੀਆਂ ਨੂੰ ਇਸ ਬੈਂਕ ਵੱਲੋਂ ਦਿੱਤੇ ਜਾਣ ਵਾਲੇ ਕਰਜ਼ੇ ਨਾਲ
ਆਪਣਾ ਮਕਾਨ ਬਣਾਉਣ ਲਈ ਹਾਸਿਲ ਕੀਤੇ ਜਾਣ ਵਾਲੇ ਕਰਜ਼ੇ ਸਸਤੇ ਹੋ ਗਏ ਹਨ। ਹਾਊਸਿੰਗ
ਦੇ ਕਾਰੋਬਾਰ ਵਿੱਚ ਬਹੁਤ ਸਾਰੇ ਨਿਰਮਾਣ ਖੇਤਰ ਸ਼ਾਮਿਲ ਹਨ। ਜਿਸ ਨਾਲ ਹਾਊਸਿੰਗ ਦੇ
ਖੇਤਰ ਨਾਲ ਤਰੱਕੀ ਆਉਣ ਦੀ ਸੰਭਾਵਨਾ ਦੇ ਨਾਲ ਨਾਲ ਸੀਮੈਂਟ ਅਤੇ ਸਟੀਲ ਵਰਗੀਆਂ
ਚੀਜ਼ਾਂ ਦੀ ਮੰਗ ਵੀ ਵੱਧਣ ਦੇ ਅਸਾਰ ਹਨ। ਇਸ ਤੋਂ ਇਲਾਵਾ ਹਾਊਸਿੰਗ ਸਨਅਤ ਵਿੱਚ
ਮਕਾਨਾਂ ਅਤੇ ਹੋਰ ਰਿਹਾਇਸ਼ੀ ਥਾਵਾਂ ਦੀ ਉਸਾਰੀ ਲਈ ਵੱਡੀ ਪੱਧਰ 'ਤੇ ਮਜ਼ਦੂਰਾਂ ਨੂੰ
ਕੰਮ ਮਿਲਣ ਦੀ ਆਸ ਵਧੀ ਹੈ। ਰਿਹਾਇਸ਼ੀ ਮਕਾਨਾਂ ਅਤੇ ਥਾਵਾਂ 'ਤੇ ਪੈਸਾ ਦੇਣ ਵਾਲੀਆਂ
ਫਰਮਾਂ ਦੀ ਬੈਂਕ ਕਰਜ਼ਿਆਂ ਦੀਆਂ ਦਰਾਂ ਵਿੱਚ ਕਮੀ ਅਤੇ ਰਿਹਾਇਸ਼ੀ ਖੇਤਰ ਨੂੰ ਤਰਜੀਹੀ
ਖੇਤਰ ਅਧੀਨ ਲਿਆਉਣ ਨਾਲ ਮਕਾਨਾਂ ਦੇ ਕਰਜ਼ਿਆਂ ਦੀ ਸਪਲਾਈ ਵਿੱਚ ਵਾਧਾ ਹੋਣ ਦੀ ਵੱਡੀ
ਉਮੀਦ ਹੈ । ਕੇਂਦਰ ਨੇ ਬਰਾਮਦਕਾਰ ਅਤੇ ਛੋਟੀਆਂ ਸਨਅਤੀ ਇਕਾਈਆਂ ਨੂੰ ਵੀ ਆਪਣੇ ਨਵੇਂ
ਵਿੱਤੀ ਕਦਮਾਂ ਨਾਲ ਰਾਹਤ ਪਹੁੰਚਾਈ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ
ਬਰਾਮਦਕਾਰਾਂ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਦੀਆਂ ਵਿਆਜ਼ ਦਰਾਂ ਨੂੰ ਵੀ 2 ਫੀਸਦੀ
ਤੱਕ ਹੇਠਾ ਲਿਆਂਦਾ ਜਾਵੇ ਅਤੇ ਇਹ ਘਟ ਤੋਂ ਘੱਟ 7 ਫੀਸਦੀ ਸਾਲਾਨਾ ਤੱਕ ਹੀ ਹੋਵੇ।
ਸਰਕਾਰ ਨੇ 11 ਸੌ ਕਰੋੜ ਰੁਪਏ ਦੀ ਵਾਧੂ ਰਕਮ ਮਿਆਦੀ ਅਕਸਾਈਜ਼ ਡਿਊਟੀ ਜਾਂ
ਸੀ.ਐਸ.ਟੀ. ਦੀ ਵਾਪਸੀ ਲਈ ਮੁਹੱਈਆ ਕਰਵਾਉਣ ਦਾ ਫੈਸਲਾ ਵੀ ਕੀਤਾ ਹੈ। ਇਸ ਤੋਂ
ਇਲਾਵਾ ਬਰਾਮਦਕਾਰੀ ਯੋਜਨਾਵਾਂ ਨੂੰ ਹੁਲਾਰਾ ਦੇਣ ਲਈ ਸਾਢੇ ਤਿੰਨ ਸੌ ਕਰੋੜ ਰੁਪਏ ਦੀ
ਰਕਮ ਵੀ ਮਨਜ਼ੂਰ ਕੀਤੀ ਗਈ। ਇਸ ਰਕਮ ਨਾਲ ਬਰਾਮਦਕਾਰੀ ਮੰਡੀ ਵਿੱਚ ਆਈ ਮੰਦੀ 'ਤੇ
ਕਾਬੂ ਪਾਉਣ ਵਿੱਚ ਮਦਦ ਮਿਲੇਗੀ। ਭਾਰਤੀ ਰਿਜ਼ਰਵ ਬੈਂਕ ਨੇ ਸਿਡਬੀ ਬੈਂਕ ਨੂੰ 7 ਹਜ਼ਾਰ
ਕਰੋੜ ਰੁਪਏ ਦੀ ਰਕਮ ਹੋਰ ਦਿੱਤੀ ਹੈ ਤਾਂ ਜੋ ਛੋਟੀਆਂ ਸਨਅਤਾਂ ਅਤੇ ਛੋਟੀਆਂ ਇਕਾਈਆਂ
ਨੂੰ ਆਰਥਿਕ ਮਦਦ ਦਿੱਤੀ ਜਾ ਸਕੇ, ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਕੰਮ
ਕਰਦੇ ਹਨ। ਸਰਕਾਰ ਨੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਦੇ ਗਾਰੰਟੀ ਕਵਰ ਨੂੰ ਵੀ 50
ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤਾ ਹੈ। ਕੱਪੜਾ ਖੇਤਰ ਨੂੰ ਵੀ 1400 ਕਰੋੜ
ਰੁਪਏ ਦੀ ਵਾਧੂ ਮਾਲੀ ਮਦਦ ਦਿੱਤੀ ਗਈ ਹੈ ਤਾਂ ਜੋ ਕੱਪੜਾ ਸਨਅਤ ਦੀਆਂ ਤਕਨੀਕਾਂ ਨੂੰ
ਅਪਗ੍ਰੇਡੇਸ਼ਨ ਸਕੀਮ ਅਧੀਨ ਇਨ੍ਹਾਂ ਸਨਅਤਾਂ ਨੂੰ ਉੱਚਾ ਦਰਜ਼ਾ ਦਿੱਤਾ ਜਾ ਸਕੇ। ਇਸ
ਸਹੂਲਤ ਨਾਲ ਕੱਪੜਾ ਇਕਾਈਆਂ ਨੂੰ ਵਿਸ਼ਵ ਮੰਡੀ ਵਿੱਚ ਮੁਕਾਬਲੇ ਲਈ ਬਿਹਤਰ ਬਣਾਉਣ
ਵਿੱਚ ਮਦਦ ਮਿਲੇਗੀ। ਨਾਪਥਾ ਤੇ ਇਮੋਪੋਰਟ ਡਿਊਟੀ ਖਤਮ ਕਰ ਦਿੱਤੀ ਗਈ ਹੈ ਤਾਂ ਜੋ ਇਸ
ਖੇਤਰ ਵਿੱਚ ਕੀਮਤਾਂ ਨੂੰ ਹੇਠਾਂ ਲਿਆਂਦਾ ਜਾ ਸਕੇ। ਸਰਕਾਰੀ ਵਿਭਾਗਾਂ ਨੂੰ ਚਾਲੂ
ਮਾਲੀ ਵਰ੍ਹੇ ਵਿੱਚ ਬਜਟ ਪ੍ਰਬੰਧਾਂ ਅਧੀਨ ਆਪਣੀਆਂ ਗੱਡੀਆਂ ਬਦਲਣ ਦੀ ਇਜ਼ਾਜਤ ਦਿੱਤੀ
ਗਈ ਹੈ। ਜਹਾਜ਼ਾਂ ਲਈ ਤੇਲ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਹਨ ਜਿਸ ਨਾਲ ਹਵਾਈ
ਜਹਾਜ਼ਾਂ ਦੇ ਕਿਰਾਇਆ ਵਿੱਚ ਕਮੀ ਆਈ ਹੈ ਅਤੇ ਇਹ ਅਮਲੇ ਅਜੇ ਵੀ ਜਾਰੀ ਹੈ। ਇਨ੍ਹਾਂ
ਆਰਥਿਕ ਉਪਰਾਲਿਆਂ ਦੇ ਬਾਵਜੂਦ ਲੋਕਾਂ ਦੇ ਦਿਲਾਂ ਵਿੱਚ ਜੋ ਦੋ ਮਹੱਤਵਪੂਰਨ ਸਵਾਲ ਹਨ
ਉਨ੍ਹਾਂ ਵਿੱਚ ਇੱਕ ਸਵਾਲ ਤਾਂ ਸਮਾਨ ਅਤੇ ਸੇਵਾਵਾਂ ਦੀਆਂ ਕੀਮਤਾਂ ਦੇ ਅਸਲ ਵਿੱਚ
ਹੇਠਾਂ ਆਉਣ ਦੀ ਉਮੀਦ ਹੈ ਜਾਂ ਨਹੀਂ ਅਤੇ ਦੂਜਾ ਇਹ ਕਿ ਉਨ੍ਹਾਂ ਨੂੰ ਦਿੱਤੇ ਜਾਣ
ਵਾਲੇ ਕਰਜ਼ੇ ਸਸਤੀਆਂ ਦਰਾਂ ਉਤੇ ਮਿਲਣਗੇ ਜਾਂ ਨਹੀਂ। ਜਿਥੋਂ ਤੱਕ ਪਹਿਲੇ ਸਵਾਲ ਦਾ
ਸਬੰਧ ਹੈ ਕੁੱਝ ਉਤਪਾਦਕ ਕੰਪਨੀਆਂ ਨੇ ਐਲਾਨ ਕੀਤਾ ਹੈ ਕਿ ਅਕਸਾਈਜ਼ ਡਿਊਟੀ ਵਿੱਚ
ਕੀਤੀ ਗਈ ਕਮੀ ਦਾ ਲਾਭ ਉਹ ਲੋਕਾਂ ਨੂੰ ਦੇਣਗੇ ਅਤੇ ਇਹ ਲਾਭ ਪੂਰੇ ਤੌਰ 'ਤੇ ਦਿੱਤਾ
ਜਾਵੇਗਾ। ਕੁੱਝ ਕਾਰ ਕੰਪਨੀਆਂ ਨੇ ਤਾਂ ਇਸ ਫੈਸਲੇ ਨੂੰ ਪਹਿਲਾਂ ਹੀ ਲਾਗੂ ਕਰ ਦਿੱਤਾ
ਹੈ ਜਦ ਕਿ ਲੋੜੀਂਦੀਆਂ ਚੀਜ਼ਾਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੇਇਸ ਮੰਤਵ ਲਈ
ਇਸ ਗੱਲ ਦੀ ਘੋਖ ਸ਼ੁਰੂ ਕਰ ਦਿੱਤੀ ਹੈ ਕਿ ਖਪਤਕਾਰਾਂ ਨੂੰ ਵੇਚੀਆਂ ਜਾਣ ਵਾਲੀਆਂ
ਚੀਜ਼ਾ ਦੀਆਂ ਕੀਮਤਾਂ ਕਿਸ ਹੱਦ ਤੱਕ ਘਟਾਈਆਂ ਜਾ ਸਕਦੀਆਂ ਹਨ। ਸਾਬਕਾ ਵਿੱਤ ਮੰਤਰੀ
ਸਨਅਤਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰ ਰਹੇ ਹਨ ਕਿ ਉਹ ਦੇਸ਼ ਦੇ ਅਰਥਚਾਰੇ ਨੂੰ
ਮੌਜੂਦਾ ਸੰਕਟ ਵਿਚੋਂ ਕੱਢਣ ਲਈ ਉਤਪਾਦਨ ਘਟਾਉਣ ਦੀ ਥਾਂ ਚੀਜਾਂ ਦੀਆਂ ਕੀਮਤਾਂ ਨੂੰ
ਘਟ ਕਰਨ ਲਈ ਜ਼ਰੂਰੀ ਕਦਮ ਚੁੱਕਣ। ਸਰਕਾਰ ਵੱਲੋਂ ਚੁੱਕੇ ਗਏ ਮੌਜੂਦਾ ਵਿੱਤੀ ਅਤੇ
ਆਰਥਿਕ ਕਦਮਾਂ ਨਾਲ ਸ਼੍ਰੀ ਚਿਦੰਬਰਮ ਦੀ ਇਸ ਸਲਾਹ ਉਤੇ ਸਨਅਤਕਾਰਾਂ ਨੇ ਕੰਮ ਕਰਨਾ
ਸ਼ੁਰੂ ਕਰ ਦਿੱਤਾ ਹੈ। ਜਿੱਥੋਂ ਤੱਕ ਵਿਆਜ਼ ਦਰਾਂ ਘਟਾਉਣ ਦਾ ਸੰਬੰਧ ਹੈ ਕੁੱਝ ਨਿੱਜੀ
ਬੈਂਕਾਂ ਨੇ ਆਪਣੇ ਮਕਾਨ ਕਰਜ਼ਿਆਂ ਲਈ ਵਿਆਜ ਦਰਾਂ ਵਿੱਚ ਕਮੀ ਦਾ ਐਲਾਨ ਕੀਤਾ ਹੈ।
ਇਸੇ ਤਰ੍ਹਾਂ ਹੋਰ ਬੈਂਕ ਵੀ ਵੱਖ ਵੱਖ ਖੇਤਰਾਂ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਦੀਆਂ
ਵਿਆਜ ਦਰਾਂ 'ਤੇ ਮੁੜ ਤੋਂ ਨਜ਼ਰਸਾਨੀ ਕਰ ਰਹੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ
ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਛੇਤੀ ਹੀ ਕੋਈ ਢੁਕਵਾਂ ਫੈਸਲਾ ਲਿਆ ਜਾਵੇਗਾ। ਇਸੇ
ਦੌਰਾਨ ਮਹਿੰਗਾਈ ਦਰ ਵਿੱਚ ਵੀ ਲਗਾਤਾਰ ਕਮੀ ਆ ਰਹੀ ਹੈ ਅਤੇ ਹੁਣ ਇਹ ਮਹਿੰਗਾਈ ਦਰ 8
ਫੀਸਦੀ ਦੇ ਆਲੇ ਦੁਆਲੇ ਹੈ । ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਨਾਲ ਆਮ
ਵਸਤਾਂ ਦੀਆਂ ਕੀਮਤਾਂ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਵਧੀ ਹੈ। ਕਿਉਂ ਕਿ ਪੈਟਰੋਲ
ਅਤੇ ਡੀਜ਼ਲ ਦੀਆਂ ਕੀਮਤਾਂ ਸਮਾਨ ਦੀ ਢੋਆ ਢੁਆਈ ਨੂੰ ਵਧੇਰੇ ਪ੍ਰਭਾਵਿਤ ਕਰਦੀਆਂ ਹਨ।
ਸਰਕਾਰ ਨੂੰ ਉਮੀਦ ਹੈ ਕਿ ਮਹਿੰਗਾਈ ਦਰ ਵਿੱਚ ਛੇਤੀ ਹੀ ਹੋਰ ਹੇਠ ਆ ਜਾਵੇਗੀ। ਸਨਅਤ
ਖੇਤਰ ਨੇ ਸਰਕਾਰ ਵੱਲੋਂ ਚੁੱਕੇ ਗਏ ਆਰਥਿਕ ਕਦਮਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ
ਹੈ ਕਿ ਇਨ੍ਹਾਂ ਕਦਮਾਂ ਨਾਲ ਸਥਿਤੀ ਵਿੱਚ ਸੁਧਾਰ ਆਵੇਗਾ । ਫਿੱਕੀ ਨੇ ਇਨਾ੍ਹਂ
ਕਦਮਾਂ ਨੂੰ ਇੱਕ ਸਹੀ ਦਿਸ਼ਾ ਵਿੱਚ ਚੰਗੀ ਸ਼ੁਰੂਆਤ ਦੱਸਿਆ ਹੈ ਜਦੋਂਕਿ ਐਸੋਚੈਮ ਦੀ
ਪ੍ਰਧਾਨ ਐਸ. ਜ਼ਿੰਦਲ ਨੇ ਕਿਹਾ ਹੈ ਕਿ ਬੈਂਕਿੰਗ ਪ੍ਰਣਾਲੀ ਵਿੱਚ ਪਾਏ ਗਏ ਹੋਰ ਪੈਸੇ
ਨਾਲ ਉਨ੍ਹਾਂ ਪ੍ਰੋਜੈਕਟਾਂ ਨੂੰ ਨੇਪਰੇ ਚੜਾਇਆ ਜਾ ਸਕੇਗਾ ਜਿਹੜੇ ਪੈਸੇ ਦੀ ਘਾਟ
ਕਾਰਨ ਅੱਧ ਵਿਚਾਲੇ ਪਏ ਹਨ। ਅੱਤਵਾਦੀ ਹਮਲਿਆਂ ਨੇ ਦੇਸ਼ ਦੀ ਸੈਰ ਸਪਾਟਾ ਸਨਅਤ ਨੂੰ
ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੈਲਾਨੀਆਂ ਦੀ
ਆਮਦ ਵਿੱਚ 25 ਫੀਸਦੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ।
ਅਜਿਹਾ ਪੱਛਮੀ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ
ਕਾਰਨ ਹੋਵੇਗਾ ਜਿਨ੍ਹਾਂ ਵਿੱਚ ਇਨ੍ਹਾਂ ਨਾਗਰਿਕਾਂ ਨੂੰ ਭਾਰਤ ਦੇ ਦੌਰੇ 'ਤੇ ਜਾਣ
ਤੋਂ ਸਾਵਧਾਨੀ ਨਾਲ ਕੰਮ ਲੈਣ ਦੀ ਗੱਲ ਕਹੀ ਗਈ ਹੈ। ਪ੍ਰਧਾਨ ਮੰਤਰੀ, ਜਿਨ੍ਹਾਂ ਕੋਲ
ਵਿੱਤ ਮੰਤਰਾਲਾ ਵੀ ਹੈ, ਨੂੰ ਪੂਰਾ ਭਰੋਸਾ ਹੈ ਕਿ ਦੇਸ਼ ਚਾਲੂ ਮਾਲੀ ਵਰ੍ਹੇ ਵਿੱਚ 8
ਫੀਸਦੀ ਦੀ ਵਿਕਾਸ ਦਰ ਨੂੰ ਬਣਾਈਂ ਰੱਖੇਗਾ। ਹਾਲਾਂ ਕਿ ਆਰਥਿਕ ਮਾਹਿਰਾਂ ਵੱਲੋਂ ਇਹ
ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਪਰ ਸਭ ਤੋਂ ਜ਼ਿਆਦਾ ਮਹੱਤਵਪੂਰਨ
ਗੱਲ ਇਹ ਹੈ ਕਿ ਸਰਕਾਰ ਵੱਲੋਂ ਚੁੱਕੇ ਗਏ ਆਰਥਿਕ ਕਦਮਾਂ ਨਾਲ ਸਨਅਤ ਅਤੇ ਹੋਰ
ਖੇਤਰਾਂ ਨੂੰ ਵਧੇਰੇ ਰਾਹਤ ਮਿਲੀ ਹੈ ਅਤੇ ਸਰਕਾਰ ਦੀਆਂ ਪਹਿਲ ਕਦਮੀਆਂ ਸਦਕਾ ਇਨ੍ਹਾਂ
ਖੇਤਰਾਂ ਵਲੋਂ ਖਪਤਕਾਰਾਂ ਨੂੰ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਮੀ ਦਾ ਲਾਭ ਦਿੱਤਾ ਜਾ
ਲੱਗ ਪਿਆ ਹੈ। ਇਸ ਗੱਲ ਨੂੰ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਆਰਥਿਕ
ਸੰਕਟ ਕਾਰਨ ਅੰਤਰ ਰਾਸ਼ਟਰੀ ਮੰਡੀ ਵਿੱਚ ਮੰਗ ਵਿੱਚ ਆਈ ਕਮੀ ਨੂੰ ਘਰੇਲੂ ਮੰਗ ਵਿੱਚ
ਵਾਧਾ ਕਰਕੇ ਹੀ ਦੇਸ਼ ਅੰਦਰ ਆਰਥਿਕ ਮੰਦੀ ਦੇ ਹਾਲਾਤ ਦਾ ਟਾਕਰਾ ਕੀਤਾ ਜਾ ਸਕਦਾ ਹੈ
ਅਤੇ ਅੰਤਰ ਰਾਸ਼ਟਰੀ ਮੰਦੀ ਦੇ ਅਸਰ ਨੂੰ ਦੇਸ਼ ਅੰਦਰ ਘਟਾਇਆ ਜਾ ਸਕਦਾ ਹੈ। ਸੰਯੋਗਬਸ
ਭਾਰਤ ਦੀ ਇੱਕ ਅਰਬ 10 ਕਰੋੜ ਦੀ ਆਬਾਦੀ ਵਿੱਚ ਚੀਜ਼ਾਂ ਦੀ ਮੰਗ ਵਧੇਰੇ ਹੈ ਪਰ ਇਸ ਲਈ
ਲੋੜ ਹੈ ਤਾਂ ਖਰੀਦ ਲਈ ਪੈਸੇ ਦੀ। ਜਿਸ ਲਈ ਸਰਕਾਰ ਨੇ ਪ੍ਰਣਾਲੀ ਵਿੱਚ ਵਧੇਰੇ ਪੈਸਾ
ਪਾਇਆ ਹੈ । ਅਸ਼ੋਕ ਹਾਂਡੂ
ਅੱਤਵਾਦੀ ਹਮਲੇ
ਸਬੰਧੀ ਭਰਮ ਦੀ ਸਥਿਤੀ ਬਣਾ ਕੇ ਰੱਖਣਾ ਚਾਹੁੰਦਾ ਹੈ ਪਾਕਿਸਤਾਨ
ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜਹਰ ਦੀ ਨਜਰਬੰਦੀ ਬਾਰੇ
ਜਿਸ ਤਰ੍ਹਾਂ ਪਲਟੀ ਖਾਧੀ ਹੈ, ਉਸ ਨਾਲ ਭਾਰਤ ਨੂੰ ਹੋਰ ਵੀ ਚੌਕੰਨਾ ਹੋ ਜਾਣਾ
ਚਾਹੀਦਾ ਹੈ। ਇਹ ਗੱਲ ਸਾਫ ਹੁੰਦੀ ਜਾ ਰਹੀ ਹੈ ਕਿ ਪਾਕਿ ਵਿੱਚ ਸੱਤਾ ਦੇ ਜਿੰਨੇ
ਕੇਂਦਰ ਹੈ, ਇਹ ਸਭ ਇਸ ਮਾਮਲੇ ਨੂੰ ਆਪਣੇ-ਆਪਣੇ ਤਰੀਕੇ ਨਾਲ ਵਰਤਣਾ ਚਾਹੁੰਦੇ ਹਨ।
ਇਸ ਵਿੱਚ ਆਪਸੀ ਸੰਵਾਦ ਅਤੇ ਤਾਲਮੇਲ ਦੀ ਭਾਵੇਂ ਹੀ ਕਮੀ ਹੋਵੇ ਪਰ ਇਸ ਗੱਲ ਤੇ
ਰਜਾਮੰਦੀ ਜਰੂਰ ਹੈ ਕਿ ਮਾਮਲੇ ਨੂੰ ਉਲਝਾ ਕੇ ਰੱਖ ਦਿੱਤਾ ਜਾਵੇ।ਪਾਕਿਸਤਾਨ ਦੇ
ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੱਸਿਆ ਹੈ ਕਿ ਮੌਲਾਨਾ ਮਸੂਦ ਅਜਹਰ ਨੂੰ
ਨਜਰਬੰਦ ਨਹੀਂ ਕੀਤਾ ਗਿਆ ਹੈ। ਅਜਹਰ ਹੁਣ ਕਿੱਥੇ ਹੈ, ਇਹ ਉਨ੍ਹਾਂ ਨੂੰ ਨਹੀਂ ਪਤਾ।
ਇਹ ਬਿਆਨ ਦੇਣ ਤੋਂ ਕੁੱਝ ਹੀ ਘੰਟੇ ਪਹਿਲਾਂ ਉਹਨਾਂ ਨੇ ਪਾਕਿਸਤਾਨ ਦੇ ਇੱਕ ਟੀ ਵੀ
ਚੈਨਲ ਤੇ ਅਜਹਰ ਦੀ ਨਜਰਬੰਦੀ ਦੀ ਗੱਲ ਕਬੂਲ ਕੀਤੀ ਸੀ। ਭਾਰਤ ਵਿੱਚ ਪਾਕਿਸਤਾਨ ਦੇ
ਹਾਈ ਕਮਿਸ਼ਨਰ ਸ਼ਾਹਿਦ ਮਲਿਕ ਵੀ ਇਹ ਦੱਸ ਰਹੇ ਹਨ ਕਿ ਅਜਹਰ ਨੂੰ ਨਜਰਬੰਦ ਨਹੀਂ ਕੀਤਾ
ਗਿਆ ਹੈ ਜਦੋਂਕਿ ਇਕ ਹਫਤਾ ਪਹਿਲਾਂ ਪਾਕਿਸਤਾਨ ਦੇ ਸੁੱਰਖਿਆ ਮੰਤਰੀ ਚੌਧਰੀ ਅਹਿਮਦ
ਮੁਖਤਿਆਰ ਨੇ ਸਵੀਕਾਰ ਕੀਤਾ ਸੀ ਕਿ ਅਜਹਰ ਨੂੰ ਉਸ ਦੇ ਘਰ ਵਿੱਚ ਨਜਰਬੰਦ ਕੀਤਾ ਗਿਆ
ਹੈ।ਪਾਕਿ ਮੀਡੀਆ ਵਿੱਚ 9 ਦਸੰਬਰ ਨੂੰ ਇਹ ਖਬਰ ਆਈ ਸੀ ਕਿ ਅਜਹਰ ਨੂੰ ਪੰਜਾਬ ਰਾਜ ਦੇ
ਬਹਾਵਲਪੁਰ ਸਥਿਤ ਉਸਦੇ ਘਰ ਵਿੱਚ ਨਜਰਬੰਦ ਕਰ ਲਿਆ ਗਿਆ ਹੈ। ਹਾਲਾਂਕਿ ਪ੍ਰਧਾਨ
ਮੰਤਰੀ ਯੂਸੁਫ ਰਜਾ ਗਿਲਾਨੀ ਨੇ ਇਸ ਮਾਮਲੇ ਵਿੱਚ ਕੁੱਝ ਵੀ ਸਾਫ-ਸਾਫ ਕਹਿਣ ਤੋਂ
ਇਨਕਾਰ ਕੀਤਾ ਸੀ। ਸਵਾਲ ਹੈ ਕਿ ਪਹਿਲਾਂ ਜੋ ਕਿਹਾ ਗਿਆ, ਉਹ ਸੱਚ ਸੀ ਜਾਂ ਹੁਣ ਜੋ
ਕਿਹਾ ਜਾ ਰਿਹਾ ਹੈ ਉਹ ਸੱਚ ਹੈ? ਇਸ ਤਰ੍ਹਾਂ ਤਾਂ ਸ਼ੱਕ ਹੁੰਦਾ ਹੈ ਕਿ ਵੱਧਦੇ
ਅੰਤਰਰਾਸ਼ਟਰੀ ਦਬਾਅ ਦੇ ਕਾਰਨ ਕਿਤੇ ਅਜਹਰ ਨੂੰ ਕਿਸੇ ਸੁੱਰਖਿਅਤ ਸਥਾਨ ਤੇ ਤਾਂ ਨਹੀਂ
ਭੇਜ ਦਿੱਤਾ ਗਿਆ?ਪਾਕਿਸਤਾਨ ਦੇ ਹੁਣ ਤੱਕ ਦੇ ਰਵਈਏ ਨੂੰ ਦੇਖ ਕੇ ਕੁੱਝ ਵੀ
ਨਾਮੁਮਕਿਨ ਨਹੀਂ ਲੱਗਦਾ। ਪਾਕਿਸਤਾਨ ਹਰ ਤਰ੍ਹਾਂ ਦੇ ਝੂਠ ਅਤੇ ਫਰੇਬ ਦਾ ਸਹਾਰਾ ਲੈ
ਰਿਹਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਇੱਕ ਵਾਰ ਫਿਰ ਮੁੰਬਈ
ਹਮਲੇ ਦੇ ਪਾਕਿਸਤਾਨੀ ਕਨੈਕਸ਼ਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਗੱਲ
ਦੇ ਸਬੂਤ ਹੁਣ ਤੱਕ ਨਹੀਂ ਮਿਲੇ ਹਨ ਕਿ ਮੁੰਬਈ ਹਮਲੇ ਵਿੱਚ ਸ਼ਾਮਿਲ ਅੱਤਵਾਦੀ
ਪਾਕਿਸਤਾਨੀ ਸਨ। ਕੁੱਝ ਹੀ ਦਿਨ ਪਹਿਲਾਂ ਜਰਦਾਰੀ ਨੇ ਸਵੀਕਾਰ ਕੀਤਾ ਸੀ ਕਿ ਹਮਲੇ
ਵਿੱਚ ਪਾਕਿਸਤਾਨ ਦੇ ਨਾਨ ਸਟੇਟ ਤੱਤ ਸ਼ਾਮਿਲ ਹੋ ਸਕਦੇ ਹਨ।ਅਸਲ ਵਿੱਚ ਪਾਕਿਸਤਾਨ ਦੇ
ਨੇਤਾ ਪੈਂਤੜੇ ਬਦਲ ਕੇ ਭਰਮ ਦੀ ਸਥਿਤੀ ਬਣਾ ਕੇ ਰੱਖਣਾ ਚਾਹੁੰਦੇ ਹਨ। ਤਾਂ ਕਿ ਭਾਰਤ
ਥੱਕ ਕੇ ਬੈਠ ਜਾਵੇ। ਪਾਕਿਸਤਾਨ ਦੀ ਇਸ ਰਣਨੀਤੀ ਦਾ ਸਖਤ ਜਵਾਬ ਦਿੱਤਾ ਜਾਣਾ ਚਾਹੀਦਾ
ਹੈ। ਇਹ ਜਰੂਰੀ ਹੈ ਕਿ ਅਸੀਂ ਆਪਣਾ ਕੂਟਨੀਤਿਕ ਯਤਨ ਜਾਰੀ ਰੱਖੀਏ ਤੇ ਵਿਸ਼ਵ ਬਿਰਦਾਰੀ
ਦੇ ਸਾਹਮਣੇ ਪਾਕਿ ਦੇ ਇਸ ਦੋ ਮੂੰਹੇ ਰਵਈਏ ਦਾ ਪਰਦਾਫਾਸ਼ ਕਰੀਏ।
ਸ਼ਨਮਾਨ ਸਮਾਰੋਹ
ਤੇ ਵਿਸ਼ੇਸ਼
ਭੰਗੜੇ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲਾ-ਧਰਮਿੰਦਰ ਬਾਵਾ :''ਬੱਬੂ ਕੁਰੜ''

ਹਰ ਇੱਕ ਵਿਆਕਤੀ ਵਿੱਚ ਕੋਈ ਨਾ ਕੋਈ ਕਲਾ ਛਿਪੀ ਹੁਮਦਿ ਹੈ ਪਰ ਉਸ ਕਲਾ ਨੂੰ ਜੱਗ
ਜਾਹਿਰ ਕਰ ਦੀ ਕਲਾ ਵੀ ਕਿਸੇ ਨਾ ਕਿਸੇ ਵਿੱਚ ਹੁਮਦਿ ਹੈ ਅਜਿਹੇ ਹੀ ਹੁੰਨਰ ਦਾ ਮਾਲਕ
ਹੈ ਧਰਮਿੰਦਰ ਬਾਵਾ ਜਿਸ ਨੇ ਅਪਣੀ ਅਪਣੀ ਮਹਿਨਤ ਦੇ ਸਦਕਾ ਭੰਗੜੇ ਵਿੱਚ ਅਪਣਾ ਚੰਗਾ
ਨਾਮ ਕਮਾਇਆ ਹੈ ।ਧਰਮਿੰਦਰ ਦਾ ਜਨਮ ੧੯ ਅਕਤੂਬਰ ੧੯੮੪ ਵਿੱਚ ਮਾਤਾ ਸਵ:ਸ਼੍ਰੀ ਮਤੀ
ਮੂਰਤੀ ਜੀ ਦੀ ਕੁੱਖੋਂ ਪਿਤਾ ਮਹੰਤ ਜਗਦੀਸ਼ ਦਾਸ ਦੇ ਖਰ ਪਿੰਡ ਕੁਰੜ ਜਿਲ੍ਹਾ ਬਰਨਾਲਾ
ਵਿੱਖੇ ਹੋਇਆ ਬੱਬੂ ਦੇ ਪਰਿਵਾਰ ਵਿੱਚ ਉਸਦੇ ੨ ਵੱਡੇ ਵੀਰ ਤੇ ੨ ਭੈਣਾ ਹਨ ਬਚਪਣ ਤੋ
ਹੀ ਭੰਗੜੇ ਦਾ ਸ਼ੋਕ ਸ਼ਿ ਤੇ ਉਸਤਾਦ ਪਵਨ ਕੁਮਾਰ ਰਾਏਕਪੋਟ ਦੇ ਲੜ ਲੱਗ ਉਸ ਦਿੱਨ ਤੋਂ
ਬਾਅਦ ਫਿਰ ਪਿੱਛੇ ਮੁੱੜ ਕੇ ਨਾ ਦੇਖਿਆ ਤੇ ਹਰ ਪ੍ਰੋਗਰਾਮ ਵਿੱਚ ਮੋਹਰੀ ਆਉਣ ਲੱਗ ਲਏ
ਤੇ ਦੇਖਦੇ ਦੇਖਦੇ ਭੰਗੜੇ ਵਿੱਚ ਚੰਗਾ ਨਾਮ ਬਨਾ ਲਿਆ। ਬੱਬੂ ਹੁਣ ਤੱਕ ਗੁਰਸੇਵਕ
ਸਿੰਘ (ਫੋਜੀ ਬਰਨਾਲਾ) ਇੰਟਰਨੈਸ਼ਨਲ ਭੰਗੜਾ ਕੋਚ ਦੀ ਛਤਰ ਛਾਇਆ ਹੇਠ ਭਾਰਤ ਦੇ
ਵੱਖ-ਵੱਖ ਰਾਜਾਂ ਤੋਂ ਇਲਾਵਾ ਵਿਦੇਸ਼ਾ ਵਿੱਚ ਵੀ ਭੰਗੜੇ ਦੇ ਜੌਹਰ ਵਿਖਾ ਚੁੱਕਾ ਹੈ।
ਉਹ ਭੰਗੜੇ ਤੌਂ ਇਲਾਵਾ ਲੜੀਵਾਰ ਪਿੰਡਾ ਵਿੱਚੌ ਪਿੰਡ ਸੁਣੀਦਾ,ਮੇਲਾ- ਮੇਲੀਆ
ਦਾ,ਦੁਨੀਆ ਵਿਗੜ ਗਈ ਆਦਿ ਵਿੱਚ ਐਕਟਿੰਗ ਵੀ ਕਰ ਚੁੱਕਾ ਹੈ। ਅੱਜ ਕੱਲ ਉਹ ਆਪਣੇ
ਇਲਾਕੇ ਦੇ ਸਕੂਲਾਂ ਦੇ ਬੱਚਿਆ ਨੂੰ ਸਿਖਾ ਚੁੱਕਾ ਹੈ ਅਤੇ ਸਿਖਾ ਰਿਹਾ ਹੈ।ਸੰਨ ੨੦੦੬
ਵਿੱਚ ਧਰਮਿੰਦਰ ਬਾਵਾ ''ਬੱਬੂ'' ਦਾ ਵਿਆਹ ਰਮਨਦੀਪ ਬਾਵਾ ਦੇ ਨਾਲ ਹੋ ਗਿਆ ਤੇ ਉਸਦੇ
ਇੱਕ ਬੇਟੀ ਕੁਸ਼ਮ ਬਾਵਾ ਹੈ। ਭੰਗੜੇ ਦੇ ਨਾਲ ਨਾਲ ਉਹ ਪਿੰਡ ਦੇ ਸਾਂਝੇ ਕੰਮਾ ਵਿੱਚ
ਵੀ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ,ਪਿੰਡ ਦੀ ਸਾਹਿਬ ਅਜੀਤ ਸਿੰਘ ਸਪੋਰਟਸ ਕਲੱਬ ਦਾ
ਜਰਨਲ ਸਕੱਤਰ ਵੀ ਹੈ
ਅਸੀ ਇਹੀ ਆਸ ਕਰਦੇ ਹਾਂ ਕਿ ਪ੍ਰਮਾਤਮਾ ਉਸ ਨੂੰ ਹਮੇਸ਼ਾ ਚ੍ਹੜਦੀ ਕਲਾਂ ਵਿੱਚ ਰੱਖੇ
ਤੇ ਉਹ ਭੰਗੜੇ ਦੇ ਖੇਤਰ ਵਿੱਚ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ।
ਹੁਣ ਪਊ ਪੇਚਾ ਓਬਾਮਾ ਤੇ ਉਸਾਮਾ ਦਾ
ਡਾ.ਅਮਰਜੀਤ ਟਾਂਡਾ (ਸਿਡਨੀ)
ਦੋਵਾਂ ਨਾਵਾਂ ਦੇ ਵਿਅਕਤੀਤਵ 'ਚ ਕਾਫ਼ੀ ਅੰਤਰ ਹੈ ਭਾਵੇਂ ਦੋਵੇਂ ਨਾਵਾਂ ਦੇ ਅੱਖਰਾਂ
ਅਤੇ ਉਚਾਰਣ 'ਚ ਬਹੁਤਾ ਫਰਕ ਨਹੀਂ ਲੱਗ ਰਿਹਾ। ਬਰਾਕ ਓਬਾਮਾ ਅਮਰੀਕਾ ਵਰਗੇ
ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੈ ਤੇ ਉਸਾਮਾ ਬਿਨ-ਲਾਦੇਨ ਦੁਨੀਆ ਦੇ ਅੱਤਵਾਦ ਜਗਤ
ਦਾ ਤਾਕਤਵਰ ਸਰਗਨਾ । ਦੋਵੇਂ ਸ਼ਕਤੀਸ਼ਾਲੀ ਮੰਨੇ ਜਾ ਰਹੇ ਹਨ ਇਨ੍ਹਾਂ 'ਚੋਂ ਇਕ
ਰਾਸ਼ਟਰਪਤੀ ਹੈ ਤੇ ਦੂਜਾ ਅੱਤਵਾਦੀ। ਓਬਾਮਾ ਸਾਹਮਣੇ ਉਸਾਮਾ ਇਕ ਵੱਡੀ ਚੁਣੌਤੀ
ਹੋਵੇਗਾ। ਯਾਦ ਰਹੇ ਕਿ ਕਦੇ ਅਮਰੀਕਾ ਦਾ ਹੀ ਪਾਲਿਆ ਹੋਇਆ ਉਸਾਮਾ ਉਸੇ ਦੇ ਲਈ ਸਭ
ਵੱਡਾ ਖ਼ਤਰਾ ਬਣਿਆ ਹੋਇਆ ਹੈ। ਅਮਰੀਕਾ ਨੇ ਓਸਾਮਾ ਨੂੰ ਖ਼ਤਮ ਕਰਨ ਲਈ ਅਫ਼ਗਾਨਿਸਤਾਨ ਦੀ
ਧਰਤੀ ਨੂੰ ਬੰਬ ਮਾਰ-ਮਾਰ ਕੇ ਪੋਲੀ ਕਰ ਦਿੱਤਾ ਹੈ ਫਿਰ ਵੀ ਉਸਨੂੰ ਉਸਾਮਾ ਨਹੀਂ
ਲੱਭਾ। ਅਮਰੀਕਾ ਨੇ ਦੁਨੀਆ 'ਚ ਜਿੱਥੇ ਵੀ ਜ਼ਬਰੀ ਜੰਗ ਠੋਸੀ, ਉੱਥੇ ਹੀ ਉਸਨੂੰ ਮੂੰਹ
ਦੀ ਖਾਣੀ ਪਈ। ਰਿਪਬਲੀਕਨ ਸੈਨੇਟਰ ਚੱਕ ਹੈਜਲ ਤੇ ਮੌਜੂਦਾ ਰੱਖਿਆ ਮੰਤਰੀ ਰਾਬਰਟ
ਗੇਟਸ ਤੇ ਕੁਝ ਹੋਰਾਂ ਦੇ ਨਾਂ ਸੁਣਨ ਵਿਚ ਆ ਰਹੇ ਹਨ ਓਬਾਮਾ ਦੀ ਕੌਮੀ ਸੁਰੱਖਿਆ ਟੀਮ
ਲਈ। ਓਬਾਮਾ ਨੇ ਸੱਤਾ ਤਬਾਦਲੇ ਦੀ ਟੀਮ ਦਾ ਰਸਮੀ ਐਲਾਨ ਕਰ ਦਿੱਤਾ ਹੈ, ਜਿਸ ਦੀ
ਅਗਵਾਈ ਕਲਿੰਟਨ ਪ੍ਰਸ਼ਾਸਨ ਦੇ ਚੀਫ ਆਫ ਸਟਾਫ ਜੌਹਨ ਪੋਡੈਸਟਾ ਕਰਨਗੇ ਤੇ ਇਸ ਵਿਚ
ਓਬਾਮਾ ਦੇ ਪੁਰਾਣੇ ਮਿੱਤਰ ਵੈਲਰੀ ਜੈਰੇਟ ਅਤੇ ਪੀਟ ਰੂਸੋ ਸ਼ਾਮਲ ਹੋਣਗੇ। ਇਸ ਟੀਮ ਦੀ
ਸਹਾਇਤਾ ਲਈ ਇਕ ਸਲਾਹਕਾਰ ਬੋਰਡ ਕਾਇਮ ਕੀਤਾ ਗਿਆ ਹੈ, ਜਿਸ ਵਿਚ ਪ੍ਰਾਈਵੇਟ ਤੇ
ਸਰਕਾਰੀ ਖੇਤਰ ਦਾ ਤਜਰਬਾ ਰੱਖਣ ਵਾਲੀਆਂ ਸ਼ਖ਼ਸੀਅਤਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ
ਦੌਰਾਨ ਪਾਕਿਸਤਾਨੀ ਅਖਬਾਰਾਂ ਨੇ ਬਰਾਕ ਓਬਾਮਾ ਦੀ ਜਿੱਤ ਨੂੰ ਇਤਿਹਾਸਕ ਦੱਸਦਿਆਂ
ਕਿਹਾ ਕਿ ਇਸ ਘਟਨਾ ਦੀ ਬਹੁਤ ਲੋੜ ਸੀ। ਬਰਤਾਨਵੀ ਅਖਬਾਰਾਂ ਨੇ ਵੀ ਓਬਾਮਾ ਦੀ ਜਿੱਤ
ਨੂੰ ਲੋਕਤੰਤਰ ਦਾ ਸ਼ਾਹਕਾਰ ਕਰਾਰ ਦਿੰਦਿਆਂ ਚਿਤਾਵਨੀ ਵੀ ਦਿੱਤੀ ਹੈ ਕਿ ਕਿਸੇ ਨੂੰ
ਵੀ ਉਨ੍ਹਾਂ ਲਈ ਦਰਪੇਸ਼ ਵੰਗਾਰਾਂ ਨੂੰ ਘਟਾ ਕੇ ਨਹੀਂ ਵੇਖਣਾ ਚਾਹੀਦਾ। ਤਾਲਿਬਾਨ ਨੇ
ਬਰਾਕ ਹੁਸੈਨ ਓਬਾਮਾ ਦੀ ਅਮਰੀਕੀ ਰਾਸ਼ਟਰਪਤੀ ਵਜੋਂ ਚੋਣ 'ਤੇ ਪ੍ਰਤੀਕਰਮ ਦਿੰਦਿਆਂ
ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਪ੍ਰਤੀ ਅਮਰੀਕਾ ਦੀਆਂ ਨੀਤੀਆਂ ਬਦਲਣ ਅਤੇ
ਅਫਗਾਨਿਸਤਾਨ ਵਿਚ ਜੰਗ ਬੰਦ ਕਰਾਉਣ। ਤਾਲਿਬਾਨ ਤਰਜਮਾਨ ਕਾਰੀ ਮੁਹੰਮਦ ਯੂਸਫ ਅਹਿਮਦ
ਦਾ ਇਹ ਕਹਿਣਾ ਹੈ ਕਿ ਅਸੀਂ ਦੁਨੀਆਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੱਛਮੀ ਦੇਸ਼
ਅਫਗਾਨਿਸਤਾਨ ਵਿਚੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਕਿਉਂਕਿ ਜਾਰਜ ਬੁਸ਼ ਦੀ ਪਾਰਟੀ
ਦੀਆਂ ਗਲਤ ਨੀਤੀਆਂ ਦੀ ਹਾਰ ਹੋਈ ਹੈ। ਤਾਲਿਬਾਨ ਦੇ ਇਕ ਹੋਰ ਬੁਲਾਰੇ ਜ਼ਜੀਹੁੱਲਾ
ਮੁਜਾਹਿਦ ਨੇ ਕਿਹਾ ਕਿ ਜੇ ਓਬਾਮਾ ਨੇ ਅਫਗਾਨ ਸਮੱਸਿਆ ਨੂੰ ਫੌਜੀ ਤਰੀਕੇ ਨਾਲ
ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਉਹਨਾਂ ਦੀ ਭੁੱਲ ਹੋਵੇਗੀ।''ਭਾਰਤੀ ਮੂਲ ਦੀ
ਅਮਰੀਕੀ ਨਾਗਰਿਕ ਸੋਨਲ ਸ਼ਾਹ ਨੂੰ ਆਪਣੇ ਸਲਾਹਕਾਰ ਬੋਰਡ ਵਿਚ ਸ਼ਾਮਲ ਕੀਤਾ ਹੈ ਅਮਰੀਕਾ
ਦੇ ਨਵੇਂ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਨੇ। ਸੋਨਲ ਤੋਂ ਇਲਾਵਾ ਕਈ ਹੋਰ ਭਾਰਤੀ
ਅਮਰੀਕਨਾਂ ਨੂੰ ਓਬਾਮਾ ਪ੍ਰਸ਼ਾਸਨ ਵਿਚ ਅਹਿਮ ਅਹੁਦੇ ਮਿਲਣ ਦੀ ਸੰਭਾਵਨਾ ਹੈ। ਸੋਨਲ
ਸ਼ਾਹ ਇਕ ਅਰਥ ਸ਼ਾਸਤਰੀ ਹੈ। ਉਹ ਇਸ ਸਮੇਂ ਗੂਗਲ ਕੰਪਨੀ ਵਿਚ ਡਾਇਰੈਕਟਰ (ਆਲਮੀ
ਵਿਕਾਸ) ਦੇ ਅਹੁਦੇ 'ਤੇ ਹੈ। ਇਸ ਤੋਂ ਇਲਾਵਾ ਇਕ ਹੋਰ ਭਾਰਤੀ ਪ੍ਰੀਤਾ ਬਾਂਸਲ ਨੂੰ
ਵੀ ਓਬਾਮਾ ਪ੍ਰਸ਼ਾਸਨ ਵਿਚ ਪ੍ਰਮੁੱਖ ਅਹੁਦਾ ਮਿਲਣ ਦੀ ਚਰਚਾ ਹੈ। ਬਾਂਸਲ ਨੇ ਓਬਾਮਾ
ਦੀ ਚੋਣ ਪ੍ਰਚਾਰ ਮੁਹਿੰਮ ਦੀ ਲਾਮਬੰਦੀ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸੇ ਦੌਰਾਨ
ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵੱਲ ਪਹਿਲਾ ਕਦਮ ਪੁੱਟਦਿਆਂ ਚੁਣੇ ਗਏ
ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ 15 ਮੈਂਬਰੀ ਟੀਮ ਤਿਆਰ ਕਰ ਲਈ, ਜਿਸ ਵਿਚ ਤਕਨੀਕੀ
ਮੁਹਾਰਤ ਦੀ ਮਾਲਕ ਇਕ ਭਾਰਤੀ ਮਹਿਲਾ ਦਾ ਨਾਂ ਵੀ ਸ਼ਾਮਲ ਹੈ। ਇਹ ਟੀਮ ਸੱਤਾ ਦਾ
ਤਬਾਦਲਾ ਦੇ ਅਮਲ ਸੁਚਾਰੂ ਢੰਗ ਨਾਲ ਸਿਰੇ ਚਾੜ੍ਹੇਗੀ।ਹੁਣ ਕਾਮੇਡੀਅਨਾਂ ਦਾ ਮੁੱਖ
ਨਿਸ਼ਾਨਾ ਓਬਾਮਾ ਹੋਣਗੇ। ਨਿਊਯਾਰਕ ਕਾਮੇਡੀ ਮੇਲੇ ਦੇ ਪਹਿਲੇ ਦਿਨ ਹੋਈ ਚਰਚਾ ਦੌਰਾਨ
ਕਾਮੇਡੀਅਨ ਰੋਸੀਆਨ ਬਾਰ ਨੇ ਕਿਹਾ ਕਿ ਓਬਾਮਾ ਤੋਂ ਵੱਡੀਆਂ ਆਸਾਂ ਅਤੇ ਭਰਪੂਰ
ਚੁਣੌਤੀਆਂ ਵਿਅੰਗ ਲਈ ਚੰਗਾ ਮਸਾਲਾ ਬਣੇਗਾ। ਅਮਰੀਕਾ ਦੇ ਤਿੱਖੀ ਜ਼ੁਬਾਨ ਵਾਲੇ
ਮਸਕਰਿਆਂ ਦਾ ਕਹਿਣਾ ਹੈ ਕਿ ਜਲਦ ਹੀ ਬਰਾਕ ਓਬਾਮਾ ਉਨ੍ਹਾਂ ਦੇ ਵਿਅੰਗ ਦਾ ਮੁੱਖ
ਵਿਸ਼ਾ ਹੋਵੇਗਾ। ਕਾਰਟੂਨਿਸਟ ਟੱਡ ਰਾਲ ਦਾ ਕਹਿਣਾ ਹੈ ਕਿ ਉਹ ਜਾਰਜ ਬੁਸ਼ 'ਤੇ ਹੋਰ
ਕਾਮੇਡੀ ਨਹੀਂ ਕਰਨਗੇ।ਚੋਣਾਂ ਤੋਂ ਬਾਅਦ ਬੀਤੇ ਦਿਨ ਕਾਮੇਡੀ ਬਾਰੇ ਹੋਈ ਚਰਚਾ ਦੌਰਾਨ
ਰਾਲ ਨੇ ਸ਼ਿਕਾਇਤ ਕਰਦਿਆਂ ਕਿਹਾ, ਬੁਸ਼ ਦਾ ਮਜ਼ਾਕ ਉਡਾਉਣਾ ਬਹੁਤ ਅਸਾਨ ਹੈ... ਇਹ
ਬੱਚਿਆਂ ਵਾਲਾ ਕੰਮ ਹੈ।'' ਉਨ੍ਹਾਂ ਕਿਹਾ ਕਿ ਹੁਣ ਓਬਾਮਾ 'ਤੇ ਵਿਅੰਗ ਕਰਨਾ ਮਜ਼ੇਦਾਰ
ਹੋਵੇਗਾ। ਅਮਰੀਕਾ ਵਿਚ ਸਿਆਸੀ ਮਸਕਰੇ ਰਾਸ਼ਟਰਪਤੀ ਮੁਹਿੰਮ ਤੋਂ ਬਾਅਦ ਵਿਅੰਗ ਕਸਣ
ਵਿਚ ਖੂਬ ਆਨੰਦ ਲੈਂਦੇ ਹਨ। ਜ਼ਿਆਦਾਤਰ ਮਸਕਰੇ ਡੈਮੋਕਰੇਟਿਕ ਹੋਣ ਕਾਰਨ ਉਨ੍ਹਾਂ ਦਾ
ਪਸੰਦੀਦਾ ਨਿਸ਼ਾਨਾ ਰਿਪਬਲਿਕਨ ਹਨ, ਜਿਨ੍ਹਾਂ ਵਿਚੋਂ ਮੁੱਖ ਸੇਰ੍ਹਾ ਪਾਲਿਨ ਹੈ।
ਅਮਰੀਕਾ ਵਿਚ ਪਿਛਲੇ ਦਿਨੀਂ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਬਰਾਕ ਓਬਾਮਾ ਦੀ ਜਿੱਤ
ਤੋਂ ਬਾਅਦ ਜਸ਼ਨ ਮਨਾਏ ਜਾ ਰਹੇ ਹਨ, ਉਥੇ ਕੀਨੀਆ ਦੇ ਲੋਕਾਂ ਨੇ ਉਨ੍ਹਾਂ ਦੀ ਜਿੱਤ
ਨੂੰ ਯਾਦਗਾਰ ਬਣਾਉਣ ਲਈ ਇਕ ਵੱਖਰਾ ਢੰਗ ਲੱਭਿਆ ਹੈ। ਕੀਨੀਆ ਵਿਚ ਪੈਦਾ ਹੋਏ ਨਵਜੰਮੇ
ਬੱਚਿਆਂ ਦੇ ਨਾਂ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ ਨਾਮ ਰੱਖੇ ਜਾ
ਰਹੇ ਹਨ। ਸਥਿਤੀ ਇਹ ਹੈ ਕਿ ਕੀਨੀਆ ਦੇ ਕੁਸੁਮ ਹਸਪਤਾਲ ਵਿਚ ਅਮਰੀਕੀ ਰਾਸ਼ਟਰਪਤੀ
ਓਬਾਮਾ ਦੀ ਜਿੱਤ ਤੋਂ ਬਾਅਦ ਅੱਜ ਤੱਕ ਜਿੰਨੇ ਬੱਚਿਆਂ ਨੇ ਜਨਮ ਲਿਆ ਹੈ ਉਨ੍ਹਾਂ
ਵਿਚੋਂ ਅੱਧੇ ਤੋਂ ਜ਼ਿਆਦਾ ਬੱਚਿਆਂ ਦੇ ਨਾਂ ਉਨ੍ਹਾਂ ਦੀ ਮਾਂ ਬਰਾਕ ਜਾਂ ਫਿਰ ਮਿਸ਼ੇਲ
ਓਬਾਮਾ ਦੇ ਨਾਂ 'ਤੇ ਰੱਖੇ ਗਏ ਹਨ।
ਆਪਣੇ ਆਪ ਨੂੰ ਬਦਲੋ ਜਿੰਦਗੀ ਖੁਦ ਬਦਲ ਜਾਵੇਗੀ
ਦੇਸ਼ ਦੀ ਆਬਾਦੀ ਬਹੁਤ ਜਿਆਦਾ ਵਧ ਗਈ ਹੈ ਅਤੇ ਦੇਸ਼ ਦੇ ਹਰ ਪਾਸੇ ਲੋਕ ਕੰਮਾਂ ਧੰਦਿਆਂ
'ਚ ਕੁਰਬਲ ਕੁਰਬਲ ਕਰ ਰਹੇ ਹਨ। ਹਰ ਪਾਸੇ ਬੇਰੁਜਗਾਰੀ ਦਾ ਆਲਮ ਵੀ ਕਿਸੇ ਤੋਂ ਘੱਟ
ਨਹੀਂ, ਇਹ ਵੀ ਦਿਨੋਂ ਦਿਨ ਵਧ ਰਿਹਾ ਹੈ ਜਿਸ ਕਰਕੇ ਨੌਜਵਾਨਾਂ ਦੇ ਹੌਂਸਲੇ ਪਸਤ ਹੋ
ਰਹੇ ਹਨ। ਦੂਸਰੇ ਪਾਸੇ ਦੇਸ਼ ਦੇ ਵਿਚ ਨਿਜੀਕਰਨ ਦਾ ਬੋਲਬਾਲਾ ਵਧ ਰਿਹਾ ਹੈ।
ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲ ਰਹੀਆਂ ਅਤੇ ਇਹ ਖਾਤਮੇ ਦੇ ਕਗਾਰ ਤੇ
ਖ਼ੜ੍ਹੀਆਂ ਹਨ। ਹੁਣ ਬੱਚੇ ਕਰਨ ਤਾਂ ਕੀ ਕਰਨ? ਜਿਹੜੇ ਲੋਕ ਕੰਮ ਕਰ ਰਹੇ ਹਨ ਉਨ੍ਹਾਂ
ਦਾ ਵੀ ਰੱਬ ਰਾਖਾ ਅਤੇ ਉਹ ਵੀ ਹੋਰ ਕੰਮਾਂ ਕਾਰਾਂ ਵਿਚ ਉਲਝੇ ਰਹਿੰਦੇ ਹਨ। ਕਿਤੇ ਵੀ
ਨਜ਼ਰ ਮਾਰੋ ਕਿਸੇ ਵੀ ਕੰਪਨੀ ਵਿਚ ਦੇਖੋ, ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਕਿਸੇ ਵੀ
ਦਫ਼ਤਰ ਜਾਉ, ਦੇਖਣ ਤੇ ਪਤਾ ਲੱਗਦਾ ਹੈ ਕਿ ਪੁੱਛ ਪੜਤਾਲ ਅਤੇ ਕਾਊਟਰਾਂ ਤੇ ਲੜਕੀਆਂ
ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਵਿਚ ਕਿਸੇ ਕਿਸਮ ਦੀ ਝਿਜਕ ਨਹੀਂ ਹੈ। ਇਹ ਵੀ ਬਹੁਤ
ਖੁਸ਼ੀ ਵਾਲੀ ਗੱਲ ਹੈ ਕਿ ਧੀਆਂ ਧਿਆਣੀਆਂ ਨੇ ਆਪਣੀ ਪਹਿਚਾਣ ਹਰ ਖੇਤਰ ਵਿਚ ਬਣਾ ਲਈ
ਹੈ। ਹੁਣ ਤਾਂ ਕਈ ਥਾਵਾਂ ਤੇ ਪੈਟਰੋਲ ਪੰਪਾਂ ਤੇ ਵੀ ਲੜਕੀਆਂ ਕੰਮ ਕਰ ਰਹੀਆਂ ਹਨ।
ਪਰ ਫ਼ਿਰ ਵੀ ਜੇਕਰ ਸਮੁੱਚੇ ਸਮਾਜ ਦੀ ਗੱਲ ਕਰੀਏ ਤਾਂ ਅਜੇ ਵੀ ਇਕ ਸਾਰ ਸਮਾਜ ਦੀ
ਬਣਤਰ ਨਹੀਂ ਹੋ ਰਹੀ। ਊਚ ਨੀਚ, ਵੱਡਾ ਛੋਟਾ ਅਤੇ ਅਮੀਰੀ ਗਰੀਬੀ ਦਾ ਬੋਲ ਬਾਲਾ ਅਜੇ
ਵੀ ਹੈ। ਨੈਤਿਕ ਕਦਰਾਂ ਕੀਮਤਾਂ ਦੇ ਮਿਆਰ ਦਾ ਪੱਧਰ ਘਟ ਰਿਹਾ ਹੈ ਜਿਸਦਾ ਮਾਰੂ ਅਸਰ
ਸਾਡੇ ਸਮਾਜ ਤੇ ਪੈ ਰਿਹਾ ਹੈ। ਸਮਾਜ ਵਿਚ ਤਬਦੀਲੀਆਂ ਲਿਆ ਕੇ ਸੁਧਾਰ ਕੀਤਾ ਜਾ ਸਕਦਾ
ਹੈ। ਮਹਾਤਮਾਂ ਗਾਂਧੀ ਦੇ ਸਿਧਾਂਤ ਬੁਰਾ ਮੱਤ ਦੇਖੋ, ਬੁਰਾ ਮੱਤ ਸੁਣੋ ਅਤੇ ਬੁਰਾ
ਮੱਤ ਕਹੋ ਨੂੰ ਲੋਕ ਭੁੱਲ ਚੁੱਕੇ ਹਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਦੇਸ਼ ਦੀ ਆਜ਼ਾਦੀ
ਵਾਸਤੇ ਅਤੇ ਲੋਕਾਂ ਨੂੰ ਸੁਚੇਤ ਕਰਨ ਲਈ ਲਗਾ ਦਿੱਤਾ ਸੀ ਪਰ ਫ਼ਿਰ ਵੀ ਲੋਕ ਉਨ੍ਹਾਂ
ਦੇ ਜੀਵਨ ਤੋਂ ਮਿਲਦੇ ਦਿਸ਼ਾ ਨਿਰਦੇਸ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਅੱਜ ਦੇ ਸਮਾਜ
ਵਿਚ ਹਰ ਕੋਈ ਆਪਣੇ ਆਪ ਨੂੰ ਬਹੁਤ ਹੀ ਵੱਧ ਸਮਝਦਾਰ ਸਮਝਦਾ ਹੈ। ਕਿਸੇ ਨੂੰ ਸਮਝਾਉਣਾ
ਔਖਾ ਕੰਮ ਹੈ ਅਤੇ ਕਿਸੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਅਜਿਹੇ ਲੋਕਾਂ
ਨੂੰ ਕੀ ਸਮਝਾਇਆ ਜਾ ਸਕਦਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਪਲ ਪਲ
ਤੇ ਸੱਚ ਤੇ ਚੱਲਣ ਦਾ ਰਾਹ ਦਿਖਾਉਂਦੀ ਹੈ '' ਏਕ ਪਿਤਾ ਏਕਸ ਕੇ ਹਮ ਬਾਰਕ।'' ਧਰਤੀ
ਤੇ ਰਹਿਣ ਵਾਲਾ ਹਰ ਪ੍ਰਾਣੀ ਇਕ ਹੀ ਪ੍ਰਮਾਤਮਾ ਦੀ ਸੰਤਾਨ ਹੈ ਪਰ ਫ਼ਿਰ ਵੀ ਸਾਰੇ
ਧਰਮਾਂ ਦੇ ਲੋਕ ਅਜੇ ਤੱਕ ਇਸਨੂੰ ਸਮਝ ਨਹੀਂ ਪਾ ਰਹੇ। ਵੋਟਾਂ ਦੀ ਖਾਤਰ ਖੇਤਰਵਾਦ,
ਧਰਮਵਾਦ ਅਤੇ ਜਾਤੀਵਾਦ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ। ਮਹਾਂਰਾਸ਼ਟਰ
ਸੂਬੇ ਦੇ ਵਿਚ ਉੱਤਰੀ ਭਾਰਤੀਆਂ ਨਾਲ ਹੋਈ ਦੁਰਦੁਸ਼ਾ ਨੂੰ ਭੁਲਾਇਆ ਨਹੀਂ ਜਾ ਸਕਦਾ ਕਿ
ਕਿਸ ਕਦਰ ਸਾਡੇ ਦੇਸ਼ ਦੇ ਨਾਗਰਿਕ, ਸਾਡੇ ਹੀ ਲੋਕਾਂ ਦੀ ਕੁੱਟ ਮਾਰ ਕਰਕੇ ਪਤਾ ਨਹੀਂ
ਉਹ ਦੇਸ਼ ਵਾਸੀਆਂ ਨੂੰ ਕੀ ਸਮਝਾਉਣਾ ਚਾਹੰਦੇ ਹਨ? ਸਾਫ਼ ਸੁਥਰੇ ਲੋਕ ਸਭ ਕੁੱਝ ਜਾਣਦੇ
ਹਨ। ਇਹ ਨੀਤੀ ਦੇਸ਼ ਵਿਰੋਧੀ ਹੈ ਅਤੇ ਚੰਦ ਵੋਟਾਂ ਪਿੱਛੇ ਨੇਤਾ ਲੋਕ ਭਰਾ ਨੂੰ ਭਰਾ
ਨਾਲ ਲੜਾ ਰਹੇ ਹਨ। ਕੁਦਰਤ ਹੀ ਇਨ੍ਹਾਂ ਨੂੰ ਸਮੁੱਤ ਬਖ਼ਸ਼ੇ। ਹਰ ਪ੍ਰਾਂਤ ਦੇ ਲੋਕ
ਦੂਸਰੇ ਪ੍ਰਾਤਾਂ ਵਿਚ ਰਹਿ ਰਹੇ ਹਨ ਅਤੇ ਅਜਿਹੇ ਹਾਲਾਤ ਕਈ ਵਾਰ ਦੇਸ਼ ਵਿਚ ਖਲਬਲੀ
ਮਚਾ ਸਕਦੇ ਹਨ। ਸੁਲਝੇ ਹੋਏ ਨਾਗਰਿਕ ਅਜਿਹੇ ਕੰਮਾਂ ਤੋਂ ਦੂਰ ਰਹਿੰਦੇ ਹਨ ਅਤੇ ਇਸ
ਤਰਾਂ ਵਿਚਰਨਾ ਹੀ ਅਸਲ ਸ਼ਬਦਾਂ ਵਿਚ ਦੇਸ਼ ਭਗਤੀ ਹੈ। ਬ੍ਰਹਮਾ ਕੁਮਾਰੀ ਆਸ਼ਰਮ ਵੀ ਇਕ
ਮਿਸ਼ਨ ਲੈ ਕੇ ਤੁਰਿਆ ਹੋਇਆ ਹੈ ਕਿ ਘੱਟ ਬੋਲੋ, ਹੋਲੀ ਬੋਲੋ ਅਤੇ ਮਿੱਠਾ ਬੋਲੋ। ਸਿਰਫ਼
ਇਸ ਕਥਨ ਵਿਚ ਸਭ ਕੁੱਝ ਆ ਜਾਂਦਾ ਹੈ। ਅਮਲ ਕਰਨਾ ਬਹੁਤ ਔਖਾ ਲੱਗਦਾ ਹੈ। ਜਿਸ ਨੇ
ਸੋਚ ਲਿਆ ਕਿ ਮੈਂ ਘੱਟ ਬੋਲਣਾ ਹੈ, ਪਿਆਰ ਨਾਲ ਬੋਲਣਾ ਹੈ ਅਤੇ ਮਿੱਠਾ ਬੋਲਣਾ ਹੈ।
ਉਹ ਵਿਅਕਤੀ ਹਰ ਪਾਸੇ ਮਿਠਾਸ ਦੀ ਫੁਹਾਰ ਖਲੇਰਦੇ ਹਨ। ਅੱਜ ਹਰ ਵਿਅਕਤੀ ਆਪਣੇ
ਦੁਨਿਆਈ ਕੰਮਾਂ ਵਿਚ ਇਸ ਕਦਰ ਉਲਝ ਕੇ ਰਹਿ ਗਿਆ ਹੈ ਕਿ ਉਸ ਕੋਲ ਸੋਚਣ ਲਈ ਸਮਾਂ
ਨਹੀਂ। ਉਹ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਦਿਨ ਭਰ ਭੱਜ ਦੌੜ ਕਰਦਾ ਹੈ। ਉਹ ਵੀ ਸ਼ਾਂਤੀ
ਚਾਹੁੰਦਾ ਹੈ ਪਰ ਸਮੇਂ ਦੀ ਘਾਟ ਰਹਿ ਜਾਂਦੀ ਹੈ ਜਿਸ ਕਰਕੇ ਲੋਕ ਸ਼ਾਂਤੀ ਤੋਂ ਵਾਂਝੇ
ਰਹਿ ਜਾਂਦੇ ਹਨ। ਵਿਰਲੇ ਲੋਕਾਂ ਨੂੰ ਹੀ ਸ਼ਾਂਤੀ ਨਸੀਬ ਹੋ ਰਹੀ ਹੈ। ਹਰ ਪਾਸੇ ਰੌਲੇ
ਰੱਪੇ ਦੇ ਵਿਚ ਅਸੀਂ ਜੀਵਨ ਬਤੀਤ ਕਰ ਰਹੇ ਹਾਂ। ਇਸ ਸੰਸਾਰ ਵਿਚ ਉਹ ਲੋਕ ਭਾਗਾਂ
ਵਾਲੇ ਹਨ ਜਿਹੜੇ ਸੁੱਖ ਸ਼ਾਂਤੀ ਨਾਲ ਜੀਵਨ ਬਸਰ ਕਰ ਰਹੇ ਹਨ ਅਤੇ ਤੇਜ਼ ਜਿੰਦਗੀ ਤੋਂ
ਕੋਹਾਂ ਦੂਰ ਹਨ। ਅਜਿਹੇ ਲੋਕ ਜੀਵਨ ਦੇ ਵਿਚ ਹਰ ਪਲ ਦਾ ਨਜ਼ਾਰਾ ਪਿਆਰ ਦੇ ਨਾਲ ਲੈਂਦੇ
ਹਨ। ਸੁਖ, ਸ਼ਾਂਤੀ ਅਤੇ ਪਿਆਰ ਜੀਵਨ ਦੇ ਹਿੱਸੇ ਵਿਚ ਹੋਣੇ ਚਾਹੀਦੇ ਹਨ ਅਤੇ ਇਸ ਦਾ
ਨਜ਼ਾਰਾ ਚੱਖਣਾ ਅਤੀ ਜਰੂਰੀ ਹੈ। ਬਹੁਤ ਸਾਰੇ ਲੋਕਾਂ ਦੇ ਮੂੰਹ ਲਟਕਾਏ ਹੋਏ ਹੁੰਦੇ ਹਨ
ਜਿਹੜੇ ਦੂਸਰਿਆਂ ਦਾ ਵੀ ਮੂਡ ਖਰਾਬ ਕਰ ਦਿੰਦੇ ਹਨ ਅਤੇ ਇਹ ਲੋਕ ਸਾਰਾ ਜੀਵਨ ਇਸ
ਤਰਾਂ ਹੀ ਢਿਲਕੇ ਜਿਹੇ ਮੂੰਹ ਨਾਲ ਗੁਜਾਰ ਦਿੰਦੇ ਹਨ। ਇਕ ਖਿੜ੍ਹਿਆ ਚਿਹਰਾ ਕਈਆਂ
ਨੂੰ ਹਸਾ ਦਿੰਦਾ ਹੈ ਅਤੇ ਕਈ ਪਲ ਖੁਸ਼ੀ ਦੇ ਦਿਖਾ ਦਿੰਦਾ ਹੈ। ਅੱਜ ਦੇ ਸਮੇਂ ਵਿਚ ਇਕ
ਨਵੀਂ ਪ੍ਰੰਪਰਾ ਚੱਲੀ ਹੈ ਕਿ ਬਹੁਤ ਸਾਰੇ ਲੋਕ ਦੂਸਰੇ ਦੇ ਗੁਣਾਂ ਅਤੇ ਔਗਣਾਂ ਨੂੰ
ਪਰਖਦੇ ਰਹਿੰਦੇ ਹਨ। ਚੰਗੇ ਗੁਣ ਤਾਂ ਗ੍ਰਹਿਣ ਨਹੀਂ ਕਰਦੇ ਪਰ ਦੂਸਰੇ ਦੇ ਔਗਣਾਂ ਨੂੰ
ਸਮਾਜ ਦੇ ਵਿਚ ਉਭਾਰ ਰਿੜਕਦੇ ਹਨ। ਹਰ ਵੇਲੇ ਭੰਡੀ ਪ੍ਰਚਾਰ ਹਰ ਵੇਲੇ ਨੁਕਤਾਚੀਨੀ
ਕਰਨੀ ਕਈਆਂ ਦੀ ਫ਼ਿਤਰਤ ਹੈ। ਕਿਸੇ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰ
ਲੈਣਾ ਚਾਹੀਦਾ ਹੈ। ਹਰ ਜੀਵ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਆਪਣੇ ਮਨ ਨੂੰ ਹਮੇਸ਼ਾ
ਹੀ ਪਵਿੱਤਰ ਅਤੇ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਹਮੇਸ਼ਾ ਸੱਚ ਤੇ ਪਹਿਰਾ ਦੇਣਾ
ਚਾਹੀਦਾ ਹੈ ਅਤੇ ਝੂਠ ਦੇ ਨੇੜੇ ਵੀ ਫਟਕਣਾ ਨਹੀਂ ਚਾਹੀਦਾ। ਜੇਕਰ ਅਸੀਂ ਖੁਦ
ਈਮਾਨਦਾਰ ਹੋਵਾਂਗੇ ਤਾਂ ਸਾਡੇ ਬੱਚੇ ਵੀ ਈਮਾਨਦਾਰ ਹੋਣਗੇ। ਜਿਹੜੇ ਚੰਗੇ ਸਮਾਜ ਦੀ
ਸਿਰਜਣਾ ਕਰ ਸਕਣਗੇ। ਸਾਨੂੰ ਆਪਣੇ ਆਪ ਨੂੰ ਬਦਲਣਾ ਪੈਣਾ ਹੈ ਅਤੇ ਆਪਣੇ ਆਪ ਨਾਲ
ਵਿਚਾਰ ਵਿਟਾਂਦਰਾਂ ਕਰਕੇ ਆਪਣੇ ਅਤੇ ਆਪਣੇ ਘਰ ਪਰਿਵਾਰ ਵਿਚ ਤਬਦੀਲੀ ਲਿਆਉਣੀ
ਚਾਹੀਦੀ ਹੈ। ਕਦੇ ਸੋਚਿਆ ਹੈ ਕਿ ਮੈਂ ਸਮਾਜ ਵਿਚ ਹਰ ਇਕ ਨਾਲ ਠੀਕ ਵਿਚਰ ਰਿਹਾਂ ਹਾਂ
ਕਦੇ ਕਿਸੇ ਦੇ ਮਨ ਨੂੰ ਠੇਸ ਤਾਂ ਨਹੀਂ ਪਹੁੰਚਾਈ ਜਾਂ ਕਿਸੇ ਨਾਲ ਧੱਕਾ ਤਾਂ ਨਹੀਂ
ਕੀਤਾ। ਸਾਨੂੰ ਕਦੇ ਕਦੇ ਆਪਣੇ ਆਪ ਨਾਲ, ਵੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ
ਅਸੀਂ ਆਪਣੇ ਆਪ ਨੂੰ ਸ਼ੁੱਧ ਰੱਖ ਸਕੀਏ। ''ਪਵਿੱਤਰ ਮਨ ਰੱਖੋ, ਪਵਿੱਤਰ ਤਨ ਰੱਖੋ,
ਪਵਿੱਤਰਤਾ ਹੀ ਮਨੁੱਖਤਾ ਦੀ ਸ਼ਾਨ ਹੈ'' ਦੇ ਕਥਨ ਵਿਚ ਜਾਨ ਹੈ। ਸਿਰਫ਼ ਹੰਬਲੇ ਨਾਲ
ਸਹੀ ਕਦਮ ਚੁੱਕਣ ਦੀ ਜਰੂਰਤ ਹੈ। ਚੰਗੇ ਰਸਤੇ ਤੇ ਰੱਖਿਆ ਇਕ ਕਦਮ ਜਿੰਦਗੀ ਵਿਚ
ਸੁਧਾਰ ਲਿਆ ਸਕਦਾ ਹੈ। ਅੱਜ ਦੇ ਸਮੇਂ ਵਿਚ ਜਿਆਦਾਤਰ ਲੋਕ ਤਣਾਅ ਨਾਲ ਭਰੇ ਪਏ ਹਨ
ਅਤੇ ਹਰ ਕੋਈ ਆਪਣੇ ਆਪ ਨੂੰ ਕੱਸਿਆ, ਨਿਰਾਸ਼, ਕਸੂਰਵਾਰ ਅਤੇ ਅਸ਼ਾਂਤ ਜਿਹਾ ਸਮਝਦਾ
ਹੈ। ਫ਼ਿਰ ਅਜਿਹੇ ਲੋਕ ਸ਼ਰਾਬ ਪੀ ਕੇ ਇਸ ਤਣਾਅ ਨੂੰ ਘਟਾਉਂਦੇ ਹਨ। ਪਰ ਫ਼ਿਰ ਵੀ ਇਹ
ਨਹੀਂ ਘਟਦੀ। ਸਹੀ ਸੋਚ ਅਪਣਾ ਕੇ ਆਪਣੀਆਂ ਇੱਛਾ ਸ਼ਕਤੀਆਂ ਨੂੰ ਕਾਬੂ ਕਰਕੇ, ਆਸ਼ਾਵਾਦੀ
ਵਿਚਾਰਧਾਰਾ ਰੱਖ ਕੇ, ਕਿਸੇ ਤੋਂ ਅਸ਼ੀਰਵਾਦ ਲੈ ਕੇ, ਚੰਗੀ ਸੋਚ ਅਪਣਾ ਕੇ, ਪਿਆਰ
ਸਤਿਕਾਰ ਦੇ ਵਿਚਾਰ ਉਭਾਰ ਕੇ, ਠੰਢਾ ਰੱਖ ਕੇ, ਖੁਸ਼ਤਬੀਅਤ ਅਤੇ ਹਸਮੁੱਖ ਰਹਿ ਕੇ
ਅਸ਼ਾਂਤੀ ਦੇ ਮਹੌਲ ਵਿਚੋਂ ਸ਼ਾਂਤੀ ਲੱਭੀ ਜਾ ਸਕਦੀ ਹੈ।''ਅੰਮ੍ਰਿਤ ਵੇਲਾ ਸੱਚ ਨਾਮ
ਵਡਿਆਈ ਵਿਚਾਰ'' ਵਾਲੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਸੁਭਾ ਸਵੇਰੇ ਜਲਦੀ ਉੱਠ ਕੇ
ਸੈਰ ਕਰਨੀ ਚਾਹੀਦੀ ਹੈ ਅਤੇ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਸਵੇਰ ਦੇ
ਸਮੇਂ 4 ਵਜੇ ਰੱਬ ਦੇ ਯੋਗੀ ਬੱਚੇ, 5 ਵਜੇ ਭਗਤ, 6 ਵਜੇ ਭੋਗੀ ਅਤੇ 7 ਵਜੇ ਰੋਗੀ
ਉੱਠਦੇ ਹਨ। ਇਸ ਲਈ ਸਾਨੂੰ ਰੋਗੀ ਨਹੀਂ ਬਣਨਾ ਚਾਹੀਦਾ। ਅਸੀਂ ਹਰ ਇਕ ਲਈ ਸਮਾਂ
ਕੱਢਦੇ ਹਾਂ ਪਰ ਆਪਣੇ ਆਪ ਲਈ ਅਤੇ ਆਪਣੇ ਸਰੀਰ ਲਈ ਯੋਗਾ ਅਤੇ ਕਸਰਤ ਕਰਨ ਤੋਂ ਵੀ
ਵਾਂਝੇ ਰਹਿ ਜਾਂਦੇ ਹਾਂ। ਇਸ ਲਈ ਸਰੀਰ ਨੂੰ ਪੂਰੀ ਤਰਾਂ ਫਿੱਟ ਕਰਨ ਲਈ ਅਜਿਹਾ ਕਰਨਾ
ਅਤੀ ਜਰੂਰੀ ਹੈ। ਹਰ ਇਕ ਦੀ ਦੇਖਣ ਅਤੇ ਸੋਚਣ ਸ਼ਕਤੀ ਤੇ ਨਿਰਭਰ ਕਰਦਾ ਹੈ।
''ਖਿੜਕੀਉਂ ਕੀ ਸਲਾਖੋਂ ਮੇਂ ਸੇ, ਕਭੀ ਉਪਰ ਚਾਂਦ, ਕਭੀ ਨੀਚੇ ਕੀਚੜ ਦੇਖਾ, ਕਿਸੀ
ਨੇ ਕੀਚੜ ਮੇਂ ਕਮਲ ਕਾ ਫੂਲ ਦੇਖਾ, ਕਿਸੀ ਨੇ ਚਾਂਦ ਮੇਂ ਦਾਗ ਦੇਖਾ।'' ਭਾਰਤ ਵਿਚ
ਹਰ ਮਹੀਨੇ 4 ਹਜਾਰ ਕਰੋੜ ਰੁਪਏ ਦੀ ਦਵਾਈ ਸਿਰਫ਼ ਚਿੰਤਾ ਨੂੰ ਦੂਰ ਕਰਨ ਲਈ ਲੋਕ ਖਾ
ਰਹੇ ਹਨ। ਦੇਖੋ ਗੱਲ ਕਿਧਰ ਨੂੰ ਜਾ ਰਹੀ ਹੈ। ਆਮ ਲੋਕਾਂ ਨੂੰ ਕੋਈ ਪ੍ਰਵਾਹ ਨਹੀਂ।
ਫਾਸਟ ਫੂਡ ਵੀ ਸਰੀਰ ਦੀ ਜੜ੍ਹ ਕੱਢ ਰਹੇ ਹਨ। ਫਾਸਟ ਫੂਡ ਅਤੇ ਫਾਸਟ ਲਾਈਫ ਵਾਲੇ
ਲੋਕਾਂ ਦਾ ਕੀਰਤਨ ਸੋਹੇਲਾ ਜਲਦੀ ਪੜ੍ਹਿਆ ਜਾਂਦਾ ਹੈ ਅਤੇ ਅਜਿਹੇ ਲੋਕ ਫਾਸਟ ਡੈਥ ਦਾ
ਖਿਤਾਬ ਜਲਦੀ ਹਾਸਿਲ ਕਰ ਲੈਂਦੇ ਹਨ।ਮਹਾਨ ਲੋਕਾਂ ਨੇ ਸਮੇਂ ਦੀ ਕਦਰ ਕੀਤੀ ਹੈ। ਕਿਸੇ
ਵਿਅਕਤੀ ਨੇ ਮਹਾਤਮਾਂ ਗਾਂਧੀ ਜੀ ਤੋਂ ਮਿਲਣ ਲਈ ਸਮਾਂ ਲਿਆ। ਉਹ ਵਿਅਕਤੀ ਖੁਦ ਗਾਂਧੀ
ਜੀ ਨੂੰ ਲੇਟ ਮਿਲਣ ਗਿਆ ਪਰ ਗਾਂਧੀ ਜੀ ਸਮੇਂ ਦੀ ਕਦਰ ਕਰਦੇ ਸਨ ਅਤੇ ਜਿਸ ਕਰਕੇ ਉਹ
ਸਮੇਂ ਸਿਰ ਆਪਣੀ ਪ੍ਰਾਰਥਨਾ ਕਰਨ ਚਲੇ ਗਏ। ਸਾਨੂੰ ਕਦੇ ਵੀ ਕਿਸੇ ਨੂੰ ਲਾਰਿਆਂ ਵਿਚ
ਨਹੀਂ ਰੱਖਣਾ ਚਾਹੀਦਾ ਅਤੇ ਗੱਲ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ। ਸਮਾਂ ਬਹੁਤ
ਕੀਮਤੀ ਹੈ ਅਤੇ ਇਸਦੀ ਕਦਰ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਜੀਵਨ ਵਿਚ ਸੁਧਾਰ
ਲਿਆਉਣ ਲਈ, ਆਪਣੇ ਆਪ ਨੂੰ ਖੁਦ ਨੂੰ ਬਦਲਣਾ ਚਾਹੀਦਾ ਹੈ ਤਾਂ ਜੋ ਜੀਵਨ ਨੂੰ ਆਨੰਦਮਈ
ਗੁਜਾਰਿਆ ਜਾ ਸਕੇ।
ਜਸਪਾਲ ਸਿੰਘ ਲੋਹਾਮ
ਵਾਰਡ ਨੰਬਰ: 29/166, ਗਲੀ ਹਜਾਰਾ ਸਿੰਘ, ਮੋਗਾ 141001, ਫੋਨ: 94174 20120
ਭਾਰਤੀ ਅਰਥਵਿਵਸਥਾ ਨੂੰ
ਛੇਤੀ ਹੀ ਪਵੇਗੀ ਇੱਕ ਹੋਰ ਖੁਰਾਕ ਦੀ ਲੋੜ
ਅਮਰੀਕਾ ਤੋਂ ਯੂਰਪ ਰਾਹੀਂ ਏਸ਼ੀਆ ਤੱਕ ਪਹੁੰਚੀ ਮੰਦੀ ਤੋਂ ਭਾਰਤੀ ਅਰਥਵਿਵਸਥਾ ਨੂੰ
ਬਚਾਉਣ ਲਈ ਕੇਂਦਰ ਸਰਕਾਰ ਨੇ ਆਪਣੇ ਤਰਕਸ਼ ਦਾ ਅਖੀਰਲਾ ਤੀਰ ਵੀ ਚਲਾ ਦਿੱਤਾ ਹੈ।
ਸ਼ਨੀਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਅਤੇ ਰਿਵਰਸ ਰੈਪੋ ਰੇਟ ਦੀਆਂ ਦਰਾਂ
ਵਿੱਚ ਇੱਕ-ਇੱਕ ਫੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਸੀ ਜਿਸ ਨਾਲ ਉਦਯੋਗ ਜਗਤ ਦੇ
ਚਿਹਰੇ ਤੇ ਖੁਸ਼ੀ ਨਜ਼ਰ ਨਹੀਂ ਆਈ ਤਾਂ ਡਾਕਟਰ ਮਨਮੋਹਨ ਸਿਘ ਨੇ ਵਿੱਤੀ ਉਤਸ਼ਾਹ ਅਤੇ
ਸਰਕਾਰੀ ਖਰਚ ਵਧਾਉਣ ਵਾਲੇ ਤਿੰਨ ਖਰਬ ਰੁਪਏ ਦੇ ਦੋਤਰਫਾ ਪੈਕਜ ਦਾ ਐਲਾਨ ਕਰ
ਦਿੱਤਾ।ਅਸਲ ਵਿੱਚ ਤਾਂ ਇਸ ਪੈਕਜ ਦੀ ਲੰਮੇਂ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਪਰ
ਸ਼ਾਇਦ ਵਿਧਾਨਸਭਾ ਚੋਣਾਂ ਕਰਕੇ ਇਸ ਵਿੱਚ ਦੇਰੀ ਹੋਈ। ਅਮਰੀਕਾ ਵਿੱਚ ਚਲੀ ਮੰਦੀ ਦੀ
ਹਨੇਰੀ ਨਾਲ ਕਈ ਤਾਕਤਵਰ ਬੈਂਕ ਅਤੇ ਕੇਂਦਰ ਬੰਦ ਹੋ ਗਏ ਤਾਂ ਭਾਰਤ ਵਿੱਚ ਵੀ ਇਸਦਾ
ਅਸਰ ਦਿਖਾਈ ਦੇਣ ਲੱਗ ਪਿਆ। ਕੇਂਦਰ ਸਰਕਾਰ ਨੇ ਕਈ ਵਿੱਤੀ ਉਪਾਅ ਕੀਤੇ ਪਰ ਉਸ ਨਾਲ
ਤਰਲਤਾ ਵਧਣ ਤੋਂ ਇਲਾਵਾ ਹੋਰ ਕੋਈ ਫਾਇਦਾ ਨਹੀਂ ਹੋਇਆ। ਇਹ ਵਿੱਤੀ ਸੰਕਟ ਸੀ ਜਿਸ
ਨਾਲ ਨਿਪਟਨ ਲਈ ਵਿੱਤੀ ਉਪਾਅ ਜਰੂਰੀ ਸਨ। ਹੁਣ ਕੇਂਦਰ ਸਰਕਾਰ ਨੇ 3 ਖਰਬ ਦਾ ਜੋ ਦਸ
ਸੂਤਰੀ ਪੈਕਜ ਐਲਾਣਿਆ ਹੈ, ਉਸ ਵਿੱਚ ਪੂਰਾ ਧਿਆਨ ਆਰਥਿਕ ਵਿਕਾਸ ਦਾ ਚੱਕਾ ਚਲਾ ਕੇ
ਰੱਖਣ ਤੇ ਦਿੱਤਾ ਗਿਆ ਹੈ। ਹੁਣ ਤੱਕ ਯੂ ਪੀ ਏ ਦੀ ਸਰਕਾਰ ਆਰਥਿਕ ਮੋਰਚੇ ਤੇ
ਸਟੇਬਿਲਟੀ ਕਾਇਮ ਰੱਖਣ ਵਿੱਚ ਕਾਮਯਾਬ ਰਹੀ ਹੈ, ਪਰ ਜਰੂਰਤ ਹੈ ਅਗਲੀਆਂ ਚੋਣਾਂ ਤੱਕ
ਮੰਦੀ ਦੇ ਇਸ ਅਸਰ ਤੋਂ ਬਚਣ ਦੀ। ਪੱਛਮ ਵਿੱਚ ਮੰਦੀ ਦੇ ਪ੍ਰਭਾਵ ਦੀਆਂ ਨਿਤ ਨਵੀਆਂ
ਕਹਾਣੀਆਂ ਅਖਬਾਰਾਂ ਵਿੱਚ ਪੜ੍ਹ ਕੇ ਜਨਤਾ ਵਿੱਚ ਜੋ ਵਿਆਕੁਲਤਾ ਪਿਛਲੇ ਚਾਰ ਪੰਜ
ਮਹੀਨਿਆਂ ਤੋਂ ਨਜ਼ਰ ਆ ਰਹੀ ਸੀ, ਅਜਿਹਾ ਕੁੱਝ ਵੀ ਇੱਥੇ ਨਾ ਹੋਣ ਨਾਲ ਇੱਕ ਆਸ ਪੈਦਾ
ਹੋਈ ਹੈ। ਇਸਦਾ ਫਾਇਦਾ ਵੀ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲਿਆ ਹੈ। ਇਸ
ਪੈਕਜ ਨਾਲ ਅਰਥਵਿਵਸਥਾ ਨੂੰ ਕਿੰਨੀ ਊਜ਼ਰਜਾ ਮਿਲੇਗੀ, ਇਹ ਤਾਂ ਸਮਾਂ ਹੀ ਦੱਸੇਗਾ ਪਰ
ਆਸਾਰ ਚੰਗੇ ਨਜ਼ਰ ਆ ਰਹੇ ਹਨ। ਅਮਰੀਕਾ ਵਿੱਚ ਸਰਕਾਰ ਨੇ ਜਿਸ ਤਰ੍ਹਾਂ ਦੇ ਵੱਡੇ ਪੈਕਜ
ਜਾਰੀ ਕੀਤੇ, ਉਸਦੇ ਮੁਤਾਬਿਕ ਤਾਂ ਇਹ ਕੁੱਝ ਵੀ ਨਹੀਂ ਹੈ। ਅਜਿਹੀ ਹਾਲਤ ਵਿੱਚ
ਨਿਸ਼ਚੇ ਹੀ ਅਗਲੇ ਵਿੱਤੀ ਵਰ੍ਹੇ ਵਿੱਚ ਅਰਥਵਿਵਸਥਾ ਨੂੰ ਮਜਬੂਤ ਸਹਾਰਾ ਦੇਣ ਲਈ ਇੱਕ
ਹੋਰ ਪੈਕਜ ਦੀ ਤਿੰਨ ਮਹੀਨਿਆਂ ਬਾਅਦ ਲੋੜ ਹੋਵੇਗੀ। ਸਰਕਾਰ ਨੂੰ ਇਸ ਪੈਕਜ ਦਾ ਅਸਰ
ਦੇਖ ਕੇ ਉਸਦੀ ਵੀ ਤਿਆਰੀ ਹੁਣੇ ਤੋਂ ਕਰ ਲੈਣੀ ਚਾਹੀਦੀ ਹੈ। ਕਾਰਨ ਇਹ ਹੈ ਕਿ ਜੇਕਰ
ਅਰਥਵਿਵਸਥਾ ਦਾ ਵਿਕਾਸ ਰੁਕਿਆ ਤਾਂ ਇਸਦਾ ਸਿੱਧਾ ਅਸਰ ਰੁਜਗਾਰ ਤੇ ਪਵੇਗਾ। ਜੇਕਰ
ਲੋਕਾਂ ਦੀਆਂ ਨੌਕਰੀਆਂ ਗਈਟਾਂ ਤਾਂ ਕੇਂਦਰ ਸਰਕਾਰ ਨੂੰ ਇਸਦਾ ਖਮਿਆਜਾ ਭੁਗਤਣਾ
ਪਵੇਗਾ।ਹੁਣ ਸਵਾਲ ਇਹ ਉਠਦਾ ਹੈ ਕਿ ਇਸ ਪੈਕਜ ਨਾਲ ਹੀ ਸਰਕਾਰ ਨੂੰ 87 ਅਰਬ ਰੁਪਏ ਦਾ
ਘਾਟਾ ਹੋਇਆ ਹੈ ਤਾਂ ਇਸਦੀ ਭਰਪਾਈ ਕਿਵੇਂ ਹੋਵੇਗੀ। ਜੇਕਰ ਸਰਕਾਰ ਅਗਲੇ ਬਜਟ ਵਿੱਚ
ਵੀ ਅਜਿਹੇ ਹੀ ਜਾਂ ਇਸ ਤੋਂ ਵੱਡੇ ਪੈਕਜ ਦਾ ਐਲਾਨ ਕਰਦੀ ਹੈ ਤਾਂ ਉਸਦੇ ਲਈ ਟੈਕਸ
ਵਧਾਉਣੇ ਪੈਣਗੇ। ਕੀ ਸਰਕਾਰ ਆਮ ਚੋਣਾਂ ਤੋਂ ਪਹਿਲਾਂ ਇਸਦੇ ਲਈ ਤਿਆਰ ਹੈ? ਵੈਸੇ ਵੀ
ਚੋਣ ਵਰ੍ਹੇ ਵਿੱਚ ਲੋਕਾਂ ਨੂੰ ਲੁਭਾਉਣ ਵਾਲਾ ਬਜਟ ਲਿਆਉਣ ਦੀ ਹੀ ਪਰੰਪਰਾ ਰਹੀ ਹੈ।
ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ ਆਈ ਪੀ) ਤਾਂ ਨਵੰਬਰ ਵਿੱਚ ਹੀ ਨਕਾਰਾਤਮਕ ਵਿਕਾਸ
ਦਿਖਾਉਣ ਦੀ ਤਿਆਰੀ ਵਿੱਚ ਹੈ, ਜਿਸਦੇ ਅਗਲੇ ਕੁੱਝ ਮਹੀਨਿਆਂ ਵਿੱਚ ਜਾਰੀ ਰਹਿਣ ਦੇ
ਆਸਾਰ ਹਨ। ਅਜਿਹੀ ਹਾਲਤ ਵਿੱਚ ਅਗਲੇ ਕੁੱਝ ਮਹੀਨੇ ਅਰਥਵਿਵਸਥਾ ਬਾਰੇ ਗੰਭੀਰ ਵਿਚਾਰ
ਅਤੇ ਚਿੰਤਨ ਦੀ ਲੋੜ ਹੈ, ਤਾਂ ਹੀ ਭਾਰਤ ਵਿਕਾਸ ਦੇ ਰਾਹ ਤੇ ਅੱਗੇ ਤੁਰ ਸਕੇਗਾ।
ਅੱਤਵਾਦੀਆਂ ਖਿਲਾਫ ਕਾਰਵਾਈ ਨਹੀਂ, ਡ੍ਰਾਮੇਬਾਜੀ ਕਰ ਰਿਹਾ ਹੈ ਪਾਕਿਸਤਾਨ
ਇੰਨੇ ਦਿਨਾਂ ਦੀ ਡ੍ਰਾਮੇਬਾਜੀ ਤੋਂ ਬਾਅਦ ਪਾਕਿਸਤਾਨੀ ਹਕਮੂਤ ਨੇ ਲਸ਼ਕਰ ਏ ਤੋਇਬਾ ਦੇ
ਫੌਜੀ ਮੁਖੀ ਜਕੀਉਰ ਰਹਿਮਾਨ ਲਖੀਆ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਜੁਟਾਈ ਪਰ ਮੁੰਬਈ
ਹਮਲੇ ਦੇ ਦੋਸ਼ ਹੇਠ, ਉਸਨੂੰ ਵੀ ਭਾਰਤ ਦੇ ਹਵਾਲੇ ਕਰਨ ਲਈ ਪਾਕਿਸਤਾਨੀ ਅਗਵਾਈ ਤਿਆਰ
ਨਹੀਂ ਹੈ। ਸਾਂਝੀ ਜਾਂਚ ਦੀ ਆਪਣੀ ਪੁਰਾਣੀ ਮੰਗ ਤੇ ਪਾਕਿਸਤਾਨ ਅੱਜ ਵੀ ਡਟਿਆ ਹੋਇਆ
ਹੈ। ਭਾਵ ਇਹ ਕਿ ਪਾਕਿਸਤਾਨ ਅਤੇ ਭਾਰਤ ਦੀ ਇੱਕ ਸਾਂਝੀ ਟੀਮ ਮੁੰਬਈ ਹਮਲੇ ਤੋਂ ਬਾਅਦ
ਹਾਸਿਲ ਸਬੂਤਾਂ ਅਤੇ ਗਵਾਹਾਂ ਦੀ ਜਾਂਚ ਕਰੇ, ਉਸ ਤੋਂ ਬਾਅਦ ਜਕੀਉਰ ਰਹਿਮਾਨ ਲਖੀਆ
ਉਰਫ ਚਾਚਾ ਨੂੰ ਕਿਸੇ ਰੂਪ ਵਿੱਚ ਇਸ ਅੱਤਵਾਦੀ ਕਾਰਵਾਈ ਲਈ ਜਿੰਮੇਵਾਰ ਪਾਇਆ ਜਾਂਦਾ
ਹੈ ਤਾਂ ਪੁਖਤਾ ਸਬੂਤਾਂ ਦੇ ਆਧਾਰ ਤੇ ਉਸਦੇ ਖਿਲਾਫ ਪਾਕਿਸਤਾਨ ਦੀ ਹੀ ਕਿਸੇ ਅਦਾਲਤ
ਵਿੱਚ ਮੁਕਦਮਾ ਚਲਾਇਆ ਜਾਵੇਗਾ। ਜਦੋਂ ਅਮਰੀਕਾ ਜਾਂ ਪੱਛਮੀ ਮੁਲਕਾਂ ਵਲੋਂ ਕਿਸੇ
ਅੱਤਵਾਦੀ ਦੀ ਗ੍ਰਿਫਤਾਰੀ ਦੀ ਮੰਗ ਹੁੰਦੀ ਹੈ ਤਾਂ ਇੱਕ ਵਾਰ ਵੀ ਪਾਕਿਸਤਾਨੀ ਆਗੂ
ਇੰਨਾ ਕਾਨੂੰਨ ਝਾੜਣ ਦੀ ਹਿੰਮਤ ਨਹੀਂ ਕਰਦੇ।ਅਮਰੀਕਾ ਨੂੰ ਐਲਾਣੀਆ ਤੌਰ ਤੇ ਅਲ
ਕਾਇਦਾ ਦੇ ਜਿਨ੍ਹਾਂ ਅੱਤਵਾਦੀਆਂ ਦੀ ਤਲਾਸ਼ ਰਹੀ ਹੈ, ਉਹਨਾਂ ਵਿੱਚੋਂ ਨੱਬੇ ਫੀਸਦੀ
ਤੋਂ ਜਿਆਦਾ ਪਾਕਿਸਤਾਨ ਵਿੱਚ ਹੀ ਫੜੇ ਗਏ ਜਾਂ ਮਾਰੇ ਗਏ ਹਨ ਉਹਨਾਂ ਬਾਰੇ ਇੱਕ ਵਾਰ
ਵੀ ਪਾਕਿਸਤਾਨੀ ਹਕੂਮਤ ਨੇ ਸਾਂਝੀ ਜਾਂਚ ਦੀ ਮੰਗ ਨਹੀਂ ਕੀਤੀ। ਮੁੰਬਈ ਹਮਲੇ ਦੇ
ਮਾਮਲੇ ਵਿੱਚ ਵੀ ਪਾਕਿਸਤਾਨ ਵਿੱਚ ਚੈਨ ਨਾਂਲ ਬੈਠੇ ਘੱਟੋ ਘੱਟ ਤਿੰਨ ਸਾਜਸ਼ੀਆਂ ਦੇ
ਬਾਰੇ ਮੋਬਾਈਲ ਅਤੇ ਸੈਟੇਲਾਈਟ ਫੋਨਾਂ ਦੀਆਂ ਕਾਲਾਂ, ਈ ਮੇਲ, ਫੜੇ ਗਏ ਹਥਿਆਰਾਂ ਦੇ
ਬਿਓਰੇ ਅਤੇ ਸਭ ਤੋਂ ਵੱਧ ਕੇ ਮੁੰਬਈ ਵਿੱਚ ਜਿੰਦਾ ਫੜੇ ਗਏ ਇੱਕ ਅੱਤਵਾਦੀ ਅਜਮਲ
ਆਮਿਰ ਕਸਾਬ ਦੇ ਬਿਆਨਾਂ ਦੇ ਟੇਪ ਅਮਰੀਕਾ ਦੀ ਮਾਰਫਤ ਭਾਰਤ ਸਰਕਾਰ ਨੇ ਪਾਕਿਸਤਾਨ
ਨੂੰ ਮੁਹਈਆ ਕਰਵਾਏ ਹਨ।ਇਸ ਤੋਂ ਬਾਅਦ ਵੀ ਸਾਂਝੀ ਜਾਂਚ ਵਰਗੀ ਗੱਲ ਮਾਮਲੇ ਨੂੰ ਟਾਲਣ
ਦੀ ਕੋਸ਼ਿਸ਼ ਨਹੀਂ ਤਾਂ ਹੋਰ ਕੀ ਹੈ। ਕਹਿਣ ਨੂੰ ਇਸ ਤਰ੍ਹਾਂ ਦੀ ਪ੍ਰਤੀਕਾਤਮਕ
ਗ੍ਰਿਫਤਾਰੀ ਭਾਰਤੀ ਸੰਸਦ ਤੇ ਹੋਏ ਹਮਲੇ ਤੋਂ ਠੀਕ ਬਾਅਦ ਲਸ਼ਕਰ ਏ ਤੋਇਬਾ (ਬਦਲੇ ਨਾਂ
ਜਮਾਤ ਉਦ ਦਾਵਾ) ਦੇ ਮੁਖੀ ਹਾਫਿਜ ਮੁਹੰਮਦ ਸਈਦ ਦੀ ਵੀ ਹੋ ਚੁੱਕੀ ਹੈ। ਪਰ ਹਕੀਕਤ
ਵਿੱਚ ਇਹ ਗ੍ਰਿਫਤਾਰੀ ਇਹਨਾਂ ਅਪਰਾਧੀਆਂ ਦੀ ਪਾਕਿਸਤਾਨੀ ਜੇਲ੍ਹਾਂ ਵਿੱਚ ਸਿਰਫ
ਖਾਤਿਰਦਾਰੀ ਲਈ ਹੀ ਹੁੰਦੀ ਹੈ।ਅਮਰੀਕੀ ਪ੍ਰਸ਼ਾਸ਼ਨ ਭਾਵੇਂ ਪਾਕਿਸਤਾਨ ਦੇ ਇਸ ਕਦਮ ਤੇ
ਬਾਗੋ ਬਾਗ ਹੋ ਕੇ ਇਸਦਾ ਸਵਾਗਤ ਕਰੇ ਪਰ ਭਾਰਤ ਲਈ ਇਸ ਵਿੱਚ ਖੁਸ਼ ਹੋਣ ਲਾਇਕ ਤਾਂ ਕੀ
ਗੌਰ ਕਰਨ ਲਾਇਕ ਵੀ ਕੋਈ ਗੱਲ ਨਹੀਂ ਹੈ। ਜਕੀਉਰ ਰਹਿਮਾਨ ਲਖੀਆ ਜਾਂ ਹਾਫਿਜ ਮੁਹੰਮਦ
ਸਈਦ ਦੇ ਖਿਲਾਫ ਕੁੱਝ ਠੋਸ ਕਰ ਸਕਣ ਦੀ ਹਿੰਮਤ ਪਾਕਿਸਤਾਨ ਸਰਕਾਰ ਕੋਲ ਨਹੀਂ ਹੈ। ਉਹ
ਖੁਦ ਨੂੰ ਸੰਕੇਤਕ ਕਦਮਾਂ ਤੱਕ ਹੀ ਸੀਮਤ ਰੱਖਣਾ ਚਾਹੁੰਦੀ ਹੈ ਤਾਂ ਇਸ ਤਰ੍ਹਾਂ ਦੇ
ਕਦਮ ਉਸਨੂੰ ਆਈ ਐਸ ਆਈ ਦੇ ਸਾਬਕਾ ਮੁਖੀ ਹਾਮਿਦ ਗੁਲ ਦੇ ਖਿਲਾਫ ਚੁੱਕਣਾ ਚਾਹੀਦਾ ਹੈ
ਅਤੇ ਉਸਨੂੰ ਕਿਸੇ ਜਾਂਚ ਟੀਮ ਦੇ ਹਵਾਲੇ ਕਰਕੇ ਇਹ ਪੁੱਛਣਾ ਚਾਹੀਦਾ ਹੈ ਕਿ ਭਾਰਤ
ਵਿੱਚ ਅੱਤਵਾਦ ਦਾ ਜਾਲ ਉਸਨੇ ਕਿਸ ਤਰ੍ਹਾਂ ਨਾਲ ਵਿਛਾਇਆ ਹੋਇਆ ਹੈ। ਦਰਅਸਲ,
ਪਾਕਿਸਤਾਨ ਸਰਕਾਰ ਨੇ ਲਖੀਆ ਦੀ ਇੱਕ ਮਾਤਰ ਗ੍ਰਿਫਤਾਰੀ ਵੀ ਮੁੰਬਈ ਹਮਲੇ ਲੂੰ ਲੈ ਕੇ
ਭਾਰਤ ਦੁਆਰਾ ਵਿਅਕਤ ਕੀਤੇ ਗਏ ਰੋਸ ਦੇ ਆਧਾਰ ਤੇ ਨਹੀਂ ਬਲਕਿ ਅਮਰੀਕਾ ਦੁਆਰਾ
ਸੰਯੁਕਤ ਰਾਸ਼ਟਰ ਨੂੰ ਸੌਂਪੀ ਜਾਣ ਵਾਲੀ ਇਹਨਾਂ ਤਿੰਨਾਂ ਸਮੇਤ ਕੁੱਲ ਚਾਰ
ਪਾਕਿਸਤਾਨੀਆਂ ਦੀ ਉਸ ਲਿਸਟ ਦੇ ਦਬਾਅ ਹੇਠ ਕੀਤੀ ਹੈ, ਜਿਨ੍ਹਾਂ ਨੂੰ ਪੁਖਤਾ ਸਬੂਤਾਂ
ਦੇ ਆਧਾਰ ਤੇ ਗਲੋਬਲ ਅੱਤਵਾਦੀ ਐਲਾਣਿਆ ਜਾ ਸਕਦਾ ਹੈ। ਪਾਕਿਸਤਾਨ ਸਰਕਾਰ ਜੇਕਰ ਭਾਰਤ
ਨਾਲ ਰਿਸ਼ਤੇ ਸਹੀ ਅਰਥਾਂ ਵਿੱਚ ਸੁਧਾਰਨਾ ਚਾਹੁੰਦੀ ਹੈ ਤਾਂ ਉਸਨੂੰ ਸੋਚਣਾ ਚਾਹੀਦਾ
ਹੈ ਕਿ ਭਾਰਤ ਦੀ ਤਕਲੀਫ ਤੋਂ ਜਿਆਦਾ ਤਵੱਜੋ ਉਹ ਹਰ ਵਾਰ ਅਮਰੀਕੀ ਤੇਵਰਾਂ ਨੂੰ ਹੀ
ਕਿਉਂ ਦਿੰਦੀ ਹੈ।
ਖੇਤਰੀ ਪਾਰਟੀਆਂ ਨੂੰ ਨਕਾਰ ਦਿੱਤਾ ਹੈ ਪੰਜ ਸੂਬਿਆਂ ਦੇ ਵੋਟਰਾਂ ਨੇ
ਇਸ ਵਾਰ ਪੰਜ ਸੂਜ਼ਬਿਆਂ ਦੀਆਂ ਵਿਧਾਨਸਭਾ ਚੋਣਾਂ ਵਿੱਚ ਵੋਟਰਾਂ ਨੇ ਛੋਟੀਆਂ ਪਾਰਟੀਆਂ
ਨੂੰ ਨਕਾਰ ਦਿੱਤਾ ਹੈ। 2003 ਦੀਆਂ ਅਸੰਬਲੀ ਚੋਣਾਂ ਦੀ ਤੁਲਨਾ ਵਿੱਚ ਬਸਪਾ ਨੂੰ ਛੱਡ
ਕੇ ਬਾਕੀ ਸਾਰੀਆਂ ਪਾਰਟੀਆਂ ਦਾ ਗ੍ਰਾਫ ਹੇਠਾਂ ਹੀ ਡਿਗਿਆ ਹੈ। ਵੋਟਰਾਂ ਦੇ ਇਸ
ਬਦਲਦੇ ਮਿਜਾਜ਼ ਨੇ ਲੋਕਸਭਾ ਚੋਣਾਂ ਵਿੱਚ ਰਾਸ਼ਟਰੀ ਪਾਰਟੀਆਂ ਤੋਂ ਮਨਮਾਫਿਕ ਸੌਦੇਬਾਜੀ
ਕਰਨ ਦਾ ਮੰਸੂਬਾ ਪਾਲ ਕੇ ਬੈਠੀਆਂ ਇਹਨਾਂ ਪਾਰਟੀਆਂ ਦੇ ਆਗੂਆਂ ਦੇ ਹੋਸ਼ ਉਡਾ ਦਿੱਤੇ
ਹਨ।ਸੱਚ ਤਾਂ ਇਹ ਹੈ ਕਿ ਯੂ ਪੀ ਏ ਅਤੇ ਐਨ ਡੀ ਏ ਵਿੱਚ ਸ਼ਾਮਿਲ ਕਈ ਪਾਰਟੀਆਂ ਦੀ ਜੋ
ਹਾਲਤ ਹੋਈ ਹੈ, ਉਸਦਾ ਇਹਨਾਂ ਗਠਜੋੜਾਂ ਦੇ ਅੰਦਰੂਨੀ ਸਬੰਧਾਂ ਅਤੇ ਆਪਸੀ ਸਮੀਕਰਨ ਤੇ
ਗਹਿਰਾ ਅਸਰ ਪੈ ਸਕਦਾ ਹੈ। ਸਮਾਜਵਾਦੀ ਪਾਰਟੀ ਨੇ ਮੱਧ ਪ੍ਰਦੇਸ਼ ਵਿੱਚ 187 ਉਮੀਦਵਾਰ
ਖੜ੍ਹੇ ਕੀਤੇ ਪਰ ਉਸਨੂੰ ਉੱਥੇ ਸਿਰਫ ਇੱਕ ਤੇ ਹੀ ਜਿੱਤ ਨਸੀਬ ਹੋਈ। ਬਾਕੀ ਸਾਰੀਆਂ
ਥਾਵਾਂ ਤੇ ਉਸਨੂੰ ਕੁੱਝ ਹਾਸਿਲ ਨਹੀਂ ਹੋਇਆ।ਮੱਧ ਪ੍ਰਦੇਸ਼ ਵਿੱਚ ਉਮਾ ਭਾਰਤੀ ਦਾ ਜੋ
ਹਸ਼ਰ ਹੋਇਆ ਹੈ, ਉਸ ਨਾਲ ਵੀ ਲੋਕਾਂ ਦੇ ਨਜ਼ਰੀਏ ਦਾ ਪਤਾ ਲੱਗਦਾ ਹੈ। ਉਹਨਾਂ ਦੀ
ਭਾਰਤੀ ਜਨਸ਼ਕਤੀ ਪਾਰਟੀ ਨੂੰ 5 ਸੀਟਾਂ ਜਰੂਰ ਮਿਲ ਗਈਆਂ ਹਨ ਪਰ ਉਹ ਖੁਦ ਹਾਰ ਗਈ ਅਤੇ
ਇਸ ਤਰ੍ਹਾਂ ਭਾਜਪਾ ਨੂੰ ਚੁਣੌਤੀ ਦੇਣ ਦਾ ਉਹਨਾਂ ਦਾ ਸੁਫਨਾ ਬਿਖਰ ਗਿਆ। ਇਹੀ ਨਹੀਂ,
ਸੂਬੇ ਦੀ ਖੇਤਰੀ ਪਾਰਟੀ ਗੋਂਡਵਾਨਾ ਗਣਤੰਤਰ ਪਾਰਟੀ ਇਸ ਵਾਰ ਖਾਤਾ ਖੋਲ੍ਹਣ ਵਿੱਚ ਵੀ
ਨਾਕਾਮਯਾਬ ਰਹੀ ਜਦੋਂ ਕਿ ਪਿਛਲੀਆਂ ਚੋਣਾਂ ਵਿੱਚ ਉਸਨੂੰ 3 ਸੀਟਾਂ ਹਾਸਿਲ ਹੋਈਆਂ
ਸਨ। ਰਾਮ ਵਿਲਾਸ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਨੇ ਤਾਂ ਇਸ ਵਾਰ ਉਤਸ਼ਾਹ ਵਿੱਚ ਆ
ਕੇ ਇਹਨਾਂ ਸੂਬਿਆਂ ਵਿੱਚ 346 ਉਮੀਦਵਾਰ ਖੜ੍ਹੇ ਕਰ ਦਿੱਤੇ ਪਰ ਦਿੱਲੀ ਦੀ ਇੱਕ ਸੀਟ
ਤੋਂ ਇਲਾਵਾ ਉਸਨੂੰ ਕਿਤੇ ਕੁੱਝ ਹਾਸਿਲ ਨਹੀਂ ਹੋਇਆ। ਜੇ ਡੀ ਯੂ ਅਤੇ ਇੰਡੀਅਨ ਨੈਸ਼ਨਲ
ਲੋਕਦਲ ਦਾ ਵੀ ਇਹੀ ਹਾਲ ਰਿਹਾ ਹੈ। 2003 ਵਿੱਚ ਰਾਜਸਥਾਨ ਵਿੱਚ ਜੇ ਡੀ ਯੂ ਨੇ 2
ਅਤੇ ਆਈ ਐਨ ਐਲ ਡੀ ਨੇ 5 ਸੀਟਾਂ ਜਿੱਤੀਆਂ ਸਨ। ਇਸ ਵਾਰ ਜੇ ਡੀ ਯੂ ਦੇ ਹਥ ਇੱਕ ਸੀਟ
ਆਈ ਹੈ ਪਰ ਆਈ ਐਨ ਐਲ ਡੀ ਦਾ ਖਾਤਾ ਵੀ ਨਹੀਂ ਖੁਲ੍ਹਿਆ। ਇਸੇ ਤਰ੍ਹਾਂ ਮੱਧ ਪ੍ਰਦੇਸ਼
ਵਿੱਚ ਜੇ ਡੀ ਯੂ ਨੇ ਇੱਕ ਸੀਟ ਜਿੱਤੀ ਸੀ ਪਰ ਇਸ ਵਾਰ ਉਹ ਵੀ ਗੁਆ ਦਿੱਤੀ। ਸ਼੍ਰੋਮਣੀ
ਅਕਾਲੀ ਦਲ ਨੇ ਵੀ ਦਿੱਲੀ ਵਿੱਚ ਕੁੱਝ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ
ਜਿਨ੍ਹਾਂ ਨੇ ਭਾਜਪਾ ਦੇ ਨਾਲ ਮਿਲ ਕੇ ਚੋਣ ਲੜੀ ਪਰ ਇਹ ਦਲ ਵੀ ਦਿੱਲੀ ਵਿੱਚ ਆਪਣਾ
ਖਾਤਾ ਤੱਕ ਨਹੀਂ ਖੋਲ੍ਹ ਪਾਇਆ। ਦਰਅਸਲ ਲੋਕ ਮਜਬੂਤ ਸਰਕਾਰ ਚਾਹੁੰਦੇ ਹਨ ਜੋ ਸਥਿਰ
ਰਹੇ ਅਤੇ ਵਿਕਾਸ ਨੂੰ ਗਤੀ ਦੇ ਸਕੇ। ਇਸ ਲਈ ਵੋਟਰਾਂ ਨੇ ਕਿਸੇ ਤਰ੍ਹਾਂ ਦਾ ਜੋਖਮ
ਨਹੀਂ ਉਠਾਇਆ ਅਤੇ ਛੋਟੀਆਂ ਪਾਰਟੀਆਂ ਤੋਂ ਪਰਹੇਜ ਕੀਤਾ।ਦੂਜੀ ਗੱਲ ਇਹ ਹੈ ਕਿ ਇਹਨਾਂ
ਪਾਰਟੀਆਂ ਤੇ ਕਿਸੇ ਨਾ ਕਿਸੇ ਵਿਸ਼ੇਸ਼ ਸੂਬੇ ਦੀ ਮੋਹਰ ਲੱਗੀ ਹੋਈ ਹੈ ਜਾਂ ਇਹਨਾਂ ਤੇ
ਇੱਕ ਨੇਤਾ ਦਾ ਸਾਇਆ ਮੰਡਰਾਉਂਦਾ ਰਿਹਾ ਹੈ ਇਸ ਲਈ ਇਹ ਪਾਰਟੀਆਂ ਸੂਬੇ ਜਾਂ ਖੇਤਰ ਦੀ
ਸੀਮਾ ਤੋਂ ਉਠ ਕੇ ਇਕ ਵਿਆਪਕ ਰਾਸ਼ਟਰੀ ਪਛਾਣ ਕਦੇ ਵੀ ਨਹੀਂ ਬਣਾ ਸਕੀਆਂ। ਸ਼ਾਇਦ ਇਸ
ਲਈ ਹੀ ਇਹਨਾਂ ਪ੍ਰਤੀ ਲੋਕਾਂ ਵਿੱਚ ਵਿਸ਼ਵਾਸ਼ ਪੈਦਾ ਨਹੀਂ ਹੋ ਸਕਿਆ।
ਗਿਰਗਟ ਵਾਂਗ ਰੰਗ
ਬਦਲਦੇ ਹਨ ਪਾਕਿਸਤਾਨੀ ਸ਼ਾਸਕ
ਅਮਰੀਕਾ ਦਾ ਵਿਦੇਸ਼ ਮੰਤਰੀ ਕੋਂਡਾਲੀਜ਼ਾ ਰਾਈਸ ਨੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ
ਜਰਦਾਰੀ ਤੱਕ ਭਾਰਤ ਦਾ ਉਹ ਸੁਨੇਹਾ ਪਹੁੰਚਾ ਦਿੱਤਾ ਹੈ, ਜਿਸਨੂੰ ਨਾ ਸੁਨਣ ਲਈ ਉਹ
ਕਈ ਦਿਨਾਂ ਤੋਂ ਅੜੇ ਹੋਏ ਸਨ। ਸੁਨੇਹਾ ਇਹ ਕਿ ਪਾਕਿਸਤਾਨ ਸਰਕਾਰ ਮੁੰਬਈ ਹਮਲਿਆਂ ਦੇ
ਲਈ ਜਿੰਮੇਵਾਰ ਅੱਤਵਾਦੀ ਢਾਂਚੇ ਦੇ ਖਿਲਾਫ ਆਪਣੀ ਜਮੀਨ ਤੇ ਜੋ ਕੁੱਝ ਵੀ ਕਰ ਸਕਦੀ
ਹੈ, ਉਸਨੂੰ ਇਮਾਨਦਾਰੀ ਦੇ ਨਾਲ ਕਰਦੀ ਨਜ਼ਰ ਆਵੇ।ਜਰਦਾਰੀ ਹਾਲੇ ਤੱਕ ਇਸ ਗੱਲ ਤੇ ਅੜੇ
ਹੋਏ ਸੀ ਕਿ ਮੁੰਬਈ ਹਮਲਿਆਂ ਦਾ ਪਾਕਿਸਤਾਨ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਅਤੇ 20
ਅਪਰਾਧੀਆਂ ਅਤੇ ਅੱਤਵਾਦੀਆਂ ਦੀ ਜੋ ਲਿਸਟ ਭਾਰਤ ਵਲੋਂ ਉਹਨਾਂਨੂੰ ਦਿੱਤੀ ਗਈ ਹੈ, ਉਸ
ਤੇ ਵੀ ਉਹ ਕੁੱਝ ਕਰਨ ਵਾਲੇ ਨਹੀਂ ਹਨ ਕਿਉਂਕਿ ਲਿਸਟ ਵਿੱਚ ਸ਼ਾਮਿਲ ਲੋਕਾਂ ਦੇ ਖਿਲਾਫ
ਭਾਰਤ ਨੇ ਕੋਈ ਸਬੂਤ ਨਹੀਂ ਦਿੱਤਾ ਹੈ। ਉਹਨਾਂ ਦਾ ਇਹ ਰਵਈਆ ਦਿੱਲੀ ਤੋਂ ਸਿੱਧਾ
ਇਸਲਾਮਾਬਾਦ ਪਹੁੰਚੀ ਕੋਂਡਾਲੀਜ਼ਾ ਰਾਈਸ ਨਾਲ ਮੁਲਾਕਾਤ ਤੋਂ ਬਾਅਦ ਬਦਲਿਆ ਨਜ਼ਰ ਆਇਆ।
ਜਰਦਾਰੀ ਦੇ ਦਫਤਰ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਨਾ ਸਿਰਫ ਭਾਰਤ ਦੇ
ਨਾਲ ਮੁੰਬਈ ਹਮਲਿਆਂ ਦੀ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ ਬਲਕਿ ਇਸ ਵਿੱਚ ਦੋਸ਼ੀ
ਪਾਇਆ ਗਿਆ ਕੋਈ ਵਿਅਕਤੀ ਜੇਕਰ ਪਾਕਿਸਤਾਨ ਵਿੱਚ ਪਾਇਆ ਗਆ ਤਾਂ ਉਸਦੇ ਖਿਲਾਫ ਸਖਤ
ਕਾਰਵਾਈ ਕਰਨਗੇ। ਇਸਤੋਂ ਪਹਿਲਾਂ ਜਰਦਾਰੀ ਅੱਤਵਾਦੀਆਂ ਅਤੇ ਉਹਨਾਂ ਸੰਗਠਨਾਂ ਨੂੰ
ਪਰਸਨਜ਼ ਐਂਡ ਆਰਗੇ- ਨਾਈਜੇਸ਼ਨਜ਼ ਵਿਦਾਉਟ ਸਟੇਟ ਦੱਸ ਰਹੇ ਸਨ - ਭਾਵ ਪਾਕਿਸਤਾਨ ਵਿੱਚ
ਉਹ ਹੋਣ ਤਾਂ ਕੀ ਅਤੇ ਨਾ ਹੋਣ ਤਾਂ ਵੀ ਕੀ। ਪਰ ਰਾਈਸ ਨੇ ਦਿੱਲੀ ਵਿੱਚ ਉਹਨਾਂ ਦੀ
ਇਸ ਦਾਰਸ਼ਨਿਕਤਾ ਤੇ ਚੋਟ ਕਰਦਿਆਂ ਕਿਹਾ ਕਿ ਭਾਵੇਂ ਅੱਤਵਾਦੀਆਂ ਦਾ ਸਬੰਧ ਕਿਸੇ
ਸਰਕਾਰ ਨਾਲ ਨਾ ਹੋਵੇ ਪਰ ਉਹ ਜਿਹੜੇ ਦੇਸ਼ ਵਿੱਚ ਰਹਿ ਰਹੇ ਹਨ, ਉਸਦੀ ਸਰਕਾਰ ਨੂੰ
ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਹੀ ਪਵੇਗੀ। ਇਸ ਪੂਰੇ ਘਟਨਾਕ੍ਰਮ ਵਿੱਚ ਪਾਕਿਸਤਾਨੀ
ਸਰਕਾਰ ਦੀ ਅੱਤਵਾਦੀਆਂ ਦੇ ਨਾਲ ਗੰਢ-ਤੁਪ ਜਗਜਾਹਿਰ ਹੋ ਗਈ। ਹੋਰ ਤਾਂ ਹੋਰ, ਸਰਹੱਦੀ
ਸੂਬੇ ਅਤੇ ਕਬਾਇਲੀ ਇਲਾਕਿਆਂ ਵਿੱਚ ਪਾਕਿਸਤਾਨੀ, ਅਫਗਾਨ ਅਤੇ ਅਮਰੀਕੀ ਫੌਜੀਆਂ ਦੇ
ਖਿਲਾਫ ਖੁਲ੍ਹੀ ਜੰਗ ਵਿੱਚ ਉਤਰੇ ਤਾਲੀਬਾਨ ਤੇ ਦੂਜੇ ਜਿਹਾਦੀ ਸੰਗਠਨਾਂ ਨੇ ਵੀ
ਪਾਕਿਸਤਾਨ ਸਰਕਾਰ ਦੇ ਝੰਡੇ ਹੇਠ ਭਾਰਤ ਦੇ ਖਿਲਾਫ ਜੰਗ ਵਿੱਚ ਉਤਰਨ ਦਾ ਬਿਆਨ ਜਾਰੀ
ਕਰ ਦਿੱਤਾ।ਅਮਰੀਕੀ ਰਣਨੀਤੀਕਾਰ ਅਤੇ ਖੁਫੀਆ ਮਾਹਿਰ ਲਗਾਤਾਰ ਇਹ ਕਹਿੰਦੇ ਆ ਰਹੇ ਹਨ
ਕਿ ਅਫਗਾਨਿਸਤਾਨ ਵਿੱਚ ਫੌਜ ਉਤਾਰਨ ਤੋਂ ਬਾਅਦ ਤੋਂ ਅਮਰੀਕਾ ਨੇ 10 ਅਰਬ ਡਾਲਰ ਦੀ
ਜੋ ਮਦਦ ਪਾਕਿਸਤਾਨ ਨੂੰ ਦਿੱਤੀ ਸੀ, ਉਹ ਪੂਰੀ ਦੀ ਪੂਰੀ ਉਸਨੇ ਭਾਰਤ ਦੇ ਖਿਲਾਫ
ਆਪਣੀ ਫੌਜੀ ਤਿਆਰੀਆਂ ਝੋਂਕ ਦਿੱਤੀਆਂ ਅਤੇ ਜਿਹਾਦੀ ਤੱਤਾਂ ਦੇ ਖਿਲਾਫ ਉਸਦਾ ਰੱਤੀ
ਭਰ ਵੀ ਇਸਤੇਮਾਲ ਨਹੀਂ ਕੀਤਾ। ਇਸ ਰਕਮ ਦਾ ਕੁੱਝ ਹਿੱਸਾ ਭਾਰਤ ਦੇ ਖਿਲਾਫ ਅੱਤਵਾਦੀ
ਗਤੀਵਿਧੀਆਂ ਚਲਾ ਰਹੇ ਸੰਗਠਨਾਂ ਦੀ ਜੇਬ ਵਿੱਚ ਵੀ ਗਿਆ ਹੈ।ਜਨਰਲ ਜੀਆ ਤੋਂ ਲੈ ਕੇ
ਮੁਸ਼ੱਰਫ ਅਤੇ ਹੁਣ ਜਰਦਾਰੀ ਤੱਕ ਜਾਰੀ ਇਸ ਦੋ-ਮੂੰਹੀ ਹਕੀਕਤ ਦਾ ਇੱਕ ਨਮੂਨਾ ਇਸ ਤੱਥ
ਵਿੱਚ ਦੇਖਿਆ ਜਾ ਸਕਦਾ ਹੈ ਕਿ 2002 ਵਿੱਚ ਭਾਰਤੀ ਸੰਸਦ ਤੇ ਹੋਏ ਹਮਲੇ ਤੋਂ ਬਾਅਦ
ਪਏ ਦਬਾਅ ਵਿੱਚ ਲਸ਼ਕਰ-ਏ-ਤੋਇਬਾ ਤੋਂ ਕਾਗਜੀ ਤੌਰ ਤੇ ਜਮਾਤ-ਉਦ-ਦਾਵਾ ਬਣੇ ਸੰਗਠਨ ਦੇ
ਮੁਖੀ ਹਾਫਿਜ ਮੁਹੰਮਦ ਸਈਦ ਨੂੰ ਦਿਵਾਲੀਆ ਹੋਣ ਦੀ ਕਗਾਰ ਤੇ ਖੜ੍ਹੀ ਜਰਦਾਰੀ ਸਰਕਾਰ
ਨੇ ਹਾਲ ਹੀ ਵਿੱਚ ਇੱਕ ਕਾਫੀ ਮਹਿੰਗੀ ਬੁਲਟਪਰੂਫ ਗੱਡੀ ਭੇਂਟ ਕੀਤੀ। ਇਸ ਸਭ ਦੇ
ਬਾਅਦ ਵੀ ਪਾਕਿਸਤਾਨ ਸਰਕਾਰ ਦੇ ਅੱਤਵਾਦ ਦੇ ਖਿਲਾਫ ਵਿਰੋਧ ਨੂੰ ਲੈ ਕੇ ਅਮਰੀਕਾ ਦਾ
ਭਰਮ ਬਣਿਆ ਰਿਹਾ ਤਾਂ ਇਸਦਾ ਕੀ ਇਲਾਜ ਹੈ। ਮੁੰਬਈ ਦਾ ਹਮਲਾ ਦਰਅਸਲ ਅਮਰੀਕਾ ਹੀ
ਨਹੀਂ, ਪੂਰੀ ਦੁਨੀਆਂ ਦੇ ਲਈ ਇੱਕ ਟੈਸਟ ਕੇਸ ਹੈ। ਪਾਕਿਸਤਾਨ ਦੀ ਸਰਕਾਰ ਜੇਕਰ ਇਸ
ਕਸੌਟੀ ਤੇ ਖਰੀ ਨਹੀਂ ਉਤਰਦੀ ਤਾਂ ਦੁਨੀਆਂ ਦੇ ਦੇਸ਼ ਉਸਨੂੰ ਅੱਤਵਾਦ ਫੈਲਾਉਣ ਵਾਲਾ
ਦੇਸ਼ ਗਰਦਾਣ ਕੇ ਉਸਦੇ ਖਿਲਾਫ ਅਜਿਹਾ ਹੀ ਵਿਵਹਾਰ ਕਰਨ, ਜਿਵੇਂ ਦਾ ਸੋਮਾਲੀਆ ਜਾਂ
ਆਈਵਰੀ ਕੋਸਟ ਨਾਲ ਕੀਤਾ ਜਾ ਰਿਹਾ ਹੈ।
ਭਾਰਤ ਨੂੰ ਸੁੱਟ ਦੇਣਾ ਚਾਹੀਦਾ ਹੈ ਤਿੱਬਤ ਕਾਰਡ
ਭਾਰਤ ਦੇ ਬੁਨਿਆਦੀ ਅਤੇ ਦੂਰਗਾਮੀ ਸਾਮਰਿਕ ਹਿਤਾਂ ਦੀ ਸੁਰੱਖਿਆ ਲਈ 17 ਤੋਂ 2
ਨਵੰਬਰ ਵਿਚਾਲੇ ਧਰਮਸ਼ਾਲਾ ਵਿੱਚ ਹੋਈਆਂ ਗਤੀਵਿਧੀਆਂ ਅਤੇ ਇਸੇ ਦੌਰਾਨ ਚੀਨ ਦੇ ਮੀਡੀਆ
ਵਿੱਚ ਵਿਅਕਤ ਕੀਤੀਆਂ ਗਈਆਂ ਵਿਚਾਰਾਂ ਤੇ ਬਰੀਕੀ ਨਾਲ ਧਿਆਨ ਦੇਣਾ ਬਹੁਤ ਜਰੂਰੀ ਹੈ।
ਦਲਾਈ ਲਾਮਾ ਦੀ ਪਹਿਲ ਤੇ ਧਰਮਸ਼ਾਲਾ ਵਿੱਚ ਦੁਨੀਆਂ ਭਰ ਦੇ ਕਰੀਬ 600 ਤਿੱਬਤੀ
ਸ਼ਖਸੀਅਤਾਂ ਨੇ ਇੱਥੇ ਮੀਟਿੰਗ ਕੀਤੀ।ਆਖਰੀ ਦਿਨ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ
ਕਿ ਚੀਨ ਸਰਕਾਰ ਦੇ ਰਵਈਏ ਦੇ ਖਿਲਾਫ ਅਤੇ ਤਿੱਬਤ ਦੀ ਪੂਰਨ ਸਵਤੰਤਰਤਾ ਜਾਂ ਆਤਮ
ਨਿਰਣੇ ਦੇ ਪੱਖ ਵਿੱਚ ਜੋਰਦਾਰ ਆਵਾਜਾਂ ਉਠੀਆਂ। ਇਹ ਵੀ ਕਿਹਾ ਗਿਆ ਕਿ ਤਿੱਬਤੀ
ਪ੍ਰਸ਼ਾਸ਼ਨ ਤਿੱਬਤ ਦੇ ਅੰਦਰ ਅਤੇ ਬਾਹਰ ਰਹਿਣ ਵਾਲੇ ਸਾਰੇ ਤਿੱਬਤੀਆਂ ਦੀ ਨੁਮਾਇੰਦਗੀ
ਕਰਦਾ ਹੈ।ਉੱਧਰ ਬੀਜਿੰਗ ਵਿੱਚ 20 ਨਵੰਬਰ ਨੂੰ ਚੀਨ ਦੇ ਅੰਤਰਰਾਸ਼ਟਰੀ ਸਾਮਰਿਕ ਅਧਿਐਨ
ਸੰਸਥਾਨ ਨੇ ਇੱਕ ਟਿੱਪਣੀ ਵਿੱਚ ਕਿਹਾ ਕਿ ਵਿਸ਼ਵ ਪੱਧਰੀ ਵਿੱਤੀ ਸੰਕਟ ਦੇ ਫਲਸਰੂਪ
ਆਰਥਿਕ ਸੰਕਟ ਦਾ ਸਾਮ੍ਹਣਾ ਕਰ ਰਿਹਾ ਭਾਰਤ ਧਿਆਨ ਵੰਡਾਉਣ ਲਈ ਸੀਮਾ ਤੇ ਅਜਿਹੀਆਂ
ਭੜਕਾਉਣ ਵਾਲੀਆਂ ਹਰਕਤਾਂ ਕਰ ਰਿਹਾ ਹੈ। ਟਿੱਪਣੀ ਵਿੱਚ ਕਿਹਾ ਗਿਆ ਹੈ ਕਿ ਚੀਨ ਅਤੇ
ਭਾਰਤ ਵਿੱਚ ਵੱਡੇ ਪੱਧਰ ਤੇ ਫੌਜੀ ਟਕਰਾਓ ਹੋ ਸਕਦਾ ਹੈ। 18 ਨਵੰਬਰ ਨੂੰ ਚੀਨੀ ਭਾਸ਼ਾ
ਦੀ ਇੱਕ ਵੈਬਸਾਈਟ ਵਿੱਚ ਕਿਹਾ ਗਿਆ ਕਿ ਸੀਮਾ ਵਿਵਾਦ ਤਾਂ ਭਾਰਤ-ਚੀਨ ਟਕਰਾਓ ਦਾ ਇੱਕ
ਲੱਛਣ ਮਾਤਰ ਹੈ। ਆਮ ਤੌਰ ਤੇ ਭਾਰਤ ਦੇ ਖਿਲਾਫ ਸਖਤ ਭਾਸ਼ਾ ਇਸਤੇਮਾਲ ਕਰਨ ਵਾਲੇ
ਗਲੋਬਲ ਟਾਈਮਜ਼ ਦੀਆਂ ਟਿੱਪਣੀਆਂ ਵਿੱਚ ਕਿਹਾ ਗਿਆ ਹੈ ਕਿ ਚੀਨ ਸਰਕਾਰ ਜਨਤਾ ਨੂੰ ਇਹ
ਸਾਫ ਦੱਸੇ ਕਿ ਉਹ ਦੱਖਣੀ ਤਿੱਬਤ (ਅਰੁਣਾਂਚਲ ਪ੍ਰਦੇਸ਼) ਨੂੰ ਵਾਪਿਸ ਕਰ ਸਕਦੀ ਹੈ
ਜਾਂ ਉਹ ਮੌਜੂਦਾ ਸਥਿਤੀ ਬਣਾਈ ਰੱਖੇਗੀ। ਇੱਕ ਟਿੱਪਣੀ ਵਿੱਚ ਕਿਹਾ ਗਿਆ ਹੈ ਕਿ ਚੀਨ
ਦਾ ਉਦੇਸ਼ ਦੱਖਣੀ ਤਿੱਬਤ ਦੀ ਵਾਪਸੀ ਹੋਣਾ ਚਾਹੀਦਾ ਹੈ, ਇਸਦੇ ਲਈ ਸੀਮਤ ਜੰਗ ਹੋਵੇਗੀ
ਅਤੇ ਹੋਰ ਮੋਰਚੇ ਤੇ ਸੀਮਾ ਉਸੇ ਤਰ੍ਹਾਂ ਬਣੀ ਰਹੇਗੀ। ਇਸ ਜੰਗ ਵਿੱਚ ਚੀਨ ਪਾਕਿਸਤਾਨ
ਨੂੰ ਸਹਿਯੋਗੀ ਬਣਾਵੇ ਅਤੇ ਕਸ਼ਮੀਰ ਹਾਸਿਲ ਕਰਨ ਵਿੱਚ ਉਸਦੀ ਮਦਦ ਕਰੇ।21 ਨਵੰਬਰ ਨੂੰ
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੁਆ ਨੇ ਧਰਮਸ਼ਾਲਾ ਵਿੱਚ ਚੱਲ ਰਹੀ ਮੀਟਿੰਗ
ਬਾਰੇ ਟਿੱਪਣੀ ਕੀਤੀ - ਇਸਦਾ ਮਕਸਦ ਅਰਧ ਸਵਤੰਤਰ ਜਾਂ ਪਰੋਖ ਰੂਪ ਨਾਲ ਇੱਕ ਸਵਤੰਤਰ
ਰਾਜਨੀਤਕ ਇਕਾਈ ਸਥਾਪਿਤ ਕਰਨਾ ਹੈ ਜਿਸ ਤੇ ਦਲਾਈ ਲਾਮਾ ਦੇ ਗਿਰੋਹ ਦਾ ਕੰਟਰੋਲ ਰਹੇ।
ਸਾਡੀ ਸਥਿਤੀ ਬਹੁਤ ਸਪਸ਼ਟ ਅਤੇ ਦ੍ਰਿੜ੍ਹ ਹੈ। ਤਿੱਬਤ ਨੂੰ ਅਲਗ ਕਰਨ ਦੀ ਕੋਈ ਕੋਸ਼ਿਸ਼
ਕਾਮਯਾਬ ਨਹੀਂ ਹੋ ਸਕਦੀ। ਤਿੱਬਤ ਦੀ ਕਥਿਤ ਨਿਰਵਾਸਿਤ ਸਰਕਾਰ ਨੂੰ ਦੁਨੀਆਂ ਦੀ ਕੋਈ
ਵੀ ਸਰਕਾਰ ਮਾਨਤਾ ਨਹੀਂ ਦਿੰਦੀ।ਧਰਮਸ਼ਾਲਾ ਸੰਮੇਲਨ ਤੋਂ ਪਹਿਲਾਂ ਬੀਜਿੰਗ ਨੇ
ਇਸ਼ਾਰਿਆਂ ਨਾਲ ਕਿਹਾ ਸੀ ਕਿ ਭਾਰਤ ਸਰਕਾਰ ਨੂੰ ਅਜਿਹੇ ਆਯੋਜਨਾਂ ਦੀ ਇਜਾਜਤ ਨਹੀਂ
ਦੇਣੀ ਚਾਹੀਦੀ। ਆਯੋਜਨ ਹੋਇਆ ਤਾਂ ਚੀਨ ਨੇ ਆਪਣੀ ਦੋ-ਟੂਕ ਪ੍ਰਤੀਕ੍ਰਿਆ ਵੀ ਜਾਹਿਰ
ਕਰ ਦਿੱਤੀ। ਦਲਾਈ ਲਾਮਾ ਦੇ ਸਮਰਥਕਾਂ ਨੇ ਜੋ ਮਤਾ ਪਾਸ ਕੀਤਾ, ਉਸ ਨਾਲ ਚੀਨ ਦੇ ਇਸ
ਦੋਸ਼ ਦੀ ਪੁਸ਼ਟੀ ਹੁੰਦੀ ਹੈ ਕਿ ਨਿਰਵਾਸਿਤ ਸਰਕਾਰ ਨੇ ਤਿੱਬਤ ਦੀ ਆਜਾਦੀ ਦੇ ੲਜੰਡੇ
ਨੂੰ ਬਦਸਤੂਰ ਬਣਾਇਆ ਹੋਇਆ ਹੈ। ਭਾਰਤ ਵਿੱਚ ਇੱਕ ਤਾਕਤਵਰ ਲਾਬੀ ਇੱਕ ਅਰਸੇ ਤੋਂ
ਤਿੱਬਤ ਕਾਰਡ ਦੀ ਗੱਲ ਕਰਦੀ ਰਹੀ ਹੈ।ਅੰਤਰਰਾਸ਼ਟਰੀ ਰਾਜਨੀਤੀ ਅਤੇ ਰਾਸ਼ਟਰੀ ਹਿਤਾਂ ਦੀ
ਰੱਖਿੀਆ ਵਿੱਚ ਇਸ ਤਰ੍ਹਾਂ ਦੇ ਕਾਰਡ ਬੇਸ਼ਕ ਛਾਤੀ ਨਾਲ ਚਿਪਕਾ ਕੇ ਰੱਖੇ ਜਾਂਦੇ ਹਨ।
ਸਵਾਲ ਇਹ ਹੈ ਕਿ ਇਹ ਕਾਰਡ ਤੁਰਪ ਦਾ ਇੱਕਾ ਹੈ ਜਾਂ ਸਧਾਰਨ ਦੁੱਕੀ। ਤਿੱਬਤ ਕਾਰਡ
ਖੇਡਣ ਦੀ ਤਾਕਤ ਭਾਰਤ ਦੇ ਕੋਲ ਨਾ ਤਾਂ 1947 ਤੋਂ ਬਾਅਦ ਸੀ ਅਤੇ ਨਾ ਹੀ ਅੱਜ ਹੈ।
ਭਾਰਤ ਵਿੱਚ ਇੱਕ ਸੰਕਲਪ ਵੀ ਉਤਪੰਨ ਹੋ ਜਾਵੇ ਤਾਂ ਤਿੱਬਤ ਕਾਰਡ ਨਾਲ ਕੀ ਹੋਣ ਵਾਲਾ
ਹੈ। ਤਿੱਬਤ ਦੀ ਆਜਾਦੀ ਇੱਕ ਸੁਫਨੇ ਤੋਂ ਜਿਆਦਾ ਕੁੱਝ ਨਹੀਂ ਹੋ ਸਕਦੀ। ਚੀਨ ਦੀ
ਤੁਲਨਾ ਵਿੱਚ ਹਰ ਨਿਗਾਹ ਨਾਲ ਕਮਜ਼ੋਰ ਭਾਰਤ ਕਿਸੇ ਵੀ ਹਾਲ ਵਿੱਚ ਕਸ਼ਮੀਰ, ਅਰੁਣਾਂਚਲ
ਜਾਂ ਸਿੱਕਿਮ ਨੂੰ ਆਜਾਦ ਨਹੀਂ ਹੋਣ ਦੇ ਸਕਦਾ।ਭਿਆਨਕ ਅਤੇ ਕਲਪਨਾ ਨਾ ਕਰ ਸਕਣ ਵਾਲੀ
ਫੌਜੀ ਹਾਰ ਤੋਂ ਬਾਅਦ ਹੀ ਭਾਰਤ ਦੇ ਕਿਸੇ ਸੂਬੇ ਵਿੱਚ ਅਲਗਾਵ ਦੀ ਕਲਪਨਾ ਕੀਤੀ ਜਾ
ਸਕਦੀ ਹੈ। ਉਸ ਤੋਂ ਜਿਆਦਾ ਇਹ ਗੱਲ ਤਿੱਬਤ ਦੇ ਸਬੰਧ ਵਿੱਚ ਚੀਨ ਤੇ ਲਾਗੂ ਹੁੰਦੀ
ਹੈ। ਚੀਨ ਜੇਕਰ ਹਾਰ ਜਾਵੇ ਅਤੇ ਖਤਰਨਾਕ ਹਾਨ ਸਮਰਾਜ ਦੀ, ਦੁਨੀਆਂ ਦੀ ਸਭ ਤੋਂ ਵੱਡੀ
ਫੌਜ ਲੜਾਈ ਦਾ ਹੌਂਸਲਾ ਗੁਆ ਦੇਵੇ, ਸਿਰਫ ਤਾਂ ਹੀ ਤਿੱਬਤ ਆਜਾਦ ਹੋ ਸਕਦਾ ਹੈ। ਇਸ
ਲਈ ਤਿੱਬਤ ਕਾਰਡ ਖੇਡਣ ਵਾਲੇ ਦਰਅਸਲ ਅੱਗ ਨਾਲ ਖੇਡ ਰਹੇ ਹਨ। ਇਸ ਤਥਾਕਥਿਤ ਤਿੱਬਤ
ਕਾਰਡ ਨੂੰ ਭਾਰਤ ਟੇਬਲ ਤੇ ਸੁੱਟ ਦੇਵੇ ਤਾਂ ਬਦਲੇ ਵਿੱਚ ਕੀ ਮਿਲਾ ਸਕਦਾ ਹੈ? ਇਸ
ਸਵਾਲ ਦਾ ਜਵਾਬ ਲੱਭਣ ਤੋਂ ਪਹਿਲਾਂ ਇਹ ਸੋਚਿਆਜਾਵੇ ਕਿ ਚੀਨ ਨੂੰ ਬਿਨਾਂ ਮਤਲਬ ਤੰਗ
ਕਰਨ ਤੋਂ ਇਲਾਵਾ ਹੋਰ ਮਿਲ ਵੀ ਕੀ ਰਿਹਾ ਹੈ। ਜੇਕਰ ਇਸਲਾਮਾਬਾਦ ਜਾਂ ਬੀਜਿੰਗ ਕਸ਼ਮੀਰ
ਅਤੇ ਭਾਰਤ ਦੇ ਕਿਸੇ ਰਾਜ ਦੀ ਸਵਤੰਤਰਤਾ ਲਈ ਆਏ ਦਿਨ ਇਸੇ ਤਰ੍ਹਾਂ ਚੌਕਸੀ ਦਿਖਾਏ
ਤਾਂ ਕੀ ਭਾਰਤ ਇਸਨੂੰ ਦੁਸ਼ਮਣੀ ਨਹੀਂ ਮੰਨੇਗਾ? ਭਾਰਤੀ ਕੂਟਨੀਤੀ ਨੂੰ ਚੌਕਸ ਹੋ ਕੇ
ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਤਿੱਬਤ ਮਸਲੇ ਤੇ ਵਿਆਪਕ ਬਾਰਗੇਨਿੰਗ ਕੀ ਸੰਭਵ
ਹੈ?ਨਿਰਵਾਸਿਤ ਸਰਕਾਰ ਦੇ ਅੰਤਮ ਅਧਿਆਏ ਦੀ ਕੀਮਤ ਤੇ ਜੇਕਰ ਚੀਨ ਨਾਲ ਸੀਮਾ ਵਿਵਾਦ
ਦਾ ਅੰਤਮ ਹੱਲ ਨਿਕਲ ਸਕਦਾ ਹੈ ਤਾਂ ਉਸ ਦਿਸ਼ਾ ਵਿੱਚ ਬਿਨਾਂ ਕਿਸੇ ਭਾਵੁਕਤਾ ਦੇ ਅੱਗੇ
ਵਧਣਾ ਚਾਹੀਦਾ ਹੈ। ਪਰ ਗਲਤਫਹਿਮੀਆਂ ਤੋਂ ਬਚਣਾ ਪਵੇਗਾ। ਮੈਕਮੋਹਨ ਲਾਈਨ ਦੇ ਆਧਾਰ
ਤੇ ਅੰਤਮ ਹੱਲ ਲਈ ਬਹੁਤ ਸਖਤ ਬਾਰਗੇਨਿੰਗ ਕਰਨੀ ਪਵੇਗੀ। ਇਹ ਸੋਚਣਾ ਸਮੱਸਿਆ ਦਾ ਅਤਿ
ਸਰਲੀਕਰਨ ਹੋਵੇਗਾ ਕਿ ਤਿੱਬਤ ਕਾਰਡ ਸੁੱਟ ਦੇਣ ਨਾਲ ਹੀ ਚੀਨ ਭਾਰਤ ਦਾ ਦੋਸਤ ਹੋ
ਜਾਵੇਗਾ। ਚੀਨ ਕੁਰਤਨ ਹੀ ਫਿਤਰਤੀ ਤੌਰ ਤੇ ਵਿਸਤਾਰਵਾਦੀ ਹੈ।ਭਾਰਤ ਅਤੇ ਚੀਨ ਦੀਆਂ
ਰਾਸ਼ਟਰੀ ਲੋੜਾਂ ਇੱਕ ਦੂਜੇ ਉੱਤੇ ਕੀਤੇ ਜਾ ਸਕਣ ਵਾਲੇ ਵਿੱਚ ਵੀ ਆਪਸੀ ਵਿਸ਼ਵਾਸ਼ ਤੋਂ
ਪਰ੍ਹੇ ਹੀ ਰੱਖਣਗੀਆਂ। ਸੀਮਾ ਵਿਵਾਦ ਦੇ ਹੱਲ ਨਾਲ ਭਾਰਤ ਨੂੰ ਵੱਡਾ ਫਾਇਦਾ ਇਹ
ਹੋਵੇਗਾ ਕਿ ਖਦਸ਼ਿਆਂ ਦੇ ਬੱਦਲ ਕਾਫੀ ਹੱਦ ਤੱਕ ਕਮਜ਼ੋਰ ਹੋ ਜਾਣਗੇ ਅਤੇ ਸੀਮਤ
ਸੰਸਾਧਨਾਂ ਦਾ ਇਸਤੇਮਾਲ ਸਮਾਜਿਕ-ਆਰਥਿਕ ਨਿਰਮਾਣ ਵਿੱਚ ਬੇਹਤਰ ਢੰਗ ਨਾਲ ਹੋ ਸਕੇਗਾ।
ਫਿਲਹਾਲ ਭਾਰਤ ਦੀਆਂ ਫੌਜਾਂ ਇੰਨੀਆਂ ਸਮਰਥ ਤਾਂ ਹਨ ਕਿ ਚੀਨ ਨੂੰ 1962 ਦੀ
ਪੁਨਰਾਵਿਰਤੀ ਤੋਂ ਰੋਕੇ ਰੱਖਣਗੀਆਂ।ਭਾਰਤ ਦੇ ਮੁਕਾਬਲੇ ਚੀਨ ਦੀ ਅਸਲੀ ਤਾਕਤ ਉਸਦੀ
ਸਮਾਜਿਕ-ਆਰਥਿਕ ਰਚਨਾ ਵਿੱਚ ਹੈ। ਦੋ ਹਜਾਰ ਅਰਬ ਡਾਲਰ ਵਿਦੇਸ਼ੀ ਮੁੱਦਰਾ ਭੰਡਾਰ ਵਾਲੇ
ਚੀਨ ਦੇ ਖਿਲਾਫ 300 ਅਰਬ ਡਾਲਰ ਤੋਂ ਘੱਟ ਵਿਦੇਸ਼ੀ ਮੁੱਦਰਾ ਰੱਖਣ ਵਾਲਾ ਭਾਰਤ
ਫਿਲਹਾਲ ਕਾਰਗਰ ਢੰਗ ਨਾਲ ਕੋਈ ਕਾਰਡ ਨਹੀਂ ਖੇਡ ਸਕਦਾ। ਕਈ ਸਾਲਾਂ ਦੇ ਲਗਾਤਾਰ
ਰਾਸ਼ਟਰੀ ਨਿਰਮਾਣ ਤੋਂ ਬਾਅਦ ਹੀ ਭਾਰਤ ਅਜਿਹੇ ਕਾਰਡ ਖੇਡਦ ਦੇ ਲਾਇਕ ਬਣ ਸਕੇਗਾ।
ਉਦੋਂ ਤੱਕ ਅਮਨ ਅਤੇ ਚੈਨ ਨਾਲ ਕੰਮ ਕਰਦੇ ਰਹਿਣ ਵਿੱਚ ਹੀ ਭਲਾਈ ਹੈ।
ਮੁਸਲਮਾਨਾਂ ਦੇ ਸਮਾਜਿਕ
ਧਾਰਮਿਕ ਸੰਗਠਨਾਂ ਦੀ ਚੰਗੀ ਸ਼ੁਰੂਆਤ
ਦੇਸ਼ ਭਰ ਦੀਆਂ ਮਸਜਿਦਾਂ ਦੇ ਇਮਾਮਾਂ ਨੇ ਮੁਸਲਮਾਨਾਂ ਨੂੰ ਕਿਹਾ ਹੈ ਕਿ ਉਹ ਬਕਰੀਦ
ਦੇ ਦਿਨ ਕਾਲੀ ਪੱਟੀ ਬੰਨ੍ਹ ਕੇ ਮੁੰਬਈ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ
ਸੰਵੇਦਨਾ ਪ੍ਰਗਟ ਕਰਨ ਅਤੇ ਇਸ ਤਿਓਹਾਰ ਨੂੰ ਸਾਦੇ ਢੰਗ ਨਾਲ ਮਨਾਉਣ। ਉਹਨਾਂ ਮੁੰਬਈ
ਵਿੱਚ ਅੱਤਵਾਦੀਆਂ ਦੀਆਂ ਹਰਕਤਾਂ ਨੂੰ ਦੇਸ਼ ਤੇ ਹਮਲਾ ਦੱਸਿਆ ਅਤੇ ਮੁਫਤੀਆਂ ਅਤੇ
ਮਦਰੱਸਿਆਂ ਨੂੰ ਕਿਹਾ ਹੈ ਕਿ ਉਹ ਜੁੰਮੇ ਦੀ ਨਮਾਜ਼ ਦੇ ਮੌਕੇ ਤੇ ਇਹ ਜਰੂਰ ਦੁਹਰਾਉਣ
ਕਿ ਇਸਲਾਮ ਹਰ ਤਰ੍ਹਾਂ ਦੇ ਅੱਤਵਾਦ ਦੀ ਖਿਲਾਫਤ ਕਰਦਾ ਹੈ।ਉਹਨਾਂ ਦੀ ਇੱਕ ਗੱਲ ਗੌਰ
ਕਰਨ ਵਾਲੀ ਹੈ। ਉਹਨਾਂ ਘਟਨਾ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ
ਹੋਇਆਂ ਅਤੇ ਖਾਸ ਤੌਰ ਤੇ ਯਹੂਦੀਆਂ ਦੀ ਨਿਰਮਮ ਢੰਗ ਨਾਲ ਕੀਤੀ ਗਈ ਹੱਤਿਆ ਦੀ ਖਾਸ
ਤੌਰ ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਸ਼ੀਆ ਅਤੇ ਸੁੰਨੀ ਸਮੁਦਾਇਆਂ ਦੇ ਕੁੱਝ
ਪ੍ਰਮੁੱਖ ਧਾਰਮਿਕ ਨੇਤਾਵਾਂ ਨੇ ਪਾਕਿਸਤਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ
ਕੀਤੀ ਹੈ। ਉਹਨਾਂ ਦੀਆਂ ਇਹਨਾਂ ਕੋਸ਼ਿਸ਼ਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਇਸ
ਸਬੰਧ ਵਿੱਚ ਇਹ ਵੀ ਜਿਕਰਯੋਗ ਹੈ ਕਿ ਮੁੰਬਈ ਦੀ ਮੁਸਲਿਮ ਕੌਂਸਲ ਨੇ ਤਾਂ ਇਹਨਾਂ
ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਕਬਰਿਸਤਾਨ ਵਿੱਚ ਦਫਨਾਉਣ ਤੋਂ ਵੀ ਇਨਕਾਰ ਕਰ ਦਿੱਤਾ।
ਜਾਹਿਰ ਹੈ ਕਿ ਅੱਤਵਾਦੀ ਘਟਨਾ ਨੂੰ ਲੈ ਕੇ ਭਾਰਤੀ ਮੁਸਲਮਾਨਾਂ ਵਿੱਚ ਬਹੁਤ ਗੁੱਸਾ
ਹੈ ਪਰ ਇਸ ਵਾਰ ਉਹ ਖੁਲ੍ਹ ਕੇ ਸਾਮ੍ਹਣੇ ਵੀ ਆ ਰਹੇ ਹਨ ਅਤੇ ਦੱਸਣਾ ਚਾਹੁੰਦੇ ਹਨ ਕਿ
ਸੰਕਟ ਦੀ ਘੜੀ ਵਿੱਚ ਦੇਸ਼ ਦੇ ਨਾਲ ਹਨ। ਉਹਨਾਂ ਨੂੰ ਅਲਗ ਨਾ ਸਮਝਿਆ ਜਾਵੇ।ਮੁੰਬਈ
ਹਾਦਸੇ ਦੇ ਦੂਜੇ ਹੀ ਦਿਨ ਉਰਦੂ ਦੇ ਅਖਬਾਰਾਂ ਨੇ, ਜਿਨ੍ਹਾਂ ਦਾ ਮੁਸਲਮਾਨਾਂ ਵਿੱਚ
ਚੰਗਾ ਪ੍ਰਭਾਵ ਹੈ, ਦੇਸ਼ ਦੇ ਮੁਸਲਮਾਨਾਂ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਆਪਣੀ
ਜਵਾਬਦੇਹੀ ਨੂੰ ਪਛਾਨਣ ਅਤੇ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਸਾਮ੍ਹਣੇ ਆਉਣ। ਦੇਸ਼ ਦੇ
ਮੁਸਲਿਮ ਸਮੁਦਾਏ ਵਿੱਚ ਇਹ ਇੱਕ ਵੱਡੀ ਤਬਦੀਲੀ ਦਾ ਸੰਕੇਤ ਹੈ। ਇਹ ਇੱਕ ਤਰ੍ਹਾਂ ਨਾਲ
ਉਸ ਤਬਕੇ ਨੂੰ ਕੜਾ ਜਵਾਬ ਹੈ, ਜੋ ਉਹਨਾਂ ਦੇ ਖਿਲਾਫ ਦੁਰਪ੍ਰਚਾਰ ਕਰਦਾ ਰਿਹਾ ਹੈ।
ਇਹ ਅੱਤਵਾਦੀਆਂ ਨੂੰ ਇੱਕ ਸੰਦੇਸ਼ ਵੀ ਹੈ ਜੋ ਮੰਨਦੇ ਹਨ ਕਿ ਇਸਲਾਮ ਦੇ ਨਾਂ ਤੇ ਉਹ
ਭਾਰਤੀ ਮੁਸਲਮਾਨਾਂ ਦੀ ਹਮਦਰਦੀ ਹਾਸਿਲ ਕਰ ਲੈਣਗੇ।ਦਰਅਸਲ ਮੁਸਲਮਾਨਾਂ ਦੇ
ਸਮਾਜਿਕ-ਧਾਰਮਿਕ ਸੰਗਠਨ ਪਿਛਲੇ ਕੁੱਝ ਸਮੇਂ ਤੋਂ ਇਸ ਸਵਾਲ ਤੇ ਚੌਕਸ ਹਨ। ਉਹਨਾਂ ਨੇ
ਇਸ ਮੁੱਦੇ ਤੇ ਚੁੱਪ ਰਹਿਣ ਦੀ ਥਾਂ ਤੇ ਖੁਲ੍ਹ ਕੇ ਸਟੈਂਡ ਲਿਆ ਹੈ ਜਿਸਦਾ ਆਮ
ਮੁਸਲਮਾਨ ਤੇ ਅਸਰ ਪਿਆ ਹੈ। ਦਾਰੁਲ-ਉਲੂਮ ਨੇ ਤਾਂ ਅੱਤਵਾਦ ਦੇ ਖਿਲਾਫ ਫਤਵਾ ਜਾਰੀ
ਕੀਤਾ। ਜਮਾਇਤ-ਉਲੇਮਾ-ਏ-ਹਿੰਦ ਨੇ ਅੱਤਵਾਦ ਵਿਰੋਧੀ ਅਭਿਆਨ ਨੂੰ ਮਜਬੂਤੀ ਨਾਲ ਅੱਗੇ
ਵਧਾਇਆ। ਇਸਦਾ ਇੱਕ ਪ੍ਰਭਾਵ ਤਾਂ ਇਹ ਹੈ ਕਿ ਆਮ ਮੁਸਲਮਾਨ ਹੁਣ ਸੰਪਰਦਾਇਕ ਤੱਤਾਂ ਦੇ
ਝਾਂਸੇ ਵਿੱਚ ਨਹੀਂ ਆਉਂਦਾ। ਇਹ ਸੰਪਰਦਾਇਕ ਰਾਜਨੀਤੀ ਦੀ ਹਾਰ ਦੀ ਸ਼ੁਰੂਆਤ ਹੈ
ਕਿਉਂਕਿ ਧਰਮ ਦੇ ਇਸਤੇਮਾਲ ਦੀ ਖੇਡ ਨੂੰ ਆਮ ਆਦਮੀ ਸਮਝਣ ਲੱਗ ਪਿਆ ਹੈ।
ਅਰਥਵਿਵਸਥਾ ਨੂੰ
ਚਾਹੀਦੀ ਹੈ ਜੋਸ਼ੀਲੇ ਉਪਾਆਂ ਦੀ ਤਕੜੀ ਖੁਰਾਕ
ਭਾਰਤੀ ਅਰਥਵਿਵਸਥਾ ਨੂੰ ਜੋਸ਼ੀਲੇ ਉਪਾਆਂ ਦੀ ਇੱਕ ਤਕੜੀ ਖੁਰਾਕ ਚਾਹੀਦੀ ਹੈ।
ਜਿਆਦਾਤਰ ਉਦਯੋਗਿਕ ਖੇਤਰਾਂ ਦੀ ਹਾਲਤ ਪਹਿਲਾਂ ਵੀ ਚੰਗੀ ਨਹੀਂ ਸੀ ਪਰ 26 ਨਵੰਬਰ
ਨੂੰ ਮੁੰਬਈ ਤੇ ਹੋਏ ਅੱਤਵਾਦੀ ਹਮਲੇ ਨੇ ਹੋਟਲ, ਸੈਰ ਸਪਾਟਾ ਅਤੇ ਬੀਮਾ ਵਪਾਰ ਨੂੰ
ਵੀ ਇਸ ਸਮੱਸਿਆ ਦੇ ਦਾਇਰੇ ਵਿੱਚ ਲਿਆ ਕੇ ਕੁੱਝ ਜਿਆਦਾ ਹੀ ਪਸਤ ਮਾਹੌਲ ਬਣਾ ਦਿੱਤਾ
ਹੈ। ਹਮਲੇ ਤੋਂ ਬਾਅਦ ਦੇ ਘਟਨਾਕ੍ਰਮ ਵਿੱਚ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ ਨੇ
ਖੁਦ ਹੀ ਵਿੱਤ ਮੰਤਰਾਲਾ ਸੰਭਾਲ ਲੈਣ ਨਾਲ ਇਹ ਉਮੀਦ ਬੱਝੀ ਹੈ ਕਿ ਹਾਲ ਤੱਕ ਜਿਨ੍ਹਾਂ
ਦਬਾਆਂ ਵਿੱਚ ਆ ਕੇ ਇਹ ਮੰਤਰਾਲਾ ਜਿਆਦਾ ਸਖਤ ਫੈਸਲੇ ਲੈਣ ਵਿੱਚ ਹਿਚਕਦਾ ਸੀ, ਉਹ
ਦਬਾਅ ਹੁਣ ਕਮਜੋਰ ਪੈ ਜਾਣਗੇ।ਹੁਣੇ ਸਭ ਤੋਂ ਵੱਡਾ ਸਵਾਲ ਸਨਅਤਾਂ ਨੂੰ ਮੰਦੀ ਦੀ ਮਾਰ
ਤੋਂ ਬਚਾਉਣ ਦਾ ਹੈ ਜਿਨ੍ਹਾਂ ਵਿੱਚ ਛਟਨੀ ਅਤੇ ਤਾਲਾਬੰਦੀ ਨਾਲ ਵੱਡੀ ਗਿਣਤੀ ਵਿੱਚ
ਲੋਕਾਂ ਦੇ ਸੜਕਾਂ ਤੇ ਆਉਣ ਦਾ ਖਦਸ਼ਾ ਹੈ। ਨਿਰਯਾਤ ਆਧਾਰਿਤ ਉਦਯੋਗਾਂ ਵਿੱਚ ਖਾਸ ਤੌਰ
ਤੇ ਕਪੜਾ ਅਤੇ ਗਹਿਣਿਆਂ ਦੇ ਖੇਤਰ ਵਿੱਚ ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਲਗਭਗ
ਇਹੀ ਹਾਲ ਰੀਅਲ ਅਸਟੇਟ ਖੇਤਰ ਦਾ ਵੀ ਹੈ ਜਿਸਨੂੰ ਹਾਲ ਵਿੱਚ ਸਭ ਤੋਂ ਜਿਆਦਾ ਰੁਜਗਾਰ
ਮੁਹਈਆ ਕਰਵਾਉਣ ਵਾਲਾ ਖੇਤਰ ਮੰਨਿਆ ਜਾਂਦਾ ਰਿਹਾ ਹੈ ਪਰ ਗਲੋਬਲ ਮੰਦੀ ਦੀ ਮਾਰ ਨੇ
ਇਸਨੂੰ ਕਈ ਪੱਧਰਾਂ ਤੇ ਨਿਚੋੜ ਕੇ ਰੱਖ ਦਿੱਤਾ ਹੈ।ਸਾਲ ਦੇ ਪਹਿਲੇ ਛੇ ਮਹੀਨਿਆਂ
ਵਿੱਚ ਸਰਕਾਰ ਦੇ ਸਾਮ੍ਹਣੇ ਸਭ ਤੋਂ ਵੱਡੀ ਚੁਣੌਤੀ ਮਹਿੰਗਾਈ ਤੇ ਕਾਬੂ ਪਾਉਣ ਦੀ ਸੀ,
ਲਿਹਾਜਾ ਰਿਜ਼ਰਵ ਬੈਂਕ ਆਫ ਇੰਡੀਆ ਵਿਆਜ ਦਰਾਂ ਲਗਾਤਾਰ ਵਧਾਉਂਦਾ ਚਲਾ ਗਿਆ। ਇਸਦਾ
ਨੁਕਸਾਨ ਨਿਰਯਾਤ ਆਧਾਰਿਤ ਉਦਯੋਗਾਂ ਨੂੰ ਚੁੱਕਣਾ ਪਿਆ ਤੇ ਉਹਨਾਂ ਦੇ ਉਤਪਾਦਾਂ ਦੀ
ਲਾਗਤ ਵੱਧਦੀ ਚਲੀ ਗਈ। ਡਾਲਰ ਦੇ ਮੁਕਾਬਲੇ ਡਿਗਦਾ ਰੁਪਿਆ ਵੱਖਰੇ ਤੌਰ ਤੇ ਉਹਨਾਂ ਦੀ
ਜਾਨ ਦੀ ਆਫਤ ਬਣਿਆ ਹੋਇਆ ਹੈ। 40 ਰੁਪਏ ਤੋਂ ਸਿੱਧਾ ਚੜ੍ਹਦਾ ਹੋਇਆ ਇਹ 50 ਰੁਪਏ
ਪ੍ਰਤੀ ਡਾਲਰ ਤੱਕ ਪੁੱਜ ਗਿਆ ਹੈ।ਅਜਿਹੇ ਹਾਲਾਤਾਂ ਵਿੱਚ ਆਯਾਤ ਤੇ ਨਿਰਭਰ ਰਹਿਣ
ਵਾਲੇ ਸਨਅਤਕਾਰ ਅੱਜ ਵੀ ਆਪਣਾ ਕਾਰੋਬਾਰ ਚਲਾ ਰਹੇ ਹਨ ਤਾਂ ਉਹਨਾਂ ਦੀ ਹਿੰਮਤ ਦੀ
ਦਾਦ ਦਿੱਤੀ ਜਾਣੀ ਚਾਹੀਦੀ ਹੈ। ਰੀਅਲ ਅਸਟੇਟ ਦੇ ਲਈ ਵੀ ਵਿਆਜ ਦੀਆਂ ਦਰਾਂ ਜਾਨਲੇਵਾ
ਸਾਬਿਤ ਹੋ ਰਹੀਆਂ ਹਨ। ਵੱਡੀਆਂ ਦੇਸੀ-ਵਿਦੇਸ਼ੀ ਕੰਪਨੀਆਂ ਨੇ ਆਫਿਸਾਂ ਅਤੇ ਸ਼ੋਰੂਮਾਂ
ਦੇ ਆਰਡਰ ਕੈਂਸਲ ਕਰਨੇ ਸ਼ੁਰੂ ਕੀਤੇ ਤਾਂ ਸਾਫਟਵੇਅਰ, ਏਅਰਲਾਈਨਜ਼ ਅਤੇ ਇੰਜਨੀਅਰਿੰਗ
ਕੰਪਨੀਆਂ ਵਿੱਚ ਬਣ ਰਹੇ ਪੇ-ਕੱਟ ਦੇ ਮਾਹੌਲ ਨੇ ਹਾਈ-ਨੈਟਵਰਥ ਇੰਡੀਵਿਜੁਅਲਜ਼ ਨੂੰ
ਹਾਉਸਿੰਗ ਯੂਨਿਟਾਂ ਦੀ ਗ੍ਰਾਹਕ ਸੂਚੀ ਤੋਂ ਬਾਹਰ ਕਰ ਦਿੱਤਾ। ਜੋ ਆਮ ਮੱਧਮਵਰਗੀ
ਗ੍ਰਾਹਕ ਬਾਜਾਰ ਵਿੱਚ ਹੋਈ ਇਸ ਕਟੌਤੀ ਦੀ ਭਰਪਾਈ ਕਰ ਸਕਦੇ ਸਨ, ਉਹ ਵੀ ਉੱਚੀਆਂ
ਵਿਆਜ ਦਰਾਂ ਦੇ ਡਰ ਕਾਰਨ ਮਕਾਨ ਖਰੀਦਣ ਦੀ ਹਿੰਮਤ ਨਹੀਂ ਕਰ ਪਾ ਰਹੇ।ਮਿਹਨਤ ਆਧਾਰਿਤ
ਉਦਯੋਗਾਂ ਤੋਂ ਇਲਾਵਾ ਬੈਂਕਿੰਗ ਤੇ ਬੀਮਾ ਵਰਗੇ ਵਿੱਤੀ ਖੇਤਰਾਂ ਨੂੰ ਵੀ ਸਮੇਂ ਤੇ
ਮਦਦ ਪਹੁੰਚਾਉਣਾ ਬਹੁਤ ਜਰੂਰੀ ਹੈ ਕਿਉਂਕਿ ਬਾਕੀ ਸਾਰੀਆਂ ਸਨਅਤਾਂ ਦਾ ਚੂਲ੍ਹਾ ਮੁੱਖ
ਤੌਰ ਤੇ ਇਹਨਾਂ ਦੇ ਸਹਾਰੇ ਹੀ ਜਲਦਾ ਹੈ। ਰਿਜ਼ਰਵ ਬੈਂਕ ਨੂੰ ਅੱਗੇ ਕਰਕੇ ਵਿਆਜ਼ ਦਰਾਂ
ਵਿੱਚ ਕੁੱਝ ਕਟੌਤੀ ਦੇ ਸਹਾਰੇ ਇਸ ਸੰਕਟ ਤੋਂ ਨਿਪਟਣ ਦੀਆਂ ਕੋਸ਼ਿਸ਼ਾਂ ਸਰਕਾਰ ਇੱਕ
ਮਹੀਨੇ ਤੋਂ ਕਰ ਰਹੀ ਹੈ ਪਰ ਹੁਣੇ ਦੇ ਮਾਹੌਲ ਲਈ ਇੰਨਾ ਕਾਫੀ ਨਹੀਂ ਹੈ। ਕੋਰੇ
ਮੁੱਦਰਾ ਉਪਾਆਂ ਦੇ ਬਜਾਏ ਮਿੰਨੀ ਬਜਟ ਨੁਮਾ ਇੱਕ ਵੱਡੇ ਸੈਕਟਰ ਸਪੈਸਫਿਕ ਪੈਕਜ ਦੀ
ਲੋੜ ਹੈ। ਵਿਆਜ ਦਰਾਂ ਵਿੱਚ ਕਟੌਤੀ ਇਸੇ ਪੈਕਜ ਵਾਂਗ ਆਉਣੀ ਚਾਹੀਦੀ ਹੈ ਤਾਂ ਕਿ
ਇਸਦਾ ਲਾਭ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ।
ਅੱਤਵਾਦੀ ਹਮਲੇ ਤੋਂ ਨਿਪਟਣ ਲਈ ਉੱਚ ਤਕਨੀਕੀ ਮੁਹਾਰਤ ਵੀ ਸਮੇਂ ਦੀ ਲੋੜ
ਮੁੰਬਈ ਵਿੱਚ ਅੱਤਵਾਦੀ ਹਮਲਿਆਂ ਦੇ ਦੌਰਾਨ ਤਾਜ ਹੋਟਲ ਵਿੱਚ ਫਸੇ ਇੱਕ ਬਜੁਰਗ
ਬ੍ਰਿਟਿਸ਼-ਵਪਾਰੀ ਐਂਡ੍ਰਿਊ ਲਿਬਰੇਸ ਨੇ ਕਿਸੇ ਤਰ੍ਹਾਂ ਬੀ ਬੀ ਸੀ ਨਾਲ ਸੰਪਰਕ ਕਰ
ਲਿਆ ਸੀ। ਇਸ ਗੱਲਬਾਤ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਕਿਹੜੇ ਹਾਲਾਤਾਂ
ਵਿੱਚ ਹਨ ਅਤੇ ਕਿੱਥੇ ਫਸੇ ਹੋਏ ਹਨ। ਇਹ ਸੰਜੋਗ ਨਹੀਂ ਹੈ ਕਿ ਇਸ ਤੋਂ ਕੁੱਝ ਹੀ ਦੇਰ
ਬਾਅਦ ਉਹ ਅੱਤਵਾਦੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ। ਬੰਦੀ ਬਣਾਏ ਗਏ ਲੋਕਾਂ
ਨੂੰ ਇਹ ਖਦਸ਼ਾ ਸੀ ਕਿ ਅੱਤਵਾਦੀਆਂ ਨੂੰ ਉਹਨਾਂ ਦੇ ਬਲੈਕਬੈਰੀ ਫੋਨ ਦੇ ਜਰੀਏ ਉਹ
ਸਾਰੀ ਜਾਣਕਾਰੀ ਮਿਲ ਰਹੀ ਹੈ, ਜਿਸਨੂੰ ਛੁਪਾਉਣਾ ਬਹੁਤ ਜਰੂਰੀ ਹੈ। ਕਦੇ ਪਾਕਿਸਤਾਨ
ਵਿੱਚ ਬੈਠੇ ਆਕਾਵਾਂ ਨਾਲ ਗੱਲਬਾਤ ਦੇ ਜਰੀਏ ਤਾਂ ਕਦੇ ਇਸ ਸਮਾਰਟਫੋਨ ਵਿੱਚ ਮੌਜੂਦ
ਇੰਟਰਨੈਟ ਸੁਵਿਧਾ ਦੇ ਜਰੀਏ ਉਹਨਾਂ ਨੂੰ ਬਾਹਰ ਦੀ ਕਮਾਂਡੋ ਘੇਰਾਬੰਦੀ ਅਤੇ ਬੰਧਕਾਂ
ਦੀਆਂ ਗਤੀਵਿਧੀਆਂ ਦੀ ਜਾਣਕਾਰੀ ਹਾਸਿਲ ਹੋ ਰਹੀ ਸੀ। ਹਮਲਾਵਰਾਂ ਦੇ ਹੱਥਾਂ ਵਿੱਚ
ਤਕਨੀਕ ਦੇ ਇਸ ਸ਼ਾਤਿਰਾਨਾ ਇਸਤੇਮਾਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।ਕੋਈ
ਬੇਮਿਸਾਲ ਤਕਨੀਕ ਗਲਤ ਹੱਥਾਂ ਵਿੱਚ ਜਾ ਕੇ ਕਿੰਨੀ ਘਾਤਕ ਹੋ ਸਕਦੀ ਹੈ, ਮੁੰਬਈ ਦੇ
ਅੱਤਵਾਦੀ ਹਮਲੇ ਨੇ ਇਸਦਾ ਵੀ ਗੰਭੀਰ ਅਹਿਸਾਸ ਕਰਵਾਇਆ ਹੈ। ਜਿਸ ਸਮੇਂ ਪੂਰੀ ਦੁਨੀਆਂ
ਸਾਹ ਰੋਕ ਕੇ ਟੈਲੀਵੀਜਨ ਦੇ ਜਰੀਏ ਮੁੰਬਈ ਵਿੱਚ ਅੱਤਵਾਦੀਆਂ ਦੇ ਖਤਰਨਾਕ ਕਾਰਨਾਮਿਆਂ
ਤੇ ਨਜ਼ਰ ਲਗਾ ਕੇ ਬੈਠੀ ਸੀ, ਠੀਕ ਉਸੇ ਸਮੇਂ ਤਾਜ ਅਤੇ ਓਬਰਾਏ ਹੋਟਲਾਂ ਵਿੱਚ ਅਤੇ
ਨਰੀਮਨ ਹਾਉਸ ਵਿੱਚ ਦਾਖਿਲ ਅੱਤਵਾਦੀ ਤੱਤਾਂ ਦੀ ਨਜ਼ਰ ਸਾਡੀਆਂ ਪ੍ਰਤੀਕਿਰਿਆਵਾਂ ਤੇ
ਟਿਕੀ ਸੀ। ਹਾਲਾਂਕਿ ਹੋਟਲ ਦੇ ਕੇਬਲ ਕੁਨੈਕਸ਼ਨ ਕੱਟੇ ਹੋਣ ਕਾਰਨ ਟੈਲੀਵੀਜਨ ਪ੍ਰਸਾਰਨ
ਤਾਂ ਬੰਦ ਸੀ ਪਰ ਉਹ ਫੋਨ ਦੇ ਜਰੀਏ ਇੰਟਰਨੈਟ ਨਾਲ ਜੁੜੇ ਸੀ। ਜੇਕਰ ਉਹ ੈਰਾਨੀਜਨਤਕ
ਢੰਗ ਨਾਲ 60 ਘੰਟਿਆਂ ਤੱਕ ਭਾਰਤ ਦੇ ਕਮਾਂਡੋਆਂ ਨਾਲ ਟੱਕਰ ਲੈਂਦੇ ਰਹੇ ਤਾਂ ਸ਼ਾਇਦ
ਇਸ ਲਈ ਵੀ ਕਿਉਂਕਿ ਉਹ ਹਰ ਪਲ ਤਾਜਾ ਸੂਚਨਾਵਾਂ ਨਾਲ ਲੈਸ ਸਨ।ਅੱਜ ਦਾ ਅੱਤਵਾਦੀ
ਅਜਿਹਾ ਆਧੁਨਿਕ ਨੌਜਵਾਨ ਹੈ ਜੋ ਆਪਣਾ ਮਿਸ਼ਨ ਪੂਰਾ ਕਰਨ ਲਈ ਮੋਬਾਈਲ ਫੋਨ, ਜੀ ਪੀ ਐਸ
ਯੁਕਤ ਗੈਜਟ, ਈ ਮੇਲ ਅਤੇ ਇੰਟਰਨੈਟ ਵਰਗੇ ਸਾਧਨਾਂ ਨੂੰ ਬਤੌਰ ਹਥਿਆਰ ਇਸਤੇਮਾਲ ਕਰਨ
ਦੇ ਸਮਰਥ ਹੈ। ਅੱਤਵਾਦੀ ਭਾਵੇਂ ਪੜ੍ਹੇ ਲਿਖੇ ਨਾ ਹੋਣ ਪਰ ਉਹ ਇਹਨਾਂ ਆਧੁਨਿਕ
ਤਕਨੀਕਾਂ ਦਾ ਇਸਤੇਮਾਲ ਕਰਨਾ ਜਾਣਦੇ ਹਨ। ਦੂਰਸੰਚਾਰ ਦੇ ਆਧੁਨਿਕ ਤੌਰ ਤਰੀਕਿਆਂ ਅਤੇ
ਇੰਟਰਨੈਟ ਨੇ ਅੱਤਵਾਦ ਨਾਲ ਲੜਾਈ ਦਾ ਦਾਇਰਾ ਵਧਾ ਦਿੱਤਾ ਹੈ। ਹੁਣ ਇਹ ਲੜਾਈ ਸਿਰਫ
ਹਥਿਆਰਾਂ ਦੀ ਲੜਾਈ ਨਹੀਂ ਰਹੀ ਸਗੋਂ ਸੂਚਨਾ ਤੰਤਰ ਦੀ ਵੀ ਲੜਾਈ ਹੈ।ਇੱਥੇ ਇਹ ਸਵਾਲ
ਵੀ ਉਠਦਾ ਹੈ ਕਿ ਕੀ ਸਾਡਾ ਸੁਰੱਖਿਆ ਤੰਤਰ ਤਕਨੀਕ ਦੇ ਅਜਿਹੇ ਸ਼ਾਤਿਰਾਨਾ ਇਸਤੇਮਾਲ
ਤੋਂ ਉਪਜੀ ਗੰਭੀਰ ਅੱਤਵਾਦੀ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਤਿਆਰ ਹੈ? ਕਥਿਤ ਡੈਕਨ
ਮੁਜਾਹੀਦੀਨ ਨੇ ਮੁੰਬਈ ਹਮਲੇ ਦੀ ਜਿੰਮੇਵਾਰੀ ਲੈਣ ਲਈ ਈਮੇਲਰ ਸਰਵਿਸ ਦੇ ਜਰੀਏ ਈਮੇਲ
ਭੇਜਿਆ ਉਹ ਵੀ ਅੱਤਵਾਦੀਆਂ ਦੇ ਤਕਨੀਕ ਕੌਸ਼ਲ ਦਾ ਸਬੂਤ ਹੈ। ਇਸ ਈਮੇਲ ਦਾ ਪਤਾ
ਲਗਾਉਣਾ ਬੇਹੱਦ ਮੁਸ਼ਕਿਲ ਹੁੰਦਾ ਹੈ ਕਿਉਂਕਿ ਉਸ ਥਾਂ ਦੀ ਪਛਾਣ ਕਿਤੇ ਦਰਜ ਨਹੀਂ
ਹੁੰਦੀ। ਅਜਿਹੇ ਈਮੇਲ ਇੱਕ ਤੋਂ ਦੂਜੇ ਸਰਵਰ ਤੋਂ ਹੁੰਦੇਹੋਏ ਆਪਣੀ ਮੰਜਿਲ ਤੱਕ
ਪਹੁੰਚਦੇ ਹਨ। ਅਮਰੀਕਾ ਦੇ ਸਹਿਯੋਗ ਨਾਲ ਇਹ ਪਤਾ ਲੱਗ ਸਕਿਆ ਕਿ ਇਹ ਈਮੇਲ ਅਸਲ ਵਿੱਚ
ਲਾਹੌਰ ਤੋਂ ਭੇਜਿਆ ਗਿਆ ਸੀ। ਕੁੱਝ ਹੀ ਮਹੀਨੇ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲੀ
ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਯਾਹੂ ਦੇ ਤਕਨੀਕੀ ਮਾਹਿਰ ਮੰਸੂਰ ਪੀਰਭਾਈ ਦੀ
ਗ੍ਰਿਫਤਾਰੀ ਨਾਲ ਇਹ ਸਾਫ ਹੋਇਆ ਸੀ ਕਿ ਅੱਤਵਾਦੀਆਂ ਨੂੰ ਕਿਸ ਪੱਧਰ ਦੇ ਮਾਹਿਰਾਂ
ਦੀਆਂ ਸੇਵਾਵਾਂ ਹਾਸਿਲ ਹਨ।ਜਾਂਚ ਏਜੰਸੀਆਂ ਨੇ ਅੱਤਵਾਦੀਆਂ ਨੂੰ ਮੁੰਬਈ ਤੱਕ ਲਿਆਉਣ
ਵਾਲੀ ਕੁਬੇਰ ਕਿਸ਼ਤੀ ਤੋਂ ਜੋ ਚੀਜ਼ਾਂ ਬਰਾਮਦ ਕੀਤੀਆਂ ਹਨ, ਉਹਨਾਂ ਵਿੱਚ ਇੱਕ
ਸੈਟੇਲਾਈਟ ਫੋਨ ਤੋਂ ਇਲਾਵਾ ਦੱਖਣੀ ਮੁੰਬਈ ਦੇ ਵਿਸਤ੍ਰਤ ਮੈਪ ਨੂੰ ਦਰਸ਼ਾਉਂਦੀ ਗਰਮਿਨ
ਕੰਪਨੀ ਦੀ ਗਲੋਬਲ ਪੁਜੀਸ਼ਨਿੰਗ ਡਿਵਾਈਸ ਵੀ ਹੈ। ਇਸਦੀ ਮਦਦ ਨਾਲ ਹੀ ਅੱਤਵਾਦੀ
ਸਮੁੰਦਰ ਵਿੱਚ ਯਾਤਰਾ ਕਰਦੇ ਹੋਏ ਮੁੰਬਈ ਤੱਕ ਪਹੁੰਚੇ ਅਤੇ ਫਿਰ ਹਮਲਿਆਂ ਲਈ ਆਪਣੇ
ਤੈਅ ਟਿਕਾਣਿਆਂ ਤੱਕ ਆਸਾਨੀ ਨਾਲ ਪਹੁੰਚ ਗਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਤਵਾਦੀ
ਤੇਜੀ ਨਾਲ ਤਕਨਾਲਜੀ ਨੂੰ ਆਪਣੀ ਜੰਗ ਦੇ ਹਥਿਆਰ ਦੇ ਰੂਪ ਵਿੱਚ ਇਸਤੇਮਾਲ ਕਰਨਾ ਸਿੱਖ
ਗਏ ਹਨ। ਪਰ ਤਕਨੀਕ ਦੇ ਇਸ ਇਸਤੇਮਾਲ ਦੇ ਉਲਟ ਸਾਡੇ ਕੋਲ ਕੀ ਜਵਾਬ ਹੈ। ਅਲ ਕਾਇਦਾ
ਦੀ ਸੋਹਬਤ ਵਿੱਚ ਲਸ਼ਕਰ ਏ ਤੋਇਬਾ ਅਤੇ ਜੈਸ਼ੇ ਮੁਹੰਮਦ ਵਰਗੇ ਪਾਕਿਸਤਾਨ ਦੇ ਅੱਤਵਾਦੀ
ਸੰਗਠਨਾਂ ਨੇ ਵੀ ਸੈਟੇਲਾਈਟ ਫੋਨ, ਜੀ ਪੀ ਐਸ ਅਤੇ ਇੰਟਰਨੈਟ ਦਾ ਇਸਤੇਮਾਲ ਕਰਨਾ
ਸਿੱਖ ਲਿਆ ਹੈ। ਸੈਟੇਲਾਈਟ ਫੋਨ ਦਾ ਸਥਾਨਕ ਦੂਰਸੰਚਾਰ ਪ੍ਰੋਵਾਈਡਰਾਂ ਨਾਲ ਸਬੰਧ
ਨਹੀਂ ਹੁੰਦਾ ਅਤੇ ਉਹ ਸਿੱਧਾ ਉਪਗ੍ਰਹਿ ਦੇ ਮਾਧਿਅਮ ਨਾਲ ਆਪਣੇ ਟਾਰਗੈਟ ਨਾਲ ਜੁੜੇ
ਹੁੰਦੇ ਹਨ। ਉਹਨਾਂ ਨੂੰ ਬੇਕਾਰ ਕਰਨਾ ਨਾਮੁਮਕਿਨ ਤਾਂ ਨਹੀਂ ਪਰ ਇਸਦੇ ਲਈ ਜਿਨ੍ਹਾਂ
ਜੀ ਐਸ-07 ਉਪਕਰਨਾਂ ਦੀ ਲੋੜ ਹੁੰਦੀ ਹੈ, ਉਹ ਸਾਡੀਆਂ ਸੁਰੱਖਿਆ ਏਜੰਸੀਆਂ ਕੋਲ ਨਹੀਂ
ਹਨ।ਅੱਤਵਾਦੀਆਂ ਨੂੰ ਬਾਹਰੀ ਦੁਨੀਆਂ ਤੋਂ ਵੱਖ ਕਰਨ ਲਈ ਸੰਚਾਰ ਅਤੇ ਇੰਟਰਨੈਟ
ਸੁਵਿਧਾ ਰੋਕ ਦੇਣ ਵਾਲੇ ਅਜਿਹੇ ਉਪਕਰਨ ਐਨ ਐਸ ਜੀ ਅਤੇ ਪੁਲੀਸ ਦੀ ਬੁਨਿਆਦੀ ਕਿੱਟ
ਵਿੱਚ ਮੌਜੂਦ ਹੋਣੇ ਚਾਹੀਦੇ ਹਨ। ਬੇਸ਼ਕ ਸਾਈਬਰ ਕੈਫੇ ਵਿੱਚ ਆਉਣ ਵਾਲੇ ਜਰਾਇਮ ਵਰਗ
ਦੇ ਲੋਕਾਂ ਤੇ ਸੁਰੱਖਿਆ ਏਜੰਸੀਆਂ ਨੇ ਕੁੱਝ ਹੱਦ ਤੱਕ ਕਾਬੂ ਪਾ ਲਿਆ ਹੈ ਪਰ ਸਾਈਬਰ
ਅਪਰਾਧ ਅਤੇ ਸਾਈਬਰ ਅੱਤਵਾਦ ਨੂੰ ਰੋਕਣ ਦੀਆਂ ਸਾਡੀਆਂ ਕੋਸ਼ਿਸ਼ਾਂ ਇੱਕ ਦਹਾਕੇ ਪਹਿਲਾਂ
ਦੇ ਆਈ ਪੀ ਐਡ੍ਰੈਸ ਲੱਭਣ, ਈਮੇਲ ਫਿਲਟਰਿੰਗ ਅਤੇ ਸਪਾਈਵੇਅਰ ਦੇ ਇਸਤੇਮਾਲ ਦੇ
ਰਵਾਇਤੀ ਤਰੀਕਿਆਂ ਤੱਕ ਹੀ ਸੀਮਤ ਹਨ।ਸਾਡੇ ਸਾਈਬਰ ਕਾਨੂੰਨ ਸਾਈਬਰ ਅਪਰਾਧਾਂ ਨੂੰ
ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ ਪਰ ਸੱਚ ਇਹ ਹੈ ਕਿ ਉਹਨਾਂ ਨਾਲ ਵੀ ਉਹ ਵਿਵਹਾਰਿਕ
ਢੰਗ ਨਾਲ ਨਿਬਟਨ ਦੇ ਸਮਰਥ ਨਹੀਂ ਹਨ। ਇਸ ਲਈ ਦੇਸ਼ ਵਿੱਚ ਇੱਕ ਹਮਲਾਵਰ ਅਤੇ ਆਧੁਨਿਕ
ਸਾਈਬਰ ਸੁਰੱਖਿਆ ਤੰਤਰ ਬਨਾਉਣ ਦੀ ਲੋੜ ਹੈ। ਅੱਤਵਾਦ ਦੇ ਖਿਲਾਫ ਸੂਚਨਾ ਤਕਨੀਕ
ਸਬੰਧੀ ਰਣਨੀਤੀ ਤਿੰਨ ਪਾਇੰਟਾਂ ਤੇ ਆਧਾਰਿਤ ਹੋਣੀ ਚਾਹੀਦੀ ਹੈ - ਇੰਟਰਨੈਟ ਅਤੇ
ਸੰਚਾਰ ਤੰਤਰ ਵਿੱਚ ਉਪਲਬਧ ਅਥਾਹ ਸੂਚਨਾਵਾਂ ਦਾ ਵਿਸ਼ਲੇਸ਼ਣ ਕਰਕੇ ਅੱਤਵਾਦੀਆਂ ਦੀਆਂ
ਹਰਕਤਾਂ ਨੂੰ ਲਗਾਤਾਰ ਟ੍ਰੈਕ ਕਰਨ ਦੀ ਸਮਰਥਾ, ਬੁਨਿਆਦੀ ਸੰਚਾਰ ਅਤੇ ਸੂਚਨਾ ਤੰਤਰ
ਦੀ ਸੁਰੱਖਿਆ ਅਤੇ ਅੱਤਵਾਦੀਆਂ ਦੁਆਰਾ ਥੋਪੇ ਸਾਈਬਰ ਜੰਗ ਨੂੰ ਜਿੱਤਣ ਦੀ ਸਮਰਥਾ।ਇਸ
ਮਾਮਲੇ ਵਿੱਚ ਅਸੀਂ ਅਮਰੀਕਾ ਅਤੇ ਬ੍ਰਿਟੇਨ ਤੋਂ ਕਾਫੀ ਕੁੱਝ ਸਿੱਖ ਸਕਦੇ ਹਾਂ ਜੋ
ਕਾਰਨੀਵਾਰ ਅਤੇ ਐਕਲੋਨ ਵਰਗੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਹਰ ਤਰ੍ਹਾਂ ਦੇ
ਸੰਚਾਰ ਮਾਧਿਅਮਾਂ - ਟੌਲੀਫੋਨ, ਈ ਮੇਲ, ਇੰਟਰਨੈਟ, ਫੈਕਸ ਅਤੇ ਰੇਡੀਓ ਤਰੰਗਾਂ ਤੱਕ
ਵਿੱਚੋਂ ਸੂਚਨਾਵਾਂ ਲੱਭਣ ਦੇ ਸਮਰਥ ਹਨ। ਹਾਲਾਂਕਿ ਇਸ ਸਬੰਧ ਵਿੱਚ ਨਿਜਤਾ ਦੇ ਉਲੰਘਣ
ਵਰਗੀਆਂ ਨੈਤਿਕ ਅਤੇ ਕਾਨੂੰਨੀ ਪੇਚੀਦਗੀਆਂ ਵੀ ਸਾਮ੍ਹਣੇ ਆਉਂਦੀਆਂ ਹਨ ਪਰ ਰਾਸ਼ਟਰੀ
ਸੁਰੱਖਿਆ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨ ਲਈ ਇਹ ਸਰਕਾਰਾਂ
ਪ੍ਰਸਿੱਧ ਹਨ। ਇਹ ਬੇਵਜ੍ਹਾ ਨਹੀਂ ਹੈ ਕਿ ਅਮਰੀਕਾ ਵਿੱਚ ਸਾਈਬਰ ਅੱਤਵਾਦ ਨਾਲ ਨਿਪਟਣ
ਦਾ ਕੰਮ ਦੂਰਸੰਚਾਰ ਵਿਭਾਗ ਦਾ ਨਹੀਂ ਬਲਕਿ ਇਹ ਕੰਮ ਰੱਖਿਆ ਵਿਭਾਗ ਨੂੰ ਸੌਂਪਿਆ ਗਿਆ
ਹੈ। ਸਾਨੂੰ ਵੀ ਅਜਿਹਾ ਹੀ ਕੁੱਝ ਕਰਨਾ ਪਵੇਗਾ। ਸਾਡੀ ਸਾਈਬਰ ਰਣਨੀਤੀ ਦਾ ਮਕਸਦ
ਅੱਤਵਾਦੀਆਂ ਰਾਹੀਂ ਤਕਨੀਕ ਦੀ ਦੁਰਵਰਤੋਂ ਤੇ ਕਾਬੂ ਪਾਉਣ ਤੱਕ ਦਾ ਨਹੀਂ ਹੋਣਾ
ਚਾਹੀਦਾ, ਸਗੋਂ ਹਮਲਿਆਂ ਨੂੰ ਰੋਕਣ ਵਿੱਚ ਤਕਨੀਕ ਦੀ ਨਿਰਣਾਇਕ ਵਰਤੋਂ ਉਸਦੇ ਕੇਂਦਰ
ਵਿੱਚ ਹੋਣੀ ਚਾਹੀਦੀ ਹੈ।
ਗਲਤਫਹਿਮੀ ਦੂਰ ਹੋ ਗਈ
ਹੈ ਅੱਤਵਾਦੀਆਂ ਦੀ
ਅੱਤਵਾਦੀ ਸੰਗਠਨਾਂ ਅਤੇ ਉਹਨਾਂ ਦੇ ਆਕਾਵਾਂ ਨੂੰ ਇਹ ਗਲਤਫਹਿਮੀ ਦੂਰ ਕਰ ਲੈਣੀ
ਚਾਹੀਦੀ ਹੈ ਕਿ ਆਪਣੀਆਂ ਖੂਨੀ ਕਾਰਵਾਈਆਂ ਨੂੰ ਜਾਇਜ ਠਹਿਰਾਉਣ ਲਈ ਇਸਲਾਮ ਦਾ ਹਵਾਲਾ
ਦੇ ਕੇ ਉਹ ਭਾਰਤੀ ਮੁਸਲਮਾਨਾਂ ਦੀ ਹਮਦਰਦੀ ਹਾਸਿਲ ਕਰ ਲੈਣਗੇ। ਸੱਚ ਤਾਂ ਇਹ ਹੈ ਕਿ
ਭਾਰਤ ਦੇ ਮੁਸਲਮਾਨਾਂ ਨੂੰ ਪ੍ਰਭਾਵਿਤ ਕਰਨ ਅਤੇ ਉਨ੍ਹਾਂ ਵਿੱਚ ਫਿਰਕੂਪੁਣੇ ਦਾ ਜਹਿਰ
ਭਰਨ ਦੀ ਕੋਸ਼ਿਸ਼ ਵਿੱਚ ਉਹ ਹਰ ਵਾਰ ਮੂੰਹ ਦੀ ਖਾ ਰਹੇ ਹਨ। ਇਸ ਨਜਰੀਏ ਨਾਲ ਦੇਖਿਆ
ਜਾਵੇ ਤਾਂ ਜੰਮੂ-ਕਸ਼ਮੀਰ ਦੀਆਂ ਚੋਣਾਂ ਪਾਕਿਸਤਾਨ ਅਤੇ ਉਸਦੇ ਭਾੜੇ ਦੇ ਟਟੂਆਂ ਲਈ
ਇੱਕ ਸੰਕੇਤ ਹਨ। ਮੁੰਬਈ ਹਾਦਸੇ ਦੇ ਸਾਏ ਵਿੱਚ ਵੀ ਘਾਟੀ ਦੇ ਤੀਜੇ ਗੇੜ ਦੀਆਂ ਚੋਣਾਂ
ਵਿੱਚ 62 ਫੀਸਦੀ ਵੋਟਿੰਗ ਹੋਈ ਹੈ।ਲੋਕਾਂ ਨੇ ਚੋਣ ਬਾਈਕਾਟ ਦੀ ਅੱਤਵਾਦੀਆਂ ਦੀ ਅਪੀਲ
ਨੂੰ ਖਾਰਿਜ ਕਰਦਿਆਂ ਨਿਡਰ ਹੋ ਕੇ ਵੋਟ ਪਾਈ। ਪਹਿਲੇ ਗੇੜ ਵਿੱਚ 55 ਅਤੇ ਦੂਜੇ ਗੇੜ
ਵਿੱਚ 65 ਫੀਸਦੀ ਵੋਟਿੰਗ ਹੋਈ ਸੀ। ਤੀਜੇ ਗੇੜ ਦੀਆਂ ਚੋਣਾਂ ਉਸ ਕੁਪਵਾੜਾ ਜਿਲ੍ਹੇ
ਵਿੱਚ ਹੋਈਆਂ ਹਨ, ਜਿਹੜਾ ਅੱਤਵਾਦ ਨਾਲ ਕਾਫੀ ਪ੍ਰਭਾਵਿਤ ਰਿਹਾ ਹੈ ਪਰ ਜਨਤੰਤਰ ਦੇ
ਪ੍ਰਤੀ ਆਮ ਆਦਮੀ ਦੀ ਗਰਮਜੋਸ਼ੀ ਨੂੰ ਦੇਖ ਕੇ ਅੱਤਵਾਦੀਆਂ ਦੇ ਕਈ ਸਮਰਥਕਾਂ ਨੇ ਵੀ
ਆਖਰੀ ਸਮੇਂ ਵਿੱਚ ਆਪਣਾ ਰੁਖ ਬਦਲਿਆ ਅਤੇ ਵੋਟ ਪਾਉਣ ਪਹੁੰਚ ਗਏ।ਇਹ ਜਨਤਾ ਦਾ ਦਬਾਅ
ਹੀ ਹੈ ਕਿ ਹੁਰੀਅਤ ਨੇਤਾ ਸਵ. ਅਬਦੁਲਾ ਗਨੀ ਲੋਨ ਦੀ ਬੇਟੀ ਸ਼ਬਨਮ ਲੋਨ ਚੋਣਾਂ ਲੜ
ਰਹੀ ਹੈ। ਦਰਅਸਲ ਜੰਮੂ-ਕਸ਼ਮੀਰ ਹੀ ਨਹੀਂ ਪੂਰੇ ਦੇਸ਼ ਦੇ ਮੁਸਲਿਮ ਸਮਝ ਚੁੱਕੇ ਹਨ ਕਿ
ਉਹਨਾਂ ਦੀਆਂ ਸਮੱਸਿਆਵਾਂ ਲਈ ਲੜਨ ਦਾ ਜਿਹਾਦੀ ਸੰਗਠਨਾਂ ਦਾ ਦਾਅਵਾ ਕਿਨ੍ਹਾ ਖੋਖਲਾ
ਹੈ। ਉਨ੍ਹਾਂ ਵਿੱਚ ਇਸ ਗੱਲ ਦਾ ਅਹਿਸਾਸ ਹੈ ਕਿ ਇਨ੍ਹਾਂ ਸੰਗਠਨਾਂ ਦੀਆਂ ਨਾਪਾਕ
ਹਰਕਤਾਂ ਕਾਰਨ ਦੇਸ਼ ਵਿੱਚ ਉਹ ਅਲਗ-ਥਲਗ ਪੈ ਸਕਦੇ ਹਨ। ਇਸ ਲਈ ਉਹਨਾਂ ਨੇ ਅੱਤਵਾਦ ਦੇ
ਖਿਲਾਫ ਸਖਤ ਰੁਖ ਦਾ ਇਜਹਾਰ ਕੀਤਾ।ਦਾਰੂਲ-ਉਲਮ ਦੇਵਬੰਦ ਨੇ ਅੱਤਵਾਦ ਦੇ ਖਿਲਾਫ ਫਤਵਾ
ਜਾਰੀ ਕੀਤਾ ਉਸ ਤੋਂ ਬਾਅਦ ਜਮਾਇਤ-ਉਲੇਮਾ-ਏ-ਹਿੰਦ ਦੀ ਅਗਵਾਈ ਵਿੱਚ ਲਗਭਗ 6000
ਮੁਸਲਿਮ ਵਿਦਵਾਨਾਂ ਅਤੇ ਧਾਰਮਿਕ ਨੇਤਾਵਾਂ ਨੇ ਫਤਵੇ ਨੂੰ ਸਹੀ ਠਹਰਾਉਂਦਿਆਂ ਅੱਤਵਾਦ
ਦੀ ਸਖਤ ਨਿੰਦਾ ਕੀਤੀ ਅਤੇ ਸਾਫ ਕਿਹਾ ਕਿ ਇਹ ਇਸਲਾਮ ਵਿਰੋਧੀ ਗਤੀਵਿਧੀ ਹੈ। ਮੁੰਬਈ
ਵਿੱਚ ਹੋਏ ਹਮਲੇ ਦੀ ਵੀ ਮੁਸਲਿਮ ਸੰਸਥਾਵਾਂ ਨੇ ਸਖਤ ਨਿਖੇਧੀ ਕੀਤੀ ਹੈ। ਕਈ ਬਲਾਗ
ਅਤੇ ਵੈਬ ਸਾਈਟਾਂ ਤੇ ਆਮ ਮੁਸਲਮਾਨਾਂ ਨੇ ਇਸ ਘਟਨਾ ਦੇ ਖਿਲਾਫ ਗੁੱਸਾ ਪ੍ਰਗਟ ਕੀਤਾ
ਹੈ।ਇੱਕ ਸੰਸਥਾ ਨੇ ਤਾਂ ਮੁੰਬਈ ਵਿੱਚ ਮਾਰੇ ਗਏ ਨੌ ਅੱਤਵਾਦੀਆਂ ਦੀਆਂ ਲਾਸ਼ਾਂ
ਦਫਨਾਉਣ ਤੋਂ ਇਨਕਾਰ ਕਰ ਦਿੱਤਾ। ਆਮ ਆਦਮੀ, ਚਾਹੇ ਉਹ ਹਿੰਦੂ ਹੋਵੇ ਮੁਸਲਮਾਨ,
ਅੱਤਵਾਦ ਦੇ ਪਿੱਛੇ ਦੇ ਚਿਹਰੇ ਨੂੰ ਪਹਿਚਾਣ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਹੁਣ
ਉਹ ਕਿਸੇ ਵੀ ਹਾਦਸੇ ਤੋਂ ਬਾਅਦ ਆਪਣਾ ਆਪਾ ਨਹੀਂ ਗਵਾਉਂਦਾ ਅਤੇ ਆਪਸੀ ਸੁਹਿਰਦਤਾ
ਬਣਾ ਕੇ ਰੱਖਦਾ ਹੈ। ਅੱਤਵਾਦ ਦੇ ਖਿਲਾਫ ਇਹ ਦੇਸ਼ ਦੀ ਬਹੁਤ ਵੱਡੀ ਤਾਕਤ ਹੈ।
ਦਹਿਸ਼ਤਵਾਦ ਦੇ ਖਿਲਾਫ ਲੰਮੀ ਲੜਾਈ ਦੀ ਲੋੜ
ਮੁੰਬਈ ਵਿੱਚ ਹੋਏ ਅੱਤਵਾਦੀ ਹਮਲਿਆਂ ਲਈ ਠੋਸ ਜਵਾਬਦੇਹੀਆਂ ਤੈਅ ਕਰਨ ਦਾ ਸਿਲਸਿਲਾ
ਚੱਲ ਪਿਆ ਹੈ। ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਤੋਂ ਬਾਅਦ ਮਹਾਰਾਸ਼ਟਰ ਦੇ
ਗ੍ਰਹਿ ਮੰਤਰੀ ਅਤੇ ਉਪ ਮੁੱਖ ਮੰਤਰੀ ਆਰ.ਆਰ.ਪਾਟਿਲ ਵੀ ਆਪਣੇ ਅਹੁਦੇ ਤੋਂ ਵਿਦਾ ਹੋ
ਚੁੱਕੇ ਹਨ। ਮੁੱਖ ਮੰਤਰੀ ਵਿਲਾਸਰਾਓ ਦੇਸ਼ਮੁਖ ਨੇ ਆਪਣਾ ਅਸਤੀਫਾ ਕਾਂਗਰਸ ਵਰਕਿੰਗ
ਕਮੇਟੀ ਨੂੰ ਸੌਂਪ ਦਿੱਤਾ ਹੈ। ਉਹਨਾਂ ਦੇ ਜਾਣ ਤੇ ਹੁਣ ਬੱਸ ਨਵੇਂ ਮੁੱਖ ਮੰਤਰੀ ਦੇ
ਨਾਮ ਤੇ ਸਹਿਮਤੀ ਬਣਨ ਦੀ ਦੇਰ ਹੈ।ਪਾਕਿਸਤਾਨ ਦੇ ਖਿਲਾਫ ਕਾਰਵਾਈ ਦੇ ਨਾਮ ਤੇ ਅਜੇ
ਸਿਰਫ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਬੁਲਾ ਕੇ ਖਰੀ-ਖਰੀ ਸੁਣਾਈ ਜਾ ਸਕੀ ਹੈ। ਇਸ
ਮੋਰਚੇ ਤੇ ਹੋਰ ਵੀ ਵੱਡੀਆਂ ਪਹਿਲ ਕਦਮੀਆਂ ਦਾ ਇੰਤਜਾਰ ਹੈ, ਹਾਲਾਂਕਿ ਉਸ ਦਾ ਸਰੂਪ
ਕੂਟਨੀਤਿਕ ਹੀ ਬਣੇ ਰਹਿਣ ਦੀ ਉਮੀਦ ਹੈ। ਸ਼ਿਵਰਾਜ ਪਾਟਿਲ ਦੀ ਜਗ੍ਹਾ ਸੰਭਾਲਣ ਲਈ
ਪੀ.ਚਿਦੰਬਰਮ ਦਾ ਵਿੱਤ ਮੰਤਰਾਲੇ ਛੱਡ ਕੇ ਗ੍ਰਹਿ ਮੰਤਰਾਲੇ ਵਿੱਚ ਆਉਣਾ ਅੰਦਰ ਤੋਂ
ਲੈ ਕੇ ਬਾਹਰ ਤੱਕ ਛਾਈ ਇਸ ਧੁੰਧ ਵਿੱਚ ਇੱਕ ਚੰਗੀ ਖਬਰ ਹੈ।ਵਾਧੂ ਸੁਰੱਖਿਆ ਨੂੰ ਲੈ
ਕੇ ਕੈਬਨਿਟ ਨੇ ਜਿਹੜੇ ਤਿੰਨ ਚਾਰ ਵਾਰ ਮਹੱਤਵਪੂਰਨ ਫੈਸਲੇ ਲਏ ਹਨ, ਉਹਨਾਂ ਨੂੰ ਅਮਲ
ਵਿੱਚ ਲਿਆ ਕੇ ਚਿਦੰਬਰਮ ਆਪਣੇ ਕਾਰਜਕਾਲ ਦੇ ਬਾਕੀ ਬਚੇ ਸਿਰਫ ਛੇ ਮਹੀਨਿਆਂ ਵਿੱਚ ਹੀ
ਗ੍ਰਹਿ ਮੰਤਰਾਲੇ ਤੇ ਆਪਣੀ ਸਥਾਈ ਛਾਪ ਛੱਡ ਸਕਦੇ ਹਨ। ਰਾਸ਼ਟਰੀ ਮਹੱਤਵ ਦੇ ਅਪਰਾਧਾਂ
ਦੀ ਜਾਂਚ ਲਈ ਰਾਜ ਸਰਕਾਰਾਂ ਤੋਂ ਆਜਾਦ ਰਹਿ ਕੇ ਕੰਮ ਕਰਨ ਵਾਲੀ ਇੱਕ ਫੈਡਰਲ ਏਜੰਸੀ
ਦਾ ਗਠਨ, ਐਨ ਐਸ ਜੀ ਦਾ ਦੇਸ਼ ਦੇ ਛੇ ਜਾਂ ਸੱਤ ਸ਼ਹਿਰਾਂ ਵਿੱਚ ਵਿਕੇਂਦਰੀਕਰਨ, ਤੱਟੀ
ਸੁਰੱਖਿਆ ਲਈ ਨੇਵੀ ਅਤੇ ਕੋਸਟਲ ਗਾਰਡ ਦੇ ਦਾਇਰਿਆਂ ਦੇ ਅੰਦਰ ਇੱਕ ਤੀਜੇ ਸੁਰੱਖਿਆ
ਦਾਇਰੇ ਦਾ ਨਿਰਮਾਣ ਆਦਿ ਅਜਿਹੇ ਕਦਮ ਆਪਣੇ ਅਮਲ ਲਈ ਪੂਰੇ ਬਿਊਰੇ ਦੇ ਨਾਲ ਕੰਮ ਕਰਨ
ਵਾਲੇ ਇੱਕ ਸਖਤ ਅਤੇ ਸਮਝਦਾਰ ਇੰਚਾਰਜ ਦੀ ਮੰਗ ਕਰਦੇ ਹਨ।ਇਸ ਦੇ ਲਈ ਜਰੂਰੀ ਸਾਰੀਆਂ
ਯੋਗਤਾਵਾਂ ਆਪਣੇ ਕੋਲ ਹੋਣ ਦਾ ਸਬੂਤ ਚਿਦੰਬਰਮ ਆਪਣੇ ਰਾਜਨੀਤਿਕ ਜੀਵਨ ਵਿੱਚ ਦੇ
ਚੁੱਕੇ ਹਨ। ਬਹਿਰਹਾਲ, ਹੁਣ ਦੇ ਮਾਹੌਲ ਵਿੱਚ ਇਹ ਕਦਮ ਭਾਵੇਂ ਜਿੰਨੇ ਵੀ ਮਹੱਤਵਪੂਰਨ
ਲੱਗਣ, ਲੰਬੇ ਦੌਰ ਵਿੱਚ ਇਨ੍ਹਾਂ ਦਾ ਮਹੱਤਵ ਸੀਮਿਤ ਹੀ ਸਿੱਧ ਹੋਵੇਗਾ। ਵਾਧੂ
ਸੁਰੱਖਿਆ ਦੀ ਸਥਾਈ ਵਿਵਸਥਾ ਰਵਾਇਤੀ ਪੁਲੀਸ ਅਤੇ ਖੁਫੀਆ ਢਾਂਚੇ ਨੂੰ ਮਜਬੂਤ ਕਰਕੇ
ਹੀ ਕੀਤੀ ਜਾ ਸਕਦੀ ਹੈ। ਇਨ੍ਹਾਂ ਦੇ ਵਿਕਲਪ ਦੇ ਰੂਪ ਵਿੱਚ ਜਾਂ ਇਨ੍ਹਾਂ ਨੂੰ
ਬਾਈਪਾਸ ਕਰਕੇ ਬਣਾਈਆਂ ਜਾਣ ਵਾਲੀ ਸੰਸਥਾਵਾਂ ਜਮੀਨੀ ਤੌਰ ਤੇ ਜਿਆਦਾ ਕਾਰਗਰ ਨਹੀਂ
ਸਾਬਿਤ ਹੋਣਗੀਆਂ। ਚੰਗਾ ਹੋਵੇਗਾ ਕਿ ਰਾਜ ਸਰਕਾਰਾਂ ਦੇ ਫੀਡਬੈਕ ਦੇ ਆਧਾਰ ਤੇ ਕੇਂਦਰ
ਸਰਕਾਰ ਦੇਸ਼ ਦੀ ਪੁਲੀਸ ਵਿਵਸਥਾ ਨੂੰ ਸੁਧਾਰਨ ਬਾਰੇ ਕਿਸੇ ਲੰਬੀ ਪਹਿਲ ਦੀ ਸ਼ੁਰੂਆਤ
ਕਰੇ ਅਤੇ ਕਸਟਮ ਪੁਲੀਸ, ਕੋਸਟਲ ਗਾਰਡ, ਆਈ ਬੀ, ਸੀ ਬੀ ਆਈ ਅਤੇ ਰਾਅ ਦੀ ਕਾਰਜ
ਪ੍ਰਣਾਲੀ ਵਿੱਚ ਦੂਰ ਤੋਂ ਦਿਖਾਈ ਦੇਣ ਵਾਲੇ ਵੱਡੇ ਵੱਡੇ ਛੇਕਾਂ ਨੂੰ ਭਰਨ ਦਾ ਯਤਨ
ਕਰਨ।ਇਹ ਇਸ ਤਰ੍ਹਾਂ ਦਾ ਕੰਮ ਨਹੀਂ ਹੈ, ਜਿਸਦੀ ਵਾਹਵਾਹੀ ਖੱਟਣ ਲਈ ਪਾਰਟੀਆਂ ਦੇ
ਵਿੱਚ ਹੋੜ ਮਚੇ, ਜਾਂ ਜਿਸ ਦੇ ਆਧਾਰ ਤੇ ਕੋਈ ਜਿਆਦਾ ਵੋਟ ਬਟੋਰਨ ਦੀ ਉਮੀਦ ਬੱਝੇ।
ਦੇਸ਼ ਨੂੰ ਆਧੁਨਿਕ ਅੱਤਵਾਦ ਦਾ ਮੁਕਾਬਲਾ ਕਰਨ ਲਾਇਕ ਬਣਾਉਣਾ ਹੈ ਤਾਂ ਰਵਾਇਤੀ ਪੁਲੀਸ
ਅਤੇ ਖੁਫੀਆ ਪ੍ਰਣਾਲੀ ਨੂੰ ਸੁਧਾਰਨ ਦਾ ਕੰਮ ਰਾਜਨੀਤਿਕ ਸਰਵਸੰਮਤੀ ਦੇ ਅਧਾਰ ਤੇ ਪੰਜ
ਸਾਲਾਂ ਟੀਚਾ ਲੈ ਕੇ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਹੀ ਇਸ ਵਿਚਕਾਰ ਕੋਈ ਵੀ
ਸਰਕਾਰ ਆਉਂਦੀ-ਜਾਂਦੀ ਰਹੇ।ਅੱਤਵਾਦ ਦੇ ਖਿਲਾਫ ਲੋਕਾਂ ਦਾ ਨਿੱਜੀ ਗੁੱਸਾ ਆਪਣੀ
ਜਗ੍ਹਾ ਤੇ ਬਿਲਕੁਲ ਠੀਕ ਹੈ, ਪਰ ਪਰਮਾਣੂੰ ਸ਼ਕਤੀ ਸੰਪਨ ਦੇਸ਼ਾਂ ਵਿੱਚ ਆਪਣਾ ਨਾਮ
ਲਿਖਵਾ ਲੈਣ ਤੋਂ ਬਾਅਦ ਭਾਰਤ ਲਈ ਬਤੌਰ ਰਾਸ਼ਟਰ ਕਿਸੇ ਅੰਨ੍ਹੇ ਗੁੱਸੇ ਦੀ ਗੁੰਜਾਇਸ਼
ਨਹੀਂ ਬਚਦੀ। ਮੌਜੂਦਾ ਮਾਮਲੇ ਵਿੱਚ ਆਪਣੀਆਂ ਸੀਮਾਵਾਂ ਦੇ ਬਾਹਰ ਅਸੀਂ ਇੰਨਾ ਹੀ ਕਰ
ਸਕਦੇ ਹਾਂ ਕਿ ਪਾਕਿਸਤਾਨ ਸਰਕਾਰ ਤੇ ਆਪਣੇ ਇਥੇ ਮੌਜੂਦ ਅੱਤਵਾਦੀ ਢਾਂਚੇ ਦੀ ਤਬਾਹੀ
ਲਈ ਦਬਾਅ ਪਾਈਏ। ਹੁਣ ਦੇ ਮਾਹੌਲ ਵਿੱਚ ਇਹ ਉਪਾਅ ਵੀਰਤਾਪੂਰਨ ਭਾਵੇਂ ਨਾ ਲੱਗਣ ਪਰ
ਮੁੰਬਈ ਕਾਂਡ ਨਾਲ ਬਦਲੇ ਵਿਸ਼ਵ ਜਨਮਤ ਨੂੰ ਜੇਕਰ ਕੁੱਝ ਸਮੇਂ ਤੱਕ ਇਸੇ ਟ੍ਰੈਕ ਤੇ
ਰੱਖਿਆ ਜਾ ਸਕਿਆ ਤਾਂ ਅੱਤਵਾਦੀ ਢਾਂਚੇ ਦੇ ਖਿਲਾਫ ਸਚਮੁੱਚ ਕੁੱਝ ਕਰਨਾ ਪਾਕਿਸਤਾਨ
ਸਰਕਾਰ ਲਈ ਜਰੂਰੀ ਹੋ ਜਾਵੇਗਾ।
ਬੱਚਿਆਂ ਦੀ ਸੁਰੱਖਿਆ
ਦੇ ਮਾਮਲੇ ਵਿੱਚ ਕੁਤਾਹੀ ਨਾ ਹੋਵੇ
ਅਸੀਂ ਇੱਕ ਹੋਰ ਫੁੱਲ ਜਿਹੀ ਬੱਚੀ ਦੇ ਬੱਸ ਨਾਲ ਕੁਚਲਣ ਦੀ ਘਟਨਾ ਨਾਲ ਰੂਬਰੂ ਹਾਂ।
ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿੱਚ ਬੱਸ ਤੋਂ ਉਤਰੀ ਅਤੇ ਪਿਤਾ ਦਾ ਹੱਥ ਫੜ੍ਹ ਕੇ
ਖੜ੍ਹੀ ਹਰਸ਼ਿਤਾ ਨੂੰ ਉਸੇ ਸਕੂਲ ਬੱਸ ਨੇ ਕੁਚਲ ਦਿੱਤਾ। ਸਾਲ ਦਰ ਸਾਲ ਅਜਿਹੇ ਕਈ
ਹਾਦਸੇ ਹੁੰਦੇ ਰਹਿੰਦੇ ਹਨ ਜਿਨ੍ਹਾਂ ਵਿੱਚ ਬੱਚੇ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ
ਮੁੜਦੇ ਸਮੇਂ ਚੜ੍ਹਦੇ ਉਤਰਦੇ ਆਪਣੇ ਹੀ ਸਕੂਲ ਦੀ ਬੱਸ ਦੀ ਚਪੇਟ ਵਿੱਚ ਆਏ ਹਨ।
ਅਜਿਹੀਆਂ ਕਈ ਹੋਰ ਘਟਨਾਵਾਂ ਉਦੋਂ ਹੋਈਆਂ, ਜਦੋਂ ਸਕੂਲ ਬੱਸ ਦੇ ਡਰਾਈਵਰਾਂ ਨੇ ਦੂਜੇ
ਵਾਹਨਾਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ।ਹਾਲ ਵਿੱਚ ਐਨ ਸੀ ਆਰ ਵਿੱਚ ਗ੍ਰੇਟਰ
ਨੋਇਡਾ ਵਿੱਚ ਇੱਕ ਅਜਿਹੇ ਹੀ ਹਾਦਸੇ ਵਿੱਚ ਤੇਜ ਗਤੀ ਨਾਲ ਚੱਲ ਰਹੀ ਇੱਕ ਸਕੂਲ ਦੀ
ਬੱਸ ਕਾਰ ਨੂੰ ਓਵਰਟੇਕ ਕਰਦਿਆਂ ਉਲਟ ਗਈ ਜਿਸ ਨਾਲ 80 ਵਿਦਿਆਰਥੀ ਜ਼ਖਮੀ ਹੋ ਗਏ ਸਨ।
ਸਾਫ ਦਿਖ ਰਿਹਾ ਹੈ ਕਿ ਸਕੂਲ ਅਤੇ ਘਰ ਦੇ ਵਿਚਾਲੇ ਦਾ ਜੋ ਰਸਤਾ ਹੱਸਦੇ ਗਾਉਂਦੇ ਅਤੇ
ਸੁਰੱਖਿਅਤ ਢੰਗ ਨਾਲ ਕੱਟਣਾ ਚਾਹੀਦਾ ਹੈ, ਅਣਗਿਣਤ ਲਾਪਰਵਾਹੀਆਂ ਦੇ ਕਾਰਨ ਬੱਚਿਆਂ
ਲਈ ਬਹੁਤ ਖਤਰਨਾਕ ਹੋ ਗਿਆ ਹੈ। ਇੰਨਾ ਕਿ ਜ਼ਿਆਦਾਤਰ ਮਾਪੇ ਅੱਗੇ ਤੋਂ ਸਿਰਫ ਮਜਬੂਰੀ
ਵਿੱਚ ਆਪਣੇ ਬੱਚਿਆਂ ਨੂੰ ਸਕੂਲ ਬੱਸ ਵਿੱਚ ਭੇਜਣ। ਆਖਿਰ ਕਿਉਂ ਹੋ ਰਹੇ ਹਨ ਇਹ
ਹਾਦਸੇ? ਅਤੇ ਇਸ ਦੇ ਲਈ ਕੌਣ ਜਿੰਮੇਵਾਰ ਹੈ? ਵੈਸੇ ਤਾਂ ਜ਼ਿਆਦਾਤਰ ਮਹਾਨਗਰਾਂ ਦੀਆਂ
ਸੜਕਾਂ ਤੇ ਹਰੇਕ ਦੀ ਜਾਨ ਦਾ ਜੋਖਮ ਹੈ, ਪਰ ਜਿੱਥੋਂ ਤੱਕ ਸਕੂਲੀ ਬੱਚਿਆਂ ਦਾ ਮਾਮਲਾ
ਹੈ, 1997 ਵਿੱਚ ਵਜੀਰਾਬਾਦ ਦੇ ਪ੍ਰਸਿੱਧ ਹਾਦਸੇ ਤੋਂ ਬਾਅਦ (ਜਿਸ ਵਿੱਚ ਸਕੂਲ ਬੱਸ
ਦੇ ਯਮੁਨਾ ਵਿੱਚ ਡਿੱਗਣ ਨਾਲ 28 ਬੱਚਿਆਂ ਦੀ ਬੇਵਕਤ ਮੌਤ ਹੋ ਗਈ ਸੀ) ਸੁਪਰੀਮ ਕੋਰਟ
ਨੇ ਸਪਸ਼ਟ ਗਾਈਡ ਲਾਇਨ ਜਾਰੀ ਕਰਕੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਯਤਨ
ਕੀਤਾ ਸੀ।ਇਹਨਾਂ ਦਿਸ਼ਾ ਨਿਰਦੇਸ਼ਾਂ ਵਿੱਚ ਸਕੂਲੀ ਬੱਸਾਂ ਵਿੱਚ ਸਪੀਡ ਗਵਰਨਰ,
ਅਟੈਡੈਂਟ ਦੀ ਮੌਜੂਦਗੀ, ਡਰਾਈਵਰ ਦੇ ਅਨੁਭਵ ਆਦਿ ਨੂੰ ਲੈ ਕੇ ਪੁਖਤਾ ਮਾਨਕ ਤੈਅ
ਕੀਤੇ ਗਏ ਸਨ। ਸਪੁਰੀਮ ਕੋਰਟ ਦੇ ਅਨੁਸਾਰ ਇਹ ਜਿੰਮੇਵਾਰੀ ਸਕੂਲ ਪ੍ਰਬੰਧਨ ਦੀ ਹੈ ਕਿ
ਉਹ ਸਕੂਲੀ ਬੱਸਾਂ ਦੀ ਨਿਯਮਿਤ ਸੁਰੱਖਿਆ ਜਾਂਚ ਕਰੇ। ਉਹਨਾ ਵਿੱਚ ਕਈ ਕਮੀ ਪਾਈ
ਜਾਵੇ, ਤਾਂ ਉਹ ਫੌਰਨ ਦੂਰ ਹੋਵੇ, ਪਰ ਇਹ ਘਟਨਾਵਾਂ ਸਬੂਤ ਹਨ ਕਿ ਸ਼ਾਇਦ ਹੀ ਕਦੇ
ਅਦਾਲਤ ਦੀ ਗਾਈਡ ਲਾਈਨਾਂ ਦਾ ਪਾਲਣ ਹੁੰਦਾ ਹੋਵੇ। ਲਾਪਰਵਾਹੀ ਦੋ ਪੱਧਰਾਂ ਤੇ ਹੈ।
ਇੱਕ ਪਾਸੇ ਕਾਇਦਿਆਂ ਦਾ ਸਖਤੀ ਨਾਲ ਪਾਲਣ ਕਰਵਾਉਣ ਦੀ ਜਿੰਮੇਵਾਰੀ ਹੈ। ਉਹ ਬੇਪਰਵਾਹ
ਹਨ ਅਤੇ ਇਸ ਲਈ ਉਹਨਾਂ ਨੇ ਸਕੂਲੀ ਬੱਸਾਂ ਨੂੰ ਹਰ ਨਿਯਮ ਤੋੜਣ ਦੀ ਆਜਾਦੀ ਦੇ ਦਿੱਤੀ
ਹੈ। ਦੂਜੇ ਪਾਸੇ ਸਕੂਲਾਂ ਦਾ ਪ੍ਰਬੰਧਨ ਹੈ, ਜੋ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ
ਨੂੰ ਬੱਸ ਤੋਂ ਲਿਆਉਣ ਲਿਜਾਣ ਦੇ ਏਵਜ ਵਿੱਚ ਮੋਟੀ ਫੀਸ ਤਾਂ ਵਸੂਲਦਾ ਹੈ, ਪਰ ਇਹ
ਦੇਖਣ ਦੀ ਜਹਿਮਤ ਨਹੀਂ ਕਰਦਾ ਕਿ ਖੁਦ ਉਹਨਾਂ ਵੱਲੋਂ ਠੇਕੇ ਤੇ ਲਈਆਂ ਗਈਆਂ ਬੱਸਾਂ
ਦਾ ਸੰਚਾਲਨ ਸਹੀ ਤਰੀਕੇ ਨਾਲ ਹੋ ਰਿਹਾ ਹੈ ਜਾਂ ਨਹੀਂ। ਇਹ ਗੱਲ ਕਈ ਵਾਰ ਸਾਮ੍ਹਣੇ
ਆਈ ਹੈ ਕਿ ਕਈ ਪ੍ਰਸਿੱਧ ਸਕੂਲ ਕਿਰਾਏ ਦੀਆਂ ਬੱਸਾਂ ਨਾਲ ਕੰਮ ਚਲਾ ਰਹੇ ਹਨ। ਉਹਨਾਂ
ਨੇ ਬੱਚਿਆਂ ਨੂੰ ਸਕੂਲ ਲਿਆਉਣ ਲਿਜਾਣ ਦਾ ਬਹੁਤ ਮਹੱਤਵਪੂਰਨ ਕੰਮ ਉਹਨਾਂ ਪ੍ਰਾਈਵੇਟ
ਏਜੰਸੀਆਂ ਦੇ ਭਰੋਸੇ ਛੱਡਿਆ ਹੋਇਆ ਹੈ ਜਿਨ੍ਹਾਂ ਨੂੰ ਸ਼ਾਇਦ ਸੁਪਰੀਮ ਕੋਰਟ ਦੇ ਦਿਸ਼ਾ
ਨਿਰਦੇਸ਼ਾਂ ਬਾਰੇ ਕੁੱਝ ਵੀ ਪਤਾ ਨਾ ਹੋਵੇ। ਹੁਣ ਇਹ ਕਾਨੂੰਨ ਅਤੇ ਪ੍ਰਸ਼ਾਸ਼ਨ ਦਾ ਕੰਮ
ਹੈ ਕਿ ਉਹ ਤੈਅ ਕਰੇ ਕਿ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਕੁਤਾਹੀ
ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਿੱਖ ਸਮੱਸਿਆਵਾਂ ਦੀ ਤਰਜਮਾਨੀ
ਕਰਦਾ ਅਹਿਮ ਦਸਤਾਵੇਜ ''ਤੇ ਸਿੱਖ ਵੀ ਨਿਗਲਿਆ ਗਿਆ"
ਗੁਰਿੰਦਰ ਸਿੰਘ ਮਹਿੰਦੀਰੱਤਾ
ਕੁਝ ਮਨੁੱਖ ਇਤਿਹਾਸ ਸਿਰਜਦੇ ਹਨ, ਕੁਝ ਇਤਿਹਾਸਕ ਤੱਥਾਂ ਦੇ ਸੱਚ ਦੀ ਵਿਆਖਿਆ ਕਰਦੇ
ਹਨ ਤੇ ਕੁਝ ਇਸਨੂੰ ਸੰਭਾਲਦੇ ਹਨ। ਉਕਤ ਤਿੰਨਾਂ ਕਾਰਜਾਂ ਤੋਂ ਵੀ ਅਹਿਮ ਕਾਰਜ ਉਹ
ਲੋਕ ਕਰਦੇ ਹਨ, ਜੋ ਸਮੇਂ-ਸਮੇਂ ਸਿਰ ਲੋਕਾਂ ਨੂੰ ਇਸ ਦੀ ਯਾਦ ਦਿਵਾਉਂਦੇ ਰਹਿੰਦੇ ਹਨ
ਪਰ ਇਹੋ ਜਿਹੇ ਲੋਕ ਬਹੁਤ ਥੋੜ੍ਹੇ ਹੁੰਦੇ ਹਨ ਜਿਹੜੇ ਇਤਿਹਾਸ ਦੀ ਸਿਰਜਣਾ ਕਰਨ ਵਿੱਚ
ਹਿੱਸਾ ਵੀ ਪਾਉਂਦੇ ਹਨ ਅਤੇ ਲੋੜ ਪੈਣ 'ਤੇ ਇਤਿਹਾਸ ਦੀ ਵਿਆਖਿਆ ਵੀ ਕਰਦੇ ਹਨ। ਸਵ:
ਕੁਲਬੀਰ ਸਿੰਘ ਕੌੜਾ ਇੱਕ ਇਹੋ ਜਿਹੇ ਹੀ ਸਖਸ਼ ਸਨ, ਜਿੰਨ੍ਹਾਂ ਨੇ ਕੌਮੀ ਸੱਦੇ 'ਤੇ
ਇਤਿਹਾਸ ਦੀ ਸਿਰਜਣਾ ਕਰਨ ਵਿੱਚ ਹਿੱਸਾ ਵੀ ਪਾਇਆ ਅਤੇ ਇਤਿਹਾਸ ਦੀ ਵਿਆਖਿਆ ਕਰਨ ਦੀ
ਸਫਲ ਕੋਸ਼ਿਸ਼ ਵੀ ਕੀਤੀ। ਇੱਕ ਸਾਧਾਰਨ ਕਿਸਾਨੀ ਪਰਿਵਾਰ ਵਿੱਚੋਂ ਉਠ ਕੇ ਇਹ ਮਾਅਰਕਾ
ਮਾਰਨ ਵਾਲਾ ਵਿਅਕਤੀ ਹਾਰੀ-ਸਾਰੀ ਮਨੁੱਖ ਨਹੀਂ ਹੋ ਸਕਦਾ। ਸੱਚੀ-ਮੁੱਚੀ ਕੁਲਬੀਰ
ਸਿੰਘ ਕੌੜਾ ਇੱਕ ਵੱਡੀ ਸਖਸ਼ੀਅਤ ਸਨ।ਬੇਸ਼ੱਕ ਕੁਲਬੀਰ ਸਿੰਘ ਕੌੜਾ ਨੇ ਤਿੰਨ ਕਿਤਾਬਾਂ
ਲਿਖੀਆਂ ਪਹਿਲੀ ਕਿਤਾਬ ''ਪਾਰਲੀਮੈਂਟ ਉਡਾਉਣ ਦੀ ਸਾਜਿਸ਼ ਬਨਾਮ ਸੀ.ਬੀ.ਆਈ", ਦੂਜੀ
''ਤੇ ਸਿੱਖ ਵੀ ਨਿਗਲਿਆ ਗਿਆ" ਅਤੇ ਤੀਜੀ ਪੁਸਤਕ ''ਬੇਈਮਾਨ ਅਕਾਲੀ ਰਾਜਨੀਤੀ ਵਿੱਚ
ਫਸਿਆ ਅਕਾਲ ਤਖਤ ਸੀ" ਪਰ ''ਤੇ ਸਿੱਖ ਵੀ ਨਿਗਲਿਆ ਗਿਆ" ਇੱਕ ਅਹਿਮ ਦਸਤਾਵੇਜ਼ ਸਮਝ
ਕੇ ਹਰ ਸਿੱਖ ਪਰਿਵਾਰ ਲਈ ਇਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਇਸ ਕਿਤਾਬ ਦੇ ਆਰੰਭ
ਵਿਚ ਹੀ ਪੇਸ਼ ਕੀਤੇ ਦੋ ਸ਼ਬਦ ਭਾਗ ਰਾਹੀਂ ਪੰਜ ਪੰਨਿਆਂ 'ਤੇ ਹੀ ਉਸ ਨੇ ਕਾਫੀ ਕੁਝ
ਸਮਝਾ ਦਿੱਤਾ ਅਤੇ ਬਾਕੀ ਹਿੱਸੇ ਵਿਚ ਜੈਨ ਧਰਮ, ਬੁੱਧ ਧਰਮ, ਪਾਰਸੀ, ਸਿੱਖ,
ਬ੍ਰਾਹਮਣ ਆਦਿ ਕੌਮਾਂ ਦੇ ਰਸਮਾਂ-ਰਿਵਾਜ਼ਾਂ ਤੇ ਮੁਸ਼ਕਿਲਾਂ ਸਬੰਧੀ ਬੜਾ ਬਰੀਕੀ ਨਾਲ
ਵਰਨਣ ਕੀਤਾ ਹੈ। ਇਸ ਕਿਤਾਬ ਵਿੱਚ ਉਸਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਬਿਪਰਵਾਦ ਤੋਂ
ਗੁਰੂ ਸਾਹਿਬ ਨੇ ਸਿੱਖਾਂ ਨੂੰ ਵਰਜਿਆ ਸੀ ਉਹ ਬਿਪਰਵਾਦ ਅੱਜ ਸਿੱਖ ਪੰਥ ਦੀਆਂ ਰਗਾਂ
ਵਿੱਚ ਕੈਂਸਰ ਬਣ ਕੇ ਵੜਿਆ ਹੋਇਆ ਹੈ। ਇਹ ਕਿਤਾਬ ਇਸ ਕੈਂਸਰ ਬਾਰੇ ਭਰਪੂਰ ਜਾਣਕਾਰੀ
ਦਿੰਦੀ ਹੈ। ਅਜੋਕੇ ਸਾਧਾਂ-ਸੰਤਾਂ ਬਾਰੇ ਲਿਖਣ ਤੋਂ ਪਹਿਲਾਂ ਆਪਣੀ ਕਿਤਾਬ ਦੇ ਆਰੰਭ
ਵਿੱਚ ਸ. ਕੌੜਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਖੌਤੀ ਸਾਧਾਂ-ਸੰਤਾਂ ਦੀਆਂ ਕਰਤੂਤਾਂ
ਦਾ ਵੀਹਵਾਂ ਹਿੱਸਾ ਵੀ ਨਹੀਂ ਲਿਖ ਰਿਹਾ। ਉਸ ਦਾ ਮੰਨਣਾ ਹੈ ਕਿ ਇਨ੍ਹਾਂ ਸਾਧਾਂ ਦੀ
ਵਜ੍ਹਾ ਕਰਕੇ ਹੀ ਸਿੱਖੀ ਨੂੰ ਬਹੁਤੀ ਢਾਅ ਲੱਗੀ ਹੈ ਤੇ ਲੋਕਾਂ ਦੀ ਸ਼ਰਧਾ ਵੀ ਟੁੱਟੀ
ਹੈ। ਉਸਨੇ ਕੁਝ ਕੁ ਸਾਧਾਂ-ਸੰਤਾਂ ਦੀਆ ਕਰਤੂਤਾਂ ਦੇ ਉਹ ਪਾਜ਼ ਉਘੇੜੇ ਹਨ ਜਿੰਨ੍ਹਾਂ
ਨੂੰ ਪੜ੍ਹ ਕੇ ਬਹੁਤ ਹੈਰਾਨੀ ਹੁੰਦੀ ਹੈ। ਜਿੰਨ੍ਹਾਂ ਸਾਧਾਂ-ਸੰਤਾਂ ਨੇ ਸਿੱਖ ਸੰਘਰਸ਼
ਵਿੱਚ ਕੋਈ ਹਿੱਸਾ ਨਹੀਂ ਪਾਇਆ ਉਹਨਾਂ ਪ੍ਰਤੀ ਕੁਲਬੀਰ ਸਿੰਘ ਕੌੜਾ ਦਾ ਦ੍ਰਿਸ਼ਟੀਕੌਣ
ਇਸ ਕਿਤਾਬ ਵਿਚੋਂ ਸਾਫ ਝਲਕਦਾ ਹੈ। ਇਸੇ ਤਰ੍ਹਾਂ ਕਿਤਾਬ ਵਿਚ ਕਈ ਥਾਂਈ ਸੰਗਤ ਨੂੰ
ਭੇਡਾਂ ਲਿਖਣ ਦੀ ਮਾਫੀ ਮੰਗਦਿਆਂ ਉਸ ਨੇ ਦੱਸਿਆ ਹੈ ਕਿ ਇਕ ਸਾਧ ਦੇ ਡੇਰੇ ਨੂੰ
ਦੁਰਾਹੇ ਦੇ ਲਾਗੋਂ ਰਸਤਾ ਮੁੜਦਾ ਹੈ, ਜਿਸ ਨੂੰ ਜਰਗ ਵਾਲੇ ਸਾਧ ਕਹਿੰਦੇ ਹਨ। ਉਸ ਨੇ
ਕਈ ਦਰਜਨ ਜੋੜੇ, ਲੱਥੀਆਂ ਹੋਈਆਂ ਜੁੱਤੀਆਂ ਦੇ, ਸ਼ੀਸ਼ੇ ਵਾਲੀਆਂ ਅਲਮਾਰੀਆਂ ਵਿਚ ਸਜ਼ਾ
ਕੇ ਰੱਖੇ ਹੋਏ ਹਨ। ਸੰਗਤ ਜਾਂਦੀ ਹੈ ਤੇ ਸਾਧ ਨੂੰ ਮੱਥਾ ਟੇਕਣ ਤੋਂ ਪਹਿਲਾਂ ਵੱਡੇ
ਸਾਧ ਦੀਆਂ ਜੁੱਤੀਆਂ ਨੂੰ ਮੱਥਾ ਟੇਕ ਕੇ ਫੇਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੀ
ਹੈ। ਬਾਬੇ ਦੀਆਂ ਦੋ ਵਿਦੇਸ਼ੀ ਕਾਰਾਂ ਗੈਰਿਜ਼ ਵਿਚ ਪਿਛੇ ਖੜੀਆਂ ਕੀਤੀਆਂ ਹੋਈਆਂ ਹਨ,
ਜਿੰਨ੍ਹਾਂ ਨੂੰ ਚੁੰਮ-ਚੁੰਮ ਕੇ ਸਾਧ ਦੀ ਚੇਲੀ ਰੂਪੀ ਸੰਗਤ ਨੇ ਕਾਰਾਂ ਦਾ ਕੰਮ
ਫਿੱਕਾ ਕਰ ਛੱਡਿਆ ਹੈ। ਜਿਹੜੇ ਸਿੱਖ, ਸਿੱਖ ਸਿਧਾਤਾਂ ਪ੍ਰਤੀ ਕੌਰੇ ਅਤੇ ਅਣਜਾਣ ਸਨ
ਉਹਨਾਂ ਨੂੰ ਸ. ਕੌੜਾ ਬੇਵਕੂਫ ਅਤੇ ਪਾਗਲ ਕਹਿਣ ਤੱਕ ਜਾਂਦਾ ਹੈ। ਉਸ ਅਨੁਸਾਰ ਅੱਜ
ਜਿਹੜਾ ਸਿੱਖ ਇਹ ਸਮਝਦਾ ਹੈ ਕਿ ਉਹ ਆਜ਼ਾਦ ਹੈ, ਉਹ ਬੇਵਕੂਫ ਤਾਂ ਹੈ ਹੀ, ਸਗੋਂ ਪਾਗਲ
ਵੀ ਹੈ। ਕੋਈ ਸਿੱਖ ਜਿੰਨ੍ਹਾ ਮਰਜ਼ੀ 'ਪੇਮੀ ਦਾ ਨਿਆਣਾ' ਬਣੀ ਜਾਵੇ। ਉਹ ਭਾਰਤ ਦੀ
ਸਰਕਾਰ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਹੋਵੇ, ਦੀ ਨਜ਼ਰ ਵਿੱਚ ਸ਼ੱਕੀ ਹੀ ਰਹੇਗਾ।
ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਮੁਸਲਮਾਨ ਵੀਹ ਕੁਰਾਨ ਸਿਰ 'ਤੇ ਚੁੱਕ ਕੇ ਸਹੁੰ
ਖਾਵੇ ਕਿ ਮੈਂ ਭਾਰਤ ਦਾ ਵਫ਼ਾਦਾਰ ਹਾਂ ਪਰ ਭਾਰਤ ਦੇ ਹਿੰਦੂਆਂ ਲਈ ਉਹ ਕਤਈ ਮੰਨਣਯੋਗ
ਗੱਲ ਨਹੀਂ। ਪੰਜਾਬ ਤੋਂ ਬਾਹਰਲੇ ਸਿੱਖਾਂ ਬਾਰੇ ਲਿਖਦਿਆਂ ਸ. ਕੌੜਾ ਕਹਿੰਦਾ ਹੈ ਕਿ
ਦਿੱਲੀ ਦੇ ਸਿੱਖਾਂ ਨੇ ਤਾਂ ਬੇਸ਼ਰਮੀ ਵਾਲੀ ਹੱਦ ਹੀ ਮੁਕਾ ਦਿੱਤੀ ਹੈ। ਭਾਰਤ ਸਰਕਾਰ
ਦੇ ਕਾਂਗਰਸੀ ਅਤੇ ਜਨਸੰਘੀ ਮੰਤਰੀਆਂ ਦੇ ਘਰ ਜਾ ਕੇ ਸਿਰੋਪਾ ਦੇ ਆਉਂਦੇ ਹਨ। ਜਦੋਂ
ਚਾਰ-ਚੁਫੇਰਿਓਂ ਸਿਆਣੇ ਤੇ ਵਿਦਵਾਨ ਸਿੱਖਾਂ ਦੀ ਇਹ ਆਵਾਜ਼ ਉਠੀ ਕਿ ਸਾਹਿਬ ਸ੍ਰੀ
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਿਨਾਂ ਤਾਂ ਸਿਰੋਪਾ ਦਿੱਤਾ ਹੀ ਨਹੀਂ ਜਾ ਸਕਦਾ
ਤਾਂ ਦਿੱਲੀ ਦੇ ਬੇਸ਼ਰਮ ਸਿੱਖ ਲੀਡਰ ਇਹ ਮਾੜੀ ਰਵਾਇਤ ਬੰਦ ਕਰਨ ਦੀ ਥਾਂ ਸਗੋਂ ਅਟੈਚੀ
ਵਿੱਚ ਪਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਜ਼ੀਰਾਂ ਤੇ ਗਵਰਨਰ ਦੇ ਘਰ ਲੈ ਕੇ ਜਾਣ
ਲੱਗ ਪਏ ਹਨ। ਇਸ ਤਰ੍ਹਾਂ ਜੋ ਵਿਹਾਰ ਪ੍ਰਧਾਨ ਮੰਤਰੀ ਜਾਂ ਕਿਸੇ ਵਜੀਰ ਦੇ ਘਰ ਜਾਣ
ਵਾਲੇ ਬੰਦੇ ਦਾ ਸੁਰੱਖਿਆ ਦੇ ਨਿਯਮਾਂ ਤਹਿਤ ਹੁੰਦਾ ਹੈ, ਉਹ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਵੀ ਹੋਣ ਲੱਗ ਪਿਆ ਹੈ। ਸ਼੍ਰੋਮਣੀ ਕਮੇਟੀ ਬਾਰੇ ਸ. ਕੌੜਾ ਦਾ ਕਹਿਣਾ
ਹੈ ਕਿ ਸ਼੍ਰੋਮਣੀ ਕਮੇਟੀ ਵਾਲੇ ਸਿੱਖੀ ਦਾ ਜੋ ਜਲੂਸ ਕੱਢ ਰਹੇ ਹਨ ਉਹ ਵੀ ਦਿੱਲੀ
ਵਾਲਿਆਂ ਸਿੱਖਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ। ਰਾਜਨੀਤਿਕ ਵੰਡੀਆਂ ਕਾਰਨ ਕੋਈ
ਸਿੱਖ ਅਕਾਲੀ ਦਲ ਵਿੱਚ ਹੈ ਤੇ ਕੋਈ ਕਾਂਗਰਸ ਵਿੱਚ। ਜੇ ਤਾਂ ਕੋਈ ਟੁੱਚੀ ਜਿਹਾ
ਅਕਾਲੀ ਜਾਂ ਉਹਨਾ ਦੀ ਜੁੰਡਲੀ ਦਾ ਭਾਜਪਾ ਲੀਡਰ ਦਰਬਾਰ ਸਾਹਿਬ ਆਵੇ ਤਾਂ ਉਸ ਨੂੰ
ਫੱਟ ਸਿਰੋਪਾ ਦੇ ਦਿੰਦੇ ਹਨ ਪਰ ਜੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,
ਜਿਸ ਦਾ ਪਰਿਵਾਰ ਕਈ ਪੀੜੀਆਂ ਤੋਂ ਸਿੱਖ ਹੈ, ਦਰਬਾਰ ਸਾਹਿਬ ਜਾਵੇ ਤਾਂ ਉਸ ਨੂੰ
ਨਹੀਂ। ਭਾਜਪਾ ਦੇ ਮਦਨ ਲਾਲ ਖੁਰਾਣੇ ਨੂੰ ਸਿਰੋਪਾ ਦੇਣ ਲੱਗਾ ਦਰਬਾਰ ਸਾਹਿਬ ਵਿੱਚ
ਇੱਕ ਗ੍ਰੰਥੀ ਇੰਨੇ ਜੋਸ਼ ਤੇ ਉਤਸ਼ਾਹ ਨਾਲ ਫੋਟੋ ਖਿਚਵਾਉਣ ਦਾ ਮਾਰਾ ਅੱਗੇ ਨੂੰ ਵਧਿਆ
ਕਿ ਮੂਧੇ-ਮੂੰਹ ਡਿੱਗ ਪੈਣਾ ਸੀ। ਲਾਹਨਤ ਹੈ ਇਹੋ ਜਿਹੇ ਸਿੱਖਾਂ ਦੇ ! ਕੁਲਬੀਰ ਸਿੰਘ
ਕੌੜਾ ਨਾ ਸਿਰਫ ਵਰਤਮਾਨ ਪੀੜੀ ਦੇ ਬਲਕਿ ਆਪਣੇ ਤੋਂ ਪਹਿਲੀ ਪੀੜੀ ਦੇ ਅਕਾਲੀ ਆਗੂਆਂ
ਬਾਰੇ ਵੀ ਪੂਰੀ ਜਾਣਕਾਰੀ ਰੱਖਦਾ ਸੀ। ਉਹ ਇਹਨਾ ਅਕਾਲੀ ਆਗੂਆਂ ਦੀਆਂ ਕਮਜ਼ੋਰੀਆਂ ਨੂੰ
ਪੂਰੀ ਤਰ੍ਹਾਂ ਜਾਣਦਾ ਸੀ। ਹੁਣ ਤੱਕ ਜਿਹੜੇ ਲੋਕ ਗਿਆਨੀ ਕਰਤਾਰ ਸਿੰਘ ਨੂੰ ਪੰਥ ਦਾ
ਦਿਮਾਗ ਦੱਸਦੇ ਰਹੇ ਹਨ ਅਤੇ ਇਸ ਗੱਲ ਬਾਰੇ ਸਪੱਸ਼ਟ ਨਹੀਂ ਕਰਦੇ ਰਹੇ ਕਿ ਇਹੀ ਗਿਆਨੀ
ਕਰਤਾਰ ਸਿੰਘ ਸਿੱਖ ਪੰਥ ਦੀ ਪਿੱਠ ਵਿਚ ਛੁਰਾ ਮਾਰਨ ਲਈ ਕਿਵੇਂ ਕਾਂਗਰਸੀਆਂ ਦਾ ਹੱਥ
ਠੋਕਾ ਬਣਿਆ ਰਿਹਾ।ਕਾਰ ਸੇਵਾ ਵਾਲੇ ਸਾਧਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
'ਤੇ ਕਾਬਜ਼ ਲੋਕਾਂ ਨੇ ਜਿਵੇਂ ਜੂਨ 1984 ਵਿਚ ਦਰਬਾਰ ਸਾਹਿਬ ਉੱਤੇ ਹੋਏ ਫੋਜੀ ਹਮਲੇ
ਦੇ ਨਿਸ਼ਾਨ ਖਤਮ ਕੀਤੇ ਹਨ। ਉਨ੍ਹਾਂ ਤੋਂ ਸ. ਕੁਲਬੀਰ ਸਿੰਘ ਕੌੜੇ ਨੂੰ ਪੂਰੀ ਨਫ਼ਰਤ
ਸੀ। ਆਪਣੇ ਸਿਆਸੀ ਜੀਵਨ ਵਿੱਚ ਉਸਨੇ ਇਨ੍ਹਾਂ ਨਿਸ਼ਾਨਾਂ ਨੂੰ ਜਿਉਂਦੇ ਰੱਖਣ ਦੀ ਪੂਰੀ
ਕੋਸ਼ਿਸ਼ ਕੀਤੀ ਪਰ ਉਸ ਦੀ ਕੋਈ ਵਾਹ ਨਾ ਗਈ। ਇਨ੍ਹਾਂ ਕੋਸ਼ਿਸ਼ਾਂ ਦਾ ਜਿਕਰ ਵੀ ਉਸ ਨੇ
ਬੜੀ ਦਰਦਮਈ ਭਾਸ਼ਾ ਵਿਚ ਕੀਤਾ ਹੈ। ''ਵਿਦੇਸ਼ਾਂ ਵਿਚ ਜਾਓ ਤਾਂ ਇਟਲੀ ਵਿਚ ਉਹ ਥਾਂ
ਅਜੇ ਵੀ ਉਸੇ ਤਰ੍ਹਾਂ ਮੌਜੂਦ ਹੈ, ਜਿਥੇ ਸਾਨ੍ਹਾਂ ਨਾਲ ਲੜਾਈ ਹੁੰਦੀ ਸੀ। ਉਹ ਸਾਰੀ
ਇਮਾਰਤ ਵਿਚੋਂ ਢੱਠੀ ਹੋਈ ਹੈ ਪਰ ਉਨ੍ਹਾਂ ਨੇ ਜਾਣ ਬੁੱਝ ਕੇ ਹੀ ਇਸ ਤਰ੍ਹਾਂ ਦੀ
ਰੱਖੀ ਹੋਈ ਹੈ"। ਇੰਗਲੈਡ ਦੀ ਯੂਨੀਵਰਸਿਟੀ ਆਕਸਫੋਰਡ ਦੀਆਂ ਪੁਰਾਣੀਆਂ ਪੌੜੀਆਂ
ਘਸ-ਘਸ ਕੇ ਪੀਪੂੰ ਹੋ ਗਈਆਂ ਹਨ, ਪੌੜੀ ਵਿਚ ਪਾਏ ਹੋਏ ਸਰੀਏ ਵੀ ਅੱਧੇ-ਅੱਧੇ ਘਸ ਗਏ
ਹਨ, ਲੋਕਾਂ ਨੇ ਸਰਕਾਰ 'ਤੇ ਬੜਾ ਜ਼ੋਰ ਪਾਇਆ ਕਿ ਇਨ੍ਹਾਂ ਪੌੜੀਆਂ ਦੀ ਮੁਰੰਮਤ ਕੀਤੀ
ਜਾਵੇ, ਸਰਕਾਰ ਨੇ ਨਵੀਆਂ ਪੌੜੀਆਂ ਹੋਰ ਬਣਾ ਦਿੱਤੀਆਂ ਪਰ ਪੁਰਾਣੀਆਂ ਨੂੰ ਨਹੀਂ
ਛੇੜਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਤਿਹਾਸਕ ਪੌੜੀਆਂ ਹਨ, ਇਥੋਂ ਦੀ ਬੜੇ-ਬੜੇ
ਸਕਾਲਰ ਤੇ ਵਿਦਵਾਨ ਲੰਘ ਕੇ ਗਏ ਹਨ, ਉਨ੍ਹਾਂ ਦੀ ਯਾਦ ਇਨ੍ਹਾਂ ਪੌੜੀਆਂ ਰਾਹੀਂ ਤਾਜਾ
ਰਹਿਣੀ ਚਾਹੀਦੀ ਹੈ ਪਰ ਸਿੱਖਾਂ ਨੇ ਉਹ ਥਾਂ ਵੀ ਢਾਹ ਕੇ ਕਾਰ ਪਾਰਕਿੰਗ ਬਣਾ ਦਿੱਤੀ
ਹੈ, ਜਿਸ ਮੁਗਲ ਕੋਤਵਾਲੀ ਵਿਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਸੀਹੇ
ਦਿੱਤੇ ਗਏ ਸਨ।ਸ. ਕੁਲਬੀਰ ਸਿੰਘ ਕੌੜੇ ਦਾ ਤਰਕ ਅਰਥਾਤ ਦਲੀਲਬਾਜ਼ੀ ਵੀ ਬੇਮਿਸਾਲ ਸੀ।
ਉਸ ਨੇ ਬੜੀ ਤਿੱਖੀ ਨੀਝ ਨਾਲ ਦੁਨੀਆਂ ਘੁੰਮ ਕੇ ਦੇਖੀ। ਇਸ ਤਿੱਖੀ ਨੀਝ ਅਤੇ ਤਾਂਘ
ਸਦਕੇ ਹੀ ਉਸ ਨੂੰ ਪਤਾ ਲੱਗਾ ਕਿ ''ਦੁਨੀਆਂ ਵਿਚ ਜਿਹੜੀ ਚੀਜ ਇਕ ਥਾਂ 'ਤੇ ਠੀਕ ਹੈ
ਉਹ ਦੂਜੀ ਥਾਂ 'ਤੇ ਗਲਤ ਹੈ। ਕਿਸੇ ਵੀ ਗੱਲ ਨੂੰ ਧਾਰਮਿਕ ਕਸਵੱਟੀ 'ਤੇ ਨਹੀਂ ਪਰਖਣਾ
ਚਾਹੀਦਾ। ਸਿੱਖ ਧਰਮ ਇਸ ਗੱਲੋਂ ਬਹੁਤ ਵਿਸ਼ਾਲ ਤੇ ਮਾਡਰਨ ਹੈ। ਪਰ ਹੁਣ ਉਹ ਸਾਧਾਂ ਦੇ
ਆਖੇ ਲੱਗ ਕੇ ਸਿੱਖ ਰੂਪ ਵਿਚ ਹੁੰਦਾ ਹੋਇਆ ਵੀ ਹਿੰਦੂ ਧਰਮ ਵਿਚ ਵਿਲੀਨ ਹੁੰਦਾ ਜਾ
ਰਿਹਾ ਹੈ। ਇਹੋ ਹੀ ਸਿੱਖ ਦਾ ਨਿਗਲਿਆ ਜਾਣਾ ਹੈ। ਜਿਵੇਂ ਲੂਣ ਦੀ ਖਾਣ ਵਿਚ ਡਿੱਗੀ
ਹੋਈ ਕੋਈ ਵੀ ਚੀਜ਼ ਲੂਣ ਬਣ ਜਾਂਦੀ ਹੈ ਉਹੀ ਹਾਲ ਸਿੱਖਾਂ ਦਾ ਹੋਇਆ ਹੈ। ਹਿੰਦੂ ਰੂਪੀ
ਖਾਣ ਵਿਚ ਡਿਗ ਕੇ ਉਹ ਹਿੰਦੂ ਬਣ ਰਿਹਾ ਹੈ ਨਹੀਂ ਤਾਂ ਕੋਈ ਦੱਸੇ ਕਿ ਸੰਸਾਰ ਵਿਚ
ਕਿਹੜੀ ਚੀਜ਼ ਚੰਗੀ ਹੈ ਅਤੇ ਕਿਹੜੀ ਮਾੜੀ ? ਬਾਰੇ ਸਾਰੀ ਸੇਧ ਤਾਂ ਗੁਰੂ ਗ੍ਰੰਥ
ਸਾਹਿਬ ਵਿਚ ਹੈ, ਇੰਨ੍ਹਾਂ ਸਾਧਾਂ ਕੋਲ ਕੀ ਹੈ ? ਪਰ ਜੇ ਭੋਲੂ ਸਿੱਖ ਇੰਨ੍ਹਾਂ ਦੀ
ਬਕ-ਬਕ ਨਾ ਸੁਣੇ ਤਾਂ ਇਹ ਵੀ ਕਿਹਨੂੰ ਸੁਣਾਉਣ। ਕਿਤਾਬ ਦੇ ਤਤਕਰੇ ਅਨੁਸਾਰ ਪਹਿਲੇ
ਭਾਗ ਜੈਨ ਧਰਮ ਦੇ ਵਿਸਥਾਰ ਵਿਚੋਂ ਉਸ ਨੇ ਪੰਨਾ ਨੰ: 22 'ਤੇ ਦੱਸਿਆ ਹੈ ਕਿ ਅੱਜ
ਹਾਲਾਤ ਇਹ ਹਨ ਕਿ ਜੇ ਕਿਸੇ ਤੁਰੇ ਜਾਂਦੇ ਬੰਦੇ ਨੂੰ ਸੱਪ ਲੜ ਜਾਵੇ ਤੇ ਕੋਈ ਆਖੇ ਕਿ
ਕੋਈ ਜੈਨੀ ਜਾਂ ਬੋਧੀ ਆ ਕੇ ਫੂਕ ਮਾਰ ਦੇਵੇ ਤਾਂ ਜ਼ਹਿਰ ਲੱਥ ਸਕਦਾ ਹੈ ਤਾਂ ਸ਼ਾਇਦ
ਇਨ੍ਹਾਂ ਦੋਹਾਂ ਵਿਚੋਂ ਪੂਰੇ ਪੰਜਾਬ ਵਿਚੋਂ ਕੋਈ ਵੀ ਨਾ ਮਿਲੇ। ਜੈਨੀਆਂ ਦੇ 24
ਤੀਰਥੰਕਰਾਂ ਵਿਚੋਂ ਇਕ ਔਰਤ ਤੀਰਥੰਕਰ, ਜਿਸ ਦਾ ਨਾਂਅ ਮੱਲੀ ਬਾਈ ਸੀ, ਜੈਨੀਆਂ ਨੇ
ਭੁਲਾ ਹੀ ਦਿੱਤੀ। ਜੈਨ ਧਰਮ ਨੂੰ ਆਪਣੇ ਵਿਚ ਸਮਾਅ ਲੈਣ ਵਾਲਿਆਂ ਨੂੰ ਔਰਤ ਦਾ
ਤੀਰਥੰਕਰ ਹੋਣਾ ਮਨਜੂਰ ਨਹੀਂ ਸੀ, ਇਸ ਲਈ ਉਨ੍ਹਾਂ ਨੇ ਉਸ ਦਾ ਨਾਂਅ ਬਦਲ ਕੇ ਮੱਲੀ
ਨਾਥ ਕਰ ਦਿੱਤਾ। ਜੇਨੀਆਂ ਦੇ ਗ੍ਰੰਥਾਂ ਵਿਚ ਵਾਰ-ਵਾਰ ਮੱਲੀ ਨਾਥ ਦਾ ਨਾਂਅ ਆਉਣ ਲੱਗ
ਪਿਆ, ਇਸ ਲਈ ਲੋਕ ਭੁੱਲ ਭਲਾ ਗਏ ਕਿ ਮੱਲੀ ਨਾਥ ਨਹੀਂ ਮੱਲੀ ਬਾਈ ਸੀ ਤੇ ਮੱਲੀ ਬਾਈ
ਇਕ ਔਰਤ ਸੀ। ਇਸੇ ਭਾਗ ਦੇ ਪੰਨਾ ਨੰ: 28 'ਤੇ ਉਹ ਲਿਖਦਾ ਹੈ ਕਿ ਕਿਸੇ ਵੀ ਮੁਸਲਮਾਨ
ਦੇਸ਼ ਵਿਚ ਕੋਈ ਮੰਦਰ ਨਹੀਂ ਬਣ ਸਕਦਾ ਜੇ ਸਿੱਖਾਂ ਨੇ ਕਿਤੇ ਮਿੰਨਤ ਤਰਲਾ ਕਰਕੇ
ਗੁਰਦਵਾਰਾ ਬਣਾ ਵੀ ਲਿਆ ਹੈ ਤਾਂ ਉਸ ਦੇ ਮੁੱਖ ਦੁਆਰ 'ਤੇ ਹਿੰਦੂ ਮਸਜਿਦ ਲਿਖਣਾ
ਜ਼ਰੂਰੀ ਹੈ। ਮੁਸਲਮਾਨ ਕਿਸੇ ਵੀ ਉਸ ਕਾਨੂੰਨ ਨੂੰ ਮਾਨਤਾ ਨਹੀਂ ਦਿੰਦੇ, ਜਿਹੜਾ
ਉਨ੍ਹਾਂ ਦੇ ਪਵਿੱਤਰ ਕੁਰਾਨ ਦੇ ਵਿਰੁੱਧ ਹੋਵੇ। ਰਿਸ਼ਵਤ ਦੇ ਮਾਮਲੇ ਵਿਚ ਉਹ ਸਪੱਸ਼ਟ
ਲਿਖਦਾ ਹੈ ਕਿ ਜਿੰਨਾ ਚਿਰ ਤੱਕ ਮੰਦਰਾਂ, ਗੁਰਦਵਾਰਿਆਂ ਤੇ ਮਸਜਿਦਾਂ ਵਿਚ ਚੜ੍ਹਾਵਾ
ਚੜ੍ਹਾਉਣਾ ਬੰਦ ਨਹੀਂ ਹੁੰਦਾ, ਉਨਾ ਚਿਰ ਤੱਕ ਰਿਸ਼ਵਤ ਬੰਦ ਨਹੀਂ ਹੋ ਸਕਦੀ। ਜੈਨੀਆਂ
ਦੇ ਧਾਰਮਿਕ ਗ੍ਰੰਥਾਂ ਵਿਚ ਰਲਾਅ ਤਾਂ ਪਿਆ ਪਰ ਉਨ੍ਹਾਂ ਦਾ ਅਹਿੰਸਾ ਦਾ ਅਸੂਲ ਅਜੇ
ਵੀ ਜਿਉਂ ਦਾ ਤਿਉਂ ਹੈ। ਏਸ ਅਸੂਲ ਤੋਂ ਹੀ ਉਹ ਆਪਣਾ ਸੁਧਾਰ ਕਰਨਾ ਚਾਹੁਣ ਤਾਂ ਸ਼ਾਇਦ
ਸੰਭਵ ਹੋ ਸਕਦਾ ਹੋਵੇ ਪਰ ਸਿੱਖ ਧਰਮ ਦਾ ਤਾਂ ਹੁਣ ਕੋਈ ਅਸੂਲ ਹੀ ਨਹੀਂ ਰਹਿ ਗਿਆ
ਜਿਸ ਧਰਮ ਦੇ ਪੈਰ ਵੱਢੇ ਜਾਣ ਉਸ ਦਾ ਕੀ ਬਣ ਸਕਦਾ ਹੈ ? ਗੁਰਦਵਾਰਿਆਂ ਦੇ ਗ੍ਰੰਥੀ
ਬ੍ਰਾਹਮਣ ਦਾ ਰੂਪ ਲੈ ਚੁੱਕੇ ਹਨ ਤੇ ਪੰਜਾਂ ਤਖਤਾਂ ਦੇ ਜਥੇਦਾਰ ਸ਼ੰਕਰਾਚਾਰੀਆ ਪੀਠਾਂ
ਦਾ। ਸਾਧਾਂ, ਸੰਤਾਂ ਨੇ ਲੋਕਾਂ ਦੇ ਦਿਮਾਗ ਬਿਮਾਰ ਕਰ ਦਿੱਤੇ ਹਨ ਅਤੇ ਝੂਠੀਆਂ
ਸੱਚੀਆਂ ਸਾਖੀਆਂ ਸੁਣਾ-ਸੁਣਾ ਕੇ ਏਨਾ ਕਚਰਾ ਭਰ ਦਿੱਤਾ ਹੈ ਜੋ ਹੁਣ ਕੱਢਿਆ ਨਹੀਂ ਜਾ
ਸਕਦਾ। ਦਸ ਗੁਰੂ ਸਾਹਿਬਾਨ ਨੇ ਪੂਰੇ 200 ਸਾਲ ਵਿਚ ਸਿੱਖਾਂ ਦਾ ''ਰੂਪ ਤੇ ਸਿਧਾਂਤ"
ਤਿਆਰ ਕੀਤਾ ਸੀ, ਅੱਜ ਡੇਰੇਦਾਰ ਸਾਧਾਂ, ਸੰਤਾਂ ਦੀ ਧੂੜ ਵਿਚ ਆਮ ਸਿੱਖਾਂ ਦੀ ਪਛਾਣੋ
ਬਾਹਰ ਹੋਣ ਦੀ ਨੋਬਤ ਤੱਕ ਆ ਗਿਆ ਹੈ। ਦਸ ਗੁਰੂ ਸਾਹਿਬਾਨ ਨੇ ਜਿਹੜਾ ਕੰਮ ਸਿੱਖਾਂ
ਨੂੰ ਨਾ ਕਰਨ ਦੀ ਹਦਾਇਤ ਕੀਤੀ ਸੀ, ਉਹ ਕੰਮ ਸਗੋਂ ਜ਼ਰੂਰ ਹੀ ਕਰਵਾਉਣ ਲਈ ਸਾਧ, ਸੰਤ
ਹਰ ਹੀਲਾ-ਵਸੀਲਾ ਵਰਤ ਰਹੇ ਹਨ। ਅੱਜ ਜੈਨੀਆਂ ਤੇ ਬੋਧੀਆਂ ਵਾਂਗ ਸਿੱਖ ਧਰਮ ਵੀ ਪੂਰੀ
ਤਰ੍ਹਾਂ ਹਿੰਦੂ ਰੂਪੀ ਅਜਗਰ ਦੇ ਵਲੇਵੇਂ ਵਿਚ ਫਸ ਚੁੱਕਾ ਹੈ। ਹੁਣ ਦਿਨ ਬ ਦਿਨ ਅਜਗਰ
ਦੀ ਘੁਟਣ ਵਧਦੀ ਜਾਵੇਗੀ ਤੇ ਸਿੱਖ ਦੀਆਂ ਹੱਡੀਆਂ ਦਾ ਚੂਰਾ ਬਣਨ ਦੇ ਨਾਲ-ਨਾਲ ਗਿੱਠ
ਲੰਬੀ ਜੀਭ ਵੀ ਬਾਹਰ ਨਿਕਲ ਆਵੇਗੀ। ਜਿਨ੍ਹਾ ਡੇਰੇ ਵਾਲੇ ਸੰਤਾਂ, ਸਾਧਾਂ ਨੇ ਆਮ
ਸਿੱਖਾਂ ਦੀ ਅਗਵਾਈ ਕਰਕੇ ਉਨ੍ਹਾਂ ਨੂੰ ਹਿੰਦੂ ਰੂਪੀ ਅਜਗਰ ਦੇ ਮੂੰਹ ਵਿਚੋਂ ਬਚਾਉਣਾ
ਸੀ ਉਹ ਤਾਂ ਅਜਗਰ ਬਣ ਚੁੱਕੇ ਹਨ। ਪੰਨਾ ਨੰ: 83 'ਤੇ ਸ. ਕੁਲਬੀਰ ਸਿੰਘ ਕੌੜਾ
ਲਿਖਦਾ ਹੈ ਕਿ ਜਿਹੜੀ ਰਾਸ਼ਟਰੀ ਸਿੱਖ ਸੰਗਤ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ
ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹੱਟਾ ਨਾਲ ਲਾਉਂਦੀ ਹੈ, ਕੱਲ ਨੂੰ ਪਹਾੜੀ ਰਾਜੇ
ਭੀਮ ਚੰਦ ਤੇ ਹਰੀ ਚੰਦ ਹੰਡੂਰੀਏ ਨਾਲ ਕਿਉਂ ਨਹੀਂ ਲਾਵੇਗੀ ? ਇਸ ਗੱਲ ਦੀ ਸਿੱਖਾਂ
ਕੋਲ ਕੀ ਗਰੰਟੀ ਹੈ। ਕਈ ਸੱਜਣ ਪੁਰਸ਼ ਕਹਿੰਦੇ ਹਨ ਕਿ ਪੜ੍ਹੇ ਲਿਖੇ ਤੇ ਵਿਦਵਾਨ ਸਿੱਖ
ਵੀ ਮੰਨਦੇ ਹਨ ਕਿ ਦਸਮ ਗ੍ਰੰਥ ਗੁਰੂ ਜੀ ਨੇ ਹੀ ਲਿਖਿਆ ਹੈ। ਗੰਦੀ ਤੇ ਅਸ਼ਲੀਲ ਭਾਸ਼ਾ
ਨੂੰ ਕਦੇ ਪੁਰਸਕਾਰ ਨਹੀਂ ਮਿਲਦੇ। ਜੇ ਮਿਲਦੇ ਹੁੰਦੇ ਤਾਂ ਬੁੱਕ ਸਟਾਲਾਂ ਤੇ ਰੇਲਵੇ
ਸਟੇਸ਼ਨਾਂ 'ਤੇ ਬਹੁਤ ਸਾਰਾ ਗੰਦਾ ਸਾਹਿਤ ਮਿਲਦਾ ਹੈ। ਹੁਣ ਤੱਕ ਕਈਆਂ ਨੂੰ ਸਾਹਿਤ
ਅਕੈਡਮੀ ਦਾ ਐਵਾਰਡ ਮਿਲ ਚੁੱਕਾ ਹੁੰਦਾ।
ਦਸਮ ਗ੍ਰੰਥ ਦੇ ਤ੍ਰੀਆ ਚਰਿੱਤਰ ਨੂੰ ਵੀ ਸਾਹਿਤ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਪਰ
ਡਾਕਟਰ ਤੇ ਹੋਰ ਵਿਦਵਾਨ ਵਿਦਵਤਾ ਕਰਕੇ ਨਹੀਂ ਲਾਲਚ ਕਰਕੇ ਇਸ ਦੀ ਸਿਫਤ ਦੇ ਪੁੱਲ
ਬੰਨਦੇ ਹਨ। ਜੇ ਇਹ ਜ਼ਰੂਰੀ ਹੋਵੇ ਤਾਂ ਹਰ ਮਾਂ-ਪਿਓ ਆਪਣੇ ਬੱਚਿਆਂ ਨੂੰ ਚਰਿੱਤਰੋ
ਪਾਖਿਆਨ ਦੀ ਸਿੱਖਿਆ ਦੇਵੇ ਪਰ ਦਸਮ ਗ੍ਰੰਥ ਵਿਚ ਜਿਹੜੀਆਂ ਲਿਖਤਾਂ ਏਨੀਆਂ ਸ਼ੱਕੀ ਹਨ
ਕਿ ਇਨ੍ਹਾਂ 'ਤੇ ਇਤਬਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਫਸੋਸ ਇਥੇ ਤਾਂ ਏਸ
ਸਾਹਿਤ ਦੇ ਆਧਾਰ 'ਤੇ ਹੇਮਕੁੰਟ ਵਰਗਾ ਤੀਰਥ ਅਸਥਾਨ ਵੀ ਬਣ ਚੁੱਕਾ ਹੈ। ਰਾਸ਼ਟਰੀ
ਸਿੱਖ ਸੰਗਤ ਹੁਣ ਦਸਮ ਗ੍ਰੰਥ ਨੂੰ ਚਾਰ ਭਾਸ਼ਾਵਾਂ ਵਿਚ ਛਪਵਾ ਕੇ ਦੇਸ਼ ਵਿਦੇਸ਼ ਵਿਚ
ਵੰਡਣ ਦੇ ਆਹਰ ਵਿਚ ਹੈ। ਕੌੜਾ ਲਿਖਦਾ ਹੈ ਕਿ ਮਨੁੱਖ ਦੀ ਜਿੰਦਗੀ ਤੇ ਮੌਤ ਪੂਰੀ
ਤਰ੍ਹਾਂ ਪ੍ਰਮਾਤਮਾ ਦੇ ਹੱਥ ਵਿਚ ਹੈ, ਨਾ ਤਾਂ ਇਸ ਵਿਚ ਕੋਈ ਰੱਤੀ ਭਰ ਦਾ ਵਾਧਾ ਕਰ
ਸਕਦਾ ਹੈ ਤੇ ਨਾ ਹੀ ਇਸ ਨੂੰ ਘਟਾ ਸਕਦਾ ਹੈ। ਇਕ ਮਸ਼ਹੂਰ ਸੂਫੀ ਫਕੀਰ ਬਾਬਾ ਵਜੀਦ ਨੇ
ਕਿਹਾ ਹੈ ''ਪ੍ਰਮਾਤਮਾ ਜੋ ਮਰਜ਼ੀ ਕਰੇ ਨਾ ਤਾਂ ਕੋਈ ਉਸ ਨੂੰ ਸਲਾਹ ਦੇ ਸਕਦਾ ਹੈ ਤੇ
ਨਾ ਹੀ ਉਸ ਦੇ ਕੀਤੇ ਕੰਮ ਵਿਚ ਕੋਈ ਨੁਕਸ ਹੀ ਕੱਢ ਸਕਦਾ ਹੈ"।ਪੁੰਨਿਆ, ਮੱਸਿਆ,
ਹੌਲੀ, ਲੋਹੜੀ, ਰੱਖੜੀ ਵਗੈਰਾ ਤਿਉਹਾਰ ਸਿੱਖਾਂ ਲਈ ਬੇਮਾਅਨਾ ਹਨ ਪਰ ਫਿਰ ਵੀ ਸਿੱਖ
ਹਿੰਦੂਆਂ ਦੀ ਵੇਖਾ-ਵੇਖੀ ਮਨਾਈ ਜਾਂਦੇ ਹਨ। ਸਿੱਖਾਂ ਲਈ ਕਿਤੇ ਵੀ ਗਾਂ ਦਾ ਮਾਸ
ਖਾਣਾ ਮਨ੍ਹਾ ਨਹੀਂ। ਸਤਿਗੁਰਾਂ ਨੇ ਸਪੱਸ਼ਟ ਨਿਖੇੜਾ ਕਰ ਦਿੱਤਾ ਹੈ '' ਹੱਕ ਪਰਾਇਆ
ਨਾਨਕਾ ਉਸ ਸੂਅਰ ਉਸ ਗਾਇ"। ਇਕ ਮੁਸਲਮਾਨ ਲਈ ਤੇ ਦੂਜਾ 'ਉਸ' ਹਿੰਦੂ ਲਈ ਵਰਤਿਆ ਗਿਆ
ਹੈ ਪਰ ਸਿੱਖਾਂ ਦਾ ਗਾਂ ਦਾ ਮਾਸ ਨਾ ਖਾਣਾ ਖਿੱਤੇ ਦੇ ਰਿਵਾਜ਼ਾਂ ਦੀ ਇੱਜ਼ਤ ਕਰਨ ਕਰਕੇ
ਹੈ ਨਹੀਂ ਤਾਂ ਮੈਂ ਅੱਧੀ ਦੁਨੀਆਂ ਵਿਚ ਘੁੰਮ ਕੇ ਵੇਖਿਆ ਹੈ, ਬਾਹਰਲੇ ਦੇਸ਼ਾਂ ਦੇ 99
ਫੀਸਦੀ ਸਿੱਖ ਗਾਂ ਦਾ ਮਾਸ ਖਾਂਦੇ ਹਨ। ਰਾਸ਼ਟਰੀ ਸਿੱਖ ਸੰਗਤ ਜੋ ਸਿਰਫ ਸਿੱਖੀ ਨੂੰ
ਹੜੱਪ ਕਰਨ ਲਈ ਬਣਾਈ ਗਈ ਸੰਸਥਾ ਹੈ ਜਿਸ ਦਾ ਜਾਲ ਬਹੁਤ ਬਰੀਕ ਤੇ ਮਜਬੂਤ ਹੈ। ਬੀਬੀ
ਜਗੀਰ ਕੌਰ ਨੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦਾ ਜੋ ਉਪਰਾਲਾ ਕੀਤਾ ਉਹ ਸ਼ਲਾਘਾ
ਯੋਗ ਸੀ ਪਰ ਅਕਾਲ ਤਖਤ ਦੇ ਸਰਕਾਰੀ ਜਥੇਦਾਰ ਪੂਰਨ ਸਿੰਘ ਨੇ ਹਜ਼ੂਰ ਸਾਹਿਬ ਜਾਂਦੇ
ਸਮੇਂ ਮੱਧ ਪ੍ਰਦੇਸ਼ ਦੇ ਗੂਨਾਂ ਕਸਬੇ ਤੋਂ ਫੈਕਸ ਭੇਜ ਕੇ ਬੀਬੀ ਜਗੀਰ ਕੌਰ ਨੂੰ ਪੰਥ
ਵਿਚੋਂ ਛੇਕ ਦਿੱਤਾ। ਉਸ ਨੇ ਕਸਬੇ ਗੂਨੇ ਤੋਂ ਹੀ ਪੂਰਨ ਸਿੰਘ ਨੇ ਫੈਕਸ ਕਿਉਂ ਭੇਜੀ
ਕਿਉਂਕਿ ਉਹ ਆਰ.ਐਸ.ਐਸ. ਦਾ ਹੈੱਡ ਕੁਆਟਰ ਹੈ। ਬੇਸ਼ੱਕ ਸ. ਕੁਲਬੀਰ ਸਿੰਘ ਕੌੜੇ ਦਾ
ਬੇਵਕਤ ਅਕਾਲ ਚਲਾਣਾ ਉਸ ਦੇ ਪਰਿਵਾਰ ਲਈ ਅਸਹਿ ਅਤੇ ਸੰਘਰਸਸ਼ੀਲ ਸਿੱਖ ਧਿਰਾਂ ਲਈ
ਦੁਖਦਾਈ ਸੀ ਪਰ ਹਰ ਸਾਲ ਦੀ ਤਰ੍ਹਾਂ ਉਸ ਦਾ ਪਰਿਵਾਰ, ਸਿੱਖ ਵਿਦਵਾਨ, ਸੰਘਰਸਸ਼ੀਲ
ਸਿੱਖ ਧਿਰਾਂ ਉਸ ਦੀ ਚੋਥੀ ਬਰਸੀ ਮੌਕੇ ਉਸ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਂਟ ਕਰ
ਰਹੀਆਂ ਹਨ।
ਦ੍ਰਿਸ਼ਟੀਕੋਣ
ਰਸਮਾਂ ਰਿਵਾਜ, ਵਹਿਮ-ਭਰਮ ਬਨਾਮ ਅੰਧ ਵਿਸ਼ਵਾਸ਼
ਪੁਰਾਤਨ ਸਮੇਂ ਅਤੇ ਹੁਣ ਦੀ ਜਿੰਦਗੀ ਵਿਚ ਕਿੰਨ੍ਹੀਂ ਤਬਦੀਲੀ ਆ ਗਈ ਹੈ ਪਰ ਅਫਸੋਸ
ਵਿਗਿਆਨ ਦੇ ਐਂਨੀ ਤਰੱਕੀ ਕਰ ਜਾਣ ਦੇ ਬਾਵਜੂਦ ਲੋਕਾਂ ਆਪਣੀ ਮਰਜ਼ੀ ਅਨੁਸਾਰ ਜਾਂ
ਅਖੌਤੀ ਸਾਧਾਂ-ਸੰਤਾਂ ਦੇ ਪਾਏ ਭੁਲੇਖਿਆਂ ਨਾਲ ਪੁਰਾਣੀਆਂ ਰਸਮਾਂ ਰਿਵਾਜਾਂ ਨੂੰ
ਵਹਿਮਾਂ-ਭਰਮਾਂ ਵਿਚ ਬਦਲ ਲਿਆ ਹੈ। ਪਹਿਲਾਂ ਕਿਸੇ ਸਮੇਂ ਜਿੰਨ੍ਹਾਂ ਗੱਲਾਂ ਦੀ ਲੋੜ
ਸੀ ਉਨਾਂ ਗੱਲਾਂ ਅੱਜ ਅੰਧ-ਵਿਸ਼ਵਾਸ਼ ਦਾ ਰੂਪ ਧਾਰਨ ਕਰ ਲਿਆ ਹੈ। ਜਦਕਿ ਅੱਜ ਉਨਾ
ਗੱਲਾਂ ਦੀ ਕੋਈ ਸਾਰਥਿਕਤਾ ਨਹੀਂ ਰਹੀ ਪਰ ਫਿਰ ਵੀ ਆਮ ਲੋਕ ਉਨਾ ਨੂੰ ਵਹਿਮਾਂ-ਭਰਮਾਂ
ਨਾਲ ਜ਼ੋੜ ਕੇ ਅਪਣਾ ਰਹੇ ਹਨ ਜੋ ਕਿ ਮਾੜਾ ਰੁਝਾਨ ਹੈ। ਕਰਮਕਾਂਡ ਜਿਵੇਂ ਕਿ ਟੂਣੇ
ਕਰਨੇ, ਵਿਆਹਾਂ, ਮਰਨਿਆਂ ਤੇ ਕੀਤੀਆਂ ਜਾ ਰਹੀਆਂ ਫਜ਼ੂਲ ਰਸਮਾਂ, ਸੂਰਜ, ਚੰਦਰਮਾਂ,
ਕੰਜ਼ਕਾਂ ਦੀ ਪੂਜਾ, ਪਸ਼ੂਆਂ-ਪੰਛੀਆਂ ਸਬੰਧੀ ਵਹਿਮ, ਬਿਲੀ ਦਾ ਰਸਤਾ ਕੱਟਨਾਂ, ਜੌਤਿਸ਼,
ਭਵਿੱਖ-ਵਾਣੀਆਂ, ਸੰਗਰਾਂਦ, ਪੂਰਨਮਾਸ਼ੀ, ਮੱਸਿਆ, ਸਰਾਧ, ਵਰਤ, ਭਰੂਣ ਹੱਤਿਆ ਆਦਿ।
ਟੀ ਵੀ ਚੈਨਲਾਂ 'ਤੇ ਰੋਜਾਨਾ ਦਿਖਾਇਆ ਜਾ ਰਿਹਾ ਜੌਤਿਸ਼ ਅਤੇ ਕੀਤੀਆਂ ਜਾਂਦੀਆਂ
ਭਵਿੱਖ-ਬਾਣੀਆਂ ਲੋਕਾਂ ਦੀ ਮਾਨਸਿਕਤਾ ਬੀਮਾਰ ਕਰ ਰਹੀਆਂ ਹਨ ਪਰ ਲੋਕਾਂ ਨੂੰ ਗੁਮਰਾਹ
ਕਰਕੇ ਉਨਾ ਦੀ ਆਰਥਿਕ, ਮਾਨਸਿਕ ਤੇ ਸਰੀਰਕ ਲੁੱਟ ਕਰਨ ਵਾਲੇ ਤਾਂਤਰਿਕਾਂ ਖਿਲਾਫ ਕੋਈ
ਕਾਨੂੰਨ ਨਹੀਂ। ਜਦੋਂ ਕਿ ਕਾਨੂੰਨਣ ਇਹਨਾਂ ਲੋਕਾਂ ਵਿਰੁੱਧ ਧਾਰਾ 420 ਤਹਿਤ ਮਾਮਲਾ
ਦਰਜ ਹੋਣਾ ਚਾਹੀਦਾ ਹੈ। ਦੂਜੇ ਪਾਸੇ ਗੁਰਬਾਣੀ ਇਹਨਾਂ ਸਭ ਗੱਲਾਂ ਦਾ ਖੰਡਨ ਕਰਦੀ
ਹੈ। ਪੁਰਾਤਨ ਸਮੇਂ ਅਤੇ ਹੁਣ ਆਧੁਨਿਕ ਸਮੇਂ ਵਿਚ ਆਈ ਤਬਦੀਲੀ ਕਾਰਣ ਚਾਹੀਦਾ ਤਾਂ ਇਹ
ਸੀ ਕਿ ਲੋਕ ਉਨਾ ਪੁਰਾਤਨ ਗੱਲਾਂ ਨੂੰ ਭੁਲਾ ਦਿੰਦੇ ਪਰ ਅਫਸੌਸ! ਅਸੀਂ ਉਨ੍ਹਾਂ ਫਜ਼ੂਲ
ਗੱਲਾਂ ਨੂੰ ਹਰ ਖਾਸ ਮੋਕੇ 'ਤੇ ਵਹਿਮਾਂ-ਭਰਮਾਂ ਕਾਰਣ ਜਰੂਰੀ ਰਸਮ ਬਣਾ ਲਿਆ। ਇਸ ਦੀ
ਆੜ ਵਿਚ ਕੁਝ ਸ਼ਾਤਰ ਦਿਮਾਗ ਲੋਕ ਭੋਲੇ-ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸ਼ ਵਿਚ ਫਸਾ ਕੇ
ਉਨ੍ਹਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ।
ਪੁਰਾਣੇ ਸਮਝਦਾਰ ਬਜ਼ੁਰਗਾਂ ਅਨੁਸਾਰ ਪਹਿਲਾਂ ਖੁਸ਼ੀਆਂ-ਗਮੀਆਂ ਜਾਂ ਹੋਰ ਮੌਕਿਆਂ 'ਤੇ
ਕੀਤੀਆਂ ਜਾਂਦੀਆਂ ਫਜ਼ੂਲ ਰਸਮਾਂ ਦੀ ਉਸ ਸਮੇਂ ਕਿਸੇ ਨਾ ਕਿਸੇ ਰੂਪ ਵਿਚ ਜਰੂਰਤ
ਹੁੰਦੀ ਸੀ ਅਤੇ ਉਸ ਸਮੇਂ ਲੋਕ ਅੰਧ ਵਿਸ਼ਵਾਸ਼ ਦੀ ਬਜਾਏ ਰਸਮਾਂ ਕਾਰਣ ਇੱਕ ਤਰ੍ਹਾਂ
ਸਿਆਣੇ ਲੋਕਾਂ ਦੀ ਸੇਵਾ ਕਰਨ 'ਚ ਖੁਸ਼ੀ ਮਹਿਸੂਸ ਕਰਦੇ ਸਨ। ਵਰਤਮਾਨ ਵਿਚ ਕੀਤੇ ਜਾ
ਰਹੇ ਕਰਮਕਾਂਡ ਜਿਵੇਂ ਕਿ ਟੂਣਾ ਕਰਨਾਂ, ਵਿਆਹ-ਸ਼ਾਦੀਆਂ, ਮਰਨਿਆਂ ਆਦਿ ਬਾਰੇ
ਤਰਕਸ਼ੀਲ, ਬਿਬੇਕਸ਼ੀਲ ਅਤੇ ਵਿਗਿਆਨੀਆਂ ਦਾ ਸ਼ਪੱਸ਼ਟ ਕਹਿਣਾ ਹੈ ਕਿ ਤਾਂਤਰਿਕ ਲੋਕਾਂ
ਵੱਲੋਂ ਆਪਣੀਆਂ ਅਗਲੀਆਂ ਪੀੜੀਆਂ ਲਈ ਮਾਇਆ ਇਕੱਠੀ ਕਰਨ ਅਤੇ ਆਪਣੇ ਲਈ ਹਲਵੇ-ਮਾਂਡੇ
ਦਾ ਪ੍ਰਬੰਧ ਹਰ ਵਕਤ ਕਰੀ ਰੱਖਣ ਤੋਂ ਇਲਾਵਾ ਜਾਗਰੂਕ ਲੋਕਾਂ ਲਈ ਇਸ ਦੀ ਕੋਈ ਖਾਸ
ਮਹੱਤਤਾ ਨਹੀਂ। ਸੂਰਜ, ਚੰਦਰਮਾਂ, ਦਰੱਖਤਾਂ ਅਤੇ ਕੰਜ਼ਕਾਂ ਦੀ ਪੂਜਾ ਬਾਰੇ ਸਿਆਣੇ
ਲੋਕਾਂ ਦੀ ਰਾਏ ਹੈ ਕਿ ਪੁਰਾਣੇ ਸਮੇਂ ਦੇ ਲੋਕ ਉਨਾਂ ਚੀਜਾਂ ਦੀ ਪੂਜਾ ਕਰਦੇ ਸਨ
ਜਿੰਨ੍ਹਾਂ ਤੋਂ ਉਹਨਾਂ ਨੂੰ ਕੁਝ ਨਾ ਕੁਝ ਮਿਲਦਾ ਸੀ। ਆਮ ਲੋਕਾਂ ਨੂੰ ਇਹ ਡਰ ਲੱਗਾ
ਰਹਿੰਦਾ ਸੀ ਕਿ ਜੇਕਰ ਉਕਤ ਵਸਤੂਆਂ ਦੀ ਅਸੀਂ ਪੂਜਾ ਨਹੀਂ ਕਰਾਂਗੇ ਤਾਂ ਕਿਤੇ ਇਹ
ਸਾਨੂੰ ਛੱਡ ਨਾ ਜਾਣ। ਲੋਕਾਂ ਨੂੰ ਭਰਮ ਸੀ ਕਿ ਕਿਤੇ ਸੂਰਜ ਤੇ ਚੰਦਰਮਾਂ ਨਾਰਾਜ਼ ਹੋ
ਕੇ ਰੋਸ਼ਨੀਂ ਦੇਣ ਤੋਂ ਇਨਕਾਰ ਹੀ ਨਾ ਕਰ ਦੇਣ। ਪਿੱਪਲ, ਬੋਹੜ ਅਤੇ ਨਿੰਮ ਤਿੰਨ
ਦਰੱਖਤ ਆਮ ਦਰੱਖਤਾਂ ਨਾਲੋਂ ਜਿਆਦਾ ਆਕਸੀਜਨ ਦੇਣ ਦੀ ਸਮਰੱਥਾ ਰੱਖਦੇ ਹਨ, ਇਸ ਲਈ
ਇਹਨਾਂ ਨੂੰ ਤ੍ਰਿਵੈਣੀ ਦੇ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਕਿਹਾ ਜਾਦਾਂ ਹੈ ਕਿ
ਪੁਰਾਣੇ ਸਮੇਂ 'ਚ ਦਰੱਖਤਾਂ ਸਬੰਧੀ ਬਹੁਤ ਜਿਆਦਾ ਜਾਣਕਾਰੀ ਰੱਖਣ ਵਾਲੇ ਕਿਸੇ ਮਾਹਿਰ
ਨੇ ਖਦਸ਼ਾ ਜ਼ਾਹਿਰ ਕੀਤਾ ਕਿ ਕਿਤੇ ਲੋਕ ਆਪਣੇ ਲਾਲਚ ਖਾਤਿਰ ਦਰੱਖਤਾਂ ਦੀ ਕਟਾਈ ਮੋਕੇ
ਇਹਨਾਂ ਨੂੰ ਵੀ ਨਾ ਕੱਟਣ ਦੀ ਸੋਚ ਲੈਣ ਇਸ ਲਈ ਉਸ ਨੇ ਇਹਨਾਂ ਦਰੱਖਤਾਂ ਦੀ ਪੂਜਾ
ਕਰਨ ਨਾਲ ਮਨੋਕਾਮਨਾਵਾਂ ਦੀ ਪੂਰਤੀ ਹੋਣ ਦਾ ਢੰਡੋਰਾ ਪਿਟਵਾ ਦਿਤਾ। ਕੰਜ਼ਕਾਂ ਦੀ
ਪੂਜਾ ਬਾਰੇ ਵੀ ਇਹੀ ਤਰਕ ਦਿਤਾ ਜਾ ਰਿਹਾ ਹੈ ਕਿ ਜਿਸ ਤਰ੍ਹਾ ਪਰਮਾਤਮਾਂ ਵਿਚ
ਵਿਸ਼ਵਾਸ਼ ਰੱਖਣ ਵਾਲੇ ਲੋਕਾਂ ਨੂੰ ਪਤਾ ਸੀ ਕਿ ਪਾਪੀ ਲੋਕ ਮੁੰਡੇ ਦੇ ਲਾਲਚ ਵਿਚ ਅਤੇ
ਪਰਿਵਾਰ ਨੂੰ ਛੋਟਾ ਰੱਖਣ ਲਈ ਕੰਜ਼ਕਾਂ ਨੂੰ ਕੁੱਖ ਵਿਚ ਹੀ ਕਤਲ ਕਰਨਾਂ ਸ਼ੁਰੂ ਕਰ
ਦੇਣਗੇ। ਗਊ ਪੂਜਾ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਗਊ ਦੁੱਧ
ਦਿੰਦੀ ਸੀ ਅਤੇ ਇਸ ਤੋਂ ਇਲਾਵਾ ਗਊ ਦਾ ਮਲ-ਮੂਤਰ ਵੀ ਕੰਮ ਆਉਂਦਾ ਸੀ।
ਪੁਰਾਣੇ ਵਿਦਵਾਨ ਲੋਕ ਦੇਸ਼ ਦੀਆਂ ਅੋਰਤਾਂ ਵੱਲੋਂ ਆਪਣੇ ਪਤੀ ਦੀ ਲੰਮੇਰੀ ਉਮਰ ਲਈ
ਵਰਤ ਆਦਿ ਰੱਖਣ ਦੀ ਪਰੰਪਰਾਂ ਸਬੰਧੀ ਵੀ ਬਹੁਤ ਖੂਬਸੂਰਤ ਸ਼ਬਦਾਂ ਵਿਚ ਵਰਣਨ ਕਰਦੇ
ਹੋਏ ਦੱਸਦੇ ਹਨ ਕਿ ਸਾਡੇ ਦੇਸ਼ ਵਿਚ ਕਿਸੇ ਸਮੇਂ ਸਤੀ ਪ੍ਰਥਾ ਦਾ ਬਹੁਤ ਜੋਰ ਸੀ, ਉਸ
ਸਮੇਂ ਜੇਕਰ ਮਰਦ ਦੀ ਅਚਾਨਕ ਕਿਸੇ ਕਾਰਣ ਮੋਤ ਹੋ ਜਾਵੇ ਤਾਂ ਉਸਦੀ ਪਤਨੀਂ ਨੂੰ
ਜਿਉਂਦੇ-ਜੀਅ ਮਰੇ ਪਤੀ ਦੀ ਚਿੱਖ਼ਾ ਵਿਚ ਸੜ ਕੇ ਮਰਨਾ ਪੈਂਦਾ ਸੀ। ਇਸ ਲਈ ਆਪਣੀ
(ਖੁਦ) ਜਿੰਦਗੀ ਦੀ ਸਲਾਮਤੀ ਲਈ ਉਸ ਸਮੇਂ ਅੋਰਤਾਂ ਪਤੀ ਦੀ ਵਡੇਰੀ ਉਮਰ ਲਈ ਵਰਤ ਆਦਿ
ਰੱਖਦੀਆਂ ਸਨ। ਪਰ ਅਜੋਕੇ ਸਮੇਂ ਵਿਚ ਕੁਝ ਲੋਕਾਂ ਨੇ ਆਪਣਾ ਹਲਵਾ-ਮਾਂਡਾ ਚਲਦਾ ਰੱਖਣ
ਲਈ ਇਸ ਪਰੰਪਰਾਂ ਨੂੰ ਵੱਖਰੀ ਰੰਗਤ ਦੇ ਦਿਤੀ ਹੈ ਤੇ ਇੰਨ੍ਹਾਂ ਦਾ ਸਬੰਧ
ਦੇਵੀ-ਦੇਵਤਿਆਂ ਨਾਲ ਜੋੜ ਕੇ ਲੋਕਾਂ ਨੂੰ ਅੰਧ ਵਿਸ਼ਵਾਸ਼ ਵਿਚ ਧੱਕ ਦਿਤਾ ਹੈ। ਬਿਲੀ
ਦੇ ਰਸਤਾ ਕੱਟਣ ਬਾਰੇ ਸਿਆਣੇ ਲੋਕ ਦੱਸਦੇ ਹਨ ਕਿ ਅੱਗੇ ਜਦੋਂ ਪਲੇਗ ਫ਼ੈਲਦੀ ਸੀ ਤਾਂ
ਸਿਆਣੇ ਵੈਦ/ਹਕੀਮ ਆਮ ਲੋਕਾਂ ਨੂੰ ਬਿਲੀ ਦੇ ਰੱਸਤਾ ਕੱਟਣ ਵਾਲੀ ਥਾਂ ਲੰਘਣ ਤੋਂ
ਵਰਜ਼ਦੇ ਸਨ। ਕਿਉਂਕਿ ਵੈਦਾਂ ਅਨੁਸਾਰ ਬਿਲੀ ਦੇ ਮੂੰਹ ਵਿਚ ਅਕਸਰ ਮਰਿਆ ਚੂਹਾ ਹੁੰਦਾ
ਸੀ। ਜਿਥੋਂ ਬਿਲੀ ਲੰਘਦੀ ਸੀ ਉਥੇ ਮਰੇ ਚੂਹੇ ਦਾ ਖੂਨ ਖਿਲਰਦਾ ਜਾਂਦਾ ਸੀ। ਸਿਆਣੇ
ਵੈਦਾਂ/ਹਕੀਮਾਂ ਦਾ ਉਸ ਸਮੇਂ ਕਹਿਣਾ ਸੀ ਕਿ ਜੋ ਉਸ ਰਸਤੇ ਤੋਂ ਲੰਘੇਗਾ ਉਸਨੂੰ ਪਲੇਗ
ਦੇ ਕੀਟਾਣੂੰ ਨੁਕਸਾਨ ਪਹੁੰਚਾ ਸਕਦੇ ਹਨ। ਜੌਤਿਸ਼ ਤੇ ਭਵਿੱਖ-ਵਾਣੀਆਂ ਬਾਰੇ ਗੁਰੂ
ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਥਾਂ-ਥਾਂ ਇਨਾਂ ਦੇ ਢੌਂਗ ਦਾ ਪਰਦਾਫਾਸ਼ ਕੀਤਾ
ਹੈ। ਗੁਰਬਾਣੀ ਦਾ ਫ਼ੁਰਮਾਨ ਹੈ ਕਿ:-
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ
ਜਾਣੈ ਸੋਈ ॥
ਸੰਗਰਾਦ, ਮੱਸਿਆ, ਪੂਰਨਮਾਸ਼ੀ ਇਹ ਦਿਨ ਕੋਈ ਖਾਸ ਮਹੱਤਤਾ ਵਾਲੇ ਨਹੀਂ ਬਲਕਿ ਆਮ
ਦਿਨਾਂ ਦੀ ਤਰ੍ਹਾਂ ਹੀ ਹਨ। ਬੇਸ਼ੱਕ ਤੱਤ-ਗੁਰਮਤਿ ਤੋਂ ਜਾਣੂੰ ਵਿਦਵਾਨ, ਸਿੱਖ
ਮਿਸ਼ਨਰੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਹੋਰ ਅਨੇਕਾਂ ਧਾਰਮਿਕ ਸੰਸਥਾਵਾਂ
ਨੇ ਆਮ ਤੇ ਖਾਸ ਸਮਾਗਮਾਂ ਤੋਂ ਇਲਾਵਾ ਸਮੇਂ-ਸਮੇਂ ਬੇ-ਸ਼ੁਮਾਰ ਸਾਹਿਤ ਛਪਵਾ ਕੇ
ਲੋਕਾਂ ਨੂੰ ਸਮਝਾਉਣ ਦੀ ਕੌਸ਼ਿਸ਼ ਕੀਤੀ ਹੈ ਕਿ ਉਪਰੋਕਤ ਦਿਨਾਂ ਦੀ ਆਮ ਦਿਨਾਂ ਨਾਲੋਂ
ਕੋਈ ਵੱਖਰੀ ਹੌਂਦ ਨਹੀਂ। ਪਰ ਲੋਕਾਂ ਨੂੰ ਸੰਗਰਾਂਦ, ਮੱਸਿਆ ਤੇ ਪੂਰਨਮਾਸ਼ੀ ਆਦਿ
ਦਿਨਾਂ ਨੂੰ ਖਾਸ ਦਿਨ ਦਸ ਕੇ ਗੁਮਰਾਹ ਕਰਨ ਦੀ ਪ੍ਰਕਿਰਿਆ ਬਾਰੇ ਸੁਣ ਕੇ ਇਸਦੀ ਪੀੜਾ
ਉਸ ਸਮੇਂ ਹੋਰ ਦੁਖਦਾਇਕ ਤੇ ਅਸਹਿ ਹੋ ਜਾਂਦੀ ਹੈ ਜਦੋਂ ਪਿੰਡਾਂ, ਕਸਬਿਆਂ ਤੇ
ਸ਼ਹਿਰਾਂ ਦੇ ਗੁਰਦਵਾਰਿਆਂ ਵਿਚ ਗ੍ਰੰਥੀ ਲੋਕ ਹੌਕਾ ਦਿੰਦੇ ਹਨ ਕਿ ਅੱਜ ਸੰਗਰਾਦ,
ਮੱਸਿਆ, ਪੂਰਨਮਾਸ਼ੀ ਆਦਿਕ ਸ਼ੁੱਭ ਦਿਨ ਹੈ ਜਲਦੀ ਨਹਾ-ਧੋ ਕੇ ਗੁਰਦਵਾਰੇ ਪਹੁੰਚੋ,
ਦਾਨ-ਪੁੰਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਉਕਤ ਦਿਨਾਂ ਨੂੰ ਤਿਉਹਾਰਾਂ ਦਾ
ਰੂਪ ਦੇ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਧੀਨਗੀ ਵਾਲੇ ਅਨੇਕਾਂ
ਇਤਿਹਾਸਕ ਗੁਰਦਵਾਰਿਆਂ ਦੇ ਪ੍ਰਬੰਧਕ/ਗ੍ਰੰਥੀ ਭੋਲੇ-ਭਾਲੇ ਲੋਕਾਂ ਨੂੰ ਮੁੰਡੇ ਦੇਣ,
ਸਰੋਵਰ ਵਿਚ ਪੰਜ ਵਾਰੀ ਇਸ਼ਨਾਨ ਕਰਨ ਨਾਲ ਮਨੌਕਾਮਨਾਵਾਂ ਦੀ ਪੂਰਤੀ ਅਤੇ ਸਾਰੇ ਦੁਖਾਂ
ਕਲੇਸ਼ਾਂ ਦਾ ਨਾਸ਼ ਕਰਨ ਦੀਆਂ ਗੱਲਾਂ ਕਰਕੇ ਗੁਮਰਾਹ ਕਰਦੇ ਆਮ ਦੇਖੇ ਜਾ ਸਕਦੇ ਹਨ। ਪਰ
ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਇਹ ਸਭ ਕੁਝ ਦੇਖ ਕੇ ਵੀ ਪੰਥ ਵਿਰੋਧੀ ਤਾਕਤਾਂ ਦੇ
ਦਬਾਅ ਕਾਰਣ ਕੁਝ ਵੀ ਕਰਨੋਂ ਪੂਰੀ ਤਰ੍ਹਾਂ ਅਸਮਰਥ ਨਜ਼ਰ ਆ ਰਹੀ ਹੈ।
ਗੁਰਿੰਦਰ ਸਿੰਘ ਮਹਿੰਦੀਰੱਤਾ
ਮੁਹੱਲਾ ਹਰਨਾਮ ਪੁਰਾ ਕੋਟਕਪੂਰਾ
'ਮਿਥਿਹਾਸਿਕ ਘਟਨਾਂ' ਮੇਲੇ ਦੁਸਹਿਰੇ ਦੀਆਂ ਯਾਦਾਂ
ਰਾਵਣ ਚੀਕਿਆ! ਖ਼ਬਰਦਾਰ ਜੇ ਮੈਨੂੰ ਅੱਗ ਲਾਈ ਤਾਂ
ਹਰ ਸਾਲ ਦੀ ਤਰ੍ਹਾਂ ਅੱਜ ਫਿਰ ਦੁਸਹਿਰਾ ਦੇਖਣ ਲਈ ਲੋਕਾਂ ਦੀ ਬੇਸ਼ੁਮਾਰ ਭੀੜ
ਵੱਡ-ਅਕਾਰੀ ਬੁੱਤਾਂ ਨੂੰ ਦੇਖ ਕੇ ਖੁਸ਼ ਹੋ ਰਹੀ ਹੈ ਤੇ ਹਰ ਇੱਕ ਨੂੰ ਇੰਤਜ਼ਾਰ ਹੈ ਕਿ
ਅੱਜ ਦੇਖੋ ਰਾਮ ਦਾ ਪਾਤਰ ਬਣਿਆ ਵਿਅਕਤੀ ਰਾਵਣ ਦੇ ਬੁੱਤ ਨੂੰ ਅੱਗ ਲਾਉਂਦਾ ਹੈ ਜਾਂ
ਮੰਤਰੀ ਜੀ, ਜੋ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋਏ ਹਨ।
ਖੁੱਲ੍ਹੇ ਮੈਦਾਨ ਦੇ ਵਿਚਕਾਰ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਵਿਸ਼ਾਲ ਬੁੱਤ ਲਗਾਏ
ਗਏ ਹਨ। ਚਾਰ ਚੁਫੇਰੇ ਮਰਦ, ਔਰਤਾਂ ਤੇ ਬੱਚਿਆਂ ਦਾ ਹਜ਼ੂਮ ਮਨੁੱਖੀ ਸਮੁੰਦਰ ਦਾ
ਭੁਲੇਖਾ ਪਾਉਂਦਾ ਦਿਖਾਈ ਦੇ ਰਿਹਾ ਹੈ। ਰਾਵਣ ਨੂੰ ਅੱਗ ਲਾਉਣ ਦਾ ਸਮਾਂ ਹੋ ਗਿਆ ਹੈ।
ਮੰਤਰੀ ਜੀ, ਵੱਡੇ-ਵੱਡੇ ਲੀਡਰ, ਅਫਸਰ ਸਾਹਿਬਾਨ, ਦੁਸਹਿਰਾ ਕਮੇਟੀ ਦਾ ਪ੍ਰਧਾਨ ਅਤੇ
ਮੈਂਬਰ ਉਪਰੋਕਤ ਬੁੱਤਾਂ ਵਿਚਕਾਰ ਪਹੁੰਚ ਗਏ ਹਨ। ਮਾਚਿਸ ਦੀ ਤੀਲੀ ਬਾਲ ਕੇ ਜਦੋਂ
ਮੰਤਰੀ ਜੀ ਤੇ ਪ੍ਰਧਾਨ ਜੀ ਰਾਵਣ ਨੂੰ ਅੱਗ ਲਾਉਣ ਲਈ ਅੱਗੇ ਵਧੇ ਤਾਂ ਰਾਵਣ ਚੀਕ
ਉੱਠਿਆ, ਖਬਰਦਾਰ ਜੇ ਮੈਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ! ਹਜ਼ਾਰਾਂ ਸਾਲ ਹੋ ਗਏ
ਮੈਨੂੰ ਸੜਦਿਆਂ, ਮੈਂ ਹੁਣ ਨਹੀਂ ਸੜਾਂਗਾ। ਹਰ ਪਾਸੇ ਸੰਨਾਟਾ ਛਾ ਗਿਆ, ਸਾਰੇ ਹੈਰਾਨ
ਰਹਿ ਗਏ ਤੇ ਰਾਵਣ ਬੋਲਦਾ ਹੀ ਗਿਆ। ਹਜ਼ਾਰਾਂ ਸਾਲ ਪਹਿਲਾਂ ਮੈਂ ਆਪਣੀ ਭੈਣ ਦੀ ਹੋਈ
ਬੇਇਜ਼ਤੀ ਨਾ ਸਹਾਰ ਸਕਿਆ ਤੇ ਸੀਤਾ ਨੂੰ ਚੁੱਕ ਕੇ ਲੈ ਗਿਆ। ਜੇਕਰ ਮੇਰੀ ਜਗ੍ਹਾ
ਤੁਸੀਂ ਹੁੰਦੇ ਤਾਂ ਕੀ ਕਰਦੇ ?
ਹੁਣ ਜਿਹੜੇ ਤੁਹਾਡੇ ਪਿੰਡਾਂ, ਸ਼ਹਿਰਾਂ, ਗਲੀ-ਮੁਹੱਲਿਆਂ ਵਿੱਚ ਜੋ ਨਵੇਂ ਰਾਵਣ ਪੈਦਾ
ਹੋ ਗਏ ਹਨ, ਪਹਿਲਾਂ ਉਨ੍ਹਾਂ ਦਾ ਹੱਲ ਤਾਂ ਕਰੋ। ਹਰ ਰੋਜ਼ ਕੋਈ ਨਾ ਕੋਈ ਦਾਜ ਦਾ
ਭੁੱਖਾ ਰਾਵਣ ਰਾਮ ਦਾ ਰੂਪ ਧਾਰ ਕੇ ਸੀਤਾ ਨਾਲ ਵਿਆਹ ਦਾ ਨਾਟਕ ਕਰਕੇ ਉਸਨੂੰ ਆਪਣੇ
ਘਰ ਲੈ ਆਉਂਦਾ ਹੈ। ਅਜੇ ਇੱਕ ਸਾਲ ਵੀ ਨਹੀਂ ਗੁਜ਼ਰਦਾ ਕਿ ਉਹ ਉਸਨੂੰ ਸਾੜ ਕੇ ਹੋਰ
ਕਿਸੇ ਸੀਤਾ ਦੀ ਤਲਾਸ਼ ਵਿੱਚ ਇਹੀ ਨਾਟਕ ਫਿਰ ਦੁਹਰਾਉਂਦਾ ਹੈ, ਇਹ ਕੰਮ ਤਾਂ ਮੇਰੇ
ਵੱਲੋਂ ਕੀਤੇ ਪਾਪ ਨਾਲੌਂ ਕਈ ਗੁਣਾ ਨੀਚ ਹੈ। ਇਨ੍ਹਾਂ ਤੋਂ ਵੀ ਖਤਰਨਾਕ ਰਾਵਣ ਜੋ
ਤੁਹਾਡੇ ਘਰਾਂ ਚ ਪੈਦਾ ਹੋ ਚੁੱਕੇ ਹਨ। ਭਰੂਣ ਹੱਤਿਆ ਕਰਨ ਵਾਲੇ, ਸ਼ਰੀਫ ਲੋਕਾਂ ਤੇ
ਗੁੰਡਾਗਰਦੀ ਕਰਨ ਵਾਲੇ, ਭ੍ਰਿਸ਼ਟਾਚਾਰ ਰਾਹੀਂ ਸਰਕਾਰ ਤੇ ਆਮ ਲੋਕਾਂ ਨੂੰ ਚੂਨਾਂ
ਲਾਉਣ ਵਾਲੇ, ਸਬਜ਼ ਬਾਗ ਦਿਖਾ ਕੇ ਲੋਕਾਂ ਤੋਂ ਵੋਟਾਂ ਦੇ ਨਾਮ ਤੇ ਉਨ੍ਹਾਂ ਦਾ
ਅਧਿਕਾਰ ਖੋਹਣ ਵਾਲੇ, ਧਰਮ ਦੀ ਆੜ ਹੇਠ ਭੋਲੇ-ਭਾਲੇ ਲੋਕਾਂ ਦਾ ਆਰਥਿਕ ਤੇ ਸਰੀਰਕ
ਸ਼ੋਸ਼ਣ ਕਰਨ ਵਾਲੇ ਰਾਵਣਾਂ ਦੀ ਦੱਸੋ ਕਿਹੜੇ ਪਾਸੇ ਕਮੀ ਹੈ ? ਧਰਮ ਦਾ ਬੁਰਕਾ ਪਾ ਕੇ
ਸੱਚ ਬੋਲਣ ਵਾਲਿਆਂ ਖਿਲਾਫ ਫਤਵੇ ਜਾਰੀ ਕਰਨ ਅਤੇ ਪ੍ਰੈਸ ਦੀ ਆਜ਼ਾਦੀ ਤੇ ਦਿਨ ਦਿਹਾੜੇ
ਹਮਲਾ ਕਰਨ ਵਾਲੇ ਕਿਹੜੇ ਰਾਵਣ ਤੋਂ ਘੱਟ ਹਨ? ਲੋਕਾਈ ਡਰ-ਡਰ ਕੇ ਦਿਨ ਕਟੀ ਕਰ ਰਹੀ
ਹੈ। ਤੁਸੀਂ ਕਦੇ ਇਹੋ ਜਿਹੇ ਰਾਵਣਾਂ ਬਾਰੇ ਸੋਚਿਆ ਹੈ ? ਕਦੀ ਕਿਸੇ ਨੂੰ ਸਜ਼ਾ ਦਿੱਤੀ
ਹੈ ? ਕਿਸੇ ਦਾ ਬਾਈਕਾਟ ਕੀਤਾ ਹੈ ? ਕਿਸੇ ਦੇ ਪੁਤਲੇ ਸਾੜੇ ਹਨ ? ਤੁਸੀਂ ਤਾਂ ਲਕੀਰ
ਦੇ ਫਕੀਰ ਹੋ, ਹੁਣ ਸ਼ਰਮ ਕਰੋ ਤੇ ਮੇਰੇ ਪੁਤਲੇ ਸਾੜਨੇ ਬੰਦ ਕਰੋ।
ਰਾਵਣ ਨੇ ਗਰਜ਼ ਕੇ ਕਿਹਾ ਕਿ ਅੱਜ ਤਾਂ ਕੋਈ ਰਾਮ ਹੀ ਆ ਕੇ ਮੈਨੂੰ ਅੱਗ ਲਾ ਸਕਦਾ ਹੈ।
ਹੋਰ ਕੋਈ ਅੱਗੇ ਆਉਣ ਦੀ ਜ਼ੁਰਅਤ ਨਾ ਕਰੇ, ਹੁਣ ਤੱਕ ਬਹੁਤ ਹੋ ਗਿਆ, ਤੁਸੀਂ ਲੋਕਾਂ
ਨੇ ਮੈਨੂੰ ਬਹੁਤ ਜ਼ਲੀਲ ਕਰ ਲਿਆ, ਹੁਣ ਨਹੀਂ ਹੋਣਾ। ਰਾਵਣ ਨੇ ਇੰਨੇ ਵੱਡੇ ਜਨ-ਸਮੂਹ
ਨੂੰ ਲਲਕਾਰ ਕੇ ਕਿਹਾ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਰਾਮ ਹੈ ਤਾਂ ਅੱਗੇ ਆ ਕੇ
ਮੈਨੂੰ ਅੱਗ ਲਾਏ, ਹੈ ਕੋਈ ਰਾਮ.........................ਐਨੀਂ ਭਾਰੀ ਭੀੜ
ਵਿੱਚੋਂ ਕੋਈ ਅੱਗੇ ਨਾ ਆਇਆ। ਰਾਵਣ ਗਰਜ-ਗਰਜ ਕੇ ਲਲਕਾਰਦਾ ਰਿਹਾ। ਅੰਤ ਰਾਵਣ ਨੇ
ਕਿਹਾ ਕਿ ਹੇ ਰਾਮ, ਦੇਖ ਐਨੀਂ ਭਾਰੀ ਭੀੜ ਵਿੱਚ ਇੱਕ ਵੀ ਰਾਮ ਨਹੀਂ ਹੈ ਪਰ ਰਾਵਣ
ਅਨੇਕ ਹਨ। ਹਾ.........ਹਾ.........ਹਾ......... ਅੱਜ ਤੇਰੇ ਦੇਸ਼ ਅੰਦਰ ਕੋਈ ਰਾਮ
ਨਹੀਂ ਸਭ ਰਾਵਣ ਹੀ ਰਾਵਣ ਹਨ। ਤੇਰੇ ਘਰ ਵਿੱਚ ਅੱਜ ਰਾਵਣ ਦਾ ਬੋਲਬਾਲਾ ਹੈ
ਹਾ.........ਹਾ..........ਹਾ.........ਹੁਣ ਤਾਂ ਮੰਨ ਜਾ ਕੇ ਰਾਮ ਹਾਰ ਗਿਆ ਹੈ
ਤੇ ਰਾਵਣ ਜਿੱਤ ਗਿਆ ਹੈ। ਆਪਣੇ ਅੰਧ ਵਿਸ਼ਵਾਸੀ ਤੇ ਲਕੀਰ ਦੇ ਫਕੀਰ ਭਗਤਾਂ ਨੂੰ ਸਮਝਾ
ਦੇਈਂ ਕਿ ਭਵਿੱਖ ਵਿੱਚ ਮੇਰੇ ਪੁਤਲੇ ਸਾੜਨ ਦੀ ਗਲਤੀ ਨਾ ਕਰਨ ਨਹੀਂ ਤਾਂ ਪੁੱਠਾ
ਚੱਕਰ ਚਲ ਸਕਦਾ ਹੈ। ਉਕਤ ਮਿਥਿਹਾਸਿਕ ਘਟਨਾਵਾਂ ਦਾ ਇਸ ਲੇਖ ਵਿਚ ਹਵਾਲੇ ਦੇਣ ਦਾ
ਮੰਤਵ ਸਿਰਫ ਇਹ ਹੀ ਹੈ ਕਿ ਅੱਜ ਦੇ ਜ਼ਮਾਨੇ ਵਿਚ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ
ਜਦਕਿ ਸਮਾਜ ਵਿਰੋਧੀ ਅਨਸਰਾਂ ਦੀ ਸਰਕਾਰੇ ਦਰਬਾਰੇ ਪਹੁੰਚ ਹੈ ਅਤੇ ਦਬਦਬਾ ਹੈ।
ਗੁਰਿੰਦਰ ਸਿੰਘ ਮਹਿੰਦੀਰੱਤਾ
ਰੋਜਾਨਾਂ ਸਪੋਕਸਮੈਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਸਿੱਧ ਲੇਖਕ ਜਸਵੰਤ ਸਿੰਘ ਕੰਵਲ
ਦੀ ਚਰਚਿਤ ਕਿਤਾਬ ''ਕੌਮੀ ਵਸੀਅਤ" ਵਿਚ ਛਪਿਆ ਲੇਖ
ਕੌਮ ਦਾ ਤਰਜਮਾਨ ਅਖਬਾਰ
ਸਹੀ ਸੇਧ ਦੇਣ ਵਾਲਾ, ਕੌਮ ਦਾ ਵਫਾਦਾਰ ਤੇ ਸੁਰੱਖਿਅਤ ਕੌਮੀ ਘਰ ਪੈਦਾ ਕਰਨ ਵਾਲਾ
ਅਖਬਾਰ ਕੋਈ ਨਹੀਂ। ਅਖਬਾਰ ਹਨ, ਨਿੱਜੀ ਪੈਸਾ ਬਣਾਉਣ ਵਾਲੇ ਇਸ਼ਤਿਹਾਰਾਂ ਦੇ ਭੁੱਖੇ।
ਇਸ਼ਤਿਹਾਰ ਸਰਕਾਰ ਦੀ ਝੋਲੀ ਚੁੱਕਿਆਂ ਮਿਲਦੇ ਹਨ। ਸਰਕਾਰਾਂ ਜੇ ਲੋਕਾਂ ਦੀਆਂ ਸਹੀ
ਤਰਜਮਾਨ ਹੋਣ, ਸਿਆਪੇ ਹੀ ਕਿਉਂ ਪੈਣ। ਸਰਕਾਰ ਦੀ ਕਾਰਗੁਜ਼ਾਰੀ ਦੇ ਨਤੀਜੇ ਹੁਣ ਤੱਕ
ਸਾਨੂੰ ਥੱਲੇ ਹੀ ਥੱਲੇ ਲਾਹੀ ਜਾ ਰਹੇ ਹਨ। ਸਾਡੀ ਅਮੀਰ, ਬਹਾਦਰ ਅਤੇ ਅਣਖੀਲੀ
ਕੌਮੀਅਤ ਖੋਰ-ਖੋਰ ਇਸ ਸਰਕਾਰ ਨੇ ਖੋਟਾ ਪੈਸਾ ਬਣਾ ਕੇ ਰੱਖ ਦਿਤੀ ਹੈ। ਆਰਥਿਕ ਅਤੇ
ਸਭਿਆਚਾਰਕ ਪੱਖਾਂ ਤੋਂ ਖੁਸ਼ਹਾਲ ਇਕ ਨੰਬਰ ਤਨੋ, ਮਨੋ ਤੇ ਧਨੋ ਕੰਗਾਲ ਕਰ ਮਾਰਿਆ ਹੈ।
ਗਵਾਚੇ ਸਵੈਮਾਨ ਨਾਲ ਸਿਰੋਂ ਲੱਥੀ ਪੱਗ ਹੱਥ ਵਿਚ ਫੜੀ ਡੈਂਬਰੇ ਖਲੋਤੇ ਆਂ। ਚਾਣਕੀਏ
ਦੀਆਂ ਕੁਟਲ ਚਾਲਾਂ ਸਾਨੂੰ ਖਾ ਜਾਣਗੀਆਂ। ਅਸੀਂ ਇਨ੍ਹਾਂ ਦੀਆਂ ਚੁਸਤੀਆਂ ਤੋਂ ਬਚਣ
ਲਈ ਵੱਖਰਾ ਇਕ ਮਜਬੂਤ ਘਰ ਚਾਹੁੰਦੇ ਹਾਂ। ਸਾਡੇ ਕੋਲ ਨਿਸ਼ਾਨੇ-ਬਧ ਗੁਰੂ ਸਿਧਾਂਤ ਹੈ।
ਲਹੂ ਭਿੱਜੀਆਂ ਕੁਰਬਾਨੀਆਂ ਵਾਲਾ ਸੱਜਰਾ ਇਤਿਹਾਸ ਹੈ। ਬ੍ਰਾਹਮਣਵਾਦ ਕੋਲ ਕਲਪਨਾ
ਮਾਰੀਆਂ ਪੁਰਾਣੀਆਂ ਕੀਮਤਾਂ, ਜਿੰਨ੍ਹਾਂ ਹਜ਼ਾਰ ਵਰ੍ਹੇ ਦੀ ਗੁਲਾਮੀ ਦਿਤੀ, ਉਹੀ
ਪੁਰਾਣਾ ਜੰਜਾਲ ਸਾਡੇ ਗਲ ਪਾਉਣ ਲਈ ਕਾਹਲੇ ਹਨ। ਬਾਬੇ ਨਾਨਕ ਦੀ ਕ੍ਰਿਪਾ ਨਾਲ
ਪੁਰਾਣੇ ਚੀਥੜੇ ਸਦੀਆਂ ਪਹਿਲਾਂ ਅਸੀਂ ਵਗਾਹ ਆਏ ਹਾਂ। ਉਧਰ ਪੂਰਨਾ ਤੋਂ ਬਿਨਾਂ
ਆਪਣੀਆਂ ਸ਼ਖਸੀਅਤਾਂ ਉਭਾਰਨ ਵਾਲੇ ਵੀ ਅਖਬਾਰ ਹਨ। ਸਾਨੂੰ ਨਿੱਜ ਲੈ ਕੇ ਬਹਿ ਗਿਆ ਹੈ।
ਗੁਰਮੁਖਤਾ ਦਾ ਗਲਾ ਘੁੱਟ ਮਨਮੁੱਖਤਾ ਭਾਰੂ ਹੋ ਗਈ ਹੈ। ਸਹੀ ਸੇਧ ਤੇ ਕੌਮੀ ਮਨੋਬਲ
ਉੱਚਾ-ਸੁੱਚਾ ਰੱਖਣ ਵਾਲੀ ਕੋਈ ਅਖਬਾਰ ਨਹੀਂ। ਕਮਿਉਨਿਸਟਾਂ ਆਪਣੀ ਟਿੰਡ ਵਿਚੋਂ ਕਾਨਾ
ਕੱਢ ਲਿਆ ਹੈ। ਟਿੰਡ ਖੜਕਾ ਖੜਕਾ ਤੇ ਵਜਾ-ਵਜਾ ਬਥੇਰੀ ਦੇਖ ਲਈ ਹੈ, ਨਤੀਜੇ ਇਕ
ਫੀਸਦੀ ਤੋਂ ਅਗਾਂਹ ਨਹੀਂ ਟੱਪੇ। ਉਹਨਾਂ ਪੜਚੋਲ ਕਰਕੇ ਪੈਂਤੜੇ ਬਦਲਣੇ ਸ਼ੁਰੂ ਕਰ
ਦਿਤੇ ਹਨ। ਖੁਆਰ ਹੋਏ ਸਭ ਮਿਲੇਂਗੇ ਬਚਣਗੇ ਗੁਰੂ ਦੀ ਸ਼ਰਨ ਆਉਣ ਵਾਲੇ। ਪੰਜਾਬੀਅਤ
ਨੂੰ ਗੁਰੂ ਸਿਧਾਂਤ ਨਾਲ ਸਾਇੰਸੀ ਵਿਚਾਰਧਾਰਾ ਨਾਲ ਜੋੜਨ ਦੀ ਲੋੜ ਹੈ। ਬਾਹਰਲਾ ਕਲਚਰ
ਤੇ ਇਤਿਹਾਸ ਸਾਨੂੰ ਕਿਵੇਂ ਵੀ ਵਾਰਾ ਨਹੀਂ ਖਾ ਸਕਦਾ। ਸਾਇਬੇਰਆ ਦੇ ਰੁੱਖ ਪੰਜਾਬ
ਵਿਚ ਨਹੀਂ ਪਲਰ ਸਕਦੇ। ਕੌਮ ਨੂੰ ਪਹਿਲੀ ਮਜ਼ਬੂਤੀ ਉਸਦਾ ਇਤਿਹਾਸ ਦਿੰਦਾ ਹੈ। ਇਤਿਹਾਸ
ਸੁਚੱਜੀ ਜਦੋ-ਜਹਿਦ ਹੀ ਪ੍ਰਵਾਨ ਕਰਦਾ ਹੈ। ਨਫੀ ਦੇ ਨਤੀਜੇ ਕੂੜ ਕਵਾੜ ਵਿਚ ਧੱਕ
ਦਿਤੇ ਜਾਦੇ ਹਨ। ਗਦਰ ਦੀ ਗੂੰਜ ਅਖਬਾਰ ਤੇ ਸੁੱਤੇ ਪਏ ਪੰਜਾਬ ਨੂੰ ਝੂਣ ਕੇ ਜਗਾ
ਦਿਤਾ ਸੀ। ਗਦਰੀ ਬਾਬਿਆਂ ਦੇ ਇਤਿਹਾਸ ਨੇ ਦੁਸ਼ਮਨ ਅੰਗਰੇਜ ਨੂੰ ਵਖਤ ਪਾ ਛੱਡਿਆ ਸੀ।
ਸਾਡੀ ਅਣਖ ਤੇ ਗੈਰਤ ਮਾਰਨ ਲਈ ਟੀ. ਵੀ. ਉਤੇ ਗੀਤਕਾਰ ਮੁੰਡੇ ਆਪਣੀਆਂ ਹੀ ਧੀਆਂ
ਭੈਣਾ ਨੂੰ ਅੱਧ-ਨੰਗੀਆਂ ਨਚਾ ਰਹੇ ਹਨ। ਕੀ ਇਹ ਪੰਜਾਬ ਦਾ ਕਲਚਰ ਹੈ ? ਸ਼ਰਮ ਦੀ ਲਾਹੀ
ਲੋਈ, ਕੀ ਕਰੇਗਾ ਕੋਈ ? ਪੰਜਾਬ ਦੀ ਗੈਰਤ ਨੂੰ ਜਾਣ ਬੁੱਝ ਕੇ ਮਾਰਨਾ ਮਿੱਥਿਆ ਹੈ।
ਪੰਜਾਬ ਨੂੰ ਹੀਜੜਾ ਕਰੇ ਬਿਨਾਂ ਗੁਲਾਮ ਨਹੀਂ ਰੱਖਿਆ ਜਾ ਸਕਦਾ। ਕਿਉਂਕਿ ਦੁਸ਼ਮਨਾਂ
ਨੂੰ ਪੰਜਾਬ ਦੇ ਕੌਮੀ ਇਤਿਹਾਸ ਤੋਂ ਡਰ ਲੱਗਦਾ ਹੈ, ਕਿਉਂਕਿ ਇਹਦੀਆਂ ਪ੍ਰੰਪਰਾਵਾਂ
ਇਨਕਲਾਬੀ ਹਨ। ਬੁੱਧ ਦੇ ਅਹਿੰਸਾਵਾਦ ਨੇ ਹਜ਼ਾਰ ਵਰ੍ਹੇ ਦੀ ਗੁਲਾਮੀ ਦਿਤੀ ਸੀ। ਗਾਂਧੀ
ਦਾ ਅਹਿੰਸਾਵਾਦ ਘੱਟ-ਗਿਣਤੀਆਂ ਦੇ ਤਾਂ ਹੱਥ ਬੰਨ੍ਹ ਰਿਹਾ ਹੈ, ਪਰ ਬਹੁ-ਗਿਣਤੀ ਦੀ
ਫਿਰਕੂ-ਧਾੜ ਨੂੰ ਘਲੂਘਾਰੇ ਵਰਤਾਉਣ ਦੀ ਖੁੱਲ੍ਹੀ ਛੁੱਟੀ ਦਿੰਦਾ ਹੈ, ਅਕਾਲ ਤਖਤ,
ਬਾਬਰੀ ਮਸਜਿਦ ਤੇ ਗਿਰਜੇ ਢਾਹੁਣ ਅਤੇ ਢਹਾਉਣ ਵਾਲੇ ਸਾਨੂੰ ਤਾਂ ਅਹਿੰਸਾ ਦਾ ਸਬਕ
ਦਿੰਦੇ ਹਨ ਤੇ ਆਪੂੰ ਘੱਟ ਗਿਣਤੀਆਂ ਦੇ ਆਹੂ ਲਾਹੁਣ ਵਾਲੇ ਹਿੰਸਾਧਾਰੀ ਬਣੇ ਹੋਏ ਹਨ।
ਘੱਟ-ਗਿਣਤੀਆਂ ਨੂੰ ਬਚਾਉਣ ਤੇ ਏਕਤਾ ਦਾ ਕਿਲ੍ਹਾ ਖੜਾ ਕਰਨ ਵਾਲਾ ਕੋਈ ਅਖਬਾਰ ਨਹੀਂ।
ਘੱਟ ਗਿਣਤੀਆਂ ਦੇ ਐਡੀਟਰ ਕਤਲ ਕੀਤੇ ਗਏ ਹਨ। ਘੱਟ ਗਿਣਤੀਆਂ ਦਾ ਭਵਿੱਖ ਸੁਰੱਖਿਅਤ
ਨਹੀਂ। ਅੱਗੋਂ ਪਿਛੋਂ ਮਜਲੂਮ ਘੱਟ ਗਿਣਤੀਆਂ ਦੀ ਸੁਰੱਖਿਆ ਗੁਰੂ ਫਰਮਾਨ ਅਨੁਸਾਰ
ਸਿੱਖਾਂ ਨੂੰ ਹੀ ਚੁੱਕਣੀ ਪੈਣੀ ਹੈ। ਜੁਲਮ ਤੇ ਬੇਇਨਸਾਫੀਆਂ ਵਿਰੁੱਧ ਖਲੋਣ ਤੇ ਲੜਨ
ਦੀ ਗੁਰੂ ਹਦਾਇਤ ਕਰ ਗਿਆ ਹੈ। ਆਪ ਸਮਰੱਥ ਹੋਵਾਂਗੇ ਤਾਂ ਮਜਲੂਮਾਂ ਦੀ ਸਹਾਇਤਾ ਕਰ
ਸਕਾਂਗੇ। ਫਿਰਕੂ ਬਹੁ ਗਿਣਤੀ ਦੇ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਸਾਰੀਆਂ ਘੱਟ
ਗਿਣਤੀਆਂ ਦੀ ਮਜਬੂਤ ਏਕਤਾ ਦਾ ਪੈਂਤੜਾ ਦਰੁਸਤ ਹੈ। ਇਸ ਪੈਂਤੜੇ ਦਾ ਸਹੀ ਤਰਜਮਾਨ
ਅਖਬਾਰ ਕੋਈ ਨਹੀਂ। ਪੰਜਾਬ ਵਿਚ 27 ਫੀਸਦੀ ਮਿਹਨਤੀ ਦਲਿਤ ਵਰਗ ਨੂੰ ਛੱਡ ਕੇ ਪੰਦਰਾਂ
ਫੀਸਦੀ ਫਿਰਕੂ ਹਿੰਦੂ (ਲੁਟੇਰੇ ਵਪਾਰੀ) ਨਾਲ ਯਾਰੀ, ਮੋਤ ਦੇ ਘਰ ਚਲ ਕੇ ਜਾਣ ਵਾਲੀ
ਤਾਰੀਖੀ ਗਲਤੀ ਹੈ। ਮਿਹਨਤੀ ਦਲਿਤ ਵਰਗ ਜ਼ੁਲਮਾਂ ਦੇ ਖਿਲਾਫ ਗੁਰੂਕਿਆਂ ਨਾਲ ਜੁੜਕੇ
ਬਰਾਬਰ ਲੜਿਆ, ਮਰਿਆ ਤੇ ਸ਼ਹੀਦ ਹੋਇਆ ਹੈ। ਸਿਖ ਇਤਿਹਾਸ ਸੱਜਰਾ ਗਵਾਹ ਹੈ।
ਬ੍ਰਾਹਮਣਵਾਦ ਨਾਲ ਅਕਾਲੀਆਂ ਦਾ ਜੁੜਨਾ ਤੇ ਘੱਟ ਗਿਣਤੀ ਮੁਸਲਮਾਨਾਂ, ਦਲਿਤਾਂ ਤੇ
ਈਸਾਈਆਂ ਨੂੰ ਮਰਵਾਉਣਾ ਸਿੱਖੀ ਅਸੂਲਾਂ ਦੇ ਅਸਲੋਂ ਵਿਰੁੱਧ ਹੈ। ਕਾਤਲਾਂ ਦਾ ਨੰਗਾ
ਚਿੱਟਾ ਸਾਥ ਦੇਣਾ ਸਿਖ ਅਸੂਲਾਂ ਦਾ ਘਾਤ ਨਹੀਂ? ਏਹੋ ਕਾਰਨ ਹੈ ਕਿ ਅਕਾਲੀ ਰਾਜਨੀਤੀ
ਖੁਆਰ ਹੀ ਖੁਆਰ ਹੋਈ ਹੈ। ਪ੍ਰਾਪਤੀ ਕੋਈ ਨਹੀਂ, ਨਲਾਇਕੀ ਤੇ ਲਾਹਨਤ ਹੀ ਲਾਹਨਤ
ਪੱਲੇ। ਦਲਿਤ ਹੀ ਪੰਜਾਬ ਵਿਚ ਅਜਿਹੀ ਜਮਾਤ ਹੈ ਜਿਹੜੀ ਪੰਜਾਬੀਅਤ ਦੀ ਡੱਟ ਕੇ ਹਮਾਇਤ
ਕਰਦੀ ਹੈ। ਇਸਦੇ ਉਲਟ ਅਕਾਲੀਆਂ ਦੇ ਯਾਰ ਵਾਜਪਾਈ, ਆਰੀਆ ਸਮਾਜੀਆਂ ਤੇ ਦਿਆਨੰਦੀਆਂ
ਨਾਲ ਰਲਕੇ ਪੰਜਾਬੀ ਸੂਬੇ ਦਾ ਬੇੜਾ ਗਰਕ ਕਰਨ ਵਾਲੇ ਦੁਸ਼ਮਨ ਹਨ। ਬੌਂਦਲੇ ਅਕਾਲੀਆਂ
ਨੂੰ ਇਹ ਵੀ ਸੁਰਤ ਨਹੀਂ ਰਹੀ, ਬੁਰਕੀ ਮੂੰਹ ਵਿਚ ਪਾਉਣੀ ਹੈ ਜਾਂ ਕੰਨ ਵਿਚ। ਉਏ
ਸੁਤਿਆ ਲਾਣਿਆ, ਇਹਨਾਂ ਦੀ ਗਲਤ ਸਿਆਸਤ, ਗਲਤ ਪੈਂਤੜੇ ਕੌਮੀਅਤ ਨੂੰ ਕਿਥੇ ਲੈ ਕੇ
ਜਾਣਗੇ ? ਸਾਨੂੰ ਘੱਟ ਗਿਣਤੀਆਂ ਨੂੰ ਜੋੜਨ ਵਾਲਾ ਸੁਚੇਤ ਅਖਬਾਰ ਚਾਹੀਦਾ ਹੈ।
ਅਸਾਂ ਦੋ ਪੈਂਤੜੇ ਅਪਣਾਉਣੇ ਹਨ ਪਹਿਲਾਂ ਘੱਟ ਗਿਣਤੀਆਂ ਦੀ ਮਜ਼ਬੂਤ ਏਕਤਾ ਸਾਰੇ
ਹਿੰਦੁਸਤਾਨ ਵਾਸਤੇ ਅਤੇ ਬਹੁਗਿਣਤੀ ਦੇ ਵਿਚਲੀ ਵਿਰੋਧਤਾਈ ਦਾ ਲਾਭ ਲੈਣਾ ਹੈ। ਦੂਜਾ
ਪੈਂਤੜਾ ਪੰਜਾਬ ਪੱਧਰ ਦਾ, ਸਿੱਖਾਂ ਅਤੇ ਦਲਿਤਾਂ ਦਾ ਬਣਦਾ ਹੈ। ਜੇ ਸਿਖ ਅਤੇ ਦਲਿਤ
ਪੰਜਾਬ ਵਿਚ ਮਜਬੂਤੀ ਨਾਲ ਜੁੜਦੇ ਹਨ, ਕਾਂਗਰਸ ਅਤੇ ਭਾਜਪਾ ਦੇ ਅੱਗੇ ਆਉਣ ਦਾ ਸਦਾ
ਲਈ ਸਵਾਲ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਪੰਜਾਬ ਘੱਟ ਗਿਣਤੀਆਂ ਦਾ ਫਿਰਕੁ
ਬਹੁਗਿਣਤੀ ਵਿਰੁਧ ਕਿਲਾ ਖੜਾ ਹੋ ਜਾਂਦਾ ਹੈ। ਇਸ ਪੈਂਤੜੇ ਦੀ ਸ਼ੁਰੂਆਤ ਨਾ ਕਾਂਸ਼ੀ
ਰਾਮ ਨੇ ਕੀਤੀ ਹੈ ਅਤੇ ਨਾ ਹੀ ਅਕਾਲੀਆਂ ਹੱਥ ਵਧਾਇਆ ਹੈ। ਅਕਾਲੀਆਂ ਦੀ ਵਾਗਡੋਰ
ਰੱਜੇ ਨਹੀਂ, ਆਫਰੇ ਚੰਦ ਇਕ ਆਗੂ ਦੇ ਹੱਥ ਵਿਚ ਹੈ।
ਜੇ ਅਕਾਲੀ ਵਰਕਰ ਸਕੂਲਿੰਗ ਲੈ ਕੇ ਸੱਚ ਤੇ ਇਮਾਨਦਾਰੀ ਦਾ ਲੜ ਫੜ ਲੈਣ ਤੇ ਦਲਿਤ
ਅਕਾਲੀ ਮਜ਼ਬੂਤੀ ਨਾਲ ਸਜੋੜ ਕਰ ਲੈਣ , ਮੈਂ ਦਾਅਵੇ ਨਾਲ ਆਖਦਾਂ ਹਾਂ, ਦੋ ਇਲੈਕਸ਼ਨਾਂ
ਵਿਚ ਹੀ ਕਾਂਗਰਸ ਦਾ ਸਦਾ ਲਈ ਭੋਗ ਪੈ ਜਾਵੇਗਾ। ਕਾਂਗਰਸ ਦੀਆਂ ਜੜ੍ਹਾਂ ਹੈ ਹੀ
ਨਹੀਂ, ਨਹਿਰੂ ਖਾਨਦਾਨ ਦੇ ਬੋਹੜ ਦੀ ਛਾਂ ਜਰੂਰ ਹੈ, ਜਿਸ ਦੀਆਂ ਬੁਨਿਆਦੀ ਜੜ੍ਹਾਂ
ਸੜ ਗਲ ਗਈਆਂ ਹਨ। ਨਹਿਰੂ ਦੀ ਆਜਾਦ ਖਿਆਲੀ ਨੂੰ ਨੰਗੀ ਕਰੀਏ ਤਾਂ ਵਿਚੋਂ ਪੱਕਾ
ਹਿੰਦੂ ਹੀ ਨਿਕਲਦਾ ਹੈ। ਏਹੋ ਹਾਲ ਗਾਂਧੀ ਦੇ ਸਤਿ ਅਹਿੰਸਾਂ ਦਾ ਹੋਇਆ ਹੈ। ਗਾਂਧੀ
ਦੇ ਅੰਦਰਲੇ ਐਬਾਂ ਨੂੰ ਉਹਦੀ ਮਹਾਤਮਤਾਈ ਦੇ ਪਰਦੇ ਢੱਕਦੇ ਰਹੇ ਹਨ। ਗਾਂਧੀ ਦੀਆਂ
ਸਿਫਤਾਂ ਕਰਨ ਵਾਲੇ ਉਹਦੇ ਨਾਂ ਉੱਤੇ ਟੁੱਕੜ ਖਾਣ ਵਾਲੇ ਹਨ। ਨਹਿਰੂ ਨੇ ਜੋ ਨੁਕਸਾਨ
ਦੇਸ਼ ਦੇ ਕੀਤੇ ਹਨ, ਉਹਦੇ ਖਿਲਾਰੇ ਕੰਡੇ ਹੁਣ ਤੱਕ ਚੁਗੇ ਹੀ ਨਹੀਂ ਗਏ। ਵਿਧਾਨ ਵਿਚ
ਫੈਡਰਲ ਢਾਂਚੇ ਨੂੰ ਮੁੱਖ ਰੱਖਿਆ ਗਿਆ, ਪਰ ਲਾਗੂ ਨਹੀਂ ਕੀਤਾ। ਉਸ ਸੂਬਿਆਂ ਨੂੰ
ਦਿਤੇ ਅਧਿਕਾਰ ਤਾਕਤ ਦੇ ਜੋਰ ਖੋਹਣੇ ਸ਼ੁਰੂ ਕਰ ਦਿਤੇ। ਰਾਜ ਮਿਉਂਸਪੈਲਟੀਆਂ ਬਣਕੇ
ਰਹਿ ਗਏ। ਸ਼ੇਖ ਅਬਦੁਲੇ ਨਾਲ ਅੰਦਰੂਨੀ ਖੁਦ-ਮੁਖਤਾਰੀ ਦਾ ਕਸ਼ਮੀਰ ਬਾਰੇ ਕੀਤਾ ਸਮਝੋਤਾ
ਰੱਦੀ ਟੋਕਰੀ ਵਿਚ ਵਗਾਹ ਮਾਰਿਆ। ਯੂ ਐਨ ੳ ਨੂੰ ਕਸ਼ਮੀਰ ਵਿਚ ਰਾਇਸ਼ੁਮਾਰੀ ਦਾ ਮਤਾ
ਲਿਖ ਕੇ ਦੇ ਦਿਤਾ, ਉਸ ਤੋਂ ਮੁਕਰਿਆ ਕਿ ''ਹੁਣ ਤਾਂ ਹਾਲਾਤ ਹੀ ਬਦਲ ਗਏ"। ਕਸ਼ਮੀਰ
ਹੁਣ ਤੱਕ ਖੂਨੋ-ਖੂਨ ਹੋਇਆ ਨਹਿਰੂ ਦੀ ਜਾਨ ਨੂੰ ਰੋ ਰਿਹਾ ਹੈ। ਚੀਨ ਨਾਲ ਯਾਰੀ ਪਾਈ
ਤੇ ਬਾਹਠ ਦੀ ਜੰਗ ਵਿਚ ਮੂੰਹ ਦੀ ਖਾਧੀ। ਨਮੋਸ਼ੀ ਉਸਦਾ ਜਨਾਜ਼ਾ ਹੀ ਲੈ ਗਈ, ਹੋਰ
ਅਯਾਸ਼ੀਆਂ ਦੇ ਪੋਤੜੇ ਫਰੋਲਿਆਂ ਦੁਰਗੰਧ ਨਾਲ ਸ਼ਰਮ ਹੀ ਆਉਂਦੀ ਹੈ। ਚੜ੍ਹੀ ਆ ਰਹੀ
ਮਾਰੂ ਯਲਗਾਰ ਤੋਂ ਬਚਾਅ ਦਾ ਇਕੋ ਹੀ ਰਾਹ ਹੈ, ਘੱਟ ਗਿਣਤੀਆਂ ਦੀ ਮਜ਼ਬੂਤ ਏਕਤਾ।
ਪੰਜਾਬ ਵਿਚ ਫਿਰਕੂ ਬ੍ਰਾਹਮਣਵਾਦ ਤੋਂ ਛੁਟਕਾਰਾ ਅਤੇ ਅਕਾਲੀਆਂ ਨੂੰ ਰਾਹੋਂ ਕੁਰਾਹ
ਪਿਆਂ ਨੂੰ ਮੋੜਨਾ। ਨਾ ਮੁੜਨ ਤਾਂ ਸਖਤੀ ਨਾਲ ਘਰੀਂ ਬਿਠਾਉਣਾ। ਘਰੀਂ ਬਿਠਾਏਗੀ ਯੂਥ,
ਜਿਸ ਦੇ ਸਿਰ ਛਾਲਾਂ ਮਾਰਦੇ ਹਨ। ਇਹ ਲਾਈਨ ਘਰ ਘਰ ਪੁਚਾਣ ਲਈ ਨਿਧੜਕ ਅਖਬਾਰ ਚਾਹੀਦਾ
ਹੈ।
ਪੜ੍ਹੀ ਲਿਖੀ ਯੂਥ ਦਲੀਲ ਨਾਲ ਅਕਾਲੀਆ ਤੋਂ ਹਿਸਾਬ ਪੁੱਛ ਸਕਦੀ ਹੈ। ਗੁਰਦਵਾਰਿਆਂ ਦੀ
ਆਜ਼ਾਦੀ ਤੋਂ ਬਿਨ੍ਹਾਂ ਤੁਹਾਡੀ ਪ੍ਰਾਪਤੀ ਕੀ ਹੈ ? ਉਹ ਵੀ ਪੁਰਾਣੇ ਸਿਦਕੀ ਤੇ
ਇਮਾਨਦਾਰ ਸਿੰਘ ਮਾਰਾਂ ਖਾ ਕੇ ਆਜ਼ਾਦ ਕਰਵਾ ਗਏ। ਪੌਣੀ ਸਦੀ ਗੁਜ਼ਰੀ ਦਾ ਪੰਥ ਤੇ
ਪੰਜਾਬ ਹਿਸਾਬ ਮੰਗਣਾ ਹੈ ? ਮੈਂ ਅਕਾਲੀਆਂ ਦਾ ਨਹੀਂ ਕੇਵਲ ਉਨ੍ਹਾਂ ਦੀਆਂ
ਖੁਦਗਰਜ਼ੀਆਂ ਦਾ ਵਿਰੋਧ ਕਰਦਾਂ ਆਂ। ਅਕਾਲੀ ਵਰਕਰੋ, ਇਸ ਤਰ੍ਹਾਂ ਦੇ ਨਿਕੰਮੇ ਆਗੂਆਂ
ਨੂੰ ਯੂਰਪ ਵਿਚ ਛੇ ਮਹੀਨੇ ਪਿਛੋਂ ਨਫਿਟ ਸਮਝ ਕੇ ਲਾਹ ਮਾਰਿਆ ਜਾਂਦਾ ਹੈ। ਤੁਸਾਂ
ਪੰਜਾਹ ਸੱਠ ਤੋਂ ਲੁੱਟੀਦੇ ਪੰਜਾਬ ਤੇ ਖੁਆਰ ਹੁੰਦੇ ਪੰਥ ਬਾਰੇ ਸੋਚਿਆ ਤੱਕ ਨਹੀਂ।
ਇਸ ਮਾਮਲੇ ਵਿਚ ਹਰ ਹੋਸ਼ਮੰਦ ਅਕਾਲੀ ਦੋਸ਼ੀ ਨਹੀਂ ? ਕਪਤਾਨ ਜਹਾਜ਼ ਡੋਬ ਕੇ ਬਚ ਆਵੇ,
ਉਸਨੂੰ ਸਿੱਧੀ ਫਾਂਸੀ। ਤੁਸੀਂ ਸੰਤਾਲੀ ਦੀ ਆਜ਼ਾਦੀ ਸਮੇਂ ਪੰਥ ਤੇ ਪੰਜਾਬ ਦਾ ਬੇੜਾ
ਡੋਬਣ ਵਾਲਿਆਂ ਨੂੰ ਅੱਜ ਵੀ ਸਿਰ ਤੇ ਚੁੱਕੀ ਬੈਠੇ ਹੋ, ਹੈਰਾਨੀ ! ਅੰਗਰੇਜ਼ ਖੁਦ
ਤੁਹਾਡਾ ਕੁਝ ਬਣਾਉਣਾ ਚਾਹੁੰਦਾ ਸੀ, ਤੁਹਾਡਾ ਡਫਰ ਬਲਦੇਵ ਸਿੰਘ ਮਰ ਗਿਆ ਨਹਿਰੂ
ਪਿਛੇ, ਮਾਸਟਰ ਤਾਰਾ ਸਿੰਘ ਦਾ ਘਰ ਹਰਿਆਲ ਪਿੰਡ ਵਿਚ ਫਸਾਦੀਆਂ ਸਾੜਿਆ ਸੀ, ਗੁਸੇ
ਵਿਚ ਜਿਨਾਹ ਨਾਲ ਗੱਲ ਕਰਨੋਂ ਵੀ ਪਟਿਆਲਿਉਂ ਵਾਪਸ ਆ ਗਿਆ। ਸ੍ਰ ਹਰੀ ਸਿੰਘ ਮਿਸਟਰ
ਜਿਨਾਹ ਤੋਂ ਰਿਆਇਤਾਂ ਲੈ ਕੇ ਆਇਆ, ਉਸ ਦਾ ਪਰਿਵਾਰ ਹੀ ਕਤਲ ਕਰਵਾ ਮਾਰਿਆ। ਮੇਰੀ
ਖੁਦ ਹਰੀ ਸਿੰਘ ਨਾਲ ਡੇਹਰਾ ਸਾਹਿਬ ਲਾਹੌਰ ਗੁਰਦਵਾਰੇ ਮੁਲਾਕਾਤ ਹੋਈ ਸੀ। ਗਿਆਨੀ
ਕਰਤਾਰ ਸਿੰਘ ਲਾਇਲਪੁਰੀ ਸਮੁੰਦਰੀ ਹਾਲ ਦੀ ਮੀਟਿੰਗ ਵਿਚ ਮੇਰੇ ਸਾਹਮਣੇ ਸਾਰੇ ਅਕਾਲੀ
ਧੜਿਆਂ ਨੂੰ ਪਿੱਟ ਰਿਹਾ, ''ਜਿਹੜੀਆਂ ਰਿਆਇਤਾਂ ਮਿਸਟਰ ਜਿਨਾਹ ਸਾਨੂੰ ਪਾਕਿਸਤਾਨ
ਵਿਚ ਦਿੰਦਾ ਹੈ, ਉਹ ਰਿਆਇਤਾਂ ਲੈ ਕੇ ਹਿੰਦੁਸਤਾਨ ਵਿਚ ਚਲੋ, ਮੈਂ ਤੁਹਾਡੇ ਨਾਲ
ਹਾਂ।" ਕੋਣ ਆਖੇ ਰਾਣੀ ਅੱਗਾ ਢੱਕ। ਪ੍ਰਤਾਪ ਸਿੰਘ ਕੈਰੋਂ ਦੇ ਚੁੱਕੇ ਜਥੇਦਾਰ ਊਧਮ
ਸਿੰਘ ਨਾਗੋਕੇ ਸਿੱਧੇ ਹੀ ਬਿਨ੍ਹਾਂ ਕਿਸੇ ਸ਼ਰਤ, ਬਿਨਾਂ ਸੁਰੱਖਿਆ ਮੁਆਵਜੇ ਕਾਂਗਰਸ
ਦੀ ਦਲਦਲ ਵਿਚ ਜਾ ਡਿੱਗੇ। ਹੁਣ ਨਿੱਕੀਆਂ ਨਿੱਕੀਆਂ ਵਜ਼ੀਰੀਆਂ ਖਾਤਿਰ ਈਮਾਨ ਵੇਚਦੇ
ਤੁਰੇ ਫਿਰਦੇ ਹਨ।
ਅਖਬਾਰ ਤੇ ਟੀ ਵੀ ਘਰ-ਘਰ ਖਬਰਾਂ ਪੁਚਾਉਣ ਵਾਲੇ ਸਾਧਨ ਹਨ। ਦੋਵਾਂ ਪੱਖਾਂ ਦਾ ਮੀਡੀਆ
ਸਾਡੇ ਖਿਲਾਫ ਭੁਗਤ ਰਿਹਾ ਹੈ। ਟੀ ਵੀ ਸਾਡਾ ਬਾਹਰੋਂ ਚੱਲ ਸਕਦਾ, ਦੁਸ਼ਮਣ ਅੰਦਰੋਂ
ਕਦੋਂ ਚੱਲਣ ਦਿਤਾ? ਇਸ ਤੋਂ ਚੰਗਾ ਹੈ ਰੋਜਾਂਨਾ ਅਖਬਾਰ ਕੋਮੀ ਘਰ ਦੀ ਬੁਲੰਦ ਆਵਾਜ਼
ਬਣ ਕੇ ਸਾਡੀਆਂ ਸਮੱਸਿਆਵਾਂ ਦੀ ਤਰਜਮਾਨੀਂ ਕਰੇ। ਇਹ ਔਖਾ ਕੰਮ ਨਹੀਂ ਪਰਦੇਸੀ
ਭਰਾਵੋ, ਤੁਹਾਡੇ ਵਿਚ ਅਜਿਹੀਆਂ ਪਰਸਨੈਲਟੀਆਂ, ਜਿਹਨਾਂ ਲਈ ਰੋਜ਼ਾਨਾ ਅਖਬਾਰ ਕੱਢਣਾ
ਰੂੰਗਾ ਹੀ ਹੈ। ਅਖਬਾਰ ਦੀ ਇਕ ਐਡੀਸ਼ਨ ਪੰਜਾਬ ਵਿਚੋਂ ਅਤੇ ਦੂਜੀ ਅਮਰੀਕਾ, ਕਨੇਡਾ
ਅਥਵਾ ਇੰਗਲੈਂਡ ਵਿਚੋਂ ਛਪਵਾਈ ਜਾਵੇ। ਅੰਦਰਲੇ ਤੇ ਬਾਹਰਲੇ ਮੋਰਚੇ ਠੋਸ ਦਲੀਲਾਂ ਨਾਲ
ਸੰਭਾਲੇ ਜਾਣ। ਸਾਰੀ ਦੁਨੀਆਂ ਵਿਚ ਇਹ ਅਖਬਾਰ ਹੱਕ-ਸੱਚ ਦਾ ਢੰਡੋਰਾ ਦੇ ਕੇ, ਹਰ
ਪੰਜਾਬੀ, ਹਰ ਸਿੱਖ, ਹਰ ਮਜ਼੍ਹਬੀ, ਰਵਿਦਾਸੀਏ ਸਿੱਖ ਨੂੰ ਲੋਹੇ ਦੀ ਲੱਠ ਬਣਾ ਦੇਣ।
ਇਕੋ ਨਾਅਰਾ ''ਹਿੰਦੁਸਤਾਨ ਵਿਚ ਕੌਮੀ ਘਰ।" ਆਪਣੀ ਸਭਿਆਚਾਰਕ ਵਿਰਾਸਤ ਨੂੰ ਕਾਇਮ
ਰੱਖਣ ਲਈ ਕੌਮੀ ਘਰ ਤੋਂ ਉਰ੍ਹੇ ਕੋਈ ਗੱਲ ਨਹੀਂ।
ਬੁਨਿਆਦੀ ਗੱਲ, ਅਸਾਂ ਆਪਣੀ ਇਤਿਹਾਸਕ ਵਿਰਾਸਤ ਤੇ ਗੁਰੂ ਸਿਧਾਂਤ ਕਾਇਮ ਦਾਇਮ ਰਖਣਾ
ਹੈ ਜਾਂ ਨਹੀਂ ? ਇਸ ਸਵਾਲ ਵਿਚ ਸਾਡਾ ਅਗਲਾ ਪਿਛਲਾ ਕੌਮੀ ਵਕਾਰ ਵੀ ਆ ਜਾਂਦਾ ਹੈ।
ਸਭ ਤੋ ਪਹਿਲਾਂ ਅਸੀ ਦਲੀਲ ਤੇ ਹੱਕ ਸੱਚ ਦੀ ਲੜਾਈ ਸ਼ੁਰੂ ਕਰਾਂਗੇ। ਇਸ ਤਰਾਂ ਸਾਡੀ
ਕੌਮੀ ਮੰਗ ਹਰ ਪੰਜਾਬੀ ਦੇ ਦਿਲ ਘਰ ਕਰ ਜਾਵੇਗੀ। ਦੁਸ਼ਮਣ ਨੂੰ ਕਦੇ ਵੀ ਕਮਜੋਰ ਸਮਝ
ਕੇ ਜਦੋ ਜਹਿਦ ਨਹੀ ਛੇੜਨੀ ਚਾਹੀਦੀ। ਇੱਕ ਖਤਰਨਾਕ ਮੋੜ, ਦੁਸ਼ਮਣ ਆਪਣਾ ਰਾਜ ਸਮਝ ਕੇ
ਭੂਤਰ ਚੁੱਕਾ ਹੈ। ਉਸ ਪੁਰਾਣੇ ਬਦਲੇ ਲੈਣ ਲਈ ਤਰਸ਼ੂਲ ਚੁੱਕ ਲਿਆ ਹੈ। ਜਿਹਨਾਂ
ਬੇ-ਗੁਨਾਹਾਂ ਉਤੇ ਭਵਕਾਰ ਰਿਹਾ ਹੈ, ਪਿਛਲੀਆਂ ਦੋ ਤਿੰਨ ਸਦੀਆਂ ਵਿਚ ਹਿੰਦੂਆਂ
ਵਿਚੋਂ ਨਿਕਲ ਕੇ ਉਹ ਮੁਸਲਮਾਨ ਬਣਿਆ ਹੈ। ਉਹ ਅਰਬ ਇਰਾਨ ਵਿਚੋਂ ਨਹੀਂ ਆਇਆ।
ਮੁਸਲਮਾਨਾਂ ਦੀ ਮਾਰ ਮਰਾਈ ਵਿਚ ਉਹ ਸਾਨੂੰ ਬਰਾਬਰ ਸ਼ਾਮਲ ਕਰਨਾ ਚਾਹੁੰਦਾ ਏ। ਬਾਹਮਣ,
ਨਾਈ, ਮਿਰਾਸੀ ਤੇ ਛੀਬੇਂ ਨੇ ਜੱਟ ਦੇ ਗੰਨੇ ਪੁੱਟ ਲਏ ਜੱਟ ਨੇ ਰਾਰਾਂ ਨੂੰ ਨਿਖੇੜ
ਕੇ ਸਾਰਿਆਂ ਦਾ ਕੁੱਟਾਪਾ ਚਾੜਿਆ। ਉਹੀ ਗੱਲ ਅੱਜ ਤ੍ਰਿਸ਼ੂਲ ਧਾਰੀਆਂ ਘੱਟ ਗਿਣਤੀਆਂ
ਨੂੰ ਕੁੱਟਣ ਲਈ ਅੱਗੇ ਲੈ ਆਂਦੀ ਹੈ। ਸਿੱਖਾਂ ਲਈ ਸੋਚਣ ਵਾਲੀ ਗੱਲ ਹੈ ਕਿ ਜਾਬਰ ਤੇ
ਜ਼ਾਲਮ ਮੁਸਲਮਾਨੀ ਰਾਜ ਵਿਚ ਅਸੀਂ ਹਿੰਦੂ ਮਜ਼ਲੂਮ ਨਾਲ ਖਲੋਤੇ ਸੀ । ਇਸ ਲਈ ਸਾਨੂੰ
ਗੁਰੂ ਸਿਧਾਂਤ ਉਦੇਸ਼ ਸੀ ਅੱਜ ਮਜ਼ਲੂਮ ਕੋਣ ਹੈ ? ਘੱਟ ਗਿਣਤੀਆਂ ਜਿੰਨ੍ਹਾਂ ਵਿਚ ਅਸੀਂ
ਵੀ ਕੁੱਟ ਖਾ ਕੇ ਪੱਤ ਲੁਹਾ ਚੁੱਕੇ ਹਾਂ।
ਤ੍ਰਿਸ਼ੂਲਧਾਰੀ ਵਾਰੀ-ਵਾਰੀ ਸਭ ਨੂੰ ਝਟਕ ਰਹੇ ਐ। ਕੁੱਟ ਖਾ ਕੇ ਸਭ ਨੂੰ ਅਕਲ ਆ
ਜਾਂਦੀ ਹੈ, ਸ਼ਾਇਦ ਸਿੱਖਾਂ ਨੂੰ ਨਹੀਂ ਆਈ। ਅੱਧੇ ਮੂਰਖ ਭਾਜਪਾ ਨਾਲ ਜੱਫੀ ਪਾਈ ਬੈਠੇ
ਐ, ਅੱਧੇ ਕਾਂਗਰਸ ਨਾਲ। ਜੇ ਇਹ ਝੂਠ ਹੈ ਤਾਂ ਦੱਸੋ ? ਕੀ ਇਹ ਗੀਦੀਪੁਣਾ ਨਹੀਂ ?
ਗੁਰੂ ਸਿਧਾਂਤ ਨਾਲ ਗਦਾਰੀ ਨਹੀਂ ? ਤ੍ਰਿਸ਼ੂਲਧਾਰੀਆਂ ਤੋਂ ਬਚਾਅ ਕਰਨ ਲਈ, ਸਾਰੀਆਂ
ਘੱਟ ਗਿਣਤੀਆਂ ਨੂੰ ਏਕਤਾ ਦੇ ਮੁਹਾਜ਼ ਉਤੇ ਲਿਆਉਣ ਦੀ ਪਹਿਲ ਸਿੱਖਾਂ ਨੂੰ ਹੀ ਕਰਨੀਂ
ਪੈਣੀ ਹੈ। ਸਾਰੇ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਏਕਤਾ 'ਚ ਕਿਲੇਬੰਦ ਕਰਨ ਲਈ ਜੈਕਾਰਾ
ਦਿਉ। ਪਹਿਲ ਪੰਜਾਬ ਤੋਂ ਕੀਤੀ ਜਾਵੇ। ਪੰਜਾਬ ਵਿਚ ਫਿਰਕੂ ਦੁਸ਼ਮਣ ਕੁਝ ਸੋਚ ਕੇ
ਅਫਰਾ-ਤਫਰੀ ਤੇ ਆਉਣਗੇ। ਪੰਜਾਬ ਦਾ ਬਚਾਓ ਪੈਂਤੜਾ ਹਿੰਦੋਸਤਾਨ ਉਤੇ ਸੁਖਾਲਿਆਂ ਹੀ
ਲਾਗੂ ਹੋ ਜਾਵੇਗਾ। ਦਲਿਤ ਵਰਗ ਦਸ਼ਮੇਸ਼ ਪਿਤਾ ਦੀ ਜੰਗ ਅਤੇ ਅੱਜ ਤੱਕ ਖੇਤਾਂ ਵਿਚ
ਬਰਾਬਰ ਸਾਡੇ ਨਾਲ ਠਰਦਾ ਸੜਦਾ ਰਿਹਾ ਹੈ। ਖੇਤੀਬਾੜੀ ਦੀ ਸਾਂਝ ਨਾਲ ਇਤਿਹਾਸਕ ਜੰਗਾਂ
ਵੀ ਜੁੜੀਆਂ ਹੋਈਆਂ ਹਨ। ਇਹ ਜੋੜ ਜੋੜਣ ਤੇ ਸਮੁੱਚੀ ਏਕਤਾ ਬਣਾਉਣ ਲਈ ਅਖਬਾਰ,
ਬੁਨਿਆਦੀ ਲੋੜ ਹੈ। ਭਾਂਵੇ ਮਹਿੰਗਾਈ ਲੱਕ ਤੋੜੀ ਆ ਰਹੀ ਹੈ, ਫਿਰ ਵੀ ਪਰਚਾ ਅੱਧੀ
ਕੀਮਤ ਉਤੇ ਵੰਡਿਆਂ ਜਾਵੇ। ਘਾਟੇ ਨੂੰ ਅਮਰੀਕਾ ਕਨੇਡਾ ਵਾਲੇ ਮਿਸ਼ਨਰੀ ਸਪਿਰਟ ਨਾਲ
ਹੱਸ ਕੇ ਬਰਦਾਸ਼ਤ ਕਰਨ।
ਅਖਬਾਰ ਚਲਾਉਣ ਲਈ ਵੱਡੀ ਮੁਸ਼ਕਲ ਆਰਥਿਕ ਪੱਖ ਦੀ ਆਵੇਗੀ। ਸਿੱਖ ਹਸਤੀ ਨਾਲ ਘੱਟ
ਗਿਣਤੀਆਂ ਦੀ ਰੱਖਿਆ ਵੀ ਸਾਡੇ ਨਾਲ ਜੁੜੀ ਹੋਈ ਹੈ। ਅਸੀਂ ਕਿਸੇ ਦਾ ਕੁਝ ਖੋਹ ਨਹੀਂ
ਰਹੇ, ਆਪਣੇ ਹੱਕ ਸੱਚ ਨੂੰ ਬਚਾਉਣ ਵਾਸਤੇ ਏਕਤਾ ਸ਼ਕਤੀ ਵਿਚ ਜੁੜ ਰਹੇ ਹਾਂ। ਏਕਤਾ
ਸਾਰੀਆਂ ਘੱਟ ਗਿਣਤੀਆਂ ਦੀ ਕਲਿਆਣ ਹੈ। ਸੋ ਅਖਬਾਰ ਵਿਚ ਘੱਟ-ਗਿਣਤੀ ਦੇ ਸੂਝਵਾਨ
ਜਰੂਰ ਰੱਖੇ ਜਾਣ। ਯਾਦ ਰੱਖੋ ਜਦੋਂ ਹੱਕ ਸੱਚ ਦੀ ਹਨੇਰੀ ਉਠਦੀ ਐ, ਗੰਦੇ ਧਰਾਤਲ
ਸੁੱਕੇ ਪੱਤਿਆਂ ਵਾਂਗ ਅੱਗੇ ਉਡ ਤੁਰਦੇ ਹਨ। ਅਖਬਾਰ ਚਾਲੂ ਕਰਨਾ ਤੇ ਪੈਰਾਂ ਸਿਰ
ਰੱਖਣਾਂ ਪਹਿਲੀ ਕੌਮੀ ਜਿੱਤ ਐ। ਅਗਲੀ ਗੱਲ ਪ੍ਰਦੇਸੀ ਸਿੱਖ ਸਰਮਾਏਦਾਰਾਂ ਨਾਲ ਕਰ
ਰਿਹਾ ਹਾਂ। ਸਾਹਸ ਨੂੰ ਲੰਮਾ ਕਰਕੇ ਚਲਣਾ ਹੋਵੇਗਾ। ਮੁਸ਼ਕਿਲਾਂ ਜਰੂਰ ਆਉਣਗੀਆਂ, ਪਰ
ਕੌਮੀ ਘਰ ਦੀ ਜਿੱਤ ਯਕੀਨੀ ਹੈ। ਇਸ ਮੰਗ ਨੂੰ ਸਾਰੇ ਦੇਸ਼ ਤੇ ਯੂ ਐਨ ਓ ਤੱਕ ਸਿੱਧੀ
ਸਹਾਇਤਾ ਨਿਸ਼ੰਗ ਨਾ ਦੇਣ, ਪਰ ਹੱਕ ਸੱਚ ਦੇ ਕੌਮੀ ਘਰ ਨੂੰ ਦਿਲੀ ਸਮਰਥਣ ਜਰੂਰ
ਦੇਣਗੇ। ਦੇਸ਼ਾਂ-ਪ੍ਰਦੇਸ਼ਾਂ ਦੀਆਂ ਸਰਕਾਰਾਂ ਆਪਣੇ-ਆਪਣੇ ਹਿੱਤਾਂ ਨੂੰ ਮੁੱਖ ਰੱਖਕੇ
ਚਲਦੀਆਂ ਹਨ। ਤੁਹਾਨੂੰ ਭਰਾਓ ਸਾਡੇ ਸ਼ਰੀਕ ਤੇ ਵਿਰੋਧੀ ਸਹਾਇਤਾ ਦੇਣ ਤੋਂ ਉਖੇੜੇ
ਪਾਉਣਗੇ, ਪਰ ਤੁਸੀਂ ਅਕਾਲੀ ਸੂਰਮੇਂ ਫੂਲਾ ਸਿੰਘ ਵਾਂਗ ਆਪਣੇ ਦ੍ਰਿੜ ਫੈਸਲੇ ਤੇ
ਲੋਹੇ ਦੀ ਲੱਠ ਵਾਂਗ ਖਲੋਤੇ ਰਹਿਣਾ ਹੈ। ਤੁਸੀਂ ਸ਼ਾਇਦ ਕਿਆਸ ਹੀ ਨਾ ਕਰ ਸਕੋ, ਕੌਮੀ
ਘਰ ਦੀ ਕਾਇਮੀ ਤੁਹਾਨੂੰ ਤਾਰੀਖੀ ਤੌਰ ਤੇ ਕਿੰਨਾਂ ਵੱਡਾ ਕਰੈਡਿਟ ਦੇਣ ਵਾਲੀ ਹੈ।
ਤੁਸੀਂ ਘਰ ਬੈਠੇ ਹੀ ਮੈਦਾਨੇ ਜੰਗ ਦੇ ਸੂਰਮੇ ਸਮਝੇ ਜਾਵੋਗੇ। ਕੌਮ ਦੀ ਡੁੱਬਦੀ ਬੇੜੀ
ਨੂੰ ਕਿਨਾਰੇ ਲੈ ਆਉਣ ਵਾਲਿਆਂ ਨੂੰ ਕਿੰਨੀਂ ਵੱਡੀ ਇਤਿਹਾਸਕ ਸ਼ਾਬਾਸ਼ ਮਿਲਦੀ ਹੈ,
ਤੁਸੀਂ ਅਨੁਮਾਨ ਨਹੀਂ ਲਾ ਸਕੋਗੇ। ਇਹ ਸਰਮਾਇਆ, ਤੁਹਾਨੂੰ ਗੁਰੂ ਦੀ ਦੇਣ ਹੈ। ਗੁਰੂ
ਦਾ ਆਦੇਸ਼ ਹੈ, ਇਸ ਨੂੰ ਭਲੇ ਕਾਰਜਾਂ ਲਈ ਖਰਚ ਕਰੋ। ਕੌਮੀ ਘਰ ਪੈਦਾ ਕਰਨ ਵਰਗਾ ਭਲੇ
ਦਾ ਕੰਮ ਅੱਜ ਦੇ ਹਾਲਾਤ ਵਿਚ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਜਿਸ ਮਿੱਟੀ
ਵਿਚੋਂ ਅਸੀਂ ਚੜ੍ਹਦੀ ਕਲਾ ਵਿਚ ਆਏ ਹਾਂ। ਉਹ ਮਿੱਟੀ ਤ੍ਰਿਸ਼ੂਲ ਚੁੱਕ ਕੇ ਸਾਡੇ ਉਤੇ
ਹੀ ਨਹੀਂ, ਸਾਰੀਆਂ ਮਜ਼ਲੂਮ ਜਮਾਤਾਂ ਉਤੇ ਬਿਫਰ ਖਲੌਤੀ ਹੈ। ਅਤੀ ਸਾਵਧਾਨ ਰਹਿਣ ਦੀ
ਸਥਿਤੀ ਪੈਦਾ ਹੋ ਚੁੱਕੀ ਹੈ। ਅਸੀਂ ਹਥਿਆਰ ਨਹੀਂ ਚੁੱਕਣੇ। ਸਾਡੇ ਹਥਿਆਰ ਸੱਚ ਤੇ
ਦਲੀਲ ਹਨ, ਜਿਸ ਨਾਲ ਸਾਨੂੰ ਕੋਈ ਜ਼ੋਰਾਵਰ, ਹੈਂਕੜੀ ਹਰਾ ਨਹੀਂ ਸਕਦਾ। ਕੋਈ ਸਾਨੂੰ
ਘਰ ਮਾਰਨ ਆਵੇ, ਅਸੀਂ ਪੂਰੀ ਤਾਕਤ ਨਾਲ, ਬਹਾਦਰੀ ਨਾਲ ਹਥਿਆਰ ਵਰਤਾਂਗੇ। ਗੁਰੂ ਦਾ
ਆਦੇਸ਼ ਹੈ :-
''ਜਬ ਆਵ ਕੀ ਅਉਧ ਨਦਾਨ ਬਨੈ ਅਤਿ ਹੀ ਰਨ ਮੇਂ ਤਬ ਜੂਝ ਮਰੋਂ॥"
ਪਿਆਰਿਉ ! ਕੋਈ ਆਪਣਾ ਸਿਰ ਆਪ ਨਹੀਂ ਗੁੰਦ ਸਕਦਾ। ਤੇ ਪੰਜਾਬ ਦੇ ਆਗੂ ਕੌਮੀ ਬੇੜੇ
ਨੂੰ ਖਾਰੇ ਸਮੁੰਦਰ ਡੋਬ ਨਸ਼ੰਗ ਦੇਣ, ਕਿਨਾਰੇ ਨਹੀਂ ਲਾ ਸਕਦੇ। ਖੁਦਗਰਜ਼ੀ ਨੇ ਅਕਲ
ਮਾਰ ਦਿਤੀ ਤੇ ਗਦਾਰੀਆਂ ਨੇ ਤਿੰਨ ਕਾਣੇ ਕਰ ਦਿਤੇ ਹਨ। ਤੁਹਾਡਾ ਦਿਤਾ ਲੱਖਾਂ
ਕਰੋੜਾਂ ਦਾ ਫੰਡ ਬੜਵਾਬੋਰ ਨਿਘਾਰ ਦਿਤਾ। ਇਹਨਾਂ ਦੇ ਨਖਿੱਧ ਨਤੀਜਿਆਂ ਤਾਂ ਸਾਨੂੰ
ਉੱਠਣ ਜੋਗਾ ਨਹੀਂ ਛੱਡਿਆ। ਅਸੀਂ ਸ਼ਰਮ ਮੰਨਦੇ ਹਾਂ, ਪਰ ਇਹਨਾਂ ਤਾਂ ਘੋਲ ਕੇ ਪੀ ਲਈ।
ਲੋਕ ਚਲੰਤ ਲੀਡਰਾਂ ਤੋਂ ਅੋਖੇ ਹੀ ਨਹੀਂ ਸਤੇ ਪਏ ਐ। ਜਿਹੜੇ ਦੁਸ਼ਮਣਾਂ ਦੀਆਂ
ਬੁੱਕਲਾਂ ਵਿਚ ਐਸ਼ ਕਰ ਰਹੇ ਐ, ਉਹ ਸਾਡਾ ਬਚਦਾ ਭੋਰਾ ਲਹੂ ਨਿਸ਼ੰਗ ਵੇਚ ਦੇਣ, ਸਾਨੂੰ
ਲੈ ਕੇ ਕੀ ਦੇ ਸਕਦੇ ਐ ?
ਗਦਰੀ ਬਾਬੇ ਪਹਿਲਾਂ ਤੁਹਾਡੇ ਪੁਰਖੇ ਸਨ। ਉਨਾਂ ਦੀ ਗੈਰਤ ਨੇ ਝੰਡਾ ਚੁੱਕਿਆ, ਆਜ਼ਾਦੀ
ਦੀ ਜੰਗ ਦੇ ਹੀਰੋ ਬਣ ਗਏ। ਗਾਂਧੀ ਨਹਿਰੂ ਤਾਂ ਉਨਾਂ ਦੇ ਸਿਰਾਂ ਦੇ ਸੌਦੇ ਕਰਨ ਵਾਲੇ
ਦਲਾਲ ਸਨ। ਹੁਣ ਜਦੋਜਹਿਦ ਦੇ ਪੈਂਤੜੇ ਅਸਲੋਂ ਬਦਲ ਗਏ ਹਨ। ਤੁਸੀਂ ਬੰਧਨਤੌੜ ਅਖਬਾਰ
ਵਿਚ ਹੱਕ-ਸੱਚ ਦਾ ਖੰਡਾਂ ਖੜਕਾਓ, ਪੰਜਾਬ ਦੀ ਨਸ਼ਿਆਂ ਮਾਰੀ ਜਵਾਨੀ ਅੰਗੜਾਈ ਭਰੇ ਜੋਸ਼
ਨੂੰ ਸਹੀ ਸੇਧ ਮਿਲੇ, ਅਸੀਂ ਫਖਰ ਨਾਲ ਸਿਰ ਉਚਾ ਕਰਕੇ ਤੁਰਨ ਵਾਲੇ ਬਣੀਏ। ਗੱਡੀ
ਚਾਲ੍ਹੇ ਵਿਚ ਖੁੱਭੀ ਖੜੀ ਹੈ, ਤੁਹਾਡੇ ਧੱਕੇ ਬਿਨਾਂ ਬਾਹਰ ਨਹੀਂ ਨਿਕਲਦੀ, ਕਿਉਂਕਿ
ਤੁਸੀਂ ਸਰਮਾਏ ਤੇ ਸਿਆਣਪ ਦੇ ਸਮਰੱਥ ਹੋ। ਥੋੜਾ ਲੰਮੀ ਸੋਚ ਕੇ ਦੱਸੋ, ਮੁਰਦਾਗਣ ਹੋ
ਜਾਣ ਨਾਲ ਤੁਹਾਡੀ ਸਿਆਣਪ ਤੇ ਸਰਮਾਏ ਦੀ ਕੀ ਅਹਿਮੀਅਤ ਰਹਿ ਜਾਵੇਗੀ ? ਯਾਦ ਰਹੇ,
ਇਜ਼ਰਾਈਲੀਆਂ ਦਾ ਕੌਮੀ ਘਰ ਬਾਹਰਲੇ ਸਰਮਾਏ ਤੇ ਸਿਆਣਪ ਨੇ ਹੀ ਸਿਰੇ ਚਾੜਿਆ ਹੈ।
ਨਹਿਰੂ ਦੀ ਲਾਡਲੀ ਨੇ ਨੀਲਾ ਤਾਰਾ ਦੀ ਕਤਲਾਮ ਨਾਲ ਚੰਦ ਚਾੜਦ ਵਾਲਾ ਰਿਕਾਰਡ ਹੀ
ਸਿਰੇ ਲਾ ਦਿਤਾ। ਇਤਿਹਾਸਕ ਹੈਰਾਨੀ, ਕਾਂਗਰਸੀ ਤੇ ਕਮਿਊਨਿਸਟ ਸਿੱਖਾਂ ਸ਼੍ਰੀ
ਹਰਿਮੰਦਰ ਸਾਹਿਬ ਦੇ ਹਮਲੇ ਦੀ ਵਧਾਈ ਦਿੰਦਿਆਂ ਇੰਦਰਾ ਨੂੰ ਆਖਿਆ :-
'' ਇਹ ਹਮਲਾ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ।"
ਅਕਾਲੀ ਸਿਆਸਤ ਭਾਜਪਾ ਦੀ ਬੁੱਕਲ ਵਿਚ ਦਮ ਘੁੱਟ ਕੇ ਮਰੇਗੀ। ਭਾਜਪਾ ਵਾਲੇ ਜਥੇਦਾਰਾਂ
ਨੂੰ ਇਉਂ ਪਲੋਸ ਰਹੇ ਹੈ, ਜਿਵੇਂ ਕੁਰਬਾਨੀ ਵਾਲੇ ਬੱਕਰੇ ਨੂੰ ਸਾਂਭਿਆਂ ਜਾਦਾਂ ਹੈ,
ਅਕਾਲੀਆਂ ਦੀ ਅਕਲ ਦੇ ਗੋਡੇ ਈ ਖੜੇ ਨਹੀਂ ਹੁੰਦੇ, ਛਾਲ ਕਿਥੋਂ ਮਾਰਨਗੇ ? ਤੁਸੀਂ
ਇਹਨਾਂ ਦੀ ਸੰਤਾਲੀ ਤੋਂ ਲੈ ਕੇ ਕਾਰਗੁਜ਼ਾਰੀ ਦੇ ਨਤੀਜੇ ਵੇਖ ਕੇ ਹੀ ਅਨੁਮਾਨ ਲਾ
ਲਵੋ। ਅਗਵਾਈ, ਦਲੇਰੀ, ਗੈਰਤ ਅਤੇ ਸੂਝ ਢੱਠੇ ਖੂਹ ਪੈ ਗਈਆਂ। ਇਹਨਾਂ ਨੂੰ
ਜੁੰਮੇਵਾਰੀ ਦੇ ਕੇ ਹੋਰ ਅੱਗੇ ਲਾਉਗੇ, ਨਤੀਜੇ ਸਿਫਰਾਂ ਨੂੰ ਵੀ ਸ਼ਰਮਸ਼ਾਰ ਕਰ ਜਾਣਗੇ।
ਵਾਸਤਾ ਏ ਗੁਰੂ ਦਾ, ਠੰਡੀ ਸੁਆਹ ਵਿਚ ਕੋਈ ਦਮ ਦਾ ਚੰਗਿਆੜਾ ਨਹੀਂ, ਕੌਮ ਦੀ ਵਾਗਡੋਰ
ਸੰਭਾਲ ਲਵੋ। ਹਾਲੇ ਵਸਦੇ ਰਹਿ ਜਾਵਾਂਗੇ। ਗੁਰੂ ਸਿਧਾਂਤ ਬਚਾ ਲਿਆ, ਸਮਝੋ ਕੌਮ ਬਚ
ਗਈ।
ਮੇਰੀ ਬੇਨਤੀ ਹੈ ਕਿ ਹਥਿਆਰਬੰਦ ਇਨਕਲਾਬ ਨੂੰ ਦਿਮਾਗ ਵਿਚੋਂ ਛਾਣ ਸੁੱਟੋ। ਆਰਥਿਕ
ਕਮਜ਼ੋਰੀਆਂ ਮਨੁੱਖ ਨੂੰ ਸਬੂਤਾ ਬੰਦਾ ਨਹੀਂ ਰਹਿਣ ਦੇਦੀਆਂ। ਕਈ ਵਾਰ ਰੱਜਿਆਂ ਦੀ
ਲਾਲਸਾ ਵੀ ਅਸਮਾਨ ਨੂੰ ਪਹੁੰਚੀ ਹੁੰਦੀ ਐ। ਦੇਸ਼ ਭਗਤੀ ਨੂੰ ਦਾਗ ਲੱਗਿਆ ਨਹੀਂ ਤੇ
ਤਹਿਰੀਕ ਦਾ ਬੇੜਾ ਗਰਕ ਹੋਇਆ ਨਹੀਂ। ਐਗਜ਼ੈਕਟਿਵ ਦੇ ਸਾਰੇ ਮੈਂਬਰ ਸ੍ਰੀ ਅਕਾਲ ਤਖਤ
ਦੇ ਪਾਸ ਕੀਤੇ ਸਪੁੱਤਰ ਹੋਣ। ਮੈਨੂੰ ਵਿਸ਼ਵਾਸ਼ ਹੈ, ਭਰੋਸਾ ਹੈ, ਲਹੂ ਵਹਾਏ ਬਿਨਾਂ ਵੀ
ਅਸੀਂ ਕੌਮੀ ਘਰ ਉਸਾਰ ਸਕਦੇ ਹਾਂ। ਬੱਸ ਸਾਡੇ ਕੋਲ ਸੂਝ, ਸੰਜਮ ਅਥਾਹ ਚਾਹੀਦਾ ਹੈ।
ਸਾਨੂੰ ਏਕਤਾ ਸ਼ਕਤੀ ਦੀ ਸਜੋਗ ਵਰਤੋਂ ਵੀ ਚਾਹੀਦੀ ਹੈ। ਮਸ਼ੀਨੀ ਸ਼ਕਤੀ ਨੂੰ ਚਲਾਉਣ
ਵਾਲੇ ਕਿੰਨੇ ਹੀ ਕਲ-ਪੁਰਜ਼ੇ ਹੁੰਦੇ ਹਨ। ਉਹਨਾਂ ਨੂੰ ਸਾਰਥਿਕ ਤਰਤੀਬ ਦੇਣ ਦਾ ਵੀ
ਗਿਆਨ ਬਰਾਬਰ ਚਾਹੀਦਾ ਹੈ। ਸਾਡਾ ਜ਼ਜ਼ਬਾਤੀ ਜ਼ੋਰ, ਹੁਣ ਤੱਕ ਦਾਅ-ਪੇਚਾਂ ਬਿਨਾਂ ਮਾਰ
ਖਾਦਾਂ ਰਿਹਾ ਹੈ, ਲਹੂ ਦਾ ਦਬਾਅ ਘਟੇ, ਤਦ ਵੀ ਮੋਤ ਜੇ ਵੱਧ ਜਾਵੇ ਫਿਰ ਵੀ ਸਿਆਪਾ।
ਕੌਮੀ ਘਰ ਤੁਸੀਂ ਤਹਿਰੀਕ ਚਾਲੂ ਕਰਨੀ ਹੈ ਤੇ ਤਾਰੀਕ ਦੀਆਂ ਪਾਸਵਾਨੀਆਂ ਨੂੰ ਬਰਾਬਰ
ਦੀ ਤਰਤੀਬ ਦੇਣੀ ਪਵੇਗੀ। ਇਹ ਚਲਤ ਦਬਾਅ ਬਰਾਬਰ ਰੱਖਣ ਲਈ ਮਾਹਰ ਡਾਕਟਰਾਂ,
ਇੰਜਨੀਅਰਾਂ ਤੇ ਡਰਾਈਵਰਾਂ ਦੀ ਲੋੜ ਹੈ। '' ਕੌਮੀ ਘਰ ਦੀ ਲੌੜ ਲਈ ਮੈਂ ਕਈ ਅਵਾਜਾਂ
ਮਾਰ ਰਿਹਾਂ, ਬਾਪੂ ਪੰਜਾਬ, ਹਾਲ ਦੁਹਾਈ ਪਾ ਰਿਹਾ ਹੈ" ਤੁਸੀਂ ਕਿਹੜੇ ਨਸ਼ਿਆਂ ਦੇ
ਲਾਹਨਤੀ ਵਹਿਣਾ ਵਿਚ ਪੈ ਗਏ। ਪੰਜਾਬ ਛੱਡ ਜਾਣ ਵਾਲਿਉ, ਡਾਲਰਾਂ ਨਾਲ ਵਿਆਹ ਕਰਵਾ ਕੇ
ਵੀ ਰੰਡੇ ਹੀ ਰਹੋਗੇ। ਮੈਂ ਮਰ ਰਿਹਾ ਹਾਂ, ਮੂੰਹ ਵੀ ਨਹੀਂ ਦਿਖਾਉਗੇ ? ਖੁਰਦਾ ਮਰਦਾ
ਪੰਜਾਬ।
ਸਾਡੇ ਕੋਲ ਸੂਝ, ਕੁਰਬਾਨੀ, ਦਲੇਰੀ ਤੇ ਹੋਂਸਲੇ ਆਦਿ ਦੀ ਘਾਟ ਨਹੀਂ। ਤੁਸੀਂ ਜੇ ਹੱਥ
ਮਿਲਾ ਲਵੋ, ਡੁੱਬਦੇ ਨਹੀਂ, ਛੱਤੀ ਪਤਨਾਂ ਦੇ ਤਾਰੂ ਬਣ ਸਕਦੇ ਹਾਂ। ਤੁਹਾਡੇ ਨਾਲ
ਸੋਨਾ, ਉਂਜ ਮਿੱਟੀ ਵੀ ਨਹੀਂ। ਗੁਰੂ ਦੇ ਇਤਿਹਾਸ, ਸਭਿੱਆਚਾਰ ਅਤੇ ਆਪਣੀਆਂ ਰਵਾਇਤਾਂ
ਨੂੰ ਸਾਲਮ ਜਿਉਂਦੀਆਂ ਰੱਖ ਸਕਦੇ ਹਾਂ। ਜੇ ਅਸੀਂ ਜੁੜ ਕੇ ਇਕ ਤੋਂ ਗਿਆਰਾਂ ਹੋ
ਜਾਈਏ। ਮੀਟਿੰਗਾਂ ਵਿਚ ਛਾਨਣੀ ਹਲਾਓ, ਬੂਰ ਪਾਸੇ, ਤੱਤ ਪਾਸੇ। ਇਸ ਤੱਤ ਨੂੰ ਜੋੜ ਕੇ
ਸ੍ਰੀ ਅਕਾਲ ਤਖਤ ਲਿਆਓ। ਪ੍ਰਤਿਗਿਆ ਕਰੋ, ''ਗੁਰੂ! ਸਾਨੂੰ ਅਸ਼ੀਰਵਾਦ ਦੇਹ, ਅਸੀਂ
ਕੌਮੀ ਘਰ ਹਾਸਲ ਕਰਨ ਵਿਚ ਸਫਲ ਹੋਈਏ। ਗੁਰੂ ਸਿਧਾਂਤ ਨਾਲ ਸ਼ਹੀਦ ਪੁਰਖਿਆਂ ਦੇ
ਇਤਿਹਾਸ ਨੂੰ ਭਗਵਾਂਕਰਨ ਤੋਂ ਬਚਾਅ ਸਕੀਏ। ਦੁਰਗੰਧ ਨੂੰ ਮਿਟਾ ਕੇ ਸਰਬੱਤ ਦੇ ਭਲੇ
ਦੀ ਸੁਗੰਧ ਸਾਰੇ ਸੰਸਾਰ ਨੂੰ ਦੇ ਸਕੀਏ।
ਬੱਸ ਕੌਮੀ ਘਰ ਦਾ ਮੁੱਢ ਨਿਆਰਾ ਅਖਬਾਰ ਹੀ ਬੰਨ੍ਹ ਸਕਦਾ ਹੈ, ਤੇ ਇਹ ਅਖਬਾਰ
ਬਾਹਰਲਿਓ, ਤੁਹਾਡੀ ਹਿੰਮਤ ਤੇ ਦਲੇਰੀ ਨਾਲ ਹੀ ਚਾਲੂ ਹੋ ਸਕਦਾ ਹੈ, ਇਸਦੇ ਚਾਲੂ ਹੋਣ
ਨਾਲ ਹੀ ਕੌਮੀ ਘਰ ਦੀ ਬੁਨਿਆਦ ਰੱਖੀ ਜਾਣੀ ਹੈ। ਇਹ ਤਾਰੀਖੀ ਸਿਹਰਾ ਬਾਹਰਲਿਓ ਆਪਣੇ
ਸਿਰ ਬੰਨ੍ਹ ਲਓ। ਪੰਜਾਬ ਦੇ ਜਿਉਂਦੇ ਰਹਿਣ ਦੀਆਂ ਅਸੀਸਾਂ ਲੈ ਲਓ। ਵਰਨਾਂ ਸਾਰਾ
ਵਿਰਸਾ ਫਨਾਹ ਹੋਣ ਜਾ ਰਿਹਾ ਹੈ।
''ਕੌਮੀ ਵਸੀਅਤ ਵਿਚੋਂ ਧੰਨਵਾਦ ਸਹਿਤ"
ਪੇਸ਼ਕਸ਼ ਗੁਰਿੰਦਰ ਸਿੰਘ ਮਹਿੰਦੀਰੱਤਾ
ਤੇਜ਼ ਰਫਤਾਰ ਵਾਲਾ ਨਿਆਂ
ਪ੍ਰਸ਼ਾਸ਼ਨ
ਐਮ.ਐਲ.ਧਰਤ
ਹਰ ਨਾਗਰਿਕ ਨੂੰ ਨਿਆਂ ਦੇਣਾ ਸੰਵਿਧਾਨਕ ਕੰਮ ਹੈ ਅਤੇ ਉਸ ਨੂੰ ਸੰਵਿਧਾਨ ਵਿੱਚ ਨਿਆਂ
ਹਾਸਿਲ ਕਰਨ ਦਾ ਅਧਿਕਾਰ ਮੁਹੱਈਆ ਕਰਵਾਇਆ ਗਿਆ। ਭਾਰਤੀ ਸੰਵਿਧਾਨ ਦੇ ਬਾਣੀਆਂ ਨੇ
ਲੋਕਾਂ ਨੂੰ ਨਿਆਂ ਮੁਹੱਈਆ ਕਰਵਾਉਣ ਦੇ ਕੰਮ ਨੂੰ ਵੱਡੀ ਪਹਿਲ ਦਿੱਤੀ ਸੀ ਭਾਵੇਂ ਇਹ
ਸਮਾਜਿਕ ਹੋਵੇ , ਆਰਥਿਕ ਜਾਂ ਸਿਆਸੀ। ਭਾਰਤ ਨੂੰ ਆਪਣੀ ਸ਼ਾਨਦਾਰ ਨਿਆਂ ਪ੍ਰਣਾਲੀ 'ਤੇ
ਗਰਵ ਹੈ ਅਤੇ ਭਾਰਤ ਵਿੱਚ ਨਿਆਂ ਸੰਸਥਾਵਾਂ ਦੀ ਸੁਤੰਤਰਤਾ ਦੇਸ਼ ਦੇ ਨਿਆਂ ਦੇ ਇਤਿਹਾਸ
ਵਿੱਚ ਇੱਕ ਵੱਡੀ ਉਪਲਬੱਧੀ ਹੈ ।ਭਾਰਤੀ ਨਿਆਂ ਪ੍ਰਣਾਲੀ ਸੁਪਰੀਮ ਕੋਰਟ ਅਤੇ 21
ਹਾਈਕੋਰਟਾਂ ਤੋਂ ਇਲਾਵਾ ਦੇਸ਼ ਭਰ ਵਿੱਚ ਬਣਾਈਆਂ ਗਈਆਂ ਵੱਡੀ ਗਿਣਤੀ ਵਿੱਚ ਹੇਠਲੀਆਂ
ਅਦਾਲਤਾਂ ਦੇ ਨਾਲ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੂੰ ਵਧੇਰੇ ਅਧਿਕਾਰ ਦਿੱਤੇ ਗਏ ਹਨ
ਜਿਸ ਨਾਲ ਦੇਸ਼ ਦੇ 100 ਕਰੋੜ ਤੋਂ ਵੱਧ ਲੋਕਾਂ ਦੀ ਇਨਸਾਫ ਸੰਬੰਧੀ ਲੋੜਾਂ ਪੂਰੀਆਂ
ਕੀਤੀਆਂ ਜਾਂਦੀਆਂ ਹਨ। ਅਦਾਲਤਾਂ ਦੇਸ਼ ਦੇ ਕਾਨੂੰਨਾਂ ਦੀ ਰਖਵਾਲੀ ਕਰਦੀਆਂ ਹਨ ਅਤੇ
ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰਦੀਆਂ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਉਂਦੀਆਂ
ਹਨ ਕਿ ਤਾਕਤ ਦਾ ਇੱਕ ਪਾਸੜ ਉਪਯੋਗ ਨਾ ਹੋਵੇ। ਆਮ ਆਦਮੀ ਦਾ ਭਾਰਤੀ ਨਿਆਂ ਪ੍ਰਣਾਲੀ
ਵਿੱਚ ਭਰੋਸਾ ਇਸ ਗੱਲ ਤੋਂ ਜਾਹਿਰ ਹੁੰਦਾ ਹੈ ਕਿ ਇਸ ਪ੍ਰਣਾਲੀ ਦੇ ਰਾਹੀਂ ਵੱਡੀ
ਗਿਣਤੀ ਵਿੱਚ ਹਰ ਵਰ੍ਹੇ ਮੁਕੱਦਮਿਆਂ ਦੀ ਸੁਣਵਾਈ ਕੀਤੀ ਜਾਂਦੀ ਹੈ ਅਤੇ ਫੈਸਲੇ
ਦਿੱਤੇ ਜਾਂਦੇ ਹਨ। 2007 ਦੀ ਪਿਛਲੀ ਤਿਮਾਹੀ ਵਿੱਚ ਦੇਸ਼ ਭਰ ਦੀਆਂ ਹੇਠਲੀਆਂ
ਅਦਾਲਤਾਂ ਵਿੱਚ 35 ਲੱਖ ਮੁਕੱਦਮੇ ਦਾਖਲ ਕੀਤੇ ਗਏ ਜਿਨ੍ਹਾਂ ਵਿੱਚੋਂ 33 ਲੱਖ
ਮੁਕੱਦਮਿਆਂ ਦੀ ਸੁਣਵਾਈ ਹੋਈ। ਇਨਸਾਫ ਪਾਉਣ ਦੇ ਇੱਛੁਕ ਲੋਕ ਅਦਾਲਤਾਂ ਵਿੱਚ
ਮੁਕੱਦਮੇ ਦਾਖਲ ਕਰਦੇ ਹਨ ਅਤੇ ਇਹ ਮੁਕੱਦਮੇ ਹੁਣ ਇਸ ਹੱਦ ਤੱਕ ਪਹੁੰਚ ਚੁੱਕੇ ਹਨ ਕਿ
ਅਦਾਲਤਾਂ ਵਿੱਚ ਮੁਕੱਦਮਿਆਂ ਦੇ ਢੇਰ ਲੱਗ ਚੁੱਕੇ ਹਨ। ਦੀਵਾਨੀ ਅਤੇ ਫੌਜਦਾਰੀ ਮਾਮਲੇ
ਸੁਣਵਾਈ ਲਈ ਚਿਰਾਂ ਤੋਂ ਲੱਟਕਦੇ ਆ ਰਹੇ ਹਨ ਅਤੇ ਇਸ ਇੰਤਜ਼ਾਰ ਵਿੱਚ ਹਨ ਕਿ ਇਨ੍ਹਾਂ
ਮੁਕੱਦਮਿਆਂ ਦੇ ਫੈਸਲੇ ਸੁਣਾਏ ਜਾਣ। ਅਦਾਲਤਾਂ ਵਿੱਚ ਮੁਕੱਦਮਿਆਂ ਦੀ ਵਧ ਰਹੀ ਗਿਣਤੀ
ਅਤੇ ਲਟਕ ਰਹੇ ਮੁਕੱਦਮੇ ਅਦਾਲਤਾਂ ਅਤੇ ਆਮ ਲੋਕਾਂ ਲਈ ਚਿੰਤਾ ਦਾ ਇੱਕ ਵੱਡਾ ਵਿਸ਼ਾ
ਬਣ ਗਏ ਹਨ ਅਤੇ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਨਾ੍ਹਂ ਮੁਕੱਦਮਿਆਂ ਨੂੰ
ਤੇਜ਼ੀ ਨਾਲ ਨਿਪਟਾਇਆ ਜਾਵੇ ਅਤੇ ਸਸਤੇ ਇਨਸਾਫ ਰਾਹੀਂ ਲੋਕਾਂ ਨੂੰ ਰਾਹਤ ਪਹੁੰਚਾਈ
ਜਾਵੇ। ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਇਨਸਾਫ ਦੇਣ ਵਿੱਚ ਸੁਸਤ ਰਫਤਾਰ ਨਾਲ ਕੰਮ
ਕਿਉਂ ਲਿਆ ਜਾ ਰਿਹਾ ਹੈ । ਸੁਪਰੀਮ ਕੋਰਟ ਦੇ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ
ਅਨੁਸਾਰ ਵਧ ਰਹੀ ਆਬਾਦੀ, ਆਪਣੇ ਅਧਿਕਾਰਾਂ ਪ੍ਰਤੀ ਲੋਕਾਂ ਵਿੱਚ ਪੈਦਾ ਹੋ ਰਹੀ
ਜਾਗਰੂਕਤਾ ਅਤੇ ਭਾਰਤੀ ਨਿਆਂ ਪ੍ਰਣਾਲੀ ਵਿੱਚ ਲੋਕਾਂ ਦੇ ਵੱਧ ਰਹੇ ਭਰੋਸੇ ਨਾਲ
ਕਾਨੂੰਨੀ ਖੇਤਰ ਵਿੱਚ ਇੱਕ ਵੱਡਾ ਹੜ੍ਹ ਆਇਆ ਹੈ , ਜਿਸ ਨੂੰ ਢੁੱਕਵੇਂ ਤਰੀਕੇ ਨਾਲ
ਸਾਡਾ ਸਥਾਪਤ ਕੀਤਾ ਗਿਆ ਨਿਆਂ ਪ੍ਰਸ਼ਾਸਨ ਸੰਭਾਲਣ ਲਈ ਪੂਰੀ ਤਰ੍ਹਾਂ ਨਾਲ ਸਮਰੱਥ
ਨਹੀਂ ਹੈ।ਕਾਨੂੰਨੀ ਮਾਹਿਰਾਂ ਅਨੁਸਾਰ ਭਾਰਤੀ ਨਿਆਂ ਪ੍ਰਣਾਲੀ ਨੂੰ ਢਾਹ ਲਗਾਉਣ ਲਈ
ਕਈ ਕਾਰਨ ਜਿੰਮੇਵਾਰ ਹਨ। ਨਿਆਂ ਪ੍ਰਸ਼ਾਸਨ ਨੂੰ ਪੈਸੇ ਦੀ ਘਾਟ, ਨਿਆਂ ਮਾਮਲਿਆਂ ਲਈ
ਬੁਨਿਆਦੀ ਢਾਂਚੇ ਦੇ ਸੁਧਾਰ ਵਿੱਚ ਅਣਗਹਿਲੀ ਅਤੇ ਜੱਜਾਂ ਦੀਆਂ ਖਾਲੀ ਪਈਆਂ ਅਸਾਮੀਆਂ
ਨੂੰ ਭਰਨ ਲਈ ਬੇਲੋੜੀ ਦੇਰ ਲਗਾਉਣ ਅਤੇ ਆਬਾਦੀ ਦੇ ਹਿਸਾਬ ਨਾਲ ਜੱਜਾਂ ਦੀ ਭਰਤੀ ਨਾ
ਕਰਨੀ ਇਸ ਦੇ ਮੁੱਖ ਕਾਰਨਾਂ ਵਿੱਚੋਂ ਹਨ। ਨਿਆਂ ਪ੍ਰਣਾਲੀ ਦੀ ਕਾਰਗੁਜ਼ਾਰੀ ਨੂੰ
ਬਿਤਹਰ ਬਣਾਉਣ ਲਈ ਇਨ੍ਹਾਂ ਮੁੱਦਿਆਂ 'ਤੇ ਫੌਰੀ ਤੌਰ 'ਤੇ ਧਿਆਨ ਦਿੱਤੇ ਜਾਣ ਦੀ ਲੋੜ
ਹੈ । ਨੌਵੀਂ ਅਤੇ ਦੱਸਵੀਂ ਪੰਜ ਸਾਲਾ ਯੋਜਨਾ ਦੌਰਾਨ ਨਿਆਂ ਪ੍ਰਣਾਲੀ ਲਈ ਉਲੀਕੀਆਂ
ਗਈਆਂ ਕੁੱਲ ਯੋਜਨਾਵਾਂ ਦਾ ਸਿਰਫ 0.071 ਫੀਸਦੀ ਅਤੇ 0.078 ਦੀਆਂ ਐਲੋਕੇਸ਼ਨਾਂ ਹੀ
ਕ੍ਰਮਵਾਰ ਕੀਤੀਆਂ ਗਈਆਂ। ਇਹ ਮੰਨਿਆ ਗਿਆ ਕਿ ਬਹੁਤ ਮਾਮੂਲੀ ਕੀਤੀਆਂ ਗਈਆਂ ਇਹ
ਐਲੋਕੇਸ਼ਨਾਂ ਨਿਆਂ ਪ੍ਰਣਾਲੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਢੁੱਕਵੀਆਂ ਨਹੀਂ ਹਨ।
ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੇਸ਼ ਦੇ ਕੁੱਲ ਉਤਪਾਦਨ ਦਾ ਸਿਰਫ 0.2 ਫੀਸਦੀ ਹੀ
ਨਿਆਂ ਪ੍ਰਣਾਲੀ 'ਤੇ ਖਰਚ ਕਰਦਾ ਹੈ। ਦੇਸ਼ ਦੇ ਪਹਿਲੇ ਕੌਮੀ ਨਿਆਂ ਤਨਖ਼ਾਹ ਕਮਿਸ਼ਨ
ਅਨੁਸਾਰ ਦੇਸ਼ ਦਾ ਹਰ ਸੂਬਾ ਦਿੱਲੀ ਨੂੰ ਛੱਡ ਕੇ ਹੇਠਲੀਆਂ ਅਦਾਲਤਾਂ ਲਈ ਆਪਣੇ ਬਜਟ
ਦਾ 1 ਫੀਸਦੀ ਤੋਂ ਵੀ ਘੱਟ ਬਜਟ ਮੁਹੱਈਆ ਕਰਵਾਉਂਦਾ ਹੈ। ਦਿੱਲੀ ਵਿੱਚ ਹੇਠਲੀਆਂ
ਅਦਾਲਤਾਂ ਲਈ 1.03 ਫੀਸਦੀ ਬਜਟ ਮੁਹੱਈਆ ਕਰਵਾਇਆ ਜਾਂਦਾ ਹੈ।ਜੱਜਾਂ ਦੀ ਗਿਣਤੀ ਵਿੱਚ
ਵਾਧੇ ਲਈ ਜਿਹੜਾ ਇੱਕ ਹੋਰ ਮਹੱਤਵਪੂਰਨ ਕਾਰਨ ਸਾਹਮਣੇ ਹੈ ਉਹ ਹੈ ਅਦਾਲਤਾਂ ਵਿੱਚ
ਵੱਡੀ ਗਿਣਤੀ ਵਿੱਚ ਪਏ ਅਦਾਲਤੀ ਮਾਮਲਿਆਂ ਨੂੰ ਤੇਜ਼ੀ ਨਾਲ ਨਿਬੇੜਣ ਦਾ। ਹਾਈ ਕੋਰਟਾਂ
ਦੀ ਪ੍ਰਵਾਨਸ਼ੁਦਾ ਜੱਜਾਂ ਦੀ ਗਿਣਤੀ 725 ਹੈ ਜਦਕਿ ਪਹਿਲੀ ਮਾਰਚ,2007 ਤੱਕ ਦੇਸ਼
ਦੀਆਂ ਹਾਈ ਕੋਰਟਾਂ ਲਈ ਸਿਰਫ 597 ਜੱਜ ਹੀ ਕੰਮ ਕਰ ਰਹੇ ਸਨ ਅਤੇ 128 ਜੱਜਾਂ ਦੀਆਂ
ਅਸਾਮੀਆਂ ਖਾਲੀ ਪਈਆਂ ਸਨ। ਇਸੇ ਤਰ੍ਹਾਂ ਹੇਠਲੀ ਪੱਧਰ ਦੇ ਜੱਜਾਂ ਦੀ ਗਿਣਤੀ 11767
ਹੈ ਅਤੇ 2710 ਜੱਜਾਂ ਦੀਆਂ ਅਸਾਮੀਆਂ ਪਈਆਂ ਹਨ। ਇਹ ਮੰਨਿਆ ਗਿਆ ਹੈ ਕਿ ਅਸਾਮੀਆਂ
ਨੂੰ ਭਰਨ ਲਈ ਅਪਣਾਈ ਜਾਣ ਵਾਲੀ ਪ੍ਰਕ੍ਰਿਆ ਦੇ ਲੰਬਾ ਹੋਣ ਕਾਰਨ 25 ਫੀਸਦੀ ਜੱਜਾਂ
ਦੀਆਂ ਅਸਾਮੀਆਂ ਖਾਲੀ ਰਹਿ ਜਾਂਦੀਆਂ ਹਨ। ਸੰਨ 2006 ਵਿੱਚ ਅਦਾਲਤੀ ਮੁਕੱਦਮਿਆਂ ਨੂੰ
ਨਿਪਟਾਉਣ 'ਤੇ ਆਧਾਰਤ ਅੰਕੜਿਆਂ ਮੁਤਾਬਿਕ ਹਾਈ ਕੋਰਟਾਂ ਵਿੱਚ ਇੱਕ ਜੱਜ ਕੋਲ 2374
ਕੇਸ ਸੁਣਵਾਈ ਲਈ ਆਉਂਦੇ ਹਨ। ਜਦਕਿ 1346 ਕੇਸ ਹੇਠਲੀਆਂ ਅਦਾਲਤਾਂ ਦੇ ਜੱਜਾਂ ਕੋਲ
ਪ੍ਰਤੀ ਜੱਜ ਦੇ ਹਿਸਾਬ ਨਾਲ ਆਉਂਦੇ ਹਨ। ਜੇਕਰ ਦੇਸ਼ ਵਿੱਚ ਮੁਕਦੱਮਿਆਂ ਦੀ ਸੁਣਵਾਈ
ਦੀ ਇਸ ਔਸਤ ਗਿਣਤੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਦੇਸ਼ ਨੂੰ 1539 ਹਾਈ ਕੋਰਟ
ਦੇ ਜੱਜਾਂ ਦੀ ਅਤੇ 18479 ਹੇਠਲੀਆਂ ਅਦਾਲਤਾਂ ਦੇ ਜੱਜਾਂ ਦੀ ਲੋੜ ਹੈ । ਇਹ ਗਿਣਤੀ
ਪੂਰੀ ਹੋਣ 'ਤੇ ਹੀ ਹਾਈ ਕੋਰਟਾਂ ਅਤੇ ਹੇਠਲੀਆਂ ਅਦਾਲਤਾਂ ਵਿੱਚ ਜੱਜਾਂ ਦੀਆਂ
ਅਸਾਮੀਆਂ ਦਾ ਬੈਕਲਾਗ ਪੂਰਾ ਹੋ ਸਕਦਾ ਹੈ। ਜੇ ਅਗਲੇ ਦੋ ਵਰ੍ਹਿਆਂ ਵਿੱਚ ਅਦਾਲਤਾਂ
ਵਿੱਚ ਪਏ ਮੁਕਦੱਮਿਆਂ ਨੂੰ ਹੱਲ ਕਰਨਾ ਹੋਵੇ ਤਾਂ ਹਾਈ ਕੋਰਟਾਂ ਦੇ 770 ਅਤੇ
ਹੇਠਲੀਆਂ ਅਦਾਲਤਾਂ ਦੇ 9239 ਜੱਜਾਂ ਦੀ ਫੌਰੀ ਤੌਰ 'ਤੇ ਲੋੜ ਹੈ । 120 ਵੇਂ
ਕਾਨੂੰਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਭਾਰਤ ਦੀ ਆਬਾਦੀ ਪਿੱਛੇ ਜੱਜ ਦਾ ਅਨੁਪਾਤ ਵਿਸ਼ਵ
ਭਰ ਵਿੱਚ ਸਭ ਤੋਂ ਘੱਟ ਹੈ । ਭਾਰਤ ਵਿੱਚ 10 ਲੱਖ ਦੀ ਆਬਾਦੀ ਪਿੱਛੇ 10 ਜੱਜ ਤੈਨਾਤ
ਕੀਤੇ ਗਏ ਹਨ ਜਦਕਿ ਅਮਰੀਕਾ ਅਤੇ ਇੰਗਲੈਂਡ ਦੀ ਇਸੇ ਆਬਾਦੀ ਲਈ 150 ਜੱਜ ਕੰਮ ਕਰਦੇ
ਹਨ।ਇਨਸਾਫ ਮੁਹੱਈਆ ਕਰਵਾਉਣ ਵਿੱਚ ਹੋਣ ਵਾਲੀ ਦੇਰ ਨਾਲ ਨਾ ਸਿਰਫ ਨਿਆਂ ਪ੍ਰਣਾਲੀ
ਵਿੱਚ ਲੋਕਾਂ ਦਾ ਭਰੋਸਾ ਘਟਦਾ ਹੈ ਬਲਕਿ ਇਸ ਨਾਲ ਨਿਆਂ ਪ੍ਰਣਾਲੀ ਦੇ ਪ੍ਰਭਾਵਸ਼ਾਲੀ
ਢੰਗ ਨਾਲ ਕੰਮ ਕਰਨ 'ਤੇ ਮਾੜਾ ਅਸਰ ਪੈਂਦਾ ਹੈ। ਦੇਰ ਨਾਲ ਮਿਲਣ ਵਾਲਾ ਇਨਸਾਫ ਨੂੰ
ਵਿਸ਼ੇਸ਼ ਤੌਰ 'ਤੇ ਫੌਜਦਾਰੀ ਮਾਮਲਿਆਂ ਵਿੱਚ ਨਿਰਪੱਖ ਅਤੇ ਕਾਨੂੰਨ ਸੰਮਤ ਫੈਸਲਾ,
ਨਿਆਂ ਪ੍ਰਣਾਲੀ ਦੇ ਮੁਢਲੇ ਮੰਤਵ ਨੂੰ ਹੀ ਖਤਮ ਕਰ ਦਿੰਦਾ ਹੈ । ਕਿਉਂ ਕਿ ਜਿਸ ਪੀੜਤ
ਵਿਅਕਤੀ ਨੂੰ ਛੇਤੀ ਇਨਸਾਫ ਦੀ ਤਵੱਕੋ ਹੁੰਦੀ ਹੈ ਉਸ ਨੂ ਜਦੋਂ ਇਨਸਾਫ ਦੇਰ ਨਾਲ
ਮਿਲਦਾ ਹੈ ਤਾਂ ਉਦੋਂ ਤੱਕ ਉਸ ਨੂੰ ਇਨਸਾਫ ਮਿਲਣ ਦੀ ਆਸ ਹੀ ਖਤਮ ਹੋ ਗਈ ਜਾਪਦੀ ਹੈ
। ਦੇਰ ਨਾਲ ਮਿਲਣ ਵਾਲੇ ਇਨਸਾਫ ਕਾਰਨ ਜਿੱਥੇ ਦੋਹਾਂ ਧਿਰਾਂ ਨੂੰ ਵਧੇਰੇ ਪਰੇਸ਼ਾਨੀ
ਝਲਣੀ ਪੈਂਦੀ ਉਥੇ ਹੀ ਮੁਕਦਮੇ ਦੇ ਲੰਬੇ ਸਮੇਂ ਤੱਕ ਚੱਲਣ ਨਾਲ ਜਿੱਥੇ ਗੁਵਾਹੀਆਂ
ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਿੱਚ ਮਦਦ ਮਿਲਦੀ ਹੈ ਉਥੇ ਦੋਸ਼ੀ ਵਿਅਕਤੀ ਨੂੰ ਰਿਹਾ
ਕਰਨ ਦਾ ਕਾਰਨ ਪੈਦਾ ਹੋ ਜਾਂਦਾ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਆਮ ਵਿਅਕਤੀ ਵੱਲੋਂ
ਅਦਾਲਤਾਂ ਵਿੱਚ ਕੀਤੇ ਗਏ ਭਰੋਸੇ ਨੂੰ ਬਹਾਲ ਰੱਖਣ ਲਈ ਨਿਆਂ ਪ੍ਰਣਾਲੀ ਵਿੱਚ ਜ਼ਰੂਰੀ
ਸੁਧਾਰ ਲਿਆਂਦਾ ਜਾਵੇ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਨੇ ਨਿਆਂ
ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਈ ਲੋੜੀਂਦੇ ਕਦਮ ਚੁੱਕੇ ਹਨ ਤਾਂ ਜੋ ਲੱਖਾਂ ਦੀ
ਗਿਣਤੀ ਵਿੱਚ ਅਦਾਲਤਾਂ ਦੇ ਚੱਕਰ ਕੱਟ ਰਹੇ ਲੋਕਾਂ ਨੂੰ ਸਮੇਂ 'ਤੇ ਇਨਸਾਫ ਮਿਲ ਸਕੇ।
ਸਰਕਾਰ ਨੇ ਕਾਨੂੰਨ ਅਤੇ ਨਿਆਂ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਨੂੰ ਪਹਿਲੀ ਤਰਜ਼ੀਹ
ਦਿੱਤੀ ਹੈ । ਸਰਕਾਰ ਨੇ ਕਈ ਕਾਨੂੰਨਾਂ ਵਿੱਚ ਸੋਧ ਕੀਤੀ ਹੈ ਤਾਂ ਜੋ ਫੌਜਦਾਰੀ ਨਿਆਂ
ਪ੍ਰਣਾਲੀ ਨੂੰ ਬਿਹਤਰ ਬਣਾਇਆ ਜਾ ਸਕੇ। ਅਦਾਲਤਾਂ ਵਿੱਚ ਪਏ ਫੌਜਦਾਰੀ ਮਾਮਲਿਆਂ ਦੇ
ਮੁਕੱਦਮਿਆਂ ਨੂੰ ਹੱਲ ਕੀਤਾ ਜਾ ਸਕੇ। ਫੌਜਦਾਰੀ ਕਾਨੂੰਨ ਵਿੱਚ ਇੱਕ ਵੱਡੀ ਸੋਧ ਕਰਕੇ
ਉਸ ਸਮੱਸਿਆ ਦਾ ਹੱਲ ਕੱਢਣ ਦਾ ਜਤਨ ਵੀ ਕੀਤਾ ਗਿਆ ਹੈ ਜਿਸ ਵਿੱਚ ਗੁਵਾਹੀਆਂ ਦੇਣ
ਵਾਲੇ ਲੋਕ ਪਹਿਲਾਂ ਦਿੱਤੀ ਗਈ ਗੁਵਾਈ ਤੋਂ ਮੁਨਕਰ ਹੋ ਜਾਂਦੇ ਹਨ।ਇੱਕ ਹੋਰ ਵੱਡਾ
ਕਦਮ ਸਰਕਾਰ ਨੇ ਨਿਆਂ ਪ੍ਰਣਾਲੀ ਦੇ ਕੰਮਕਾਜ ਵਿੱਚ ਸੁਧਾਰ ਲਿਆਉਣ ਲਈ ਚੁੱਕਿਆ ਹੈ ਜੋ
ਅਦਾਲਤਾਂ ਦੇ ਮੁੱਢਲੇ ਢਾਂਚੇ ਨੂੰ ਆਧੁਨਿਕ ਬਣਾਉਣ ਨਾਲ ਸਬੰਧਤ ਹੈ ਜਿਸ ਲਈ ਸਰਕਾਰ
ਨੇ ਪੈਸਾ ਵੀ ਮੁਹੱਈਆ ਕਰਵਾਇਆ ਹੈ। ਇਸ ਯੋਜਨਾ ਅਧੀਨ ਅਦਾਲਤਾਂ ਦੀਆਂ ਨਵੀਆਂ
ਇਮਾਰਤਾਂ ਅਤੇ ਜੱਜਾਂ ਦੇ ਰਹਿਣ ਲਈ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਸੁਪਰੀਮ
ਕੋਰਟ ਅਤੇ ਹਾਈ ਕੋਰਟਾਂ ਦੇ ਜੱਜ ਪਹਿਲਾਂ ਹੀ ਆਪਣੇ ਕੰਮਕਾਜ ਨੂੰ ਕੰਪਿਊਟਰਾਂ 'ਤੇ
ਲਿਆ ਚੁੱਕੇ ਹਨ। ਉਥੇ ਹੀ ਸਾਢੇ ਚਾਰ ਸੌ ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਅਤੇ
ਹੇਠਲੀਆਂ ਅਦਾਲਤਾਂ ਵਿੱਚ ਕੰਪਿਊਟਰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਯੋਜਨਾ ਅਧੀਨ
ਸਾਰੇ ਹੀ ਨਿਆਂ ਅਧਿਕਾਰੀਆਂ ਨੂੰ ਲੈਪਟੋਪ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ
ਨੂੰ ਬ੍ਰਾਂਡ ਬੈਂਡ ਦੇ ਕੁਨੈਕਸ਼ਨ ਦੇ ਕੇ ਇਸ ਯੋਗ ਬਣਾਇਆ ਜਾ ਰਿਹਾ ਹੈ ਕਿ ਉਹ
ਦੂਜੀਆਂ ਅਦਾਲਤਾਂ ਦੇ ਫੈਸਲਿਆਂ ਨੂੰ ਆਪਣੇ ਕੰਪਿਊਟਰਾਂ 'ਤੇ ਦੇਖ ਸਕਣ। ਈ ਕੋਰਟਾਂ
ਦੀ ਸੁਵਿਧਾ ਨਾਲ ਅਦਾਲਤਾਂ ਦਾ ਕੰਮ ਤੇਜ਼ੀ ਨਾਲ ਅਤੇ ਵਧੀਆਂ ਢੰਗ ਨਾਲ ਹੋ ਸਕੇਗਾ। ਇਸ
ਦੇ ਨਾਲ ਹੀ ਉਹ ਮੁਕਦਮਿਆਂ ਦੀ ਸੁਣਵਾਈ ਅਤੇ ਉਨ੍ਹਾਂ ਦਾ ਨਿਬੇੜਾ ਛੇਤੀ ਕਰ ਸਕਣਗੇ।
ਇਸ ਨਾਲ ਅਦਾਲਤਾਂ ਦੀ ਜਵਾਬਦੇਹੀ ਉਪਰਲੀਆਂ ਅਦਾਲਤਾਂ ਪ੍ਰਤੀ ਨਾ ਸਿਰਫ ਵਧੇਗੀ ਬਲਕਿ
ਯਕੀਨੀ ਵੀ ਹੋਵੇਗੀ। ਇਸੇ ਦੌਰਾਨ ਅਦਾਲਤਾਂ ਵਿੱਚ ਕੰਮ ਕਰ ਰਹੇ ਮੌਜੂਦਾ ਬੁਨਿਆਦੀ
ਢਾਂਚੇ ਦੇ ਇਸ ਵਾਧੂ ਇਸਤੇਮਾਲ ਨਾਲ ਮੁਕੱਦਮਿਆਂ ਨੂੰ ਨਿਪਟਾਉਣ ਦੇ ਕੰਮ ਵਿੱਚ ਤੇਜੀ
ਆ ਗਈ ਹੈ।11ਵੀਂ ਵਿੱਤੀ ਕਮਿਸ਼ਨ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਆਧਾਰ 'ਤੇ
ਸਥਾਪਿਤ ਕੀਤੀਆਂ ਗਈਆਂ ਤੇਜ਼ ਰਫਤਾਰ ਅਦਾਲਤਾਂ (ਫਾਸਟ ਟਰੈਕ ਕੋਰਟ ) ਮੁਕਦੱਮਿਆਂ ਨੂੰ
ਤੇਜ਼ੀ ਨਾਲ ਨਿਪਟਾਉਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਈਆਂ ਹਨ। ਜਿਸ ਨੂੰ ਧਿਆਨ ਵਿੱਚ
ਰੱਖਦਿਆਂ ਸਰਕਾਰ ਨੇ ਕਾਇਮ ਕੀਤੀਆਂ 1562 ਅਦਾਲਤਾਂ ਨੂੰ 31 ਮਾਰਚ 2010 ਤੱਕ ਸ਼ੈਸਨ
ਪੱਧਰ ਦੀਆਂ ਅਦਾਲਤਾਂ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਅਦਾਲਤਾਂ ਸ਼ਲਾਘਾਯੋਗ ਕੰਮ ਕਰ
ਰਹੀਆਂ ਹਨ ਅਤੇ ਅਪ੍ਰੈਲ, 2007 ਤੱਕ ਇਨ੍ਹਾਂ ਅਦਾਲਤਾਂ ਨੇ 11 ਲੱਖ ਮੁਕਦਮਿਆਂ ਦਾ
ਨਿਬੇੜਾ ਕਰ ਦਿੱਤਾ ਸੀ। ਸਰਕਾਰ ਦਾ ਇਹ ਵੀ ਯਤਨ ਹੈ ਕਿ ਆਉਂਦੇ ਸਮੇਂ ਵਿੱਚ ਜੱਜਾਂ
ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ ਅਤੇ ਇਸ ਨੂੰ ਸਿਫਰ ਦੇ ਪੱਧਰ ਤੱਕ ਲੈ
ਆਂਦਾ ਜਾਵੇ। ਕੇਂਦਰ ਸਰਕਾਰ ਦੀ ਦੇਸ਼ ਅੰਦਰ ਪੰਚਾਇਤ ਪੱਧਰ ਤੇ ਪੰਜ ਹਜ਼ਾਰ ਪੇਂਡੂ
ਅਦਾਲਤਾਂ ਕਾਇਮ ਕਰਨ ਦੀ ਯੋਜਨਾ ਹੈ। ਇਹ ਅਦਾਲਤਾਂ ਪੇਂਡੂ ਵਸੋਂ ਦੇ ਦੀਵਾਨੀ ਅਤੇ
ਫੌਜਦਾਰੀ ਦੇ ਸਾਧਾਰਣ ਮਾਮਲਿਆਂ ਦੀ ਸੁਣਵਾਈ ਅਤੇ ਨਿਬੇੜਾ ਕਰਨਗੀਆਂ। ਇਨ੍ਹਾਂ
ਅਦਾਲਤਾਂ ਵਿੱਚ ਮਾਮਲਾ ਦਰਜ ਕੀਤੇ ਜਾਣ ਦੇ 90 ਦਿਨਾਂ ਵਿੱਚ ਮਾਮਲੇ ਦਾ ਨਿਬੇੜਾ
ਹੋਵੇਗਾ। ਦੇਸ਼ ਦੇ ਕਾਨੂੰਨ ਮੰਤਰੀ ਸ਼੍ਰੀ ਐਚ.ਆਰ. ਭਾਰਦਵਾਜ ਨੇ ਸੰਸਦ ਵਿੱਚ ਕਿਹਾ ਸੀ
ਕਿ ਆਪਸੀ ਝਗੜਿਆਂ ਨੂੰ ਨਿਪਟਾਉਣ ਦੇ ਤੰਤਰ ਵਜੋਂ ਆਪਸੀ ਰਜਾਮੰਦੀ, ਗੱਲਬਾਤ ਅਤੇ
ਵਿਚੋਲੇਪਣ ਨਾਲ ਕੰਮ ਲਿਆ ਜਾ ਸਕਦਾ ਹੈ। ਸ਼੍ਰੀ ਭਾਰਦਵਾਜ ਅਨੁਸਾਰ ਇਹ ਪੇਂਡੂ
ਅਦਾਲਤਾਂ ਲਟਕਦੇ ਆ ਰਹੇ ਮਾਮਲਿਆਂ ਨੂੰ ਘਟਾਉਣ ਵਿੱਚ ਮਦਦ ਦੇ ਸਕਦੀਆਂ ਹਨ । ਉਨ੍ਹਾਂ
ਕਿਹਾ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਅਜਿਹੀਆਂ ਅਦਾਲਤਾਂ ਦੇ ਪ੍ਰਯੋਗ ਕਾਮਯਾਬ ਸਾਬਤ
ਹੋਏ ਹਨ। ਇਸ ਵੇਲੇ ਦੇਸ਼ ਦੀਆਂ ਅਦਾਲਤਾਂ ਵਿੱਚ ਜਿੰਨੇ ਮਾਮਲੇ ਦਰਜ ਹੋ ਰਹੇ ਹਨ
ਉਨ੍ਹਾਂ ਤੋਂ ਬਹੁਤ ਘੱਟ ਮਾਮਲਿਆਂ ਦਾ ਨਿਪਟਾਰਾ ਹੋ ਰਿਹਾ ਹੈ ਜਿਸ ਨਾਲ ਅਦਾਲਤਾਂ
ਵਿੱਚ ਮੁਕਦਮਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜੇਕਰ ਹਾਈ ਕੋਰਟਾਂ ਅਤੇ ਜ਼ਿਲ੍ਹਾ
ਤੇ ਹੇਠਲੀਆਂ ਅਦਾਲਤਾਂ ਵਿੱਚ ਜੱਜਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਛੇਤੀ ਨਾਲ
ਭਰਿਆ ਨਾ ਗਿਆ ਤਾਂ ਇਹ ਬੈਕਲਾਗ ਹੋਰ ਵਧੇਗਾ ਜਿਸ ਨਾਲ ਮੁਕੱਦਮਿਆਂ ਦੀ ਸਥਿਤੀ ਹੋਰ
ਗੰਭੀਰ ਹੋ ਜਾਵੇਗੀ। ਇਸ ਲਈ ਸਰਕਾਰ ਨੂੰ ਅਦਾਲਤਾਂ ਵਿੱਚ ਜੱਜਾਂ ਦੀ ਘਾਟ ਨੂੰ ਪੂਰਾ
ਕਰਨ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਢੁੱਕਵੇਂ ਕਦਮ ਚੁੱਕਣੇ ਹੋਣਗੇ ਅਤੇ
ਮੁਕੱਦਮਿਆਂ ਨੂੰ ਛੇਤੀ ਨਿਬੇੜਣ ਲਈ ਲੜਾਈ ਪੱਧਰ 'ਤੇ ਕੰਮ ਕਰਨਾ ਹੋਵੇਗਾ।
ਚੰਦਰਮੇਂ ਤੋਂ ਵੀ ਪਰੇ ਦੇਖ ਰਿਹਾ ਹੈ ਭਾਰਤ
ਦਲੀਪ ਘੋਸ਼
ਭਾਰਤ ਨੇ ਆਪਣਾ ਤਿਰੰਗਾ ਝੰਡਾ ਚੰਦਰਮੇਂ 'ਤੇ ਲਹਿਰਾ ਦਿੱਤਾ। ਭਾਰਤੀ ਪੁਲਾੜ ਖੋਜ
ਸੰਗਠਨ ਦੇ ਚੇਅਰਮੈਨ ਡਾ.ਜੀ. ਮਾਧਵਨ ਨਈਅਰ ਨੇ ਬੰਗਲੌਰ ਵਿੱਚ ਭਾਰਤ ਨੂੰ ਮਿਲੀ ਇਸ
ਕਾਮਯਾਬੀ ਦਾ ਐਲਾਨ ਕਰਦਿਆਂ ਕਿਹਾ ਕਿ ਭਾਰਤ ਨੇ ਚੰਦਰਮੇਂ 'ਤੇ ਆਪਣਾ ਝੰਡਾ ਲਹਿਰਾ
ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਅੱਜ ਤੋਂ ਪਹਿਲਾਂ ਹੋਰ ਕੋਈ ਵੀ ਦੇਸ਼ ਆਪਣੇ
ਪਹਿਲੇ ਯਤਨ ਵਿੱਚ ਚੰਦਰਮੇਂ 'ਤੇ ਆਪਣਾ ਉਪਗ੍ਰਹਿ ਭੇਜਣ ਵਿੱਚ ਕਾਮਯਾਬ ਨਹੀਂ ਹੋਇਆ।
15 ਨਵੰਬਰ ਨੂੰ ਚੰਦਰਮੇਂ ਦੀ ਸਤਿਹ 'ਤੇ ਪੂਰੀ ਤਰ੍ਹਾਂ ਨਾਲ ਭਾਰਤ ਵਿੱਚ ਤਿਆਰ ਕੀਤਾ
ਗਿਆ ਮੂਨ ਇਮਪੈਕਟ ਪਰੌਬ ਨੇ ਆਪਣੀ ਮੌਜੂਦਗੀ ਦਰਜ ਕੀਤੀ ਅਤੇ ਭਾਰਤ ਦਾ ਤਿਰੰਗਾ ਇੱਥੇ
ਉਤਾਰਿਆ। ਇਹ ਉਹ ਪਲ ਸਨ ਜਦੋਂ ਭਾਰਤ ਦੇ ਵਿਗਿਆਨੀਆਂ ਅਤੇ ਲੋਕਾਂ ਦੀ ਖੁਸ਼ੀ ਦਾ ਕੋਈ
ਟਿਕਾਣਾ ਨਾ ਰਿਹਾ। ਮੂਨ ਇਮਪੈਕਟ ਪਰੌਬ ਨੂੰ ਦੇਸ਼ ਦੇ ਦੂਜੇ ਚੰਦਰਯਾਨ ਦੇ ਚੰਦਰਮੇਂ
'ਤੇ ਉਤਰਨ ਵਾਲੀਆਂ ਥਾਵਾਂ ਦੀ ਸੰਭਾਵਨਾ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਗਿਆ ਹੈ ।
ਚੰਦਰਯਾਨ-1 ਨੂੰ ਮਿਲੀ ਕਾਮਯਾਬੀ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਦਾ ਚੰਦਰ ਮਿਸ਼ਨ
ਕਾਮਯਾਬੀ ਵੱਲ ਵੱਧ ਰਿਹਾ ਹੈ ਭਾਰਤ ਦੇ ਚੰਦਰ ਮਿਸ਼ਨ ਦਾ ਦੂਜਾ ਪੜਾਅ ਚੰਦਰਯਾਨ-2 ਸੰਨ
2012 ਵਿੱਚ ਭੇਜਿਆ ਜਾਣਾ ਹੈ। ਆਪਣੇ ਦੋ ਵਰ੍ਹਿਆਂ ਦੇ ਚੰਦਰਮੇਂ ਤੇ ਰਹਿਣ ਦੇ ਸਮੇਂ
ਦੌਰਾਨ ਚੰਦਰਯਾਨ-1 ਨਾ ਸਿਰਫ ਚੰਦਰਮੇਂ 'ਤੇ ਵੱਖਵੱਖ ਧਾਤੂਆਂ ਦਾ ਪਤਾ ਲਗਾਵੇਗਾ ਅਤੇ
ਰੇਡੀਓ ਧਰਮੀ ਤੱਤਾਂ ਦੀ ਖੋਜ ਕਰੇਗਾ। ਬਲਕਿ ਹੀਲੀਅਮ 3 ਨਾਂ ਦੀ ਗੈਸ ਦੇ ਵੱਡੇ
ਭੰਡਾਰਾਂ ਦਾ ਪਤਾ ਲਗਾਏਗਾ। 22 ਅਕਤੂਬਰ ਨੂੰ ਚੰਦਰਮੇਂ 'ਤੇ ਛੱਡਿਆ ਗਿਆ ਮਾਨਵ ਰਹਿਤ
ਚੰਦਰਯਾਨ-1 ਆਪਣੇ ਕੰਮ ਵਿੱਚ ਰੁੱਝ ਗਿਆ ਹੈ ਅਤੇ ਉਸ ਨੇ ਚੰਦਰਮੇਂ ਤੋਂ ਤਸਵੀਰਾਂ
ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਚੰਦਰਯਾਨ ਨੂੰ ਚੰਦਰਮੇਂ 'ਤੇ ਛੱਡਿਆ ਜਾਣਾ ਇੱਕ
ਅਜਿਹੀ ਵੱਡੀ ਘਟਨਾ ਹੈ ਜਿਸ ਨੇ ਭਾਰਤ ਨੂੰ ਪੁਲਾੜ ਕਲੱਬ ਵਿੱਚ ਦਾਖਲਾ ਦਵਾਇਆ ਹੈ।
ਇਸ ਤੋਂ ਪਹਿਲਾਂ ਸਿਰਫ ਚਾਰ ਦੇਸ਼ਾਂ ਅਤੇ ਯੂਰੋਪੀ ਪੁਲਾੜ ਏਜੰਸੀ ਨੇ ਇਹ ਕਾਰਨਾਮਾ ਕਰ
ਦਿਖਾਇਆ ਸੀ । ਭਾਰਤ ਦੇ ਚੰਦਰ ਮਿਸ਼ਨ ਨੂੰ ਮਿਲੀ ਇਸ ਕਾਮਯਾਬੀ ਨੂੰ ਪੂਰੇ ਵਿਸ਼ਵ ਦੇ
ਦੇਸ਼ਾਂ ਨੇ ਸਲਾਹਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜਾਰਜ ਡਬਲਯੂ.ਬੁਸ਼ ਦੀ ਬੁਲਾਰਾ
ਕੁਮਾਰੀ ਡੈਨਾ ਪੈਰੀਨੋ ਨੇ ਕਿਹਾ ਕਿ ਇਹ ਭਾਰਤ ਲਈ ਇੱਕ ਉਤਸ਼ਾਹਜਨਕ ਗੱਲ ਹੈ। ਯਕੀਨੀ
ਤੌਰ 'ਤੇ ਇਹ ਇੱਕ ਜੋਸ਼ੀਲੀ ਖੋਜ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ
ਓਵਾਮਾ ਨੇ ਇੱਥੋਂ ਤੱਕ ਕਿਹਾ ਕਿ ਚੰਦਰਮਿਸ਼ਨ ਭਾਰਤ ਲਈ ਇੱਕ ਵੱਡੀ ਚੁਣੌਤੀ ਸੀ ਜਿਸ
ਨੂੰ ਦੇਸ਼ ਦੇ ਪੁਲਾੜ ਪ੍ਰੋਗਰਾਮ ਨੇ ਮਜ਼ਬੂਤੀ ਨਾਲ ਪੂਰਾ ਕੀਤਾ। ਭਾਰਤ ਦੇ ਸਾਬਕਾ
ਰਾਸ਼ਟਰਪਤੀ ਡਾ. ਏ.ਪੀ. ਜੇ. ਅਬਦੁਲ ਕਲਾਮ ਨੇ ਕਿਹਾ ਕਿ ਹਰ ਭਾਰਤੀ ਨਾਗਰਿਕ ਨੂੰ ਦੇਸ਼
ਵੱਲੋਂ ਹਾਸਿਲ ਕੀਤੀ ਗਈ ਇਸ ਪ੍ਰਾਪਤੀ 'ਤੇ ਗਰਭ ਹੋਣਾ ਚਾਹੀਦਾ ਹੈ ਸੰਯੋਗਬਸ ਭਾਰਤ
ਦੇ ਚੰਦਰਮਿਸ਼ਨ ਨੂੰ ਇਹ ਕਾਮਯਾਬੀ ਉਸ ਵੇਲੇ ਹਾਸਿਲ ਹੋਈ ਜਦੋਂ ਵਿਸ਼ਵ ਦੇ ਵਿਗਿਆਨੀ
ਚੰਦਰਮੇਂ 'ਤੇ ਆਪਣੇ ਖੋਜ ਪ੍ਰੋਗਰਾਮ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਤਿਆਰੀ ਕਰ ਰਹੇ
ਸਨ। ਇੱਥੇ ਇਹ ਗੱਲ ਦੱਸਣੀ ਜ਼ਰੂਰੀ ਬਣਦੀ ਹੈ ਕਿ 1972 ਵਿੱਚ ਅਪੋਲੋ ਮਿਸ਼ਨਾਂ ਦੇ
ਖਾਤਮੇਂ ਨਾਲ ਹੀ ਚੰਦਰਮੇਂ 'ਤੇ ਖੋਜ ਦੇ ਕੰਮ ਬੰਦ ਹੋ ਗਏ ਸਨ। ਇਨ੍ਹਾਂ ਕੰਮਾਂ ਨੂੰ
ਸਤੰਬਰ, 2003 ਵਿੱਚ ਉਸ ਵੇਲੇ ਮੁੜ ਤੋਂ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਜਦੋਂ ਯੂਰੋਪੀ
ਪੁਲਾੜ ਏਜੰਸੀ ਨੇ ਆਪਣਾ ਚੰਦਰਮਾ ਮਿਸ਼ਨ ਸਮਾਰਟ-1 ਛੱਡਿਆ। ਇਸ ਤੋਂ ਬਾਅਦ ਜਪਾਨ ਅਤੇ
ਚੀਨ ਨੇ ਪਿਛਲੇ ਵਰ੍ਹੇ ਸਤੰਬਰ ਅਤੇ ਅਕਤੂਬਰ ਵਿੱਚ ਕ੍ਰਮਵਾਰ ਕਾਗੂਆ ਅਤੇ ਚਾਂਗਏਇਨ
ਮਿਸ਼ਨ ਸ਼ੁਰੂ ਕੀਤੇ। ਹੁਣ ਨਾਸਾ ਅਗਲੇ ਵਰ੍ਹੇ ਦੇ ਸ਼ੁਰੂ ਵਿੱਚ ਕਿਸੇ ਵੀ ਸਮੇਂ ਆਪਣਾ
ਚੰਦਰਮਾ ਮਿਸ਼ਨ ਰਿਕੋਨੇਸੈਂਸ ਆਰਬਾਈਟਵ ਛੱਡਣ ਦੀ ਤਿਆਰੀ ਕਰ ਰਿਹਾ ਹੈ । ਪਰ ਹੁਣ ਮੁੜ
ਤੋਂ ਚੰਦਰਮਾ ਮਿਸ਼ਨ ਵਿਸ਼ਵ ਦੇ ਦੇਸ਼ਾਂ ਲਈ ਦਿਲਚਸਪੀ ਦਾ ਕਾਰਨ ਕਿਉਂ ਬਣ ਰਿਹਾ ਹੈ ।
ਇਨ੍ਹਾਂ ਚੰਦਰਮਾ ਮਿਸ਼ਨਾਂ ਦਾ ਉਦੇਸ਼ ਮੰਗਲਗ੍ਰਹਿ 'ਤੇ ਮਨੁੱਖੀ ਵਸੋਂ ਲਈ ਉਸਾਰੀ ਕਰਨਾ
ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੰਗਲਗ੍ਰਹਿ ਮਨੁੱਖੀ ਜ਼ਿੰਦਗੀ ਲਈ ਢੁਕਵਾਂ ਵਸੇਰਾ
ਹੋ ਸਕਦਾ ਹੈ ਕਿਉਂ ਕਿ ਇਸ ਦੀ ਖਿੱਚ ਪੂਰੀ ਤਰ੍ਹਾਂ ਨਾਲ ਜ਼ਮੀਨ ਵਾਲੀ ਹੈ ਅਤੇ ਇਸ ਦਾ
ਵਾਤਾਵਰਣ ਵੀ ਜ਼ਮੀਨ ਨਾਲ ਮਿਲਦਾ ਜੁਲਦਾ ਹੈ। ਉਨਾ੍ਹਂ ਦਾ ਕਹਿਣਾ ਹੈ ਕਿ ਚੰਦਰਮੇਂ
'ਤੇ ਇੱਕ ਵਾਰ ਰਹਿਣ ਦਾ ਆਧਾਰ ਬਣ ਜਾਣ 'ਤੇ ਜ਼ਮੀਨ ਦੇ ਸੋਮਿਆਂ ਦੀ ਬਚਤ ਹੋ ਸਕੇਗੀ
ਅਤੇ ਇਨ੍ਹਾਂ ਸੋਮਿਆਂ ਨੂੰ ਪੁਲਾੜੀ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਵਰਤੋਂ ਵਿੱਚ
ਲਿਆਂਦਾ ਜਾ ਸਕੇਗਾ। ਕਿਉਂਕਿ ਉਦੋਂ ਤੱਕ ਪੁਲਾੜੀ ਜਹਾਜ਼ ਚੰਦਰਮੇਂ ਦੇ ਸੋਮਿਆਂ ਦੀ
ਵਰਤੋਂ ਕਰਕੇ ਮੁੜ ਤੋਂ ਬਾਲਣ ਨਾਲ ਭਰੇ ਜਾ ਸਕਣਗੇ। ਅੰਤਰਰਾਸ਼ਟਰੀ ਅਸਟ੍ਰੋਨਾਟਿਕਸ
ਅਕੈਡਮੀ ਦੇ ਪ੍ਰਧਾਨ ਡਾ. ਐਡਵਰਡ ਸਟੋਨ ਦਾ ਕਹਿਣਾ ਹੈ ਕਿ ਚੰਦਰਮੇਂ 'ਤੇ ਖੋਜ ਲਈ
ਵੱਖ ਵੱਖ ਦੇਸ਼ਾਂ ਵਿਚ ਪੈਦਾ ਹੋਈ ਮੌਜੂਦਾ ਰੂਚੀ ਕਈ ਕਾਰਨਾ ਕਰਕੇ ਹੈ। ਸਭ ਤੋਂ ਵੱਡਾ
ਕਾਰਨ ਤਾਂ ਇਹ ਹੈ ਕਿ ਵਿਗਿਆਨੀਆਂ ਨੂੰ ਚੰਦਰਮੇਂ 'ਤੇ ਲੰਬੇ ਸਮੇਂ ਦੇ ਪ੍ਰਵਾਸ
ਦੌਰਾਨ ਮਨੋਵਿਗਿਆਨਿਕ ਆਧਾਰਾਂ ਦਾ ਪਤਾ ਲਗਾਉਣਾ ਹੈ ਅਤੇ ਇਸ ਗੱਲ ਦੀ ਜਾਣਕਾਰੀ
ਹਾਸਿਲ ਕਰਨਾ ਹੈ ਕਿ ਇੱਕ ਮਨੁੱਖੀ ਸ਼ਰੀਰ 'ਤੇ ਇਹ ਮਨੋਵਿਗਿਆਨਿਕ ਪ੍ਰਭਾਵ ਦਾ ਅਸਰ
ਛੱਡ ਸਕਦੇ ਹਨ। ਮੰਗਲਗ੍ਰਹਿ 'ਤੇ ਮਨੁੱਖੀ ਵਸੋਂ ਦੀ ਉਸਾਰੀ ਲਈ ਵੀ ਇਹ ਜਾਣਕਾਰੀ
ਹਾਸਿਲ ਕਰਨੀ ਜ਼ਰੂਰੀ ਹੈ। ਚੰਦਰਮੇਂ 'ਤੇ ਲੰਮੇਂ ਸਮੇਂ ਦਾ ਪੜਾਅ ਸਾਨੂੰ ਇਸ ਗੱਲ ਦੇ
ਜਾਣਨ ਦੇ ਯੋਗ ਵੀ ਬਣਾਵੇਗਾ ਕਿ ਉੱਥੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਉਪਲਬੱਧ ਹਨ । ਇਸ
ਦੇ ਇਲਾਵਾ ਪੁਲਾੜ ਵਿੱਚ ਕੰਮ ਕਰਨ ਲਈ ਯੋਗ ਤਕਨਾਲੌਜੀ ਅਤੇ ਇੰਜੀਨੀਅਰਿੰਗ ਪ੍ਰਣਾਲੀ
ਨੂੰ ਵਿਕਸਿਤ ਕਰਨ ਵਿੱਚ ਵੀ ਇਹ ਜਾਣਕਾਰੀ ਮਦਦ ਦੇਵੇਗੀ। ਡਾ. ਸਟੋਨ ਜੋ ਕਿ ਨਾਸਾ ਦੀ
ਜੈਟਪ੍ਰੋਪਲਜਨ ਪ੍ਰਯੋਗਸ਼ਾਲਾ ਵਿਖੇ ਵਾਇਗਰ ਦੇ ਮੁੱਖ ਵਿਗਿਆਨੀ ਵੀ ਹਨ। ਇਸ ਜਾਣਕਾਰੀ
ਲਈ ਬਹੁਤ ਹੀ ਆਸਵੰਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਮਾਂ ਵੀ ਆਵੇਗਾ ਜਦੋਂ
ਸਾਡੇ ਕੋਲ ਅਜਿਹੀ ਤਕਨਾਲੌਜੀ ਹੋਵੇਗੀ ਅਤੇ ਅਜਿਹਾ ਮਨੁੱਖੀ ਮਿਸ਼ਨ ਹੋਵੇਗਾ ਜਿਸ ਨੂੰ
ਮੰਗਲਗ੍ਰਹਿ ਉਤੇ ਭੇਜਣ ਵਿੱਚ ਸਾਨੂੰ ਕਾਮਯਾਬੀ ਮਿਲੇਗੀ। ਉਨ੍ਹਾਂ ਕਿਹਾ ਕਿ ਅਜਿਹਾ
ਯਕੀਨੀ ਤੌਰ 'ਤੇ ਜ਼ਰੂਰ ਹੋਵੇਗਾ। ਇਹ ਕਦੋਂ ਹੋਵੇਗਾ ਇਸ ਬਾਰੇ ਮੈਂ ਅਜੇ ਕੁੱਝ ਦੱਸ
ਨਹੀਂ ਸਕਦਾ। ਮੰਗਲ ਗ੍ਰਹਿ ਬਾਰੇ ਕਈ ਖੋਜ ਮਿਸ਼ਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ
ਕਿਹਾ ਕਿ ਮੰਗਲ ਰਿਕੋਨੇਸੈਂਸ ਆਲ ਵਾਈਟਰ ਨੇ ਆਪਣੇ ਕੈਮਰੇ ਨਾਲ ਇਸ ਕੰਮ ਲਈ ਆਪਣੀ
ਸ਼ੁਰੂਆਤ ਪਹਿਲਾਂ ਤੋਂ ਹੀ ਕਰ ਦਿੱਤੀ ਹੈ। ਇਸ ਨੇ ਮਾਰਟੀਅਨ ਸਤਾ ਦੇ ਕਈ ਚਿੱਤਰ ਲਏ
ਹਨ ਤਾਂ ਜੋ ਆਉਣ ਵਾਲੇ ਵਰ੍ਹਿਆਂ ਵਿੱਚ ਮੰਗਲਗ੍ਰਹਿ ਦੀਆਂ ਵਧੇਰੇ ਦਿਲਚਸਪੀ ਵਾਲੀ
ਥਾਂ 'ਤੇ ਪੁਲਾੜੀ ਜਹਾਜ਼ਾਂ ਨੂੰ ਉਤਾਰਨ ਵਿੱਚ ਮਦਦ ਮਿਲ ਸਕੇ। ਇਸ ਨੇ ਚੰਦਰਯਾਨ-1 ਦੀ
ਕਾਮਯਾਬੀ ਨਾਲ ਨਵੇਂ ਵਪਾਰ ਦੇ ਕਈ ਮੌਕੇ ਪੈਦਾ ਹੋਏ ਹਨ। ਇਸ ਮਿਸ਼ਨ ਦੀ ਕਾਮਯਾਬੀ ਨੇ
ਭਾਰਤੀ ਪੁਲਾੜ ਪ੍ਰਣਾਲੀ ਜਿਵੇਂ ਕਿ ਇਨਸੈਟ ਅਤੇ ਆਈ.ਆਰ.ਐਸ. ਨੂੰ ਹੋਰ ਵਧੇਰੇ ਅਗਾਂਹ
ਵੱਧਣ ਵਿੱਚ ਮਦਦ ਦੇਣ ਦਾ ਰਸਤਾ ਖੋਲ੍ਹਿਆ ਹੈ। ਚੰਦਰਯਾਨ ਪ੍ਰੋਜੈਕਟ ਦੀ ਕੁੱਲ ਲਾਗਤ
860 ਲੱਖ ਡਾਲਰ ਦੇ ਕਰੀਬ ਹੈ ਜੋ ਕਿ ਇੱਕ ਬੇਇੰਗ 747 ਜਹਾਜ਼ ਦੀ ਕੀਮਤ ਨਾਲੋਂ ਬਹੁਤ
ਘੱਟ ਹੈ । ਜੇਕਰ ਇਸਰੋਂ ਵੱਲੋਂ ਇੰਨੀ ਰਕਮ ਖਰਚ ਕਰਕੇ ਵਧੇਰੇ ਸੰਵੇਦੀ ਉਪਗ੍ਰਹਿ
ਤਿਆਰ ਕਰਕੇ ਅੰਤਰਰਾਸ਼ਟਰੀ ਮੰਡੀ ਵਿੱਚ ਵੇਚੇ ਜਾਂਦੇ ਹਨ ਤਾਂ ਯਕੀਨੀ ਤੌਰ 'ਤੇ ਇਸ
ਨਾਲ ਇੱਕ ਚੰਗੀ ਵਪਾਰਕ ਸ਼ੁਰੂਆਤ ਹੋਵੇਗੀ। ਇਸ ਪ੍ਰਾਜੈਕਟ ਦੇ ਸਦਕਾ ਬਿਹਤਰ ਅਤੇ
ਵਿਕਸਿਤ ਹੋਈ ਤਕਨਾਲੌਜੀ ਨਾਲ ਕਈ ਰੂਪ ਵਿੱਚ ਭਾਰਤੀ ਲੋਕਾਂ ਦੀ ਜ਼ਿੰਦਗੀ ਦਾ ਮਿਆਰ
ਉਚਾ ਹੋਵੇਗਾ। ਅੰਤ ਵਿੱਚ ਬਹੁਤ ਹੀ ਮਹੱਤਵਪੂਰਨ ਗੱਲ ਇਸਰੋਂ ਲਈ ਇਹ ਹੈ ਕਿ ਇਸਰੋਂ
ਦੇ ਚੰਦਰਮਾ ਬਾਰੇ ਗਿਆਨ ਵਿੱਚ ਵਾਧਾ ਹੋਇਆ ਹੈ ਅਤੇ ਭਾਰਤ ਇਸ ਯੋਗ ਬਣ ਗਿਆ ਹੈ ਕਿ
ਉਹ ਅੰਤਰ ਰਾਸ਼ਟਰੀ ਪੁਲਾੜ ਖੋਜ ਪ੍ਰਾਜੈਕਟਾਂ ਵਿੱਚ ਹਿੱਸਾ ਲੈ ਸਕੇ। ਭਾਰਤ ਦੀਆਂ
ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸਰੋ ਨੇ ਰੂਸੀ ਪੁਲਾੜ ਪ੍ਰੋਗਰਾਮ
ਨਾਲ ਇੱਕ ਸਮਝੌਤਾ ਪਿਛਲੇ ਵਰ੍ਹੇ 12 ਨਵੰਬਰ ਨੂੰ ਕੀਤਾ ਸੀ। ਜਿਸ ਅਨੁਸਾਰ ਭਾਰਤ
ਚੰਦਰਯਾਨ -2 ਲਈ ਇੱਕ ਗੱਡੀ ਅਤੇ ਚੰਦਰਮਾ ਆਰਵਾਈਟਰ ਤਿਆਰ ਕਰੇਗਾ। ਜਦੋਂ ਕਿ ਰੂਸ ਇਸ
ਨੂੰ ਚੰਦਰਮੇਂ 'ਤੇ ਉਤਾਰਨ ਲਈ ਮਾਡਯੂਲ ਅਤੇ ਮੂਨ ਰੋਵਰ ਤਿਆਰ ਕਰੇਗਾ ਜੋ ਇਸਰੋ ਲਈ
ਚੰਦਰਮੇਂ ਦੀ ਮਿੱਟੀ ਲੈ ਕੇ ਆਵੇਗਾ। ਪਰ ਚੰਦਰਮੇਂ ਦੀ ਕਹਾਣੀ ਦਾ ਇਹ ਅੰਤ ਨਹੀਂ ਹੈ
। ਸੰਨ 2020 ਤੱਕ ਜਦੋਂ ਅਮਰੀਕਾ ਤੇ ਰੂਸ ਦੇ ਚੰਦਰਮੇਂ 'ਤੇ ਆਪਣੇ ਸਥਾਈ ਅੱਡੇ ਬਣ
ਜਾਣਗੇ ਤਾਂ ਭਾਰਤ ਵੱਲੋਂ ਆਪਣਾ ਮਨੁੱਖੀ ਮਿਸ਼ਨ ਚੰਦਰਮੇਂ 'ਤੇ ਭੇਜਿਆ ਜਾ ਸਕਦਾ ਹੈ ।
ਸੁਰਜੀਤ ਸਿੰਘ ਢਿੱਲੋਂ
ਫਰਾਂਸ ਦੇ ਸਭਿਆਚਾਰ ਉੱਪਰ ਵਾਲਟੇਅਰ ਦਾ ਬੜਾ ਪ੍ਰਭਾਵ ਹੈ। ਉਸ ਨੇ ਕਦੀ ਕਿਹਾ ਸੀ, 'ਉਸ ਦਾ ਮੈਂ ਸ਼ੁਦਾਈ ਹਾਂ ਜਿਹੜਾ ਸੱਚ ਖੌਜ ਰਿਹਾ ਹੈ ਪਰ ਉਸ ਨਾਲ ਮੈਨੂੰ ਉੱਕਾ ਹੀ ਲਗਾਓ ਨਹੀਂ ਜਿਹੜਾ ਇਹ ਦਾਅਵਾ ਕਰੇ ਕਿ ਸੱਚ ਉਸੱਦੀ ਮੁੱਠੀ ਵਿੱਚ ਹੈ।' ਸਾਰਾ ਸੱਚ ਕਿਸੇ ਦੀ ਮੁੱਠੀ 'ਚ ਨਹੀਂ ਹੈ। ਵਿਗਿਆਨ ਦੀ ਮੁੱਠੀ 'ਚ ਵੀ ਨਹੀਂ। ਵਿਗਿਆਨ, ਸੱਚ ਖੋਜਦਾ ਮਾਨਵੀ ਰੁਝੇਵਾਂ ਹੈ ਪਰ ਸਮੁੱਚੇ ਸੱਚ ਨੂੰ ਪਾ ਲੈਣ ਦਾ ਦਾਅਵਾ ਇਹ ਵੀ ਨਹੀਂ ਕਰਦਾ। ਵਿਗਿਆਨ ਦਾ ਨਾਂ ਅੱਜ ਹਰ ਇੱਕ ਦੀ ਜ਼ੁਬਾਨ ਤੇ ਹੈ ਪਰ ਬਹੁਤਿਆਂ ਲਈ ਇਸ ਦੇ ਅਰਥ ਹਵਾਈ ਜਹਾਜ਼ਾਂ, ਪ੍ਰਮਾਣੂ ਬੰਬਾਂ, ਕੰਪਿਊਟਰ, ਟੈਲੀਵੀਜ਼ਨਾਂ, ਔਸ਼ਧੀਆਂ ਤੇ ਆਪਰੇਸ਼ਨਾਂ ਤੋਂ ਵੱਧ ਕੁੱਝ ਨਹੀਂ। ਇਹ ਸਭ ਕੁਝ ਟੈਕਨਾਲੋਜੀ ਦੀ ਉੱਪਜ ਹੈ, ਜਿਸ ਨੇ ਵਿਗਿਆਨ ਦੀ ਕੁੱਖੋਂ ਜਨਮ ਲਿਆ ਹੈ ਪਰ ਵਿਗਿਆਨ ਨਿਰੋਲ ਟੈਕਨਾਲੋਜੀ ਨਹੀਂ। ਇਹ ਹੋਰ ਵੀ ਬਹੁਤ ਕੁਝ ਹੈ। ਵਿਗਿਆਨ ਨੇ ਵਿਸ਼ਵ ਬਾਰੇ, ਇਸ ਦੇ ਅੰਦਰਲੇ ਸੂਰਜੀ-ਤਾਰਿਆਂ ਬਾਰੇ, ਪ੍ਰਿਥਵੀ ਬਾਰੇ ਤੇ ਉਸ ਉੱਪਰਲੇ ਬਾਰੇ ਅਤੇ ਮਨੁੱਖ ਬਾਰੇ ਸਾਨੂੰ ਬਹੁਤ ਕੁਝ ਦੱਸਿਆ ਹੈ, ਬਹੁਤ ਕੁਝ ਸਮਝਾਇਆ ਹੈ। ਇਸ ਗਿਆਨ ਨਾਲ ਸਾਡੀ ਹਸਤੀ ਨੂੰ ਨਵੇਂ ਅਰਥ ਮਿਲੇ ਹੋਏ ਅਤੇ ਇਹ ਅਰਥ ਉਨ੍ਹਾਂ ਨਾਲੋਂ ਵਖੱਰੇ ਹਨ ਜਿਨ੍ਹਾਂ 'ਚ ਸਾਡਾ ਰਵਾਇਤੀ ਵਿਸ਼ਵਾਸ ਹੈ। ਇਹ ਨਵੇਂ ਅਰਥ ਅਸਲੀਅਤ ਦੇ ਬਹੁਤ ਨੇੜੇ ਹਨ। ਆਪਣੇ ਪੁਰਖਾਂ ਦੇ ਮੁਕਾਬਲੇ ਜਿਹੋ ਜਿਹਾ ਸੁਖਾਵਾਂ ਤੇ ਅਰਾਮ ਦਾਇਕ ਜੀਵਨ ਅੱਜ ਅਸੀਂ ਭੋਗ ਰਹੇ ਹਾਂ, ਇਹ ਨਿਰੋਲ ਵਿਗਿਆਨ ਕਰਕੇ ਹੈ ਪਰ ਫਿਰ ਵੀ ਬਹੁਤਿਆਂ ਲਈ ਵਿਗਿਆਨ ਓਪਰਾ ਹੈ, ਪਰਾਇਆ ਹੈ। ਇਸ ਦੀ ਪਰਖ ਤੇ ਅਤੇ ਇਸ ਦੇ ਤਰਕ ਦੇ ਸਾਡੇ 'ਚੋਂ ਬਹਤੇ ਕਾਇਲ ਨਹੀਂ ਹਨ। ਉਨ੍ਹਾ ਨੂੰ ਵਿਗਿਆਨ ਦਾਨਘੋਚੀ ਸਨਕ ਇੱਕ ਗੁਸਤਾਖੀ ਲਗਦਾ ਹੈ। ਆਮ ਸੂਝ ਵਿਰੁੱਧ ਅਤੇ ਮੌਜੀ ਮਾਨਵਤਾ ਵਿਰੁੱਧ ਕੀਤੀ ਜਾ ਰਹੀ ਗੁਸਤਾਖੀ! ਉਹ ਕਹਿੰਦੇ ਹਨ ਕਿ ਵਿਗਿਆਨ ਨੇ ਜੀਵਨ 'ਚੋਂ ਮਹਿਕ ਉਡਾ ਦਿੱਤੀ ਹੈ ਤੇ ਇਸ ਅੰਦਰਲਾ ਰਸ ਚੂਸ ਕੇ ਇਸ ਨੂੰ ਫਿੱਕਾ ਤੇ ਫੋਕਾ ਬਣਾ ਦਿੱਤਾ ਹੈ। ਵਿਸ਼ਵ ਨੂੰ ਸਵਰਗ ਰਹਿਤ ਬਣਾ ਕੇ ਇਸ ਨੂੰ ਮੰਤਵ ਬਿਨਾਂ ਲੰਗੜਾ ਬਣਾ ਦਿੱਤਾ ਹੈ। ਉਹ ਇਹ ਵੀ ਕਹਿੰਦੇ ਹਨ ਕਿ ਜੇਕਰ ਵਿਗਿਆਨ ਦੀ ਗੱਲ ਮੰਨ ਲਈਏ ਕਿ ਵਿਸ਼ਵ ਦਾ ਕੋਈ ਵਾਲੀ ਜਾਂ ਵਾਰਸ ਨਹੀਂ ਤੇ ਇਸ ਦੀ ਦੇਖ ਭਾਲ ਵੀ ਕਰਨ ਵਾਲਾ ਕੋਈ ਨਹੀਂ। ਵਿਗਿਆਨਕ ਸਨਕ ਦੇ ਸਨਮੁਖ ਮਨੁੱਖ ਦੀ ਆਪਣੀ ਸਥਿਤੀ 'ਚ ਵਿਘਨ ਪਿਆ ਹੈ। ਮਾਨਵਤਾ ਨੂੰ ਰਸੀਲਾ ਬਣਾਉਂਦੇ ਹਨ ਤਾਂ ਇਸ਼ਕ, ਵਾਸਨਾ, ਕੋਮਲਤਾ, ਦਿਆਲਤਾ, ਉਦਾਰਤਾ ਅਤੇ ਇਨ੍ਹਾਂ ਦੀ ਹੀ ਕਤਾਰ 'ਚ ਪਰ ਥੋੜ੍ਹਾ ਲਾਂਭੇ ਖਲੋਤੇ ਵਡਿਆਈ ਲਈ ਤੀਬਰ ਲਾਲਸਾ ਅਤੇ ਹਉਮੈ। ਵਿਗਿਆਨ ਨੇ ਇਨ੍ਹਾਂ ਮਾਨਸਿਕ ਫਲਸਫਿਆਂ ਨੂੰ ਮਨ ਦੇ ਨਿਰਇੱਛਤ ਕਾਰਨਾਮੇ ਬਣਾ ਦਿੱਤਾ ਹੈ ਜਿਨ੍ਹਾਂ ਦੀ ਨੀਂਹ ਵਿਰਸੇ 'ਚ ਮਿਲੇ ਜੀਨ ਬਣਦੇ ਹਨ ਜਿਹੜੇ ਪੁੰਗਰਦੇ ਹਨ ਸਭਿਆਚਾਰਕ ਆਲੇ ਦੁਆਲੇ ਦੇ ਪ੍ਰਭਾਵ ਅਧੀਨ ਅਤੇ ਜਿਨ੍ਹਾ ਦੀ ਖਾਧ ਖੁਰਾਕ ਬਣਦੇ ਹਨ ਬਾਹਰਮੁੱਖੀ ਹਾਲਾਤ। ਇਸ ਤਰ੍ਹਾਂ ਜਿਹੋ ਜਿਹੇ ਸੰਸਾਰ ਉੱਪਰ ਵਿਗਿਆਨ ਸਾਡੀ ਝਾਤ ਪਵਾ ਰਿਹਾ ਹੈ ਇਹ ਉਹ ਸੰਸਾਰ ਨਹੀਂ ਜਿਸ 'ਚ ਆਮ ਵਿਅਕਤੀ ਵਿਚਰ ਰਿਹਾ ਹੈ ਅਤੇ ਇਹ ਸੰਸਾਰ ਸਾਡੀ ਕਲਪਨਾ 'ਚ ਸਮਾਏ ਸੰਸਾਰ ਨਾਲੋਂ ਬਹੁਤ ਭਿੰਨ ਹੈ। ਜਿਸ ਨੰਗ-ਧੜੰਗ ਸੁੰਨੇਪਣ ਦਾ ਪ੍ਰਭਾਵ ਵਿਗਿਆਨ ਦੇ ਪ੍ਰਗਟਾਏ ਸੰਸਾਰ ਦਾ ਪੈ ਰਿਹਾ ਹੈ, ਉਹ ਬਹੁਤਿਆਂ ਲਈ 'ਕੁਫਰ' ਹੈ। ਵਿਗਿਆਨ ਸਨਕੀ ਜਰੂਰ ਹੈ, ਇਹ ਨਘੋਚੀ ਵੀ ਹੈ ਅਤੇਕਰੂਰ, ਕੋਰਾ, ਕਠੋਰ ਵੀ ਪਰ 'ਕੁਫਰ' ਸ਼ਬਦ ਇਸ ਨਾਲ ਨਹੀਂ ਜੁੜਦਾ। ਇਹ ਵਿਸ਼ਵ ਦੇ ਮਨੁੱਖ ਦੀਆਂ ਭਾਵਨਾਵਾਂ ਰਹਿਤ ਵਿਆਖਿਆ ਭਾਵੇਂ ਕਰੇ ਪਰ ਨਾ ਇਹ ਝੂਠ ਬੋਲਦਾ ਹੈ ਅਤੇ ਨਾ ਹੀ ਝੂਠ ਸਵੀਕਾਰ ਕਰਦਾ ਹੈ। ਸੱਚ ਅਤੇ ਅਸਲੀਅਤ ਇਸ ਲਈ ਸੁੰਗਧ ਵਾਂਗ ਹਨ ਅਤੇ ਇਨ੍ਹਾਂ ਨੂੰ ਪਰਖ ਕੇ ਪ੍ਰਮਾਣਾਂ ਦੁਆਰਾ ਭੋਰਾ-ਭੋਰਾ ਕਰਕੇ ਉਘੇੜਨਾ ਹੀ ਇਸ ਦਾ ਇੱਕੋ-ਇੱਕ ਮੰਤਵ ਹੈ। ਜਿਹੋ ਜਿਹਾ ਚਿਹਰਾ ਅਸਲ 'ਚ ਮਨੁੱਖ ਦਾ ਅਤੇ ਵਿਸ਼ਵ ਦਾ ਹੈ ਉਸੇ ਲਈ ਵਿਗਿਆਨ ਆਈਨਾ ਬਣਦਾ ਰਹਿੰਦਾ ਹੈ। ਇਸੇ ਲਈ ਨਿਰ ਆਧਾਰ ਦਿਲਾਸੇ ਦੇਣਾ ਇਸ ਦੀ ਖਸਲਤ ਨਹੀਂ। ਉਸ ਸਵਰਗ ਦੇ ਲਾਰੇ ਇਹ ਨਹੀਂ ਲਾਉਂਦਾ ਜਿਹੜਾ ਕਿਧਰੇ ਵੀ ਨਹੀਂ ਅਤੇ ਮਨ ਪ੍ਰਚਾਉਂਦੇ ਸੁਪਨਿਆਂ ਨਾਲ ਇਹ ਕਿਸੇ ਨੂੰ ਨਹੀਂ ਭਰਮਾਉਂਦਾ।ਵਿਗਿਆਨ ਵੱਲ ਸਾਡਾ ਵਤੀਰਾ ਗੱਡ-ਮੱਡ ਅਸਪਸ਼ਟਤਾ ਵਾਲਾ ਹੈ। ਇਸ ਨੂੰ ਸੁਖ ਚੈਨ ਲਈ ਵਰਤਣਾ ਸਾਰੇ ਲੋਚਦੇ ਹਨ ਅਤੇ ਧਨ ਦੀ ਕਮਾਈ ਦੇ ਸਾਧਨ ਵਜੋਂ ਵੀ ਇਸ ਨੂੰ ਖੁੱਲ੍ਹ ਕੇ ਵਰਤਿਆ ਜਾ ਰਿਹਾ ਹੈ ਪਰ ਇਸ ਦੀਆਂ ਧਾਰਨਾਵਾਂ ਦੀ ਅਗਵਾਈ ਸਵੀਕਾਰ ਕਰਨ ਲਈ ਸਾਡਾ ਵਤੀਰਾ ਜਾਂ ਸਾਡੇ ਵਿਚਾਰ ਕਦਾਚਿਤ ਤਿਆਰ ਨਹੀਂ। ਸਾਡੇ ਲਈ ਵਿਗਿਆਨ ਦਾ ਰੁਤਬਾ ਨੱਚਣ ਗਾਉਣ ਵਾਲੀ ਇੱਕ ਦੇਵਦਾਸੀ ਦਾ ਹੈ ਜਿਸ ਦੀ ਸੰਗਤ ਤਾਂ ਰਾਤ ਨੂੰ ਸਭ ਮਾਨਣਾ ਚਾਹੁੰਦੇ ਹਨ ਪਰ ਦਿਨ ਵਿੱਚ ਜਿਸ ਦੇ ਨਾਲ ਦਿਖਾਈ ਦੇਣਾ ਪਾਪ ਬਣ ਜਾਂਦਾ ਹੈ। ਇਹ ਹਾਲ ਕੇਵਲ ਅਵਿਗਿਆਨੀਆਂ ਦਾ ਨਹੀਂ, ਵਿਗਿਆਨੀਆਂ ਦਾ ਵੀ ਹੈ। ਜਿਨ੍ਹਾਂ ਲਈ ਵਿਗਿਆਨ ਰੋਜ਼ੀ ਰੋਟੀ ਦਾ ਸਾਧਨ ਤਾਂ ਹੈ ਪਰ ਨਿਭਾਏ ਜਾਣ ਵਾਲੀ ਮਿੱਤਰਤਾ ਨਹੀਂ। ਅਸੀਂ ਤਾ ਮੰਨ ਛੱਡਿਆ ਹੈ ਕਿ ਵਿਸ਼ਵ ਸਿਰਜਿਆ ਹੀ ਮਨੁੱਖ ਲਈ ਗਿਆ ਸੀ ਅਤੇ 'ਸਿਰਜਣਹਾਰੇ' ਦਾ ਜੇਕਰ ਵਿਸ਼ਵ ਵਿਖੇ ਕਿਸੇ ਨਾਲ ਵਾਸਤਾ ਹੈ ਤਾਂ ਕੇਵਲ ਮਨੁੱਖ ਨਾਲ। ਵਿਸ਼ਵ ਅੰਦਰਲੀ ਹੋਰ ਕਿਸੇ ਵਸਤੂ ਨਾਲ ਉਸ ਦਾ ਕੋਈ ਭਾਵਨਾਤਮਕ ਸਰੋਕਾਰ ਨਹੀਂ ਅਤੇ 'ਸਿਰਜਣਹਾਰੇ' ਦੀ ਜਿਹੜੀ ਮੂਰਤ ਸਾਡੇ ਮਨਾਂ ਅੰਦਰ ਉੱਕਰੀ ਹੋਈ ਹੈ, ਉਹ ਵੀ ਮਨੁੱਖ ਵਾਂਗ ਹੀ ਸੋਚਦੀ ਹੋਈ ਵਿਚਰਦੀ ਹੈ। ਉਸ ਦੀਆਂ ਮਨੁੱਖ ਜਿਹੀਆਂ ਲਾਲਸਾਵਾਂ ਹਨ, ਮਨੁੱਖ ਵਾਂਗ ਉਸ ਨੂੰ ਚੜ੍ਹਾਵਿਆ ਦੀ ਭੁੱਖ ਲਗਦੀ ਹੈ ਅਤੇ ਮਨੁੱਖ ਨਾਲੋਂ ਕਿਧਰੇ ਵੀ ਵੱਧ ਉਸ ਦੀ ਹਊਮੈ ਦੀ ਪਿਆਸ ਹੈ। ਉਸ ਨਜ਼ੂੰ ਰਾਜ਼ੀ ਰੱਖਣ ਲਈ ਅਸੀਂ ਜੋ ਕੁਝ ਵੀ ਕਰਦੇ ਰਹਿੰਦੇ ਹਾਂ, ਘੱਟੋ ਘੱਟ ਉਸ ਤੋਂ ਤਾਂ ਉਸ ਬਾਰੇ ਇਹੋ ਪ੍ਰਭਾਵ ਪੈਂਦਾ ਹੈ।ਸਾਨੂੰ ਮੌਤ ਦਾ ਭੈਅ ਵੀ ਦਿਨ ਰਾਤ ਸਤਾਉਂਦਾ ਰਹਿੰਦਾ ਹੈ ਅਤੇ ਇਸ ਸੰਸਾਰ 'ਚ ਸਦਾ ਲਈ ਵਸਦੇ ਰਹਿਣ ਦੀ ਚਾਹ ਕਾਰਨ ਸਾਨੂੰ 'ਆਤਮਾ' ਈਜਾਦ ਕਰਨੀ ਪਈ। 'ਸਰੀਰ ਦੇ ਮਰ ਮੁੱਕ ਜਾਣ ਉਪੰਰਤ ਇਹ ਆਤਮਾ ਜਿਉਂ ਦੀ ਤਿਉਂ ਕਾਇਮ ਰਹਿੰਦੀ ਹੈ।' ਇਸ ਗੱਲ ਦਾ ਕੋਈ ਵੀ ਠੋਸ ਪ੍ਰਮਾਣ ਨਾ ਹੋਣ ਦੇ ਬਾਵਜੂਦ ਅਸੀਂ ਇਸ ਨੂੰ ਮੰਨਦੇ ਹਾਂ। ਜੇਕਰ ਮੰਨਦੇ ਨਹੀਂ ਤਾਂ ਮਨੁੱਖ ਦੇ ਬਣਮਾਨਸਾਂ ਤੋਂ ਹੋਏ ਵਿਕਾਸ ਨੂੰ, ਜਿਸ ਦੇ ਪ੍ਰਮਾਣ, ਵਿਗਿਆਨ ਦੇ ਰਿਹਾ ਹੈ। ਵਿਗਿਆਨ ਦਾ ਕੰਮ ਹੈ ਤੱਥ ਉਘੇੜਨਾਂ ਨਾ ਕਿ ਤੱਥਾਂ ਦੇ ਮਨੁੱਖ ਲਈ ਚੰਗੇ ਜਾਂ ਮਾੜੇ ਅਤੇ ਸੁਖਾਵੇਂ ਜਾਂ ਅਣਸੁਖਾਵੇਂ ਹੋਣ ਬਾਰੇ ਦ੍ਰਿਸ਼ਟੀਕੋਣ ਪੇਸ਼ ਕਰਨਾ। ਵਿਗਿਆਨ ਦਾ ਦਰਸਾਇਆ ਵਿਸ਼ਵ, ਸਾਡੀ ਸੋਚ ਨਾਲੋਂ ਕਿਤੇ ਵੱਧ ਵਿਸ਼ਾਲ ਤੇ ਗੁੰਝਲਦਾਰ ਹੈ ਅਤੇ ਸਾਡੀ ਰਹੱਸ ਲਈ ਭੁੱਖੀ ਉਤਸੁਕਤਾ ਨੂੰ ਟੁੰਬਣ ਵਾਲਾ ਹੈ। ਵਿਸ਼ਵ ਦੀ ਵਿਸ਼ਾਲਤਾ ਅੰਦਰ ਇੱਕ ਪਾਸੇ ਸਥਿਤ ਪ੍ਰਿਥਵੀ ਜਿਸ ਉੱਪਰ ਅਸੀਂ ਰਹਿ ਰਹੇ ਹਾਂ, ਕੇਵਲ ਇੱਕ ਨਿਗੂਣਾ ਨੁਕਤਾ ਹੈ। ਸ਼ਹਿਰਾਂ ਅਤੇ ਕਸਬਿਆਂ ਦੇ ਸ਼ੋਰ ਨਾਲ ਪ੍ਰਚਿਆ ਮਨੁੱਖ ਅਤੇ ਵਿਅਕਤੀਗਤ ਸੂਝ ਦੀ ਸੀਮਾ ਅੰਦਰ ਘਿਰਿਆ ਮਨੁੱਖ, ਉਸ ਸ਼ਾਂਤਮਈ ਅਡੋਲ ਠਰ੍ਹੰਮੇ ਤੋਂ ਅਣਭੋਲ ਹੈ, ਜਿਹੜਾ ਸਦਾ ਹਰਕਤ ਕਰਦੇ ਰਹਿਣ ਵਾਲੇ ਵਿਸ਼ਵ ਦੀ ਵਿਸ਼ੇਸ਼ਤਾ ਹੈ ਅਤੇ ਜਿਸਦਾ ਅਨੁਭਵ ਵਿਗਿਆਨ ਨੂੰ ਤਾਂ ਹੈ ਪਰ ਵਿਗਿਆਨ ਨੂੰ ਆਪਣੇ ਮਨਾਂ ਦੀਆਂ ਬਰੂਹਾਂ ਅੰਦਰ ਨਾ ਵੜਨ ਦੇਣ ਵਾਲੇ ਵਿਅਕਤੀਆਂ ਨੂੰ ਨਹੀਂ। ਕੁਦਰਤ ਦਾ ਕੋਈ ਵੀ ਪੱਖ ਉਸ ਹੱਦ ਤੱਕ ਮੁਗਧਮਈ ਨਹੀਂ ਹੋ ਸਕਦਾ ਜਿਸ ਤੱਕ ਵਿਸ਼ਵ ਅੰਦਰ ਵਿਆਪਕ ਅਡੋਲਤਾ ਦੇ ਸਵਰ, ਸਾਵੇ ਪੱਤਰਾਂ 'ਚੋਂ ਦੀ ਹੋ ਕੇ ਪਾਰ ਹੋ ਰਹੀ ਰੁਮਕਦੀ ਹਵਾ ਦੇ ਸਵਰ ਸੰਸਾਰ ਦੀ ਵਿਆਖਿਆ ਫਿਲਾਸਫਰ ਧੁਰੋਂ ਕਰਦੇ ਆ ਰਹੇ ਹਨ ਪਰ ਸੰਸਾਰ ਨੂੰ ਮਨੁੱਖ ਲਈ ਪਧਰਾਇਆ ਅਤੇ ਇਸ ਅੰਦਰਲੀ ਕਾਣ ਨੂੰ ਸਿੱਧਾ ਕੀਤਾ ਵਿਗਿਆਨ ਨੇ। ਵਿਗਿਆਨ ਦੇ ਇਸ ਦਿਸ਼ਾ 'ਚ ਕੀਤੇ ਉਪਰਾਲਿਆਂ ਦੇ ਪਰ ਅਸੁਵਿਧਾ ਜਨਕ ਸਿੱਟੇ ਵੀ ਨਿਕਲੇ ਹਨ, ਜਿਨ੍ਹਾਂ ਕਰਕੇ ਸਾਡੀਆਂ ਪ੍ਰੇਸ਼ਾਨੀਆਂ 'ਚ ਵਾਧਾ ਹੋਇਆ। ਵਿਗਿਆਨ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ ਪਰ ਵਿਗਿਆਨ ਦਾ ਉਪਯੋਗ ਕਰਦੀ ਮਾਨਵੀ ਹਿਰਸ ਨੂੰ ਨਹੀਂ, ਜਿਸ ਲਈ ਨਾ ਸਹਿਜ ਦੇ ਅਰਥ ਹਨ ਅਤੇ ਨਾ ਹੀ ਸੰਜਮ ਦੇ। ਲੋੜਾਂ ਬਾਹਰੇ ਪਦਾਰਥਾਂ ਦੇ ਉਤਪਾਦ ਕਰਕੇ ਮਾਨਵ ਦੀਆਂ ਮੂਲ ਲੋੜਾਂ ਨੂੰ ਪੁਰਾ ਕਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਇਸੇ ਕਾਰਣ ਜਿਹੜੇ ਖਤਰੇ ਅਸੀਂ ਆਪਣੇ ਆਪ ਸਹੇੜ ਲਏ ਹਨ ਉਹ ਵੱਖਰੇ। ਪ੍ਰਦੂਸ਼ਣ ਵਧਦਾ ਜਾ ਰਿਹਾ ਹੈ, ਉਤਪਾਦਕ ਕੂੜੇ ਦਾ ਯੋਗ ਨਿਪਟਾਰਾ ਸੰਭਵ ਨਹੀਂ ਰਿਹਾ। ਭੂਗੋਲਿਕ ਤਾਪਮਾਨ ਵੱਧਦਾ ਜਾ ਰਿਹਾ ਹੈ। ਪ੍ਰਿਥਵੀ ਦੁਆਲੇ ਲਿਪਟੇ ਓਜ਼ੋਨੀ ਗਿਲਾਫ 'ਚ ਸ਼ਿਗਾਫ (ਛੇਕ) ਪੈ ਰਹੇ ਹਨ। ਇਨ੍ਹਾਂ ਸਭਨਾ ਦੇ ਫਲਸਰੂਪ ਰੋਗ ਵਧਦੇ ਜਾ ਰਹੇ ਹਨ ਤੇ ਅਜਿਹੇ ਨਵੇਂ ਰੋਗ ਪੈਦਾ ਹੋ ਰਹੇ ਹਨ ਜਿਨ੍ਹਾਂ ਦਾ ਹਾਲ ਦੀ ਘੜੀ ਇਲਾਜ ਸੰਭਵ ਨਹੀਂ। ਰੁੱਤਾਂ ਤੇ ਮੌਸਮ ਵੀ ਤੇਜ਼ੀ ਨਾਲ ਬਦਲ ਰਹੇ ਹਨ। ਦੂਰ ਦ੍ਰਿਸ਼ਟਤਾ ਦੀ ਘਾਟ ਕਰਕੇ ਸਾਡੀ ਵਧਦੀ ਜਾ ਰਹੀ ਵੱਸੋਂ ਵੀ, ਕਿਧਰੇ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਨਿਰੋਲ ਇਸੇ ਕਾਰਨ ਹਊਮੈ ਦੀ ਪੁਸ਼ਟੀ ਕਰਦੇ ਉਤਪਾਦ ਨੂੰ ਛੱਡ ਕੇ ਹੋਰ ਹਰ ਵਸਤੂ ਥੁੜਦੀ ਜਾ ਰਹੀ ਹੀ : ਜਲ, ਆਕਸੀਜਨ, ਵਾਯੂ, ਵਣ, ਅਨਾਜ, ਤੇਲ ਅਤੇ ਗੈਸ। ਮਾਨਸਿਕ ਪੱਧਰ ਤੇ ਮਨੁੱਖ ਕਮਜ਼ੋਰ ਹੋਇਆ ਹੈ ਅਤੇ ਸਰੀਰਕ ਪੱਧਰ ਤੇ ਵੀ। ਜੇਕਰ ਇਸ ਨੂੰ ਦੋ ਕਦਮ ਤੁਰਨਾ ਪੈ ਜਾਵੇ ਤਾਂ ਇਹ ਝੱਟ ਹਫਣ ਲਗਦਾ ਹੈ। ਸੱਚ ਤਾਂ ਇਹ ਹੈ ਕਿ ਆਪਣੀਆਂ ਬੇਲਗਾਮ ਲਾਲਸਾਵਾਂ ਨੂੰ ਨੱਥ ਪਾਉਣ ਦੀ ਜਾਂਚ ਸਾਨੂੰ ਆਈ ਹੀ ਨਹੀਂ। ਹਾਲਾਂਕਿ ਧਰਮ ਇਸ ਦੀ ਦੁਹਾਈ ਸਦੀਆਂ ਤੋਂ ਦਿੰਦਾ ਆ ਰਿਹਾ ਹੈ। ਕਹਿਣ ਨੂੰ ਤਾਂ ਧਰਮ ਸਾਡੇ ਲਈ ਪਾਕ ਹੈ, ਪਵਿੱਤਰ ਹੈ ਅਤੇ ਇਲਾਹੀ ਸਰੂਰ ਦਾ ਸ੍ਰੋਤ ਹੈ ਪਰ ਧਰਮ ਕੇਵਲ ਜਾਪ ਕਰਨ ਤੱਕ ਹੀ ਸੀਮਿਤ ਹੈ। ਇਸ ਦੀ ਅਮਲ 'ਚ ਕੋਈ ਭੂਮਿਕਾ ਨਹੀਂ। ਧਰਮ ਨੂੰ ਅਸੀਂ ਆਪਣੇ ਸੁਆਰਥ ਪੂਰੇ ਕਰਨ ਲਈ ਵਰਤਣ ਤੋਂ ਉੱਕਾ ਹੀ ਗੁਰੇਜ਼ ਨਹੀਂ ਕਰਦੇ ਅਤੇ ਇਸ ਨੂੰ ਇੰਜ ਹੀ ਵਰਤਦੇ ਰਹਿੰਦੇ ਹਾਂ ਜਿਵੇਂ ਬਿਜਲੀ ਅਤੇ ਰੇਲਗੱਡੀ ਜਾਂ ਹੋਰ ਸੁਵਿਧਵਾਂ।ਮਨੁੱਖ ਦਾ ਵਿਅਕਤੀਗਤ ਜੀਵਨ ਅੰਧ ਵਿਸ਼ਵਾਸਾਂ 'ਚ ਘਿਰਿਆ ਤੇ ਨਰਕ ਬਣਿਆ ਹੋਇਆ ਹੈ। ਰੋਗਾਂ ਦੀ ਪਕੜ ਇਸ ਉੱਪਰ ਪੀਡੀ ਹੁੰਦੀ ਜਾ ਰਹੀ ਹੈ। ਸਰੀਰਕ ਮੁਸ਼ੱਕਤ ਬਿਨਾਂ ਅਕੇਵੇਂ ਅਸਹਿ ਬਣਦੇ ਜਾ ਰਹੇ ਹਨ। ਇੱਕ ਤਰਫੇ ਮੋਹ ਕਾਰਨ ਅਤੇ ਮੋਹ ਦੇ ਦੰਭੀ ਪ੍ਰਗਟਾਵਿਆਂ ਕਾਰਨ ਬੇ-ਭਰੋਸਗੀ ਆਮ ਪਲ ਰਹੀ ਹੈ ਅਤੇ ਔਲਾਦ ਦੀ ਅਹਿਸਾਨ ਫਰਾਮੋਸ਼ੀ ਕਾਰਨ ਪਰਿਵਾਰ ਦੀ ਸਸੰਥਾਈ ਪੈਂਠ ਨੂੰ ਸਿਉਂਕ ਚੱਟ ਰਹੀਹੈ। ਕੌਮਾਂ ਦੀ ਪੱਧਰ ਤੇ, ਕਬੀਲਿਆਂ ਦੀ ਪੱਧਰ ਤੇ ਅਤੇ ਸਿਆਸੀ ਪਾਰਟੀਆਂ ਦੀ ਪੱਧਰ ਤੇ ਘ੍ਰਿਣਾ ਵਧਦੀ ਜਾ ਰਹੀ ਹੈ ਤੇ ਰਵਾਦਾਰੀ ਭਾਲਿਆਂ ਕਿਧਰੇ ਵੀ, ਦਿਖਾਈ ਨਹੀਂ ਦੇ ਰਹੀ। ਇੱਕ ਦੂਜੇ ਦਾ ਡਰ ਅਤੇ ਕੁਦਰਤ ਦਾ ਡਰ ਤਾਂ ਸਾਡੇ ਸਿਰਾਂ ਤੇ ਸਦਾ ਖਲੋਤਾ ਰਿਹਾ ਹੈ ਪਰ ਹੁਣ ਤਾਂ ਅਸੀਂ ਆਪਣੇ ਆਪ ਤੋਂ ਵੀ ਭੈਅ ਖਾਣ ਲੱਗ ਪਏ ਹਾਂ। ਸਾਨੂੰ ਆਪਣੇ ਆਪ ਨਾਲ ਅਤੇ ਆਪਣੀ ਜਮੀਰ ਨਾਲ ਨਿਭਾਣਾ ਔਖਾ ਲੱਗਣ ਲੱਗ ਪਿਆ ਹੈ ਜਿਸ ਕਰਕੇ ਮਾਨਸਿਕ ਰੋਗ ਘਰ-ਘਰ ਫੇਰਾ ਮਾਰ ਰਹੇ ਹਨ। ਇਹ ਸਮੱਸਿਆਵਾਂ ਕੁਦਰਤੀ ਵੀ ਹਨ ਅਤੇ ਸਾਡੀਆਂ ਆਪਣੀਆਂ ਸਹੇੜੀਆਂ ਹੋਈਆਂ ਵੀ । ਇਨ੍ਹਾਂ ਦਾ ਸਮਾਧਾਨ ਕੇਵਲ ਵਿਗਿਆਨਕ ਪਹੁੰਚ ਦੁਆਰਾ ਹੀ ਸੰਭਵ ਹੈ। ਅਗਿਆਨ ਤੇ ਅੰਧ ਵਿਸ਼ਵਾਸ ਕਾਰਨ ਇਹ ਹੋਰ ਵੀ ਉਝਲ ਰਹੀਆਂ ਹਨ। ਸੰਸਾਰ ਵਿਖੇ ਅੱਜ ਵਿਚਰ ਰਹੇ ਸਵਾ ਛੇ ਅਰਬ ਵਿਅਕਤੀ ਆਪਣੇ ਰੰਗ ਵਿੱਚ ਤੇ ਰੂਪ 'ਚ ਅਤੇ ਜਾਂ ਫਿਰ ਵਿਸ਼ਵਾਸਾਂ ਤੇ ਰੀਤੀ ਰਿਵਾਜ਼ਾਂ 'ਚ, ਕਿੰਨੇ ਵੀ ਭਿੰਨ ਲੱਗਣ ਪਰ ਇਹ ਸਾਰੇ ਇੱਕ ਦੂਜੇ ਦੇ ਨੇੜੇ ਦੇ ਸਬੰਧੀ ਹਨ। ਇਹ ਸਾਰੇ ਦੇ ਸਾਰੇ, ਉਨ੍ਹਾਂ ਮੁੱਠੀ ਭਰ ਵਿਅਕਤੀਆਂ ਦੀ ਔਲਾਦ ਹਨ ਜਿਹੜੇ ਅੱਜ ਤੋਂ 40 ਹਜ਼ਾਰ ਵਰ੍ਹੇ ਪਹਿਲਾਂ ਸੰਸਾਰ 'ਚ ਸਨ ਅਤੇ ਇਨ੍ਹਾਂ ਦੀ ਔਲਾਦ ਅੰਦਰ, ਅੱਜ ਵਿਖਾਈ ਦੇ ਰਹੇ ਵਖਰੇਵੇਂ ਤਦ ਉੱਭਦੇ, ਜਦ ਇਹ ਸੰਸਾਰ ਦੇ ਭਿੰਨ-ਭਿੰਨ ਖੇਤਰਾਂ 'ਚ ਜਾ ਕੇ ਵੱਸ ਗਏ। ਵਿਗਿਆਨਕ ਧਾਰਨਾਵਾਂ 'ਚ ਬੇਭਰੋਸਗੀ ਦਿਖਾ ਕੇ ਮਾਨਵਤਾ ਆਪਣੇ ਆਪ ਵਿਰੁੱਧ ਅੱਤਿਆਚਾਰ ਕਰ ਰਹੀ ਹੈ। ਲੋਕ ਵਿਰੋਧੀ ਸਿਆਸਤ ਦੀ ਸੁਆਰਥ ਸਾਧਕ ਚੌਧਰ ਨੂੰ ਤਾਂ ਇਹ ਬੇ ਭਰੋਸਗੀ ਚੰਗੀ ਰਾਸ ਆ ਰਹੀ ਹੈ ਜਿਸ ਦਾ ਕਿ ਆਧਾਰ ਅਗਿਆਨ ਹੈ ਤੇ ਅੰਧ ਵਿਸ਼ਵਾਸ ਹੈ ਪਰ ਮਨੁੱਖ ਦੇ ਮਨ ਨੂੰ ਜੇਕਰ ਸਵਾਧੀਨਤਾ ਦਾ ਕੋਈ ਸਹੀ ਅਹਿਸਾਸ ਕਰਵਾ ਸਕਦਾ ਹੈ ਤਾਂ ਕੇਵਲ ਪਰਖ ਕੇ ਵਿਗਿਆਨ ਦੁਆਰਾ ਅਪਣਾਇਆ ਗਿਆ ਖਰਾ ਗਿਆਨ ਹੈ। ਵਿਗਿਆਨ ਸਾਡੇ ਭਵਿੱਖ ਦਾ ਪਹਿਰੇਦਾਰ ਬਣ ਕੇ ਕਹਿ ਰਿਹਾ ਹੈ: 'ਖੂਬ ਲਿਖੇਂਗੇ ਤੇਰੇ ਹੁਸਨ ਕਾ ਮੌਜ਼ੂੰ(ਮਜ਼ਮੂਨ) ਪਰ, ਔਰ ਮਿਲ ਜਾਏ ਜੋ ਅਸਲੂਬ (ਢੰਗ) ਜ਼ਰਾ ਸਾ ਅੱਛਾ।
ਏਂਡੀਆ ਚ ਚਾਹ ਦਾ ਕੱਪ ਘਰਾਂ ਚ
ਸੌਦੋ ਸੌ ਦਾ ਤੇ ਦਫਤਰਾਂ ਚ ਮੁਫਤ
ਡਾ ਅਮਰਜੀਤ ਟਾਂਡਾ (ਸਿਡਨੀ)
-ਡਾਕਟ ਸਾਬ ਜੀ ਤੁਸੀ ਕੈਂਦੇ ਹੋ ਕਿ ਏਂਡੀਆ ਗੇੜਾ ਮਾਰ ਕੇ ਆਏ ਹੋ-ਕੋਈ ਪਿੰਡ ਦੀ ਹੀ
ਬਾਤ ਗੱਲ ਸੁਣਾਓ-ਓਥੇ ਜੀ ਬੰਦੇ ਲਈ ਕੰਮ ਕਾਜ ਕਰੌਣ ਚਲਾਉਣ ਲਈ ਬਾਕਫੀਤ ਬੌਤ ਚਾਈਦਾ
ਆ-..? -ਹਾਂ ਅਮਲੀਆ ਏਂਡੀਆ ਗੇੜਾ ਮਾਰ ਕੇ ਆਏ ਹਾਂ-ਬਾਤ ਗੱਲ ਇਹ ਆ ਕਿ ਹਰ ਕੋਈ
ਆਪਣਾ ਯੱਕਾ ਦੌੜਾਈ ਫਿਰਦਾ ਆ -ਲੋਕ ਕਈ ਤਾਂ ਤੇਰੇ ਅਰਗੇ ਕੰਮ ਤੋਂ ਬਿਨਾਂ ਹੀ ਏਨੇ
ਬਿਜੀ ਨੇ ਕਿ ਪੁੱਛ ਹੀ ਨਾ- ਨਾਲੇ ਤੂੰ ਕੇੜਾ ਪਹਿਲਾਂ ਮਰੀਕਾ ਰੈਂਦਾ ਸੀ-ਓਥੇ ਹੀ
ਜਨਮ ਧਾਰਿਆ ਸੀ ਤੂੰ ਵੀ- ਨਾਲੇ ਤੇਰੇ ਕੇੜੇ ਕੰਮ ਕਾਜ ਚਲਦੇ ਰੁਕ ਗਏ ਨੇ ਓਥੇ -ਕੀ
ਓਏ ਤੂੰ ਮਹੱਲ ਛੱਤਣ ਲੱਗਾ ਸੀ ਤਾਂ ਛਤ ਡਿਗ ਪਈ ਆ ਜਾਂ ਹੋਰ ਮਹਿਲ ਤਾਜ ਬਨੌਣ ਲੱਗਾ
ਸੀ ਤਾਂ ਗੌਰਮੰਟ ਨੇ ਰੋਕ ਲਾ ਤੀ ਆ-ਗੱਲ ਤਾਂ ਕਰ- -ਜੀ ਫਿਰ ਬੀ ਕਈ ਬਾਰ ਪੱਤਾ ਨਸ਼ਾ
ਨਾ ਮਿਲੇ ਜਾਂ ਫਿਰ ਧੇਲੇ ਪੈਸੇ ਬੇਲੇ ਬੰਦਾ ਹੀ ਕੰਮ ਔਂਦਾ ਆ ਤੁਹਾਡੇ ਅਰਗਾ- ਕੀ
ਗੱਲ ਬੜਾ ਬਟਰ ਚੋਪੜੀ ਜਾਨਾਂ ਕੋਈ ਹੋਰ ਨਈ ਲੱਗਾ ਮੱਥੇ ਤੇਰੇ ਅੱਜ- -ਤੈਨੂੰ ਬਥੇਰੇ
ਜਾਣਦੇ ਨੇ ਤੇਰਾ ਕੰਮ ਕਿਵੇਂ ਰੁਕ ਸਕਦਾ ਹੈ-ਬਾਕਫੀਤ ਓਦਾਂ ਤੇਰੀ ਬਥੇਰੀ ਆ ਸਰਕਾਰੇ
ਦਰਬਾਰੇ-ਕੰਜਰਾ ਫਲੌਰ ਤੱਕ ਤੈਨੂੰ ਕੋਈ ਪਛਾਣਦਾ ਨਈ-ਗੱਲਾਂ ਤੂੰ ਮਣ 2 ਦੀਆਂ ਕਰਨ
ਲੱਗ ਪਿਆਂ ਵਲੈਤ ਦਾ ਜੂਸ ਪੀ ਕੇ- -ਹਾਂ ਜੀ ਇਹ ਤਾਂ ਹੈ-ਪਰ ਕਦੇ ਕੋਈ ਕੰਮ ਹੋਇਆ
ਤਾਂ ਦੱਸਿਓ- -ਅਮਲੀਆ, ਯਾਰ ਹੋਰ ਕੰਮ ਫੇਰ ਸਈ ਪਹਿਲਾਂ ਆਹ ਗਰਾਜ ਖਾਲੀ ਕਰਾ
ਦੇ-ਪਿੰਡ ਦਾ ਗੇਟ ਫਿਰ ਸਈ- -ਦੱਸੋ ਜੀ ਕਿੱਦਣ? -ਜਦੋਂ ਵੀ ਵਿਹਲ ਹੋਵੇ ਤੇਰਾ-
-ਪਹਿਲਾਂ ਜੀ ਜਰਾ-ਪਿੰਡ ਦਾ ਹਾਲ ਚਾਲ ਸੁਣਾਓ-ਮਾਬੇ ਦਾ ਪ੍ਰਬੰਦ ਹੀ ਕਰ ਲਿਔਣਾ
ਸੀ-ਜੇ ਭੋਰਾ ਪਈ ਆ ਤਾ ਛਕਾਓ ਫਿਰ-ਰੰਗਾਂ ਚ ਤਾਂ ਖੇਡੀਏ ਪਹਿਲਾਂ- -ਛੱਡ ਪਰੇ ਯਾਰ
ਓਥੇ ਜਿੱਥੇ ਜਾਓ ਲੋਕ ਅਪਾਣਤ ਬੌਤ ਦਿਖੌਦੇ ਆ- -ਹਾਂ ਇਹ ਤਾਂ ਸੱਚ ਆ ਜੀ- - ਹਾਂ ਇਹ
ਤਾਂ ਸੱਚ ਆ ਜੀ , ਮਾਰ ਤੀ ਆ-ਏਂਡੀਆ ਚ ਚਾਹ ਦਾ ਕੱਪ ਘਰਾਂ ਚ ਸੌ/ ਦੌ ਦਾ ਤੇ
ਦਫਤਰਾਂ ਚ ਮੁਫਤ ਚ ਪੈਂਦਾ/ ਔਂਦਾ ਹੈ- -ਉਹ ਕਿਮੇ ਜੀ- -ਲੈ ਸੁਣ ਲੈ ਉਹ ਕਿਮੇ-ਕਿਸੇ
ਦੋਸਤ ਮਿੱਤਰ, ਰਿਸ਼ਤੇਦਾਰ ਦੇ ਜਾਓ-ਪਹਿਲਾਂ ਤਾਂ ਘਰ ਲੱਬਦੇ 2 ਫੋਨ ਤੇ 50 ਰੁਪਏ ਹੈ
ਨਈ- ਓਦਰੋਂ ਅਗਲਾ ਘਰੋਂ ਬਾਹਰ ਆਕੇ ਹੀ ਫੋਨ ਕਰਦਾ 2 ਬਾਂਹਾਂ ਮਾਰਦਾ ਆਵੇਗਾ- ਬੱਸ
ਨੇੜੇ ਹੀ ਹੋ ਹਾਅ ਜਿੱਥੇ ਤੁਸੀ ਅੱਪੜੇ ਹੋ ਏਥੇ ਇੱਕ ਗਾਂ ਬੰਨੀ੍ਹ ਹੋਣੀ ਓਤੋਂ ਰੈਟ
ਮਾਰ ਲਓ ਤੇ ਸਿੱਦੇ ਹੀ ਤੁਰੇ ਆਓ, ਬਿਜਲੀ ਦੇ ਖਮਬੇ ਕੋਲੋਂ ਲਿਫਟ ਮਾਰ ਕੇ ਸੱਜੇ
ਤੁਰੇ ਆਓ ਅੱਗੇ ਇਕ ਟੁਟਾ ਗੱਡਾ ਖੜਾ ਹੈ ਓਤੋਂ 4 ਕਦਮਾਂ ਗਾਂਹ ਆ ਕੇ ਫਿਰ ਲਿਫਟ ਮਾਰ
ਕੇ ਸੱਜੇ ਤੁਰੇ ਆਓ ਸਿੱਦੇ ਬੱਸ 100 ਮੀਟਰ ਤੇ ਮੈ ਬਾਹਰ ਹੀ ਉਡੀਕ ਰਿਹਾਂ-ਬੱਸ ਸਮਜੋ
ਆ ਗਏ ਤੁਸੀਂ ਇੰਜ ਸ਼ਾਮ ਪੈ ਜਾਂਦੀ ਹੈ ਮੇਲ ਮਲਾਪ ਤੇ-ਅਗਲਾ ਚਾਹ ਪਾਣੀ ਪੁੱਛਦਾ 2
ਗੱਲਾਂ ਮਾਰਦਾ 2, ਇਹ ਦੇਖਦਾ ਰਊ ਕਿ ਸੈਦ ਇਹ ਹੁਣ ਘੜੀ ਮੁੰਦਰੀ ਜਾਂ ਪੈਨ ਦੇਣ ਲੱਗਾ
ਹੈ ਬਾਰਲਾ-ਅਗਲਾ ਭਾਮੇ ਜਰਾ ਖਾਜ ਹੀ ਕਰਦਾ ਹੋਵੇ-ਓਹਦਾ ਸਾਰਾ ਹੌਸਲਾ ਢੱਠ ਜਾਂਦਾ
ਹੈ- ਫਿਰ ਹੋਰ ਨਈ ਤਾਂ ਅੰਦਰੋਂ ਸੁੱਤੇ ਪਏ ਪੋਤੇ ਪੋਤੀ ਨੂੰ ਘਰਵਾਲੀ ਚੱਕ ਲਿਆਵੇਗੀ-
ਦੇਖੋ ਬੇਟੇ ਕੌਣ ਆਇਆ ਐਂਕਲ ਨੇ ਬਾਹਰ ਵਾਲੇ- ਦੂਰ ਤੇਲੀਏ ਚ ਰੰਧੇ ਨੇ-ਸਸ ਰੀ ਕਾਲ
ਕਰੋ-2, 3 ਮਹੀਨੇ ਵਾਲੇ ਨੂੰ ਸਸਰੀ ਕਾਲ ਕਰਨ ਤੇ ਮਜਬੂਰ ਕਰ ਦਿੰਦੀ ਹੈ-ਫਿਰ ਬਾਰੋਂ
ਮੂਅ ਮਾਂਹ ਸਾਫ ਲੈ ਕੇ ਇੱਕ ਹੋਰ ਬੱਚਾ ਆ ਡਿੱਗੇਗਾ-ਲਓ ਜੀ ਇਹ ਹੈ ਸਾਡੀ ਭੁਟੀ ਬੜੀ
ਸਿਆਣੀ ਆ-ਜਾਹ ਬੱਚੇ ਪਹਿਲਾਂ ਮੂਅ ਸਾਫ ਕਰ ਕੇ ਆ, ਨਈ ਤਾਂ ਐਂਕਲ ਨੇ ਬਾਹਰ ਨਈ ਲੈ
ਕੇ ਜਾਣਾ-ਤੇ ਕੈਣਗੇ-ਆੳ ਬੱਚੇ ਐਂਕਲ ਨੇ ਬਾਹਰ ਵਾਲੇ- ਦੂਰੋਂ ਆਏ ਨੇ-ਸਸ ਰੀ ਕਾਲ
ਕਰੋ-ਨਈ 2 ਪੈਰੀ ਹੱਥ ਲਾਓ-ਬੱਸ ਇੰਜ ਸਾਰੀ ਨਫਰੀ ਆ ਖੜੀ ਹੁੰਦੀ ਹੈ, ਚਾਹ ਦਾ ਕੱਪ
ਸੁਆਹ ਪੀਣਾ ਹੁੰਦਾ ਹੈ-ਬੰਦਾ ਸੋਚਦਾ ਹੈ ਕਿ ਹੁਣ ਏਥੋਂ ਕਿੰਜ ਜਾਨ ਛੁਡਾਈਏ-ਜਿਆਦਾ
ਨਫਰੀ ਹੋਵੇ ਤਾਂ 50, 50 ਜੇ ਘੱਟ ਤਾਂ 100, 100 ਹੱਥੋਂ ਜਾਂਦਾ ਹੈ-ਚਾਹ ਦਾ ਓਹੀ
ਕੱਪ ਜੋ ਬਾਹਰੋਂ 5, 10ਦਾ ਪੀ ਕੇ ਨਜਾਰਾ ਲੈਣਾ ਹੁੰਦਾ ਹੈ-ਜਾਂ ਫਿਰ ਜੇ ਕੋਈ ਰੋਟੀ
ਪਾਣੀ ਲਈ ਮਗਰ ਪਵੇ ਤਾਂ ਕੰਮ ਹੋਰ ਹੀ ਦੇਖਿਆ ਹੈ-ਜਾਂ ਤਾਂ ਉਹ ਕਿਸੇ ਨਿਆਣੇ ਨੂੰ
ਬਾਹਰ ਖਿੱਚਣ ਲਈ ਕਹੇਗਾ ਜਾਂ ਫਿਰ ਹੋਰ ਕੋਈ ਕੰਮ ਕੱਡ ਮਾਰੇਗਾ-ਜਿਮੇ ਕਿ ਅਸੀ ਸੈਰ
ਕਰਨ ਆਈਏ-ਜਾਣੀ 1, 2 ਹਫਤੇ ਸਾਡੇ ਲਈ ਕੱਡ ਕੇ ਰੱਖਣੇ-ਗੱਲ ਕੀ ਬੰਦਾ ਸੋਚਦਾ ਹੈ ਕਿ
ਕਿੰਜ ਹਰ ਚੀਜ ਬਹਾਨਾ ਵਿਕਣ ਲੱਗ ਪਿਆ ਹੈ-ਕਈ ਘਰਾਂ ਚ ਤਾਂ ਘਰ ਵਾਲੇ ਪਹਿਲਾਂ ਹੀ
ਸਰਟੀਫਿਟਕਾਂ ਦੀਆਂ 4,4 ਕਾਪੀਆਂ ਭੇਟ ਕਰਨ ਲਈ ਤਿਆਰ ਰੱਖਦੇ ਨੇ-ਸੇਵਾ ਕਰਨ ਤੋਂ ਬਾਦ
ਬੱਸ ਏਹੀ ਤਾਗੀਤ ਕਰੀ ਜਾਣਗੇ ਕਿ ਜਾ ਕੇ ਪਹਿਲਾਂ ਸਾਡੇ ਟੈਣੀ ਦਾ ਕੰਮ ਕਰੀਓ-ਜਿੱਦਾਂ
ਬਾਰ ਇੰਮੀਗਰੇਸਨ ਮਨਿਸਟਰ ਲੱਗੇ ਆਂ-ਓਦਾਂ ਕੈਣਗੇ, ਲਓ ਜੀ ਬਾਰ ਕੀ ਆ-ਏਥੇ ਹੀ ਸਬ
ਕੁਜ ਮਿਲਦਾ ਆ-ਫਿਰ ਹੌਲੀ ਜੇਈ ਭਿੰਦੇ ਦੇ ਬਾਹਰ ਕੱਡਣ ਬਾਰੇ ਪੁੱਛਣ ਲੱਗ ਜਾਂਦੇ ਨੇ-
ਇੰਜ ਚਾਹ ਦਾ ਕੱਪ ਓਹੀ ਘਰਾਂ ਚ ਸੌ/ ਦੌ ਦਾ ਤੇ ਦਫਤਰਾਂ ਚ ਮੁਫਤ ਚ ਪੈਂਦਾ ਹੈ -
ਦਫਤਰਾਂ ਚ ਮੁਫਤ ਕਿਮੇ ਜੀ- -ਅਖੇ ਓਥੇ ਮੁਫਤ ਕਿਮੇ ਜੀ-ਅਗਲਾ ਯਾਰ ਜਾਂ ਤਾਂ ਅੱਗੇ
ਬੈਠੀ ਸਾਮੀ ਨੂੰ ਕਹਿ ਦਿੰਦਾ ਹੈ ਸੇਵਾ ਲਈ ਜਾਂ ਫਿਰ ਆਪ ਪਿਆ ਕਿ ਅਗਲੀ ਸਾਮੀ ਸਿਰ
ਜੜ ਦਿੰਦਾ ਹੈ-ਤੇ ਵੱਡਾ ਅਫਸਰ ਤਾਂ ਓਦਾਂ ਹੀ ਫਖਰ ਸਮਜਦਾ ਹੈ ਸੇਬਾ ਕਰਨ ਚ, ਬਾਦ ਚ
ਭਾਮੇ ਕਿਸੇ ਸਟੇਸਨਰੀ ਦੇ ਬਿੱਲ ਚ ਜੋੜ ਦੇਬੇ-
ਬਹੁਤ ਪੁਰਾਣੀ ਹੈ ਪਰਿਵਾਰ
ਵਿੱਚ ਰਹਿਣ ਦੀ ਰਵਾਇਤ
ਗੁਰਦੇਵ ਸਿੰਘ
ਫਲਿੰਟਸਟੋਨ ਦੇ ਸਰਜਕਾਂ ਨੂੰ ਸ਼ਾਇਦ ਹੀ ਇਸ ਦਾ ਅਹਿਸਾਸ ਰਿਹਾ ਹੋਵੇਗਾ ਕਿ ਉਹ ਜੋ
ਕੁੱਝ ਆਪਣੀ ਕਲਪਨਾ ਨਾਲ ਰਚ ਰਹੇ ਹਨ, ਉਹ ਕਿਸੇ ਦਿਨ ਇਤਿਹਾਸ ਸੱਚ ਦਾ ਹਿੱਸਾ ਬਣ
ਜਾਵੇਗਾ। ਫਲਿੰਟਸਟੋਨ ਇੱਕ ਐਨੀਮੇਟਿਡ ਟੀ ਵੀ ਸੀਰੀਅਲ ਹੈ, ਜੋ ਪਾਸ਼ਾਣ ਕਾਲ ਦੇ ਇੱਕ
ਵਿਅਕਤੀ ਦੀ ਕਥਾ ਕਹਿੰਦਾ ਹੈ, ਜਿਸ ਦਾ ਛੋਟਾ ਜਿਹਾ ਪਰਿਵਾਰ ਹੈ ਅਤੇ ਇੱਕ ਗੁਆਂਢੀ
ਵੀ। ਪਾਸ਼ਾਣ ਕਾਲ ਦੇ ਇੱਕ ਪਰਿਵਾਰ ਦੀ ਇਸ ਕਥਾ ਨੇ ਲੋਕਾਂ ਨੂੰ ਕਾਫੀ ਰੋਮਾਂਚਿਤ
ਕੀਤਾ, ਪਰ ਹੁਣ ਇਹ ਸਿਰਫ ਇੱਕ ਕਥਾ ਨਹੀਂ ਰਹਿ ਗਈ ਹੈ।ਜਰਮਨੀ ਵਿੱਚ ਮਿਲੇ ਕੁੱਝ
ਪ੍ਰਾਚੀਨ ਅਵਸ਼ੇਸ਼ਾਂ ਤੋਂ ਨਵ ਪਾਸ਼ਾਣ ਕਾਲ ਵਿੱਚ ਅਜਿਹੇ ਪਰਿਵਾਰਾਂ ਦੀ ਮੌਜੂਦਗੀ ਦੇ
ਸੰਕੇਤ ਮਿਲੇ ਹਨ। ਤਿੰਨ ਸਾਲ ਪਹਿਲਾਂ ਬਰਲਿਨ ਤੋਂ 120 ਕਿਲੋਮੀਟਰ ਦੂਰ ਦੱਖਣ-ਪੱਛਮ
ਵਿੱਚ ਇੱਕ ਨਦੀ ਦੇ ਕਿਨਾਰੇ ਕਈ ਅਜਿਹੀਆਂ ਕਬਰਾਂ ਮਿਲੀਆਂ, ਜੋ






